੧੪ ਜੇਠ ਸ਼ਹਿਨਸ਼ਾਹੀ ਸੰਮਤ ੩ ਪਵਿਤ੍ਰ ਅਸਥਾਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਸ੍ਰੀਨਗਰ
ਸਤਿਗੁਰ ਸ਼ਬਦ ਧੁਰ ਦਾ ਬਚਨ ਬਲਾਸ, ਨਾਮ ਨਿਧਾਨ ਵੱਜੇ ਵਧਾਈਆ। ਹਰਿ ਗੋਬਿੰਦ ਰੱਖ ਕੇ ਗਿਆ ਆਸ, ਪਾਤਸ਼ਾਹ ਸ਼ਾਹ ਸੱਚਾ ਸ਼ਹਿਨਸ਼ਾਹੀਆ। ਕਰੇ ਖੇਲ ਪੁਰਖ ਅਬਿਨਾਸ਼, ਧੁਰ ਕਰਤਾ ਨੂਰ ਖ਼ੁਦਾਈਆ। ਸਚ ਦਵਾਰੇ ਪਾਵੇ ਰਾਸ, ਮੰਡਲ ਮੰਡਪ ਬ੍ਰਹਿਮੰਡ ਖੰਡ ਪੁਰੀ ਲੋਅ
❋
❋
ਆਕਾਸ਼ ਪਾਤਾਲ ਖੋਜ ਖੁਜਾਈਆ। ਲੇਖਾ ਵੇਖੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੜਦਾ ਲਾਹੀਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਪੂਰੀ ਕਰੇ ਆਸ, ਆਸਾ ਤ੍ਰਿਸ਼ਨਾ ਸਭ ਦੀ ਮੇਟ ਮਿਟਾਈਆ। ਸਚ ਦਵਾਰੇ ਅਗੰਮੀ ਮੰਜ਼ਲ ਪਹੁੰਚੇ ਘਾਟ, ਨਿਸ਼ਾਨਾ ਇਕੋ ਦਏ ਵਖਾਈਆ। ਜਿਸ ਵੇਲੇ ਹੋਵੇ ਕਲਜੁਗ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਵਰਨ ਬਰਨ ਦੀਨ ਮਜ਼੍ਹਬ ਇਕ ਦੂਜੇ ਦਾ ਕਰੇ ਘਾਤ, ਮਾਰਗ ਸਚ ਰਾਹ ਸਰਬ ਭੁਲਾਈਆ। ਸਦੀ ਚੌਧਵੀਂ ਮੁੱਕਣ ਵਾਲੀ ਹੋਵੇ ਵਾਟ, ਮੁਹੰਮਦ ਨਿਉਂ ਨਿਉਂ ਸੀਸ ਝੁਕਾਈਆ। ਹਰਿ ਗੋਬਿੰਦ ਵੇਖੇ ਖੇਲ ਤਮਾਸ਼, ਗਹਿਰ ਗੰਭੀਰ ਮਿਲ ਕੇ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਦਏ ਦ੍ਰਿੜਾਈਆ। ਸ਼ਬਦੀ ਧਾਰ ਬਚਨ ਬਲਾਸ ਏਕ, ਏਕੰਕਾਰ ਦਏ ਵਡਿਆਈਆ। ਹਰਿ ਗੋਬਿੰਦ ਪੁਰਖ ਅਕਾਲ ਦੀ ਰੱਖ ਕੇ ਟੇਕ, ਸਤਿ ਜੋਤ ਮਸਤਕ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਨਿਰਗੁਣ ਧਾਰ ਧਾਰੇ ਭੇਖ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰਨ ਆਦੇਸ, ਸਚਖੰਡ ਦਵਾਰੇ ਦਰਗਾਹ ਸਾਚੀ ਨਿਉਂ ਨਿਉਂ ਸੀਸ ਝੁਕਾਈਆ। ਸੋ ਸਵਾਮੀ ਅੰਤਰਜਾਮੀ ਕਲਜੁਗ ਅੰਤਮ ਕੂੜੀ ਕਿਰਿਆ ਵੇਖੇ ਰੇਖ, ਰਿਖੀਆਂ ਮੁਨੀਆਂ ਪੜਦਾ ਦਏ ਉਠਾਈਆ। ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਚਲ ਕੇ ਆਵੇ ਏਸ ਅਗੰਮੇ ਦੇਸ, ਜਿਸ ਦੀ ਦਿਸ਼ਾ ਵੰਡ ਸਮਝ ਕਿਸੇ ਨਾ ਆਈਆ। ਜਿਸ ਗ੍ਰਹਿ ਤਨ ਮਾਟੀ ਖ਼ਾਕੀ ਪਿਆਰ ਮੁਹੱਬਤ ਵਿਚ ਚੋਲਾ ਕਰੇ ਪੇਸ਼, ਚੋਲਾ ਆਪਣਾ ਲਏ ਬਦਲਾਈਆ। ਪ੍ਰੇਮ ਪਿਆਰ ਮੁਹੱਬਤ ਚਰਨ ਪ੍ਰੀਤੀ ਦੱਸ ਕੇ ਹੇਤ, ਹਰਿ ਗੋਬਿੰਦ ਧੁਰ ਦਾ ਹੁਕਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲੇਖਾ ਆਪ ਸਮਝਾਈਆ। ਬਚਨ ਬਲਾਸ ਕਰਨਾ ਚੰਗਾ, ਗੁਰਮੁਖ ਗੁਰ ਗੁਰ ਵਿਚ ਸਮਾਈਆ। ਹਰਿ ਗੋਬਿੰਦ ਵਜਾਏ ਇਕ ਨਾਮ ਮਰਦੰਗਾ, ਨਾਦ ਧੁਨ ਕਰੇ ਸ਼ਨਵਾਈਆ। ਜਿਸ ਦਵਾਰੇ ਗ਼ਰੀਬ ਨਿਮਾਣੀ ਕੋਝੀ ਕਮਲੀ ਕਾਇਆ ਮਾਟੀ ਚੋਲਾ ਰੰਗਾ, ਰੰਗਤ ਆਪਣਾ ਨਾਮ ਰੰਗਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮਾ, ਪਾਰਬ੍ਰਹਮ ਆਪਣਾ ਪੜਦਾ ਲਾਹੀਆ। ਸੋ ਹਰਿ ਗੋਬਿੰਦ ਆਪਣਾ ਵੇਸ ਧਾਰ ਕੇ ਨਵਾਂ, ਨਿਰਗੁਣ ਨਾਲ ਨਿਰਗੁਣ ਹੋ ਕੇ ਆਪਣਾ ਫੇਰਾ ਪਾਈਆ। ਅੱਗੇ ਬਦਲਣ ਵਾਲਾ ਸਮਾਂ, ਸਮਾਪਤ ਹੁੰਦੀ ਵੇਖੇ ਜਗਤ ਲੋਕਾਈਆ। ਕੁਛ ਆਉਣ ਵਾਲਾ ਸਭ ਨੂੰ ਗ਼ਮਾ, ਜ਼ਿੰਦਗੀ ਚਿੰਤਾ ਵਿਚ ਵਖਾਈਆ। ਪੁਰਖ ਅਕਾਲ ਹਰਿ ਗੋਬਿੰਦ ਦੀ ਧਾਰ ਆਪਣਾ ਨੂਰ ਜਗਾਉਣੀ ਸ਼ਮਅ, ਸ਼ਬੇ ਰੋਜ਼ ਕਰੇ ਰੁਸ਼ਨਾਈਆ। ਗੁਰਮੁਖ ਬਚਨ ਬਲਾਸ ਜਿਸ ਨੇ ਮੰਨਾ, ਮਨ ਦੀ ਮਮਤਾ ਗਿਆ ਮਿਟਾਈਆ। ਹਰਿ ਗੋਬਿੰਦ ਨਾਮ ਭੰਡਾਰਾ ਦੇਵੇ ਧਨਾ, ਪੁਰਖ ਅਕਾਲ ਪੁਸ਼ਤ ਪਨਾਹ ਹੱਥ ਰਖਾਈਆ। ਅੱਜ ਤੋਂ ਕੁਛ ਮਾਰਗ ਚਾਲੂ ਹੋਣਾ ਨਵਾਂ, ਨੌ ਖੰਡ ਪ੍ਰਿਥਮੀ ਆਪਣਾ ਹੁਕਮ ਸੁਣਾਈਆ। ਸਚ ਦਵਾਰ ਵਿਚ ਰਹਿ ਕੇ ਕਿਸੇ ਨੇ ਮਾਇਆ ਦੀ ਨਹੀਂ ਕਰਨੀ ਤਮਾ, ਮਮਤਾ ਅੰਦਰੋਂ ਦੇਣੀ ਕਢਾਈਆ। ਨਹੀਂ ਤੇ ਲੇਖਾ ਦੇਣਾ ਪਏ ਜਮਾਂ, ਰਾਏ ਧਰਮ ਹੱਥ ਫੜਾਈਆ। ਸਤਿਗੁਰ ਧਾਰ ਸ਼ਬਦ ਪਿਆਰ ਜਗਤ ਵਾਸਨਾ ਦੂਰ ਬੰਨਾ, ਕੰਨਾ ਵਿਚ ਸਮਝਾਈਆ। ਵੇਖਿਓ ਗੁਰਮੁਖ ਬਣ ਕੇ ਗੁਰਸਿਖ ਬਣ ਕੇ ਹਰਿਜਨ ਬਣ ਕੇ ਨੇਤਰਹੀਣ ਰਹੇ ਕੋਈ ਨਾ ਅੰਨ੍ਹਾ, ਅੰਧ ਅਗਿਆਨ ਅੰਦਰੋਂ ਦੇਣਾ ਕਢਾਈਆ। ਤੁਹਾਡੇ ਕਾਇਆ ਮੰਦਰ ਅੰਦਰ ਆਪਣੇ ਨੂਰ ਜੋਤ ਪਰਕਾਸ਼ ਦਾ ਚਾੜ੍ਹੇ ਚੰਨਾ, ਦਿਵਸ ਰੈਣ ਅੱਠੇ ਪਹਿਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ
❋
❋
ਭੂਮਿਕਾ ਵੇਖ ਖ਼ੁਸ਼ੀ ਮਨਾਈਆ। ਸਤਿਗੁਰ ਸ਼ਬਦ ਬਚਨ ਬਲਾਸ ਦੀ ਰੀਤ, ਬੋਧ ਅਗਾਧ ਮਿਲੇ ਵਡਿਆਈਆ। ਹਰਿ ਗੋਬਿੰਦ ਧਾਰ ਗੁਰਮੁਖਾਂ ਅੰਦਰੋਂ ਸਾਫ਼ ਕਰੇ ਨੀਤ, ਪਤਤ ਪੁਨੀਤ ਦਏ ਕਰਾਈਆ। ਸਭ ਨੇ ਬੈਠੇ ਰਹਿਣਾ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਸਾਹਿਬ ਸਮਰਥ ਸਭ ਨੂੰ ਬਖ਼ਸ਼ਣਹਾਰ ਬਖ਼ਸ਼ੀਸ਼, ਰਹਿਮਤ ਵਿਚ ਰਹਿਮ ਆਪ ਕਮਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਨਿਤ ਨਵਿਤ ਕਰਦੇ ਗਏ ਉਡੀਕ, ਰਾਹ ਰਹਿਬਰ ਹੋ ਕੇ ਮਾਤ ਟਿਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਵੇਖਣਹਾਰਾ ਹਰਿ ਗੋਬਿੰਦ ਧਾਮ ਅਨਡੀਠ, ਨਿਰਾਲਾ ਜੋਤ ਅਕਾਲਾ ਅਕਲ ਕਲਧਾਰੀ ਦਾਤਾ ਧੁਰਦਰਗਾਹੀਆ। ਜਾਣੀ ਜਾਣ ਸਭ ਕੁਛ ਆਪੇ ਆਪ, ਸਭਨਾਂ ਵਿਚ ਸਮਾਈਆ। ਜਿਸ ਦਾ ਨਿਤ ਨਵਿਤ ਸਤਿਗੁਰ ਧਾਰ ਸ਼ਬਦ ਜਾਪ, ਸੁਰਤੀ ਸੁਰਤ ਦਏ ਖੁਲ੍ਹਾਈਆ। ਗੁਰਮੁਖਾਂ ਕੋਟ ਜਨਮ ਦੇ ਮੇਟ ਕੇ ਪਾਪ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਪਰਮਾਤਮ ਆਤਮ ਬਣਾ ਕੇ ਸਾਕ, ਸੱਜਣ ਹੋਵੇ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹਰਿ ਗੋਬਿੰਦ ਜਿਨ੍ਹਾਂ ਦੇ ਹਿਰਦੇ ਦਾ ਬਣਿਆ ਸਾਕ, ਸੱਜਣ ਕੂੜੇ ਗਏ ਤਜਾਈਆ। ਇਹ ਵੀ ਹਰਿ ਗੋਬਿੰਦ ਦਾ ਵਾਕ, ਜੋ ਲੇਖਾ ਰਿਹਾ ਲਿਖਾਈਆ। ਧੁਰ ਦਾ ਹੁਕਮ ਸ਼ਬਦ ਦੀ ਧਾਰ ਆਵੇ ਇਤਫ਼ਾਕ, ਇਤਫ਼ਾਕੀਆ ਆਪਣਾ ਵੇਸ ਵਟਾਈਆ। ਜਿਸ ਨੂੰ ਬੁੱਧੀਵਾਨ ਸਕੇ ਕੋਇ ਨਾ ਵਾਚ, ਵਾਚਕ ਗਿਆਨੀ ਭੇਵ ਨਾ ਕੋਇ ਖੁਲ੍ਹਾਈਆ। ਇਹ ਸੁਹੰਜਣੀ ਭੂਮਿਕਾ ਗੁਰਮੁਖਾਂ ਦੀ ਸੋਹਣੀ ਗਾਥ, ਭਗਵਨ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਨਜਾਣਤ ਜਾਨਣਹਾਰਾ ਹਰ ਘਟ ਵੇਖ ਵਖਾਈਆ। ਗੁਰਮੁਖ ਕਦੇ ਨਾ ਕਰੇ ਬੱਸ, ਬਸਤਾ ਬੰਨ੍ਹ ਨਾ ਕਦੇ ਵਖਾਈਆ। ਜਿਨ੍ਹਾਂ ਦੇ ਹਿਰਦੇ ਸਤਿਗੁਰ ਗਿਆ ਵਸ, ਉਹ ਢੋਲੇ ਗਾਵਣ ਚਾਈਂ ਚਾਈਂਆ। ਅੰਮ੍ਰਿਤ ਆਤਮ ਨਿਝਰ ਲੈ ਕੇ ਰਸ, ਰਸਨਾ ਦਾ ਸਵਾਦ ਦੇਵੇ ਤਜਾਈਆ। ਨਿਜ ਲੋਚਣ ਖੋਲ੍ਹ ਕੇ ਅੱਖ, ਨਿਰਗੁਣ ਸਰਗੁਣ ਨਾਨਕ ਦਰਸ਼ਨ ਪਾਈਆ। ਹਰਿ ਗੋਬਿੰਦ ਆਪੇ ਹੋ ਜਾਏ ਵਸ, ਗੁਰਮੁਖਾਂ ਦੇ ਅੰਦਰ ਆਪਣਾ ਰੂਪ ਪਰਗਟਾਈਆ। ਸਤਿਗੁਰ ਦਾ ਸ਼ਬਦ ਭੰਡਾਰਾ ਦੋ ਜਹਾਨਾਂ ਦਾ ਹੱਟ, ਲੱਖ ਚੁਰਾਸੀ ਜੀਵ ਜੰਤਾਂ ਰਿਹਾ ਵਰਤਾਈਆ। ਗੁਰਮੁਖੋ ਮਿਲੇ ਤੇ ਮਿਲ ਕੇ ਕੁਛ ਲਾਹਾ ਲਓ ਖੱਟ, ਵੇਲਾ ਗਿਆ ਫੇਰ ਹੱਥ ਕਿਸੇ ਨਾ ਆਈਆ। ਇਹ ਖੇਲ ਪੁਰਖ ਸਮਰਥ, ਧੁਰ ਦੇ ਹੁਕਮ ਨਾਲ ਆਪਣਾ ਹੁਕਮ ਚਲਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਗੁਰੂ ਚੇਲਾ ਚੇਲਾ ਗੁਰੂ ਭਗਤ ਭਗਵਾਨ ਭਗਵਾਨ ਭਗਤ ਦੋਵੇਂ ਇਕ ਦੂਜੇ ਦਾ ਗਾਵਣ ਜਸ, ਸਿਫ਼ਤਾਂ ਵਿਚ ਸਿਫ਼ਤੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਆਪਣਾ ਰੰਗ ਰੰਗਾਈਆ। ਸਾਖ਼ਿਆਤ ਗੁਰੂ ਦਾ ਰੂਪ ਸਦਾ ਸਿੱਖ, ਗੋਬਿੰਦ ਦੇ ਕੇ ਗਿਆ ਵਡਿਆਈਆ। ਜਿਸ ਨੇ ਪੁਰਖ ਅਕਾਲ ਮਨਾਇਆ ਇਕ, ਦੂਸਰ ਸੀਸ ਨਾ ਕਦੇ ਝੁਕਾਈਆ। ਨਾਤਾ ਜੁੜਿਆ ਪਿਤਾ ਪੂਤ ਪਿਤ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਸੋ ਗੁਰ ਗੋਬਿੰਦ ਗੁਰਮੁਖਾਂ ਨਾਲ ਸਦਾ ਕਰੇ ਹਿਤ, ਹਿਰਦੇ ਅੰਦਰ ਵਸ ਕੇ ਰਸ ਅੰਮ੍ਰਿਤ ਜਾਮ ਪਿਆਈਆ। ਗੁਰਮੁਖ ਸਦਾ ਰਹਿਣੇ ਨਿਤ, ਜੁਗ ਚੌਕੜੀ ਵੱਜਦੀ ਰਹੇ ਵਧਾਈਆ। ਆਪਣਾ ਵੇਲਾ ਆਪਣਾ ਵਕਤ ਗੁਰਮੁਖੋ ਆਪੇ ਲੈਣਾ ਨਜਿੱਠ, ਸਤਿਗੁਰ ਪੁਸ਼ਤ ਪਨਾਹ ਸਭ ਦੀ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਵਿਆਪੀ ਹਰ ਘਟ ਅੰਦਰ ਰਿਹਾ ਦਿਸ, ਜੋ ਸਤਿਗੁਰ ਨੇਤਰ ਨਾਲ ਵੇਖੇ ਜਗਤ ਲੋਕਾਈਆ।
❋
❋
੧੪ ਜੇਠ ਸ਼ਹਿਨਸ਼ਾਹੀ ਸੰਮਤ ੩ ਧਰਮ ਅਰਥ ਰੋਡ ਸ੍ਰੀਨਗਰ
ਪਿਛਲਾ ਸਮਾਂ ਬੀਤਿਆ ਵਿਚ ਸੰਸਾਰ, ਸਦੀ ਸਦੀਵੀ ਦਏ ਗਵਾਹੀਆ। ਲਹਿਣਾ ਦੇਣਾ ਪੂਰਾ ਹੋ ਰਿਹਾ ਗੁਰੂ ਅਵਤਾਰ, ਪੈਗ਼ੰਬਰਾਂ ਸੰਗ ਨਿਭਾਈਆ। ਹੁਕਮ ਚਲੇ ਇਕ ਨਿਰੰਕਾਰ, ਪਰਵਰਦਿਗਾਰ ਕਰੇ ਸ਼ਨਵਾਈਆ। ਕਲਮਾ ਹਕ ਹੋਵੇ ਜੈਕਾਰ, ਹਕ਼ੀਕ਼ਤ ਕਾਇਨਾਤ ਦ੍ਰਿੜਾਈਆ। ਗੱਦੀ ਰਹੇ ਨਾ ਕੋਇ ਵਿਚ ਸੰਸਾਰ, ਗਦਾਗਰ ਹੋਏ ਲੋਕਾਈਆ। ਹੁਕਮ ਮਿਲੇ ਧੁਰ ਦਰਬਾਰ, ਮੁਕਾਮੇ ਹਕ ਸਿਫ਼ਤ ਸਾਲਾਹੀਆ। ਅੱਲਾ ਨੂਰ ਇਕ ਉਜਿਆਰ, ਉਜਾਲਾ ਕਰੇ ਖ਼ਲਕ ਖ਼ੁਦਾਈਆ। ਰਹਿਮਤ ਵਿਚ ਕਰੇ ਪਿਆਰ, ਪਤਿਪਰਮੇਸ਼ਵਰ ਬੇਪਰਵਾਹੀਆ। ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਸ੍ਰਿਸ਼ਟ ਦਾ ਖ਼ਾਲਕ ਪਾਵੇ ਸਾਰ, ਅਦਾਲਤ ਆਪਣੀ ਇਕ ਵਖਾਈਆ। ਜਿਸ ਨੂੰ ਸਜਦੇ ਕਰਦੇ ਗਏ ਪੈਗ਼ੰਬਰ ਗੁਰ ਅਵਤਾਰ, ਨਿਮਸਕਾਰ ਸੀਸ ਜਗਦੀਸ ਝੁਕਾਈਆ। ਸੋ ਸਵਾਮੀ ਅੰਤਰਜਾਮੀ ਨਿਰਗੁਣ ਨੂਰ ਕਰ ਉਜਿਆਰ, ਉਜਾਲਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਸਾਚਾ ਲੇਖਾ ਚਲੇ ਕਾਇਨਾਤ, ਦੀਨ ਦੁਨੀ ਵੇਖ ਵਖਾਈਆ। ਚਾਰ ਵਰਨਾਂ ਕਰ ਇਤਫ਼ਾਕ, ਮਾਰਗ ਰਾਹ ਰਹਿਬਰ ਧੁਰ ਦਾ ਦਏ ਸਮਝਾਈਆ। ਪਿਛਲਾ ਲੇਖਾ ਸਭ ਦਾ ਕਰ ਬੇਬਾਕ, ਲਹਿਣਾ ਦੇਣਾ ਝੋਲੀ ਪਾਈਆ। ਇਕੋ ਦੱਸ ਕੇ ਨੂਰੀ ਜਾਤ, ਨੂਰ ਨੂਰ ਕਰੇ ਰੁਸ਼ਨਾਈਆ। ਸਾਚੇ ਕਲਮੇ ਦੀ ਕਰ ਵਜ਼ਾਹਤ, ਵੁਜ਼ੂ ਆਪਣਾ ਦਏ ਦ੍ਰਿੜਾਈਆ। ਝਗੜਾ ਰਹੇ ਨਾ ਕੋਇ ਨਫ਼ਾਕ, ਨਿਸਬਤ ਹਿੱਸਾ ਵੰਡ ਨਾ ਕੋਇ ਵੰਡਾਈਆ। ਸਭ ਦੇ ਹੁਕਮੇ ਅੰਦਰ ਕਰੇ ਤਲਾਕ, ਤਾਲਬ ਆਪਣੇ ਲਏ ਬਣਾਈਆ। ਪੂਰਾ ਕਰ ਭਵਿਖਤ ਵਾਕ, ਵਕਤ ਅਗਲਾ ਦਏ ਸਮਝਾਈਆ। ਇਕੋ ਮੰਜ਼ਲ ਰਹੇ ਘਾਟ, ਪੌੜੀ ਡੰਡਾ ਨਾ ਕੋਇ ਚਤੁਰਾਈਆ। ਇਕੋ ਪੂਜਾ ਸਿਮਰਨ ਦੱਸ ਕੇ ਪਾਠ, ਕਲਮਾ ਲਾਸ਼ਰੀਕ ਇਕ ਸੁਣਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਵਾਟ, ਪੰਧ ਪਿਛਲਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਦੇਵੇ ਧੁਰਦਰਗਾਹੀਆ। ਜਗਤ ਵੇਖੇ ਦੀਨ ਦੁਨੀ ਦੀ ਧਾਰ, ਪੜਦਾ ਦੀਨ ਮਜ਼੍ਹਬ ਉਠਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਪਾਵੇ ਸਾਰ, ਕਾਅਬਾ ਹਕ ਮਹਿਰਾਬਾ ਭੇਵ ਖੁਲ੍ਹਾਈਆ। ਇਕੋ ਜਲਵਾ ਨੂਰ ਦੱਸੇ ਦੀਦਾਰ, ਦੀਦ ਈਦ ਚੰਦ ਆਪ ਚਮਕਾਈਆ। ਲੇਖਾ ਜਾਣ ਧੁਰ ਦਰਬਾਰ, ਪਰਵਰਦਿਗਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਦੇਵੇ ਮਾਣ ਵਡਿਆਈਆ। ਗੱਦੀ ਦਾਰ ਰਹੇ ਕੋਈ ਨਾ ਠਾਕਰ, ਮਾਰਗ ਇਕੋ ਦਏ ਵਖਾਈਆ। ਸਤਿ ਧਰਮ ਦਾ ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਦਏ ਧਵਾਈਆ। ਏਕਾ ਵਣਜ ਕਰਾਏ ਦੀਨ ਦੁਨੀ ਸੌਦਾਗਰ, ਵਸਤ ਅਮੋਲਕ ਆਪ ਵਰਤਾਈਆ। ਭਾਗ ਲਗਾਏ ਕਾਇਆ ਮਾਟੀ ਸਾਢੇ ਤਿੰਨ ਹੱਥ ਗਾਗਰ, ਗਹਿਰ ਗੰਭੀਰ ਬੇਨਜ਼ੀਰ ਕਰੇ ਰੁਸ਼ਨਾਈਆ। ਜਨ ਭਗਤਾਂ ਸੰਤ ਸੂਫ਼ੀ ਫ਼ਕੀਰਾਂ ਦੱਸੇ ਆਪ ਆਪਣਾ ਸਾਧਨ, ਮਾਰਗ ਸਿੱਧਾ ਇਕ ਸਮਝਾਈਆ। ਜੋ ਕਾਇਆ ਮੰਦਰ ਅੰਦਰ ਵਜੂਦ ਕਾਅਬੇ ਅੰਦਰ ਮਹਿਬੂਬ ਆਪਣਾ ਆਰਾਧਨ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਕਰੇ ਖੇਲ ਸ਼ਾਹੋ ਭੂਪ ਸ਼ਹਿਨਸ਼ਾਹ ਨਵਾਬਨ, ਨੌਬਤ ਇਕੋ ਹਕ ਨਾਮ ਵਜਾਈਆ। ਸਦੀ ਚੌਧਵੀਂ ਦੁਨੀਆ ਹੋਈ ਬੇਆਬਨ, ਆਬੇਹਯਾਤ ਮੁਖ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ
❋
❋
ਇਕ ਵਖਾਈਆ। ਸਾਚੀ ਗੱਦੀ ਕਦੀ ਨਾ ਹੋਵੇ ਨਾਸ, ਨਾਸਤਕ ਸਕੇ ਨਾ ਕੋਇ ਮਿਟਾਈਆ। ਜਿਸ ਦਾ ਪਰਮ ਪੁਰਖ ਕਰੇ ਪਰਕਾਸ਼, ਜਗਤ ਲੋਚਣ ਨੈਣ ਦਏ ਵਖਾਈਆ। ਹਰਿਜਨ ਕਦੇ ਨਾ ਹੋਵੇ ਉਦਾਸ, ਭਰਮ ਵਿਚ ਨਾ ਕੋਇ ਭਰਮਾਈਆ। ਸਿਮਰਨ ਕਰੇ ਸਵਾਸ ਸਵਾਸ, ਸਾਹਿਬ ਸਤਿਗੁਰ ਰਾਹ ਤਕਾਈਆ। ਸੋ ਸਵਾਮੀ ਖੋਲ੍ਹਣਹਾਰਾ ਜਾਗ, ਅੰਤਰ ਨਿਰੰਤਰ ਪੜਦਾ ਦਏ ਉਠਾਈਆ। ਸਚ ਮੁਹੱਬਤ ਦਾ ਦੇ ਵੈਰਾਗ, ਵੈਰੀ ਅੰਦਰੋਂ ਦਏ ਕਢਾਈਆ। ਤ੍ਰੈਗੁਣ ਬੁਝਾ ਕੇ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਘਰ ਮੇਲ ਕੇ ਕੰਤ ਸੁਹਾਗ, ਦਰ ਠਾਂਡੇ ਜੋੜ ਜੁੜਾਈਆ। ਸ਼ਬਦ ਧੁਨ ਸੁਣਾਏ ਆਵਾਜ਼, ਸੁਤਿਆਂ ਆਪ ਉਠਾਈਆ। ਮੰਦਰ ਚੜ੍ਹ ਕੇ ਖੋਲ੍ਹੇ ਰਾਜ਼, ਰਹਿਮਤ ਹਕ ਕਮਾਈਆ। ਸਾਚਾ ਦਵਾਰਾ ਕਰ ਆਬਾਦ, ਘਰ ਅਗਲਾ ਦਏ ਵਖਾਈਆ। ਗੁਲਸ਼ਨ ਵਖਾਵੇ ਅਗੰਮੀ ਬਾਗ਼, ਜਿਥੇ ਖ਼ਿਜਾਂ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਗੱਦੀ ਧਰਮ ਧਰਮ ਹਕ ਹਕ ਸਦਾ ਚਲਾਈਆ। ਸਾਚੀ ਗੱਦੀ ਕਦੇ ਨਾ ਜਾਵੇ ਤੁੱਟ, ਸਦ ਤੁੱਟਿਆਂ ਜੋੜ ਜੁੜਾਈਆ। ਧਰਮ ਦਾ ਭਾਗ ਕਦੇ ਨਾ ਜਾਵੇ ਨਿਖੁੱਟ, ਵਰਤੇ ਬੇਪਰਵਾਹੀਆ। ਪ੍ਰਭ ਪਿਆਰ ਦਾ ਪੈਂਡਾ ਕਦੇ ਨਾ ਜਾਵੇ ਮੁਕ, ਮੰਜ਼ਲ ਦਿਸੇ ਧੁਰਦਰਗਾਹੀਆ। ਜਿੰਨਾਂ ਚਿਰ ਪ੍ਰਭੂ ਰਿਹਾ ਖ਼ੁਸ਼, ਆਪਣਾ ਹੁਕਮ ਦਿਤਾ ਵਰਤਾਈਆ। ਅੱਗੇ ਬਦਲ ਕੇ ਧਰਮ ਦਾ ਰੁਖ਼, ਕੂੜ ਕੁੜਿਆਰੇ ਦਿਤੇ ਨਠਾਈਆ। ਤੁਸੀਂ ਆਪਣੀ ਮੰਗੋ ਸੁਖ, ਆਤਮ ਪਰਮਾਤਮ ਨਾਲ ਜੁੜਾਈਆ। ਅੰਦਰ ਓਹਲਾ ਰਹੇ ਨਾ ਲੁਕ, ਮੁਖ ਨੂਰ ਹੋਵੇ ਰੁਸ਼ਨਾਈਆ। ਸਚ ਧਾਰ ਦੀ ਉਪਜੇ ਸੁੱਚ, ਕੂੜ ਕਪਟ ਦੇਣਾ ਮਿਟਾਈਆ। ਜਿਸ ਬੂਟਾ ਲਾਇਆ ਓਸੇ ਦਿਤਾ ਪੁੱਟ, ਗੱਦੀ ਦਾ ਮਾਲਕ ਨਜ਼ਰ ਕੋਇ ਨਾ ਆਈਆ। ਕੇਤੇ ਲੋਕਮਾਤ ਗਏ ਉਠ, ਗੁਰ ਅਵਤਾਰ ਪੈਗ਼ੰਬਰ ਪੀਰ ਪੀਰਾਂ ਫੇਰੀਆਂ ਪਾਈਆ। ਸੰਸਾਰ ਸਾਗਰ ਭਰਿਆ ਦੁੱਖ, ਦੁੱਖਾਂ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਾਚਾ ਵਰਤੇ ਹੁਕਮ ਸਦਾ ਸੰਸਾਰ (ਜਗ), ਜੁਗ ਚੌਕੜੀ ਦੁਨੀ ਦਾਰ ਨਾਲ ਮਿਲਾਈਆ। ਕਲਜੁਗ ਅਗਨੀ ਲੱਗੀ ਅੱਗ, ਮਾਨਵ ਮਾਨੁਖ ਰਹੀ ਜਲਾਈਆ। ਜਗਤ ਵਿਕਾਰੀ ਗੱਦੀ ਕੋਈ ਨਾ ਬਹੇ ਸਜ, ਭਗਤ ਭਗਵਾਨ ਦਏ ਵਡਿਆਈਆ। ਧਰਮ ਦਾ ਪੂਤ ਰਿਹਾ ਕੋਈ ਨਾ ਅੱਜ, ਅੱਜ ਦਾ ਦਿਵਸ ਦਏ ਗਵਾਹੀਆ। ਅੱਗੇ ਕਾਇਆ ਕਾਅਬੇ ਸਭ ਤੋਂ ਪਹਿਲਾ ਹਜ਼ੂਰੀ ਹੱਜ, ਮੱਕਾ ਮਦੀਨਾ ਸੋਭਾ ਪਾਈਆ। ਜਿਥੇ ਨੂਰੀ ਚਿਰਾਗ਼ ਬਿਨ ਤੇਲ ਬਾਤੀ ਰਿਹਾ ਜਗ, ਸ਼ਮਾਂ ਨੂਰ ਕਰੇ ਰੁਸ਼ਨਾਈਆ। ਗੱਦੀਦਾਰ ਗੱਦੀ ਗਏ ਛੱਡ, ਨਾਤਾ ਤੁੱਟਾ ਜਗਤ ਲੋਕਾਈਆ। ਪਰਮਾਰਥ ਸਵਾਰਥ ਦੋਵੇਂ ਹੋ ਗਏ ਅੱਡ, ਵੱਖਰੀ ਕਾਰ ਕਮਾਈਆ। ਮੰਜ਼ਲ ਪੂਰੀ ਹੋ ਗਈ ਹੱਦ, ਅੱਗੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੁਕਮੇ ਅੰਦਰ ਹੁਕਮੀ ਕਾਰ ਕਮਾਈਆ। ਸਤਿਗੁਰ ਕਿਰਪਾ ਹੋਵਣ ਠੀਕ, ਦਵਾ ਦਾਰੂ ਦੀ ਲੋੜ ਰਹੇ ਨਾ ਰਾਈਆ। ਅੰਤਰ ਉਪਜੇ ਇਕ ਪ੍ਰੀਤ, ਪਰਾ ਪਸੰਤੀ ਮਧਮ ਬੈਖਰੀ ਆਪਣੀ ਧੁਨ ਸੁਣਾਈਆ। ਸਾਚਾ ਢੋਲਾ ਗਾਉਣਾ ਗੀਤ, ਸੋਹੰ ਅੱਖਰ ਨਿਰਅੱਖਰ ਧਾਰ ਉਪਜਾਈਆ। ਸਤਿ ਧਰਮ ਦੀ ਸਾਚੀ ਚਲੇ ਰੀਤ, ਰੀਤੀਵਾਨ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਖ ਦਰਦ ਦਏ ਗਵਾਈਆ। ਦੁੱਖ ਦਰਦ ਜਾਏ ਲੱਥ, ਕਾਇਆ ਮਾਟੀ ਤਨ ਵਜੂਦ ਹੋਏ ਸਫ਼ਾਈਆ। ਲਹਿਣਾ ਦੇਣਾ ਹੱਥੋ ਹੱਥ, ਆਸਾ ਬੇਨੰਤੀ ਵਿਚ ਪੂਰ ਕਰਾਈਆ। ਸਾਚਾ ਮਾਰਗ
❋
❋
ਇਕੋ ਦੱਸ, ਦਹਿ ਦਿਸ਼ਾ ਦਏ ਬਦਲਾਈਆ। ਵਸਤ ਦੇ ਕੇ ਧੁਰ ਦੇ ਹੱਟ, ਅਮੋਲਕ ਇਕੋ ਇਕ ਵਰਤਾਈਆ। ਨਾਮ ਨਿਧਾਨ ਮਾਰ ਕੇ ਸੱਟ, ਦੁੱਖ ਅੰਦਰੋਂ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦੇ ਕੇ ਹੱਥੋ ਹੱਥ, ਅੰਦਰ ਬਾਹਰ ਗੁਪਤ ਜਾਹਰ ਕਰੇ ਸਫ਼ਾਈਆ। ਸਤਿ ਧਰਮ ਕਹੇ ਮੇਰੇ ਰਾਜਨ ਰਾਜ, ਸ਼ਾਹੋ ਭੂਪ ਤੇਰੀ ਇਕ ਸਰਨਾਈਆ। ਤੇਰੇ ਹੱਥ ਤੇਰਾ ਪਰਤਾਪ, ਵਡ ਪਰਤਾਪੀ ਧੁਰਦਰਗਾਹੀਆ। ਸਚ ਦਵਾਰੇ ਪਰਗਟ ਕਰ ਆਪਣਾ ਜਾਪ, ਜਗਜੀਵਣ ਦਾਤੇ ਦੇ ਸਮਝਾਈਆ। ਸ੍ਰਿਸ਼ਟੀ ਅੰਦਰ ਮੇਟ ਤੀਨੋਂ ਤਾਪ, ਤ੍ਰੈਗੁਣ ਮਾਇਆ ਅਗਨੀ ਤਤ ਤਪਾਈਆ। ਮਮਤਾ ਮੋਹ ਵਿਕਾਰ ਰਹੇ ਨਾ ਪਾਪ, ਪਤਤ ਪੁਨੀਤ ਦਏ ਕਰਾਈਆ। ਦੀਨ ਦੁਨੀ ਦਾ ਬਦਲ ਹਾਲਾਤ, ਹਾਲ ਮਾਜ਼ੀ ਲੇਖਾ ਦਏ ਚੁਕਾਈਆ। ਲਹਿਣਾ ਲਿਖ ਬਿਨ ਕਲਮ ਦਵਾਤ, ਕਾਗ਼ਜ਼ ਕਲਮ ਸ਼ਾਹੀ ਨੇਤਰ ਰੋਵੇ ਮਾਰੇ ਧਾਈਂਆ। ਮਾਨਵ ਜਾਤੀ ਹੋਵੇ ਇਕ ਸਮਾਜ, ਸਮਗਰੀ ਇਕੋ ਇਕ ਵਰਤਾਈਆ। ਆਪਣੀ ਮੁਹੱਬਤ ਦੇ ਕਰ ਮੁਹਤਾਜ, ਕਾਇਨਾਤ ਪੜਦਾ ਦੇ ਉਠਾਈਆ। ਦੂਜਾ ਕਰੇ ਨਾ ਕੋਈ ਸਵਾਲ ਜਵਾਬ, ਮੁਖਾਤਬ ਆਪਣੇ ਨਾਲ ਕਰਾਈਆ। ਤੇਰੀ ਮੰਜ਼ਲ ਹਕ ਹਕ਼ੀਕ਼ੀ ਮਹਿਰਾਬ, ਮਹਿਬੂਬ ਆਪਣਾ ਨੂਰ ਦੇਣਾ ਚਮਕਾਈਆ। ਸਾਚਾ ਸਜਦਾ ਇਕ ਆਦਾਬ, ਨਮਸਤੇ ਕਹਿ ਕੇ ਨਮਸਕਾਰ ਵਿਚ ਸਰਨਾਈਆ। ਤੰਦ ਸਤਾਰ ਵਜਾ ਰਬਾਬ, ਰਬੀਉਲ ਅਮਾਮ ਤੇਰੀ ਸਰਨਾਈਆ। ਤੇਰਾ ਪਿਆਰ ਬਿਨ ਅਹਿਬਾਬ, ਸੱਜਣ ਮੀਤ ਨਜ਼ਰੀ ਆਈਆ। ਲੇਖਾ ਵੇਖ ਨਾਨਕ ਨਾਲ ਬਗ਼ਦਾਦ, ਬਗ਼ਲਗੀਰ ਪੜਦਾ ਦੇਣਾ ਉਠਾਈਆ। ਦਸਤਗੀਰ ਹੋਣਾ ਦਸਤਯਾਬ, ਆਫ਼ਤਾਬ ਨੂਰ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਸਾਂਝੇ ਯਾਰ ਪਰਵਰਦਿਗਾਰ ਦਰਗਾਹ ਸਾਚੀ ਹਕ਼ੀਕ਼ਤ ਹਕ ਸਾਲਾਹੀਆ। ਸਤਿ ਕਹੇ ਸਤਿ ਧਰਮ ਦਾ ਬਖ਼ਸ਼ ਸਲੂਕ, ਸਾਲਸ ਆਪਣਾ ਨਾਮ ਰਖਾਈਆ। ਨੂਰ ਕਰ ਕਾਇਆ ਕਲਬੂਤ, ਕਾਅਬਾ ਇਕੋ ਇਕ ਵਖਾਈਆ। ਤੇਰਾ ਹੁਕਮ ਇਕ ਮਜਬੂਤ, ਚੌਦਾਂ ਤਬਕ ਨਾ ਕੋਇ ਤੁੜਾਈਆ। ਪਿਛਲਾ ਲੇਖਾ ਕਰ ਮੌਕੂਫ਼, ਮਸਰੂਫ਼ ਆਪਣੇ ਨਾਲ ਕਰਾਈਆ। ਖਤਰਾ ਰਹੇ ਨਾ ਕੋਈ ਖ਼ੌਫ਼, ਭੈ ਡਰ ਨਾ ਕੋਇ ਜਣਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਪਤਿਪਰਮੇਸ਼ਵਰ ਸਭ ਦਾ ਖ਼ੌਂਤ, ਖ਼ਾਵੰਦ ਇਕੋ ਧੁਰਦਰਗਾਹੀਆ। ਸਚ ਦਵਾਰਾ ਜਾਣਾ ਪਹੁੰਚ, ਬੇਪਹਿਚਾਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਤੇਰੀ ਆਸ ਰਖਾਈਆ। ਸਚ ਦਵਾਰ ਕਹੇ ਮੇਰੇ ਮਾਲਕ ਸੁਲਹਕੁਲ, ਕੁਲ ਆਲਮ ਤੇਰਾ ਰਾਹ ਤਕਾਈਆ। ਸਦੀ ਚੌਧਵੀਂ ਸਭ ਦਾ ਲੇਖਾ ਦੇ ਵਿਚ ਕੀਮਤ ਮੁੱਲ, ਮੁੱਲਾਂ ਸ਼ੇਖ਼ ਮਸਾਇਕ ਨੇਤਰ ਨੈਣ ਅੱਖ ਖੁਲ੍ਹਾਈਆ। ਸਾਹਿਬ ਸਵਾਮੀ ਪੁਰਖ ਅਕਾਲ ਇਕ ਅਨਭੁੱਲ, ਭਰਮ ਵਿਚ ਭੁੱਲੀ ਸਰਬ ਲੋਕਾਈਆ। ਆਬੇਹਯਾਤ ਅੰਮ੍ਰਿਤ ਰਸ ਨਿਝਰ ਧਾਰੋਂ ਸਭ ਦੀ ਗਿਆ ਡੁੱਲ੍ਹ, ਬੂੰਦ ਸਵਾਂਤੀ ਮੁਖ ਨਾ ਕੋਇ ਚੁਆਈਆ। ਬਿਨ ਕਿਰਪਾ ਚਾਰ ਕੁੰਟ ਰਹੀ ਰੁਲ, ਧੀਰਜ ਧੀਰ ਨਾ ਕੋਇ ਰਖਾਈਆ। ਮਾਨਵ ਬੂਟਾ ਧਰਮ ਦਾ ਗਿਆ ਹੁੱਲ, ਫਲ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਗ੍ਰਹਿ ਮੰਦਰ ਆਪਣਾ ਪੜਦਾ ਦੇ ਉਠਾਈਆ। ਸਚ ਕਹੇ ਮੇਰੇ ਮਹਿਬੂਬ, ਮੁਹੱਬਤ ਵਿਚ ਮਹਿਵ ਤੇਰਾ ਰਾਹ ਤਕਾਈਆ। ਮੰਜ਼ਲ ਦੱਸ ਉਚ ਅਰੂਜ, ਅਰਸ਼ ਫ਼ਰਸ਼ ਤੇਰੀ ਸਰਨਾਈਆ।
❋
❋
ਕੂੜੀ ਕਿਰਿਆ ਕਰ ਨੇਸਤੋ ਨਾਬੂਦ, ਜੜ੍ਹ ਮਮਤਾ ਦੇਣੀ ਉਖੜਾਈਆ। ਸਾਂਝੀ ਕਰ ਸਰਬ ਹਦੂਦ, ਸ਼ਿਰਕਤ ਅੰਦਰੋਂ ਦੇਣੀ ਮਿਟਾਈਆ। ਜਹਾਂ ਕਹਾਂ ਦਿਸੇ ਮੌਜੂਦ, ਹਾਜ਼ਰ ਨਾਜ਼ਰ ਨੂਰ ਇਲਾਹੀਆ। ਤੇਰੀ ਮੰਜ਼ਲ ਇਕ ਮਕਸੂਦ, ਮਕਸਦ ਸਭ ਦਾ ਹੱਲ ਕਰਾਈਆ। ਤੇਰਾ ਨੂਰ ਬਿਨ ਵਜੂਦ, ਬਿਨ ਤੱਤਾਂ ਕਰੇ ਰੁਸ਼ਨਾਈਆ। ਪੈਗ਼ੰਬਰ ਦੇਣ ਸਬੂਤ, ਨਬੀਆਂ ਨਾਲ ਗਵਾਹੀਆ। ਲੇਖਾ ਵੇਖ ਜਗਤ ਮਖ਼ਲੂਕ, ਖ਼ਾਲਕ ਖ਼ਾਲਕ ਪੜਦਾ ਲਾਹੀਆ। ਦੀਨ ਦੁਨੀ ਤੇਰੀ ਮਤਲੂਬ, ਮੁਤੱਲਾ ਕਰ ਦੇ ਸਮਝਾਈਆ। ਕੁਛ ਲੇਖਾ ਲਹਿਣਾ ਦੇਣਾ ਝਗੜਾ ਪੈਣਾ ਮਗ਼ਰਬ ਵਿਚ ਜਨੂਬ, ਜਨਾਬੇਆਲੀ ਆਲਾ ਇਕ ਹੁਕਮ ਸੁਣਾਈਆ। ਹਜ਼ਰਤੇ ਹਜ਼ਰਤਾਨੇ ਇਕ ਖਤੂਤ, ਬਿਨ ਅਲਿਫ਼ ਯੇ ਲਿਖਾਈਆ। ਜਿਸ ਨੂੰ ਸਮਝੇ ਨਾ ਕੋਈ ਕਲਬੂਤ, ਕਲਮਾ ਵੰਡ ਨਾ ਕੋਇ ਵੰਡਾਈਆ। ਤਬੱਸਮੇ ਤਲਾਜ਼ੀਨੇ ਜ਼ਵੀਉਲ ਜ਼ਲਾਏ ਜ਼ਾਨੇ ਜ਼ੂਤ, ਜ਼ਿਬੇ ਜ਼ਾਨੇ ਬੇਪਰਵਾਹੀਆ। ਆਸੀ ਨੇ ਨਸ਼ੇ ਕੂਤ, ਕੁਸ਼ਤਾਨੇ, ਪੁਸ਼ਤੇ, ਚੂ, ਚਾਸ਼ੇ, ਜ਼ਜ਼ੀ, ਜਵੇਜ਼ੋਰ, ਜ਼ੀਜ਼ਾ, ਜ਼ਿਆਰੇ ਜਾਹਰੇ ਜਹੂਰੇ ਨੂਰੇ ਨੁਰਾਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖਣਹਾਰਾ ਦਰੇ ਦਰ ਦਰਬਾਰ ਦੀਰਾਨੇ ਇਕ ਦਰਸਾਈਆ।
੧੫ ਜੇਠ ਸ਼ਹਿਨਸ਼ਾਹੀ ਸੰਮਤ ੩ ਦਰਗਾਹ ਹਜ਼ਰਤ ਬਲ, ਆਸਾਰ ਸ਼ਰੀਫ਼, ਮੌਲਵੀ ਅਬਦੁਲ ਕਬੀਰ ਦੇ ਸਾਥ ਸ੍ਰੀ ਨਗਰ
ਸ਼ੁਕਰੀਏ ਅੰਦਰ ਮਿਹਰ ਮਹਿਬੂਬ ਸ਼ੁਕਰਾਨਾ, ਸ਼ਿਕਵਾ ਰਹੇ ਨਾ ਰਾਈਆ। ਪਰਵਰਦਿਗਾਰ ਖ਼ੁਦਾ ਵਾਹਿਦ ਕਿਸੇ ਨਾ ਸਮਝੇ ਬੇਗਾਨਾ, ਸ਼ਿਰਕਤ ਅੰਦਰੋਂ ਬਾਹਰ ਕਢਾਈਆ। ਰਹਿਮਤ ਵਿਚ ਰਹਿਮ ਕਦਮਾਂ ਦਾ ਕਰੇ ਤਿਲਸਮਾਨਾ, ਨੂਰ ਨੂਰ ਨੂਰ ਰੁਸ਼ਨਾਈਆ। ਖ਼ਾਲਕ ਦਾ ਖ਼ਲਕ ਮਖ਼ਲੂਕ ਦਾ ਮਾਲਕ ਸਾਹਿਬ ਸਾਹਿਬ ਇਕ ਸੁਲਤਾਨਾ, ਦੂਜਾ ਜੁਜ਼ ਵੰਡ ਨਾ ਕੋਈ ਵੰਡਾਈਆ। ਅੰਮ੍ਰਿਤ ਦਾ ਅੰਮ੍ਰਿਤ ਇਕ ਨਿਸ਼ਾਨਾ, ਆਬੇਹਯਾਤ ਹਯਾਤੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੁਕਰੀਏ ਅੰਦਰ ਸ਼ੁਕਰੀਆ ਦਏ ਸਮਝਾਈਆ। ਸ਼ੁਕਰੀਏ ਅੰਦਰ ਕਰੋ ਸ਼ੁਕਰ ਗੁਜ਼ਾਰ, ਗੁਜ਼ਾਰਸ਼ ਵਿਚ ਵਡਿਆਈਆ। ਹਜ਼ਰਤ ਮੁਹੰਮਦ ਸਾਹਿਬ ਕਰ ਕੇ ਗਏ ਇਜ਼ਹਾਰ, ਹੁਕਮ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਅਮਾਮਾਂ ਦਾ ਅਮਾਮ ਮਹਿੰਦੀ ਹੋਵੇ ਅਵਤਾਰ, ਸਿਕਦਾਰ ਸਭ ਦਾ ਨਜ਼ਰੀ ਆਈਆ। ਹਿੰਦੂ ਮੁਸਲਿਮ ਸਿੱਖ ਈਸਾਈ ਸਾਂਝਾ ਕਰੇ ਪਿਆਰ, ਦਵੈਤ ਰਹਿਣ ਕੋਇ ਨਾ ਪਾਈਆ। ਵਾਹਦ ਕਲਮਾ ਪੜ੍ਹੇ ਕਾਇਨਾਤ, ਵਾਹਿਦ ਨੂਰ ਇਕ ਰੁਸ਼ਨਾਈਆ। ਸਭ ਦੀ ਇਕੱਠੀ ਹੋਵੇ ਜਮਾਤ, ਵੱਖਰਾ ਰਹਿਣ ਕੋਇ ਨਾ ਪਾਈਆ। ਮੁਕੱਦਸ ਧਾਮ ਮਿਲਣ ਦਾ ਹੋਇਆ ਇਤਫ਼ਾਕ, ਨਫ਼ਾਕ ਅੰਦਰੋਂ ਦੇਣਾ ਕਢਾਈਆ। ਖ਼ੁਦਾਵੰਦ ਕਰੀਮ ਰਹਿਮਤ ਵਿਚ ਬਖ਼ਸ਼ੇ ਇਤਫ਼ਾਕ, ਮੂਏ ਮੁਬਾਰਕ ਸਭ ਨੂੰ ਦਏ ਸਾਲਾਹੀਆ। ਵੇਲਾ ਵਕਤ ਸੁਹੰਜਣਾ ਆਜ, ਸੂਫ਼ੀਆਂ ਨਾਲ ਸੂਫ਼ੀ ਮਿਲ ਕੇ ਢੋਲਾ ਗਾਵਣ ਬੇਪਰਵਾਹੀਆ। ਸ਼ੁਕਰੀਏ ਵਿਚ ਪਰਵਰਦਿਗਾਰ ਦਾ ਇਕ ਅਦਾਬ, ਸੀਸ ਇਕੋ ਇਕ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਕੇ ਦਰਗਾਹ ਸਾਚੀ ਧੁਰਦਰਗਾਹੀ ਦਾ ਦਰੇ ਦਰਬਾਰ ਖ਼ੁਸ਼ੀ ਮਨਾਈਆ। ਸਚ ਸ਼ੁਕਰਾਨੇ ਦਾ ਇਹ ਸਬੂਤ, ਸਬਰ ਸਬੂਰੀ ਇਕੋ ਨਜ਼ਰੀ ਆਈਆ। ਨੂਰ ਉਪਜੇ ਇਕੋ ਕਾਇਆ ਕਾਅਬੇ ਕਲਬੂਤ, ਕਲਮਾ ਇਕੋ ਇਕ ਸ਼ਨਵਾਈਆ। ਹਕ ਖ਼ੁਦਾ ਸਭ ਦਾ ਮਹਿਬੂਬ, ਮਾਲਕ ਬੇਪਰਵਾਹੀਆ। ਜਿਧਰ
❋
❋
ਵੇਖੋ ਓਧਰ ਮੌਜੂਦ, ਇਨਸਾਨ ਇਨਸਾਨਾਂ ਨਾਲ ਮਿਲਾਈਆ। ਜੋ ਕਦੇ ਨਾ ਹੋਵੇ ਨੇਸਤੋ ਨਾਬੂਦ, ਆਬਰੂ ਸਭ ਦੀ ਲਏ ਬਚਾਈਆ। ਥੋੜ੍ਹੇ ਸਮੇਂ ਤਕ ਦੀਨ ਮਜ਼੍ਹਬ ਦੀ ਮੇਟ ਦੇਵੇ ਹਦੂਦ, ਰੰਗ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ।
ਮਜ਼੍ਹਬ ਸਿਖ਼ਾਤਾ ਹੈ ਖ਼ੁਦਾ ਕੇ ਆਗੇ ਕਰੋ ਦੁਆ, ਰਹਿਮਤ ਮੰਗੋ ਧੁਰਦਰਗਾਹੀਆ। ਮਿਹਰਵਾਨ ਮਹਿਬੂਬ ਕਦੇ ਨਾ ਕਰੇ ਜੁਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਸਭ ਦਾ ਸਾਂਝਾ ਪਿਆਰਾ ਇਕ ਖ਼ੁਦਾ, ਖ਼ੁਦੀ ਅੰਦਰੋਂ ਦਏ ਕਢਾਈਆ। ਕਦਮਾਂ ਉਤੋਂ ਹੋਵੋ ਫ਼ਿਦਾ, ਫ਼ੈਸਲਾ ਹਕ ਦਏ ਸੁਣਾਈਆ। ਓਸ ਦੇ ਕਲਾਮ ਦੀ ਇਕ ਸਦਾ, ਕਲਮਾ ਹਕ ਹਕ ਜਣਾਈਆ। ਵਾਹਿਦ ਮਾਲਕ ਸਭ ਦਾ ਅੱਬਾ, ਨੂਰ ਨੂਰ ਵਿਚੋਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਕੇ ਸਚ ਮੁਹੱਬਤ ਦਾ ਮਜ਼ਾ, ਰਸ ਅਨਰਸ ਦਏ ਵਖਾਈਆ।
ਪਵਿਤ੍ਰ ਨਾਮ ਆਪ ਦਾ ਅਬਦੁਲ ਕਬੀਰ, ਕਿਬਲ ਅਜ਼ ਦੇਣਾ ਜਣਾਈਆ। ਕਵਣ ਵਕਤ ਕਾਇਨਾਤ ਸ਼ਰਅ ਟੁੱਟੇ ਜ਼ੰਜੀਰ, ਵਾਹਿਦ ਕਲਮਾ ਲੈਣ ਗਾਈਆ। ਸਾਰੀ ਦੁਨੀਆ ਦਾ ਸਾਂਝਾ ਹੋਵੇ ਇਕੋ ਪੀਰ, ਪੈਗ਼ੰਬਰ ਨੂਰ ਖ਼ੁਦਾਈਆ। ਦੱਸੇ ਇੱਕ ਤਦਬੀਰ, ਤਰੀਕਾ ਧੁਰਦਰਗਾਹੀਆ। ਝਗੜਾ ਰਹੇ ਨਾ ਸ਼ਾਹ ਹਕੀਰ, ਇਕੋ ਰੰਗ ਰੰਗਾਈਆ। ਸਾਚਾ ਕਲਮਾ ਪੜ੍ਹੇ ਤਕਬੀਰ, ਤਬਅ ਅੰਦਰੋਂ ਦਏ ਬਦਲਾਈਆ। ਜ਼ਿਬਹ ਕਰੇ ਨਾ ਕੋਇ ਸ਼ਮਸ਼ੀਰ, ਸ਼ਮਅ ਨੂਰ ਕਰੇ ਰੁਸ਼ਨਾਈਆ। ਕੀ ਖੇਲ ਹੋਣਾ ਸਦੀ ਚੌਧਵੀਂ ਅਖ਼ੀਰ, ਹਜ਼ਰਤ ਮੁਹੰਮਦ ਸਾਹਿਬ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ।
ਮੌਲਵੀ ਅਬਦੁਲ ਕਬੀਰ ਨੇ ਉਤਰ ਦਿਤਾ
ਜ਼ਨਾਬ ਪੂਰਨ ਸਿੰਘ ਜੀ ਮਹਾਰਾਜ ਸੇ ਆਜ ਦਰਗਾਹ ਸ਼ਰੀਫ਼ ਮੇਂ ਮੁਲਾਕਾਤ ਹੁਈ ਔਰ ਹਮ ਨਹਾਇਤ ਖ਼ੁਸ਼ ਹੂਏ ਔਰ ਉਨ ਕੇ ਸਾਥ ਜੋ ਰੁਕਨ ਥੇ ਵੋਹ ਭੀ ਕਾਬਲੇ ਜ਼ਿਕਰ ਔਰ ਕਾਬਲੇ ਮੁਲਾਕਾਤ ਥੇ। ਮੈਂ ਆਜ ਕੇ ਦਿਨ ਕੋ ਖ਼ੁਸ਼ ਨਸੀਬ ਸਮਝਤਾ ਹੂੰ ਕਿ ਮੁਝੇ ਆਪਣੇ ਮੁਹਤਰਮ ਮਹਾਰਾਜ ਪੂਰਨ ਸਿੰਘ ਜੀ ਸੇ ਮੁਲਾਕਾਤ ਹੁਈ ਔਰ ਵਹਿਦਤਉਲਵਜਦ ਕਾ ਮਸਲਾ ਨਹਾਇਤ ਅੱਛੇ ਤਰੀਕੇ ਸੇ ਅਦਾ ਫ਼ਰਮਾ ਕਰ ਤਮਾਮ ਕਾਇਨਾਤ ਕੇ ਇਤਹਾਦ ਕਾ ਦਰਸ ਦੀਆ ਹੈ। ਖ਼ੁਦਾ ਸਭ ਇਨਸਾਨੋਂ ਕੋ ਇਤਹਾਦ ਕੀ ਤੌਫ਼ੀਕ਼ ਬਖ਼ਸ਼ੇ ਔਰ ਸਰਦਾਰ ਹਜ਼ਰਾਤੋਂ ਕੋ ਮੁਸਲਮਾਨੋ ਕੇ ਸਾਥ ਨਹਾਇਤ ਵਾਬਸਤਗੀ ਹੈ ਕਿਉਂਕਿ ਬਾਬਾ ਫ਼ਰੀਦ ਮੀਆਂ ਮੀਰ ਉਨ ਕੇ ਮੁਕੰਮਲ ਤਲੂਕਾਤ ਗੁਰੂ ਗ੍ਰੰਥ ਸਾਹਿਬ ਮੇਂ ਮੌਜੂਦ ਹੈਂ ਔਰ ਮੁਫ਼ੱਸਲ ਮਜ਼ਕੂਰ ਹੈਂ। ਆਖਿਰ ਮੈਂ ਮਹਾਰਾਜ ਪੂਰਨ ਸਿੰਘ ਔਰ ਉਨ ਕੀ ਜਮਾਤ ਕਾ ਸ਼ੁਕਰੀਆ ਅਦਾ ਕਰਤਾ ਹੂੰ ਕਿ ਉਨਹੋਂ ਨੇ ਮੁਝੇ ਮੁਲਾਕਾਤ ਕਾ ਸ਼ਰਫ਼ ਬਖ਼ਸ਼ਾ ਹੈ।
❋
❋
ਮਹਾਰਾਜ ਜੀ ਵਲੋਂ ਸਵਾਲ
ਕਿਆ ਆਪ ਨੇ ਦੇਖਾ ਹੈ ਜ਼ਲਵਾਗਰ ਕਾ ਉਹ ਦਰਬਾਰ, ਜਿਥੇ ਨੂਰ ਨੂਰ ਰੁਸ਼ਨਾਈਆ। ਵਾਹਿਦ ਕਰੇ ਸੂਫ਼ੀਆਂ ਦਾ ਇੰਤਜਾਰ, ਹਜ਼ਰਤਾਂ ਰਾਹ ਤਕਾਈਆ। ਬਿਨਾ ਗੁਲਸ਼ਨ ਤੋਂ ਰਹੇ ਬਹਾਰ, ਮਹਿਬੂਬ ਆਪਣਾ ਵਜਦ ਦਏ ਵਖਾਈਆ। ਅੱਲਾ ਹੂ ਦਾ ਇਕ ਜੈਕਾਰ, ਨਾਅਰਾ ਧੁਰਦਰਗਾਹੀਆ। ਮਿਲੇ ਮੇਲ ਕਦੀਮੀ ਯਾਰ, ਜੋ ਕੁਦਰਤ ਦਾ ਮਾਲਕ ਨਜ਼ਰੀ ਆਈਆ। ਏਕਾ ਕਲਮੇ ਦਾ ਕਰੇ ਇਜ਼ਹਾਰ, ਲੇਖਾ ਮੁਕਾਏ ਬਿਨ ਕਲਮ ਸ਼ਾਹੀਆ। ਓਸ ਦਰਬਾਰ ਦਾ ਕਰੋ ਕੁਛ ਇਜ਼ਹਾਰ, ਜੋ ਵੇਖਿਆ ਨੂਰ ਇਲਾਹੀਆ। ਸਾਚੀ ਦਰਗਾਹ ਜੇ ਲੈ ਕੇ ਗਏ ਤਸ਼ਰੀਫ਼, ਜਲਵਾ ਜਲਵੇ ਵਿਚ ਸਮਾਈਆ। ਓਸ ਦੀ ਕਰੋ ਤਾਰੀਫ਼, ਸਿਫ਼ਤਾਂ ਨਾਲ ਸਾਲਾਹੀਆ। ਕਿਸ ਪਿਆਰ ਮੁਹੱਬਤ ਵਿਚ ਲੱਗੀ ਪ੍ਰੀਤ, ਕਵਣ ਤਰੀਕਾ ਲਿਆ ਅਪਣਾਈਆ। ਸਾਚਾ ਕਾਅਬਾ ਤੱਕ ਕੇ ਹਜ਼ਰਤ ਹਜ਼ੂਰ ਵਾਲੀ ਮਸੀਤ, ਮਸਲਾ ਇਕੋ ਸੁਣਿਆ ਜਿਸ ਦਾ ਮਸਾਹਿਲ ਜਗਤ ਨਾ ਕੋਇ ਸਮਝਾਈਆ। ਸਿਲਸਲੇ ਵਾਰ ਦੱਸੋ ਤਰਤੀਬ, ਅਜੀਬ ਕੀ ਖੇਲ ਨੂਰ ਅਲਾਹੀਆ। ਜਿਸ ਦੀ ਪੀਰ ਪੈਗ਼ੰਬਰ ਹਜ਼ਰਤ ਹਜ਼ਰਾਤ ਸਾਰੇ ਸਜਦਿਆਂ ਵਿਚ ਪੜ੍ਹਦੇ ਈਦ, ਈਦਗਾਹ ਅਕੀਦਤ ਵਾਲੀ ਨਜ਼ਰੀ ਆਈਆ। ਜ਼ਰਾ ਓਸ ਦੀ ਕਰੋ ਤਾਅਈਦ, ਜੇ ਦਰਬਾਰ ਵੇਖਿਆ ਧੁਰਦਰਗਾਹੀਆ। ਜੇ ਖ਼ੁਦਾ ਦੇ ਬਣੇ ਅਜ਼ੀਜ਼, ਆਲੀਸ਼ਾਨ ਦਿਉ ਸਮਝਾਈਆ। ਸਭ ਨੂੰ ਆ ਜਾਵੇ ਤਮੀਜ਼, ਹੁਕਮ ਇਕੋ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁਛ ਅਗਲਾ ਲੇਖਾ ਵੇਖ ਵਖਾਈਆ। ਸਾਚੀ ਦਰਗਾਹ ਦਾ ਜੇ ਕੀਤਾ ਦੀਦਾਰ, ਦੀਦਾ ਦਾਨਿਸਤਾ ਵੇਖ ਵਖਾਈਆ। ਕੀ ਗੁਲਸ਼ਨ ਦਿਸੇ ਗੁਲਜ਼ਾਰ, ਕੀ ਮਹਿਕ ਮਹਿਕ ਮਹਿਕਾਈਆ। ਕੀ ਖੇਲ ਕਰੇ ਮੁਹੰਮਦ ਯਾਰ, ਹਜ਼ਰਤ ਚਹੁੰ ਯਾਰਾਂ ਵੰਡ ਵੰਡਾਈਆ। ਅੱਲਾ ਹੂ ਅਕਬਰ ਇਕ ਆਵਾਜ਼, ਨਿਮਾਜ਼ ਵਿਚ ਨਿਵਾਜ਼ਸ਼ ਦਏ ਵਖਾਈਆ। ਜ਼ਰਾ ਖੋਲ੍ਹ ਕੇ ਦਸੋ ਆਗ਼ਾਜ਼, ਕੀ ਮਰਤਬਾ ਬੇਪਰਵਾਹੀਆ। ਕੀ ਹੋਵੇ ਓਥੇ ਆਦਾਬ, ਕਵਣ ਸਜਦਾ ਸਰ ਸਿਰ ਝੁਕਾਈਆ। ਮਹਿਬਾਨ ਬੀਦੋ ਬੀਖੈਰ ਯਾ ਅੱਲ੍ਹਾ ਇਲਾਹੀ ਨੂਰ ਨਜ਼ਰੀ ਆਈਆ। ਜੋ ਸਦਾ ਸਦਾ ਸੁਲਹਕੁਲਾ, ਸੱਲਲ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦਾ ਲੇਖਾ ਵੇਖ ਵਖਾਈਆ।
ਫਿਰ ਫਿਰ ਆਮੀਨ, ਆਮਦ ਵਿਚ ਰਾਹ ਤਕਾਈਆ। ਦਿਲ ਵਿਚ ਦਿਲ ਦਾ ਯਕੀਨ, ਯਕ ਇਕੋ ਨਜ਼ਰੀ ਆਈਆ। ਖ਼ੁਦਾ ਦੀ ਹਕ ਤਾਲੀਮ, ਨਬੀ ਤੁਲਬਿਆਂ ਕਰੇ ਪੜ੍ਹਾਈਆ। ਮਾਲਕ ਧੁਰ ਕਦੀਮ, ਕੁਦਰਤ ਦਾ ਨਜ਼ਰੀ ਆਈਆ। ਹਜ਼ਰਤ ਦਾ ਦਵਾਰਾ ਅਜ਼ੀਮ, ਆਲੀਸ਼ਾਨ ਸੋਭਾ ਪਾਈਆ। ਬਣ ਕੇ ਇਕ ਦੱਸੇ ਮਸਕੀਨ, ਮਸ਼ਵਰਾ ਲੈਣਾ ਪਕਾਈਆ। ਜਿਸ ਦੀ ਹੁੰਦੀ ਸਦਾ ਤਲਕੀਨ, ਹੁਕਮ ਦੇਵੇ ਧੁਰਦਰਗਾਹੀਆ। ਉਹ ਸਦਾ ਸਦਾ ਫਿਰ ਫਿਰ ਲੇਖਾ ਇਕ ਦਾ ਦੋ ਤੇ ਦੋ ਦਾ ਇਕ ਅਮੀਨ, ਆਮਲ ਕਾਮਲ ਤੁਆਰਫ਼ ਵਿਚ ਮੁਰੀਦ ਮੁਰਸ਼ਦ ਜੋੜ ਜੁੜਾਈਆ। ਮੁਰੀਦ ਮੁਰਸ਼ਦ ਹੋਵੇ ਤਲੂਕਾਤ, ਨੂਰੇ ਚਸ਼ਮ ਨੂਰ ਰੁਸ਼ਨਾਈਆ। ਸਾਂਝਾ ਕਰੇ ਜਜ਼ਬਾਤ, ਜੁਜ਼ ਵੰਡ ਨਾ ਕੋਇ ਵੰਡਾਈਆ। ਜਿਸ ਦਾ ਲੇਖਾ ਸਿਫ਼ਤਾਂ ਵਿਚ ਲਿਖਿਆ ਜਾਏ ਕਲਮ ਦਵਾਤ, ਸ਼ਾਹੀ ਅਲਿਫ਼ ਯੇ ਵੰਡ ਵੰਡਾਈਆ। ਸੋ ਮਾਲਕ ਸਭ ਦੇ ਸਾਥ, ਇਕੋ ਨਜ਼ਰੀ ਆਈਆ। ਅੱਜ ਦੀ
❋
❋
ਯਾਦ ਰੱਖਣੀ ਜਮਾਤ, ਸ਼ਬੇ ਰੋਜ਼ ਅਗੰਮੀ ਰਾਤ, ਕਾਇਨਾਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਰਬ ਵਾਕਿਆਤ, ਵਾਕਫ਼ਕਾਰ ਦੀਨ ਦੁਨੀ ਨਜ਼ਰੀ ਆਈਆ।
ਹਮ ਦੁਆ ਕਰਤੇ ਹੈਂ ਦੁਆਏ ਅਜ਼ੀਰ, ਆਜ਼ਮ ਅਜ਼ੀਮ ਬੇਪਰਵਾਹੀਆ। ਜੋ ਕਾਇਨਾਤ ਕਰੇ ਤਅਮੀਰ, ਖ਼ਾਲਕ ਖ਼ਲਕ ਮਖ਼ਲੂਕ ਧੁਰਦਰਗਾਹੀਆ। ਵੋਹ ਸੁਲਾਹ ਕਰੇ ਕਸ਼ਮੀਰ, ਕਸ਼ਮਕਸ਼ ਦਏ ਗਵਾਈਆ। ਮਿਹਰ ਕਰੇ ਮਿਹਰਵਾਨ ਮਹਿਬੂਬ ਬੇਨਜ਼ੀਰ, ਨਜ਼ਰੀਆ ਅੰਦਰੋਂ ਦਏ ਬਦਲਾਈਆ। ਸਭ ਦੀ ਬਦਲ ਦੇਵੇ ਤਕਦੀਰ, ਹਿੰਦੂ ਮੁਸਲਿਮ ਸਿੱਖ ਈਸਾਈ ਸਭ ਬਣਨ ਭਾਈ ਭਾਈਆ। ਸਭ ਦਾ ਮਾਲਕ ਇਕੋ ਵਾਹਿਦ ਖ਼ੁਦਾਵੰਦ ਕਰੀਮ, ਜਿਸ ਨੂੰ ਅੱਲਾ ਰਾਮ ਵਾਹਿਗੁਰੂ ਕਹਿ ਕੇ ਸਾਰੇ ਰਹੇ ਗਾਈਆ। ਸਾਰੇ ਓਸੇ ਦੇ ਅਜ਼ੀਜ਼, ਅੰਦਰ ਬਖ਼ਸ਼ੇ ਇਕ ਤਮੀਜ਼, ਤਮਾ ਕੂੜੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਮੰਗੇ ਰਹਿਮ ਕਰੇ ਮਾਲਕ ਧੁਰਦਰਗਾਹੀਆ।
ਦਰਗਾਹ ਸ਼ਰੀਫ਼ ਵਿਚ ਇਕ ਮੁਸਲਮਾਨ ਨੇ ਦੁੱਧ ਦਿਤਾ ਉਸ ਪਰਥਾਏ
ਬਗੈਰ ਚੀਨੀ ਸੇ ਮਿੱਠਾ ਆਇਆ ਸਵਾਦ, ਮਿੱਠਤ ਮਿਲੀ ਬੇਪਰਵਾਹੀਆ। ਪਿਆਰ ਮੁਹੱਬਤ ਦਾ ਗ੍ਰਹਿ ਰਹੇ ਆਬਾਦ, ਖ਼ੁਸ਼ੀਆਂ ਰੰਗ ਰੰਗਾਈਆ। ਹਕ਼ੀਕ਼ੀ ਮਿਲੇ ਦਾਦ, ਲਾਸ਼ਰੀਕੀ ਰਾਹ ਵਖਾਈਆ। ਖ਼ੁਦਾਵੰਦ ਕਰੀਮ ਤੁਹਾਡੀ ਕਰਦਾ ਰਹੇ ਇਮਦਾਦ, ਮਿਹਰ ਨਜ਼ਰ ਨਜ਼ਰੇ ਨਿਆਜ਼ ਦੇਵੇ ਝੋਲੀ ਪਾਈਆ। ਆਪ ਕੇ ਘਰ ਕਾ ਦੂਧ ਹੈ ਗੋਕਾ, ਸਫੈਦ ਸੋਹਣਾ ਨਜ਼ਰੀ ਆਈਆ। ਉਚੀ ਕੂਕ ਦਿਉ ਹੋਕਾ, ਹਜ਼ਰਤ ਇਕੋ ਮੰਨੋ ਨੂਰ ਖ਼ੁਦਾਈਆ। ਜਿਸ ਦਾ ਵਕਤ ਆ ਗਿਆ ਮੌਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਗ਼ਫ਼ਲਤ ਵਿਚ ਰਹੇ ਕੋਈ ਨਾ ਸੋਤਾ, ਨਿੰਦਰਾ ਲੈਣੀ ਖੁਲ੍ਹਾਈਆ। ਸੰਦੇਸ਼ਾ ਦੇਵੇ ਚੌਦਾਂ ਲੋਕਾ, ਚੌਦਾਂ ਤਬਕਾਂ ਵੱਜੇ ਵਧਾਈਆ। ਅੱਗੇ ਹੋਵੇ ਨਾ ਰੂਪੋਸ਼ਾ, ਪੜਦਾ ਨਕਾਬ ਸਭ ਦੇ ਅੰਦਰੋਂ ਦਏ ਉਠਾਈਆ। ਸਦੀ ਚੌਧਵੀਂ ਪਰਵਰਦਿਗਾਰ ਮਿਲਣ ਦਾ ਸਭ ਨੂੰ ਮੌਕਾ, ਮੁਕੰਮਲ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਖ਼ਲਕ ਵਿਚ ਪਰਗਟਾਈਆ।
੧੫ ਜੇਠ ਸ਼ਹਿਨਸ਼ਾਹੀ ਸੰਮਤ ੩ ਮੁਸਲਮਾਨ ਦਰਵੇਸ਼ ਨਾਲ ਮੰਦਰ ਖੀਰ ਭਵਾਨੀ ਸ੍ਰੀ ਨਗਰ
ਖੇਲ ਨਿਰਾਲਾ ਵੇਖੋ ਅਜਬ ਅਜੀਬ, ਅਜਬ ਤਰਾ ਸਮਝਾਈਆ। ਹਿਰਦੇ ਅੰਦਰ ਦੇ ਤਹਿਜ਼ੀਬ, ਤਰੀਕਾ ਦਿਤਾ ਦ੍ਰਿੜਾਈਆ। ਬਾਹਰੋਂ ਮੁਫ਼ਲਿਸ ਦਿਸੇ ਗ਼ਰੀਬ, ਅੰਦਰ ਮੁਹੱਬਤ ਨੂਰ ਅਲਾਹੀਆ। ਪਿਛਲਾ ਲਹਿਣਾ ਦਿਸੇ ਕਦੀਮ, ਪੂਰਬ ਲੇਖਾ ਨਜ਼ਰੀ ਆਈਆ। ਭਗਤਾਂ ਦਾ ਭਗਤੀ ਵਿਚ ਯਕੀਨ, ਯਕੇ ਬਾਅਦ ਦੀਗਰੇ ਹੋਏ ਸਹਾਈਆ। ਜਨਮ ਜਨਮ ਦੀ ਹੁੰਦੀ ਰਹੇ ਤਕਸੀਮ, ਵੰਡ ਤੱਤਾਂ ਵਾਲੀ ਵਖਾਈਆ। ਧੁਰ
❋
❋
ਦੀ ਧਾਰ ਸਦਾ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮਹਿਬੂਬ ਲੇਖਾ ਫਿਰ ਆਮੀਨ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਆਦਿ ਸ਼ਕਤ ਖੇਲ ਨਵੀਨ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਨੂਰ ਅੰਤਰ ਨਿਰੰਤਰ ਨੂਰ ਪਰਕਾਸ਼, ਜੋਤੀ ਜੋਤ ਡਗਮਗਾਈਆ। ਸਾਚੇ ਮੰਡਲ ਅਗੰਮੀ ਰਾਸ, ਗੋਪੀ ਕਾਹਨ ਖ਼ੁਸ਼ੀ ਮਨਾਈਆ। ਨਿਰਾਕਾਰ ਜੋਤ ਪਰਕਾਸ਼, ਵੇਖੇ ਥਾਉਂ ਥਾਈਂਆ। ਪੜਦਾ ਖੋਲ੍ਹੇ ਪੁਰਖ ਅਬਿਨਾਸ਼, ਧੁਰ ਦਾ ਮਾਲਕ ਇਕ ਅਖਵਾਈਆ। ਪੰਡਤ ਜੀ ਕੁਛ ਸਾਚੀ ਦੱਸੋ ਗਾਥ, ਅਰਥਾਂ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਵੇਖ ਵਖਾਈਆ। ਕੀ ਧਾਰ ਆਦਿ ਸ਼ਕਤ ਭਵਾਨੀ, ਦੁਰਗਾ ਇਸ਼ਟ ਦੇਵ ਅਖਵਾਈਆ। ਕੀ ਚਤੁਰਭੁਜ ਨੂਰ ਨੁਰਾਨੀ, ਸ਼ਸਤਰਧਾਰੀ ਸੋਭਾ ਪਾਈਆ। ਸਿੰਘ ਅਸਵਾਰ ਸਦਾ ਜਵਾਨੀ, ਜੋਬਨਵੰਤੀ ਵਡ ਵਡਿਆਈਆ। ਕੀ ਭੇਟਾ ਮੰਗੇ ਕੁਰਬਾਨੀ, ਸੇਵਾ ਕਵਣ ਰੂਪ ਸਮਝਾਈਆ। ਕੀ ਲੇਖਾ ਰੱਖੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਬੰਧਨ ਪਾਈਆ। ਕੀ ਮੰਜ਼ਲ ਦੇਵੇ ਰੁਹਾਨੀ, ਆਤਮ ਬ੍ਰਹਮ ਪੜਦਾ ਲਾਹੀਆ। ਕੀ ਲੇਖਾ ਲਿਖੇ ਕਲਮ ਨਿਸ਼ਾਨੀ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਕੀ ਵੇਦਾਂ ਵੇਖੇ ਪ੍ਰਭੂ ਦੀ ਮਿਹਰਵਾਨੀ, ਪੜਦਾ ਇਕ ਉਠਾਈਆ। ਮਾਰਗ ਵੇਖੋ ਇਕ ਆਸਾਨੀ, ਅਸਲ ਇਕ ਸਮਝਾਈਆ। ਬੋਧ ਵਿਦਿਆ ਦਿਸੇ ਦਿਸੋ ਵਿਦਵਾਨੀ, ਲੇਖਾ ਅਗਲਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਖੇਲੇ ਧੁਰਦਰਗਾਹੀਆ। ਸਾਚੀ ਭੂਮਿਕਾ ਵੇਖੋ ਅਸਥਾਨ, ਧਰਨੀ ਧਰਤ ਧਵਲ ਸੋਭਾ ਪਾਈਆ। ਕਿਉਂ ਹੋਈ ਪਰਵਾਨ, ਮਿਲੀ ਮਾਣ ਵਡਿਆਈਆ। ਪਰਗਟ ਕੀ ਨਿਸ਼ਾਨ, ਨਿਸ਼ਾਨੇ ਦਿਓ ਸਮਝਾਈਆ। ਕਿਸ ਬਿਧ ਇਸ਼ਟ ਹੋਇਆ ਪਰਧਾਨ, ਮਿਲੀ ਮਾਣ ਵਡਿਆਈਆ। ਸ੍ਰਿਸ਼ਟ ਦਾ ਕੀ ਗਿਆਨ, ਬਿਨ ਅੱਖਰਾਂ ਅੱਖਰ ਸਮਝਾਈਆ। ਵਸ਼ਿਸ਼ਟ ਰਾਮ ਦੀ ਕੀ ਪਹਿਚਾਨ, ਤਨ ਸਰੀਰ ਤੋਂ ਬਾਹਰ ਕਰੇ ਰੁਸ਼ਨਾਈਆ। ਸਾਚਾ ਮੰਦਰ ਸੋਹੇ ਮਕਾਨ, ਸ਼ਿਵਾਲਾ ਮੱਠ ਵੱਜੇ ਵਧਾਈਆ। ਕਿਸ ਬਿਧ ਭਗਤੀ ਮਿਲੇ ਦਾਨ, ਭਗਵਨ ਝੋਲੀ ਪਾਈਆ। ਮੁਹੱਬਤ ਵਿਚ ਪਿਆਰ ਦਾ ਦੱਸੋ ਗਿਆਨ, ਨਿਰੰਤਰ ਅੰਤਰ ਦ੍ਰਿਸ਼ਟੀ ਪੜਦਾ ਰਹੇ ਨਾ ਰਾਈਆ।
੧੬ ਜੇਠ ਸ਼ਹਿਨਸ਼ਾਹੀ ਸੰਮਤ ੩ ਤੇਜ ਭਾਨ ਦੇ ਗ੍ਰਹਿ ਪਿੰਡ ਸ਼ੇਖ਼ਸਰ ਬਖ਼ਸ਼ੀ ਨਗਰ ਮਾਰਕੀਟ ਜ਼ਿਲਾ ਜੰਮੂ
ਸਤਿਜੁਗ ਕਹੇ ਮੇਰੇ ਸ਼ਹਿਨਸ਼ਾਹ ਸ਼ਾਹ ਸਵਾਰ, ਸ਼ਾਹੀ ਧੁਰ ਦੀ ਦੇਣੀ ਵਖਾਈਆ। ਏਕੰਕਾਰ ਚਰਨ ਕਵਲ ਕਰਾਂ ਨਿਮਸਕਾਰ, ਨਮਸਤੇ ਸੀਸ ਜਗਦੀਸ ਝੁਕਾਈਆ। ਕਰਨੀ ਦੇ ਕਰਤੇ ਪੁਰਖ ਕਰਤਾਰ, ਪਰਵਰਦਿਗਾਰ ਤੇਰੀ ਵਡਿਆਈਆ। ਦਰ ਠਾਂਡਾ ਵੇਖ ਦਰਬਾਰ, ਦਰਗਾਹ ਸਾਚੀ ਸੀਸ ਝੁਕਾਈਆ। ਬੇਨੰਤੀ ਅਰਜ਼ ਰਿਹਾ ਗੁਜ਼ਾਰ, ਗੁਜਾਰਸ਼ ਵਿਚ ਸ਼ਨਵਾਈਆ। ਨਿਰਗੁਣ ਜੋਤ ਕਰ ਉਜਿਆਰ, ਉਜਾਲਾ ਹੋਵੇ ਜਗਤ ਲੋਕਾਈਆ। ਮੈਂ ਬਣਾਂ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਆਪਣਾ ਰੰਗ ਰੰਗ ਕਰਤਾਰ, ਕੁਦਰਤ ਤੇਰੀ ਨੂਰ ਖ਼ੁਦਾਈਆ। ਤੇਰੇ ਪ੍ਰੇਮ ਦਾ ਹੋਵੇ ਜੈਕਾਰ, ਆਤਮ ਬ੍ਰਹਮ ਸਮਝਾਈਆ। ਕੂੜੀ ਕਿਰਿਆ ਕਰ ਗ੍ਰਿਫ਼ਤਾਰ, ਹੁਕਮ ਧੁਰ ਦਾ ਇਕ ਸਮਝਾਈਆ। ਮੈਂ ਮਮਤਾ ਦੇਣੀ
❋
❋
ਮਾਰ, ਮਰਦ ਜਨ ਇਕ ਵਡਿਆਈਆ। ਤੋਹਫ਼ਾ ਦੇ ਪਰਵਰਦਿਗਾਰ, ਵਸਤ ਅਮੋਲਕ ਝੋਲੀ ਪਾਈਆ। ਸਤਿ ਧਰਮ ਦਾ ਹੋਏ ਵਿਹਾਰ, ਵਿਵਹਾਰੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, · ਸਤਿਜੁਗ ਕਹੇ ਪੁਰਖ ਅਕਾਲ ਬਖ਼ਸ਼ ਦਰ ਠੰਡਾ, ਸੀਤਲ
ਧਾਰ ਇਕ ਪਰਗਟਾਈਆ। ਆਤਮ ਪਰਮਾਤਮ ਪਰਮ ਪੁਰਖ ਦੇ ਅਨੰਦਾ, ਅਨੰਦ ਅਨੰਦ ਵਿਚੋਂ ਵਖਾਈਆ। ਸਚ ਪਰਕਾਸ਼ ਨੂਰੀ ਜੋਤ ਵਖਾ ਚੰਦਾ, ਬ੍ਰਹਿਮੰਡ ਖੰਡ ਹੋਏ ਰੁਸ਼ਨਾਈਆ। ਭੇਵ ਖੁਲ੍ਹਾ ਹੰ ਬ੍ਰਹਮਾ, ਬ੍ਰਹਮ ਹੰ ਦੇਣਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸਾਂਝਾ ਹੋਵੇ ਛੰਦਾ, ਸੰਸਾ ਕੂੜਾ ਦੇਣਾ ਗਵਾਈਆ। ਟੁੱਟੀ ਧਾਰ ਪਾ ਗੰਢਾ, ਗਹਿਰ ਗੰਭੀਰ ਆਪਣਾ ਜੋੜ ਜੁੜਾਈਆ। ਮਨ ਵਾਸਨਾ ਮੇਟ ਦੰਗਾ, ਵਿਭਚਾਰ ਰਹੇ ਨਾ ਕੋਇ ਲੜਾਈਆ। ਤੇਰਾ ਨਾਮ ਅਗੰਮੀ ਖੰਡਾ, ਖੜਗ ਇਕੋ ਨਜ਼ਰੀ ਆਈਆ। ਜਿਸ ਨੂੰ ਸਮਝੇ ਕੋਈ ਨਾ ਬੰਦਾ, ਬਿਨਾ ਬੰਦਗੀ ਭੇਵ ਨਾ ਕੋਇ ਖੁਲ੍ਹਾਈਆ। ਹਰਿਜਨ ਰਹੇ ਕੋਈ ਨਾ ਗੰਦਾ, ਦੁਰਮਤ ਮੈਲ ਦੇਣੀ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰਾ ਇਕ ਪਰਗਟਾਈਆ।
੧੬ ਜੇਠ ਸ਼ਹਿਨਸ਼ਾਹੀ ਸੰਮਤ ੩ ਰਾਮ ਪਿਆਰੀ ਦੇ ਗ੍ਰਹਿ ਪਿੰਡ ਬਦੀ ਪੁਰ ਜ਼ਿਲਾ ਜੰਮੂ
ਸਤਿਜੁਗ ਕਹੇ ਮੈਂ ਮੰਗਾਂ ਧਰਮ ਦਵਾਰ, ਓਟ ਤੇਰੀ ਇਕ ਰਖਾਈਆ। ਚਾਰ ਵਰਨ ਹੋਵੇ ਪਿਆਰ, ਦਵੈਤ ਅੰਦਰੋਂ ਦੇਣੀ ਕਢਾਈਆ। ਸ਼ਰਅ ਛੁਰੀ ਨਾ ਕੋਈ ਕਟਾਰ, ਸ਼ੱਕ ਰਹੇ ਨਾ ਕੋਈ ਲੋਕਾਈਆ। ਤੇਰਾ ਨੂਰ ਹੋਵੇ ਚਮਤਕਾਰ, ਅਹਿਮਕ ਮੂੜ੍ਹ ਦੇਣੇ ਮਿਟਾਈਆ। ਗੁਲਸ਼ਨ ਖਿਲੇ ਸੋ ਬਹਾਰ, ਗੁਲ ਭਗਤ ਲੈਣਾ ਪਰਗਟਾਈਆ। ਦਰ ਤੇਰੇ ਹੋਵੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਤੇਰੀ ਮੁਹੱਬਤ ਦਾ ਤਲਬਗਾਰ, ਰਾਹ ਤੇਰਾ ਇਕ ਤਕਾਈਆ। ਕਿਰਪਾ ਕਰ ਸੱਚੀ ਸਰਕਾਰ, ਸਤਿ ਸਤਿਵਾਦੀ ਹੋ ਸਹਾਈਆ। ਸਤਿਜੁਗ ਕਹੇ ਮੈਂ ਢਹਿ ਪਿਆ ਦਵਾਰ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਇਕੋ ਦੇਣਾ ਸੁਹਾਈਆ। ਸਤਿਜੁਗ ਕਹੇ ਮੇਰੇ ਪਰਮ ਪੁਰਖ ਅਬਿਨਾਸ਼ੀ, ਅਬਿਨਾਸ਼ੀ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਕਰ ਬੰਦ ਖ਼ਲਾਸੀ, ਬੰਦਨਾ ਆਪਣੀ ਦੇ ਸਮਝਾਈਆ। ਸਾਚੇ ਮੰਡਲ ਪਾ ਰਾਸੀ, ਆਤਮ ਪਰਮਾਤਮ ਗੋਪੀ ਕਾਹਨ ਰੂਪ ਬਦਲਾਈਆ। ਹਉਂ ਸੇਵਕ ਤੇਰਾ ਦਾਸ ਦਾਸੀ, ਸਚ ਦਵਾਰੇ ਸੇਵ ਕਮਾਈਆ। ਮਨਸਾ ਪੂਰੀ ਕਰ ਆਸੀ, ਅਸਲ ਆਪਣਾ ਆਪ ਵਖਾਈਆ। ਮੰਜ਼ਲ ਪੌੜੀ ਚੜ੍ਹਿਆ ਘਾਟੀ, ਘਾਟਾ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤਮ ਮੁਕੇ (ਵਾਟੀ), ਪੈਂਡਾ ਪੰਧ ਦੇਣਾ ਮੁਕਾਈਆ। ਸਤਿਜੁਗ ਸਚ ਚਲਾਉਣੀ ਗਾਥੀ, ਗਹਿਰ ਗੰਭੀਰ ਆਪ ਸੁਣਾਈਆ। ਮੈਂ ਮੰਨਾ ਤੇਰੀ ਆਖੀ, ਆਖ਼ਰ ਨਿਉਂ ਨਿਉਂ ਲਾਗਾਂ ਪਾਈਆ। ਉਤਮ ਸ੍ਰੇਸ਼ਟ ਭਗਤਾਂ ਹੋਵੇ ਜਾਤੀ, ਜਾਤ ਆਪਣੀ ਨਾਲ ਮਿਲਾਈਆ। ਦਿਵਸ ਰੈਣ ਰੱਖੀਂ ਪਰਭਾਤੀ, ਸੰਧਿਆ ਰੂਪ ਨਾ ਕੋਇ ਬਦਲਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਕਮਲਾਪਾਤੀ, ਸਚਖੰਡ ਨਿਵਾਸੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਕਲਮਾ ਇਕ ਹੋਵੇ ਸਫ਼ਾਤੀ, ਜਜ਼ਬਾ ਜਜ਼ਬਾਤੀ ਆਪਣਾ ਦੇਣਾ ਪਰਗਟਾਈਆ।
❋
❋
੧੭ ਜੇਠ ਸ਼ਹਿਨਸ਼ਾਹੀ ਸੰਮਤ ੩ ਸ਼ਿਵ ਸਿੰਘ ਬਖ਼ਸ਼ੀ ਨਗਰ ਮਾਰਕੀਟ ਪਿੰਡ ਸ਼ੇਖ਼ ਸਰ ਵਾਲਾ ਜੰਮੂ
ਸਤਿਜੁਗ ਕਹੇ ਪ੍ਰਭ ਨਿਰਗੁਣ ਧਾਰ ਬਣ ਸਾਕੀ, ਸਗਲਾ ਸੰਗ ਬਣਾਈਆ। ਮੈਂ ਮੰਨਾਂ ਤੇਰੀ ਆਖੀ, ਨਿਰਧਨ ਹੋ ਕੇ ਸੇਵ ਕਮਾਈਆ। ਪੜਦਾ ਖੋਲ੍ਹ ਤਾਕੀ, ਓਹਲਾ ਦੇ ਚੁਕਾਈਆ। ਮੇਲਾ ਮਿਲਾ ਮਾਨਸ ਤਤ ਖ਼ਾਕੀ, ਖ਼ਾਲਸ ਆਪਣੀ ਦਇਆ ਕਮਾਈਆ। ਕਲਜੁਗ ਅੰਤਰ ਬਦਲ ਦੇ ਹਯਾਤੀ, ਆਬੇਹਯਾਤ ਜਾਮ ਪਿਆਈਆ। ਚਰਨ ਪ੍ਰੀਤੀ ਬਖ਼ਸ਼ ਨਾਤੀ, ਨਾਤਾ ਤੁੱਟੇ ਕੂੜ ਲੋਕਾਈਆ। ਲੇਖਾ ਹਿਸਾਬ ਰਹੇ ਨਾ ਬਾਕੀ, ਪੂਰਬ ਦੇਣਾ ਚੁਕਾਈਆ। ਆਤਮ ਬ੍ਰਹਮ ਤੇਰੀ ਜਾਤੀ, ਪਾਰਬ੍ਰਹਮ ਸਰਨਾਈਆ। ਹਉਂ ਸੇਵਕ ਦਾਸਨ ਦਾਸੀ, ਦਰ ਦਵਾਰੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚਾ ਸੋਭਾ ਪਾਈਆ।
੧੭ ਜੇਠ ਸ਼ਹਿਨਸ਼ਾਹੀ ਸੰਮਤ ੩ ਰਾਮ ਚੰਦ ਦੇ ਗ੍ਰਹਿ ਬਖ਼ਸ਼ੀ ਨਗਰ ਮਾਰਕੀਟ ਜੰਮੂ
ਸਤਿਜੁਗ ਕਹੇ ਆਪਣੇ ਨਾਮ ਦੀ ਦੇ ਮਸਤੀ, ਮਸੱਰਤ ਅੰਦਰ ਦੇ ਵਖਾਈਆ। ਤੂੰ ਮਾਲਕ ਫ਼ਰਸ਼ੀ ਅਰਸ਼ੀ, ਆਅਲਾ ਅਦਨਾ ਲਏ ਉਠਾਈਆ। ਮੈਂ ਮੰਨਾ ਰਜ਼ਾ ਤੇਰੀ ਮਰਜ਼ੀ, ਮਰਜ਼ ਕੂੜੀ ਦੇਣੀ ਮੁਕਾਈਆ। ਬਿਰਹੋਂ ਵੈਰਾਗੀ ਬਣਨਾ ਦਰਦੀ, ਦਰਦਵੰਦ ਤੇਰੀ ਸਰਨਾਈਆ। ਮੇਰੀ ਮਨਜ਼ੂਰ ਕਰ ਅਰਜ਼ੀ, ਆਰਜ਼ੂ ਖ਼ਾਹਿਸ਼ ਦਿਤੀ ਵਖਾਈਆ। ਸਤਿ ਧਰਮ ਦੀ ਕਲਾ ਹੋਵੇ ਚੜ੍ਹਦੀ, ਚਾਰ ਕੁੰਟ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟ ਸਬਾਈ ਢੋਲਾ ਹੋਵੇ ਪੜ੍ਹਦੀ, ਪਤਤ ਪਾਵਨ ਤੇਰਾ ਇਕੋ ਨਾਮ ਧਿਆਈਆ। ਸਾਰ ਪਾਵੀਂ ਘਰ ਘਰ ਦੀ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਤੇਰੀ ਖੇਲ ਨਰਾਇਣ ਨਰ ਦੀ, ਅਵਤਰ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਰਬਾਰਾ ਇਕ ਸੁਹਾਈਆ।
੧੭ ਜੇਠ ਸ਼ਹਿਨਸ਼ਾਹੀ ਸੰਮਤ ੩ ਗੁਰਦਿਤ ਸਿੰਘ ਦੇ ਘਰ ਛੰਬ ਵਾਲਾ ਜ਼ਿਲਾ ਜੰਮੂ
ਸਤਿਜੁਗ ਕਹੇ ਕਿਰਪਾ ਕਰ ਪ੍ਰਭ ਗੁਣਵੰਤੇ, ਗਹਿਰ ਗੰਭੀਰ ਬੇਪਰਵਾਹੀਆ। ਅਸੀਂ ਤੇਰੇ ਦਰ ਦੇ ਮੰਗਤੇ, ਮਾਂਗਤ ਹੋ ਕੇ ਝੋਲੀ ਡਾਹੀਆ। ਗੜ੍ਹ ਤੋੜ ਹਉਮੇ ਹੰਗਤੇ, ਹਰਿ ਦਵਾਰਾ ਇਕ ਵਖਾਈਆ। ਜਿਸ ਦਵਾਰੇ ਭਗਤ ਸੁਹੇਲੇ ਲੰਘਦੇ, ਸੰਤ ਸਾਜਣ ਮਿਲ ਕੇ ਵੱਜੇ ਵਧਾਈਆ। ਝਗੜੇ ਰਹਿਣ ਨਾ ਬੁੱਧੀ ਮਨ ਦੇ, ਮਮਤਾ ਮੋਹ ਦੇਣਾ ਮਿਟਾਈਆ। ਪਰਕਾਸ਼ ਦੇ ਅਗੰਮੀ ਚੰਨ ਦੇ, ਨੂਰੀ ਚੰਦ ਹੋਵੇ ਰੁਸ਼ਨਾਈਆ। ਸਰੋਤੇ ਰਹਿਣ ਨਾ ਜਗਤ ਮਨ ਦੇ, ਅਨਹਦ ਅਨਾਦੀ ਧੁਨ ਦੇਣੀ ਉਪਜਾਈਆ। ਸਤਿਜੁਗ ਸਾਚਾ ਬੇੜਾ ਬੰਨ੍ਹਦੇ, ਬੰਨ੍ਹਣਹਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਵਾਰੇ ਆਸ ਰਖਾਈਆ। ਸਤਿਜੁਗ ਕਹੇ ਪ੍ਰਭ ਦੇ ਦੇ ਨਾਮ ਦਲਾਸਾ,
❋
❋
ਦਿਲਦਾਰ ਦਿਲਬਰ ਆਪਣੀ ਦਇਆ ਕਮਾਈਆ। ਪਰਮ ਪੁਰਖ ਮੇਰੀ ਪੂਰੀ ਕਰ ਆਸਾ, ਤ੍ਰਿਸ਼ਨਾ ਦੇਣੀ ਗਵਾਈਆ। ਲਹਿਣਾ ਦੇਣਾ ਚੁਕਾ ਮਸਤਕ ਮਾਥਾ, ਲੇਖਾ ਅਗਲਾ ਝੋਲੀ ਪਾਈਆ। ਚਾਰ ਵਰਨ ਅਠਾਰਾਂ ਬਰਨ ਗਾਵਣ ਤੇਰੀ ਗਾਥਾ, ਅੱਖਰ ਇਕੋ ਦੇਣਾ ਪੜ੍ਹਾਈਆ। ਮੰਜ਼ਲ ਮੰਜ਼ਲ ਮੁਕੇ ਵਾਟਾ, ਪਾਂਧੀ ਪੰਧ ਨਾ ਕੋਇ ਫਿਰਾਈਆ। ਕਲਜੁਗ ਮੇਟ ਅੰਧੇਰੀ ਰਾਤਾ, ਸਤਿ ਧਰਮ ਸਚ ਕਰ ਰੁਸ਼ਨਾਈਆ। ਹਉਂ ਬਾਲਕ ਅਨਾਥ ਅਨਾਥਾ, ਦੀਨਨ ਹੋ ਕੇ ਦੀਨ ਦਿਆਲ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਕਰ ਬੰਦ ਖ਼ਲਾਸਾ, ਧੁਰ ਦੀ ਬੰਦਗੀ ਵਿਚ ਜਗਤ ਮਛੰਦਗੀ ਦੇ ਗਵਾਈਆ।
੧੭ ਜੇਠ ਸ਼ਹਿਨਸ਼ਾਹੀ ਸੰਮਤ ੩ ਖ਼ਜ਼ਾਨ ਸਿੰਘ ਦੇ ਗ੍ਰਹਿ ਰਣਬੀਰ ਸਿੰਘ ਪੁਰਾ ਜ਼ਿਲਾ ਜੰਮੂ
ਸਤਿਜੁਗ ਕਹੇ ਕਿਰਪਾ ਕਰ ਧੁਰ ਦੇ ਰਾਮ, ਰਹਿਮਤ ਵਿਚ ਕਲਜੁਗ ਦੇ ਬਦਲਾਈਆ। ਨਿਗਾਹਬਾਨ ਹੋ ਧੁਰ ਦੇ ਸ਼ਾਮ, ਸ਼ਾਮ ਅੰਧੇਰਾ ਦੀਨ ਦੁਨੀ ਦੇ ਮਿਟਾਈਆ। ਨਾਮ ਸੰਦੇਸ਼ਾ ਦੇ ਅਗੰਮੀ ਪੈਗ਼ਾਮ, ਪੈਗ਼ੰਬਰਾਂ ਦੇ ਮਾਲਕ ਹੁਕਮ ਸੁਣਾਈਆ। ਤੇਰਾ ਨਾਮ ਨਿਧਾਨਾ ਮਿਲੇ ਹਕ਼ੀਕ਼ੀ ਜਾਮ, ਮਨ ਵਾਸਨਾ ਮਾਇਆ ਮਮਤਾ ਮੋਹ ਦੇ ਮਿਟਾਈਆ। ਭਾਗ ਲਗਾ ਕਾਇਆ ਮਾਟੀ ਚਾਮ, ਮਾਨਵ ਜਾਤੀ ਮਿਲੇ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸਾਚੀ ਕਰੇ ਨਾ ਕੋਇ ਪਹਿਚਾਨ, ਪੜਦਾ ਅੰਤਰ ਨਾ ਕੋਇ ਉਠਾਈਆ। ਜੂਠ ਝੂਠ ਕੂੜੀ ਕਿਰਿਆ ਸਾਰੇ ਹੋਏ ਗ਼ੁਲਾਮ, ਗ਼ੁਰਬਤ ਅੰਦਰੋਂ ਬਾਹਰ ਨਾ ਕੋਇ ਕਢਾਈਆ। ਗ੍ਰਹਿ ਗ੍ਰਹਿ ਦਿਸੇ ਚਾਰ ਵਰਨ ਹਰਾਮ, ਅਠਾਰਾਂ ਬਰਨ ਦੇਣ ਦੁਹਾਈਆ। ਸਾਚਾ ਸਜਦਾ ਕਰੇ ਨਾ ਕੋਈ ਸਲਾਮ, ਡੰਡਾਵਤ ਬੰਦਨਾ ਸੀਸ ਜਗਦੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਤੇਰੇ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭ ਬਖ਼ਸ਼ਿਸ ਕਰ ਧੁਰ ਦੇ ਮੀਤ, ਮਿਤਰ ਪਿਆਰੇ ਤੇਰੀ ਓਟ ਤਕਾਈਆ। ਚਾਰ ਕੁੰਟ ਦਹਿ ਦਿਸ਼ਾ ਏਕਾ ਤੇਰਾ ਨਾਮ ਢੋਲਾ ਹੋਵੇ ਗੀਤ, ਹਰ ਹਿਰਦੇ ਅੰਦਰ ਆਪਣਾ ਨਾਂਉਂ ਦੇਣਾ ਚਮਕਾਈਆ। ਜਗਤ ਵਾਸਨਾ ਝਗੜਾ ਮੁਕਾ ਮੰਦਰ ਮਸੀਤ, ਕਾਇਆ ਕਾਅਬਾ ਏਕੰਕਾਰ ਇਕੋ ਦੇਣਾ ਵਖਾਈਆ। ਸਤਿ ਧਰਮ ਦੀ ਚਲੇ ਸਾਚੀ ਰੀਤ, ਤੂੰ ਮੇਰਾ ਮੈਂ ਤੇਰਾ ਢੋਲਾ ਜੀਵ ਜੰਤ ਸਾਧ ਸੰਤ ਇਕੋ ਇਕ ਗਾਈਆ। ਸਚ ਦਵਾਰ ਏਕੰਕਾਰ ਬਖ਼ਸ਼ ਆਪਣੀ ਹਕ ਪ੍ਰੀਤ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਪੜਦਾ ਅੰਦਰੋਂ ਦੇਣਾ ਉਠਾਈਆ। ਝਗੜਾ ਰਹੇ ਨਾ ਜਾਤ ਪਾਤ ਊਚ ਨੀਚ, ਰਾਓ ਰੰਕ ਦੀਨ ਮਜ਼੍ਹਬ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਈ ਵੰਡਾਈਆ। ਸਾਚਾ ਕਲਮਾ ਇਕੋ ਦੱਸ ਹਦੀਸ, ਹਜ਼ਰਤਾਂ ਦੇ ਹਜ਼ਰਤ ਹਾਜ਼ਰ ਹਜ਼ੂਰ ਭੇਵ ਦੇਣਾ ਚੁਕਾਈਆ। ਡੰਡੌਤ ਬੰਦਨਾ ਇਕੋ ਹੋਏ ਜਗਤ ਜਗਦੀਸ, ਦੂਸਰ ਸਿਰ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਤੇਰਾ ਨਾਮ ਢੋਲਾ ਗੀਤ ਕਲਮਾ ਇਕੋ ਗਾਈਆ। ਸਤਿਜੁਗ ਕਹੇ ਪ੍ਰਭ ਮਿਹਰਵਾਨ ਹੋ ਨਿਗਾਹਬਾਨ, ਚਾਰ ਕੁੰਟ ਧਿਆਨ ਲਗਾਈਆ। ਕਲਜੁਗ ਕੂੜੀ ਕਿਰਿਆ ਮੇਟ ਸ਼ੈਤਾਨ, ਸ਼ਰਅ ਵਿਚੋਂ ਦੀਨ ਦੁਨੀ ਬਾਹਰ
❋
❋
ਕਢਾਈਆ। ਸਾਚੀ ਮੰਜ਼ਲ ਦੱਸ ਆਸਾਨ, ਰਹਿਮਤ ਵਿਚ ਆਪਣਾ ਰਾਹ ਵਖਾਈਆ। ਨਾਮ ਨਿਧਾਨਾ ਸ੍ਰੀ ਭਗਵਾਨ ਸੁਣਾ ਬਿਨਾ ਕਾਨ, ਧੁਨ ਆਤਮਕ ਆਪਣਾ ਨਾਦ ਕਰ ਸ਼ਨਵਾਈਆ। ਦੀਪਕ ਜੋਤ ਜਗੇ ਘਟ ਸਵਾਮੀ ਤੇਰਾ ਇਕ ਮਹਾਨ, ਤੇਲ ਬਾਤੀ ਕਮਲਾਪਾਤੀ ਲੋੜ ਰਹੇ ਨਾ ਰਾਈਆ। ਬੁੱਧ ਬਿਬੇਕ ਹੋਵੇ ਜੀਵ ਜਗਤ ਜਹਾਨ, ਮਲੇਛ ਰਹਿਣ ਕੋਇ ਨਾ ਪਾਈਆ। ਸ਼ਬਦੀ ਸੁਰਤ ਸੁਰਤ ਸ਼ਬਦ ਮੇਲਾ ਹੋਵੇ ਗੋਪੀ ਕਾਹਨ, ਘਨਈਆ ਨਈਆ ਆਪਣੀ ਦੇ ਚਲਾਈਆ। ਕਲਜੁਗ ਕੂੜੀ ਕਿਰਿਆ ਅੰਤ ਮੇਟ ਨਿਸ਼ਾਨ, ਨਿਸ਼ਾਨੇ ਕੂੜੇ ਦੇ ਚੁਕਾਈਆ। ਸਾਚਾ ਮਾਰਗ ਕਰ ਪ੍ਰਵਾਨ, ਪਰਵਾਨਾ ਆਪਣਾ ਨਾਮ ਦਰ ਦਰ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਤੇਰੀ ਆਸ ਰਖਾਈਆ। ਸਤਿਜੁਗ ਕਹੇ ਪ੍ਰਭ ਵੇਖ ਦੀਨ ਦੁਨੀ ਅੰਧ, ਸਤਿ ਧਰਮ ਨਜਰ ਕੋਇ ਨਾ ਆਈਆ। ਨੂਰੀ ਚਮਕੇ ਕੋਇ ਨਾ ਚੰਦ, ਸੂਰੀਆ ਚੰਨ ਸੀਸ ਨਿਵਾਈਆ। ਸਾਚਾ ਢੋਲਾ ਦੱਸ ਇਕੋ ਛੰਦ, ਸ਼ਹਿਨਸ਼ਾਹ ਕਰ ਪੜ੍ਹਾਈਆ। ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਇਕੋ ਦੇਣੀ ਸਮਝਾਈਆ। ਹਉਮੇ ਹੰਗਤਾ ਹੰਕਾਰ ਵਿਕਾਰ ਦਵੈਤੀ ਢਾਹ ਕੰਧ, ਮਮਤਾ ਮੋਹ ਦੇ ਚੁਕਾਈਆ। ਪੜਦਾ ਰਹੇ ਨਾ ਹੰ ਬ੍ਰਹਮ, ਪਾਰਬ੍ਰਹਮ ਆਪਣਾ ਰੂਪ ਦੇਣਾ ਦਰਸਾਈਆ। ਚਿੰਤਾ ਮਿਟਾ ਹਰਖ ਸੋਗ ਗ਼ਮ, ਗਹਿਰ ਗੰਭੀਰ ਬੇਨਜ਼ੀਰ ਆਪਣਾ ਰੰਗ ਰੰਗਾਈਆ। ਭਾਗ ਲਗਾ ਕਾਇਆ ਮਾਟੀ ਸਾਢੇ ਤਿੰਨ ਹੱਥ ਵਜੂਦ ਤਨ, ਸ਼ਰਅ ਜ਼ੰਜੀਰ ਦੇ ਕਟਾਈਆ। ਨਾਮ ਭੰਡਾਰਾ ਵਸਤ ਅਮੋਲਕ ਬਖ਼ਸ਼ ਇਕੋ ਧਨ, ਧਰਮ ਦਵਾਰ ਦੇ ਵਖਾਈਆ। ਸਦੀ ਚੌਧਵੀਂ ਅੰਤ ਅਖ਼ੀਰ ਪਾਰਬ੍ਰਹਮ ਪਤਿਪਰਮੇਸ਼ਵਰ ਸਤਿ ਧਰਮ ਦਾ ਬੇੜਾ ਬੰਨ੍ਹ, ਕਲਜੁਗ ਕੂੜੀ ਕਿਰਿਆ ਆਪਣੇ ਵਹਿਣ ਦੇਣੀ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਸਾ ਮਨਸਾ ਧੁਰ ਦੀ ਪੂਰ ਕਰਾਈਆ। ਸਤਿਜੁਗ ਕਹੇ ਪ੍ਰਭ ਪੂਰੀ ਕਰ ਆਸਾ ਮਨਸਾ, ਮਨ ਮਮਤਾ ਰਹੇ ਨਾ ਰਾਈਆ। ਜਨ ਭਗਤ ਧਾਰ ਬਣਾ ਸੋਹੰ ਹੰਸਾ, ਸਤਿ ਸਤਿਵਾਦੀ ਆਪਣਾ ਪੜਦਾ ਦੇ ਉਠਾਈਆ। ਜਗਤ ਵਿਕਾਰ ਰਹੇ ਨਾ ਹੰਗਤਾ, ਹਰ ਹਿਰਦੇ ਕਰ ਸਫ਼ਾਈਆ। ਬੋਧ ਅਗਾਧ ਬਣ ਕੇ ਪੰਡਤਾ, ਨਿਰਅੱਖਰ ਆਪਣਾ ਦੇਣਾ ਜਣਾਈਆ। ਦਰ ਦਰਵੇਸ਼ ਹੋ ਕੇ ਮੰਗਤਾ, ਝੋਲੀ ਰਿਹਾ ਡਾਹੀਆ। ਸਚ ਪਿਆਰ ਦੇ ਅਨੰਦ ਦਾ, ਅਨੰਦ ਆਪਣੇ ਵਿਚੋਂ ਪਰਗਟਾਈਆ। ਲਹਿਣਾ ਦੇਣਾ ਮੁਕਾ ਕਲਜੁਗ ਕੂੜੀ ਕਿਰਿਆ ਗੰਦ ਦਾ, ਜੂਠ ਝੂਠ ਡੇਰਾ ਢਾਹੀਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਤੇਰਾ ਹੁਕਮ ਹੋਵੇ ਮੰਨਦਾ, ਸੀਸ ਜਗਦੀਸ ਸਕੇ ਨਾ ਕੋਇ ਉਠਾਈਆ। ਝਗੜਾ ਰਹੇ ਨਾ ਕਾਇਆ ਮਾਟੀ ਪੰਜ ਤਤ ਤਨ ਦਾ, ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ, ਦਰ ਤੇਰੇ ਅਲਖ ਜਗਾਈਆ। ਸਤਿਜੁਗ ਕਹੇ ਕਿਰਪਾ ਕਰ ਮੇਰੇ ਸਾਹਿਬ ਸਤਿਗੁਰ, ਪੁਰਖ ਅਬਿਨਾਸ਼ੀ ਤੇਰੀ ਓਟ ਤਕਾਈਆ। ਲਹਿਣਾ ਦੇਣਾ ਪੂਰਾ ਕਰ ਧੁਰ, ਧੁਰ ਮਸਤਕ ਲੇਖਾ ਦੇ ਬਣਾਈਆ। ਕੌਲ ਇਕਰਾਰ ਯਾਦ ਕਰ ਜੋ ਗੋਬਿੰਦ ਨਾਲ ਕੀਤੇ ਅਨੰਦ ਪੁਰ, ਪੁਰ ਅਨੰਦ ਵਿਚੋਂ ਪੜਦਾ ਦੇ ਚੁਕਾਈਆ। ਤੇਰਾ ਰਾਹ ਤੱਕਣ ਦੇਵਤ ਸੁਰ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਅੱਖ ਖੁਲ੍ਹਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਿਰਗੁਣ ਧਾਰ ਵਿਚੋਂ ਆਪੇ ਤੁਰ, ਤੁਰਤ ਆਪਣਾ ਮੇਲ ਮਿਲਾਈਆ। ਤੇਰਾ ਮੰਤਰ ਨਵ ਨੌ
❋
❋
ਚਾਰ ਫ਼ੁਰਨਾ ਜਾਏ ਫੁਰ, ਮਨ ਵਾਸਨਾ ਚਲੇ ਨਾ ਕੋਇ ਚਤੁਰਾਈਆ। ਕਲਜੁਗ ਅੰਤਮ ਤੇਰੀ ਲੋੜ, ਲੋਚਨ ਨੇਤਰ ਲੋਇਣ ਅੱਖ ਦਿਬ ਅੰਦਰੋਂ ਦੇਣਾ ਖੁਲ੍ਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਵਿਛੜਿਆਂ ਲੈਣਾ ਜੋੜ, ਪਾਰਬ੍ਰਹਮ ਬ੍ਰਹਮ ਮੇਲਾ ਲੈ ਮਿਲਾਈਆ। ਲਹਿਣਾ ਦੇਣਾ ਮੁਕੇ ਕਲਜੁਗ ਅੰਧੇਰਾ ਘੋਰ, ਗ੍ਰਹਿ ਮੰਦਰ ਕਾਇਆ ਅੰਦਰ ਕਰ ਰੁਸ਼ਨਾਈਆ। ਝਗੜਾ ਰਹੇ ਨਾ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਨਿਰਗੁਣ ਨਿਰਵੈਰ ਹੋ ਕੇ ਬਹੁੜ, ਨਿਰਾਕਾਰ ਨਿਰੰਕਾਰ ਸਤਿਜੁਗ ਸਾਚਾ ਗ਼ਰੀਬ ਨਿਵਾਜਾ ਦਰ ਠਾਂਡੇ ਮੰਗ ਮੰਗਾਈਆ।