੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਨੰਦੂ ਦੇ ਗ੍ਰਹਿ ਪਿੰਡ ਸਈ ਖੁਰਦ ਸਰਦਾਰੀ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਮੇਰਾ ਤਕਦੇ ਗਏ ਰਸਤਾ, ਰਹਿਬਰ ਰਹਿਜਨ ਦੋਵੇਂ ਧਿਆਨ ਲਗਾਈਆ। ਫੋਲਦੇ ਗਏ ਅਗੰਮ ਦਾ ਬਸਤਾ, ਵਰਕਾ ਸਿਫ਼ਤਾਂ ਵਾਲਾ ਉਲਟਾਈਆ। ਭੰਡਾਰਾ ਲੱਭਦੇ ਗਏ ਅਗੰਮੀ ਰਸ ਦਾ, ਪੜਦਾ ਓਹਲਾ ਚੁੱਕ ਚੁੱਕ ਅੱਖ ਉਠਾਈਆ। ਮੈਂ ਸਭ ਨੂੰ ਵੇਖ ਕੇ ਰਿਹਾ ਹੱਸਦਾ, ਹਸਤੀ ਪ੍ਰਭ ਦੀ ਇਕ ਤਕਾਈਆ। ਖ਼ੁਸ਼ੀਆਂ ਵਿਚ ਰਿਹਾ ਨੱਸਦਾ, ਭੱਜਿਆ ਚਾਈਂ ਚਾਈਂਆ। ਚਾਰ ਜੁਗ ਰਿਹਾ ਦੱਸਦਾ, ਤ੍ਰੇਤਾ ਦੁਆਪਰ ਕਲਜੁਗ ਨਾਲ ਮਿਲਾਈਆ। ਸਭ ਦਾ ਵੇਲਾ ਸਿਫ਼ਤਾਂ ਵਾਲੇ ਜਾਪ ਦਾ, ਜਗਜੀਵਣ ਦਾਤਾ ਧੁਰ ਦਾ ਹੁਕਮ ਮਨਾਈਆ। ਜਿਸ ਵੇਲੇ ਪਰਕਾਸ਼ ਹੋਵੇ ਨਿਰਗੁਣ ਧਾਰ ਆਪ ਦਾ, ਆਪਣਾ ਵੇਸ ਵਟਾਈਆ। ਮੇਰਾ ਲਹਿਣਾ ਦੇਣਾ ਹੋਵੇ ਪਵਿਤ੍ਰ ਪਾਕ ਦਾ, ਪੁਨੀਤਾ ਇਕੋ ਰੰਗ ਵਖਾਈਆ। ਹੁਕਮ ਚਲੇ ਇਨਸਾਫ਼ ਦਾ, ਅਦਲੀ ਅਦਲ ਇਕ ਕਮਾਈਆ। ਝਗੜਾ ਰਹੇ ਨਾ ਮਨ ਗੁਸਤਾਖ਼ ਦਾ, ਮਮਤਾ ਮੋਹ ਦਏ ਗਵਾਈਆ। ਲਹਿਣਾ ਦੇਣਾ ਪੂਰਾ ਹੋਵੇ ਗੁਰ ਅਵਤਾਰ ਪੈਗ਼ੰਬਰ ਹਿਸਾਬ ਦਾ, ਅੰਕੜੇ ਅੰਤਰ ਨਾ ਕੋਇ ਵਖਾਈਆ। ਏਕਾ ਨੂਰ ਚਮਕੇ ਪੁਰਖ ਅਕਾਲ ਧੁਰ ਦੇ ਮਹਾਰਾਜ ਦਾ, ਰਾਜ ਰਾਜਾਨ ਸੀਸ ਨਾ ਕੋਇ ਉਠਾਈਆ। ਵਕਤ ਸੁਹੰਜਣਾ ਹੋਵੇ ਸ਼ਹਿਨਸ਼ਾਹੀ ਤਾਜ ਦਾ, ਤਖ਼ਤ ਨਿਵਾਸੀ ਤਖ਼ਤਾ ਦਏ ਉਲਟਾਈਆ। ਸਜਦਾ ਹੁਕਮ ਹੋਵੇ ਆਦਾਬ ਦਾ, ਅਦਬ ਵਿਚ ਮਖ਼ਲੂਕ ਖ਼ੁਦਾਈਆ। ਵਸਲ ਪੂਰਾ ਕਰੇ ਪੁੰਨ ਸਵਾਬ ਦਾ, ਅਸਲ ਇਕੋ ਇਕ ਜਣਾਈਆ। ਮੁਖ਼ਾਤਬ ਲੇਖਾ ਹੋਵੇ ਖ਼ਤਾਬ ਦਾ, ਖ਼ਿਦਮਤ ਸਭ ਦੀ ਪੂਰ ਕਰਾਈਆ। ਡੰਕਾ ਵੱਜੇ ਇਕ ਜਨਾਬ ਦਾ, ਆਅਲਾ ਅਦਨਾ ਸੀਸ ਝੁਕਾਈਆ। ਆਵਾਜ਼ ਨਿਕਲੇ ਅਗੰਮੀ ਰਬਾਬ ਦਾ, ਅਹਿਬਾਬ ਗੁਫ਼ਤ ਸ਼ਨੀਦ ਕਰੇ ਸ਼ਨਵਾਈਆ। ਗੁਰ ਅਵਤਾਰ ਪੈਗ਼ੰਬਰ ਮਿਲ ਕੇ ਸਚ ਸੰਦੇਸ਼ਾ ਇਕੋ ਆਖਦਾ, ਆਖ਼ਰ ਅੱਖਰ ਇਕ
❋
❋
ਦ੍ਰਿੜਾਈਆ। ਵਕਤ ਸੁਹੰਜਣਾ ਹੋਵੇ ਪੁਰਖ ਅਕਾਲ ਪਰਤਾਪ ਦਾ, ਜਲਵਾ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਸਚਖੰਡ ਨਿਵਾਸੀ ਆਪ ਅਲਾਪਦਾ, ਧਰਮ ਸੰਦੇਸ਼ਾ ਇਕ ਸੁਣਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਦੇਵਾ ਸਿੰਘ ਦੇ ਗ੍ਰਹਿ ਸਈ ਕੈਂਪ ਜੰਮੂ
ਸਤਿਜੁਗ ਕਹੇ ਦੋ ਜਹਾਨ ਮੇਰਾ ਸ਼ਰਧਾਲੂ, ਸ਼ਰਧਾ ਮਨਸਾ ਇਕ ਰਖਾਈਆ। ਪਰਮ ਪੁਰਖ ਮੇਰਾ ਦਿਆਲੂ, ਦੀਨ ਦਿਆਲ ਦੇਵੇ ਵਡਿਆਈਆ। ਕਿਰਪਾਨਿਧ ਬਣੇ ਕਿਰਪਾਲੂ, ਕਿਰਤੀਆਂ ਆਪਣਾ ਰੰਗ ਰੰਗਾਈਆ। ਨਾਮ ਨਿਧਾਨ ਦੇ ਕੇ ਧੁਰ ਦਾ ਸਾਲੂ, ਸੰਬਲ ਆਪਣਾ ਘਰ ਸੁਹਾਈਆ। ਮੇਰਾ ਮਾਰਗ ਹੋਣਾ ਚਾਲੂ, ਚਾਰ ਵਰਨ ਵੱਜੇ ਵਧਾਈਆ। ਹਰਿ ਭਗਤ ਸੁਹੇਲਾ ਸਾਚੀ ਘਾਲ ਘਾਲੂ, ਘਾਇਲ ਹੁੰਦੀ ਵੇਖਾਂ ਲੋਕਾਈਆ। ਅਗਨੀ ਰੇਤ ਤਪੇ ਬਾਲੂ, ਬਾਲਮ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਪੜਦਾ ਲਾਹੀਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਬੀਬੀ ਬਚਨੋ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਮੇਰਾ ਰਾਹ ਤੱਕਦੇ ਪੀਰ ਫ਼ਕੀਰ, ਫ਼ਿਕਰਿਆਂ ਵਿਚ ਢੋਲੇ ਗਾਈਆ। ਮੈਂ ਕੱਟਣੀ ਸ਼ਰਅ ਜ਼ੰਜੀਰ, ਸ਼ਾਇਰਾਂ ਦੀ ਸ਼ਾਇਰੀ ਦੇਣੀ ਗਵਾਈਆ। ਬਦਲ ਕੇ ਤਕਦੀਰ, ਤਦਬੀਰ ਦੇਣੀ ਸਮਝਾਈਆ। ਭੇਵ ਖੁਲ੍ਹਾ ਕੇ ਬੇਨਜ਼ੀਰ, ਨਜ਼ਰੀਆਂ ਨਜ਼ਰ ਦੇਣਾ ਬਦਲਾਈਆ। ਮੇਲ ਮਿਲਾ ਕੇ ਦਸਤਗੀਰ, ਦਸਤ ਬਦਸਤ ਜੋੜ ਜੁੜਾਈਆ। ਨਾਮ ਭੰਡਾਰਾ ਬਖ਼ਸ਼ ਜਾਗੀਰ, ਧਨ ਦੌਲਤ ਇਕ ਵਰਤਾਈਆ। ਆਸਾ ਮਨਸਾ ਪੂਰੀ ਕਰ ਕਬੀਰ, ਕਾਮਲ ਮੁਰਸ਼ਦ ਇਕੋ ਦੇਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੇਰਾ ਦਵਾਰਾ ਕਰੇ ਤਾਮੀਰ, ਪੱਥਰ ਇੱਟ ਨਜ਼ਰ ਕੋਇ ਨਾ ਆਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਗੂੜ੍ਹਾ ਰਾਮ ਪਿੰਡ ਸਈ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਮੈਨੂੰ ਲੋਚਦੇ ਸੰਤ ਸੱਜਣ, ਬਣ ਸਾਜਣ ਰਾਹ ਤਕਾਈਆ। ਮੈਂ ਵਾਸ ਕਰਾਉਣਾ ਪ੍ਰਭ ਦੇ ਧੂੜੀ ਮਜਨ, ਦੁਰਮਤ ਮੈਲ ਧਵਾਈਆ। ਜਨ ਭਗਤਾਂ ਆਵਾਂ ਸੱਦਣ, ਸੱਦਾ ਘਰ ਘਰ ਨਾਮ ਸੁਣਾਈਆ। ਲੱਖ ਚੁਰਾਸੀ ਵਿਚੋਂ ਨਿਰਵੈਰ ਹੋ ਕੇ ਆਵਾਂ ਲੱਭਣ, ਹੁਕਮ ਮੰਨ ਕੇ ਧੁਰ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਮਾਲਕ ਬੇਪਰਵਾਹੀਆ।
❋
❋
੧੮ ਜੇਠ ਸ਼ਹਿਨਸ਼ਾਹੀ ਸੰਮਤ ੩ ਕਿਰਪਾਲ ਸਿੰਘ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਸਤਿਜੁਗ ਕਹੇ ਮੈਨੂੰ ਉਡੀਕਣ ਵੱਡੇ ਛੋਟੇ, ਜ਼ਿਮੀਂ ਅਸਮਾਨ ਧਿਆਨ ਲਗਾਈਆ। ਮੈਂ ਵੇਖਣੇ ਖਰੇ ਖੋਟੇ, ਕਾਇਆ ਕੁਟੀਆ ਸਭ ਦੀ ਫੋਲ ਫੁਲਾਈਆ। ਕੋਟਾਂ ਵਿਚੋਂ ਗੁਰਮੁਖ ਸੰਤ ਸੁਹੇਲੇ ਥੋੜ੍ਹੇ ਚੰਗੇ ਬਹੁਤੇ, ਜੋ ਪ੍ਰਭ ਦਾ ਢੋਲਾ ਗਾਈਆ। ਮਾਇਆ ਮਮਤਾ ਨੀਂਦ ਕਦੇ ਨਾ ਸੋਤੇ, ਸੁਰਤੀ ਸ਼ਬਦ ਵਿਚ ਸਮਾਈਆ। ਮੰਜ਼ਲ ਚੜ੍ਹ ਅਗੰਮੀ ਔਖੇ, ਦਰ ਘਰ ਸਾਚੇ ਸੋਭਾ ਪਾਈਆ। ਜਿਸ ਦਵਾਰੇ ਕੋਈ ਨਾ ਰੋਕੇ, ਰੁਕਮਣੀ ਕ੍ਰਿਸ਼ਨ ਦੀ ਦਏ ਦੁਹਾਈਆ। ਅਜੇ ਤੱਕ ਨਾ ਓਥੇ ਪਹੁੰਚੇ, ਤਨ ਵਜੂਦ ਜਗਤ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਵਡਿਆਈ ਦੇਵੇ ਓਸੇ ਜੋ ਉਸਤਤ ਵਿਚ ਇਸਮ ਇਕੋ ਇਕ ਮਨਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੩ ਦੌਲਤ ਰਾਮ ਦੇ ਗ੍ਰਹਿ ਪਿੰਡ ਕੋਟਲੀ ਰਾਈਆਂ ਜ਼ਿਲਾ ਜੰਮੂ
ਸਤਿਜੁਗ ਕਹੇ ਮੇਰਾ ਧਿਆਨ ਲਾਉਂਦੇ ਗਏ ਨਾਲ ਅੱਖਾਂ, ਅੱਖੀਆਂ ਵਾਲੇ ਆਪਣੀ ਅੱਖ ਖੁਲ੍ਹਾਈਆ। ਵਸੇਰਾ ਕਰ ਕੇ ਕੁੱਲੀਆਂ ਕੱਖਾਂ, ਕਾ ਖਾ ਗਾ ਤੋਂ ਅੱਗੇ ਕਰੀ ਪੜ੍ਹਾਈਆ। ਮੈਂ ਵੇਖ ਤਮਾਸ਼ਾ ਬਹੁ ਹੱਸਾਂ, ਖ਼ੁਸ਼ੀਆਂ ਅੰਦਰ ਆਪਣੀ ਖ਼ੁਸ਼ੀ ਪਰਗਟਾਈਆ। ਇਕ ਸੁਨੇਹੜਾ ਸਭ ਨੂੰ ਦੱਸਾਂ, ਭੇਵ ਅਗਲਾ ਦਿਆਂ ਚੁਕਾਈਆ। ਮੈਂ ਓਸ ਸਰਨਾਈ ਚਰਨਾਂ ਉਪਰ ਢੱਠਾਂ, ਜੋ ਢਾਹ ਢੇਰੀ ਸਭ ਨੂੰ ਖ਼ਾਕ ਬਣਾਈਆ। ਜਿਸ ਨੇ ਭਾਗ ਲਗਾਉਣਾ ਤਤ ਅੱਠਾਂ, ਆਤਮ ਨੂਰ ਪਰਮਾਤਮ ਆਪਣਾ ਨੂਰ ਰੁਸ਼ਨਾਈਆ। ਲੇਖਾ ਜਾਣੇ ਗ੍ਰਹਿ ਮੰਦਰ ਸਵਾਮੀ ਘਰ ਜੱਟਾਂ, ਜਟਾ ਜੂਟਧਾਰੀ ਹੱਥ ਕਿਸੇ ਨਾ ਆਈਆ। ਜੈਕਾਰਾ ਬੋਲ ਅਲੱਖਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਜਿਸ ਦੀ ਚਾਰ ਜੁਗ ਭਾਖਿਆ ਦੇਂਦੇ ਭਖਾ, ਭਵਿਖਤਾਂ ਵਿਚ ਸਾਲਾਹੀਆ। ਉਹ ਆਪਣੀ ਧਾਰ ਵਿਚੋਂ ਆਵੇ ਮਸਾਂ, ਮੱਸਿਆ ਰੈਣ ਅੰਧੇਰੀ ਦਏ ਮਿਟਾਈਆ। ਜਿਸ ਨੂੰ ਖੋਜਦੇ ਕਰੋੜੀ ਲੱਖਾਂ, ਅਨਗਿਣਤ ਧਿਆਨ ਲਗਾਈਆ। ਉਹ ਖੇਲ ਕਰੇ ਪੁਰਖ ਸਮਰਥਾ, ਸਮਰਥ ਸਵਾਮੀ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਸਭ ਨੂੰ ਮਾਰੇ ਧੱਕਾ, ਧਰਮ ਦੀ ਧੀਰ ਨਾ ਕੋਇ ਧਰਾਈਆ। ਲੇਖਾ ਮੁਕਾਵੇ ਮਦੀਨਾ ਮੱਕਾ, ਮਕਬਰੇ ਮੁਰਸ਼ਦਾਂ ਵੇਖ ਵਖਾਈਆ। ਝਗੜਾ ਮੁਕਾਵੇ ਅੱਠ ਸੱਠਾਂ, ਤੀਰਥ ਤਟਾਂ ਡੇਰਾ ਢਾਹੀਆ। ਭੈ ਦ੍ਰਿੜਾਏ ਮੰਦਰ ਮੱਠਾਂ, ਮਸੀਤਾਂ ਮਸਤੀ ਨਾ ਕੋਇ ਬਣਾਈਆ। ਮਾਣ ਗਵਾ ਕੇ ਰਾਗੀਆਂ ਭੱਟਾਂ, ਭਟਕਣਾ ਸਭ ਦੀ ਖੋਜ ਖੁਜਾਈਆ। ਲਾਟਾਂ ਵਾਲੀ ਵੇਖੇ ਜਟਾਂ, ਮੀਢੀ ਸੀਸ ਫੋਲ ਫੁਲਾਈਆ। ਭੇਖ ਸਵਾਂਗ ਰਹੇ ਨਾ ਕੋਈ ਨੱਟਾਂ, ਪ੍ਰਭ ਦਾ ਭਰਮ ਨਾ ਕੋਇ ਭੁਲਾਈਆ। ਸਤਿਜੁਗ ਕਹੇ ਮੈਂ ਸਚ ਦੀ ਕੀਮਤ ਸਚ ਦਵਾਰੇ ਵੱਟਾਂ, ਝੂਠ ਹੱਟ ਨਾ ਕੋਇ ਖੁਲ੍ਹਾਈਆ। ਲਾਹਾ ਭਗਤ ਦਵਾਰੇ ਖੱਟਾਂ, ਭਾਗ ਗੁਰਮੁਖਾਂ ਨਾਲ ਰਖਾਈਆ। ਇਸ ਤੋਂ ਅੱਗੇ ਕੁਛ ਨਹੀਂ ਪਤਾ, ਪਤਿਪਰਮੇਸ਼ਵਰ ਕੀ ਕੀ ਕਾਰ ਕਮਾਈਆ। ਮੈਂ ਨਿੱਕਾ ਨੰਨ੍ਹਾਂ ਨੱਢਾ ਇਕੋ ਬੱਚਾ, ਬਚਪਨ ਓਸੇ ਦੀ ਝੋਲੀ ਪਾਈਆ। ਜਿਸ ਨੇ ਲੱਖ ਚੁਰਾਸੀ ਭਾਂਡਾ ਭੰਨਣਾ ਕੱਚਾ, ਹੁਕਮ ਇਕੋ ਇਕ ਵਰਤਾਈਆ। ਦੋ ਜਹਾਨਾਂ ਪਾ ਕੇ ਨੱਥਾ,
❋
❋
ਬ੍ਰਹਿਮੰਡ ਖੰਡ ਦੇਣੇ ਭਵਾਈਆ। ਗੁਰਮੁਖਾਂ ਲਹਿਣਾ ਦੇਣਾ ਦੇਵੇ ਹਕਾ, ਹਕ਼ੀਕ਼ਤ ਆਪਣੀ ਇਕ ਸਮਝਾਈਆ। ਸ਼ਾਹ ਸੁਲਤਾਨਾਂ ਮੁੱਲ ਨਹੀਂ ਪੈਣਾ ਟਕਾ, ਧਰਨੀ ਧਰਤ ਧਵਲ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਤੀਰ ਅਣਿਆਲਾ ਮਾਰੇ ਫੱਟਾ, ਫੱਟ ਘਾਓ ਘਾਇਲ ਕਰੇ ਜਗਤ ਲੋਕਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੩ ਪਰਕਾਸ਼ ਚੰਦ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਸਤਿਜੁਗ ਕਹੇ ਮੈਨੂੰ ਭਗਤ ਜਨ ਕਰਨ ਪਸੰਦ, ਪਾਤਸ਼ਾਹ ਸ਼ਾਹ ਦਏ ਵਡਿਆਈਆ। ਜਿਨ੍ਹਾਂ ਦੇ ਅੰਦਰ ਉਪਜੇ ਇਕ ਅਨੰਦ, ਸੁਖ ਸਾਗਰ ਕਾਇਆ ਗਾਗਰ ਨਜ਼ਰੀ ਆਈਆ। ਭਗਤੀ ਵਿਚ ਘਸਾਉਣੇ ਪੈਂਦੇ ਨਹੀਂ ਦੰਦ, ਸੋਹੰ ਢੋਲਾ ਗਾ ਕੇ ਮਿਲੇ ਬੇਪ੍ਰਵਾਹੀਆ। ਜੰਗਲ ਜੂਹ ਉਜਾੜ ਪਹਾੜਾ ਨਹੀਂ ਪੈਂਦੇ ਪੰਧ, ਮੁਸਾਫਰਾਂ ਸਫ਼ਰ ਨਾ ਕੋਇ ਜਣਾਈਆ। ਕੂੜ ਕੁੜਿਆਰਾ ਵੇਖਣਾ ਨਹੀਂ ਪੈਂਦਾ ਰੰਗ, ਸਚ ਮਜੀਠੀ ਆਪ ਰੰਗਾਈਆ। ਨਿਰਗੁਣ ਧਾਰ ਜੋਤ ਵੇਖ ਕੇ ਚੰਦ, ਚਮਕ ਅਹਿਮਕਾਂ ਦਏ ਵਖਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਛੰਦ, ਸ਼ਹਿਨਸ਼ਾਹ ਮਿਲ ਕੇ ਖ਼ੁਸ਼ੀ ਮਨਾਈਆ। ਪੜਦਾ ਰਹੇ ਨਾ ਹੰ ਬ੍ਰਹਮ, ਹੰਗਤਾ ਗੜ੍ਹ ਤੁੜਾਈਆ। ਮਾਇਆ ਮੋਹ ਮੇਟ ਕੇ ਮਨਸਾ ਮਨ, ਮਮਤਾ ਅੰਦਰੋਂ ਬਾਹਰ ਕਢਾਈਆ। ਜੋ ਭਗਤ ਸੁਹੇਲਾ ਮੇਰੇ ਸਮੇਂ ਅੰਦਰ ਪਏ ਜੰਮ, ਜਨਨੀ ਜਨ ਸੋਭਾ ਪਾਈਆ। ਤਿਸ ਨਾਮ ਭੰਡਾਰਾ ਮਿਲੇ ਧਨ, ਧਨ ਲੇਖਾ ਲੇਖੇ ਦਏ ਲਗਾਈਆ। ਦੁਖੜਾ ਸਹਿਣਾ ਪਏ ਕੋਈ ਨਾ ਤਨ, ਵਜੂਦ ਵਸਲ ਇਕ ਵਖਾਈਆ। ਗੜ੍ਹ ਹੰਕਾਰੀ ਭਾਂਡਾ ਦੇਵੇ ਭੰਨ, ਭੈ ਭੌ ਵਿਚ ਬਖ਼ਸ਼ੇ ਸਰਨਾਈਆ। ਨਿਰਗੁਣ ਧਾਰ ਸਾਜਨ ਬਣ ਕੇ ਹਮ, ਹਰਿ ਸੱਜਣ ਲਏ ਉਠਾਈਆ। ਚਿੰਤਾ ਸੋਗ ਮੇਟ ਕੇ ਗ਼ਮ, ਗ਼ਮਖਾਰ ਦੇਵੇ ਵਡਿਆਈਆ। ਭਾਗ ਲਗਾ ਕੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਪਰਕਾਸ਼ ਨੇਤਰ ਅੰਨ੍ਹ, ਅੰਧ ਅੰਧੇਰ ਰਹਿਣ ਕੋਇ ਨਾ ਪਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੩ ਮਾਇਆ ਦੇਵੀ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਸਤਿਜੁਗ ਕਹੇ ਮੈਂ ਕਲਜੁਗ ਅੰਤ ਵੇਖਿਆ ਹੈਰਾਨ, ਹੈਰਤ ਘਰ ਘਰ ਨਜ਼ਰੀ ਆਈਆ। ਮਨ ਵਣਜਾਰਾ ਜਗਤ ਵੇਖਿਆ ਬੇਈਮਾਨ, ਬੇਵਾ ਕੀਤੀ ਸਰਬ ਲੋਕਾਈਆ। ਫਿਰੀ ਦਰੋਹੀ ਸ਼ਰਅ ਸ਼ੈਤਾਨ, ਸੰਜਮ ਸਚ ਨਾ ਕੋਇ ਵਖਾਈਆ। ਮਮਤਾ ਮੋਹ ਯੁੱਧ ਹੋਵੇ ਘਮਸਾਨ, ਕੁਟੰਬ ਕੂੜ ਦਿਸੇ ਲੋਕਾਈਆ। ਸੂਰਬੀਰ ਨਜ਼ਰ ਨਾ ਆਇਆ ਕੋਈ ਨੌਜਵਾਨ, ਖੜਗ ਖੰਡਾ ਨਾਮ ਹੱਥ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਦੇ ਰਹੇ ਆਪਣੇ ਅੰਤ ਬਿਆਨ, ਭਗਵਨ ਅਗੇ ਸੀਸ ਝੁਕਾਈਆ। ਸਾਚਾ ਇਸ਼ਟ ਸਾਡਾ ਮੰਨੇ ਨਾ ਕੋਇ ਵਿਚ ਜਹਾਨ, ਦ੍ਰਿਸ਼ਟ ਅੰਦਰੋਂ ਨਾ ਕੋਇ ਖੁਲ੍ਹਾਈਆ। ਯਾਦ ਰਹੀ ਨਾ ਰਸੂਲਾਂ ਕਲਾਮ, ਅਸਲ ਵਸਲ ਨਾ ਕੋਇ ਸਮਝਾਈਆ। ਬਰਦੇ ਬਰੀ ਹੋ ਗਏ ਗ਼ੁਲਾਮ, ਹੁਕਮੀ ਬੰਧਨ ਜਗਤ
❋
❋
ਤੁੜਾਈਆ। ਕਿਰਪਾ ਕਰ ਧੁਰ ਦੇ ਇਕ ਇਮਾਮ, ਅੰਤ ਤੇਰੀ ਓਟ ਰਖਾਈਆ। ਚੜ੍ਹਾ ਆਪਣਾ ਇਕ ਨਿਸ਼ਾਨ, ਨਿਛਾਵਰ ਨਿਸ਼ਾਨੇ ਤੇਰੇ ਉਤੋਂ ਕਰਾਈਆ। ਧੁੰਦੂਕਾਰਾ ਮੇਟ ਜ਼ਿਮੀਂ ਅਸਮਾਨ, ਗਰਦੋ ਗ਼ੁਬਾਰ ਰਹੇ ਨਾ ਰਾਈਆ। ਮੁਹੱਬਤ ਵਿਚ ਹੋ ਮਿਹਰਵਾਨ, ਮਹਿਬੂਬ ਆਪਣੀ ਦਇਆ ਕਮਾਈਆ। ਭਗਤ ਸੁਹੇਲੇ ਵਿਚੋਂ ਪਹਿਚਾਨ, ਬੇਪਹਿਚਾਨ ਨਜ਼ਰੀ ਆਈਆ। ਨੌ ਖੰਡ ਪ੍ਰਿਥਮੀ ਦਿਸੇ ਬੀਆਬਾਨ, ਰੰਗਤ ਰੰਗ ਨਾ ਕੋਇ ਰੰਗਾਈਆ। ਤੂੰ ਦਾਤਾ ਦਾਤਾਰ ਸ੍ਰੀ ਭਗਵਾਨ, ਸਾਕਾਰ ਨਿਰਾਕਾਰ ਆਪਣਾ ਖੇਲ ਵਖਾਈਆ। ਧੁਰ ਦਾ ਮਾਰਗ ਦੱਸ ਆਸਾਨ, ਆਸ਼ਾ ਸਭ ਦੀ ਵੇਖ ਵਖਾਈਆ। ਤੇਰੇ ਉਤੋਂ ਸਾਰੇ ਹੁੰਦੇ ਗਏ ਕੁਰਬਾਨ, ਕਰਬਲੇ ਵਿਚ ਕਾਅਬੇ ਵਾਲੇ ਸੀਸ ਨਿਵਾਈਆ। ਸਦੀ ਚੌਧਵੀਂ ਚੌਦਾਂ ਤਬਕਾਂ ਖ਼ਾਲੀ ਦਿਸੇ ਮੈਦਾਨ, ਵਾਰਸ ਵਾਲੀ ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਦੇਣਾ ਦਾਨ, ਨਾਮ ਨਿਧਾਨ ਆਪਣਾ ਇਕ ਵਰਤਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੩ ਦੇਵੀ ਸਿੰਘ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਸਤਿਜੁਗ ਕਹੇ ਕਲਜੁਗ ਪੈਂਡਾ ਜਾਏ ਮੁਕਦਾ, ਮੁੱਖੀਆ ਨਜ਼ਰ ਕੋਇ ਨਾ ਆਈਆ। ਜਗਤ ਸੰਸਾਰ ਭਰਿਆ ਦਿਸੇ ਦੁੱਖ ਦਾ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਭਾਗ ਉਦੇ ਹੋਵੇ ਨਾ ਕਿਸੇ ਕੁੱਖ ਦਾ, ਜਨਣੀ ਜਨ ਨਾ ਕੋਇ ਵਡਿਆਈਆ। ਕਿਸੇ ਦਾ ਘੇਰਾ ਮੁਕੇ ਨਾ ਉਲਟੇ ਰੁੱਖ ਦਾ, ਅਗਨੀ ਗਰਭ ਨਾ ਕੋਇ ਬੁਝਾਈਆ। ਗ਼ਰੀਬ ਨਿਮਾਣਿਆਂ ਗੋਦੀ ਕੋਈ ਨਾ ਚੁੱਕਦਾ, ਚਾਰ ਵਰਨ ਰਹੇ ਕੁਰਲਾਈਆ। ਝਗੜਾ ਪਿਆ ਪਿਉ ਪੁੱਤ ਦਾ, ਮਾਤ ਪਿਤ ਦਏ ਦੁਹਾਈਆ। ਵੇਲਾ ਮਿਲੇ ਨਾ ਕਿਸੇ ਸੁਖ ਦਾ, ਸੁਖ਼ਨ ਸਾਰੇ ਗਏ ਭੁਲਾਈਆ। ਪੁਰਖ ਅਕਾਲ ਅਗੰਮੀ ਧਾਰੋਂ ਆਪੇ ਉਠਦਾ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਪੜਦਾ ਆਪ ਚੁਕਾਈਆ। ਸਤਿਜੁਗ ਕਹੇ ਕਲਜੁਗ ਹੁੰਦਾ ਜਾਂਦਾ ਬਤੀਤ, ਬੀਤੀ ਕਹਾਣੀ ਦਏ ਦੁਹਰਾਈਆ। ਜਗਤ ਮਾਨਵ ਹੁੰਦਾ ਜਾਏ ਪਲੀਤ, ਪਲਕ ਖ਼ਲਕ ਨਾ ਕੋਇ ਖੁਲ੍ਹਾਈਆ। ਝਗੜਾ ਵਧਦਾ ਜਾਏ ਊਚ ਨੀਚ, ਨੀਚ ਊਚ ਨੀਚ ਨਾ ਕੋਇ ਬਣਾਈਆ। ਮਾਇਆ ਮਮਤਾ ਸ੍ਰਿਸ਼ਟੀ ਰਹੀ ਪੀਸ, ਸਿਰ ਸਕੇ ਨਾ ਕੋਇ ਉਠਾਈਆ। ਸਾਚਾ ਕਲਮਾ ਭੁੱਲਿਆ ਹਦੀਸ, ਹਜ਼ਰਤ ਹਰਿ ਨਾ ਕੋਇ ਮਿਲਾਈਆ। ਦ੍ਰਿਸ਼ਟੀ ਦਿਸੇ ਨਾ ਕੋਈ ਸੁਰਜੀਤ, ਜੀਵਣ ਮਰਨ ਸਮਝ ਕਿਸੇ ਨਾ ਆਈਆ। ਸਚ ਦਵਾਰੇ ਰਹੀ ਨਾ ਕੋਈ ਪ੍ਰੀਤ, ਪਤਿਪਰਮੇਸ਼ਵਰ ਓਟ ਨਾ ਕੋਇ ਤਕਾਈਆ। ਸਾਜਣ ਦਿਸੇ ਨਾ ਕੋਈ ਮੀਤ, ਮਿਤਰ ਸੰਗ ਨਾ ਕੋਇ ਰਖਾਈਆ। ਸਿਰ ਝੁਕੇ ਨਾ ਕੋਈ ਜਗਦੀਸ, ਜਗਤ ਵਾਸਨਾ ਜੀਵ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਬਦਲ ਕੇ ਆਪਣੀ ਪੀਠ, ਪਾਸਾ ਦੀਨ ਦੁਨੀ ਵਲੋਂ ਬਦਲਾਈਆ।
❋
❋
੧੯ ਜੇਠ ਸ਼ਹਿਨਸ਼ਾਹੀ ਸੰਮਤ ੩ ਲਛਮੀ ਦੇਵੀ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਸਤਿਜੁਗ ਕਹੇ ਕੂਕ ਪੁਕਾਰੇ ਜਬਰਾਈਲ ਫਰਿਸ਼ਤਾ, ਫ਼ਰਸ਼ ਅਰਸ਼ ਮੱਧ ਰਿਹਾ ਕੁਰਲਾਈਆ। ਹਜ਼ਰਤ ਦੀਨ ਦੁਨੀ ਟੁੱਟਣ ਲੱਗਾ ਰਿਸ਼ਤਾ, ਮੁਹੰਮਦ ਮੁਸਾਹਿਬ ਹੋ ਕੇ ਰਿਹਾ ਸੁਣਾਈਆ। ਸਦੀ ਚੌਧਵੀਂ ਵਕਤ ਮੁਕਿਆ ਆਹਿਸਤਾ ਆਹਿਸਤਾ, ਵੇਲਾ ਵਕਤ ਨੇੜੇ ਆਈਆ। ਪਰਵਰਦਿਗਾਰ ਖੇਲ ਕਰੇ ਦੀਦਾ ਦਾਨਿਸਤਾ, ਮੁਕਾਮ ਆਪਣਾ ਇਕ ਸਮਝਾਈਆ। ਲਹਿਣਾ ਮੁਕੇ ਦੋਜ਼ਖ਼ ਬਹਿਸ਼ਤਾ, ਲੇਖਾ ਪੂਰਬ ਫੋਲ ਫੋਲਾਈਆ। ਪੜਦਾ ਲਾਹਵੇ ਰਸਨਾ ਜਿਹਵਾ ਵਾਲੇ ਇਸ਼ਟਾ, ਅੱਖਰ ਆਖ਼ਰ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਖੇਲ ਆਪ ਕਰਾਈਆ। ਜਬਰਾਈਲ ਕਹੇ ਕੀ ਦੇਵਾਂ ਮੈਂ ਪੈਗ਼ਾਮ, ਪੈਗ਼ੰਬਰ ਸਜਦਾ ਸੀਸ ਝੁਕਾਈਆ। ਧੂੰਆਂਧਾਰ ਜ਼ਿਮੀਂ ਅਸਮਾਨ, ਇਸਮ ਨਜ਼ਰ ਕਿਸੇ ਨਾ ਆਈਆ। ਵਿਕਾਰ ਯੁੱਧ ਹੋਵੇ ਘਮਸਾਨ, ਘੁੰਮਣ ਘੇਰ ਭਵਰ ਨਜ਼ਰੀ ਆਈਆ। ਮੈਂ ਵੇਖ ਕੇ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਛਾਈਆ। ਸਫਾ ਉਲਟਦੀ ਜਾਏ ਕੁਰਾਨ, ਕੁਰਹ ਕਾਇਆ ਕਾਅਬਾ ਕਿਬਲ ਕਾਬਲ ਭੇਵ ਕੋਇ ਨਾ ਪਾਈਆ। ਚਾਰ ਕੁੰਟ ਦਿਸੇ ਵੈਰਾਨ, ਵੈਰੀ ਮੁਰੀਦ ਮੁਰਸ਼ਦ ਰੂਪ ਵਟਾਈਆ। ਨਦੀ ਨੂਹ ਚੜ੍ਹੇ ਤੁਫਾਨ, ਮੁੱਲਾਂ ਸ਼ੇਖ ਤਵਾਯਫ਼ ਰੂਪ ਗਏ ਬਦਲਾਈਆ। ਨਜ਼ਦੀਕੀ ਦਿਸੇ ਨਾ ਕੋਇ ਮਹਿੰਮਾਨ, ਨਾਤਾ ਕੂੜ ਕੂੜ ਹੋਇਆ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਰਿਹਾ ਵਰਤਾਈਆ। ਜਬਰਾਈਲ ਕਹੇ ਮੈਂ ਕੀ ਦੱਸਾਂ ਸਵਾਲ, ਜਵਾਬ ਤਲਬਦਾਰੀ ਵਿਚ ਲੋਕਾਈਆ। ਮੁਹੰਮਦ ਪੂਰਾ ਹੋਣ ਲੱਗਾ ਖ਼ਵਾਬ, ਖ਼ਵਾਬ ਖ਼ਬਰ ਰਿਹਾ ਸੁਣਾਈਆ। ਪਰਵਰਦਿਗਾਰ ਦੇਣ ਵਾਲਾ ਆਜ਼ਾਬ, ਅਸਮਤ ਸਭ ਦੀ ਰਿਹਾ ਲੁਟਾਈਆ। ਸ਼ਾਹੋ ਭੂਪ ਬਣ ਨਵਾਬ, ਨੌਬਤ ਆਪਣਾ ਨਾਮ ਸਮਝਾਈਆ। ਕੌਲ ਪੂਰਾ ਕਰੇ ਬਗ਼ਦਾਦ, ਨਾਨਕ ਬਗ਼ਲਗੀਰ ਵਡਿਆਈਆ। ਸ਼ਰਅ ਹੁੰਦੀ ਦਿਸੇ ਆਜ਼ਾਦ, ਆਜਿਜ਼ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਹੁਕਮ ਏਕੰਕਾਰਾ ਏਕਾ ਵਾਹਿਦ, ਅਹਿਦ ਆਪਣਾ ਪੂਰ ਕਰਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੩ ਮਾਇਆ ਕੌਰ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਸਤਿਜੁਗ ਕਹੇ ਪੈਗ਼ੰਬਰ ਕਰਦੇ ਵੇਖੇ ਚਰਚਾ, ਚਰਚਾਂ ਤੋਂ ਪਰੇ ਆਪਣਾ ਆਸਣ ਲਾਈਆ। ਪਰਵਰਦਿਗਾਰ ਪਾਇਆ ਅਗੰਮੀ ਪਰਚਾ, ਜਿਸ ਦਾ ਹੱਲ ਸਮਝ ਕੋਇ ਨਾ ਪਾਈਆ। ਭੇਵ ਖੁਲ੍ਹਾਇਆ ਸਾਡਾ ਦਰਜਾ, ਤਰਤੀਬ ਵਾਰ ਦਿਤਾ ਸਮਝਾਈਆ। ਆਪਣਾ ਵੇਖੋ ਅਗਲਾ ਖਰਚਾ, ਵਸਤ ਗੰਢ ਕਵਣ ਬੰਨ੍ਹਾਈਆ। ਫਿਰੀ ਦੁਹਾਈ ਉਤੇ ਫ਼ਰਸ਼ਾਂ, ਫ਼ਲਕ ਖ਼ਲਕ ਕੂਕ ਕੂਕ ਸੁਣਾਈਆ। ਧੁਰ ਦਾ ਮਾਲਕ ਉਪਰ ਅਰਸ਼ਾਂ, ਅਰਸ਼ੀ ਪ੍ਰੀਤਮ ਵੇਖ ਵਖਾਈਆ। ਸਦੀ ਚੌਧਵੀਂ ਸਭ ਦੀਆਂ ਪੂਰੀਆਂ ਕਰਨ ਲੱਗਾ ਹਰਸਾਂ, ਹਵਸ ਸਭ ਦੀ ਮੇਟ ਮਿਟਾਈਆ। ਜਿਸ ਨੂੰ ਯਾਦ ਕਰਦੇ ਰਹੇ ਮਹੀਨਿਆਂ ਵਿਚ ਬਰਸਾਂ, ਬਰਸੀ ਆਪਣੀ ਰਿਹਾ ਵਖਾਈਆ। ਦੀਨ ਦੁਨੀ ਦੀਆਂ ਮੇਟਣ ਵਾਲਾ ਮਰਜ਼ਾਂ, ਤਬੀਬ ਦਾਤਾ ਧੁਰਦਰਗਾਹੀਆ।
❋
❋
ਸਭ ਦੀਆਂ ਮਨਜ਼ੂਰ ਕਰ ਕੇ ਅਰਜ਼ਾਂ, ਆਰਜ਼ਾਂ ਦਾ ਲੇਖਾ ਵੇਖ ਵਖਾਈਆ। ਮਜ਼੍ਹਬਾਂ ਦੀਆਂ ਰਹਿਣ ਨਹੀਂ ਦੇਣੀਆਂ ਗ਼ਰਜਾਂ, ਉਮਤੀ ਵੰਡ ਨਾ ਕੋਇ ਵੰਡਾਈਆ। ਕਲਮ ਸ਼ਾਹੀ ਸਾਂਝੀਆਂ ਕਰ ਕੇ ਤਰਜਾਂ, ਤਾਰ ਸਿਤਾਰ ਦੇਣੀ ਹਿਲਾਈਆ। ਜਿਸ ਦੀਆਂ ਦੋ ਜਹਾਨ ਗ਼ਰਜਾਂ, ਆਸਾਂ ਵਿਚ ਬੈਠੇ ਰਾਹ ਤਕਾਈਆ। ਉਹ ਸਾਚੀ ਸਿਖਿਆ ਦੇਵੇ ਜ਼ਨਾ ਮਰਦਾਂ, ਜ਼ੰਜੀਰ ਸ਼ਰਅ ਆਪ ਕਟਾਈਆ। ਕਸਾਈਆਂ ਕੋਲ ਰਹਿਣ ਨਾ ਦੇਵੇ ਕਰਦਾਂ, ਕਤਲਗਾਹ ਨਾ ਕੋਇ ਵਖਾਈਆ। ਜੁਗ ਚੌਕੜੀ ਕੱਢ ਕੇ ਪਿਛਲੀਆਂ ਫ਼ਰਦਾਂ, ਫ਼ੈਸਲੇ ਹਕ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਘਰ ਘਰ ਦਾ, ਗ੍ਰਿਹਾ ਗ੍ਰਹਿ ਦਰ ਸਾਰੇ ਫੋਲ ਫੋਲਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੩ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲ੍ਹਾ ਜੰਮੂ
ਸਤਿਜੁਗ ਕਹੇ ਪਰਮ ਪੁਰਖ ਆਪਣੀ ਪਰਗਟ ਕਰ ਇਕ ਨਿਸ਼ਾਨੀ, ਨਿਸ਼ਾਨੇ ਦੋ ਜਹਾਨ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਜੂਹ ਦੱਸ ਕੇ ਗਏ ਬੇਗਾਨੀ, ਸਚਖੰਡ ਨਿਵਾਸੀ ਦਰਗਾਹ ਸਾਚੀ ਆਪਣੀ ਖੇਲ ਖਿਲਾਈਆ। ਤੇਰਾ ਭੇਵ ਅਭੇਦ ਖੋਲ੍ਹਦੇ ਗਏ ਸ਼ਾਸਤਰ ਸਿਮਰਤ ਵੇਦ ਪੁਰਾਨੀ, ਪਰਾ ਪਸੰਤੀ ਮਧਮ ਬੈਖਰੀ ਢੋਲਾ ਸੋਹਲਾ ਰਾਗ ਸੁਣਾਈਆ। ਅੰਤਮ ਝਗੜਿਆਂ ਵਿਚ ਵੇਖਿਆ ਚਾਰ ਕੁੰਟ ਦਹਿ ਦਿਸ਼ਾ ਚਾਰੇ ਖਾਣੀ, ਚਾਰੇ ਬਾਣੀ ਸਤਿ ਸਤਿਵਾਦੀ ਰਾਹ ਭੁੱਲੀ ਜਗਤ ਲੋਕਾਈਆ। ਸੁਰਤੀ ਸ਼ਬਦ ਮਿਲੇ ਮੇਲ ਨਾ ਸਾਚੇ ਮੰਦਰ ਧੁਰ ਦੇ ਹਾਣੀ, ਹਿਰਦੇ ਹਰਿ ਨਰ ਨਰਾਇਣ ਨਾ ਕੋਇ ਵਸਾਈਆ। ਚਾਰ ਵਰਨ ਅਠਾਰਾਂ ਬਰਨ ਅੰਮ੍ਰਿਤ ਰਸ ਮਿਲੇ ਕਿਸੇ ਨਾ ਪਾਣੀ, ਨਿਝਰ ਝਿਰਨਾ ਬੂੰਦ ਸਵਾਂਤੀ ਮੁਖ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੩ ਭਗਤ ਸਿੰਘ ਦੇ ਗ੍ਰਹਿ ਪਿੰਡ ਕੀਰ ਜ਼ਿਲਾ ਜੰਮੂ
ਸਤਿਜੁਗ ਕਹੇ ਸਚਖੰਡ ਤੇਰਾ ਖੇਲ ਅਵੱਲਾ, ਕਾਮਲ ਮੁਰਸ਼ਦ ਨਜ਼ਰੀ ਆਈਆ। ਸਤਿਜੁਗ ਕਹੇ ਸਚ ਧਰਮ ਦਾ ਫੜਾ ਇਕੋ ਪੱਲਾ, ਪਲਕ ਆਪਣੀ ਲੈ ਬਦਲਾਈਆ। ਭੇਵ ਖੁਲ੍ਹਾ ਅਲਾਹੀ ਨੂਰ ਅੱਲਾ, ਪਰਵਰਦਿਗਾਰ ਤੇਰੀ ਕਰੇ ਨਾ ਕੋਇ ਬੇਵਫ਼ਾਈਆ। ਚੌਦਾਂ ਤਬਕ ਬਿਨ ਸਾਚੇ ਕਲਮੇ ਸਬਕ ਹੋਇਆ ਝੱਲਾ, ਝਲਕ ਤੇਰੀ ਨਜ਼ਰ ਕੋਇ ਨਾ ਪਾਈਆ। ਜੋ ਸੰਦੇਸ਼ ਨਰ ਨਰੇਸ਼ ਭਵਿਖਤਾਂ ਵਿਚ ਘੱਲਾ, ਸੋ ਘਾਇਲ ਕਰੇ ਜਗਤ ਲੋਕਾਈਆ। ਕਲਜੁਗ ਕੂੜ ਕੁੜਿਆਰ ਚਾਰ ਕੁੰਟ ਦਹਿ ਦਿਸ਼ਾ ਫਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਦਰ ਦਰਵੇਸ਼ ਆਪਣੀ ਆਸ ਰਖਾਈਆ। ਸਤਿਜੁਗ ਕਹੇ ਮੇਰੇ ਦੀਨ ਦੁਨੀ ਦੇ ਮਾਲਕ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਆਦਤ, ਅਦਲ ਇਨਸਾਫ਼ ਆਪਣਾ ਇਕ ਕਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਵਾਹਿਦ ਦੱਸ ਇਬਾਦਤ, ਸਾਚਾ ਰਾਹ ਇਕ ਸਮਝਾਈਆ। ਮਮਤਾ ਮਨ ਵਿਕਾਰ ਰਹੇ ਨਾ ਕੋਈ ਅਲਾਮਤ, ਇਲਮ ਆਲਮਾਂ ਪੜਦਾ
❋
❋
ਦੇਣਾ ਉਠਾਈਆ। ਸਦੀ ਚੌਧਵੀਂ ਅੰਤ ਅਖ਼ੀਰ, ਬੇਨਜ਼ੀਰ ਲਾਸ਼ਰੀਕ ਇਕੋ ਦੇਣੀ ਹਕ ਜ਼ਮਾਨਤ, ਜ਼ਾਮਨੀ ਅਵਰ ਨਾ ਕੋਇ ਭਰਾਈਆ। ਤੇਰਾ ਨਾਉਂ ਨਿਰੰਕਾਰ ਨਿਰਾਕਾਰ ਇਕੋ ਹੋਵੇ ਸਚ ਨਿਆਮਤ, ਫਲ ਅੰਮ੍ਰਿਤ ਰਸ ਦੇਣਾ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਕਰਮ ਕਾਂਡ ਦੀ ਮੇਟ ਬਗ਼ਾਵਤ, ਬਗ਼ਲਗੀਰ ਹਮਸਾਜਣ ਸ਼ਾਹੋ ਭੂਪ ਵਡ ਰਾਜ ਰਾਜਨ ਰਹਿਮਤ ਆਪਣੀ ਇਕ ਕਮਾਈਆ।
ਪਹਿਲੀ ਹਾੜ੍ਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਸਤਿਗੁਰ ਸ਼ਬਦ ਕਰੇ ਖ਼ਬਰਦਾਰੀ, ਸਚਖੰਡ ਦਵਾਰ ਧੁਰ ਦੀ ਖ਼ਬਰ ਬੇਖ਼ਬਰ ਸੁਣਾਈਆ। ਨਿਰਗੁਣ ਨੂਰ ਜੋਤ ਜੋਤ ਉਜਿਆਰੀ, ਅਕਲ ਕਲਧਾਰੀ ਆਪਣੀ ਕਾਰ ਕਮਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸਿਕਦਾਰੀ, ਭੂਪਤ ਭੂਪ ਨੂਰ ਅਲਾਹੀਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਲੇਖਾ ਜਾਣੇ ਆਪਣੀ ਧਾਰੀ, ਭੇਵ ਅਭੇਦਾ ਪੜਦਾ ਓਹਲਾ ਆਪ ਉਠਾਈਆ। ਨਰ ਨਰੇਸ਼ਾ ਨਿਰਾਕਾਰ ਏਕੰਕਾਰੀ, ਬੇਪਰਵਾਹ ਬੇਪਰਵਾਹੀ ਦਏ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਰੋ ਤਿਆਰੀ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਤਿਪਰਮੇਸ਼ਵਰ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸੁਣੋ ਹੁਕਮ ਸੰਦੇਸਾ ਏਕ, ਏਕੰਕਾਰ ਦਏ ਦ੍ਰਿੜਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਵੇਸ, ਰੂਪ ਅਨੂਪ ਸ਼ਾਹੋ ਭੂਪ ਲਏ ਵਟਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਿਸ ਦੀ ਰੱਖਦੇ ਆਏ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਦੋ ਜਹਾਨ ਸ੍ਰੀ ਭਗਵਾਨ ਰਿਹਾ ਵੇਖ, ਦਰਗਾਹ ਸਾਚੀ ਪੜਦਾ ਓਹਲਾ ਆਪ ਚੁਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਮਾਦੀ ਸ਼ਬਦ ਅਨਾਦੀ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਧਾਰ ਨਿਰਵੈਰ ਨਿਰਾਕਾਰ ਨਿਰੰਕਾਰ ਭਗਤ ਵਛਲ ਜਨ ਭਗਤਾਂ ਕਰੇ ਹੇਤ, ਨੇਤਨ ਨੇਤ ਦਰਸ ਦਿਖਾਈਆ। ਲੋਕਮਾਤ ਮਾਰ ਝਾਤ ਵੇਖੋ ਅਗੰਮੀ ਇਸ਼ਟ ਦਾ ਖੇਲ, ਖ਼ਾਲਕ ਖ਼ਲਕ ਆਪ ਖਿਲਾਈਆ। ਜੋਤੀ ਜਲਵਾ ਨੂਰ ਨੁਰਾਨਾ ਦੇ ਕੇ ਤੇਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰੇ ਰੁਸ਼ਨਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਤਮ ਪਰਮਾਤਮ ਗੁਰਮੁਖਾਂ ਮਾਣ ਕੇ ਸੇਜ, ਸੱਜਣ ਆਦਿ ਨਿਰੰਜਣ ਦਰ ਦਵਾਰਾ ਏਕੰਕਾਰਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਨਰ ਹਰਿ ਇਕੋ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਉਠੋ ਕਰੋ ਤਿਆਰੀ, ਤ੍ਰੈਗੁਣ ਅਤੀਤਾ ਦਏ ਵਡਿਆਈਆ। ਲੇਖਾ ਵੇਖੋ ਆਪਣਾ ਵਾਰੋ ਵਾਰੀ, ਵਾਰਤਾ ਪਿਛਲੀ ਸਰਬ ਦੁਹਰਾਈਆ। ਜੁਗ ਚੌਕੜੀ ਜਿਸ ਦੀ ਕਰਦੇ ਰਹੇ ਇੰਤਜ਼ਾਰੀ, ਆਮਦ ਵਿਚ ਖ਼ੁਸ਼ਾਮੰਦ ਸੇਵ ਕਮਾਈਆ। ਸੋ ਪੁਰਖ ਅਕਾਲਾ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰੀ, ਵਾਹਿਦ ਲਾਸ਼ਰੀਕ ਜਲਵਾ ਨੂਰ ਕਰੇ ਰੁਸ਼ਨਾਈਆ। ਜਗਤ ਅੰਧੇਰਾ ਮੇਟਣਹਾਰ ਰਾਤ ਕਾਲੀ ਧਾਰੀ, ਧਰਮ ਦਵਾਰਾ ਇਕ ਸੁਹਾਈਆ। ਲਹਿਣਾ ਦੇਣਾ ਚੁਕਾਏ ਸਦੀ ਚੌਧਵੀਂ
❋
❋
ਕਲਜੁਗ ਅੰਤ ਸ੍ਰੀ ਭਗਵੰਤ ਬੀਸ ਬੀਸਾ ਹਰਿ ਜਗਦੀਸਾ ਸ਼ਾਹੋ ਭੂਪ ਵਡ ਸਿਕਦਾਰੀ, ਧੁਰ ਫ਼ਰਮਾਨਾ ਨੌਜਵਾਨਾ ਮਰਦ ਮਰਦਾਨਾ ਆਪ ਦ੍ਰਿੜਾਈਆ। ਜਿਸ ਦਾ ਲੇਖਾ ਲਿਖ ਨਾ ਸਕੇ ਕੋਈ ਕਾਗ਼ਜ਼ ਕਲਮ ਸ਼ਾਹੀ ਕਾਤਬ ਬਣ ਲਿਖਾਰੀ, ਕਾਇਨਾਤ ਪੜਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਅੰਤਰ ਨਿਰੰਤਰ ਆਪਣਾ ਪੜਦਾ ਰਿਹਾ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਲੋਕਮਾਤ ਮਸ, ਤਰੀਕ ਅੰਧੇਰਾ ਨਜ਼ਰੀ ਆਈਆ। ਕਿਰਪਾ ਕਰੇ ਪੁਰਖ ਸਮਰਥ, ਪਾਰਬ੍ਰਹਮ ਆਪਣਾ ਵੇਸ ਵਟਾਈਆ। ਜਿਸ ਦਾ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵਰਨਾਂ ਬਰਨਾਂ ਵਿਚ ਗਾਉਂਦੇ ਆਏ ਜਸ, ਸਿਫ਼ਤਾਂ ਵਿਚ ਢੋਲੇ ਗੀਤ ਅਲਾਈਆ। ਸੋ ਆਪਣੀ ਧਾਰ ਆਦਿ ਨਿਰੰਜਣ ਹੋ ਪ੍ਰਗਟ, ਏਕਾ ਨੂਰ ਕਰੇ ਰੁਸ਼ਨਾਈਆ। ਸਚ ਦਵਾਰਾ ਏਕੰਕਾਰਾ ਵਿਚ ਸੰਸਾਰਾ ਖੋਲ੍ਹ ਕੇ ਆਪਣਾ ਹੱਟ, ਵਸਤ ਅਮੋਲਕ ਧਰਮ ਦਵਾਰੇ ਆਪ ਵਖਾਈਆ। ਸਚ ਸਵਾਮੀ ਅੰਤਰਜਾਮੀ ਗ੍ਰਹਿ ਭੀਤਰ ਕਾਇਆ ਮੰਦਰ ਆਪਣਾ ਮਾਰਗ ਦੱਸ, ਸਾਚਾ ਮਾਰਗ ਇਕ ਸਮਝਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਨਿਜ ਨੇਤਰ ਖੋਲ੍ਹ ਕੇ ਅੱਖ, ਪ੍ਰਤੱਖ ਮੇਲਾ ਮੇਲੇ ਧੁਰ ਗੋਸਾਈਂਆ। ਜਿਹੜਾ ਵਕਤ ਸੁਹੰਜਣਾ ਨਿਤ ਨਵਿਤ ਰਹੇ ਤੱਕ, ਸੋ ਹਕ਼ੀਕ਼ਤ ਵੇਖੋ ਹਕ, ਹਰਿ ਕਰਤਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਵਾਰਾ ਇਕ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਅਗੰਮੀ ਧਾਰ, ਧਰਨੀ ਧਰਤ ਧਵਲ ਵਡਿਆਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਨਿਰਗੁਣ ਨੂਰ ਕਰੇ ਉਜਿਆਰ, ਜੋਤੀ ਜਾਤਾ ਡਗਮਗਾਈਆ। ਜਨ ਭਗਤਾਂ ਕਰ ਪਿਆਰ, ਪ੍ਰੇਮ ਪ੍ਰੀਤੀ ਇਕ ਸਿਖਾਈਆ। ਰਾਹ ਦੱਸ ਏਕੰਕਾਰ, ਅਕਲ ਕਲਧਾਰੀ ਆਪਣੀ ਕਾਰੇ ਲਾਈਆ। ਤੂੰ ਮੇਰਾ ਮੈਂ ਤੇਰਾ ਬੋਲ ਜੈਕਾਰ, ਨਾਤਾ ਆਤਮ ਪਰਮਾਤਮ ਰਿਹਾ ਮਿਲਾਈਆ। ਸਚ ਸੰਦੇਸਾ ਦੇ ਕੇ ਵਿਚ ਸੰਸਾਰ, ਸੋਈ ਸੁਰਤੀ ਆਪ ਉਠਾਈਆ। ਲਹਿਣਾ ਦੇਣਾ ਪੂਰਬ ਕਰਜ਼ਾ ਦਏ ਉਤਾਰ, ਮਿਹਰ ਨਜ਼ਰ ਬੇਨਜ਼ੀਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਸਰਨਾਈਆ। ਸਤਿਗੁਰ ਸ਼ਬਦ ਕਹੇ ਵੇਖੋ ਉਠ ਕੇ ਇਕ ਨਜ਼ਾਰਾ, ਮਿਹਰ ਨਜ਼ਰੀਆ ਰਿਹਾ ਬਦਲਾਈਆ। ਨਿਰਗੁਣ ਨਿਰਵੈਰ ਲਏ ਅਵਤਾਰਾ, ਅਵਤਰਾ ਆਪਣੀ ਕਾਰ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਹੋ ਉਜਿਆਰਾ, ਜਗਤ ਅੰਧੇਰ ਰਿਹਾ ਗਵਾਈਆ। ਸਦੀ ਚੌਧਵੀਂ ਪਾਵੇ ਸਾਰਾ, ਈਸਾ ਮੂਸਾ ਮੁਹੰਮਦ ਨੇਤਰ ਨੈਣਾਂ ਅੱਖ ਖੁਲ੍ਹਾਈਆ। ਬਾਕੀ ਰਹੇ ਨਾ ਤੇਈ ਅਵਤਾਰਾ, ਧਰਮ ਦਵਾਰਾ ਇਕ ਪ੍ਰਗਟਾਈਆ। ਲਹਿਣਾ ਦੇਣਾ ਪੂਰਾ ਕਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਸਤਿਗੁਰ ਸ਼ਬਦ ਕਹੇ ਵੇਖੋ ਖੇਲ ਅਗੰਮੀ ਨੂਰ, ਹਰਿ ਕਰਤਾ ਆਪ ਕਰਾਈਆ। ਜੋ ਸਰਥ ਕਲਾ ਭਰਪੂਰ, ਭਾਂਡਾ ਭਰਮ ਭੌ ਭੰਨਾਈਆ। ਜਿਸ ਦਾ ਸਤਿ ਸਤਿਵਾਦੀ ਦਸਤੂਰ, ਸਚ ਸਚ ਸਮਝਾਈਆ। ਜੁਗ ਚੌਕੜੀ ਜਿਸ ਲੇਖੇ ਲਾਏ ਪੂਰ, ਨਈਆ ਨੌਕਾ ਆਪਣਾ ਨਾਮ ਚਲਾਈਆ। ਸੋ ਸਵਾਮੀ ਹੋ ਕੇ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਆਇਆ ਵਕਤ, ਬਿਨਾ ਅੱਖਰਾਂ ਦਿਆਂ ਜਣਾਈਆ। ਜਲਵਾ ਤੱਕੋ ਵਿਚ ਜਗਤ, ਜਗਜੀਵਣ ਦਾਤਾ ਖੇਲ ਖਿਲਾਈਆ।
❋
❋
ਜਿਸ ਦੀ ਸਰਗੁਣ ਧਾਰ ਸਾਰੇ ਸ਼ਕਤ, ਸ਼ਰਅ ਹੁਕਮ ਵਿਚ ਮਨਾਈਆ। ਜੋ ਦਿਸੇ ਉਤੇ ਫ਼ਰਸ਼, ਅਰਸ਼ ਆਪਣੀ ਕਾਰ ਕਮਾਈਆ। ਜਨ ਭਗਤਾਂ ਦੇਵੇ ਦਰਸ, ਪੜਦਾ ਓਹਲਾ ਅੱਖ ਖੁਲ੍ਹਾਈਆ। ਨਿਰਵੈਰ ਹੋ ਕੇ ਆਏ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਸਭ ਦੀ ਪੂਰੀ ਕਰੇ ਸ਼ਰਤ, ਸ਼ਰਅ ਅਗਲੀ ਰਿਹਾ ਦ੍ਰਿੜਾਈਆ। ਜਨ ਭਗਤ ਸੁਹੇਲਾ ਕੋਈ ਨਾ ਜਾਏ ਭਟਕ, ਭਾਵਨਾ ਭਾਓ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਪ੍ਰਭ ਸੁਣਿਆ ਤੁਹਾਡਾ ਹਾੜ੍ਹਾ, ਜੁਗ ਜੁਗ ਧਿਆਨ ਲਗਾਈਆ। ਲੇਖਾ ਵੇਖੇ ਧੁਰ ਦਰਬਾਰਾ, ਦਰਗਾਹ ਸਾਚੀ ਫੋਲ ਫੁਲਾਈਆ। ਜਿਥੇ ਅਵਰ ਨਾ ਕੋਇ ਲਿਖਾਰਾ, ਕਾਤਬ ਰੂਪ ਨਾ ਕੋਇ ਧਰਾਈਆ। ਸੋ ਸ਼ਹਿਨਸ਼ਾਹ ਸਮਰਥ ਪੁਰਖ ਨਿਆਰਾ, ਨਿਰਾਕਾਰਾ ਫੋਲ ਫੁਲਾਈਆ। ਲਹਿਣਾ ਦੇਣਾ ਪੂਰਾ ਕਰੇ ਅਧਾਰਾ, ਅਧਿਆਤਮ ਖੋਜੇ ਥਾਉਂ ਥਾਈਂਆ। ਪਰਗਟ ਹੋ ਵਿਚ ਸੰਸਾਰਾ, ਸੰਸਾਰੀ ਭੰਡਾਰੀ ਲੇਖ ਰਿਹਾ ਮੁਕਾਈਆ। ਸ਼ੰਕਰ ਪਾਵੇ ਸਾਰਾ, ਸਾਹਿਬ ਸੁਲਤਾਨ ਹੋਏ ਸਹਾਈਆ। ਉਠੋ ਵੇਖੋ ਨੈਣ ਲੋਚਨ ਕਰੋ ਦੀਦਾਰਾ, ਦਰ ਘਰ ਇਕੋ ਇਕ ਖੁਲ੍ਹਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬੋਲੇ ਜੈਕਾਰਾ, ਜੈ ਜੈ ਕਾਰ ਨੂਰ ਇਲਾਹੀਆ। ਪਰਵਰਦਿਗਾਰ ਸਾਚਾ ਯਾਰਾ, ਤੌਫ਼ੀਕ ਹਕ ਸਮਝਾਈਆ। ਸਦੀ ਚੌਧਵੀਂ ਪਾਰ ਕਿਨਾਰਾ, ਹਕ ਇਮਾਮ ਇਕ ਸਿਕਦਾਰਾ, ਚੋਟੀ ਸਭ ਦੀ ਫੋਲ ਫੁਲਾਈਆ। ਲੇਖਾ ਦੇਣਾ ਜਨ ਭਗਤਾਂ ਅਪਰ ਅਪਾਰਾ, ਅਪਰੰਪਰ ਸਵਾਮੀ ਹੋਏ ਸਹਾਈਆ। ਉਠੋ ਵੇਖੋ ਤੱਕੋ ਦਿਵਸ ਸਤਾਰਾਂ ਹਾੜ੍ਹਾ ਹਰਿ ਹਿਰਦੇ ਹਰਿਜੂ ਡੇਰਾ ਲਾਈਆ। ਭੇਵ ਰਹੇ ਪੁਰਖ ਨਾ ਨਾਰਾ, ਬਿਰਧ ਬਾਲ ਵੰਡ ਨਾ ਕੋਈ ਵੰਡਾਈਆ। ਸਭ ਦਾ ਸਾਂਝਾ ਕਰੇ ਪਿਆਰਾ, ਅਪਰੰਪਰ ਬਣ ਕੇ ਆਪ ਵਣਜਾਰਾ, ਸੌਦਾ ਇਕੋ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਉਠੋ ਵੇਖੋ ਖੇਲ ਅਗੰਮ, ਅਲਖ ਅਗੋਚਰ ਆਪ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਮੈਂ ਤੱਕਿਆ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਆਪ ਬਦਲਾਈਆ। ਨਾਤਾ ਤੋੜ ਵਜੂਦ ਤਨ, ਤੱਤਾਂ ਦਾ ਲੇਖਾ ਦਿਤਾ ਮੁਕਾਈਆ। ਦੀਨ ਮਜ਼੍ਹਬ ਦਾ ਹਰਖ ਸੋਗ ਰਹੇ ਨਾ ਕੋਈ ਗ਼ਮ, ਕਾਇਨਾਤ ਦਾ ਕਲਮਾ ਇਕੋ ਦਏ ਸਮਝਾਈਆ। ਜਿਸ ਦਾ ਨੂਰ ਓਸੇ ਦਾ ਚੰਨ, ਜਹੂਰ ਆਪਣਾ ਰਿਹਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਸੁਣੋ ਸੰਦੇਸਾ, ਹਰਿ ਸੱਦਾ ਇਕ ਜਣਾਈਆ। ਨਿਰਗੁਣ ਧਾਰ ਬਦਲ ਕੇ ਵੇਸਾ, ਭੇਖਾਧਾਰੀ ਭੇਖ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਕੇ ਠੇਕਾ, ਅਗਲਾ ਲਹਿਣਾ ਦਏ ਚੁਕਾਈਆ। ਆਤਮ ਪਰਮਾਤਮ ਧੁਰ ਦਾ ਬਣ ਕੇ ਨੇਤਾ, ਨਿਰਗੁਣ ਨਿਰਗੁਣ ਦਏ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਲਉ ਚੇਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਸਾਚਾ ਮਣਕਾ ਕਰਨਾ ਭੇਟਾ, ਜਿਸ ਦੀ ਗੰਢ ਨਾ ਕੋਇ ਖੁਲ੍ਹਾਈਆ। ਜਿਸ ਦਾ ਲੇਖਾ ਜਾਣੇ ਸਤਿਗੁਰ ਸ਼ਬਦ ਪੁਰਖ ਅਕਾਲ ਦਾ ਬੇਟਾ, ਗੋਬਿੰਦ ਵੱਜਦੀ ਰਹੇ ਵਧਾਈਆ। ਜਨ ਭਗਤਾਂ ਪੂਰਾ ਕਰਨਾ ਲੇਖਾ, ਲਿਖਿਆ ਲੇਖ ਖੋਜ ਖੁਜਾਈਆ। ਸਚ ਦਵਾਰ ਸੁਹਾਉਣਾ ਦੇਸਾ, ਕੂੜਾ ਨਾਤਾ ਜਗਤ ਤਜਾਈਆ। ਜਿਸ ਦਾ ਭਗਤ ਉਧਾਰਨਾ ਪੇਸ਼ਾ, ਸੋ ਪੇਸ਼ੀਨਗੋਈ ਸਭ ਦੀ ਵੇਖ ਵਖਾਈਆ। ਸਚ ਸਿੰਘਾਸਣ ਸਾਚੇ ਲੇਟਾ, ਮੰਦਰ ਇਕੋ ਇਕ ਵਡਿਆਈਆ। ਕਲਜੁਗ ਅੰਤਮ ਬਣ ਕੇ ਧੁਰ ਦਾ ਖੇਟਾ, ਖੇਵਟ
❋
❋
ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਰੋ ਸ਼ਤਾਬੀ, ਸ਼ਰਅ ਵਿਚੋਂ ਬਾਹਰ ਸਮਝਾਈਆ। ਲੇਖਾ ਜਾਣੋ ਨਾਨਕ ਵਾਲਾ ਬਗਦਾਦੀ, ਬਗ਼ਲਗੀਰ ਦਿਸੇ ਖ਼ੁਦਾਈਆ। ਜਿਸ ਦਾ ਇਕੋ ਨੂਰ ਇਮਦਾਦੀ, ਆਮਦ ਵਿਚ ਰਾਹ ਤਕਾਈਆ। ਉਸ ਦਾ ਲਹਿਣਾ ਦੇਣਾ ਪੂਰਾ ਕਰਨਾ ਮਾਜ਼ੀ, ਹਾਲ ਦਾ ਲੇਖਾ ਦਏ ਸਮਝਾਈਆ। ਜਿਸ ਨੂੰ ਸਮਝੇ ਕੋਇ ਨਾ ਮੁਲਾ ਸ਼ੇਖ਼ ਕਾਜ਼ੀ, ਅੱਖਰਾਂ ਵਿਚ ਵੰਡ ਨਾ ਕੋਇ ਵੰਡਾਈਆ। ਗਾ ਸਕੇ ਨਾ ਕੋਈ ਭੱਟ ਰਬਾਬੀ, ਤੰਦ ਸਿਤਾਰ ਨਾ ਕੋਇ ਜਣਾਈਆ। ਸਮਝ ਆਵੇ ਨਾ ਇਸ਼ਕ ਹਕ਼ੀਕ਼ੀ ਮਜ਼ਾਜੀ, ਮਜ਼ੇ ਤੋਂ ਬਾਹਰ ਧਾਰ ਪਰਗਟਾਈਆ। ਜਨ ਭਗਤਾਂ ਨਾਲ ਹੋ ਕੇ ਰਾਜ਼ੀ, ਰਜ਼ਾ ਆਪਣੀ ਵਿਚ ਰਖਾਈਆ। ਧੁਰਦਰਗਾਹ ਦਾ ਬਣ ਕੇ ਬਾਡੀ, ਤਨ ਵਜੂਦ ਕਰੇ ਸਫ਼ਾਈਆ। ਸ਼ਬਦੀ ਧਾਰ ਬਣਾ ਕੇ ਨਾਦੀ, ਨਾਦ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਹੋਵੋ ਸਵਾਧਾਨ, ਵੇਲਾ ਵਕਤ ਲਏ ਅੰਗੜਾਈਆ। ਜਿਸ ਨੇ ਝਗੜਾ ਰਹਿਣ ਨਹੀਂ ਦੇਣਾ ਗੋਪੀ ਕਾਹਨ, ਸੀਤਾ ਰਾਮ ਆਪਣੇ ਵਿਚ ਸਮਾਈਆ। ਸ਼ਰਅ ਰਹੇ ਨਾ ਕੋਈ ਸ਼ੈਤਾਨ, ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਾਰੇ ਤਅੱਜਬ ਨਾ ਹੋਇਓ ਹੈਰਾਨ, ਹੈਰਾਨੀ ਵਿਚ ਨਾ ਕੋਇ ਆਈਆ। ਇਹ ਖੇਲ ਸ੍ਰੀ ਭਗਵਾਨ, ਕਰਨੀ ਦਾ ਕਰਤਾ ਆਪ ਕਮਾਈਆ। ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਵਿਧਾਨ, ਵਾਹਿਦ ਆਪਣਾ ਹੁਕਮ ਮਨਾਈਆ। ਸਾਚਾ ਧਰਮ ਦੱਸ ਇਸਲਾਮ, ਇਸਮ ਆਜ਼ਮ ਇਕ ਪਰਗਟਾਈਆ। ਮੁਹੱਬਤ ਵਿਚ ਹੋ ਕੇ ਮਿਹਰਵਾਨ, ਮਹਿਬੂਬ ਕਰੇ ਰੁਸ਼ਨਾਈਆ। ਝਗੜਾ ਮੁਕਾ ਕੇ ਜ਼ਿਮੀਂ ਅਸਮਾਨ, ਚੌਦਾਂ ਲੋਕ ਚੌਦਾਂ ਤਬਕ ਡੇਰਾ ਢਾਹੀਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਧੁਰ ਦਾ ਦੇ ਕੇ ਨਾਮ ਨਿਧਾਨ, ਵਸਤ ਅਮੋਲਕ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪ੍ਰਵਾਨ, ਪਰਵਾਨੇ ਪਿਛਲੇ ਫੋਲ ਫੁਲਾਈਆ। ਲੇਖਾ ਮੁਕਾਏ ਸ੍ਰੀ ਭਗਵਾਨ, ਅਨਡਿੱਠ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰੇ ਸੋਭਾ ਪਾਈਆ। ਸਤਿਗੁਰ ਸ਼ਬਦ ਕਹੇ ਮੈਂ ਸੁਣਾਵਾਂ ਸਚ ਸੰਗੀਤ, ਸਗਲੇ ਸੰਗੀਓ ਦਿਆਂ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣੀ ਪਿਛਲੀ ਛੱਡਿਓ ਰੀਤ, ਮੰਦਰ ਮਸੀਤ ਨਾ ਕੋਇ ਵਡਿਆਈਆ। ਸਤਿਗੁਰ ਸਾਚਾ ਸਚ ਧਰਮ ਸਾਚੀ ਦੇਵੇ ਨੀਤ, ਨੀਤੀਵਾਨ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਦਾ ਦੱਸਣਾ ਗੀਤ, ਆਤਮ ਪਰਮਾਤਮ ਲਏ ਪਰਨਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਮਨਸਾ ਪੂਰੀ ਕਰੇ ਉਡੀਕ, ਤ੍ਰਿਸਨਾ ਪਿਛਲੀ ਦਏ ਗਵਾਈਆ। ਸੋ ਵਕਤ ਸੁਹੇਲਾ ਇਕ ਅਕੇਲਾ ਵਕਤ ਆਏ ਨਜ਼ਦੀਕ, ਦੂਰ ਦੁਰਾਡਾ ਆਪਣਾ ਪੰਧ ਮੁਕਾਈਆ। ਜਨ ਭਗਤੋ ਲੋਕਮਾਤ ਦਿਵਸ ਹਾੜ੍ਹ ਸਤਾਰਾਂ ਠੀਕ, ਠਾਕਰ ਹੋ ਕੇ ਆਪਣੀ ਕਾਰ ਕਮਾਈਆ। ਝਗੜਾ ਰਹਿਣ ਨਾ ਦੇਵੇ ਊਚ ਨੀਚ, ਰਾਓ ਰੰਕ ਕਰੇ ਤਬਲੀਕ, ਪ੍ਰੀਤ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਹਕ ਨਸੀਹਤ ਵਸੀਅਤ ਸਭ ਦੀ ਫੋਲ ਫੋਲਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਤੱਕਿਓ ਇਕੋ ਹਸਤੀ, ਜੋ ਹਸਤ ਕੀਟ ਰਿਹਾ ਸਮਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾ ਨਾਮ ਖ਼ੁਮਾਰੀ ਮਸਤੀ, ਮਸਤ ਦੀਵਾਨੇ ਦਏ ਬਣਾਈਆ। ਜਿਸ ਭਗਤਾਂ ਸਾਢੇ ਤਿੰਨ ਹੱਥ ਸੁਹਾਉਣੀ ਬਸਤੀ, ਕਾਇਆ ਗੜ੍ਹ ਕਰੇ ਰੁਸ਼ਨਾਈਆ। ਮਾਲਕ ਮਿਲੇ ਧੁਰ
❋
❋
ਦਾ ਅਰਸ਼ੀ, ਫ਼ਰਸ਼ੀ ਖ਼ਲਕ ਰੂਪ ਬਦਲਾਈਆ। ਬ੍ਰਹਮਾ ਸ਼ਿਵ ਗੋਬਿੰਦ ਵਾਲੀ ਤੁਹਾਥੋਂ ਮੰਗੀ ਉਹ ਪਰਚੀ, ਜਿਹੜੀ ਰਾਹ ਜਾਂਦਾ ਗਿਆ ਫੜਾਈਆ। ਜਿਸ ਉਤੇ ਖੇਲ ਪ੍ਰਭੂ ਦੇ ਘਰ ਦੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਧਾਰ ਅਛਲ ਅਛੱਲ ਦੀ, ਵਲ ਛਲ ਆਪਣੀ ਧਾਰ ਕਮਾਈਆ।
੧੬ ਹਾੜ੍ਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਗੁਰ ਅਵਤਾਰ ਪੈਗ਼ੰਬਰ ਦਰਸ਼ਨ ਕਰਨ ਆਏ ਪੈਰ ਦੱਬੇ, ਦਾਅਵਾ ਪਿਛਲਾ ਨਾਲ ਰਖਾਈਆ। ਜਿਹੜਾ ਪੁਰਖ ਅਕਾਲ ਕਿਸੇ ਨਾ ਲੱਭੇ, ਜੁਗ ਚੌਕੜੀ ਰਾਹ ਤਕਾਈਆ। ਗੁਰ ਅਵਤਾਰ ਪੈਗ਼ੰਬਰ ਹੁਕਮੇ ਅੰਦਰ ਬੱਧੇ, ਬੰਦਨਾ ਆਪਣੀ ਦਿਤੀ ਦ੍ਰਿੜਾਈਆ। ਦੀਨ ਮਜ਼੍ਹਬਾਂ ਵੰਡ ਕੇ ਹੱਦੇ, ਹਿੱਸੇ ਝੋਲੀਆਂ ਵਿਚ ਟਿਕਾਈਆ। ਜਗਤ ਜੈਕਾਰ ਨਾ ਕਹਿਣ ਕਦੇ, ਕਦੀਮ ਦਾ ਲੇਖਾ ਦਏ ਦ੍ਰਿੜਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜੁਗ ਜਨਮ ਦੇ ਵਿਛੜੇ ਸੱਦੇ, ਹੁਕਮ ਧੁਰ ਦਾ ਇਕ ਸੁਣਾਈਆ। ਸਦਾ ਰਹੇ ਤੁਹਾਡੇ ਅੱਗੇ, ਅਗਲਾ ਲੇਖਾ ਆਪ ਬਣਾਈਆ। ਦਰਸ ਦੀਦਾਰ ਦੇ ਦੇਵੇ ਮਜ਼ੇ, ਮਜ਼ਾਕ ਵੇਖੇ ਜਗਤ ਲੋਕਾਈਆ। ਜੋ ਸਰਨ ਸਰਨਾਈ ਲੱਗੇ, ਸਗਨ ਨਾਲ ਆਪਣੇ ਘਰ ਬਹਾਈਆ। ਵਿਛੋੜਾ ਮੂਲ ਨਾ ਦੇਵੇ ਕਦੇ, ਕਦਮਾਂ ਵਿਚ ਲਏ ਟਿਕਾਈਆ। ਦੀਪਕ ਹੋ ਕੇ ਜਗੇ, ਜਗਤ ਨਿਰਾਲੀ ਚਾਲ ਦਿਤੀ ਪਰਗਟਾਈਆ। ਸਚ ਦਵਾਰ ਦੇ ਮਾਲਕ ਹਰਿ ਭਗਤ ਬਣਾ ਕੇ ਵੱਡੇ, ਵਡਿਆਈ ਆਪਣੇ ਹੱਥ ਰਖਾਈਆ। ਭਗਤ ਪਿਆਰ ਵਿਚ ਕਹੇ ਆਉ ਮੇਰੇ ਲਾਡਲੇ ਡੱਡੇ, ਡੰਡਾਵਤ ਸਭ ਤੋਂ ਵੱਖਰੀ ਦਿਆਂ ਸਮਝਾਈਆ। ਤੁਹਾਡੀ ਦਾਗ਼ ਲੱਗੇ ਕਦੇ ਨਾ ਪੱਗੇ, ਪਗੜੀਆਂ ਵਾਲਿਆਂ ਗੁਰੂਆਂ ਦਾ ਲੇਖਾ ਦਿਤਾ ਮੁਕਾਈਆ। ਅੰਤਕਾਲ ਜਗਤ ਨਗਾਰੇ ਓਹਦੇ ਵੱਜੇ, ਜਿਸ ਨੂੰ ਵਾਜਾਂ ਮਾਰ ਕੇ ਸਾਰੇ ਗਏ ਗਾਈਆ। ਲਹਿਣਾ ਦੇਣਾ ਲੇਖ ਮੁਕਾ ਕੇ ਜੱਗੇ, ਹਮਸਾਜਣ ਧਾਮ ਦਰਸਾਈਆ। ਗੁਰਮੁਖਾਂ ਨਾਲ ਕਦੇ ਨਾ ਕਰੇ ਦਗ਼ੇ, ਦਗ਼ੇਬਾਜ਼ ਨਿਆਰੇ ਧਾਮ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਦਰਸ ਦੀਦਾਰ ਦੀ ਮੰਗੇ ਪ੍ਰੇਮ ਪ੍ਰੀਤੀ ਮੋਖਾ, ਮੁਖ ਮਸਤਕ ਵੇਖ ਖ਼ੁਸ਼ੀ ਮਨਾਈਆ। ਚਿੰਤਾ ਗ਼ਮ ਮਿਟਾ ਕੇ ਹਰਖ ਸੋਗਾ, ਦੁੱਖ ਦਲਿਦ੍ਰ ਡੇਰਾ ਢਾਹੀਆ। ਅਗਲਾ ਵਕਤ ਰਹਿਣ ਨਾ ਦੇਵੇ ਔਖਾ, ਸੁਖ ਸਾਗਰ ਵਿਚ ਸਮਾਈਆ। ਦੂਰ ਦੁਰਾਡਾ ਨੇਰਨ ਨੇਰੇ ਹੋ ਕੇ ਪਹੁੰਚਾ, ਪੰਚਮ ਮੀਤਾ ਧੁਰਦਰਗਾਹੀਆ। ਗੋਬਿੰਦ ਲਾ ਕੇ ਆਪਣਾ ਢੌਂਕਾ, ਢਈਏ ਦਾ ਲੇਖਾ ਰਿਹਾ ਮੁਕਾਈਆ। ਨਾਮ ਨਿਧਾਨ ਚਲਾ ਕੇ ਨੌਕਾ, ਹਰਿਜਨ ਸਾਚੇ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਦਰਸ ਕਰਨ ਨਾਲ ਕਿਸੇ ਨਾ ਮਿਲਦਾ, ਜੁਗ ਚੌਕੜੀ ਰੋਵੇ ਧਾਹੀਂ ਮਾਰੇ ਦੇਵੇ ਹਾਲ ਦੁਹਾਈਆ। ਬਿਨ ਭਗਤਾਂ ਮਹਿਬੂਬ ਮਾਲਕ ਮੇਲਾ ਕਰੇ ਕਿਸੇ ਨਾ ਦਿਲ ਦਾ, ਦਲਿਦ੍ਰੀ ਵੇਖੇ ਜਗਤ ਲੋਕਾਈਆ। ਇਹ ਖੇਲ ਅਗੰਮੀ ਛਿੰਨ ਦਾ, ਵਿਸ਼ਨ ਬ੍ਰਹਮਾ ਸ਼ਿਵ ਸ਼ੰਕਰ ਤੋਂ ਪਰੇ ਰਿਹਾ ਦ੍ਰਿੜਾਈਆ। ਇਹ ਨੂਰ ਅਲਾਹੀ ਆਪਣੇ ਚਿੰਨ ਦਾ, ਚੱਕਰ ਚਿਹਨ ਵਰਨ ਬਰਨ ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਖ਼ੁਸ਼ੀ ਸੁਭਾਗ ਦਿਹਾੜਾ ਲੇਖਾ ਹੋਵੇ ਦਿਨ ਦਾ, ਦਹਿ ਦਿਸ਼ਾ ਖੋਜ
❋
❋
ਖੁਜਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨੌ ਸੌ ਚੁਰਾਨਵੇ ਚੌਕੜੀ ਜੁਗ ਭਗਤਾਂ ਵਾਸਤੇ ਰਿਹਾ ਗਿਣਦਾ, ਜਗਤ ਤ੍ਰਿਸਨਾ ਅਵਰ ਨਾ ਕੋਇ ਰਖਾਈਆ। ਨਿਰਗੁਣ ਧਾਰ ਨਿਰਵੈਰ ਨਿਰਾਕਾਰ ਨਿਰੰਕਾਰ ਹੋ ਕੇ ਮਿਲਦਾ, ਖਿੱਲਤ ਨਾਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਡਿਆਈਆ। ਦਰਸ ਕਰਨ ਜੋ ਆਏ ਆਜ, ਅੱਗੇ ਅਜ਼ਲ ਤੋਂ ਲਏ ਬਚਾਈਆ। ਫ਼ੈਸਲੇ ਵਾਲਾ ਸੁਣ ਕੇ ਸਵਾਲ ਜਵਾਬ, ਜਵਾਬ ਤਲਬੀ ਸਭ ਦੀ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰੋ ਜਿਸ ਦਾ ਲੈਂਦੇ ਰਹੇ ਖਵਾਬ, ਪੜਦਾ ਅਗਲਾ ਦਏ ਚੁਕਾਈਆ। ਜਨ ਭਗਤਾਂ ਦੀ ਧੁਰਦਰਗਾਹੀ ਖੋਲ੍ਹ ਕਿਤਾਬ, ਬਿਨ ਅੱਖਰਾਂ ਲੇਖਾ ਦਏ ਦ੍ਰਿੜਾਈਆ। ਧੁਰਦਰਗਾਹ ਦਾ ਦੇ ਕੇ ਆਬ, ਅੰਮ੍ਰਿਤ ਰਸ ਇਕ ਚਖਾਈਆ। ਮੇਲ ਮਿਲਾਏ ਆਪ ਮਹਾਰਾਜ, ਰਾਜਨ ਰਾਜ ਚਲੇ ਨਾ ਕੋਇ ਚਤੁਰਾਈਆ। ਮਾਣ ਵਡਿਆਈ ਗੁਰਸਿਖ ਸੰਤ ਸੁਹੇਲੇ ਸਚ ਸਾਧ, ਜਿਨ੍ਹਾਂ ਚਰਨ ਕਵਲ ਸਰਨ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਦਰਸ ਕਰਨ ਦੀ ਜੋ ਆਏ ਖ਼ਾਤਰ, ਖ਼ਤਰਾ ਗਏ ਮੁਕਾਈਆ। ਗੋਬਿੰਦ ਲੇਖੇ ਲੱਗੀ ਅਗੰਮੀ ਪਾਤਰ, ਲਹਿਣਾ ਪੁਰਖ ਅਕਾਲ ਦਏ ਦਰਸਾਈਆ। ਸੰਤ ਸੁਹੇਲੇ ਬਣਾਏ ਚਾਤਰ, ਚਾਤਰਿਕ ਆਪਣੇ ਲਏ ਪਰਗਟਾਈਆ। ਸਤਿ ਦਵਾਰ ਦੱਸ ਕੇ ਪਾਤਨ, ਨਈਆ ਨੌਕਾ ਨਾਮ ਚੜ੍ਹਾਈਆ। ਜਨਮ ਕਰਮ ਦੀ ਪੂਰੀ ਕਰ ਕੇ ਆਸਨ, ਆਸ਼ਾ ਇਛਿਆ ਵਿਚ ਸਮਾਈਆ। ਸਚ ਦਵਾਰੇ ਕਰ ਕੇ ਵਾਸਨ, ਵਾਸਤਾ ਇਕੋ ਨਾਲ ਜੁੜਾਈਆ। ਮੰਜ਼ਲ ਪੌੜੀ ਚਾੜ੍ਹ ਕੇ ਘਾਟਨ, ਗ੍ਰਹਿ ਮੰਦਰ ਦਏ ਵਖਾਈਆ। ਜਨ ਭਗਤੋ ਜਿਹੜਾ ਖੇਲ ਅੱਗੇ ਰੱਖਿਆ ਬਾਤਨ, ਓਸ ਦਾ ਪੜਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਾਕਾਰ ਬਣ ਕੇ ਸੱਜਣ ਸਾਕਣ, ਸਖ਼ੀਆਂ ਦਾ ਲੇਖਾ ਇਕੋ ਨਜ਼ਰੀ ਆਈਆ।