ਪਹਿਲੀ ਵਿਸਾਖ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਵਿਚ ਪਿੰਡ ਜੇਠੂਵਾਲ
ਆਦਿ ਪੁਰਖ ਧੁਰ ਦੇ ਜਨਾਬ, ਸ਼ਬਦ ਸਤਿਗੁਰ ਤੇਰਾ ਰਿਹਾ ਜਣਾਈਆ। ਅਗਲਾ ਪਿਛਲਾ ਵੇਖ ਹਿਸਾਬ, ਆਦਿ ਮਧ ਫੋਲ ਫੁਲਾਈਆ। ਬਿਨ ਅੱਖਰਾਂ ਵਾਲੀ ਖੋਲ੍ਹ ਕਿਤਾਬ, ਕਾਤਬ ਜੋ ਲਿਖੀ ਬਿਨ ਕਲਮ ਸ਼ਾਹੀਆ। ਕਰਾਂ ਬੇਨੰਤੀ ਵਿਚ ਇਕ ਆਵਾਜ਼, ਰਾਗਾਂ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਆਪਣਾ ਫੋਲ ਫੁਲਾਈਆ। ਆਦਿ ਪੁਰਖ ਸੁਣ ਮੇਰੀ ਅਰਜ਼, ਸਤਿਗੁਰ ਸ਼ਬਦ ਰਿਹਾ ਜਣਾਈਆ। ਕਿਉਂ ਸ਼ਰਅ ਛੁਰੀ ਬਣਾਈ ਕਰਦ, ਕਤਲਗਾਹ ਆਪ ਪਰਗਟਾਈਆ। ਤੈਨੂੰ ਕਦੇ ਨਾ ਆਇਆ ਦਰਦ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਪੂਰਬ ਫੋਲ ਕੇ ਵੇਖ ਫ਼ਰਦ, ਪੜਦਾ ਆਪਣਾ ਆਪ ਉਠਾਈਆ। ਸਾਚਾ ਖੇਲ ਦੱਸਾਂ ਅਸਚਰਜ, ਅਚਰਜ ਲੀਲਾ ਤੇਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਪਰਗਟਾਈਆ। ਆਦਿ ਪੁਰਖ ਧੁਰ ਦੇ ਸਵਾਮੀ, ਤੇਰੇ ਅੱਗੇ ਇਕ ਅਰਜ਼ੋਈਆ। ਗੁਰ ਅਵਤਾਰ ਪੈਗ਼ੰਬਰਾਂ ਵੇਖ ਆਪਣੀ ਆਬਾਦੀ, ਗਿਣਤੀ ਬਿਨਾ ਹਿੰਦਸਿਆਂ ਦੇ ਸਮਝਾਈਆ। ਸਿਫ਼ਤ ਕਰਾਉਣ ਦੀ ਤੈਨੂੰ ਪੈ ਗਈ ਵਾਦੀ, ਵਾਅਦਿਆਂ ਵਿਚ ਸਾਰੇ ਰਿਹਾ ਭਰਮਾਈਆ। ਬਿਨ ਮੇਰੇ ਤੇਰਾ ਦੂਜਾ ਸੁਤ ਨਜ਼ਰ ਨਾ ਆਵੇ ਕੋਈ ਨਾਦੀ, ਨਾਦ ਸਿਫ਼ਤਾਂ ਸੁਰਾਂ ਵਾਲਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਮੰਗਣ ਲੱਗਾ ਦਾਤ, ਦਾਤੇ ਲੈਣਾ ਧਿਆਨ ਲਗਾਈਆ। ਤੇਰਾ ਮੇਰਾ ਕੌਲ ਇਕੋ ਵਾਕ, ਵਾਕਫ਼ਕਾਰ ਦੂਜਾ ਨਜ਼ਰ ਕੋਇ ਨਾ ਆਈਆ। ਨਿਰਗੁਣ ਨਿਰਗੁਣ ਸੱਚਾ ਸਾਥ, ਆਦੀ ਸੰਗ ਬਣਾਈਆ। ਮੈਂ ਸਿਫ਼ਤਾਂ ਵਾਲੀ ਕਦੇ ਨਾ ਗਾਵਾਂ ਗਾਥ, ਰਾਗਾਂ ਵਿਚ ਨਾ ਕੋਇ ਵਡਿਆਈਆ। ਪੜਦਾ ਖੋਲ੍ਹ ਕੇ ਵੇਖ ਆਪ, ਆਪਣੇ ਵਿਚੋਂ ਆਪ ਪਰਗਟਾਈਆ। ਕਵਣ ਪੂਤ ਕਵਣ ਬਾਪ, ਕਵਣ ਗੋਦੀ ਰਿਹਾ ਸੁਹਾਈਆ। ਕਵਣ ਸਿਫ਼ਤ
❋
❋
ਕਵਣ ਜਾਪ, ਕਵਣ ਰਿਹਾ ਸਾਲਾਹੀਆ। ਕਵਣ ਸੱਜਣ ਕਵਣ ਸਾਕ, ਕਵਣ ਸੰਗ ਨਿਭਾਈਆ। ਕਵਣ ਹੁਕਮ ਕਵਣ ਵਾਕ, ਕਵਣ ਫ਼ਰਮਾਨ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੋਜ ਖੁਜਾਈਆ। ਸਤਿਗੁਰ ਸ਼ਬਦ ਕਹੇ ਜ਼ਰਾ ਵੇਖ ਆਪਣਾ ਹਿੱਸਾ, ਗੰਢ ਧੁਰ ਦੀ ਇਕ ਖੁਲ੍ਹਾਈਆ। ਜਿਹੜਾ ਲੇਖ ਅਗੰਮੀ ਲਿਖਾ, ਆਦਿ ਮੱਧ ਨਾ ਕਿਸੇ ਦ੍ਰਿੜਾਈਆ। ਬਣਦਾ ਰਿਹੋਂ ਵੱਡਾ ਨਿੱਕਾ, ਰੂਪ ਅਨੂਪ ਵੇਸ ਵਟਾਈਆ। ਸਿਫ਼ਤਾਂ ਵਾਲਾ ਲਿਖਦਾ ਰਿਹੋਂ ਚਿੱਠਾ, ਆਪ ਆਪਣਾ ਆਪਣੇ ਨਾਲ ਪਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਸਤਿਗੁਰ ਸ਼ਬਦ ਕਹੇ ਸੁਣ ਸਾਹਿਬ ਧੁਰ ਸਵਾਮੀ, ਧਰਮ ਦਵਾਰੇ ਦਿਆਂ ਜਣਾਈਆ। ਤੂੰ ਮੇਰਾ ਅੰਤਰਜਾਮੀ, ਮੈਂ ਸਭ ਨੂੰ ਦਿਆਂ ਸਮਝਾਈਆ। ਕਿਉਂ ਉਪਜੇ ਤੇਰੀ ਬਾਣੀ, ਕਵਣ ਧਾਰ ਪਰਗਟਾਈਆ। ਕਿਉਂ ਨਹੀਂ ਲੇਖਾ ਰੱਖਿਆ ਜ਼ਬਾਨੀ, ਕਿਉਂ ਕਲਮ ਸ਼ਾਹੀ ਜੋੜ ਜੁੜਾਈਆ। ਕਿਉਂ ਰਮਜ਼ ਉਪਜਾਈ ਰੁਹਾਨੀ, ਰਹਿਮਤ ਆਪ ਕਮਾਈਆ। ਕਿਉਂ ਵਸੇਂ ਜੂਹ ਬੇਗਾਨੀ, ਤੱਤਾਂ ਵਿਚ ਸਮਾਈਆ। ਕਿਉਂ ਤਤ ਕਰੇਂ ਕੁਰਬਾਨੀ, ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਦੇ ਦਰਸਾਈਆ। ਸਤਿਗੁਰ ਸ਼ਬਦ ਕਹੇ ਕਿਉਂ ਬਣਦਾ ਰਿਹੋਂ ਮਲਾਹ, ਖੇਵਟ ਖੇਟਾ ਰੂਪ ਵਟਾਈਆ। ਕਿਉਂ ਬਦਲਦਾ ਰਿਹੋਂ ਸਲਾਹ, ਹੁਕਮ ਹੁਕਮ ਨਾਲ ਜਣਾਈਆ। ਕਿਉਂ ਨਿਰਗੁਣ ਹੁੰਦਾ ਰਿਹੋਂ ਰੁਸ਼ਨਾ, ਸਰਗੁਣ ਸੋਭਾ ਪਾਈਆ। ਕਿਉਂ ਗੁਰੂ ਅਵਤਾਰ ਪੈਗ਼ੰਬਰ ਰਿਹੋਂ ਅਖਵਾ, ਕੀ ਤੇਰੀ ਵਡਿਆਈਆ। ਕਿਉਂ ਹਰ ਘਟ ਰਿਹਾ ਸਮਾ, ਲੱਖ ਚੁਰਾਸੀ ਡੇਰਾ ਲਾਈਆ। ਕਿਉਂ ਸਿਫ਼ਤੀ ਢੋਲੇ ਰਿਹਾ ਗਾ, ਚਾਰੇ ਬਾਣੀ ਡੰਕ ਵਜਾਈਆ। ਕਿਉਂ ਲੌਂਦਾ ਰਹੇਂ ਸਭ ਨੂੰ ਦਾਅ, ਦਰਦੀ ਹੋ ਨਾ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਸੁਣਾਈਆ। ਸਤਿਗੁਰ ਸ਼ਬਦ ਕਹੇ ਕੀ ਤੇਰੀ ਮਰਿਆਦਾ, ਆਦਿ ਮੱਧ ਸਮਝ ਕਿਸੇ ਨਾ ਆਈਆ। ਕੀ ਤੇਰੀ ਆਵਾਜ਼ਾ, ਜੁਗ ਜੁਗ ਗੁਰ ਅਵਤਾਰ ਪੈਗ਼ੰਬਰਾਂ ਕਰੇਂ ਪੜ੍ਹਾਈਆ। ਕੀ ਤੇਰਾ ਸਮਾਜਾ, ਸਾਚਾ ਮਾਰਗ ਦੇ ਦਰਸਾਈਆ। ਕੀ ਤੇਰਾ ਰਵਾਜਾ, ਰਸਮ ਕੀ ਬਣਾਈਆ। ਕੀ ਤੇਰਾ ਕਾਜਾ, ਕਰਨੀ ਕੀ ਕਮਾਈਆ। ਕੀ ਤੇਰਾ ਵਾਜਾ, ਅਗੰਮੀ ਸੁਰ ਹਿਲਾਈਆ। ਕੀ ਤੇਰਾ ਸਵਾਂਗਾ, ਭੇਵ ਦੇਣਾ ਖੁਲ੍ਹਾਈਆ। ਕੀ ਤੇਰਾ ਨਾਮਾ, ਨਿਰੰਕਾਰ ਦੇਣਾ ਜਣਾਈਆ। ਕੀ ਤੇਰਾ ਕਾਮਾ, ਨਿਹਕਰਮੀ ਦੇਣਾ ਵਖਾਈਆ। ਕੀ ਤੇਰਾ ਦਮਾਮਾ, ਘਰ ਸਾਚੇ ਆਪ ਵਜਾਈਆ। ਕੀ ਤੇਰੀ ਪਹਿਚਾਨਾ, ਪੜਦਾ ਦੇਣਾ ਉਠਾਈਆ। ਕੀ ਤੇਰਾ ਗਾਣਾ, ਬਿਨ ਰਸਨਾ ਢੋਲਾ ਅਲਾਈਆ। ਕੀ ਤੇਰਾ ਬਾਣਾ, ਰੂਪ ਅਨੂਪ ਧਰਾਈਆ। ਕੀ ਤੇਰਾ ਫ਼ਰਮਾਨਾ, ਹੁਕਮੇ ਅੰਦਰ ਸੁਣਾਈਆ। ਕੀ ਤੇਰਾ ਕਮਾਨਾ, ਚਿੱਲਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਚੁਕਾਈਆ। ਸਤਿਗੁਰ ਸ਼ਬਦ ਤੂੰ ਕਿਉਂ ਬਣਿਆ ਕਰਤਾ, ਕਰਨੀ ਦੇ ਸਮਝਾਈਆ। ਤੂੰ ਕਿਉਂ ਬਣਿਆ ਹਰਤਾ, ਹਰ ਘਟ ਡੇਰਾ ਲਾਈਆ। ਤੂੰ ਕਿਉਂ ਦੋ ਜਹਾਨਾਂ ਤਰਦਾ, ਭੇਵ ਅਭੇਦ ਖੁਲ੍ਹਾਈਆ। ਤੂੰ ਕਿਉਂ ਨਹੀਂ ਜੰਮਦਾ ਮਰਦਾ, ਨੂਰ ਜੋਤ ਰੁਸ਼ਨਾਈਆ। ਤੂੰ ਕਿਉਂ ਨਹੀਂ ਆਪਣਾ ਆਪ ਪੜ੍ਹਦਾ, ਆਪਣੀ ਸਮਝ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇ ਉਪਾਈਆ। ਸਤਿਗੁਰ ਸ਼ਬਦ ਕਹੇ ਮੈਂ ਬਣਨਾ ਨਹੀਂ ਹੋਛਾ, ਦਲੇਰੀ ਨਾਲ ਦ੍ਰਿੜਾਈਆ। ਤੂੰ ਕਿਉਂ ਬਣੇਂ ਵੱਡਾ ਛੋਟਾ, ਜੁਗ
❋
❋
ਜੁਗ ਵੇਸ ਵਟਾਈਆ। ਕਿਉਂ ਹੋਵੇਂ ਖਰਾ ਖੋਟਾ, ਆਪਣਾ ਆਪ ਬਦਲਾਈਆ। ਕਿਉਂ ਮੰਜ਼ਲ ਚੜ੍ਹੇਂ ਚੋਟਾ, ਸਾਚਾ ਘਰ ਸੁਹਾਈਆ। ਕਿਉਂ ਖੇਲ ਖਿਲਾਏਂ ਲੋਕ ਪਰਲੋਕਾ, ਰਚਨਾ ਰਚਨ ਰਚਾਈਆ। ਕਿਉਂ ਗਾਵੇਂ ਇਕ ਸਲੋਕਾ, ਸਚ ਦੇਣਾ ਸਮਝਾਈਆ। ਕਿਉਂ ਸੁਣਾਏਂ ਆਪਣਾ ਪੋਥਾ, ਸਰਗੁਣ ਕਰ ਪੜ੍ਹਾਈਆ। ਕਿਉਂ ਮੰਦਰ ਸੁਹਾਏਂ ਕੋਠਾ, ਤਤ ਸ਼ਰੀਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਦੇ ਦਰਸਾਈਆ। ਸਤਿਗੁਰ ਸ਼ਬਦ ਕਹੇ ਕੀ ਪੂੰਜੀ ਤੇਰੀ ਰਾਸ, ਮਿਹਰਵਾਨ ਦੇ ਸਮਝਾਈਆ। ਕੀ ਤੇਰਾ ਖੇਲ ਤਮਾਸ਼, ਸਮਝ ਕੋਇ ਨਾ ਪਾਈਆ। ਕੀ ਤੇਰੀ ਅਗਲੀ ਪਿਛਲੀ ਆਸ, ਪੜਦਾ ਦੇ ਚੁਕਾਈਆ। ਕੀ ਤੇਰੀ ਨਿਰਾਲੀ ਖ਼ਾਹਿਸ਼, ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਸਮਝਾਈਆ। ਪੁਰਖ ਅਕਾਲ ਕਹੇ ਸੁਣ ਮੇਰੇ ਅਗੰਮ ਦੁਲਾਰੇ, ਦੁਲ੍ਹੇ ਦਿਆਂ ਜਣਾਈਆ। ਮੇਰੇ ਖੇਲ ਸਦਾ ਨਿਆਰੇ, ਨਿਰਾਕਾਰ ਹੋ ਨਿਰੰਕਾਰ ਆਪਣੀ ਕਾਰ ਕਮਾਈਆ। ਮੇਰੇ ਹੁਕਮ ਵਾਲੇ ਲਾਰੇ, ਫ਼ਰਮਾਨ ਵਿਚ ਵਡਿਆਈਆ। ਅਨਕ ਕਲ ਦੀ ਧਾਰੇ, ਧਰਮ ਦਵਾਰ ਪਰਗਟਾਈਆ। ਸਚ ਦਵਾਰ ਵਣਜਾਰੇ, ਆਪਣਾ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਆਪਣਾ ਦਏ ਸਮਝਾਈਆ। ਸ਼ਬਦ ਗੁਰ ਤੂੰ ਕਦੇ ਨਾ ਬਣੀਂ ਗੁਰੂ, ਗੁਰਦੇਵ ਨਜ਼ਰ ਨਾ ਆਈਆ। ਤੇਰਾ ਮੇਰਾ ਲੇਖਾ ਕੋਇ ਨਾ ਜਾਣੇ ਸ਼ੁਰੂ, ਪੜਦਾ ਸਕੇ ਨਾ ਕੋਇ ਉਠਾਈਆ। ਤੇਰਾ ਹੁਕਮ ਕਦੇ ਨਾ ਮੁੜੂ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰੀ ਧਾਰ ਤੇਰੇ ਨਾਲ ਜੁੜੂ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਪਿਛਲਾ ਦਏ ਖੁਲ੍ਹਾਈਆ। ਸ਼ਬਦ ਸਤਿਗੁਰ ਇਕੋ ਇਕ ਬਣਾਇਆ, ਤੈਨੂੰ ਦਿਆਂ ਦ੍ਰਿੜਾਈਆ। ਤੇਰੇ ਵਿਚੋਂ ਤੇਰਾ ਨੂਰ ਉਪਜਾਇਆ, ਨੂਰ ਨੂਰ ਨੂਰ ਰੁਸ਼ਨਾਈਆ। ਪੰਜਾਂ ਤੱਤਾਂ ਖੇਲ ਖਿਲਾਇਆ, ਖੇਲ ਬੇਪਰਵਾਹੀਆ। ਕਿਰਨ ਇਕੋ ਇਕ ਟਿਕਾਇਆ, ਜਿਸ ਦੀ ਸਮਝ ਕੋਇ ਨਾ ਪਾਈਆ। ਇਸ਼ਾਰੇ ਵਿਚੋਂ ਇਸ਼ਾਰਾ ਇਕ ਪਰਗਟਾਇਆ, ਸਾਚਾ ਹੁਕਮ ਨਾ ਕਿਸੇ ਸਮਝਾਈਆ। ਰਮਤਾ ਰਮਤਾ ਖੇਲ ਕਰਾਇਆ, ਅਗੰਮਤਾ ਆਪਣੇ ਵਿਚ ਛੁਪਾਈਆ। ਜੰਮਦਾ ਮਰਦਾ ਗੁਰੂ ਨਾ ਕੋਇ ਅਖਵਾਇਆ, ਸਤਿਗੁਰੂ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਸਤਿਗੁਰ ਸ਼ਬਦ ਥੋੜ੍ਹੀ ਕਰ ਵਿਚਾਰ, ਵਿਚਰ ਕੇ ਦਿਆਂ ਜਣਾਈਆ। ਜਿਹੜੇ ਘੱਲੇ ਤੇਈ ਅਵਤਾਰ, ਤ੍ਰੀਮਤ ਵਾਂਗ ਸੇਵ ਕਮਾਈਆ। ਇਨ੍ਹਾਂ ਨੂੰ ਤੇਰਾ ਦਿਤਾ ਇਸ਼ਾਰ, ਤੇਰਾ ਹੁਕਮ ਸੁਣਾਈਆ। ਆਪ ਵੱਸ ਕੇ ਬਾਹਰ, ਦਰਵਾਜ਼ਾ ਅੰਦਰੋਂ ਦਿਤਾ ਖੁਲ੍ਹਾਈਆ। ਕਤਰਾ ਦੇ ਕੇ ਅੰਮ੍ਰਿਤ ਧਾਰ, ਕਾਤਲ ਦਿਤੇ ਪਰਗਟਾਈਆ। ਇਸ਼ਾਰਾ ਦੇ ਕੇ ਨਿਰਾਧਾਰ, ਨਿਰਾਕਾਰ ਖੇਲ ਵਖਾਈਆ। ਪਾ ਨਾ ਸਕਣ ਤੇਰੀ ਸਾਰ, ਸਾਰਥੀ ਸਮਝ ਕੋਇ ਨਾ ਆਈਆ। ਤੱਤਾਂ ਵਿਚ ਕਰ ਪਿਆਰ, ਰੱਤਾਂ ਵਿਚ ਰੰਗ ਰੰਗਾਈਆ। ਮਾਤਾ ਪੱਟਾਂ ਵਿਚ ਸਵਾਲ, ਗੋਦੀ ਗੋਦ ਟਿਕਾਈਆ। ਜਗਤ ਪਾ ਜੰਜਾਲ, ਬੰਸ ਵਿਚ ਵਡਿਆਈਆ। ਖੇਲ ਕਰ ਸ਼ਾਹ ਕੰਗਾਲ, ਆਪਣਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸੁਣਾਈਆ। ਸਤਿਗੁਰ ਸ਼ਬਦ ਜੋ ਤੇਈ ਅਵਤਾਰ ਭੇਜੇ, ਭਜਨ ਬੰਦਗੀ ਤੇਰੀ ਵਿਚ ਲਗਾਈਆ। ਮੇਰੀ ਚੜ੍ਹਿਆ ਕੋਈ ਨਾ ਸੇਜੇ, ਅੰਗੀਕਾਰ ਨਾ ਕੋਇ ਅਖਵਾਈਆ। ਤੱਤਾਂ ਵਾਲੀ ਖੇਲ ਖੇਡੇ, ਨੂਰ ਨਾਲ ਚਮਕਾਈਆ। ਹੁਕਮ ਅੰਦਰ ਤੋਰ ਕੇ ਸੇਧੇ,
❋
❋
ਮਾਰਗ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਇਕ ਦਰਸਾਈਆ। ਸਤਿਗੁਰ ਸ਼ਬਦ ਤੇਰੇ ਪਿਆਰ ਦਾ ਪੌਂਦੇ ਰਹੇ ਕੁੜਤਾ, ਤਨ ਵਜੂਦ ਸ਼ਰੀਰ ਹੰਢਾਈਆ। ਤੇਰੇ ਪਿਆਰ ਦਾ ਫ਼ੁਰਨਾ ਫੁਰਦਾ, ਮੇਰਾ ਭੇਵ ਕਿਸੇ ਨਾ ਆਈਆ। ਮੈਂ ਖੇਲ ਖੇਲਦਾ ਰਿਹਾ ਠੱਗ ਚੋਰ ਦਾ, ਚੋਰੀ ਸਭ ਦੇ ਨਾਲ ਕਮਾਈਆ। ਰੂਪ ਬਦਲਦਾ ਰਿਹਾ ਹੋਰ ਹੋਰ ਦਾ, ਨੂਰ ਚਸ਼ਮ ਨਾ ਕੋਇ ਜਣਾਈਆ। ਤੇਰੇ ਹੁਕਮ ਅੰਦਰ ਰਿਹਾ ਤੋਰਦਾ, ਧੁਰ ਦਾ ਮਾਲਕ ਬਣ ਗੁਸਾਈਂਆ। ਖੇਲ ਕਰਦਾ ਰਿਹਾ ਆਪਣੀ ਲੋੜ ਦਾ, ਪੜਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮੈਂ ਕਰਨੀ ਦਾ ਕਰਤਾ, ਕਰਨਹਾਰ ਕਰਤਾਰਾ। ਗੁਰ ਅਵਤਾਰ ਪੈਗ਼ੰਬਰ ਤੇਰਾ ਬਰਦਾ, ਤੂੰ ਮੇਰਾ ਬਰਖ਼ੁਰਦਾਰਾ। ਮੈਂ ਤੇਰਾ ਲਾਹਵਾਂ ਪੜਦਾ, ਤੂੰ ਇਨ੍ਹਾਂ ਕਰੇਂ ਉਜਿਆਰਾ, ਮੈਂ ਮਾਲਕ ਤੇਰੇ ਘਰ ਦਾ, ਤੂੰ ਇਨ੍ਹਾਂ ਦੇਵੇ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੱਸਾਂ ਅਗੰਮ ਅਪਾਰਾ। ਮੇਰਾ ਲੇਖਾ ਸਦਾ ਅਪਾਰ, ਅਪਰੰਪਰ ਹੋ ਕੇ ਦਿਆਂ ਜਣਾਈਆ। ਇਹ ਨਿੱਕੇ ਨਿੱਕੇ ਗੁਰੂ ਅਵਤਾਰ, ਪੈਗ਼ੰਬਰ ਤੇਰਾ ਨੂਰ ਚਮਕਾਈਆ। ਸਭ ਕੁਛ ਦੇ ਕੇ ਤੇਰੇ ਅਖਤਿਆਰ, ਮੁਖਤਾਰਨਾਮੇ ਦਿੱਤੇ ਲਿਖਾਈਆ। ਖੇਲ ਕਰਦੇ ਰਹੇ ਸਦਾ ਜੁਗ ਚਾਰ, ਚੌਕੜੀ ਆਪਣੀ ਵੰਡ ਵੰਡਾਈਆ। ਅੱਖਰਾਂ ਨਾਲ ਕਰਦੇ ਰਹੇ ਪਿਆਰ, ਸਿਫ਼ਤਾਂ ਵਿਚ ਸਾਲਾਹੀਆ। ਕਾਤਬ ਬਣ ਲਿਖਾਰ, ਲਿਖ ਕੇ ਦੇਂਦੇ ਰਹੇ ਗਵਾਹੀਆ। ਜੋ ਹੁਕਮ ਦਿਤਾ ਇਸ਼ਾਰ, ਇਸ਼ਾਰੇ ਨਾਲ ਸੁਣਾਈਆ। ਉਹੋ ਗਾਉਂਦੇ ਰਹੇ ਵਿਚ ਸੰਸਾਰ, ਤੇਰੇ ਨਾਮ ਤੋਂ ਬਿਨਾ ਨਾਮ ਬਦਲਾਈਆ। ਜੇ ਮੈਂ ਇਕ ਵਾਰਾਂ ਆਪਣਾ ਦੱਸਾਂ ਦਵਾਰ, ਦਵਾਰਾ ਬਦਲ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਸੁਣ ਸਤਿਗੁਰ ਸ਼ਬਦ ਕੀ ਆਈ ਤੈਨੂੰ ਸੋਚ, ਬਿਨ ਬੁੱਧੀ ਰਿਹਾ ਦ੍ਰਿੜਾਈਆ। ਆਪਣੀ ਮਨਸਾ ਪੂਰੀ ਕਰ ਲੋਚ, ਬਿਨ ਲੋਚਣ ਲੈ ਤਕਾਈਆ। ਜਿਸ ਦੀ ਕਰਦੇ ਰਹੇ ਖੋਜ, ਖੋਜੀ ਬਣ ਜਗਤ ਲੋਕਾਈਆ। ਜੰਮਦੇ ਰਹੇ ਰੋਜ਼, ਰਾਜ਼ਕ ਰਹੀਮ ਬੇਪਰਵਾਹੀਆ। ਦੱਸਦੇ ਰਹੇ ਨਿਰਮਲ ਜੋਤ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਜਿਸ ਦੀ ਵਰਨ ਨਹੀਂ ਕੋਈ ਗੋਤ, ਜਾਤ ਪਾਤ ਨਾ ਵੰਡ ਵੰਡਾਈਆ। ਫੇਰ ਕਿਉਂ ਮਜ਼੍ਹਬਾਂ ਦਾ ਸਿਰ ਤੇ ਚੁੱਕ ਕੇ ਗਏ ਬੋਝ, ਆਪਣਾ ਆਪ ਭੁਲਾਈਆ। ਕਿਉਂ ਸਿਫ਼ਤਾਂ ਵਾਲੇ ਨਾਮ ਦਾ ਲਾ ਕੇ ਗਏ ਰੋਗ, ਅੱਖਰਾਂ ਵਿਚ ਮੇਰੀ ਵੰਡ ਵੰਡਾਈਆ। ਕਿਉਂ ਸਭ ਨੇ ਮੰਗਿਆਂ ਇਕੋ ਧੁਰ ਦਾ ਜੋਗ, ਇਕੋ ਸੀਸ ਨਿਵਾਈਆ। ਕਿਉਂ ਹੱਦਾਂ ਬਣਾ ਕੇ ਗਏ ਕਿਲਾ ਕੋਟ, ਕੋਟੀ ਕੋਟ ਭਰਮ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਇਕ ਸੁਣਾਈਆ। ਸਤਿਗੁਰ ਸ਼ਬਦ ਪੈਗ਼ੰਬਰਾਂ ਦਾ ਸੁਣ ਲੈ ਹਾਲ, ਸਹਿਜੇ ਦਿਆਂ ਸੁਣਾਈਆ। ਵੱਖਰੀ ਤੇਰੀ ਚਾਲ, ਨਿਰਾਲੀ ਵੰਡ ਵੰਡਾਈਆ। ਤੱਤਾਂ ਵਾਲਾ ਵਜਾ ਕੇ ਤਾਲ, ਧਰਨੀ ਧਰਤ ਧਵਲ ਧੌਲ ਸੁਹਾਈਆ। ਆਪਣੇ ਨਾਮ ਦਾ ਰੱਖ ਸਵਾਲ, ਨਾਮ ਕਲਮਿਆਂ ਵਿਚ ਬਦਲਾਈਆ। ਇਸ਼ਾਰਿਆਂ ਵਿਚ ਸ਼ਰਅ ਖ਼ੁਆਰ, ਸ਼ਰੀਅਤ ਵਿਚ ਬੰਧਾਈਆ। ਤੇਰੀ ਸਿਫ਼ਤ ਦਾ ਦੇ ਅਹਿਵਾਲ, ਆਪਣਾ ਕਮਾਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ ਇਕ ਸੁਣਾਈਆ। ਸਤਿਗੁਰ ਸ਼ਬਦ ਗੁਰ ਅਵਤਾਰ ਪੈਗ਼ੰਬਰ ਤੇਰਾ ਪਿਛਲਾ ਭਾਈਚਾਰਾ, ਹੁਕਮ ਨਾਲ ਸੁਣਾਈਆ। ਜੋ ਮੰਗਦੇ ਰਹੇ ਤੇਰਾ ਦਵਾਰਾ, ਦਵਾਰਕਾ ਵਾਸੀ ਸੀਸ ਨਿਵਾਈਆ। ਤੂੰ ਵੰਡਦਾ ਰਿਹੋਂ ਭੰਡਾਰਾ, ਥੋੜ੍ਹਾ
❋
❋
ਥੋੜ੍ਹਾ ਝੋਲੀ ਪਾਈਆ। ਦੇਂਦਾ ਰਿਹੋਂ ਚਮਤਕਾਰਾ, ਨੂਰ ਕਿਰਨ ਕਿਰਨ ਰੁਸ਼ਨਾਈਆ। ਬਣਦਾ ਰਿਹੋਂ ਵਣਜਾਰਾ, ਜਗਤ ਵਣਜ ਵੰਡਾਈਆ। ਦੱਸਦਾ ਰਿਹੋਂ ਜੈਕਾਰਾ, ਸਿਫ਼ਤਾਂ ਵਾਲਾ ਨਾਮ ਸਮਝਾਈਆ। ਦੇਂਦਾ ਰਿਹੋਂ ਹੁਲਾਰਾ, ਪਵਣ ਪਵਣ ਬਾਹਰ ਕਢਾਈਆ। ਕਰ ਕੇ ਖੇਲ ਜਗਤ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਸਤਿਗੁਰ ਸ਼ਬਦ ਗੁਰ ਅਵਤਾਰ ਪੈਗ਼ੰਬਰ ਤੇਰੀ ਇਕ ਸਰੰਗੀ, ਤੱਤਾਂ ਵਾਲੀ ਦਿਤੀ ਬਣਾਈਆ। ਵਿਚ ਆਪਣੇ ਪ੍ਰੇਮ ਦੀ ਪਾ ਕੇ ਤੰਦੀ, ਤੰਦ ਰਬਾਬ ਦਿਤੀ ਵਜਾਈਆ। ਮੁਹੱਬਤ ਦੀ ਧਾਰ ਦੱਸ ਕੇ ਚੰਗੀ, ਚੰਗੀ ਕਰੀ ਪੜ੍ਹਾਈਆ। ਤੇਰਾ ਖੇਲ ਦੱਸ ਬਹੁਰੰਗੀ, ਰੰਗਤ ਦਿਤੀ ਰੰਗਾਈਆ। ਹੁਕਮ ਦੀ ਲਾ ਪਾਬੰਦੀ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਜਗਤ ਧਾਰ ਵਹਾ ਕੇ ਕੰਢੀ, ਕਿਨਾਰਾ ਦਿਤਾ ਵਖਾਈਆ। ਬਿਨ ਤੇਰੇ ਮੇਰੇ ਮੰਜਲ ਕਿਸੇ ਨਾ ਲੱਭੀ, ਤਤ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੱਕਰ ਵਿਚ ਚੱਕਰ ਲਵਾਈਆ। ਸਤਿਗੁਰ ਸ਼ਬਦ ਇਹ ਖੇਲ ਨਿਰਾਲਾ ਚੱਕਰ, ਚਾਕਰ ਸਾਰੇ ਦਿਆਂ ਸਮਝਾਈਆ। ਸਾਰੇ ਕਰਦੇ ਰਹੇ ਯਤਨ, ਯਥਾ ਯੋਗ ਸੇਵ ਕਮਾਈਆ। ਮੈਂ ਤੇਰਾ ਸਭ ਨੂੰ ਦੱਸਿਆ ਪਤਣ, ਨੌਕਾ ਜਗਤ ਨਾਮ ਚੜ੍ਹਾਈਆ। ਆਪ ਬੈਠਾ ਰਿਹਾ ਆਪਣੇ ਵਤਨ, ਬਿਨ ਰੂਪ ਰੰਗ ਸੋਭਾ ਪਾਈਆ। ਨਿਤ ਨਵਿਤ ਸਾਰੇ ਲੱਭਣ, ਰਾਹ ਵੇਖਣ ਥਾਉਂ ਥਾਈਂਆ। ਜਿਹੜੇ ਗੁਰ ਅਵਤਾਰ ਪੈਗ਼ੰਬਰ ਅੱਖਰਾਂ ਵਾਲਾ ਤੇਰਾ ਮੇਰਾ ਨਾਮ ਜਪਣ, ਉਨ੍ਹਾਂ ਤੋਂ ਦੂਰ ਬੈਠਾ ਗੁਸਾਈਂਆ। ਬਿਰਹੋਂ ਵਿਛੋੜੇ ਵਿਚ ਤੜਫਣ, ਵੈਰਾਗੀ ਰੂਪ ਬਣਾਈਆ। ਦਰਸ ਦੀਦਾਰ ਨੂੰ ਭਟਕਣ, ਨੇਤਰ ਮੀਟ ਧਿਆਨ ਲਗਾਈਆ। ਸਤਿਗੁਰ ਸ਼ਬਦ ਤੇਰੇ ਮੇਰੇ ਵਿਚ ਨਹੀਂ ਕੋਈ ਅਟਕਣ, ਜਗਤ ਜਾਪ ਦੀ ਲੋੜ ਰਹੇ ਨਾ ਰਾਈਆ। ਮੈਂ ਤੇਰਾ ਕਿਨਾਰਾ ਤੂੰ ਮੇਰਾ ਪੱਤਨ, ਬਾਕੀ ਸਾਰੇ ਦਿਸਣ ਪਾਂਧੀ ਰਾਹੀਆ। ਪੰਜ ਤਤ ਵਜੂਦ ਅੰਦਰ ਜੋ ਨੱਚਣ, ਸ਼ਬਦ ਇਸ਼ਾਰਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ। ਸਤਿਗੁਰ ਸ਼ਬਦ ਕਹੇ ਮੇਰੀ ਖੇਲ ਪੁਰਾਣੀ, ਪੂਰਬ ਚਲੀ ਆਈਆ। ਕੁਛ ਅਗਲੀ ਦੱਸ ਕਹਾਣੀ, ਕਹਿਕਹਾ ਲਾ ਕੇ ਮੰਗ ਮੰਗਾਈਆ। ਤੇਰੇ ਚਰਨ ਕਵਲ ਮੇਰੀ ਇਕ ਨਿਸ਼ਾਨੀ, ਨਿਸ਼ਾਨਾ ਅਵਰ ਨਾ ਕੋਇ ਤਕਾਈਆ। ਤਤ ਖੇਲ ਹੋਈ ਬੇਗਾਨੀ, ਜਪ ਜੱਗ ਨਾ ਕੋਇ ਵਡਿਆਈਆ। ਕੀ ਤੇਰੀ ਧੁਰ ਦੀ ਬਾਣੀ, ਪਾਰਬ੍ਰਹਮ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਤੱਤਾਂ ਵਾਲਾ ਛੱਡ ਦੇ ਝਗੜਾ, ਸਚ ਸਚ ਦੇ ਦ੍ਰਿੜਾਈਆ। ਕੀ ਖੇਲ ਤੇਰਾ ਅਗਲਾ, ਅਗੰਮ ਦੇਣਾ ਜਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਆਪਣੀ ਧਾਰ ਵਾਲੇ ਸੱਦ ਲੈ, ਸੱਦਾ ਆਪਣਾ ਇਕ ਸੁਣਾਈਆ। ਆਪਣਾ ਨੂਰ ਓਨ੍ਹਾਂ ਵਿਚੋਂ ਲੱਭ ਲੈ, ਲਾਭ ਸਭ ਨੂੰ ਦੇ ਪੁਚਾਈਆ। ਝਗੜਾ ਮੁਕਾ ਲੈ ਪਿਛਲੀ ਹੱਦ ਦਾ, ਦੀਨ ਮਜ਼੍ਹਬ ਮਿਟਾਈਆ। ਫਿਰ ਲੇਖਾ ਦੱਸਾਂ ਸਭ ਦਾ, ਸਹਿਜ ਸਹਿਜ ਜਣਾਈਆ। ਮੇਰਾ ਖੇਲ ਪੰਜ ਤਤ ਨਹੀਂ ਕੋਈ ਪਾਣੀ ਅੱਗ ਦਾ, ਆਸਾ ਅਵਰ ਨਾ ਕੋਇ ਵਧਾਈਆ। ਦੂਸਰ ਨਾਮ ਕੋਈ ਨਾ ਜਪਦਾ, ਜਿਹਵਾ ਵਣਜ ਨਾ ਕੋਇ ਵਡਿਆਈਆ। ਜੇ ਤੂੰ ਸੁੱਤ ਦੁਲਾਰਾ ਇਕੋ ਬੱਪ ਦਾ, ਪਿਤਾ ਪੁਰਖ ਅਕਾਲ ਅਖਵਾਈਆ। ਫੇਰ ਲਹਿਣਾ ਦੇਣਾ ਹਕ ਦਾ, ਹਕ਼ੀਕ਼ਤ ਦਏ ਦ੍ਰਿੜਾਈਆ। ਅੱਗੇ ਲੇਖ ਰਹੇ ਨਾ ਸ਼ੱਕ ਦਾ, ਭਰਮ ਦੇਣਾ ਚੁਕਾਈਆ। ਜੋ ਤੇਰਾ ਮੇਰਾ ਨਾਮ ਜਪਦਾ, ਸੋ ਮੇਰੇ ਵਿਚ ਸਮਾਈਆ। ਇਹ
❋
❋
ਖੇਲ ਪੁਰਖ ਸਮਰਥ ਦਾ, ਸਮੇਂ ਨਾਲ ਉਪਜਾਈਆ। ਵੇਲਾ ਨਹੀਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਾਲੇ ਰਥ ਦਾ, ਜੁਗ ਜੁਗ ਵੇਸ ਦੇਸ ਪਰਦੇਸ਼ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਸਤਿਗੁਰ ਸ਼ਬਦ ਕਹੇ ਮੇਰੇ ਗਹਿਰ ਗੰਭੀਰ, ਤੇਰੇ ਹੱਥ ਵਡਿਆਈਆ। ਬਿਨ ਸ਼ਬਦ ਸਤਿਗੁਰੂ ਬਣੇ ਨਾ ਕੋਇ ਸਰੀਰ, ਤਨ ਮਾਟੀ ਵੱਜੇ ਨਾ ਕੋਇ ਵਧਾਈਆ। ਤੇਰਾ ਲੇਖਾ ਬੇਨਜ਼ੀਰ, ਜਗ ਨੇਤਰ ਨਜ਼ਰ ਨਾ ਆਈਆ। ਬਿਨ ਤੇਰੀ ਕਿਰਪਾ ਪੜ੍ਹੇ ਨਾ ਕੋਇ ਤਾਲੀਮ, ਹੁਕਮ ਹਕ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਦਏ ਜਣਾਈਆ। ਸਤਿਗੁਰ ਸ਼ਬਦ ਧੁਰ ਦਾ ਹੁਕਮ ਸਤਿਗੁਰ ਸਾਥੀ, ਸ਼ਬਦ ਗੁਰੂ ਜਸ ਗਾਈਆ। ਗੋਬਿੰਦ ਸ਼ਬਦ ਜੋ ਧੁਰ ਦੀ ਧਾਰ ਆਖੀ, ਬਿਨ ਅੱਖਰਾਂ ਦਿਤੀ ਸਮਝਾਈਆ। ਮੇਰੀ ਆਦਿ ਮਧ ਦੀ ਪਾਤੀ, ਪਤਰਕਾ ਇਕ ਪਰਗਟਾਈਆ। ਜਿਸ ਨੂੰ ਦੂਜਾ ਪੜ੍ਹੇ ਨਾ ਕੋਇ ਜਮਾਤੀ, ਤੁਲਬਾ ਨਜ਼ਰ ਕੋਇ ਨਾ ਆਈਆ। ਲਿਖੇ ਕੋਈ ਨਾ ਬਣ ਕੇ ਸਾਥੀ, ਸਲਾਹਕਾਰ ਨਾ ਕੋਇ ਵਡਿਆਈਆ। ਸ਼ਬਦ ਧਾਰ ਮੇਰੇ ਗੋਬਿੰਦ ਆਪਣੀ ਯਾਦ ਕਰ ਲਾ ਆਖੀ, ਆਖ਼ਰ ਦਿਆਂ ਦ੍ਰਿੜਾਈਆ। ਜਿਸ ਵੇਲੇ ਨੂਰੀ ਧਾਰ ਚੜ੍ਹਿਉਂ ਘਾਟੀ, ਮੰਜ਼ਲ ਆਪਣੀ ਪੂਰ ਕਰਾਈਆ। ਦਰ ਦਵਾਰ ਤੱਕ ਕੇ ਕਮਲਾਪਾਤੀ, ਪਤਿਪਰਮੇਸ਼ਵਰ ਸੀਸ ਨਿਵਾਈਆ। ਢੋਲਾ ਗਾਇਆ ਬਣ ਕੇ ਭਾਟੀ, ਰਾਗ ਧੁਰਦਰਗਾਹੀਆ। ਨਜ਼ਰ ਆਇਆ ਕੋਈ ਨਾ ਢਾਡੀ, ਦੂਜਾ ਨਾਦ ਨਾ ਕੋਇ ਸੁਣਾਈਆ। ਤੇਰਾ ਖੇਲ ਵੇਖ ਬਹੁ ਭਾਂਤੀ, ਭਾਵਨਾ ਆਪਣੀ ਦਿਤੀ ਸਮਝਾਈਆ। ਤੂੰ ਸਾਹਿਬ ਪੁਰਖ ਅਬਿਨਾਸ਼ੀ, ਗਹਿਰ ਗੰਭੀਰ ਗੋਸਾਈਂਆ। ਆਦਿ ਜੁਗਾਦੀ ਮੇਰਾ ਨਾਤੀ, ਪਿਤਾ ਮਾਤੀ ਇਕ ਅਖਵਾਈਆ। ਮੇਰੀ ਮਨ ਅਖ਼ੀਰੀ ਬਾਤੀ, ਬਾਤਨ ਦਿਆਂ ਜਣਾਈਆ। ਗੁਰ ਅਵਤਾਰ ਪੈਗ਼ੰਬਰ ਮਿਟ ਗਏ ਜੋ ਤਨ ਵਜੂਦ ਹੰਡਾਵਣ ਖ਼ਾਕੀ, ਮਾਟੀ ਚੰਮ ਨਜ਼ਰ ਨਾ ਆਈਆ। ਤੇਰਾ ਖੇਲ ਸਦਾ ਬਹੁ ਭਾਂਤੀ, ਭੇਵ ਅਭੇਦਾ ਦਏਂ ਖੁਲ੍ਹਾਈਆ। ਮੇਰੀ ਧਾਰਾ ਅੰਦਰ ਆਸੀ, ਆਸ਼ਾ ਦਿਆਂ ਸੁਣਾਈਆ। ਤੂੰ ਮਾਲਕ ਖ਼ਲਕ ਆਕਾਸ਼ੀ, ਪਰਕਾਸ਼ ਨੂਰ ਖ਼ੁਦਾਈਆ। ਤੂੰ ਕੋਈ ਸਤਿਗੁਰ ਨਹੀਂ ਪਵਣ ਸਵਾਸੀ, ਸਾਹ ਵਿਚ ਸਮਾਈਆ। ਤੇਰੀ ਮੰਜ਼ਲ ਕਦੇ ਮੁਕੇ ਨਾ ਵਾਟੀ, ਅੰਤ ਕਹਿਣ ਕੋਇ ਨਾ ਆਈਆ। ਤੂੰ ਦੀਨ ਦਿਆਲ ਨਾਥ ਅਨਾਥੀ, ਨਿਰਵੈਰ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਵਖਾਈਆ। ਸ਼ਬਦ ਕਹੇ ਮੈਂ ਗੋਬਿੰਦ, ਸਤਿਗੁਰ ਰੂਪ ਜਣਾਈਆ। ਬਿਨ ਮਾਤ ਪਿਤ ਤੋਂ ਤੇਰੀ ਬਿੰਦ, ਨੂਰ ਜੋਤ ਰੁਸ਼ਨਾਈਆ। ਤੂੰ ਗਹਿਰ ਗੰਭੀਰ ਅਗੰਮ ਸਿੰਧ, ਸਾਗਰ ਸਮਝ ਨਾ ਰਾਈਆ। ਹਰਖ਼ ਸੋਗ ਨਾ ਕੋਇ ਚਿੰਦ, ਗ਼ਮ ਨਾ ਕੋਇ ਬਦਲਾਈਆ। ਤਨ ਵਜੂਦ ਸ਼ਰੀਰ ਨਹੀਂ ਕੋਈ ਪਿੰਡ, ਤਤ ਨਜ਼ਰ ਕੋਇ ਨਾ ਆਈਆ। ਤੂੰ ਦਾਤਾ ਗਹਿਰ ਗੰਭੀਰ ਗੁਣੀ ਗਹਿੰਦ, ਸ਼ਹਿਨਸ਼ਾਹ ਅਖਵਾਈਆ। ਤੇਰੇ ਹੱਥ ਰਬਾਬ ਨਹੀਂ ਕੋਈ ਕਿੰਗ, ਮਰਦੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਸ਼ਬਦ ਕਹੇ ਤੂੰ ਜੋਤ ਅਕਾਲਾ, ਅਕਲ ਕਲਾ ਅਖਵਾਈਆ। ਮੇਰਾ ਤੇਰੇ ਅੱਗੇ ਸਵਾਲਾ, ਸਵਾ ਪਹਿਰ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕੋਈ ਦੇ ਨਾ ਸਕੇ ਅਹਿਵਾਲਾ, ਪੜਦਾ ਨਾ ਕੋਇ ਉਠਾਈਆ। ਮੈਂ ਤੇਰਾ ਇਕੋ ਨੱਢਾ ਬਾਲਾ, ਬਾਲਕ ਧੁਰ ਦਾ ਨਜ਼ਰੀ ਆਈਆ। ਸਦ ਵਸਾਂ ਤੇਰੀ ਧਰਮਸਾਲਾ, ਧਰਮ ਦਵਾਰਾ ਇਕੋ ਨਜ਼ਰੀ ਆਈਆ। ਮੈਂ
❋
❋
ਕੋਈ ਗਊਆਂ ਚਾਰਨ ਵਾਲਾ ਨਹੀਂ ਗਵਾਲਾ, ਗੋਵਰਧਨ ਹੱਥ ਨਾ ਕੋਇ ਟਿਕਾਈਆ। ਮੈਂ ਕੋਈ ਪਕੜੀ ਨਹੀਂ ਮਾਲਾ, ਸਿਮਰਨ ਵਿਚ ਸਿਮਰਨ ਨਾ ਕੋਇ ਬਣਾਈਆ। ਮੈਂ ਕੋਈ ਘਾਲਣੀ ਨਹੀਂ ਘਾਲਾ, ਆਪਣਾ ਆਪ ਮਿਟਾਈਆ। ਸੱਦ ਵਸਾਂ ਤੇਰੇ ਨਾਲਾ, ਇਹੋ ਆਸ ਰਖਾਈਆ। ਤੂੰ ਮੇਰਾ ਮੈਂ ਤੇਰਾ ਵੱਖਰਾ ਰਹੇ ਨਾ ਕੋਇ ਨਿਰਾਲਾ, ਨਿਰਾਕਾਰ ਆਕਾਰ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪਤਣ ਦੇਣਾ ਸੁਹਾਈਆ। ਗੋਬਿੰਦ ਸ਼ਬਦ ਕਹੇ ਨਾ ਮੈਂ ਗੁਰੂ ਤੇਰਾ ਅਵਤਾਰ, ਨਾ ਪੈਗ਼ੰਬਰ ਨਜ਼ਰੀ ਆਈਆ। ਨਾ ਸ਼ਰਅ ਦਾ ਸਿਕਦਾਰ, ਨਾ ਮਜ਼੍ਹਬਾਂ ਕਰਾਂ ਅਗਵਾਈਆ। ਨਾ ਪੜ੍ਹਾਂ ਤੇਰਾ ਇਸ਼ਤਿਹਾਰ, ਨਾ ਸਿਫ਼ਤਾਂ ਵਿਚ ਵਡਿਆਈਆ। ਨਾ ਕਰਾਂ ਕਦੇ ਪੁਕਾਰ, ਰੋ ਰੋ ਹਾਲ ਸੁਣਾਈਆ। ਨਾ ਬਣਾਂ ਕਦੇ ਲਿਖਾਰ, ਨਾ ਕਾਗ਼ਜ਼ ਕਲਮ ਚਲਾਈਆ। ਨਾ ਮੰਗਾਂ ਕਦੇ ਦਵਾਰ, ਦਰ ਦਰ ਅਲਖ ਜਗਾਈਆ। ਜਦ ਤੂੰ ਇਕ ਵੇਰਾਂ ਮੇਰੇ ਨਾਲ ਪਾ ਲਿਆ ਪਿਆਰ, ਫਿਰ ਟੁੱਟ ਕਦੇ ਨਾ ਜਾਈਆ। ਸਾਂਝਾ ਕਰ ਕੇ ਇਕ ਜੈਕਾਰ, ਆਦੀ ਢੋਲਾ ਦਿਤਾ ਸੁਣਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੇ ਨਹੀਂ ਕੋਈ ਇਖ਼ਤਿਆਰ, ਇਖ਼ਤਲਾਫ਼ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਮਨਾਈਆ। ਸਤਿਗੁਰ ਸ਼ਬਦ ਕਹੇ ਗੋਬਿੰਦ ਧਾਰ ਨਹੀਂ ਗੁਸਤਾਖ਼ੀ, ਗ਼ੁੱਸਾ ਨਾ ਕੋਇ ਰਖਾਈਆ। ਮੈਂ ਆਸ ਦੱਸਾਂ ਸਾਚੀ, ਸਾਜਨ ਦਿਆਂ ਦ੍ਰਿੜਾਈਆ। ਤੇਰੀ ਮੇਰੀ ਧਾਰ ਕਦੇ ਨਾ ਹੋਵੇ ਕਾਚੀ, ਆਦਿ ਅੰਤ ਤੁੱਟ ਕਦੇ ਨਾ ਜਾਈਆ। ਤੂੰ ਮੇਰਾ ਮੈਂ ਤੇਰਾ ਸਾਥੀ, ਸਗਲਾ ਸੰਗ ਨਿਭਾਈਆ। ਬਿਨ ਮੇਰੇ ਪ੍ਰਭੂ ਤੇਰਾ ਬਣੇ ਕੋਈ ਨਾ ਪਾਠੀ, ਤੇਰਾ ਆਦੀ ਨਾਮ ਕੋਇ ਨਾ ਗਾਈਆ। ਜੁਗ ਚੌਕੜੀ ਖੇਲ ਖੇਲਣਾ ਸੂਰਬੀਰਾਂ ਨਾਲ ਰਾਠੀ, ਰਜਵਾੜੇ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਗੋਬਿੰਦ ਸ਼ਬਦ ਕਹੇ ਇਕ ਵੇਖ ਆਪਣਾ ਵਰਕਾ, ਵਾਹਦ ਦਿਆਂ ਜਣਾਈਆ। ਜਿਥੇ ਭੇਵ ਖੁਲ੍ਹੇ ਤੇਰੇ ਘਰ ਦਾ, ਘਰਾਨਾ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਨਹੀਂ ਕੋਈ ਲੜਦਾ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਨਾ ਕੋਈ ਵੱਖਰਾ ਵੱਖਰਾ ਨਾਮ ਪੜ੍ਹਦਾ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਤੂੰ ਆਦਿ ਅੰਤ ਮਧ ਜੋਤ ਵਿਚੋਂ ਜੋਤੀ ਧਰਦਾ, ਨੂਰ ਵਿਚੋਂ ਰੁਸ਼ਨਾਈਆ। ਜੋ ਚਾਹੇ ਸੋ ਕਰਦਾ, ਕਰਨਹਾਰ ਵਡਿਆਈਆ। ਮੈਂ ਤੇਰੇ ਅੱਗੇ ਨਹੀਂ ਡਰਦਾ, ਭੈ ਤੇਰੇ ਚਰਨਾ ਦਿਤਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਗੋਬਿੰਦ ਸ਼ਬਦ ਕਹੇ ਪ੍ਰਭ ਨੂਰੀ, ਨੁਰਾਨੇ ਬੇਪਰਵਾਹੀਆ। ਮੇਰੀ ਮਨਸਾ ਕਰ ਦੇ ਪੂਰੀ, ਆਸਾ ਤੂੰ ਹੀ ਦਿਤੀ ਉਪਜਾਈਆ। ਮੇਰੀ ਸਤਿ ਦੀ ਦੇ ਮਜ਼ਦੂਰੀ, ਧੁਰ ਦੀ ਝੋਲੀ ਪਾਈਆ। ਮੈਂ ਛੱਡ ਕੇ ਦੁਨੀਆ ਕੂੜੀ, ਕੁਟੰਬ ਦਿਤਾ ਤਜਾਈਆ। ਮਸਤਕ ਲਾ ਕੇ ਤੇਰੀ ਧੂੜੀ, ਧੁਰ ਦਾ ਮੇਲ ਮਿਲਾਈਆ। ਰੰਗਣ ਚਾੜ੍ਹ ਕੇ ਗੂੜ੍ਹੀ, ਗੂੜ੍ਹਾ ਰੰਗ ਰੰਗਾਈਆ। ਅੱਗੇ ਰਹੇ ਨਾ ਕੋਇ ਮਜਬੂਰੀ, ਮੁਸ਼ਕਲ ਹੱਲ ਕਰਾਈਆ। ਬਿਨ ਮੇਰੇ ਕਰੇ ਨਾ ਕੋਇ ਮਸ਼ਹੂਰੀ, ਮਸ਼ਵਰਾ ਲੈਣ ਕੋਇ ਨਾ ਆਈਆ। ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰ ਆਪਣੀ ਵਲ੍ਹੇਟ ਕੇ ਗਏ ਪੰਜ ਤਤ ਦੀ ਫੂੜ੍ਹੀ, ਸਫਾ ਨਜ਼ਰ ਕਿਸੇ ਨਾ ਆਈਆ। ਮੱਖਣ ਖਾਂਦੇ ਗਏ ਚੂਰੀ, ਰਸਨਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਰੰਗ ਦੇ ਰੰਗਾਈਆ। ਗੋਬਿੰਦ ਸ਼ਬਦ ਕਹੇ ਮੈਂ ਤੇਰਾ ਦੁਲਾਰਾ, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਤੂੰ ਮੇਰਾ ਪਰਵਰਦਿਗਾਰਾ,
❋
❋
ਪਰਮ ਪੁਰਖ ਅਖਵਾਈਆ। ਮੇਰੇ ਨਾਲ ਤੇਰਾ ਨਹੀਂ ਕੋਈ ਲਾਰਾ, ਸਮਾਂ ਸਮਾਂ ਵਡਿਆਈਆ। ਲੇਖਾ ਨਹੀਂ ਕੋਈ ਜੁਗ ਚਾਰਾ, ਚਾਰੇ ਵੇਦ ਭੇਵ ਨਾ ਆਈਆ। ਮੈਂ ਤੇਰਾ ਸਮਝਾਂ ਅਗੰਮ ਇਸ਼ਾਰਾ, ਸ਼ਰਅ ਤੋਂ ਬਾਹਰ ਦ੍ਰਿੜਾਈਆ। ਪੂਰਬ ਲਹਿਣਾ ਦੇ ਉਧਾਰਾ, ਅਗਲੀ ਮੰਗ ਨਾ ਕੋਇ ਮੰਗਾਈਆ। ਤੇਰੇ ਪ੍ਰੇਮ ਪਿਆਰ ਦਾ ਉਹ ਦਿਹਾੜਾ, ਦਿਵਸ ਦਿਆਂ ਸਮਝਾਈਆ। ਜਿਸ ਵੇਲੇ ਬਣਾ ਕੇ ਧੁਰ ਦਾ ਲਾੜਾ, ਸਿਰ ਮੇਰੇ ਹੱਥ ਟਿਕਾਈਆ। ਸਚਖੰਡ ਦਵਾਰ ਵਖਾ ਅਖਾੜਾ, ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਆਪਣਾ ਦੇ ਚੁਕਾਈਆ। ਗੋਬਿੰਦ ਸ਼ਬਦ ਕਹੇ ਮੇਰੇ ਦਇਆਨਿਧ ਦਿਆਲੂ, ਦਾਮਨਗੀਰ ਵਡਿਆਈਆ। ਤੈਨੂੰ ਮੈਨੂੰ ਕਿਹੜਾ ਭਾਲੂ, ਲੱਭਿਆਂ ਹੱਥ ਕਿਸੇ ਨਾ ਆਈਆ। ਤੇਰਾ ਵਾਅਦੇ ਵਾਲਾ ਸੰਮਤ ਹੋਇਆ ਚਾਲੂ, ਚਾਲ ਸਭ ਦੀ ਦੇਣੀ ਬਦਲਾਈਆ। ਤੇਰੀ ਘਾਲ ਕਿਹੜਾ ਘਾਲੂ, ਘਾਇਲ ਹੁੰਦੀ ਦਿਸੇ ਲੋਕਾਈਆ। ਤੇਰਾ ਬਚਨ ਕਿਹੜਾ ਪਾਲੂ, ਫ਼ਰਮਾਂਬਰਦਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਮੇਰੀ ਵੇਖ ਵਖਾਈਆ। ਸ਼ਬਦ ਗੋਬਿੰਦ ਕਹੇ ਆਹ ਵੇਖ ਆਪਣਾ ਹੁਕਮਨਾਮਾ, ਹੁਕਮੇ ਵਿਚ ਸੁਣਾਈਆ। ਜਿਸ ਵਿਚ ਰਹੇ ਨਾ ਕੋਇ ਬੇਗਾਨਾ, ਨੂਰ ਇਕੋ ਨਜ਼ਰੀ ਆਈਆ। ਤੇਰਾ ਖੇਲ ਦੋ ਜਹਾਨਾਂ, ਦੋਹਰੀ ਧਾਰ ਪਰਗਟਾਈਆ। ਜਿਸ ਕਾਰਨ ਪਹਿਲੋਂ ਬੱਚਿਆਂ ਦਾ ਦੇ ਕੇ ਗਿਆ ਬਿਆਨਾ, ਕੌਲ ਇਕਰਾਰ ਕਰਾਈਆ। ਉਹ ਆਪਣਾ ਫੋਲ ਕੇ ਵੇਖ ਖ਼ਾਨਾ, ਖ਼ਾਲਕ ਖ਼ਲਕ ਪੜਦਾ ਆਪ ਉਠਾਈਆ। ਜਿਥੇ ਉਪਜੇ ਇਕ ਤਰਾਨਾ, ਤਰ੍ਹਾਂ ਤਰ੍ਹਾਂ ਦਾ ਰਾਗ ਨਾ ਕੋਇ ਅਲਾਈਆ। ਨਜ਼ਰੀ ਆਏ ਸ੍ਰੀ ਭਗਵਾਨਾ, ਭਗਵਨ ਦਾਤਾ ਬੇਪਰਵਾਹੀਆ। ਆਪਣੇ ਹੁਕਮ ਨਾਲ ਆਪਣਾ ਬਦਲ ਦੇ ਜ਼ਮਾਨਾ, ਜਾਹਰ ਜਹੂਰ ਕਰ ਰੁਸ਼ਨਾਈਆ। ਤੇਰਾ ਹੋਏ ਵਕਤ ਸੁਹਾਨਾ, ਸੁਹੰਜਣਾ ਵੇਲਾ ਸੋਭਾ ਪਾਈਆ। ਮੇਰੇ ਕੋਲ ਇਕ ਹੋਰ ਪਰਵਾਨਾ, ਪਰਮ ਪੁਰਖ ਦਿਆਂ ਵਖਾਈਆ। ਜਿਸ ਨੂੰ ਤੱਕਣਾ ਨਾਲ ਧਿਆਨਾ, ਬਿਨ ਅੱਖਾਂ ਅੱਖ ਉਠਾਈਆ। ਉਸ ਦੇ ਵਿਚ ਲਿਖੀ ਕਲਾਮਾ, ਕਲਮਾ ਨੂਰ ਇਲਾਹੀਆ। ਮੇਰਾ ਪ੍ਰੇਮ ਦਾ ਹੋਣਾ ਇਸਲਾਮਾ, ਇਸਮ ਅਵਰ ਨਾ ਕੋਇ ਜਣਾਈਆ। ਝਗੜਾ ਦੁਨੀ ਮੁੱਕੇ ਤਮਾਮਾ, ਤਾਮਸ ਦੇਣੀ ਗਵਾਈਆ। ਤੱਤਾਂ ਵਾਲਾ ਗੁਰੂ ਕਰੇ ਨਾ ਕੋਇ ਹਰਾਮਾ, ਹਰਾਮੀ ਸਾਰੇ ਦੇਣੇ ਮਿਟਾਈਆ। ਆਪਣੇ ਹੱਥ ਲੈ ਕਮਾਨਾ, ਕਾਮਲ ਮੁਰਸ਼ਦ ਇਕ ਅਖਵਾਈਆ। ਗੋਬਿੰਦ ਤੇਰਾ ਮੇਰਾ ਇਕੋ ਹੋਣਾ ਬਾਣਾ, ਬਾਹਮੀ ਨਾਤਾ ਲਿਆ ਜੁੜਾਈਆ। ਤੇਰੀ ਮੇਰੀ ਆਸ਼ਾ ਦੇ ਕੋਟਨ ਫਿਰਨੇ ਰਾਮਾ, ਸ਼ਾਮ ਭੱਜਣ ਵਾਹੋ ਦਾਹੀਆ। ਸਭ ਦਾ ਬਦਲ ਦੇਣਾ ਨਜ਼ਾਮਾ, ਨਾਜ਼ਮ ਇਕੋ ਦੇਣਾ ਸਮਝਾਈਆ। ਗੋਬਿੰਦ ਕਿਹਾ ਮੇਰੇ ਸ਼ਹਿਨਸ਼ਾਹ ਸੁਲਤਾਨਾ, ਸਾਹਿਬ ਤੇਰੀ ਸਰਨਾਈਆ। ਮੇਰਾ ਸਿੱਖ ਰਹੇ ਨਾ ਕਿਸੇ ਦਾ ਗ਼ੁਲਾਮਾ, ਸੇਵਾ ਸੀਸ ਨਾ ਕਿਸੇ ਝੁਕਾਈਆ। ਜੇ ਮਿਲੇ ਤੇ ਤੇਰਾ ਇਕ ਨਿਸ਼ਾਨਾ, ਨਿਸ਼ਾਨੀ ਆਪਣੀ ਦੇਣੀ ਦ੍ਰਿੜਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੇਰਾ ਮੇਰਾ ਸਾਂਝਾ ਹੋਵੇ ਗਾਣਾ, ਦੂਜਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਸ਼ਬਦ ਤੱਤਾਂ ਵਾਲੇ ਗੁਰੂ ਹੋ ਗਏ ਮੁਰਦੇ, ਮੁਰਦਿਆਂ ਫੇਰ ਨਾ ਕੋਇ ਜਵਾਈਆ। ਤੇਰੇ ਮੇਰੇ ਹੁਕਮ ਫਿਰਦੇ ਤੁਰਦੇ, ਦੋ ਜਹਾਨਾਂ ਭੱਜਣ ਵਾਹੋ ਦਾਹੀਆ। ਤੇਰੇ ਬੇੜੇ ਚੜ੍ਹੇ ਕਦੇ ਨਾ ਰੁੜ੍ਹਦੇ, ਜਗਤ ਜਹਾਨ ਨਾ ਕੋਇ ਡੁਬਾਈਆ। ਮੇਰੇ ਦਵਾਰਿਉਂ ਖ਼ਾਲੀ ਕੋਈ ਨਾ ਮੁੜਦੇ, ਜਿਨ੍ਹਾਂ ਆਪਣੀ ਦਇਆ ਕਮਾਈਆ। ਇਹ ਖੇਲ ਦੋਹਾਂ ਦੀ ਲੋੜ ਦੇ,
❋
❋
ਲੋਚਾ ਸਭ ਦੀ ਵੇਖ ਵਖਾਈਆ। ਹੁਕਮ ਰਹਿਣੇ ਨਾ ਰਸਨਾ ਵਾਲੇ ਜ਼ੋਰ ਦੇ, ਸ਼ਬਦੀ ਤੰਦ ਬੰਧਾਈਆ। ਜਿਹੜੇ ਅੱਖਰਾਂ ਨੂੰ ਰਹੇ ਘੋਟਦੇ, ਘੁਟ ਆਪਣੀ ਜਾਨ ਭਰਾਈਆ। ਜਿਹੜੇ ਸ਼ਬਦੀ ਧਾਰ ਰਹੇ ਲੋਚਦੇ, ਲੋਚਣ ਅਗਲਾ ਇਕ ਖੁਲ੍ਹਾਈਆ। ਜਨ ਭਗਤਾਂ ਵਕਤ ਸੁਹਾਉਣੇ ਮੌਜ ਦੇ, ਮਜਲਸ ਪ੍ਰਭ ਦੇ ਨਾਲ ਲਗਾਈਆ। ਬੇਸ਼ਕ ਇਕੋ ਢੋਲਾ ਬੋਲ ਦੇ, ਧੁਰ ਦਾ ਰਾਗ ਸੁਣਾਈਆ। ਇਹ ਵਸਨੀਕ ਹੋ ਗਏ ਓਸ ਦੇ ਕੋਲ ਦੇ, ਜੋ ਇਕ ਇਕੱਲਾ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਇਕ ਸਮਝਾਈਆ। ਗੋਬਿੰਦ ਸ਼ਬਦ ਕਹੇ ਪੁਰਖ ਅਕਾਲ ਉਤਮ ਜਾਤੀ, ਆਦਿ ਅੰਤ ਇਕ ਅਖਵਾਈਆ। ਜਿਸ ਦਾ ਖੇਲ ਬਹੁ ਬਿਧ ਭਾਤੀ, ਭੇਵ ਭਾਵ ਨਾ ਕੋਇ ਦ੍ਰਿੜਾਈਆ। ਮੇਰੀ ਮਨਸਾ ਵਾਲੀ ਪੂਰੀ ਕਰੇ ਆਖੀ, ਆਖ਼ਰ ਦਇਆ ਕਮਾਈਆ। ਸੰਮਤ ਸ਼ਹਿਨਸ਼ਾਹੀ ਤਿੰਨ ਦੀ ਤਿੰਨਾਂ ਲੋਕਾਂ ਤੋਂ ਬਾਹਰ ਵਸਾਖੀ, ਵਸਲ ਮਿਲੇ ਯਾਰ ਖ਼ੁਦਾਈਆ। ਗੁਰਮੁਖਾਂ ਦੇਵੇ ਸਚ ਸੌਗ਼ਾਤੀ, ਸਤਿ ਵਸਤ ਵਰਤਾਈਆ। ਚਰਨ ਪ੍ਰੀਤ ਜੋੜ ਕੇ ਨਾਤੀ, ਸੰਗ ਅਗਲਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸ਼ਬਦ ਗੋਬਿੰਦ ਕਹੇ ਤੱਤਾਂ ਵਾਲੇ ਗੁਰੂ ਸਾਂਭ, ਸੰਭਲ ਸਕੇ ਕੋਇ ਨਾ ਰਾਈਆ। ਸਾਰੇ ਦਿਸਦੇ ਬਾਂਝ, ਨੂਰ ਨੂਰ ਨਾ ਕੋਇ ਪਰਗਟਾਈਆ। ਸਵਾਂਗੀ ਤੇਰਾ ਸਾਂਗ, ਸਾਰੇ ਰਹੇ ਵਖਾਈਆ। ਕਲਜੁਗ ਅੰਤ ਅਖ਼ੀਰੀ ਕਾਂਗ, ਸਭ ਨੂੰ ਰਹੀ ਰੁੜ੍ਹਾਈਆ। ਹਕ ਸੁਣੇ ਨਾ ਕੋਈ ਬਾਂਗ, ਰਾਜ਼ ਨਿਮਾਜ਼ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੁਰਖ ਅਕਾਲ ਕਹੇ ਮੇਰੇ ਸਤਿਗੁਰ ਸ਼ਬਦ, ਸ਼ਰਅ ਤੇਰੀ ਦਿਆਂ ਬਦਲਾਈਆ। ਅੱਗੇ ਇਕੋ ਦੱਸ ਕੇ ਅਦਬ, ਅਦਲ ਆਪ ਕਮਾਈਆ। ਝਗੜਾ ਮੇਟ ਕੇ ਦੀਨ ਮਜ਼੍ਹਬ, ਮਜ਼ਾ ਆਪਣਾ ਨਾਮ ਚਖਾਈਆ। ਕੂੜੀ ਕਿਰਿਆ ਕਰ ਕੇ ਜਜ਼ਬ, ਸਤਿ ਸਚ ਦਿਆਂ ਪਰਗਟਾਈਆ। ਮੈਨੂੰ ਲੋੜ ਨਹੀਂ ਕੋਈ ਮਦਦ, ਮੁੱਦਾ ਸਭ ਦਾ ਵੇਖ ਵਖਾਈਆ। ਮਨ ਵਾਸਨਾ ਮੇਟ ਤਸ਼ੱਦਦ, ਅੰਤਰ ਕਰਾਂ ਸਫ਼ਾਈਆ। ਮੋਹ ਵਿਕਾਰ ਕਰ ਕੇ ਹੱਤਕ, ਤੁਅੱਲਕ ਕੂੜ ਦਿਆਂ ਤੁੜਾਈਆ। ਧੁਰ ਫ਼ਰਮਾਨਾ ਦੇ ਕੇ ਸਖ਼ਤ, ਕਲੇਸ਼ ਕਮਬਖ਼ਤ ਦਿਆਂ ਗਵਾਈਆ। ਅੱਗੇ ਇਕੋ ਦਾ ਆਉਂਣਾ ਵਕਤ, ਸਾਚੇ ਵੇਲੇ ਵੱਜੇ ਵਧਾਈਆ। ਜਿਸ ਸ੍ਰਿਸ਼ਟ ਉਪਾਈ ਜਗਤ, ਸੋ ਵੇਖੇ ਬੇਪਰਵਾਹੀਆ। ਮਿਲਣਾ ਸਿੱਧਾ ਆ ਕੇ ਭਗਤ, ਭਗਵਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦਏ ਚੁਕਾਈਆ। ਸਤਿਗੁਰ ਸ਼ਬਦ ਧੁਰ ਦੇ ਬੱਚੇ, ਬੱਚਾ ਇਕੋ ਨਜ਼ਰੀ ਆਈਆ। ਬਾਕੀ ਸਾਰੇ ਭਾਂਡੇ ਕੱਚੇ, ਤਨ ਵਜੂਦ ਸੰਗ ਨਾ ਕੋਇ ਨਿਭਾਈਆ। ਜਿਉਂ ਭਾਵੇ ਤਿਉਂ ਰੱਖੇ, ਰੱਖਿਆ ਕਰ ਕੇ ਥਾਉਂ ਥਾਈਂਆ। ਜੁਗ ਚੌਕੜੀ ਖੇਲ ਪੁਰਖ ਸਮਰਥੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਅੰਤ ਅਖ਼ੀਰ ਬੇਨਜ਼ੀਰ ਸ਼ਬਦ ਦੁਲਾਰੇ ਤੈਨੂੰ ਲਿਆਏ ਓਨ੍ਹਾਂ ਦੇ ਵੱਟੇ, ਜੋ ਵਾਟਾਂ ਗਏ ਮੁਕਾਈਆ। ਸਭ ਦੇ ਪੂਰੇ ਕਰੇ ਅਰਸੇ ਵਾਲੇ ਪਟੇ, ਮੁਣਿਆਦ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਰੰਗ ਰੱਤੇ, ਰਤਨ ਅਮੋਲਕ ਲਏ ਬਣਾਈਆ। ਰਤਨ ਅਮੋਲਕ ਧੁਰ ਦਾ ਹੀਰਾ, ਹਰਿ ਸੱਜਣ ਨਜ਼ਰੀ ਆਈਆ। ਭਗਤ ਵਛਲ ਗਹਿਰ ਗੰਭੀਰ ਗੁਣੀ ਗਹੀਰਾ, ਗੋਬਿੰਦ ਬੇਪਰਵਾਹੀਆ। ਜਿਸ ਦਾ ਨਿਰਗੁਣ ਧਾਰ ਅਗੰਮੀ ਚੀਰਾ, ਸੀਸ ਦਸਤਾਰ ਨਾ ਕੋਇ ਸਮਝਾਈਆ। ਸਿਫ਼ਤ ਗਾਵੇ ਸਿਫ਼ਤਾਂ ਵਾਲਾ ਕਬੀਰਾ,
❋
❋
ਜੋ ਕਬੀਰ ਜੁਲਾਹੇ ਰਿਹਾ ਸਮਝਾਈਆ। ਜਿਸ ਦੀ ਨਜ਼ਰ ਨਾ ਆਏ ਤਸਵੀਰਾ, ਤਸਬੀ ਮਾਲਾ ਨਾ ਕੋਇ ਲਟਕਾਈਆ। ਸ਼ਾਹ ਕੰਗਾਲ ਨਾ ਦਿਸੇ ਅਮੀਰਾ, ਅਮਰਾਪਦ ਇਕ ਜਣਾਈਆ। ਜਿਸ ਦੀ ਮੇਟੇ ਨਾ ਕੋਇ ਲਕੀਰਾ, ਹੁਕਮ ਹੁਕਮ ਨਾ ਕੋਇ ਬਦਲਾਈਆ। ਸੋ ਖੇਲ ਕਰੇ ਬੇਨਜ਼ੀਰਾ, ਮਿਹਰਵਾਨ ਮਹਿਬੂਬ ਧੁਰਦਰਗਾਹੀਆ। ਜਨ ਭਗਤਾਂ ਅੰਮ੍ਰਿਤ ਰਸ ਦੇ ਕੇ ਨੀਰਾ, ਨਿਰਾਕਾਰ ਆਪਣਾ ਰੰਗ ਰੰਗਾਈਆ। ਫ਼ਿਕਰਾ ਪੜ੍ਹਾ ਕੇ ਪੀਰਾਂ ਫ਼ਕੀਰਾ, ਫ਼ਿਕਰ ਅਗਲਾ ਦਿਤਾ ਮੁਕਾਈਆ। ਸਤਿਜੁਗ ਸਾਚੀ ਦੱਸ ਤਦਬੀਰਾ, ਤਰੀਕਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਵਕਤ ਦਏ ਵਡਿਆਈਆ। ਸਤਿਗੁਰ ਸ਼ਬਦ ਤੇਰੀ ਸਾਰੇ ਦੇਣ ਸ਼ਹਾਦਤ, ਗੁਰ ਅਵਤਾਰ ਪੈਗ਼ੰਬਰ ਗਵਾਹ ਨਜ਼ਰੀ ਆਈਆ। ਤੇਰੀ ਅੰਤ ਹੋਵੇ ਇਕ ਇਬਾਦਤ, ਆਵਾਜ਼ ਇਕ ਸੁਣਾਈਆ। ਤੂੰ ਰਹਿਣਾ ਸਹੀ ਸਲਾਮਤ, ਜਨਮ ਮਰਨ ਨਾ ਰੂਪ ਬਦਲਾਈਆ। ਜਨ ਭਗਤਾਂ ਦੇਣੀ ਸਦਾ ਜ਼ਮਾਨਤ, ਦੋ ਜਹਾਨਾਂ ਹੋ ਸਹਾਈਆ। ਕਲਜੁਗ ਅੰਤ ਅੰਤ ਹੋਣੀ ਕਿਆਮਤ, ਕਿਆਮ ਮੁਕਾਮ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਂਭ ਕੇ ਰੱਖੇ ਆਪਣੀ ਅਮਾਨਤ, ਈਮਾਨਦਾਰੀ ਵਿਚ ਆਪਣੇ ਘਰ ਪੁਚਾਈਆ।