ਪੁਸਤਕਾਲਾਭਾਗ ੨੦

੧੬ ਹਾੜ੍ਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਗੁਰ ਅਵਤਾਰ ਪੈਗ਼ੰਬਰ ਕਹਿਣ ਦਰਸ਼ਨ ਸਿੰਘ ਲਿਖੇ ਲਿਖਾਰੀ, ਗੁਰਦਾਸ ਗਵੀਦੁ ਗੁਵਿਦ ਗਾਇਦ ਰਾਹ ਤਕਾਈਆ। ਜੋ ਹੁਕਮ ਮਿਲਿਆ ਧੁਰ ਨਿਰੰਕਾਰੀ, ਨਿਰਾਧਾਰੀ ਦਿਤਾ ਦ੍ਰਿੜਾਈਆ। ਅਸੀਂ ਵੇਖ ਕੇ ਆਏ ਸ੍ਰਿਸ਼ਟੀ ਦ੍ਰਿਸ਼ਟੀ ਸਾਰੀ, ਖੋਜੀ ਬੋਧੀ ਵੇਖੀ ਜਗਤ ਲੋਕਾਈਆ। ਧਰਮ ਦਾ ਰਿਹਾ ਨਾ ਕੋਇ ਆਚਾਰੀ, ਵਿਭਚਾਰੀ ਕਿਰਿਆ ਕਰਮ ਕਮਾਈਆ। ਜਗਤ ਦੁਹਾਗਣ ਦਿਸੇ ਨਾਰੀ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਧਰਮ ਦਵਾਰ ਨਾ ਕੋਇ ਜੈਕਾਰੀ, ਹਾਹਾਕਾਰ ਖ਼ਲਕ ਖ਼ੁਦਾਈਆ। ਪੈਜ ਰਿਹਾ ਨਾ ਕੋਇ ਸਵਾਰੀ, ਚਰਨ ਧਿਆਨ ਨਾ ਕੋਇ ਟਿਕਾਈਆ। ਸਿਲ ਪੂਜਸ ਵੇਖੀ ਖ਼ੁਆਰੀ, ਧਰਮ ਅਸਥਾਨ ਸ੍ਰੀ ਭਗਵਾਨ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਫਿਰਦੇ ਫਿਰਦੇ ਥੱਕੇ, ਬਣ ਕੇ ਪਾਂਧੀ ਰਾਹੀਆ। ਹੁਕਮੇ ਅੰਦਰ ਹੋ ਕੇ ਪੱਕੇ, ਪਾਰਬ੍ਰਹਮ ਦਰ ਬੈਠੇ ਸੀਸ ਨਿਵਾਈਆ। ਜੋ ਬਚਨ ਕਰੀਏ ਸੱਚੇ, ਸਤਿ ਨਾਲ ਸੁਣਾਈਆ। ਅਸੀਂ ਬ੍ਰਹਿਮੰਡ ਖੰਡ ਸਾਰੇ ਕੱਛੇ, ਬਿਨ ਕਦਮਾਂ

❋

❋

ਕਦਮ ਉਠਾਈਆ। ਚਾਰ ਕੁੰਟਾਂ ਫਿਰੇ ਨੱਸੇ, ਰਸਤਾ ਵੇਖਿਆ ਜਗਤ ਲੋਕਾਈਆ। ਵਿਕਾਰ ਹੰਕਾਰ ਵਿਚ ਮਨ ਵਾਸਨਾ ਅੰਦਰ ਫਸੇ, ਫ਼ੈਸਲਾ ਹਕ ਨਾ ਕੋਇ ਸੁਣਾਈਆ। ਮਮਤਾ ਮੋਹ ਵਿਚ ਗ੍ਰਸੇ, ਗ੍ਰਹਿਸਤੀ ਵਿਭਚਾਰ ਰੂਪ ਵਟਾਈਆ। ਰਸਨਾ ਜਿਹਵਾ ਖਾਂਦੇ ਵੇਖੇ ਵੱਛੇ ਕੱਟੇ, ਛੁਰੀਆਂ ਰੂਪ ਬਗ਼ਲ ਕਸਾਈਆ। ਸਭ ਦੇ ਚੀਥੜ ਪੁਰਾਣੇ ਫਟੇ, ਓਢਣ ਸੀਸ ਨਾ ਕੋਇ ਟਿਕਾਈਆ। ਸਾਡੇ ਨਾਮ ਦੀ ਕੀਮਤ ਪੌਂਦੇ ਟਕੇ, ਹੱਟੋ ਹੱਟ ਵਿਕਾਈਆ। ਦੀਨ ਮਜ਼੍ਹਬ ਇਕ ਦੂਜੇ ਨੂੰ ਕਰਦੇ ਠੱਠੇ, ਠੋਕਰਾਂ ਨਾਲ ਠੁਕਰਾਈਆ। ਸਾਡੀ ਮਾਣ ਵਡਿਆਈ ਕੋਈ ਨਾ ਰੱਖੇ, ਸਚ ਪ੍ਰੇਮ ਨਾ ਕੋਇ ਬਣਾਈਆ। ਅਸੀਂ ਵੇਖ ਕੇ ਆਏ ਨਿਰਗੁਣ ਅੱਖੇ, ਸਰਗੁਣ ਸਾਰੇ ਬੈਠੇ ਭੁਲਾਈਆ। ਪ੍ਰਭੂ ਕਿਉਂ ਧੋਖੇ ਵਿਚ ਰੱਖੇਂ, ਸਚ ਦਈਏ ਸੁਣਾਈਆ। ਸਾਡੇ ਪੂਰੇ ਹੋਏ ਲੋਕਮਾਤ ਦੇ ਪਟੇ, ਪਟਨੇ ਵਾਲਾ ਕਰੇ ਅਗਵਾਈਆ। ਮਾਣ ਰਿਹਾ ਨਾ ਤੀਰਥ ਅੱਠ ਸੱਠੇ, ਸੱਠ ਸਾਲ ਦੀ ਆਯੂ ਸਭ ਦੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੁਰਦਾਸ ਦੱਸ ਕੀ ਕੁਛ ਲਿਖਤ, ਗੁਰਦੇਵ ਕੋਲ ਸਮਝਾਈਆ। ਗੁਰਦਾਸ ਕਹੇ ਤੁਹਾਡੀ ਓਸ ਕੋਲ ਫ਼ਰਿਸਤ, ਜੋ ਫ਼ੈਸਲਾ ਹਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਤੁਸੀਂ ਭੋਗਣ ਵਾਲੇ ਗ੍ਰਹਿਸਤ, ਤੱਤਾਂ ਨਾਲ ਵਡਿਆਈਆ। ਕਿਉਂ ਕਲਜੁਗ ਅੰਤਮ ਸਾਰੇ ਰਹੇ ਖ਼ਿਸਕ, ਪੱਲੂ ਆਪਣਾ ਰਹੇ ਛੁਡਾਈਆ। ਕੁਛ ਯਾਦ ਕਰੋ ਜਗ ਆਬਾਦ ਕਰੋ ਆਪਣੇ ਮੱਸਤਕ ਲੱਗਾ ਵੇਖੋ ਤਿਲਕ, ਮਣਕੇ ਵਾਲੀ ਉਂਗਲੀ ਫੇਰ ਨਾ ਕੋਇ ਘਸਾਈਆ। ਤੁਹਾਡਾ ਲਹਿਣਾ ਦੇਣਾ ਨਹੀਂ ਟਾਂਕ ਨਹੀਂ ਜਿਸਤ, ਇਕ ਦੋ ਨਾ ਵੰਡ ਵੰਡਾਈਆ। ਤੁਸੀਂ ਵੜੇ ਨਹੀਂ ਕਿਸੇ ਬਹਿਸ਼ਤ, ਸਵਰਗਾਂ ਵਿਚ ਸੰਨ੍ਹ ਨਾ ਕੋਇ ਲਗਾਈਆ। ਜ਼ਰਾ ਤੱਕੋ ਅਗੰਮੀ ਇਸ਼ਟ, ਅਸ਼ਟਾਬਕਰ ਦਏ ਗਵਾਹੀਆ। ਕੁਛ ਲੇਖਾ ਯਾਦ ਕਰੋ ਜਿਸ ਵੇਲੇ ਮਾਤਲੋਕ ਦੇ ਮਿਲਦੇ ਰਹੇ ਟਿਕਟ, ਰਾਹ ਧਰਮ ਦਾ ਇਕ ਜਣਾਈਆ। ਚੋਟੀਆਂ ਉਤੇ ਪੈਕਟ ਵਿਚ ਬੰਦ ਹੋ ਕੇ ਸੁਹਾਉਂਦੇ ਰਹੇ ਆਪਣੀ ਪਿਕਟ, ਦਵਾਰ ਧਰਮ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦਰਸਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੁਣ ਦੱਸਿਆ ਬਣਿਆ ਸੱਚ, ਸਚ ਸਚ ਦ੍ਰਿੜਾਈਆ। ਪੜਦਾ ਰਹੇ ਨਾ ਕਾਇਆ ਕੱਚ, ਓਹਲਾ ਦੇਣਾ ਮਿਟਾਈਆ। ਪ੍ਰਭ ਦਾ ਹੁਕਮ ਮੰਨਣਾ ਪੱਕ, ਜਿਸ ਪੁਖਤਾ ਦਿਤਾ ਸੁਣਾਈਆ। ਹਕ਼ੀਕ਼ਤ ਲੱਭੀ ਕਿਤੋਂ ਨਾ ਹਕ, ਹੁਕਮ ਸੁਣੇ ਨਾ ਕੋਇ ਧੁਰਦਰਗਾਹੀਆ। ਸਭ ਦੇ ਉਤੇ ਪੈ ਗਿਆ ਸ਼ੱਕ, ਸਹਿੰਸਾ ਭਰਮ ਨਾ ਕੋਇ ਮਿਟਾਈਆ। ਜਾਂ ਅੰਦਰ ਵੇਖਿਆ ਤੱਕ, ਤਕਦੀਰ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਹੁਕਮ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਫਿਰੇ ਛੇਤੀ ਛੇਤੀ, ਛਤਰਧਾਰੀ ਖੋਜ ਖੁਜਾਈਆ। ਤੇਰੇ ਹੁਕਮੇ ਅੰਦਰ ਦੀਨ ਦੁਨੀ ਦੇ ਹੋਏ ਭੇਤੀ, ਭਵਰਾਂ ਵਿਚ ਚਰਨ ਟਿਕਾਈਆ। ਪ੍ਰਭੂ ਸਾਡੀ ਕਿਸੇ ਯਾਦ ਰਹੀ ਨਾ ਨੇਕੀ, ਨਿੱਕੇ ਵੱਡੇ ਸਾਰੇ ਰਹੇ ਭੁਲਾਈਆ। ਮਨ ਵਾਸਨਾ ਜਗਤ ਦਵਾਰ ਦੀ ਬੇਟੀ, ਕਲਜੁਗ ਜੀਵਾਂ ਗਈ ਪਰਨਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਵਿਚ ਵੇਖੀ, ਸੋਹਣਾ ਨਾਚ ਨਚਾਈਆ। ਸਾਧ ਸੰਤ ਬਣ ਬਹੁ ਭੇਖੀ, ਭਗਵਨ ਭਟਕਣਾ ਵਿਚ ਭਵਾਈਆ। ਤੇਰੇ ਦਵਾਰਿਉਂ ਸਾਰੇ ਹੋਏ ਪਰਦੇਸੀ, ਕਾਰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀ ਚਾਰ ਕੁੰਟ ਦੀ ਕੂਟ, ਕੁਟੀਆ ਨਜ਼ਰ ਕੋਇ

❋

❋

ਨਾ ਆਈਆ। ਦਹਿ ਦਿਸ਼ਾ ਸਭ ਦੇ ਅੰਦਰ ਝੂਠ, ਸਤਿ ਸਚ ਨਾ ਕੋਇ ਸਮਝਾਈਆ। ਤੇਰਾ ਨਜ਼ਰ ਨਾ ਆਇਆ ਕੋਈ ਪੂਤ, ਪਿਤਾ ਪੁਰਖ ਅਕਾਲ ਨਾ ਕੋਇ ਮਨਾਈਆ। ਅਸੀਂ ਕਰ ਕੇ ਆਏ ਕੂਚ, ਕੂਚਾ ਗਲੀ ਖੋਜ ਖੁਜਾਈਆ। ਸਭ ਦੇ ਅੰਤਰ ਦਿਸੇ ਦੂਜ, ਦੁਤੀਆ ਭਾਉ ਨਾ ਕੋਇ ਮਿਟਾਈਆ। ਤੇਰੇ ਹੁਕਮੇ ਅੰਦਰ ਸਭ ਕੁਛ ਲਿਆ ਬੂਝ, ਮਨ ਮਤ ਬੁਧ ਅੰਦਰ ਵੇਖ ਵਖਾਈਆ। ਖ਼ਾਲੀ ਦਿਸੇ ਕਾਇਆ ਪੰਜ ਤਤ ਭੂਤ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦੇਣਾ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੁਰਦਾਸ ਕੀ ਦੇਣਾ ਲਿਖ, ਲਿਖਤ ਪਿਛਲੀ ਦਏ ਗਵਾਹੀਆ। ਬਿਨਾ ਗੋਬਿੰਦ ਤੋਂ ਗੋਬਿੰਦ ਦਾ ਰਹੇ ਕੋਈ ਨਾ ਸਿੱਖ, ਸਿਖਿਆ ਜਗਤ ਨਾ ਕੋਇ ਵਡਿਆਈਆ। ਬਿਨਾ ਭਗਤ ਤੋਂ ਭਗਤ ਰਹੇ ਨਾ ਰਿਖ, ਮੁਨੀ ਮੋਨ ਨਾ ਕੋਇ ਸਰਨਾਈਆ। ਸਾਚਾ ਮੰਨੇ ਇਸ਼ਟ ਕੋਈ ਨਾ ਇਕ, ਜਿਸ ਵਿਚ ਅਨੇਕ ਗਏ ਸਮਾਈਆ। ਮਨ ਦੀ ਸੁਰਤੀ ਅੰਦਰ ਸਾਰੇ ਰਹੇ ਟਿਕ, ਟਿੱਕਾ ਮਸਤਕ ਧੂੜੀ ਖ਼ਾਕ ਨਾ ਕੋਇ ਰਮਾਈਆ। ਗੋਬਿੰਦ ਕਹੇ ਮੇਰੇ ਕੋਲ ਪਿਛਲੀ ਤੇਰੀ ਚਿੱਟ, ਚਿੱਠੀ ਰਿਹਾ ਵਖਾਈਆ। ਆਪਣਾ ਖੇਲ ਆਪੇ ਨਜਿੱਠ, ਇਹ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਸਾਰੇ ਰਹੇ ਪਿੱਟ, ਕੂਕ ਕੂਕ ਸੁਣਾਈਆ। ਅੱਗੇ ਹਾਲ ਦੱਸੀਏ ਕਿਸ, ਕ਼ਿਸਮਤ ਸਕੇ ਨਾ ਕੋਇ ਬਦਲਾਈਆ। ਅਸੀਂ ਕੌਡੀਆਂ ਉਤੋਂ ਗਏ ਵਿੱਕ, ਕੀਮਤ ਮੁੱਲ ਰਿਹਾ ਨਾ ਰਾਈਆ। ਬ੍ਰਹਮ ਪਿਆਰ ਕਰੇ ਕੋਈ ਨਾ ਹਿਤ, ਹਿਤਕਾਰੀ ਰੂਪ ਨਾ ਕੋਇ ਵਖਾਈਆ। ਸਦੀ ਚੌਧਵੀਂ ਸਾਰੇ ਦੇ ਗਏ ਪਿੱਠ, ਕਰਵਟ ਵਿਚ ਕਰਵਟ ਆਪ ਬਦਲਾਈਆ। ਹੁਣ ਪੁਛੀਏ ਕਿਸ ਕਿਸ, ਕ਼ਿਸਮ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਅਸੀਂ ਲੱਗੇ ਲਿਖਾਵਣ, ਲੇਖਾ ਕਲਮ ਬਣਾਈਆ। ਗੁਰਦਾਸ ਕਿਹਾ ਕੀ ਮੈਨੂੰ ਆਵੋ ਸੁਣਾਵਣ, ਸੁਨੇਹੜਾ ਧਾਮ ਧੁਰਦਰਗਾਹੀਆ। ਪੁਰਖ ਅਕਾਲ ਕਹੇ ਇਹ ਆਪਣੀ ਕਰਨੀ ਆਏ ਕਰਾਵਣ, ਬਦਲੀ ਆਪ ਕਰਾਈਆ। ਹੁਣ ਇਹ ਮੇਰੀ ਧਾਰ ਵਿਚ ਆਣਾ ਚਾਹਵਣ, ਨਾਤਾ ਛੱਡਣ ਜਗਤ ਲੋਕਾਈਆ। ਅਗਲਾ ਸਮਾਂ ਮੇਰੀ ਜੋਤ ਵਿਚ ਸਮਾਵਣ, ਸਿਰ ਸਕੇ ਨਾ ਕੋਇ ਉਠਾਈਆ। ਲਹਿਣਾ ਅਵਰ ਨਾ ਜਾਣੇ ਗੁਣ ਅਵਗੁਣ, ਗੁਣ ਅਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡੀ ਕੀ ਰਿਪੋਰਟ, ਸਚ ਦਿਓ ਸੁਣਾਈਆ। ਸਾਰੇ ਕਹਿਣ ਅਸੀਂ ਵੇਖੇ ਕਿਲੇ ਕੋਟ, ਬੰਕ ਦਵਾਰੇ ਫੋਲ ਫੁਲਾਈਆ। ਸਾਚਾ ਨੂਰ ਨਾ ਮਿਲਿਆ ਜੋਤ, ਪ੍ਰਕਾਸ਼ ਅੰਧ ਨਾ ਕੋਇ ਮਿਟਾਈਆ। ਸਾਡੇ ਅੰਦਰ ਪੈ ਗਈ ਸੋਚ, ਸਮਝ ਨਾਲ ਨਾ ਕੋਇ ਸਮਝਾਈਆ। ਇਹ ਪ੍ਰਭੂ ਤੇਰਾ ਅਗੰਮੀ ਚੋਜ, ਨਿਰਾਲੇ ਪ੍ਰੀਤਮ ਦਿਤਾ ਕਰਾਈਆ। ਸਾਨੂੰ ਲਾਏ ਸ੍ਰਿਸ਼ਟੀ ਦੀ ਵਿਚ ਖੋਜ, ਆਪ ਬੈਠਾ ਹੁਕਮ ਸੁਣਾਈਆ। ਕਲਜੁਗ ਅੰਤਮ ਸਾਡੇ ਵਸ ਦਾ ਨਹੀਂ ਰੋਗ, ਰੋਗੀ ਕੀਤੀ ਸਰਬ ਲੋਕਾਈਆ। ਫਿਰ ਕੇ ਵੇਖੇ ਚੌਦਾਂ ਲੋਕ, ਲੁਕਿਆ ਰਹਿਣ ਕੋਇ ਨਾ ਪਾਈਆ। ਬਿਨ ਤੇਰਿਆਂ ਭਗਤਾਂ ਤੇਰਾ ਗਾਏ ਨਾ ਕੋਇ ਸਲੋਕ, ਸੋਹਲਾ ਸਚ ਨਾ ਕੋਇ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਅਸੀਂ ਓਸ ਦਵਾਰੇ ਗਏ ਪਹੁੰਚ, ਨਿਰਗੁਣ ਧਾਰ ਪੰਧ ਮੁਕਾਈਆ। ਸਾਡੀ ਮਨਸਾ ਰਹੀ ਕੋਈ ਨਾ ਲੋਚ, ਲੋਚਣ ਅੱਖ ਨਾ ਕੋਇ ਵਡਿਆਈਆ। ਅਸਾਂ ਸਮਾਂ ਵੇਖਿਆ ਬਹੁਤ, ਜੁਗ ਚੌਕੜੀ ਪੰਧ ਮੁਕਾਈਆ। ਅੰਤਮ

❋

❋

ਹੋ ਕੇ ਤੇਰੀ ਗੋਤ, ਤੇਰੇ ਵਿਚ ਸਮਾਈਆ। ਤੂੰ ਦਾਤਾ ਨਿਰਮਲ ਜੋਤ, ਨਿਰਗੁਣ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਸਭ ਝਾਕੀ, ਪੜਦਾ ਰਿਹਾ ਨਾ ਰਾਈਆ। ਵੇਖਿਆ ਤਨ ਵਜੂਦ ਖ਼ਾਕੀ, ਜਿਸਮਾਂ ਇਸਮਾਂ ਫੋਲ ਫੁਲਾਈਆ। ਕਿਸੇ ਗ੍ਰਹਿ ਮਿਲਿਆ ਨਾ ਕਮਲਾਪਾਤੀ, ਪਤਿਪਰਮੇਸ਼ਵਰ ਸੋਭਾ ਪਾਈਆ। ਚਾਰੋ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਮਾਇਆ ਕਾਰਨ ਬਣ ਗਏ ਪਾਠੀ, ਪੂਜਾ ਟਕਿਆਂ ਨਾਲ ਕਮਾਈਆ। ਮੁੱਲਾਂ ਸ਼ੇਖ ਕੂੜੇ ਕਾਜ਼ੀ, ਕ਼ਸਮਾਂ ਝੂਠੀਆਂ ਰਹੇ ਖਾਈਆ। ਹਕ਼ੀਕ਼ਤ ਦਾ ਨਜ਼ਰ ਨਾ ਆਇਆ ਕੋਈ ਨਿਮਾਜ਼ੀ, ਰੋਜ਼ਾ ਰੱਖ ਕੇ ਵਕਤ ਗਵਾਈਆ। ਕਾਅਬੇ ਚੜ੍ਹਿਆ ਕੋਈ ਨਾ ਹਾਜੀ, ਹਜ਼ਰਤ ਸੀਸ ਨਾ ਕੋਇ ਝੁਕਾਈਆ। ਦੀਨ ਦੁਨੀ ਹੋਈ ਦਾਗ਼ੀ, ਦਗ਼ੇ ਵਿਚ ਲੋਕਾਈਆ। ਸਭ ਦੀ ਹਾਰਦੀ ਦਿਸੇ ਬਾਜ਼ੀ, ਬਾਜ਼ਾਂ ਵਾਲਾ ਹਾਲ ਰਿਹਾ ਸੁਣਾਈਆ। ਸਚ ਦਵਾਰ ਰਿਹਾ ਕੋਇ ਨਾ ਰਾਗੀ, ਢੱਡਾਂ ਕੂੜੀਆਂ ਰਹੇ ਖੜਕਾਈਆ। ਪੁਰਖ ਅਕਾਲ ਇਕੋ ਬਣ ਜਾਏ ਸਭ ਦਾ ਗਾਡੀ, ਗਾਰਡੀਅਨਾਂ ਦਾ ਲੇਖਾ ਦਏ ਮੁਕਾਈਆ। ਕੂੜ ਕੁੜਿਆਰਾਂ ਦੀ ਵਧ ਗਈ ਆਬਾਦੀ, ਸਤਿ ਸਚ ਬੈਠਾ ਸੀਸ ਝੁਕਾਈਆ। ਅਸੀਂ ਕਿਸੇ ਦੇ ਰਹੇ ਨਾ ਇਮਦਾਦੀ, ਸਗਲਾ ਸੰਗ ਨਾ ਕੋਇ ਬਣਾਈਆ। ਐਵੇਂ ਫਿਰਕੇ ਆਏ ਬਣਕੇ ਪਾਂਧੀ, ਫੇਰਾ ਜਗਤ ਲੋਕਾਈਆ। ਬਿਨ ਤੇਰੀ ਕਿਰਪਾ ਸਰਬ ਜੀਆਂ ਪਤ ਜਾਂਦੀ, ਹੋਵੇ ਨਾ ਕੋਇ ਸਹਾਈਆ। ਚਾਰੋਂ ਕੁੰਟ ਅੰਧੇਰਾ ਦਿਸੇ ਆਂਧੀ, ਚੰਦ ਨੂਰ ਨਾ ਕੋਇ ਚਮਕਾਈਆ। ਮਨ ਵਾਸਨਾ ਹੋਈ ਫਾਂਦੀ, ਬੰਧਨ ਸਾਰੇ ਰਹੀ ਪਾਈਆ। ਕੋਟਾਂ ਵਿਚੋਂ ਗੁਰਮੁਖ ਤੇਰਾ ਬਾਂਦੀ, ਜੋ ਬੰਦਨਾ ਤੇਰੀ ਸੀਸ ਨਿਵਾਈਆ। ਤੇਰਾ ਖੇਲ ਅਵੱਲੜਾ ਸਵਾਂਗੀ, ਸਵਾਂਗ ਆਪਣਾ ਦੇ ਵਖਾਈਆ। ਸਾਡੀ ਆਸਾ ਥੱਕੀ ਮਾਂਦੀ, ਧਰਮ ਪੁੰਨ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਦੱਸੀਏ ਜਗਤ ਆਦਤ, ਅਮਲ ਛੱਡਿਆ ਜਗਤ ਲੋਕਾਈਆ। ਬਿਨ ਤੇਰੀ ਕਿਰਪਾ ਸਭ ਤੇ ਆਏ ਕਿਆਮਤ, ਕਿਆਮਗਾਹ ਨਜ਼ਰ ਕੋਇ ਨਾ ਆਈਆ। ਕੋਟਾਂ ਵਿਚੋਂ ਭਗਤ ਤੇਰੇ ਅਮਾਨਤ, ਸਹੀ ਸਲਾਮਤ ਸੋਭਾ ਪਾਈਆ। ਅਸੀਂ ਸਿਰਫ਼ ਇਹਨਾਂ ਦੀ ਦੇਣੀ ਜ਼ਮਾਨਤ, ਜਿਹੜੇ ਚਰਨ ਤੇਰੀ ਸਰਨਾਈਆ। ਸਾਚਾ ਬਖ਼ਸ਼ ਨਾਮ ਨਿਆਮਤ, ਰਸ ਆਪਣਾ ਦੇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਮੈਨੂੰ ਲਿਖਤੀ ਦਿਓ ਬਿਆਨ, ਲੇਖਾ ਬਿਨ ਕਲਮ ਸ਼ਾਹੀਆ। ਤੇਈ ਅਵਤਾਰ ਕਹਿਣ ਸਾਡੇ ਭਗਵਾਨ, ਸ੍ਰੀ ਸਰ ਤੈਨੂੰ ਸੀਸ ਝੁਕਾਈਆ। ਨੌ ਖੰਡ ਪ੍ਰਿਥਮੀ ਵਿਚੋਂ ਸਾਨੂੰ ਤੇਈਆਂ ਇਕਾਸੀਆਂ ਉਤੇ ਥੋੜ੍ਹਾ ਜਿਹਾ ਮਾਣ, ਜੋ ਸਾਡਾ ਧਿਆਨ ਲਗਾਈਆ। ਜਿਨ੍ਹਾ ਵਿਚੋਂ ਤਿੰਨ ਤੈਨੂੰ ਪਰਵਾਨ, ਭਾਈ ਗੁਰਦਾਸ ਦਏ ਗਵਾਹੀਆ। ਬਾਕੀ ਦਾ ਸਾਫ਼ ਦਿਸੇ ਨਿਸ਼ਾਨ, ਨਿਸ਼ਾਨੇ ਗਏ ਭੁਲਾਈਆ। ਹਜ਼ਰਤ ਮੂਸਾ ਈਸਾ ਮੁਹੰਮਦ ਕਹੇ ਬੱਤੀਆਂ ਦਾ ਸਾਬਤ ਈਮਾਨ, ਬੱਤੀ ਦੰਦ ਨਾਲ ਵਡਿਆਈਆ। ਇਕ ਤੇਰੀ ਕਰੇ ਕਲਿਆਨ, ਕਲਮਾ ਇਕੋ ਤੇਰਾ ਗਾਈਆ। ਇਸ ਨੇ ਰੋਜ਼ਾ ਰੱਖਿਆ ਨਹੀਂ ਵਿਚ ਰਮਜ਼ਾਨ ਨਿਮਾਜ਼ ਵਿਚ ਨਾ ਸੀਸ ਝੁਕਾਈਆ। ਕਦੀ ਬੋਲਿਆ ਨਹੀਂ ਨਾਲ ਜ਼ਬਾਨ, ਮੁਖ ਰਾਗ ਨਾ ਕੋਇ ਅਲਾਈਆ। ਸਦ ਤੇਰਾ ਸੁਣਦਾ ਰਹੇ ਪੈਗ਼ਾਮ, ਕਲਾਮ ਨੂਰ ਅਲਾਹੀਆ। ਤੇਰਾ ਖੇਲ ਵਡਾ ਅਮਾਮ, ਮਹਿਜ਼ ਤੈਨੂੰ ਦਿਤਾ ਦ੍ਰਿੜਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਗੁਰੂ ਦਸ ਕਹਿਣ ਕੀ ਦੱਸੀਏ ਪਾਰਬ੍ਰਹਮ, ਪ੍ਰਭੂ ਤੇਰੀ ਵਡਿਆਈਆ। ਇਕ ਸੌ ਪੰਜ ਦਾ ਸਾਬਤ ਦਿਸੇ ਧਰਮ, ਜਿਨ੍ਹਾਂ ਨੂੰ ਧਰਮ ਮਿਲੀ ਵਡਿਆਈਆ। ਇਕਾਨਵਿਆਂ ਦਾ ਗੋਬਿੰਦ ਨਾਲ ਜਨਮ, ਚੌਦਾਂ ਨਾਨਕ ਸੰਗ ਨਿਭਾਈਆ। ਬਾਕੀ ਸਭ ਦੇ ਅੰਦਰ ਭਰਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਾਡੇ ਨੇਤਰ ਆਵੇ ਸ਼ਰਮ, ਨੈਣ ਅੱਖ ਸ਼ਰਮਾਈਆ। ਤੇਰਾ ਹੁਕਮ ਕਲਜੁਗ ਕੂੜੀ ਕਿਰਿਆ ਬਦਲ ਦਿਤਾ ਕਰਮ, ਧੀਰਜ ਧੀਰ ਨਾ ਕੋਇ ਧਰਾਈਆ। ਅਸੀਂ ਮੇਟ ਕੇ ਆਏ ਵਰਨ ਬਰਨ, ਵਰਨਾਂ ਬਰਨਾਂ ਲੱਗੀ ਜਗਤ ਲੜਾਈਆ। ਗੋਬਿੰਦ ਲੇਖਾ ਦੱਸ ਕੇ ਆਇਆ ਤੇਰੇ ਚਰਨ, ਆਪਣੀ ਪੂਜਾ ਨਾ ਕੋਈ ਕਰਾਈਆ। ਸਚ ਦਾ ਦੱਸਿਆ ਪੜ੍ਹਨ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਜੋ ਤੇਰਾ ਦਰਸ਼ਨ ਕਰਨ, ਉਹਨਾ ਜਨਮੇ ਕਦੇ ਨਾ ਮਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਹਿਣ ਰਲਕੇ, ਰਲਾ ਵਿਚ ਰਹਿਣ ਨਾ ਪਾਈਆ। ਇਕੋ ਦੀਪਕ ਜੋਤੀ ਜਲ ਕੇ, ਤੇਰਾ ਨੂਰ ਕਰੇ ਰੁਸ਼ਨਾਈਆ। ਅਸੀਂ ਖੇਲ ਵੇਖੀਏ ਜਲ ਥਲ ਕੇ, ਦੋ ਜਹਾਨਾਂ ਫੋਲ ਫੁਲਾਈਆ। ਗੁਰਮੁਖ ਸੰਤ ਸੁਹੇਲੇ ਤੱਕੇ ਜੋ ਤੇਰੀ ਸਰਨੀ ਪਲਦੇ, ਪਲਕ ਨਾ ਝੱਲਣ ਜੁਦਾਈਆ। ਜਿਨ੍ਹਾ ਦੇ ਲਹਿਣੇ ਦੇਣੇ ਕਲਜੁਗ ਕਲ ਦੇ, ਕਲ ਕਲਕੀ ਤੇਰੀ ਓਟ ਤਕਾਈਆ। ਅਸੀਂ ਤੇਰਾ ਹੁਕਮ ਸੰਦੇਸੇ ਰਹੇ ਘਲਦੇ, ਜੁਗ ਜਗਤ ਸੁਣਾਈਆ। ਅੰਤਮ ਤੇਰੇ ਵਿਚ ਰਲਦੇ, ਨਾਤਾ ਤੋੜ ਖ਼ਲਕ ਖ਼ੁਦਾਈਆ। ਹੁਣ ਮਸਲੇ ਨਹੀਂ ਹੱਲ ਦੇ, ਹਾਲਤ ਰਹੇ ਜਣਾਈਆ। ਤੇਰਾ ਭਾਣਾ ਰਹੇ ਝਲਦੇ, ਸਿਰ ਸਕਿਆ ਨਾ ਕੋਇ ਉਠਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀਆ ਵੇਖੀ ਖ਼ਾਲੀ, ਖ਼ਾਲੀ ਕੀਤੀ ਖ਼ਲਕ ਖ਼ੁਦਾਈਆ। ਬਿਨ ਤੇਰੇ ਅੱਗੇ ਰਹੇ ਕੋਈ ਨਾ ਮਾਲੀ, ਗ਼ੁੰਚਾ ਗੁਲ ਨਾ ਕੋਇ ਖਿਲਾਈਆ। ਚਾਰ ਜੁਗ ਅਸਾਂ ਘਾਲ ਘਾਲੀ, ਬਹੁ ਤੇਰੀ ਸੇਵ ਕਮਾਈਆ। ਤੇਰੇ ਨਾਮ ਦੀ ਕਰਦੇ ਰਹੇ ਦਲਾਲੀ, ਜਗ ਵਣਜਾਰੇ ਰੂਪ ਬਦਲਾਈਆ। ਅੰਤਮ ਦਰ ਤੇ ਖੜ੍ਹੇ ਸਵਾਲੀ, ਆਪਣਾ ਹਾਲ ਸੁਣਾਈਆ। ਵੇਲਾ ਵਕਤ ਵੇਖ ਹਾਲੀ, ਮਾਜ਼ੀ ਆਪਣੀ ਨਿਗਾਹ ਟਿਕਾਈਆ। ਤੇਰੀ ਮੁਹੱਬਤ ਮਿਲੇ ਨਾ ਭਾਲੀ, ਸਾਚਾ ਸੰਗ ਨਾ ਕੋਇ ਬਣਾਈਆ। ਕਲਜੁਗ ਰੈਣ ਅੰਧੇਰੀ ਕਾਲੀ, ਕਲਮਿਆਂ ਵਾਲੇ ਦਿਤੇ ਭੁਲਾਈਆ। ਪੱਤ ਰਹੇ ਕਿਸੇ ਨਾ ਡਾਲੀ, ਸਿੰਮਲ ਰੁੱਖ ਦੇਣ ਦੁਹਾਈਆ। ਤੇਰੀ ਚਾਲ ਪ੍ਰਭੂ ਨਿਰਾਲੀ, ਜੁਗ ਚੌਕੜੀ ਬਦਲਦੀ ਆਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦੇ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਪਣੇ ਦਿਤੇ ਬਤਾ, ਬਹੁਤਿਆਂ ਵਿਚੋਂ ਥੋੜ੍ਹੇ ਨਜ਼ਰੀ ਆਈਆ। ਜਿਹਡੇ ਮੰਨਣ ਸਾਡੀ ਰਜ਼ਾ, ਰਾਹ ਤੇਰਾ ਰਹੇ ਤਕਾਈਆ। ਤੂੰ ਵਾਹਿਦ ਇਕ ਖ਼ੁਦਾ, ਖ਼ੁਦ ਖ਼ਬਰ ਦੇ ਪੁਚਾਈਆ। ਤੇਰੇ ਨਾਮ ਦੀ ਗਾਉਣ ਸਦਾ, ਢੋਲਾ ਧੁਰਦਰਗਾਹੀਆ। ਅੱਗੇ ਚਲਾ ਆਪਣੀ ਰਜ਼ਾ, ਰਾਜ਼ਕ ਰਹੀਮ ਹੋ ਸਹਾਈਆ। ਤੇਰਾ ਨਾਮ ਵਡ ਅਲਾਹ, ਅੱਲਾ ਆਪਣੀ ਕਾਰ ਕਮਾਈਆ। ਸਾਚਾ ਮਾਰਗ ਦੱਸ ਰਾਹ, ਰਹਿਬਰ ਇਕੋ ਬਣ ਗੋਸਾਈਂਆ। ਸਾਚੇ ਭਗਤਾਂ ਲੈ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਅਗਲਾ ਮਾਰਗ ਦੇ ਲਗਾ, ਹੁਕਮ ਆਪਣਾ ਇਕ ਦ੍ਰਿੜਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਦੱਸਿਆ ਹਾਲ ਹਕ਼ੀਕ਼ੀ, ਹਕ ਦਿਤਾ ਜਣਾਈਆ। ਪ੍ਰਭੂ ਥੋੜ੍ਹਿਆਂ ਦੀ ਵੇਖੀ ਪ੍ਰੀਤੀ, ਇਕ

❋

❋

ਸਤ ਨਾਲ ਸਮਝਾਈਆ। ਅੱਗੇ ਭਗਤਾਂ ਦੀ ਰੱਖਣੀ ਰੀਤੀ, ਜੋ ਮੰਦਰ ਮਸੀਤੀ ਰਹੇ ਤਜਾਈਆ। ਤੇਰੀ ਖੇਲ ਸਦਾ ਅਨਡਿਠੀ, ਜੁਗ ਚੌਕੜੀ ਚਲੀ ਆਈਆ। ਲਹਿਣਾ ਦੇਣਾ ਪੂਰਾ ਕਰ ਦੇ ਚਿਉਂਟੀ, ਗੁਰਮੁਖ ਗੁਰ ਗੁਰ ਰੰਗ ਰੰਗਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇਣਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੁਰ ਗੋਬਿੰਦ, ਤੇਰੇ ਨਾਲ ਵਡਿਆਈਆ। ਤੇਰਾ ਲੇਖਾ ਗਹਿਰ ਗੰਭੀਰ ਸਾਗਰ ਸਿੰਧ, ਕਲਮ ਸ਼ਾਹੀ ਨਾ ਕੋਈ ਸਮਝਾਈਆ। ਤੂੰ ਮਾਲਕ ਗੁਣੀ ਗਹਿੰਦ, ਗਹਿਰ ਗੰਭੀਰ ਅਖਵਾਈਆ। ਸਭ ਦੀ ਮਿਟਾ ਦੇ ਚਿੰਦ, ਚਿੰਤਾ ਦੇ ਚੁਕਾਈਆ। ਤੇਰਾ ਰੂਪ ਧਾਰ ਸਿੰਘ, ਜਿਸ ਦੀ ਵੰਡ ਨਾ ਕਿਸੇ ਵੰਡਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੋਬਿੰਦ ਕਹੇ ਮੈਂ ਕਰਾਂ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਪ੍ਰਭੂ ਤੇਰਾ ਖੇਲ ਅਪਾਰ, ਜੁਗ ਚੌਕੜੀ ਵੇਖ ਵਖਾਈਆ। ਅਸੀਂ ਸਾਰੇ ਵੇਖ ਕੇ ਆਏ ਤੇਰਾ ਸੰਸਾਰ, ਬਣ ਕੇ ਪਾਂਧੀ ਰਾਹੀਆ। ਸਾਚੇ ਪ੍ਰੇਮੀ ਲਏ ਭਾਲ, ਲੇਖੇ ਵਿਚ ਦਿਤੇ ਜਣਾਈਆ। ਅੱਗੇ ਆਪ ਕਰ ਸੰਭਾਲ, ਹੱਥ ਤੇਰੇ ਵਡਿਆਈਆ। ਲੇਖਾ ਜਾਣ ਸ਼ਾਹ ਕੰਗਾਲ, ਊਚਾਂ ਨੀਚਾਂ ਡੇਰਾ ਢਾਹੀਆ। ਧੁਰ ਬੇਨੰਤੀ ਇਕ ਮਹਿਬਾਨ, ਸਵਾਲ ਜਵਾਬ ਨਾ ਕੋਇ ਵਖਾਈਆ। ਅੱਗੋਂ ਬੋਲ ਕਿਹਾ ਭਗਵਾਨ, ਸ਼ਬਦ ਸਚ ਸ਼ਨਵਾਈਆ। ਗੁਰ ਅਵਤਾਰ ਪੈਗ਼ੰਬਰ ਬੋਲ ਬਿਨਾ ਜ਼ਬਾਨ, ਸੀਸ ਨਿਵਾ ਕੇ ਸੀਸ ਝੁਕਾਈਆ। ਕਿਉਂ ਸਾਡਾ ਇਸ਼ਟ ਇਕ ਈਮਾਨ, ਮਾਲਕ ਨੂਰ ਖ਼ੁਦਾਈਆ। ਦੀਨ ਮਜ਼੍ਹਬ ਸ਼ਰਅ ਨਾ ਰਹੇ ਸ਼ੈਤਾਨ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਸਭ ਦਾ ਸਾਂਝਾ ਇਕ ਅਸਥਾਨ, ਦਰ ਦਵਾਰ ਇਕੋ ਸੋਭਾ ਪਾਈਆ। ਮਾਲਕ ਨੌਜਵਾਨ, ਸੂਰਬੀਰ ਅਖਵਾਈਆ। ਜਿਹੜਾ ਕਲਜੁਗ ਅੰਤਮ ਆਵੇ ਵਿਚ ਮੈਦਾਨ, ਮਦਦ ਮੰਗ ਨਾ ਕੋਇ ਮੰਗਾਈਆ। ਝਗੜਾ ਮੁਕਾ ਜ਼ਿਮੀਂ ਅਸਮਾਨ, ਦੋ ਜਹਾਨਾਂ ਖੇਲ ਵਖਾਈਆ। ਸਾਚੇ ਨਾਮ ਦਾ ਬਣਾ ਵਿਧਾਨ, ਹੁਕਮ ਆਪਣਾ ਇਕ ਚਲਾਈਆ। ਸਾਚੇ ਭਗਤਾਂ ਕਰ ਪਰਵਾਨ, ਪਰਵਾਨੇ ਧੁਰ ਦੇ ਦਏ ਫੜਾਈਆ। ਸੁਰਤੀ ਸ਼ਬਦੀ ਮੇਲਾ ਮੇਲੇ ਹਾਣੀ ਹਾਣ, ਜੋਤੀ ਧੁਰ ਦੀ ਜੋੜ ਜੁੜਾਈਆ। ਸਾਚਾ ਬਣ ਅਗੰਮੀ ਕਾਹਨ, ਗੋਪੀ ਬਿਨਾ ਗਵਾਲਿਆਂ ਲਏ ਪ੍ਰਨਾਈਆ। ਸਾਚਾ ਹੋ ਕੇ ਸਚ ਅਮਾਮ, ਅਮਲਾਂ ਦੇ ਅਮਲ ਰਿਹਾ ਬਦਲਾਈਆ। ਦੇ ਕੇ ਧੁਰ ਫ਼ਰਮਾਨ, ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਸਾਚੇ ਭਗਤਾਂ ਨਾਲ ਤੁਹਾਡਾ ਨਿਸ਼ਾਨ, ਬਿਨਾ ਨਿਸ਼ਾਨੇ ਨਿਸ਼ਾਨਾ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਕੀ ਤੇਰਾ ਨਿਸ਼ਾਨਾ, ਨਿਸ਼ਾਨਿਆਂ ਵਾਲੇ ਦੇ ਜਣਾਈਆ। ਪੁਰਖ ਅਕਾਲ ਕਹੇ ਮੇਰਾ ਭਗਤ ਕਦੇ ਨਾ ਹੋਵੇ ਬੇਗਾਨਾ, ਦੂਜਾ ਰੂਪ ਨਾ ਕੋਇ ਵਟਾਈਆ। ਉਹਦਾ ਖੇਲ ਜਗਤ ਜਹਾਨਾ, ਜਿਸਮ ਜ਼ਮੀਰ ਨਾ ਕੋਇ ਬਦਲਾਈਆ। ਅੰਤਰ ਬਾਹਰ ਗਾਵੇ ਮੇਰਾ ਗਾਣਾ, ਸਾਚਾ ਢੋਲਾ ਇਕ ਸਾਲਾਹੀਆ। ਧੁਰ ਦਰਗਾਹੇ ਦੇਵੇ ਮਾਣਾ, ਮਾਹੀ ਹੋ ਕੇ ਮੁਹੱਬਤ ਵਿਚ ਖੋਜ ਖੁਜਾਈਆ। ਵੇਲਾ ਵਕਤ ਕਰਾਂ ਸੁਹਾਨਾ, ਸੋਹਣਾ ਰੰਗ ਰੰਗਾਈਆ। ਪ੍ਰਗਟ ਹੋ ਕੇ ਵਿਚ ਜਹਾਨਾ, ਜਹਾਲਤ ਕੂੜੀ ਦਿਆਂ ਮਿਟਾਈਆ। ਅੰਤਮ ਆਵਾਂ ਵਿਚ ਮੈਦਾਨਾ, ਡੰਕਾ ਇਕੋ ਇਕ ਵਜਾਈਆ। ਕਰੇ ਖੇਲ ਆਪ ਮਹਾਨਾ, ਮਹਿੰਮਾ ਅਕਥ ਅਕਥ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸਾਂ ਸੋਲਾਂ ਹਾੜ੍ਹ ਫੇਰ ਹੋਣਾ ਰਵਾਨਾ, ਲੋਕਮਾਤ ਰਾਹ ਤਕਾਈਆ। ਆਪਣੇ ਆਪਣੇ ਨਾਮ ਦਾ ਲੈ ਕੇ ਜਾਇਓ ਨਾਲ ਪੈਮਾਨਾ,

❋

❋

ਪੈਮਾਇਸ਼ ਅਗਲੀ ਦਏ ਸਮਝਾਈਆ। ਜਿਸ ਨਵਾਂ ਬਣਾਉਣਾ ਭਗਤਾਂ ਦਾ ਖਾਨਾ, ਖਾਨਗਾਹ ਨਜ਼ਰ ਕੋਇ ਨਾ ਆਈਆ। ਏਕਾ ਡੰਕ ਵਜਾਉਣਾ ਦਮਾਮਾ, ਦਮਾਂ ਦਾ ਲਹਿਣਾ ਦੇਣਾ ਮੁਕਾਈਆ। ਤੁਸਾਂ ਉਤਰਨਾ ਉਤੋਂ ਅਸਮਾਨਾਂ, ਜ਼ਿਮੀਂ ਉਤੇ, ਆਪਣਾ ਆਪ ਟਿਕਾਈਆ। ਮੈਂ ਪਹਿਰ ਕੇ ਜੋਤੀ ਜਾਮਾ, ਸ਼ਬਦੀ ਗੋਬਿੰਦ ਨਾਲ ਉਠਾਈਆ। ਸਾਚਾ ਮਾਰਗ ਦੱਸਣਾ ਆਸਾਨਾ, ਅਸਲ ਦੇਣਾ ਜਣਾਈਆ। ਆਓ ਤੱਕੋ ਲੱਖ ਚੁਰਾਸੀ ਦਾ ਧਰਮ ਦਾ ਕਾਹਨਾ, ਜਿਸ ਦੀ ਗੋਪੀ ਅੰਗ ਨਾ ਕੋਈ ਲਗਾਈਆ। ਜਿਸ ਦਾ ਭਗਤੀ ਨਾਲ ਭਰਿਆ ਨਾ ਕਦੇ ਖ਼ਜ਼ਾਨਾ, ਜੁਗ ਜੁਗ ਭਗਤਾਂ ਸਦ ਆਪ ਵਰਤਾਈਆ। ਓਸ ਨੇ ਬਦਲ ਦੇਣਾ ਜ਼ਮਾਨਾ, ਹੁਕਮੇ ਅੰਦਰ ਹੁਕਮ ਸੁਣਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਹੁਕਮ ਨਾਲ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਲੋ ਚਲੀਏ ਜਗ, ਪ੍ਰਭੂ ਰੀਤੀ ਵੇਖ ਵਖਾਈਆ। ਸਚ ਦਵਾਰਾ ਵੇਖੀਏ ਸਜ, ਜਿਥੇ ਸੱਜਣ ਧੁਰਦਰਗਾਹੀਆ। ਗੁਰਦਾਸ ਕਿਹਾ ਰਾਹ ਵਿਚ ਵੇਖੋ ਲੱਗੀ ਅੱਗ, ਚੌਦਾਂ ਤਬਕ ਰਹੇ ਕੁਰਲਾਈਆ। ਮੇਰੀ ਕਲਮ ਨੇ ਰਸਤਾ ਬੰਦ ਕੀਤਾ ਸ਼ਾਹ ਰਗ, ਰਵਦਾਸ ਚਮਿਆਰਾ ਨਾਲ ਗਵਾਹੀਆ। ਕਲਜੁਗ ਹੰਸ ਬੁੱਧੀ ਹੋਈ ਕੱਗ, ਸਾਚਾ ਰੰਗ ਨਾ ਕੋਈ ਰੰਗਾਈਆ। ਅੱਗੇ ਖੇਲ ਸੂਰਾ ਸਰਬਗ ਹਰਿ ਕਰਤਾ ਆਪ ਦ੍ਰਿੜਾਈਆ। ਜਿਸ ਨੇ ਭਗਤ ਸੁਹੇਲੇ ਸੱਦ, ਸੱਦਾ ਸ਼ਬਦ ਹੁਕਮ ਸੁਣਾਈਆ। ਪ੍ਰੇਮ ਪ੍ਰੀਤੀ ਅੰਦਰ ਲਏ ਬੱਧ, ਬੰਦਨਾ ਇਕੋ ਦਿਤੀ ਜਣਾਈਆ। ਦੀਨ ਦੁਨੀ ਨਾਲੋਂ ਕਰ ਅਲੱਗ, ਅਗੰਮ ਕਥਾ ਰਿਹਾ ਸੁਣਾਈਆ। ਆਓ ਇਕੋ ਕਰੋ ਹੱਜ, ਬਿਨ ਕਾਅਬੇ ਕਾਅਬਾ ਰਿਹਾ ਪ੍ਰਗਟਾਈਆ। ਪੁਰਖ ਅਕਾਲ ਲਓ ਲੱਭ, ਗੋਬਿੰਦ ਮਿਲੇ ਧੁਰਦਰਗਾਹੀਆ। ਰਾਮ ਦਵਾਰੇ ਬਹੋ ਸਜ, ਕਾਹਨਾ ਬੰਸਰੀ ਦਏ ਸੁਣਾਈਆ। ਸਾਚੀ ਮੰਜ਼ਲ ਕਰੋ ਹੱਜ, ਮਹਿਬੂਬ ਤੱਕੋ ਨੂਰ ਖ਼ੁਦਾਈਆ। ਜਗਤ ਵਿਹਾਰ ਦਿਓ ਛੱਡ, ਛੁੱਟੇ ਕੂੜ ਲੋਕਾਈਆ। ਜਨ ਭਗਤੋ ਨਾਅਰਾ ਲਾਓ ਅੱਡ, ਵੱਖਰਾ ਰਹਿਣ ਕੋਈ ਨਾ ਪਾਈਆ। ਸਤਿਗੁਰ ਮਾਲਕ ਇਕ ਸਰਬਗ, ਅਲਪਗਾਂ ਲਏ ਤਰਾਈਆ। ਕੋਈ ਰਹੇ ਨਾ ਬਗੜਾ ਬਪ, ਕੂੜ ਵੇਸ ਨਜ਼ਰ ਨਾ ਆਈਆ। ਸਭ ਦਾ ਲਹਿਣਾ ਮੇਟੇ ਹੱਬ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਪਰਗਟਾਈਆ। ਸਚ ਹੁਕਮ ਆਪ ਪਰਗਟਾਵਾਂਗਾ। ਗੁਰ ਅਵਤਾਰ ਪੈਗ਼ੰਬਰਾਂ ਸਰਬ ਵਖਾਵਾਂਗਾ। ਜਗਤ ਰੀਤੀ ਨੀਤੀ ਆਪ ਬਦਲਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਗੰਢ ਜੋ ਗਈ ਪੀਚੀ, ਜਨ ਭਗਤਾਂ ਕੋਲੋਂ ਖੁਲ੍ਹਾਵਾਂਗਾ। ਸੋਹਣੀ ਫੁਲਵਾੜੀ ਲਾ ਬਗ਼ੀਚੀ, ਗੋਬਿੰਦ ਆਪਣਾ ਫੇਰਾ ਪਾਵਾਂਗਾ। ਜਿਹੜਾ ਖ਼ੂਨ ਕੱਢਿਆ ਵਿਚੋਂ ਚੀਚੀ, ਚੰਮ ਦ੍ਰਿਸ਼ਟੀਆਂ ਵਿਚੋਂ ਬਦਲਾਵਾਂਗਾ। ਤੁਸੀਂ ਅਗਲਾ ਸਾਲ ਕੱਢਣਾ ਵੱਟ ਕਸੀਸੀ, ਕਚੀਚੀ ਸਭ ਦੀ ਆਪ ਖੁਲ੍ਹਾਵਾਂਗਾ। ਤੁਹਾਡੀ ਤੁੱਟਣ ਨਾ ਦੇਵੇ ਪ੍ਰੀਤੀ, ਪੱਤਰੀਆਂ ਦੇ ਉਤੋਂ ਲੇਖਾ ਸਰਬ ਮੁਕਾਵਾਂਗਾ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਵਾਂਗਾ। ਗੁਰ ਅਵਤਾਰ ਪੈਗ਼ੰਬਰ ਨਾਲ ਲਿਆਵਾਂਗਾ। ਨਿਰਗੁਣ ਧਾਰ ਨੂਰ ਚਮਕਾਵਾਂਗਾ। ਸ਼ਬਦ ਨਾਦ ਧੁਨ ਸੁਣਾਵਾਂਗਾ। ਜਨ ਭਗਤੋ ਤੁਹਾਡੇ ਬਣਾ ਕੇ ਅਗਲੇ ਗੁਣ, ਪਿਛਲਾ ਲੇਖਾ ਸਾਫ਼ ਕਰਾਵਾਂਗਾ। ਅਗਲਾ ਲਹਿਣਾ ਮੁਕਾ ਕੇ ਹੁਣ, ਹਾਂ ਹੂੰ ਪੰਧ ਮੁਕਾਵਾਂਗਾ। ਜੇ ਲੱਖ ਚੁਰਾਸੀ ਵਿਚੋਂ ਲਏ ਚੁਣ, ਅੱਗੇ ਆਪਣੇ ਰੰਗ ਰੰਗਾਵਾਂਗਾ। ਹੋਰ ਰਹੇ ਨਾ ਕੋਈ ਰਿਖ ਮੁਨ, ਸਭ ਦਾ ਮਾਣ ਭਗਤਾਂ ਆਪ ਦਵਾਵਾਂਗਾ। ਸਤਿਜੁਗ ਸਾਚੀ ਚਲੇ ਕੁਲ, ਮਾਲਕ ਹੋ ਕੇ ਪਾਰ ਲਗਾਵਾਂਗਾ। ਗੁਰਮੁਖ ਕੋਈ ਨਾ

❋

❋

ਜਾਏ ਰੁਲ, ਜਿਸ ਦੇ ਮਾਲਾ ਹੱਥ ਫੜਾਵਾਂਗਾ। ਗੁਰ ਅਵਤਾਰ ਪੈਗ਼ੰਬਰ ਤੁਹਾਡਾ ਤੋਲ ਨਾ ਸਕਣ ਤੋਲ, ਤੋਲਾ ਇਕੋ ਨਜ਼ਰੀ ਆਵਾਂਗਾ। ਤੁਸਾਂ ਗਾਉਣਾ ਸੋਹੰ ਬੋਲ, ਅੰਦਰ ਵੜ ਕੇ ਆਪ ਬਦਲਾਵਾਂਗਾ। ਦੋ ਜਹਾਨਾਂ ਵੱਜੇ ਢੋਲ, ਡੰਕਾ ਇਕੋ ਹੱਥ ਉਠਾਵਾਂਗਾ। ਜਿਧਰ ਤੱਕੋ ਵਸਾਂ ਕੋਲ, ਨੇੜਾ ਦੂਰ ਪੰਧ ਮੁਕਾਵਾਂਗਾ। ਸਚ ਦਵਾਰ ਤੁਹਾਡਾ ਖੋਲ੍ਹ, ਜਨ ਭਗਤੋ ਦੋ ਜਹਾਨ ਆਪ ਪਰਗਟਾਵਾਂਗਾ। ਤੁਸਾਂ ਬੈਠੇ ਰਹਿਣਾ ਅਡੋਲ, ਨੌ ਖੰਡ ਆਪਣੀ ਕਾਰ ਕਮਾਵਾਂਗਾ। ਹਰ ਹਿਰਦੇ ਅੰਦਰ ਮੌਲ, ਮੌਲੀ ਤੰਦ ਗੰਢ ਪਵਾਵਾਂਗਾ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਸਚ ਰੰਗਾਵਾਂਗਾ। ਸਾਚਾ ਰੰਗ ਇਕ ਰੰਗਾਵਾਂਗਾ। ਲੱਖ ਚੁਰਾਸੀ ਵਿਚੋਂ ਪਰਗਟਾਵਾਂਗਾ। ਗੁਰ ਅਵਤਾਰ ਪੈਗ਼ੰਬਰਾਂ ਸੋਹਣੇ (ਸੰਗ), ਭਗਤ ਭਗਤੀ ਰੂਪ ਵਖਾਵਾਂਗਾ। ਜਿਹੜੇ ਕਿਸੇ ਦੇ ਕੋਲੋਂ ਨਹੀਂ ਕੁਛ ਮੰਗਦੇ (ਮੰਗ), ਉਹਨਾਂ ਦੀ ਝੋਲੀ ਆਪ ਭਰਾਵਾਂਗਾ। ਤੁਹਾਡੀ ਸੁਰਤੀ ਨਾਲ ਜਾਵੇ ਹੰਢ, ਪਿਛਲੀਆਂ ਤੁੱਟੀਆਂ ਅੱਗੇ ਨਾਲ ਜੁੜਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਦੀ ਖੋਲ੍ਹ ਕੇ ਗੰਢ, ਜਨ ਭਗਤੋ ਗੰਢ ਤੁਹਾਡੀ ਜੋੜ ਜੁੜਾਵਾਂਗਾ। ਸਚ ਪਿਆਰ ਦੀ ਦੇ ਕੇ ਗੰਢ, ਪੱਲੂ ਆਪਣੇ ਨਾਲ ਜੁੜਾਵਾਂਗਾ। ਜਨ ਭਗਤੋ ਵੇਲਾ ਯਾਦ ਰੱਖਣਾ ਸਾਢੇ ਪੰਜ, ਪੰਜਾਂ ਦੇ ਪੰਜੇ ਆਪ ਲਗਾਵਾਂਗਾ। ਇੱਕੀਆਂ ਇੱਕੀਆਂ ਦਾ ਹੋਵੇ ਸੰਗ, ਗੋਬਿੰਦ ਦੀ ਇਕੀ ਸਰਬ ਵਖਾਵਾਂਗਾ। ਇਸਤਰੀ ਪੁਰਸ਼ ਇਕੋ ਰੂਪ ਨੂਰ ਚੰਦ, ਬਿਰਧ ਬਾਲ ਨਾ ਵੰਡ ਵੰਡਾਵਾਂਗਾ। ਜਿਹੜਾ ਮਾਰ ਕੇ ਆਇਆ ਪੰਧ, ਪਾਂਧੀ ਹੋ ਕੇ ਪਾਰ ਲੰਘਾਵਾਂਗਾ। ਤੁਸਾਂ ਸੋਹੰ ਗਾਉਣਾ ਛੰਦ, ਤੁਹਾਡੇ ਮਨ ਕਾ ਮਣਕਾ ਆਪ ਭਵਾਵਾਂਗਾ। ਇੱਕੀ ਕਦਮ ਜਾਣਾ ਲੰਘ, ਇਕੀ ਇਕ ਵੰਡ ਵੰਡਾਵਾਂਗਾ। ਛੋਟਿਆਂ ਬਾਲਿਆਂ ਅੰਦਰ ਦੇ ਕੇ ਅਨੰਦ, ਬਿਨਾ ਮਣਕੇ ਤੋਂ ਮਮਤਾ ਮੋਹ ਚੁਕਾਵਾਂਗਾ। ਓਹਨਾਂ ਦੀ ਆਤਮ ਸੇਜ ਸੁਹਾ ਪਲੰਘ, ਸਾਢੇ ਤਿੰਨ ਸਾਲ ਤੋਂ ਅੰਦਰ ਛੋਟਿਆਂ ਸਭ ਦੇ ਅੰਦਰ ਡੇਰਾ ਲਾਵਾਂਗਾ। ਜਿਨ੍ਹਾਂ ਬਿਰਧਾਂ ਨੂੰ ਚਲਦਿਆਂ ਚਲਦਿਆਂ ਆ ਜਾਏ ਖੰਘ, ਓਹਨਾਂ ਦੇ ਸਵਾਸੇ ਆਪ ਚਲਾਵਾਂਗਾ। ਜਿਨ੍ਹਾਂ ਨੇ ਕਰਨਾ ਵਿਚ ਪਖੰਡ, ਉਹਨਾਂ ਨੂੰ ਸੱਠ ਦਿਨ ਤੋਂ ਬਹੁਤੀ ਉਮਰ ਨਾ ਹੋਰ ਭੁਗਤਾਵਾਂਗਾ। ਇਹ ਵੇਖਣ ਵਾਲਾ ਇਕੋ ਅਨੰਦ, ਭੇਖੀਆਂ ਭੇਖਾਧਾਰੀਆਂ ਭੇਖ ਗਵਾਵਾਂਗਾ। ਓਹ ਜਨ ਭਗਤੋ ਕਿਸੇ ਨੂੰ ਝੂਠ ਦਾ ਖਾਣ ਦੇਣਾ ਨਹੀਂ ਇਕ ਡੰਗ, ਡੰਡਾ ਆਪਣੇ ਹੱਥ ਉਠਾਵਾਂਗਾ। ਓਸ ਦਵਾਰੇ ਦੇਵਾਂ ਟੰਗ, ਜਿਥੋਂ ਜੁਗ ਚੌਕੜੀ ਜੂਨੀਆਂ ਵਿਚ ਭਵਾਵਾਂਗਾ। ਜਿਸ ਕਾਰਨ ਮਾਰਨ ਆਇਆ ਪੰਧ, ਸੋ ਗੁਰ ਅਵਤਾਰ ਪੈਗ਼ੰਬਰਾਂ ਖੇਲ ਵਖਾਵਾਂਗਾ। ਅੱਗੇ ਕਰ ਕੇ ਆਪਣੇ ਵਿਚ ਬੰਦ, ਬੰਦਿਆਂ ਤੋਂ ਬੰਦੇ ਆਪਣੇ ਫੇਰ ਬਣਾਵਾਂਗਾ। ਕਿਸੇ ਨੇ ਸਤਾਰਾਂ ਹਾੜ੍ਹ ਨੂੰ ਕਰਨੀ ਨਹੀਂ ਕੋਈ ਸੰਗ, ਸੋਹੰ ਢੋਲਾ ਸਭ ਦੀ ਰਸਨਾ ਵਿਚੋਂ ਕਢਾਵਾਂਗਾ। ਜਿਹੜਾ ਧੋਖੇ ਨਾਲ ਹਿਲਾਵੇ ਦੰਦ, ਉਹਦੇ ਦੰਦਾਂ ਤੋਂ ਪਿਛੇ ਸਾਹ ਰਖਾਵਾਂਗਾ। ਜੋ ਲੇਖਾ ਗਿਆ ਸਮਝਾ ਕੇ ਪੁਰੀ ਅਨੰਦ, ਅਨੰਦ ਪੁਰੀ ਦਾ ਵਾਸੀ ਹੋ ਕੇ ਅਨੰਦ ਪੁਰੀ ਫੇਰ ਵਸਾਵਾਂਗਾ। ਜਿਥੇ ਗੁਰਮੁਖ ਚਮਕੇ ਚੰਦ, ਓਥੇ ਗੋਬਿੰਦ ਨਜ਼ਰੀ ਆਵਾਂਗਾ। ਤੁਸੀਂ ਮੇਰੇ ਤੇ ਮੈਂ ਤੁਹਾਡਾ ਅੰਗ, ਅੰਗੀਕਾਰ ਆਪ ਹੋ ਜਾਵਾਂਗਾ। ਭਗਤ ਉਧਾਰਨਾ ਪ੍ਰਭ ਦਾ ਵੱਖਰਾ ਢੰਗ, ਢਾਡੀਆਂ ਕੋਲੋਂ ਰਾਗ ਨਾ ਕੋਈ ਅਲਾਵਾਂਗਾ। ਤੁਹਾਡਾ ਲੇਖਾ ਰਹੇ ਨਾ ਕਰੀਰ ਜੰਡ, ਜੇਰਜ ਅੰਡ ਵਿਚੋਂ ਬਾਹਰ ਕਢਾਵਾਂਗਾ। ਤੁਸਾਂ ਇਕੋ ਗਾਉਣਾ ਛੰਦ, ਛਿੰਦੇ ਬੱਚੇ ਆਪ ਬਣਾਵਾਂਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਵਾਂਗਾ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਵੇਂ ਚਲੇ ਧਾਰ, ਧਰਨੀ ਉਪਰ ਦੇ ਸਮਝਾਈਆ।

❋

❋

ਪੁਰਖ ਅਕਾਲ ਕਹੇ ਸਾਚੀ ਵੇਖਣੀ ਨਿਗਾਹ ਮਾਰ, ਨਿਗਾਹਬਾਨ ਨਾਲ ਰਲਾਈਆ। ਇਕੀਆਂ ਦਾ ਸਿਕਦਾਰ, ਇਕੋ ਇਕ ਨਜ਼ਰੀ ਆਈਆ। ਜੰਮੂ ਵਾਲਿਆਂ ਕਰ ਖ਼ਬਰਦਾਰ, ਸਭ ਤੋਂ ਅੱਗੇ ਦਏ ਲਗਾਈਆ। ਮਾਝੇ ਵਾਲਿਆਂ ਸੁਰਤ ਸੰਭਾਲ, ਪਲੂ ਧਰਮ ਦੀ ਗੰਢ ਪਵਾਈਆ। ਦਿੱਲੀ ਇਟਾਰਸੀ ਪੂਨਾ ਕਾਨਪੁਰ ਮਾਹੂ ਪੈਜ ਸਵਾਰ, ਜੋੜੀ ਧੁਰ ਦੀ ਜੋੜ ਜੁੜਾਈਆ। ਦੁਆਬੇ ਵਾਲਿਆਂ ਪੁਛ ਕੇ ਹਾਲ, ਪਸਚਾਤਾਪ ਦਏ ਮੁਕਾਈਆ। ਮਾਲਵੇ ਵਾਲਿਆਂ ਕਰ ਖ਼ਿਆਲ, ਪਿਛੋਂ ਧੱਕਾ ਆਪ ਲਗਾਈਆ। ਇਹ ਖੇਲ ਕਰੇ ਕਰਤਾਰ, ਆਪਣੀ ਕਾਰ ਕਮਾਈਆ। ਗੋਬਿੰਦ ਫੇਰ ਕਰੇ ਸਵਾਲ, ਸ਼ਬਦੀ ਹੁਕਮ ਸਮਝਾਈਆ। ਪ੍ਰਭ ਅਗਲਾ ਲੇਖਾ ਦੇ ਵਖਾਲ, ਕਿਸ ਬਿਧ ਬਦਲੇਂ ਜਗਤ ਲੋਕਾਈਆ। ਅਬਿਨਾਸ਼ੀ ਕਰਤਾ ਦਏ ਅਹਿਵਾਲ, ਹਵਾਲਾ ਅਗਲਾ ਇਕ ਜਣਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨਹਾਰ ਸਦਾ ਪ੍ਰਿਤਪਾਲ, ਪ੍ਰਿਤਪਾਲਕ ਪਾਲਕੀ ਆਪਣੀ ਇਕ ਬਦਲਾਈਆ।

੧੭ ਹਾੜ੍ਹ ਸ਼ਹਿਨਸ਼ਾਹੀ ਸੰਮਤ ੩ ਜਲੂਸ ਚੱਲਣ ਦੇ ਸਮੇਂ ਲਿਖਤ

ਸਤਾਰਾਂ ਹਾੜ੍ਹ ਧੁਰ ਦਰਗਾਹੋਂ ਆਏ ਅਵਤਾਰ ਪੈਗ਼ੰਬਰ ਗੁਰ, ਗੋਬਿੰਦ ਸ਼ਬਦੀ ਧਾਰ ਰੂਪ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਦੇਵਤ ਸੁਰ, ਮੁਨ ਜਨ ਬਿਨ ਅੱਖਾਂ ਅੱਖ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਮੇਟਨੀ ਠੱਗ ਚੋਰ, ਮਾਇਆ ਮਮਤਾ ਮੋਹ ਵਿਕਾਰ ਮਿਟਾਈਆ। ਮਨ ਵਾਸਨਾ ਰਹਿਣ ਨਾ ਦੇਣਾ ਸ਼ੋਰ, ਸ਼ਰਅ ਦੀ ਸ਼ਰਮ ਦੇਣੀ ਬਦਲਾਈਆ। ਸਾਚੇ ਮਾਰਗ ਚਾਰ ਵਰਨ ਅਠਾਰਾਂ ਬਰਨ ਦੇਣਾ ਤੋਰ, ਤੁਰੀਆ ਤੋਂ ਪਰੇ ਅਗਲਾ ਅਮਰਾਪਦ ਸਮਝਾਈਆ। ਤੁਸੀਂ ਆਤਮ ਪਰਮਾਤਮ ਨਹੀਂ ਕੋਈ ਹੋਰ, ਜੋਤੀ ਨੂਰ ਨੂਰ ਰੁਸ਼ਨਾਈਆ। ਸੋ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਸ਼ਬਦ ਅਗੰਮੀ ਬੰਨ੍ਹੇ ਡੋਰ, ਦੋ ਜਹਾਨ ਸ੍ਰੀ ਭਗਵਾਨ ਨਿਰਗੁਣ ਧਾਰ ਵੇਖ ਵਖਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਨਿਰਵੈਰ ਨਿਰਾਕਾਰ ਸਾਂਝਾ ਯਾਰ ਸਚਖੰਡ ਦਵਾਰਾ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖੀਏ ਖੇਲ ਮਹਾਨਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਦਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੱਖਰਾਂ ਵਾਲਾ ਗਾਉਂਦੇ ਆਏ ਗਾਣਾ, ਸਿਫ਼ਤਾਂ ਵਾਲੇ ਢੋਲੇ ਜਗਤ ਸੁਣਾਈਆ। ਸੋ ਪੁਰਖ ਅਬਿਨਾਸ਼ੀ ਘਟ ਨਿਵਾਸੀ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਜੋਤ ਪਹਿਰ ਕੇ ਬਾਣਾ, ਨਿਰਵੈਰ ਹੋ ਕੇ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਅੰਤ ਅਖ਼ੀਰ, ਬੇਨਜ਼ੀਰ ਸ਼ਬਦ ਅਗੰਮੀ ਧੁਰ ਦਾ ਬਣ ਅਮਾਮਾ, ਧੁਰ ਫ਼ਰਮਾਨਾ ਇਕ ਜਣਾਈਆ। ਜਗਤ ਜਹਾਨ ਮੇਟੇ ਰਾਜਾ ਰਾਣਾ, ਨਾਮ ਖੰਡਾ ਵਿਚ ਪੁਰੀਆਂ ਲੋਆਂ ਆਪ ਚਮਕਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਸਭ ਨੂੰ ਮੰਨਣਾ ਪਏ ਭਾਣਾ, ਸੀਸ ਜਗਦੀਸ ਅੱਗੇ ਸਕੇ ਨਾ ਕੋਇ ਉਠਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਨੌ ਸੌ ਚੁਰਾਨਵੇਂ ਚੌਕੜੀ ਜੁਗ ਕਰਦੇ ਰਹੇ ਉਡੀਕ, ਬਿਨ ਅੱਖਾਂ ਅੱਖ ਉਠਾਈਆ। ਧਰਮ ਦਵਾਰੇ ਮੰਗਦੇ ਰਹੇ ਬਖ਼ਸ਼ੀਸ਼,

❋

❋

ਚਰਨ ਕਵਲ ਧਿਆਨ ਲਗਾਈਆ। ਨਿਰਗੁਣ ਧਾਰ ਚਲਾਈ ਆਪਣੀ ਰੀਤ, ਆਤਮ ਪਰਮਾਤਮ ਆਪਣਾ ਭੇਵ ਖੁਲ੍ਹਾਈਆ। ਸਤਿਜੁਗ ਸਾਚੇ ਝਗੜਾ ਰਹੇ ਨਾ ਮੰਦਰ ਮਸੀਤ, ਸ਼ਿਵਦਵਾਲਾ ਵੰਡ ਨਾ ਕੋਇ ਵੰਡਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਗਾਵਣ ਗੀਤ, ਮਾਨਵ ਜਾਤੀ ਮੰਦਰ ਤਨ ਵਜੂਦ ਦੇਣਾ ਵਖਾਈਆ। ਝਗੜਾ ਰਹੇ ਨਾ ਊਚ ਨੀਚ, ਰਾਓ ਰੰਕ ਏਕਾ ਰੰਗ ਵਖਾਈਆ। ਸਤਿ ਸਤਿਵਾਦੀ ਤੇਰੇ ਦਰ ਤੇ ਮੰਗਦੇ ਆਏ ਭੀਖ, ਭੁੱਖਿਆਂ ਭਿੱਛਿਆ ਝੋਲੀ ਦੇਣੀ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦੇ ਕੰਤ, ਆਤਮ ਕਰਨੀ ਠਾਂਡੀ ਸੀਤ, ਤ੍ਰੈਗੁਣ ਮਾਇਆ ਪੰਜ ਤਤ ਪੰਜ ਵਿਕਾਰ ਨਾ ਕੋਇ ਜਲਾਈਆ। ਸਾਚਾ ਕਲਮਾ ਧੁਰ ਦਾ ਨਾਮ ਸ਼ਬਦ ਅਗੰਮੀ ਦੱਸਣੀ ਇਕ ਹਦੀਸ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਘਟ ਅੰਤਰ ਨਿਰੰਤਰ ਕਰਵਟ ਬਦਲ ਆਪਣੀ ਪੀਠ, ਸਨਮੁਖ ਹੋ ਕੇ ਨੂਰ ਨੂਰ ਕਰ ਰੁਸ਼ਨਾਈਆ। ਸਚ ਦਵਾਰਾ ਠਾਂਡੇ ਦਰਬਾਰ ਪਰਵਰਦਿਗਾਰ ਸਾਂਝੇ ਯਾਰ ਰਹਿਮਤ ਵਿਚ ਕਰ ਬਖ਼ਸ਼ੀਸ਼, ਮਿਹਰ ਨਜ਼ਰ ਬੇਨਜ਼ੀਰ ਆਪਣੀ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹਾੜ੍ਹ ਸਤਾਰਾਂ ਅਸੀਂ ਪਹੁੰਚੇ ਠੀਕ, ਠਾਕਰ ਪਿਛਲਾ ਲੇਖਾ ਮੂਲ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆ ਗਏ ਤੇਰੇ ਸੱਦੇ, ਸ਼ਬਦੀ ਨੂਰ ਜੋਤ ਰੁਸ਼ਨਾਈਆ। ਤੇਰੇ ਹੁਕਮੇ ਅੰਦਰ ਬੱਧੇ, ਦਰ ਠਾਂਡੇ ਸੀਸ ਝੁਕਾਈਆ। ਅਸਾਂ ਮਾਰਗ ਤੇਰੇ ਪਿਛਲੇ ਬਦਲਦੇ ਵੇਖਣੇ ਅੱਗੇ, ਅਗਲਾ ਰਾਹ ਇਕ ਸਮਝਾਈਆ। ਕਿਸ ਬਿਧ ਭਗਤਾਂ ਦਰ ਦਰਸ ਦੇਵੇਂ ਉਪਰ ਸ਼ਾਹ ਰਗੇ, ਨੌ ਦਵਾਰੇ ਡੇਰਾ ਢਾਹੀਆ। ਤੇਰੇ ਨਾਮ ਦਾ ਡੰਕਾ ਹਰ ਘਟ ਹਿਰਦੇ ਅੰਦਰ ਵੱਜੇ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਅੰਮ੍ਰਿਤ ਨਾਮ ਭੰਡਾਰਾ ਦੇਵੇ ਧਰਮ ਦੀ ਧਾਰ ਮਧੇ, ਮਧੁਰ ਖ਼ੁਮਾਰੀ ਇਕ ਚੜ੍ਹਾਈਆ। ਸਤਿ ਪਰਕਾਸ਼ ਵੇਖਣੇ ਚਾਰ ਕੁੰਟ ਵਿਚ ਜਗੇ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਬਿਨ ਤੇਰੀ ਕਿਰਪਾ ਤੇਰਾ ਦਵਾਰ ਕਿਸੇ ਨਾ ਲੱਭੇ, ਖੋਜ ਖੋਜ ਥੱਕੀ ਲੋਕਾਈਆ। ਸਦੀ ਚੌਧਵੀਂ ਹੋਏ ਸਾਰੇ ਹੱਕੇ ਬੱਕੇ, ਬੀਸ ਬੀਸਾ ਦਏ ਗਵਾਹੀਆ। ਕੋਟਾਂ ਵਿਚੋਂ ਸੰਤ ਸੁਹੇਲੇ ਤੇਰੇ ਸੰਗ ਥੋੜ੍ਹੇ ਹੋਏ ਇਕੱਠੇ, ਜਿਨ੍ਹਾਂ ਦੇ ਆਤਮ ਪਰਮਾਤਮ ਵੱਜੇ ਵਧਾਈਆ। ਦੀਨਾਂ ਮਜ਼੍ਹਬਾਂ ਦੇ ਮੇਟ ਕੇ ਰੱਟੇ, ਰੱਟਨ ਤੇਰੀ ਇਕ ਲਗਾਈਆ। ਸਮਾਜ ਜਗਤ ਵਿਹਾਰ ਪਿਛਲੇ ਛੱਡੇ, ਛੱਡੀ ਕੂੜ ਲੋਕਾਈਆ। ਮੰਜ਼ਲ ਇਕ ਹਕ਼ੀਕ਼ੀ ਲੰਘੇ, ਜਿਥੇ ਮਿਲਦਾ ਬੇਪਰਵਾਹੀਆ। ਆਤਮ ਸੇਜ ਸੁਹਾਵੀਂ ਪਲੰਘੇ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜਿਥੇ ਲੋੜ ਰਹੇ ਨਾ ਕਿਸੇ ਪੰਡੇ, ਬੋਧ ਅਗਾਧ ਕਰ ਪੜ੍ਹਾਈਆ। ਤੇਰਾ ਭਗਤ ਤੇਰਾ ਪ੍ਰੇਮ ਇਕੋ ਮੰਗੇ, ਮਨ ਕਾ ਮਣਕਾ ਦੇਣਾ ਭਵਾਈਆ। ਆਸਾ ਮਨਸਾ ਪੂਰੀ ਕਰਾ ਜਮਨਾ ਸੁਰਸਤੀ ਗੋਦਾਵਰੀ ਗੰਗੇ, ਤੀਰਥ ਤਟ ਦੇਣ ਦੁਹਾਈਆ। ਕਲਜੁਗ ਜੀਵ ਬਿਨ ਸਤਿਗੁਰ ਸ਼ਬਦ ਹੋਏ ਅੰਧੇ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਪੂਰੀ ਹੋਵੇ ਮਨਸਾ, ਮਮਤਾ ਜਗਤ ਰਹੇ ਨਾ ਰਾਈਆ। ਤੇਰਾ ਭਗਤ ਸੁਹੇਲਾ ਹੰਸਾ, ਨਾਮ ਮਾਣਕ ਮੋਤੀ ਚੋਗ ਚੁਗਾਈਆ। ਮਨ ਹੰਕਾਰੀ ਰਹਿਣ ਨਹੀਂ ਦੇਣਾ ਕੰਸਾ, ਕਾਹਨ ਆਪਣਾ ਡੰਕ ਦੇਣਾ ਸੁਣਾਈਆ। ਰਾਮ ਰਘੁਵੰਸ ਸੁਹੌਣਾ ਬੰਸਾ, ਸੀਤਾ ਸੁਰਤੀ ਜੋੜ ਜੁੜਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਸਜਦਾ ਕਰੇ ਵਾਰ ਅਗਣਤਾ, ਧੂੜੀ ਖ਼ਾਕੀ ਖ਼ਾਕ ਰਮਾਈਆ। ਨਾਨਕ ਗੋਬਿੰਦ ਦਵਾਰ

❋

❋

ਬਣ ਕੇ ਸਾਚੀ ਸੰਗਤਾ, ਸੰਗ ਮਿਲਿਆ ਧੁਰਦਰਗਾਹੀਆ। ਕਲਜੁਗ ਅੰਤ ਅਖ਼ੀਰ ਸਮਾਂ ਜਾਏ ਲੰਘਦਾ, ਜਗਤ ਵਿਦਿਆ ਸਮਝ ਕੋਇ ਨਾ ਆਈਆ। ਜਨ ਭਗਤਾਂ ਭੇਵ ਖੋਲ੍ਹਣਾ ਹੰ ਬ੍ਰਹਮ ਦਾ, ਪਾਰਬ੍ਰਹਮ ਆਪਣਾ ਨੂਰ ਚਮਕਾਈਆ। ਪਰਕਾਸ਼ ਕਰਨਾ ਨੂਰੀ ਚੰਦ ਦਾ, ਸੂਰੀਆ ਚੰਦ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹੇ ਜਨ ਭਗਤੋ ਤੁਹਾਡੇ ਪਿਛੇ ਸਤਿਜੁਗ ਤ੍ਰੇਤਾ ਦੁਆਪਰ ਆਇਆ ਮੰਗਦਾ, ਦਰ ਠਾਂਡੇ ਅਲਖ ਜਗਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਪ੍ਰੀਤੀ ਤੁਹਾਡੀ ਕਾਇਆ ਅੰਦਰ ਬਾਹਰ ਮੰਗਦਾ, ਰਮਜ਼ ਇਕੋ ਇਕ ਲਗਾਈਆ। ਇਕ ਇਕ ਮਣਕਾ ਵਾਰਸ ਬਣਿਆ ਅਗਲੇ ਪੰਧ ਦਾ, ਰਾਹ ਵਿਚ ਨਾ ਕੋਇ ਅਟਕਾਈਆ। ਆਦੀ ਲੇਖਾ ਬ੍ਰਹਮਾ ਸ਼ਿਵ ਧਾਰ ਗੰਢਦਾ, ਜਿਸਦਾ ਭੇਵ ਨਾ ਕੋਇ ਸਮਝਾਈਆ। ਤੁਸਾਂ ਰਸ ਲੈਣਾ ਪੁਰਖ ਅਕਾਲ ਅਨੰਦ ਦਾ, ਪਰਮਾਨੰਦ ਵਿਚ ਸਮਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਜਗਤ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਣ ਆਏ ਖੇਲ ਮਹਾਨ, ਮਹਿੰਮਾ ਅਕਥ ਨਾ ਕੋਇ ਸੁਣਾਈਆ। ਜਿਸ ਨੂੰ ਸਮਝੇ ਨਾ ਵਿਦਿਆ ਦਾ ਗਿਆਨ, ਅੱਖਰਾਂ ਵਿਚ ਲੇਖ ਨਾ ਕੋਇ ਪਰਗਟਾਈਆ। ਕਾਤਬ ਦਏ ਨਾ ਕੋਇ ਨਿਸ਼ਾਨ, ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਸ਼ਾਸਤਰ ਸਿਮਰਤ ਹੋਏ ਹੈਰਾਨ, ਵੇਦ ਪੁਰਾਨ ਅੱਖ ਸ਼ਰਮਾਈਆ। ਏਕਾ ਹੁਕਮ ਦੇਵੇ ਹੁਕਮਰਾਨ, ਜੋ ਨਿਰਗੁਣ ਦਾਤਾ ਧੁਰਦਰਗਾਹੀਆ। ਜਿਸ ਦੀ ਸਾਰੇ ਕਰਦੇ ਆਏ ਕਲਿਆਣ, ਨਾਮ ਕਲਮਾ ਢੋਲੇ ਗਾਈਆ। ਦਰ ਤੇ ਮੰਗਦੇ ਆਏ ਦਾਨ, ਭਿਖਾਰੀ ਹੋ ਕੇ ਝੋਲੀ ਡਾਹੀਆ। ਭਵਿਖਤਾਂ ਵਿਚ ਦੇਂਦੇ ਆਏ ਬਿਆਨ, ਲਿਖਤਾਂ ਵਿਚ ਇਕ ਸੰਦੇਸ਼ ਸੁਣਾਈਆ। ਸੋ ਖੇਲ ਖੇਲੇ ਵਾਲੀ ਦੋ ਜਹਾਨ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਅਸੀਂ ਉਸ ਦਾ ਸੁਣਨ ਆਏ ਫ਼ਰਮਾਨ, ਜੋ ਭਗਤਾਂ ਕਰੇ ਪੜ੍ਹਾਈਆ। ਜਨ ਭਗਤੋ ਆਤਮ ਪਰਮਾਤਮ ਧੁਰ ਦਾ ਨਾਤਾ ਗੋਪੀ ਕਾਹਨ, ਤੱਤਾਂ ਤੋਂ ਪਰੇ ਸੰਗ ਨਿਭਾਈਆ। ਸੋ ਸਵਾਮੀ ਅੰਤਰਜਾਮੀ ਹੰ ਬ੍ਰਹਮ ਦੇਵੇ ਮਾਣ, ਸ੍ਰੀ ਭਗਵਾਨ ਆਪਣਾ ਰੂਪ ਸਮਝਾਈਆ। ਖ਼ੁਸ਼ੀਆਂ ਵਿਚ ਗੁਰ ਅਵਤਾਰ ਪੈਗ਼ੰਬਰ ਹਾੜ੍ਹ ਸਤਾਰਾਂ ਧੁਰ ਦਾ ਢੋਲਾ ਇਕੋ ਗਾਣ, ਜਨ ਭਗਤਾਂ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤੀ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਦੇ ਵਿਚ ਜਹਾਨ, ਜਗਤ ਬਦਲੀ ਸਮਝ ਸਕੇ ਨਾ ਕੋਇ ਇਨਸਾਨ, ਮਿਹਰਵਾਨ ਧੁਰ ਦੀ ਕਰਨੀ ਕਰਤਾ ਆਪ ਕਮਾਈਆ।