੧੮ ਹਾੜ੍ਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਮਾਲਾ ਕਹੇ ਮੈਂ ਸਚ ਦਵਾਰਾ ਬੈਠੀ ਮੱਲੀ, ਨਾਮਾਲੂਮ ਦਿਆਂ ਜਣਾਈਆ। ਬਿਰਹੋਂ ਵੈਰਾਗਣ ਹੋ ਕੇ ਝੱਲੀ, ਝਲਕ ਤੱਕੀ ਬੇਪਰਵਾਹੀਆ। ਜੁਗ ਚੌਕੜੀ ਕੋਟਾਂ ਦੀ ਲੈਂਦੀ ਰਹੀ ਬਲੀ, ਤਨ ਮਾਟੀ ਖ਼ਾਕ ਦਿਤੇ ਸੁਕਾਈਆ। ਕਿਸੇ ਨੂੰ ਲੱਭਣ ਨਹੀਂ ਦਿਤੀ ਯਾਰ ਵਾਲੀ ਗਲੀ, ਗਲਵਕੜੀ ਗਲ ਨਾ ਕੋਇ ਪਾਈਆ। ਤਸਬੀ ਫੜ ਕੇ ਹੌਕਾ ਭਰਿਆ ਅਲੀ, ਅੱਲ੍ਹਾ ਅੱਗੇ ਸੀਸ ਨਿਵਾਈਆ। ਤੇਰੀ ਖੇਲ ਹੋਵੇ ਭਲੀ, ਭਰਮ ਗੜ੍ਹ ਤੁੜਾਈਆ। ਮੈਂ ਝਗੜਾ ਵੇਖਿਆ ਦਲੀ, ਦਲਿਦਰਾਂ ਸੰਗ ਰਖਾਈਆ। ਸੂਫ਼ੀ ਸੀਸ ਰੱਖੇ ਕੋਈ ਨਾ ਤਲੀ, ਤਲਵਾਰ ਖੰਜਰ ਰਹੀ ਡਰਾਈਆ। ਪਰਵਰਦਿਗਾਰ ਮਿਹਰਵਾਨ ਨਹੀਂ ਛਲੀ, ਅਛਲ ਛੱਲਧਾਰੀ ਆਪਣਾ ਵੇਸ ਵਟਾਈਆ। ਜਿਹੜੀ ਵਸਤ ਅਮੋਲਕ ਸਚ ਪਿਆਰ ਵਾਲੀ ਘੱਲੀ, ਘਰ ਘਰ ਦਿਤੀ
❋
❋
ਵਰਤਾਈਆ। ਉਹ ਮਾਇਆ ਮਮਤਾ ਮੋਹ ਵਿਚ ਰਲੀ, ਰਸਤਾ ਪਿਛਲਾ ਗਈ ਭੁਲਾਈਆ। ਭਾਗ ਲੱਗੇ ਕਿਸੇ ਨਾ ਕਾਇਆ ਮਾਟੀ ਖੱਲੀ, ਖ਼ਲਕ ਖ਼ਾਲਕ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਚੜ੍ਹਾਈਆ। ਮਾਲਾ ਕਹੇ ਮੇਰੀ ਜੁਗ ਜਨਮ ਦੀ ਆਸਾ ਪੁੰਨੀ, ਪਾਇਆ ਪਰਮ ਪੁਰਖ ਕਰਤਾਰ। ਜਿਸ ਨੇ ਧੁਰ ਦਰਬਾਰ ਪੁਕਾਰ ਸੁਣੀ, ਸੁਣ ਪੁਕਾਰ ਲਿਆ ਅਵਤਾਰ। ਲੱਖ ਚੁਰਾਸੀ ਵਿਚੋਂ ਹਰਿ ਸੰਗਤ ਸਾਚੀ ਚੁਣੀ, ਚਾਰ ਵਰਨਾਂ ਦਏ ਅਧਾਰ। ਨਾਮ ਨਿਧਾਨ ਦੀ ਲਾ ਕੇ ਧੁਨੀ, ਜਗਤ ਮੇਟੇ ਧੂੰਆਂਧਾਰ। ਲਹਿਣਾ ਦੇਣਾ ਵੇਖੇ ਜਗਤ ਜਗਿਆਸੂ ਸੁੰਨੀ, ਸੋਭਾਵੰਤ ਹਰਿ ਸਿਕਦਾਰ। ਭਾਗ ਲਗਾਵੇ ਆਪਣੀ ਕੁੱਲੀ, ਕਲਮੇ ਦਾ ਕਰਮ ਕਰੇ ਨਾ ਕੋਇ ਵਿਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਇਕ ਦਵਾਰ। ਮਾਲਾ ਕਹੇ ਮੈਂ ਵੇਖਿਆ ਆਦਿ ਜੁਗਾਦੀ ਮਾਲਕ, ਮਲਕ ਮਲਕ ਖੇਲ ਖਿਲਾਈਆ। ਧਾਰ ਬਣਾਉਂਦਾ ਰਿਹਾ ਖ਼ਲਕ, ਖ਼ਾਲਕ ਖ਼ਲਕ ਵਿਚ ਸਮਾਈਆ। ਵਾਸਾ ਰੱਖ ਕੇ ਉਪਰ ਫ਼ਲਕ, ਫ਼ਰਮਾਨਾ ਧੁਰ ਦਾ ਦਏ ਫ਼ਰਮਾਈਆ। ਕਲਜੁਗ ਅੰਤਮ ਪੂਰੀ ਕਰ ਕੇ ਸ਼ਰਤ, ਸ਼ਰਅ ਰਿਹਾ ਬਦਲਾਈਆ। ਨਿਰਗੁਣ ਧਾਰ ਆਇਆ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਗ਼ਰਜ਼, ਗ਼ਰੀਬ ਨਿਮਾਣੇ ਗੋਦ ਉਠਾਈਆ। ਤੂੰ ਮੇਰਾ ਮੈਂ ਤੇਰਾ ਰਾਗ ਦੱਸ ਕੇ ਅਗੰਮੀ ਤਰਜ਼, ਨਾਦ ਇਕੋ ਦਿਤਾ ਵਜਾਈਆ। ਮੈਂ ਵੇਖ ਕੇ ਹੈਰਾਨ ਹੋਈ ਅਸਚਰਜ, ਅਚਰਜ ਲੀਲਾ ਕੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਮਾਲਾ ਕਹੇ ਮੈਂ ਵੇਖਿਆ ਸ਼ਹਿਨਸ਼ਾਹ ਮਲੂਕ, ਮਾਲਕ ਧੁਰ ਦਰਗਾਹੀਆ। ਸਚ ਪ੍ਰੀਤੀ ਬਖ਼ਸ਼ ਸਲੂਕ, ਸੁਲਾਹਕੁਲ ਨਜ਼ਰੀ ਆਈਆ। ਭੇਵ ਚੁਕਾ ਕੇ ਚਾਰੇ ਕੂਟ, ਦਹਿ ਦਿਸ਼ਾ ਕਰੇ ਸ਼ਨਵਾਈਆ। ਜਨ ਭਗਤਾਂ ਅੰਦਰ ਰਹਿਣ ਨਾ ਦੇਵੇ ਜੂਠ ਝੂਠ, ਦਰ ਪੜਦਾ ਦਏ ਉਠਾਈਆ। ਇਕੋ ਰੰਗ ਰੰਗਾਏ ਤਾਣਾ ਪੇਟਾ ਸੂਤ, ਸੂਤਰਧਾਰੀ ਹੋਏ ਸਹਾਈਆ। ਸਚ ਦਵਾਰ ਬਖ਼ਸ਼ੇ ਰਸੂਖ਼, ਰੁਖ਼ਸਤ ਜਗਤ ਵਲੋਂ ਦਵਾਈਆ। ਪਿਛਲਾ ਹੁਕਮ ਕਰ ਮਨਸੂਖ਼, ਅਗਲਾ ਡੰਕਾ ਦਏ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਰਿਹਾ ਉਠਾਈਆ। ਮਾਲਾ ਕਹੇ ਮੈਂ ਵੇਖ ਹੋਈ ਖ਼ੁਸ਼ਹਾਲ, ਖ਼ੁਸ਼ੀਆਂ ਵਿਚ ਰਾਗ ਅਲਾਈਆ। ਪ੍ਰਭ ਪਾਇਆ ਦੀਨ ਦਿਆਲ, ਦੀਨਾਂ ਦਇਆ ਕਮਾਈਆ। ਭਗਤ ਸੁਹੇਲੇ ਤੱਕੇ ਲਾਲ, ਲਾਲਣ ਆਪਣੇ ਰੰਗ ਰੰਗਾਈਆ। ਧਰਮ ਦਵਾਰ ਸੱਚੀ ਧਰਮਸਾਲ, ਘਰ ਠਾਂਡਾ ਇਕ ਸੁਹਾਈਆ। ਜਿਥੇ ਪੋਹ ਨਾ ਸਕੇ ਕਾਲ, ਅਗਨੀ ਤਤ ਨਾ ਕੋਇ ਤਪਾਈਆ। ਸਭ ਦੀ ਪੂਰੀ ਕਰੇ ਘਾਲ, ਤਪਸਵੀ ਤਪ ਨਾ ਕੋਇ ਬਣਾਈਆ। ਜਗਤ ਰੀਤੀ ਬਦਲ ਕੇ ਚਾਲ, ਆਤਮ ਪਰਮਾਤਮ ਜੋੜ ਜੁੜਾਈਆ। ਦੇ ਕੇ ਨਾਮ ਸ਼ਬਦ ਵਿਸ਼ਾਲ, ਵਿਸ਼ਿਆ ਦਾ ਲਹਿਣਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਮਾਲਾ ਕਹੇ ਮੈਂ ਵੇਖਿਆ ਭਗਤ ਭਗਵਾਨ ਦਾ ਮਿਲਾਪ, ਮਿਲਣ ਵਾਲਾ ਨਜ਼ਰ ਕੋਇ ਨਾ ਆਈਆ। ਦੋਹਾਂ ਦਾ ਸਾਂਝਾ ਤੱਕਿਆ ਜਾਪ, ਜਗਤ ਦੀ ਲੋੜ ਰਹੀ ਨਾ ਰਾਈਆ। ਇਕੋ ਚੰਗੀ ਲੱਗੀ ਬਾਤ, ਜੋ ਬਾਤਨ ਪੜਦਾ ਰਹੀ ਉਠਾਈਆ। ਸੁਹੰਜਣੀ ਹੋਈ ਰਾਤ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਗੁਰਮੁਖਾਂ ਦਿਤੀ ਦਾਤ, ਦਾਤੇ ਦਾਨੀ ਆਪ ਵਰਤਾਈਆ। ਸਿਖਿਆ ਦਿਤੀ ਸਾਖਿਆਤ, ਸਹਿਜ ਦਿਤਾ ਸਮਝਾਈਆ। ਹਰਿ ਭਗਤ ਬਣਿਉਂ ਨਾਰ ਨਾ ਕੋਈ ਕਮਜਾਤ, ਬਿਨਾ ਕੰਤ ਕੰਤੂਹਲ ਸਾਚੀ ਸੇਜ ਨਾ ਕੋਇ
❋
❋
ਸੁਹਾਈਆ। ਕਲਜੁਗ ਕੂੜੀ ਕਿਰਿਆ ਪਾਉਣੀ ਵਫ਼ਾਤ, ਫ਼ਾਤਿਆ ਪੜ੍ਹੇ ਸਰਬ ਲੋਕਾਈਆ। ਲੇਖਾ ਜਾਣੇ ਤਲੂਹ ਆਫ਼ਤਾਬ, ਖ਼ਾਲਕ ਖ਼ਲਕ ਉਪਰ ਕਰੇ ਰੁਸ਼ਨਾਈਆ। ਮਾਲਾ ਕਹੇ ਮੇਰਾ ਉਸ ਦੇ ਚਰਨ ਇਕ ਆਦਾਬ, ਜੋ ਅਦਬ ਨਾਲ ਭਗਤਾਂ ਦਏ ਵਡਿਆਈਆ। ਅਗੇ ਰਹੇ ਨਾ ਕੋਇ ਅਜ਼ਾਬ, ਅਜਬ ਦਾ ਲੇਖਾ ਦਏ ਚੁਕਾਈਆ। ਸਤਿਜੁਗ ਨਵੀਂ ਸਾਜਨਾ ਸਾਜ, ਸਾਜਣ ਗੁਰਮੁਖ ਜੋੜ ਜੁੜਾਈਆ। ਖੇਲੇ ਖੇਲ ਏਕੰਕਾਰਾ ਇਕੋ ਵਾਹਿਦ, ਵਾਹਵਾ ਜਿਸ ਦੀ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਰਿਹਾ ਉਠਾਈਆ। ਮਾਲਾ ਕਹੇ ਮੈਂ ਦੋਵੇਂ ਹੱਥ ਮਲਦੀ, ਆਪਣੀ ਖ਼ੁਸ਼ੀ ਬਣਾਈਆ। ਖੇਲ ਵੇਖ ਪਿਛਲੇ ਕਲ੍ਹ ਦੀ, ਕਲਮੇ ਕਲਾਮ ਗਈ ਭੁਲਾਈਆ। ਜਿਸ ਵੇਲੇ ਹਰਿ ਸੰਗਤ ਚਲਦੀ, ਚਾਲ ਚਲਣ ਸੋਹਣਾ ਨਜ਼ਰੀ ਆਈਆ। ਅੰਦਰੋਂ ਧਾਰ ਨਿਕਲੇ ਕਪਟ ਛਲ ਦੀ, ਵਿਸ਼ਿਆਂ ਦਾ ਵਿਸ਼ਾ ਦਏ ਬਦਲਾਈਆ। ਵਸਤ ਮਿਲੇ ਅਗੰਮੇ ਫਲ ਦੀ, ਫੁੱਲ ਫੁਲਵਾੜੀ ਆਪ ਮਹਿਕਾਈਆ। ਆਸ਼ਾ ਪੂਰੀ ਹੋਈ ਬਲ ਦੀ, ਬਾਵਨ ਦਏਂ ਗਵਾਹੀਆ। ਗੋਬਿੰਦ ਧਾਰ ਰਹੇ ਚਲਦੀ, ਚਲਤ ਵੇਖੇ ਲੋਕਾਈਆ। ਜੋ ਆਤਮ ਪਰਮਾਤਮ ਵਿਚ ਰਲਦੀ, ਰਾਹ ਇਕੋ ਇਕ ਤਕਾਈਆ। ਉਸ ਦੇ ਅੰਦਰ ਜੋਤੀ ਬਲਦੀ, ਜੋਤੀ ਜਾਤਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਰਿਹਾ ਚੜ੍ਹਾਈਆ। ਮਾਲਾ ਕਹੇ ਮੇਰਾ ਲਹਿਣਾ ਦੇਣਾ ਮੁਕਾਇਆ ਭਗਤਾਂ, ਭਗਤੀ ਪੂਰੀ ਦਿਤੀ ਕਰਾਈਆ। ਧੁਰ ਦਾ ਹੁਕਮ ਸੁਣਾਇਆ ਨਾਲ ਅਰਥਾਂ, ਅਰਥੀ ਦੀ ਲੋੜ ਰਹੀ ਨਾ ਰਾਈਆ। ਨਿਰਗੁਣ ਧਾਰ ਵੇਖੀ ਹਰ ਥਾਂ, ਥਾਨ ਥਨੰਤਰ ਸੋਭਾ ਪਾਈਆ। ਇਕੋ ਰੰਗ ਚੜ੍ਹਾਇਆ ਨਾਰੀ ਮਰਦਾਂ, ਮਦਦ ਲੈ ਕੇ ਧੁਰ ਦਰਗਾਹੀਆ। ਸਤਿਜੁਗ ਸਾਚਾ ਲਾਹਿਆ ਪੜਦਾ, ਓਹਲਾ ਦਿਤਾ ਉਠਾਈਆ। ਰਾਹ ਦਸਾਇਆ ਧੁਰ ਦੇ ਘਰ ਦਾ, ਜਿਥੇ ਮਿਲੇ ਧੁਰ ਦਰਗਾਹੀਆ। ਜੋ ਸੋਹੰ ਢੋਲਾ ਪੜਦਾ, ਮਾਲਾ ਕਹੇ ਮੈਂ ਉਸ ਦੇ ਚਰਨਾਂ ਸੀਸ ਝੁਕਾਈਆ। ਜੋ ਗੁਰਮੁਖ ਇਕ ਵਾਰ ਮੈਨੂੰ ਫੜਦਾ, ਮੁੜ ਕੇ ਫੜਨ ਦੀ ਲੋੜ ਰਹੇ ਨਾ ਰਾਈਆ। ਸਾਹਿਬ ਸੁਲਤਾਨ ਜਿਸ ਨੂੰ ਨਿਰਗੁਣ ਹੋ ਕੇ ਵਰਦਾ, ਸੋ ਸਰਗੁਣ ਹੋ ਕੇ ਆਪਣਾ ਕੰਤ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਖੁਲ੍ਹਾਏ ਅਗਲੇ ਦਰ ਦਾ, ਦਰ ਦਰਵੇਸ਼ਾਂ ਲਏ ਬੁਲਾਈਆ।
੧੮ ਹਾੜ੍ਹ ਸ਼ਹਿਨਸ਼ਾਹੀ ਸੰਮਤ ੩ ਰਾਤ ਦੇ ਸਮੇਂ
ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸਚ ਸਤਿ ਤੇਰੀ ਸ਼ਹਿਨਸ਼ਾਹੀਆ। ਹਰਿ ਪੁਰਖ ਨਿਰੰਜਣ ਹੁਕਮਰਾਨ, ਹੁਕਮ ਤੇਰਾ ਧੁਰਦਰਗਾਹੀਆ। ਏਕੰਕਾਰੇ ਨੌਜਵਾਨ, ਤੇਰਾ ਰੂਪ ਅਨੂਪ ਇਲਾਹੀਆ। ਆਦਿ ਨਿਰੰਜਣ ਵਡ ਬਲਵਾਨ, ਸੂਰਬੀਰ ਤੇਰੀ ਵਡਿਆਈਆ। ਅਬਿਨਾਸ਼ੀ ਕਰਤੇ ਖੇਲ ਮਹਾਨ, ਨਿਰਵੈਰ ਆਪਣੀ ਕਾਰ ਕਮਾਈਆ। ਸ੍ਰੀ ਭਗਵਾਨ ਵਡ ਬਲਵਾਨ, ਸਚ ਪਰਧਾਨਗੀ ਆਪ ਕਮਾਈਆ। ਪਾਰਬ੍ਰਹਮ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਸਚਖੰਡ ਦਵਾਰਾ ਖੋਲ੍ਹ ਮਹਾਨ, ਮਿਹਰ ਆਪਣੀ ਇਕ ਕਮਾਈਆ। ਥਿਰ ਘਰ ਬਖ਼ਸ਼ ਅਗੰਮਾ ਮਾਣ, ਨਿਗਾਹਬਾਨ ਵੇਖ ਵਖਾਈਆ। ਸ਼ਬਦੀ ਧਾਰ ਨੌਜਵਾਨ, ਸਚ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ
❋
❋
ਰੂਪ ਆਪ ਪਰਗਟਾਈਆ। ਸੋ ਪੁਰਖ ਨਿਰੰਜਣ ਗਹਿਰ ਗੰਭੀਰ, ਗੁਰ ਆਪਣੀ ਖੇਲ ਖਿਲਾਈਆ। ਹਰਿ ਪੁਰਖ ਨਿਰੰਜਣ ਬੇਨਜ਼ੀਰ, ਨਜ਼ਰ ਤੋਂ ਪਰੇ ਕਰੇ ਰੁਸ਼ਨਾਈਆ। ਏਕੰਕਾਰਾ ਲੇਖ ਜਾਣ ਸ਼ਾਹ ਹਕੀਰ, ਹੁਕਮ ਆਪਣਾ ਇਕ ਵਰਤਾਈਆ। ਆਦਿ ਨਿਰੰਜਣ ਧੁਰ ਦਾ ਪੀਰ, ਪਰਾ ਪਸੰਤੀ ਮਧਮ ਬੈਖਰੀ ਕਰੇ ਪੜ੍ਹਾਈਆ। ਸ੍ਰੀ ਭਗਵਾਨ ਬਖ਼ਸ਼ਣਹਾਰਾ ਧੀਰ, ਧੀਰਜ ਧਰਮ ਧਾਰ ਪਰਗਟਾਈਆ। ਅਬਿਨਾਸ਼ੀ ਕਰਤਾ ਚੋਟੀ ਮੰਜ਼ਲ ਚੜ੍ਹ ਬੈਠਾ ਅਖ਼ੀਰ, ਅਕਲ ਕਲਧਾਰੀ ਆਪਣੀ ਕਾਰ ਕਮਾਈਆ। ਪਾਰਬ੍ਰਹਮ ਪ੍ਰਭ ਬਣ ਕੇ ਦਸਤਗੀਰ, ਦਸਤ ਦਸਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਪਰਗਟਾਈਆ। ਸਾਚਾ ਖੇਲ ਕਰੇ ਹਰਿ ਮੀਤਾ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਸਹਿਜ ਅਣਡੀਠਾ, ਧੁਰ ਫ਼ਰਮਾਨਾ ਇਕ ਸੁਣਾਈਆ। ਦੋ ਜਹਾਨਾਂ ਬਦਲਣੀ ਰੀਤਾ, ਗੁਰ ਅਵਤਾਰ ਪੈਗ਼ੰਬਰ ਨਾਲ ਰਲਾਈਆ। ਸਚ ਦਵਾਰ ਵਖਾਉਣਾ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਤਪਾਈਆ। ਝਗੜਾ ਮਿਟਾਉਣਾ ਊਚਾ ਨੀਚਾ, ਆਤਮ ਬ੍ਰਹਮ ਇਕ ਸਮਝਾਈਆ। ਸਾਚਾ ਕਲਮਾ ਦੱਸੇ ਹਦੀਸਾ, ਹਜ਼ਰਤ ਹੋ ਕੇ ਕਰੇ ਪੜ੍ਹਾਈਆ। ਪਰਗਟ ਹੋ ਕੇ ਜਗਤ ਜਗਦੀਸਾ, ਜਗਦੀਸ਼ਰ ਆਪਣਾ ਰਾਹ ਚਲਾਈਆ। ਲਹਿਣਾ ਦੇਣਾ ਪੂਰਾ ਕਰੇ ਮੁਹੰਮਦ ਮੂਸਾ ਈਸਾ, ਅਸਲ ਦਾ ਅਸਲ ਨੂਰ ਖ਼ੁਦਾਈਆ। ਗੁਰ ਅਵਤਾਰ ਪੈਗ਼ੰਬਰਾਂ ਝੋਲੀ ਪਾਏ ਪਿਛਲਾ ਕੀਤਾ, ਕਰਨੀ ਕਰਤਾ ਆਪ ਕਮਾਈਆ। ਰੂਪ ਧਾਰ ਕੇ ਨੀਕਣ ਨੀਕਾ, ਵਡ ਵੱਡਾ ਦਏ ਵਡਿਆਈਆ। ਕੂੜੀ ਕਿਰਿਆ ਬਦਲੇ ਨਾਮ ਨਾਲ ਤਰੀਕਾ, ਸ਼ਰਅ ਢੰਗ ਨਜ਼ਰ ਕਿਸੇ ਨਾ ਆਈਆ। ਹੁਕਮ ਰਹੇ ਨਾ ਰਾਮ ਸੀਤਾ, ਰਾਧਾ ਕ੍ਰਿਸ਼ਨ ਨਾ ਕੋਇ ਸ਼ਨਵਾਈਆ। ਲੇਖਾ ਰਹੇ ਨਾ ਮੰਦਰ ਮਸੀਤਾ, ਮਸਲਾ ਹਕ ਦਏ ਦ੍ਰਿੜਾਈਆ। ਧੁਰ ਦਾ ਕਲਮਾ ਦਏ ਹਦੀਸਾ, ਹਾਜ਼ਰ ਹੋ ਕੇ ਕਰੇ ਪੜ੍ਹਾਈਆ। ਪੰਧ ਮੁਕਾਏ ਬੀਸ ਬੀਸਾ, ਬਿਸਤਰ ਸਭ ਦੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਸਾਚਾ ਖੇਲ ਕਰੇ ਕਰਤਾਰ, ਕਰਨੀ ਕਰਤਾ ਆਪ ਦ੍ਰਿੜਾਈਆ। ਜਿਸ ਨੂੰ ਲੱਭਦੇ ਰਹੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੱਖ ਖੁਲ੍ਹਾਈਆ। (ਬੰਦਨਾ) ਕਰਦੇ ਆਏ ਵਿਚ ਸੰਸਾਰ, ਨਿਮਸਕਾਰ ਸਜਦਿਆਂ ਵਿਚ ਸੀਸ ਝੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਾਣੀ ਬੋਲ ਕਰਦੀ ਆਈ ਇਜ਼ਹਾਰ, ਸੋ ਜਾਹਰ ਜਹੂਰ ਕਰੇ ਰੁਸ਼ਨਾਈਆ। ਜਿਸ ਦੇ ਸਭ ਕੁਛ ਅਖਤਿਆਰ, ਇਖ਼ਲਾਕ ਕੂੜਾ ਦਏ ਮਿਟਾਈਆ। ਧਰਮ ਦਾ ਨਾਮ ਬੋਲ ਜੈਕਾਰ, ਅੱਲਾ ਵਾਹਿਗੁਰੂ ਨਾਮ ਇਕੋ ਬੋਲ ਸਮਝਾਈਆ। ਸਾਚਾ ਮੰਦਰ ਇਕ ਵਖਾਲ, ਦਰ ਦਵਾਰਾ ਇਕ ਸੁਹਾਈਆ। ਜਿਥੇ ਵਸਣ ਸ਼ਾਹ ਕੰਗਾਲ, ਊਚ ਨੀਚ ਦਾ ਝਗੜਾ ਰਹੇ ਨਾ ਰਾਈਆ। ਦੀਪਕ ਜੋਤੀ ਜਗੇ ਬੇਮਿਸਾਲ, ਦੀਵਾ ਬਾਤੀ ਕਮਲਾਪਾਤੀ ਇਕੋ ਡਗਮਗਾਈਆ। ਜਨ ਭਗਤਾਂ ਪੂਰੀ ਕਰੇ ਘਾਲ ਹੱਲ ਹੋਏ ਸੁਆਲ, ਸਮੇਂ ਦਾ ਲੇਖਾ ਦਏ ਮੁਕਾਈਆ। ਦੀਨਾਂ ਬੰਧਪ ਹੋਏ ਦਿਆਲ, ਦਰ ਦਰਵੇਸ਼ਾਂ ਕਰੇ ਪ੍ਰਿਤਪਾਲ, ਪ੍ਰਿਤਪਾਲਕ ਖ਼ਾਲਕ ਸਾਲਸ ਹੋ ਕੇ ਆਪਣੀ ਕਾਰ ਕਮਾਈਆ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਬਣ ਕੇ ਦੀਨ ਦਿਆਲ, ਦਇਆਨਿਧ ਠਾਕਰ ਸਵਾਮੀ ਇਕੋ ਹੋਏ ਸਹਾਈਆ। ਕਲਜੁਗ ਅੰਤਮ ਬਦਲ ਦੇਵੇ ਚਾਲ, ਸਤਿਜੁਗ ਸਾਚੀ ਸੁਹਾਏ ਧਰਮਸਾਲ, ਧਰਮ ਦਵਾਰਾ ਏਕੰਕਾਰਾ ਇਕੋ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹੱਲਾ ਹਰਿ ਕਰਤਾਰ ਇਕ ਵਖਾਈਆ। ਹਰਿ ਕਰਤਾ ਧੁਰ ਕਰਤਾਰ, ਮਿਹਰਵਾਨ ਮਹਿਬੂਬ ਇਕ
❋
❋
ਵਖਾਇੰਦਾ। ਨਿਰਗੁਣ ਨੂਰ ਜੋਤ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਸ਼ਬਦੀ ਧੁਨ ਨਾਦ ਜੈਕਾਰ, ਦੋ ਜਹਾਨਾਂ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰ, ਦੇਵਤ ਸੁਰ ਸਰਬ ਉਠਾਇੰਦਾ। ਲਹਿਣਾ ਦੇਣਾ ਮੂਲ ਚੁਕਾ ਗੁਰੂ ਅਵਤਾਰ, ਪੈਗ਼ੰਬਰ ਕਦਮਾਂ ਉਪਰ ਆਪ ਸੁਟਾਇੰਦਾ। ਉਠੋ ਵੇਖੋ ਨੇਤਰ ਖੋਲ੍ਹੋ ਵਿਚ ਸੰਸਾਰ, ਸੰਸਾਰੀ ਭੰਡਾਰੀ ਬਚਿਆ ਰਹਿਣ ਕੋਇ ਨਾ ਪਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਲਏ ਅਵਤਾਰ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਕਲ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਹੱਲਾ ਇਕੋ ਇਕ ਸੁਹਾਇੰਦਾ। ਸਚ ਮਹੱਲ ਸੁਹਾਏ ਆਪ, ਆਪ ਆਪਣੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਜਗਜੀਵਣ ਦਾਤਾ ਹੋਏ ਸਹਾਈਆ। ਦੂਜਾ ਨਜ਼ਰ ਨਾ ਆਏ ਪੂਜਾ ਪਾਠ, ਸਿਮਰਨ ਜੋਗ ਅਭਿਆਸ ਨਾ ਕੋਇ ਵਖਾਈਆ। ਰੂਹ ਬੁਤ ਕਰ ਕੇ ਪਾਕ, ਪਤਤ ਪੁਨੀਤ ਦਏ ਬਣਾਈਆ। ਬੰਦ ਕਿਵਾੜੀ ਕਾਇਆ ਮੰਦਰ ਅੰਦਰ ਖੋਲ੍ਹ ਕੇ ਤਾਕ, ਨੂਰ ਨੂਰ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬਣਾਏ ਇਕੋ ਸੱਜਣ ਸਾਕ, ਸਾਕ ਸੈਣ ਹੋਏ ਇਕੋ ਸਹਾਈਆ। ਭਗਤ ਭਗਵਾਨ, ਇਕ ਦੂਜੇ ਦੇ ਹੋਵਣ ਦਾਸ, ਦਾਸਤਾਨ ਅਗਲੀ ਦਏ ਦ੍ਰਿੜਾਈਆ। ਸਚ ਦਵਾਰ ਏਕੰਕਾਰ ਨਿਰਾਕਾਰ ਕਰੇ ਵਾਸ, ਪਰਕਾਸ਼ ਆਪਣਾ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਦਰ ਇਕ ਖੁਲ੍ਹਾਈਆ। ਸਚ ਕਹੇ ਮੇਰਾ ਖੁਲ੍ਹਿਆ ਦਰਵਾਜ਼ਾ, ਦਰਵੇਸ਼ ਮਿਲੇ ਵਡਿਆਈਆ। ਕਿਰਪਾ ਕਰੇ ਗ਼ਰੀਬ ਨਿਵਾਜਾ, ਹਰਿ ਕਰਤਾ ਸ਼ਹਿਨਸ਼ਾਹੀਆ। ਜਿਸ ਨੇ ਆਦਿ ਜੁਗਾਦਿ ਜੁਗ ਚੌਕੜੀ ਜੀਵ ਜੰਤ ਸਾਧ ਸੰਤ ਗੁਰ ਅਵਤਾਰ ਪੈਗ਼ੰਬਰ ਲੱਖ ਚੁਰਾਸੀ ਸਾਜਣ ਸਾਜਾ, ਵਿਸ਼ਨ ਬ੍ਰਹਮਾ ਸ਼ਿਵ ਹੁਕਮੇ ਅੰਦਰ ਸੇਵਾ ਲਾਈਆ। ਸੋ ਸਵਾਮੀ ਅੰਤਰਜਾਮੀ ਨਿਰਗੁਣ ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਫਿਰੇ ਭਾਜਾ, ਜੋਤੀ ਜਾਤਾ ਸਭ ਨੂੰ ਵੇਖ ਵਖਾਈਆ। ਕਲਜੁਗ ਅੰਤ ਅੰਤਸ਼ਕਰਨ ਸਭ ਦਾ ਰਚਿਆ ਕਾਜਾ, ਕਰਨੀ ਦਾ ਕਰਤਾ ਆਪਣੀ ਕਾਰ ਕਮਾਈਆ। ਚਾਰ ਵਰਨ ਅਠਾਰਾਂ ਬਰਨ ਦਹਿ ਦਿਸ਼ਾ ਨਵ ਸੱਤ ਮਿਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚਮਕਾਈਆ। ਗੁਰਮੁਖ ਸਾਚੇ ਸੰਤ ਜਨਾਂ ਪੂਰਬ ਜਨਮ ਦੀਆਂ ਪੂਰੀਆਂ ਕਰੇ ਆਸਾਂ, ਅਸਲ ਵਿਚ ਆਪਣਾ ਨੂਰ ਦਰਸਾਈਆ। ਘਰ ਘਰ ਮੰਦਰ ਅੰਦਰ ਗੋਪੀ ਕਾਹਨ ਵਖਾਵੇ ਸਾਚੀ ਰਾਸਾ, ਮੰਡਲ ਮੰਡਪ ਵੱਜੇ ਇਕ ਵਧਾਈਆ। ਝਗੜਾ ਮੁਕਾਏ ਦੀਨਾਂ ਮਜ਼੍ਹਬਾਂ ਜਾਤਾਂ ਪਾਤਾਂ, ਪਤਣ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਾਚਾ ਮੇਲਾ ਕਰੇ ਆਪ, ਆਪਣੀ ਦਇਆ ਆਪ ਕਮਾਇੰਦਾ। ਨਿਰਗੁਣ ਧਾਰ ਵਡ ਪਰਤਾਪ, ਪਰਮ ਪੁਰਖ ਵੇਸ ਵਟਾਇੰਦਾ। ਸਾਚੀ ਧੁਰ ਦੀ ਲੈ ਸੌਗ਼ਾਤ, ਨਾਮ ਅਨਮੁੱਲਾ ਆਪ ਵਰਤਾਇੰਦਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਗਹਿਰ ਗੰਭੀਰ ਭੇਵ ਖੁਲ੍ਹਾਇੰਦਾ। ਸਚ ਧਰਮ ਚਲਾਵੇ ਰਾਥ, ਕਲਜੁਗ ਕੂੜੀ ਕਿਰਿਆ ਡੇਰਾ ਢਾਇੰਦਾ। ਜਨ ਭਗਤਾਂ ਪੂਰੀ ਕਰ ਕੇ ਆਸ, ਆਸਣ ਇਕੋ ਇਕ ਵਖਾਇੰਦਾ। ਕਿਸੇ ਲੱਭਣਾ ਪਏ ਨਾ ਵਿਚ ਪਰਭਾਸ, ਜੰਗਲ ਜੂਹ ਨਾ ਕੋਇ ਫਿਰਾਇੰਦਾ। ਕਿਰਪਾ ਕਰੇ ਸਰਬ ਗੁਣਤਾਸ, ਗੁਣਵੰਤਾ ਵੇਖ ਵਖਾਇੰਦਾ। ਸਾਚੀ ਮੰਜ਼ਲ ਦੇ ਕੇ ਘਾਟ, ਘਾਟਾ ਪੂਰਬ ਜਨਮ ਕਰਮ ਦਾ ਝੋਲੀ ਪਾਇੰਦਾ। ਆਵਣ ਜਾਵਣ ਲੱਖ ਚੁਰਾਸੀ ਮੇਟ ਕੇ ਵਾਟ, ਵਟਣਾ ਆਪਣਾ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਇੰਦਾ। ਸਾਚਾ ਹੁਕਮ
❋
❋
ਦੇਵੇ ਫ਼ਰਮਾਨ, ਫ਼ੁਰਨਾ ਅੰਦਰੋਂ ਬੰਦ ਕਰਾਈਆ। ਭਗਤਾਂ ਮੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਖੰਡਾ ਖੜਗ ਨਾ ਕੋਇ ਕਿਰਪਾਨ, ਕਿਰਪਾਨਿਧ ਹੋਏ ਸਹਾਈਆ। ਜੋਧਾ ਸੂਰਬੀਰ ਨੌਜਵਾਨ, ਨੌਬਤ ਆਪਣਾ ਨਾਮ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਰੇ ਸਵਾਧਾਨ, ਸੁਤਿਆਂ ਲਏ ਉਠਾਈਆ। ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਵਖਾਈਆ। ਚਾਰ ਜੁਗ ਜੋ ਗਾਉਂਦੇ ਆਏ ਗਾਨ, ਰਸਨਾ ਜਿਹਵਾ ਢੋਲੇ ਸਿਫ਼ਤ ਸਾਲਾਹੀਆ। ਸਾਰੇ ਓਸ ਦੀ ਲਾਓ ਮੀਜ਼ਾਨ, ਗਿਣ ਗਿਣ ਦਿਓ ਸਮਝਾਈਆ। ਕਿਸ ਦਾ ਕਾਇਮ ਰਿਹਾ ਧਿਆਨ, ਕਵਣ ਅਸਲ ਰੂਪ ਵਟਾਈਆ। ਕਵਣ ਕਰਦਾ ਰਿਹਾ ਪਛਾਣ, ਬਿਨ ਅੱਖਰਾਂ ਕਰ ਪੜ੍ਹਾਈਆ। ਕਿਹੜਾ ਦੇਂਂਦਾ ਰਿਹਾ ਗਿਆਨ, ਅਗਿਆਨੀਆਂ ਅੰਧ ਅਗਿਆਨ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਹੁਕਮ ਸੁਣਾਈਆ। ਸਚ ਦਵਾਰੇ ਹੁਕਮ ਦੇਵੇ ਏਕ, ਏਕੰਕਾਰ ਆਪ ਸੁਣਾਈਆ। ਕਲਜੁਗ ਅੰਤ ਚਾਰ ਕੁੰਟ ਕਿਉਂ ਵਧਿਆ ਭੇਖ, ਭੇਖਾਧਾਰੀ ਡੇਰਾ ਲਾਈਆ। ਤ੍ਰੈਗੁਣ ਕਿਉਂ ਲਾਏ ਸੇਕ, ਪੰਜ ਤਤ ਰਹੀ ਜਲਾਈਆ। ਗੁਰ ਅਵਤਾਰ ਪੈਗ਼ੰਬਰ ਅੰਦਰ ਵੜ ਕੇ ਦੱਸੋ ਹੇਤ, ਪੜਦਾ ਓਹਲਾ ਦੇਣਾ ਉਠਾਈਆ। ਜਿਸ ਕਾਰਨ ਅਰਜਨ ਸੀਸ ਵਿਚ ਪਵਾਈ ਰੇਤ, ਤੱਤੀ ਤਵੀ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਕਰਨੀ ਕਹੇ ਸੁਣ ਮੇਰੀ ਅਰਜ਼, ਆਰਜ਼ੂ ਦਿਆਂ ਦ੍ਰਿੜਾਈਆ। ਭਗਤ ਉਧਾਰਨਾ ਤੇਰਾ ਫ਼ਰਜ਼, ਫ਼ਰਮਾਂਬਰਦਾਰ ਲੈਣੇ ਬਣਾਈਆ। ਸਭ ਦੀ ਪੂਰੀ ਕਰਨੀ ਆਸਾ ਮਨਸਾ ਗ਼ਰਜ਼, ਗ਼ਰੀਬ ਨਿਮਾਣੇ ਗੋਦ ਉਠਾਈਆ। ਆਪਣੀ ਖੇਲ ਦੱਸਣੀ ਅਸਚਰਜ, ਅਚਰਜ ਲੀਲਾ ਆਪ ਵਖਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਮੁਦੱਤਾਂ ਦੇ ਵਿਛੜੇ ਲੈਣੇ ਮਿਲਾਈਆ। ਸ਼ਰਅ ਛੁਰੀ ਪੋਹੇ ਕਿਸੇ ਨਾ ਕਰਦ, ਕਾਤਲ ਮਕਤੂਲ ਦੋਹਾਂ ਹੋਣਾ ਸਹਾਈਆ। ਨਵ ਨੌ ਚਾਰ ਦੀ ਵੇਖ ਲਾ ਫ਼ਰਦ, ਬਿਨਾ ਅੱਖਰਾਂ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਹੁਕਮ ਕਹੇ ਮੇਰਾ ਹੁਕਮ ਸੱਚਾ, ਸਚ ਦਿਆਂ ਦ੍ਰਿੜਾਈਆ। ਕਲਜੁਗ ਅੰਤਮ ਵੇਖ ਕਾਇਆ ਮਾਟੀ ਭਾਂਡਾ ਕੱਚਾ, ਕੂੜੀ ਕਿਰਿਆ ਫੋਲ ਫੁਲਾਈਆ। ਕਵਣ ਦਵਾਰੇ ਧਰਮ ਦੀ ਦਿਸੇ ਸੱਤਾ, ਸੱਤ ਦੀਪ ਪੜਦਾ ਦੇਣਾ ਲਾਹੀਆ। ਕਵਣ ਨਾਮ ਰੰਗਣ ਆਪਣਾ ਚੋਲਾ ਕਰ ਕੇ ਬੈਠਾ ਰੱਤਾ, ਰਤਨ ਅਮੋਲਕ ਤੇਰਾ ਸੋਭਾ ਪਾਈਆ। ਕਵਣ ਮੁਹੱਬਤ ਅੰਦਰ ਫਿਰੇ ਨੱਠਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਕਵਣ ਸੇਵਾ ਕਰੇ ਹੱਥਾਂ, ਚਾਕਰ ਖ਼ਾਕ ਰੂਪ ਬਦਲਾਈਆ। ਕਵਣ ਦਰਸ਼ਨ ਪਾਏ ਅੱਖਾਂ, ਨੇਤਰ ਲੋਚਨ ਨੈਣ ਆਪ ਖੁਲ੍ਹਾਈਆ। ਕਵਣ ਰਾਗ ਗਾਏ ਵਾਂਗ ਭੱਟਾਂ, ਭਟਨਾਗਰ ਆਪਣਾ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨ ਕਹੇ ਤੇਈ ਅਵਤਾਰ ਆਓ ਅੱਗੇ, ਅਗਲਾ ਭੇਵ ਖੁਲ੍ਹਾਈਆ। ਪਿਛਲੇ ਚਾਰ ਜੁਗ ਦੇ ਵੇਖੋ ਮਜ਼ੇ, ਮਜ਼੍ਹਬਾਂ ਵੱਲ ਧਿਆਨ ਲਗਾਈਆ। ਜਿਸ ਕਾਰਨ ਸਾਰੇ ਨੱਸੇ, ਸ਼ਬਦ ਹੁਕਮ ਦ੍ਰਿੜਾਈਆ। ਸਾਚੀ ਧਾਰੋਂ ਆਏ ਭੱਜੇ, ਆਪਣਾ ਪੰਧ ਮੁਕਾਈਆ। ਨਿਰਗੁਣ ਧਾਰ ਸੰਗ ਸਜੇ, ਸਾਜਣ ਇਕੋ ਜੋੜ ਜੁੜਾਈਆ। ਜ਼ਰਾ ਤੱਕੋ ਕਿਹੜਾ ਸੰਤ ਬਿਨ ਮੇਰੀ ਕਿਰਪਾ ਚੜ੍ਹਿਆ ਉਪਰ ਸ਼ਾਹ ਰਗੇ, ਨੌ ਦਵਾਰੇ ਪੰਧ ਮੁਕਾਈਆ। ਕਵਣ ਤੁਹਾਡੇ ਪਿਆਰ ਅੰਦਰ ਆਪਣੀ ਸੁਰਤੀ ਬੱਧੇ, ਬੰਦਨਾ ਇਕੋ ਸੀਸ ਨਿਵਾਈਆ। ਕਿਹੜੀ ਕਾਰੇ ਲਾਏ ਧੰਦੇ, ਧਰਮ
❋
❋
ਦੇਣਾ ਸਮਝਾਈਆ। ਕਿਉਂ ਤੁਹਾਡੇ ਹੁੰਦਿਆਂ ਇਸ਼ਟਾਂ ਵਾਲੇ ਹੋਏ ਗੰਦੇ, ਮਨ ਮਮਤਾ ਵਿਚ ਹਲਕਾਈਆ। ਅੱਖਾਂ ਨਾਲ ਵਖਾਵੋ ਚੰਗੇ, ਜਿਹੜੇ ਪ੍ਰਭ ਨੂੰ ਸੀਸ ਝੁਕਾਈਆ। ਪ੍ਰੇਮ ਧਾਰ ਹੋਵਣ ਠੰਡੇ, ਅਗਨੀ ਤਤ ਨਾ ਕੋਇ ਤਪਾਈਆ। ਮੰਜ਼ਲ ਪੌੜੀ ਚੜ੍ਹਨ ਡੰਡੇ, ਹਕ ਹਕ਼ੀਕ਼ਤ ਖੋਜ ਖੁਜਾਈਆ। ਜਿਥੇ ਪਰਕਾਸ਼ ਨਹੀਂ ਸੂਰੀਆ ਚੰਦੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਦੀਨ ਮਜ਼੍ਹਬ ਨਾ ਕੋਈ ਪਾਬੰਦੇ, ਰਾਮ ਕ੍ਰਿਸ਼ਨ ਸੀਸ ਨਾ ਕੋਇ ਝੁਕਾਈਆ। ਪੱਥਰਾਂ ਵਾਲਾ ਮੰਦਰ ਕੋਈ ਨਾ ਲੰਘੇ, ਮੱਠਾਂ ਮੱਥਾ ਨਾ ਕੋਇ ਘਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਸੁਣੋ ਨਾਲ ਸਖ਼ਤੀ, ਸਾਖਿਆਤ ਦਿਆਂ ਦ੍ਰਿੜਾਈਆ। ਆਪਣਾ ਖੋਜੋ ਜਗਤ ਵਿਅਕਤੀ, ਵੇਖੋ ਥਾਈਂ ਥਾਈਂਆ। ਬਿਨਾ ਪ੍ਰਭ ਦੇ ਕਿਸ ਦੀ ਪੂਰੀ ਹੋਈ ਭਗਤੀ, ਭਗਵਨ ਮਿਲ ਕੇ ਖ਼ੁਸ਼ੀ ਮਨਾਈਆ। ਨਿਰਗੁਣ ਜੋਤ ਲੈ ਕੇ ਸ਼ਕਤੀ, ਸ਼ਰਅ ਦਾ ਬੰਧਨ ਗਿਆ ਕਟਾਈਆ। ਮਿਲ ਕੇ ਪ੍ਰੀਤਮ ਅਰਸ਼ੀ, ਅਰਸ਼ਾਂ ਤੋਂ ਪਰੇ ਡੇਰਾ ਲਾਈਆ। ਮਨਜ਼ੂਰ ਕਰਾਏ ਅਰਜ਼ੀ, ਆਰਜ਼ੂ ਆਪਣੀ ਰਿਹਾ ਵਖਾਈਆ। ਸਾਰ ਪਾ ਕੇ ਸਾਚੇ ਘਰ ਦੀ, ਪੜਦਾ ਓਹਲਾ ਰਿਹਾ ਚੁਕਾਈਆ। ਧਾਰ ਵੇਖ ਨਰਾਇਣ ਨਰ ਦੀ, ਨਿਰੰਕਾਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਮੰਗ ਮੰਗਾਈਆ। ਤੇਈ ਅਵਤਾਰ ਕਰੋ ਜਲਦੀ, ਆਪਣਾ ਲੇਖਾ ਦਿਓ ਦ੍ਰਿੜਾਈਆ। ਚਾਰੋਂ ਕੁੰਟ ਅਗਨੀ ਬਲਦੀ, ਕਿਉਂ ਨਾ ਮਾਤ ਸਕੇ ਬੁਝਾਈਆ। ਇਹ ਖੇਲ ਨਹੀਂ ਕੋਟੀ ਕੋਟ ਕਲ ਦੀ, ਕਪਟ ਵਿਚ ਵੇਖੋ ਲੋਕਾਈਆ। ਸਾਰ ਪਾਓ ਜਲ ਥਲ ਦੀ, ਮਹੀਅਲ ਪੜਦਾ ਦਿਓ ਉਠਾਈਆ। ਖੇਲ ਵੇਖੋ ਘੜੀ ਘੜੀ ਪਲ ਪਲ ਦੀ, ਪਲਕ ਦੇ ਪਿਛੇ ਕੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸੁਣੋ ਸੰਦੇਸ਼ਾ ਆਪਣੀ ਵੇਖੋ ਸੰਧੀ, ਸਨਦ ਸਭ ਦੀ ਰਿਹਾ ਜਣਾਈਆ। ਕਿਉਂ ਮਨ ਵਾਸਨਾ ਕੂੜੀ ਕਿਰਿਆ ਹੋਈ ਗੰਦੀ, ਕਰਮ ਕਾਂਡ ਵਿਚ ਹਲਕਾਈਆ। ਕਿਉਂ ਸ਼ਰਅ ਦੀ ਪਾ ਪਾਬੰਦੀ, ਪਾਰਬ੍ਰਹਮ ਨਾ ਮੇਲ ਮਿਲਾਈਆ। ਕਿਉਂ ਨਾ ਤੰਦ ਸਤਾਰ ਵੱਜੇ ਤੰਦੀ, ਤਲਵਾੜਾ ਦਿਸੇ ਧੁਰਦਰਗਾਹੀਆ। ਕਿਉਂ ਆਤਮ ਹੋਈ ਰੰਡੀ, ਹਰਿ ਕੰਤ ਨਾ ਕੋਇ ਹੰਢਾਈਆ। ਜ਼ਰਾ ਆਪਣੀ ਆਪਣੀ ਫਿਰ ਕੇ ਵੇਖੋ ਲੋਕਮਾਤ ਡੰਡੀ, ਡੰਡਾਵਤ ਤੁਹਾਡੀ ਗਏ ਭੁਲਾਈਆ। ਚਾਰ ਕੁੰਟ ਦਿਸੇ ਪਾਖੰਡੀ, ਜੂਠ ਝੂਠ ਵੱਜੀ ਵਧਾਈਆ। ਸੀਸ ਭਾਰ ਚੁੱਕਿਆ ਨਾ ਆਪਣੀ ਕੰਧੀਂ, ਹੱਥ ਖ਼ਾਲੀ ਰਹੇ ਕਰਾਈਆ। ਸੀਤਾ ਸੁਰਤੀ ਵਾਹ ਕੇ ਬੈਠੀ ਰਹੀ ਕੰਘੀ, ਨੇਤਰ ਨੈਣਾਂ ਕਲਜੁਗ ਕੱਜਲ ਧਾਰ ਸੁਹਾਈਆ। ਤਨ ਸ਼ਿੰਗਾਰ (ਬਣਦੀ) ਰਹੀ ਚੰਗੀ, ਚਾਰੋਂ ਕੁੰਟ ਵੇਖ ਵਖਾਈਆ। ਕਿਸੇ ਨਾ ਮਿਲਿਆ ਧੁਰ ਦਾ ਸੰਗੀ, ਸਗਲਾ ਸੰਗ ਨਾ ਕੋਇ ਬਣਾਈਆ। ਮਨੂਆ ਮਨ ਬਣ ਫ਼ਰੰਗੀ, ਘਰ ਘਰ ਕਰੇ ਲੜਾਈਆ। ਕਿਉਂ ਨਾਮ ਦੀ ਹੋਈ ਤੰਗੀ, ਤੰਗਦਸਤ ਲੋਕਾਈਆ। ਕਿਥੇ ਗਈ ਭਵਾਨੀ ਚੰਡੀ, ਚੰਡਾਲਾਂ ਕਰੇ ਨਾ ਕੋਇ ਸਫ਼ਾਈਆ। ਕਿਉਂ ਨੇਤਰ ਅੱਖ ਹੋਈ ਅੰਨ੍ਹੀ, ਨੈਣ ਨਾ ਕੋਇ ਰੁਸ਼ਨਾਈਆ। ਚੁਰਾਸੀ ਕੱਟੇ ਕੋਇ ਨਾ ਫੰਦੀ, ਫਾਸੀ ਗਲੋਂ ਨਾ ਕੋਇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਤੇਈ ਅਵਤਾਰ ਕਹਿਣ ਪ੍ਰਭ ਸਾਨੂੰ ਲੈਣ ਦੇ ਝਾਕ, ਝਾਕੀ ਚਾਰ ਕੁੰਟ ਵਖਾਈਆ। ਆਪਣਾ ਖੋਲ੍ਹ ਲੈਣ ਦੇ ਤਾਕ, ਪੜਦਾ ਪੜਦੇ ਵਿਚੋਂ ਉਠਾਈਆ। ਜਿਧਰ ਵੇਖੀਏ ਦਿਸੇ ਕੋਈ ਨਾ ਸਾਕ, ਸੱਜਣ ਸੰਗ ਨਾ ਕੋਇ ਨਿਭਾਈਆ। ਸਤਿ
❋
❋
ਧਰਮ ਹੋਇਆ ਨਾਸ, ਜਗਤ ਬ੍ਰਹਮ ਮਤ ਨਾ ਕੋਇ ਦ੍ਰਿੜਾਈਆ। ਨਿਰਗੁਣ ਨੂਰ ਨਾ ਕੋਇ ਪਰਕਾਸ਼, ਅੰਧ ਅੰਧੇਰਾ ਗਿਆ ਛਾਈਆ। ਲੇਖੇ ਲੱਗੇ ਕਿਸੇ ਨਾ ਪਵਣ ਸਵਾਸ, ਸਾਹ ਸਾਹ ਨਾ ਕੋਇ ਸਮਾਈਆ। ਕੂੜੀ ਜਗਤ ਪੈਂਦੀ ਵੇਖੀ ਰਾਸ, ਗੋਪੀ ਕਾਹਨ ਬਣ ਕੇ ਤੇਰਾ ਸਾਂਗ ਵਰਤਾਈਆ। ਸੀਤਾ ਰਾਮ ਬਣ ਕੇ ਫਿਰਨ ਵਿਚ ਪਰਭਾਸ, ਭਾਂਡਾ ਭਰਮ ਨਾ ਕੋਇ ਭੰਨਾਈਆ। ਤੇਈ ਅਵਤਾਰ ਕਹਿਣ ਅਸੀਂ ਤੇਰੇ ਦਾਸ, ਦਾਸਤਾਨ ਸਾਰੇ ਰਹੇ ਸੁਣਾਈਆ। ਜੇ ਵੇਖੀਏ ਉਪਰ ਤੇਰਾ ਪਰਕਾਸ਼, ਆਕਾਸ਼ਾਂ ਤੋਂ ਪਰੇ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਅਵਤਾਰ ਕਹਿਣ ਕੀ ਦਿਸੇ ਉਪਰ ਧਰਤ, ਧਨ ਦੀ ਲੋੜ ਰਹੀ ਨਾ ਰਾਈਆ। ਸਾਡੀ ਪੂਰੀ ਹੋਈ ਸ਼ਰਤ, ਸ਼ਰਅ ਦਾ ਲੇਖਾ ਦੇ ਮੁਕਾਈਆ। ਸਾਡੀ ਇਕੋ ਇਕ ਅਰਜ਼, ਬੇਨੰਤੀ ਰਹੇ ਸੁਣਾਈਆ। ਤੇਰੇ ਕੋਲ ਸਭ ਦੀ ਫਰਦ, ਪਿਛਲਾ ਪੜਦਾ ਲਏ ਚੁਕਾਈਆ। ਗ਼ਰੀਬ ਨਿਮਾਣਿਆਂ ਵੰਡ ਦਰਦ, ਦੁਖੀਆਂ ਅਨਾਥਾਂ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸ੍ਰੀ ਭਗਵਾਨ ਕਹੇ ਵੇਖੋ ਮੁਹੰਮਦ ਮੂਸਾ ਈਸਾ, ਅਮਲ ਦਿਆਂ ਦ੍ਰਿੜਾਈਆ। ਕਲਮਿਆਂ ਵਾਲੀ ਖੋਜ ਹਦੀਸਾ, ਹਜ਼ਰਤ ਤੋਂ ਪੜਦੇ ਆਪ ਚੁਕਾਈਆ। ਕੀ ਕਹੇ ਕੁਰਾਨ ਮਜੀਦਾ, ਤੀਸ ਬਤੀਸਾ ਕਰੇ ਪੜ੍ਹਾਈਆ। ਕੀ ਲਹਿਣਾ ਦੇਣਾ ਈਦਾ, ਅਦਮ ਏਤਮਾਦ ਦਿਆਂ ਦ੍ਰਿੜਾਈਆ। ਕੀ ਤੁਹਾਡੇ ਨਾਲ ਕੌਲ ਕੀਤਾ ਪੋਸ਼ੀਦਾ, ਸਹਿਜੇ ਦੇਣਾ ਸਮਝਾਈਆ। ਕੀ ਲੈ ਕੇ ਹਕ ਰਸੀਦਾ, ਰਸਤਾ ਆਏ ਦ੍ਰਿੜਾਈਆ। ਕਿਉਂ ਸਿੱਧਾ ਨਹੀਂ ਕਰਦੇ ਦੀਦਾ, ਦਾਇਰਾ ਵੇਖੋ ਦੀਨ ਮਜ਼੍ਹਬ ਗੋਸਾਈਂਆ। ਕਿਉਂ ਰਾਜ਼ ਹੋਇਆ ਪੇਚੀਦਾ, ਪੜਦਾ ਓਹਲਾ ਦਿਓ ਉਠਾਈਆ। ਵੇਖੋ ਤੁਹਾਡੇ ਉਤੇ ਰਿਹਾ ਨਾ ਕਿਸੇ ਦਾ ਅਕੀਦਾ, ਅਕਲ ਦੀ ਜਗਤ ਚਲੇ ਚਤੁਰਾਈਆ। ਨਜ਼ਰ ਆਏ ਨਾ ਕੋਈ ਮੀਤਾ, ਨਸਲ ਤੁਹਾਡੀ ਗਈ ਨਸ ਬਦਲਾਈਆ। ਤੁਹਾਡੇ ਕੋਲ ਜਿਹੜੀ ਵਸੀਅਤਾ, ਵਸਲ ਦੇ ਯਾਰ ਖ਼ੁਦਾਈਆ। ਜਿਸ ਨੇ ਸਭ ਦੀਆਂ ਬਦਲ ਦੇਣੀਆਂ ਤਬੀਅਤਾਂ, ਤਬ੍ਹਾ ਦਿਤੀ ਬਦਲਾਈਆ। ਲੇਖਾ ਮੁਕਾਏ ਕਾਅਬੇ ਵਾਲੀਆਂ ਮਸੀਤਾ, ਮਸਲਾ ਆਪਣਾ ਦੇਣਾ ਸਮਝਾਈਆ। ਸਭ ਦਾ ਖ਼ਾਲੀ ਕਰ ਕੇ ਖ਼ੀਸਾ, ਖ਼ਸਮ ਨੇ ਪੜਦਾ ਦੇਣਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਦੱਸੋ ਜਗ ਹਾਲਤ, ਨਿਰਗੁਣ ਨਿਰਵੈਰ ਮੰਗ ਮੰਗਾਈਆ। ਕਿਉਂ ਧਰਮ ਦੇ ਅੰਦਰ ਹੋਈ ਜਹਾਲਤ, ਨਾਨਕ ਗੋਬਿੰਦ ਦਿਓ ਸਮਝਾਈਆ। ਤੁਸੀਂ ਦੱਸ ਕੇ ਆਏ ਇਕ ਨਿਰੰਕਾਰ ਸਹੀ ਸਲਾਮਤ, ਪੁਰਖ ਅਕਾਲ ਸਭ ਦਾ ਪਿਤਾ ਮਾਈਆ। ਧਰਮ ਦੀ ਧਾਰ ਜਗਤ ਅਮਾਨਤ, ਅਮਲਾਂ ਵਿਚ ਖ਼ਲਕ ਖ਼ੁਦਾਈਆ। ਸਦੀ ਚੌਧਵੀਂ ਸਾਰੇ ਕਰੇ ਖਿਆਨਤ, ਕਰਨੀ ਕਾਰ ਨਾ ਕੋਇ ਕਮਾਈਆ। ਬਾਣੀ ਪੜ੍ਹ ਪੜ੍ਹ ਕਿਉਂ ਮਨੂਆ ਕਰੇ ਬਗ਼ਾਵਤ, ਤਨ ਵਜੂਦ ਕਰੇ ਲੜਾਈਆ। ਕਿੱਥੇ ਗਈ ਨਾਮ ਵਾਲੀ ਸਖ਼ਾਵਤ, ਜੋ ਸਖ਼ੀਆਂ ਦੇ ਕਾਹਨ ਦਏ ਮਿਲਾਈਆ। ਦੱਸੋ ਕਿਸ ਦੀ ਦੇਣੀ ਜ਼ਮਾਨਤ, ਅੰਤਮ ਲਓ ਛੁਡਾਈਆ। ਫ਼ਰਜ਼ੀ ਖੇਲ ਨਹੀਂ ਬਨਾਵਟ, ਧੁਰ ਦਾ ਮਾਲਕ ਆਪ ਜਣਾਈਆ। ਤਨ ਵਜੂਦ ਨਹੀਂ ਸਜਾਵਟ, ਕੱਪੜਾ ਓਢਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਹੋਏ ਇਕੱਠੇ, ਅੱਖ ਇਕੋ ਵਾਰ ਉਠਾਈਆ। ਜਿਸ ਕਾਰਨ ਲੋਕਮਾਤ ਗਏ ਨੱਠੇ, ਜੁਗ ਜੁਗ ਆਪਣਾ ਵੇਸ ਵਟਾਈਆ। ਮੇਰੇ ਨਾਮ ਦੇ ਦੇ
❋
❋
ਕੇ ਆਏ ਪਤੇ, ਪਤਿਪਰਮੇਸ਼ਵਰ ਇਕ ਸਮਝਾਈਆ। ਜੋ ਹਰ ਘਟ ਅੰਦਰ ਵਸੇ, ਸਭ ਤੋਂ ਨਿਰਾਲਾ ਜੋਤ ਅਕਾਲਾ ਸਚਖੰਡ ਨਿਵਾਸੀ ਧੁਰਦਰਗਾਹੀਆ। ਸੋ ਕਿਸ ਬਿਧ ਕਲਜੁਗ ਅੰਤ ਮੇਟੇ ਰੈਣ ਅੰਧੇਰੀ ਮੱਸੇ, ਮਸਲਾ ਸਭ ਦਾ ਹੱਲ ਕਰਾਈਆ। ਕੰਤ ਭਗਵੰਤ ਨਿਰਗੁਣ ਸਰਗੁਣ ਪਤਿ ਰੱਖੇ, ਪਤਿਪਰਮੇਸ਼ਵਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਓ ਹੋਈਏ ਸਰਬ ਭਰਾ, ਭਰਮ ਵੇਖੀਏ ਸਰਬ ਲੋਕਾਈਆ। ਜੋ ਸ਼ਰਅ ਆਏ ਸਮਝਾ, ਧਰਮ ਆਏ ਦ੍ਰਿੜਾਈਆ। ਜੋ ਨਾਮ ਆਏ ਜਪਾ, ਅੱਖਰਾਂ ਵਿਚ ਲਿਖਾਈਆ। ਜੋ ਮਾਰਗ ਆਏ ਲਗਾ, ਮਾਨਸ ਮਾਨਸ ਵੰਡ ਵੰਡਾਈਆ। ਜੋ ਡੰਕੇ ਆਏ ਵਜਾ, ਢੋਲੇ ਨਾਦ ਸ਼ਨਵਾਈਆ। ਜੋ ਦਵਾਰੇ ਆਏ ਉਪਜਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਨਾਉਂ ਧਰਾਈਆ। ਜੋ ਦੱਸ ਕੇ ਆਏ ਨਾਮ ਜੁਦਾ ਜੁਦਾ, ਹਿੱਸੇ ਅੱਖਰਾਂ ਵਾਲੇ ਪਾਈਆ। ਅੱਜ ਓਸੇ ਤੋਂ ਸਾਰੇ ਹੋਈਏ ਫ਼ਿਦਾ, ਕੁਰਬਾਨੀ ਦੀ ਲੋੜ ਰਹੇ ਨਾ ਰਾਈਆ। ਹਕ ਮਾਲਕ ਉਹ ਖ਼ਾਲਕ ਪ੍ਰਿਤਪਾਲਕ ਓਹ ਦਾਤਾ ਬੇਪਰਵਾਹ, ਪਰਵਰਦਿਗਾਰ ਇਕ ਅਖਵਾਈਆ। ਜਲਵਾਗਰ ਖ਼ੁਦਾ, ਖ਼ੁਦੀ ਦਾ ਡੇਰਾ ਢਾਹੀਆ। ਸਾਰੇ ਚਲੀਏ ਉਹਦੀ ਵਿਚ ਰਜ਼ਾ, ਰਮਜ਼ ਨਾਲ ਰਮਜ਼ ਲਏ ਮਿਲਾਈਆ। ਜਿਸ ਨੇ ਸਾਰੀ ਸ੍ਰਿਸ਼ਟੀ ਦੇਣੀ ਪੜ੍ਹਾ, ਅੰਦਰ ਵੜ ਕੇ ਕਰੇ ਪੜ੍ਹਾਈਆ। ਸਾਚਾ ਬੇੜਾ ਦੇਣਾ ਚਲਾ, ਨੌਕਾ ਆਪਣਾ ਨਾਉਂ ਰਖਾਈਆ। ਇਕੋ ਰਬਾਬ ਦੇਣੀ ਵਜਾ, ਤੰਦ ਸਤਾਰ ਦਏ ਹਿਲਾਈਆ। ਜੋ ਰਵਿਆ ਸਵਾਸ ਸਾਹ ਸਾਹ, ਸਾਹਿਬ ਧੁਰਦਰਗਾਹੀਆ। ਓਸੇ ਨੂੰ ਕਿਹਾ ਅੱਲਾ ਅਲਾਹ, ਆਲਮੀਨ ਨੂਰ ਖ਼ੁਦਾਈਆ। ਸਜਦਿਆਂ ਵਿਚ ਆਏ ਸੀਸ ਝੁਕਾ, ਮਕਤਬਾਂ ਵਿਚ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਹੇ ਕੀ ਕਰਨਾ, ਕਰਮ ਕਾਂਡ ਦਿਓ ਦ੍ਰਿੜਾਈਆ। ਕਿਹੜਾ ਪਲੂ ਫੜਨਾ, ਪਲਕ ਪਲਕ ਵਿਚ ਰੁਸ਼ਨਾਈਆ। ਕਿਹੜਾ ਅੱਖਰ ਪੜ੍ਹਨਾ, ਨਿਰਅੱਖਰ ਖੋਜ ਖੁਜਾਈਆ। ਕਿਹੜੇ ਗ੍ਰਹਿ ਵੜਨਾ, ਦਰ ਸਾਚੇ ਵੱਜੇ ਵਧਾਈਆ। ਕਵਣ ਮਿਲੇ ਸਰਨਾ, ਸਰਨਗਤ ਕਵਣ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਦੇ ਇਕੋ ਚਰਨਾਂ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਮਿਲ ਕੇ ਢੋਲਾ ਪੜ੍ਹਨਾ, ਨਿਰਗੁਣ ਦੀ ਨਿਰਗੁਣ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੁਣ ਸੁਣੀਏ ਅਗਲਾ ਨਾਉਂ, ਨਰ ਨਿਰੰਕਾਰ ਰਿਹਾ ਦ੍ਰਿੜਾਈਆ। ਵਸੀਏ ਓਸ ਗਾਉਂ, ਜਿਥੇ ਭਗਤ ਸੁਹੇਲੇ ਸੋਭਾ ਪਾਈਆ। ਤੱਕੀਏ ਇਕੋ ਪਿਤਾ ਮਾਉਂ, ਪਾਰਬ੍ਰਹਮ ਨੂਰ ਖ਼ੁਦਾਈਆ। ਮਾਣੀਏ ਠੰਡੀ ਛਾਂਉਂ, ਅਗਨੀ ਤਤ ਨਾ ਕੋਇ ਤਪਾਈਆ। ਓਸ ਦਾ ਵੇਖੀਏ ਇਕੋ ਰਾਹੋ, ਜੋ ਰਹਿਬਰਾਂ ਦਏ ਵਖਾਈਆ। ਖ਼ੁਦੀ ਦਾ ਮਾਲਕ ਇਕ ਖ਼ੁਦਾਓ, ਖ਼ਾਦਮ ਹੋ ਕੇ ਸੀਸ ਨਿਵਾਈਆ। ਜੇ ਓਸ ਨੇ ਸਾਨੂੰ ਭੇਜਿਆ ਧੁਰਦਰਗਾਹੋਂ, ਧੁਰੀ ਆਪਣੀ ਉਤੇ ਭਵਾਈਆ। ਫਿਰ ਲੈ ਗਿਆ ਫੜ ਕੇ ਬਾਹੋਂ, ਤੱਤਾਂ ਨਾਲੋਂ ਕਰ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਰੀਏ ਇਕ ਸਲਾਹ, ਮਸ਼ਵਰਾ ਆਪਣੇ ਨਾਲ ਮਿਲਾਈਆ। ਸਾਰੇ ਮੰਨੀਏ ਇਕ ਰਜ਼ਾ, ਸਿਰ ਸਾਹਿਬ ਇਕ ਝੁਕਾਈਆ। ਖ਼ੁਸ਼ੀ ਹੋਈਏ ਜੇ ਪੁਰਖ ਅਕਾਲ ਬਣਿਆ ਇਕ ਮਲਾਹ, ਬੇੜਾ ਆਪਣੇ ਕੰਧ ਟਿਕਾਈਆ। ਅਸੀਂ ਇਹਨਾਂ ਦੀ ਸ਼ਹਾਦਤ ਦਈਏ ਭੁਗਤਾ, ਜੋ ਭਗਤ
❋
❋
ਸਹੇਲੇ ਪ੍ਰਭ ਦਾ ਨਾਮ ਧਿਆਈਆ। ਆਪਣਾ ਪੱਲੂ ਲਈਏ ਛੁਡਾ, ਲੋਕਮਾਤ ਨਾ ਰਾਹ ਤਕਾਈਆ। ਜਿਸ ਨੇ ਜਗਤ ਜਹਾਨ ਲਿਆ ਉਪਜਾ, ਓਸੇ ਦੀ ਝੋਲੀ ਪਾਈਆ। ਓਹ ਚਲਾਵੇ ਜਿਵੇਂ ਰਜ਼ਾ, ਆਪਣਾ ਹੁਕਮ ਵਰਤਾਈਆ। ਅਸੀਂ ਵੇਖੀਏ ਥਾਉਂ ਥਾਂ, ਕਿਸ ਬਿਧ ਨੌ ਖੰਡ ਪ੍ਰਿਥਮੀ ਸੱਤ ਦੀਪ ਲਏ ਸਮਝਾਈਆ। ਵੇਖ ਕੇ ਕਹੀਏ ਵਾਹੋ ਵਾ, ਵਾਹਵਾ ਤੇਰੀ ਬੇਪ੍ਰਵਾਹੀਆ। ਏਸੇ ਕਰ ਕੇ ਤੈਨੂੰ ਕਿਹਾ ਅਲਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੁਣ ਕਰੀਏ ਮਨਜ਼ੂਰ, ਹੁਕਮ ਮੰਨੀਏ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਪ੍ਰਭ ਮੇਟੇ ਅੱਗੇ ਫ਼ਤੂਰ, ਸਾਡਾ ਜ਼ੁਮਾ ਰਹੇ ਨਾ ਰਾਈਆ। ਮਾਇਆ ਮਮਤਾ ਭਰਿਆ ਪੂਰ, ਨਈਆ ਆਪੇ ਦਏ ਡੁਬਾਈਆ। ਅਸੀਂ ਬੇਨੰਤੀ ਕਰੀਏ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਈਆ। ਪ੍ਰਭੂ ਜਨ ਭਗਤਾਂ ਦੇ ਬਖ਼ਸ਼ੀਂ ਸਰਬ ਕਸੂਰ, ਦੁਖੀਆਂ ਦਰਦ ਗਵਾਈਆ। ਉਹ ਤੇਰੇ ਤੇਰਾ ਦਿਸੇ ਨੂਰ, ਨੂਰ ਨੂਰ ਰੁਸ਼ਨਾਈਆ। ਤੇਰੇ ਨਾਮ ਦੀ ਸੁਣਦੇ ਤੂਰ, ਤੁਰੀਆ ਤੋਂ ਪਰੇ ਖੋਜ ਖੁਜਾਈਆ। ਦਰ ਬਰਦੇ ਬਣ ਮਜ਼ਦੂਰ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਸਰਬ ਕਲਾ ਭਰਪੂਰ, ਸ਼ਹਿਨਸ਼ਾਹ ਵਡਿਆਈਆ। ਹੋਣਾ ਸਹਾਈ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਜੋ ਚੜ੍ਹ ਕੇ ਗਏ ਤੇਰੇ ਪੂਰ, ਬੇੜਾ ਪਾਰ ਲੰਘਾਈਆ। ਜਿਨ੍ਹਾਂ ਦਾ ਰਾਹ ਤੱਕੇ ਮਨਸੂਰ, ਅਹਿਨੁਲਹਕ ਢੋਲਾ ਗਾਈਆ। ਸ਼ੰਕਰ ਸੁੱਟ ਕੇ ਆਪਣੀ ਤ੍ਰਿਸੂਲ, ਮਣਕਾ ਹੱਥ ਰਿਹਾ ਫੜਾਈਆ। ਬ੍ਰਹਮਾ ਕੌਲ ਨਾ ਗਿਆ ਭੂਲ, ਵਿਸ਼ਨੂੰ ਵਿਸ਼ਵ ਸੇਵ ਕਮਾਈਆ। ਇਹਨਾਂ ਦਾ ਲਹਿਣਾ ਦੇਣਾ ਦੇਣਾ ਮੂਲ, ਲੇਖਾ ਪਿਛਲਾ ਝੋਲੀ ਪਾਈਆ। ਅਦਲ ਅਦਾਲਤ ਕਰਨੀ ਤੇਰਾ ਅਸੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਝਗੜਾ ਛੱਡਿਆ ਕਦੀਮ, ਕੁਦਰਤ ਦੇ ਮਾਲਕ ਤੇਰੀ ਸਰਨਾਈਆ। ਕਲਜੁਗ ਅੰਤਮ ਕਰ ਦੇ ਤਰਮੀਮ, ਤਰੀਕਾ ਆਪਣਾ ਇਕ ਦ੍ਰਿੜਾਈਆ। ਤੇਰਾ ਮਾਰਗ ਸਦਾ ਮਹੀਨ, ਜਗ ਨੇਤਰ ਨਜ਼ਰ ਨਾ ਆਈਆ। ਅਸੀਂ ਸਾਰੇ ਕਰੀਏ ਯਕੀਨ, ਯਕੇ ਬਾਦ ਦੀਗਰੇ ਸੀਸ ਝੁਕਾਈਆ। ਸਭ ਤੋਂ ਉਤਮ ਸੋਹੰ ਤੇਰੀ ਤਾਲੀਮ, ਜੋ ਜਨਮ ਤੋਂ ਪਹਿਲੋਂ ਸਭ ਨੂੰ ਦਏਂ ਸਮਝਾਈਆ। ਤੇਰਿਆਂ ਭਗਤਾਂ ਕਹੀਏ ਆਫ਼ਰੀਨ, ਖ਼ੁਸ਼ੀਆਂ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਕਰ ਮਨਜ਼ੂਰ ਦੁਆ, ਦੋਹਰੀ ਧਾਰ ਜਣਾਈਆ। ਕਲਜੁਗ ਕੂੜੀ ਕਿਰਿਆ ਮੇਟ ਵਬਾ, ਆਦਮ ਹਵਾ ਸਾਰ ਰਹੀ ਨਾ ਆਈਆ। ਸਾਚਾ ਨਾਮ ਕਰ ਰਵਾਂ, ਹੁਕਮ ਹੁਕਮ ਵਿਚ ਸੁਣਾਈਆ। ਤੇਰਾ ਜਗ ਵੇਖੀਏ ਨਵਾਂ, ਤੇਰੇ ਨਾਮ ਵੱਜੇ ਵਧਾਈਆ। ਸਭ ਦਾ ਬਦਲ ਦੇ ਸਮਾਂ, ਸਮਾਪਤ ਹੋਏ ਲੋਕਾਈਆ। ਮਨੂਆ ਕੂੜ ਰਹੇ ਨਾ ਪੰਮਾਂ, ਗੋਬਿੰਦ ਧੋਖਾ ਰਹਿਣ ਕੋਈ ਨਾ ਪਾਈਆ। ਇਸ਼ਟ ਰਹੇ ਕੋਈ ਨਾ ਚੰਮਾ, ਚਮਨ ਗੁਲਸ਼ਨ ਆਪਣਾ ਦੇ ਮਹਿਕਾਈਆ। ਦੀਨ ਮਜ਼੍ਹਬ ਰਹੇ ਨਾ ਬੰਨਾਂ, ਹੱਦ ਹਦੂਦ ਨਾ ਕੋਇ ਵੰਡਾਈਆ। ਜਨ ਭਗਤਾਂ ਨੂੰ ਕਹੇ ਪ੍ਰਭੂ ਆ ਮੇਰਿਆ ਚੰਨਾਂ, ਪਿਤਾ ਹੋ ਕੇ ਪੂਤ ਗੋਦ ਉਠਾਈਆ। ਆਪਣਾ ਨਾਮ ਸੁਣਾ ਬਿਨਾ ਕੰਨਾ, ਸਰੋਤੇ ਅੰਦਰੋਂ ਲੈ ਬਣਾਈਆ। ਮਮਤਾ ਦੀ ਰਹੇ ਕੋਈ ਨਾ ਤਮਾ, ਤਾਮਸ ਦੇਣੀ ਕਢਾਈਆ। ਪਵਣ ਸਵਾਸ ਵੇਖੋ ਦਮਾਂ, ਦਾਮਨ ਆਪਣਾ ਨਾਮ ਫੜਾਈਆ। ਹਰਖ ਸੋਗ ਰਹੇ ਨਾ ਗ਼ਮਾਂ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਝੋਲੀ ਪਾਈਆ।
❋
❋
ਪੁਰਖ ਅਕਾਲ ਕਹੇ ਸੁਣੋ ਗੁਰ ਪੈਗ਼ੰਬਰ ਅਵਤਾਰ, ਸੰਦੇਸਾ ਧੁਰਦਰਗਾਹੀਆ। ਜਿਸ ਕਾਰਨ ਆਇਆ ਵਿਚ ਸੰਸਾਰ, ਨਿਰਗੁਣ ਹੋ ਕੇ ਵੇਸ ਵਟਾਈਆ। ਸੋ ਲੇਖਾ ਦੱਸਾਂ ਅਗੰਮ ਅਪਾਰ, ਅਲਖ ਅਗੋਚਰ ਭੇਵ ਖੁਲ੍ਹਾਈਆ। ਪੂਰਬ ਜਨਮ ਦੇ ਵਿਛੜੇ ਲਏ ਭਾਲ, ਲੱਖ ਚੁਰਾਸੀ ਵਿਚੋਂ ਖੋਜ ਖੋਜਾਈਆ। ਭਗਤ ਸੁਹੇਲੇ ਬਣਾ ਕੇ ਆਪਣੇ ਲਾਲ, ਲਾਲਨ ਲਾਲ ਰੰਗ ਰੰਗਾਈਆ। ਮੁਰਸ਼ਦ ਹੋ ਕੇ ਪੁਛਿਆ ਹਾਲ, ਮੁਰੀਦਾਂ ਆਪਣਾ ਜੋੜ ਜੁੜਾਈਆ। ਸਭ ਦੀ ਲੇਖੇ ਲਾ ਕੇ ਪੂਰਬ ਘਾਲ, ਜਨਮ ਕਰਮ ਦਾ ਲਹਿਣਾ ਝੋਲੀ ਪਾਈਆ। ਅੰਮ੍ਰਿਤ ਸੁਹਾ ਕੇ ਤਾਲ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਦਰ ਮੰਦਰ ਇਕ ਵਖਾਲ, ਭਗਤ ਦਵਾਰਾ ਸੋਭਾ ਪਾਈਆ। ਜਿਥੇ ਵਸਣ ਸ਼ਾਹ ਕੰਗਾਲ, ਇਕੋ ਰੰਗ ਰਿਹਾ ਰੰਗਾਈਆ। ਇਸ ਤੋਂ ਪਰੇ ਨਹੀਂ ਕੋਈ ਧਰਮਸਾਲ, ਧਰਮ ਦਵਾਰਾ ਨਜ਼ਰ ਕੋਇ ਨਾ ਆਈਆ। ਜਿਸ ਗ੍ਰਹਿ ਪਰਗਟ ਹੋਵੇ ਦੀਨ ਦਿਆਲ, ਗ਼ਰੀਬ ਨਿਮਾਣੇ ਗਲੇ ਲਗਾਈਆ। ਏਥੇ ਉਥੇ ਦੋ ਜਹਾਨ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਸਭ ਤੋਂ ਵੱਖਰੀ ਨਿਰਾਲੀ ਦੱਸ ਕੇ ਚਾਲ, ਚਾਰੋਂ ਕੁੰਟ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਗੁਰ ਅਵਤਾਰ ਪੈਗ਼ੰਬਰੋ ਮੇਰੇ ਵੇਖੋ ਸੱਜਣ ਮੀਤ, ਭਗਤੀ ਵਿਚ ਵਡਿਆਈਆ। ਜਿਨ੍ਹਾ ਦੇ ਅੰਦਰ ਵਸਿਆ ਇਕੋ ਗੀਤ, ਸੋਹੰ ਢੋਲਾ ਦਿਤਾ ਸਮਝਾਈਆ। ਉਹ ਨਾਤਾ ਛੱਡ ਗਏ ਮੰਦਰ ਮਸੀਤ, ਕਾਇਆ ਕਾਅਬਾ ਖ਼ੁਸ਼ੀ ਮਨਾਈਆ। ਜਗਤ ਵਾਸਨਾ ਹੋ ਅਤੀਤ, ਤ੍ਰੈਗੁਣ ਅਤੀਤਾ ਵੇਖ ਵਖਾਈਆ। ਆਤਮ ਪਰਮਾਤਮ ਲਾ ਕੇ ਪ੍ਰੀਤ, ਪ੍ਰੀਤਮ ਇਕੋ ਰਹੇ ਮਨਾਈਆ। ਪਿਛਲਾ ਲੇਖਾ ਸਭ ਦਾ ਗਿਆ ਬੀਤ, ਅਗਲਾ ਮਾਰਗ ਇਕ ਦ੍ਰਿੜਾਈਆ। ਸਭ ਦੀ ਗੰਢ ਗਈ ਪੀਚ, ਬ੍ਰਹਮਾ ਸ਼ਿਵ ਦਏ ਗਵਾਹੀਆ। ਅੱਜ ਤੋਂ ਭਗਤ ਕੋਈ ਨਾ ਰਹੇ ਨੀਚ, ਨੀਚਾਂ ਤੋਂ ਊਚ ਦਿਤੇ ਬਣਾਈਆ। ਨਾ ਕੋਈ ਹਸਤ ਰਿਹਾ ਨਾ ਕੀਟ, ਕੀਟਾਂ ਦੇ ਕੀਟ ਦਿਤੇ ਤਰਾਈਆ। ਸੋ ਮਾਨਸ ਜਨਮ ਗਏ ਜੀਤ, ਜਿਨ੍ਹਾਂ ਮਿਲਿਆ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖਿਓ ਮੇਰਾ ਖੇਲ ਅਗੰਮ ਕਾ, ਅਗੰਮੜੀ ਕਾਰ ਕਮਾਈਆ। ਜਿਸ ਭਗਤ ਨੇ ਫੇਰਿਆ ਮਣਕਾ ਮਨ ਕਾ, ਮਨ ਕਾ ਰੂਪ ਬਦਲਾਈਆ। ਮੈਂ ਜ਼ਿਮੇਵਾਰ ਹੋਇਆ ਇਨ੍ਹਾਂ ਦੇ ਤਨ ਕਾ, ਆਤਮ ਅੰਦਰੋਂ ਖੋਜ ਖੁਜਾਈਆ। ਰੂਪ ਬਣਾਵਾਂ ਸਾਚੇ ਜਨ ਕਾ, ਜਨ ਜਨਨੀ ਦੇਵਾਂ ਵਡਿਆਈਆ। ਝਗੜਾ ਰਹਿਣ ਨਾ ਦੇਵਾਂ ਮਨ ਕਾ, ਮਮਤਾ ਮੋਹ ਮਿਟਾਈਆ। ਲੇਖਾ ਮੁਕ ਜਾਏ ਸ਼ਰਅ ਗ਼ਮ ਦਾ, ਗ਼ਮੀ ਵਿਚ ਖ਼ੁਸ਼ੀ ਦਿਆਂ ਬਦਲਾਈਆ। ਭੇਵ ਖੁਲ੍ਹਾ ਕੇ ਨਿਰੰਤਰ ਬ੍ਰਹਮ ਦਾ, ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਜਿਨ੍ਹਾਂ ਪਹਿਨਿਆ ਛੱਲਾ, ਸ਼ਾਲਾ ਦਿਤੀ ਵਡਿਆਈਆ। ਓਨ੍ਹਾਂ ਦੀ ਸੇਵਾ ਕਰੇ ਤੁਹਾਡਾ ਅੱਲਾ, ਅਲਹਿਦਾ ਰਹਿਣ ਕੋਇ ਨਾ ਪਾਈਆ। ਪ੍ਰਭ ਦਾ ਭਗਤ ਕਦੇ ਨਾ ਹੋਵੇ ਇਕੱਲਾ, ਨਿਰਗੁਣ ਸਦਾ ਸੰਗ ਨਿਭਾਈਆ। ਜਿਸ ਆਤਮ ਫੜਾਇਆ ਆਪਣਾ ਪੱਲਾ, ਪਲੂ ਗੰਢ ਨਾ ਕੋਇ ਖੁਲ੍ਹਾਈਆ। ਸ੍ਰਿਸ਼ਟੀ ਨਾਲ ਕਰ ਕੇ ਵਲ ਛਲਾ, ਅਛਲ ਛੱਲ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰੋ ਜਿਨ੍ਹਾਂ ਨੇ ਫੜੀ ਇੱਕੀਆਂ ਮਣਕਿਆਂ ਵਾਲੀ ਮਾਲਾ, ਮਾਲਕ ਧੁਰ ਦਾ ਦਏ ਵਡਿਆਈਆ। ਉਹ ਕੋਈ ਰਿਹਾ ਨਾ ਅਦਨਾ ਆਅਲਾ, ਇਕੋ ਰੰਗ ਦਿਤੇ
❋
❋
ਰੰਗਾਈਆ। ਜਿਸ ਨੂੰ ਤੁਸੀਂ ਕਹਿੰਦੇ ਖ਼ੁਦਾ ਤਆਲਾ, ਉਹ ਇਨ੍ਹਾਂ ਦੇ ਤਾਲੇ ਅੰਦਰੋਂ ਦਏ ਖੁਲ੍ਹਾਈਆ। ਆਪ ਬਣਾ ਕੇ ਆਪਣੇ ਬਾਲਾ, ਗੋਦੀ ਧੁਰ ਦੀ ਦਏ ਟਿਕਾਈਆ। ਚਾਰ ਜੁਗ ਤੋਂ ਵੱਖਰੀ ਚਲਾ ਕੇ ਚਾਲਾ, ਚਾਲ ਨਿਰਾਲੀ ਇਕ ਪਰਗਟਾਈਆ। ਸਾਚਾ ਮੰਤਰ ਇਕ ਸੁਖਾਲਾ, ਸੋ ਪੁਰਖ ਨਿਰੰਜਣ ਦਿਤਾ ਸਮਝਾਈਆ। ਕਲਜੁਗ ਕੂੜੀ ਕਿਰਿਆ ਦਾਗ਼ ਰਹੇ ਨਾ ਕਾਲਾ, ਦੁਰਮਤ ਮੈਲ ਆਪ ਧਵਾਈਆ। ਸਚ ਦਵਾਰ ਸਚ ਸੱਚੀ ਧਰਮਸਾਲਾ, ਦਰ ਇਕੋ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੈਗ਼ੰਬਰੋ ਜਿਨ੍ਹਾਂ ਮਾਲਾ ਲਈ ਫੜ, ਦੋਹਾਂ ਹੱਥਾਂ ਵਿਚ ਲਟਕਾਈਆ। ਉਹ ਮੰਜ਼੍ਹਲ ਪ੍ਰਭ ਦੀ ਗਏ ਚੜ੍ਹ, ਰਾਹ ਵਿਚ ਨਾ ਕੋਇ ਅਟਕਾਈਆ। ਤੋੜ ਕੇ ਕੂੜਾ ਗੜ੍ਹ, ਘਰ ਸਾਚੇ ਸੋਭਾ ਪਾਈਆ। ਬਿਨ ਅੱਖਰਾਂ ਤੋਂ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਪੜ੍ਹ, ਬ੍ਰਹਮ ਪਾਰਬ੍ਰਹਮ ਮਿਲ ਕੇ ਵੱਜੇ ਵਧਾਈਆ। ਬਿਨਾ ਸਰੋਵਰ ਨਹਾਵਣ ਸਾਚੇ ਸਰ, ਜਿਥੇ ਸੁਰਸਤੀ ਜਮਨਾ ਗੰਗਾ ਗੋਦਾਵਰੀ ਨਜ਼ਰ ਕੋਇ ਨਾ ਆਈਆ। ਨਾ ਕੋਈ ਕਿਲਾ ਕੋਟ ਦਿਸੇ ਗੜ੍ਹ, ਬੰਕ ਦਵਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰੋ ਆਓ ਵੇਖੋ ਭਗਤਾਂ ਜੋਤੀ, ਜੋਤ ਇਕੋ ਨਜ਼ਰੀ ਆਈਆ। ਪਰਮ ਪੁਰਖ ਦੇ ਮਾਣਕ ਮੋਤੀ, ਇਕੇ ਸਿੱਪ ਵਿਚੋਂ ਬਾਹਰ ਕਢਾਈਆ। ਧਰਮ ਦੇ ਬਣ ਗਏ ਗੋਤੀ, ਗੌਤਮ ਨੈਣਾਂ ਨੀਰ ਵਹਾਈਆ। ਰਵਦਾਸ ਚਮਾਰਾ ਮੋਚੀ, ਮੁਸ਼ਕਲ ਸਭ ਦੀ ਹੱਲ ਕਰਾਈਆ। ਬਟਵਾਰਾ ਕੱਢ ਕੇ ਵਾਸਨਾ ਖੋਟੀ, ਖੋਟੇ ਖਰੇ ਨਾਲ ਰਲਾਈਆ। ਰਵਦਾਸ ਚੜ੍ਹ ਕੇ ਮੰਜ਼ਲ ਚੋਟੀ, ਚੋਟ ਸ਼ਬਦ ਕਰੇ ਸ਼ਨਵਾਈਆ। ਬਿਦਰ ਸੁਦਾਮੇ ਲੋੜ ਰਹੀ ਨਾ ਧੋਤੀ ਬੋਦੀ, ਬੋਧ ਅਗਾਧ ਕਰੀ ਪੜ੍ਹਾਈਆ। ਸਭ ਦਾ ਠਾਕਰ ਇਕੋ ਮੌਜੀ, ਪ੍ਰਭ ਮਿਲਿਆ ਧੁਰਦਰਗਾਹੀਆ। ਜਿਸ ਨੇ ਵੱਖਰੀ ਖੋਜ ਖੋਜੀ, ਸੰਤ ਸੁਹੇਲੇ ਲਏ ਉਠਾਈਆ। ਆਪਣੇ ਨਾਮ ਦੀ ਦੇ ਕੇ ਰੋਜ਼ੀ, ਭੁੱਖਿਆਂ ਦਿਤਾ ਰਜਾਈਆ। ਓ ਗੁਰਮੁਖੋ ਤੁਹਾਥੋਂ ਵੱਡਾ ਨਹੀਂ ਕੋਈ ਜੋਗੀ, ਜੁਗਤੀ ਪ੍ਰਭ ਨੇ ਦਿਤੀ ਸਮਝਾਈਆ। ਤੁਹਾਥੋਂ ਵੱਡਾ ਨਹੀਂ ਕੋਈ ਵਿਜੋਗੀ, ਜਿਨ੍ਹਾਂ ਨੇ ਭੈਣ ਭਰਾ ਦਿਤੇ ਤਜਾਈਆ। ਤੁਹਾਡੇ ਤੋਂ ਵੱਡਾ ਨਹੀਂ ਕੋਈ ਬੇਦੀ ਸੋਢੀ, ਜੋ ਇਕੋ ਪੁਰਖ ਅਕਾਲ ਧਿਆਨ ਲਗਾਈਆ। ਤੁਹਾਡੇ ਤੋਂ ਵੱਡਾ ਬਿਰਹੁ ਦਾ ਦਿਸੇ ਨਾ ਕੋਈ ਰੋਗੀ, ਜੋ ਵਿਛੋੜੇ ਅੰਦਰ ਰਾਹ ਤਕਾਈਆ। ਜਿਨ੍ਹਾਂ ਨੂੰ ਪ੍ਰਭ ਨੇ ਦਿਤੀ ਸੋਝੀ, ਸੁਤਿਆਂ ਲਿਆ ਉਠਾਈਆ। ਅੱਗੇ ਖ਼ੁਸ਼ੀਆਂ ਨਾਲ ਬੈਠਿਓ ਵਿਚ ਗੋਦੀ, ਗੋਦਾਵਰੀ ਕੰਢੇ ਗੋਬਿੰਦ ਦੇ ਕੇ ਗਿਆ ਗਵਾਹੀਆ। ਤੁਹਾਡੀ ਖਾਤਰ ਨਿਰਗੁਣ ਧਾਰ ਨਿਰਗੁਣ ਨਾਨਕ ਕੋਲੋਂ ਚਲਾਇਆ ਖ਼ਾਨਾ ਮੋਦੀ, ਮੁੱਦਤਾਂ ਦਾ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁਰ ਅਵਤਾਰ ਪੈਗ਼ੰਬਰੋ ਆਓ ਵੇਖੋ ਮਾਲਾ ਕੀ ਕੁਛ ਕਹਿੰਦੀ, ਕਹਿ ਕਹਿ ਰਹੀ ਸੁਣਾਈਆ। ਜਾਂ ਤੱਕਿਆ ਤੇ ਭਗਤਾਂ ਚਰਨਾਂ ਢਹਿੰਦੀ, ਢਹਿ ਢਹਿ ਸੀਸ ਨਿਵਾਈਆ। ਨੀਵੀਂ ਹੋ ਹੋ ਬਹਿੰਦੀ, ਨੇਤਰ ਨੈਣ ਅੱਖ ਸ਼ਰਮਾਈਆ। ਜਿਹੜੀ ਧਾਰ ਜੁਗ ਜੁਗ ਭਾਣਾ ਸਹਿੰਦੀ, ਸਦ ਭਾਣੇ ਵਿਚ ਸਮਾਈਆ। ਇਨ੍ਹਾਂ ਦੇ ਚਰਨ ਧੂੜ ਮਾਲਾ ਕਹੇ ਮੈਨੂੰ ਲੱਗੇ ਮਹਿੰਦੀ, ਰੰਗ ਰੰਗੀਲਾ ਰੰਗ ਰੰਗਾਈਆ। ਜਿਨ੍ਹਾਂ ਦਾ ਰਾਹ ਜੁਗ ਚੌਕੜੀ ਰਹੀ ਵੇਂਹਦੀ, ਬਿਨ ਨੈਣਾ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਖੁਲ੍ਹਾਈਆ। ਮਾਲਾ ਕਹੇ ਮੇਰੀ ਪੂਰੀ ਹੋਈ ਮੁਨਿਆਦ, ਮੁਨੀਆਂ ਰਿਖੀਆਂ ਤੋਂ ਖਹਿੜਾ ਲਿਆ ਛੁਡਾਈਆ।
❋
❋
ਮੇਰੇ ਵੱਡੇ ਹੋਏ ਭਾਗ, ਭਗਤਾਂ ਹੱਥ ਵਿਚ ਲਈ ਟਿਕਾਈਆ। ਮੈਂ ਅੰਦਰੋਂ ਗਈ ਜਾਗ, ਸੋਈ ਸੁੱਤੀ ਨੇ ਅੱਖ ਖੁਲ੍ਹਾਈਆ। ਆਇਆ ਇਕ ਵੈਰਾਗ, ਵੈਰਾਗਣ ਹੋ ਕੇ ਦਿਆਂ ਦੁਹਾਈਆ। ਜਿਨ੍ਹਾਂ ਨੂੰ ਮਿਲਿਆ ਕੰਤ ਸੁਹਾਗ, ਪ੍ਰਭ ਦਾਤਾ ਬੇਪਰਵਾਹੀਆ। ਇਨ੍ਹਾਂ ਦਾ ਬਦਲ ਦਿਤਾ ਸਮਾਜ, ਅੰਦਰ ਵੜ ਕੇ ਆਪ ਸਮਝਾਈਆ। ਸੁਣਾਈ ਅਗੰਮੀ ਆਵਾਜ਼, ਢੋਲਾ ਧੁਰਦਰਗਾਹੀਆ। ਕਿਸੇ ਨੂੰ ਪੜ੍ਹਨੀ ਪਏ ਨਾ ਕੋਈ ਨਮਾਜ਼, ਮਸੱਲਾ ਹੇਠ ਨਾ ਕੋਇ ਵਿਛਾਈਆ। ਇਕੋ ਬਖ਼ਸ਼ ਕੇ ਆਪਣੀ ਦਾਤ, ਦਾਤੇ ਦਾਨੀ ਦਿਤਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਣੀ ਗਾਥ, ਗਹਿਰ ਗੰਭੀਰ ਹੋਵੇ ਸਹਾਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗ੍ਰਹਿ ਆਪ ਵਖਾਈਆ। ਮਾਲਾ ਕਹੇ ਮੇਰੇ ਅੰਤਰ ਆਈ ਖ਼ੁਸ਼ਹਾਲੀ, ਖ਼ੁਸ਼ੀਆਂ ਵਿਚ ਜਣਾਈਆ। ਮੇਰੇ ਤਨ ਵਜੂਦ ਚੜ੍ਹੀ ਲਾਲੀ, ਲਾਲ ਰੰਗ ਦਿਤਾ ਰੰਗਾਈਆ। ਜਨ ਭਗਤਾਂ ਪੂਰੀ ਹੋਈ ਘਾਲ ਘਾਲੀ, ਘਾਲਣਾ ਵਿਚ ਪਏ ਲੋਕਾਈਆ। ਗੁਰਮੁਖੋ ਮੈਨੂੰ ਫੇਰਨਾ ਪਏ ਨਾ ਵਾਰ ਬਾਹਲੀ, ਬਹੁਤਾ ਹਿੱਸਾ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਪੂਰ ਕਰਾਈਆ। ਮਾਲਾ ਕਹੇ ਜਨ ਭਗਤੋ ਤੁਹਾਡਾ ਹਰਿਆ ਹੋਇਆ ਵਿਵਹਾਰ, ਵਿਵਹਾਰੀ ਦਿਤਾ ਕਰਾਈਆ। ਫੇਰ ਮਾਲਾ ਫੇਰਨੀ ਪਏ ਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਤੋਂ ਪਰੇ ਦਿਤਾ ਪਹੁੰਚਾਈਆ। ਜਨਮ ਲੈਣਾ ਪਏ ਨਾ ਦੂਜੀ ਵਾਰ, ਮਾਤ ਗਰਭ ਨਾ ਅਗਨ ਤਪਾਈਆ। ਕਿਸੇ ਨੂੰ ਕਰਨੀ ਪਏ ਨਾ ਨਿਮਸਕਾਰ, ਚਰਨ ਧੂੜ ਨਾ ਕੋਇ ਰਮਾਈਆ। ਤੁਹਾਡਾ ਭਾਂਡਾ ਘੜਨਾ ਨਹੀਂ ਕਿਸੇ ਘੁਮਿਆਰ, ਠਠਿਆਰ ਚੱਕ ਨਾ ਕੋਇ ਭਵਾਈਆ। ਕਾਇਆ ਮੰਦਰ ਵਿਚੋਂ ਕੱਢ ਕੇ ਸਚਖੰਡ ਮੰਦਰ ਲੈਣਾ ਬਹਾਲ, ਦਵਾਰਾ ਇਕੋ ਇਕ ਸੁਹਾਈਆ। ਤੁਹਾਡੀ ਖ਼ੁਸ਼ੀਆਂ ਦੀ ਵੱਜਣੀ ਛਾਲ, ਬ੍ਰਹਿਮੰਡਾਂ ਦਾ ਪੰਧ ਮੁਕਾਈਆ। ਜਿਸ ਗ੍ਰਹਿ ਵਸੇ ਸਿੰਘ ਪਾਲ, ਪਾਰਬ੍ਰਹਮ ਵਿਚ ਸਮਾਈਆ। ਜਗਦੀਸ਼ਾ ਮਨਜੀਤਾ ਵਸੇ ਨਾਲ, ਸਵਰਨ ਸਵਰਨ ਰੂਪ ਦਰਸਾਈਆ। ਪੰਜਵਾਂ ਮਿਲ ਕੇ ਨਾਲ ਗੁਰਦਿਆਲ, ਨਾਨਕ ਲੇਖਾ ਪੂਰ ਕਰਾਈਆ। ਪੰਚ ਪਰਵਾਨ ਹੋਏ ਪਰਧਾਨ, ਪੰਚੇ ਦਰਗਾਹ ਸੋਹਣ ਪਾਈਆ। ਪੰਜਾਂ ਦਾ ਝੁਲਦਾ ਇਕ ਨਿਸ਼ਾਨ, ਪੰਚਮ ਗੁਰੂ ਦਏ ਗਵਾਹੀਆ। ਪੰਜਾਂ ਦੇ ਪਿਛੇ ਜਾਣੇ ਪਿਛਲੇ ਲਾਲ, ਜੋ ਗੁਰਮੁਖ ਸੋਹਣੇ ਨਜ਼ਰੀ ਆਈਆ। ਹਾੜ੍ਹ ਸਤਾਰਾਂ ਲਏ ਭਾਲ, ਸੰਮਤ ਸ਼ਹਿਨਸ਼ਾਹੀ ਤਿੰਨ ਦਏ ਗਵਾਈਆ। ਤੁਹਾਡੀ ਪੂਰੀ ਕੀਤੀ ਘਾਲ, ਕਲਮਿਆਂ ਦੀ ਲੋੜ ਰਹੇ ਨਾ ਰਾਈਆ। ਅੰਤਮ ਗੋਦੀ ਲਏ ਸਵਾਲ, ਜਿਥੇ ਸੁੱਤਿਆਂ ਨਾ ਕੋਇ ਉਠਾਈਆ। ਗੁਰਮੁਖੋ ਹੋਰ ਬਣਾਇਓ ਨਾ ਕੋਈ ਦਲਾਲ, ਟਕਿਆਂ ਵਾਲਾ ਗੁਰੂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਵਸਾਈਆ। ਮਾਲਾ ਕਹੇ ਮੈਂ ਹੱਥ ਰਹਿ ਗਈ ਮਲਦੀ, ਪਸਚਾਤਾਪ ਵਿਚ ਪਛਤਾਈਆ। ਮੈਨੂੰ ਸਮਝ ਨਾ ਆਈ ਕਲ ਦੀ, ਕੀ ਕਲਜੁਗ ਵਿਚ ਖੇਲ ਖਿਲਾਈਆ। ਮੈਂ ਧਾਰ ਨਾ ਸਮਝੀ ਇਕ ਗੱਲ ਦੀ, ਕਿਉਂ ਗਲਵਕੜੀ ਭਗਤਾਂ ਨਾਲ ਪਾਈਆ। ਮੈਨੂੰ ਰਮਜ਼ ਨਾ ਦਿਸੀ ਪਿਛਲੀ ਬਲ ਦੀ, ਬਾਵਨ ਕੀ ਕੀ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਦ੍ਰਿੜਾਈਆ। ਮਾਲਾ ਕਹੇ ਮੇਰੀ ਰੋਣ ਲੱਗੀ ਅੱਖੀ, ਹੰਝੂਆਂ ਹਾਰ ਬਣਾਈਆ। ਜਿਸ ਵੇਲੇ ਮੇਰੇ ਭਗਤਾਂ ਮੇਰੀ ਧਾਰ ਦੱਸੀ, ਸੋਹੰ ਅੱਖਰ ਦਿਤੇ ਲਿਖਾਈਆ। ਮੈਂ ਮੂੰਹ ਦੇ ਭਾਰ ਢੱਠੀ, ਆਪਣਾ ਆਪ ਮਿਟਾਈਆ। ਵੇਖੀ ਜੁਗ ਜਨਮ ਦੀ ਸੰਗਤ ਹੋਈ ਕੱਠੀ, ਇਕੱਠਿਆਂ ਇਕੋ ਰੰਗ ਚੜ੍ਹਾਈਆ। ਜਿਹੜੀ
❋
❋
ਚਾਰ ਜੁਗ ਕਿਸੇ ਨਹੀਂ ਪੜ੍ਹਾਈ ਪੱਟੀ, ਪ੍ਰਭ ਪਟਨੇ ਵਾਲੇ ਨਾਲ ਮਿਲ ਕੇ ਦਿਤੀ ਸਮਝਾਈਆ। ਇਹੋ ਖੇਲ ਲੱਗੀ ਅੱਛੀ, ਅੱਛੀ ਤਰਾ ਵੇਖ ਵਖਾਈਆ। ਮੈਨੂੰ ਕਥਾ ਕਹਾਣੀ ਯਾਦ ਆਈ ਜਿਸ ਵੇਲੇ ਪ੍ਰਭ ਸਰਗੁਣ ਰੂਪ ਧਰਿਆ ਮੱਛੀ, ਮੱਛ ਆਪਣਾ ਨਾਮ ਪਰਗਟਾਈਆ। ਓਸ ਵੇਲੇ ਲੈ ਕੇ ਇਕ ਰੱਸੀ, ਰਸਮ ਅਗਲੀ ਦਿਤੀ ਭੁਗਤਾਈਆ। ਮੈਂ ਏਸੇ ਕਾਰਨ ਆਈ ਨੱਸੀ, ਭੱਜੀ ਵਾਹੋ ਦਾਹੀਆ। ਭਗਤਾਂ ਨਾਲ ਮਿਲ ਕੇ ਪ੍ਰਭ ਵੇਖਾਂ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਓਸ ਦੇ ਚਰਨਾਂ ਹੋਵਾਂ ਸਤੀ, ਸਤਿ ਆਪਣਾ ਇਕ ਦ੍ਰਿੜਾਈਆ। ਗੁਰਮੁਖ ਫੇਰ ਭਰੇ ਕੋਈ ਨਾ ਚੱਟੀ, ਸਜ਼ਾ ਕੁਝ ਨਾ ਕੋਇ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਕਰਨੀ ਲੇਖੇ ਪਾਈਆ। ਮਾਲਾ ਕਹੇ ਮੇਰੀ ਪੂਰੀ ਹੋ ਗਈ ਮਨਸਾ, ਆਸਾ ਰਹੀ ਨਾ ਰਾਈਆ। ਗੁਰਮੁਖ ਵੇਖਿਆ ਹੰਸਾ, ਜੋ ਸੋਹੰ ਢੋਲਾ ਗਾਈਆ। ਭਗਤ ਭਗਵਾਨ ਦਾ ਬਣਿਆ ਬੰਸਾ, ਬੰਸਰੀ ਵਾਲੇ ਸੇਵ ਕਮਾਈਆ। ਮੇਰੇ ਅੰਦਰ ਰਿਹਾ ਕੋਈ ਨਹੀਂ ਸੰਸਾ, ਸ਼ੱਕ ਵਿਚ ਨਾ ਕੋਇ ਜਣਾਈਆ। ਦੂਈ ਦਵੈਤ ਰਹੀ ਨਾ ਹਿੰਸਾ, ਰੰਗ ਇਕੋ ਦਿਤਾ ਰੰਗਾਈਆ। ਜਨ ਭਗਤਾਂ ਉਤੇ ਕਰ ਕੇ ਪੂਰਾ ਨਿਸਚਾ, ਇਤਬਾਰ ਆਪਣਾ ਲਿਆ ਜਮਾਈਆ। ਸਾਚਾ ਰੂਪ ਵੇਖਿਆ ਧੁਰ ਦੇ ਸਿੱਖ ਦਾ, ਖੁਲ੍ਹੇ ਦਾੜ੍ਹੇ ਖ਼ੁਸ਼ੀ ਮਨਾਈਆ। ਜਿਸ ਵੇਲੇ ਲਿਖਾਰੀ ਲੇਖ ਲਿਖਦਾ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਝਗੜਾ ਰਿਹਾ ਨਾ ਮੰਦਰ ਇੱਟ ਦਾ, ਪੱਥਰਾਂ ਵੰਡ ਨਾ ਕੋਇ ਵੰਡਾਈਆ। ਲਹਿਣਾ ਮੁਕਿਆ ਗੋਬਿੰਦ ਚਿਟ ਦਾ, ਜੋ ਬ੍ਰਹਮਾ ਸ਼ਿਵ ਗਿਆ ਫੜਾਈਆ। ਮਾਲਾ ਕਹੇ ਜਨ ਭਗਤੋ ਜੋ ਪ੍ਰਭ ਦੇ ਚਰਨੀ ਟਿੱਕਦਾ, ਧੂੜੀ ਟਿੱਕਾ ਖ਼ਾਕ ਰਮਾਈਆ। ਉਹ ਪਿਆਰਾ ਹੋ ਜਾਵੇ ਇਕ ਦਾ, ਏਕੰਕਾਰ ਹੋਏ ਸਹਾਈਆ। ਆਵਣ ਜਾਵਣ ਝਗੜਾ ਮੁਕ ਜਾਏ ਨਿਤ ਦਾ, ਲੱਖ ਚੁਰਾਸੀ ਰਹੇ ਨਾ ਰਾਈਆ। ਉਹ ਬੱਚਾ ਬਣ ਜਾਏ ਓਸੇ ਪਿਤ ਦਾ, ਜਿਸ ਨੂੰ ਪਤਿਪਰਮੇਸ਼ਵਰ ਕਹਿ ਕੇ ਸਾਰੇ ਗਾਈਆ। ਓਹਲਾ ਰਹੇ ਨਾ ਕਿਸੇ ਪਿਠ ਦਾ, ਕਰਵਟ ਅੱਗੇ ਨਾ ਕੋਇ ਬਦਲਾਈਆ। ਸਚ ਦਵਾਰੇ ਸਾਚੇ ਟਿਕਦਾ, ਮੰਜ਼ਲ ਮਿਲੇ ਧੁਰਦਰਗਾਹੀਆ। ਲੱਖ ਚੁਰਾਸੀ ਵਿਚੋਂ ਲਹਿਣਾ ਦੇਣਾ ਕਿਸ ਕਿਸ ਦਾ, ਮਾਲਾ ਕਹੇ ਕੌਣ ਕ਼ਿਸਮਤ ਲਏ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜੋ ਭਗਤ ਭਗਤ ਦਵਾਰੇ ਵਸਦਾ, ਦਿਸ਼ਾਂ ਦੇ ਦੇਸ਼ ਗਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਸਾਈਆ। ਮਾਲਾ ਕਹੇ ਮੈਂ ਖ਼ੁਸ਼ੀਆਂ ਨਾਲ ਹੱਸਣਾ, ਹੱਸ ਹੱਸ ਦਿਆਂ ਜਣਾਈਆ। ਜਨ ਭਗਤੋ ਤੁਸਾਂ ਸ੍ਰੀ ਭਗਵਾਨ ਨਾਲ ਵਸਣਾ, ਦੋਹਾਂ ਦੀ ਸੋਹਣੀ ਲੱਗੇ ਕੁੜਮਾਈਆ। ਸਾਂਝੀ ਕਰਨੀ ਅੱਖਣਾ, ਅੱਖ ਅੱਖ ਨਾਲ ਜੁੜਾਈਆ। ਕੋਈ ਗ੍ਰਹਿ ਰਹੇ ਨਾ ਸੱਖਣਾ, ਹਰਿ ਜੂ ਹਰ ਘਟ ਡੇਰਾ ਲਾਈਆ। ਪਿੱਛਾ ਦੇ ਮੂਲ ਨਹੀਂ ਨੱਸਣਾ, ਆਪਣਾ ਮੁਖ ਭਵਾਈਆ। ਮਦਿ ਮਾਸ ਨਹੀਂ ਰਸਨਾ ਚਖਣਾ, ਚਾਹ ਚਰਮ ਦਏ ਬਦਲਾਈਆ। ਜਿਹੜਾ ਕਿਸੇ ਨੂੰ ਲੱਭਣਾ ਨਹੀਂ ਪੌਂਟੇ ਪਟਨਾ, ਉਹ ਤੁਹਾਡੇ ਅੰਦਰ ਡੇਰਾ ਲਾਈਆ। ਮਾਨਸ ਜਨਮ ਦਾ ਲਾਹਾ ਖੱਟਣਾ, ਖੋਟੇ ਖਰੇ ਲਏ ਬਣਾਈਆ। ਸੋਹੰ ਢੋਲਾ ਇਕੋ ਰਟਣਾ, ਰੱਟੇ ਕੂੜੇ ਦਏ ਮਿਟਾਈਆ। ਸਚਖੰਡ ਦਵਾਰੇ ਵਸਣਾ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਮਾਲਾ ਕਹੇ ਛੱਡਿਓ ਝਗੜੇ ਜਗਤ ਕਾਅਬੇ, ਜਗਤ ਦਿਸ਼ਾ ਨਾ ਕੋਇ ਵਖਾਈਆ। ਜਿਹੜੇ ਚਲ ਕੇ ਆਏ ਵਿਚੋਂ ਦੋਆਬੇ, ਮਾਲਵੇ ਨਾਲ ਮਿਲ ਕੇ ਵੱਜੀ ਵਧਾਈਆ। ਗੁਰਮੁਖ ਪਰਗਟ ਹੋਏ ਮਾਝੇ, ਜੰਮੂ ਦਾ ਜ਼ਾਮਨ ਧੁਰਦਰਗਾਹੀਆ।
❋
❋
ਦਿੱਲੀ ਇਟਾਰਸੀ ਜਿਸ ਨੇ ਸਾਧੇ, ਕਾਨਪੁਰ ਕਾਹਨ ਕਰੇ ਰੁਸ਼ਨਾਈਆ। ਮਹੂ ਮਹਿਬੂਬ ਦੇ ਕੇ ਆਬੇ, ਆਬੇਯਾਤ ਦਏ ਪਿਆਈਆ। ਗੁੜਗਾਉਂ ਗੁਰ ਕੇ ਸ਼ਬਦ ਸਾਧੇ, ਸਤਿਗੁਰ ਦੇਵੇ ਮਾਣ ਵਡਿਆਈਆ। ਪ੍ਰਿਤਪਾਲਕ ਹੋ ਕੇ ਲੱਖ ਚੁਰਾਸੀ ਵਿਚੋਂ ਕਾਢੇ, ਫੜ ਬਾਹੋਂ ਪਾਰ ਕਰਾਈਆ। ਜਿਨ੍ਹਾਂ ਨੇ ਸਵਾ ਸੇਰ ਦੇ ਭੋਜਨ ਖਾਧੇ, ਭਜਨ ਬੰਦਗੀ ਲੋੜ ਰਹੀ ਨਾ ਰਾਈਆ। ਇਸ ਦਾ ਲੇਖਾ ਅੰਗਦ ਨੂੰ ਇਕ ਦਿਨ ਦੱਸਿਆ ਨਾਨਕ ਬਾਬੇ, ਬਾਬਲ ਦੀ ਦਿਤੀ ਗਵਾਹੀਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਦੇ ਨਾਮ ਸ੍ਰਿਸ਼ਟੀ ਦੇ ਹਿਰਦੇ ਵਿਚੋਂ ਗਵਾਚੇ, ਲੱਭਿਆਂ ਹੱਥ ਕੋਇ ਨਾ ਆਈਆ। ਓਸ ਵੇਲੇ ਮੈਂ ਆਤਮਾ ਦੇ ਬਦਲ ਦੇਣੇ ਸਾਰੇ ਚਾਚੇ, ਚਾਚੂ ਰਹਿਣ ਕੋਇ ਨਾ ਪਾਈਆ। ਆਪ ਆਪਣੀ ਸਾਧਨਾ ਸਾਧੇ, ਸਤਿਗੁਰ ਦਾਤਾ ਧੁਰਦਰਗਾਹੀਆ। ਨਿਰਗੁਣ ਨੂਰ ਜੋਤ ਜਗਾ ਕੇ, ਜਾਗਰਤ ਜੋਤ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾ ਕੇ, ਭਗਤ ਸੁਹੇਲੇ ਲਏ ਉਠਾਈਆ। ਇਕੋ ਦਿਨ ਮਾਲਾ ਹੱਥ ਫੜਾ ਕੇ, ਜਨਮ ਦਾ ਲੇਖਾ ਦਏ ਮੁਕਾਈਆ। ਪਿਛੋਂ ਸ੍ਰਿਸ਼ਟੀ ਨੇ ਗਾਉਣੇ ਸਾਕੇ, ਗਾਇਆਂ ਹੱਥ ਕੁਛ ਨਾ ਆਈਆ। ਜੋ ਆਏ ਗਏ ਦਰਸ਼ਨ ਪਾ ਕੇ, ਪਾਕ ਪਵਿਤ੍ਰ ਦਿਤੇ ਬਣਾਈਆ। ਜਿਹੜੇ ਗੁਰਮੁਖ ਘਰ ਬੈਠੇ ਧਿਆਨ ਲਗਾ ਕੇ, ਅਗਲੇ ਪੈਂਡੇ ਦਿਤੇ ਚੁਕਾਈਆ। ਜੋ ਚਰਨ ਧੂੜ ਸਰੋਵਰ ਗਏ ਨਹਾ ਕੇ, ਦੁਰਮਤ ਮੈਲ ਧਵਾਈਆ। ਜੋ ਠੱਗੀ ਚੋਰੀ ਗਏ ਕਮਾ ਕੇ, ਲੱਖ ਚੁਰਾਸੀ ਵਿਚ ਭਵਾਈਆ। ਕਿਉਂ ਮਾਲਵੇ ਵਾਲਿਆਂ ਨੂੰ ਇਕੱਠਾ ਕੀਤਾ ਆਵਾਜ਼ ਲਗਾ ਕੇ, ਇਨ੍ਹਾਂ ਵਿਚੋਂ ਇੱਕੀਆਂ ਦੀ ਮੌਤ ਅਗਲੇ ਮਹੀਨੇ ਨਜ਼ਰੀ ਆਈਆ। ਸੇਵਾ ਨਾਲ ਜਗਤ ਬਚਾ ਕੇ, ਬੱਚਿਆਂ ਦੇ ਬੱਚੇ ਨਾਲ ਰਲਾਈਆ। ਸਾਚਾ ਖੇਲ ਆਪ ਖਲਾ ਕੇ, ਖ਼ੁਸ਼ੀਆਂ ਵਿਚ ਦਏ ਵਡਿਆਈਆ। ਜਨ ਭਗਤੋ ਜਾਣਾ ਸ਼ੁਕਰ ਮਨਾ ਕੇ, ਚਿੰਤਾ ਗ਼ਮ ਨਾ ਕੋਇ ਰਖਾਈਆ। ਜਿਸ ਨੇ ਤੁਹਾਨੂੰ ਦਰਸ਼ਨ ਦਿਤਾ ਆ ਕੇ, ਅਕਲਾਂ ਵਾਲਿਆਂ ਹੱਥ ਕਿਸੇ ਨਾ ਆਈਆ। ਜਗਤ ਵਲੋਂ ਤੁਸਾਂ ਪਾਇਆ ਆਪਣਾ ਆਪ ਗਵਾ ਕੇ, ਤਾਅਨੇ ਦੇਵੇ ਕੂੜ ਲੋਕਾਈਆ। ਪੁਰਖ ਅਕਾਲ ਵੇਲਾ ਜਾਏ ਸੁਹਾ ਕੇ, ਸੋਹਣੀ ਸਾਚੀ ਬਣਤ ਬਣਾਈਆ। ਭਗਤ ਸੁਹੇਲੇ ਭਗਤੀ ਵਿਚ ਸਮਾ ਕੇ, ਸਮਰਥ ਹੋਏ ਸਹਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਨਾਮ ਜਪਾ ਕੇ, ਜਾਪਾਂ ਤੋਂ ਦਿਤਾ ਛੁਡਾਈਆ। ਸਾਚੀ ਮੰਜ਼ਲ ਇਕ ਚੜ੍ਹਾ ਕੇ, ਦਰਗਾਹ ਸਾਚੀ ਦਿਤਾ ਟਿਕਾਈਆ। ਅੰਤਮ ਜੋਤੀ ਜੋਤ ਮਿਲਾ ਕੇ, ਜੋਤ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਲਾ ਮਣਕੇ ਸਭ ਦੇ ਹੱਥੋਂ ਸੁਟਾ ਕੇ, ਅੱਗੇ ਸੁਤਿਆਂ ਆਪ ਜਗਾਈਆ। ਚਰਨ ਪ੍ਰੀਤੀ ਇਕ ਦਰਸਾ ਕੇ, ਦਰਸ ਦੀਦਾਰ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਾੜ੍ਹ ਸਤਾਰਾਂ ਸਭ ਦਾ ਵਕਤ ਸੁਹਾ ਕੇ, ਸੁਹੰਜਣੇ ਗੁਰਮੁਖ ਲਏ ਬਣਾਈਆ।