੩ ਚੇਤ ਸ਼ਹਿਨਸ਼ਾਹੀ ਸੰਮਤ ੩ ਹਰਭਜਨ ਕੌਰ ਦੇ ਗ੍ਰਹਿ ਪਿੰਡ ਭਗਵਾਨ ਪੁਰਾ ਜ਼ਿਲਾ ਅੰਮ੍ਰਿਤਸਰ
ਚੇਤ ਕਰੇ ਮੋਹੇ ਚਾਓ ਘਨੇਰਾ, ਅੰਦਰ ਮੰਦਰ ਵੱਜੇ ਹਕ ਵਧਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਬੰਨ੍ਹਣ ਵਾਲਾ ਬੇੜਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖਣ ਵਾਲਾ ਆਪਣਾ ਖੇੜਾ, ਪੁਰੀਆਂ ਲੋਆਂ ਆਕਾਸ਼ ਪਾਤਾਲ ਗਗਨ ਗਗਨੰਤਰ ਫੋਲ ਫੁਲਾਈਆ। ਵਕਤ ਅਖ਼ੀਰੀ ਬੇਨਜ਼ੀਰੀ ਲਾਸ਼ਰੀਕ ਕਰੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਪਹਿਲੀ ਚੇਤ ਕਹੇ ਮੈਂ ਜਾਵਾਂ ਬਲਿਹਾਰ, ਪ੍ਰਭ ਦੇਵਣਹਾਰ ਵਡਿਆਈਆ। ਨਿਰਗੁਣ ਨੂਰ ਜੋਤ ਕਰ ਉਜਿਆਰ, ਆਤਮ ਪਰਮਾਤਮ ਪੜਦਾ ਦਏ ਉਠਾਈਆ। ਭਗਤ ਸੁਹੇਲਾ ਬਣ ਕੇ ਮੀਤ ਮੁਰਾਰ, ਗੁਰ ਚੇਲਾ ਆਪਣੇ ਰੰਗ ਰੰਗਾਈਆ। ਸ਼ਬਦ ਸੰਦੇਸ਼ਾ ਨਰ ਨਰੇਸ਼ਾ ਦੇਵੇ ਏਕੰਕਾਰ, ਇਕ ਇਕੱਲਾ ਆਪ ਦ੍ਰਿੜਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਵਸਣਹਾਰਾ ਠਾਂਡੇ ਦਰਬਾਰ, ਪਰਵਰਦਿਗਾਰ ਨੂਰ ਖ਼ੁਦਾਈਆ। ਲਹਿਣਾ ਦੇਣਾ ਵੇਖ ਗੁਰੂ ਅਵਤਾਰ, ਪੈਗ਼ੰਬਰਾਂ ਭੇਵ ਅਭੇਦਾ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਕਾਰ ਕਮਾਈਆ। ਚੇਤ ਕਰੇ ਮੇਰੇ ਅੰਤਰ ਅੰਤਰ ਆਵੇ ਖ਼ੁਸ਼ੀ, ਨਿਰੰਤਰ ਮਿਲੇ ਬੇਪਰਵਾਹੀਆ। ਦੀਨ ਦਿਆਲ ਠਾਕਰ ਸਵਾਮੀ ਦੀਨ ਦੁਨੀ ਦੀ ਬਦਲ ਦੇਣੀ ਰੁਚੀ, ਰਚਨਾ ਆਪਣੀ ਦੇਣੀ ਸਮਝਾਈਆ। ਮਨ ਵਿਕਾਰੀ ਕੂੜੀ ਸ੍ਰਿਸ਼ਟੀ ਬੁੱਧ ਬਿਬੇਕ ਕਰਨੀ ਸੁੱਚੀ, ਸਤਿ ਧਰਮ ਨਿਹਕਰਮੀ ਹੋ ਕੇ ਆਪਣਾ ਕਰਮ ਦੇਣਾ ਸਮਝਾਈਆ। ਸੁਰਤੀ ਰਹੇ ਕੋਇ ਨਾ ਸੁੱਤੀ, ਸ਼ਬਦੀ ਡੰਕ ਰਾਓ ਰੰਕ ਕਰੇ ਸ਼ਨਵਾਈਆ। ਅਗਲੀ ਰਮਜ਼ ਰਹੇ ਨਾ ਗੁੱਝੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕੋ ਇਕ ਵਖਾਈਆ। ਪਹਿਲੀ
❋
❋
ਚੇਤ ਕਹੇ ਮੈਂ ਵੇਖਿਆ ਪਰਵਰਦਿਗਾਰ, ਬੇਪਰਵਾਹ ਨੂਰ ਖ਼ੁਦਾਈਆ। ਜੋ ਵਸੇ ਸਚਖੰਡ ਸੱਚੇ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਜੁਗ ਚੌਕੜੀ ਨਿਤ ਨਵਿਤ ਆਦਿ ਜੁਗਾਦਿ ਲੇਖਾ ਜਾਣੇ ਸਰਬ ਸੰਸਾਰ, ਮਹਾਂਸਾਰਥੀ ਆਪਣੀ ਖੇਲ ਖਿਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਜੋਤੀ ਜਾਤਾ ਹੋ ਉਜਿਆਰ, ਪੁਰਖ ਬਿਧਾਤਾ ਆਪਣਾ ਹੁਕਮ ਵਰਤਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਜਨ ਭਗਤ ਲਏ ਭਾਲ, ਸੂਫ਼ੀ ਫ਼ਕੀਰ ਆਪ ਉਠਾਈਆ। ਸਾਚਾ ਮਾਰਗ ਦੱਸ ਸੁਖਾਲ, ਨਾਤਾ ਤੋੜ ਕਲਜੁਗ ਕੂੜੀ ਕਿਰਿਆ ਸ਼ਾਹ ਕੰਗਾਲ, ਦਲਾਲ ਇਕੋ ਧੁਰ ਦਾ ਨਾਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਧੁਰ ਦਰਬਾਰਾ ਇਕੋ ਇਕ ਸੁਹਾਈਆ। ਚੇਤ ਕਹੇ ਮੈਂ ਖ਼ੁਸ਼ੀਆਂ ਵਿਚ ਤੱਕਾਂ ਰਾਹ, ਬਿਨ ਅੱਖਾਂ ਅੱਖ ਉਠਾਈਆ। ਸਾਹਿਬ ਸਤਿਗੁਰ ਸ਼ਬਦ ਗੋਬਿੰਦ ਮਿਲੇ ਮਲਾਹ, ਬੇੜਾ ਨਈਆ ਨੌਕਾ ਜਗਤ ਸਾਗਰ ਵਿਚੋਂ ਪਾਰ ਕਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸੇ ਸਚ ਸਲਾਹ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਜਨਮ ਕਰਮ ਦੇ ਕਟੇ ਪਤਤ ਪਾਪੀਆਂ ਗੁਨਾਹ, ਪੁਨੀਤ ਬਿਨ ਮੰਦਰ ਮਸੀਤ ਲਏ ਬਣਾਈਆ। ਸਾਚਾ ਮਾਰਗ ਦਏ ਵਖਾ, ਜਿਥੇ ਵਸੇ ਬੇਪਰਵਾਹ, ਮੰਜ਼ਲ ਹਕ਼ੀਕ਼ੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਲੇਖਾ ਬਣਾ ਅਗਲਾ, ਧੁਰ ਪੂਰਬ ਲਹਿਣਾ ਦਏ ਚੁਕਾਈਆ। ਚੇਤ ਕਹੇ ਮੈਂ ਵੇਖ ਹੋਵਾਂ ਖ਼ੁਸ਼ਹਾਲ, ਪੁਰਖ ਅਕਾਲ ਅਗੰਮੀ ਖੇਲ ਖਿਲਾਈਆ। ਕਲਜੁਗ ਕੂੜੀ ਕਿਰਿਆ ਤੋੜੇ ਮਾਤ ਜੰਜਾਲ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪਣਾ ਹੁਕਮ ਵਰਤਾਈਆ। ਚਾਰ ਵਰਨ ਅਠਾਰਾਂ ਬਰਨ ਕਾਇਆ ਮੰਦਰ ਵਖਾਏ ਸੱਚੀ ਧਰਮਸਾਲ, ਧੁਰ ਦਾ ਕਾਅਬਾ ਇਕ ਜਣਾਈਆ। ਜਿਸ ਗ੍ਰਹਿ ਦੀਪਕ ਜੋਤ ਜਗੇ ਬੇਮਿਸਾਲ, ਮਿਸਲ ਵਿਚ ਮਸਲਾ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਧੁਨ ਆਤਮਕ ਰਾਗ ਅਲਾਈਆ। ਚੇਤ ਕਹੇ ਮੇਰੇ ਅੰਤਰ ਆਏ ਅਗੰਮ ਵਿਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਕੋਇ ਨਾ ਪਾਈਆ। ਜੋ ਗੋਬਿੰਦ ਕੀਤਾ ਕੌਲ ਇਕਰਾਰ, ਬਿਨ ਕਲਮ ਸ਼ਾਹੀ ਕਾਗ਼ਜ਼ ਲੇਖ ਲਿਖਾਈਆ। ਸੋ ਜਾਣੇ ਸਤਿ ਪੁਰਖ ਨਿਰੰਜਣ ਆਪਣੀ ਧਾਰ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਨਿਰਗੁਣ ਨਿਰਵੈਰ ਹੋਵੇ ਉਜਿਆਰ, ਅਜੂਨੀ ਰਹਿਤ ਵੇਸ ਵਟਾਈਆ। ਨਵ ਨੌ ਚਾਰ ਪਾਵੇ ਸਾਰ, ਸਾਜਣ ਬਣ ਕੇ ਧੁਰਦਰਗਾਹੀਆ। ਭਗਤ ਸੁਹੇਲੇ ਲਏ ਉਠਾਲ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਬਣੇ ਧੁਰਦਰਗਾਹੀਆ। ਝਗੜਾ ਮੁਕਾ ਕੇ ਕਾਲ ਮਹਾਂਕਾਲ, ਸਵਾਲ ਆਪਣਾ ਹੱਲ ਕਰਾਈਆ। ਚੇਤ ਕਹੇ ਮੈਂ ਦੇਣਾ ਸਰਬ ਅਹਿਵਾਲ, ਧੁਰ ਦਰਬਾਰਿਉਂ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਕਮਾਲ, ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਆਪਣਾ ਭੇਵ ਆਪਣੇ ਵਿਚ ਰਖਾਈਆ।
❋
❋
੪ ਚੇਤ ਸ਼ਹਿਨਸ਼ਾਹੀ ਸੰਮਤ ੩ ਬੀਬੀ ਪ੍ਰੀਤੋ ਦੇ ਗ੍ਰਹਿ ਪਿੰਡ ਸਠਿਆਲਾ ਜ਼ਿਲਾ ਅੰਮ੍ਰਿਤਸਰ
ਦਰਸ਼ਨ ਕਰਨ ਜੋ ਆਈ ਸਤਿਗੁਰ ਸੰਗਤ, ਗੁਰਮੁਖ ਗੁਰਸਿਖ ਸੰਗੀ ਸਾਥੀ ਨਾਲ ਰਲਾਈਆ। ਤਨ ਵਜੂਦ ਕਾਇਆ ਮਾਟੀ ਖ਼ਾਕੀ ਅੰਦਰ ਬਾਹਰ ਚਾੜ੍ਹੇ ਰੰਗਤ, ਨਾਮ ਨਿਧਾਨਾ ਸ੍ਰੀ ਭਗਵਾਨਾ ਆਪਣਾ ਰੰਗ ਚੜ੍ਹਾਈਆ। ਮੋਹ ਵਿਕਾਰ ਕੂੜੀ ਕਿਰਿਆ ਤੋੜੇ ਗੜ੍ਹ ਹੰਗਤ, ਸਤਿ ਸਚ ਬ੍ਰਹਮ ਮਤ ਇਕ ਸਮਝਾਈਆ। ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਬੋਧ ਅਗਾਧਾ ਇਕੋ ਪੰਡਤ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਧੁਰ ਦੀ ਸਿਖਿਆ ਇਕ ਸਮਝਾਈਆ। ਸੰਤ ਸੁਹੇਲੇ ਸਾਜਣ ਮੀਤ ਬਿਨ ਪੁਰਖ ਅਕਾਲ ਦੀਨ ਦਿਆਲ ਦੂਜੇ ਦਰ ਨਾ ਹੋਵਣ ਮੰਗਤ, ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਸ਼ਬਦੀ ਧਾਰ ਵਸਤ ਅਮੋਲਕ ਕਾਇਆ ਗੋਲਕ ਸਰਬ ਆਪ ਟਿਕਾਈਆ। ਝਗੜਾ ਮੁਕਾਵੇ ਦੋਜ਼ਖ਼ ਬਹਿਸ਼ਤ ਜੱਨਤ, ਜਾਗਰਤ ਜੋਤ ਬਿਨ ਵਰਨ ਗੋਤ ਸਤਿ ਸਰੂਪ ਸ਼ਾਹੋ ਭੂਪ ਇਕ ਦਰਸਾਈਆ। ਮੇਲ ਮਿਲਾਏ ਦਇਆ ਕਮਾਏ ਪਤਿਪਰਮੇਸ਼ਵਰ ਧੁਰ ਦੇ ਕੰਤ, ਸੰਤ ਸਾਜਣ ਧੁਰ ਦਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ, ਇਕ ਇਕੱਲਾ ਏਕੰਕਾਰ, ਅਕਲ ਕਲਧਾਰੀ ਆਪਣਾ ਆਪ ਜਣਾਈਆ। ਦਰਸ਼ਨ ਕਰਨ ਜੋ ਸੰਗਤ ਆਈ ਕਰ ਇਕੱਠ, ਸੋਹਣਾ ਸਤਿਗੁਰ ਰੂਪ ਬਣਾਈਆ। ਧੀਰਜ ਸੰਤੋਖ ਅੰਤਰ ਮਿਲੇ ਹੱਠ, ਕੂੜੀ ਕਿਰਿਆ ਮਮਤਾ ਮੋਹ ਵਿਕਾਰ ਮਿਟਾਈਆ। ਸ਼ਬਦ ਅਗੰਮੀ ਧੁਨ ਅਨਾਦੀ ਵੱਜੇ ਸੱਟ, ਆਤਮਕ ਰਾਗ ਇਕ ਸੁਣਾਈਆ। ਨਿਝਰ ਝਿਰਨਾ ਅੰਮ੍ਰਿਤ ਰਸ ਸਚ ਦਵਾਰਿਉਂ ਦੇਵੇ ਝੱਟ, ਅਮਿਉਂ ਰਸ ਆਪਣਾ ਜਾਮ ਪਿਆਈਆ। ਦੁਰਮਤ ਮੈਲ ਨੌ ਦਵਾਰਿਉਂ ਜਾਵੇ ਕੱਟ, ਕਟੜਾ ਕਾਇਆ ਗੜ੍ਹ ਇਕ ਸੁਹਾਈਆ। ਜਿਸ ਗ੍ਰਹਿ ਠਾਕਰ ਸਵਾਮੀ ਪੁਰਖ ਅਕਾਲਾ ਰਿਹਾ ਵਸ, ਦੀਨ ਦਿਆਲਾ ਸੋਭਾ ਪਾਈਆ। ਨਿਜ ਨੇਤਰ ਲੋਚਨ ਖੋਲ੍ਹ ਕੇ ਅੱਖ, ਪਰਤੱਖ ਮਿਲੇ ਹਰਿ ਗੁਸਾਈਂਆ। ਗੁਰਮੁਖਾਂ ਨਾਲੋਂ ਕਦੇ ਨਾ ਹੋਵੇ ਵੱਖ, ਗੁਰਸਿੱਖਾਂ ਸੰਗ ਨਾ ਕਦੇ ਤੁੜਾਈਆ। ਦਿਵਸ ਰੈਣ ਅੱਠੇ ਪਹਿਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਗ੍ਰਹਿ ਮੰਦਰ ਵੇਖ ਵਖਾਈਆ। ਦਰਸ਼ਨ ਕਰਨ ਖਾਤਰ ਹਰਿ ਸੰਗਤ ਹੋਇਆ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਸਾਹਿਬ ਸਤਿਗੁਰ ਦਾ ਪ੍ਰੇਮ ਪ੍ਰੀਤੀ ਅੰਦਰ ਕਰਨਾ ਜਾਪ, ਜਗ ਜੀਵਣ ਦਾਤਾ ਦਏ ਮਾਣ ਵਡਿਆਈਆ। ਨਾਤਾ ਤੋੜੇ ਤ੍ਰੈਗੁਣ ਕੂੜੀ ਕਿਰਿਆ ਜਗਤ ਸੰਤਾਪ, ਪਤਤ ਪੁਨੀਤ ਦਏ ਬਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬਣਾ ਕੇ ਧੁਰ ਦਾ ਸਾਥ, ਸਗਲਾ ਸੰਗ ਸੂਰਾ ਸਰਬੰਗ ਆਪਣਾ ਆਪ ਜਣਾਈਆ। ਜਨਮ ਜਨਮ ਦਾ ਕਰਮ ਕਰਮ ਦਾ ਲੇਖਾ ਲਹਿਣਾ ਦੇਣਾ ਪੂਰਾ ਕਰ ਕੇ ਘਾਟ, ਪੱਤਨ ਧੁਰ ਦਾ ਸੱਜਣ ਇਕ ਵਖਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਹੋਵੇ ਦਾਸੀ ਦਾਸ, ਸੇਵਕ ਯਾਚਕ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਪਰਕਾਸ਼, ਅਗਿਆਨ ਅੰਧੇਰਾ ਦਏ ਮਿਟਾਈਆ। ਹਰਿ ਸੰਗਤ ਸਦ ਦਰਸ਼ਨ ਰਹੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲ ਦੀਨ ਦਿਆਲ ਦੇਵੇ ਇਕ ਅਨੰਦ, ਅਨੰਦ ਆਪਣੇ ਵਿਚੋਂ ਪ੍ਰਗਟਾਈਆ। ਗੁਰਮੁਖ ਗੁਰਸਿਖ ਹਰਿ ਸੱਜਣ ਵੇਖ ਅਗੰਮੀ ਨੂਰੀ ਚੰਦ, ਜੋਤੀ ਜੋਤ ਕਰੇ ਰੁਸ਼ਨਾਈਆ। ਖ਼ੁਸ਼ੀ ਕਰਾ ਕੇ ਬੰਦ ਬੰਦ, ਬੰਦਗੀ ਬੰਦਨਾ ਇਕ ਦ੍ਰਿੜਾਈਆ। ਬਿਨ ਸਤਿਗੁਰ ਪਿਆਰ ਜੀਵਣ ਲੋਕਮਾਤ ਕਿਸੇ
❋
❋
ਦਾ ਨਾ ਜਾਵੇ ਹੰਢ, ਤਨ ਵਜੂਦ ਮਾਟੀ ਖ਼ਾਕੀ ਪੋਚੀ ਪਾਚੀ ਕੰਮ ਕਿਸੇ ਨਾ ਪਾਈਆ। ਜੋ ਸਚ ਦਵਾਰ ਧੁਰ ਦਰਬਾਰ ਦਰ ਠਾਂਡਾ ਜਾਏ ਲੰਘ, ਮੰਜ਼ਲ ਵਿਚੋਂ ਆਪਣੀ ਮੰਜ਼ਲ ਲਏ ਬਦਲਾਈਆ। ਅੰਤਰ ਨਿਰੰਤਰ ਮੰਤਰ ਗਾਏ ਛੰਦ, ਸੰਸਾ ਰੋਗ ਚੁਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਮਾਦੀ ਸ਼ਬਦ ਅਨਾਦੀ ਪਾਏ ਗੰਢ, ਭੇਖ ਪਖੰਡ ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੰਗਤ ਵਿਚ ਹਰਿ ਸੱਜਣ ਸਦ ਸਮਾਈਆ। ਹਰਿ ਸੰਗਤ ਤਨ ਵਜੂਦ ਬਾਹਰੋਂ ਦਰਸ ਕੋਈ ਨਾ ਲੋੜੇ, ਦਰਸ਼ਨ ਇਕੋ ਦਿਆਂ ਦ੍ਰਿੜਾਈਆ। ਸੁਰਤੀ ਸ਼ਬਦ ਸਤਿਗੁਰ ਜੋੜੇ, ਜੋੜੀ ਬਣੇ ਧੁਰਦਰਗਾਹੀਆ। ਦਰ ਆਇਆਂ ਗ਼ਰੀਬ ਨਿਵਾਜ਼ ਕਦੀ ਕਿਸੇ ਨਾ ਮੋੜੇ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਕਰੇ ਪਰਕਾਸ਼ ਅੰਧ ਘੋਰੇ, ਜਲਵਾ ਨੂਰ ਕਰੇ ਰੁਸ਼ਨਾਈਆ। ਝਗੜਾ ਮੁਕਾਏ ਠੱਗ ਚੋਰੇ, ਚੁਰਾਸੀ ਦਾ ਲੇਖਾ ਦਏ ਮੁਕਾਈਆ। ਅੰਤ ਕੰਤ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਅੰਤਰਜਾਮੀ ਹੋ ਕੇ ਬਹੁੜੇ, ਹਰਿਜਨ ਗੁਰਮੁਖ ਸੰਤ ਸਾਜਣ ਸਤਿ ਮੁਹੱਬਤ ਵਿਚ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਹਰਿ ਸੰਗਤ ਹਰਿ ਹਰਿ ਰੰਗ ਵਖਾਈਆ। ਹਰਿ ਸੰਗਤ ਜੋ ਆਈ ਚਲ, ਕਦਮ ਕਦਮ ਪੰਧ ਮੁਕਾਈਆ। ਪੁਰਖ ਅਕਾਲ ਤਿਨ੍ਹਾਂ ਦੇ ਵੱਲ, ਵਲਵਲੇ ਅੰਦਰੋਂ ਵੇਖ ਵਖਾਈਆ। ਤਤ ਵਿਕਾਰ ਛੁਡਾ ਦੇ ਛਲ, ਕੂੜ ਕੁੜਿਆਰਾ ਪੈਂਡਾ ਦੇਣਾ ਮੁਕਾਈਆ। ਸਚ ਦਵਾਰਾ ਲੈਣਾ ਮੱਲ, ਬਿਨ ਗੋਬਿੰਦ ਪੁਰਖ ਅਕਾਲ ਦੂਜਾ ਇਸ਼ਟ ਨਾ ਕੋਇ ਮਨਾਈਆ। ਜੋ ਵਸੇ ਜਲ ਥਲ, ਮਹੀਅਲ ਆਪਣੀ ਕਾਰ ਕਮਾਈਆ। ਕਰੇ ਪਰਕਾਸ਼ ਘੜੀ ਪਲ, ਆਦਿ ਜੁਗਾਦਿ ਵੱਜੇ ਵਧਾਈਆ। ਨਿਹਚਲ ਧਾਮ ਬੈਠਾ ਮੱਲ, ਸਚ ਸਿੰਘਾਸਣ ਸੋਭਾ ਪਾਈਆ। ਸੋ ਆਤਮ ਪਰਮਾਤਮ ਸਤਿ ਸਰੂਪ ਹੋ ਕੇ ਜਾਏ ਰਲ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਮੇਲ ਮਿਲਾਈਆ। ਸਚ ਪ੍ਰੇਮ ਦਾ ਸ਼ਬਦ ਅਗੰਮੀ ਅੰਮ੍ਰਿਤ ਨਾਮ ਧੁਰ ਦਾ ਦੇਵੇ ਫਲ, ਫਲੀਭੂਤ ਸਰਬ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਧੁਰ ਦਰਬਾਰਾ ਇਕੋ ਇਕ ਦ੍ਰਿੜਾਈਆ। ਹਰਿ ਦਰਸ਼ਨ ਸਦਾ ਹਰਿ ਸੰਗਤ ਅੰਦਰ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜਿਸ ਸੁਹਾਇਆ ਸਾਢੇ ਤਿੰਨ ਹੱਥ ਨੌ ਦਵਾਰੇ ਦਾ ਮੰਦਰ, ਮੰਦਰ ਦੇ ਅੰਦਰ ਕੰਦਰ ਆਪਣੀ ਲਈ ਬਣਾਈਆ। ਕਿਰਪਾ ਨਿਧਾਨ ਕਿਰਪਾ ਕਰ ਕੇ ਗੁਰਮੁਖਾਂ ਤੋੜਨ ਲੱਗਾ ਜੰਦਰ, ਜ਼ਿੰਦਗੀ ਵਿਚੋਂ ਜ਼ਿੰਦਗੀ ਆਪਣੇ ਨਾਲ ਬਣਾਈਆ। ਮਨ ਵਾਸਨਾ ਕੂੜੀ ਕਿਰਿਆ ਦਹਿ ਦਿਸ਼ਾ ਭਵੇ ਮੂਲ ਨਾ ਬੰਦਰ, ਬੰਦਗੀ ਵਿਚ ਮਛੰਦਗੀ ਇਕੋ ਦਏ ਸਮਝਾਈਆ। ਪੈਂਡਾ ਮੁਕਾ ਕੇ ਪ੍ਰਕਾਸ਼ ਸੂਰੀਆ ਚੰਦਰ, ਨੂਰੀ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਸਾਚੀ ਵਸਤ ਅਮੋਲਕ ਅਗੰਮ ਅਥਾਹ ਬੇਪਰਵਾਹ ਕੋਲੋਂ ਗੁਰਮੁਖ ਸਦਾ ਮੰਗਣ, ਮਾਂਗਤ ਹੋ ਕੇ ਆਪਣੀ ਝੋਲੀ ਡਾਹੀਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਦੀਨ ਦਿਆਲਾ ਵਡ ਕਿਰਪਾਲਾ ਪ੍ਰੇਮ ਪ੍ਰੀਤੀ ਚਾੜ੍ਹੇ ਰੰਗਣ, ਰੰਗ ਅਨਡਿੱਠੜਾ ਆਪ ਚੜ੍ਹਾਈਆ। ਹਰਿ ਸੰਗਤ ਹਰਿ ਸਤਿਗੁਰ ਮਿਲ ਹਰਿ ਦਵਾਰੇ ਦੋਹਾਂ ਦੀ ਸਾਂਝੀ ਇਕੋ ਜਿਹੀ ਬੰਦਨ, ਬੰਦਿਆਂ ਵਰਗਾ ਬੰਦਾ ਬੰਦੀਖ਼ਾਨੇ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਰਗੁਣ ਨਿਰਗੁਣ ਨਿਰਗੁਣ ਸਰਗੁਣ ਕਰੇ ਖੇਲ ਸੂਰਾ ਸਰਬੰਗਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਦਾ ਮਾਲਕ ਇਕ ਅਖਵਾਈਆ।
❋
❋
੪ ਚੇਤ ਸ਼ਹਿਨਸ਼ਾਹੀ ਸੰਮਤ ੩ ਤੇਜਾ ਸਿੰਘ ਦੇ ਗ੍ਰਹਿ ਪਿੰਡ ਸਠਿਆਲਾ ਜ਼ਿਲਾ ਅੰਮ੍ਰਿਤਸਰ
ਪੁਰਖ ਅਕਾਲ ਸੁਣੋ ਬਿਆਨ, ਗੁਰ ਅਵਤਾਰ ਪੈਗ਼ੰਬਰ ਧਿਆਨ ਲਗਾਈਆ। ਸ੍ਰਿਸ਼ਟੀ ਉਤੇ ਵੇਖੋ ਮਾਰ ਧਿਆਨ, ਚਾਰ ਕੁੰਟ ਦਹਿ ਦਿਸ਼ਾ ਅੱਖ ਖੁਲ੍ਹਾਈਆ। ਹਿਰਦੇ ਅੰਦਰ ਰਿਹਾ ਨਾ ਕਿਸੇ ਗਿਆਨ, ਕੂੜੀ ਕਿਰਿਆ ਜਗਤ ਹਲਕਾਈਆ। ਨੇਤਰ ਰੋਂਦੇ ਸ਼ਾਸਤਰ ਸਿਮਰਤ ਦੇਵ ਪੁਰਾਨ, ਅੰਜੀਲ ਕੁਰਾਨ ਦਏ ਦੁਹਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਈ ਮਹਾਨ, ਮਹਿਬੂਬ ਮਿਲ ਕੇ ਖ਼ੁਸ਼ੀ ਨਾ ਕੋਇ ਬਣਾਈਆ। ਮਨ ਵਾਸਨਾ ਸ਼ਰਅ ਫਿਰੇ ਸੈਤਾਨ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕੀਤੀ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਸਚਖੰਡ ਨਿਵਾਸੀ ਇਕ ਸੁਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਵੇਖੋ ਲੋਕਮਾਤ ਉਤੇ ਧਰਤ, ਧਰਨੀ ਧਵਲ ਰਹੀ ਕੁਰਲਾਈਆ। ਝਗੜਾ ਪਿਆ ਉਤੇ ਫ਼ਰਸ਼, ਅੱਲਾਹ ਵਾਹਿਗੁਰੁ ਰਾਮ ਦਿਸੇ ਲੜਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਧੁਰ ਦੇ ਕਰਮ ਦੀ ਵੇਖੋ ਆਪਣੀ ਫ਼ਰਦ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰ ਫ਼ਰਮਾਨਾ ਸ੍ਰੀ ਭਗਵਾਨਾ ਜੋ ਸਰਗੁਣ ਧਾਰ ਨਿਰਗੁਣ ਨਿਰਵੈਰ ਅੱਗੇ ਕਰ ਕੇ ਆਏ ਅਰਜ਼, ਨਿਰਵੈਰ ਕੋਲੋਂ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਧੁਰ ਫ਼ਰਮਾਨਾ ਵੇਖੋ ਪੂਰਬ ਇਤਹਾਸ, ਹਰਿ ਕਰਤਾ ਆਪ ਦ੍ਰਿੜਾਈਆ। ਜਿਸ ਵਿਚ ਹੁਕਮ ਸੰਦੇਸਾ ਲਿਖਿਆ ਖ਼ਾਸ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸਮਝ ਕੋਇ ਨਾ ਪਾਈਆ। ਜਿਸ ਵੇਲੇ ਕਲਜੁਗ ਅੰਤ ਸਦੀ ਚੌਧਵੀਂ ਹੋਏ ਅੰਧੇਰੀ ਰਾਤ, ਸਾਚਾ ਨੂਰੀ ਚੰਦ ਨਾ ਕੋਇ ਚਮਕਾਈਆ। ਦੀਨ ਮਜ਼੍ਹਬ ਝਗੜਾ ਮੇਟੇ (ਨਾ ਕੋਇ) ਜਾਤ ਪਾਤ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਕਰੇ ਲੜਾਈਆ। ਸਾਚੀ ਵਸਤ ਨਾਮ ਅਮੋਲਕ ਰਹੇ ਕਿਸੇ ਨਾ ਪਾਸ, ਸਾਧ ਸੰਤ ਸ੍ਰੀ ਭਗਵੰਤ ਧੁਰ ਦੇ ਕੰਤ ਮਿਲਣ ਕੋਇ ਨਾ ਆਈਆ। ਆਤਮ ਪਰਮਾਤਮ ਪਾਰਬ੍ਰਹਮ ਪਤਿਪਰਮੇਸ਼ਵਰ ਜੋੜੇ ਕੋਈ ਨਾ ਨਾਤ, ਸੁਰਤੀ ਸ਼ਬਦੀ ਮੇਲਾ ਮੇਲੇ ਕੋਇ ਨਾ ਨਾ ਤਨ ਵਜੂਦ ਵੱਜੇ ਵਧਾਈਆ। ਜੋ ਭਵਿਖਤਾਂ ਵਿਚ ਗਏ ਆਖ, ਲੇਖਾਂ ਵਿਚ ਲੇਖਾ ਲਿਖਿਆ ਸਾਖਿਆਤ, ਕਲਮ ਦਵਾਤ ਸ਼ਾਹੀ ਜੋੜ ਨਾ ਕੋਇ ਜੁੜਾਈਆ। ਸੋ ਲਹਿਣਾ ਦੇਣਾ ਮੰਗੇ ਪੁਰਖ ਅਬਿਨਾਸ਼, ਸ਼ਾਹੋ ਭੂਪ ਸਰਬ ਗੁਣ ਤਾਸ, ਸਚਖੰਡ ਨਿਵਾਸੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣੇ ਮਜ਼੍ਹਬ ਦੀਨ ਇਸਲਾਮ, ਲੱਖ ਚੁਰਾਸੀ ਅੰਦਰ ਵੜ ਕੇ ਕਾਇਆ ਮੰਦਰ ਫੋਲ ਫੁਲਾਈਆ। ਮਨ ਵਾਸਨਾ ਕੂੜੀ ਕਿਰਿਆ ਮਮਤਾ ਮੋਹ ਸਚ ਵਿਗੜਿਆ ਨਜ਼ਾਮ, ਨੌਬਤ ਨਾਮ ਹਕ ਨਾ ਕੋਇ ਸੁਣਾਈਆ। ਜਗਤ ਵਿਦਿਆ ਦ੍ਰਿਸ਼ਟੀ ਹੋਈ ਪਰਧਾਨ, ਸਵਾਨ ਵਾਂਗ ਫਿਰੇ ਹਲਕਾਈਆ। ਸਚ ਮਹਿਬੂਬ ਦਾ ਦੇਵੇ ਨਾ ਕੋਈ ਗਿਆਨ, ਅੰਤਰ ਆਤਮ ਨਿਰੰਤਰ ਨਿਰਵੈਰ ਭੇਵ ਨਾ ਕੋਇ ਖੁਲ੍ਹਾਈਆ। ਕੂੜੀ ਕਿਰਿਆ ਜੂਠ ਝੂਠ ਅਪਰਾਧ ਡੰਕ ਵਜਾਏ ਆਣ, ਸੋਈ ਸੁਰਤੀ ਨਾ ਕੋਈ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣੀ ਧਰਨੀ, ਧਰਤੀ ਉਪਰ ਧਿਆਨ ਲਗਾਈਆ। ਝਗੜਾ ਪਿਆ ਵਰਨੀ ਬਰਨੀ, ਪਾਰਬ੍ਰਹਮ ਬ੍ਰਹਮ ਭੇਵ ਕੋਇ ਨਾ ਪਾਈਆ। ਸਚ ਦਵਾਰਾ ਏਕੰਕਾਰਾ ਆਏ ਕੋਈ ਨਾ ਚਰਨੀ, ਸ਼ਾਸਤਰ ਸਿਮਰਤ
❋
❋
ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਆਪਣਾ ਵਕਤ ਲੰਘਾਈਆ। ਸਾਚੀ ਮੰਜ਼ਲ ਦਰਗਾਹ ਸਾਚੀ ਮਿਲੇ ਕਿਸੇ ਨਾ ਚੜ੍ਹਨੀ, ਜਗਤ ਵਿਕਾਰ ਪੰਧ ਨਾ ਕੋਇ ਮੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਪੱਟੀ ਮਿਲੇ ਕਿਸੇ ਨਾ ਪੜ੍ਹਨੀ, ਅੱਖਰਾਂ ਵਾਲੀ ਵਿਦਿਆ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਧਾਰ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਆਪਣਾ ਲਾਹ ਕੇ ਵੇਖੋ ਪੜਦਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪ ਜਣਾਈਆ। ਸਦੀ ਚੌਧਵੀਂ ਅੰਤ ਅਖ਼ੀਰ ਦੀਨ ਦੁਨੀ ਲੋਕਮਾਤ ਵੇਖੋ ਸੜਦਾ, ਅਗਨੀ ਅੱਗ ਤਤਵ ਤਤ ਨਾ ਕੋਇ ਬੁਝਾਈਆ। ਭੇਵ ਕੋਇ ਨਾ ਖੋਲ੍ਹੇ ਮੇਰੇ ਘਰ ਦਾ, ਗ੍ਰਹਿ ਮੰਦਰ ਅੰਦਰ ਪੜਦਾ ਨਾ ਕੋਇ ਚੁਕਾਈਆ। ਭਾਣਾ ਕੋਈ ਨਾ ਦਿਸੇ ਜਰਦਾ, ਸੀਸ ਜਗਦੀਸ ਨਾ ਕੋਇ ਨਿਵਾਈਆ। ਸਚ ਦਵਾਰੇ ਸਚਖੰਡ ਕੋਈ ਨਾ ਵੜਦਾ, ਅਧਵਾਟੀ ਦਿਸੇ ਲੋਕਾਈਆ। ਮਿਲੇ ਮੇਲ ਨਾ ਨਿਰਗੁਣ ਨਿਰਾਕਾਰ ਨਿਰਵੈਰ ਨਿਰੰਕਾਰ ਨਿਰ ਦਾ, ਟੁੱਟੀ ਗੰਢ ਨਾ ਕੋਇ ਪਵਾਈਆ। ਰਸਨਾ ਜਿਹਵਾ ਬੱਤੀ ਦੰਦ ਜੀਵ ਜਹਾਨ ਜਗਤ ਜਗਿਆਸੂ ਹੋਵੇ ਪੜ੍ਹਦਾ, ਭਗਤ ਭਗਵਨ ਵਿਚ (ਮਿਲ ਕੇ) ਭਗਵਾਨ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਹੁਕਮਰਾਨ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਆਪਣੇ ਖੋਲ੍ਹ ਕੇ ਵੇਖੋ ਬਸਤੇ, ਹਰਿ ਕਰਤਾ ਆਪ ਦ੍ਰਿੜਾਈਆ। ਜਿਸ ਵਿਚੋਂ ਦੀਨਾਂ ਮਜ਼੍ਹਬਾਂ ਦੇ ਤੁਹਾਨੂੰ ਦੱਸੇ ਰਸਤੇ, ਮਾਨਵ ਮਾਨਵ ਵੰਡ ਵੰਡਾਈਆ। ਫ਼ੁਰਨੇ ਇਸ਼ਾਰੇ ਦੱਸੇ ਅਗੰਮੀ ਇਕ ਦੇ, ਨਿਜ ਨੇਤਰ ਲੋਚਣ ਨੈਣ ਅੱਖ ਨਾ ਕੋਈ ਖੁਲ੍ਹਾਈਆ। ਨਾਮ ਭੰਡਾਰੇ ਦਿਤੇ ਸਚ ਦੇ, ਰਾਮ ਅੱਲਾ ਸਤਿਨਾਮ ਵਾਹਿਗੁਰੂ ਆਪ ਵਰਤਾਈਆ। ਕਿਉਂ ਕੂੜੇ ਹੋਏ ਕਾਇਆ ਭਾਂਡੇ ਮਾਟੀ ਕੱਚ ਦੇ, ਕੰਚਨ ਗੜ੍ਹ ਨਾ ਕੋਈ ਸੁਹਾਈਆ। ਮਨ ਵਾਸਨਾ ਅੰਦਰ ਜੀਵ ਜੰਤ ਜਗਿਆਸੂ ਸਾਧ ਸੰਤ ਫਿਰਦੇ ਨੱਚਦੇ, ਤ੍ਰਿਸਨਾ ਤ੍ਰਿਪਤ ਨਾ ਕੋਈ ਕਰਾਈਆ। ਵਸੇਰੇ ਮੁੱਕੇ ਨਾ ਆਤਮ ਪਰਮਾਤਮ ਅਲੱਗ ਦੇ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸਾ ਨਰ ਨਰੇਸ਼ਾ ਇਕ ਇਕੱਲਾ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲ ਮੰਗੇ ਸਭ ਤੋਂ ਬਾਕੀ, ਚਾਰ ਜੁਗ ਦਾ ਲੇਖਾ ਦੇਣਾ ਵਖਾਈਆ। ਕੀ ਸਿਖਿਆ ਦਿਤੀ ਤਨ ਵਜੂਦ ਖ਼ਾਕੀ, ਕਵਣ ਮੰਤਰ ਆਏ ਦ੍ਰਿੜਾਈਆ। ਕਵਣ ਜਾਮ ਪਿਆਇਆ ਬਣ ਕੇ ਸਾਕੀ, ਅੰਮ੍ਰਿਤ ਜਾਮ ਪਿਆਈਆ। ਕਿਸ ਬਿਧ ਪੜਦਾ ਲਾਹਿਆ ਬਜਰ ਕਪਾਟੀ ਖੋਲ੍ਹ ਤਾਕੀ, ਨਿਰੰਤਰ ਮੇਰਾ ਅੰਤਰ ਦੇ ਸਮਝਾਈਆ। ਕਵਣ ਰਸ ਬੂੰਦ ਚਵਾਈ ਸਵਾਂਤੀ, ਅਗਨੀ ਤਤ ਬੁਝਾਈਆ। ਕਿਸ ਬਿਧ ਜਗਾ ਕੇ ਆਏ ਨਿਰਗੁਣ ਜੋਤ ਦੀਆ ਬਾਤੀ, ਘਰ ਘਰ ਵਿਚ ਕਰ ਰੁਸ਼ਨਾਈਆ। ਕਿਸ ਬਿਧ ਹੁਕਮ ਸੰਦੇਸਾ ਮੰਨ ਕੇ ਆਏ ਆਖੀ, ਆਖ਼ਰ ਵਿਚ ਆਪਣਾ ਤਨ ਵਜੂਦ ਤਜਾਈਆ। ਕੀ ਲੇਖਾ ਲਿਖ ਕੇ ਆਏ ਕਲਮ ਦਵਾਤੀ, ਨਾਮ ਸਿਫ਼ਤਾਂ ਵਿਚ ਸਾਲਾਹੀਆ। ਕੀ ਰੰਗ ਚੜ੍ਹਾਏ ਤਨ ਪੋਸ਼ਾਕੀ, ਪਰਾ ਪਸੰਤੀ ਮਧਮ ਬੈਖਰੀ ਕਰੀ ਕੀ ਪੜ੍ਹਾਈਆ। ਕੀ ਮੰਜ਼ਲ ਦੱਸ ਕੇ ਆਏ ਘਾਟੀ, ਰਹਿਬਰ ਜਗਤ ਅਖਵਾਈਆ। ਸੋ ਲਹਿਣਾ ਦੇਣਾ ਸਚ ਦਵਾਰ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਮੰਗੇ ਹੁਕਮ ਇਖ਼ਲਾਕੀ, ਇਤਫ਼ਾਕੀ ਆਪਣੀ ਕਾਰ ਕਮਾਈਆ। ਕਿਉਂ ਕਲਜੁਗ ਅੰਤ ਅਖ਼ੀਰ ਦੀਨ ਦੁਨੀਆ ਬਦਲੀ ਹਯਾਤੀ, ਹਦਾਇਤ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
❋
❋
ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਸਾਚਾ ਰਾਣਾ ਧੁਰ ਦਰਬਾਰੇ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਦੁਨੀਆ ਭੁੱਲੀ, ਮੈਨੂੰ ਦਿਉ ਸਮਝਾਈਆ। ਭਾਗ ਲੱਗੇ ਨਾ ਕਾਇਆ ਕੁੱਲੀ, ਸਾਢੇ ਤਿੰਨ ਹੱਥ ਨਾ ਕੋਇ ਵਡਿਆਈਆ। ਕਿਉਂ ਕੂੜ ਅੰਧੇਰੀ ਝੁੱਲੀ, ਮਨਕਾ ਸਿਮਰਨ ਪੂਜਾ ਪਾਠ ਕੰਮ ਕਿਸੇ ਨਾ ਆਈਆ। ਕਿਉਂ ਅੰਮ੍ਰਿਤ ਧਾਰ ਡੁੱਲ੍ਹੀ, ਨਿਝਰ ਧਾਰ ਰਸ ਨਾ ਕੋਇ ਚਖਾਈਆ। ਕਿਉਂ ਮਮਤਾ ਮੋਹ ਵਿਕਾਰ ਵਿਚ ਰੁਲੀ, ਸਚ ਸਿੰਘਾਸਣ ਚੜ੍ਹ ਕੇ ਪ੍ਰਭ ਦਾ ਦਰਸ ਕੋਇ ਨਾ ਪਾਈਆ। ਕਿਉਂ ਜਗਤ ਵਿਕਾਰਾ ਲਾਇਆ ਬੁੱਲੀਂ, ਆਬੇ ਹਯਾਤ ਜਾਮ ਨਾ ਕੋਇ ਪਿਆਈਆ। ਕਿਉਂ ਕੂੜੇ ਕੰਡੇ ਤੁਲੀ, ਸਚ ਤਰਾਜੂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲਹਿਣਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਕਲਜੁਗ ਕੂੜੀ ਕਿਰਿਆ ਕੀਤਾ ਜ਼ੋਰ, ਜੋਰੂ ਜ਼ਰ ਰਿਹਾ ਕੁਰਲਾਈਆ। ਝਗੜਾ ਪਾਇਆ ਅੰਦਰ ਪੰਜ ਚੋਰ, ਸ਼ਰਅ ਸ਼ੈਤਾਨ ਕਰੇ ਲੜਾਈਆ। ਕਿਉਂ ਚਾਰ ਕੁੰਟ ਹੋਇਆ ਅੰਧੇਰਾ ਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਕਿਉਂ ਤੁਸਾਂ ਤੁਰਤ ਸ਼ਬਦ ਨਾ ਬੰਨ੍ਹੀ ਡੋਰ, ਆਤਮ ਜੋੜ ਜੁੜਾਈਆ। ਇਸ ਦਾ ਉਤਰ ਦਿਓ ਮੋੜ, ਸਚ ਸੰਦੇਸੇ ਮੰਗ ਮੰਗਾਈਆ। ਮੈਂ ਅਗਲਾ ਖੇਲ ਕਰਨਾ ਕੁਛ ਹੋਰ, ਜਿਸ ਦੀ ਚਾਰ ਜੁਗ ਸਮਝ ਕੋਇ ਨਾ ਪਾਈਆ। ਕਲਜੁਗ ਅੰਦਰ ਸਤਿਜੁਗ ਦੇਣਾ ਤੋਰ, ਤੁਰਤ ਆਪਣੀ ਕਾਰ ਕਮਾਈਆ। ਆਪਣਾ ਨਾਮ ਸੰਦੇਸਾ ਦੇ ਕੇ ਨਵਾਂ ਨਕੋਰ, ਚਾਰ ਜੁਗ ਦਾ ਲਹਿਣਾ ਦੇਣਾ ਮੁਕਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਬੋਲ, ਅਨਬੋਲਤ ਰਾਗ ਦੇਣਾ ਸਮਝਾਈਆ। ਸਚ ਭੰਡਾਰਾ ਆਦਿ ਜੁਗਾਦਿ ਮੇਰੇ ਕੋਲ, ਜੁਗ ਚੌਕੜੀ ਨਿਰਗੁਣ ਧਾਰ ਸਰਗੁਣ ਰਿਹਾ ਵਰਤਾਈਆ। ਸਚ ਜੈਕਾਰਾ ਧੁਰ ਦਾ ਨਾਅਰਾ ਪੜਦਾ ਦੇਵੇ ਖੋਲ੍ਹ, ਖ਼ਾਲਕ ਖ਼ਲਕ ਦੇ ਪਿਛੇ ਆਪ ਸਮਝਾਈਆ। ਸਦੀ ਚੌਧਵੀਂ ਰਹੇ ਨਾ ਕੋਇ ਅਨਭੋਲ, ਧੁਰ ਦਾ ਡੰਕ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸ੍ਰੀ ਭਗਵੰਤ ਧੁਰ ਦਾ ਕੰਤ ਦੇਵੇ ਸ਼ਬਦ ਨਾਮ ਅਨਮੋਲ, ਅਨਮੁਲੜੀ ਵਸਤ ਸਤਿਜੁਗ ਦਸਤ ਧਰਮ ਅਰਥ ਝੋਲੀ ਪਾਈਆ। ਜੋ ਸਤਿਗੁਰ ਨਾਮ ਪਿਆਰ ਦਾ ਰੋਗੀ, ਮਾਨਵ ਮਾਨੁਖ ਨਜ਼ਰੀ ਆਈਆ। ਜੋ ਅੰਤਰ ਆਤਮ ਰਸ ਦਾ ਭੋਗੀ, ਸਚ ਸੁਖ ਰਾਹ ਤਕਾਈਆ। ਜੋ ਨਿਰਗੁਣ ਨਿਰਵੈਰ ਧਾਰ ਪੜ੍ਹੇ ਪੋਥੀ, ਬਿਨ ਅੱਖਰਾਂ ਆਵਾਜ਼ ਅਲਾਈਆ। ਤਿਸ ਦਾ ਹੋਵੇ ਮੇਲ ਸੰਯੋਗੀ, ਧੁਰ ਮੇਲਾ ਲਏ ਮਿਲਾਈਆ। ਪੁਰਖ ਅਕਾਲ ਚੁੱਕੇ ਗੋਦੀ, ਬਿਨ ਭੁਜਾਂ ਭੁਜਾਂ ਟਿਕਾਈਆ। ਅੰਤਰ ਆਤਮਾ ਜਾਏ ਸੋਧੀ, ਪਤਤ ਪਵਿਤ ਦਏ ਬਣਾਈਆ। ਪੰਧ ਮੁਕਾਏ ਲੋਕ ਪਰਲੋਕੀ, ਦੋ ਜਹਾਨਾਂ ਡੇਰਾ ਢਾਹੀਆ। ਪਿਛਲੀ ਰਹਿਣ ਨਾ ਦੇਵੇ ਸੋਝੀ, ਸਮਝ ਵਿਚੋਂ ਬਾਹਰ ਕਢਾਈਆ। ਪੰਧ ਮੁਕਾ ਕੇ ਜਗਤ ਤ੍ਰੈਲੋਕੀ, ਬ੍ਰਹਿਮੰਡਾਂ ਖੰਡਾਂ ਲਹਿਣਾ ਦੇਣਾ ਦਏ ਦਵਾਈਆ। ਅੰਤ ਮਿਲਾ ਕੇ ਓਸ ਨਿਰਮਲ ਜੋਤੀ, ਜੋਤ ਜੋਤ ਵਿਚ ਸਮਾਈਆ। ਜਿਥੇ ਭਗਤ ਭਗਵਾਨ ਦੀ ਇਕੋ ਗੋਤੀ, ਦੂਜਾ ਨਜ਼ਰ ਕੋਇ ਨਾ ਆਈਆ। ਲੱਭਣੀ ਪਏ ਨਾ ਕੋਇ ਕੋਠੀ, ਜਗਤ ਸਿੰਘਾਸਣ ਨਾ ਕੋਇ ਵਿਛਾਈਆ। ਖਾਣੀ ਪਏ ਨਾ ਕੋਇ ਰੋਟੀ, ਤ੍ਰਿਸਨਾ ਤ੍ਰਿਖਾ ਨਾ ਕੋਇ ਤਪਾਈਆ। ਪ੍ਰੇਮ ਵਿਚ ਪ੍ਰੇਮਕਾ ਰਹੇ ਨਾ ਸੋਤੀ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਰੋਗ ਦਏ ਗਵਾਈਆ। ਜਨ ਭਗਤ ਰੋਗ ਜਾਏ ਲਥ, ਵਸੂਰਾ ਰਹਿਣ ਕੋਇ ਨਾ ਪਾਈਆ।
❋
❋
ਜਿਸ ਉਪਰ ਕਿਰਪਾ ਕਰੇ ਪੁਰਖ ਸਮਰਥ, ਮਿਹਰ ਨਜ਼ਰ ਉਠਾਈਆ। ਸਾਚਾ ਮਾਰਗ ਕਾਇਆ ਮੰਦਰ ਅੰਦਰ ਵੜ ਕੇ ਦੇਵੇ ਦੱਸ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਧੁਨ ਆਤਮਕ ਰਾਗ ਸੁਣਾਏ ਆਪਣੀ ਸਦ, ਛੰਦ ਅਗਲਾ ਦਏ ਜਣਾਈਆ। ਜਗਤ ਦਵਾਰਾ ਰਹੇ ਕੋਈ ਨਾ ਹੱਦ, ਮਨ ਵਿਕਾਰਾ ਡੇਰਾ ਢਾਹੀਆ। ਨਿਝਰ ਝਿਰਨਾ ਅੰਮ੍ਰਿਤ ਦੇਵੇ ਆਪਣਾ ਰਸ, ਰਸਤਾ ਅਗਲਾ ਦਏ ਖੁਲ੍ਹਾਈਆ। ਮੋਹ ਵਿਕਾਰ ਹੰਕਾਰ ਗ਼ਦਾਰ ਅੰਦਰੋਂ ਜਾਏ ਨੱਸ, ਸਾਂਤਕ ਸਤਿ ਸਤਿ ਕਰਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਪੜਦਾ ਦਏ ਚੁਕਾਈਆ। ਨਾਮ ਨਿਧਾਨ ਮਾਰ ਕੇ ਸੱਟ, ਸੋਈ ਸੁਰਤੀ ਲਏ ਉਠਾਈਆ। ਘਰ ਜੋਤ ਕਰ ਪਰਗਟ, ਨੂਰ ਨੂਰ ਵਿਚ ਰੁਸ਼ਨਾਈਆ। ਕਿਰਪਾਲ ਹੋ ਕੇ ਦਿਆਲ ਹੋ ਕੇ ਰੋਗੀ ਦਾ ਰੋਗ ਦੇਵੇ ਕੱਟ, ਦਵੈਤ ਰਹਿਣ ਨਾ ਦੇਵੇ ਫੱਟ, ਭਾਗ ਲਗਾਵੇ ਕਾਇਆ ਮੱਟ, ਜੋਤ ਜਗਾਵੇ ਲਟ ਲਟ, ਅੰਧ ਅੰਧੇਰ ਦਏ ਗਵਾਈਆ। ਜਿਹੜਾ ਰੋਗੀ ਰੋਗ ਵਾਲਾ ਹੋਵੇ ਸਚ, ਤਿਸ ਭਾਗ ਲੱਗੇ ਕਾਇਆ ਮਾਟੀ ਕੱਚ, ਪੁਰਖ ਅਕਾਲ ਦੀਨ ਦਿਆਲ ਸਤਿਗੁਰ ਪੂਰਾ ਲੂੰ ਲੂੰ ਅੰਦਰ ਜਾਏ ਰਚ, ਸਾਢੇ ਤਿੰਨ ਹੱਥ ਸਾਢੇ ਤਿੰਨ ਕਰੋੜ ਰੋਮ ਰੋਮ ਬੈਠੇ ਸੀਸ ਨਿਵਾਈਆ। ਜੋ ਰੋਗੀ ਹੋਵੇ ਬਿਮਾਰ, ਰਾਹ ਤੱਕੇ ਨੈਣ ਉਠਾਈਆ। ਤਿਸ ਦੀ ਪਾਵੇ ਨਾ ਕੋਇ ਸਾਰ, ਚਾਰੇ ਕੁੰਟਾਂ ਵੇਖ ਵਖਾਈਆ। ਭਗਤ ਉਧਾਰਨਾ ਨਿਰਗੁਣ ਦੀ ਕਾਰ, ਜੁਗ ਚੌਕੜੀ ਵੇਸ ਵਟਾਈਆ। ਸੁਤਿਆਂ ਲਏ ਉਠਾਲ, ਆਲਸ ਨਿੰਦਰਾ ਦਏ ਮਿਟਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਊਚ ਨੀਚ ਏਕਾ ਘਰ ਵਖਾਈਆ। ਜੋਤੀ ਜਲਵਾ ਦੇ ਜਮਾਲ, ਅੰਧ ਅਗਿਆਨ ਦੂਰ ਕਰਾਈਆ। ਸਾਚੇ ਪ੍ਰੇਮ ਦੀ ਅਗੰਮੀ ਪੁੜੀ ਧਰਮ ਮਰੀਜ਼ ਨੂੰ ਦੇਵੇ ਖਵਾਲ, ਜਿਸ ਦੇ ਖਾਧਿਆਂ ਖਾਵੰਦ ਦਾ ਵਿਛੋੜਾ ਰਹੇ ਨਾ ਰਾਈਆ। ਉਹ ਗੁਰਮੁਖ ਗੁਰਸਿਖ ਸੱਜਣ ਮੀਤ ਮੁਰਾਰ ਪ੍ਰਭ ਦਾ ਲਾਲ, ਲਾਲਨ ਲਾਲ ਆਪਣਾ ਰੰਗ ਰੰਗਾਈਆ। ਲੈ ਕੇ ਜਾਵੇ ਸਚਖੰਡ ਸਚੀ ਧਰਮਸਾਲ, ਜਿਥੇ ਗੁਰ ਅਵਤਾਰ ਪੈਗ਼ੰਬਰ ਨਿਰਗੁਣ ਜੋਤ ਬਿਨ ਵਰਨ ਗੋਤ ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੋਗੀ ਅੰਦਰ ਪ੍ਰਭ ਦਾ ਮੋਜੀ, ਬੁੱਧੀ ਤੋਂ ਪਾਰ ਸੋਝੀ ਰੋਜ਼ੀ ਪ੍ਰਭ ਦਾ ਨਾਮ ਖਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਹਜਾਰਾ ਸਿੰਘ ਦੇ ਗ੍ਰਹਿ ਪਿੰਡ ਖੱਬੇ ਜ਼ਿਲਾ ਅੰਮ੍ਰਿਤਸਰ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੀਨ ਦੁਨੀ ਵੇਖ ਹੋਏ ਹੈਰਾਨ, ਚਾਰ ਕੁੰਟ ਦਹਿ ਦਿਸ਼ਾ ਅੰਧੇਰਾ ਛਾਈਆ। ਚਾਰ ਵਰਨ ਅਠਾਰਾਂ ਬਰਨ ਸਾਬਤ ਰਿਹਾ ਨਾ ਕਿਸੇ ਦਾ ਧਰਮ ਈਮਾਨ, ਸਚ ਸੁਚ ਸੰਜਮ ਹਕ ਨਾ ਕੋਇ ਕਮਾਈਆ। ਮਨ ਵਾਸਨਾ ਕੂੜੀ ਕਿਰਿਆ ਮਮਤਾ ਮੋਹ ਵਿਕਾਰ ਵਧਿਆ ਸ਼ੈਤਾਨ, ਸ਼ਰਅ ਸ਼ਰੀਅਤ ਮਾਨਵ ਕਾਬਲੀਅਤ ਦਿਤੀ ਮਿਟਾਈਆ। ਸੱਜਣ ਮੀਤ ਪਿਤਾ ਪੂਤ ਹੋਏ ਬੇਈਮਾਨ, ਸਾਚਾ ਸੰਗ ਸੂਰੇ ਸਰਬੰਗ ਨਾ ਕੋਇ ਨਿਭਾਈਆ। · ਜੋ ਸ਼ਾਸਤਰ ਸਿਮਰਤ ਵੇਦ ਪੁਰਾਨ ਰਾਹੀਂ ਦੱਸ ਕੇ ਆਏ ਰੀਤ, ਧੁਰ ਸੰਦੇਸ਼ਾ ਨਰ ਨਰੇਸ਼ਾ ਨਰ ਨਿਰੰਕਾਰ ਤੇਰਾ
ਇਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਫਿਰੇ ਦਰੋਹੀ ਮੰਦਰ ਮਸੀਤ, ਸ਼ਿਵਦਵਾਲਾ ਮੱਠ ਕੂਕ ਕੂਕ ਸੁਣਾਈਆ। ਨੇਤਰ ਰੋਵੇ ਜਾਤ ਪਾਤ ਦੀਨ ਮਜ਼੍ਹਬ ਊਚ ਨੀਚ, ਰਾਓ ਰੰਕ ਸਾਂਤਕ ਸਤਿ ਨਾ ਕੋਇ ਕਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਏ ਕੋਈ ਨਾ ਗੀਤ, ਪਾਰਬ੍ਰਹਮ
❋
❋
ਪਤਿਪਰਮੇਸ਼ਵਰ ਤੇਰਾ ਦਰਸ ਕੋਇ ਨਾ ਪਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਠੀਕ, ਆਵਣ ਜਾਵਣ ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਚਲੇ ਕੋਈ ਨਾ ਚਾਰਾ, ਕਲਜੁਗ ਆਪਣੀ ਕਲ ਵਰਤਾਈਆ। ਚਾਰੋਂ ਕੁੰਟ ਦਿਸੇ ਧੂੰਆਂਧਾਰਾ, ਤੇਰਾ ਨਾਮ ਸਾਚਾ ਚੰਦ ਨਾ ਕੋਇ ਚਮਕਾਈਆ। ਧੁਰ ਦਾ ਸ਼ਬਦ ਨਾ ਕਿਸੇ ਵਿਚਾਰਾ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਅੰਮ੍ਰਿਤ ਰਸ ਮਿਲੇ ਨਾ ਕਿਸੇ ਠੰਡਾ ਠਾਰਾ, ਅੱਠ ਸੱਠ ਤੀਰਥ ਦੇਣ ਦੁਹਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕੂੜੀ ਕਿਰਿਆ ਦਿਸੇ ਵਿਭਚਾਰਾ, ਕਾਮ ਕਰੋਧ ਲੋਭ ਮੋਹ ਵਿਕਾਰ ਹੰਕਾਰ ਹਲਕਾਈਆ। ਪੁਰਖ ਅਕਾਲ ਦੀਨ ਦਿਆਲ ਸਚਖੰਡ ਨਿਵਾਸੀ ਪਰਵਰਦਿਗਾਰ ਸਾਂਝੇ ਯਾਰ ਤੇਰਾ ਦਿਸੇ ਨਾ ਕਿਸੇ ਦਰਬਾਰਾ, ਦਰਗਾਹ ਸਾਚੀ ਹਕ ਮੁਕਾਮੇ ਮਿਲਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬੀਸ ਬੀਸੇ ਹਰਿ ਜਗਦੀਸੇ ਤੇਰੀ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਅੰਤਮ ਦਿਸੇ ਹੱਦ, ਦੋਏ ਜੋੜ ਸੀਸ ਨਿਵਾਈਆ। ਕਲਜੁਗ ਕੂੜ ਨਗਾਰਾ ਰਿਹਾ ਵੱਜ, ਚਾਰ ਕੁੰਟ ਦਹਿ ਦਿਸ਼ਾ ਕਰੇ ਸ਼ਨਵਾਈਆ। ਸਾਚਾ ਕਰੇ ਕੋਈ ਨਾ ਹੱਜ, ਕਾਇਆ ਕਾਅਬਾ ਨਾ ਕੋਇ ਰੁਸ਼ਨਾਈਆ। ਧੁਨ ਆਤਮਕ ਸੁਣੇ ਕੋਈ ਨਾ ਨਦ, ਅਨਹਦ ਨਾਮ ਨਾ ਕੋਇ ਸ਼ਨਵਾਈਆ। ਸਚ ਦਵਾਰ ਏਕੰਕਾਰ ਬਹੇ ਕੋਈ ਨਾ ਸਜ, ਸਾਜਣ ਮੀਤ ਤੇਰਾ ਨਾਮ ਗੀਤ ਸੰਗੀਤ ਤਾਲ ਨਾ ਕੋਇ ਵਜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੈਥੋਂ ਹੋਈ ਅੱਡ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਤਨ ਵਜੂਦ ਕਾਇਆ ਮਾਟੀ ਖ਼ਾਲੀ ਦਿਸਣ ਹੱਡ, ਨਾਮ ਰਬਾਬ ਹਕ ਅਹਿਬਾਬ ਸਾਚੀ ਤਾਰ ਨਾ ਕੋਇ ਹਿਲਾਈਆ। ਸਾਹਿਬ ਸਵਾਮੀ ਅੰਤਰਜਾਮੀ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਾਡਾ ਨਾ ਕੋਈ ਸਵਾਲ ਨਾ ਕੋਈ ਜਵਾਬ, ਬੇਆਬ ਬੇਆਬ ਸਾਰੇ ਰਹੇ ਸੁਣਾਈਆ। · ਗੁਰ ਅਵਤਾਰ
ਪੈਗ਼ੰਬਰ ਕਹਿਣ ਸਾਡਾ ਭੁਲਿਆ ਸਭ ਨੂੰ ਸਜਦਾ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਧਰਮ ਦਵਾਰ ਦਾ ਰਿਹਾ ਨਾ ਕੋਈ ਬਰਦਾ, ਖ਼ਾਦਮ ਹੋ ਕੇ ਸਾਚੀ ਸੇਵ ਨਾ ਕੋਇ ਕਮਾਈਆ। ਮਾਲਕ ਬਣਿਆ ਨਾ ਕੋਈ ਤੇਰੇ ਘਰ ਦਾ, ਸਚ ਦਵਾਰੇ ਵੜਨ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਵਿਚ ਜੀਵ ਜਹਾਨ ਜਾਏ ਹੜ੍ਹਦਾ, ਨਈਆ ਨੌਕਾ ਨਾਮ ਹੱਥ ਕਿਸੇ ਨਾ ਆਈਆ। ਸਚ ਸਵਾਮੀ ਸਮਰਥ ਕੰਤ ਭਗਵੰਤ ਹੋ ਕੇ ਨਾ ਵਰਦਾ, ਕੂੜਾ ਨਾਤਾ ਜੁੜਿਆ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਅਲਖ ਜਗਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਆਪਣੇ ਅੱਗੇ ਕਰੋ ਹੱਥ, ਬਿਨ ਹੱਥਾਂ ਹੱਬ ਉਠਾਈਆ। ਅਗਲਾ ਲੇਖਾ ਦੇਵਾਂ ਦੱਸ, ਬਿਨ ਵਿਦਿਆ ਬਿਨ ਅੱਖਰਾਂ ਕਰ ਪੜ੍ਹਾਈਆ। ਸਦੀ ਚੌਧਵੀਂ ਅੰਤ ਅਖ਼ੀਰ ਸਭ ਦਾ ਲਹਿਣਾ ਦੇਣਾ ਹੋਣਾ ਬੱਸ, ਪਿਛਲੇ ਬਸਤੇ ਦੇਣੇ ਬੰਧਾਈਆ। ਅਗਲਾ ਹੁਕਮ ਦੇਣਾ ਯਕ, ਯਾਦ ਧੁਰ ਦੀ ਇਕ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਮਾਰਗ ਇਕੋ ਦੇਣਾ ਦੱਸ, ਸ਼ਤਰੀ ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਕੂੜੀ ਕਿਰਿਆ ਮਮਤਾ ਮੋਹ ਵਿਕਾਰ ਦੁਰਮਤ ਮੈਲ ਦੇਣੀ ਕੱਟ, ਸਤਿ ਸਚ ਅੰਦਰ ਦੇਣਾ ਟਿਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧਰਮ ਵਣਜਾਰੇ ਖੋਲ੍ਹਣਾ ਹੱਟ, ਲੱਖ ਚੁਰਾਸੀ ਜੀਵ ਜੰਤ ਵਸਤ ਅਮੋਲਕ ਦਏ ਵਰਤਾਈਆ। ਵਿਸ਼ਨ
❋
❋
ਬ੍ਰਹਮਾ ਸ਼ਿਵ ਦੇਵਤ ਸੁਰ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਲੋਕ ਪਰਲੋਕ ਚੌਦਾਂ ਲੋਕ ਆਵਣ ਨੱਠ, ਈਸਾ ਮੂਸਾ ਮੁਹੰਮਦ ਸੀਸ ਜਗਦੀਸ ਝੁਕਾਈਆ। ਏਕਾ ਨਾਅਰਾ ਏਕੰਕਾਰਾ ਦੋ ਜਹਾਨਾ ਬਿਨ ਰਸਨਾ ਜਿਹਵਾ ਗੀਤ ਗੋਬਿੰਦ ਬੋਲਣਾ ਸਚ, ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰਾ ਦਏ ਸਮਝਾਈਆ। ਸਤਿਜੁਗ ਸਾਚੀ ਧਾਰ ਏਕੰਕਾਰ ਲੋਕਮਾਤ ਦੇਵੇ ਰੱਖ, ਨਿਰਗੁਣ ਨੂਰ ਜੋਤ ਕਰ ਪ੍ਰਤੱਖ, ਪਾਰਬ੍ਰਹਮ ਪਤਿਪਰਮੇਸ਼ਵਰ ਸ਼ਬਦੀ ਧਾਰ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਨਰ ਨਰੇਸ਼ਾ ਨਰ ਨਰਾਇਣ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲ ਦਾ ਹੁਕਮ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਬਦਲ ਆਪਣੀ ਤਕਦੀਰ, ਤਦਬੀਰ ਆਪਣੀ ਦੇ ਦ੍ਰਿੜਾਈਆ। ਚਾਰ ਕੁੰਟ ਦਹਿ ਦਿਸ਼ਾ ਸ਼ਰਅ ਕੱਟ ਜਜ਼ੀਰ, ਸ਼ਾਹ ਹਕੀਰ ਇਕੋ ਰੰਗ ਰੰਗਾਈਆ। ਮੰਜ਼ਲ ਦੱਸ ਅਖ਼ੀਰ, ਆਖ਼ਰ ਆਪਣਾ ਹਕ਼ੀਕ਼ੀ ਮੇਲਾ ਲੈ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਰਿਹਾ ਨਾ ਭਉ, ਭੈ ਵਿਚ ਨਾ ਕੋਇ ਲੋਕਾਈਆ। ਝਗੜਾ ਰਿਹਾ ਨਾ ਮੈਂ ਹਉਂ, ਹੰਕਾਰ ਗੜ੍ਹ ਸ੍ਰਿਸ਼ਟ ਉਪਜਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਭੁੱਲਿਆ ਸਭ ਨੂੰ ਨਾਉਂ, ਨਾਉਂ ਨਿਰੰਕਾਰਾ ਨਾ ਕੋਇ ਗਾਈਆ। ਵਿਭਚਾਰ ਹੋਵੇ ਥਾਈਂ ਥਾਉਂ, ਥਾਨ ਥਾਨੰਤਰ ਦੇਣ ਦੁਹਾਈਆ। ਹੰਸ ਬੁੱਧੀ ਹੋਈ ਕਾਉਂ, ਕਾਗ ਵਾਂਗ ਕੁਰਲਾਈਆ। ਭਾਗ ਲੱਗਾ ਨਾ ਕਿਸੇ ਕਾਇਆ ਮਾਟੀ ਸਾਢੇ ਤਿੰਨ ਹੱਥ ਗਾਉਂ, ਧਰਮ ਮੰਦਰ ਨਜ਼ਰ ਕਿਸੇ ਨਾ ਆਈਆ। ਪ੍ਰਭ ਮਿਲਣ ਦਾ ਰੱਖੇ ਕੋਈ ਨਾ ਚਾਓ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਪੜ੍ਹ ਕੇ ਆਪਣਾ ਝਟ ਲੰਘਾਈਆ। ਦੀਨ ਦੁਨੀ ਪਰਮਾਰਥ ਸਵਾਰਬ ਭੁੱਲੀ ਆਪਣਾ ਰਾਹੋ, ਰਹਿਬਰ ਲੇਖਾ ਯਾਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਪੁਰਖ ਅਕਾਲ ਦੀਨ ਦਿਆਲ ਗੁਰ ਅਵਤਾਰ ਪੈਗ਼ੰਬਰ ਦਰ ਤੇਰੇ ਅਰਜ਼ ਸੁਣਾਈਆ। ਪੁਰਖ ਅਕਾਲ ਕਹੇ ਸੁਣੋ ਸੰਦੇਸਾ ਅਗੰਮ ਫ਼ਰਮਾਨ, ਚਾਰ ਜੁਗ ਲੇਖ ਲਿਖਤ ਨਾ ਕੋਇ ਬਣਾਈਆ। ਕੂੜੀ ਕਿਰਿਆ ਬਦਲ ਦੇਣਾ ਵਿਧਾਨ, ਸਤਿਜੁਗ ਸਾਚਾ ਰਾਹ ਚਲਾਈਆ। ਸਚ ਦਵਾਰਾ ਏਕੰਕਾਰਾ ਇਕੋ ਦੱਸਣਾ ਧਰਮ ਅਸਥਾਨ, ਜਿਥੇ ਪੂਜਾ ਹੋਵੇ ਬੇਪਹਿਚਾਨ, ਝਗੜਾ ਰਹਿਣ ਨਹੀਂ ਦੇਣਾ ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਲੇਖਾ ਦੇਣਾ ਮੁਕਾਈਆ। ਆਤਮ ਪਰਮਾਤਮ ਪਾਰਬ੍ਰਹਮ ਪਤਿਪਰਮੇਸ਼ਵਰ ਢੋਲੇ ਸਾਰੇ ਗਾਣ, ਤੂੰ ਮੇਰਾ ਮੈਂ ਤੇਰਾ ਇਕੋ ਨਾਮ ਵੱਜੇ ਵਧਾਈਆ। ਸਚ ਸੰਦੇਸਾ ਨਰ ਨਰੇਸ਼ਾ ਹੁਕਮੇ ਅੰਦਰ ਫ਼ਰਮਾਨਾ ਦੇਣਾ ਜ਼ਿਮੀਂ ਅਸਮਾਨ, ਜ਼ਾਮਨ ਹੋ ਕੇ ਆਪਣੀ ਕਾਰ ਕਮਾਈਆ। ਸਤਿ ਧਰਮ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਝੁੱਲਣਾ ਇਕ ਨਿਸ਼ਾਨ, ਧਰਮ ਦਵਾਰਾ ਏਕੰਕਾਰਾ ਇਕੋ ਇਕ ਪਰਗਟਾਈਆ। ਜਿਸ ਗ੍ਰਹਿ ਮੰਦਰ ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਇਸ਼ਟ ਮੰਨਣ ਆਣ, ਦੂਜਾ ਰਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸ੍ਰੀ ਭਗਵੰਤ ਧੁਰ ਦਾ ਕੰਤ ਦੇਵਣਹਾਰਾ ਮਣੀਆਂ ਮੰਤ, ਮੰਤਰ ਅੰਤਰ ਨਿਰੰਤਰ ਜੀਵ ਜੰਤ ਸਾਧ ਸੰਤ ਆਪ ਸਮਝਾਈਆ।
❋
❋
੪ ਚੇਤ ਸ਼ਹਿਨਸ਼ਾਹੀ ਸੰਮਤ ੩ ਜੋਤ ਸ਼ਬਦ ਅਧਾਰ ਮਹਾਰਾਜ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਖ਼ੁਸ਼ੀ ਮਨਾਵਣ ਚਾਰ ਜੁਗ ਦੇ ਪਿਛਲੇ ਭਗਤ, ਭਗਵੰਤ ਮਿਲ ਕੇ ਖ਼ੁਸ਼ੀ ਮਨਾਈਆ। ਕਿਰਪਾ ਕਰ ਵਾਲੀ ਅਰਸ਼, ਅਰਸ਼ੀ ਪ੍ਰੀਤਮ ਤੇਰੀ ਇਕ ਸਰਨਾਈਆ। ਨਿਗਾਹਵਾਨ ਹੋ ਉਪਰ ਧਰਤ, ਧਵਲ ਦੇ ਵਡਿਆਈਆ। ਜੋ ਤੇਰੇ ਦਰਸ ਰਹੇ ਤਰਸ, ਨੇਤਰ ਲੋਚਨ ਨੈਣ ਰਾਹ ਤਕਾਈਆ। ਉਨ੍ਹਾਂ ਮੇਟ ਅੰਦਰੋਂ ਤੜਪ, ਭਟਕਨ ਦੇ ਗਵਾਈਆ। ਆਹ ਭਰੇ ਕੋਈ ਨਾ ਸਰਦ, ਸਾਂਤਕ ਸਤਿ ਦੇ ਵਰਤਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਬੇਪ੍ਰਵਾਹ ਅਖਵਾਈਆ। ਸਚ ਬੇਨੰਤੀ ਸੁਣ ਅਰਜ਼, ਦਰ ਠਾਂਡੇ ਸੀਸ ਨਿਵਾਈਆ। ਜਨ ਭਗਤਾਂ ਵੰਡ ਆਪਣਾ ਦਰਦ, ਦਰਦੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਅਮਰਜੀਤ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਪਿਛਲੇ ਭਗਤ ਦੇਣ ਸੰਦੇਸ਼ਾ, ਖ਼ੁਸ਼ੀਆਂ ਵਿਚ ਜਣਾਈਆ। ਤੇਰੀ ਬੇਪਰਵਾਹੀ ਨਰ ਨਰੇਸ਼ਾ, ਸਚ ਸੱਚੀ ਸ਼ਹਿਨਸ਼ਾਹੀਆ। ਕਲਜੁਗ ਅੰਤਮ ਖੇਲ ਨਿਰਾਲਾ ਵੇਖਾ, ਵੇਖ ਵੇਖ ਵੱਜੇ ਵਧਾਈਆ। ਧੁਰ ਫ਼ਰਮਾਨ ਸੁਣਿਆ ਉਪਦੇਸ਼ਾ, ਚਾਰ ਜੁਗ ਤੋਂ ਬਾਹਰ ਕਰੀ ਪੜ੍ਹਾਈਆ। ਨਿਰਵੈਰ ਹੋ ਕੇ ਮਿਲਿਓ ਇਕੋ ਨੇਤਾ, ਨਿਜ ਨੇਤਰ ਅੱਖ ਖੁਲ੍ਹਾਈਆ। ਬਿਨ ਪੂਜਾ ਪਾਠ ਬੰਦਗੀਉਂ ਲਹਿਣਾ ਲੀਤਾ, ਪੂਰਬ ਜਨਮ ਦੇ ਵਿਛੜੇ ਲਏ ਮਿਲਾਈਆ। ਲੱਖ ਚੁਰਾਸੀ ਵਿਚ ਨਾ ਭੁਲਿਆ ਚੇਤਾ, ਅਭੁੱਲ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਸੁਰਜੀਤ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਤੈਥੋਂ ਬਲਿਹਾਰ, ਆਪ ਆਪਣਾ ਘੋਲ ਘੁਮਾਈਆ। ਤੇਰਾ ਖੇਲ ਅਗੰਮ ਅਪਾਰ, ਕਥਨੀ ਕਥ ਨਾ ਸਕੇ ਰਾਈਆ। ਜੁਗ ਚੌਕੜੀ ਵੇਖੇ ਸੰਸਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਨਿਰਗੁਣ ਲੱਭਦੇ ਰਹੇ ਵਿਚ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਖੋਜ ਖੁਜਾਈਆ। ਖੋਜਦੇ ਰਹੇ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਰਾਹ ਤਕਾਈਆ। ਕਲਜੁਗ ਅੰਤ ਕਿਰਪਾ ਕੀਤੀ ਮਹਾਨ, ਮਿਹਰਵਾਨ ਪ੍ਰਭ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਵੇਖੇ ਆਣ, ਗੁਰ ਚੇਲੇ ਬੂਝ ਬੁਝਾਈਆ। ਸਤਿ ਦੇ ਇਕ ਗਿਆਨ, ਅਗਿਆਨ ਅੰਧੇਰਾ ਦਿਤਾ ਮਿਟਾਈਆ। ਤੂੰ ਮੇਰਾ ਮੈਂ ਤੇਰਾ ਢੋਲੇ ਸਾਰੇ ਗਾਣ, ਸਭ ਦੇ ਅੰਤਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦਵਾਰ ਦਰ ਤੇਰੇ ਮਿਲੇ ਵਡਿਆਈਆ।
❋
❋
੪ ਚੇਤ ਸ਼ਹਿਨਸ਼ਾਹੀ ਸੰਮਤ ੩ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਕਲਜੁਗ ਵੇਖਿਆ ਖੇਲ ਨਿਰਾਲਾ, ਨਿਰਗੁਣ ਤੇਰੀ ਵਡ ਵਡਿਆਈਆ। ਸਾਚਾ ਮਾਰਗ ਦੱਸ ਸੁਖਾਲਾ, ਕਲਜੁਗ ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਤ੍ਰੈਗੁਣ ਤੋੜ ਜੰਜ਼ਾਲਾ, ਬ੍ਰਹਮ ਮਤ ਇਕ ਸਮਝਾਈਆ। ਕਾਇਆ ਮੰਦਰ ਵਖਾ ਸੱਚੀ ਧਰਮਸਾਲਾ, ਪੜਦਾ ਓਹਲਾ ਦਿਤਾ ਉਠਾਈਆ। ਮੁਰਸ਼ਦ ਹੋ ਕੇ ਮੁਰੀਦਾਂ ਪੁਛ ਹਾਲਾ, ਹਾਲਤ ਵੇਖੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਰਣਜੀਤ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਤੇਰਾ ਸੁਹੰਜਣਾ ਦਿਸਿਆ ਤਰੀਕਾ, ਤਾਕਤਵਰ ਦਿਤਾ ਦ੍ਰਿੜਾਈਆ। ਮਾਰਗ ਵਖਾਇਆ ਨੀਕਨ ਨੀਕਾ, ਨਿਜ ਘਰ ਆਪਣੀ ਤਾੜੀ ਲਾਈਆ। ਦੀਨ ਮਜ਼੍ਹਬਾਂ ਤੋੜ ਸ਼ਰੀਕਾ, ਸ਼ਰਾਰਤ ਅੰਦਰੋਂ ਦਿਤੀ ਕਢਾਈਆ। ਆਪਣੀ ਦੱਸ ਹਕ ਤੌਫ਼ੀਕ਼ਾ, ਯਕ ਹੁਕਮ ਇਕ ਸੁਣਾਈਆ। ਤ੍ਰੈਗੁਣ ਧਨੀ ਬਣ ਅਤੀਤਾ, ਤ੍ਰੈਭਵਨ ਡੇਰਾ ਢਾਹੀਆ। ਤੇਰਾ ਕੋਇ ਨਾ ਮੇਟੇ ਕੀਤਾ, ਹਰਿ ਕਰਤੇ ਤੇਰੀ ਸਰਨਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਜਾਗੀਰ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਤੇਰੀ ਵੇਖੀ ਅਗੰਮੀ ਕਿਰਪਾ, ਕਿਰਪਾਲ ਤੇਰੀ ਵਡਿਆਈਆ। ਜਨ ਭਗਤਾਂ ਜਨਮ ਮਰਨ ਦੀ ਕੱਟ ਕੇ ਬਿਪਤਾ, ਬਿਮਲ ਰੂਪ ਦਿਤਾ ਬਣਾਈਆ। ਮਾਰਗ ਦੱਸ ਕੇ ਸਾਚੇ ਸਿੱਖ ਦਾ, ਸਿਖਿਆ ਇਕੋ ਦਿਤੀ ਦ੍ਰਿੜਾਈਆ। ਇਸ਼ਟ ਮੰਨਣਾ ਪੁਰਖ ਅਕਾਲ ਇਕ ਦਾ, ਏਕੰਕਾਰ ਸੀਸ ਝੁਕਾਈਆ। ਜੋ ਹਰ ਘਟ ਅੰਦਰ ਦਿਸਦਾ, ਲੱਖ ਚੁਰਾਸੀ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਸੁਰਜੀਤ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਜਨ ਭਗਤ ਕਹਿਣ ਤੇਰੀ ਵੇਖੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਦੇ ਕੇ ਨਾਮ ਨਿਸ਼ਾਨੀ, ਨਿਸ਼ਾਨੇ ਪਿਛਲੇ ਦਿਤੇ ਭੁਲਾਈਆ। ਮਾਰਗ ਦੱਸ ਕੇ ਆਲਮੇ ਜਾਵਦਾਨੀ, ਰਾਹ ਇਕੋ ਦਿਤਾ ਸਮਝਾਈਆ। ਜਿਸ ਦੀ ਮੰਜ਼ਲ ਹਕ ਆਸਾਨੀ, ਮੁਸ਼ਕਲ ਅੱਗੇ ਨਾ ਕੋਇ ਟਿਕਾਈਆ। ਜੂਹ ਰਹੇ ਨਾ ਕੋਇ ਬੇਗਾਨੀ, ਬੇਵਾ ਰੂਪ ਨਾ ਕੋਇ ਅਖਵਾਈਆ। ਘਰ ਮਿਲੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਥੇ ਜੋਬਨ ਮਿਲਦਾ ਨਵੀਂ ਜਵਾਨੀ, ਬਿਰਧ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖਵਾ ਆਪਣੀ ਮਹਿੰਮਾਨੀ, ਮਿਹਰ ਨਜ਼ਰ ਇਕ ਉਠਾਈਆ।
❋
❋
੪ ਚੇਤ ਸ਼ਹਿਨਸ਼ਾਹੀ ਸੰਮਤ ੩ ਦਲੀਪ ਸਿੰਘ ਦੇ ਗ੍ਰਹਿ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਜਨ ਭਗਤ ਕਹਿਣ ਤੇਰੇ ਚਰਨ ਕਵਲ ਬਲਿਹਾਰ, ਆਪਾ ਘੋਲ ਘੁਮਾਈਆ। ਜਿਸ ਖੋਲ੍ਹਿਆ ਸਚ ਦਵਾਰ, ਦਰਗਾਹ ਸਾਚੀ ਰੂਪ ਬਦਲਾਈਆ। ਬਖ਼ਸ਼ ਕੇ ਹਕ ਪਿਆਰ, ਪ੍ਰੀਤਮ ਪ੍ਰੀਤੀ ਇਕ ਦ੍ਰਿੜਾਈਆ। ਸੰਤ ਸੁਹੇਲੇ ਗੁਰਮੁਖ ਭਾਲ, ਹਰਿਜਨ ਆਪਣੇ ਰੰਗ ਰੰਗਾਈਆ। ਮੁਹੱਬਤ ਵਿਚ ਬਣਾ ਕੇ ਲਾਲ, ਸਪੂਤੇ ਗੋਦ ਉਠਾਈਆ। ਜਗਤ ਜੁਗਤ ਦੀ ਬਦਲ ਕੇ ਚਾਲ, ਮਾਰਗ ਅਗਲਾ ਦਿਤਾ ਸਮਝਾਈਆ। ਕਰਿਆ ਖੇਲ ਕਲ ਕਮਾਲ, ਕਾਮਲ ਮੁਰਸ਼ਦ ਆਪਣੇ ਹੱਥ ਰੱਖ ਵਡਿਆਈਆ। ਸਤਿਗੁਰ ਸ਼ਬਦ ਬਣ ਦਲਾਲ, ਵਣਜ ਇਕੋ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਹਰਜੀਤ ਸਿੰਘ ਦੇ ਗ੍ਰਹਿ ਜੇਠੂਵਾਲ
ਜਨ ਭਗਤ ਵਡ ਕਹੇ ਦਾਤੇ ਬੇਪਰਵਾਹ, ਬੇਪਰਵਾਹੀ ਤੇਰੀ ਨਜ਼ਰੀ ਆਈਆ। ਜਨ ਭਗਤ ਬਣ ਮਲਾਹ, ਖੇਵਟ ਖੇਟੇ ਬੇੜਾ ਆਪਣੇ ਕੰਧ ਉਠਾਈਆ। ਸਾਚਾ ਮਾਰਗ ਦੱਸ ਨਵਾਂ, ਸਾਂਝ ਆਪਣੇ ਨਾਲ ਰਖਾਈਆ। ਦਰਗਾਹ ਸਾਚੀ ਲਾ ਕੇ ਨਾਵਾਂ, ਨਰ ਨਰਾਇਣ ਦਿਤੀ ਵਡਿਆਈਆ। ਜਨ ਭਗਤ ਗੁਰਮੁਖ ਰਲੇ ਨਾ ਡਾਰ ਕਾਵਾਂ, ਕਾਗ ਹੰਸ ਦਿੱਤੇ ਬਣਾਈਆ। ਮੇਲ ਮਿਲਾਈਂ ਨਾਲ ਚਾਵਾਂ, ਚਾਉ ਘਨੇਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਸੁਲੱਖਣ ਸਿੰਘ ਦੇ ਗ੍ਰਹਿ ਜੇਠੂਵਾਲ
ਜਨ ਭਗਤ ਕਹਿਣ ਤੇਰਾ ਖੇਲ ਅਗੰਮ ਅਪਾਰ, ਅਪਰੰਪਰ ਸਵਾਮੀ ਨਜ਼ਰੀ ਆਈਆ। ਕਿਰਪਾ ਕੀਤੀ ਵਿਚ ਸੰਸਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਦੇ ਉਧਾਰ, ਉਦਰ ਦਾ ਲੇਖਾ ਦੇ ਮੁਕਾਈਆ। ਸਤਿ ਨਾਮ ਦੱਸ ਜੈਕਾਰ, ਸ਼ਬਦ ਇਕੋ ਇਕ ਸੁਣਾਈਆ। ਨਵ ਨੌ ਚਾਰ ਤੋਂ ਕਰ ਕੇ ਪਾਰ, ਪਰਮ ਪੁਰਖ ਆਪਣਾ ਮੇਲ ਮਿਲਾਈਆ। ਜਨਮ ਮਰਨ ਦਾ ਦੁੱਖ ਨਿਵਾਰ, ਚੁਰਾਸੀ ਫੰਦ ਕਟਾਈਆ। ਸਾਚਾ ਦੱਸ ਕੇ ਮੰਗਲਾਚਾਰ, ਧੁਰ ਦਾ ਸੋਹਲਾ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਭਾਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਤੇਰਾ ਖੇਲ ਅਜੀਬ, ਅਜਬ ਨਿਰਾਲਾ ਨਜ਼ਰੀ ਆਈਆ। ਜਨ ਭਗਤਾਂ ਦੇ ਕੇ ਇਕ ਨਸੀਹਤ, ਧੁਰ ਫ਼ਰਮਾਨਾ ਸਚ ਸੁਣਾਈਆ। ਆਤਮ ਪਰਮਾਤਮ ਜਾਣੋ ਅਸਲੀਅਤ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਪੁਰਖ ਅਕਾਲ ਸੱਚੀ ਵਲਦੀਅਤ, ਆਦਿ ਜੁਗਾਦੀ ਨਜ਼ਰੀ
❋
❋
ਆਈਆ। ਇਸ ਦੇ ਵਿਚ ਵੱਡ ਕਾਬਲੀਅਤ, ਕਾਮਲ ਮੁਰਸ਼ਦ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਦਲ ਦਿਤੀ ਤਬੀਅਤ, ਤਬੀਬ ਹੋ ਕੇ ਵੇਖ ਵਖਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਪ੍ਰੀਤਮ ਸਿੰਘ ਤੇ ਵਰਿਆਮ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਤੇਰਾ ਮਾਰਗ ਵੇਖਿਆ ਸੱਚਾ, ਸਚ ਤੇਰੀ ਸ਼ਰਨਾਈਆ। ਭਾਗ ਲਗਾਵੇ ਕਾਇਆ ਮਾਟੀ ਕੱਚਾ, ਕੰਚਨ ਗੜ੍ਹ ਵਡਿਆਈਆ। ਦਰਸ ਦਿਖਾਈਂ ਅੰਦਰਲੀ ਅੱਖਾ, ਪਰਤੱਖ ਰੂਪ ਗੁਸਾਈਂਆ। ਹਕ਼ੀਕ਼ਤ ਵੇਖੀਂ ਹਕਾ, ਕੂੜੀ ਕਿਰਿਆ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਉਪਾਈਆ। ਜਨ ਭਗਤ ਕਹਿਣ ਤੇਰਾ ਵੇਖਿਆ ਧੁਰ ਦਾ ਰਸ, ਜੋ ਰਸਤਾ ਦਏ ਦ੍ਰਿੜਾਈਆ। ਬਿਨ ਵਾਸਨਾ ਕਰ ਕੇ ਵੱਸ, ਵਾਸਤਾ ਆਪਣੇ ਨਾਲ ਰਖਾਈਆ। ਪ੍ਰੇਮ ਪ੍ਰੀਤੀ ਅੰਦਰ ਰਚ, ਰਚਨਾ ਆਪਣੀ ਦਈਂ ਸਮਝਾਈਆ। ਬੋਲ ਜੈਕਾਰਾ ਇਕ ਅਲੱਖ, ਅਲਖ ਅਗੋਚਰ ਦਿਤਾ ਸਮਝਾਈਆ। ਆਤਮ ਪਰਮਾਤਮ ਰਹੇ ਕੋਈ ਨਾ ਵੱਖ, ਧੁਰ ਦਾ ਨਾਤਾ ਜੋੜ ਜੁੜਾਈਆ। ਧਰਮ ਦਵਾਰ ਖੋਲ੍ਹ ਕੇ ਹੱਟ, ਵਣਜਾਰਾ ਹੋ ਕੇ ਵਸਤ ਵਰਤਾਈਆ। ਤੇਰਾ ਖੇਲ ਪੁਰਖ ਸਮਰਥ, ਸਚ ਦਵਾਰੇ ਸੋਭਾ ਪਾਈਆ। ਭਗਤ ਸੁਹੇਲੇ ਜੋੜ ਕੇ ਹੱਥ, ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਤੇਰਾ ਠਾਂਡਾ ਦਰਬਾਰਾ, ਦਰਗਾਹ ਸਾਚੀ ਨਜ਼ਰੀ ਆਈਆ। ਜਿਥੇ ਦੀਪਕ ਜੋਤ ਉਜਿਆਰਾ, ਤੇਲ ਬਾਤੀ ਨਾ ਕੋਇ ਵਖਾਈਆ। ਨਾ ਕੋਈ ਰਸਨਾ ਜਿਹਵਾ ਗਾਵੇ ਮੰਗਲਾਚਾਰਾ, ਸ਼ਬਦ ਅਨਾਦੀ ਧੁਨ ਪਰਗਟਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਸੋਭਾ ਪਾਈਆ। ਲੇਖਾ ਜਾਣ ਗੁਰੂ ਅਵਤਾਰਾ, ਪੈਗ਼ੰਬਰਾਂ ਆਪਣੀ ਕਾਰ ਸਮਝਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਲੈ ਅਵਤਾਰਾ, ਅਵਤਰਾ ਆਪਣਾ ਭੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਈਸ਼ਰ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਤੇਰੀ ਆਦਿ ਜੁਗਾਦੀ ਵੇਖੀ ਧੁਰ ਦੀ ਵਾਦੀ, ਵਾਅਦਾ ਆਪਣਾ ਪੂਰ ਕਰਾਈਆ। ਜਨ ਭਗਤਾਂ ਬਣ ਇਮਦਾਦੀ, ਨਿਰਗੁਣ ਹੋ ਕੇ ਆਪਣਾ ਭੇਵ ਖੁਲ੍ਹਾਈਆ। ਸਾਚੀ ਸਿਖਿਆ ਦੇ ਅਹਿਲਾਦੀ, ਅਲਹਿਦਾ ਆਪਣੀ ਕਾਰ ਕਮਾਈਆ। ਜਨਮ ਕਰਮ ਦੀ ਪੂਰੀ ਕਰ ਕੇ ਬਾਜ਼ੀ, ਡੰਕ ਆਪਣਾ ਇਕ ਸੁਣਾਈਆ। ਮਨੂਆ ਰਹੇ ਕੋਇ ਨਾ ਗ਼ਾਜ਼ੀ, ਗਹਿਰ ਗੰਭੀਰ ਭੈ ਵਖਾਈਆ। ਪਿਛਲਾ ਲੇਖ ਚੁਕਾ ਕੇ ਮਾਜ਼ੀ, ਮਹਿਬੂਬ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਅਗਲਾ ਇਕ ਖੁਲ੍ਹਾਈਆ।
❋
❋
੪ ਚੇਤ ਸ਼ਹਿਨਸ਼ਾਹੀ ਸੰਮਤ ੩ ਬੰਤਾ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਤੇਰਾ ਡੂੰਘਾ ਵੇਖਿਆ ਰਾਜ਼, ਰਿਜ਼ਕ ਰਹੀਮ ਰਾਜ਼ਕ ਤੇਰੀ ਵਡਿਆਈਆ। ਜਨ ਭਗਤਾਂ ਸਾਜਣਾ ਲਈ ਸਾਜ, ਸਾਜਣ ਹੋ ਕੇ ਹੋ ਸਹਾਈਆ। ਲੇਖਾ ਚੁਕਾ ਕੇ ਵੁਜ਼ੂ ਨਿਮਾਜ਼, ਸਜਦਾ ਇਕੋ ਦਿਤਾ ਸਮਝਾਈਆ। ਜਗਤ ਜੁਗ ਬਦਲ ਕੇ ਸਮਾਜ, ਸਮਗਰੀ ਇਕੋ ਦਿਤੀ ਵਖਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਧੁਰ ਦੀ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਇੰਦਰ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਤੇਰੀ ਸੋਹਣੀ ਵੇਖੀ ਕਰਨੀ, ਕੁਦਰਤ ਕਾਦਰ ਵਿਚ ਨਜ਼ਰੀ ਆਈਆ। ਜੋ ਭਗਤ ਸੁਹੇਲੇ ਲੱਗੇ ਤੇਰੀ ਸਰਨੀ, ਸਰਨਗਤ ਇਕੋ ਦਿਤੀ ਵਡਿਆਈਆ। ਇਕੋ ਤੁਕ ਪਏ ਪੜ੍ਹਨੀ, ਪਾਠਸ਼ਾਲਾ ਕਾਇਆ ਮੰਦਰ ਦਿਤਾ ਸੁਹਾਈਆ। ਇਕੋ ਮੰਜ਼ਲ ਪਏ ਚੜ੍ਹਨੀ, ਤੇਰੇ ਚਰਨ ਕਵਲ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਏਕੰਕਾਰ ਧਰਮ ਦਵਾਰ ਦਰ ਠਾਂਡੇ ਆਸ ਰਖਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਤਾਰਾ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਤੇਰੀ ਵੇਖੀ ਵੱਡੀ ਨਿੱਕੀ ਸਿਖਿਆ, ਸਾਖਿਆਤ ਦਿਤੀ ਦ੍ਰਿੜਾਈਆ। ਜਨ ਭਗਤਾਂ ਪਾ ਕੇ ਧੁਰ ਦੀ ਭਿਛਿਆ, ਭਰਪੂਰ ਰਿਹਾ ਵਖਾਈਆ। ਚਾਰੋਂ ਕੁੰਟ ਇਕੋ ਨੂਰ ਦਿਸਿਆ, ਜੋਤੀ ਜਾਤਾ ਡਗਮਗਾਈਆ। ਜੋ ਵਰਨ ਬਰਨ ਜਾਤ ਪਾਤ ਵਿਚ ਕਦੇ ਨਾ ਜਾਵੇ ਭਿਟਿਆ, ਪਾਰਬ੍ਰਹਮ ਬ੍ਰਹਮ ਆਪਣਾ ਰੂਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਹਰਚਰਨ ਸਿੰਘ ਦੇ ਗ੍ਰਹਿ ਜੇਠੂਵਾਲ
ਜਨ ਭਗਤ ਕਹਿਣ ਤੇਰਾ ਵੇਖਿਆ ਖੇਲ ਅਪਾਰਾ, ਅਪਰੰਪਰ ਸਵਾਮੀ ਤੇਰੀ ਬੇਪਰਵਾਹੀਆ। ਅਸੀਂ ਰੁਲਦੇ ਆਏ ਵਿਚ ਸੰਸਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਧ ਆਪਣਾ ਫੇਰਾ ਪਾਈਆ। ਛਿੰਨ ਭੰਗਰ ਤੇਰਾ ਵੇਖਦੇ ਰਹੇ ਨਜ਼ਾਰਾ, ਜੋਤੀ ਜੋਤ ਜੋਤ ਨਾਲ ਰੁਸ਼ਨਾਈਆ। ਕਲਜੁਗ ਅੰਤ ਤੇਰਾ ਖੇਲ ਅਪਰ ਅਪਾਰਾ, ਅਪਰੰਪਰ ਸਵਾਮੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧਰਮ ਦਵਾਰ ਵੱਜੇ ਵਧਾਈਆ।
❋
❋
੪ ਚੇਤ ਸ਼ਹਿਨਸ਼ਾਹੀ ਸੰਮਤ ੩ ਜਰਨੈਲ ਸਿੰਘ ਦੇ ਗ੍ਰਹਿ ਜੇਠੂਵਾਲ
ਜਨ ਭਗਤ ਕਹਿਣ ਤੇਰੀ ਵੇਖੀ ਚਾਲ ਨਿਰਾਲੀ, ਬਾਂਕੇ ਸੋਹਣੀ ਨਜ਼ਰੀ ਆਈਆ। ਤੇਰਾ ਖੇਲ ਜੋਤ ਅਕਾਲੀ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਜਿਸ ਭਗਤ ਸਾਚੇ ਸੁਰਤ ਉਠਾਲੀ, ਸੋਈ ਆਪ ਜਗਾਈਆ। ਆਪਣੇ ਪ੍ਰੇਮ ਦੀ ਦੇ ਕੇ ਲਾਲੀ, ਕੂੜੀ ਕਿਰਿਆ ਦਿਤੀ ਧਵਾਈਆ। ਤ੍ਰੈਗੁਣ ਨਾਤਾ ਤੋੜ ਜੰਜਾਲੀ, ਜਾਗਰਤ ਜੋਤ ਕਰੀ ਰੁਸ਼ਨਾਈਆ। ਸਾਚੇ ਦਰ ਬਣਾ ਸਵਾਲੀ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਨਜ਼ਰੀ ਆਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੩ ਪਰਕਾਸ਼ ਕੌਰ ਦੇ ਗ੍ਰਹਿ ਜੇਠੂਵਾਲ
ਜਨ ਭਗਤ ਕਹਿਣ ਤੂੰ ਮਾਲਕ ਧੁਰਦਰਗਾਹ, ਦਰਗਾਹ ਸਾਚੀ ਸੋਭਾ ਪਾਈਆ। ਜੁਗ ਜੁਗ ਕਰਦਾ ਰਿਹੋਂ ਨਿਆਂ, ਲੋਕਮਾਤ ਅਦਲ ਅਦਾਲਤ ਇਕ ਵਖਾਈਆ। ਤੇਰਾ ਲੇਖਾ ਬੇਪਰਵਾਹ, ਬੇਪਰਵਾਹੀ ਵਿਚ ਆਪਣਾ ਹੁਕਮ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਤੇਰਾ ਲਾਉਂਦੇ ਰਹੇ ਧਿਆਨ, ਦਿਵਸ (ਰੈਣ) ਸੇਵਾ ਵਿਚ ਵਕਤ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁੱਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।