੧੦ ਜੇਠ ਸ਼ਹਿਨਸ਼ਾਹੀ ਸੰਮਤ ੩ ਚੇਲਾ ਸਿੰਘ ਦੇ ਗ੍ਰਹਿ ਰੇਜ਼ੀਡੈਂਸੀ ਰੋਡ ਜੰਮੂ
ਸਤਿਜੁਗ ਕਹੇ ਮੇਰੀ ਨਮਸਕਾਰ, ਨਮਸਤੇ ਨਮੋਂ ਨਮੋਂ ਸੀਸ ਝੁਕਾਈਆ। ਪਰਮ ਪੁਰਖ ਪਰਮਾਤਮ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਨਿਰਅੱਖਰ ਬਖ਼ਸ਼ ਆਪਣੀ ਧਾਰ, ਅੱਖਰਾਂ ਵਿਚੋਂ ਅੱਖਰ ਦੇ ਬਦਲਾਈਆ। ਨਿਰਗੁਣ ਨੂਰ ਜੋਤ ਕਰ ਉਜਿਆਰ, ਉਜਾਲਾ ਦਿਸੇ ਸਰਬ ਲੋਕਾਈਆ। ਹਉਂ ਮਾਲਕ ਖ਼ਾਲਕ ਪ੍ਰਿਤਪਾਲਕ ਤੇਰਾ ਖ਼ਿਦਮਤਗਾਰ, ਸੇਵਕ ਯਾਚਕ ਰੂਪ ਵਟਾਈਆ। ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਆਪਣਾ ਪੜਦਾ ਦੇਣਾ ਉਠਾਈਆ। ਸਚਖੰਡ ਦਵਾਰ ਕਰਾਂ ਪੁਕਾਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਝੋਲੀ ਡਾਹੀਆ। ਕਰਨੀ ਦੇ ਕਰਤੇ ਕੁਦਰਤ ਦੇ ਮਾਲਕ ਰਹਿਮਤ ਬਖ਼ਸ਼ ਬਖ਼ਸ਼ਣਹਾਰ, ਸਚ ਸਵਾਮੀ ਅੰਤਰਜਾਮੀ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਦਰ ਠਾਂਡੇ ਸੀਸ ਨਿਵਾਈਆ। ਸਤਿਜੁਗ ਕਹੇ ਮੇਰੀ ਬੰਦਨਾ ਡੰਡਾਵਤ, ਸਜਦਾ ਸੀਸ ਝੁਕਾਈਆ। ਮਿਹਰਵਾਨ ਮਹਿਬੂਬ ਸਹੀ ਸਲਾਮਤ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਮੇਟ ਅਲਾਮਤ, ਆਲਮਾਂ ਇਲਮ ਆਪਣਾ ਦੇ ਸਮਝਾਈਆ। ਨਾਮ ਭੰਡਾਰਾ ਬਖ਼ਸ਼ ਇਕ ਨਿਆਮਤ, ਵਸਤ ਅਮੋਲਕ ਦੇ ਵਰਤਾਈਆ। ਪਤਿਪਰਮੇਸ਼ਵਰ ਲੱਖ ਚੁਰਾਸੀ ਜੀਵ ਜੰਤ ਤੇਰੀ ਅਮਾਨਤ, ਸਾਧ ਸੰਤ ਸਤਿ ਧਰਮ ਦੇ ਸਮਝਾਈਆ। ਮਮਤਾ ਮੋਹ ਮੇਟ ਕਿਆਮਤ, ਕਾਲ ਨਗਾਰਾ ਰਿਹਾ ਡਰਾਈਆ। ਮੂਰਖ ਮੂੜ੍ਹ ਵੇਖ ਜੀਵ ਅਨਜਾਣਤ, ਬੁੱਧ ਬਿਬੇਕ ਦੇ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਆਪਣਾ ਨੂਰ ਕਰ ਰੁਸ਼ਨਾਈਆ। ਸਤਿਜੁਗ ਕਹੇ ਪ੍ਰਭ ਸਤਿ ਧਰਮ ਕਰ ਤਾਮੀਰ, ਦਰ ਠਾਂਡੇ ਸੀਸ ਨਿਵਾਈਆ। ਮੰਜ਼ਲ ਚੋਟੀ ਦੇ ਅਖ਼ੀਰ, ਆਖ਼ਰ ਆਪਣਾ ਰੰਗ ਰੰਗਾਈਆ। ਦੀਨ ਦੁਨੀ ਬਦਲ ਦੇ ਤਕਦੀਰ, ਤਦਬੀਰ ਆਪਣਾ ਨਾਮ ਸਮਝਾਈਆ। ਝਗੜਾ ਰਹੇ ਨਾ ਸ਼ਾਹ ਹਕੀਰ, ਹੁਕਮ ਇਕੋ ਇਕ ਸੁਣਾਈਆ। ਅੰਮ੍ਰਿਤ ਆਤਮ ਬਖ਼ਸ਼ ਠਾਂਡਾ ਨੀਰ, ਦੁਰਮਤ ਮੈਲ ਦੇ ਧਵਾਈਆ। ਤੇਰੀ ਓਟ ਤਕਦੇ ਗਏ ਪੈਗ਼ੰਬਰ ਪੀਰ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਕੂੜੀ ਕਿਰਿਆ ਸ਼ਰਅ ਤੋੜ ਜ਼ੰਜੀਰ, ਜ਼ੱਰਾ ਜ਼ੱਰਾ ਕਰ ਰੁਸ਼ਨਾਈਆ। ਲਹਿਣਾ ਦੇਣਾ ਜੁਗ ਚੌਕੜੀ ਮੁਕਾ ਕਦੀਮ, ਅਜ਼ੀਮ ਆਲੀਸ਼ਾਨ ਆਪਣਾ ਨਜ਼ਾਮ ਦੇ ਵਖਾਈਆ। ਸਤਿ ਧਰਮ ਦੀ
❋
❋
ਕਰ ਤਰਮੀਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਸਤਿਜੁਗ ਕਹੇ ਪਰਮ ਪੁਰਖ ਮੇਰੀ ਸਲਾਮ, ਸਹੀ ਸਲਾਮਤ ਸੀਸ ਝੁਕਾਈਆ। ਸਤਿ ਸਤਿਵਾਦੀ ਇਕ ਅਮਾਮ, ਅਮਲਾਂ ਤੋਂ ਰਹਿਤ ਨਿਰਗੁਣ ਨੂਰ ਧੁਰ ਦਰਗਾਹੀਆ। ਦਰ ਬਰਦਾ ਬਣ ਗ਼ੁਲਾਮ, ਚਰਨ ਕਵਲ ਉਪਰ ਧਵਲ ਸੀਸ ਝੁਕਾਈਆ। ਸਾਚਾ ਮਾਰਗ ਦੱਸ ਆਸਾਨ, ਨਿਰਗੁਣ ਹੋ ਮਿਹਰਵਾਨ, ਮਹਿਬੂਬ ਆਪਣੀ ਕਾਰ ਕਮਾਈਆ। ਭਗਤ ਵਛਲ ਭਗਵਾਨ, ਆਤਮ ਦਰਸ ਦੇਣਾ ਜੀਵ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਠਾਂਡੇ ਧਰਮ ਦਵਾਰ ਦਰ ਦਰਵੇਸ਼ ਆਸ ਰਖਾਈਆ।
੧੧ ਜੇਠ ਸ਼ਹਿਨਸ਼ਾਹੀ ਸੰਮਤ ੩ ਬੀਬੀ ਰਾਮ ਕੌਰ ਦੇ ਗ੍ਰਹਿ ਛੰਬ ਜੰਮੂ
ਸਤਿਜੁਗ ਕਹੇ ਸ੍ਰੀ ਭਗਵਾਨ ਮੈਂ ਹੋਇਆ ਮੰਗਤਾ, ਦਰ ਠਾਡੇ ਮੰਗ ਮੰਗਾਈਆ। ਕਲਜੁਗ ਕੂੜੀ ਕਿਰਿਆ ਤੋੜ ਗੜ੍ਹ ਹਉਮੇ ਹੰਗਤਾ, ਹੰ ਬ੍ਰਹਮ ਪਾਰਬ੍ਰਹਮ ਦੇ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਧਰਮ ਦਵਾਰ ਬਣੇ ਸੰਗਤਾ, ਭਗਤ ਭਗਵਾਨ ਲੈਣਾ ਪਰਗਟਾਈਆ। ਕੂੜੀ ਕਿਰਿਆ ਕਲ ਕਲੇਸ਼ ਰਹੇ ਨਾ ਭੁੱਖ ਨੰਗਤਾ, ਸਤਿ ਸੰਤੋਖ ਬਿਨ ਵਰਨ ਗੋਤ ਦੇਣਾ ਉਪਜਾਈਆ। ਭੇਵ ਅਭੇਦ ਖੁਲ੍ਹਾਉਣਾ ਸਾਚੇ ਸੰਤਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਪੜਦਾ ਦੇਣਾ ਉਠਾਈਆ। ਲੱਖ ਚੁਰਾਸੀ ਜੀਵ ਜੰਤ ਬਣਨਾ ਧੁਰ ਦਾ ਕੰਤਾ, ਮਾਲਕ ਪ੍ਰਿਤਪਾਲਕ ਖ਼ਾਲਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭਿੱਖਕ ਹੋ ਕੇ ਝੋਲੀ ਡਾਹੀਆ। ਸਤਿਜੁਗ ਕਹੇ ਪ੍ਰਭ ਸਤਿ ਧਰਮ ਫੜਾ ਲੜ, ਪੱਲੂ ਆਪਣਾ ਨਾਮ ਗੰਢ ਪਵਾਈਆ। ਕਾਇਆ ਮੰਦਰ ਅੰਦਰ ਵੇਖ ਵੜ, ਸਾਢੇ ਤਿੰਨ ਹੱਥ ਬੰਕ ਦਵਾਰੀ ਖੋਜ ਖੁਜਾਈਆ। ਭੇਵ ਖੁਲ੍ਹਾ ਚੋਟੀ ਜੜ੍ਹ, ਅਸਥੂਲ ਲੇਖਾ ਦੇ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੀਨ ਦੁਨੀ ਦ੍ਰਿਸ਼ਟੀ ਸ੍ਰਿਸ਼ਟੀ ਅੰਦਰ ਜਾਵੇ ਪੜ੍ਹ, ਜਗਤ ਵਿਦਿਆ ਭਰਮ ਦੇਣਾ ਤੁੜਾਈਆ। ਭਾਗ ਲਗਾਉਣਾ ਕਾਇਆ ਮਾਟੀ ਸਾਚੇ ਘਰ, ਗ੍ਰਹਿ ਮੰਦਰ ਦੇਣਾ ਸੁਹਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਮਾਲਕ ਪ੍ਰਿਤਪਾਲਕ ਨਰਾਇਣ ਨਰ, ਸ਼ਰਨਗਤ ਤੇਰੀ ਇਕ ਸਰਨਾਈਆ। ਕਿਰਪਾ ਨਿਧਾਨ ਠਾਕਰ ਸਵਾਮੀ ਗਹਿਰ ਗੰਭੀਰ ਆਪਣੀ ਕਿਰਪਾ ਕਰ, ਬੇਨਜ਼ੀਰ ਨਜ਼ਰ ਮਿਹਰ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਇਕੋ ਨਜ਼ਰੀ ਆਏ ਹਰਿ, ਹਰਿ ਜੂ ਹਰ ਹਿਰਦੇ ਆਪਣਾ ਨਾਮ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਠਾਂਡੇ ਦਰਬਾਰ ਏਕੰਕਾਰ ਏਕਾ ਮੰਗ ਮੰਗਾਈਆ। ਸਤਿਜੁਗ ਕਹੇ ਮੇਰੇ ਪੁਰਖ ਅਕਾਲ ਦੀਨਾਂ ਬੰਧਨ, ਬੰਦਗੀ ਅਰਜ਼ ਮੇਰੀ ਅਰਜ਼ੋਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਹਿਬ ਬਖ਼ਸ਼ੰਦਨ, ਰਹਿਮਤ ਰਹੀਮ ਰਾਮ ਆਪਣੀ ਦੇਣੀ ਕਰਾਈਆ। ਤੇਰਾ ਖੇਲ ਖੇਲ ਕੇ ਗਏ ਤ੍ਰਿਲੋਕੀ ਨੰਦਨ, ਮੁਕੰਦ ਮਨੋਹਰ ਲਖਮੀ ਨਰਾਇਣ ਤੇਰੀ ਵਡ ਵਡਿਆਈਆ। ਸਤਿ ਧਰਮ ਸਤਿ ਸਤਿਵਾਦੀ ਮਸਤਕ
❋
❋
ਟਿੱਕਾ ਲਾ ਚੰਦਨ, ਸੁਗੰਧੀ ਆਪਣਾ ਨਾਮ ਦੇ ਭਰਾਈਆ। ਕਲਜੁਗ ਜੀਵ ਕੂੜ ਕੁੜਿਆਰ ਹੰਕਾਰੀ ਵਿਕਾਰੀ ਆਤਮ ਪਰਮਾਤਮ ਟੁੱਟੀ ਗੰਢਣ, ਨਾਤਾ ਧੁਰ ਦਾ ਦੇ ਬਣਾਈਆ। ਸਚ ਪ੍ਰੇਮ ਪਿਆਰ ਮੁਹੱਬਤ ਵਿਚ ਕਾਇਆ ਚੋਲੀ ਰੰਗਣ, ਅੰਦਰ ਬਾਹਰ ਗੁਪਤ ਜਾਹਰ ਦੁਰਮਤ ਮੈਲ ਦੇਣੀ ਧਵਾਈਆ। ਸਚ ਦਵਾਰ ਪਰਵਰਦਿਗਾਰ ਧੁਰ ਦਰਬਾਰ ਆਇਆ ਮੰਗਣ, ਹਕ ਮਹਿਬੂਬ ਉਚ ਅਰੂਜ ਅਰਸ਼ ਫ਼ਰਸ਼ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰ ਵਿਚ ਸੰਸਾਰ ਦੇਣਾ ਪਰਗਟਾਈਆ। ਸਤਿਜੁਗ ਕਹੇ ਪੁਰਖ ਅਕਾਲ ਦੀਨ ਦਿਆਲ ਵੇਖੀ ਕਲਜੁਗ ਕੂੜੀ ਕਿਰਿਆ ਕੂੜ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਜਗਤ ਵਿਦਿਆ ਸੁਘੜ ਸਿਆਣੇ ਕੀਤੇ ਮੂਰਖ ਮੂੜ੍ਹ, ਹਿਰਦੇ ਹਰਿ ਸਕੇ ਨਾ ਕੋਇ ਵਸਾਈਆ। ਸ਼ਾਹ ਸੁਲਤਾਨ ਤੇਰਾ ਚਮਕੇ ਕੋਇ ਨਾ ਨੂਰ, ਜਲਵਾ ਜੋਤ ਨਾ ਕੋਇ ਰੁਸ਼ਨਾਈਆ। ਧਰਮ ਦਵਾਰਿਉਂ ਮਨ ਮਨਸਾ ਹੋਈ ਮਫ਼ਰੂਰ, ਨੌ ਦਵਾਰ ਫਿਰੇ ਹਲਕਾਈਆ। ਬਿਨ ਤੇਰੀ ਕਿਰਪਾ ਸਾਚੀ ਮਿਲੇ ਨਾ ਚਰਨ ਧੂੜ, ਦੁਰਮਤ ਮੈਲ ਨਾ ਕੋਇ ਧਵਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਹਉਮੇ ਹੰਗਤਾ ਗੜ੍ਹ ਤੋੜ ਗ਼ਰੂਰ, ਗ਼ੁਰਬਤ ਅੰਦਰੋਂ ਦੇ ਕਢਾਈਆ। ਸਦੀ ਚੌਧਵੀਂ ਲੇਖਾ ਲਹਿਣਾ ਦੇਣਾ ਦੇ ਜ਼ਰੂਰ, ਬੀਸ ਬੀਸਾ ਹਰਿ ਜਗਦੀਸਾ ਬੈਠਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਆਪਣਾ ਇਸ਼ਟ ਸਮਝਾਈਆ। ਸਤਿਜੁਗ ਕਹੇ ਮੈਂ ਸਚਖੰਡ ਦਵਾਰੇ ਮੰਗਾਂ ਮੰਗ, ਦਰਗਾਹ ਸਾਚੀ ਸੀਸ ਨਿਵਾਈਆ। ਤੇਰੇ ਹੁਕਮੇ ਅੰਦਰ ਜੁਗ ਚੌਕੜੀ ਰਹੇ ਲੰਘ, ਬੀਤਿਆ ਕਾਲ ਦਏ ਦੁਹਾਈਆ। ਸਚ ਧਰਮ ਦਾ ਮਿਲੇ ਨਾ ਕਿਸੇ ਅਨੰਦ, ਪਰਮਾਨੰਦ ਨਾ ਕੋਇ ਸਮਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਗਾਏ ਕੋਈ ਨਾ ਛੰਦ, ਤੂੰ ਮੇਰਾ ਮੈਂ ਤੇਰਾ ਰਾਗ ਨਾ ਕੋਇ ਅਲਾਈਆ। ਜਗਤ ਵਿਕਾਰ ਵਾਸਨਾ ਘਰ ਘਰ ਭਰੀ ਕੂੜੀ ਕਿਰਿਆ ਗੰਦ, ਸਚ ਸੁਗੰਧ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਆਤਮ ਨਿਝਰ ਧਾਰ ਸਚ ਦੇਵੇ ਨਾ ਕੋਇ ਅਨੰਦ, ਬਿਨ ਰਸਨਾ ਰਸ ਨਾ ਕੋਇ ਚਖਾਈਆ। ਨਿਰਮਲ ਜੋਤ ਚਮਕੇ ਕੋਈ ਨਾ ਚੰਦ, ਬਿਨ ਸੂਰੀਆ ਹੋਏ ਰੁਸ਼ਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਹਿਬ ਸੁਲਤਾਨ ਹੋ ਮਿਹਰਵਾਨ ਆਪਣਾ ਦੇ ਸੰਗ, ਸਗਲਾ ਸੰਗ ਸੂਰੇ ਸਰਬੰਗ ਆਪਣਾ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਚਾ ਰਾਹ ਵੇਖ ਵਖਾਈਆ। ਸਤਿਜੁਗ ਕਹੇ ਪਰਮ ਪੁਰਖ ਪ੍ਰਭ ਕਰ ਆਪਣੀ ਮਿਹਰਵਾਨੀ, ਮਿਹਰਵਾਨ ਮਿਹਬਾਨ ਬੀਦੋ ਤੇਰੀ ਓਟ ਤਕਾਈਆ। ਕਲਜੁਗ ਕੂੜੀ ਕਿਰਿਆ ਮੇਟ ਸ਼ੈਤਾਨੀ, ਸ਼ਰੀਅਤ ਵਿਚੋਂ ਅਸਲੀਅਤ ਦੇ ਪਰਗਟਾਈਆ। ਜਨ ਭਗਤਾਂ ਮੰਜ਼ਲ ਦੇ ਰੁਹਾਨੀ, ਰੂਹ ਬੁਤ ਦੋਵੇਂ ਕਰ ਸਫ਼ਾਈਆ। ਤੇਰਾ ਜਲਵਾ ਨੂਰ ਅਸਮਾਨੀ, ਜਿਸਮਾਨੀ ਪੜਦਾ ਦੇ ਚੁਕਾਈਆ। ਜੂਹ ਦਿਸੇ ਨਾ ਕੋਇ ਬੇਗਾਨੀ, ਵੈਰੀ ਅੰਦਰੋਂ ਦੇਣੇ ਕਢਾਈਆ। ਚਾਰ ਜੁਗ ਦਾ ਝਗੜਾ ਮੇਟ ਦੀਵਾਨੀ, ਹੁਕਮ ਧੁਰ ਦਾ ਇਕ ਸੁਣਾਈਆ। ਤੇਰਾ ਨਾਮ ਨਿਰੰਕਾਰ ਪਰਗਟ ਹੋਵੇ ਦੋ ਜਹਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤੇਰਾ ਢੋਲਾ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਦੱਸਣ ਨਾਮ ਨਿਧਾਨੀ, ਨਾਦ ਧੁਰ ਦਾ ਇਕ ਵਜਾਈਆ। ਕਲਜੁਗ ਕੂੜੀ ਕਿਰਿਆ ਮੇਟ ਬੇਈਮਾਨੀ, ਬੇਵਾ ਰਹੇ ਨਾ ਕੋਇ ਲੋਕਾਈਆ। ਸਚ ਦਵਾਰਾ ਦੱਸ ਗ੍ਰਹਿ ਇਕ ਪਦ ਨਿਰਬਾਣੀ, ਨਿਰਵੈਰ ਪੁਰਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਏਕਾ ਦੇਣਾ ਸਾਚਾ ਵਰ, ਸਤਿ ਧਰਮ ਦੇਣਾ ਪਰਗਟਾਈਆ। ਸਤਿਜੁਗ ਕਹੇ ਮੈਂ ਮੰਗਣ ਆਇਆ ਏਕੰਕਾਰ ਏਕ, ਇਕ ਇਕੱਲਾ ਵੇਸ ਵਟਾਈਆ। ਦੀਨ ਦੁਨੀ ਸ੍ਰਿਸ਼ਟ ਸਬਾਈ ਬਖ਼ਸ਼ਣੀ ਆਪਣੀ ਟੇਕ, ਟਿੱਕੇ ਮਸਤਕ ਧੂੜੀ ਦੇ ਰਮਾਈਆ। ਮਨ ਵਾਸਨਾ ਕੂੜੀ ਕਿਰਿਆ ਕਰ ਬੁੱਧ ਬਿਬੇਕ, ਪਤਤ ਪੁਨੀਤ ਦੇ ਕਰਾਈਆ। ਤ੍ਰੈਗੁਣ ਮਾਇਆ ਪੰਜ ਤਤ ਲਾ ਨਾ ਸਕੇ ਸੇਕ, ਅਗਨੀ ਅੱਗ ਦੇਣੀ ਬੁਝਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸਚ ਦਵਾਰ ਏਕੰਕਾਰ ਖੋਲ੍ਹਣਾ ਭੇਤ, ਭੇਵ ਆਪਣਾ ਦੇਣਾ ਸਮਝਾਈਆ। ਨਿਜ ਨੇਤਰ ਲੋਚਨ ਨੈਣ ਜਨ ਭਗਤ ਲੈਣ ਵੇਖ, ਘਰ ਸਵਾਮੀ ਅੰਤਰਜਾਮੀ ਨਜ਼ਰੀ ਆਈਆ। ਸੋਹਣਾ ਸੁਹੰਜਣਾ ਆਦਿ ਨਿਰੰਜਣਾ ਤੇਰਾ ਲੱਗੇ ਦੇਸ, ਦਿਸ਼ਾ ਦਸੰਤਰ ਵੰਡ ਨਾ ਕੋਇ ਵੰਡਾਈਆ। ਜੁਗ ਚੌਕੜੀ ਬਦਲਣਾ ਤੇਰਾ ਅਗੰਮਾ ਨਿਰਾਲਾ ਖੇਡ, ਖ਼ਾਲਕ ਖ਼ਲਕ ਆਪਣਾ ਹੁਕਮ ਦੇਣਾ ਵਰਤਾਈਆ। ਜਿਸ ਕਾਰਨ ਗੁਰ ਅਵਤਾਰ ਪੈਗ਼ੰਬਰ ਰਿਹਾ ਭੇਜ, ਲੋਕ ਪਰਲੋਕ ਸੋਹਲਾ ਆਪਣਾ ਨਾਮ ਇਕ ਸੁਣਾਈਆ। ਸੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਘਟ ਨਿਵਾਸੀ ਪੁਰਖ ਅਬਿਨਾਸ਼ੀ ਮਾਨਣੀ ਲੱਖ ਚੁਰਾਸੀ ਸੇਜ, ਆਤਮ ਪਰਮਾਤਮ ਆਪਣਾ ਜੋੜ ਲੈਣਾ ਜੁੜਾਈਆ। ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਵੇਂ ਨੇਤਨ ਨੇਤ, ਨਿਜ ਲੋਚਨ ਨੈਣ ਅੱਖ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਕਹੇ ਮੈਂ ਨਿਉਂ ਨਿਉਂ ਕਰਾਂ ਆਦੇਸ, ਸੀਸ ਜਗਦੀਸ ਇਕ ਝੁਕਾਈਆ।
੧੧ ਜੇਠ ਸ਼ਹਿਨਸ਼ਾਹੀ ਸੰਮਤ ੩ ਲਾਲ ਚੰਦ ਦੇ ਗ੍ਰਹਿ ਜੰਮੂ
ਸਤਿਜੁਗ ਕਹੇ ਕਿਰਪਾ ਕਰ ਜੋਤ ਨਿਰੰਕਾਰੀ, ਨਿਰਾਕਾਰ ਤੇਰੇ ਹੱਥ ਵਡਿਆਈਆ। ਆਦਿ ਜੁਗਾਦਿ ਤੇਰੀ ਸਿਕਦਾਰੀ, ਦੋ ਜਹਾਨਾਂ ਹੁਕਮ ਮਨਾਈਆ। ਤੇਰਾ ਖੇਲ ਅਗੰਮ ਅਪਾਰੀ, ਅਲਖ ਅਗੋਚਰ ਤੇਰੀ ਸ਼ਹਿਨਸ਼ਾਹੀਆ। ਕਲਜੁਗ ਕੂੜੀ ਕਿਰਿਆ ਗੜ੍ਹ ਤੋੜ ਹੰਕਾਰੀ, ਹਉਮੇ ਹੰਗਤਾ ਦੇ ਮਿਟਾਈਆ। ਤੇਰੇ ਨਾਮ ਦੀ ਹੋਵੇ ਇਕ ਜੈਕਾਰੀ, ਘਰ ਘਰ ਕਾਇਆ ਮੰਦਰ ਅੰਦਰ ਵੱਜੇ ਵਧਾਈਆ। ਦੀਨ ਮਜ਼੍ਹਬ ਝਗੜਾ ਰਹੇ ਨਾ ਕੋਇ ਸੰਸਾਰੀ, ਦੂਈ ਦਵੈਤ ਡੇਰਾ ਢਾਹੀਆ। ਮਾਨਸ ਜਨਮ ਸਭ ਦੀ ਪੈਜ ਦੇ ਸਵਾਰੀ, ਮਿਹਰਵਾਨ ਸਿਰ ਆਪਣਾ ਹੱਥ ਰਖਾਈਆ। ਸਤਿਜੁਗ ਕਹੇ ਕਲਜੁਗ ਪਿਛੋਂ ਮੇਰੀ ਆਵੇ ਵਾਰੀ, ਵਾਰਤਾ ਅਗਲੀ ਦੇ ਦ੍ਰਿੜਾਈਆ। ਸਾਚੇ ਪਿਆਰ ਦੀ ਬਖ਼ਸ਼ ਖ਼ੁਮਾਰੀ, ਬੀਮਾਰੀ ਅੰਦਰੋਂ ਕੂੜ ਮਿਟਾਈਆ। ਤੇਰੇ ਨਾਮ ਦਾ ਹੋਏ ਆਧਾਰੀ, ਆਦਤ ਮਮਤਾ ਦੇ ਬਦਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਲੱਗੇ ਯਾਰੀ, ਯਾਰਾਨੇ ਕੂੜੇ ਦੇ ਚੁਕਾਈਆ। ਖ਼ਾਦਮ ਸੇਵਕ ਹੋ ਕੇ ਸੇਵਾ ਕਰਾਂ ਤੁਮਹਾਰੀ, ਦਰ ਤੇਰੇ ਸੀਸ ਨਿਵਾਈਆ। ਸਚ ਮੁਹੱਬਤ ਬਖ਼ਸ਼ ਆਪ ਪਿਆਰੀ, ਪਰਮ ਪੁਰਖ ਪਰਮਾਤਮ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਪਰਕਾਸ਼ ਬਹੱਤਰ ਨਾੜੀ, ਜੋਤੀ ਨੂਰ ਡਗਮਗਾਈਆ। ਸਤਿਜੁਗ ਕਹੇ ਕਿਰਪਾ ਕਰ ਪ੍ਰੀਤਮ ਚੋਜੀ, ਚਰਨ ਕਵਲ ਧਿਆਨ ਲਗਾਈਆ। ਤੂੰ ਆਦਿ ਜੁਗਾਦਿ ਅਗਾਧ ਬੋਧੀ, ਬੁੱਧੀ ਤੋਂ ਪਰ੍ਹੇ ਤੇਰੀ ਪੜ੍ਹਾਈਆ। ਮੰਜ਼ਲ ਹਕ਼ੀਕ਼ੀ ਦੇ ਸੋਝੀ, ਸੋਚ ਸਮਝ ਆਪਣੀ ਇਕ ਸਮਝਾਈਆ। ਠਾਕਰ ਬਣ ਕੇ ਧੁਰ ਦਾ ਮੌਜੀ, ਮਜਲਸ ਆਪਣੀ ਦੇ ਵਖਾਈਆ। ਮਮਤਾ ਦਾ ਰਹੇ ਕੋਈ ਨਾ ਰੋਗੀ, ਰੰਗ ਸਾਚਾ ਨਾਮ ਰੰਗਾਈਆ। ਤੇਰੀ ਧੂੜ ਦਾ ਮੂਰਖ ਮੂੜ੍ਹ ਹੋਵੇ ਜੋਗੀ, ਜੋਗੀਸ਼ਰ ਤਪੀਸ਼ਰ ਆਪਣੀ ਸਰਨ ਲਗਾਈਆ।
❋
❋
ਤੂੰ ਹਰ ਘਟ ਅੰਤਰ ਨਿਰੰਤਰ ਮੰਨਿਆ ਖੋਜੀ, ਖੋਜਤ ਖੋਜਤ ਵੇਖ ਵਖਾਈਆ। ਆਤਮ ਪਰਮਾਤਮ ਮੇਲ ਮਿਲਾਉਣਾ ਤੇਰਾ ਘਰੋਗੀ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤ ਵਿਛੋੜੇ ਵਿਚ ਰਹੇ ਨਾ ਕੋਇ ਵਿਜੋਗੀ, ਪੜਦਾ ਅੰਦਰੋਂ ਦੇਣਾ ਉਠਾਈਆ। ਤੇਰਾ ਨਾਮ ਜੈਕਾਰਾ ਲੋਕ ਪਰਲੋਕ ਸੁਣੇ ਸਲੋਕੀ, ਸੋਹਲਾ ਸਚ ਦੇਣਾ ਸਮਝਾਈਆ। ਸਤਿਜੁਗ ਕਹੇ ਤੇਰੇ ਨਾਮ ਦੀ ਚਾਰ ਜੁਗ ਤੋਂ ਅੱਗੇ ਵੱਖਰੀ ਹੋਵੇ ਪੋਥੀ, ਨਿਰਅੱਖਰ ਅੱਖਰ ਆਪਣਾ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦੇਣਾ ਸੁਹਾਈਆ। ਸਤਿਜੁਗ ਕਹੇ ਮੇਰੀ ਬੇਨੰਤੀ ਇਕ ਅਰਦਾਸ, ਅਰਜ਼ ਆਰਜ਼ੂ ਨਾਲ ਜਣਾਈਆ। ਸਤਿ ਜੋਤ ਦਾ ਕਰ ਪਰਕਾਸ਼, ਪਰਕਾਸ਼ਤ ਹੋਵੇ ਲੋਕਾਈਆ। ਕੂੜੀ ਕਿਰਿਆ ਅੰਧੇਰ ਜਾਏ ਵਿਨਾਸ, ਅਬਿਨਾਸ਼ੀ ਆਪਣੀ ਅੱਖ ਖੁਲ੍ਹਾਈਆ। ਆਤਮ ਤੇਰੀ ਹੋਵੇ ਦਾਸ, ਪਰਮਾਤਮ ਸਾਚੀ ਸੇਵ ਕਮਾਈਆ। ਚਰਨ ਪ੍ਰੀਤੀ ਦੇ ਵਿਸ਼ਵਾਸ, ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਤੇਰੇ ਮਿਲਣ ਦੀ ਹੋਵੇ ਪਿਆਸ, ਤ੍ਰਿਸ਼ਨਾ ਭੁੱਖ ਦੇਣੀ ਚੁਕਾਈਆ। ਸਾਚੇ ਮੰਡਲ ਵਖਾ ਆਪਣੀ ਰਾਸ, ਗੋਪੀ ਕਾਹਨ ਵੱਜੇ ਵਧਾਈਆ। ਮਾਇਆ ਮਮਤਾ ਕਰ ਘਾਤ, ਘਾਓ ਆਪਣਾ ਨਾਮ ਲਗਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਚ ਹੋਵੇ ਰੁਸ਼ਨਾਈਆ। ਲੇਖਾ ਲਿਖ ਆਪਣੇ ਲੇਖੇ ਵਾਲਾ ਕਲਮ ਦਵਾਤ, ਕਾਤਬ ਅਵਰ ਨਾ ਕੋਇ ਬਣਾਈਆ। ਦੀਨ ਦੁਨੀ ਬਦਲ ਹਾਲਾਤ, ਇਲਮ ਆਲਮ ਇਕ ਜਣਾਈਆ। ਝਗੜਾ ਰਹੇ ਨਾ ਕਾਇਨਾਤ, ਕਲਮਾ ਹਕ ਦੇਣਾ ਸੁਣਾਈਆ। ਸਚ ਬੇਨੰਤੀ ਤੇਰੇ ਪਾਸ, ਪਾਸਾ ਦੀਨ ਦੁਨੀ ਉਲਟਾਈਆ। ਮੇਰੀ ਪੂਰੀ ਕਰਨੀ ਆਸ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਤੜਪਾਈਆ। ਸਤਿਜੁਗ ਕਹੇ ਮੇਰੀ ਇਹੋ ਨਿੱਕੀ ਜਿਹੀ ਬਾਤ, ਬਾਤਨ ਭੇਵ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਾਰਗ ਦੇਣਾ ਲਾਈਆ। ਸਤਿਜੁਗ ਕਹੇ ਮੇਰੀ ਬੇਨੰਤੀ ਕਰ ਮਨਜ਼ੂਰ, ਸਾਹਿਬ ਸਵਾਮੀ ਧਿਆਨ ਲਗਾਈਆ। ਤੂੰ ਮਾਲਕ ਹਾਜ਼ਰ ਹਜ਼ੂਰ, ਹਜ਼ਰਤ ਧੁਰਦਰਗਾਹੀਆ। ਕਲਜੁਗ ਲੇਖਾ ਮੁਕਾ ਜ਼ਰੂਰ, ਜਾਹਰ ਜਹੂਰ ਕਰ ਰੁਸ਼ਨਾਈਆ। ਸਤਿਜੁਗ ਤੇਰੇ ਧਰਮ ਦਾ ਬਣੇ ਮਜ਼ਦੂਰ, ਕਰਮ ਦੀ ਕੂੜੀ ਮੈਲ ਧਵਾਈਆ। ਤੇਰੀ ਜੋਤ ਦਾ ਵੇਖ ਕੇ ਨੂਰ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਬਖ਼ਸ਼ ਕਸੂਰ, ਨਿਗਾਹ ਆਪਣੀ ਆਪ ਉਠਾਈਆ। ਸਤਿਜੁਗ ਕਹੇ ਮੈਂ ਮੰਗਦਾ ਥੋੜ੍ਹਾ, ਵਡ ਦਾਤੇ ਤੇਰੀ ਓਟ ਤਕਾਈਆ। ਭਗਤ ਭਗਵਾਨ ਦਾ ਬਣੇ ਜੋੜਾ, ਜੁਗਤੀ ਆਪਣੀ ਦੇਣੀ ਸਮਝਾਈਆ। ਝਗੜਾ ਰਹੇ ਨਾ ਮੋਰਾ ਤੋਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਮਨਜ਼ੂਰ ਹੋਵੇ ਕਲਜੁਗ ਅੰਤ ਸੱਸੇ ਉਪਰ ਹੋੜਾ, ਹੰ ਬ੍ਰਹਮ ਪੜਦਾ ਦੇਣਾ ਉਠਾਈਆ। ਤੇਰਾ ਨਾਉਂ ਸਦਾ ਨਵਾਂ ਨਕੋਰਾ, ਜੁਗ ਚੌਕੜੀ ਬਦਲ ਕਦੇ ਨਾ ਜਾਈਆ। ਕਲਜੁਗ ਕੂੜ ਝਗੜਾ ਮੁਕਾ ਠੱਗਾਂ ਚੋਰਾ, ਮਨ ਮਨਸਾ ਦੇ ਮਿਟਾਈਆ। ਸਚ ਸੁਣਾ ਅਗਲਾ ਆਪਣਾ ਦੋਹਰਾ, ਸੋਹੰ ਢੋਲਾ ਅਗੰਮ ਅਥਾਹੀਆ। ਤੇਰਾ ਹੋਵੇ ਨਾ ਕਦੇ ਵਿਛੋੜਾ, ਵਿਛੜਿਆਂ ਲੈਣਾ ਮਿਲਾਈਆ। ਰਵਦਾਸ ਚਮਾਰ ਜੋ ਢੋਏ ਢੋਰਾ, ਲੇਖੇ ਵਿਚ ਦਏ ਗਵਾਹੀਆ। ਤੇਰਾ ਮੰਤਰ ਫੁਰੇ ਇਕੋ ਫੋਰਾ, ਫ਼ੁਰਨੇ ਸਾਰੇ ਦੇਣੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੀ ਧਾਰ ਤੇਰੀ ਲੋੜਾ, ਲੋਇਣ ਆਪਣਾ ਦੇ ਖੁਲ੍ਹਾਈਆ।
❋
❋
੧੧ ਜੇਠ ਸ਼ਹਿਨਸ਼ਾਹੀ ਸੰਮਤ ੩ ਅਮਰੋ ਦੇਵੀ ਦੇ ਗ੍ਰਹਿ ਜੰਮੂ
ਸਤਿਜੁਗ ਕਹੇ ਪ੍ਰਭ ਮੇਰੀ ਪੂਰੀ ਕਰ ਦੇ ਇੱਛਾ, ਨਿਰਇੱਛਤ ਆਪਣੀ ਦਇਆ ਕਮਾਈਆ। ਸਾਚੇ ਨਾਮ ਦੀ ਪਾ ਭਿੱਛਾ, ਭਿੱਖਕ ਬਣੇ ਲੋਕਾਈਆ। ਜੋ ਵਿਸ਼ਨ ਬ੍ਰਹਮਾ ਤੇਰਾ ਨਾਮ ਸਿਖ਼ਾ, ਸਿਖਿਆ ਸ੍ਰਿਸ਼ਟੀ ਦੇਣੀ ਦ੍ਰਿੜਾਈਆ। ਜੋ ਵਿਸ਼ਨੂੰ ਧਾਰ ਲਿਖਾ, ਕਲਮ ਸ਼ਾਹੀ ਨਾ ਕੋਇ ਸਮਝਾਈਆ। ਤੂੰ ਪਰਮਾਤਮ ਮਾਲਕ ਧੁਰ ਦਾ ਇੱਕਾ, ਏਕੰਕਾਰ ਨਜ਼ਰੀ ਆਈਆ। ਤੇਰੀ ਧੂੜ ਦਾ ਲੱਗੇ ਟਿੱਕਾ, ਦੁਰਮਤ ਮੈਲ ਦੇਣੀ ਧਵਾਈਆ। ਸਭ ਨੂੰ ਯਾਦ ਕਰਾ ਦੇ ਆਪਣਾ ਪਿੱਛਾ, ਜਿਸ ਘਰ ਵਿਚੋਂ ਦਿਤਾ ਪਰਗਟਾਈਆ। ਪੜਦਾ ਰਹੇ ਨਾ ਵੱਡਾ ਨਿੱਕਾ, ਨੂਰ ਨੂਰ ਕਰ ਰੁਸ਼ਨਾਈਆ। ਮਾਨਸ ਜਨਮ ਸਭ ਦਾ ਜਾਏ ਜਿਤਾ, ਹਾਰ ਹਿਰਦੇ ਵਿਚੋਂ ਦੇਣੀ ਕਢਾਈਆ। ਸਚਖੰਡ ਨਿਵਾਸੀ ਤੂੰ ਸਭ ਦਾ ਧੁਰ ਦਾ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਆਪਣੇ ਹੁਕਮ ਦਾ ਵੇਖ ਚਿੱਠਾ, ਚਿੱਠੀ ਰਸੈਣ ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਖੇਲ ਕਰ ਇਕ ਅਨਡਿੱਠਾ, ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਭੇਵ ਕੋਇ ਨਾ ਪਾਈਆ। ਤੇਰੇ ਚਰਨ ਕਵਲਾਂ ਵਿਚ ਲਿਟਾ, ਧੂੜੀ ਖ਼ਾਕ ਰਿਹਾ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧਰਮ ਦਵਾਰੇ ਆਸ ਰਖਾਈਆ। ਸਤਿਜੁਗ ਕਹੇ ਮੇਰੀ ਧਾਰ ਤੇਰੀ ਗੋਲੀ, ਸਦਾ ਸਦ ਸੇਵ ਕਮਾਈਆ। ਤੇਰੀ ਵਸਤ ਇਕ ਅਨਮੋਲੀ, ਅਨਮੁਲੜੀ ਨਜ਼ਰੀ ਆਈਆ। ਸਭ ਦੀ ਰੰਗ ਕਾਇਆ ਚੋਲੀ, ਚੀਥੜ ਪੁਰਾਣਾ ਦੇ ਬਦਲਾਈਆ। ਆਤਮ ਪਰਮਾਤਮ ਦੱਸ ਕੇ ਬੋਲੀ, ਅਨਬੋਲਤ ਆਪਣਾ ਰਾਗ ਸੁਣਾਈਆ। ਸਚ ਬਹਾਰ ਜਾਏ ਮੌਲੀ, ਮੌਲਾ ਹੋ ਕੇ ਵੇਖ ਵਖਾਈਆ। ਭਾਗ ਲੱਗੇ ਉਪਰ ਧੌਲੀ, ਧਰਨੀ ਧਰਤ ਧਵਲ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। ਸਤਿਜੁਗ ਕਹੇ ਤੂੰ ਦਾਤਾ ਦੇਵਣ ਯੋਗ, ਜੁਗਤੀ ਆਪਣੀ ਦੇ ਸਮਝਾਈਆ। ਭਗਤ ਭਗਵਾਨ ਹੋਵੇ ਸੰਜੋਗ, ਜੁਗ ਵਿਛੜੇ ਲੈ ਮਿਲਾਈਆ। ਭਾਗ ਲੱਗੇ ਕਾਇਆ ਕੋਟ, ਕਿਲ੍ਹਾ ਗੜ੍ਹ ਬੰਕ ਦਵਾਰ ਦੇਣਾ ਸੁਹਾਈਆ। ਤੇਰੇ ਨੂਰ ਦੀ ਘਰ ਘਰ ਜਗੇ ਜੋਤ, ਪਰਕਾਸ਼ ਹੋਵੇ ਲੋਕਾਈਆ। ਝਗੜਾ ਰਹੇ ਨਾ ਵਰਨ ਗੋਤ, ਜਾਤ ਪਾਤ ਨਾ ਕੋਇ ਲੜਾਈਆ। ਤੂੰ ਸਾਹਿਬ ਸਤਿਗੁਰ ਅਬਿਨਾਸ਼ੀ ਕਰਤਾ ਇਕੋ ਬਹੁਤ, ਬਹੁ ਗੁਰੂਆਂ ਲੇਖਾ ਦੇਣਾ ਮੁਕਾਈਆ। ਕਲਜੁਗ ਅੰਤ ਅਖ਼ੀਰ ਆ ਕੇ ਪਹੁੰਚ, ਪਹਿਚਾਨ ਕਰ ਪੜਦਾ ਦੇਣਾ ਉਠਾਈਆ। ਮਮਤਾ ਰਹੇ ਨਾ ਕੋਈ ਸੋਚ, ਸਮਝ ਬੁੱਧੀ ਨਾ ਕੋਇ ਸਮਝਾਈਆ। ਆਪਣੇ ਮਿਲਣ ਦੀ ਆਸਾ ਮਨਸਾ ਪੂਰੀ ਕਰ ਲੋਚ, ਲੋਚਨ ਅੰਦਰੋਂ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਖ਼ੁਮਾਰੀ ਵਿਚ ਰੱਖ ਮਦਹੋਸ਼, ਮਧੁਰ ਧੁਨ ਆਪਣਾ ਰਾਗ ਸੁਣਾਈਆ।
੧੧ ਜੇਠ ਸ਼ਹਿਨਸ਼ਾਹੀ ਸੰਮਤ ੩ ਅਜੀਤ ਸਿੰਘ ਦੇ ਗ੍ਰਹਿ ਜੰਮੂ
ਸਤਿਜੁਗ ਕਹੇ ਪੁਰਖ ਅਬਿਨਾਸ਼ ਮੇਰੇ ਸਮਰਾਥਾ, ਸਮਰਥ ਤੇਰੀ ਵਡਿਆਈਆ। ਹਉਂ ਬਾਲਕ ਨਾਥ ਅਨਾਥਾ, ਦੀਨਨ ਸੀਸ ਝੁਕਾਈਆ।
❋
❋
ਸਗਲਾ ਮੰਗਾਂ ਧੁਰ ਦਾ ਸਾਥਾ, ਸਚ ਮਿਲੇ ਸਰਨਾਈਆ। ਤੂੰ ਮੇਰਾ ਮੈਂ ਤੇਰਾ ਹੋਵੇ ਪਾਠਾ, ਪਾਠਸ਼ਾਲਾ ਇਕੋ ਦੇ ਵਖਾਈਆ। ਆਤਮ ਜੋਤੀ ਬਣ ਜਾਤਾ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਸਰਬ ਕਲਾ ਕਲ ਗਿਆਤਾ, ਗਿਆਨ ਆਪਣਾ ਦੇਣਾ ਦ੍ਰਿੜਾਈਆ। ਪਾਰਬ੍ਰਹਮ ਬ੍ਰਹਮ ਜੋੜਨਾ ਨਾਤਾ, ਵਿਛੋੜਾ ਪਿਛਲਾ ਦੇਣਾ ਮਿਟਾਈਆ। ਤੇਰਾ ਮਾਰਗ ਨਜ਼ਰੀ ਆਏ ਸਾਚਾ, ਸਚ ਸੰਜਮ ਦੇਣਾ ਵਖਾਈਆ। ਭਾਗ ਲਗਾ ਕਾਇਆ ਮਾਟੀ ਗੜ੍ਹ ਕਾਚਾ, ਕੰਚਨ ਰੂਪ ਦੇ ਵਖਾਈਆ। ਮਨੂਆ ਮਨ ਨਾ ਫਿਰੇ ਨਾਚਾ, ਸੋਈ ਸੁਰਤੀ ਸ਼ਬਦ ਜਗਾਈਆ। ਲਹਿਣਾ ਦੇਣਾ ਮੂਲ ਚੁਕਾ ਹੱਥੋ ਹਾਥਾ, ਉਧਾਰ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਘਰ ਸਚ ਮਿਲੇ ਸਰਨਾਈਆ। ਸਤਿਜੁਗ ਕਹੇ ਮੈਂ ਆਇਆ ਕੀ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗਨ, ਸ਼ਹਿਨਸ਼ਾਹ ਅਖਵਾਈਆ। ਸਚ ਪਿਆਰ ਦੀ ਚਾੜ੍ਹ ਰੰਗਣ, ਰੰਗਤ ਦੇ ਬਦਲਾਈਆ। ਲੇਖਾ ਵੇਖ ਰਵਦਾਸੇ ਮਈਆ ਗੰਗਾ ਵਾਲਾ ਕੰਗਣ, ਵਸਤ ਅਮੋਲਕ ਝੋਲੀ ਪਾਈਆ। ਸੱਚਾ ਬਖ਼ਸ਼ ਇਕ ਅਨੰਦਨ, ਅਨੰਦ ਆਪਣਾ ਦੇ ਵਖਾਈਆ। ਮਿਲੇ ਵਡਿਆਈ ਵਿਚ ਵਰਭੰਡਨ, ਬ੍ਰਹਿਮੰਡ ਹੋਵੇ ਸ਼ਨਵਾਈਆ। ਨੂਰੀ ਜੋਤ ਦਾ ਚਮਕੇ ਚੰਦਨ, ਚੰਦ ਚਾਂਦਨਾ ਸੀਸ ਝੁਕਾਈਆ। ਸਚ ਕਰਮ ਦੀ ਕਰੇ ਨਾ ਕੋਇ ਉਲੰਘਣ, ਆਲਮ ਇਲਮ ਨਾ ਕੋਇ ਭਰਮਾਈਆ। ਧਰਨੀ ਧਰਤ ਧਵਲ ਧੌਲ ਇਕੋ ਹੋਵੇ ਬੰਦਨ, ਬੰਦਗੀ ਆਪਣੀ ਦੇ ਸਮਝਾਈਆ। ਕਲਜੁਗ ਕੂੜੀ ਕਿਰਿਆ ਢਏ ਕੰਧਨ, ਧਰਮ ਦਵਾਰ ਦੇਣਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਖ਼ੁਸ਼ੀ ਵਖਾਈਆ। ਸਤਿਜੁਗ ਕਹੇ ਮੈਂ ਮੰਗਣ ਕੀ ਆਇਆ, ਆਪਣੀ ਇੱਛਾ ਦਿਆਂ ਜਣਾਈਆ। ਕੂੜੀ ਕਿਰਿਆ ਲੇਖਾ ਮੁਕਾ ਤ੍ਰੈਗੁਣ ਮਾਇਆ, ਪੰਚਮ ਪੰਚ ਕਰ ਰੁਸ਼ਨਾਈਆ। ਏਥੇ ਓਥੇ ਦੋ ਜਹਾਨਾਂ ਸਭ ਦੇ ਉਪਰ ਰੱਖ ਸਾਇਆ, ਅਗਨੀ ਤਤ ਨਾ ਕੋਇ ਜਲਾਈਆ। ਤਨ ਵਜੂਦ ਸਾਫ਼ ਕਰ ਦੇ ਕਾਇਆ, ਗੜ੍ਹ ਇਕੋ ਇਕ ਵਖਾਈਆ। ਸਚ ਨਾਮ ਦਾ ਮਰਦੰਗ ਦੇ ਵਜਾਇਆ, ਨਾਦ ਇਕੋ ਇਕ ਸ਼ਨਵਾਈਆ। ਤੇਰਾ ਖੇਲ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਕਲਜੁਗ ਕੂੜੀ ਕਿਰਿਆ ਦੇ ਖਪਾਇਆ, ਸਤਿਜੁਗ ਸਚ ਧਰਮ ਪਰਗਟਾਈਆ। ਦੋਏ ਜੋੜ ਬੰਦਨ ਸੀਸ ਨਿਵਾਇਆ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਅਲਖ ਅਗੋਚਰ ਅਗੰਮ ਅਥਾਹ ਵਡ ਵਡਿਆਇਆ, ਵਾਅਦਾ ਪੂਰਾ ਲੈਣਾ ਕਰਾਈਆ। ਕਾਮਲ ਮੁਰਸ਼ਦ ਮੁਰੀਦਾਂ ਹੋ ਸਹਾਇਆ, ਮਦਦ ਤੇਰੀ ਮੰਗ ਮੰਗਾਈਆ। ਜਲਵਾ ਨੂਰੀ ਕਰ ਰੁਸ਼ਨਾਇਆ, ਰੋਸ਼ਨ ਜ਼ਮੀਰ ਹੋਵੇ ਲੋਕਾਈਆ। ਦਰ ਠਾਂਡੇ ਸੀਸ ਝੁਕਾਇਆ, ਧੂੜੀ ਟਿੱਕਾ ਖ਼ਾਕ ਰਮਾਈਆ। ਵੇਲਾ ਵਕਤ ਦੇ ਸੁਹਾਇਆ, ਸੁਹੰਜਣੀ ਰੁੱਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਠਾਂਡੇ ਮੰਗਾਂ ਦਾਨ, ਦਾਤੇ ਦਾਨੀ ਦਇਆਵਾਨ, ਦਰ ਤੇਰੇ ਧੁਰ ਦੀ ਝੋਲੀ ਡਾਹੀਆ।
੧੧ ਜੇਠ ਸ਼ਹਿਨਸ਼ਾਹੀ ਸੰਮਤ ੩ ਗਿਆਨ ਚੰਦ ਖ਼ੈਰੋਵਾਲ ਜੰਮੂ
ਸਤਿਜੁਗ ਕਹੇ ਤੂੰ ਸ਼ਹਿਨਸ਼ਾਹ ਸੁਲਤਾਨਾ, ਪਾਤਸ਼ਾਹ ਅਖਵਾਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਮਾਲਕ ਧੁਰਦਰਗਾਹੀਆ। ਜਲਵਾਗਰ
❋
❋
ਨੂਰ ਨੁਰਾਨਾ, ਸਚਖੰਡ ਤੇਰੀ ਰੁਸ਼ਨਾਈਆ। ਭਗਤ ਵਛਲ ਸ੍ਰੀ ਭਗਵਾਨਾ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਹੋ ਮਿਹਰਵਾਨਾ, ਪੜਦਾ ਦੇ ਉਠਾਈਆ। ਦਰ ਠਾਂਡੇ ਦਿਸੇ ਨਿਮਾਣਾ, ਸਤਿਜੁਗ ਆਪਣੀ ਝੋਲੀ ਡਾਹੀਆ। ਤੂੰ ਪਰਮ ਪੁਰਖ ਬੀਨਾ ਦਾਨਾ, ਹਰਖ ਸੋਗ ਦੇਣਾ ਚੁਕਾਈਆ। ਤੇਰੇ ਧਰਮ ਦਾ ਝੁੱਲੇ ਇਕ ਨਿਸ਼ਾਨਾ, ਨਿਸ਼ਾਨੇ ਕੂੜੇ ਦੇਣੇ ਮਿਟਾਈਆ। ਨਵ ਸੱਤ ਜਪੇ ਇਕੋ ਗਾਨਾ, ਗਹਿਰ ਗੰਭੀਰ ਢੋਲਾ ਬੇਪਰਵਾਹੀਆ। ਮਸਤ ਖ਼ੁਮਾਰੀ ਵਿਚ ਜਨ ਭਗਤ ਰਹੇ ਮਸਤਾਨਾ, ਮਸਤੀ ਵਿਚ ਹਸਤੀ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਘਟ ਜਾਣੀ ਜਾਣਾ, ਜਾਣਨਹਾਰ ਤੇਰੀ ਓਟ ਤਕਾਈਆ।
੧੧ ਜੇਠ ਸ਼ਹਿਨਸ਼ਾਹੀ ਸੰਮਤ ੩ ਫੁੱਮਣ ਸਿੰਘ ਦੇ ਗ੍ਰਹਿ ਜੰਮੂ
ਸਤਿਜੁਗ ਕਹੇ ਮੈਂ ਸਚ ਦਵਾਰੇ ਪੁਛਦਾ, ਮਾਂਗਤ ਹੋ ਕੇ ਮੰਗ ਮੰਗਾਈਆ। ਆਪਣਾ ਭੇਵ ਦੱਸ ਪ੍ਰਭ ਗੁਝ ਦਾ, ਪੜਦਾ ਅਗਲਾ ਦੇ ਉਠਾਈਆ। ਸਾਚਾ ਮਾਰਗ ਦੱਸ ਸੁਖ ਦਾ, ਦੁੱਖ ਕਲਜੁਗ ਦੇ ਮਿਟਾਈਆ। ਤੇਰਾ ਨਾਮ ਨਿਧਾਨਾ ਉਪਜੇ ਇਕੋ ਤੁਕ ਦਾ, ਏਕੰਕਾਰ ਦੇਣਾ ਪਰਗਟਾਈਆ। ਜਿਸ ਨਾਲ ਲੱਖ ਚੁਰਾਸੀ ਆਵਣ ਜਾਵਣ ਪੈਂਡਾ ਜਾਵੇ ਮੁਕਦਾ, ਜੂਨੀ ਵਿਚ ਨਾ ਕੋਇ ਭਵਾਈਆ। ਵਕਤ ਸੁਹੰਜਣਾ ਹੋਵੇ ਸਾਚੀ ਰੁੱਤ ਦਾ, ਪੱਤ ਟਹਿਣੀ ਆਪ ਮਹਿਕਾਈਆ। ਲੇਖਾ ਰਹੇ ਨਾ ਤ੍ਰਿਸ਼ਨਾ ਭੁੱਖ ਦਾ, ਭਾਵਨਾ ਸਭ ਦੀ ਪੂਰ ਕਰਾਈਆ। ਭਗਤ ਭਗਵਾਨ ਨਾਤਾ ਬਣੇ ਪਿਤਾ ਪੁੱਤ ਦਾ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਤੇਰਾ ਖੇਲ ਵੇਖਾਂ ਅਬਿਨਾਸ਼ੀ ਅਚੁੱਤ ਦਾ, ਚਾਰ ਵਰਨ ਅਠਾਰਾਂ ਬਰਨ ਦੇਣਾ ਸਮਝਾਈਆ। ਭਰਮ ਭੁਲੇਖਾ ਰਹੇ ਨਾ ਲੁਕ ਦਾ, ਆਪਣਾ ਰੰਗ ਦੇਣਾ ਰੰਗਾਈਆ। ਹੋਏ ਪਰਕਾਸ਼ ਤੇਰੀ ਜੋਤ ਦਾ, ਅੰਧ ਅੰਧੇਰਾ ਦੇਣਾ ਮਿਟਾਈਆ। ਮੈਂ ਧੁਰ ਦੀ ਸੋਚ ਸੋਚਦਾ, ਸਚ ਸਚ ਸੁਣਾਈਆ। ਇਕੋ ਦਰਸ ਪੁਰਖ ਅਕਾਲ ਲੋਚਦਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਝਗੜਾ ਰਹੇ ਨਾ ਹਰਖ਼ ਸੋਗ ਦਾ, ਚਿੰਤਾ ਗ਼ਮ ਨਾ ਕੋਇ ਸਤਾਈਆ। ਲੇਖਾ ਬਣੇ ਤੇਰੀ ਮੌਜ ਦਾ, ਮਜਲਸ ਭਗਤਾਂ ਵਿਚ ਬਣਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਜੰਗਲ ਜੂਹ ਉਜਾੜ ਪਹਾੜ ਟਿੱਲੇ ਤੈਨੂੰ ਫਿਰੇ ਕੋਈ ਨਾ ਖੋਜਦਾ, ਕਾਇਆ ਮੰਦਰ ਅੰਦਰ ਪੜਦਾ ਦੇਣਾ ਉਠਾਈਆ। ਪੰਧ ਮੁਕਾਉਣਾ ਲੋਕ ਪਰਲੋਕ ਦਾ, ਸੋਹਲਾ ਸਚ ਸਲੋਕ ਸੁਣਾਈਆ। ਝਗੜਾ ਰਹੇ ਨਾ ਯੋਜਨ ਕੋਸ ਦਾ, ਬ੍ਰਹਿਮੰਡ ਖੰਡ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਸੀਸ ਨਿਵਾਈਆ। ਸਤਿਜੁਗ ਕਹੇ ਮੈਂ ਮੰਗਾਂ ਏਕਾ ਵਸਤ, ਨਾਮ ਧੁਰ ਦਾ ਦੇਣਾ ਦ੍ਰਿੜਾਈਆ। ਜਿਸ ਵਿਚ ਝਗੜਾ ਰਹੇ ਨਾ ਕੀਟ ਹਸਤ, ਊਚ ਨੀਚ ਨਾ ਵੰਡ ਵੰਡਾਈਆ। ਇਕ ਜੈਕਾਰਾ ਹੋਵੇ ਅਰਸ਼ ਫ਼ਰਸ਼, ਦੋ ਜਹਾਨ ਸੋਹਲਾ ਗਾਈਆ। ਮਿਹਰਵਾਨ ਕਰਨਾ ਤਰਸ, ਮਹਿਬੂਬ ਤੇਰੀ ਬੇਪਰਵਾਹੀਆ। ਨਵ ਨੌ ਚਾਰ ਰਿਹਾ ਤੜਪ, ਨਵ ਖੰਡ ਰਿਹਾ ਕੁਰਲਾਈਆ। ਸੱਤ ਦੀਪ ਰਿਹਾ ਭਟਕ, ਸਤਿ ਭਾਵਨਾ ਨਾ ਕੋਇ ਸਮਝਾਈਆ। ਅੰਮ੍ਰਿਤ ਮੇਘ ਇਕੋ ਬਰਸ, ਅਗਨੀ ਅੱਗ ਦੇ
❋
❋
ਗਵਾਈਆ। ਸਚ ਬੇਨੰਤੀ ਮੰਨ ਅਰਜ਼, ਆਰਜ਼ੂ ਦਿਤੀ ਦ੍ਰਿੜਾਈਆ। ਜੁਗ ਚੌਕੜੀ ਬਦਲਣਾ ਤੇਰਾ ਫ਼ਰਜ਼, ਕਲਜੁਗ ਲੇਖਾ ਦੇ ਮੁਕਾਈਆ। ਜਨ ਭਗਤਾਂ ਵੰਡ ਦਰਦ, ਦਰਦੀ ਹੋ ਕੇ ਵੇਖ ਵਖਾਈਆ। ਛੁਰੀ ਸ਼ਰਅ ਰਹੇ ਨਾ ਕਰਦ, ਕਤਲਗਾਹ ਕਰ ਸਫ਼ਾਈਆ। ਮਮਤਾ ਮੋਹ ਮੇਟ ਗਰਦ, ਗਰਦਸ਼ ਰਹੇ ਨਾ ਜਗਤ ਲੋਕਾਈਆ। ਗੁਰ ਅਵਤਾਰ ਪੈਗ਼ੰਬਰਾਂ ਨਾਲ ਤੇਰੀ ਸ਼ਰਤ, ਸ਼ਰਅ ਵਿਚੋਂ ਸ਼ਰਅ ਦੇ ਬਦਲਾਈਆ। ਨਿਰਵੈਰ ਹੋ ਕੇ ਆਇਉਂ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਭਗਤ ਭਗਵਾਨ ਰਹੇ ਕੋਈ ਨਾ ਫ਼ਰਕ, ਫ਼ਿਕਰਾ ਇਕੋ ਦੇਣਾ ਸੁਣਾਈਆ। ਜਗਤ ਵਾਸਨਾ ਕਰ ਕੇ ਤਰਕ, ਤੁਰਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਸਤਿਜੁਗ ਕਹੇ ਮੇਰਾ ਨਿੱਕਾ ਜਿਹਾ ਖ਼ਿਆਲ, ਦਲੀਲ ਦਿਲਬਰ ਦਿਆਂ ਜਣਾਈਆ। ਸਤਿ ਧਰਮ ਦਾ ਦੱਸ ਅਹਿਵਾਲ, ਦੀਨ ਦਿਆਲ ਦਇਆ ਕਮਾਈਆ। ਕਲਜੁਗ ਅੰਤਰ ਨਿਰੰਤਰ ਬਦਲ ਦੇ ਚਾਲ, ਸਤਿ ਧਰਮ ਰਾਹ ਪਰਗਟਾਈਆ। ਤੇਰਾ ਖੇਲ ਪੁਰਖ ਅਕਾਲ, ਅਕਲ ਕਲਧਾਰੀ ਵੇਖ ਵਖਾਈਆ। ਮੈਂ ਨੱਢਾ ਤੇਰਾ ਬਾਲ, ਨੰਨ੍ਹਾ ਹੋ ਕੇ ਸੀਸ ਨਿਵਾਈਆ। ਮੰਨ ਬੇਨੰਤੀ ਸਚ ਸਵਾਲ, ਜਵਾਬ ਵਿਚ ਤੇਰੀ ਸ਼ਰਨਾਈਆ। ਸਾਚਾ ਮਾਰਗ ਦੇ ਵਖਾਲ, ਵੱਖਰੀ ਕਰ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਦੇ ਧਨ ਮਾਲ, ਨਾਮ ਨਿਧਾਨਾ ਝੋਲੀ ਪਾਈਆ। ਚਾਰ ਕੁੰਟ ਦਹਿ ਦਿਸ਼ਾ ਕਰ ਸੰਭਾਲ, ਸੰਬਲ ਬਹਿ ਕੇ ਵੇਖ ਵਖਾਈਆ। ਜਿਥੇ ਪੋਹ ਨਾ ਸਕੇ ਕਾਲ, ਗੁਰਮੁਖ ਆਪਣੇ ਘਰ ਵਸਾਈਆ। ਇਕੋ ਸ਼ਬਦ ਦੇ ਦਲਾਲ, ਵਿਚੋਲਾ ਧੁਰ ਦਾ ਨਜ਼ਰੀ ਆਈਆ। ਜਲਵਾ ਜੋਤ ਹੋਵੇ ਜਮਾਲ, ਜਾਅਲੀ ਰੂਪ ਨਾ ਕੋਇ ਦਰਸਾਈਆ। ਸਚ ਭੰਡਾਰਾ ਇਕ ਖਵਾਲ, ਨਾਮ ਪਦਾਰਥ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਸਤਿਜੁਗ ਕਹੇ ਮੈਂ ਮੰਗਾਂ ਵਸਤ ਅਨੋਖੀ, ਆਸਾ ਆਪਣੀ ਦਿਆਂ ਦ੍ਰਿੜਾਈਆ। ਪਰਮ ਪੁਰਖ ਤੇਰੀ ਮੰਜ਼ਲ ਮਿਲੇ ਸੌਖੀ, ਸਾਚਾ ਮਾਰਗ ਦੇਣਾ ਲਾਈਆ। ਪੜ੍ਹਨੀ ਪਏ ਜਨ ਭਗਤ ਕੋਇ ਨਾ ਪੋਥੀ, ਅੱਖਰ ਇਕੋ ਦੇਣਾ ਸਮਝਾਈਆ। ਜਿਸ ਵਸਤ ਨੂੰ ਲੱਭਦੇ ਕੋਟਨ ਕੋਟੀ, ਕੋਟ ਗੜ੍ਹ ਕਾਇਆ ਬੰਕ ਦੇਣੀ ਵਡਿਆਈਆ। ਮੰਜ਼ਲ ਮਹਿਬੂਬ ਚੜ੍ਹ ਕੇ ਚੋਟੀ, ਚੇਟਕ ਪਿਛਲਾ ਦੇਣਾ ਗਵਾਈਆ। ਗੁਰਮੁਖਾਂ ਅੰਦਰ ਵਾਸਨਾ ਰਹੇ ਕੋਈ ਨਾ ਖੋਟੀ, ਖੋਟੇ ਖਰੇ ਦੇਣੇ ਬਣਾਈਆ। ਆਤਮ ਪਰਮਾਤਮ ਤੇਰਾ ਗੋਤੀ, ਵਰਨ ਬਰਨ ਡੇਰਾ ਢਾਹੀਆ। ਸਚਖੰਡ ਦਵਾਰ ਏਕੰਕਾਰ ਤੇਰੀ ਜਗਦੀ ਰਹੇ ਜੋਤੀ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਤੇਰਾ ਨਾਮ ਸੰਦੇਸ਼ਾ ਸਾਰੇ ਗਾਵਣ ਲੋਕ ਪਰਲੋਕੀ, ਪਰਮ ਪੁਰਖ ਤੇਰੀ ਇਕ ਵਡਿਆਈਆ। ਚਰਨ ਪ੍ਰੀਤ ਸਾਚੀ ਰੀਤ ਇਕੋ ਦੱਸ ਓਟੀ, ਓੜਕ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਪੂਰਾ ਕਰ ਰਵਦਾਸ ਚਮਾਰੇ ਮੋਚੀ, ਗ਼ਰੀਬ ਨਿਮਾਣੇ ਕੋਝੇ ਕਮਲੇ ਆਪਣੇ ਗਲ ਲਗਾਈਆ।
❋
❋
੧੧ ਜੇਠ ਸ਼ਹਿਨਸ਼ਾਹੀ ਸੰਮਤ ੩ ਗੁਰਚਰਨ ਸਿੰਘ ਦੇ ਗ੍ਰਹਿ ਜੰਮੂ
ਸਤਿਜੁਗ ਕਹੇ ਕਿਰਪਾ ਕਰ ਮੇਰੇ ਮਿਹਰਵਾਨ, ਮਾਲਕ ਖ਼ਾਲਕ ਪ੍ਰਿਤਪਾਲਕ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨ, ਨੌ ਖੰਡ ਪ੍ਰਿਥਮੀ ਸੱਤ ਦੀਪ ਧਰਮ ਦਵਾਰਾ ਇਕ ਪਰਗਟਾਈਆ। ਚਾਰ ਵਰਨ ਅਠਾਰਾਂ ਬਰਨ ਤੇਰਾ ਢੋਲਾ ਸੱਚਾ ਗਾਣ, ਗਾਵਤ ਗਾ ਗਾ ਖ਼ੁਸ਼ੀ ਬਣਾਈਆ। ਸਿਦਕ ਸਬੂਰੀ ਸਾਚਾ ਬਖ਼ਸ਼ ਹਕ ਈਮਾਨ, ਬੇਈਮਾਨ ਰਹੇ ਨਾ ਕੋਇ ਲੋਕਾਈਆ। ਧੁਰ ਦਾ ਕਲਮਾ ਦੱਸ ਅਸਲ ਵਿਚ ਇਸਲਾਮ, ਪੈਗ਼ਾਮ ਆਪਣਾ ਇਕ ਸੁਣਾਈਆ। ਧਰਮ ਦਵਾਰਿਉਂ ਦੇ ਦਾਨ, ਵਸਤ ਅਮੋਲਕ ਇਕ ਵਰਤਾਈਆ। ਸਭ ਦਾ ਮਾਲਕ ਨਜ਼ਰੀ ਆ ਕਾਹਨ, ਗੋਪੀ ਲੱਖ ਚੁਰਾਸੀ ਜੀਵ ਜੰਤ ਪਰਨਾਈਆ। ਡੰਕਾ ਵੱਜੇ ਧੁਰ ਦੇ ਰਾਮ, ਰਮਈਆ ਨਈਆ ਆਪਣੀ ਦੇ ਵਖਾਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਇ ਗ਼ੁਲਾਮ, ਸ਼ਰਅ ਸ਼ੈਤਾਨ ਨਾ ਕੋਇ ਲੜਾਈਆ। ਸਾਚਾ ਮਾਰਗ ਦੱਸ ਆਸਾਨ, ਅਸਲ ਵਸਲ ਬਖ਼ਸ਼ ਨੂਰ ਖ਼ੁਦਾਈਆ। ਦਰਗਾਹ ਸਾਚੀ ਤੇਰਾ ਹੋਵੇ ਕਿਆਮ, ਕਿਆਮਤ ਡੇਰਾ ਦੇ ਢਾਹੀਆ। ਸ਼ਬਦ ਹਕ਼ੀਕ਼ੀ ਦੇ ਜਾਮ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਤਿਜੁਗ ਸਾਚੇ ਆਸ ਰਖਾਈਆ। ਸਤਿਜੁਗ ਕਹੇ ਮੇਰੀ ਪੂਰੀ ਕਰ ਆਸਾ, ਮਨਸਾ ਮਮਤਾ ਮੋਹ ਦੇ ਮਿਟਾਈਆ। ਚਾਰ ਵਰਨ ਅਠਾਰਾਂ ਬਰਨ ਤੇਰਾ ਬਣੇ ਬੰਸਾ, ਸਰਬੰਸ ਆਪਣਾ ਲੈਣਾ ਪਰਗਟਾਈਆ। ਮਨ ਵਾਸਨਾ ਕੂੜੀ ਕਿਰਿਆ ਹੰਕਾਰੀ ਗੜ੍ਹ ਨਾ ਰਹੇ ਕੰਸਾ, ਸੰਸਾ ਆਪਣਾ ਭੇਵ ਦੇਣਾ ਖੁਲ੍ਹਾਈਆ। ਸਚ ਧਰਮ ਸਚ ਬਣਾ ਬਣਤਾ, ਹਉਮੇ ਹੰਗਤਾ ਡੇਰਾ ਦੇਣਾ ਢਾਹੀਆ। ਬੋਧ ਅਗਾਧਾ ਸ਼ਬਦ ਅਨਾਦਾ ਬਣ ਪੰਡਤਾ, ਪਾਰਬ੍ਰਹਮ ਬ੍ਰਹਮ ਵਿਦਿਆ ਧੁਰ ਦੀ ਦੇਣੀ ਜਣਾਈਆ। ਸਵਾਮੀ ਠਾਕਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਬੈਠਾ ਧਿਆਨ ਲਗਾਈਆ। ਸਤਿਜੁਗ ਕਹੇ ਪ੍ਰਭ ਮੇਰੇ ਮਿਹਰਵਾਨ ਮਹਿਬੂਬ, ਮੁਹੱਬਤ ਤੇਰੀ ਨਜ਼ਰੀ ਆਈਆ। ਸਾਚੇ ਨਾਮ ਦਾ ਦੇ ਸਬੂਤ, ਸਬਰ ਸਬੂਰੀ ਝੋਲੀ ਪਾਈਆ। ਝਗੜਾ ਰਹੇ ਨਾ ਪੰਜ ਤਤ ਕਾਇਆ ਕਲਬੂਤ, ਕਲਮਾ ਇਕੋ ਦੇਣਾ ਦ੍ਰਿੜਾਈਆ। ਹਰ ਘਟ ਨਜ਼ਰੀ ਆ ਮੌਜੂਦ, ਮਜਲਸ ਭਗਤਾਂ ਵਿਚ ਰਖਾਈਆ। ਤੇਰੀ ਮੰਜ਼ਲ ਇਕ ਮਕਸੂਦ, ਜਲਵਾ ਨੂਰ ਹੋਵੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਕਰ ਨੇਸਤੋ ਨਾਬੂਦ, ਸਤਿ ਸਚ ਲੈ ਪਰਗਟਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਦਿਸੇ ਹਦੂਦ, ਮੌਜੂਦ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਤੇਰੀ ਓਟ ਤਕਾਈਆ। ਸਤਿਜੁਗ ਕਹੇ ਮੈਂ ਮੰਗਾਂ ਵਸਤ ਅਪਾਰ, ਅਪਰੰਪਰ ਸਵਾਮੀ ਦੇਣੀ ਝੋਲੀ ਪਾਈਆ। ਤੂੰ ਸਰਬ ਜੀਆਂ ਦਾ ਸਾਂਝਾ ਯਾਰ, ਨਿਰਵੈਰ ਪੁਰਖ ਨਿਰਾਕਾਰ ਵੱਡੀ ਵਡਿਆਈਆ। ਕਲਜੁਗ ਕੂੜੀ ਕਿਰਿਆ ਕਰ ਖ਼ੁਆਰ, ਮਾਇਆ ਮਮਤਾ ਮੋਹ ਵਿਕਾਰ ਦੇ ਗਵਾਈਆ। ਧਰਨੀ ਧਰਤ ਧਵਲ ਧੌਲ ਰਹੇ ਨਾ ਧੂੰਆਂਧਾਰ, ਧਰਮ ਦਵਾਰ ਦੇਣਾ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬੋਲੇ ਸਰਬ ਜੈਕਾਰ, ਇਸ਼ਟ ਦੇਵ ਸਵਾਮੀ ਅੰਤਰਜਾਮੀ ਇਕੋ ਦੇਣਾ ਵਖਾਈਆ। ਤੇਰੀ ਮਹਿੰਮਾ ਸਿਫ਼ਤ ਸਾਲਾਹ ਬੋਧ ਅਗਾਧ ਕਾਗਦ ਕਲਮ ਸ਼ਾਹੀ ਨਾ ਲਿਖਣਹਾਰ, ਕਾਤਬ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੈਗ਼ੰਬਰ ਕਰ ਨਿਮਸਕਾਰ, ਦਰ ਠਾਂਡੇ ਸੀਸ ਝੁਕਾਈਆ।
❋
❋
ਸਦੀ ਚੌਧਵੀਂ ਦਿਸੇ ਹਾਹਾਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਤੇਰੀ ਓਟ ਤਕਾਈਆ। ਸਤਿਜੁਗ ਕਹੇ ਮੈਂ ਰੱਖੀ ਅਗੰਮੀ ਆਸ, ਤ੍ਰਿਸ਼ਨਾ ਜਗਤ ਨਾ ਕੋਇ ਵਧਾਈਆ। ਸਾਚੇ ਮੰਡਲ ਵੇਖਾਂ ਤੇਰੀ ਰਾਸ, ਗੋਪੀ ਕਾਹਨ ਇਕੋ ਰੰਗ ਵਖਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਗਾਵੇ ਤੇਰੀ ਗਾਥ, ਗਹਿਰ ਗੰਭੀਰ ਬੇਨਜ਼ੀਰ ਤੇਰਾ ਢੋਲਾ ਇਕ ਸੁਣਾਈਆ। ਸਚਖੰਡ ਦਵਾਰ ਏਕੰਕਾਰ ਤੇਰਾ ਦਿਸੇ ਵਾਸ, ਵਾਸਤਾ ਸਭ ਦੇ ਨਾਲ ਜੁੜਾਈਆ। ਤੇਰਾ ਨੂਰ ਹੋਵੇ ਪਰਕਾਸ਼, ਗ੍ਰਹਿ ਭੀਤਰ ਡਗਮਗਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਰੁਤੜੀ ਆਪਣੀ ਦੇ ਸੁਹਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਬਣੇ ਜਮਾਤ, ਨਾਤਾ ਆਤਮ ਪਰਮਾਤਮ ਲੈਣਾ ਬੰਧਾਈਆ। ਮਾਨਵ ਮਾਨਵ ਕਰੇ ਕੋਇ ਨਾ ਬਾਤ, ਪੰਚ ਵਿਕਾਰ ਡੇਰਾ ਅੰਦਰੋਂ ਦੇਣਾ ਢਾਹੀਆ। ਜੋ ਗੁਰ ਅਵਤਾਰ ਪੈਗ਼ੰਬਰ ਗਏ ਆਖ, ਢੋਲੇ ਸਿਫ਼ਤਾਂ ਵਿਚ ਸਾਲਾਹੀਆ। ਸੋ ਪੂਰਾ ਕਰਨਾ ਭਵਿਖਤ ਵਾਕ, ਵੇਲਾ ਵਕਤ ਦਏ ਗਵਾਹੀਆ। ਜਗਤ ਵਿਦਿਆ ਖੋਲ੍ਹ ਨਾ ਸਕੇ ਤਾਕ, ਪੜਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭ ਤੇਰੇ ਦਰ ਮੰਗਾਂ ਇਕ ਇਨਸਾਫ਼, ਅਦਲ ਆਦਲ ਲੈਣਾ ਕਮਾਈਆ। ਮਨੂਆ ਰਹੇ ਨਾ ਕੋਇ ਗੁਸਤਾਖ਼, ਮਮਤਾ ਕੂੜ ਦੇਣੀ ਮਿਟਾਈਆ। ਸਤਿ ਧਰਮ ਕਰ ਪਰਕਾਸ਼, ਨਿਰਗੁਣ ਨੂਰ ਕਰ ਰੁਸ਼ਨਾਈਆ। ਮਾਨਵ ਸਮਝੇ ਤੇਰੀ ਜਾਤ, ਅਜਾਤੀ ਵੰਡ ਨਾ ਕੋਇ ਵੰਡਾਈਆ। ਨਜ਼ਰੀ ਆਵੇ ਇਕ ਪਰਭਾਤ, ਸੰਧਿਆ ਤੇਰਾ ਰਾਹ ਤਕਾਈਆ। ਨੈਣ ਖੋਲ੍ਹ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੜਦਾ ਦੇ ਉਠਾਈਆ। ਸ਼ਬਦ ਅਗੰਮੀ ਸੁਣਾ ਆਵਾਜ਼, ਨਾਦ ਧੁਨ ਕਰ ਸ਼ਨਵਾਈਆ। ਸਤਿ ਧਰਮ ਤੇਰਾ ਮੁਹਤਾਜ, ਬੈਠਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਮਾਰਗ ਦੱਸ ਖ਼ਾਸ, ਖ਼ਾਲਸ ਆਪਣਾ ਰਾਹ ਵਖਾਈਆ। ਸਤਿਜੁਗ ਕਹੇ ਮੈਂ ਰੱਖ ਕੇ ਬੈਠਾ ਉਡੀਕ, ਆਪਣਾ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਕਲਜੁਗ ਅੰਧੇਰਾ ਮੇਟੇ ਤਾਰੀਕ, ਜਲਵਾ ਨੂਰ ਕਰੇ ਰੁਸ਼ਨਾਈਆ। ਤੇਰਾ ਹੁਕਮ ਮੇਰੇ ਜਗਦੀਸ਼, ਜਗਤ ਮਾਲਕ ਨਜ਼ਰੀ ਆਈਆ। ਝਗੜਾ ਚੁੱਕੇ ਬੀਸ ਬੀਸ, ਸਦੀ ਚੌਧਵੀਂ ਹਦੀਸ ਰਹੀ ਕੁਰਲਾਈਆ। ਛਤਰ ਰਹੇ ਨਾ ਕਿਸੇ ਸੀਸ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਸਰਗੁਣ ਦੇਣਾ ਸਮਝਾਈਆ। ਸਤਿਜੁਗ ਕਹੇ ਮੈਂ ਰਾਹ ਰਿਹਾ ਤੱਕ, ਬਿਨ ਅੱਖਾਂ ਅੱਖ ਉਠਾਈਆ। ਕਿਰਪਾ ਕਰ ਪੁਰਖ ਸਮਰਥ, ਦਰ ਠਾਂਡੇ ਮੰਗ ਮੰਗਾਈਆ। ਕਲਜੁਗ ਕੂੜ ਅੰਧੇਰਾ ਜਗਤ ਵਿਕਾਰਾ ਕਰ ਭੱਠ, ਅੱਠ ਸੱਠ ਦੇਣ ਦੁਹਾਈਆ। ਝਗੜਾ ਰਹੇ ਨਾ ਮੰਦਰ ਮਸਜਿਦ ਸ਼ਿਵਦਵਾਲਾ ਮੱਠ, ਗੁਰੂਦਵਾਰ ਨਾ ਕੋਇ ਲੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਖੋਲ੍ਹ ਆਪਣਾ ਹੱਟ, ਮਨੂਆ ਨਟੂਆ ਨਟ ਨਾ ਸਵਾਂਗ ਵਰਤਾਈਆ। ਦੁਰਮਤ ਮੈਲ ਦੇਣੀ ਕਟ, ਕਟਾਕਸ਼ ਆਪਣਾ ਤੀਰ ਨਾਮ ਚਲਾਈਆ। ਸਭ ਦਾ ਲਹਿਣਾ ਦੇਣਾ ਤੇਰੇ ਹੱਥ, ਲੱਖ ਚੁਰਾਸੀ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਸੱਚੀ ਸਰਕਾਰ ਇਕੋ ਨਜ਼ਰੀ ਆਈਆ। ਸਤਿਜੁਗ ਕਹੇ ਮੈਂ ਲੈਣੀ ਸਚ ਸਲਾਹ, ਰਹਿਮਤ ਤੇਰੀ ਮੰਗ ਮੰਗਾਈਆ। ਦੋ ਜਹਾਨਾਂ ਬਣ ਮਲਾਹ,
❋
❋
ਬੇੜਾ ਆਪਣੇ ਕੰਧ ਉਠਾਈਆ। ਗੁਰ ਅਵਤਾਰ ਪੈਗ਼ੰਬਰ ਮੇਰੇ ਗਵਾਹ, ਸ਼ਹਾਦਤ ਇਬਾਦਤ ਵਿਚ ਦੇਣ ਭੁਗਤਾਈਆ। ਤੂੰ ਨੂਰ ਨੁਰਾਨਾ ਇਕ ਖ਼ੁਦਾ, ਖ਼ੁਦੀ ਤਕੱਬਰੀ ਦੇ ਮਿਟਾਈਆ। ਤੇਰਾ ਆਤਮ ਤੈਥੋਂ ਨਾ ਹੋਵੇ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਸਾਚਾ ਮਾਰਗ ਇਕ ਸਿਖ਼ਾ, ਸਿਖਿਆ ਦੇਣੀ ਥਾਉਂ ਥਾਈਂਆ। ਕਲਜੁਗ ਜੀਵਾਂ ਬਖ਼ਸ਼ ਗੁਨਾਹ, ਰਹਿਮਤ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਾਲਕ ਪ੍ਰਿਤਪਾਲਕ ਤੁੱਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਤਿਜੁਗ ਕਹੇ ਤੁਧ ਬਿਨ ਦੂਜਾ ਅਵਰ ਨਾ ਦਿਸੇ ਹੋਰ, ਹਰਿ ਜੂ ਆਪਣੀ ਦਇਆ ਦੇਣੀ ਕਮਾਈਆ। ਨਾਮ ਪ੍ਰੀਤੀ ਬਖ਼ਸ਼ ਕੂੜੀ ਕਿਰਿਆ ਰਹੇ ਨਾ ਕੋਈ ਚੋਰ, ਠਗੌਰੀ ਮਨ ਕੋਇ ਨਾ ਪਾਈਆ। ਤੇਰੇ ਹੱਥ ਅਗੰਮੀ ਡੋਰ, ਸ਼ਬਦੀ ਤੰਦ ਲੈਣਾ ਜੁੜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਤੇਰੀ ਲੋੜ, ਮੋਹਰ ਆਪਣਾ ਨਾਮ ਦੇਣਾ ਲਗਾਈਆ। ਮਿਟੇ ਰੈਣ ਅੰਧੇਰਾ ਘੋਰ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਤੇਰੀ ਲੋੜ, ਏਥੇ ਓਥੇ ਦੋ ਜਹਾਨਾਂ ਸ੍ਰੀ ਭਗਵਾਨ ਇਕ ਸਹਾਈਆ।
੧੧ ਜੇਠ ਸ਼ਹਿਨਸ਼ਾਹੀ ਸੰਮਤ ੩ ਪਰਕਾਸ਼ ਚੰਦ ਦੇ ਗ੍ਰਹਿ ਜੰਮੂ
ਸਤਿਜੁਗ ਕਹੇ ਪ੍ਰਭੂ ਮੈਂ ਤੇਰਾ ਬਰਦਾ, ਬੰਦਨਾ ਵਿਚ ਸੀਸ ਝੁਕਾਈਆ। ਭਿਖਾਰੀ ਬਣ ਕੇ ਤੇਰੇ ਦਰ ਦਾ, ਅਲਖ ਅਗੋਚਰ ਅਗੰਮ ਅਥਾਹ ਆਪਣੀ ਅਲਖ ਦਿਆਂ ਜਣਾਈਆ। ਜਗਤ ਜੀਵ ਜਹਾਨ ਵੇਖ ਸੜਦਾ, ਮੇਰੀ ਅੰਦਰੋਂ ਨਿਕਲੇ ਧਾਹੀਂਆ। ਤੇਰੀ ਮੰਜ਼ਲ ਕੋਇ ਨਾ ਚੜ੍ਹਦਾ, ਅਧਵਿਚਕਾਰੇ ਲੁਟੀ ਜਾਏ ਲੋਕਾਈਆ। ਸਚ ਦਵਾਰੇ ਕੋਈ ਨਾ ਖੜਦਾ, ਮਹਿਬੂਬ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਦੇਣਾ ਵਖਾਈਆ। ਸਤਿਜੁਗ ਕਹੇ ਮੇਰੇ ਸਾਹਿਬ ਸੂਰੇ ਸਰਬਗ, ਸ਼ਾਹ ਸੁਲਤਾਨ ਤੇਰੀ ਸਰਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਾਚੀ ਕਰਨੀ ਸਾਰੇ ਗਏ ਤੱਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਹੇ ਕੁਰਲਾਈਆ। ਕੂੜ ਨਗ਼ਾਰਾ ਦਹਿ ਦਿਸ਼ਾ ਰਿਹਾ ਵੱਜ, ਵਜਹ ਸਕੇ ਨਾ ਕੋਇ ਸਮਝਾਈਆ। ਸ਼ਾਹ ਸੁਲਤਾਨ ਰਹੇ ਭੱਜ, ਭਜਨ ਬੰਦਗੀ ਕੰਮ ਕਿਸੇ ਨਾ ਆਈਆ। ਕਲਜੁਗ ਕੂੜੀ ਕਿਰਿਆ ਵਿਚੋਂ ਕੱਢ, ਮਿਹਰਵਾਨ ਮਿਹਰ ਨਜ਼ਰ ਅੱਖ ਉਠਾਈਆ। ਆਪਣੀ ਮੰਜ਼ਲ ਦੱਸ ਹੱਦ, ਹਦੂਦ ਪਿਛਲੀ ਦੇ ਮੁਕਾਈਆ। ਜਾਗਰਤ ਜੋਤ ਜਗੇ ਜਗ, ਜਗਜੀਵਣ ਦਾਤੇ ਦੇਣੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਤੈਨੂੰ ਗਏ ਸੱਦ, ਰਾਗਾਂ ਨਾਦਾਂ ਵਿਚ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲੇ ਤੇਰੀ ਯਦ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ।
❋
❋
੧੩ ਜੇਠ ਸ਼ਹਿਨਸ਼ਾਹੀ ਸੰਮਤ ੩ ਸ਼ੰਕਰ ਆਚਾਰੀਆ ਮੰਦਰ ਸ੍ਰੀਨਗਰ
ਧਰਨੀ ਕਹੇ ਮੇਰੀ ਧਾਰ ਪਰਬਤ ਚੋਟੀ, ਪਾਥਰ ਪਾਹਨ ਨਾਲ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਜਗਦੀ ਜੋਤੀ, ਨਿਰਗੁਣ ਨੂਰ ਨਿਰਾਕਾਰ ਰੁਸ਼ਨਾਈਆ। ਸਤਿ ਧਰਮ ਦੀ ਇਕੋ ਓਟੀ, ਸਹਾਰਾ ਦੋ ਜਹਾਨ ਸਮਝਾਈਆ। ਭਗਤ ਭਗਵਾਨ ਦੀ ਪੜ੍ਹੇ ਪੋਥੀ, ਨਿਰਅੱਖਰ ਅੱਖਰ ਵਿਚ ਬਦਲਾਈਆ। ਮੰਜ਼ਲ ਮਿਲੇ ਅਗੰਮੀ ਸੌਖੀ, ਰਹਿਬਰ ਆਪਣਾ ਰਾਹ ਜਣਾਈਆ। ਦੁਰਮਤ ਮੈਲ ਜਾਏ ਧੋਤੀ, ਪਤਤ ਪੁਨੀਤ ਦਏ ਕਰਾਈਆ। ਸੁਰਤੀ ਰਹੇ ਕਿਸੇ ਨਾ ਸੋਤੀ, ਨਾਮ ਡੰਕਾ ਕਰੇ ਸ਼ਨਵਾਈਆ। ਜਿਸ ਭਿੂਮਕਾ ਨੂੰ ਖੋਜਦੇ ਗਏ ਕੋਟਨ ਕੋਟੀ, ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਆਪਣੀ ਧਾਰ ਜਣਾਈਆ। ਓਸ ਦੀ ਖੇਲ ਕਿਸੇ ਨਾ ਸੋਚੀ, ਸਮਝ ਬੁੱਧੀ ਨਾ ਕੋਇ ਚਤੁਰਾਈਆ। ਰਾਹ ਤਕਦੇ ਲੋਕ ਪਰਲੋਕੀ, ਬ੍ਰਹਿਮੰਡ ਖੰਡ ਅੱਖ ਉਠਾਈਆ। ਕੁਛ ਲਹਿਣਾ ਦੇਣਾ ਕ੍ਰਿਸ਼ਨ ਨਾਥ ਤ੍ਰੈਲੋਕੀ, ਲੋਆਂ ਪੁਰੀਆਂ ਬਾਹਰ ਸਮਝਾਈਆ। ਕੁਝ ਆਸਾ ਰਵਦਾਸ ਚਮਾਰੇ ਮੋਚੀ, ਕਬੀਰ ਜੁਲਾਹਾ ਵੇਖ ਵਖਾਈਆ। ਹਰਿ ਗੋਬਿੰਦ ਮਿੱਟੀ ਦੀ ਬਣਾ ਕੇ ਕੋਠੀ, ਸਾਢੇ ਤਿੰਨ ਹੱਥ ਵਖਾਈਆ। ਨਿਰਵੈਰ ਹੋ ਕੇ ਨਿਰਾਕਾਰ ਤੇਰੀ ਧਾਰ ਦਿਸੇ ਬਹੁਤੀ, ਬਹੁ ਰੰਗਾਂ ਵਿਚ ਸਮਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਜਗਤ ਆਯੂ ਬੀਤੀ ਚੋਖੀ, ਚਾਰ ਕੁੰਟ ਹਾਹਾਕਾਰ ਕਰਾਈਆ। ਸਦੀ ਚੌਧਵੀਂ ਸਭ ਉਤੇ ਘੜੀ ਆਉਣੀ ਔਖੀ, ਆਖ਼ਰ ਸਮਝ ਕੋਇ ਨਾ ਪਾਈਆ। ਜਗਤ ਵਿਦਿਆ ਜਿਸ ਮੰਜ਼ਲ ਨਹੀਂ ਪਹੁੰਚੀ, ਹਕ਼ੀਕ਼ਤ ਹਕ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਸਮਝਾਈਆ। ਧਰਨੀ ਕਹੇ ਮੇਰੀ ਧਰਨੀ ਧਰਤ, ਧਵਲ ਸੋਭਾ ਪਾਈਆ। ਵਿਸ਼ਨੂੰ ਧਾਰ ਆਵੇ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਬ੍ਰਹਮਾ ਨਾਲ ਸ਼ਰਤ, ਸ਼ੰਕਰ ਦਏ ਵਡਿਆਈਆ। ਲੇਖਾ ਜਾਣ ਫ਼ਰਸ਼ ਅਰਸ਼, ਜ਼ਿਮੀਂ ਅਸਮਾਨ ਖੋਜ ਖੁਜਾਈਆ। ਕਲਜੁਗ ਅੰਤਮ ਕਰ ਕੇ ਤਰਸ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਮੇਰੀ ਆਸਾ ਮਨਸਾ ਮੇਟੇ ਪਿਛਲੀ ਹਰਸ, ਹਵਸ ਦਏ ਗਵਾਈਆ। ਪੂਰਬ ਲਹਿਣਾ ਦੇਵੇ ਕਰਜ, ਮਕਰੂਜ਼ ਆਪ ਚੁਕਾਈਆ। ਸਚ ਜੈਕਾਰ ਦੀ ਬੋਲ ਕੇ ਤਰਜ਼, ਤਰਾਨਾ ਇਕੋ ਦਏ ਸੁਣਾਈਆ। ਤੇਈ ਅਵਤਾਰਾਂ ਹਜ਼ਰਤ ਮੂਸਾ ਈਸਾ ਮੁਹੰਮਦ ਦਸ ਗੁਰੂ ਪੂਰੀ ਕਰੇ ਅਰਜ਼, ਆਰਜ਼ੂ ਪਿਛਲੀ ਖੋਜ ਖੁਜਾਈਆ। ਆਪਣਾ ਖੇਲ ਕਰ ਅਸਚਰਜ, ਅਚਰਜ ਲੀਲਾ ਦਏ ਵਰਤਾਈਆ। ਧਰਨੀ ਤੇਰੀ ਪੂਰੀ ਹੋਵੇ ਗ਼ਰਜ਼, ਗ਼ਰੀਬ ਨਿਵਾਜਾ ਵੇਖ ਵਖਾਈਆ। ਬੀਸ ਬੀਸਾ ਪੂਰਾ ਕਰੇ ਫ਼ਰਜ਼, ਫ਼ੈਸਲਾ ਹਕ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਪੜਦਾ ਦਏ ਉਠਾਈਆ। ਧਰਨੀ ਕਹੇ ਮੇਰਾ ਧਰਮ ਦਵਾਰ, ਦਵਾਰਕਾ ਵਾਸੀ ਦਏ ਵਡਿਆਈਆ। ਭੀਮ ਕਰ ਕੇ ਨਿਮਸਕਾਰ, ਯੁਧਿਸ਼ਟਰ ਦਿਤਾ ਦ੍ਰਿੜਾਈਆ। ਖਿੱਚ ਕੇ ਇਕ ਲਕਾਰ, ਲਕੀਰ ਦਿਤੀ ਬਣਾਈਆ। ਅਗਲਾ ਖੇਲ ਕਰੇ ਕਰਤਾਰ, ਕੁਦਰਤ ਦਾ ਮਾਲਕ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਵਧੇ ਵਿਚ ਸੰਸਾਰ, ਚਾਰ ਵਰਨ ਕਰੇ ਲੜਾਈਆ। ਸਾਚਾ ਧਰਮ ਨਾ ਰਹੇ ਜੈਕਾਰ, ਪ੍ਰੇਮ ਪ੍ਰੀਤੀ ਨਾ ਕੋਇ ਵਖਾਈਆ। ਦੀਨ ਮਜ਼੍ਹਬ ਹੋਏ ਖ਼ੁਆਰ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਧਰਮ ਸਤਿ ਨਾ ਕੋਇ ਪਰਗਟਾਈਆ। ਮੁੱਲਾਂ ਸ਼ੇਖ਼ ਮਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਕਰਨ ਹਾਹਾਕਾਰ, ਅੰਤਰ ਨਿਰੰਤਰ ਮੰਤਰ ਸਚ ਜਾਣ ਭੁਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਮਾਨਵ ਜਾਤੀ ਹੋਏ ਵਿਭਚਾਰ,
❋
❋
ਕਰਮ ਕਾਂਡ ਸਚ ਨਾ ਕੋਇ ਰਖਾਈਆ। ਦ੍ਰਿਸ਼ਟੀ ਅੰਦਰ ਸ੍ਰਿਸ਼ਟੀ ਹੋਵੇ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਮੈਂ ਫੇਰ ਕਰਾਂ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਮੇਰੀ ਪਾਵਣ ਸਾਰ, ਮਹਾਂਸਾਰਥੀ ਵੇਖ ਵਖਾਈਆ। ਸਚ ਸੰਦੇਸ਼ਾ ਦੇਣ ਏਕੰਕਾਰ, ਇਕ ਇਕੱਲੇ ਆਪ ਜਣਾਈਆ। ਕਲਜੁਗ ਕੂੜੀ ਕਿਰਿਆ ਜਗਤ ਵਾਸਨਾ ਵੇਖ ਬਹਾਰ, ਮਾਇਆ ਮਮਤਾ ਮੋਹ ਵਿਚ ਦੀਨ ਦੁਨੀ ਹਲਕਾਈਆ। ਸਾਚਾ ਧਰਮ ਕਰੇ ਨਾ ਕੋਇ ਪਰਚਾਰ, ਪਰਚਾ ਹਕ ਨਾ ਕੋਇ ਵਖਾਈਆ। ਇਸ਼ਟ ਮੰਨੇ ਨਾ ਕੋਇ ਗੁਰੂ ਅਵਤਾਰ, ਪੈਗ਼ੰਬਰਾਂ ਰਾਹ ਨਾ ਕੋਇ ਅਪਨਾਈਆ। ਕਿਰਪਾ ਕਰ ਗਿਰਵਰ ਗਿਰਧਾਰ, ਗਹਿਰ ਗੰਭੀਰ ਖੇਲ ਖਿਲਾਈਆ। ਕਰੇ ਅਰਜ਼ ਮਨਜ਼ੂਰ ਧੁਰ ਦਰਬਾਰ, ਦਰਗਾਹ ਸਾਚੀ ਹੋਏ ਸਹਾਈਆ। ਪਰਵਰਦਿਗਾਰ ਸਾਂਝਾ ਯਾਰ, ਜਲਵਾਗਰ ਨੂਰ ਰੁਸ਼ਨਾਈਆ। ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਵੇਖਣਹਾਰ ਸਰਬ ਸੰਸਾਰ, ਸਰਬ ਸਵਾਮੀ ਅੰਤਰਜਾਮੀ ਪੜਦਾ ਓਹਲਾ ਦਏ ਉਠਾਈਆ। ਵੇਖਣਹਾਰਾ ਵੇਖੇ ਵਿਗਸੇ ਪਾਵੇ ਸਾਰ, ਪਰਬਤ ਚੋਟੀ ਫੋਲ ਫੁਲਾਈਆ। ਹਰਿ ਗੋਬਿੰਦ ਕਰ ਕੇ ਗਿਆ ਪੁਕਾਰ, ਪਾਤੀ ਪਤ੍ਰਕਾ ਬਿਨ ਅੱਖਰਾਂ ਇਕ ਲਿਖਾਈਆ। ਕੁਦਰਤ ਦੇ ਕਾਦਰ ਕਰਨੀ ਦੇ ਕਰਤੇ ਸ੍ਰਿਸ਼ਟੀ ਦੇ ਮਾਲਕ ਭਗਤਾਂ ਦੇ ਭਗਵਾਨ ਤੇਰਾ ਖੇਲ ਅਪਾਰ, ਅਪਰੰਪਰ ਸਵਾਮੀ ਤੇਰੇ ਹੱਥ ਵਡਿਆਈਆ। ਦੁਨੀਆ ਦਾ ਹਾਹਾਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਧਰਨੀ ਕਹੇ ਮੇਰੀ ਆਸਾ ਮਨਸਾ, ਪੂਰਬ ਦਿਆਂ ਜਣਾਈਆ। ਪਿਛਲਾ ਲਹਿਣਾ ਆਦਿ ਅੰਤਾ, ਜੁਗ ਚੌਕੜੀ ਰਾਹ ਤਕਾਈਆ। ਕਵਣ ਵੇਲਾ ਪੁਰਖ ਅਬਿਨਾਸ਼ੀ ਆਵੇ ਧੁਰ ਦਾ ਕੰਤਾ, ਪਤਿਪਰਮੇਸ਼ਵਰ ਵੇਸ ਵਟਾਈਆ। ਸ੍ਰਿਸ਼ਟ ਸਬਾਈ ਦੁਖੀ ਵੇਖੇ ਜੰਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੜ੍ਹ ਤੋੜੇ ਹਉਮੇ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਕੁਛ ਲੇਖਾ ਗੋਬਿੰਦ ਨਾਲ ਕਸ਼ਮੀਰੀ ਪੰਡਤਾ, ਕੇਸ਼ੋ ਬੇਨੰਤੀ ਗਿਆ ਸੁਣਾਈਆ। ਬੀਸ ਬੀਸੇ ਜਗਤ ਜਹਾਨ ਹੋਣਾ ਨੰਗਤਾ, ਓਢਣ ਸੀਸ ਨਾ ਕੋਇ ਟਿਕਾਈਆ। ਕਸ਼ਮੀਰ ਬੇਨਜ਼ੀਰ ਰੂਪ ਧਾਰੇ ਸ੍ਰਿਸ਼ਟ ਸਬਾਈ ਜੰਗ ਦਾ, ਅੰਗ ਦੀਨ ਦੁਨੀ ਦਏ ਹਿਲਾਈਆ। ਓਸ ਵੇਲੇ ਮੇਰਾ ਲਹਿਣਾ ਹੋਵੇ ਸੂਰੇ ਸਰਬੰਗ ਦਾ, ਸ੍ਰਿਸ਼ਟੀ ਖ਼ੁਸ਼ੀਆਂ ਵਿਚ ਆਪਣੀ ਅੱਖ ਖੁਲ੍ਹਾਈਆ। ਸ਼ੰਕਰ ਨੌ ਵਾਰ ਇਸ ਧਾਰ ਉਤੋਂ ਲੰਘਦਾ, ਤ੍ਰਿਸੂਲ ਨਾਲ ਤ੍ਰੈਭਵਨ ਧਨੀ ਗਿਆ ਸਮਝਾਈਆ। ਤੇਰਾ ਲੇਖਾ ਪਰੇ ਹੋਵੇ ਸੂਰਜ ਚੰਦ ਦਾ, ਚੰਦ ਚਾਂਦਨੀ ਨਾ ਕੋਇ ਰੁਸ਼ਨਾਈਆ। ਜੋਤ ਪਰਕਾਸ਼ ਬ੍ਰਹਿਮੰਡ ਖੰਡ ਇਕੋ ਮੰਗਦਾ, ਨਿਰਗੁਣ ਨੂਰ ਡਗਮਗਾਈਆ। ਸੋ ਵੇਲਾ ਵਕਤ ਆਇਆ ਓਸ ਅਨੰਦ ਦਾ, ਜੋ ਅਨੰਦ ਪਰਮਾਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਧੁਰ ਦਾ ਪੂਰ ਕਰਾਈਆ। ਧਰਨੀ ਕਹੇ ਮੇਰੀ ਆਸਾ ਮਨਸਾ ਪੂਰੀ, ਮੇਰੇ ਅੰਤਰ ਮਿਲੇ ਵਡਿਆਈਆ। ਜਲਵਾ ਤੱਕਿਆ ਜੋਤ ਨੂਰੀ, ਨੁਰਾਨਾ ਮਿਲਿਆ ਧੁਰਦਰਗਾਹੀਆ। ਜਿਸ ਨੇ ਲੇਖ ਮੁਕਾਉਣਾ ਜਗਤ ਵਾਸਨਾ ਕੂੜੀ, ਕਿਰਿਆ ਪਿਛਲੀ ਦਏ ਗਵਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧੂੜੀ, ਟਿੱਕੇ ਮਸਤਕ ਨਾਮ ਰਮਾਈਆ। ਚਾਰ ਕੁੰਟ ਦਹਿ ਦਿਸ਼ਾ ਗੜ੍ਹ ਤੋੜ ਗ਼ਰੂਰੀ, ਗ਼ੁਰਬਤ ਅੰਦਰੋਂ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਪੜਦਾ ਦਏ ਉਠਾਈਆ। ਧਰਨੀ ਕਹੇ ਮੇਰਾ ਵਡ ਵਡ ਭਾਗ, ਪਾਇਆ ਪਰਮ ਪੁਰਖ ਬੇਅੰਤ। ਜਿਸ ਨੇ ਕਲਜੁਗ ਕੂੜੀ ਕਿਰਿਆ ਮੇਟਣਾ ਚਿਰਾਗ਼, ਮਾਇਆ ਮਮਤਾ ਮੋਹ ਵਿਕਾਰ ਕਰਨਾ ਅੰਤ। ਦੀਨ ਮਜ਼੍ਹਬ ਜਾਤ ਪਾਤ ਮੇਟਣਾ
❋
❋
ਦਾਗ਼, ਗੜ੍ਹ ਤੋੜਨਾ ਹਉਮੇ ਹੰਗਤ। ਉੱਤਰ ਪੂਰਬ ਪੱਛਮ ਦੱਖਣ ਚਾਰ ਕੁੰਟ ਦਹਿ ਦਿਸ਼ਾ ਸ਼ਬਦੀ ਹੁਕਮ ਲਾਉਣੀ ਆਗ, ਨਾਤਾ ਰਹੇ ਨਾ ਕਿਸੇ ਸੱਜਣ ਸਾਕ, ਸ਼ਾਹ ਸੁਲਤਾਨਾਂ ਜੀਵ ਜਹਾਨਾਂ ਪਕੜੇ ਕੋਈ ਨਾ ਵਾਗ, ਸ਼ਰਅ ਸ਼ਰੀਅਤ ਲੇਖਾ ਹੋਏ ਸ਼ੈਤਾਨਾ। ਮੇਰੀ ਆਸਾ ਮਨਸਾ ਪੂਰੀ ਕਰੇ ਮੇਰਾ ਧੁਰ ਦਾ ਕੰਤ ਸੁਹਾਗ, ਨਵ ਸੱਤ ਸੱਤ ਨਵ ਜਗਤ ਜੀਵ ਹੋਏ ਵੈਰਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਦੇਣਾ ਧਰਨੀ ਧਰਤ ਧਵਲ ਗੁਰ ਅਵਤਾਰ ਸ਼ਬਦੀ ਧਾਰ ਨਿਰਾਕਾਰ ਨਿਰੰਕਾਰ ਨਿਰਵੈਰ ਪੂਰਾ ਕਰੇ ਨਿਸ਼ਾਨਾ।
੧੪ ਜੇਠ ਸ਼ਹਿਨਸ਼ਾਹੀ ਸੰਮਤ ੩ ਸ਼ਾਹੀ ਚਸ਼ਮਾ ਸ੍ਰੀਨਗਰ
ਯਿਹ ਪਾਨੀ ਹੈ ਆਬੇ ਹਯਾਤ, ਚਸ਼ਮਾ ਚਿਰਾਗ਼ ਦਏ ਜਲਾਈਆ। ਆਂਸੂ ਵਹਾ ਨਾ ਹੋ ਬੇਤਾਬ, ਰਹਿਮਤ ਖ਼ੁਦਾ ਦਏ ਕਮਾਈਆ। ਮਿਹਰਵਾਨ ਮਹਿਬੂਬ ਮਿਹਰ ਨਜ਼ਰ ਕਰੇ ਆਪ, ਦਿਲ ਦਰਦ ਦਏ ਮਿਟਾਈਆ। ਪੂਰਾ ਕਰੇ ਖ਼ਵਾਬ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਦੁੱਖ ਰੋਗ ਨਾ ਰਹੇ ਅਜ਼ਾਬ, ਸਜ਼ਾ ਕੂੜ ਨਾ ਕੋਇ ਭੁਗਤਾਈਆ। ਤਨ ਵਜੂਦ ਸੋਹੇ ਮਹਿਰਾਬ, ਕਲਮਾ ਹਕ ਦਏ ਸੁਣਾਈਆ। ਬਖ਼ਸ਼ੇ ਬੇਨਜ਼ੀਰ ਤਨ ਪੋਸ਼ਾਕ, ਅਜ਼ੀਜ਼ ਲਏ ਬਚਾਈਆ। ਪਾਣੀ ਨਾਲ ਤਨ ਹੋਵੇ ਪਾਕ, ਵਜੂਦ ਵਜਦ ਮਿਲੇ ਬੇਪਰਵਾਹੀਆ। ਹਰਸ ਹਵਸ ਵਿਚ ਤੜਪੇ ਨਾ ਬੇਆਬ, ਆਬ ਹਯਾਤੀ ਵਾਲਾ ਕਤਰਾ ਕਤਰਾ ਕਤਰਾ ਦੇਵੇ ਵਡਿਆਈਆ। ਚਸ਼ਮਾ ਚਸ਼ਮਾਏ ਦੀਦ, ਚੇਸ਼ੇ ਚਸਤਾਨ ਨੂਰ ਖ਼ੁਦਾਈਆ। ਮੁਹੰਮਦੇ ਬੇਜ਼ਾਦੇ ਨਵਾਦੇ ਨਵੀਦ, ਨਵਿਸਤੇ ਨਜ਼ਾਕਾਰ ਨੂਰੇ ਇਲਾਹੀਆ। ਹਮਦੋ ਤਮਹੀਦ ਜ਼ਿਆਰਤੇ ਈਦ, ਆਜ਼ਮ ਆਲੀਸ਼ਾਨ ਬੇਪਰਵਾਹੀਆ। ਮੁਗ਼ਲਾਏ ਉਮੀਦ, ਦਾਸਤਾਨੇ ਨਦੀਦ, ਆਸਤਾਨੇ ਵਸੀਦ, ਵਸਲੇ ਵਸੂਕ ਵਸੀਅਤ ਯਾਰ ਖ਼ੁਦਾਈਆ। ਹਜ਼ਰਤੇ ਮਹਿਬੂਬ, ਕੁਲਾਤੇ ਮਹਿਦੂਦ, ਜਜ਼ਬਾਤੇ ਸਬੂਤ, ਸਬਰੇ ਅਰੂਜ, ਅਰਸ਼ੇ ਖ਼ਨੂਸ, ਖ਼ਵਿਸਤੋ ਤਜ਼ਾ, ਤਹਿਜ਼ੀਬੇ ਜ਼ਵਾਂ ਜ਼ਵਾਲੇ ਨਿਸ਼ਾਂ ਦਏ ਮਿਟਾਈਆ। ਮੁਕੱਦਸੇ ਪਾਕ, ਮਿੱਲਤੇ ਇਤਫ਼ਾਕ, ਜ਼ਿੱਲਤੇ ਨਫ਼ਾਕ, ਸ਼ਮੀਮੇ ਸ਼ਮਅ ਸ਼ਮਅ ਰੁਸ਼ਨਾਈਆ। ਇਜ਼ਹਾਰੇ ਇਜ਼ਹਾਰ ਤੌਜ਼ੀਰੇ ਜ਼ਵਾਕ, ਜ਼ੰਜੀਰੇ ਨਕਾਕ, ਲਿਕਜ਼ਲ ਜ਼ਮੀਮੇ, ਜ਼ਨਾਏ ਜ਼ਾਹਦੇ ਜ਼ਮੀਰ, ਜ਼ੋਬੋ ਜ਼ਮਾਏ, ਯਸ਼ਾ ਉਸਤਵਾਏ, ਚੀਂ ਇਸਤੇ ਅਮੀਰ, ਜਾਹਰੇ ਜ਼ਹੀਰ, ਵਾਹਦੇ ਵਹਿਜ਼ੀਦ ਬੇਪ੍ਰਵਾਹੀਆ। ਆਸਾਏ ਉਮੀਦ, ਹਵਸੇ ਖ਼ੁਸ਼ੀਦ, ਸ਼ਾਹਾਨੇ ਆਮਦੀਦ, ਦੁਆਏ ਰਸੀਦ, ਵਾਬਸਤਾ ਤਾਗ਼ੀਜ਼, ਤਾਜ਼ੀਰੇ ਆਜ਼ੀਰੇ ਬੇਖ਼ੁਦਾ ਖ਼ੁਦੀ ਖ਼ੁਦ ਖ਼ਾਦਮ ਹੋਏ ਸਹਾਈਆ।