ਪੁਸਤਕਾਲਾਭਾਗ ੨੦

੪ ਚੇਤ ਸ਼ਹਿਨਸ਼ਾਹੀ ਸੰਮਤ ੩ ਬਿਸ਼ਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਜਨ ਭਗਤ ਕਹਿਣ ਤੁਧ ਬਿਨ ਅਵਰ ਨਾ ਦਿਸੇ ਦੂਜਾ, ਦੁਤੀਆ ਭਉ ਨਜ਼ਰ ਕਿਸੇ ਨਾ ਆਈਆ। ਜਿਸ ਬਿਧ ਜਨ ਭਗਤਾਂ ਭੇਵ ਖੁਲ੍ਹਾ ਗੂਝਾ, ਰਮਜ਼ ਸਮਝ ਨਾਲ ਮਿਲਾਈਆ। ਪੜਦਾ ਓਹਲਾ ਰਿਹਾ ਨਾ ਲੁਕਾ, ਲਾਇਕ ਨਾਲਾਇਕ ਆਪਣੇ ਰੰਗ ਰੰਗਾਈਆ। ਉਜਲ ਕਰ ਕੇ ਮੁੱਖਾ, ਦੁਰਮਤ ਮੈਲ ਕਰੀ ਸਫ਼ਾਈਆ। ਪਿਆਰ ਨਾਲ ਬਣਾ ਕੇ ਆਪਣਾ ਸੁੱਤਾ, ਸੁਤ ਦੁਲਾਰੇ ਗੋਦ ਉਠਾਈਆ। ਜੁਗ ਜਨਮ ਦਾ ਰਿਹਾ ਕੋਈ ਨਾ ਰੁੱਠਾ, ਫੜ ਬਾਹੋਂ ਗਲੇ ਲਗਾਈਆ। ਤੇਰਾ ਖੇਲ ਅਬਿਨਾਸ਼ੀ ਅਚੁੱਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਪ੍ਰੀਤਮ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ

ਜਨ ਭਗਤ ਕਹਿਣ ਤੇਰਾ ਸੁਣਿਆ ਇਕ ਸਲੋਕ, ਸੋਹਲਾ ਧੁਰਦਰਗਾਹੀਆ। ਜਿਸ ਦਾ ਮੇਲਾ ਨਾਲ ਨਿਰਮਲ ਜੋਤ, ਤਤ ਤੱਤ ਨਾ ਕੋਇ ਵਖਾਈਆ। ਝਗੜਾ ਰਹੇ ਨਾ ਵਰਨ ਗੋਤ, ਗੌਤਮ ਬੁੱਧ ਬੁੱਧੀ ਤੋਂ ਬਾਹਰ ਗਿਆ ਸਮਝਾਈਆ। ਜਿਥੇ ਸਮਝ ਸਕੇ ਨਾ ਕੋਈ ਸੋਚ, ਸੋਚ ਸੋਚ

❋

❋

ਦਿਤੀ ਦਰਸਾਈਆ। ਜੋ ਤੇਰੇ ਦਰਸ਼ਨ ਨੂੰ ਰਹੇ ਲੋਚ, ਜੁਗ ਚੌਕੜੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧਰਮ ਦਵਾਰਾ ਏਕੰਕਾਰਾ ਏਕਾ ਤੇਰਾ ਦੇਣਾ ਵਖਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਡਾ੦ ਮਾਣਕ ਸਿੰਘ ਅੰਮ੍ਰਿਤਸਰ

ਜਨ ਭਗਤ ਕਹਿਣ ਤੇਰਾ ਵੇਖਿਆ ਹੁਕਮ ਅਪਾਰ, ਫ਼ਰਮਾਨਾ ਧੁਰਦਰਗਾਹੀਆ। ਜਿਸ ਨੂੰ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਸਿਰ ਸਕੇ ਨਾ ਕੋਇ ਉਠਾਲ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਚਲੇ ਨਾ ਕੋਇ ਚਤੁਰਾਈਆ। ਅੰਤਮ ਹੋ ਕੇ ਆਪ ਦਿਆਲ, ਦੀਨਨ ਦਇਆ ਕਮਾਈਆ। ਭਗਤ ਸੁਹੇਲੇ ਵੇਖ ਲਾਲ, ਲਾਲਨ ਆਪਣਾ ਪੜਦਾ ਲਾਹੀਆ। ਜਗਤ ਅਵੱਲੜੀ ਚਲ ਕੇ ਚਾਲ, ਭੇਵ ਅਭੇਦ ਦਿਤਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਹਰਬੰਸ ਸਿੰਘ ਬਸਤੀ ਅੱਡਾ ਜ਼ਿਲਾ ਜਲੰਧਰ

ਜਨ ਭਗਤ ਕਹਿਣ ਭਗਤਾਂ ਦੱਸਿਆ ਆਪਣਾ ਰਾਹ, ਰਹਿਮਤ ਦਿਤੀ ਕਮਾਈਆ। ਧੁਰਦਰਗਾਹੀ ਮੇਲਾ ਲਿਆ ਮਿਲਾ, ਮਿਲਾਵਟ ਵਿਚ ਨਾ ਕੋਇ ਰਖਾਈਆ। ਸਤਿਗੁਰ ਸ਼ਬਦ ਬਣਾ ਗਵਾਹ, ਸ਼ਹਾਦਤ ਆਪਣੀ ਇਕ ਭੁਗਤਾਈਆ। ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾ, ਫਿਰਤ ਫਿਰਤ ਹਰਿ ਸੱਜਣ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬੰਦਨ ਸੀਸ ਨਿਵਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਬੰਤਾ ਸਿੰਘ ਯੂ੦ ਪੀ੦

ਜਨ ਭਗਤ ਕਹਿਣ ਤੇਰੀ ਵੇਖੀ ਹਕ ਬੰਦਗੀ, ਬੰਦਨਾ ਦਿਤੀ ਦ੍ਰਿੜਾਈਆ। ਦੂਸਰ ਰਹੇ ਨਾ ਕੋਇ ਮਸ਼ੰਦਗੀ, ਮੁਸ਼ਕਲ ਹੱਲ ਕਰਾਈਆ। ਧਾਰ ਵੱਖਰੀ ਰਹੇ ਨਾ ਹੰ ਬ੍ਰਹਮ ਦੀ, ਪਾਰਬ੍ਰਹਮ ਸਰਨਾਈਆ। ਕਰ ਪਰਕਾਸ਼ ਅਗੰਮੇ ਚੰਨ ਦੀ, ਨੂਰ ਨੂਰ ਵਿਚੋਂ ਰੁਸ਼ਨਾਈਆ। ਲੇਖੇ ਲਾਈਂ ਜੋ ਭਗਤ ਜਨ ਜਨਣੀ ਜਨ ਦੀ, ਜਨਮ ਤੋਂ ਬਾਹਰ ਹੋਵੀਂ ਸਹਾਈਆ। ਆਸ ਪੂਰ ਕਰਾਈ ਪ੍ਰਿਥੂ ਵਾਲੇ ਅੰਨ ਦੀ, ਗ੍ਰਹਿ ਗ੍ਰਹਿ ਭੋਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

❋

❋

੪ ਚੇਤ ਸ਼ਹਿਨਸ਼ਾਹੀ ਸੰਮਤ ੩ ਗੁਰਦਿਤ ਸਿੰਘ ਦੇ ਗ੍ਰਹਿ ਪਿੰਡ ਰਾਮ ਦਵਾਲੀ ਜ਼ਿਲਾ ਅੰਮ੍ਰਿਤਸਰ

ਜਨ ਭਗਤ ਕਹਿਣ ਤੂੰ ਕਰਨੀ ਕਰਤਾ ਕੁਦਰਤ ਦਾ ਮਾਲਕ, ਸ਼ਹਿਨਸ਼ਾਹ ਅਖਵਾਈਆ। ਕਲਜੁਗ ਅੰਤਮ ਬਣ ਕੇ ਸਾਲਸ, ਫ਼ੈਸਲਾ ਧੁਰ ਦਾ ਇਕ ਸੁਣਾਈਆ। ਜਨ ਭਗਤ ਸੁਹੇਲੇ ਵੇਖ ਕੇ ਸਾਲਸ, ਮਾਟੀ ਖ਼ਾਕ ਵਿਚੋਂ ਬਾਹਰ ਕਢਾਈਆ। ਕੂੜੀ ਨਿੰਦਰਾ ਮੇਟ ਕੇ ਆਲਸ, ਅਸਲੀਅਤ ਦਿਤੀ ਸਮਝਾਈਆ। ਧਰਮ ਦਵਾਰ ਬਣਾ ਕੇ ਬਾਲਕ, ਬਚਪਨ ਆਪਣੀ ਗੋਦ ਰਖਾਈਆ। ਸਦਾ ਸੁਹੇਲਾ ਬਣ ਪ੍ਰਿਤਪਾਲਕ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਕੁੰਦਨ ਸਿੰਘ ਪਿੰਡ ਪੰਡੋਰੀ ਵੜੈਚ ਜ਼ਿਲਾ ਅੰਮ੍ਰਿਤਸਰ

ਜਨ ਭਗਤ ਕਹਿਣ ਤੂੰ ਕਰਨੀ ਦਾ ਕਰਤਾ, ਏਕੰਕਾਰਾ ਇਕ ਅਖਵਾਈਆ। ਨਾ ਜੰਮੇ ਨਾ ਮਰਦਾ, ਜਨਮ ਮਰਨ ਵੇਸ ਨਾ ਕੋਇ ਵਟਾਈਆ। ਸਚਖੰਡ ਦਵਾਰੇ ਵੜਦਾ, ਸਚ ਸਿੰਘਾਸਣ ਸੋਭਾ ਪਾਈਆ। ਦੀਪਕ ਜੋਤ ਹੋ ਕੇ ਬਲਦਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸ਼ਬਦ ਸੰਦੇਸ਼ੇ ਘਲਦਾ, ਜੁਗ ਚੌਕੜੀ ਪੜ੍ਹਾਈਆ। ਮਾਲਕ ਬਣ ਕੇ ਨਿਹਚਲ ਧਾਮ ਅਟੱਲ ਦਾ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰਾ ਸੋਹਣਾ ਨਜ਼ਰੀ ਆਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਬਲਜਿੰਦਰ ਕੌਰ ਦੇ ਗ੍ਰਹਿ ਜੇਠੂਵਾਲ

ਜਨ ਭਗਤ ਕਹਿਣ ਤੇਰਾ ਦਰ ਸੋਹਣਾ, ਬਾਡੀ ਬਣਤ ਨਾ ਕੋਇ ਬਣਾਈਆ। ਤੇਰਾ ਰੂਪ ਅਨੂਪ ਸਤਿ ਸਰੂਪ ਮੋਹਣਾ, ਜੋ ਮੋਹੇ ਜਗਤ ਲੋਕਾਈਆ। ਜਿਸ ਜਗਤ ਵਿਕਾਰ ਦੁਰਮਤ ਮੈਲ ਪਾਪਾਂ ਕੱਪੜ ਭਗਤਾਂ ਧੋਣਾ, ਅੰਦਰ ਬਾਹਰ ਕਰੀ ਸਫ਼ਾਈਆ। ਅੰਮ੍ਰਿਤ ਰਸ ਨਿਝਰ ਧਾਰ ਚੋਣਾ, ਬੂੰਦ ਸਵਾਂਤੀ ਇਕ ਟਪਕਾਈਆ। ਕਰੇ ਪਰਕਾਸ਼ ਤੀਜੇ ਲੋਇਣਾ, ਅੱਖ ਪਰਤੱਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਦਵਿੰਦਰ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ

ਜਨ ਭਗਤ ਕਹਿਣ ਤੇਰਾ ਮਾਰਗ ਦਿਸੇ ਸੌਖਾ, ਸੋਹਣਾ ਸੱਚਾ ਨਜ਼ਰੀ ਆਈਆ। ਜਿਸ ਦੇ ਵਿਚ ਨਹੀਂ ਕੋਈ ਧੋਖਾ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਪੜ੍ਹਨਾ ਪਏ ਕੋਈ ਨਾ ਪੋਥਾ, ਇਕੋ ਢੋਲਾ ਦਿਤਾ ਸਮਝਾਈਆ। ਜੋ ਭਾਗ ਲਗਾਏ ਕਾਇਆ ਮਾਟੀ ਕੋਠਾ, ਬਿਨ ਛੱਪਰ ਛੰਨ ਵੱਜੇ ਵਧਾਈਆ। ਕਰੇ ਪਰਕਾਸ਼ ਨਿਰਮਲ ਜੋਤਾ, ਨਿਰਗੁਣ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ।

❋

❋

੪ ਚੇਤ ਸ਼ਹਿਨਸ਼ਾਹੀ ਸੰਮਤ ੩ ਸਰਜੀਤ ਸਿੰਘ, ਗੁਰਸ਼ਰਨ ਸਿੰਘ ਸੁਲਤਾਨ ਵਿੰਡ ਗੇਟ ਅੰਮ੍ਰਿਤਸਰ

ਜਨ ਭਗਤ ਕਹਿਣ ਤੂੰ ਧੁਰਦਰਗਾਹੀ ਰੰਗ ਰੰਗੀਲਾ, ਮਾਧੋ ਧੁਰ ਦਾ ਨਜ਼ਰੀ ਆਈਆ। ਜਨ ਭਗਤਾਂ ਕਲਜੁਗ ਅੰਤਮ ਬਣ ਵਸੀਲਾ, ਵਾਸਤਾ ਆਪਣੇ ਨਾਲ ਜੁੜਾਈਆ। ਊਚਾਂ ਨੀਚਾਂ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਇਕੱਠਾ ਕਰ ਕਬੀਲਾ, ਬੰਸ ਸਰਬੰਸ ਦਿਤਾ ਸੁਹਾਈਆ। ਜਗਤ ਨਿਮਾਣਿਆਂ ਬਣ ਵਸੀਲਾ, ਵਸਤੂ ਆਪਣੀ ਧਾਰ ਸਮਝਾਈਆ। ਝਗੜਾ ਰਿਹਾ ਨਾ ਨਰ ਮਦੀਨਾ, ਨਾਰੀ ਪੁਰਸ਼ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰਾ ਦਿਤਾ ਵਖਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਰਾਜ ਕੌਰ ਪਿੰਡ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ

ਜਨ ਭਗਤ ਕਹਿਣ ਅਸਾਂ ਵੇਖਿਆ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਸਤਿ ਧਰਮ ਦਾ ਸਚ ਖੋਲ੍ਹ ਦਰਵਾਜ਼ਾ, ਦਰਗਾਹ ਸਾਚੀ ਪੜਦਾ ਰਿਹਾ ਉਠਾਈਆ। ਜਨ ਭਗਤਾਂ ਰੱਖਣਹਾਰਾ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਵੇਸ ਅਗੰਮਾ ਲੋਕਮਾਤ ਮਾਝਾ, ਮਜਲਸ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਬੰਧਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਨਾਜ਼ਰ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ

ਜਨ ਭਗਤ ਕਹਿਣ ਤੇਰੀ ਸਾਚੀ ਧਾਰਾ, ਧਰਨੀ ਧਰਤ ਧੌਲ ਨਜ਼ਰੀ ਆਈਆ। ਚਾਰ ਵਰਨਾਂ ਇਕ ਪਿਆਰਾ, ਮੁਹੱਬਤ ਬੇਪਰਵਾਹੀਆ। ਊਚਾਂ ਨੀਚਾਂ ਝਗੜਾ ਮੁਕਾਵੀਂ ਵਿਚ ਸੰਸਾਰਾ, ਸਾਚੀ ਸਿਖਿਆ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਬੋਲ ਜੈਕਾਰਾ, ਆਤਮ ਪਰਮਾਤਮ ਜੋੜ ਜੁੜਾਈਆ। ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹੱਲਾ ਉਚ ਅਟੱਲਾ ਇਕੋ ਇਕ ਦਿਸਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਜਗਜੀਤ ਸਿੰਘ ਦੇ ਗ੍ਰਹਿ ਜੇਠੂਵਾਲ

ਜਨ ਭਗਤ ਕਹਿਣ ਦਰ ਤੇਰੇ ਨਿਮਸਕਾਰ, ਨਮੋਂ ਨਮੋਂ ਸੀਸ ਨਿਵਾਈਆ। ਦਰ ਤੇਰੇ ਖੜ੍ਹੇ ਭਿਖਾਰ, ਭਿੱਛਿਆ ਦੇਣੀ ਵਰਤਾਈਆ। ਰਾਹ ਤਕਦੇ ਰਹੇ ਨਵ ਨੌ ਚਾਰ, ਜੁਗ ਚੌਕੜੀ ਧਿਆਨ ਲਗਾਈਆ। ਕਵਣ ਵੇਲਾ ਕਲ ਕਲਕੀ ਲਏ ਅਵਤਾਰ, ਨਿਰਗੁਣ ਦਾਤਾ ਬੇਪਰਵਾਹੀਆ। ਜੋ ਪੈਜ ਜਾਏ ਸਵਾਰ, ਸਵਾਰਥ ਆਪਣੇ ਨਾਲ ਰਖਾਈਆ। ਜਗਤ ਸਮਾਜ ਵਿਚੋਂ ਕੱਢ ਕੇ ਬਾਹਰ, ਘਰ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਚੁਕਾਈਆ।

❋

❋

੪ ਚੇਤ ਸ਼ਹਿਨਸ਼ਾਹੀ ਸੰਮਤ ੩ ਗੁਰਮੀਤ ਸਿੰਘ ਦੇ ਗ੍ਰਹਿ ਜੇਠੂਵਾਲ

ਜਨ ਭਗਤ ਕਹਿਣ ਪੂਰਬ ਲਹਿਣਾ ਦਿਤਾ, ਦੇਵਣਹਾਰ ਵਡਿਆਈਆ। ਭਗਤਾਂ ਪੂਰੀ ਕਰੇ ਇੱਛਾ, ਇੱਛਾ ਪੂਰਨ ਆਪ ਅਖਵਾਈਆ। ਸਚ ਦਵਾਰੇ ਆਪੇ ਦਿੱਸਾ, ਪੜਦਾ ਓਹਲਾ · ਉਠਾਈਆ। ਨਜ਼ਰੀ ਆਇਆ ਇਕ ਦਾ ਹਿੱਕਾ, ਹਿਕਮਤ ਆਪਣੀ ਇਕ ਜਣਾਈਆ। ਰੂਪ

ਧਾਰ ਕੇ ਵੱਡਿਉਂ ਨਿੱਕਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੁਰਮੁਖਾਂ ਬਣ ਕੇ ਧੁਰ ਦਾ ਪਿਤਾ, ਪਤਿਪਰਮੇਸ਼ਵਰ ਸੀਸ ਸੁਹਾਈਆ। ਅੱਗੇ ਕਦੇ ਨਾ ਦੇਵੇ ਪਿੱਛਾ, ਪਿਛੋਂ ਪੁਸ਼ਤ ਪਨਾਹ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਏ ਧਾਮ ਇਕ ਅਨਡਿੱਠਾ, ਅਨਡਿੱਠੜੀ ਕਾਰ ਕਮਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਬਲਵਿੰਦਰ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ

ਜਨ ਭਗਤ ਕਹਿਣ ਤੇਰਾ ਅਵੱਲਾ ਵੇਖਿਆ ਸਵਾਂਗ, ਸਵਾਂਗੀ ਦਿਤਾ ਵਖਾਈਆ। ਜਨ ਭਗਤਾਂ ਪੂਰੀ ਕਰ ਕੇ ਤਾਂਘ, ਤ੍ਰਿਸ਼ਨਾ ਦਿਤੀ ਮਿਟਾਈਆ। ਅੱਗੇ ਦੇਣੀ ਪਏ ਕਿਸੇ ਨਾ ਬਾਂਗ, ਵੁਜ਼ੂ ਨਿਮਾਜ਼ ਨਾ ਕੋਇ ਵਡਿਆਈਆ। ਜਗਤ ਵਜੌਣਾ ਪਏ ਕੋਈ ਨਾ ਨਾਦ, ਸੰਖਾਂ ਧੁਨ ਨਾ ਕੋਇ ਸ਼ਨਵਾਈਆ। ਖੜਕੌਣਾ ਪਏ ਕੋਈ ਨਾ ਸਾਜ, ਸਾਜਣ ਇਕੋ ਨਜ਼ਰੀ ਆਈਆ। ਕਾਇਆ ਮੰਦਰ ਅੰਦਰ ਮਾਰ ਆਵਾਜ਼, ਧੁਰ ਦਾ ਮੇਲਾ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਹਰਭਜਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਜਨ ਭਗਤ ਕਹਿਣ ਤੇਰਾ ਸੋਹਣਾ ਵੇਖਿਆ ਤਿਉਹਾਰ, ਦਿਹਾੜਾ ਨਜ਼ਰੀ ਆਈਆ। ਤੇਰਾ ਪਾਕ ਪਵਿਤ੍ਰ ਆਹਾਰ, ਹਰਿ ਹਿਰਦੇ ਕਰੇ ਸਫ਼ਾਈਆ। ਤੇਰਾ ਸਚ ਧਰਮ ਪਰਚਾਰ, ਪਰਚੂਨ ਦੇ ਵਣਜਾਰੇ ਦੇ ਮਿਟਾਈਆ। ਤੇਰਾ ਨਾਮ ਸ਼ਬਦ ਜੈਕਾਰ, ਦੋ ਜਹਾਨਾਂ ਕਰੇ ਸ਼ਨਵਾਈਆ। ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰਾ ਸੋਹਣਾ ਨਜ਼ਰੀ ਆਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਕਰਮ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ

ਜਨ ਭਗਤ ਕਹਿਣ ਦਰ ਸੋਹਣਾ ਦਿਸੇ ਸੁਹੰਜਣਾ, ਸੋਭਾਵੰਤ ਰਮਣੀਕ। ਕਰ ਕਿਰਪਾ ਆਦਿ ਨਿਰੰਜਣਾ, ਤੇਰੇ ਵਿਚ ਹਕ ਤੌਫ਼ੀਕ। ਤੂੰ ਦਾਤਾ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਵਿਚ ਅਤੀਤ। ਤੇਰੀ ਧੂੜੀ ਹੋਵੇ ਮਜਨਾ, ਲੇਖਾ ਰਹੇ ਨਾ ਊਚ ਨੀਚ। ਤੂੰ ਆਤਮ ਪੜਦਾ ਕਜਣਾ, ਆਪਣਾ ਮਾਰਗ ਦੱਸ ਬਾਰੀਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਜਨ ਭਗਤਾਂ ਕਰ ਤਸਦੀਕ।

❋

❋

੪ ਚੇਤ ਸ਼ਹਿਨਸ਼ਾਹੀ ਸੰਮਤ ੩ ਬੀਬੀ ਜਗੀਰ ਕੌਰ ਪਿੰਡ ਕਾਠਗੜ੍ਹ ਜ਼ਿਲਾ ਪਟਿਆਲਾ

ਜਨ ਭਗਤਾਂ ਕਰ ਤਸਦੀਕ ਦੇ ਸ਼ਹਾਦਤ, ਸ਼ਾਦਿਆਨੇ ਦੇ ਵਜਾਈਆ। ਤੇਰੇ ਨਾਮ ਦੀ ਕਰਨ ਇਕ ਇਬਾਦਤ, ਅਵਲ ਅੱਲਾ ਨਜ਼ਰੀ ਆਏ ਨੂਰ ਖ਼ੁਦਾਈਆ। ਤੇਰੇ ਮੁਹੱਬਤ ਪਿਆਰ ਦੀ ਉਨ੍ਹਾਂ ਅੰਤਰ ਇਕ ਅਮਾਨਤ, ਅਮਲਾਂ ਦੇ ਵਿਚ ਰੱਖੀ ਛੁਪਾਈਆ। ਤੂੰ ਕਿਰਪਾ ਕਰ ਸਹੀ ਸਲਾਮਤ, ਸਾਹਿਬ ਤੇਰੀ ਬੇਪਰਵਾਹੀਆ। ਤੇਰਾ ਨਾਮ ਰਸ ਮੁਖ ਚੁਆਵਣ ਅਗੰਮ ਨਿਆਮਤ, ਨਿਜ ਨੇਤਰ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਜ਼ਰ ਇਕ ਉਠਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਸਤਪਾਲ ਫ਼ਰੀਦਾਬਾਦ

ਪੁਰਖ ਅਕਾਲ ਕਿਹਾ, ਜਨ ਭਗਤੋ ਦਇਆ ਕਮਾਵਾਂਗਾ। ਜੋ ਜਨਮ ਜਨਮ ਦਾ ਵਿਛੜ ਰਿਹਾ, ਤਿਸ ਆਪਣਾ ਮੇਲ ਕਰਾਵਾਂਗਾ। ਜਿਸ ਇਕ ਵਾਰ ਮੇਰਾ ਨਾਮ ਲਿਆ, ਲੱਖ ਚੁਰਾਸੀ ਵਿਚੋਂ ਬਾਹਰ ਕਢਾਵਾਂਗਾ। ਜੋ ਇਕ ਵਾਰੀ ਮੇਰੀ ਸਰਨ ਪਿਆ, ਸਚਖੰਡ ਦਵਾਰ ਟਿਕਾਵਾਂਗਾ। ਜੋ ਇਕ ਵਾਰ ਮੇਰੀ ਜੂਹ ਗਿਆ, ਜਾਗਰਤ ਜੋਤ ਵਿਚ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਠਾਂਡੇ ਰੰਗ ਰੰਗਾਵਾਂਗਾ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਬੀਬੀ ਭਿੰਦਰ ਕੌਰ ਪਿੰਡ ਕੜਿਆਲਾ ਜ਼ਿਲਾ ਅੰਮ੍ਰਿਤਸਰ

ਦਰ ਠਾਂਡਾ ਇਕ ਦਰਸਾਵਾਂਗਾ। ਬ੍ਰਹਿਮੰਡ ਪੰਧ ਚੁਕਾਵਾਂਗਾ। ਟੁੱਟੀ ਗੰਢ ਜੋੜ ਜੁੜਾਵਾਂਗਾ। ਪਰਮਾਨੰਦ ਵਿਚ ਟਿਕਾਵਾਂਗਾ। ਜਿਸ ਗਾਇਆ ਸੋਹੰ ਛੰਦ, ਬੰਦੀ ਬੰਦ ਨਾ ਕੋਇ ਰਖਾਵਾਂਗਾ। ਉਹ ਲੱਗਾ ਮੇਰੇ ਅੰਗ, ਅੰਗੀਕਾਰ ਆਪ ਹੋ ਜਾਵਾਂਗਾ। ਸਤਿਜੁਗ ਚਾੜ੍ਹ ਕੇ ਨਵਾਂ ਚੰਦ, ਭਗਤ ਸੁਹੇਲੇ ਆਪ ਚਮਕਾਵਾਂਗਾ। ਜਿਨ੍ਹਾਂ ਦਵਾਰਿਉਂ ਭੋਜਨ ਖਾਧਾ ਮੰਗ, ਮੰਗਲ ਉਨ੍ਹਾਂ ਦਾ ਢੋਲਾ ਗਾਵਾਂਗਾ। ਸਾਚੀ ਮੰਜ਼ਲ ਜਾਵਾਂ ਲੰਘ, ਅੰਦਰ ਇਕੋ ਇਕ ਸੁਹਾਵਾਂਗਾ। ਜਿਥੇ ਆਤਮ ਸੇਜ ਪਲੰਘ, ਸਚ ਸਿੰਘਾਸਣ ਸੋਭਾ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਕਾਰ ਕਮਾਵੇਗਾ। ਦੀਨ ਦਿਆਲ ਵੇਖ ਵਖਾਵੇਗਾ। ਭਗਤ ਸੁਹੇਲੇ ਮੇਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਸਰਬ ਚੁਕਾਵੇਗਾ। ਪੂਰਬ ਲਹਿਣਾ ਚੁਕਾਵਣ ਆਇਆ, ਹਰਿ ਸੱਜਣ ਧੁਰ ਦਾ ਮੀਤ। ਜਗਤ ਤ੍ਰਿਸ਼ਨਾ ਮੇਟੇ ਮਾਇਆ, ਮਮਤਾ ਮੋਹ ਵਿਚੋਂ ਕਰੇ ਅਤੀਤ। ਜਨ ਭਗਤ ਸੁਹੇਲੇ ਜੋੜ ਜੁੜਾਇਆ, ਸਤਿਜੁਗ ਸਚ ਚਲਾਈ ਰੀਤ। ਬਾਵਨ ਦਾ ਲਹਿਣਾ ਦੇਣਾ ਪੂਰ ਕਰਾਇਆ, ਬਲ ਦੀ ਤੋੜ ਨਿਭਾਈ ਪ੍ਰੀਤ। ਬੱਚਿਆਂ ਦਾ ਬਚਨ ਲੇਖੇ ਲਾਇਆ, ਰਹਿਮਤ ਕਰ ਬਖ਼ਸ਼ੀਸ਼। ਸਤਿਜੁਗ ਦੇ ਅੰਤ ਦਾ ਭੋਜਨ ਕਲਜੁਗ ਅੰਤਮ ਖਾਇਆ, ਖਾ ਕੇ ਗਾਇਆ ਭਗਤਾਂ ਦਾ ਗੀਤ। ਪਿਛਲਾ ਕਰਜ਼ਾ ਮਕਰੂਜ਼ ਲਾਹਿਆ, ਬੈਠ ਕੇ

❋

❋

ਧਾਮ ਅਤੀਤ। ਸੰਮਤ ਸ਼ਹਿਨਸ਼ਾਹੀ ਤਿੰਨ ਵੱਜੇ ਵਧਾਇਆ, ਕਰਿਆ ਖੇਲ ਪ੍ਰਭੂ ਅਨਡੀਠ। ਚਾਰ ਚੇਤ ਦੀ ਰੁੱਤ ਸੁਹਾਇਆ, ਸੁਹੰਜਣੀ ਦਿਸੇ ਪੁਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਪ੍ਰੀਤ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਜੁਗਿੰਦਰ ਕੌਰ ਗਵਾਲ ਟੋਲੀ ਫ਼ਿਰੋਜ਼ਪੁਰ ਛਾਉਣੀ

ਚਾਰ ਚੇਤ ਕਹੇ ਕਿਉਂ ਮੇਰੇ ਵਿਚ ਹੋਵੇ ਅਰਦਾਸਾ, ਅੰਤ ਅਰਦਾਸ ਸੁਧਾਈਆ। ਇਹ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਤਮਾਸ਼ਾ, ਤਮਾ ਦੇ ਵਿਚੋਂ ਬਾਹਰ ਰਖਾਈਆ। ਜਿਸ ਦਾ ਖੋਲ੍ਹ ਨਾ ਸਕੇ ਕੋਈ ਖ਼ੁਲਾਸਾ, ਖ਼ਾਲਸ ਸਕੇ ਨਾ ਕੋਇ ਸਮਝਾਈਆ। ਲਹਿਣਾ ਦੇਣਾ ਜਾਣੇ ਪੁਰਖ ਅਬਿਨਾਸ਼ਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਜਨਮ ਜਨਮ ਦਾ ਭਗਤਾਂ ਪੂਰਾ ਕੀਤਾ ਘਾਟਾ, ਲਹਿਣਾ ਮੂਲ ਮੁਕਾਈਆ। ਵੱਡਿਆਂ ਛੋਟਿਆਂ ਊਚਾਂ ਨੀਚਾਂ ਇਕੋ ਆਤਮ ਬ੍ਰਹਮ ਜੋੜ ਕੇ ਨਾਤਾ, ਇਕੋ ਦਿਤੀ ਮਾਣ ਵਡਿਆਈਆ। ਸਚ ਪ੍ਰੇਮ ਪਿਆਰ ਦਾ ਭੋਜਨ ਖਾਧਾ, ਖ਼ੁਸ਼ੀਆਂ ਵਿਚ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਤਰਿਪਤ ਕੌਰ ਗਵਾਲ ਟੋਲੀ ਫ਼ਿਰੋਜ਼ਪੁਰ ਛਾਉਣੀ

ਚਾਰ ਚੇਤ ਕਹੇ ਜਨ ਭਗਤਾਂ ਦਾ ਲੇਖੇ ਲਾਉਣਾ ਰੁੱਖਾ ਸੁੱਖਾ, ਜੋ ਭੇਟਾ ਦਿਤਾ ਕਰਾਈਆ। ਜਨਮ ਜਨਮ ਦਾ ਮੇਟਣਾ ਦੁੱਖਾ, ਦਲਿੱਦ੍ਰ ਦਿਤਾ ਗਵਾਈਆ। ਉਜਲ ਕਰਨਾ ਮੁਖਾ, ਮੁਖ ਢੋਲੇ ਸਿਫ਼ਤ ਸਾਲਾਹੀਆ। ਏਥੇ ਓਥੇ ਦੋ ਜਹਾਨ ਬਣਾਉਣੇ ਆਪਣੇ ਪੁੱਤਾ, ਪਤਿਪਰਮੇਸ਼ਵਰ ਗੋਦ ਉਠਾਈਆ। ਜੇ ਤੂੰ ਮਿਹਰਵਾਨ ਹੋ ਕੇ ਤੁੱਠਾ, ਕੋਝਿਆਂ ਕਮਲਿਆਂ ਲੈਣਾ ਤਰਾਈਆ। ਗੁਰਮੁਖਾਂ ਨਾਲ ਕਦੇ ਕਰੀਂ ਨਾ ਗ਼ੁੱਸਾ, ਗ਼ੁੱਸਾ ਜੁਸੇ ਵਿਚੋਂ ਬਾਹਰ ਕਢਾਈਆ। ਸਦਾ ਭਗਤਾਂ ਦੇ ਪਿਆਰ ਦਾ ਰਹੀਂ ਭੁੱਖਾ, ਪ੍ਰੀਤੀ ਵਿਚ ਪ੍ਰੀਤਮ ਪ੍ਰੇਮ ਵਰਤਾਈਆ। ਅੰਤ ਅਖ਼ੀਰ ਵੇਲਾ ਉਹ ਢੁਕਾ, ਜਿਸ ਦਾ ਜੁਗ ਚੌਕੜੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਕਸ਼ਮੀਰ ਸਿੰਘ ਪਿੰਡ ਸੱਦਾ ਜ਼ਿਲਾ ਗੁਰਦਾਸਪੁਰ

ਪੁਰਖ ਅਕਾਲ ਕਹੇ ਮੇਰਾ ਪੂਰਾ ਹੋਇਆ ਵਿਹਾਰ, ਵਾਹਵਾ ਵੱਜੀ ਵਧਾਈਆ। ਸਭ ਦਾ ਲਹਿਣਾ ਦਿਤਾ ਉਤਾਰ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਬਾਵਨ ਆ ਕੇ ਕਰ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਬਲ ਕਹੇ ਮੈਂ ਹੋਇਆ ਖ਼ਬਰਦਾਰ, ਆਪਣੀ ਲੈ ਅੰਗੜਾਈਆ। ਆਪਣੀ ਕਰਨੀ ਕਰ ਬਹਾਲ, ਗੁਰਮੁਖ ਬਿਹਬਲ ਹੋ ਨਾ ਕੋਇ ਕੁਰਲਾਈਆ। ਜੇ ਖਾਣ ਪੀਣ ਦਾ ਕਰਜ਼ਾ ਦਿਤਾ ਉਤਾਰ, ਸਚ ਪ੍ਰੇਮ ਦਾ ਉਧਾਰ ਬਾਕੀ ਨਜ਼ਰੀ ਆਈਆ। ਸਾਚੇ ਭਗਤਾਂ ਸਦਾ ਗੋਦ ਰੱਖੀਂ ਬਹਾਲ, ਦਰਗਾਹ ਸਾਚੀ ਧਾਮ ਸੁਹਾਈਆ। ਜਿਨ੍ਹਾਂ ਖ਼ੁਸ਼ੀਆਂ ਨਾਲ ਤੈਨੂੰ ਦਿਤਾ ਖਵਾਲ,

❋

❋

ਪੱਕਾ ਭੋਜਨ ਭਾਜੀਆਂ ਵਿਚ ਮਿਲਾਈਆ। ਉਨ੍ਹਾਂ ਦਾ ਹੋਣ ਨਾ ਦੇਵੀਂ ਜ਼ਵਾਲ, ਜਗਤ ਜ਼ਾਵੀਏ ਵਿਚੋਂ ਬਾਹਰ ਕਢਾਈਆ। ਐਂਗਲ ਆਫ਼ ਡੀਸੈਂਟ ਕੋਈ ਨਾ ਡਿਗਰੀ ਕਰੇ ਵਿਚਾਰ, ਪੈਮਾਨਾ ਪੈਮਾਇਸ਼ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਜਾਗੀਰ ਸਿੰਘ ਪਿੰਡ ਸੱਦਾ ਜ਼ਿਲਾ ਗੁਰਦਾਸਪੁਰ

ਪੁਰਖ ਅਕਾਲ ਕਹੇ ਸੁਣ ਬਾਵਨ, ਬਾਰ ਬਾਰ ਸਮਝਾਈਆ। ਮੈਂ ਬਣ ਕੇ ਪਤਤ ਪਾਵਨ, ਪਾਪੀਆਂ ਰਿਹਾ ਤਰਾਈਆ। ਫੜਾ ਕੇ ਆਪਣਾ ਦਾਮਨ, ਦਮਾਂ ਦਾ ਲੇਖਾ ਪੂਰ ਕਰਾਈਆ। ਬਣ ਕੇ ਧੁਰ ਦਾ ਜ਼ਾਮਨ, ਦਰਗਾਹ ਸਾਚੀ ਦਿਆਂ ਟਿਕਾਈਆ। ਵਖਾ ਕੇ ਸਚ ਨਿਸ਼ਾਨਨ, ਨਿਸ਼ਾਨਾ ਇਕ ਇਕੋ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।

੪ ਚੇਤ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਵਿਚ ਜੇਠੂਵਾਲ

ਸਿਰ ਰੱਖਾਂ ਹੱਥ ਆਪਣਾ ਆਪ, ਆਪਣੀ ਦਇਆ ਕਮਾਈਆ। ਜਿਨ੍ਹਾਂ ਜਪਿਆ ਧੁਰ ਦਾ ਜਾਪ, ਜਗ ਜੀਵਣ ਦਾਤਾ ਓਟ ਤਕਾਈਆ। ਉਹ ਅੰਤਰ ਕਰ ਕੇ ਪਾਕ, ਪਵਿਤ੍ਰ ਦਿਆਂ ਵਖਾਈਆ। ਬਾਹਰੋਂ ਦਿਸਣ ਮਾਟੀ ਪੁਤਲੇ ਖ਼ਾਕ, ਅੰਤਰ ਨੂਰ ਜੋਤ ਰੁਸ਼ਨਾਈਆ। ਬਾਵਨ ਇਸ ਦਾ ਲੇਖਾ ਦੱਸਣਾ ਪਹਿਲੀ ਵਸਾਖ, ਜੋ ਗੋਬਿੰਦ ਆਸ ਰਖਾਈਆ। ਕੀ ਅੱਗੇ ਹੋਣਾ ਪਾਠ, ਕੀ ਢੋਲਾ ਜਗਤ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਲਾਏ ਗ੍ਰਹਿ ਗ੍ਰਹਿ ਪਕਵਾਨ, ਚੌਦਾਂ ਮਾਸ ਪੂਰਾ ਕਰ ਕੇ ਪੂਰਬ ਦਾਨ, ਮਿਹਰਵਾਨ ਆਪਣੀ ਦਇਆ ਕਮਾਈਆ। ਪਰਸਾਦ ਕਹੇ ਆਪਣੀ ਰਸਨਾ ਲਾ ਭੋਗ, ਭਗਵਨ ਦਇਆ ਕਮਾਈਆ। ਤੇਰਾ ਦਰਸ ਹੋਵੇ ਅਮੋਘ, ਪੜਦਾ ਦੇਣਾ ਚੁਕਾਈਆ। ਤੇਰੇ ਨਾਮ ਦਾ ਮਿਲੇ ਜੋਗ, ਜੁਗਤੀ ਇਕ ਦਰਸਾਈਆ। ਗੁਰਮੁਖ ਰਾਹ ਤੱਕੇ ਨਾ ਚੌਦਾਂ ਲੋਕ, ਚੌਦਾਂ ਤਬਕ ਪੰਧ ਮੁਕਾਈਆ। ਜਿਨ੍ਹਾਂ ਤੇਰਾ ਗਾਇਆ ਸਚ ਸਲੋਕ, ਸੋਹੰ ਢੋਲਾ ਧੁਰਦਰਗਾਹੀਆ। ਉਨ੍ਹਾਂ ਕਦੇ ਨਹੀਂ ਤਨ ਤੈਥੋਂ ਮੰਗਣੀ ਮੋਖ, ਸਵਰਗ ਬਹਿਸ਼ਤ ਦੀ ਆਸ ਨਾ ਕੋਇ ਰਖਾਈਆ। ਕਰ ਕਿਰਪਾ ਅੰਤਮ ਮੇਲਣਾ ਆਪਣੀ ਜੋਤ, ਜਿਥੋਂ ਹੋਵੇ ਨਾ ਕਦੇ ਜੁਦਾਈਆ। ਇਹ ਉਨ੍ਹਾਂ ਬੱਚਿਆਂ ਦੀ ਅਖ਼ੀਰੀ ਚੋਗ, ਜੋ ਬਾਵਨ ਦਵਾਰੇ ਆਸ ਰਖਾਈਆ। ਸੋ ਵੇਲਾ ਵਕਤ ਗਿਆ ਪਹੁੰਚ, ਰਵਦਾਸ ਚਮਾਰਾ ਦਏ ਗਵਾਹੀਆ। ਹਰਿ ਸੰਗਤ ਵਖਾ ਆਪਣੀ ਮੌਜ, ਮੁਆਵਜ਼ਾ ਪਿਛਲਾ ਦੇ ਚੁਕਾਈਆ। ਤੇਰੀ ਕਰਨੀ ਨਾ ਪਏ ਖੋਜ, ਖ਼ੁਦ ਖੋਜ ਕੇ ਲੈ ਉਠਾਈਆ। ਜਨ ਭਗਤਾਂ ਤੋਂ ਭੋਗ ਲਗਾਏ ਨਹੀਂ ਜਾਣੇ ਰੋਜ਼, ਇਕ ਵਾਰ ਦਾ ਲੇਖਾ ਦਰਗਾਹ ਸਾਚੀ ਲੈਣਾ ਪਾਈਆ। ਅੱਗੇ ਵੇਖਦੇ ਰਹਿਣ ਤੇਰੇ ਚੋਜ, ਚੋਜੀ ਪ੍ਰੀਤਮ ਤੇਰੀ ਖ਼ੁਸ਼ੀ ਮਨਾਈਆ। ਭਗਤਾਂ ਉਤੇ ਭਗਤੀ ਦਾ ਸੁੱਟੀਂ ਕਦੇ ਨਾ ਬੋਝ, ਮਿਹਰ

❋

❋

ਨਜ਼ਰ ਨਾਲ ਪਾਰ ਕਰਾਈਆ। ਹਉਮੇਂ ਦਾ ਰਹੇ ਕੋਈ ਨਾ ਰੋਗ, ਹੰਗਤਾ ਦੇਣੀ ਗਵਾਈਆ। ਜਿਨ੍ਹਾਂ ਤੇਰੇ ਭੋਗ ਦਾ ਇਕ ਅਰਦਾਸਾ ਲਿਆ ਸੋਧ, ਸਵਾਸਾ ਉਨ੍ਹਾਂ ਦਾ ਲੇਖੇ ਪਾਈਆ। ਗੁਰਮੁਖਾਂ ਨਾਲ ਕਰੀਂ ਨਾ ਕਦੇ ਕਰੋਧ, ਲੋਭ ਵਿਚ ਕਦੇ ਨਾ ਆਈਆ। ਸਦਾ ਬਖ਼ਸ਼ੀਂ ਆਪਣੀ ਮੌਜ, ਮਜਲਸ ਆਪਣੀ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬਾਵਨ ਕਹੇ ਮੇਰਾ ਲਹਿਣਾ ਮੁਕਿਆ ਉਧਾਰ, ਉਦਮ ਕੀਤਾ ਬੇਪਰਵਾਹੀਆ। ਉਨ੍ਹਾਂ ਬੱਚਿਆਂ ਪਾਈ ਸਾਰ, ਜੋ ਚਾਰ ਭੈਣਾਂ ਤੇ ਇਕ ਭਾਈਆ। ਅੰਤਮ ਲੇਖਾ ਪੂਰਾ ਕਰ ਵਿਵਹਾਰ, ਹਰਿ ਸੰਗਤ ਦਿਤੀ ਵਡਿਆਈਆ। ਜੁਗ ਚੌਕੜੀ ਦਾ ਲਹਿਣਾ ਦੇ ਉਧਾਰ, ਅਦਲ ਇਨਸਾਫ਼ ਦਿਤਾ ਕਰਾਈਆ। ਆਪਣਾ ਗੁਲਸ਼ਨ ਵੇਖ ਬਹਾਰ, ਟਹਿਣੀ ਪੱਤ ਫੁੱਲ ਮਹਿਕਾਈਆ। ਜੋ ਭਗਤ ਸੁਹੇਲੇ ਕੀਤੀ ਖ਼ਿਦਮਤਗਾਰ, ਖਾਦਮ ਆਪਣੀ ਝੋਲੀ ਪਾਈਆ। ਅੱਗੇ ਤਸਾਦਮ ਹੋਵੇ ਵਿਚ ਸੰਸਾਰ, ਝਗੜੇ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਬਾਵਨ ਕਹੇ ਜਿਨ੍ਹਾਂ ਦਾ ਅੱਜ ਹੋਇਆ ਵਿਵਹਾਰ, ਬਾਵਨ ਦੇ ਸਾਥੀ ਸਾਰੇ ਨਜ਼ਰੀ ਆਈਆ। ਕੋਈ ਸੱਜਣ ਮੀਤ ਮੁਰਾਰ, ਕੋਈ ਮਾਤ ਪਿਤ ਅਖਵਾਈਆ। ਕੋਈ ਭੈਣਾਂ ਭਈਆ ਨਾਰ, ਕੋਈ ਸੁਤ ਦੁਲਾਰ ਵਡਿਆਈਆ। ਕੁਛ ਉਹ ਜਿਨ੍ਹਾਂ ਨੇ ਬਾਵਨ ਦਾ ਕੀਤਾ ਦੀਦਾਰ, ਨੇਤਰ ਦਰਸ਼ਨ ਪਾਈਆ। ਕੁਛ ਉਹ ਜਿਨ੍ਹਾਂ ਪੰਜਾਂ ਨੇ ਭੋਜਨ ਕੀਤਾ ਤਿਆਰ, ਸੋਹਣਾ ਪ੍ਰੇਮ ਵਧਾਈਆ। ਉਹ ਕੰਨਿਆਂ ਬਾਲ ਅੰਞਾਣ, ਤੇਰਵੇਂ ਸਾਲ ਖ਼ੁਸ਼ੀ ਮਨਾਈਆ। ਜਿਸ ਦਾ ਜ਼ਾਮਨ ਵਿਚ ਚਮਿਆਰ, ਗੁਰਮੁਖ ਰੂਪ ਬਦਲਾਈਆ। ਓਸੇ ਗੁਰਦਰਸ਼ਨ ਦਾ ਵਿਵਹਾਰ, ਛੋਟਿਆਂ ਵੱਡਿਆਂ ਮਿਲੀ ਵਡਿਆਈਆ। ਸਾਚੀ ਸਭਾ ਦਾ ਜਨ ਭਗਤ ਬਣ ਸ਼ਿੰਗਾਰ, ਰੂਪ ਅਨੂਪ ਬਦਲਾਈਆ। ਵੱਡੇ ਛੋਟੇ ਇਕ ਦਵਾਰ, ਦਰ ਦਵਾਰਾ ਧੁਰ ਦਾ ਇਕ ਵਖਾਈਆ। ਜਨ ਭਗਤ ਚੁਰਾਸੀ ਵਿਚ ਜਨਮ ਲਏ ਨਾ ਵਿਚ ਸੰਸਾਰ, ਫਾਸੀ ਗਲ ਨਾ ਕੋਇ ਲਟਕਾਈਆ। ਪੁਰਖ ਅਕਾਲ ਆਪਣਾ ਦੇ ਇਤਬਾਰ, ਬੇਇਤਬਾਰੀ ਦੇ ਗਵਾਈਆ। ਰਾਤੀ ਸੁਤਿਆਂ ਫੜ ਉਠਾਲ, ਦਰਸ ਦੀਦ ਈਦ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਬਾਵਨ ਕਹੇ ਮੇਰੀ ਕੰਨੀ ਹੋਈ ਸਾਫ਼, ਪਲੂ ਮੈਲ ਰਹੀ ਨਾ ਰਾਈਆ। ਜੋ ਸਹਿਜੇ ਗਿਆ ਆਖ, ਪ੍ਰਭ ਦਾਤਾ ਪੂਰ ਕਰਾਈਆ। ਮੈਂ ਓਸੇ ਦਾ ਨਿਵਾਸ, ਸ਼ਾਖ਼ ਨਿਰਗੁਣ ਵਿਚ ਸਮਾਈਆ। ਜਿਸ ਦੀ ਕੋਈ ਨਾ ਸਮਝੇ ਬਾਤ, ਬਾਤਨ ਕਰੇ ਪੜ੍ਹਾਈਆ। ਜਨ ਭਗਤੋ ਜੁਗ ਚੌਕੜੀ ਦੀ ਭਗਤੀ ਨਾਲੋਂ ਅਜ ਦੀ ਚੰਗੀ ਰਾਤ, ਰੁਤਬਾ ਦੇਵੇ ਧੁਰਦਰਗਾਹੀਆ। ਕਿਸੇ ਕੰਮ ਨਾ ਆਉਂਦੀ ਜੇ ਥੋੜ੍ਹੀ ਬਹੁਤੀ ਮਿਲ ਜਾਵੇ ਕਰਾਮਾਤ, ਜਗਤ ਕਰਮਾਂ ਵਿਚ ਫਸਾਈਆ। ਧੰਨ ਵਡਿਆਈ ਜਿਨ੍ਹਾਂ ਦਾ ਪੁਰਖ ਅਕਾਲ ਜੋੜਿਆ ਨਾਤ, ਨਾਤਾ ਆਪਣੇ ਨਾਲ ਬਣਾਈਆ। ਦਰਸ਼ਨ ਦੇ ਕੇ ਸਾਖਿਆਤ, ਸਖ਼ੀਆਂ ਦਾ ਮੰਗਲ ਆਪ ਸੁਣਾਈਆ। ਜਨ ਭਗਤ ਅੰਤ ਰਹਿਣ ਨਾ ਦੇਵੇ ਕੋਈ ਉਦਾਸ, ਉਦਾਸੀ ਵਿਚੋਂ ਸਵਾਸੀ ਹੋਏ ਸਹਾਈਆ। ਜਨ ਭਗਤੋ ਗੁਰਮੁਖੋ ਗੁਰਸਿੱਖੋ ਤੁਸੀਂ ਏਸ ਜਨਮ ਦੀ ਭਗਤੀ ਵਿਚੋਂ ਹੋਏ ਪਾਸ, ਪਰਚਾ ਮਿਹਰ ਨਜ਼ਰ ਇਕ ਪਾਈਆ। ਲੇਖਾ ਮੰਗਿਆ ਨਹੀਂ ਹਿਸਾਬ ਵਿਚ ਕਿਸੇ ਕਲਮ ਦਵਾਤ, ਅੱਖਰਾਂ ਹਿੰਦਸਿਆਂ ਵਿਚ ਨਾ ਪੁਛ ਪੁਛਾਈਆ। ਆਪੇ ਬਖ਼ਸ਼ ਕੇ ਆਪਣੇ ਪ੍ਰੇਮ ਦੀ ਦਾਤ, ਆਪੇ ਲਹਿਣੇ ਦੇਵੇ ਪਾਈਆ। ਤੁਹਾਡੇ ਹਿੱਸੇ ਇਕੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦੇ ਕੇ ਦਾਤ, ਗਾਥ ਆਪਣੀ ਦਿਤੀ ਦ੍ਰਿੜਾਈਆ।

❋

❋

ਇਸ ਤੋਂ ਵੱਡੀ ਕੋਈ ਧਾਰ ਨਹੀਂ ਪੂਜਾ ਪਾਠ, ਸਿਮਰਨ ਦੀ ਲੋੜ ਰਹੇ ਨਾ ਰਾਈਆ। ਜੋ ਪੰਜ ਵਾਰਾਂ ਦੇਵੇ ਆਖ, ਪੰਜ ਤੱਤਾਂ ਦਾ ਲੇਖਾ ਜਾਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਪ੍ਰੇਮ ਪਿਆਰ ਨਾਲ ਤੁਹਾਡੇ ਕੋਲ ਕਰੇ ਇਹ ਨਿੱਕੀ ਜਿਹੀ ਬਾਤ, ਜਿਸ ਬਾਤ ਵਿਚੋਂ ਕਮਲਾਪਾਤ ਨਜ਼ਰੀ ਆਈਆ।

‘‘ਚਾਰ ਮਾਘ ਸੰਮਤ ਸ਼ਹਿਨਸ਼ਾਹੀ ਇਕ ਤੋਂ ਲੈ ਕੇ ਚਾਰ ਚੇਤ ਸੰਮਤ ਸ਼ਹਿਨਸ਼ਾਹੀ ਤਿੰਨ ਤੱਕ ਚੌਦਾਂ ਮਹੀਨੇ ਹਰਿ ਭਗਤ ਦੇ ਗ੍ਰਹਿ ਜਾ ਕੇ ਭੋਗ ਲਗਾਇਆ ਅਤੇ ਬਾਵਨ ਦਾ ਕੀਤਾ ਕੌਲ ਪੂਰ ਕਰਾਇਆ, ਜਿਹੜਾ ਬਲ ਸਮੇਂ ਓਸਨੇ ਚਾਰ ਭੈਣਾਂ ਤੇ ਇਕ ਭਰਾ ਨੂੰ ਬਲ ਨਗਰੀ ਵਿਚ ਵਰ ਦਿਤਾ ਸੀ। ਜਿਨ੍ਹਾਂ ਦਾ ਹੁਣ ਜਨਮ ਦਾ ਨਾਮ ਗੁਰਦਰਸ਼ਨ ਕੌਰ, ਦਵਿੰਦਰ ਕੌਰ, ਕਸ਼ਮੀਰ ਕੌਰ, ਜਗਜੀਤ ਕੌਰ, ਸੁਖਵੰਤ ਕੌਰ ਹਨ।’’