੧੬ ਫੱਗਣ ਸ਼ਹਿਨਸ਼ਾਹੀ ਸੰਮਤ ੨ ਜਗਤ ਸਿੰਘ ਦੇ ਗ੍ਰਹਿ ਪਿੰਡ ਚਮਨਾਉਂ, ਪੌੜੀ ਗੜ੍ਹਵਾਲ
ਜਨ ਭਗਤ ਕਹਿਣ ਪੁਰਖ ਅਕਾਲ ਬਖ਼ਸ਼ ਦੇ ਦਾਤ, ਦਇਆਵਾਨ ਦਇਆ ਕਮਾਈਆ। ਅੰਤ ਅਖ਼ੀਰੀ ਪੁਛ ਵਾਤ, ਵਾਸਤਾ ਤੇਰੇ ਅੱਗੇ ਪਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਤੂੰ ਮੇਰਾ ਮੈਂ ਤੇਰਾ ਬਿਨਾ ਰਸਨਾ ਤੋਂ ਅੰਦਰ ਬਖ਼ਸ਼ ਆਪਣੀ ਗਾਥ, ਅੱਠੇ ਪਹਿਰ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਜਨ ਭਗਤ ਕਹਿਣ ਸਾਡੀ ਲੇਖੇ ਲਾ ਸੁਰਤੀ, ਕਲਜੁਗ ਸੁੱਤਿਆਂ ਆਪ ਜਗਾਈਆ। ਤੇਰੀ ਖੇਲ ਵੇਖੀਏ ਧੁਰ ਦੀ, ਸਚਖੰਡ ਨਿਵਾਸੀ ਦੇਣੀ ਵਖਾਈਆ। ਮਿਹਰ ਹੋਵੇ ਪੂਰੇ ਸਤਿਗੁਰ ਦੀ, ਸਾਹਿਬ ਸਵਾਮੀ ਦਇਆ ਕਮਾਈਆ। ਮੁਹੱਬਤ ਰਹੇ ਨਾ ਕੋਈ ਕੂੜ ਦੀ, ਜੂਠ ਝੂਠ ਡੇਰਾ ਦੇਣਾ ਢਾਹੀਆ। ਆਸਾ ਮਨਸਾ ਪੂਰੀ ਹੋਵੇ ਬਖ਼ਸ਼ਿਸ਼ ਕਰਨੀ ਚਰਨ ਧੂੜ ਦੀ, ਟਿੱਕੇ ਮਸਤਕ ਖ਼ਾਕ ਰਮਾਈਆ। ਬੁੱਧ ਬਿਬੇਕ ਕਰਨੀ ਗੁਰਮੁਖ ਮੁਗਧ ਮੂੜ੍ਹ ਦੀ, ਮੂਰਖ ਰਹਿਣ ਕੋਇ ਨਾ ਪਾਈਆ। ਬੇੜੀ ਪਤਣ ਪਾਰ ਕਰਾਉਣੀ ਜਨ ਭਗਤਾਂ ਦੇ ਪੂਰ ਦੀ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਅਸੀਂ ਖੇਲ ਵੇਖਣੀ ਹਾਜ਼ਰ ਹਜ਼ੂਰ ਦੀ, ਹਰਿ ਕਰਤੇ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਫ਼ਾ ਅੰਤ ਉਠੌਣੀ ਕਲਜੁਗ ਮਲੇਛ ਕੂੜ ਦੀ, ਕੁਟੰਬ ਮੋਹ ਰਹਿਣ ਨਾ ਪਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੨ ਅਵਤਾਰ ਸਿੰਘ ਦੇ ਗ੍ਰਹਿ ਸ਼ਾਸਤਰੀ ਨਗਰ ਕਾਨਪੁਰ ਨਗਰ
ਜਨ ਭਗਤ ਕਹਿਣ ਪ੍ਰਭ ਪੂਰੀ ਕਰ ਮਨਸਾ, ਮਾਨਸ ਮਾਨੁਖ ਜਨਮ ਆਪਣੇ ਲੇਖੇ ਪਾਈਆ। ਸੋਹੰ ਸਾਚੀ ਧਾਰ ਰੂਪ ਬਣਾ ਹੰਸਾ, ਹਸਤੀ ਵਿਚੋਂ ਹਸਤੀ ਦੇ ਬਦਲਾਈਆ। ਪਰਮਾਤਮ ਆਤਮ ਤੇਰਾ ਨੂਰ ਨੂਰਾਨੀ ਅੰਸਾ, ਜੋਤੀ ਜਾਤੇ ਪੁਰਖ ਬਿਧਾਤੇ ਕਰ ਰੁਸ਼ਨਾਈਆ। ਤੂੰ ਠਾਕਰ ਸਵਾਮੀ ਧੁਰ ਦਾ ਨਿਰਗੁਣ ਧਾਰ ਕੰਤਾ, ਕੰਤ ਕੰਤੂਹਲ ਸਚ ਅਸੂਲ ਆਪਣਾ ਦੇ ਸਮਝਾਈਆ। ਮਨ ਵਾਸਨਾ ਕੂੜੀ ਕਿਰਿਆ ਗੜ੍ਹ ਰਹੇ ਨਾ ਹਉਮੇ ਹੰਗਤਾ, ਹੰ ਬ੍ਰਹਮ ਪੜਦਾ ਓਹਲਾ ਦੇਣਾ ਚੁਕਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਲਹਿਣਾ ਦੇਣਾ ਭਗਤ ਸੁਹੇਲੇ ਜਨ ਕਾ, ਜਨਮ ਮਰਨ ਦਾ ਲੇਖਾ ਦੇ ਮੁਕਾਈਆ। ਲੇਖਾ ਵੇਖ ਕਾਇਆ ਮਾਟੀ ਸਾਢੇ ਤਿੰਨ ਹੱਥ ਤਨ ਕਾ, ਤ੍ਰੈਗਣ ਅਤੀਤਾ ਠਾਂਡਾ ਸੀਤਾ ਅਗਨੀ ਤਤ ਦੇਣੀ ਬੁਝਾਈਆ। ਕਰ ਪਰਕਾਸ਼ ਅਗੰਮੀ ਚੰਨ ਕਾ, ਰਵ ਸਸ ਸੂਰੀਆ ਚੰਨ ਲੋੜ ਰਹੇ ਨਾ ਰਾਈਆ। ਝਗੜਾ ਰਹੇ ਨਾ ਜਗਤ ਵਾਸਨਾ ਛੱਪਰ ਛੰਨ ਕਾ, ਮਹੱਲ ਅਟਲ ਉਚ ਮਨਾਰ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਦੇਣਾ ਵਖਾਈਆ। ਲੇਖਾ ਰਹੇ ਨਾ ਚਿੰਤਾ ਸੋਗ ਹਰਖ ਗ਼ਮ ਕਾ, ਕਾਮ ਕਰੋਧ ਲੋਭ ਮੋਹ ਹੰਕਾਰ ਵਿਕਾਰ ਅੰਦਰੋਂ ਦੇਣਾ ਕਢਾਈਆ। ਇਕੋ ਨਾਮ ਜੈਕਾਰਾ ਸ਼ਬਦੀ ਧਾਰਾ ਦੇ ਧੰਨ ਧੰਨ ਧੰਨ ਕਾ, ਧਰਮ ਦਵਾਰ ਧੁਰ ਦਰਬਾਰ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਸੁਹੇਲੇ ਦਰ ਠਾਂਡੇ ਮੰਗ ਮੰਗਾਈਆ। ਜਨ
❋
❋
ਭਗਤ ਕਹਿਣ ਠਾਕਰ ਸਵਾਮੀ ਧੁਰ ਦੇ ਮੀਤ, ਜਾਗਰਤ ਜੋਤ ਬਿਨ ਵਰਨ ਗੋਤ ਰੁਸ਼ਨਾਈਆ। ਤੇਰਾ ਨਾਮ ਕਲਮਾ ਧੁਰ ਦਾ ਸੁਣੀਏ ਇਕ ਹਦੀਸ, ਹਜ਼ਰਤਾਂ ਦੇ ਹਜ਼ਰਤ ਪੈਗ਼ੰਬਰਾਂ ਦੇ ਪੈਗੰਬਰ ਇਕੋ ਦੱਸ ਹਕ ਪੜ੍ਹਾਈਆ। ਆਸਾ ਮਨਸਾ ਜੁਗ ਚੌਕੜੀ ਪੂਰੀ ਕਰ ਉਮੀਦ, ਆਮਦ ਵਿਚ ਤੇਰੇ ਗ੍ਰਹਿ ਵੱਜੇ ਵਧਾਈਆ। ਤੇਰਾ ਜਲਵਾ ਨੂਰ ਨੂਰਾਨਾ ਤੱਕੀਏ ਬਿਨਾ ਅੱਖ ਦੀਦ, ਨਿਜ ਨੇਤਰ ਲੋਚਣ ਇਕੋ ਦੇਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਸਿਫ਼ਤਾਂ ਵਿਚ ਤੇਰੀ ਰੱਖ ਕੇ ਗਏ ਉਡੀਕ, ਭਵਿਖਤਾਂ ਵਿਚ ਆਪਣਾ ਧਿਆਨ ਲਗਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਲਜੁਗ ਅੰਧੇਰਾ ਮੇਟ ਤਾਰੀਕ, ਚਾਰ ਵਰਨ ਅਠਾਰਾਂ ਬਰਨ ਇਕੋ ਰੰਗ ਦੇ ਰੰਗਾਈਆ। ਰਸਨਾ ਜਿਹਵਾ ਬੱਤੀ ਦੰਦ ਸੋਹਲਾ ਢੋਲਾ ਤੇਰਾ ਨਾਉਂ ਨਿਰੰਕਾਰਾ ਗਾਵੇ ਗੀਤ, ਗੀਤ ਗੋਬਿੰਦ ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਸਚ ਤੋਫ਼ੀਕ ਵਿਚ ਦੇਣਾ ਸਮਝਾਈਆ। ਝਗੜਾ ਮੁੱਕੇ ਜਗਤ ਵਾਸਨਾ ਕਾਇਆ ਮੰਦਰ ਮਸੀਤ, ਕਾਇਆ ਕਾਅਬਾ ਹਕ ਦੋਆਬਾ ਆਬੇ ਹਯਾਤ ਜਾਮ ਪਿਆਈਆ। ਏਕੰਕਾਰ ਨਿਰਗੁਣ ਧਾਰ ਆਤਮ ਪਰਮਾਤਮ ਸੱਜਣ ਸਚ ਪ੍ਰੀਤ, ਪ੍ਰੀਤਮ ਹੋ ਕੇ ਪ੍ਰੇਮੀ ਪ੍ਰੇਮਿਕਾ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਸੁਹੇਲੇ ਦਰ ਠਾਂਡੇ ਸੀਸ ਨਿਵਾਈਆ। ਜਨ ਭਗਤ ਕਹਿਣ ਪ੍ਰਭ ਬਖ਼ਸ਼ ਦੇ ਨਾਮ ਅਮੁੱਲਾ ਰਸ, ਰਸਤਾ ਇਕੋ ਨਜ਼ਰੀ ਆਈਆ। ਜਗਤ ਵਾਸਨਾ ਮਨੂਆ ਹੋਵੇ ਵਸ, ਵਾਸਤਾ ਤੇਰੇ ਨਾਲ ਜੁੜਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇਂ ਪਰਤੱਖ, ਨਿਰਗੁਣ ਜੋਤ ਡਗਮਗਾਈਆ। ਤੇਰੇ ਨਾਮ ਦਾ ਵੱਜੇ ਨਦ, ਅਨਹਦ ਨਾਦੀ ਨਾਦ ਸੁਣਾਈਆ। ਸੰਤ ਸੁਹੇਲੇ ਗੁਰਮੁਖ ਮੀਤ ਮੁਰਾਰੇ ਠਾਂਡੇ ਦਰਬਾਰੇ ਲੈਣੇ ਸੱਦ, ਸੱਦਾ ਇਕੋ ਨਾਮ ਸੰਦੇਸਾ ਹੁਕਮ ਜਣਾਈਆ। ਪੂਰਬ ਲਹਿਣਾ ਦੇਣਾ ਚੁਕਾਉਣਾ ਸਦੀ ਚੌਧਵੀਂ ਲੋਕਮਾਤ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਤੂੰ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਖੇਲ ਕਰੇਂ ਸੂਰਾ ਸਰਬਗ, ਬੇਅੰਤ ਕੰਤ ਭਗਵੰਤ ਤੇਰੀ ਬੇਪਰਵਾਹੀਆ। ਤੇਰਾ ਨੂਰ ਨੂਰਾਨਾ ਸ਼ਾਹ ਸੁਲਤਾਨਾ ਤੱਕੀਏ ਉਪਰ ਸ਼ਾਹ ਰਗ, ਧੁਰ ਦਰਬਾਰੇ ਏਕੰਕਾਰੇ ਆਪਣਾ ਪੜਦਾ ਦੇਣਾ ਉਠਾਈਆ। ਭਾਗ ਲਗਾ ਕਾਇਆ ਮਾਟੀ ਸਾਢੇ ਤਿੰਨ ਹੱਥ, ਹੱਡ ਨਾੜੀ ਨਾੜੀ ਨਿਰਗੁਣ ਨੂਰ ਕਰ ਰੁਸ਼ਨਾਈਆ। ਹਉਂ ਸੇਵਕ ਬਾਲਕ ਖ਼ਾਲਕ ਪ੍ਰਿਤਪਾਲਕ ਤੇਰੀ ਦਿਸਦੇ ਯਦ, ਯਥਾਰਥ ਪਦਾਰਥ ਨਾਮ ਧੁਰ ਦਾ ਝੋਲੀ ਦੇਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਸੁਹੇਲਾ ਰਹੇ ਨਾ ਕੋਇ ਅਲੱਗ, ਆਤਮ ਪਰਮਾਤਮ ਪਰਮਾਤਮ ਆਤਮ ਨਾਤਾ ਆਪਣੇ ਘਰ ਜੁੜਾਈਆ। ਜਨ ਭਗਤ ਕਹਿਣ ਪ੍ਰਭ ਵਸਤ ਅਮੋਲਕ ਪਾ ਕੇ ਝੋਲੀ, ਝਲਕ ਆਪਣੀ ਦੇ ਵਖਾਈਆ। ਹਉਂ ਸੇਵਕ ਆਤਮ ਤੇਰੀ ਗੋਲੀ, ਆਦਿ ਜੁਗਾਦੀ ਨਿਤ ਨਵਿਤ ਤੇਰਾ ਰਾਹ ਤਕਾਈਆ। ਧੰਨ ਭਾਗ ਕਲਜੁਗ ਅੰਤਮ ਦੱਸੀ ਆਪਣੀ ਬੋਲੀ, ਤੂੰ ਮੇਰਾ ਮੈਂ ਤੇਰਾ ਪੜਦਾ ਓਹਲਾ ਦੇਣਾ ਚੁਕਾਈਆ। ਚਰਨਗਤ ਸਰਨਾਈ ਸਰਨਗਤ ਘੋਲ ਘੋਲੀ, ਆਪ ਆਪਾ ਵਾਰ ਵਖਾਈਆ। ਕਾਇਆ ਭਾਗ ਲਗਾ ਦੇ ਚੀਥੜ ਚੋਲੀ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਤੇਰੀ ਧਾਰ ਪਿਆਰ ਮੁਹੱਬਤ ਵਿਚ ਆਤਮ ਪਰਮਾਤਮ ਮੌਲੀ, ਮੌਲਾ ਹੋ ਕੇ ਮੇਲ ਮਿਲਾਉਣਾ ਸਹਿਜ ਸਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ, ਭਗਤ ਸੁਹੇਲੇ ਤੇਰਾ ਰਾਹ ਤਕਾਈਆ। ਜਨ ਭਗਤ ਕਹਿਣ ਪ੍ਰਭ ਕਿਰਪਾ ਕਰ ਕਿਰਪਾ ਨਿਧਾਨ,
❋
❋
ਕਿਰਪਨ ਹੋ ਕੇ ਸੀਸ ਨਿਵਾਈਆ। ਜੁਗ ਚੌਕੜੀ ਬਦਲਦਾ ਆਇਉਂ ਵਿਧਾਨ, ਹੁਕਮੇਂ ਅੰਦਰ ਹੁਕਮ ਸਮਝਾਈਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਵੇਖ ਸ਼ੈਤਾਨ, ਸ਼ਰਅ ਸ਼ਰੀਅਤ ਵਿਚ ਦਏ ਦੁਹਾਈਆ। ਸ਼੍ਰਿਸ਼ਟੀ ਦੀ ਦ੍ਰਿਸ਼ਟੀ ਇਸ਼ਟੀ ਇਸ਼ਟ ਦੇਵ ਸਕੇ ਨਾ ਕੋਇ ਪਹਿਚਾਨ, ਮਹਿਬੂਬ ਮਿਲ ਕੇ ਤਨ ਵਜੂਦ ਕਰੇ ਨਾ ਕੋਇ ਸਫ਼ਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਲੇਖਾ ਜਾਣੇਂ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਆਕਾਸ਼ ਪਾਤਾਲ ਗਗਨ ਗਗਨੰਤਰ ਜਿਮੀਂ ਅਸਮਾਨ ਖੋਜ ਖੁਜਾਈਆ। ਧੁਰ ਸੰਦੇਸਾ ਏਕਾ ਏਕਾ ਵਾਰ ਦੇ ਦੇ ਨੌਜਵਾਨ, ਮਰਦ ਮਰਦਾਨ ਹੁਕਮੇ ਅੰਦਰ ਆਪਣਾ ਹੁਕਮ ਲੋਕਮਾਤ ਦੇ ਬਦਲਾਈਆ। ਭਗਤ ਸੁਹੇਲੇ ਸੰਤ ਸੱਜਣ ਗੁਰਮੁਖ ਗੁਰਸਿਖ ਸੂਫ਼ੀ ਫ਼ਕੀਰ ਬੇਨਜ਼ੀਰ ਦਰ ਤੇਰੇ ਮੰਗਦੇ ਦਾਨ, ਚਰਨ ਕਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਅਖ਼ੀਰ ਹੋਣਾ ਮਿਹਰਵਾਨ, ਨਿਗਾਹਬਾਨ ਹੋ ਕੇ ਆਪਣਾ ਰੰਗ ਰੰਗਾਈਆ।
੧੮ ਫੱਗਣ ਸ਼ਹਿਨਸ਼ਾਹੀ ਸੰਮਤ ੨ ਕਿਰਪਾ ਸਿੰਘ ਦੇ ਗ੍ਰਹਿ ਕਾਨਪੁਰ
ਪੁਰਖ ਅਕਾਲ ਕਹੇ ਜਨ ਭਗਤਾਂ ਆਦਿ ਜੁਗਾਦਿ ਦੇਵਾਂ ਨਾਮ ਸੰਤੋਖ, ਸਤਿ ਧਰਮ ਵਿਚ ਸਮਾਈਆ। ਚਿੰਤਾ ਮਿਟਾ ਕੇ ਹਰਖ ਸੋਗ, ਗ਼ਮੀ ਵਿਚੋਂ ਗ਼ਮਖ਼ਾਰ ਲਵਾਂ ਬਣਾਈਆ। ਪਰੇਮ ਪ੍ਰੀਤੀ ਦੇ ਕੇ ਆਤਮ ਪਰਮਾਤਮ ਜੋਗ, ਜੁਗਤੀ ਜਗਤ ਜਹਾਨਾਂ ਬਾਹਰ ਦ੍ਰਿੜਾਈਆ। ਹਉਮੇ ਹੰਗਤਾ ਕੱਟ ਕੇ ਰੋਗ, ਹੰ ਬ੍ਰਹਮ ਭੇਵ ਖੁਲ੍ਹਾਈਆ। ਸਚ ਦਵਾਰੇ ਕਰ ਸੰਜੋਗ, ਸੋਈ ਸੁਰਤੀ ਸ਼ਬਦ ਮਿਲਾਈਆ। ਠਾਂਡੇ ਦਰ ਬਖ਼ਸ਼ ਕੇ ਮੌਜ, ਮਜਲਸ ਆਪਣੇ ਨਾਲ ਰਖਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਚੇ ਕੋਟ, ਕੂੜ ਕੁਟੰਬ ਦਿਆਂ ਗਵਾਈਆ। ਤ੍ਰਿਸਨਾ ਤ੍ਰਿਖਾ ਨਾ ਰਹੇ ਖੋਟ, ਸੋਚ ਸਮਝ ਦਾ ਡੇਰਾ ਢਾਹੀਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਈਆ। ਪੁਰਖ ਅਕਾਲ ਕਹੇ ਜਨ ਭਗਤਾਂ ਸਚ ਦਸਾ ਕੇ ਧੀਰਜ ਧਰਮ, ਦਇਆਵਾਨ ਦਇਆ ਕਮਾਈਆ। ਲੇਖਾ ਮੁਕਾ ਕੇ ਕਾਂਡ ਕਰਮ, ਕਿਰਿਆ ਧੁਰ ਦੀ ਇਕ ਵਖਾਈਆ। ਲੇਖੇ ਲਾ ਕੇ ਮਾਨਸ ਜਨਮ, ਝਗੜਾ ਅਗਲਾ ਦਿਆਂ ਮੁਕਾਈਆ। ਸਚ ਪ੍ਰੀਤੀ ਤੋੜ ਨਿਭਾ ਕੇ ਪਰਨ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਇਕ ਸਰਨਾਈ ਬਖ਼ਸ਼ੇ ਏਕੰਕਾਰਾ ਚਰਨ, ਚਰਨੋਦਕ ਧੁਰ ਦਾ ਜਾਮ ਪਿਆਈਆ। ਸੋ ਸੰਤ ਸੁਹੇਲੇ ਹਕ਼ੀਕ਼ੀ ਮੰਜ਼ਲ ਚੜਨ, ਜਗਤ ਦਵਾਰੇ ਪਾਰ ਕਰਾਈਆ। ਬਿਨ ਵਰਨ ਗੋਤ ਦਰਸ਼ਨ ਕਰਨ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਪੁਰਖ ਅਕਾਲ ਕਹੇ ਜਨ ਭਗਤਾਂ ਅੰਤਰ ਬਖ਼ਸ਼ਾਂ ਏਕਾ ਰੰਗ, ਰੰਗਤ ਧੁਰ ਦੀ ਆਪ ਚੜ੍ਹਾਈਆ। ਨਾਮ ਨਿਧਾਨ ਵਜਾ ਮਰਦੰਗ, ਮੁਰਦੇ ਮੁਰੀਦ ਵਿਚ ਸਮਾਈਆ। ਮੁਰਸ਼ਦ ਹੋ ਕੇ ਲਾਵਾਂ ਅੰਗ, ਅੰਗੀਕਾਰ ਇਕ ਅਖਵਾਈਆ। ਸੰਤ ਸੁਹੇਲਾ ਬਣਾ ਧੁਰ ਦਾ ਫ਼ਰਜ਼ੰਦ, ਫ਼ਰਮਾਂਬਰਦਾਰ ਫ਼ਰਮਾਨੇ ਵਿਚ ਕਰਾਈਆ। ਨਿਜ ਆਤਮ ਦੇ ਕੇ ਸਚ ਅਨੰਦ, ਤ੍ਰਿਸਨਾ ਕੂੜੀ ਭੁੱਖ ਮਿਟਾਈਆ। ਝਗੜਾ ਮੁਕਾ ਕੇ ਜੀਉ ਪਿੰਡ ਬ੍ਰਹਿਮੰਡ, ਘਰ ਠਾਂਡਾ
❋
❋
ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਦਰ ਦੇਵੇ ਵਡਿਆਈਆ। ਪੁਰਖ ਅਕਾਲ ਕਹੇ ਜਨ ਭਗਤਾਂ ਚਿੰਤਾ ਗ਼ਮ ਨਾ ਰਹੇ ਸੋਗ, ਹਰਖ ਨਜ਼ਰ ਕੋਇ ਨਾ ਆਈਆ। ਭੇਵ ਮੁਕਾ ਕੇ ਲੋਕ ਪਰਲੋਕ, ਓਹਲਾ ਅੰਦਰੋਂ ਦਿਆਂ ਚੁਕਾਈਆ। ਸਤਿ ਸਤਿਵਾਦੀ ਦੱਸ ਸਲੋਕ, ਸੋਹਲਾ ਇਕੋ ਇਕ ਸੁਣਾਈਆ। ਮੁਕਤੀ ਤੋਂ ਪਰੇ ਦੇ ਕੇ ਮੌਜ, ਮੌਜੂਦਾ ਹੋ ਕੇ ਵੇਖ ਵਖਾਈਆ। ਜਨ ਭਗਤਾਂ ਕਰਨੀ ਪਏ ਨਾ ਖੋਜ, ਖੋਜਤ ਖੋਜਤ ਆਪਣੇ ਰੰਗ ਰੰਗਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਪਰਮ ਪੁਰਖ ਪਰਮਾਤਮ ਆਤਮ ਕਰਦਾ ਰਹੇ ਚੋਜ, ਨਿਰਾਲੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕੋ ਇਕ ਸੁਹਾਈਆ। ਪੁਰਖ ਅਕਾਲ ਕਹੇ ਜਨ ਭਗਤਾਂ ਕੱਟ ਕੇ ਮਾਇਆ ਮਮਤਾ, ਹਮ ਸਾਜਣ ਲਵਾਂ ਬਣਾਈਆ। ਗੜ੍ਹ ਤੋੜ ਕੇ ਹਉਮੇ ਹੰਗਤਾ, ਨਿਵਣ ਸੁ ਅੱਖਰ ਕਰਾਂ ਪੜ੍ਹਾਈਆ। ਅੰਗੀਕਾਰ ਕਰ ਕੇ ਆਪਣੇ ਅੰਗ ਦਾ, ਅੰਗਣ ਆਪਣੇ ਲਵਾਂ ਟਿਕਾਈਆ। ਭੰਡਾਰਾ ਦੇ ਕੇ ਅਗੰਮੀ ਅਨੰਦ ਦਾ, ਨਿਜਾਨੰਦ ਕਰਾਂ ਰਸਾਈਆ। ਪਰਕਾਸ਼ ਦੇ ਅਗੰਮੀ ਚੰਦ ਦਾ, ਸੀਤਲ ਧਾਰਾ ਇਕ ਸਮਝਾਈਆ। ਭੇਵ ਖੁਲ੍ਹਾ ਕੇ ਬੰਦਗੀ ਵਿਚੋਂ ਬੰਦ ਬੰਦ ਦਾ, ਬੰਦਨਾ ਇਕੋ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਅਮਿਉਂ ਰਸ ਆਪਣਾ ਇਕ ਚੁਆਈਆ। ਪੁਰਖ ਅਕਾਲ ਕਹੇ ਜਨ ਭਗਤ ਤ੍ਰਿਸ਼ਨਾ ਪੂਰੀ ਕਰਾਂ ਤ੍ਰਿਪਤ, ਤ੍ਰੈਗਣ ਅਤੀਤਾ ਦਏ ਵਡਿਆਈਆ। ਸਚ ਸਵਾਮੀ ਬਣ ਕੇ ਇਸ਼ਟ, ਇਸ਼ਟ ਆਤਮਾ ਇਕ ਸਮਝਾਈਆ। ਤਤ ਵਜੂਦ ਖੇਲ ਸ੍ਰਿਸ਼ਟੀ ਗ੍ਰਿਹਸਤ, ਕਾਇਆ ਮਾਟੀ ਵੱਜੇ ਵਧਾਈਆ। ਮਿਹਰਵਾਨ ਹੋ ਕੇ ਮੁਹੱਬਤ ਵਿਚ ਖੋਲ੍ਹਾਂ ਦ੍ਰਿਸ਼ਟ, ਦੀਦ ਈਦ ਕਰਾਂ ਰੁਸ਼ਨਾਈਆ। ਸ਼ਬਦੀ ਧਾਰ ਲੇਖਾ ਲਿਖਤ, ਵਸ਼ਿਸ਼ਟ ਰਾਮ ਗੁਣ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਦ੍ਰਿੜਾਈਆ। ਪੁਰਖ ਅਕਾਲ ਕਹੇ ਜਨ ਭਗਤਾਂ ਨਿਰੰਤਰ ਦੱਸਾਂ ਰਾਮ, ਰਹਿਮਤ ਆਪਣੀ ਇਕ ਕਮਾਈਆ। ਘਰ ਦਾ ਬਣ ਕੇ ਘਨੱਈਆ ਸ਼ਾਮ, ਸ਼ਾਮ ਸੁੰਦਰ ਸੋਭਾ ਪਾਈਆ। ਪੈਗ਼ੰਬਰ ਬਣ ਅਮਾਮ, ਧੁਰ ਦਾ ਅਮਲ ਦਿਆਂ ਦ੍ਰਿੜਾਈਆ। ਕਲਮਾ ਦੇ ਕਲਾਮ, ਨਗ਼ਮਾ ਇਕ ਸੁਣਾਈਆ। ਭਾਗ ਲਗਾ ਕੇ ਕਾਇਆ ਬੰਕ ਮਕਾਨ, ਮਕਬਰਿਆਂ ਵਿਚੋਂ ਬਾਹਰ ਕਢਾਈਆ। ਪ੍ਰੇਮ ਪ੍ਰੀਤੀ ਅੰਦਰ ਕਰਨਾ ਸਚ ਇੰਤਜਾਮ, ਜੁਗ ਚੌਕੜੀ ਗੁਰ ਗੁਰ ਧਾਰ ਦੇ ਕੇ ਨਾਮ, ਨਮਸਤੇ ਵਿਚੋਂ ਨਮੋ ਦਿਆਂ ਪਰਗਟਾਈਆ। ਮੰਜ਼ਲ ਦੱਸ ਆਸਾਨ, ਅਸਲ ਵਸਲ ਯਾਰ ਕਰਾਈਆ। ਕੁਦਰਤ ਦਾ ਕਰ ਦਾਮ, ਦਾਮਨ ਹੋ ਕੇ ਗੰਢ ਪਵਾਈਆ। ਹੁਕਮ ਸੰਦੇਸ਼ਾ ਨਰ ਨਰੇਸ਼ਾ ਦੇ ਬਿਆਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਵਡਿਆਈ ਦੇਵੇ ਮਾਣ, ਅਭਿਮਾਨ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਕਹੇ ਜਨ ਭਗਤਾਂ ਅੰਤਰ ਆਤਮ ਕਰਾਂ ਠੰਡਾ, ਮੇਘ ਧੁਰ ਦਾ ਇਕ ਬਰਸਾਈਆ। ਲੱਖ ਚੁਰਾਸੀ ਅੰਤਮ ਪਾਰ ਕਰ ਕੇ ਕੰਢਾ, ਕੰਢੀ ਬੈਠੀ ਬੈਠਾ ਸਭ ਨੂੰ ਪਾਰ ਕਰਾਈਆ। ਦੀਨ ਦਿਆਲ ਬਣ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪਣੀ ਇਕ ਵਰਤਾਈਆ। ਆਦਿ ਅੰਤ ਮੱਧ ਨਿਤ ਨਵਿਤ ਦੇਂਦਾ ਆਇਆ ਛੰਦਾ, ਸੋਹੰ ਢੋਲਾ ਬਣ ਵਿਚੋਲਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
❋
❋
ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਧਾਰ ਏਕੰਕਾਰ ਇਕੋ ਇਕ ਸੁਣਾਈਆ। ਪੁਰਖ ਅਕਾਲ ਕਹੇ ਭਗਤਾਂ ਦੇ ਕੇ ਧੀਰਜ ਜਤ, ਯਥਾਰਥ ਆਪਣਾ ਭੇਵ ਖੁਲ੍ਹਾਈਆ। ਬਿਨਾ ਵਿਦਿਆ ਦੇ ਕੇ ਬ੍ਰਹਮ ਮਤ, ਬਿਨਾ ਅੱਖਰਾਂ ਅੱਖਰ ਦਿਆਂ ਪੜ੍ਹਾਈਆ। ਨਾਮ ਚੜ੍ਹਾ ਕੇ ਆਪਣੇ ਰਥ, ਰਥਵਾਹੀ ਹੋ ਕੇ ਸੇਵ ਕਮਾਈਆ। ਪ੍ਰੇਮ ਪ੍ਰੀਤੀ ਅੰਦਰ ਦੱਸ ਕੇ ਜਸ, ਵੇਦ ਪੁਰਾਨਾਂ ਖਹਿੜਾ ਦਿਆਂ ਚੁਕਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਸ੍ਰਿਸ਼ਟੀ ਦ੍ਰਿਸ਼ਟੀ ਦੇਵਾਂ ਬਦਲਾਈਆ। ਆਦਿ ਜੁਗਾਦਿ ਜੁਗ ਚੌਕੜੀ ਸਭ ਕੁਛ ਮੇਰੇ ਹੱਥ, ਕਰਨ ਕਰਾਵਣਹਾਰ ਕਰਤਾ ਕੁਦਰਤ ਦਾ ਮਾਲਕ ਨਜ਼ਰੀ ਆਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਰੱਖਕ ਹੋ ਕੇ ਰਛਕ ਹੋ ਕੇ ਰੱਖਿਆ ਕਰਾਂ ਥਾਈਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸਤਿ ਦਵਾਰਾ ਇਕੋ ਇਕ ਵਖਾਈਆ। ਪੁਰਖ ਅਕਾਲ ਕਹੇ ਜਨ ਭਗਤਾਂ ਅੰਦਰ ਦੇ ਕੇ ਧੀਰਜ ਧੀਰ, ਧਰਮ ਦਵਾਰਾ ਇਕ ਵਖਾਈਆ। ਰਵਦਾਸਾ ਵੇਖ ਕੇ ਪਾਟੜ ਚੀਰ, ਅੰਦਰ ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਚ ਨਾਮ ਦੀ ਖਿੱਚ ਲਕੀਰ, ਰਾਹ ਇਕੋ ਇਕ ਵਖਾਈਆ। ਜਿਸ ਗ੍ਰਹਿ ਬਦਲ ਜਾਏ ਤਕਦੀਰ, ਤਕੱਬਰ ਦਏ ਚੁਕਾਈਆ। ਝਗੜਾ ਰਹੇ ਨਾ ਸ਼ਾਹ ਹਕੀਰ, ਇਕੋ ਰੰਗ ਰੰਗਾਈਆ। ਨਜ਼ਰੀ ਆਏ ਬੇਨਜ਼ੀਰ, ਨਿਗਾਹ ਨਜ਼ਰ ਦਏ ਬਦਲਾਈਆ। ਲੇਖੇ ਲਾ ਕੇ ਦਰ ਮਾਂਗਤ ਫ਼ਕੀਰ, ਫ਼ਿਕਰਾ ਆਪਣਾ ਇਕ ਸੁਣਾਈਆ। ਜਨ ਭਗਤਾਂ ਅੰਦਰ ਬਦਲਣ ਨਾ ਦੇਵੇ ਜ਼ਮੀਰ, ਗੰਭੀਰ ਹੋ ਕੇ ਗਹਿਰ ਗਵਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਅੰਤ ਅਖ਼ੀਰ, ਆਖ਼ਰ ਆਪਣੀ ਕਾਰ ਆਪਣੇ ਵਿਚ ਸਮਾਈਆ।
੧੮ ਫੱਗਣ ਸ਼ਹਿਨਸ਼ਾਹੀ ਸੰਮਤ ੨ ਗੁਰਦਿਤ ਸਿੰਘ ਦੇ ਗ੍ਰਹਿ ਕਾਨਪੁਰ
ਜਨ ਭਗਤ ਕਹਿਣ ਪ੍ਰਭ ਇਕੋ ਭੁੱਖ ਪਿਆਸ, ਬੇਆਸ ਦਏ ਗਵਾਹੀਆ। ਧੁਰ ਸੁਹੇਲੇ ਵਸਣਾ ਸਦਾ ਪਾਸ, ਇਕ ਇਕੱਲੇ ਆਪਣੀ ਦਇਆ ਕਮਾਈਆ। ਚਰਨ ਪ੍ਰੀਤੀ ਪੂੰਜੀ ਬਖ਼ਸ਼ਣੀ ਰਾਸ, ਰਸਤਾ ਮਾਰਗ ਆਪਣਾ ਦੇਣਾ ਦਰਸਾਈਆ। ਲੇਖੇ ਲਾਉਣਾ ਪਵਣ ਸਵਾਸ, ਸਾਹ ਸਾਹ ਤੇਰੀ ਯਾਦ ਨਜ਼ਰੀ ਆਈਆ। ਤੂੰ ਦਾਤਾ ਦਾਨੀ ਸਰਬ ਗੁਣਤਾਸ, ਗੁਣਵੰਤਾ ਵਡ ਵਡਿਆਈਆ। ਅਗੰਮ ਅਥਾਹ ਅਲਖਣਾ ਅਲਾਖ, ਬੇਅੰਤ ਬੇਪਰਵਾਹ ਸ਼ਹਿਨਸ਼ਾਹੀਆ। ਚਰਨ ਪ੍ਰੀਤੀ ਜੋੜਨਾ ਧੁਰ ਦਾ ਨਾਤ, ਨਿਧਾਨ ਆਪਣੇ ਰੰਗ ਰੰਗਾਈਆ। ਆਤਮ ਪਰਮਾਤਮ ਤੇਰੀ ਜਾਤ, ਦੂਜਾ ਵੇਸ ਨਾ ਕੋਇ ਵਟਾਈਆ। ਸੋ ਸਿਮਰਨ ਦੱਸਣਾ ਜੋ ਤੇਰੀ ਅਗੰਮੀ ਗਾਥ, ਜਿਸ ਨੂੰ ਬਦਲੇ ਨਾ ਕੋਇ ਲੋਕਾਈਆ। ਜਿਸ ਦਾ ਜੁਗ ਚੌਕੜੀ ਕਰੇ ਨਾ ਕੋਈ ਘਾਤ, ਕਾਤਲ ਮਕਤੂਲ ਨਾ ਰੂਪ ਵਟਾਈਆ। ਸਦਾ ਬਣਿਆ ਰਹੇ ਵਿਸ਼ਵਾਸ਼, ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਰੂਹ ਬੁਤ ਦੋਵੇਂ ਕਰੇ ਪਾਕ, ਪਤਤ ਪੁਨੀਤ ਦਏ ਬਣਾਈਆ। ਗ੍ਰਹਿ ਮੰਦਰ ਅੰਦਰ ਖੋਲ੍ਹੇ ਤਾਕ, ਪੜਦਾ ਤਨ ਵਜੂਦ ਚੁਕਾਈਆ। ਤੇਰਾ ਦਰਸ ਹੋਵੇ ਸਾਖਿਆਤ, ਸਖ਼ੀਆਂ ਦਾ ਰੂਪ ਲੈਣਾ ਅਪਣਾਈਆ। ਮਹੱਲ ਅਟਲ ਵੇਖੀਏ ਮਹਿਰਾਬ, ਮਹਿਬੂਬ ਮਿਲ ਕੇ ਵੱਜੇ ਵਧਾਈਆ। ਸਮਰਥ ਸਵਾਮੀ ਪੜ੍ਹਨੀ ਪਏ ਨਾ ਕੋਇ
❋
❋
ਕਿਤਾਬ, ਕੁਤਬਖ਼ਾਨਿਆਂ ਦਾ ਲੇਖਾ ਦੇਣਾ ਚੁਕਾਈਆ। ਕੋਈ ਵਜਾਉਣੀ ਨਾ ਪਏ ਰਬਾਬ, ਤੰਦ ਸਿਤਾਰ ਆਪਣੀ ਦੇਣੀ ਹਿਲਾਈਆ। ਕੋਈ ਵੇਖਣਾ ਨਾ ਪਏ ਹਿੱਸਾ ਬਾਬ, ਨਾਮ ਨਿਧਾਨ ਸ੍ਰੀ ਭਗਵਾਨ ਦੇਣਾ ਸਮਝਾਈਆ। ਅੱਗੇ ਮੰਗੇ ਨਾ ਕੋਇ ਜਵਾਬ, ਸਿਰ ਆਪਣਾ ਹੱਥ ਦੇਣਾ ਟਿਕਾਈਆ। ਚੁਰਾਸੀ ਵਿਚ ਆਉਣਾ ਨਾ ਪਏ ਜਨਮ ਤੋਂ ਬਾਅਦ, ਆਬਾਦ ਖੇੜਾ ਦੇਣਾ ਕਰਾਈਆ। ਸਾਚਾ ਰਸ ਅਗੰਮੀ ਦੇਣਾ ਸਵਾਦ, ਅਨਰਸ ਆਪਣਾ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਠਾਂਡੇ ਆਸ ਰਖਾਈਆ। ਜਨ ਭਗਤ ਕਹਿਣ ਵਸਤ ਦੇ ਅਲਾਹ ਬੀ ਖ਼ੈਰ, ਮਿਹਬਾਨ ਬੀਦੋ ਤੇਰੀ ਇਕ ਸਰਨਾਈਆ। ਨਿਰਗੁਣ ਧਾਰ ਬਖ਼ਸ਼ਿਸ਼ ਵਿਚ ਕਰ ਮਿਹਰ, ਮੁਹੱਬਤ ਦੇ ਮਹਿਬੂਬ ਆਪਣਾ ਰੰਗ ਰੰਗਾਈਆ। ਤੇਰੇ ਦਵਾਰੇ ਦੀ ਦੋ ਜਹਾਨਾਂ ਤੋਂ ਪਰੇ ਹੋਵੇ ਸੈਰ, ਦਰ ਦਰਵਾਜ਼ਾ ਦੇਣਾ ਖੁਲ੍ਹਾਈਆ। ਜਗਤ ਵਾਸਨਾ ਸੰਗ ਰਹੇ ਨਾ ਕੋਇ ਐਰ ਗ਼ੈਰ, ਕੂੜੀ ਕਿਰਿਆ ਡੇਰਾ ਦੇਣਾ ਢਾਹੀਆ। ਤੇਰੇ ਪ੍ਰੇਮ ਪਿਆਰ ਦੀ ਉਪਜੇ ਇਕੋ ਲਹਿਰ, ਲਹਿਰ ਲਹਿਰ ਵਿਚੋਂ ਪਰਗਟਾਈਆ। ਝਗੜਾ ਰਹੇ ਨਾ ਕੋਈ ਗ਼ੈਰ, ਵਿਕਾਰ ਹੰਕਾਰ ਦੇਣਾ ਖਪਾਈਆ। ਖ਼ੁਸ਼ੀ ਬਖ਼ਸ਼ਣੀ ਅੱਠੇ ਪਹਿਰ, ਘੜੀ ਪਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦੀ ਆਸਾ ਮਨਸਾ ਪੂਰ ਕਰਾਈਆ। ਜਨ ਭਗਤ ਕਹਿਣ ਪ੍ਰੇਮ ਪ੍ਰੀਤੀ ਦੇ ਵਥ, ਵਾਸਤਕ ਇਕੋ ਮੰਗ ਮੰਗਾਈਆ। ਤੇਰਾ ਨਾਮ ਸੁਣੀਏ ਅਕਥ, ਕਥਨੀ ਕਥਾ ਕਰਨ ਦੀ ਲੋੜ ਰਹੇ ਨਾ ਰਾਈਆ। ਨਿਰਾਲਾ ਆਅਲਾ ਆਲਮ ਤੋਂ ਬਾਹਰ ਦੱਸ ਰਸ, ਰਸਤਾ ਵਾਬਸਤਾ ਹੋ ਕੇ ਆਪਣਾ ਦੇ ਸਮਝਾਈਆ। ਹਕ਼ੀਕ਼ਤ ਵਿਚੋਂ ਹੁਕਮ ਨਾਲ ਦੇ ਹਕ, ਮਿਹਰਵਾਨ ਹੋ ਕੇ ਮਿਹਰ ਨਿਗਾਹ ਉਠਾਈਆ। ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਤੇਰਾ ਰਾਹ ਰਹੇ ਤੱਕ, ਪਰਤੱਖ ਰੂਪ ਮਿਲ ਗਹਿਰ ਗੰਭੀਰ ਗੋਸਾਈਂਆ। ਤੇਰਾ ਨੂਰ ਜਹੂਰ ਨਜ਼ਰੀ ਆਏ ਸਚ, ਕੂੜੀ ਕਿਰਿਆ ਡੇਰਾ ਢਾਹੀਆ। ਭਾਗ ਲੱਗੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਸਚ ਮਹੱਲੇ ਚੜ੍ਹ ਦੇਣਾ ਸੁਹਾਈਆ। ਮਨੂਆ ਚਾਰ ਕੁੰਟ ਦਹਿ ਦਿਸ਼ਾ ਜਗਤ ਵਾਸਨਾ ਮੂਲ ਨਾ ਪਏ ਨੱਚ, ਨਟੂਆ ਸਵਾਂਗੀ ਆਪਣਾ ਸਵਾਂਗ ਨਾ ਕੋਇ ਵਰਤਾਈਆ। ਕਰਨੀ ਦੇ ਕਰਤੇ ਕੁਦਰਤ ਦੇ ਮਾਲਕ ਸਭ ਕੁਛ ਤੇਰੇ ਹੱਥ, ਦੇਵਣਹਾਰ ਦੇ ਦੇ ਖ਼ੁਸ਼ੀ ਬਣਾਈਆ। ਜਨ ਭਗਤ ਕਹਿਣ ਕਿਰਪਾ ਕਰ ਪੁਰਖ ਸਮਰਥ, ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਗ੍ਰਹਿ ਮੰਦਰ ਅੰਦਰ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਸੁਹੇਲਾ ਤੇਰਾ ਦਾਸਨ ਦਾਸ, ਸੇਵਕ ਹੋ ਕੇ ਆਪਣੀ ਸੇਵ ਕਮਾਈਆ। ਜਨ ਭਗਤ ਕਹਿਣ ਦੇਂਦਿਆਂ ਆਵੇ ਕੋਈ ਨਾ ਤੋਟ, ਅਤੁਟ ਭੰਡਾਰ ਦੇ ਵਰਤਾਈਆ। ਤੇਰੇ ਨਾਮ ਦੀ ਲੱਗੇ ਚੋਟ, ਸੋਈ ਸੁਰਤੀ ਦੇ ਉਠਾਈਆ। ਕੂੜੀ ਕਿਰਿਆ ਰਹੇ ਨਾ ਅੰਦਰ ਵਾਸਨਾ ਖੋਟ, ਮਨ ਕਾ ਮਣਕਾ ਦੇ ਭਵਾਈਆ। ਤੇਰਾ ਇਕੋ ਨਾਮ ਜੈਕਾਰਾ ਬਿਨ ਸਰਵਣਾਂ ਸੁਣਿਆਂ ਜਾਏ ਸਲੋਕ, ਸੋਹਲਾ ਢੋਲਾ ਇਕੋ ਨਾਦ ਕਰ ਸ਼ਨਵਾਈਆ। ਬਿਨ ਨੇਤਰ ਲੋਚਣ ਨੈਣ ਤੇਰਾ ਜਲਵਾ ਤੱਕੀਏ ਜੋਤ, ਪਰਕਾਸ਼ ਨਾਲ ਪਰਕਾਸ਼ ਦੇਣਾ ਵਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਰਖਦੇ ਆਏ ਓਟ ਕੋਟੀ ਕੋਟ, ਜਗਤ ਵਿਕਾਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਗਤ ਵਿਛੋੜਾ ਮੇਟਣੀ ਸੋਚ, ਸਮਝ ਰਮਜ਼ ਨਾਲ ਬਦਲਾਈਆ।
❋
❋
ਜਨ ਭਗਤ ਕਹਿਣ ਸਾਚੀ ਵਸਤ ਅਮੋਲਕ ਦੇ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਅਸੀਂ ਕੋਈ ਮੰਗਦੇ ਨਹੀਂ ਵਡਿਆਈ ਵਾਲੀ ਕਰਾਮਾਤ, ਕਰਮਾਂ ਦਾ ਲੇਖਾ ਦੇਣਾ ਮੁਕਾਈਆ। ਦਿਵਸ ਰੈਣ ਅੱਠੇ ਪਹਿਰ ਪ੍ਰੇਮ ਪਿਆਰ ਦੀ ਰਹੇ ਪਰਭਾਤ, ਸੰਧਿਆ ਰੂਪ ਨਜ਼ਰ ਕੋਇ ਨਾ ਆਈਆ। ਸੋਈ ਸੁਰਤੀ ਸ਼ਬਦੀ ਧਾਰ ਪਏ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਤ੍ਰੈਗੁਣ ਮਾਇਆ ਅਗਨੀ ਤਤ ਜਲਾਏ ਨਾ ਕੋਈ ਆਗ, ਮਾਇਆ ਮਮਤਾ ਡੇਰਾ ਦੇਣਾ ਢਾਹੀਆ। ਅੰਤਰ ਅੰਤਰ ਤੇਰਾ ਉਪਜੇ ਇਕ ਵੈਰਾਗ, ਵੈਰੀ ਦੂਤ ਦੁਸ਼ਟ ਕਾਇਆ ਮੰਦਰ ਅੰਦਰ ਬਾਹਰ ਕਢਾਈਆ। ਦੀਨ ਦੁਨੀ ਹੋਵੇ ਤਿਆਗ, ਸਚ ਸਰਨਾਈ ਜਾਈਏ ਲਾਗ, ਲਾਗਤ ਬਿਨ ਸਵਾਗਤ ਕਰਨਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਬਣਨ ਤੇਰਾ ਸਮਾਜ, ਸਮੇਂ ਦੇ ਯਾਚਕ ਹੋ ਕੇ ਮੰਗ ਮੰਗਾਈਆ। ਜਨ ਭਗਤ ਕਹਿਣ ਆਪਣੀ ਦੇ ਦੇ ਪ੍ਰੇਮ ਪਿਆਰ ਦੀ ਝਲਕ, ਝੱਲੀ ਦਿਸੇ ਜਗਤ ਲੋਕਾਈਆ। ਪੜਦਾ ਲਾਹ ਉਪਰ ਫ਼ਲਕ, ਨੂਰ ਨੁਰਾਨਾ ਕਰ ਰੁਸ਼ਨਾਈਆ। ਤੇਰਾ ਲੇਖਾ ਵੇਖੀਏ ਵਿਚ ਖ਼ਲਕ, ਖ਼ਾਲਕ ਮਖ਼ਲੂਕ ਖੋਜ ਖੁਜਾਈਆ। ਵਿਛੋੜਾ ਹੋਵੇ ਨਾ ਘੜੀ ਪਲਕ, ਪਲਕਾਂ ਦੇ ਪਿਛੇ ਬਹਿ ਕੇ ਆਪਣਾ ਨੂਰ ਕਰ ਰੁਸ਼ਨਾਈਆ। ਖੇਲ ਵਖਾ ਫ਼ਰਸ਼ ਅਰਸ਼, ਅਰਸ਼ੀ ਪ੍ਰੀਤਮ ਆਪਣੀ ਦਇਆ ਕਮਾਈਆ। ਜਨ ਭਗਤਾਂ ਜਨਮ ਮਰਨ ਦੀ ਰਹੇ ਕੋਈ ਨਾ ਹਰਸ, ਹਵਸ ਅਗਲੀ ਦੇਣੀ ਮਿਟਾਈਆ। ਰਹਿਮਤ ਵਿਚ ਰਹਿਮਾਨ ਆ ਕੇ ਕਰ ਤਰਸ, ਪੁਰਖ ਅਕਾਲ ਦੀਨ ਦਿਆਲ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਦੋਹਾਂ ਇਕੋ ਜਿਹੀ ਸਾਂਝੀ ਗ਼ਰਜ਼, ਗ਼ਰਜ਼ਵੰਦ ਦੋਵੇਂ ਨਜ਼ਰੀ ਆਈਆ। ਜਨ ਭਗਤਾਂ ਭਗਵੰਤ ਹੋ ਕੇ ਮੰਨ ਅਰਜ਼, ਆਰਜ਼ੂ ਅਰਦਾਸ ਬੇਨੰਤੀ ਤੇਰੇ ਅੱਗੇ ਸੁਣਾਈਆ। ਸੰਤ ਉਧਾਰਨਾ ਤੇਰਾ ਫ਼ਰਜ਼, ਗੁਰਮੁਖ ਗੁਰ ਗੁਰ ਗੋਦ ਉਠਾਈਆ। ਕਲਜੁਗ ਅੰਤ ਸਦੀ ਚੌਧਵੀਂ ਖੇਲ ਵੇਖ ਅਸਚਰਜ, ਚਾਰ ਕੁੰਟ ਦਹਿ ਦਿਸ਼ਾ ਨਵ ਨੌ ਚਾਰ ਰਿਹਾ ਕੁਰਲਾਈਆ। ਦੀਨਾਂ ਅਨਾਥਾਂ ਵੰਡੇ ਕੋਈ ਨਾ ਦਰਦ, ਦੁਖੀਆਂ ਦੁੱਖ ਨਾ ਕੋਇ ਮਿਟਾਈਆ। ਜੋਧਾ ਸੂਰ ਮਰਦਾਨਾ ਬਣ ਮਰਦ, ਬੀਰ ਰਸ ਆਪਣਾ ਦੇ ਚਖਾਈਆ। ਛੁਰੀ ਸ਼ਰਅ ਹਲਾਲ ਕਰੇ ਕਿਸੇ ਨਾ ਕਰਦ, ਕਤਲਗਾਹ ਦਾ ਲੇਖਾ ਦੇਣਾ ਮੁਕਾਈਆ। ਸਚਖੰਡ ਦਵਾਰ ਏਕੰਕਾਰ ਆਪਣੀ ਬਿਨ ਅੱਖਰਾਂ ਵਾਲੀ ਵੇਖ ਫ਼ਰਦ, ਬਿਨ ਹਰਫ਼ ਹਰੂਫ਼ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਵੈਰ ਹੋ ਕੇ ਵੇਖ ਪਰਤ, ਪਤਿਪਰਮੇਸ਼ਵਰ ਪਾਰਬ੍ਰਹਮ ਬ੍ਰਹਮ ਮੇਲਾ ਗੁਰਮੁਖ ਧਾਰ ਲੈਣਾ ਮਿਲਾਈਆ।
੧੮ ਫੱਗਣ ਸ਼ਹਿਨਸ਼ਾਹੀ ਸੰਮਤ ੨ ਗੁਰਬਚਨ ਸਿੰਘ ਦੇ ਗ੍ਰਹਿ ਲਾਲ ਬੰਗਲਾ ਕਾਨਪੁਰ
ਜਨ ਭਗਤ ਕਹਿਣ ਦੀਨ ਦਿਆਲ ਪੁਰਖ ਸਮਰਥੇ, ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰੀ ਓਟ ਤਕਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਨੌ ਚਾਰ ਫਿਰ ਫਿਰ ਥੱਕੇ, ਸਰਗੁਣ ਨਿਰਗੁਣ ਤੇਰੇ ਬਣੇ ਪਾਂਧੀ ਰਾਹੀਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਹੋਏ ਹੱਕੇ ਬੱਕੇ, ਹਕ਼ੀਕ਼ਤ ਹਕ ਨਾ ਕੋਇ ਦ੍ਰਿੜਾਈਆ। ਸਚ ਨਿਸ਼ਾਨਾ ਸ੍ਰੀ ਭਗਵਾਨਾ ਏਕੰਕਾਰ ਤੇਰਾ ਕੋਈ ਨਾ ਦੱਸੇ, ਦਹਿ ਦਿਸ਼ਾ ਦੀਨ ਦੁਨੀ
❋
❋
ਹਲਕਾਈਆ। ਝਗੜਾ ਪਿਆ ਮੰਦਰ ਮਸਜਦ ਸ਼ਿਵਦਵਾਲੇ ਮੱਠੇ, ਗੁਰਦਵਾਰ ਗੁਰ ਗੁਰ ਨੂਰ ਨਾ ਕੋਇ ਰੁਸ਼ਨਾਈਆ। ਫਿਰੀ ਦਰੋਹੀ ਗੰਗਾ ਗੋਦਾਵਰੀ ਜਮਨਾ ਸੁਰਸਤੀ ਤੀਰਥ ਅੱਠ ਸੱਠੇ, ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਮੁਖ ਨਾ ਕੋਇ ਚੁਆਈਆ। ਮਣਕਾ ਮਣਕਾ ਮਨ ਵਾਸਨਾ ਜਗਤ ਸਾਧੂ ਤੇਰਾ ਨਾਮ ਰਹੇ ਰਟੇ, ਰਤਨ ਅਮੋਲਕ ਕਾਇਆ ਗੋਲਕ ਹੱਥ ਕਿਸੇ ਨਾ ਆਈਆ। ਮਾਨਸ ਜਨਮ ਮਾਨੁਖ ਜਾਤੀ ਮਿਲਦਾ ਜਾਏ ਘੱਟੇ, ਕਰਨੀ ਦੇ ਕਰਤੇ ਕੀਮਤ ਅੰਤ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਤੁਧ ਬਿਨ ਪੈਜ ਕੋਈ ਨਾ ਰੱਖੇ, ਸਿਰ ਹੱਥ ਸਮਰਥ ਚਾਰ ਕੁੰਟ ਨਾ ਕੋਇ ਟਿਕਾਈਆ। ਹਉਂ ਬਾਲਕ ਸੇਵਕ ਸਰਨ ਸਰਨਾਈ ਇਕੋ ਤੇਰੀ ਢੱਠੇ, ਸਿਰ ਸਰ ਤੇਰੀ ਭੇਟ ਚੜ੍ਹਾਈਆ। ਆਦਿ ਨਿਰੰਜਣ ਜੋਤ ਪਰਕਾਸੇ ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਮੇਟ ਰੱਟੇ, ਨਾਮ ਨਿਧਾਨਾ ਮਰਦ ਮਰਦਾਨਾ ਨੌਜਵਾਨਾ ਇਕੋ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਦਰ ਤੇਰੇ ਅਲਖ ਜਗਾਈਆ। ਜਨ ਭਗਤ ਕਹਿਣ ਪ੍ਰਭ ਦੇਵਣਹਾਰੇ ਧੁਰ ਦੇ ਸਵਾਮੀ, ਸਵਾਲੀ ਹੋ ਕੇ ਅਲਖ ਜਗਾਈਆ। ਲੱਖ ਚੁਰਾਸੀ ਜੀਵ ਜੰਤ ਅੰਤਰਜਾਮੀ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਆਪਣਾ ਹਾਲ ਦੱਸੇ ਬੇਜ਼ਬਾਨੀ, ਊਚੀ ਕੂਕ ਕੂਕ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਪਰਧਾਨ ਹੋਈ ਮਾਇਆ ਮਮਤਾ ਰਾਣੀ, ਹੰਕਾਰ ਵਿਕਾਰ ਘਰ ਘਰ ਆਪਣਾ ਡੰਕ ਵਜਾਈਆ। ਸਤਿ ਧਰਮ ਦਿਸੇ ਨਾ ਕੋਇ ਨਿਸ਼ਾਨੀ, ਨਿਸ਼ਾਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਪਣਾ ਗਈ ਭੁਲਾਈਆ। ਸਿੰਘ ਸਵਾਰ ਹੌਕਾ ਲਏ ਅਸ਼ਟਭੁਜ ਭਵਾਨੀ, ਸ਼ਸਤਰ ਬਸਤਰ ਆਪਣੇ ਆਪ ਵਖਾਈਆ। ਕਿਰਪਾ ਕਰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਧੁਰ ਸੁਲਤਾਨੀ, ਸੁਲਹਕੁਲ ਮਿਹਰ ਨਜ਼ਰ ਉਠਾਈਆ। ਸਾਧਾਂ ਸੰਤਾਂ ਅੰਦਰ ਮੰਜ਼ਲ ਰਹੀ ਨਾ ਕੋਈ ਰੁਹਾਨੀ, ਰੂਹ ਬੁਤ ਪਤਤ ਪੁਨੀਤ ਨਾ ਕੋਇ ਬਣਾਈਆ। ਰਸਨਾ ਜਿਹਵਾ ਬੱਤੀ ਦੰਦ ਮਨ ਵਾਸਨਾ ਸਾਰੇ ਪੜ੍ਹਦੇ ਬਾਣੀ, ਬਾਣ ਅਣਿਆਲਾ ਤੀਰ ਬਜਰ ਕਪਾਟੀ ਪਾਰ ਨਾ ਕੋਇ ਕਰਾਈਆ। ਝਗੜਾ ਵੇਖਿਆ ਚਾਰੇ ਖਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਜਨ ਭਗਤ ਕਹਿਣ ਪ੍ਰਭ ਦੀਨ ਦੁਨੀ ਦੀ ਵੇਖ ਅੰਤਰ ਧਾਰ ਬੁੱਧੀ, ਬਿਬੇਕ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਹੋਈ ਦੁੱਖੀ, ਵਰਨ ਬਰਨ ਰਹੇ ਕੁਰਲਾਈਆ। ਆਸਾ ਤ੍ਰਿਸ਼ਨਾ ਵਿਚ ਭੁੱਖੀ, ਤ੍ਰਿਪਤ ਕਰ ਨਾ ਕੋਇ ਸਮਝਾਈਆ। ਭਾਗ ਲੱਗੇ ਨਾ ਕਿਸੇ ਕੁੱਖੀ, ਭਗਤ ਜਨਮੇ ਕੋਇ ਨਾ ਮਾਈਆ। ਮਨ ਵਿਕਾਰਾ ਕੂੜਾ ਜਾਮ ਪੀਂਦੇ ਘੁੱਟੀਂ, ਅਨਰਸ ਹੱਥ ਕਿਸੇ ਨਾ ਆਈਆ। ਸਮਰਥ ਸਵਾਮੀ ਤੇਰੇ ਕੋਲੋਂ ਕੋਈ ਧਾਰ ਨਹੀਂ ਗੁੱਝੀ, ਪੜਦਾ ਓਹਲਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲੇ ਦੀਨ ਦਿਆਲੇ ਮਿਹਰਵਾਨ ਮਹਿਬੂਬ ਆਪਣਾ ਫੇਰਾ ਪਾਈਆ। ਜਨ ਭਗਤ ਕਹਿਣ ਪ੍ਰਭ ਆਪਣੇ ਨਾਮ ਦਾ ਦੇ ਇਕ ਇਸ਼ਾਂਰਾ, ਐਸ਼ੋ ਇਸ਼ਰਤ ਕੂੜਾ ਦੇ ਮਿਟਾਈਆ। ਕਲਜੁਗ ਅੰਤ ਅਖ਼ੀਰ ਦਿਸੇ ਕਿਨਾਰਾ, ਨਈਆ ਨੌਕਾ ਡੋਲੇ ਥਾਉਂ ਥਾਈਂਆ। ਖੇਵਟ ਖੇਟਾ ਬਣ ਪਰਵਰਦਿਗਾਰਾ, ਬੇਪਰਵਾਹ ਆਪਣਾ ਫੇਰਾ ਪਾਈਆ। ਸਾਚਾ ਮਾਰਗ ਦੀਨ ਦੁਨੀ ਦੱਸ ਅਪਾਰਾ, ਅਪਰੰਪਰ ਸਵਾਮੀ ਹੋ ਕੇ ਦੇ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਤੇਰਾ ਗਾਵਣ ਇਕ ਜੈਕਾਰਾ, ਜੈਕਾਰੇ ਅੰਦਰ ਤੇਰੀ ਧਾਰ ਨਜ਼ਰੀ ਆਈਆ। ਜਿਸ ਦਾ ਲੇਖਾ ਕਾਗਦ ਕਲਮ ਨਾ
❋
❋
ਲਿਖਣਹਾਰਾ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੋ ਲਹਿਣਾ ਦੇਣਾ ਵੇਖ ਸਰਬ ਸੰਸਾਰਾ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪੜਦਾ ਲਾਹੀਆ। ਭਗਤ ਵਛਲ ਤੇਰਾ ਨਾਉਂ ਗਿਰਵਰ ਗਿਰਧਾਰਾ, ਗਹਿਰ ਗੰਭੀਰ ਆਪਣੀ ਦਇਆ ਕਮਾਈਆ। ਜਨ ਭਗਤ ਸੁਹੇਲਾ ਇਕ ਇਕੇਲਾ ਦਰ ਠਾਂਡੇ ਤੇਰੇ ਕਰੇ ਨਿਮਸਕਾਰਾ, ਨਮੋਂ ਨਮੋਂ ਜਗਦੀਸ਼ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਾਰਬ੍ਰਹਮ ਪ੍ਰਭ ਆਪਣਾ ਭੇਵ ਦੇਣਾ ਖੁਲ੍ਹਾਈਆ। ਜਨ ਭਗਤ ਕਹਿਣ ਪ੍ਰਭ ਆ ਕੇ ਵੇਖ ਦੀਨ ਦੁਨੀ ਲੋਕਮਾਤ, ਮਾਤਰ ਭੂਮੀ ਦਏ ਦੁਹਾਈਆ। ਸ੍ਰਿਸ਼ਟ ਸਬਾਈ ਬੁੱਧੀ ਹੋਈ ਕਾਗ, ਹੰਸ ਰੂਪ ਨਾ ਕੋਇ ਵਖਾਈਆ। ਨਿਜ ਨੇਤਰ ਖੁਲ੍ਹੀ ਕਿਸੇ ਨਾ ਜਾਗ, ਆਲਸ ਨਿੰਦਰਾ ਪੜਦਾ ਨਾ ਕੋਇ ਉਠਾਈਆ। ਧੁਰ ਦਾ ਨਜ਼ਰ ਆਏ ਨਾ ਕੋਈ ਸਾਧ, ਜੋ ਸੰਦੇਸ਼ਾ ਤੇਰਾ ਨਾਮ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਵਧਿਆ ਵਿਵਾਦ, ਵਿਖ ਅੰਮ੍ਰਿਤ ਰੂਪ ਨਾ ਕੋਇ ਬਣਾਈਆ। ਪਵਿਤ੍ਰ ਰਿਹਾ ਨਾ ਕੋਈ ਸਮਾਜ, ਅਗੰਮ ਸ਼ਬਦ ਸੁਣੇ ਨਾ ਕੋਇ ਨਾਦ, ਬੋਧ ਅਗਾਧ ਕਰੇ ਨਾ ਕੋਇ ਪੜ੍ਹਾਈਆ। ਕੂੜੀ ਕਿਰਿਆ ਬਦਲ ਦੇ ਰਾਜ, ਇਕੋ ਸੀਸ ਜਗਦੀਸ ਤੇਰੇ ਸੋਹੇ ਤਾਜ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਹੁਕਮ ਦੇਣਾ ਵਰਤਾਈਆ। ਜਨ ਭਗਤਾਂ ਰੱਖ ਲਾਜ, ਕੂੜੀ ਕਿਰਿਆ ਬੇੜਾ ਡੋਬ ਜਹਾਜ਼, ਸ਼ੌਹ ਦਰਿਆ ਧੱਕਾ ਦੇਣਾ ਲਗਾਈਆ। ਸਤਿ ਧਰਮ ਧਰਨੀ ਧਰਤ ਧਵਲ ਚਲਾ ਰਿਵਾਜ, ਆਤਮ ਪਰਮਾਤਮ ਹੋਵੇ ਕਾਜ, ਸੁਰਤੀ ਸ਼ਬਦ ਪਵੇ ਰਾਸ, ਗੋਪੀ ਕਾਹਨ ਆਤਮ ਪਰਮਾਤਮ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਦੋ ਜਹਾਨ ਸ੍ਰੀ ਭਗਵਾਨ ਤੇਰੀ ਮੰਗਣ ਇਮਦਾਦ, ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸਭ ਬੈਠੇ ਸੀਸ ਨਿਵਾਈਆ।
੧੮ ਫੱਗਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਮਾਇਓ ਅਮੀਂ ਸ਼ਾਹ ਖਾਲੜਾ
ਜਨ ਭਗਤਾਂ ਪੋਹ ਨਾ ਸਕੇ ਤ੍ਰੈਗੁਣ ਮਾਇਆ, ਮਮਤਾ ਮੋਹ ਵਿਕਾਰ ਰਹਿਣ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਹੋਏ ਸਹਾਇਆ, ਸਮਰਥ ਸਵਾਮੀ ਅੰਤਰਜਾਮੀ ਸਿਰ ਆਪਣਾ ਹੱਥ ਟਿਕਾਈਆ। ਚਰਨ ਕਵਲ ਕਵਲ ਚਰਨ ਉਪਰ ਧਰਤੀ ਧਵਲ ਦਏ ਸਰਨਾਇਆ, ਸਰਨਗਤ ਇਕੋ ਇਕ ਵਖਾਈਆ। ਕਾਇਆ ਮੰਦਰ ਅੰਦਰ ਦਏ ਸੁਹਾਇਆ, ਸੋਭਾਵੰਤ ਸ੍ਰੀ ਭਗਵੰਤ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸ਼ਬਦੀ ਦਾਮਨ ਪਲੂ ਲਏ ਫੜਾਇਆ, ਆਤਮ ਪਰਮਾਤਮ ਆਪਣੀ ਗੰਢ ਪਵਾਈਆ। ਆਵਣ ਜਾਵਣ ਲੱਖ ਚੁਰਾਸੀ ਫੰਦ ਦਏ ਕਟਾਇਆ, ਰਾਏ ਧਰਮ ਦਏ ਨਾ ਕੋਇ ਸਜ਼ਾਈਆ। ਸਚਖੰਡ ਦਵਾਰ ਏਕੰਕਾਰ ਏਕਾ ਮੰਦਰ ਦਏ ਵਖਾਇਆ, ਜਿਸ ਗ੍ਰਹਿ ਮੰਦਰ ਅੰਦਰ ਵਸੇ ਬੇਪਰਵਾਹੀਆ। ਆਦਿ ਅੰਤ ਸਗਲਾ ਸੰਗ ਆਪਣੇ ਨਾਲ ਰਖਾਇਆ, ਨਾਤਾ ਤੋੜ ਕੂੜਾ ਦੀਨ ਦੁਨੀ ਜਗਤ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਘਰ ਵਸਾਈਆ। ਜਨ ਭਗਤਾਂ ਨੇੜ ਨਾ ਆਵੇ ਮਮਤਾ ਮੋਹ ਕੂੜ, ਜਗਤ ਵਿਕਾਰੇ ਵਿਚੋਂ ਬਾਹਰ
❋
❋
ਕਢਾਈਆ। ਚਰਨ ਪ੍ਰੀਤੀ ਬਖ਼ਸ਼ ਸਾਚੀ ਧੂੜ, ਮਸਤਕ ਟਿੱਕਾ ਨਾਮ ਖ਼ਾਕ ਰਮਾਈਆ। ਕਾਇਆ ਚੋਲੀ ਚਾੜ੍ਹੇ ਆਪਣਾ ਅਗੰਮਾ ਰੰਗ ਗੂੜ੍ਹ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕੋਟ ਜਨਮ ਦੇ ਮੁਆਫ਼ ਕਰੇ ਕਸੂਰ, ਪਤਤ ਪੁਨੀਤ ਦਏ ਕਰਾਈਆ। ਆਤਮ ਜੋਤੀ ਬਖ਼ਸ਼ੇ ਸਾਚਾ ਨੂਰ, ਅੰਧ ਅੰਧੇਰਾ ਅੰਦਰੋਂ ਬਾਹਰ ਕਢਾਈਆ। ਨਾਮ ਖ਼ੁਮਾਰੀ ਨਿਝਰ ਝਿਰਨਾ ਅੰਮ੍ਰਿਤ ਰਸ ਦੇਵੇ ਸਚ ਸਰੂਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਵਖਾਈਆ। ਜਨ ਭਗਤ ਸੁਹੇਲਾ ਰਹਿਣ ਨਾ ਦੇਵੇ ਕੋਈ ਦੂਰ, ਦੂਰ ਦੁਰਾਡਾ ਨੇਰਨ ਨੇਰਾ ਦਰ ਘਰ ਠਾਂਡੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੀਤਾ ਠਾਂਡਾ ਸੀਤਾ ਆਪਣਾ ਘਰ ਵਖਾਈਆ। ਜਨ ਭਗਤਾਂ ਵੱਖਰਾ ਰੂਪ ਨਾ ਜਾਣੇ ਕੋਇ ਨਰ ਨਾਰੀ, ਨਰ ਨਰਾਇਣ ਆਪਣੇ ਰੰਗ ਰੰਗਾਈਆ। ਏਕਾ ਆਤਮ ਜੋਤ ਆਦਿ ਪੁਰਖ ਨਿਰੰਕਾਰੀ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਨਿਤ ਨਵਿਤ ਵੇਖੇ ਵਿਗਸੇ ਧੁਰ ਦਰਬਾਰੀ, ਹਰਿ ਕਰਤਾ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਮਿਹਰਵਾਨ ਮਹਿਬੂਬ ਗ਼ਰੀਬਾਂ ਨਿਮਾਣਿਆਂ ਕੋਝਿਆਂ ਕਮਲਿਆਂ ਜਾਏ ਤਾਰੀ, ਤਾਰਨਹਾਰ ਸਮਰਥ ਸ਼ਬਦ ਸਤਿਗੁਰ ਇਕੋ ਨਜ਼ਰੀ ਆਈਆ। ਜਨਮ ਕਰਮ ਦਾ ਰਹੇ ਨਾ ਕੋਇ ਗੁਨਾਹਗਾਰੀ, ਜੋ ਚਰਨ ਸਰਨ ਕਰੇ ਨਿਮਸਕਾਰੀ, ਕੋਟ ਜਨਮ ਦੀ ਦੁਰਮਤ ਮੈਲ ਦਏ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਇਕੋ ਇਕ ਵਖਾਈਆ। ਜਨ ਭਗਤਾਂ ਦੁਰਮਤ ਮੈਲ ਦੇਵੇ ਕੱਟ, ਕਟਾਕਸ਼ ਆਪਣਾ ਨਾਮ ਲਗਾਈਆ। ਸਚ ਦਵਾਰ ਵਖਾ ਕੇ ਹੱਟ, ਨਾਮ ਵਣਜਾਰੇ ਲਏ ਕਰਾਈਆ। ਨਿਝਰ ਧਾਰਾ ਅੰਮ੍ਰਿਤ ਦੇ ਕੇ ਰਸ, ਰਸਤਾ ਆਪਣਾ ਦਏ ਵਖਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਖੋਲ੍ਹ ਕੇ ਅੱਖ, ਪਰਤੱਖ ਰੂਪ ਮਿਲੇ ਗੋਸਾਈਂਆ। ਤੂੰ ਮੇਰਾ ਮੈਂ ਤੇਰਾ ਆਦਿ ਜੁਗਾਦੀ ਸੋਹੰ ਢੋਲਾ ਦੱਸ, ਦਹਿ ਦਿਸ਼ਾ ਤੋਂ ਵੱਖਰਾ ਮਾਰਗ ਦਏ ਜਣਾਈਆ। ਮਨ ਵਾਸਨਾ ਸ਼ਬਦੀ ਧਾਰ ਕਰੇ ਵੱਸ, ਵਸਲ ਦੇਵੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਭਗਤਨ ਮੀਤਾ ਇਕੋ ਇਕ ਏਕੰਕਾਰਾ ਨਜ਼ਰੀ ਆਈਆ। ਜਨ ਭਗਤ ਉਧਾਰੇ ਬਿਰਧ ਬਾਲ, ਜੋਬਨਵੰਤਾ ਆਪਣੇ ਰੰਗ ਰੰਗਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਊਚ ਨੀਚ ਰਾਉ ਰੰਕ ਇਕੋ ਘਰ ਵਸਾਈਆ। ਨਾਮ ਭੰਡਾਰਾ ਦੇ ਕੇ ਧੁਰ ਦਾ ਮਾਲ, ਅਨਮੁੱਲੜੀ ਦੌਲਤ ਆਪ ਵਰਤਾਈਆ। ਗੁਰਮੁਖਾਂ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਏਥੇ ਓਥੇ ਦੋ ਜਹਾਨਾਂ ਪਰਮ ਪੁਰਖ ਪਤਿਪਰਮੇਸ਼ਵਰ ਵਸੇ ਨਾਲ, ਦਿਵਸ ਰੈਣ ਸਗਲਾ ਸੰਗ ਬਣਾਈਆ। ਸਚਖੰਡ ਦਵਾਰਾ ਏਕੰਕਾਰਾ ਇਕੋ ਦੱਸ ਕੇ ਸੱਚੀ ਧਰਮਸਾਲ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜਨ ਭਗਤਾਂ ਚਰਨਾਂ ਹੇਠ ਦਬਾਈਆ। ਤ੍ਰੈਗੁਣ ਮਾਇਆ ਜਗਤ ਰੀਤੀ ਰਹੇ ਨਾ ਕੋਇ ਜੰਜਾਲ, ਮੰਦਰ ਮਸੀਤੀ ਲੇਖਾ ਦਏ ਮੁਕਾਈਆ। ਘਰ ਠਾਕਰ ਸਵਾਮੀ ਮਾਲਕ ਮਿਲੇ ਆਣ, ਖ਼ਾਲਕ ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਜੋ ਜਨਮ ਜਨਮ ਪੂਰਬ ਘਾਲਣਾ ਆਏ ਘਾਲ, ਤਿਨ੍ਹਾਂ ਕਰਮ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਬਣ ਪ੍ਰਿਤਪਾਲ, ਦੀਨ ਦਿਆਲ ਹੋ ਕੇ ਵੇਖ ਵਖਾਈਆ।
❋
❋