ਪੁਸਤਕਾਲਾਭਾਗ ੨੦

ਪਹਿਲੀ ਜੇਠ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਮੇਰੇ ਨਿਰਵੈਰੀ, ਨਿਰਾਕਾਰ ਨਿਰੰਕਾਰ ਦਿਆਂ ਦ੍ਰਿੜਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਮੈਂ ਦੇਵਣ ਲੱਗਾ ਡਾਇਰੀ, ਦੋ ਜਹਾਨਾਂ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਤੇਰਾ ਭੇਵ ਖੁਲ੍ਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਫਿਰ ਕੇ ਵੇਖੇ ਬਣ ਕੇ ਸ਼ਹਿਰੀ, ਸ਼ਰਅ ਸ਼ਰੀਅਤ ਫੋਲ ਫੁਲਾਈਆ। ਭੇਵ ਅਭੇਦਾ ਅਛਲ ਅਛੇਦਾ ਪਰਮ ਪੁਰਖ ਪਰਮਾਤਮ ਆਤਮ ਸੁਣਾਵਾਂ ਗੰਭੀਰ ਗਹਿਰੀ, ਗਵਰ ਪੜਦਾ ਦਿਆਂ ਉਠਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਤੇਰੇ ਨਾਮ ਦੇ ਬਣੇ ਵੈਰੀ, ਦਵੈਤ ਦਰ ਮਿਲੀ ਵਡਿਆਈਆ। ਸਹੀ ਸਲਾਮਤ ਸਚ ਅਦਾਲਤ ਲਗਾ ਏਕੰਕਾਰ ਆਪਣੀ ਇਕ ਕਚਿਹਰੀ, ਸਚਖੰਡ ਦਵਾਰਾ ਇਕੋ ਇਕ ਸੁਹਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਕਰ ਢੇਰੀ, ਕੂੜੀ ਕਿਰਿਆ ਤੇਰੇ ਅੱਗੇ ਟਿਕਾਈਆ। ਸਤਿ ਸਤਿਵੰਤ ਸ੍ਰੀ ਭਗਵੰਤ ਧੁਰ ਦੇ ਕੰਤ ਕਲਜੁਗ ਅੰਤ ਕਿਉਂ ਲਗਾਈ ਆਪਣੀ ਦੇਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਭੇਵ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੇਰੇ ਭਗਵੰਤ, ਭਗਵਨ ਦਿਆਂ ਜਣਾਈਆ। ਵੇਖਿਆ ਖੇਲ ਤੇਰਾ ਜੁਗਾ ਜੁਗੰਤ, ਨਿਤ ਨਵਿਤ ਤੇਰੇ ਹੁਕਮੇ ਅੰਦਰ ਫੇਰਾ ਪਾਈਆ। ਤੇਰਾ ਨਾਮ ਸੰਦੇਸ਼ਾ ਦੇਂਦਾ ਰਿਹਾ ਮਣੀਆਂ ਮੰਤ, ਜੁਗ ਚੌਕੜੀ ਆਪ ਦ੍ਰਿੜਾਈਆ। ਲੱਖ ਚੁਰਾਸੀ ਨਾਰ ਸੁਹਾਗਣ ਹੰਢਾਉਂਦਾ ਰਿਹਾ ਬਣ ਕੇ ਕੰਤ, ਕੰਤੂਹਲ ਤੇਰੀ ਬੇਪਰਵਾਹੀਆ। ਧਰਮ ਦਵਾਰ ਵਿਚ ਸੰਸਾਰ ਬਣਾਉਂਦਾ ਰਿਹਾ ਅੰਤਸ਼ਕਰਨ ਅੰਤਰ ਸੰਤ, ਸਤਿ ਸਤਿਵਾਦੀ ਭੇਵ ਖੁਲ੍ਹਾਈਆ। ਬੋਧ ਅਗਾਧਾ ਬਣਦਾ ਰਿਹਾ ਪੰਡਤ, ਨਿਰਅੱਖਰ ਅੱਖਰ ਧਾਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦਵਾਰ ਦਰਗਾਹ ਸਾਚੀ ਤੇਰੀ ਰੁੱਤ ਸੁਹਾਈਆ। ਸਤਿਗੁਰ ਸ਼ਬਦ ਕਹੇ ਮੈਂ ਦੇਵਣ ਲੱਗਾ ਇਕ ਰਪੋਟ, ਧਰਮ ਸੰਦੇਸ਼ਾ ਦਿਆਂ ਦ੍ਰਿੜਾਈਆ। ਸਚ ਨਗਾਰੇ ਲਾ ਕੇ ਚੋਟ, ਚੋਟੀ ਚੜ੍ਹ ਕੇ ਸਭ ਨੂੰ ਦਿਆਂ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਗੁਰ ਅਵਤਾਰ ਪੈਗ਼ੰਬਰ ਜੋ ਲੋਕਮਾਤ ਹੋ ਕੇ ਆਏ ਕੋਟੀ ਕੋਟ, ਅਗਣਤ ਤੇਰਾ ਨਿਰਗੁਣ ਸਰਗੁਣ ਰੂਪ ਧਰਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝੇ ਯਾਰ ਤੇਰੀ ਮਿਲੇ ਵਿਚ ਨਿਰਮਲ ਜੋਤ, ਜੋਤੀ ਜਾਤੇ ਪੁਰਖ ਬਿਧਾਤੇ ਤੇਰੀ ਧਾਰ ਵਿਚ ਸਮਾਈਆ। ਸਭ ਦੇ ਹੁਕਮੇ ਅੰਦਰ ਕੱਢਣ ਲੱਗਾ ਖੋਟ, ਖ਼ੈਰ ਖ਼ੈਰੀਅਤ ਤੇਰੀ ਬੇਪਰਵਾਹੀਆ। ਠੋਕਰਾਂ ਨਾਲ ਹੋਕਰਾਂ ਨਾਲ ਹਿਲਾ ਕੇ ਚੌਦਾਂ ਲੋਕ, ਪਰਲੋਕ ਆਪਣਾ ਪੜਦਾ ਲਾਹੀਆ। ਕਿਸੇ ਦੀ ਰਹਿਣ ਨਹੀਂ ਦੇਣੀ ਸੋਚ, ਸਮਝ ਵਿਚ ਨਾ ਕੋਇ ਵਡਿਆਈਆ। ਤੇਰੇ ਪ੍ਰੇਮ ਦੀ ਮਾਣ ਕੇ ਮੌਜ, ਮੰਜ਼ਲ ਵੇਖੀ ਖ਼ਲਕ ਖ਼ੁਦਾਈਆ। ਕਿਸੇ ਨੂੰ ਸਮਝ ਨਾ ਆਈ ਹੋਸ਼, ਜੁਗ ਚੌਕੜੀ ਗਏ ਫੇਰੀਆਂ ਪਾਈਆ। ਸਚ ਦਵਾਰ ਏਕੰਕਾਰ ਤੇਰੇ ਚਰਨਾਂ ਥੱਲੇ ਗਏ ਪਹੁੰਚ, ਸਨਮੁਖ ਅੱਖ ਨਾ ਕੋਇ ਉਠਾਈਆ। ਤੇਰਾ ਪੂਤ ਸਪੂਤਾ ਨੌਜਵਾਨਾ ਮਰਦ ਮਰਦਾਨਾ ਸੁਤ ਦੁਲਾਰਾ ਏਕਾ ਬਹੁਤ, ਦੂਜਾ ਨਜ਼ਰ ਕੋਇ ਨਾ ਆਈਆ। ਸਰਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਖ਼ਲਕ ਖ਼ਾਲਕ ਮੇਰੇ ਖ਼ੌਂਤ, ਕੰਤ ਕੰਤੂਹਲ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰ ਏਕੰਕਾਰ ਦਰਗਾਹ ਸਾਚੀ ਪੜਦਾ ਦੇਣਾ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਲਾਹੁਣ ਲੱਗਾ ਪੜਦਾ, ਓਹਲਾ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜੋ ਤੇਰਾ ਬਣਦਾ ਰਿਹਾ ਬਰਦਾ, ਬਦਲੀ ਵਿਚ ਤੇਰਾ ਹੁਕਮ ਸੁਣਾਈਆ। ਸੀਸ ਜਗਦੀਸ ਭਾਣਾ ਰਿਹਾ ਜਰਦਾ, ਜਾਹਰ ਜਹੂਰ ਤੇਰੀ ਓਟ ਤਕਾਈਆ। ਤੇਰਾ ਨਾਮ ਸੰਦੇਸ਼ਾ ਸਿਫ਼ਤਾਂ ਵਾਲਾ ਢੋਲਾ ਅੱਖਰ ਰਿਹਾ ਪੜ੍ਹਦਾ, ਜਿਸ ਨੂੰ ਨਾਮ ਕਹੇ ਲੋਕਾਈਆ। ਤੂੰ ਕਿਸੇ ਭੇਵ ਨਾ ਦਿਤਾ ਆਪਣੇ ਘਰ ਦਾ, ਅੰਤ ਕਹਿਣ ਕੋਇ ਨਾ ਆਈਆ। ਤੇਰਾ ਖੇਲ ਅਗੰਮੇ ਹਰਿ ਦਾ, ਹਰਿ ਤੇਰੀ ਬੇਪਰਵਾਹੀਆ। ਜੋ ਉਪਜਿਆ ਸੋ ਰਿਹਾ ਡਰਦਾ, ਭੈ ਭੌ ਵਿਚ ਸ਼ਰਨਾਈਆ। ਸਿਰ ਕਦਮਾਂ ਉਤੇ ਰਿਹਾ ਪਰਦਾ, ਬਿਨ ਸੀਸ ਜਗਦੀਸ ਵਡਿਆਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਨਿਰਗੁਣ ਧਾਰ ਅਰਜ਼ਾਂ ਰਿਹਾ ਕਰਦਾ, ਖ਼ਿਦਮਤਗਾਰ ਸੇਵ ਕਮਾਈਆ। ਮੰਜ਼ਲ ਮੰਜ਼ਲ ਰਿਹਾ ਚੜ੍ਹਦਾ, ਹਕ਼ੀਕ਼ਤ ਹਕ ਰਾਹ ਤਕਾਈਆ। ਤੇਰਾ ਖੇਲ ਅਗੰਮੇ ਨਰ ਦਾ, ਨਰ ਹਰਿ ਕਹਿਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪੜਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਣ ਲੱਗਾ ਭੇਦ, ਭਾਵਨਾ ਧੁਰ ਦੀ ਦਿਆਂ ਜਣਾਈਆ। ਜਿਸ ਨੂੰ ਸਮਝੇ ਨਾ ਕੋਇ ਕਤੇਬ, ਵੇਦ ਵਜਹ ਨਾ ਕੋਇ ਦ੍ਰਿੜਾਈਆ। ਲਿਖ ਸਕਿਆ ਕੋਇ ਨਾ ਲੇਖ, ਕਾਤਬ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੈਗ਼ੰਬਰ ਮਾਣ ਕੇ ਸੇਜ, ਸੱਜਣ ਕਹਿ ਕੇ ਢੋਲਾ ਗਾਈਆ। ਤੇਰੇ ਨੂਰ ਦਾ ਲੈ ਕੇ ਤੇਜ, ਜਲਵਾ ਜੋਤ ਰੁਸ਼ਨਾਈਆ। ਹੁਕਮੇ ਅੰਦਰ ਭੇਜ, ਹੁਕਮੇ ਅੰਦਰ ਵਿਚ ਸਮਾਈਆ। ਮੈਂ ਸਭ ਕੁਛ ਰਿਹਾ ਵੇਖ, ਜੁਗ ਚੌਕੜੀ ਖੇਲ ਖਿਲਾਈਆ। ਧੁਰ ਦਾ ਬਣਿਆ ਧਰਮੀ ਕੋਈ ਨਾ ਨੇਕ, ਨਿੱਕਾ ਨਿੱਕਾ ਆਪਣਾ ਆਪ ਕਰਾਈਆ। ਜੇ ਪੁਰਖ ਅਕਾਲ ਸਭ ਨੂੰ ਦੇਨੋਂ ਆਪਣੀ ਟੇਕ, ਟਿੱਕਾ ਮਸਤਕ ਇਕੋ ਧੂੜੀ ਖ਼ਾਕ ਰਮਾਈਆ। ਫਿਰ ਕਿਉਂ ਵੱਖਰਾ ਵੱਖਰਾ ਦੱਸਦੇ ਦੇਸ, ਦਿਸ਼ਾ ਹਿੱਸਾ ਵੰਡ ਵੰਡਾਈਆ।

❋

❋

ਕਿਉਂ ਭਰਮ ਭੁਲਾਇਆ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਦੇਵ ਦੇਵਾ ਸਰਨਾਈਆ। ਕਿਉਂ ਨਿਰਗੁਣ ਸਰਗੁਣ ਕੀਤਾ ਹੇਤ, ਅਵਤਰਾ ਕਾਰ ਕਮਾਈਆ। ਕਿਉਂ ਪੈਗ਼ੰਬਰਾਂ ਖੇਲੀ ਖੇਡ, ਖ਼ਾਲਕ ਖ਼ਲਕ ਨੂਰ ਕਰ ਰੁਸ਼ਨਾਈਆ। ਕਿਉਂ ਗੁਰੂ ਗੁਰਦੇਵ ਦਿਤਾ ਤੇਜ, ਸਤਿਗੁਰ ਆਪਣਾ ਨੂਰ ਚਮਕਾਈਆ। ਕਿਉਂ ਨਹੀਂ ਧਾਰ ਦੱਸੀ ਏਕ, ਏਕੰਕਾਰ ਭੇਵ ਖੁਲ੍ਹਾਈਆ। ਸਾਰੇ ਤੇਰੇ ਹੁੰਦੇ ਵੇਖੇ ਭੇਟ, ਆਪ ਆਪਾ ਗਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡਾ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਪਿਛਲਾ ਬੀਤਿਆ ਦੱਸਾਂ ਕਾਲ, ਜੁਗ ਵੰਡ ਨਾ ਕੋਇ ਵੰਡਾਈਆ। ਮੈਂ ਲੇਖਾ ਜਾਣਾਂ ਮਾਜ਼ੀ ਹਾਲ, ਕਦੀਮ ਮੇਰੀ ਬੇਪਰਵਾਹੀਆ। ਜਿਸ ਦਾ ਸਮਝੇ ਨਾ ਕੋਇ ਸਵਾਲ, ਜਵਾਬ ਦੇਣ ਕੋਇ ਨਾ ਆਈਆ। ਸਾਰੇ ਘਾਲਦੇ ਗਏ ਘਾਲ, ਸੇਵਾ ਵਿਚ ਸੇਵ ਕਮਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਨੰਨ੍ਹੇ ਨੰਨ੍ਹੇ ਬਾਲ, ਬਚਪਨ ਵਿਚ ਆਪਣਾ ਆਪ ਮਿਟਾਈਆ। ਤੇਰੇ ਨਾਮ ਦਾ ਵਜਾਉਂਦੇ ਗਏ ਤਾਲ, ਸੰਦੇਸ਼ਾ ਤੇਰਾ ਮਾਤ ਸੁਣਾਈਆ। ਤ੍ਰੈਗੁਣ ਤੋੜ ਦੇ ਗਏ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਨਾਮ ਸੰਦੇਸ਼ਾ ਸੁਣਾਉਂਦੇ ਗਏ ਵਾਰ, ਅੱਖਰਾਂ ਵਿਚ ਵਡਿਆਈਆ। ਸਿਫ਼ਤਾਂ ਵਿਚ ਕਰਦੇ ਗਏ ਭਾਲ, ਲਿਖਤਾਂ ਵਿਚ ਸਾਲਾਹੀਆ। ਤੇਰਾ ਤੱਕ ਕੇ ਥੋੜ੍ਹਾ ਨੂਰ ਜਮਾਲ, ਜ਼ਾਮਨ ਆਪਣਾ ਆਪ ਕਰਾਈਆ। ਹੁਕਮ ਦੇ ਹੁਕਮੀ ਬਣ ਮਹਿੰਮਾਨ, ਬੇਜ਼ਬਾਨ ਵੇਸ ਵਟਾਈਆ। ਕਲਮਾ ਨਾਮ ਸੰਦੇਸ਼ਾ ਦੇ ਕਲਾਮ, ਸ਼ਬਦੀ ਰਾਗ ਅਲਾਈਆ। ਹੁਜਰਿਆਂ ਵਿਚ ਕਰਨ ਪਹਿਚਾਨ, ਬਿਨ ਨੇਤਰ ਅੱਖ ਖੁਲ੍ਹਾਈਆ। ਧਰਮ ਦੀ ਧਾਰ ਈਮਾਨ, ਅਮਲ ਰਹਿਤ ਸਰਨਾਈਆ। ਬਰਦੇ ਬਣ ਗ਼ੁਲਾਮ, ਖ਼ਾਦਮ ਸੇਵ ਕਮਾਈਆ। ਦੀਨ ਮਜ਼੍ਹਬ ਦਾ ਦੱਸਦੇ ਗਏ ਨਜ਼ਾਮ, ਨੌਬਤ ਹਕ ਜਣਾਈਆ। ਕਲਜੁਗ ਅੰਤ ਹੋਏ ਬਦਨਾਮ, ਬਦੀ ਸਕੇ ਨਾ ਕੋਇ ਮਿਟਾਈਆ। ਹਕ਼ੀਕ਼ੀ ਦੇ ਸਕੇ ਕੋਈ ਨਾ ਜਾਮ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਲੇਖਾ ਪਿਛਲਾ ਮੁਕਾ ਤਮਾਮ, ਤਮਾ ਤ੍ਰਿਸ਼ਨਾ ਨਾ ਕੋਇ ਵਧਾਈਆ। ਸਭ ਦਾ ਵਿਗੜ ਗਿਆ ਇੰਤਜਾਮ, ਹੁਕਮਰਾਨ ਨਾ ਕੋਇ ਸ਼ਹਿਨਸ਼ਾਹੀਆ। ਧਰਮ ਦਿਸੇ ਨਾ ਕੋਇ ਨਿਸ਼ਾਨ, ਬਾਵਨ ਧਾਰ ਨਾ ਕੋਇ ਝੁਲਾਈਆ। ਅੰਤ ਮੇਰਾ ਇਕ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਦਿਆਂ ਦ੍ਰਿੜਾਈਆ। ਸੁਣ ਬੇਨੰਤੀ ਸ੍ਰੀ ਭਗਵਾਨ, ਭਗਵਨ ਤੇਰੇ ਦਰ ਸ਼ਨਵਾਈਆ। ਦੀਨਾਂ ਬੰਧਪ ਨੌਜਵਾਨ, ਨਰ ਨਰਾਇਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਿਆਂ ਸਮਝਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਆ ਵੇਖ ਆਪਣੇ ਨੰਨ੍ਹੇ ਬੱਚੇ ਭੋਲੇ, ਅਵਤਾਰ ਪੈਗ਼ੰਬਰ ਗੁਰੂ ਦਿਆਂ ਵਖਾਈਆ। ਜਿਹੜੇ ਤੇਰੇ ਨਾਮ ਦੇ ਗਾ ਕੇ ਆਏ ਸੋਹਲੇ, ਢੋਲੇ ਕਲਮਿਆਂ ਵਿਚ ਜਣਾਈਆ। ਜਿਨ੍ਹਾਂ ਦੇ ਅੰਤਰ ਨਿਰਗੁਣ ਹੋ ਕੇ ਮੌਲੇਂ, ਸਰਗੁਣ ਰੰਗ ਰੰਗਾਈਆ। ਭਾਗ ਲਗਾਏਂ ਕਾਇਆ ਚੋਲੇ, ਚੋਜੀ ਪ੍ਰੀਤਮ ਖੇਲ ਖਿਲਾਈਆ। ਸ਼ਬਦੀ ਧਾਰ ਹੋ ਕੇ ਬੋਲੇਂ, ਅਨਬੋਲਤ ਰਾਗ ਅਲਾਈਆ। ਸਦੀ ਚੌਧਵੀਂ ਸਾਰੇ ਡੋਲੇ, ਧੀਰਜ ਧੀਰ ਨਾ ਕੋਇ ਰਖਾਈਆ। ਸਚ ਵਸਤ ਕਿਸੇ ਨਾ ਕੋਲੇ, ਕਾਇਨਾਤ ਦਏ ਦੁਹਾਈਆ। ਦੀਨਾਂ ਮਜ਼੍ਹਬਾਂ ਪਾਏ ਰੌਲੇ, ਸਿਰ ਹੱਥ ਨਾ ਕੋਇ ਉਠਾਈਆ। ਕਰਮ ਕੁਕਰਮ ਹੋਵੇ ਉਪਰ ਧੌਲੇ, ਧਰਮ ਦਵਾਰ ਬੈਠਾ ਮੁਖ ਛੁਪਾਈਆ। ਜਗਤ ਨਈਆ ਸਭ ਦੀ ਡੋਲੇ, ਤਟ ਕਿਨਾਰ ਨਾ ਕੋਇ ਸੁਹਾਈਆ। ਹੁਣ ਤੱਕ ਬੈਠ ਕੇ ਓਹਲੇ, ਆਲਮਗੀਰ ਰਹੇ ਕੁਰਲਾਈਆ। ਬਿਨਾ ਤੇਰੇ ਸ਼ਬਦ ਸਤਿ ਸਚ ਕੋਈ ਨਾ ਬੋਲੇ, ਭਰਮੇ ਭੁੱਲੀ ਜਗਤ ਲੋਕਾਈਆ। ਧਰਮ ਦਵਾਰ ਰਹੇ ਨਾ ਕੋਈ

❋

❋

ਵਿਚੋਲੇ, ਵਿਚਲਾ ਲੇਖਾ ਗਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਫੋਲ ਫੁਲਾਈਆ। ਸਤਿਗੁਰ ਸ਼ਬਦ ਕਹੇ ਆਪਣੇ ਗੁਰ ਅਵਤਾਰ ਪੈਗ਼ੰਬਰ ਵੇਖ ਨੰਨ੍ਹੇ, ਬਚਪਨ ਤੈਨੂੰ ਦਿਆਂ ਵਖਾਈਆ। ਜਿਹੜੇ ਤੇਰੀ ਮੇਰੀ ਧਾਰ ਅਗੰਮੀ ਜਣੇ, ਜਣੇਂਦੀ ਜੋਤ ਅਗੰਮੀ ਮਾਈਆ। ਏਕਾ ਰਾਗ ਸੁਣਾਇਆ ਬਿਨਾ ਕੰਨੇ, ਅਨਬੋਲਤ ਡੰਕ ਵਜਾਈਆ। ਲੱਗਾ ਭਾਗ ਵਜੂਦ ਤਨੇ, ਤਨ ਮਹਿਬੂਬ ਤੇਰੀ ਸਰਨਾਈਆ। ਅੰਤ ਅਖ਼ੀਰ ਸਭ ਦੇ ਖ਼ਾਲੀ ਦਿਸਦੇ ਕੰਨੇ, ਪੱਲੂ ਗੰਢ ਨਾ ਕੋਇ ਬੰਧਾਈਆ। ਜਿਨ੍ਹਾਂ ਦੇ ਪੰਜ ਤਤ ਠੀਕਰ ਕਾਇਆ ਭੰਨੇ, ਅੰਤ ਜੋਤ ਵਿਚ ਮਿਲਾਈਆ। ਓਨ੍ਹਾਂ ਦਾ ਹੁਕਮ ਕਿਹੜਾ ਮੰਨੇ, ਜੋ ਸਾਖਿਆਤ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਵੇਖ ਆਪਣੀ ਧਾਰ, ਧਰਨੀ ਉਤੇ ਨਜ਼ਰ ਕੋਇ ਨਾ ਆਈਆ। ਜੋਤ ਜੋਤੀ ਦਾ ਸ਼ੁਮਾਰ, ਹਿੰਦਸਾ ਅੰਕ ਵੰਡ ਨਾ ਕੋਇ ਵੰਡਾਈਆ। ਬਿਨ ਤੇਰੀ ਕਿਰਪਾ ਨੂਰ ਨਾ ਕੋਇ ਉਜਿਆਰ, ਜਹੂਰ ਵਿਚ ਨਾ ਕੋਇ ਰੁਸ਼ਨਾਈਆ। ਚਾਰ ਜੁਗ ਦੇ ਪਨਿਹਾਰ, ਪੂਰਬ ਸੇਵਾ ਸੇਵ ਕਮਾਈਆ। ਤੇਰਾ ਖੇਲ ਸੱਚੇ ਠਠਿਆਰ, ਠਾਕਰ ਸਮਝ ਕੋਇ ਨਾ ਪਾਈਆ। ਤੇਰਾ ਲੇਖਾ ਜੁਗ ਚੌਕੜੀ ਚਾਰ, ਚਾਰ ਕੁੰਟ ਤੇਰੀ ਬੇਪਰਵਾਹੀਆ। ਦਰ ਠਾਂਡੇ ਖੜ੍ਹੇ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਸਾਡਾ ਲੇਖਾ ਰਿਹਾ ਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਦੇਵਣ ਨਾਲ ਗਵਾਹੀਆ। ਖ਼ਿਦਮਤ ਕਰਦੇ ਖ਼ਿਦਮਤਗਾਰ, ਖ਼ਾਦਮ ਹੋ ਕੇ ਤੇਰੀ ਸੇਵ ਕਮਾਈਆ। ਲੇਖਾ ਪੂਰਾ ਹੋਇਆ ਸਤਿਜੁਗ ਤਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਚਾਰ, ਚਾਰ ਵਰਨ ਵਿਚ ਸਮਝਾਈਆ। ਇਨ੍ਹਾਂ ਦਾ ਰਿਹਾ ਨਹੀਂ ਕੋਈ ਇਖ਼ਤਿਆਰ, ਇਖ਼ਤਲਾਫ਼ ਵਿਚ ਲੋਕਾਈਆ। ਦੀਨ ਮਜ਼੍ਹਬ ਜਾਤ ਪਾਤ ਕੂੜੀ ਕਿਰਿਆ ਹੋਇਆ ਵਿਭਚਾਰ, ਧਰਮ ਪਰਚਾਰ ਨਾ ਕੋਇ ਸ਼ਨਵਾਈਆ। ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗ੍ਰੰਥੀ ਹੋਏ ਗੁਨਾਹਗਾਰ, ਗ਼ਫ਼ਲਤ ਵਿਚ ਗਹਿਰੀ ਨੀਂਦ ਸਵਾਈਆ। ਮਤਲਬ ਵਿਚ ਤੇਰਾ ਨਾਮ ਰਹੇ ਉਚਾਰ, ਰਹਿਮਤ ਵਿਚ ਸੀਸ ਨਾ ਕੋਇ ਨਿਵਾਈਆ। ਮੈਂ ਸਭ ਨੂੰ ਕਰਨ ਆਇਆ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲ ਦਾ ਸੱਚਾ ਦਰਬਾਰ, ਦਰਗਾਹ ਧੁਰ ਦੀ ਇਕੋ ਨਜ਼ਰੀ ਆਈਆ। ਜਿਥੇ ਨਾਮ ਦਾ ਵਣਜ ਵਪਾਰ, ਦੂਜਾ ਹੱਟ ਨਾ ਕੋਇ ਖੁਲ੍ਹਾਈਆ। ਕਾਗਦ ਕਲਮ ਨਾ ਲਿਖਣਹਾਰ, ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਨਿਰੰਕਾਰਾ ਏਕੰਕਾਰਾ ਪਰਵਰਦਿਗਾਰਾ ਧੁਰ ਦਰਬਾਰਾ, ਇਕੋ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਮਾਰ ਕੇ ਵੇਖੋ ਧਿਆਨ, ਧਰਮ ਦਵਾਰੇ ਦਿਆਂ ਜਣਾਈਆ। ਸ੍ਰਿਸ਼ਟੀ ਵਿਚ ਰਿਹਾ ਨਾ ਕੋਈ ਈਮਾਨ, ਭਰਮੇ ਭੁੱਲੀ ਕੂੜ ਲੋਕਾਈਆ। ਅੱਖਰਾਂ ਵਾਲਾ ਨਜ਼ਰ ਨਾ ਆਏ ਗਿਆਨ, ਅਗਿਆਨੀ ਦੇਣ ਦੁਹਾਈਆ। ਮਨੂਆ ਮਨ ਫਿਰੇ ਸ਼ੈਤਾਨ, ਸ਼ਰਅ ਵਿਚ ਲੜਾਈਆ। ਸਾਚੀ ਮੰਜ਼ਲ ਮਿਲੇ ਨਾ ਕਿਸੇ ਮਕਾਨ, ਪੜਦਾ ਹਕ ਨਾ ਕੋਇ ਉਠਾਈਆ। ਮਹਿਬੂਬ ਦੀ ਕਰੇ ਨਾ ਕੋਇ ਪਹਿਚਾਨ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਅੰਮ੍ਰਿਤ ਰਸ ਚੱਖੇ ਨਾ ਕੋਇ ਜ਼ਬਾਨ, ਤ੍ਰਿਸ਼ਨਾ ਵਿਖ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਮੈਂ ਕਰਨਾ ਨਹੀਂ ਲਿਹਾਜ, ਲਹਿਜੇ

❋

❋

ਨਾਲ ਜਣਾਈਆ। ਜੁਗ ਚੌਕੜੀ ਬਦਲ ਦੇਣਾ ਸਮਾਜ, ਸਮੇਂ ਨਾਲ ਸਮਝਾਈਆ। ਗੁਰ ਅਵਤਾਰ ਪੈਗ਼ੰਬਰੋ ਤੱਕੋ ਆਪਣਾ ਰਿਵਾਜ, ਜੋ ਰਸਮ ਦਿਤੀ ਸਿਖਲਾਈਆ। ਸਾਚਾ ਕਰੇ ਨਾ ਕੋਈ ਆਦਾਬ, ਸੀਸ ਜਗਦੀਸ ਨਾ ਕੋਇ ਨਿਵਾਈਆ। ਮਾਇਆ ਕਾਰਨ ਕੂੜੇ ਕਾਜ, ਧਰਨੀ ਧਰਮ ਨਾ ਕੋਇ ਵਖਾਈਆ। ਨਜ਼ਰੀ ਆਏ ਨਾ ਗੁਰੂ ਮਹਾਰਾਜ, ਰਾਜ ਰਾਜਾਨ ਸ਼ਾਹ ਸੁਤਲਾਨ ਦੇਣ ਦੁਹਾਈਆ। ਹੁਜਰਾ ਸੋਹੇ ਨਾ ਕੋਈ ਮਹਿਰਾਬ, ਹਕ਼ੀਕ਼ਤ ਹਕ ਨਾ ਕੋਇ ਵਖਾਈਆ। ਨਾਮ ਨਿਧਾਨ ਨਾ ਵੱਜੇ ਰਬਾਬ, ਤੰਦੀ ਤੰਦ ਨਾ ਕੋਇ ਹਿਲਾਈਆ। ਸਾਰੇ ਖੋਲ੍ਹ ਕੇ ਵੇਖੋ ਆਪਣੀ ਜਾਗ, ਜਗਹ ਜਗਹ ਪਈ ਲੜਾਈਆ। ਦੁਰਮਤ ਮੈਲ ਕੋਈ ਨਾ ਧੋਵੇ ਦਾਗ਼, ਅੰਤਰ ਸਾਫ਼ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਵਖਾਈਆ। ਸਤਿਗੁਰ ਸ਼ਬਦ ਕਹੇ ਸੁਣੋ ਤੇਈ ਅਵਤਾਰ, ਇਕੋ ਵਾਰ ਜਣਾਈਆ। ਦੁਨੀਆ ਦੇ ਬਣ ਕੇ ਦੁਨੀਦਾਰ, ਦਾਅਵਾ ਦੁਨੀ ਵਿਚ ਵਖਾਈਆ। ਰਾਮ ਰਾਮ ਦਾ ਬੋਲ ਜੈਕਾਰ, ਕ੍ਰਿਸ਼ਨ ਕ੍ਰਿਸ਼ਨ ਦੇ ਗੀਤ ਸੁਣਾਈਆ। ਓਮ ਓਮ ਦਾ ਦੇ ਅਧਾਰ, ਸ਼ੰਕਰ ਸ਼ੰਕਰ ਡੰਕ ਖੜਕਾਈਆ। ਅੰਤਮ ਸਾਰੇ ਵੇਖੋ ਆਪਣਾ ਨੈਣ ਉਘਾੜ, ਅੱਖ ਪ੍ਰਤੱਖ ਉਠਾਈਆ। ਸਾਢੇ ਤਿੰਨ ਹੱਥ ਕਾਇਆ ਸਭ ਦੀ ਹੋਈ ਉਜਾੜ, ਮੰਦਰ ਦਿਸੇ ਨਾ ਕੋਇ ਰੁਸ਼ਨਾਈਆ। ਦੀਪਕ ਜੋਤੀ ਸਕੇ ਕੋਇ ਨਾ ਬਾਲ, ਵਰਨ ਗੋਤੀ ਭਰਮ ਭੁਲਾਈਆ। ਸੁਰਤੀ ਸੋਤੀ ਸਕੇ ਨਾ ਕੋਇ ਉਠਾਲ, ਸੰਦੇਸ਼ਾ ਸਚ ਨਾ ਕੋਇ ਸੁਣਾਈਆ। ਕਲਜੁਗ ਨੇ ਸਭ ਦੀ ਬਦਲ ਦਿਤੀ ਚਾਲ, ਚਾਲ ਨਿਰਾਲੀ ਦਿਤੀ ਵਖਾਈਆ। ਧਰਮ ਦੀ ਕਰੇ ਕੋਈ ਨਾ ਭਾਲ, ਕੂੜ ਵਿਭਚਾਰ ਵੱਜੇ ਵਧਾਈਆ। ਝਗੜਾ ਪਿਆ ਧਰਮਸਾਲ, ਮੰਦਰ ਮੱਠ ਰਹੇ ਕੁਰਲਾਈਆ। ਅਵਤਾਰ ਗ੍ਰਿਫ਼ਤਾਰ ਕਰੇ ਕਿਸੇ ਨਾ ਆਣ, ਸਗਲਾ ਸੰਗ ਨਾ ਕੋਇ ਨਿਭਾਈਆ। ਇੱਟਾਂ ਪੱਥਰਾਂ ਕਾਗ਼ਜ਼ ਸ਼ਾਹੀਆਂ ਕਰਦੇ ਸਾਰੇ ਨਿਮਸਕਾਰ, ਨਮੋਂ ਨਮੋਂ ਸੀਸ ਝੁਕਾਈਆ। ਨਜ਼ਰ ਆਏ ਨਾ ਕਿਸੇ ਨਿਰਾਕਾਰ, ਜਿਸ ਦਾ ਨੂਰ ਜੋਤ ਰੁਸ਼ਨਾਈਆ। ਸਤਿਗੁਰ ਸ਼ਬਦ ਕਹੇ ਮੈਂ ਸਾਰੇ ਕੀਤੇ ਲਾਚਾਰ, ਲਾਚਾਰੀ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਸੁਣੋ ਪੈਗ਼ੰਬਰ ਮੀਤ, ਮਿਤਰੋ ਦਿਆਂ ਜਣਾਈਆ। ਤੁਹਾਡੀ ਰਹੀ ਨਾ ਧੁਰ ਦੀ ਰੀਤ, ਮਾਰਗ ਸਚ ਨਾ ਕੋਇ ਸਮਝਾਈਆ। ਝਗੜਾ ਪਿਆ ਜਗਤ ਮਸੀਤ, ਮਸਲਾ ਹਕ ਨਾ ਕੋਇ ਸੁਣਾਈਆ। ਮੁੱਲਾ ਦਿਸੇ ਨਾ ਕੋਇ ਅਤੀਤ, ਕੁੱਲਾ ਕੂੜ ਸੋਭਾ ਪਾਈਆ। ਸਦੀ ਚੌਧਵੀਂ ਸਾਰੇ ਹੋਏ ਪਲੀਤ, ਪਲਕ ਅੱਖ ਨਾ ਕੋਇ ਖੁਲ੍ਹਾਈਆ। ਕਲਮਾ ਸਮਝੇ ਕੋਇ ਨਾ ਗੀਤ, ਵਾਹਦ ਨੂਰ ਨਜ਼ਰ ਕੋਇ ਨਾ ਪਾਈਆ। ਮਿਹਰ ਹੋਏ ਨਾ ਕੋਇ ਬਖ਼ਸ਼ੀਸ਼, ਰਹਿਮਤ ਰਹਿਮ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਸਤਿਗੁਰ ਸ਼ਬਦ ਕਹੇ ਉਠੋ ਵੇਖੋ ਸਤਿਗੁਰ ਜਗ, ਜਗਜੀਵਣ ਦਾਤਾ ਦਏ ਵਡਿਆਈਆ। ਚਾਰ ਕੁੰਟ ਲੱਗੀ ਅੱਗ, ਅਗਨੀ ਤਤ ਨਾ ਕੋਇ ਬੁਝਾਈਆ। ਸਾਚਾ ਨਾਮ ਨਾ ਵੱਜੇ ਨਦ, ਅਨਹਦ ਨਾਦੀ ਨਾਦ ਨਾ ਕੋਇ ਸੁਣਾਈਆ। ਪੜਦਾ ਕੋਈ ਨਾ ਸਕੇ ਕੱਜ, ਓਢਣ ਸੀਸ ਨਾ ਕੋਇ ਟਿਕਾਈਆ। ਕਲਜੁਗ ਸੰਤ ਵਾਸਨਾ ਇੰਦਰ ਵਾਲੀ ਭੱਗ, ਭਾਵਨਾ ਭਰਮ ਵਿਚ ਭਰਮਾਈਆ। ਚੜ੍ਹੇ ਕੋਈ ਨਾ ਉਪਰ ਸ਼ਾਹ ਰਗ, ਰਸਤਾ ਮੰਜ਼ਲ ਹੱਥ ਕਿਸੇ ਨਾ ਆਈਆ। ਯਤ ਸਤਿ ਦਾ ਟੁੱਟਿਆ ਤਗ, ਹਠੀਆ ਹਠ ਨਾ ਕੋਇ ਕਮਾਈਆ। ਸਦੀ ਬੀਸਵੀਂ ਤੁਸੀਂ ਸਾਰੇ ਹੋ ਗਏ ਅੱਡ, ਦਾਮਨਗੀਰ

❋

❋

ਦਾਮਨ ਹੱਥ ਨਾ ਕੋਇ ਫੜਾਈਆ। ਹੁਕਮੇ ਅੰਦਰ ਗਏ ਛੱਡ, ਖ਼ਾਲੀ ਹੱਡ ਕਰ ਲੋਕਾਈਆ। ਅੱਗੇ ਹੋ ਕੇ ਵੇਖੋ ਵਧ, ਮਾਤਲੋਕ ਧਿਆਨ ਲਗਾਈਆ। ਕਿਸੇ ਨਾ ਮਿਲੇ ਅਮਰਾਪਦ, ਪਤਿਪਰਮੇਸ਼ਵਰ ਮਿਲਣ ਕੋਇ ਨਾ ਜਾਈਆ। ਕੂੜੀ ਕਿਰਿਆ ਪਏ ਅੰਧੇਰੀ ਖੱਡ, ਫੜ ਬਾਹੋਂ ਪਾਰ ਨਾ ਕੋਇ ਕਢਾਈਆ। ਸਤਿਗੁਰ ਸ਼ਬਦ ਕਹੇ ਮੈਂ ਹੋਵਾਂ ਗਦ ਗਦ, ਗਦਾਗਰ ਦਿਸੇ ਲੋਕਾਈਆ। ਭੇਖਾਧਾਰੀ ਫਿਰਦੇ ਵੱਗ, ਵਾਗੀ ਨਜ਼ਰ ਕੋਇ ਨਾ ਆਈਆ। ਕਿਹੜੀ ਗੱਲੋਂ ਗਏ ਭੱਜ, ਭਜਨ ਬੰਦਗੀ ਵਿਚ ਜਗਤ ਫਸਾਈਆ। ਦੁਰਮਤ ਮੈਲ ਕੋਈ ਨਾ ਧੋਵੇ ਡੱਬ, ਏਕਾ ਰੰਗ ਨਾ ਕੋਇ ਰੰਗਾਈਆ। ਕਿਉਂ ਲਹਿਣਾ ਦੇਣਾ ਮੁਕਿਆ ਹਭ, ਹਮਸਾਜਣ ਸੰਗ ਤੁੜਾਈਆ। ਕਲਜੁਗ ਜੀਵ ਬਪੜੇ ਬੱਗ, ਹੰਸ ਰੂਪ ਨਾ ਕੋਇ ਵਟਾਈਆ। ਮਾਇਆ ਮਮਤਾ ਮੁਖ ਵਿਚ ਦੇ ਕੇ ਡੱਡ, ਡੰਡੌਤ ਆਪਣੀ ਗਏ ਭੁਲਾਈਆ। ਸਭ ਦੀ ਕੀਤੀ ਹੋ ਗਈ ਰੱਦ, ਰਾਹ ਇਕੋ ਬੇਪਰਵਾਹੀਆ। ਕਲਜੁਗ ਕੂੜ ਅੰਧੇਰੀ ਰਹੀ ਵਗ, ਵਾਗਾਂ ਹੱਥ ਨਾ ਕਿਸੇ ਫੜਾਈਆ। ਵੇਖੋ ਖੇਲ ਸੂਰੇ ਸਰਬਗ, ਸੁਰਤੀ ਸਭ ਦੀ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਸਤਿਗੁਰ ਸ਼ਬਦ ਕਹੇ ਸਾਰੇ ਦੱਸੋ ਆਪਣੀ ਨੇਕੀ, ਨਿੱਕਿਆਂ ਵੱਡਿਆਂ ਇਕ ਵਡਿਆਈਆ। ਕਿਸ ਨੇ ਵਿਆਹੀ ਰਾਮ ਰਾਮ ਦੀ ਬੇਟੀ, ਨਾਰ ਕੰਤ ਰੂਪ ਸੁਹਾਈਆ। ਕਿਸ ਨੇ ਮੰਜ਼ਲ ਚੜ੍ਹ ਕੇ ਵੇਖੀ ਛੇਤੀ, ਸ਼ਰਅ ਜ਼ੰਜੀਰ ਕਟਾਈਆ। ਕਿਹੜਾ ਪਰਮ ਪੁਰਖ ਦਾ ਹੋਇਆ ਭੇਤੀ, ਭਰਮਾਂ ਵਿਚੋਂ ਆਪਣਾ ਭਰਮ ਮਿਟਾਈਆ। ਕਿਹੜਾ ਬਣਿਆ ਦੇਸੀ ਕਵਣ ਹੋਇਆ ਪਰਦੇਸੀ, ਕਵਣ ਦੇਸ ਸੁਹਾਈਆ। ਕਿਹੜਾ ਆਪਣੇ ਨਾਮ ਦੀ ਮਾਰ ਕੇ ਗਿਆ ਸ਼ੇਖ਼ੀ, ਅੱਖਰਾਂ ਵਾਲਾ ਨਾਮ ਜਪਾਈਆ। ਕਿਹੜਾ ਕਰ ਕੇ ਜਗਤ ਵਿਚ ਤੇਜ਼ੀ, ਤੇਜ ਆਪਣਾ ਗਿਆ ਵਧਾਈਆ। ਪ੍ਰਭ ਨੇ ਸਭ ਨੂੰ ਡੰਡੀ ਦੱਸੀ ਟੇਢੀ, ਸਿੱਧਾ ਰਾਹ ਨਾ ਕੋਇ ਵਖਾਈਆ। ਕਿਸੇ ਸਮਝੀ ਧਾਰ ਨਾ ਇਹਦੀ, ਜੋ ਏਧਰ ਓਧਰ ਰਿਹਾ ਭਵਾਈਆ। ਥੋੜ੍ਹੀ ਰਮਜ਼ ਲਗਾ ਕੇ ਸੋਢੀ ਵੇਦੀ, ਵੇਦੀ ਸੋਢੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਦੱਸੋ ਜਲਦੀ, ਜਲ ਤਰੰਗ ਦੀ ਲੋੜ ਰਹੇ ਨਾ ਰਾਈਆ। ਏਥੇ ਖੇਲ ਇਕੋ ਗੱਲ ਦੀ, ਗਲਵਕੜੀ ਕੋਇ ਨਾ ਪਾਈਆ। ਧਾਰ ਰਹੇ ਨਾ ਕੋਇ ਛਲ ਦੀ, ਛਲ ਕਪਟ ਨਾ ਕੋਇ ਵਡਿਆਈਆ। ਇਹ ਮਿਸਲ ਮਸਲੇ ਵਾਲੀ ਹੱਲ ਦੀ, ਹਾਲਤ ਆਪਣੀ ਦਿਓ ਜਣਾਈਆ। ਕਿਉਂ ਇਹ ਧਾਰ ਹੋਈ ਕਲਜੁਗ ਕਲ ਦੀ, ਕਲਮੇ ਸਾਰੇ ਦਿਤੇ ਭੁਲਾਈਆ। ਤੁਹਾਡੇ ਹੁੰਦਿਆਂ ਕਿਉਂ ਦੀਨਾਂ ਮਜ਼੍ਹਬਾਂ ਵਾਲੀ ਅੱਗ ਬਲਦੀ, ਕਿਉਂ ਨਾ ਸਕੇ ਬੁਝਾਈਆ। ਕੀ ਤੁਹਾਨੂੰ ਲੱਭੇ ਧਾਰ ਨਾ ਜਲ ਦੀ, ਪ੍ਰਭ ਦਾ ਸੋਮਾਂ ਬੇਪਰਵਾਹੀਆ। ਕੀ ਘੜੀ ਆ ਗਈ ਤੁਹਾਡੇ ਅੰਤਮ ਫਲ ਦੀ, ਜੋ ਭਵਿਖਤਾਂ ਵਿਚ ਸੁਣਾਈਆ। ਕੀ ਤੁਹਾਡੀ ਤਾਕਤ ਨਹੀਂ ਕੋਈ ਚਲਦੀ, ਚਲਤ ਵੇਖੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਦੱਸ ਦਿਓ ਛੇਤੀ, ਸ਼ਰਅ ਆਪਣੀ ਦਿਓ ਸਮਝਾਈਆ। ਕਿਉਂ ਹੋਏ ਮਾਤ ਪਰਦੇਸੀ, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਢੋਲਾ ਗਾਈਆ। ਕਿਉਂ ਨਿਰਗੁਣ ਸਰਗੁਣ ਬਣੇ ਵੇਸੀ, ਚੋਲਾ ਮਾਟੀ ਪੰਜ ਤਤ ਖ਼ਾਕ ਹੰਢਾਈਆ। ਕਿਉਂ ਦਿੱਤੇ ਨਾਮ ਸੰਦੇਸ਼ੀ, ਸੰਧਿਆ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਰਿਹਾ ਮੁਕਾਈਆ। ਗੁਰ ਅਵਤਾਰ ਪੈਗ਼ੰਬਰ

❋

❋

ਕਹਿਣ ਸੁਣ ਸ਼ਬਦ ਧੁਰ ਦੇ ਦੂਲ੍ਹੇ, ਦੁਲਹਨ ਹੋ ਕੇ ਦਈਏ ਜਣਾਈਆ। ਤੇਰੀ ਧਾਰ ਫਲੇ ਫੂਲੇ, ਫੁਲਵਾੜੀ ਤੇਰੀ ਨਜ਼ਰੀ ਆਈਆ। ਤੇਰਾ ਆਦਿ ਤੇਰਾ ਮੂਲੇ, ਅੰਤ ਤੇਰੇ ਹੱਥ ਵਡਿਆਈਆ। ਤੇਰਾ ਨੂਰ ਕੰਤ ਕੰਤੂਹਲੇ, ਕੰਤ ਬੇਪਰਵਾਹੀਆ। ਕੀ ਸਾਥੋਂ ਲਹਿਣਾ ਦੇਣਾ ਵਸੂਲੇ, ਕੀ ਬਾਕੀ ਰਿਹਾ ਕਢਾਈਆ। ਅਸੀਂ ਤੇਰੇ ਹੁਕਮ ਦੇ ਮਾਣਦੇ ਰਹੇ ਝੂਲੇ, ਝਲਕ ਤੇਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਬਦ ਸਾਡੇ ਸਾਹਿਬ, ਸੁਲਤਾਨ ਤੇਰੀ ਸਰਨਾਈਆ। ਅਸੀਂ ਤੇਰੇ ਬਣੇ ਨਾਇਬ, ਹੁਕਮੇ ਵਿਚ ਵਡਿਆਈਆ। ਅੰਤ ਮਾਤਲੋਕ ਵਿਚੋਂ ਹੋ ਕੇ ਗ਼ਾਇਬ, ਦਰ ਤੇਰੇ ਡੇਰਾ ਲਾਈਆ। ਤੇਰਾ ਖੇਲ ਅਜਬ ਅਜਾਇਬ, ਨਿਰਾਲਾ ਦੇ ਦ੍ਰਿੜਾਈਆ। ਸਾਡੀ ਕਰ ਹਮਾਇਤ, ਮਿਹਰ ਨਜ਼ਰ ਉਠਾਈਆ। ਜੋ ਸ਼ਰਅ ਦੱਸ ਕੇ ਆਏ ਸ਼ਰਾਇਤ, ਕਲਮਿਆਂ ਵਿਚ ਪੜ੍ਹਾਈਆ। ਨਾਮ ਦੀ ਕਰ ਕੇ ਆਏ ਅਨਾਇਤ, ਅੱਖਰਾਂ ਵਿਚ ਸਮਝਾਈਆ। ਸਚ ਦਵਾਰ ਕਰ ਕੇ ਰਿਹਾਇਸ਼, ਮੰਦਰ ਇਕ ਵਖਾਈਆ। ਬ੍ਰਹਿਮੰਡਾਂ ਖੰਡਾਂ ਦੀ ਕਰ ਕੇ ਆਏ ਪੈਮਾਇਸ਼, ਜੋਜਨਾਂ ਵਿਚ ਸਮਝਾਈਆ। ਸਾਡੀ ਕਰ ਨਾ ਅੰਤ ਅਜ਼ਮਾਇਸ਼, ਦਰ ਤੇਰੇ ਸੀਸ ਨਿਵਾਈਆ। ਜੋ ਧੁਰ ਦੀ ਮਿਲੀ ਹਦਾਇਤ, ਸੋ ਮਾਤਲੋਕ ਆਏ ਸੁਣਾਈਆ। ਅਸੀਂ ਧਰਮ ਦਵਾਰ ਦੀ ਤੇਰੇ ਦਰ ਤੇ ਆਈ ਪੰਚਾਇਤ, ਪੰਚਮ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਘਰ ਸੱਜਣ ਮੇਲ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਸੁਣੀ ਅਗੰਮੀ ਆਵਾਜ਼, ਜੋ ਬਿਨ ਅੱਖਰਾਂ ਦਿਤੀ ਸੁਣਾਈਆ। ਇਸ ਵਿਚ ਅਨੋਖਾ ਰਾਜ਼, ਸਮਝੇ ਨਾ ਕੋਇ ਲੋਕਾਈਆ। ਸਾਂਝਾ ਹੋਇਆ ਜਵਾਬ, ਜਵਾਬ ਤਲਬੀ ਨਾ ਕੋਇ ਕਰਾਈਆ। ਜੋ ਭਵਿਖਤਾਂ ਵਿਚ ਲਿਆ ਖ਼ਵਾਬ, ਖ਼ਾਲਸ ਦਿਆਂ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਲੇਖਾ ਵੇਖਣ ਆਇਆ ਆਪ, ਜਿਸ ਆਪਣੀ ਕਾਰ ਕਮਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਕਹਿ ਕੇ ਆਏ ਬਾਪ, ਗੁਰ ਅਵਤਾਰ ਪਿਤਾ ਪੁਰਖ ਅਕਾਲ ਸੁਣਾਈਆ। ਜੋ ਏਥੇ ਓਥੇ ਦੋ ਜਹਾਨਾਂ ਸਦਾ ਪਾਕ, ਪਤਤ ਪੁਨੀਤਾ ਦਏ ਵਡਿਆਈਆ। ਜਿਸ ਦਾ ਚਾਰ ਜੁਗ ਨਿਰਗੁਣ ਸਰਗੁਣ ਧਾਰ ਕਰਦੇ ਆਏ ਪਾਠ, ਸਿਫ਼ਤਾਂ ਵਿਚ ਸਾਲਾਹੀਆ। ਜਿਸ ਨੇ ਦੀਨ ਮਜ਼੍ਹਬ ਨਾਮ ਕਲਮੇ ਧਰਮ ਸ਼ਰਅ ਤੁਹਾਨੂੰ ਕੀਤੇ ਅਲਾਟ, ਅੱਲਾ ਵਾਹਿਗੁਰੂ ਰਾਮ ਆਪਣਾ ਨਾਮ ਸਮਝਾਈਆ। ਛੋਟੇ ਛੋਟੇ ਦੇ ਕੇ ਪਲਾਟ, ਵਖਾ ਕੇ ਜਗਤ ਵਾਲਾ ਘਾਟ, ਜੋਤ ਜਗਾ ਕੇ ਵਿਚ ਲਲਾਟ, ਦੀਵਾ ਬਾਤੀ ਕਮਲਾਪਾਤੀ ਕਰ ਰੁਸ਼ਨਾਈਆ। ਧੀਰਜ ਦੇ ਵਿਸ਼ਵਾਸ਼, ਹੁਕਮ ਸੰਦੇਸ਼ਾ ਦੇ ਕੇ ਖ਼ਾਸ, ਅੱਗੇ ਵਧਾ ਕੇ ਹੋਰ ਆਸ, ਆਹਿਸਤਾ ਆਹਿਸਤਾ ਆਪਣੀ ਕਾਰ ਕਮਾਈਆ। ਹੁਣ ਓਸੇ ਦਾ ਪਰਕਾਸ਼, ਜਿਹੜਾ ਕਦੇ ਨਾ ਹੋਵੇ ਨਾਸ, ਜਿਸ ਨੂੰ ਕਹਿੰਦੇ ਪੁਰਖ ਅਬਿਨਾਸ਼, ਘਟ ਨਿਵਾਸੀ ਨਾਮ ਧਰਾਈਆ। ਜਿਸ ਦੀ ਮੰਡਲ ਪਾਉਂਦੇ ਰਾਸ, ਗੋਪੀ ਕਾਹਨ ਦਾਸੀ ਦਾਸ, ਰਾਮ ਸੀਤਾ ਕੋਟਨ ਚਰਨਾਂ ਪਾਸ, ਨਿਵ ਨਿਵ ਸੀਸ ਨਿਵਾਈਆ। ਉਹ ਵੇਖੇ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਤਿਗੁਰ ਸ਼ਬਦ ਕੀ ਆਇਆ ਮੌਕਾ, ਮੁਕੰਮਲ ਦੇ ਸਮਝਾਈਆ। ਸਾਡੀ ਕਿੱਥੇ ਰਹਿ ਗਈ ਨੌਕਾ, ਜੋ ਨਈਆ ਨਾਮ ਵਾਲੀ ਚਲਾਈਆ। ਸ਼ਬਦ ਕਿਹਾ ਗੋਬਿੰਦ ਦਾ ਢਈਏ ਦਾ ਇਕੋ ਢੌਂਕਾ, ਢੋਲ ਨਾਲ ਸੁਣਾਈਆ। ਜਿਹੜਾ ਛੱਡ ਕੇ ਗਿਆ ਪਟਨਾ ਪੌਂਟਾ, ਪਾਟਲ

❋

❋

ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰੋ ਸਤਿਗੁਰ ਸ਼ਬਦ ਇਕੋ ਬਹੁਤਾ, ਜੋ ਜੁਗ ਚੌਕੜੀ ਆਪਣਾ ਹੁਕਮ ਮਨਾਈਆ। ਜਿਸ ਨੇ ਲੱਖ ਚੁਰਾਸੀ ਕਾਇਆ ਮੰਦਰ ਅੰਦਰ ਮਾਰਿਆ ਆਪਣਾ ਗੋਤਾ, ਗਹਿਰੀ ਭਵਰੀ ਫੋਲ ਫੁਲਾਈਆ। ਜਿਸ ਦਾ ਨਾਮ ਸ਼ਬਦ ਦੋ ਜਹਾਨਾਂ ਇਕੋ ਸੋਟਾ, ਸੱਟ ਧੁਰ ਦੀ ਦਏ ਲਗਾਈਆ। ਕਲਜੁਗ ਜੀਵ ਰਹਿਣ ਨਾ ਦੇਵੇ ਕੋਈ ਖੋਟਾ, ਕੂੜੀ ਕਿਰਿਆ ਕਰੇ ਸਫ਼ਾਈਆ। ਮਾਇਆ ਮਮਤਾ ਭੰਨੇ ਲੋਟਾ, ਲੁਟੀਆ ਸਭ ਦੀ ਦਏ ਰੁੜ੍ਹਾਈਆ। ਜਨ ਭਗਤਾਂ ਅੰਤਰ ਸਚ ਪ੍ਰੇਮ ਪਿਆਰ ਦਾ ਫੇਰਕੇ ਪੋਚਾ, ਦੁਰਮਤ ਮੈਲ ਦਏ ਧਵਾਈਆ। ਗੁਰਮੁਖ ਪੁਰਖ ਅਕਾਲ ਦਾ ਵੇਖੇ ਪੋਤਾ, ਗੁਰਸਿਖ ਗੋਬਿੰਦ ਲਏ ਉਠਾਈਆ। ਜਿਸ ਦੀ ਆਦਿ ਜੁਗਾਦਿ ਜਗਦੀ ਜੋਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਓਸੇ ਦਾ ਹੁਕਮ ਲੋਕ ਪਰਲੋਕਾ, ਚੌਦਾਂ ਤਬਕ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਤਿਗੁਰ ਸ਼ਬਦ ਸਾਡੀ ਅਰਦਾਸ, ਬੇਨੰਤੀ ਇਕ ਸੁਣਾਈਆ। ਆਰਜ਼ੂ ਦਈਏ ਖ਼ਾਸ, ਖ਼ਸੂਸੀਅਤ ਵਿਚ ਸਮਝਾਈਆ। ਜਿਹੜਾ ਲੇਖਾ ਲਿਖਿਆ ਬਿਆਸ, ਬੇਆਸ ਦਿਤੇ ਤਰਾਈਆ। ਜਿਸ ਦੇ ਪ੍ਰੇਮ ਦੀ ਲਗਾ ਪਿਆਸ, ਤ੍ਰਿਸ਼ਨਾ ਦਏ ਮਿਟਾਈਆ। ਜਿਸ ਨੂੰ ਯਾਦ ਕਰਦੇ ਗਏ ਖ਼ਾਸ, ਖ਼ਾਲਸ ਨੂਰ ਖ਼ੁਦਾਈਆ। ਸਾਡਾ ਇਕੋ ਉਤੇ ਵਿਸ਼ਵਾਸ਼, ਜੋ ਵਿਸ਼ਿਆਂ ਤੋਂ ਬਾਹਰ ਪਿਤਾ ਮਾਈਆ। ਜਿਸ ਦੇ ਚਰਨਾਂ ਵਸੀਏ ਪਾਸ, ਕਰਵਟ ਸਕੇ ਨਾ ਕੋਇ ਬਦਲਾਈਆ। ਆਦਿ ਅੰਤ ਨਾ ਹੋਵੇ ਨਾਸ, ਜਨਮ ਮਰਨ ਨਾ ਵੇਸ ਵਟਾਈਆ। ਦਾਤਾ ਦਾਨੀ ਸਰਬ ਗੁਣ ਤਾਸ, ਗਹਿਰ ਗੰਭੀਰ ਅਖਵਾਈਆ। ਪਰਵਰਦਿਗਾਰ ਹੂ ਪਾਕ, ਅੱਲਾ ਸ਼ਹਿਨਸ਼ਾਹੀਆ। ਸਦਾ ਦੇਂਦਾ ਰਹੇ ਸ਼ਾਬਾਸ਼, ਖ਼ੁਸ਼ੀਆਂ ਰੰਗ ਰੰਗਾਈਆ। ਓਸ ਨੂੰ ਇਕ ਆਦਾਬ, ਸਰ ਸਜਦਾ ਸੀਸ ਨਿਵਾਈਆ। ਜਿਸ ਦਾ ਨਾਨਕ ਲੇਖਾ ਦੱਸਿਆ ਬਗ਼ਦਾਦ, ਬਗ਼ਲਗੀਰ ਨੂਰ ਖ਼ੁਦਾਈਆ। ਅੰਤ ਆਉਣਾ ਵਿਚ ਪੰਜਾਬ, ਪੰਜਾਂ ਦਾ ਮਾਲਕ ਬੇਪਰਵਾਹੀਆ। ਜਿਸ ਨੇ ਕਦੇ ਨਹੀਂ ਹੋਣਾ ਬਰਬਾਦ, ਨੇਸਤੋ ਨਾਬੂਦ ਕਰੇ ਲੋਕਾਈਆ। ਅੰਤ ਭਗਤਾਂ ਦੀ ਸੁਣੇ ਫ਼ਰਿਆਦ, ਜੁਗ ਚੌਕੜੀ ਵਿਛੜੇ ਮੇਲ ਮਿਲਾਈਆ। ਅੰਦਰ ਵੜ ਕੇ ਵਜਾਵੇ ਰਬਾਬ, ਤੰਦ ਸਿਤਾਰ ਨਾਮ ਹਿਲਾਈਆ। ਮਿਤਰ ਪਿਆਰਾ ਬਣੇ ਅਹਿਬਾਬ, ਸੱਜਣ ਧੁਰਦਰਗਾਹੀਆ। ਸ਼ਾਹੋ ਭੂਪ ਹੋ ਨਵਾਬ, ਸੀਸ ਜਗਦੀਸ਼ ਤਾਜ ਸੁਹਾਈਆ। ਜਿਸ ਦੀ ਸਭ ਤੋਂ ਪਰੇ ਆਵਾਜ਼, ਰਸਨਾ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅਵਤਾਰ ਪੈਗ਼ੰਬਰ ਕਹਿਣ ਗੁਰ, ਗੁਰ ਆਪਣਾ ਇਕ ਜਣਾਈਆ। ਜੋ ਮਾਲਕ ਦਿਸੇ ਧੁਰ, ਦਰ ਠਾਂਡੇ ਸੋਭਾ ਪਾਈਆ। ਨਿਰਗੁਣ ਧਾਰ ਆਵੇ ਤੁਰ, ਤੁਰਤ ਆਪਣੀ ਖੇਲ ਕਰਾਈਆ। ਜਿਸ ਦਾ ਮੰਤਰ ਜਾਵੇ ਫੁਰ, ਫ਼ੁਰਨਾ ਬੇਪਰਵਾਹੀਆ। ਉਸ ਲਹਿਣਾ ਦੇਣਾ ਚੁਕਾਉਣਾ ਜੋ ਛੱਡ ਕੇ ਗਿਆ ਅਨੰਦਪੁਰ, ਪੁਰੀਆਂ ਤੋਂ ਬਾਹਰ ਡੇਰਾ ਲਾਈਆ। ਕਰ ਪਰਕਾਸ਼ ਅੰਧੇਰਾ ਘੋਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਵੇਖੇ ਚੋਰ, ਠੱਗੀ ਫੋਲ ਫੁਲਾਈਆ। ਜਨ ਭਗਤਾਂ ਪਏ ਬਹੁੜ, ਬਹੁੜੀ ਬਹੁੜੀ ਕਰੇ ਲੋਕਾਈਆ। ਨਿਰਗੁਣ ਨਿਰਵੈਰ ਕਰ ਕੇ ਵੇਖੇ ਗ਼ੌਰ, ਗਹਿਰ ਗੰਭੀਰ ਫੋਲ ਫੁਲਾਈਆ। ਜਿਨ੍ਹਾਂ ਨੂੰ ਲੋਕਮਾਤ ਦਿਤਾ ਤੋਰ, ਤੁਰੀਆ ਤੋਂ ਪਰੇ ਕਰ ਪੜ੍ਹਾਈਆ। ਓਨ੍ਹਾਂ ਦੀ ਪੂਰੀ ਕਰੇ ਲੋੜ, ਲੋੜੀਂਦਾ ਸਾਜਣ ਨਜ਼ਰੀ ਆਈਆ। ਨਿਰਗੁਣ ਧਾਰ ਲਏ ਜੋੜ, ਜੋੜੀ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਆਪਣੀ ਆਪਣੀ ਦੱਸੋ ਕਾਰ, ਕਰਨੀ ਕੀ ਕਮਾਈਆ। ਸਾਰੇ ਕਰਨ ਪੁਕਾਰ, ਕੂਕ ਕੂਕ ਸੁਣਾਈਆ। ਰਾਹ ਤਕਦੇ ਗਏ ਪਰਵਰਦਿਗਾਰ, ਏਕੰਕਾਰ ਅੱਖ ਉਠਾਈਆ। ਮੇਲਾ ਮਿਲੇ ਸਾਂਝੇ ਯਾਰ, ਧਰਮ ਦਵਾਰਾ ਸੋਭਾ ਪਾਈਆ। ਜਿਥੇ ਜੋਤ ਨੂਰ ਉਜਿਆਰ, ਸੂਰਜ ਚੰਨ ਨਾ ਕੋਇ ਰੁਸ਼ਨਾਈਆ। ਕਿਰਪਾ ਕਰੇ ਆਪ ਕਰਤਾਰ, ਕੁਦਰਤ ਕਰਤਾ ਦਇਆ ਕਮਾਈਆ। ਸਾਚਾ ਵਣਜ ਦੱਸੇ ਵਪਾਰ, ਸੌਦਾ ਹੱਟ ਵਿਕਾਈਆ। ਹੁਕਮ ਦੇਵੇ ਬਣ ਸਿਕਦਾਰ, ਸੁਲਤਾਨ ਸ਼ਹਿਨਸ਼ਾਹੀਆ। ਬਰਦੇ ਬਣੀਏ ਬਰਖ਼ੁਰਦਾਰ, ਬਰਦੇ ਬਣ ਕੇ ਸੇਵ ਕਮਾਈਆ। ਅਦਲ ਇਨਸਾਫ਼ ਕਰੇ ਸੰਸਾਰ, ਮੁਨਸਫ਼ ਹੋ ਕੇ ਵੇਸ ਵਟਾਈਆ। ਕੂੜੀ ਕਿਰਿਆ ਕਰੇ ਗ੍ਰਿਫ਼ਤਾਰ, ਗੁਫ਼ਤ ਸ਼ਨੀਦ ਖੋਜ ਖੁਜਾਈਆ। ਸਾਚੇ ਸੰਤਾਂ ਲਏ ਉਬਾਰ, ਗੁਰਮੁਖਾਂ ਗੋਦ ਉਠਾਈਆ। ਮਨਮੁਖਾਂ ਦਏ ਦੁਰਕਾਰ, ਰਾਏ ਧਰਮ ਹੱਥ ਫੜਾਈਆ। ਲਹਿਣਾ ਦੇਣਾ ਚੁਕਾਵੇ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਸਾ ਪੂਰ ਕਰਾਈਆ। ਨਿਰਗੁਣ ਨਿਰਵੈਰ ਲਏ ਅਵਤਾਰ, ਜੋਤੀ ਜਾਤਾ ਫੇਰਾ ਪਾਈਆ। ਜਿਸ ਦੀ ਰਮਜ਼ ਸਮਝੇ ਨਾ ਕੋਇ ਸੰਸਾਰ, ਚੌਦਾਂ ਵਿਦਿਆ ਨਾ ਕੋਇ ਵਡਿਆਈਆ। ਦਰੋਹੀ ਦਰੋਹੀ ਕਰੇ ਪੈਗ਼ੰਬਰ ਨਮੋ ਨਮੋ ਗੁਰੂ ਅਵਤਾਰ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਮਿਹਰਵਾਨ ਮਹਿਬੂਬ ਕਰੇ ਅਗੰਮੀ ਆਪਣੀ ਕਾਰ, ਕਰਨੀ ਦਾ ਕਰਤਾ ਹੋਏ ਸਹਾਈਆ। ਸਾਚੇ ਭਗਤਾਂ ਲਏ ਉਠਾਲ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਊਚ ਨੀਚ ਡੇਰਾ ਢਾਹੀਆ। ਵਰਨ ਬਰਨ ਤੋੜ ਜੰਜ਼ਾਲ, ਜੀਵਣ ਜੁਗਤ ਦਏ ਜਣਾਈਆ। ਆ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਦਾਤਾ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣ ਸਤਿਗੁਰ ਸ਼ਬਦ ਸਵਾਮੀ, ਸਚ ਦਈਏ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਅੰਤਰਜਾਮੀ, ਜੋ ਅੰਤਰ ਨਿਰੰਤਰ ਆਪਣਾ ਮੰਤਰ ਕਰੇ ਪੜ੍ਹਾਈਆ। ਸੰਦੇਸ਼ਿਆਂ ਵਿਚ ਦੱਸਦਾ ਰਿਹਾ ਬਾਣੀ, ਬਾਣ ਨਿਰਾਲਾ ਅਣਿਆਲਾ ਤੀਰ ਚਲਾਈਆ। ਸੁਘੜ ਸਿਆਣੀ ਸੁੱਚਜੀ ਬਣਾਉਂਦਾ ਰਿਹਾ ਸਵਾਣੀ, ਸਿਰ ਆਪਣਾ ਹੱਥ ਟਿਕਾਈਆ। ਆਪਣੀ ਅੰਤ ਕੰਤ ਭਗਵੰਤ ਦੱਸ ਕੇ ਗਿਆ ਨਿਸ਼ਾਨੀ, ਨਿਸ਼ਾਨਾ ਸਭ ਦੇ ਅੰਦਰ ਲਾਈਆ। ਗੁਰ ਅਵਤਾਰ ਪੈਗ਼ੰਬਰੋ ਕਲਜੁਗ ਅੰਤਮ ਸਭ ਦੀ ਜੂਹ ਹੋਣੀ ਬੇਗਾਨੀ, ਨੌ ਖੰਡ ਸੱਤ ਦੀਪ ਮਾਲਕ ਨਜ਼ਰ ਕੋਇ ਨਾ ਆਈਆ। ਆਤਮਾ ਰਹੀ ਨਾ ਕਿਸੇ ਦੀ ਰਾਣੀ, ਬਹੁਤੇ ਕੰਤ ਪਰਨਾਈਆ। ਇਹ ਲੇਖਾ ਲਿਖਿਆ ਨਹੀਂ ਕੋਈ ਜ਼ਬਾਨੀ, ਜ਼ਬਾਨਾਂ ਵਾਲਿਆਂ ਤੋਂ ਦਿਤਾ ਲਿਖਾਈਆ। ਕੁਛ ਮਸਲਾ ਕੁਛ ਅਸਲਾ ਗੋਬਿੰਦ ਦੱਸਿਆ ਜਿਨ ਬੱਚਿਆਂ ਦੀ ਦਿਤੀ ਕੁਰਬਾਨੀ, ਕਰਮਾਂ ਦਾ ਗੇੜ ਚੁਕਾਈਆ। ਪਰਮ ਪੁਰਖ ਦਾ ਮਿਲਣਾ ਨਹੀਂ ਆਸਾਨੀ, ਅਸਲ ਵਿਚ ਆਪਣਾ ਨੂਰ ਕਰੇ ਰੁਸ਼ਨਾਈਆ। ਜਿਸ ਵੇਲੇ ਖ਼ਾਲਕ ਖ਼ਲਕ ਵਿਚ ਸ਼ਰਅ ਦੀ ਕਰੇ ਸ਼ੈਤਾਨੀ, ਸ਼ਰੀਰ ਵਿਚ ਸ਼ਰਾਰਤ ਦਏ ਟਿਕਾਈਆ। ਸਭ ਦੀ ਬੁੱਧੀ ਕਰੇ ਨਾਦਾਨੀ, ਅਕਲ ਆਤਮਾ ਹੋਏ ਹਲਕਾਈਆ। ਮਰਦਾਂ ਵਾਲੀ ਨਾ ਰਹੇ ਜਵਾਨੀ, ਜੋਬਨ ਸਕੇ ਨਾ ਕੋਇ ਹੰਢਾਈਆ। ਚਾਰ ਜੁਗ ਦਾ ਝਗੜਾ ਪਏ ਦੀਵਾਨੀ, ਬਿਨਾ ਸਤਿਗੁਰ ਸ਼ਬਦ ਹੁਕਮ ਨਾ ਕੋਇ ਸੁਣਾਈਆ। ਮੰਜ਼ਲ ਕਿਸੇ ਨਾ ਰਹੇ ਰੁਹਾਨੀ, ਜਿਸਮਾਨੀ ਜਗਤ ਮਿਲੇ ਵਡਿਆਈਆ। ਕਾਮ ਕਰੋਧ ਦੀ ਲਹਿਰ ਹੋਵੇ ਤੁਫਾਨੀ, ਸਾਧਾਂ ਸੰਤਾਂ ਦਏ ਰੁੜ੍ਹਾਈਆ। ਪੰਡਤਾਂ ਰਹੇ ਨਾ ਕੋਇ ਜਜਮਾਨੀ,

❋

❋

ਜਾਮਨੀ ਅੱਗੇ ਨਾ ਕੋਇ ਉਠਾਈਆ। ਚਿੱਲਾ ਚੜ੍ਹੇ ਨਾ ਕਿਸੇ ਕਮਾਨੀ, ਤੀਰ ਬੇਨਜ਼ੀਰ ਨਾ ਕੋਇ ਉਠਾਈਆ। ਰੌਲਾ ਪੈਣਾ ਚਾਰੇ ਖਾਣੀ, ਚਾਰੇ ਬਾਣੀ ਦਏ ਦੁਹਾਈਆ। ਅੱਠ ਸੱਠ (ਪਵਿਤ੍ਰ) ਰਹੇ ਨਾ ਕੋਇ ਪਾਣੀ, ਸਰੋਵਰ ਬੈਠਣ ਮੁਖ ਛੁਪਾਈਆ। ਓਸ ਵੇਲੇ ਪਰਕਾਸ਼ ਹੋਣਾ ਇਕ ਅਸਮਾਨੀ, ਜਿਸ ਨੂੰ ਸਮਝੇ ਨਾ ਕੋਇ ਜਿਸਮਾਨੀ, ਜਿਸ ਨੇ ਅੰਦਰੋਂ ਕੱਢਣੀ ਬੇਈਮਾਨੀ, ਨਿਸ਼ਾਨੀ ਆਪਣੀ ਦੇਣੀ ਦ੍ਰਿੜਾਈਆ। ਕੂੜੀ ਕਿਰਿਆ ਰਹੇ ਨਾ ਗਿਲਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਤਿਗੁਰ ਸ਼ਬਦ ਸੁਣ ਅੰਤ ਅਖ਼ੀਰੀ ਬਾਤ, ਬਾਤਨ ਦਈਏ ਜਣਾਈਆ। ਕਲਜੁਗ ਆਈ ਅੰਧੇਰੀ ਰਾਤ, ਰੈਣ ਆਪਣਾ ਵੇਸ ਵਟਾਈਆ। ਮਨ ਵਾਸਨਾ ਹੋਈ ਕਮਜਾਤ, ਨਾਰ ਵੇਸਵਾ ਭੱਜੇ ਵਾਹੋ ਦਾਹੀਆ। ਸਾਚਾ ਹਰਫ਼ ਨਾ ਲੱਭੇ ਵਿਚੋਂ ਕਿਸੇ ਲੁਗ਼ਾਤ, ਲਗ ਮਾਤਰ ਸਾਰੇ ਗਏ ਭੁਲਾਈਆ। ਖੇੜਾ ਦਿਸੇ ਨਾ ਕੋਈ ਆਬਾਦ, ਗ੍ਰਹਿ ਮੰਦਰ ਨਾ ਕੋਇ ਸੁਹਾਈਆ। ਸਾਚਾ ਵੱਜੇ ਨਾ ਕੋਈ ਨਾਦ, ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹਦਿਆਂ ਸੁਣਦਿਆਂ ਸਾਰੇ ਹੋਏ ਬਰਬਾਦ, ਬੰਦਾ ਬੰਦਗੀ ਵਿਚ ਨਾ ਕੋਇ ਸਮਾਈਆ। ਮਾਰਗ ਚਲੇ ਨਾ ਕੋਇ ਸਮਾਜ, ਰਿਵਾਜ ਕਲਜੁਗ ਦਿਤਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਕਰੋ ਹੱਥ ਖੜ੍ਹੇ, ਬਿਨ ਹੱਥਾਂ ਹੱਥ ਉਠਾਈਆ। ਅਸੀਂ ਪਿਛਲੇ ਜੁਗ ਭੋਗੇ ਬੜੇ, ਅੱਗੇ ਲੋੜ ਰਹੀ ਨਾ ਰਾਈਆ। ਅਸੀਂ ਦੀਨ ਮਜ਼੍ਹਬ ਦੇ ਛੱਡੇ ਧੜੇ, ਧਰਮ ਦਾ ਧੜਾ ਇਕ ਅਪਨਾਈਆ। ਜਿਹੜਾ ਅੱਖਰ ਪਿਛਲੇ ਜਨਮ ਦਾ ਗੋਬਿੰਦ ਲੇਖ ਨਰਾਇਣ ਸਿੰਘ ਗੜ੍ਹੀ ਚਮਕੌਰ ਪੜ੍ਹੇ, ਉਹ ਅੱਖਰ ਯਾਦ ਕਿਸੇ ਨਾ ਆਈਆ। ਗੋਬਿੰਦ ਕਿਹਾ ਜਿਸ ਵੇਲੇ ਮੇਰਾ ਮੇਰੇ ਵਿਚ ਜੋਤ ਧਰੇ, ਧਰਨੀ ਉਤੇ ਕਰੇ ਰੁਸ਼ਨਾਈਆ। ਉਸ ਦਾ ਸੁਤ ਕਦੇ ਨਾ ਮਰੇ, ਦੁਲਾਰਾ ਇਕੋ ਨਜ਼ਰੀ ਆਈਆ। ਆਪਣੇ ਨਾਮ ਦੇ ਪਾਵੇ ਕੜੇ, ਕੜੀਆਂ ਕਰਮ ਦੀਆਂ ਦਏ ਕਟਾਈਆ। ਜਿਹੜੇ ਪ੍ਰੇਮ ਪ੍ਰੀਤੀ ਵਿਚ ਜੜੇ, ਜੜ੍ਹ ਉਨ੍ਹਾਂ ਦੀ ਸਚਖੰਡ ਦਵਾਰ ਲਗਾਈਆ। ਅੱਗੇ ਹੋ ਕੇ ਫੜੇ, ਸਨਮੁਖ ਨਜ਼ਰੀ ਆਈਆ। ਮਾਲਕ ਹੋ ਕੇ ਵਰੇ, ਵਾਰਸ ਹੋ ਕੇ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੋਬਿੰਦ ਹੁਕਮ ਦਿਤਾ ਇਕ ਅਖ਼ੀਰ, ਆਖ਼ਰ ਇਕ ਸੁਣਾਈਆ। ਓਸ ਵੇਲੇ ਕੋਲ ਹੋ ਕੇ ਸੁਣਿਆ ਇਕ ਕਬੀਰ, ਕਬਰਾਂ ਦਾ ਲੇਖਾ ਗਿਆ ਮੁਕਾਈਆ। ਹਕ ਦੀ ਪੜ੍ਹ ਤਕਬੀਰ, ਤਦਬੀਰ ਵਿਚ ਧਿਆਨ ਲਗਾਈਆ। ਪੈਗ਼ੰਬਰਾਂ ਦਾ ਪੈਗ਼ੰਬਰ ਪੀਰਾਂ ਦਾ ਪੀਰ, ਨਬੀਆਂ ਦਾ ਨਬੀ, ਰਸੂਲਾਂ ਦਾ ਰਸੂਲ ਨੂਰ ਖ਼ੁਦਾਈਆ। ਜਿਥੇ ਨਾ ਕੋਈ ਸ਼ਰਅ ਨਾ ਜ਼ੰਜੀਰ, ਦੀਨ ਇਸਲਾਮ ਨਾ ਕੋਇ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਗੋਬਿੰਦ ਕਿਹਾ ਮੇਰਾ ਸਚ ਸੰਦੇਸ਼ਾ, ਸਦੀਆਂ ਤੋਂ ਪਹਿਲਾਂ ਦਿਆਂ ਸੁਣਾਈਆ। ਜਿਸ ਵੇਲੇ ਆਵੇ ਨਰ ਨਰੇਸ਼ਾ, ਨਰ ਨਰਾਇਣ ਬੇਪਰਵਾਹੀਆ। ਜਨ ਭਗਤਾਂ ਮੁਕਾ ਕੇ ਲੇਖਾ, ਲਹਿਣਾ ਦੇਣਾ ਝੋਲੀ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਚੁਕਾ ਕੇ ਠੇਕਾ, ਹੁਕਮ ਆਪਣਾ ਇਕ ਸੁਣਾਈਆ। ਸਭ ਦਾ ਸਾਂਝਾ ਕਰੇ ਸੌਹਰਾ ਪੇਕਾ, ਸੌਹਰਾ ਭਈਆ ਆਪੇ ਨਜ਼ਰੀ ਆਈਆ। ਵਸੇ ਅਗੰਮੜੇ ਦੇਸਾ, ਦੇਸੰਤਰ ਖੋਜ ਖੁਜਾਈਆ। ਜੋ ਰਹੇ ਸਦਾ ਹਮੇਸ਼ਾ, ਹਮਸਾਜਣ ਬੇਪਰਵਾਹੀਆ। ਅੰਦਰੋਂ ਕੱਢੇ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ।

❋

❋

ਜਿਸ ਦਾ ਸ਼ਬਦੀ ਧਾਰ ਗੋਬਿੰਦ ਬੇਟਾ, ਜਗਤ ਜਨਮੇ ਕੋਇ ਨਾ ਮਾਈਆ। ਦੋ ਜਹਾਨਾਂ ਖੇਵਟ ਖੇਟਾ, ਪਤਣ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਇਕ ਉਪਜਾਈਆ। ਗੋਬਿੰਦ ਕਿਹਾ ਮੈਂ ਆਪਣੇ ਸੀਸ ਦਾ ਬਦਲ ਕੇ ਤਾਜ, ਕਲਗੀ ਦਿਤੀ ਚਮਕਾਈਆ। ਜਿਸ ਵੇਲੇ ਭਗਤਾਂ ਦਾ ਬਦਲੇ ਰਿਵਾਜ, ਪੁਰਖ ਅਕਾਲ ਨਾਲ ਵਡਿਆਈਆ। ਦੁਸ਼ਟ ਦਮਨ ਦਾ ਖੋਲ੍ਹਾਂ ਰਾਜ਼, ਪੜਦਾ ਹੇਮ ਕੁੰਟ ਉਠਾਈਆ। ਜਿਹੜੇ ਅੱਖਰਾਂ ਦਾ ਕੀਤਾ ਜਾਪ, ਪੱਥਰਾਂ ਵਿਚ ਵਡਿਆਈਆ। ਵਿਸ਼ਨ ਬ੍ਰਹਮਾ ਦਾ ਲਿਹਾਜ਼, ਪੁਰਖ ਅਕਾਲ ਗੰਢ ਪਵਾਈਆ। ਓਸ ਦਾ ਪਰਤਾਪ, ਪਤਰਕਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਹੇ ਮੈਂ ਸਭ ਕੁਛ ਕਰਦੀ, ਕਰਤੇ ਦਿਤੀ ਵਡਿਆਈਆ। ਆਦਿ ਜੁਗਾਦਿ ਕਦੇ ਨਾ ਮਰਦੀ, ਗੁਰ ਅਵਤਾਰ ਪੈਗ਼ੰਬਰਾਂ ਰਾਹ ਚਲਾਈਆ। ਮੈਂ ਓਸ ਸਾਹਿਬ ਦੀ ਬਰਦੀ, ਜੋ ਆਪਣੀ ਬੰਦਨਾ ਦਏ ਦ੍ਰਿੜਾਈਆ। ਮੈਂ ਓਸ ਦਵਾਰੇ ਚੜ੍ਹਦੀ, ਜਿਥੇ ਇਕੋ ਬੈਠਾ ਧੁਰਦਰਗਾਹੀਆ। ਮੈਂ ਓਸੇ ਦਾ ਢੋਲਾ ਪੜ੍ਹਦੀ, ਦੂਜਾ ਰਾਗ ਨਾ ਕੋਇ ਅਲਾਈਆ। ਇਹ ਖੇਲ ਅਜੇ ਅੱਜ ਕੱਲ ਦੀ, ਜੁਗ ਚੌਕੜੀ ਨਾ ਕੋਇ ਵਿਹਾਈਆ। ਜਿਹੜੀ ਦੁਸ਼ਟ ਦਮਨ ਧਾਰ ਜੋਤ ਤੇਜ ਨਾਲ ਪਲਦੀ, ਪਲਕ ਪਲਕ ਵਿਚ ਰੁਸ਼ਨਾਈਆ। ਸੰਦੇਸ਼ਾ ਧਰਮ ਦਵਾਰ ਘਲਦੀ, ਅਗੰਮ ਅਥਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰਿਹਾ ਵਖਾਈਆ। (ਰੰਗ ਕਹੇ) ਮੈਂ ਸਭ ਨੂੰ ਰੰਗਦਾ, ਮੇਰੀ ਰੰਗਣ ਬੇਪਰਵਾਹੀਆ। ਦਰ ਇਕੋ ਪੁਰਖ ਅਕਾਲ ਮੰਗਦਾ, ਜੋ ਦੇਵਣਹਾਰ (ਅਖਵਾਈਆ)। ਸਚਖੰਡ ਦਵਾਰ ਲੰਘਦਾ, ਦਰਗਾਹ ਸਾਚੀ ਪੜਦਾ ਲਾਹੀਆ। ਜਿਥੇ ਦੀਪ ਅਗੰਮਾ ਜਗਦਾ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਚਰਨਾਂ ਵਿਚ ਵੇਖਣਾ ਢੱਠਦਾ, ਬੈਠੇ ਸੀਸ ਨਿਵਾਈਆ। ਮੇਰਾ ਮਾਲਕ ਮੈਨੂੰ ਹੋਵੇ ਸੱਦਦਾ, ਇਸ਼ਾਰੇ ਨਾਲ ਲਏ ਬੁਲਾਈਆ। ਪੁਰਾਣਾ ਮੇਰਾ ਕੌਲ ਪਤਾ ਨਹੀਂ ਕੱਦ ਦਾ, ਕੁਦਰਤ ਦਾ ਮਲਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਰੰਗ ਕਹੇ ਮੈਂ ਉਹ ਰੰਗੀਲਾ, ਜਿਸ ਦੀ ਰੰਗਤ ਬਖ਼ਸ਼ੀ ਬੇਪਰਵਾਹੀਆ। ਜਿਸ ਵੇਲੇ ਗੁਰ ਅਵਤਾਰ ਬਣਾਉਣ ਲੱਗਾ ਕਬੀਲਾ, ਕਬਰਾਂ ਤੋਂ ਪਹਿਲਾਂ ਆਪਣਾ ਹੁਕਮ ਸੁਣਾਈਆ। ਮੇਰਾ ਨਾਮ ਤੁਹਾਡਾ ਵਸੀਲਾ, ਵਸਲ ਆਪਣਾ ਦਿਤਾ ਸਮਝਾਈਆ। ਮੇਰਾ ਨੂਰ ਛੈਲ ਛਬੀਲਾ, ਬਿਰਧ ਬਾਲ ਨਾ ਰੂਪ ਵਟਾਈਆ। ਜਿਸ ਦੀ ਵੰਡ ਕਰੇ ਨਾ ਕੋਇ ਮਹੀਨਾਂ, ਘੜੀ ਪਲ ਨਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਰੰਗ ਕਹੇ ਮੈਂ ਰੰਗਣ ਯੋਗ, ਮੇਰੇ ਪ੍ਰਭ ਦਿਤੀ ਵਡਿਆਈਆ। ਚਰਨ ਪ੍ਰੀਤੀ ਬਖ਼ਸ਼ ਕੇ ਜੋਗ, ਜੁਗਤ ਦਿਤੀ ਸਮਝਾਈਆ। ਮੈਂ ਕਦੇ ਨਹੀਂ ਵੜਿਆ ਵਿਚ ਚੌਦਾਂ ਲੋਕ, ਚੌਦਾਂ ਤਬਕ ਦਿਤੀ ਵਡਿਆਈਆ। ਕਿਸੇ ਨਹੀਂ ਵੜਿਆ ਕਿਲ੍ਹੇ ਕੋਟ, ਮੰਦਰ ਮੱਠ ਨਾ ਡੇਰਾ ਲਾਈਆ। ਮੈਂ ਕਿਸੇ ਕੋਲ ਨਹੀਂ ਗਿਆ ਪਹੁੰਚ, ਆਪਣਾ ਪੰਧ ਨਾ ਕਦੇ ਮੁਕਾਈਆ। ਇਕੋ ਪ੍ਰੇਮ ਪਿਆਰ ਦੀ ਮਸਤੀ ਵਿਚ ਮਦਹੋਸ਼, ਮਧੁਰ ਧੁਨ ਰਿਹਾ ਗਾਈਆ। ਜਦ ਪ੍ਰਭੂ ਕਿਰਪਾ ਕਰੇ ਜਨ ਭਗਤਾਂ ਦਾ ਰੰਗਾਂ ਪੋਸ਼, ਖਲੜੀ ਅਵੱਲੜੀ ਦਿਆਂ ਬਣਾਈਆ। ਨਹੀਂ ਤੇ ਬੈਠਾ ਰਹਾਂ ਖਾਮੋਸ਼, ਖ਼ੁਸ਼ੀਆਂ ਵਿਚ ਢੋਲਾ ਗਾਈਆ। ਪ੍ਰਭੂ ਤੂੰ ਮੇਰਾ ਮੈਂ ਤੇਰੀ ਜੋਤ, ਦੂਜਾ ਨੂਰ ਨਾ ਕੋਇ ਰੁਸ਼ਨਾਈਆ। ਜੇ ਮੈਥੋਂ ਕਰਾਉਣੀ ਤੇ ਕਰਾਵੀਂ ਭਗਤਾਂ ਖੋਜ, ਦੂਜੇ ਘਰ ਕਦੇ ਨਾ ਜਾਈਆ।

❋

❋

ਗੁਰ ਅਵਤਾਰ ਪੈਗ਼ੰਬਰ ਹਿੱਸਿਆ ਵਿਚ ਹੱਦਾਂ ਵਿਚ ਕੱਦਾਂ ਵਿਚ ਯੱਦਾਂ ਵਿਚ ਦੇਂਦੇ ਖੋਜ, ਪ੍ਰਭੂ ਤੇਰੀ ਖੋਜ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧੁਰ ਦੇ ਰੰਗ ਤੂੰ ਚੰਗਾ, ਲਾਲ ਆਦੀ ਨਜ਼ਰੀ ਆਈਆ। ਕੁਛ ਉਠ ਰਵਦਾਸ ਮੇਰਾ ਲੇਖਾ ਨਹੀਂ ਨਾਲ ਗੰਗਾ, ਗੰਗੋਤਰੀ ਦਏ ਦੁਹਾਈਆ। ਕਵਣ ਬਲ ਰਾਜੇ ਦਾਨ ਮੰਗਾ, ਬਾਵਨ ਆਸ ਰਖਾਈਆ। ਕੁਛ ਲੇਖਾ ਬਾਲ ਭੁਯੰਗਾ, ਨਿੱਕਿਆਂ ਵੱਡਿਆਂ ਸੋਭਾ ਪਾਈਆ। ਕੁਛ ਲਹਿਣਾ ਗੋਬਿੰਦ ਧਾਰ ਖੰਡਾ, ਖੜਗ ਕਰੇ ਸ਼ਨਵਾਈਆ। ਕੋਈ ਕੌਲ ਪੁਰੀ ਅਨੰਦਾ, ਅਨੰਦ ਅਨੰਦ ਵਿਚੋਂ ਸਮਝਾਈਆ। ਲੇਖਾ ਕੋਈ ਨਾ ਜਾਣੇ ਬੰਦਾ, ਬੰਧਨ ਸਕੇ ਨਾ ਕੋਇ ਤੁੜਾਈਆ। ਖੇਲ ਕਰੇ ਸੂਰਾ ਸਰਬੰਗਾ, ਹਰਿ ਕਰਤਾ ਧੁਰਦਰਗਾਹੀਆ। ਲਹਿਣਾ ਦੇਣਾ ਲੇਖਾ ਦੁਆਬੇ ਵਾਲਿਆਂ ਸੰਦਾ, ਸਨਦ ਮਾਛੂਵਾੜੇ ਦਏ ਗਵਾਹੀਆ। ਨਿੱਕੀ ਚਿਉਂਟੀ ਭੋਜਨ ਇਕ ਡੰਗਾ, ਦਾਣਾ ਗੋਬਿੰਦ ਭੇਟ ਚੜ੍ਹਾਈਆ। ਉਸ ਵੇਲੇ ਵੇਖਣ ਵਾਲਾ ਪੁਰਖ ਅਕਾਲ ਇਕੋ ਪੰਡਾ, ਜੋ ਬੋਧ ਅਗਾਧ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਬੇਨਜ਼ੀਰ, ਨਜ਼ਰਾਂ ਤੋਂ ਬਾਹਰ ਸੋਭਾ ਪਾਈਆ। ਮੇਰਾ ਲੇਖਾ ਨਾਲ ਦਸਤਗੀਰ, ਦਸਤਬਰਦਾਰ ਕਰਾਂ ਲੋਕਾਈਆ। ਮੇਰਾ ਲੇਖਾ ਨਾਲ ਓਸ ਸ਼ਮਸ਼ੀਰ, ਜੋ ਸ਼ਮਅ ਕੂੜ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਲੇਖਾ ਕਹੇ ਮੇਰਾ ਲੇਖ ਅਵੱਲਾ, ਅੰਤ ਕਹਿਣ ਕੋਇ ਨਾ ਪਾਈਆ। ਪੁਰਖ ਅਕਾਲ ਆਦਿ ਜੁਗਾਦੀ ਇਕ ਇਕੱਲਾ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਧਰਮ ਦਵਾਰ ਸੁਹਾ ਅਟੱਲਾ, ਗੁਰ ਅਵਤਾਰ ਪੈਗ਼ੰਬਰ ਰਿਹਾ ਸੁਹਾਈਆ। ਸਚਖੰਡ ਦਵਾਰ ਵਸਾ ਮਹੱਲਾ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਨਾਮ ਸੰਦੇਸਾ ਇਕੋ ਘੱਲਾ, ਘਾਇਲ ਕਰੇ ਕੂੜ ਲੋਕਾਈਆ। ਜਿਸ ਦਾ ਨੂਰ ਇਲਾਹੀ ਅੱਲਾ, ਆਲਮ ਕਰੇ ਪੜ੍ਹਾਈਆ। ਦੀਪਕ ਜੋਤ ਹੋ ਕੇ ਬਲਾ, ਜੋਤੀ ਜੋਤ ਡਗਮਗਾਈਆ। ਆਪਣੀ ਧਾਰ ਵਿਚੋਂ ਢਲਾ, ਢਾਲ ਗੋਬਿੰਦ ਹੱਥ ਟਿਕਾਈਆ। ਕੂੜ ਕੁਟੰਬ ਮੇਟ ਕੇ ਦਲਾ, ਦਿਲਬਰ ਆਪਣਾ ਲਿਆ ਮਨਾਈਆ। ਕਰ ਕੇ ਵਲ ਛਲਾ, ਕਲਜੁਗ ਅੰਤਮ ਵੇਸ ਵਟਾਈਆ। ਭਗਤਾਂ ਪ੍ਰੀਤੀ ਅੰਦਰ ਰਲਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਲੇਖਾ ਜਾਣੇ ਜਲਾ ਥਲਾ, ਮਹੱਲ ਅਟਲ ਆਪੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲਹਿਣੇ ਰਿਹਾ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਬਦ ਗੁਰੂ ਗੁਰਦੇਵ, ਦੇਵ ਆਤਮਾ ਤੇਰੀ ਝੋਲੀ ਪਾਈਆ। ਸਾਡੀ ਪੂਰੀ ਹੋ ਗਈ ਸੇਵ, ਸਮਾਂ ਸੰਗ ਨਾ ਕੋਇ ਨਿਭਾਈਆ। ਬੋਲਣ ਵਾਲੀ ਰਹੀ ਕੋਈ ਨਾ ਜਿਹਵ, ਤਨ ਮਾਟੀ ਖ਼ਾਕੀ ਗਏ ਹੰਢਾਈਆ। ਸਾਡਾ ਮਾਲਕ ਅਲਖ ਅਭੇਵ, ਅਗੋਚਰ ਸ਼ਹਿਨਸ਼ਾਹੀਆ। ਜਿਸ ਦੀ ਕਰਦੇ ਆਏ ਸੇਵ, ਸੇਵਕ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਸੁਣਾਈਆ। ਸਾਚਾ ਹੁਕਮ ਦੇਵੇ ਸੁਲਤਾਨ, ਸਤਿਗੁਰ ਦਾਤਾ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਅੱਗੇ ਨਾ ਕੋਈ ਬਿਆਨ, ਲਿਖਤ ਪੜ੍ਹਤ ਨਾ ਕੋਇ ਜਣਾਈਆ। ਓਸ ਦੇ ਅੱਗੇ ਸੌਂਪਿਆ ਈਮਾਨ, ਜਿਸ ਧਰਮ ਦਿਤਾ ਦ੍ਰਿੜਾਈਆ। ਅਸੀਂ ਰਹੇ ਨਾ ਗੋਪੀਆਂ ਵਾਲੇ ਕਾਹਨ, ਸੀਤਾ ਰਾਮ ਨਾ ਡੰਕ ਵਜਾਈਆ। ਮਸਲਾ ਰਿਹਾ ਨਾ ਕੋਈ ਅਮਾਮ, ਨੌਬਤ ਨਾਮ ਨਾ ਕੋਇ ਸ਼ਨਵਾਈਆ। ਪ੍ਰਭ ਦੀ ਸੇਜੇ ਸਭ ਨੇ ਸੌਣਾ ਕਰਨਾ ਇਕ

❋

❋

ਬਿਸਰਾਮ, ਸੇਜ ਸੁਹੰਜਣੀ ਸੋਭਾ ਪਾਈਆ। ਅੱਗੇ ਇਕੋ ਸਭ ਦਾ ਹੋਣਾ ਹੁਕਮਰਾਨ, ਜੋ ਹੁਕਮ ਆਪ ਜਣਾਈਆ। ਜਨ ਭਗਤਾਂ ਕਰੇ ਪਹਿਚਾਨ, ਨਵ ਸੱਤ ਵੇਖੇ ਥਾਉਂ ਥਾਈਂਆ। ਸਾਨੂੰ ਦੇਣਾ ਨਾ ਪਏ ਪੈਗ਼ਾਮ, ਅੱਖਰਾਂ ਵਿਚ ਅੱਖਰ ਸਮਝਾਈਆ। ਜਿਸ ਨੇ ਬਦਲ ਦੇਣਾ ਨਿਜ਼ਾਮ, ਹੁਕਮ ਇਕ ਵਰਤਈਆ। ਕਲਜੁਗ ਅੰਤਮ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਆਪਣੀ ਦੱਸ ਆਪ ਪਹਿਚਾਨ, ਗੁਰਮੁਖ ਸੁਤਿਆਂ ਲਏ ਜਗਾਈਆ। ਝਗੜਾ ਮੁਕਾ ਕੇ ਜ਼ਿਮੀਂ ਅਸਮਾਨ, ਗਗਨ ਗਗਨੰਤਰ ਡੇਰਾ ਢਾਹੀਆ। ਧਰਮ ਵਖਾ ਕੇ ਇਕ ਨਿਸ਼ਾਨ, ਨਿਸ਼ਾਨੇ ਸਾਰੇ ਦਏ ਭੁਲਾਈਆ। ਨਾਮ ਦੱਸ ਕੇ ਆਪਣਾ ਨੌਜਵਾਨ, ਨਵ ਸੱਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਹੋਏ ਖ਼ਲਾਸ, ਖ਼ਲਾਸੀ ਲਈ ਕਰਾਈਆ। ਸਭ ਕੁਛ ਸੌਂਪ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਝੋਲੀ ਪਾਈਆ। ਇਕੱਠੇ ਸਚਖੰਡ ਕਰ ਕੇ ਵਾਸ, ਦਰਗਾਹ ਬੈਠੇ ਡੇਰਾ ਲਾਈਆ। ਨਿਰਗੁਣ ਜੋਤ ਵੇਖੀਏ ਪਰਕਾਸ਼, ਕਲਜੁਗ ਅੰਤ ਹੋਵੇ ਰੁਸ਼ਨਾਈਆ। ਸਾਡਾ ਲੇਖਾ ਰਹੇ ਨਾ ਕੋਈ ਸ਼ਾਖ਼, ਪੱਤ ਟਹਿਣੀ ਵੰਡ ਨਾ ਕੋਇ ਵੰਡਾਈਆ। ਜਿਉਂ ਭਾਵੇ ਤਿਉਂ ਲਏ ਰਾਖ, ਆਪਣੇ ਹੱਥ ਰੱਖੇ ਵਡਿਆਈਆ। ਗੋਬਿੰਦ ਕਹੇ ਮੈਨੂੰ ਐਂ ਰਿਹਾ ਭਾਖ, ਸ਼ਬਦ ਧਾਰ ਸਮਝਾਈਆ। ਜਿਹੜਾ ਪਿਛਲਾ ਮਹੀਨਾ ਲੰਘਿਆ ਵਸਾਖ, ਵਸਾਖੀ ਗੋਬਿੰਦ ਵਾਲੀ ਮਨਾਈਆ। ਜੇਠ ਓਸ ਦਾ ਪਰਕਾਸ਼, ਜਿਸ ਪੰਜ ਜੇਠ ਖੇਲ ਖਿਲਾਈਆ। ਝਗੜਾ ਮੁਕਾ ਕੇ ਜਾਤ ਪਾਤ, ਨੂਰ ਨੁਰਾਨਾ ਡਗਮਗਾਈਆ। ਜੋਤੀ ਜਾਤਾ ਪਰਗਟ ਹੋ ਕੇ ਆਪ, ਆਪਣੀ ਕਲ ਵਖਾਈਆ। ਜਨ ਭਗਤਾਂ ਕੋਟ ਜਨਮ ਦੇ ਮੇਟ ਕੇ ਪਾਪ, ਪਤਤ ਪੁਨੀਤ ਦਏ ਕਰਾਈਆ। ਹੁਕਮ ਅਗਲਾ ਦੇਵੇ ਸਾਫ਼, ਗੁੰਝਲ ਗੰਢ ਨਾ ਕੋਇ ਪਵਾਈਆ। ਸਭ ਨੇ ਖੋਲ੍ਹ ਕੇ ਰੱਖਣੇ ਤਾਕ, ਕਾਇਆ ਮਾਟੀ ਅੰਦਰ ਕੁੰਡਾ ਲਾਹੀਆ। ਸਾਹਿਬ ਸਤਿਗੁਰ ਚੜ੍ਹਨਾ ਆਪਣੇ ਸ਼ਬਦੀ ਰਾਕ, ਜੇਠ ਮਹੀਨੇ ਘਰ ਘਰ ਫੇਰਾ ਪਾਈਆ। ਰਾਤੀਂ ਸੁਤਿਆਂ ਮਿਲ ਕੇ ਆਵੇ ਆਪ, ਗੁਰਮੁਖ ਗੁਰ ਗੁਰ ਆਪ ਉਠਾਈਆ। ਸ਼ਬਦ ਸੰਦੇਸ਼ੇ ਸਭ ਨੂੰ ਭੇਜੇ ਡਾਕ, ਚਿੱਠੀ ਰਸਾਇਣ ਨਾ ਕੋਇ ਰਖਾਈਆ। ਆਤਮ ਪਰਮਾਤਮ ਜੋੜ ਕੇ ਨਾਤ, ਨਾਤਾ ਅਗਲਾ ਲਏ ਬਣਾਈਆ। ਗੁਰਮੁਖੋ ਤੁਹਾਡੇ ਅੰਤਰ ਅੰਮ੍ਰਿਤ ਮਾਰੇ ਠਾਠ, ਸਰੋਵਰ ਇਕ ਪਰਗਟਾਈਆ। ਤੁਹਾਡੀ ਮੰਜ਼ਲ ਪੂਰੀ ਹੋਈ ਵਾਟ, ਵਟਣਾ ਨਾਮ ਦਾ ਦਏ ਲਗਾਈਆ। ਦੁਰਮਤ ਮੈਲ ਦੇਣੀ ਕਾਟ, ਕਟਾਕਸ਼ ਆਪਣਾ ਨਾਮ ਵਖਾਈਆ। ਜਿਨ੍ਹਾਂ ਸੋਹੰ ਗਾਈ ਗਾਥ, ਜਗਤ ਗਾਥਾ ਤੋਂ ਲਏ ਬਚਾਈਆ। ਧਰਮ ਦਵਾਰ ਦਾ ਦੇਵੇ ਸਾਥ, ਕਰਮ ਗਵਾਰ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਸਮਾਂ ਗਿਆ ਬੀਤ, ਬੀਤੀ ਕੀ ਜਣਾਈਆ। ਅੱਗੇ ਪ੍ਰਭ ਦੀ ਚਲਣੀ ਰੀਤ, ਮੰਦਰ ਮਸੀਤ ਨਾ ਕੋਇ ਵਡਿਆਈਆ। ਜਿਹੜੀ ਵਿਸ਼ਨ ਬ੍ਰਹਮੇਂ ਪਹਿਲੀ ਵਾਰ ਗੰਢ ਲਈ ਪੀਚ, ਦੁਸ਼ਟ ਦਮਨ ਮਣਕਾ ਦਿਤਾ ਭਵਾਈਆ। ਉਸ ਦੀ ਸਾਰੇ ਕਰਦੇ ਗਏ ਉਡੀਕ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅੱਖ ਉਠਾਈਆ। ਸੋ ਵਕਤ ਆਇਆ ਨਜ਼ਦੀਕ, ਹਾੜ੍ਹ ਸਤਾਰਾਂ ਸੋਭਾ ਪਾਈਆ। ਮਾਲਾ ਮਣਕੇ ਬੋਲਣ ਠੀਕ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਮਸਤਾਨਿਆਂ ਦੇ ਅੰਦਰੋਂ ਕੱਢਾਂ ਚੀਕ, ਕੂਕ ਕੂਕ ਸੁਣਾਈਆ। ਜਿਨ੍ਹਾਂ ਨੂੰ ਅੱਗੇ ਨਹੀਂ ਆਈ (ਪਰਤੀਤ), ਪੜਦਾ ਦਿਆਂ ਉਠਾਈਆ। ਨਾ ਕੋਈ ਕਲਮਾ ਨਾ ਹਦੀਸ, ਹਜ਼ਰਤਾਂ ਤੋਂ ਪਰੇ ਘਰ ਵਖਾਈਆ। ਜਿਥੇ ਵਸੇ ਹਰਿ ਜਗਦੀਸ਼, ਜਾਗਰਤ

❋

❋

ਜੋਤ ਕਰੇ ਰੁਸ਼ਨਾਈਆ। ਸਭ ਦੀ ਆਸਾ ਮਨਸਾ ਪੂਰੀ ਕਰਾਂ ਉਮੀਦ, ਅਮਰਾਪਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਮਾਲਾ ਕਹੇ ਮੈਂ ਨਹੀਂ ਮੰਨਦੀ, ਜੁਗ ਚੌਕੜੀ ਸਾਰੇ ਗਏ ਜ਼ੋਰ ਲਗਾਈਆ। ਮੈਂ ਸ਼ਿੰਗਾਰ ਬਣੀ ਰਹੀ ਤਨ ਦੀ, ਸਾਧ ਸੰਤ ਦਿਤੇ ਭੁਲਾਈਆ। ਮੈਂ ਚੋਰ ਬਣੀ ਰਹੀ ਕੰਨ ਦੀ, ਜੋ ਕੰਨਾਂ ਵਿਚ ਪ੍ਰਭ ਦਾ ਨਾਮ ਸੁਣਾਈਆ। ਮੈਂ ਖੇਲ ਵੇਖਦੀ ਰਹੀ ਨੇਤਰ ਅੰਨ੍ਹ ਦੀ, ਜੋ ਅੱਖੀਂ ਮੀਟ ਕੇ ਲੱਭਣ ਬੇਪਰਵਾਹੀਆ। ਮੈਂ ਖੋਜ ਖੋਜਦੀ ਰਹੀ ਛੱਪਰ ਛੰਨ ਦੀ, ਜੰਗਲ ਜੂਹ ਫੇਰਾ ਪਾਈਆ। ਜਿਸ ਵੇਲੇ ਸੂਰਤ ਵੇਖੀ ਗੋਬਿੰਦ ਚੰਨ ਦੀ, ਮੇਰੇ ਚੰਨ ਤੋਂ ਚੰਨ ਹੋਵੇ ਰੁਸ਼ਨਾਈਆ। ਓਸ ਵੇਲੇ ਭਗਤੋ ਮੈਂ ਤੁਹਾਡੇ ਵਾਸਤੇ ਆਸਾਂ ਰਹੀ ਮੰਗਦੀ, ਇਕੋ ਤੇਰੀ ਓਟ ਤਕਾਈਆ। ਮੈਂ ਰਾਹ ਤਕਦੀ ਰਹੀ ਸੂਰੇ ਸਰਬੰਗ ਦੀ, ਜੋ ਸੁਰਤੀ ਦਏ ਬਦਲਾਈਆ। ਤੁਹਾਡੀ ਖੇਲ ਹੰ ਬ੍ਰਹਮ ਦੀ, ਪਾਰਬ੍ਰਹਮ ਵਿਚ ਮਿਲਾਈਆ। ਨੌ ਸੌ ਚੁਰਾਨਵੇਂ ਚੌਕੜੀ ਪਿਛੋਂ ਜਨ ਭਗਤ ਜਨਣੀ ਪ੍ਰਭ ਦੇ ਹੁਕਮ ਨਾਲ ਜੰਮਦੀ, ਖੇਲ ਜਗਤ ਤੋਂ ਬਾਹਰ ਨਜ਼ਰੀ ਆਈਆ। ਤੁਹਾਡੀ ਘੜੀ ਲੰਘੀ ਗ਼ਮ ਦੀ, ਖ਼ੁਸ਼ੀ ਖ਼ੁਸ਼ੀ ਵਿਚ ਪਰਗਟਾਈਆ। ਤੁਸੀਂ ਆਸ ਨਹੀਂ ਰੱਖਣੀ ਕਿਸੇ ਮਾਟੀ ਚੰਮ ਦੀ, ਚੰਮ ਦ੍ਰਿਸ਼ਟੀ ਦਿਆਂ ਬਦਲਾਈਆ। ਤੁਹਾਡੀ ਉਂਗਲੀ ਓਹੋ ਕੰਮ ਦੀ, ਜੋ ਛੱਲਾ ਸਤਿਗੁਰ ਵਾਲਾ ਪਾਈਆ। ਇੱਕੀ ਮੱਘਰ ਵਾਲੀ ਆਸ ਸੰਮਤ ਸੋਲਾਂ ਵਿਚ ਮੰਗਦੀ, ਕਿਸ਼ਨ ਸਿੰਘ ਦਏ ਗਵਾਈਆ। ਰਵਦਾਸ ਧਾਰ ਇਕ ਡੰਗ ਦੀ, ਚੌਵੀ ਮੱਘਰ ਗੁਰਮੁਖ ਗ੍ਰਹਿ ਮਿਲੀ ਵਡਿਆਈਆ। ਮੈਂ ਬਿਨਾ ਭਗਤਾਂ ਬੇੜਾ ਨਾ ਕਿਸੇ ਦਾ ਬੰਨ੍ਹਦੀ, ਭੁੱਖਿਆਂ ਨਾ ਕਦੇ ਰਜਾਈਆ। ਗੁਰਮੁਖੋ ਇਹ ਧਾਰ ਇਕੱਲੇ ਇਕੱਲੇ ਦੀ ਚਲਣੀ ਤੁਹਾਡੇ ਅੰਨ ਦੀ, ਸਵਾ ਸਵਾ ਸੇਰ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਦਏ ਵਡਿਆਈਆ। ਮਾਲਾ ਕਹੇ ਮੈਂ ਹੋਣਾ ਚਿੱਟੀ ਦੁੱਧ, ਦੁੱਧਾ ਧਾਰੀ ਦਿਆਂ ਖਪਾਈਆ। ਓਥੇ ਜਾਣਾ ਪੁੱਜ, ਜਿਥੇ ਬਿਨਾ ਅਕਾਲ ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਦੀ ਨਿਰਮਲ ਹੋਵੇ ਬੁਧ, ਬਿਬੇਕ ਵੇਖ ਖ਼ੁਸ਼ੀ ਮਨਾਈਆ। ਮੇਰਾ ਕਾਰਜ ਹੋਵੇ ਸੁੱਧ, ਸੁਦੀ ਵਦੀ ਨਾ ਕੋਇ ਵਖਾਈਆ। ਅਗਲਾ ਪੈਂਡਾ ਜਾਵੇ ਮੁਕ, ਗੁਰਮੁਖ ਮਾਲਾ ਮਣਕਾ ਨਾ ਕੋਇ ਭਵਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦੀ ਇਕੋ ਤੁਕ, ਦੋ ਜਹਾਨਾਂ ਪਾਰ ਕਰਾਈਆ। ਓਸ ਦਾ ਬਣਾਏ ਦੁਲਾਰਾ ਸੁਤ, ਜੋ ਗੋਬਿੰਦ ਨੂਰ ਕਰੇ ਰੁਸ਼ਨਾਈਆ। ਜਿਸ ਦੇ ਕੋਲ ਸਭ ਕੁਛ, ਕੱਛ ਮੱਛ ਗਿਆ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਮਾਲਾ ਕਹੇ ਕਿਸੇ ਨੂੰ ਨਹੀਂ ਮਾਲੂਮ, ਨਾਮਾਲੂਮ ਦਿਆਂ ਜਣਾਈਆ। ਗੁਰਮੁਖੋ ਤੁਸੀਂ ਬੱਚੇ ਅਜੇ ਮਾਸੂਮ, ਨੰਨ੍ਹੇ ਨਜ਼ਰੀ ਆਈਆ। ਪੁਰਖ ਅਕਾਲ ਦਾ ਸਭ ਤੋਂ ਵੱਖਰਾ ਮਜ਼ਮੂਨ, ਜਿਸ ਨੂੰ ਸਕੇ ਨਾ ਕੋਇ ਪੜ੍ਹਾਈਆ। ਜਿਸ ਨੇ ਬਦਲ ਦੇਣਾ ਕਾਨੂੰਨ, ਦੋ ਜਹਾਨਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਨਜ਼ਰ ਦਏ ਬਦਲਾਈਆ। ਮਾਲਾ ਕਹੇ ਮੈਂ ਆਉਣਾ ਓਸ ਹੱਥ, ਜਿਸ ਹੱਥ ਮਿਲੇ ਵਡਿਆਈਆ। ਮੈਨੂੰ ਵੇਖੇ ਪੁਰਖ ਸਮਰਥ, ਦੂਜੇ ਨਜ਼ਰ ਕਿਸੇ ਨਾ ਆਈਆ। ਭਗਤ ਭਗਵਾਨ ਦਾ ਸਾਂਝਾ ਗਾਵਾਂ ਜਸ, ਸਿਫ਼ਤਾਂ ਵਿਚ ਸਾਲਾਹੀਆ। ਭਗਤਾਂ ਦੀ ਅੰਦਰ ਵੜ ਕੇ ਖੋਲ੍ਹਾਂ ਅੱਖ, ਬਜਰ ਕਪਾਟੀ ਦਿਆਂ ਤੁੜਾਈਆ। ਮਾਲਕ ਵਖਾਵਾਂ ਪ੍ਰਤੱਖ, ਦਾਤਾ ਧੁਰਦਰਗਾਹੀਆ। ਨੌ ਖੰਡ ਪ੍ਰਿਥਮੀ ਦੇ ਭਾਂਡੇ ਕਰ ਕੇ ਸੱਖ, ਸਖਣੇ ਸਾਧ ਸੰਤ ਦਿੱਤੇ ਕਰਾਈਆ। ਪ੍ਰਭ ਦਾ

❋

❋

ਸੰਮਤ ਕੋਈ ਨਾ ਸਕੇ ਲਖ, ਲੱਖ ਕਰੋੜੀ ਖ਼ਾਕ ਦੇਣੇ ਮਿਲਾਈਆ। ਜਨ ਭਗਤਾਂ ਖੋਲ੍ਹ ਕੇ ਧਰਮ ਦਾ ਹੱਟ, ਸਚ ਵਣਜਾਰਾ ਜੋੜ ਜੁੜਾਈਆ। ਚਾਰ ਜੁਗ ਜਿਹੜੇ ਗੁਰ ਅਵਤਾਰ ਪੈਗ਼ੰਬਰਾਂ ਤੋਂ ਗਏ ਨੱਠ, ਫੜ ਕੇ ਸਹਿਜੇ ਮੇਲ ਮਿਲਾਈਆ। ਹਾੜ੍ਹ ਸਤਾਰਾਂ ਕਰ ਇਕੱਠ, ਇਕੱਠਿਆਂ ਪੜਦਾ ਦੇਣਾ ਖੁਲ੍ਹਾਈਆ। ਕਰ ਪ੍ਰਕਾਸ਼ ਜੋਤ ਲਟ ਲਟ, ਲਿਟਾਂ ਵਾਲੇ ਸਾਰੇ ਦੇਣੇ ਰੁਲਾਈਆ। ਜਗਤ ਵਾਸਨਾ ਦਾ ਲੇਖਾ ਠੱਪ, ਨਾਮ ਠੱਪਾ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਵੇਲਾ ਦਏ ਸੁਹਾਈਆ। ਮਾਲਾ ਕਹੇ ਜਨ ਭਗਤੋ ਮੈਂ ਆਵਾਂ ਭੱਜੀ, ਭਜਨ ਬੰਦਗੀ ਦਿਆਂ ਕਮਾਈਆ। ਮੇਰੀ ਸਮਝ ਨਾ ਆਈ ਕਿਸੇ ਚਹੁੰ ਜੁਗੀ, ਚਾਰ ਵਰਨ ਅਠਾਰਾਂ ਬਰਨ ਮੇਰੀ ਰਮਜ਼ ਰਹੀ ਗੁੱਝੀ, ਬਿਨ ਗੋਬਿੰਦ ਭੇਵ ਨਾ ਕੋਇ ਖੁਲ੍ਹਾਈਆ। ਮੈਨੂੰ ਫੜ ਕੇ ਅੰਦਰੋਂ ਕਿਸੇ ਦੀ ਧਾਰ ਰਹੇ ਨਾ ਦੂਜੀ, ਦਵੈਤ ਵਿਚ ਨਾ ਕੋਇ ਲੜਾਈਆ। ਮਾਲਕ ਨਾਲ ਮਿਲਾ ਕੇ ਰੁਚੀ, ਰਚਨਾ ਅਗਲੀ ਦਿਆਂ ਵਖਾਈਆ। ਗੁਰਮੁਖ ਧਾਰ ਕਰ ਕੇ ਸੁੱਚੀ, ਸੁਚ ਸੰਜਮ ਦਿਆਂ ਦ੍ਰਿੜਾਈਆ। ਮੈਨੂੰ ਕਦੇ ਕੋਈ ਗੁਰਮੁਖ ਕਿਲੀ ਨਾਲ ਟੰਗੇ ਨਾ ਪੁੱਠੀ, ਬਸਤਿਆਂ ਵਿਚ ਨਾ ਕੋਇ ਬੰਧਾਈਆ। ਸਚ ਪੁਛੋ ਮੈਂ ਜੁਗ ਚੌਕੜੀ ਸਭ ਦੇ ਨਾਲੋਂ ਰਹੀ ਰੁੱਠੀ, ਅੱਖ ਨਾਲ ਅੱਖ ਨਾ ਕੋਇ ਮਿਲਾਈਆ। ਕੋਟਨ ਕੋਟ ਬਹਾ ਕੇ ਵਿਚ ਗੁੱਠੀਂ, ਪੋਟੇ ਪੋਟਿਆਂ ਨਾਲ ਘਸਾਈਆ। ਮੇਰੀ ਯਾਰੀ ਭਗਤਾਂ ਨਾਲੋਂ ਕਦੇ ਨਾ ਟੁੱਟੀ, ਕਬੀਰ ਜੁਲਾਹਾ ਅੰਦਰੋਂ ਦਏ ਗਵਾਹੀਆ। ਰਵਦਾਸ ਚਮਾਰ ਤੋਂ ਇਕ ਦਿਨ ਲੈ ਕੇ ਮੈਂ ਛੁੱਟੀ, ਪੜਦਾ ਚੁੱਕ ਕੇ ਪ੍ਰਭ ਦਾ ਦਰਸ਼ਨ ਪਾਈਆ। ਮੈਂ ਓਸ ਦਿਨ ਦੀ ਗਈ ਲੁੱਟੀ, ਆਪਣਾ ਆਪ ਗਵਾਈਆ। ਮੇਰੀ ਟੁੱਟੀ ਵੇਖੋ ਜੁੱਤੀ, ਭੱਜੀ ਫਿਰਾਂ ਵਾਹੋ ਦਾਹੀਆ। ਜਨ ਭਗਤੋ ਤੁਹਾਡੇ ਘਰਾਂ ਤੋਂ ਖਾ ਕੇ ਰੋਟੀ ਰੁੱਖੀ, ਆਪਣਾ ਝਟ ਲੰਘਾਈਆ। ਮੈਂ ਭਾਗ ਲਗਾਉਣਾ ਓਨ੍ਹਾਂ ਕੁੱਖੀਂ, ਜਿਸ ਕੁੱਖਾਂ ਵਿਚੋਂ ਮਿਲੀ ਵਡਿਆਈਆ। ਜਿਸ ਤੁਹਾਨੂੰ ਅਗਲੇ ਘਰ ਵਸਾਉਣਾ ਸੁਖੀ, ਸਚਖੰਡ ਦਵਾਰੇ ਵੱਜੀ ਵਧਾਈਆ। ਕੁਛ ਲਹਿਣਾ ਹੋਰ ਪੰਜ ਮੁਖੀ, ਪੰਜਾਂ ਨਾਲ ਦਿਆਂ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਇਕੋ ਇਕ ਸੁਣਾਈਆ। ਮਾਲਾ ਕਹੇ ਮੈਨੂੰ ਨਾ ਕਿਹੋ ਤਸਬੀ, ਮੁਤੱਸਬ ਵਿਚ ਨਾ ਕੋਇ ਲੜਾਈਆ। ਮੈਂ ਪੜ੍ਹਨ ਗਈ ਕਦੀ ਨਹੀਂ ਅਰਬੀ, ਇਲਮ ਵਿਚ ਨਾ ਕੋਇ ਸ਼ਨਵਾਈਆ। ਮੇਰੀ ਵੇਖੀ ਕਿਸੇ ਨਹੀਂ ਵਰਦੀ, ਜੁਗ ਜੁਗ ਵੇਸ ਵਟਾਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਮੈਂ ਸਭ ਤੋਂ ਰਹੀ ਡਰਦੀ, ਅੰਦਰ ਵੜ ਕੇ ਝਟ ਲੰਘਾਈਆ। ਕਲਜੁਗ ਵਿਚ ਸ਼ਰਮ ਨਾਲ ਮਰਦੀ, ਮੁੱਲਾਂ ਸ਼ੇਖ ਮੁਸਾਇਕ ਮੈਨੂੰ ਫੜ ਕੇ ਝੂਠੀਆਂ ਕਸਮਾਂ ਰਹੇ ਖਾਈਆ। ਮੈਂ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਅੱਗੇ ਪਾਈ ਆਪਣੀ ਅਰਜ਼ੀ, ਆਰਜ਼ੂ ਇਕੋ ਦਿਤੀ ਸੁਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜੇ ਸਚ ਪੁਛੇਂ ਮੇਰੀ ਭਗਤਾਂ ਨਾਲ ਮਰਜੀ, ਦੂਜੇ ਨਾਲ ਕਦੇ ਨਾ ਕਰਾਂ ਕੁੜਮਾਈਆ। ਮੇਰੇ ਮਣਕੇ ਫੇਰਨੇ ਜਗ ਦੀ ਖੇਲ ਕੂੜ ਕੁੜਿਆਰ ਹੜ੍ਹਦੀ, ਹਉਕਿਆਂ ਨਾਲ ਸੁਣਾਈਆ। ਜੇ ਸਚ ਪੁਛੇਂ ਮੈਂ ਦੁਸ਼ਟ ਦਮਨ ਦੇ ਹੱਥ ਵਿਚ ਤੇਰਾ ਨਾਉਂ ਪੜ੍ਹਦੀ, ਸੋਹੰ ਢੋਲਾ ਗਾਈਆ। ਮੈਨੂੰ ਸੁਰਤ ਖ਼ਬਰ ਪ੍ਰਭੂ ਤੇਰੇ ਘਰ ਦੀ, ਘਰਾਨੇ ਗੁਰਮੁਖਾਂ ਦੇ ਬਹਿ ਦੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਵਿਚ ਲਗਾਈਆ। ਮਾਲਾ ਕਹੇ ਮੈਂ ਹੋਣ ਆਉਣਾ ਸੁਹਾਗਣ, ਆਪਣਾ ਰੂਪ ਬਦਲਾਈਆ। ਜੋ ਗੁਰਮੁਖ ਕਲਜੁਗ ਅੰਤਮ ਜਾਗਣ, ਨਿਜ ਨੇਤਰ ਅੱਖ ਖੁਲ੍ਹਾਈਆ। ਸੁਰਤੀ ਅੰਦਰੋਂ

❋

❋

ਹੋਏ ਵੈਰਾਗਣ, ਵੈਰੀ ਕੂੜ ਮਿਟਾਈਆ। ਮਾਰਨ ਸਚ ਆਵਾਜ਼ਣ, ਸਾਚਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਸਿਰ ਮੇਰੇ ਹੱਥ ਰੱਖੇ ਪਰਵਰਦਿਗਾਰ, ਮਾਲਕ ਧੁਰਦਰਗਾਹੀਆ। ਮੈਂ ਆਵਾਂ ਓਸ ਦਰਬਾਰ, ਜਿਸ ਦਰ ਇਕੋ ਨੂਰ ਨਜ਼ਰੀ ਆਈਆ। ਸੂਫ਼ੀ ਸੰਤ ਫ਼ਕੀਰ ਗਾਵਣ ਹਕ ਜੈਕਾਰ, ਢੋਲਾ ਧੁਰਦਰਗਾਹੀਆ। ਕਰਾਂ ਆ ਕੇ ਨਿਮਸਕਾਰ, ਡੰਡਾਵਤ ਬੰਦਨਾ ਸੀਸ ਨਿਵਾਈਆ। ਤੂੰਹੀ ਮਿਹਰਵਾਨ ਮਾਲਕ ਇਕ ਭਗਵਾਨ, ਜਨ ਭਗਤਾਂ ਦੇ ਪਹਿਚਾਨ, ਬੇਪਹਿਚਾਨ ਪੜਦਾ ਲਾਹੀਆ। ਵਕਤ ਸੁਹੰਜਣਾ ਹੋਵੇ ਆਣ, ਰੁਤੜੀ ਇਕ ਮਹਿਕਾਈਆ। ਸਵਾ ਸੇਰ ਸੋਹੇ ਪਕਵਾਨ, ਪਾਰਬ੍ਰਹਮ ਤੇਰਾ ਜਸ ਸੁਣਾਈਆ। ਅਗਲਾ ਖੇਲ ਹੋਣਾ ਮਹਾਨ, ਜਿਸ ਦਾ ਬਿਆਨ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਾਲਾ ਕਹੇ ਮੈਂ ਹੋਰ ਦੱਸਾਂ ਵਿਚਾਰ, ਜਿਸ ਨੂੰ ਵਿਚਰੇ ਕੋਈ ਨਾ ਰਾਈਆ। ਜਿਸ ਵੇਲੇ ਚੜ੍ਹੀ ਉਤੇ ਪਹਾੜ, ਆਪਣਾ ਪੰਧ ਮੁਕਾਈਆ। ਵੇਖ ਜੰਗਲ ਪਹਾੜ, ਪ੍ਰਭਾਸ ਰਿਹਾ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਅੱਖ ਰਿਹਾ ਖੁਲ੍ਹਾਈਆ। ਮਾਲਾ ਕਹੇ ਮੈਂ ਚੜ੍ਹ ਗਈ ਓਸ ਚੋਟੀ, ਜਿਥੇ ਚੋਟੀਆਂ ਰਹੇ ਮੁਨਾਈਆ। ਰਾਹ ਤੱਕਣ ਕੋਟਨ ਕੋਟੀ, ਕੁਟੀਆ ਸਮਝ ਕਿਸੇ ਨਾ ਆਈਆ। ਪ੍ਰਭ ਦਾ ਦਿਸੇ ਕੋਈ ਨਾ ਗੋਤੀ, ਜੋਤ ਜੋਤ ਨਾ ਕੋਇ ਰੁਸ਼ਨਾਈਆ। ਥੋੜ੍ਹੀ ਜਿਹੀ ਸਮਝ ਮੈਨੂੰ ਦਿਤੀ ਰਵਦਾਸ ਚਮਾਰੇ ਮੋਚੀ, ਮੁਸ਼ਕਲ ਹੱਲ ਕਰਾਈਆ। ਮੈਂ ਰੱਖ ਕੇ ਹੱਥ ਉਪਰ ਠੋਡੀ, ਸੋਚਾਂ ਵਿਚ ਆਪਣਾ ਆਪ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਵਖਾਈਆ। ਮਾਲਾ ਕਹੇ ਮੇਰਾ ਮਣਕਾ ਪਿਆ ਬੋਲ, ਬ੍ਰਹਮੇ ਸ਼ਿਵ ਰਿਹਾ ਸੁਣਾਈਆ। ਆਉ ਮੇਰੇ ਕੋਲ, ਕੁਲ ਮਾਲਕ ਦਿਆਂ ਦ੍ਰਿੜਾਈਆ। ਜਿਸ ਦੇ ਵਿਚ ਨਹੀਂ ਕੋਈ ਪੋਲ, ਖ਼ਾਲੀ ਘਰ ਨਾ ਕੋਇ ਵਖਾਈਆ। ਤੋਲਣਹਾਰਾ ਧੁਰ ਦੇ ਤੋਲ, ਤੋਲਾ ਇਕੋ ਨਜ਼ਰੀ ਆਈਆ। ਸਦ ਬੈਠਾ ਰਹੇ ਅਡੋਲ, ਦਰਗਾਹ ਸਾਚੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਮਾਲਾ ਕਹੇ ਮੇਰੇ ਅੰਦਰ ਲੱਗੀ ਅਗਨ, ਬਿਰਹੋਂ ਰਹੀ ਸਤਾਈਆ। ਜਿਸ ਵੇਲੇ ਹੇਮਕੁੰਡ ਜੋਤੀ ਲੱਗੀ ਜਗਣ, ਨੂਰ ਕਰੇ ਰੁਸ਼ਨਾਈਆ। ਮੈਂ ਕਿਹਾ ਕੁਛ ਲੈ ਕੇ ਜਾਵਾਂ ਸਗਨ, ਭੱਜਾਂ ਚਾਈਂ ਚਾਈਂਆ। ਪੈਰਾਂ ਤੋਂ ਹੋਵਾਂ ਨਗਨ, ਲਾਲ ਓਢਣ ਸੀਸ ਟਿਕਾਈਆ। ਓਸ ਨੂੰ ਜਾਵਾਂ ਸੱਦਣ, ਜਿਹੜਾ ਵੇਖਿਆਂ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਕਹਿੰਦੇ ਗੋਪਾਲ ਮੋਹਨ ਮੂਰਤ ਮਦਨ, ਨੂਰ ਵਿਚ ਚਮਕਾਈਆ। ਜਿਸ ਦੇ ਨਗਾਰੇ ਦੋ ਜਹਾਨਾਂ ਵੱਜਣ, ਤਾਲ ਤਲਵਾੜਾ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਦਿਤੀ ਲਗਾਈਆ। ਮਾਲਾ ਕਹੇ ਮੈਂ ਲੈ ਕੇ ਸਿਰ ਤੇ ਲਾਲ ਚੁੰਨੀ, ਭੱਜਾਂ ਵਾਹੋ ਦਾਹੀਆ। ਮੈਨੂੰ ਵੇਖਣ ਰਿਖੀ ਮੁਨੀ, ਕੰਦਰਾਂ ਵਿਚ ਅੱਖ ਖੁਲ੍ਹਾਈਆ। ਮੈਂ ਹੱਸ ਕੇ ਕਿਹਾ ਤੁਸੀਂ ਰੋਵੋ ਅੱਖ ਵਿਚ ਦੇ ਘਸੁੰਨੀ, ਲੋਚਣ ਸਕੇ ਨਾ ਕੋਇ ਉਠਾਈਆ। ਤੁਸੀਂ ਲੱਭਦੇ ਪ੍ਰਭ ਨੂੰ ਵਿਚੋਂ ਧੁਨੀ, ਆਸਾ ਵਿਚ ਵਡਿਆਈਆ। ਮੂਰਖੋ (ਤੁਸੀਂ) ਗਾਉਂਦੇ ਨਾਲ ਬੁੱਲੀਂ, ਮੇਰੇ ਮਣਕੇ ਰਹੇ ਘੁੰਮਾਈਆ। ਮੈਂ ਓਸ ਦੇ ਚਰਨਾਂ ਉਤੇ ਰੁਲੀ, ਜਿਹੜਾ ਪ੍ਰਭ ਦੇ ਭਾਣੇ ਵਿਚ ਆਪਣਾ ਆਪ ਲਗਾਈਆ। ਜਿਸ ਦੇ ਉਤੇ ਅੰਮ੍ਰਿਤ ਧਾਰ ਡੁੱਲ੍ਹੀ, ਵਹਿਣ ਵਗੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ

❋

❋

ਕਮਾਈਆ। ਮਾਲਾ ਕਹੇ ਮੈਂ ਜਾਣਾ ਕੋਲ ਦੁਸ਼ਟ ਦਮਨ, ਦਾਮਨ ਅੰਚਲ ਆਪਣਾ ਨਾਲ ਬੰਧਾਈਆ। ਸੋਹਣਾ ਵਖਾਉਣਾ ਜਾ ਕੇ ਚਮਨ, ਗੁਲਸ਼ਨ ਇਕ ਮਹਿਕਾਈਆ। ਜਿਥੇ ਪ੍ਰੇਮ ਦਾ ਹੋਵੇ ਅਮਨ, ਸੁਖ ਸਾਗਰ ਵਿਚ ਸਮਾਈਆ। ਕੂੜੀ ਕਿਰਿਆ ਵਾਲੇ ਕੰਬਣ, ਸਿਰ ਸਕੇ ਨਾ ਕੋਇ ਉਠਾਈਆ। ਓਸ ਦਵਾਰੇ ਦਾ ਕਰਨਾ ਜਾ ਕੇ ਮਜਨ, ਆਪਣਾ ਫੇਰਾ ਪਾਈਆ। ਜਿਥੇ ਲੱਭ ਜਾਏ ਮੇਰਾ ਸੱਜਣ, ਖ਼ੁਸ਼ੀ ਮਨਾਵਾਂ ਚਾਈਂ ਚਾਈਂਆ। ਫੇਰ ਕਿਤੇ ਨਾ ਜਾਵਾਂ ਲੱਭਣ, ਬ੍ਰਹਿਮੰਡ ਖੰਡ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਮਾਲਾ ਕਹੇ ਜਾਂ ਮੈਂ ਕਰੀ ਪਹਿਚਾਨ, ਆਪਣੀ ਅੱਖ ਖੁਲ੍ਹਾਈਆ। ਮੈਂ ਵੇਖ ਕੇ ਹੋਈ ਹੈਰਾਨ, ਮੇਰਾ ਨੈਣ ਰਿਹਾ ਸ਼ਰਮਾਈਆ। ਬਿਨਾ ਤੱਤਾਂ ਤੋਂ ਨੌਜਵਾਨ, ਸੂਰਾ ਸੋਹਣਾ ਨਜ਼ਰੀ ਆਈਆ। ਮੁਹੱਬਤ ਵਿਚ ਮਿਹਰਵਾਨ, ਮਹਿਬੂਬ ਰਿਹਾ ਮਿਲਾਈਆ। ਮੈਂ ਬਣ ਕੇ ਬਾਲ ਨਾਦਾਨ, ਸੀਸ ਦਿਤਾ ਝੁਕਾਈਆ। ਓਸ ਹੱਸ ਕੇ ਕਿਹਾ ਕੀ ਲਿਆਂਦਾ ਪੀਣ ਖਾਣ, ਪੜਦਾ ਦੇ ਉਠਾਈਆ। ਮੈਂ ਅੰਦਰ ਮਾਰਿਆ ਧਿਆਨ, ਨਿਗਾਹ ਚਰਨ ਕਵਲ ਟਿਕਾਈਆ। ਹੱਥ ਆ ਗਏ ਮੇਰੇ ਬਾਦਾਮ, ਦੁਸ਼ਟ ਦਮਨ ਅੱਗੇ ਟਿਕਾਈਆ। ਸਚ ਕਰ ਕੇ ਸਚ ਕੀਤਾ ਪ੍ਰਵਾਨ, ਸਤਿ ਦਿਤਾ ਸਮਝਾਈਆ। ਓ ਮਾਲਾ, ਬਿਨਾ ਮੇਰੇ ਕਿਸੇ ਨਾ ਆਵੇ ਗਿਆਨ, ਤੇਰੀ ਕਰਨੀ ਕੰਮ ਕਿਸੇ ਨਾ ਆਈਆ। ਮੇਰਾ ਗੋਬਿੰਦ ਹੋਵੇ ਨਿਸ਼ਾਨ, ਕਲਗੀ ਵਾਲਾ ਨਾਉਂ ਪਰਗਟਾਈਆ। ਸੁਤ ਦੁਲਾਰਾ ਵਿਚ ਜਹਾਨ, ਮਾਲਕ ਬਣੇ ਧੁਰ ਦਾ ਮਾਹੀਆ। ਚਿੱਲਾ ਲੈ ਕੇ ਤੀਰ ਕਮਾਨ, ਸ਼ਸਤਰ ਧਾਰੀ ਵੇਸ ਵਟਾਈਆ। ਛੱਡ ਕੇ ਮੰਦਰ ਮਕਾਨ, ਦੀਨ ਦੁਨੀ ਦਾ ਪੰਧ ਚੁਕਾਈਆ। ਖ਼ਾਨਦਾਨ ਦਾ ਦੇ ਕੇ ਬਲੀਦਾਨ, ਬੰਸ ਸਰਬੰਸ ਦਏ ਲੁਟਾਈਆ। ਗੁਰਮੁਖਾਂ ਹੋ ਕੇ ਮਿਹਰਵਾਨ, ਆਪਣੀ ਗੋਦ ਉਠਾਈਆ। ਅੱਗੇ ਦੇ ਕੇ ਜਾਵੇ ਫ਼ਰਮਾਨ, ਸੰਦੇਸਾ ਇਕ ਸੁਣਾਈਆ। ਜਿਸ ਵੇਲੇ ਮੇਰਾ ਆਵੇ ਸ੍ਰੀ ਭਗਵਾਨ, ਨਿਰਗੁਣ ਦਾਤਾ ਧੁਰਦਰਗਾਹੀਆ। ਲਹਿਣਾ ਦੇਣਾ ਚੁਕਾਵੇ ਵਿਚ ਜਹਾਨ, ਲੇਖਾ ਅਵਰ ਰਹੇ ਨਾ ਰਾਈਆ। ਇਕ ਦੋ ਦਾ ਮੇਲਾ ਕਰੇ ਆਣ, ਜੋੜਾ ਜੁਟ ਖੋਪਰਾ ਦਏ ਗਵਾਹੀਆ। ਇਹ ਓਸ ਦੀ ਹੋਵੇ ਪਹਿਚਾਣ, ਮਾਛੂਵਾੜੇ ਜਾਏ ਸਮਝਾਈਆ। ਇਕ ਚਿਉਂਟੀ ਕਰ ਪਰਵਾਨ, ਦੋਆਬੇ ਵਾਲਿਆਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਮਾਲਾ ਕਹੇ ਮੈਂ ਗਈ ਖ਼ਾਲੀ ਹੱਥ, ਧੂੜ ਚਰਨਾਂ ਨਜ਼ਰੀ ਆਈਆ। ਦੁਸ਼ਟ ਦਮਨ ਪੁੱਟ ਕੇ ਅੱਖ, ਮੇਰੇ ਵੱਲ ਨੈਣ ਉਠਾਈਆ। ਮੈਂ ਤੱਕਿਆ ਉਪਰ ਛੱਤ, ਛੱਪਰ ਛੰਨ ਨਾ ਕੋਇ ਛੁਹਾਈਆ। ਥੱਲੇ ਵੇਖਿਆ ਝਟ, ਧਰਨੀ ਧਰਤ ਧੌਲ ਧਵਲ ਨਾ ਕੋਇ ਵਡਿਆਈਆ। ਮੇਰੇ ਅੰਤਰ ਵੱਜੀ ਸੱਟ, ਸੁਰਤੀ ਦਿਤੀ ਬਦਲਾਈਆ। ਮੈਂ ਭੱਜ ਕੇ ਗਈ ਨੱਠ, ਚਿੱਟਾ ਰੁਮਾਲ ਹੱਥ ਉਠਾਈਆ। ਚਰਨ ਕਵਲਾਂ ਉਤੇ ਢੱਠ, ਸਾਫ਼ ਸੁਥਰੇ ਕਰ ਕੇ ਧੂੜੀ ਮਸਤਕ ਲਾਈਆ। ਮੇਰੀ ਖੁਲ੍ਹ ਗਈ ਅੱਖ, ਅਗਲਾ ਲੇਖਾ ਦਿਤਾ ਵਖਾਈਆ। ਇਕ ਹੌਲੀ ਜਿਹੀ ਚਪੇੜ ਮਾਰੀ ਝਟ, ਮੇਰਾ ਪਾਸਾ ਦਿਤਾ ਬਦਲਾਈਆ। ਮਾਲਾ ਕਹੇ ਮੈਂ ਦੋਵੇਂ ਹੱਥ ਮਾਰ ਕੇ ਉਤੇ ਪੱਟ, ਦੁਹੱਥੜ ਦਿਤੀ ਲਗਾਈਆ। ਦੁਸ਼ਟ ਦਮਨ ਕਿਹਾ ਕਮਲੀਏ ਵੇਖ ਕਿਨਾਰਾ ਤੱਟ, ਸਦੀ ਬੀਸਵੀਂ ਦਿਤੀ ਸਮਝਾਈਆ। ਪਰਗਟ ਹੋਇਆ ਪੁਰਖ ਸਮਰਥ, ਜਗਤ ਜਗਦੀਸ਼ ਨਜ਼ਰੀ ਆਈਆ। ਜਾਂ ਤੱਕਿਆ ਭਗਤਾਂ ਦੇ ਅੰਦਰ ਰਿਹਾ ਵਸ, ਦੂਜਾ ਥਾਂ ਨਾ ਕੋਇ ਸੁਹਾਈਆ। ਮਾਲਾ ਕਹੇ ਮੇਰੇ ਮਣਕਿਆਂ ਦੀ ਚਾਲ ਹੋ ਗਈ ਬੱਸ, ਅਗਲਾ ਕਦਮ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਾਲਾ ਕਹੇ ਜਿਸ ਵੇਲੇ ਮੈਂ ਖੱਟੀ ਇਹ ਖੱਟੀ, ਮੇਰਾ ਖਟਕਾ ਰਿਹਾ ਨਾ ਰਾਈਆ। ਦੁਸ਼ਟ ਦਮਨ ਨੇ ਮੇਰੀਆ ਅੱਖਾਂ ਉਤੇ ਬੰਨ੍ਹ ਦਿਤੀ ਪੀਲੀ ਪੱਟੀ, ਪਟਨੇ ਦਾ ਲੇਖਾ ਦਿਤਾ ਸਮਝਾਈਆ। ਕਮਲੀਏ ਹੁਣ ਕਦੀ ਨਾ ਭਰੀਂ ਕਿਸੇ ਦੀ ਚੱਟੀ, ਚਾਰ ਜੁਗ ਦਾ ਲੇਖਾ ਦਿਤਾ ਮੁਕਾਈਆ। ਮੈਂ ਚਰਨਾਂ ਉਤੇ ਢੱਠੀ, ਨੇਤਰ ਨੈਣਾਂ ਨੀਰ ਵਹਾਈਆ। ਓਸ ਵੇਲੇ ਇਕ ਦੇ ਕੇ ਸੁੰਢ ਦੀ ਗੱਠੀ, ਮੇਰੇ ਮੁਖ ਨੂੰ ਦਿਤੀ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਮਾਲਾ ਕਹੇ ਮੈਂ ਵੇਖਿਆ ਇਹ ਨਜ਼ਾਰਾ, ਆਪਣੀ ਨਜ਼ਰ ਲਈ ਬਦਲਾਈਆ। ਨਜ਼ਰ ਆਇਆ ਕਲਜੁਗ ਅੰਤ ਕਿਨਾਰਾ, ਕਾਹਨ ਬੈਠੇ ਢੇਰੀਆਂ ਢਾਹੀਆ। ਪੈਗ਼ੰਬਰਾਂ ਚਲੇ ਕੋਈ ਨਾ ਚਾਰਾ, ਸਦੀ ਚੌਧਵੀਂ ਦਏ ਦੁਹਾਈਆ। ਧਰਮ ਦਿਸੇ ਨਾ ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰਦੁਆਰਾ, ਗੁਰਦੇਵ ਸਵਾਮੀ ਇਸ਼ਟ ਨਾ ਕੋਇ ਮਨਾਈਆ। ਅੰਮ੍ਰਿਤ ਜਲ ਨਾ ਦਿਸੇ ਠੰਡਾ ਠਾਰਾ, ਅਗਨੀ ਤਤ ਤਪਾਈਆ। ਮੈਂ ਅੰਦਰੇ ਅੰਦਰ ਕਰੀ ਪੁਕਾਰਾ, ਕੂਕ ਕੂਕ ਦਿਤੀ ਦੁਹਾਈਆ। ਕਿਰਪਾ ਕਰ ਮੇਰੇ ਪਰਵਰਦਿਗਾਰਾ, ਤੇਰੇ ਕਦਮਾਂ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਾਲਾ ਕਹੇ ਜਿਸ ਵੇਲੇ ਮੈਂ ਕਰ ਕੇ ਹਟੀ ਪੁਕਾਰ, ਅੰਤਰ ਅੰਤਰ ਆਵਾਜ਼ ਸੁਣਾਈਆ। ਓਧਰੋਂ ਇਕ ਨੇਤੀ ਆਇਆ ਜਿਸ ਦੀ ਆਯੂ ਬਰਸ ਇਕ ਸੌ ਚਾਰ, ਮਾਲਾ ਮਣਕੇ ਰਿਹਾ ਭਵਾਈਆ। ਮੈਨੂੰ ਕਹਿੰਦਾ ਤੂੰ ਕਿਥੋਂ ਆਈ ਗਵਾਰ, ਜੰਗਲ ਵਿਚ ਆਪਣਾ ਫੇਰਾ ਪਾਈਆ। ਜੇ ਤੂੰ ਹੋਵੇਂ ਨਾਰ ਮੁਟਿਆਰ, ਕੰਦਰਾਂ ਵਿਚ ਸੁਟਾਈਆ। ਬਣ ਕੇ ਵਿਭਚਾਰ, ਤੇਰਾ ਧਰਮ ਦਿਆਂ ਗਵਾਈਆ। ਉਸ ਅੱਗੋਂ ਕਰ ਕੇ ਨਿਮਸਕਾਰ, (ਕਿਹਾ) ਤੂੰ ਮੇਰਾ ਪਿਤਾ ਮਾਈਆ। ਮੈਂ ਉਸ ਦੇ ਚਰਨਾਂ ਤੋਂ ਬਲਿਹਾਰ, ਜਿਹੜਾ ਧਾਰ ਥੱਲੇ ਆਪਣਾ ਸੀਸ ਟਿਕਾਈਆ। ਓਸ ਕਿਹਾ ਤੂੰ ਕਰ ਨਾ ਹੰਕਾਰ, ਮੈਂ ਪੱਤ ਦਿਆਂ ਮਿਟਾਈਆ। ਮੇਰੇ ਮਣਕਿਆਂ ਦਾ ਵੇਖ ਖੜਕਾਰ, ਇਕ ਸੌ ਅੱਠ ਇਕ ਸੌ ਅੱਠ ਰਿਹਾ ਹਿਲਾਈਆ। ਓਧਰੋਂ ਦੁਸ਼ਟ ਦਮਨ ਨੇ ਕਿਹਾ ਪਰੇ ਹਟ ਦੁਰਾਚਾਰ, ਇੱਕੀਆਂ ਤੋਂ ਬਿਨਾ ਮਿਲੇ ਨਾ ਕਿਸੇ ਵਡਿਆਈਆ। ਓਸੇ ਵੇਲੇ ਹੋ ਗਿਆ ਖ਼ਬਰਦਾਰ, ਨੇਤਰ ਨੈਣਾਂ ਨੀਰ ਵਹਾਈਆ। ਚਰਨਾਂ ਉਤੇ ਡਿੱਗਾ ਮੂੰਹ ਦੇ ਭਾਰ, ਮੇਰੀ ਭੁੱਲ ਲੈਣੀ ਬਖ਼ਸ਼ਾਈਆ। ਭਾਵੇਂ ਹੁਣੇ ਦੇ ਮਾਰ, ਭਾਵੇਂ ਆਪ ਆਪਣੇ ਨਾਲ ਸਦਾ ਲੈ ਬਿਤਾਈਆ। ਮੈਨੂੰ ਵੱਖਰਾ ਰਹਿਣਾ ਦੁਸ਼ਵਾਰ, ਦੁਸ਼ਮਣ ਮਨ ਮੇਰਾ ਕਸਾਈਆ। ਤੂੰ ਜਿੱਤਿਆ ਮੈਂ ਗਿਆ ਹਾਰ, ਹਿਰਦੇ ਹਰਿ ਲਿਆ ਵਸਾਈਆ। ਮਾਲਾ ਸੁੱਟੀ ਹੱਥੋਂ ਬਾਹਰ, ਖ਼ਾਲੀ ਤਾੜੀ ਦਿਤੀ ਵਜਾਈਆ। ਦੁਸ਼ਟ ਦਮਨ ਨਾਲ ਫੜ ਕੇ ਪਿਆਰ, ਛਾਤੀ ਨਾਲ ਲਗਾਈਆ। ਤੇਰਾ ਲੇਖਾ ਵਿਚ ਸੰਸਾਰ, ਪ੍ਰਭ ਦੇ ਨਾਲ ਜੁੜਾਈਆ। ਪਿਛਲੀ ਕਰ ਵਿਚਾਰ, ਬਲ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇ ਚੁਕਾਈਆ। ਜੋਗੀ ਕਹੇ ਮੇਰੀ ਆਯੂ ਇਕ ਸੌ ਚਾਰ ਬਰਸ, ਪਿਛਲੀ ਗਈ ਵਿਹਾਈਆ। ਮਣਕਿਆ ਨਾਲ ਰਿਹਾ ਤਰਸ, ਮੇਰੀ ਆਸਾ ਨਾ ਪੂਰ ਕਰਾਈਆ। ਅੱਜ ਸੁੱਟ ਦਿਤੇ ਉਤੇ ਫ਼ਰਸ਼, ਖ਼ਾਕ ਵਿਚ ਮਿਲਾਈਆ। ਮੇਰੀ ਪੂਰੀ ਕਰ ਦੇ ਭਟਕ, ਤੇਰੇ ਹੱਥ ਵਡਿਆਈਆ। ਦੁਸ਼ਟ ਦਮਨ ਕਿਹਾ ਤੂੰ ਰਹਿਣਾ ਬੇਖਟਕ, ਖਟਕਾ ਰਿਹਾ ਨਾ ਰਾਈਆ। ਜਿਸ ਵੇਲੇ ਪੁਰਖ ਅਕਾਲ ਦਾ ਆਵੇ ਵਕਤ, ਵੇਲੇ ਵਕਤ ਨਾਲ ਵਡਿਆਈਆ। ਲਹਿਣਾ ਦੇਣਾ ਪੂਰਾ ਹੋਵੇ ਵਿਚ ਜਗਤ, ਜਗਜੀਵਣ ਦਾਤਾ ਤੇਰਾ ਲੇਖਾ ਦਏ

❋

❋

ਮੁਕਾਈਆ। ਤੈਨੂੰ ਨਾਰੀ ਦਾ ਜਾਮਾ ਪਾਉਣਾ ਪਏ ਫ਼ਕਤ, ਇਹ ਫ਼ਿਕਰਾ ਸਕੇ ਨਾ ਕੋਇ ਬਦਲਾਈਆ। ਜਨਮ ਤੋਂ ਬਾਦ ਤੇਰੀ ਬਾਈ ਦਿਨ ਪਿਛੋਂ ਹੋਣੀ ਮਰਗ, ਮਰਗ ਤੋਂ ਪਰੇ ਸਵਰਗ ਤੋਂ ਪਰ ਸਾਚੇ ਦਰ ਦਏ ਵਡਿਆਈਆ। ਜੋਗੀ ਕਿਹਾ ਹੋਰ ਮੇਰੀ ਅਰਜ਼, ਉਹ ਵੀ ਦਿਆਂ ਸੁਣਾਈਆ। ਪ੍ਰਭ ਦਰਸ਼ਨ ਦੀ ਮੈਨੂੰ ਗ਼ਰਜ਼, ਏਸੇ ਕਰ ਕੇ ਗੁਰਦਰਸ਼ਨ ਘਰ ਜਨਮ ਦਵਾਈਆ। ਮਰਨ ਤੋਂ ਪਹਿਲੋਂ ਕਰੀਂ ਤਰਸ, ਮਿਹਰ ਨਜ਼ਰ ਉਠਾਈਆ। ਮਾਲਾ ਪਈ ਤੜਪ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇਣਾ ਮੁਕਾਈਆ। ਮਾਲਾ ਕਹੇ ਮੇਰੀ ਅਰਜ਼ ਕਰ ਮਨਜ਼ੂਰ, ਮਿਹਰ ਨਜ਼ਰ ਉਠਾਈਆ। ਸਤਿਗੁਰ ਸਦਾ ਬਖ਼ਸ਼ੇ ਕਸੂਰ, ਪਾਪੀਆਂ ਪਾਰ ਲੰਘਾਈਆ। ਤੇਰਾ ਧੁਰ ਦਾ ਇਹ ਦਸਤੂਰ, ਦੁਸ਼ਟਾਂ ਹੋਏਂ ਸਹਾਈਆ। ਤੋੜ ਗੜ੍ਹ ਗ਼ਰੂਰ, ਜਿਸ ਸਿਖਿਆ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦੇਣਾ ਵਖਾਈਆ। ਮਾਲਾ ਕਹੇ ਮੇਰਾ ਰੱਖ ਮਾਣ, ਨਿਮਾਣੀ ਹੋ ਸੁਣਾਈਆ। ਜੇ ਜਨਮ ਦੇਵੇਂ ਵਿਚ ਜਹਾਨ, ਜਹਾਨ ਅਗਲਾ ਤੇਰਾ ਨਜ਼ਰੀ ਆਈਆ। ਜੇ ਹੋਵੇਂ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜ਼ਿੰਦਗੀ ਦਾ ਦੇ ਕੇ ਦਾਨ, ਆਪਣੇ ਰੰਗ ਰੰਗਾਈਆ। ਦੁਸ਼ਟ ਦਮਨ ਕਿਹਾ ਅਗਲਾ ਖੇਲ ਮਹਾਨ, ਗੋਬਿੰਦ ਹੱਥ ਵਡਿਆਈਆ। ਜਿਹੜਾ ਮਾਛੂਵਾੜੇ ਕਰੇ ਕਲਿਆਣ, ਬਣ ਕੇ ਧਰਮ ਗੋਸਾਈਂਆ। ਓਨ੍ਹਾਂ ਜਨਮ ਦੇਵੇਂ ਜਹਾਨ, ਜੋ ਚੀਊਂਟੀ ਰੂਪ ਨਜ਼ਰੀ ਆਈਆ। ਓਨ੍ਹਾਂ ਦਾ ਲਹਿਣਾ ਕਰ ਪਰਵਾਨ, ਸ਼ਬਦ ਸੰਦੇਸੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਕਰਮ ਦਏ ਵਡਿਆਈਆ। ਮਾਲਾ ਕਹੇ ਹੋਵਣ ਵਡ ਭਾਗ, ਵਡ ਭਾਗ ਮਿਲੇ ਵਡਿਆਈਆ। ਜੇ ਤੇਰਾ ਜੋਤ ਜਗੇ ਚਿਰਾਗ਼, ਦੀਪ ਹੋਵੇ ਰੁਸ਼ਨਾਈਆ। ਓਨ੍ਹਾ ਪੋਹ ਨਾ ਸਕੇ ਆਗ, ਅਗਨੀ ਤਤ ਨਾ ਕੋਇ ਤਪਾਈਆ। ਦੂਜਾ ਹੋਰ ਨਹੀਂ ਜੋ ਤੇਰੇ ਤੋਂ ਆਵੇ ਬਾਅਦ, ਤੇਰਾ ਨੂਰ ਧੁਰ ਦਾ ਨਜ਼ਰੀ ਆਈਆ। ਮੁਸ਼ਕਲ ਨਹੀਂ ਇਕ ਖੇੜਾ ਕਰਨਾ ਆਬਾਦ, ਤਨ ਉਜੜਿਆ ਘਰ ਵਸਾਈਆ। ਤੇਰੇ ਪ੍ਰੇਮ ਦਾ ਹੋਵੇ ਸੁਹਾਗ, ਤੇਰਾ ਨੇਮ ਵੱਜੇ ਵਧਾਈਆ। ਮਾਝਾ ਮਾਲਵਾ ਇਕੱਠਾ ਹੋਵੇ ਸਾਕ, ਵਸਤੂ ਸੋਹਣੀ ਭੇਟ ਚੜ੍ਹਾਈਆ। ਪੂਰਬਲੇ ਜਨਮ ਦਾ ਇਤਫ਼ਾਕ, ਮੇਲਾ ਆਪਣੇ ਵਿਚੋਂ ਮਿਲਾਈਆ। ਲਹਿਣਾ ਦੇਣਾ ਕਰ ਬੇਬਾਕ, ਹਿਸਾਬ ਅਗਲਾ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਕਦੀ ਹੋਣ ਨਾ ਦੇਵੇ ਉਦਾਸ, ਉਦਾਸੀ ਵਿਚੋਂ ਜਮ ਕੀ ਫਾਸੀ ਦਏ ਕਟਾਈਆ।

੨ ਜੇਠ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਸਤਿਜੁਗ ਕਹੇ ਪ੍ਰਭ ਮੇਰੀ ਇਕ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸਤਿ ਧਰਮ ਦਾ ਬਖ਼ਸ਼ ਸੰਗ, ਕੂੜੀ ਕਿਰਿਆ ਪੰਧ ਮੁਕਾਈਆ। ਪ੍ਰੇਮ ਪ੍ਰੀਤੀ ਚਾੜ੍ਹ ਰੰਗ, ਅਨਡਿੱਠੜੇ ਆਪ ਰੰਗਾਈਆ। ਤੇਰਾ ਮੇਲਾ ਹੰ ਬ੍ਰਹਮ, ਪਾਰਬ੍ਰਹਮ ਧੁਰ ਦੇ ਸਚ ਗੋਸਾਈਂਆ। ਜਨ ਭਗਤਾਂ ਦੇ ਜਨਮ, ਜਰਮ ਮੇਰੇ ਨਾਲ ਮਿਲਾਈਆ। ਝਗੜਾ ਮੁਕੇ ਚਾਰ ਵਰਨ, ਬਰਨ ਸ਼ਰਅ ਨਾ ਕੋਇ ਲੜਾਈਆ। ਪੁਰਖ ਅਕਾਲ ਤੇਰੀ ਹੋਵੇ ਸਰਨ, ਦੂਜੀ ਓਟ ਨਾ ਕੋਇ ਰਖਾਈਆ। ਅੰਤਰ ਢੋਲਾ ਸਾਚਾ ਪੜ੍ਹਨ, ਹੁਕਮ ਧੁਰਦਰਗਾਹੀਆ। ਆਪਣਾ ਕੌਲ ਇਕਰਾਰ ਪੂਰਾ ਕਰ ਪਰਨ, ਪਰਮ ਪੁਰਖ

❋

❋

ਸ਼ਹਿਨਸ਼ਾਹੀਆ। ਦਰ ਠਾਂਡੇ ਆਇਆ ਸਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮਾਰਗ ਇਕ ਉਪਜਾਈਆ। ਸਤਿਜੁਗ ਕਹੇ ਪ੍ਰਭ ਬਖ਼ਸ਼ ਸਹਾਰਾ, ਸਹਾਇਤਾ ਤੇਰੀ ਨਜ਼ਰੀ ਆਈਆ। ਸਤਿ ਧਰਮ ਦੀ ਚਲੇ ਧਾਰਾ, ਦਵੈਤ ਅੰਦਰੋਂ ਦੇਣੀ ਚੁਕਾਈਆ। ਘਰ ਮੰਦਰ ਹੋਵੇ ਉਜਿਆਰਾ, ਗ੍ਰਹਿ ਭੀਤਰ ਤੇਰੀ ਰੁਸ਼ਨਾਈਆ। ਤੇਰੇ ਨਾਮ ਦਾ ਇਕ ਜੈਕਾਰਾ, ਜੋਗੀ ਜੋਗੀਸ਼ਰ ਢੋਲਾ ਗਾਈਆ। ਤੂੰ ਸਭ ਦਾ ਸਾਂਝਾ ਯਾਰਾ, ਲਾਸ਼ਰੀਕ ਇਕ ਅਖਵਾਈਆ। ਤੇਰੇ ਦਰ ਮੇਰੀ ਨਮਸਕਾਰਾ, ਡੰਡੌਤ ਬੰਦਨਾ ਸੀਸ ਝੁਕਾਈਆ। ਪਾਰਬ੍ਰਹਮ ਬੇਐਬ ਪਰਵਰਦਿਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਦੇਣਾ ਚਲਾਈਆ। ਸਤਿਜੁਗ ਕਹੇ ਪ੍ਰਭ ਮੇਰੀ ਪਾ ਧਰਮ ਦੀ ਗੰਢ, ਧਰਮਾਤਮਾ ਭਗਤ ਲੈ ਪਰਗਟਾਈਆ। ਜਿਨ੍ਹਾਂ ਨਾਲ ਮੇਰੀ ਪ੍ਰੀਤੀ ਜਾਏ ਹੰਢ, ਅੱਗੇ ਡੋਰ ਨਾ ਕੋਇ ਤੁੜਾਈਆ। ਤੇਰੇ ਪ੍ਰਕਾਸ਼ ਦਾ ਚਮਕੇ ਚੰਦ, ਨੂਰ ਨੁਰਾਨਾ ਡਗਮਗਾਈਆ। ਜਿਧਰ ਵੇਖਾਂ ਦਿਸੇ ਸੰਗ, ਸਗਲਾ ਸੰਗ ਬਣਾਈਆ। ਤੇਰੇ ਹੁਕਮ ਦਾ ਹੋਵੇ ਇਕੋ ਕਾਰਜ ਅਨੰਦ, ਅਨੰਦ ਕਾਰਜ ਕਰਮ ਕਾਂਡ ਵਿਚੋਂ ਬਾਹਰ ਕਢਾਈਆ। ਭਾਗ ਲੱਗੇ ਕਾਇਆ ਮਾਟੀ ਕਾਚੀ ਵੰਗ, ਵਾਹਵਾ ਤੇਰੀ ਵੱਜੇ ਵਧਾਈਆ। ਤੂੰ ਸਾਹਿਬ ਸੂਰਾ ਸਰਬੰਗ, ਸੁਰਤੀ ਸੁਰਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਰਸਤਾ ਦੇਣਾ ਖੁਲ੍ਹਾਈਆ। ਸਤਿਜੁਗ ਕਹੇ ਮੇਰੀ ਆਸਾ ਮਨਸਾ ਹੁੰਦੀ ਰਹੇ ਪੂਰੀ, ਪੂਰਨ ਬ੍ਰਹਮ ਦੇਣਾ ਦ੍ਰਿੜਾਈਆ। ਜਗਤ ਨਾਤਾ ਸਦਾ ਤੇਰੀ ਹਜ਼ੂਰੀ, ਹਾਜ਼ਰ ਹਰ ਘਟ ਸੋਭਾ ਪਾਈਆ। ਮੇਰੀ ਲੇਖੇ ਲਾਉਣੀ ਮਜ਼ਦੂਰੀ, ਸੇਵਕ ਹੋ ਕੇ ਸੇਵ ਕਮਾਈਆ। ਜਨ ਭਗਤਾਂ ਦੱਸਣਾ ਸ੍ਰਿਸ਼ਟੀ ਦੁਨੀਆ ਕੂੜੀ, ਕੂੜ ਕੁਟੰਬ ਬਿਨ ਤੇਰੀ ਕਿਰਪਾ ਕੰਮ ਕਿਸੇ ਨਾ ਆਈਆ। ਤੇਰੇ ਨਾਮ ਦੀ ਇਕ ਹੋਵੇ ਮਸ਼ਹੂਰੀ, ਮਸ਼ਵਰਾ ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਕਲਾ ਰਹੇ ਨਾ ਕੋਇ ਅਧੂਰੀ, ਅਦਲ ਇਨਸਾਫ਼ ਦੇਣਾ ਵਖਾਈਆ। ਸਾਚੀ ਬਖ਼ਸ਼ ਕੇ ਚਰਨ ਧੂੜੀ, ਟਿੱਕਾ ਨਾਮ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਕਹੇ ਪ੍ਰਭ ਮੈਨੂੰ ਅੰਤ ਦੇ ਦਲਾਸਾ, ਵਾਰ ਪਹਿਲੀ ਮੰਗ ਮੰਗਾਈਆ। ਤੇਰੇ ਚਰਨ ਰਹੇ ਭਰਵਾਸਾ, ਭਰਮ ਮਿਟੇ ਕੂੜ ਲੋਕਾਈਆ। ਮੈਂ ਬਣ ਕੇ ਦਾਸੀ ਦਾਸਾ, ਸੇਵਕ ਸਾਚੀ ਸੇਵ ਕਮਾਈਆ। ਜਨ ਭਗਤਾਂ ਦੇਵਾਂ ਸਾਥਾ, ਸਗਲਾ ਸੰਗ ਨਿਭਾਈਆ। ਜੋ ਸੋਹੰ ਗਾਵਣ ਗਾਥਾ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਸਤਿਜੁਗ ਕਹੇ ਮੇਰਾ ਜੋੜ ਰਹੇ ਜੁੜਦਾ, ਭਗਤਾਂ ਨਾਲ ਵਡਿਆਈਆ। ਤੇਰੇ ਦਵਾਰੇ ਖ਼ਾਲੀ ਕੋਈ ਨਾ ਮੁੜਦਾ, ਮੋਹਰ ਆਪਣਾ ਨਾਮ ਦੇਣਾ ਲਗਾਈਆ। ਕੱਟ ਅੰਧੇਰਾ ਅੰਧ ਘੋਰ ਦਾ, ਕੂੜੀ ਕਿਰਿਆ ਮਮਤਾ ਚੋਰ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮਾਰਗ ਦੇਣਾ ਸੁਹਾਈਆ। ਸਤਿਜੁਗ ਕਹੇ ਮੇਰਾ ਮਾਰਗ ਹੋਏ ਸੁਹੇਲਾ, ਸੁਹੰਜਣਾ ਇਕੋ ਨਜ਼ਰੀ ਆਈਆ। ਗੁਰਮੁਖਾਂ ਦਾ ਗੁਰਮੁਖਾਂ ਨਾਲ ਹੋਵੇ ਮੇਲਾ, ਕੂੜੀ ਦਿਸੇ ਜਗਤ ਕੁੜਮਾਈਆ। ਤੇਰੀ ਧਾਰ ਦਾ ਆਤਮ ਹੋਵੇ ਚੇਲਾ, ਪਰਮਾਤਮ ਇਸ਼ਟ ਇਕ ਮਨਾਈਆ। ਤੇਰਾ ਰਾਹ ਹੋਵੇ ਨਵੇਲਾ, ਨਵ ਨੌ ਸਮਝ ਕਿਸੇ ਨਾ ਪਾਈਆ। ਤੂੰ ਠਾਕਰ ਸੱਜਣ ਸੁਹੇਲਾ, ਸਾਹਿਬ ਸਤਿਗੁਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਜੁਗ ਕਹੇ ਮੇਰਾ ਲਹਿਣਾ ਤੇਰੇ ਹੱਥ, ਦੇਵਣਹਾਰ ਤੇਰੀ

❋

❋

ਵਡਿਆਈਆ। ਤੂੰ ਸਾਹਿਬ ਪੁਰਖ ਸਮਰਥ, ਸਵਾਮੀ ਧੁਰਦਰਗਾਹੀਆ। ਜਨ ਭਗਤ ਪਿਆਰੇ ਬਖ਼ਸ਼ ਆਪਣਾ ਰਸ, ਰਸਤਾ ਇਕੋ ਦੇਣਾ ਵਖਾਈਆ। ਮਨੂਆ ਮਨ ਕਰ ਕੇ ਵਸ, ਵਾਸਤਾ ਧਰਮ ਦਵਾਰੇ ਆਪ ਜੁੜਾਈਆ। ਸਦ ਤੇਰਾ ਗਾਵਣ ਜਸ, ਸਿਫ਼ਤਾਂ ਨਾਲ ਸਾਲਾਹੀਆ। ਤੂੰ ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਡੇਰਾ ਲਾਈਆ। ਮੇਰਾ ਖੁਲ੍ਹਾ ਰੱਖਣਾ ਹੱਟ, ਵਣਜਾਰਾ ਗੁਰਮੁਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਮਾਰਗ ਪਰਮਾਰਥ ਸਵਾਰਥ ਏਕਾ ਦੱਸ, ਟੇਕ ਵਿਚ ਟਿੱਕਾ ਮਸਤਕ ਲਾਈਆ।