੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਪੰਜਾਬ ਕੌਰ ਦੇ ਗ੍ਰਹਿ ਪਿੰਡ ਕਲੌਂਦੀ ਜ਼ਿਲਾ ਅੰਬਾਲਾ
ਜਨ ਭਗਤ ਪੁਰਖ ਅਕਾਲ ਦਾ ਇਕੋ ਜਾਪ, ਜੋ ਆਦਿ ਜੁਗਾਦਿ ਜੁਗ ਚੌਕੜੀ ਸਕੇ ਨਾ ਕੋਇ ਬਦਲਾਈਆ। ਅੰਤਰ ਆਤਮ ਦੇਵੇ ਸੱਚਾ ਸਾਥ, ਸਗਲਾ ਸੰਗ ਕਾਇਆ ਮੰਦਰ ਅੰਦਰ ਆਪ ਨਿਭਾਈਆ। ਅੰਮ੍ਰਿਤ ਧਾਰ ਬਖ਼ਸ਼ੇ ਨਿਝਰ ਬੂੰਦ ਸਵਾਂਤ, ਕੂੜੀ ਕਿਰਿਆ ਪੰਚ ਵਿਕਾਰਾ ਅਗਨੀ ਤਤ ਬੁਝਾਈਆ। ਧੁਨ ਆਤਮਕ ਉਪਜਾਏ ਸਾਚਾ ਰਾਗ, ਅਨਹਦ ਨਾਦੀ ਧੁਨ ਕਰੇ ਸ਼ਨਵਾਈਆ। ਨਿਰਮਲ ਨੂਰੀ ਜੋਤ ਕਰੇ ਪਰਕਾਸ਼, ਅਗਿਆਨ
❋
❋
ਅੰਧੇਰਾ ਅੰਦਰੋਂ ਦਏ ਕਢਾਈਆ। ਲੇਖੇ ਲਾਏ ਪਵਣ ਸਵਾਸ ਸਵਾਸ, ਸਾਹ ਸਾਹ ਆਪਣੇ ਵਿਚ ਸਮਾਈਆ। ਵਸਤ ਦੇਵੇ ਧੁਰ ਦੀ ਦਾਤ, ਦੀਨ ਦਿਆਲ ਦਇਆਵਾਨ ਨਿਰਗੁਣ ਧਾਰ ਝੋਲੀ ਪਾਈਆ। ਝਗੜਾ ਮੁਕਾ ਕੇ ਦੀਨ ਮਜ਼੍ਹਬ ਜਾਤ ਪਾਤ, ਊਚ ਨੀਚ ਰਾਓ ਰੰਕ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਇਕੋ ਘਰ ਵਖਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਧੁਰ ਦੀ ਦੇਵੇ ਗਾਥ, ਸੋਹੰ ਢੋਲਾ ਸ਼ਬਦ ਵਿਚੋਲਾ ਦੋ ਜਹਾਨਾਂ ਨਜ਼ਰੀ ਆਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਮੇਲੇ ਕਮਲਾਪਾਤ, ਪਤਿਪਰਮੇਸ਼ਵਰ ਪਾਰਬ੍ਰਹਮ ਅਗੰਮ ਅਥਾਹ ਜੋੜ ਜੁੜਾਈਆ। ਕਲਜੁਗ ਕੂੜੀ ਕਿਰਿਆ ਰਹਿਣ ਨਾ ਦੇਵੇ ਅੰਧੇਰੀ ਰਾਤ, ਸਤਿ ਧਰਮ ਦਾ ਸੱਚਾ ਰਾਹ ਸ਼ਬਦੀ ਸਤਿਗੁਰ ਬਣ ਮਲਾਹ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਧੁਰ ਦੀ ਭਿੱਛਿਆ ਨਾਮ ਭੰਡਾਰਾ ਅਨਮੋਲ ਅਮੁੱਲ ਜਨ ਭਗਤਾਂ ਝੋਲੀ ਪਾਈਆ। ਜਨ ਭਗਤ ਦਰ ਠਾਂਡੇ ਦੇਵੇ ਮਾਣ ਵਡਿਆਈ, ਹਰਿ ਵੱਡਾ ਵਡ ਵਡਿਆਈਆ। ਅੰਤਰ ਆਤਮ ਨਿਰੰਤਰ ਪਰਮਾਤਮ ਕਦੇ ਨਾ ਹੋਵੇ ਜੁਦਾਈ, ਧੁਰ ਸੰਜੋਗੀ ਮੇਲਾ ਮੇਲੇ ਸਹਿਜ ਸੁਭਾਈਆ। ਇਕ ਇਕੱਲਾ ਏਕੰਕਾਰਾ ਹਰਿ ਨਿਰੰਕਾਰਾ ਘਟ ਭੀਤਰ ਕਰੇ ਰੁਸ਼ਨਾਈ, ਰੋਸ਼ਨ ਜ਼ਮੀਰ ਬੇਨਜ਼ੀਰ ਆਪਣੇ ਦਰ ਵਖਾਈਆ। ਨਾਮ ਧੁਨ ਸ਼ਬਦ ਅਨਾਦ ਵੱਜਦੀ ਰਹੇ ਵਧਾਈ, ਚਿੰਤਾ ਗ਼ਮ ਹਰਖ਼ ਸੋਗ ਨੇੜ ਕੋਇ ਨਾ ਆਈਆ। ਜਨ ਭਗਤ ਸੁਹੇਲੇ ਹਰਿ ਜਸ ਗਾਉਂਦੇ ਚਾਈਂ ਚਾਈਂ, ਚਾਓ ਘਨੇਰਾ ਕਾਇਆ ਮੰਦਰ ਅੰਦਰ ਨਜ਼ਰੀ ਆਈਆ। ਜਿਨ੍ਹਾਂ ਕਾਰਨ ਪੁਰਖ ਅਕਾਲ ਦੀਨ ਦਿਆਲ ਨਿਰਗੁਣ ਸਰਗੁਣ ਹੋ ਕੇ ਮਾਰੇ ਫੇਰਾ, ਪਤਿਪਰਮੇਸ਼ਵਰ ਬੇਪਰਵਾਹ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕੱਟਣਹਾਰਾ ਲੱਖ ਚੁਰਾਸੀ ਗੇੜਾ, ਆਵਣ ਜਾਵਣ ਪਤਤ ਪਾਵਣ ਆਪਣੇ ਲੇਖੇ ਪਾਈਆ। ਜਨ ਭਗਤਾਂ ਗੇੜਾ ਰਹਿਣ ਨਾ ਦੇਵੇ ਜਮ ਦੀ ਫਾਸੀ, ਫ਼ੈਸਲਾ ਧੁਰ ਦਾ ਹਕ ਸੁਣਾਈਆ। ਚਾਰੇ ਖਾਣੀ ਨਾਤਾ ਤੋੜ ਲੱਖ ਚੁਰਾਸੀ, ਚਾਰ ਕੁੰਟ ਆਪ ਹੋਏ ਸਹਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਮੰਜ਼ਲ ਦੇਵੇ ਸਾਚੀ, ਆਤਮ ਪਰਮਾਤਮ ਮੇਲ ਮਿਲਾਏ ਸਹਿਜ ਸੁਭਾਈਆ। ਭਾਗ ਲਗਾਏ ਕਾਇਆ ਮਾਟੀ, ਸਾਢੇ ਤਿੰਨ ਹੱਥ ਦੇਵੇ ਮਾਣ ਵਡਿਆਈਆ। ਕਲਜੁਗ ਕੂੜੀ ਕਿਰਿਆ ਰਹਿਣ ਨਾ ਦੇਵੇ ਅੰਧੇਰੀ ਰਾਤੀ, ਸਤਿ ਪਰਕਾਸ਼ ਪੁਰਖ ਅਬਿਨਾਸ਼ ਨਿਰਗੁਣ ਜੋਤ ਨੂਰ ਕਰੇ ਰੁਸ਼ਨਾਈਆ। ਜਨ ਭਗਤ ਸੁਹੇਲੇ ਸਚ ਦਵਾਰ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਬਣਾ ਕੇ ਸੇਵਕ ਦਾਸਨ ਦਾਸੀ, ਦਾਸਤਾਨ ਅਗਲੀ ਦਏ ਸਮਝਾਈਆ। ਪੂਰਬ ਜਨਮ ਲਹਿਣਾ ਦੇਣਾ ਲੇਖਾ ਦੇਵੇ ਬਾਕੀ, ਮਿਹਰਵਾਨ ਮਹਿਬੂਬ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਮਾਨਸ ਜਨਮ ਮੰਜ਼ਲ ਚੜ੍ਹਾਏ ਏਕਾ ਘਾਟੀ, ਸਚਖੰਡ ਦਵਾਰ ਏਕੰਕਾਰ ਇਕੋ ਦਏ ਵਖਾਈਆ।
੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਚੈਂਚਲ ਸਿੰਘ ਦੇ ਗ੍ਰਹਿ ਪਿੰਡ ਮਹੌਣ ਜ਼ਿਲਾ ਲੁਧਿਆਣਾ
ਸਤਿਗੁਰ ਕਿਰਪਾ ਪੂਜਾ ਸਿਮਰਨ ਸੱਚਾ ਢੰਗ, ਚਾਰ ਵਰਨ ਅਠਾਰਾਂ ਬਰਨ ਇਕੋ ਰੂਪ ਦਰਸਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ
❋
❋
ਅੰਤਰ ਆਤਮ ਚਾੜ੍ਹੇ ਰੰਗ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਭੇਵ ਖੁਲ੍ਹਾਈਆ। ਸ਼ਬਦ ਨਾਦ ਧੁਨ ਅਨਹਦ ਅਨਾਦੀ ਵਜਾਏ ਮਰਦੰਗ, ਭੇਵ ਅਭੇਦਾ ਅਛਲ ਅਛੇਦਾ ਕਾਇਆ ਮਾਟੀ ਸਾਢੇ ਤਿੰਨ ਹੱਥ ਸਰੀਰ ਬੇਨਜ਼ੀਰ ਆਪਣਾ ਨੂਰ ਕਰੇ ਰੁਸ਼ਨਾਈਆ। ਮਨ ਕਾ ਮਣਕਾ ਫੇਰ ਪੜਦਾ ਲਾਹੇ ਹੰ ਬ੍ਰਹਮ, ਆਤਮ ਪਰਮਾਤਮ ਪਰਮਾਤਮ ਆਤਮ ਘਰ ਸਾਚੇ ਨਜ਼ਰੀ ਆਈਆ। ਪੰਜ ਵਿਕਾਰਾ ਗੜ੍ਹ ਹੰਕਾਰਾ ਤਨ ਮਾਟੀ ਖ਼ਾਕੀ ਵਜੂਦ ਕਰੇ ਕੋਈ ਨਾ ਜੰਗ, ਤ੍ਰਿਸ਼ਨਾ ਤ੍ਰਿਖਾ ਅਗਨੀ ਜਗਤ ਨਾ ਕੋਇ ਸਤਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਤਿਜੁਗ ਤਰੇਤਾ ਦੁਆਪਰ ਕਲਜੁਗ ਬਿਨ ਪੁਰਖ ਅਕਾਲ ਦੀਨ ਦਿਆਲ ਕਿਸੇ ਨਾ ਢਾਹੀ ਅੰਧੇਰੀ ਕੰਧ, ਮਾਲਾ ਮਣਕੇ ਸਾਰੇ ਦੇਣ ਦੁਹਾਈਆ। ਕੋਟਨ ਕੋਟ ਸਾਧ ਸੰਤ ਜੀਵ ਜੰਤ ਰਸਨਾ ਜਿਹਵਾ ਗਾ ਗਾ ਥੱਕੇ ਬੱਤੀ ਦੰਦ, ਸ਼ਾਸਤਰ ਸਿਮਰਤ ਪੂਜਾ ਪਾਠ ਜੋਗ ਅਭਿਆਸ ਤਤ ਸਾਧਨ ਵਿਚ ਲੋਕਾਈਆ। ਏਕਾ ਏਕ ਦੇਵੇ ਟੇਕ ਕਰੇ ਬੁੱਧ ਬਿਬੇਕ ਅੰਮ੍ਰਿਤ ਰਸ ਦੇਵੇ ਨਿਝਰ ਧਾਰ ਵਗਾਏ ਪਰਮਾਨੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਹਿਬੂਬ ਸਿਰ ਆਪਣਾ ਹੱਥ ਰਖਾਈਆ। ਸਤਿਗੁਰ ਸ਼ਬਦ ਆਦਿ ਜੁਗਾਦੀ ਸਾਚੀ ਪੂਜਾ, ਸਿਮਰਨ ਇਸਤਰੀ ਪੁਰਸ਼ ਸਮਝ ਕੋਇ ਨਾ ਪਾਈਆ। ਜਿਸ ਦੇ ਅੰਦਰ ਭਾਓ ਰਹੇ ਨਾ ਕੋਈ ਦੁਤੀਆ ਦੂਜਾ, ਮਨ ਵਾਸਨਾ ਦਹਿ ਦਿਸ਼ਾ ਨਾ ਉਠ ਉਠ ਧਾਈਆ। ਘਰ ਸਵਾਮੀ ਅੰਤਰਜਾਮੀ ਨੇਤਰ ਲੋਚਣ ਨੈਣ ਖੋਲ੍ਹੇ ਤੀਜਾ, ਤ੍ਰੈਗੁਣ ਮਾਇਆ ਪੜਦਾ ਦਏ ਉਠਾਈਆ। ਬਿਨ ਸਤਿਗੁਰ ਸ਼ਬਦ ਕੋਈ ਨਾ ਬਣੇ ਸਾਚਾ ਮੀਤਾ, ਸਗਲਾ ਸੰਗ ਨਾ ਕੋਇ ਨਿਭਾਈਆ। ਗਾ ਗਾ ਥੱਕੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਧਿਆਏ ਅਠਾਰਾਂ ਗੀਤਾ, ਸੋਹਲੇ ਢੋਲੇ ਰਾਗਾਂ ਨਾਦਾਂ ਜਗਤ ਵਿਚ ਸ਼ਨਵਾਈਆ। ਮਾਲਾ ਮਣਕਾ ਸਿਮਰਨ ਪੂਜਾ ਜਗਤ ਵਾਸਨਾ ਗੁਰ ਅਵਤਾਰ ਪੈਗ਼ੰਬਰਾਂ ਜਗਤ ਚਲਾਈ ਰੀਤਾ, ਰੀਤੀਵਾਨ ਸ੍ਰੀ ਭਗਵਾਨ ਅੰਤਰ ਨਿਰੰਤਰ ਆਪਣਾ ਭੇਵ ਆਪਣੇ ਹੱਥ ਰਖਾਈਆ। ਜਿਸ ਉਪਰ ਮਿਹਰਵਾਨ ਹੋਵੇ ਜਗਤ ਜਗਦੀਸਾ, ਲੇਖਾ ਮੁਕਾਵੇ ਹਸਤ ਕੀਟਾ, ਦੇਵੇ ਨਾਮ ਸਦਾ ਅਨਡੀਠਾ, ਜਿਸ ਨੂੰ ਅੱਖਰ ਸਾਰੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਸਚ ਦਵਾਰਿਉਂ ਆਪ ਪਰਗਟਾਈਆ। ਨਾਮ ਸਿਮਰਨ ਪੂਜਾ ਪਾਠ ਪੜ੍ਹ ਪੜ੍ਹ ਥੱਕੇ, ਮਾਨਵ ਮਨੁੱਖ ਮਾਨਸ ਚਾਰ ਕੁੰਟ ਦਹਿ ਦਿਸ਼ਾ ਰਹੇ ਕੁਰਲਾਈਆ। ਸਚ ਵਸਤ ਕਿਸੇ ਨਾ ਮਿਲੇ ਹਕ਼ੀਕ਼ਤ ਹਕੇ, ਅਸਲ ਵਿਚੋਂ ਵਸਲ ਯਾਰ ਨਾ ਕੋਇ ਕਰਾਈਆ। ਨਿਜ ਨੇਤਰ ਲੋਚਣ ਨੈਣ ਜਲਵਾਗਰ ਨੂਰ ਕੋਇ ਨਾ ਤੱਕੇ, ਸਵੱਛ ਸਰੂਪੀ ਨਜ਼ਰ ਕਿਸੇ ਨਾਂ ਆਈਆ। ਜਗਤ ਅਧਾਰ ਵਿਚ ਰਸਨਾ ਜਿਹਵਾ ਲਾਏ ਰੱਟੇ, ਗਾ ਗਾ ਆਪਣਾ ਰਾਗ ਅਲਾਈਆ। ਸਾਚਾ ਸਿਮਰਨ ਜਿਸ ਨੂੰ ਰਸਨਾ ਜਿਹਵਾ ਕੋਈ ਨਾ ਜਪੇ, ਮਾਲਾ ਮਣਕਾ ਹੱਥ ਨਾ ਕੋਇ ਉਠਾਈਆ। ਜਿਸ ਦੀ ਧਾਰ ਵਿਚੋਂ ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਅੰਤਰਜਾਮੀ ਪਰਵਰਦਿਗਾਰ ਸਾਂਝਾ ਯਾਰ ਕਾਇਆ ਮੰਦਰ ਅੰਦਰ ਨਿਜ ਗ੍ਰਹਿ ਆਪੇ ਲੱਭੇ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਅੰਮ੍ਰਿਤ ਰਸ ਨਾਮ ਨਿਧਾਨ ਦੇਵੇ ਸਚ ਵਸਤ ਜਾਮ ਪਿਆਲਾ ਮਦੇ, ਮਧੁਰ ਧੁਨ ਅਨਰਾਗੀ ਆਪਣਾ ਰਾਗ ਸੁਣਾਈਆ। ਕੋਟਾਂ ਵਿਚੋਂ ਸੰਤ ਭਗਤ ਗੁਰਮੁਖ ਗੁਰਸਿਖ ਸਤਿਗੁਰ ਸ਼ਬਦ ਪੂਰਬ ਜਨਮ ਆਪਣੇ ਕਾਰਨ ਆਪ ਲੱਭੇ, ਖੋਜਤ ਖੋਜਤ ਵੇਖੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਸਿਮਰਨ ਸਿਮਰਤੀਆਂ ਤੋਂ ਬਾਹਰ ਦਏ ਸਮਝਾਈਆ।
❋
❋
ਸਿਮਰਨ ਪੂਜਾ ਜਗਤ ਮਾਲਾ, ਹੱਥਾਂ ਪੋਟਿਆਂ ਨਾਲ ਸੇਵ ਕਮਾਈਆ। ਬਿਨ ਸਾਹਿਬ ਸਤਿਗੁਰ ਕੋਇ ਤੋੜ ਨਾ ਸਕੇ ਜਗਤ ਜੰਜਾਲਾ, ਬਿਨ ਗੁਰੂ ਗੁਰਦੇਵ ਅੰਤਰ ਆਤਮ ਪੜਦਾ ਨਾ ਕੋਈ ਲਾਹੀਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਜੀਵ ਜਹਾਨ ਹੋਇਆ ਅੰਦਰੋਂ ਕਾਲਾ, ਕਾਲਖ ਟਿੱਕਾ ਦੁਰਮਤ ਮੈਲ ਨਾ ਕੋਇ ਧੁਆਈਆ। ਬਣ ਵੈਰਾਗੀ ਜਗਤ ਤਿਆਗੀ ਜਿੰਨਾਂ ਚਿਰ ਜੀਵ ਨਾ ਹੋਏ ਬੇਹਾਲਾ, ਕੰਤ ਸੁਹਾਗੀ ਮਿਲਣ ਕਿਸੇ ਨਾ ਆਈਆ। ਮਨ ਵਿਕਾਰ ਕੂੜ ਵਿਚਾਰ ਛੱਡ ਹੰਕਾਰ ਕਾਇਆ ਮੰਦਰ ਅੰਦਰ ਬਣਾਵੇ ਸੱਚੀ ਧਰਮਸਾਲਾ, ਧਰਮ ਦਵਾਰਾ ਇਕੋ ਇਕ ਸੋਭਾ ਪਾਈਆ। ਸਮਰਥ ਸਵਾਮੀ ਅੰਤਰਜਾਮੀ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸੇ ਰਾਹ ਸੁਖਾਲਾ, ਸਾਚਾ ਮੰਤਰ ਨਿਰੰਤਰ ਜੁਗਾਂ ਜੁਗੰਤਰ ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸਿਮਰਨ ਅਨਦ੍ਰਿਸ਼ਟੀ ਦ੍ਰਿਸ਼ਟ ਵਿਚੋਂ ਪਰਗਟਾਈਆ। ਸਚ ਸਿਮਰਨ ਪੂਜਾ ਪਾਠ ਜਿਸ ਕਰਨ ਦਾ ਚਾਓ, ਅੰਤਰ ਅੰਤਰ ਇਕ ਧਿਆਨ ਲਗਾਈਆ। ਸਾਹਿਬ ਸਤਿਗੁਰ ਪੁਰਖ ਅਕਾਲਾ ਦੀਨ ਦਿਆਲਾ ਇਕ ਮਨਾਓ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਗੋਬਿੰਦ ਵਿਚੋਲਾ ਸ਼ਬਦ ਭੀਤਰ ਭੀਤਰ ਵਿਚ ਰਖਾਓ, ਸੁਰਤੀ ਸੋਈ ਲਏ ਉਠਾਈਆ। ਮਨ ਵਾਸਨਾ ਮੋਹ ਵਿਕਾਰਾ ਸਤਿਗੁਰ ਝੋਲੀ ਪਾਓ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਬਿਨ ਮਾਲਾ ਮਣਕੇ ਸਿਮਰਨ ਅਜਪਾ ਜਾਪ ਵੇਖ ਵਖਾਓ, ਸਮਾਪਤ ਹੋਵੇ ਵਿਚ ਲੋਕਾਈਆ। ਪੁੱਤਰ ਧੀ ਜਗਤ ਵਾਸਨਾ ਵਿਚ ਨਾ ਕਦੇ ਭਰਮਾਓ, ਬਾਹਰੋਂ ਦ੍ਰਿਸ਼ਟੀ ਆਪਣੇ ਵਿਚ ਸਮਾਈਆ। ਕਾਇਆ ਮੰਦਰ ਸਾਚਾ ਕਾਅਬਾ ਇਕ ਸੁਹਾਓ, ਮੁਕਾਮੇ ਹਕ ਵੱਜੇ ਵਧਾਈਆ। ਚਰਨ ਕਵਲ ਪ੍ਰੀਤੀ ਆਦਿ ਜੁਗਾਦੀ ਰੀਤੀ ਧੁਰ ਦੀ ਨੀਤੀ ਇਕ ਅਪਣਾਓ, ਅਪਰੰਪਰ ਸਵਾਮੀ ਆਪਣਾ ਭੇਵ ਦਏ ਖੁਲ੍ਹਾਈਆ। ਜਗਤ ਦਵਾਰੇ ਨੌ ਤਜਾਓ, ਸੁਖਮਨ ਟੇਢੀ ਬੰਕ ਈੜਾ ਪਿੰਗਲ ਮੂੰਹ ਦੇ ਭਾਰ ਸੁਟਾਈਆ। ਸੁਰਤੀ ਡੋਰੀ ਸ਼ਬਦ ਸਤਿਗੁਰ ਹੱਥ ਫੜਾਓ, ਅੰਮ੍ਰਿਤ ਰਸ ਨਿਝਰ ਧਾਰਾ ਚਖ, ਬੂੰਦ ਸਵਾਂਤੀ ਕਵਲ ਨਾਭ ਟਪਕਾਓ, ਅਨਹਦ ਨਾਦੀ ਧੁਨ ਬਿਨ ਸਰਵਣ ਕੰਨ ਘਰ ਸਾਚੇ ਸੁਣ ਕੇ ਖ਼ੁਸ਼ੀ ਮਨਾਓ। ਨਿਰਗੁਣ ਜੋਤੀ ਕਮਲਾਪਾਤੀ ਆਤਮ ਪਰਕਾਸ਼ ਬ੍ਰਹਮ ਨਿਵਾਸ ਮੰਡਲ ਰਾਸ ਗੋਪੀ ਕਾਹਨ ਖੇਲ ਖਿਲਾਓ। ਸਚ ਸਿੰਘਾਸਣ ਆਤਮ ਸੇਜਾ, ਪ੍ਰੇਮ ਪ੍ਰੀਤੀ ਬਸਤਰ ਇਕ ਵਿਛਾਓ। ਮਾਣ ਮੋਹ ਅਭਿਮਾਨ ਤਜ, ਪਰਮ ਪੁਰਖ ਪਰਮਾਤਮ ਚਰਨ ਧਿਆਨ ਲਗਾਓ। ਤੂੰ ਠਾਕਰ ਦੀਨ ਦੁਨੀ ਵੇਖ ਗਹਿਰ ਗੰਭੀਰਾ ਡੂੰਘਾ ਸਾਗਰ, ਤੁੱਧ ਬਿਨ ਦੇਵੇ ਕੋਈ ਨਾ ਆਦਰ, ਵਾਸਨਾ ਆਪਣੀ ਇਕ ਰਖਾਓ। ਬਿਨ ਮਾਲਾ ਮਣਕੇ ਮੰਦਰ ਆਪਣੇ ਚੜ੍ਹ ਕੇ, ਦਰਸ ਕਰੋ ਸਚਖੰਡ ਦਵਾਰੇ ਖੜ੍ਹ ਕੇ, ਜਿਥੇ ਮਿਲੇ ਵਡਿਆਈਆ। ਮਾਨਸ ਜਨਮ ਲੱਖ ਚੁਰਾਸੀ ਵਿਚੋਂ ਮਿਲਿਆ ਚਾਰੇ ਖਾਣੀ ਜੂਨੀਆਂ ਵਿਚ ਫਿਰ ਕੇ, ਸਤਿਗੁਰ ਸ਼ਬਦ ਮਿਲਾਵਾ ਕਰੋ ਵਾਸ ਵੇਖੋ ਘਰ ਥਿਰ ਕੇ, ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਹਰਿਜਨ ਸਾਚੇ ਆਪੇ ਮੇਲ ਮਿਲਾਈਆ।
ਜਨ ਭਗਤੋ ਜੇ ਮਨ ਕਾ ਮਣਕਾ ਲਉ ਫੇਰ, ਮਨਸਾ ਮੋਹ ਜਗਤ ਮਿਟਾਈਆ। ਸਾਹਿਬ ਤੱਕੋ ਨੇਰਨ ਨੇਰ, ਦੂਰ ਦੁਰਾਡਾ ਪੰਧ ਮੁਕਾਈਆ। ਆਵਣ ਜਾਵਣ ਜੋ ਕੱਟਣਹਾਰਾ ਗੇੜ, ਲੱਖ ਚੁਰਾਸੀ ਡੇਰਾ ਢਾਹੀਆ। ਸੋ ਸਤਿਗੁਰ ਦੀਨ ਦਿਆਲਾ ਗੁਰਮੁਖਾਂ ਉਤੇ ਕਰਦਾ ਸਦਾ ਮਿਹਰ, ਜੋ
❋
❋
ਅੱਠੇ ਪਹਿਰ ਦਿਵਸ ਰੈਣ ਇਕੋ ਧਿਆਨ ਲਗਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਮੇਟੇ ਅੰਧੇਰ, ਸਤਿ ਧਰਮ ਸਤਿ ਸਤਿ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੂਜਾ ਸਿਮਰਨ ਕਹੇ ਅਸੀਂ ਆਦਿ ਜੁਗਾਦੀ ਦਾਸ, ਜੁਗ ਜੁਗ ਪ੍ਰਭ ਦੀ ਸੇਵ ਕਮਾਈਆ। ਜਿੰਨਾਂ ਚਿਰ ਕਿਰਪਾ ਕਰੇ ਨਾ ਪੁਰਖ ਅਬਿਨਾਸ਼, ਸਾਡੀ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਮ ਨਿਧਾਨਾ ਸ਼ਬਦ ਅਗੰਮੀ ਗਏ ਆਖ, ਅੱਖਰਾਂ ਵਿਚ ਸਿਫ਼ਤ ਸਾਲਾਹੀ ਢੋਲੇ ਗਾਈਆ। ਜਿਸ ਦੀ ਸਿਫ਼ਤ ਨਾਲ ਸਾਚੇ ਰੰਗ ਦਾ ਹੋਵੇ ਪਰਕਾਸ਼, ਧੌਲ ਆਕਾਸ਼ ਪੰਧ ਮੁਕਾਈਆ। ਸਾਚੇ ਸੰਤ ਗੁਰਮੁਖ ਗੁਰਸਿਖ ਅੰਤਰ ਅੰਤਰ ਪ੍ਰੇਮ ਪਿਆਰ ਦੀ ਰੱਖਣ ਇਕ ਆਸ, ਤ੍ਰਿਸ਼ਨਾ ਮੁਹੱਬਤ ਵਿਚ ਬਦਲਾਈਆ। ਉਨ੍ਹਾਂ ਦਾ ਲੇਖੇ ਲਾਵੇ ਸਾਹਿਬ ਜਾਪ, ਜਗ ਜੀਵਣ ਦਾਤਾ ਵੇਖ ਵਖਾਈਆ। ਝਗੜਾ ਮੁਕਾ ਕੇ ਤ੍ਰੈਗੁਣ ਤੀਨੋਂ ਤਾਪ, ਤਪਦੇ ਹਿਰਦੇ ਸ਼ਾਂਤ ਕਰਾਈਆ। ਜਨਮ ਕਰਮ ਦਾ ਰਹੇ ਕੋਈ ਨਾ ਪਾਪ, ਦੁਰਮਤ ਮੈਲ ਧਵਾਈਆ। ਦਰਸ਼ਨ ਵਖਾਏ ਸਾਖਿਆਤ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਓਨ੍ਹਾਂ ਮਾਲਾ ਮਣਕਿਆਂ ਦਾ ਰਹੇ ਨਾ ਕੋਇ ਪਸ਼ਚਾਤਾਪ, ਚਿੰਤਾ ਗ਼ਮ ਨਾ ਕੋਇ ਸਤਾਈਆ। ਜਿਨ੍ਹਾਂ ਸਾਹਿਬ ਸਤਿਗੁਰ ਅੱਗੇ ਭੇਟਾ ਕੀਤਾ ਆਪਣਾ ਆਪ, ਵਸਤ ਅਮੋਲਕ ਓਸੇ ਦੀ ਝੋਲੀ ਪਾਈਆ। ਸੋ ਕਿਰਪਾ ਕਰ ਕੇ ਅੰਦਰ ਦੇਵਣਹਾਰਾ ਪਰਕਾਸ਼, ਪਰਕਾਸ਼ਤ ਹੋ ਕੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੂਹ ਬੁਤ ਪੁਨੀਤ ਕਰੇ ਪਵਿਤ ਪਾਕ, ਪਤਤ ਉਧਾਰੀ ਦਇਆ ਕਮਾਈਆ।
੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਭਾਗ ਸਿੰਘ, ਪਾਖਰ ਸਿੰਘ ਦੇ ਗ੍ਰਹਿ ਪਿੰਡ ਫਰਾਲਾ ਜ਼ਿਲਾ ਜਲੰਧਰ
ਜਨ ਭਗਤੋ ਪ੍ਰਭ ਬਖ਼ਸ਼ੇ ਚਰਨ ਕਵਲ ਇਕ ਧਿਆਨੀ, ਧਿਆਨ ਗਿਆਨ ਜੁਗ ਚੌਕੜੀ ਜਿਸ ਦਾ ਰਾਹ ਤਕਾਈਆ। ਸਚ ਪਿਆਰ ਧੁਰ ਮੁਹੱਬਤ ਨਾਮ ਵਸਤ ਦੇਵੇ ਇਕ ਨਿਸ਼ਾਨੀ, ਨਾਉਂ ਨਿਰੰਕਾਰਾ ਪਰਵਰਦਿਗਾਰਾ ਇਕ ਇਕੱਲਾ ਆਪ ਪਰਗਟਾਈਆ। ਜੁਗ ਚੌਕੜੀ ਨਿਤ ਨਵਿਤ ਜੋਬਨਵੰਤ ਸਦਾ ਚੜ੍ਹਦੀ ਰੱਖੇ ਜਵਾਨੀ, ਬਿਰਧ ਬਾਲ ਰੂਪ ਨਾ ਕੋਇ ਬਦਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦੀ ਸਿਫ਼ਤ ਹੋਵੇ ਦੋ ਜਹਾਨੀ, ਸੋ ਸਰਗੁਣ ਨਿਰਗੁਣ ਆਪਣੀ ਖੇਲ ਵਖਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਜਨ ਭਗਤਾਂ ਦੇਵੇ ਠੰਡਾ ਪਾਣੀ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹ ਅਗੰਮ ਅਥਾਹ ਆਪਣੀ ਦਇਆ ਕਮਾਈਆ। ਝਗੜਾ ਰਹਿਣ ਨਾ ਦੇਵੇ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ, ਖਾਲਸ ਆਪਣਾ ਰੂਪ ਦਏ ਸਮਝਾਈਆ। ਭੇਵ ਅਭੇਦਾ ਅਛਲ ਅਛੇਦਾ ਪੜਦਾ ਲਾਹੇ ਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਭੂਪ ਬਿਨ ਰੰਗ ਰੂਪ ਅਨਡਿਠ ਆਪਣੀ ਕਾਰ ਕਮਾਈਆ। ਗੁਰਮੁਖਾਂ ਕਾਇਆ ਮੰਦਰ ਅੰਦਰ ਗੜ੍ਹ ਤੋੜੇ ਅਭਿਮਾਨੀ, ਧੁਰ ਦੀ ਬਾਣੀ ਸਾਚਾ ਰਾਗ ਸੁਣਾਈਆ। ਮਿਹਰਵਾਨ ਮਿਹਰ ਨਿਗਾਹ ਨਾਲ ਬਖ਼ਸ਼ੇ ਪਦ ਨਿਰਬਾਣੀ, ਸਚਖੰਡ ਦਵਾਰਾ ਏਕੰਕਾਰਾ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ।
❋
❋
੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਕੌਰ ਦੇ ਗ੍ਰਹਿ ਪਿੰਡ ਖੇੜਾ ਜ਼ਿਲਾ ਜਲੰਧਰ
ਜਨ ਭਗਤਾਂ ਪ੍ਰਭ ਦੇਵੇ ਨਾਮ ਅਤੁਟ, ਦੂਸਰ ਦਰ ਮੰਗਣ ਕੋਇ ਨਾ ਜਾਈਆ। ਅੰਮ੍ਰਿਤ ਜਾਮ ਪਿਆਏ ਅਗੰਮਾ ਘੁਟ, ਮਨ ਵਾਸਨਾ ਕੂੜੀ ਤ੍ਰਿਸ਼ਨਾ ਦਏ ਮਿਟਾਈਆ। ਆਵਣ ਜਾਵਣ ਲੱਖ ਚੁਰਾਸੀ ਨਾਤਾ ਜਾਏ ਛੁੱਟ, ਲਿਵ ਛੁਟਕੀ ਫੇਰ ਲਗਾਈਆ। ਅੰਮ੍ਰਿਤ ਜਾਮ ਸ੍ਰੀ ਭਗਵਾਨ ਨਿਝਰ ਧਾਰੋਂ ਦੇਵੇ ਘੁਟ, ਬੂੰਦ ਸਵਾਂਤੀ ਕਮਲਾਪਾਤੀ ਆਪ ਚੁਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਾਚਾ ਸੁਖ, ਸੁਖ਼ਨ ਸੱਜਣ ਇਕੋ ਦਏ ਸਮਝਾਈਆ। ਪੜਦਾ ਓਹਲਾ ਰਹਿਣ ਨਾ ਦੇਵੇ ਕੋਈ ਲੁਕ, ਸਵੱਛ ਸਰੂਪੀ ਸ਼ਾਹੋ ਭੂਪੀ ਆਪਣਾ ਦਰਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਦਵਾਰਾ ਠਾਂਡਾ ਦਰਬਾਰਾ ਧਾਮ ਨਿਆਰਾ ਇਕੋ ਇਕ ਸੁਹਾਈਆ। ਜਨ ਭਗਤੋ ਪ੍ਰਭ ਦੇਵੇ ਨਾਮ ਖ਼ੁਮਾਰੀ ਸ਼ਬਦ ਪ੍ਰੀਤੀ ਮਦ, ਮੰਦ ਭਾਗ ਦਏ ਮਿਟਾਈਆ। ਸਾਚਾ ਢੋਲਾ ਸੁਣਾ ਕੇ ਧੁਨ ਆਤਮਕ ਰਾਗ ਛਦ, ਛੰਦ ਸਦ ਆਪ ਸੁਣਾਈਆ। ਜਗਤ ਵਾਸਨਾ ਕੂੜੀ ਮੇਟ ਕੇ ਹੱਦ, ਹਦੂਦ ਮਹਿਬੂਬ ਉਚ ਅਰੂਜ਼ ਆਪਣੀ ਦਏ ਵਖਾਈਆ। ਕਰ ਪਰਕਾਸ਼ ਨਿਰਮਲ ਜੋਤ ਉਪਰ ਸ਼ਾਹ ਰਗ, ਸਚ ਦਵਾਰ ਨਿਰਮਲ ਜੋਤ ਕਰੇ ਰੁਸ਼ਨਾਈਆ। ਬਿਨ ਮੱਕੇ ਕਾਅਬਿਉਂ ਕਰਾ ਕੇ ਧੁਰ ਦਾ ਹੱਜ, ਮਹਿਬੂਬ ਮੁਹੱਬਤ ਵਿਚ ਸਾਚਾ ਹੁਜਰਾ ਦਏ ਸੁਹਾਈਆ। ਜਨ ਭਗਤ ਰਹਿਣ ਨਾ ਦੇਵੇ ਕਦੇ ਅਲੱਗ, ਆਤਮ ਪਰਮਾਤਮ ਪਰਮਾਤਮ ਆਤਮ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੇਲਾ ਲੇਖਾ ਜਾਣ ਗੁਰੂ ਗੁਰ ਚੇਲਾ, ਚੇਲਾ ਗੁਰੂ ਗੋਬਿੰਦ ਧਾਰ ਵਖਾਈਆ।
੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਸੁਰਿੰਦਰ ਸਿੰਘ ਦੇ ਗ੍ਰਹਿ ਪਿੰਡ ਜੰਡਿਆਲਾ ਜ਼ਿਲਾ ਜਲੰਧਰ
ਜਨ ਭਗਤਾਂ ਪ੍ਰਭ ਦੇਵੇ ਇਕੋ ਵਸਤ ਬਿਨ ਰੂਪ ਰੇਖ ਰੰਗ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਆਤਮ ਸੇਜਾ ਸੁਹਾ ਧੁਰ ਪਲੰਘ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਬਿਨ ਤਾਲ ਤਲਵਾੜਿਉਂ ਵੱਜੇ ਧਰਮ ਮਰਦੰਗ, ਸੁਰ ਸਮਝ ਕੋਇ ਨਾ ਪਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਪੜਦਾ ਦਏ ਉਠਾਈਆ। ਕੂੜੀ ਕਿਰਿਆ ਮੇਟ ਕੇ ਤ੍ਰਿਸ਼ਨਾ ਤਮ, ਤਾਮਸ ਸਾਂਤਕ ਰਾਜਸ ਰਜੋ ਤਮੋ ਸਤੋ ਆਪਣਾ ਖੇਲ ਵਖਾਈਆ। ਗੜ੍ਹ ਹੰਕਾਰੀ ਭਾਂਡਾ ਭਰਮ ਦੇਵੇ ਭੰਨ, ਪਰਮ ਪੁਰਖ ਪਰਮਾਤਮ ਆਤਮ ਆਪਣਾ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ ਧੁਰ ਦਰਬਾਰ ਦੇਵਣਹਾਰ ਇਕ ਅਖਵਾਈਆ।
੨੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਬਲਬੀਰ ਕੌਰ ਦੇ ਗ੍ਰਹਿ ਪਿੰਡ ਜੰਡਿਆਲਾ ਜ਼ਿਲਾ ਜਲੰਧਰ
ਜਨ ਭਗਤਾਂ ਨਾਮ ਭੰਡਾਰਾ ਦੇ ਕੇ ਹੋਵੇ ਖ਼ੁਸ਼, ਖ਼ੁਸ਼ਹਾਲੀ ਅੰਦਰ ਲਾਲੀ ਲਾਲਣ ਇਕੋ ਆਪਣਾ ਨਾਮ ਚੜ੍ਹਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਚਾਰ ਵਰਨਾਂ ਵਿਚੋਂ ਜਨ ਭਗਤ ਸੁਹੇਲੇ ਲਏ ਪੁਛ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਪੜਦਾ ਓਹਲਾ ਰਹਿਣ ਨਾ ਦੇਵੇ ਲੁਕ,
❋
❋
ਲਾਇਕ ਨਾਲਾਇਕ ਵੇਖੇ ਥਾਉਂ ਥਾਈਂਆ। ਸਚ ਦਵਾਰ ਏਕੰਕਾਰ ਜਨ ਭਗਤ ਸੁਹੇਲੇ ਬਣਾ ਕੇ ਆਪਣੇ ਸੁਤ, ਸੋਈ ਸੁਰਤੀ ਆਪ ਉਠਾਈਆ। ਉਜਲ ਕਰੇ ਮਾਤ ਮੁਖ, ਦੁਰਮਤ ਮੈਲ ਪਾਪਾਂ ਦਏ ਧਵਾਈਆ। ਜਿਨ੍ਹਾਂ ਪ੍ਰੇਮ ਪਿਆਰ ਮੁਹੱਬਤ ਵਿਚ ਕਲਜੁਗ ਅੰਤ ਅਖ਼ੀਰ ਬੇਨਜ਼ੀਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੜ੍ਹੀ ਤੁਕ, ਤੁਰਤ ਦਰਗਾਹ ਸਾਚੀ ਧਾਮ ਨਿਆਰੇ ਸਚਖੰਡ ਦਏ ਵਡਿਆਈਆ। ਜਨ ਭਗਤ ਮੰਜ਼ਲ ਮੰਜ਼ਲ ਰਾਹ ਵਿਚ ਕਦੇ ਨਾ ਜਾਏ ਰੁਕ, ਰੁਕਾਵਟ ਵਿਚ ਬਨਾਵਟ, ਬਨਾਵਟ ਵਿਚ ਥਕਾਵਟ, ਥਕਾਵਟ ਵਿਚ ਰੂਪ ਨਾ ਕੋਇ ਬਦਲਾਈਆ। ਦਰਗਾਹ ਸਾਚੀ ਧਾਮ ਨਿਆਰੇ ਪੁਰਖ ਅਕਾਲ ਬਣਾ ਕੇ ਆਪਣੇ ਸੁਤ, ਸੋਵਤ ਜਾਗਤ ਜਾਗਤ ਸੋਵਤ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਨਾਮ ਭੰਡਾਰਾ ਦੇ ਕੇ ਘੁਟ, ਓਟ ਆਪਣੀ ਇਕੋ ਇਕ ਸਮਝਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਗਣੇਸ਼ਾ ਸਿੰਘ ਦੇ ਗ੍ਰਹਿ ਪਿੰਡ ਕੋਟ ਕਲਾਂ ਜ਼ਿਲਾ ਜਲੰਧਰ
ਬਿਆਸ ਕਹੇ ਪ੍ਰਭ ਤੇਰੇ ਬਲ ਬਲ ਜਾਵਾਂ, ਬਲਿਹਾਰੀ ਸੀਸ ਨਿਵਾਈਆ। ਢੋਲਾ ਗੀਤ ਖ਼ੁਸ਼ੀ ਦਾ ਗਾਵਾਂ, ਗਾ ਗਾ ਸ਼ੁਕਰ ਮਨਾਈਆ। ਜਨ ਭਗਤਾਂ ਵੇਖਾਂ ਨਾਲ ਚਾਵਾਂ, ਚਾਓ ਘਨੇਰਾ ਦੇਣਾ ਪਰਗਟਾਈਆ। ਸਚ ਬੇਨੰਤੀ ਇਕ ਸੁਣਾਵਾਂ, ਪਿਛਲੀ ਯਾਦ ਆਈਆ। ਗੁਰਮੁਖਾਂ ਦਾ ਤੋਲ ਕਰ ਦੇ ਸਾਵਾਂ, ਊਣਾ ਰਹਿਣ ਕੋਇ ਨਾ ਪਾਈਆ। ਤੇਰੇ ਉਪਰ ਸਭ ਦਾ ਦਾਅਵਾ, ਝਗੜੇ ਕੂੜੇ ਦਿਤੇ ਤਜਾਈਆ। ਕਰ ਪਿਆਰ ਜਿਉਂ ਪੁਤਰਾਂ ਮਾਵਾਂ, ਮਾਂ ਪੁੱਤਰ ਤੋਂ ਪਰੇ ਤੇਰੀ ਧਾਰ ਨਜ਼ਰੀ ਆਈਆ। ਜਿਥੇ ਮਿਲਦੀਆਂ ਠੰਡੀਆਂ ਛਾਵਾਂ, ਸਿਰ ਸਮਰਥ ਹੱਥ ਦੇਣਾ ਟਿਕਾਈਆ। ਜੁਗ ਚੌਕੜੀ ਤੇਰਾ ਖੇਲ ਵੇਖਣ ਆਵਾਂ, ਨਿਤ ਨਵਿਤ ਧਿਆਨ ਲਗਾਈਆ। ਗੁਰਮੁਖਾਂ ਪਕੜੀਂ ਆਪੇ ਬਾਹਵਾਂ, ਬਲ ਆਪਣਾ ਆਪ ਪਰਗਟਾਈਆ। ਕੋਈ ਰਹਿ ਨਾ ਜਾਵੇ ਨਿਥਾਵਾਂ, ਜੋ ਦਰ ਤੇਰੇ ਸੀਸ ਨਿਵਾਈਆ। ਦੁਨੀਦਾਰ ਨਾ ਵੇਖੀਂ ਕਾਵਾਂ, ਗੁਰਮੁਖ ਹੰਸ ਲੈਣਾ ਤਰਾਈਆ। ਬਿਆਸ ਕਹੇ ਮੈਂ ਆਸ ਵਿਚ ਤੇਰਾ ਰਾਹ ਤਕਾਵਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡਾ ਧੁਰ ਦਾ ਇਕ ਸੁਹਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਧਰਮਜੀਤ ਸਿੰਘ ਦੇ ਗ੍ਰਹਿ ਪਿੰਡ ਠੱਕਰਵਾਲ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਤੱਕ ਤੱਕ ਥੱਕਾ, ਥਕਾਵਟ ਮੇਰੇ ਅੰਤਰ ਆਈਆ। ਜੁਗ ਜੁਗ ਮੈਨੂੰ ਮਿਲਦਾ ਰਿਹਾ ਧੱਕਾ, ਸਗਲਾ ਸੰਗ ਨਾ ਕੋਇ ਬਣਾਈਆ। ਗੁਰ ਅਵਤਾਰ ਪੈਗ਼ੰਬਰ ਫੇਰ ਗਏ ਅੱਖਾਂ, ਧੁਰ ਦਾ ਜੋੜ ਨਾ ਕੋਇ ਜੁੜਾਈਆ। ਮੈਂ ਕਲਜੁਗ ਅੰਤ ਵਾਸਤਾ ਘੱਤਾਂ, ਨਿਉਂ ਨਿਉਂ ਸੀਸ ਝੁਕਾਈਆ। ਸਚ ਵਿਥਿਆ ਆਪਣੀ ਦੱਸਾਂ, ਦਹਿ ਦਿਸ਼ਾ ਤੋਂ ਬਾਹਰ ਦਿਆਂ ਸੁਣਾਈਆ। ਇਕੋ ਓਟ ਤੇਰੀ ਰੱਖਾਂ, ਦੂਜਾ ਇਸ਼ਟ ਨਾ ਕੋਇ
❋
❋
ਮਨਾਈਆ। ਕਿਰਪਾ ਕਰ ਪੁਰਖ ਸਮਰਥਾ, ਸਾਹਿਬ ਸਵਾਮੀ ਧੁਰ ਦਾ ਆਇਆ ਧੁਰਦਰਗਾਹੀਆ। ਮੈਂ ਕੋਈ ਸੇਵਾ ਨਹੀਂ ਕਰ ਸਕਦਾ ਹੱਥਾਂ, ਲੱਤਾਂ ਨਾਲ ਪੰਧ ਨਾ ਕੋਇ ਮੁਕਾਈਆ। ਮੈਂ ਕੋਈ ਵਧਾਈਆਂ ਨਹੀਂ ਜਟਾਂ, ਧੂੜੀ ਖ਼ਾਕ ਨਾ ਕੋਇ ਰਮਾਈਆ। ਮੈਂ ਕੋਈ ਲਵਾਈਆਂ ਨਹੀਂ ਇੱਟਾਂ, ਛੱਪਰ ਛੰਨ ਨਾ ਕੋਇ ਛੁਹਾਈਆ। ਮੇਰੇ ਅੰਦਰ ਤੇਰੇ ਪ੍ਰੇਮ ਦੀਆਂ ਖਿੱਚਾਂ, ਅੱਠੇ ਪਹਿਰ ਰਾਹ ਤਕਾਈਆ। ਮੈਂ ਮੁਹੱਬਤ ਵਿਚ ਨਿੱਕਾ, ਪ੍ਰੇਮ ਵਿਚ ਆਪਣਾ ਆਪ ਵਟਾਈਆ। ਤੂੰ ਪੁਰਖ ਅਕਾਲ ਧੁਰ ਦਾ ਪਿਤਾ, ਪਤਿਪਰਮੇਸ਼ਵਰ ਸ਼ਹਿਨਸ਼ਾਹੀਆ। ਮੇਰੀ ਪੂਰੀ ਕਰ ਕੇ ਇੱਛਾ, ਜਨ ਭਗਤ ਲੈ ਤਰਾਈਆ। ਚਾਰ ਕੁੰਟ ਬਿਨ ਭਗਤਾਂ ਸਚ ਕੋਈ ਨਾ ਦਿਸਾ, ਜੋ ਇਸ਼ਟ ਤੇਰਾ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਠਾਕਰੀ ਦੇ ਗ੍ਰਹਿ ਪਿੰਡ ਫ਼ਰਾਲਾ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਆਦਿ ਆਦਿ ਦਾ ਆਸਾਵੰਦ, ਤ੍ਰਿਸਨਾ ਪੂਰ ਨਾ ਕੋਇ ਕਰਾਈਆ। ਮੇਰੇ ਗਾ ਗਾ ਥੱਕ ਗਏ ਬਿਨਾ ਦੰਦਾਂ ਤੋਂ ਦੰਦ, ਬਿਨਾ ਜਿਹਵਾ ਤੋਂ ਜਿਹਵਾ ਰਸਨ ਹਲਕਾਈਆ। ਮੈਨੂੰ ਸਮਝ ਨਾ ਆਇਆ ਤੇਰਾ ਅਗੰਮੀ ਛੰਦ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਨਾਉਂ ਗਏ ਬਦਲਾਈਆ। ਅੰਤ ਮੇਟ ਕੇ ਆਪਣਾ ਪੰਧ, ਸਾਰੇ ਬੈਠੇ ਮੁਖ ਛੁਪਾਈਆ। ਕਿਰਪਾ ਕਰ ਬਦਲ ਆਪਣੀ ਕੰਡ, ਕਰਵਟ ਆਪਣੇ ਵਿਚੋਂ ਬਦਲਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਗਿਆ ਲੰਘ, ਵਕਤ ਅਖ਼ੀਰੀ ਹੋ ਸਹਾਈਆ। ਜਨ ਭਗਤਾਂ ਬੇੜਾ ਡੁੱਬੇ ਨਾ ਕਿਸੇ ਧਾਰ ਮੰਝ, ਮੌਜੂਦਾ ਹੋ ਕੇ ਲੈ ਤਰਾਈਆ। ਨੇਤਰਹੀਣ ਰਹੇ ਕੋਈ ਨਾ ਅੰਧ, ਅੰਧੇ ਆਪਣੇ ਲੇਖੇ ਪਾਈਆ। ਕਰ ਪਰਕਾਸ਼ ਧੁਰ ਦੇ ਚੰਦ, ਚਾਂਦਨਾ ਆਪਣਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਸਭ ਦੇ ਹੱਥ ਟਿਕਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਰਣਜੀਤ ਸਿੰਘ ਦੇ ਗ੍ਰਹਿ ਪਿੰਡ ਵਡਾਲਾ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਵੇਖਣੀ ਭਗਤਾਂ ਦੀ ਨਿੱਕੀ ਜਿਹੀ ਬਸਤੀ, ਜਿਸ ਦਾ ਵਾਸਦੇਵ ਧਿਆਨ ਲਗਾਈਆ। ਜਿਸ ਦੀ ਆਸ ਰੱਖੀ ਸੁਕਦੇਵ ਮੁਨੀ ਵਿਚ ਆਪਣੀ ਹੱਸਤੀ, ਹੱਸਦਿਆਂ ਹੱਸਦਿਆਂ ਪ੍ਰਭ ਤੋਂ ਮੰਗ ਮੰਗਾਈਆ। ਵੇਦ ਵਿਆਸ ਪਲਕ ਉਠਾਈ ਅੱਖ ਦੀ, ਪ੍ਰਤੱਖ ਪੜਦਾ ਇਕ ਚੁਕਾਈਆ। ਕਲਜੁਗ ਅੰਤ ਅਖ਼ੀਰ ਘੜੀ ਵੇਖੀ ਜਸ ਦੀ, ਸਿਫ਼ਤਾਂ ਨਾਲ ਢੋਲੇ ਗਾਈਆ। ਬਿਆਸ ਕਹੇ ਉਹ ਖੇਲ ਸੁਹਾਵਣੀ ਹੋਵੇ ਅੱਜ ਦੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕੁਛ ਧਾਰਾ ਰਾਮ ਜਾਣੇ ਵੇਦ ਰਿਗ ਦੀ, ਰਘੁਪਤ ਹੋ ਕੇ ਆਪ ਸਮਝਾਈਆ। ਕੁਛ ਲੇਖਣੀ ਦਿਸੇ ਬਿਧਨਾ ਦੀ ਬਿਧ ਦੀ, ਬੰਦਗੀ ਵਿਚ ਸੀਸ ਨਿਵਾਈਆ। ਕੁਛ ਆਸਾ ਦੁਰਗਾ ਦੀ ਜ਼ਿੱਦ ਦੀ, ਖੰਡੇ ਖੜਗ ਭਗੌਤੀਆਂ ਵਿਚ ਸਮਾਈਆ। ਕੁਛ ਆਸਾ ਗੋਬਿੰਦ ਦੀ ਅੰਤਰ ਵਿਚਾਰ ਗਿੱਧ ਦੀ, ਜੋ ਨਿਉਂ ਕੇ ਸੀਸ ਨਿਵਾਈਆ। ਖੇਲ ਵੇਖਣੀ ਅੰਤ ਅਖ਼ੀਰ ਪੁਰਖ ਅਕਾਲ ਇੱਕ ਦੀ, ਜੋ ਏਕੰਕਾਰ ਆਪਣਾ
❋
❋
ਨਾਉਂ ਪ੍ਰਗਟਾਈਆ। ਬਿਆਸ ਕਹੇ ਮੇਰੀ ਮਨਸਾ ਪੁਰਾਣੀ ਸਿੱਕ ਦੀ, ਸਿਖ਼ਰ ਚੋਟੀ ਚੜ੍ਹ ਕੇ ਦਿਆਂ ਦੁਹਾਈਆ। ਜਨ ਭਗਤਾਂ ਮੇਲਾ ਮੇਲੀਂ ਆਪਣੇ ਹਿਤ ਲਈ, ਹਿੱਤਕਾਰੀ ਹੋ ਕੇ ਆਪਣੇ ਅੰਗ ਲਗਾਈਆ। ਜਿਨ੍ਹਾਂ ਲੱਖ ਚੁਰਾਸੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਜਿਤ ਲਈ, ਹਾਰ ਤੇਰੇ ਚਰਨਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦਰਬਾਰੇ ਮੰਗ ਮੰਗਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਤਲਵਿੰਦਰ ਸਿੰਘ ਦੇ ਗ੍ਰਹਿ, ਪਿੰਡ ਵਡਾਲਾ ਜ਼ਿਲਾ ਜੰਲਧਰ
ਬਿਆਸ ਕਹੇ ਜਨ ਭਗਤ ਰਹੇ ਕੋਈ ਨਾ ਬੇਵਾ, ਆਤਮ ਪਰਮਾਤਮ ਲੈਣ ਪ੍ਰਨਾਈਆ। ਪਿਛਲੇ ਚਾਰ ਜੁਗ ਦੀ ਸੇਵਾ, ਕਲਜੁਗ ਅੰਤਮ ਲੇਖੇ ਪਾਈਆ। ਤੂੰ ਵਸਣਹਾਰਾ ਸਚਖੰਡ ਧਾਮ ਨਿਹਚਲ ਨਿਹਕੇਵਾ, ਨਰ ਨਰਾਇਣ ਤੇਰੀ ਬੇਪਰਵਾਹੀਆ। ਅੰਮ੍ਰਿਤ ਰਸ ਆਪਣੀ ਧਾਰ ਵਿਚੋਂ ਦੇ ਮੇਵਾ, ਮਾਲਕ ਹੋ ਕੇ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਤੈਨੂੰ ਮੰਨਦੇ ਗਏ ਅਲਖ ਅਭੇਵਾ, ਕਥਨੀ ਕਥ ਸਕੇ ਕੋਇ ਨਾ ਰਾਈਆ। ਜਨ ਭਗਤਾਂ ਸਿਫ਼ਤਾਂ ਵਿਚ ਗਾਏ ਕੋਈ ਨਾ ਜਿਹਵਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਤੂੰ ਆਦਿ ਜੁਗਾਦਿ ਦੋ ਜਹਾਨਾਂ ਦੇਵੀ ਦੇਵਾ, ਦੇਵਤ ਸੁਰ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਹਿਬ ਤੇਰੀ ਇਕ ਸਰਨਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਗੁਰਦੀਪ ਕੌਰ ਦੇ ਗ੍ਰਹਿ ਪਿੰਡ ਪਬਮਾ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਜੁਗ ਚੌਕੜੀ ਰੱਖੀ ਉਡੀਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੇਰੀ ਆਸਾ ਮਨਸਾ ਪੂਰੀ ਕਰ ਉਮੀਦ, ਪੂਰਬ ਲਹਿਣਾ ਝੋਲੀ ਪਾਈਆ। ਜਿਸ ਕਾਰਨ ਗੋਬਿੰਦ ਦੇ ਅਨੰਦਪੁਰ ਛੱਡਣ ਲੱਗਿਆਂ ਸਵਾ ਪਹਿਰ ਗਲੋਂ ਲਾਹੀ ਕਮੀਜ, ਤਨ ਖ਼ਾਕੀ ਨਗਨ ਵਖਾਈਆ। ਕੋਈ ਕਰ ਨਾ ਸਕਿਆ ਓਸਦੀ ਤਮਹੀਦ, ਬਿਆਨ ਵਿਚ ਬਿਆਨ ਨਾ ਕੋਇ ਸੁਣਾਈਆ। ਕੀ ਗੁਰਮੁਖਾਂ ਕੀਤੀ ਵਸੀਅਤ, ਬਿਨ ਅੱਖਰਾਂ ਦਿਤੀ ਲਿਖਾਈਆ। ਉਹਦਾ ਲੇਖਾ ਜਾਣੇ ਨਾ ਕੋਇ ਅਸਲੀਅਤ, ਕਾਗ਼ਜ਼ ਕਲਮ ਸ਼ਾਹੀ ਚੱਲੇ ਨਾ ਕੋਇ ਚਤੁਰਾਈਆ। ਬਿਆਸ ਕਹੇ ਤੇਰੀ ਆਦਿ ਜੁਗਾਦਿ ਭਗਤਾਂ ਨਾਲ ਮੇਰੀ ਵਲਦੀਅਤ, ਪਿਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ। ਸਾਚੀ ਸਿਖਿਆ ਨਾਮ ਨਿਧਾਨਾ ਦੇ ਨਸੀਹਤ, ਨਾਲਾਇਕ ਲਾਇਕ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧਰਮ ਦਵਾਰਾ ਵੇਖ ਵਖਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਹਰਬੰਸ ਸਿੰਘ ਦੇ ਗ੍ਰਹਿ ਪਿੰਡ ਢੱਡੇ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਕੀ ਦੱਸਾਂ ਦਾਸਤਾਨ, ਆਪਣਾ ਖੇਲ ਆਪੇ ਵੇਖ ਵਖਾਈਆ। ਜਨ ਭਗਤਾਂ ਤੇਰੇ ਉਤੇ ਮਾਣ, ਅਭਿਮਾਨ ਅੰਦਰ ਨਾ ਕੋਇ
❋
❋
ਵਖਾਈਆ, ਤੇਰੇ ਨਾਮ ਦਾ ਗਾਉਂਦੇ ਗਾਣ, ਗਾ ਗਾ ਸ਼ੁਕਰ ਮਨਾਈਆ। ਅੱਠੇ ਪਹਿਰ ਰੱਖਣ ਧਿਆਨ, ਸੁਰਤੀ ਸੁਰਤ ਵਿਚੋਂ ਬਦਲਾਈਆ। ਤੈਨੂੰ ਮੰਨਦੇ ਧੁਰ ਦਾ ਕਾਹਨ, ਗੁਰਮੁਖ ਗੋਪੀ ਹੋ ਕੇ ਸੇਵ ਕਮਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨ, ਦਾਤਾ ਦਾਨੀ ਧੁਰਦਰਗਾਹੀਆ। ਕਲਜੁਗ ਅੰਤ ਕਰ ਪਰਵਾਨ, ਪਰਮ ਪੁਰਖ ਆਪਣੀ ਗੋਦ ਉਠਾਈਆ। ਅੱਠੇ ਪਹਿਰ ਰਹਿਣਾ ਨਿਗਾਹਵਾਨ, ਦਿਵਸ ਰੈਣ ਹੋ ਸਹਾਈਆ। ਨੇੜੇ ਆਵੇ ਨਾ ਕੋਇ ਸ਼ੈਤਾਨ, ਸ਼ਰਅ ਕਰੇ ਨਾ ਕੋਇ ਲੜਾਈਆ। ਜਨ ਭਗਤਾਂ ਏਕਾ ਆਪਣਾ ਰਾਗ ਸੁਣਾ ਧੁਰ ਦੀ ਧੁਨਕਾਨ, ਧਰਮ ਦਵਾਰਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਸੀਸ ਨਿਵਾਈਆ। ਬਿਆਸ ਕਹੇ ਸਭ ਦੀ ਪੂਰੀ ਕਰ ਕੇ ਸ਼ਰਤ, ਸ਼ਰਤੀਆਂ ਆਪਣਾ ਲੇਖਾ ਦੇ ਮੁਕਾਈਆ। ਜਿਹੜੀ ਮੰਗ ਮੰਗੀ ਰਾਮ ਕੋਲੋਂ ਭਰਤ, ਬਨਬਾਸ ਜਾਦਿਆਂ ਸੀਸ ਨਿਵਾਈਆ। ਗ਼ਰੀਬ ਨਿਮਾਣਿਆਂ ਵੰਡਣਾ ਦਰਦ, ਦੁੱਖੀਆਂ ਦੁੱਖ ਗਵਾਈਆ। ਜਨ ਭਗਤਾਂ ਕਬੂਲ ਕਰ ਅਰਜ਼, ਦਰ ਠਾਂਡੇ ਸੀਸ ਨਿਵਾਈਆ। ਵਿਛੋੜਾ ਰਹੇ ਕੋਈ ਨਾ ਮਰਜ਼, ਮਰੀਜ਼ ਸ਼ਫ਼ਾ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਬਿਆਸ ਕਹੇ ਮੈਂ ਬਹੁ ਕੁਛ ਵੇਖਿਆ ਤੱਕ, ਪੂਰਬਲੇ ਜੁਗ ਧਿਆਨ ਲਗਾਈਆ। ਕਿਸੇ ਪੂਰਾ ਨਾ ਕੀਤਾ ਹਕ, ਹੁਕਮ ਵਿਚ ਸਾਰੇ ਗਏ ਤੇਰੀ ਸੇਵ ਕਮਾਈਆ। ਕੁਛ ਵੇਦ ਵਿਆਸਾ ਪਾ ਕੇ ਗਿਆ ਸ਼ੱਕ, ਸੰਦੇਸ਼ਾ ਹੌਲੀ ਜਿਹੀ ਉਪਜਾਈਆ। ਲਕੀਰ ਕੱਢਕੇ ਨਾਲ ਨੱਕ, ਧਰਤੀ ਉਤੇ ਸਤਿ ਨਿਸ਼ਾਨ ਬਣਾਈਆ। ਜਿਸ ਵੇਲੇ ਧਰਮ ਦਾ ਰਿਹਾ ਕੋਈ ਨਾ ਜਸ, ਵੇਦ ਪੁਰਾਨ ਨਾ ਕੋਇ ਵਡਿਆਈਆ। ਉਸ ਵੇਲੇ ਆਵੇ ਪੁਰਖ ਸਮਰਥ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜਗ ਨੇਤਰ ਸਕੇ ਕੋਈ ਨਾ ਲੱਭ, ਖੋਜਤ ਖੋਜਤ ਸ੍ਰਿਸ਼ਟ ਸਬਾਈਆ। ਸੋ ਭਗਤਾਂ ਲਏ ਸੱਦ, ਕਿਰਪਾ ਕਰਕੇ ਮੇਲ ਮਿਲਾਈਆ। ਲਹਿਣਾ ਦੇਣਾ ਮੂਲ ਚੁਕਾਵੇ ਹੱਭ, ਹਮਵਤਨ ਹਮਸਾਜਣ ਲਏ ਬਣਾਈਆ। ਅੱਗੇ ਰਹਿਣ ਨਾ ਦੇਵੇ ਅਲਗ, ਵੱਖਰਾ ਦਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਚੜ੍ਹਾਈਆ। ਬਿਆਸ ਕਹੇ ਆਪਣੀ ਬਖ਼ਸ਼ਿਸ਼ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਵਿਚ ਲਹਿਣਾ ਦੇ ਮੁਕਾਈਆ। ਕੁਛ ਲੇਖਾ ਯਾਦ ਆਇਆ ਮੁਹੰਮਦ ਦੱਸੀ ਹਦੀਸ, ਹਜ਼ਰਤ ਹਕ ਕਰੀ ਪੜ੍ਹਾਈਆ। ਉਸ ਨੂੰ ਨਜ਼ਰ ਆਇਆ ਖ਼ਫੀਫ, ਕਫੀਫ ਕਫ਼ਨ ਤੋਂ ਬਾਹਰ ਸੋਭਾ ਪਾਈਆ। ਤੂੰ ਬਣਾਕੇ ਆਪਣਾ ਅਜ਼ੀਜ਼, ਇਸਮ ਆਜ਼ਮ ਦਿਤਾ ਸਮਝਾਈਆ। ਉਸ ਵੇਲੇ ਮੁਹੰਮਦ ਨੇ ਢਾਈ ਮਿੰਟ ਗਲੋਂ ਲਾਹੀ ਕਮੀਜ਼, ਸਜਦਾ ਤੇਰੇ ਮਸਤਕ ਸੀਸ ਨਿਵਾਈਆ। ਅੰਦਰੋਂ ਬਿਰਹੋਂ ਦੀ ਨਿਕਲੀ ਚੀਕ, ਉਚੀ ਕੂਕ ਕੂਕ ਸੁਣਾਈਆ। ਆਪਣੇ ਹੁਕਮ ਦੀ ਕਰ ਤਸਦੀਕ, ਤੋਬਾ ਤੋਬਾ ਦਏ ਦੁਹਾਈਆ। ਪੁਰਖ ਅਕਾਲ ਕਿਹਾ ਪੁੱਠੇ ਸਿੱਧੇ ਨੱਕ ਦੀ ਕੱਢ ਲੀਕ, ਸੱਤ ਸੱਤ ਚੌਦਾਂ ਅੰਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਬਿਆਸ ਕਹੇ ਮੇਰਾ ਲੇਖ ਕੁਛ ਤੇਰੇ ਵਿਚ ਖ਼ੀਸਾ, ਜੇਬ ਜਿਸ ਨੂੰ ਕਹੇ ਲੋਕਾਈਆ। ਓਸ ਦੇ ਉਤੇ ਬਿਆਨ ਦਿਤਾ ਕੁਛ ਈਸਾ, ਇਸ਼ਟ ਤੇਰਾ ਇਕ ਜਣਾਈਆ। ਸਦੀ ਬੀਸਵੀਂ ਸਭ ਨੇ ਪਾਉਣਾ ਆਪਣਾ ਕੀਤਾ, ਕਰਨੀ ਦਾ ਕਰਤਾ ਦਏ ਸਜ਼ਾਈਆ। ਬਿਨ ਭਗਤਾਂ ਕੋਈ ਨਾ ਰਹੇ ਜੀਵਣ ਵਿਚੋਂ ਜੀਤਾ, ਜ਼ਿੰਦਗੀ ਵਾਲੀ ਦੁਨੀਆ ਅੰਤ ਫ਼ਨਾਹ ਨਜ਼ਰੀ ਆਈਆ। ਤੂੰ ਸੁਣਾਈ ਇਕ ਕੁਨੀਤਾ, ਕੁਨ ਦਿਤਾ ਦ੍ਰਿੜਾਈਆ।
❋
❋
ਕੁਛ ਲਹਿਣਾ ਮਸੀਹ ਨਾਲੋਂ ਮੂਸਾ ਹੋਰ ਵਧੀਕਾ, ਵਾਧਾ ਦਿਆਂ ਜਣਾਈਆ। ਆਸ ਰੱਖ ਕੇ ਬੈਠਾ ਉਮੀਦਾ, ਆਮਦ ਵਿਚ ਨੈਣ ਉਠਾਈਆ। ਰਾਜ਼ ਖੋਲ੍ਹ ਪੋਸ਼ੀਦਾ, ਪੁਸ਼ਕਰ ਦਾ ਲੇਖਾ ਨਾਲ ਮਿਲਾਈਆ। ਨੂਰ ਤੱਕਾਂ ਤੇਰਾ ਦੀਦਾ, ਦਾਸਤਾਨ ਅਗਲੀ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਬਿਆਸ ਕਹੇ ਪ੍ਰਭ ਆਪਣੀ ਫੋਲ ਕੇ ਵੇਖ ਜੇਬ, ਜਾਇਜ਼ ਲੇਖਾ ਦੇ ਸਮਝਾਈਆ। ਜਿਸ ਨੂੰ ਸਮਝੇ ਨਾ ਕੋਈ ਕਤੇਬ, ਗ੍ਰੰਥ ਗ੍ਰਹਿ ਨਾ ਕੋਇ ਪਰਗਟਾਈਆ। ਜਿਸ ਦੇ ਵਿਚ ਨਹੀਂ ਕੋਇ ਫਰੇਬ, ਦਗ਼ਾ ਰੂਪ ਨਾ ਕੋਇ ਵਟਾਈਆ। ਕੁਛ ਲੇਖਾ ਯਾਦ ਆਇਆ ਸਪਤ ਰਿਖੀਆਂ ਕੱਟਿਆ ਇਕ ਸੇਬ, ਸਭਾ ਆਪਣੀ ਇਕ ਲਗਾਈਆ। ਓਸ ਵਿਚੋਂ ਆਵਾਜ਼ ਆਈ ਪ੍ਰਭ ਦਾ ਨਾਮ ਸਮਝ ਸਕੇ ਨਾ ਕੋਈ ਚਾਰ ਵੇਦ, ਬ੍ਰਹਮਾ ਕਹਿਣ ਕੋਈ ਨਾ ਪਾਈਆ। ਚਾਰੋਂ ਕੁੰਟ ਹੋਇਆ ਜੋਤੀ ਤੇਜ, ਨੂਰ ਨੂਰ ਰੁਸ਼ਨਾਈਆ। ਸੋਹਣੀ ਦਿਸੀ ਸੇਜ, ਸਿੰਘਾਸਣ ਬੇਪਰਵਾਹੀਆ। ਜਿਸ ਧਾਰੋਂ ਗੁਰ ਅਵਤਾਰ ਪੈਗ਼ੰਬਰ ਦੇਵੇਂ ਭੇਜ, ਪੜਦਾ ਦਿਤਾ ਉਠਾਈਆ। ਅੰਤ ਕਰ ਕੇ ਆਪਣਾ ਹੇਤ, ਅਗੰਮ ਸ਼ਬਦ ਦਿਤਾ ਸੁਣਾਈਆ। ਕੁਛ ਲਹਿਣਾ ਦੇਣਾ ਵੇਖੋ ਲੋਕਮਾਤ ਦੇਸ, ਚਾਰੇ ਦਿਸ਼ਾ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਬਿਆਸ ਕਹੇ ਮੈਨੂੰ ਯਾਦ ਆਈ ਪਿਛਲੀ ਤੇਰੀ ਸ਼ਬਦ ਕਹਾਣੀ, ਸ਼ਮਾਂ ਧੁਰ ਦੀ ਹੋਏ ਰੁਸ਼ਨਾਈਆ। ਕੁਛ ਆਸਾ ਰੱਖੀ ਹਰੀ ਚੰਦ ਦੀ ਸਵਾਣੀ, ਰਾਣੀ ਤਾਰਾ ਧਿਆਨ ਲਗਾਈਆ। ਕੁਛ ਸੁਣੀ ਧਰੂ ਨੇ ਤੇਰੀ ਅਗੰਮੀ ਬਾਣੀ, ਬਾਲੀ ਬੁਧ ਮਿਲੀ ਵਡਿਆਈਆ। ਕੁਛ ਸ਼ੰਕਰ ਬਖ਼ਸ਼ਿਆ ਨਿਝਰ ਅੰਮ੍ਰਿਤ ਪਾਣੀ, ਆਪਣਾ ਰਸ ਦਿਤਾ ਵਖਾਈਆ। ਤੇਰਾ ਖੇਲ ਦੋ ਜਹਾਨੀ, ਜੈਂਹ ਜੈਂਹ ਵੇਖਾਂ ਸੋਭਾ ਪਾਈਆ। ਕਲਜੁਗ ਅੰਤ ਜਨ ਭਗਤਾਂ ਰਹੇ ਨਾ ਕੋਇ ਪਰੇਸ਼ਾਨੀ, ਪ੍ਰਸ਼ਨ ਸਭ ਦੇ ਵੇਖ ਵਖਾਈਆ। ਤੇਰੀ ਆਤਮਾ ਨਹੀਂ ਬੇਗਾਨੀ, ਦਰ ਆਪਣੇ ਲੈਣਾ ਜੁੜਾਈਆ। ਤੇਰੀ ਸੱਧਰਾਂ ਭਰੀ ਜਵਾਨੀ, ਜੁਗ ਚੌਕੜੀ ਜੋਬਨਵੰਤੀ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਨਿਸ਼ਾਨੀ, ਨਿਸ਼ਾਨੇ ਜਗਤ ਗਏ ਸਮਝਾਈਆ। ਕਲਜੁਗ ਅੰਤ ਕਰ ਪਰਵਾਨੀ, ਮਹਿਬੂਬ ਸਿਰ ਆਪਣਾ ਹੱਥ ਟਿਕਾਈਆ। ਤੇਰੇ ਮਿਲਣ ਦੀ ਅਖ਼ੀਰ ਮੰਜ਼ਲ ਇਕ ਰੁਹਾਨੀ, ਤੇਰੇ ਦਰਸ਼ਨ ਵਿਚ ਵਡਿਆਈਆ। ਤੇਰੇ ਦਵਾਰੇ ਦੀ ਤੇਰੇ ਘਰ ਮਨਜ਼ੂਰ ਹੋਏ ਮਹਿੰਮਾਨੀ, ਮਹਿੰਮਾਨ ਗੁਰਮੁਖ ਨਜ਼ਰੀ ਆਈਆ। ਸਭ ਦਾ ਲੇਖਾ ਵੇਖ ਮਸਤਕ ਵਿਚ ਪੇਸ਼ਾਨੀ, ਪੇਸ਼ਤਰ ਆਪਣਾ ਭੇਵ ਖੁਲ੍ਹਾਈਆ। ਜਗਤ ਜਨਮ ਦੀ ਲੇਖੇ ਲਾ ਕੁਰਬਾਨੀ, ਕਰਮਾਂ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਬਣਾ ਧੁਰ ਦੇ ਅਨਾਮੀ, ਇਨਾਮ ਵਿਚ ਪੈਗ਼ਾਮ ਆਪਣਾ ਆਪ ਸੁਣਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਕੌਰ ਦੇ ਗ੍ਰਹਿ ਪਿੰਡ ਜੰਡਿਆਲਾ ਜ਼ਿਲਾ ਜਲੰਧਰ
ਬਿਆਸ ਕਹੇ ਜਨ ਭਗਤਾਂ ਪਿਛੇ ਮਾਰੀ ਵਾਟਾ, ਪਾਂਧੀ ਬਣ ਕੇ ਪੰਧ ਮੁਕਾਈਆ। ਜਨਮ ਕਰਮ ਦਾ ਪੂਰਾ ਕਰ ਦੇ ਘਾਟਾ, ਦੇਂਦਿਆਂ ਤੋਟ ਕੋਇ ਨਾ ਆਈਆ। ਜਨ ਭਗਤਾਂ ਕਿਰਪਾ ਕਰ ਦੇ ਦੀਨ ਦਿਆਲ ਪੁਰਖ ਅਬਿਨਾਸ਼ਾ, ਆਪਣੀ ਦਇਆ ਕਮਾਈਆ। ਵਸਤ ਅਮੋਲਕ ਪਾ ਦੇ
❋
❋
ਕਾਇਆ ਬਾਟਾ, ਭੰਡਾਰੀ ਹੋ ਕੇ ਵੇਖ ਵਖਾਈਆ। ਜਨ ਭਗਤ ਰਹੇ ਨਾ ਕੋਈ ਨਿਰਾਸਾ, ਆਸਾ ਸਭ ਦੀ ਪੂਰ ਕਰਾਈਆ। ਤੇਰਾ ਬਣਿਆ ਰਹੇ ਭਰਵਾਸਾ, ਭਰਮ ਗੜ੍ਹ ਦੇਣਾ ਤੁੜਾਈਆ। ਬ੍ਰਹਿਮੰਡ ਖੰਡ ਤੇਰਾ ਮੰਨਦੇ ਆਖਾ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਸਭ ਦੀਆਂ ਪੁਛਣਹਾਰਾ ਵਾਤਾ, ਵਾਕਫ਼ਕਾਰ ਦੀਨ ਦੁਨੀ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਰਨ ਵਿਚ ਸਾਚਾ ਸੀਸ ਨਿਵਾਈਆ। ਬਿਆਸ ਕਹੇ ਤੇਰੇ ਕੋਲ ਭੰਡਾਰਾ ਅਮੁੱਲ, ਅਨਮੁੱਲ ਦੇ ਵਰਤਾਈਆ। ਭਾਗ ਲਗਾ ਭਗਤਾਂ ਕੁਲ, ਕੁਲ ਤੇਰੀ ਵੱਜੇ ਵਧਾਈਆ। ਜਨਮ ਜਨਮ ਦੀ ਬਖ਼ਸ਼ ਭੁੱਲ, ਅਭੁੱਲ ਹੋ ਸਹਾਈਆ। ਸੰਤ ਸੁਹੇਲਾ ਕੋਈ ਨਾ ਜਾਵੇ ਰੁਲ, ਰੁਲਦਿਆਂ ਲੈ ਉਠਾਈਆ। ਸਚ ਤਰਾਜ਼ੂ ਤੋਲ ਦੇ ਤੋਲ, ਵਜ਼ਨ ਮਹਿਸੂਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਫੁਲਵਾੜੀ ਤੇਰੇ ਟਹਿਕਦੇ ਫੁੱਲ, ਬਿਨਾਂ ਭਗਤਾਂ ਤੇਰੀ ਕੁਲ ਨਾ ਅੱਗੇ ਚਲਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਮੱਖਣ ਸਿੰਘ, ਤੇਜਇੰਦਰ ਸਿੰਘ ਦੇ ਗ੍ਰਹਿ ਪਿੰਡ ਵਡਾਲਾ ਜ਼ਿਲਾ ਜਲੰਧਰ
ਜਨ ਭਗਤਾਂ ਕਿਰਪਾ ਕਰੇ ਦੀਨ ਦਿਆਲ, ਸੋ ਸਵਾਮੀ ਅੰਤਰਜਾਮੀ ਵੇਖ ਵਖਾਈਆ। ਲੱਖ ਚੁਰਾਸੀ ਵਿਚੋਂ ਭਾਲ, ਮਾਨਸ ਮਾਨੁਖ ਆਪਣੇ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਵਖਾ ਸੱਚੀ ਧਰਮਸਾਲ, ਸਚ ਦਵਾਰਾ ਏਕੰਕਾਰਾ ਇਕੋ ਇਕ ਸਮਝਾਈਆ। ਮੁਹੱਬਤ ਵਿਚ ਉਪਜਾ ਗੁਰਮੁਖ ਆਪਣੇ ਲਾਲ, ਨਾਮ ਨਿਧਾਨਾ ਰੰਗ ਚੜ੍ਹਾਈਆ। ਕੂੜੀ ਕਿਰਿਆ ਮਾਇਆ ਮਮਤਾ ਮੋਹ ਮੇਟ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਨਿਰਗੁਣ ਸਰਗੁਣ ਵਸੇ ਸਦਾ ਨਾਲ, ਸਦਾ ਸੁਹੇਲਾ ਇਕ ਅਕੇਲਾ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲਹਿਣਾ ਦੇਣਾ ਲੇਖੇ ਲਾਈਆ। ਜਨ ਭਗਤ ਏਕਾ ਰੰਗ ਰੰਗੇ ਸਦਾ ਸਦਾ ਸਦ, ਮਜੀਠੀ ਆਪ ਚੜ੍ਹਾਈਆ। ਧੁਨ ਰਾਗ ਸੁਣਾ ਅਨਹਦ, ਜਗਤ ਸ਼ਾਸਤਰਾਂ ਤੋਂ ਬਾਹਰ ਕਰੇ ਪੜ੍ਹਾਈਆ। ਅੰਮ੍ਰਿਤ ਜਾਮ ਪਿਆਏ ਨਿਝਰ ਝਿਰਨਾ ਘਟ, ਬੂੰਦ ਸਵਾਂਤੀ ਆਪ ਟਪਕਾਈਆ। ਦਿੱਬ ਨੇਤਰ ਗਿਆਨ ਖੋਲ੍ਹੇ ਅੱਖ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਘਰ ਸਾਹਿਬ ਸਵਾਮੀ ਪੁਰਖ ਅਕਾਲ ਦੀਨ ਦਿਆਲ ਮਿਲੇ ਸਚ, ਜਨ ਭਗਤਾਂ ਪੜਦਾ ਓਹਲਾ ਅੰਤਰ ਦਏ ਉਠਾਈਆ। ਮਿਲੇ ਵਡਿਆਈ ਤਤ ਵਜੂਦ ਕਾਇਆ ਮਾਟੀ ਕੱਚ, ਕੰਚਨ ਗੜ੍ਹ ਸੁਹੰਜਣਾ ਆਦਿ ਨਿਰੰਜਣਾ ਦਏ ਕਰਾਈਆ। ਸਦਾ ਸੁਹੇਲਾ ਇਕ ਅਕੇਲਾ ਜਨ ਭਗਤਾਂ ਸਿਰ ਤੇ ਰੱਖੇ ਹੱਥ, ਬਾਲ ਬਿਰਧ ਜਵਾਨ ਭੈ ਰਹਿਣ ਕੋਇ ਨਾ ਪਾਈਆ। ਨਾਮ ਭੰਡਾਰਾ ਦੇ ਕੇ ਸਾਚੀ ਵਥ, ਧਨ ਖ਼ਜ਼ੀਨਾ ਇਕ ਪਰਗਟਾਈਆ। ਹੁਕਮੇ ਅੰਦਰ ਸਦਾ ਰੱਖ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜਾਪ ਜਪਾਈਆ। ਲੱਖ ਚੁਰਾਸੀ ਜਮ ਦੀ ਫਾਸੀ ਕੱਟ, ਰਾਏ ਧਰਮ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਹਰਿਜਨ ਵੇਖੇ ਸੱਜਣ ਸੰਤ, ਸ੍ਰੀ ਭਗਵੰਤ ਪੜਦਾ ਓਹਲਾ ਆਪ ਉਠਾਈਆ।
❋
❋
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਸਮਾ ਕੌਰ ਦੇ ਗ੍ਰਹਿ ਪਿੰਡ ਸੁਨੜ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਜੁਗ ਚੌਕੜੀ ਤੱਕਦਾ ਰਿਹਾ ਸਾਧ, ਜੋ ਸਾਧਨਾ ਵਿਚ ਨਿਰਗੁਣ ਸਰਗੁਣ ਤੇਰਾ ਧਿਆਨ ਲਗਾਈਆ। ਅੰਤਰ ਨਿਰੰਤਰ ਤੇਰਾ ਮੰਤਰ ਕਰਦੇ ਰਹੇ ਯਾਦ, ਰਸਨਾ ਜਿਹਵਾ ਦੰਦ ਨਾ ਕੋਇ ਹਿਲਾਈਆ। ਆਸਾ ਤੱਕਦੇ ਰਹੇ ਸ਼ਬਦ ਵੱਜੇ ਅਗੰਮੀ ਨਾਦ, ਧੁਨ ਆਤਮਕ ਰਾਗ ਸੁਣਾਈਆ। ਪੁਰਖ ਅਕਾਲ ਭੇਵ ਖੁਲ੍ਹਾ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਕੂੜੀ ਕਿਰਿਆ ਮਨ ਵਾਸਨਾ ਅੰਦਰੋਂ ਨਿਕਲੇ ਵਿਵਾਦ, ਜਗਤ ਹੰਕਾਰਾ ਗੜ੍ਹ ਦੇ ਤੁੜਾਈਆ। ਸਾਚੇ ਮੰਦਰ ਡੂੰਘੀ ਕੰਦਰ ਖੋਲ੍ਹ ਦੇਵੇ ਰਾਜ਼, ਰਾਜ਼ਕ ਰਹੀਮ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਤਿਪਰਮੇਸ਼ਵਰ ਤੇਰਾ ਧਿਆਨ ਲਗਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਬਚਨ ਕੌਰ ਦੇ ਗ੍ਰਹਿ ਪਿੰਡ ਬੋਪਾਰਾਏ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਜੁਗ ਚੌਕੜੀ ਤੱਕਦਾ ਰਿਹਾ ਸੰਤ, ਸਾਹਿਬ ਸਤਿਗੁਰ ਸਾਜਨ ਜੋ ਤੇਰਾ ਧਿਆਨ ਲਗਾਈਆ। ਜਲਧਾਰ ਵੜ ਵੜ ਖੋਜਦੇ ਗਏ ਕੰਤ, ਖੋਜਿਆਂ ਹੱਥ ਕਿਸੇ ਨਾ ਆਈਆ। ਪੜ੍ਹ ਪੜ੍ਹ ਥੱਕੇ ਤੇਰਾ ਅੱਖਰਾਂ ਵਾਲਾ ਮੰਤ, ਮੰਤਵ ਹੱਲ ਨਾ ਕੋਇ ਕਰਾਈਆ। ਗੜ੍ਹ ਤੁੱਟਾ ਨਾ ਹਉਮੇ ਹੰਗਤ, ਹੰ ਬ੍ਰਹਮ ਭੇਵ ਕੋਇ ਨਾ ਪਾਈਆ। ਸਾਚੇ ਨਾਮ ਦੀ ਮਿਲੀ ਕਿਸੇ ਨਾ ਸਨਦ, ਸਾਚਾ ਰੰਗ ਨਾ ਕੋਈ ਰੰਗਾਈਆ। ਝਗੜਾ ਪਿਆ ਰਿਹਾ ਬਹਿਸ਼ਤ ਜੱਨਤ, ਸਵਰਗਾਂ ਡੇਰਾ ਕੋਇ ਨਾ ਢਾਹੀਆ। ਗੁਰ ਅਵਤਾਰ ਪੈਗ਼ੰਬਰ ਤੇਰੇ ਅੱਗੇ ਕਰਦੇ ਗਏ ਮਿੰਨਤ, ਨਿਉਂ ਨਿਉਂ ਸਜਦਿਆਂ ਵਿਚ ਸੀਸ ਝੁਕਾਈਆ। ਚਾਰ ਜੁਗ ਦੀ ਖਾਣੀ ਬਾਣੀ ਤੇਰੀ ਸਿਫ਼ਤਾਂ ਵਾਲੀ ਲਿਖਤ, ਸੰਦੇਸ਼ਿਆਂ ਵਿਚ ਸੱਦਾ ਹੋਕਾ ਨਾਮ ਸੁਣਾਈਆ। ਤੇਰਾ ਲੱਭ ਸਕਿਆ ਕੋਈ ਨਾ ਇਸ਼ਟ, ਇਸ਼ਟ ਆਤਮਾ ਪਰਮਾਤਮਾ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਹਰਿਜਨ ਸਾਚੇ ਲੇਖੇ ਲੈਣੇ ਲਾਈਆ। ਬਿਆਸ ਕਹੇ ਮੈਂ ਜੁਗ ਜੁਗ ਤੇਰੇ ਤੱਕਦਾ ਰਿਹਾ ਸੰਤ ਫ਼ਕੀਰ, ਫ਼ਿਕਰਾ ਤੇਰਾ ਢੋਲਾ ਗਾਈਆ। ਘੱਤਦੇ ਰਹੇ ਵਹੀਰ, ਚਾਰ ਕੁੰਟ ਭੱਜਣ ਵਾਹੋ ਦਾਹੀਆ। ਬਦਲਦੇ ਰਹੇ ਜ਼ਮੀਰ, ਮਨ ਮਤ ਬੁੱਧੀ ਤੋਂ ਪਰੇ ਅੱਖ ਖੁਲ੍ਹਾਈਆ। ਲੱਭਦੇ ਰਹੇ ਤਦਬੀਰ, ਤੇਰਾ ਤਰੀਕਾ ਨਾਮ ਧੁਰਦਰਗਾਹੀਆ। ਝਗੜਾ ਤੱਕਦੇ ਰਹੇ ਸ਼ਾਹ ਹਕੀਰ, ਸ਼ਰਅ ਵਿਚ ਨਾ ਕੋਇ ਲੜਾਈਆ। ਕਿਸ ਬਿਧ ਤੇਰੀ ਨਜ਼ਰ ਆਵੇ ਤਸਵੀਰ, ਬਿਨ ਰੂਪ ਰੰਗ ਰੇਖ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਅਕਲ ਕਲਧਾਰੀ ਜੋਤ ਨਿਰੰਕਾਰੀ ਜੋਤੀ ਜਾਤੇ ਪੁਰਖ ਬਿਧਾਤੇ ਤੇਰੀ ਓਟ ਤਕਾਈਆ।
❋
❋
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਭਜਨ ਕੌਰ ਦੇ ਗ੍ਰਹਿ ਜਮਸ਼ੇਰ ਜ਼ਿਲਾ ਜਲੰਧਰ
ਬਿਆਸ ਕਹੇ ਪ੍ਰਭ ਕਲਜੁਗ ਅੰਤ ਅਖ਼ੀਰ ਤੋੜ ਦੇ ਬੰਧਨ, ਬੰਦਗੀ ਆਪਣੀ ਦੇ ਸਮਝਾਈਆ। ਧੂੜੀ ਟਿੱਕਾ ਮਸਤਕ ਨਾਮ ਲਾ ਅਗੰਮਾ ਚੰਦਨ, ਪੜਦਾ ਓਹਲਾ ਕਾਇਆ ਮੰਦਰ ਅੰਦਰ ਦੇ ਚੁਕਾਈਆ। ਲੱਖ ਚੁਰਾਸੀ ਆਵਣ ਜਾਵਣ ਪਤਤ ਪਾਵਨ ਰਹੇ ਕੋਈ ਨਾ ਫੰਦਨ, ਫਾਸੀ ਜਮ ਗਲ ਨਾ ਕੋਇ ਲਟਕਾਈਆ। ਤੂੰ ਸਾਹਿਬ ਸਮਰਥ ਦੀਨ ਦਿਆਲ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਰਹਿਮਤ ਆਪਣੀ ਦੇ ਕਮਾਈਆ। ਸਦੀ ਚੌਧਵੀਂ ਅੰਤ ਦਰ ਠਾਂਡੇ ਤੇਰੇ ਵਸਤ ਅਮੋਲਕ ਮੰਗਣ, ਨਾਮ ਨਿਧਾਨ ਸ੍ਰੀ ਭਗਵਾਨ ਆਪਣਾ ਦੇਣਾ ਵਰਤਾਈਆ। ਦਰਗਾਹ ਸਾਚੀ ਧਾਮ ਨਿਆਰਾ ਦਰ ਦਰਵਾਜ਼ਾ ਤੇਰਾ ਲੰਘਣ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਚਰਨਾਂ ਹੇਠਾਂ ਦੱਬਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡਾ ਦੇਣਾ ਸੁਹਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੨ ਹਰਬੰਸ ਕੌਰ ਦੇ ਘਰ ਪਿੰਡ ਕਾਲਾ ਸੰਘਾ ਜ਼ਿਲਾ ਜਲੰਧਰ
ਬਿਆਸ ਕਹੇ ਜਨ ਭਗਤ ਲੈ ਜਾ ਆਪਣੇ ਦਵਾਰ, ਦਵਾਰਕਾ ਵਾਸੀ ਜਿਥੇ ਬੈਠੇ ਸੀਸ ਨਿਵਾਈਆ। ਬੰਦਨਾ ਡੰਡਾਵਤ ਸਜਦੇ ਕਰਦੇ ਗੁਰੂ ਅਵਤਾਰ, ਪੈਗ਼ੰਬਰ ਸਿਰ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਭਿਖਾਰ, ਦਰ ਤੇਰੇ ਅਲਖ ਜਗਾਈਆ। ਨਿਰਗੁਣ ਜੋਤ ਕਮਲਾਪਾਤੀ ਤੇਰੀ ਹੋਏ ਉਜਿਆਰ, ਨੂਰ ਜਹੂਰ ਕਰੇ ਰੁਸ਼ਨਾਈਆ। ਜਿਸ ਘਰ ਕਾਗਦ ਕਲਮ ਕੋਈ ਨਾ ਲਿਖਣਹਾਰ, ਕਾਤਬ ਰੂਪ ਨਾ ਕੋਇ ਧਰਾਈਆ। ਸੋ ਮਹੱਲ ਅਟਲ ਉਚ ਅਗੰਮ ਅਥਾਹ ਦਏ ਵਖਾਲ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਜਿਥੇ ਝਗੜਾ ਰਹੇ ਨਾ ਸ਼ਾਹ ਕੰਗਾਲ, ਊਚ ਨੀਚ ਜਾਤ ਪਾਤ ਭਰਮ ਨਾ ਕੋਇ ਭੁਲਾਈਆ। ਧਰਮ ਦਵਾਰਾ ਇਕੋ ਦਿਸੇ ਧੁਰ ਦੀ ਧਰਮਸਾਲ, ਚਾਰ ਵਰਨਾਂ ਅਠਾਰਾਂ ਬਰਨਾਂ ਜਿਸ ਧਾਰ ਵਿਚ ਮਿਲ ਕੇ ਤੇਰਾ ਰੂਪ ਸਮਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਆਪਣਾ ਫੇਰਾ ਪਾਈਆ। ਕਲਜੁਗ ਅੰਦਰ ਸਤਿਜੁਗ ਬਦਲ ਦੇ ਚਾਲ, ਚਾਲ ਨਿਰਾਲੀ ਜੋਤ ਅਕਾਲੀ ਆਪਣੀ ਕਲ ਦੇ ਪਰਗਟਾਈਆ। ਜੀਵ ਜੰਤ ਮੁਰਦੇ ਸਾਰੇ ਦੇ ਜਵਾਲ, ਨਾਮ ਰਸ ਅੰਮ੍ਰਿਤ ਅੰਮਿਉਂ ਜਾਮ ਪਿਆਈਆ। ਜਨ ਭਗਤਾਂ ਪੂਰਬ ਜਨਮ ਦੀ ਲੇਖੇ ਲਾ ਘਾਲ, ਲਹਿਣਾ ਦੇਣਾ ਧੁਰ ਦਾ ਝੋਲੀ ਪਾਈਆ। ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਜੋ ਭਵਿਖਤਾਂ ਵਿਚ ਦਿਤਾ ਅਹਿਵਾਲ, ਹਾਲ ਸਭ ਦਾ ਖੋਜ ਖੁਜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੀਨਾ ਬੰਧਪ ਦੀਨ ਦਿਆਲ, ਰੱਖਕ ਹੋ ਕੇ ਆਪ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਦਾ ਡੰਕਾ ਇਕੋ ਵੱਜੇ ਤਾਲ, ਤਾਰ ਸਤਾਰ ਨਿਰਗੁਣ ਨਿਰੰਕਾਰ ਨਿਰਾਕਾਰ ਸੁਰਤੀ ਸ਼ਬਦੀ ਸ਼ਬਦ ਸੁਰਤ ਦੇਣਾ ਹਿਲਾਈਆ।
ਸ਼ਹਿਨਸ਼ਾਹੀ ਸੰਮਤ ੨ (੨੦੨੩ ਬਿਕ੍ਰਮੀ) ਦੀ ਲਿਖਤ ਖ਼ਤਮ
❋
❋
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।