੧੧ ਫੱਗਣ ਸ਼ਹਿਨਸ਼ਾਹੀ ਸੰਮਤ ੨ ਰਣਧੀਰ ਸਿੰਘ ਦੇ ਗ੍ਰਹਿ ਅਰਨਾਏ ਜ਼ਿਲਾ ਕਰਨਾਲ
ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਰਅ ਛੁਰੀ ਕਸਾਈ ਬਣੀ ਕਰਦ, ਪਾਰਬ੍ਰਹਮ ਪਤਿਪਰਮੇਸ਼ਵਰ ਕਤਲਗਾਹ ਦਿਸੇ ਲੋਕਾਈਆ। ਦੀਨ ਦੁਨੀ ਵੇਖ ਹੋਏ ਅਸੀਂ ਅਸਚਰਜ, ਅਚਰਜ ਲੀਲਾ ਪੁਰਖ ਅਕਾਲ ਦੀਨ ਦਿਆਲ ਆਪਣੀ ਕੀ ਵਰਤਾਈਆ। ਚਾਰ ਵਰਨ ਅਠਾਰਾਂ ਬਰਨ ਗ਼ਰੀਬ ਨਿਮਾਣਿਆਂ ਵੰਡੇ ਕੋਇ ਨਾ ਦਰਦ, ਰੋਗ ਸੋਗ ਚਿੰਤਾ ਗ਼ਮ ਨਾ ਕੋਇ ਮਿਟਾਈਆ। ਜੋਧਾ ਸੂਰਬੀਰ ਮਰਦਾਨਾ ਨਜ਼ਰ ਆਏ ਕੋਇ ਨਾ ਮਰਦ, ਭਰਮੇ ਭੁੱਲੀ ਸਰਬ ਲੋਕਾਈਆ। ਮਿਹਰਵਾਨ ਮਹਿਬੂਬ ਜੁਗ ਚੌਕੜੀ ਪੂਰਬ ਸਾਡੀ ਪੂਰੀ ਕਰ ਸ਼ਰਤ, ਸ਼ਰੀਅਤ ਦੇ ਮਾਲਕ ਖ਼ਾਲਕ ਪ੍ਰਿਤਪਾਲਕ ਆਪਣੀ ਦਇਆ ਕਮਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰੇ ਅੱਗੇ ਅਗੰਮੀ ਅਰਜ਼, ਨਿਹਕਰਮੀ ਆਪਣਾ ਕਰਮ ਦੇਣਾ ਜਣਾਈਆ। ਕਲਜੁਗ ਕੂੜੀ ਕਿਰਿਆ ਦੋ ਜਹਾਨਾਂ ਮੇਟਣੀ ਗਰਦ, ਗਹਿਰ ਗੰਭੀਰ ਬੇਨਜ਼ੀਰ ਆਪਣੀ ਅੱਖ ਖੁਲ੍ਹਾਈਆ। ਸਚਖੰਡ ਦਵਾਰ ਏਕੰਕਾਰ ਦਰਗਾਹ ਸਾਚੀ ਕੂਕ ਪੁਕਾਰ ਕਹੀਏ ਗਰਜ, ਬਿਨ ਤੇਰੀ ਗਰਜ਼ ਮਨਸਾ ਪੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਪ੍ਰੀਤਮ ਧੁਰ ਦੇ ਯਾਰ, ਆਦਿ ਨਿਰੰਜਣ ਦਰਦ ਦੁੱਖ ਭੰਜਨ ਦੀਨਾਂ ਨਾਥ ਤੇਰੀ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਸਰਗੁਣ ਧਾਰ ਹੋਇਆ ਅੰਧਿਆਰ, ਨਿਰਗੁਣ ਨੂਰ ਨੂਰ ਨਾ ਕੋਇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਚਾਰ ਕੁੰਟ ਦਿਸੇ ਦੁਖਿਆਰ, ਦੀਨ ਦਿਆਲ ਹਰਿ ਗੋਪਾਲ ਅੰਮ੍ਰਿਤ ਰਸ ਨਿਝਰ ਧਾਰ ਨਾ ਕੋਇ ਚੁਆਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾਮ ਸਤਿ ਹੋਈ ਹਾਹਾਕਾਰ, ਮਿਹਰਵਾਨ ਸਿਰ ਹੱਥ ਨਾ ਕੋਇ ਟਿਕਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਸਚ ਤੌਫ਼ੀਕ਼ ਦੇ ਵਿਚ ਸੰਸਾਰ, ਰਫ਼ੀਕ ਹੋ ਕੇ ਆਪਣਾ ਸੰਗ ਬਣਾਈਆ। ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਤੇਰਾ ਖੇਲ ਅਗੰਮ ਅਪਾਰ, ਅਲੱਖ ਅਗੋਚਰ ਤੇਰੇ ਹੱਥ ਵਡਿਆਈਆ। ਕਰਨੀ ਦੇ ਕਰਤੇ ਕੁਦਰਤ ਦੇ ਮਾਲਕ ਬੇਖ਼ਬਰਾਂ ਕਰ ਖ਼ਬਰਦਾਰ, ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਆਵਾਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਅਬਿਨਾਸ਼ੀ ਕਰਤੇ ਆਪਣੀ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੁਧ ਬਿਨ ਦੂਜਾ ਦਿਸੇ ਨਾ ਕੋਇ ਮੀਤ, ਕੂੜ ਕੁਟੰਬ ਹੋਇਆ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਦੀਨ ਦੁਨੀ ਦੀ ਬਦਲ ਦੇ ਰੀਤ, ਮਿਹਰ ਨਜ਼ਰ ਨੈਣ ਅੱਖ ਉਠਾਈਆ। ਤਨ ਮਾਟੀ ਖ਼ਾਕੀ ਕਰ ਠਾਂਡਾ ਸੀਤ, ਅਗਨੀ ਤਤ ਨਾ ਕੋਇ ਜਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਕਰਦੇ ਗਏ ਉਡੀਕ, ਭਵਿਖਤਾਂ ਵਿਚ ਤੇਰਾ ਧਿਆਨ ਲਗਾਈਆ। ਅੰਤ ਆਸਾ ਮਨਸਾ ਪੂਰੀ ਕਰ ਉਮੀਦ, ਆਮਦ ਖ਼ੁਸ਼ਾਮਦ ਤੇਰੇ ਅੱਗੇ ਤੇਰੀ ਵਸਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਪਣੇ ਨਾਮ ਦਾ ਖੋਲ੍ਹ ਰਾਜ਼, ਰਾਜ਼ਕ ਰਿਜ਼ਕ ਰਹੀਮ ਤੇਰੀ ਇਕ ਸਰਨਾਈਆ। ਸਾਚੇ ਸ਼ਬਦ ਦਾ ਕਰ ਆਗ਼ਾਜ਼, ਗ਼ਰਜ਼ ਪਿਛਲੀ ਪੂਰਬ ਰਹੇ ਨਾ ਰਾਈਆ। ਝਗੜਾ ਚੁੱਕੇ ਜਗਤ ਨਮਾਜ਼, ਸਜਦਿਆਂ ਤੋਂ ਪਰੇ ਸਿਖਿਆ ਦੇਣੀ ਸਮਝਾਈਆ। ਰਸੂਲਾਂ ਤੋਂ ਬਾਹਰ ਦਿਸੇ ਤੇਰਾ ਆਦਾਬ,
❋
❋
ਜਿਸ ਨੂੰ ਕਲਮਾ ਕਾਇਨਾਤ ਨਾ ਕੋਇ ਸਮਝਾਈਆ। ਸਚ ਮਹਿਰਾਬ ਮਹਿਬੂਬ ਹੋ ਕੇ ਵਜਾ ਇਕ ਰਬਾਬ, ਨਾਮ ਤੰਦੀ ਤੰਦ ਸਿਤਾਰ ਹਿਲਾਈਆ। ਸਚ ਦਵਾਰ ਏਕੰਕਾਰ ਬਖ਼ਸ਼ ਇਕ ਅਗੰਮੀ ਆਵਾਜ਼, ਅਨਬੋਲਤ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਪਤਿਪਰਮੇਸ਼ਵਰ ਪਰਮ ਪੁਰਖ ਆਪਣੀ ਧਾਰ ਬਤਾਈਆ। ਗੁਰ ਅਵਤਾਰ ਪੈਗ਼ੰਬਰ ਵਸਲ ਮੰਗਣ ਤੇਰਾ ਜਾਹਰ ਬਾਤਨ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਜਣਾਈਆ। ਸਚਖੰਡ ਦਵਾਰੇ ਕੂਕ ਕੂਕ ਆਖਣ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼ਣ, ਬ੍ਰਹਿਮੰਡ ਖੰਡ ਤੇਰੀ ਓਟ ਵਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਮੰਜ਼ਲ ਪੂਰੀ ਕਰਦਾ ਰਿਹੋਂ ਘਾਟਨ, ਹੁਕਮੇ ਅੰਦਰ ਆਪਣਾ ਹੁਕਮ ਬਦਲਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਕੂੜੀ ਕਿਰਿਆ ਮੇਟ ਵਾਟਨ, ਸਤਿਜੁਗ ਸੱਚਾ ਮਾਰਗ ਦੇ ਵਖਾਈਆ। ਗੁਰਮੁਖ ਸੰਤ ਸੁਹੇਲੇ ਤੇਰੇ ਮਮਤਾ ਮੋਹ ਵਿਚੋਂ ਜਾਗਣ, ਜਾਗਰਤ ਜੋਤ ਕਰ ਰੁਸ਼ਨਾਈਆ। ਤ੍ਰੈਗੁਣ ਮਾਇਆ ਤਨ ਵਜੂਦ ਲੱਗੀ ਬੁੱਝੇ ਆਗਨ, ਅਗਨੀ ਤਤ ਨਾ ਕੋਇ ਤਪਾਈਆ। ਆਤਮ ਪਰਮਾਤਮ ਮਿਲ ਕੇ ਹੋਏ ਸਚ ਸੁਹਾਗਣ, ਨਾਰ ਕੰਤ ਭਗਵੰਤ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਚ ਬਣਾ ਸਾਜਨ, ਸਤਿ ਧਰਮ ਦਾ ਮਾਰਗ ਇਕ ਵਖਾਈਆ।
੧੧ ਫੱਗਣ ਸ਼ਹਿਨਸ਼ਾਹੀ ਸੰਮਤ ੨ ਨਿਰੰਜਣ ਸਿੰਘ ਦੇ ਗ੍ਰਹਿ ਫ਼ਾਰਮ
ਗੁਰ ਅਵਤਾਰ ਪੈਗ਼ੰਬਰ ਤੱਕਣ ਸ੍ਰਿਸ਼ਟੀ ਭੁੱਲੀ ਬ੍ਰਹਮ ਮਤ, ਪਾਰਬ੍ਰਹਮ ਪ੍ਰਭ ਧਿਆਨ ਨਾ ਕੋਇ ਲਗਾਈਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਗ ਆਏ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਸ਼ਬਦੀ ਧਾਰ ਗਿਆਨ ਨੇਤਰ ਖੋਲ੍ਹ ਕੇ ਆਏ ਅੱਖ, ਨੈਣ ਇਕੋ ਇਕ ਵਡਿਆਈਆ। ਨਾਮ ਨਿਧਾਨ ਵਸਾ ਕੇ ਆਏ ਕਾਇਆ ਮਾਟੀ ਕੱਚ, ਕੰਚਨ ਗੜ੍ਹ ਸੁਹਾਈਆ। ਸੋ ਸਾਚੀ ਵਸਤ ਰਹੀ ਕਿਸੇ ਪਾਸ ਨਾ ਵਥ, ਮਾਇਆ ਮਮਤਾ ਮੋਹ ਵਿਚ ਸ੍ਰਿਸ਼ਟੀ ਹਲਕਾਈਆ। ਚਾਰ ਕੁੰਟ ਦਹਿ ਦਿਸ਼ਾ ਮਿਲੇ ਕੋਈ ਨਾ ਸੱਚ, ਜੂਠ ਝੂਠ ਰਿਹਾ ਡੰਕ ਵਜਾਈਆ। ਮਨ ਵਾਸਨਾ ਦੀਨ ਦੁਨੀ ਰਹੀ ਨੱਚ, ਜਗਤ ਤ੍ਰਿਸ਼ਨਾ ਮੋਹ ਹਲਕਾਈਆ। ਭਾਗ ਲੱਗੇ ਕਿਸੇ ਨਾ ਕਾਇਆ ਮਾਟੀ ਰੱਤ, ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਫਿਰੀ ਦਰੋਹੀ ਨਵ ਸੱਤ, ਨਵ ਨੌ ਚਾਰ ਜੁਗ ਬਹੁੜੀ ਬਹੁੜੀ ਕੂਕ ਕੁਰਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਿਰਪਾ ਕਰ ਪੁਰਖ ਸਮਰਥ, ਦੀਨ ਦਿਆਲ ਸਰਬ ਪ੍ਰਿਤਪਾਲ ਤੇਰੀ ਆਸ ਰਖਾਈਆ। ਸਤਿ ਸੰਤੋਖ ਧੀਰਜ ਰਿਹਾ ਕੋਈ ਨਾ ਯਤ, ਯਥਾਰਥ ਤੇਰਾ ਨਾਮ ਨਾ ਕੋਇ ਧਿਆਈਆ। ਆਤਮ ਪਰਮਾਤਮ ਹੋ ਕੇ ਵੱਖ, ਪੜਦਾ ਅੰਧ ਅੰਧੇਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਾਮ ਭੰਡਾਰਾ ਖੋਲ੍ਹ ਹੱਟ, ਦਇਆਵਾਨ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ੍ਰਿਸ਼ਟੀ ਅੰਤਰ ਭਰਿਆ ਵਿਖ, ਰਸ ਅੰਮ੍ਰਿਤ ਨਾ ਕੋਇ ਚਖਾਈਆ। ਤਾਮਨਾ ਲੱਗੀ ਤ੍ਰਿਖ, ਤ੍ਰਿਸ਼ਨਾ
❋
❋
ਨਾ ਕੋਇ ਬੁਝਾਈਆ। ਸਾਚਾ ਰਿਹਾ ਕੋਈ ਨਾ ਸਿੱਖ, ਸਿਖਿਆ ਸਤਿਗੁਰ ਗਏ ਗਵਾਈਆ। ਜੋ ਸ਼ਬਦ ਧਾਰ ਗੋਬਿੰਦ ਗਿਆ ਲਿਖ, ਪੰਚਮ ਮਿਲ ਵੱਜੇ ਨਾ ਕੋਇ ਵਧਾਈਆ। ਇਸ਼ਟ ਬਣਿਆ ਪੱਥਰ ਇੱਟ, ਦ੍ਰਿਸ਼ਟ ਅੱਖਰਾਂ ਵਿਚ ਫਸਾਈਆ। ਮਾਨਸ ਜਨਮ ਲਏ ਕੋਈ ਨਾ ਜਿਤ, ਹਰਦੀ ਦਿਸੇ ਲੋਕਾਈਆ। ਦੀਨ ਦਿਆਲ ਮੰਨੇ ਕੋਈ ਨਾ ਇਕ, ਏਕੰਕਾਰ ਮਿਲਣ ਕੋਇ ਨਾ ਜਾਈਆ। ਜਗਤ ਵਾਸਨਾ ਕੂੜੀ ਕਿਰਿਆ ਭਾਰ ਚੁੱਕਿਆ ਪਿਠ, ਸਾਚਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਹੋਈ ਪਗ਼ਲੀ, ਬੌਰੀ ਦੁਨੀਆ ਨਜ਼ਰੀ ਆਈਆ। ਕੋਈ ਸਾਰ ਨਾ ਪਾਵੇ ਅਗਲੀ, ਪੜਦਾ ਕੂੜ ਨਾ ਕੋਇ ਉਠਾਈਆ। ਮਨ ਵਾਸਨਾ ਗਲ ਵਿਚ ਪਾਈ ਬਗ਼ਲੀ, ਬਗ਼ਲਗੀਰ ਕੂੜ ਨਜ਼ਰੀ ਆਈਆ। ਪੁਰਖ ਅਕਾਲ ਤੇਰੇ ਬਿਨਾ ਕਰੇ ਕੋਇ ਨਾ ਬਦਲੀ, ਕਲਜੁਗ ਪੰਧ ਨਾ ਕੋਇ ਚੁਕਾਈਆ। ਸ਼ਰਅ ਤੋੜੇ ਕੋਇ ਨਾ ਸੰਗਲੀ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ੍ਰਿਸ਼ਟ ਸਬਾਈ ਨੇਤਰ ਹੋਈ ਹੀਣ, ਕਵਲ ਨੈਣ ਨਜ਼ਰ ਕਿਸੇ ਨਾ ਆਈਆ। ਝਗੜਾ ਪਿਆ ਨਰ ਮਦੀਨ, ਆਤਮ ਮੁੱਦਾ ਸਮਝੇ ਕੋਇ ਨਾ ਰਾਈਆ। ਰਾਓ ਰੰਕ ਹੋਏ ਗ਼ਮਗੀਨ, ਸਾਂਤਕ ਸਤਿ ਨਾ ਕੋਇ ਕਰਾਈਆ। ਜਗਤ ਵਾਸਨਾ ਹੋ ਅਧੀਨ, ਦਿਵਸ ਰੈਣ ਭੱਜਣ ਥਾਉਂ ਥਾਈਂਆ। ਸਚ ਦਵਾਰ ਦੀ ਭੁੱਲੀ ਇਕ ਤਾਲੀਮ, ਚੌਦਾਂ ਵਿਦਿਆ ਚਾਰ ਵਰਨ ਹਲਕਾਈਆ। ਮਾਇਆ ਮਮਤਾ ਬੁੱਧੀ ਕੀਤੀ ਮਲੀਨ, ਮੁਲੱਮਾ ਕੰਚਨ ਰੂਪ ਨਾ ਕੋਇ ਵਟਾਈਆ। ਸਚ ਦਵਾਰਾ ਕਰੇ ਨਾ ਕੋਇ ਤਸਲੀਮ, ਤਸਬੀਆਂ ਮਾਲਾ ਵਾਲੇ ਰਹੇ ਕੁਰਲਾਈਆ। ਤੇਰਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਕਦੀਮ, ਕੁਦਰਤ ਦੇ ਮਾਲਕ ਤੇਰੀ ਬੇਪਰਵਾਹੀਆ। ਸਾਡਾ ਭਰੋਸਾ ਸਚ ਯਕੀਨ, ਯਾਦ ਵਿਚ ਤੇਰੀ ਓਟ ਤਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਰੰਗ ਦੇ ਅਗੰਮ ਨਵੀਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦੇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਨਾਮ ਦਿਸੇ ਨਾ ਸੱਚ, ਰਸਨਾ ਜਿਹਵਾ ਜਗਤ ਹਲਕਾਈਆ। ਭਾਗ ਲੱਗੇ ਨਾ ਕਿਸੇ ਕਾਇਆ ਮਾਟੀ ਕੱਚ, ਕੂੜਾ ਪੜਦਾ ਦੇ ਉਠਾਈਆ। ਧਰਮ ਦਵਾਰੇ ਦਿਸੇ ਕੋਈ ਨਾ ਸਤਿ, ਸਤਿ ਪੁਰਖ ਨਿਰੰਜਣ ਤੇਰਾ ਰਾਹ ਨਾ ਕੋਇ ਤਕਾਈਆ। ਨਾੜੀ ਨਾੜੀ ਉਬਲੇ ਰੱਤ, ਅਗਨੀ ਤਤ ਨਾ ਕੋਇ ਬੁਝਾਈਆ। ਜੋ ਮਾਰਗ ਆਏ ਦੱਸ, ਗੁਰ ਅਵਤਾਰ ਪੈਗ਼ੰਬਰ ਕਹਿਣ ਤਿਸ ਚਲੇ ਨਾ ਕੋਇ ਰਜ਼ਾਈਆ। ਕਿਰਪਾ ਕਰ ਪੁਰਖ ਸਮਰਥ, ਸ਼ਹਿਨਸ਼ਾਹ ਤੇਰੀ ਆਸ ਰਖਾਈਆ। ਦੀਨ ਦੁਨੀ ਕਰ ਆਪਣੇ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਕਲਜੁਗ ਰੈਣ ਅੰਧੇਰੀ ਮੇਟ ਮਸ, ਨਿਰਗੁਣ ਨੂਰੀ ਜੋਤ ਕਰ ਰੁਸ਼ਨਾਈਆ। ਜਨ ਭਗਤਾਂ ਆਪਣੇ ਮਿਲਣ ਦੀ ਦੇ ਅੱਖ, ਅੱਖਰਾਂ ਤੋਂ ਬਾਹਰ ਵਿਦਿਆ ਦੇ ਸਮਝਾਈਆ। ਤੂੰ ਮੇਰਾ ਮੈਂ ਤੇਰਾ ਗਾਵਣ ਸਾਰੇ ਜਸ, ਸਿਫ਼ਤਾਂ ਵਿਚ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਮਹਿੰਮਾ ਅਕਥ ਇਕ ਪਰਗਟਾਈਆ।
❋
❋
੧੧ ਫੱਗਣ ਸ਼ਹਿਨਸ਼ਾਹੀ ਸੰਮਤ ੨ ਗੁਰਮੇਜ ਸਿੰਘ ਦੇ ਗ੍ਰਹਿ ਥਾਨੇਸਰ
ਗੁਰ ਅਵਤਾਰ ਪੈਗ਼ੰਬਰ ਕਹਿਣ ਆਤਮ ਪਰਮਾਤਮ ਤੇਰਾ ਢੋਲਾ ਹੋਵੇ ਪੜ੍ਹਦੀ, ਗੀਤ ਗਹਿਰ ਗੰਭੀਰ ਇਕੋ ਗਾਈਆ। ਸਦਾ ਦਰਵੇਸ਼ ਮੰਗਤੀ ਰਹੇ ਤੇਰੇ ਦਰ ਦੀ, ਦੂਸਰ ਘਰ ਕਦੇ ਨਾ ਜਾਈਆ। ਬਿਰਹੁ ਵਿਛੋੜੇ ਅੰਦਰ ਭਾਣਾ ਰਹੇ ਜਰਦੀ, ਨੇਤਰ ਲੋਚਣ ਨੈਣ ਅੱਖ ਰਾਹ ਤਕਾਈਆ। ਪਿਆਰ ਮੁਹੱਬਤ ਵਿਚ ਮੰਜ਼ਲ ਅਗੰਮੀ ਰਹੇ ਚੜ੍ਹਦੀ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਠਾਂਡੇ ਦਰ ਦਰਵੇਸ਼ ਹੋ ਕੇ ਬਣੇ ਬਰਦੀ, ਬੰਦਗੀ ਵਿਚ ਆਪਣਾ ਆਪ ਨਿਵਾਈਆ। ਸਾਰ ਪਾਵੇ ਪੁਰਖ ਅਕਾਲ ਤੇਰੇ ਘਰ ਦੀ, ਗ੍ਰਹਿ ਮੰਦਰ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਵੱਜਦੀ ਰਹੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੀ ਆਤਮਾ ਤੇਰਾ ਰੱਖੇ ਇਸ਼ਟ, ਦੂਸਰ ਸੀਸ ਨਾ ਕਦੇ ਨਿਵਾਈਆ। ਨਾਤਾ ਕੂੜਾ ਤੋੜ ਸ੍ਰਿਸ਼ਟ, ਮੁਹੱਬਤ ਤੇਰੇ ਨਾਲ ਬੰਧਾਈਆ। ਤੂੰ ਮਿਹਰਵਾਨ ਹੋ ਕੇ ਖੁਲ੍ਹੀ ਰੱਖੀਂ ਦ੍ਰਿਸ਼ਟ, ਮਿਹਰ ਨਿਗਾਹ ਨਾਲ ਪਾਰ ਕਰਾਈਆ। ਝਗੜਾ ਰਹੇ ਨਾ ਕਿਸੇ ਸਵਰਗ ਬਹਿਸ਼ਤ, ਦੋਜ਼ਖ਼ ਅੱਗ ਨਾ ਕੋਇ ਤਪਾਈਆ। ਨਾਮ ਖ਼ੁਮਾਰੀ ਇਕੋ ਦੇਵੀਂ ਮਸਤ, ਮੁਸ਼ਕਲ ਸਾਰੀ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲ ਦੀਨ ਦਿਆਲ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੀ ਆਤਮਾ ਤੇਰੀ ਮੰਨੇ ਈਨ, ਹੁਕਮੇ ਅੰਦਰ ਸੇਵ ਕਮਾਈਆ। ਝਗੜਾ ਰਹੇ ਨਾ ਮਜ਼੍ਹਬ ਦੀਨ, ਜਾਤ ਪਾਤ ਨਾ ਵੰਡ ਵੰਡਾਈਆ। ਸਚ ਦਵਾਰੇ ਕਰ ਯਕੀਨ, ਯਾਦ ਵਿਚ ਆਪਣਾ ਆਪ ਲਗਾਈਆ। ਪਰਵਰਦਿਗਾਰ ਸਾਂਝਾ ਯਾਰ ਕਰ ਤਸਲੀਮ, ਤਸਬੀ ਮਾਲਾ ਮਣਕੇ ਦਏ ਗਵਾਈਆ। ਤੇਰਾ ਵੇਖੇ ਮਹੱਲ ਅਟਲ ਸ਼ਾਨ ਅਜ਼ੀਮ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਨਿਰਗੁਣ ਨੂਰ ਜੋਤ ਪਰਕਾਸ਼ ਕਦੀਮ, ਕੁਦਰਤ ਦੇ ਮਾਲਕ ਤੇਰੀ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਦਰਵੇਸ਼ ਢਹਿ ਪਏ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੀ ਆਤਮਾ ਤੇਰਾ ਮਾਣੇ ਰਸ, ਰਸਨਾ ਰਸ ਨਾ ਕੋਇ ਵਡਿਆਈਆ। ਤੇਰਾ ਨੂਰ ਤੇਰਾ ਪਰਕਾਸ਼, ਤੇਰੇ ਵਿਚ ਸਮਾਈਆ। ਤੇਰਾ ਮਾਰਗ ਤੇਰੀ ਅੱਖ, ਨਿਜ ਨੇਤਰ ਦੇਣਾ ਖੁਲ੍ਹਾਈਆ। ਤੂੰ ਸਾਹਿਬ ਸਰਬ ਕਲਾ ਸਮਰਥ, ਤੇਰੇ ਹੱਥ ਵਡਿਆਈਆ। ਇਕੋ ਨਾਮ ਨਿਧਾਨਾ ਦੱਸ, ਜੀਵ ਆਤਮਾ ਤੇਰਾ ਢੋਲਾ ਗਾਈਆ। ਹਿੱਸਾ ਕਰੇ ਕੋਈ ਨਾ ਵੱਖ, ਜੁਜ਼ ਵੰਡ ਨਾ ਕੋਇ ਵੰਡਾਈਆ। ਤੇਰੀ ਮਹਿੰਮਾ ਸਦਾ ਅਕਥ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਅੰਤ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਦਾ ਖੋਲ੍ਹ ਹੱਟ, ਦਰ ਦਰਵਾਜ਼ਾ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੀ ਆਤਮਾ ਇਕੋ ਜਪੇ ਜਾਪ, ਬਹੁ ਵੰਡ ਨਾ ਕੋਇ ਵੰਡਾਈਆ। ਤੂੰ ਧੁਰ ਦਾ ਬਣਨਾ ਸਾਕ, ਸੱਜਣ ਨੂਰ ਅਲਾਹੀਆ। ਮਨੂਆ ਰਹੇ ਨਾ ਕੋਇ ਗੁਸਤਾਖ, ਬੁੱਧ ਬਿਬੇਕ ਦੇਣੀ ਕਰਾਈਆ। ਨਿਹਕਰਮੀ ਹੋ ਕੇ ਕਰਮਾਂ ਲੈਣਾ ਵਾਚ, ਪੜਦਾ ਓਹਲਾ ਦੇਣਾ ਉਠਾਈਆ। ਤੁਝ ਬਿਨ ਦੂਜਾ ਨਜ਼ਰ ਨਾ ਆਵੇ ਕੋਈ ਸਾਕ, ਸੱਜਣ ਹੋਣਾ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਤੇਰੇ ਅੱਗੇ ਅਰਦਾਸ, ਬੇਨੰਤੀ ਦਿਤੀ ਸੁਣਾਈਆ। ਹਰ ਘਟ ਅੰਦਰ ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰ ਦੇ ਮਿਟਾਈਆ। ਸਰਬ ਵਿਆਪੀ ਤੇਰਾ ਵੇਖੀਏ ਵਡ ਪਰਤਾਪ,
❋
❋
ਲੱਖ ਚੁਰਾਸੀ ਜੀਵ ਜੰਤ ਇਕੋ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਵ ਜਾਤੀ ਤਤ ਸਰੀਰ ਵਜੂਦ ਅੰਤਰ ਨਿਰੰਤਰ ਕਰ ਪਾਕ, ਪਤਤ ਪੁਨੀਤ ਦੇ ਬਣਾਈਆ।
੧੧ ਫੱਗਣ ਸ਼ਹਿਨਸ਼ਾਹੀ ਸੰਮਤ ੨ ਭਾਨ ਸਿੰਘ ਦੇ ਗ੍ਰਹਿ ਨਾਨਕ ਪੁਰਾ ਜ਼ਿਲਾ ਕਰਨਾਲ
ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਆਪਣੇ ਨਾਮ ਦੀ ਦੇ ਅਗੰਮੀ ਚਮਕ, ਨੂਰ ਨੁਰਾਨੇ ਨੂਰ ਕਰ ਰੁਸ਼ਨਾਈਆ। ਕਰ ਪਰਕਾਸ਼ ਜ਼ਿਮੀਂ ਅਸਮਾਨ ਉਪਰ ਫ਼ਲਕ, ਦੋ ਜਹਾਨਾਂ ਡਗਮਗਾਈਆ। ਲੱਖ ਚੁਰਾਸੀ ਅੰਤਰ ਨਿਰੰਤਰ ਵੇਖ ਆਪਣੀ ਖ਼ਲਕ, ਖ਼ੁਦ ਮਾਲਕ ਵੇਸ ਵਟਾਈਆ। ਜੋਤ ਸਰੂਪ ਮਿਹਰਵਾਨ ਮਹਿਬੂਬ ਖੋਲ੍ਹ ਪਲਕ, ਪਤਿਪਰਮੇਸ਼ਵਰ ਆਪਣੀ ਕਰਵਟ ਲੈ ਬਦਲਾਈਆ। ਸਦੀ ਚੌਧਵੀਂ ਅੰਤ ਅਖ਼ੀਰ ਸਭ ਦੀ ਮੇਟ ਹਰਸ, ਹਵਸ ਤਪਸ਼ ਜਗਤ ਦੇ ਬੁਝਾਈਆ। ਸੰਤ ਸੁਹੇਲੇ ਸੂਫ਼ੀ ਫ਼ਕੀਰ ਰਹੇ ਤਰਸ, ਮਿਹਬਾਨ ਬੀਦੋ ਜਲਵਾਗਰ ਆਪਣਾ ਨੂਰ ਕਰ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਰਹੇ ਕੋਈ ਨਾ ਅਟਕ, ਨਾਮ ਖੰਡਾ ਤੇਜ ਪਰਚੰਡਾ ਬ੍ਰਹਿਮੰਡਾਂ ਦੇ ਚਮਕਾਈਆ। ਸਚ ਸੁਹੰਜਣਾ ਆਦਿ ਨਿਰੰਜਣਾ ਨਿਰਵੈਰ ਕਰ ਆਪਣਾ ਵਕਤ, ਜਗਤ ਦੁਹੇਲਾ ਵੇਲਾ ਰਹੇ ਨਾ ਰਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨਾਂ ਉਪਰ ਅਰਸ਼, ਅਜ਼ੀਮ ਆਜ਼ਮ ਤੇਰੇ ਹੱਥ ਵਡਿਆਈਆ। ਕਿਰਪਾ ਨਿਧਾਨ ਠਾਕਰ ਸਵਾਮੀ ਮਿਹਰਵਾਨ ਦੀਨ ਦੁਨੀ ਵੇਖ ਆਪਣਾ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਗੋਦ ਉਠਾ ਗੁਰਮੁਖ ਗੁਰਸਿਖ ਸੁਹੇਲੇ ਭਗਤ, ਭਗਵਨ ਹੋ ਕੇ ਭਾਗ ਕਾਇਆ ਮਾਟੀ ਦੇ ਲਗਾਈਆ। ਊਚ ਨੀਚ ਰਾਓ ਰੰਕ ਰਹੇ ਕੋਈ ਨਾ ਫ਼ਰਕ, ਫ਼ਿਕਰਾ ਢੋਲਾ ਸੋਹਲਾ ਨਾਮ ਇਕੋ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਜਣ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਪਣੀ ਖੇਲ ਦੱਸ ਕਰਤਾਰ, ਕੁਦਰਤ ਕਾਦਰ ਧੁਰ ਦਾ ਧਰਮ ਦੇ ਜਣਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਤੇਰਾ ਨੂਰ ਜਹੂਰ ਲੱਭਦੇ ਰਹੇ ਵਿਚ ਸੰਸਾਰ, ਸੰਸਾਰੀ ਭੰਡਾਰੀ ਬਣ ਬਣ ਪਾਂਧੀ ਰਾਹੀਆ। ਖੋਜਦੇ ਰਹੇ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੜਦੇ ਮਾਤ ਉਠਾਈਆ। ਸਿਫ਼ਤਾਂ ਵਿਚ ਕਰਦੇ ਰਹੇ ਇਜ਼ਹਾਰ, ਕਥਨੀ ਕਥ ਕਥ ਢੋਲੇ ਗਾਈਆ। ਸਚ ਦਵਾਰੇ ਮੰਗਦੇ ਰਹੇ ਭਿਖਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲੋਕਮਾਤ ਵੇਸ ਵਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਮੰਨਦੇ ਰਹੇ ਮੱਦਦਗਾਰ, ਦੂਜਾ ਸੰਗ ਨਾ ਕੋਇ ਬਣਾਈਆ। ਦਰ ਦਰਵੇਸ਼ ਹੋ ਕੇ ਕੂਕ ਰਹੇ ਪੁਕਾਰ, ਦਰੋਹੀ ਦਰੋਹੀ ਨਾਮ ਖ਼ੁਦਾਈਆ। ਜਗਤ ਵਾਸਨਾ ਮੇਟ ਅੰਧ ਅੰਧਿਆਰ, ਦੁਰਗੰਧੀ ਸੁਗੰਧੀ ਵਿਚ ਬਦਲਾਈਆ। ਚਾਰ ਵਰਨ ਅਠਾਰਾਂ ਬਰਨ ਆਤਮ ਪਰਮਾਤਮ ਦੱਸ ਇਕ ਜੈਕਾਰ, ਹਾਹਾਕਾਰ ਰਹੇ ਨਾ ਕੋਇ ਲੋਕਾਈਆ। ਨਵ ਸੱਤ ਦਿਸੇ ਤੇਰਾ ਖ਼ਿਦਮਤਗਾਰ, ਸੀਸ ਜਗਦੀਸ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਅੰਤਰਜਾਮੀ ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਚੇ ਨਾਮ ਦੀ ਦੇ ਦੇ ਧੀਰ, ਧੀਰਜ ਧਰਮ ਨਾਲ ਬੰਧਾਈਆ। ਸ਼ਰਅ
❋
❋
ਕੱਟ ਜ਼ੰਜੀਰ, ਨਾਮ ਡੋਰੀ ਤੰਦ ਬੰਧਾਈਆ। ਕੂੜ ਕੁੜਿਆਰਾ ਮੇਟ ਅਖ਼ੀਰ, ਆਖ਼ਰ ਆਪਣਾ ਰੰਗ ਰੰਗਾਈਆ। ਮੁਹੱਬਤ ਵਿਚ ਬਦਲ ਦੇ ਤਕਦੀਰ, ਤਦਬੀਰ ਦੀਨ ਦੁਨੀ ਸਮਝਾਈਆ। ਇਕੋ ਰੰਗ ਰੰਗਾ ਸ਼ਾਹ ਹਕੀਰ, ਬੇਨਜ਼ੀਰ ਮਿਹਰ ਨਜ਼ਰ ਉਠਾਈਆ। ਸਦੀ ਚੌਧਵੀਂ ਕਟੀ ਜਾਏ ਭੀੜ, ਔਖੀ ਘਾਟੀ ਪੰਧ ਮੁਕਾਈਆ। ਨੇਤਰ ਰੋਵੇ ਕੋਇ ਨਾ ਨੀਰ, ਛਹਿਬਰ ਕੂੜ ਨਾ ਕੋਇ ਲਗਾਈਆ। ਅੰਮ੍ਰਿਤ ਰਸ ਨਿਝਰ ਧਾਰਾ ਬਖ਼ਸ਼ ਆਪਣਾ ਸੀਰ, ਸੁਰਤੀ ਸ਼ਬਦ ਨਾਲ ਮਿਲਾਈਆ। ਤੂੰ ਦਾਤਾ ਦਾਨੀ ਮਾਲਕ ਖ਼ਾਲਕ ਪ੍ਰਿਤਪਾਲਕ ਗਹਿਰ ਗੰਭੀਰ, ਧੁਰ ਦਾ ਠਾਕਰ ਇਕੋ ਨਜ਼ਰੀ ਆਈਆ। ਹਉਂ ਬਾਲਕ ਤੇਰੇ ਅਧੀਨ, ਸੇਵਕ ਸੇਵਕ ਹੋ ਕੇ ਸੇਵ ਕਮਾਈਆ। ਤੇਰਾ ਲੇਖਾ ਯਾਮੁਬੀਨ, ਮੁਫ਼ਲਿਸਾਂ ਲੈ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਦੇ ਤਾਲੀਮ, ਸਾਚਾ ਨਾਮ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਕਦੀਮ, ਕਾਦਰ ਕਰਤੇ ਕਰਨੀ ਤੇਰੀ ਇਕੋ ਨਜ਼ਰੀ ਆਈਆ।
੧੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਸੋਹਣ ਸਿੰਘ ਦੇ ਗ੍ਰਹਿ ਨਾਨਕ ਪੁਰਾ
ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਧੁਰ ਦੇ ਮੁਰਸ਼ਦ, ਮੁਰੀਦ ਦੀਦ ਅੰਦਰ ਤੇਰਾ ਰਾਹ ਤਕਾਈਆ। ਜਨ ਭਗਤ ਲੋਕਮਾਤ ਤੇਰੀ ਕਰਦੇ ਉਲਫ਼ਤ, ਸਿਫ਼ਤਾਂ ਅੰਦਰ ਤੇਰਾ ਨਾਮ ਵਡਿਆਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੇ ਮਿਲਣ ਦੀ ਓਨ੍ਹਾਂ ਦੇ ਫ਼ੁਰਸਤ, ਹੁਕਮ ਧੁਰ ਦਾ ਇਕ ਸੁਣਾਈਆ। ਕੋਟਾਂ ਵਿਚੋਂ ਵਿਰਲਾ ਦਿਸਦਾ ਕੋਈ ਗੁਰਮੁਖ, ਗੁਰਸਿਖ ਤੇਰੇ ਵਿਚ ਸਮਾਈਆ। ਜਨਮ ਕਰਮ ਦਾ ਸਦਾ ਮੇਟਣਾ ਦੁੱਖ, ਦੁਖੀਆਂ ਦਰਦ ਆਪ ਵੰਡਾਈਆ। ਜਗਤ ਤ੍ਰਿਸ਼ਨਾ ਰਹੇ ਨਾ ਭੁੱਖ, ਸਾਂਤਕ ਸਤਿ ਦੇਣਾ ਕਰਾਈਆ। ਤੂੰ ਸਾਹਿਬ ਸੁਲਤਾਨਾ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬੇਪਰਵਾਹੀਆ। ਬਿਨ ਤੇਰੀ ਕਿਰਪਾ ਕਿਸੇ ਮਿਲੇ ਨਾ ਸੁਖ, ਸਚ ਵਿਚ ਨਾ ਕੋਇ ਸਮਾਈਆ। ਸੰਤ ਸੁਹੇਲੇ ਰੱਖ ਕੇ ਤੇਰੀ ਓਟ, ਆਸਾ ਕੂੜੀ ਗਏ ਤਜਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤੇ ਡਗਮਗਾਈਆ। ਰਾਹ ਤੱਕਣ ਤੇਰਾ ਮਾਤਲੋਕ, ਨਿਤ ਨਵਿਤ ਵੇਖ ਵਖਾਈਆ। ਗਾ ਕੇ ਢੋਲਾ ਸੋਹੰ ਸਚ ਸਲੋਕ, ਆਪਣੀ ਖ਼ੁਸ਼ੀ ਬਣਾਈਆ। ਨਾਮ ਖ਼ੁਮਾਰੀ ਅੰਦਰ ਕਰ ਮਦਹੋਸ਼, ਜਗਤ ਸੋਚ ਦੀ ਸਮਝ ਰਹੇ ਨਾ ਰਾਈਆ। ਜਿਨ੍ਹਾਂ ਦੀ ਅੰਤਰ ਆਸ਼ਾ ਰਹੀ ਲੋਚ, ਲੋਚਨ ਨੈਣ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਗਲਾ ਸੰਗ ਬਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤ ਸੁਹੇਲੇ ਵੇਖ ਆਪ, ਨਿਰਗੁਣ ਹੋ ਕੇ ਦਇਆ ਕਮਾਈਆ। ਬਿਨ ਤੇਰੀ ਕਿਰਪਾ ਹੋਏ ਕੋਈ ਨਾ ਪਾਕ, ਪਤਿਤ ਪੁਨੀਤ ਨਾ ਕੋਇ ਬਣਾਈਆ। ਕਿਰਪਾਲ ਦਿਆਲ ਹੋ ਕੇ ਖੋਲ੍ਹ ਤਾਕ, ਪੜਦਾ ਅੰਦਰੋਂ ਦੇ ਉਠਾਈਆ। ਤੂੰ ਆਦਿ ਜੁਗਾਦੀ ਆਤਮ ਪਰਮਾਤਮ ਸੱਜਣ ਸਾਕ, ਮਿਤਰ ਪਿਆਰਾ ਇਕੋ ਨਜ਼ਰੀ ਆਈਆ। ਬਿਨ ਤੇਰੇ ਨਾਮ ਅਵਰ ਦਿਸੇ ਕੋਈ ਨਾ ਗਾਥ, ਵਿਦਿਆ ਵਿਚ ਨਾ ਕੋਇ ਵਡਿਆਈਆ। ਸਚ ਪ੍ਰੀਤੀ ਜੋੜ ਦੇ ਨਾਤ, ਨਰ ਨਰਾਇਣ ਬਖ਼ਸ਼ ਇਕ ਸਰਨਾਈਆ। ਭਵਿਖਤਾਂ ਵਿਚ ਤੇਰਾ ਫ਼ਰਮਾਨਾ
❋
❋
ਆਏ ਆਖ, ਸੰਦੇਸ਼ਾ ਦੇ ਕੇ ਧੁਰਦਰਗਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਲੇਖਾ ਜਾਣੇ ਕਮਲਾਪਾਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦਰਬਾਰੀ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤਾਂ ਆਸ ਚਿਰ ਕੀ, ਚਿਰੀਂ ਵਿਛੁੰਨੇ ਲੈ ਮਿਲਾਈਆ। ਤੇਰੀ ਖੇਲ ਅਗੰਮੀ ਧੁਰ ਦੀ, ਥਿਰ ਘਰ ਸਾਚੇ ਲੈਣੇ ਟਿਕਾਈਆ। ਸਚ ਪ੍ਰੀਤੀ ਦੇਣੀ ਪ੍ਰੀਤਮ ਪਿਰ ਦੀ, ਪੀਆ ਹੋ ਕੇ ਵੇਖ ਵਖਾਈਆ। ਜੋਤ ਤੱਕਣੀ ਧਾਰ ਨਿਰ ਦੀ, ਨਿਰਵੈਰ ਨੂਰ ਦੇਣਾ ਚਮਕਾਈਆ। ਅੰਮ੍ਰਿਤ ਬੂੰਦ ਸਵਾਂਤੀ ਹੋਵੇ ਕਿਰਦੀ, ਨਿਝਰ ਝਿਰਨਾ ਦੇਣਾ ਝਿਰਾਈਆ। ਸੁਰਤੀ ਮਨ ਵਾਸਨਾ ਚਾਰ ਕੁੰਟ ਦਹਿ ਦਿਸ਼ਾ ਨਾ ਹੋਵੇ ਫਿਰਦੀ, ਆਤਮ ਪਰਮਾਤਮ ਮੇਲਾ ਲੈਣਾ ਮਿਲਾਈਆ। ਬਿਨ ਤੇਰੇ ਦੀਨ ਦਿਆਲ ਕੋਈ ਨਾ ਬਣੇ ਦਰਦੀ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਅਸੀਂ ਆਸਾ ਰੱਖੀ ਤੇਰੇ ਘਰ ਦੀ, ਘਰਾਨੇ ਆਪਣੇ ਗਏ ਤਜਾਈਆ। ਇਕੋ ਮਿਹਰ ਮਹਿਬੂਬ ਮੰਗੀਏ ਸਾਚੇ ਹਰਿ ਦੀ, ਹਿਰਦੇ ਅੰਦਰ ਆਪਣਾ ਰੰਗ ਰੰਗਾਈਆ। ਦੀਨ ਦੁਨੀ ਕਲਜੁਗ ਅੰਤ ਵੇਖ ਸੜਦੀ, ਅਗਨੀ ਤਤ ਨਾ ਕੋਇ ਬੁਝਾਈਆ। ਸ਼ਰਅ ਮੁਕੇ ਨਾ ਚੋਟੀ ਜੜ੍ਹ ਦੀ, ਮੱਧ ਭੇਵ ਨਾ ਕੋਇ ਖੁਲ੍ਹਾਈਆ। ਜੋ ਆਤਮ ਪਰਮਾਤਮ ਤੇਰਾ ਨਾਮ ਸੋਹੰ ਢੋਲਾ ਪੜ੍ਹਦੀ, ਤਿਨ੍ਹਾਂ ਆਪਣਾ ਗ੍ਰਹਿ ਮੰਦਰ ਦੇਣਾ ਵਖਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਅਛਲ ਛਲ ਦੀ, ਅਛਲ ਅਛੱਲ ਆਪਣਾ ਹੁਕਮ ਦੇਣਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਾਚੀ ਧਾਰ ਸਦਾ ਨਿਹਚਲ ਧਾਮ ਅਟਲ ਦੀ, ਅਟਲ ਪਦਵੀ ਜਨ ਭਗਤਾਂ ਝੋਲੀ ਦੇਣੀ ਪਾਈਆ।
੧੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਸੰਤਾ ਸਿੰਘ ਤਰਨ ਤਾਰਨ
ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤ ਦਵਾਰੇ ਦੀਪਕ ਜਗਿਆ ਦੀਆ, ਤੇਲ ਬਾਤੀ ਬਾਹਰੋਂ ਨਜ਼ਰੀ ਆਈਆ। ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਆਪਣਾ ਕਰ ਹੀਆ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਦਇਆ ਕਮਾਈਆ। ਨਿਰਮਲ ਕਰ ਭਗਤ ਭਗਵਾਨ ਅੰਤਰ ਨਿਰੰਤਰ ਜੀਆ, ਜੀਵਣ ਜੁਗਤ ਜਾਗਰਤ ਜੋਤ ਕਰ ਰੁਸ਼ਨਾਈਆ। ਭਾਗ ਲਗਾ ਕਾਇਆ ਮਾਟੀ ਸਾਢੇ ਤਿੰਨ ਹੱਥ ਸੀਆ, ਸਾਹਿਬ ਸਵਾਮੀ ਅੰਤਰਜਾਮੀ ਮਿਹਰ ਨਜ਼ਰ ਉਠਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨਾਂ ਪੀਆ, ਪ੍ਰੀਤਮ ਪਿਆਰਾ ਧੁਰ ਦਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਕੀ ਕਹੇ ਦੀਆ ਬਾਤੀ, ਬਾਤਨ ਆਪਣਾ ਹਾਲ ਸੁਣਾਈਆ। ਸੁਹੰਜਣੀ ਦਿਸੇ ਲੋਕਮਾਤ ਰਾਤੀ, ਰੁਤੜੀ ਜਗਤ ਵਾਲੀ ਬਦਲਾਈਆ। ਸੰਦੇਸ਼ਾ ਸੁਨੇਹੜਾ ਦੇਵੇ ਗੋਬਿੰਦ ਵਾਲੀ ਪਾਤੀ, ਪਤਣ ਬੈਠਾ ਵੇਖੇ ਧੁਰ ਦਰਗਾਹੀਆ। ਮੰਜ਼ਲ ਔਖੀ ਪੂਰੀ ਕਰੇ ਕੋਈ ਨਾ ਘਾਟੀ, ਹਕ ਹਕ਼ੀਕ਼ਤ ਨਜ਼ਰ ਕਿਸੇ ਨਾ ਆਈਆ। ਤੇਰਾ ਨੂਰ ਨਜ਼ਰ ਨਾ ਆਏ ਸਾਖਿਆਤੀ, ਸਾਹਿਬ ਸਵਾਮੀ ਅੰਤਰਜਾਮੀ ਦਰਸ ਕੋਇ ਨਾ ਪਾਈਆ। ਮਿਹਰਵਾਨ ਮਹਿਬੂਬ ਮੁਹੱਬਤ
❋
❋
ਵਿਚ ਬਦਲ ਦੇ ਹਯਾਤੀ, ਗੁਰਮੁਖ ਗੁਰਸਿਖ ਹਰਿਜਨ ਆਪਣੇ ਰੰਗ ਰੰਗਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਨਿਰਗੁਣ ਧਾਰ ਬਣ ਇਮਦਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਕਹੇ ਦੀਪਕ ਵਾਲੀ ਬੱਤੀ, ਪਾਰਬ੍ਰਹਮ ਭੇਵ ਦੇਣਾ ਜਣਾਈਆ। ਮਾਲਕ ਮੰਗਦੀ ਇਕੋ ਕਮਲਾਪਾਤੀ, ਪਤਿਪਰਮੇਸ਼ਵਰ ਹੋ ਕੇ ਲੈਣਾ ਪਰਨਾਈਆ। ਗੁਰਮੁਖਾਂ ਨਿਰਗੁਣ ਧਾਰ ਬਣਾਉਣੀ ਆਪਣੀ ਸਖ਼ੀ, ਸਾਜਣ ਹੋ ਕੇ ਸੰਗ ਬਣਾਈਆ। ਦਰਸ ਦਿਖਾਉਣਾ ਨਿਜ ਨੇਤਰ ਲੋਚਨ ਨੈਣ ਅਗੰਮੀ ਅੱਖੀ, ਗਿਆਨ ਨੂਰ ਕਰ ਰੁਸ਼ਨਾਈਆ। ਸਾਚੇ ਮੰਦਰ ਗ੍ਰਹਿ ਵਹੀਰ ਦੇਣੀ ਘੱਤੀ, ਨਿਰਵੈਰ ਹੋ ਕੇ ਆਪਣਾ ਪੰਧ ਮੁਕਾਈਆ। ਨਾਮ ਭੰਡਾਰਾ ਅਨਮੋਲ ਬਖ਼ਸ਼ਣਾ ਰਤੀ, ਰਤਨ ਅਮੋਲਕ ਹੀਰਾ ਗੁਰਮੁਖ ਲੈਣਾ ਉਪਜਾਈਆ। ਮਨ ਵਾਸਨਾ ਚਾਰ ਕੁੰਟ ਦਹਿ ਦਿਸ਼ਾ ਜਨ ਭਗਤ ਰਹੇ ਨਾ ਨੱਠੀ, ਸ਼ਬਦ ਡੋਰੀ ਤੰਦ ਲੈਣਾ ਬੰਧਾਈਆ। ਕਲਜੁਗ ਕੂੜ ਕੁੜਿਆਰਾ ਦਿਸੇ ਹੱਟੀ, ਵਣਜਾਰਾ ਮਨੂਆ ਮਨਸਾ ਆਪਣੀ ਸੰਗ ਰਲਾਈਆ। ਤੇਰੇ ਨਾਮ ਦੀ ਪੜ੍ਹੇ ਕੋਈ ਨਾ ਪੱਟੀ, ਨਿਰਅੱਖਰ ਧਾਰ ਸਮਝ ਕਿਸੇ ਨਾ ਆਈਆ। ਕਿਰਪਾ ਕਰ ਪੁਰਖ ਸਮਰਥੀ, ਮਿਹਰਵਾਨ ਦਇਆ ਕਮਾਈਆ। ਤੇਰੀ ਸਿਫ਼ਤ ਢੋਲਾ ਗਾਏ ਕੋਈ ਨਾ ਭੱਟੀ, ਕਾਤਬ ਕਲਮ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰੀ ਓਟ ਤਕਾਈਆ।
੧੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਅਵਤਾਰ ਸਿੰਘ ਚਬੇਵਾਲ ਜ਼ਿਲਾ ਹੁਸ਼ਿਆਰ ਪੁਰ
ਗੁਰ ਅਵਤਾਰ ਪੈਗ਼ੰਬਰ ਕਹਿਣ ਦੀਵਾ ਬੱਤੀ ਕਰੇ ਲੋ, ਲੋਆਂ ਪੁਰੀਆਂ ਤੋਂ ਬਾਹਰ ਤੇਰੀ ਰੁਸ਼ਨਾਈਆ। ਨਿਰਗੁਣ ਧਾਰ ਆਪੇ ਆਇਉਂ ਹੋ, ਹੋਕਾ ਸ਼ਬਦ ਨਾਮ ਸਮਝਾਈਆ। ਜਨ ਭਗਤਾਂ ਸੰਗ ਆਪਣਾ ਕਰ ਮੋਹ, ਮੁਹੱਬਤ ਆਤਮ ਪਰਮਾਤਮ ਲੈਣਾ ਜੁੜਾਈਆ। ਤੁਧ ਬਿਨ ਭੇਵ ਜਾਣੇ ਅਵਰ ਨਾ ਕੋ, ਕੋਟ ਬ੍ਰਹਿਮੰਡ ਖੰਡ ਰੋਵਣ ਮਾਰਨ ਧਾਈਂਆ। ਤੇਰਾ ਨਾਮ ਸੰਦੇਸ਼ਾ ਸੁਣ ਕੇ ਸੋਹੰ ਸੋ, ਸਰਬ ਸਵਾਮੀ ਅੰਤਰਜਾਮੀ ਤੇਰੀ ਯਾਦ ਇਕੋ ਦੋ ਜਹਾਨਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲੇ ਦੀਨ ਦਿਆਲੇ ਘਟ ਨਿਵਾਸੀ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਆ ਰੱਖੇ ਖ਼ਾਹਿਸ਼, ਭੇਵ ਅਭੇਦ ਜਣਾਈਆ। ਪੁਰਖ ਅਕਾਲ ਪੂਰੀ ਕਰਨੀ ਆਸ, ਆਸਾ ਮਨਸਾ ਆਪਣੇ ਵਿਚ ਸਮਾਈਆ। ਸਾਚੇ ਭਗਤਾਂ ਕਰ ਤਲਾਸ਼, ਤਾਲਾ ਅੰਦਰੋਂ ਦੇਣਾ ਤੁੜਾਈਆ। ਕਿਸੇ ਨੂੰ ਸ਼ਿਵ ਤੱਕਣਾ ਨਾ ਪਏ ਉਪਰ ਕੈਲਾਸ਼, ਬ੍ਰਹਮੇ ਦਾ ਬ੍ਰਹਮ ਪੜਦਾ ਦੇਣਾ ਉਠਾਈਆ। ਨਿਰਗੁਣ ਧਾਰ ਅੰਦਰ ਕਰ ਕੇ ਵਾਸ, ਵਾਸਤਾ ਆਪਣੇ ਨਾਲ ਕਰਾਈਆ। ਬਾਹਰ ਦੇ ਦੀਪਕ ਨਾਲੋਂ ਤੇਰੀ ਜੋਤ ਦਾ ਸਦਾ ਰਹੇ ਪਰਕਾਸ਼, ਦਿਵਸ ਰੈਣ ਇਕੋ ਨੂਰ ਰੁਸ਼ਨਾਈਆ। ਸਭ ਦੀ ਆਸਾ ਮਨਸਾ ਪੂਰੀ ਹੋਵੇ ਆਸ, ਅਸਲ ਵਿਚ ਵਸਲ ਯਾਰ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ।
❋
❋
੧੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਦੀਦਾਰ ਸਿੰਘ ਦੇ ਗ੍ਰਹਿ ਭਾਮ ਜ਼ਿਲਾ ਗੁਰਦਾਸਪੁਰ
ਗੁਰ ਅਵਤਾਰ ਪੈਗ਼ੰਬਰ ਕਹਿਣ ਦੀਵਾ ਬਾਤੀ ਕਰੇ ਕੀ ਚਮਕ, ਚੰਦ ਚਾਂਦਨਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਵੇਖ ਚਾਰ ਕੁੰਟ ਅਹਿਮਕ, ਭਰਮੇ ਭੁੱਲੀ ਸਰਬ ਲੋਕਾਈਆ। ਕੋਟਾਂ ਵਿਚੋਂ ਤੇਰੀ ਕਿਰਪਾ ਨਾਲ ਤੇਰਾ ਭਗਤ ਸੁਹੇਲਾ ਤੇਰੇ ਨਾਲ ਹੋਵੇ ਸਹਿਮਤ, ਸਮੇਂ ਦੇ ਮਾਲਕ ਮਿਹਰ ਨਜ਼ਰ ਲੈਣੀ ਉਠਾਈਆ। ਖ਼ਲਕ ਦੇ ਖ਼ਾਲਕ ਕਰਨੀ ਰਹਿਮਤ, ਸਿਰ ਆਪਣਾ ਹੱਥ ਟਿਕਾਈਆ। ਜੁਗ ਜਨਮ ਦੀ ਲੇਖੇ ਲਾਉਣੀ ਮਿਹਨਤ, ਸਚ ਮਜ਼ਦੂਰੀ ਮੁੱਦਤਾਂ ਦੀ ਝੋਲੀ ਪਾਈਆ। ਜਗਤ ਵਾਸਨਾ ਕੂੜੀ ਕਿਰਿਆ ਰਹੇ ਨਾ ਕੋਈ ਅਲਾਮਤ, ਸਹੀ ਸਲਾਮਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚਾ ਇਕੋ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਕੂੜੀ ਕਿਰਿਆ ਦੀਪਕ ਹੋਣ ਲੱਗਾ ਗੁੱਲ, ਅੰਧ ਅੰਧੇਰਾ ਦਏ ਦੁਹਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰੋਂ ਤੇਰਾ ਨਾਮ ਗਿਆ ਭੁੱਲ, ਭਰਮ ਵਿਚ ਭਰਮ ਰਿਹਾ ਕੁਰਲਾਈਆ। ਭਾਗ ਲੱਗਾ ਦਿਸੇ ਨਾ ਕਿਸੇ ਕੁਲ, ਕੁਲ ਮਾਲਕ ਕਲਮਾ ਹਕ ਨਾ ਕੋਇ ਸੁਣਾਈਆ। ਭੰਡਾਰਾ ਹੱਥ ਨਾ ਆਵੇ ਵਸਤ ਅਨਮੋਲਕ ਅਨਮੁਲ, ਕੀਮਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜਗਤ ਦੇ ਮਾਲਕ, ਜੁਗ ਚੌਕੜੀ ਤੇਰਾ ਖੇਲ ਅਭੁੱਲ, ਭੁੱਲਿਆਂ ਮਾਰਗ ਰਸਤੇ ਲੈਣਾ ਪਾਈਆ।
੧੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਸਰੂਪ ਸਿੰਘ ਦੇ ਗ੍ਰਹਿ ਢੁੱਡੀ ਜ਼ਿਲਾ ਫ਼ਰੀਦਕੋਟ
ਗੁਰ ਅਵਤਾਰ ਪੈਗ਼ੰਬਰ ਕਹਿਣ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤ (ਦੀਪਕ) ਵੇਖਿਆ ਜਗਦਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਸਤਿ ਪਰਕਾਸ਼ ਬਣਾਵੇ ਲੋਕਮਾਤ ਜਗ ਦਾ, ਜਗਤ ਜਗਿਆਸੂ ਜੀਵਾਂ ਰਾਹ ਜਣਾਈਆ। ਰਸਤਾ ਵਖਾਵੇ ਧੁਰ ਦਰਗਾਹ ਸਚ ਦਾ, ਸਤਿ ਧਰਮ ਇਕ ਅਪਨਾਈਆ। ਲੇਖਾ ਮੁਕਾਵੇ ਮੱਕੇ ਕਾਅਬੇ ਵਾਲੇ ਹੱਜ ਦਾ, ਹਜ਼ਰਤ ਘਰ ਵਿਚ ਇਕ ਪਰਗਟਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਰਾਹ ਦੱਸਦਾ, ਤੂੰ ਮੇਰਾ ਮੈਂ ਤੇਰਾ ਕਰ ਪੜ੍ਹਾਈਆ। ਗ੍ਰਹਿ ਵੇਖੇ ਹਕ਼ੀਕ਼ਤ ਹਕ ਦਾ, ਮੰਦਰ ਧੁਰ ਦੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਬਿਨ ਭਗਤਾਂ ਹੋਏ ਨਾ ਕਦੇ ਪਰਕਾਸ਼, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲ ਉਤੇ ਕਰੇ ਨਾ ਕੋਇ ਵਿਸ਼ਵਾਸ਼, ਵਿਸ਼ਵ ਰੰਗ ਨਾ ਕੋਇ ਰੰਗਾਈਆ। ਸਾਚਾ ਬਣੇ ਨਾ ਕੋਈ ਸੇਵਕ ਦਾਸ, ਯਾਚਕ ਖ਼ਾਦਮ ਰੂਪ ਨਾ ਕੋਇ ਵਟਾਈਆ। ਮੰਜ਼ਲ ਪੌੜੀ ਚੜ੍ਹੇ ਕੋਈ ਨਾ ਘਾਟ, ਜਗਤ ਦਵਾਰਾ ਪੰਧ ਨਾ ਕੋਇ ਮੁਕਾਈਆ। ਆਤਮ ਪਰਮਾਤਮ ਬਣਾਏ ਨਾ ਕੋਇ ਸਾਥ, ਸਗਲਾ ਸੰਗ ਨਾ ਕੋਇ ਜੁੜਾਈਆ। ਸੋਹੰ ਢੋਲਾ ਗਾਏ ਕੋਈ ਨਾ ਗਾਥ, ਅੱਖਰਾਂ ਵਾਲੀ ਜਗਤ ਪੜ੍ਹਾਈਆ। ਪੁਰਖ ਅਕਾਲ ਮੰਨੇ ਨਾ ਕੋਈ ਪਿਤਾ ਮਾਤ, ਪਤਿਪਰਮੇਸ਼ਵਰ ਕੰਤ ਕੰਤੂਹਲ ਨਾ ਕੋਇ ਵਡਿਆਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਆਪਣਾ ਭੇਵ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤਾਂ ਬਿਨਾ ਚਲੇ ਕੋਇ ਨਾ ਰਾਹ, ਰਹਿਬਰ ਮਿਲੇ ਨਾ ਕੋਇ ਵਡਿਆਈਆ। ਧੁਰ ਦੀ ਸਿਫ਼ਤ ਸਕੇ ਕੋਈ ਨਾ ਗਾ, ਨਾਮ ਨਿਧਾਨ ਨਾ ਕੋਇ ਸ਼ਨਵਾਈਆ। ਪੁਰਖ ਅਕਾਲ ਨਿਰਗੁਣ ਧਾਰ ਨਾ ਜਾਵੇ ਆ, ਲੋਕਮਾਤ ਨਾ ਕੋਇ ਰੁਸ਼ਨਾਈਆ। ਸ਼ਬਦੀ ਗੁਰ ਨਾ ਬਣੇ ਮਲਾਹ, ਬੇੜਾ ਸ਼ੌਹ ਨਾ ਪਾਰ ਕਰਾਈਆ। ਕੋਟ ਜਨਮ ਦੇ ਬਖ਼ਸ਼ੇ ਨਾ ਕੋਇ ਗੁਨਾਹ, ਪਤਤ ਪੁਨੀਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ।
੧੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਪੂਰਨ ਸਿੰਘ ਦੇ ਗ੍ਰਹਿ ਰੂਪੋ ਵਾਲ ਜ਼ਿਲਾ ਹੁਸ਼ਿਆਰ ਪੁਰ
ਗੁਰ ਅਵਤਾਰ ਪੈਗ਼ੰਬਰ ਕਹਿਣ ਬਿਨ ਭਗਤਾਂ ਚਲੇ ਨਾ ਕੋਇ ਚਾਲ, ਦੀਨ ਦੁਨੀ ਨਾ ਕੋਇ ਸਮਝਾਈਆ। ਪੁਰਖ ਅਕਾਲ ਬਿਨਾ ਮੁਰੀਦਾਂ ਪੁਛੇ ਕਿਸੇ ਨਾ ਹਾਲ, ਦਰ ਦਰਵੇਸ਼ ਨਾ ਰੂਪ ਵਟਾਈਆ। ਝਗੜਾ ਮੁਕੇ ਨਾ ਸ਼ਾਹ ਕੰਗਾਲ, ਇਕੋ ਰੰਗ ਨਾ ਕੋਇ ਸਮਾਈਆ। ਸਾਚੇ ਮੰਦਰ ਕਰੇ ਕੋਈ ਨਾ ਭਾਲ, ਤਨ ਮਾਟੀ ਖੋਜਣ ਕੋਇ ਨਾ ਪਾਈਆ। ਤਨ ਵਜੂਦ ਵੇਖੇ ਨਾ ਕੋਇ ਧਰਮਸਾਲ, ਨਵ ਨੌ ਪੰਧ ਨਾ ਕੋਇ ਮੁਕਾਈਆ। ਘਰ ਸਵਾਮੀ ਮਿਲੇ ਨਾ ਕਿਸੇ ਆਣ, ਮਹੱਲ ਅਟਲ ਨਾ ਕੋਇ ਰੁਸ਼ਨਾਈਆ। ਨਾਤਾ ਤੋੜੇ ਨਾ ਕੂੜ ਜਹਾਨ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਬਿਨ ਭਗਤਾਂ ਕੰਮ ਨਾ ਆਏ ਸ੍ਰੀ ਭਗਵਾਨ, ਸਾਚੇ ਘਰ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਤ ਸੁਹੇਲੇ ਇਕ ਇਕੱਲਾ ਆਪਣੇ ਘਰ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਚੀ ਕਰੇ ਕੋਈ ਨਾ ਭਗਤੀ, ਬਿਨਾ ਭਗਤਾਂ ਭਗਵਨ ਮਿਲਣ ਕੋਇ ਨਾ ਆਈਆ। ਜਗਤ ਖੇਲ ਵੇਖੀ ਜੁਗ ਜੁਗ ਦੀ, ਜੀਵਣ ਦਾਤਾ ਪੜਦਾ ਨਾ ਕੋਇ ਉਠਾਈਆ। ਤਾਮਸ ਵੇਖੀ ਕਾਮ ਕਰੋਧ ਲੋਭ ਮੋਹ ਹੰਕਾਰ ਅਗਨੀ ਅੱਗ ਦੀ, ਅਗਲਾ ਭੇਵ ਨਾ ਕੋਇ ਚੁਕਾਈਆ। ਧੁਨ ਸੁਣੇ ਨਾ ਕੋਇ ਅਗੰਮੀ ਨਦ ਦੀ, ਅਨਰਾਗੀ ਰਾਗ ਨਾ ਕੋਇ ਅਲਾਈਆ। ਹਦੂਦ ਮੁਕੇ ਨਾ ਜਗਤ ਵਾਸਨਾ ਜਗ ਦੀ, ਜਾਗਰਤ ਜੋਤ ਕਰੇ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜੋ ਆਤਮਾ ਪਰਮਾਤਮਾ ਨਾਲ ਲੱਗਦੀ, ਲਗ ਮਾਤਰ ਦਾ ਲੇਖਾ ਜਾਏ ਚੁਕਾਈਆ। ਸਦ ਓਸੇ ਧਾਰ ਵਸਦੀ, ਜਿਸ ਵਿਚੋਂ ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਵੇਖਣ ਖੇਲ ਸਦਾ ਪਰਤੱਖ ਦੀ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਹੋਏ ਸਹਾਈਆ। ਕਲਜੁਗ ਅੰਤ ਘੜੀ ਜਿਸ ਦੀ ਜਸ ਦੀ, ਵੇਦ ਪੁਰਾਨਾਂ ਤੋਂ ਬਾਹਰ ਸਿਫ਼ਤ ਸਾਲਾਹੀਆ। ਨਾਮ ਖ਼ੁਮਾਰੀ ਦੇਵੇ ਆਪਣੇ ਨਾਮ ਮਦਿ ਦੀ, ਮਧੁਰ ਧੁਨ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਮੰਦਰ ਦਏ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਬਿਨ ਭਗਤਾਂ ਰੱਖੇ ਕੋਈ ਨਾ ਆਸ, ਮੇਲਾ ਮਿਲੇ ਨਾ ਬੇਪਰਵਾਹੀਆ। ਰਾਹ ਤੱਕੇ ਨਾ ਕੋਇ ਪੁਰਖ ਅਬਿਨਾਸ਼, ਨਿਜ ਨੇਤਰ ਨੈਣ ਅੱਖ ਨਾ ਕੋਇ ਉਠਾਈਆ। ਸਾਚਾ ਬਣੇ ਕੋਈ ਨਾ ਸਾਥ, ਸਗਲਾ ਸੰਗ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰਾ ਗਾਵੇ ਕੋਈ ਨਾ ਗਾਥ, ਚਾਰ
❋
❋
ਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦਏ ਗਵਾਹੀਆ। ਨਿਰਗੁਣ ਸਰਗੁਣ ਧਾਰ ਬਦਲੇ ਨਾ ਕੋਇ ਸਮਾਜ, ਸਮਗਰੀ ਸਚ ਨਾ ਕੋਇ ਵਰਤਾਈਆ। ਅੰਦਰ ਵੜ ਕੇ ਖੋਲ੍ਹੇ ਕੋਇ ਨਾ ਰਾਜ਼, ਮਮਤਾ ਮੋਹ ਨਾ ਕੋਇ ਮਿਟਾਈਆ। ਅਗੰਮੀ ਸੁਣਾਏ ਕੋਈ ਨਾ ਨਾਦ, ਅਨਹਦ ਨਾਦੀ ਨਾਦ ਵਜਾਈਆ। ਸੋਈ ਸੁਰਤੀ ਕਿਸੇ ਨਾ ਜਾਵੇ ਜਾਗ, ਆਲਸ ਨਿੰਦਰਾ ਨਾ ਕੋਇ ਮਿਟਾਈਆ। ਬਿਨ ਭਗਤਾਂ ਲੋਕਮਾਤ ਮਿਟੇ ਨਾ ਕਿਸੇ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਗ੍ਰਹਿ ਵਸਾਈਆ। ਜਨ ਭਗਤ ਕਹਿਣ ਗੁਰ ਅਵਤਾਰ ਪੈਗ਼ੰਬਰ ਸੁਣੋ ਮੀਤ, ਧੁਰ ਦੀ ਧਾਰ ਦਈਏ ਜਣਾਈਆ। ਪ੍ਰਭ ਦੀ ਕਿਰਪਾ ਨਾਲ ਬਦਲੀਏ ਰੀਤ, ਹੁਕਮੇ ਅੰਦਰ ਸੇਵ ਕਮਾਈਆ। ਇਕ ਦੀ ਪ੍ਰੀਤੀ ਅੰਦਰ ਭੁੱਲ ਗਿਆ ਮੰਦਰ ਮਸੀਤ, ਮੰਦਰ ਮਸਜਿਦ ਮੱਠ ਆਸ ਰਹੀ ਨਾ ਰਾਈਆ। ਸੁਣ ਕੇ ਅਗੰਮਾ ਗੀਤ, ਗੋਬਿੰਦ ਵਿਚ ਸਮਾਈਆ। ਝਗੜਾ ਮੁਕ ਗਿਆ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਮਜ਼੍ਹਬਾਂ ਵਾਲੀ ਦੂਰ ਕੀਤੀ ਲੀਕ, ਲਕੀਰ ਫ਼ਕੀਰ ਨਾ ਕੋਇ ਅਖਵਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਸਾਡੀ ਕਰੋ ਤਸਦੀਕ, ਸ਼ਹਾਦਤ ਆਪਣੀ ਦਿਓ ਭੁਗਤਾਈਆ। ਪੁਰਖ ਅਕਾਲ ਨੂੰ ਜਾ ਕੇ ਦੱਸੋ ਠੀਕ, ਠਾਕਰ ਤੇਰੇ ਭਗਤ ਤੇਰੇ ਵਿਚ ਸਮਾਈਆ। ਜਿਨ੍ਹਾਂ ਦਾ ਇਕੋ ਕਲਮਾ ਨਾਮ ਹਦੀਸ, ਇਕੋ ਨਗ਼ਮਾ ਨਾਮ ਸੁਣਾਈਆ। ਸਦ ਬੈਠੇ ਰਹਿਣ ਅਤੀਤ, ਤ੍ਰੈਗੁਣ ਭੈ ਨਾ ਕੋਇ ਜਣਾਈਆ। ਪੰਜ ਤਤ ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਸਦਾ ਇਕੋ ਰੱਖ ਕੇ ਚੀਤ, ਚੇਤਨ ਸੁਰਤੀ ਆਪ ਕਰਾਈਆ। ਅਸੀਂ ਵੇਖ ਕੇ ਓਨ੍ਹਾਂ ਦੀ ਨੀਤ, ਖ਼ੁਸ਼ੀਆਂ ਅੰਦਰ ਆਪਣੀ ਖ਼ੁਸ਼ੀ ਬਣਾਈਆ। ਪੁਰਖ ਅਕਾਲ ਦੀਨ ਦਿਆਲ ਸਾਡੀ ਪੂਰੀ ਕਰ ਵਸੀਅਤ, ਪੂਰਬ ਲਹਿਣਾ ਲੇਖਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡਾ ਧੁਰ ਦਾ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਬਿਨ ਜਨ ਭਗਤਾਂ ਕੋਇ ਨਾ ਖੋਲ੍ਹੇ ਭੇਵ, ਰਾਜ਼ ਗੁਫ਼ਤ ਸ਼ਨੀਦ ਨਾ ਕੋਇ ਸ਼ਨਵਾਈਆ। ਬਿਨਾ ਭਗਤਾਂ ਤੋਂ ਪੁਰਖ ਅਕਾਲ ਨਾਮ ਦੇਵੇ ਕਿਸੇ ਨਾ ਮੁਫ਼ਤ, ਭਜਨ ਬੰਦਗੀਆਂ ਵਿਚ ਲਾਈ ਲੋਕਾਈਆ। ਸੰਤ ਸੁਹੇਲਾ ਰਹਿਣ ਨਾ ਦੇਵੇ ਕੋਈ ਸੁਸਤ, ਸੁੱਤਿਆਂ ਲਏ ਜਗਾਈਆ। ਨਾਮ ਨਿਧਾਨਾ ਦੇ ਦਰੁਸਤ, ਦੂਰ ਦੁਰਾਡੇ ਮੇਲ ਮਿਲਾਈਆ। ਕੂੜ ਵਿਕਾਰ ਰਹਿਣ ਨਾ ਦੇਵੇ ਕੁਸ਼ਟ, ਕੰਚਨ ਕਾਇਆ ਗੜ੍ਹ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਵਸਤ ਅਮੋਲ ਅਮੁੱਲ ਅਤੁਲ ਆਪਣੀ ਆਪ ਵਰਤਾਈਆ।
੧੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਬਿਸ਼ਨ ਸਿੰਘ, ਸੇਵਾ ਸਿੰਘ ਦੇ ਗ੍ਰਹਿ ਗੁੜਗਾਉਂ
ਜਨ ਭਗਤ ਕਹਿਣ ਪ੍ਰਭ ਕਿਰਪਾ ਕੀਤੀ ਆਪ, ਪਾਰਬ੍ਰਹਮ ਪਤਿਪਰਮੇਸ਼ਵਰ ਦਇਆ ਕਮਾਈਆ। ਸਵੱਛ ਸਰੂਪੀ ਦਰਸ਼ਨ ਦਿਤਾ ਸਾਖਿਆਤ, ਨਿਰਵੈਰ ਨਿਰਾਕਾਰ ਨਿਰੰਕਾਰ ਨਿਰਗੁਣ ਜੋਤ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸਿਆ ਪਾਠ, ਸੋਹੰ ਢੋਲਾ ਸ਼ਬਦ ਵਿਚੋਲਾ
❋
❋
ਇਕ ਉਪਜਾਈਆ। ਪਾਰਬ੍ਰਹਮ ਬ੍ਰਹਮ ਜੋੜ ਕੇ ਧੁਰ ਦਾ ਨਾਤ, ਦੁਈ ਦਵੈਤੀ ਸ਼ਰਅ ਸ਼ਰਾਇਤੀ ਲੇਖਾ ਰਿਹਾ ਚੁਕਾਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਾਂ ਨਾਥਾਂ ਦੀਨ ਦਿਆਲ ਆਪਣੇ ਰੰਗ ਰੰਗਾਈਆ। ਸਾਚੀ ਮੰਜ਼ਲ ਚੜ੍ਹਾ ਕੇ ਧੁਰ ਦੇ ਘਾਟ, ਪਤਣ ਦਵਾਰਾ ਇਕੋ ਇਕ ਵਖਾਈਆ। ਕਲਜੁਗ ਕੂੜੀ ਕਿਰਿਆ ਮੇਟ ਰੈਣ ਅੰਧੇਰੀ ਰਾਤ, ਨਿਰਗੁਣ ਸਾਚਾ ਚੰਦ ਨੂਰ ਕਰੇ ਰੁਸ਼ਨਾਈਆ। ਗੁਰਮੁਖ ਸਾਚੇ ਸੰਤ ਜਨਾਂ ਲੇਖੇ ਲਾਵੇ ਪਵਣ ਸਵਾਸ, ਦਮਾਂ ਦਮ ਦਾਮਨ ਆਪਣਾ ਲਏ ਫੜਾਈਆ। ਸਾਢੇ ਤਿੰਨ ਹੱਥ ਕਾਇਆ ਮਾਟੀ ਅੰਦਰ ਪਾਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਰੂਪ ਦਰਸਾਈਆ। ਮੁਹੱਬਤ ਵਿਚ ਮਹਿਬੂਬ ਮਿਹਰਵਾਨ ਪੂਰੀ ਕਰੇ ਆਸ, ਜਗਤ ਨਿਰਾਸਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਜਨ ਭਗਤ ਕਹਿਣ ਪ੍ਰਭ ਪੂਰੀ ਕੀਤੀ ਆਸ, ਆਸਾ ਪੁੰਨੀ ਨਜ਼ਰੀ ਆਈਆ। ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਕਰਨਾ ਨਾ ਪਿਆ ਤਲਾਸ਼, ਚਾਰ ਕੁੰਟ ਦਹਿ ਦਿਸ਼ਾ ਉਠ ਨਾ ਕੋਇ ਧਾਈਆ। ਪੁਰਖ ਅਕਾਲਾ ਦੀਨ ਦਿਆਲਾ ਘਟ ਭੀਤਰ ਕਾਇਆ ਮੰਦਰ ਅੰਦਰ ਗ੍ਰਹਿ ਵਸਿਆ ਪਾਸ, ਪਰਮ ਪੁਰਖ ਪਰਮਾਤਮ ਆਤਮ ਆਪਣਾ ਸੰਗ ਬਣਾਈਆ। ਧਰਮ ਦਵਾਰ ਏਕੰਕਾਰ ਇਕ ਇਕੱਲਾ ਦੇ ਸੱਚਾ ਵਿਸ਼ਵਾਸ਼, ਵਿਸ਼ਨ ਬ੍ਰਹਮਾ ਸ਼ਿਵ ਲੇਖਾ ਰਿਹਾ ਮੁਕਾਈਆ। ਭੇਵ ਅਭੇਦਾ ਅਛਲ ਅਛੇਦਾ ਖੋਲ੍ਹੇ ਬਿਨਾ ਕਲਮ ਦਵਾਤ, ਲੇਖ ਅਲੇਖਾ ਧੁਰ ਦਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਸਚ ਦਵਾਰੇ ਆਪ ਮਿਲਾਈਆ। ਜਨ ਭਗਤ ਕਹਿਣ ਪ੍ਰਭ ਮਿਹਰ ਕਰੇ ਮਿਹਰਵਾਨ, ਨਜ਼ਰੀਆ ਅੰਦਰੋਂ ਦਏ ਬਦਲਾਈਆ। ਬਿਨਾ ਭਿੂਮਕਾ ਤੋਂ ਦੇਵੇ ਆਪਣਾ ਧੂੜੀ ਦਾਨ, ਬਿਨ ਮਸਤਕ ਲੇਖਾ ਲਿਖੇ ਕਲਮ ਸ਼ਾਹੀਆ। ਸਤਿ ਦਵਾਰ ਏਕੰਕਾਰ ਵਖਾਏ ਹਕ ਨਿਸ਼ਾਨ, ਹਕ਼ੀਕ਼ਤ ਲਾਸ਼ਰੀਕ ਆਪਣੀ ਆਪ ਸਮਝਾਈਆ। ਧੁਰ ਸੰਦੇਸੇ ਅੰਦਰ ਦੇਵਣਹਾਰ ਫ਼ਰਮਾਨ, ਫੁਰਨਿਆਂ ਤੋਂ ਪਰੇ ਪਰਾ ਪਸੰਤੀ ਮਧਮ ਬੈਖਰੀ ਆਪਣੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਲ ਆਪਣੇ ਹੱਥ ਰਖਾਈਆ। ਜਨ ਭਗਤ ਕਹਿਣ ਪ੍ਰਭ ਦੇਵਣਹਾਰਾ ਦੇਵਣ ਯੋਗ, ਜੁਗ ਚੌਕੜੀ ਜਿਸ ਦੇ ਹੁਕਮੇ ਅੰਦਰ ਸੇਵ ਕਮਾਈਆ। ਜਨ ਭਗਤ ਸੁਹੇਲੇ ਕਰ ਕੇ ਧੁਰ ਸੰਯੋਗ, ਜਨਮ ਕਰਮ ਦੇ ਵਿਛੜੇ ਜੋੜ ਜੁੜਾਈਆ। ਸਚ ਜੈਕਾਰਾ ਦੱਸ ਅਗੰਮਾ ਸਲੋਕ, ਸੁਲਹਕੁਲ ਕੁਲ ਮਾਲਕ ਆਪਣਾ ਰੰਗ ਰੰਗਾਈਆ। ਭਾਗ ਲਗਾ ਕੇ ਕਾਇਆ ਮਾਟੀ ਚੰਮ ਦ੍ਰਿਸ਼ਟੀ ਅੰਦਰ ਪੋਸ਼, ਸੋਚ ਤੋਂ ਪਰੇ ਆਪਣੀ ਸਮਝ ਦਏ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਧੁਰ ਦੀ ਮੌਜ, ਮਜਲਸ ਭਗਤਾਂ ਵਿਚ ਰਖਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਢੇ ਤਿੰਨ ਹੱਥ ਮੁਨਾਰੇ ਕੋਟ, ਧੁਰ ਦਰਬਾਰਾ ਇਕੋ ਇਕ ਸਮਝਾਈਆ। ਕਰ ਪਰਕਾਸ਼ ਨੂਰ ਨੁਰਾਨੀ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਵੇਖੇ ਥਾਉਂ ਥਾਈਂਆ। ਜਨ ਭਗਤ ਸੁਹੇਲੇ ਕਹਿਣ ਅਬਿਨਾਸ਼ੀ ਕਰਤਾ ਕਰੇ ਗੁਰਮੁਖ ਸਾਚੇ ਸੰਤ ਜਨਾਂ ਦੀ ਖੋਜ, ਖੋਜੀ ਹੋ ਕੇ ਚੋਜੀ ਹੋ ਕੇ ਚੋਲਾ ਆਪਣਾ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਭਗਵਾਨ, ਨਾਮ ਨਿਧਾਨ ਦੇਵੇ ਅਗਾਧ ਬੋਧ, ਬੋਧ ਬੁੱਧੀ ਆਪਣੇ ਰੰਗ ਰੰਗਾਈਆ।
❋
❋
੧੪ ਫੱਗਣ ਸ਼ਹਿਨਸ਼ਾਹੀ ਸੰਮਤ ੨ ਹਰਬੰਸ ਸਿੰਘ ਦੇ ਗ੍ਰਹਿ ਔਜਲਾ ਜ਼ਿਲਾ ਕਪੂਰਥਲਾ
ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤ ਸੁਹੇਲੇ ਥੋੜ੍ਹੇ ਵਿਚੋਂ ਖਰਬ ਅਰਬ, ਚਾਰ ਕੁੰਟ ਨਜ਼ਰੀ ਆਈਆ। ਜਿਨ੍ਹਾਂ ਦਾ ਪੁਰਖ ਅਕਾਲ ਏਕੰਕਾਰ ਵੰਡੇ ਦਰਦ, ਦੀਨਾਂ ਨਾਥ ਦਰਦ ਦੁੱਖ ਭੈ ਭੰਜਨ ਆਪਣੀ ਦਇਆ ਕਮਾਈਆ। ਮਾਇਆ ਮਮਤਾ ਮੋਹ ਛੁਡਾ ਕੇ ਲਾਲਚ ਦਰਬ, ਦਗ਼ਾ ਦੀਨ ਦੁਨੀ ਦਾ ਲੇਖਾ ਰਿਹਾ ਮੁਕਾਈਆ। ਮਨ ਹੰਕਾਰ ਤੋੜ ਕੇ ਗਰਬ, ਗਰਭਵਾਸ ਦਾ ਝਗੜਾ ਰਿਹਾ ਚੁਕਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮੁਦਤਾਂ ਦੇ ਵਿਛੜੇ ਜੋੜ ਜੁੜਾਈਆ। ਪੂਰਬ ਜਨਮ ਦੀ ਆਸਾ ਮਨਸਾ ਬੇਨੰਤੀ ਮੰਨ ਕੇ ਅਰਜ਼, ਆਜਜ਼ ਅਜ਼ੀਜ਼ ਆਪਣੀ ਗੋਦ ਉਠਾਈਆ। ਜਿਨ੍ਹਾਂ ਛੁਰੀ ਹਲਾਲ ਕਰੇ ਕੋਈ ਨਾ ਕਰਦ, ਲੱਖ ਚੁਰਾਸੀ ਕਤਲਗਾਹ ਵਿਚੋਂ ਬਾਹਰ ਕਢਾਈਆ। ਏਕਾ ਨਾਮ ਸੰਦੇਸਾ ਦੇਵੇ ਗਰਜ, ਗ਼ਰੂਰ ਦੀਨ ਦੁਨੀ ਦਏ ਮੁਕਾਈਆ। ਮਾਨਸ ਜਨਮ ਮਿਹਰ ਵਿਚ ਹੋਣ ਨਾ ਦੇਵੇ ਹਰਜ, ਹਿਰਦੇ ਅੰਦਰ ਵਸ ਕੇ ਆਪਣਾ ਰੰਗ ਰੰਗਾਈਆ। ਕਰ ਖੇਲ ਜਗਤ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਜੁਗ ਚੌਕੜੀ ਪਿਛਲੀ ਕੱਢ ਕੇ ਫ਼ਰਦ, ਲੇਖੇ ਸਭ ਦੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ।
੧੪ ਫੱਗਣ ਸ਼ਹਿਨਸ਼ਾਹੀ ਸੰਮਤ ੨ ਰਤਨ ਸਿੰਘ ਹਰਨਾਮ ਸਿੰਘ ਦੇ ਗ੍ਰਹਿ ਨੂਰ ਪੁਰ
ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤਾਂ ਅੰਦਰ ਵੇਖੀ ਨਿਰਮਲ ਬੁਧ, ਬੁੱਧ ਦੀ ਆਸਾ ਪੂਰ ਕਰਾਈਆ। ਲੇਖੇ ਲਾ ਕੇ ਕ੍ਰਿਸ਼ਨ ਵਾਲਾ ਯੁੱਧ, ਝਗੜਾ ਦੀਨ ਦੁਨੀ ਚੁਕਾਈਆ। ਰਾਮ ਦੀ ਰਮਜ਼ ਜਾਣੇ ਕੁਛ, ਜੋ ਬਨਵਾਸੀ ਹੋ ਕੇ ਅੰਤਰ ਅੰਤਰ ਸੁਣਾਈਆ। ਬਲ ਦੀ ਧਾਰਾ ਰਹੀ ਕੁੱਦ, ਬਾਵਨ ਨਾਲ ਲਏ ਅੰਗੜਾਈਆ। ਦੁਰਗਾ ਦੱਸ ਰਹੀ ਕੁਝ, ਇਸ਼ਾਰਾ ਪਿਛਲਾ ਯਾਦ ਕਰਾਈਆ। ਮੂਸਾ ਚਰਨਾਂ ਵਿਚੋਂ ਉਠ, ਨੇਤਰ ਨੀਰ ਵਹਾਈਆ। ਈਸਾ ਕਹੇ ਲੇਖਾ ਦੇ ਕੁਛ, ਕਸ਼ਮਕਸ਼ ਦਿੱਸੇ ਜਗਤ ਲੋਕਾਈਆ। ਮੁਹੰਮਦ ਕਹੇ ਮੇਰੀ ਪੂਰੀ ਕਰ ਤੁਕ, ਸਦੀ ਚੌਧਵੀਂ ਵੰਡ ਵੰਡਾਈਆ। ਨਾਨਕ ਨਿਰਗੁਣ ਕਹੇ ਕਲਜੁਗ ਧਾਰ ਵੇਖ ਲੁੱਟ, ਤੇਰਾ ਨਾਮ ਲੁੱਟੇ ਕੂੜ ਲੋਕਾਈਆ। ਗੋਬਿੰਦ ਕਹੇ ਮੇਰੀ ਆਸਾ ਮਨਸਾ ਕਰ ਖ਼ੁਸ਼, ਨਿਰਗੁਣ ਹੋ ਕੇ ਵੇਖ ਵਖਾਈਆ। ਲੇਖ ਚੁਕਾ ਜਨ ਭਗਤ ਲਾਡਲੇ ਸੁਤ, ਗੁਰਮੁਖ ਆਪਣੇ ਰੰਗ ਰੰਗਾਈਆ। ਸਭ ਦਾ ਅੰਤ ਅਖ਼ੀਰ ਪੈਂਡਾ ਰਿਹਾ ਮੁੱਕ, ਅੱਗੇ ਹੁਕਮ ਨਾ ਕੋਇ ਵਡਿਆਈਆ। ਸ੍ਰਿਸ਼ਟ ਸਬਾਈ ਮੇਟ ਦੁੱਖ, ਦੁਖੀਆਂ ਦਰਦ ਵੰਡਾਈਆ। ਜਨ ਭਗਤਾਂ ਉਜਲ ਕਰ ਮੁਖ, ਮੁਖੀਏ ਆਪਣੇ ਘਰ ਵਸਾਈਆ। ਪੜਦਾ ਰਹੇ ਨਾ ਓਹਲਾ ਲੁਕ, ਲੋਕ ਪਰਲੋਕ ਡੰਕਾ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਠਾਂਡੇ ਤੇਰੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਵੱਖਰਾ ਵੇਖ ਗਿਆਨ, ਅਗਿਆਨਤਾ ਦਿਤੀ ਮਿਟਾਈਆ। ਧਰਮ ਦਾ ਵੇਖ ਨਿਸ਼ਾਨ, ਨਿਸ਼ਾਨੇ ਗਏ ਭੁਲਾਈਆ। ਜੋਤੀ ਨੂਰ ਮਹਾਨ, ਰਵ ਸਸ ਸ਼ਰਮਾਈਆ। ਕਾਗਦ ਕਲਮ ਨਾ ਦੇਵੇ ਕੋਇ ਬਿਆਨ, ਆਗਮਨ ਤੇਰਾ ਸਮਝ ਕੋਇ ਨਾ ਪਾਈਆ। ਤੂੰ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਦੋਹਰੀ ਖੇਲ ਪਰਗਟਾਈਆ। ਤੇਰਾ
❋
❋
ਵੱਖਰਾ ਅੱਖਰਾਂ ਤੋਂ ਕਲਾਮ, ਕਾਇਨਾਤ ਕਲਮਾ ਸਮਝ ਕੋਇ ਨਾ ਪਾਈਆਂ। ਕੋਟਾਂ ਵਿਚੋਂ ਸੰਤ ਸੁਹੇਲੇ ਤੇਰੇ ਗ਼ੁਲਾਮ, ਸੇਵਕ ਹੋ ਕੇ ਸੇਵ ਕਮਾਈਆ। ਅਸੀਂ ਸਾਰੇ ਹੋਏ ਬਦਨਾਮ, ਬੈਠੇ ਮੁਖ ਭਵਾਈਆ। ਕੂੜੀ ਕਿਰਿਆ ਕਰਨੀ ਦੇ ਕਰਤੇ ਕਰ ਕਤਲੇਆਮ, ਕਾਤਲ ਮਕਤੂਲ ਆਪਣਾ ਰੂਪ ਧਰਾਈਆ। ਮਨ ਵਾਸਨਾ ਸ੍ਰਿਸ਼ਟ ਸਬਾਈ ਕਰਦੇ ਨੀਲਾਮ, ਖ਼ਰੀਦਦਾਰ ਗੁਰ ਅਵਤਾਰ ਪੈਗ਼ੰਬਰ ਤੇਰੇ ਦਰ ਤੇ ਬੈਠੇ ਸੋਭਾ ਪਾਈਆ। ਬਦਲ ਦੇ ਨਜ਼ਾਮ, ਨੌਬਤ ਆਪਣਾ ਨਾਮ ਸੁਣਾਈਆ। ਤੇਰੇ ਹੱਥ ਦੋ ਜਹਾਨਾਂ ਇੰਤਜ਼ਾਮ, ਹੁਕਮ ਧੁਰ ਦਾ ਇਕ ਮਨਾਈਆ। ਤੇਰਾ ਸੰਦੇਸਾ ਨਵ ਸੱਤ ਹੋਏ ਪਰਵਾਨ, ਪਰਵਾਨਾ ਆਪਣਾ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ।
੧੪ ਫੱਗਣ ਸ਼ਹਿਨਸ਼ਾਹੀ ਸੰਮਤ ੨ ਭਗਵਾਨ ਸਿੰਘ ਉੜਮੁੜ ਟਾਂਡਾ
ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਭਗਤਾਂ ਵੇਖੀ ਅੰਦਰ ਪ੍ਰੀਤ, ਬਾਹਰੋਂ ਸਮਝ ਕਿਸੇ ਨਾ ਆਈਆ। ਤੇਰੀ ਧਾਰ ਸਦਾ ਅਤੀਤ, ਤ੍ਰੈਗੁਣ ਵੰਡ ਨਾ ਕੋਇ ਵੰਡਾਈਆ। ਤੂੰ ਮਾਲਕ ਸ੍ਰਿਸ਼ਟ ਸਬਾਈ ਜਗ ਜੀਤ, ਜਗਜੀਵਣ ਦਾਤਾ ਕਹਿ ਕੇ ਤੇਰਾ ਸ਼ੁਕਰ ਮਨਾਈਆ। ਤੂੰ ਹੁਕਮਰਾਨ ਜਗਦੀਸ਼, ਜਗਦੀਸ਼ਰ ਦੋ ਜਹਾਨ ਅਖਵਾਈਆ। ਲੱਖ ਚੁਰਾਸੀ ਪਰਖੇਂ ਨੀਤ, ਨੀਤੀਵਾਨ ਨੂਰ ਖ਼ੁਦਾਈਆ। ਕਲਜੁਗ ਅੰਤ ਸਤਿਜੁਗ ਧਾਰਾ ਬਦਲ ਬੀਚ, ਵਿਚਲਾ ਪੜਦਾ ਦੇ ਉਠਾਈਆ। ਜੋ ਗੰਢ ਰੱਖੀ ਪੀਚ, ਵਿਸ਼ਨ ਬ੍ਰਹਮਾ ਸ਼ਿਵ ਤੇਰੇ ਹੱਥ ਫੜਾਈਆ। ਜਿਸ ਦੀ ਚਾਰ ਜੁਗ ਕਰਦੇ ਰਹੇ ਉਡੀਕ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅੱਖ ਖੁਲ੍ਹਾਈਆ। ਸੋ ਵੇਲਾ ਵਕਤ ਵੇਖ ਤਾਰੀਖ਼, ਤਵਾਰੀਖ਼ ਜਿਸ ਨੂੰ ਸਕੇ ਨਾ ਕੋਇ ਸਮਝਾਈਆ। ਸਾਰੇ ਦਰ ਤੇ ਮੰਗਦੇ ਭੀਖ, ਭਿੱਖਕ ਹੋ ਕੇ ਝੋਲੀ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਭਗਤ ਵੇਖੇ ਅੰਦਰ ਦੇ ਖੋਜੀ, ਖੋਜਤ ਖੋਜਤ ਧਿਆਨ ਲਗਾਈਆ। ਤੂੰ ਮਾਲਕ ਤੱਕਿਆ ਚੋਜੀ, ਕਾਇਆ ਚੋਲਾ ਰਿਹਾ ਸੁਹਾਈਆ। ਤੇਰਾ ਝਗੜਾ ਨਹੀਂ ਜੰਞੂ ਬੋਦੀ, ਟਿੱਕਾ ਵੰਡ ਨਾ ਕੋਇ ਵੰਡਾਈਆ। ਚਾਰ ਵਰਨ ਅਠਾਰਾਂ ਬਰਨ ਰੱਖੀਂ ਗੋਦੀ, ਗੋਬਿੰਦ ਹੋ ਕੇ ਆਪਣੀ ਗੋਦ ਉਠਾਈਆ। ਬਿਨ ਗੁਰਮੁਖਾਂ ਕਿਸੇ ਨਾ ਦਿਤੀ ਸੋਝੀ, ਸੋਚ ਸਮਝ ਵਿਚ ਰੱਖੀ ਸਰਬ ਲੋਕਾਈਆ। ਤੇਰੀ ਯਾਦ ਕਰਦੇ ਗਏ ਵੇਦੀ ਸੋਢੀ, ਨਾਅਰਾ ਜੈਕਾਰਾ ਤੇਰਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭੈ ਭੌ ਦਿੱਸੇ ਲੋਕ ਪਰਲੋਕੀ, ਸਲੋਕ ਇਕੋ ਦੇਣਾ ਸੁਣਾਈਆ।
੧੪ ਫੱਗਣ ਸ਼ਹਿਨਸ਼ਾਹੀ ਸੰਮਤ ੨ ਰੇਸ਼ਮ ਸਿੰਘ ਦੇ ਗ੍ਰਹਿ ਖਹਿਰਾ ਮਜਾ ਜ਼ਿਲਾ ਜਲੰਧਰ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਆਸਾ ਮਨਸਾ ਪੂਰੀ ਕਰ ਦੇ ਮੰਗ, ਮਾਂਗਤ ਭਿਖਾਰੀ ਦਰਵੇਸ਼ ਧੁਰ ਦੇ ਧਿਆਨ ਲਗਾਈਆ। ਨੌ
❋
❋
ਸੌ ਚੁਰਾਨਵੇ ਚੌਕੜੀ ਜੁਗ ਬੀਤ ਗਏ ਲੰਘ, ਬਣ ਬਣ ਨਿਤ ਨਵਿਤ ਪਾਂਧੀ ਰਾਹੀਆ। ਸਿਫ਼ਤੀ ਨਾਮ ਢੋਲੇ ਗਾ ਗਾ ਲੋਕਮਾਤ ਅਗੰਮੀ ਛੰਦ, ਅੱਖਰ ਕਾਗ਼ਜ਼ ਸ਼ਾਹੀ ਨਾਲ ਜੋੜ ਜੁੜਾਈਆ। ਅਗੰਮ ਅਥਾਹ ਬੇਪਰਵਾਹ ਤੇਰਾ ਮਾਣ ਕੇ ਗਏ ਅਨੰਦ, ਨਿਜਾਨੰਦ ਵਿਚੋਂ ਪਰਮਾਨੰਦ ਦਿਤਾ ਵਖਾਈਆ। ਭੇਵ ਖੋਲ੍ਹਿਆ ਬ੍ਰਹਮ ਹੰ, ਹਮਸਾਜਣ ਹੋ ਕੇ ਆਪਣਾ ਘਰ ਵਖਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਹੋਏ ਤੰਗ, ਸਗਲਾ ਸੰਗ ਦੀਨ ਦੁਨੀ ਨਾ ਕੋਇ ਬਣਾਈਆ। ਸਾਡਾ ਅੰਤ ਅਖ਼ੀਰ ਬੇਨਜ਼ੀਰ ਨਾ ਹੋਵੇ ਭੰਗ, ਬ੍ਰਹਿਮੰਡ ਖੰਡ ਮਿਲ ਕੇ ਤੇਰਾ ਵਾਸਤਾ ਪਾਈਆ। ਨਿਰਗੁਣ ਜੋਤ ਅਗੰਮ ਪਰਕਾਸ਼ ਨੂਰੀ ਚਾੜ੍ਹ ਚੰਦ, ਸੁਕਲਾ ਕਿਸ਼ਨਾ ਪੱਖ ਵੰਡ ਨਾ ਕੋਇ ਵੰਡਾਈਆ। ਸ਼ਬਦ ਅਨਾਦ ਧੁਨ ਬ੍ਰਹਿਮਾਦ ਜਣਾ ਬਿਨਾ ਬੱਤੀ ਦੰਦ, ਰਸਨਾ ਤੋਂ ਬਾਹਰ ਆਪਣਾ ਰਸ ਦੇ ਵਖਾਈਆ। ਕਰਵਟ ਲੈ ਕਰਨੀ ਦੇ ਕਰਤੇ ਬਦਲ ਆਪਣੀ ਕੰਡ, ਸਨਮੁਖ ਹੋ ਕੇ ਬਿਨਾ ਮਨੁਸ਼ ਮਨੁੱਖ ਆਪਣਾ ਦਰਸ ਵਖਾਈਆ। ਸਚ ਪ੍ਰੀਤ ਠਾਂਡੇ ਸੀਤ ਤੇਰੇ ਨਾਲ ਗਈ ਹੰਢ, ਬਖ਼ਸ਼ੰਦ ਹੋ ਕੇ ਬਖ਼ਸ਼ਿਸ਼ ਰਹਿਮਤ ਸਾਡੀ ਝੋਲੀ ਪਾਈਆ। ਯਾਦ ਆਈ ਵਿਸ਼ਨ ਬ੍ਰਹਮਾ ਧਾਰ ਪ੍ਰੇਮ ਵਾਲੀ ਗੰਢ, ਨਿਰਗੁਣ ਅੰਦਰ ਨਿਰਗੁਣ ਸੋਭਾ ਪਾਈਆ। ਨਿਰਵੈਰ ਹੋ ਕੇ ਸਚ ਮੁਹੱਬਤ ਵਿਚ ਮਹਿਬੂਬ ਪਿਆਰੇ ਰੰਗ, ਧੁਰ ਦੇ ਮਾਲਕ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਬੈਠੇ ਆਸ ਲਗਾਈਆ।