ਪੁਸਤਕਾਲਾਭਾਗ ੨੦

੨੦ ਫੱਗਣ ਸ਼ਹਿਨਸ਼ਾਹੀ ਸੰਮਤ ੨ ਓਮ ਪਰਕਾਸ਼ ਕਾਲਰੇ ਦੇ ਗ੍ਰਹਿ ਜੰਗ ਪੁਰਾ ਨਵੀਂ ਦਿੱਲੀ

ਜਨ ਭਗਤਾਂ ਬਖ਼ਸ਼ੇ ਚਰਨ ਧੂੜੀ, ਨਾਮ ਟਿੱਕੇ ਮਸਤਕ ਲਾਈਆ। ਨਾਤਾ ਤੁੱਟੇ ਮਮਤਾ ਮੋਹ ਵਿਕਾਰ ਆਸਾ ਕੂੜੀ, ਜੂਠ ਝੂਠ ਰਹਿਣ ਨਾ ਪਾਈਆ। ਸਚ ਪ੍ਰੀਤੀ ਰੰਗ ਚੜ੍ਹਾ ਦੇ ਤਨ ਮਾਟੀ ਖ਼ਾਕ ਗੂੜ੍ਹੀ, ਦੁਰਮਤ ਮੈਲ ਅੰਦਰੋਂ ਬਾਹਰ ਕਢਾਈਆ। ਨਾਮ ਨਿਧਾਨ ਸ੍ਰੀ ਭਗਵਾਨ ਅੰਮ੍ਰਿਤ ਰਸ ਸਚ ਦੇਵੇ ਸਰੂਰੀ, ਬਿਨ ਦੀਨ ਮਜ਼੍ਹਬ ਆਪਣੇ ਰੰਗ ਰੰਗਾਈਆ। ਸਵੱਛ ਸਰੂਪ ਸ਼ਾਹੋ ਭੂਪ ਏਕੰਕਾਰ ਦਿਸੇ ਹਾਜ਼ਰ ਹਜ਼ੂਰੀ, ਨਿਰਗੁਣ ਨਿਰੰਕਾਰ ਨਿਰਾਕਾਰ ਸਨਮੁਖ ਹੋ ਕੇ ਸੋਭਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਭਗਤ ਸੁਹੇਲੇ ਤਾਰੇ ਜ਼ਰੂਰੀ, ਜ਼ਰੂਰਤ ਜਗਤ ਜਨਮ ਜੁਗ ਚੌਕੜੀ ਪੂਰਬ ਵੇਖ ਵਖਾਈਆ। ਗੁਰਮੁਖਾਂ ਕਰੇ ਬੁੱਧ ਬਿਬੇਕ ਮਨ ਮਤ ਬੁਧ ਮੂਰਖ ਰਹੇ ਨਾ ਕੋਇ ਮੂੜ੍ਹੀ, ਸੁਚੱਜੇ ਧੁਰ ਦੇ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਸਿੰਘ ਦੇ ਘਰ ਸ਼ਕੂਰ ਬਸਤੀ ਨਵੀਂ ਦਿੱਲੀ

ਜਨ ਭਗਤਾਂ ਬਖ਼ਸ਼ੇ ਨਾਮ ਨਿਧਾਨ ਸਤਿ, ਸਤਿ ਸਤਿ ਦਇਆ ਕਮਾਈਆ। ਬਿਨ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਦੇ ਕੇ ਬ੍ਰਹਮ ਮਤ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਭੇਵ ਦਏ ਖੁਲ੍ਹਾਈਆ। ਭਾਗ ਲਗਾ ਕੇ ਤਨ ਵਜੂਦ ਕਾਇਆ ਮਾਟੀ ਸਾਢੇ ਤਿੰਨ ਹੱਥ ਕੱਚ, ਕੰਚਨ ਗੜ੍ਹ ਮਹੱਲ ਅਟਲ ਚੜ੍ਹ, ਸਚ ਦਵਾਰੇ ਖੜ੍ਹ, ਘਰ ਇਕੋ ਦਏ ਸਮਝਾਈਆ। ਮਨੂਆ ਜਗਤ ਵਾਸਨਾ ਦਹਿ ਦਿਸ਼ਾ ਚਾਰ ਕੁੰਟ ਨਾ ਜਾਏ ਨੱਚ, ਸ਼ਬਦੀ ਡੋਰੀ ਇਕੋ ਨਾਮ ਬੰਧਾਈਆ। ਇਕੋ ਨਾਮ ਜੈਕਾਰਾ ਸਚ ਦਵਾਰਾ ਇਕੋ ਦੱਸ ਅਲੱਖ, ਅਲਖ ਅਗੋਚਰ ਅਗੰਮ ਅਥਾਹ ਆਪਣੀ ਦਇਆ ਕਮਾਈਆ। ਭੇਵ ਖੁਲ੍ਹਾਏ ਗ੍ਰਹਿ ਮੰਦਰ ਹਰ ਘਟ, ਪੜਦਾ ਓਹਲਾ ਬਣ ਵਿਚੋਲਾ ਧੁਰ ਦਾ ਸੋਹਲਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਮੇਲੇ ਸਹਿਜ ਸੁਭਾਈਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੨ ਸਵਰਣ ਸਿੰਘ ਦੇ ਗ੍ਰਹਿ ਪਿੰਡ ਖੇੜੀ ਜ਼ਿਲਾ ਪਟਿਆਲਾ

ਜਨ ਭਗਤਾਂ ਹੋਏ ਕਿਰਪਾਲ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਵਖਾਏ ਸੱਚੀ ਧਰਮਸਾਲ, ਬੰਕ ਦਵਾਰਾ ਏਕੰਕਾਰਾ ਇਕੋ ਦਏ ਵਡਿਆਈਆ। ਚਰਨ ਪ੍ਰੀਤੀ ਸਾਚੀ ਰੀਤੀ ਦੱਸੇ ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਬੈਠੇ ਸੀਸ ਨਿਵਾਈਆ। ਜੁਗ ਚੌਕੜੀ ਨਿਤ ਨਵਿਤ ਜੋ ਬਦਲਦਾ ਆਇਆ ਚਾਲ, ਚਾਲ ਨਿਰਾਲੀ ਜੋਤ ਅਕਾਲੀ ਅਕਲ ਕਲਧਾਰੀ ਆਪਣੀ ਬਣਤ ਜਣਾਈਆ। ਮੁਰਸ਼ਦ ਹੋ ਕੇ ਮੁਰੀਦਾਂ ਵੇਖੇ ਹਾਲ, ਮੁੱਦਤਾਂ ਦੇ ਵਿਛੜੇ ਵਿਛੋੜੇ ਵਿਚੋਂ ਆਪਣੇ ਨਾਲ ਮਿਲਾਈਆ। ਸਭ ਦੀ ਲੇਖੇ ਲਾਏ ਪੂਰਬ ਜਨਮ ਕਰਮ ਦੀ ਕੀਤੀ ਘਾਲ, ਮਿਹਰਵਾਨ ਹਰਿ ਨਜ਼ਰ ਬਿਨ ਨੈਣ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਸਾਚੇ ਰੰਗ ਆਪ ਰੰਗਾਈਆ।

❋

❋

੨੦ ਫੱਗਣ ਸ਼ਹਿਨਸ਼ਾਹੀ ਸੰਮਤ ੨ ਸਵਰਨ ਸਿੰਘ ਦੇ ਗ੍ਰਹਿ ਅਰਜਨ ਨਗਰ ਜਲੰਧਰ

ਜਨ ਭਗਤਾਂ ਪ੍ਰਭ ਦੇਵੇ ਆਦਿ ਜੁਗਾਦੀ ਏਕਾ ਜੋਗ, ਜੁਗ ਚੌਕੜੀ ਬਦਲੀ ਵੇਖੇ ਜਗਤ ਲੋਕਾਈਆ। ਸਾਚੇ ਸੰਤਾਂ ਕਰ ਕੇ ਧੁਰ ਸੰਯੋਗ, ਆਤਮ ਪਰਮਾਤਮ ਲੇਖਾ ਸਹਿਜ ਸੁਭਾਈਆ। ਗੁਰਮੁਖਾਂ ਕੱਟ ਕੇ ਆਤਮ ਹਉਮੇ ਰੋਗ, ਹੰ ਬ੍ਰਹਮ ਦਏ ਸਮਝਾਈਆ। ਗੁਰਸਿੱਖਾਂ ਕਰ ਪਰਕਾਸ਼ ਨਿਰਮਲ ਜੋਤ, ਵਰਨ ਗੋਤ ਡੇਰਾ ਢਾਹੀਆ। ਮੌਜੀਆਂ ਦੱਸ ਕੇ ਆਪਣੀ ਮੌਜ, ਮਜਲਸ ਆਪਣੇ ਨਾਲ ਰਖਾਈਆ। ਨਿਰਗੁਣ ਨਿਰਾਧਾਰ ਨਿਰਾਕਾਰ ਸ਼ਬਦੀ ਦੱਸ ਕੇ ਆਪਣੀ ਗੋਝ, ਜਗਤ ਵਿਦਿਆ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੱਸਣਹਾਰਾ ਇਕ ਸਲੋਕ, ਸੋਹਲਾ ਢੋਲਾ ਬਣ ਵਿਚੋਲਾ ਆਪਣਾ ਆਪ ਸੁਣਾਈਆ। ਜਨ ਭਗਤਾਂ ਦੇਵੇ ਨਾਮ ਅਨਡਿਠੀ ਵਥ, ਵਸਤੂ ਬਾਹਰ ਨਜ਼ਰ ਕਿਸੇ ਨਾ ਆਈਆ। ਜਿਸ ਦੀ ਮਹਿੰਮਾ ਗੁਰ ਅਵਤਾਰ ਪੈਗ਼ੰਬਰ ਗਏ ਦੱਸ, ਦਸ ਅੱਠ ਵੰਡ ਵੰਡਾਈਆ। ਸੋ ਭਗਤ ਸੁਹੇਲੇ ਭਗਤੀ ਅੰਦਰ ਮੇਲੇ ਹੱਸ ਹੱਸ, ਹਸਤੀ ਵਿਚ ਮਸਤੀ ਨਾਮ ਖ਼ੁਮਾਰੀ ਦਏ ਚੜ੍ਹਾਈਆ। ਕਲਜੁਗ ਕੂੜੀ ਕਿਰਿਆ ਮਾਇਆ ਮੋਹ ਵਿਕਾਰ ਖੇੜਾ ਕਰ ਕੇ ਭੱਠ, ਅਗਨੀ ਤਤ ਦਏ ਬੁਝਾਈਆ। ਸਚ ਕਿਨਾਰਾ ਏਕੰਕਾਰਾ ਇਕੋ ਦੱਸੇ ਤਟ, ਨਈਆ ਨੌਕਾ ਨਾਮ ਇਕੋ ਇਕ ਸਮਝਾਈਆ। ਦਰ ਆਇਆ ਦੁਰਮਤ ਮੈਲ ਦੇਵੇ ਕੱਟ, ਨਾਮ ਨਿਧਾਨਾ ਸ੍ਰੀ ਭਗਵਾਨਾ ਤੀਰ ਅਣਿਆਲਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੋ ਪੁਰਖ ਨਿਰੰਜਣ ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਭਵ ਸਾਗਰ ਕਾਇਆ ਗਾਗਰ ਵਿਚੋਂ ਪਾਰ ਕਰਾਈਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੨ ਗੁਰਚਰਨ ਸਿੰਘ ਦੇ ਗ੍ਰਹਿ ਪਿੰਡ ਜਟੂਆ ਜ਼ਿਲਾ ਸੰਗਰੂਰ

ਜਨ ਭਗਤਾਂ ਆਪਣਾ ਦੱਸੇ ਸਚ ਘਰਾਣਾ, ਗਹਿਰ ਗੰਭੀਰ ਬੇਨਜ਼ੀਰ ਪੜਦਾ ਓਹਲਾ ਦਏ ਚੁਕਾਈਆ। ਜਿਸ ਗ੍ਰਹਿ ਧੁਰ ਦਾ ਝੁਲਦਾ ਸਚ ਨਿਸ਼ਾਨਾ, ਨਿਸ਼ਾਵਰ ਗੁਰ ਅਵਤਾਰ ਪੈਗ਼ੰਬਰ ਆਪਣਾ ਆਪ ਕਰਾਈਆ। ਇਕੋ ਨੂਰ ਜੋਤ ਪਰਕਾਸ਼ ਸ੍ਰੀ ਭਗਵਾਨਾ, ਭਾਗ ਹਿੱਸਾ ਦੂਜਾ ਵੰਡ ਨਾ ਕੋਇ ਵੰਡਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਰੂਪ ਦਿਸੇ ਕਾਹਨਾ, ਨਾਮ ਬੰਸਰੀ ਅਗੰਮ ਅਥਾਹ ਇਕੋ ਇਕ ਸੁਣਾਈਆ। ਨਿਰਾਕਾਰਾ ਨਰ ਨਿਰੰਕਾਰਾ ਨਿਆਰਾ ਦਿਸੇ ਰਾਮਾ, ਰਮੱਈਆ ਰਾਮ ਸਭ ਨੂੰ ਰਿਹਾ ਸਮਝਾਈਆ। ਸੋ ਲਹਿਣਾ ਦੇਣਾ ਲੇਖਾ ਜਾਣੇ ਕਲਜੁਗ ਜੀਵ ਜਗਤ ਜਹਾਨਾ, ਜਾਗਰਤ ਜੋਤ ਕਰ ਰੁਸ਼ਨਾਈਆ। ਜਨ ਭਗਤ ਵੇਖੇ ਲੋਕਮਾਤ ਮਾਰ ਧਿਆਨਾ, ਸਾਚੇ ਸੰਤਾਂ ਪੜਦਾ ਆਪ ਉਠਾਈਆ। ਗੁਰਮੁਖਾਂ ਦੇ ਕੇ ਆਤਮ ਪਰਮਾਤਮ ਧੁਰ ਦਾ ਗਾਣਾ, ਨਾਦ ਅਨਾਦੀ ਨਾਦ ਸੁਣਾਈਆ। ਗੁਰਸਿੱਖਾਂ ਬਣ ਕੇ ਜਾਣੀ ਜਾਣਾ, ਅਨਜਾਣਤ ਆਪਣਾ ਭੇਵ ਖੁਲ੍ਹਾਈਆ। ਕੂੜੀ ਕਿਰਿਆ ਮਾਇਆ ਮਮਤਾ ਗੜ੍ਹ ਤੋੜ ਅਭਿਮਾਨਾ, ਸਾਚਾ ਮਾਰਗ ਇਕ ਵਖਾਈਆ। ਸ਼ਰਅ ਰਹੇ ਨਾ ਕੋਇ ਸ਼ੈਤਾਨਾ, ਸ਼ਰੀਅਤ ਅਸਲੀਅਤ ਵਿਚੋਂ ਸਮਝਾਈਆ। ਅੰਮ੍ਰਿਤ ਰਸ ਦੇ ਕੇ ਪੀਣਾ ਖਾਣਾ, ਕੂੜੀ ਕਿਰਿਆ ਅਗਨ ਬੁਝਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਮਹਿਬੂਬ ਭਗਤ

❋

❋

ਵਛਲ ਸ੍ਰੀ ਭਗਵਾਨਾ, ਪੁਰਖ ਅਕਾਲਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣਾ, ਜਾਨਤ ਅਨਜਾਨਤ ਅਨਡਿੱਠ ਆਪਣੀ ਖੇਲ ਕਰਾਈਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੨ ਕਰਮ ਸਿੰਘ ਦੇ ਗ੍ਰਹਿ ਪਿੰਡ ਭਗਵਾਨ ਪੁਰਾ ਜ਼ਿਲਾ ਜਲੰਧਰ

ਜਨ ਭਗਤਾਂ ਮੰਜ਼ਲ ਦੇ ਕੇ ਅਗੰਮੀ ਚੋਟੀ, ਚੇਟਕ ਆਪਣਾ ਆਪ ਲਗਾਈਆ। ਕਰ ਪਰਕਾਸ਼ ਨਿਰਮਲ ਜੋਤੀ, ਜੋਤ ਜੋਤ ਰੁਸ਼ਨਾਈਆ। ਅੰਤਰ ਕੱਢ ਕੇ ਵਾਸਨਾ ਖੋਟੀ, ਖੋਟੇ ਖਰੇ ਲਵਾਂ ਬਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਗ੍ਰਹਿ ਬਣਾ ਕੇ ਗੋਤੀ, ਵਰਨ ਬਰਨ ਡੇਰਾ ਢਾਹੀਆ। ਗੁਰਮੁਖ ਆਤਮ ਰਹੇ ਕੋਈ ਨਾ ਸੋਤੀ, ਸ਼ਬਦ ਇਸ਼ਾਰੇ ਨਾਲ ਉਠਾਈਆ। ਨਾਮ ਨਿਧਾਨ ਸੁਣਾ ਕੇ ਧੁਰ ਸਲੋਕੀ, ਸੁਲਹਕੁਲ ਦਿਆਂ ਮਿਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਸੂਫ਼ੀ ਸੰਤ ਫ਼ਕੀਰ ਮਾਣਕ ਮੋਤੀ, ਅਨਮੁਲੜਾ ਲਾਲ ਆਪਣੀ ਝੋਲੀ ਪਾਈਆ। ਜਿਸ ਦੀ ਸ਼ਹਾਦਤ ਦਿਵਸ ਰੈਣ ਦੇਵੇ ਰਵਦਾਸ ਚਮਿਆਰਾ ਮੋਚੀ, ਮੌਜੂਦਾ ਹੋ ਕੇ ਆਪਣੀ ਕਾਰ ਕਮਾਈਆ। ਸਾਹਿਬ ਸਮਰਥ ਓਨ੍ਹਾਂ ਬਣਿਆ ਖੋਜੀ, ਜਿਨ੍ਹਾਂ ਦਾ ਮਾਲਕ ਇਕੋ ਚੋਜੀ, ਪ੍ਰੀਤਮ ਮਿਲ ਕੇ ਵੱਜੇ ਵਧਾਈਆ। ਹਉਮੇ ਦਾ ਰਹੇ ਕੋਈ ਨਾ ਰੋਗੀ, ਚਿੰਤਾ ਗ਼ਮ ਰਹੇ ਨਾ ਸੋਗੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਧੁਰ ਸੰਜੋਗੀ, ਵਿਯੋਗ ਜਨਮ ਜਨਮ ਦਾ ਗਏ ਗਵਾਈਆ।

੨੧ ਫੱਗਣ ਸ਼ਹਿਨਸ਼ਾਹੀ ਸੰਮਤ ੨ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਸ਼ਰੀਫ਼ ਗੜ੍ਹ ਜ਼ਿਲਾ ਕਰਨਾਲ

ਜਨ ਭਗਤ ਕਹਿਣ ਪ੍ਰਭ ਕੂੜੀ ਕਿਰਿਆ ਕਲਜੁਗ ਮੇਟ ਦੇ ਦੁੱਖ, ਮਾਇਆ ਮਮਤਾ ਮੋਹ ਵਿਕਾਰ ਦੇ ਗਵਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਜਗਤ ਵਾਸਨਾ ਪੂਰੀ ਕਰ ਭੁੱਖ, ਤ੍ਰੈਗੁਣ ਅਤੀਤੇ ਠਾਂਡੇ ਸੀਤੇ ਆਪਣੀ ਦਇਆ ਕਮਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਨਿਰਗੁਣ ਨਿਰਵੈਰ ਆਪਣੀ ਗੋਦੀ ਚੁੱਕ, ਪਰਮ ਪੁਰਖ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਏਕਾ ਇਹਨਾਂ ਆਪਣੇ ਨਾਮ ਦੀ ਦੱਸ ਤੁਕ, ਪਾਰਬ੍ਰਹਮ ਬ੍ਰਹਮ ਮੇਲਾ ਲੈ ਮਿਲਾਈਆ। ਝਗੜਾ ਰਹੇ ਨਾ ਚਾਰ ਕੁੰਟ ਦਹਿ ਦਿਸ਼ਾ ਮਾਨਵ ਮਨੁੱਖ, ਮਾਨਸ ਆਪਣਾ ਪੜਦਾ ਦੇ ਉਠਾਈਆ। ਸਦੀ ਚੌਧਵੀਂ ਅੰਤ ਅਖ਼ੀਰ ਕਲਜੁਗ ਕੂੜੀ ਕਿਰਿਆ ਪੈਂਡਾ ਜਾਏ ਮੁਕ, ਸਤਿਜੁਗ ਸਾਚਾ ਧਰਮ ਦਰ ਦਵਾਰੇ ਲੈ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਮਰਥ ਸਵਾਮੀ ਅੰਤਰਜਾਮੀ ਦਰ ਤੇਰੇ ਆਸ ਰਖਾਈਆ। ਜਨ ਭਗਤ ਕਹਿਣ ਪ੍ਰਭ ਆਪਣੀ ਸ੍ਰਿਸ਼ਟੀ ਅੰਦਰ ਆ ਕੇ ਵੇਖ, ਕਲਜੁਗ ਕੂੜ ਰਿਹਾ ਕੁਰਲਾਈਆ। ਜੂਠ ਝੂਠ ਵਧਿਆ ਭੇਖ, ਸਤਿ ਧਰਮ ਨਿਸ਼ਾਨ ਨਾ ਕੋਈ ਝੁਲਾਈਆ। ਮਮਤਾ ਮੋਹ ਵਿਕਾਰ ਵਧਿਆ ਹੇਤ, ਗੜ੍ਹ ਹੰਕਾਰ ਨਾ ਕੋਇ ਤੁੜਾਈਆ। ਤੇਰਾ ਦਰਸ

❋

❋

ਕੋਈ ਪਾਏ ਨਾ ਨੇਤਨ ਨੇਤ, ਨਿਜ ਨੇਤਰ ਲੋਚਣ ਨੈਣ ਅੱਖ ਨਾ ਕੋਈ ਖੁਲ੍ਹਾਈਆ। ਜੋ ਗੁਰ ਅਵਤਾਰ ਪੈਗ਼ੰਬਰ ਸਤਿਜੁਗ ਤਰੇਤਾ ਦੁਆਪਰ ਕਲਜੁਗ ਦਿਤੇ ਭੇਜ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗਏ ਲਿਖਾਈਆ। ਤਿਨ੍ਹਾਂ ਮਿਲ ਕੇ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਤੇਰੀ ਮਾਣੇ ਕੋਈ ਨਾ ਅਗੰਮੀ ਸੇਜ, ਸਚਖੰਡ ਦਵਾਰ ਏਕੰਕਾਰ ਨਜ਼ਰ ਕਿਸੇ ਨਾ ਆਈਆ। ਕਿਰਪਾ ਨਿਧਾਨ ਹੋ ਕੇ ਵੇਖ ਲੋਕਮਾਤ ਆਪਣਾ ਦੇਸ, ਧਰਨੀ ਧਰਤ ਧਵਲ ਨੇਤਰ ਰੋ ਰੋ ਰਹੀ ਕੁਰਲਾਈਆ। ਪਿਤਾ ਪੂਤ ਨਾ ਰਿਹਾ ਹੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਜਨ ਭਗਤ ਕਹਿਣ ਦੀਨ ਦੁਨੀ ਦੀ ਸੁਣ ਪੁਕਾਰ, ਨਿਉਂ ਨਿਉਂ ਸੀਸ ਨਿਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਏ ਦੁਖਿਆਰ, ਵਿਭਚਾਰ ਕਰੇ ਲੜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕਰਨ ਹਾਹਾਕਾਰ, ਧੁਰ ਦਾ ਧਰਮ ਨਾ ਕੋਇ ਪਰਗਟਾਈਆ। ਕਾਗ਼ਜ਼ ਕਲਮ ਸ਼ਾਹੀ ਲੇਖਾ ਲਿਖ ਕੇ ਗਏ ਨਿਰਗੁਣ ਸਰਗੁਣ ਤੇਰੀ ਧਾਰ, ਬੋਧ ਅਗਾਧ ਸ਼ਬਦ ਨਾਦ ਸ਼ਨਵਾਈਆ। ਸਰਗੁਣ ਦਾ ਲਹਿਣਾ ਦੇਣਾ ਸਕੇ ਨਾ ਕੋਇ ਵਿਚਾਰ, ਬੁੱਧੀ ਬਿਬੇਕ ਨਾ ਕੋਇ ਕਰਾਈਆ। ਮਨ ਵਾਸਨਾ ਕੂੜੀ ਕਿਰਿਆ ਹਉਮੇ ਹੰਗਤਾ ਵਧਿਆ ਹੰਕਾਰ, ਭਗਤ ਪ੍ਰੇਮ ਪਾਰਬ੍ਰਹਮ ਤੇਰਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਸਚ ਦਵਾਰ ਇਕੋ ਤੇਰਾ ਨਜ਼ਰੀ ਆਈਆ। ਜਨ ਭਗਤ ਕਹਿਣ ਪ੍ਰਭ ਸਦੀ ਚੌਧਵੀਂ ਵੇਖ ਅੰਤ ਅਖ਼ੀਰ, ਆਖ਼ਰ ਤੇਰਾ ਧਿਆਨ ਲਗਾਈਆ। ਮਾਨਵ ਜਾਤੀ ਅੰਦਰੋਂ ਬਦਲ ਗਈ ਜ਼ਮੀਰ, ਜਾਹਰ ਜਹੂਰ ਤੇਰਾ ਦਰਸ ਕੋਇ ਨਾ ਪਾਈਆ। ਸ਼ਰਅ ਸ਼ਰੀਅਤ ਕਟੇ ਨਾ ਕੋਇ ਜ਼ੰਜੀਰ, ਹਿੰਦੂ ਮੁਸਲਿਮ ਸਿੱਖ ਈਸਾਈ ਝਗੜਾ ਪਿਆ ਥਾਉਂ ਥਾਈਂਆ। ਅੰਮ੍ਰਿਤ ਰਸ ਨਿਝਰ ਝਿਰਨਾ ਝਿਰੇ ਕੋਇ ਨਾ ਨੀਰ, ਬੂੰਦ ਸਵਾਂਤੀ ਮੁਖ ਨਾ ਕੋਇ ਚੁਆਈਆ। ਹਉਮੇਂ ਹੰਗਤਾ ਸ੍ਰਿਸ਼ਟੀ ਲੱਗੀ ਪੀੜ, ਦੀਨਾਂ ਅਨਾਥਾਂ ਗ਼ਰੀਬ ਨਿਮਾਣਿਆਂ ਦਰਦ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਦਵਾਰੇ ਧੁਰ ਦਰਬਾਰੇ ਦਰ ਤੇਰੇ ਅਲਖ ਜਗਾਈਆ।

੨੧ ਫੱਗਣ ਸ਼ਹਿਨਸ਼ਾਹੀ ਸੰਮਤ ੨ ਸੰਤਾ ਸਿੰਘ ਦੇ ਗ੍ਰਹਿ ਪਿੰਡ ਸ਼ਰੀਫ਼ ਗੜ੍ਹ ਜ਼ਿਲਾ ਕਰਨਾਲ

ਪੁਰਖ ਅਕਾਲ ਕਹੇ ਜਨ ਭਗਤ ਨਾ ਕਰ ਗਿਰਿਆਜ਼ਾਰ, ਗ੍ਰਹਿ ਗ੍ਰਹਿ ਵੇਖ ਵਖਾਈਆ। ਅੰਤ ਅਖ਼ੀਰ ਬੇਨਜ਼ੀਰ ਪਾਵਾਂ ਸਾਰ, ਸਰਬ ਕਲਾ ਸਮਰਥ ਮਹਿੰਮਾ ਅਕਥ ਦਿਆਂ ਦ੍ਰਿੜਾਈਆ। ਕੂੜੀ ਕਿਰਿਆ ਰਹਿਣ ਨਾ ਦੇਵਾਂ ਵਿਚ ਸੰਸਾਰ, ਮਾਇਆ ਮਮਤਾ ਮੋਹ ਵਿਕਾਰ ਦਿਆਂ ਮਿਟਾਈਆ। ਲਹਿਣਾ ਦੇਣਾ ਪੂਰਬ ਲੇਖਾ ਚੁਕਾਵਾਂ ਗੁਰੂ ਅਵਤਾਰ ਪੈਗ਼ੰਬਰਾਂ ਕੋਲੋਂ ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਫੋਲ ਫੁਲਾਈਆ। ਕਿਉਂ ਦੀਨ ਦੁਨੀ ਦੀਨਾਂ ਮਜ਼੍ਹਬਾਂ ਵਾਲੀ ਗਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਇਸ਼ਟ ਦੇਵ ਅੰਦਰ ਮਿਲੇ ਨਾ ਮੀਤ ਮੁਰਾਰ, ਮੰਤਰ ਨਿਰੰਤਰ ਸਚ ਨਾ ਕੋਇ ਸਮਝਾਈਆ। ਸਾਚਾ ਢੋਲਾ ਬਣ ਵਿਚੋਲਾ ਸ਼ਬਦੀ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਸੁਣਾਈਆ। ਪੁਰਖ ਅਕਾਲ ਕਹੇ ਜਨ ਭਗਤੋ ਪ੍ਰਭ ਵੇਖਣਹਾਰਾ ਲੋਕਮਾਤ, ਦੋ ਜਹਾਨਾਂ ਖੋਜ ਖੁਜਾਈਆ।

❋

❋

ਅੰਤ ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸੋਹੰ ਗਾਥ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਝਗੜਾ ਰਹੇ ਨਾ ਦੀਨ ਮਜ਼੍ਹਬ ਜਾਤ ਪਾਤ, ਊਚ ਨੀਚ ਰਾਓ ਰੰਕ ਇਕੋ ਰੰਗ ਰੰਗਾਈਆ। ਸਰਬ ਜੀਆਂ ਦਾ ਸਾਂਝਾ ਦਿਸੇ ਏਕੰਕਾਰ ਇਕ ਇਕੱਲਾ ਕਮਲਾਪਾਤ, ਪਰਵਰਦਿਗਾਰ ਸਾਂਝਾ ਯਾਰ ਦੋ ਜਹਾਨਾਂ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਰਖਦੇ ਗਏ ਆਸ, ਸੋ ਸਵਾਮੀ ਅੰਤਰਜਾਮੀ ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਜਨ ਭਗਤਾਂ ਬੁਝਾਏ ਜਨਮ ਕਰਮ ਦੀ ਲੱਗੀ ਪਿਆਸ, ਤ੍ਰਿਸ਼ਨਾ ਤ੍ਰਿਖਾ ਤ੍ਰਿਪਤ ਵਿਚ ਬਦਲਾਈਆ। ਨਿਰਗੁਣ ਨੂਰ ਜੋਤੀ ਜਾਤਾ ਕਰ ਪਰਕਾਸ਼, ਕਲਜੁਗ ਅੰਧ ਅਗਿਆਨ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲੇਖੇ ਲਾਵੇ ਪਵਣ ਸਵਾਸ, ਸਾਹ ਸਾਹ ਜੋ ਹਰਿ ਹਰਿ ਰਹੇ ਧਿਆਈਆ। ਪੁਰਖ ਅਕਾਲ ਕਹੇ ਜਨ ਭਗਤ ਵੇਲਾ ਵਕਤ ਵੇਖ ਅੰਤ, ਅੰਤਸ਼ਕਰਨ ਪ੍ਰਭ ਸਭ ਦਾ ਵੇਖ ਵਖਾਈਆ। ਕਰੇ ਖੇਲ ਸ੍ਰੀ ਭਗਵੰਤ, ਪਾਰਬ੍ਰਹਮ ਆਪਣਾ ਹੁਕਮ ਚਲਾਈਆ। ਝਗੜਾ ਰਹੇ ਨਾ ਜੀਵ ਜੰਤ, ਮਾਨਵ ਮਾਨਵ ਆਪਣਾ ਭੇਵ ਖੁਲ੍ਹਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਦਰਸਾਈਆ। ਬੋਧ ਅਗਾਧਾ ਬਣ ਕੇ ਪੰਡਤ, ਚਾਰ ਵਰਨ ਅਠਾਰਾਂ ਬਰਨ ਦਏ ਸਮਝਾਈਆ। ਸਚ ਸਵਾਮੀ ਅੰਤਰਜਾਮੀ ਮਿਲ ਕੇ ਧੁਰ ਦਾ ਕੰਤ, ਸੁਰਤੀ ਸ਼ਬਦ ਮੇਲਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਅਛਲ ਅਛੇਦਾ ਚਾਰ ਵੇਦਾਂ ਤੋਂ ਬਾਹਰ ਦਏ ਸਮਝਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਜਨ ਭਗਤ ਤੱਕਣ ਰਾਹ, ਰਹਿਬਰ ਧੁਰ ਦਾ ਇਕੋ ਨਜ਼ਰੀ ਆਈਆ। ਸਭ ਦਾ ਲਹਿਣਾ ਦੇਣਾ ਪੂਰਬ ਲੇਖਾ ਦੇਣਾ ਚੁਕਾ, ਪੂਰਬਲਾ ਰਹਿਣ ਕੋਇ ਨਾ ਪਾਈਆ। ਕਲਜੁਗ ਅੰਦਰ ਸਤਿਜੁਗ ਸਾਚਾ ਮਾਰਗ ਦੇਣਾ ਲਾ, ਦੀਨ ਦੁਨੀ ਦੀ ਰੀਤੀ ਨੀਤੀ ਵਿਚੋਂ ਦੇਣੀ ਬਦਲਾਈਆ। ਨਾਮ ਸੰਦੇਸਾ ਧੁਰ ਫ਼ਰਮਾਨ ਇਕ ਸੁਣਾ, ਚਾਰ ਕੁੰਟ ਕਰਨੀ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਧਰਮ ਆਦੀ ਕਰਮ ਬ੍ਰਹਿਮਾਦੀ ਵਰਨ ਦੇਣਾ ਦ੍ਰਿੜਾਈਆ। ਪੁਰਖ ਅਕਾਲ ਕਹੇ ਜਨ ਭਗਤੋ ਅੰਤ ਅਖ਼ੀਰ ਸਭ ਦੀ ਸੁਣਾਂ ਪੁਕਾਰ, ਲੱਖ ਚੁਰਾਸੀ ਅੰਤਰ ਨਿਰੰਤਰ ਵੇਖ ਵਖਾਈਆ। ਜੋ ਸੰਦੇਸ਼ਾ ਦੇ ਕੇ ਗਏ ਗੁਰ ਅਵਤਾਰ, ਪੈਗ਼ੰਬਰ ਸੁਨੇਹੜਿਆਂ ਵਿਚ ਸੁਣਾਈਆ। ਸੋ ਲਹਿਣਾ ਦੇਣਾ ਪੂਰਬ ਕਰਜ਼ਾ ਦਿਆਂ ਉਤਾਰ, ਮਕਰੂਜ਼ ਹੋ ਕੇ ਆਪਣਾ ਫਰਜ਼ ਨਿਭਾਈਆ। ਕਲਜੁਗ ਭੇਖ ਕੂੜੀ ਕਿਰਿਆ ਮੇਟ ਵਿਚ ਸੰਸਾਰ, ਊਚ ਨੀਚ ਰਾਓ ਰੰਕ ਇਕੋ ਕਰੇ ਧਰਮ ਜੈਕਾਰ, ਧੁਰ ਦਰਬਾਰ ਇਕ ਵਖਾਈਆ। ਨੌ ਖੰਡ ਸੱਤ ਦੀਪ ਸੁਣਾ ਕੇ ਹਾਹਾਕਾਰ, ਹਉਮੇ ਹੰਗਤਾ ਗੜ੍ਹ ਦਏ ਤੁੜਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਦੱਸ ਕੇ ਸਤਿ ਜੈਕਾਰ, ਇਸ਼ਟ ਦੇਵ ਸਵਾਮੀ ਆਤਮ ਪਰਮਾਤਮ ਆਪਣਾ ਰੂਪ ਦਰਸਾਈਆ। ਜਿਸ ਦਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਲੇਖਾ ਲਿਖਣਹਾਰ, ਬੇਅੰਤ ਬੇਅੰਤ ਕਹਿ ਕੇ ਸਾਰੇ ਸੀਸ ਨਿਵਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਾਂਝਾ ਯਾਰ ਕਲ ਕਲਕੀ ਲਏ ਅਵਤਾਰ, ਨਿਹਕਲੰਕ ਆਪਣਾ ਨਾਉਂ ਡੰਕ ਦਏ ਵਜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਕਰੇ ਖਬਰਦਾਰ, ਆਲਸ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਸ੍ਰੀ ਭਗਵਾਨ ਇਕੋ ਇਕ ਸੁਣਾਈਆ। ਪੁਰਖ ਅਕਾਲ ਕਹੇ ਜਨ ਭਗਤੋ ਸ਼ਬਦੀ ਹੁਕਮ ਕਰੇ ਖ਼ਬਰਦਾਰ, ਬੇਖ਼ਬਰਾਂ ਆਪ ਸੁਣਾਈਆ। ਨਿਰਗੁਣ ਨੂਰ ਜੋਤ ਕਰ ਉਜਿਆਰ, ਉਜਾਲਾ ਕਰੇ ਸਰਬ ਲੋਕਾਈਆ। ਭਗਤ ਵਛਲ ਬਣ ਖ਼ਿਦਮਤਗਾਰ, ਖ਼ਾਦਮ ਹੋ ਕੇ ਆਪਣੀ ਸੇਵ ਕਮਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਉਠਾਲ, ਗੁਰ ਸ਼ਬਦੀ ਮੇਲਾ ਧੁਰਦਰਗਾਹੀਆ। ਕਲਜੁਗ ਅੰਦਰ ਸਤਿਜੁਗ ਦੇਵੇ ਅਵੱਲੜੀ ਚਾਲ, ਜਗਤ ਬੁੱਧੀ ਸਮਝ ਕੋਇ ਨਾ ਪਾਈਆ। ਲੇਖਾ ਮੁਕਾ ਕੇ ਸ਼ਾਹ ਕੰਗਾਲ, ਊਚ ਨੀਚ ਰਾਓ ਰੰਕ ਇਕੋ ਘਰ ਬਹਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਧਰਮ ਦਵਾਰਾ ਵਖਾ ਕੇ ਸੱਚੀ ਧਰਮਸਾਲ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਲਹਿਣਾ ਦੇਣਾ ਦਏ ਮੁਕਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਗ੍ਰਹਿ ਭੀਤਰ ਕਾਇਆ ਮੰਦਰ ਤੋੜ ਕੇ ਜੰਦਰ ਨਿਜ ਆਤਮ ਪਰਮਾਤਮ ਹੋ ਕੇ ਮਿਲੇ ਆਣ, ਪਵਣ ਸਵਾਸੀ ਮੰਡਲ ਰਾਸੀ ਖੇਲ ਪੁਰਖ ਅਬਿਨਾਸ਼ੀ ਮੇਟੇ ਪਿਛਲੀ ਵਾਟੀ, ਘਾਟੀ ਅਗਲੀ ਮੰਜ਼ਲ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰ ਨਿਰਮਲ ਜੋਤ ਬਿਨ ਵਰਨ ਗੋਤ ਜਗਾ ਕੇ ਕਮਲਾਪਾਤੀ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ।

੨੧ ਫੱਗਣ ਸ਼ਹਿਨਸ਼ਾਹੀ ਸੰਮਤ ੨ ਬੰਤਾ ਸਿੰਘ ਦੇ ਗ੍ਰਹਿ ਪਿੰਡ ਮੁਗ਼ਲ ਮਾਜਰਾ

ਜਨ ਭਗਤ ਕਹਿਣ ਪ੍ਰਭ ਮੇਟ ਕੂੜੀ ਸ਼ਾਹੀ, ਕਲਜੁਗ ਕਿਰਿਆ ਦੇ ਖਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਲਾ ਦੇ ਸੁਹਾਈ, ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਧਿਆਨ ਲਗਾਈਆ। ਸਾਚੇ ਸੰਤ ਕਹਿਣ ਦੀਨ ਦਿਆਲ ਹੋ ਸਹਾਈ, ਸਮਰਥ ਸਵਾਮੀ ਅੰਤਰਜਾਮੀ ਤੇਰੀ ਓਟ ਤਕਾਈਆ। ਗੁਰਮੁਖ ਕਹਿਣ ਗੁਰ ਸ਼ਬਦ ਸਤਿਗੁਰ ਦੇ ਗਵਾਹੀ, ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਦਇਆ ਦੇ ਕਮਾਈਆ। ਗੁਰਸਿਖ ਕਹਿਣ ਗੋਬਿੰਦ ਸੂਰੇ ਤੇਰੀ ਆਸ ਤਕਾਈ, ਚਾਰ ਵਰਨ ਅਠਾਰਾਂ ਬਰਨ ਡੇਰਾ (ਦੇ) ਢਾਹੀਆ। ਨਿਰਗੁਣ ਨਿਰਵੈਰ ਨਿਰਾਕਾਰ ਧੁਰ ਦੀ ਜੋਤ ਕਰ ਰੁਸ਼ਨਾਈ, ਅੰਧ ਅਗਿਆਨ ਦੇ ਮਿਟਾਈਆ। ਸਾਚਾ ਨਾਮ ਸ਼ਬਦ ਧੁਨ ਉਪਜੇ ਸ਼ਨਵਾਈ, ਅਨਹਦ ਅਨਾਦੀ ਆਪਣਾ ਰਾਗ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਅਠਾਰਾਂ ਬਰਨ ਦਏ ਦੁਹਾਈ, ਸਾਂਤਕ ਸਤਿ ਬ੍ਰਹਮ ਮਤ ਪਾਰਬ੍ਰਹਮ ਪਤਿਪਰਮੇਸ਼ਵਰ ਕਾਇਆ ਮਾਟੀ ਅੰਦਰ ਨਜ਼ਰ ਕਿਸੇ ਨਾ ਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਨ ਭਗਤ ਸਹਿ ਨਾ ਸਕਣ ਜੁਦਾਈ, ਨਿਜ ਨੇਤਰ ਲੋਚਨ ਨੈਣ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦੀਨ ਦਿਆਲ ਮਿਹਰ ਨਜ਼ਰ ਨੈਣ ਉਠਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਕੂੜੀ ਕਿਰਿਆ ਸ਼ੌਹ ਦਰਿਆ ਦੇ ਰੋੜ੍ਹ, ਸਤਿਜੁਗ ਸਾਚਾ ਮਾਤ ਦੇ ਉਪਜਾਈਆ। ਸੁਰਤੀ ਸ਼ਬਦੀ ਅੰਤਰ ਨਿਰੰਤਰ ਕਰ ਜੋੜ, ਮਨ ਵਾਸਨਾ ਮੋਹ ਵਿਕਾਰ ਡੇਰਾ ਢਾਹੀਆ। ਕਰ ਪਰਕਾਸ਼ ਅੰਧੇਰੇ ਘੋਰ, ਦੀਵਾ ਬਾਤੀ ਕਮਲਾਪਾਤੀ ਇਕੋ ਦੇ ਟਿਕਾਈਆ। ਝਗੜਾ ਰਹੇ ਨਾ ਕਾਮ ਕਰੋਧ ਲੋਭ ਮੋਹ ਹੰਕਾਰ ਮਨ ਵਾਸਨਾ ਚੋਰ,

❋

❋

ਮਾਇਆ ਮਮਤਾ ਹਉਮੇ ਹੰਗਤਾ ਕੂੜਾ ਗੜ੍ਹ ਦੇ ਤੁੜਾਈਆ। ਸਾਹਿਬ ਸਤਿਗੁਰ ਪੁਰਖ ਅਕਾਲੇ ਦੀਨ ਦਿਆਲੇ ਤੇਰੀ ਪ੍ਰੀਤੀ ਲੱਗੀ ਨਿਭੇ ਤੋੜ, ਮੰਝਧਾਰ ਅਧਵਿਚਕਾਰ ਵਿਚ ਸੰਸਾਰ ਨਾ ਕੋਇ ਤੁੜਾਈਆ। ਏਥੇ ਓਥੇ ਦੋ ਜਹਾਨਾਂ ਤੇਰੇ ਹੱਥ ਵਿਚ ਡੋਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਪੈਂਡਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਾਜਣ ਮੀਤ ਮੁਰਾਰ, ਇਕ ਇਕੱਲੇ ਏਕੰਕਾਰ, ਅਕਲ ਕਲਧਾਰੀ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਕੂੜਾ ਮੇਟ ਪਸਾਰਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਤੇਰਾ ਏਕਾ ਨਾਮ ਨੂਰ ਹੋਵੇ ਉਜਿਆਰਾ, ਚਾਰ ਵਰਨ ਅਠਾਰਾਂ ਬਰਨ ਖ਼ੁਸ਼ੀ ਮਨਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੇ ਨਾਮ ਦਾ ਇਕੋ ਹੋਵੇ ਜੈਕਾਰਾ, ਹਿੰਦੂ ਮੁਸਲਿਮ ਸਿੱਖ ਈਸਾਈ ਤੇਰਾ ਨਾਮ ਧਿਆਈਆ। ਦੀਨ ਮਜ਼੍ਹਬ ਜਾਤ ਪਾਤ ਝਗੜਾ ਰਹੇ ਨਾ ਜੀਵ ਗਵਾਰਾ, ਬੁੱਧ ਬਿਬੇਕ ਸ਼ਬਦ ਟੇਕ ਦੇ ਕਰਾਈਆ। ਮਾਨਸ ਜਨਮ ਮਾਨੁਖ ਜਾਤੀ ਮਨੁੱਖਤਾ ਵਿਚ ਜਾਏ ਸਵਾਰਾ, ਸਵਾਰਥ ਪਰਮਾਰਥ ਆਪਣਾ ਨਾਮ ਦੇ ਦ੍ਰਿੜਾਈਆ। ਦੀਨ ਦੁਨੀ ਅੰਤਰ ਨਿਰੰਤਰ ਕਾਇਆ ਮੰਦਰ ਅੰਦਰ ਮੇਟ ਧੁੰਦੂਕਾਰਾ, ਦੀਪਕ ਦੀਆ ਕਮਲਾਪਾਤੀ ਇਕ ਇਕਾਂਤੀ ਦੇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਸੁਹੇਲੇ ਸਾਜਣ ਮੀਤ ਠਾਂਡੇ ਸੀਤ ਦਰ ਤੇਰੇ ਇਕ ਅਰਜ਼ੋਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਕੂੜੀ ਕਿਰਿਆ ਅੰਤ ਅਖ਼ੀਰੀ ਕਰ ਖ਼ਤਮ, ਖ਼ਤਾ ਸਭ ਦੀ ਮੁਆਫ ਕਰਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆ ਵੇਖ ਆਪਣਾ ਪਤਣ, ਪਤਿਪਰਮੇਸ਼ਵਰ ਗੁਰ ਅਵਤਾਰ ਪੈਗ਼ੰਬਰ ਸਾਰੇ ਬੈਠੇ ਧਿਆਨ ਲਗਾਈਆ। ਅੰਤ ਅਖ਼ੀਰ ਬੇਨਜ਼ੀਰ ਚਾਰੇ ਖਾਣੀ ਚਲੇ ਕੋਈ ਨਾ ਯਤਨ, ਯਥਾਰਥ ਤੇਰਾ ਮੇਲ ਨਾ ਕੋਈ ਮਿਲਾਈਆ। ਤੇਰਾ ਨੂਰ ਜੋਤ ਪ੍ਰਕਾਸ਼ ਨੇਤਰ ਕਲਜੁਗ ਜੀਵ ਮੂਲ ਨਾ ਤੱਕਣ, ਪੁਸਤਕ ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਸਚਖੰਡ ਤੇਰੇ ਦਵਾਰੇ ਵਸਣ, ਵਾਸਤਾ ਵਾਬਸਤਾ ਹੋ ਕੇ ਤੇਰੇ ਨਾਲ ਜੁੜਾਈਆ। ਪਰਵਰਦਿਗਾਰ ਸਾਂਝੇ ਯਾਰ ਆਦਿ ਨਿਰੰਜਣ ਉਨ੍ਹਾਂ ਪਤ ਆਇਆ ਰੱਖਣ, ਰੱਖਕ ਹੋ ਕੇ ਹੋ ਸਹਾਈਆ। ਚਰਨ ਧੂੜ ਧੁਰ ਦਾ ਕਰਾ ਮਜਨ, ਮਾਟੀ ਖ਼ਾਕ ਬਿਨ ਜੋਤ ਲਲਾਟੀ ਕਰ ਰੁਸ਼ਨਾਈਆ। ਦਰਗਾਹ ਸਾਚੀ ਧਾਮ ਨਿਆਰੇ ਇਕੋ ਦੱਸੀਂ ਧੁਰ ਦਾ ਸੱਜਣ, ਦੂਜਾ ਮੀਤ ਮੁਰਾਰਾ ਨਜ਼ਰ ਕੋਇ ਨਾ ਆਈਆ। ਜਨ ਭਗਤ ਸੁਹੇਲੇ ਲੋਕਮਾਤ ਆਤਮ ਪਰਮਾਤਮ ਰਸ ਚੱਖਣ, ਹੋਕਾ ਸਚ ਸਲੋਕਾ ਤੇਰਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਾਰ ਕੁੰਟ ਦਹਿ ਦਿਸ਼ਾ ਮਾਇਆ ਮਮਤਾ ਦੇ ਗਵਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਚਾਰੋਂ ਕੁੰਟ ਪਾਇਆ ਜ਼ੋਰ, ਜੋਰੂ ਜ਼ਰ ਕਰੇ ਲੜਾਈਆ। ਮਨ ਵਾਸਨਾ ਮੇਟ ਸਕੇ ਕੋਈ ਨਾ ਸ਼ੋਰ, ਸ਼ਰਅ ਵਿਚ ਸ਼ਰੀਅਤ ਹੋਈ ਹਲਕਾਈਆ। ਪੰਜ ਵਿਕਾਰੇ ਖੇਲ ਕਰਿਆ ਅੰਧਘੋਰ, ਨਿਰਗੁਣ ਸਾਚਾ ਨੂਰ ਚੰਦ ਨਾ ਕੋਇ ਚਮਕਾਈਆ। ਬਿਨ ਤੇਰੀ ਕਿਰਪਾ ਆਤਮ ਪਰਮਾਤਮ ਸਕੇ ਕੋਈ ਨਾ ਜੋੜ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਹੱਥ ਫੜਾ ਕੇ ਗਏ ਡੋਰ, ਜੁਗ ਚੌਕੜੀ ਲੋਕਮਾਤ ਸੇਵ ਕਮਾਈਆ। ਤੂੰ ਕਲਜੁਗ ਅੰਤ ਸ੍ਰੀ ਭਗਵੰਤ ਨਿਗਾਹਵਾਨ ਹੋ ਕੇ ਕਰ ਗ਼ੌਰ, ਗਹਿਰ ਗੰਭੀਰ ਬੇਨਜ਼ੀਰ ਨੌ ਖੰਡ ਪ੍ਰਿਥਮੀ ਸੱਤ ਦੀਪ ਸ੍ਰਿਸ਼ਟੀ ਦ੍ਰਿਸ਼ਟੀ ਵੇਖ ਵਖਾਈਆ। ਠਾਂਡੇ ਦਰ ਧੁਰ ਦਰਬਾਰ ਤੇਰੀ ਸਾਚੀ ਲੋੜ, ਲੋੜੀਂਦੇ ਸਾਜਣ ਆਪਣਾ ਮੇਲਾ ਲੈਣਾ ਮਿਲਾਈਆ।

❋

❋

ਨਿਰਗੁਣ ਧਾਰੋਂ ਨਿਰੰਕਾਰ ਨਿਰਵੈਰ ਹੋ ਕੇ ਬਹੁੜ, ਬਹੁੜੀ ਬਹੁੜੀ ਕਰ ਕੇ ਗੁਰਮੁਖ ਸੰਤ ਸੁਹੇਲੇ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤਰ ਧੁਰ ਦਾ ਫ਼ੁਰਨਾ ਫੁਰੇ ਫੋਰ, ਮਨ ਵਾਸਨਾ ਚਾਰ ਕੁੰਟ ਦਹਿ ਦਿਸ਼ਾ ਨਾ ਉਠ ਉਠ ਧਾਈਆ।

੨੧ ਫੱਗਣ ਸ਼ਹਿਨਸ਼ਾਹੀ ਸੰਮਤ ੨ ਆਸਾ ਸਿੰਘ ਦੇ ਗ੍ਰਹਿ ਪਿੰਡ ਕਲਸਾਣੀ ਜ਼ਿਲਾ ਕਰਨਾਲ

ਸਤਿਗੁਰ ਸ਼ਬਦ ਨਾਮ ਪ੍ਰੀਤੀ ਦੇਵੇ ਗੱਫਾ, ਅਨਮੁੱਲੀ ਦਾਤ ਵਸਤ ਅਮੋਲਕ ਕਾਇਆ ਝੋਲੀ ਅੰਦਰ ਟਿਕਾਈਆ। ਬਦਲਣਾ ਪਏ ਨਾ ਕੋਈ ਪੜ੍ਹ ਕੇ ਵਰਕਾ ਸਫਾ, ਮਿਹਰਵਾਨ ਮਹਿਬੂਬ ਹੋ ਕੇ ਨਾਦ ਧੁਨ ਸ਼ਬਦ ਕਰੇ ਸ਼ਨਵਾਈਆ। ਪਿਆਰ ਮੁਹੱਬਤ ਵਿਚ ਕਰ ਕੇ ਗੁਰਮੁਖ ਪੱਕਾ, ਪਾਰਬ੍ਰਹਮ ਪਤਿਪਰਮੇਸ਼ਵਰ ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਭਾਗ ਲਗਾਵੇ ਸਾਢੇ ਤਿੰਨ ਹੱਥ ਕਾਇਆ ਮਾਟੀ ਭਾਂਡਾ ਕੱਚਾ, ਕੰਚਨ ਗੜ੍ਹ ਅੰਦਰ ਵੜ ਮੰਦਰ ਚੜ੍ਹ ਸਚ ਦਵਾਰ ਦਏ ਸੁਹਾਈਆ। ਗੁਰਮੁਖਾਂ ਨਾਮ ਭੰਡਾਰਾ ਦੇ ਕੇ ਰਤੀ ਨਾਲੋਂ ਰਤਨ ਅਮੋਲਕ ਰੱਤਾ, ਰੁੱਤ ਅਗਲੀ ਦਏ ਉਪਜਾਈਆ। ਅੰਦਰ ਬਾਹਰ ਗੁਪਰ ਜਾਹਰ ਸਾਜਣ ਮੀਤ ਬਣ ਕੇ ਸਖ਼ਾ, ਸਾਹਿਬ ਸੁਹੇਲਾ ਇਕ ਅਕੇਲਾ ਆਪਣਾ ਰੰਗ ਰੰਗਾਈਆ। ਬਿਨਾ ਸਾਹਿਬ ਸਤਿਗੁਰ ਜਗਤ ਵਣਜ ਵਿਚੋਂ ਕਿਸੇ ਨਾ ਹੋਵੇ ਨਫਾ, ਕੋਟਨ ਕੋਟ ਵਪਾਰੀ ਖੁਆਰੀ ਵਿਚ ਬੈਠੇ ਰੋਵਣ ਮਾਰਨ ਧਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਗੱਫਾ ਦੇਵੇ ਧੁਰ ਦਾ ਨਾਦ, ਅਨਾਦੀ ਨਾਦ ਸੁਣਾਈਆ। ਗੁਰਮੁਖ ਸੁਰਤੀ ਜਾਏ ਜਾਗ, ਜਗ ਜੀਵਣ ਦਾਤਾ ਆਪ ਉਠਾਈਆ। ਬਿਰਹੁ ਵਿਛੋੜੇ ਦੇਵੇ ਇਕ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਮਨ ਮਨਕਾ ਫੇਰ ਕੇ ਕਾਇਆ ਮੰਦਰ ਅੰਦਰੋਂ ਆਪਣਾ ਵਖਾਏ ਇਕ ਤਿਆਗ, ਜੰਗਲ ਜੂਹ ਉਜਾੜ ਪਹਾੜ ਦਾ ਝਗੜਾ ਦਏ ਮੁਕਾਈਆ। ਹੰਸ ਬਣਾਏ ਫੜ ਫੜ ਕਾਗ, ਕਾਗ ਹੰਸਾ ਮਾਣਕ ਮੋਤੀ ਸੋਹੰ ਚੋਗ ਚੁਗਾਈਆ। ਰੀਤੀ ਨੀਤੀ ਅੰਦਰੋਂ ਦੂਜਾ ਬਦਲ ਦੇਵੇ ਸਮਾਜ, ਸਮਗਰੀ ਜੋਤ ਅਕਗਰੀ ਆਪਣੀ ਇਕ ਵਖਾਈਆ। ਸਤਿਗੁਰ ਪੂਰਾ ਅੰਦਰ ਵੜ ਕੇ, ਨੌ ਦਵਾਰੇ ਪਾਰ ਕਰ ਕੇ, ਈੜਾ ਪਿੰਗਲ ਸੁਖਮਨਾ ਪੈਰਾਂ ਹੇਠ ਛੜ ਕੇ, ਸ਼ਰਅ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਸਮਝਾਈਆ। ਗੱਫਾ ਕਹੇ ਮੈਂ ਸੁਣਾ ਨਾਦ ਅਗੰਮਾ ਸ਼ਬਦ, ਅਨਰਾਗੀ ਦਏ ਸੁਣਾਈਆ। ਝਗੜਾ ਰਹੇ ਨਾ ਦੀਨ ਮਜ਼੍ਹਬ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਇਕੋ ਪੁਰਖ ਅਕਾਲ ਦੀਨ ਦਿਆਲ ਆਤਮ ਪਰਮਾਤਮ ਕਰਨਾ ਸਿੱਖੇ ਅਦਬ, ਆਦਾਬ ਵਿਚ ਸਜਦਿਆਂ ਸੀਸ ਝੁਕਾਈਆ। ਸਾਹਿਬ ਸਤਿਗੁਰ ਸੂਰਾ ਹਾਜ਼ਰ ਹਜ਼ੂਰਾ ਲੇਖਾ ਜਾਣੇ ਪੂਰਬ ਅਦਮ, ਆਲਮੀਨ ਆਲਮ ਧੁਰਦਰਗਾਹੀਆ। ਕਿਰਪਾ ਨਿਧਾਨ ਹੋ ਕੇ ਅੰਤਰ ਅੰਤਰ ਕੂੜੀ ਧਾਰ ਦੇਵੇ ਬਦਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਲਿਖਾਈਆ।

❋

❋

੨੧ ਫੱਗਣ ਸ਼ਹਿਨਸ਼ਾਹੀ ਸੰਮਤ ੨ ਸਰੈਣ ਸਿੰਘ ਦੇ ਘਰ ਪਿੰਡ ਕਲਸਾਣੀ ਜ਼ਿਲਾ ਕਰਨਾਲ

ਗੱਫਾ ਕਹੇ ਮੈਂ ਸਤਿਗੁਰ ਹੱਥ, ਦੂਸਰ ਨਜ਼ਰ ਕਦੇ ਨਾ ਆਈਆ। ਸਦਾ ਦੇਵੇ ਭਗਤਾਂ ਵੱਥ, ਗੁਰਮਖਾਂ ਝੋਲੀ ਪਾਈਆ। ਜੋ ਬਿਨ ਰਸਨਾ ਲੈਣ ਚਖ, ਰਸ ਧੁਰ ਦਾ ਦਏ ਵਖਾਈਆ। ਹਕ਼ੀਕ਼ਤ ਵਿਚੋਂ ਨਜ਼ਰੀ ਆਏ ਹਕ, ਨਾਅਰਾ ਅਲੱਖ ਇਕ ਲਗਾਈਆ। ਮਨ ਵਾਸਨਾ ਕਰ ਕੇ ਵੱਖ, ਬੁੱਧ ਬਿਬੇਕ ਦਏ ਪ੍ਰਗਟਾਈਆ। ਧੁਨ ਆਤਮਕ ਰਾਗ ਸੁਣਾ ਕੇ ਅਨਹਦ, ਨਾਦੀ ਨਾਦ ਕਰੇ ਸ਼ਨਵਾਈਆ। ਨਿਰਮਲ ਜੋਤ ਪਏ ਜਗ, ਨੂਰ ਨੁਰਾਨਾ ਡਗਮਗਾਈਆ। ਤ੍ਰੈਗੁਣ ਮਾਇਆ ਮੇਟੇ ਅੱਗ, ਅਗਨੀ ਤਤ ਨਾ ਕੋਇ ਜਲਾਈਆ। ਦਰਸ ਵਖਾ ਕੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਭੇਵ ਖੁਲ੍ਹਾਈਆ। ਜਾਮ ਪਿਆ ਕੇ ਧੁਰ ਦੀ ਮਦਿ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਗ ਇਕ ਅਲਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਬਚਨ ਸਿੰਘ ਦੇ ਗ੍ਰਹਿ ਪਿੰਡ ਚਿਬਾਹ ਕਰਨਾਲ

ਅਨਹਦ ਸ਼ਬਦ ਕਹੇ ਮੇਰੀ ਆਦਿ ਜੁਗਾਦੀ ਧੁਰ ਦੀ ਧੁਨੀ, ਜਗਤ ਹੱਦ ਤੋਂ ਬਾਹਰ ਕਰਾਂ ਸ਼ਨਵਾਈਆ। ਮੇਰੀ ਆਵਾਜ਼ ਰਾਜ਼ ਅੰਦਰ ਬਿਨ ਭਗਤਾਂ ਕਿਸੇ ਨਾ ਸੁਣੀ, ਸੋ ਵਕਤ ਵੇਖ ਜਗਤ ਲੋਕਾਈਆ। ਰਸਨਾ ਨਾਲ ਗਾਉਂਦੇ ਗਏ ਗਾਵਤ ਗਾਵਤ ਗੁਣੀ, ਸਿਫ਼ਤਾਂ ਵਿਚ ਢੋਲੇ ਗਾਈਆ। ਕੋਟਾਂ ਵਿਚੋਂ ਗੁਰਮੁਖ ਸੰਤ ਸੁਹੇਲੇ ਸ਼ਬਦ ਸਤਿਗੁਰ ਲਏ ਚੁਨੀ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਜਿਸ ਖੇਲ ਨੂੰ ਸਮਝ ਸਕੇ ਨਾ ਕੋਈ ਰਿਖੀ ਮੁਨੀ, ਪੜਦਾ ਓਹਲਾ ਨਾ ਕੋਈ ਉਠਾਈਆ। ਓਹ ਸਤਿਗੁਰ ਧਾਰ ਦੀ ਸਾਚੀ ਧੁਨੀ, ਪਿਆਰ ਪਿਆਰ ਵਿਚੋਂ ਪ੍ਰਗਟਾਈਆ। ਗਾਈ ਜਾਏ ਕਦੇ ਨਾ ਬੁੱਲੀਂ, ਰਸਨਾ ਨਾਲ ਨਾ ਕੋਇ ਚਤੁਰਾਈਆ। ਸੁਣੀ ਜਾਏ ਨਾ ਸਰਵਨ ਕੰਨੀਂ, ਅਨਬੋਲਤ ਨਾਦ ਵਜਾਈਆ। ਖੇਲ ਹੋਵੇ ਕਾਇਆ ਕੁੱਲੀ, ਸਾਢੇ ਤਿੰਨ ਹੱਥ ਸੋਭਾ ਪਾਈਆ। ਇਹ ਵਸਤ ਸਦਾ ਅਨਮੁੱਲੀ, ਬਿਨ ਸਤਿਗੁਰ ਪੂਰੇ ਕਾਇਆ ਝੋਲੀ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਵ ਆਪ ਖੁਲ੍ਹਾਈਆ। ਅਨਹਦ ਸ਼ਬਦ ਅਨਾਦੀ ਧੁਰ ਦਾ, ਹਰਿ ਕਰਤਾ ਆਪ ਸੁਣਾਈਆ। ਗੁਰਮੁਖ ਮੁਰੀਦ ਹੋਵੇ ਮੁਰਦਾ, ਮਰ ਜੀਵਤ ਰੂਪ ਵਟਾਈਆ। ਰਾਗ ਸੁਣੇ ਅਗੰਮੀ ਸੁਰ ਦਾ, ਸੁਰਤੀ ਸ਼ਬਦ ਨਾਲ ਜੁੜਾਈਆ। ਇਹ ਸੰਦੇਸ਼ਾ ਗੋਬਿੰਦ ਦੱਸਿਆ ਅਨੰਦਪੁਰ ਦਾ, ਗੁਰਮੁਖਾਂ ਪੜਦਾ ਆਪ ਚੁਕਾਈਆ। ਜੋ ਸਾਹਿਬ ਸਤਿਗੁਰ ਪ੍ਰੀਤੀ ਅੰਦਰ ਜੁੜਦਾ, ਮਮਤਾ ਮੋਹ ਵਿਕਾਰ ਗਵਾਈਆ। ਉਸ ਦੇ ਅੰਤਰ ਨਿਰੰਤਰ ਸ਼ਬਦ ਅਨਾਦੀ ਫ਼ੁਰਨਾ ਫੁਰਦਾ, ਮਨੂਆ ਮਨ ਨਾ ਕੋਇ ਵਡਿਆਈਆ। ਇਹ ਲੇਖਾ ਆਦਿ ਜੁਗਾਦਿ ਸਤਿਗੁਰ ਦਾ, ਜਨ ਭਗਤਾਂ ਝੋਲੀ ਪਾਈਆ। ਜਿਨ੍ਹਾਂ ਦਾ ਲੇਖਾ ਬਣਿਆ ਧੁਰ ਦਾ, ਧੁਰ ਮਸਤਕ ਦਏ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਾਦ ਇਕ ਉਪਜਾਈਆ। ਅਨਹਦ ਸ਼ਬਦ ਸਦਾ ਵੈਰਾਗੀ, ਬਿਰਹੋਂ ਵਿਚੋਂ ਨਜ਼ਰੀ ਆਈਆ। ਜਗਤ ਵਾਸਨਾ ਰਹੇ ਤਿਆਗੀ, ਤ੍ਰੈਗੁਣ ਡੇਰਾ ਢਾਹੀਆ। ਸੁਣੇ ਅਗੰਮੀ ਆਵਾਜ਼ੀ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜਿਸ

❋

❋

ਨੂੰ ਗਾਏ ਕੋਇ ਨਾ ਢਾਡੀ, ਜਗਤ ਤਾਲ ਨਾ ਕੋਇ ਸ਼ਨਵਾਈਆ। ਇਹ ਖੇਲ ਸਤਿਗੁਰ ਬਾਜ਼ੀ, ਬਾਜ਼ਾਂ ਵਾਲਾ ਗੁਰਮੁਖ ਅੰਦਰ ਸਹਿਜੇ ਗਿਆ ਟਿਕਾਈਆ। ਜੋ ਗੁਰਸਿਖ ਸੱਚੇ ਸਤਿਗੁਰ ਨੂੰ ਪਿਆਰ ਨਾਲ ਕਰ ਲਏ ਰਾਜ਼ੀ, ਰਮਜ਼ ਨਾਲ ਸਮਝ ਦਏ ਬਦਲਾਈਆ। ਅਨਹਦ ਸ਼ਬਦ ਸੁਣੇ ਨਾਲ ਆਜ਼ਾਦੀ, ਬੰਧਨ ਰਹਿਣ ਕੋਇ ਨਾ ਪਾਈਆ। ਸੋ ਹੋਵੇ ਵਡ ਵਡਭਾਗੀ, ਭਾਗ ਪੂਰਬ ਲੇਖਾ ਲਹਿਣਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਨ ਅਨਹੱਦ ਨਾਦੀ ਨਾਦ ਦਰ ਆਦਿ ਜੁਗਾਦੀ, ਰਬਾਬੀ ਅਹਿਬਾਬ ਬਿਨ ਤੰਦ ਸਿਤਾਰ ਸੁਰਤੀ ਸ਼ਬਦ ਤਾਲ ਵਜਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਸਵਰਨ ਸਿੰਘ ਦੇ ਗ੍ਰਹਿ ਕਲੋਨੀ ਨੰਬਰ ੧ ਹਜ਼ਾਰੀ ਬਾਗ

ਜਨ ਭਗਤਾਂ ਲੇਖਾ ਕਰੇ ਪੂਰ, ਪੂਰਬ ਸਭ ਦਾ ਲੇਖੇ ਲਾਈਆ। ਸਚ ਦਵਾਰ ਕਰ ਮਨਜ਼ੂਰ, ਘਰ ਬਾਹਰ ਦਏ ਵਡਿਆਈਆ। ਨਾਤਾ ਰਹੇ ਨਾ ਕਿਰਿਆ ਕੂੜ, ਪਰਮਾਤਮ ਆਤਮ ਵੱਜੇ ਵਧਾਈਆ। ਜਨਮ ਜਨਮ ਦਾ ਕੱਟ ਕਸੂਰ, ਕੁਕਰਮ ਕਰਮ ਦਾ ਡੇਰਾ ਢਾਹੀਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਨਾਮ ਨਿਧਾਨਾ ਇਕ ਸੁਣਾਈਆ। ਸੋਹੰ ਸ਼ਬਦ ਸਤਿ ਸਰੂਰ, ਸੋਈ ਸੁਰਤੀ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਾਜ਼ਰ ਹਜ਼ੂਰ ਮਿਹਰ ਨਜ਼ਰ ਇਕ ਤਕਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਸਰਦਾਰਾ ਸਿੰਘ ਦੇ ਗ੍ਰਹਿ, ਪਿੰਡ ਰੌਣੀ ਜ਼ਿਲਾ ਲੁਧਿਆਣਾ

ਜਨ ਭਗਤਾਂ ਲਹਿਣਾ ਦੇਣਾ ਪੂਰਬ ਲੇਖੇ ਲਾਵੇ, ਲਾਗਤ ਲੱਗੇ ਕੋਇ ਨਾ ਰਾਈਆ। ਕਲਜੁਗ ਕੂੜੀ ਕਿਰਿਆ ਮੇਟੇ ਦਾਅਵੇ, ਦਾਅਵਤ ਗੁਰਮੁਖਾਂ ਘਰ ਖਾਈਆ। ਰਾਓ ਰੰਕ ਕਰ ਕੇ ਸਾਂਵੇਂ, ਗੁਰਮੁਖ ਰੰਗ ਚੜ੍ਹਾਈਆ। ਸਾਚੀ ਚਰਨ ਧੂੜੀ ਜੋ ਸੰਤ ਸੁਹੇਲਾ ਨਹਾਵੇ, ਦੁਰਮਤ ਮੈਲ ਧਵਾਈਆ। ਸਚ ਦਵਾਰ ਚਰਨ ਪ੍ਰੀਤੀ ਮੱਲ ਕੇ ਜਾਵੇ, ਸਚਖੰਡ ਸਾਚੇ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਇਕੋ ਗਾਵੇ, ਗਾ ਗਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਘਰ ਆਪ ਵਸਾਈਆ। ਜਨ ਭਗਤਾਂ ਪ੍ਰਭ ਪੂਰਬ ਦੇਵੇ ਲੇਖਾ, ਲੇਖ ਆਪਣੇ ਹੁਕਮ ਬਣਾਈਆ। ਮਿਹਰ ਕਰੇ ਬਣ ਕੇ ਧੁਰ ਦਾ ਨੇਤਾ, ਸਿਰ ਆਪਣਾ ਹੱਥ ਟਿਕਾਈਆ। ਪਿਆਰ ਦੱਸੇ ਧੁਰ ਦਾ ਹੇਤਾ, ਸਾਚਾ ਨਾਮ ਇਕ ਸਮਝਾਈਆ। ਜੁਗ ਚੌਕੜੀ ਵਿਛੜਿਆਂ ਕੀਤਾ ਚੇਤਾ, ਚੇਤਨ ਕਰ ਕੇ ਆਪਣਾ ਭੇਵ ਖੁਲ੍ਹਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਚੇ ਦੇਸਾ, ਦਿਸ਼ਾ ਧੁਰ ਦੀ ਦਏ ਸਮਝਾਈਆ। ਨਿਰਗੁਣ ਨੂਰ ਜੋਤ ਕਰ ਪਰਵੇਸ਼ਾ, ਪਰਮੇਸ਼ਵਰ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਘਰ ਆਪ ਵਸਾਈਆ। ਜਨ ਭਗਤਾਂ ਪ੍ਰਭ ਇਕੋ ਦੇਵੇ ਮਾਣ, ਵੱਡਾ ਛੋਟਾ ਰਹਿਣ ਕੋਇ ਨਾ ਪਾਈਆ। ਸਭ ਦਾ ਸਾਂਝਾ ਬਣ ਸ੍ਰੀ ਭਗਵਾਨ, ਭਾਗ ਹਿੱਸਾ ਧੁਰ ਦਾ ਆਪ ਵਰਤਾਈਆ। ਜੋ ਸਾਚਾ

❋

❋

ਢੋਲਾ ਧੁਰ ਦਾ ਗਾਣ, ਰਸਨਾ ਜਿਹਵਾ ਰਸ ਚਖਾਈਆ। ਧਰਨੀ ਧਰਤ ਧਰਮ ਝੁਲਾਏ ਸਚ ਨਿਸ਼ਾਨ, ਨਿਸ਼ਾਨਾ ਆਪਣਾ ਇਕ ਉਪਜਾਈਆ। ਬਿਰਹੁ ਵੈਰਾਗ ਅੰਦਰ ਦੇਵੇ ਗਿਆਨ, ਅਗਿਆਨ ਅੰਧੇਰ ਮਿਟਾਈਆ। ਸੰਤ ਸੁਹੇਲੇ ਕਰ ਪਰਵਾਨ, ਪਰਮ ਪੁਰਖ ਪ੍ਰਭ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਕਾਕਾ ਸਿੰਘ ਦੇ ਗ੍ਰਹਿ ਪਿੰਡ ਲਿਭੜਾ

ਜਨ ਭਗਤਾਂ ਦੇਵੇ ਪੂਰਬ ਧਾਰ, ਧਰਨੀ ਧਰਤ ਧੌਲ ਧਵਲ ਵਡਿਆਈਆ। ਲਹਿਣਾ ਦੇਣਾ ਵੇਖ ਸਰਬ ਸੰਸਾਰ, ਸ੍ਰਿਸ਼ਟੀ ਵਿਚੋਂ ਗੁਰਮੁਖ ਰੰਗ ਰੰਗਾਈਆ। ਮਾਨਸ ਜਨਮ ਨਾ ਆਵੇ ਹਾਰ, ਹਿਰਦੇ (ਹਰਿ) ਵਸਾਈਆ। ਨਿਰਗੁਣ ਸਰਗੁਣ ਕਰ ਪਿਆਰ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਜੋਤੀ ਜਾਤਾ ਖੋਲ੍ਹ ਕਿਵਾੜ, ਪੜਦਾ ਅੰਦਰੋਂ ਦਏ ਉਠਾਈਆ। ਸਦਾ ਸੁਹੇਲਾ ਹੋ ਕੇ ਵਸੇ ਨਾਲ, ਘਰ ਠਾਂਡੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਚੜ੍ਹਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਇੰਦਰ ਸਿੰਘ ਦੇ ਗ੍ਰਹਿ ਹਰਬੰਸ ਪੁਰਾ ਜ਼ਿਲਾ ਪਟਿਆਲਾ

ਸਾਚਾ ਰੰਗ ਚਾੜ੍ਹੇ ਅਗੰਮੀ, ਅਲਖ ਅਗੋਚਰ ਦਇਆ ਕਮਾਈਆ। ਭਾਗ ਲੱਗੇ ਕਾਇਆ ਮਾਟੀ ਚੰਮੀ, ਚਾਰ ਵਰਨ ਵੱਜੇ ਵਧਾਈਆ। ਲੇਖਾ ਮੁਕਾਵੇ ਹਰਖ ਸੋਗ਼ ਗ਼ਮੀ, ਗ਼ਮਖ਼ਾਰ ਹੋ ਕੇ ਦਇਆ ਕਮਾਈਆ। ਅਗਲੀ ਧਾਰ ਦੱਸੇ ਨਵੀਂ, ਨਵ ਜੋਬਨ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਦਰ ਦਏ ਵਡਿਆਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਗੁਰਮੇਜ ਸਿੰਘ ਦੇ ਗ੍ਰਹਿ ਪਿੰਡ ਹਰਬੰਸ ਪੁਰਾ ਜ਼ਿਲਾ ਪਟਿਆਲਾ

ਸਾਚਾ ਦਰ ਸੁਹੰਜਣਾ, ਗੁਰਮੁਖਾਂ ਦਏ ਆਧਾਰ। ਪਰਮ ਪੁਰਖ ਆਦਿ ਨਿਰੰਜਣਾ, ਜੋਤੀ ਜਾਤਾ ਨੂਰ ਉਜਿਆਰ। ਦੀਨਾਂ ਅਨਾਥਾਂ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਕਰੇ ਪਾਰ। ਚਰਨ ਧੂੜ ਦੇ ਕੇ ਮਜਨਾ, ਦੁਰਮਤ ਮੈਲ ਦਏ ਉਤਾਰ। ਜਿਸ ਆਦਿ ਅੰਤ ਜੁਗਾ ਜੁਗੰਤ ਪੜਦਾ ਕੱਜਣਾ, ਸੋ ਸਵਾਮੀ ਵੇਖੇ ਵਿਗਸੇ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਹਰਿਜਨ ਪੈਜ ਦਏ ਸਵਾਰ।

❋

❋

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਗੁਰਦੇਵ ਸਿੰਘ ਦੇ ਗ੍ਰਹਿ ਪਿੰਡ ਹਰਬੰਸ ਪੁਰਾ ਜ਼ਿਲਾ ਪਟਿਆਲਾ

ਪੈਜ ਸਵਾਰੇ ਆਪ ਪ੍ਰਭ, ਪਾਰਬ੍ਰਹਮ ਵੱਡੀ ਵਡਿਆਈਆ। ਗੁਰਮੁਖ ਸੁਹੇਲੇ ਲੋਕਮਾਤ ਵਿਚੋਂ ਲੱਭ, ਖੋਜਤ ਖੋਜਤ ਆਪਣੇ ਰੰਗ ਰੰਗਾਈਆ। ਨਾਮ ਖ਼ੁਮਾਰੀ ਦੇ ਕੇ ਧੁਰ ਦੀ ਮਦਿ, ਮਧੁਰ ਧੁਨ ਇਕ ਸੁਣਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਮੇਟ ਕੇ ਹੱਦ, ਘਰ ਸਾਂਝਾ ਦਏ ਸਮਝਾਈਆ। ਜਿਥੇ ਬੋਧ ਅਗਾਧ ਸ਼ਬਦੀ ਵੱਜੇ ਨਦ, ਦੂਜਾ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਜਣ ਧੁਰਦਰਗਾਹੀਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਨਸੀਬ ਕੌਰ ਦੇ ਗ੍ਰਹਿ ਪਿੰਡ ਹਰਬੰਸ ਪੁਰਾ ਜ਼ਿਲਾ ਪਟਿਆਲਾ

ਹਰਿ ਸੱਜਣ ਸਾਹਿਬ ਧੁਰ ਦਾ ਮੀਤਾ, ਮਰਨ ਜੀਵਣ ਵਿਚ ਕਦੇ ਨਾ ਆਈਆ। ਜਨ ਭਗਤਾਂ ਲੇਖਾ ਦੇਵੇ ਧੁਰ ਦਾ ਕੀਤਾ, ਕਰਨੀ ਕਰਤਾ ਦਇਆ ਕਮਾਈਆ। ਝਗੜਾ ਮੁਕਾ ਕੇ ਊਚਾ ਨੀਚਾ, ਰਾਓ ਰੰਕਾਂ ਹੋਏ ਸਹਾਈਆ। ਧੁਰ ਦਵਾਰਾ ਦੱਸ ਕੇ ਅਨਡੀਠਾ, ਅਗਨੀ ਤਤ ਬੁਝਾਈਆ। ਭੇਵ ਖੁਲ੍ਹਾ ਕੇ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਪੜਦਾ ਦਏ ਉਠਾਈਆ। ਜਨ ਭਗਤਾਂ ਮਾਰਗ ਦੱਸ ਸ੍ਰਿਸ਼ਟ ਸਬਾਈ ਅਗੰਮੀ ਰੀਤਾ, ਰਹਿਬਰ ਹੋ ਕੇ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਮਾਲਕ ਇਕ ਅਖਵਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਅਮਰੋ ਦੇ ਗ੍ਰਹਿ ਪਿੰਡ ਹਰਬੰਸ ਪੁਰਾ ਜ਼ਿਲਾ ਪਟਿਆਲਾ

ਧੁਰ ਦਾ ਮਾਲਕ ਕਹੇ ਭਗਤ ਮੇਰਾ ਨੂਰ, ਨੂਰੀ ਚੰਦ ਨਜ਼ਰੀ ਆਈਆ। ਜਿਨ੍ਹਾਂ ਦਾ ਲੇਖਾ ਮਾਤ ਜ਼ਰੂਰ, ਜ਼ੱਰੇ ਜ਼ੱਰੇ ਵਿਚੋਂ ਸਮਝਾਈਆ। ਕਾਇਆ ਮਾਟੀ ਕਰ ਭਰਪੂਰ, ਭਰਮ ਭੁਲੇਖਾ ਬਾਹਰ ਕਢਾਈਆ। ਸਤਿ ਸਚ ਮਾਟੀ ਕੱਚ ਅੰਮ੍ਰਿਤ ਰਸ ਦੇਵੇ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਗੜ੍ਹ ਰਹੇ ਨਾ ਹੰਕਾਰ ਗ਼ਰੂਰ, ਗ੍ਰਹਿ ਮੰਦਰ ਅੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਪਾਰ ਕਰਾਏ ਨਾਮ ਬੇੜੇ ਚਾੜ੍ਹ ਕੇ ਆਪਣੇ ਪੂਰ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਲੇਖਾ ਦਏ ਮੁਕਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਰੋੜਾ ਜ਼ਿਲਾ ਪਟਿਆਲਾ

ਜਨ ਭਗਤ ਸਦਾ ਜਗ ਜੀਵੇ, ਜਸ ਸ਼ਬਦ ਨਾਮ ਮਿਲੇ ਵਡਿਆਈਆ। ਨਾਮ ਨਿਧਾਨ ਅਮਿਉਂ ਰਸ ਪੀਵੇ, ਪੀਵਤ ਜੀਵਤ ਜਗ ਤ੍ਰਿਸ਼ਨਾ

❋

❋

ਭੁੱਖ ਮਿਟਾਈਆ। ਹਰਿ ਸਰਨਾਈ ਸਾਚੀ ਥੀਵੇ, ਸਰਨਗਤ ਸਾਚੀ ਨਜ਼ਰੀ ਆਈਆ। ਜੁਗ ਚੌਕੜੀ ਜਨ ਭਗਤ ਪ੍ਰਭੂ ਦੇ ਦੀਵੇ, ਪਰਕਾਸ਼ ਕਰੇ ਦੀਨ ਦੁਨੀ ਲੋਕਾਈਆ। ਸਾਚੀ ਮਸਤੀ ਅੰਦਰ ਰਹਿਣ ਖੀਵੇ, ਖੇਵਟ ਖੇਟਾ ਹੋ ਕੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਜਨ ਭਗਤ ਪ੍ਰਭੂ ਦਾ ਨਿਸ਼ਾਨਾ ਸੱਚਾ, ਸਚ ਭਗਤਾਂ ਵਿਚ ਸਮਾਈਆ। ਭਾਗ ਲਗਾਵੇ ਕਾਇਆ ਮਾਟੀ ਕੱਚਾ, ਕੱਚੇ ਪੱਕੇ ਦਏ ਬਣਾਈਆ। ਨਾਮ ਭੰਡਾਰਾ ਦੇ ਕੇ ਵੱਥਾ, ਵਸਤੂ ਆਪਣੀ ਇਕ ਵਰਤਾਈਆ। ਭੇਵ ਖੋਲ੍ਹ ਕੇ ਯੋਗ ਯਥਾ, ਯਥਾਰਥ ਆਪਣੇ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਦੱਸ ਕੇ ਕਥਾ, ਕਥਨੀ ਦਾ ਲੇਖਾ ਦਏ ਚੁਕਾਈਆ। ਮੇਲ ਮਿਲਾ ਕੇ ਪੁਰਖ ਸਮਰਥਾ, ਸਚ ਦਵਾਰ ਆਪ ਸੁਹਾਈਆ। ਜਨ ਭਗਤ ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਫਿਰੇ ਨਾ ਨੱਠਾ, ਕੂੜੀ ਕਿਰਿਆ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਬਣਾਏ ਆਪਣਾ ਬੱਚਾ, ਪੂਤ ਸਪੂਤਾ ਆਪਣੇ ਘਰ ਵਸਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਸਵਰਨ ਸਿੰਘ ਦੇ ਗ੍ਰਹਿ ਪਿੰਡ ਬਰਕਤ ਪੁਰਾ ਜ਼ਿਲਾ ਪਟਿਆਲਾ

ਜਨ ਭਗਤਾਂ ਪ੍ਰਭ ਬਦਲ ਦੇਵੇ ਜਨਮ, ਮਿਹਰ ਨਜ਼ਰ ਇਕ ਉਠਾਈਆ। ਲੇਖਾ ਰਹੇ ਨਾ ਕੋਇ ਕਾਂਡ ਕਰਮ, ਕੂੜੀ ਕਿਰਿਆ ਡੇਰਾ ਢਾਹੀਆ। ਪ੍ਰਭ ਪ੍ਰੀਤੀ ਦੱਸੇ ਸਾਚਾ ਧਰਮ, ਵਰਨ ਬਰਨ ਜਾਤ ਪਾਤ ਪੰਧ ਮੁਕਾਈਆ। ਅਬਿਨਾਸ਼ੀ ਕਰਤਾ ਧੁਰ ਦੀ ਸਰਨ, ਸਿਰ ਆਪਣਾ ਹੱਥ ਰਖਾਈਆ। ਸਾਚੀ ਸਿਖਿਆ ਧੁਰ ਦਾ ਨਾਮ ਦੇਵੇ ਪੜ੍ਹਨ, ਸੋਹਲਾ ਢੋਲਾ ਇਕੋ ਇਕ ਸੁਣਾਈਆ। ਸੋ ਗੁਰਮੁਖ ਸੱਜਣ ਸੰਤ ਸੁਹੇਲੇ ਧੁਰ ਦੀ ਮੰਜ਼ਲ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਨਿਰਗੁਣ ਨਿਰਵੈਰ ਨਿਰਾਕਾਰ ਪੁਰਖ ਅਕਾਲ ਦਰਸ਼ਨ ਕਰਨ, ਜੋਤੀ ਜਾਤਾ ਵੇਖ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਦਰ ਵਡਿਆਈਆ। ਜਨ ਭਗਤ ਪ੍ਰਭ ਦਾ ਆਦਿ ਜੁਗਾਦਿ ਸੰਗੀ, ਜੁਗ ਜੁਗ ਲੋਕਮਾਤ ਮਿਲੇ ਵਡਿਆਈਆ। ਮੰਜ਼ਲ ਹਕ਼ੀਕ਼ੀ ਜਾਏ ਲੰਘੀ, ਕੂੜ ਦਵਾਰੇ ਡੇਰਾ ਢਾਹੀਆ। ਮਨੂਆ ਝਗੜਾ ਕਰੇ ਨਾ ਕੋਇ ਫ਼ਰੰਗੀ, ਸਾਂਤਕ ਸਤਿ ਦਏ ਕਰਾਈਆ। ਨੇਤਰ ਅੱਖ ਰਹੇ ਨਾ ਅੰਧੀ, ਦਿਬ ਲੋਚਨ ਦਏ ਖੁਲ੍ਹਾਈਆ। ਰਸ ਦੇ ਕੇ ਪਰਮਾਨੰਦੀ, ਸੁਖ ਆਤਮ ਪਰਮਾਤਮ ਪਰਗਟਾਈਆ। ਆਵਣ ਜਾਵਣ ਲੱਖ ਚੁਰਾਸੀ ਰਹੇ ਨਾ ਕੋਇ ਪਾਬੰਦੀ, ਰਾਏ ਧਰਮ ਨਾ ਦਏ ਸਜ਼ਾਈਆ। ਕਾਇਆ ਮਾਟੀ ਸਦਾ ਰੱਖੇ ਠੰਡੀ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਸਨਬੰਧੀ ਇਕੋ ਨਜ਼ਰੀ ਆਈਆ। ਜਨ ਭਗਤ ਸਦ ਪ੍ਰਭ ਦਾ ਰਹੇ ਸੇਵਾਦਾਰ, ਸਿਰ ਸਿਰ ਸੇਵ ਕਮਾਈਆ। ਬਣਿਆ ਰਹੇ ਬਰਖ਼ੁਰਦਾਰ, ਬਾਲਾ ਨੱਢਾ ਰੂਪ ਵਟਾਈਆ। ਅੰਮ੍ਰਿਤ ਰਸ ਪੀਂਦਾ ਰਹੇ ਅਪਰ ਅਪਾਰ, ਨਿਝਰ ਝਿਰਨਾ ਬੂੰਦ ਸਵਾਂਤੀ ਇਕ ਟਪਕਾਈਆ। ਗਾਉਂਦਾ ਰਹੇ ਤੂੰ ਮੇਰਾ ਮੈਂ ਤੇਰਾ ਜੈਕਾਰ, ਵੱਜਦੀ ਰਹੇ ਵਧਾਈਆ। ਸਾਚੀ ਮੰਜਲ ਚੜ੍ਹ ਕੇ ਵੇਖੇ ਅਗੰਮ ਅਪਾਰ, ਅਲਖ ਅਗੋਚਰ ਇਕੋ ਨਜ਼ਰੀ ਆਈਆ। ਜਿਸ ਦੀ ਸਿਫਤ ਕਰਦੇ ਰਹੇ ਗੁਰੂ

❋

❋

ਅਵਤਾਰ, ਪੈਗ਼ੰਬਰ ਢੋਲਿਆਂ ਵਿਚ ਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦਾ ਕਰਦੇ ਰਹੇ ਇਜ਼ਹਾਰ, ਸੋ ਸਵਾਮੀ ਅੰਤਰਜਾਮੀ ਜਨ ਭਗਤਾਂ ਕਾਇਆ ਮੰਦਰ ਦਏ ਸੁਹਾਈਆ। ਨਿਰਗੁਣ ਨੂਰ ਜੋਤ ਕਰ ਉਜਿਆਰ, ਅੰਧ ਅਗਿਆਨ ਦਏ ਗਵਾਈਆ। ਸਚ ਦਵਾਰੇ ਕਰ ਪਿਆਰ, ਸਚਖੰਡ ਏਕੰਕਾਰਾ ਇਕੋ ਦਏ ਵਖਾਈਆ। ਸ਼ਬਦ ਅਗੰਮੀ ਅਨਹਦ ਨਾਦੀ ਧੁਨ ਦੇਵੇ ਜੈਕਾਰ, ਜਗਤ ਰਾਗ ਨਾ ਕੋਇ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਉਪਰ ਹੋਏ ਆਪ ਦਿਆਲ, ਦੀਨਨ ਆਪਣੇ ਰੰਗ ਰੰਗਾਈਆ। ਜਨ ਭਗਤਾਂ ਪ੍ਰਭ ਸਦਾ ਸੁਹਾਏ ਰੁੱਤ, ਪੱਤ ਟਹਿਣੀ ਆਪ ਮਹਿਕਾਈਆ। ਧਰਮ ਦਵਾਰ ਬਣਾ ਕੇ ਸੁਤ, ਅਪਰਾਧਾਂ ਵਿਚੋਂ ਬਾਹਰ ਕਢਾਈਆ। ਉਲਟਾ ਹੋਣ ਨਾ ਦੇਵੇ ਗਰਭ ਰੁੱਖ, ਨੌ ਦਸ ਅਗਨ ਨਾ ਕੋਇ ਤਪਾਈਆ। ਲੇਖੇ ਲਾਏ ਜਾਮਾ ਮਾਨਸ ਮਨੁੱਖ, ਲੱਖ ਚੁਰਾਸੀ ਪੰਧ ਮੁਕਾਈਆ। ਜਨਮ ਕਰਮ ਦਾ ਰਹਿਣ ਨਾ ਦੇਵੇ ਦੁੱਖ, ਦੁਖੀਆਂ ਆਪਣਾ ਦਰਦ ਵੰਡਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਿਝਰ ਧਾਰਾ ਸਾਚਾ ਦੇਵੇ ਸੁਖ, ਸੁਖ ਸਾਗਰ ਵਿਚ ਸਮਾਈਆ। ਉਜਲ ਕਰੇ ਤਤ ਵਜੂਦ ਮਾਤ ਮੁਖ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਬਿਨਾਸ਼ੀ ਅਚੁਤ, ਚਾਰ ਜੁਗ ਜਨ ਭਗਤ ਸੁਹੇਲੇ ਆਪਣੀ ਗੋਦੀ ਚੁੱਕ, ਸੁਖ ਧੁਰ ਦਾ ਇਕ ਵਖਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਮੇਵਾ ਸਿੰਘ ਦੇ ਗ੍ਰਹਿ ਪਿੰਡ ਕਲੌਂਦੀ ਜ਼ਿਲਾ ਅੰਬਾਲਾ

ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤ ਮਿਲਦੇ ਸ੍ਰੀ ਭਗਵਾਨ, ਦੂਜਾ ਸੰਗ ਨਾ ਕੋਇ ਬਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਿਖ ਕੇ ਸਚ ਗਿਆਨ, ਅਗਿਆਨ ਅੰਧੇਰਾ ਅੰਦਰੋਂ ਦੇਣ ਕਢਾਈਆ। ਸਤਿ ਧਰਮ ਦਾ ਸਚਖੰਡ ਦਵਾਰੇ ਝੁਲਦਾ ਵੇਖਣ ਨਿਸ਼ਾਨ, ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਡੇਰਾ ਢਾਹੀਆ। ਖ਼ੁਸ਼ੀਆਂ ਵਿਚ ਸਦਾ ਗਾਉਂਦੇ ਰਹਿਣ ਗਾਣ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਸਵੱਛ ਸਰੂਪ ਸ਼ਾਹੋ ਭੂਪ ਘਰ ਸਵਾਮੀ ਦਰਸ਼ਨ ਪਾਣ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਖੋਜਣ ਕੋਇ ਨਾ ਜਾਈਆ। ਅੰਮ੍ਰਿਤ ਰਸ ਕਾਇਆ ਮੰਦਰ ਅੰਦਰ ਮਿਲੇ ਪੀਣ ਖਾਣ, ਮਨ ਵਾਸਨਾ ਮੋਹ ਵਿਕਾਰ ਹੰਕਾਰ ਤ੍ਰਿਸ਼ਨਾ ਦਏ ਬੁਝਾਈਆ। ਆਵਣ ਜਾਵਣ ਲੱਖ ਚੁਰਾਸੀ ਝਗੜਾ ਮੁੱਕੇ ਜ਼ਿਮੀਂ ਅਸਮਾਨ, ਪਾਰਬ੍ਰਹਮ ਪਤਿ ਪਰਮੇਸ਼ਵਰ ਜੋਤੀ ਜੋਤ ਜੋਤ ਸਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸੰਤ ਸੁਹੇਲੇ ਗੁਰਮੁਖ ਸੱਜਣ ਵੇਖੇ ਆਣ, ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਫੇਰਾ ਪਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਸ਼ਬਦੀ ਦੇ ਕੇ ਗਏ ਬਿਆਨ, ਧੁਰ ਫ਼ਰਮਾਨਾ ਭਵਿਖਤਾਂ ਵਿਚ ਦ੍ਰਿੜਾਈਆ। ਸੋ ਲਹਿਣਾ ਦੇਣਾ ਲੇਖਾ ਚੁਕਾਵੇ ਵਿਚ ਜਗਤ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਦਰਗਾਹ ਸਾਚੀ ਧਾਮ ਨਿਆਰੇ ਸਚਖੰਡ ਦੇਵੇ ਮਾਣ, ਕੂੜ ਅਭਿਮਾਨ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿਜਨ ਆਪਣੇ ਘਰ ਵਸਾਈਆ। ਆਦਿ ਜੁਗਾਦਿ ਜੁਗ ਚੌਕੜੀ ਭਗਤ ਭਗਵਾਨ ਵਸਦੇ ਰਹਿਣ ਇਕੋ ਗ੍ਰਹਿ, ਸਚ ਦਵਾਰ ਸੋਭਾ ਪਾਈਆ।

❋

❋

ਧੁਨ ਨਾਦ ਅਗੰਮੀ ਆਵਾਜ਼ ਇਕੋ ਕਹੇ, ਸੋਹੰ ਢੋਲਾ ਸਾਚਾ ਗਾਈਆ। ਕੂੜੀ ਕਿਰਿਆ ਮਮਤਾ ਮੋਹ ਵਿਕਾਰ ਕਰ ਕੇ ਲੈ, ਸਤਿ ਸਚ ਧਰਮ ਇਕ ਉਪਜਾਈਆ। ਕਰੇ ਪਰਕਾਸ਼ ਸ਼ਕਤੀ ਸ਼ਵੈ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਝਗੜਾ ਮੇਟੇ ਦਵੈਤੀ ਦਵੈ, ਮਮਤਾ ਮੋਹ ਵਿਕਾਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਦਰ ਰਖਾਈਆ। ਭਗਤ ਭਗਵਾਨ ਨਿਰਗੁਣ ਸਰਗੁਣ ਧਾਰ ਰਹਿਣ ਵਸਦੇ, ਵਸਲ ਅਸਲ ਦੇਵੇ ਯਾਰ ਖ਼ੁਦਾਈਆ। ਨਾਮ ਭੰਡਾਰੇ ਮਿਲਣ ਰਸ ਦੇ, ਰਸ ਧੁਰ ਦਾ ਇਕ ਚਵਾਈਆ। ਸ਼ਬਦੀ ਗੀਤ ਢੋਲੇ ਗਾਉਂਦੇ ਰਹਿਣ ਜਸ ਦੇ, ਸੋਹੰ ਰਾਗ ਅਗੰਮ ਅਥਾਹੀਆ। ਖੇਲ ਵੇਖਦੇ ਰਹਿਣ ਪਰਮ ਪੁਰਖ ਸਮਰਥ ਦੇ, ਪਤਿਪਰਮੇਸ਼ਵਰ ਆਪਣਾ ਪੜਦਾ ਦਏ ਉਠਾਈਆ। ਸਚ ਪ੍ਰੀਤੀ ਅੰਦਰ ਰਹਿਣ ਹੱਸਦੇ, ਹਸਤੀ ਵਿਚੋਂ ਹਸਤੀ ਲੈਣ ਬਦਲਾਈਆ। ਤੱਕ ਪਰਕਾਸ਼ ਨਿਜ ਨੇਤਰ ਲੋਚਨ ਨੈਣ ਅੱਖ ਦੇ, ਆਖ਼ਰ ਮੰਜ਼ਲ ਚੜ੍ਹ ਕੇ ਪ੍ਰਭ ਦਾ ਦਰਸ਼ਨ ਪਾਈਆ। ਵਣਜਾਰੇ ਬਣੇ ਰਹਿਣ ਸਾਚੇ ਹੱਟ ਦੇ, ਜਿਸ ਗ੍ਰਹਿ ਇਕੋ ਨਾਮ ਖ਼ਜ਼ਾਨਾ ਰਿਹਾ ਵਰਤਾਈਆ। ਜਨ ਭਗਤਾਂ ਮਜ਼ੇ ਮੁਕ ਜਾਣ ਤੀਰਥ ਅੱਠ ਸੱਠ ਦੇ, ਅੰਮ੍ਰਿਤ ਆਤਮ ਸਚ ਸਰੋਵਰ ਇਕ ਇਸ਼ਨਾਨ ਕਰਾਈਆ। ਪੈਂਡੇ ਰਹਿਣ ਨਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੇ, ਕਾਇਆ ਕਾਅਬਾ ਕੁਦਰਤ ਦਾ ਮਾਲਕ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੀ ਗੋਦ ਉਠਾਈਆ। ਭਗਤ ਭਗਵਾਨ ਕਲਜੁਗ ਅੰਤ ਅਖ਼ੀਰ ਰਾਹ ਰਹੇ ਤੱਕ, ਵੇਲਾ ਵਕਤ ਦਏ ਗਵਾਹੀਆ। ਸਦੀ ਚੌਧਵੀਂ ਗਈ ਥੱਕ, ਮੁਹੰਮਦ ਰੋ ਕੇ ਮਾਰੇ ਧਾਹੀਂਆ। ਗੁਰ ਅਵਤਾਰ ਪੈਗ਼ੰਬਰ ਉਚੀ ਕੂਕ ਦੱਸਣ ਸਚ, ਸਚਖੰਡ ਦਵਾਰੇ ਹਾਲ ਹਾਲ ਕਰ ਸੁਣਾਈਆ। ਕਿਰਪਾ ਕਰ ਪੁਰਖ ਸਮਰਥ, ਮਿਹਰਵਾਨ ਮਹਿਬੂਬ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵਿਚੋਂ ਜੁਗ ਜਨਮ ਦੇ ਵਿਛੜੇ ਜਨ ਭਗਤ ਸੁਹੇਲੇ ਰੱਖ, ਰੱਖਿਆ ਕਰੇ ਥਾਉਂ ਥਾਈਂਆ। ਜੋ ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਰਹੇ ਜਪ, ਤਿਨ੍ਹਾਂ ਜਨਮ ਮਰਨ ਆਪਣੇ ਲੇਖੇ ਪਾਈਆ। ਝਗੜਾ ਰਹੇ ਨਾ ਦੀਨ ਮਜ਼ਬ ਜਾਤ ਪਾਤ ਕੂੜੀ ਕਿਰਿਆ ਕਰਨੀ ਵੱਖ, ਮਾਇਆ ਮਮਤਾ ਮੋਹ ਅੰਦਰੋਂ ਦੇਣਾ ਕਢਾਈਆ। ਸਚ ਦਵਾਰ ਏਕੰਕਾਰ ਨਿਰਗੁਣ ਧਾਰ ਜੋਤ ਸਰੂਪ ਸ਼ਾਹੋ ਭੂਪ ਤੇਰੇ ਚਰਨ ਕਵਲ ਜਾਣ ਢੱਠ, ਬਾਹੋਂ ਫੜ ਅੰਦਰ ਵੜ ਮੰਜ਼ਲ ਚੜ੍ਹ ਸਚ ਦਵਾਰ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰੀ ਮਹਿੰਮਾ ਸਦਾ ਅਕਥ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਭੇਵ ਅਭੇਦਾ ਕਹਿਣ ਕੋਇ ਨਾ ਪਾਈਆ।