ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ (੨੦੨੪ ਬਿਕ੍ਰਮੀ) ਹਰਿ ਭਗਤ ਦਵਾਰ ਜੇਠਵਾਲ
ਪਹਿਲੀ ਚੇਤ ਕਹੇ ਪੁਰਖ ਅਕਾਲ ਗੁਰ ਅਵਤਾਰ ਪੈਗ਼ੰਬਰ ਆ ਗਏ ਤੇਰੇ ਬੱਚੇ, ਸੰਮਤ ਸ਼ਹਿਨਸ਼ਾਹੀ ਤਿੰਨ ਤ੍ਰਿਲੋਕੀ ਆਏ ਤਜਾਈਆ। ਜੁਗ ਚੌਕੜੀ ਤੇਰੇ ਹੁਕਮ ਅੰਦਰ ਕੌਲ ਇਕਰਾਰ ਕੀਤੇ ਪੱਕੇ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਨਾਮ ਸੰਦੇਸੇ ਲੋਕਮਾਤ ਦੇ ਕੇ ਆਏ ਸੱਚੇ, ਧੁਰ ਫ਼ਰਮਾਨ ਸ੍ਰੀ ਭਗਵਾਨ ਤੇਰਾ ਇਕ ਸਮਝਾਈਆ। ਕਾਇਆ ਮਾਟੀ ਨਾਤਾ ਤੋੜ ਕੇ ਭਾਂਡੇ ਕੱਚੇ, ਜੋਤੀ ਜਾਤੇ ਪੁਰਖ ਬਿਧਾਤੇ ਤੇਰੀ ਧਾਰ ਵਿਚ ਸਮਾਈਆ। ਦਰ ਦਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਵੇਖ ਸਰਬ ਇਕੱਠੇ, ਦੁਤੀਆ ਰੂਪ ਨਾ ਕੋਇ ਵਟਾਈਆ। ਸਚ ਸਰਨਾਈ ਬੇਪਰਵਾਹੀ ਧੁਰਦਰਗਾਹੀ ਤੇਰੀ ਢੱਠੇ, ਮਾਣ ਵਡਿਆਈ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਦੀਗਰੇ ਬਾਦ ਯਕੇ, ਯਾਦ ਵਿਚ ਨਾਦ ਤੇਰਾ ਗਏ ਵਜਾਈਆ। ਸੋ ਸਵਾਮੀ ਅੰਤਰਜਾਮੀ ਦਰ ਠਾਂਡੇ ਆਏ ਸੱਦੇ, ਹੁਕਮ ਸੁਣਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਖ਼ੁਸ਼ੀ ਮਨਾਈਆ। ਪਹਿਲੀ ਚੇਤ ਕਹੇ ਆਹ ਆ ਗਏ ਗੁਰ ਅਵਤਾਰ ਪੈਗ਼ੰਬਰ ਤੇਰੇ ਸੂਰਬੀਰ, ਬੀਰਤਾ ਆਪਣੀ ਚਾਰ ਜੁਗ ਵਖਾਈਆ। ਸਚਖੰਡ ਦਵਾਰੇ ਆਏ ਘੱਤ ਕੇ ਬਿਨ ਕਦਮਾਂ ਵਹੀਰ, ਬੇਨਜ਼ੀਰ ਤੇਰਾ ਪੰਧ ਮੁਕਾਈਆ। ਪਿਛਲੀ ਸਾਫ਼ ਕਰਦੇ ਲਕੀਰ, ਫ਼ਕੀਰ ਰਹਿਣ ਕੋਇ ਨਾ ਪਾਈਆ। ਹੁਕਮੇ ਅੰਦਰ ਹੁਕਮ ਬਦਲ ਤਕਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਸ਼ਰਅ ਦਾ ਰਹੇ ਨਾ ਕੋਇ ਜਜ਼ੀਰ, ਮਜ਼੍ਹਬ ਵੰਡ ਨਾ ਕੋਇ ਵਖਾਈਆ। ਤੂੰ ਸ਼ਾਹ ਸੁਲਤਾਨ ਸ੍ਰੀ ਭਗਵਾਨ ਗਹਿਰ ਗੰਭੀਰ, ਗਹਿਰ ਗਵਰ ਤੇਰੇ ਹੱਥ ਵਡਿਆਈਆ। ਪਿਛਲਾ ਲਹਿਣਾ ਮੁਕਾ ਕਦੀਮ, ਕੁਦਰਤ ਦੇ ਮਾਲਕ ਆਪਣਾ ਹੁਕਮ ਸੁਣਾਈਆ। ਤੇਰਾ ਮੰਦਰ ਰੰਗੀਏ ਸਚ ਅਜ਼ੀਮ, ਆਲੀਸ਼ਾਨ ਦੋ ਜਹਾਨ ਨਜ਼ਰੀ ਆਈਆ। ਜਿਸ ਵਿਚ ਕਰੇ ਨਾ ਕੋਇ ਤਰਮੀਮ, ਧਾਰਾ ਵਿਚ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪਹਿਲੀ ਚੇਤ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੇ ਤੇਰੇ ਸੁਤ ਦਵਾਰੇ, ਸੁਤਿਆਂ ਲਿਆ ਉਠਾਈਆ। ਪੁਰਖ ਅਕਾਲ ਦੀਨ ਦਿਆਲ ਮੈਂ ਤੱਕਦਾ ਰਿਹਾ ਨਜ਼ਾਰੇ, ਨਿਰਗੁਣ ਤੇਰਾ ਖੇਲ ਵੇਖ ਖ਼ੁਸ਼ੀ ਮਨਾਈਆ। ਮੇਰੇ ਇਸ਼ਾਰਿਆਂ ਵਿਚ ਕੋਟਨ ਵਾਰ ਮੇਟੇ ਜੁਗ ਚਾਰੇ, ਸਤਿਜੁਗ ਤਰੇਤਾ ਦਵਾਪਰ ਕਲਜੁਗ ਆਪਣਾ ਪੰਧ ਮੁਕਾਈਆ। ਅਨਗਿਣਤ ਵੇਖੇ ਵਿਸ਼ਨ
❋
❋
ਬ੍ਰਹਮਾ ਸ਼ਿਵ ਦੇਵਤ ਸੁਰ ਵਣਜਾਰੇ, ਨਿਤ ਨਵਿਤ ਆਪਣੀ ਦਇਆ ਕਮਾਈਆ। ਕੋਟਨ ਕੋਟ ਗੁਰ ਅਵਤਾਰ ਪੈਗ਼ੰਬਰ ਕਾਗ਼ਜ਼ ਕਲਮ ਸ਼ਾਹੀ ਕਾਦਰ ਕੁਦਰਤ ਵਿਚ ਕਾਗ਼ਜ਼ ਬਣੇ ਲਿਖਾਰੇ, ਅੱਖਰਾਂ ਵੰਡ ਵੰਡਾਈਆ। ਹੁਕਮੇ ਅੰਦਰ ਚਲਦੇ ਵੇਖੇ ਸੂਰਜ ਚੰਦ ਸਿਤਾਰੇ, ਸਤ੍ਹਾ ਬਿਨ ਪਤਾ ਆਪਣੀ ਕਾਰ ਕਮਾਈਆ। ਜਲ ਥਲ ਸਮੁੰਦ ਸਾਗਰ ਵੇਖੇ ਪਰਬਤ ਟਿਲੇ ਉਚ ਮਨਾਰੇ, ਪਨਘਟ ਤੇਰਾ ਰਾਹ ਤਕਾਈਆ। ਸੂਫ਼ੀ ਸੰਤ ਫ਼ਕੀਰ ਭਗਤ ਜਨ ਦਰ ਦਰਵੇਸ਼ ਤੱਕੇ ਭਿਖਾਰੇ, ਇਛਿਆ ਵਿਚ ਭਿਛਿਆ ਮੰਗ ਮੰਗਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਆਦਿ ਮਧ ਪੂਰੇ ਹੋਏ ਨਾ ਲਾਰੇ, ਸਹਾਰੇ ਵਿਚ ਖੇਲ ਖਿਲਾਈਆ। ਕਲਜੁਗ ਅੰਤ ਖੇਲ ਨਿਆਰੇ, ਜਿਸ ਦੀ ਪਾਵੇ ਕੋਈ ਨਾ ਸਾਰੇ, ਗੁਰ ਅਵਤਾਰ ਪੈਗ਼ੰਬਰ ਖੜ੍ਹੇ ਦਵਾਰੇ, ਦੋਏ ਜੋੜ ਸੀਸ ਨਿਵਾਈਆ। ਚਾਰੇ ਬਾਣੀ ਕੂਕਾਂ ਮਾਰੇ, ਚਾਰੇ ਖਾਣੀ ਵੇਖ ਅਖਾੜੇ, ਚਾਰੇ ਜੁਗ ਕੱਢਣ ਹਾੜੇ, ਨਿਉਂ ਨਿਉਂ ਸੀਸ ਨਿਵਾਈਆ। ਤੇਰਾ ਲੇਖਾ ਧੁਰ ਦਰਬਾਰੇ, ਜਿਥੇ ਜਗੇ ਜੋਤ ਅਗੰਮ ਅਪਾਰੇ, ਸ਼ਾਹ ਪਾਤਸ਼ਾਹ ਨਜ਼ਰੀ ਆਏ ਇਕ ਸਰਕਾਰੇ, ਦੂਜਾ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਸਮਝਾਈਆ। ਪਹਿਲੀ ਚੇਤ ਕਹੇ ਮੈਂ ਜੁਗ ਚੌਕੜੀ ਸਭ ਦੀ ਵੇਖੀ ਚਿੰਤਾ ਚਿਖਾ, ਗ਼ਮਖ਼ਾਰ ਗ਼ਮ ਦੂਰ ਨਾ ਕੋਇ ਕਰਾਈਆ। ਤੇਰਾ ਹੁਕਮ ਸੰਦੇਸਾ ਨਰ ਨਰੇਸ਼ਾ ਜੁਗ ਚੌਕੜੀ ਤੇਰੇ ਹੁਕਮੇ ਅੰਦਰ ਲਿਖਾ, ਨਾਤਾ ਜਗਤ ਨਾਲ ਜੁੜਾਈਆ। ਤੇਰੇ ਨੂਰ ਜਹੂਰ ਚਮਤਕਾਰਿਆਂ ਵਿਚ ਦਿਸਾ, ਬੇਅੰਤ ਆਪਣਾ ਪੜਦਾ ਨਾ ਮੂਲ ਉਠਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਚਾੜ੍ਹ ਕੇ ਉਤੇ ਚਿਖਾ, ਅਗਨੀ ਤਤ ਦਿਤਾ ਤਪਾਈਆ। ਸਭ ਦੇ ਅੰਦਰ ਆਪਣੇ ਆਉਣ ਦੀ ਪਰਗਟ ਕਰਕੇ ਇੱਛਾ, ਆਸਾ ਹੋਰ ਵਧਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਮੰਗਦੇ ਗਏ ਭਿੱਛਾ, ਭਿੱਖਕ ਹੋ ਕੇ ਝੋਲੀ ਡਾਹੀਆ। ਤੇਰਾ ਹਕ ਦਵਾਰਾ ਏਕੰਕਾਰਾ ਚਰਨਾ ਤੋਂ ਅੱਗੇ ਕਿਸੇ ਨਾ ਡਿੱਠਾ, ਬੇਅੰਤ ਕਹਿ ਕੇ ਧੂੜੀ ਖ਼ਾਕ ਰਮਾਈਆ। ਸਾਰੇ ਮੰਨ ਕੇ ਗਏ ਪਿਤਾ, ਜਿਸ ਨੇ ਤਨ ਵਜੂਦ ਮਾਟੀ ਜੋਤੀ ਸ਼ਬਦ ਧਾਰ ਦਿਤਾ, ਜਨਮ ਜਨਮ ਨਾਲ ਮਿਲਾਈਆ। ਥੋੜਾ ਥੋੜਾ ਹਿੱਸਾ ਵੰਡ ਕੇ ਕਿੱਤਾ, ਕੇਤੀ ਹੁਕਮ ਗਏ ਸੁਣਾਈਆ। ਅੰਤ ਅਖ਼ੀਰ ਦੇ ਕੇ ਪਿੱਛਾ, ਪਸਚਾਤਾਪ ਵਿਚੋਂ ਬਾਹਰ ਕਢਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਜਗਤ ਨਿਸ਼ਾਨੀ ਵਾਲਾ ਚਿੱਠਾ, ਅੱਖਰਾਂ ਨਾਲ ਸੁਣਾਈਆ। ਜੋ ਟਕਿਆਂ ਨਾਲ ਜਗਤ ਵਣਜਾਰਿਆਂ ਹੱਥ ਵਿਕਾ, ਕੀਮਤ ਠੱਗਾਂ ਵਾਲੀ ਰਖਾਈਆ। ਜਗਤ ਸ਼ਾਹੀ ਦਾ ਬਦਲਦਾ ਰਿਹਾ ਸਿੱਕਾ, ਹਕੂਮਤ ਹੁਕਮ ਵਿਚ ਵਟਾਈਆ। ਗੁਰ ਅਵਤਾਰ ਪੈਗ਼ੰਬਰ ਤੈਨੂੰ ਦੱਸ ਕੇ ਗਏ ਹਿੱਕਾ, ਇੱਕਾ ਨਾਉਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਸਮਝਾਈਆ। ਪਹਿਲੀ ਚੇਤ ਕਹੇ ਗੁਰ ਅਵਤਾਰ ਪੈਗ਼ੰਬਰ ਵੇਖ ਆਪਣੇ ਜੋਧੇ, ਬਾਂਕੇ ਸੋਹਣੇ ਨਜ਼ਰੀ ਆਈਆ। ਜਿਨ੍ਹਾਂ ਨੇ ਨਿਤ ਨਵਿਤ ਤੇਰੇ ਅਰਦਾਸੇ ਸੋਧੇ, ਕਲਮਿਆਂ ਵਿਚ ਸੀਸ ਨਿਵਾਈਆ। ਤਨ ਸਰੀਰ ਬਸਤਰ ਪਾ ਕੇ ਚੋਗ਼ੇ, ਵਜੂਦ ਗਏ ਹੰਢਾਈਆ। ਗਾ ਕੇ ਸਚ ਸਲੋਕੇ, ਸੋਹਲੇ ਜਗਤ ਸੁਣਾਈਆ। ਚਰਨ ਕਵਲ ਤੇਰੇ ਧੋ ਕੇ, ਚਰਨੋਧਕ ਰਸਨਾ ਮੁਖ ਲਗਾਈਆ। ਨਿਰਗੁਣ ਨਿਰਗੁਣ ਧਾਰ ਹੋ ਕੇ, ਏਕਾ ਤੇਰਾ ਨਾਮ ਸੁਣਾ ਅੰਤ ਸ੍ਰਿਸ਼ਟੀ ਵਿਚੋਂ ਗਏ ਰੋ ਕੇ, ਭਾਣਾ ਮੰਨ ਧੁਰਦਰਗਾਹੀਆ। ਸਭ ਨੂੰ ਇਕੱਠੇ ਦਿਤੇ ਮੌਕੇ, ਹੁਕਮ ਸੰਦੇਸਾ ਇਕ ਸੁਣਾਈਆ। ਜਿਸ ਵੇਲੇ ਪ੍ਰਗਟ ਹੋਵਾਂ ਨਿਰਮਲ ਜੋਤ ਹੋ ਕੇ, ਤਨ ਸ਼ਰੀਰ ਨਾ ਕੋਇ ਰਖਾਈਆ। ਚਾਰ ਜੁਗ ਦਾ ਲਹਿਣਾ
❋
❋
ਦੇਣਾ ਸਭ ਤੋਂ ਖੋਹ ਕੇ, ਖ਼ਾਲਸ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਜੋ ਬੀਜ ਆਏ ਬੋ ਕੇ, ਸਭ ਦਾ ਲਹਿਣਾ ਵੇਖ ਵਖਾਈਆ। ਜੋ ਢੋਆ ਆਏ ਢੋ ਕੇ, ਲੋਕਮਾਤ ਧਰਾਈਆ। ਸਭ ਨੂੰ ਅੰਤਰ ਵੇਖਾਂ ਜੋਹ ਕੇ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਪਹਿਲੀ ਚੇਤ ਕਹੇ ਆਪਣੇ ਗੁਰ ਅਵਤਾਰ ਪੈਗ਼ੰਬਰ ਵੇਖ ਸੂਰਬੀਰ ਸੁਲਤਾਨ, ਮਹਾਰਾਜੇ ਪਲਕਾਂ ਵਾਲੇ ਨਜ਼ਰੀ ਆਈਆ। ਤੇਰੀ ਮੰਨਦੇ ਰਹੇ ਆਣ, ਸਿਰ ਸਕਿਆ ਨਾ ਕੋਇ ਉਠਾਈਆ। ਤੇਰੇ ਨਾਮ ਦਾ ਦੱਸਦੇ ਗਏ ਵਿਧਾਨ, ਜਗਤ ਵਿਦਿਆ ਨਾਲ ਕੁੜਮਾਈਆ। ਅੱਖਰਾਂ ਵਾਲਾ ਦੇ ਕੇ ਗਿਆਨ, ਸਿਫ਼ਤਾਂ ਨਾਲ ਸਾਲਾਹੀਆ। ਸੰਦੇਸਿਆਂ ਵਿਚ ਕਹਿ ਕੇ ਗਏ ਮਿਹਰਵਾਨ, ਮਹਿਬੂਬ ਧੁਰਦਰਗਾਹੀਆ। ਦੀਨ ਮਜ਼੍ਹਬ ਵੰਡ ਵਿਚ ਜਹਾਨ, ਮਾਨਵ ਮਾਨਵ ਨਾਲ ਲੜਾਈਆ। ਤੈਨੂੰ ਦੱਸ ਕੇ ਬੇਪਹਿਚਾਨ, ਰੂਪ ਰੰਗ ਤੋਂ ਬਾਹਰ ਗਏ ਦ੍ਰਿੜਾਈਆ। ਚੱਕਰ ਚਿੰਨ੍ਹ ਨਾ ਕੋਇ ਨਿਸ਼ਾਨ, ਨੇਤਰ ਨੈਣ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਪਹਿਲੀ ਚੇਤ ਕਹੇ ਆਪਣੇ ਗੁਰ ਅਵਤਾਰ ਪੈਗ਼ੰਬਰ ਵੇਖ ਜੋ ਕਰਦੇ ਗਏ ਯਾਦ, ਯਦ ਤੇਰੀ ਨਜ਼ਰੀ ਆਈਆ। ਜਿਸ ਕਾਰਨ ਤੂੰ ਰਚਨਾ ਰਚੀ ਆਦਿ, ਮਧ ਆਪਣਾ ਹੁਕਮ ਵਰਤਾਈਆ। ਅੰਤ ਦੱਸਿਆ ਨਾ ਕਿਸੇ ਜੁਗਾਦਿ, ਪੜਦਾ ਅੱਗੇ ਨਾ ਕੋਇ ਉਠਾਈਆ। ਹੁਕਮੀ ਸੁਣ ਤੇਰੀ ਆਵਾਜ਼, ਸ਼ਬਦੀ ਢੋਲੇ ਗਾਈਆ। ਬਿਨ ਕਿਰਪਾ ਖੋਲ੍ਹਿਆ ਕਿਸੇ ਨਾ ਰਾਜ਼, ਬਿਨ ਰਹਿਮਤ ਰੰਗ ਨਾ ਕੋਇ ਚੜ੍ਹਾਈਆ। ਬਿਨ ਹੁਕਮ ਸੁਣੇ ਕੋਈ ਨਾ ਨਾਦ, ਧੁਨ ਧਰਮ ਨਾ ਕੋਇ ਜਣਾਈਆ। ਬਿਨ ਸੰਦੇਸੇ ਕੋਈ ਨਾ ਜਾਏ ਜਾਗ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਤੇਰਾ ਸੋਹਣਾ ਜਿਹਾ ਸਮਾਜ, ਗੁਰ ਅਵਤਾਰ ਪੈਗ਼ੰਬਰ ਨਜ਼ਰੀ ਆਈਆ। ਜਿਹੜਾ ਕਦੇ ਨਾ ਹੋਵੇ ਬਰਬਾਦ, ਜੜ੍ਹ ਸਕੇ ਨਾ ਕੋਇ ਉਖੜਾਈਆ। ਤੇਰੇ ਨਾਮ ਦਾ ਕਰਦੇ ਸਿਮਰਨ ਪੂਜਾ ਪਾਠ, ਨਾਮ ਨਿਆਜ਼ ਤੇਰਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ। ਪਹਿਲੀ ਚੇਤ ਕਹੇ ਕਿਉਂ ਗੁਰ ਅਵਤਾਰ ਪੈਗ਼ੰਬਰ ਸੱਦੇ, ਸਚ ਦੇ ਜਣਾਈਆ। ਕਿਉਂ ਵਿਸ਼ਨ ਬ੍ਰਹਮਾ ਸ਼ਿਵ ਦਸਤ ਬੱਧੇ, ਬੰਦਨਾ ਸੀਸ ਨਿਵਾਈਆ। ਕਿਉਂ ਦੀਪਕ ਨਿਰਮਲ ਜੋਤ ਜਗੇ, ਤਤ ਸਰੀਰ ਨਾ ਕੋਇ ਵਡਿਆਈਆ। ਕਿਉਂ ਗੁਰ ਅਵਤਾਰ ਪੈਗ਼ੰਬਰ ਲੋਕਮਾਤ ਕੋਈ ਨਾ ਭੱਜੇ, ਚਾਰ ਕੁੰਟ ਫੇਰਾ ਪਾਈਆ। ਕਿਉਂ ਮੰਜਲ ਚੜ੍ਹੇ ਨਾ ਕੋਈ ਉਪਰ ਸ਼ਾਹ ਰਗੇ, ਪਰਦਾ ਸਕੇ ਨਾ ਕੋਇ ਹਟਾਈਆ। ਕਿਉਂ ਆਤਮ ਰਸ ਮਿਲੇ ਨਾ ਮਜ਼ੇ, ਰਸਨਾ ਸਵਾਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਭਰਮ ਦੇਣਾ ਮਿਟਾਈਆ। ਪੁਰਖ ਅਕਾਲ ਕਹੇ ਸੁਣ ਚੇਤ ਮੇਰੇ ਸਪੂਤੇ, ਧੁਰ ਸ਼ਬਦ ਦਿਆਂ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਮੇਰੇ ਬੂਟੇ, ਚੋਟੀ ਜੜ੍ਹ ਆਪਣੇ ਹੱਥ ਰਖਾਈਆ। ਮਾਤਲੋਕ ਹੁਕਮੇ ਅੰਦਰ ਘੱਲਾਂ ਅੰਦਰ ਧਰਤੀ ਵਾਲੀ ਕੂਟੇ, ਕੁਟੀਆ ਤਨ ਵਜੂਦ ਬਣਾਈਆ। ਸਚ ਪ੍ਰੇਮ ਦੇ ਦੇ ਕੇ ਹੂਟੇ, ਹੁਲਾਰਾ ਦੋ ਜਹਾਨ ਰਖਾਈਆ। ਆਪਣੇ ਨਾਮ ਦੀ ਭਿਛਿਆ ਪਾਵਾਂ ਇਹਨਾਂ ਦੇ ਠੂਠੇ, ਵਸਤ ਅਗੰਮ ਵਰਤਾਈਆ। ਬੰਦ ਕਰਾ ਕੇ ਕਾਇਆ ਵਾਲੇ ਕੂਜ਼ੇ, ਹੁਕਮੇ ਅੰਦਰ ਫਿਰਾਈਆ। ਭੇਵ ਖੁਲ੍ਹਾ ਕੇ ਗੂਝੇ, ਸ਼ਬਦੀ ਧੁਨ ਸ਼ਨਵਾਈਆ। ਏਸੇ ਕਾਰਨ ਮੇਰੀਆਂ ਸਿਫ਼ਤਾਂ ਅੰਦਰ ਕੂਕੇ, ਕੂਕ ਕੂਕ ਸੁਣਾਈਆ। ਕਿਸੇ ਸਮਝ ਨਾ ਆਈ ਦੂਜੇ, ਪੜਦਾ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਮੇਰੀ ਜੋਤ ਧਾਰ ਦਾ ਨੂਰ, ਨੁਰਾਨਾ ਇਕ ਚਮਕਾਈਆ। ਨਾਮ ਭੰਡਾਰਾ ਕਰ ਭਰਪੂਰ, ਭਰਮ ਗੜ੍ਹ ਤੁੜਾਈਆ। ਪ੍ਰੇਮ ਖ਼ੁਮਾਰੀ ਦੇ ਸਰੂਰ, ਸਤਿ ਵਿਚ ਰਖਾਈਆ। ਸਾਚੀ ਦੇ ਤੂਰ, ਧੁਨ ਨਾਦ ਸ਼ਨਵਾਈਆ। ਹੁਕਮੇ ਅੰਦਰ ਕਰ ਮਜਬੂਰ, ਭਾਣਾ ਸ੍ਰਿਸ਼ਟ ਮਨਾਈਆ। ਅੰਤਮ ਨਾਤਾ ਤੋੜ ਕੇ ਕਾਇਆ ਪੰਜ ਤਤ ਕੂੜ, ਆਪਣੇ ਵਿਚ ਸਮਾਈਆ। ਜੋ ਲੇਖਾ ਲਿਖ ਕੇ ਜਾਣ ਜ਼ਰੂਰ, ਜ਼ਰੂਰਤ ਧੁਰ ਦੀ ਇਕ ਸਮਝਾਈਆ। ਇਕ ਅਕਾਲ ਕਰ ਮਸ਼ਹੂਰ, ਮਸ਼ਵਰੇ ਸ਼ਬਦ ਗੁਰੂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਵਾਸੀ ਮੇਰੇ ਘਰ ਦੇ, ਘਰਾਨਾ ਇਕੋ ਨਜ਼ਰੀ ਆਈਆ। ਜੁਗ ਚੌਕੜੀ ਬਣ ਕੇ ਬਰਦੇ, ਬੰਦਗੀ ਲੋਕਮਾਤ ਦ੍ਰਿੜਾਈਆ। ਸਾਚੀ ਮੰਜ਼ਲ ਦੀਨ ਦੁਨੀ ਦੀ ਚੜ੍ਹਦੇ, ਉੱਤਰ ਪੂਰਬ ਪੱਛਮ ਦੱਖਣ ਪੰਧ ਮੁਕਾਈਆ। ਹੁਕਮ ਦਾ ਢੋਲਾ ਇਕੋ ਪੜ੍ਹਦੇ, ਜੋ ਹੁਕਮ ਵਿਚ ਸਮਝਾਈਆ। ਜਗਤ ਵਿਕਾਰੇ ਨਾਲ ਲੜਦੇ, ਹੰਕਾਰਾ ਗੜ੍ਹ ਤੁੜਾਈਆ। ਇਕੋ ਸਚ ਸੰਦੇਸ਼ ਵਿਚਰਦੇ, ਵਿਚਲਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਖੇਲ ਇਕ ਸੁਣਾਈਆ। ਅਗਲਾ ਖੇਲ ਬਣ ਸਰੋਤਾ, ਪੁਰਖ ਅਕਾਲ ਦਏ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਮੇਰੀ ਧਾਰ ਵਿਚ ਲਾ ਲਾ ਥੱਕੇ ਗੋਤਾ, ਆਦਿ ਅੰਤ ਕਹਿਣ ਕੋਇ ਨਾ ਪਾਈਆ। ਹੁਕਮੇ ਅੰਦਰ ਦੇ ਕੇ ਗਏ ਹੋਕਾ, ਸੰਦੇਸਾ ਧੁਰਦਰਗਾਹੀਆ। ਇਕੋ ਗਾ ਕੇ ਗਏ ਸਲੋਕਾ, ਸੋਹਲਾ ਢੋਲਾ ਇਕ ਜਣਾਈਆ। ਕਲਜੁਗ ਅੰਤ ਅਖ਼ੀਰ ਨਵ ਨੌ ਚਾਰ ਪਿਛੋਂ ਪੁਰਖ ਅਕਾਲ ਆਪਣੇ ਹੱਥ ਰੱਖੇ ਮੌਕਾ, ਦੂਸਰ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਸਾਚੀ ਖੇਲ ਕਰੇ ਹਰਿ ਕਰਤਾ, ਮਾਲਕ ਧੁਰਦਰਗਾਹੀਆ। ਨਿਰਵੈਰ ਹੋ ਕੇ ਨੂਰ ਧਰਦਾ, ਜੋਤੀ ਜਾਤਾ ਡਗਮਗਾਈਆ। ਜਿਸ ਦਾ ਨਾਮ ਢੋਲਾ ਗੀਤ ਕਲਮਾ ਗੁਰ ਅਵਤਾਰ ਪੈਗ਼ੰਬਰ ਪੜ੍ਹਦਾ, ਸਰਗੁਣ ਹੋ ਸਲਾਹੀਆ। ਸੋ ਪੂਰਬ ਲੇਖਾ ਲਹਿਣਾ ਪਿਛਲਾ ਵੇਖੇ ਚਿਰ ਦਾ, ਜੁਗ ਚੌਕੜੀ ਖੋਜ ਖੁਜਾਈਆ। ਕੁਛ ਕੌਲ ਇਕਰਾਰ ਸ਼ਬਦੀ ਸੁਤ ਘਰ ਥਿਰ ਦਾ, ਸਚਖੰਡ ਨਿਵਾਸੀ ਦਏ ਦ੍ਰਿੜਾਈਆ। ਜਿਸ ਕਾਰਨ ਨਿਰਵੈਰ ਹੋ ਕੇ ਫਿਰਦਾ, ਨਿਰਾਕਾਰ ਵੇਸ ਵਟਾਈਆ। ਉਸ ਦਾ ਗੇੜਾ ਅੱਗੇ ਗਿੜਦਾ, ਜਿਸ ਨੂੰ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਪਹਿਲੀ ਚੇਤ ਸੁਣ, ਗੁਰ ਅਵਤਾਰ ਪੈਗ਼ੰਬਰ ਦਰ ਹੋਏ ਇਕੱਠੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਭ ਦੇ ਖੋਲ੍ਹ ਚੌਂਹ ਜੁਗਾਂ ਦੇ ਹੁਕਮਦਾਰੀ ਦੇ ਪਟੇ, ਪਟਨੇ ਵਾਲਾ ਸਭ ਦੀ ਕਰੇ ਅਗਵਾਈਆ। ਉਚੀ ਕੂਕ ਸੁਣਾਵੇ ਗੁਰ ਅਵਤਾਰ ਪੈਗ਼ੰਬਰੋ ਤੁਹਾਡੀ ਕੀਮਤ ਪੈ ਗਈ ਵਿਚ ਟਕੇ, ਅੱਖਰਾਂ ਵਾਲੇ ਗੁਰੂ ਹੱਟਾਂ ਵਿਚ ਵਿਕਾਈਆ। ਸਭ ਦੇ ਚੀਥੜ ਵੇਖੋ ਫਟੇ, ਧੁਰ ਦਾ ਰੰਗ ਨਾ ਕੋਇ ਰੰਗਾਈਆ। ਤੁਸੀਂ ਗੁਰ ਅਵਤਾਰ ਪੈਗ਼ੰਬਰ ਬਣ ਗਏ ਬਾਣੀਆਂ ਵਾਲੇ ਵੱਟੇ, ਜੋਧਾ ਸੂਰਬੀਰ ਨਾ ਕੋਇ ਅਖਵਾਈਆ। ਆਪਣਿਆਂ ਦੀਨਾਂ ਮਜ਼ਬਾਂ ਨੂੰ ਵੇਖੋ ਤੁਹਾਡਿਆਂ ਸਿੱਖਾਂ ਮੁਰੀਦਾਂ ਦੇ ਅੰਦਰ ਮਨ ਨੇ ਪਾਏ ਰੱਟੇ, ਝਗੜੇ ਵਿਚ ਲੋਕਾਈਆ। ਤੁਹਾਡੇ ਹੁੰਦਿਆਂ ਉਨ੍ਹਾਂ ਦੀ ਮੈਲ ਕੋਈ ਨਾ ਕਟੇ, ਪਤਤ ਪੁਨੀਤ ਨਾ ਕੋਇ ਬਣਾਈਆ। ਨੂਰ ਦਿਸੇ ਨਾ ਕਿਸੇ ਅੱਖੇ, ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਜੇ ਤੁਸੀਂ ਮੁਰਸ਼ਦ ਉਨ੍ਹਾਂ ਦੇ ਪੱਕੇ, ਮੁਰੀਦ ਪੱਕੇ ਲਓ ਬਣਾਈਆ। ਕਾਹਨੂੰ ਸਦੀ ਚੌਧਵੀਂ
❋
❋
ਸਾਰੇ ਖਾਂਦੇ ਧੱਕੇ, ਮੱਕੇ ਮਦੀਨੇ ਸਾਰ ਕੋਇ ਨਾ ਪਾਈਆ। ਵੇਖੋ ਆਪਣੇ ਮੰਦਰ ਮਸਜਿਦ ਸ਼ਿਵਦਵਾਲੇ ਮੱਠੇ, ਬਿਨ ਅੱਖਾਂ ਅੱਖ ਖੁਲ੍ਹਾਈਆ। ਠਗ ਚੋਰ ਯਾਰ ਅੰਦਰ ਫਿਰਦੇ ਨੱਠੇ, ਹਰਾਮਖੋਰ ਅੱਖ ਬਦਲਾਈਆ। ਬਹੂ ਬੇਟੀਆਂ ਰਹੇ ਤੱਕੇ, ਪੰਡਤ ਪਾਂਧੇ ਮੁੱਲਾ ਸ਼ੇਖ ਗ੍ਰੰਥੀ ਪੰਥੀ ਪਈ ਦੁਹਾਈਆ। ਅੱਗੇ ਬਣੋ ਨਾ ਕੋਇ ਗੁਰ ਅਵਤਾਰ ਪੈਗ਼ੰਬਰ ਕੱਚੇ, ਕੱਚੀ ਯਾਰੀ ਨਾ ਕੋਇ ਨਿਭਾਈਆ। ਏਸੇ ਕਾਰਨ ਮੈਂ ਅੰਤ ਅਖ਼ੀਰ ਪੁਰਖ ਅਕਾਲ ਦੇ ਫ਼ੈਸਲੇ ਦੱਸੇ, ਜੋ ਮਾਛੂਵਾੜੇ ਗਿਆ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਰੇ ਕਰਨੇ ਇਕੱਠੇ, ਲੇਖਾ ਮੰਗੇ ਥਾਉਂ ਥਾਈਂਆ। ਹੁਣ ਕਿਹੜੀ ਕੂਟੇ ਜਾਵੋ ਨੱਠੇ, ਭੱਜਿਆਂ ਰਾਹ ਨਜ਼ਰ ਨਾ ਆਈਆ। ਚਾਰੋਂ ਕੁੰਟ ਅਗਨੀ ਮੱਚੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਔਖੀ ਧਾਰ ਵਿਚ ਫਸੇ, ਫਸਿਆਂ ਨਾ ਕੋਇ ਛੁਡਾਈਆ। ਵਿਚੋਂ ਮੁਹੰਮਦ ਉਠ ਕੇ ਹੱਸੇ, ਤਾਲੀ ਹੱਥਾਂ ਦਿਤੀ ਵਜਾਈਆ। ਸਦੀ ਚੌਧਵੀਂ ਮੇਰੀ ਉਮਤ ਪਈ ਡੂੰਘੇ ਖਤੇ, ਆਪਣਾ ਹਿਸਾਬ ਰਿਹਾ ਮੁਕਾਈਆ। ਅਸੀਂ ਇਨ੍ਹਾਂ ਕੋਲੋਂ ਅੱਕੇ, ਜਿਨ੍ਹਾਂ ਨੂੰ ਪਰਵਰਦਿਗਾਰ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਗੋਬਿੰਦ ਕਹੇ ਗੁਰ ਅਵਤਾਰ ਪੈਗ਼ੰਬਰੋ ਹੁਣ ਖੇਲ ਦੱਸੋ ਅਗਲੀ, ਪਿਛਲੀ ਕੀਤੀ ਪ੍ਰਭ ਨੇ ਮੰਗ ਮੰਗਾਈਆ। ਟਿੱਲੇ ਪਰਬਤ ਤੱਕੋ ਜੰਗਲੀਂ, ਕੂਟਾਂ ਦਿਸ਼ਾਂ ਫੋਲ ਫੁਲਾਈਆ। ਆਪਣੀ ਆਪਣੀ ਫੋਲੋ ਬਗ਼ਲੀ, ਬਗ਼ਲਗੀਰ ਰਿਹਾ ਸੁਣਾਈਆ। ਜਿਸ ਕਾਰਨ ਤੁਹਾਨੂੰ ਭੇਜਿਆ ਜਗਤ ਲਈ, ਜੁਗਤ ਜਗਤ ਦ੍ਰਿੜਾਈਆ। ਮੁਰੀਦਾਂ ਲਿਆਉਣਾ ਮੁਰਸ਼ਦ ਦੇ ਹੱਜ ਲਈ, ਸਾਚਾ ਕਾਅਬਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਆਪਣਾ ਹੁਕਮ ਜਣਾਈਆ। ਪਹਿਲੀ ਚੇਤ ਸੁਣ ਉਠ ਸੁਤਿਆ ਜਾਗ, ਹਰਿ ਕਰਤਾ ਆਪ ਜਗਾਈਆ। ਗੋਬਿੰਦ ਕਹੇ ਇਕ ਮੇਰੀ ਸੁਣ ਆਵਾਜ਼, ਬੇਪਹਿਚਾਨ ਦਿਆਂ ਸੁਣਾਈਆ। ਪਹਿਲੀ ਚੇਤ ਕਹੇ ਮੈਨੂੰ ਖੋਲ੍ਹ ਕੇ ਦੱਸੋ ਰਾਜ਼, ਪੜਦਾ ਇਕ ਉਠਾਈਆ। ਮੈਨੂੰ ਪੂਰਬ ਲਹਿਣਾ ਸਭ ਦਾ ਯਾਦ, ਭੁੱਲ ਕੋਇ ਨਾ ਜਾਈਆ। ਮੈਂ ਸਭ ਦੇ ਸੁਣੇ ਨਾਦ, ਜੋ ਧੁਨਾਂ ਵਿਚ ਸ਼ਨਵਾਈਆ। ਉਸ ਦਾ ਖੇਲ ਵੇਖਣਾ ਆਜ, ਜੋ ਭਵਿਖਤਾਂ ਵਿਚ ਦ੍ਰਿੜਾਈਆ। ਤੱਕਾਂ ਸਚ ਤਮਾਸ਼, ਹੁਕਮ ਧੁਰਦਰਗਾਹੀਆ। ਆਪਣੀ ਦੱਸੋ ਸਾਰੇ ਖ਼ਾਹਿਸ਼, ਆਸਾ ਕੀ ਵਧਾਈਆ। ਕੀ ਕੁਛ ਤੁਹਾਡੇ ਅੰਤ ਕੋਲ ਪਾਸ, ਵਸਤ ਦਿਓ ਜਣਾਈਆ। ਮੇਰਾ ਦਿਹਾੜਾ ਆਇਆ ਖ਼ਾਸ, ਖ਼ਾਲਸ ਹੋ ਕੇ ਸਮਝਾਈਆ। ਮੈਂ ਰੱਖ ਕੇ ਬੈਠਾ ਰਿਹਾ ਵਿਸ਼ਵਾਸ, ਵਿਸ਼ਵ ਅੰਦਰ ਧਿਆਨ ਲਗਾਈਆ। ਜਿਸ ਵੇਲੇ ਮੇਰਾ ਕੀਤਾ ਪਰਕਾਸ਼, ਬ੍ਰਹਮੇ ਦੇ ਮੁਖ ਵਿਚੋਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਪਹਿਲੀ ਚੇਤ ਕਹੇ ਮੈਨੂੰ ਦਿਸਦੀ ਪਿਛਲੀ ਯਾਦ ਪੁਰਾਣੀ, ਪੂਰਬ ਦਿਆਂ ਦ੍ਰਿੜਾਈਆ। ਇਹ ਸ਼ਬਦ ਸਤਿਗੁਰੂ ਕਹਾਣੀ, ਤੱਤਾਂ ਵਾਲੀ ਨਾ ਕੋਇ ਚਤੁਰਾਈਆ। ਇਹਨੂੰ ਸਮਝੇ ਨਾ ਵਿਸ਼ਨੂੰ ਵਾਲੀ ਲੱਛਮੀ ਸਵਾਣੀ, ਸਵਾਂਗ ਆਪਣਾ ਜੋ ਵਟਾਈਆ। ਬ੍ਰਹਮੇ ਪਾਰਬ੍ਰਹਮ ਤੋਂ ਸੁਣੀ ਕਹਾਣੀ, ਸੁਰਸਤੀ ਰੋ ਕੇ ਦਏ ਦੁਹਾਈਆ। ਪਾਰਬਤੀ ਸ਼ੰਕਰ ਦੀ ਬਣ ਕੇ ਰਾਣੀ, ਸ਼ੰਭੂ ਅੱਗੇ ਵਾਸਤਾ ਪਾਈਆ। ਤ੍ਰੈਗੁਣ ਬਣ ਵੱਡੀ ਵਿਦਵਾਨੀ, ਆਪਣੇ ਗੁਣਾਂ ਵਿਚ ਸਮਝਾਈਆ। ਪੰਜ ਤਤ ਖੇਲ ਮਹਾਨੀ, ਤਤਵ ਤਤ ਵਿਚ ਸਮਾਈਆ। ਪਹਿਲੀ ਚੇਤ ਕਹੇ ਮੇਰੀ ਮੰਜ਼ਲ ਉਹ ਰੁਹਾਨੀ, ਰੂਹ ਬੁਤ ਤੋਂ ਬਾਹਰ ਨਜ਼ਰੀ ਆਈਆ। ਮੈਂ ਜਦ ਵਸਾਂ ਤਦ ਵੱਸਾ ਜੂਹ ਬੇਗਾਨੀ, ਹੂਬਹੂ ਪ੍ਰਭ ਦੇ ਵਿਚ ਸਮਾਈਆ। ਮੇਰਾ ਲੇਖਾ ਜਾਣੇ ਕੋਈ ਨਾ ਕਲਮ ਕਾਨੀ, ਕਾਇਨਾਤ ਨਾ ਕੋਇ
❋
❋
ਸੁਣਾਈਆ। ਮੇਰੀ ਉਹ ਕਲਾਮ ਅਮਾਮੀ, ਅਮਲਾਂ ਤੋਂ ਰਹਿਤ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਲੇਖਾ ਸੁਣਦਾ ਰਿਹਾ ਜਬਾਨੀ, ਜਿਹਵਾ ਨਾਲ ਚਤੁਰਾਈਆ। ਮੈਂ ਫਿਰਦਾ ਰਿਹਾ ਜ਼ਿਮੀਂ ਅਸਮਾਨੀ, ਆਸਣ ਆਪਣਾ ਸਦ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਰਿਹਾ ਸੁਣਾਈਆ। ਚੇਤ ਕਹੇ ਤੁਸੀਂ ਕੱਲ ਹੋਏ ਤੇਈ ਅਵਤਾਰ, ਭਲਕ ਸਮਝ ਕਿਸੇ ਨਾ ਆਈਆ। ਤੁਸੀਂ ਭਲਕ ਛੱਡ ਗਏ ਸੰਸਾਰ, ਮੈਂ ਸਾਲ ਬਸਾਲਾ ਆਪਣਾ ਰੰਗ ਵਖਾਈਆ। ਮੇਰੀ ਨਿਤ ਖਿੜਦੀ ਰਹੇ ਗੁਲਜ਼ਾਰ, ਖਿਜ਼ਾਂ ਬਸੰਤ ਰੂਪ ਬਣਾਈਆ। ਤੁਸੀਂ ਪੈਗ਼ੰਬਰ ਬਣਦੇ ਰਹੇ ਯਾਰ, ਪਰਵਰਦਿਗਾਰ ਇਕ ਮਨਾਈਆ। ਫੇਰ ਛੱਡ ਕੇ ਗਏ ਸੰਸਾਰ, ਸਾਥੀ ਨਜ਼ਰ ਕੋਇ ਨਾ ਆਈਆ। ਗੁਰੂ ਦਸ ਕਰ ਕੇ ਗਏ ਇੰਤਜ਼ਾਰ, ਨਿਮਸਕਾਰ ਸੀਸ ਝੁਕਾਈਆ। ਤਤ ਸਰੀਰ ਪੂਰਾ ਕਰ ਇਕਰਾਰ, ਬੇਨਜ਼ੀਰ ਵਿਚ ਸਮਾਈਆ। ਮੈਂ ਸਭ ਦੇ ਨਾਲ ਕਰਦਾ ਰਿਹਾ ਤਕਰਾਰ, ਹੁਕਮੇ ਵਿਚ ਹੁਕਮ ਬਦਲਾਈਆ। ਮੇਰਾ ਉਹ ਸੁਹੰਜਣਾ ਵਾਰ, ਜਿਸ ਵਾਰ ਦੀ ਵਾਰਤਾ ਅਜੇ ਤੱਕ ਨਾ ਕਿਸੇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚੇਤ ਕਹੇ ਮੈਂ ਆਇਆ ਮੰਗਲਵਾਰ, ਆਪਣਾ ਮੰਗਲਾਚਾਰ ਦਿਆਂ ਦ੍ਰਿੜਾਈਆ। ਪ੍ਰਭ ਨੂੰ ਨਿਮਸਕਾਰ ਕਰਦੇ ਰਹੇ ਤੇਈ ਅਵਤਾਰ, ਮੇਰਾ ਤਿਉਹਾਰ ਸਾਰੇ ਜਗਤ ਮਨਾਈਆ। ਮੂਸਾ ਤੂੰ ਏਸੇ ਦਿਨ ਹੋਇਆ ਉਜਿਆਰ, ਈਸਾ ਇਸਮ ਇਕ ਸਮਝਾਈਆ। ਮੁਹੰਮਦ ਨੂੰ ਖਾਬ ਦਿਤਾ ਵਖਾਲ, ਹਮਦ ਇਕ ਸ਼ਨਵਾਈਆ। ਨਾਨਕ ਮੇਲ ਨਿਰਗੁਣ ਧਾਰ, ਜੋਤ ਨੂਰ ਰੁਸ਼ਨਾਈਆ। ਗੋਬਿੰਦ ਆਪਾ ਲਿਆ ਸੰਭਾਲ, ਪੁਰਖ ਅਕਾਲ ਵੱਜੀ ਵਧਾਈਆ। ਦੁਸ਼ਟ ਦਮਨ ਏਸੇ ਦਿਵਸ ਨਹਾਤਾ ਓਸ ਤਾਲ, ਜਿਸ ਨੂੰ ਸੁਹਾਵਾ ਆਪ ਬਣਾਈਆ। ਜਿਸ ਦੀ ਜੁਗ ਚੌਕੜੀ ਕਰਦੇ ਗਏ ਭਾਲ, ਸੇਵਕ ਹੋ ਕੇ ਸੇਵ ਕਮਾਈਆ। ਮੰਨਦੇ ਆਏ ਸਵਾਲ, ਬੇਨੰਤੀ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਇਕ ਸਮਝਾਈਆ। ਚੇਤ ਕਹੇ ਮੇਰੀ ਆਈ ਮੰਗਲਵਾਰੀ, ਵਾਰਤਾ ਦਿਆਂ ਜਣਾਈਆ। ਜਿਹੜਾ ਪੁਰਖ ਅਕਾਲ ਰਿਹਾ ਇਸ਼ਤਿਹਾਰੀ, ਚਾਰ ਜੁਗ ਫੜਨ ਕੋਇ ਨਾ ਪਾਈਆ। ਖੋਜੀ ਖੋਜ ਖੋਜਦੇ ਰਹੇ ਵਾਰੋ ਵਾਰੀ, ਸਤਿਜੁਗ ਤਰੇਤਾ ਦਵਾਪਰ ਕਲਜੁਗ ਆਪਣਾ ਪੰਧ ਮੁਕਾਈਆ। ਕਾਗਦ ਕਲਮ ਸ਼ਾਹੀ ਲਿਖਦੇ ਰਹੇ ਲਿਖਾਰੀ, ਕਾਤਬ ਹੋ ਕੇ ਸੇਵ ਕਮਾਈਆ। ਜਿਸ ਦਾ ਨੂਰ ਆਦਿ ਜੁਗਾਦਿ ਸਦਾ ਉਜਿਆਰੀ, ਨਿਤ ਨਵਿਤ ਡਗਮਗਾਈਆ। ਕਲਜੁਗ ਅੰਤਮ ਖੇਲ ਕਰੇ ਅਪਾਰੀ, ਅਪਰੰਪਰ ਸਵਾਮੀ ਬੇਪਰਵਾਹੀਆ। ਨਿਰਗੁਣ ਨੂਰ ਜੋਤ ਕਰ ਉਜਿਆਰੀ, ਸਤਿ ਦਵਾਰੇ ਸੋਭਾ ਪਾਈਆ। ਜਿਸ ਦਾ ਗੋਬਿੰਦ ਸ਼ਬਦ ਅਧਾਰੀ, ਤਨ ਵਜੂਦ ਮਿਲੀ ਵਡਿਆਈਆ। ਪੂਰਨ ਪੂਰਨ ਬ੍ਰਹਮ ਪਸਾਰੀ, ਪਾਰਬ੍ਰਹਮ ਖੇਲ ਖਿਲਾਈਆ। ਗੋਬਿੰਦ ਲਹਿਣਾ ਦੇਣਾ ਉਧਾਰੀ, ਪੂਰਬ ਝੋਲੀ ਪਾਈਆ। ਅੱਗੇ ਖੇਲ ਹੋਣੀ ਅਪਾਰੀ, ਅਪਰ ਅਪਾਰ ਦਏ ਦ੍ਰਿੜਾਈਆ। ਸੰਮਤ ਸ਼ਹਿਨਸ਼ਾਹੀ ਤਿੰਨ ਕਰੇ ਤਿਆਰੀ, ਤ੍ਰੈਗੁਣ ਦਾਤੇ ਸੇਵ ਕਮਾਈਆ। ਖ਼ਬਰਦਾਰ ਕਰ ਸੰਸਾਰੀ ਭੰਡਾਰੀ, ਸੋਇਆ ਰਹਿਣ ਕੋਇ ਨਾ ਪਾਈਆ। ਸ਼ੰਕਰ ਕਰੇ ਨਾ ਕੋਇ ਗ਼ਦਾਰੀ, ਜੋ ਘੜਿਆ ਭੰਨ ਵਖਾਈਆ। ਬਚਿਆ ਰਹੇ ਨਾ ਕੋਇ ਅਵਤਾਰੀ, ਪੈਗ਼ੰਬਰਾਂ ਲਏ ਜਗਾਈਆ। ਗੁਰੂਆਂ ਕਰ ਉਸਾਰੀ, ਸ਼ੁਰੂ ਦੀ ਖੇਲ ਬਣਾਈਆ। ਨਵ ਨੌਂ ਚਾਰ ਪਿਛੋਂ ਆਈ ਵਾਰੀ, ਸੰਮਤ ਸ਼ਹਿਨਸ਼ਾਹੀ ਵਡਿਆਈਆ। ਰਸਨਾ ਦਾ ਰਹੇ ਨਾ ਕੋਇ ਪਰਚਾਰੀ, ਪਰਚਾ ਸ਼ਬਦ ਦੇਣਾ ਪਾਈਆ। ਦੀਨਾ ਮਜ਼ਬਾਂ ਲੈਣਾ ਉਠਾਲੀ, ਹੁਕਮ ਸੰਦੇਸਾ ਇਕ ਸੁਣਾਈਆ। ਅਗਲੇ
❋
❋
ਖੇਲ ਦੀ ਵੇਖੋ ਚਾਲੀ, ਚਾਲ ਨਿਰਾਲੀ ਆਪ ਜਣਾਈਆ। ਜੋ ਗੋਬਿੰਦ ਘਾਲ ਘਾਲੀ, ਤਿਸ ਦਾ ਲਹਿਣਾ ਦੇਣਾ ਮੁਕਾਾਈਆ। ਗੁਰ ਅਵਤਾਰ ਪੈਗ਼ੰਬਰ ਬਣੇ ਸਵਾਲੀ, ਦਰ ਠਾਂਡੇ ਸੀਸ ਨਿਵਾਈਆ। ਤੇਰਾ ਖੇਲ ਜੋਤ ਅਕਾਲੀ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਬੁੱਧੀ ਬਾਲੀ, ਅਕਲ ਸ਼ਕਲ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇਣਾ ਸੁਣਾਈਆ। ਸੁਣਾਏ ਹੁਕਮ ਧੁਰ ਸਵਾਮੀ, ਸਮੇਂ ਸਮੇਂ ਵਡਿਆਈਆ। ਲੇਖਾ ਜਾਣੇ ਅੰਤਰਜਾਮੀ, ਅੰਤਰਗਤ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣੀ ਪੂਰੀ ਕਰੋ ਭਵਿਖਤ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਲੋਕਮਾਤ ਵੇਖੋ ਜਾ ਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੋਲਾਈਆ। ਅੱਠ ਸੱਠ ਤੀਰਥ ਵੇਖੋ ਪਾਣੀ, ਤਟ ਕਿਨਾਰੇ ਰਹਿਣ ਕੋਇ ਨਾ ਪਾਈਆ। ਸੁਰਤੀ ਸ਼ਬਦੀ ਵੇਖੋ ਹਾਣੀ, ਗ੍ਰਹਿ ਗ੍ਰਹਿ ਪੜਦਾ ਲਾਹੀਆ। ਚਤਰ ਸੁਘੜ ਸੁਚੱਜੀ ਵੇਖੋ ਸਵਾਣੀ, ਜੋ ਪਤਿਪਰਮੇਸ਼ਵਰ ਕੰਤ ਹੰਢਾਈਆ। ਪ੍ਰੇਮ ਪ੍ਰੀਤੀ ਅੰਦਰ ਵੇਖੋ ਨੱਢੀ ਬਾਲੀ, ਅਞਾਣੀ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣਾ ਵੇਖੋ ਕੌਲ ਇਕਰਾਰ, ਇਕ ਇਕੱਲਾ ਰਿਹਾ ਦ੍ਰਿੜਾਈਆ। ਕਲਜੁਗ ਨਾਲ ਕਰਿਓ ਨਾ ਕੋਇ ਤਕਰਾਰ, ਝਗੜੇ ਵਿਚ ਨਾ ਕੋਇ ਲੜਾਈਆ। ਦੀਨ ਦੁਨੀ ਵੇਖੋ ਆਪਣਾ ਸੰਸਾਰ, ਸੰਸਾਰੀ ਭੰਡਾਰੀ ਨਾਲ ਮਿਲਾਈਆ। ਪਹਿਲੀ ਚੇਤ ਰੁੱਤ ਆ ਗਈ ਬਹਾਰ, ਸੁਹੰਜਣੀ ਰੂਪ ਬਦਲਾਈਆ। ਇਕੋ ਹੁਕਮ ਦੇਣਾ ਅੰਤ ਅਖ਼ੀਰੀ ਵਾਰ, ਵਾਰਸ ਬਣ ਕੇ ਜਾਓ ਚਾਈਂ ਚਾਈਂਆ। ਇਹ ਖ਼ੁਸ਼ੀਆਂ ਦਾ ਤਿਉਹਾਰ, ਕਰੋ ਆਪਣਾ ਵਿਵਹਾਰ, ਲੋਕਮਾਤ ਸਾਚੀ ਕਾਰ ਕਮਾਈਆ। ਆਪਣੇ ਆਪਣੇ ਲਓ ਉਠਾਲ, ਝਗੜਾ ਛੱਡ ਕੇ ਸ਼ਾਹ ਕੰਗਾਲ, ਮੇਲ ਹੋਣਾ ਦੀਨ ਦਿਆਲ , ਦੀਨ ਦੁਨੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸੁਣੋ ਹੁਕਮ ਬਿਨ ਕਲਮ ਸ਼ਾਹੀ ਲੇਖ, ਦਸਤ ਵੰਡ ਨਾ ਕੋਇ ਵੰਡਾਈਆ। ਜਾ ਕੇ ਵੇਖੋ ਦੀਨ ਮਜ਼੍ਹਬ ਦਾ ਦੇਸ, ਜੋ ਦਿਸ਼ਾ ਆਏ ਵੰਡਾਈਆ। ਮੂੰਡ ਮੁੰਡਾਏ ਤੱਕੋ ਧਾਰੀ ਕੇਸ, ਬੋਦੀ ਜੰਵੂ ਸਭ ਦਾ ਫੋਲ ਫੁਲਾਈਆ। ਸ਼ਰਅ ਸੁੰਨਤ ਤੱਕੋ ਤੱਕੋ ਝੂਠਾ ਭੇਸ, ਭੇਖ ਅੰਦਰੋਂ ਖੋਜ ਖੁਜਾਈਆ। ਲੇਖ ਤੱਕੋ ਆਪਣਾ ਜੋ ਲਿਖ ਕੇ ਆਇਆ ਦਸ ਦਸਮੇਸ਼, ਅੱਗੇ ਸਕੇ ਨਾ ਕੋਇ ਮਿਟਾਈਆ। ਹੁਕਮ ਦੇਵੇ ਇਕ ਨਰੇਸ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹੁਕਮ ਇਕੋ ਇਕ ਸੁਣਾਈਆ। ਪਹਿਲੀ ਚੇਤ ਸਚ ਜਣਾਵਾਂਗਾ। ਅੰਤ ਅਖ਼ੀਰੀ ਹੁਕਮ ਦ੍ਰਿੜਾਵਾਂਗਾ। ਗੁਰ ਅਵਤਾਰ ਪੈਗ਼ੰਬਰ ਮਾਤ ਘਲਵਾਂਗਾ। ਕੂੜੀ ਕਿਰਿਆ ਵੇਖ ਕੇ ਆਵਣ ਅਡੰਬਰ, ਹਿਸਾਬ ਕਿਤਾਬ ਸਰਬ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਵਾਂਗਾ। ਗੁਰ ਅਵਤਾਰ ਪੈਗ਼ੰਬਰੋ ਹੋਵੋ ਖ਼ਬਰਦਾਰ, ਪਿਛਲੀ ਖ਼ਬਰ ਸੁਣਾਈਆ। ਜੋਧੇ ਸੂਰਬੀਰ ਬਣੋ ਸਰਦਾਰ, ਸੱਦਾ ਦੇਵੇ ਧੁਰਦਰਗਾਹੀਆ। ਲੱਖ ਚੁਰਾਸੀ ਵੇਖਣੀ ਅੰਦਰ ਬਾਹਰ, ਨਿਰਗੁਣ ਸਰਗੁਣ ਫੋਲ ਫੁਲਾਈਆ। ਚੋਟੀ ਪਰਬਤ ਟਿੱਲੇ ਤੱਕਣਾ ਜੰਗਲ ਪਹਾੜ, ਜੂਹਾਂ ਕੰਦਰ ਫੇਰਾ ਪਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਤੱਕਣੇ ਪੁਰਖ ਨਾਰ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਲੇਖਾ ਲਿਖਣਾ ਪਾਪੀ ਅਪਰਾਧੀ ਗੁਨਾਹਗਾਰ, ਜੂਠਾ ਝੂਠਾ
❋
❋
ਬਚਿਆ ਰਹਿਣ ਕੋਇ ਨਾ ਪਾਈਆ। ਸੰਤ ਭਗਤ ਖੋਜਣੇ ਨਾਲ ਪਿਆਰ, ਪ੍ਰੇਮ ਵਿਚੋਂ ਪ੍ਰੇਮ ਪ੍ਰਗਟਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖਣਾ ਆਪਣੀ ਧਾਰ, ਧਰਨੀ ਧਰਤ ਧਵਲ ਵੇਸ ਵਟਾਈਆ। ਅੰਤ ਅਖ਼ੀਰ ਬੇਨਜ਼ੀਰ ਸਭ ਦੇ ਸਿਰ ਤੇ ਦਏ ਪਿਆਰ, ਪ੍ਰੀਤਮ ਹੋ ਕੇ ਪ੍ਰੇਮ ਜਣਾਈਆ। ਪਿਛਲਾ ਲੇਖਾ ਵੇਖੋ ਜਿਸ ਦੇ ਵਿਚ ਥਿਤ ਮਿਲੀ ਸੋਲਾਂ ਹਾੜ, ਅੱਗੇ ਹੋਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਸੁਣੋ ਸਚ ਨਾਮ ਦੀ ਥਾਪੀ, ਪੁਸ਼ਤ ਪਨਾਹ ਦਿਆਂ ਲਗਾਈਆ। ਤੁਹਾਡਾ ਹੁਣ ਨਹੀਂ ਤਨ ਖਾਕੀ, ਪੰਜ ਤਤ ਨਾ ਵੰਡ ਵੰਡਾਈਆ। ਹੁਕਮੇ ਵਾਲੀ ਗੋਬਿੰਦ ਪਾਤੀ, ਪਤਰਕਾ ਦਿਤੀ ਸੁਣਾਈਆ। ਸ਼ਬਦੀ ਘੋੜੇ ਚੜ੍ਹੋ ਰਾਕੀ, ਰਕਬਾ ਖ਼ਲਕ ਖ਼ੁਦਾਈ ਦੇਣਾ ਮਿਟਾਈਆ। ਸਾਚੀ ਚਾਲ ਰੱਖਣੀ ਬਾਂਕੀ, ਕਦਮ ਕਦਮ ਨਾ ਕੋਇ ਬਦਲਾਈਆ। ਤੁਹਾਡੀ ਪੂਰੀ ਕਰਾਂ ਭਵਿਖਤ ਵਾਕੀ, ਵਾਕਫਕਾਰ ਅਗਲੇ ਦਿਆਂ ਬਣਾਈਆ। ਜਿਹੜੀ ਕਥਾ ਅਜੇ ਨਹੀਂ ਵਾਚੀ, ਸੋ ਵਾਚਕ ਗਿਆਨ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਨਿਮਸਕਾਰ, ਨਮਸਤੇ ਸਜਦਾ ਸੀਸ ਨਿਵਾਈਆ। ਤੇਰੀ ਰਹਿਮਤ ਪਰਵਰਦਿਗਾਰ, ਖ਼ਿਦਮਤਗਾਰ ਮੰਗ ਮੰਗਾਈਆ। ਮਿਹਰ ਨਜ਼ਰ ਲੈਣੀ ਉਠਾਲ, ਸ਼ਾਹ ਕੰਗਾਲ ਲੈਣੇ ਤਰਾਈਆ। ਹਉਂ ਬਾਲਕ ਤੇਰੇ ਲਾਲ, ਨੰਨ੍ਹੇ ਬੱਚੇ ਸੋਭਾ ਪਾਈਆ। ਖੇਲ ਵੇਖੀਏ ਜਗਤ ਜੰਜਾਲ, ਲੋਕਮਾਤ ਫੇਰਾ ਪਾਈਆ। ਸੰਤ ਸੁਹੇਲੇ ਲਈਏ ਭਾਲ, ਗੁਰਮੁਖ ਖੋਜ ਖੁਜਾਈਆ। ਜਗਤ ਅਵੱਲੜੀ ਵੇਖੀਏ ਚਾਲ, ਕੂੜ ਕੂੜਿਆਰ ਪੜਦਾ ਲਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੱਕੀਏ ਧਰਮਸਾਲ, ਅੱਠ ਸੱਠ ਭੱਜੀਏ ਵਾਹੋ ਦਾਹੀਆ। ਕਵਣ ਹੁਕਮ ਧੁਰ ਦਾ ਰਿਹਾ ਪਾਲ, ਕਵਣ ਮਨਮਤ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਧੁਰ ਦਾ ਇਕ ਸੁਣਾਈਆ। ਪੁਰਖ ਅਕਾਲ ਕਹੇ ਤੁਸੀਂ ਵੇਖੋ ਦੀਨ ਦੁਨੀ ਦਾ ਹਾਲ, ਮੈਂ ਹਾਲਤ ਦਿਆਂ ਬਦਲਾਈਆ। ਝਗੜਾ ਪਾਵਾਂ ਸ਼ਾਹ ਕੰਗਾਲ, ਨੌ ਖੰਡ ਦਏ ਦੁਹਾਈਆ। ਫਲ ਰਹਿਣ ਨਾ ਦੇਵਾਂ ਕਿਸੇ ਡਾਲ, ਪੱਤ ਟਹਿਣੀ ਆਪ ਹਿਲਾਈਆ। ਸ਼ਾਹ ਸੁਲਤਾਨ ਹੋਏ ਜ਼ਵਾਲ, ਬੇਹਾਲ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਤੁਸਾਂ ਭੱਜਣਾ ਵਾਹੋ ਦਾ, ਚਾਰੇ ਕੁੰਟਾਂ ਫੋਲ ਫੁਲਾਈਆ। ਮੈਂ ਦੀਨ ਦੁਨੀ ਦਿਆਂ ਹਿਲਾ, ਦੀਨਾਂ ਮਜ਼੍ਹਬਾਂ ਵਿਚ ਲੜਾਈਆ। ਅੱਲਾ ਵਾਹਿਗੁਰੂ ਰਾਮ ਇਕ ਦੂਜੇ ਨਾਲ ਦਿਆਂ ਲੜਾ, ਖ਼ੁਦਾ ਖ਼ੁਦ ਖ਼ੁਦੀ ਵਿਚ ਆਪਣਾ ਫੇਰਾ ਪਾਈਆ। ਕਲਜੁਗ ਜੋਬਨ ਦਿਆਂ ਵਧਾ, ਸਿਰ ਆਪਣਾ ਹੱਥ ਟਿਕਾਈਆ। ਕੂੜ ਨਗ਼ਾਰਾ ਦਿਆਂ ਵਜਾ, ਡੰਕਾ ਝੂਠ ਨਾਲ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਸੁਣ ਲਓ ਸਖ਼ਤ, ਸਖ਼ਤੀ ਨਾਲ ਦ੍ਰਿੜਾਈਆ। ਬੜਾ ਔਖਾ ਸੰਭਲਣਾ ਵਕਤ, ਵਿਅਕਤੀ ਦੇਣ ਦੁਹਾਈਆ। ਕੋਟਾਂ ਵਿਚੋਂ ਚੋਟਾਂ ਵਿਚੋਂ ਪ੍ਰਭ ਦਾ ਵਿਰਲਾ ਹੋਣਾ ਭਗਤ, ਜਿਸ ਆਪਣਾ ਰੰਗ ਰੰਗਾਈਆ। ਸਾਧਾਂ ਸੰਤਾਂ ਅੰਦਰ ਰਹਿਣ ਨਹੀਂ ਦੇਣੀ ਕਿਸੇ ਸ਼ਕਤ, ਸ਼ੱਕ ਸਭ ਨੂੰ ਦੇਣਾ ਪਵਾਈਆ। ਪੂਰੀ ਦੀਨ ਦੁਨੀ ਦਾ ਉਲਟਾ ਕਰ ਕੇ ਤਖ਼ਤ, ਗੁਰੂ ਬੱਚੇ ਦੇਣੇ ਬਦਲਾਈਆ। ਲਹਿਣਾ ਦੇਣਾ ਦਸਤ ਬਦਸਤ, ਜਗਤ ਉਧਾਰ ਨਾ ਕੋਇ ਰਖਾਈਆ। ਜਨ ਭਗਤ ਕੱਟ ਕੇ ਜਨਮ ਮਰਨ ਦਾ ਕਸ਼ਟ, ਕਸ਼ਟ
❋
❋
ਰੋਗ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪਹਿਲੀ ਚੇਤ ਕਹੇ ਕਿਉਂ ਆਇਆ ਸੰਮਤ ਤਿੰਨ, ਸ਼ਹਿਨਸ਼ਾਹੀ ਨਾਉਂ ਧਰਾਈਆ। ਪੁਰਖ ਅਕਾਲ ਕਹੇ ਮੈਂ ਸਭ ਦਾ ਲਹਿਣਾ ਦੇਣਾ ਲੈਣਾ ਗਿਣ ਗਿਣ, ਦੋ ਜਹਾਨਾਂ ਵੇਖ ਵਖਾਈਆ। ਸਤਿਜੁਗ ਦਾ ਸਾਚਾ ਪ੍ਰਗਟ ਕਰਨਾ ਚਿੰਨ, ਧੁਰ ਦਾ ਨੂਰ ਕਰ ਰੁਸ਼ਨਾਈਆ। ਦੀਨ ਦੁਨੀ ਧਰਨੀ ਧਰਤ ਧਵਲ ਲੈਣੀ ਮਿਣ, ਪੈਮਾਇਸ਼ ਗੁਰ ਅਵਤਾਰ ਪੈਗ਼ੰਬਰਾਂ ਹੱਥ ਫੜਾਈਆ। ਹੁਕਮੀ ਖੇਲ ਆਪਣਾ ਕਰਨਾ ਖਿਨ, ਖ਼ਾਲਕ ਖ਼ਲਕ ਸਮਝੇ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਜਣਾਏ ਤਿੰਨ ਦਿਨ, ਤ੍ਰੈਭਵਨ ਧਨੀ ਆਪਣਾ ਹੁਕਮ ਵਰਤਾਈਆ। ਪਹਿਲੀ ਚੇਤ ਕਹੇ ਕੀ ਖੇਲ ਹੋਵੇ ਸ੍ਰਿਸ਼ਟੀ, ਸ਼੍ਰੇਸ਼ਟ ਦੇ ਸਮਝਾਈਆ। ਪੁਰਖ ਅਕਾਲ ਕਹੇ ਝਗੜਾ ਪੈਣਾ ਟਾਂਕ ਜਿਸਤੀ, ਇਕ ਦੋ ਸਮਝ ਕਿਸੇ ਨਾ ਆਈਆ। ਧੁਰ ਦੀ ਧਾਰ ਕਿਸੇ ਨਾ ਦਿਸਦੀ, ਜਗਤ ਵਿਦਿਆ ਹੋਏ ਹਲਕਾਈਆ। ਅੱਗੇ ਸਫਾ ਉਠਣੀ ਕਿਸ ਕਿਸ ਦੀ, ਕ਼ਿਸਮਤ ਕਵਣ ਬਦਲਾਈਆ। ਜਗਤ ਲੋਕਾਈ ਵੇਖਣੀ ਪਿਟਦੀ, ਪਟਨੇ ਵਾਲਾ ਖ਼ੁਸ਼ੀ ਮਨਾਈਆ। ਜਿਸ ਦੀ ਧਾਰ ਅਗੰਮੀ ਚਿਟ ਦੀ, ਬਿਨ ਅੱਖਰਾਂ ਲੇਖ ਵਖਾਈਆ। ਕੁਛ ਖੇਲ ਰਵਦਾਸ ਦੀ ਇੱਟ ਦੀ, ਜਿਸ ਮਿਲੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਸਾਚੀ ਕਰਨੀ ਕਾਰ ਕਮਵਾਂਗਾ। ਗੁਰ ਅਵਤਾਰ ਪੈਗ਼ੰਬਰ ਖੇਲ ਰਚਾਵਾਂਗਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਲ ਵਰਤਾਵਾਂਗਾ। ਭਗਤ ਸੁਹੇਲੇ ਗੁਰਮੁਖ ਚੁਣ, ਸਾਚਾ ਨੂਰ ਜੋਤ ਚਮਕਾਵਾਂਗਾ। ਲੱਖ ਚੁਰਾਸੀ ਵੇਖ ਗੁਣ ਅਵਗੁਣ, ਪੜਦਿਆਂ ਅੰਦਰੋਂ ਪੜਦੇ ਆਪ ਉਠਾਵਾਂਗਾ। ਗੁਰ ਅਵਤਾਰ ਪੈਗ਼ੰਬਰਾਂ ਕੀਮਤ ਪਾ ਕੇ ਮੁੱਲ, ਅਮੁੱਲ ਆਪਣੀ ਕਾਰ ਕਮਾਵਾਂਗਾ। ਚਾਰ ਵਰਨ ਅਠਾਰਾਂ ਬਰਨ ਸਮਝਾ ਇਕੋ ਕੁਲ, ਆਤਮ ਪਰਮਾਤਮ ਆਪਣੇ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਵਾਂਗਾ। ਸਾਚਾ ਹੁਕਮ ਇਕ ਸੁਣਾਏਗਾ। ਦੀਨ ਦਿਆਲ ਦਇਆ ਕਮਾਏਗਾ। ਹੋ ਕਿਰਪਾਲ ਵੇਖ ਵਖਾਏਗਾ। ਬੇਮਿਸਾਲ ਵੇਸ ਵਟਾਏਗਾ। ਜਗਤ ਅਵੱਲੜੀ ਚਾਲ ਚਲਾਏਗਾ। ਜਗਤ ਦਲਾਲ ਰਹਿਣ ਕੋਇ ਨਾ ਪਾਏਗਾ। ਗੁਰ ਅਵਤਾਰ ਪੈਗ਼ੰਬਰ ਛੱਡ ਜਗਤ ਧਰਮਸਾਲ, ਸਚਖੰਡ ਸਾਚੇ ਸਚ ਵਿਚ ਸਮਾਏਗਾ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਡੰਕ ਵਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਏਗਾ। ਧੁਰ ਦਾ ਹੁਕਮ ਇਕ ਸੁਣਾਵਾਂਗਾ। ਕਲਜੁਗ ਕੂੜੀ ਕਿਰਿਆ ਮੇਟ ਮਿਟਾਵਾਂਗਾ। ਸਤਿਜੁਗ ਸਾਚਾ ਰਾਹ ਚਲਾਵਾਂਗਾ। ਆਪਣਾ ਤੋਲ ਆਪੇ ਤੋਲੋ, ਕੰਡਾ ਤਰਾਜ਼ੂ ਨਾਮ ਹੱਥ ਫੜਾਵਾਂਗਾ। ਸਾਰੇ ਮਿਲਕੇ ਇਕ ਧੁਰ ਦਾ ਨਾਮ ਬੋਲੋ, ਸੋਹੰ ਸੋਹਲਾ ਇਕ ਸੁਣਾਵਾਂਗਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਰਨ ਅਠਾਰਾਂ ਪੜਦਾ ਖੋਲ੍ਹੋ, ਦੀਨਾਂ ਮਜ਼੍ਹਬਾਂ ਝਗੜਾ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਦਰ ਇਕ ਦਰਸਾਵਾਂਗਾ। ਸਾਚਾ ਦਰ ਇਕ ਦਰਸਾਏਗਾ। ਦਰਗਾਹ ਸਾਚੀ ਭੇਵ ਚੁਕਾਏਗਾ। ਸਚਖੰਡ ਦਵਾਰੇ ਪੜਦਾ ਆਪ ਉਠਾਏਗਾ। ਮੁਕਾਮੇ ਹਕ ਸੋਭਾ ਪਾਏਗਾ। ਲਾਸ਼ਰੀਕ ਨੂਰ ਚਮਕਾਏਗਾ। ਪੁਰਖ ਅਕਾਲ ਨਜ਼ਰੀ ਆਏਗਾ। ਪਰਵਰਦਿਗਾਰ ਸਾਂਝਾ ਯਾਰ ਅਖਵਾਏਗਾ। ਪਾਰਬ੍ਰਹਮ ਪਤਿਪਰਮੇਸ਼ਵਰ ਜੋਤੀ ਜਾਤਾ ਡਗਮਗਾਏਗਾ। ਚਾਰ ਕੁੰਟ ਦਹਿ ਦਿਸ਼ਾ ਨਾਮ ਸੰਦੇਸ਼ਾ ਇਕ ਸੁਣਾਏਗਾ।
❋
❋
ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਵੰਡੇ ਕੋਈ ਨਾ ਹਿੱਸਾ, ਹਿਸਾਬ ਕਿਤਾਬ ਪਿਛਲਾ ਸਰਬ ਮੁਕਾਏਗਾ। ਪ੍ਰੇਮ ਪ੍ਰੀਤੀ ਸਾਚੀ ਰੰਗਤ ਸਭ ਦੇ ਅੰਦਰ ਲਾ ਕੇ ਖਿੱਚਾ, ਖਿੱਚ ਆਪਣੀ ਇਕ ਸਮਝਾਏਗਾ। ਪੁਰਖ ਅਕਾਲ ਬਣ ਕੇ ਪਿਤਾ, ਪਤਿਪਰਮੇਸ਼ਵਰ ਜੋੜ ਜੁੜਾਏਗਾ। ਜਿਹੜਾ ਮਾਰਗ ਕਿਸੇ ਨਹੀਂ ਡਿੱਠਾ, ਸੋ ਅਗਲਾ ਰਾਹ ਵਖਾਏਗਾ। ਫੜ ਕੇ ਬਾਹੋਂ ਵੱਡਾ ਨਿੱਕਾ, ਘਰ ਇਕੋ ਇਕ ਸੁਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਸ਼ਾਹ ਸੁਲਤਾਨਾ ਇਕ ਸੁਣਾਏਗਾ। ਸਚ ਸੁਨੇਹੜਾ ਇਕ ਸੁਣਾਵਾਂਗਾ। ਸੱਸੇ ਉਪਰ ਹੋੜਾ ਭੇਵ ਖੁਲ੍ਹਾਵਾਂਗਾ। ਹੰ ਬ੍ਰਹਮ ਆਪੇ ਬਹੁੜਾ, ਪਾਰਬ੍ਰਹਮ ਜੋਤ ਚਮਕਾਵਾਂਗਾ। ਸ਼ਾਹ ਸੁਲਤਾਨਾਂ ਧੱਕਾ ਲੱਗਣਾ ਥੋੜ੍ਹਾ, ਰੂਸਾ ਚੀਨਾ ਡੰਡ ਪਵਾਵਾਂਗਾ। ਡੂੰਘੀ ਧਾਰ ਫੇਰ ਕੇ ਘੋੜਾ, ਫਰੰਗੀ ਵਾਗਾਂ ਨਾਲ ਹਿਲਾਵਾਂਗਾ। ਮੁਹੰਮਦ ਦੱਸ ਕੇ ਜਵਾਬ ਕੋਰਾ, ਸਦੀ ਚੌਧਵੀਂ ਭੇਵ ਚੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਇਕ ਵਖਾਂਵਾਗਾ। ਚੇਤ ਕਹੇ ਕੀ ਖੇਲ ਪ੍ਰਭੂ ਕਰਾਵੇਂਗਾ। ਪੁਰਖ ਅਕਾਲ ਕਹੇ ਜਨ ਭਗਤਾਂ ਕਰ ਕੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਵਾਂਗਾ। ਦੀਨ ਦੁਨੀ ਦਾ ਹੋਣਾ ਖੇਤ, ਖੇਲ ਆਪਣੀ ਇਕ ਰਚਾਵਾਂਗਾ। ਸਚ ਦਵਾਰ ਪਰਗਟਾ ਕੇ ਦੇਸ, ਦਿਸ਼ਾ ਆਪਣੀ ਇਕ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਵਾਂਗਾ। ਸਚ ਸੰਦੇਸ਼ ਦੀ ਸੁਣ ਕੇ ਬਾਤ, ਬਾਵਨ ਲਈ ਅੰਗੜਾਈਆ। ਸੁਣ ਸਾਹਿਬ ਮੇਰੇ ਕਮਲਾਪਾਤ, ਤੇਰਾ ਮੇਰਾ ਮੇਰਾ ਤੇਰਾ ਰੂਪ ਇਕੋ ਨਜ਼ਰੀ ਆਈਆ। ਪਿਛਲਾ ਲੇਖਾ ਕਰ ਯਾਦ, ਬਲ ਨਗਰੀ ਵਿਚ ਸਮਝਾਈਆ। ਬੱਚਿਆਂ ਵਾਲੀ ਫ਼ਰਿਆਦ, ਤੇਰੀ ਝੋਲੀ ਪਾਈਆ। ਤੇਰਾਂ ਸੌ ਸਤਾਸੀ ਸਾਧ, ਬੈਠੇ ਰਾਹ ਤਕਾਈਆ। ਜਿਹੜਾ ਤੇਰਾ ਨਾਂ ਅੱਲ੍ਹਾ ਵਾਹਿਗੁਰੂ ਰਾਮ ਯਾਦ ਨਹੀਂ ਕਰਦੇ ਲੈ ਕੇ ਨਾਉਂ ਗਾਡ, ਹੋਰ ਦਾ ਹੋਰ ਬੈਠੇ ਬਦਲਾਈਆ। ਉਹਨਾਂ ਦੀ ਭਗਤੀ ਮੂਲ ਓਹਨਾਂ ਦੀ ਆਵਾਜ਼, ਜੋ ਸ੍ਰਿਸ਼ਟੀ ਵਿਚੋਂ ਵੱਖਰੀ ਦਿਤੀ ਸਮਝਾਈਆ। ਸਚ ਬਣਾ ਸਮਾਜ, ਧੁਰ ਸਮਗਰੀ ਦਿਤੀ ਟਿਕਾਈਆ। ਓਹਨਾਂ ਦੇ ਲਹਿਣੇ ਦਾ ਦੇ ਜਵਾਬ, ਮੰਗਣਹਾਰੇ ਮਾਂਗਤ ਬੈਠੇ ਡੇਰੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਚੇਤ ਕਹੇ ਮੈਂ ਭਰਦਾ ਹਾਮੀ, ਹਮਸਾਜਣ ਹੋ ਕੇ ਰਿਹਾ ਜਣਾਈਆ। ਤੂੰ ਪੁਰਖ ਅਕਾਲ ਅੰਤਰਜਾਮੀ, ਘਟ ਭੀਤਰ ਵੇਖ ਵਖਾਈਆ। ਜੁਗ ਚੌਕੜੀ ਸਦਾ ਨਿਹਕਾਮੀ, ਕਰਮ ਕਾਂਡ ਨਾ ਕੋਇ ਵਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਤੇਰੀ ਸਿਫ਼ਤਾਂ ਵਾਲੀ ਸੁਣੀ ਬਾਣੀ, ਜੋ ਢੋਲਿਆਂ ਰਾਗਾਂ ਨਾਦਾਂ ਵਿਚ ਸੁਣਾਈਆ। ਇਸ਼ਾਰਿਆਂ ਵਿਚ ਤੇਰੀ ਦੱਸਦੇ ਗਏ ਨਿਸ਼ਾਨੀ, ਭਵਿਖਤਾਂ ਵਿਚ ਅਲਾਈਆ। ਸੋ ਸਾਹਿਬ ਸੁਲਤਾਨ ਕਲਜੁਗ ਅੰਤਮ ਕਰ ਮਿਹਰਬਾਨੀ, ਮਹਿਬੂਬ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਬਾਵਨ ਕਹੇ ਮੇਰੇ ਬਾਵਨ, ਬਾਵਨ ਬਾਵਨ ਨਜ਼ਰੀ ਆਈਆ। ਜਿਹੜੇ ਬਾਲੇ ਨੱਢੇ ਤੈਨੂੰ ਗਾਵਣ, ਤੇਰੇ ਵਿਚ ਸਮਾਈਆ। ਤੇਰਾ ਧਿਆਨ ਲਗਾਵਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੇਰਾ ਪ੍ਰੇਮ ਪਿਆਰ ਖਾਵਣ, ਜਗਤ ਭੋਜਨ ਨਾ ਕੋਇ ਵਡਿਆਈਆ। ਤੂੰ ਬਣ ਕੇ ਬੁੱਢਾ ਬ੍ਰਾਹਮਣ, ਬਲ ਦਵਾਰੇ ਡੇਰਾ ਲਾਈਆ। ਪਿਛਲੇ ਰਿਸ਼ੀ ਬਣੇ ਵਿਚ ਜ਼ਾਮਨ, ਜੰਮੂ ਵਾਲੇ ਦੇਣ ਗਵਾਹੀਆ। ਤੇਰਾ ਨਾਉਂ ਪਤਤ ਪਾਵਨ, ਪੁਨੀਤ ਦੇ ਕਰਾਈਆ। ਇਕ ਹੋਰ ਵੇਖ ਨਿਸ਼ਾਨਨ, ਨਿਸ਼ਾਨੀ
❋
❋
ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇ ਚੁਕਾਈਆ। ਬਾਵਣ ਕਹੇ ਰਾਜੇ ਬਲ ਦਾ ਵੇਖ ਚੋਬਦਾਰ, ਕਲੀਆਂ ਵਾਲਾ ਕਮੀਜ਼ ਨਜ਼ਰੀ ਆਈਆ। ਹੱਥ ਵਿਚ ਨੇਜ਼ਾ ਓਹ ਹਥਿਆਰ, ਜੋ ਦਰਬਾਨਾਂ ਦਏ ਫੜਾਈਆ। ਅੱਗੇ ਹੋ ਕੇ ਹੋ ਜਾ ਜਾਹਰ, ਜਿਸ ਨੂੰ ਸ਼ਬਦ ਵਿਚ ਲਿਆ ਮੰਗਾਈਆ। ਇਹ ਕੋਈ ਰਸਨਾ ਦਾ ਨਹੀਂ ਤਕਰਾਰ, ਲਿਖ ਕੇ ਹੁਕਮ ਨਾ ਕੋਈ ਪੁਚਾਈਆ। ਪਿਛਲਾ ਉਧਾਰ, ਸਾਹਮਣੇ ਰਿਹਾ ਚੁਕਾਈਆ। ਓਹ ਪੰਜੇ ਹੋ ਜਾਓ ਖ਼ਬਰਦਾਰ, ਭੈਣ ਭਾਈ ਲਓ ਅੰਗੜਾਈਆ। ਤੁਹਾਡੇ ਨਾਲ ਬਣੀ ਬਹਾਰ, ਸੋਹਣਾ ਰੂਪ ਵਖਾਈਆ। ਤੁਹਾਡਾ ਕਰਜ਼ਾ ਦਿਆਂ ਉਤਾਰ, ਬਾਕੀ ਆਪਣੇ ਵਿਚ ਨਾ ਕੋਇ ਛੁਪਾਈਆ। ਜਿਨ੍ਹਾਂ ਪਿਛੇ ਗੁਰਮੁਖੋ ਤੁਹਾਡੇ ਘਰ ਘਰ ਦਾ ਖਾਧਾ ਆਹਾਰ, ਦਰ ਦਰ ਫੇਰਾ ਪਾਈਆ। ਏਸ ਵੇਲੇ ਨੂੰ ਤੱਕਦੇ ਰਹੇ ਗੁਰੂ ਅਵਤਾਰ, ਪੈਗ਼ੰਬਰ ਅੱਖ ਖੁਲ੍ਹਾਈਆ। ਇਸ ਤੋਂ ਅਗਲਾ ਵੇਖੋ ਸਾਲ, ਭੁੱਖਿਆਂ ਭੁੱਖ ਨਾ ਕੋਇ ਮਿਟਾਈਆ। ਰੋਂਦੇ ਫਿਰਨੇ ਸ਼ਾਹ ਕੰਗਲ, ਸ਼ਰਅ ਵਿਚ ਦੁਹਾਈਆ। ਓਹਨਾਂ ਦੀ ਕਰਾਂ ਸੰਭਾਲ, ਜਿਨ੍ਹਾਂ ਸੁੱਤਿਆਂ ਲਿਆ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਵਨ ਕਹੇ ਕੁਛ ਹੋਰ ਕੀਤਾ ਕੌਲ, ਅਜੇ ਤਕ ਨਾ ਕੋਇ ਸਮਝਾਈਆ। ਜਿਸ ਵੇਲੇ ਨਿਰਗੁਣ ਹੋ ਕੇ ਆਵੇਂ ਉਪਰ ਧੌਲ, ਧਰਮ ਦਾ ਰੂਪ ਬਦਲਾਈਆ। ਕੁਛ ਲੇਖਾ ਰੱਖਿਆ ਗੋਬਿੰਦ ਨਾਲ ਜੋ ਜਦ ਅੰਤਰ ਦਿਤੀ ਪਾਹੁਲ, ਅੰਮ੍ਰਿਤ ਰਸ ਚੁਆਈਆ। ਕੁਛ ਲਹਿਣਾ ਦੇਣਾ ਜੋ ਹਰਬੰਸ ਸਿੰਘ ਨੇ ਬੰਨ੍ਹ ਕੇ ਲਿਆਂਦੇ ਚੌਲ, ਜੋ ਗੋਬਿੰਦ ਦਾ ਜੋੜਾ ਝਾੜ ਕੇ ਖ਼ੁਸ਼ੀ ਮਨਾਈਆ। ਕਿਸੇ ਨਾਲ ਮਾਰਨਾ ਨਹੀਂ ਰੋਲ, ਰੌਲੇ ਵਿਚੋਂ ਭਗਤ ਲੈਣੇ ਤਰਾਈਆ। ਸਭ ਦਾ ਲਹਿਣਾ ਦੇਣਾ ਫੋਲ, ਕੁਤਬਖਾਨਾ ਸਭ ਦਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਖੇਲ ਆਪ ਜਣਾਈਆ। ਬਾਵਨ ਕਹੇ ਵੇਖ ਪੰਜੇ ਨੰਨ੍ਹੇ ਬੱਚੇ, ਬਾਲ ਅਵਸਥਾ ਨਜ਼ਰੀ ਆਈਆ। ਉਹ ਅੰਤਮ ਹੋਏ ਸੱਚੇ, ਸਾਜਣ ਮਿਲਿਆ ਧੁਰਦਰਗਾਹੀਆ। ਤੇਰੇ ਰਾਹ ਰਹੇ ਤੱਕੇ, ਬਿਨ ਅੱਖਾਂ ਅੱਖ ਉਠਾਈਆ। ਲੇਖੇ ਲਾਉਣੇ ਤਤ ਅੱਠੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਭੇਵ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਬਾਵਨ ਕਹੇ ਓਹ ਵੱਡੀ ਕੰਨਿਆ, ਜਗਤ ਮਿਲੀ ਵਡਿਆਈਆ। ਜਿਸ ਦਾ ਪਿਆਰ ਮੁਹੱਬਤ ਵਿਚ ਮੰਨਿਆ, ਮੋਹ ਵਿਚ ਸਰਨਾਈਆ। ਫੇਰਾ ਮਾਰਿਆ ਘਰ ਘਰ ਛੱਪਰ ਛੰਨਿਆ, ਕੋਝੇ ਕਮਲਿਆਂ ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਭੇਵ ਸਮਝਾਇਆ ਨਹੀਂ ਜਗਤ ਨੇਤਰ ਅੰਨ੍ਹਿਆਂ, ਵਿਦਵਾਨਾਂ ਪੜਦਾ ਆਪ ਰਖਾਈਆ। ਜਿਸ ਦਾ ਵਿਵਹਾਰ ਤਿਉਹਾਰ ਸਦਾ ਜੁਗ ਚੱਲਿਆ, ਚਲਤ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਉਠਾਈਆ। ਬਾਵਨ ਕਹੇ ਚਾਰ ਭੈਣਾਂ ਤੇ ਇਕ ਵੀਰ, ਪੰਜਾਂ ਰੰਗ ਰੰਗਾਈਆ। ਜਨ ਭਗਤਾਂ ਘਰ ਘਰ ਘੱਤ ਵਹੀਰ, ਦੂਤੀ ਦੁਸ਼ਮਣ ਮੇਲ ਮਿਲਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕੱਟ ਸ਼ਰਅ ਜਜ਼ੀਰ, ਊਚ ਨੀਚ ਰੰਗ ਰੰਗਾਈਆ। ਅੰਦਰੋਂ ਬਦਲ ਸਰਬ ਤਕਦੀਰ, ਤਦਬੀਰ ਇਕ ਸਮਝਾਈਆ। ਸਤਿਗੁਰ ਸ਼ਬਦ ਬਣ ਅਗੰਮਾ ਪੀਰ, ਪਰਾ ਪਸੰਤੀ ਮੱਧਮ ਬੈਖਰੀ ਤੋਂ ਪਰੇ ਕੀਤੀ ਪੜ੍ਹਾਈਆ। ਜਿਸ ਮੰਜ਼ਲ ਤੇ ਚੜ੍ਹਿਆ ਕਬੀਰ, ਕਬਰਾਂ ਦਾ ਲੇਖਾ ਗਿਆ ਮੁਕਾਈਆ। ਸੋ ਮਾਰਗ ਦਿਤਾ ਭਗਤਾਂ ਅਖ਼ੀਰ, ਦੋ ਅੱਖਰਾਂ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਸਰਨਗਤ ਇਕ ਸਮਝਾਈਆ। ਬਾਵਨ ਕਹੇ ਵੇਖ ਬਾਲੀ ਬਾਲਾ, ਬਚਪਨ ਖੋਜ ਖੁਜਾਈਆ। ਉਹ ਬੱਚੇ ਨੱਢੇ ਤੇਰੇ ਪ੍ਰੇਮ ਦੀ ਅੰਤਰ ਰੱਖਦੇ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਜਿਨ੍ਹਾਂ ਦੇ ਕਾਰਨ ਮਾਰਗ ਕਰ ਸੁਖਾਲਾ, ਗੁਰਮੁਖਾਂ ਦੇ ਵਡਿਆਈਆ। ਰਹੇ ਨਾ ਜਗਤ ਜੰਜਾਲਾ, ਚੁਰਾਸੀ ਵਿਚ ਨਾ ਕੋਇ ਭਵਾਈਆ। ਝਗੜਾ ਰਹੇ ਨਾ ਕਾਲ ਮਹਾਂਕਾਲਾ, ਰਾਏ ਧਰਮ ਨਾ ਦਏ ਸਜ਼ਾਈਆ। ਉਨ੍ਹਾਂ ਦਾ ਦੱਸੇ ਅਹਿਵਾਲਾ, ਜੋ ਬਾਵਨ ਭੋਜਨ ਤਿਆਰ ਕਰ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੁਰਖ ਅਕਾਲ ਕਹੇ ਸੁਣ ਬਾਵਨ ਮੇਰੇ ਸਤਿ ਸਰੂਪ, ਬਹੁਰੰਗਾ ਦਿਆਂ ਜਣਾਈਆ। ਉਹ ਬਾਲੇ ਮੇਰੇ ਮੇਰੇ ਪੂਤ, ਪਿਤਾ ਪੁਰਖ ਅਕਾਲ ਮਨਾਈਆ। ਜਿਨ੍ਹਾਂ ਨੇ ਪਿਆਰ ਦੀ ਮਾਲਾ ਬ੍ਰਹਮੇ ਸ਼ਿਵ ਦਾ ਸਤਿ ਬਣਨਾ ਸੂਤ, ਸੂਤਰਧਾਰੀ ਆਪ ਦ੍ਰਿੜਾਈਆ। ਲੇਖੇ ਲਾਉਣੇ ਸ਼ਾਹ ਕੰਗਾਲਾ, ਕੋਝੇ ਕਮਲੇ ਗੋਦ ਉਠਾਈਆ। ਸੋਹੰ ਦੱਸ ਕੇ ਨਾਮ ਸੁਖਾਲਾ, ਮੰਤਰ ਅੰਤਰ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬਾਵਨ ਕਹੇ ਮੇਰੀ ਅੰਤ ਪੁਕਾਰ, ਨਿਉਂ ਨਿਉਂ ਸੀਸ ਨਿਵਾਈਆ। ਮੇਰਾ ਲਹਿਣਾ ਦਿਤਾ ਉਤਾਰ, ਕਰਜ਼ਾ ਮੂਲ ਚੁਕਾਈਆ। ਕੀ ਭਗਤਾਂ ਦਿਤਾ ਆਧਾਰ, ਧੁਰ ਦੀ ਭੇਟ ਚੜ੍ਹਾਈਆ। ਕੀ ਆਇਆ ਤੈਨੂੰ ਸਵਾਦ, ਸਚ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸ੍ਰੀ ਭਗਵਾਨ ਕਹੇ ਸੁਣ ਬਾਵਨ ਸਚ ਪਿਆਰੇ, ਸਤਿ ਦਿਆਂ ਸਮਝਾਈਆ। ਜੋ ਭਗਤਾਂ ਦਿਤਾ ਅਹਾਰੇ, ਆਹਰ ਵਿਚ ਦਿਤਾ ਲਗਾਈਆ। ਮੈਨੂੰ ਸਵਾਦ ਨਹੀਂ ਆਇਆ ਕੋਟਨ ਕੋਟ ਜੁਗ ਵਿਚ ਸੰਸਾਰੇ, ਰਸਨਾ ਰਸ ਨਾ ਕੋਇ ਵਡਿਆਈਆ। ਜਨ ਭਗਤ ਰਾਹ ਤੱਕਦੇ ਰਹੇ ਆਪਣੀ ਅੱਖ ਉਘਾੜੇ, ਦਿਨ ਦਿਹਾੜੇ ਵੇਖ ਵਖਾਈਆ। ਜਿਹੜੇ ਪਦਾਰਥ ਵਿਸ਼ਨੂੰ ਕਰ ਨਹੀਂ ਸਕਿਆ ਤਿਆਰੇ, ਜਗਤ ਬੀਜ ਨਾ ਕੋਇ ਉਪਜਾਈਆ। ਉਹ ਮਿਲੇ ਭਗਤਾਂ ਦੇ ਪਿਆਰੇ, ਮੈਂ ਖਾ ਖਾ ਖ਼ੁਸ਼ੀ ਮਨਾਈਆ। ਸਿਰਫ਼ ਇਕ ਵਾਰ ਸਤਾਈ ਪੋਹ ਥੋੜ੍ਹਾ ਖਾ ਕੇ ਗਏ ਗੁਰ ਅਵਤਾਰੇ, ਵਿਸ਼ਨ ਬ੍ਰਹਮਾ ਸ਼ਿਵ ਤੁਹਾਡੇ ਹੱਥ ਕੁਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਬਾਵਨ ਇਹ ਖਾਣਾ ਸ਼ਬਦੀ ਧਾਰ, ਜੋ ਸ਼ਬਦ ਵਿਚ ਸੁਣਾਈਆ। ਰਵਿਦਾਸ ਦਾ ਘਰ ਵੇਖ ਅਪਾਰ, ਗੁਰਮੁਖ ਗ੍ਰਹਿ ਵੱਜੇ ਵਧਾਈਆ। ਸੰਦੇਸੇ ਵਿਚ ਦਿਤਾ ਸਿਖ਼ਾਲ, ਸਿਖਿਆ ਇਕ ਦ੍ਰਿੜਾਈਆ। ਕੁਛ ਖਾਣਾ ਦਿਉ ਖਵਾਲ, ਗਿਣਤੀ ਗਣਤ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਸਚ ਖਾਣਾ ਇਕ ਅਗੰਮਾ, ਆਗਮਨ ਵਿਚ ਸੁਣਾਈਆ। ਜਿਸ ਨੂੰ ਗਾਏ ਕੋਈ ਨਾ ਦਮਾ, ਰਸਨਾ ਨਾ ਕੋਇ ਵਡਿਆਈਆ। ਰਸ ਮਾਣੇ ਕੂੜ ਨਾ ਚੰਮਾ, ਚੰਮ ਦ੍ਰਿਸ਼ਟੀ ਨਾ ਕੋਇ ਸਮਝਾਈਆ। ਸਮਝਾ ਸਕੇ ਕੋਈ ਨਾ ਅੰਮਾਂ, ਦੂਸਰੀ ਮਤ ਨਾ ਕੋਇ ਅਖਵਾਈਆ। ਭੇਵ ਪਾ ਨਾ ਸਕੇ ਬ੍ਰਹਮਾ, ਬ੍ਰਹਮ ਮਤ ਅੰਤ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਬਾਵਨ ਕੀ ਖਾਣਾ ਦੱਸਾਂ ਪਕਵਾਨ, ਭਗਤਾਂ ਪੱਕਾ ਲਿਆ ਬਣਾਈਆ। ਖ਼ੁਸ਼ੀਆਂ ਅੰਦਰ ਢੋਲੇ ਗਾਣ, ਤੂੰ ਮੇਰਾ ਮੈਂ ਤੇਰਾ ਵੱਜੇ ਵਧਾਈਆ। ਚਰਨ ਕਵਲ ਧਿਆਨ ਲਗਾਣ, ਨੇਤਰ ਨੈਣਾਂ ਨੀਰ ਵਹਾਈਆ। ਨਾਤਾ ਤੋੜ ਕੇ ਜੀਵ ਜਹਾਨ, ਪੁਰਖ ਅਕਾਲ ਇਕ ਮਨਾਈਆ। ਬਾਕੀ ਰੁੱਸ ਗਏ ਸਰਬ ਮਹਿੰਮਾਨ, ਗੁਰਮੁਖਾਂ ਨਾਲ
❋
❋
ਪ੍ਰੇਮ ਵਧਾਈਆ। ਇਹ ਖੇਲ ਬੜਾ ਮਹਾਨ, ਜੁਗ ਚੌਕੜੀ ਨਾ ਕਦੇ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਨਿਰਗੁਣ ਨਿਰਵੈਰ ਨਿਰੰਕਾਰ ਹੋ ਕੇ ਕਰੇ ਆਨ, ਦੂਜੇ ਸਮਝ ਨਾ ਕੋਇ ਸਮਝਾਈਆ। ਬੇਨੰਤੀ ਕਰ ਪਰਵਾਨ, ਪਰਵਾਨੇ ਪਿਛਲੇ ਵੇਖ ਵਖਾਈਆ। ਦੇ ਕੇ ਧੁਰ ਫ਼ਰਮਾਨ, ਧਰਮ ਦੀ ਧਾਰ ਦਿਤੀ ਦ੍ਰਿੜਾਈਆ। ਸ਼ਬਦੀ ਦੇ ਕੇ ਗਿਆਨ, ਸੁਰਤੀ ਸੁਰਤ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਝੋਲੀ ਪਾਈਆ। ਬਾਵਨ ਕਹੇ ਮੈਂ ਵੇਖਿਆ ਖੇਲ ਅਪਾਰਾ, ਅਪਰੰਪਰ ਦਿਤਾ ਵਖਾਈਆ। ਜੁਗ ਚੌਕੜੀ ਨਿਆਰਾ, ਸ਼ਾਸਤਰਾਂ ਬਾਹਰ ਪੜ੍ਹਾਈਆ। ਪੂਰਬ ਦੇ ਅਧਾਰਾ, ਲੇਖਾ ਆਪ ਮੁਕਾਈਆ। ਪੰਚਾਂ ਮੇਲ ਧੁਰ ਦਰਬਾਰਾ, ਦਰਗਾਹ ਸਾਚੀ ਰੰਗ ਚੜ੍ਹਾਈਆ। ਜਨਮ ਜਨਮ ਦਾ ਕਰਜ਼ ਉਤਾਰਾ, ਮਕਰੂਜ਼ ਖ਼ੁਸ਼ੀ ਮਨਾਈਆ। ਬਖ਼ਸ਼ਿਸ਼ ਵਿਚ ਬਖ਼ਸ਼ ਚਰਨ ਪਿਆਰਾ, ਚਰਨੋਦਕ ਜਾਮ ਪਿਆਈਆ। ਕਾਗ਼ਜ਼ ਕਲਮ ਬਣ ਲਿਖਾਰਾ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਰਿਖੀਆਂ ਦਾ ਅਧਾਰਾ, ਸਭ ਦਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਵਨ ਕਹੇ ਜਨ ਭਗਤੋ ਵੇਖਿਆ ਵਿਵਹਾਰ, ਵਿਵਹਾਰੀ ਦਿਤਾ ਵਖਾਈਆ। ਕਰਿਆ ਖੇਲ ਅਪਾਰ, ਅਪਰੰਪਰ ਬੇਪਰਵਾਹੀਆ। ਪਾਂਧੀ ਬਣ ਕੇ ਆਇਆ ਪੰਧ ਮਾਰ, ਪੈਂਡਾ ਜਗਤ ਮੁਕਾਈਆ। ਜਿਨ੍ਹਾਂ ਦੇ ਗ੍ਰਹਿ ਖਾਧਾ ਆਹਾਰ, ਪਿਆਰ ਅਗਲਾ ਲਿਆ ਬਣਾਈਆ। ਜਨਮ ਲੈਣਾ ਪਏ ਨਾ ਦੂਜੀ ਵਾਰ, ਚੁਰਾਸੀ ਵਿਚ ਨਾ ਕੋਇ ਭਵਾਈਆ। ਇਕ ਨਾਲ ਤਾਰੇ ਪਰਿਵਾਰ, ਪਰਮ ਪੁਰਖ ਬੇਪਰਵਾਹੀਆ। ਭਗਤਾਂ ਦਾ ਸ਼ਿੰਗਾਰ, ਸੋਹਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਦੇਵੇ ਵਡਿਆਈਆ। ਜਨ ਭਗਤੋ ਤੁਸੀਂ ਦੋ ਜਹਾਨਾਂ ਵਿਚ ਅਮੀਰ, ਅਮਰਾਪਦ ਦਿਆਂ ਵਖਾਈਆ। ਪੁਰਖ ਅਕਾਲਾ ਬਣ ਗ਼ਰੀਬ, ਘਰ ਘਰ ਫੇਰੀ ਆਇਆ ਪਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਪੂਰੀ ਕਰ ਉਮੀਦ, ਆਸਾ ਮਨਸਾ ਵਿਚ ਸਮਾਈਆ। ਸਿੱਧੀ ਕਰ ਕੇ ਦੀਦ, ਦੀਦ ਨੂਰ ਕਰੇ ਰੁਸ਼ਨਾਈਆ। ਗ੍ਰਹਿ ਗ੍ਰਹਿ ਸੋਹੰ ਢੋਲਾ ਗਾਇਆ ਗੀਤ, ਮੰਦਰ ਮਸੀਤ ਪੰਧ ਮੁਕਾਈਆ। ਅੱਗੇ ਮਾਰਗ ਦੱਸ ਅਖ਼ੀਰ (ਠੀਕ), ਤ੍ਰੈਗੁਣ ਲੇਖਾ ਦਏ ਚੁਕਾਈਆ। ਜਿਨ੍ਹਾਂ ਦੀ ਵਿਛੋੜੇ ਅੰਦਰ ਪਿਆਰ ਅੰਦਰ ਮੁਹੱਬਤ ਵਿਚ ਨਿਕਲੀ ਚੀਕ, ਚਾਕਰ ਹੋ ਕੇ ਸੇਵ ਕਮਾਈਆ। ਗੁਰਮੁਖ ਰਿਹਾ ਕੋਈ ਨਾ ਨੀਚ, ਨੀਚੋਂ ਊਚ ਦਏ ਬਣਾਈਆ। ਸ਼ਬਦੀ ਡੋਰੀ ਗੰਢ ਲਈ ਪੀਚ, ਸੁਰਤੀ ਨਾਤਾ ਲਿਆ ਜੁੜਾਈਆ। ਜਨ ਭਗਤੋ ਕਿਸੇ ਦਵਾਰੇ ਮੰਗਣ ਨਾ ਜਾਇਓ ਭੀਖ, ਬਿਨਾਂ ਪੁਰਖ ਅਕਾਲ ਤੋਂ ਦੇਵਣ ਵਾਲਾ ਨਜ਼ਰ ਕੋਇ ਨਾ ਆਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਉਡੀਕ, ਜੁਗ ਚੌਕੜੀ ਰਾਹ ਤਕਾਈਆ। ਸੋ ਠਾਕਰ ਆਇਆ ਠੀਕ, ਠੋਕਰ ਨਾਮ ਦਏ ਲਗਾਈਆ। ਥੋੜ੍ਹਾ ਜਿਹਾ ਸਮਾਂ ਕਟ ਲਉ ਵਟ ਕਸੀਸ, ਕਸਰ ਸਾਰੀ ਦਏ ਕਢਾਈਆ। ਤੁਹਾਡੀ ਅੰਦਰੋਂ ਸਾਫ਼ ਕਰ ਦਏ ਨੀਤ, ਨਿਗਾਹਵਾਨ ਹੋ ਕੇ ਕਰੇ ਸਫ਼ਾਈਆ। ਗੁਰਮੁਖ ਰਹਿਣ ਨਹੀਂ ਦੇਣਾ ਕੋਈ ਪੁਨੀਤ, ਪਵਿਤ੍ਰ ਦੇਣਾ ਬਣਾਈਆ। ਇਕੋ ਨਾਮ ਦੀ ਕਰ ਬਖ਼ਸ਼ੀਸ਼, ਭੰਡਾਰਾ ਦੇਣਾ ਭਰਾਈਆ। ਭਗਤ ਉਧਾਰਨ ਦੀ ਪ੍ਰਭ ਨੂੰ ਸਦਾ ਰੀਝ, ਬਿਨ ਭਗਤਾਂ ਮਿਲਣ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਬਾਵਨ ਕਹੇ ਕੀ ਖਾਧਾਂ ਰੁੱਖਾ ਸੁੱਕਾ, ਸਚ ਦੇ ਦ੍ਰਿੜਾਈਆ। ਪੁਰਖ ਅਕਾਲ ਕਹੇ ਮੈਂ ਵੇਖ ਕੇ ਆਪਣਿਆਂ ਪੁੱਤਾਂ, ਸਭ ਕੁਛ ਦਿਤਾ ਭੁਲਾਈਆ।
❋
❋
ਓਨ੍ਹਾਂ ਨੂੰ ਆਪਣੀ ਗੋਦੀ ਚੁੱਕਾਂ, ਜਿਨ੍ਹਾਂ ਨੂੰ ਕਮਲਾ ਕਹੇ ਲੋਕਾਈਆ। ਮਿਹਰਵਾਨ ਹੋ ਕੇ ਤੁੱਠਾਂ, ਰਾਤੀਂ ਸੁੱਤਿਆਂ ਦਰਸ ਦਿਖਾਈਆ। ਅੱਗੇ ਭੇਵ ਰਹਿਣ ਨਹੀਂ ਦੇਣਾ ਗੁੱਝਾ, ਸ਼ਾਹ ਸੁਲਤਾਨਾਂ ਦਿਆਂ ਹਿਲਾਈਆ। ਵੇਖਿਓ ਦੀਨ ਦੁਨੀ ਵਿਚ ਪੈਣੀਆਂ ਪੁਛਾਂ, ਕਿੱਥੇ ਵਸੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਵਨ ਕਹੇ ਪ੍ਰਭੂ ਤੇਰਾ ਕਿਸ ਬਿਧ ਭਗਤਾਂ ਥਾਲ ਪਰੋਸਾ, ਪਰਮ ਪੁਰਖ ਦੇ ਦ੍ਰਿੜਾਈਆ। ਕੀ ਖਾਣਾ ਦਿਤਾ ਕੋਸਾ, ਅਗਨੀ ਨਾਲ ਤਪਾਈਆ। ਸ੍ਰੀ ਭਗਵਾਨ ਕਹੇ ਮੈਨੂੰ ਪ੍ਰੇਮ ਪਿਆਰ ਮਿਲਿਆ ਬਹੁਤਾ, ਜਿਸ ਦਾ ਤੋਲ ਨਾ ਕੋਇ ਤੁਲਾਈਆ। ਮੈਂ ਛੱਡ ਕੇ ਚੌਦਾਂ ਲੋਕਾਂ, ਚੌਦਾਂ ਤਬਕਾਂ ਡੇਰਾ ਢਾਹੀਆ। ਛੱਡ ਕੇ ਮੰਦਰ ਮਸਜਿਦ ਸ਼ਿਵਦਵਾਲੇ ਕੋਠਾ, ਤਟ ਕਿਨਾਰਾ ਪੰਧ ਮੁਕਾਈਆ। ਗੁਰਮੁਖਾਂ ਦੇ ਅੰਦਰ ਵੜ ਕੇ ਦਿਤਾ ਹੋਕਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸੋਹੰ ਦੱਸ ਸਲੋਕਾ, ਧੁਰ ਦੀ ਕਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪਿਛਲਾ ਰਿਹਾ ਚੁਕਾਈਆ। ਬਾਵਨ ਕਹੇ ਮੈਂ ਨਹੀਂ ਮੰਨਦਾ, ਮੇਰੀ ਤਸੱਲੀ ਦੇ ਕਰਾਈਆ। ਪੁਰਖ ਅਕਾਲ ਕਹੇ ਮੈਂ ਭਗਤ ਪਹਿਲੋਂ ਆਪਣੀ ਧਾਰੋਂ ਜਣਦਾ, ਜੋਤੀ ਨੂਰ ਵਿਚੋਂ ਪਰਗਟਾਈਆ। ਫੇਰ ਮਾਲਕ ਬਣਾ ਤਨ ਦਾ, ਬ੍ਰਹਮ ਨਾਲ ਵਡਿਆਈਆ। ਛੱਡ ਵਸੇਰਾ ਛੱਪਰ ਛੰਨ ਦਾ, ਦਰ ਘਰ ਠਾਂਡੇ ਡੇਰਾ ਲਾਈਆ। ਪਰਕਾਸ਼ ਦੇ ਕੇ ਆਪਣੇ ਨੂਰੀ ਚੰਨ ਦਾ, ਜੋਤੀ ਜੋਤ ਡਗਮਗਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ ਦਾ, ਪਾਰਬ੍ਰਹਮ ਰੂਪ ਪਰਗਟਾਈਆ। ਮੇਰਾ ਕੋਈ ਨਾਤਾ ਨਹੀਂ ਮਾਟੀ ਚੰਮ ਦਾ, ਆਤਮ ਪਰਮਾਤਮ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਧੁਰ ਦਰਬਾਰਾ ਪਰਵਰਦਿਗਾਰਾ ਸਾਂਝਾ ਯਾਰਾ ਇਕ ਸੁਣਾਈਆ। ਬਾਵਨ ਕਹੇ ਦੱਸ ਉਨ੍ਹਾਂ ਦਾ ਹਿਸਾਬ, ਕੁਛ ਲੇਖਾ ਦੇ ਵਖਾਈਆ। ਪੁਰਖ ਅਕਾਲੇ ਦੀਨ ਦਿਆਲੇ ਆਪਣੀ ਕੱਢ ਉਹ ਕਿਤਾਬ, ਜੋ ਬਿਨ ਅੱਖਰਾਂ ਦਿਤੀ ਲਿਖਾਈਆ। ਰੱਖੀ ਕਿਸ ਮਹਿਰਾਬ, ਕਵਣ ਦਵਾਰੇ ਦਿਤੀ ਟਿਕਾਈਆ। ਜਿਸ ਵਿਚੋਂ ਸ਼ਬਦ ਅਗੰਮੀ ਨਿਕਲੇ ਆਵਾਜ਼, ਰਸਨਾ ਜਿਹਵਾ ਨਾ ਕੋਇ ਹਿਲਾਈਆ। ਪੁਰਖ ਅਕਾਲ ਕਹੇ ਨਾ ਸਵਾਲ ਤੇ ਨਾ ਜਵਾਬ, ਨਾ ਦਿਸ਼ਾ ਤੇ ਨਾ ਮਹਿਰਾਬ, ਨਾ ਅੱਖਰ ਤੇ ਨਾ ਹਿਸਾਬ, ਨਾ ਸਿਤਾਰ ਨਾ ਰਬਾਬ, ਜੋ ਕੁਛ ਵੇਖੇ ਤੇ ਆਪਾ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਭਗਤਾਂ ਦਾ ਭਗਵਾਨ ਭਗਵਾਨ ਭਗਤਾਂ ਦਾ ਬਾਪ, ਬਾਪ ਦਾ ਨਾਮ ਉਨ੍ਹਾਂ ਦਾ ਜਾਪ, ਪ੍ਰਭੂ ਦਾ ਪਰਤਾਪ, ਪਰਤਾਪ ਧਰਮ ਦਾ ਸਾਕ, ਇਖਲਾਕ ਆਪਣਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਚੁਕਾਈਆ। ਚੇਤ ਕਹੇ ਮੇਰੇ ਅੰਦਰ ਆ ਗਈ ਚਿੰਤਾ, ਕੁਛ ਮੈਨੂੰ ਦੇ ਦ੍ਰਿੜਾਈਆ। ਕੀ ਅੱਗੇ ਕੁਛ ਸਾਧਾਂ ਵਿਚ ਰਹਿਣ ਦੇਵੇਂ ਕਿਣਕਾ, ਕਿ ਖ਼ਾਲੀ ਭਾਂਡੇ ਕਰ ਵਖਾਈਆ। ਪੁਰਖ ਅਕਾਲ ਕਹੇ ਬਾਵਨ ਇਹ ਮੇਰਾ ਖੇਲ ਸਿਰਫ਼ ਤਿੰਨ ਦਿਨ ਦਾ, ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਇਸ਼ਟ ਦਿਆਂ ਬਦਲਾਈਆ। ਮੈਂ ਕੋਈ ਕਦਮਾਂ ਨਾਲ ਪੈਮਾਨਿਆਂ ਨਾਲ ਡਿਗਰੀਆਂ ਨਾਲ ਕਦੇ ਨਹੀਂ ਮਿਣਦਾ, ਮੇਰਾ ਪੈਮਾਨਾ ਬੇਇਮਾਨਾ ਨਜ਼ਰ ਕਿਸੇ ਨਾ ਆਈਆ। ਜਗਤ ਬਦਲਨਾ ਮੇਰਾ ਖੇਲ ਛਿਨ ਦਾ, ਗੁਰ ਅਵਤਾਰ ਪੈਗ਼ੰਬਰ ਏਸੇ ਕਰ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਚੇਤ ਕਹੇ ਮੇਰਾ ਲੇਖਾ ਆਵੇ ਪਿਛਲਾ ਅੱਗੇ ਅੱਖਾਂ, ਨੈਣ ਮੂੰਦ ਦਿਆਂ ਦ੍ਰਿੜਾਈਆ। ਜਿਸ ਵੇਲੇ ਗੋਬਿੰਦ
❋
❋
ਸੁੱਤਾ ਸੇਜ ਉਤੇ ਕੱਖਾਂ, ਖ਼ੁਸ਼ੀਆਂ ਆਸਣ ਲਾਈਆ। ਮੈਂ ਵੇਖ ਵੇਖ ਹੱਸਾਂ, ਦੋਹਾਂ ਹੱਥਾਂ ਤਾਲੀ ਵਜਾਈਆ। ਵੇਖੋ ਪੁਰਖ ਅਕਾਲ ਦਾ ਬੱਚਾ, ਮਾਛੂਵਾੜੇ ਡੇਰਾ ਲਾਈਆ। ਓਸੇ ਵੇਲੇ ਗੋਬਿੰਦ ਨੇ ਮੇਰੇ (ਸਿਰ ਤੇ ਹੱਥ ਰੱਖਾ), ਮੇਰੀ ਸੁਰਤ ਦਿਤੀ ਬਦਲਾਈਆ। ਜਾਂ ਮੈਂ ਏਧਰ ਤੱਕਿਆ ਪ੍ਰੇਮ ਦਾ ਮਿਲ ਗਿਆ ਗੱਫਾ, ਗੁਫ਼ਤ ਸ਼ਨੀਦ ਦੀ ਲੋੜ ਰਹੀ ਨਾ ਰਾਈਆ। ਮੈਂ ਕੌਲ ਵਿਚ ਇਕਰਾਰ ਵਿਚ ਪਿਆਰ ਵਿਚ ਯਾਰ ਦੇ ਨਾਲ ਹੋ ਗਿਆ ਪੱਕਾ, ਪੱਕੀ ਅਗਲੀ ਲਈ ਕਰਾਈਆ। ਗੋਬਿੰਦ ਤੂੰ ਗੁਰੂ ਨਹੀਂ ਹੋਣਾ ਕੱਚਾ, ਪੁਰਖ ਅਕਾਲ ਕਿਹਾ ਮੈਂ ਤੇਰੇ ਕੋਲੋਂ ਕਦੇ ਨਾ ਨੱਸਾ, ਵਿਛੋੜਾ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੋਹਣੀ ਰੁੱਤ ਸੁਹਾਈਆ। ਚੇਤ ਕਹੇ ਮੇਰੀ ਆ ਗਈ ਰੁੱਤ ਬਸੰਤੀ, ਮੈਂ ਦੇਵਾਂ ਮਾਣ ਵਡਿਆਈਆ। ਮੈਂ ਵੇਖਾਂ ਧੁਰ ਦਾ ਕੰਤੀ, ਹਰਿ ਕੰਤਾ ਬੇਪਰਵਾਹੀਆ। ਜਿਸ ਦੀ ਧਾਰ ਖੇਲ ਬੇਐਬ ਨੂਰ ਵਿਚ ਬੇਅੰਤੀ, ਬੇਵਾ ਸਮਝ ਕੋਇ ਨਾ ਪਾਈਆ। ਵਿਦਿਆ ਵਿਚ ਪੜ੍ਹੇ ਕਿਆ ਕੋਈ ਪੰਡਤੀ, ਗੁਰ ਅਵਤਾਰ ਪੈਗ਼ੰਬਰ ਕੀ ਸਮਝਾਈਆ। ਜਿਨ੍ਹਾਂ ਦੀ ਧਾਰ ਓਸੇ ਵਿਚੋਂ ਜੰਮਦੀ, ਅੰਤ ਓਸੇ ਵਿਚ ਸਮਾਈਆ। ਉਹ ਖ਼ਬਰ ਕੀ ਜਾਨਣ ਓਸ ਪ੍ਰਭ ਦੇ ਕੰਮ ਦੀ, ਜੋ ਦੋਏ ਜੋੜ ਵਾਸਤਾ ਪਾਈਆ। ਜਿਨ੍ਹਾਂ ਦੀ ਧਾਰ ਮਾਟੀ ਚੰਮ ਦੀ, ਤਨ ਵਜੂਦ ਨਾਲ ਕੁੜਮਾਈਆ। ਉਹ ਕੀ ਖੇਲ ਸਮਝਣ ਸ੍ਰੀ ਭਗਵਨ ਦੀ, ਜੋ ਭਗਤਾਂ ਦੇ ਅੰਦਰ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਛਲ ਅਛੱਲ ਦੀ, ਵਲ ਛਲ ਆਪਣੇ ਵਿਚੋਂ ਪਰਗਟਾਈਆ। ਬਾਵਨ ਕਹੇ ਪੁਰਖ ਅਕਾਲ ਨਾ ਬਣ ਬਾਵਾ, ਭੇਖਾਧਾਰੀ ਭੇਖ ਬਣਾਈਆ। ਤੇਰੇ ਉਤੇ ਸਭ ਨੇ ਰੱਖਿਆ ਦਾਅਵਾ, ਗੁਰ ਅਵਤਾਰ ਪੈਗ਼ੰਬਰ ਉਡੀਕ ਰਖਾਈਆ। ਕਲਜੁਗ ਅੰਤਮ ਸਭ ਦਾ ਪੂਰਬ ਲੇਖਾ ਵੇਖ ਲੈ ਨਾਵਾਂ, ਨਵ ਨੌ ਚਾਰ ਖੋਜ ਖੁਜਾਈਆ। ਕਲਜੁਗ ਅੰਤ ਸਦੀ ਚੌਧਵੀਂ ਥੋੜ੍ਹੀਆਂ ਦਿਸੀਆਂ ਮਾਂਵਾਂ, ਜੋ ਭਗਤ ਸੁਹੇਲੇ ਜਣ ਕੇ ਤੇਰੀ ਝੋਲੀ ਪਾਈਆ। ਉਨ੍ਹਾਂ ਦਾ ਤੋਲ ਆਪਣੇ ਨਾਲ ਕਰ ਦੇ ਸਾਵਾਂ, ਕੰਡਾ ਤਰਾਜ਼ੂ ਅਵਰ ਨਾ ਕੋਇ ਵਟਾਈਆ। ਮੈਂ ਵੇਖਾਂ ਨਾਲ ਚਾਵਾਂ, ਖ਼ੁਸ਼ੀਆਂ ਰੰਗ ਚੜ੍ਹਾਈਆ। ਬਾਵਨ ਕਿਹਾ ਜਿਸ ਵੇਲੇ ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਵਾਂ, ਢੋਲ ਮਿਲਦਾ ਧੁਰ ਦਾ ਮਾਹੀਆ। ਜਿਸ ਦੀਆਂ ਭਗਤਾਂ ਥੱਲੇ ਬਾਹਵਾਂ, ਭੁਜਾਂ ਉਤੇ ਰਖਾਈਆ। ਉਹ ਤੱਕੇ ਉਨ੍ਹਾਂ ਦਿਆਂ ਰਾਹਵਾਂ, ਰਸਤੇ ਖੋਜ ਖੁਜਾਈਆ। ਜਨ ਭਗਤੋ ਤੁਹਾਨੂੰ ਕੱਢਿਆਂ ਵਿਚੋਂ ਡਾਰ ਕਾਵਾਂ, ਕਾਗਾਂ ਤੋਂ ਹੰਸ ਦਿਤਾ ਬਣਾਈਆ। ਜਿਨ੍ਹਾਂ ਬੱਚਿਆਂ ਦੇ ਪਿਛੇ ਤੁਹਾਡੇ ਘਰ ਘਰ ਜਾ ਕੇ ਖਾਵਾਂ, ਦਰ ਦਰ ਭੋਗ ਲਗਾਈਆ। ਉਨ੍ਹਾਂ ਨੂੰ ਦਰਗਾਹ ਸਚਖੰਡ ਦਵਾਰ ਸਵਾਵਾਂ, ਜਿਥੇ ਸੁੱਤਿਆਂ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਬਿੰਦ ਕਿਹਾ ਇਹ ਮੈਨੂੰ ਨਹੀਂ ਮਨਜ਼ੂਰ ਤੇਰੀ ਮਜ਼ਦੂਰੀ, ਜੋ ਭਗਤਾਂ ਸੇਵ ਕਮਾਈਆ। ਬਾਹਰੋਂ ਤਨ ਦੀ ਪ੍ਰੀਤ ਕੂੜੀ, ਜੱਫੀਆਂ ਦੀ ਲੋੜ ਨਾ ਕੋਇ ਰਖਾਈਆ। ਕਿਸੇ ਕੰਮ ਨਹੀਂ ਔਣੀ ਖਾਧੀ ਤਲੀ ਹੋਈ ਪੂੜੀ, ਘਿਰਤ ਨਾਲ ਚਤੁਰਾਈਆ। ਜਿੰਨਾਂ ਚਿਰ ਪੁਰਖ ਅਕਾਲ ਦੀਨ ਦਿਆਲ ਗੁਰਮੁਖਾਂ ਦੇ ਅੰਦਰ ਚਾੜ੍ਹੇਂ ਰੰਗਤ ਨਾ ਗੂੜ੍ਹੀ, ਨਿਰਗੁਣ ਜੋਤ ਨਾ ਕਰੇਂ ਰੁਸ਼ਨਾਈਆ। ਆਪਣਾ ਦਰਸ ਨਾ ਦੇਵੇਂ ਨੂਰੀ, ਰਾਤੀਂ ਸੁਤਿਆਂ ਆਪ ਉਠਾਈਆ। ਓਨਾਂ ਚਿਰ ਆਸਾ ਨਹੀਂ ਹੁੰਦੀ ਪੂਰੀ, ਤ੍ਰਿਸ਼ਨਾ ਸਕੇ ਨਾ ਕੋਇ ਬੁਝਾਈਆ। ਇਹ ਦੁਨੀਆ ਹੋਵੇ ਕੂੜੀ, ਨਾਤਾ ਤੁੱਟੇ ਲੋਕਾਈਆ। ਜੇ ਮਸਤਕ ਲਾਵੇਂ ਟਿੱਕਾ ਧੂੜੀ, ਦੁਰਮਤ ਮੈਲ ਅੰਦਰੋਂ ਬਾਹਰ ਧਵਾਈਆ। ਪ੍ਰਭੂ ਤੈਨੂੰ ਸਾਰੇ ਯਾਦ ਕਰਦੇ
❋
❋
ਤੇਰੇ ਬਿਨਾਂ ਭਗਤਾਂ ਦੀ ਕਰੇ ਨਾ ਕੋਇ ਮਸ਼ਹੂਰੀ, ਲੱਜਿਆ ਰੱਖਣ ਕੋਇ ਨਾ ਆਈਆ। ਕੀ ਹੋਇਆ ਜੇ ਮੂਸੇ ਨੂੰ ਸੁੱਟਿਆ ਕੋਹਤੂਰੀ, ਮੂੰਹ ਦੇ ਭਾਰ ਗਿਰਾਈਆ। ਜਨ ਭਗਤ ਚਾਹੁੰਦੇ ਸਾਨੂੰ ਮੰਜ਼ਲ ਇਕੋ ਜਿਹੀ ਕਰ ਦੇ ਨੇੜ ਦੂਰੀ, ਵਿਛੋੜਾ ਰਹੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਖਲੋਤੇ ਕਦ ਦੇ, ਰੈਣ ਰਹੀ ਵਿਹਾਈਆ। ਪੁਰਖ ਅਕਾਲ ਕਹੇ ਤੁਸੀਂ ਕਿਸ ਨੂੰ ਲੱਭਦੇ, ਮੈਨੂੰ ਦਿਉ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਭੁੱਖੇ ਤੇਰੇ ਨੱਦ ਦੇ, ਆਪਣਾ ਨਾਮ ਦੇ ਜਣਾਈਆ। ਪੁਰਖ ਅਕਾਲ ਕਹੇ ਵੇਖੋ ਵਣਜਾਰੇ ਨਾ ਬਣਿਓ ਜਗ ਦੇ, ਤੱਤਾਂ ਨਾਲ ਪ੍ਰੀਤ ਵਧਾਈਆ। ਪੁਜਾਰੀ ਨਾ ਬਣਿਓ ਅੱਗ ਦੇ, ਤ੍ਰਿਸ਼ਨਾ ਨਾਲ ਰਖਾਈਆ। ਤੁਸਾਂ ਹੁਕਮ ਸੁਣਨੇ ਹਕ਼ੀਕ਼ਤ ਹਕ ਦੇ, ਸੰਦੇਸ਼ਾ ਇਕ ਦ੍ਰਿੜਾਈਆ। ਪਹਿਲੋਂ ਦੀਨ ਮਜ਼੍ਹਬਾਂ ਦੇ ਝਗੜੇ ਜਾਣੇ ਛੱਡ ਕੇ, ਲੋਕਮਾਤ ਫੇਰ ਫੇਰਾ ਪਾਈਆ। ਅੱਗੇ ਲੇਖੇ ਰਹਿਣ ਨਹੀਂ ਦੇਣੇ ਅੱਡ ਅੱਡ ਦੇ, ਵੰਡਾਂ ਵੰਡ ਨਾ ਕਿੋੲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਾਉਗੇ ਕਿਹੜੀ ਕੂਟ, ਸਚ ਸੰਦੇਸ਼ਾ ਦਿਆਂ ਦ੍ਰਿੜਾਈਆ। ਸਾਰੇ ਕਹਿਣ ਅਸੀਂ ਸਾਰੇ ਤੇਰੇ ਸਪੂਤ, ਪਿਤਾ ਪੂਤ ਤੇਰੇ (ਅੱਗੇ) ਇਕ ਅਰਜ਼ੋਈਆ। ਤੇਰੇ ਹੁਕਮ ਨਾਲ ਕਰਨੀ ਖੋਜ ਗਲੀ (ਕੂਚ), ਖੋਜ ਵੇਖੀਏ ਜਗਤ ਲੋਕਾਈਆ। ਸਾਡੇ ਵਿਚ ਰਹੇ ਨਾ ਕੋਈ ਦੂਜ, ਦੁਤੀਆ ਭਾਉ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦਵਾਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰੋ ਆਹ ਲਉ ਅਗੰਮੀ ਪਾਤੀ, ਬਿਨ ਪਤ੍ਰਕਾ ਦਿਆਂ ਜਣਾਈਆ। ਜਾ ਕੇ ਵੇਖੋ ਅੰਧੇਰੀ ਰਾਤੀ, ਕਲਜੁਗ ਕੂੜ ਵੱਜੀ ਵਧਾਈਆ। ਸਾਚਾ ਦਿਸੇ ਕੋਇ ਨਾ ਸਾਥੀ, ਧੁਰ ਦਾ ਸੰਗ ਨਾ ਕੋਇ ਬਣਾਈਆ। ਤੁਹਾਡੇ ਨਾਮ ਦਾ ਰਿਹਾ ਕੋਇ ਨਾ ਪਾਠੀ, ਕਲਮਾ ਹਕ ਨਾ ਕੋਇ ਦ੍ਰਿੜਾਈਆ। ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਅਧਵਾਟੇ ਬੈਠੀ ਲੋਕਾਈਆ। ਕਲਜੁਗ ਖੇਲ ਬਾਜ਼ੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਬਿਰਹੋਂ ਤੀਰ ਨਿਸ਼ਾਨੇ ਮਾਰੇ ਕੋਇ ਨਾ ਕਾਤੀ, ਕੂੜੀ ਕਿਰਿਆ ਕਤਲ ਨਾ ਕੋਇ ਕਰਾਈਆ। ਕਿਸੇ ਘਰ ਦਿਸੇ ਨਾ ਦੀਵਾ ਬਾਤੀ, ਕਮਲਾਪਾਤੀ ਮਿਲਣ ਕੋਇ ਨਾ ਆਈਆ। ਜਾ ਕੇ ਘਰ ਘਰ ਮਾਰੋ ਝਾਤੀ, ਨੌ ਦਵਾਰੇ ਪਰੇ ਫੋਲ ਫੁਲਾਈਆ। ਵਸਤ ਹੱਥ ਆਵੇ ਕਿਸੇ ਨਾ ਸਾਚੀ, ਸੁਚ ਸੰਜਮ ਬੈਠੀ ਮੁਖ ਛੁਪਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਕਰੇ ਨਾ ਕੋਈ ਕਿਸੇ ਦੀ ਰਾਖੀ, ਚੋਬਦਾਰ ਖ਼ਬਰਦਾਰੀ ਦਾ ਡੰਕ ਨਾ ਕੋਇ ਵਜਾਈਆ। ਗੁਰ ਅਵਤਾਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਥੋੜ੍ਹੇ ਸਮੇਂ ਦੇ ਕਰਕੇ ਭੇਜੇ ਅਲਾਟੀ, ਆਰਡਰ ਧੁਰ ਦਾ ਇਕ ਸੁਣਾਈਆ। ਦੀਨਾਂ ਮਜ਼੍ਹਬਾਂ ਦੇ ਬਣ ਕੇ ਗਾਡੀ, ਰਸਤਾ ਛੋਟਾ ਇਹ ਪਰਗਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦੇ ਬਣ ਕੇ ਢਾਡੀ, ਢੋਲੇ ਰਾਗਾਂ ਨਾਦਾਂ ਵਿਚ ਸੁਣਾਈਆ। ਜੀਵਾਂ ਜੰਤਾਂ ਦੇ ਬਣ ਇਮਦਾਦੀ, ਮਦਦ ਕਰ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਕਰਨਾ ਲੋਕਮਾਤ, ਸਾਨੂੰ ਦੇ ਸਮਝਾਈਆ। ਕੁਛ ਪਹਿਲੇ ਲਿਖ ਕੇ ਆਏ ਕਲਮ ਦਵਾਤ, ਗ੍ਰੰਥਾਂ ਵੰਡ ਵੰਡਾਈਆ। ਦੀਨ ਦੁਨੀ ਕੀ ਕਰ ਕੇ ਆਏ ਬਾਤ, ਮਜ਼੍ਹਬਾਂ ਰੰਗ ਰੰਗਾਈਆ। ਸ਼ਰਅ ਦੀ ਦੇ ਕੇ ਆਏ ਦਾਤ, ਆਪਣਾ ਹੁਕਮ ਮਨਾਈਆ। ਮੰਜ਼ਲ ਮੁੱਕੀ ਨਾ ਕਿਸੇ ਵਾਟ, ਪੜਦਾ ਅੱਗੇ ਨਾ ਕੋਇ ਚੁਕਾਈਆ।
❋
❋
ਪੜ੍ਹ ਪੜ੍ਹ ਥੱਕੇ ਰਸਨਾ ਜਿਹਵਾ ਤੇ (ਵਧਿਆ ਵਾਦ ਵਿਵਾਦ), ਵਿਦਿਆ ਵਿਚ ਹਲਕਾਈਆ। ਘਰ ਸਵਾਮੀ ਠਾਕਰ ਅੰਤਰਜਾਮੀ ਕਿਸੇ ਨਾ ਮਿਲਿਆ ਕਮਲਾਪਾਤ, ਪਤਿਪਰਮੇਸ਼ਵਰ ਦਰਸ ਨਾ ਕਿਸੇ ਵਖਾਈਆ। ਦਰੋਹੀ ਝਗੜਾ ਪਾ ਕੇ ਆਏ ਜਾਤ ਪਾਤ, ਮਾਨਵ ਮਾਨਵ ਨਾਲ ਲੜਾਈਆ। ਪਰਵਰਦਿਗਾਰ ਸਾਂਝੇ ਯਾਰ ਤਨ ਮਾਟੀ ਖ਼ਾਕੀ ਵਜੂਦ ਹੋਇਆ ਨਾ ਕਿਸੇ ਪਾਕ, ਪਤਤ ਪੁਨੀਤ ਨਾ ਕੋਇ ਕਰਾਈਆ। ਜਿਧਰ ਵੇਖਿਆ ਜਿਧਰ ਤੱਕਿਆ ਤੇਰਾ ਝਗੜਾ ਫ਼ਸਾਦ, ਫ਼ੈਸਲਾ ਸਚ ਨਾ ਕੋਇ ਕਰਾਈਆ। ਕੁਛ ਲੇਖਾ ਲਿਖਿਆ ਨਾਨਕ ਨੇ ਵਿਚ ਬਗ਼ਦਾਦ, ਬਗ਼ਲ ਵਿਚ ਬਗ਼ਲਗੀਰ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੁਰਖ ਅਕਾਲ ਕਹੇ ਸੁਣ ਸ਼ਹਿਨਸ਼ਾਹੀ ਸੰਮਤ ਦੇ ਚੇਤ, ਤਿੰਨਾਂ ਲੋਕਾਂ ਤੋਂ ਬਾਹਰ ਦਿਆਂ ਦ੍ਰਿੜਾਈਆ। ਜਿਸ ਵੇਲੇ ਬ੍ਰਹਮੇ ਸੁਤ ਨੇ ਕੀਤਾ ਹੇਤ, ਸੰਤ ਕੁਮਾਰ ਅੱਖ ਖੁਲ੍ਹਾਈਆ। ਬਰਾਹ ਨੇ ਤੱਕਿਆ ਨੇਤ, ਯਗੈਪੁਰਸ਼ ਹਾਵ ਗ਼ਰੀਬ ਨਰਾਇਣ ਦਿਤੀ ਵਡਿਆਈਆ। ਕਪਲ ਮੁਨ ਕਰ ਕੇ ਭੇਟ, ਦੱਤਾਤ੍ਰੈ ਧਿਆਨ ਲਗਾਈਆ। ਰਿਖਵਦੇਵ ਦੱਸਿਆ ਭੇਤ, ਪਿਰਥੂ ਪੜਦਾ ਲਾਹੀਆ। ਮਤਸ ਵਖਾਈ ਖੇਡ, ਕੱਛਪ ਰੰਗ ਰੰਗਾਈਆ। ਧਨੰਤਰ ਲਿਖਿਆ ਲੇਖ, ਬਾਵਨ ਹੁਕਮ ਸੁਣਾਈਆ। ਬਾਵਨ ਮੰਗਣ ਆਇਆ ਕਰ ਕੇ ਹੇਤ, ਪੂਰਬ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਦਏ ਪਰਗਟਾਈਆ। ਬਾਵਨ ਕਹੇ ਮੇਰਾ ਕੋਈ ਨਹੀਂ ਹੋਰ ਚਰਚਾ, ਇਕੋ ਮੰਗ ਮੰਗਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਅੱਗੇ ਜੋ ਆਪਣੇ ਨਾਮ ਦਾ ਪਾਇਆ ਪਰਚਾ, ਜੁਗ ਚੌਕੜੀ ਹੱਲ ਨਾ ਕੋਇ ਕਰਾਈਆ। ਏਸੇ ਨੂੰ ਸਮਝ ਕੇ ਆਪਣਾ ਖਰਚਾ, ਲੋਕਮਾਤ ਝਟ ਲੰਘਾਈਆ। ਮੈਨੂੰ ਆਇਆ ਕੁਛ ਹਰਖਾ, ਬਾਵਨ ਰਿਹਾ ਸੁਣਾਈਆ। ਓਹ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰੇ ਸਾਂਝੇ ਯਾਰੇ ਕੁਛ ਭੇਵ ਖੋਲ੍ਹ ਆਪਣੇ ਘਰ ਦਾ, ਭੇਦ ਦੇ ਦ੍ਰਿੜਾਈਆ। ਕਿਸ ਬਿਧ ਭਗਤਾਂ ਦੀ ਆਤਮ ਵਰਦਾ, ਰੂਪ ਧਰੇ ਨਰਾਇਣ ਨਰ ਦਾ, ਸਾਚੀ ਮੰਜ਼ਲ ਉਤੇ ਚੜ੍ਹਦਾ, ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦਾ, ਸੁਰਤੀ ਸ਼ਬਦ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਕਿਉਂ ਖਾਣਾ ਖਾਵੇਂ ਘਰ ਘਰ ਦਾ, ਦਰ ਦਰ ਆਪਣੀ ਅਲਖ ਜਗਾਈਆ। ਬਾਵਨ ਕਹੇ ਕਿਉਂ ਘਰ ਘਰ ਅਲਖ ਜਗਾਉਨਾ ਏਂ। ਦਰ ਦਰ ਡੰਕ ਵਜਾਉਨਾ ਏਂ। ਰਾਓ ਰੰਕ ਸਮਝਾਉਨਾ ਏਂ। ਇਕੋ ਨਾਦ ਵਜਾਉਨਾ ਏਂ। ਬ੍ਰਹਿਮਾਦ ਆਪ ਉਠਾਉਨਾ ਏਂ। ਭਗਤਾਂ ਰਾਜ਼ ਖੁਲ੍ਹਾਉਨਾ ਏਂ। ਬੰਧਨਾ ਵਿਚੋਂ ਕਢਾਉਨਾ ਏਂ। ਫੰਦਨਾ ਮਾਤ ਤੁੜਾਉਦਾ ਏਂ। ਨੂਰੀ ਚੰਦਨਾ ਇਕ ਚਮਕਾਉਂਦਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਉੁਂਦਾ ਏਂ। ਬਾਵਨ, ਨਵ ਨੌ ਚਾਰ ਪਿਛੋਂ ਆਪਣੀ ਦਇਆ ਕਮਾਵਾਂਗਾ। ਜਿਹੜਾ ਭੇਵ ਤੁਸਾਂ ਨਾ ਖੁਲ੍ਹਵਾਇਆ, ਆਪਣਾ ਨਾਮ ਸਮਝਾਵਾਂਗਾ। ਜਿਸ ਦੇ ਦਵਾਰੇ ਸਾਰੇ ਵਿਕੋ, ਹੱਟ ਓਹੋ ਇਕ ਖੁਲ੍ਹਾਵਾਂਗਾ। ਜਿਸ ਦਰ ਤੇ ਜੁਗ ਚੌਕੜੀ ਸਰਬ ਨੱਜਿਠੋ, ਸੋ ਪੜਦਾ ਆਪ ਉਠਾਵਾਂਗਾ। ਜਿਸ ਨੂੰ ਯਾਦ ਕਰਨਾ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ, ਸੋ ਨਿਹਕਲੰਕ ਅਖਵਾਵਾਂਗਾ। ਜਿਸ ਦਾ ਨਾਮ ਕਲਮਾ ਗਾ ਕੇ ਦੋਹੱਥੜਾ ਮਾਰ ਕੇ ਪਿਟੋ, ਪਟਨੇ ਵਾਲੇ ਨਾਲ ਜੋੜ ਜੁੜਾਵਾਂਗਾ। ਜਿਸ ਦੇ ਚਰਨਾਂ ਵਿਚ ਲਿਟੋ, ਲਿਟਾਂ ਵਾਲਿਓ ਲਟਕਦੇ ਫੜ ਉਠਾਵਾਂਗਾ। ਇਹ ਖੇਲ ਮੇਰਾ ਅਨਡਿੱਠੋ, ਅਨਡਿੱਠੜੀ ਕਾਰ ਕਮਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,
❋
❋
ਦੂਜਾ ਸੰਗ ਨਾ ਕੋਈ ਰਲਾਵਾਂਗਾ। ਕਿਉਂ ਸੰਗ ਨਹੀਂ ਦੂਜਾ ਰੱਖਦਾ, ਪ੍ਰਭ ਸਾਚੇ ਦੇ ਦ੍ਰਿੜਾਈਆ। ਮੈਨੂੰ ਰਹਿਣਾ ਚੰਗਾ ਵੱਖ ਦਾ, ਘਰ ਠਾਂਡੇ ਡੇਰਾ ਲਾਈਆ। ਮੇਰਾ ਨਬੇੜਾ ਹਕ਼ੀਕ਼ਤ ਹਕ ਦਾ, ਹੁਕਮੇ ਵਿਚ ਸਮਝਾਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰੋ ਝਗੜਾ ਪੈ ਜਾਏ ਦੀਨ ਮਜ਼੍ਹਬ ਸ਼ੱਕ ਦਾ, ਸ਼ੰਕਰ ਬ੍ਰਹਮਾ ਵਿਸ਼ਨ ਚਲੇ ਨਾ ਕੋਇ ਚਤੁਰਾਈਆ। ਚਾਰ ਜੁਗ ਮੇਰਾ ਰਾਹ ਤੱਕਦਾ, ਚਾਰੇ ਖਾਣੀ ਅੱਖ ਖੁਲ੍ਹਾਈਆ। ਚਾਰੇ ਬਾਣੀ ਖੇਲ ਕਰੇ ਭੱਟ ਦਾ, ਰਾਗਾਂ ਨਾਦਾਂ ਵਿਚ ਸ਼ਨਵਾਈਆ। ਓਸ ਵੇਲੇ ਪੁਰਖ ਅਕਾਲ ਦਾ ਸਾਦਾ ਜਿਹਾ ਰੂਪ ਹੁੰਦਾ ਕਿਸੇ ਜੋਬਨ ਵਾਲੇ ਜੱਟ ਦਾ, ਜਿਸ ਦਾ ਭੇਵ ਕੋਇ ਨਾ ਪਾਈਆ। ਇਹ ਭੰਡਾਰਾ ਇਹ ਖ਼ਜ਼ਾਨਾ ਓਸੇ ਦੇ ਹੱਟ ਦਾ, ਜਿਥੇ ਤੋਟ ਰਹੇ ਨਾ ਰਾਈਆ। ਬਿਨ ਭਗਤਾਂ ਤੋਂ ਲਾਹਾ ਕੋਇ ਨਾ ਖਟਦਾ, ਖਟਕੇ ਵਿਚ ਲੋਕਾਈਆ। ਕਲਜੁਗ ਜੀਵਾਂ ਨਸ਼ਾ ਦਿਤਾ ਕੂੜੇ ਗਟ ਗਟ ਦਾ, ਹਲਕ ਤੋਂ ਥੱਲੇ ਹਲਕਾ ਦਿਤਾ ਕਰਾਈਆ। ਗੁਰਮੁਖਾਂ ਪਿਆਲਾ ਦਿਤਾ ਅਗੰਮੇ ਤੀਰਥ ਤਟ ਦਾ, ਨਿਝਰ ਧਾਰਾ ਵਿਚੋਂ ਪਰਗਟਾਈਆ। ਜਨ ਭਗਤ ਓਸੇ ਦਾ ਰਸ ਚੱਟਦਾ, ਜਿਸ ਦਾ ਰਸਤਾ ਵੇਖੇ ਖ਼ੁਦਾਈਆ। ਇਹ ਖੇਲ ਅਲੱਖਣੇ ਅਲਖ ਦਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਜੋ ਨਿਤ ਨਵਿਤ ਹਰ ਘਟ ਅੰਦਰ ਵਸਦਾ, ਵਸਲ ਦੇਵੇ ਯਾਰ ਖ਼ੁਦਾਈਆ। ਜਨ ਭਗਤਾਂ ਪੈਜ ਰਖਦਾ, ਹੋਏ ਅੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਚੁਕਾਈਆ। ਬਾਵਨ ਕਹੇ ਕੀ ਪਰੋਸੇ ਥਾਲ, ਕੀ ਤੈਨੂੰ ਦਿਤਾ ਖਵਾਈਆ। ਕਿਉਂ ਕਲਜੁਗ ਅੰਦਰ ਸਤਿਜੁਗ ਬਦਲੀ ਚਾਲ, ਚਾਲ ਨਿਰਾਲੀ ਇਕ ਪਰਗਟਾਈਆ। ਕਿਉਂ ਭਗਤ ਸੁਹੇਲੇ ਲਏ ਉਠਾਲ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸਵਾਈਆ। ਕਿਉਂ ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਦੀਨਾਂ ਮਜ਼੍ਹਬਾਂ ਡੇਰਾ ਢਾਹੀਆ। ਕਿਉਂ ਮਾਰਗ ਦੱਸਿਆ ਸੁਖਾਲ, ਸੋਹੰ ਢੋਲਾ ਦਿਤਾ ਪੜ੍ਹਾਈਆ। ਕਿਉਂ ਤੋੜ ਕੇ ਮਾਇਆ ਜੰਜਾਲ, ਜਨ ਭਗਤਾਂ ਨਾਤਾ ਲਿਆ ਜੁੜਾਈਆ। ਪੁਰਖ ਅਕਾਲ ਆਪਣਾ ਖੋਲ੍ਹ ਕੇ ਦੱਸ ਅਹਿਵਾਲ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਹਿਣ ਕੋਇ ਨਾ ਪਾਈਆ। ਕਿਉਂ ਭਗਤਾਂ ਨੇ ਛੱਡ ਦਿਤੀ ਇੱਟਾਂ ਪੱਥਰਾਂ ਵਾਲੀ ਧਰਮਸਾਲ, ਮਿੱਟੀ ੳਤੇ ਮਸਤਕ ਨਾ ਕੋਇ ਘਸਾਈਆ। ਪੁਰਖ ਅਕਾਲ ਕਹੇ ਉਹ ਬਣ ਗਏ ਮੇਰੇ ਲਾਲ, ਜਿਨ੍ਹਾਂ ਦਾ ਮੁਖ ਗੋਬਿੰਦ ਪੂੰਝਿਆ ਨਾਲ ਰੁਮਾਲ, ਸ਼ਾਹ ਕੰਗਾਲ ਰਹਿਣ ਕੋਇ ਨਾ ਪਾਈਆ। ਵੜ ਗਏ ਓਸ ਸੱਚੀ ਧਰਮਸਾਲ, ਜਿਥੇ ਦੀਪਕ ਜੋਤ ਜਗੇ ਬੇਮਿਸਾਲ, ਸੂਰਜ ਚੰਦ ਨਜ਼ਰ ਕੋਇ ਨਾ ਆਈਆ। ਉਨ੍ਹਾਂ ਦਾ ਇਕੋ ਬੜਾ ਦਲਾਲ, ਬਣ ਵਣਜਾਰਾ ਲਏ ਭਾਲ, ਲੱਖ ਚੁਰਾਸੀ ਵਿਚੋਂ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਨਿਤ ਨਵਿਤ ਕਰ ਕਰ ਹਿਤ, ਅਬਿਨਾਸ਼ੀ ਅਚੁਤ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਲਾਸ਼ਰੀਕ ਹਕ ਤੌਫ਼ੀਕ਼, ਆਪਣਾ ਰੰਗ ਰੰਗਾਈਆ। ਪੈਗ਼ੰਬਰ ਕਹਿਣ ਪਰਵਰਦਿਗਾਰ ਤੇਰਾ ਕਲਮਾ ਪੜ੍ਹਦੇ ਨਬੀ ਰਸੂਲ, ਰਸਮ ਧੁਰ ਦੀ ਚਲੀ ਆਈਆ। ਤੇਰਾ ਸਜਦਾ ਕਰ ਕਬੂਲ, ਕਿਬਲ, ਤੇਰਾ ਧਿਆਨ ਲਗਾਈਆ। ਤੇਰਾ ਫ਼ਰਮਾਨਾ ਸੁਣ ਮਾਕੂਲ, ਮੁਕੰਮਲ ਕਾਇਨਾਤ ਦ੍ਰਿੜਾਈਆ। ਤੇਰੇ ਚਰਨਾਂ ਦੀ ਲੈ ਕੇ ਧੂਲ, ਮਸਤਕ ਟਿੱਕੇ ਨਾਮ ਛੁਹਾਈਆ। ਕਿਉਂ ਬਦਲਦਾ ਜਾਏਂ ਅਸੂਲ, ਅਸਲ ਦੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਸਮਝ ਨਾ ਸਕੇ ਕੌਣ ਕਾਤਲ ਤੇ ਕੌਣ ਮਕਤੂਲ, ਮੁਕਤੀਆਂ ਵਿਚ ਮੁਕਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਦ੍ਰਿੜਾਈਆ। ਚੇਤ ਕਹੇ ਮੈਨੂੰ ਚਾਓ ਘਨੇਰਾ, ਘਨਈਆ ਸ਼ਾਮ ਗਿਆ ਦ੍ਰਿੜਾਈਆ। ਜਿਸ ਵੇਲੇ ਠਾਕਰ ਸਵਾਮੀ ਆਏ ਮੇਰਾ, ਮਿਹਰਵਾਨ ਵੇਸ ਵਟਾਈਆ। ਉਸ ਦਾ ਭੇਵ ਜਾਣੇ ਕਿਹੜਾ, ਪੜਦਾ ਸਕੇ ਨਾ ਕੋਇ ਉਠਾਈਆ। ਜਿਨ ਗੁਰ ਅਵਤਾਰ ਪੈਗ਼ੰਬਰ ਇਕੱਠਾ ਪੂਰ ਕਰ ਕੇ ਇਕ ਚੜਾਉਣਾ ਬੇੜਾ, ਨਈਆ ਨੌਕਾ ਜਗਤ ਰਹਿਣ ਕੋਇ ਨਾ ਪਾਈਆ। ਦੀਨ ਮਜ਼੍ਹਬ ਦਾ ਰਹਿਣ ਨਾ ਦੇਵੇ ਝੇੜਾ, ਝਗੜਾ ਮੁਕੇ ਜਗਤ ਲੋਕਾਈਆ। ਚਾਰ ਵਰਨ ਅਠਾਰਾਂ ਬਰਨ ਇਕ ਵਸਾਵੇ ਖੇੜਾ, ਦਰ ਠਾਂਡਾ ਇਕ ਸੁਹਾਈਆ। ਆਤਮ ਪਰਮਾਤਮ ਨੂੰ ਨੇੜੇ ਕਰ ਕੇ ਕਹੇ ਤੂੰ ਮੇਰਾ ਮੈਂ ਤੇਰਾ, ਘਰ ਦੋਹਾਂ ਦਾ ਇਕੋ ਡੇਰਾ, ਅੱਗੇ ਹੋ ਜਾਏ ਹਕ ਨਬੇੜਾ, ਵਿਹੜਾ ਸਾਂਝਾ ਨਜ਼ਰੀ ਆਈਆ। ਪੁਰਖ ਅਕਾਲ ਦਾ ਨਾਮ ਬਥੇਰਾ, ਜਿਥੇ ਨਾ ਕੋਈ ਗੁਰੂ ਨਾ ਕੋਈ ਚੇਰਾ, ਜੋਤੀ ਜੋਤ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਧੁਰਦਰਗਾਹੀਆ। ਪੁਰਖ ਅਕਾਲ ਕਹੇ ਨਾ ਕੋਈ ਮੁਰੀਦ ਤੇ ਨਾ ਕੋਈ ਮੁਰਸ਼ਦ, ਮੁਰਦਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੇ ਕੋਲ ਪੁਰਖ ਅਕਾਲ ਦੀ ਉਲਫ਼ਤ, ਇਕੋ ਨਾਮ ਧਿਆਈਆ। ਉਨ੍ਹਾਂ ਨੂੰ ਜਨਮ ਮਰਨ ਦੀ ਨਹੀਂ ਫ਼ੁਰਸਤ, ਜੂਨੀਆਂ ਵਿਚ ਨਾ ਕਦੇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰਾ ਇਕ ਵਖਾਈਆ। ਨਾ ਕੋਈ ਨਾਮ ਨਾ ਕੋਈ ਕਲਮਾ, ਢੋਲਾ ਰਸਨਾ ਕੋਇ ਨਾ ਗਾਈਆ। ਨਾ ਕੋਈ ਵਹਿਮ ਤੇ ਨਾ ਕੋਈ ਭਰਮਾ, ਚਿੰਤਾ ਗ਼ਮ ਨਾ ਕੋਇ ਸਤਾਈਆ। ਨਾ ਕੋਈ ਜਾਤ ਨਾ ਕੋਈ ਬਰਨਾ, ਨਾ ਕੋਈ ਵਰਨਾਂ ਵੰਡ ਵੰਡਾਈਆ। ਜਿਨ੍ਹਾਂ ਨੂੰ ਇਕੋ ਪੁਰਖ ਅਕਾਲ ਦੀ ਮਿਲ ਗਈ ਸਰਨਾ, ਦੂਜੇ ਸੀਸ ਨਾ ਕੋਇ ਨਿਵਾਈਆ। ਓਸ ਮੰਜ਼ਲ ਉਤੇ ਭਗਤਾਂ ਚੜ੍ਹਨਾ, ਜਿਥੇ ਗੁਰ ਅਵਤਾਰ ਪੈਗ਼ੰਬਰ ਬੈਠੇ ਰਾਹ ਤਕਾਈਆ। ਓਥੇ ਅੱਲਾ ਵਾਹਿਗੁਰੂ ਰਾਮ ਕਿਸੇ ਨਹੀਂ ਪੜ੍ਹਨਾ, ਅੱਖਰਾਂ ਨਾਲ ਨਾ ਕੋਇ ਲਿਖਾਈਆ। ਭਗਤੋ ਬਿਨਾ ਅਕਾਲ ਜੋਤ ਵਿਚ ਕਿਸੇ ਨਹੀਂ ਰਲਣਾ, ਤੱਤਾਂ ਵਾਲਾ ਗੁਰੂ ਕੰਮ ਕਿਸੇ ਨਾ ਆਈਆ। ਗੁਰਮੁਖ ਕਦੇ ਮਾਤ ਨਹੀਂ ਮਰਨਾ, ਮਰ ਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਸਰਨਾਈਆ। ਚੇਤ ਕਹੇ ਕਿਉਂ ਆਇਆ ਭੱਜਾ, ਆਪਣਾ ਪੰਧ ਮੁਕਾਈਆ। ਕੁਛ ਇਸ ਦੀ ਦੱਸ ਵਜਹ, ਭੇਵ ਦੇ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਤੇਰੀ ਮੰਨਦੇ ਰਜ਼ਾ, ਹੁਕਮੇ ਵਿਚ ਸੀਸ ਨਿਵਾਈਆ। ਪੁਰਖ ਅਕਾਲ ਕਹੇ ਮੈਂ ਭਗਤਾਂ ਦੇ ਦਵਾਰਿਉਂ ਉਨ੍ਹਾਂ ਦੇ ਪਕਵਾਨ ਦਾ ਲੈਣ ਆਇਆ ਮਜ਼ਾ, ਮਜ਼ਾਕ ਦੁਨੀਆ ਨਾਲ ਉਡਾਈਆ। ਜਿਨ੍ਹਾਂ ਨੂੰ ਦੇਣੀ ਕਿਸੇ ਨਹੀਂ ਸਜ਼ਾ, ਧਰਮ ਰਾਏ ਨਾ ਅੱਖ ਉਠਾਈਆ। ਓਨ੍ਹਾਂ ਦੇ ਪ੍ਰੇਮ ਪਿਆਰ ਦਾ ਬੱਧਾ, ਚਲਿਆ ਧੁਰਦਰਗਾਹੀਆ। ਦਰਸ ਦੇ ਕੇ ਉਪਰ ਸ਼ਾਹ ਰਗਾ, ਨੌ ਦਵਾਰੇ ਲੇਖਾ ਦਿਤਾ ਮੁਕਾਈਆ। ਗੁਰਸਿੱਖਾਂ ਪੜ੍ਹਨਾ ਪਏ ਨਾ ਕ ਖ ਗ, ਘਰ ਇਕੋ ਦੇਣਾ ਸਮਝਾਈਆ। ਜਿਥੇ ਨਾ ਕੋਈ ਪਿੱਛਾ ਤੇ ਨਾ ਕੋਈ ਅੱਗਾ, ਇਕੋ ਰੰਗ ਸਮਾਈਆ। ਦੀਪਕ ਜੋਤ ਪਰਕਾਸ਼ ਇਕੋ ਜਗਾ, ਆਕਾਸ਼ ਤੋਂ ਬਾਹਰ ਰੁਸ਼ਨਾਈਆ। ਜਨ ਭਗਤਾਂ ਉਥੇ ਦਿਤਾ ਨਹੀਂ ਕੋਈ ਦਗ਼ਾ, ਏਥੇ ਫ਼ਰੇਬਾਂ ਤੋਂ ਬਾਹਰ ਕਢਾਈਆ। ਦੁਆਬੇ ਵਾਲਿਓ ਰਹਿਣ ਨਹੀਂ ਦਿੰਦਾ ਇਕੱਲਾ, ਮਾਲਵੇ ਵਾਲਿਓ ਬਹੁਤਾ ਵਿਚ ਗੱਫਾ, ਮੁੱਲ ਸਭ ਦਾ ਬਿਨ ਕੀਮਤ ਦਿਆਂ ਚੁਕਾਈਆ। ਜੰਮੂ ਵਾਲਿਓ ਤੁਹਾਡਾ ਤੇਰਾਂ ਸੌ ਸਤਾਸੀ ਦਾ ਜੱਥਾ, ਬਾਵਨ ਵੇਲੇ ਦਾ ਸੋਭਾ ਪਾਈਆ। ਮਾਝੇ ਵਾਲਿਓ ਤੁਸੀਂ ਗੋਬਿੰਦ ਦਾ ਭੁੱਲਿਆ ਭੱਥਾ, ਤੀਰ ਕਮਾਨ
❋
❋
ਨਜ਼ਰ ਨਾ ਆਈਆ। ਬਿਆਸ ਕਰ ਕੇ ਠੱਠਾ, ਹਉਕਿਆਂ ਨਾਲ ਜਣਾਈਆ। ਧੁਰ ਦਾ ਸ਼ਬਦ ਆਦਿ ਦਾ ਸਤਿਗੁਰ ਦੋ ਜਹਾਨਾਂ ਦਾ ਸਕਾ, ਸੱਜਣ ਆਪਣੇ ਵੇਖ ਵਖਾਈਆ। ਜ਼ਰਾ ਖੋਲ੍ਹ ਕੇ ਵੇਖੋ ਅੱਖਾਂ, ਭੇਵ ਤੁਹਾਡਾ ਤੁਹਾਡੇ ਵਿਚੋਂ ਦੱਸਾਂ, ਬਾਹਰੋਂ ਲੱਭਣ ਦੀ ਲੋੜ ਰਹੇ ਨਾ ਰਾਈਆ। ਪ੍ਰੇਮ ਵਿਚ ਹਿਰਦੇ ਅੰਦਰ ਵਸਾਂ, ਹੰਕਾਰ ਵਿਚ ਮਨੂਆ ਹੋ ਕੇ ਨੱਚਾਂ, ਵਿਭਚਾਰ ਵਿਚ ਨਾਤਾ ਕਰ ਕੇ ਕੱਚਾ, ਧਿਆਨ ਵਿਚ ਬਣਾ ਕੇ ਆਪਣਾ ਬੱਚਾ, ਲੇਖਾ ਅਗਲਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਬਾਵਨ ਕਹੇ ਕੁਛ ਪੁਕਾਰ ਕਰੇ ਥਾਲੀ ਗਲਾਸ, ਜਿਸ ਵਿਚ ਜਲ ਅੰਨ ਦਿਆਂ ਟਿਕਾਈਆ। ਕੁਛ ਇਸ ਦਾ ਲੇਖਾ ਦੱਸ ਖ਼ਾਸ, ਸਹਿਜੇ ਦੇ ਸਮਝਾਈਆ। ਕਿਉਂ ਆਇਆ ਤੇਰੇ ਉਤੇ ਵਿਸ਼ਵਾਸ਼, ਵਿਸ਼ਿਆਂ ਤੋਂ ਬਾਹਰ ਵੱਜੇ ਵਧਾਈਆ। ਪੁਰਖ ਅਕਾਲ ਕਹੇ ਬਾਵਨ ਇਹ ਬਲ ਦੇ ਅੰਦਰ ਦੀ ਬਾਤ, ਜਿਸ ਦੇ ਚਰਨ ਵਿਚ ਇਕੋ ਲੇਖੇ ਲੱਗੀ ਰਾਤ, ਬਾਕੀ ਜੀਵਣ ਜੀਵਣ ਵਿਚ ਗਵਾਈਆ। ਜਿਸ ਵੇਲੇ ਵੇਲਾ ਆਇਆ ਪਰਭਾਤ, ਨਿਰਗੁਣ ਧਾਰ ਨੇ ਕੀਤੀ ਬਾਤ, ਜ਼ਰਾ ਵੇਖ ਉਠ ਇਕਾਤ, ਇਕ ਅਕੱਲਾ ਨਜ਼ਰੀ ਆਈਆ। ਜਿਸ ਦੇ ਕੋਲ ਅਗੰਮੀ ਆਂਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਬੇਪਰਵਾਹੀਆ। ਸੰਮਤ ਸ਼ਹਿਨਸ਼ਾਹੀ ਕਹੇ ਮੈਂ ਆਇਆ ਤੀਜਾ, ਤ੍ਰੈਗੁਣ ਵੇਖ ਵਖਾਈਆ। ਕਲਜੁਗ ਲਾੜਾ ਸੋਹਣਾ ਬਣਿਆ ਜੀਜਾ, ਘਰ ਘਰ ਫੇਰਾ ਪਾਈਆ। ਜੂਠ ਝੂਠ ਜਗਤ ਵਿਕਾਰ ਓਸ ਦਾ ਦਿਸੇ ਗੀਗਾ, ਬਚਪਨ ਵਿਚ ਖੇਲ ਖਿਲਾਈਆ। ਮਾਇਆ ਮਮਤਾ ਮੋਹ ਵਿਕਾਰ ਕਰੇ ਓਸ ਦੀਆਂ ਰੀਝਾਂ, ਗੜ੍ਹ ਹੰਕਾਰ ਸੋਹਣਾ ਘਰ ਬਣਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਪਤੀਜਾ, ਪਤਿਪਰਮੇਸ਼ਵਰ ਗਿਆ ਭੁਲਾਈਆ। ਪਿਛਲਾ ਸਮਾਂ ਪਿਛੇ ਬੀਤਾ, ਅੱਗੇ ਬਦਲਦੀ ਜਾਏ ਰੀਤਾ, ਨਾ ਕੋਈ ਸੱਜਣ ਰਹੇ ਨਾ ਮੀਤਾ, ਚਾਰੋਂ ਕੁੰਟ ਤਪੇ ਅੰਗੀਠਾ, ਕੌੜਾ ਮਨੂਆ ਹੋਵੇ ਰੀਠਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅਗਲਾ ਰਿਹਾ ਜਣਾਈਆ। ਲੇਖਾ ਅਗਲਾ ਆਵੇ ਅੱਗੇ, ਅੱਗੋਂ ਪਿਛੇ ਧਿਆਨ ਲਗਾਈਆ। ਜਿਸ ਦਾ ਖੇਲ ਓਸੇ ਨੂੰ ਫੱਬੇ, ਦੂਜਾ ਵੰਡ ਨਾ ਕੋਇ ਵੰਡਾਈਆ। ਬਾਵਨ ਕਹੇ ਤੇਰੇ ਆਏ ਸੱਦੇ, ਹੁਕਮੇ ਅੰਦਰ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦੇ ਮੁਕਾਈਆ। ਸਭ ਦਾ ਲੇਖਾ ਕਰਦੇ ਪੂਰਾ, ਪ੍ਰਭ ਤੇਰੀ ਬੇਪਰਵਾਹੀਆ। ਕਲਜੁਗ ਕਾਰਜ ਰਹੇ ਨਾ ਅਧੂਰਾ, ਅੱਧਵਾਟੇ ਨਾ ਕੋਇ ਰਖਾਈਆ। ਝਗੜਾ ਮੇਟ ਦੇ ਕਿਰਿਆ ਕੂੜਾ, ਕੂੜ ਕੁਟੰਬ ਦੇਣਾ ਗਵਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਬੁੱਧ ਬਿਬੇਕ ਆਪ ਕਰਾਈਆ। ਸਚ ਪ੍ਰੀਤ ਬਖ਼ਸ਼ ਦੇ ਧੂੜਾ, ਟਿੱਕੇ ਮਸਤਕ ਨਾਮ ਰਮਾਈਆ। ਨਜ਼ਰੀ ਆ ਹਾਜ਼ਰ ਹਜ਼ੂਰਾ, ਹਜ਼ਰਤ ਹੋ ਕੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਕਹੇ ਸੁਣੋ ਅਗੰਮੀ ਆਵਾਜ਼, ਅਜ਼ਾਂ ਬਾਂਗ ਤੋਂ ਬਾਹਰ ਨਜ਼ਰੀ ਆਈਆ। ਜਿਸ ਦੇ ਅੰਤਰ ਨਿਰੰਤਰ ਦਾ ਰਾਜ਼, ਮੰਤਰ ਇਕ ਦ੍ਰਿੜਾਈਆ। ਭੇਵ ਬੋਧ ਅਗਾਧ, ਬੁੱਧੀ ਤੋਂ ਪਰੇ ਸਮਝਾਈਆ। ਕਲਜੁਗ ਕਿਰਿਆ ਕੂੜ ਵੇਖ ਸਮਾਜ, ਸਮਗਰੀ ਸਚ ਦੇ ਵਰਤਾਈਆ। ਜਨ ਭਗਤਾਂ ਦਾ ਲੇਖੇ ਲਾ ਕੇ ਖਾਜ, ਆਹਾਰ ਪਵਿਤ੍ਰ ਦੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਆਪ ਮਿਲਾਈਆ।
❋
❋
ਧੁਰ ਦਾ ਮੇਲਾ ਕਰੇ ਮਿਲਾਪ, ਮਿਲਣੀ ਜਗਦੀਸ਼ ਕਰਾਈਆ। ਸਤਿਜੁਗ ਸਚ ਦਾ ਦੇ ਕੇ ਸਾਚਾ ਜਾਪ, ਜਗ ਜੀਵਣ ਦਾਤਾ ਹੋਏ ਸਹਾਈਆ। ਸਚ ਸੰਦੇਸ਼ਾ ਦੇ ਕੇ ਆਪ, ਆਪ ਆਪਣਾ ਭੇਵ ਚੁਕਾਈਆ। ਧੁਰਦਰਗਾਹੀ ਬਣ ਕੇ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਏਥੇ ਓਥੇ ਦੇ ਕੇ ਸਾਥ, ਸਗਲਾ ਸੰਗ ਨਿਭਾਈਆ। ਸਭ ਦੀ ਪੂਰੀ ਕਰ ਕੇ ਆਸ, ਤ੍ਰਿਸ਼ਨਾ ਦਏ ਮਿਟਾਈਆ। ਲੇਖੇ ਲਾ ਕੇ ਜਲ ਦਾ ਇਕ ਗਲਾਸ, ਤ੍ਰਿਸ਼ਨਾ ਤ੍ਰਿਖਾ ਦਏ ਗਵਾਈਆ। ਜੋ ਪਕਵਾਨ ਲਿਆ ਚਾਖ, ਚਸਕਾ ਅਗਲਾ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਆਪਣਾ ਆਪ ਚੁਕਾਈਆ। ਆਪਣਾ ਲਹਿਣਾ ਦੇਣਾ ਦੇਵਣ ਯੋਗ, ਜੁਗਤੀ ਆਪਣੇ ਹੱਥ ਰਖਾਈਆ। ਜਨ ਭਗਤਾਂ ਘਰ ਘਰ ਲਾ ਕੇ ਭੋਗ, ਗੁਰ ਦਰਸ਼ਨ ਮਿਲੇ ਮਾਣ ਵਡਿਆਈਆ। ਕਸ਼ਮੀਰ ਦਾ ਮੇਲਾ ਧੁਰ ਸੰਯੋਗ, ਜਗਜੀਤ ਵੱਜੇ ਵਧਾਈਆ। ਜਿਸ ਦਾ ਨਾਮ ਗਾਇਆ ਇਕ ਸਲੋਕ, ਸੁਖਵੰਤ ਸੁਖ ਉਪਜਾਈਆ। ਦਵਿੰਦਰ ਗਿਆ ਪਹੁੰਚ, ਬਾਲੀ ਬਾਲਾ ਸੋਭਾ ਪਾਈਆ। ਜਨ ਭਗਤਾਂ ਦੀ ਮੇਟ ਕੇ ਜਨਮ ਮਰਨ ਦੀ ਸੋਚ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਪ੍ਰਭ ਦੇਵੀਂ ਤਾਰ, ਤੁਰਤ ਆਪਣੀ ਦਇਆ ਕਮਾਈਆ। ਭਗਤਾਂ ਦੇ ਘਰ ਦਾ ਪੂਰਾ ਕਰ ਵਿਹਾਰ, ਵਿਵਹਾਰੀ ਹੋਣਾ ਸਹਾਈਆ। ਤੇਰਾ ਅਗਲਾ ਖੇਲ ਨਿਆਰ, ਨਿਰੰਕਾਰ ਨਜ਼ਰੀ ਆਈਆ। ਜੋ ਵਕਤ ਸੁਹਾਉਣਾ ਸਤਾਰਾਂ ਹਾੜ, ਵਦੀ ਸੁਦੀ ਵਿਚ ਨਾ ਕੋਇ ਰਖਾਈਆ। ਜਨ ਭਗਤ ਸੁਹੇਲੇ ਲੈਣੇ ਉਭਾਰ, ਅੰਤਰ ਆਪਣਾ ਨਾਮ ਦ੍ਰਿੜਾਈਆ। ਕਰ ਕੇ ਖ਼ਬਰਦਾਰ, ਆਲਸ ਨਿੰਦਰਾ ਵਿਚੋਂ ਲੈਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਸਾਖਿਆਤ, ਨਿਰਗੁਣ ਧਾਰ ਸੋਭਾ ਪਾਈਆ। ਜੋ ਦੁਸ਼ਟ ਦਮਨ ਗਿਆ ਆਖ, ਹੇਮ ਕੁੰਡ ਆਵਾਜ਼ ਸੁਣਾਈਆ। ਮਾਲਾ ਮਣਕਾ ਜਿਸ ਦੇ ਵਿਚ ਨਾ ਕੋਇ ਸੁਰਾਖ, ਉਪਰ ਸੁਰਖ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸੱਚਾ ਸਾਥ, ਨਾਤਾ ਸਕੇ ਨਾ ਕੋਇ ਤੁੜਾਈਆ। ਅੰਦਰ ਬਾਹਰ ਕਰਨਾ ਪਵਿਤ੍ਰ ਪਾਕ, ਪੁਨੀਤ ਪਤਿਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸੋਹੰ ਧਾਰ ਕਹੇ ਮੇਰਾ ਫੇਰ ਮਾਲਾ ਮਣਕਾ, ਮਨ ਦੀ ਕਰਾਂ ਸਫ਼ਾਈਆ। ਕੁਛ ਲੇਖਾ ਸਰੀਰ ਤਨ ਕਾ, ਉਹ ਵੀ ਦਿਆਂ ਦ੍ਰਿੜਾਈਆ। ਝਗੜਾ ਰਹੇ ਨਾ ਜੀਵਣ ਜਨ ਕਾ, ਜਮ ਦੰਡ ਨਾ ਕੋਇ ਲਗਾਈਆ। ਸੁਣਨਾ ਪਏ ਨਾ ਰਾਗ ਕੰਨ ਕਾ, ਸਰਵਣਾਂ ਤੋਂ ਪਰੇ ਕਰਾਂ ਸ਼ਨਵਾਈਆ। ਹੋਵੇ ਪਰਕਾਸ਼ ਅਗੰਮੀ ਚੰਨ ਕਾ, ਨੂਰ ਜੋਤ ਡਗਮਗਾਈਆ। ਭਰਮ ਰਹੇ ਨਾ ਹੰ ਬ੍ਰਹਮ ਕਾ, ਬਰਨ ਇਕੋ ਨੂਰ ਦਰਸਾਈਆ। ਨਾਤਾ ਤੋੜ ਕੇ ਮਾਟੀ ਚੰਮ ਕਾ, ਵਰਨ ਬਰਨ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਹੋਰ ਸੁਣਾਈਆ। ਸੋਹੰ ਕਹੇ ਮੇਰਾ ਰੂਪ ਕਮਲਾਪਾਤੀ, ਪਤਿਪਰਮੇਸ਼ਵਰ ਦਿਤਾ ਬਣਾਈਆ। ਮੈਂ ਨਾਤਾ ਜੋੜਨਾ ਭਗਤਾਂ ਦੀ ਉਤੇ ਛਾਤੀ, ਸ਼ਹਿਨਸ਼ਾਹ ਹੁਕਮ ਰਿਹਾ ਸੁਣਾਈਆ। ਅਗਲਾ ਬਣਨਾ ਸਾਥੀ, ਪਿਛਲਾ ਪੰਧ ਮੁਕਾਈਆ। ਮੰਜ਼ਲ ਚੜ੍ਹਨਾ ਘਾਟੀ, ਪੌੜਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੋਹੰ ਧਾਰ ਕਹੇ ਮੈਨੂੰ ਕੋਈ ਨਾ ਜਾਣਿਉਂ ਅੱਖਰ, ਅੱਖਰਾਂ ਤੋਂ ਪਰੇ ਨਜ਼ਰੀ ਆਈਆ। ਜਿਸ ਦਵਾਰੇ ਗੋਬਿੰਦ ਵਿਛਾਇਆ ਸੱਥਰ,
❋
❋
ਸੂਲਾਂ ਸੇਜ ਹੰਢਾਈਆ। ਜਿਸ ਦੀ ਜਾਤ ਪਾਤ ਕੋਈ ਚਿਹਨ ਨਹੀਂ ਚੱਕਰ, ਵਰਨ ਬਰਨ ਨਾ ਕੋਇ ਅਖਵਾਈਆ। ਸੋਹੰ ਕਹੇ ਮੈਂ ਓਸੇ ਦਾ ਮਹਿਬੂਬ ਓਸੇ ਦਾ ਫ਼ੱਕਰ, ਓਸੇ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਸੋਹੰ ਧਾਰ ਕਹੇ ਜਿਸ ਵੇਲੇ ਗੋਬਿੰਦ ਕਰੀ ਆਰਜ਼ੂ, ਅਰਜ਼ ਦਿਤੀ ਸੁਣਾਈਆ। ਸੱਜਾ ਉਪਰ ਕਰਕੇ ਬਾਜ਼ੂ, ਬਾਜ਼ਾਂ ਵਾਲੇ ਆਵਾਜ਼ ਲਗਾਈਆ। ਪੁਰਖ ਅਕਾਲ ਤੇਰੇ ਹੱਥ ਤਰਾਜ਼ੂ, ਤੋਲਣਹਾਰਾ ਨਾਨਕ ਗਿਆ ਦ੍ਰਿੜਾਈਆ। ਬਿਨ ਤੇਰੀ ਕਿਰਪਾ ਬਣੇ ਕੋਈ ਨਾ ਸਾਧੂ, ਸਾਧਨਾ ਸਕੇ ਨਾ ਕੋਇ ਕਰਾਈਆ। ਜਗਤ ਭੇਖ ਵੇਖਣੇ ਵਾਧੂ, ਵਾਧਾ ਹੋਵੇ ਲੋਕਾਈਆ। ਕੁਛ ਬਚਨ ਦੱਸ ਕੇ ਗਿਆ ਦਾਦੂ, ਗੋਬਿੰਦ ਇਸ਼ਾਰੇ ਨਾਲ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਬਣਨਾ ਜਾਦੂ, ਸਾਧ ਸੰਤ ਜਗਤ ਵਾਸਨਾ ਹੋਏ ਹਲਕਾਈਆ। ਸਦੀ ਚੌਧਵੀਂ ਅੰਤ ਅਖ਼ੀਰ ਨਾ ਕੋਈ ਪੈਗ਼ੰਬਰ ਨਾ ਪੀਰ ਨਾ ਕੋਈ ਦੇਵੇ ਕਿਸੇ ਧੀਰ ਨਾ ਕੋਈ ਰਹੇ ਆਗੂ, ਆਗਮਨ ਵਿਚ ਰਾਹ ਤੱਕੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸੋਹੰ ਕਹੇ ਮੈਨੂੰ ਨਾ ਸਮਝਿਓ ਅੱਖਰਾਂ ਵਾਲਾ ਸ਼ਬਦ, ਜਿਹਵਾ ਨਾਲ ਗਾਉਣ ਵਾਲਾ ਮੈਨੂੰ ਨਾ ਕੋਇ ਵਡਿਆਈਆ। ਨਾ ਕੋਈ ਮੇਰਾ ਦੀਨ ਨਾ ਕੋਇ ਮਜ਼੍ਹਬ, ਜਾਤ ਵਿਚ ਸ਼ਰਅ ਨਾ ਕੋਇ ਬਣਾਈਆ। ਮੈਂ ਇਕੋ ਪੁਰਖ ਅਕਾਲ ਦਾ ਕਰਾਂ ਅਦਬ, ਆਦਾਬ ਵਿਚ ਸੀਸ ਝੁਕਾਈਆ। ਓਸ ਦੇ ਵੇਖਾਂ ਚਰਨ ਕਦਮ, ਕਦੀਮ ਤੋਂ ਮੇਰੀ ਰੀਤੀ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸੋਹੰ ਧਾਰ ਕਹੇ ਮੈਂ ਕਦੇ ਨਹੀਂ ਸੁੱਤੀ, ਜੁਗ ਚੌਕੜੀ ਚਲੀ ਆਈਆ। ਮੇਰੀ ਇਕੋ ਨਾਲ ਰੁਚੀ, ਜਿਸ ਰਚਨਾ ਦਿਤੀ ਰਚਾਈਆ। ਮੈਂ ਆਤਮਾ ਓਸ ਦੀ ਸੁੱਚੀ, ਸੋਹਣੀ ਸਵਾਣੀ ਸੋਭਾ ਪਾਈਆ। ਮੈਂ ਮਾਤਲੋਕ ਕਰਨ ਆਈ ਬੁੱਤੀ, ਤਨ ਵਜੂਦ ਸੇਵ ਕਮਾਈਆ। ਤੱਤਾਂ ਅੰਦਰ ਲੁਕੀ, ਵੇਖਣ ਕੋਇ ਨਾ ਪਾਈਆ। ਧੰਨ ਭਾਗ ਜੇ ਮੇਰੀ ਵਾਤ ਪੁਛੀ, ਚਲ ਕੇ ਆਇਆ ਧੁਰਦਰਗਾਹੀਆ। ਮੈਂ ਹੁਣ ਨਹੀਂ ਜਾਣਾ ਲੁੱਟੀ, ਠੱਗ ਚੋਰ ਸਾਰੇ ਦੇਣੇ ਭਜਾਈਆ। ਮੈਂ ਹੁਣ ਨਹੀਂ ਰਹਿਣਾ ਰੁੱਠੀ, ਪ੍ਰਭ ਮਿਲ ਕੇ ਵੱਜੇ ਵਧਾਈਆ। ਮੈਂ ਕਿਸੇ ਨਹੀਂ ਲੁਕਣਾ ਗੁੱਠੀਂ, ਪੜਦੇ ਵਿਚ ਨਾ ਕੋਇ ਛੁਪਾਈਆ। ਮੈਂ ਫਿਰਨਾ ਅੱਡੀ ਉਚੀ, ਦੋ ਜਹਾਨਾਂ ਭੱਜਾਂ ਵਾਹੋ ਦਾਹੀਆ। ਮੇਰੀ ਆਸਾ ਮਨਸਾ ਪੂਰ ਕੀਤੀ ਅੱਗੇ ਰਹਵਾਂ ਮੂਲ ਨਾ ਦੁੱਖੀ, ਦਰਦਾਂ ਦਾ ਡੇਰਾ ਢਾਹੀਆ। ਜਨ ਭਗਤੋ ਤੁਸੀਂ ਵਸਣਾ ਸਦਾ ਸੁਖੀ, ਸੁਖ ਸਾਗਰ ਵਿਚ ਸਮਾਈਆ। ਪ੍ਰਭ ਨਾਲ ਮਿਲ ਕੇ ਫੇਰ ਆਉਣਾ ਨਹੀਂ ਕਿਸੇ ਦੀ ਕੁੱਖੀ, ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸੋਹੰ ਧਾਰ ਕਹੇ ਜਨ ਭਗਤੋ ਕਿਉਂ ਹੱਥ ਨੂੰ ਪਾਉਣਾ ਛੱਲਾ, ਭੇਵ ਦਿਆਂ ਖੁਲ੍ਹਾਈਆ। ਜਿਸ ਵੇਲੇ ਮੁਹੰਮਦ ਨੂੰ ਆਪਣਾ ਨਾਮ ਦੱਸਿਆ ਅੱਲਾ, ਨੂਰ ਕੀਤਾ ਰੁਸ਼ਨਾਈਆ। ਪੁਰਖ ਅਕਾਲ ਇਸ਼ਾਰਾ ਦਿਤਾ ਚੌਦਾਂ ਤਬਕ ਨਿੱਕਾ ਜਿਹਾ ਮਹੱਲਾ, ਉਂਗਲੀ ਪਹਿਲੀ ਲਈ ਉਠਾਈਆ। ਮੁਹੰਮਦ ਨੇ ਬੇਸੁਰਤੀ ਵਿਚ ਕਿਹਾ ਤੇਰਾ ਹੋ ਜਾਏ ਭਲਾ, ਜਿਸ ਮੈਨੂੰ ਕੁਛ ਦਿਤਾ ਦ੍ਰਿੜਾਈਆ। ਪਰਵਰਦਿਗਾਰ ਕਿਹਾ ਮੇਰੇ ਹੁਕਮ ਦਾ ਪੈਣਾ ਹੱਲਾ, ਹੁਕਮ ਚਲੇ ਧੁਰਦਰਗਾਹੀਆ। ਓਸ ਵੇਲੇ ਜਗਤ ਜਹਾਨ ਹੋਣਾ ਝੱਲਾ, ਸੁਰਤੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਮੁਹੰਮਦ ਕਿਹਾ ਇਹ ਕੀ ਕੀਤਾ ਬਿਆਨ, ਮਾਲਕ ਦੇ ਜਣਾਈਆ।
❋
❋
ਮੈਂ ਨੰਨ੍ਹਾ ਤੇਰਾ ਅੰਞਾਣ, ਅੱਲਾ ਤੇਰੀ ਵਡਿਆਈਆ। ਪਰਵਰਦਿਗਾਰ ਕਿਹਾ ਤੈਨੂੰ ਦੇਵਾਂ ਇਕ ਨਿਸ਼ਾਨ, ਉਂਗਲੀ ਗੰਢ ਪਵਾਈਆ। ਇਹਨੂੰ ਚੁੰਮ ਨਾਲ ਜ਼ਬਾਨ, ਰਸਨਾ ਚਾਰੋਂ ਤਰਫ ਘੁੰਮਾਈਆ। ਫੇਰ ਤੈਨੂੰ ਲਿਖਣੀ ਦੱਸਾਂ ਕੁਰਾਨ, ਕਲਮ ਏਥੇ ਏਸੇ ਹੱਥ ਫੜਾਈਆ। ਕਲਮ ਦੇ ਪਿਛੇ ਰੱਖਾਂ ਸ਼ੈਤਾਨ, ਸ਼ਰਅ ਵਿਚ ਫਸਾਈਆ। ਤੇਰਾ ਨਾਤਾ ਜਗਤ ਜਹਾਨ, ਇਸਮ ਵਿਚ ਜਣਾਈਆ। ਕ਼ਸਮ ਵਿਚ ਮਹਿਬਾਨ, ਬੀਦੋ ਆਪਣੀ ਖੇਲ ਖਿਲਾਈਆ। ਬੀ ਖੈਰ ਯਾ ਅੱਲਾਹ ਅਲਾਹੀ ਨੂਰ ਰਹਿਮਾਨ, ਰਹਿਮਤ ਦਏ ਕਮਾਈਆ। ਸਾਬਤ ਰਹੇ ਨਾ ਕੋਇ ਈਮਾਨ, ਅਮਲ ਛੱਡੇ ਲੋਕਾਈਆ। ਸੁਣ ਮੇਰਾ ਫ਼ਰਮਾਨ, ਕਲਮਾ ਇਕ ਜਣਾਈਆ। ਅੱਖੀਂ ਮੀਟ ਮਾਰ ਧਿਆਨ, ਅੱਗਾ ਦਿਆਂ ਵਖਾਈਆ। ਸਦੀ ਚੌਧਵੀਂ ਨਜ਼ਰ ਆਈ ਹੋਇਆ ਹੈਰਾਨ, ਹੈਰਾਨੀ ਵਿਚ ਕੁਰਲਾਈਆ। ਦੀਨ ਦੁਨੀ ਹੋਈ ਬੇਈਮਾਨ, ਬੇਵਾ ਰੂਪ ਵਟਾਈਆ। ਪੀਰ ਪੈਗ਼ੰਬਰ ਛੱਡ ਗਏ ਮੈਦਾਨ, ਸ਼ਾਹ ਅਲੀ ਨਾ ਕੋਇ ਸਹਾਈਆ। ਮਹੀਨਾ ਰੋਂਦਾ ਵੇਖਿਆ ਰਮਜ਼ਾਨ, ਨੇਤਰ ਨੀਰ ਵਹਾਈਆ। ਬੀਸ ਤੀਸ ਨੈਣ ਸ਼ਰਮਾਣ, ਅੱਖ ਨਾ ਕੋਇ ਉਠਾਈਆ। ਹੋ ਕੇ ਨਿਗਾਹਬਾਨ, ਪਰਵਰਦਿਗਾਰ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਧੁਰ ਫ਼ਰਮਾਨ ਆਇਆ ਇਹ ਛਦ ਨਾ ਵੇਖ ਛਾਪ, ਜਗਤ ਮੁੰਦਰੀ ਨਾ ਰੂਪ ਵਟਾਈਆ। ਸ੍ਰਿਸ਼ਟੀ ਵਿਚ ਵਧਣਾ ਪਾਪ, ਪਤਤ ਹੋਵੇ ਲੋਕਾਈਆ। ਅਵਤਾਰ ਪੈਗ਼ੰਬਰਾਂ ਦਾ ਭੁੱਲਣਾ ਜਾਪ, ਅਗਲਿਆਂ ਗੁਰੂਆਂ ਦੀ ਨਾ ਕੋਇ ਵਡਿਆਈਆ। ਰੂਹ ਬੁਤ ਰਹਿਣਾ ਕੋਇ ਨਾ ਪਾਕ, ਕੂੜੀ ਕਿਰਿਆ ਹੋਏ ਹਲਕਾਈਆ। ਗੁਰ ਗੁਰ ਤੁਟਣਾ ਸਾਕ, ਜਿਸਮ ਜਿਸਮ ਖ਼ੁਸ਼ੀ ਮਨਾਈਆ। ਇਸਮ ਇਸਮ ਨਾ ਕੋਇ ਇਤਫਾਕ, ਅਜ਼ੀਜ਼ ਸਿਰ ਨਾ ਕੋਇ ਝੁਕਾਈਆ। ਮੁਰੀਦ ਹੋਣੇ ਗੁਸਤਾਖ਼, ਮੁਰਸ਼ਦ ਬੈਠਣ ਸਿਰ ਛੁਪਾਈਆ। ਓਸ ਵੇਲੇ ਕੁਛ ਮੁਹੰਮਦਾ ਖੇਲ ਕਰਨਾ ਆਪ, ਠੋਕਰ ਤੇਰੇ ਸੀਸ ਟਿਕਾਈਆ। ਤੁਸੀਂ ਮੇਰੇ ਫ਼ਰਮਾਨਿਆਂ ਦੀ ਮਾਤਲੋਕ ਭੇਜਣ ਵਾਲੇ ਡਾਕ, ਚਿੱਠੀ ਰਸੈਣ ਨਜ਼ਰੀ ਆਈਆ। ਉਹ ਕੁਰਾਨ ਮਜੀਦ ਖ਼ੱਤ ਨਹੀਂ ਖ਼ਤੂਤ ਨਹੀਂ ਸਤਿ ਨਹੀਂ ਸਬੂਤ ਨਹੀਂ ਨਿੱਕਾ ਜਿਹਾ ਕਾਟ, ਛੋਟੇ ਜਿਹੇ ਕਟੜੇ ਵਿਚ ਦੇਣਾ ਸੁਣਾਈਆ। ਜਿਸ ਵੇਲੇ ਬੇਈਮਾਨੀ ਦੀ ਵਧੀ ਜਮਾਤ, ਫੇਰ ਮੇਰੇ ਆਉਣ ਦਾ ਹੋਵੇ ਇਤਫ਼ਾਕ, ਦੀਨ ਦੁਨੀ ਵਿਚ ਹੋਵੇ ਨਫ਼ਾਕ, ਗੁਸਤਾਖ਼ ਸਾਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਜਣਾਈਆ। ਮੁਹੰਮਦ ਕਿਹਾ ਦੱਸ ਮੇਰੇ ਮਹਿਬੂਬ, ਮੁਹੱਬਤ ਵਿਚ ਜਣਾਈਆ। ਤੇਰੇ ਆਉਣ ਦਾ ਕੀ ਸਬੂਤ, ਭੇਵ ਦੇ ਖੁਲ੍ਹਾਈਆ। ਤੇਰਾ ਅਰਸ਼ ਇਕ ਅਰੂਜ, ਦਰਗਾਹ ਸਾਚੀ ਸੋਭਾ ਪਾਈਆ। ਪਰਵਰਦਿਗਾਰ ਕਿਹਾ ਮੈਂ ਕਰ ਕੇ ਆਪਣਾ ਕੂਚ, ਕੂਚਾ ਗਲੀ ਦੋ ਜਹਾਨ ਵੇਖ ਵਖਾਈਆ। ਪਕੜ ਉਠਾਵਾਂ ਆਪਣੇ ਪੂਤ, ਸਪੂਤੇ ਨਾਲ ਮਿਲਾਈਆ। ਮੁਹੰਮਦਾ ਜਬਰਾਈਲ ਮੇਕਾਈਲ ਇਜ਼ਰਾਈਲ ਅਸਰਾਫ਼ੀਲ ਫੇਰ ਮੈਂ ਰੱਖਣੇ ਨਹੀਂ ਕੋਈ ਦੂਤ, ਸਿੱਧਾ ਆਪਣਾ ਨਾਮ ਜਪਾਈਆ। ਜਿਧਰ ਵੇਖਣ ਓਧਰ ਮੌਜੂਦ, ਤੁਹਾਡੇ ਸਾਰੇ ਹੁਕਮ ਕਰਨੇ ਮੌਕੂਫ਼, ਪਿਛਲਾ ਲੇਖਾ ਰਹੇ ਨਾ ਰਾਈਆ। ਮੇਰਾ ਮੁਰੀਦ ਦੀਦ ਵਿਚ ਰਹੇ ਨਾ ਕੋਇ ਬੇਵਕੂਫ਼, ਬੇਵਾ ਨੂੰ ਸੇਵਾ ਵਿਚ ਲਗਾਈਆ। ਹਜ਼ਰਤ ਈਸਾ ਕਹੇ ਤੇਰੇ ਕੋਲ ਕੀ ਪਰੂਫ਼, ਮੈਨੂੰ ਦੇ ਦ੍ਰਿੜਾਈਆ। ਨੂਰ ਇਲਾਹੀ ਕਿਹਾ ਤੁਹਾਡੇ ਸਾਰੇ ਲੈ ਕੇ ਹਕੂਕ, ਹੁਕਮ ਨਾਲ ਹਕੂਮਤ ਦਿਆਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ। ਛੱਲਾ ਕਹੇ ਕਿਉਂ ਮੇਰਾ ਬਣਿਆ ਨਾਤਾ,
❋
❋
ਭਗਤਾਂ ਨਾਲ ਵਡਿਆਈਆ। ਜਿਸ ਵੇਲੇ ਗੋਬਿੰਦ ਪੰਜਾਂ ਛਕਾਇਆ ਅੰਮ੍ਰਿਤ ਬਾਟਾ, ਲੋਹਾ ਛੱਲਾ ਉਂਗਲੀ ਨਾਲ ਛੁਹਾਈਆ। ਕਰ ਕੇ ਪੂਰਾ ਘਾਟਾ, ਲਹਿਣਾ ਝੋਲੀ ਪਾਈਆ। ਪਿਛਲੀ ਮੁਕਾ ਕੇ ਵਾਟਾ, ਅਗਲਾ ਹੁਕਮ ਦ੍ਰਿੜਾਈਆ। ਜਿਸ ਵੇਲੇ ਆਵੇ ਪੁਰਖ ਸਮਰਾਥਾ, ਮੇਰਾ ਦਾਤਾ ਧੁਰਦਰਗਾਹੀਆ। ਦੀਨ ਦੁਨੀ ਦਾ ਬਦਲਣਾ ਸਾਕਾ, ਸਾਚੀ ਕਾਰ ਕਮਾਈਆ। ਧੁਰ ਦੇ ਨਾਮ ਦਾ ਦੱਸ ਕੇ ਪਾਠਾ, ਪੂਜਾ ਦੇਣੀ ਸਮਝਾਈਆ। ਲਹਿਣਾ ਮੁਕਾ ਕੇ ਅੱਠ ਸਾਠਾ, ਅੰਮ੍ਰਿਤ ਸਰੋਵਰ ਦੇਣਾ ਨੁਹਾਈਆ। ਕਰ ਪਰਕਾਸ਼ ਜੋਤ ਲਲਾਟਾ, ਨੂਰ ਨੂਰ ਦੇਣਾ ਚਮਕਾਈਆ। ਮਾਰ ਕੇ ਮੰਜ਼ਲ ਵਾਟਾ, ਪੰਧ ਦੇਣਾ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਦਏ ਰੰਗਾਈਆ। ਗੋਬਿੰਦ ਕਹੇ ਇਹ ਛੱਲਾ ਪਾਣਾ ਲੋਹਾ ਤਾਰ, ਤਾਰਨਹਾਰਾ ਵੇਖ ਵਖਾਈਆ। ਜਿਸ ਨੇ ਲਹਿਣਾ ਦੇਣਾ ਮੁਕਾਉਣਾ ਜੁਗ ਚੌਕੜੀ ਵਾਰੋ ਵਾਰ, ਵਾਰਤਾ ਆਪਣੀ ਦਏ ਜਣਾਈਆ। ਭਗਤਾਂ ਕਰੇ ਪਿਆਰ, ਮਿਹਰਵਾਨ ਹੋ ਸਹਾਈਆ। ਸਭ ਕਿਛ ਆਪਣੇ ਕਰ ਅਖਤਿਆਰ, ਮੁਖਤਿਆਰਨਾਮੇ ਹੁਕਮ ਵਿਚ ਦ੍ਰਿੜਾਈਆ। ਕਰ ਕੇ ਖੇਲ ਅਪਾਰ, ਬਦਲ ਕੇ ਜਗਤ ਵਿਕਾਰ, ਬੋਲ ਕੇ ਇਕ ਜੈਕਾਰ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਕਮਾਈਆ। ਛੱਲਾ ਕਹੇ ਮੈਨੂੰ ਪਾਇਓ ਸੱਜੇ ਹੱਥ, ਉਂਗਲੀ ਪਹਿਲੀ ਨਜ਼ਰੀ ਆਈਆ। ਇਸ ਦਾ ਲਹਿਣਾ ਨਾਲ ਜੋ ਬੇਟਾ ਰਾਮ ਦਸਰਥ, ਬਨਵਾਸੀ ਨਜ਼ਰੀ ਆਈਆ। ਉਹ ਰੱਖੇ ਸਦਾ ਸਾਥ, ਆਪਣੇ ਨਾਲ ਵਡਿਆਈਆ। ਜਿਸ ਵੇਲੇ ਗਿਆ ਭੀਲਣੀ ਪਾਸ, ਉਂਗਲੀ ਉਤੋਂ ਦਿਤਾ ਲਾਹੀਆ। ਓਸ ਬਚਨ ਪੁਛਿਆ ਖ਼ਾਸ, ਸ਼ਬਦ ਇਸ਼ਾਰੇ ਮੰਗ ਮੰਗਾਈਆ। ਰਾਮ ਕਿਹਾ ਮੈਂ ਭਗਤਾਂ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਸਾਚੀ ਦੱਸਾਂ ਬਾਤ, ਬਾਤਨ ਆਪ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤ ਅਖ਼ੀਰ ਆਵੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਓਸ ਵੇਲੇ ਜਨ ਭਗਤਾਂ ਪ੍ਰਭ ਬਖ਼ਸ਼ਿਸ਼ ਕਰੇ ਦਾਤ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਖੇਲ ਵਖਾਈਆ। ਛੱਲਾ ਕਹੇ ਮੈਨੂੰ ਕੋਈ ਨਾ ਕਹੋ ਰਿੰਗ, ਪ੍ਰੇਮ ਪ੍ਰੀਤ ਵਿਚ ਬਣਾਈਆ। ਮੈਂ ਬਦਲ ਦੇਣੇ ਦੁਨੀਦਾਰ ਦੇ ਕਿੰਗ, ਕਿੰਗਰੇ ਕਿੰਗਰੇ ਮਰਦੰਗ ਵਜਾਈਆ। ਕੂੜੀ ਕਿਰਿਆ ਦਾ ਕਰਨਾ ਐਂਡ, ਹੁਕਮ ਧੁਰਦਰਗਾਹੀਆ। ਭਗਤਾਂ ਦੇ ਭਗਤ ਬਣਾਉਣੇ ਫਰੈਂਡ, ਈਸਾ ਦਏ ਗਵਾਹੀਆ। ਜਿਸ ਦਾ ਨਿਸ਼ਾਨਾ ਜਾਣੇ ਕੋਈ ਨਾ ਹੈਡ, ਹੈਟ ਟੋਪ ਦਏ ਨਾ ਕੋਇ ਗਵਾਹੀਆ। ਧੁਰ ਸੰਦੇਸ਼ਾ ਕਰਨਾ ਸੈਂਡ, ਸੈਡ ਸਟਾਰਮ ਵਿਚ ਜਣਾਈਆ। ਕੋਈ ਪੜਦਾ ਓਹਲਾ ਰਹਿਣ ਨਹੀਂ ਦੇਣਾ ਬੀਹਾਈਂਡ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਨਾ ਕੋਈ ਮਾਈਨਸ ਕਰੇ ਨਾ ਮਾਈਂਡ, ਮਿਡਲ ਦਾ ਲੇਖਾ ਦੇਣਾ ਚੁਕਾਈਆ। ਈਸਾ ਕਹੇ ਮੈਨੂੰ ਯਾਦ ਆਈ ਇਕ ਲਾਈਟ, ਗੌਡ ਨੇ ਹੁਕਮ ਦਿਤਾ ਕੁਆਈਟ, ਜਿਸ ਨੂੰ ਕੋਈ ਲਿਖ ਨਾ ਸਕੇ ਰਾਈਟ, ਅੰਤਰ ਅੰਤਰ ਨਿਰੰਤਰ ਨਿਰੰਤਰ ਮੰਤਰ ਦੀ ਹੋਣੀ ਫ਼ਾਈਟ, ਡਾਈਡ ਵੇਖਣੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਆਪਣੀ ਕਾਰ ਕਮਾਈਆ। ਰਿੰਗ ਕਹੇ ਮੈਨੂੰ ਕੋਈ ਨਾ ਕਿਹੋ ਰਾਉਂਡ, ਮੇਰੀ ਸਮਝ ਕਿਸੇ ਨਾ ਆਈਆ। ਮੇਰਾ ਖੇਲ ਹੋਣਾ ਵਿਚ ਗਰਾਊਂਡ, ਗੌਡ ਗੁਡ ਹੁਕਮ ਸੁਣਾਈਆ। ਦੁਨੀਆ ਸ੍ਰਿਸ਼ਟੀ ਕਾਇਨਾਤ ਵਰਲਡ ਵੇਖਣੀ ਵਿਚ ਗਰਾਉੂਂਡ, ਫਰਾਗ ਡਾਗ ਵਾਂਗ ਨਚਾਈਆ। ਕਿਸੇ ਨੇ ਸੁਣਿਆ ਨਹੀਂ ਆਵਾਜ਼ ਕਿ ਸਾਉਂਡ, ਸੁਨ ਤੋਂ
❋
❋
ਮੁਨ ਮੁਨ ਤੋਂ ਧੁਨ ਧੁਨ ਤੋਂ ਗੁਣ ਨਾ ਕੋਇ ਜਣਾਈਆ। ਸਾਰੇ ਹੁਕਮ ਤੋਂ ਹੋਣੇ ਆਊਟ, ਪੀਰ ਪੈਗ਼ੰਬਰ ਰਹਿਣਾ ਕੋਈ ਨਹੀਂ ਟਾਊਟ, ਟੱਕਿਆਂ ਵਾਲੇ ਸਾਰੇ ਦੇਣੇ ਭਜਾਈਆ। ਦੀਨ ਦੁਨੀ ਹੋਈ ਬਲਾਈਂਡ, ਰਿੰਗ ਕਹੇ ਮੇਰਾ ਲੇਖਾ ਨਾਲ ਰਘੁਪਤ, ਰਘੁਬੰਸੀਓ ਦਿਆਂ ਜਣਾਈਆ। ਮੈਨੂੰ ਲੱਭਦਾ ਗਿਆ ਸੁਰਪਤ, ਇੰਦ ਇੰਦਰਾਸਣ ਉਤੇ ਖੋਜ ਖੁਜਾਈਆ। ਮੇਰੇ ਵਿਚ ਭਰੀ ਉਹ ਗੁਰਮਤ, ਜਿਹੜੀ ਗੋਬਿੰਦ ਗੁਰਮੁਖਾਂ ਦੇ ਵਿਚ ਟਿਕਾਈਆ। ਅੱਗੇ ਧੀਰਜ ਦੇਣਾ ਉਹ ਸਤਿ, ਜੋ ਸਤਿਗੁਰ ਸ਼ਬਦ ਨਾਲ ਜੁੜਾਈਆ। ਦੁਰਮਤ ਮੈਲ ਅੰਦਰੋਂ ਕੱਢ, ਕੂੜੀ ਕਿਰਿਆ ਲੇਖਾ ਦਏ ਗਵਾਈਆ। ਅੰਤ ਅਖ਼ੀਰ ਬੇਨਜ਼ੀਰ ਪਤ ਲਏ ਰੱਖ, ਪਤਿਪਰਮੇਸ਼ਵਰ ਧੁਰਦਰਗਾਹੀਆ। ਛੱਲਾ ਕਹੇ ਮੈਂ ਬੋਲਾਂ ਸਚ, ਹੁਕਮ ਧੁਰ ਦਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦਏ ਵਖਾਈਆ। ਸੋਹੰ ਧਾਰ ਕਹੇ ਜਨ ਭਗਤੋ ਆਇਓ ਸੋਹਣੇ ਬਣ ਕੇ ਚਿੱਟੇ, ਸ਼ਬਦੀ ਰੰਗ ਰੰਗਾਈਆ। ਆਪਣੇ ਜਨਮ ਜਨਮ ਦੇ ਨਿਕਲਦੇ ਵੇਖਿਓ ਸਿੱਟੇ, ਸਿੱਟੇਬਾਜ਼ੀ ਰਹੇ ਨਾ ਜਗਤ ਲੋਕਾਈਆ। ਇਕੋ ਰੰਗ ਰੰਗਾਏ ਵੱਡੇ ਨਿੱਕੇ, ਬਿਰਧ ਬਾਲ ਮਿਲੇ ਵਡਿਆਈਆ। ਤੁਹਾਡੇ ਕਾਰਨ ਚੜ੍ਹ ਕੇ ਚਿਖੇ, ਚਿੰਤਾ ਤੁਹਾਡੀ ਦਿਤੀ ਗਵਾਈਆ। ਜੇ ਗੁਰਮੁਖ ਆ ਕੇ ਇਕੋ ਨਾਅਰਾ ਸਿੱਖੇ, ਦੂਜੀ ਪੜ੍ਹਨੀ ਨਾ ਪਏ ਪੜ੍ਹਾਈਆ। ਮੰਜ਼ਲ ਓਸ ਹਕ਼ੀਕ਼ੀ ਟਿਕੇ, ਜਿਥੇ ਸਕੇ ਨਾ ਕੋਇ ਉਠਾਈਆ। ਸਚ ਸਿੰਘਾਸਣ ਧੁਰ ਦੇ ਲਿਟੇ, ਪ੍ਰਭ ਚਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਚੇਤ ਰੁੱਤ ਸੁਹਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਨਵ ਨੌ ਚਾਰ ਪਿਛੋਂ ਆਇਆ ਭੌਂਦਾ, ਭਵਜਲ ਵਿਚ ਵੇਖਾਂ ਜਗਤ ਲੋਕਾਈਆ। ਜੁਗ ਚੌਕੜੀ ਆਪਣੀ ਨੀਂਦੇ ਸੌਂਦਾ, ਮੈਨੂੰ ਸਕੇ ਨਾ ਕੋਇ ਉਠਾਈਆ। ਜਿਸ ਵੇਲੇ ਪੁਰਖ ਅਕਾਲ ਆਪਣਾ ਢੋਲਾ ਗਾਉਂਦਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ ਲਗਾਈਆ। ਲੇਖਾ ਮੁਕਾਵੇ ਜੁਗ ਚੌਕੜੀ ਮੈਂ ਹਉਂ ਦਾ, ਹੰਕਾਰ ਗੜ੍ਹ ਤੁੜਾਈਆ। ਮੈਂ ਵੇਖਾਂ ਖੇਲ ਚਾਓ ਦਾ, ਚਾਓ ਘਨੇਰਾ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਦਿਤੀ ਲਗਾਈਆ। ਸੰਮਤ ਕਹੇ ਮੇਰਾ ਕੋਈ ਨਾ ਜਾਣੇ ਸਮਾਚਾਰ, ਗੁਰ ਅਵਤਾਰ ਪੈਗ਼ੰਬਰ ਧੁਰ ਦਾ ਐਡੀਟਰ ਸਕੇ ਨਾ ਕੋਇ ਸਮਝਾਈਆ। ਨਾ ਕੋਈ ਟੀਚਰ ਸਿਖਿਆ ਸਕੇ ਸਿਖ਼ਾਲ, ਵਨ ਟੂ ਥ੍ਰੀ ਫੋਰ ਹੋਰ ਦਾ ਹੋਰ ਨਾ ਕੋਇ ਸਮਝਾਈਆ। ਪੜ੍ਹਨ ਵਾਲੇ ਸਾਰੇ ਦਿਸਦੇ ਚੋਰ, ਚੋਰੀ ਚੋਰੀ ਯਾਦ ਕਰ ਕੇ ਮਸਲੇ ਜਗਤ ਜਣਾਈਆ। ਜਨ ਭਗਤੋ ਜਿਸ ਵੇਲੇ ਪ੍ਰਭ ਨੂੰ ਪਏ ਤੁਹਾਡੀ ਲੋੜ, ਨਿਰਗੁਣ ਹੋ ਕੇ ਆਵਾਂ ਚਾਈਂ ਚਾਈਂਆ। ਜਦ ਤੱਕੋ ਤੇ ਨਵਾਂ ਨਕੋਰ, ਬੁੱਢਾ ਬਾਲਾ ਰੂਪ ਨਾ ਕੋਇ ਵਟਾਈਆ। ਜਿਸ ਨਾਲ ਲਾਈ ਓਸ ਨਾਲ ਨਿਭਾਵੇ ਤੋੜ, ਅਧਵਿਚਕਾਰ ਨਾ ਕੋਇ ਤੁੜਾਈਆ। ਜੁਗ ਚੌਕੜੀ ਵਿਛੜਿਆਂ ਨਾਤਾ ਲਿਆ ਜੋੜ, ਲੋੜੀਂਦਾ ਸਾਜਣ ਹੋ ਕੇ ਜੋੜ ਜੁੜਾਈਆ। ਜ਼ਰਾ ਤੱਕ ਕੇ ਵੇਖੋ ਨਾਲ ਗ਼ੌਰ, ਪਲਕਾਂ ਤੋਂ ਪਿਛੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਈਆ। ਸੰਮਤ ਕਹੇ ਮੈਂ ਕਲਜੁਗ ਕੂੜ ਕਰਨਾ ਸਮਾਪਤ, ਸਭ ਨੂੰ ਦਿਆਂ ਜਣਾਈਆ। ਸਤਿ ਧਰਮ ਕਰਨਾ ਸਥਾਪਤ, ਸੰਸਥਾ ਜਗਤ ਜਣਾਈਆ। ਮਮਤਾ ਮੋਹ ਰਹਿਣ ਨਹੀਂ ਦੇਣੀ ਅਲਾਮਤ, ਆਲਮਾਂ ਇਲਮ ਦੇਣਾ ਗਵਾਈਆ। ਜਨ ਭਗਤਾਂ ਦੇ ਕੇ ਨਾਮ ਨਿਆਮਤ, ਨਰ ਨਿਰੰਕਾਰ ਨਾਲ ਮਿਲਾਈਆ। ਜਨ ਭਗਤੋ ਕਦੀ ਕਿਸੇ ਦੀ ਕਰਿਓ ਨਾ ਖ਼ੁਸ਼ਾਮਦ, ਜਗਤ ਦਵਾਰਾ ਮੰਗਣ ਕੋਇ ਨਾ ਜਾਈਆ।
❋
❋
ਦੀਨਾਂ ਮਜ਼੍ਹਬਾਂ ਵਿਚ ਬਗ਼ਾਵਤ, ਸਹੀ ਸਲਾਮਤ ਧੁਰਦਰਗਾਹੀਆ। ਤੁਹਾਡੀ ਸਤਿਗੁਰ ਸ਼ਬਦ ਦੀ ਦੇ ਕੇ ਜਮਾਨਤ, ਬਰੀ ਅੱਗੇ ਤੋਂ ਅੱਗੇ ਲਏ ਕਰਾਈਆ। ਓਥੇ ਏਥੇ ਕਿਸੇ ਦੀ ਕਿਆ ਚਲੇ ਲਿਆਕਤ, ਬੁੱਧੀ ਵਾਲੀ ਸੋਝੀ ਕੰਮ ਕਿਸੇ ਨਾ ਆਈਆ। ਜਿਨ੍ਹਾਂ ਦੀ ਆਪ ਕਰੇ ਰਫਾਕਤ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਦਏ ਰੰਗਾਈਆ। ਸੰਮਤ ਕਹੇ ਮੇਰਾ ਇਕੋ ਸੰਦੇਸ਼ਾ, ਸਦੀਆਂ ਦਿਆਂ ਵਿਛੜਿਆਂ ਦਿਆਂ ਸੁਣਾਈਆ। ਭਗਤ ਉਧਾਰਨਾ ਪ੍ਰਭ ਦਾ ਪੇਸ਼ਾ, ਪੇਸ਼ੀਨਗੋਈਆਂ ਵਿਚ ਅਵਤਾਰ ਗੁਰੂ ਪੈਗ਼ੰਬਰ ਗਏ ਸਮਝਾਈਆ। ਜਿਸ ਦਾ ਇਕੋ ਸਚਖੰਡ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਕਲਜੁਗ ਅੰਤ ਵਟਾ ਕੇ ਵੇਸਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਦਾ ਪੂਰਾ ਕਰ ਕੇ ਠੇਕਾ, ਠਾਕਰ ਹੋ ਕੇ ਅੱਗੇ ਆਪਣਾ ਹੁਕਮ ਵਰਤਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਭੇਟਾ, ਬੇਟਾ ਗੋਬਿੰਦ ਸ਼ਬਦ ਇਕੋ ਸੋਭਾ ਪਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਖੇਵਟ ਖੇਟਾ, ਖਟਕੇ ਤੋਂ ਪਾਰ ਦਏ ਲੰਘਾਈਆ। ਜਿਸ ਨੂੰ ਯਾਦ ਕੀਤਾ ਅਰਜਨ ਜਿਸ ਵੇਲੇ ਸਿਰ ਵਿਚ ਪਈ ਰੇਤਾ, ਨੇਤਾ ਧੁਰ ਦਾ ਮੰਨ ਕੇ ਧਿਆਨ ਲਗਾਈਆ। ਓਸ ਦਿਤਾ ਇਕ ਸੰਦੇਸ਼ਾ, ਸ਼ਬਦ ਸ਼ਬਦ ਵਿਚੋਂ ਪਰਗਟਾਈਆ। ਜਨ ਭਗਤਾਂ ਕਰਨ ਆਵਾਂ ਹੇਤਾ, ਗੁਰ ਅਵਤਾਰ ਪੈਗ਼ੰਬਰ ਭਾਣੇ ਵਿਚ ਸਮਾਈਆ। ਜਗਤ ਨਿਰਾਲੀ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਤੋਂ ਬਾਹਰ ਅਗੰਮੀ ਧੁਰ ਦੀ ਖੇਡਾ, ਖਿਲਾੜੀ ਹੋ ਕੇ ਆਪ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਕਾਰਨ ਲੋਕਮਾਤ ਜਨ ਭਗਤਾਂ ਭੇਜਾ, ਸੋ ਭਜਨ ਬਣ ਸੱਜਣ ਸਾਚਾ ਦਏ ਸਮਝਾਈਆ।