ਪੁਸਤਕਾਲਾਭਾਗ ੨੦

ਪਹਿਲੀ ਸਾਵਣ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਗੁਰ ਅਵਤਾਰ ਪੈਗ਼ੰਬਰ ਕਹਿਣ ਲੇਖ ਰਿਹਾ ਨਾ ਬਾਕੀ, ਬਕਤਾ ਰੂਪ ਨਾ ਕੋਇ ਪਰਗਟਾਈਆ। ਤਨ ਵਜੂਦ ਪੰਜ ਤਤ ਰਿਹਾ ਨਾ ਮਾਟੀ ਖ਼ਾਕੀ, ਖ਼ਾਕ ਵੇਖੀ ਜਗਤ ਲੋਕਾਈਆ। ਘੋੜਾ ਸ਼ਬਦ ਨਾਮ ਰਿਹਾ ਨਾ ਰਾਕੀ, ਅਸਵ ਸ਼ਾਹ ਸਵਾਰ ਨਾ ਕੋਇ ਦੌੜਾਈਆ। ਸੇਵਕ ਜਨ ਨਜ਼ਰ

❋

❋

ਨਾ ਆਏ ਦਾਸੀ, ਦਾਸਤਾਨ ਨਾ ਕੋਇ ਦੁਹਰਾਈਆ। ਮੰਜ਼ਲ ਮਹਿਬੂਬ ਮਿਲੇ ਨਾ ਕੋਇ ਘਾਟੀ, ਦਰਵਾਜ਼ਾ ਦਰ ਨਾ ਕੋਇ ਖੁਲ੍ਹਾਈਆ। ਨਿਰਗੁਣ ਧਾਰ ਦਿਸੇ ਕੋਈ ਨਾ ਸਾਥੀ, ਸਰਗੁਣ ਸੰਗ ਨਾ ਕੋਇ ਨਿਭਾਈਆ। ਸ਼ਬਦੀ ਸਤਿਗੁਰ ਮੰਨੀ ਕੋਈ ਨਾ ਆਖੀ, ਆਖ਼ਰ ਪੈਂਡਾ ਗਏ ਮੁਕਾਈਆ। ਜਗਤ ਵਾਸਨਾ ਵੇਖ ਗੁਸਤਾਖ਼ੀ, ਗ਼ੁੱਸਾ ਗ਼ਮ ਜਗਤ ਦੁਹਾਈਆ। ਕਟੇ ਕੋਇ ਨਾ ਜਮ ਕੀ ਫ਼ਾਸੀ, ਫ਼ੈਸਲਾ ਹਕ ਨਾ ਕੋਇ ਸੁਣਾਈਆ। ਮਨ ਵਿਕਾਰ ਮਮਤਾ ਮਦਿਰਾ ਮਾਸੀ, ਮਸਲਾ ਹੱਲ ਨਾ ਕੋਇ ਕਰਾਈਆ। ਤੇਰਾ ਨੂਰ ਨਜ਼ਰ ਆਏ ਨਾ ਜੋਤ ਪਰਕਾਸ਼ੀ, ਪਰਕਾਸ਼ ਤੱਕੇ ਨਾ ਖ਼ਲਕ ਖ਼ੁਦਾਈਆ। ਨੇਤਰਹੀਣ ਹੋਏ ਆਕਾਸ਼ੀ, ਆਕਾਸ਼ ਪਾਤਾਲਾਂ ਪੰਧ ਨਾ ਕੋਇ ਚੁਕਾਈਆ। ਜੁਗ ਚੌਕੜੀ ਤੇਰੀ ਗਾ ਗਾ ਥੱਕੇ ਸਾਖ਼ੀ, ਸਾਖਿਆਤ ਨਜ਼ਰ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੀ ਸ਼ਰਅ ਦੀ ਮੰਨੀ ਆਖੀ, ਆਖ਼ਰ ਲੇਖਾ ਰਹੇ ਮੁਕਾਈਆ। ਨਿਰਅੱਖਰ ਧਾਰ ਵੇਖੀਏ ਤੇਰੀ ਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਕਥਨੀ ਕਥ ਨਾ ਸਕੇ ਬਾਤੀਂ, ਬਾਤਨ ਭੇਵ ਨਾ ਕੋਇ ਖੁਲ੍ਹਾਈਆ। ਜੀਵਣ ਜੁਗਤ ਨਾ ਰਿਹਾ ਹਯਾਤੀ, ਜਗਤ ਜੋਗ ਨਾ ਕੋਇ ਵਡਿਆਈਆ। ਪੰਡਤ ਰਿਹਾ ਨਾ ਧਰਮ ਦਾ ਕਾਸ਼ੀ, ਕਾਅਬਾ ਕਿਬਲ ਨਾ ਕੋਇ ਖੁਲ੍ਹਾਈਆ। ਮੰਡਲ ਦਿਸੇ ਕੋਈ ਨਾ ਰਾਸੀ, ਗੋਪੀ ਕਾਹਨ ਨਾ ਨਾਚ ਨਚਾਈਆ। ਤੇਰੀ ਧਾਰ ਕਿਸੇ ਨਾ ਵਾਚੀ, ਵਾਚਕ ਕਰੇ ਨਾ ਕੋਇ ਪੜ੍ਹਾਈਆ। ਢੋਲਾ ਗਾਵੇ ਕੋਈ ਨਾ ਬਾਡੀ, ਬਕਤਾ ਵਿਚ ਸਾਰੇ ਦੇਣ ਦੁਹਾਈਆ। ਤੇਰਾ ਖੇਲ ਪੁਰਖ ਅਬਿਨਾਸ਼ੀ, ਅਕਲ ਕਲਧਾਰੀ ਸਮਝ ਕੋਇ ਨਾ ਆਈਆ। ਨਮਸਕਾਰ ਦੋਏ ਜੋੜ ਕੇ ਮਸਤਕ ਮਾਥੀ, ਧੂੜੀ ਬਿਨ ਧਰਤੀ ਧਰਨ ਧਵਲ ਸੁਹਾਈਆ। ਅਗੰਮ ਅਥਾਹ ਸੁਣਕੇ ਗਾਥੀ, ਗਹਿਰ ਗੰਭੀਰ ਖੋਜ ਖੁਜਾਈਆ। ਸੁਰਤੀ ਸ਼ਬਦ ਕਿਸੇ ਨਾ ਜਾਗੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਜਗਤ ਸਾਧ ਬਣਿਆ ਨਾ ਕੋਇ ਵੈਰਾਗੀ, ਵੈਰੀ ਅੰਦਰੋਂ ਬਾਹਰ ਨਾ ਕੋਇ ਕਢਾਈਆ। ਇਸ਼ਟ ਕਰੇ ਕੋਈ ਨਾ ਰਾਖੀ, ਸਿਰ ਹੱਥ ਨਾ ਕੋਇ ਟਿਕਾਈਆ। ਚਾਰੋਂ ਕੁੰਟ ਦਿਸੇ ਉਦਾਸੀ, ਮੁਸਕਰਾਹਟ ਵਿਚ ਮੁਸ਼ਕਲ ਹੱਲ ਨਾ ਕੋਇ ਕਰਾਈਆ। ਭੇਵ ਚੁੱਕੇ ਨਾ ਆਨ ਬਾਟੀ, ਪੜਦਾ ਅੰਤਰ ਨਾ ਕੋਇ ਲਾਹੀਆ। ਕਿਰਪਾ ਕਰ ਕਮਲਾਪਾਤੀ, ਪਤਣ ਬੈਠੇ ਸੀਸ ਨਿਵਾਈਆ। ਲੇਖ ਵੇਖ ਅਗੰਮੀ ਰਾਤੀ, ਰੁਤੜੀ ਆਪਣੇ ਨਾਲ ਮਿਲਾਈਆ। ਝਗੜਾ ਰਹੇ ਨਾ ਕਾਗ਼ਜਾਤੀ, ਕਲਮ ਸ਼ਾਹੀ ਕਰ ਸਫ਼ਾਈਆ। ਹੁਕਮ ਰਹੇ ਨਾ ਹੁਕਮ ਵਾਲੀ ਗਾਥੀ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਤੇਰੀ ਖੇਲ ਵੇਖੀਏ ਡਾਹਢੀ, ਡੰਡਾਉਤ ਇਕੋ ਦੇਣੀ ਦ੍ਰਿੜਾਈਆ। ਦਰੋਹੀ ਤੇਰਾ ਸੋਹਲਾ ਗਾ ਸਕਿਆ ਕੋਈ ਨਾ ਢਾਡੀ, ਗੁਰ ਅਵਤਾਰ ਪੈਗ਼ੰਬਰ ਢੱਡਾਂ ਤਨ ਗਏ ਵਜਾਈਆ। ਤੇਰੇ ਰੂਪ ਦਾ ਨਜ਼ਰ ਆਇਆ ਕੋਇ ਨਾ ਬਾਡੀ, ਬਾਡੀ ਗਾਡ ਤੇਰੇ ਸਾਰੇ ਸੇਵ ਕਮਾਈਆ। ਅੰਤ ਵੇਖੇ ਓਸੇ ਖਾਡੀ, ਜਿਸ ਦੀ ਖੰਦਕ ਨਾ ਕਿਸੇ ਖੁਦਾਈਆ। ਤੇਰਾ ਨੂਰ ਅਗੰਮੀ ਆਦੀ, ਅੰਤ ਕਹਿਣ ਕੋਇ ਨਾ ਪਾਈਆ। ਤੇਰਾ ਹੁਕਮ ਇਕ ਸ਼ਹਿਜ਼ਾਦੀ, ਸ਼ਹਿਜ਼ਾਦਾ ਇਕੋ ਰਿਹਾ ਸੁਣਾਈਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਆਬਾਦੀ, ਆਬਾਦ ਕਾਰੀ ਧੁਰ ਦੀ ਵੰਡ ਵੰਡਾਈਆ। ਬਿਨ ਲੇਖੇ ਯਾਦ ਰੱਖੇ ਯਾਦੀ, ਯਦਪ ਆਪਣੀ ਕਾਰ ਸਮਝਾਈਆ। ਨਿਰਗੁਣ ਧਾਰ ਵਡ ਸਵਾਂਗੀ, ਸਗਲੀ ਆਪਣੀ ਕਾਰ ਕਮਾਈਆ। ਤੇਰੀ ਖੇਲ ਸਦਾ ਦੋਆਬੀ, ਮਹਿਰਾਬੀ ਮਹਿਬੂਬ ਨੂਰ ਖ਼ੁਦਾਈਆ। ਤੇਰਾ ਹੁਕਮ ਤਲਬ ਜਵਾਬੀ, ਤਾਲਬ ਇਲਮ ਸਾਰੇ ਸੀਸ ਨਿਵਾਈਆ। ਲੇਖਾ ਦੇ ਸਕੇ ਨਾ ਕੋਇ ਹਿਸਾਬੀ, ਗਿਣਤੀ ਵਿਚ ਗਿਣਤ ਨਾ ਕੋਇ ਗਿਣਾਈਆ। ਪਾਰਬ੍ਰਹਮ

❋

❋

ਪਤਿਪਰਮੇਸ਼ਵਰ ਦਿਸੇ ਨਾ ਕੋਇ ਇਮਦਾਦੀ, ਕਾਮਲ ਨਜ਼ਰ ਕੋਇ ਨਾ ਆਈਆ। ਤੇਰਾ ਸ਼ਬਦ ਸਦਾ ਇਤਹਾਦੀ, ਇਤਆਦਕ ਜੋੜ ਜੁੜਾਈਆ। ਤੇਰਾ ਨੂਰ ਸਦਾ ਅਨਾਦੀ, ਨਾਦਾਂ ਰਿਹਾ ਵਜਾਈਆ। ਤੇਰੀ ਰਹਿਮਤ ਮਨਸਾ ਅੰਦਰ ਖਾਧੀ, ਤ੍ਰਿਸਨਾ ਤ੍ਰਿਖਾ ਬੁਝਾਈਆ। ਕਲਜੁਗ ਅੰਤਮ ਮਾਰੀ ਆਵਾਜ਼ੀ, ਸੰਦੇਸਾ ਨਾਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਸਭ ਦੀ ਮਨਸੂਖ਼ ਹੋਈ ਆਰਾਜ਼ੀ, ਅਰਜ਼ ਆਰਜ਼ੂ ਅੱਗੇ ਰਹੇ ਨਾ ਰਾਈਆ। ਹੁਕਮ ਬਦਲ ਦੇਣਾ ਮਾਜ਼ੀ, ਮਜ਼ਾ ਅਗਲਾ ਆਪ ਚਖਾਈਆ। ਤੁਸੀਂ ਖ਼ੁਸ਼ੀ ਰਹੋ ਹੁਣ ਰਾਜ਼ੀ, ਰਜ਼ਾਮੰਦੀ ਵਿਚ ਸੀਸ ਝੁਕਾਈਆ। ਇਕੋ ਦਰ ਦੇ ਬਣੋ ਹਾਜੀ, ਨਮਾਜ਼ੀ ਨਮੋ ਸੀਸ ਝੁਕਾਈਆ। ਜਿਹੜੀ ਆਪਣੇ ਨਾਮ ਦੀ ਮੇਰੇ ਦਰ ਤੋਂ ਦਿਤੀ ਭਾਜੀ, ਭਜਨ ਬੰਦਗੀ ਵਿਚ ਸਮਝਾਈਆ। ਉਹ ਵੀ ਚਰਨ ਕਵਲ ਵਿਚ ਆ ਗਈ, ਆਗਿਆ ਵਿਚ ਸੀਸ ਨਿਵਾਈਆ। ਲੇਖਾ ਰਿਹਾ ਨਾ ਛੱਤੀ ਰਾਗੀ, ਰਗ ਸਭ ਦੀ ਸਾਫ਼ ਕਰਾਈਆ। ਨਾਮ ਦਾ ਰਹਿਣ ਦੇਣਾ ਕੋਈ ਨਹੀਂ ਬਾਗ਼ੀ, ਬਾਂਗ ਅਜ਼ਾਂ ਨਾ ਕੋਇ ਵਡਿਆਈਆ। ਲੇਖਕ ਬਣਿਓ ਨਾ ਕੋਇ ਦਿਮਾਗ਼ੀ, ਦਮਾਂ ਦਾ ਲੇਖਾ ਦਿਤਾ ਮੁਕਾਈਆ। ਮਾਲਕ ਬਣ ਕੇ ਧੁਰ ਦਾ ਗਾਡੀ, ਗਾਰਡੀਅਨ ਸਾਰੇ ਦਿਤੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਿਸੇ ਚਲੇ ਨਾ ਕੋਇ ਇਸਤਿਕਰਾਰੀਆ ਹਕ, ਮਾਲਕ ਨਜ਼ਰ ਕੋਇ ਨਾ ਆਈਆ। ਬਿਨਾ ਕਲਮ ਸ਼ਾਹੀ ਤੋਂ ਸਭ ਦਾ ਲੇਖਾ ਹੋਏ ਫ਼ੱਕ, ਰਹਿਨ ਬੈ ਨਾ ਕੋਇ ਵਡਿਆਈਆ। ਇਕੋ ਹੁਕਮ ਅੰਦਰ ਦਿਤਾ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਅੱਗੇ ਨਿਰਗੁਣ ਧਾਰ ਜਾਵੋ ਵਸ, ਵਾਸਤਾ ਜਗਤ ਨਾਲੋਂ ਤੁੜਾਈਆ। ਨਾਉਂ ਨਿਰੰਕਾਰਾ ਲਓ ਜਪ, ਅੱਖਰਾਂ ਵਾਲੀ ਸਿਫ਼ਤ ਨਾ ਕੋਇ ਸਾਲਾਹੀਆ। ਨਾਤਾ ਤੋੜ ਪ੍ਰੀਤਮ ਨਵ ਸੱਤ, ਘਟ ਆਪਣੇ ਰਿਹਾ ਵਖਾਈਆ। ਤਤ ਵਜੂਦ ਰਿਹਾ ਨਾ ਅੱਠ, ਰਕਤ ਬੂੰਦ ਨਾ ਜੋੜ ਜੁੜਾਈਆ। ਖੇਲ ਵੇਖੋ ਇਕ ਅਲੱਖ, ਜਿਸ ਦਾ ਲੇਖ ਨਾ ਕੋਇ ਲਿਖਾਈਆ। ਪਰਗਟ ਹੋ ਪੁਰਖ ਸਮਰਥ, ਸਭ ਦੀ ਕਰੇ ਸਫ਼ਾਈਆ। ਨਿਮਸਕਾਰ ਕਰੋ ਝਟ, ਝਟਕਾ ਹਲਾਲੀ ਕਿਸੇ ਦੀ ਦੇਵੇ ਨਾ ਕੋਇ ਗਵਾਹੀਆ। ਦੀਨਾਂ ਮਜ਼੍ਹਬਾਂ ਵਾਲਾ ਮੇਟਣਾ ਫੱਟ, ਪੱਟੀ ਇਕੋ ਨਾਮ ਬੰਧਾਈਆ। ਧਰਮ ਦਵਾਰ ਵੇਖੋ ਹੱਟ, ਹਟਵਾਣੇ ਸਫਾ ਲਓ ਉਠਾਈਆ। ਇਕੋ ਕਲਮਾ ਲੈਣਾ ਰਟ, ਇਕੋ ਢੋਲਾ ਨਾਮ ਸਾਲਾਹੀਆ। ਇਕੋ ਖੇਲ ਵੇਖਣਾ ਸਚ, ਸਤਿ ਸਤਿਵਾਦੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸਤਿ ਧਾਰ ਦੀ ਵੇਖੋ ਪੱਕੀ, ਪੁਖਤਾ ਸਭ ਨੂੰ ਰਿਹਾ ਬਣਾਈਆ। ਧੁਰ ਦਾ ਮਾਲਕ ਕਮਲਾਪਤੀ, ਪਤਿਪਰਮੇਸ਼ਵਰ ਜੋਤ ਨੂਰ ਰੁਸ਼ਨਾਈਆ। ਇਕੋ ਦਰਸ਼ਨ ਕਰੋ ਅੱਖੀ, ਨੇਤਰ ਲੋਚਣ ਅੱਖ ਖੁਲ੍ਹਾਈਆ। ਇਕੋ ਕਾਹਨ ਦੀ ਬਣ ਕੇ ਸਖ਼ੀ, ਸਖ਼ਾਵਤ ਵਿਚ ਝੋਲੀ ਡਾਹੀਆ। ਜਿਸ ਨੇ ਕਥਾ ਕਹਾਣੀ ਦੱਸੀ, ਜੁਗ ਚੌਕੜੀ ਕਰੀ ਪੜ੍ਹਾਈਆ। ਸਿਫ਼ਤਾਂ ਵਾਲੇ ਨਾਮ ਪੜ੍ਹਾ ਕੇ ਪੱਟੀ, ਪਟਨੇ ਪਟਾ ਗਿਆ ਲਿਖਾਈਆ। ਸਦੀ ਚੌਧਵੀਂ ਸਭ ਦਾ ਲੇਖਾ ਪੈਣਾ ਨੱਟੀ, ਨਟੂਆਂ ਆਪਣਾ ਸਾਂਗ ਵਰਤਾਈਆ। ਜਿਸ ਦਾ ਭੇਵ ਪਾਏ ਕੋਈ ਨਾ ਰਤੀ, ਰੱਤ ਸਭ ਦੀ ਦਏ ਸੁਕਾਈਆ। ਅੱਗੇ ਤੋਂ ਗੁਰ ਅਵਤਾਰ ਪੈਗ਼ੰਬਰ ਕਰੇ ਨਾ ਕੋਇ ਕਿਸੇ ਦੀ ਗਤੀ, ਸਿਰ ਹੱਥ ਨਾ ਕੋਇ ਟਿਕਾਈਆ। ਪੁਰਖ ਅਕਾਲ ਦਾ ਲੇਖਾ ਕਥਾ ਕਹਾਣੀ ਦੋ ਜਹਾਨਾਂ ਸੱਚੀ, ਮਰਦ ਮਰਦਾਨਾ ਆਪ ਦ੍ਰਿੜਾਈਆ। ਸੰਸਾਰ ਧਾਰ ਨਿਰਗੁਣ ਆਪੇ ਰਿਹਾ ਕਟੀ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਆਪਣਾ ਪੂਰਾ ਵੇਖੋ ਅਹਿਦ, ਅਦਾਲਤ ਇਕੋ ਇਕ ਜਣਾਈਆ। ਵੇਲਾ ਫੇਰ ਮਿਲੇ ਨਾ ਸ਼ਾਇਦ, ਸ਼ਾਹ ਸੁਲਤਾਨ ਰਿਹਾ ਜਣਾਈਆ। ਧੁਰ ਦਾ ਹੁਕਮ ਹੋਣਾ ਰਾਇਜ, ਰਈਅਤ ਨਾਮ ਦਏ ਬਦਲਾਈਆ। ਸਭ ਦਾ ਸ਼ਬਦੀ ਹੁਕਮ ਕੱਢ ਨਤਾਇਜ, ਲੇਖਾ ਵੱਖੋ ਵੱਖ ਵਖਾਈਆ। ਜੋ ਬਖ਼ਸ਼ਿਸ਼ ਨਾਮ ਕੀਤਾ ਅਨਾਇਤ, ਰਹਿਮਤ ਵਿਚ ਵਰਤਾਈਆ। ਤੁਸੀਂ ਓਸ ਦੀ ਕਰਦੇ ਆਏ ਹਮਾਇਤ, ਹਮਸਾਜਣ ਹੋ ਕੇ ਸੰਗ ਬਣਾਈਆ। ਕਲਜੁਗ ਅੰਤਮ ਕੋਈ ਨਾ ਕਰੇ ਰਵਾਇਤ, ਰਵਾਦਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਕਰੋ ਧਿਆਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪ ਜਣਾਈਆ। ਜੁਗ ਚੌਕੜੀ ਅੱਖਰਾਂ ਵਾਲਾ ਗਿਆਨ, ਸਤਰਾਂ ਵਿਚ ਸਤ੍ਹਾ ਦਿਤੀ ਸਮਝਾਈਆ। ਮਾਰਗ ਦੱਸ ਜੀਵ ਜਹਾਨ, ਰਸਤਾ ਰਹਿਬਰ ਇਕ ਦ੍ਰਿੜਾਈਆ। ਹੁਕਮ ਦੇ ਕੇ ਹੁਕਮਰਾਨ, ਹੁਕਮੇ ਅੰਦਰ ਸਰਬ ਭਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਦਲਦਾ ਆਇਆ ਨਜ਼ਾਮ, ਨੌਬਤ ਜੁਗੋ ਜੁਗ ਸੁਣਾਈਆ। ਕਿਸੇ ਦਾ ਮਾਣ ਰਹੇ ਨਾ ਅਭਿਮਾਨ, ਕਲਾਮ ਕਲਮਿਆਂ ਪੜਦਾ ਉਠਾਈਆ। ਸਰਬ ਬਣਾ ਆਪਣੇ ਗ਼ੁਲਾਮ, ਧੁਰ ਸੰਦੇਸ਼ਾ ਦਿਤਾ ਸੁਣਾਈਆ। ਮਾਲਕ ਬਣ ਕੇ ਹਕ ਅਮਾਮ, ਆਮਦ ਆਪਣੀ ਦਿਤੀ ਸਮਝਾਈਆ। ਲੇਖਾ ਦੱਸ ਕੇ ਸ਼ਮਅ ਤੋਂ ਦੂਰ ਰਹਿਣ ਵਾਲਾ ਸ਼ਾਮ, ਅੰਧ ਅੰਧੇਰ ਪਰੇ ਕਰੇ ਰੁਸ਼ਨਾਈਆ। ਜਿਸ ਦਾ ਲੇਖਾ ਸਮਝੇ ਨਾ ਕੋਇ ਇਨਸਾਨ, ਬੁੱਧੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣਾ ਪਿਛਲਾ ਲੇਖਾ, ਲਿਖਤ ਭਵਿਖਤ ਦਏ ਗਵਾਹੀਆ। ਜੋ ਵਸੇ ਦਰਗਾਹ ਸਾਚੀ ਸਚਖੰਡ ਦੇਸਾ, ਬਿਨਾ ਦੇਹ ਤੋਂ ਦੇਹ ਬਦਲਾਈਆ। ਰੂਪ ਰੰਗ ਸਮਝੇ ਕੋਈ ਨਾ ਰੇਖਾ, ਰਿਖੀ ਮੁਨੀ ਰਹੇ ਕੁਰਲਾਈਆ। ਮੂੰਡ ਮੁੰਡਾਏ ਨਾ ਧਾਰੀ ਕੇਸਾ, ਚੋਟੀ ਸੀਸ ਨਾ ਕੋਇ ਕਟਾਈਆ। ਜਿਸ ਨੂੰ ਪੂਜੇ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਗਣਪਤ ਗਣੇਸ਼ਾ, ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇ ਕੇ ਨਾਮ ਸੰਦੇਸ਼ਾ, ਸੱਦੇ ਦੀਨ ਦੁਨੀ ਜਣਾਈਆ। ਚਾਰ ਵਰਨ ਦਾ ਦੇ ਕੇ ਠੇਕਾ, ਠਾਕਰ ਹੋ ਕੇ ਦਿਤਾ ਸਮਝਾਈਆ। ਅੰਤਮ ਵੇਖੋ ਸਾਰੇ ਕਰ ਕੇ ਏਕਾ, ਏਕੰਕਾਰ ਸਭ ਦਾ ਪਿਤਾ ਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰ ਲਓ ਚੇਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਤੁਹਾਨੂੰ ਘੱਲਿਆ ਅਗੇਤਾ ਪਛੇਤਾ, ਉੱਤਰ ਪੂਰਬ ਪੱਛਮ ਦੱਖਣ ਹੁਕਮ ਸੁਣਾਈਆ। ਇਕੋ ਸ਼ਬਦ ਅਗੰਮੀ ਗੋਬਿੰਦ ਧਾਰ ਪੁਰਖ ਅਕਾਲ ਦਾ ਬੇਟਾ, ਜਿਸ ਨੂੰ ਜਨਮੇ ਨਾ ਕੋਇ ਮਾਈਆ। ਉਹ ਆਦਿ ਜੁਗਾਦੀ ਧੁਰ ਦਾ ਖੇਵਟ ਖੇਟਾ, ਖਟੀਆ ਉਤੇ ਸੌਣ ਕਦੇ ਨਾ ਆਈਆ। ਪਲੰਘ ਦੋਸ਼ਾਲੇ ਉਤੇ ਕਦੇ ਨਾ ਲੇਟਾ, ਤਕੀਆ ਸੀਸ ਨਾ ਕੋਇ ਰਖਾਈਆ। ਗੁਰ ਅਵਤਾਰ ਪੈਗ਼ੰਬਰੋ ਜਦ ਤੱਕੋ ਤੇ ਸਭ ਦਾ ਨੇਤਾ, ਨੇਤਰਾਂ ਤੋਂ ਪਰੇ ਡੇਰਾ ਲਾਈਆ। ਜਿਸ ਦੇ ਕੋਲੋਂ ਅੱਖਰਾਂ ਵਾਲਾ ਪੁਛਦੇ ਆਏ ਲੇਖਾ, ਭਵਜਲ ਪਾਰ ਦਾ ਰਾਹ ਤਕਾਈਆ। ਚਰਨ ਕਵਲ ਦਰ ਦਵਾਰ ਜਿਸ ਦਿਤਾ ਸਚਖੰਡ ਦੇਸਾ, ਆਪਣਾ ਮੁਖ ਨਾ ਕਿਸੇ ਵਖਾਈਆ। ਨਾ ਪਰਗਟ ਕਰਨ ਵਾਲਾ ਦੱਸਿਆ ਪੇਟਾ, ਜਿਸ ਪੇਟ ਵਿਚੋਂ ਗੁਰ ਅਵਤਾਰ ਪੈਗ਼ੰਬਰ ਲਏ ਪਰਗਟਾਈਆ। ਸਭ ਨੂੰ ਥੋੜ੍ਹਾ ਥੋੜ੍ਹਾ ਦੇ ਕੇ ਹਿੱਸਾ, ਹਸਤੀ ਜਗਤ ਵਾਲੀ ਬਣਾਈਆ। ਫਿਰ ਆਪਣੇ ਹੁਕਮ ਅੰਦਰ ਖਿਚਾ, ਖ਼ੈਰਖ਼ਾਹ ਬਣੀ ਨਾ ਕੋਇ ਲੋਕਾਈਆ।

❋

❋

ਆਓ ਖੇਲ ਵੇਖੋ ਇਕ ਅਨਡਿੱਠਾ, ਅਨਡਿੱਠੜਾ ਦਿਆਂ ਦ੍ਰਿੜਾਈਆ। ਜਿਹੜੀ ਜਗਤ ਜਹਾਨ ਦੇ ਕੇ ਆਏ ਸਿੱਖਾ, ਸਿੱਖਾਂ ਦੇ ਅੰਦਰੋਂ ਕਰ ਨਾ ਸਕੀ ਸਫ਼ਾਈਆ। ਮੁਰਸ਼ਦੋ ਤੀਰ ਮਾਰਿਆ ਜੋ ਮੁਰਦਿਆਂ ਅੰਦਰ ਤਿੱਖਾ, ਬਿਨਾ ਤੀਰ ਤਲਵਾਰ ਲੜਾਈਆ। ਜਿਸ ਦਾ ਨੂਰ ਧਾਰ ਅਗੰਮੀ ਨਿੱਕਾ, ਨਿਰਗੁਣ ਨਿਰਵੈਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣਾ ਦੇਸ, ਇਕੋ ਦਿਆਂ ਦ੍ਰਿੜਾਈਆ। ਵਰਕਿਆਂ ਵਾਲਾ ਮੇਰੇ ਅੱਗੇ ਰੱਖ ਦਿਓ ਉਪਦੇਸ਼, ਜੋ ਅੱਖਰਾਂ ਵਿਚ ਜੁਗੋ ਜੁਗ ਬਦਲਾਈਆ। ਮਾਲਕ ਤੱਕੋ ਇਕ ਨਰੇਸ਼, ਨਿਰਾਕਾਰ ਅਖਵਾਈਆ। ਜਿਸ ਦਾ ਆਦਿ ਜੁਗਾਦਿ ਹੇਤ, ਪ੍ਰੇਮ ਵਿਚ ਵਡਿਆਈਆ। ਸ਼ਬਦ ਅਗੰਮੀ ਦੱਸੇ ਭੇਤ, ਭੇਵ ਅਭੇਦ ਖੁਲ੍ਹਾਈਆ। ਸਚਖੰਡ ਦਵਾਰੇ ਧਰਮ ਦਵਾਰੇ ਬਣ ਜਾਓ ਏਕ, ਝਗੜਾ ਦੀਨ ਮਜ਼੍ਹਬ ਤਜਾਈਆ। ਸ਼ਰਅ ਦਾ ਰਹਿਣ ਦੇਣਾ ਨਹੀਂ ਕੋਈ ਰੇਟ, ਰਿਟ ਵਿਚ ਮੁਣਿਆਦ ਨਾ ਕੋਇ ਵਧਾਈਆ। ਸਭ ਨੂੰ ਇਕੋ ਮੰਨਣੀ ਪਏ ਟੇਕ, ਟਿੱਕੇ ਮਸਤਕ ਉਤੋਂ ਲੈਣੇ ਲਾਹੀਆ। ਆਪਣਾ ਆਪ ਆਪੇ ਕਰ ਦਿਓ ਭੇਟ, ਭੇਟਾ ਅੱਗੇ ਲੈਣ ਕੋਇ ਨਾ ਜਾਈਆ। ਇਕੋ ਧੁਰ ਦਾ ਮਾਲਕ ਰਹੇ ਸੇਠ, ਜੋ ਦਾਤਾ ਧੁਰਦਰਗਾਹੀਆ। ਹੁਣ ਇੰਤਜ਼ਾਰ ਕਰਨਾ ਪਏ ਕਿਸੇ ਨਾ ਵੇਟ, ਵੀਟੋ ਵਿਚ ਆਪਣਾ ਹੁਕਮ ਸੁਣਾਈਆ। ਕਿਸੇ ਨੇ ਖਾਣ ਨੂੰ ਲੱਭਣੇ ਨਹੀਂ ਜਗਤ ਮਿਠਾਈਆਂ ਵਾਲੇ ਕੇਕ, ਕਿਲਕ ਸਭ ਦੀ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰੋ ਕਰੋ ਕਦਮਬੋਸ਼ੀ, ਲਹਿਣਾ ਕਦੀਮ ਚੁਕਾਈਆ। ਜਿਸ ਦੀ ਚਾਰ ਜੁਗ ਤੱਕਦੇ ਆਏ ਖ਼ਮੋਸ਼ੀ, ਸ਼ਬਦੀ ਸ਼ਬਦ ਨਾ ਕੋਇ ਅਲਾਈਆ। ਜਿਸ ਦੀ ਸਿਫ਼ਤਾਂ ਵਾਲੀ ਪੜ੍ਹਦੇ ਆਏ ਪੋਥੀ, ਚਾਰ ਜੁਗ ਜਣਾਈਆ। ਜਿਸ ਦੇ ਨਾਮ ਦੀ ਫੜਦੇ ਆਏ ਸੋਟੀ, ਰਾਹ ਜਗਤ ਵਿਚ ਪਰਗਟਾਈਆ। ਜਿਸ ਦੀ ਜਗਦੇ ਆਏ ਜੋਤੀ, ਪੰਜ ਤਤ ਰੁਸ਼ਨਾਈਆ। ਜਿਸ ਦੀ ਸਿਰ ਤੇ ਰੱਖਦੇ ਆਏ ਬੋਦੀ, ਧੋਤੀ ਜੰਞੂ ਨਾਲ ਵਡਿਆਈਆ। ਜਿਸ ਦੀ ਮੰਜ਼ਲ ਦੱਸਦੇ ਆਏ ਔਖੀ, ਰਹਿਬਰ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਭੇਵ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਹੁਕਮ ਇਕ ਇਸ਼ਤਿਹਾਰੀ, ਇਸ਼ਾਰੇ ਨਾਲ ਸਮਝਾਈਆ। ਜਿਸ ਨੂੰ ਮਨਸੂਖ਼ ਕਰੇ ਨਾ ਕੋਇ ਸਰਕਾਰੀ, ਆਅਲਾ ਅਦਨਾ ਨਾ ਕੋਇ ਵਡਿਆਈਆ। ਜਿਸ ਦੀ ਇਕੋ ਅਦਾਕਾਰੀ, ਅਦਲ ਇਨਸਾਫ਼ ਵਿਚ ਲਏ ਨਾ ਕੋਇ ਗਵਾਹੀਆ। ਜੋ ਸਭ ਦਾ ਜੋਤ ਆਧਾਰੀ, ਜੋਤੀ ਜਾਤਾ ਧੁਰਦਰਗਾਹੀਆ। ਜਿਸ ਦੇ ਚਾਰ ਜੁਗ ਬਣੇ ਰਹੇ ਵਗਾਰੀ, ਵਾਗਾਂ ਓਸੇ ਹੱਥ ਫੜਾਈਆ। ਕਰਦੇ ਰਹੇ ਤਾਬਿਆਦਾਰੀ, ਨਿਉਂ ਨਿਉਂ ਸੀਸ ਝੁਕਾਈਆ। ਕਾਗ਼ਜ਼ਾਂ ਵਾਲੇ ਬਣ ਲਿਖਾਰੀ, ਅੱਖਰਾਂ ਵਾਲੀ ਕਰੀ ਪੜ੍ਹਾਈਆ। ਦੱਸ ਕੇ ਆਏ ਜੋਤ ਨਿਰੰਕਾਰੀ, ਨਿਰਾਕਾਰ ਨੂਰ ਇਲਾਹੀਆ। ਜਿਸ ਨੇ ਤੁਹਾਡੇ ਨਾਲ ਲਗਾਈ ਯਾਰੀ, ਨਿਭਾ ਕੇ ਅੰਤਮ ਦਿਤੀ ਵਖਾਈਆ। ਤੁਹਾਡੀ ਭਵਿਖਤਾਂ ਦੀ ਉਧਾਰੀ, ਸਹਿਜੇ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਵੇਂ ਛੱਡੀਏ ਕਬਜ਼ਾ, ਹੁਕਮ ਕਵਣ ਬਦਲਾਈਆ। ਬੜੀ ਮੁਸ਼ਕਲ ਨਾਲ ਬਣਾਏ ਮਜ਼੍ਹਬਾ, ਤਨ ਵਜੂਦ ਕਰ ਲੜਾਈਆ। ਪੁਰਖ ਅਕਾਲ ਕਰੇਂ ਕਿਉਂ ਗ਼ਜ਼ਬਾ, ਧੁਰ ਦੀ ਧਾਰ ਹੁਕਮ ਸੁਣਾਈਆ। ਤੇਰਾ ਖੇਲ ਅਜੀਬ ਅਜਬਾ, ਨਿਰਾਕਾਰ ਨਜ਼ਰੀ ਆਈਆ। ਸਾਨੂੰ ਬੜਾ ਲੱਗਾ ਸਦਮਾ, ਸੱਦ

❋

❋

ਕੇ ਦਿਤਾ ਸੁਣਾਈਆ। ਅਸੀਂ ਝੁਕਦੇ ਤੇਰੇ ਕਦਮਾਂ, ਕੁਦਰਤ ਦੇ ਮਾਲਕ ਹੋ ਸਹਾਈਆ। ਤੇਰੀਆਂ ਗਾਉਂਦੇ ਆਏ ਨਜ਼ਮਾਂ, ਸਿਫ਼ਤਾਂ ਵਿਚ ਸਾਲਾਹੀਆ। ਦੱਸਦੇ ਆਏ ਰਮਜ਼ਾਂ, ਇਸ਼ਰਿਆਂ ਵਿਚ ਪਰਗਟਾਈਆ। ਕਿਉਂ ਸਾਡੀਆਂ ਬੰਦ ਕੀਤੀਆਂ ਨਬਜ਼ਾਂ, ਨਬੀ ਰਸੂਲ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਉਂ ਹੁਕਮ ਦੇਵੇਂ ਸਖ਼ਤ, ਸਖ਼ਤੀ ਨਾਲ ਦ੍ਰਿੜਾਈਆ। ਕੀ ਓਹੋ ਆ ਗਿਆ ਵਕਤ, ਜਿਸ ਦੀ ਪੇਸ਼ੀਨਗੋਈ ਆਏ ਸੁਣਾਈਆ। ਸਾਡਾ ਲੇਖਾ ਮੁਕਣ ਲੱਗਾ ਜਗਤ, ਨਾਤਾ ਤੁੱਟੇ ਲੋਕਾਈਆ। ਗੋਬਿੰਦ ਕਿਹਾ ਗੁਰ ਅਵਤਾਰ ਪੈਗ਼ੰਬਰੋ ਪ੍ਰਭ ਨੇ ਪਰਗਟ ਕਰਨੇ ਆਪਣੇ ਭਗਤ, ਭਗਵਨ ਦਇਆ ਕਮਾਈਆ। ਸਾਡੀ ਸਭ ਦੀ ਪੂਰੀ ਹੋ ਗਈ ਸ਼ਰਤ, ਸ਼ਰਅ ਦਾ ਲੇਖਾ ਰਿਹਾ ਮੁਕਾਈਆ। ਚਲੋ ਹੁਣ ਇਕੱਠੇ ਹੋਈਏ ਉਤੇ ਅਰਸ਼, ਫ਼ਰਸ਼ ਦਾ ਝਗੜਾ ਰਿਹਾ ਛੁਡਾਈਆ। ਦੀਨ ਮਜ਼੍ਹਬ ਕਰੀਏ ਤਰਕ, ਤੁਰਤ ਓਸੇ ਦਾ ਢੋਲਾ ਗਾਈਆ। ਜਿਸ ਦਾ ਖੇਲ ਸਦਾ ਅਸਚਰਜ, ਅਚਰਜ ਲੀਲਾ ਰਿਹਾ ਵਰਤਾਈਆ। ਗ਼ੌਰ ਨਾਲ ਤੱਕੋ ਨਾ ਉਹ ਜ਼ਨਾਨੀ ਨਾ ਉਹ ਮਰਦ, ਮਰਦ ਮਰਦਾਨਾ ਇਕੋ ਨਜ਼ਰੀ ਆਈਆ। ਜਿਸ ਦਾ ਪਿਆਰ ਭਗਤਾਂ ਦਾ ਦਰਦ, ਗੁਰਮੁਖਾਂ ਗੋਦ ਟਿਕਾਈਆ। ਕਿਸੇ ਦਾ ਹੋਣ ਨਾ ਦੇਵੇ ਹਰਜ, ਹਰਜਾਨੇ ਸਭ ਦੇ ਝੋਲੀ ਪਾਈਆ। ਸਾਡੀ ਪੂਰੀ ਕਰਕੇ ਗ਼ਰਜ਼, ਗ਼ਰੀਬਾਂ ਹੋਏ ਸਹਾਈਆ। ਜਿਹੜੇ ਨਾਮ ਦੇ ਢੋਲੇ ਗਾਏ ਨਾਲ ਤਰਜ਼, ਤਰਾ ਤਰਾ ਨਾਲ ਸਮਝਾਈਆ। ਜੋ ਬੇਨੰਤੀ ਕਰਦੇ ਆਏ ਅਰਜ਼, ਨਮਸਤਿਆਂ ਵਿਚ ਸੀਸ ਨਿਵਾਈਆ। ਓਸੇ ਕਾਰਨ ਆਇਆ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਪਿਛਲੀ ਆਪਣੀ ਹਦਾਇਤ, ਹਰਿ ਕਰਤਾ ਆਪ ਦ੍ਰਿੜਾਈਆ। ਜੋ ਬਖ਼ਸ਼ਿਸ਼ ਕੀਤੀ ਅਨਾਇਤ, ਰਹਿਮਤ ਝੋਲੀ ਪਾਈਆ। ਉਸ ਦੀ ਕਰ ਅਸ਼ਾਇਤ, ਇਸ਼ਾਰੇ ਨਾਲ ਦ੍ਰਿੜਾਈਆ। ਆਪਣੇ ਦੀਨਾਂ ਮਜ਼੍ਹਬਾਂ ਦੀ ਕਰੋ ਪੈਮਾਇਸ਼, ਵੇਖੋ ਖ਼ਲਕ ਖ਼ੁਦਾਈਆ। ਕਵਣ ਮੁਕਾਮੇ ਹਕ ਕਰੇ ਰਿਹਾਇਸ਼, ਸਚਖੰਡ ਦਵਾਰੇ ਡੇਰਾ ਲਾਈਆ। ਆਪਣੀ ਕਰਨੀ ਦੀ ਕਰੋ ਅਜ਼ਮਾਇਸ਼, ਪੜਦਾ ਆਪਣਾ ਆਪ ਚੁਕਾਈਆ। ਸਦੀ ਚੌਧਵੀਂ ਸਭ ਦੀ ਵੇਖ ਲਈ ਨੁਮਾਇਸ਼, ਨਮੂਨਾ ਪਸੰਦ ਨਾ ਕੋਇ ਕਰਾਈਆ। ਲੇਖਾ ਲਿਖਿਆ ਨਾਲ ਕਲਮ ਦਵਾਇਤ, ਦਾਅਵੇਦਾਰ ਦੇਣੇ ਮਿਟਾਈਆ। ਹੁਣ ਸਾਰੇ ਬਣਨਾ ਪਏ ਇਕ ਜਮਾਇਤ, ਇਕੋ ਹੁਕਮ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੈਗ਼ੰਬਰ ਬਿਨ ਅੱਖਰਾਂ ਬੋਲਣ ਬੋਲੀ, ਅਨਬੋਲਤ ਰਾਗ ਅਲਾਈਆ। ਕੀ ਖੇਲ ਉਪਰ ਧੌਲੀ, ਧਰਨੀ ਧਰਤ ਧਵਲ ਵਖਾਈਆ। ਕਿਸ ਦੀ ਰੁੱਤ ਅਗੰਮੀ ਮੌਲੀ, ਮੌਲਾ ਹੋ ਕੇ ਦਏ ਵਡਿਆਈਆ। ਮੁਹੰਮਦ ਕਿਹਾ ਮੇਰੀ ਰੁਪਈਏ ਵਿਚੋਂ ਰਹਿ ਗਈ ਪੌਲੀ, ਪੌਲੀ ਉਹ ਵੀ ਲਏ ਗਵਾਈਆ। ਮੂਸਾ ਕਿਹਾ ਮੈਥੋਂ ਫੇਰ ਨਹੀਂ ਪੈਂਦੀ ਰੌਲੀ, ਹੋਕਾ ਦੇ ਨਾ ਕੋਇ ਜਣਾਈਆ। ਈਸੇ ਕਿਹਾ ਮੇਰੀ ਗੰਢ ਅਜੇ ਨਾ ਖੋਲ੍ਹੀ, ਸਲੀਬ ਸਾਫ਼ ਨਾ ਕੋਇ ਕਰਾਈਆ। ਨਾਨਕ ਕਿਹਾ ਸਭ ਦੀ ਖ਼ਾਲੀ ਹੋਈ ਤੌਲੀ, ਜਿਸ ਦੀ ਤਲਬ ਨਾ ਕੋਇ ਦ੍ਰਿੜਾਈਆ। ਗੋਬਿੰਦ ਕਿਹਾ ਜਿਹੜੀ ਧਾਰ ਪ੍ਰਭੂ ਨੇ ਡੋਲ੍ਹੀ, ਬਣਤ ਅਗਲੀ ਲਈ ਬਣਾਈਆ। ਮੈਨੂੰ ਲੋੜ ਰਹੀ ਨਾ ਦੇਣ ਦੀ ਪਾਹੁਲੀ, ਰਸਨਾ ਰਸ ਨਾ ਕੋਇ ਚਖਾਈਆ। ਨਾਮ ਪਿਆਲਾ ਪਿਆਇਆ ਬਿਨਾ ਕੌਲੀ, ਕਵਲ ਨਾਭ ਦਿਤਾ ਉਲਟਾਈਆ। ਜਿਸ ਦੀ ਸੂਰਤ ਕਾਲੀ ਗੋਰੀ ਕਦੇ ਸੌਲੀ, ਸੁੰਦਰ

❋

❋

ਸ਼ਾਮ ਕੋਟਨ ਦਏ ਬਣਾਈਆ। ਉਸ ਦੀ ਸਮਝ ਕੇ ਇਕੋ ਬੋਲੀ, ਬੁਲਾਰੇ ਸਾਰੇ ਗਏ ਭੁਲਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡੇ ਨਾਮ ਦੀ ਧਾਰਾ ਚਾਰ ਜੁਗ ਦੀ ਪਰਾਉਹਣੀ, ਰੈਣ ਕੱਟ ਕੇ ਆਪਣਾ ਪੰਧ ਮੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਦੀ ਹਾੜ੍ਹੀ ਸੌਣੀ, ਰੁੱਤ ਸਮੇਂ ਨਾਲ ਬਦਲਾਈਆ। ਅੱਗੇ ਮੁਣਿਆਦ ਨਾ ਕਿਸੇ ਵਧੌਣੀ, ਵਾਧਾ ਵਿਚ ਨਾ ਕੋਇ ਕਰਾਈਆ। ਪੁਰਖ ਅਕਾਲ ਨੇ ਆਪਣੀ ਖੇਲ ਵਖਾਉਣੀ, ਕਲਾਧਾਰ ਲਏ ਅੰਗੜਾਈਆ। ਆਤਮ ਪਰਮਾਤਮ ਆਪਣੇ ਰੰਗ ਰੰਗਾਉਣੀ, ਰੰਗਤ ਇਕ ਵਖਾਈਆ। ਕਰਮਾਂ ਦੀ ਰਹੇ ਨਾ ਕੋਇ ਅੜਾਉਣੀ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਸਾਧਾਂ ਦੀ ਹੋਣੀ ਨਹੀਂ ਕੋਈ ਛਾਉਣੀ, ਛਹਿਬਰ ਆਪਣਾ ਨਾਮ ਲਗਾਈਆ। ਜਨ ਭਗਤਾਂ ਦੀ ਪੂਰੀ ਕਰ ਕੇ ਭਾਉਣੀ, ਭਾਵ ਭੇਵ ਦਏ ਸਮਝਾਈਆ। ਗੁਰਮੁਖਾਂ ਦੀ ਰੁੱਸੀ ਆਤਮਾ ਆਪ ਮਨਾਉਣੀ, ਆਪਣੀ ਗੋਦ ਉਠਾਈਆ। ਇਹ ਕੋਈ ਖੇਲ ਨਹੀਂ ਕਾਂ ਤੇ ਕੌਣੀ, ਜੋ ਕਲਜੁਗ ਵਿਚ ਖੰਭ ਜਾਏ ਹਿਲਾਈਆ। ਜਿਨ੍ਹਾਂ ਦੀ ਕਰਨੀ ਓਨ੍ਹਾਂ ਦੀ ਝੋਲੀ ਪਾਉਣੀ, ਬਿਨਾ ਭਜਨ ਬੰਦਗੀ ਪਾਰ ਲੰਘਾਈਆ। ਕੋਈ ਕਿਤਾਬ ਹਿਸਾਬ ਵਿਚ ਨਹੀਂ ਪੜ੍ਹਾਉਣੀ, ਅੱਖਰਾਂ ਵਾਲੀ ਨਾ ਕੋਇ ਲੜਾਈਆ। ਪਿਛਲੀ ਕਥਾ ਨਹੀਂ ਕੋਈ ਦੁਹਰਾਉਣੀ, ਸਤਰਾਂ ਉਤੇ ਉਂਗਲਾਂ ਨਾ ਕੋਇ ਫਰਾਈਆ। ਦਰ ਆਈ ਦਰਵੇਸ਼ਾਂ ਵਾਲੀ ਸੰਗਤ ਪਾਰ ਲੰਘਾਉਣੀ, ਅੱਗੇ ਹੋ ਨਾ ਕੋਇ ਅਟਕਾਈਆ। ਅੰਮ੍ਰਿਤ ਰਸ ਦੀ ਧਾਰ ਚੁੰਘਾਉਣੀ, ਬਿਨਾ ਮਾਤਾ ਦੇ ਸੀਰ ਦਏ ਪਿਆਈਆ। ਜੁਗ ਜਨਮ ਦੀ ਵਿਛੜੀ ਗੁਰਸਿਖ ਆਸਾ ਆਪ ਪਰਚਾਉਣੀ, ਪਰਚਾ ਨਾਮ ਵਾਲਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੁਤੜੀ ਰੁਤ ਸੁਹਾਉਣੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਸਾਡੀ ਮੁਕ ਜਾਵੇ ਹਦੀਸਾ, ਹੱਦ ਜਲਦੀ ਗਈ ਆਈਆ। ਗੋਬਿੰਦ ਸ਼ਬਦ ਕਹੇ ਸਭ ਦਾ ਖ਼ਾਲੀ ਹੋਇਆ ਖ਼ੀਸਾ, ਮਾਤਲੋਕ ਵਿਚੋਂ ਖ਼ਿਸਕੋ ਚਾਈਂ ਚਾਈਂਆ। ਜਿਹੜਾ ਪਿਛਲਾ ਵਕਤ ਬੀਤਾ, ਓਸੇ ਦੀ ਖ਼ੁਸ਼ੀ ਲਓ ਮਨਾਈਆ। ਅੱਗੇ ਲਿਹਾਜ਼ ਨਾ ਹੋਣਾ ਮੂਸਾ ਈਸਾ, ਮੁਹੰਮਦਾ ਤੇਰੀ ਚਲੇ ਨਾ ਕੋਇ ਸਫ਼ਾਈਆ। ਰਾਮ ਕ੍ਰਿਸ਼ਨ ਜੀ ਆਪਣੀ ਮੇਰੀ ਝੋਲੀ ਪਾ ਦਿਓ ਰੀਤਾ, ਸੀਤਾ ਸੁਰਤੀ ਦੇਣ ਨਾ ਆਇਓ ਵਧਾਈਆ। ਨਾਨਕ ਗੋਬਿੰਦ ਇਕੋ ਅੰਮ੍ਰਿਤ ਰਸ ਪੀਤਾ, ਪੀਤ ਪੀਤੰਬਰ ਲੈਣਾ ਸੁਹਾਈਆ। ਜੋ ਮਰਜ਼ੀ ਸੋ ਪੁਰਖ ਅਕਾਲ ਨੇ ਕੀਤਾ, ਕਰਤਬ ਤੁਹਾਡੇ ਵੇਖੇ ਥਾਉਂ ਥਾਈਂਆ। ਤੁਹਾਡੀਆਂ ਮਨਸਾ ਪੂਰੀਆਂ ਕਰ ਉਡੀਕਾਂ, ਓੜਕ ਆਪਣੇ ਵਿਚ ਮਿਲਾਈਆ। ਗੁਰ ਅਵਤਾਰ ਪੈਗ਼ੰਬਰੋ ਚਾਰ ਜੁਗ ਵਿਚ ਤੁਸੀਂ ਮੇਰੇ ਨਾਮ ਦਾ ਕਰ ਨਾ ਸਕੇ ਟੀਕਾ, ਧੁਰ ਦਾ ਹੁਕਮ ਨਾ ਕੋਇ ਸਮਝਾਈਆ। ਕੀ ਹੋਇਆ ਜੇ ਭੇਵ ਦੱਸਦੇ ਰਹੇ ਜੀਅ ਕਾ, ਜੀਵ ਤੋਂ ਬਾਹਰ ਮੇਰੀ ਰੁਸ਼ਨਾਈਆ। ਲੰਮੀਆਂ ਲੰਮੀਆਂ ਦੱਸ ਦੇ ਆਏ ਤਾਰੀਖਾਂ, ਤਰੀਕੇ ਨਾਲ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਗੁਰੂ ਗ੍ਰੰਥ ਬਣਾ ਕੇ ਮਾਤਲੋਕ ਵਸਨੀਕਾ, ਗਵਾਹੀ ਸ਼ਹਾਦਤ ਵਾਲੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਮਿਹਰ ਮਿਹਰਵਾਨ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਸੀਂ ਪ੍ਰਭ ਦੇ ਨਾਮ ਦੇ ਰਹੇ ਫ਼ਰੋਸ਼, ਫ਼ਰੋਖ਼ਤ ਕਰ ਕੇ ਆਏ ਵਿਚ ਲੋਕਾਈਆ। ਨਾਮ ਦੇ ਅੰਦਰ ਤੁਹਾਨੂੰ ਚੜ੍ਹਦਾ ਰਿਹਾ ਜੋਸ਼, ਜੋਸ਼ ਵਿਚ ਝਗੜਾ ਕੀਤਾ ਲੋਕਾਈਆ। ਦੀਨ ਮਜ਼੍ਹਬ ਦਾ ਲਾ ਕੇ ਦੋਸ਼, ਦੋਸ਼ੀ ਦੋਸ਼ੀਆਂ ਵਿਚੋਂ ਪਰਗਟਾਈਆ। ਆਪ ਬੈਠ ਕੇ ਅਡੋਲ ਖ਼ਾਮੋਸ਼, ਖ਼ਾਹਮਖਾਹ ਸਭ ਨੂੰ ਦਿਤਾ ਫਸਾਈਆ। ਆਪ ਹੋ ਕੇ ਰੂਪੋਸ਼, ਸਭ ਦੀ ਪੁਸ਼ਤ ਪਨਾਹ

❋

❋

ਦਿਤੀ ਠੁਕਰਾਈਆ। ਕਿਸੇ ਨੂੰ ਅੱਖਰਾਂ ਵਾਲਾ ਦੱਸ ਕੇ ਕੋਸ਼, ਸਿਫ਼ਤਾਂ ਵਿਚ ਸਫ਼ੇ ਦਿਤੇ ਉਲਟਾਈਆ। ਕਿਸੇ ਨੂੰ ਦੱਸ ਕੇ ਦਰਦ ਵਾਲਾ ਨਿਰਦੋਸ਼, ਦੋਸ਼ੀਆਂ ਦਏ ਸਮਝਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਮਾਟੀ ਚੰਮ ਦਾ ਬਦਲ ਕੇ ਪੋਸ਼, ਪੋਸ਼ੀਦਾ ਹੋ ਕੇ ਆਪਣਾ ਹੁਕਮ ਵਰਤਾਈਆ। ਵੇਖਿਓ ਹੁਣ ਕਰਿਓ ਨਾ ਕੋਈ ਰੋਸ, ਰੋਸੇ ਦੇਣੇ ਗਵਾਈਆ। ਝਗੜਾ ਰੱਖਿਓ ਨਾ ਚੌਦਾਂ ਲੋਕ, ਚੌਦਾਂ ਤਬਕ ਵੰਡ ਨਾ ਕੋਇ ਵੰਡਾਈਆ। ਜਿਹੜਾ ਵਕਤ ਭੋਗ ਲਿਆ ਬਹੁਤ, ਸ਼ੁਕਰ ਕਰ ਕੇ ਸੀਸ ਨਿਵਾਈਆ। ਅੱਗੇ ਸਾਰੇ ਗਾਇਓ ਇਕ ਸਲੋਕ, ਸੋਹਲਾ ਧੁਰਦਰਗਾਹੀਆ। ਜਿਸ ਨੂੰ ਜਾਣੇ ਕੋਈ ਨਾ ਪੰਡਤ ਕੋਕ, ਕੂਕ ਕੂਕ ਨਾ ਕੋਇ ਸੁਣਾਈਆ। ਜਿਸ ਦਾ ਸੌਦਾ ਸਦਾ ਰੋਕ, ਉਧਾਰ ਦਾ ਲਹਿਣਾ ਰਿਹਾ ਮੁਕਾਈਆ। ਗਿਰਜਿਆਂ ਵਿਚ ਲੱਭਿਓ ਕੋਈ ਨਾ ਪੋਪ, ਪੁੱਤਰੋ ਤੁਹਾਨੂੰ ਦਿਤਾ ਸਮਝਾਈਆ। ਹੁਕਮ ਧੁਰ ਦਾ ਦਿਤਾ ਠੋਕ, ਠਾਕਰ ਪੱਥਰ ਨਜ਼ਰ ਕੋਇ ਨਾ ਆਈਆ। ਕਿਸੇ ਲੱਭਿਓ ਨਾ ਕਿਲੇ ਕੋਟ, ਮੰਦਰ ਮੱਠ ਨਾ ਨੈਣ ਉਠਾਈਆ। ਅੱਗੇ ਹੋਣੀ ਨਹੀਂ ਕੋਈ ਛੋਟ, ਛੁੱਟੀ ਦੇਣ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਪ੍ਰਭੂ ਤੂੰ ਸਭ ਦਾ ਇਕੋ ਅੱਬਾ, ਮਾਲਕ ਨਜ਼ਰੀ ਆਈਆ। ਕੀ ਤੇਰਾ ਖੇਲ ਆਦਿ ਅੰਤ ਮਧਾ, ਜੁਗ ਚੌਕੜੀ ਵੇਸ ਵਟਾਈਆ। ਤੇਰਾ ਸਚ ਸੁਨੇਹੜਾ ਸੱਦਾ, ਕੀ ਹੁਕਮੇ ਅੰਦਰ ਸੁਣਾਈਆ। ਪੁਰਖ ਅਕਾਲ ਕਿਹਾ ਇਕੋ ਸ਼ਬਦੀ ਮੇਰਾ ਬੱਚਾ, ਜਿਸ ਦਾ ਬਚਪਨ ਆਪਣੀ ਝੋਲੀ ਪਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਉਸ ਦਾ ਨੂਰ ਭਾਂਡਾ ਕੱਚਾ, ਜੋ ਤਨ ਵਜੂਦ ਵਿਚ ਟਿਕਾਈਆ। ਆਪਣੇ ਪ੍ਰੇਮ ਦਾ ਦੇ ਕੇ ਰਸਾ, ਰਸਨਾ ਵਿਚੋਂ ਕੀਤੀ ਪੜ੍ਹਾਈਆ। ਹੁਕਮੇ ਅੰਦਰ ਮੈਨੂੰ ਕਹਿ ਕੇ ਅੱਛਾ, ਜਗਤ ਲੇਖ ਆਏ ਲਿਖਾਈਆ। ਮੈਂ ਤੁਹਾਡੇ ਅੰਦਰ ਵਸਾ, ਵਸ ਕੇ ਦਿਤਾ ਵਖਾਈਆ। ਜਿਸ ਵੇਲੇ ਵਿਚੋਂ ਨੱਸਾ, ਤੁਹਾਡਾ ਸੰਗ ਰਿਹਾ ਨਾ ਰਾਈਆ। ਤੁਹਾਡਾ ਤਨ ਮਿੱਟੀ ਘੱਟਾ, ਖ਼ਾਕ ਜਗਤ ਉਡਾਈਆ। ਦੀਨ ਮਜ਼੍ਹਬ ਦਾ ਪਵਾ ਕੇ ਰੱਟਾ, ਰਾਹ ਵੱਖਰਾ ਦਿਤਾ ਦਰਸਾਈਆ। ਆਪਣੇ ਨਾਮ ਦਾ ਦੇ ਕੇ ਇਕ ਇਕ ਟਕਾ, ਟੱਕਰ ਦਿਤੀ ਵਖਾਈਆ। ਕਿਸੇ ਨੂੰ ਸੂਰ ਖਵਾਇਆ ਕਿਸੇ ਨੂੰ ਖਵਾਇਆ ਕੱਟਾ, ਕਟਕ ਸਭ ਦੇ ਉਤੇ ਚੜ੍ਹਾਈਆ। ਸਭ ਦਾ ਫੋੜ ਕੇ ਮਾਟੀ ਮੱਟਾ, ਮਟਕ ਰਹਿਣ ਦਿਤੀ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਕੋਈ ਸੂਰਮਾ ਹੱਥ ਮਾਰ ਕੇ ਦੱਸੋ ਉਪਰ ਪੱਟਾ, ਬਿਨਾ ਪਟਣੇ ਵਾਲੇ ਤੋਂ ਜੋੜ ਨਾ ਕੋਇ ਜੁੜਾਈਆ। ਜਿਸ ਦੇ ਉਤੇ ਮੈਂ ਆਪਣਾ ਲਾਇਆ ਠੱਪਾ, ਤੂੰ ਮੇਰਾ ਮੈਂ ਤੇਰਾ ਦਿਤਾ ਲਿਖਾਈਆ। ਇਕੋ ਨਾਮ ਪਰਗਟ ਕਰ ਕੇ ਸੋਹੰ ਟੱਪਾ, ਟਾਪੂਆਂ ਦਾ ਝਗੜਾ ਦਿਤਾ ਚੁਕਾਈਆ। ਨਾ ਕੋਈ ਸਿਲ ਪੂਜੇ ਨਾ ਵੱਟਾ, ਨਾ ਕੋਈ ਮੰਦਰਾਂ ਲੱਭੇ ਮੱਠਾਂ, ਨਾ ਕੋਈ ਅੱਖਰਾਂ ਕਰੇ ਕੱਠਾ, ਨਾ ਕੋਈ ਤੀਰਥਾਂ ਫਿਰੇ ਨੱਠਾ, ਨਾ ਕੋਈ ਰਾਗ ਗਾਵੇ ਮਿਲ ਕੇ ਭੱਟਾਂ, ਨਾ ਕੋਈ ਕਿਸੇ ਤੋਂ ਲੈਣ ਜਾਵੇ ਮਤਾਂ, ਨਾ ਕੋਈ ਅਗਨ ਤਪਾਵੇ ਤੱਤਾਂ, ਨਾ ਕੋਈ ਕਿਸੇ ਦਵਾਰੇ ਝਾੜੂ ਦੇਵੇ ਹੱਥਾਂ, ਜਨ ਭਗਤਾਂ ਇਕੋ ਬਚਨ ਦੱਸਾਂ ਸੱਚਾ, ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਸਾਡਾ ਰਿਹਾ ਨਾ ਜ਼ੋਰ, ਜੋਰੂ ਜ਼ਰ ਬਦਲਾਈਆ। ਪੁਰਖ ਅਕਾਲ ਕਹੇ ਆਪਣਾ ਵੇਖੋ ਅੰਧੇਰਾ ਘੋਰ, ਘੋਰ ਕਲਜੁਗ ਫੋਲ ਫੋਲਾਈਆ। ਤੁਹਾਡੇ ਮੁਰੀਦ ਤੁਹਾਡੇ ਚੇਲੇ ਹੋਏ ਚੋਰ, ਚੋਰੀ ਤੁਹਾਡੇ ਨਾਲ ਕਮਾਈਆ। ਅੰਦਰੋਂ ਪ੍ਰੀਤੀ ਸਕੇ ਕੋਈ ਨਾ ਜੋੜ, ਬਾਹਰੋਂ

❋

❋

ਸਾਰੇ ਸੀਸ ਝੁਕਾਈਆ। ਜਿਸ ਮਾਰਗ ਤੁਸੀਂ ਆਏ ਤੋਰ, ਤੁਰੀਆ ਪਦ ਦੀ ਕਰ ਪੜ੍ਹਾਈਆ। ਓਸ ਮੰਜ਼ਲ ਚੜ੍ਹਿਆ ਕੋਈ ਨਾ ਤੋੜ, ਤੁੱਟੀ ਗੰਢ ਨਾ ਕੋਇ ਪਵਾਈਆ। ਏਸੇ ਕਾਰਨ ਸਭ ਨੂੰ ਪੁਰਖ ਅਕਾਲ ਦੀ ਪਈ ਲੋੜ, ਲੋਹੜੇ ਵਿਚ ਲੋਕਾਈਆ। ਜ਼ਰਾ ਤੱਕ ਕੇ ਵੇਖੋ ਨਾਲ ਗ਼ੌਰ, ਮੰਦਰ ਮਸੀਤ ਦਏ ਦੁਹਾਈਆ। ਕਿਸੇ ਨਾ ਮੰਤਰ ਫੁਰੇ ਫ਼ੁਰਨਾ ਫੋਰ, ਫ਼ੁਰਨਾ ਮਨ ਨਾ ਕੋਇ ਬੰਧਾਈਆ। ਕਲਜੁਗ ਕਾਇਆ ਅੰਦਰੋਂ ਹੋਰ ਤੇ ਬਾਹਰੋਂ ਹੋਰ, ਹੋਰ ਦਾ ਹੋਰ ਰੂਪ ਬਦਲਾਈਆ। ਝੂਠ ਮਾਰਦੇ ਸੰਤ ਕਹਿਣ ਸਾਨੂੰ ਅੰਦਰ ਸ਼ਬਦ ਹੋਵੇ ਘਨਘੋਰ, ਸੰਖ ਧੁਨ ਸ਼ਬਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਆਪਣਾ ਵੇਖੋ ਇਕ ਸਮਾਜ, ਸਮਝ ਜਗਤ ਫੋਲ ਫੋਲਾਈਆ। ਜੋ ਦੱਸ ਕੇ ਆਏ ਰਿਵਾਜ, ਰਵਾਇਤ ਵਿਚ ਦ੍ਰਿੜਾਈਆ। ਕਰ ਕੇ ਆਏ ਕਾਜ, ਨਾਤਾ ਸਚ ਮਿਲਾਈਆ। ਉਸ ਦਾ ਰਿਹਾ ਨਾ ਕੋਇ ਮੁਹਤਾਜ, ਝਗੜਾ ਪਿਆ ਕੂੜ ਲੋਕਾਈਆ। ਸਾਬਤ ਰਿਹਾ ਨਾ ਕੋਈ ਸਾਧ, ਸਾਧਨਾ ਸਿੱਧ ਨਾ ਕੋਇ ਬਣਾਈਆ। ਸਾਢੇ ਤਿੰਨ ਹੱਥ ਤਨ ਵਜੂਦ ਦੀ ਵਖਾਲੇ ਵਾਲੀ ਬਣਾ ਕੇ ਸਮਾਧ, ਬਾਹਰੋਂ ਨੇਤਰ ਬੰਦ ਕਰਾਈਆ। ਸੁਰਤੀ ਘੁੰਮੇ ਵਿਚ ਦਿਮਾਗ਼, ਦਿਮਾਗ ਮਨ ਦੇ ਨਾਲ ਲੜਾਈਆ। ਮਨ ਦਾ ਸਮਝੇ ਨਾ ਕੋਇ ਹਿਸਾਬ, ਚਾਰੋਂ ਕੁੰਟ ਰਿਹਾ ਭਵਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਦੱਸੋ ਕਿਹੜਾ ਸਾਚੇ ਅਸਵ ਘੋੜੇ ਚੜ੍ਹ ਕੇ ਗਿਆ ਚਰਨ ਦੇ ਕੇ ਵਿਚ ਰਕਾਬ, ਰੁੱਕਾ ਹੁਕਮ ਨਾਮ ਸੁਣਾਈਆ। ਕਿਸ ਸਿੱਖ ਨੇ ਤੁਹਾਨੂੰ ਕੀਤਾ ਆਦਾਬ, ਬਿਨਾ ਸਜਦਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਰਿਹਾ ਸਮਝਾਈਆ। ਗੁਰੂ ਅਵਤਾਰ ਪੈਗ਼ੰਬਰ ਕਹਿਣ ਤੈਨੂੰ ਦੱਸੀਏ ਕੀ ਹਿਸਾਬ, ਕੁਤਬਖ਼ਾਨਾ ਨਜ਼ਰ ਕੋਇ ਨਾ ਆਈਆ। ਹਕ਼ੀਕ਼ੀ ਦਿਸੇ ਨਾ ਕੋਇ ਮਹਿਰਾਬ, ਮਹਿਬੂਬ ਵਸਲ ਨਾ ਕੋਇ ਵਖਾਈਆ। ਸਜਦਾ ਨਜ਼ਰ ਨਾ ਆਏ ਕੋਈ ਆਦਾਬ, ਅਦਲ ਇਨਸਾਫ਼ ਨਾ ਕੋਇ ਕਮਾਈਆ। ਮਿਤਰ ਪਿਆਰਾ ਨਜ਼ਰ ਆਏ ਨਾ ਕੋਇ ਅਹਿਬਾਬ, ਰਬਾਬ ਸਤਾਰ ਨਾ ਕੋਇ ਹਿਲਾਈਆ। ਬਿਨਾ ਰਸਨਾਂ ਤੋਂ ਬੰਦ ਹੋਇਆ ਜਵਾਬ, ਕਾਇਨਾਤ ਕਲਮਾ ਕਲਾਮ ਨਾ ਕੋਇ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਪੈਗ਼ੰਬਰੋ ਕਿਹੜੀ ਪੜ੍ਹੀ ਅਲਿਫ਼, ਮੁਤਬਰਕ ਮੈਨੂੰ ਦਿਓ ਜਣਾਈਆ। ਜਿਸ ਦਾ ਲੇਖਾ ਯਕਤਰਫ਼, ਦਿਸ਼ਾ ਵੰਡ ਨਾ ਕੋਇ ਵੰਡਾਈਆ। ਜੋ ਸਭ ਦੇ ਨਾਲ ਹੋ ਜਾਏ ਸਰਫ਼, ਸਫ਼ੇ ਪੰਨੇ ਨਾ ਗਣਤ ਗਣਾਈਆ। ਨੂਰੀ ਨੂਰ ਰਹੇ ਨਾ ਫ਼ਰਕ, ਫ਼ਿਕਰਾ ਦਏ ਜਣਾਈਆ। ਪੂਰੀ ਕਰੇ ਸ਼ਰਤ, ਸ਼ਰਅ ਸ਼ਰਅ ਪਰਗਟਾਈਆ। ਧਾਮ ਵਖਾਏ ਉਪਰ ਅਰਸ਼, ਆਲੀਸ਼ਾਨ ਇਕ ਬਣਾਈਆ। ਰਹਿਮਤ ਕਰੇ ਤਰਸ, ਨਿਗਾਹ ਨਿਗਾਹਬਾਨ ਨਾਲ ਮਿਲਾਈਆ। ਓਸ ਅਲਿਫ਼ ਦਾ ਕਿਹੜਾ ਫ਼ਰਜ਼, ਫ਼ਰਮਾਂਬਰਦਾਰ ਦਿਓ ਦ੍ਰਿੜਾਈਆ। ਕੀ ਖ਼ੁਦਾ ਨੂੰ ਪਈ ਗ਼ਰਜ਼, ਗ਼ਰਜ਼ ਉਸ ਦੀ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਦੇਣਾ ਸੁਣਾਈਆ। ਪੈਗ਼ੰਬਰ ਕਹਿਣ ਅਸਾਂ ਅਲਿਫ਼ ਪੜ੍ਹੀ ਆਲਮੀਨ, ਇਲਮ ਨਜ਼ਰ ਕੋਇ ਨਾ ਆਈਆ। ਜਿਸ ਦੇ ਵਿਚ ਤੇਰੀ ਤਾਲੀਮ, ਤਾਲਬ ਇਲਮਾਂ ਨਾ ਕੋਇ ਸਮਝਾਈਆ। ਉਹ ਵਸੇ ਘਰ ਅਜ਼ੀਮ, ਆਲੀਸ਼ਾਨ ਰੂਪ ਦਰਸਾਈਆ। ਜਿਹੜੀ ਆਦਿ ਤੋਂ ਸਦਾ ਕਦੀਮ, ਕੁਦਰਤ ਦੇ ਮਾਲਕ ਤੇਰੀ ਧਾਰ ਨਜ਼ਰੀ ਆਈਆ। ਓਸੇ ਉਤੇ ਕਰ ਯਕੀਨ, ਲੋਕਮਾਤ

❋

❋

ਤੇਰੀ ਦਈਏ ਗਵਾਹੀਆ। ਜਿਹੜੀ ਬਦਲ ਨਾ ਸਕੇ ਕਦੇ ਕਦੀਮ, ਕਾਇਦਾ ਆਪਣਾ ਇਕ ਪਰਗਟਾਈਆ। ਓਸੇ ਦੇ ਹੋ ਅਧੀਨ, ਆਅਲਾ ਅਦਨਾ ਸੀਸ ਨਿਵਾਈਆ। ਤੂੰ ਕਰਤਾ ਇਕ ਕਰੀਮ, ਕਾਦਰ ਨੂਰ ਖ਼ੁਦਾਈਆ। ਤੇਰੀ ਦਰਗਾਹ ਕਰੀਏ ਤਸਲੀਮ, ਤਸਬੀ ਮਾਲਾ ਨਾ ਕੋਇ ਲਟਕਾਈਆ। ਜਿਸ ਦਾ ਸਭ ਤੋਂ ਵੱਖਰਾ ਸੀਨ, ਨਜ਼ਾਰਾ ਨਜ਼ਰੀਆ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦੇ ਸਮਝਾਈਆ। ਪੈਗ਼ੰਬਰ ਕਹਿਣ ਤੇਰੇ ਅਲਿਫ਼ ਦਾ ਕੀ ਇਰਾਦਾ, ਧੁਰ ਦੇ ਮਾਲਕ ਦੇਣਾ ਸਮਝਾਈਆ। ਪੁਰਖ ਅਕਾਲ ਕਿਹਾ ਇਸ ਦੇ ਨਾਲ ਕਰੋ ਵਾਇਦਾ, ਵਾਹਦ ਹੋ ਕੇ ਭੇਵ ਖੁਲ੍ਹਾਈਆ। ਜੁਗ ਬਦਲਣਾ ਜਿਸ ਦਾ ਕਾਇਦਾ, ਕਵਾਇਦ ਕਾਨੂੰਨ ਰਿਹਾ ਦ੍ਰਿੜਾਈਆ। ਸਭ ਤੋਂ ਵੱਖਰਾ ਹੋ ਅਲਾਹਿਦਾ, ਅਲਹਿਦਗੀ ਵਿਚ ਪੜਦਾ ਦਏ ਚੁਕਾਈਆ। ਸ਼ਬਦੀ ਧਾਰ ਕਰ ਮੁਆਇਦਾ, ਮੁਅੱਜ਼ਜ਼ ਆਜ਼ਜ਼ ਲਏ ਪਰਗਟਾਈਆ। ਇਕੋ ਸ਼ਬਦੀ ਧਾਰ ਬਣਾ ਨੁਮਾਇੰਦਾ, ਸ਼ਬੇ ਰੋਜ਼ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਪੈਗ਼ੰਬਰੋ ਸੁਣੋ ਹੁਕਮ ਆਲੀਜਾਹ, ਅੱਲਾ ਆਲਮੀਨ ਦ੍ਰਿੜਾਈਆ। ਜਿਸ ਨੂੰ ਕਹਿੰਦੇ ਵਾਹਦ ਖ਼ੁਦਾ, ਖ਼ਾਲਕ ਖ਼ਲਕ ਨੂਰ ਖ਼ੁਦਾਈਆ। ਉਸ ਦਾ ਹੁਕਮ ਇਕੋ ਸਦਾ, ਸਦਾ ਸਦ ਦਏ ਸੁਣਾਈਆ। ਚਾਰੋਂ ਕੁੰਟ ਰਹੇ ਗ਼ਦਾਗਰ ਗ਼ਦਾ, ਫ਼ਕੀਰ ਫ਼ਿਕਰਾ ਢੋਲਾ ਗਾਈਆ। ਸਦੀ ਚੌਧਵੀਂ ਦੇਵੇ ਮਜ਼ਾ, ਮਜ਼ਾਕ ਦੀਨ ਦੁਨੀ ਉਡਾਈਆ। ਤੁਸਾਂ ਚੱਲਣਾ ਓਸ ਦੀ ਰਜ਼ਾ, ਰਹਿਮਤ ਵਿਚ ਹੁਕਮ ਸੁਣਾਈਆ। ਚੌਦਾਂ ਤਬਕ ਵੇਖੋ ਕਜ਼ਾ, ਕਿਆਮਤ ਆਪਣਾ ਵੇਸ ਬਦਲਾਈਆ। ਜਿਸ ਦੀ ਸਮਝੇ ਕੋਈ ਨਾ ਵਜਹ, ਵਜੂਹਾਤ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪਰਵਾਹੀਆ। ਪੈਗ਼ੰਬਰ ਕਹਿਣ ਸਾਡੀ ਇਕੋ ਇਕ ਆਸ਼ਾ, ਅਰਸ਼ੀ ਪ੍ਰੀਤਮ ਧਿਆਨ ਲਗਾਈਆ। ਮੁਹੰਮਦ ਖ਼ੁਸ਼ੀਆਂ ਨਾਲ ਕੀਤਾ ਹਾਸਾ, ਹਸਤੀ ਵੇਖ ਖ਼ੁਸ਼ੀ ਬਣਾਈਆ। ਚੌਦਾਂ ਤਬਕ ਖੋਲ੍ਹ ਖ਼ੁਲਾਸਾ, ਖੁਲ੍ਹੀ ਨਿਗਾਹ ਦਿਤੀ ਵਧਾਈਆ। ਇਕ ਕਲਮਾ ਅਗੰਮੀ ਆਖਾ, ਆਖ਼ਰ ਦਿਤਾ ਦ੍ਰਿੜਾਈਆ। ਜਿਸ ਦਾ ਲੇਖ ਕਿਸੇ ਨਾ ਭਾਖਾ, ਪੜਦਾ ਸਕਿਆ ਨਾ ਕੋਇ ਉਠਾਈਆ। ਸੰਦੇਸ਼ਾ ਦੇ ਕੇ ਧੁਰ ਜਣਾਇਆ ਆਪਾ, ਆਪਣਾ ਹੁਕਮ ਸੁਣਾਈਆ। ਕਲਜੁਗ ਅੰਤਮ ਵੇਖਾਂ ਖੇਲ ਤਮਾਸ਼ਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੇਰਾ ਪੂਰਾ ਕਰਾਂ ਖ਼ਵਾਬਾ, ਹੁਕਮ ਹੁਕਮ ਵਿਚ ਬਦਲਾਈਆ। ਧੁਰ ਦਾ ਮਾਲਕ ਹੋ ਕੇ ਆਕਾ, ਇਕੋ ਇਕ ਨੂਰ ਰੁਸ਼ਨਾਈਆ। ਸੂਫ਼ੀਆਂ ਸਾਫ਼ ਖੋਲ੍ਹ ਕੇ ਤਾਕਾ, ਤਕਦੀਰ ਤਦਬੀਰ ਨਾਲ ਬਦਲਾਈਆ। ਮੰਜ਼ਲ ਚੜ੍ਹ ਕੇ ਵੇਖਾਂ ਵਾਟਾ, ਵਾਰਸ ਹੋ ਕੇ ਖੋਜ ਖੁਜਾਈਆ। ਇਕੋ ਨੂਰ ਕਰਾਂ ਪਰਕਾਸ਼ਾ, ਦੋ ਜਹਾਨਾਂ ਚੰਦ ਚਮਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬਣ ਕੇ ਸਾਥਾ, ਸਗਲਾ ਸੰਗ ਨਿਭਾਈਆ। ਨਾ ਕਲਮਾ ਰਹੇ ਨਾ ਗਾਥਾ, ਨਾ ਪੂਜਾ ਪਾਠ ਸਰਨਾਈਆ। ਨਾ ਸੀਸ ਝੁਕੇ ਨਾ ਮਾਥਾ, ਨਾ ਵੁਜ਼ੂ ਵਿਚ ਚਤੁਰਾਈਆ। ਮੁਹੰਮਦਾ ਜਿਸ ਨੇ ਮੰਨ ਲਿਆ ਮੇਰਾ ਆਖਾ, ਆਖ਼ਰ ਮੰਜ਼ਲ ਦਿਆਂ ਪੁਚਾਈਆ। ਜਿਥੇ ਮਜ਼੍ਹਬ ਨਹੀਂ ਕੋਈ ਜਾਤਾ, ਸ਼ਰਅ ਦੀ ਕਰੇ ਨਾ ਕੋਇ ਲੜਾਈਆ। ਨਾ ਕੋਈ ਦਿਵਸ ਨਾ ਕੋਈ ਰਾਤਾ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਨਾਰ ਕੰਤ ਨਾ ਸੇਜ ਸੁਹਾਈਆ। ਨਾ ਕੋਈ ਕਲਮਾ ਨਾ ਕੋਈ ਪੂਜਾ ਨਾ ਕੋਈ ਪਾਠਾ, ਨਾ ਕੋਈ ਮੰਦਰ ਮਸਜਿਦ ਮੱਠ ਰਾਹ ਤਕਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਸਾਕਾ, ਸੱਜਣ ਸੈਣ ਨਾ ਕੋਇ ਬਣਾਈਆ। ਇਕੋ

❋

❋

ਮੇਲ ਕਮਲਾਪਾਤਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਰਬ ਕਲਾ ਸਮਰਾਥਾ, ਭੰਡਾਰ ਅਤੋਟ ਅਤੁੱਟ ਵਰਤਾਈਆ। ਓਸ ਵੇਲੇ ਸਭ ਦੀਆਂ ਪੂਰੀਆਂ ਕਰਾਂ ਆਸ਼ਾ, ਆਹਿਸਤਾ ਆਹਿਸਤਾ ਵੇਖ ਵਖਾਈਆ। ਗੋਪੀਆਂ ਵਾਲੀਆਂ ਰਹਿਣ ਨਾ ਦੇਵਾਂ ਰਾਸਾਂ, ਝੂਠਾ ਕਾਹਨ ਨਾ ਕੋਇ ਨਚਾਈਆ। ਤੀਰਥਾਂ ਉਤੇ ਮਾਰਨੀਆਂ ਪੈਣ ਨਾ ਵਾਟਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਕਾਇਆ ਅੰਦਰ ਦੇਵਾਂ ਵਹਾਈਆ। ਕਾ ਖਾ ਦੀਆਂ ਪੜ੍ਹਨੀਆਂ ਨਾ ਪੈਣ ਜਮਾਤਾਂ, ਸੋਹੰ ਅੱਖਰ ਇਕ ਸਮਝਾਈਆ। ਧਰਮ ਦਵਾਰ ਦਾ ਖੋਲ੍ਹ ਦੇ ਖਾਤਾ, ਖ਼ਤਰੇ ਵਿਚੋਂ ਬਾਹਰ ਕਢਾਈਆ। ਗੁਰ ਅਵਤਾਰ ਪੈਗ਼ੰਬਰਾਂ ਸਭ ਦਾ ਬਾਹਮੀ ਜੋੜ ਕੇ ਨਾਤਾ, ਨਾਤਵਾਂ ਸਾਰੇ ਲਵਾਂ ਉਠਾਈਆ। ਲੱਖ ਚੁਰਾਸੀ ਅੰਦਰ ਵੜ ਕੇ ਝਾਕਾਂ, ਝਾਕੀ ਭਗਤਾਂ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀਆਂ ਪੂਰੀਆਂ ਕਰੇ ਆਸਾਂ, ਖ਼ਾਹਿਸ਼ਾਂ ਖ਼ਾਸ ਆਪਣੇ ਵਿਚ ਮਿਲਾਈਆ।

੬ ਸਾਵਣ ਸ਼ਹਿਨਸ਼ਾਹੀ ਸੰਮਤ ੩ ਕਪੂਰ ਸਿੰਘ ਦੇ ਗ੍ਰਹਿ ਮੋਗਾ ਜ਼ਿਲਾ ਫ਼ਿਰੋਜ਼ਪੁਰ

ਪੁਰਖ ਅਕਾਲ ਕਹੇ ਸੁਣ ਸਤਿਗੁਰ ਸੱਚੇ, ਸ਼ਬਦੀ ਧਾਰ ਤੇਰੀ ਵਡਿਆਈਆ। ਸਤਿਜੁਗ ਦੁਲਾਰੇ ਉਠ ਅਗੰਮੀ ਬੱਚੇ, ਪਾਰਬ੍ਰਹਮ ਪਤਿਪਰਮੇਸ਼ਵਰ ਰਿਹਾ ਉਠਾਈਆ। ਭਗਤ ਸੁਹੇਲੇ ਵੇਖ ਜੋ ਦੀਨ ਦੁਨੀ ਰਾਹ ਰਹੇ ਤੱਕੇ, ਤਕਦੀਰ ਤਦਬੀਰ ਪ੍ਰਭ ਦੇ ਹੱਥ ਫੜਾਈਆ। ਸਚ ਪ੍ਰੀਤੀ ਅੰਦਰ ਫਿਰਦੇ ਨੱਸੇ, ਚਾਰ ਕੁੰਟ ਦਹਿ ਦਿਸ਼ਾ ਪੰਧ ਮੁਕਾਈਆ। ਮਿਹਰ ਮੁਹੱਬਤ ਵਿਚ ਹੰਸਮੁਖ ਹੋ ਕੇ ਹੱਸੇ, ਹਸਤੀ ਹਸਤੀ ਵਿਚੋਂ ਬਦਲਾਈਆ। ਨਿਜ ਨੇਤਰ ਲੋਚਣ ਰਾਹ ਤੱਕਣ ਅੱਖੇ, ਆਖ਼ਰ ਆਪਣੀ ਅੱਖ ਖੁਲ੍ਹਾਈਆ। ਸਚ ਦਵਾਰ ਏਕੰਕਾਰ ਬੈਠੇ ਧਰਮ ਦਵਾਰ ਪਤਣ ਪਤੇ, ਪਰਾ ਪਸੰਤੀ ਮਧਮ ਬੈਖਰੀ ਡੇਰਾ ਢਾਹੀਆ। ਅੰਮ੍ਰਿਤ ਧਾਰ ਅਗੰਮ ਅਪਾਰ ਏਕਾ ਦੱਸੇ ਰਸੇ, ਰਸਤਾ ਵਾਬਸਤਾ ਹੋ ਕੇ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਉਪਜਾਈਆ। ਸਤਿਜੁਗ ਸਾਚੇ ਉਠ ਦੁਲਾਰੇ, ਸ਼ਬਦੀ ਦੂਲ੍ਹਾ ਨਾਲ ਮਿਲਾਈਆ। ਲੋਕਮਾਤ ਵੇਖ ਵਿਚ ਸੰਸਾਰੇ, ਮਹਾਂਸਾਰਥੀ ਦੇਵੇ ਮਾਣ ਵਡਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਿਰਪਾ ਧਾਰੇ, ਨਰ ਨਰਾਇਣ ਨਰ ਹਰਿ ਆਪਣੀ ਦਇਆ ਕਮਾਈਆ। ਖੇਲ ਕਰਾਏ ਭਗਤ ਵਛਲ ਗਿਰਵਰ ਗਿਰਧਾਰੇ, ਗਹਿਰ ਗੰਭੀਰ ਬੇਨਜ਼ੀਰ ਅੰਤਰ ਨਿਰੰਤਰ ਪੜਦਾ ਦਏ ਉਠਾਈਆ। ਸਦੀ ਚੌਧਵੀਂ ਹਾਹਾਕਾਰੇ, ਬੀਸ ਬੀਸਾ ਨੇਤਰ ਨੈਣਾਂ ਨੀਰ ਵਹਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਦਵਾਰੇ, ਤਨ ਨਗਾਰੇ ਚੋਟ ਨਾ ਕੋਇ ਲਗਾਈਆ। ਨਿਰਮਲ ਜੋਤ ਨਾ ਜੋਤ ਜੋਤੀ ਜਗਤ ਉਜਿਆਰੇ, ਅਜ਼ਲ ਕਜ਼ਲ ਨਾ ਕੋਇ ਬਦਲਾਈਆ। ਗਾਵਤ ਗਾ ਗਾ ਦਮਾਂ ਵਾਲੇ ਜੀਵ ਹਾਰੇ, ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸ਼ਾ ਇਕ ਸਮਝਾਈਆ। ਸਤਿਜੁਗ ਸਾਚੇ ਉਠ ਹੋ ਤਿਆਰ, ਤ੍ਰੈਗੁਣ ਅਤੀਤਾ ਰਿਹਾ ਜਣਾਈਆ। ਜਨ ਭਗਤਾਂ ਜਾ ਕੇ ਕਰ ਨਿਮਸਕਾਰ, ਬਿਨ ਸੀਸ ਸੀਸ ਝੁਕਾਈਆ। ਦਰ ਦਰਵੇਸ਼ਾ ਬਣ ਭਿਖਾਰ, ਭਿੱਖਕ ਹੋ ਕੇ ਆਪਣੀ ਝੋਲੀ ਡਾਹੀਆ। ਉਚੀ ਕੂਕ ਕੂਕ ਪੁਕਾਰ, ਸੋਹਲਾ ਢੋਲਾ ਧੁਦਰਗਾਹੀਆ। ਲਹਿਣਾ

❋

❋

ਦੇਣਾ ਮੂਲ ਵੇਖ ਸੰਸਾਰ, ਸੰਸਾਰੀ ਭੰਡਾਰੀ ਤੇਰੀ ਦੇਣ ਗਵਾਹੀਆ। ਸ਼ੰਕਰ ਹੋਇਆ ਖ਼ਬਰਦਾਰ, ਤ੍ਰਿਸੂਲ ਤਰਾ ਤਰਾ ਉਠਾਈਆ। ਕਰਨੀ ਦਾ ਕਰਤਾ ਖੇਲ ਕਰੇ ਕਰਤਾਰ, ਕੁਦਰਤ ਦਾ ਮਾਲਕ ਆਪਣੀ ਕਾਰ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਉੱਤਰ ਪੂਰਬ ਪੱਛਮ ਦੱਖਣ ਦੇਣਾ ਉਤਾਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਮਝਾਈਆ। ਗੁਰਮੁਖਾਂ ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਦੂਤੀ ਦੁਸ਼ਮਣ ਅੰਦਰੋਂ ਦੇਣੇ ਕਢਾਈਆ। ਇਕੋ ਸਤਿਗੁਰ ਸ਼ਬਦ ਹੋਵੇ ਪਿਆਰ, ਪੀਆ ਪ੍ਰੀਤਮ ਮਿਲੇ ਧੁਰਦਰਗਾਹੀਆ। ਜਿਸ ਦੀ ਵਿਦਿਆ ਵਿਚ ਵਿਦਤ ਪਾ ਸਕੇ ਨਾ ਕੋਈ ਸਾਰ, ਅੱਖਰਾਂ ਵਿਚ ਅੱਖ ਨਾ ਕੋਇ ਖੁਲ੍ਹਾਈਆ। ਸੋ ਸਵਾਮੀ ਅੰਤਰਜਾਮੀ ਤੈਨੂੰ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪੁਚਾਈਆ। ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਪੁਕਾਰ, ਪੁਨਹ ਪੁਨਹ ਸੀਸ ਜਗਦੀਸ਼ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕੋ ਇਕ ਸੁਣਾਈਆ। ਸਤਿਜੁਗ ਸਾਚੇ ਉਠ ਹੋ ਸਵਾਧਾਨ, ਹਰਿ ਸਤਿਗੁਰ ਆਪ ਉਠਾਈਆ। ਲੱਖ ਚੁਰਾਸੀ ਆਤਮ ਪਰਮਾਤਮ ਮੇਲ ਅਗੰਮਾ ਕਾਹਨ, ਸੁਰਤੀ ਮੇਲਾ ਹੋਵੇ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਗਾਨ, ਜਗਤ ਵਿਦਿਆ ਅਵਰ ਨਾ ਕੋਇ ਪੜ੍ਹਾਈਆ। ਕਾਇਆ ਮੰਦਰ ਨਜ਼ਰੀ ਆਏ ਹਕ਼ੀਕ਼ਤ ਵਾਲਾ ਮਕਾਨ, ਲਾਸ਼ਰੀਕ ਸ਼ਿਰਕਤ ਵਿਚੋਂ ਬਾਹਰ ਦੇਣਾ ਸਮਝਾਈਆ। ਸਚ ਸੰਦੇਸ਼ਾ ਦੇਣਾ ਇਕ ਅਮਾਮ, ਕਾਮਲ ਮੁਰਸ਼ਦ ਦੱਸਣਾ ਧੁਰਦਰਗਾਹੀਆ। ਦੋ ਜਹਾਨ ਸੁਣਾਉਣਾ ਧੁਰ ਪੈਗ਼ਾਮ, ਪੈਗ਼ੰਬਰਾਂ ਕਰ ਪੜ੍ਹਾਈਆ। ਸਤਿ ਧਰਮ ਦਾ ਝੁਲਾਉਣਾ ਇਕ ਨਿਸ਼ਾਨ, ਸਤਿ ਸਤਿਵਾਦੀ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸ਼ਾ ਇਕ ਉਪਜਾਈਆ। ਸਤਿਜੁਗ ਸਾਚੇ ਉਠ ਕਰ ਦਲੇਰੀ, ਦਇਆਵਾਨ ਦਇਆ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਪਾ ਫੇਰੀ, ਫ਼ਰਮਾਂਬਰਦਾਰ ਹੋ ਕੇ ਸੇਵ ਕਮਾਈਆ। ਮਨ ਵਾਸਨਾ ਆਪਣੀ ਕਰ ਚੇਰੀ, ਚਿਰਾਂ ਦੇ ਵਿਛੜੇ ਲੈਣੇ ਮਿਲਾਈਆ। ਭਗਤ ਭਗਵਾਨ ਜਗਤ ਜਹਾਨ ਨਾ ਲਾਵਣ ਡੇਰੀ, ਡੰਡਾਵਤ ਬੰਦਨਾ ਇਕੋ ਦੇਣੀ ਦ੍ਰਿੜਾਈਆ। ਸਤਿ ਧਰਮ ਦੀ ਸਚ ਮਲਾਹ ਚਲਾਵੇ ਬੇੜੀ, ਨਈਆ ਨੌਕਾ ਇਕੋ ਇਕ ਪਰਗਟਾਈਆ। ਕੋਟਾਂ ਵਿਚੋਂ ਗੁਰਮੁਖ ਸਖ਼ੀ ਚੜ੍ਹੇ ਕਿਹੜੀ ਕਿਹੜੀ, ਕੂੜ ਕੁਟੰਬ ਦਾ ਨਾਤਾ ਮਾਤ ਤੁੜਾਈਆ। ਗੁਰਮੁਖਾਂ ਬਸਤਰ ਰੰਗਣੇ ਪਏ ਨਾ ਨਾਲ ਗੇਰੀ, ਗਊ ਗ਼ਰੀਬ ਨਿਮਾਣਿਆਂ ਹੋਏ ਆਪ ਸਹਾਈਆ। ਨਿਰਗੁਣ ਧਾਰ ਨਿਰਵੈਰ ਹੋ ਕੇ ਪਾਈ ਫੇਰੀ, ਨਿਰਾਕਾਰ ਹੋ ਕੇ ਕਰੇ ਰੁਸ਼ਨਾਈਆ। ਜਨ ਭਗਤਾਂ ਇਕੋ ਰੰਗ ਵਖਾਏ ਸੰਝ ਸਵੇਰੀ, ਸੰਧਿਆ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਸੁਣਾਈਆ। ਸਤਿਜੁਗ ਸਾਚੇ ਸਚ ਦਵਾਰ ਬਣ ਕਾਮਾ, ਕਰਮਾਂ ਤੋਂ ਰਹਿਤ ਰਿਹਾ ਦ੍ਰਿੜਾਈਆ। ਧੁਰ ਸੰਦੇਸ਼ਾ ਦੇ ਪੈਗ਼ਾਮਾ, ਚਾਰੇ ਬਾਣੀ ਤੋਂ ਬਾਹਰ ਦੇਣਾ ਸਮਝਾਈਆ। ਜਿਸ ਕਾਰਨ ਨਿਰਗੁਣ ਧਾਰ ਪਹਿਰਿਆ ਬਾਣਾ, ਬਾਵਨ ਲਹਿਣਾ ਦੇਣਾ ਲੇਖਾ ਝੋਲੀ ਪਾਈਆ। ਸਤਿ ਸਰੂਪੀ ਹੋ ਕੇ ਰਾਮਾ, ਸੀਤਾ ਸੁਰਤੀ ਸਤਿ ਰਿਹਾ ਪਰਨਾਈਆ। ਸ਼ਬਦੀ ਧਾਰ ਬਣ ਕੇ ਕਾਹਨਾ, ਗੋਪੀ ਗੁਰ ਗੁਰ ਅੰਗ ਲਗਾਈਆ। ਨੂਰ ਨੁਰਾਨਾ ਬਣ ਅਮਾਮਾਂ, ਅਮਲਾਂ ਤੋਂ ਰਹਿਤ ਵੇਖੇ ਖ਼ਲਕ ਖ਼ੁਦਾਈਆ। ਕਲਜੁਗ ਰੈਣ ਅੰਧੇਰੀ ਮੇਟੇ ਸ਼ਾਮਾ, ਸ਼ਮਅ ਗੁਲ ਹੋਵੇ ਥਾਉਂ ਥਾਈਂਆ। ਜੋਧਾ ਸੂਰਬੀਰ ਮਰਦ ਮਰਦਾਨਾ, ਮੁੱਦਾ ਸਭ ਦਾ ਫੋਲ ਫੋਲਾਈਆ। ਨੌ ਖੰਡ

❋

❋

ਪ੍ਰਿਥਮੀ ਸੱਤ ਦੀਪ ਕਰੇ ਵੈਰਾਨਾ, ਵੈਰੀ ਗ੍ਰਹਿ ਗ੍ਰਹਿ ਕਰੇ ਲੜਾਈਆ। ਸਦੀ ਚੌਧਵੀਂ ਬਦਲ ਦੇਵੇ ਜ਼ਮਾਨਾ, ਨਾਮ ਜ਼ਮਾਨਤ ਸਭ ਦੀ ਜ਼ਬਤ ਕਰਾਈਆ। ਦੀਨ ਮਜ਼੍ਹਬ ਨਾ ਰਹੇ ਇਸਲਾਮਾ, ਇਸਮ ਆਜ਼ਮ ਇਕੋ ਦਏ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਦਿਸੇ ਨਾ ਕੋਇ ਬੇਗਾਨਾ, ਆਤਮ ਬ੍ਰਹਮ ਪੜਦਾ ਓਹਲਾ ਆਪ ਉਠਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਣਾ ਗਾਣਾ, ਗਾ ਗਾ ਆਪਣਾ ਰੰਗ ਰੰਗਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਉਪਜਾਏ ਤਰਾਨਾ, ਤ੍ਰੀਆ ਤ੍ਰੀਮਤ ਕੂੜੀ ਧਾਰ ਦਏ ਖਪਾਈਆ। ਜਨ ਭਗਤ ਸੁਹੇਲਾ ਹੋਵੇ ਮਸਤੀ ਵਿਚ ਦੀਵਾਨਾ, ਦੀਵਾ ਬਾਤੀ ਕਮਲਾਪਾਤੀ ਇਕੋ ਇਕ ਕਰੇ ਰੁਸ਼ਨਾਈਆ। ਮੁਹੱਬਤ ਵਿਚ ਮਹਿਬੂਬ ਹੋਵੇ ਮਿਹਰਵਾਨਾ, ਮਾਲਕ ਖ਼ਾਲਕ ਪ੍ਰਿਤਪਾਲਕ ਇਕ ਗੋਸਾਈਂਆ। ਸਾਚੇ ਜਾਮ ਦਾ ਖੋਲ੍ਹ ਕੇ ਮੈਖ਼ਾਨਾ, ਆਬੇਹਯਾਤ ਧੁਰ ਦਾ ਜਾਮ ਦਏ ਪਿਲਾਈਆ। ਸਾਚਾ ਮਾਰਗ ਦੱਸ ਆਸਾਨਾ, ਇਨਸਾਨਾਂ ਹਿੰਸਾ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਸਤਿਜੁਗ ਸਾਚੇ ਲੋਕਮਾਤ ਉਠ ਤੱਕ, ਤੱਕਵਾ ਇਕੋ ਇਕ ਰਖਾਈਆ। ਤੇਰੀ ਝੋਲੀ ਪਾਵੇ ਤੇਰਾ ਹਕ, ਹਕ਼ੀਕ਼ਤ ਅਗਲੀ ਦਏ ਸਮਝਾਈਆ। ਮਿਹਰਵਾਨ ਪੁਰਖ ਸਮਰਥ, ਸਮਾਂ ਸਮੇਂ ਵਿਚੋਂ ਬਦਲਾਈਆ। ਧੁਰ ਦਾ ਹੁਕਮ ਮਹਿੰਮਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਸਤਿ ਸਚ ਚਲਾਉਣਾ ਰਥ, ਰਥਵਾਹੀ ਹੋ ਕੇ ਦੇਵੇ ਮਾਣ ਵਡਿਆਈਆ। ਜਨ ਭਗਤਾਂ ਅੰਦਰੋਂ ਖੋਲ੍ਹਣੀ ਅੱਖ, ਆਖ਼ਰ ਇਕੋ ਨੂਰ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਸਾਰੇ ਗਾਉਂਦੇ ਹੋਵਣ ਜਸ, ਸਿਫ਼ਤ ਸਾਲਾਹਾਂ ਵਿਚ ਵਡਿਆਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਖੇੜਾ ਕਰਨਾ ਭੱਠ, ਅਗਨੀ ਤਤ ਜਗਤ ਵਿਕਾਰ ਦੇਣਾ ਤਪਾਈਆ। ਗੁਰਮੁਖਾਂ ਦੇ ਕੇ ਬ੍ਰਹਮ ਮਤ, ਮੇਲਾ ਸਹਿਜੇ ਦੇਣਾ ਕਰਾਈਆ। ਘਰ ਮਿਲੇ ਕਮਲਾਪਤਿ, ਪਤਿਪਰਮੇਸ਼ਵਰ ਧੁਰਦਰਗਾਹੀਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਪਤ ਲਏ ਰੱਖ, ਰੱਖਕ ਹੋ ਕੇ ਰੱਛਿਆ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਕੋਲੋਂ ਕਦੇ ਨਾ ਹੋਵੇ ਵੱਖ, ਵੱਖਰੀ ਅੱਖਰਾਂ ਤੋਂ ਪਰੇ ਕਰੇ ਪੜ੍ਹਾਈਆ।

੭ ਸਾਵਣ ਸ਼ਹਿਨਸ਼ਾਹੀ ਸੰਮਤ ੩ ਸੁਰੈਣ ਸਿੰਘ ਦੇ ਗ੍ਰਹਿ ਨਿਧਾਂ ਵਾਲੀ

ਸਤਿ ਕਹੇ ਜਨ ਭਗਤਾਂ ਪੂਰੀ ਕਰਾਂ ਮਨਸਾ, ਮਮਤਾ ਮੋਹ ਵਿਕਾਰ ਮਿਟਾਈਆ। ਸੋਹੰ ਜਾਪ ਜਪਾਵਾਂ ਹੰਸਾ, ਬੁੱਧੀ ਕਾਗ ਦਿਆਂ ਬਦਲਾਈਆ। ਭਗਤ ਭਗਵਾਨ ਬਣਾਵਾਂ ਬੰਸਾ, ਗ੍ਰਹਿ ਮੰਦਰ ਅੰਦਰ ਇਕੋ ਵੱਜੇ ਵਧਾਈਆ। ਮਨ ਹੰਕਾਰ ਰਹੇ ਨਾ ਕੰਸਾ, ਕੂੜੀ ਕਿਰਿਆ ਡੇਰਾ ਢਾਹੀਆ। ਕਰ ਪਰਕਾਸ਼ ਵਿਚੋਂ ਸਹੰਸਾ, ਸਹਿਜ ਗੁਣ ਦਿਆਂ ਸਮਝਾਈਆ। ਗੜ੍ਹ ਤੋੜ ਹਉਮੇ ਹੰਗਤਾ, ਹੰ ਬ੍ਰਹਮ ਭੇਵ ਖੁਲ੍ਹਾਈਆ। ਝਗੜਾ ਮੁਕਾ ਕੇ ਜਗਤ ਵਿਕਾਰੀ ਮਨ ਕਾ, ਮੰਦਰ ਸੋਹਣਾ ਇਕ ਸੁਹਾਈਆ। ਲਹਿਣਾ ਚੁਕਾਵਾਂ ਸਾਢੇ ਤਿੰਨ ਹੱਥ ਕਾਇਆ ਤਨ ਕਾ, ਤਤਵ ਤਤ ਭੇਵ ਖੁਲ੍ਹਾਈਆ। ਪਰਕਾਸ਼ ਹੋਵੇ ਆਤਮ ਬ੍ਰਹਮ ਕਾ, ਪਾਰਬ੍ਰਹਮ ਪੜਦਾ ਇਕ ਉਠਾਈਆ। ਲੇਖਾ ਮੁਕੇ ਆਵਣ ਜਾਵਣ ਲੱਖ ਚੁਰਾਸੀ ਜਨਮ ਕਾ, ਭਾਂਡਾ ਭਰਮ

❋

❋

ਭੌ ਭੰਨਾਈਆ। ਫਲ ਮਿਲੇ ਪ੍ਰਭ ਸਰਨਾਈ ਸਰਨ ਕਾ, ਸਰਨਗਤ ਇਕੋ ਇਕ ਵਖਾਈਆ। ਨੇਤਰ ਖੋਲ੍ਹ ਹਰਨ ਫਰਨ ਕਾ, ਫ਼ਰਮਾਂਬਰਦਾਰ ਵੇਖ ਵਖਾਈਆ। ਮਾਰਗ ਦੱਸਾਂ ਅਗੰਮੀ ਮੰਜ਼ਲ ਚੜ੍ਹਨ ਕਾ, ਪੌੜੀ ਡੰਡਾ ਇਕੋ ਇਕ ਪਰਗਟਾਈਆ। ਵਕਤ ਸੁਹੇਲਾ ਹੋਵੇ ਤੂੰ ਮੇਰਾ ਮੈਂ ਤੇਰਾ ਢੋਲਾ ਸੋਹਲਾ ਪੜ੍ਹਨ ਕਾ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਮਾਰਗ ਦੱਸ ਚਾਰ ਵਰਨ ਏਕਾ ਧਰਮ ਕਾ, ਦਰਹਮ ਬਰਹਮ ਕੂੜੀ ਕਿਰਿਆ ਦਿਆਂ ਕਰਾਈਆ। ਸਮਾਂ ਵਖਾਵਾਂ ਸਚ ਦਵਾਰੇ ਖੜਨ ਕਾ, ਬੰਦ ਕਿਵਾੜੀ ਕੁੰਡਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਸਤਿ ਕਹੇ ਮੈਂ ਦੇਵਾਂ ਸਚ ਸਬੂਤ, ਸਿਦਕ ਸਬੂਰੀ ਸਾਬਰ ਇਕ ਜਣਾਈਆ। ਭਾਗ ਲਗਾ ਕੇ ਕਾਇਆ ਮਾਟੀ ਪੰਜ ਤਤ ਕਲਬੂਤ, ਪੜਦਾ ਓਹਲਾ ਬਣ ਵਿਚੋਲਾ, ਅੰਦਰੋਂ ਦਿਆਂ ਉਠਾਈਆ। ਨਿਰਗੁਣ ਜੋਤ ਨਿਰਾਕਾਰ ਮੇਲ ਮਹਿਬੂਬ, ਮੁਹੱਬਤ ਵਿਚ ਮਹਿਵ ਆਪਣਾ ਘਰ ਵਖਾਈਆ। ਜਿਸ ਦਾ ਆਲੀਸ਼ਾਨ ਉਚ ਅਰੂਜ, ਅਰਸ਼ ਫ਼ਰਸ਼ ਸਮਝ ਕਿਸੇ ਨਾ ਆਈਆ। ਹਕ਼ੀਕ਼ੀ ਦੱਸ ਮੰਜ਼ਲ ਮਕਸੂਦ, ਮੁਕਾਮੇ ਹਕ ਹੋਏ ਰੁਸ਼ਨਾਈਆ। ਪੜ੍ਹਨਾ ਪਏ ਨਾ ਹਜ਼ਾਰਾ ਦਰੂਦ, ਹਜ਼ਰਤਾਂ ਦਾ ਲੇਖਾ ਦਿਆਂ ਚੁਕਾਈਆ। ਭਾਗ ਲਗਾ ਕੇ ਕਾਇਆ ਮਾਟੀ ਤਨ ਵਜੂਦ, ਵਜਦ ਵਿਚ ਵਸਲ ਇਕੋ ਦਿਆਂ ਕਰਾਈਆ। ਜਗਤ ਵਾਸਨਾ ਕੂੜੀ ਕਿਰਿਆ ਰਹੇ ਨਾ ਕੋਇ ਹਦੂਦ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਏਕੰਕਾਰਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੂੜੀ ਕਿਰਿਆ ਕਰ ਨੇਸਤੋ ਨਾਬੂਦ, ਸਤਿ ਸਚ ਲਏ ਪਰਗਟਾਈਆ। ਸਤਿ ਕਹੇ ਮੈਂ ਦੇਵਾਂ ਸਾਥ ਸਗਲਾ, ਸੰਗੀ ਸਾਥੀ ਇਕੋ ਦਿਆਂ ਮਿਲਾਈਆ। ਭੇਵ ਖੁਲ੍ਹਾਵਾਂ ਪਾਰਬ੍ਰਹਮ ਬ੍ਰਹਮ ਧਾਰ ਅਗਲਾ, ਪੜਦਾ ਓਹਲਾ ਕਾਇਆ ਮੰਦਰ ਅੰਦਰ ਰਹਿਣ ਕੋਇ ਨਾ ਪਾਈਆ। ਖੋਜਣਾ ਪਏ ਨਾ ਕਿਸੇ ਟਿੱਲੇ ਪਰਬਤ ਚੋਟੀ ਜੰਗਲਾ, ਕਾਇਆ ਮੰਦਰ ਅੰਦਰ ਇਕੋ ਵੱਜੇ ਵਧਾਈਆ। ਨਾਮ ਭੰਡਾਰਾ ਬਣ ਭਿਖਾਰਾ ਪਏ ਨਾ ਮੰਗਣਾ, ਅਨਮੁੱਲੀ ਦਾਤ ਅਨਡਿੱਠੀ ਝੋਲੀ ਪਾਈਆ। ਸਚ ਪ੍ਰੀਤੀ ਚਾੜ੍ਹ ਅਗੰਮੀ ਰੰਗਣਾ, ਰੰਗਤ ਵਿਚ ਹਉਮੇ ਹੰਗਤਾ ਗੜ੍ਹ ਤੁੜਾਈਆ। ਸਚ ਦਵਾਰਾ ਸਚ ਸਵਾਮੀ ਇਕੋ ਪਏ ਲੰਘਣਾ, ਚਾਰ ਕੁੰਟ ਦਹਿ ਦਿਸ਼ਾ ਨਾ ਕੋਇ ਭਰਮਾਈਆ। ਸਚ ਪ੍ਰੀਤੀ ਚਰਨ ਧੂੜੀ ਮਸਤਕ ਟਿੱਕਾ ਲਾਵੇ ਚੰਦਨਾ, ਦੁਰਮਤ ਮੈਲ ਅੰਦਰ ਬਾਹਰ ਕਰੇ ਸਫ਼ਾਈਆ। ਵੇਲਾ ਵਕਤ ਏਥੇ ਓਥੇ ਦੋ ਜਹਾਨਾਂ ਹੋਏ ਸੁਹੰਜਣਾ, ਸੋਭਾਵੰਤ ਸ੍ਰੀ ਭਗਵੰਤ ਧੁਰ ਦਾ ਕੰਤ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਕਹੇ ਮੈਂ ਆਦਿ ਜੁਗਾਦੀ ਮੀਤਾ, ਮਿਤਰ ਪਿਆਰਾ ਏਕੰਕਾਰਾ ਇਕੋ ਦਿਆਂ ਵਖਾਈਆ। ਜੁਗ ਚੌਕੜੀ ਬਦਲਣਾ ਜਿਸ ਦੀ ਰੀਤਾ, ਰਹਿਬਰ ਹੋ ਕੇ ਰਹਜ਼ਨਾਂ ਕਰੇ ਸਫ਼ਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤ੍ਰੈਗੁਣ ਮਾਇਆ ਪੰਜ ਤਤ ਵੇਖੇ ਅੰਗੀਠਾ, ਕਾਇਆ ਮੰਦਰ ਅੰਦਰ ਭੇਵ ਅਭੇਦਾ ਆਪ ਖੁਲ੍ਹਾਈਆ। ਨਿਤ ਨਵਿਤ ਜੁਗ ਚੌਕੜੀ ਵੇਖਣਹਾਰਾ ਨੀਚਨ ਨੀਚਾ, ਊਚੋ ਊਚ ਅਗੰਮ ਅਥਾਹ ਆਪਣਾ ਵੇਸ ਵਟਾਈਆ। ਪੂਰਬ ਲਹਿਣਾ ਲੇਖ ਚੁਕਾਏ ਘਟ ਨਿਵਾਸੀ ਬਨਬਾਸੀ ਰਾਮ ਸੀਤਾ, ਸਖ਼ੀ ਕਾਹਨ ਆਪਣੀ ਕਾਰ ਕਮਾਈਆ। ਝਗੜਾ ਰਹਿਣ ਨਾ ਦੇਵੇ ਕੋਈ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਮਸੀਤਾ, ਮਸਲਾ ਅਸਲਾ ਇਕੋ ਇਕ ਪਰਗਟਾਈਆ। ਜਨ ਭਗਤਾਂ ਯਾਦ ਆਉਣ ਨਾ ਦੇਵੇ ਪਿਛਲਾ ਵਕਤ ਬੀਤਾ, ਬਾਤਨ ਵਿਚ ਬੈਤੁਲਮੁਕੱਦਸ ਧਾਮ ਇਕ ਸੁਹਾਈਆ।

❋

❋

ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰ ਕੇ ਠਾਂਡਾ ਸੀਤਾ, ਅਗਨੀ ਤਤ ਕਾਇਆ ਕੱਚ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਸਚ ਕਰੇ ਬਖ਼ਸ਼ੀਸ਼ਾ, ਬਖ਼ਸ਼ਿਸ਼ ਰਹਿਮਤ ਸਹਿਮਤ ਸਹਿਮਤ ਹੋ ਕੇ ਸਮਾਂ ਆਪਣੇ ਨਾਲ ਰਖਾਈਆ।