੧੭ ਹਾੜ੍ਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ ਜਲੂਸ ਦੀ ਸਮਾਪਤੀ ਸਮੇਂ ਦਾ ਸ਼ਬਦ
ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖਿਆ ਅਜਬ ਨਜ਼ਾਰਾ, ਜਿਸ ਨੇ ਨਜ਼ਰੀਆ ਦਿਤਾ ਬਦਲਾਈਆ। ਨਿਰਗੁਣ ਨੂਰ ਹੋਇਆ ਉਜਿਆਰਾ, ਜੋਤੀ ਜਾਤਾ ਪੁਰਖ ਬਿਧਾਤਾ ਧੁਰ ਦਰਗਾਹੀਆ। ਜਿਸ ਦਾ ਸੋਹੇ ਸਚਖੰਡ ਧਰਮ ਦਵਾਰਾ, ਮੁਕਾਮੇ ਹਕ ਨੂਰ ਰੁਸ਼ਨਾਈਆ। ਸ਼ਬਦੀ ਬੋਲੇ ਸਚ ਜੈਕਾਰਾ, ਦੂਜਾ ਰਾਗ ਨਾ ਕੋਇ ਸੁਣਾਈਆ। ਚਾਰ ਜੁਗ ਜਿਸ ਦੀਆਂ ਗਾਉਂਦੇ ਆਏ ਵਾਰਾਂ, ਰਾਗਾਂ ਨਾਦਾਂ ਵਿਚ ਸਾਲਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਧਾਰ ਲਏ ਅਵਤਾਰਾ, ਅਵਤਰ ਆਪਣੀ ਕਾਰ ਕਮਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਸਚ ਜੈਕਾਰਾ, ਜੈ
❋
❋
ਜੈ ਕਾਰ ਇਕ ਸ਼ਨਵਾਈਆ। ਨਵ ਨੌ ਖੋਲ੍ਹ ਕੇ ਭਗਤ ਦਵਾਰਾ, ਭਗਵਨ ਆਪਣਾ ਭੇਵ ਖੁਲ੍ਹਾਈਆ। ਸਾਚੇ ਸੰਤਾਂ ਕਰੇ ਪਿਆਰਾ, ਸਤਿ ਸਤਿਵਾਦੀ ਪੜਦਾ ਲਾਹੀਆ। ਗੁਰਮੁਖ ਗੁਰ ਗੁਰ ਦੇਵੇ ਹੁਲਾਰਾ, ਸ਼ਬਦੀ ਆਪਣਾ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖਿਆ ਸਚਖੰਡ ਦਾ ਰੰਗ, ਰੰਗਤ ਧੁਰ ਦੀ ਨਜ਼ਰੀ ਆਈਆ। ਆਤਮ ਪਰਮਾਤਮ ਹੋਇਆ ਸੰਗ, ਨਿਰਗੁਣ ਨਿਰਗੁਣ ਵੱਜੇ ਵਧਾਈਆ। ਸਚ ਦਵਾਰਾ ਏਕੰਕਾਰਾ ਗਿਆ ਲੰਘ, ਮੰਜ਼ਲ ਆਪਣੀ ਪੰਧ ਮੁਕਾਈਆ। ਜਿਥੇ ਜਗਤ ਵਿਕਾਰਾ ਕਰੇ ਕੋਈ ਨਾ ਜੰਗ, ਮਮਤਾ ਮੋਹ ਨਾ ਕੋਇ ਵਖਾਈਆ। ਸ਼ਬਦ ਅਨਾਦੀ ਵੱਜੇ ਮਰਦੰਗ, ਧੁਨ ਆਤਮਕ ਰਾਗ ਸੁਣਾਈਆ। ਸਭ ਤੋਂ ਵੱਖਰਾ ਦੱਸ ਕੇ ਢੰਗ, ਭਗਤ ਸੁਹੇਲੇ ਰਿਹਾ ਉਠਾਈਆ। ਅੰਤਰ ਆਤਮ ਨਿਰੰਤਰ ਬਖ਼ਸ਼ ਕੇ ਇਕ ਉਮੰਗ, ਮਨਸਾ ਅਗਲੀ ਦਏ ਸਮਝਾਈਆ। ਸਚ ਸੁਹੰਜਣੀ ਸੇਜਾ ਵੇਖੋ ਪਲੰਘ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਕਰੇ ਪਰਕਾਸ਼ ਸੂਰੀਆ ਚੰਦ, ਨਿਰਗੁਣ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀ ਹਾੜ੍ਹ ਸਤਾਰਾਂ ਥਿਤ, ਸੰਮਤ ਸ਼ਹਿਨਸ਼ਾਹੀਆ। ਪੁਰਖ ਅਕਾਲਾ ਧੁਰ ਦਾ ਮਿਤ, ਦੀਨ ਦਿਆਲਾ ਦਇਆ ਕਮਾਈਆ। ਪਰਵਰਦਿਗਾਰ ਸਾਂਝਾ ਕਰੇ ਹਿਤ, ਰਹੀਮ ਰਹਿਮਤ ਆਪ ਕਮਾਈਆ। ਜਨ ਭਗਤਾਂ ਬਣ ਕੇ ਮਾਤ ਪਿਤ, ਗੋਦ ਸੁਹੰਜਣੀ ਇਕ ਸੁਹਾਈਆ। ਤੂੰ ਮੇਰਾ ਮੈਂ ਤੇਰਾ ਸਾਚੀ ਸਭ ਨੂੰ ਦੇਵੇ ਸਿਖ, ਵਰਨ ਬਰਨ ਨਾ ਕੋਇ ਰਖਾਈਆ। ਅੰਤਮ ਦੇਵੇ ਕਦੇ ਨਾ ਪਿੱਠ, ਪਰਮਾਤਮ ਮੇਲਾ ਹਰ ਘਟ ਥਾਈਂਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਦਾ ਕਾਰਜ ਲਏ ਨਜਿੱਠ, ਅਵਰ ਦੀ ਲੋੜ ਰਹੇ ਨਾ ਰਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਦੇਂਦਾ ਆਇਆ ਭਿੱਖ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸੇਵ ਲਗਾਈਆ। ਜਿਸਦੀ ਮਹਿੰਮਾ ਅੰਦਰ ਕਥਾ ਕਹਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲਈ ਲਿਖ, ਕਲਮ ਸ਼ਾਹੀ ਕਾਗ਼ਜ਼ ਜੋੜ ਜੁੜਾਈਆ। ਸੋ ਖੇਲ ਕਰੇ ਇਕ ਅਨਡਿੱਠ, ਜਿਸ ਦਾ ਭੇਵ ਕਿਸੇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਖੋਜ ਸਵਾ ਗਿੱਠ, ਰਾਮ ਵਸ਼ਿਸ਼ਟੀ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਵੇਖੇ ਭਗਤ ਸੁਹੇਲੇ, ਸਖ਼ੀਆਂ ਮਿਲ ਕੇ ਵੱਜੇ ਵਧਾਈਆ। ਏਕਾ ਰੰਗ ਰੰਗੇ ਗੁਰੂ ਗੁਰ ਚੇਲੇ, ਚੇਲਾ ਗੁਰ ਭੇਵ ਨਾ ਰਾਈਆ। ਜਿਸ ਨੂੰ ਕਹਿੰਦੇ ਵਸੇ ਧਾਮ ਨਵੇਲੇ, ਸੋ ਹਰ ਘਟ ਅੰਦਰ ਆਪਣਾ ਨੂਰ ਕਰੇ ਰੁਸ਼ਨਾਈਆ। ਸੰਤ ਕੰਤ ਬਣਾਏ ਆਪ ਸੁਹੇਲੇ, ਸਾਜਣ ਹੋ ਕੇ ਵੇਖ ਵਖਾਈਆ। ਅਚਰਜ ਖੇਲ ਪ੍ਰਭੂ ਪ੍ਰਭ ਖੇਲੇ, ਖ਼ਾਲਕ ਖ਼ਲਕ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਦੀਨ ਮਜ਼੍ਹਬ ਦੇ ਪਾਉਂਦੇ ਆਏ ਹਿੱਸੇ, ਮਾਨਵ ਮਾਨਵ ਵੰਡ ਵੰਡਾਈਆ। ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਗੌਡ ਤੇਰੇ ਸਿਫ਼ਤਾਂ ਵਾਲੇ ਕਿੱਸੇ, ਜੁਗ ਚੌਕੜੀ ਧੁਰ ਦਾ ਹੁਕਮ ਸੁਣਾਈਆ। ਅੱਖਰਾਂ ਵਿਚ ਪੱਥਰਾਂ ਵਿਚ ਸਤਰਾਂ ਦੱਸ ਕੇ ਆਏ ਪੁਰਖ ਅਕਾਲ ਪਾਰਬ੍ਰਹਮ ਪਤਿਪਰਮੇਸ਼ਵਰ ਧੁਰ ਦਾ ਸਵਾਮੀ ਇਕੇ, ਏਕੰਕਾਰ ਨਿਰਾਕਾਰ ਇਕ ਅਖਵਾਈਆ। ਜਿਸ ਦੇ ਹੁਕਮ ਸੰਦੇਸ਼ੇ ਖਾਣੀ ਬਾਣੀ ਵਿਚ ਲਿਖੇ, ਲਿਖਤ ਭਵਿਖਤ ਨਾਲ ਵਡਿਆਈਆ। ਸੋ ਅੰਤ ਕੰਤ ਭਗਵੰਤ
❋
❋
ਸਦੀ ਚੌਧਵੀਂ ਕਲਜੁਗ ਸਭ ਦੇ ਕੱਢੇ ਸਿੱਟੇ, ਸਿੱਟੇਬਾਜ਼ੀ ਕੂੜੀ ਵੇਖ ਵਖਾਈਆ। ਦੀਨ ਦੁਨੀ ਦੀ ਧਾਰ ਵੇਖੇ ਮਸਜਿਦ ਮੰਦਰ ਸ਼ਿਵਦਵਾਲੇ ਇੱਟੇ, ਗੁਰੂਦਵਾਰ ਬਿਨ ਪੱਥਰ ਪਾਣੀ ਧਾਰ ਫੋਲ ਫੁਲਾਈਆ। ਨੌ ਖੰਡ ਸ਼ਬਦ ਧਾਰ ਇਕ ਅਕੇਲਾ ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਿੱਖੇ, ਆਤਮ ਪਰਮਾਤਮ ਨਾਲ ਮਿਲਾਈਆ। ਸੋ ਮਨ ਵਿਕਾਰ ਕਾਇਆ ਮਾਟੀ ਸਾਢੇ ਤਿੰਨ ਹੱਥ ਖੇੜਾ ਜਿਤੇ, ਨੌ ਦਵਾਰ ਦਾ ਅੰਦਰੋਂ ਬਾਹਰੋਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਏ ਲੋਕਮਾਤ, ਮਤਾ ਧੁਰ ਦਾ ਇਕ ਪਕਾਈਆ। ਵੇਖਣਾ ਖੇਲ ਕਮਲਾਪਾਤ, ਪਤਿਪਰਮੇਸ਼ਵਰ ਕਰਨੀ ਕੀ ਕਮਾਈਆ। ਨਿਰਗੁਣ ਹੋ ਕੇ ਕਰੇ ਖੇਲ ਤਮਾਸ਼, ਸਰਗੁਣ ਗੋਪੀ ਕਾਹਨ ਨਚਾਈਆ। ਸੀਤਾ ਰਾਮ ਖੇਲ ਵੇਖੀਏ ਵਿਚ ਪਰਭਾਸ, ਜੰਗਲ ਜੂਹ ਪਹਾੜ ਉਜਾੜ ਟਿੱਲੇ ਪਰਬਤ ਖੋਜ ਖੁਜਾਈਆ। ਲਹਿਣਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੜਦਾ ਦਏ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਜਿਸ ਦੀ ਗਾਉਂਦੇ ਗਾਥ, ਢੋਲਾ ਸੋਹਲਾ ਰਾਗ ਇਕੋ ਇਕ ਸੁਣਾਈਆ। ਸੋ ਸਾਹਿਬ ਸਤਿਗੁਰ ਸ਼ਬਦੀ ਦਾਤਾ ਸਭ ਦਾ ਬਦਲ ਦੇਵੇ ਸਮਾਜ, ਸਮਗਰੀ ਆਪਣਾ ਨਾਮ ਵਰਤਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਕਰੇ ਅਗੰਮੀ ਕਾਜ, ਕਰਨੀ ਦਾ ਕਰਤਾ ਜੋੜ ਜੁੜਾਈਆ। ਕਲਜੁਗ ਕੂੜੀ ਕਿਰਿਆ ਜਨ ਭਗਤ ਰਹੇ ਨਾ ਕੋਈ ਮੁਹਤਾਜ, ਪੂਜਾ ਪਾਠ ਸਿਮਰਨ ਜੋਗ ਅਭਿਆਸ ਇਕੋ ਦਏ ਸਮਝਾਈਆ। ਮਾਲਾ ਮਣਕਾ ਮਨ ਕਾ ਕਰ ਕੇ ਦਾਸੀ ਦਾਸ, ਦਾਸਤਾਨ ਨਾਮ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਹੁਕਮ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਦੀਨ ਮਜ਼੍ਹਬ ਦੇ ਕਰ ਕੇ ਆਏ ਝੇੜੇ, ਝਗੜਾ ਪਾਇਆ ਵਿਚ ਲੋਕਾਈਆ। ਵੰਡ ਕਰ ਕੇ ਕਾਇਆ ਖੇੜੇ, ਕਲਮੇ ਨਾਮ ਦਿਤੇ ਬਦਲਾਈਆ। ਮੰਦਰ ਮਸੀਤ ਬਣਾਏ ਦਿਹੁਰੇ, ਸ਼ਿਵਦਵਾਲੇ ਵੰਡ ਵੰਡਾਈਆ। ਨਿਰਗੁਣ ਧਾਰਾ ਕਰ ਕੇ ਹੇਰੇ ਫੇਰੇ, ਸ੍ਰਿਸ਼ਟੀ ਦ੍ਰਿਸ਼ਟੀ ਦਿਤੀ ਭੁਲਾਈਆ। ਜਨ ਭਗਤਾਂ ਦੀਨ ਦਿਆਲ ਕਰ ਕੇ ਮਿਹਰੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਾਇਆ ਮੰਦਰ ਅੰਦਰ ਕਰ ਕੇ ਹਕ ਨਬੇੜੇ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਇਕੋ ਰੰਗ ਰੰਗਾਏ ਸੰਝ ਸਵੇਰੇ, ਸੰਧਿਆ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖੇ ਸੱਜਣ ਗੁਰਮੁਖ ਪ੍ਰਭ ਦੇ ਸਾਰੇ, ਪ੍ਰੇਮ ਇਕੋ ਰਹੇ ਮਨਾਈਆ। ਜਿਨ੍ਹਾਂ ਦੇ ਅੰਦਰ ਨਾਮ ਨਗਾਰੇ, ਤੁਰੀਆ ਦੀ ਧਾਰ ਰਹੇ ਸਮਝਾਈਆ। ਅਮਰਾਪਦ ਦੇ ਹਕ ਨਜ਼ਾਰੇ, ਬਿਨ ਤਤ ਵਜੂਦ ਸਮਝਾਈਆ। ਬਿਨਾ ਸ਼ਮਅ ਦੀਪਕ ਜੋਤ ਹੋਏ ਉਜਿਆਰੇ, ਜੋ ਸਾਚਾ ਨੂਰ ਡਗਮਗਾਈਆ। ਬਿਨ ਰਾਗਾਂ ਨਾਦਾਂ ਸੁਣਾਏ ਆਪਣੀ ਧੁਨਕਾਰੇ, ਜਿਸ ਦੀ ਸਮਝ ਨਾ ਕੋਇ ਜਣਾਈਆ। ਸੋ ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਕਰੇ ਖੇਲ ਅਪਾਰੇ, ਅਲਖ ਅਗੋਚਰ ਆਪਣਾ ਰੂਪ ਵਟਾਈਆ। ਸੰਤ ਸੁਹੇਲੇ ਕਰ ਕੇ ਇਕੱਠੇ ਇਕ ਦਵਾਰੇ, ਦਵਾਰਕਾ ਵਾਸੀ ਦਾ ਲਹਿਣਾ ਰਿਹਾ ਮੁਕਾਈਆ। ਜਿਹੜੀ ਮੰਗ ਮੰਗੀ ਸੀਤਾ ਰਾਮ ਪਰਭਾਸ ਵਿਚਕਾਰੇ, ਪ੍ਰਭੂ ਦੇਵੇ ਮਾਣ ਵਡਿਆਈਆ। ਜਿਸ ਕਾਰਨ ਮੂਸਾ ਡਿੱਗਾ ਮੂੰਹ ਦੇ ਭਾਰੇ, ਕੋਹਤੂਰ ਹੋਈ ਰੁਸ਼ਨਾਈਆ। ਜਿਸ ਕਾਰਨ ਈਸਾ ਸਲੀਵ ਦੇ ਲਏ ਹੁਲਾਰੇ, ਹਬੀਬ ਵੇਖੇ ਧੁਰਦਰਗਾਹੀਆ। ਮੁਹੰਮਦ ਬੋਲ ਕੇ ਹਕ ਜੈਕਾਰੇ, ਨਾਅਰਾ ਹਕ ਹਕ ਸੁਣਾਈਆ। ਨਾਨਕ
❋
❋
ਗੋਬਿੰਦ ਬਣ ਵਣਜਾਰੇ, ਵਜਹ ਪ੍ਰਭ ਦੀ ਗਏ ਸਮਝਾਈਆ। ਬਿਨ ਸਾਚੇ ਭਗਤਾਂ ਮੰਜ਼ਲ ਚੜ੍ਹੇ ਨਾ ਕੋਇ ਚੁਬਾਰੇ, ਚੌਥੇ ਪਦ ਨਾ ਕੋਇ ਸਮਾਈਆ। ਪੜ੍ਹ ਪੜ੍ਹ ਥੱਕਣ ਜੀਵ ਗਵਾਰੇ, ਮਨ ਮਨਸਾ ਮਮਤਾ ਵਿਚ ਹਲਕਾਈਆ। ਅੱਖਰਾਂ ਤੋਂ ਬਾਹਰ ਖੇਲ ਨਿਰੰਕਾਰੇ, ਨਿਰਅੱਖਰ ਆਪਣੀ ਕਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖਿਆ ਖੇਲ ਅਜੀਬ, ਅਜਬ ਨਿਰਾਲਾ ਦਿਤਾ ਵਖਾਈਆ। ਜਿਸ ਦੀ ਕਰਦੇ ਆਏ ਤਾਈਦ, ਹੁਕਮ ਸੰਦੇਸ਼ੇ ਜਗਤ ਪਰਗਟਾਈਆ। ਆਸਾ ਮਨਸਾ ਰਖਦੇ ਆਏ ਉਮੀਦ, ਭਵਿਖਤਾਂ ਵਿਚ ਜਣਾਈਆ। ਜਿਸ ਦੇ ਪਿਛੇ ਤਨ ਮਾਟੀ ਖ਼ਾਕੀ ਕਰ ਕੇ ਆਏ ਸ਼ਹੀਦ, ਸ਼ਹਾਦਤ ਨਾਮ ਵਾਲੀ ਭੁਗਤਾਈਆ। ਸੋ ਸਾਹਿਬ ਸਵਾਮੀ ਹਰਿ ਜਗਦੀਸ਼, ਕਲ ਕਰਤਾ ਵੇਸ ਵਟਾਈਆ। ਜਿਸ ਦਾ ਕਲਮਾ ਇਕ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਲੇਖਾ ਜਾਣੇ ਸਦੀ ਬੀਸਵੀਂ ਬੀਸ, ਬਿਸਮਿਲ ਹੋ ਕੇ ਵੇਖ ਵਖਾਈਆ। ਸਾਚਾ ਦੱਸ ਕੇ ਢੋਲਾ ਗੀਤ, ਗਹਿਰ ਗੰਭੀਰ ਰਿਹਾ ਮਿਲਾਈਆ। ਸਤਿ ਧਰਮ ਚਲਾਉਣੀ ਰੀਤ, ਵਰਨ ਬਰਨ ਨਾ ਕੋਇ ਲੜਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਸੋਭਾ ਪਾਈਆ। ਸਤਿਗੁਰ ਸ਼ਬਦ ਮਿਲੇ ਅਤੀਤ, ਤ੍ਰੈਗੁਣ ਲੇਖਾ ਦਏ ਮੁਕਾਈਆ। ਜਨ ਭਗਤਾਂ ਮਾਨਸ ਜਨਮ ਜਾਣਾ ਜੀਤ, ਜਿਨ੍ਹਾਂ ਜਾਗਰਤ ਜੋਤ ਕਰੇ ਰੁਸ਼ਨਾਈਆ। ਝਗੜਾ ਮੁਕਾ ਕੇ ਹਸਤ ਕੀਟ, ਇਕੋ ਰੰਗ ਦਏ ਰੰਗਾਈਆ। ਸਾਚਾ ਕਲਮਾ ਦੱਸ ਹਦੀਸ, ਹਦੂਦ ਪਿਛਲੀ ਦਏ ਗਵਾਈਆ। ਜਿਸ ਦੀ ਯਾਦ ਅੰਦਰ ਜੁਗ ਚੌਕੜੀ ਗਏ ਬੀਤ, ਸੋ ਭੇਵ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖਿਆ ਪ੍ਰਭ ਦਾ ਖੇਲ ਅਗੰਮਾ, ਅਲਖ ਅਗੋਚਰ ਦਏ ਵਡਿਆਈਆ। ਕਰੇ ਖੇਲ ਤਨ ਮਾਟੀ ਚੰਮਾ, ਚੰਮ ਦ੍ਰਿਸ਼ਟੀ ਰਿਹਾ ਬਦਲਾਈਆ। ਜਨ ਭਗਤਾਂ ਮੇਟ ਕੇ ਹਰਖ਼ ਗ਼ਮਾ, ਚਿੰਤਾ ਸੋਗ ਤੋਂ ਬਾਹਰ ਰਖਾਈਆ। ਝਗੜਾ ਰਹੇ ਨਾ ਕੋਇ ਮਾਟੀ ਚੰਮਾ, ਆਤਮ ਪਰਮਾਤਮ ਸਭ ਦਾ ਨੂਰ ਖ਼ੁਦਾਈਆ। ਦੀਨ ਮਜ਼੍ਹਬ ਦਾ ਰਹੇ ਕੋਈ ਨਾ ਬੰਨਾ, ਬੰਦਗੀ ਇਕੋ ਰਿਹਾ ਜਣਾਈਆ। ਸਾਚਾ ਨਾਮ ਸੁਣਾਵੇ ਬਿਨਾ ਕੰਨਾਂ, ਸੁਰਤੀ ਸ਼ਬਦ ਨਾਲ ਮਿਲਾਈਆ। ਗੁਰਮੁਖ ਨੇਤਰਹੀਣ ਰਹੇ ਕੋਈ ਨਾ ਅੰਨ੍ਹਾ, ਨਿਜ ਲੋਚਨ ਕਰੇ ਰੁਸ਼ਨਾਈਆ। ਮਨ ਵਾਸਨਾ ਦੇਵੇ ਡੰਨਾ, ਨਾਮ ਖੰਡਾ ਹੱਥ ਚਮਕਾਈਆ। ਸੰਤ ਸੁਹੇਲਾ ਪਾਰ ਉਤਰੇ ਜਿਉਂ ਜੱਟ ਗ਼ਰੀਬ ਧੰਨਾ, ਮਿਹਰਵਾਨ ਸਿਰ ਮਿਹਰ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੀ ਸੁਣੀ ਧੁਰ ਦੀ ਸਿਖਿਆ, ਲੇਖਾ ਅਵਰ ਨਾ ਕੋਇ ਜਣਾਈਆ। ਜਗਤ ਜਹਾਨ ਜਾਣੋ ਮਿਥਿਆ, ਤਨ ਵਜੂਦ ਡੇਰਾ ਢਾਹੀਆ। ਪੁਰਖ ਅਕਾਲ ਧੁਰ ਦਾ ਮਿਤਿਆ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਹੜਾ ਖੇਲ ਕਰੇ ਨਿਤ ਨਵਿਤਿਆ, ਜੁਗ ਚੌਕੜੀ ਵੇਸ ਵਟਾਈਆ। ਸਾਚੇ ਸੰਤਾਂ ਕਰੇ ਹਿੱਤਿਆ, ਅੰਤਰ ਆਤਮ ਜੋੜ ਜੁੜਾਈਆ। ਲੇਖਾ ਮੁਕਾਵੇ ਵੱਡਿਆਂ ਨਿੱਕਿਆ, ਬਿਰਧ ਬਾਲਾਂ ਭੇਵ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਏ ਦਵਾਰੇ ਸਚ, ਮਿਲੇ ਸਚ ਵਡਿਆਈਆ। ਜਿਥੇ ਝਗੜਾ ਦਿਸੇ ਨਾ ਮਾਟੀ ਕੱਚ, ਕੰਚਨ ਗੜ੍ਹ ਇਕੋ ਦਏ ਵਖਾਈਆ। ਮਨੂਆ ਨੌ ਦਵਾਰੇ ਨਾ ਜਾਏ ਨੱਚ, ਮਮਤਾ ਮੋਹ ਨਾ ਕੋਇ ਹਲਕਾਈਆ। ਸਿੱਧਾ ਭਗਤਾਂ ਖੋਲ੍ਹੇ ਅੰਦਰੋਂ ਅੱਖ, ਗਿਆਨ ਨੇਤਰ
❋
❋
ਨੇਤੀ ਹੋ ਕੇ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਵਾਂ ਜਸ, ਧੁਰ ਦਾ ਨਾਮ ਸਿਫ਼ਤ ਸਾਲਾਹੀਆ। ਅੰਮ੍ਰਿਤ ਨਾਮ ਭੰਡਾਰਾ ਦੇਵੇ ਰਸ, ਨਿਝਰ ਝਿਰਨਾ ਇਕ ਝਿਰਾਈਆ। ਸਾਚੇ ਨਾਮ ਦਾ ਖੋਲ੍ਹ ਕੇ ਹੱਟ, ਧੁਰ ਭੰਡਾਰਾ ਇਕ ਵਰਤਾਈਆ। ਜੀਵਣ ਦੀ ਮੰਜ਼ਲ ਜਗਤ ਦਾ ਅੰਤਮ ਦੱਸ ਕੇ ਤਟ, ਕਿਨਾਰਾ ਇਕੋ ਦਏ ਸਮਝਾਈਆ। ਜਿਥੇ ਜੈਕਾਰਾ ਹੋਵੇ ਅਲੱਖ, ਡੰਡਾਵਤ ਬੰਦਨਾ ਸਜਦਾ ਸੀਸ ਨਜ਼ਰੀ ਆਈਆ। ਖੇਲ ਖੇਲ ਪੁਰਖ ਸਮਰਥ, ਨਿਰਗੁਣ ਨਿਰਵੈਰ ਸ਼ਹਿਨਸ਼ਾਹੀਆ। ਜਿਸ ਨੂੰ ਕਹਿੰਦੇ ਪਰਮੇਸ਼ਵਰ ਪਤਿ, ਪਤਿਪਰਮੇਸ਼ਵਰ ਨਜ਼ਰੀ ਆਈਆ। ਉਹ ਪਰਤ ਕੇ ਆਇਆ ਵੱਤ, ਵਤਨ ਮਾਤਲੋਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤ ਹਿਰਦੇ ਅੰਦਰ ਧਿਆਉਂਦੇ, ਗਿਆਨ ਧਿਆਨ ਵਿਚ ਲਗਾਈਆ। ਧਿਆਨ ਗਿਆਨ ਵਿਚ ਸਮਾਉਂਦੇ, ਸ਼ਰਅ ਸ਼ਰਅ ਵਿਚੋਂ ਬਦਲਾਈਆ। ਬਿਨ ਰਸਨਾ ਅਗੰਮੀ ਗੀਤ ਗਾਉਂਦੇ, ਗਹਿਰ ਗੰਭੀਰ ਅਲਾਹੀਆ। ਨਿਜ ਨੇਤਰ ਦਰਸ਼ਨ ਪਾਉਂਦੇ, ਜੋਤੀ ਨੂਰ ਨੂਰ ਰੁਸ਼ਨਾਈਆ। ਬਾਹਰੋਂ ਨਿਰਮਲ ਚਿੱਟੇ ਨਜ਼ਰੀ ਆਉਂਦੇ, ਦੁਰਮਤ ਮੈਲ ਧਵਾਈਆ। ਅੰਤਰ ਪਾਰਬ੍ਰਹਮ ਮਨਾਉਂਦੇ, ਪ੍ਰੇਮ ਪ੍ਰੇਮ ਵਿਚ ਸਮਾਈਆ। ਮੰਜ਼ਲ ਮੰਜ਼ਲ ਕਦਮ ਟਿਕਾਉਂਦੇ, ਧਰਨੀ ਧਰਤ ਧਵਲ ਸੋਭਾ ਪਾਈਆ। ਪਿਛਲਾ ਲਹਿਣਾ ਦੇਣਾ ਮੂਲ ਚੁਕਾਉਂਦੇ, ਕਰਮਾਂ ਦਾ ਰੋਗ ਰਹੇ ਨਾ ਰਾਈਆ। ਅਕਲ ਕਲਧਾਰੀ ਇਕ ਮਨਾਉਂਦੇ, ਕਰਨੀ ਦੇ ਕਰਤੇ ਸੀਸ ਨਿਵਾਈਆ। ਸਾਂਝੇ ਯਾਰ ਦਰਸ਼ਨ ਪਾਉਂਦੇ, ਜਗਤ ਗੁਰੂ ਡੇਰਾ ਢਾਹੀਆ। ਦੂਰ ਦੁਰਾਡੇ ਨੇਰਨ ਨੇਰੇ ਆਉਂਦੇ, ਅੰਡਜ ਜੇਰਜ ਉਤਭੁਜ ਸੇਤਜ ਲੱਖ ਚੁਰਾਸੀ ਡੇਰਾ ਢਾਹੀਆ। ਸਚ ਸਵਾਮੀ ਦਰਸ਼ਨ ਪਾਉਂਦੇ, ਅੰਤਰਜਾਮੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤਾਂ ਹੱਥ ਵਿਚ ਵੇਖੀ ਮਾਲਾ, ਮਾਲਕ ਮਿਲਿਆ ਧੁਰਦਰਗਾਹੀਆ। ਜੋ ਤ੍ਰੈਗੁਣ ਮਾਇਆ ਤੋੜੇ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲਾ, ਦੀਵਾ ਬਾਤੀ ਕਮਲਾਪਾਤੀ ਨਿਰਗੁਣ ਜੋਤ ਦਏ ਚਮਕਾਈਆ। ਝਗੜਾ ਰਹੇ ਨਾ ਕਾਲ ਮਹਾਂਕਾਲਾ, ਕਰਮ ਕਾਂਡ ਦਾ ਡੇਰਾ ਢਾਹੀਆ। ਜਨਮ ਮਰਨ ਦਾ ਹੱਲ ਹੋਵੇ ਸਵਾਲਾ, ਆਵਣ ਜਾਵਣ ਲੇਖਾ ਦਏ ਮੁਕਾਈਆ। ਜਿਸ ਨੂੰ ਕਹਿੰਦੇ ਪੁਰਖ ਅਕਾਲਾ, ਅਕਲ ਕਲਧਾਰੀ ਧੁਰਦਰਗਾਹੀਆ। ਜਿਸ ਦਾ ਨੂਰ ਅਸ਼ਟਭੁਜ ਜੋਤ ਜਵਾਲਾ, ਨੂਰ ਨੁਰਾਨਾ ਸੋਭਾ ਪਾਈਆ। ਸੋ ਤ੍ਰੈਭਵਨ ਧਨੀ ਹੋ ਕੇ ਮਿਹਰਵਾਨਾ, ਮਹਿਬੂਬ ਆਪਣੀ ਕਾਰ ਕਮਾਈਆ। ਜਨ ਭਗਤਾਂ ਬੰਨ੍ਹ ਕੇ ਧੁਰ ਦਾ ਗਾਨਾ, ਵਿਸ਼ਨ ਬ੍ਰਹਮਾ ਸ਼ਿਵ ਆਸਾ ਪੂਰ ਕਰਾਈਆ। ਜਿਨ੍ਹਾਂ ਨੇ ਮਿਲ ਕੇ ਗਾਇਆ ਧੁਰ ਦਾ ਗਾਣਾ, ਸੋਹੰ ਢੋਲਾ ਇਕ ਅਲਾਈਆ। ਜਿਸ ਨੂੰ ਨਾਪ ਸਕੇ ਨਾ ਪੈਮਾਨਾ, ਪੈਮਾਇਸ਼ ਵਿਚ ਨਾ ਕੋਇ ਲਿਆਈਆ। ਸਮਝ ਸਕੇ ਨਾ ਕੋਇ ਇਨਸਾਨਾ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਧੁਰ ਦਾ ਮਾਣ ਦੇਵੇ ਨਾਮ ਨਿਧਾਨਾ, ਨਿਸ਼ਾਨਾ ਇਕੋ ਇਕ ਦੇਵੇ ਲਗਾਈਆ। ਜਿਸ ਦਵਾਰਿਉਂ ਪਰਗਟ ਹੋਵੇ ਕ੍ਰਿਸ਼ਨਾ ਰਾਮਾ, ਰਾਮ ਰਾਮਾ ਓਸੇ ਦਾ ਜਸ ਗਾਈਆ। ਉਹ ਲੇਖਾ ਲਹਿਣਾ ਜਾਣੇ ਦੋ ਜਹਾਨਾਂ, ਲੱਖ ਚੁਰਾਸੀ ਫੋਲ ਫੁਲਾਈਆ। ਕਲਜੁਗ ਅੰਤਮ ਜੋਤ ਸਰੂਪੀ ਪਹਿਰੇ ਬਾਣਾ, ਬਾਵਨ ਭੇਖ ਲਿਆ ਬਦਲਾਈਆ। ਕੂੜੀ ਕਿਰਿਆ ਮੇਟੇ ਜਗਤ ਨਿਸ਼ਾਨਾ, ਧਰਮ ਦਵਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸੁਣਾਈਆ।
❋
❋
ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਸਤਾਰਾਂ ਹਾੜ੍ਹ ਰਾਤੀ, ਰੁਤੜੀ ਧਰਮ ਮਹਿਕਾਈਆ। ਖੇਲ ਕਰੇ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਨੇ ਆਪਣੇ ਬਣਾਉਣੇ ਧਰਮ ਦੇ ਸਾਥੀ, ਸਗਲਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥੀ, ਪੜਦਾ ਅੰਦਰੋਂ ਦਏ ਚੁਕਾਈਆ। ਜਨ ਭਗਤੋ ਤੁਸੀਂ ਸ੍ਰੀ ਭਗਵਾਨ ਦੇ ਆਦਿ ਜੁਗਾਦੀ ਜਮਾਤੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੰਗ ਨਿਭਾਈਆ। ਤੁਹਾਡਾ ਖੇਲ ਸਦਾ ਬਹੁ ਭਾਂਤੀ, ਧਰੂ ਪ੍ਰਹਿਲਾਦ ਦੇਵੇ ਗਵਾਹੀਆ। ਕਬੀਰ ਜੁਲਾਹੇ ਸੁਣੋ ਸਾਖੀ, ਰਵਿਦਾਸ ਚਮਾਰ ਢੋਲਾ ਗਾਈਆ। ਜਨਕ ਤੱਕਿਆ ਸਾਖਿਆਤੀ, ਸਾਹਿਬ ਸਵਾਮੀ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਪਾਤੀ, ਪਤ੍ਰਕਾ ਨਾਮ ਲਿਖਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਬਦਲ ਦੇਵੇ ਹਯਾਤੀ, ਹਰਿ ਮੰਦਰ ਇਕੋ ਇਕ ਵਖਾਈਆ। ਸੋ ਕਲਜੁਗ ਅੰਤਮ ਝਗੜਾ ਮੇਟੇ ਕਾਇਨਾਤੀ, ਕਲਮਾ ਧੁਰ ਦਾ ਇਕ ਪਰਗਟਾਈਆ। ਨਿਰਗੁਣ ਜੋਤ ਜਗਾਏ ਨੂਰ ਕਰੇ ਅਗੰਮੀ ਬਾਤੀ, ਦੀਪਕ ਤੇਲ ਲੋੜ ਰਹੇ ਨਾ ਰਾਈਆ। ਕਰੇ ਖੇਲ ਪੁਰਖ ਅਬਿਨਾਸ਼ੀ, ਅਬਿਨਾਸ਼ੀ ਆਪਣੀ ਕਾਰ ਕਮਾਈਆ। ਜੋ ਹਰ ਘਟ ਅੰਦਰ ਹੋਇਆ ਵਾਸੀ, ਵਸਲ ਦੇਵੇ ਯਾਰ ਖ਼ੁਦਾਈਆ। ਰੂਹ ਬੁਤ ਕਰੇ ਪਾਕਨ ਪਾਕੀ, ਪਤਤ ਪੁਨੀਤ ਦਏ ਬਣਾਈਆ। ਜਨ ਭਗਤੋ ਤੁਹਾਡਾ ਮੇਲ ਹੋਇਆ ਇਤਫ਼ਾਕੀ, ਫ਼ਾਕੇ ਵਿਚ ਮਰੇ ਲੋਕਾਈਆ। ਸਾਚੀ ਮੰਜ਼ਲ ਚੜ੍ਹਨਾ ਘਾਟੀ, ਜਗਤ ਜਹਾਨ ਪੰਧ ਮੁਕਾਈਆ। ਆਵਣ ਜਾਵਣ ਮੇਟ ਕੇ ਵਾਟੀ, ਲੱਖ ਚੁਰਾਸੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਭੁਗਤਾਈਆ। ਗੁਰ ਅਵਤਾਰ ਕਹਿਣ ਮਾਲਾ ਮਣਕਾ ਕਰੇ ਪੁਕਾਰ, ਅੰਦਰੇ ਅੰਦਰ ਧਿਆਨ ਲਗਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਨਿਰਗੁਣ ਨਿਰਵੈਰ ਤੇਰੇ ਹੱਥ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਤੇਰਾ ਕਰਦੇ ਰਹੇ ਸ਼ਿੰਗਾਰ, ਰਿਸ਼ੀ ਮੁਨੀ ਆਪਣੇ ਨਾਲ ਮਿਲਾਈਆ। ਮੇਰੇ ਮਣਕਿਆਂ ਦੀ ਪਾਉਂਦੇ ਰਹੇ ਛਣਕਾਰ, ਜੰਗਲਾਂ ਵਿਚ ਹਿਲਾਈਆ। ਮੈਨੂੰ ਲੈ ਕੇ ਵੜਦੇ ਰਹੇ ਡੂੰਘੀ ਗ਼ਾਰ, ਕੰਦਰਾਂ ਵਿਚ ਡੇਰਾ ਲਾਈਆ। ਅੱਖੀਂ ਮੀਟ ਕੇ ਕਰਦੇ ਹਾਹਾਕਾਰ, ਦਰੋਹੀ ਦਰੋਹੀ ਨੂਰ ਖ਼ੁਦਾਈਆ। ਇਲਮ ਆਲਮ ਵਿਚ ਗਏ ਹਾਰ, ਆਲਮ ਇਲਮ ਭੇਵ ਕੋਇ ਨਾ ਪਾਈਆ। ਮੈਂ ਜੁਗ ਚੌਕੜੀ ਹੁੰਦੀ ਰਹੀ ਖੁਆਰ, ਮੂਰਖ ਮੂੜ੍ਹ ਧੱਕੇ ਰਹੇ ਲਗਾਈਆ। ਮੈਨੂੰ ਫੜ ਕੇ ਕਰਨ ਜਗਤ ਵਿਭਚਾਰ, ਮਾਇਆ ਮਮਤਾ ਮੋਹ ਵਿਕਾਰ ਹਲਕਾਈਆ। ਸਾਚਾ ਮੰਦਰ ਕਰੇ ਨਾ ਕੋਈ ਉਜਿਆਰ, ਘਰ ਸਵਾਮੀ ਮਿਲਣ ਕੋਇ ਨਾ ਪਾਈਆ। ਮੈਂ ਸਦੀ ਚੌਧਵੀਂ ਹੋਈ ਬੜੀ ਦੁਖਿਆਰ, ਮੁੱਲਾ ਸ਼ੇਖ਼ ਮੁਸਾਇਕ ਮੇਰਾ ਮਸਲਾ ਹੱਲ ਨਾ ਕੋਇ ਕਰਾਈਆ। ਪੰਡਤ ਪਾਂਧੇ ਗਏ ਹਾਰ, ਗ੍ਰੰਥੀ ਗਿਰਹਾ ਨਾ ਕੋਇ ਵਖਾਈਆ। ਸਾਚਾ ਮਿਲੇ ਨਾ ਕੋਇ ਮੀਤ ਮੁਰਾਰ, ਪ੍ਰੀਤੀ ਸਚ ਨਾ ਕੋਇ ਕਮਾਈਆ। ਮੈਂ ਅੰਤਮ ਕਰਾਂ ਪੁਕਾਰ, ਰੋ ਰੋ ਹਾਲ ਸੁਣਾਈਆ। ਸਮਾਜਾਂ ਵਾਲੇ ਕਰਨ ਖੁਆਰ, ਹੰਗਤਾ ਵਿਚ ਜਗਤ ਲੜਾਈਆ। ਮੈਨੂੰ ਪ੍ਰਭੂ ਤੇਰੇ ਭਗਤ ਚਾਹੀਦੇ ਦੋ ਚਾਰ, ਲੱਖ ਚੁਰਾਸੀ ਵੱਜੇ ਵਧਾਈਆ। ਇਨ੍ਹਾਂ ਦਾ ਨਾਤਾ ਜੋੜ ਮੇਰੇ ਨਾਲ, ਜਿਨ੍ਹਾਂ ਦੇ ਨਾਲ ਮੇਰੇ ਮਨ ਦੀ ਨਾਲਿਸ਼ ਰਹੀ ਨਾ ਰਾਈਆ। ਮੈਂ ਸੁਣਾਵਾਂ ਆਪਣਾ ਹਾਲ, ਹਾਲਤ ਇਕ ਬਤਾਈਆ। ਕਲਜੁਗ ਅੰਤਮ ਹੋਏ ਕੰਗਾਲ, ਨਾਮ ਧਨ ਪਲੂ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾ ਕੋਇ ਉਠਾਈਆ। ਮਾਲਾ ਕਹੇ ਮੇਰੇ ਭਗਵੰਤ, ਭਗਵਨ ਤੇਰੀ ਸਰਨਾਈਆ। ਸਭ ਦਾ ਤੋੜ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ।
❋
❋
ਤੂੰ ਇਕੋ ਬੋਧ ਅਗਾਧਾ ਪੰਡਤ, ਵਿਦਿਆ ਤੇਰੀ ਸੇਵ ਕਮਾਈਆ। ਸਭ ਦੇ ਅੰਤਰ ਨਿਰੰਤਰ ਦੱਸ ਇਕੋ ਮੰਤ, ਫ਼ੁਰਨਾ ਮਨ ਦਾ ਬੰਦ ਕਰਾਈਆ। ਦਰ ਦਰਵੇਸ਼ ਕਰਦਾ ਮਿੰਨਤ, ਸੀਸ ਜਗਦੀਸ ਇਕ ਝੁਕਾਈਆ। ਚਾਰੇ ਦਿਸ਼ਾ ਵੇਖ ਕੇ ਸਿੰਮਤ, ਦੀਨ ਦੁਨੀ ਲਈ ਤਕਾਈਆ। ਸਾਚੀ ਰਹੇ ਕਿਸੇ ਨਾ ਖ਼ਿੱਲਤ, ਖ਼ਾਲਕ ਖ਼ਲਕ ਨਾ ਕੋਇ ਮਨਾਈਆ। ਜਗਤ ਖ਼ੁਆਰੀ ਦਿਸੇ ਜ਼ਿੱਲਤ, ਦੁਰਮਤ ਮੈਲ ਨਾ ਕੋਇ ਧਵਾਈਆ। ਮੇਰੀ ਅੰਤ ਅਖ਼ੀਰ ਮੰਨ ਲੈ ਮਿੰਨਤ, ਸਚ ਦਵਾਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਤਮ ਧਾਰ ਬਖ਼ਸ਼ ਆਪਣੀ ਮਿੱਲਤ, ਮਿਲਾਵਟ ਨਜ਼ਰ ਕੋਇ ਨਾ ਆਈਆ।
ਸਤਿਗੁਰੂ ਸੰਤ ਸੁਹੇਲਾ ਸਚ ਸਿਪਾਹੀ, ਜਿਸ ਦਾ ਸਿਪਾਹਸਾਲਾਰ ਇਕੋ ਨਜ਼ਰੀ ਆਇੰਦਾ। ਅਰਜਨ ਯੁਧਿਸ਼ਟਰ ਦੇਣ ਗਵਾਹੀ, ਸ਼ਹਾਦਤ ਲਛਮਣ ਕੋਲੋਂ ਭੁਗਤਾਇੰਦਾ। ਗੋਬਿੰਦ ਫੜ ਕੇ ਬਣਾਇਆ ਧੁਰ ਦਾ ਰਾਹੀ, ਰਸਤਾ ਇਕ ਜਣਾਇੰਦਾ। ਜਿਸ ਦਾ ਨਿਸ਼ਾਨਾ ਉਕੇ ਕਦੇ ਨਾਹੀਂ, ਤੀਰ ਅਣਿਆਲਾ ਇਕ ਲਗਾਇੰਦਾ। ਬਜਰ ਕਪਾਟੀ ਪਾਰ ਕਰਾਏ ਸਹਿਜ ਸੁਭਾਈ, ਸੁਖਮਨ ਟੇਢੀ ਬੰਕ ਆਪ ਲੰਘਾਇੰਦਾ। ਈੜਾ ਪਿੰਗਲ ਪੰਧ ਮੁਕਾਈ, ਰਸਤਾ ਅਗਲਾ ਆਪ ਸਮਝਾਇੰਦਾ। ਸਾਚਾ ਨੂਰ ਕਰੇ ਰੁਸ਼ਨਾਈ, ਨਿਜ ਨੇਤਰ ਡਗਮਗਾਇੰਦਾ। ਅੰਮ੍ਰਿਤ ਰਸ ਜਾਮ ਪਿਆਈ, ਤ੍ਰਿਸ਼ਨਾ ਭੁੱਖ ਗਵਾਇੰਦਾ। ਜਿਸ ਨੇ ਬਣਨਾ ਧਰਮ ਸਿਪਾਹੀ, ਵਰਦੀ ਧੁਰ ਦੀ ਨਾਮ ਪਹਿਨਾਇੰਦਾ। ਜਿਸ ਦਾ ਲਿਬਾਸ ਸਮਝੇ ਕੋਈ ਨਾਹੀਂ, ਸੋ ਜਮ ਕੀ ਫਾਸ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਤਿਗੁਰ ਸਿਪਾਹੀ ਕਦੇ ਨਾ ਫੜੇ ਖੰਡਾ, ਤਲਵਾਰ ਧਾਰ ਨਾ ਕੋਇ ਚਮਕਾਈਆ। ਉਹ ਸ਼ਬਦੀ ਰੂਪ ਉਤਰੇ ਵਿਚ ਬ੍ਰਹਿਮੰਡਾਂ, ਪੁਰੀਆਂ ਲੋਆਂ ਖੋਜ ਖੁਜਾਈਆ। ਲੱਖ ਚੁਰਾਸੀ ਵਿਚੋਂ ਇਕੋ ਪ੍ਰਭ ਦਾ ਪਿਆਰ ਲੱਭੇ ਚੰਗਾ, ਦੂਜੀ ਰੀਤ ਨਾ ਕੋਇ ਜਣਾਈਆ। ਉਸ ਦੇ ਅੰਦਰ ਅੰਮ੍ਰਿਤ ਧਾਰ ਵਹੇ ਗੰਗਾ, ਗੋਦਾਵਰੀ ਸੇਵ ਕਮਾਈਆ। ਸੋ ਸਵਾਮੀ ਹੋਵੇ ਸੰਗਾ, ਸਾਜਣ ਹੋ ਕੇ ਤੋੜ ਨਿਭਾਈਆ। ਜੁਗ ਜੁਗ ਸੰਤ ਸਿਪਾਹੀ ਕੂੜੀ ਕਿਰਿਆ ਦਾ ਮੇਟੇ ਦੰਗਾ, ਮਨ ਵਿਕਾਰ ਹੰਕਾਰ ਦਏ ਗਵਾਈਆ। ਅੰਮ੍ਰਿਤ ਆਤਮ ਦੇਵੇ ਅਨੰਦਾ, ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਜੇ ਕਿਸੇ ਨੇ ਵੇਖਣਾ ਸਿਪਾਹੀਓ ਇਹ ਸੱਤ ਰੰਗ ਦਾ ਡੰਡਾ, ਜਿਸ ਨੇ ਡੰਡੌਤ ਦੀਨ ਦੁਨੀ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਕਹੇ ਸਿਪਾਹੀ ਕਦੇ ਨਾ ਫੜੇ ਬੰਦੂਕ, ਨਿਸ਼ਾਨਾ ਅੱਖ ਨਾ ਕੋਇ ਟਿਕਾਈਆ। ਉਹ ਬਿਨਾ ਅੱਖਾਂ ਤੋਂ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਜਦ ਆਵੇ ਤੇ ਮੇਟੇ ਜੂਠ ਝੂਠ, ਕੂੜੀ ਕਿਰਿਆ ਦਏ ਮਿਟਾਈਆ। ਚਾਰ ਵਰਨਾਂ ਕਰ ਕੇ ਸੂਤ, ਸਤਿ ਪੁਰਖ ਦਏ ਮਿਲਾਈਆ। ਬਣਾਏ ਸਾਚੇ ਪੂਤ, ਪਿਤਾ ਪੁਰਖ ਅਕਾਲ ਦੇਵੇ ਵਖਾਈਆ। ਝਗੜਾ ਰਹਿਣ ਨਾ ਦੇਵੇ ਨੀਚ ਊਚ, ਊਚ ਨੀਚ ਏਕਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਿਪਾਹੀ ਨੌਜਵਾਨ, ਜੋਬਨਵੰਤਾ ਨਜ਼ਰੀ ਆਈਆ। ਜਿਸ ਦੇ ਹੱਥ ਨਾਮ ਕਮਾਨ, ਚਿੱਲਾ ਤੀਰ ਕਮਾਨ ਚੜ੍ਹਾਈਆ। ਕੂੜੀ ਕਿਰਿਆ ਤੋੜ ਗ਼ੁਮਾਨ, ਗ਼ੁਰਬਤ ਅੰਦਰੋਂ ਬਾਹਰ
❋
❋
ਕਢਾਈਆ। ਝਗੜਾ ਮਿਟਾ ਦੇਵੇ ਜ਼ਿਮੀਂ ਅਸਮਾਨ, ਚੌਦਾਂ ਲੋਕਾਂ ਚੌਦਾਂ ਤਬਕਾਂ ਪੰਧ ਮੁਕਾਈਆ। ਅੰਤਰ ਨਿਰੰਤਰ ਵਖਾ ਕੇ ਸਚ ਮਕਾਨ, ਕਾਇਆ ਕਾਅਬਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿਪਾਹੀ ਆਪ ਪਰਗਟਾਈਆ। ਸਚ ਸਿਪਾਹੀ ਹੋਵੇ ਸੰਤ ਜੋਧਾ, ਸੂਰਬੀਰ ਨਜ਼ਰੀ ਆਈਆ। ਜਿਸ ਦੇ ਅੰਦਰ ਹੋਵੇ ਗਿਆਨ ਬੋਧਾ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਇਕੋ ਨਾਮ ਗਾਵੇ ਸਲੋਕਾ, ਸੋਹੰ ਢੋਲਾ ਧੁਰਦਰਗਾਹੀਆ। ਜੋ ਕਲਜੁਗ ਦੇ ਅੰਤ ਸਦੀ ਚੌਧਵੀਂ ਸੰਤ ਸਿਪਾਹੀ ਦੇ ਮਿਲਣ ਦਾ ਮਿਲ ਗਿਆ ਮੌਕਾ, ਬਣ ਕੇ ਦਿਓ ਵਖਾਈਆ। ਓਥੇ ਚਲੇ ਕੋਈ ਨਾ ਸੋਚਾ, ਸਮਝ ਦਾ ਲੇਖਾ ਦਏ ਮੁਕਾਈਆ। ਸਤਿਗੁਰ ਦੇ ਚਰਨ ਲੱਗ ਕੇ ਜਨ ਭਗਤੋ ਸਿਪਾਹੀ ਬਣਨਾ ਨਹੀਂ ਕੋਈ ਔਖਾ, ਜਿਸ ਦੀ ਪਿੱਠ ਉਤੇ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਸਿਪਾਹੀ ਕਹੇ ਮੈਂ ਲੈਣੀ ਓਹ ਸਿਖਿਆ, ਜਿਹੜੀ ਚਾਰ ਜੁਗ ਨਾ ਕਿਸੇ ਸਮਝਾਈਆ। ਲੈਣੀ ਓਹ ਭਿੱਛਿਆ, ਜਿਹੜੀ ਹੱਥਾਂ ਨਾਲ ਨਾ ਕੋਈ ਵਰਤਾਈਆ। ਦੇਣੀ ਓਹ ਸਿਖਿਆ, ਜਿਸ ਦਾ ਹਰਫ਼ ਨਜ਼ਰ ਕੋਈ ਨਾ ਆਈਆ। ਜਿਸ ਦੇ ਨਾਲ ਦੋ ਜਹਾਨ ਜਾਵੇ ਜਿੱਤਿਆ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਸਾਚਾ ਸਿਪਾਹੀ ਕਦੇ ਨਾ (ਵਢਾਵੇ ਪਿਠਿਆ), ਸਨਮੁਖ ਆਪਣੇ ਪਿਆਰ ਦੀ ਸ਼ਹਾਦਤ ਦਏ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਸੰਤ ਸਿਪਾਹੀ ਹੋਇਆ ਸੂਰਬੀਰ, ਅੰਦਰੋਂ ਬਲ ਪਰਗਟਾਈਆ। ਤੇਰੇ ਅੰਤਰ ਫੜ ਲਾਵੇ ਨਾਮ ਤੀਰ, ਮਨ ਦਾ ਡੇਰਾ ਦੇਣਾ ਢਾਹੀਆ। ਇਹ ਤਨ ਵਜੂਦ ਤੇਰੀ ਜਾਗੀਰ, ਆਤਮ ਪਰਮਾਤਮ ਮਿਲ ਕੇ ਲੈਣੀ ਬਣਾਈਆ। ਜੇ ਸੰਤ ਸਿਪਾਹੀ ਨਾ ਹੁੰਦਾ ਕਬੀਰ, ਕਬਰਾਂ ਦਾ ਲੇਖਾ ਕਵਣ ਮੁਕਾਈਆ। ਸ਼ਰਅ ਦਾ ਕਟੇ ਕੌਣ ਜ਼ੰਜੀਰ, ਸ਼ਾਸਤਰਾਂ ਤੋਂ ਬਾਹਰ ਕਰੇ ਕਵਣ ਪੜ੍ਹਾਈਆ। ਮਿਹਰ ਨਜ਼ਰ ਨਾਲ ਬਦਲੇ ਤਕਦੀਰ, ਤਦਬੀਰ ਆਪਣੀ ਦਏ ਸਮਝਾਈਆ। ਸੰਤ ਸਿਪਾਹੀਓ ਤੁਹਾਡਾ ਇਕ ਪਾਤਸ਼ਾਹ ਤੁਸੀਂ ਓਸ ਦੇ ਸਾਰੇ ਵਜ਼ੀਰ, ਤਸਵੀਰ ਆਪਣੇ ਅੰਦਰ ਲਓ ਟਿਕਾਈਆ। ਜਗਤ ਵਲੋਂ ਦਿਸੋ ਹਕੀਰ, ਹੁਕਮ ਮੰਨੋ ਚਾਈਂ ਚਾਈਂਆ। ਸਾਚੇ ਸੰਤਾਂ ਦੀ ਪ੍ਰੇਮ ਨਾਲ ਪਿਆਰ ਨਾਲ ਮੁਹੱਬਤ ਨਾਲ ਬਦਲ ਦੇਵੇ ਜ਼ਮੀਰ, ਜ਼ਾਮਨ ਹੋ ਕੇ ਆਪਣਾ ਪੱਲੂ ਲਏ ਫੜਾਈਆ। ਫ਼ਿਕਰਿਆਂ ਵਾਲੇ ਅੱਖਰਾਂ ਵਾਲੇ ਪੱਥਰਾਂ ਵਾਲੇ ਕਦੇ ਨਾ ਬਣਿਓ ਫ਼ਕੀਰ, ਚਿੰਤਾ ਵਿਚ ਝਟ ਨਾ ਕੋਈ ਲੰਘਾਈਆ। ਜੇ ਓਸ ਦੇ ਨਾਮ ਦੀ ਬਿਨ ਲਾਈਨ ਤੋਂ ਵੇਖੋ ਲਕੀਰ, ਨਾਲਾਇਕ ਤੋਂ ਲਾਇਕ ਦਏ ਬਣਾਈਆ। ਜਿਸ ਨੂੰ ਕਟੇ ਨਾ ਕੋਇ ਸਮਸ਼ੀਰ, ਤਲਵਾਰ ਧਾਰ ਵੰਡ ਨਾ ਕੋਇ ਵੰਡਾਈਆ। ਬਿਨਾ ਸੰਤ ਸਿਪਾਹੀ ਬਣਿਆ ਲੱਭਦੀ ਨਹੀਂ ਮੰਜ਼ਲ ਅਖ਼ੀਰ, ਮਿਲੇ ਮੇਲ ਨਾ ਬੇਪਰਵਾਹੀਆ। ਇਹ ਸੰਤ ਸਿਪਾਹੀ ਦੀ ਵੇਖੋ ਬੰਨ੍ਹਦੀ ਧੀਰ, ਧਿਆਨੀ ਧਿਆਨ ਨਾਲ ਲਗਾਈਆ। ਨਿਰਗੁਣ ਧਾਰਾ ਸਦਾ ਸੱਚੀ ਗੁਣੀ ਗਹੀਰ, ਸਚ ਸਚ ਵੇਖ ਵਖਾਈਆ। ਜੇ ਅਜੇ ਤੱਕ ਨਹੀਂ ਆਈ ਧੀਰ, ਅੰਦਰੋਂ ਉਤੋਂ ਦਏ ਵਖਾਈਆ। ਜਿਹੜੀ ਕਥਾ ਕਹਾਣੀ ਕਿਸੇ ਨਹੀਂ ਦੱਸੀ ਪੀਰ, ਸੋ ਸਾਹਿਬ ਸੁਲਤਾਨ ਦਏ ਦ੍ਰਿੜਾਈਆ। ਜਿਹੜੀ ਸਵਾਣੀ ਸਤਿਗੁਰ ਨਾਲ ਨਹੀਂ ਮਿਲੀ ਅਖ਼ੀਰ, ਉਹਦਾ ਨਾਤਾ ਲਏ ਜੁੜਾਈਆ। ਜੇ ਤੁਹਾਨੂੰ ਪ੍ਰੀਤ ਲੱਗੇ ਸੱਚੀ ਵਾਂਗ ਕਬੀਰ, ਮੇਲਾ ਸਹਿਜੇ ਲਵਾਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਜੇ ਤੁਸਾਂ ਨੇ ਪ੍ਰੇਮ ਪਿਆਰ ਅੰਦਰ ਹੱਥ ਜੋੜੇ, ਜੋੜੀ ਧੁਰ ਦੀ ਦਿਆਂ ਬਣਾਈਆ।
❋
❋
ਜਿਥੇ ਪਹੁੰਚ ਨਾ ਸਕਣ ਅਸਵ ਘੋੜੇ, ਹਾਥੀ ਗਜ ਨਾ ਕੋਇ ਵਡਿਆਈਆ। ਜਿਥੇ ਗਾਉਂਦੇ ਨਹੀਂ ਸੋਹਲੇ ਢੋਲੇ, ਰਾਗਾਂ ਨਾਲ ਨਾਦ ਨਾ ਕੋਇ ਵਜਾਈਆ। ਜਿਥੇ ਨਹੀਂ ਕੋਈ ਠੱਗ ਚੋਰੇ, ਤਤ ਵਜੂਦ ਨਾ ਕੋਇ ਵਖਾਈਆ। ਸਤਿਗੁਰ ਸ਼ਬਦ ਸੰਤ ਸਿਪਾਹੀਆਂ ਨੂੰ ਆਪੇ ਬਹੁੜੇ, ਭੈ ਭਿਆਨਕ ਵਿਚ ਹੋਏ ਆਪ ਸਹਾਈਆ। ਸੂਰਬੀਰ ਬਹਾਦਰ ਕੂੜੀ ਕਿਰਿਆ ਦੇ ਦਿਨ ਰਹਿ ਗਏ ਥੋੜ੍ਹੇ, ਸਾਚੇ ਸਿਪਾਹੀਆਂ ਮਿਲ ਕੇ ਡੇਰਾ ਦੇਣਾ ਢਾਹੀਆ। ਤੁਹਾਡੀ ਮੰਜ਼ਲ ਵਿਚ ਕੋਈ ਨਾ ਅਟਕਾਵੇ ਰੋੜੇ, ਰੂਹ ਬੁਤ ਦੀ ਅੰਦਰੋਂ ਕਰੇ ਸਫ਼ਾਈਆ। ਆਤਮ ਪਰਮਾਤਮ ਮਿਲ ਕੇ ਦੋਵੇਂ ਹੋ ਜਾਣ ਕੋਰੇ, ਕੂੜੀ ਕਿਰਿਆ ਰਹੇ ਨਾ ਰਾਈਆ। ਤੁਸੀਂ ਨੌਜਵਾਨ ਬਣ ਕੇ ਧੁਰ ਦੇ ਛੋਹਰੇ, ਸ਼ਮਅ ਆਪਣੀ ਲਉ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸਿਪਾਹੀ ਸੱਚਾ ਲੇਖਾ ਦਏ ਸਮਝਾਈਆ। ਸੰਤ ਸਿਪਾਹੀ ਹੱਥਾਂ ਨਾਲ ਕਦੇ ਨਹੀਂ ਲੜਦਾ, ਘਸੁੰਨ ਮੁੱਕੀ ਨਾ ਕੋਇ ਲਗਾਈਆ। ਓਹ ਓਸ ਮੰਜ਼ਲ ਤੇ ਚੜ੍ਹਦਾ, ਜਿਥੇ ਕਦਮ ਨਾ ਕੋਇ ਟਿਕਾਈਆ। ਸ਼ਬਦ ਧਾਰ ਨਾਲ ਮਨ ਵਿਕਾਰ ਫੜਦਾ, ਫੜ ਕੇ ਮੂੰਹ ਦੇ ਭਾਰ ਸੁਟਾਈਆ। ਪ੍ਰੇਮ ਨਾਲ ਕਹੇ ਤੂੰ ਰੂਪ ਓਸ ਹਰਿ ਦਾ, ਜੋ ਹਰ ਹਿਰਦੇ ਡੇਰਾ ਲਾਈਆ। ਤੂੰ ਵਿਛੜਿਆਂ ਚਿਰ ਦਾ, ਚੁਰਾਸੀ ਵਿਚ ਭੱਜੇਂ ਵਾਹੋ ਦਾਹੀਆ। ਜੇ ਕਦੇ ਵੇਖੇਂ ਘਰ ਸਾਹਿਬ ਥਿਰ ਦਾ, ਥੁੜੇ ਥਿੜਕਿਆਂ ਪਾਰ ਲੰਘਾਈਆ। ਅੱਗੇ ਹੁਣ ਵੇਖਿਓ ਗੇੜਾ ਕਿਵੇਂ ਗਿੜਦਾ, ਭਗਤ ਸੁਹੇਲੇ ਸੰਤ ਸਿਪਾਹੀ ਸਾਰੇ ਲਏ ਉਠਾਈਆ। ਧਿਆਨ ਕਰੇ ਗਿਆਨ ਕਰੇ ਆਪਣੀ ਮਿਹਰ ਦਾ, ਮੁਹੱਬਤ ਦਾ ਮਹਿਬੂਬ ਇਕੋ ਨਜ਼ਰੀ ਆਈਆ। ਜਿਹੜਾ ਰੂਪ ਧਰਿਆ ਸ਼ੇਰ ਦਾ, ਭਬਕ ਆਪਣੀ ਦਏ ਸਮਝਾਈਆ। ਪੂਰਨ ਹੋ ਕੇ ਸਾਚੇ ਸੰਤਾਂ ਕਿਵੇਂ ਘੇਰ ਦਾ, ਘਿਰਨਾ ਅੰਦਰੋਂ ਦਏ ਕਢਾਈਆ। ਪੂਰਬ ਜਨਮ ਵੇਖ ਕੇ ਮਨ ਦੇ ਮਣਕੇ ਫੇਰਦਾ, ਕਰਮ ਦਾ ਲੇਖਾ ਰਿਹਾ ਝੋਲੀ ਪਾਈਆ। ਅੰਦਰ ਮੰਦਰ ਕਾਇਆ ਕਾਅਬੇ ਇਕੋ ਰੰਗ ਵਖਾਏ ਸੰਝ ਸਵੇਰ ਦਾ, ਘੜੀ ਪਲ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਿਪਾਹੀਓ ਤੁਹਾਡੇ ਪਿਛੇ ਨੌ ਖੰਡ ਪ੍ਰਿਥਮੀ ਉਤੇ ਰਾਜ ਰਾਜਾਨਾਂ ਸ਼ਰਅ ਸ਼ੈਤਾਨ ਦੀ ਛੇੜ ਛੇੜਦਾ, ਜੂਹ ਬੇਗਾਨੀ ਸਾਰਿਆਂ ਰਿਹਾ ਵਖਾਈਆ।
ਜਨ ਭਗਤੋ ਮੇਲ ਮਿਲਿਆ ਸ੍ਰੀ ਭਗਵੰਤ, ਭਗਵਨ ਆਪਣੇ ਰੰਗ ਰੰਗਾਈਆ। ਪਵਿਤ੍ਰ ਸਾਫ਼ ਕਰੇ ਅੰਤਸ਼ਕਰਨ ਅੰਤ, ਅੰਤਰ ਆਤਮਾ ਕਰ ਰੁਸ਼ਨਾਈਆ। ਸਚ ਸਵਾਮੀ ਮਿਲ ਕੇ ਧੁਰ ਦਾ ਕੰਤ, ਸੇਜ ਸੁਹੰਜਣੀ ਦਏ ਸੁਹਾਈਆ। ਸ਼ਬਦ ਧਾਰ ਬਣਾ ਕੇ ਸੰਤ, ਸਤਿ ਸਤਿਵਾਦੀ ਜੋੜ ਜੁੜਾਈਆ। ਨਿਰਾਕਾਰ ਬਣਾ ਕੇ ਪੰਡਤ, ਅਗੰਮ ਅਥਾਹ ਕਰੇ ਪੜ੍ਹਾਈਆ। ਸਤਿਜੁਗ ਸਾਚੀ ਬਣਾ ਕੇ ਸੰਗਤ, ਸਤਿ ਧਰਮ ਇਕ ਪਰਗਟਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਜਣਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਕੋਈ ਨਿੰਦਕ, ਠੱਗੀ ਠੱਗ ਨਾ ਕੋਇ ਕਮਾਈਆ। ਮਨ ਕਲਪਣਾ ਕਰੇ ਕੋਈ ਨਾ ਇੱਲਤ, ਸ਼ਰਅ ਵਿਚ ਨਾ ਕੋਇ ਲੜਾਈਆ। ਸਰਬ ਦੀ ਸਾਂਝੀ ਕਰੇ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਇਕੋ ਘਰ ਵਖਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹੋਵੇ ਮਿੱਲਤ, ਮੇਲਾ ਮਿਲੇ ਸਹਿਜ ਸੁਭਾਈਆ। ਹਰਖ਼ ਸੋਗ ਗ਼ਮ ਨਾ ਰਹੇ ਚਿੰਤ, ਅਗਨੀ ਤਤ ਨਾ ਕੋਇ ਤਪਾਈਆ। ਪ੍ਰਭ ਮਿਲਿਆਂ ਦੂਜੇ ਅੱਗੇ ਕਰਨੀ ਪਏ ਨਾ ਮਿੰਨਤ, ਦਰ ਦਰ ਸੀਸ ਨਾ ਕੋਇ ਨਿਵਾਈਆ।
❋
❋
ਗੁਰਮੁਖੋ ਸਾਚੀ ਮੰਜ਼ਲ ਚੜ੍ਹਨਾ ਆਪਣੀ ਹਿੰਮਤ, ਮਾਰਗ ਲੈਣਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਜਨ ਭਗਤ ਤੇਰੇ ਅੰਤਰ ਦੇਵੇ ਭਗਤੀ, ਭਾਵਨਾ ਪ੍ਰਭ ਆਪਣੇ ਨਾਲ ਮਿਲਾਈਆ। ਤੇਰੀ ਆਤਮਾ ਨੂਰ ਅਗੰਮੀ ਸ਼ਕਤੀ, ਸ਼ਾਖ਼ ਧੁਰ ਦੀ ਨਜ਼ਰੀ ਆਈਆ। ਤੇਰਾ ਮਾਲਕ ਖ਼ਾਲਕ ਇਕੋ ਅਰਸ਼ੀ, ਸ਼ਾਹ ਸੁਲਤਾਨ ਵਡ ਵਡਿਆਈਆ। ਦੇਵੇ ਮਾਣ ਵਡਿਆਈ ਉਪਰ ਧਰਤੀ, ਧਰਨੀ ਧਰਤ ਧਵਲ ਵੱਜੇ ਵਧਾਈਆ। ਤੈਨੂੰ ਸਮਝ ਆਵੇ ਆਪਣੇ ਘਰ ਦੀ, ਪੜਦਾ ਅੰਦਰੋਂ ਦਏ ਉਠਾਈਆ। ਠੰਡੀ ਧਾਰ ਮਿਲੇ ਸਰੋਵਰ ਸਰ ਦੀ, ਨਿਝਰ ਝਿਰਨਾ ਦਏ ਝਿਰਾਈਆ। ਜਿਹੜੀ ਕਾਮਨੀ ਕਲਪਣਾ ਵਿਚ (ਹੜ੍ਹਦੀ), ਹੜ੍ਹ ਦੇ ਵਹਿਣ ਦਏ ਵਹਾਈਆ। ਦੀਨ ਦੁਨੀ ਵੇਖੋ ਸੜਦੀ, ਚਾਰ ਕੁੰਟ ਅਗਨੀ ਤਤ ਤਪਾਈਆ। ਬਿਨ ਭਗਤਾਂ ਆਤਮ ਪਰਮਾਤਮ ਢੋਲਾ ਕੋਇ ਨਾ ਪੜ੍ਹਦੀ, ਸਾਚਾ ਗੀਤ ਨਾ ਕੋਇ ਅਲਾਈਆ। ਵੇਖੋ ਖੇਲ ਅਗੰਮੇ ਘਰ ਦੀ, ਜੋ ਹਰ ਹਿਰਦਾ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਰਮ ਇਕ ਵਖਾਈਆ। ਜਨ ਭਗਤੋ ਸਾਚਾ ਵੇਖੋ ਇਕੋ ਧਰਮ, ਧਰਮ ਆਤਮਾ ਇਕ ਸਮਝਾਈਆ। ਜਿਸਦੀ ਜਾਤ ਪਾਤ ਨਹੀਂ ਕੋਈ ਵਰਨ, ਬਰਨ ਵੰਡ ਨਾ ਕੋਇ ਵੰਡਾਈਆ। ਜੋ ਸੰਤ ਸੁਹੇਲੇ ਇਕੋ ਨਾਮ ਨਿਧਾਨਾ ਪੜ੍ਹਨ, ਸ੍ਰੀ ਭਗਵਾਨਾ ਰਾਹ ਤਕਾਈਆ। ਸੋ ਮੰਜ਼ਲ ਲਾਸ਼ਰੀਕੀ ਹਕ ਹਕ਼ੀਕ਼ੀ ਚੜ੍ਹਨ, ਵਾਹਵਾ ਮਿਲ ਕੇ ਵੱਜੇ ਵਧਾਈਆ। ਸਚ ਦਵਾਰੇ ਬਣ ਵਣਜਾਰੇ ਕਰੋ ਪ੍ਰਣ, ਮਨ ਮਮਤਾ ਦੂਰ ਕਰਾਈਆ। ਇਕੋ ਪੁਰਖ ਅਕਾਲ ਦੀਨ ਦਿਆਲ ਦੇ ਪਰਸਣੇ ਚਰਨ, ਚਰਨੋਦਕ ਲੈਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਵਖਾਈਆ। ਜਨ ਭਗਤੋ ਤੁਸਾਂ ਸੁਣਿਆ ਸਚ ਸੰਦੇਸ਼ਾ, ਸੰਤ ਸੁਹੇਲੇ ਰਿਹਾ ਜਣਾਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈ ਸਭ ਦੀ ਵੇਖ ਵਖਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਦਾ ਰਹੇ ਹਮੇਸ਼ਾ, ਜੋਤੀ ਜਾਤਾ ਪੁਰਖ ਅਬਿਨਾਸ਼ੀ ਸਚਖੰਡ ਨਿਵਾਸੀ ਧੁਰਦਰਗਾਹੀਆ। ਸੋ ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਜੂਠ ਝੂਠ ਮੁਕਾ ਕੇ ਲੇਖਾ, ਦੇਸ ਪਰਦੇਸਾ ਖੋਜ ਖੁਜਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਆਤਮ ਪਰਮਾਤਮ ਕਰਾ ਕੇ ਏਕਾ, ਇਕੋ ਕਾਇਆ ਮੰਦਰ ਦਏ ਵਖਾਈਆ। ਜਿਸ ਦੇ ਅੰਤਰ ਰਹੇ ਬੁਧ ਬਿਬੇਕਾ, ਵਿਵੇਕੀ ਆਪਣੀ ਖੇਲ ਕਰਾਈਆ। ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਹੋਵੇ ਸਭ ਦਾ ਨੇਤਾ, ਨਿਜ ਨੇਤਰ ਲੋਚਣ ਨੈਣ ਅੱਖ ਦਏ ਖਲ੍ਹਾਈਆ। ਕੂੜ ਕੁਟੰਬ ਚਾਰ ਕੁੰਟ ਮੁੱਕੇ ਅੰਤਮ ਠੇਕਾ, ਠਾਕਰ ਹੋ ਕੇ ਅੰਤਮ ਸਭ ਦਾ ਲਹਿਣਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਈਆ। ਜਨ ਭਗਤੋ ਸਚ ਦਵਾਰਾ ਵੇਖੋ ਏਕ, ਏਕੰਕਾਰ ਇਕ ਪਰਗਟਾਈਆ। ਜਿਥੇ ਭਗਤਾਂ ਮਿਲੇ ਟੇਕ, ਟਿੱਕੇ ਮਸਤਕ ਧੂੜੀ ਨਾਮ ਲਗਾਈਆ। ਜੂਠਾ ਝੂਠਾ ਨਹੀਂ ਕੋਈ ਭੇਖ, ਭਰਮ ਵਿਚ ਕਰਮ ਨਾ ਕੋਇ ਜਣਾਈਆ। ਸੋ ਤੁਹਾਨੂੰ ਸਾਚੀ ਦੱਸੇ ਇਕ ਆਦੇਸ, ਅਦਲ ਇਨਸਾਫ਼ ਦਏ ਦ੍ਰਿੜਾਈਆ। ਜਿਸ ਦਾ ਪਿਆਰ ਮੁਹੱਬਤ ਵਿਚ ਵਸਦਾ ਰਹੇ ਸਚਖੰਡ ਦੇਸ, ਦਰਗਾਹ ਸਾਚੀ ਹਕ ਮੁਕਾਮੇ ਮੁਕੰਮਲ ਆਪਣੀ ਕਾਰ ਕਮਾਈਆ। ਲੇਖਾ ਜਾਣੇ ਵਿਸ਼ਨ ਬ੍ਰਹਮਾ ਸ਼ਿਵ ਗਣਪਤ ਗਣੇਸ਼, ਦੇਵਤ ਸੁਰ ਸੁਰਪਤ ਇੰਦ ਇੰਦਰਾਸਣ ਸਚ ਸਿੰਘਾਸਣ ਖੋਜ ਖੁਜਾਈਆ। ਸੋ ਸਭ ਦੀ ਸੁਰਤੀ ਕਰੇ ਬਿਬੇਕ, ਜਿਹੜਾ ਅਕਾਲ ਮੂਰਤੀ ਮੂਰਤੀ ਆਪਣੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।
❋
❋
ਜਨ ਭਗਤੋ ਜੋ ਸੰਦੇਸ਼ਾ ਦਿਤਾ ਅੰਦਰੋਂ ਲਾਲ, ਲਾਲ ਰੂਪ ਅੰਦਰੋਂ ਦਏ ਵਖਾਈਆ। ਜਿਸ ਦੀ ਕਾਇਆ ਮੰਦਰ ਸੱਚੀ ਧਰਮਸਾਲ, ਮੰਦਰ ਧੁਰ ਦਾ ਵੱਜੇ ਵਧਾਈਆ। ਦੀਪਕ ਜੋਤੀ ਜਗੇ ਬੇਮਿਸਾਲ, ਮਿਸਲ ਦਾ ਮਸਲਾ ਸਕੇ ਨਾ ਕੋਇ ਸਮਝਾਈਆ। ਜਿਸ ਦਾ ਲਹਿਣਾ ਪਿਛਲਾ ਮਾਜ਼ੀ ਸੋ ਲੇਖਾ ਵੇਖੇ ਹਾਲ, ਅਗਲਾ ਪੜਦਾ ਦਏ ਖੁਲ੍ਹਾਈਆ। ਭੇਵ ਖੁਲ੍ਹਾਏ ਅਗਲੇ ਸਾਲ, ਆਗਮਨ ਵਿਚ ਰਾਹ ਤੱਕੇ ਜਗਤ ਲੋਕਾਈਆ। ਜਿਸ ਲੇਖ ਲਿਖਾਉਣਾ ਸ਼ਾਹ ਕੰਗਾਲ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਦੀਨ ਦੁਨੀ ਦਾ ਬਦਲ ਦੇਣਾ ਵਿਧਾਨ, ਵਿਦਿਆ ਦਾ (ਉਦੇਸ਼) ਦੇਣਾ ਬਦਲਾਈਆ। ਇਕੋ ਨਾਮ ਨਿਧਾਨਾ ਸਭ ਨੂੰ ਕਰਨਾ ਪਏ ਪਰਵਾਨ, ਪਰਵਾਨਾ ਧੁਰ ਦਾ ਸ਼ਬਦ ਸੁਣਾਈਆ। ਜਨ ਭਗਤ ਜੋਧਾ ਸੂਰਬੀਰ ਨੌਜਵਾਨ, ਮਰਦ ਮਰਦਾਨਾ ਲਏ ਉਠਾਈਆ। ਸੰਦੇਸ਼ਾ ਦੇਵੇ ਰਾਤੀਂ ਸੁਤਿਆਂ ਆਣ, ਬਿਨਾ ਕੰਨਾਂ ਰਾਗ ਸੁਣਾਈਆ। ਲੇਖਾ ਜਾਣੇ ਸ੍ਰੀ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ। ਜਿਹੜਾ ਸਤਿਜੁਗ ਤਰੇਤਾ ਦੁਆਪਰ ਕਲਜੁਗ ਬਣਿਆ ਰਿਹਾ ਬੇਪਹਿਚਾਨ, ਸੋ ਪੜਦਾ ਓਹਲਾ ਬਣ ਵਿਚੋਲਾ ਸ਼ਬਦੀ ਢੋਲਾ ਦਏ ਸੁਣਾਈਆ। ਦੇਵਣਹਾਰਾ ਸਾਚਾ ਦਾਨ, ਦੀਦਾ ਦਾਨਿਸਤਾ ਨਜ਼ਰੀ ਆਈਆ। ਸਚ ਸਖ਼ੀ ਦਾ ਬਣ ਕੇ ਧੁਰ ਦਾ ਕਾਹਨ, ਘਨੱਈਆ ਬਣ ਨਈਆ ਸ੍ਰਿਸ਼ਟੀ ਦ੍ਰਿਸ਼ਟੀ ਦਏ ਚਲਾਈਆ। ਜਿਸ ਨੂੰ ਹਜ਼ਰਤਾਂ ਪੈਗ਼ੰਬਰਾਂ ਮੰਨਿਆ ਅਮਾਮ, ਅਮਲਾਂ ਦਾ ਲੇਖਾ ਵੇਖ ਵਖਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਜਗਤ ਜ਼ੰਜੀਰ ਸ਼ਾਹ ਹਕੀਰ ਦਏ ਮਿਟਾਈਆ। ਤੂੰ ਮੇਰਾ ਮੈਂ ਤੇਰਾ ਨੂਰੀ ਨੂਰ ਦਾ ਹੋਏ ਇਸਲਾਮ, ਇਸਮ ਆਜ਼ਮ ਦਏ ਜਣਾਈਆ। ਬਿਨਾ ਅੱਖਰਾਂ ਤੋਂ ਦੱਸ ਕਲਾਮ, ਕਲਮਾ ਇਕੋ ਦਏ ਵਖਾਈਆ। ਜਿਨ੍ਹਾਂ ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਕੀਤਾ ਬਦਨਾਮ, ਓਮ ਕਹਿ ਕੇ ਝਗੜਾ ਰਹੇ ਪਾਈਆ। ਉਨ੍ਹਾਂ ਦੇ ਕਾਇਆ ਮੰਦਰ ਅੰਦਰੋਂ · ਹਰਾਮੀ ਨਜ਼ਰ ਕੋਇ ਨਾ ਆਈਆ। ਬ੍ਰਹਿਮੰਡਾਂ ਖੰਡਾਂ
ਪੁਰੀਆਂ ਲੋਆਂ ਦੇ ਦੇਣਾ ਪੈਗ਼ਾਮ, ਦੋ ਜਹਾਨਾਂ ਕਰ ਸ਼ਨਵਾਈਆ। ਮੰਜ਼ਲ ਦੱਸ ਕੇ ਇਕ ਆਸਾਨ, ਗੁਰਮੁਖ ਵਿਅਕਤੀ ਵੇਖ ਕਿਸਾਨ, ਕ਼ਿਸਮਤ ਸਭ ਦੀ ਦੇਣੀ ਬਦਲਾਈਆ। ਝਗੜਾ ਮੁਕੇ ਦੀਨ ਦੁਨੀ ਤਮਾਮ, ਤਮਾ ਦਾ ਕਰੇ ਕੋਈ ਨਾ ਮਾਣ, ਅਮਾਮ ਇਕੋ ਦੇਣਾ ਦਰਸਾਈਆ। ਲੇਖਾ ਸਮਝਾ ਅੰਜੀਲ ਕੁਰਾਨ, ਪੜਦਾ ਲਾਹੇ ਵੇਦ ਪੁਰਾਨ, ਸ਼ਾਸਤਰਾਂ ਦੀ ਜੜ੍ਹ ਬਿਨ ਅੱਖਰ ਪੜ੍ਹ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕੋ ਇਕ ਪਰਗਟਾਈਆ। ਸਚ ਸੰਦੇਸ਼ਾ ਦਿਤਾ ਹੇਰਾਂ ਲਾਲ , ਲਾਲ ਰੂਪ ਰਿਹਾ ਸਮਝਾਈਆ। ਸਭ ਦਾ ਮਾਲਕ ਇਕੋ ਮਹਿਬੂਬ, ਪਾਤਸ਼ਾਹ ਧੁਰਦਰਗਾਹੀਆ। ਜਿਸ ਦੇ ਨਾਮ ਦਾ ਡੰਕਾ ਵੱਜੇ ਚਾਰੇ ਕੂਟ, ਕਾਇਆ ਕੁਟੀਆ ਸਭ ਦੀ ਫੋਲ ਫੁਲਾਈਆ। ਲੋਕਮਾਤ ਵਿਚੋਂ ਕੱਢ ਦੇਵੇ ਜੂਠ ਝੂਠ, ਸੰਤ ਸੁਹੇਲੇ ਦਏ ਉਠਾਈਆ। ਜਿਨ੍ਹਾਂ ਦੇ ਪੈਰੀਂ ਕੋਈ ਤਸਮਿਆਂ ਵਾਲੇ ਹੋਣੇ ਨਹੀਂ ਬੂਟ, ਨਾਮ ਦਾ ਡੰਡਾ ਦਏ ਲਗਾਈਆ। ਸੁਰਤੀ ਦੇਵੇ ਕਾਇਆ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰੇ ਰੁਸ਼ਨਾਈਆ। ਕੁਛ ਲਹਿਣਾ ਦੇਣਾ ਜਾਣੇ ਸ੍ਰੀ ਭਗਵਾਨ , ਜਿਸ ਦਾ ਜਸ ਰਵ ਸਸ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੌ ਖੰਡ ਪ੍ਰਿਥਮੀ ਸੱਤ ਦੀਪ ਸਾਚਾ ਹੁਕਮ ਆਪ ਸੁਣਾਈਆ। ਸਾਚਾ ਹੁਕਮ ਚਲੇ ਏਕੰਕਾਰ, ਅਕਲ ਕਲਧਾਰੀ ਆਪ ਜਣਾਈਆ। ਵੇਖੋ ਪੁਰਖ ਅਕਾਲ, ਅਕਲ ਕਲਧਾਰੀ ਵੇਸ ਵਟਾਈਆ। ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚਾਰ, ਗੁਰ ਅਵਤਾਰ
❋
❋
ਪੈਗ਼ੰਬਰਾਂ ਆਪਣਾ ਹੁਕਮ ਸੁਣਾਈਆ। ਸੋ ਭਗਤ ਸੁਹੇਲਾ ਇਕ ਅਕੇਲਾ ਪਰਗਟ ਹੋਵੇ ਅਗੰਮ ਅਪਾਰ, ਅਲਖ ਅਗੋਚਰ ਪੜਦਾ ਦਏ ਉਠਾਈਆ। ਜਨ ਭਗਤਾਂ ਬਖ਼ਸ਼ ਕੇ ਇਕ ਪਿਆਰ, ਸਾਚਾ ਮੰਦਰ ਇਕ ਵਖਾਈਆ। ਜਿਥੇ ਗੁਰਮੁਖ ਸੋਹੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਕੂੜੀ ਬਦਲ ਦੇਵੇ ਚਾਲ, ਸਤਿ ਧਰਮ ਦੀ ਕਰੇ ਸੰਭਾਲ, ਚਾਰ ਵਰਨ ਕਰੇ ਪ੍ਰਿਤਪਾਲ, ਬਾਲਕ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਚੁਕਾਈਆ। ਜਨ ਭਗਤੋ ਭਗਤੀ ਦਾ ਵੇਖੋ ਮੂਲ, ਅਨਮੁੱਲ ਆਪ ਸਮਝਾਈਆ। ਸ਼ੰਕਰ ਦੀ ਤੱਕੋ ਤਰਸੂਲ, ਜੋ ਤ੍ਰੈਗੁਣ ਲੇਖਾ ਦਏ ਮੁਕਾਈਆ। ਧੁਰ ਦਾ ਬਚਨ ਨਾ ਜਾਣਾ ਭੂਲ, ਅਨਭੁਲ ਦਏ ਵਡਿਆਈਆ। ਸਤਿਗੁਰ ਚਰਨ ਏਕੋ ਧੂਲ, ਧੂੜੀ ਟਿੱਕਾ ਖ਼ਾਕ ਰਮਾਈਆ। ਸਭ ਦਾ ਮਾਲਕ ਇਕ ਕੰਤੂਹਲ, ਕੰਤ ਨੂਰ ਖ਼ੁਦਾਈਆ। ਜਿਸ ਨੇ ਬਦਲ ਦੇਣਾ ਅਸੂਲ, ਅਸਲੀ ਇਕੋ ਰਾਹ ਵਖਾਈਆ। ਦੀਨਾਂ ਮਜ਼੍ਹਬਾਂ ਮੰਗੇ ਨਾ ਕੋਇ ਮਾਸੂਲ, ਕਾਇਆ ਕਰਮ ਨਾ ਕੋਇ ਜਣਾਈਆ। ਧੁਰ ਦਾ ਹੁਕਮ ਦੇਵੇ ਮਾਕੂਲ, ਚਾਰ ਕੁੰਟ ਨਾ ਕੋਇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਹੁਕਮ ਆਪ ਸੁਣਾਈਆ। ਜਨ ਭਗਤੋ ਕਰੋ ਧਿਆਨ, ਅਧਿਆਤਮਕ ਭੇਵ ਖਲ੍ਹੁਾਇੰਦਾ। ਅੱਖਰਾਂ ਤੋਂ ਪਰੇ ਦੇਵਾਂ ਗਿਆਨ, ਅਗਿਆਨ ਰਹਿਣ ਕੋਇ ਨਾ ਪਾਇੰਦਾ। ਸਤਿ ਧਰਮ ਦਾ ਇਕ ਨਿਸ਼ਾਨ, ਨਿਸ਼ਾਨਾ ਨਰ ਨਰਾਇਣ ਝੁਲਾਇੰਦਾ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਅੱਖ ਨਾ ਕੋਇ ਉਠਾਇੰਦਾ। ਗੁਰ ਅਵਤਾਰ ਪੈਗ਼ੰਬਰ ਕਰਨ ਪਰਵਾਨ, ਪਰਾ ਪਸੰਤੀ ਮਧਮ ਬੈਖਰੀ ਵੰਡ ਨਾ ਕੋਇ ਵੰਡਾਇੰਦਾ। ਚਾਰੇ ਖਾਣੀ ਚਾਰੇ ਬਾਣੀ ਦਿਸੇ ਬੇਜ਼ਬਾਨ, ਜ਼ੇਰ ਜ਼ਬਰ ਵੰਡ ਨਾ ਕੋਇ ਵੰਡਾਇੰਦਾ। ਸੋ ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਆਪਣੀ ਕਾਰ ਕਮਾਇੰਦਾ। ਚਾਰ ਕੁੰਟ ਦਹਿ ਦਿਸ਼ਾ ਹੋਏ ਹੈਰਾਨ, ਹੈਰਾਨੀ ਅੰਦਰੋਂ ਬਾਹਰ ਨਾ ਕੋਇ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਜਨ ਭਗਤੋ ਜੋ ਬੋਲਿਆ ਧਰਮ ਪਿਆਰ, ਰਸਨਾ ਜਿਹਵਾ ਗਾਈਆ। ਤਿਸ ਦਾ ਅੰਤਰ ਇਕ ਆਧਾਰ, ਨਿਰੰਤਰ ਨੂਰ ਚਮਕਾਈਆ। ਨਿਮੰਤਰਣ ਵਿਚ ਆਏ ਦਰਬਾਰ, ਭਗਤ ਦਵਾਰੇ ਸੋਭਾ ਪਾਈਆ। ਪੂਰਬ ਜਨਮ ਦਾ ਲਹਿਣਾ ਰਿਹਾ ਉਤਾਰ, ਮਕਰੂਜ਼ ਕਰਜ਼ਾ ਰਿਹਾ ਚੁਕਾਈਆ। ਮੁਨੀ ਵਸ਼ਿਸ਼ਟ ਦਾ ਦੇ ਉਧਾਰ, ਰਾਮ ਗੁਫ਼ਤਾਰ ਨਾਲ ਸ਼ਨਵਾਈਆ। ਅਯੁਧਿਆ ਦਾ ਹੱਕਦਾਰ, ਦਸਰਥ ਦਾ ਰਥਵਾਹੀਆ। ਸੇਵਾ ਕੀਤੀ ਨੌ ਬਰਸ ਮਹੀਨੇ ਚਾਰ, ਕੁਸ਼ੱਲਿਆ ਨਿਤ ਨਿਤ ਸੀਸ ਨਿਵਾਈਆ। ਸੁਮਿਤਰੀ ਦੇ ਕੇ ਇਕ ਪਿਆਰ, ਸਹਿਜੇ ਦਿਤਾ ਸਮਝਾਈਆ। ਲਛਮਣ ਰਾਮ ਜੋੜ ਅਪਾਰ, ਅਪਰੰਪਰ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਜਨ ਭਗਤੋ ਭੇਵ ਅਭੇਦਾ ਦੱਸੇ ਆਪ, ਆਪ ਆਪਣੀ ਦਇਆ ਕਮਾਈਆ। ਜਿਸ ਦਾ ਰਾਮ ਰਾਮ ਨਾਲ ਸਾਥ, ਰਾਮ ਰਾਮ ਵਿਚ ਸਮਾਈਆ। ਓਸ ਦੱਸ ਕੇ ਆਪਣੀ ਗਾਥ, ਗਾਥਾ ਅਗਲੀ ਦਿਤੀ ਦ੍ਰਿੜਾਈਆ। ਮਹੀਨਾ ਨਜ਼ਰ ਆਵੇ ਵਿਸਾਖ, ਥਿਤ ਪੰਜਵੀਂ ਸੋਭਾ ਪਾਈਆ। ਸਾਢੇ ਤਿੰਨ ਦਾ ਵਕਤ ਅੰਧੇਰੀ ਰਾਤ, ਨਗਰੀ ਅਯੁਧਿਆ ਵੱਜੀ ਵਧਾਈਆ। ਰਾਮ ਨੇ ਸਹਿਜੇ ਕੀਤੀ ਬਾਤ, ਹੰਸਮੁਖ ਦਿਤਾ ਸੁਣਾਈਆ। ਉਠ ਵੇਖ ਮੇਰੇ ਭਰਾਤ, ਭਰਾਤਾ ਦਿਆਂ ਜਣਾਈਆ। ਕਲਜੁਗ ਕੂੜੀ ਦਿਸੇ ਜਮਾਤ, ਅੰਤ ਸਰਬ ਦੁੱਖਦਾਈਆ। ਨਾਤਾ ਜੁੜਿਆ ਕਿਸੇ ਨਾ ਕਮਲਾਪਾਤ, ਕਮਲ ਨੈਣ ਦਰਸ
❋
❋
ਕੋਇ ਨਾ ਪਾਈਆ। ਤੇਰੀ ਹੋਰ ਵਧਾਵਾਂ ਆਸ, ਤ੍ਰਿਸ਼ਨਾ ਆਪ ਮਿਲਾਈਆ। ਤੱਕ ਉਪਰ ਮੇਰੇ ਆਕਾਸ਼, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜਿਥੇ ਨਹੀਂ ਕੋਈ ਜਾਤ ਪਾਤ, ਵਰਨ ਬਰਨ ਨਾ ਕੋਈ ਦਰਸਾਈਆ। ਇਕੋ ਮਾਲਕ ਪੁਰਖ ਸਮਰਾਥ, ਸਭ ਦਾ ਦਾਤਾ ਇਕ ਅਖਵਾਈਆ। ਓਹ ਵੇਖਣਹਾਰ ਖੇਲ ਤਮਾਸ਼, ਜੁਗ ਜੁਗ ਵੇਸ ਵਟਾਈਆ। ਜਿਸ ਨੇ ਕਲਜੁਗ ਅੰਤਮ ਜੋਤ ਕਰਨੀ ਪਰਕਾਸ਼, ਤਤਵ ਤਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਰਾਮ ਕਿਹਾ ਸੁਣ ਮੇਰੇ ਮੀਤ, ਮਿਤਰ ਪਿਆਰੇ ਦਿਆਂ ਜਣਾਈਆ। ਜਿਸ ਵੇਲੇ ਤ੍ਰੇਤਾ ਦੁਆਪਰ ਗਿਆ ਬੀਤ, ਰੀਤੀਵਾਨ ਨਜ਼ਰ ਕੋਇ ਨਾ ਆਈਆ। ਝਗੜਾ ਪੈਣਾ ਮੰਦਰ ਮਸੀਤ, ਮਸਲਾ ਹੱਲ ਨਾ ਕੋਇ ਕਰਾਈਆ। ਖੇਲ ਮੁਕੇ ਨਾ ਊਚ ਨੀਚ, ਨੀਚੋਂ ਊਚ ਨਾ ਕੋਇ ਬਣਾਈਆ। ਓਸ ਵੇਲੇ ਖੇਲ ਕਰਨਾ ਹਰਿ ਜਗਦੀਸ਼, ਜਗਦੀਸ਼ਰ ਆਪਣਾ ਫੇਰਾ ਪਾਈਆ। ਜਿਸ ਦੇ ਆਦਿ ਜੁਗਾਦਿ ਜੁਗ ਚੌਕੜੀ ਛਤਰ ਝੁੱਲੇ ਸੀਸ, ਸ਼ਾਹ ਪਾਤਸ਼ਾਹ ਸੁਲਤਾਨ ਹੁਕਮ ਸੁਣਾਈਆ। ਸਦੀ ਬੀਸਵੀਂ ਹੋਵੇ ਠੀਕ, ਠਾਕਰ ਪਰਗਟੇ ਧੁਰਦਰਗਾਹੀਆ। ਤੂੰ ਉਸ ਦੀ ਰੱਖਣੀ ਉਡੀਕ, ਮਾਨਸ ਮਾਨਸ ਜਨਮ ਬਦਲਾਈਆ। ਪਹਿਲੇ ਜਗਤ ਦੀ ਦੇਵੇ ਪ੍ਰੀਤ, ਪ੍ਰੀਤ ਵਿਚੋਂ ਪ੍ਰੀਤਮ ਆਪਣੀ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਦ੍ਰਿੜਾਈਆ। ਪੂਰਬ ਲਹਿਣਾ ਦੱਸੇ ਇਕ, ਅਕਲ ਕਲਧਾਰੀ ਆਪ ਜਣਾਈਆ। ਜਿਹੜਾ ਬਿਨ ਅੱਖਰਾਂ ਤੋਂ ਰਾਮ ਨੇ ਲਿਖਿਆ ਲੇਖ, ਲੇਖਾ ਸਕੇ ਨਾ ਕੋਇ ਮਿਟਾਈਆ। ਕਲਜੁਗ ਅੰਤਮ ਧਾਰ ਕੇ ਆਪਣਾ ਭੇਖ, ਵੇਸ ਅਵੱਲਾ ਲਿਆ ਕਰਾਈਆ। ਜਨ ਭਗਤਾਂ ਮਾਣ ਕੇ ਸੇਜ, ਸਿੰਘਾਸਣ ਇਕੋ ਰਿਹਾ ਸੁਹਾਈਆ। ਸਚ ਪ੍ਰੀਤੀ ਕਰ ਕੇ ਹੇਤ, ਮੁਹੱਬਤ ਆਪਣੇ ਨਾਲ ਪਰਨਾਈਆ। ਧੁਰ ਦਾ ਬਣ ਕੇ ਖੇਵਟ ਖੇਟ, ਨਈਆ ਨਾਮ ਜਗਤ ਚਲਾਈਆ। ਧੁਰ ਫ਼ਰਮਾਨਾ ਦੇ ਸੰਦੇਸ਼, ਸੁਤਿਆਂ ਲਿਆ ਉਠਾਈਆ। ਜਿਸ ਕਾਰਨ ਬੱਤਰਾ ਹੋਇਆ ਪੇਸ਼, ਪਿਛਲਾ ਜਨਮ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸੁਣ ਰੂਪ ਲਾਲ ਬੱਤਰਾ, ਬਹੱਤਰ ਨਾੜੀ ਵੱਜੇ ਵਧਾਈਆ। ਸਾਚੀ ਕਾਇਆ ਦਾ ਅੰਦਰੋਂ ਫੋਲੇ ਤੇਰਾ ਪੱਤਰਾ, ਸਚ ਦਏ ਵਖਾਈਆ। ਜਿਹੜਾ ਲੇਖ ਲੱਭਾ ਨਹੀਂ ਵਿਚੋਂ ਢਾਈ ਸਤਰਾ, ਸਤ੍ਹਾ ਤੋਂ ਉਤੋਂ ਦਏ ਦ੍ਰਿੜਾਈਆ। ਜਿਥੇ ਲੇਖਾ ਨਹੀਂ ਕੋਈ ਸਿਲ ਪੱਥਰਾ, ਬਜਰ ਕਪਾਟੀ ਪੜਦਾ ਦਏ ਉਠਾਈਆ। ਜਨਮ ਮਰਨ ਦਾ ਨਹੀਂ ਖ਼ਤਰਾ, ਲੱਖ ਚੁਰਾਸੀ ਡੇਰਾ ਢਾਹੀਆ। ਅੱਗੇ ਰਹਿਣ ਨਾ ਦੇਵੇ ਵੱਖਰਾ, ਦੂਜੇ ਘਰ ਨਾ ਕੋਇ ਬਿਠਾਈਆ। ਜਿਸ ਮੰਜ਼ਲ ਤੇ ਜਗਤ ਜੀਵ ਨਹੀਂ ਕੋਈ ਅਪੜਾ, ਸਹਿਜੇ ਦੇਣਾ ਪੁਚਾਈਆ। ਗੁਰਮੁਖ ਬਾਹਰੋਂ ਰਹੇ ਕੋਈ ਨਾ ਬਗ਼ਲਾ ਬਪਰਾ, ਹੰਸ ਰੂਪ ਵੱਜੇ ਵਧਾਈਆ। ਕੁਛ ਝਗੜਾ ਵੇਖੋ ਵਿਚ ਬਸਰਾ, ਬਸਤੀ ਸਭ ਦੀ ਫੋਲ ਫੁਲਾਈਆ। ਨੌ ਖੰਡ ਪ੍ਰਿਥਮੀ ਦਾ ਕੱਢ ਕੇ ਨੰਬਰ ਖ਼ਸਰਾ, ਹੱਦ ਹਦੂਦ ਦੇਣੀ ਜਣਾਈਆ। ਸ੍ਰੀ ਭਗਵਾਨ ਕੋਲ ਦੋ ਜਹਾਨਾਂ ਛਜਰਾ, ਜਿਸ ਦੀ ਲਾਈਨ ਲਕੀਰ ਸਮਝ ਕਿਸੇ ਨਾ ਆਈਆ। ਕਲਜੁਗ ਕੂੜੀ ਕਿਰਿਆ ਕਰੇ ਪੱਧਰਾ, ਪਦਮਾਂ ਦਾ ਲੇਖਾ ਦਏ ਮੁਕਾਈਆ। ਜਨ ਭਗਤੋ ਤੁਹਾਡੀਆਂ ਪੂਰੀਆਂ ਕਰ ਕੇ ਸੱਧਰਾ, ਸਦਾ ਸੰਗ ਦਏ ਰਖਾਈਆ। ਜਗਤ ਜਹਾਨ ਵੇਖੋ ਗ਼ਦਰਾ, ਗਦਾਗਰ ਬਣੇ ਲੋਕਾਈਆ। ਮਾਨਵ ਫਿਰੇ ਵਾਂਗ ਡੰਗਰਾ, ਢੋਰ ਭੱਜਣ ਵਾਹੋ ਦਾਹੀਆ। ਕਿਸੇ ਦਾ ਰਹਿਣਾ ਨਹੀਂ ਦੀਨ ਮਜ਼੍ਹਬ ਦਾ ਜੰਗਲਾ, ਚਾਰ ਦੀਵਾਰੀ ਕੂੜੀ ਨਜ਼ਰ ਕੋਇ ਨਾ ਆਈਆ। ਪਰਕਾਸ਼ ਬਦਲਣਾ
❋
❋
ਸੂਰੀਆ ਚੰਦ ਦਾ, ਮੰਡਲ ਮੰਡਪ ਵੇਸ ਵਟਾਈਆ। ਪ੍ਰਭੂ ਨੇ ਵੇਖ ਵਖਾਉਣਾ ਡੂੰਘੀ ਕੰਦਰਾ, ਟਿੱਲੇ ਪਰਬਤ ਭੱਜੇ ਵਾਹੋ ਦਾਹੀਆ। ਜਨ ਭਗਤੋ ਤੁਹਾਡੇ ਅੰਦਰ ਕਾਇਆ ਮੰਦਰ ਤੋੜ ਕੇ ਜੰਦਰਾ, ਜ਼ਿੰਦਗੀ ਦਾ ਜੀਵਨ ਦੇਣਾ ਬਦਲਾਈਆ। ਤੁਹਾਡਾ ਤਨ ਵਜੂਦ ਬਣਾਕੇ ਮਥਰਾ ਬਨ ਬਿੰਦਰਾ, ਸੁਰਤੀ ਸ਼ਬਦੀ ਗੋਪੀ ਕਾਹਨ ਦੇਣਾ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਧਰਮ ਇਕ ਪਰਗਟਾਈਆ। ਜਨ ਭਗਤੋ ਪ੍ਰਭ ਦਾ ਹੋਵੇ ਧਰਮ ਦਵਾਰਾ, ਧਰਮ ਇਕੋ ਇਕ ਸਮਝਾਈਆ। ਸ਼ਰਅ ਦਾ ਰਹੇ ਨਾ ਕੋਇ ਵਣਜਾਰਾ, ਸ਼ਰੀਅਤ ਬੈਠੇ ਮੁਖ ਛੁਪਾਈਆ। ਕੂੜੀ ਕਿਰਿਆ ਕਰੇ ਕਿਨਾਰਾ, ਸ਼ੌਹ ਦਰਿਆਏ ਦਏ ਰੁੜ੍ਹਾਈਆ। ਸਤਿ ਧਰਮ ਦਾ ਹੋਵੇ ਜੈਕਾਰਾ, ਸਤਿਜੁਗ ਸਾਚਾ ਲਏ ਅੰਗੜਾਈਆ। ਪ੍ਰੇਮ ਪ੍ਰੀਤੀ ਭਗਤੀ ਮਿਲੇ ਹਕ ਪਿਆਰਾ, ਪ੍ਰੇਮੀ ਪ੍ਰੀਤਮ ਇਕ ਸਿਖਾਈਆ। ਖੇਲ ਕਰੇ ਗੁਪਤ ਜਾਹਰਾ, ਅੰਦਰ ਬਾਹਰ ਪੜਦਾ ਲਾਹੀਆ। ਜਿਸ ਨੂੰ ਸਜਦੇ ਕਰਦੇ ਨਮੋਂ ਨਮੋਂ ਨਮਸਤੇ ਵਿਚ ਡੰਡਾਵਤ ਪੈਗ਼ੰਬਰ ਗੁਰ ਅਵਤਾਰਾ, ਸਚ ਦਵਾਰੇ ਸੀਸ ਝੁਕਾਈਆ। ਸੋ ਲਹਿਣਾ ਦੇਣਾ ਲੇਖਾ ਜਾਣੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਨਾਲ ਮਿਲਾਈਆ। ਸਚ ਪ੍ਰੀਤੀ ਧੁਰ ਦੀ ਰੀਤੀ ਲੋਕਮਾਤ ਚਲੇ ਆਪਣੀ ਵਾਰਾ, ਵਾਰਤਾ ਅਗਲੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਧਾਰ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਖ਼ਲਕ ਖ਼ੁਦਾਈ ਆਪ ਦ੍ਰਿੜਾਈਆ। ਜਨ ਭਗਤੋ ਵੇਖੋ ਹਕ ਮਹਿਬੂਬ, ਸੂਫ਼ੀ ਸੰਤਾਂ ਮੇਲ ਮਿਲਾਇੰਦਾ। ਜਿਸ ਦਾ ਅਰਸ਼ ਇਕ ਅਰੂਜ, ਆਲੀਸ਼ਾਨ ਸੋਭਾ ਪਾਇੰਦਾ। ਮੰਜ਼ਲ ਦੇਵੇ ਇਕ ਮਕਸੂਦ, ਮਸਲਾ ਇਕੋ ਇਕ ਦ੍ਰਿੜਾਇੰਦਾ। ਜਿਸ ਦੀ ਸਿਫ਼ਤ ਕਰੇ ਹਜ਼ਾਰਾ ਦਰੂਦ, ਹਜ਼ਰਤ ਹੋ ਕੇ ਫੋਲ ਫੁਲਾਇੰਦਾ। ਕਲਜੁਗ ਅੰਤਮ ਸਦੀ ਚੌਧਵੀਂ ਕੂੜੀ ਕਿਰਿਆ ਸ਼ਰਅ ਕਰੇ ਨੇਸਤੋ ਨਾਬੂਦ, ਨਾਮ ਡੰਕਾ ਇਕ ਸੁਣਾਇੰਦਾ। ਝਗੜਾ ਰਹੇ ਨਾ ਏਕਾ ਦੂਜ, ਦੁਤੀਆ ਭਾਉ ਮੇਟ ਮਿਟਾਇੰਦਾ। ਚਾਰ ਵਰਨਾਂ ਦੇ ਕੇ ਏਕਾ ਸੂਝ, ਮਨ ਬੁੱਧੀ ਤੋਂ ਪਰੇ ਆਪ ਪੜ੍ਹਾਇੰਦਾ। ਭਾਗ ਲਗਾ ਕੇ ਕਾਇਆ ਪੰਜ ਤਤ ਕਲਬੂਤ, ਕਲਮਾ ਇਕੋ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਪਣੀ ਕੂਟ, ਦਿਸ਼ਾ ਭਗਤਾਂ ਫੋਲ ਫੁਲਾਇੰਦਾ।