ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਮਹਿੰਦਰ ਸਿੰਘ ਪਿੰਡ ਝੰਮਟ
ਸੰਮਤ ਸ਼ਹਿਨਸ਼ਾਹੀ ਕਹੇ ਪ੍ਰਭ ਭਗਤ ਉਧਾਰ, ਉਦਰ ਵਿਚ ਫਿਰ ਨਾ ਕੋਇ ਆਈਆ। ਜਿਨ੍ਹਾਂ ਤੇਰੇ ਨਾਮ ਦਾ ਬੋਲਿਆਂ ਜੈਕਾਰ, ਨਾਅਰਾ ਦਿਤਾ ਲਗਾਈਆ। ਜਨਮ ਮਰਨ ਤੋਂ ਕਰ ਬਾਹਰ, ਲੱਖ ਚੁਰਾਸੀ ਪੰਧ ਮੁਕਾਈਆ। ਨਿਜ ਨੇਤਰ ਲੋਚਨ ਦਿੰਦਾ ਰਿਹਾ ਦੀਦਾਰ, ਅੱਖ ਪਰਤੱਖ ਖੁਲ੍ਹਾਈਆ। ਧੁਰ ਦਾ ਬਣ ਕੇ ਸੱਜਣ ਮੀਤ ਮੁਰਾਰ, ਮਿਤਰ ਪਿਆਰਾ ਹੋ ਕੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਬਚਨ ਕੌਰ ਪਿੰਡ ਝੰਮਟ
ਜਨ ਭਗਤਾਂ ਦੇ ਸਹਾਰਾ, ਸਿਰ ਆਪਣਾ ਹੱਥ ਰਖਾਈਆ। ਪਤਿਪਰਮੇਸ਼ਵਰ ਸਾਂਝੇ ਯਾਰਾ, ਤੇਰੇ ਹੱਥ ਵਡਿਆਈਆ। ਤੇਰੇ ਨਾਮ ਦਾ ਇਕ ਅਧਾਰਾ, ਦੂਜੀ ਓਟ ਨਾ ਕੋਇ ਰਖਾਈਆ। ਠਾਂਡਾ ਦੇ ਧੁਰ ਦਰਬਾਰਾ, ਸਚਖੰਡ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਹਰਿ, ਸਚ ਤੇਰੀ ਸਰਨਾਈਆ।
❋
❋
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਕੁਲਵੰਤ ਸਿੰਘ ਬਸਤੀ ਪਠਾਣਾ
ਸੰਮਤ ਕਹੇ ਜਨ ਭਗਤਾਂ ਦੇ ਮਾਣ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰੇ ਨਾਮ ਦਾ ਆਏ ਇਕ ਗਿਆਨ, ਅਗਿਆਨ ਅੰਧੇਰਾ ਦੇ ਚੁਕਾਈਆ। ਤੇਰੇ ਧਰਮ ਦਾ ਵੇਖਣ ਨਿਸ਼ਾਨ, ਨਿਸ਼ਾਨੇ ਜਗਤ ਜਾਣ ਭੁਲਾਈਆ। ਤੇਰਾ ਗੀਤ ਢੋਲਾ ਭਗਤ ਇਕੋ ਗਾਣ, ਪ੍ਰੀਤ ਤੇਰੇ ਵਿਚ ਸਮਾਈਆ। ਤੂੰ ਦਾਤਾ ਦਾਨੀ ਆਦਿ ਜੁਗਾਦੀ ਮਿਹਰਵਾਨ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅਗਲਾ ਦੇਣਾ ਮੁਕਾਈਆ। ਅਗਲਾ ਲੇਖਾ ਮੁਕਾਵੇ ਭਗਤ, ਭਗਵਾਨ ਹੋ ਸਹਾਈਆ। ਝਗੜਾ ਰਹੇ ਨਾ ਕੂੜੇ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਤੇਰਾ ਨਿਵਾਸ ਉਤੇ ਅਰਸ਼, ਫ਼ਰਸ਼ ਤੇਰੀ ਓਟ ਤਕਾਈਆ। ਮਿਹਰਵਾਨ ਕਰ ਤਰਸ, ਰਹਿਮਤ ਵਿਚ ਰਹਿਮ ਦੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਹਰਿ, ਦਰ ਠਾਂਡੇ ਮੰਗ ਮੰਗਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਗੁਰਬੰਸ ਕੌਰ ਪਿੰਡ ਚੱਬਾ ਜ਼ਿਲਾ ਅੰਮ੍ਰਿਤਸਰ
ਦਰ ਠਾਂਡਾ ਤੇਰਾ ਦਰਬਾਰਾ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਵਸੇ ਇਕ ਇਕੱਲਾ ਏਕੰਕਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਨਿਰਗੁਣ ਜੋਤ ਹੋਵੇ ਉਜਿਆਰਾ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਤਖ਼ਤ ਨਿਵਾਸੀ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਹੋ ਕੇ ਡੇਰਾ ਲਾਈਆ। ਤੇਰਾ ਹੁਕਮ ਚਲੇ ਸਦਾ ਜੁਗ ਚਾਰਾ, ਚੌਕੜੀ ਮੇਟੇ ਨਾ ਕੋਇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਹਰਿ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਜੁਗਿੰਦਰ ਕੌਰ ਲੋਟੇ ਕਲੋਨੀ ਜ਼ਿਲਾ ਅੰਬਾਲਾ
ਤੁਧ ਬਿਨ ਦੂਜਾ ਦਿਸੇ ਨਾ ਅਵਰ, ਰੂਪ ਅਨੂਪ ਨਾ ਕੋਇ ਪਰਗਟਾਈਆ। ਤੂੰ ਮਾਲਕ ਗਹਿਰ ਗਵਰ, ਗੰਭੀਰ ਤੇਰੀ ਸਰਨਾਈਆ। ਜਨ ਭਗਤ ਕਰ ਕੇ ਬੈਠੇ ਸਬਰ, ਸੰਤੋਖ ਤੇਰਾ ਨਾਮ ਪਰਗਟਾਈਆ। ਤੂੰ ਸੂਰਬੀਰ ਬਹਾਦਰ ਸ਼ੇਰ ਬੱਬਰ, ਭਬਕ ਨਾਮ ਦੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾਉਣਾ ਕਾਇਆ ਮਾਟੀ ਕਬਰ, ਕਾਅਬਾ ਇਕੋ ਦੇਣਾ ਸੁਹਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਬਾਲ ਸਿੰਘ ਪਿੰਡ ਭਗਵਾਂ ਜ਼ਿਲਾ ਅੰਮ੍ਰਿਤਸਰ
ਤੇਰਾ ਕਾਅਬਾ ਹਕ ਮਹਿਰਾਬ, ਮਹਿਬੂਬ ਬੇਪਰਵਾਹੀਆ। ਜਿਥੇ ਨਜ਼ਰ ਨਾ ਆਏ ਕੋਈ ਆਫ਼ਤਾਬ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਨਾ ਕੋਈ ਮਿਤਰ ਦਿਸੇ ਅਹਿਬਾਬ, ਸੱਜਣ ਸੰਗ ਨਾ ਕੋਇ ਨਿਭਾਈਆ। ਨਾ ਕੋਈ ਤੰਦ ਸਿਤਾਰ ਵੱਜੇ ਰਬਾਬ, ਸੁਰ ਤਾਲ ਨਾ ਕੋਇ ਜਣਾਈਆ।
❋
❋
ਨਾ ਕੋਈ ਭੁੰਨ ਖਾਏ ਕਬਾਬ, ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚੇ ਨਾਮ ਦਾ ਦੇਣਾ ਇਕ ਸਵਾਦ, ਅਨਰਸ ਆਪਣਾ ਆਪ ਚਖਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਉਤਮ ਚੰਦ ਪਿੰਡ ਤਲਵਾੜਾ ਜ਼ਿਲਾ ਹੁਸ਼ਿਆਰ ਪੁਰ
ਅਨਰਸ ਤੇਰਾ ਸਦਾ ਅਨਡਿੱਠ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਦੇਵੇ ਕਰ ਕੇ ਹਿਤ, ਪ੍ਰੇਮ ਪਿਆਰ ਵਿਚ ਬੁਲਾਇੰਦਾ। ਮਨ ਠਗੌਰੀ ਕਰੇ ਨਾ ਚਿਤ, ਚੇਤਨ ਸੁਰਤੀ ਆਪ ਉਠਾਇੰਦਾ। ਦਰਸ਼ਨ ਦੇ ਕੇ ਨਿਤ ਨਵਿਤ, ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਣਾ ਸਭ ਕਿਛ, ਧੁਰ ਦੀ ਸਾਚੀ ਮੰਗ ਮੰਗਾਇੰਦਾ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਮੁਣਸ਼ੀ ਰਾਮ ਪਿੰਡ ਮਿਆਨੀ ਜ਼ਿਲਾ ਹੁਸ਼ਿਆਰ ਪੁਰ
ਧੁਰ ਦਰਗਾਹ ਦੀ ਸਾਚੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰੇ ਨਾਮ ਦਾ ਮਿਲੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਦੇਣੀ ਸਮਝਾਈਆ। ਪੜਦਾ ਰਹੇ ਨਾ ਹੰ ਬ੍ਰਹਮ, ਪਾਰਬ੍ਰਹਮ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾਉਣਾ ਖ਼ੁਸ਼ੀ ਗ਼ਮ, ਚਿੰਤਾ ਦੇਣੀ ਬਾਹਰ ਕਢਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਬੀਬੀ ਪਰਕਾਸ਼ੋ ਪਿੰਡ ਸਾਲੋਵਾਲ ਜ਼ਿਲਾ ਗੁਰਦਾਸਪੁਰ
ਚਿੰਤਾ ਗ਼ਮ ਨਾ ਰਹੇ ਹਰਖ਼, ਸੋਗ ਵਿਚ ਨਾ ਕੋਇ ਸਮਾਈਆ। ਨਿਰਗੁਣ ਧਾਰ ਦੇਣਾ ਦਰਸ, ਜੋਤੀ ਜੋਤ ਡਗਮਗਾਈਆ। ਭਗਤਾਂ ਉਪਰ ਕਰਨਾ ਤਰਸ, ਮਿਹਰਵਾਨ ਹੋਣਾ ਸਹਾਈਆ। ਬੇਨੰਤੀ ਮਨਜ਼ੂਰ ਕਰਨੀ ਅਰਜ਼, ਆਰਜ਼ੂ ਤੇਰੇ ਅੱਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਆਉਣਾ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਬੀਬੀ ਪੁੰਨੀ ਸਾਲੋਵਾਲ ਜ਼ਿਲਾ ਗੁਰਦਾਸਪੁਰ
ਪਤਿਪਰਮੇਸ਼ਵਰ ਦੀਨ ਦਿਆਲ, ਦਇਆਨਿਧ ਤੇਰੀ ਸਰਨਾਈਆ। ਤੂੰ ਠਾਕਰ ਹਉਂ ਕੰਗਾਲ, ਸੇਵਕ ਆਪਣਾ ਲੈਣਾ ਬਣਾਈਆ। ਨਾਮ ਭੰਡਾਰਾ ਦੇਣਾ ਸੱਚਾ ਧਨ ਮਾਲ, ਮਾਲਕ, ਖ਼ਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ।
❋
❋
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਮਨਜੀਤ ਸਿੰਘ ਦੀਦਾਰੇ ਵਾਲਾ ਫ਼ਿਰੋਜ਼ਪੁਰ
ਦਰ ਤੇਰੇ ਰੱਖੀ ਆਸ, ਆਸਾ ਪੂਰ ਦੇਣੀ ਕਰਾਈਆ। ਮਮਤਾ ਮਨ ਨਾ ਰਹੇ ਪਿਆਸ, ਪ੍ਰੇਮ ਪਿਆਲਾ ਜਾਮ ਦੇਣਾ ਪਿਆਈਆ। ਮਨੂਆ ਮਨ ਨਾ ਰਹੇ ਗੁਸਤਾਖ਼, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦੇਣਾ ਸਾਖਿਆਤ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਜਰਨੈਲ ਸਿੰਘ ਪਿੰਡ ਸਲਾਂ ਵਾਲੀ ਤਲਵੰਡੀ ਜ਼ਿਲਾ ਹੁਸ਼ਿਆਰ ਪੁਰ
ਨਿਰਗੁਣ ਜੋਤ ਤੇਰਾ ਨੂਰ, ਨੂਰ ਨੁਰਾਨੇ ਸੋਭਾ ਪਾਈਆ। ਆਸਾ ਮਨਸਾ ਭਗਤਾਂ ਪੂਰ, ਪੂਰਨ ਬ੍ਰਹਮ ਦੇਣਾ ਸਮਝਾਈਆ। ਨਾਦ ਉਪਜਾ ਸਾਚੀ ਤੂਰ, ਤੁਰੀਆ ਤੋਂ ਪਰੇ ਕਰ ਪੜ੍ਹਾਈਆ। ਸੂਲੀ ਚੜ੍ਹਨਾ ਨਾ ਪਏ ਵਾਂਗ ਮਨਸੂਰ, ਮਨਸਾ ਵਿਚ ਅੰਸ ਲੈਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਗੁਰਚਰਨ ਸਿੰਘ ਜੰਮੂ
ਸਿਰ ਹੱਥ ਰੱਖਣਾ ਸਵਾਮੀ, ਸਦਾ ਸਦਾ ਧਿਆਨ ਲਗਾਈਆ। ਤੇਰਾ ਲੇਖਾ ਕੋਈ ਨਾ ਜਾਣੇ ਪਾਰ ਗਰਾਮੀ, ਪਰਾ ਪਸੰਤੀ ਮਧਮ ਬੈਖਰੀ ਸਮਝ ਕੋਇ ਨਾ ਆਈਆ। ਤੂੰ ਮਾਲਕ ਧੁਰ ਅਮਾਮੀ, ਸਚ ਦਵਾਰੇ ਸੋਭਾ ਪਾਈਆ। ਜਨ ਭਗਤਾਂ ਕੱਟ ਸਰਬ ਗ਼ੁਲਾਮੀ, ਚਾਕਰ ਆਪਣੇ ਲੈਣਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਨਜ਼ਰੀ ਆਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਅਜੀਤ ਸਿੰਘ ਜੰਮੂ
ਦਰ ਤੇਰਾ ਦਿਸੇ ਸੁਹੰਜਣਾ, ਸੋਭਾਵੰਤ ਸਤਿਵਾਦੀ ਸਤਿ। ਕਿਰਪਾ ਕਰ ਆਦਿ ਨਿਰੰਜਣਾ, ਜਨ ਭਗਤਾਂ ਦੇ ਬ੍ਰਹਮ ਮਤ। ਤੂੰ ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਵਸਤ ਅਮੋਲਕ ਦੇ ਸਚ। ਤੇਰੇ ਨਾਮ ਦਾ ਨੇਤਰ ਪਏ ਅੰਜਨਾ, ਕੂੜੀ ਕਿਰਿਆ ਦੁਰਮਤ ਮੈਲ ਕੱਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਪੁਰਖ ਸਮਰਥ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਸੰਤ ਰਾਮ ਪਿੰਡ ਗੋਕਲੇ ਚਕ ਜੰਮੂ
ਸਮਰਥ ਸਵਾਮੀ ਅੰਤਰ ਬਿਧ ਜਾਣ, ਤੇਰੇ ਹੱਥ ਵਡਿਆਈਆ। ਭਗਤ ਸੁਹੇਲੇ ਮਾਤ ਪਛਾਣ, ਬੇਪਛਾਨ ਦਇਆ ਕਮਾਈਆ। ਆਪਣੇ
❋
❋
ਨਾਮ ਦੀ ਪਾ ਆਣ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਾਰੇ ਗਾਣ, ਗਾ ਗਾ ਖ਼ੁਸ਼ੀ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦੀ ਨਾਦੀ ਹੋਣਾ ਮਿਹਰਵਾਨ, ਮਿਹਰ ਨਜ਼ਰ ਨਾਲ ਤਕਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਹਰਦੀਪ ਕੌਰ ਫ਼ਤਹਿ ਨੰਗਲ ਗੁਰਦਾਸਪੁਰ
ਮਿਹਰ ਨਜ਼ਰ ਤੱਕ ਮਹਿਬੂਬ, ਮੁਹੱਬਤ ਵਿਚ ਸਰਨਾਈਆ। ਤੇਰਾ ਇਕੋ ਅਰਸ਼ ਅਰੂਜ਼, ਆਲੀਸ਼ਾਨ ਸੋਭਾ ਪਾਈਆ। ਜਿਥੇ ਭਗਤ ਰਹਿਣ ਮਹਿਫ਼ੂਜ਼, ਦੁੱਖ ਦਰਦ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਾਸਨਾ ਮੇਟ ਹਦੂਦ, ਹੱਦ ਆਪਣੀ ਦੇ ਸਮਝਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਗੁਰਦਿਤ ਸਿੰਘ ਪਿੰਡ ਰਾਮ ਦਵਾਲੀ ਜ਼ਿਲਾ ਅੰਮ੍ਰਿਤਸਰ
ਸਾਚੀ ਹੱਦ ਦੱਸ ਹਦੂਦ, ਜਿਥੇ ਵੰਡ ਨਾ ਕੋਇ ਵੰਡਾਈਆ। ਝਗੜਾ ਰਹੇ ਨਾ ਕੋਇ ਤਨ ਕਲਬੂਤ, ਜਿਸਮ ਇਸਮ ਨਾ ਕੋਇ ਬਦਲਾਈਆ। ਇਕੋ ਰੰਗ ਦਿਸੇ ਚਾਰੇ ਕੂਟ, ਦਹਿ ਦਿਸ਼ਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁਕਾਉਣਾ ਕਾਇਆ ਪੰਜ ਭੂਤ, ਭੁਲੇਖਾ ਅੰਦਰੋਂ ਬਾਹਰ ਕਢਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੩ ਬੀਬੀ ਮਹਿੰਦਰ ਕੌਰ ਪਿੰਡ ਸੂਸਾਣਾ ਜ਼ਿਲਾ ਹੁਸ਼ਿਆਰ ਪੁਰ
ਭੁਲੇਖਾ ਰਹੇ ਨਾ ਕਾਇਆ ਅੰਦਰ, ਅੰਤਸ਼ਕਰਨ ਦੇਣਾ ਬਦਲਾਈਆ। ਕੂੜੀ ਕਿਰਿਆ ਤੋੜ ਕੇ ਜੰਦਰ, ਜੀਵਣ ਵਿਚੋਂ ਜੀਵਣ ਦੇਣਾ ਸਮਝਾਈਆ। ਮਨੂਆ ਮਨ ਨਾ ਰਹੇ ਬੰਦਰ, ਸ਼ਬਦ ਡੋਰੀ ਦੇਣਾ ਬੰਧਾਈਆ। ਭਾਗ ਲਗਾਉਣਾ ਕਾਇਆ ਕੰਦਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਜਨ ਭਗਤ ਸੁਹੇਲੇ ਦਰ ਤੇਰਾ ਆਏ ਮੰਗਣ, ਦਰ ਠਾਂਡੇ ਸੀਸ ਨਿਵਾਈਆ। ਕਿਰਪਾਲ ਹੋ ਕੇ ਚਾੜ੍ਹ ਰੰਗਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਮਨਜ਼ੂਰ ਕਰ ਬੰਦਨ, ਬੰਦਗੀ ਵਿਚ ਬੰਦਨਾ ਬੰਦੀ ਛੋੜ ਆਪਣੇ ਲੇਖੇ ਪਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਬੀਬੀ ਗੁਰਨਾਮ ਕੌਰ ਪਿੰਡ ਸੂਸਾਣਾ ਜ਼ਿਲਾ ਹੁਸ਼ਿਆਰ ਪੁਰ
ਕਲਜੁਗ ਆਯੂ ਲੱਖ ਚਾਰ ਹਜ਼ਾਰ ਬੱਤੀ, ਸ਼ਾਸਤਰਾਂ ਵਾਲੇ ਦੇਣ ਗਵਾਹੀਆ। ਜਿਨ੍ਹਾਂ ਅੱਖਰਾਂ ਨੇ ਪੁਰਖ ਅਕਾਲ ਵੇਖਿਆ ਨਹੀਂ ਕਮਲਾਪਾਤੀ,
❋
❋
ਨਿਰਗੁਣ ਨੂਰ ਨਾ ਦਰਸ ਪਾਈਆ। ਸੰਦੇਸ਼ਿਆਂ ਵਾਲੀ ਸਮਝਾਉਂਦੇ ਜਗਤ ਪਾਤੀ, ਪਤ੍ਰਕਾ ਧੁਰ ਦੀ ਇਕ ਉਪਜਾਈਆ। ਇਹ ਖੇਲ ਸਾਹਿਬ ਸਮਰਥੀ, ਹਰਿ ਕਰਤਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਕਲਜੁਗ ਆਯੂ ਅੱਖਰਾਂ ਵੰਡ, ਸ਼ਾਸਤਰ ਸ਼ਰਅ ਵਿਚ ਸਮਝਾਈਆ। ਭੇਵ ਜਾਣੇ ਨਾ ਕੋਇ ਸੂਰਾ ਸਰਬੰਗ, ਪੜਦਾ ਸਕੇ ਨਾ ਕੋਇ ਉਠਾਈਆ। ਜਿਸ ਦੇ ਹੁਕਮੇ ਅੰਦਰ ਜੁਗ ਚੌਕੜੀ ਰਹੇ ਲੰਘ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਜਸਵੰਤ ਸਿੰਘ ਪਿੰਡ ਭਾਮ ਜ਼ਿਲਾ ਹੁਸ਼ਿਆਰ ਪੁਰ
ਕਲਜੁਗ ਆਯੂ ਦੱਸ ਰਹੇ ਬੇਅੰਤ, ਸਿਫ਼ਤਾਂ ਨਾਲ ਵਡਿਆਈਆ। ਜਿਸ ਦਾ ਲਹਿਣਾ ਦੇਣਾ ਆਦਿ ਅੰਤ, ਜੁਗ ਚੌਕੜੀ ਹੁਕਮ ਵਰਤਾਈਆ। ਜੋ ਭਗਤ ਉਧਾਰੇ ਸਾਚੇ ਸੰਤ, ਸਤਿਗੁਰ ਆਪਣੀ ਦਇਆ ਕਮਾਈਆ। ਜੋ ਲੇਖਾ ਜਾਣੇ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋ ਆਦਿ ਜੁਗਾਦਾ ਬੋਧ ਅਗਾਧਾ ਪੰਡਤ, ਧੁਰ ਦੀ ਸਿਖਿਆ ਦਏ ਸਮਝਾਈਆ। ਸੋ ਲੇਖਾ ਜਾਣੇ ਬੇਅੰਤ, ਬੇਪਰਵਾਹ ਬੇਪਰਵਾਹੀਆ। ਜਿਸ ਵੇਲੇ ਅਰਜਨ ਲਿਖਣ ਲੱਗਾ ਗੁਰੂ ਗ੍ਰੰਥ, ਜਗਤ ਨੇਤਰ ਬੰਦ ਕਰਾਈਆ। ਮੇਲਾ ਮਿਲਿਆ ਨਾਲ ਕੰਤ, ਪਤਿਪਰਮੇਸ਼ਵਰ ਜੋੜ ਜੁੜਾਈਆ। ਓਧਰੋਂ ਮਿਲੀ ਇਕੋ ਸੰਥ, ਸਿਖਿਆ ਇਕ ਸੁਣਾਈਆ। ਕੂੜੀ ਕਿਰਿਆ ਲਹਿਣਾ ਚੁੱਕੇ ਚਾਰ ਲੱਖ ਸਹੰਸ, ਭੇਵ ਅਭੇਵ ਵਿਚੋਂ ਪਰਗਟਾਈਆ। ਜਿਸ ਵੇਲੇ ਗੋਬਿੰਦ ਵਾਰਿਆ ਆਪਣਾ ਬੰਸ, ਸਰਬੰਸ ਦਏ ਲੁਟਾਈਆ। ਵਰ ਦੇਵੇ ਚਾਰ ਵਰਨਾਂ ਪੰਥ, ਬਰਨ ਅਠਾਰਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਬੀਬੀ ਪ੍ਰੀਤਮ ਕੌਰ ਬੁਢੇ ਕੋਟ ਗੁਰਦਾਸਪੁਰ
ਸਾਚੀ ਕਰਨੀ ਕਰੇ ਕਰਤਾਰ, ਕਲਜੁਗ ਆਯੂ ਦਏ ਸਮਝਾਈਆ। ਸ਼ਬਦ ਸੰਦੇਸ਼ਾ ਧੁਰ ਦਰਬਾਰ, ਨਰ ਹਰਿ ਸਾਚਾ ਆਪ ਸੁਣਾਈਆ। ਗੋਬਿੰਦ ਸੂਰਾ ਕਰ ਤਿਆਰ, ਡੰਕਾ ਇਕੋ ਇਕ ਵਜਾਈਆ। ਕਲਜੁਗ ਹੋ ਕੇ ਖ਼ਬਰਦਾਰ, ਆਪਣੇ ਬਲ ਲਏ ਅੰਗੜਾਈਆ। ਪੁਰਖ ਅਕਾਲ ਵੇਖਣਹਾਰ, ਨਿਰਗੁਣ ਦਾਤਾ ਬੇਪਰਵਾਹੀਆ। ਜਿਸ ਦੀ ਜੁਗ ਚੌਕੜੀ ਵੱਖਰੀ ਕਾਰ, ਸ਼ਾਸਤਰ ਸਿਮਰਤ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਕਰਨ ਨਿਮਸਕਾਰ, ਪੈਗ਼ੰਬਰ ਸੀਸ ਝੁਕਾਈਆ। ਸੋ ਲੇਖਾ ਜਾਣੇ ਧੁਰ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ।
❋
❋
੨ ਚੇਤ ਸ਼ਹਿਨਸ਼ਾਹੀ ਸੰਮਤ ੩ ਪਰਤਾਪ ਸਿੰਘ ਪਿੰਡ ਸਣੀਆਂ ਵਾਲਾ
ਧੁਰ ਸੰਦੇਸ਼ਾ ਕਹੇ ਜਿਸ ਵੇਲੇ ਗੋਬਿੰਦ ਕਸਿਆ ਕਮਰਕਸਾ, ਕਾਸਦ ਸ਼ਬਦੀ ਨਜ਼ਰੀ ਆਈਆ। ਜਿਸ ਦੀਆਂ ਵੇਖਣ ਵਾਲੀਆਂ ਨਹੀਂ ਅੱਖਾਂ, ਮੁਖ ਦੰਦ ਨਾ ਸਿਫ਼ਤ ਸਾਲਾਹੀਆ। ਫ਼ਰਮਾਨਾ ਦੇਵੇ ਧੁਰ ਦਾ ਸੱਚਾ, ਸੁਨੇਹੜਾ ਇਕ ਜਣਾਈਆ। ਸੁਣ ਮੇਰੇ ਲਾਡਲੇ ਬੱਚਾ, ਬੱਚਿਆ ਲੇਖਾ ਤੇਰੀ ਝੋਲੀ ਪਾਈਆ। ਕਲਜੁਗ ਕੂੜੀ ਕਿਰਿਆ ਭਾਂਡਾ ਕੱਚਾ, ਤੇਰੇ ਚਰਨਾਂ ਹੇਠ ਦਬਾਈਆ। ਗੋਬਿੰਦ ਖਿੜ ਖਿੜਾ ਕੇ ਹੱਸਾ, ਤਲੀ ਤਲੀ ਨਾਲ ਠਕਰਾਈਆ। ਪੁਰਖ ਅਕਾਲ ਆਇਆ ਨੱਸਾ, ਨਿਰਗੁਣ ਨਿਰਵੈਰ ਨੂਰ ਜੋਤ ਕਰ ਰੁਸ਼ਨਾਈਆ। ਉਠ ਵੇਖ ਮਦੀਨਾ ਮੱਕਾ, ਕਾਅਬੇ ਪੜਦਾ ਲਾਹੀਆ। ਮੁਹੰਮਦ ਸੁਖ਼ਨ ਕਹੇ ਸੱਚਾ, ਕੂਕ ਕੂਕ ਸੁਣਾਈਆ। ਪਰਵਰਦਿਗਾਰ ਸੋਲਾਂ ਸਹੰਸ ਜੋ ਲੇਖਾ ਤੇਰਾ ਢਕਾ, ਗੋਬਿੰਦ ਚਿੱਲੇ ਨਾਲ ਉਠਾਈਆ। ਸ਼ਬਦੀ ਮੈਨੂੰ ਲਿਖ ਦੇ ਪਟਾ, ਫ਼ਰਮਾਂਬਰਦਾਰੀ ਸੇਵ ਕਮਾਈਆ। ਚੌਦਾਂ ਸਦ ਤੇਰਾ ਲਾਹਾ ਖੱਟਾ, ਖਟਕਾ ਮੇਟ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਣਾ ਆਪ ਸਮਝਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਸਰਦਾਰਾ ਸਿੰਘ ਪਿੰਡ ਰੋਡੇ ਫ਼ਿਰੋਜ਼ਪੁਰ
ਕਲਜੁਗ ਕਹੇ ਮੇਰੀ ਆਯੂ ਹਜ਼ਾਰ ਬੱਤੀ ਲੱਖ ਚਾਰ, ਚਾਰੇ ਵੇਦ ਦੇਣ ਗਵਾਹੀਆ। ਚਾਰੇ ਕੁੰਟ ਕਰੇ ਪੁਕਾਰ, ਉੱਤਰ ਪੂਰਬ ਪੱਛਮ ਦੱਖਣ ਕੂਕ ਸੁਣਾਈਆ। ਚਾਰੇ ਵਰਨ ਹਾਹਾਕਾਰ, ਧੀਰਜ ਧੀਰ ਨਾ ਕੋਇ ਰਖਾਈਆ। ਚਾਰੇ ਖਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਚਾਰੇ ਬਾਣੀ ਕਰੇ ਪੁਕਾਰ, ਪਰਾ ਪਸੰਤੀ ਮਧਮ ਬੈਖਰੀ ਦਏ ਦੁਹਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਦੇਣਾ ਪੂਰ ਦਏ ਕਰਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਸ਼ਾਮ ਸਿੰਘ ਪਿੰਡ ਨੰਗਲ ਜ਼ਿਲਾ ਫ਼ਿਰੋਜ਼ਪੁਰ
ਕਲਜੁਗ ਕਹੇ ਮੇਰੀ ਆਯੂ ਤੇਰੇ ਹੁਕਮ ਵਾਲੀ ਲੰਬੀ ਸੱਚੀ, ਕਰਮ ਧਾਰ ਦੇ ਸਮਝਾਈਆ। ਜੋ ਤੈਨੂੰ ਭਾਵੇ ਅੱਛੀ, ਚੰਗੀ ਤਰਾ ਦ੍ਰਿੜਾਈਆ। ਕੁਛ ਲੇਖਾ ਜਾਣ ਜਿਸ ਵੇਲੇ ਮਤਸਯ ਰੂਪ ਵਟਾਇਆ ਮੱਛੀ, ਧੜ ਮਾਨਵ ਨਜ਼ਰੀ ਆਈਆ। ਕੁਛ ਲੇਖਾ ਵੇਖ ਜਿਸ ਵੇਲੇ ਮੂਸੇ ਪਈ ਗ਼ਸ਼ੀ, ਕੋਹਤੂਰ ਵਡਿਆਈਆ। ਕੁਛ ਪੜਦਾ ਖੋਲ੍ਹ ਜਿਸ ਵੇਲੇ ਮੁਹੰਮਦ ਬਵੰਜਾ ਸਾਲ ਦਾੜ੍ਹੀ ਕੀਤੀ ਰਤੀ, ਅਗਲਾ ਰੰਗ ਰੰਗਾਈਆ। ਕੁਛ ਸੰਦੇਸ਼ਾ ਬੋਲ ਜਿਸ ਵੇਲੇ ਨਾਨਕ ਪਾਂਧੇ ਪੜ੍ਹਾਈ ਪੱਟੀ, ਬਿਨ ਅੱਖਰਾਂ ਅੱਖਰ ਵਡਿਆਈਆ। ਕੁਛ ਪੂਰਾ ਤੋਲ ਤੋਲ ਜਿਸ ਵੇਲੇ ਅਰਜਨ ਗੁਰ ਕਲਮ ਕਾਗ਼ਜ਼ ਉਤੇ ਰੱਖੀ, ਦਰ ਸਾਚੇ ਸੀਸ ਨਿਵਾਈਆ। ਕੁਛ ਪੜਦਾ ਫੋਲ ਜਿਸ ਵੇਲੇ ਗੋਬਿੰਦ ਮੰਗ ਮੰਗੀ, ਝੋਲੀ ਆਪਣੀ ਅੱਗੇ ਡਾਹੀਆ। ਜਿਸ ਕਾਰਨ ਖੇਲ ਹੋਣਾ ਬਹੁਰੰਗੀ, ਭੇਵ ਕੋਇ ਨਾ ਪਾਈਆ। ਪੁਰਖ ਅਕਾਲ ਕਹੇ ਕਲਜੁਗ ਤੇਰਾ ਲੇਖ ਹੁਕਮੇ ਅੰਦਰ ਮੁਕਾਵਾਂ ਲੱਖ ਚਾਰ ਹਜ਼ਾਰ ਪੰਜੀ, ਨਿਰਗੁਣ ਹੋ
❋
❋
ਕੇ ਆਪਣੇ ਵਿਚ ਛੁਪਾਈਆ। ਕਰਾਂ ਖੇਲ ਸੂਰਾ ਸਰਬੰਗੀ, ਪਰਗਟ ਹੋ ਕੇ ਧੁਰਦਰਗਾਹੀਆ। ਕਲਜੁਗ ਤੇਰੀ ਧਾਰ ਮੇਟਾਂ ਦੋ ਰੰਗੀ, ਕੁੜੰਗੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਤੇਜ ਕੌਰ ਪਿੰਡ ਵਲੂਰ, ਜ਼ਿਲਾ ਫ਼ਿਰੋਜ਼ਪੁਰ
ਕਲਜੁਗ ਕਹੇ ਸੁਣ ਮੇਰੇ ਧੁਰ ਦੇ ਯਾਰ, ਦਰ ਤੇਰੇ ਸੀਸ ਨਿਵਾਈਆ। ਮੈਥੋਂ ਭੋਗੇ ਨਹੀਂ ਜਾਣੇ ਲੱਖ ਚਾਰ, ਬੱਤੀ ਹਜ਼ਾਰ ਨਾ ਸੇਵ ਕਮਾਈਆ। ਮੈਂ ਸੂਰਬੀਰ ਬਣਾਂ ਸਿਕਦਾਰ, ਦਰ ਠਾਂਡੇ ਮੰਗ ਮੰਗਾਈਆ। ਝਗੜਾ ਰੱਖਾਂ ਨਾਲ ਗੁਰੂ ਅਵਤਾਰ, ਪੈਗ਼ੰਬਰਾਂ ਦਿਆਂ ਹਲਾਈਆ। ਸ਼ਾਸਤਰਾਂ ਦੀ ਸ਼ਰਅ ਕਰਾਂ ਖੁਆਰ, ਇਹ ਦੇਣੀ ਮਾਣ ਵਡਿਆਈਆ। ਪੜ੍ਹਨ ਸੁਣਨ ਵਾਲੇ ਕਰਨ ਵਿਭਚਾਰ, ਸਾਂਤਕ ਸਤਿ ਧੀਰਜ ਧੀਰ ਨਾ ਕੋਇ ਰਖਾਈਆ। ਸਾਧਾਂ ਸੰਤਾਂ ਅੰਦਰ ਵਾੜ ਦਿਆਂ ਕਾਮ ਕਰੋਧ ਲੋਭ ਮੋਹ ਹੰਕਾਰ, ਸਿੰਘਾਸਣਾਂ ਉਤੇ ਆਸਣ ਦੇਵਾਂ ਡੁਲਾਈਆ। ਦ੍ਰਿਸ਼ਟੀ ਸਰਬ ਕਰਾਂ ਵਿਭਚਾਰ, ਕੁਕਰਮ ਨਾਲ ਕੁੜਮਾਈਆ। ਸੁਹਾਵੇ ਕੋਈ ਨਾ ਸੱਚਾ ਤਾਲ, ਧਰਮਸਾਲ ਨਾ ਕੋਇ ਵਡਿਆਈਆ। ਪੂਰੀ ਹੋਵੇ ਨਾ ਕਿਸੇ ਘਾਲ, ਕੋਟਨ ਕੋਟ ਭੱਜਣ ਵਾਹੋ ਦਾਹੀਆ। ਤ੍ਰੈਗੁਣ ਪਾ ਕੇ ਸਰਬ ਜੰਜਾਲ, ਜਗਜੀਵਣ ਦਾਤਾ ਦਿਆਂ ਭੁਲਾਈਆ। ਪ੍ਰਭੂ ਤੇਰੀ ਸੇਵਾ ਕਰਾਂ ਕਮਾਲ, ਬਹੁਤਾ ਸਮਾਂ ਥੋੜ੍ਹੇ ਵਿਚ ਭੁਗਤਾਈਆ। ਤੂੰ ਮੰਨ ਬੇਨੰਤੀ ਮੇਰਾ ਸਵਾਲ, ਦਰ ਠਾਂਡੇ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਬੀਬੀ ਗੁਰਮੇਜ਼ ਕੌਰ ਪਿੰਡ ਮੱਖਣ ਵਿੰਡੀ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਮੈਂ ਵੇਖਾਂ ਤੇਰੀ ਧੁਰ ਦੀ ਪੁਰੀ, ਮਿਹਰਵਾਨ ਦਇਆ ਕਮਾਈਆ। ਆਪਣੇ ਨਾਮ ਦੀ ਦੇ ਦੇ ਇਕ ਪੁੜੀ, ਅੰਦਰ ਮੇਰੇ ਦੇ ਟਿਕਾਈਆ। ਹੱਥ ਫੜਾ ਦੇ ਦਵੈਤ ਵਾਲੀ ਛੁਰੀ, ਸ੍ਰਿਸ਼ਟ ਜ਼ਿਬਹ ਦਿਆਂ ਕਰਾਈਆ। ਅਬਿਨਾਸ਼ੀ ਕਰਤੇ ਮੈਂ ਦੁਨੀਆ ਕਰਨੀ ਨਿਗੁਰੀ, ਸ਼ਾਸਤਰਾਂ ਦੀ ਚੱਲਣ ਨਾ ਦੇਵਾਂ ਕੋਇ ਚਤੁਰਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਅੰਦਰ ਧੀ ਭੈਣ ਕੋਈ ਨਾ ਜਾਣੇ ਕੁੜੀ, ਨੇਤਰ ਅੱਖ ਨਾ ਕੋਇ ਸ਼ਰਮਾਈਆ। ਓਸ ਵੇਲੇ ਮੇਰੀ ਬੇੜੀ ਜਾਵੇ ਰੁੜ੍ਹੀ, ਬਹੁਤਾ ਪੰਧ ਨਾ ਕੋਇ ਨਾ ਵਖਾਈਆ। ਕੋਟਾਂ ਵਿਚੋਂ ਤੇਰੇ ਭਗਤ ਦੀ ਸੁਰਤੀ ਹੋਵੇ ਜੁੜੀ, ਜੋੜੀ ਧੁਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਸੁਰਿੰਦਰ ਕੌਰ ਐਚ ਐਮ ਟੀ ਪੰਚੂਆ ਡਿਸਪੈਂਸਰੀ ਪਿੰਡ ਛੀਨਾ ਵਾਲੀ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭੂ ਮੈਂ ਬਣਨਾ ਮੰਗਤਾ, ਮੇਰੀ ਝੋਲੀ ਦੇਣੀ ਭਰਾਈਆ। ਮੈਂ ਦੀਨ ਦੁਨੀ ਗੜ੍ਹ ਬਣਾਵਾਂ ਹੰਗਤਾ, ਹੰ ਬ੍ਰਹਮ ਸਰਬ ਭੁਲਾਈਆ।
❋
❋
ਮੇਰਾ ਝਗੜਾ ਤਨ ਵਜੂਦ ਕਾਇਆ ਮਾਟੀ ਹੋਵੇ ਜੰਗ ਦਾ, ਜੋਧੇ ਅੰਦਰੋਂ ਲਵਾਂ ਪਰਗਟਾਈਆ। ਕਿਸੇ ਦੇ ਅੰਦਰ ਰਸ ਰਹਿਣ ਨਾ ਦੇਵਾਂ ਅਨੰਦ ਦਾ, ਸੁੱਖ ਵਿਚ ਨਾ ਕੋਇ ਸਮਾਈਆ। ਨਿਸ਼ਾਨਾ ਅੰਦਰੋਂ ਮਿਟਾਵਾਂ ਸੂਰੀਆ ਚੰਦ ਦਾ, ਤਾਰਾ ਮੰਡਲ ਨਾ ਕੋਇ ਰੁਸ਼ਨਾਈਆ। ਪੜਦਾ ਪਾ ਕੇ ਦਵੈਤੀ ਕੰਧ ਦਾ, ਭਰਮਾਂ ਵਿਚ ਦਿਆਂ ਭੁਲਾਈਆ। ਪੁਰਖ ਅਕਾਲ ਦੀਨ ਦਿਆਲ ਕੂੜੀ ਕਿਰਿਆ ਵਿਚ ਚਾਰ ਲੱਖ ਮੈਥੋਂ ਨਾ ਲੰਘਦਾ, ਹਜ਼ਾਰ ਬੱਤੀ ਨਾ ਸੇਵ ਕਮਾਈਆ। ਮੈਨੂੰ ਰਸਤਾ ਦੱਸ ਮੇਰੇ ਪੰਧ ਦਾ, ਛੇਤੀ ਦਿਆਂ ਵਖਾਈਆ। ਤੂੰ ਸਦਾ ਟੁੱਟੀਆਂ ਗੰਢਦਾ, ਵਡ ਦਾਤਾ ਬੇਪਰਵਾਹੀਆ। ਤੇਰਾ ਲੇਖਾ ਕੋਟ ਬ੍ਰਹਿਮੰਡ ਦਾ, ਪੁਰੀ ਲੋਅ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਮਿਲਖਾ ਸਿੰਘ ੩੬ ਜੇ੦ ਬੀ੦ ਪਿੰਡ ਗੰਗਾ ਨਗਰ
ਪੁਰਖ ਅਕਾਲ ਕਿਹਾ ਸੁਣ ਕਲਜੁਗ ਮੇਰੇ ਨੰਨ੍ਹੇ ਬਾਲ, ਹੁਕਮ ਦਿਆਂ ਸੁਣਾਈਆ। ਜਗਤ ਚਲਣੀ ਅਵੱਲੜੀ ਚਾਲ, ਨਿਰਾਲੀ ਇਕ ਦਰਸਾਈਆ। ਦ੍ਰਿਸ਼ਟੀ ਕਰਨੀ ਬੇਹਾਲ, ਸ੍ਰਿਸ਼ਟੀ ਸੁਧ ਰਹੇ ਨਾ ਰਾਈਆ। ਝਗੜਾ ਪਾਉਣਾ ਨਾਲ ਗੁਰੂ ਅਵਤਾਰ, ਪੈਗ਼ੰਬਰਾਂ ਦੇਣਾ ਹਿਲਾਈਆ। ਗ੍ਰੰਥਾਂ ਸਕੇ ਨਾ ਕੋਇ ਵਿਚਾਰ, ਵਿਦਿਆ ਜਗਤ ਕਰ ਹਲਕਾਈਆ। ਸ਼ਾਸਤਰਾਂ ਰਹੇ ਨਾ ਕੋਇ ਪਿਆਰ, ਆਸਤਕ ਨਾਸਤਕ ਰੂਪ ਵਟਾਈਆ। ਮਮਤਾ ਵਿਚ ਕਰਨੇ ਗ੍ਰਿਫ਼ਤਾਰ, ਮੋਹ ਵਿਚ ਫਸਾਈਆ। ਸੰਨਿਆਸੀ ਰਹੇ ਨਾ ਕੋਇ ਆਚਾਰ, ਸੁਰਤ ਸ਼ਬਦ ਨਾ ਕੋਇ ਜੁੜਾਈਆ। ਚਾਰ ਕੁੰਟ ਸਤਿ ਧਰਮ ਦਾ ਥੋੜ੍ਹਾ ਅਖਤਿਆਰ, ਮੁਖਤਿਆਰ ਮੈਨੂੰ ਦਿਤਾ ਬਣਾਈਆ। ਮੁਹੱਬਤ ਰਹੇ ਨਾ ਕਿਸੇ ਯਾਰ, ਨਾਰ ਕੰਤ ਪਵੇ ਲੜਾਈਆ। ਮਾਤ ਪਿਤ ਪਿਤਾ ਪੂਤ ਕੋਇ ਨਾ ਦੇਵੇ ਧਾਰ, ਧਰਮ ਦਵਾਰਾ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸੁਣ ਕੇ ਬਚਨ ਲੱਖ ਚਾਰ ਪਿਆ ਰੋ, ਹਜਾਰ ਬੱਤੀ ਦਏ ਦੁਹਾਈਆ। ਕਲਜੁਗ ਅੱਗੇ ਗਿਆ ਹੋ, ਹੋਕਾ ਦੇ ਸੁਣਾਈਆ। ਪੁਰਖ ਅਕਾਲ ਕਿਹਾ ਤੁਸਾਂ ਦੋਹਾਂ ਹੋਣਾ ਨਿਰਮੋਹ, ਮੁਹੱਬਤ ਜਗਤ ਨਾ ਕੋਇ ਬਣਾਈਆ। ਮੈਂ ਸਾਚਾ ਢੋਆ ਦੇਵਾਂ ਢੋਅ, ਵੇਲੇ ਵਕਤ ਨਾਲ ਦੇਵਾਂ ਵਡਿਆਈਆ। ਸਤਿ ਧਰਮ ਈਮਾਨ ਇਸ਼ਟ ਦ੍ਰਿਸ਼ਟੀ ਵਿਚੋਂ ਸਭ ਦਾ ਲਵਾਂ ਖੋਹ, ਖ਼ਾਲੀ ਕਰਾਂ ਲੋਕਾਈਆ। ਗੁਰੂ ਚੇਲਾ ਇਕ ਦੂਜੇ ਨਾਲ ਕਰੇ ਧਰੋਹ, ਦਰੋਹੀ ਦਰੋਹੀ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਵਚਿੰਤ ਕੌਰ ਪਿੰਡ ਰੁੜਕਾ ਜ਼ਿਲਾ ਜਲੰਧਰ
ਸਚ ਸੰਦੇਸ਼ਾ ਸੁਣਾਵੇ ਇਕ ਇਕੱਲਾ, ਇਕੋ ਵਾਰ ਦ੍ਰਿੜਾਈਆ। ਜਿਸ ਨੂੰ ਮੰਨਦੇ ਧੁਰ ਦਾ ਅੱਲਾ, ਆਲਮੀਨ ਅਖਵਾਈਆ। ਸਚ ਸੰਦੇਸ਼ਾ ਤਿਸ ਨੇ ਘੱਲਾ, ਮੁਹੰਮਦ ਦਿਤਾ ਜਣਾਈਆ। ਸਦੀ ਚੌਧਵੀਂ ਫੜ ਲੈ ਪੱਲਾ, ਗੰਢ ਨਿਰਗੁਣ ਧਾਰ ਪਵਾਈਆ। ਫੇਰ ਹੋਣਾ ਅਛਲ ਅਛੱਲਾ, ਵਲ ਛਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ।
❋
❋
੨ ਚੇਤ ਸ਼ਹਿਨਸ਼ਾਹੀ ਸੰਮਤ ੩ ਅਜੀਤ ਕੌਰ ਪਿੰਡ ਕੜਾਲਾ ਜ਼ਿਲਾ ਕਪੂਰਥਲਾ
ਚਾਰ ਲੱਖ ਬੱਤੀ ਹਜ਼ਾਰ ਰੋ ਕੇ ਮਾਰੇ ਧਾਹ, ਹਾਏ ਉਫ਼ ਸੁਣਾਈਆ। ਸ਼ਾਸਤਰ ਸਿਮਰਤ ਸਾਡਾ ਭੇਵ ਜਾਣੇ ਕੋਈ ਨਾ, ਪੜਦਾ ਅੰਦਰੋਂ ਨਾ ਕੋਇ ਉਠਾਈਆ। ਬਾਹਰੋਂ ਲਿਖਤੀ ਬਣੇ ਗਵਾਹ, ਨਿਰਗੁਣ ਧਾਰ ਲਹਿਣਾ ਦੇਣਾ ਨਾ ਕੋਇ ਭੁਗਤਾਈਆ। ਬਹੁੜੀ ਪ੍ਰਭ ਨੇ ਆਪਣਾ ਹੁਕਮ ਦੇਣਾ ਵਰਤਾ, ਸਾਡੀ ਚਲੇ ਨਾ ਕੋਇ ਚਤੁਰਾਈਆ। ਲੇਖਾ ਜਾਣੇ ਨੂਰੀ ਖ਼ੁਦਾ, ਖ਼ੁਦ ਮਾਲਕ ਧੁਰਦਰਗਾਹੀਆ। ਜਿਤਨੀ ਆਯੂ ਚਾਹੇ ਉਤਨੀ ਲਏ ਭੁਗਤਾ, ਹੁਕਮੇ ਅੰਦਰ ਹੁਕਮ ਬਦਲਾਈਆ। ਜਿਵੇਂ ਪਾਪੀਆਂ ਤੋਂ ਭਗਤ ਲਏ ਬਣਾ, ਮਿਹਰ ਨਜ਼ਰ ਉਠਾਈਆ। ਏਸੇ ਤਰਹ ਕਲਜੁਗ ਦੀ ਦੁਰਮਤ ਮੈਲ ਛੇਤੀ ਦਏ ਧਵਾ, ਜੋ ਚਲ ਆਇਆ ਸਰਨਾਈਆ। ਜਿਸ ਨੇ ਚਾਰ ਲੱਖ ਹਜ਼ਾਰ ਬੱਤੀ ਦਿਤੇ ਲਿਖਾ, ਓਸੇ ਨੇ ਅੱਗੇ ਸਭ ਦਾ ਲੇਖਾ ਦੇਣਾ ਮੁਕਾਈਆ। ਮੁਹੰਮਦ ਬਣਾਇਆ ਗਵਾਹ, ਨਾਨਕ ਨਿਰਗੁਣ ਨਾਲ ਰਲਾ, ਗੋਬਿੰਦ ਸ਼ਹਾਦਤ ਇਕ ਬਣਾਈਆ। ਜਿਸ ਨੂੰ ਸਮਝੇ ਕੋਈ ਨਾ ਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਕਰਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਹਜ਼ਾਰਾ ਸਿੰਘ ਪਿੰਡ ਪੰਡੋਰੀ ਜ਼ਿਲਾ ਅੰਮ੍ਰਿਤਸਰ
ਸ਼ਾਸਤਰਾਂ ਉਤੇ ਜੋ ਲਿਖਿਆ, ਉਹ ਲੇਖ ਅੱਗੇ ਨਾ ਕੁਛ ਬਤਾਈਆ। ਓਸੇ ਨੂੰ ਪੜ੍ਹ ਪੜ੍ਹ ਆਪ ਲੈਂਦੇ ਸਿਖਿਆ, ਸਾਖਿਆਤ ਪ੍ਰਭ ਦਾ ਦਰਸ ਕੋਇ ਨਾ ਪਾਈਆ। ਜਿਸ ਨੇ ਜਗਤ ਜਹਾਨ ਦੱਸਿਆ ਮਿਥਿਆ, ਜਿਸ ਵੇਲੇ ਚਾਹੇ ਜੁਗ ਦਏ ਬਦਲਾਈਆ। ਆਪਣਾ ਖੇਲ ਆਪੇ ਨਜਿਠਿਆ, ਜੁਗ ਚੌਕੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਬੀਬੀ ਚਰਨੋ ਪਿੰਡ ਭੁੱਸੇ ਜ਼ਿਲਾ ਅੰਮ੍ਰਿਤਸਰ
ਜੇ ਪੁਛੋ ਪ੍ਰਭ ਕਿਉਂ ਕਰੇ ਜਲਦੀ, ਛੇਤੀ ਵਕਤ ਮੁਕਾਈਆ। ਹੁਕਮੇ ਅੰਦਰ ਚਾਰ ਕੁੰਟ ਅੱਗ ਬਲਦੀ, ਸ਼ਾਸਤਰ ਸਕੇ ਨਾ ਕੋਇ ਸਮਝਾਈਆ। ਕਿਸੇ ਖ਼ਬਰ ਨਹੀਂ ਅਗਲੇ ਪਲ ਦੀ, ਪੜਦਾ ਸਕੇ ਨਾ ਕੋਇ ਉਠਾਈਆ। ਇਹ ਧਾਰ ਨਿਹਚਲ ਧਾਮ ਅਟਲ ਦੀ, ਦਰਗਾਹ ਸਾਚੀ ਸਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਹਰਬੰਸ ਸਿੰਘ ਚੌਂਕ ਮੋਨੀ ਕਰੋੜੀ ਗਲੀ ਬੂਟਾ ਸਿੰਘ ਵਾਲੀ ਜ਼ਿਲਾ ਅੰਮ੍ਰਿਤਸਰ
ਸਾਚਾ ਹੁਕਮ ਕਹੇ ਮੈਂ ਆ ਗਿਆ, ਆਇਆ ਧੁਰਦਰਗਾਹ। ਕਲਜੁਗ ਸਿਖਿਆ ਜੋ ਸਿਖ਼ਾ ਗਿਆ, ਨਿਰਗੁਣ ਸਰਗੁਣ ਬਣ ਮਲਾਹ। ਗੁਰ ਅਵਤਾਰਾਂ ਜੋ ਲੜਾ ਗਿਆ, ਪੈਗ਼ੰਬਰਾਂ ਝਗੜਾ ਪਾ। ਸ਼ਾਸਤਰਾਂ ਦੇ ਪਿਛੋਂ ਅੰਜੀਲ ਬਾਈਬਲ ਜੋ ਲਿਖਾ ਗਿਆ, ਸਿਫ਼ਤਾਂ ਨਾਲ ਸਾਲਾਹ।
❋
❋
ਗੁਰੂ ਗ੍ਰੰਥ ਗੰਢ ਪਵਾ ਗਿਆ, ਅਗਲਾ ਰੰਗ ਚੜ੍ਹਾ। ਜੋ ਗੋਬਿੰਦ ਵੇਸ ਵਟਾ ਗਿਆ, ਵਰਨਾਂ ਬਰਨਾਂ ਡੇਰਾ ਢਾਹ। ਜਿਸ ਤਰ੍ਹਾ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਭ ਦੇ ਉਤੇ ਚੋਟੀ ਆਪ ਰਖਾ ਗਿਆ, ਮੁੱਛ ਦਾਹੜੀ ਕੇਸ ਸੁਹਾ। ਏਸੇ ਤਰ੍ਹਾਂ ਕਲਜੁਗ ਵਿਚੋਂ ਸਤਿਜੁਗ ਆਪ ਬਦਲਾ ਰਿਹਾ, ਜਿਸ ਨੂੰ ਸਮਝੇ ਕੋਈ ਨਾ। ਓਸੇ ਦਾ ਹੁਕਮ ਜੋ ਹੁਕਮੇ ਅੰਦਰ ਸਭ ਕੁਛ ਲਿਖਾ ਰਿਹਾ, ਲੇਖਾ ਅਗਲਾ ਮੇਟੇ ਕੋਈ ਨਾ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਭ ਕੁਛ ਬਣਾ ਰਿਹਾ, ਆਪੇ ਸਭ ਦੇ ਪੜਦੇ ਦਏ ਉਠਾ। ਕਿਉਂ ਹਰ ਘਟ ਦੇ ਅੰਦਰ ਡੇਰਾ ਲਾ ਲਿਆ, ਬ੍ਰਹਮ ਰੂਪ ਰੁਸ਼ਨਾ। ਧੁਰ ਦਾ ਸ਼ਬਦ ਇਕ ਆਵਾਜ਼ ਸੁਣਾ ਰਿਹਾ, ਲੱਖ ਚੁਰਾਸੀ ਨਾਲ ਆਪਣਾ ਇਕ ਉਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਮਹਿੰਦਰ ਸਿੰਘ ਪਿੰਡ ਬੁਘੇ ਜ਼ਿਲਾ ਅੰਮ੍ਰਿਤਸਰ
ਜੇ ਪੁਛੋ ਕਲਜੁਗ ਦੀ ਕੀ ਨਿਸ਼ਾਨੀ, ਅੰਤ ਦਿਆਂ ਸਮਝਾਈਆ। ਸਭ ਦੀ ਜੂਹ ਹੋਈ ਬੇਗਾਨੀ, ਘਰ ਦਾ ਮਾਲਕ ਨਜ਼ਰ ਕੋਇ ਨਾ ਆਈਆ। ਆਪਣਾ ਭੇਵ ਸਮਝੇ ਨਾ ਕੋਇ ਪ੍ਰਾਣੀ, ਸ਼ਾਸਤਰ ਪੁਰਾਨ ਪੜ੍ਹ ਕੇ ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਜਿਹੜੀ ਮੰਜ਼ਲ ਪ੍ਰਭ ਨੇ ਰੱਖੀ ਆਸਾਨੀ, ਤਿਸ ਪਿਛੇ ਦੀਵਾਨੀ ਹੋਏ ਲੋਕਾਈਆ। ਇਹ ਖੇਲ ਨਿਰਮਲ ਨਿਰਵੈਰ ਰੁਹਾਨੀ, ਰੂਹ ਬੁਤ ਮਿਲ ਕੇ ਵੱਜੇ ਵਧਾਈਆ। ਸ਼ਾਸਤਰ ਰੂਪ ਜਿਵੇਂ ਤਤ ਵਜੂਦ ਜਿਸਮਾਨੀ, ਜੋ ਹੋਵਣ ਵਾਲਾ ਫ਼ਾਨੀ, ਜੋ ਵਿਦਿਆ ਦਾ ਵਿਦਵਾਨੀ, ਬ੍ਰਹਮ ਗਿਆਨੀ ਦੀ ਪਰੇ ਧਾਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਭਜਨ ਸਿੰਘ ਪਿੰਡ ਧੰਗਾਲੀ ਜ਼ਿਲਾ ਜੰਮੂ
ਕਲਜੁਗ ਦੇ ਅੰਤਮ ਕੀ ਹੋਵੇ ਵਿਹਾਰ, ਸਾਰੇ ਮਸਤਕ ਹੱਥ ਰੱਖ ਕੇ ਸੋਚਾਂ ਵਿਚ ਸੋਚ ਰਹੇ ਟਿਕਾਈਆ। ਕੋਈ ਅੰਦਰ ਵੜ ਕੇ ਮੰਦਰ ਚੜ੍ਹ ਕੇ ਸਚ ਦਵਾਰੇ ਪਾਵੇ ਕੋਈ ਨਾ ਸਾਰ, ਮਹਾਂਸਾਰਥੀ ਕੀ ਕੀ ਆਪਣੀ ਬਣਤ ਬਣਾਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਕੋਟਨ ਕੋਟ ਉਤਰੇ ਪਾਰ, ਲੇਖਾ ਸਭ ਦਾ ਦਏ ਮੁਕਾਈਆ। ਕਰਮ ਕੁਕਰਮ ਧਰਮ ਅਧਰਮ ਵੇਖੇ ਵੇਖਣਹਾਰ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਉਪਜਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਬੀਬੀ ਸਵਰਨੋ ਪਿੰਡ ਕਿਰਤੋ ਵਾਲ ਢਾਏ ਵਾਲ ਜ਼ਿਲਾ ਅੰਮ੍ਰਿਤਰ
ਕਲਜੁਗ ਅੰਤ ਅਖ਼ੀਰੀ ਕਿਉਂ ਆਇਆ ਆਖ਼ਰ, ਅੱਖਰ ਦੇਣ ਦੁਹਾਈਆ। ਜਿਸ ਵੇਲੇ ਗੋਬਿੰਦ ਪਹਿਲੇ ਦਿਨ ਨੀਲੇ ਉਤੇ ਪਾਈ ਪਾਖਰ,
❋
❋
ਆਸਣ ਇਕ ਸੁਹਾਈਆ। ਓਸ ਵੇਲੇ ਪੁਰਖ ਅਕਾਲ ਬਣ ਕੇ ਕਾਤਬ, ਬਿਨ ਅੱਖਰਾਂ ਜੋੜ ਦਿਤਾ ਜੁੜਾਈਆ। ਨਿਰਗੁਣ ਧਾਰ ਬਣ ਕੇ ਵਾਕਫ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਕੂੜੀ ਕਿਰਿਆ ਵਧਾਉਣੀ ਤਾਕਤ, ਜ਼ੋਰ ਬਲ ਨਾਲ ਉਪਜਾਈਆ। ਜਿਸ ਨੇ ਛੇਤੀ ਛੇਤੀ ਵਿਦਵਾਨਾਂ ਦੀ ਬਦਲ ਦੇਣੀ ਲਿਆਕਤ, ਅਕਲ ਦੀ ਚਲੇ ਨਾ ਕੋਇ ਚਤੁਰਾਈਆ। ਦੀਨ ਦੁਨੀਆ ਕਰਨੀ ਸਾਕਤ, ਨਿੰਦਕ ਦੁਸ਼ਟ ਦੁਰਾਚਾਰ ਬਦਲਾਈਆ। ਸੱਚਾ ਰਹੇ ਕੋਈ ਨਾ ਆਸ਼ਕ, ਮਾਸ਼ੂਕ ਮਸ਼ਵਰਾ ਨਾ ਕੋਇ ਸਮਝਾਈਆ। ਕੁਛ ਹੋਰ ਲੇਖਾ ਜਿਸ ਵੇਲੇ ਵਿਸ਼ਨੂੰ ਚਰਨ ਧਰਿਆ ਉਤੇ ਬਾਸ਼ਕ, ਸ਼ੇਸ਼ ਦਿਤੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਤਾਰਾ ਸਿੰਘ ਪਿੰਡ ਗੁੰਮਟੀ ਜ਼ਿਲਾ ਬਠਿੰਡਾ
ਕਲਜੁਗ ਕਹੇ ਬਾਸ਼ਕ ਮਾਰ ਰਿਹਾ ਫੂਕ, ਸਾਂਗੋਂ ਪਾਂਗ ਰਿਹਾ ਹਿਲਾਈਆ। ਕਲਜੁਗ ਥੱਲੇ ਰਿਹਾ ਕੂਕ, ਕੂਕ ਕੂਕ ਸੁਣਾਈਆ। ਵੇਖੋ ਖੇਲ ਪੰਜ ਭੂਤ, ਤਤ ਵਜੂਦ ਹੋਵੇ ਲੜਾਈਆ। ਝਗੜਾ ਦਿਸੇ ਚਾਰੇ ਕੂਟ, ਸਾਂਤਕ ਸਤਿ ਨਾ ਕੋਇ ਕਰਾਈਆ। ਸ਼ਾਸਤਰ ਸਿਮਰਤ ਜਿਸ ਦਾ ਦੇਂਦੇ ਗਏ ਸਬੂਤ, ਸਿਫ਼ਤਾਂ ਵਿਚ ਸਾਲਾਹੀਆ। ਉਹ ਮਾਲਕ ਮਹਿਬੂਬ, ਮਿਹਰਵਾਨ ਅਖਵਾਈਆ। ਕਲਜੁਗ ਕੂੜੀ ਕਿਰਿਆ ਮੇਟੇ ਹੋ ਮੌਜੂਦ, ਨਿਰਗੁਣ ਆਪਣਾ ਵੇਸ ਵਟਾਈਆ। ਅੰਤ ਕਰਕੇ ਨੇਸਤੋ ਨਾਬੂਦ, ਜੜ੍ਹ ਦਏ ਉਖੜਾਈਆ। ਸਤਿਜੁਗ ਉਠਾਵੇ ਆਪਣਾ ਪੂਤ, ਸਪੂਤਾ ਇਕ ਜਗਾਈਆ। ਨਾਲ ਦੇ ਕੇ ਸ਼ਬਦ ਦੂਤ, ਦੋ ਜਹਾਨਾਂ ਦਏ ਫਿਰਾਈਆ। ਪਿਛਲਾ ਲੇਖਾ ਕਰ ਮੌਕੂਫ਼, ਕੁਫ਼ਲ ਅੰਦਰੋਂ ਤਾਲੇ ਦਏ ਖੁਲ੍ਹਾਈਆ। ਭਾਗ ਲਗਾ ਕੇ ਕਾਇਆ ਕੂਟ, ਕੁਟੀਆ ਸਾਚੀ ਕਰੇ ਰੁਸ਼ਨਾਈਆ। ਝਗੜਾ ਮੁਕਾ ਕੇ ਜੂਠ ਝੂਠ, ਸਤਿ ਸਚ ਵਿਚ ਸਮਾਈਆ। ਮਿਹਰਵਾਨ ਆਪੇ ਤੁਠ, ਦਇਆਵਾਨ ਦਇਆ ਕਮਾਈਆ। ਭਾਗ ਲਗਾ ਕੇ ਕਾਇਆ ਮਾਟੀ ਬੁਤ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਕਿਸ਼ਨ ਜੀਤ ਸਿੰਘ ਪਿੰਡ ਲੁਹਾਰਾ ਜ਼ਿਲਾ ਜਲੰਧਰ
ਪੁਰਖ ਅਕਾਲ ਕਹੇ ਮੇਰਾ ਖੇਲ ਅਨੋਖਾ, ਅਨੁਭਵ ਵਿਚ ਰਖਾਈਆ। ਸਿਫ਼ਤਾਂ ਵਾਲਾ ਸ਼ਾਸਤਰ ਸਿਮਰਤ ਵੇਦ ਪੁਰਾਨ ਧੁਰ ਦਾ ਪੋਥਾ, ਗ੍ਰੰਥਾਂ ਨਾਲ ਵਡਿਆਈਆ। ਮੇਰੇ ਨਾਮ ਦਾ ਦੇਵਣਹਾਰਾ ਹੋਕਾ, ਜੋ ਸੰਦੇਸ਼ਾ ਦਿਆਂ ਸੁਣਾਈਆ। ਅੱਗੇ ਦਾ ਜਾਣੇ ਕੋਈ ਨਾ ਮੌਕਾ, ਕੀ ਕਰਤਾ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟੀ ਦ੍ਰਿਸ਼ਟੀ ਦਏ ਬਦਲਾਈਆ।
❋
❋
੨ ਚੇਤ ਸ਼ਹਿਨਸ਼ਾਹੀ ਸੰਮਤ ੩ ਮੋਹਣ ਸਿੰਘ ਪਿੰਡ ਕਾਦੀਆਂ ਜ਼ਿਲਾ ਗੁਰਦਾਸਪੁਰ
ਜੁਗ ਬਦਲਣਾ ਧੁਰ ਦੀ ਰੀਤ, ਰੀਤੀਵਾਨ ਜਣਾਈਆ। ਰਾਤੀ ਸੁਤਿਆਂ ਦਿਨੇ ਉਠਦਿਆਂ ਸਭ ਦੀ ਬਦਲ ਦੇਵੇ ਨੀਤ, ਬਦਲੀ ਵਿਚ ਦੇਰ ਨਾ ਕੋਈ ਲਗਾਈਆ। ਸਵਾਮੀ ਹੋ ਕੇ ਵਸੇ ਚੀਤ, ਚੇਤਨ ਕਰ ਕੇ ਲਏ ਜਗਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਸੋਹੰ ਧਾਰ ਵਿਚ ਸਮਾਈਆ। ਨਿਰਗੁਣ ਨਿਰਵੈਰ ਨਿਰਾਕਾਰ ਅਤੀਤ, ਠਾਂਡੇ ਸੀਤ ਦਏ ਕਰਾਈਆ। ਮਨ ਵਾਸਨਾ ਗੁਰਮੁਖ ਜਾਵਣਾ ਜੀਤ, ਜਗਤ ਜੋਗ ਜੁਗਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਗਿਆਨ ਚੰਦ ਪੂਨਾ ਸ਼ਹਿਰ
ਚਾਰ ਲੱਖ ਹਜ਼ਾਰ ਬੱਤੀ ਹੁਕਮੇ ਅੰਦਰ ਮੁਕੇ ਪੰਧ, ਸਾਲ ਬਸਾਲ ਰੂਪ ਨਾ ਕੋਇ ਵਟਾਈਆ। ਇਹ ਖੇਲ ਸੂਰੇ ਸਰਬੰਗ, ਆਦਿ ਜੁਗਾਦਿ ਆਪਣੇ ਹੱਥ ਰਖਾਈਆ। ਸਤਿਜੁਗ ਸਾਚਾ ਦਏ ਅਨੰਦ, ਅਨੰਦ ਆਤਮਾ ਵਿਚ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਸਭ ਦਾ ਹੋਵੇ ਛੰਦ, ਨੌ ਖੰਡ ਦਏ ਸਮਝਾਈਆ। ਕੂੜੀ ਕਿਰਿਆ ਮੇਟੇ ਪੰਧ, ਸਤਿ ਸਚ ਜਗਤ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਪਰਗਟਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਨਰਿੰਦਰ ਜੀਤ ਕੌਰ ਪਿੰਡ ਖਤਿਆਰ ਪੁਰ ਜ਼ਿਲਾ ਸ਼ਾਹਜਹਾਨ ਪੁਰ ਯੂ੦ ਪੀ੦
ਸਤਿਜੁਗ ਸਾਚਾ ਮਾਤਲੋਕ ਜਾਵੇ ਲੱਗ, ਲਾਗਤ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਅੰਦਰ ਪ੍ਰੇਮ ਸਤਾਰ ਜਾਏ ਵੱਜ, ਅਨਹਦ ਨਾਦੀ ਨਾਦ ਸੁਣਾਈਆ। ਬਿਨ ਮੱਕੇ ਕਾਅਬਿਉਂ ਕਾਇਆ ਕਾਅਬੇ ਹੋਵੇ ਹੱਜ, ਹਜ਼ਰਤ ਮਿਲੇ ਧੁਰਦਰਗਾਹੀਆ। ਅੰਮ੍ਰਿਤ ਜਾਮ ਨਿਝਰ ਧਾਰ ਪਿਆਏ ਰੱਜ, ਕੂੜੀ ਤ੍ਰਿਸ਼ਨਾ ਭੁੱਖ ਮਿਟਾਈਆ। ਆਤਮ ਪਰਮਾਤਮ ਪਰਮਾਤਮ ਆਤਮ ਏਕਾ ਰੂਪ ਰੰਗ, ਰੰਗਤ ਆਪਣੀ ਦਏ ਚੜ੍ਹਾਈਆ। ਸੇਜ ਸੁਹੰਜਣੀ ਵੇਖ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਸ਼ਬਦ ਅਨਾਦ ਵਜਾ ਮਰਦੰਗ, ਮਰਦ ਮਰਦਾਨਾ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸੰਦੇਸ਼ਾ ਇਕ ਸੁਣਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਸਰਜੀਤ ਕੌਰ ਪਿੰਡ ਵੇਗੇ ਪੁਰ ਜ਼ਿਲਾ ਅੰਮ੍ਰਿਤਸਰ
ਨਾਮ ਸੰਦੇਸ਼ਾ ਦੇਵੇ ਹਰ ਘਟ ਭੀਤਰ, ਗ੍ਰਹਿ ਗ੍ਰਹਿ ਆਪ ਜਣਾਈਆ। ਕੰਚਨ ਸੋਨਾ ਕਰੇ ਪੀਤਲ, ਪੀਤ ਪੀਤੰਬਰ ਆਪ ਸੁਹਾਈਆ। ਧੁਰਦਰਗਾਹੀ ਠਾਕਰ ਮੀਤਲ, ਮਿਤਰ ਪਿਆਰਾ ਦਇਆ ਕਮਾਈਆ। ਸਾਚੇ ਨਾਮ ਦਾ ਦੱਸ ਕੀਰਤਨ, ਕਿਰਤੀਆਂ ਕਿਰਤ ਇਕ ਸਮਝਾਈਆ।
❋
❋
ਹੁਕਮੇ ਅੰਦਰ ਲੱਖ ਚਾਰ ਹਜ਼ਾਰ ਬੱਤੀ ਬੀਤਨ, ਬੈਤੁਲ ਧਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੋਹਣਾ ਇਕ ਉਪਜਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਗੁਰਦਾਸ ਮਲ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਘਰ ਸੋਹਣਾ ਸੁਹੰਜਣਾ, ਠਾਂਡਾ ਧੁਰ ਦਰਬਾਰ। ਜਿਸ ਗ੍ਰਹਿ ਪਰਕਾਸ਼ ਹੋਵੇ ਆਦਿ ਨਿਰੰਜਣਾ, ਨਿਰਗੁਣ ਨੂਰ ਨੂਰ ਉਜਿਆਰ। ਠਾਕਰ ਸਵਾਮੀ ਵਸੇ ਦਰਦ ਦੁੱਖ ਭੈ ਭੰਜਨਾ, ਪਤਿਪਰਮੇਸ਼ਵਰ ਪਰਵਰਦਿਗਾਰ। ਓਸੇ ਦੇ ਹੁਕਮੇ ਅੰਦਰ ਕਲਜੁਗ ਮਾਤ ਲੰਘਣਾ, ਸਿਰ ਸਕੇ ਨਾ ਕੋਇ ਉਠਾਲ। ਸਤਿਜੁਗ ਸਾਚਾ ਦੀਪਕ ਜਗਣਾ, ਅੰਧ ਅੰਧੇਰਾ ਮਿਟੇ ਗੁਬਾਰ। ਡੰਕਾ ਵੱਜੇ ਵਿਚ ਬ੍ਰਹਿਮੰਡਨਾ, ਵਰਭੰਡ ਕਰੇ ਖ਼ਬਰਦਾਰ। ਲੇਖਾ ਧੁਰ ਸੂਰੇ ਸਰਬੰਗਨਾ, ਖੇਲ ਕਰੇ ਨਿਰਗੁਣ ਨਿਰਵੈਰ ਨਿਰਾਕਾਰ। ਸਚ ਪਰਕਾਸ਼ ਦੇਵੇ ਚੰਦਨਾ, ਕਾਇਆ ਮਾਟੀ ਹੋ ਉਜਿਆਰ। ਸ੍ਰਿਸ਼ਟ ਸਬਾਈ ਦੱਸੇ ਬੰਦਨਾ, ਬੰਦੀਖਾਨਾ ਤੋੜ ਗੜ੍ਹ ਹੰਕਾਰ। ਨਾਮ ਭੰਡਾਰਾ ਸਾਚਾ ਵੰਡਨਾ, ਦੀਨ ਦੁਨੀ ਬਣਾਏ ਯਾਰ। ਪਿਛਲੀ ਕਿਰਿਆ ਮੁੱਕੇ ਬੰਦਨਾ, ਅਗਲਾ ਸਤਿ ਧਰਮ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਰੋਸ਼ਨ ਲਾਲ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਕਰਤਾਰ ਕਹੇ ਮੈਂ ਕਰਨੀ ਦਾ ਕਰਤਾ, ਕੁਦਰਤ ਮੇਰੀ ਧਾਰ ਨਜ਼ਰੀ ਆਈਆ। ਜੁਗ ਚੌਕੜੀ ਮੇਰਾ ਬਰਦਾ, ਦਰ ਠਾਂਡੇ ਸੀਸ ਨਿਵਾਈਆ। ਹੁਕਮੇ ਅੰਦਰ ਘਲਦਾ, ਹੁਕਮੇ ਅੰਦਰ ਸਦ ਵਖਾਈਆ। ਜਿਵੇਂ ਮਾਤਾ ਕੁੱਖੋਂ ਬਾਲ ਜੰਮਦਾ, ਆਯੂ ਵੱਡੀ ਛੋਟੀ ਕਰ ਵਖਾਈਆ। ਜਿਵੇਂ ਭਰਵਾਸਾ ਨਹੀਂ ਕਿਸੇ ਮਾਟੀ ਚੰਮ ਤਨ ਦਾ, ਆਯੂ ਮਾਨਵ ਸੌ ਸਾਲ ਤੋੜ ਨਾ ਕੋਇ ਨਿਭਾਈਆ। ਏਸੇ ਤਰ੍ਹਾਂ ਕਲਜੁਗ ਕੂੜੀ ਕਿਰਿਆ ਹੁਕਮੇ ਅੰਦਰ ਭੰਨਦਾ, ਹੁਕਮਰਾਨ ਧੁਰਦਰਗਾਹੀਆ। ਜੋ ਪੁਰਖ ਅਕਾਲ ਕੱਚਾ ਨਹੀਂ ਕੰਨ ਦਾ, ਆਪਣੀ ਕਰਨੀ ਕਾਰ ਕਮਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਮੰਨਦਾ, ਨਾਮ ਨਿਧਾਨ ਢੋਲਾ ਗਾਈਆ। ਓਹ ਖੇਲ ਕਰੇ ਆਪਣਾ ਕੰਮ ਦਾ, ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਿਲਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਮਾਇਆ ਰਾਮ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿਜੁਗ ਸਾਚਾ ਜੋ ਕਰੇ ਆਪ ਪਰਚਲਤ, ਚਲਿੱਤ੍ਰ ਮੇਟੇ ਕੂੜ ਲੋਕਾਈਆ। ਸੋ ਲੇਖਾ ਜਾਣੇ ਹਲਤ ਪਲਤ, ਅੰਤਰ ਬਾਹਰ ਵੇਖ ਵਖਾਈਆ। ਸ੍ਰਿਸ਼ਟੀ ਨੂੰ ਗਿਆਨ ਦੇਵੇ ਫ਼ੁਰਨੇ ਤੋਂ ਪਹਿਲੋਂ ਪਲਕ, ਪਲਕ ਵਿਚੋਂ ਖ਼ਲਕ ਦਏ ਸਮਝਾਈਆ। ਜੋ ਕਰੇ ਪਰਕਾਸ਼ ਉਤੇ ਫ਼ਲਕ, ਧਰਨੀ ਧਰਤ ਧਵਲ
❋
❋
ਸੁਹਾਈਆ। ਭਗਤਾਂ ਨਾਲ ਕਰ ਕੇ ਸਾਂਝਾ ਤੁਅੱਲਕ, ਨਾਤਾ ਬਿਧਾਤਾ ਲਏ ਜੁੜਾਈਆ। ਜੋਤੀ ਨੂਰ ਦੀ ਦੇ ਕੇ ਡਲ੍ਹਕ, ਅਗਿਆਨ ਅੰਧੇਰ ਮਿਟਾਈਆ। ਮਿਹਰ ਕਰ ਨਿਰਗੁਣ ਨਿਗਾਹਵਾਨ ਆਉਂਣ ਨਹੀਂ ਦਿੰਦਾ ਅਗਲੀ ਭਲਕ, ਛਿਨ ਵਿਚ ਆਪਣਾ ਭੇਦ ਚੁਕਾਈਆ। ਜਿਸ ਵੇਲੇ ਸਤਿਜੁਗ ਸਾਚੇ ਸਚ ਧਰਮ ਦਾ ਦਿਤਾ ਤਿਲਕ, ਟਿੱਕਾ ਦੇਣਾ ਲਗਾਈਆ। ਭਗਤ ਸੁਹੇਲਾ ਕੋਈ ਨਾ ਜਾਵੇ ਖਿਸਕ, ਸ਼ਬਦ ਡੋਰੀ ਨਾਲ ਜੁੜਾਈਆ। ਜੋ ਸੰਦੇਸ਼ਾ ਦੇ ਕੇ ਗਿਆ ਰਾਮ ਵਸ਼ਿਸ਼ਟ, ਭੇਦ ਅਭੇਦ ਖੁਲ੍ਹਾਈਆ। ਸ੍ਰਿਸ਼ਟੀ ਦੀ ਖੋਲ੍ਹੇ ਦ੍ਰਿਸ਼ਟ, ਪੜਦਾ ਆਪ ਚੁਕਾਈਆ। ਭਾਵੇਂ ਕੋਈ ਸਾਧੂ ਸਨਿਆਸੀ ਵੈਰਾਗੀ ਤਿਆਗੀ ਬੈਰਾਗੀ ਜਟਾ ਜੂਟ ਧਾਰੀ ਭਾਵੇਂ ਕੋਈ ਭੋਗਣ ਵਾਲਾ ਗ੍ਰਿਹਸਤ, ਸਮਝ ਸਹਿਜੇ ਦਏ ਸਮਝਾਈਆ। ਜੇ ਮਿਹਰਵਾਨ ਮਿਹਰ ਕਰੇ ਪਾਰ ਕਰੇ ਮੂਰਖ ਮੂੜ੍ਹੇ ਨਿੰਦਕ, ਪਤਤ ਪਾਪੀਆਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਹੁਕਮ ਨਾਲ ਸਮਝਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਸੁਰਿੰਦਰ ਪਾਲ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਾਚਾ ਹੁਕਮ ਧੁਰ ਦਾ ਫ਼ੁਰਨਾ, ਫੁਰਤੀ ਨਾਲ ਸਰਬ ਉਠਾਈਆ। ਸਤਿਗੁਰ ਸ਼ਬਦ ਨੂੰ ਕਦੇ ਪਏ ਨਾ ਤੁਰਨਾ, ਲੱਖ ਚੁਰਾਸੀ ਅੰਦਰ ਵੜ ਕੇ ਸੁਤਿਆਂ ਲਏ ਉਠਾਈਆ। ਜਿਸ ਦਵਾਰ ਜਾਏ ਓਸ ਘਰੋਂ ਖ਼ਾਲੀ ਕਦੇ ਪਏ ਨਾ ਮੁੜਨਾ, ਪ੍ਰੇਮ ਪ੍ਰੀਤੀ ਲੈ ਕੇ ਆਈਆ। ਸਾਚੇ ਸੰਤਾਂ ਭਗਤਾਂ ਸਤਿ ਨਾਲ ਸਦਾ ਪਏ ਜੁੜਨਾ, ਜੋ ਸਤਿ ਵਿਚ ਸਮਾਏ ਪ੍ਰਭ ਦਾ ਦਰਸ਼ਨ ਪਾਏ, ਤਿਨ੍ਹਾਂ ਦੇ ਕਲਜੁਗ ਨੇੜ ਨਾ ਆਏ, ਸਤਿਜੁਗ ਰੂਪ ਨਾ ਕੋਇ ਬਦਲਾਏ, ਇਕੋ ਰੰਗ ਵਖਾਈਆ। ਮੂਰਖ ਮੁਗਧ ਸਮਝਾਏ, ਪਤਤ ਪਾਪੀ ਤਰਾਏ ਦੁਸ਼ਟ ਦੁਰਾਚਾਰੀ ਉਠਾਏ, ਗੁਰਮੁਖ ਕਰਮਚਾਰੀ ਕਰਮ ਕਾਂਡ ਤੋਂ ਬਾਹਰ ਲੇਖੇ ਲਾਈਆ। ਸਤਿਜੁਗ ਸਾਚੀ ਰੁੱਤ ਸੁਹਾਏ, ਅਬਿਨਾਸ਼ੀ ਅਚੁੱਤ ਵੇਖ ਵਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੩ ਜੁਗਿੰਦਰ ਕੌਰ ਪਿੰਡ ਭੋਲੇ ਜ਼ਿਲਾ ਜਲੰਧਰ
ਸਤਿਜੁਗ ਸਾਚਾ ਮਾਰਗ ਦੱਸੇ ਧਰਮ, ਦਵਾਰਾ ਇਕੋ ਦਏ ਦ੍ਰਿੜਾਏ। ਮਾਨਵ ਜਾਤੀ ਤੇਰਾ ਨੂਰ ਨਿਰਾਲਾ ਬ੍ਰਹਮ, ਪਾਰਬ੍ਰਹਮ ਰੁਸ਼ਨਾਏ। ਸਾਚੀ ਪ੍ਰੀਤੀ ਤੇਰਾ ਕਰਮ, ਦੂਜੀ ਵੰਡ ਨਾ ਕੋਇ ਵੰਡਾਏ। ਕੂੜਾ ਗੜ੍ਹ ਰਹੇ ਨਾ ਭਰਮ, ਪੜਦਾ ਆਪ ਚੁਕਾਏ। ਸਤਿਜੁਗ ਸਾਚੇ ਦੇ ਕੇ ਜਨਮ, ਆਪ ਬਣੇ ਜਣੇਂਦੀ ਮਾਏ। ਲੇਖਾ ਮੇਟ ਕੇ ਵਰਨ ਬਰਨ, ਸਾਚਾ ਰੰਗ ਇਕ ਰੰਗਾਏ। ਹਰਿ ਕਰਤਾ ਕਰਨੀ ਕਰਨ, ਕੁਦਰਤ ਵੇਖ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕ ਖੁਲ੍ਹਾਏ।
❋
❋
੨ ਚੇਤ ਸ਼ਹਿਨਸ਼ਾਹੀ ਸੰਮਤ ੩ ਗੁਰਤਖ਼ਤ ਸਿੰਘ ਪਿੰਡ ਲੌਡੂਵਾਲ ਜ਼ਿਲਾ ਲੁਧਿਆਣਾ
ਸੱਚ ਦਵਾਰਾ ਖੋਲ੍ਹਣਾ, ਹਰਿ ਕਰਤੇ ਹੋ ਦਿਆਲ। ਨਾਮ ਜੈਕਾਰਾ ਇਕ ਬੋਲਣਾ, ਨਾਲ ਰਲਾ ਕੇ ਭਗਤ ਸੁਹੇਲੇ ਲਾਲ। ਸਾਚੇ ਕੰਡੇ ਤਰਾਜ਼ੂ ਤੋਲਨਾ, ਸੰਤ ਸੁਹੇਲਾ ਸੱਜਣ ਉਠਾਲ। ਕੋਈ ਰਹੇ ਨਾ ਪੜਦਾ ਉਹਲਨਾ, ਝਗੜਾ ਮੁਕਣਾ ਸ਼ਾਹ ਕੰਗਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਧਰਮ ਆਪ ਵਿਰੋਲਨਾ, ਮੱਥ ਸਰਬ ਸੰਸਾਰ। ਕਲਜੁਗ ਆਯੂ ਕੂੜੀ ਕਿਰਿਆ ਨਾਲ ਰਹੀ ਲੁਕ, ਜਗਤ ਅਪਰਾਧਾਂ ਦਿਤਾ ਖਪਾਈਆ। ਜਿਸ ਦਾ ਲੇਖਾ ਓਸੇ ਦਾ ਸੁਖ, ਸਾਗਰ ਗਹਿਰ ਗੰਭੀਰ ਪਰਗਟਾਈਆ। ਕਲਜੁਗ ਬਦਲਣ ਵਿਚ ਸਤਿਜੁਗ ਪਰਗਟਾਉਣ ਵਿਚ ਕਰੇ ਨਾ ਕੋਈ ਦੁੱਖ, ਕਲੇਸ਼ ਵਿਚ ਕਲਪਣਾ ਨਾ ਕੋਇ ਵਧਾਈਆ। ਇਹ ਲੇਖਾ ਓਹਦਾ ਜਿਸ ਨੇ ਲੱਖ ਚੁਰਾਸੀ ਜੀਵ ਜੰਤ ਬਣਾਏ ਨਾਲ ਮਾਨਸ ਮਨੁੱਖ, ਤਤ ਵਜੂਦ ਮਾਟੀ ਖ਼ਾਕ ਦਿਤੀ ਵਡਿਆਈਆ। ਸੋ ਧਰਮ ਦਵਾਰਾ ਏਕ ਏਕੰਕਾਰਾ ਵਖਾਏ ਸਚ ਸੁਚ, ਸਤਿ ਸਤਿ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਨਿਰਵੈਰ ਨਿਰਾਕਾਰ ਪਰਵਰਦਿਗਾਰ ਸਾਂਝਾ ਯਾਰ ਧੁਰ ਦਰਬਾਰ ਧਰਮ ਨਿਸ਼ਾਨਿਉਂ ਕਦੇ ਨਾ ਜਾਵੇ ਉਕ, ਅਣਿਆਲਾ ਤੀਰ ਚਲਾਈਆ।
੩ ਚੇਤ ਸ਼ਹਿਨਸ਼ਾਹੀ ਸੰਮਤ ੩ ਸਾਧੂ ਸਿੰਘ ਪਿੰਡ ਝਾਮਕੇ ਜ਼ਿਲਾ ਅੰਮ੍ਰਿਤਸਰ
ਮਿਹਰ ਕਰੇ ਪ੍ਰਭ ਇਕੋ ਦਾਤਾ, ਦੂਜਾ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਜੀਵ ਜੰਤ ਗਿਆਤਾ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗਾਉਂਦੀ ਗਾਥਾ, ਅੱਖਰ ਸੋਹਲੇ ਢੋਲੇ ਰਾਗਾਂ ਨਾਦਾਂ ਵਿਚ ਕਰਨ ਸ਼ਨਵਾਈਆ। ਤਿਸ ਦਾ ਹੁਕਮ ਸੰਦੇਸ਼ਾ ਨਿਰਗੁਣ ਸਰਗੁਣ ਦੋ ਜਹਾਨਾਂ ਹੋਵੇ ਸਾਚਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਹੁਕਮ ਸੁਣਾਈਆ। ਗੁਰਮੁਖ ਸਾਚੇ ਸੰਤ ਜਨਾਂ ਅੰਤਰ ਆਤਮ ਮਿਟੇ ਅੰਧੇਰੀ ਰਾਤਾ, ਦੂਈ ਦਵੈਤੀ ਪੜਦਾ ਲਾਹੀਆ। ਜਨਮ ਜਨਮ ਦਾ ਕਰਮ ਕਰਮ ਦਾ ਪੂਰਬ ਲੇਖੇ ਵਿਚੋਂ ਪੂਰਾ ਕਰੇ ਘਾਟਾ, ਮਿਹਰ ਨਜ਼ਰ ਨਿਗਾਹਬਾਨ ਆਪ ਉਠਾਈਆ। ਆਵਣ ਜਾਵਣ ਲੱਖ ਚੁਰਾਸੀ ਪਤਤ ਪਾਵਣ ਮੇਟੇ ਵਾਟਾ, ਮਾਤ ਗਰਭ ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਇਕੱਲਾ ਏਕੰਕਾਰ ਧੁਰ ਦਰਬਾਰ ਆਪ ਦ੍ਰਿੜਾਈਆ। ਮਿਹਰ ਨਜ਼ਰ ਕਰੇ ਭਗਵਾਨ, ਹਰਿ ਕਰਤਾ ਵਡ ਵਡਿਆਈਆ। ਸੰਤ ਸੁਹੇਲੇ ਮਾਤ ਪਛਾਣ, ਗੁਰਮੁਖ ਆਪਣੇ ਰੰਗ ਰੰਗਾਈਆ। ਗੁਰਸਿੱਖਾਂ ਦੇ ਕੇ ਧੁਰ ਦਾ ਦਾਨ, ਨਾਮ ਭੰਡਾਰਾ ਝੋਲੀ ਪਾਈਆ। ਧੁਨ ਆਤਮਕ ਰਾਗ ਦੇਵੇ ਧੁਨਕਾਨ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਰਸ ਬਖ਼ਸ਼ੇ ਪੀਣ ਖਾਣ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਘਰ ਸਵਾਮੀ ਠਾਕਰ ਮਿਲੇ ਆਣ, ਗ੍ਰਹਿ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
❋
❋
ਸਾਚਾ ਵਰ, ਮਿਹਰਵਾਨ ਮਹਿਬੂਬ ਮੁਹੱਬਤ ਆਪਣੀ ਇਕ ਦ੍ਰਿੜਾਈਆ। ਮਿਹਰਵਾਨ ਮਿਹਰ ਕਹੇ ਸਰਬ ਸਵਾਮੀ, ਨਰ ਨਰਾਇਣ ਨਜ਼ਰੀ ਆਈਆ। ਜੋ ਲੱਖ ਚੁਰਾਸੀ ਕਾਇਆ ਮੰਦਰ ਅੰਦਰ ਘਰ ਭੀਤਰ ਅੰਤਰਜਾਮੀ, ਗ੍ਰਹਿ ਲੇਖਾ ਵੇਖ ਵਖਾਈਆ। ਸੋ ਸਚ ਸੁਹੇਲਾ ਇਕ ਅਕੇਲਾ ਅਗੰਮ ਅਥਾਹ ਸੁਣਾਏ ਆਪਣੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਧਰਮ ਦਵਾਰ ਏਕੰਕਾਰ ਵਖਾਏ ਸਚ ਨਿਸ਼ਾਨੀ, ਜਗਤ ਨਿਸ਼ਾਨਾ ਕੂੜਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰ ਮਿਹਰ ਨਜ਼ਰ ਉਠਾਈਆ। ਕਰੇ ਮਿਹਰ ਧੁਰ ਦਾ ਸੱਜਣ, ਹਰਿ ਕਰਤਾ ਧੁਰਦਰਗਾਹੀਆ। ਸਚ ਪ੍ਰੀਤੀ ਬਖ਼ਸ਼ੇ ਧੁਰ ਦਾ ਮਜਨ, ਕੂੜੀ ਦੁਰਮਤ ਮੈਲ ਧਵਾਈਆ। ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਪੜਦੇ ਆਵੇ ਕੱਜਣ, ਲੋਕਮਾਤ ਵੇਸ ਅਨੇਕਾ ਰੂਪ ਵਟਾਈਆ। ਤੂੰ ਮੇਰਾ ਮੈਂ ਤੇਰਾ ਸਾਚਾ ਮਾਰਗ ਆਵੇ ਦੱਸਣ, ਸਤਿ ਸਤਿਵਾਦੀ ਸਤਿ ਕਰੇ ਪੜ੍ਹਾਈਆ। ਗ੍ਰਹਿ ਮੰਦਰ ਅੰਦਰ ਨਿਜ ਆਤਮ ਪਰਮਾਤਮ ਦੇਵੇ ਸਚ ਅਨੰਦਨ, ਰਸ ਇਕੋ ਇਕ ਵਖਾਈਆ। ਆਵਣ ਜਾਵਣ ਪਤਤ ਪਾਵਨ ਤੋੜੇ ਬੰਧਨ, ਜਮ ਕੀ ਫਾਸੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਮਿਹਰਵਾਨ ਮਿਹਰ ਕਰੇ ਹਰਿ ਕਰਤਾਰ, ਕੁਦਰਤ ਦਾ ਮਾਲਕ ਨਜ਼ਰੀ ਆਈਆ। ਜਿਸ ਦਵਾਰੇ ਵਿਸ਼ਨ ਬ੍ਰਹਮਾ ਸ਼ਿਵ ਖੜ੍ਹੇ ਭਿਖਾਰ, ਦੇਵਤ ਸੁਰ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਦੀਦਾਰ, ਕਾਗਤ ਕਲਮ ਸ਼ਾਹੀ ਲਿਖਣਹਾਰ, ਕਾਤਬ ਆਪਣੀ ਸੇਵ ਕਮਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਪਨਿਹਾਰ, ਜੁਗ ਚੌਕੜੀ ਸੇਵ ਕਮਾਈਆ। ਤ੍ਰੈਗੁਣ ਮਾਇਆ ਪੰਜ ਤਤ ਦੇਵਣਹਾਰ ਆਧਾਰ, ਸਚ ਸਵਾਮੀ ਆਪਣੀ ਦਇਆ ਕਮਾਈਆ। ਵਸਤ ਅਮੋਲਕ ਕਾਇਆ ਗੋਲਕ ਦੇਵੇ ਡਾਰ, ਨਾਮ ਨਿਧਾਨਾ ਸ੍ਰੀ ਭਗਵਾਨਾ ਇਕੋ ਇਕ ਵਰਤਾਈਆ। ਝਗੜਾ ਰਹਿਣ ਨਾ ਦੇਵੇ ਠੱਗ ਚੋਰ ਯਾਰ, ਕਾਮ ਕਰੋਧ ਲੋਭ ਮੋਹ ਅੰਦਰੋਂ ਬਾਹਰ ਕਢਾਈਆ। ਨੌ ਦਵਾਰੇ ਪੈਂਡਾ ਮੁਕੇ ਭਾਰ, ਸੁਖਮਨ ਟੇਢੀ ਬੰਕ ਝਗੜਾ ਦਏ ਮੁਕਾਈਆ। ਈੜਾ ਪਿੰਗਲ ਹੋਵੇ ਸ਼ਰਮਸਾਰ, ਅਗਿਆਨ ਅੰਧੇਰ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਰਸ ਦੇ ਕੇ ਠੰਡਾ ਠਾਰ, ਬੂੰਦ ਸਵਾਂਤੀ ਕਮਲਪਾਤਾ ਇਕ ਚੁਆਈਆ। ਸ਼ਬਦ ਨਾਦ ਦੇ ਸੱਚੀ ਧੁਨਕਾਰ, ਅਨਬੋਲਤ ਰਾਗ ਅਲਾਈਆ। ਜੋਤੀ ਨੂਰ ਕਰ ਉਜਿਆਰ, ਸਚ ਜਹੂਰ ਦਏ ਵਖਾਈਆ। ਮਿਹਰ ਵਿਚ ਸਭ ਕੁਛ ਬਖ਼ਸ਼ਣਹਾਰ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਦਿ ਨਿਰੰਜਣ ਨੂਰ ਕਰੇ ਰੁਸ਼ਨਾਈਆ। ਮਿਹਰ ਪ੍ਰਭ ਦੀ ਜੋ ਰਿਹਾ ਲੋੜ, ਅੰਤਰ ਅੰਤਰ ਧਿਆਨ ਲਗਾਈਆ। ਤਿਸ ਸਤਿਗੁਰ ਸ਼ਬਦ ਜੋੜੇ ਜੋੜ, ਸੁਰਤੀ ਅਕਾਲ ਮੂਰਤ ਨਾਲ ਮਿਲਾਈਆ। ਲੱਗੀ ਪ੍ਰੀਤ ਨਿਭਾਵੇ ਤੋੜ, ਕੂੜੀ ਕਿਰਿਆ ਕਰ ਸਫ਼ਾਈਆ। ਝਗੜਾ ਰਹੇ ਨਾ ਮੋਰ ਤੋਰ, ਬ੍ਰਹਮ ਪਾਰਬ੍ਰਹਮ ਵਿਚ ਮਿਲਾਈਆ। ਕਰੇ ਪਰਕਾਸ਼ ਅੰਧੇਰੇ ਘੋਰ, ਨੂਰੀ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗ੍ਰਹਿ ਇਕ ਵਖਾਈਆ। ਮਿਹਰ ਅੰਦਰ ਕਰੇ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਸਚ ਦਵਾਰ ਵਖਾਏ ਸੱਚੀ ਧਰਮ ਨਿਸ਼ਾਨੀ, ਨਿਸ਼ਾਨਾ ਤੇਰਾ ਇਕ ਚਲਾਈਆ। ਬਖ਼ਸ਼ਣਹਾਰ ਪਦ ਨਿਰਬਾਣੀ, ਤ੍ਰੈਗੁਣ ਅਤੀਤਾ ਧੁਰਦਰਗਾਹੀਆ। ਜਿਸ ਦਾ ਖੇਲ ਜਗਤ ਮਹਾਨੀ, ਮਹਿੰਮਾ ਅਕਥ ਨਾ ਕੋਇ ਗਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਖ਼ਾਲਕ ਪ੍ਰਿਤਪਾਲਕ ਇਕ ਅਖਵਾਈਆ। ਮਿਹਰ ਕਰੇ ਹਰਿ ਮਿਹਰ ਦਾ ਦਾਤਾ, ਦਇਆਵਾਨ ਵਡਿਆਈਆ। ਦਰਸ ਵਖਾ ਕੇ ਇਕ ਇਕਾਂਤਾ, ਘਰ ਸਾਜਨ ਬੇਪਰਵਾਹੀਆ। ਮਨ ਵਾਸਨਾ ਕੂੜੀ ਕਿਰਿਆ ਤੋੜੇ ਨਾਤਾ, ਸਤਿ ਸਚ ਇਕ ਸਮਝਾਈਆ। ਜਨ ਭਗਤਾਂ ਪੂਰੀਆਂ ਕਰੇ ਆਸਾ, ਨਿਰਾਸਾ ਰਹਿਣ ਕੋਈ ਨਾ ਪਾਈਆ। ਇਹ ਖੇਲ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਕਾਰ ਕਮਾਈਆ। ਗੁਰਮੁਖਾਂ ਦੇਵੇ ਧੁਰ ਦਾ ਸਾਥਾ, ਗੁਰਸਿਖ ਆਪਣਾ ਰੰਗ ਰੰਗਾਈਆ। ਜੋ ਸਤਿਗੁਰ ਸ਼ਬਦ ਮੰਨੇ ਆਖਾ, ਨਿਉਂ ਨਿਉਂ ਸੀਸ ਨਿਵਾਈਆ। ਤਿਸ ਦਾ ਅੰਦਰੋਂ ਖੋਲ੍ਹੇ ਤਾਕਾ, ਬਜਰ ਕਪਾਟੀ ਦਏ ਤੁੜਾਈਆ। ਦਰਸ ਵਖਾਏ ਸਾਖਿਆਤਾ, ਹਰਿ ਸੱਜਣ ਸ਼ਹਿਨਸ਼ਾਹੀਆ। ਪੂਰਾ ਕਰੇ ਅਗਲਾ ਪੰਧ ਪਿਛਲੀਆਂ ਵਾਟਾਂ, ਅਧਵਾਟੇ ਰਹਿਣ ਕੋਈ ਨਾ ਪਾਈਆ। ਮਿਹਰ ਅੰਦਰ ਮਿਹਰਵਾਨ ਹਰਿ ਕਰਤਾ ਜਨ ਸਾਚੇ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਹਰਿ ਮਿਹਰਵਾਨ ਵਰਨ ਬਰਨ ਜਾਤਾ ਪਾਤਾ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਆਪਣੇ ਵਿਚ ਸਮਾਈਆ।