ਪੁਸਤਕਾਲਾਭਾਗ ੨੦

੭ ਸਾਵਣ ਸ਼ਹਿਨਸ਼ਾਹੀ ਸੰਮਤ ੩ ਸੁਲੱਖਣ ਸਿੰਘ ਦੇ ਗ੍ਰਹਿ ਰੁਕਨਾ ਮੂੰਗਲਾ ਜ਼ਿਲਾ ਫ਼ਿਰੋਜ਼ਪੁਰ

ਸਤਿ ਕਹੇ ਮੈਂ ਭਗਤਾਂ ਕਰਾਂ ਹੇਤ, ਪ੍ਰਭੂ ਪ੍ਰੀਤਮ ਨਾਲ ਮਿਲਾਈਆ। ਦਰਸ ਕਰਾਵਾਂ ਨੇਤਨ ਨੇਤ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਅੰਦਰ ਵੜ ਕੇ ਦੇਵਾਂ ਭੇਤ, ਕਾਇਆ ਕਾਅਬਾ ਪੜਦਾ ਆਪ ਚੁਕਾਈਆ। ਮਨ ਵਾਸਨਾ ਕੂੜੀ ਕਿਰਿਆ ਕਰਾਂ ਖੇਤ, ਰਣਭੂਮੀ ਨਾਮ ਖੰਡਾ ਚਮਕਾਈਆ। ਤ੍ਰੈਗੁਣ ਮਾਇਆ ਲਾ ਨਾ ਸਕੇ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਸਚਖੰਡ ਦਵਾਰ ਦਸਾਵਾਂ ਇਕੋ ਦੇਸ, ਜਿਸ ਘਰ ਵਸੇ ਬੇਪਰਵਾਹੀਆ। ਨਾਮ ਨਿਧਾਨਾ ਦਏ ਸੰਦੇਸ਼, ਅੱਖਰ ਵੱਖਰ ਕਰੇ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਲਿਖ ਕੇ ਲੇਖ, ਆਤਮ ਪਰਮਾਤਮ ਪਰਮਾਤਮ ਆਤਮ ਬੰਧਨ ਆਪੇ ਪਾਈਆ। ਸਤਿ ਧਰਮ ਦੀ ਸਾਚੀ ਦੱਸ ਖੇਡ, ਸਤਿਜੁਗ ਸਾਚਾ ਰਾਹ ਚਲਾਈਆ। ਚਾਰ ਵਰਨ ਅਠਾਰਾਂ ਬਰਨ ਏਕਾ ਨਾਮ ਦੱਸ ਕੇ ਰਸਨਾ ਜਿਹਵ, ਕਲਮਾ ਕਾਇਨਾਤ ਇਕ ਪੜ੍ਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੱਸ ਕੇ ਧੁਰ ਦਾ ਦੇਵੀ ਦੇਵ, ਦੇਵਤ ਸੁਰ ਜਿਸ ਨੂੰ ਸੀਸ ਝੁਕਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਮਿਲਾਵਾਂ ਸਚਖੰਡ ਨਿਵਾਸੀ ਨਿਹਕੇਵ, ਨਿਹਚਲ ਆਸਣ ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਰੰਗਾਈਆ। ਸਤਿ ਕਹੇ ਮੈਂ ਭਗਤਾਂ ਦੱਸਾਂ ਸਤਿ, ਸਤਿ ਸਤਿਵਾਦੀ ਪ੍ਰਭੂ ਮਿਲਾਈਆ। ਅੰਤਰ ਨਿਰੰਤਰ ਦੇ ਕੇ ਬ੍ਰਹਮ ਮਤ, ਪੜਦਾ ਦੂਈ ਦਵੈਤ ਉਠਾਈਆ। ਧੀਰਜ ਸੰਤੋਖ ਦੇ ਕੇ ਸਤਿ, ਸੁਤਿਆਂ ਦੇਵਾਂ ਉਠਾਈਆ। ਸਾਚਾ ਮਾਰਗ ਇਕੋ ਦੱਸ, ਦਹਿ ਦਿਸ਼ਾ ਦੀਨ ਦੁਨੀ ਸਮਝਾਈਆ। ਜਨ ਭਗਤਾਂ ਖੋਲ੍ਹ ਕੇ ਅੰਦਰੋਂ ਅੱਖ, ਨਿਜ ਨੈਣ ਨੂਰ ਦਿਆਂ ਚਮਕਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਗਾਵਣ ਜਸ, ਢੋਲਾ ਧੁਰ ਦਾ ਸਿਫ਼ਤ ਸਾਲਾਹੀਆ। ਹਕ਼ੀਕ਼ਤ ਵਿਚੋਂ ਸਭ ਦੀ ਝੋਲੀ ਪਾਵਾਂ ਹਕ, ਹੁਕਮ ਧੁਰ ਦਾ ਇਕ ਮਨਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਸ੍ਰਿਸ਼ਟੀ ਗਈ ਥੱਕ, ਦ੍ਰਿਸ਼ਟੀ ਅੰਦਰ ਭਾਰ ਨਾ ਕੋਇ ਉਠਾਈਆ। ਸਦੀ ਚੌਧਵੀਂ ਲੇਖਾ ਦੱਸ, ਪੁਰਖ ਸਮਰਥ ਪਾਰਬ੍ਰਹਮ ਪਤਿਪਰਮੇਸ਼ਵਰ ਭੇਵ ਦਿਆਂ ਖੁਲ੍ਹਾਈਆ। ਜਿਸ ਦਾ ਸਚ ਦਵਾਰ ਇਕੋ ਇਕ ਹੱਟ, ਗੁਰ ਅਵਤਾਰ ਪੈਗ਼ੰਬਰਾਂ ਵਣਜ ਰਿਹਾ ਕਰਾਈਆ। ਸੋ ਸੱਜਣ ਸੁਹੇਲਾ ਇਕ ਇਕੇਲਾ ਏਕੰਕਾਰ ਹੋ ਪਰਗਟ, ਪਤਿਪਰਮੇਸ਼ਵਰ ਆਪਣਾ ਰੂਪ ਬਦਲਾਈਆ। ਨਾਮ ਅਗੰਮੀ ਸ਼ਬਦ ਨਿਧਾਨਾ ਮਾਰੇ ਸੱਟ, ਠੋਕਰ ਠਾਕਰ ਆਪ ਲਗਾਈਆ। ਕਲਜੁਗ ਕੂੜੀ ਕਿਰਿਆ ਹਉਮੇ ਹੰਗਤਾ ਬੁਰਜ ਜਾਵੇ ਢੱਠ, ਸਚ ਸੁਚ ਮਿਲੇ ਮਾਣ ਵਡਿਆਈਆ। ਝਗੜਾ ਰਹੇ ਨਾ ਤੀਰਥ ਅੱਠ ਸੱਠ, ਪਾਵੇ ਸਾਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰੂਦਵਾਰ ਗੁਰ ਗੁਰ ਪੜਦਾ ਲਾਹੀਆ। ਨਿਰਗੁਣ ਧਾਰ ਨਿਰਵੈਰ ਨਿਰੰਕਾਰ ਖੇਲ ਕਰੇ ਬਾਜ਼ੀਗਰ ਨਟ, ਸਵਾਂਗੀ ਬਹੁਰੰਗਾ ਆਪਣਾ ਖੇਲ ਵਖਾਈਆ। ਜਿਸ ਦੀ ਮਹਿੰਮਾ ਸਿਫ਼ਤ ਕਲਮਾ ਕਾਇਨਾਤ ਕੋਈ ਗਾ ਨਾ ਸਕੇ ਭੱਟ,

❋

❋

ਭਟਕਨਾ ਸਭ ਦੀ ਦਏ ਚੁਕਾਈਆ। ਸੰਤ ਸੁਹੇਲੇ ਗੁਰਮੁਖ ਗੁਰ ਗੁਰ ਕਰ ਇਕੱਠ, ਇਕੱਠਾ ਲਹਿਣਾ ਦੇਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ ਮਹਿੰਮਾ ਅਕਥ, ਬੋਧ ਅਗਾਧ ਬੁੱਧੀ ਤੋਂ ਪਰੇ ਕਰੇ ਪੜ੍ਹਾਈਆ।

੭ ਸਾਵਣ ਸ਼ਹਿਨਸ਼ਾਹੀ ਸੰਮਤ ੩ ਰਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ

ਸਤਿਜੁਗ ਕਹੇ ਮਿਹਰਵਾਨ ਮਹਿਬੂਬ ਤੇਰੇ ਹੁਕਮੇ ਅੰਦਰ ਉਠਾਂ, ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਤੇਰੀ ਸੇਵ ਕਮਾਈਆ। ਭਗਤ ਸੁਹੇਲਾ ਇਕ ਇਕੇਲਾ ਨੌਜਵਾਨ ਮਰਦ ਮਰਦਾਨ ਹੋ ਕੇ ਤੁਠਾਂ, ਨਵ ਨੌ ਚਾਰ ਅੰਦਰ ਬਾਹਰ ਗੁਪਤ ਜਾਹਰ ਪੜਦਾ ਦਿਆਂ ਉਠਾਈਆ। ਜਾਮ ਹਕ਼ੀਕ਼ੀ ਅੰਮ੍ਰਿਤ ਰਸ ਜਨ ਭਗਤਾਂ ਦੇਵਾਂ ਬਿਨ ਘੁੱਟਾਂ, ਗਹਿਰ ਗੰਭੀਰ ਬੇਨਜ਼ੀਰ ਕਾਇਆ ਮੰਦਰ ਅੰਦਰ ਆਪ ਟਿਕਾਈਆ। ਜੋਤੀ ਸ਼ਬਦੀ ਧਾਰ ਦੋ ਜਹਾਨ ਸ੍ਰੀ ਭਗਵਾਨ ਵੇਖਾਂ ਚਾਰ ਕੁੰਟ ਧਰਨੀ ਧਰਤ ਧਵਲ ਗੁੱਠਾਂ, ਆਕਾਸ਼ ਪਰਕਾਸ਼ ਬ੍ਰਹਿਮੰਡ ਖੰਡ ਪੁਰੀ ਲੋਅ ਫੋਲ ਫੁਲਾਈਆ। ਗੁਰਮੁਖ ਗੁਰਸਿਖ ਹਰਿਜਨ ਸੰਤ ਸੁਹੇਲੇ ਸੱਜਣ ਜਾ ਜਾ ਪੁਛਾਂ, ਦਿਵਸ ਰੈਣ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਈਆ। ਸਤਿਜੁਗ ਕਹੇ ਪ੍ਰਭ ਤੇਰੇ ਹੁਕਮ ਅੰਦਰ ਜਾਵਾਂ ਨੱਸ, ਨਿਰਗੁਣ ਧਾਰ ਨਿਰਵੈਰ ਲੈ ਅੰਗੜਾਈਆ। ਗੁਰਮੁਖ ਸਾਚੇ ਸੰਤ ਜਨਾਂ ਪੂਰੀ ਕਰਾਂ ਆਸ, ਆਸਾ ਤ੍ਰਿਸ਼ਨਾ ਮਾਇਆ ਮਮਤਾ ਮੋਹ ਅੰਦਰੋਂ ਬਾਹਰ ਕਢਾਈਆ। ਆਤਮ ਪਰਮਾਤਮ ਸਾਚੇ ਮੰਡਲ ਵਖਾਵਾਂ ਤੇਰੀ ਰਾਸ, ਗੋਪੀ ਕਾਹਨ ਇਕੋ ਗ੍ਰਹਿ ਸੋਭਾ ਪਾਈਆ। ਨਿਰਗੁਣ ਜੋਤ ਬਿਨ ਵਰਨ ਗੋਤ ਕਰਾਂ ਪਰਕਾਸ਼, ਆਤਮ ਬ੍ਰਹਮ ਪਾਰਬ੍ਰਹਮ ਦਿਆਂ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਸਾਚੀ ਦੱਸ ਕੇ ਗਾਥ, ਸੋਹਲਾ ਢੋਲਾ ਬਣ ਵਿਚੋਲਾ ਇਕੋ ਇਕ ਸੁਣਾਈਆ। ਸਚ ਦਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਤੇਰਾ ਖੋਲ੍ਹਾਂ ਹਾਟ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਇਕੋ ਇਕ ਖੁਲ੍ਹਾਈਆ। ਸ਼ਾਹੋ ਭੂਪ ਸਤਿ ਸਰੂਪ ਸਚਖੰਡ ਦਵਾਰ ਦੱਸਾਂ ਤੇਰਾ ਰਾਜ, ਦਰਗਾਹ ਸਾਚੀ ਮੁਕਾਮੇ ਹਕ ਹਕ਼ੀਕ਼ਤ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਕੂੜੀ ਕਿਰਿਆ ਬਦਲ ਦੇਣਾ ਸਮਾਜ, ਸਚ ਸਮਗਰੀ ਜੋਤ ਇਕਗਰੀ ਇਕੋ ਇਕ ਪਰਗਟਾਈਆ। ਸਤਿਜੁਗ ਕਹੇ ਮੇਰੇ ਪਰਮ ਪੁਰਖ ਪਾਰਬ੍ਰਹਮ ਦੀਨ ਦਿਆਲਾ, ਦਇਆਨਿਧ ਤੇਰੀ ਇਕ ਸਰਨਾਈਆ। ਸਚਖੰਡ ਨਿਵਾਸੀ ਹੋਣਾ ਮੇਰਾ ਇਕ ਰਖਵਾਲਾ, ਰੱਖਕ ਹੋ ਕੇ ਰੱਛਿਆ ਕਰਨੀ ਥਾਉਂ ਥਾਈਂਆ। ਚਾਰ ਕੁੰਟ ਦਹਿ ਦਿਸ਼ਾ ਤੇਰੇ ਹੁਕਮੇ ਅੰਦਰ ਤ੍ਰੈਗੁਣ ਮਾਇਆ ਤੋੜਾਂ ਜਗਤ ਜੰਜਾਲਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਸਤਿ ਧਰਮ ਦਾ ਸਾਚਾ ਮਾਰਗ ਦੱਸਾਂ ਰਹਿਬਰਾਂ ਰਾਹ ਸੁਖਾਲਾ, ਮਨ ਵਿਕਾਰਾ ਰਹਜ਼ਨ ਰਹਿਣ ਕੋਇ ਨਾ ਪਾਈਆ। ਧੁਰਦਰਗਾਹੀ ਬੇਪਰਵਾਹੀ ਤੇਰੀ ਨਜ਼ਰ ਆਵੇ ਇਕੋ ਧਰਮਸਾਲਾ, ਧਰਮ ਦਵਾਰ ਏਕੰਕਾਰ ਵਿਚ ਸੰਸਾਰ ਦੇਣਾ ਸਮਝਾਈਆ। ਜਿਸ ਧਾਰੋਂ ਨਿਕਲੇ ਆਦਿ ਸ਼ਕਤ ਜੋਤੀ ਜਲਵਾ ਨੂਰ ਜਵਾਲਾ, ਅਸ਼ਟਭੁਜ ਸਿੰਘ ਸਵਾਰ ਰੂਪ ਬਦਲਾਈਆ। ਗੁਰ ਅਵਤਾਰ ਪੈਗ਼ੰਬਰ

❋

❋

ਜਿਸ ਦਾ ਦੇਂਦੇ ਗਏ ਅਹਿਵਾਲਾ, ਅਨਰਾਗੀ ਹੋ ਕੇ ਆਪਣਾ ਰਾਗ ਅਲਾਈਆ। ਸੋ ਸਾਹਿਬ ਸਤਿਗੁਰ ਲੇਖਾ ਜਾਣੇ ਦੋ ਜਹਾਨਾਂ, ਸ੍ਰੀ ਭਗਵਾਨਾ ਆਪਣੀ ਕਾਰ ਕਮਾਈਆ। ਮੇਰੇ ਉਪਰ ਹੋਣਾ ਮਿਹਰਵਾਨਾ, ਸਤਿਜੁਗ ਸਾਚਾ ਨਿਉਂ ਨਿਉਂ ਲਾਗੇ ਪਾਈਆ। ਕਲਜੁਗ ਕੂੜੀ ਕਿਰਿਆ ਜੂਠ ਝੂਠ ਹੋਵੇ ਰਵਾਨਾ, ਧਰਨੀ ਧਰਤ ਧਵਲ ਧੌਲ ਰਹਿਣ ਕੋਇ ਨਾ ਪਾਈਆ। ਧੂੰਆਂਧਾਰ ਰਹੇ ਨਾ ਜ਼ਿਮੀਂ ਅਸਮਾਨਾ, ਏਕਾ ਜਲਵਾ ਨੂਰ ਚੰਦ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਗਾਏ ਸਾਚਾ ਗਾਣਾ, ਗਾਵਤ ਗਾਵਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਆਪ ਸੁਣਾਈਆ। ਸਤਿਜੁਗ ਸਾਚਾ ਕਹੇ ਮੈਂ ਤੇਰਾ ਫ਼ਰਮਾਂਬਰਦਾਰ, ਸੇਵਕ ਧੁਰ ਦਾ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤਿਆ ਵਿਚ ਸੰਸਾਰ, ਸੰਸਾਰੀ ਭੰਡਾਰੀ ਨੇਤਰ ਰੋਵਣ ਮਾਰਨ ਧਾਹੀਂਆ। ਗੁਰ ਅਵਤਾਰ ਪੈਗ਼ੰਬਰ ਬਣ ਭਿਖਾਰ, ਦਰ ਤੇਰੇ ਠਾਂਡੇ ਬੈਠੇ ਸੀਸ ਝੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪਾਏ ਕੋਇ ਨਾ ਸਾਰ, ਸਮਝ ਵਿਚ ਰਮਜ਼ ਨਾ ਕੋਇ ਲਗਾਈਆ। ਅੱਠ ਸੱਠ ਤੀਰਥ ਤਟ ਕਿਨਾਰ ਰਿਹਾ ਨਾ ਕੋਇ ਪਿਆਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣ ਅੱਖ ਸ਼ਰਮਾਈਆ। ਬੀਸ ਬੀਸੇ ਹਰਿ ਜਗਦੀਸੇ ਤੁਧ ਬਿਨ ਪਾਏ ਕੋਇ ਨਾ ਸਾਰ, ਕਲਜੁਗ ਕਾਇਆ ਕੱਪੜ ਦੁਰਮਤ ਮੈਲ ਨਾ ਕੋਇ ਧਵਾਈਆ। ਦੀਆ ਬਾਤੀ ਕਮਲਾਪਾਤੀ ਗ੍ਰਹਿ ਮੰਦਰ ਅੰਦਰ ਕਰੇ ਨਾ ਕੋਇ ਉਜਿਆਰ, ਜਗਤ ਅੰਧੇਰਾ ਅੰਧ ਅਗਿਆਨ ਨਾ ਕੋਇ ਮਿਟਾਈਆ। ਮੈਂ ਨੰਨ੍ਹਾਂ ਬੱਚਾ ਤੇਰਾ ਸੇਵਾਦਾਰ, ਸਤਿਜੁਗ ਸਾਚਾ ਨਿਉਂ ਨਿਉਂ ਸੀਸ ਝੁਕਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰਾ ਇਖ਼ਤਿਆਰ, ਹੁਕਮੇ ਅੰਦਰ ਹੁਕਮ ਦੇ ਬਦਲਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਦੇਣਾ ਪਰਗਟਾਈਆ। ਜਿਸ ਨੂੰ ਸਜਦਿਆਂ ਵਿਚ ਸਾਰੇ ਕਰਨ ਨਿਮਸਕਾਰ, ਨਮੋਂ ਨਮੋਂ ਸੀਸ ਜਗਦੀਸ਼ ਝੁਕਾਈਆ। ਤੇਰੇ ਹੁਕਮ ਦਾ ਹੋਵੇ ਇਕ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਤੇਰੇ ਚਰਨ ਕਵਲ ਬਲਿਹਾਰ, ਬਲ ਬਲ ਆਪਣਾ ਆਪ ਵਖਾਈਆ। ਮੰਜ਼ਲ ਮੰਜ਼ਲ ਮੁਸ਼ਕਲ ਰਹੇ ਨਾ ਕੋਈ ਵਿਚ ਸੰਸਾਰ, ਸਾਗਰ ਸਿੰਧ ਧੁਰ ਦੀ ਪਾਰ ਕਰਾਈਆ। ਕਲਜੁਗ ਕੂੜੀ ਕਿਰਿਆ ਮੇਟ ਮਾਇਆ ਮਮਤਾ ਮੋਹ ਹੱਟ ਬਾਜ਼ਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਦਰ ਠਾਂਡੇ ਮੰਗ ਮੰਗਾਈਆ। ਸਤਿਜੁਗ ਕਹੇ ਮੈਂ ਤੇਰਾ ਬੱਚਾ ਬਾਲ ਨਿਧਾਨਾ, ਬਾਲ ਅਵਸਥਾ ਸੀਸ ਨਿਵਾਈਆ। ਕਿਰਪਾ ਕਰ ਸ੍ਰੀ ਭਗਵਾਨਾ, ਤੇਰੀ ਓਟ ਤਕਾਈਆ। ਸਤਿ ਧਰਮ ਦਾ ਝੁੱਲੇ ਇਕ ਨਿਸ਼ਾਨਾ, ਨਿਸ਼ਾਨੇ ਨਸ਼ਿਆਂ ਵਾਲੇ ਬਦਲਾਈਆ। ਲੱਖ ਚੁਰਾਸੀ ਨਜ਼ਰੀ ਆ ਇਕੋ ਕਾਹਨਾ, ਸ਼ਬਦ ਬੰਸਰੀ ਧੁਨ ਕਰ ਸ਼ਨਵਾਈਆ। ਪੈਗ਼ੰਬਰਾਂ ਦਾ ਪੈਗ਼ੰਬਰ ਦੇ ਪੈਗ਼ਾਮਾ, ਧੁਰ ਕਲਾਮਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਧੁਰ ਦਰਬਾਰੇ ਦਰ ਠਾਂਡੇ ਅਲਖ ਜਗਾਈਆ। ਸਤਿਜੁਗ ਸਾਚਾ ਕਹੇ ਪੁਰਖ ਅਕਾਲ ਦੀਨ ਦਿਆਲ ਪਾ ਦੇ ਭਿੱਖਿਆ, ਦਰ ਦਰਵੇਸ਼ ਦਰ ਕੁਰਲਾਈਆ। ਸਾਚੇ ਨਾਮ ਦੀ ਦੇ ਦੇ ਸਿਖਿਆ, ਸਿੱਖ ਸਤਿਗੁਰ ਨਾਲ ਮਿਲਾਈਆ। ਜਿਹੜਾ ਲੇਖਾ ਗੋਬਿੰਦ ਬਿਨ ਅੱਖਰਾਂ ਮਾਛੂਵਾੜੇ ਲਿਖਿਆ, ਕਾਗ਼ਜ਼ ਕਲਮ ਵੰਡ ਨਾ ਕੋਇ ਵੰਡਾਈਆ। ਉਹ ਨਿਰਗੁਣ ਧਾਰ ਵਖਾ ਦੇ ਅਗੰਮੀ ਚਿਟਿਆ, ਜਿਸ ਦਾ ਮਜ਼ਮੂਨ ਕਾਨੂੰਨ ਵਿਚ ਨਾ

❋

❋

ਕੋਇ ਪਰਗਟਾਈਆ। ਬਿਨ ਤੇਰੀ ਕਿਰਪਾ ਚਾਰ ਜੁਗ ਕਿਸੇ ਨਾ ਦਿਸਿਆ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਸਕੇ ਨਾ ਕੋਇ ਸਮਝਾਈਆ। ਸੋ ਅੰਤ ਅਖੀਰ ਬੇਨਜ਼ੀਰ ਜਨ ਭਗਤਾਂ ਦੇ ਹਿੱਸਿਆ, ਹਸਤੀ ਵਿਚ ਮਸਤੀ ਆਪਣਾ ਨਾਮ ਰਖਾਈਆ। ਕਰਵਟ ਲੈ ਬਦਲ ਲੈ ਪਿਠਿਆ, ਸਨਮੁਖ ਹੋ ਕੇ ਜਲਵਾ ਨੂਰ ਕਰ ਰੁਸ਼ਨਾਈਆ। ਬਿਨ ਤੇਰੀ ਕਿਰਪਾ ਕਲਜੁਗ ਅੰਤ ਅਖ਼ੀਰ ਨਾ ਜਾਏ ਨਜਿੱਠਿਆ, ਲਹਿਣਾ ਦੇਣਾ ਦੇਣਾ ਲੈਣਾ ਸਕੇ ਨਾ ਕੋਇ ਮੁਕਾਈਆ। ਤੂੰ ਪੁਰਖ ਅਕਾਲ ਸਮਰਥ ਸਵਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦਾ ਪਿਤਿਆ, ਪਤਤ ਉਧਾਰਨ ਇਕੋ ਨਜ਼ਰੀ ਆਈਆ। ਜਗਤ ਬਾਜ਼ਾਰ ਹੱਟ ਕਦੇ ਨਾ ਵਿਕਿਆ, ਕਰਤੇ ਤੇਰੀ ਕੀਮਤ ਕੋਇ ਨਾ ਪਾਈਆ। ਤੇਰਾ ਖੇਲ ਸਦਾ ਅਨਡਿੱਠਿਆ, ਜਗ ਨੇਤਰ ਸਕੇ ਨਾ ਕੋਇ ਦਰਸਾਈਆ। ਧੁਰਦਰਗਾਹੀ ਬਣ ਮਿਤਿਆ, ਮਿਤਰ ਪਿਆਰੇ ਸਾਂਝੇ ਯਾਰੇ ਹਰੀ ਦਵਾਰੇ ਆਪਣਾ ਰੰਗ ਰੰਗਾਈਆ। ਜਨ ਭਗਤਾਂ ਸਾਚੇ ਸੰਤਾਂ ਸਤਿ ਧਰਮ ਦੀ ਪਾ ਭਿੱਛਿਆ, ਵਸਤ ਅਮੋਲਕ ਨਾਮ ਨਿਧਾਨਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਮੁਕਾਉਣਾ ਵੱਡਿਆਂ ਨਿੱਕਿਆਂ, ਲੇਖੇ ਵਿਚੋਂ ਲੇਖਾ ਆਪਣਾ ਦੇਣਾ ਸਮਝਾਈਆ।

੮ ਸਾਵਣ ਸ਼ਹਿਨਸ਼ਾਹੀ ਸੰਮਤ ੩ ਗੁਰਦੇਵ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ

ਸਤਿਜੁਗ ਕਹੇ ਸਾਚੀ ਦੇ ਧਰਮ ਦੀ ਦਾਤ, ਦੋ ਜਹਾਨਾਂ ਮਿਲੇ ਮਾਣ ਵਡਿਆਈਆ। ਕਲਜੁਗ ਮੇਟਾਂ ਅੰਧੇਰੀ ਰਾਤ, ਕੂੜੀ ਕਿਰਿਆ ਅੰਦਰ ਕਰ ਰੁਸ਼ਨਾਈਆ। ਧੁਰ ਦਾ ਨਾਮ ਪਰਗਟਾਵਾਂ ਸਾਚ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਭਾਗ ਲੱਗੇ ਕਾਇਆ ਮਾਟੀ ਕਾਚ, ਕੰਚਨ ਗੜ੍ਹ ਸਾਢੇ ਤਿੰਨ ਹੱਥ ਸੋਭਾ ਪਾਈਆ। ਆਤਮ ਪਰਮਾਤਮ ਇਕੋ ਨਜ਼ਰੀ ਆਏ ਨਾਤ, ਜਗਤ ਵਰਨ ਬਰਨ ਨਾ ਕੋਇ ਲੜਾਈਆ। ਸਚ ਪ੍ਰੀਤੀ ਧੁਰਦਰਗਾਹ ਜੁੜੇ ਨਾਤ, ਪਤਿਪਰਮੇਸ਼ਵਰ ਮਿਲੇ ਬੇਪਰਵਾਹੀਆ। ਜੋ ਗੁਰ ਅਵਤਾਰ ਪੈਗ਼ੰਬਰ ਜੁਗ ਚੌਕੜੀ ਗਏ ਆਖ, ਅੱਖਰਾਂ ਵਿਚ ਤੇਰੀ ਸਿਫ਼ਤ ਸਾਲਾਹੀਆ। ਸੋ ਖੇਲ ਵਖਾਵਾਂ ਸਾਖਿਆਤ, ਸਾਹਿਬ ਸਤਿਗੁਰ ਤੇਰਾ ਨੂਰ ਹੋਵੇ ਰੁਸ਼ਨਾਈਆ। ਜਨ ਭਗਤਾਂ ਮਿਲੇ ਆਬੇਹਯਾਤ, ਸੂਫ਼ੀ ਸੰਤ ਫ਼ਕੀਰਾਂ ਫ਼ਿਕਰਾ ਇਕੋ ਇਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਪੂਰੀ ਕਰ ਆਸ, ਆਹਿਸਤਾ ਆਹਿਸਤਾ ਦਰ ਠਾਂਡੇ ਮੰਗ ਮੰਗਾਈਆ। ਹੋਵੇ ਪਰਕਾਸ਼ ਪ੍ਰਿਥਮੀ ਆਕਾਸ਼, ਤ੍ਰੈਲੋਕ ਸਲੋਕ ਇਕ ਸੁਣਾਈਆ। ਸਾਚੇ ਮੰਡਲ ਸੁਹੰਜਣੀ ਹੋਵੇ ਰਾਸ, ਗੋਪੀ ਕਾਹਨ ਸੁਰਤੀ ਸ਼ਬਦੀ ਵੱਜੇ ਨਾਦ, ਹਉਂ ਬਾਲਕ ਹਉਂ ਹਾਂ ਤੇਰਾ ਦਾਸ, ਯਾਚਕ ਹੋ ਕੇ ਧਰਮ ਦੀ ਸੇਵ ਕਮਾਈਆ। ਸਾਚੀ ਮੰਜ਼ਲ ਵੇਖਾਂ ਚੜ੍ਹ ਕੇ ਘਾਟ, ਤਟ ਕਿਨਾਰਾ ਇਕੋ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਨਾਉਂ ਨਿਰੰਕਾਰਾ ਉਪਜੇ ਸਾਚੀ ਗਾਥ, ਗਹਿਰ ਗੰਭੀਰ ਬੇਨਜ਼ੀਰ ਇਕੋ ਹੁਕਮ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਤੇਰੀ ਆਸ ਰਖਾਈਆ। ਸਤਿਜੁਗ ਕਹੇ ਪ੍ਰਭ ਪਰਮ ਪੁਰਖ ਚਾੜ੍ਹ ਰੰਗ, ਰੰਗਤ ਅਗਲੀ ਦੇ ਵਖਾਈਆ। ਭੇਵ ਖੁਲ੍ਹਾ ਬ੍ਰਹਮ ਹੰ, ਹੰਗਤਾ ਅੰਦਰੋਂ ਗੜ੍ਹ ਤੁੜਾਈਆ। ਨਿਰਗੁਣ ਧਾਰ ਨਿਰਗੁਣ ਹੋਵੇ ਸੰਗ, ਦੋ ਜਹਾਨਾਂ ਸੰਗ ਬਣਾਈਆ। ਨਾਮ ਨਿਧਾਨ ਵੱਜੇ

❋

❋

ਮਰਦੰਗ, ਧੁਨੀ ਨਾਦ ਕਰੇ ਸ਼ਨਵਾਈਆ। ਦੂਈ ਦਵੈਤ ਭਰਮਾਂ ਢਾਹ ਕੰਧ, ਕੰਚਨ ਗੜ੍ਹ ਬੰਕ ਦੇ ਵਡਿਆਈਆ। ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟ ਸਬਾਈ ਜਣਾ ਛੰਦ, ਸਹਿਸਾ ਰੋਗ ਰਹੇ ਨਾ ਰਾਈਆ। ਬਿਨ ਰਸਨਾ ਜੇਹਵਾ ਬੱਤੀ ਦੰਦ ਦੇ ਅਨੰਦ, ਅੰਤਰ ਆਤਮ ਆਪਣਾ ਰਸ ਚਖਾਈਆ। ਕਰਵਟ ਲੈ ਬਦਲ ਕੇ ਕੰਡ, ਸਨਮੁਖ ਹੋ ਕੇ ਸਤਿ ਸਰੂਪ ਕਰ ਸ਼ਨਵਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਪਾ ਠੰਡ, ਕਲਜੁਗ ਵਿਚ ਅਗਨੀ ਤਤ ਨਾ ਕੋਇ ਤਪਾਈਆ। ਸਤਿ ਧਰਮ ਕਹੇ ਇਕੋ ਤੇਰੇ ਨਾਮ ਦੀ ਹੋਵੇ ਸੁਗੰਧ, ਚਾਰ ਕੁੰਟ ਦਹਿ ਦਿਸ਼ਾ ਇਕ ਮਹਿਕਾਈਆ। ਨਿਜ ਆਤਮ ਦੇ ਆਪਣਾ ਅਨੰਦ, ਅਨੰਦ ਇਕੋ ਇਕ ਵਖਾਈਆ। ਨਿਰਮਲ ਜੋਤ ਚਮਕੇ ਚੰਦ, ਕਲਜੁਗ ਅੰਧ ਅੰਧੇਰ ਦੇਣਾ ਮਿਟਾਈਆ। ਤੇਰਾ ਖੇਲ ਵੇਖਾਂ ਵਿਚ ਵਰਭੰਡ, ਬ੍ਰਹਿਮੰਡ ਵੱਜੇ ਵਧਾਈਆ। ਸਚ ਦਵਾਰ ਏਕੰਕਾਰ ਆਪਣਾ ਲੰਘ, ਨੌ ਦਵਾਰ ਖ਼ਾਕੀ ਮਾਟੀ ਡੇਰਾ ਢਾਹੀਆ। ਸੁਰਤ ਸਵਾਣੀ ਹੋਣ ਨਾ ਦੇਵੀਂ ਰੰਡ, ਕੰਤ ਸੁਹਾਗੀ ਆਪਣੀ ਦਇਆ ਕਮਾਈਆ। ਦੀਨ ਦਿਆਲ ਸਾਹਿਬ ਬਣ ਬਖ਼ਸ਼ੰਦ, ਰਹਿਮਤ ਮੇਰੀ ਝੋਲੀ ਪਾਈਆ। ਸਤਿਜੁਗ ਕਹੇ ਸਤਿ ਦਵਾਰ ਭਿਖਾਰੀ ਹੋ ਕੇ ਰਿਹਾ ਮੰਗ, ਮਾਂਗਤ ਹੋ ਕੇ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੂਰੇ ਸਰਬੰਗ ਸਾਹਿਬ ਸੁਲਤਾਨ ਜਗਤ ਜਹਾਨ ਤੇਰੀ ਓਟ ਤਕਾਈਆ।

੨੯ ਸਾਵਣ ਸ਼ਹਿਨਸ਼ਾਹੀ ਸੰਮਤ ੩ ਦਿੱਲੀ ਦਰਬਾਰ ਵਿਖੇ

ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸੇਵਕ ਉਸ ਦੇ, ਜਿਸ ਦੀ ਉਸਤਤ ਜੁਗ ਚੌਕੜੀ ਨਿਰਗੁਣ ਸਰਗੁਣ ਧਾਰ ਪਰਗਟਾਈਆ। ਰੂਪ ਧਰਦੇ ਰਹੇ ਜੋਤੀ ਧਾਰ ਸ਼ਬਦੀ ਸੁਤ ਦੇ, ਧੁਰ ਫ਼ਰਮਾਨਾ ਦੋ ਜਹਾਨਾਂ ਸ਼ਬਦ ਨਿਸ਼ਾਨਾ ਇਕ ਸਮਝਾਈਆ। ਏਥੇ ਓਥੇ ਰਹੇ ਪੁਛਦੇ, ਨਰ ਨਿਰੰਕਾਰ ਅੱਗੇ ਨਿਰਗੁਣ ਧਾਰ ਸੀਸ ਨਿਵਾਈਆ। ਕਿਸ ਬਿਧ ਨਵ ਨੌ ਚਾਰ ਪੈਂਡੇ ਮੁੱਕਦੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਪੜਦੇ ਉਹਲੇ ਰਹਿਣ ਕੋਇ ਨਾ ਲੁਕ ਦੇ, ਭੇਵ ਅਭੇਦਾ ਅਛਲ ਅਛੇਦਾ ਦੇ ਖੁਲ੍ਹਾਈਆ। ਕਾਇਆ ਮਾਟੀ ਭਾਂਡੇ ਵੇਖ ਸਚ ਦੇ, ਸਚ ਸੰਜਮ ਇਕ ਸਮਝਾਈਆ। ਮਾਇਆ ਮਮਤਾ ਮੋਹ ਵਿਕਾਰਾ ਜੀਵ ਜਹਾਨ ਰਹੇ ਕੁੱਠਦੇ, ਅਗਨੀ ਤਤ ਤੱਤ ਵਜੂਦ ਵਿਚ ਜਲਾਈਆ। ਮਨ ਹੋ ਕੇ ਲੱਖ ਚੁਰਾਸੀ ਵਿਚੋਂ ਤੇਰੇ ਨਾਲ ਰਹੇ ਰੁੱਸਦੇ, ਆਤਮ ਪਰਮਾਤਮ ਨਾਤਾ ਨਾ ਕੋਇ ਜੁੜਾਈਆ। ਆਪਣੀ ਕਰਨੀ ਆਪਣੇ ਵਿਚੋਂ ਲੁੱਟਦੇ, ਮਨ ਹੰਕਾਰੀ ਵਿਕਾਰੀ, ਆਪਣੇ ਨਾਲ ਮਿਲਾਈਆ। ਝਗੜੇ ਮੇਟੇ ਨਾ ਕੋਇ ਤੇਰੇ ਵਿਛੋੜੇ ਦੁੱਖ ਦੇ, ਦਰਦੀਆਂ ਦਰਦ ਨਾ ਕੋਇ ਗਵਾਈਆ। ਕਿਉਂ ਜਾਮੇਂ ਬਦਲਦੇ ਰਹੇ ਮਨੁੱਖ ਦੇ, ਦੇਵਤ ਮਾਨਵ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੋ ਦੇਣਾ ਸਾਚਾ ਵਰ, ਦਰਗਾਹ ਸਾਚੀ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਨੂਰ ਓਸ ਅਲਾਹ ਦੇ, ਜੋ ਅੱਲਾ ਆਲਮੀਨ ਅਖਵਾਈਆ। ਅਸੀਂ ਵਣਜਾਰੇ ਆਦਿ ਜੁਗਾਦਿ ਸਿਫ਼ਤ ਸਾਲਾਹ ਦੇ, ਢੋਲੇ ਮਹਿੰਮਾ ਰਾਗਾਂ ਨਾਦਾਂ ਵਿਚ ਗਾਈਆ। ਵਣਜਾਰੇ ਬਣੇ ਰਹੇ ਨਿਰਗੁਣ ਧਾਰ ਜਗਤ ਮਲਾਹ ਦੇ, ਜੋ ਨਈਆ ਨੌਕਾ ਆਪਣਾ ਨਾਮ ਚਲਾਈਆ। ਖਾਦਮ ਸੇਵਕ ਹੋ ਕੇ ਆਪਣੇ ਬੇਪਰਵਾਹ ਦੇ, ਜੋ ਪਾਰਬ੍ਰਹਮ ਬ੍ਰਹਮ ਆਪਣੀ ਸੇਵਾ ਰਿਹਾ ਲਗਾਈਆ। ਮਾਲਕ

❋

❋

ਬਣਦੇ ਰਹੇ ਦੀਨਾਂ ਮਜ਼੍ਹਬਾਂ ਵਾਲੇ ਰਾਹ ਦੇ, ਰਹਿਬਰ ਹੋ ਕੇ ਰਸਤਿਆਂ ਵੰਡ ਵੰਡਾਈਆ। ਭਿਖਾਰੀ ਬਣੇ ਰਹੇ ਧੁਰਦਰਾਗਾਹੀ ਅਗੰਮੀ ਸ਼ਾਹ ਦੇ, ਜੋ ਸ਼ਹਿਨਸ਼ਾਹ ਦੇਵਣਹਾਰ ਇਕ ਅਖਵਾਈਆ। ਰਾਗ ਸੁਣਾਉਂਦੇ ਰਹੇ ਓਸ ਦੇ ਰਾਹ ਦੇ, ਜੋ ਨਾਉਂ ਨਿਰੰਕਾਰਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਓਸੇ ਦੀ ਧਾਰ, ਜੋ ਧੁਰ ਦਾ ਮਾਲਕ ਇਕ ਅਖਵਾਇੰਦਾ। ਜਿਸ ਦਾ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਵੇਸ ਵਟਾਇੰਦਾ। ਨਿਰਗੁਣ ਸਰਗੁਣ ਲਏ ਅਵਤਾਰ, ਤ੍ਰੈਗੁਣ ਅਤੀਤਾ ਭੇਵ ਮਿਟਾਇੰਦਾ। ਜਿਸ ਦੀ ਮਹਿੰਮਾ ਕਾਗ਼ਜ਼ ਕਲਮ ਨਾ ਲਿਖਣਹਾਰ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਇੰਦਾ। ਸੋ ਸਵਾਮੀ ਅੰਤਰਜਾਮੀ ਆਤਮ ਪਰਮਾਤਮ ਸਾਚਾ ਯਾਰ, ਨਾਤਾ ਇਕੋ ਇਕ ਵਖਾਇੰਦਾ। ਜੁਗ ਚੌਕੜੀ ਕਰਦੇ ਆਏ ਇਜ਼ਹਾਰ, ਸਿਫ਼ਤਾਂ ਨਾਲ ਸਿਫ਼ਤੀ ਸਿਫ਼ਤ ਸਾਲਾਹਿੰਦਾ। ਜਗਤ ਧਾਰ ਕਰਾ ਕੇ ਆਏ ਅਧਾਰ, ਵਿਵਹਾਰ ਵਿਚ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲਏ ਅਵਤਾਰ, ਨਿਰਾਕਾਰ ਆਪਣਾ ਰੂਪ ਵਟਾਇੰਦਾ। ਆਪਣੇ ਹੱਥ ਲਏ ਅਖਤਿਆਰ, ਅਖ਼ਤਰ ਬਖ਼ਤਰ ਦੁਖ਼ਤਰ ਨਜ਼ਰ ਕੋਇ ਨਾ ਆਇੰਦਾ। ਜਨਨੀ ਜਣ ਨਾ ਸਕੇ ਵਿਚ ਸੰਸਾਰ, ਸੰਸਾਰੀ ਭੰਡਾਰੀ ਦਰ ਸੀਸ ਨਿਵਾਇੰਦਾ। ਲੇਖਾ ਲੇਖ ਕਰੇ ਆਪਣੇ ਸਚ ਦਰਬਾਰ, ਧੁਰ ਦਰਬਾਰਾ ਏਕੰਕਾਰਾ ਇਕੋ ਇਕ ਪਰਗਟਾਇੰਦਾ। ਜਿਸ ਦੀ ਜਗਤ ਵਿਦਿਆ ਕੋਇ ਨਾ ਪਾਵੇ ਸਾਰ, ਮਹਾਂਸਾਰਥੀ ਆਪਣਾ ਖੇਲ ਖਿਲਾਇੰਦਾ। ਭਗਤ ਵਛਲ ਬਣ ਗਿਰਧਾਰ, ਗਹਿਰ ਗੰਭੀਰ ਬੇਨਜ਼ੀਰ ਆਪਣਾ ਰੰਗ ਰੰਗਾਇੰਦਾ। ਉੱਤਰ ਪੂਰਬ ਪੱਛਮ ਦੱਖਣ ਚਾਰ ਕੁੰਟ ਦਹਿ ਦਿਸ਼ਾ ਪਾਵੇ ਸਾਰ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਇੰਦਾ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਅੰਤ ਕੰਤ ਭਗਵੰਤ ਚਰਨ ਕਵਲ ਨਿਮਸਕਾਰ, ਨਮਸਤੇ ਵਿਚ ਰਸਤੇ ਸਭ ਦੇ ਆਪ ਬਦਲਾਇੰਦਾ। ਏਕਾ ਹੁਕਮ ਦੱਸੇ ਧੁਰ ਦਰਬਾਰ, ਦਰਗਾਹ ਸਾਚੀ ਕਰਨੀ ਕਾਰ ਆਪਣੇ ਹੱਥ ਰਖਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰ, ਉਜਰਤ ਲੇਖਾ ਸਭ ਦਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਕਰ ਕੇ ਆਰ ਪਾਰ, ਹੁਕਮੇ ਅੰਦਰ ਇਕ ਸਿਕਦਾਰ, ਸ਼ਾਹੋ ਸ਼ਾਹ ਆਪ ਪਰਗਟਾਇੰਦਾ।