੧੭ ਜੇਠ ਸ਼ਹਿਨਸ਼ਾਹੀ ਸੰਮਤ ੩ ਰਣੀਆਂ ਰਾਮ ਦੇ ਘਰ ਪਿੰਡ ਕਲੋਏ ਜ਼ਿਲਾ ਜੰਮੂ
ਸਤਿਜੁਗ ਕਹੇ ਮੇਰੀ ਨਿਰਗੁਣ ਧਾਰ ਲਾ ਜੜ੍ਹ, ਬੂਟਾ ਧਰਮ ਦਵਾਰ ਲਹਿਰਾਈਆ। ਨਿਰਅੱਖਰ ਧਾਰ ਤੇਰੀ ਵਿਦਿਆ ਲਵਾਂ ਪੜ੍ਹ, ਅੱਖਰਾਂ ਵਿਚ ਢੋਲਾ ਸਿਫ਼ਤ ਸਾਲਾਹੀਆ। ਸਾਚੇ ਮੰਦਰ ਜਾਵਾਂ ਵੜ, ਤਤ ਸਰੀਰ ਸੋਭਾ ਪਾਈਆ। ਭਗਤ ਸੁਹੇਲੇ ਲਵਾਂ ਫੜ, ਹਰਿਜਨ ਆਪਣਾ ਮੇਲ ਮਿਲਾਈਆ। ਅਲਖ ਜਗਾਵਾਂ ਤੇਰੇ ਦਰ, ਦਰਵੇਸ਼ ਹੋ ਕੇ ਰਿਹਾ ਜਣਾਈਆ। ਕਿਰਪਾ ਕਰ ਨਰਾਇਣ ਨਰ, ਕਲ ਕਲਕੀ ਹੋ ਸਹਾਈਆ। ਸਚ ਨਹਾਵਾਂ ਧੁਰ ਦੇ ਸਰ, ਸਰੋਵਰ ਇਕੋ ਦੇਣਾ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। ਸਤਿਜੁਗ ਕਹੇ ਮੇਰਾ ਧਰਮ ਦਾ ਲੱਗੇ ਬੂਟਾ, ਝੱਖੜ ਅੰਧੇਰ ਪੋਹ ਸਕੇ ਨਾ ਰਾਈਆ। ਤੇਰੇ ਪ੍ਰੇਮ ਦਾ ਮਿਲੇ ਹੂਟਾ, ਹੁਲਾਰਾ ਇਕੋ ਨਾਮ ਰਖਾਈਆ। ਡੰਕਾ ਵੱਜੇ ਚਾਰੇ ਕੂਟਾ, ਕੁਟੰਬ ਗੁਰਮੁਖ ਦੇਣੇ ਬਣਾਈਆ। ਮੈਂ ਤੇਰਾ ਪੂਤ ਸਪੂਤਾ, ਸੁਤ ਦੁਲਾਰਾ ਇਕ ਅਖਵਾਈਆ। ਸ੍ਰਿਸ਼ਟ ਸਬਾਈ ਵੇਖਣਾ ਗਲੀ ਕੂਚਾ, ਘਰ ਘਰ ਫੇਰਾ ਪਾਈਆ। ਭਾਗ ਲਗਾਵਾਂ ਕਾਇਆ ਮਾਟੀ ਪੰਜ ਤਤ ਭੂਤਾ, ਭਾਸ਼ਾ ਆਪਣੀ ਦੇਣੀ ਸਮਝਾਈਆ। ਖ਼ਾਲੀ ਰਹੇ ਕੋਈ ਨਾ ਠੂਠਾ, ਸਚ ਸਚ ਸਦਾ ਦਿਆਂ ਵਰਤਾਈਆ। ਨਾਤਾ ਤੋੜ ਕੇ ਜੂਠਾ ਝੂਠਾ, ਧੁਰ ਦਾ ਧਰਮ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਤਿ ਧਰਮ ਕਹੇ ਮੈਂ ਮਾਤ ਹੋਵਾਂ ਉਤਪਤ, ਪਤਿਪਰਮੇਸ਼ਵਰ ਤੇਰਾ ਨਾਮ ਜਣਾਈਆ। ਸਤਿ ਸੰਤੋਖ ਧੀਰਜ ਦੇਣਾ ਸਤਿ, ਸਤਿ ਸਤਿਵਾਦੀ ਆਪਣੀ ਦਇਆ ਕਮਾਈਆ। ਧਰਮ ਪ੍ਰੀਤੀ ਜੋੜ ਨਾ ਨਤ, ਸਾਕ ਸੱਜਣ ਇਕ ਅਖਵਾਈਆ। ਤੂੰ ਮੇਰਾ ਮੈਂ ਤੇਰਾ ਗਾਵਾਂ ਗਥ, ਗਹਿਰ ਗੰਭੀਰ ਦਿਆਂ ਸੁਣਾਈਆ। ਕਲਜੁਗ ਕੂੜੀ ਕਿਰਿਆ ਕਰਕੇ ਸੱਥ, ਸੱਥਰ ਯਾਰੜਾ ਇਕ ਹੰਢਾਈਆ। ਭਗਤ ਸੁਹੇਲੇ ਕਰਾਂ ਵੱਖ, ਲੱਖ ਚੁਰਾਸੀ ਵਿਚੋਂ ਉਠਾਈਆ। ਤੇਰੇ ਮਿਲਣ ਦੀ ਖੁਲ੍ਹੇ ਅੱਖ, ਆਖ਼ਰ ਮੰਜ਼ਲ ਮਿਲੇ ਬੇਪਰਵਾਹੀਆ। ਹਿਰਦੇ ਇਕ ਵਸਾਉਣਾ ਨਾਮ ਸੱਚ, ਸਚ ਦੇਣਾ ਆਪ ਪਰਗਟਾਈਆ। ਝਗੜਾ ਰਹੇ ਨਾ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦੇਣਾ ਸੁਹਾਈਆ। ਲੂੰ ਲੂੰ ਅੰਦਰ ਜਾਣਾ ਰਚ, ਰਚਨਾ ਆਪਣੀ ਦੇਣੀ ਵਖਾਈਆ। ਤੇਰਾ ਹੁਲਾਰਾ ਵੇਖਾਂ ਕਮਲਾਪਤ,
❋
❋
ਪਤਿਪਰਮੇਸ਼ਵਰ ਤੇਰਾ ਰੂਪ ਸਚ ਸਰੂਪ ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, (ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ), ਸਰਬ ਕਲਾ ਸਮਰਥ, ਤੇਰੇ ਨਾਮ ਦੀ ਮਹਿੰਮਾ ਅਕਥ, ਕਥ ਕਥ ਜਸ ਵੇਦ ਪੁਰਾਨਾਂ ਗਾਈਆ।
੧੭ ਜੇਠ ਸ਼ਹਿਨਸ਼ਾਹੀ ਸੰਮਤ ੩ ਸੇਵਾ ਰਾਮ ਦੇ ਗ੍ਰਹਿ ਪਿੰਡ ਕਲੋਏ ਜ਼ਿਲਾ ਜੰਮੂ
ਸਤਿਜੁਗ ਕਹੇ ਮੇਰਾ ਮਉਲੇ ਪੱਤ ਟਹਿਣੀ, ਮਹਿਕ ਤੇਰਾ ਨਾਮ ਨਜ਼ਰੀ ਆਈਆ। ਭਗਤ ਭਗਵਾਨ ਮੇਲਾ ਹੋਵੇ ਸੁਰਤ ਸ਼ਬਦ ਹਾਣੀ, ਅਹਿਵਾਲ ਆਪਣਾ ਦੇਣਾ ਸਮਝਾਈਆ। ਨਾਮ ਚਲੇ ਚਾਰੇ ਖਾਣੀ, ਚਾਰੇ ਬਾਣੀ ਸੀਸ ਝੁਕਾਈਆ। ਅੰਮ੍ਰਿਤ ਜਲ ਬਖ਼ਸ਼ੇ ਅਗੰਮਾ ਪਾਣੀ, ਪੌਣ ਪਾਣੀ ਸੋਭਾ ਪਾਈਆ। ਮੇਰੀ ਹੋਵੇ ਤਰਲ ਜਵਾਨੀ, ਜੋਬਨ ਤੇਰਾ ਇਕ ਹੰਢਾਈਆ। ਸਾਚਾ ਧਰਮ ਦਿਸੇ ਨਿਸ਼ਾਨੀ, ਨਿਸ਼ਾਨਾ ਆਪਣਾ ਦੇਣਾ ਵਖਾਈਆ। ਕਲਜੁਗ ਕੂੜੀ ਕਿਰਿਆ ਕੱਟ ਗ਼ੁਲਾਮੀ, ਜ਼ੰਜੀਰ ਸ਼ਰਅ ਰਹੇ ਨਾ ਰਾਈਆ। ਤੇਰੀ ਮਹਿੰਮਾ ਗਾਵਾਂ ਅਵਾਮੀ, ਅਵਾਮ ਇਕੋ ਦਿਆਂ ਸਮਝਾਈਆ। ਮਨਸਾ ਰਹੇ ਨਾ ਕੋਇ ਸ਼ੈਤਾਨੀ, ਸ਼ਰਅ ਦਿਆਂ ਬਦਲਾਈਆ। ਜੂਹ ਦਿਸੇ ਨਾ ਕੋਇ ਬੇਗਾਨੀ, ਘਰ ਘਰ ਤੇਰੀ ਵੱਜੇ ਵਧਾਈਆ। ਜਨ ਭਗਤਾਂ ਮੰਜ਼ਲ ਮਿਲੇ ਰੁਹਾਨੀ, ਰੂਹ ਬੁਤ ਖ਼ੁਸ਼ੀ ਬਣਾਈਆ। ਤੇਰਾ ਨੂਰ ਚਸ਼ਮ ਅਸਮਾਨੀ, ਰਹਿਮਤ ਮੇਘ ਬਰਸਾਈਆ। ਜੀਵਾਂ ਜੰਤਾਂ ਕੱਟ ਪਰੇਸ਼ਾਨੀ, ਹੁਕਮ ਧੁਰ ਦਾ ਇਕ ਸੁਣਾਈਆ। ਤੇਰਾ ਗ੍ਰਹਿ ਵੇਖਾਂ ਆਲਮੇ ਜਾਵਦਾਨੀ, ਮੰਦਰ ਧੁਰ ਦਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦੇਣਾ ਚਮਕਾਈਆ। ਸਤਿਜੁਗ ਕਹੇ ਧਰਮ ਦਾ ਲਾਉਣਾ ਫੁੱਲ, ਫੁੱਲ ਪਰਫੁਲਤ ਦੇਣਾ ਕਰਾਈਆ। ਆਪਣੇ ਦਵਾਰੇ ਪਾ ਕੇ ਮੁੱਲ, ਕੀਮਤ ਨਾਮ ਵਾਲੀ ਚੁਕਾਈਆ। ਭਗਤ ਭਗਵਾਨ ਉਪਜੇ ਸਾਚੀ ਕੁਲ, ਕੁਲ ਮਾਲਕ ਹੋਣਾ ਸਹਾਈਆ। ਤੇਰਾ ਤੈਨੂੰ ਕੋਈ ਨਾ ਜਾਏ ਭੁੱਲ, ਭੁੱਲਿਆਂ ਰਾਹ ਵਖਾਈਆ। ਸਚ ਦਵਾਰਾ ਜਾਏ ਖੁਲ੍ਹ, ਘਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਚਰਨ ਕਵਲਾਂ ਮਿਲੇ ਧੂਲ, ਧੂਲ ਦੀ ਧਾਰ ਦੇਣੀ ਬਦਲਾਈਆ।
੧੭ ਜੇਠ ਸ਼ਹਿਨਸ਼ਾਹੀ ਸੰਮਤ ੩ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕਲੌਏ ਜ਼ਿਲਾ ਜੰਮੂ
ਸਤਿਜੁਗ ਕਹੇ ਸਚ ਸੁਗੰਧੀ ਦੇ ਖ਼ੁਸ਼ਬੂ, ਦੁਰਗੰਧੀ ਬਾਹਰ ਕਢਾਈਆ। ਪਵਿਤ੍ਰ ਹੋਵੇ ਬੁਤ ਰੂਹ, ਰਹਿਮਤ ਤੇਰੀ ਨਜ਼ਰੀ ਆਈਆ। ਭਗਤ ਭਗਵਾਨ ਪਰਗਟ ਕਰ ਹੂਬਹੂ, ਹਰਿਜੂ ਆਪਣਾ ਪੜਦਾ ਲਾਹੀਆ। ਜਿਧਰ ਤੱਕਾਂ ਨਜ਼ਰੀ ਆਵੇਂ ਤੂੰ, ਤੂੰ ਹੀ ਤੂੰ ਹੀ ਸਾਰੇ ਢੋਲਾ ਗਾਈਆ। ਸਿਫ਼ਤ ਗੀਤ ਮਹਿੰਮਾ ਗਾਵੇ ਮਾਨਸ ਮੂੰਹ, ਮੁਖ ਉਜਲ ਦੇਣਾ ਕਰਾਈਆ। ਖ਼ਾਲੀ ਰਹੇ ਕੋਈ ਨਾ ਜੂਹ, ਚਾਰੋਂ ਕੁੰਟ ਵੱਜੇ ਵਧਾਈਆ। ਹੋਵੇ ਪਰਕਾਸ਼ ਲੂੰ ਲੂੰ, ਸਾਢੇ ਤਿੰਨ ਕਰੋੜ ਰੁਸ਼ਨਾਈਆ। ਮਾਲਕ ਇਕੋ ਨਜ਼ਰੀ ਆਵੇ ਸਤਿਗੁਰੂ, ਗੁਰਦੇਵ ਸਵਾਮੀ ਬੇਪਰਵਾਹੀਆ। ਬਿਨ ਤੇਰੀ ਕਿਰਪਾ
❋
❋
ਸਤਿਜੁਗ ਮਾਰਗ ਕਦੇ ਨਾ ਤੁਰੂ, ਤਾਰ ਸਿਤਾਰ ਨਾ ਕੋਇ ਹਿਲਾਈਆ। ਨਾਮ ਫ਼ੁਰਨਾ ਬਿਨ ਤੇਰੇ ਕਿਸੇ ਨਾ ਫੁਰੂ, ਫ਼ਰਮਾਂਬਰਦਾਰ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਧਾਰੋਂ ਖ਼ਾਲਕ ਖ਼ਲਕ ਕਦੇ ਨਾ ਮੁੜੂ, ਜਿੰਨਾਂ ਚਿਰ ਆਪਣਾ ਪੜਦਾ ਨਾ ਦਏਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਨਜ਼ਰੀ ਆਈਆ। ਸਤਿਜੁਗ ਕਹੇ ਮੇਰੇ ਅੰਦਰ ਭਰ ਦੇ ਰਸ, ਰਸਤਾ ਇਕੋ ਦੇ ਵਖਾਈਆ। ਪਿਛਲਾ ਮਾਰਗ ਹੋਵੇ ਬੱਸ, ਬਸਤੇ ਸਭ ਦੇ ਬੰਨ੍ਹ ਵਖਾਈਆ। ਜਨ ਭਗਤਾਂ ਅੱਗੇ ਖੋਲ੍ਹ ਅੱਖ, ਅੱਖਰਾਂ ਤੋਂ ਬਾਹਰ ਕਰ ਪੜ੍ਹਾਈਆ। ਤੇਰਾ ਢੋਲਾ ਗਾਵਣ ਜਸ, ਸਿਫ਼ਤਾਂ ਨਾਲ ਸਾਲਾਹੀਆ। ਚਰਨ ਦਵਾਰੇ ਆਵਣ ਨੱਸ, ਬਿਨ ਕਦਮਾਂ ਪੰਧ ਮੁਕਾਈਆ। ਸਚ ਜੈਕਾਰਾ ਬੋਲ ਅਲੱਖ, ਅਲਖ ਅਗੋਚਰ ਤੇਰੀ ਮੰਗਣ ਇਕ ਸਰਨਾਈਆ। ਧੀਰਜ ਸੰਤੋਖ ਦੇਣਾ ਤਪ, (ਜਪ) ਇਕੋ ਦੇਣਾ ਜਣਾਈਆ। ਜੋ ਸਰਨਾਈ ਜਾਏ ਢੱਠ, ਤਿਸ ਦਾ ਲੇਖਾ ਦੇਣਾ ਮੁਕਾਈਆ। ਤੂੰ ਸਾਹਿਬ ਪੁਰਖ ਸਮਰਥ, ਸ਼ਹਿਨਸ਼ਾਹ ਨੂਰ ਖ਼ੁਦਾਈਆ। ਤੇਰਾ ਤੇਰੇ ਕੋਲੋਂ ਹੋਵੇ ਕਦੇ ਨਾ ਵੱਖ, ਵੱਖਰੇ ਆਪਣੇ ਨਾਲ ਜੁੜਾਈਆ। ਸਤਿਜੁਗ ਦੋਵੇਂ ਜੋੜ ਕੇ ਹੱਥ, ਸੀਸ ਜਗਦੀਸ ਕਦਮਾਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਧਰਮ ਦਾ ਖੋਲ੍ਹ ਹੱਟ, ਵਸਤ ਅਮੋਲਕ ਆਪਣੀ ਦੇਣੀ ਟਿਕਾਈਆ।
੧੭ ਜੇਠ ਸ਼ਹਿਨਸ਼ਾਹੀ ਸੰਮਤ ੩ ਵਕੀਲ ਸਿੰਘ ਦੇ ਗ੍ਰਹਿ ਪਿੰਡ ਹੰਸਾ ਜ਼ਿਲਾ ਜੰਮੂ
ਸਤਿਜੁਗ ਕਹੇ ਪ੍ਰਭ ਕਲਜੁਗ ਕੂੜ ਕੁੜਿਆਰਿਆਂ ਮੇਟ ਹੱਦਾਂ, ਹਿਰਦਾ ਸਭ ਦਾ ਸਾਫ਼ ਕਰਾਈਆ। ਧਰਮ ਰੀਤੀ ਵਿਚ ਸੰਸਾਰ ਵਧਾਂ, ਚਾਰ ਵਰਨਾਂ ਪੰਧ ਮੁਕਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਤੈਨੂੰ ਇਕੋ ਸੱਦਾਂ, ਅੰਤ ਅਖ਼ੀਰ ਧਿਆਨ ਲਗਾਈਆ। ਤੇਰੇ ਹੁਕਮ ਅੰਦਰ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦੋ ਜਹਾਨ ਬੱਧਾ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਸਦੀ ਚੌਧਵੀਂ ਚਾਰ ਕੁੰਟ ਸ੍ਰਿਸ਼ਟ ਸਬਾਈ ਦ੍ਰਿਸ਼ਟੀ ਅੰਦਰ ਕਰੇ ਦਗ਼ਾ, ਠਗ ਚੋਰ ਯਾਰ ਰੂਪ ਵਟਾਈਆ। ਸਚ ਸਵਾਮੀ ਅੰਤਰਜਾਮੀ ਤੇਰੇ ਨਾਮ ਦਾ ਲਏ ਕੋਈ ਨਾ ਮਜ਼ਾ, ਮਜ਼ਾਕ ਵਿਚ ਬੈਠੇ ਆਪਣੀ ਪੱਤ ਗਵਾਈਆ। ਸਚ ਦਵਾਰ ਪਰਵਰਦਿਗਾਰ ਧੁਰ ਦੇ ਕਾਅਬੇ ਕਰੇ ਕੋਈ ਨਾ ਹੱਜਾ, ਹਜ਼ਰਤ ਹਜ਼ੂਰ ਜਲਵਾ ਨੂਰ ਦਰਸ ਕੋਇ ਨਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਬ੍ਰਹਮ ਧਾਰ ਤੇਰਾ ਨੂਰ ਕਿਸੇ ਨਾ ਲੱਭਾ, ਮਨ ਮਤ ਬੁਧ ਰਹੀ ਕੁਰਲਾਈਆ। ਮਾਇਆ ਮਮਤਾ ਮੋਹ ਵਿਕਾਰ ਜਗਤ ਹੰਕਾਰ ਅੰਧੇਰ ਵਗਾ, ਜੂਠ ਝੂਠ ਆਪਣੀ ਲਹਿਰ ਵਖਾਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਤੇਰੀ ਚਲੇ ਕੋਈ ਨਾ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰਾ ਭੈ ਨਾ ਕੋਇ ਵਖਾਈਆ। ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਸਚ ਵਜਾ ਆਪਣਾ ਨਦਾ, ਅਨਹਦ ਨਾਦੀ ਨਾਦ ਸੁਣਾਈਆ। ਕਰ ਪਰਕਾਸ਼ ਨੌ ਖੰਡ ਪ੍ਰਿਥਮੀਂ ਸੱਤ ਦੀਪ ਜਗਹ ਜਗਹ, ਜਾਗਰਤ ਜੋਤ ਡਗਮਗਾਈਆ। ਜਨ ਭਗਤ ਦਰਸ਼ਨ ਦੇ ਉਪਰ ਸ਼ਾਹ ਰਗਾ, ਸ਼ਹਿਨਸ਼ਾਹ ਬਜ਼ਰ ਕਪਾਟੀ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ
❋
❋
ਤੇਰੀ ਓਟ ਤਕਾਈਆ। ਸਤਿਜੁਗ ਕਹੇ ਪ੍ਰਭ ਕੂੜੀ ਕਿਰਿਆ ਕਲਜੁਗ ਅੰਤਮ ਮੇਟ, ਮਿੱਟੀ ਖ਼ਾਕ ਛਾਣੇ ਜਗਤ ਲੋਕਾਈਆ। ਮਾਇਆ ਮਮਤਾ ਨਾਲ ਭਰਿਆ ਕਿਸੇ ਨਾ ਪੇਟ, ਧੀਰਜ ਧੀਰ ਸਤਿ ਸੰਤੋਖ ਨਜ਼ਰ ਕਿਸੇ ਨਾ ਆਈਆ। ਆਦਿ ਨਿਰੰਜਨ ਕਰਨੀ ਦੇ ਕਰਤੇ ਧਰਨੀ ਧਰਤ ਧਵਲ ਉਪਰ ਬਣ ਖੇਵਟ ਖੇਟ, ਜਗਤ ਮਲਾਹ ਬੇੜਾ ਆਪਣੇ ਕੰਧ ਉਠਾਈਆ। ਸਤਿ ਧਰਮ ਜੀਵ ਜੰਤ ਸਾਧ ਸੰਤ ਜਗਤ ਵਾਸਨਾ ਵਿਚ ਬੈਠੇ ਵੇਚ, ਕਾਇਆ ਮਾਟੀ ਖ਼ਾਲੀ ਭਾਂਡੇ ਦੇਣ ਦੁਹਾਈਆ। ਦੀਨ ਮਜ਼੍ਹਬ ਜਾਤ ਪਾਤ ਵਰਨ ਬਰਨ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਤੀਰਥ ਤਟ ਆਣ ਕੇ ਵੇਖ, ਨਾਰੀ ਪੁਰਸ਼ ਨੀਤੀਵਾਨ ਨਜ਼ਰ ਕੋਇ ਨਾ ਆਈਆ। ਜਗਤ ਵਿਕਾਰੀ ਹੰਕਾਰੀ ਬਣਿਆ ਭੇਖ, ਸਤਿ ਧਰਮ ਦਾ ਰਾਹ ਨਾ ਕੋਇ ਪਰਗਟਾਈਆ। ਸਤਿ ਸਵਾਮੀ ਕਲਜੁਗ ਅੰਤ ਕੂੜੀ ਕਿਰਿਆ ਬਦਲ ਦੇ ਰੇਖ, ਰਿਖੀ ਮੁਨੀ ਆਪਣੀ ਧਾਰ ਦੇਣ ਦੁਹਾਈਆ। ਤੇਰਾ ਸੋਹਣਾ ਲੱਗੇ ਸਤਿ ਸਤਿਵਾਦੀ ਇਕੋ ਸੰਬਲ ਦੇਸ, ਜਿਸ ਗ੍ਰਹਿ ਮੰਦਰ ਅੰਦਰ ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪਣੀ ਬੇਨੰਤੀ ਧੁਰ ਦੀ ਆਰਜ਼ੂ ਗੁਜ਼ਾਰਸ਼ ਵਿਚ ਕੀਤੀ ਪੇਸ਼, ਪੇਸ਼ਤਰ ਪੇਸ਼ੀਨਗੋਈ ਗੁਰ ਅਵਤਾਰ ਪੈਗ਼ੰਬਰ ਗਏ ਜਣਾਈਆ। ਤੂੰ ਸਾਹਿਬ ਸੁਲਤਾਨ ਸਦਾ ਮਿਹਰਵਾਨ ਆਦਿ ਜੁਗਾਦਿ ਜੁਗ ਚੌਕੜੀ ਰਹੇਂ ਹਮੇਸ਼, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਹੁਕਮ ਅੰਦਰ ਤੇਰੀ ਸੇਵ ਕਮਾਈਆ। ਚਰਨ ਕਵਲ ਉਪਰ ਧਵਲ ਡੰਡਾਵਤ ਬੰਦਨਾ ਇਕ ਆਦੇਸ, ਸਜਦਿਆਂ ਵਿਚ ਆਪਣਾ ਸਿਰ ਸਰ ਝੁਕਾਈਆ। ਤੇਰਾ ਰਾਹ ਤੱਕੇ ਵਿਸ਼ਨ ਸ਼ਿਵ ਸ਼ੰਕਰ ਮਹੇਸ਼, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪਣਾ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਸੰਦੇਸ਼, ਸਾਚਾ ਨਾਮ ਇਕ ਸਮਝਾਈਆ। ਸਤਿਜੁਗ ਕਹੇ ਸੁਣ ਬੇਨੰਤੀ ਇਕ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਕਲਜੁਗ ਅੰਤਮ ਲਹਿਣਾ ਦੇਣਾ ਪੂਰਬ ਕਰਜ਼ ਉਤਾਰ, ਲੇਖਾ ਪਿਛਲਾ ਝੋਲੀ ਪਾਈਆ। ਸਤਿਜੁਗ ਦਾ ਸਾਚਾ ਨਾਮ ਤੇਰਾ ਹੋਵੇ ਜੈਕਾਰ, ਹਰ ਹਿਰਦੇ ਅੰਦਰ ਆਪਣਾ ਨੂਰ ਦੇਣਾ ਪਰਗਟਾਈਆ। ਸਾਚਾ ਮੰਦਰ ਸਾਢੇ ਤਿੰਨ ਹੱਥ ਕਾਇਆ ਕਾਅਬੇ ਕਰ ਉਜਿਆਰ, ਦੀਆ ਬਾਤੀ ਕਮਲਾਪਤੀ ਆਪਣਾ ਆਪ ਇਕ ਪਰਗਟਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਬਖ਼ਸ਼ ਠੰਡੀ ਠਾਰ, ਠਾਕਰ ਸਵਾਮੀ ਜਨਮ ਜਨਮ ਦੀ ਤ੍ਰਿਸਨਾ ਭੁੱਖ ਮਿਟਾਈਆ। ਜਨ ਭਗਤ ਸੁਹੇਲੇ ਦੀਨ ਦੁਨੀ ਦੇ ਵਿਚੋਂ ਕੱਢ ਬਾਹਰ, ਜਾਤ ਪਾਤ ਵਰਨ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਨਿਰਗੁਣ ਨੂਰ ਨੂਰ ਕਰ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਢਹਿ ਪਿਆ ਸਰਨਾਈਆ। ਸਤਿਜੁਗ ਕਹੇ ਪ੍ਰਭ ਕਿਰਪਾ ਕਰ ਮੇਰੇ ਅੰਤਰ, ਬਾਹਰ ਮੰਗ ਨਾ ਕੋਇ ਮੰਗਾਈਆ। ਤੇਰਾ ਰੂਪ ਵੇਖਾਂ ਨਿਰੰਤਰ, ਨਿਗਾਹਬਾਨ ਹੋਣਾ ਸਹਾਈਆ। ਵੱਜੇ ਡੰਕਾ ਗਗਨ ਗਗਨੰਤਰ, ਗਹਿਰ ਗੰਭੀਰ ਬੇਨਜ਼ੀਰ ਪੜਦਾ ਦੇਣਾ ਉਠਾਈਆ। ਤੂੰ ਮੇਰਾ ਮੈਂ ਤੇਰਾ ਇਕੋ ਆਤਮ ਪਰਮਾਤਮ ਹੋਵੇ ਨਿਰੰਤਰ, ਮਨ ਮਨਸਾ ਆਪਣੇ ਵਿਚ ਛੁਪਾਈਆ। ਸਤਿ ਧਰਮ ਦੀ ਸਚ ਸਲਾਹ ਬਣੌਣੀ ਬਣਤਰ, ਸਾਚਾ ਹੁਕਮ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਕਾਇਆ ਕੱਪੜ ਬਦਲ ਦੇ ਬਸਤਰ, ਨੀਲ ਬਸਨ ਬਨਵਾਰੀ ਬਾਵਨਧਾਰੀ ਨਰ ਨਿਰੰਕਾਰੀ ਨਿਰਗੁਣ ਸਰਗੁਣ ਆਪਣਾ ਰੰਗ ਰੰਗਾਈਆ।
❋
❋
੧੭ ਜੇਠ ਸ਼ਹਿਨਸ਼ਾਹੀ ਸੰਮਤ ੩ ਲਛਮਣ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ
ਸਤਿਜੁਗ ਕਹੇ ਤੇਰਾ ਗਾਵਾਂ ਇਕ ਸਲੋਕ, ਸੋਹਲਾ ਸਚ ਨਾਮ ਦ੍ਰਿੜਾਈਆ। ਡੰਕਾ ਵਜਾ ਕੇ ਚੌਦਾਂ ਲੋਕ, ਪਰਲੋਕ ਦਿਆਂ ਸਮਝਾਈਆ। ਪੁਰਖ ਅਕਾਲ ਦੀ ਇਕੋ ਓਟ, ਓੜਕ ਸਭ ਦਾ ਪਿਤਾ ਮਾਈਆ। ਜਿਸ ਦਾ ਪ੍ਰਕਾਸ਼ ਨਿਰਮਲ ਜੋਤ, ਨੂਰ ਜਹੂਰ ਕਰੇ ਰੁਸ਼ਨਾਈਆ। ਦੱਸੇ ਮਨ ਬੁੱਧੀ ਦੀ ਸੋਚ, ਅਕਲ ਚਲੇ ਨਾ ਕੋਇ ਚਤੁਰਾਈਆ। ਮਿਹਰਵਾਨ ਹੋ ਕੇ ਦੱਸੇ ਆਪਣੀ ਖੋਜ, ਮਹਿਬੂਬ ਹੋ ਕੇ ਪੜਦਾ ਦਏ ਉਠਾਈਆ। ਜਿਸ ਦਾ ਭਾਣਾ ਸਕੇ ਕੋਈ ਨਾ ਰੋਕ, ਹੁਕਮੇ ਅੰਦਰ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਅੱਖ ਖੁਲ੍ਹਾਈਆ। ਸਤਿਜੁਗ ਕਹੇ ਬੇਪਰਵਾਹ ਧਰਮ ਦੇ ਦਾਤੇ, ਦਇਆਵਾਨ ਦਇਆ ਆਪਣੀ ਦੇਣੀ ਕਮਾਈਆ। ਬਖ਼ਸ਼ ਅਗੰਮੀ ਆਪਣੀ ਗਾਥੇ, ਗਹਿਰ ਗੰਭੀਰ ਹੋਵੇ ਪੜ੍ਹਾਈਆ। ਕਲਜੁਗ ਮਿਟੇ ਅੰਧੇਰੀ ਰਾਤੇ, ਸਤਿਜੁਗ ਸਾਚਾ ਚੰਦ ਚਮਕਾਈਆ। ਸਭ ਦਾ ਨਜ਼ਰੀ ਆਵੇ ਇਕੋ ਪਿਤ ਮਾਤੇ, ਪਤਿਪਰਮੇਸ਼ਵਰ ਬੇਪਰਵਾਹੀਆ। ਧਰਮ ਦਵਾਰੇ ਜੋੜ ਨਾਤੇ, ਨਰਾਇਣ ਆਪਣਾ ਰੰਗ ਰੰਗਾਈਆ। ਤੇਰਾ ਸ਼ਬਦ ਬਿਨ ਤੇਰੀ ਕਿਰਪਾ ਕੋਈ ਨਾ ਵਾਚੇ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਚੁਕਾ ਮਸਤਕ ਧੁਰ ਦੇ ਮਾਥੇ, ਮਧੁਰ ਧੁਨ ਆਪਣੀ ਇਕ ਸਮਝਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਕੁਲਵੰਤ ਸਿੰਘ ਦੇ ਗ੍ਰਹਿ ਪਿੰਡ ਸਈ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਮੈਂ ਪਿਛਲੀ ਵਖਾਵਾਂ ਚਿਟ, ਚਿੱਠੀ ਆਪਣੇ ਅੰਦਰੋਂ ਪ੍ਰਗਟਾਈਆ। ਜਿਸ ਵੇਲੇ ਇਸ ਭੂਮਿਕਾ ਉਤੇ ਆਏ ਸੱਪਤ ਰਿਖ, ਮੁਨੀ ਆਪਣਾ ਫੇਰਾ ਪਾਈਆ। ਅਤਰੀ ਨੂੰ ਆਪਣਾ ਵੇਲਾ ਗਿਆ ਦਿਸ, ਭਾਰਦਵਾਜ ਧਿਆਨ ਲਗਾਈਆ। ਨਜ਼ਰੀ ਆਇਆ ਪੁਰਖ ਅਕਾਲ ਇਕ, ਏਕੰਕਾਰ ਧੁਰਦਰਗਾਹੀਆ। ਜਿਸ ਦੀ ਸਮਝੇ ਕੋਈ ਨਾ ਥਿਤ, ਵਾਰ ਵੰਡ ਨਾ ਕੋਇ ਵੰਡਾਈਆ। ਪਾਰਬ੍ਰਹਮ ਸਭ ਦਾ ਪਿਤ, ਪਤਿਪਰਮੇਸ਼ਵਰ ਦਏ ਗਵਾਹੀਆ। ਜਿਸ ਦਾ ਖੇਲ ਨਵਿਤ ਨਿਤ, ਨਿਰਗੁਣ ਸਰਗੁਣ ਹੁਕਮ ਮਨਾਈਆ। ਸੋ ਕਰਵਟ ਲੈ ਬਦਲੇ ਪਿੱਠ, ਨੂਰੀ ਮੁਖੜਾ ਇਕ ਚਮਕਾਈਆ। ਕਰੇ ਖੇਲ ਜਗਤ ਅਨਡਿੱਠ, ਅਨਡਿੱਠੜੀ ਕਾਰ ਕਮਾਈਆ। ਜਨ ਭਗਤਾਂ ਪਾਵੇ ਭਿੱਛ, ਵਸਤ ਅਮੋਲਕ ਨਾਮ ਵਰਤਾਈਆ। ਮਨਸਾ ਪੂਰੀ ਕਰੇ ਇੱਛ, ਨਿਰਇੱਛਤ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ। ਸਤਿਜੁਗ ਕਹੇ ਸਪਤ ਰਿਖੀ ਲਾਇਆ ਆਸਣ, ਸਤਿ ਵਿਚ ਸਮਾਈਆ। ਧਿਆਨ ਧਰ ਕੇ ਪੁਰਖ ਅਬਿਨਾਸ਼ਣ, ਆਪਣੀ ਅੱਖ ਖੁਲ੍ਹਾਈਆ। ਜੁਗ ਚੌਕੜੀ ਖੇਲ ਤਮਾਸ਼ਣ, ਨਿਰਗੁਣ ਸਰਗੁਣ ਵੱਜਦੀ ਰਹੇ ਵਧਾਈਆ। ਭੇਦ ਖੁਲ੍ਹਾਇਆ ਬਾਤਨ, ਪੜਦਾ ਰਿਹਾ ਨਾ ਰਾਈਆ। ਵੇਸ ਵਟਾ ਕੇ ਪਰਮ ਪੁਰਖ ਪਰਮਾਤਮ, ਜੋਤੀ ਜਾਤਾ ਧੁਰਦਰਗਾਹੀਆ। ਜਿਸ ਨੂੰ ਸਮਝੇ ਕੋਈ ਨਾ ਧਰਮ ਸਨਾਤਨ, ਮਜ਼੍ਹਬ ਵੰਡ ਨਾ ਕੋਇ ਵੰਡਾਈਆ।
❋
❋
ਨਾਤਾ ਜੋੜੇ ਧੁਰ ਦਾ ਆਤਮ, ਅੰਤਮ ਆਪਣਾ ਰੰਗ ਚੜ੍ਹਾਈਆ। ਧੁਰ ਦਾ ਬਣੇ ਸੱਜਣ ਸਾਕਣ, ਸਰਗੁਣ ਸਰਬੰਧ ਆਪਣੇ ਨਾਲ ਰਖਾਈਆ। ਰੂਹ ਬੁਤ ਕਰੇ ਪਾਕਨ, ਪਤਤ ਪੁਨੀਤ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨੂਰ ਕਰੇ ਪਰਕਾਸ਼ਨ, ਪਰਕਾਸ਼ਤ ਹੋ ਕੇ ਵੇਖ ਵਖਾਈਆ।
੧੮ ਸ਼ਹਿਨਸ਼ਾਹੀ ਸੰਮਤ ੩ ਬਚਨ ਸਿੰਘ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਸਪਤ ਰਿਖੀ ਬੈਠੇ ਆ, ਆਲਮ ਸਮਝ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਏ ਗਾ, ਗਾ ਗਾ ਖ਼ੁਸ਼ੀ ਮਨਾਈਆ। ਕਿਰਪਾ ਕੀਤੀ ਬੇਪਰਵਾਹ, ਪਾਰਬ੍ਰਹਮ ਪੜਦਾ ਦਿਤਾ ਉਠਾਈਆ। ਕਲਜੁਗ ਅੰਤਮ ਦਿਤਾ ਵਖਾ, ਸਾਖਿਆਤ ਵੇਸ ਵਟਾਈਆ। ਜੋਤੀ ਜਾਤਾ ਨੂਰੀ ਖ਼ੁਦਾ, ਖ਼ੁਦ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਲਹਿਣਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਚਾਰ ਕੁੰਟ ਏਕਾ ਡੰਕ ਵਜਾ, ਵਰਨ ਚਾਰ ਕਰੇ ਪੜ੍ਹਾਈਆ। ਸਾਚਾ ਮਾਰਗ ਇਕ ਸਮਝਾ, ਸਮਝ ਬੁੱਧੀ ਦਏ ਬਦਲਾਈਆ। ਲੇਖਾ ਮੁਕਾ ਕੇ ਆਦਮ ਹੱਵਾ, ਰਵਾਂ ਆਪਣਾ ਆਪ ਕਰਾਈਆ। ਜਨ ਭਗਤ ਸੁਹੇਲੇ ਲਏ ਉਠਾ, ਚੁਰਾਸੀ ਆਸੀ ਵਿਚੋਂ ਖੋਜ ਖੁਜਾਈਆ। ਧਰਤੀ ਧਰਤ ਧਵਲ ਦਏ ਸੁਹਾ, ਸੋਭਾਵੰਤ ਚਰਨ ਟਿਕਾਈਆ। ਸਭ ਦਾ ਲਹਿਣਾ ਦੇਣਾ ਲੇਖਾ ਦਏ ਮੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਚਾ ਹੁਕਮ ਇਕ ਸੁਣਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਖੇਮੋ ਦੇਵੀ ਦੇ ਗ੍ਰਹਿ ਸਈ ਕੈਂਪ ਜੰਮੂ
ਸਤਿਜੁਗ ਕਹੇ ਸਪਤ ਰਿਖੀ ਬੈਠ ਕੇ ਕਰਨ ਸਲਾਹ, ਮਸ਼ਵਰਾ ਆਪਣੇ ਨਾਲ ਕਰਾਈਆ। ਵੇਖੋ ਧੁਰ ਦਾ ਇਕ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜਿਸ ਨੂੰ ਜੁਗ ਚੌਕੜੀ ਰਹੇ ਗਾ, ਗੁਰ ਅਵਤਾਰ ਸੀਸ ਨਿਵਾਈਆ। ਸੋ ਸਭ ਦਾ ਪਿਤਾ ਮਾਂ, ਪੁਰਖ ਅਕਾਲ ਸੋਭਾ ਪਾਈਆ। ਕਲਜੁਗ ਅੰਤਮ ਵੇਖੋ ਦੇਵੇ ਸੱਚਾ ਨਾਂ, ਨਾਂਉਂ ਨਿਰੰਕਾਰਾ ਆਪ ਸਮਝਾਈਆ। ਜਨ ਭਗਤਾਂ ਹੋਏ ਸਹਾਈ ਥਾਉਂ ਥਾਂ, ਥਾਨੰਤਰ ਪੜਦਾ ਦਏ ਉਠਾਈਆ। ਜੁਗ ਜਨਮ ਦੇ ਵਿਛੜਿਆਂ ਪਕੜੇ ਬਾਂਹ, ਫੜ ਬਾਹੋਂ ਗੋਦ ਉਠਾਈਆ। ਹੰਸ ਬਣਾਏ ਫੜ ਫੜ ਕਾਂ, ਸੋਹੰ ਹੰਸਾ ਜਾਪ ਜਪਾਈਆ। ਸਾਚਾ ਦੇਵੇ ਇਕ ਮਕਾਂ, ਮੁਕਾਮੇ ਹਕ ਹਕ਼ੀਕ਼ਤ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਰੰਗ ਆਪ ਰੰਗਾਈਆ।
❋
❋
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਪ੍ਰੇਮੀ ਦੇਵੀ ਦੇ ਗ੍ਰਹਿ ਸਈ ਕੈਂਪ ਜੰਮੂ
ਸਤਿਜੁਗ ਕਹੇ ਸਪਤ ਰਿਖੀ ਕਰਨ ਬਾਤ, ਬਾਹਮੀ ਨਾਤਾ ਜੋੜ ਜੁੜਾਈਆ। ਕਲਜੁਗ ਵੇਖਣੀ ਅੰਧੇਰੀ ਰਾਤ, ਪੁਰਖ ਅਕਾਲ ਦਿਤੀ ਵਖਾਈਆ। ਝਗੜਾ ਦਿਸੇ ਜਾਤ ਪਾਤ, ਦੀਨ ਦੁਨੀ ਰਹੀ ਕੁਰਲਾਈਆ। ਧੁੰਦੂਕਾਰ ਹੋਇਆ ਆਕਾਸ਼, ਪਾਤਾਲ ਪੜਦਾ ਨਾ ਕੋਇ ਉਠਾਈਆ। ਰਾਹ ਪਵੇ ਨਾ ਕੋਈ ਰਾਸ, ਰਸਤਾ ਭੁੱਲੇ ਕੂੜ ਲੋਕਾਈਆ। ਧਰਮ ਰਹੇ ਨਾ ਕੋਇ ਵਿਸ਼ਵਾਸ਼, ਵਿਸ਼ੇ ਵਿਕਾਰ ਭਰੀ ਲੋਕਾਈਆ। ਸਚ ਵਸਤ ਨਾ ਹੋਵੇ ਪਾਸ, ਪਾਸਾ ਦੀਨ ਦੁਨੀ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਰੰਗ ਰੰਗਤ ਇਕ ਪਰਗਟਾਈਆ। ਸਤਿਜੁਗ ਕਹੇ ਸਪਤ ਰਿਖੀ ਕਰਨ ਧਿਆਨ, ਧਿਆਨੀ ਧਿਆਨ ਲਗਾਈਆ। ਏਕਾ ਨਾਮ ਸ਼ਬਦ ਸੁਣਨ ਸੱਚਾ ਗਿਆਨ, ਅਗਿਆਨ ਅੰਧੇਰਾ ਸਰਬ ਮਿਟਾਈਆ। ਸ਼ਬਦ ਵੱਜੀ ਸੱਚੀ ਧੁਨਕਾਨ, ਅਨਾਦੀ ਨਾਦ ਸੁਣਾਈਆ। ਕਲਜੁਗ ਅੰਤਮ ਖੇਲ ਹੋਣਾ ਮਹਾਨ, ਮਹਿੰਮਾ ਅਕਥ ਅਕਥ ਦ੍ਰਿੜਾਈਆ। ਪਰਗਟ ਹੋਵੇ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਸਮਝੇ ਨਾ ਕੋਇ ਜੀਵ ਜਹਾਨ, ਵਿਦਵਾਨ ਰਮਜ਼ ਨਾ ਕੋਇ ਲਗਾਈਆ। ਸੋ ਵੇਲਾ ਵਕਤ ਪਹੁੰਚਿਆ ਆਣ, ਪਾਰਬ੍ਰਹਮ ਆਪਣੀ ਧਾਰ ਚਲਾਈਆ। ਭਗਤ ਸੁਹੇਲੇ ਕਰੇ ਪਹਿਚਾਨ, ਸਚ ਦਵਾਰੇ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਦੇਵਣਹਾਰਾ ਦਾਨ, ਦਾਨੀ ਦਾਤਾ ਇਕੋ ਇਕ ਏਕੰਕਾਰ ਨਜ਼ਰੀ ਆਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਬੇਲਾ ਸਿੰਘ ਦੇ ਗ੍ਰਹਿ ਸਈ ਕੈਂਪ ਜੰਮੂ
ਸਪਤ ਸੁਰਿਖ ਕਹਿਣ ਚੰਗੀ ਦਿਸੀ ਭੂਮੀ, ਸਤਿਜੁਗ ਧਾਰ ਸੋਭਾ ਪਾਈਆ। ਜਿਸ ਨੂੰ ਸਮਝੇ ਨਾ ਕੋਇ ਨਜੂਮੀ, ਥਿਤ ਵਾਰ ਨਾ ਵੰਡ ਵੰਡਾਈਆ। ਪ੍ਰਭ ਖੇਲ ਕਰੇ ਨਾਮਾਲੂਮੀ, ਪੜਦਾ ਆਪਣਾ ਆਪ ਉਠਾਈਆ। ਲਹਿਣਾ ਦੇਣਾ ਚੁਕਾਏ ਭਗਤ ਮਾਸੂਮੀ, ਗੁਰਮੁਖ ਬਾਲੇ ਰੰਗ ਰੰਗਾਈਆ। ਸਾਰ ਪਾਵੇ ਨਾ ਕੋਇ ਰਿਖੀ ਮੁਨੀ, ਮੌਨ ਧਾਰੀ ਦੇਣ ਦੁਹਾਈਆ। ਸ੍ਰਿਸ਼ਟ ਸਬਾਈ ਚੋਟੀ ਜਾਏ ਮੁੰਨੀ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਕੋਟਾਂ ਵਿਚੋਂ ਥੋੜ੍ਹੇ ਦਿਸਣ ਪ੍ਰਭ ਭਗਤੀ ਵਿਚ ਗੁਣੀ, ਗਹਿਰ ਗੰਭੀਰ ਗੋਦ ਉਠਾਈਆ। ਜਿਨ੍ਹਾਂ ਦੇ ਅੰਤਰ ਸਾਚੇ ਨਾਮ ਦੀ ਦੇਵੇ ਧੁਨੀ, ਧੁਰ ਦਾ ਰਾਗ ਇਕ ਸੁਣਾਈਆ। ਅੰਮ੍ਰਿਤ ਰਸ ਲਾਏ ਅਗੰਮਾ ਬੁੱਲੀਂ, ਜਗਤ ਤ੍ਰਿਸ਼ਨਾ ਪਿਆਸ ਬੁਝਾਈਆ। ਫੁਲਵਾੜੀ ਇਕੋ ਜਾਏ ਫੁੱਲੀ, ਮੌਲੇ ਰੁੱਤ ਹਰਿ ਰਘੁਰਾਈਆ। ਭਾਗ ਲੱਗੇ ਸਾਚੀ ਕੁੱਲੀ, ਕਲਮ ਸ਼ਾਹੀ ਨਾਲ ਲਿਖਾਈਆ। ਜਗਤ ਅੰਧੇਰੀ ਚਾਰੋਂ ਕੁੰਟ ਝੁੱਲੀ, ਝਲਕ ਕਰੇ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਵਸਤ ਨਾਮ ਅਨਮੁਲੀ, ਕਰਨੀ ਦਾ ਕਰਤਾ ਆਪਣੇ ਹੱਥ ਰਖਾਈਆ।
❋
❋
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਬੰਤੀ ਦੇਵੀ ਦੇ ਗ੍ਰਹਿ ਸਈ ਕੈਂਪ ਜੰਮੂ
ਅਤਰੀ ਕਹੇ ਮੈਨੂੰ ਸਾਚੀ ਮਿਲੀ ਇਤਲਾਹ, ਹੁਕਮੇ ਅੰਦਰ ਹੁਕਮ ਸੁਣਾਈਆ। ਸ਼ਬਦੀ ਮਸ਼ਵਰੇ ਦਿਤੀ ਸਲਾਹ, ਹੁਕਮ ਸਾਹਿਬ ਦਿਤਾ ਫ਼ਰਮਾਈਆ। ਕਲਜੁਗ ਅੰਤਮ ਦਿਤਾ ਵਖਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਸ੍ਰਿਸ਼ਟੀ ਭਰੀ ਦਿਸੇ ਗੁਨਾਹ, ਐਬਾਂ ਵਿਚ ਲੋਕਾਈਆ। ਝਗੜਾ ਪਿਆ ਪੁੱਤਰ ਮਾਂ, ਪਿਤਾ ਪੂਤ ਕਰੇ ਲੜਾਈਆ। ਨਾਰ ਕੰਤ ਨਾ ਰਹੀ ਹੰਢਾ, ਬੇਵਫ਼ਾ ਰੂਪ ਵਟਾਈਆ। ਸਾਧ ਸੰਤ ਮਨ ਵਿਕਾਰਾ ਰਹੇ ਵਧਾ, ਹੰਕਾਰ ਗੜ੍ਹ ਬਣਾਈਆ। ਨਜ਼ਰੀ ਆਏ ਨਾ ਕਿਸੇ ਖ਼ੁਦਾ, ਖ਼ਾਦਮ ਰੂਪ ਨਾ ਕੋਇ ਵਖਾਈਆ। ਆਤਮ ਸਭ ਦੀ ਦਿਸੇ ਜੁਦਾ, ਪਰਮਾਤਮ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਕਰ ਇਕਾ, ਸਵਤੰਤਰ ਸੁਤੰਤਰ ਕਰੇ ਲੋਕਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਪਰਤਾਪ ਸਿੰਘ ਦੇ ਗ੍ਰਹਿ ਸਈ ਕੈਂਪ ਜੰਮੂ
ਭਾਰਦਵਾਜ ਕਹੇ ਮੈਂ ਪੈਂਡਾ ਵੇਖਿਆ ਮੁਕਦਾ, ਕਲਜੁਗ ਆਪਣਾ ਪੰਧ ਮੁਕਾਈਆ। ਜਗਤ ਜਹਾਨ ਵੇਖਿਆ (ਧੁੱਖਦਾ), ਧੂੰਆਂਧਾਰ ਲੋਕਾਈਆ। ਕੋਟਾਂ ਵਿਚੋਂ ਭਗਤਾਂ ਪਿਆਰ ਮਿਲੇ ਸੁਖ ਦਾ, ਸੁਖ਼ਨ ਸੁਣਨ ਧੁਰਦਰਗਾਹੀਆ। ਨਾਮ ਲੈ ਕੇ ਏਕਾ ਤੁਕ ਦਾ, ਤੁਰੀਆ ਤੋਂ ਅੱਗੇ ਡੇਰਾ ਲਾਈਆ। ਜਿਥੇ ਪੈਂਡਾ ਨਹੀਂ ਯੋਜਨ ਕੋਸ ਦਾ, ਹੱਦ ਵੰਡ ਨਾ ਕੋਇ ਵੰਡਾਈਆ। ਪਰਕਾਸ਼ ਹੋਵੇ ਨਿਰਮਲ ਜੋਤ ਦਾ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਤਾ ਜੁੜੇ ਅਬਿਨਾਸ਼ੀ ਓਸ ਦਾ, ਜਿਸ ਦੀ ਉਸਤਤ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਗਾਈਆ। ਜੋ ਦੋ ਜਹਾਨਾਂ ਹਰ ਘਟ ਥਾਂ ਨਿਰਗੁਣ ਸਰਗੁਣ ਹੋ ਕੇ ਪਹੁੰਚਦਾ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਪ੍ਰੇਮ ਪ੍ਰੀਤੀ ਸਦਾ ਭਗਤਾਂ ਲੋਚਦਾ, ਲੋਚਣ ਨੈਣ ਅੰਦਰੋਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸ ਦੇਵੇ ਆਪਣੀ ਮੌਜ ਦਾ, ਅੰਮ੍ਰਿਤ ਮੇਘ ਇਕ ਬਰਸਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਦੇਵਾ ਸਿੰਘ ਦੇ ਗ੍ਰਹਿ ਪਿੰਡ ਸਈ ਕੈਂਪ ਜ਼ਿਲਾ ਜੰਮੂ
ਭਾਰਦਵਾਜ ਕਹੇ ਮੇਰਾ ਭੇਵ ਖੁਲ੍ਹਾਇਆ ਗੂਝਾ, ਰਮਜ਼ ਅੰਦਰ ਦਿਤੀ ਲਗਾਈਆ। ਭਉ ਰਿਹਾ ਕੋਈ ਨਾ ਦੂਜਾ, ਦੁਤੀਆ ਧਾਰ ਨਾ ਕੋਇ ਬਣਾਈਆ। ਪਿਛਲਾ ਲੇਖਾ ਕਰ ਕੇ ਮੂੰਧਾ, ਨੈਣ ਮੂੰਦ ਦਿਤੀ ਵਡਿਆਈਆ। ਭੇਵ ਖੁਲ੍ਹਾ ਕੇ ਬੁਤ ਰੂਹ ਦਾ, ਰੂਹ ਤੋਂ ਪਰੇ ਦਿਤਾ ਸਮਝਾਈਆ। ਜਿਥੇ ਵਸੇਰਾ ਨਿਰਗੁਣ ਧਾਰ ਹੂਬਹੂ ਦਾ, ਜੋਤੀ ਜਾਤਾ ਡਗਮਗਾਈਆ। ਓਥੇ ਹਿਸਾਬ ਕਿਤਾਬ ਨਹੀਂ ਕਿਸੇ ਗੁਰੂ ਦਾ, ਅੱਖਰਾਂ ਵਾਲੀ ਵੰਡ ਨਾ ਕੋਇ ਵੰਡਾਈਆ। ਸ਼ਬਦ ਸੰਦੇਸ਼ੇ ਵਿਚ ਕਿਹਾ ਤੈਨੂੰ ਖੇਲ ਵਖਾਵਾਂ ਕਲਜੁਗ ਅੰਤ ਸਤਿਜੁਗ ਸ਼ੁਰੂ ਦਾ, ਸ਼ਾਇਦ ਵਿਚ ਨਾ ਕੋਇ ਰਖਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਕਰਨੀ ਆਪ ਕਮਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਪੂਰਨ ਸਿੰਘ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਅਤਰੀ ਕਹੇ ਅਗੰਮੀ ਧਾਰ ਆਈ ਉਤਰ, ਉੱਤਰ ਪੂਰਬ ਪੱਛਮ ਦੱਖਣ ਮੇਰਾ ਭੇਵ ਖੁਲ੍ਹਾਈਆ। ਹੱਸ ਕੇ ਕਿਹਾ ਆ ਲਾਡਲੇ ਪੁੱਤਰ, ਪਿਤਾ ਪੂਤ ਗੋਦ ਉਠਾਈਆ। ਉਠ ਵੇਖ ਕਲਜੁਗ ਪੈਂਡਾ ਲੱਗਾ ਮੁੱਕਣ, ਮੁਕੇ ਵਸਤ ਜਗਤ ਪਰਾਈਆ। ਗੁਰ ਅਵਤਾਰ ਪੈਗ਼ੰਬਰਾਂ ਪ੍ਰਭ ਜੂ ਲੱਗਾ ਪੁਛਣ, ਹੁਕਮੇ ਅੰਦਰ ਹੁਕਮ ਸੁਣਾਈਆ। ਕਲਜੁਗ ਕੂੜ ਕੁੜਿਆਰਾ ਲੱਗਾ (ਮੁੱਕਣ), ਭੱਜੇ ਵਾਹੋ ਦਾਹੀਆ। ਮਾਇਆ ਮਮਤਾ ਬੂਟਾ ਲੱਗਾ ਸੁੱਕਣ, ਪੱਤ ਟਹਿਣੀ ਨਾ ਕੋਇ ਲਹਿਰਾਈਆ। ਸਤਿਗੁਰ ਸ਼ਬਦ ਇਕੋ ਲੱਗਾ ਬੁੱਕਣ, ਭਬਕ ਸ਼ੇਰ ਨਾਮ ਲਗਾਈਆ। ਸੋਹੰ ਢੋਲਾ ਦੱਸ ਕੇ ਅਗੰਮੀ ਤੁੱਕਨ, ਧੁਰ ਦਾ ਹੁਕਮ ਰਿਹਾ ਸੁਣਾਈਆ। ਸੰਤ ਸੁਹੇਲੇ ਆਵੇ ਗੋਦੀ ਚੁੱਕਣ, ਫੜ ਬਾਹੋਂ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਫ਼ਰਮਾਨਾ ਇਕ ਸੁਣਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਹੰਸ ਰਾਜ ਦੇ ਗ੍ਰਹਿ ਪਿੰਡ ਸਈ ਕੈਂਪ ਜ਼ਿਲਾ ਜੰਮੂ
ਅਤਰੀ ਕਹੇ ਮੇਰੇ ਅੰਦਰ ਆਈ ਝਲਕ, ਝੱਲਾ ਦਿਤਾ ਬਣਾਈਆ। ਮੈਂ ਤੱਕਿਆ ਉਪਰ ਫ਼ਲਕ, ਬਿਨਾ ਅੱਖਾਂ ਅੱਖ ਖੁਲ੍ਹਾਈਆ। ਮੇਰੇ ਮਸਤਕ ਲੱਗਾ ਤਿਲਕ, ਤਿਲ ਆਪਣਾ ਦਿਤਾ ਵਖਾਈਆ। ਜਗਤ ਖ਼ੁਆਰੀ ਦਿਸੀ ਜ਼ਿੱਲਤ, ਕਲਜੁਗ ਅੰਤਮ ਪਈ ਦੁਹਾਈਆ। ਸਾਚੀ ਕਿਸੇ ਨਾ ਮਿਲੇ ਖਿੱਲਤ, ਕੱਪੜ ਕੂੜ ਜਗਤ ਹੰਢਾਈਆ। ਪ੍ਰੇਮ ਪਿਆਰ ਰਿਹਾ ਨਾ ਮਿੱਲਤ, ਮੁਹੱਬਤ ਵਿਚ ਮੁਹੱਬਤ ਨਾ ਕੋਇ ਬਣਾਈਆ। ਮਨ ਵਿਕਾਰ ਕਰੇ ਇੱਲਤ, ਸ਼ਰਅ ਵਿਚ ਲੜਾਈਆ। ਨਜ਼ਰੀ ਆਈ ਇਕੋ ਸਿੰਮਤ, ਸਚ ਸਵਾਮੀ ਦਿਤੀ ਸਮਝਾਈਆ। ਬਿਨ ਭਗਤਾਂ ਹੋਵੇ ਨਾ ਕਿਸੇ ਹਿੰਮਤ, ਹਿਰਦੇ ਹਰਿ ਨਾ ਕੋਇ ਵਸਾਈਆ। ਮੈਂ ਨਿਉਂ ਕੇ ਕੀਤੀ ਮਿੰਨਤ, ਸੀਸ ਦਿਤਾ ਝੁਕਾਈਆ। ਅੰਤ ਰਹੀ ਕੋਈ ਨਾ ਚਿੰਨਤ, ਚਿੰਤਾ ਚਿਖਾ ਵਿਚ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਹੁਕਮ ਆਪ ਵਰਤਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਇੰਦਰ ਸਿੰਘ ਦੇ ਗ੍ਰਹਿ ਪਿੰਡ ਸਈ ਕੈਂਪ ਜ਼ਿਲਾ ਜੰਮੂ
ਭਾਰਦਵਾਜ ਕਹੇ ਮੈਂ ਰੋਂਦੀ ਵੇਖੀ ਭੱਦਰ, ਨੈਣਾਂ ਨੀਰ ਵਹਾਈਆ। ਕਲਜੁਗ ਅੰਤਮ ਪੂਰੀ ਹੋਵੇ ਕਿਸੇ ਨਾ ਸੱਧਰ, ਸਧਨਾ ਧਾਰ ਬਣੇ ਨਾ
❋
❋
ਕੋਇ ਲੋਕਾਈਆ। ਜਗਤ ਵਿਭਚਾਰ ਦਿਸੇ ਗ਼ਦਰ, ਗਦਾ ਹੱਥ ਨਾ ਕੋਇ ਉਠਾਈਆ। ਸਤਿ ਧਰਮ ਰਿਹਾ ਨਾ ਕਦਰ, ਕੁਦਰਤ ਕਾਦਰ ਨਾ ਕੋਇ ਮਨਾਈਆ। ਅਦਾਲਤ ਕਰੇ ਕੋਈ ਨਾ ਅਦਲ, ਇਨਸਾਫ਼ ਸਚ ਨਾ ਕੋਇ ਕਮਾਈਆ। ਜਗਤ ਅੰਧੇਰਾ ਛਾਇਆ ਬੱਦਲ, ਧੂੰਆਂਧਾਰ ਕਰੇ ਲੋਕਾਈਆ। ਸਚ ਪ੍ਰੇਮ ਹੋਇਆ ਕਤਲ, ਕੂੜ ਪਰਧਾਨ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਸਭ ਨੂੰ ਕਰੇ ਮੁਅੱਤਲ, ਅੱਗੇ ਹੋ ਨਾ ਕੋਇ ਬਚਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਧੀਰੋ ਦੇਵੀ ਦੇ ਗ੍ਰਹਿ ਪਿੰਡ ਸਈ ਕੈਂਪ ਜ਼ਿਲਾ ਜੰਮੂ
ਸਪਤ ਸੁਰਿਖ ਕਹਿਣ ਸਾਡੀ ਅੰਦਰੋਂ ਖੁਲ੍ਹੀ ਸੁਰਤੀ, ਸੁੱਤਿਆਂ ਲਿਆ ਉਠਾਈਆ। ਧਾਰ ਜਣਾਈ ਪੂਰੇ ਸਤਿਗੁਰ ਦੀ, ਗੁਰੂ ਗੁਰਦੇਵ ਜਿਸ ਨੂੰ ਸੇਵ ਕਰਵਾਈਆ। ਮਾਣ ਵਡਿਆਈ ਰਹੀ ਨਾ ਦੇਵਤ ਸੁਰ ਦੀ, ਸਿਰ ਸਕੇ ਨਾ ਕੋਇ ਉਠਾਈਆ। ਧੁਰ ਦੀ ਧਾਰ ਕਦੇ ਨਾ ਮੁੜਦੀ, ਅੱਗੇ ਹੋ ਨਾ ਕੋਇ ਉਲਟਾਈਆ। ਜਗਤ ਘਾਟ ਵੇਖੀ ਸਤਿ ਧਰਮ ਥੁੜ ਦੀ, ਸਚ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਸ਼ੌਹ ਦਰਿਆਏ ਜਾਏ ਰੁੜ੍ਹਦੀ, ਬਾਹੋਂ ਫੜ ਨਾ ਕੋਇ ਉਠਾਈਆ। ਵਡਿਆਈ ਮੁਕੀ ਭਗਤ ਭਗਵਾਨ ਕੁਲ ਦੀ, ਕੁਲ ਮਾਲਕ ਹੋਏ ਸਹਾਈਆ। ਜੋ ਏਕਾ ਕੰਡੇ ਤੁਲਦੀ, ਅਤੋਲ ਅਤੁਲ ਤਰਾਜ਼ੂ ਆਪਣੇ ਲਏ ਟਿਕਾਈਆ। ਜਿਥੇ ਧਾਰ ਨਹੀਂ ਕੋਈ ਭੁੱਲ ਦੀ, ਭੁੱਲਿਆਂ ਰਾਹ ਵਖਾਈਆ। ਗੁਰਮੁਖਾਂ ਫੁਲਵਾੜੀ ਫੁਲਦੀ, ਮੌਲੇ ਰੁੱਤ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਸ੍ਰਿਸ਼ਟੀ ਵਖਾਏ ਰੁਲਦੀ, ਸਾਜਨ ਸਾਰ ਕੋਇ ਨਾ ਪਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਰਾਜੋ ਦੇਵੀ ਦੇ ਗ੍ਰਹਿ ਸਈ ਕੈਂਪ ਜੰਮੂ
ਸਪਤ ਸੁਰਿਖ ਕਹਿਣ ਅਸੀਂ ਬਦਲਦੀ ਵੇਖੀ ਰੇਖਾ, ਰਖੀਸ਼ਰਾਂ ਦਿਤਾ ਜਣਾਈਆ। ਪੁਰਖ ਅਬਿਨਾਸ਼ੀ ਧਾਰਿਆ ਭੇਖਾ, ਵੇਸ ਆਪਣਾ ਲਿਆ ਵਟਾਈਆ। ਸੰਬਲ ਵਸ ਕੇ ਸਾਚੇ ਦੇਸਾ, ਸਾਢੇ ਤਿੰਨ ਹੱਥ ਕਰੀ ਰੁਸ਼ਨਾਈਆ। ਸਭ ਦਾ ਪੂਰਾ ਕਰ ਰਿਹਾ ਲੇਖਾ, ਲੇਖਾ ਲੇਖੇ ਵਿਚੋਂ ਲੇਖੇ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਅੱਗੇ ਰਹੇ ਕੋਈ ਨਾ ਠੇਕਾ, ਠਾਕਰ ਆਪਣਾ ਹੁਕਮ ਵਰਤਾਈਆ। ਸ਼ਬਦੀ ਸੁਤ ਦੁਲਾਰਾ ਬੇਟਾ, ਹੁਕਮਰਾਨ ਇਕ ਸਮਝਾਈਆ। ਦੋ ਜਹਾਨਾਂ ਬਣੇ ਨੇਤਾ, ਨਿੱਕਿਆਂ ਵੱਡਿਆਂ ਵੇਖ ਵਖਾਈਆ। ਏਕੰਕਾਰ ਇਕੋ ਦੱਸੇ ਟੇਕਾ, ਟਿੱਕਾ ਮਸਤਕ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਸਚਖੰਡ ਸਾਚੇ ਦੇਸਾ, ਪਰਦੇਸ ਆਪਣੇ ਰੰਗ ਰੰਗਾਈਆ।
❋
❋
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਧਰਮੋ ਦੇਵੀ ਸਈ ਕੈਂਪ ਜ਼ਿਲਾ ਜੰਮੂ
ਸਪਤ ਰਿਖ ਕਹਿਣ ਸਾਨੂੰ ਹੁਕਮ ਆਉਂਦਾ, ਆਵੇ ਅਗੰਮੀ ਧਾਰ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਂਦਾ, ਹੋਵੇ ਸ਼ਬਦ ਸੱਚੀ ਧੁਨਕਾਰ। ਸਚ ਫ਼ਰਮਾਨਾ ਇਕ ਸੁਣਾਉਂਦਾ, ਦਰਸ਼ਨ ਪਾਵਾਂ ਸਾਂਝੇ ਯਾਰ। ਚਾਰ ਜੁਗ ਦਾ ਲਹਿਣਾ ਦੇਣਾ ਚੁਕਾਉਂਦਾ, ਲੇਖਾ ਵੇਖੇ ਗੁਰ ਅਵਤਾਰ। ਸਾਚਾ ਮਾਰਗ ਇਕ ਸੁਹਾਉਂਦਾ, ਇਸ਼ਟ ਮੰਨੋ ਏਕੰਕਾਰ। ਭਗਤ ਸੁਹੇਲੇ ਮੇਲ ਮਿਲੌਂਦਾ, ਜਗਤ ਜਗਦੀਸ਼ਰ ਕਰ ਵਿਚਾਰ। ਜੁਗ ਜਨਮ ਦੇ ਵਿਛੜੇ ਮੇਲ ਮਿਲਾਉਂਦਾ, ਟੁੱਟੀ ਗੰਢਣਹਾਰ। ਨਿਰਗੁਣ ਸਰਗੁਣ ਰੰਗ ਰੰਗਾਉਂਦਾ, ਸ਼ਬਦ ਮਿਲਾਵਾ ਦੀਨ ਦਿਆਲ। ਦਰ ਘਰ ਸਾਚਾ ਇਕ ਸੁਹਾਉਂਦਾ, ਨਾਮ ਨਿਧਾਨਾ ਵੱਜੇ ਤਾਲ। ਭਗਤ ਵਛਲ ਆਪ ਅਖਵਾਉਂਦਾ, ਨਰ ਹਰਿ ਨਰਾਇਣ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਅਪਰ ਅਪਾਰ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਚੂੜ੍ਹ ਸਿੰਘ ਦੇ ਗ੍ਰਹਿ ਸਈ ਕੈਂਪ ਜੰਮੂ
ਸਪਤ ਸੁਰਿਖ ਕਹਿਣ ਸਾਡੇ ਅੰਤਰ ਧਾਰ ਲੱਭੀ, ਪ੍ਰਭ ਰਮਜ਼ ਦਿਤੀ ਲਗਾਈਆ। ਵਿਚਾਰ ਕਰੋ ਪਰੇ ਬੁੱਧੀ, ਜਿਥੇ ਜਗਤ ਨਾ ਕੋਇ ਪੜ੍ਹਾਈਆ। ਨੇਤਰ ਅੱਖ ਕਰੋ ਉਚੀ, ਟਿੱਲੇ ਪਰਬਤ ਪੰਧ ਮੁਕਾਈਆ। ਜਿਥੇ ਏਕਮ ਧਾਰ ਹੋਵੇ ਸੁੱਚੀ, ਸਚ ਸਰੂਪ ਸਮਾਈਆ। ਜਗਤ ਜੀਵ ਦਿਸੇ ਕੋਇ ਨਾ ਦੁਖੀ, ਦਰਦ ਵਿਚ ਨਾ ਕੋਇ ਤੜਫਾਈਆ। ਵਸਤ ਨਜ਼ਰ ਆਏ ਕੋਇ ਨਾ ਮੁੱਠੀ, ਹਿੱਸਾ ਵੰਡ ਨਾ ਕੋਇ ਵੰਡਾਈਆ। ਦਿਸ਼ਾ ਦਿਸੇ ਕੋਇ ਨਾ ਗੁੱਠੀ, ਉੱਤਰ ਪੂਰਬ ਪੱਛਮ ਦੱਖਣ ਨਾਉਂ ਨਾ ਕੋਇ ਪਰਗਟਾਈਆ। ਇਕੋ ਪੁਰਖ ਅਕਾਲ ਨਾਲ ਹੋਵੇ ਰੁਚੀ, ਮਨਸਾ ਮਨ ਨਾ ਕੋਇ ਵਖਾਈਆ। ਨਾਤਾ ਪ੍ਰੇਮ ਨਾ ਹੋਵੇ ਪੁੱਤੀਂ, ਸਾਕ ਸੱਜਣ ਨਾ ਯਾਦ ਕਰਾਈਆ। ਇਸ਼ਟ ਹੋਵੇ ਨਾ ਕਾਇਆ ਬੁੱਤੀਂ, ਤਟ ਕਿਨਾਰ ਨਾ ਕੋਇ ਸੁਹਾਈਆ। ਆਵਾਜ਼ ਸੁਣੇ ਇਕੋ ਤੁਕੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲਹਿਣਾ ਸਭ ਦਾ ਵੇਖ ਵਖਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਵਕੀਲ ਸਿੰਘ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਸਤਿ ਧਾਰ ਵੇਖੀ ਸਾਚੀ ਰਿਖੀ, ਰੇਖਾ ਧਰਮ ਦੀ ਨਜ਼ਰੀ ਆਈਆ। ਉਤਮ ਹੋਈ ਪ੍ਰਭ ਦੀ ਸਿੱਖੀ, ਸਿਖਿਆ ਸਮਝੀ ਧੁਰਦਰਗਾਹੀਆ। ਪ੍ਰੇਮ ਪਿਆਰ ਦੀ ਬਣ ਕੇ ਇੱਕੀ, ਸਰਗੁਣ ਨਿਰਗੁਣ ਜੋੜ ਜੁੜਾਈਆ। ਜਿਸ ਦੀ ਧਾਰ ਜਹਾਨ ਤਿੱਖੀ, ਤ੍ਰੈਭਵਨ ਧਨੀ ਵਡਿਆਈਆ। ਲੇਖੇ ਲਾਏ ਧਰਨੀ ਖ਼ਾਕ ਮਿੱਟੀ, ਚਰਨ ਧੂੜ ਛੁਹਾਈਆ। ਧਾਰ ਅਗੰਮੀ ਬਖ਼ਸ਼ ਕੇ ਚਿੱਟੀ, ਅੰਧ ਅੰਧੇਰਾ ਦਏ ਗਵਾਈਆ। ਜਗਤ ਸੁਹਾਵਣੀ ਸਾਚੀ ਮਿਤੀ, ਮਿਤਰ ਪਿਆਰਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਚਣਹਾਰਾ ਆਦਿ ਮੱਧ ਦੀ ਆਪਣੀ ਚਿੱਠੀ, ਲੇਖਾ ਵੇਖ ਕੇ ਹੁਕਮ ਸੁਣਾਈਆ।
❋
❋
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਅੰਗਰੇਜ ਸਿੰਘ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਕੁਛ ਮਨਸਾ ਰੱਖੀ ਰਿਖਵ ਦੇਵ, ਅੱਠਾਂ ਤੱਤਾਂ ਧਿਆਨ ਲਗਾਈਆ। ਕਿਰਪਾ ਕਰੇ ਅਲਖ ਅਭੇਵ, ਭੇਦ ਆਪਣਾ ਦਏ ਖੁਲ੍ਹਾਈਆ। ਸਭ ਦੀ ਲੇਖੇ ਲਾਵੇ ਸੇਵ, ਸੇਵਕ ਆਪਣੇ ਖੋਜ ਖੁਜਾਈਆ। ਜਿਨ੍ਹਾਂ ਨੇ ਗਾਇਆ ਰਸਨਾ ਜਿਹਵ, ਹਿਰਦੇ ਅੰਦਰ ਹੱਦ ਬਣਾਈਆ। ਤਿਨ੍ਹਾਂ ਦੇਵੇ ਧਾਮ ਨਿਹਕੇਵ, ਨਿਹਚਲ ਆਪਣਾ ਘਰ ਵਖਾਈਆ। ਰਸ ਦੇ ਕੇ ਅਗੰਮਾ ਮੇਵ, ਤ੍ਰਿਸਨਾ ਭੁੱਖ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵ ਆਤਮਾ ਪਰਮਾਤਮਾ ਆਪਣੇ ਰੰਗ ਰੰਗਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਸੋਭਾ ਸਿੰਘ ਦੇ ਗ੍ਰਹਿ ਸਈ ਕੈਂਪ ਜੰਮੂ
ਸਪਤ ਸੁਰਿਖ ਕਹਿਣ ਅਸਾਂ ਕੀਤੀ ਜੋਦੜੀ, ਜਿਸਮ ਜਾਨ ਸੀਸ ਨਿਵਾਈਆ। ਖੇਲ ਵੇਖੀਏ ਤੇਰੀ ਮੌਜ ਦੀ, ਹੁਕਮ ਅਗਲਾ ਦੇਣਾ ਸਮਝਾਈਆ। ਸਾਰੀ ਸ੍ਰਿਸ਼ਟੀ ਤੈਨੂੰ ਖੋਜਦੀ, ਰਸਨਾ ਜਿਹਵਾ ਰਹੇ ਗਾਈਆ। ਕਿੱਥੇ ਖੇਲ ਪ੍ਰਕਾਸ਼ ਧਾਰ ਜੋਤ ਦੀ, ਜੋਤੀ ਜਾਤੇ ਦੇਣੀ ਸਮਝਾਈਆ। ਮੰਜ਼ਲ ਦੱਸ ਆਪਣੀ ਓਟ ਦੀ, ਓੜਕ ਆਪਣਾ ਰੰਗ ਰੰਗਾਈਆ। ਸੱਟ ਉਪਜੇ ਤੇਰੇ ਨਾਮ ਚੋਟ ਦੀ, ਚੋਟੀ ਚੜ੍ਹ ਕੇ ਪੜਦਾ ਲਾਹੀਆ। ਖ਼ੁਮਾਰੀ ਦੇ ਇਕ ਮਦਹੋਸ਼ ਦੀ, ਨਾਦ ਧੁਨ ਆਪਣਾ ਨਾਮ ਸੁਣਾਈਆ। ਕਿਸ ਬਿਧ ਬਦਲੀ ਹੋਵੇ ਕਾਇਆ ਮਾਟੀ ਪੋਸ਼ ਦੀ, ਪੁਸ਼ਤ ਪਨਾਹ ਹੱਥ ਰਖਾਈਆ। ਕੀ ਖੇਲ ਹੋਣੀ ਕਲਜੁਗ ਅੰਤਮ ਮਾਤਲੋਕ ਦੀ, ਲੋਕ ਪ੍ਰਲੋਕ ਧਿਆਨ ਲਗਾਈਆ। ਕੀ ਮਹਿੰਮਾ ਹੋਣੀ ਸਿਫ਼ਤ ਸਲੋਕ ਦੀ, ਸੋਹਲਾ ਧੁਰ ਦਾ ਦੇ ਸੁਣਾਈਆ। ਕੀ ਭਗਤੀ ਹੋਣੀ ਧਰਮ ਪਿਆਰ ਜੋਗ ਦੀ, ਜੁਗਤੀ ਇਕ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇਣਾ ਵਖਾਈਆ। ਸਪਤ ਸੁਰਿਖ ਕਹਿਣ ਕੀ ਧਾਰ ਹੋਣੀ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ ਦੀ, ਇੰਦ ਇੰਦਰਾਸਣ ਦਏ ਬਦਲਾਈਆ। ਕੀ ਧਾਰ ਹੋਣੀ ਭਗਤ ਭਗਵਾਨ ਬਿੰਦ ਦੀ, ਨਿਰਗੁਣ ਸਰਗੁਣ ਵੱਜੇ ਵਧਾਈਆ। ਕੀ ਵਡਿਆਈ ਹੋਣੀ ਭਾਰਤ ਹਿੰਦ ਦੀ, ਭੇਵ ਅਗਲਾ ਦੇ ਖੁਲ੍ਹਾਈਆ। ਕੀ ਸ੍ਰਿਸ਼ਟੀ ਉਤੇ ਘੜੀ ਆਉਣੀ ਚਿੰਦ ਦੀ, ਚਿੰਤਾ ਚਿਖਾ ਗ਼ਮ ਸਤਾਈਆ। ਕਿਸ ਬਿਧ ਪੂਜਾ ਮੁਕਣੀ ਸ਼ਿਵਲਿੰਗ ਦੀ, ਸ਼ਮਅ ਜੋਤ ਨੂਰ ਹੋਵੇ ਰੁਸ਼ਨਾਈਆ। ਕੀ ਧਾਰ ਉਪਜਣੀ ਗਹਿਰ ਗੰਭੀਰ ਗੁਣੀ ਗਹਿੰਦ ਦੀ, ਬੇਨਜ਼ੀਰ ਦੇਣਾ ਦ੍ਰਿੜਾਈਆ। ਕੀ ਅੰਮ੍ਰਿਤ ਧਾਰ ਵਗਣੀ ਸਾਗਰ ਸਿੰਧ ਦੀ, ਦਰ ਘਰ ਸਾਚੇ ਸੋਭਾ ਪਾਈਆ। ਕੀ ਵਡਿਆਈ ਹੋਣੀ ਭਗਤਾਂ ਜੀਉ ਪਿੰਡ ਦੀ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੀ ਬਖ਼ਸ਼ਿਸ਼ ਹੋਣੀ ਸਾਹਿਬ ਬਖ਼ਸ਼ਿੰਦ ਦੀ, ਬਖ਼ਸ਼ਿਸ਼ ਆਪਣੀ ਦੇਣੀ ਸਮਝਾਈਆ।
❋
❋
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਹਰਨਾਮੋ ਦੇਵੀ ਦੇ ਗ੍ਰਹਿ ਪਿੰਡ ਸਈ ਕੈਂਪ ਜ਼ਿਲਾ ਜੰਮੂ
ਸਪਤ ਸੁਰਿਖ ਕਹਿਣ ਅਸੀਂ ਵੇਖੀ ਧਾਰ ਸਤਿ ਸੰਯੋਗੀ, ਵਿਛੜਿਆਂ ਰਿਹਾ ਮਿਲਾਈਆ। ਪੂਰਬ ਜਨਮ ਦੇ ਤੱਕੇ ਜੋਗੀ, ਜੁਗਤ ਆਪਣੇ ਹੱਥ ਰਖਾਈਆ। ਸਾਚੇ ਰਸ ਬਣਾ ਭੋਗੀ, ਆਤਮ ਪਰਮਾਤਮ ਮੇਲ ਮਿਲਾਈਆ। ਚੁਰਾਸੀ ਦਾ ਰਹਿਣ ਦੇਵੇ ਕੋਈ ਨਾ ਰੋਗੀ, ਜਿਸ ਬਖ਼ਸ਼ੇ ਸਚ ਸਰਨਾਈਆ। ਸਚ ਭੰਡਾਰੇ ਦਾ ਬਣ ਕੇ ਮੋਦੀ, ਮੁੱਦਤਾਂ ਦੇ ਖ਼ਾਲੀ ਦਏ ਭਰਾਈਆ। ਜਿਸ ਤਾਰਨੇ ਵੇਦੀ ਸੋਢੀ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਜਨ ਭਗਤਾਂ ਚੁੱਕੇ ਗੋਦੀ, ਗੋਦਾਵਰੀ ਦਾ ਲਹਿਣਾ ਪੂਰ ਕਰਾਈਆ। ਬਾਲ ਅੰਝਾਣਿਆਂ ਦੇਵੇ ਸੋਝੀ, ਸੋਈ ਸੁਰਤ ਉਠਾਈਆ। ਪੰਧ ਮੁਕਾ ਕੇ ਲੋਕ ਪਰਲੋਕੀ, ਸਲੋਕ ਸਾਚਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਦੇ ਕੇ ਰੋਟੀ, ਸਹਾਰਾ ਇਕੋ ਇਕ ਬਣਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਪ੍ਰੇਮ ਚੰਦ ਦੇ ਗ੍ਰਹਿ ਸਈ ਕੈਂਪ ਜੰਮੂ
ਸਤਿਜੁਗ ਕਹੇ ਮੈਨੂੰ ਸਾਰੇ ਕਰਨ ਇਸ਼ਾਰੇ, ਸੰਕੇਤ ਬਿਨ ਅੱਖ ਖੁਲ੍ਹਾਈਆ। ਪ੍ਰਭ ਦੇ ਖੇਲ ਹੋਣੇ ਨਿਆਰੇ, ਨਿਆਂਕਾਰੀ ਵੇਖ ਵਖਾਈਆ। ਕਲਜੁਗ ਲੇਖਾ ਦੇਵੇ ਅੰਤ ਕਿਨਾਰੇ, ਨਈਆ ਦੀਨ ਦੁਨੀ ਖੋਜ ਖੁਜਾਈਆ। ਸਤਿਜੁਗ ਸਾਚਾ ਧਰਮ ਆਪ ਉਧਾਰੇ, ਨਿਹਕਰਮੀ ਕਰਮ ਕਮਾਈਆ। ਜਨ ਭਗਤਾਂ ਕਰੇ ਸਚ ਪਿਆਰੇ, ਪ੍ਰੀਤੀ ਆਪਣੀ ਇਕ ਵਖਾਈਆ। ਤੂੰ ਮੇਰਾ ਮੈਂ ਤੇਰਾ ਦੱਸ ਜੈਕਾਰੇ, ਜੀਵਣ ਜੁਗਤ ਦਏ ਬਦਲਾਈਆ। ਖ਼ੁਸ਼ੀ ਮਨਾਵਣ ਗੁਰ ਅਵਤਾਰੇ, ਪੈਗ਼ੰਬਰ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਸਭ ਦਾ ਜਾਣੇ ਧਰਮ ਦਵਾਰੇ, ਦਵਾਰਾ ਇਕੋ ਇਕ ਸੁਹਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸਈ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਗੁਰ ਅਵਤਾਰ ਪੈਗ਼ੰਬਰ ਸੂਫ਼ੀ ਸੰਤ ਫ਼ਕੀਰ ਸਾਰੇ ਗਏ ਕਹਿੰਦੇ, ਕਹਿਕਹਾ ਲਗਾ ਕੇ ਖ਼ੁਸ਼ੀ ਮਨਾਈਆ। ਸੀਸ ਜਗਦੀਸ਼ ਭਾਣਾ ਗਏ ਸਹਿੰਦੇ, ਸਾਹ ਸਾਹ ਹਰਿ ਹਰਿ ਨਾਮ ਧਿਆਈਆ। ਚਰਨ ਕਵਲ ਸਰਨਾਈ ਸਾਰੇ ਗਏ ਬਹਿੰਦੇ, ਨਿਉਂ ਨਿਉਂ ਸੀਸ ਝੁਕਾਈਆ। ਪ੍ਰਭ ਦਾ ਖੇਲ ਹੋਣਾ ਉੱਤਰ ਪੂਰਬ ਪੱਛਮ ਦੱਖਣ ਚੜ੍ਹਦੇ ਲਹਿੰਦੇ, ਚਾਰ ਕੁੰਟ ਆਪਣਾ ਡੰਕ ਵਜਾਈਆ। ਜਗਤ ਵਿਕਾਰੀ ਕੂੜੀ ਕਿਰਿਆ ਮਹੱਲ ਵੇਖੇ ਢਹਿੰਦੇ, ਮਿੱਟੀ ਖ਼ਾਕ ਖੇਹ ਉਡਾਈਆ। ਨੌ ਖੰਡ ਸੱਤ ਦੀਪ ਇਕੋ ਗਾਹ ਵੇਖੇ ਗਹਿੰਦੇ, ਗਹਿਰ ਗੰਭੀਰ ਆਪਣਾ ਹੁਕਮ ਵਰਤਾਈਆ। ਜਗਤ ਹੁਲਾਰੇ ਵੇਖੇ ਕੋਟੀ ਕੋਟ ਵਾਰੀ ਨੈਂ ਦੇ, ਵਹਿਣ ਮਾਇਆ ਮਮਤਾ ਮੋਹ ਵਿਚ ਵਹਾਈਆ। ਅੰਤ ਅਖ਼ੀਰ ਸਚ ਜੈਕਾਰੇ ਵੇਖੇ ਇਕੋ ਜੈ ਦੇ, ਜੈ ਜੈ ਜੈਕਾਰ ਕਰੇ ਖ਼ੁਦਾਈਆ। ਕੋਟਾਂ ਵਿਚੋਂ ਜਨ ਭਗਤ ਥੋੜ੍ਹੇ ਜੋੜੇ ਰਹਿ ਗਏ, ਰਹਿਬਰ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਪੈ ਦਰ ਪੈ ਦੇ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਰਾਮ ਲਾਲ ਦੇ ਗ੍ਰਹਿ ਪਿੰਡ ਸਈ ਕੈਂਪ ਜ਼ਿਲਾ ਜੰਮੂ
ਅਤਰੀ ਕਹੇ ਮੈਂ ਸੁਣਿਆ ਅਗੰਮੀ ਢੋਲਾ, ਹਰਿ ਸ਼ਬਦ ਹੋਈ ਸ਼ਨਵਾਈਆ। ਸਭ ਤੋਂ ਵੱਖਰਾ ਨਿਰਾਲਾ ਬੋਲਾ, ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਦਿਤਾ ਲਗਾਈਆ। ਮੈਂ ਸੰਤਾਂ ਦਾ ਬਣ ਵਿਚੋਲਾ, ਸਭ ਨੂੰ ਦਿਤਾ ਸੁਣਾਈਆ। ਪੁਰਖ ਅਕਾਲ ਦਾ ਬਣ ਕੇ ਗੋਲਾ, ਡੰਕਾ ਦਿਤਾ ਵਜਾਈਆ। ਦੀਨ ਦਿਆਲ ਦਰ ਬਦਲਦਾ ਵੇਖਿਆ ਚੋਲਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸ੍ਰਿਸ਼ਟੀ ਅੰਦਰ ਪੜਦਾ ਓਹਲਾ, ਭਗਤਾਂ ਨੂਰ ਕਰੇ ਰੁਸ਼ਨਾਈਆ। ਨਾਮ ਨਿਧਾਨ ਬਣਾ ਵਿਚੋਲਾ, ਆਤਮ ਪਰਮਾਤਮ ਜੋੜ ਜੁੜਾਈਆ। ਗੁਰ ਅਵਤਾਰ ਪੈਗ਼ੰਬਰਾਂ ਇਕਰਾਰ ਪੂਰਾ ਕਰੇ ਕੌਲਾ, ਕਵਲ ਨੈਣ ਆਪਣੇ ਰੰਗ ਰੰਗਾਈਆ। ਮਾਣ ਵਡਿਆਈ ਬਖ਼ਸ਼ ਕੇ ਉਪਰ ਧੌਲਾ, ਧਰਮ ਦਵਾਰ ਦਏ ਵਖਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਬਣ ਕੇ ਧੁਰ ਦਾ ਮੌਲਾ, ਮਲਕੁਲਮੌਤ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਵਲ ਅਵੱਲਾ ਇਕੋ ਨਾਮ ਸਮਝਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਨਾਨਕ ਚੰਦ ਦੇ ਗ੍ਰਹਿ ਪਿੰਡ ਸਈ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਸਾਰੇ ਕਰਦੇ ਗਏ ਪੁਕਾਰ, ਹੋਕੇ ਹੁਕਮ ਵਾਲੇ ਸੁਣਾਈਆ। ਕਲਜੁਗ ਅੰਤਮ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਚਾਰ ਕੁੰਟ ਦਿਸੇ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਮਮਤਾ ਮੋਹ ਦਿਸੇ ਵਿਭਚਾਰ, ਕੁਕਰਮ ਕੂੜ ਲੜਾਈਆ। ਨਾਤਾ ਤੁਟੇ ਪੁਰਖ ਨਾਰ, ਨਾਰ ਕੰਤ ਸੇਜ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਤਿਜੁਗ ਕਹੇ ਸਾਰੇ ਗਏ ਕੂਕ, ਕੁੱਲ ਮਾਲਕ ਉਤੇ ਓਟ ਰਖਾਈਆ। ਸਦੀ ਚੌਧਵੀਂ ਜਗਤ ਜਹਾਨ ਸੋਇਆ ਘੂਕ, ਜਾਗਰਤ ਅੱਖ ਨਾ ਕੋਇ ਖੁਲ੍ਹਾਈਆ। ਧਰਮ ਦਵਾਰੇ (ਬਣਿਆ) ਕੋਇ ਨਾ ਪੂਤ, ਪਤਿਪਰਮੇਸ਼ਵਰ ਮਿਲਣ ਕੋਇ ਨਾ ਆਈਆ। ਝਗੜਾ ਰਹੇ ਕਾਇਆ ਪੰਜ ਤਤ ਭੂਤ, ਦੀਨ ਮਜ਼੍ਹਬ ਕਰੇ ਲੜਾਈਆ। ਅੰਮ੍ਰਿਤ ਜਾਮ ਕਿਸੇ ਨਾ ਮਿਲੇ ਘੁਟ, ਰਸਨਾ ਰਸ ਨਾ ਕੋਇ ਚਖਾਈਆ। ਪੁਰਖ ਅਕਾਲ ਨਾਲੋਂ ਸਭ ਦਾ ਨਾਤਾ ਜਾਏ ਤੁੱਟ, ਬਿਨ ਭਗਤਾਂ ਭਗਵਨ ਰੰਗ ਨਾ ਕੋਇ ਰੰਗਾਈਆ। ਜੀਵ ਜਹਾਨ ਭਾਗ ਜਾਣੇ ਨਿਖੁਟ, ਸਾਚੀ ਵਸਤ ਹੱਥ ਨਾ ਕੋਇ ਫੜਾਈਆ। ਕੋਟਾਂ ਵਿਚੋਂ ਸੰਤ ਸੁਹੇਲੇ ਪਰਮ ਪੁਰਖ ਦੇ ਥੋੜ੍ਹੇ ਦਿਸਣੇ ਸੁੱਤ, ਅਪਰਾਧੀ ਦਿਸੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਬਿਨਾਸ਼ੀ ਅਚੁਤ ਚਾਤ੍ਰਿਕ ਹਰਿਜਨ ਆਪਣੇ ਲਏ ਬਣਾਈਆ।
❋
❋
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਰਵੇਲਾ ਰਾਮ ਦੇ ਗ੍ਰਹਿ ਪਿੰਡ ਸਈ ਕੈਂਪ ਜ਼ਿਲਾ ਜੰਮੂ
ਪੈਗ਼ੰਬਰ ਫ਼ਰਮਾਨ ਦੇਣ ਹਦੀਸੀ ਕਲਮੇ, ਕਾਇਨਾਤ ਦ੍ਰਿੜਾਈਆ। ਖ਼ੁਦ ਖ਼ੁਦਾ ਮਾਤ ਗਰਭ ਕਦੇ ਨਾ ਜਨਮੇ, ਨੂਰ ਨੁਰਾਨਾ ਨੂਰ ਕਰੇ ਰੁਸ਼ਨਾਈਆ। ਕਰੇ ਪਰਕਾਸ਼ ਸੂਫ਼ੀ ਸੰਤ ਫ਼ਕੀਰ ਮਨ ਮੇਂ, ਮਨਸਾ ਆਪਣੇ ਵਿਚ ਸਮਾਈਆ। ਦੀਪਕ ਜੋਤ ਜਗਾਏ ਤਨ ਮੇਂ, ਤ੍ਰੈਗੁਣ ਲੇਖਾ ਦਏ ਮੁਕਾਈਆ। ਸ਼ਬਦ ਅਨਾਦੀ ਰਾਗ ਸੁਣਾਏ ਸੁਰਤੀ ਨਿਰੰਤਰ ਕੰਨ ਮੇਂ, ਬਿਨ ਅੱਖਾਂ ਕਰ ਪੜ੍ਹਾਈਆ। ਆਉਂਣ ਦੇਵੇ ਕਦੇ ਚਿੰਤਾ (ਨਾ) ਗ਼ਮ ਮੇਂ, ਗ਼ਮਖ਼ਾਰ ਹੋਏ ਸਹਾਈਆ। ਰਸ ਦੇਵੇ ਪਵਣ ਸਵਾਸ ਦਮ ਮੇਂ, ਦਾਮਨ ਆਪਣਾ ਇਕ ਫੜਾਈਆ। ਭਾਗ ਲਗਾ ਕੇ ਕਾਇਆ ਮਾਟੀ ਚੰਮ ਮੇਂ, ਚਮਨ ਗੁਲਸ਼ਨ ਆਪਣਾ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਹੁਕਮ ਇਕ ਵਰਤਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਝੰਡੂ ਰਾਮ ਦੇ ਗ੍ਰਹਿ ਪਿੰਡ ਜਿਊੜੀਆਂ ਜ਼ਿਲਾ ਜੰਮੂ
ਪੈਗ਼ੰਬਰ ਕਹਿਣ ਅਸੀਂ ਸੁਣਾਇਆ ਰੋਜ਼ੇ ਸ਼ਬ, ਸ਼ਬੀਬ ਸ਼ਬਾਬ ਇਕ ਸਮਝਾਈਆ। ਨੂਰ ਇਲਾਹੀ ਰਹਿਮਾਨੁਲ ਰੱਬ, ਰਹਿਮਤ ਹਕ ਕਮਾਈਆ। ਜਿਸ ਦੀ ਧਾਰ ਅਹਿਨਲ ਹਕ, ਸਰਮਦ ਹਜ਼ਰਤ ਅਲੀ ਗਵਾਹੀਆ। ਦੋਜ਼ਖ਼ ਜਗਤ ਵਖਾਏ ਅੱਗ, ਬਹਿਸ਼ਤ ਬਹਿਸ ਨਾ ਕੋਇ ਰਖਾਈਆ। ਆਵਾਜ਼ੇ ਜ਼ਾਦ ਲਗਾ ਕੇ ਸੱਦ, ਨਾਅਰਾ ਨੂਰ ਅਲਾਹੀਆ। ਵਾਹਿਦ ਵਜਦ ਮੁਹੱਬਤ ਮਹਿਬੂਬ ਦੇਵੇ ਮਦਿ, ਨਜ਼ਰੇ ਮਿਹਰ ਕਰਮ ਉਠਾਈਆ। ਨੂਰ ਉਜਿਆਰ ਹੋ ਕੇ ਆਵੇ ਜਦ, ਜਜ਼ਬਾ ਆਪਣਾ ਇਕ ਪਰਗਟਾਈਆ। ਕਦੀਮ ਅਜ਼ੀਮ ਦਰ ਸਮਝੇ ਕੋਇ ਨਾ ਕੱਦ, ਕੁਦਰਤ ਕਾਦਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸੁਲਤਾਨ ਸੂਰਾ ਸਰਬਗ, ਸਬਬ ਆਪਣਾ ਇਕ ਵਖਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਸ਼ਾਂਤੀ ਦੇਵੀ ਦੇ ਗ੍ਰਹਿ ਪਿੰਡ ਸਈ ਕੈਂਪ ਜ਼ਿਲਾ ਜੰਮੂ
ਪੈਗ਼ੰਬਰ ਕਹਿਣ ਕਦੀਮ ਸੁਣਿਆ ਨਗ਼ਮਾ, ਅਨਾਇਤ ਕੀਤੀ ਧੁਰਦਰਗਾਹੀਆ। ਸੀਸ ਝੁਕਾਉਣਾ ਦੱਸਿਆ ਕਦਮਾ, ਕਾਇਮ ਆਪਣਾ ਹੁਕਮ ਕਰਾਈਆ। ਸੂਫ਼ੀ ਦੱਸਿਆ ਨਿਰਧਨ ਅਦਨਾ, ਆਅਲਾ ਅਵਲ ਨੂਰ ਅਲਾਹੀਆ। ਜਿਸ ਸਚ ਸਰਨਾਈ ਲੱਗਣਾ, ਲਾਗਤ ਕਰਤਾ ਨਾ ਕੋਇ ਵਖਾਈਆ। ਸਚ ਦਵਾਰ ਅਗੰਮੇ ਸੱਦਣਾ, ਸਧਨਾ ਨਿਉਂ ਨਿਉਂ ਲਾਗੇ ਪਾਈਆ। ਭਾਗ ਲਗਾ ਕੇ ਕਾਇਆ ਮਾਟੀ ਬਦਨਾ, ਬਦੀ ਅੰਦਰੋਂ ਦਏ ਕਢਾਈਆ। ਸਚ ਮੁਹੱਬਤ ਪਿਆਰ ਮਹਿਬੂਬ ਚਾੜ੍ਹਕੇ ਰੰਗਣਾ, ਰੰਗ ਇਕੋ ਦਏ ਵਖਾਈਆ। ਜਗਤ ਜਹਾਨ ਪਏ ਨਾ ਮੰਗਣਾ, ਦਰ ਦਰਵੇਸ਼ ਨਾ ਅਲਖ ਜਗਾਈਆ। ਸਚ ਦਵਾਰ ਇਕੋ ਲੰਘਣਾ, ਮੰਜ਼ਲ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਨਾ ਮਰਨਾ ਨਾ ਜੰਮਣਾ, ਜੋਤ ਸਰੂਪੀ ਜੋਤੀ ਜਾਤਾ ਖੇਲ ਵਖਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਬੇਲੂ ਰਾਮ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਮੈਨੂੰ ਕਰਦੇ ਆਏ ਸਾਰੇ ਯਾਦ, ਯਾਦ ਵਿਚ ਆਸਾ ਮਾਤ ਰਖਾਈਆ। ਉਚੀ ਕੂਕ ਸੁਣਾਉਂਦੇ ਆਏ ਆਵਾਜ਼, ਨਾਮ ਨਿਧਾਨਾ ਰਾਗ ਅਲਾਈਆ। ਪੁਰਖ ਅਕਾਲ ਦੀਨ ਦਿਆਲ ਮੈਨੂੰ ਕਰੇ ਆਬਾਦ, ਜੜ੍ਹ ਮੇਰੀ ਦਏ ਲਗਾਈਆ। ਭਗਤ ਸੁਹੇਲੇ ਸੱਜਣ ਬਣਾਏ ਸਾਧ, ਸਾਧਨਾ ਅੰਤਰ ਮੇਰੀ ਆਪ ਕਰਾਈਆ। ਨਾਮ ਦੇ ਕੇ ਬੋਧ ਅਗਾਧ, ਅਗਲੀ ਕਰੇ ਸਚ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਵਜਾ ਕੇ ਨਾਦ, ਅਨਹਦ ਆਪਣਾ ਰਾਗ ਸੁਣਾਈਆ। ਸੋਈ ਸੁਰਤੀ ਗੁਰਮੁਖਾਂ ਜਾਏ ਜਾਗ, ਜਗਜੀਵਣ ਦਾਤਾ ਆਪ ਜਗਾਈਆ। ਬਿਰਹੁ ਦੇ ਕੇ ਇਕ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਦੀਨ ਦੁਨੀ ਦਾ ਦੇਵੇ ਤਿਆਗ, ਕੰਤ ਸੁਹਾਗ ਇਕ ਮਿਲਾਈਆ। ਸਚ ਸਰਨਾਈ ਜਾਵਣ ਲਾਗ, ਚਰਨ ਕਵਲ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਸਾਜਣ ਰਿਹਾ ਸਾਜ, ਸੱਜਣ ਹੋ ਕੇ ਆਪਣੇ ਘਰ ਵਸਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਗੁਰਾ ਰਾਮ ਦੇ ਗ੍ਰਹਿ ਸਈ ਖੁਰਦ ਸਰਦਾਰੀ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਮੇਰੀਆਂ ਮੰਗਦੇ ਗਏ ਮੰਗਾਂ, ਦਿਨ ਰਾਤ ਤੇਰਾ ਰਾਹ ਤਕਾਈਆ। ਕਲਜੁਗ ਕੂੜੀ ਕਿਰਿਆ ਵੇਖਦੇ ਗਏ ਦੰਗਾ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਅਵਤਾਰ ਸੁਣਾਉਂਣ ਪਿਛਲਾ ਛੰਦਾ, ਨਾਮ ਸਿਫ਼ਤਾਂ ਵਾਲਾ ਵਡਿਆਈਆ। ਨੇਤਰ ਨੀਰ ਵਹਾਏ ਗੰਗਾ, ਗੋਦਾਵਰੀ ਜਮਨਾ ਸੁਰਸਤੀ ਧਾਰ ਗੰਗਾ ਛਹਿਬਰ ਇਕੋ ਇਕ ਵਖਾਈਆ। ਸਚ ਦਵਾਰ ਕਿਸੇ ਨਾ ਦਿਸੇ ਠੰਡਾ, ਠਾਕਰ ਦਰਸ ਕੋਇ ਨਾ ਪਾਈਆ। ਬਿਨ ਪੁਰਖ ਅਕਾਲ ਬੰਦਗੀ ਵਿਚ ਪੂਰਾ ਹੋਏ ਕੋਇ ਨਾ ਬੰਦਾ, ਬੰਧਨ ਸਕੇ ਨਾ ਕੋਇ ਕਟਾਈਆ। ਦੀਨ ਦਿਆਲ ਸਦਾ ਬਖ਼ਸ਼ੰਦਾ, ਪਤਤ ਪਾਪੀ ਲਏ ਤਰਾਈਆ। ਸਚ ਦਵਾਰੇ ਦੇਵੇ ਇਕ ਆਨੰਦਾ, ਅਨੰਦ ਆਪਣਾ ਨਾਮ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਇਕ ਵਸੰਦਾ, ਵਿਸ਼ਵ ਆਪਣਾ ਘਰ ਬਣਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਕਿਸ਼ਨ ਲਾਲ ਦੇ ਗ੍ਰਹਿ ਪਿੰਡ ਸਈ ਖੁਰਦ ਸਰਦਾਰੀ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਮੁਰਸ਼ਦ ਦੱਸਦੇ ਗਏ ਮੁਰੀਦਾਂ, ਮੁੱਦਤ ਤੋਂ ਭੇਵ ਖੁਲ੍ਹਾਈਆ। ਜਿਸ ਦੀਆਂ ਮੰਨਦੇ ਗਏ ਈਦਾਂ, ਇਬਾਦਤ ਵਿਚ ਧਿਆਨ
❋
❋
ਲਗਾਈਆ। ਸਾਰੇ ਕਰਦੇ ਰਹਿਣ ਬਕਰੀਦਾਂ, ਛੁਰੀ ਕਰਦ ਉਠਾਈਆ। ਓਸ ਦੀਆਂ ਸਾਰੇ ਰੱਖੋ ਉਮੀਦਾਂ, ਕਾਮਲ ਮੁਰਸ਼ਦ ਨਜ਼ਰੀ ਆਈਆ। ਦਰਸ਼ਨ ਦੇਵੇ ਦੀਦਾਂ, ਦਾਇਮ ਮੁਕਾਮ ਆਪਣਾ ਇਕ ਸਮਝਾਈਆ। ਸਚ ਧਰਮ ਦੀ ਦੱਸੇ ਤਹਿਜ਼ੀਬਾ, ਤਾਲਾ ਅੰਦਰੋਂ ਦਏ ਖੁਲ੍ਹਾਈਆ। ਮੇਲ ਮਿਲਾਏ ਸਚ ਹਬੀਬਾਂ, ਨਾਤਾ ਆਪਣੇ ਨਾਲ ਜੁੜਾਈਆ। ਜੋ ਲੇਖਾ ਲਿਖਿਆ ਕੁਰਾਨ ਮਜੀਦਾਂ, ਮਸਲਾ ਇਕੋ ਦਏ ਸੁਣਾਈਆ। ਸਾਡੀਆਂ ਅੱਖਰਾਂ ਵਾਲੀਆਂ ਨਸੀਹਤਾਂ, ਨਸੀਹਤ ਇਕੋ ਇਕ ਰਖਾਈਆ। ਸ਼ਾਹੀ ਅੱਖਰਾਂ ਨਾਲ ਪਾਈਆਂ ਲੀਕਾਂ, ਕਾਗ਼ਜ਼ ਕਲਮ ਜੋੜ ਜੁੜਾਈਆ। ਸਦੀ ਚੌਧਵੀਂ ਮੁਕਾਮੇ ਹਕ ਸਭ ਨੇ ਭੁਗਤਣੀਆਂ ਅੰਤ ਤਰੀਕਾਂ, ਅਦਾਲਤ ਇਕੋ ਨਜ਼ਰੀ ਆਈਆ। ਓਸ ਵਿਚ ਹੋਣੀਆਂ ਹਕ ਤੌਫ਼ੀਕ਼ਾਂ, ਹੁਕਮ ਧੁਰ ਦਾ ਇਕ ਸੁਣਾਈਆ। ਰੂਹਾਂ ਰਹਿਣ ਨਹੀਂ ਦੇਣੀਆਂ ਬਦੀਆਂ ਵਾਲੀਆਂ ਪਲੀਤਾਂ, ਪਾਕ ਪਾਕ ਰਸੂਲਾਂ ਵੇਸ ਵਟਾਈਆ। ਸੂਫ਼ੀਆਂ ਬਖ਼ਸ਼ੇ ਸਚ ਵਸੀਹਤਾਂ, ਹਾਸਲ ਆਪਣਾ ਆਪ ਵਖਾਈਆ। ਚਾਰ ਜੁਗ ਦੀਆਂ ਬਦਲ ਦੇਵੇ ਵਲਦੀਅਤਾਂ, ਵਾਹਿਦ ਵਾਲਦ ਇਕੋ ਨਜ਼ਰੀ ਆਈਆ। ਝਗੜਾ ਮੁਕਾਕੇ ਜਗਤ ਵਾਲੀਆਂ ਮਸੀਤਾਂ, ਕਾਅਬਾ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀਆਂ ਕਰਨਹਾਰ ਤਸਦੀਕਾਂ, ਹੁਕਮ ਆਪਣਾ ਇਕ ਚਲਾਈਆ।