ਪੁਸਤਕਾਲਾਭਾਗ ੨੦

੧੮ ਫੱਗਣ ਸ਼ਹਿਨਸ਼ਾਹੀ ਸੰਮਤ ੨ ਸਤਵੰਤ ਕੌਰ ਦੇ ਗ੍ਰਹਿ ਕਾਨਪੁਰ

ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਜਨ ਭਗਤਾਂ ਦੇਵਾਂ ਅਗੰਮੀ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਬਿਨਾ ਅੱਖਰਾਂ ਤੋਂ ਦੇ ਕੇ ਸ਼ਬਦ ਗਿਆਨ, ਅਗਿਆਨ ਅੰਧੇਰਾ ਦਿਆਂ ਮਿਟਾਈਆ। ਬਿਨਾ ਜਗਤ ਨੇਤਰਾਂ ਤੋਂ ਬਖ਼ਸ਼ਾਂ ਨੂਰ ਮਹਾਨ, ਜੋਤੀ ਜੋਤ ਡਗਮਗਾਈਆ। ਬਿਨ ਰਸਨਾ ਤੋਂ ਅੰਮ੍ਰਿਤ ਰਸ ਦੇਵਾਂ ਪੀਣ ਖਾਣ, ਨਿਝਰ ਝਿਰਨਾ ਇਕ ਝਿਰਾਈਆ। ਬਿਨ ਨਿਸ਼ਾਨਿਉਂ ਧਰਮ ਨਿਸ਼ਾਨਾ ਵਖਾਵਾਂ ਝੁਲਦਾ ਦਿਸੇ ਦੋ ਜਹਾਨ, ਸ੍ਰਿਸ਼ਟੀ ਤੋਂ ਪਰੇ ਦ੍ਰਿਸ਼ਟੀ ਤੋਂ ਬਾਹਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਜਨ ਭਗਤ ਸੁਹੇਲੇ ਕਰਾਂ ਠੰਡੇ ਠਾਰ, ਅਗਨੀ ਤਤ ਬੁਝਾਈਆ। ਲਹਿਣਾ ਦੇਣਾ ਚੁਕਾ ਕੇ ਪੂਰਬਲੇ ਜੁਗ ਚਾਰ, ਨਿਹਕਰਮੀ ਹੋ ਕੇ ਆਪਣਾ ਕਰਮ ਕਮਾਈਆ। ਲੱਖ ਚੁਰਾਸੀ ਵਿਚੋਂ ਭਾਲ, ਦੀਨ ਦੁਨੀ ਵਿਚੋਂ ਖੋਜ ਖੁਜਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਮੁਰਸ਼ਦ ਹੋ ਕੇ ਮੁਰੀਦਾਂ ਪੁਛੇ ਹਾਲ, ਅਹਿਵਾਲ ਪਿਛਲਾ ਦਏ ਗਵਾਹੀਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਸਭ ਦੇ ਸਿਰ ਤੇ ਕੂਕੇ ਕਾਲ, ਕੂੜ ਨਗ਼ਾਰਾ ਰਿਹਾ ਵਜਾਈਆ। ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰੇ ਕਰਨ ਸਰਬ ਸਵਾਲ, ਸਵਾਲੀ ਹੋ ਕੇ ਆਪਣਾ ਹਾਲ ਸੁਣਾਈਆ। ਲੇਖਾ ਜਾਣੇ ਸਚਖੰਡ ਨਿਵਾਸੀ ਪੁਰਖ ਅਕਾਲ, ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਆਪਣੇ ਹੱਥ ਰਖਾਈਆ। ਜਨ ਭਗਤ ਕਹਿਣ ਪ੍ਰਭ ਸਾਡੀ ਆਦਿ ਅਨਾਦੀ ਮੰਗ, ਬ੍ਰਹਿਮਾਦ ਖੋਜ ਖੁਜਾਈਆ। ਤੂੰ ਦਾਤਾ ਦਾਨੀ ਦੇਵਣਹਾਰ ਸੂਰਾ ਸਰਬੰਗ, ਸ਼ਹਿਨਸ਼ਾਹ ਇਕ ਅਖਵਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਕਲਜੁਗ ਕੂੜੀ ਕਿਰਿਆ ਕਰ ਭੰਗ, ਭਗਵਨ ਹੋ ਕੇ ਆਪਣੀ ਅੱਖ ਉਠਾਈਆ। ਤੇਰਾ ਨਾਮ ਸ਼ਬਦ ਅਗੰਮ ਅਥਾਹ ਬੇਪਰਵਾਹ ਵੇਖੀਏ ਤਰੰਗ, ਤੁਰੀਆ ਤੋਂ ਪਰੇ ਤੁਰਤ ਆਪਣਾ ਹੁਕਮ ਦੇ ਸੁਣਾਈਆ। ਦੋ ਜਹਾਨ ਸ਼ਬਦ ਦਮਾਮਾ ਵੱਜੇ ਮਰਦੰਗ, ਬ੍ਰਹਿਮੰਡਾਂ ਖੰਡਾਂ ਆਲਸ ਨਿੰਦਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਵੇਖ ਆਪਣੇ ਚੰਦ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਪੁਰਖ ਅਕਾਲ ਕਹੇ ਮੈਂ ਭਗਤ ਸੁਹੇਲੇ ਵੇਖਾਂ ਲੋਕਮਾਤ ਜਗ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਸੰਤ ਸੁਹੇਲੇ ਹੰਸ ਬਣਾਵਾਂ ਕਗ, ਮਾਣਕ ਮੋਤੀ ਸੋਹੰ ਹੰਸਾ ਚੋਗ ਚੁਗਾਈਆ। ਜਗਤ ਵਾਸਨਾ ਕੂੜੀ ਕਿਰਿਆ ਪਾਰ ਕਰ ਕੇ ਹੱਦ, ਮਹਿਬੂਬ ਹੋ ਕੇ ਮੁਹੱਬਤ ਵਿਚ ਮਿਲਾਈਆ। ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਹੋ ਕੇ ਵਜਾਵਾਂ ਨਦ, ਅਨਹਦ ਨਾਦੀ ਨਾਦ ਸੁਣਾਈਆ। ਸਚ ਦਵਾਰ ਏਕੰਕਾਰ ਨਿਰਗੁਣ ਧਾਰ ਹੋ ਕੇ ਗੁਰਮੁਖ ਗੁਰ ਗੁਰ ਚੇਲੇ ਲਵਾਂ ਸੱਦ, ਧੁਰ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਜਣਾਈਆ। ਭਗਤ ਸੁਹੇਲਾ ਇਕ ਇਕੇਲਾ ਜੀਵ ਜਗਤ ਰਹੇ ਨਾ ਕੋਇ ਅਲਪਗ, ਕੂੜੀ ਕਿਰਿਆ ਕੁਕਰਮ ਕਰਮ ਚਰਮ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਆਪਣਾ ਖੇਲ ਵਖਾਈਆ। ਜਨ ਭਗਤ ਕਹਿਣ ਤੇਰਾ ਖੇਲ ਅਨੋਖਾ ਪੁਰਖ ਅਕਾਲ ਲੈਣਾ ਤੱਕ, ਤਕਦੀਰ ਦੇਣੀ ਬਦਲਾਈਆ। ਚਾਰ ਜੁਗ ਦਾ ਗੁਰ ਅਵਤਾਰ ਪੈਗ਼ੰਬਰਾਂ ਲਹਿਣਾ ਦੇਣਾ ਝੋਲੀ ਪੌਣਾ ਹਕ,

❋

❋

ਹਕ਼ੀਕ਼ਤ ਵਿਚੋਂ ਲਾਸ਼ਰੀਕ ਆਪਣਾ ਪੜਦਾ ਦੇਣਾ ਉਠਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਮੰਜ਼ਲ ਮੰਜ਼ਲ ਸਾਰੇ ਗਏ ਥੱਕ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਕਿਰਪਾ ਕਰ ਮਿਹਰਵਾਨ ਸ੍ਰੀ ਭਗਵਾਨ ਪੁਰਖ ਸਮਰਥ, ਮਹਿੰਮਾ ਅਕਥ ਇਕ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੇਰੇ ਨਾਮ ਦਾ ਇਕੋ ਹੋਵੇ ਜਸ, ਸਿਫ਼ਤਾਂ ਵਿਚ ਤੇਰਾ ਢੋਲਾ ਗਾਈਆ। ਤੇਰਾ ਮਾਨਵ ਤੈਥੋਂ ਰਹੇ ਕੋਈ ਨਾ ਵੱਖ, ਵੱਖਰਾ ਘਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਰਸ, ਰਸੀਆ ਹੋ ਕੇ ਅੰਮਿਉਂ ਆਪਣਾ ਦੇਣਾ ਬਰਖਾਈਆ। ਪੁਰਖ ਅਕਾਲ ਕਹੇ ਮੈਂ ਦੇਵਾਂ ਨਾਮ ਅਗੰਮ ਅਥਾਹ, ਕਾਤਬ ਲਿਖਣ ਕੋਇ ਨਾ ਪਾਈਆ। ਜਿਸ ਨਾਲ ਦੀਨ ਦੁਨੀ ਦਾ ਬਦਲ ਜਾਏ ਰਾਹ, ਰਹਿਬਰ ਹੋ ਕੇ ਵੇਖ ਵਖਾਈਆ। ਸਦੀ ਚੌਧਵੀਂ ਅੰਤ ਅਖ਼ੀਰ ਦੀਨ ਦੁਨੀ ਦਾ ਬਣਾਂ ਮਲਾਹ, ਖੇਵਟ ਖੇਟਾ ਹੋ ਕੇ ਬੇੜਾ ਆਪਣੇ ਕੰਧ ਉਠਾਈਆ। ਸਤਿਜੁਗ ਸਾਚਾ ਮਾਰਗ ਲਾ ਕੇ ਨਵਾਂ, ਨਵ ਸੱਤ ਕਰਾਂ ਰੁਸ਼ਨਾਈਆ। ਜਨ ਭਗਤਾਂ ਦੀ ਆਤਮ ਸੇਜੇ ਨਿਰਗੁਣ ਧਾਰ ਹੋ ਕੇ ਸਵਾਂ, ਸਾਰ ਸ਼ਬਦ ਆਪਣਾ ਹੁਕਮ ਵਰਤਾਈਆ। ਪਵਣ ਸਵਾਸ ਜਨ ਭਗਤਾਂ ਲੇਖੇ ਲਾਵਾਂ ਦਮਾਂ, ਦਾਮਨ ਹੋ ਕੇ ਜ਼ਾਮਨ ਹੋ ਕੇ ਆਪਣੀ ਗੰਢ ਪਵਾਈਆ। ਤੂੰ ਮੇਰਾ ਮੈਂ ਤੇਰਾ ਦੋ ਜਹਾਨਾਂ ਢੋਲਾ ਕਹਵਾਂ, ਲੱਖ ਚੁਰਾਸੀ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਏਕਾ ਮਾਣ, ਅਭਿਮਾਨ ਕੂੜਾ ਅੰਦਰੋਂ ਬਾਹਰ ਕਢਾਈਆ।

੧੯ ਫੱਗਣ ਸ਼ਹਿਨਸ਼ਾਹੀ ਸੰਮਤ ੨ ਗੁਰਬਖ਼ਸ਼ ਸਿੰਘ ਦੇ ਗ੍ਰਹਿ ਮਹੂ ਜ਼ਿਲਾ ਲਖਨਊ

ਧਰਨੀ ਧਰਤ ਧਵਲ ਧੌਲ ਕਹੇ ਮੇਰੇ ਵਡ ਵਡ ਭਾਗ, ਵਡਭਾਗੀ ਪਾਇਆ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰਿਉਂ ਆਓ ਭਾਜ, ਨਿਰਗੁਣ ਨੂਰ ਨਿਰਵੈਰ ਹੋ ਕੇ ਆਪਣਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਛੱਡ ਕੇ ਆਓ ਸਮਾਜ, ਦੋ ਜਹਾਨਾਂ ਆਪਣਾ ਪੰਧ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੁਰਖ ਅਕਾਲ ਦਾ ਵੇਖੋ ਸਮਾਜ, ਸਾਚੀ ਧਾਰ ਇਕ ਦ੍ਰਿੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੁਣੋ ਅਗੰਮੀ ਆ ਕੇ ਨਾਦ, ਪਾਰਬ੍ਰਹਮ ਪਤਿਪਰਮੇਸ਼ਵਰ ਏਕੰਕਾਰਾ ਇਕ ਵਜਾਈਆ। ਜ਼ਿਮੀਂ ਅਸਮਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਖੋਲ੍ਹੋ ਜਾਗ, ਜਾਗਰਤ ਜੋਤ ਬਿਨ ਵਰਨ ਗੋਤ ਇਕ ਇਕੱਲਾ ਰਿਹਾ ਵਖਾਈਆ। ਪੰਜ ਤਤ ਤ੍ਰੈਗੁਣ ਆਪਣੀ ਬੁਝਾ ਕੇ ਆਉਣਾ ਆਗ, ਅੰਮ੍ਰਿਤ ਮੇਘ ਬੇਪਰਵਾਹ ਆਪਣੀ ਧਾਰ ਰਿਹਾ ਵਖਾਈਆ। ਭਗਤ ਸੰਤ ਸੂਫ਼ੀ ਫ਼ਕੀਰ ਵੇਖੋ ਆ ਕੇ ਧੁਰ ਦਾ ਕੰਤ ਸੁਹਾਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਨੂਰ ਖ਼ੁਦਾਈਆ। ਜਿਸ ਨੇ ਖੇਲ ਖੇਲਿਆ ਅਗੰਮ ਅਥਾਹ ਬੇਪਰਵਾਹ ਆਦਿ, ਜੁਗ ਚੌਕੜੀ ਬ੍ਰਹਮ ਬ੍ਰਹਿਮਾਦ ਆਪਣੀ ਧਾਰ ਚਲਾਈਆ। ਸ਼ਬਦ ਅਗੰਮੀ ਬੋਧ ਅਗਾਧ ਸੁਣਾਵਣਹਾਰਾ ਅਨਰਾਗੀ ਰਾਗ, ਬਿਨ ਰਸਨਾ ਜਿਹਵਾ ਬੱਤੀ ਦੰਦ ਸੋਹਲੇ ਢੋਲੇ ਧੁਰ ਦੇ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਧਰਨੀ ਧਰਤ ਧਵਲ ਧੌਲ ਕਹੇ ਮੇਰੀ ਪੁਰਖ ਅਕਾਲ ਖੋਲ੍ਹੀ ਅੱਖ, ਬਿਨ ਨੇਤਰ ਨੈਣ ਦਿਤਾ ਖੁਲ੍ਹਾਈਆ। ਮੈਂ ਅੰਤਰ ਧਾਰਾ

❋

❋

ਬੋਲਾਂ ਸੱਚ, ਸੁਨੇਹੜਾ ਦੇਵਾਂ ਧੁਰਦਰਗਾਹੀਆ। ਜਿਸ ਨੂੰ ਜੁਗ ਚੌਕੜੀ ਨਿਰਗੁਣ ਸਰਗੁਣ ਧਾਰ ਗੁਰ ਅਵਤਾਰ ਪੈਗ਼ੰਬਰ ਗਏ ਸੱਦ, ਨਾਮ ਸੰਦੇਸ਼ਾ ਦੇ ਕੇ ਦੋ ਜਹਾਨਾਂ ਧਿਆਨ ਲਗਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਕਰੇ ਖੇਲ ਸੂਰਾ ਸਰਬਗ, ਸ਼ਾਹ ਸੁਲਤਾਨਾ ਨਿਗਾਹਬਾਨਾ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਵਰਤਾਈਆ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰੋ ਕਿਉਂ ਸੋਹੀ ਮੇਰੀ ਧਰਤ, ਧਰਮ ਦਵਾਰਾ ਨਜ਼ਰੀ ਆਈਆ। ਕੁਛ ਰਾਮ ਵਸ਼ਿਸ਼ਟ ਪਾਈ ਸ਼ਰਤ, ਸ਼ਰਅ ਸਮਝ ਕਿਸੇ ਨਾ ਆਈਆ। ਸਪਤ ਰਿਖੀ ਕਰ ਕੇ ਏਥੇ ਦਰਸ, ਆਪਣੀ ਤ੍ਰਿਸ਼ਨਾ ਭੁੱਖ ਮਿਟਾਈਆ। ਬ੍ਰਹਮਾ ਨਵ ਦਿਨ ਰਿਹਾ ਭਟਕ, ਸ਼ੰਕਰ ਛੇ ਦਿਨ ਅੱਖ ਨਾ ਕੋਇ ਉਠਾਈਆ। ਵਿਸ਼ਨੂੰ ਵਿਸ਼ਵ ਧਾਰ ਅੰਮ੍ਰਿਤ ਬਰਖ, ਵਿਸ਼ੇਸ਼ ਆਪਣਾ ਗੁਣ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਸਮਝਾਈਆ। ਧਰਨੀ ਕਹੇ ਮੇਰੇ ਅੰਤਰ ਵੇਖੋ ਚਾਓ ਘਨੇਰਾ, ਘਨੱਈਆ ਧੁਰ ਦਾ ਦਏ ਵਡਿਆਈਆ। ਮੈਂ ਸਤਿਜੁਗ ਤਰੇਤਾ ਦੁਆਪਰ ਕਲਜੁਗ ਬੈਠੀ ਰਹੀ ਕਰ ਕੇ ਜੇਰਾ, ਚਾਰ ਜੁਗ ਇਕ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੈਨੂੰ ਦੇ ਕੇ ਗਏ ਸੁਨੇਹੜਾ, ਸ਼ਾਸਤਰ ਸਿਮਰਤ ਵੇਦ ਪੁਰਾਨਾਂ ਤੋਂ ਬਾਹਰ ਕਰ ਪੜ੍ਹਾਈਆ। ਜਿਸ ਵੇਲੇ ਸਦੀ ਚੌਧਵੀਂ ਕਲਜੁਗ ਅੰਤ ਅਖ਼ੀਰ ਹੋਇਆ ਅੰਧੇਰਾ, ਚਾਰ ਵਰਨ ਅਠਾਰਾਂ ਬਰਨ ਨਿਜ ਨੇਤਰ ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਪਰਮ ਪੁਰਖ ਪਰਮਾਤਮ ਪਾਰਬ੍ਰਹਮ ਪਤਿਪਰਮੇਸ਼ਵਰ ਜੋਤੀ ਜਾਤਾ ਪੁਰਖ ਬਿਧਾਤਾ ਮਾਰੇ ਆਪਣਾ ਫੇਰਾ, ਅਕਲ ਕਲਧਾਰੀ ਆਪਣਾ ਵੇਸ ਵਟਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰਾ ਧਰਮ ਦਵਾਰ ਖੁਲ੍ਹਾ ਕਰੇ ਵਿਹੜਾ, ਕੂੜ ਕੁੜਿਆਰ ਜਗਤ ਵਿਭਚਾਰ ਹੰਕਾਰ ਰਹਿਣ ਕੋਇ ਨਾ ਪਾਈਆ। ਸੋ ਵਕਤ ਸੁਹੰਜਣਾ ਆਦਿ ਪੁਰਖ ਅਬਿਨਾਸ਼ੀ ਕਰਤਾ ਦੱਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਪੜਦਾ ਆਪ ਉਠਾਈਆ। ਧਰਨੀ ਧਰਤ ਧਵਲ ਕਹੇ ਮੇਰਾ ਅੰਤਰ ਹੋਇਆ ਖ਼ੁਸ਼ਹਾਲ, ਖ਼ੁਸ਼ੀ ਦੋ ਜਹਾਨ ਨਜ਼ਰੀ ਆਈਆ। ਕਿਰਪਾ ਕਰੀ ਦੀਨ ਦਿਆਲ, ਦਇਆਨਿਧ ਵੇਖ ਵਖਾਈਆ। ਜਿਸ ਦੀ ਯਾਦ ਵਿਚ ਜੁਗ ਚੌਕੜੀ ਬੀਤੇ ਕਾਲ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਅੱਗੇ ਕਰਦੇ ਗਏ ਸਵਾਲ, ਭਿੱਖਕ ਹੋ ਕੇ ਧੁਰ ਦੀ ਮੰਗ ਮੰਗਾਈਆ। ਸੋ ਲੇਖਾ ਜਾਣੇ ਸਚ ਸਵਾਮੀ ਆਦਿ ਜੁਗਾਦੀ ਮੇਰੇ ਦਵਾਰੇ ਸੱਚੀ ਧਰਮਸਾਲ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦਏ ਸਮਝਾਈਆ। ਧਰਨੀ ਕਹੇ ਮੈਨੂੰ ਆਈ ਯਾਦ, ਚਾਰ ਜੁਗ ਦਾ ਲੇਖ ਸਮਝਾਈਆ। ਰਾਮ ਵਸ਼ਿਸ਼ਟ ਕੀਤੀ ਫ਼ਰਿਆਦ, ਅੰਤਰ ਅੰਤਰ ਇਕ ਸੁਣਾਈਆ। ਜਿਸ ਖੇੜੇ ਨੂੰ ਕਰ ਸਕਿਆ ਨਾ ਕੋਈ ਆਬਾਦ, ਆਬਾਦੀ ਜਗਤ ਨਾ ਕੋਇ ਵਧਾਈਆ। ਗਾ ਸਕਿਆ ਕੋਈ ਨਾ ਰਾਗ, ਛੱਤੀ ਰਾਗ ਰਹੇ ਕੁਰਲਾਈਆ। ਸੁਣ ਸਕਿਆ ਨਾ ਕੋਈ ਨਾਦ, ਜਗਤ ਤਾਲ ਨਾ ਕੋਇ ਵਡਿਆਈਆ। ਸਮਝਾ ਸਕਿਆ ਨਾ ਕੋਈ ਸਮਾਜ, ਪੜਦਾ ਓਹਲਾ ਨਾ ਕੋਇ ਉਠਾਈਆ। ਸੋ ਖੇਲ ਵੇਖਿਆ ਤਮਾਸ਼, ਪੁਰਖ ਅਕਾਲ ਰਿਹਾ ਵਖਾਈਆ। ਜਿਸ ਦਾ ਲੇਖਾ ਬੋਧ ਅਗਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ

❋

❋

ਧੁਰਦਰਗਾਹੀਆ। ਵਸ਼ਿਸ਼ਟ ਕਿਹਾ ਸੁਣ ਦਸਰਥ ਬੇਟੇ ਰਾਮ, ਸਚ ਸੰਦੇਸ਼ਾ ਦਿਆਂ ਦ੍ਰਿੜਾਈਆ। ਤੇਰਾ ਰੂਪ ਹੋਣਾ ਘਨੱਈਆ ਸ਼ਾਮ, ਸਾਵਲ ਸੁੰਦਰ ਖੇਲ ਖਿਲਾਈਆ। ਵੇਸ ਵਟਾਉਣਾ ਪੈਗ਼ੰਬਰਾਂ ਦੇਣਾ ਪੈਗ਼ਾਮ, ਈਸਾ ਮੂਸਾ ਰੰਗ ਚੜ੍ਹਾਈਆ। ਮੁਹੰਮਦ ਦੇਣਾ ਜਾਮ, ਕਲਮਾ ਹਕ ਸਮਝਾਈਆ। ਨਾਨਕ ਨਿਰਗੁਣ ਦੇਣਾ ਇਕੋ ਨਾਮ, ਨਾਉਂ ਨਿਰੰਕਾਰਾ ਆਪ ਸੁਣਾਈਆ। ਇਕ ਦਸ ਦਾ ਖੇਲ ਮਹਾਨ, ਦਹਿ ਦਿਸ਼ਾ ਵੱਜੇ ਵਧਾਈਆ। ਗੋਬਿੰਦ ਸੂਰਾ ਨੌਜਵਾਨ, ਸੁਤ ਦੁਲਾਰਾ ਇਕ ਪਰਗਟਾਈਆ। ਜਿਸ ਦਾ ਲਹਿਣਾ ਦੇਣਾ ਹੋਣਾ ਵਿਚ ਜਹਾਨ, ਦੀਨ ਦੁਨੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਆਪ ਵਡਿਆਈਆ। ਵਸ਼ਿਸ਼ਟ ਕਿਹਾ ਸੁਣ ਰਾਮ ਦੁਲਾਰੇ, ਅਗਲਾ ਲੇਖਾ ਦਿਆਂ ਦ੍ਰਿੜਾਈਆ। ਜਿਸ ਵੇਲੇ ਲੋਕਮਾਤ ਬੀਤੇ ਜੁਗ ਚਾਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਚਾਰ ਵਰਨ ਅਠਾਰਾਂ ਬਰਨ ਹੋਣੇ ਦੁਖਿਆਰੇ, ਧੀਰਜ ਧੀਰ ਨਾ ਕੋਇ ਧਰਾਈਆ। ਮਾਇਆ ਮਮਤਾ ਗੜ੍ਹ ਬਣਨਾ ਹੰਕਾਰੇ, ਹੰ ਬ੍ਰਹਮ ਨਾ ਕੋਇ ਸਮਝਾਈਆ। ਜੂਠ ਝੂਠ ਸਾਧ ਸੰਤ ਹੋਣੇ ਵਣਜਾਰੇ, ਹਕ਼ੀਕ਼ਤ ਹਕ ਨਾ ਕੋਇ ਵਖਾਈਆ। ਕਾਗਦ ਕਲਮ ਲੇਖਾ ਲਿਖ ਸਕੇ ਨਾ ਕੋਇ ਨਿਰੰਕਾਰੇ, ਭੇਵ ਅਭੇਦ ਸਕੇ ਨਾ ਕੋਇ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਅੰਤ ਦੇਵੇ ਨਾ ਕੋਇ ਸਹਾਰੇ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸ਼ਾ ਇਕ ਸੁਣਾਈਆ। ਰਾਮ ਕਿਹਾ ਦੱਸ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਕੀ ਲੇਖਾ ਹੋਣਾ ਸ੍ਰਿਸ਼ਟ, ਦੀਨ ਦੁਨੀ ਪੜਦਾ ਦੇਣਾ ਲਾਹੀਆ। ਕੀ ਪੁਰਖ ਅਕਾਲ ਦਾ ਹੋਣਾ ਇਸ਼ਟ, ਦੇਵ ਆਤਮਾ ਦੇਣਾ ਸਮਝਾਈਆ। ਕਿਹੜਾ ਲੇਖਾ ਭਵਿਖਤ, ਭਵਿਖਤ ਦਾ ਬਿਨ ਅੱਖਰਾਂ ਦੇਣਾ ਲਿਖਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪੜਦਾ ਓਹਲਾ ਦੇਣਾ ਚੁਕਾਈਆ। ਵਸ਼ਿਸ਼ਟ ਕਿਹਾ ਮੇਰਾ ਇਕ ਸੰਦੇਸ਼, ਸੰਧਿਆ ਤੋਂ ਬਾਹਰ ਦਿਆਂ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਜਿਸ ਧਾਰ ਬਦਲਿਆ ਭੇਸ, ਵੇਸ ਅਨੇਕ ਵਟਾਈਆ। ਓਸੇ ਦਾ ਅੰਤ ਅਖ਼ੀਰ ਜਾਮਾ ਹੋਣਾ ਦਸ ਦਸਮੇਸ਼, ਦਹਿ ਦਿਸ਼ਾ ਕਰੇ ਸ਼ਨਵਾਈਆ। ਚਾਰ ਵਰਨਾਂ ਦੇਣੀ ਟੇਕ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਬਣ ਕੇ ਖੇਵਟ ਖੇਟ, ਬੇੜਾ ਜਗਤ ਜਹਾਨ ਚਲਾਈਆ। ਪੁਰਖ ਅਕਾਲ ਦਾ ਬਣਨਾ ਬੇਟ, ਪਿਤਾ ਇਕੋ ਇਕ ਮਨਾਈਆ। ਨਿਰਗੁਣ ਧਾਰ ਕਰਨਾ ਹੇਤ, ਤੱਤਾਂ ਵਾਲੀ ਜਗਤ ਜੁਦਾਈਆ। ਖੇਲਣਾ ਖੇਲ ਅਗੰਮੇ ਦੇਸ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਅੱਖਾਂ ਵਾਲਾ ਲਏ ਕੋਈ ਨਾ ਵੇਖ, ਜੋਤੀ ਜੋਤ ਜੋਤ ਰੁਸ਼ਨਾਈਆ। ਸੋ ਦੇਵੇ ਸਚ ਸੰਦੇਸ਼, ਨਾਮ ਨਿਧਾਨਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਵਖਾਈਆ। ਧਰਨੀ ਕਹੇ ਜਿਸ ਵੇਲੇ ਰਾਮ ਵਸ਼ਿਸ਼ਟ ਕੀਤੀ ਬਾਤ, ਭੂਮਿਕਾ ਇਹੋ ਨਜ਼ਰੀ ਆਈਆ। ਨਾ ਦਿਵਸ ਨਾ ਰਾਤ, ਘੜੀ ਪਲ ਸਮਝ ਕੋਇ ਨਾ ਪਾਈਆ। ਨਾ ਕੋਈ ਕਲਮ ਸ਼ਾਹੀ ਕਾਗ਼ਜ਼ ਲਿਖੇ ਗਾਥ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਨਾ ਕੋਈ ਤੀਜਾ ਦਿਸੇ ਸਾਥ, ਸਗਲਾ ਸੰਗ ਨਾ ਕੋਇ ਬਣਾਈਆ। ਇਹ ਖੇਲ ਅਗੰਮ ਅਥਾਹ ਪੁਰਖ ਅਬਿਨਾਸ਼, ਹਰਿ ਕਰਤਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਧਰਨੀ ਕਹੇ ਮੈਂ ਸੁਣ ਕੇ ਬਾਤ ਲਿਆ ਪੁਛ, ਰਾਮ ਵਸ਼ਿਸ਼ਟ

❋

❋

ਦੇਣਾ ਜਣਾਈਆ। ਤੁਸਾਂ ਦੋਹਾਂ ਨੇ ਜਾਣਾ ਉਠ, ਤਨ ਵਜੂਦ ਪੰਧ ਮੁਕਾਈਆ। ਮੈਨੂੰ ਅਗਲਾ ਭੇਵ ਦੱਸੋ ਕੁਛ, ਹੋ ਨਿਮਾਣੀ ਸੀਸ ਨਿਵਾਈਆ। ਦੋਹਾਂ ਨੇ ਮਿਲ ਕੇ ਸਾਂਝੀ ਪੜ੍ਹੀ ਤੁਕ, ਸੋਹੰ ਢੋਲਾ ਦਿਤਾ ਗਾਈਆ। ਧਰਨੀ ਤੇਰਾ ਪੁਰਖ ਅਕਾਲ ਮੇਟੇ ਦੁੱਖ, ਕਲਜੁਗ ਵੇਲਾ ਅੰਤਮ ਨਜ਼ਰੀ ਆਈਆ। ਜਿਸ ਨੇ ਗੋਬਿੰਦ ਸੂਰਾ ਬਣਾਉਣਾ ਆਪਣਾ ਸੁਤ, ਸੁਤ ਦੁਲਾਰਾ ਇਕੋ ਲਏ ਪਰਗਟਾਈਆ। ਇਹ ਖੇਲ ਅਬਿਨਾਸ਼ੀ ਅਚੁਤ, ਹਰਿ ਕਰਤਾ ਆਪ ਕਰਾਈਆ। ਸੰਮਤ ਸ਼ਹਿਨਸ਼ਾਹੀ ਸੁਹਾਏ ਤੇਰੀ ਰੁੱਤ, ਵਾਰ ਥਿਤ ਸਮਝ ਕਿਸੇ ਨਾ ਆਈਆ। ਰਾਮ ਵਸ਼ਿਸ਼ਟ ਕਿਹਾ ਧਰਨੀ ਹੁਣ ਕਰ ਜਾ ਚੁੱਪ, ਅੱਗੇ ਬਚਨ ਨਾ ਕੋਇ ਬਣਾਈਆ। ਤੇਰਾ ਲੇਖਾ ਸਾਡੇ ਨਾਲੋਂ ਜਾਵੇ ਟੁੱਟ, ਟੁੱਟੀ ਗੰਢ ਪੁਰਖ ਅਕਾਲ ਨਾਲ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੈਨੂੰ ਹੋਰ ਦਿਓ ਦਿਲਾਸਾ, ਧੀਰਜ ਧੀਰ ਇਕ ਬੰਨ੍ਹਾਈਆ। ਮੈਂ ਵੇਖਾਂ ਖੇਲ ਤਮਾਸ਼ਾ, ਨਿਰਗੁਣ ਸਰਗੁਣ ਵੱਜੇ ਵਧਾਈਆ। ਮੇਰੀ ਪੂਰੀ ਹੋਵੇ ਆਸਾ, ਮਨਸਾ ਮਨਸਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਰਾਮ ਵਸ਼ਿਸ਼ਟ ਕਿਹਾ ਸੁਣ ਦਈਏ ਧੀਰ, ਧਰਮ ਦਵਾਰ ਵਖਾਈਆ। ਕਲਜੁਗ ਅੰਤ ਵੇਖ ਅਖ਼ੀਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਵੇਲੇ ਰਿਹਾ ਨਾ ਕੋਈ ਪੈਗ਼ੰਬਰ ਪੀਰ, ਪਰਾ ਪਸੰਤੀ ਮਧਮ ਬੈਖਰੀ ਚਲੇ ਨਾ ਕੋਇ ਚਤੁਰਾਈਆ। ਸ਼ਰਅ ਤੋੜੇ ਨਾ ਕੋਇ ਜ਼ੰਜੀਰ, ਚਾਰ ਕੁੰਟ ਹਲਕਾਈਆ। ਤੇਰਾ ਲਹਿਣਾ ਦੇਣਾ ਲੇਖਾ ਦੇਵੇ ਬੇਨਜ਼ੀਰ, ਮਿਹਰ ਨਜ਼ਰ ਆਪਣੀ ਇਕ ਉਠਾਈਆ। ਬਦਲ ਦੇਵੇ ਤਕਦੀਰ, ਤਦਬੀਰ ਇਕ ਸਮਝਾਈਆ। ਤੇਰਾ ਕੁਛ ਲੇਖਾ ਲਿਖ ਕੇ ਜਾਣਾ ਕਬੀਰ, ਜੁਲਾਹਾ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਮੈਨੂੰ ਦੱਸੋ ਇਕ ਕਹਾਣੀ, ਕਹਾਵਤ ਜਗਤ ਰਹੇ ਨਾ ਰਾਈਆ। ਕੀ ਖੇਲੇ ਖੇਲ ਸ਼ਾਹ ਸੁਲਤਾਨੀ, ਪਤਿਪਰਮੇਸ਼ਵਰ ਬੇਪਰਵਾਹੀਆ। ਵਸ਼ਿਸ਼ਟ ਕਿਹਾ ਗੋਬਿੰਦ ਦਾ ਗੁਰਮੁਖ ਤੇਰੀ ਇਕ ਨਿਸ਼ਾਨੀ, ਨਿਸ਼ਾਨਾ ਅਗਲਾ ਇਕ ਸਮਝਾਈਆ। ਜਿਸ ਦੇ ਅੰਦਰ ਬਿਰਹੋਂ ਕਾਨੀ, ਤੀਰ ਅਣਿਆਲਾ ਆਪ ਚਲਾਈਆ। ਓਨ੍ਹਾਂ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਬਣੇ ਆਪ ਬਾਨੀ, ਸਹਾਰਾ ਕਿਨਾਰਾ ਤੇਰਾ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਰਾਮ ਕਿਹਾ ਮੈਂ ਹੋਰ ਕੁਛ ਲਿਆ ਤੱਕ, ਲੇਖਾ ਅਗਲਾ ਦਿਆਂ ਸਮਝਾਈਆ। ਧਰਨੀ ਖੇਲ ਕਰਨਾ ਪੁਰਖ ਸਮਰਥ, ਨਾ ਕੋਈ ਮੇਟੇ ਮੇਟ ਮਿਟਾਈਆ। ਗੋਬਿੰਦ ਧਾਰ ਕਰ ਪਰਗਟ, ਜੋਤੀ ਜਾਤਾ ਜਲਵਾ ਨੂਰ ਕਰੇ ਰੁਸ਼ਨਾਈਆ। ਵਸਤ ਅਮੋਲਕ ਦੇ ਕੇ ਵੱਥ, ਨਾਮ ਭੰਡਾਰਾ ਇਕ ਭਰਾਈਆ। ਭੇਵ ਅਭੇਦਾ ਖੋਲ੍ਹ ਕੇ ਸੱਚ, ਸਾਚਾ ਮਾਰਗ ਇਕ ਵਖਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈਕਾਰਾ ਬੋਲ ਕੇ ਇਕ ਅਲੱਖ, ਅਲਖ ਅਗੋਚਰ ਆਪ ਸਮਝਾਈਆ। ਦੀਨ ਦੁਨੀ ਤੋਂ ਖੇਲ ਕਰਨਾ ਵੱਖ, ਪੰਚਮ ਮੇਲਾ ਸਹਿਜ ਸੁਭਾਈਆ। ਪੁਰੀ ਅਨੰਦ ਦੇ ਅੰਦਰ ਜਾਣਾ ਵਸ, ਵਾਸਤਾ ਪੁਰਖ ਅਕਾਲ ਨਾਲ ਜੁੜਾਈਆ। ਅੰਤਮ ਸਭ ਕੁਛ ਜਾਣਾ ਛੱਡ, ਖ਼ਾਲੀ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਉਪਜਾਈਆ। ਧਰਨੀ ਕਹੇ ਕੁਛ ਹੋਰ ਅਗਲਾ ਦੱਸ ਭੇਵ, ਪੜਦਾ ਰਹੇ ਨਾ ਰਾਈਆ। ਤੂੰ ਵੱਡਾ ਦੇਵੀ ਦੇਵ,

❋

❋

ਦੇਵਤ ਸੁਰ ਤੇਰੀ ਸਰਨਾਈਆ। ਮੈਂ ਵੇਖਾਂ ਧਾਮ ਨਿਹਚਲ ਨਿਹਕੇਵ, ਅਟਲ ਮਹੱਲ ਮਿਲੇ ਵਡਿਆਈਆ। ਜਿਸ ਨੂੰ ਗਾ ਨਾ ਸਕੇ ਕੋਈ ਰਸਨਾ ਜਿਹਵ, ਕਲਮ ਸ਼ਾਹੀ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਫ਼ਰਮਾਨ ਸ੍ਰੀ ਭਗਵਾਨ ਇਕ ਇਕੱਲਾ ਏਕੰਕਰਾ ਅਗੰਮ ਅਪਾਰਾ ਅਲਖ ਅਗੋਚਰ ਆਪਣਾ ਆਪ ਜਣਾਈਆ। ਰਾਮ ਕਹੇ ਸੁਣ ਧਰਤੀ ਅਗਲਾ ਦੱਸਾਂ ਹਾਲ, ਲਿਖਣ ਪੜ੍ਹਨ ਵਿਚ ਕਦੇ ਨਾ ਆਈਆ। ਜਿਸ ਵੇਲੇ ਕਲਜੁਗ ਕੂੜੀ ਕਿਰਿਆ ਹੋਈ ਕਾਲ, ਕਾਮ ਕਰੋਧ ਲੋਭ ਮੋਹ ਹੰਕਾਰ ਜਗਤ ਹਲਕਾਈਆ। ਸਚ ਦਵਾਰੇ ਰਿਹਾ ਕਿਸੇ ਨਾ ਨਾਮ, ਨਾਮ ਨਿਰੰਕਾਰਾ ਨਜ਼ਰ ਕਿਸੇ ਨਾ ਆਈਆ। ਪੈਗ਼ੰਬਰਾਂ ਸੁਣੇ ਨਾ ਕੋਈ ਪੈਗ਼ਾਮ, ਸੁਲਹਕੁਲ ਮੇਲ ਨਾ ਕੋਇ ਮਿਲਾਈਆ। ਚਾਰ ਵਰਨ ਅਠਾਰਾਂ ਬਰਨ ਹੋਏ ਹਰਾਮ, ਹਿਰਦੇ ਹਰਿ ਨਾ ਕੋਇ ਵਸਾਈਆ। ਕੂੜੀ ਕਿਰਿਆ ਕਰਨਾ ਕਤਲੇਆਮ, ਕਾਤਲ ਮਕਤੂਲ ਸਕੇ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਲਏ ਪਰਗਟਾਈਆ। ਧਰਨੀ ਕਹੇ ਕਿਵੇਂ ਵੇਲਾ ਹੋਏ ਸੁਹੰਜਣਾ, ਮੈਨੂੰ ਦਿਉ ਦ੍ਰਿੜਾਈਆ। ਕਿਸ ਬਿਧ ਮਿਲੇ ਦਰਦ ਦੁਖ ਭੈ ਭੰਜਨਾ, ਵੱਡ ਦਾਤਾ ਬੇਪਰਵਾਹੀਆ। ਮੇਰੇ ਨੇਤਰ ਪਾਵੇ ਅਗੰਮੀ ਨਾਮ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਘਰ ਸਵਾਮੀ ਠਾਕਰ ਵੇਖਾਂ ਸੱਜਣਾ, ਮਿਤਰ ਪਿਆਰਾ ਧੁਰਦਰਗਾਹੀਆ। ਤ੍ਰੇਤਾ ਦੁਆਪਰ ਜਿਸ ਦੇ ਹੁਕਮੇ ਅੰਦਰ ਲੰਘਣਾ, ਕਲਜੁਗ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਸ ਬਿਧ ਆਪਣਾ ਖੇਲ ਕਰਾਈਆ। ਰਾਮ ਕਿਹਾ ਮੈਨੂੰ ਐਉਂ ਰਿਹਾ ਜਾਪ, ਸਚ ਦਿਆਂ ਸੁਣਾਈਆ। ਪੁਰਖ ਅਕਾਲ ਕਰਨਾ ਪਰਕਾਸ਼, ਗੋਬਿੰਦ ਜਲਵਾ ਨੂਰ ਰੁਸ਼ਨਾਈਆ। ਭੇਵ ਖੋਲ੍ਹਣਾ ਕਾਇਆ ਮਾਟੀ ਖ਼ਾਕ, ਪੰਜ ਤਤ ਵੱਜੇ ਵਧਾਈਆ। ਨਜ਼ਰੀ ਆਉਣਾ ਸਾਖਿਆਤ, ਸਵੱਛ ਸਰੂਪੀ ਰੂਪ ਵਟਾਈਆ। ਰੂਹ ਬੁਤ ਕਰਨੇ ਪਾਕ, ਪਤਤ ਪੁਨੀਤ ਬਣਾਈਆ। ਜਨ ਭਗਤਾਂ ਹੋਣਾ ਦਾਸ, ਗੁਰਮੁਖਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਧਰਨੀ ਕਹੇ ਮੈਨੂੰ ਆਇਆ ਨਹੀਂ ਯਕੀਨ, ਧੀਰਜ ਮੇਰੀ ਦੇ ਧਰਾਈਆ। ਮੈਨੂੰ ਦੱਸ ਉਹ ਤਾਲੀਮ, ਜਿਸ ਨੂੰ ਸਿਖ ਕੇ ਖ਼ੁਸ਼ੀ ਮਨਾਈਆ। ਰਾਮ ਕਿਹਾ ਤੂੰ ਇਕੋ ਕਰ ਤਸਲੀਮ, ਦੂਜੇ ਨਜ਼ਰ ਕਿਸੇ ਨਾ ਆਈਆ। ਕਦੇ ਨਾ ਹੋਵੇ ਗ਼ਮਗੀਨ, ਹਰਖ ਸੋਗ ਵੰਡ ਨਾ ਕੋਇ ਵੰਡਾਈਆ। ਨਾ ਨਰ ਨਾ ਮਦੀਨ, ਜੋਤੀ ਜਲਵਾ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹੁਕਮ ਸੰਦੇਸ਼ਾ ਇਕ ਸੁਣਾਈਆ। ਧਰਨੀ ਅੱਗੋਂ ਫੇਰ ਕਿਹਾ ਬੋਲ, ਉਚੀ ਕੂਕ ਕੂਕ ਸੁਣਾਈਆ। ਮੇਰਾ ਅੰਤ ਅਖ਼ੀਰੀ ਪੜਦਾ ਖੋਲ੍ਹ, ਭੇਵ ਰਹੇ ਨਾ ਰਾਈਆ। ਕਿਸ ਬਿਧ ਪੁਰਖ ਅਕਾਲ ਆਵੇ ਉਪਰ ਧੌਲ, ਨਿਰਗੁਣ ਹੋ ਕੇ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਨੂੰ ਸਮਝੇ ਕੋਈ ਨਾ ਪੰਡਤ ਪਾਂਧਾ ਰੌਲ, ਜਗਤ ਵਿਦਿਆ ਨਾ ਕੋਇ ਵਡਿਆਈਆ। ਜਿਸ ਦਾ ਗੁਰ ਅਵਤਰ ਪੈਗ਼ੰਬਰਾਂ ਵਜਾਉਣਾ ਢੋਲ, ਸੰਦੇਸ਼ੇ ਨਿਰਗੁਣ ਸਰਗੁਣ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਰਾਮ ਕਿਹਾ ਧਰਨੀ ਜ਼ਰਾ ਕਰ ਧਿਆਨ, ਅਗਲਾ ਲੇਖ ਦਿਆਂ ਸਮਝਾਈਆ। ਕੀ ਖੇਲ ਕਰੇ ਸ੍ਰੀ ਭਗਵਾਨ, ਗੋਬਿੰਦ ਸੂਰਾ ਭੇਜੇ ਨੌਜਵਾਨ, ਮਰਦ ਮਰਦਾਨਾ ਸਿਰ ਆਪਣਾ ਹੱਥ ਟਿਕਾਈਆ। ਪੁਰੀ ਅਨੰਦ ਕਿਲਾ ਬਣਾਏ ਮਹਾਨ, ਮਹਿੰਮਾ ਕਥ ਕਥ ਸਮਝਾਈਆ। ਗੁਰਮੁਖ

❋

❋

ਸੂਰੇ ਨੌਜਵਾਨ, ਸੰਤ ਸੁਹੇਲੇ ਗੋਦ ਟਿਕਾਈਆ। ਅੰਤ ਸੰਦੇਸ਼ਾ ਦੇਵੇ ਆਪ ਮਿਹਰਵਾਨ, ਧੁਰ ਦੀ ਧਾਰ ਜਣਾਈਆ। ਦੀਨ ਦੁਨੀ ਦਾ ਕੂੜ ਛੱਡ ਨਿਸ਼ਾਨ, ਨਿਸ਼ਾਨੇ ਪੁਰਖ ਅਕਾਲ ਬਣਾਈਆ। ਮਮਤਾ ਮੋਹ ਵਿਕਾਰ ਰਹੇ ਨਾ ਨਾਲ, ਹੰਕਾਰ ਗੜ੍ਹ ਦਏ ਤੁੜਾਈਆ। ਇਕੋ ਓਟ ਰੱਖ ਅਕਾਲ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਂਡਾ ਭਰਮ ਭਉ ਭੰਨਾਈਆ। ਰਾਮ ਕਿਹਾ ਧਰਨੀ ਸੁਣ ਹੋਰ ਬਚਨ ਅਮੋਲ, ਅਮੁਲ ਦਿਆਂ ਜਣਾਈਆ। ਜਿਸ ਦਾ ਤੋਲੇ ਕੋਈ ਨਾ ਤੋਲ, ਅਤੋਲ ਅਤੁਲ ਆਪਣੇ ਹੱਥ ਰਖਾਈਆ। ਗੋਬਿੰਦ ਵਜਾਉਣਾ ਅਗੰਮੀ ਢੋਲ, ਡੰਕਾ ਵੱਜੇ ਧੁਰਦਰਗਾਹੀਆ। ਸਭ ਦੇ ਪੜਦੇ ਦੇਣੇ ਖੋਲ੍ਹ, ਸੋਇਆ ਕੋਈ ਨਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹੁਕਮੇ ਅੰਦਰ ਹੁਕਮ ਬਦਲਾਈਆ। ਰਾਮ ਕਹੇ ਇਕ ਹੋਰ ਆਈ ਵਿਚਾਰ, ਵਿਚਰਨ ਦੀ ਲੋੜ ਰਹੀ ਨਾ ਰਾਈਆ। ਧਰਨੀ ਰੋ ਕੇ ਕਰੀ ਨਿਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਕੁਛ ਕਿਰਪਾ ਕਰ ਮੇਰੇ ਗਿਰਵਰ ਗਿਰਧਾਰ, ਗਹਿਰ ਗੰਭੀਰ ਪੜਦਾ ਦੇ ਚੁਕਾਈਆ। ਕੀ ਖੇਲ ਕਰੇ ਗੋਬਿੰਦ ਪ੍ਰਭ ਦਾ ਸੁਤ ਦੁਲਾਰ, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਰਾਮ ਕਿਹਾ ਇਹ ਹੁਕਮ ਅਗੰਮ ਅਪਾਰ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜਿਸ ਨੇ ਛੱਡ ਦੇਣਾ ਸੰਸਾਰ, ਨਾਤਾ ਕੂੜ ਦੇਣਾ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਇਕ ਰੰਗਾਈਆ। ਧਰਨੀ ਕਿਹਾ ਬਚਨ ਇਕ ਦੱਸ ਅਖ਼ੀਰ, ਆਖ਼ਰ ਮੰਗ ਮੰਗਾਈਆ। ਕਿਸ ਬਿਧ ਆਏ ਮੈਨੂੰ ਦੇਵੇ ਧੀਰ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਉਹ ਮਾਲਕ ਗਹਿਰ ਗੰਭੀਰ, ਬੇਨਜ਼ੀਰ ਬੇਪਰਵਾਹੀਆ। ਜੁਗ ਚੌਕੜੀ ਬਦਲ ਸਰਬ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਜਿਸ ਨੇ ਖੰਡਾ ਹੱਥ ਫੜਾਉਣਾ ਗੋਬਿੰਦ ਇਕ ਸ਼ਮਸ਼ੀਰ, ਸ਼ਰਅ ਜ਼ੰਜੀਰ ਕਟਾਈਆ। ਏਕੰਕਾਰ ਇਕੋ ਪਾ ਲਕੀਰ, ਸ਼ਾਹ ਹਕੀਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦੇਣਾ ਤੇਰੀ ਝੋਲੀ ਪਾਈਆ। ਧਰਨੀ ਕਹੇ ਮੈਨੂੰ ਅੱਜੇ ਨਹੀਂ ਆਇਆ ਸੰਤੋਖ, ਸਤਿ ਦੇ ਸਮਝਾਈਆ। ਕਿਸ ਬਿਧ ਮੇਟੇ ਮੇਰਾ ਹਰਖ ਸੋਗ, ਚਿੰਤਾ ਗ਼ਮ ਗਵਾਈਆ। ਰਾਮ ਕਿਹਾ ਇਹ ਪ੍ਰਭ ਦਾ ਸਭ ਤੋਂ ਵੱਖਰਾ ਚੋਜ, ਚੋਜੀ ਪ੍ਰੀਤਮ ਹੋ ਕੇ ਦਇਆ ਕਮਾਈਆ। ਜਿਸ ਦਾ ਖੇਲ ਲੋਕ ਪਰਲੋਕ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਤੂੰ ਰੱਖਣੀ ਓਸ ਦੀ ਓਟ, ਅੰਤਮ ਓੜਕ ਓਹੋ ਲੇਖੇ ਲਾਈਆ। ਜਿਸ ਦਾ ਹੋਣਾ ਇਕ ਸਲੋਕ, ਸੋਹੰ ਢੋਲਾ ਸ਼ਹਿਨਸ਼ਾਹੀਆ। ਤੇਰੀ ਕਰਨੀ ਦਾ ਕਰਤਾ ਜਾਣੇ ਜੋਗ, ਜੋ ਜੋਗੀਸ਼ਰਾਂ ਤੇਰੇ ਦਰ ਬਹਾਈਆ। ਮਿਹਰਵਾਨ ਹੋ ਕੇ ਜਾਵੇ ਪਹੁੰਚ, ਪਾਰਬ੍ਰਹਮ ਆਪਣਾ ਫੇਰਾ ਪਾਈਆ। ਜਿਸ ਦਾ ਭਾਣਾ ਹੁਕਮ ਕੋਈ ਨਾ ਸਕੇ ਰੋਕ, ਗੁਰ ਅਵਤਾਰ ਪੈਗ਼ੰਬਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵੇਖ ਵਖਾਈਆ। ਰਾਮ ਕਹੇ ਆਹ ਵੇਖ ਲਿਖਿਆ ਲੇਖ, ਬਿਨ ਅੱਖਰਾਂ ਦਿਆਂ ਸਮਝਾਈਆ। ਨਿਰਗੁਣ ਧਾਰ ਆਵੇ ਤੇਰੇ ਦੇਸ, ਦਿਸ਼ਾ ਦਸੰਤਰ ਫੋਲ ਫੁਲਾਈਆ। ਲੇਖਾ ਬਣਾਵੇ ਗੋਬਿੰਦ ਦਸ ਦਸਮੇਸ਼, ਆਪ ਆਪਣਾ ਪੜਦਾ ਲਾਹੀਆ। ਜਿਸ ਨੇ ਸੁਤ ਦੁਲਾਰੇ ਕਰਨੇ ਭੇਟ, ਬੰਸ ਸਰਬੰਸ ਲੇਖੇ ਪਾਈਆ। ਨਜ਼ਰੀ ਆਉਣਾ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਈਆ। ਧਰਨੀ ਕਹੇ ਮੈਨੂੰ ਅਗਲਾ ਦੇ ਭਰੋਸਾ, ਭਰਮ ਰਹੇ ਨਾ ਰਾਈਆ। ਰਾਮ ਕਿਹਾ

❋

❋

ਪੁਰਖ ਅਕਾਲ ਦੇ ਹੱਥ ਵਿਚ ਮੌਕਾ, ਮੁਕੰਮਲ ਆਪਣੀ ਕਾਰ ਕਮਾਈਆ। ਜਿਸ ਦਾ ਲਹਿਣਾ ਦੇਣਾ ਲੋਕ ਪਰਲੋਕਾ, ਜ਼ਿਮੀਂ ਅਸਮਾਨਾਂ ਹੋਏ ਸਹਾਈਆ। ਮੰਜ਼ਲ ਚੜ੍ਹ ਕੇ ਵੇਖੇ ਅਗੰਮੀ ਕੋਠਾ, ਚੋਟੀ ਆਪਣੀ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਮ ਕਿਹਾ ਗੋਬਿੰਦ ਸੂਰਾ ਖੇਲ ਖਿਲਾਵੇਗਾ। ਪੁਰਖ ਅਕਾਲਾ ਦੀਨ ਦਿਆਲਾ ਇਸ਼ਟ ਮਨਾਵੇਗਾ। ਪੁਰੀ ਅਨੰਦ ਸੂਰਾ ਸਰਬਗ ਇਕ ਵਸਾਵੇਗਾ। ਚਾੜ੍ਹ ਕੇ ਜੋਤੀ ਚੰਦ, ਅੰਧ ਅੰਧੇਰ ਮਿਟਾਵੇਗਾ। ਅੰਤਰ ਆਤਮ ਪਰਮਾਤਮ ਗਾ ਕੇ ਛੰਦ, ਸੋਹੰ ਨਾਦ ਵਜਾਵੇਗਾ। ਜਨ ਭਗਤਾਂ ਚਾੜ੍ਹ ਅਗੰਮੀ ਰੰਗ, ਦੁਰਮਤ ਮੈਲ ਆਪ ਧਵਾਵੇਗਾ। ਅੰਤ ਅਖ਼ੀਰੀ ਛੱਡ ਕੇ ਸੰਗ, ਮਾਤਾ ਗੁਜਰੀ ਬਚਨ ਅਲਾਵੇਗਾ। ਜਿਨ੍ਹਾਂ ਦੇ ਨਾਲ ਮੇਰੀ ਗਈ ਹੰਢ, ਓਨ੍ਹਾਂ ਦਾ ਲੇਖਾ ਪੁਰਖ ਅਕਾਲ ਬਣਾਵੇਗਾ। ਕੋਈ ਨਾ ਪਾਵੇ ਬੰਦੀ ਬੰਦ, ਬੰਦਨਾ ਇਕੋ ਇਕ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਵੇਗਾ। ਮਿਹਰ ਨਜ਼ਰ ਹਰਿ ਉਠਾਏਗਾ। ਦੀਨ ਦਿਆਲ ਦਇਆ ਕਮਾਏਗਾ। ਪੁਰੀ ਅਨੰਦ ਵਕਤ ਸੁਹਾਏਗਾ। ਗੋਬਿੰਦ ਸੂਰਾ ਖੇਲ ਰਚਾਏਗਾ। ਮਾਤਾ ਗੁਜਰੀ ਬਚਨ ਸੁਣਾਏਗਾ। ਦਾਸ ਦਾਸੀਆਂ ਵੰਡ ਵੰਡਾਏਗਾ। ਮੰਡਲ ਰਾਸੀਆਂ ਖੋਜ ਖੁਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਏਗਾ। ਧਰਨੀ ਕਹੇ ਰਾਮ ਉਹ ਕਿਹੜੀ ਹੋਵੇ ਦਾਸੀ, ਗੋਬਿੰਦ ਦੀ ਮੈਨੂੰ ਦੇ ਸਮਝਾਈਆ। ਕਿਹੜੀ ਚੜ੍ਹੇ ਘਾਟੀ, ਮੰਜ਼ਲ ਵੇਖੇ ਬੇਪਰਵਾਹੀਆ। ਕਿਸ ਬਿਧ ਮੰਨੀ ਆਖੀ, ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਮ ਕਿਹਾ ਗੋਬਿੰਦ ਦਾਸੀ ਇਕ ਪਰਿਵਾਰ, ਸੱਤ ਅੱਠ ਦਾ ਨਜ਼ਰੀ ਆਈਆ। ਚਾਰ ਗੁਜਰੀ ਦੇ ਸੇਵਾਦਾਰ, ਤਿੰਨ ਚਾਰ ਗੋਬਿੰਦ ਸੇਵ ਕਮਾਈਆ। ਓਨ੍ਹਾਂ ਦੀ ਸੁਣ ਪੁਕਾਰ, ਦੇਵੇ ਮਾਣ ਵਡਿਆਈਆ। ਜਿਨ੍ਹਾਂ ਨੂੰ ਵੇਖਣ ਆਉਣਾ ਗੁਰੂ ਅਵਤਾਰ, ਪੈਗ਼ੰਬਰ ਫੇਰਾ ਪਾਈਆ। ਜਿਸ ਵੇਲੇ ਅਨੰਦਪੁਰੀ ਤੋਂ ਹੋਣੇ ਬਾਹਰ, ਸਭ ਨੇ ਤਨ ਜਾਣੇ ਤਜਾਈਆ। ਗੋਬਿੰਦ ਨੇ ਖੰਡੇ ਨਾਲ ਮਸਤਕ ਧੂੜੀ ਲਾਉਣੀ ਛਾਰ, ਮਸਤਕ ਟਿੱਕਾ ਆਪਣਾ ਨਾਮ ਬਣਾਈਆ। ਓਦੋਂ ਧਰਤੀ ਤੂੰ ਕਰੀਂ ਪੁਕਾਰ, ਖੁਲ੍ਹੜੀ ਮੇਂਢੀ ਕੇਸ ਵਖਾਈਆ। ਕੁਛ ਲਹਿਣਾ ਦੇਣਾ ਦੁਰਗਾ ਦਾ ਉਧਾਰ, ਅਸ਼ਟਭੁਜ ਰਾਹ ਤਕਾਈਆ। ਇਹ ਖੇਲ ਦੱਸਾਂ ਅਪਾਰ, ਅਪਰੰਪਰ ਹੋ ਕੇ ਆਪ ਜਣਾਈਆ। ਮੰਗੀ ਮੰਗ ਚਰਨ ਦਵਾਰ, ਨਿਮਾਣੀ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸੁਣਾਈਆ। ਧਰਨੀ ਕਹੇ ਉਹ ਕਿਹੋ ਜਿਹਾ ਹੋਵੇ ਵੇਲਾ, ਰਾਮ ਮੈਨੂੰ ਦੇ ਸਮਝਾਈਆ। ਵਸ਼ਿਸ਼ਟ ਕਿਹਾ ਜਿਸ ਵੇਲੇ ਨਾਤਾ ਟੁੱਟਣ ਲੱਗਾ ਗੁਰੂ ਚੇਲਾ, ਚੇਲਾ ਗੁਰੂ ਬੈਠਣ ਮੁਖ ਭਵਾਈਆ। ਪੁਰਖ ਅਕਾਲ ਦੀਨ ਦਿਆਲ ਇਕੋ ਹੋਵੇ ਸੱਜਣ ਸੁਹੇਲਾ, ਦੂਜਾ ਸੰਗ ਨਾ ਕੋਇ ਰਖਾਈਆ। ਅਬਿਨਾਸ਼ੀ ਕਰਤਾ ਖੇਲੇ ਖੇਲ ਹੋ ਨਵੇਲਾ, ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਮ ਕਹੇ ਉਹ ਵੇਲਾ ਆਉਣਾ ਜਲਦੀ, ਜੁਗ ਬੀਤਦਿਆਂ ਵਕਤ ਨਾ ਲੱਗੇ ਰਾਈਆ। ਚਾਰ ਕੁੰਟ ਅੱਗ ਹੋਣੀ ਬਲਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਖੇਲ ਵੇਖਣੀ ਕਲਜੁਗ ਕਲ ਦੀ, ਕਲਕਾਤੀ ਰਾਜੇ ਹੋਣ ਕਸਾਈਆ। ਇਹ ਧਾਰ ਨਿਹਚਲ ਧਾਮ ਅਟੱਲ ਦੀ, ਪੁਰਖ ਅਕਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ

❋

❋

ਸਰਨਾਈਆ। ਧਰਨੀ ਕਹੇ ਕੀ ਮੰਗਾਂ ਮੰਗ, ਮੋਹੇ ਦੇ ਜਣਾਈਆ। ਰਾਮ ਕਿਹਾ ਜਿਸ ਵੇਲੇ ਅਨੰਦਪੁਰੀ ਤੋਂ ਬਾਹਰ ਹੋਵੇ ਜੰਗ, ਖੰਡਾ ਖੜਗ ਸਾਰ ਟਕਰਾਈਆ। ਗੁਜਰੀ ਨੇ ਰੋ ਕੇ ਪਾਉਣੀ ਡੰਡ, ਕੂਕ ਕੂਕ ਸੁਣਾਈਆ। ਸੱਤਾਂ ਅੱਠਾਂ ਦਾਸ ਦਾਸੀਆਂ ਦਾ ਹੋਣਾ ਸੰਗ, ਚਲਣ ਵਾਹੋ ਦਾਹੀਆ। ਦਰਵਾਜ਼ਿਉਂ ਨੌ ਕਦਮ ਤੇ ਸਭ ਦਾ ਪੂਰਾ ਹੋਣਾ ਦਮ, ਸਵਾਸ ਸਾਹ ਰਹਿਣ ਕੋਇ ਨਾ ਪਾਈਆ। ਨਾਤਾ ਤੁੱਟੇ ਮਾਟੀ ਚੰਮ, ਤਨ ਵਜੂਦ ਸੰਗ ਨਾ ਕੋਇ ਨਿਭਾਈਆ। ਧਰਨੀ ਤੂੰ ਰੋ ਕੇ ਛੰਮ ਛੰਮ, ਗੋਬਿੰਦ ਚਰਨਾਂ ਸੀਸ ਦੇਣਾ ਝੁਕਾਈਆ। ਮੇਰੀ ਮੇਟ ਦੇ ਤ੍ਰਿਸ਼ਨਾ ਗ਼ਮ, ਚਿੰਤਾ ਦੇਣੀ ਚੁਕਾਈਆ। ਮੈਨੂੰ ਦੱਸ ਕੇ ਗਿਆ ਵਸ਼ਿਸ਼ਟ ਰਾਮ, ਸੰਦੇਸ਼ਾ ਇਕ ਸੁਣਾਈਆ। ਤੇਰਾ ਲਹਿਣਾ ਦੇਣਾ ਚੁਕਾਏ ਸ੍ਰੀ ਭਗਵਾਨ, ਕਲਜੁਗ ਅੰਤਮ ਵੇਖ ਵਖਾਈਆ। ਦਰ ਤੇਰੇ ਮੰਗਣ ਆਈ ਦਾਨ, ਵਸਤ ਅਮੋਲਕ ਦੇ ਵਰਤਾਈਆ। ਗੋਬਿੰਦ ਕਿਹਾ ਨੌਜਵਾਨ, ਸੂਰਬੀਰ ਸਮਝਾਈਆ। ਮੈਂ ਹੋਇਆ ਮਿਹਰਵਾਨ, ਮਹਿਬੂਬ ਨਾਲ ਮਿਲ ਕੇ ਵਸਤ ਦਿਆਂ ਵਰਤਾਈਆ। ਮੇਰੇ ਗੁਰਮੁਖ ਮੇਰੇ ਦਰ ਹੋਏ ਪਰਵਾਨ, ਪਰਵਾਨੇ ਧੁਰ ਦੇ ਹੱਥ ਫੜਾਈਆ। ਫੇਰ ਮਾਨਸ ਜਨਮ ਦਿਆਂ ਤੱਤਾਂ ਵਾਲਾ ਇਨਸਾਨ, ਹਿੰਸਾ ਵੰਡ ਨਾ ਕੋਇ ਵੰਡਾਈਆ। ਧਰਨੀ ਤੇਰੇ ਦਵਾਰੇ ਚਲ ਕੇ ਆਵਣ ਝੁਲਾਵਣ ਸਚ ਨਿਸ਼ਾਨ, ਧਰਮ ਦਵਾਰਾ ਇਕ ਪਰਗਟਾਈਆ। ਵੱਡੇ ਛੋਟੇ ਬਾਲ ਅੰਞਾਣ, ਇਕੋ ਰੰਗ ਰੰਗਾਈਆ। ਜਿਨ੍ਹਾਂ ਮੁਹੱਬਤ ਵਿਚ ਦਿਤਾ ਬਲੀਦਾਨ, ਬਲ ਦੇ ਪਿਛਲੇ ਵਿਛੜੇ ਬਾਵਨ ਧਾਰ ਨਜ਼ਰੀ ਆਈਆ। ਕੁਛ ਲਹਿਣਾ ਦੇਣਾ ਨਾਲ ਕ੍ਰਿਸ਼ਨ ਕਾਹਨ, ਸੁਦਾਮੇ ਦੇ ਸੱਜਣ ਰਹੇ ਅਖਵਾਈਆ। ਸੋ ਗੁਰਮੁਖ ਹੋਣੇ ਪਰਵਾਨ, ਬੇਪਰਵਾਹ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਧਰਨੀ ਵਹਾ ਕੇ ਅੱਖੋਂ ਨੀਰ, ਹਾਲ ਬੇਹਾਲ ਸੁਣਾਈਆ। ਗੋਬਿੰਦ ਕਿਹਾ ਕਲਜੁਗ ਵੇਖ ਵਕਤ ਅਖ਼ੀਰ, ਆਖ਼ਰ ਦਿਆਂ ਦ੍ਰਿੜਾਈਆ। ਸ਼ਾਂਤ ਰਹੇ ਨਾ ਕੋਇ ਜ਼ਮੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਚਾਰ ਵਰਨਾਂ ਨਾ ਦਿਸੇ ਧੀਰ, ਲੋਭ ਮੋਹ ਹੰਕਾਰ ਹੋਏ ਹਲਕਾਈਆ। ਸਭ ਦੇ ਪਾਟੇ ਬਾਹਰ ਦਿਸਣ ਚੀਰ, ਓਢਣ ਸੀਸ ਨਾ ਕੋਇ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਜਗਤ ਵੇਖਣ ਵਹੀਰ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਪੂਰ ਕਰਾਈਆ। ਗੁਰੂ ਗੋਬਿੰਦ ਕਿਹਾ ਆਹ ਲੈ ਜਾ ਮੇਰੀ ਪ੍ਰੀਤ, ਪ੍ਰੀਤਮ ਹੋ ਕੇ ਦਿਆਂ ਜਣਾਈਆ। ਜਿਸ ਵੇਲੇ ਕਲਜੁਗ ਵਿਚੋਂ ਸਤਿਜੁਗ ਬਦਲੀ ਰੀਤ, ਪੁਰਖ ਅਕਾਲ ਨਾਲ ਮਿਲ ਕੇ ਵੱਜੀ ਵਧਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਹੋਣਾ ਗੀਤ, ਦੂਜਾ ਨਾਦ ਨਾ ਕੋਇ ਸ਼ਨਵਾਈਆ। ਸਾਚੇ ਸੇਵਕ ਤੈਨੂੰ ਕਰਾਂ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਤੂੰ ਉਨ੍ਹਾਂ ਦੀ ਰੱਖੀਂ ਉਡੀਕ, ਨੇਤਰ ਲੋਚਨ ਅੱਖ ਖੁਲ੍ਹਾਈਆ। ਜਿਸ ਵੇਲੇ ਕਲਜੁਗ ਅੰਧੇਰਾ ਹੋਇਆ ਤਾਰੀਕ, ਸਾਚਾ ਚੰਦ ਨਾ ਕੋਇ ਚਮਕਾਈਆ। ਪਿਤਾ ਪੁੱਤ ਬਣੇ ਸ਼ਰੀਕ, ਨਾਰ ਕੰਤ ਕਰੇ ਲੜਾਈਆ। ਤਿਸ ਵੇਲੇ ਗੁਰ ਅਵਤਾਰ ਪੈਗ਼ੰਬਰ ਸਾਰੇ ਕਰਨ ਆਉਣ ਤਸਦੀਕ, ਸ਼ਹਾਦਤ ਲੋਕਮਾਤ ਭੁਗਤਾਈਆ। ਸੋ ਧਰਨੀ ਤੇਰੀ ਝੋਲੀ ਪਾਵਾਂ ਭੀਖ, ਗੁਰਮੁਖ ਗੁਰ ਗੁਰ ਆਪਣੀ ਗੋਦ ਉਠਾਈਆ। ਜਿਨ੍ਹਾਂ ਦਾ ਅੰਤਰ ਕਰਨਾਂ ਠਾਂਡਾ ਸੀਤ, ਅਗਨੀ ਤਤ ਬੁਝਾਈਆ। ਬਿਰਹੋਂ ਵਿਛੋੜੇ ਅੰਦਰ ਨਿਕਲਨੀ ਚੀਕ, ਰੋ ਰੋ ਖ਼ੁਸ਼ੀ ਬਣਾਈਆ। ਸਭ ਦੀ ਆਸਾ ਮਨਸਾ ਪੂਰੀ ਕਰਨੀ ਉਮੀਦ, ਲੇਖਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਈਆ। ਧਰਨੀ ਕਹੇ ਮੈਂ

❋

❋

ਹੋਈ ਖ਼ੁਸ਼, ਖ਼ੁਸ਼ੀਆਂ ਢੋਲਾ ਗਾਈਆ। ਪੁਰਖ ਅਕਾਲ ਸੁਹਾਉਣੀ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਗੁਰਮੁਖ ਭੇਜਣੇ ਆਪਣੇ ਸੁਤ, ਜਿਨ੍ਹਾਂ ਗੋਬਿੰਦ ਨਾਲ ਕੁੜਮਾਈਆ। ਜੋਤੀ ਧਾਰੋਂ ਪੈਣੇ ਉਠ, ਲੱਖ ਚੁਰਾਸੀ ਨਾ ਕੋਇ ਭਵਾਈਆ। ਪੁਰਖ ਅਕਾਲ ਜਾਣਾ ਤੁਠ, ਦੀਨ ਦਿਆਲ ਹੋਏ ਸਹਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਦੇ ਕੇ ਘੁੱਟ, ਬੂੰਦ ਸਵਾਂਤੀ ਆਪ ਟਪਕਾਈਆ। ਉਨ੍ਹਾਂ ਬਦਲ ਕੇ ਆਪਣਾ ਰੁਖ਼, ਮੇਰੇ ਗ੍ਰਹਿ ਜਾਣਾ ਆਈਆ। ਮੈਂ ਗੋਦੀ ਲਵਾਂ ਚੁੱਕ, ਖ਼ੁਸ਼ੀਆਂ ਨਾਲ ਉਠਾਈਆ। ਫਿਰ ਗੋਬਿੰਦ ਕੋਲੋਂ ਲਵਾਂ ਪੁਛ, ਭੇਵ ਦੱਸ ਧੁਰ ਦੇ ਮਾਹੀਆ। ਕਿਉਂ ਸਾਥੋਂ ਗਿਉਂ ਰੁਠ, ਦੂਰ ਦੁਰਾਡਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੋਬਿੰਦ ਕਿਹਾ ਨਾਲ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਜਾਹ ਵੇਖ ਆਪਣਾ ਘਰ ਬਾਰ, ਘਰਾਨਾ ਤੇਰਾ ਦਿਆਂ ਬਣਾਈਆ। ਗੁਰਮੁਖ ਮੇਰਾ ਸਦਾ ਤਿਆਰ, ਸੂਰਬੀਰ ਨਜ਼ਰੀ ਆਈਆ। ਮੈਨੂੰ ਇਕੋ ਜਿਹਾ ਪੁਰਖ ਨਾਰ, ਨਾਰੀ ਪੁਰਖ ਵੰਡ ਨਾ ਕੋਇ ਵੰਡਾਈਆ। ਇਹੋ ਸੱਤਾਂ ਅੱਠਾਂ ਦਾ ਪਰਵਾਰ, ਸੇਵਾਦਾਰ ਧੁਰ ਦਾ ਨਜ਼ਰੀ ਆਈਆ। ਇਹ ਗੁਲਸ਼ਨ ਦੀ ਬਹਾਰ, ਫੁਲਵਾੜੀ ਮਹਿਕੇ ਧੁਰਦਰਗਾਹੀਆ। ਧਰਨੀ ਤੇਰਾ ਕਰਜ਼ ਦੇਣਾ ਉਤਾਰ, ਪੂਰਬ ਲਹਿਣਾ ਝੋਲੀ ਪਾਈਆ। ਵਸ਼ਿਸ਼ਟ ਰਾਮ ਵੇਖੇ ਅੱਖ ਉਘਾੜ, ਘੜੀ ਸੁਲੱਖਣੀ ਸੋਭਾ ਪਾਈਆ। ਜਿਸ ਦੀ ਆਈ ਅੰਤਮ ਵਾਰ, ਵਾਰਤਾ ਸਭ ਦੀ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਦਏ ਵਖਾਈਆ। ਧਰਨੀ ਕਹੇ ਮੈਂ ਵੇਖਿਆ ਆਪਣਾ ਪਰਿਵਾਰਾ, ਪਰਮ ਪੁਰਖ ਦਿਤਾ ਵਖਾਈਆ। ਜਿਸ ਦਾ ਗੋਬਿੰਦ ਨਾਲ ਉਧਾਰਾ, ਸੋਹਣਾ ਝੋਲੀ ਪਾਈਆ। ਵੱਡਿਆਂ ਨਿੱਕਿਆਂ ਇਕੋ ਜਿਹਾ ਸਹਾਰਾ, ਭੇਵ ਅਭੇਦਾ ਵਿਚ ਨਾ ਕੋਇ ਰਖਾਈਆ। ਬੱਚਿਆਂ ਦਾ ਰੋਣਾ ਅਨੰਦ ਪੁਰੀ ਦਾ ਅਖ਼ੀਰ ਨਜ਼ਾਰਾ, ਨਜ਼ਰ ਵਿਚੋਂ ਨਜ਼ਰ ਦਿਤੀ ਬਦਲਾਈਆ। ਖ਼ੁਸ਼ੀਆਂ ਦਾ ਦਿਹਾੜਾ, ਗੁਰਮੁਖਾਂ ਦਾ ਅਖਾੜਾ, ਗੁਰ ਅਵਤਾਰ ਪੈਗ਼ੰਬਰਾਂ ਦਾ ਵਿਹਾਰਾ, ਧਰਮ ਦਵਾਰਾ ਧਰਤੀ ਦਿਤਾ ਸੁਹਾਈਆ। ਨਾਮ ਦਾ ਵਣਜਾਰਾ, ਪ੍ਰੇਮ ਦਾ ਸਹਾਰਾ, ਜੋਤ ਦਾ ਉਜਿਆਰਾ, ਸ਼ਬਦ ਦਾ ਨਗ਼ਾਰਾ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਸੁਣਾਈਆ। ਧਰਨੀ ਧਰਤ ਧਵਲ ਕਹੇ ਮੇਰਾ ਪੂਰਾ ਹੋਇਆ ਕੌਲ, ਇਕਰਾਰ ਪਿਛਲਾ ਰਿਹਾ ਨਾ ਰਾਈਆ। ਮੇਰੀ ਫੁਲਵਾੜੀ ਗਈ ਮੌਲ, ਮੌਲਾ ਹੋ ਕੇ ਵੇਖ ਵਖਾਈਆ। ਪੜਦਾ ਰਿਹਾ ਕੋਈ ਨਾ ਉਹਲ, ਅੰਧ ਅੰਧੇਰਾ ਦਿਤਾ ਗਵਾਈਆ। ਦੂਰ ਦੁਰਾਡਾ ਚਲ ਕੇ ਆਇਆ ਕੋਲ, ਨਿਰਗੁਣ ਆਪਣਾ ਪੰਧ ਮੁਕਾਈਆ। ਅੰਮ੍ਰਿਤ ਰਸ ਨਿਝਰ ਧਾਰਾ ਅਗੰਮੀ ਦੇ ਕੇ ਜਾਏ ਪਾਹੁਲ, ਬੂੰਦ ਸਵਾਂਤੀ ਗੋਬਿੰਦ ਆਪ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨ ਨੌਜਵਾਨ ਕਾਇਆ ਮੰਦਰ ਅੰਦਰ ਵਜਾ ਕੇ ਜਾਏ ਅਗੰਮੀ ਢੋਲ, ਸੋਈ ਸੁਰਤੀ ਆਪ ਉਠਾਈਆ। ਧਰਨੀ ਕਹੇ ਕਿਉਂ ਵੱਡਿਆਂ ਛੋਟਿਆਂ ਨਿਕਲੀ ਚੀਕ, ਬਿਹਬਲ ਹੋ ਕੇ ਕੁਰਲਾਈਆ। ਗੋਬਿੰਦ ਦੀ ਧਾਰ ਗੋਬਿੰਦ ਆਮਦ ਦੀ ਉਮੀਦ, ਅਮਲਾਂ ਤੋਂ ਬਾਹਰ ਦਏ ਵਖਾਈਆ। ਬਿਨ ਨੇਤਰਾਂ ਤੋਂ ਨਿਜ ਨੈਣ ਦੀ ਦੀਦ, ਦਰਸ਼ਨ ਇਕੋ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਧਰਨੀ ਕਹੇ ਮੈਂ ਵੇਖਿਆ ਖੇਲ ਅਪਾਰ, ਅਪਰੰਪਰ ਸਵਾਮੀ ਦਿਤਾ ਵਖਾਈਆ। ਜਿਸ ਦਾ ਰਾਹ ਤੱਕਦੀ ਰਹੀ ਜੁਗ ਚਾਰ,

❋

❋

ਚੌਕੜੀ ਆਪਣੀ ਅੱਖ ਖੁਲ੍ਹਾਈਆ। ਜਿਸ ਦੇ ਮੰਗਤੇ ਗੁਰ ਅਵਤਾਰ, ਪੈਗ਼ੰਬਰ ਸੇਵ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਭਿਖਾਰ, ਦਰ ਬੈਠੇ ਅਲਖ ਜਗਾਈਆ। ਸੋ ਕੁਦਰਤ ਦਾ ਕਾਦਰ ਵੇਖਿਆ ਵਿਚ ਸੰਸਾਰ, ਨਿਰਗੁਣ ਦਾਤਾ ਜੋਤੀ ਜਾਤਾ ਡਗਮਗਾਈਆ। ਭਗਤਾਂ ਦਾ ਲਹਿਣਾ ਦੇਣਾ ਦੇਵਣ ਆਇਆ ਉਧਾਰ, ਗੋਬਿੰਦ ਵਿਚੋਲਾ ਸ਼ਬਦੀ ਸੋਭਾ ਪਾਈਆ। ਗੁਰਬਖ਼ਸ਼ ਸਿੰਘ ਇਹ ਤੇਰਾ ਨਹੀਂ ਪੁਰਖ ਅਕਾਲ ਦਾ ਪਰਿਵਾਰ, ਪਤਿਪਰਮੇਸ਼ਵਰ ਅੰਤਰ ਅੰਤਰ ਆਤਮ ਹੋਏ ਸਹਾਈਆ। ਦਿਵਸ ਰੈਣ ਜਾਗਤ ਸੋਵਤ ਆਪਣਾ ਦਰਸ ਦਏ ਦਿਖਾਲ, ਫ਼ਰਸ਼ ਉਤੇ ਹਰਸ ਦਏ ਮਿਟਾਈਆ। ਧਰਨੀ ਉਤੇ ਧਰਮ ਦਵਾਰਾ ਸਚਖੰਡ ਦੀ ਸੱਚੀ ਬਣੀ ਰਹੇ ਧਰਮਸਾਲ, ਧੁਰ ਦਾ ਲੇਖਾ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਵੇਖੇ ਆਪਣੇ ਲਾਲ, ਦੀਨ ਦਿਆਲ ਹੋ ਕੇ ਆਪਣੀ ਗੋਦ ਉਠਾਈਆ।

੧੯ ਫੱਗਣ ਸ਼ਹਿਨਸ਼ਾਹੀ ਸੰਮਤ ੨ ਮਹਿਲ ਸਿੰਘ ਦੇ ਗ੍ਰਹਿ ਸ਼ਾਸਤਰੀ ਨਗਰ ਕਾਨਪੁਰ

ਸੋ ਪੁਰਖ ਨਿਰੰਜਣ ਦੇਵੇ ਮਾਣ, ਹਰਿ ਕਰਤਾ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਹੋਏ ਮਿਹਰਵਾਨ, ਨਿਰਗੁਣ ਦਾਤਾ ਧੁਰਦਰਗਾਹੀਆ। ਏਕੰਕਾਰਾ ਬਖ਼ਸ਼ੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਆਦਿ ਨਿਰੰਜਣ ਹੋ ਮਿਹਰਵਾਨ, ਜੋਤੀ ਜਾਤਾ ਜੋਤ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਮਰਦ ਮਰਦਾਨ, ਧੁਰ ਦਾ ਜੋਧਾ ਇਕ ਅਖਵਾਈਆ। ਅਬਿਨਾਸ਼ੀ ਕਰਤਾ ਬਣ ਕੇ ਕਾਹਨ, ਲੇਖਾ ਜਾਣੇ ਥਾਉਂ ਥਾਈਂਆ। ਪਾਰਬ੍ਰਹਮ ਹੋ ਪਰਧਾਨ, ਹੁਕਮੇ ਅੰਦਰ ਹੁਕਮ ਵਰਤਾਈਆ। ਲੇਖਾ ਜਾਣੇ ਜੀਵ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਹੁਕਮ ਸੰਦੇਸ਼ਾ ਦੇ ਕੇ ਇਕ ਫ਼ਰਮਾਨ, ਫਰਮਾਂਬਰਦਾਰ ਲਏ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਰ ਕੇ ਸਵਾਧਾਨ, ਸਚ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੋ ਆਣ, ਧੁਰ ਦਾ ਮਾਲਕ ਆਪ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਿਨ ਅੱਖਾਂ ਕਰੋ ਪਹਿਚਾਨ, ਨਿਜ ਨੇਤਰ ਅੱਖ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਵੇਖੋ ਗਿਆਨ, ਭੇਵ ਅਭੇਦ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸੁਣਾਈਆ। ਸੋ ਪੁਰਖ ਨਿਰੰਜਣ ਠਾਂਡਾ ਸੀਤਾ, ਹਰਿ ਕਰਤਾ ਆਪ ਜਣਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣੀ ਰੀਤਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਖੋਜ ਖੁਜਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਰਖੋ ਨੀਤਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੇਖ ਵਖਾਈਆ। ਝਗੜਾ ਪਿਆ ਹਸਤ ਕੀਟਾ, ਆਤਮ ਬ੍ਰਹਮ ਭੇਵ ਕੋਇ ਨਾ ਪਾਈਆ। ਤ੍ਰੈਗੁਣ ਮਾਇਆ ਪੰਜ ਤਤ ਤਪੇ ਅੰਗੀਠਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਤਿ ਧਰਮ ਦੀ ਦਿਸੇ ਕੋਈ ਨਾ ਰੀਤਾ, ਕਲਜੁਗ ਕੂੜ ਵੱਜੇ ਵਧਾਈਆ। ਤਨ ਵਜੂਦ ਕਰੇ ਨਾ ਕੋਈ ਪਤਤ ਪੁਨੀਤਾ, ਪਤਤ ਪਾਵਣ ਮੇਲ ਨਾ ਕੋਈ ਮਿਲਾਈਆ। ਰਸਨਾ ਜਿਹਵਾ ਗਾ ਗਾ ਥੱਕੇ ਰਾਮ ਸੀਤਾ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸੁਣਾਈਆ। ਹਰਿ ਪੁਰਖ ਨਿਰੰਜਣ ਕਹੇ ਵੇਖੋ ਦੀਨ ਦੁਨੀ ਦਾ ਹਾਲ, ਗੁਰ ਅਵਤਾਰ ਪੈਗ਼ੰਬਰਾਂ ਅੱਖ ਖੁਲ੍ਹਾਈਆ। ਸਾਚੀ ਦਿਸੇ ਨਾ ਕੋਇ ਧਰਮਸਾਲ, ਧਰਮ ਦਵਾਰਾ

❋

❋

ਧਰਮ ਨਾ ਕੋਇ ਪਰਗਟਾਈਆ। ਕਲਜੁਗ ਕੂੜੀ ਕਿਰਿਆ ਚਲੀ ਅਵੱਲੜੀ ਚਾਲ, ਸਾਚਾ ਮਾਰਗ ਨਜ਼ਰ ਕਿਸੇ ਨਾ ਆਈਆ। ਸਭ ਦੇ ਸਿਰ ਤੇ ਕੂਕੇ ਕਾਲ, ਕੂੜ ਨਗਾਰਾ ਰਿਹਾ ਵਜਾਈਆ। ਜੀਵ ਜੰਤ ਹੋਏ ਬੇਹਾਲ, ਸਾਧ ਸੰਤ ਰਹੇ ਕੁਰਲਾਈਆ। ਫਲ ਦਿਸੇ ਨਾ ਕਿਸੇ ਡਾਲ, ਲੱਖ ਚੁਰਾਸੀ ਸਿਮਲ ਰੂਪ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਏਕੰਕਾਰ ਕਹੇ ਗੁਰ ਅਵਤਾਰ ਪੈਗੰਬਰ ਸੁਣੋ ਸੰਦੇਸ਼ਾ ਏਕ, ਏਕੰਕਾਰਾ ਹੋ ਕੇ ਦਿਆਂ ਦ੍ਰਿੜਾਈਆ। ਸਾਚੀ ਦਿਸੇ ਕਿਸੇ ਨਾ ਟੇਕ, ਧੂੜੀ ਟਿੱਕੇ ਮਸਤਕ ਨਾ ਕੋਈ ਲਾਈਆ। ਬੁੱਧੀ ਦਿਸੇ ਨਾ ਕਿਸੇ ਬਿਬੇਕ, ਪਤਤ ਪੁਨੀਤ ਨਾ ਕੋਇ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਵਧਿਆ ਭੇਖ, ਪੜਦਾ ਓਹਲਾ ਸਕੇ ਨਾ ਕੋਇ ਉਠਾਈਆ। ਸਚ ਸਵਾਮੀ ਕਿਸੇ ਨਾ ਦਿਸੇ ਨੇਤਨ ਨੇਤ, ਨਿਜ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਆਤਮ ਪਰਮਾਤਮ ਕਰੇ ਕੋਈ ਨਾ ਹੇਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਮਾਇਆ ਮਮਤਾ ਮੋਹ ਵਿਕਾਰ ਖੇਡਨ ਖੇਡ, ਹਉਮੇ ਹੰਗਤਾ ਗੜ੍ਹ ਬਣਾਈਆ। ਜਿਸ ਕਾਰਨ ਤੁਹਾਨੂੰ ਦਿਤਾ ਭੇਜ, ਸ੍ਰਿਸ਼ਟੀ ਦੀ ਦ੍ਰਿਸ਼ਟੀ ਕਿਉਂ ਲੋਕਮਾਤ ਵਿਚ ਭਰਮ ਭੁਲਾਈਆ। ਸਾਚੀ ਮਾਣੇ ਕੋਈ ਨਾ ਸੇਜ, ਪਤਿਪਰਮੇਸ਼ਵਰ ਅੰਗ ਨਾ ਕੋਇ ਲਗਾਈਆ। ਜੋਤੀ ਜਲਵਾ ਮਿਲੇ ਨਾ ਤੇਜ, ਅੰਧ ਅੰਧੇਰੇ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਆਦਿ ਨਿਰੰਜਣ ਕਹੇ ਗੁਰ ਅਵਤਾਰ ਬਿਨ ਨੇਤਰ ਲੋਚਨ ਨੈਣ ਲਓ ਤੱਕ, ਹਰਿ ਕਰਤਾ ਆਪ ਦ੍ਰਿੜਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਪਾਂਧੀ ਬਣ ਬਣ ਗਏ ਥੱਕ, ਅੰਤ ਅਖ਼ੀਰ ਰਹੇ ਕੁਰਲਾਈਆ। ਹਕ਼ੀਕ਼ਤ ਮਿਲੇ ਕਿਸੇ ਨਾ ਹਕ, ਲਾਸ਼ਰੀਕ ਜੋੜ ਨਾ ਕੋਇ ਜੁੜਾਈਆ। ਸਾਚਾ ਵਣਜ ਕਰਾਏ ਕੋਈ ਨਾ ਹੱਟ, ਕੂੜੀ ਕਿਰਿਆ ਚਾਰੋਂ ਕੁੰਟ ਨਜ਼ਰੀ ਆਈਆ। ਨੇਤਰ ਰੋਵਣ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰਦਵਾਰ ਦੇਣ ਦੁਹਾਈਆ। ਦਰੋਹੀ ਤੇਰੇ ਨਾਮ ਕਿਰਪਾ ਕਰ ਪੁਰਖ ਸਮਰਥ, ਵਾਹਿਦ ਤੇਰੀ ਓਟ ਤਕਾਈਆ। ਝਗੜਾ ਪਿਆ ਦੀਨ ਦੁਨੀ ਜਗ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਮਨ ਵਾਸਨਾ ਲੱਗੀ ਅੱਗ, ਤ੍ਰੈਗੁਣ ਤਤ ਨਾ ਕੋਇ ਬੁਝਾਈਆ। ਬਿਨ ਕਾਅਬਿਉਂ ਕਾਇਆ ਮੰਦਰ ਅੰਦਰ ਕਰਾਏ ਕੋਇ ਨਾ ਹੱਜ, ਹਕ ਮਹਿਬੂਬ ਮਿਲਣ ਕੋਇ ਨਾ ਪਾਈਆ। ਧੁਨ ਆਤਮਕ ਸੁਣੇ ਕੋਈ ਨਾ ਨਦ, ਜਗਤ ਸੁਰੰਗੇ ਸਾਰੇ ਰਹੇ ਗਾਈਆ। ਲੇਖਾ ਜਾਣੇ ਪੁਰਖ ਸਮਰਥ, ਵਡ ਦਾਤਾ ਧੁਰਦਰਗਾਹੀਆ। ਜਿਸ ਦੀ ਮਹਿੰਮਾ ਸਦਾ ਅਕਥ, ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕੋ ਇਕ ਸੁਣਾਈਆ। ਅਬਿਨਾਸ਼ੀ ਕਰਤਾ ਕਹੇ ਸੁਣੋ ਹੁਕਮ ਫ਼ਰਮਾਨ, ਫਰਮਾਂਬਰਦਾਰਾਂ ਦਿਆਂ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕੋਲੋਂ ਗਿਆ ਗਿਆਨ, ਸਿਖਿਆ ਸਚ ਨਜ਼ਰ ਨਾ ਆਈਆ। ਕੂੜੀ ਕਿਰਿਆ ਵਧੀ ਸ਼ੈਤਾਨ, ਸ਼ਰਅ ਕਰਮ ਕਰੇ ਲੜਾਈਆ। ਦੀਆ ਬਾਤੀ ਨੂਰੀ ਜੋਤ ਜਗਾਏ ਕੋਈ ਨਾ ਆਣ, ਅੰਧ ਅੰਧੇਰ ਨਾ ਕੋਇ ਮਿਟਾਈਆ। ਸਾਚਾ ਛੰਦ ਸੁਣੇ ਨਾ ਕੋਈ ਧੁਨਕਾਨ, ਆਤਮਕ ਅੰਤਰ ਨਾ ਕੋਇ ਉਪਜਾਈਆ। ਅੰਮ੍ਰਿਤ ਰਸ ਕਿਸੇ ਨਾ ਮਿਲੇ ਪੀਣ ਖਾਣ, ਵਰਨ ਗੋਤ ਦਹਿ ਦਿਸ਼ਾ ਫਿਰੇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰਾ ਸਾਂਝੇ ਯਾਰਾ ਖੇਲ ਇਕੋ ਇਕ ਦਰਸਾਈਆ।

❋

❋

ਅਬਿਨਾਸ਼ੀ ਕਰਤਾ ਕਹੇ ਸੁਣੋ ਸਚ ਸੰਦੇਸ਼, ਸਚਖੰਡ ਦਵਾਰਿਉਂ ਦਿਆਂ ਜਣਾਈਆ। ਤੁਸੀਂ ਚਾਰ ਜੁਗ ਦੇ ਲੋਕਮਾਤ ਬਣੇ ਨਰੇਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਦੀਨਾਂ ਮਜ਼੍ਹਬਾਂ ਵਿਚ ਕਰਦੇ ਰਹੇ ਹੇਤ, ਆਤਮ ਪਰਮਾਤਮ ਖੋਜ ਖੁਜਾਈਆ। ਪੁਰਖ ਅਕਾਲ ਦੱਸਦੇ ਰਹੇ ਨੇਤਨ ਨੇਤ, ਹਰ ਘਟ ਬੈਠਾ ਡੇਰਾ ਲਾਈਆ। ਅੰਦਰ ਵੜ ਕੇ ਮੰਜ਼ਲ ਚੜ੍ਹ ਕੇ ਕਾਇਆ ਕਾਅਬੇ ਦੱਸਦੇ ਰਹੇ ਭੇਤ, ਸਾਢੇ ਤਿੰਨ ਹੱਥ ਬੰਕ ਦਵਾਰਾ ਇਕ ਸੁਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਲਮ ਸ਼ਾਹੀ ਕਾਗ਼ਜ਼ ਅੱਖਰਾਂ ਨਾਲ ਲਿਖਦੇ ਗਏ ਲੇਖ, ਕਾਤਬ ਹੋ ਕੇ ਮੇਰੀ ਸੇਵ ਕਮਾਈਆ। ਕਿਉਂ ਕਲਜੁਗ ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਵਧਿਆ ਭੇਖ, ਮਾਇਆ ਮਮਤਾ ਮੋਹ ਹੋਇਆ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਜਣਾਈਆ। ਪਾਰਬ੍ਰਹਮ ਕਹੇ ਸੁਣੋ ਹੁਕਮ ਹੁਕਮਰਾਨ, ਧੁਰਦਰਗਾਹੀ ਆਪ ਜਣਾਈਆ। ਲੋਕ ਪਰਲੋਕ ਵੇਖੋ ਮਾਰ ਧਿਆਨ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਜੋ ਕਲਮਾ ਦੇ ਕੇ ਆਏ ਕਲਾਮ, ਕਾਇਨਾਤ ਵਿਚ ਸੁਣਾਈਆ। ਜੋ ਦੱਸ ਆਏ ਸ਼ਰਅ ਇਸਲਾਮ, ਇਸਮ ਸਾਚਾ ਇਕ ਸਮਝਾਈਆ। ਜੋ ਜਪਾ ਕੇ ਆਏ ਨਾਮ, ਰਸਨਾ ਜਿਹਵਾ ਮਨ ਕਾ ਮਣਕਾ ਭਵਾਈਆ। ਜੋ ਦੇ ਕੇ ਆਏ ਪੈਗ਼ਾਮ, ਸੰਦੇਸ਼ਾ ਧੁਰਦਰਗਾਹੀਆ। ਜੋ ਕਰਕੇ ਆਏ ਇੰਤਜ਼ਾਮ, ਹੁਕਮੇ ਅੰਦਰ ਹੁਕਮ ਜਣਾਈਆ। ਕਿਉਂ ਸਦੀ ਚੌਧਵੀਂ ਸਾਰੇ ਹੋਏ ਬਦਨਾਮ, ਬਦੀ ਘਰ ਘਰ ਡੇਰਾ ਲਾਈਆ। ਹੁਕਮ ਸੰਦੇਸ਼ਾ ਦੇਵੇ ਸ੍ਰੀ ਭਗਵਾਨ, ਧੁਰ ਫ਼ਰਮਾਨਾ ਇਕ ਸੁਣਾਈਆ। ਉਠੋ ਵੇਖੋ ਜੀਵ ਜਹਾਨ, ਕਾਇਆ ਮਾਟੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣਿਆ ਹੁਕਮ ਅਗੰਮ, ਅਗੰਮੜੇ ਦਿਤਾ ਦ੍ਰਿੜਾਈਆ। ਕਲਜੁਗ ਅੰਤ ਅਖ਼ੀਰ ਸਮਝਣਾ ਆਪਣਾ ਕੰਮ, ਨਿਹਕਰਮੀ ਦਿਤਾ ਸਮਝਾਈਆ। ਅਸੀਂ ਮੰਗਦੇ ਨਹੀਂ ਕਾਇਆ ਮਾਟੀ ਚੰਮ, ਪੰਜ ਤਤ ਤਤ ਨਾ ਕੋਈ ਵਡਿਆਈਆ। ਲਹਿਣਾ ਦੇਣਾ ਨਹੀਂ ਪਵਣ ਸਵਾਸੀ ਦਮ, ਤਨ ਵਜੂਦ ਨਾ ਵੇਸ ਵਟਾਈਆ। ਕਿਰਪਾ ਕਰਨੀ ਸ੍ਰੀ ਭਗਵਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰ ਜਗਦੀਸ਼, ਜਗਦੀਸ਼ਰ ਤੇਰੇ ਹੱਥ ਵਡਿਆਈਆ। ਧੁਰ ਦੇ ਕਰਤੇ ਕਰ ਬਖ਼ਸ਼ੀਸ਼, ਰਹਿਮਤ ਮਿਹਰ ਨਜ਼ਰ ਧੁਰ ਦੀ ਝੋਲੀ ਪਾਈਆ। ਦੋ ਜਹਾਨਾਂ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵੇਖੀਏ ਠੀਕ, ਠਾਕਰ ਤੇਰੀ ਸਾਚੀ ਸੇਵ ਕਮਾਈਆ। ਦੀਨ ਦੁਨੀ ਅੰਤਰ ਨਿਰੰਤਰ ਤੱਕੀਏ ਅਤੀਤ, ਤ੍ਰੈਗੁਣ ਅੰਤਰ ਪੜਦਾ ਫੋਲ ਫੁਲਾਈਆ। ਕਵਣ ਸੰਤ ਸੁਹੇਲਾ ਜਨ ਭਗਤ ਤੇਰਾ ਗਾਵੇ ਗੀਤ, ਆਤਮ ਪਰਮਾਤਮ ਰਾਗ ਅਲਾਈਆ। ਗ੍ਰਹਿ ਗ੍ਰਹਿ ਵੇਖੇ ਮੰਦਰ ਮਸੀਤ, ਮੁੱਲਾਂ ਮੁਸਾਇਕ ਪੰਡਤ ਪਾਂਧੇ ਖੋਜ ਖੁਜਾਈਆ। ਕਵਣ ਤੇਰੀ ਮੰਨੇ ਹਦੀਸ, ਹਜ਼ਰਤ ਸੀਸ ਨਿਵਾਈਆ। ਅੰਤਰ ਆਤਮ ਰੱਖ ਕੇ ਬੈਠਾ ਉਡੀਕ, ਮਨਸਾ ਮਨਸਾ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖੀਏ ਆਪਣਾ ਜਗ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਨਿਰਗੁਣ ਧਾਰ ਜੋਤ ਸਰੂਪੀ ਜਾਈਏ ਭੱਜ, ਬਿਨ ਕਦਮਾਂ ਆਪਣਾ ਪੰਧ ਮੁਕਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤ ਸੁਹੇਲੇ ਲਈਏ ਲੱਭ, ਸੂਫ਼ੀ

❋

❋

ਸੰਤ ਫ਼ਕੀਰ ਫੋਲ ਫੁਲਾਈਆ। ਜੋ ਜਗਤ ਵਾਸਨਾ ਕੂੜੀ ਕਿਰਿਆ ਪਾਰ ਕਰ ਕੇ ਬੈਠੇ ਹੱਦ, ਦਰ ਠਾਂਡੇ ਅਲਖ ਜਗਾਈਆ। ਤੇਰਾ ਨੂਰ ਜਹੂਰ ਤੱਕਿਆ ਉਪਰ ਸ਼ਾਹ ਰਗ, ਜਗਤ ਦਵਾਰੇ ਡੇਰਾ ਢਾਹੀਆ। ਨਾਮ ਖ਼ੁਮਾਰੀ ਪੀ ਕੇ ਮਦ, ਮਧੁਰ ਧੁਨ ਸੁਣ ਕੇ ਖ਼ੁਸ਼ੀ ਮਨਾਈਆ। ਮਨ ਵਾਸਨਾ ਕਰ ਅਲੱਗ, ਸਮਰਥ ਤੇਰੇ ਦਰ ਤੇ ਬਹਿ ਕੇ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀਏ ਕਲਜੁਗ ਲੋਕਮਾਤ, ਸਦੀ ਚੌਧਵੀਂ ਅੰਤ ਅਖ਼ੀਰ ਖੋਜ ਖੁਜਾਈਆ। ਕਿਉਂ ਚਾਰ ਕੁੰਟ ਦਹਿ ਦਿਸ਼ਾ ਹੋਈ ਅੰਧੇਰੀ ਰਾਤ, ਸਾਚਾ ਨੂਰੀ ਚੰਦ ਨਾ ਕੋਇ ਚਮਕਾਈਆ। ਕਿਉਂ ਝਗੜਾ ਪਿਆ ਦੀਨ ਮਜ਼੍ਹਬ ਜਾਤ ਪਾਤ, ਕਲਮਾ ਕਾਇਨਾਤ ਹਕ ਨਾ ਕੋਇ ਸਮਝਾਈਆ। ਕਿਉਂ ਆਤਮ ਸੇਜਾ ਸੋਏ ਕੋਈ ਨਾ ਖਾਟ, ਸਚ ਸਿੰਘਾਸਣ ਨਜ਼ਰ ਕਿਸੇ ਨਾ ਆਈਆ। ਕਿਉਂ ਆਵਣ ਜਾਵਣ ਲੱਖ ਚੁਰਾਸੀ ਮੇਟੇ ਕੋਈ ਨਾ ਵਾਟ, ਤੇਰੇ ਧਰਮ ਦਵਾਰੇ ਚੜ੍ਹ ਕੇ ਤੇਰਾ ਦਰਸ਼ਨ ਪਾਈਆ। ਕਿਉਂ ਰਸਨਾ ਜਿਹਵਾ ਬੱਤੀ ਦੰਦ ਹਿੰਦੂ ਮੁਸਲਿਮ ਸਿੱਖ ਈਸਾਈ ਪੜ੍ਹ ਪੜ੍ਹ ਥੱਕੇ ਗਾਥ, ਆਤਮ ਅੰਤਰ ਨਿਜਾਨੰਦ ਪਰਮਾਨੰਦ ਵਿਚ ਨਾ ਕੋਇ ਸਮਾਈਆ। ਕਿਉਂ ਕੂੜ ਕੁੜਿਆਰਾ ਚਾਰ ਕੁੰਟ ਦਹਿ ਦਿਸ਼ਾ ਖੁਲ੍ਹਿਆ ਹਾਟ, ਮਮਤਾ ਮੋਹ ਵਿਕਾਰ ਘਰ ਘਰ ਡੇਰਾ ਲਾਈਆ। ਕਿਉਂ ਖੇਲ ਹੋਇਆ ਸਵਾਂਗੀ ਬਾਜ਼ੀਗਰ ਨਟੂਆ ਨਾਟ, ਸਾਚਾ ਰਾਹ ਨਜ਼ਰ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਅਸੀਂ ਵੇਖੀਏ ਖੇਲ ਤਮਾਸ਼, ਤਬਾ ਕੂੜੀ ਫੋਲ ਫੁਲਾਈਆ। ਪਤਿਪਰਮੇਸ਼ਵਰ ਪਰਵਰਦਿਗਾਰ ਸਾਡੀ ਪੂਰੀ ਕਰਨੀ ਆਸ, ਆਹਿਸਤਾ ਆਹਿਸਤਾ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵਿਚੋਂ ਤੇਰੇ ਭਗਤ ਕਰੀਏ ਤਲਾਸ਼, ਕਾਇਆ ਮੰਦਰ ਫੋਲ ਫੁਲਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਤੇਰੇ ਮਿਲਣ ਦੀ ਆਸ, ਪਿਆਸ ਪ੍ਰੇਮ ਵਾਲੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਲੋਕਮਾਤ ਦੀ ਧਾਰ, ਧਰਨੀ ਧਰਤ ਧਵਲ ਦਿਆਂ ਸਮਝਾਈਆ। ਸਾਚਾ ਰਿਹਾ ਨਾ ਕਿਸੇ ਪਿਆਰ, ਮੁਹੱਬਤ ਕੂੜੀ ਦਿਸੇ ਲੋਕਾਈਆ। ਨਾਤਾ ਤੁੱਟਿਆ ਕੰਤ ਭਤਾਰ, ਸੱਜਣ ਯਾਰ ਸੰਗ ਨਾ ਤੋੜ ਨਿਭਾਈਆ। ਚਾਰੋਂ ਕੁੰਟ ਹਾਹਾਕਾਰ, ਮਾਇਆ ਮਮਤਾ ਮੋਹ ਹਲਕਾਈਆ। ਜੋ ਸੰਦੇਸਾ ਦੇ ਕੇ ਆਏ ਵਾਰੋ ਵਾਰ, ਭਵਿਖਤਾਂ ਵਿਚ ਸੁਣਾਈਆ। ਸੋ ਲਹਿਣਾ ਦੇਣਾ ਲੇਖਾ ਜਾਣੇ ਆਪ ਨਿਰੰਕਾਰ, ਕੁਦਰਤ ਦਾ ਮਾਲਕ ਧੁਰਦਰਗਾਹੀਆ। ਸਦੀ ਚੌਧਵੀਂ ਅੰਤ ਅਖ਼ੀਰ ਸਭ ਦੇ ਖ਼ਾਲੀ ਦਿਸਣ ਮਜ਼ਾਰ, ਮਕਬਰੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਪੁਰਖ ਅਕਾਲ ਕਹੇ ਜਾ ਕੇ ਵੇਖੋ ਦੀਨ ਦੁਨੀ ਦੀ ਅੰਦਰੋ ਅੰਦਰ ਹਾਲਤ, ਅਹਿਵਾਲ ਪਹਿਲਾਂ ਦਿਆਂ ਜਣਾਈਆ। ਮਨ ਕਾਮਨਾ ਕੂੜੀ ਲੱਗੀ ਅਲਾਮਤ, ਆਲਮ ਇਲਮ ਸਕੇ ਨਾ ਕੋਇ ਮਿਟਾਈਆ। ਮਨ ਹੰਕਾਰੀ ਕਰੇ ਬਗ਼ਾਵਤ, ਗ੍ਰਹਿ ਗ੍ਰਹਿ ਕਰੇ ਲੜਾਈਆ। ਸਾਚਾ ਦਿਸੇ ਨਾ ਕੋਈ ਸਹੀ ਸਲਾਮਤ, ਜੋ ਸਾਹਿਬ ਮਿਲ ਕੇ ਖ਼ੁਸ਼ੀ ਮਨਾਈਆ। ਜਾ ਕੇ ਵੇਖੋ ਦੀਨ ਮਜ਼੍ਹਬ ਸਭ ਦੀ ਜ਼ਬਤ ਹੋਈ ਜ਼ਮਾਨਤ, ਅੱਖਰੀ ਨਾਮ ਸੰਗ ਨਾ ਕੋਇ ਬਣਾਈਆ। ਅੰਤ ਅਖ਼ੀਰ ਆਉਣ ਵਾਲੀ ਕਿਆਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਹੁਕਮ ਪ੍ਰਭੂ ਆਦਿ

❋

❋

ਜੁਗਾਦੀ ਸਚ, ਨਾ ਕੋਈ ਮੇਟੇ ਮੇਟ ਮਿਟਾਈਆ। ਅਸੀਂ ਲੱਖ ਚੁਰਾਸੀ ਵੇਖੀਏ ਕਾਇਆ ਮਾਟੀ ਭਾਂਡੇ ਕੱਚ, ਚਾਰੇ ਖਾਣੀ ਫੋਲ ਫੁਲਾਈਆ। ਜੋ ਮਾਰਗ ਦੀਨ ਦੁਨੀ ਆਏ ਦੱਸ, ਕਿਉਂ ਮਾਨਵ ਜਾਤੀ ਗਈ ਭੁਲਾਈਆ। ਨਿਜ ਨੇਤਰ ਖੁਲ੍ਹੇ ਕਿਸੇ ਨਾ ਅੱਖ, ਲੋਚਣ ਹੋਏ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਕਰ ਕੇ ਵੱਖ, ਕੂੜ ਘਰਾਨਾ ਰਹੇ ਵਸਾਈਆ। ਬਿਨ ਤੇਰੀ ਕਿਰਪਾ ਪੁਰਖ ਸਮਰਥ, ਸਚ ਦਵਾਰੇ ਮਿਲੇ ਨਾ ਕੋਇ ਵਡਿਆਈਆ। ਕਲਜੁਗ ਅੰਤ ਅਖ਼ੀਰ ਬੁਰਜ ਹੰਕਾਰੀ ਜਾਣਾ ਢੱਠ, ਚਾਰ ਕੁੰਟ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਤੇਰੀ ਬੇਪਰਵਾਹੀਆ। ਪੁਰਖ ਅਕਾਲ ਕਹੇ ਮੇਰਾ ਹੁਕਮ ਅਗੰਮ ਅਥਾਹ, ਆਦਿ ਜੁਗਾਦਿ ਦਿਆਂ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਬਣਾਏ ਮਲਾਹ, ਸਤਿਜੁਗ ਤਰੇਤਾ ਦੁਆਪਰ ਕਲਜੁਗ ਹੁਕਮ ਵਰਤਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਲਿਖਾ, ਸੰਦੇਸ਼ ਨਰੇਸ਼ ਧੁਰ ਫ਼ਰਮਾਨੇ ਆਪ ਸੁਣਾਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਭੁੱਲੀ ਰਾਹ, ਰਹਿਬਰ ਹੋ ਕੇ ਕਿਉਂ ਬੈਠੇ ਮੁਖ ਛੁਪਾਈਆ। ਆਪਣੇ ਆਪਣੇ ਦੀਨ ਮਜ਼੍ਹਬ ਅੰਤ ਅਖ਼ੀਰੀ ਲਓ ਬਚਾ, ਬਚਪਨ ਆਪਣੇ ਰੰਗ ਰੰਗਾਈਆ। ਇਕੋ ਢੱਈਆ ਬਾਕੀ ਦਿਸੇ ਹੁਕਮ ਦੇਣਾ ਬੇਪਰਵਾਹ, ਨਾ ਕੋਈ ਮੇਟੇ ਮੇਟ ਮਿਟਾਈਆ। ਸਭ ਦੀ ਸਫਾ ਦੇਣੀ ਉਠਾ, ਲੋਕਮਾਤ ਰਹਿਣ ਕੋਇ ਨਾ ਪਾਈਆ। ਅਗਲਾ ਜੁਗ ਚਲਣਾ ਨਵਾਂ, ਸਤਿਜੁਗ ਸਾਚੇ ਮਿਲੇ ਵਡਿਆਈਆ। ਧੁਰ ਫ਼ਰਮਾਨਾ ਇਕੋ ਕਹਿਵਾਂ, ਸੰਦੇਸਾ ਧੁਰਦਰਗਾਹੀਆ। ਅੰਤ ਅਖ਼ੀਰ ਬੇਨਜ਼ੀਰ ਪੁਰਖ ਅਕਾਲ ਦੀਨ ਦਿਆਲ ਇਕੋ ਰਹਿਵਾਂ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਭ ਦੀ ਆਤਮ ਸੇਜੇ ਸਵਾਂ, ਜੋਤੀ ਜਾਤਾ ਹੋ ਕੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਇਕੋ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖੀਏ ਬੰਦੇ ਖ਼ਾਕੀ, ਖ਼ਾਲਸ ਤੇਰਾ ਹੁਕਮ ਸਮਝਾਈਆ। ਕੀ ਖੇਲ ਹੋਣਾ ਇਤਫ਼ਾਕੀ, ਬੇਪਰਵਾਹ ਦਿਤਾ ਦ੍ਰਿੜਾਈਆ। ਔਖੀ ਮੰਜ਼ਲ ਦਿਸੇ ਘਾਟੀ, ਅਗਲਾ ਪੰਧ ਨਾ ਕੋਇ ਚੁਕਾਈਆ। ਤੇਰੀ ਯਾਦ ਕਰਦੇ ਰਹੇ ਪੁਰਖ ਅਬਿਨਾਸ਼ੀ, ਜੁਗ ਚੌਕੜੀ ਧਿਆਨ ਲਗਾਈਆ। ਤੂੰ ਨੂਰ ਨੁਰਾਨਾ ਹਰ ਘਟ ਨਿਵਾਸੀ, ਗ੍ਰਹਿ ਗ੍ਰਹਿ ਸੋਭਾ ਪਾਈਆ। ਕੁਛ ਲੇਖਾ ਸਾਡੇ ਕੋਲ ਤੇਰਾ ਗੋਬਿੰਦ ਵਾਲੀ ਪਾਤੀ, ਪਤ੍ਰਕਾ ਧੁਰ ਦੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਗੋਬਿੰਦ ਪਾਤੀ ਦੱਸੇ ਕੀ, ਕਾਗਜ ਕਲਮ ਲਿਖਣ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਜੜ੍ਹ ਉਖੇੜੀ (ਨੀਂਹ), ਲੋਕਮਾਤ ਰਹਿਣ ਨਾ ਪਾਈਆ। ਸਾਚੇ ਧਰਮ ਦਾ ਧਰਮ ਦਵਾਰੇ ਬੀਜਣਾ ਬੀ, ਉਤਪਤ ਆਪਣਾ ਨਾਮ ਕਰਾਈਆ। ਝਗੜਾ ਮੁਕਾ ਕੇ ਸਾਢੇ ਤਿੰਨ ਹੱਥ ਸੀਂ, ਮਹੱਲ ਅਟਲ ਕਰੇ ਰੁਸ਼ਨਾਈਆ। ਧਰਨੀ ਧਰਤ ਧੌਲ ਘਰਾਨਾ ਕਰ ਵਸੀਹ, ਨੌਜਵਾਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦੇ ਠਾਕਰ ਤੇਰੀ ਓਟ ਤਕਾਈਆ। ਚਿੱਠੀ ਕਹੇ ਮੇਰਾ ਲੇਖ ਪੱਤਰ, ਪੱਤਰਿਆਂ ਤੋਂ ਬਾਹਰ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਧਾਰੋਂ ਆਵੇ ਉਤਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਨੇ ਸ਼ਬਦ ਦੁਲਾਰਾ ਇਕੋ ਬਣੌਣਾ ਪੁੱਤਰ, ਪੂਤ ਸਪੂਤਾ ਨਾਉਂ ਧਰਾਈਆ। ਧੁਰਦਰਗਾਹੀ ਚੁੱਕੇ ਕੁੱਛੜ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਆਪਣੀ ਕਰਨੀ ਆਪ ਕਮਾਈਆ। ਆਪਣੀ ਕਰਨੀ ਕਰੇ ਕਰਤਾਰ, ਹਰਿ ਕਰਤਾ ਬੇਪਰਵਾਹੀਆ। ਸ਼ਬਦ ਸੁਤ ਇਕ ੳਠਾਲ, ਹੁਕਮੇਂ ਅੰਦਰ ਹੁਕਮ ਮਨਾਈਆ। ਕਲਜੁਗ ਕੂੜੀ ਕਿਰਿਆ ਲੇਖਾ ਵੇਖ ਸ਼ਾਹ ਕੰਗਾਲ, ਬਚਿਆ ਰਹਿਣ ਕੋਇ ਨਾ ਪਾਈਆ। ਭਗਤਾਂ ਦੱਸ ਸਚ ਸੱਚੀ ਧਰਮਸਾਲ, ਧੁਰ ਦਰਬਾਰਾ ਇਕ ਵਖਾਈਆ। ਜਿਸ ਗ੍ਰਹਿ ਦੀਪਕ ਜਗੇ ਬੇਮਿਸਾਲ, ਮਿਸਲ ਵਿਚ ਨਾ ਕੋਇ ਸਮਝਾਈਆ। ਦੇ ਸਕੇ ਨਾ ਕੋਇ ਅਹਿਵਾਲ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਿੱਠੀ ਦਾ ਅਨੋਖਾ ਲੇਖ, ਜਗਤ ਲਿਖਤ ਨਾ ਕੋਇ ਵਡਿਆਈਆ। ਜਿਸ ਵਿਚ ਅਗੰਮੜਾ ਭੇਤ, ਅਨੁਭਵ ਦ੍ਰਿਸ਼ਟੀ ਆਪ ਦ੍ਰਿੜਾਈਆ। ਦੀਨ ਦਿਆਲ ਭਗਤਾਂ ਕਰਨਾ ਹੇਤ, ਜੋਤੀ ਜਾਤਾ ਵੇਸ ਵਟਾਈਆ। ਸਚ ਸਵਾਮੀ ਸੁਹਾਵਣੀ ਸੇਜ, ਸਿੰਘਾਸਣ ਆਸਣ ਇਕ ਰਖਾਈਆ। ਜੋਤੀ ਜਲਵਾ ਦੇ ਕੇ ਤੇਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਰਤਾਈਆ। ਧੁਰ ਦੀ ਖੇਲ ਕਹੇ ਮੇਰਾ ਸਮਝੇ ਕੋਈ ਨਾ ਸਮਾਂ, ਸਮਾਪਤ ਹੁੰਦੀ ਵੇਖੇ ਲੋਕਾਈਆ। ਮੈਂ ਜੁਗ ਬਦਲਦੀ ਆਈ ਨਿਤ ਨਵਾਂ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਰਹਿਣ ਕੋਇ ਨਾ ਪਾਈਆ। ਮੈਂ ਸ਼ਬਦ ਧਾਰ ਬਦਲਦੀ ਆਈ ਅੱਖਰਾਂ ਵਿਚ ਦਮਾਂ, ਦਾਮਨਗੀਰ ਹੋ ਕੇ ਪੰਧ ਮੁਕਾਈਆ। ਮੈਂ ਸਦੀ ਚੌਧਵੀਂ ਫਿਰਾਂ ਨਾਲ ਚਵਾਂ, ਚਾਓ ਘਨੇਰਾ ਇਕੋ ਨਜ਼ਰੀ ਆਈਆ। ਕਰਨੀ ਕਹੇ ਮੈਂ ਵੇਖਿਆ ਕਰਤਾ, ਕੁਦਰਤ ਦਾ ਮਾਲਕ ਬੇਪਰਵਾਹੀਆ। ਜੋ ਆਦਿ ਜੁਗਾਦੀ ਖੇਲ ਕਰਦਾ, ਨਿਤ ਨਵਿਤ ਵੇਸ ਵਟਾਈਆ। ਸ਼ਬਦ ਅਗੰਮੀ ਢੋਲਾ ਪੜ੍ਹਦਾ, ਅਨਰਾਗੀ ਰਾਗ ਸੁਣਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਮਾਤ ਧਰਦਾ, ਥਿਰ ਰਹਿਣ ਕੋਇ ਨਾ ਪਾਈਆ। ਜੋ ਸਾਂਝਾ ਯਾਰ ਕਦੀਮ ਚਿਰ ਦਾ, ਜਿਸ ਦਾ ਅੰਤ ਕੋਇ ਨਾ ਪਾਈਆ। ਉਹ ਭੇਵ ਖੁਲ੍ਹਾਵੇ ਘਰ ਥਿਰ ਦਾ, ਸੰਤ ਸੁਹੇਲੇ ਆਪ ਉਠਾਈਆ। ਲੇਖਾ ਜਾਣੇ ਧੁਰ ਦੇ ਪਿਰ ਦਾ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਜਨ ਭਗਤਾਂ ਦੱਸ ਕੇ ਸਾਚਾ ਹਿਰਦਾ, ਹਰ ਘਟ ਵਸਿਆ ਨਜ਼ਰੀ ਆਈਆ। ਜਿਥੇ ਅੰਮ੍ਰਿਤ ਝਿਰਨਾ ਝਿਰਦਾ, ਬੂੰਦ ਸਵਾਂਤੀ ਇਕ ਟਪਕਾਈਆ। ਅੰਧ ਅੰਧੇਰ ਲੇਖਾ ਨਿਬੜਦਾ, ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਲਹਿਣਾ ਦੇਣਾ ਮੁਕਾ ਦੇ ਗੋਬਿੰਦ ਵਾਲੇ ਟੱਬਰ ਦਾ, ਦਾਸ ਦਾਸੀ ਸੋਭਾ ਪਾਈਆ। ਇਹ ਖੇਲ ਅਗੰਮੀ ਸ਼ੇਰ ਬੱਬਰ ਦਾ, ਜਿਸ ਦੀ ਭਬਕ ਝੱਲੇ ਨਾ ਕੋਇ ਲੋਕਾਈਆ। ਕਲਜੁਗ ਅੰਤਮ ਸਮਾਂ ਵੇਖੇ ਅਦਲ ਦਾ, ਇਨਸਾਫ਼ ਆਪਣੇ ਹੱਥ ਜਣਾਈਆ। ਕਲਜੁਗ ਅੰਦਰ ਸਤਿਜੁਗ ਜਨ ਭਗਤਾਂ ਵੇਖਣਾ ਬਦਲਦਾ, ਬਦੀ ਦਾ ਲੇਖਾ ਦਏ ਮੁਕਾਈਆ। ਪ੍ਰਭ ਦਾ ਭੇਵ ਪੌਣਾ ਕੋਈ ਮਾਣ ਨਹੀਂ ਵਡਿਆਈ ਵਾਲੀ ਅਕਲ ਦਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਪ੍ਰਭ ਦਾ ਰੂਪ ਰੰਗ ਨਹੀਂ ਕਿਸੇ ਸ਼ਕਲ ਦਾ, ਸ਼ੱਕ ਵਿਚ ਰੱਖੇ ਸਰਬ ਲੋਕਾਈਆ। ਜਿਨ੍ਹਾਂ ਦਾ ਨਾਤਾ ਜੋੜੇ ਆਤਮਾ ਪਰਮਾਤਮਾ ਤੁਅੱਲਕ ਦਾ, ਨਾਤਾ ਆਪਣੇ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਖੋਲ੍ਹਣੀ ਆਪਣੀ ਅੱਖ, ਅੱਖਰਾਂ ਤੋਂ ਬਾਹਰ ਕਰਾਂ ਪੜ੍ਹਾਈਆ। ਵੇਖਣਾ ਪੁਰਖ ਸਮਰਥ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਮਹਿੰਮਾ ਆਦਿ ਜੁਗਾਦਿ ਅਕਥ, ਕਥਨੀ ਕਥ ਨਾ ਸਕੇ ਰਾਈਆ। ਜੁਗ ਚੌਕੜੀ ਚਲਾਵੇ ਰਥ, ਬਣ ਰਥਵਾਹੀ ਸੇਵ ਕਮਾਈਆ।

❋

❋

ਕਲਜੁਗ ਅੰਤਮ ਹੋ ਪਰਗਟ, ਜੋਤੀ ਨੂਰ ਕਰੇ ਰੁਸ਼ਨਾਈਆ। ਸਚ ਦਵਾਰਾ ਖੋਲ੍ਹ ਕੇ ਹੱਟ, ਨਾਮ ਭੰਡਾਰਾ ਇਕ ਵਰਤਾਈਆ। ਸੰਤ ਸੁਹੇਲੇ ਮੇਲ ਕੇ ਸਚ, ਸੱਜਣ ਧੁਰ ਦੇ ਲਏ ਬਣਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਸੁਹਾਈਆ। ਲੇਖੇ ਲਾ ਕੇ ਪੰਜ ਤਤ ਰੱਤ, ਰਤਨ ਅਮੋਲਕ ਹੀਰੇ ਦਏ ਬਣਾਈਆ। ਗੁਰਮੁਖਾਂ ਆਪੇ ਜਾਣੇ ਮਿਤ ਗਤ, ਗ੍ਰਹਿ ਮੰਦਰ ਸੋਭਾ ਪਾਈਆ। ਦੇਵਣਹਾਰਾ ਬ੍ਰਹਮ ਮਤ, ਵਿਦਿਆ ਇਕੋ ਇਕ ਜਣਾਈਆ। ਚਰਨ ਪ੍ਰੀਤੀ ਜੋੜ ਕੇ ਨਤ, ਕੂੜੀ ਸ੍ਰਿਸ਼ਟੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਰੰਗ ਰੰਗਾਈਆ। ਰੰਗ ਕਹੇ ਮੈਂ ਭਗਤਾਂ ਜੋਗਾ, ਜੋਗੀ ਜਤੀਆਂ ਸਤੀਆਂ ਨਜ਼ਰ ਕੋਇ ਨਾ ਆਈਆ। ਪ੍ਰਭ ਦੀ ਕਿਰਪਾ ਨਾਲ ਸਦ ਰੰਗਦਾ ਰਿਹਾ ਚੋਗ਼ਾ, ਰੂਪ ਰੰਗ ਸਕੇ ਨਾ ਕੋਇ ਬਦਲਾਈਆ। ਕਲਜੁਗ ਅੰਤ ਲੱਖ ਚੁਰਾਸੀ ਵਿਚੋਂ ਥੋੜ੍ਹਿਆਂ ਦਿਤਾ ਮੌਕਾ, ਜਿਨ੍ਹਾਂ ਮਿਲ ਕੇ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪਣੇ ਰੰਗ ਰੰਗਾਈਆ। ਰੰਗ ਕਹੇ ਮੈਂ ਚੜ੍ਹਾਂ ਚਲੂਲ, ਚਾਰ ਵਰਨਾਂ ਸਮਝ ਕਿਸੇ ਨਾ ਆਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਏਕਾ ਕੰਤ ਕੰਤੂਹਲ, ਕਰਨੀ ਦਾ ਕਰਤਾ ਨਜ਼ਰੀ ਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਕਦੇ ਨਾ ਜਾਵੇ ਭੂਲ, ਭੁੱਲਿਆਂ ਮਾਰਗ ਲਾਈਆ। ਜੁਗ ਚੌਕੜੀ ਬਦਲਣਾ ਜਿਸ ਦਾ ਸਚ ਅਸੂਲ, ਅਸਲੀਅਤ ਵਿਚ ਆਪਣਾ ਹੁਕਮ ਵਰਤਾਈਆ। ਕੋਝਿਆਂ ਕਮਲਿਆਂ ਗ਼ਰੀਬ ਨਿਮਾਣਿਆਂ ਕਰੇ ਕਬੂਲ, ਜੋ ਜਨ ਚਲ ਆਏ ਸਰਨਾਈਆ। ਮਸਤਕ ਟਿੱਕਾ ਧੂੜੀ ਦੇਵੇ ਧੂਲ, ਧਰਮ ਦਵਾਰਾ ਏਕੰਕਾਰ ਇਕੋ ਇਕ ਵਖਾਈਆ। ਸਭ ਦਾ ਆਦਿ ਅੰਤ ਜੁਗਾ ਜੁਗੰਤ ਜਾਣੇ ਮੂਲ, ਮੁਰਦੇ ਮੁਰੀਦ ਆਪਣੇ ਰੰਗ ਰੰਗਾਈਆ। ਗੁਰਮੁਖ ਸਾਚੇ ਸੰਤ ਜਨ ਸਚ ਦਵਾਰਿਉਂ ਆਪਣੀ ਕਰਨੀ ਕਰਨ ਵਸੂਲ, ਦੇਵਣਹਾਰ ਧੁਰਦਰਗਾਹੀਆ। ਜਿਸ ਦਾ ਸ਼ਬਦ ਨਾਮ ਹੁਕਮ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਵੇਖਿਆ ਆਦਿ ਜੁਗਾਦੀ ਏਕ, ਏਕੰਕਾਰਾ ਨਜ਼ਰੀ ਆਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਰੱਖਦੇ ਗਏ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜਨ ਭਗਤਾਂ ਕਰੇ ਬੁੱਧ ਬਿਬੇਕ, ਬੁੱਧੀ ਆਪਣਾ ਭੇਵ ਖੁਲ੍ਹਾਈਆ। ਤ੍ਰੈਗੁਣ ਮਾਇਆ ਲਾਏ ਨਾ ਸੇਕ, ਅਗਨੀ ਤਤ ਨਾ ਕੋਇ ਬੁਝਾਈਆ। ਜਨਮ ਕਰਮ ਦੀ ਬਦਲ ਦੇਵੇ ਰੇਖ, ਮਿਹਰ ਨਜ਼ਰ ਇਕ ਉਠਾਈਆ। ਸਦਾ ਵਸੇ ਸਚਖੰਡ ਆਪਣੇ ਦੇਸ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਕਲਜੁਗ ਅੰਤ ਜੋਤੀ ਧਾਰ ਜਾ ਕੇ ਦਿਤੀ ਭੇਜ, ਗੋਬਿੰਦ ਰੰਗ ਰੰਗਾਈਆ। ਮਾਛੂਵਾੜਾ ਦੱਸ ਕੇ ਸੁਹੰਜਣੀ ਸੇਜ, ਯਾਰੜਾ ਦਏ ਸੁਹਾਈਆ। ਕੁਛ ਪੁਰੀ ਅਨੰਦ ਦਾ ਲੇਖ, ਅੰਤ ਅੰਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਪੁਰੀ ਅਨੰਦ ਕਹੇ ਮੈਨੂੰ ਯਾਦ ਆਈ ਦਿਸਿਆ ਵਕਤ ਸੁਹੇਲਾ, ਕਰਿਆ ਖੇਲ ਬੇਪਰਵਾਹੀਆ। ਰੰਗ ਚੜ੍ਹਿਆ ਗੁਰੂ ਗੁਰ ਚੇਲਾ, ਚਾਰ ਕੁੰਟ ਪਈ ਦੁਹਾਈਆ। ਸੱਜਣ ਸੰਗ ਨਾ ਕੋਇ ਅਲਬੇਲਾ, ਲੇਖਾ ਜਾਣੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਪੁਰੀ ਅਨੰਦ ਕਹੇ ਮੈਂ ਵੇਖਾਂ ਓਹ ਵਕਤ, ਸੁਹੰਜਣਾ ਨਜ਼ਰੀ

❋

❋

ਆਈਆ। ਜਿਸ ਵੇਲੇ ਗੋਬਿੰਦ ਲੇਖਾ ਦਿਤਾ ਦਾਸ ਦਾਸੀਆਂ ਫ਼ਕਤ, ਚਾਰ ਤਿੰਨ ਚਾਰ ਵੱਜੀ ਵਧਾਈਆ। ਓਹ ਬੰਸ ਸਰਬੰਸਾ ਸੋਹਣਾ ਲੱਗੇ ਜਗਤ, ਜਗਜੀਵਣ ਦਾਤਾ ਵੇਖ ਵਖਾਈਆ। ਜਿਸ ਨੂੰ ਆਦਿ ਕਹਿੰਦਾ ਭਗਤ, ਜੁਗਾਦਿ ਦਏ ਵਡਿਆਈਆ। ਲੇਖੇ ਲੱਗੇ ਬੂੰਦ ਰਕਤ, ਤਨ ਵਜੂਦ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰੀ ਅਨੰਦ ਕਹੇ ਜਿਸ ਵੇਲੇ ਦਾਸੀ ਦਾਸ ਵਿਛੜਨ ਲੱਗਾ ਪਰਿਵਾਰ, ਬੰਸ ਸੋਹਣਾ ਨਜ਼ਰੀ ਆਈਆ। ਕਿਲੇ ਤੋਂ ਬਾਹਰ ਬੋਲ ਜੈਕਾਰ, ਨਾਅਰਾ ਇਕੋ ਦਿਤਾ ਸੁਣਾਈਆ। ਉਨੀਂ ਸਾਲ ਦਾ ਨੌਜਵਾਨ, ਬੱਚੀ ਬੱਚਾ ਨਾ ਕੋਇ ਵਡਿਆਈਆ। ਉਸ ਦੇ ਅੰਤਰ ਆਈ ਵਿਚਾਰ, ਧਿਆਨ ਅੰਦਰੇ ਅੰਦਰ ਟਿਕਾਈਆ। ਗੋਬਿੰਦ ਦਾ ਸੋਹਣਾ ਦਿਸੇ ਸ਼ਿੰਗਾਰ, ਕਲਗੀ ਤੋੜਾ ਸੋਭਾ ਪਾਈਆ। ਤਨ ਸ਼ਸਤਰਾਂ ਵਾਲੇ ਹਥਿਆਰ, ਬਸਤਰ ਤਨ ਚਮਕਾਈਆ। ਕਿਸ ਵੇਲੇ ਗਲ ਇਸ ਦੇ ਪਾਵਾਂ ਇਕ ਹਾਰ, ਆਪਣੀ ਖ਼ੁਸ਼ੀ ਬਣਾਈਆ। ਚਰਨਾਂ ਉਤੇ ਕਰਾਂ ਨਿਮਸਕਾਰ, ਧੂੜੀ ਖ਼ਾਕ ਰਮਾਈਆ। ਅੱਗੋਂ ਗੋਬਿੰਦ ਸ਼ਬਦੀ ਕਰ ਪਿਆਰ, ਸਹਿਜੇ ਦਿਤਾ ਦ੍ਰਿੜਾਈਆ। ਬੱਚਿਓ ਤੁਹਾਡਾ ਮੇਰਾ ਰਿਹਾ ਉਧਾਰ, ਲਹਿਣਾ ਪੁਰਖ ਅਕਾਲ ਹੱਥ ਫੜਾਈਆ। ਜਿਸ ਵੇਲੇ ਆਵਾਂ ਦੂਜੀ ਵਾਰ, ਨਿਰਗੁਣ ਨੂਰੀ ਜੋਤ ਕਰ ਰੁਸ਼ਨਾਈਆ। ਰਾਮ ਵਸ਼ਿਸ਼ਟ ਦਾ ਲੇਖਾ ਪੂਰਾ ਕਰਨਾ ਵਿਚ ਸੰਸਾਰ, ਜੋ ਧਰਨੀ ਧਰਤ ਗਿਆ ਸਮਝਾਈਆ। ਸਭ ਦਾ ਲਹਿਣਾ ਦੇਣਾ ਦੇਵਾਂ ਵਾਰੋ ਵਾਰ, ਵਾਰਤਾ ਪਿਛਲੀ ਆਪ ਦੁਹਰਾਈਆ। ਤੁਹਾਡਾ ਇਕੱਠਾ ਕਰਾਂ ਪਰਿਵਾਰ, ਪਿਛਲੇ ਸਾਥੀ ਮੇਲ ਮਿਲਾਈਆ। ਓਨ੍ਹਾਂ ਵਿਚੋਂ ਮਹਿਲ ਸਿੰਘ ਰਹਿ ਗਿਆ ਬਾਹਰ, ਜਿਸ ਕਾਰਨ ਹਾਰ ਹੱਥ ਨਾ ਆਈਆ। ਇਹ ਖੇਲ ਅਪਰ ਅਪਾਰ, ਪ੍ਰਭ ਆਪਣੇ ਵਿਚ ਛੁਪਾਈਆ। ਸਭ ਨੂੰ ਮੰਜ਼ਲ ਪੌੜੇ ਇਕੋ ਚਾੜ੍ਹ, ਦਰ ਠਾਂਡੇ ਦਏ ਵਡਿਆਈਆ। ਅਗਲਾ ਲੇਖਾ ਹੋਰ ਕਰਤਾਰ, ਗੋਬਿੰਦ ਦਾ ਸਾਥੀ ਸ਼ਾਹ ਅਸਵਾਰ, ਜੋ ਸਗਲਾ ਸੰਗ ਬਣਾਈਆ। ਉਸ ਦਾ ਥੋੜ੍ਹਾ ਜਿਹਾ ਇਜ਼ਹਾਰ, ਲੇਖੇ ਵਿਚ ਕਰਨਾ ਜਾਹਰ, ਅਗਲਾ ਲੇਖਾ ਲਿਖੇ ਕੋਇ ਨਾ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਾਹ ਅਸਵਾਰ ਸੂਰਾ ਗੋਬਿੰਦ ਦਾ ਸਿੱਖ ਦੁਲਾਰਾ, ਨਾਮ ਗੁਪਤ ਵਿਚ ਰਖਾਈਆ। ਓਸ ਦੇ ਅੰਦਰੋਂ ਆਇਆ ਇਕ ਇਸ਼ਾਰਾ, ਫ਼ੁਰਨੇ ਵਿਚ ਮੰਗ ਮੰਗਾਈਆ। ਜੇ ਦਾਸ ਦਾਸੀਆਂ ਕੀਤਾ ਪਾਰ ਕਿਨਾਰਾ, ਮੇਰਾ ਲੇਖਾ ਦੇ ਮੁਕਾਈਆ। ਜੇ ਤੂੰ ਆਉਣਾ ਨਿਰਗੁਣ ਧਾਰ ਦੂਜੀ ਵਾਰਾ, ਮੇਰਾ ਨਾਤਾ ਜੋੜ ਜੁੜਾਈਆ। ਮੇਲ ਮੇਲਣਾ ਅਗੰਮ ਅਪਾਰਾ, ਅਲਖ ਅਗੋਚਰ ਖੇਲ ਖਿਲਾਈਆ। ਦੇਣਾ ਸੀਸ ਜਗਦੀਸ ਪਿਆਰਾ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਬਿਨਾਸ਼ੀ ਵੇਖੇ ਵਿਗਸੇ ਵੇਖਣਹਾਰਾ, ਅਭੁੱਲ ਭੁੱਲ ਕਦੇ ਨਾ ਜਾਈਆ। ਸਭ ਦਾ ਪੂਰਾ ਕਰੇ ਸ਼ਬਦੀ ਦਿਤਾ ਲਾਰਾ, ਲੇਖਾ ਲੇਖੇ ਵਿਚ ਰਖਾਈਆ। ਸੁਰਸਤੀ ਦਾ ਨੂਰ ਕਰ ਪਿਆਰਾ, ਵਸਤੀ ਭਗਤਾਂ ਵਿਚ ਬਣਾਈਆ। ਓਸੇ ਹਾਰ ਦਾ ਹਾਰ ਸ਼ਿੰਗਾਰਾ, ਸ਼ਿੰਗਾਰ ਆਪਣਾ ਹੁਕਮ ਜਣਾਈਆ। ਏਸੇ ਕਾਰਨ ਖਿੱਚ ਕੇ ਲਿਆਏ ਵਿਚ ਦਵਾਰਾ, ਦੂਜੇ ਸਮਝ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਥੇ ਓਥੇ ਦੋ ਜਹਾਨਾਂ ਪਾਵੇ ਸਾਰਾ, ਮਹਾਂਸਾਰਥੀ ਧੁਰ ਦੀ ਸੇਵਾ ਆਪਣੀ ਆਪ ਕਮਾਈਆ।

❋

❋