ਪੁਸਤਕਾਲਾਭਾਗ ੨੦

੧੪ ਫੱਗਣ ਸ਼ਹਿਨਸ਼ਾਹੀ ਸੰਮਤ ੨ ਪੂਰਨ ਸਿੰਘ ਮੰਡਿਆਣੀ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੈਗ਼ੰਬਰ ਕਹਿਣ ਧੁਰ ਦੇ ਮਾਲਕ ਵੇਖ ਮੰਗੀਏ ਕੀ, ਕੀਮਤ ਪਿਛਲੀ ਨਾ ਕੋਇ ਚੁਕਾਈਆ। ਝਗੜਾ ਪਿਆ ਸਾਢੇ ਤਿੰਨ ਹੱਥ ਮਾਟੀ ਖ਼ਾਕੀ ਸੀਂ, ਸਾਵਲ ਸੁੰਦਰ ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਧਾਰ ਨਿਝਰ ਰਸ ਬਰਖੇ ਨਾ ਕੋਇ ਅਗੰਮਾ ਮੀਂਹ, ਜਗਤ ਪਿਆਸ ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਨਿਰਮਲ ਕਰੇ ਨਾ ਕੋਇ ਜੀਆ ਜੀ, ਜੀਵਤ ਜੀਵਣ ਮਿਰਤੂ ਤੋਂ ਪਹਿਲੋਂ ਮਿਰਤਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ, ਸਾਡਾ ਹੋਇਆ ਮਾਂਗਤ ਵੇਲਾ, ਜੁਗ ਚੌਕੜੀ ਆਸਾ ਮਨਸਾ ਲਹਿਣਾ ਪੂਰ ਕਰਾਈਆ। ਜੋਤ ਸ਼ਬਦ ਧਾਰ ਗੁਰੂ ਗੁਰ ਚੇਲਾ, ਚੇਲਾ ਗੁਰ ਏਕਾ ਰੰਗ ਸਮਾਈਆ। ਸਮਰਥ ਸਵਾਮੀ ਅੰਤਰਜਾਮੀ ਨਜ਼ਰ ਆ ਧੁਰ ਸੁਹੇਲਾ, ਧਰਮ ਦਵਾਰ ਏਕੰਕਾਰ ਇਕੋ ਇਕ ਪਰਗਟਾਈਆ। ਜੁਗ ਚੌਕੜੀ ਸਦ ਵਸਿਆ ਰਿਹੋਂ ਨਵੇਲਾ, ਚੁਰਾਸੀ ਅੰਦਰ ਵੜ ਕੇ, ਮੰਦਰ ਚੜ੍ਹ ਕੇ ਆਪਣਾ ਨੂਰ ਜੋਤ ਛੁਪਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਧਾਰ ਕੁਦਰਤ ਦੇ ਯਾਰ ਆਏ ਫੜ ਕੇ, ਵਾਹਦ ਲਾਸ਼ਰੀਕ ਤੇਰਾ ਢੋਲਾ ਗਾਈਆ। ਤਤ ਵਜੂਦ ਮਾਟੀ ਖ਼ਾਕ ਛੱਡ ਕੇ ਜੀਵਤ ਹੋਏ ਮਰ ਕੇ, ਜੀਵਣ ਤੇਰੀ ਝੋਲੀ ਪਾਈਆ। ਧੁਰਦਰਗਾਹੀ ਬੇਪਰਵਾਹੀ ਖੋਲ੍ਹ ਭੇਵ ਆਪਣੇ ਘਰ ਦੇ, ਘਰਾਨਾ ਗ੍ਰਹਿ ਮੰਦਰ ਨਿਜ ਦਵਾਰ ਏਕੰਕਾਰ ਆਪਣਾ ਇਕ ਪਰਗਟਾਈਆ। ਜੋ ਕਲਜੁਗ ਅੰਤ ਅਖ਼ੀਰ ਬੇਨਜ਼ੀਰ ਭਗਤ ਸੁਹੇਲੇ ਤੇਰਾ ਸੋਹਲਾ ਪੜ੍ਹਦੇ, ਨਾਮ ਨਿਧਾਨ ਨੌਜਵਾਨ ਮਰਦ ਮਰਦਾਨ

❋

❋

ਤੇਰਾ ਰਾਗ ਅਲਾਈਆ। ਸੀਸ ਜਗਦੀਸ ਤੇਰੇ ਚਰਨ ਕਵਲਾਂ ਧਰਦੇ, ਧਰਨੀ ਧਰਤ ਧਵਲ ਉਪਰ ਤੇਰੀ ਆਸ ਰਖਾਈਆ। ਓਨ੍ਹਾਂ ਦੇ ਕਾਰਜ ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਕਰ ਦੇ, ਕਦੀਮ ਦੇ ਮਾਲਕ ਕੁਦਰਤ ਦੇ ਖ਼ਾਲਕ ਖ਼ਲਕ ਦੇ ਸਾਲਸ ਜ਼ਾਮਨ ਹੋ ਕੇ ਵੇਖ ਵਖਾਈਆ। ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਰਵ ਸਸ ਸੂਰੀਆ ਚੰਦ ਤੈਥੋਂ ਡਰਦੇ, ਲੋਕ ਪਰਲੋਕ ਸਲੋਕ ਸਿਰ ਸਕੇ ਨਾ ਕੋਇ ਉਠਾਈਆ। ਸ੍ਰੀ ਭਗਵਾਨ ਜੀਵ ਜਹਾਨ ਨਾਮ ਨਿਧਾਨ ਨਵਾਂ ਘਾੜਤ ਘੜ ਦੇ, ਘੜ੍ਹਨ ਭੰਨਣਹਾਰ ਸਮਰਥ ਮਹਿੰਮਾ ਅਕਥ ਦੇ ਕੇ ਵਥ, ਵਾਸਤਾ ਆਪਣੇ ਨਾਲ ਰਖਾਈਆ। ਤੇਰੇ ਖੇਲ ਵੇਖੀਏ ਆਦਿ ਜੁਗਾਦੀ ਨਿਹਕਲੰਕ ਨਰਾਇਣ ਨਰ ਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਉਪਜਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੨ ਰਾਜ ਕੌਰ ਦੇ ਗ੍ਰਹਿ ਜਲੌਦ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੈਗ਼ੰਬਰ ਕਹਿਣ ਜੁਗ ਚੌਕੜੀ ਤੇਰਾ ਜਪ ਜਪ ਥੱਕੇ ਜਾਪ, ਅੱਖਾਂ ਅੱਖਰਾਂ ਨਾਲ ਮਿਲਾਈਆ। ਤੈਨੂੰ ਦੱਸਦੇ ਆਏ ਪਵਿੱਤ ਪਾਕ, ਪਤਤਾਂ ਪੁਨੀਤ ਬਣਾਈਆ। ਸ਼ਬਦ ਅਗੰਮੀ ਮਾਰਦੇ ਆਏ ਆਵਾਜ਼, ਬਿਨ ਰਾਗਾਂ ਨਾਦਾਂ ਸ਼ਬਦ ਰਾਗ ਅਲਾਈਆ। ਮਿਹਰਵਾਨ ਮਿਹਰ ਨਜ਼ਰ ਕਰ ਵੇਖ ਅੰਧੇਰੀ ਰਾਤ, ਕਲਜੁਗ ਕਾਲੀ ਧਾਰ ਚਾਰੋਂ ਕੁੰਟ ਅੰਧੇਰਾ ਛਾਈਆ। ਚਾਰ ਵਰਨ ਅਠਾਰਾਂ ਬਰਨ ਚਾਰ ਕੁੰਟ ਦਹਿ ਦਿਸ਼ਾ ਸਾਚੀ ਦਿਸੇ ਨਾ ਕੋਇ ਜਮਾਤ, ਸਚ ਮਿਲਾਪ ਸਾਚੇ ਘਰ ਨਾ ਕੋਇ ਰਖਾਈਆ। ਪੁਰਖ ਅਕਾਲੇ ਦੀਨ ਦਿਆਲੇ ਜਨ ਭਗਤਾਂ ਵਸਤ ਅਮੋਲਕ ਕਰ ਅਨਾਇਤ, ਗੁਫ਼ਤ ਸ਼ਨੀਦ ਆਪਣੀ ਆਪ ਟਿਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧੁਰ ਦਾ ਹੁਕਮ ਕਰ ਹਦਾਇਤ, ਹਦੀਸ ਕਲਮਾ ਅਬਲੀਸਾਂ ਦੇ ਸਮਝਾਈਆ। ਸਦੀ ਚੌਧਵੀਂ ਅੰਤ ਅਖ਼ੀਰ ਸਾਡੀ ਪੂਰੀ ਹੋਈ ਸ਼ਰਾਇਤ, ਸ਼ਰਅ ਸ਼ਰੀਅਤ ਤੇਰੀ ਝੋਲੀ ਪਾਈਆ। ਤੇਰਾ ਨੂਰ ਨਜ਼ਰ ਆਏ ਏਕੰਕਾਰ ਇਕੋ ਵਾਹਦ, ਵਾਹਦ ਕਲਮਾ ਨਗ਼ਮਾ ਨਾਮ ਨਿਧਾਨ ਦੇਣਾ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਹੋਇਆ ਅਹਿਦ, ਅਹਿਦਨਾਮਾ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਮਿਹਰਵਾਨਾ ਤੇਰੇ ਅੱਗੇ ਟਿਕਾਈਆ। ਤੇਰਾ ਹੁਕਮ ਬਦਲ ਦੇਵੇ ਤਰੀਕਾ ਕਾਨੂੰਨ ਕਵਾਇਦ, ਕਾਇਦਾ ਬਾਕਾਇਦਾ ਅਲੈਹਦਾ ਆਪਣੇ ਹੁਕਮ ਵਿਚ ਸਮਾਈਆ। ਵਕਤ ਸਮਾਂ ਅੱਗੇ ਹੋਰ ਨਾ ਹੋਵੇ ਜ਼ਾਇਦ, ਜ਼ਾਹਦ ਮਸ਼ਾਹਦ ਧੁਰ ਦਾ ਹੁਕਮ ਦੇਣਾ ਵਰਤਾਈਆ। ਪੁਰਖ ਅਕਾਲੇ ਦੀਨ ਦਿਆਲੇ ਜੁਗ ਚੌਕੜੀ ਅੰਤ ਅਖ਼ੀਰ ਕੱਢ ਨਤਾਇਜ, ਅਦਲ ਅਦਾਲਤ ਆਪਣੀ ਇਕ ਲਗਾਈਆ। ਲੱਖ ਚੁਰਾਸੀ ਜੀਵ ਜੰਤ ਕਿਸੇ ਨਾਲ ਕਰੀਂ ਨਾ ਕੋਈ ਰਿਆਇਤ, ਬੇਅਸੂਲੀ ਅੰਦਰ ਕਰੀਂ ਨਾ ਕੁਛ ਅਨਾਇਤ, ਅਸਲ ਵਿਚ ਆਪਣਾ ਵਸਲ ਯਾਰ ਦੇਣਾ ਕਰਾਈਆ। ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਤੇਰੀ ਮੰਗਦੇ ਹਮਾਇਤ, ਹਮਸਾਜਣ ਵੱਡ ਰਾਜ ਰਾਜਨ ਸ਼ਾਹੋ ਭੂਪ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਤੇਰਾ ਭਗਤ ਸੁਹੇਲਾ ਗੁਰਮੁਖ ਗੁਰਸਿਖ ਸੰਤ ਸਾਜਣ ਰਹੇ ਨਾ ਕੋਈ ਨਾਲਾਇਕ, ਨਾਲਿਸ਼ ਵਿਚ ਆਤਸ਼ ਜਗਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਸੀਸ ਨਿਵਾਈਆ। ਗੁਰ

❋

❋

ਅਵਤਾਰ ਪੈਗ਼ੰਬਰ ਕਹਿਣ ਲਹਿਣਾ ਦੇਣਾ ਮੁਕਾ ਦੇ ਸਭ ਦਾ ਮੂਲ, ਅਮੁੱਲ ਮੁੱਲ ਕੀਮਤ ਆਪੇ ਪਾਈਆ। ਤੇਰਾ ਹੁਕਮ ਕੋਈ ਨਾ ਜਾਵੇ ਭੂਲ, ਅਭੁੱਲ ਭੁਲਿਆਂ ਦੇਣਾ ਸਮਝਾਈਆ। ਸਤਿਜੁਗ ਸਾਚਾ ਮਾਰਗ ਇਕੋ ਦੱਸ ਅਸੂਲ, ਅਸਲ ਵਿਚ ਤੇਰੀ ਨਸਲ ਆਤਮ ਨੂਰ ਨਜ਼ਰੀ ਆਈਆ। ਤੇਰਾ ਨਾਮ ਸੰਦੇਸ਼ਾ ਹੁਕਮ ਇਕ ਮਾਅਕੂਲ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਲਹਿਣਾ ਦੇਣਾ ਝਗੜਾ ਮੁਕਾਉਣਾ ਕਾਤਲ ਮਕਤੂਲ, ਫ਼ਜ਼ੂਲ ਵਕਤ ਨਾ ਕੋਇ ਗਵਾਈਆ। · ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਤੇਰਾ ਕਰਦੇ ਹਿਤ, ਤੂੰ ਠਾਕਰ ਸਵਾਮੀ ਏਥੇ ਓਥੇ ਦੋ ਜਹਾਨਾਂ ਪਿਤ, ਜਨ ਭਗਤਾਂ ਅੰਦਰ ਪ੍ਰੇਮ ਧਾਰ ਏਕੰਕਾਰ ਸ਼ਬਦੀ ਲਾਉਣੀ ਖਿੱਚ, ਨਿਰਗੁਣ ਧਾਰ ਕਾਇਆ ਮਾਟੀ ਮੰਦਰ ਵੜਨਾ ਵਿਚ, ਵਿਚਲਾ ਭੇਵ ਵਡ ਦੇਵੀ ਦੇਵ ਬਿਨ ਸੇਵ ਗੁਰਮੁਖਾਂ ਲੇਖੇ ਦੇਣਾ ਲਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਹੰਸ ਰਾਜ ਦੇ ਗ੍ਰਹਿ ਮਕੇਰੀਆਂ ਜ਼ਿਲਾ ਹੁਸ਼ਿਆਰ ਪੁਰ

ਸ਼ਬਦ ਕਹੇ ਮੈਂ ਤੇਰਾ ਸੁਤ ਦੁਲਾਰ, ਆਦੀ ਨਾਦੀ ਇਕ ਅਖਵਾਈਆ। ਥਿਰ ਘਰ ਮੇਰਾ ਦਵਾਰ, ਸਚਖੰਡ ਤੇਰਾ ਦਰਸ਼ਨ ਪਾਈਆ। ਵਿਸ਼ਨ ਕਹੇ ਮੇਰੀ ਵਿਸ਼ਵ ਧਾਰ, ਧੁਰ ਦੀ ਸੇਵਾ ਨਜ਼ਰੀ ਆਈਆ। ਬ੍ਰਹਮਾ ਕਹੇ ਮੇਰਾ ਬ੍ਰਹਮ ਪਸਾਰ, ਤੇਰਾ ਜੋਤ ਨੂਰ ਰੁਸ਼ਨਾਈਆ। ਸ਼ੰਕਰ ਕਹੇ ਮੈਂ ਖੇਲ ਖੇਲਾਂ ਧੂੰਆਂਧਾਰ, ਸੰਘਾਰ ਕਰਾਂ ਲੋਕਾਈਆ। ਤ੍ਰੈਗੁਣ ਕਹੇ ਮੈਂ ਬਖ਼ਸ਼ੀਸ਼ ਰਹਿਮਤ ਵਿਚ ਕਰਾਂ ਪਿਆਰ, ਪ੍ਰੀਤਮ ਤੇਰੀ ਆਸ ਰਖਾਈਆ। ਪੰਜ ਤਤ ਕਹਿਣ ਤੇਰੇ ਹੁਕਮ ਦਾ ਆਕਾਰ, ਅਕਲ ਕਲਧਾਰੀ ਤੇਰਾ ਖੇਲ ਧੁਰਦਰਗਾਹੀਆ। ਪਰਕਿਰਤੀ ਕਹੇ ਮੈਂ ਵੇਖਾਂ ਵੇਖਣਹਾਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਨਿਰਅੱਖਰ ਕਹੇ ਮੇਰੇ ਉਤੇ ਕੀਤਾ ਉਪਕਾਰ, ਅਗੰਮੀ ਆਵਾਜ਼ ਜਣਾਈਆ। ਬਖ਼ਸ਼ੀਸ਼ ਕਰ ਅਗੰਮ ਅਪਾਰ, ਅਪਰੰਪਰ ਦਿਤੀ ਵਡਿਆਈਆ। ਸਮਾਂ ਕਹੇ ਜਾਵਾਂ ਬਲਿਹਾਰ, ਜੁਗ ਚੌਕੜੀ ਮੇਰਾ ਅੰਗ ਬਦਲਾਈਆ। ਵਿਦਿਆ ਕਹੇ ਤੇਰਾ ਆਧਾਰ, ਵੇਦਾਂ ਨਾਲ ਸਾਲਾਹੀਆ। ਸਰਗੁਣ ਕਹੇ ਤੇਰਾ ਜੋਤ ਨੂਰ ਉਜਿਆਰ, ਅੰਧ ਅੰਧੇਰਾ ਅੰਧ ਨਾ ਕੋਇ ਵਖਾਈਆ। ਪੁਰਖ ਅਕਾਲ ਕਹੇ ਪ੍ਰਿਥਮੀ ਆਕਾਸ਼ ਮੇਰਾ ਸੰਸਾਰ, ਜਲ ਥਲ ਬੂੰਦ ਸਵਾਂਤੀ ਚਰਨ ਧੂੜੀ ਛਾਰ, ਸ਼ਹਿਨਸ਼ਾਹ ਆਪਣੀ ਇਕ ਪਰਗਟਾਈਆ। ਧਰਨੀ ਧਰਤ ਧਵਲ ਦੇ ਆਧਾਰ, ਹੁਕਮੇ ਅੰਦਰ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਸਮਝਾਈਆ। ਸ਼ਬਦ ਕਹੇ ਮੈਂ ਤੇਰਾ ਨਾਦ, ਅਨਾਦੀ ਇਕ ਅਖਵਾਈਆ। ਵਿਸ਼ਨ ਕਹੇ ਮੈਂ ਤੇਰੀ ਯਾਦ, ਹਰ ਘਟ ਸੇਵ ਕਮਾਈਆ। ਬ੍ਰਹਮਾ ਕਹੇ ਮੈਂ ਤੇਰਾ ਰਾਜ਼, ਜਲਵਾ ਨੂਰ ਅਖਵਾਈਆ। ਸ਼ੰਕਰ ਕਹੇ ਮੈਂ ਤੇਰਾ ਸਾਧ, ਸਾਧਨਾ ਕਰਾਂ ਜਗਤ ਲੋਕਾਈਆ। ਤ੍ਰੈਗੁਣ ਕਹੇ ਮੈਂ ਤੇਰੀ ਦਾਦ, ਦਾਅਵੇ ਨਾਲ ਮੰਗ ਮੰਗਾਈਆ। ਪੰਜ ਤਤ ਕਹਿਣ ਅਸੀਂ ਕਾਇਆ ਖੇੜਾ ਕਰੀਏ ਆਬਾਦ, ਸੋਹਣੀ ਬਣਤ ਬਣਾਈਆ। ਪਰਕਿਰਤੀ ਕਹੇ ਮੇਰੇ ਬਿਨਾ

❋

❋

ਬਣੇ ਨਾ ਕੋਇ ਸਵਾਦ, ਰਸਨਾ ਰਸ ਨਾ ਕੋਇ ਜਣਾਈਆ। ਨਿਰਅੱਖਰ ਕਹੇ ਮੇਰੇ ਬਿਨਾ ਆਏ ਨਾ ਕੋਇ ਆਵਾਜ਼, ਜਗਤ ਬਣਤ ਨਾ ਕੋਇ ਬਣਾਈਆ। ਵਿਦਿਆ ਕਹੇ ਮੈਂ ਸਾਚੀ ਸਾਜਣਾ ਲਈ ਸਾਜ, ਸੱਜਣ ਮਿਲਿਆ ਬੇਪਰਵਾਹੀਆ। ਸਰਗੁਣ ਕਹੇ ਮੇਰਾ ਨਿਰਗੁਣ ਦੇਵਣਹਾਰਾ ਦਾਤ, ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲੇ ਖੇਲ ਤਮਾਸ਼, ਪੁਰਖ ਅਕਾਲ ਏਕਾ ਨੂਰ ਇਲਾਹੀਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਮੁਲਖ ਰਾਜ ਦੇ ਗ੍ਰਹਿ ਮਕੇਰੀਆਂ ਜ਼ਿਲਾ ਹੁਸ਼ਿਆਰ ਪੁਰ

ਸ਼ਬਦ ਕਹੇ ਮੈਂ ਆਦੀ ਸੁਤ, ਜਾਗਤ ਸੋਵਤ ਰੂਪ ਨਾ ਕੋਇ ਵਟਾਈਆ। ਵਿਸ਼ਨ ਕਹੇ ਮੈਂ ਧਾਰ ਅਬਿਨਾਸ਼ੀ ਅਚੁਤ, ਚਾਤ੍ਰਿਕ ਹੋ ਕੇ ਇਕੋ ਆਸ ਰਖਾਈਆ। ਬ੍ਰਹਮਾ ਕਹੇ ਮੈਂ ਹੁਕਮੇ ਅੰਦਰ ਸ੍ਰਿਸ਼ਟੀ ਕਰਾਂ ਉਤਪਤ, ਚਾਰੇ ਖਾਣੀ ਸੋਭਾ ਪਾਈਆ। ਸ਼ੰਕਰ ਕਹੇ ਮੈਂ ਰਹਿਣ ਨਾ ਦੇਵਾਂ ਕੋਈ ਦੁੱਖ, ਕਾਇਆ ਮਾਟੀ ਤਨ ਵਜੂਦ ਕਰਾਂ ਸਫ਼ਾਈਆ। ਤ੍ਰੈਗੁਣ ਮਾਇਆ ਕਹੇ ਮੈਂ ਕਿਸੇ ਦਵਾਰੇ ਕਦੇ ਨਾ ਜਾਵਾਂ ਮੁਕ, ਪਰਧਾਨ ਹੋ ਕੇ ਭੱਜਾਂ ਵਾਹੋ ਦਾਹੀਆ। ਪੰਜ ਤਤ ਕਹਿਣ ਬਿਨ ਸਾਡੇ ਬਣੇ ਕੋਈ ਨਾ ਬੁਤ, ਤਨ ਸਰੀਰ ਨਾ ਕੋਇ ਰਖਾਈਆ। ਪਰਕਿਰਤੀ ਕਹੇ ਮੇਰੇ ਨਾਲ ਸਭ ਕੁਛ, ਪੰਝੀ ਮਿਲ ਕੇ ਵੱਜੇ ਵਧਾਈਆ। ਧੁਰ ਆਵਾਜ਼ ਕਹੇ ਪ੍ਰਭ ਦਾ ਪੈਂਡਾ ਕਦੇ ਨਾ ਜਾਵੇ ਮੁਕ, ਅੰਤ ਕਹਿਣ ਕੋਇ ਨਾ ਪਾਈਆ। ਨਿਰਗੁਣ ਸਰਗੁਣ ਧਾਰ ਆਪੇ ਉਠ, ਅਕਲ ਕਲ ਆਪਣੀ ਕਾਰ ਕਮਾਈਆ। ਖੇਲ ਅੰਦਰ ਖੇਲੇ ਖੇਲ ਸਭ ਕੁਛ, ਭੇਵ ਅਭੇਦਾ ਆਪਣੇ ਵਿਚ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਚੜ੍ਹਾਈਆ। ਸ਼ਬਦ ਸੁਤ ਕਹੇ ਮੈਂ ਏਕੰਕਾਰ ਦਾ ਇਕ ਦੁਲਾਰਾ, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਵਿਸ਼ਨ ਕਹੇ ਮੈਂ ਵਿਸ਼ਵ ਕਰਾਂ ਪਿਆਰਾ, ਵਾਸਤਕ ਆਪਣਾ ਆਪ ਸੇਵ ਲਗਾਈਆ। ਬ੍ਰਹਮਾ ਕਹੇ ਮੈਂ ਵੇਖ ਬ੍ਰਹਮ ਪਸਾਰਾ, ਪਾਰਬ੍ਰਹਮ ਨਿਉਂ ਨਿਉਂ ਲਾਗਾਂ ਪਾਈਂਆ। ਸ਼ੰਕਰ ਕਹੇ ਮੈਂ ਲਹਿਣਾ ਦੇਣਾ ਚੁਕਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਆਪਣੇ ਨਾਲ ਮਿਲਾਈਆ। ਤ੍ਰੈਗੁਣ ਕਹੇ ਮੇਰਾ ਸੁਹਾਵਾ ਸਦਾ ਰਹੇ ਦਿਹਾੜਾ, ਦਿਵਹਾੜੀ ਸੌ ਸੌ ਵਾਰ ਪੁਰਖ ਅਕਾਲ ਮਨਾਈਆ। ਪੰਜ ਤਤ ਕਹੇ ਮੇਰਾ ਲੱਗੇ ਇਹ ਅਖਾੜਾ, ਤਨ ਮਾਟੀ ਖ਼ਾਕ ਵਜੂਦ ਮਨ ਦਿਆਂ ਨਚਾਈਆ। ਪਰਕਿਰਤੀ ਕਹੇ ਮੇਰਾ ਲੇਖਾ ਨੌ ਦਵਾਰਾ, ਵਾਸਨਾ ਵਿਚ ਆਸਾਂ ਦਿਆਂ ਮਿਲਾਈਆ। ਮੇਰੇ ਹੁਕਮ ਦਾ ਹੋਰ ਨਜ਼ਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਉਪਾਈਆ। ਮੇਰੇ ਪ੍ਰੇਮ ਦਾ ਇਕ ਇਸ਼ਾਰਾ, ਆਸਾ ਮਨਸਾ ਹਿੰਸਾ ਵਿਚ ਵੇਖਾਂ ਜਗਤ ਲੋਕਾਈਆ। ਬੁੱਧੀ ਤੋਂ ਪਰੇ ਖੇਲ ਅਪਾਰਾ, ਅਪਰੰਪਰ ਸਵਾਮੀ ਦਿਤਾ ਸਮਝਾਈਆ। ਨਿਰਅੱਖਰ ਧਾਰੋਂ ਜਿਸ ਵੇਲੇ ਸੁਣਾਂ ਜੈਕਾਰਾ, ਮੂਰਛਾ ਹੋ ਕੇ ਆਪਣਾ ਆਪ ਮਿਟਾਈਆ। ਇਹ ਲੇਖਾ ਲਿਖਣ ਤੋਂ ਬਾਹਰਾ, ਜੁਗ ਚੌਕੜੀ ਸਕਿਆ ਨਾ ਕੋਇ ਪਰਗਟਾਈਆ। ਖੋਜਦੇ ਗਏ ਗੁਰ ਅਵਤਾਰਾ, ਪੈਗ਼ੰਬਰ ਆਪਣੀ ਅੱਖ ਪਰਤੱਖ ਖੁਲ੍ਹਾਈਆ। ਕਾਗਦ ਕਲਮ ਸ਼ਾਹੀ ਨਾਲ ਦੇ ਕੇ ਗਏ ਇਸ਼ਾਰਾ, ਸ਼ਰਅ ਵਿਚ ਸ਼ਰੀਅਤ ਆਪਣੀ ਬੰਦ ਕਰਾਈਆ। ਵਿਦਿਆ ਦਾ ਲੇਖ ਅੱਖਰਾਂ ਦਵਾਰਾ, ਬੁੱਧੀ ਦਾ ਮਾਣ ਨੇਕੀ ਬਦੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਧੁਰ ਦਾ ਕਰਤਾ ਆਪਣੇ ਹੱਥ ਰਖਾਈਆ।

❋

❋

੧੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਪ੍ਰੇਮ ਦਿਆਲ ਦੇ ਗ੍ਰਹਿ ਮੇਰਠ

ਸ਼ਬਦ ਸੁਤ ਕਹੇ ਮੈਂ ਧੁਰ ਦਾ ਦੂਲ੍ਹਾ, ਆਦਿ ਜੁਗਾਦੀ ਏਕ ਲਿਆ ਉਪਜਾਈਆ। ਵਿਸ਼ਨ ਕਹੇ ਮੈਂ ਹੁਕਮੇ ਅੰਦਰ ਕਦੇ ਨਾ ਭੂਲਾ, ਅਭੁਲ ਹੋ ਕੇ ਸੇਵ ਕਮਾਈਆ। ਬ੍ਰਹਮਾ ਕਹੇ ਬ੍ਰਹਮ ਧਾਰ ਮੇਰਾ ਮੂਲਾ, ਮੂਲ ਮੰਤਰ ਮਿਲਿਆ ਧੁਰ ਦਾ ਨਾਮ ਜੋ ਧੁਰਦਰਗਾਹੀ ਦਿਤਾ ਦ੍ਰਿੜਾਈਆ। ਸ਼ੰਕਰ ਕਹੇ ਮੇਰੇ ਕੋਲ ਸ਼ਰਅ ਦੀ ਤ੍ਰਿਸੂਲਾ, ਤ੍ਰੈਭਵਨ ਧਨੀ ਆਪਣੀ ਦਾਤ ਮੇਰੀ ਝੋਲੀ ਪਾਈਆ। ਤ੍ਰੈਗੁਣ ਕਹੇ ਮੇਰਾ ਗੁੰਚਾ ਸੋਹਣਾ ਫੂਲਾ, ਪੱਤ ਪੰਖੜੀ ਨਜ਼ਰ ਕਿਸੇ ਨਾ ਆਈਆ। ਪੰਜ ਤਤ ਕਹਿਣ ਮੇਰਾ ਆਦਿ ਆਪਣਾ ਇਕ ਅਸੂਲਾ, ਅਸਲ ਨਸਲ ਦਿਤੀ ਜਣਾਈਆ। ਪਰਕਿਰਤੀ ਕਹੇ ਮੇਰਾ ਰੰਗ ਵੇਖੇ ਕੰਤ ਕੰਤੂਹਲਾ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਹੁਕਮ ਇਕ ਮਾਅਕੂਲਾ, ਮੁਕੰਮਲ ਆਪਣੀ ਕਾਰ ਕਮਾਈਆ। ਨਿਰਅੱਖਰ ਧਾਰੋਂ ਸਚ ਪ੍ਰੇਮ ਦਾ ਦੇਵੇ ਝੂਲਾ, ਝਲਕ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ ਨਰ ਨਰੇਸ਼ ਏਕੰਕਾਰ ਇਕੋ ਇਕ ਸਮਝਾਈਆ। ਸ਼ਬਦ ਸੁਤ ਕਹੇ ਮੈਂ ਸਤਿ ਸਤਿਵਾਦ, ਸਤਿ ਧਾਰਾ ਵਿਚ ਸਮਾਈਆ। ਵਿਸ਼ਨ ਕਹੇ ਮੈਂ ਸੇਵਾ ਕਰਾਂ ਆਦਿ, ਆਦਿ ਜੁਗਾਦਿ ਜੁਗ ਚੌਕੜੀ ਹੁਕਮੇ ਸੀਸ ਨਿਵਾਈਆ। ਬ੍ਰਹਮਾ ਕਹੇ ਮੇਰਾ ਨੂਰ ਪਰਕਾਸ਼, ਬ੍ਰਹਮ ਬ੍ਰਹਿਮਾਦ ਪਾਰਬ੍ਰਹਮ ਦਿਤੀ ਮਾਣ ਵਡਿਆਈਆ। ਸ਼ੰਕਰ ਕਹੇ ਮੇਰੇ ਤੋਂ ਪਰੇ ਨਹੀਂ ਕੋਈ ਜਲਾਦ, ਜੋ ਘੜਿਆ ਭੰਨ ਵਖਾਈਆ। ਤ੍ਰੈਗੁਣ ਕਹੇ ਮੇਰੇ ਬਿਨਾ ਪੰਜ ਤਤ ਕਦੇ ਨਾ ਹੋਣ ਆਬਾਦ, ਖੇੜਾ ਘਰ ਨਾ ਕੋਇ ਸੁਹਾਈਆ। ਨਿਰਅੱਖਰ ਧਾਰ ਕਹੇ ਮੇਰੇ ਬਿਨ ਖੋਲ੍ਹੇ ਕੋਈ ਨਾ ਰਾਜ਼, ਅਗੰਮ ਆਵਾਜ਼ ਨਾ ਕੋਇ ਪਰਗਟਾਈਆ। ਵਿਦਿਆ ਕਹੇ ਮੇਰੇ ਬਿਨਾ ਕਰੇ ਨਾ ਕੋਇ ਸਵਾਲ ਜਵਾਬ, ਲਿਖਤ ਪੜ੍ਹਤ ਬਿਨਾ ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਪੁਰਖ ਅਕਾਲ ਕਹੇ ਮੈਂ ਸਭ ਨੂੰ ਦੇਵਣਹਾਰਾ ਦਾਤ, ਦਾਤਾ ਦਾਨੀ ਧੁਰ ਦਾ ਇਕ ਅਖਵਾਈਆ। ਸਾਰੇ ਮੇਰਾ ਨਿੱਕਾ ਜਿਹਾ ਸਮਾਜ, ਸਮਾਜ ਵਿਚੋਂ ਖੋਲ੍ਹ ਕੇ ਰਾਜ਼, ਗੁਰ ਅਵਤਾਰ ਪੈਗ਼ੰਬਰ ਲਵਾਂ ਪਰਗਟਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਦੇਵਾਂ ਦਾਤ, ਦਾਨੀ ਹੋ ਕੇ ਆਪ ਵਰਤਾਈਆ। ਕਲਜੁਗ ਅੰਤ ਅਖ਼ੀਰੀ ਸਾਰੇ ਵੇਖੋ ਹੁਕਮੇ ਅੰਦਰ ਪਈ ਰੈਣ ਅੰਧੇਰੀ ਰਾਤ, ਰੁਤੜੀ ਰੁੱਤ ਨਾ ਕੋਇ ਬਦਲਾਈਆ। ਵਿਸ਼ਨ ਬ੍ਰਹਮਾ ਸ਼ਿਵ ਬਿਨ ਅੱਖਾਂ ਲਵੋ ਝਾਕ, ਮਾਇਆ ਤਤ ਮਨ ਮਤ ਬੁਧ ਪਈ ਲੜਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਸਾਖਿਆਤ, ਸਾਹਿਬ ਸੁਲਤਾਨਾ ਇਕ ਸਮਝਾਈਆ। ਵਿਦਿਆ ਦਾ ਲੇਖਾ ਲਿਖਿਆ ਕਲਮ ਦਵਾਤ, ਕਲਜੁਗ ਅੰਤਮ ਕੰਮ ਕਿਸੇ ਨਾ ਆਈਆ। ਕਰੇ ਖੇਲ ਪੁਰਖ ਅਬਿਨਾਸ਼, ਇਕ ਇਕੱਲਾ ਏਕੰਕਾਰਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮੇ ਅੰਦਰ ਹੁਕਮ ਕਰ ਰਾਇਜ, ਰਾਜਨ ਰਾਜ ਆਪਣਾ ਹੁਕਮ ਵਰਤਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਨਿਰੰਜਣ ਸਿੰਘ ਦੇ ਗ੍ਰਹਿ ਅਜਿਤਵਾਲ ਜ਼ਿਲਾ ਫ਼ਿਰੋਜ਼ਪੁਰ

ਸੁਤ ਸ਼ਬਦ ਕਹੇ ਮੈਂ ਧੁਰ ਦਾ ਸੰਗੀ, ਮਾਂਗਤ ਇਕੋ ਦਰ ਦਾ ਨਜ਼ਰੀ ਆਈਆ। ਵਿਸ਼ਨੂੰ ਕਹੇ ਮੇਰਾ ਭੰਡਾਰਾ ਮਿਲਿਆ ਵਸਤ ਅਨਮੰਗੀ,

❋

❋

ਪੁਰਖ ਅਕਾਲ ਦਿਤਾ ਵਰਤਾਈਆ। ਬ੍ਰਹਮਾ ਕਹੇ ਮੇਰੀ ਬ੍ਰਹਮ ਧਾਰ ਵਿਚ ਵਰਭੰਡੀ, ਸ੍ਰਿਸ਼ਟੀ ਦਾ ਸਰੂਪ ਨਜ਼ਰੀ ਆਈਆ। ਸ਼ੰਕਰ ਕਹੇ ਮੈਂ ਜੀਵਣ ਢਾਹ ਲਵਾਂ ਕੰਢੀ, ਥਿਰ ਰਹਿਣ ਕੋਇ ਨਾ ਪਾਈਆ। ਤ੍ਰੈਗੁਣ ਕਹੇ ਮੈਂ ਪਾਵਾਂ ਜਗਤ ਫੰਦੀ, ਤੰਦ ਸਕੇ ਨਾ ਕੋਇ ਕਟਾਈਆ। ਪੰਜ ਤਤ ਕਹਿਣ ਸਾਡਾ ਅਗੰਮਾ ਖ਼ਾਨਾਬੰਦੀ, ਬਾਂਦੀ ਹੋਵੇ ਜਗਤ ਲੋਕਾਈਆ। ਪਰਕਿਰਤੀ ਕਹੇ ਮੈਂ ਸਭ ਤੋਂ ਚੰਗੀ, ਬਿਨ ਮੇਰੇ ਚਲੇ ਨਾ ਕੋਇ ਚਤੁਰਾਈਆ। ਨਿਰਅੱਖਰ ਧਾਰ ਕਹੇ ਮੇਰੀ ਧਾਰ ਧੁਰ ਸੁਗੰਧੀ, ਸਤਿ ਸਰੂਪ ਵਿਚੋਂ ਪਰਗਟਾਈਆ। ਸਰਗੁਣ ਕਹੇ ਇਕੋ ਹੁਕਮ ਦੀ ਵੇਖ ਪਾਬੰਦੀ, ਆਪ ਆਪਣਾ ਭੇਟ ਕਰਾਈਆ। ਪੁਰਖ ਅਕਾਲ ਕਹੇ ਮੇਰੀ ਆਦਿ ਜੁਗਾਦੀ ਖੇਲ ਜੁਗ ਚੌਕੜੀ ਡੰਡੀ, ਮਾਰਗ ਇਕੋ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਚੜ੍ਹਾਈਆ। ਸਤਿਗੁਰ ਸ਼ਬਦ ਕਹੇ ਮੇਰਾ ਆਦਿ ਅਨਾਦੀ ਏਕਾ ਰੰਗ, ਰੰਗਤ ਸਕੇ ਨਾ ਕੋਇ ਬਦਲਾਈਆ। ਧੁਰ ਦਵਾਰਿਉਂ ਮੰਗੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲ ਬਣ ਬਖ਼ਸ਼ੰਦ, ਰਹਿਮਤ ਆਪਣੀ ਦਿਤੀ ਕਮਾਈਆ। ਪਰਮਾਤਮ ਆਤਮ ਬਖ਼ਸ਼ ਕੇ ਸੋਹੰ ਧਾਰ ਛੰਦ, ਸਾਚਾ ਮੇਲਾ ਲਿਆ ਮਿਲਾਈਆ। ਸੁਰਤੀ ਸ਼ਬਦੀ ਪਾ ਕੇ ਗੰਢ, ਆਤਮ ਪਰਮਾਤਮ ਜੋੜ ਜੁੜਾਈਆ। ਨਿਰਵੈਰ ਹੋ ਦੇਵੇ ਨਾ ਕੰਡ, ਕਰਵਟ ਆਪਣੀ ਨਾ ਕੋਇ ਬਦਲਾਈਆ। ਸਦਾ ਸੁਹੇਲਾ ਹੋ ਕੇ ਸੰਗ, ਆਪਣਾ ਸਾਥ ਵਖਾਈਆ। ਸਚ ਪ੍ਰੇਮ ਦਾ ਦੇ ਕੇ ਅਨੰਦ, ਅਨੰਦ ਆਪਣੇ ਵਿਚੋਂ ਪਰਗਟਾਈਆ। ਸਚ ਨੂਰ ਦਾ ਚਾੜ੍ਹ ਕੇ ਚੰਦ, ਚੰਦ ਚਾਂਦਨੀ ਅੱਖ ਬਦਲਾਈਆ। ਸਚ ਦਵਾਰਾ ਏਕੰਕਾਰਾ ਲੰਘ, ਗ੍ਰਹਿ ਆਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਸੁਤ ਕਹੇ ਮੈਂ ਆਦਿ ਜੁਗਾਦੀ ਸਤਿਗੁਰ ਸੱਚਾ, ਦੂਜਾ ਨਜ਼ਰ ਕੋਇ ਨਾ ਆਈਆ। ਮੇਰਾ ਪੁਰਖ ਅਕਾਲ ਨਾਲ ਕੌਲ ਪੱਕਾ, ਕੱਚੀ ਗੰਢ ਨਾ ਕੋਇ ਪਵਾਈਆ। ਏਥੇ ਓਥੇ ਦੋ ਜਹਾਨਾਂ ਲੋਕਮਾਤ ਬ੍ਰਹਿਮੰਡ ਖੰਡ ਸੱਚਾ, ਕੂੜੀ ਕਿਰਿਆ ਪਰੇ ਹਟਾਈਆ। ਮੈਂ ਭਾਗ ਲਗਾਵਾਂ ਜਨ ਭਗਤਾਂ ਕਾਇਆ ਮਾਟੀ ਕੱਚਾ, ਕੰਚਨ ਗੜ੍ਹ ਦਿਆਂ ਸੁਹਾਈਆ। ਕਿਸੇ ਹੱਥ ਨਾ ਆਵਾਂ ਮੰਦਰ ਮਸੀਤ ਮਦੀਨਾ ਮੱਕਾ, ਗੁਰਦਵਾਰੇ ਵੇਖਣ ਕੋਇ ਨਾ ਪਾਈਆ। ਮੇਰਾ ਖੇਲ ਅਗੰਮ ਅਥਾਹ ਬੇਪਰਵਾਹ ਰਖਾਇਆ ਹਕਾ, ਹਕ਼ੀਕ਼ਤ ਆਪਣੇ ਵਿਚੋਂ ਸਮਝਾਈਆ। ਮੈਂ ਨਿਰਗੁਣ ਧਾਰ ਜੋਤ ਨਿਰੰਕਾਰ ਨਾਲ ਕਰ ਕੇ ਮਤਾ, ਮਤ ਮਤਾਂਤਰ ਜਗਤ ਦਿਆਂ ਚੁਕਾਈਆ। ਮੇਰਾ ਕਿਸੇ ਨੂੰ ਸਮਝ ਨਾ ਆਵੇ ਪਤਾ, ਪਤਿਪਰਮੇਸ਼ਵਰ ਸਚ ਸਿੰਘਾਸਣ ਉਪਰ ਆਪ ਟਿਕਾਈਆ। ਜਿਸ ਦੇ ਚਾਰ ਜੁਗ ਸ਼ਾਸਤਰ ਵੇਦ ਪੁਰਾਨ ਜਗਤ ਗਿਆਨ ਕਰਦੇ ਕਥਾ, ਕਥਨ ਤੋਂ ਬਾਹਰ ਕਥ ਸਕੇ ਕੋਇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਸੇਵਾ ਕਰਦੇ ਯਥਾਰਥ ਯਥਾ, ਯਦਪ ਆਪਣਾ ਆਪ ਭੇਟ ਚੜ੍ਹਾਈਆ। ਕਲਮ ਸ਼ਾਹੀ ਅੱਖਰ ਕਾਗ਼ਜ਼ ਮਿਲ ਕੇ ਮੇਰੀ ਕਰਦੇ ਕਥਾ, ਕਥਨੀ ਨਾਲ ਅਕਥ ਕਹਾਣੀ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਧੁਰ ਸ਼ਬਦ ਕਹੇ ਮੈਂ ਧੁਰ ਦਾ ਧਰਮ, ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਨਿਹਕਰਮੀ ਧਾਰ ਜਗਤ ਵਾਸਨਾ ਨਹੀਂ ਕੋਈ ਕਰਮ, ਕਾਂਡਾਂ ਦਾ ਹਿੱਸਾ ਨਾ ਕੋਇ ਬਣਾਈਆ। ਮੇਰਾ ਇਕੋ ਪਰਮ ਪੁਰਖ ਨਾਲ ਪਰਨ, ਪਰਮਾਤਮ ਆਤਮ ਦੇਣਾ ਮਿਲਾਈਆ। ਦੀਨ ਦੁਨੀ ਦੇ ਮਾਲਕ ਖ਼ਾਲਕ ਪ੍ਰਿਤਪਾਲਕ ਤੇਰੇ ਤਕਣੇ ਚਰਨ, ਚਰਨੋਦਕ ਆਪਣੇ ਮੁਖ ਚੁਆਈਆ। ਤੂੰ ਖ਼ਾਲਕ ਖ਼ਲਕ ਦਾ ਮਾਲਕ ਕਰਨੀ ਕਰਨ, ਕੁਦਰਤ ਦਾ ਕਰਤਾ

❋

❋

ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਸੋਹੰ ਢੋਲਾ ਪੜ੍ਹਨ, ਜੋ ਅੰਤਰ ਆਤਮ ਪਰਮਾਤਮ ਮੇਲਾ ਰਿਹਾ ਮਿਲਾਈਆ। ਬਿਨ ਪੌੜੀ ਡੰਡੇ ਮੰਜ਼ਲ ਸਾਚੀ ਚੜ੍ਹਨ, ਬਿਨ ਭਜਨ ਬੰਦਗੀ ਦਰਸ਼ਨ ਦੇ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰੀ ਆਦਿ ਜੁਗਾਦਿ ਜੁਗ ਚੌਕੜੀ ਬਦਲਦੀ ਜਾਏ ਪੂਜਾ, ਪੂਜਸ ਪੂਜਸ ਸਮਝ ਕਿਸੇ ਨਾ ਆਈਆ। ਮੇਰੇ ਅੰਤਰ ਦੁਤੀਆ ਭਾਉ ਨਹੀਂ ਕੋਈ ਦੂਜਾ, ਵੇਸ ਅਨੇਕਾ ਰੂਪ ਵਟਾਈਆ। ਧੁਰ ਦਾ ਫ਼ਰਮਾਨ ਸ਼ਬਦ ਅਗੰਮ ਨਾਮ ਨਿਧਾਨ ਦੱਸਾਂ ਗੂਝਾ, ਅਨੁਭਵ ਆਪਣਾ ਪੜਦਾ ਆਪ ਚੁਕਾਈਆ। ਸਚ ਦਵਾਰਾ ਏਕੰਕਾਰਾ ਹਰਿ ਨਿਰੰਕਾਰਾ ਜਨ ਭਗਤ ਵਿਰਲੇ ਸੂਝਾ, ਜਿਸ ਅੰਤਰ ਨਿਰੰਤਰ ਆਪਣਾ ਪੜਦਾ ਦਿਤਾ ਉਠਾਈਆ। ਰਸਨਾ ਰਸ ਦੱਸ ਨਾ ਸਕੇ ਜਿਉਂ ਰਸ ਗੂੰਗਾ, ਅਨਰਸ ਆਪਣੀ ਧਾਰ ਆਪਣੇ ਵਿਚੋਂ ਪਰਗਟਾਈਆ। ਮੇਰਾ ਰੂਪ ਰੰਗ ਰੇਖ ਨਜ਼ਰ ਨਾ ਆਏ ਜਗਤ ਢੂੰਡਾ, ਢੂੰਡ ਢੂੰਡ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਬੁਤ ਰੂਹ ਦਾ, ਮਸੀਹ ਦਾ ਮਾਲਕ ਵਸੀਅ ਹੋ ਕੇ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੀ ਸਮਝੇ ਨਾ ਕੋਇ ਕਾਲਮ, ਹਿੱਸਾ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਬਹੁ ਵਿਦਿਆ ਵਾਲੇ ਆਲਮ, ਇਲਮ ਨਾਲ ਆਪਣਾ ਅਮਲ ਬਣਾਈਆ। ਪ੍ਰੇਮ ਪ੍ਰੀਤੀ ਮੁਹੱਬਤ ਵਿਚ ਦੱਸ ਕੇ ਗਏ ਬਾਲਮ, ਬਾਲੀ ਬੁਧ ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਵੇਸ ਅਨੇਕਾ ਮੇਰੀ ਵੱਖਰੀ ਚਾਲਨ, ਚਾਰ ਜੁਗ ਦੀ ਧਾਰਾ, ਆਪਣੇ ਵਿਚ ਛੁਪਾਈਆ। ਮੇਰਾ ਖੇਲ ਸਦਾ ਨਿਰਾਲਮ, ਨਿਰਾਕਾਰ ਹੋ ਕੇ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਸੂਫ਼ੀ ਸੰਤ ਫ਼ਕੀਰ ਸਜਦਿਆਂ ਵਿਚ ਮੁਰਸ਼ਦ ਮੰਨ ਕੇ ਮੈਨੂੰ ਭਾਲਣ, ਮੁਰੀਦ ਹੋ ਕੇ ਮੁਰਦਾ ਰੂਪ ਬਣਾਈਆ। ਮੇਰਾ ਲੇਖਾ ਲਹਿਣਾ ਦੇਣਾ ਦੋ ਜਹਾਨਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਹੁਕਮੇ ਅੰਦਰ ਫਿਰਾਈਆ। ਆਦਿ ਜੁਗਾਦਿ ਜੁਗ ਚੌਕੜੀ ਕੋਟਾਂ ਵਿਚੋਂ ਜਨ ਭਗਤਾਂ ਅੰਤਰ ਦੇਵਾਂ ਚਾਨਣ, ਜੋਤੀ ਜਾਤਾ ਪੁਰਖ ਬਿਧਾਤਾ, ਮਿਲ ਕੇ ਆਪਣਾ ਨੂਰ ਕਰਾਂ ਰੁਸ਼ਨਾਈਆ। ਨਿਰਗੁਣ ਧਾਰ ਸਰਗੁਣ ਫੜਾਵਾਂ ਦਾਮਨ, ਦਾਮਨਗੀਰ ਹੋ ਕੇ ਦਮਾਂ ਦਾ ਲੇਖਾ ਦਿਆਂ ਮੁਕਾਈਆ। ਝਗੜਾ ਮੁਕਾਵੇ ਹੋ ਕੇ ਪਤਤ ਪਾਵਨ, ਪੁਨੀਤ ਪਵਿੱਤ ਪਤਿਤ ਦਏ ਕਰਾਈਆ। ਜਿਸ ਨੂੰ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਸਿਫ਼ਤਾਂ ਰਾਗਾਂ ਨਾਦਾਂ ਕਲਮਿਆਂ ਵਿਚ ਗਾਵਣ, ਨਗ਼ਮਿਆਂ ਵਿਚ ਨਾਮ ਨਿਧਾਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਿਮੰਡ ਖੰਡ ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਸਦਾ ਸੀਸ ਝੁਕਾਵਣ, ਲੋਕ ਪਰਲੋਕ ਬੈਠੇ ਧਿਆਨ ਲਗਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਪ੍ਰੇਮੀ ਦੇਵੀ ਦੇ ਗ੍ਰਹਿ ਝੰਡੇ ਕੈਂਪ ਜੰਮੂ

ਸ਼ਬਦ ਕਹੇ ਮੇਰਾ ਲੇਖ ਅਗੰਮੀ ਲਿਖਿਆ, ਅੱਖਰਾਂ ਵਾਲਾ ਰੂਪ ਨਾ ਕੋਇ ਵਖਾਈਆ। ਜਿਥੋਂ ਗੁਰ ਅਵਤਾਰ ਪੈਗ਼ਬਰਾਂ ਮਿਲਦੀ ਸਿਖਿਆ, ਧੁਰ ਅਗੰਮੀ ਆਵਾਜ਼ ਸੁਣਾਈਆ। ਸਚ ਭੰਡਾਰਾ ਦੇਵਾਂ ਭਿੱਛਿਆ, ਵਸਤ ਅਮੋਲਕ ਇਕ ਵਰਤਾਈਆ। ਨੇਤਰ ਨੈਣ ਕਿਸੇ ਨਾ ਵੇਖਿਆ, ਲੋਚਣ

❋

❋

ਅੱਖ ਦਰਸ ਕੋਇ ਨਾ ਪਾਈਆ। ਭੇਵ ਰੱਖ ਸਦਾ ਅਨਡਿਠਿਆ, ਅਨਡਿਠੜੀ ਕਾਰ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦੇ ਕੇ ਚਿੱਠੀਆਂ, ਸੰਦੇਸੇ ਲੋਕਮਾਤ ਜਗਤ ਜੁਗਤ ਸਮਝਾਈਆ। ਭੇਵ ਰਖਾਵਾਂ ਵੱਡਿਆਂ ਨਿੱਕਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰੰਗਾਈਆ। ਸ਼ਬਦ ਸਤਿਗੁਰ ਕਹੇ ਮੇਰਾ ਕੋਈ ਨਾ ਜਾਣੇ ਓਹਲਾ, ਪੜਦਾ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਭਾਗ ਲਗਾਵਾਂ ਕਾਇਆ ਮਾਟੀ ਚੋਲਾ, ਸ੍ਰਿਸ਼ਟੀ ਅੰਦਰ ਦ੍ਰਿਸ਼ਟੀ ਦਿਆਂ ਬਦਲਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾਵਾਂ ਅਗੰਮ ਸੋਹਲਾ, ਸੋ ਸਵਾਮੀ ਹੋ ਕੇ ਅੰਤਰ ਆਤਮ ਪੜਦਾ ਲਾਹੀਆ। ਇਕ ਇਕੇਲਾ ਸੰਗੀ ਬਹੁ ਰੰਗੀ ਹੋ ਕੇ ਵਸਾਂ ਕੋਲਾ, ਨੇਰਨ ਨੇਰਾ ਆਪਣਾ ਪੰਧ ਮੁਕਾਈਆ। ਨਵ ਨੌ ਚਾਰ ਪਿਛੋਂ ਪੁਰਖ ਅਕਾਲ ਦੀਨ ਦਿਆਲ ਨਾਲ ਮਿਲ ਕੇ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਸੁਣਾਵਾਂ ਢੋਲਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਧੁਰ ਦਾ ਇਕ ਜੈਕਾਰ, ਜੈ ਜੈ ਕਾਰ ਗੁਰ ਅਵਤਾਰ ਪੈਗ਼ੰਬਰ ਰਹੇ ਗਾਈਆ। ਮੇਰਾ ਆਦਿ ਜੁਗਾਦੀ ਇਕ ਦਵਾਰ, ਗੁਰ ਅਵਤਾਰ ਪੈਗ਼ੰਬਰ ਦਰ ਦਰ ਆਪਣੀ ਅਲਖ ਜਗਾਈਆ। ਮੇਰਾ ਇਕ ਇਕੱਲਾ ਸਚ ਮਨਾਰ, ਗੁਰ ਅਵਤਾਰ ਪੈਗ਼ੰਬਰ ਜੁਗ ਚੌਕੜੀ ਤਨ ਮਾਟੀ ਖ਼ਾਕ ਹੰਢਾਈਆ। ਸਤਿਗੁਰ ਸ਼ਬਦ ਕਹੇ ਮੇਰਾ ਲੱਖ ਚੁਰਾਸੀ ਇਕ ਦੀਦਾਰ, ਗੁਰ ਅਵਤਾਰ ਪੈਗ਼ੰਬਰ ਇਸ਼ਟ ਦੇਵ ਸਿਫ਼ਤਾਂ ਵਾਲੇ ਢੋਲਿਆਂ ਵਿਚ ਅਲਾਈਆ। ਸ਼ਬਦੀ ਧਾਰ ਕਹੇ ਮੇਰਾ ਲੇਖਾ ਅਗੰਮ ਅਪਾਰ, ਅਲਖ ਅਗੋਚਰ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਸਜਦਿਆਂ ਵਿਚ ਕਰਦੇ ਨਿਮਸਕਾਰ, ਨਮਸਤੇ ਵਿਚ ਡੰਡਾਵਤ ਡੰਡਾਵਤ ਵਿਚ ਆਪਣਾ ਆਪ ਭੇਟ ਚੜ੍ਹਾਈਆ। ਮੈਂ ਕੁਦਰਤ ਦਾ ਮਾਲਕ ਖ਼ਲਕ ਦਾ ਖ਼ਾਲਕ ਮੇਰਾ ਯਾਰ, ਜਾਹਰ ਜਹੂਰ ਆਪਣਾ ਖੇਲ ਵਖਾਈਆ। ਜੁਗ ਚੌਕੜੀ ਨਿਤ ਨਵਿਤ ਹੁਕਮੇ ਨਾਲ ਬਦਲ ਦੇਵੇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਮੈਂ ਦੇਵਣਹਾਰਾ ਦਾਨ, ਦਾਤਾ ਦਾਨੀ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਝੋਲੀਆਂ ਅੱਗੇ ਡਾਹਣ, ਖ਼ਾਲੀ ਭੰਡਾਰੇ ਲੈਣ ਭਰਾਈਆ। ਮੈਂ ਬਣਿਆ ਰਹਿਵਾਂ ਕਾਹਨਾਂ ਦਾ ਕਾਹਨ, ਬੰਸਰੀ ਵਾਲੇ ਕਾਹਨ ਸਾਰੇ ਸੀਸ ਨਿਵਾਈਆ। ਸਭ ਘਟ ਵਸਿਆ ਰਾਮ, ਰਾਮ ਨਿਆਰਾ ਮੇਰੀ ਧਾਰ ਧਾਰ ਵਿਚੋਂ ਪਰਗਟਾਈਆ। ਮੇਰਾ ਰੂਪ ਅਗੰਮਾ ਮੇਰਾ ਲੇਖਾ ਘਨੱਈਆ ਸ਼ਾਮ, ਸਾਵਲ ਸੁੰਦਰ ਮੇਰਾ ਹੁਕਮੀ ਵੇਸ ਵਟਾਈਆ। ਹੁਕਮੇ ਅੰਦਰ ਹੁਕਮ ਕਰੇ ਇੰਤਜ਼ਾਮ, ਬਦਨਾਮ ਵੇਖੇ ਜਗਤ ਲੋਕਾਈਆ। ਸ਼ਰਅ ਦਾ ਕਲਾਮ ਕਲਮਿਆਂ ਦਾ ਅਮਾਮ, ਕਾਇਨਾਤ ਦਾ ਮਾਲਕ ਦਾਤਾ ਧੁਰਦਰਗਾਹੀਆ। ਸਤਿ ਦਾ ਇਸਲਾਮ ਸਚ ਦਾ ਪੈਗ਼ਾਮ, ਪੈਗ਼ੰਬਰਾਂ ਰਸੂਲਾਂ ਨਬੀਆਂ ਨਾਇਬ ਹੋ ਕੇ ਕਰਾਂ ਸਿਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਭਗਵਾਨ, ਆਦਿ ਜੁਗਾਦੀ ਦਰਗਾਹ ਸਾਚੀ ਸਚਖੰਡ ਦਵਾਰੇ ਇਕ ਨਿਸ਼ਾਨ, ਨਿਸ਼ਾਨੇ ਅੰਦਰ ਆਪਣਾ ਨਾਉਂ ਸ਼ਬਦ ਸਤਿਗੁਰ ਰੂਪ ਪਰਗਟਾਈਆ।

❋

❋

੧੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਅਮਰਜੀਤ ਕੌਰ ਜਗਜੀਤ ਸਿੰਘ ਸਰਮੈਲ ਸਿੰਘ ਸਲੀਮ ਪੁਰ ਜ਼ਿਲਾ ਹੁਸ਼ਿਆਰ ਪੁਰ

ਸਤਿਗੁਰ ਸ਼ਬਦ ਕਹੇ ਕੋਟਨ ਕੋਟ ਖੋਜੀ ਬਣੇ ਹਿਸਾਬੀ, ਮੇਰਾ ਭੇਵ ਕਿਸੇ ਨਾ ਆਈਆ। ਮੇਰੀ ਤੱਕ ਕੇ ਮੰਜ਼ਲ ਮਹਿਰਾਬੀ, ਮਹਿਬੂਬ ਮੰਨ ਕੇ ਸੀਸ ਨਿਵਾਈਆ। ਹੁਕਮੇ ਅੰਦਰ ਗੁਰ ਅਵਤਾਰ ਪੈਗ਼ੰਬਰ ਬਣੇ ਰਹੇ ਇਨਕਲਾਬੀ, ਫ਼ਰਮਾਂਬਰਦਾਰ ਹੋ ਕੇ ਸੇਵ ਕਮਾਈਆ। ਦੀਨ ਦੁਨੀ ਦੀ ਆਪਣੇ ਹੁਕਮੇ ਅੰਦਰ ਰੱਖ ਕੇ ਬਾਜ਼ੀ, ਬਾਜ਼ੀਗਰ ਹੋ ਕੇ ਦੋ ਜਹਾਨ ਡੰਕ ਵਜਾਈਆ। ਆਸਾ ਮਨਸਾ ਜਗਤ ਧਾਰ ਬਣਾ ਸਮਾਜੀ, ਸਮਾਂ ਸਮੇਂ ਨਾਲ ਟਕਰਾਈਆ। ਜੁਗ ਚੌਕੜੀ ਨਿਤ ਨਵਿਤ ਸਾਚੀ ਵਸਤ ਬਿਨ ਭਗਤ ਕਿਸੇ ਨਾ ਲਾਧੀ, ਲੱਭ ਲੱਭ ਥੱਕੇ ਸਰਬ ਲੋਕਾਈਆ। ਮੈਂ ਆਦਿ ਜੁਗਾਦਿ ਨਿਤ ਨਵਿਤ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਨਿਰਗੁਣ ਸਰਗੁਣ ਬਣਿਆ ਰਹਾਂ ਪਾਂਧੀ, ਬਿਨ ਕਦਮ ਕਦੀਮ ਦਾ ਪੈਂਡਾ ਆਪ ਮੁਕਾਈਆ। ਮੇਰੀ ਧਾਰ ਏਕੰਕਾਰ ਨਾਲ ਬਾਂਧੀ, ਬੰਦਨਾ ਵਿਚੋਂ ਬੰਦਨਾ ਗੁਰ ਅਵਤਾਰ ਪੈਗ਼ੰਬਰਾਂ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸਮਝਾਈਆ। ਸਤਿਗੁਰ ਸ਼ਬਦ ਕਹੇ ਮੇਰੀ ਖੋਜ ਕਿਸੇ ਨਾ ਆਵੇ ਹੱਥ, ਖੋਜਤ ਖੋਜਤ ਜੁਗ ਚੌਕੜੀ ਗਏ ਵਿਹਾਈਆ। ਮੇਰੀ ਮਹਿੰਮਾ ਜਾਣੇ ਨਾ ਕੋਇ ਅਕਥ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗੁਰ ਅਵਤਾਰ ਪੈਗ਼ੰਬਰ ਇਸ਼ਾਰੇ ਨਾਲ ਸਮਝਾਈਆ। ਜਗਤ ਵਿਦਿਆ ਗਾ ਨਾ ਸਕੇ ਜਸ, ਕਲਮ ਸ਼ਾਹੀ ਲੇਖ ਨਾ ਕੋਇ ਪਰਗਟਾਈਆ। ਮਿਹਰਵਾਨ ਹੋ ਕੇ ਜਿਸ ਦੇਵਾਂ ਆਪਣਾ ਰਸ, ਰਸਤੇ ਦਾ ਰਹਿਬਰ ਹੋ ਕੇ ਅੰਤਰ ਅੱਖ ਖੁਲ੍ਹਾਈਆ। ਤਿਸ ਦਾ ਮੇਲਾ ਹੋਵੇ ਜਗਤ ਕਿਰਿਆ ਤੋਂ ਬਾਹਰ ਝਬ, ਜਬ ਆਪਣਾ ਰੰਗ ਰੰਗਾਈਆ। ਆਸਾ ਮਨਸਾ ਲਹਿਣਾ ਦੇਣਾ ਲੇਖਾ ਪੂਰ ਕਰਾਂ ਹੱਬ, ਹੁੱਬੇ ਵਤਨ ਦਾ ਯਾਰ ਮਹਿਬੂਬ ਇਕੋ ਨਜ਼ਰੀ ਆਈਆ। ਸਚ ਦਵਾਰ ਕਦੇ ਨਾ ਕਰਾਂ ਅਲੱਗ, ਵੱਖਰਾ ਘਰ ਨਾ ਕੋਇ ਬਣਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਚੜ੍ਹ ਕੇ ਤੂੰ ਮੇਰਾ ਮੈਂ ਤੇਰਾ ਸੁਣਾਵਾਂ ਛਦ, ਢੋਲਾ ਇਕੋ ਇਕ ਪਰਗਟਾਈਆ। ਜਗਤ ਵਿਕਾਰਾ ਕੂੜ ਹੰਕਾਰਾ ਕਰਾਂ ਬਧ, ਬੰਦਨਾ ਵਿਚ ਬੰਦਗੀ ਇਕੋ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਆਦਿ ਜੁਗਾਦੀ ਮੰਗਤੇ, ਮਾਂਗਤ ਹੋ ਕੇ ਝੋਲੀ ਡਾਹੀਆ। ਸਚ ਪ੍ਰੀਤੀ ਅੰਦਰ ਸਰਗੁਣ ਧਾਰ ਆਪਣਾ ਰੰਗਦੇ, ਨਿਰਗੁਣ ਨਿਰਾਕਾਰ ਵੇਖ ਕੇ ਖ਼ੁਸ਼ੀ ਬਣਾਈਆ। ਕਰ ਪਰਕਾਸ਼ ਅਗੰਮੀ ਚੰਦ ਦੇ, ਸੂਰੀਆ ਚੰਦ ਦਾ ਲੇਖਾ ਦੇਣਾ ਮੁਕਾਈਆ। ਢੋਲੇ ਗਾ ਸੋਹੰ ਛੰਦ ਦੇ, ਸੰਸਾਰੀ ਨਾਮ ਸਿਫ਼ਤਾਂ ਵਿਚ ਵਡਿਆਈਆ। ਰਸ ਮਾਣ ਅਗੰਮੀ ਸੇਜ ਪਲੰਘ ਦੇ, ਬਿਨ ਪਾਵਾ ਚੂਲ ਸਚ ਸਿੰਘਸਣ ਸੋਭਾ ਪਾਈਆ। ਝਗੜੇ ਮੁਕਾ ਕੇ ਕੂੜ ਕੁੜਿਆਰੇ ਮਨ ਦੇ, ਮਨਸਾ ਮੋਹ ਵਿਕਾਰ ਹੰਕਾਰ ਜਗਤ ਨਾਤਾ ਕੂੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਭੇਵ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੇਰਾ ਲੇਖਾ ਉਚ ਮਹਿਰਾਬੀ, ਮਹਿਬੂਬ ਮਿਲ ਕੇ ਵੱਜੇ ਵਧਾਈਆ। ਮੇਰਾ ਪਰਮ ਪੁਰਖ ਦਾ ਇਕ ਆਦਾਬੀ, ਅਦਬ ਨਾਲ ਗੁਰ ਅਵਤਾਰ ਪੈਗ਼ੰਬਰ ਦਿਆਂ ਸਮਝਾਈਆ। ਜੁਗ ਚੌਕੜੀ ਨਿਤ ਨਵਿਤ ਬਦਲ ਦਿਆਂ ਸ਼ਤਾਬੀ, ਸ਼ਾਇਰਾਂ ਵਾਲੀ ਸ਼ਰਅ ਦਿਆਂ ਉਲਟਾਈਆ। ਲੇਖਾ ਰੱਖ

❋

❋

ਕੇ ਪਰੇ ਹਕ਼ੀਕ਼ੀ ਤੇ ਮਿਜਾਜੀ, ਮਜਾਰ ਤੋਂ ਪਰੇ ਮਜ਼ਾ ਆਪਣਾ ਦਿਆਂ ਚਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਜਨ ਭਗਤਾਂ ਆਪਣੇ ਮਿਲਣ ਦੀ ਸਿੱਧੀ ਦੇਵਾਂ ਆਜ਼ਾਦੀ, ਮਿਹਰ ਨਜ਼ਰ ਨਾਲ ਮਿਹਰ ਵਿਚ ਸਮਾਈਆ। ਤਨ ਵਜੂਦ ਮਾਟੀ ਖ਼ਾਕੀ ਹੋਣ ਨਾ ਦਿਆਂ ਬਰਬਾਦੀ, ਉਜੜਾ ਖੇੜਾ ਨੇੜਨ ਨੇੜਾ ਹੋ ਕੇ ਆਪੇ ਵੇਖ ਵਖਾਈਆ। ਗੁਰਮਖਾਂ ਅੰਦਰ ਧਾਰ ਰੱਖ ਕੇ ਸਾਦੀ, ਸਾਧਨਾ ਸਾਚੀ ਦਿਆਂ ਜਣਾਈਆ। ਜਿਨ੍ਹਾਂ ਦਾ ਮੇਲਾ ਆਦਿ ਜੁਗਾਦਿ ਜੁਗ ਚੌਕੜੀ ਮੇਰਾ ਆਦੀ, ਆਦਮ ਹਵਾ ਜਿਸ ਨੂੰ ਸੀਸ ਨਿਵਾਈਆ। ਕੁਛ ਲਹਿਣਾ ਦੇਣਾ ਪਿਛਲਾ ਲੇਖੇ ਵਿਚ ਰਿਹਾ ਜਿਸ ਵੇਲੇ ਮੁਹੰਮਦ ਦੀ ਹੋਈ ਸ਼ਾਦੀ, ਵਕਤ ਸੁਹੰਜਣਾ ਆਪਣਾ ਰੰਗ ਰੰਗਾਈਆ। ਇਕ ਗਾਵਣ ਵਾਲਾ ਢਾਡੀ, ਰਾਗ ਆਪਣਾ ਰਿਹਾ ਸੁਣਾਈਆ। ਤੇਰਾ ਕੋਈ ਚੰਗਾ ਨਹੀਂ ਜਾਪਦਾ ਜਾਂਞੀ, ਲਾੜੇ ਤੇਰਾ ਲਾੜਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਇਹ ਖੇਲ ਅਪਾਰਾ, ਤੀਸ ਬਤੀਸ ਸਕੇ ਕੋਇ ਨਾ ਗਾਈਆ। ਕੁਰਾਨ ਸ਼ਰੀਫ਼ ਵਿਚ ਇਸ਼ਾਰਾ, ਬਿਆਨ ਦੇਵੇ ਤੇਈਵਾਂ ਸਪਾਰਾ, ਸ਼ਪਰੋ ਸੀਲਾ ਨਜ਼ਰੀ ਆਈਆ। ਖੇਲ ਹੋਇਆ ਅਪਾਰਾ, ਵੇਖਣ ਵਾਲਾ ਨਜ਼ਾਰਾ, ਮੁਹੰਮਦ ਦਾ ਇਸ਼ਾਰਾ, ਮਹਿਬੂਬ ਵਲ ਧਿਆਨ ਲਗਾਈਆ। ਕੁਦਰਤ ਦਾ ਅਖਾੜਾ, ਫ਼ੁਰਸਤ ਦਾ ਦਿਹਾੜਾ, ਉਲਫ਼ਤ ਦਾ ਵਾੜਾ, ਮੰਗਣ ਆਇਆ ਚਾਈਂ ਚਾਈਂਆ। ਲੱਕੜਹਾਰਾ ਜਿਸ ਦੇ ਮੋਢੇ ਉਤੇ ਉਤੇ ਕੁਹਾੜਾ, ਮਸਤਕ ਖਿੜੀ ਹੋਈ ਗੁਲਜ਼ਾਰਾ, ਮਹਿਕ ਪ੍ਰੇਮ ਪ੍ਰੀਤੀ ਵਿਚੋਂ ਪਰਗਟਾਈਆ। ਉਸ ਦਾ ਸਾਥੀ ਸੱਜਣ ਜੋ ਰੰਗਦਾਰ ਲਲਾਰਾ, ਇੱਕੀ ਸਾਲ ਉਮਰ ਕਵਾਰਾ, ਰਫ਼ੀਕ ਨਾਮ ਲੈ ਕੇ ਸਾਰੇ ਗਾਈਆ। ਓਸ ਦੇ ਅੰਤਰ ਆਈ ਵਿਚਾਰਾ, ਮੁਹੰਮਦ ਦੇ ਸਿਰ ਤੇ ਬੰਨ੍ਹਾਂ ਦਸਤਾਰਾ, ਮੇਰਾ ਅੱਗੇ ਵਧੇ ਪਿਆਰਾ, ਰੰਗ ਅੱਖਾਂ ਵਿਚ ਛੁਪਾਈਆ। ਕਿਰਪਾ ਕਰੀ ਪਰਵਰਦਿਗਾਰਾ, ਫ਼ੁਰਨਾ ਦਿਤਾ ਧੁਰ ਦਰਬਾਰਾ, ਵੇਖ ਨੂਰ ਜੋਤ ਇਸ਼ਾਰਾ, ਅਜੇ ਬਣ ਨਾ ਵਣਜਾਰਾ, ਤੇਰਾ ਲੇਖਾ ਹੋਰ ਉਧਾਰਾ, ਜਨਮ ਲੈਣਾ ਦੂਜੀ ਵਾਰਾ, ਪਰਗਟ ਹੋਵੇਂ ਵਿਚ ਸੰਸਾਰਾ, ਅਮਾਮ ਅਮਾਮਾਂ ਹੋਵੇ ਸਿਕਦਾਰਾ, ਕਲ ਕਲਕੀ ਲੈ ਅਵਤਾਰਾ, ਜਿਸ ਦਾ ਮੁਹੰਮਦ ਨੂੰ ਸਹਾਰਾ, ਉਹ ਤੇਰਾ ਲੇਖੇ ਲਾਏ ਵਾੜਾ, ਰੰਗ ਚਾੜ੍ਹ ਅਪਰ ਅਪਾਰਾ, ਹੁਕਮ ਆਪਣਾ ਇਕ ਵਰਤਾਈਆ। ਸੋ ਲਹਿਣਾ ਦੇਣਾ ਦੇਵੇ ਵਿਚ ਸੰਸਾਰਾ, ਨਿਰਗੁਣ ਜੋਤ ਨੂਰ ਉਜਿਆਰਾ, ਭੇਵ ਖੁਲ੍ਹਾਏ ਧੁਰ ਦਰਬਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਦਰ ਲੇਖ ਮੁਕਾਈਆ। ਮੁਹੰਮਦ ਅੰਦਰ ਆਈ ਯਾਦ, ਮਹਿਬੂਬ ਦਿਤਾ ਸੁਣਾਈਆ। ਮੈਂ ਸੁਣੀ ਅਗੰਮੀ ਆਵਾਜ਼, ਰਾਜ਼ ਦਿਆਂ ਖੁਲ੍ਹਾਈਆ। ਬਿਨ ਕਲਮਿਉਂ ਪੜ੍ਹ ਨਮਾਜ਼, ਸਜਦਾ ਦਿਤਾ ਕਰਾਈਆ। ਪਰਵਰਦਿਗਾਰ ਖੋਲ੍ਹੀ ਜਾਗ, ਸਦੀ ਚੌਧਵੀਂ ਦਿਤੀ ਵਖਾਈਆ। ਜਿਸ ਦੇ ਉਤੇ ਤੇਰਾ ਨਾਜ਼, ਉਹ ਖੇਲ ਕਰੇ ਆਪ ਜਿਸ ਨੂੰ ਮੂਸਾ ਮੰਨਿਆ ਬਾਪ, ਈਸਾ ਕਰ ਕੇ ਓਸੇ ਦਾ ਜਾਪ, ਨੁੂਰ ਖ਼ੁਦਾ ਖ਼ੁਦ ਵਿਚ ਸਮਾਈਆ। ਸੋ ਬੁਤ ਕਰੇ ਪਾਕ, ਰੂਹ ਕਰੇ ਸਾਫ਼, ਅੰਦਰ ਖੋਲ੍ਹੇ ਤਾਕ, ਮੇਟੇ ਪਿਛਲੀ ਵਾਟ, ਮੰਜ਼ਲ ਪੂਰੀ ਕਰੇ ਘਾਟ, ਲੇਖਾ ਧੁਰ ਦਾ ਦਏ ਚੁਕਾਈਆ। ਮੁਹੰਮਦ ਅੰਦਰ ਆਈ ਆਸਾ, ਇਛਿਆ ਲਈ ਪਰਗਟਾਈਆ। ਇਹ ਖੇਲ ਅਗੰਮ ਤਮਾਸ਼ਾ, ਵੇਲਾ ਵਕਤ ਦਏ ਗਵਾਹੀਆ। ਪੁਰਖ ਅਕਾਲ ਕਿਹਾ ਮੈਂ ਜੁਗ ਚੌਕੜੀ ਨਿਤ ਨਵਿਤ ਲਹਿਣਾ ਦੇਣਾ ਸਭ ਦਾ ਪੂਰਾ ਕਰਾਂ ਘਾਟਾ, ਘਾਟਾ ਰਹਿਣ ਕੋਇ ਨਾ ਪਾਈਆ। ਕਰਨੀ ਦਾ ਕਰਤਾ ਹੋ ਕੇ ਲੋਕਮਾਤ ਮਾਰਾਂ ਵਾਟਾ, ਪਾਂਧੀ ਹੋ ਕੇ ਆਪਣਾ

❋

❋

ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਮੁਹੰਮਦ ਕਿਹਾ ਮੇਰਾ ਓਸ ਦੇ ਨਾਲ ਪਿਆਰ, ਜੋ ਪ੍ਰੀਤੀ ਅੰਦਰੋਂ ਰਿਹਾ ਵਖਾਈਆ। ਜਿਸ ਨੇ ਖ਼ੁਸ਼ੀਆਂ ਨਾਲ ਲਿਆਂਦੀ ਦਸਤਾਰ, ਦਸਤ ਆਪਣੇ ਰਿਹਾ ਉਠਾਈਆ। ਪਰਵਰਦਿਗਾਰ ਕਿਹਾ ਇਹ ਤੇਰੇ ਅੱਗੇ ਦਾ ਉਧਾਰ, ਵਾਧਾ ਤੇਰੇ ਨਾਲ ਮਿਲਾਈਆ। ਜਿਸ ਵੇਲੇ ਪਰਗਟ ਹੋ ਕੇ ਆਵਾਂ ਸਾਂਝਾ ਯਾਰ, ਚਾਰ ਯਾਰੀ ਲੇਖਾ ਦਿਆਂ ਚੁਕਾਈਆ। ਮਿਹਰਵਾਨ ਹੋ ਕੇ ਮਹਿਬੂਬ ਹੋ ਕੇ ਮੁਹੱਬਤ ਵਿਚ ਓਸੇ ਦੇ ਸਿਰ ਬਖ਼ਸ਼ਾਂ ਇਹ ਦਸਤਾਰ, ਜਿਸ ਦੀ ਦਸਤੀ ਦਸਤਾਵੇਜ਼ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਸਿਖ ਪੂਰਬ ਲਹਿਣੇ ਦੇ ਕਰ ਅਜ਼ੀਜ਼, ਅਜ਼ੀਮ ਆਜ਼ਮ ਦੇਵੇ ਮਾਣ ਵਡਿਆਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਬਿਕਰਮ ਸਿੰਘ ਦੇ ਗ੍ਰਹਿ ਤਖਾਣ ਵਧ ਜ਼ਿਲਾ ਫ਼ਿਰੋਜ਼ਪੁਰ

ਸਤਿਗੁਰ ਸ਼ਬਦ ਕਹੇ ਹੁਕਮ ਦੇਵੇ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਬਣੋ ਮਲਾਹ, ਖੇਵਟ ਖੇਟਾ ਧੁਰ ਦਾ ਬੇਟਾ ਲਏ ਉਪਜਾਈਆ। ਅੱਗੇ ਕਰੋ ਨਾ ਕੋਈ ਸਲਾਹ, ਮਸ਼ਵਰਿਆਂ ਵਿਚ ਮਤਾ ਨਾ ਕੋਇ ਪਕਾਈਆ। ਹੁਕਮੇ ਅੰਦਰ ਸੀਸ ਦਿਓ ਝੁਕਾ, ਅੱਖ ਪਰਤੱਖ ਸਾਹਮਣੇ ਨਾ ਕੋਇ ਉਠਾਈਆ। ਸਜਦਿਆਂ ਵਿਚ ਕਰੋ ਦੁਆ, ਕਬੂਲ ਕਰੇ ਧੁਰ ਗੋਸਾਈਂਆ। ਨਿਰਵੈਰ ਹੋ ਕੇ ਪਕੜੇ ਬਾਂਹ, ਬਲ ਆਪਣਾ ਨਾਲ ਰਖਾਈਆ। ਜਾ ਕੇ ਵੇਖੋ ਜ਼ਿਮੀਂ ਅਸਮਾਂ, ਆਸਣ ਸਿੰਘਾਸਣ ਰਿਹਾ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਸ਼ੇਸ਼ ਬੁੱਧੀ ਹੋਈ ਕਾਂ, ਮਨਮਤ ਰਹੀ ਕੁਰਲਾਈਆ। ਪਾਕ ਪਵਿਤ ਪਤਤ ਕਰੇ ਨਾ ਕੋਈ ਨਾਂ, ਨਾਮ ਨਿਧਾਨਾ ਹੱਥ ਕਿਸੇ ਨਾ ਆਈਆ। ਸੱਜਣ ਸੁਹੇਲਾ ਬਣ ਕੇ ਸਿਰ ਦੇਵੇ ਨਾ ਕੋਈ ਠੰਡੀ ਛਾਂ, ਕਲਜੁਗ ਅਗਨੀ ਤਤ ਰਹੀ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਧੁਰ ਫ਼ਰਮਾਨਾ ਇਕੋ ਇਕ ਦ੍ਰਿੜਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਨਿਰਵੈਰ ਸਿੰਘ ਨਿਰੰਜਣ ਸਿੰਘ ਦੇ ਗ੍ਰਹਿ ਲੁਧਿਆਣਾ ਕੂਚਾ ਨੰਬਰ ੯

ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਆਪਣਾ ਆਪਣਾ ਬੰਨ੍ਹੋ ਭਾਰ, ਭਾਰਤ ਖੰਡ ਪਹਿਲੀ ਵੰਡ ਵੰਡਾਈਆ। ਨਵ ਨੌ ਖੋਲ੍ਹ ਕਿਵਾੜ, ਪੜਦਾ ਓਹਲਾ ਰਿਹਾ ਚੁਕਾਈਆ। ਜੰਗਲ ਜੂਹ ਵੇਖਣਾ ਪਹਾੜ, ਟਿੱਲੇ ਪਰਬਤ ਫੋਲ ਫੋਲਾਈਆ। ਹੁਕਮੇ ਅੰਦਰ ਕਰਨੀ ਸੱਚੀ ਕਾਰ, ਕਰਨੀ ਦਾ ਕਰਤਾ ਆਪ ਸਮਝਾਈਆ। ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਜੋ ਬਾਕੀ ਰਿਹਾ ਉਧਾਰ, ਲਹਿਣੇ ਵਿਚੋਂ ਲਹਿਣਾ ਦੇਣੇ ਵਿਚੋਂ ਦੇਣਾ ਵੇਖ ਵਖਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਖੇਲ ਕਰੇ ਸੱਚੀ ਸਰਕਾਰ, ਕਰਨੀ ਦਾ ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਵਾਰ ਸਚ ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ

❋

❋

ਆਪਣੇ ਆਪਣੇ ਵੇਖੋ ਬਸਤੇ, ਬਸਤੀ ਲੋਕਮਾਤ ਫੋਲ ਫੋਲਾਈਆ। ਜੋ ਮਾਰਗ ਰਹੇ ਦੱਸਦੇ, ਦਹਿ ਦਿਸ਼ਾ ਕਰ ਪੜ੍ਹਾਈਆ। ਇਸ਼ਾਰੇ ਕਰਦੇ ਰਹੇ ਅਗੰਮੀ ਅੱਖ ਦੇ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਵਣਜਾਰੇ ਬਣਦੇ ਰਹੇ ਮੇਰੇ ਨਾਮ ਹੱਟ ਦੇ, ਧਰਮ ਤਰਾਜ਼ੂ ਹੱਥ ਉਠਾਈਆ। ਭੇਵ ਖੁਲ੍ਹਾਉਦੇ ਰਹੇ ਪੁਰਖ ਸਮਰਥ ਦੇ, ਖਾਣੀ ਬਾਣੀ ਨਾਦ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਭਰੇ ਜਸ ਦੇ, ਢੋਲਿਆਂ ਵਿਚੋਂ ਸੋਹਲੇ ਸੋਹਣਾ ਰਾਗ ਅਲਾਈਆ। ਚਾਰ ਕੁੰਟ ਦਹਿ ਦਿਸ਼ਾ ਵਰਨ ਬਰਨ ਤਨ ਵਜੂਦ ਵੇਖੋ ਤਪਦੇ, ਅਗਨੀ ਅੱਗ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਇਕ ਸਮਝਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਹਰਬੰਸ ਸਿੰਘ ਦੇ ਗ੍ਰਹਿ ਪਿੰਡ ਅਜਨੌਦ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੈਗ਼ੰਬਰ ਇਕੋ ਵਾਰ ਕਰੋ ਤਿਆਰੀ, ਤ੍ਰੈਗੁਣ ਅਤੀਤਾ ਰਿਹਾ ਜਣਾਈਆ। ਨਾਲ ਰਲਾਓ ਬ੍ਰਹਮਾ ਵਿਸ਼ਨ ਸ਼ਿਵ ਸੰਸਾਰੀ, ਭੰਡਾਰੀ ਸੰਘਾਰੀ ਬਚਿਆ ਰਹਿਣ ਕੋਇ ਨਾ ਪਾਈਆ। ਉੱਤਰ ਪੂਰਬ ਪੱਛਣ ਦੱਖਣ ਚਾਰ ਕੁੰਟ ਦਹਿ ਦਿਸ਼ਾ ਵੇਖੋ ਇਕੋ ਵਾਰੀ, ਏਕੰਕਾਰਾ ਧੁਰ ਦਰਬਾਰਾ ਦਰ ਘਰ ਸਾਚੇ ਰਿਹਾ ਸਮਝਾਈਆ। ਕਲਜੁਗ ਕੂੜੀ ਕਿਰਿਆ ਵਰਨ ਬਰਨ ਅੰਦਰ ਵੇਖਣੀ ਜੂਠ ਝੂਠ ਯਾਰੀ, ਮਮਤਾ ਦਾ ਮੋਹ ਵਿਕਾਰ ਹੰਕਾਰ ਬਚਿਆ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਰੈਣ ਮੇਟਣੀ ਕਲਜੁਗ ਅੰਤ ਅੰਧਿਆਰੀ, ਗਿਆਨ ਨੇਤਰ ਨਿਜ ਲੋਚਨ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਠਾਕਰ ਸਵਾਮੀ ਹੋ ਕੇ ਹੁਕਮ ਸੁਣਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਗੁਰਦੀਪ ਸਿੰਘ ਦੇ ਗ੍ਰਹਿ ਪਿੰਡ ਦਬੁਰਜੀ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਪੈਗ਼ੰਬਰ ਅੱਗੇ ਕਰਨੀ ਨਹੀਂ ਦੇਰ, ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਰਿਹਾ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਸਮਰਥ ਸਵਾਮੀ ਕਰੇ ਮਿਹਰ, ਮਹਿਬੂਬ ਮੁਹੱਬਤ ਵਿਚ ਮਾਅਕੂਲ ਹੁਕਮ ਸੁਣਾਈਆ। ਹੁਕਮੇ ਅੰਦਰ ਸਵਾਧਾਨ ਹੋ ਦਲੇਰ, ਭੈ ਭਉ ਭਿਆਨਕ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜ ਕੁਟੰਬ ਮੇਟਣਾ ਗੇੜ, ਗੇੜਾ ਧੁਰ ਦਾ ਦੇਣਾ ਦਵਾਈਆ। ਮਨ ਵਾਸਨਾ ਕਰੇ ਕੋਈ ਨਾ ਹੇਰ ਫੇਰ, ਫੁਰਤੀ ਨਾਲ ਸੁਰਤੀ ਦੇਣੀ ਜਗਾਈਆ। ਤੁਹਾਡਾ ਮਾਲਕ ਖ਼ਾਲਕ ਪ੍ਰਿਤਪਾਲਕ ਸਤਿਗੁਰ ਸ਼ਬਦ ਇਕੋ ਸ਼ੇਰ, ਭਬਕ ਵਿਚ ਚੌਦਾਂ ਤਬਕ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਰਤਾ ਹੋ ਕੇ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਉਠੋ ਬਲਧਾਰ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਲਹਿਣਾ ਦੇਣਾ ਜੀਵ ਜੰਤ ਵੇਖੋ ਸੰਸਾਰ, ਲੱਖ ਚੁਰਾਸੀ ਫੋਲ ਫੋਲਾਈਆ। ਜਿਸ ਦੀ ਯਾਦ ਵਿਚ ਬੀਤੇ ਜੁਗ ਚਾਰ, ਫ਼ਰਿਆਦ ਵਿਚ ਬੇਨੰਤੀਆਂ ਕਰ ਸੁਣਾਈਆ। ਸੋ ਲੇਖਾ ਜਾਣੇ ਧੁਰ ਦਰਬਾਰ ਹਰਿ ਕਰਤਾਰ, ਕਰਨੀ ਦਾ ਕਰਤਾ ਇਕ ਅਖਵਾਈਆ। ਸਦੀ ਚੌਧਵੀਂ ਸਭ ਦੀ ਕਰੇ ਸੰਭਾਲ, ਲੇਖਾ ਜਾਣੇ ਸ਼ਾਹ ਕੰਗਾਲ, ਦੀਨ ਦੁਨੀ ਖੋਜ ਖੁਜਾਈਆ। ਗੁਰਮੁਖ

❋

❋

ਭਗਤ ਸੁਹੇਲੇ ਸੰਤ ਸਾਜਣ ਵੇਖੇ ਆਪਣੇ ਲਾਲ, ਬੇਹਾਲ ਕੂਕੇ ਕੂੜ ਲੋਕਾਈਆ। ਦੀਨਾਂ ਬੰਧਪ ਦਇਆ ਵਿਚ ਹੋਏ ਦਿਆਲ, ਦੀਨਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਾਰਗ ਦੱਸੇ ਇਕ ਵਿਸ਼ਾਲ, ਵਿਸ਼ਿਆਂ ਵਿਚੋਂ ਵਿਸ਼ਾ ਸਾਚਾ ਨਾਮ ਧੁਰ ਦਾ ਇਕ ਜਣਾਈਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੨ ਬੂੜ ਸਿੰਘ ਦੇ ਗ੍ਰਹਿ ਪਿੰਡ ਪੁਰੀਆਂ ਜ਼ਿਲਾ ਗੁਰਦਾਸਪੁਰ

ਪੁਰਖ ਅਕਾਲ ਕਹੇ ਸਭ ਦੀ ਆਸਾ ਮਨਸਾ ਕਰਾਂ ਪੂਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖ ਵਖਾਈਆ। ਨਿਰਗੁਣ ਧਾਰ ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਰਹਾਂ ਹਾਜ਼ਰ ਹਜ਼ੂਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਵਖਾਈਆ। ਮਨ ਵਾਸਨਾ ਹਉਮੇ ਹੰਗਤਾ ਕੂੜੀ ਕਿਰਿਆ ਗੜ੍ਹ ਤੋੜਾਂ ਜ਼ਰੂਰ, ਵਿਕਾਰ ਹੰਕਾਰ ਦੀਨ ਦੁਨੀ ਲੋਕਮਾਤ ਰਹਿਣ ਕੋਇ ਨਾ ਪਾਈਆ। ਲੱਖ ਚੁਰਾਸੀ ਵਿਚੋਂ ਜੀਵ ਜੰਤ ਸਾਧ ਸੰਤ ਆਤਮ ਰਸੀਏ ਕਰਾਂ ਕਬੂਲ, ਕਾਇਆ ਕਾਅਬਾ ਹਕ ਦੋਆਬਾ ਇਕੋ ਇਕ ਏਕੰਕਾਰ ਹੋ ਕੇ ਦਿਆਂ ਜਣਾਈਆ। ਸਚ ਦਵਾਰ ਏਕੰਕਾਰ ਨਿਰਗੁਣ ਧਾਰ ਹੋ ਕੇ ਕਰਾਂ ਮਨਜ਼ੂਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਸਤਿ ਧਰਮ ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਮਾਨਵ ਬੰਨ੍ਹਾਂ ਇਕ ਅਸੂਲ, ਅਸਲ ਵਸਲ ਦੇਵਾਂ ਯਾਰ ਖ਼ੁਦਾਈਆ। ਆਤਮ ਪਰਾਮਤਮ ਨਾਤਾ ਜੋੜ ਕੇ ਕੰਤ ਕੰਤੂਹਲ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਘਟ ਨਿਵਾਸਨ ਏਕਾ ਏਕ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸਾ ਨਰ ਨਰੇਸ਼ਾ ਦੋ ਜਹਾਨ ਸ੍ਰੀ ਭਗਵਾਨ ਪਰਵਰਦਿਗਾਰ ਸਾਂਝਾ ਯਾਰ ਇਕ ਸਮਝਾਈਆ। ਪੁਰਖ ਅਕਾਲ ਕਹੇ ਮੈਂ ਆਦਿ ਜੁਗਾਦਿ ਸਚਖੰਡ ਨਿਵਾਸੀ ਅਦਲੀ, ਅਦਲ ਅਦਾਲਤ ਮੁਕਾਮੇ ਹਕ ਇਕੋ ਇਕ ਲਗਾਈਆ। ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਕਰਦਾ ਆਵਾਂ ਬਦਲੀ, ਤਬਾਦਲੇ ਵਿਚ ਧਰਨੀ ਧਰਤ ਧਵਲ ਆਪਣੀ ਖੇਲ ਖਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤ ਅਖ਼ੀਰ ਪੰਧ ਮੁਕੇ ਮਜ਼ਲੋ ਮਜ਼ਲੀ, ਮੰਜ਼ਲ ਹਕ਼ੀਕ਼ੀ ਲਾਸ਼ਰੀਕੀ ਇਕੋ ਦਿਆਂ ਵਖਾਈਆ। ਜਿਸ ਕਾਰਨ ਗੁਰ ਅਵਤਾਰ ਪੈਗ਼ੰਬਰਾਂ ਧਾਰ ਸਦ ਲਈ, ਧੁਰ ਸੰਦੇਸ਼ਾ ਨਰ ਨਰੇਸ਼ਾ ਨਾਮ ਨਿਧਾਨਾ ਸ੍ਰੀ ਭਗਵਾਨਾ ਇਕੋ ਇਕ ਸਮਝਾਈਆ। ਹੁਕਮੇ ਅੰਦਰ ਖੇਲ ਖੇਲਣਾ ਸਮਰਥ ਪੁਰਖ ਸ੍ਰਿਸ਼ਟ ਸਬਾਈ ਜਗ ਲਈ, ਜਾਗਰਤ ਜੋਤ ਬਿਨ ਵਰਨ ਗੋਤ ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਭੀਤਰ ਗ੍ਰਹਿ ਮੰਦਰ ਤਨ ਮਾਟੀ ਕਾਇਆ ਵਜੂਦ ਵੇਖੇ ਥਾਉਂ ਥਾਈਂਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੨ ਬਾਵਾ ਸਿੰਘ ਦੇ ਗ੍ਰਹਿ ਪਿੰਡ ਪੁਰੀਆਂ

ਪੁਰਖ ਅਕਾਲ ਕਹੇ ਸਾਚੇ ਨਾਮ ਦਾ ਵੱਜੇ ਇਕ ਨਗ਼ਾਰਾ, ਨੌਬਤ ਧੁਰ ਦੀ ਦਿਆਂ ਸੁਣਾਈਆ। ਜਿਸ ਨੂੰ ਕਾਗਦ ਕਲਮ ਸ਼ਾਹੀ ਕੋਇ ਨਾ

❋

❋

ਲਿਖਣਹਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਬੈਠੇ ਸੀਸ ਨਿਵਾਈਆ। ਲਹਿਣਾ ਦੇਣਾ ਜੀਵ ਜੰਤ ਸਾਧ ਸੰਤ ਕਲਜੁਗ ਅੰਤ ਸ੍ਰੀ ਭਗਵੰਤ ਲੇਖੇ ਲਾਉਣਾ ਵਿਚ ਸੰਸਾਰਾ, ਸੰਸਾਰੀ ਭੰਡਾਰੀ (ਸੰਘਾਰੀ) ਮਿਲ ਕੇ ਸਾਰੇ ਦੇਣ ਗਵਾਹੀਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰ ਇਕ ਉਜਿਆਰਾ, ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਅੰਧ ਅੰਧੇਰ ਦਏ ਮਿਟਾਈਆ। ਲੇਖਾ ਜਾਣੇ ਸਚਖੰਡ ਨਿਵਾਸੀ ਧੁਰ ਦਰਬਾਰਾ, ਦਰਗਾਹ ਸਾਚੀ ਮੁਕਾਮੇ ਹਕ ਇਕੋ ਇਕ ਕਰੇ ਸ਼ਨਵਾਈਆ। ਜੋ ਆਦਿ ਜੁਗਾਦਿ ਨਿਤ ਨਵਿਤ ਹੁਕਮ ਸੰਦੇਸਾ ਦੇਂਦਾ ਰਿਹਾ ਗੁਰੂ ਅਵਤਾਰਾ, ਪੈਗ਼ੰਬਰਾਂ ਕਲਮਾ ਕਾਇਨਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਘਟ ਨਿਵਾਸਨ ਇਕੋ ਇਕ ਵੇਖ ਵਖਾਈਆ। ਪੁਰਖ ਅਕਾਲ ਕਹੇ ਮੇਰਾ ਹੁਕਮ ਅਗੰਮ ਅਥਾਹ, ਦੋ ਜਹਾਨ ਨਾ ਕੋਇ ਮੇਟੇ ਮੇਟ ਮਿਟਾਈਆ। ਸਾਚਾ ਸ਼ਬਦ ਏਕੰਕਾਰ ਇਕ ਬਣਾ ਮਲਾਹ, ਖੇਵਟ ਖੇਟਾ ਹੋ ਕੇ ਲੱਖ ਚੁਰਾਸੀ ਦੀਨ ਦੁਨੀ ਖੋਜ ਖੁਜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਦੱਸੇ ਇਕ ਰਾਹ, ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਨਿਰੰਜਣ ਏਕਾ ਜੋਤੀ ਨੂਰ ਕਰ ਰੁਸ਼ਨਾਈਆ। ਵੇਖੇ ਵਿਗਸੇ ਟਿੱਲੇ ਪਰਬਤ ਚੋਟੀ ਜਲ ਥਲ ਅਸਗਾਹ, ਸਮੁੰਦ ਸਾਗਰ ਡੂੰਘੀ ਖਾਈ ਫੋਲ ਫੋਲਾਈਆ। ਘਟ ਨਿਵਾਸੀ ਕਾਇਆ ਮੰਦਰ ਅੰਦਰ ਨਿਰੰਤਰ ਹੋ ਕੇ ਪੜਦਾ ਦੇਵੇ ਲਾਹ, ਪਾਰਬ੍ਰਹਮ ਬ੍ਰਹਮ ਭੇਵ ਆਪਣਾ ਦਏ ਜਣਾਈਆ। ਧੁਰ ਸੰਦੇਸਾ ਨਰ ਨਰੇਸ਼ਾ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਏ ਸੁਣਾ, ਸਰਵਣ ਸਰੋਤਾ ਸੁਣਨ ਦੀ ਲੋੜ ਰਹੇ ਨਾ ਰਾਈਆ। ਦੀਆ ਬਾਤੀ ਕਮਲਾਪਾਤੀ ਇਕੋ ਜੋਤੀ ਜਾਤਾ ਦਏ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਰਸ ਬੂੰਦ ਸਵਾਂਤੀ ਗੁਰਮੁਖ ਠਾਂਡੇ ਦਰ ਦਏ ਪਿਲਾ, ਪੀਵਤ ਜੀਵਤ ਰੂਪ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਲੇਖਾ ਜਾਣੇ ਦੋ ਜਹਾਂ, ਮਿਹਰਵਾਨ ਮਹਿਬੂਬ ਆਪਣੀ ਕਲ ਵਰਤਾਈਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੨ ਬਲਵਿੰਦਰ ਸਿੰਘ ਦੇ ਗ੍ਰਹਿ ਪਿੰਡ ਚੰਦ ਪੁਰਾਣਾ ਜ਼ਿਲਾ ਫ਼ਿਰੋਜ਼ਪੁਰ

ਜਨ ਭਗਤ ਕਹਿਣ ਪ੍ਰਭ ਕਿਰਪਾ ਕਰ ਆਪ, ਆਪਣੀ ਦਇਆ ਕਮਾਈਆ। ਜੁਗ ਜਨਮ ਦਾ ਰਹੇ ਕੋਈ ਨਾ ਪਾਪ, ਪਤਤ ਪੁਨੀਤ ਦੇ ਬਣਾਈਆ। ਭਾਗ ਲਗਾ ਤਨ ਮਾਟੀ ਵਜੂਦ ਖ਼ਾਕ, ਖ਼ਾਲਸ ਆਪਣਾ ਰੰਗ ਚੜ੍ਹਾਈਆ। ਨਿਰਗੁਣ ਸਰਗੁਣ ਹੋ ਸਾਥ, ਧੁਰ ਦਾ ਸੰਗ ਬਣਾਈਆ। ਆਤਮ ਪਰਮਾਤਮ ਦੱਸ ਜਾਪ, ਜਗਜੀਵਣ ਦਾਤੇ ਭੇਵ ਖੁਲ੍ਹਾਈਆ। ਝਗੜਾ ਮੁਕੇ ਤ੍ਰੈਗੁਣ ਮਾਇਆ ਤੀਨੋਂ ਤਾਪ, ਤਪਸ਼ ਅਗਨੀ ਦੇ ਗਵਾਈਆ। ਮਿਹਰ ਨਿਗਾਹ ਵਿਚ ਮਹਿਬੂਬ ਰੱਖ ਹਾਥ, ਪੁਸ਼ਤ ਪਨਾਹ ਆਪ ਟਿਕਾਈਆ। ਸਭ ਦਾ ਪੂਰਾ ਕਰ ਭਵਿਖਤ ਵਾਕ, ਲੇਖਾ ਚੁਕਾ ਧੁਰਦਰਗਾਹੀਆ। ਚਰਨ ਪ੍ਰੀਤੀ ਇਕੋ ਰਹੇ ਨਾਤ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਵੱਡੀ ਵਡਿਆਈਆ।

❋

❋

੧੬ ਫੱਗਣ ਸ਼ਹਿਨਸ਼ਾਹੀ ਸੰਮਤ ੨ ਚੰਦਾ ਸਿੰਘ ਦੇ ਗ੍ਰਹਿ ਲਲਤੋਂ ਕਲਾਂ ਜ਼ਿਲਾ ਲੁਧਿਆਣਾ

ਜਨ ਭਗਤ ਕਹਿਣ ਆਪਣਾ ਬਖ਼ਸ਼ ਆਪੇ ਨਾਮ, ਨਾਉਂ ਨਿਧਾਨਾ ਦੇ ਜਣਾਈਆ। ਸਚ ਹਕ਼ੀਕ਼ੀ ਦੇ ਜਾਮ, ਰਸ ਖ਼ੁਮਾਰੀ ਨਾਮ ਚੜ੍ਹਾਈਆ। ਮਹਬੱਤ ਦੇ ਤੁਆਮ, ਤ੍ਰਿਸਨਾ ਭੁੱਖ ਮਿਟਾਈਆ। ਹਉਂ ਬਰਦੇ ਤੇਰੇ ਗ਼ੁਲਾਮ, ਸੇਵਕ ਧੁਰ ਦੇ ਨਜ਼ਰੀ ਆਈਆ। ਸਾਚੀ ਮੰਜ਼ਲ ਦੱਸ ਆਸਾਨ, ਔਖੀ ਘਾਟੀ ਨਾ ਕੋਇ ਚੜ੍ਹਾਈਆ। ਤੂੰ ਆਦਿ ਜੁਗਾਦੀ ਧੁਰ ਦਾ ਰਾਮ, ਰਮੱਈਆ ਹੋ ਕੇ ਮੇਲ ਮਿਲਾਈਆ। ਤੇਰੇ ਚਰਨ ਕਵਲ ਇਕ ਪਰਨਾਮ, ਬੰਦਗੀ ਵਿਚ ਸੀਸ ਝੁਕਾਈਆ। ਹਉਂ ਬਾਲਕ ਨੱਢੇ ਨਾਦਾਨ, ਬਾਲੀ ਬੁਧ ਰਹੇ ਕੁਰਲਾਈਆ। ਤੂੰ ਆਦਿ ਜੁਗਾਦੀ ਦੇਵਣਹਾਰਾ ਦਾਨ, ਨਾਮ ਭੰਡਾਰਾ ਇਕ ਵਰਤਾਈਆ। ਸਚ ਸੰਦੇਸਾ ਨਰ ਨਰੇਸ਼ਾ ਦੇ ਫ਼ਰਮਾਨ, ਫੁਰਨਿਆਂ ਵਿਚੋਂ ਸੁਰਤੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਵਾਹਗੇ ਜ਼ਿਲਾ ਹੁਸ਼ਿਆਰ ਪੁਰ

ਗੁਰ ਅਵਤਾਰ ਪੈਗ਼ੰਬਰ ਤੇਰੇ ਅੱਗੇ ਕਰਨ ਅਰਦਾਸ, ਜਨ ਭਗਤ ਰਹੇ ਜਣਾਈਆ। ਸੰਤ ਸੁਹੇਲੇ ਤੱਕਣ ਤੇਰੀ ਆਸ, ਰਾਹ ਅਗੰਮੜਾ ਦੇ ਵਖਾਈਆ। ਤੂੰ ਸਾਹਿਬ ਸਵਾਮੀ ਹੋ ਕੇ ਵਸਣਾ ਪਾਸ, ਅੰਤਰਜਾਮੀ ਪੜਦਾ ਦੇਣਾ ਉਠਾਈਆ। ਮਨ ਵਾਸਨਾ ਕੂੜੀ ਕਿਰਿਆ ਕਰਨੀ ਘਾਤ, ਘਰ ਆਪਣਾ ਦੇਣਾ ਜਣਾਈਆ। ਜਿਥੇ ਵੱਜੇ ਅਗੰਮੀ ਨਾਦ, ਧੁਨ ਨਾਦ ਸ਼ਨਵਾਈਆ। ਸੋ ਲਹਿਣਾ ਦੇਣਾ ਮੁਕਾਉਣਾ ਕੂੜੀ ਕਿਰਿਆ ਜਗਤ ਰਿਵਾਜ, ਸਮਾਜ ਅਗਲਾ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦਵਾਰਿਉਂ ਝੋਲੀ ਦੇਣੀ ਭਰਾਈਆ।

੧੬ ਫੱਗਣ ਸ਼ਹਿਨਸ਼ਾਹੀ ਸੰਮਤ ੨ ਰਾਜਾ ਰਾਮ ਦੇ ਗ੍ਰਹਿ ਲਾਜਪਤ ਨਗਰ, ਦਿੱਲੀ

ਜਨ ਭਗਤ ਕਹਿਣ ਸਚ ਭੰਡਾਰਾ ਕਰ ਭਰਪੂਰ, ਊਣਤਾ ਰਹਿਣ ਕੋਇ ਨਾ ਪਾਈਆ। ਤੂੰ ਮਾਲਕ ਸਾਹਿਬ ਹਜ਼ੂਰ, ਸ਼ਹਿਨਸ਼ਾਹ ਅਖਵਾਈਆ। ਸਾਡੇ ਬਖ਼ਸ਼ ਸਰਬ ਕਸੂਰ, ਮਨ ਗ਼ਰੂਰ ਦੇ ਤੁੜਾਈਆ। ਜੁਗ ਜਨਮ ਦੇ ਤੇਰੇ ਮਜ਼ਦੂਰ, ਨਾਮ ਅਗੰਮੀ ਸੇਵ ਕਮਾਈਆ। ਕਲਜੁਗ ਮਮਤਾ ਰਹੇ ਕੋਈ ਨਾ ਕੂੜ, ਜੂਠ ਝੂਠ ਦੇਣਾ ਮਿਟਾਈਆ। ਸਾਚੀ ਬਖ਼ਸ਼ ਕੇ ਚਰਨ ਧੂੜ, ਦੁਰਮਤ ਮੈਲ ਦੇਣੀ ਧਵਾਈਆ। ਲੇਖੇ ਮੁਕੌਣੇ ਮੂਰਖ ਮੂੜ੍ਹ, ਮੁਗਧ ਲੈਣੇ ਸਮਝਾਈਆ। ਆਸਾ ਮਨਸਾ ਕਰਨੀ ਪੂਰ, ਪੂਰਨ ਬ੍ਰਹਮ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਸਾਚਾ ਦੇਣਾ ਸਮਝਾਈਆ।

❋

❋