ਪੁਸਤਕਾਲਾਭਾਗ ੨੦

ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸਚਖੰਡ ਦਵਾਰ ਦਰਗਾਹ ਵੇਖੋ ਧੁਰ, ਧੁਰਦਰਗਾਹੀ ਬੇਪਰਵਾਹੀ ਆਪ ਜਣਾਇੰਦਾ। ਅਵਤਾਰ ਪੈਗ਼ੰਬਰ ਉਠੋ ਗੁਰ, ਗਹਿਰ ਗੰਭੀਰ ਬੇਨਜ਼ੀਰ ਧੁਰ ਫ਼ਰਮਾਨਾ ਇਕ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਅੰਗੜਾਈ ਲਉ ਦੇਵਤ ਸੁਰ, ਸਾਹਿਬ ਸੁਲਤਾਨ ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਆਪ ਜਗਾਇੰਦਾ। ਸ਼ਬਦ ਅਗੰਮੀ ਵੇਖੋ ਚੜ੍ਹ ਕੇ ਘੋੜ, ਦੋ ਜਹਾਨਾਂ ਮਰਦ ਮਰਦਾਨਾ ਪੜਦਾ ਆਪ ਉਠਾਇੰਦਾ। ਤੱਕੋ ਖੇਲ ਨਿਰਾਲਾ ਅੰਤਮ ਹੋਰ, ਹਰਿ ਕਰਤਾ ਕਰਨੀ ਦਾ ਮਾਲਕ ਪ੍ਰਿਤਪਾਲਕ ਖ਼ਾਲਕ ਆਪਣਾ ਪੜਦਾ ਆਪ ਚੁਕਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ

❋

❋

ਧਾਰ ਜਿਸ ਦੇ ਹੁਕਮੇ ਅੰਦਰ ਡੋਰ, ਨਿਰਵੈਰ ਨਿਰਾਕਾਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪ ਸੁਣਾਇੰਦਾ। ਪੈਗ਼ੰਬਰ ਗੁਰ ਵੇਖੋ ਬਿਨਾ ਅੱਖਾਂ ਅਵਤਾਰ, ਹਰਿ ਅਵਤਰੀ ਆਪ ਜਣਾਇੰਦਾ। ਜੁਗ ਚੌਕੜੀ ਲਹਿਣਾ ਦੇਣਾ ਰਿਹਾ ਉਤਾਰ, ਲੇਖਾ ਅਵਰ ਰਹੇ ਨਾ ਰਾਈਆ। ਸ਼ਬਦੀ ਸ਼ਬਦ ਸੁਣੇ ਜੈਕਾਰ, ਧੁਨ ਅਗੰਮੀ ਆਪ ਪਰਗਟਾਈਆ। ਜਿਸ ਦਾ ਕਾਤਬ ਬਣੇ ਨਾ ਕੋਇ ਲਿਖਾਰ, ਕਾਗ਼ਜ਼ ਕਲਮ ਸ਼ਾਹੀ ਨਾ ਕੋਇ ਵਡਿਆਈਆ। ਸਿਫ਼ਤਾਂ ਵਿਚ ਨਾ ਕੋਇ ਇਜ਼ਹਾਰ, ਕਥਨੀ ਕਥ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਸ੍ਰੀ ਭਗਵੰਤ, ਹਰਿ ਕਰਤਾ ਵਡ ਵਡਿਆਈਆ। ਲੇਖ ਜਣਾਏ ਧੁਰ ਦਾ ਕੰਤ, ਕੰਤ ਕੰਤੂਹਲ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰੋ ਜਿਸ ਬਣਾਈ ਤੁਹਾਡੀ ਬਣਤ, ਘੜਨ ਭੰਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਜਿਸ ਦਾ ਢੋਲਾ ਨਾਮ ਗਾਉਂਦੇ ਆਏ ਜੁਗਾ ਜੁਗੰਤ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੰਦੇਸ਼ਾ ਰਾਗ ਅਲਾਈਆ। ਭੇਵ ਖੁਲ੍ਹਾਉਂਦੇ ਆਏ ਮਣੀਆਂ ਮੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਉਠੋ ਵੇਖੋ ਗੁਰੂ ਅਵਤਾਰ ਪੈਗ਼ੰਬਰਾਂ ਰਿਹਾ ਸੁਣਾਈਆ। ਕਲਜੁਗ ਬਦਲਦੀ ਜਾਏ ਧਾਰ, ਧਰਨੀ ਧਰਤ ਧਵਲ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਕਰੇ ਖੇਲ ਅਗੰਮ ਅਪਾਰ, ਅਪਰੰਪਰ ਸਵਾਮੀ ਆਪਣਾ ਹੁਕਮ ਵਰਤਾਈਆ। ਲਹਿਣਾ ਦੇਣਾ ਸਭ ਦਾ ਰਿਹਾ ਵਿਚਾਰ, ਨਿਹਕਰਮੀ ਹੋ ਕੇ ਕਰਮਾਂ ਕਰੇ ਸਫ਼ਾਈਆ। ਲੇਖਾ ਜਾਣੇ ਧੁਰ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਰਿਹਾ ਦ੍ਰਿੜਾਈਆ। ਸਚ ਸੰਦੇਸ਼ਾ ਦੇਵੇ ਇਕ ਇਕੱਲਾ, ਏਕੰਕਾਰ ਵੱਡੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਵੇਖੋ ਮੇਰਾ ਸਚ ਮਹੱਲਾ, ਚਾਰ ਦੀਵਾਰੀ ਛੱਪਰ ਛੰਨ ਸ਼ਹਿਨਸ਼ਾਹ ਨਾ ਕੋਇ ਬਣਾਈਆ। ਦੀਪਕ ਜੋਤੀ ਧਾਰ ਵਿਚੋਂ ਬਲਾ, ਬਲਧਾਰੀ ਰਿਹਾ ਪਰਗਟਾਈਆ। ਨਿਤ ਨਵਿਤ ਖੇਲ ਕਰਦਾ ਰਿਹਾ ਅਛਲ ਅਛੱਲਾ, ਚਾਰ ਜੁਗ ਸਮਝ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਨਿਰਗੁਣ ਧਾਰ ਸਭ ਨਾਲੋਂ ਛੁਡਾ ਕੇ ਪੱਲਾ, ਪਿਛਲੀ ਰੀਤੀ ਰਿਹਾ ਬਦਲਾਈਆ। ਸ਼ਬਦੀ ਹੁਕਮ ਸੁਣਾ ਕੇ ਇਕੋ ਹੱਲਾ, ਹਾਲਤ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰੋ ਉਠੋ ਵੇਖੋ ਕਰ ਧਿਆਨ, ਹਰਿ ਧਿਆਨੀ ਆਪ ਜਣਾਈਆ। ਮੇਰੇ ਧਰਮ ਦਾ ਵੇਖੋ ਨਿਸ਼ਾਨ, ਨਿਸ਼ਾਨੀ ਰਿਹਾ ਬਦਲਾਈਆ। ਸਖ਼ੀਆਂ ਵੇਖੋ ਮਿਲਦਾ ਕਾਹਨ, ਮਿਹਰਵਾਨ ਮਹਿਬੂਬ ਇਕ ਗੁਸਾਈਂਆ। ਜਿਹੜਾ ਬੋਲੇ ਨਾ ਕਦੇ ਰਸਨਾ ਨਾਲ ਜ਼ਬਾਨ, ਬੱਤੀ ਦੰਦ ਨਾ ਕੋਇ ਹਿਲਾਈਆ। ਜਿਸ ਦਾ ਇਸ਼ਟ ਧਰਮ ਨਾ ਕੋਇ ਈਮਾਨ, ਸਜਦਾ ਸੀਸ ਨਾ ਕੋਇ ਝੁਕਾਈਆ। ਅੰਕੜਿਆਂ ਵਿਚ ਲਾ ਸਕੇ ਨਾ ਕੋਇ ਮੀਜ਼ਾਨ, ਹਿੰਦਸਿਆਂ ਵੰਡ ਨਾ ਕੋਇ ਵੰਡਾਈਆ। ਸੋ ਖੇਲ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਹੋਏ ਹੈਰਾਨ, ਹੈਰਾਨੀ ਸਭ ਦੇ ਅੰਦਰ ਆਈਆ। ਕੀ ਖੇਲ ਹੋਇਆ ਵਿਚ ਜਹਾਨ, ਲੋਕਮਾਤ ਵੱਜੀ ਵਧਾਈਆ। ਪੁਰਖ ਅਕਾਲ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸਭ ਦਾ ਬਦਲ ਦਿਤਾ ਵਿਧਾਨ, ਵਾਧਾ ਆਪਣਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਕਰਨੀ ਦਾ ਕਰਤਾ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਖੋਲ੍ਹੋ ਅੱਖ, ਆਖ਼ਰ ਆਪ ਜਣਾਈਆ। ਪ੍ਰਭ ਦਾ ਖੇਲ ਵੇਖੋ ਪਰਤੱਖ, ਪਾਰਬ੍ਰਹਮ ਰਿਹਾ ਦ੍ਰਿੜਾਈਆ। ਜਗਤ ਨਜ਼ਾਰਾ ਤੱਕੋ ਸਚ, ਸਚ ਦਿਆਂ ਸਮਝਾਈਆ। ਲੂੰ ਲੂੰ ਅੰਦਰ ਗਿਆ ਰਚ, ਜਨ ਭਗਤਾਂ ਡੇਰਾ ਲਾਈਆ। ਹਕ਼ੀਕ਼ਤ ਦੱਸ ਕੇ ਹਕ, ਹੁਕਮ ਦਿਤਾ ਸੁਣਾਈਆ। ਇਕੋ ਮੰਨਣਾ ਪੁਰਖ ਸਮਰਥ, ਦੂਜਾ ਇਸ਼ਟ ਨਾ ਕੋਇ ਵਡਿਆਈਆ। ਨਾਮ ਭੰਡਾਰਾ ਦੇ ਕੇ ਹੱਟ, ਖ਼ਾਲੀ ਦਿਤੇ ਭਰਾਈਆ। ਸ਼ਬਦ ਅਗੰਮੀ ਲਾ ਕੇ ਸੱਟ, ਸੁੱਤੇ ਲਏ ਉਠਾਈਆ। ਦੁਰਮਤ ਮੈਲ ਕਟ, ਪਤਤ ਪੁਨੀਤ ਦਏ ਬਣਾਈਆ। ਮਾਇਆ ਮਮਤਾ ਮਿਟਾ ਕੇ ਹੱਦ, ਘਰ ਸਾਚਾ ਇਕ ਵਖਾਈਆ। ਸ੍ਰੀ ਭਗਵਾਨ ਬਣਾ ਯਦ, ਜਨ ਭਗਤ ਲਏ ਬਣਾਈਆ। ਆਪਣੇ ਹੁਕਮੇ ਅੰਦਰ ਸੱਦ, ਸੰਦੇਸ਼ਾ ਇਕੋ ਰਿਹਾ ਸੁਣਾਈਆ। ਵੱਖਰਾ ਰਹੇ ਨਾ ਕੋਇ ਅੱਡ, ਘਰ ਠਾਂਡੇ ਵੱਜੇ ਵਧਾਈਆ। ਦਇਆ ਕਰੇ ਸੂਰਾ ਸਰਬਗ, ਮਿਹਰਵਾਨ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਲੱਗੀ ਅੱਗ, ਅੰਤਮ ਸਕੇ ਨਾ ਕੋਇ ਬੁਝਾਈਆ। ਕੀ ਹਾਲਤ ਹੋਈ ਜਗ, ਜਗਜੀਵਣ ਦਾਤਾ ਰਿਹਾ ਸੁਣਾਈਆ। ਬਿਨ ਭਗਤਾਂ ਕਿਸੇ ਨਾ ਮਿਲਣਾ ਅਮਰਾਪਦ, ਦਰਗਾਹ ਸਾਚੀ ਮਿਲਣ ਕੋਇ ਨਾ ਆਈਆ। ਸਭ ਦੀ ਪਿਛਲੀ ਕੀਤੀ ਹੋਣੀ ਰੱਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਸੁਣੋ ਏਕ, ਹਰਿ ਕਰਤਾ ਆਪ ਜਣਾਈਆ। ਜਨ ਭਗਤਾਂ ਬਖ਼ਸ਼ਣੀ ਇਕੋ ਟੇਕ, ਟਿੱਕੇ ਮਸਤਕ ਖ਼ਾਕ ਰਮਾਈਆ। ਅੰਤਰ ਕਰ ਆਪ ਬਿਬੇਕ, ਦੁਰਮਤ ਮੈਲ ਧਵਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਜਲਾਈਆ। ਜਨ ਭਗਤਾਂ ਵਖਾਣੀ ਇਕੋ ਸੇਜ, ਸਚਖੰਡ ਪੜਦਾ ਲਾਹੀਆ। ਜਿਸ ਘਰ ਰਹਵਾਂ ਹਮੇਸ਼, ਆਦਿ ਅੰਤ ਸਮਾਈਆ। ਜਨਮ ਕਰਮ ਦੀ ਮੇਟਾਂ ਰੇਖ, ਮਿਹਰ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਰਿਹਾ ਵਖਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਤੱਕੋ ਰਾਹ, ਹਰਿ ਰਹਿਬਰ ਆਪ ਜਣਾਈਆ। ਵਕਤ ਸੁਹਾਉਣਾ ਗਿਆ ਆ, ਵੱਜੇ ਹਕ਼ੀਕ਼ਤ ਹਕ ਵਧਾਈਆ। ਸਾਰੇ ਢੋਲਾ ਲਉ ਗਾ, ਜੋ ਨਿਰਗੁਣ ਦਿਤਾ ਸਮਝਾਈਆ। ਬਿਨ ਸੀਸ ਤੋਂ ਸੀਸ ਲਉ ਝੁਕਾ, ਨੈਣ ਅੱਖ ਨਾ ਕੋਇ ਉਠਾਈਆ। ਮੰਨੋ ਇਕ ਰਜ਼ਾ, ਰਹਿਮਤ ਕਰੇ ਬੇਪਰਵਾਹੀਆ। ਵਾਹਦ ਸਚ ਖ਼ੁਦਾ, ਖ਼ੁਦ ਮਾਲਕ ਰਿਹਾ ਦ੍ਰਿੜਾਈਆ। ਸਾਚਾ ਮਾਰਗ ਹੋਣਾ ਰਵਾਂ, ਰਹਿਮਤ ਆਪ ਕਮਾਈਆ। ਖੇਲ ਵੇਖੋ ਨਵਾਂ, ਨਵ ਨੌ ਚਾਰ ਪੰਧ ਮੁਕਾਈਆ। ਸ਼ਬਦੀ ਹੁਕਮੇ ਅੰਦਰ ਕਹਿਵਾਂ, ਰਸਨਾ ਨਾ ਕੋਇ ਪੜ੍ਹਾਈਆ। ਸਚ ਸਿੰਘਾਸਣ ਧੁਰ ਦੇ ਬਹਵਾਂ, ਆਸਨ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਨੂੰ ਕਰਨ ਇਸ਼ਾਰਾ, ਬਿਨ ਅੱਖਾਂ ਅੱਖ ਉਠਾਈਆ। ਵੇਖੋ ਰਲ ਨਜ਼ਾਰਾ, ਹਰਿ ਕਰਤਾ ਆਪ ਵਖਾਈਆ। ਜਿਸ ਨੂੰ ਕਹਿੰਦੇ ਰਹੇ ਨਰ ਨਿਰੰਕਾਰਾ, ਨਿਰਗੁਣ ਨਿਰਵੈਰ ਨੂਰ ਖ਼ੁਦਾਈਆ। ਓਹ ਹੋਇਆ ਇਕ ਉਜਿਆਰਾ, ਉਜਲ ਸਭ ਨੂੰ ਦਏ ਕਰਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਧੁਰਦਰਗਾਹੀਆ। ਜਿਸ ਦਾ ਹੁਕਮ ਨਾ ਕਿਸੇ ਵਿਚਾਰਾ, ਵਿਚਰ ਵਿਚਰ ਥੱਕੇ ਜਗਤ ਲੋਕਾਈਆ। ਸੋ ਦੇਵਣਹਾਰ ਸਹਾਰਾ, ਸਹਾਇਕ ਇਕੋ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਨਈਆ ਨੌਕਾ ਮਾਇਆ ਮਮਤਾ ਮੋਹ ਡੁਬਾਈਆ। ਸਾਚਾ ਮਾਰਗ ਦੱਸ ਸੰਸਾਰਾ, ਮਹਾਂਸਰਥੀ ਵੇਖ

❋

❋

ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਚਲੇ ਕੋਈ ਨਾ ਚਾਰਾ, ਚਾਰੇ ਜੁਗ ਵੇਲਾ ਰਿਹਾ ਵਿਹਾਈਆ। ਅਗਲਾ ਹੁਕਮ ਚਲੇ ਸੱਚੀ ਸਰਕਾਰਾ, ਹਰਿ ਕਰਤਾ ਆਪ ਦ੍ਰਿੜਾਈਆ। ਸਾਰੇ ਮਿਲ ਕੇ ਕਰੋ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਕਾਲ ਚੌਵੀਵਾਂ ਅਵਤਾਰਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਨੇ ਭਗਤਾਂ ਦਾ ਖੋਲ੍ਹਿਆ ਭਗਤ ਦਵਾਰਾ, ਭਗਵਨ ਆਪ ਪਰਗਟਾਈਆ। ਮਾਰਗ ਲਾ ਕੇ ਅਪਰੰਮਪਾਰਾ, ਅਪਰਾਧੀ ਦਿਤੇ ਤਰਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਲਹਿਣਾ ਦੇਣਾ ਸਤਾਰਾਂ ਹਾੜ੍ਹਾ, ਹਾੜਿਆਂ ਵਿਚੋਂ ਪੂਰ ਕਰਾਈਆ। ਸਾਚੇ ਭਗਤ ਦਾ ਚਮਕਦਾ ਵੇਖੋ ਤਾਰਾ, ਤਾਰਾ ਸਿੰਘ ਪਹਿਲੀ ਵੇਰਾਂ ਦਰਸ਼ਨ ਪਾਈਆ। ਜੋ ਬਣਕੇ ਆਇਆ ਧਰਮ ਦਵਾਰ ਦਾ ਲਾੜਾ, ਲਾੜੀ ਮੌਤ ਨਾ ਕੋਇ ਪਰਨਾਈਆ। ਦੁਆਬੇ ਵਾਲਿਆਂ ਲਾ ਅਖਾੜਾ, ਨੌ ਜਨਮ ਦਾ ਲੇਖਾ ਦਿਤਾ ਚੁਕਾਈਆ। ਦਰਸ਼ਨ ਕਰਕੇ ਏਕੰਕਾਰਾ, ਇਕ ਇਕੱਲਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਭਗਤ, ਭਗਵਨ ਰਿਹਾ ਦ੍ਰਿੜਾਈਆ। ਜਿਸ ਨੂੰ ਮਾਣ ਵਡਿਆਈ ਦਿਤੀ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਤੁਹਾਡੀ ਪੂਰੀ ਕਰਕੇ ਸ਼ਰਤ, ਸ਼ਰਅ ਦਿਤੀ ਬਦਲਾਈਆ। ਪਿਛਲਾ ਲੇਖਾ ਰਿਹਾ ਨਾ ਫ਼ਰਸ਼, ਅਰਸ਼ ਤੱਕੋ ਨੂਰ ਅਲਾਹੀਆ। ਉਧਾਰ ਰਿਹਾ ਕੋਈ ਨਾ ਕਰਜ਼, ਲੇਖਾ ਦਿਤਾ ਮੁਕਾਈਆ। ਇਹੋ ਖੇਲ ਪ੍ਰਭੂ ਅਸਚਰਜ, ਜੋ ਜੁਗ ਜੁਗ ਆਪ ਵਰਤਾਈਆ। ਸਭ ਦੀ ਮੇਰੇ ਕੋਲ ਫ਼ਰਦ, ਪਾਰਬ੍ਰਹਮ ਰਿਹਾ ਦ੍ਰਿੜਾਈਆ। ਸਮੇਂ ਨਾਲ ਮਨਜ਼ੂਰ ਕਰਾਂ ਅਰਜ਼, ਆਰਜ਼ੂ ਸਭ ਦੀ ਲੇਖੇ ਲਾਈਆ। ਤੁਹਾਡੀ ਭਗਤਾਂ ਰਹੀ ਨਾ ਗਰਜ਼, ਗ਼ਰੀਬ ਨਿਮਾਣਿਆਂ ਹੋਏ ਆਪ ਸਹਾਈਆ। ਜਨ ਭਗਤਾਂ ਮਾਰੇ ਕੋਈ ਨਾ ਮਰਜ਼, ਮਰੀਜ਼ ਬਣੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਰਿਹਾ ਵਖਾਈਆ। ਪੁਰਖ ਅਕਾਲ ਕਹੇ ਔਹ ਵੇਖੋ ਮੇਰਾ ਦੁਲਾਰਾ ਸੁਤ, ਸੁੱਤਿਆਂ ਰਿਹਾ ਜਗਾਈਆ। ਬਣ ਕੇ ਧਾਰ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਰਿਹਾ ਕਰਾਈਆ। ਮੈਨੂੰ ਮਿਲਿਆ ਉਹ ਸੁਖ, ਜਿਸ ਦੀ ਸੁਗੰਧੀ ਸਦਾ ਮਹਿਕਾਈਆ। ਪਹਿਲੀ ਵਾਰਾਂ ਪਹਿਲਾ ਸਿੱਖ, ਸਿਖਿਆ ਸਭ ਨੂੰ ਰਿਹਾ ਦ੍ਰਿੜਾਈਆ। ਜਨ ਭਗਤੋ ਮੈਂ ਭਗਤ ਦਵਾਰਿਉਂ ਗਿਆ ਨਹੀਂ ਉਠ, ਮਰਿਆਂ ਵਿਚ ਨਾ ਮਰਨ ਰਖਾਈਆ। ਮੇਰਾ ਮਾਲਕ ਗਿਆ ਤੁਠ, ਜੋ ਆਪਣੀ ਗੋਦ ਉਠਾਈਆ। ਸਚਖੰਡ ਦਾ ਬੂਟਾ ਚੁੱਕ, ਦਰਗਾਹ ਸਾਚੀ ਰਿਹਾ ਟਿਕਾਈਆ। ਅੰਮ੍ਰਿਤ ਜਾਮ ਦੇ ਕੇ ਘੁਟ, ਘੁੱਟ ਆਪਣੇ ਗਲੇ ਲਗਾਈਆ। ਰਾਹ ਵਿਚ ਜਾਂਦਿਆਂ ਜਿਸ ਵੇਲੇ ਮੈਂ ਸੋਹੰ ਪੜ੍ਹੀ ਤੁਕ, ਰਾਏ ਧਰਮ ਸੀਸ ਨਿਵਾਈਆ। ਸ਼ੰਕਰ ਲਿਆ ਪੁਛ, ਖ਼ੁਸ਼ੀ ਨਾਲ ਬੁਲਾਈਆ। ਬ੍ਰਹਮਾ ਬਦਲ ਕੇ ਆਪਣਾ ਰੁਖ਼, ਭੱਜਿਆ ਵਾਹੋ ਦਾਹੀਆ। ਵਿਸ਼ਨੂੰ ਰਹਿ ਨਾ ਸਕਿਆ ਚੁੱਪ, ਕੂਕ ਕੂਕ ਰਿਹਾ ਦ੍ਰਿੜਾਈਆ। ਮੈਂ ਕਿਹਾ ਮੈਨੂੰ ਇਕੋ ਓਸ ਦੀ ਓਟ, ਜੋ ਓੜਕ ਸਭ ਦਾ ਪਿਤਾ ਮਾਈਆ। ਓਸੇ ਵੇਲੇ ਪੁਰਖ ਅਕਾਲਾ ਦੀਨ ਦਿਆਲਾ ਗਿਆ ਪਹੁੰਚ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰ ਰਿਹਾ ਟਿਕਾਈਆ। ਸਚ ਦਰ ਵੇਖਿਆ ਚੰਗਾ, ਸੋਹਣਾ ਨਜ਼ਰੀ ਆਈਆ। ਨਾ ਕੋਇ ਢੋਲ ਵੱਜੇ ਮਰਦੰਗਾ, ਨਾ ਕੋਇ ਰਸਨਾ ਰਾਗ ਸੁਣਾਈਆ। ਨਾ ਕੋਇ ਤੀਰਥ ਦਿਸੇ ਗੰਗਾ, ਨਾ ਕੋਇ ਮੱਠ ਕਰੇ ਰੁਸ਼ਨਾਈਆ। ਨਾ ਕੋਇ ਵੰਡ ਹੋਵੇ ਬ੍ਰਹਿਮੰਡਾ, ਖੰਡਾ ਖੜਗ ਨਾ ਕੋਇ ਖੜਕਾਈਆ। ਨਾ ਕੋਇ ਸੂਰੀਆ ਨਾ

❋

❋

ਕੋਈ ਚੰਦਾ, ਨਾ ਕੋਈ ਪੱਖ ਰਿਹਾ ਬਦਲਾਈਆ। ਨਾ ਕੋਇ ਤਨ ਵਜੂਦ ਅੰਗਾ, ਨਾ ਕੋਈ ਬਸਤਰ ਤਨ ਛੁਹਾਈਆ। ਨਾ ਕੋਇ ਮੁਲਾਂ ਸ਼ੇਖ਼ ਪੰਡਾ, ਨਾ ਕੋਇ ਸ਼ਾਸਤਰ ਰਿਹਾ ਪੜ੍ਹਾਈਆ। ਨਾ ਕੋਈ ਮੰਜ਼ਲ ਪੌੜੀ ਡੰਡਾ, ਨਾ ਕੋਇ ਜੋਗ ਧਿਆਨ ਕਰਾਈਆ। ਇਕੋ ਵੇਖਿਆ ਸਾਹਿਬ ਬਖ਼ਸ਼ੰਦਾ, ਪਾਰਬ੍ਰਹਮ ਬ੍ਰਹਮ ਗੁਸਾਈਂਆ। ਦੇਵਣਹਾਰਾ ਸਚ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਰਿਹਾ ਵਖਾਈਆ। ਗੁਰਮੁਖ ਵੇਖ ਸੱਚਾ ਘਰਾਨਾ, ਹਰਿ ਕਰਤਾ ਆਪ ਵਖਾਈਆ। ਜਿਥੇ ਵੱਜੇ ਅਗੰਮ ਤਰਾਨਾ, ਤੁਰੀਆ ਤੋ ਪਰੇ ਰਿਹਾ ਸੁਣਾਈਆ। ਦੂਸਰ ਦਿਸੇ ਨਾ ਕੋਇ ਬੇਗਾਨਾ, ਵੰਡਣ ਵੰਡ ਨਾ ਕੋਇ ਵੰਡਾਈਆ। ਇਕੋ ਨੂਰ ਜੋਤ ਨਿਸ਼ਾਨਾ, ਨਿਰਵੈਰ ਰਿਹਾ ਝੁਲਾਈਆ। ਇਕੋ ਕਮਲਾਪਤ ਸਭ ਦਾ ਕਾਹਨਾ, ਕਵਲ ਨੈਣ ਨੈਣ ਖੁਲ੍ਹਾਈਆ। ਇਕੋ ਮਰਦ ਇਕੋ ਮਰਦਾਨਾ, ਦੂਜਾ ਰੂਪ ਨਾ ਕੋਇ ਬਦਲਾਈਆ। ਇਕੋ ਹਕ਼ੀਕ਼ਤ ਹਕ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਈਆ। ਇਕੋ ਸ਼ਾਹੋ ਭੂਪ ਸੁਲਤਾਨਾ, ਮਹਿਬੂਬ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਜਿਸਦੇ ਦਰ ਹੋਏ ਪਰਵਾਨਾ, ਪੜਦੇ ਸਭ ਦੇ ਰਿਹਾ ਉਠਾਈਆ। ਜਿਧਰ ਵੇਖਾਂ ਉਧਰ ਗਾਉਂਦੇ ਗਾਣਾ, ਤੂੰ ਮੇਰਾ ਮੈਂ ਤੇਰਾ ਦੂਸਰ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਈਆ। ਜਨ ਭਗਤ ਕਹੇ ਮੈਂ ਸਿੰਘ ਉਹ ਤਾਰਾ, ਜਿਸ ਦੀ ਤਰਾ ਤਰਾ ਵਡਿਆਈਆ। ਮੈਂ ਛੱਡ ਕੇ ਭਗਤ ਦਵਾਰਾ, ਭਗਤੋ ਭਗਤਾਂ ਰਾਹ ਵਖਾਈਆ। ਕੋਈ ਭੁੱਲੇ ਨਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਅੱਗੇ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਸੇਵਾਦਾਰਾ, ਦਰ ਬੈਠੇ ਸੀਸ ਨਿਵਾਈਆ। ਨਿਉਂ ਨਿਉਂ ਕਰ ਰਹੇ ਨਿਮਸਕਾਰਾ, ਸਜਦਿਆਂ ਵਿਚ ਸੀਸ ਝੁਕਾਈਆ। ਮੈਂ ਵੇਖ ਕੇ ਅਜਬ ਨਜ਼ਾਰਾ, ਤੁਹਾਨੂੰ ਰਿਹਾ ਸੁਣਾਈਆ। ਆਓ ਵੇਖੋ ਮੇਰਾ ਏਕੰਕਾਰਾ, ਜੋ ਇਕ ਇਕੱਲਾ ਦਏ ਵਡਿਆਈਆ। ਵੇਖਿਓ ਮੈਨੂੰ ਕੋਈ ਨਾ ਕਿਹੋ ਮਾੜਾ, ਚੰਗਾ ਕਰ ਕੇ ਢੋਲਾ ਲੈਣਾ ਗਾਈਆ। ਮੈਂ ਨੌ ਜਨਮ ਦਾ ਫੜਿਆ ਹੋਇਆ ਲਾੜਾ, ਸ਼ਬਦੀ ਘੋੜਾ ਲਿਆ ਚੜ੍ਹਾਈਆ। ਸੁਣ ਲਈਂ ਮੇਰੀ ਰਵਦਾਸ ਚਮਾਰਾ, ਗੁਰਮੁਖਾਂ ਦਿਆਂ ਸੁਣਾਈਆ। ਪਰਮਾਤਮਾ ਨਾਲੋਂ ਤੇਰੇ ਨਾਲ ਚੰਗਾ ਹੁੰਦਾ ਵੇਖਿਆ ਬਿਵਹਾਰਾ, ਬਿਵਹਾਰੀ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਰਿਹਾ ਉਠਾਈਆ। ਤਾਰਾ ਸਿੰਘ ਕਹੇ ਮੈਂ ਵੇਖਿਆ ਖੇਲ ਅਜੀਬ, ਅਜਬ ਦਿਆਂ ਜਣਾਈਆ। ਇੰਦਰ ਸ਼ਿਵ ਦੀ ਵੇਖ ਤਰਤੀਬ, ਬ੍ਰਹਮੇ ਮਿਲੀ ਵਡਿਆਈਆ। ਸ਼ਬਦੀ ਧਾਰ ਪ੍ਰਭੂ ਕਰੀਬ, ਨਿਸਬਤ ਵੰਡ ਨਾ ਕੋਇ ਵੰਡਾਈਆ। ਸਾਂਝੀ ਦੱਸ ਪ੍ਰੀਤ, ਪ੍ਰੀਤਮ ਰਿਹਾ ਜਣਾਈਆ। ਪੁਰੀ ਲੋਅ ਸਾਰੇ ਗਾਓ ਗੀਤ, ਸੋਹੰ ਢੋਲਾ ਧੁਰਦਰਗਾਹੀਆ। ਝਗੜਾ ਰਹੇ ਨਾ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਸਭ ਦੇ ਪਰਮਾਤਮਾ ਵਸਿਆ ਬੀਚ, ਬਿਚਲਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਰਿਹਾ ਸੁਹਾਈਆ। ਮੈਂ ਵੇਖਿਆ ਘਰ ਅਨੋਖਾ, ਅੱਛੀ ਤਰਾ ਜਣਾਈਆ। ਜਿਥੇ ਕੋਈ ਨਹੀਂ ਧੋਖਾ, ਧੁਖਦਿਆਂ ਅਗਨ ਬੁਝਾਈਆ। ਜਨ ਭਗਤੋ ਪ੍ਰਭ ਨੇ ਮਾਰਗ ਦਿਤਾ ਸੌਖਾ, ਸਹਿਜੇ ਲਏ ਉਠਾਈਆ। ਕੋਈ ਪੜ੍ਹਨਾ ਪਏ ਨਾ ਪੋਥਾ, ਪੁਸਤਕ ਬਗ਼ਲ ਨਾ ਕੋਇ ਟਿਕਾਈਆ। ਕੋਈ ਰੱਖਣਾ ਪਏ ਨਾ ਰੋਜ਼ਾ, ਨਮਾਜ਼ਾਂ ਵਿਚ ਨਾ ਵਕਤ ਲੰਘਾਈਆ। ਜਿਹੜਾ ਹੋ ਗਿਆ ਪ੍ਰਭੂ ਜੋਗਾ, ਜੁਗਾਂ ਦਾ ਲਹਿਣਾ ਦਏ ਮੁਕਾਈਆ। ਸੋਹੰ ਨਾਮ

❋

❋

ਦਾ ਦੇ ਕੇ ਚੋਗਾ, ਚੁਗ਼ਲੀ ਨਿੰਦਿਆ ਤੋਂ ਬਾਹਰ ਕਢਾਈਆ। ਮੈਂ ਭਗਤ ਦਵਾਰੇ ਦੇਵਾਂ ਆਣ ਕੇ ਹੋਕਾ, ਹੁਕਮ ਧੁਰ ਦਾ ਇਕ ਸੁਣਾਈਆ। ਮੈਂ ਰਾਹ ਵਿਚ ਜਾਂਦਿਆਂ ਕਵਿਤਾ ਲਿਖੀ ਚੌਦਾਂ ਲੋਕਾਂ, ਲੁਕਿਆਂ ਦਿਆਂ ਸੁਣਾਈਆ। ਹੱਥ ਤੇ ਹੱਥ ਮਾਰ ਕੇ ਰਿਹਾ ਕਹਿ ਕਿਸੇ ਨੂੰ ਮਿਲਿਆ ਨਹੀਂ ਅੱਗੇ ਇਹ ਮੌਕਾ, ਮੁਕੰਮਲ ਮਿਲੇ ਧੁਰਦਰਗਾਹੀਆ। ਜਿਹੜਾ ਭਗਤਾਂ ਸਾਫ਼ ਕਰੇ ਆਪ ਆਪਣਾ ਕੋਠਾ, ਕੁਟੀਆ ਤਨ ਵਜੂਦ ਸੁਹਾਈਆ। ਮੈਂ ਇਸ਼ਾਰਾ ਦੇ ਕੇ ਨਾਲ ਪੋਟਾ, ਸਭ ਨੂੰ ਗਿਆ ਦ੍ਰਿੜਾਈਆ। ਕਿਸੇ ਕੰਮ ਨਹੀਂ ਆਉਣਾ ਜਗਤ ਵੁਜ਼ੂ ਵਾਲਾ ਲੋਟਾ, ਲੁੱਟੀ ਜਾਏ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਮੈਂ ਵੇਖਿਆ ਖੇਲ ਨਿਰਾਲਾ, ਨਿਰਾਕਾਰ ਵਖਾਈਆ। ਜਿਸ ਵੇਲੇ ਮਿਲਿਆ ਸਿੰਘ ਪਾਲਾ, ਪਲਕ ਆਪਣੀ ਆਪ ਬਦਲਾਈਆ। ਇਸ਼ਾਰਾ ਦਿਤਾ ਅੱਗੋਂ ਗੁਰਦਿਆਲਾ, ਸਹਿਜ ਨਾਲ ਸਮਝਾਈਆ। ਬੈਠ ਦੋਹਾਂ ਵਿਚਾਲਾ, ਹਾਲ ਦਿਤਾ ਸੁਣਾਈਆ। ਵੇਖੋ ਖੇਲ ਜਗਦੀਸ਼ ਨਿਰਾਲਾ, ਜਗਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਮੈਂ ਦੋਹਾਂ ਦੇ ਬਹਿ ਗਿਆ ਵਿਚ, ਆਪਣੀ ਖ਼ੁਸ਼ੀ ਬਣਾਈਆ। ਜਾਂ ਵੇਖਿਆ ਤੇ ਰੂਪ ਇਕ, ਜੋਤ ਨੂਰ ਰੁਸ਼ਨਾਈਆ। ਸਾਹਿਬ ਸੁਲਤਾਨ ਗਿਆ ਦਿਸ, ਜੋ ਜਗਤ ਵੇਸ ਵਟਾਈਆ। ਧਿਆਨ ਮਾਰਿਆ ਸਭ ਨੂੰ ਸੁੱਤਾ ਦੇ ਕਰ ਪਿੱਠ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਜਨ ਭਗਤੋ ਤੁਹਾਡੇ ਭਗਤ ਦਵਾਰੇ ਦੀ ਇੱਟ, ਰਵਦਾਸ ਨਾਲ ਸਫ਼ਾਈਆ। ਗੋਬਿੰਦ ਦੀ ਬਿਨਾ ਅੱਖਰਾਂ ਵਾਲੀ ਚਿਟ, ਚਾਤ੍ਰਿਕ ਆਪਣੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਸਾਚਾ ਭੇਵ ਆਪ ਖੁਲ੍ਹਾਉਂਦਾ ਏ। ਦੀਨ ਦਿਆਲ ਦਇਆ ਕਮਾਉਂਦਾ ਏ। ਪੜਦਾ ਓਹਲਾ ਆਪ ਚੁਕਾਉਂਦਾ ਏ। ਸਚਖੰਡ ਦਵਾਰ ਸੁਹਾਉਂਦਾ ਏ। ਨਿਰਾਕਾਰ ਜੋਤ ਜਗਾਉਂਦਾ ਏ। ਸਚ ਸਿੰਘਸਣ ਸੋਭਾ ਪਾਉਂਦਾ ਏ। ਜਨ ਭਗਤਾਂ ਰਾਹ ਤਕਾਉਂਦਾ ਏ। ਗੁਰ ਅਵਤਾਰ ਪੈਗ਼ੰਬਰ ਆਪ ਸਮਝਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਉਂਦਾ ਏ। ਸਾਚਾ ਹੁਕਮ ਇਕ ਵਰਤਾਵੇਗਾ। ਗਹਿਰ ਗੰਭੀਰ ਖੇਲ ਖਿਲਾਵੇਗਾ। ਬੇਨਜ਼ੀਰ ਪੜਦਾ ਉਠਾਵੇਗਾ। ਸ਼ਾਹ ਹਕੀਰ ਰੰਗ ਰੰਗਾਵੇਗਾ। ਸ਼ਰਅ ਜ਼ੰਜੀਰ ਤੋੜ, ਮਾਰਗ ਇਕੋ ਇਕ ਵਖਾਵੇਗਾ। ਅੰਮ੍ਰਿਤ ਆਤਮ ਬਖ਼ਸ਼ੇ ਸੀਰ, ਜਗਤ ਤ੍ਰਿਸ਼ਨਾ ਰੋਗ ਗਵਾਵੇਗਾ। ਸਿੰਘ ਤਾਰਾ ਕਹੇ ਮੈਂ ਮਿਲਿਆ ਨਾਲ ਕਬੀਰ, ਕਬਰਾਂ ਦਾ ਹਾਲ ਸਰਬ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਇਕ ਸੁਹਾਵਾਂਗਾ। ਘਰ ਸਾਚਾ ਇਕ ਸੁਹਾਏਗਾ। ਅਬਿਨਾਸ਼ੀ ਕਰਤਾ ਦਇਆ ਕਮਾਏਗਾ। ਦਰ ਦਰ ਦਾ ਲੇਖ ਮੁਕਾਏਗਾ। ਘਰ ਘਰ ਦਾ ਭੇਵ ਖੁਲ੍ਹਾਏਗਾ। ਜੋ ਸੋਹੰ ਢੋਲਾ ਪੜ੍ਹਦਾ, ਸੋ ਸਚਖੰਡ ਆਪ ਲਿਆਏਗਾ। ਬਿਨ ਪੌੜੀ ਮੰਜ਼ਲ ਚੜ੍ਹਦਾ, ਪੁਰਖ ਅਬਿਨਾਸ਼ੀ ਗੋਦ ਬਹਾਏਗਾ। ਜਨ ਭਗਤੋ ਮੈਂ ਬੁੱਢਾ ਹੋ ਕੇ ਆਇਆ ਤਰਦਾ, ਸ਼ੌਹ ਦਰਿਆ ਨਾ ਕੋਇ ਅਟਕਾਏਗਾ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪਾਰ ਆਇਆ ਕਰਦਾ, ਅੱਗੇ ਹੋ ਨਾ ਕੋਇ ਅਟਕਾਏਗਾ। ਜਿਸ ਵੇਲੇ ਖੇਲ ਵੇਖਿਆ ਸਚਖੰਡ ਦਵਾਰੇ ਘਰ ਦਾ, ਘਰ ਸੋਹਣਾ ਇਕ ਸੁਹਾਏਗਾ। ਅਬਿਨਾਸ਼ੀ ਕਰਤਾ ਵੇਖਿਆ ਵਰਦਾ, ਖੌਂਤ ਕੰਤ ਸੋਭਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਵਿਚ ਸਮਾਏਗਾ। ਜਨ ਭਗਤੋ ਦੱਸਾਂ ਹਾਲ, ਕਥਾ ਅਗੰਮ ਜਣਾਈਆ। ਮੰਨਿਓ

❋

❋

ਇਕ ਸਵਾਲ, ਸਵਾਲੀ ਰਿਹਾ ਦ੍ਰਿੜਾਈਆ। ਕਿਸੇ ਨੂੰ ਖਾਏ ਕੋਈ ਨਾ ਕਾਲ, ਮਹਾਂਕਾਲ ਨਾ ਭੈ ਵਖਾਈਆ। ਮੈਂ ਹੈਰਾਨ ਹੋਇਆ ਮੇਰੀ ਕਰਦਾ ਆਇਆ ਸੰਭਾਲ, ਹਰ ਘਟ ਹੋ ਸਹਾਈਆ। ਮੈਂ ਹੱਥਾਂ ਦਾ ਕੰਗਾਲ, ਧਨੀ ਦਿਤਾ ਬਣਾਈਆ। ਮੈਨੂੰ ਚੰਗੀ ਲੱਗੀ ਚਾਲ, ਜਿਹੜੀ ਬਿਨ ਭਗਤੀਉਂ ਪਾਰ ਲੰਘਾਈਆ। ਸਿੱਧਾ ਲੈ ਕੇ ਜਾਵੇ ਸਚਖੰਡ ਸੱਚੀ ਧਰਮਸਾਲ, ਅਧਵਿਚਕਾਰ ਨਾ ਕੋਇ ਅਟਕਾਈਆ। ਏਕਾ ਹੱਥ ਵਿਚ ਰੱਖਿਆ ਉਹ ਰੁਮਾਲ, ਜਿਸ ਦੀ ਗੋਬਿੰਦ ਦਏ ਗਵਾਹੀਆ। ਜਿਸ ਵੇਲੇ ਉਤੇ ਪਾਉਂਦੇ ਲਾਲ ਦੋਸ਼ਾਲ, ਓਸੇ ਵੇਲੇ ਹੋਏ ਸਹਾਈਆ। ਫੇਰ ਬੁੱਢਾ ਨੱਢਾ ਇਕੋ ਜਿਹੀ ਮਾਰੇ ਛਾਲ, ਆਪਣਾ ਬਲ ਧਰਾਈਆ। ਸ਼ਬਦ ਸਤਿਗੁਰ ਹੋਵੇ ਨਾਲ, ਨਾਲਾਇਕ ਲਾਇਕ ਲਏ ਬਣਾਈਆ। ਕੋਟਨ ਕੋਟ ਰੂਪ ਵਜਦੇ ਵੇਖੇ ਤਾਲ, ਤਲਵਾੜੇ ਦੇਣ ਦੁਹਾਈਆ। ਰਾਹ ਵਿਚ ਰੋਂਦੇ ਵੇਖੇ ਗੋਰਖ ਮਛੰਦਰ ਵਰਗੇ ਦਲਾਲ, ਦਰਦੀ ਦਰਦ ਨਾ ਕੋਇ ਵੰਡਾਈਆ। ਸਾਧ ਸੰਤ ਲੇਟੇ ਵੇਖੇ ਆਪਣੀ ਉਤੇ ਖਾਲ, ਖ਼ਾਲਸ ਰੂਪ ਨਾ ਕੋਇ ਬਦਲਾਈਆ। ਅੱਗੇ ਹੋ ਕੇ ਰੋ ਕੇ ਕਿਹਾ ਰਵਾਲ, ਸੰਮਤ ਚੌਂਦਾ ਦਾ ਹਾਲ ਦੇ ਸਮਝਾਈਆ। ਕੀ ਗੋਬਿੰਦ ਬਦਲੀ ਚਾਲ, ਵੇਸ ਲਿਆ ਵਟਾਈਆ। ਤਾਰਾ ਸਿੰਘ ਕਹੇ ਮੈਂ ਹੱਸ ਕੇ ਕਿਹਾ ਸ਼ਾਸਤਰਾਂ ਵੇਦਾਂ ਵਿਚੋਂ ਭਾਲ, ਕਿਉਂ ਮੈਥੋਂ ਪੁਛ ਪੁਛਾਈਆ। ਮੈਂ ਕੋਈ ਕਿਸੇ ਦੀ ਘਾਲਣੀ ਨਹੀਂ ਘਾਲ, ਐਵੇਂ ਆਪਣਾ ਨਾ ਵਕਤ ਲੰਘਾਈਆ। ਮੈਂ ਓਥੇ ਪਹੁੰਚਣਾ ਜਿਥੇ ਮੇਰੀ ਆਪ ਕਰੇ ਪਹਿਚਾਨ, ਦੂਜਾ ਮਿਲਣ ਕੋਇ ਨਾ ਆਈਆ। ਜੇ ਮਿਲਿਆ ਤੇ ਮਿਲਣਾ ਨਾਲ ਸ੍ਰੀ ਭਗਵਾਨ, ਦੂਜੇ ਹੱਥ ਨਾ ਕਦੇ ਮਿਲਾਈਆ। ਜੋ ਆਦਿ ਜੁਗਾਦਿ ਗੁਰ ਅਵਤਾਰ ਪੈਗ਼ੰਬਰਾਂ ਦਾ ਕਾਹਨ, ਗੁਰਮੁਖ ਸਖ਼ੀਆਂ ਸਦਾ ਪਰਨਾਈਆ। ਮੈਂ ਓਸੇ ਦਾ ਨਿਸ਼ਾਨ, ਨਿਸ਼ਾਨਾ ਬਣ ਕੇ ਚਲਿਆ ਪਾਸ ਧੁਰਦਰਗਾਹੀਆ। ਲੋਕਮਾਤ ਵਿਚ ਬਣਿਆ ਰਿਹਾ ਮਹਿੰਮਾਨ, ਪਰਾਹੁਣਿਆਂ ਵਾਂਗ ਝਟ ਲੰਘਾਈਆ। ਹੁਣ ਮੰਜ਼ਲ ਮਿਲੀ ਆਸਾਨ, ਚੜ੍ਹਿਆ ਚਾਈਂ ਚਾਈਂਆ। ਮੈਂ ਸੌਣਾ ਜਾ ਕੇ ਨਾਲ ਆਰਾਮ, ਬਿਨਾ ਚਰਨ ਤੋਂ ਚਰਨ ਘੁਟਨੇ ਉਤੇ ਟਿਕਾਈਆ। ਨਾਲੇ ਵੇਖਾਂ ਆਪਣਾ ਜਜਮਾਨ, ਬ੍ਰਾਹਮਣ ਹੋ ਕੇ ਪਿਛਲਾ ਹਾਲ ਸੁਣਾਈਆ। ਜਨ ਭਗਤੋ ਤੁਹਾਡੀ ਓਥੇ ਵੀ ਕਰਿਆ ਕਰੂੰ ਕਲਿਆਣ, ਸਭ ਦੇ ਹਾਲ ਸੁਣਾਈਆ। ਅਕਾਲ ਪੁਰਖ ਕੁਛ ਕਹਿ ਰਿਹਾ ਤਾਰਾ ਸਿੰਘ ਜੇ ਤੇਰੇ ਪਿਛੋਂ ਬੰਤਾ ਸਿੰਘ ਲੈ ਆਵਾਂ ਕਪਤਾਨ, ਕਿਸੇ ਨੂੰ ਕੋਈ ਰੋਸ ਰਹੇ ਨਾ ਰਾਈਆ। ਮੈਂ ਹੱਸ ਕੇ ਕਿਹਾ ਪ੍ਰਭੂ ਮੈਂ ਬ੍ਰਾਹਮਣ ਬੜਾ ਸ਼ੈਤਾਨ, ਠੱਗੀ ਰਵਦਾਸ ਨਾਲ ਰਖਾਈਆ। ਪੁੱਠੇ ਸਿੱਧੇ ਪਕੜ ਕੇ ਕਾਨ, ਫਿਰ ਵੀ ਆਪਣਾ ਦਾਉ ਲਗਾਈਆ। ਅੱਗੇ ਮੰਗਦਾ ਰਿਹਾ ਠੱਗਦਾ ਰਿਹਾ ਜਜਮਾਨ, ਜ਼ਾਮਨ ਤੈਨੂੰ ਵਿਚ ਬਣਾਈਆ। ਹੁਣ ਤੇਰੇ ਦਵਾਰੇ ਪਹੁੰਚਿਆ ਆਣ, ਮੇਰਾ ਪਿਛਲਾ ਲੇਖਾ ਝੋਲੀ ਦੇਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਆਸ ਰਖਾਈਆ। ਤਾਰਾ ਸਿੰਘ ਕਹੇ ਮੈਂ ਬ੍ਰਾਹਮਣ ਉਹ ਪੰਡਾ, ਪਿਛਲੀ ਦਿਆਂ ਜਣਾਈਆ। ਜਿਸ ਦੇ ਹੱਥ ਵਿਚ ਹੁੰਦਾ ਡੰਡਾ, ਤੇਰੀ ਡੰਡੌਤ ਕਰ ਕੇ ਠੱਗੀ ਨਾਲ ਝਟ ਲੰਘਾਈਆ। ਗੰਗਾ ਦਾ ਯਾਦ ਕਰ ਲਾ ਕੰਢਾ, ਚਾਲੀ ਵੀਹ ਦੇਣ ਗਵਾਹੀਆ। ਮੈਂ ਪਿੰਡਿਉਂ ਹੋ ਕੇ ਨੰਗਾ, ਤੇਰਾ ਜਸ ਸੁਣਾਈਆ। ਜੇ ਪ੍ਰਭੂ ਤੂੰ ਪਹਿਲੋਂ ਹੁੰਦਾ ਚੰਗਾ, ਨੌ ਜਨਮ ਨਾ ਮਿਲਦੀ ਸਜ਼ਾਈਆ। ਤੂੰ ਬੜਾ ਗੋਸਾਈਂ ਠੰਡਾ, ਗਹਿਰ ਗੰਭੀਰ ਅਖਵਾਹੀਆ। ਆਹ ਖੋਲ੍ਹ ਲੈ ਆਪਣੀਆਂ ਗੰਢਾਂ, ਤੇਰੇ ਅੱਗੇ ਰਿਹਾ ਟਿਕਾਈਆ। ਹੁਣ ਮੈਂ ਕੋਈ ਬੰਦਗੀ ਕਰਨ ਵਾਲਾ ਨਹੀਂ ਬੰਦਾ, ਨਾ ਤੱਤਾਂ ਵਿਚ ਟਿਕਾਈਆ। ਤੂੰ ਮੇਰਾ ਨੂਰ ਮੈਂ ਤੇਰਾ ਚੰਦਾ, ਬਿਨਾ ਚੰਦ ਨਾ ਹੋਵੇ ਰੁਸ਼ਨਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁਛ ਲੇਖਾ ਦੇ ਸੁਣਾਈਆ। ਪੁਰਖ ਅਕਾਲ ਕਹੇ ਸੁਣ ਮੇਰੇ ਬੱਚੇ, ਗੁਰਮੁਖ ਦਿਆਂ ਦ੍ਰਿੜਾਈਆ। ਤੇਰੇ ਨਾਤੇ ਤੋੜ ਕੇ ਕਾਇਆ ਕੱਚੇ, ਕੰਚਨ ਗੜ੍ਹ ਦਿਤਾ ਸੁਹਾਈਆ। ਪ੍ਰੇਮ ਪ੍ਰੀਤੀ ਬੰਧਨ ਪਾ ਕੇ ਪੱਕੇ, ਪਾਰਬ੍ਰਹਮ ਬ੍ਰਹਮ ਆਪਣੇ ਵਿਚ ਮਿਲਾਈਆ। ਅੱਗੇ ਖੇਲ ਵੇਖਣੇ ਅੱਛੇ, ਅੱਛੀ ਤਰਾ ਰਿਹਾ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਲਾਹੁਣੇ ਨਸ਼ੇ, ਖ਼ੁਮਾਰੀ ਮਮਤਾ ਦੇਣੀ ਮਿਟਾਈਆ। ਭਗਤ ਸੁਹੇਲੇ ਵੇਖ ਕੇ ਸੱਚੇ, ਸਾਜਣ ਆਪਣੇ ਲੈਣੇ ਬਣਾਈਆ। ਮਾਰਗ ਧੁਰ ਦੇ ਦੇਣੇ ਦੱਸੇ, ਦਹਿ ਦਿਸ਼ਾ ਕਰ ਪੜ੍ਹਾਈਆ। ਤਨ ਵਜੂਦ ਸਾਫ਼ ਕਰਨੇ ਅੱਠੇ, ਅਪ ਤੇਜ ਵਾਏ ਪ੍ਰਿਥਮੀਂ ਆਕਾਸ਼ ਮਨ ਮਤ ਬੁਧ ਨਾਲ ਮਿਲਾਈਆ। ਸ਼ਰਅ ਦੁਨੀ ਦੇ ਮੇਟਣੇ ਰੱਟੇ, ਰੱਟਨ ਇਕੋ ਨਾਮ ਜਣਾਈਆ। ਗੁਰ ਅਵਤਾਰ ਪੈਗ਼ੰਬਰ ਦੇ ਪੂਰੇ ਕਰ ਕੇ ਪਟੇ, ਪਟਨੇ ਵਾਲੇ ਤੋਂ ਦੇਣਾ ਲਿਖਵਾਈਆ। ਸਭ ਨੂੰ ਮਾਰਗ ਇਕੋ ਦੱਸੇ, ਦਿਸ਼ਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰਾ ਇਕ ਖੁਲ੍ਹਾਈਆ। ਪੁਰਖ ਅਕਾਲ ਤੇਰਾ ਵੇਖਿਆ ਦਵਾਰਾ ਧਰਮ, ਦਰ ਠਾਂਡੇ ਵੱਜੀ ਵਧਾਈਆ। ਜਿਥੇ ਲੇਖਾ ਨਹੀਂ ਕਰਮ, ਨਿਹਕਰਮੀ ਪੜਦਾ ਦਿਤਾ ਚੁਕਾਈਆ। ਫੇਰ ਨਾ ਹੋਵੇ ਜਨਮ, ਜਨਮੇ ਕੋਈ ਨਾ ਮਾਈਆ। ਇਕੋ ਮਿਲੇ ਸਰਨ, ਸਰਨਗਤ ਧੁਰਦਰਗਾਹੀਆ। ਇਕੋ ਢੋਲਾ ਮਿਲੇ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦੂਜੀ ਵੰਡ ਨਾ ਕੋਇ ਵੰਡਾਈਆ। ਇਕੋ ਮੰਜ਼ਲ ਮਿਲੇ ਚੜ੍ਹਨ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਪੁਰਖ ਅਕਾਲ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਆਵੇ ਫੜਨ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਪਾਈਆ। ਕੀ ਲੇਖਾ ਲੇਖੇ ਪਾਵੇਂਗਾ। ਦਰ ਠਾਂਡੇ ਆਪ ਬਹਾਵੇਂਗਾ। ਥੱਕੇ ਮਾਂਦੇ ਗੋਦ ਟਿਕਾਵੇਂਗਾ। ਆਉਂਦੇ ਜਾਂਦੇ ਖੇਲ ਵਖਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਕਰਨੀ ਕਾਰ ਕਮਾਵੇਂਗਾ। ਪੁਰਖ ਅਕਾਲ ਆਪ ਸੁਣਾਉਂਦਾ ਏ। ਭੇਵ ਅਭੇਵ ਇਕ ਖੁਲਾਉਂਦਾ ਏ। ਪੜਦਾ ਓਹਲਾ ਆਪ ਚੁਕਾਉਂਦਾ ਏ। ਗੁਰਮੁਖ ਸਾਚੇ ਆਪ ਉਠਾਉਂਦਾ ਏ। ਦਰਗਾਹ ਸਾਚੀ ਆਪ ਫਿਰਾਉਂਦਾ ਏ। ਸਚ ਸਿੰਘਸਣ ਇਕ ਸੁਹਾਉਂਦਾ ਏ। ਜੋਤੀ ਜਾਤਾ ਵੇਸ ਵਟਾਉਂਦਾ ਏ। ਪੁਰਖ ਬਿਧਾਤਾ ਕਲ ਵਰਤਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਭੇਵ ਆਪ ਖੁਲਾਉਂਦਾ ਏ। ਅਗਲਾ ਭੇਵ ਸਚ ਖੁਲਾਵਾਂਗਾ। ਪੜਦਾ ਓਹਲਾ ਆਪ ਉਠਾਵਾਂਗਾ। ਬਣ ਵਿਚੋਲਾ ਵੇਸ ਵਟਾਵਾਂਗਾ। ਸ਼ਬਦੀ ਢੋਲਾ ਰਾਗ ਅਲਾਵਾਂਗਾ। ਮੌਲਾ ਹੋ ਕੇ ਵੇਖ ਵਖਵਾਂਗਾ। ਧਰਨੀ ਧਰਤ ਧਵਲ ਧੌਲਾ ਭਾਗ ਲਗਾਵਾਂਗਾ। ਗੁਰ ਅਵਤਾਰ ਪੈਗ਼ੰਬਰਾਂ ਕੀਤਾ ਕੌਲਾ ਤੋੜ ਨਿਭਾਵਾਂਗਾ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜੋ ਰੌਲਾ ਆਪ ਪਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਵਾਂਗਾ। ਤਾਰਾ ਸਿੰਘ ਕਹੇ ਮੈਂ ਇਕ ਲੇਖ ਲਿਖਿਆ ਕਿਸੇ ਘਰ ਨਾ ਰਹੇ ਤਵਾ ਪਰਾਤ, ਪੁਰਾਤਨ ਦਿਆਂ ਜਣਾਈਆ। ਸ੍ਰੀ ਭਗਵਾਨ ਜੇ ਨਿੱਕੀ ਜਿਹੀ ਮੰਨ ਲਏਂ ਬਾਤ, ਤੈਨੂੰ ਦਿਆਂ ਦ੍ਰਿੜਾਈਆ। ਮੈਂ ਹੋ ਕੇ ਆਇਆ ਇਕਾਂਤ, ਛੱਡੀ ਜਗਤ ਲੋਕਾਈਆ। ਜੋਤ ਸਰੂਪੀ ਮਾਰ ਝਾਤ, ਝਗੜਾ ਰਹੇ ਨਾ ਰਾਈਆ। ਸਾਚਿਆਂ ਭਗਤਾਂ ਦਾ ਵਖਾ ਦੇ ਖਾਤ, ਲੇਖਾ ਦੇ ਦ੍ਰਿੜਾਈਆ। ਜੇ ਉਹ ਤੇਰੇ ਤੇ ਤੇਰੀ ਉਹ ਜਾਤ, ਕਿਉਂ ਕਰੇਂ ਮਾਤ ਜੁਦਾਈਆ। ਪਹਿਲੋਂ ਆਪਣਿਆਂ ਭਗਤਾਂ ਨੂੰ ਕਰ ਪਾਕ, ਅੰਦਰ ਵੜ ਕੇ ਕਰ ਸਫ਼ਾਈਆ। ਮੈਂ ਭਗਤਾਂ ਵਲੋਂ ਨੁਮਾਇੰਦਾ ਆਇਆ ਤੇਰੀ

❋

❋

ਪਹਿਲੀ ਪੱਟੀ ਪੜ੍ਹ ਕੇ ਪਹਿਲੀ ਵਿਚ ਜਮਾਤ, ਦੂਜੀ ਪੱਟੀ ਨਾ ਕੋਇ ਸਮਝਾਈਆ। ਜੇ ਤੂੰ ਸੋਹੰ ਦੱਸੀ ਗਾਥ, ਕਿਉਂ ਅੰਦਰ ਵੜ ਕੇ ਬੈਠਾ ਮੁਖ ਛੁਪਾਈਆ। ਮੈਂ ਹੁਣ ਕੋਈ ਮਿੱਟੀ ਨਹੀਂ ਹੋਣਾ ਖ਼ਾਕ, ਝਗੜਾ ਰਿਹਾ ਨਾ ਰਾਈਆ। ਮੈਂ ਹੱਥ ਬੰਨ੍ਹ ਕੇ ਨਹੀਂ ਹੋਣਾ ਦਾਸ, ਚਰਨਾਂ ਉਤੇ ਨਾ ਸੀਸ ਨਿਵਾਈਆ। ਤੂੰ ਮੇਰਾ ਮੈਂ ਤੇਰਾ ਤੂੰ ਮੇਰੇ ਪਾਸ, ਪੜਦਾ ਓਹਲਾ ਰਿਹਾ ਨਾ ਰਾਈਆ। ਉਠ ਵੇਖ ਜਿਹੜੇ ਲੋਕਮਾਤ ਤੇਰੀ ਰੱਖ ਕੇ ਬੈਠੇ ਆਸ, ਅੱਠੇ ਪਹਿਰ ਧਿਆਨ ਲਗਾਈਆ। ਤੈਨੂੰ ਸਾਰੇ ਕਹਿੰਦੇ ਬਾਪ, ਜਨਮ ਵਾਲੀ ਇਕੋ ਮਾਈਆ। ਮੈਂ ਥੋੜ੍ਹਾ ਥੋੜ੍ਹਾ ਲੇਖਾ ਲਿਖਦਾ ਰਿਹਾ ਨਾਲ ਕਲਮ ਦਵਾਤ, ਨਾਤਾ ਤੇਰੇ ਨਾਲ ਰਖਾਈਆ। ਤੂੰ ਅੰਦਰ ਵੜ ਕੇ ਦੱਸੀ ਜਾਚ, ਮੈਂ ਯਾਚਕ ਹੋ ਕੇ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਮੰਨ ਇਕ ਅਰਜ਼ੋਈਆ। ਗੁਰਮੁਖ ਕਹੇ ਓ ਧੁਰ ਦੇ ਭਗਵਾਨ, ਸੱਚੇ ਦਿਆਂ ਦ੍ਰਿੜਾਈਆ। ਸਚਖੰਡ ਨਿਵਾਸੀ ਆਪਣੇ ਪਿਆਰਿਆਂ ਨੂੰ ਦੇ ਦਾਨ, ਨਾਮ ਭੰਡਾਰਾ ਝੋਲੀ ਪਾਈਆ। ਜਿਨ੍ਹਾਂ ਨੂੰ ਤੇਰੇ ਉਤੇ ਮਾਣ, ਅਭਿਮਾਨ ਅੰਦਰੋਂ ਦੇਣਾ ਕਢਾਈਆ। ਤੇਰੇ ਸ਼ਬਦ ਦੀ ਸੁਣਨ ਧੁਨਕਾਨ, ਜਗਤ ਰਾਗਾਂ ਸੁਣਨ ਕੋਇ ਨਾ ਜਾਈਆ। ਆਪਣਾ ਮਾਰਗ ਦੇ ਆਸਾਨ, ਕਿਉਂ ਜੰਗਲਾਂ ਵਿਚ ਫਿਰਾਈਆ। ਤੁੰ ਕਾਹਨਾਂ ਦਾ ਕਾਹਨ, ਤੇਰੇ ਉਤੇ ਜਿਨ੍ਹਾਂ ਦਾ ਈਮਾਨ, ਮੁਰੀਦ ਆਪਣੀ ਗੋਦ ਉਠਾਈਆ। ਤਾਰਾ ਸਿੰਘ ਕਹੇ ਮੈਂ ਵੇਖ ਕੇ ਹੋ ਗਿਆ ਹੈਰਾਨ, ਹੈਰਾਨੀ ਮੇਰੇ ਅੰਤਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਲੈਣੀ ਉਠਾਈਆ। ਗੁਰਸਿਖ ਕਹੇ ਮੇਰਾ ਹਾੜਾ, ਦਰੋਹੀ ਦਿਆਂ ਜਣਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰੇ ਸਾਂਝੇ ਯਾਰੇ ਜਨ ਭਗਤਾਂ ਵੇਖ ਮਾਤ ਅਖਾੜਾ, ਖੜ੍ਹੇ ਤੇਰਾ ਰਾਹ ਤਕਾਈਆ। ਤੇਰਾ ਨੂਰ ਤੱਕਾਂ ਕਦੇ ਨਾ ਥੱਕਾਂ ਵੇਖਾਂ ਵਿਚ ਬਹੱਤਰ ਨਾੜਾ, ਨਾੜੀ ਨਾੜੀ ਤੇਰਾ ਰੂਪ ਨਜ਼ਰੀ ਆਈਆ। ਮੰਨ ਭਗਤਾਂ ਦਾ ਇਸ਼ਾਰਾ, ਦੇਦੇ ਧੁਰ ਦਾ ਨਾਮ ਨਜ਼ਾਰਾ, ਕਲਜੁਗ ਕਰਦੇ ਪਾਰ ਕਿਨਾਰਾ, ਨਈਆ ਨੌਕਾ ਆਪਣਾ ਨਾਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਦੇ ਵਖਾਈਆ। ਗੁਰਮੁਖ ਕਹੇ ਕੀ ਪ੍ਰਭੂ ਤੂੰ ਹੋ ਗਿਆ ਬੁੱਢਾ, ਬਲ ਰਿਹਾ ਨਾ ਰਾਈਆ। ਕੀ ਪ੍ਰਭੂ ਤੂੰ ਹੋ ਗਿਆ ਡੁੱਡਾ, ਭੱਜ ਸਕੇਂ ਨਾ ਰਾਈਆ। ਕੀ ਪ੍ਰਭੂ ਤੂੰ ਡਰੇਂ ਕੋਲੋਂ ਯੁੱਧਾ, ਗੁਰ ਅਵਤਾਰ ਪੈਗ਼ੰਬਰਾਂ ਸਦਾ ਲੜਾਈਆ। ਕੀ ਤੂੰ ਨਹੀਂ ਵੇਖਦਾ ਕੀ ਹਾਲ ਹੁੰਦਾ ਉਤੇ ਬਸੁੱਧਾ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਕੀ ਤੂੰ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਵਿਚੋਂ ਲੈਣ ਗਿਝਾ ਭੁੱਗਾ, ਹਿੱਸਾ ਆਪਣੀ ਝੋਲੀ ਪਾਈਆ। ਤੂੰ ਲਾਰਾ ਦੇਂਦਾ ਆਇਆ ਚੌਂਹ ਜੁਗਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਪਾਰ ਕਰਾਈਆ। ਤੇਰਾ ਭਗਤਾਂ ਨਾਲੋਂ ਵਿਛੋੜੇ ਵਾਲਾ ਅਜੇ ਪੈਂਡਾ ਨਾ ਮੁੱਕਾ, ਮੁਕੰਮਲ ਦੇ ਸੁਣਾਈਆ। ਕਿਹੜੀ ਗੱਲੋਂ ਸਚਖੰਡ ਦਵਾਰੇ ਲੁਕਾ, ਕਿਉਂ ਨਾ ਨਿਰਗੁਣ ਜੋਤ ਕਰੇਂ ਰੁਸ਼ਨਾਈਆ। ਪ੍ਰਭੂ ਹੁਣ ਦਾ ਭਗਤ ਤੇਰੇ ਅੱਗੇ ਕੋਈ ਨਹੀਂ ਡਾਹਵੇਗਾ ਹੁੱਕਾ, ਚਿਲਮ ਅੱਗੇ ਨਾ ਕੋਇ ਟਿਕਾਈਆ। ਕੋਈ ਨਾ ਤਨ ਭਬੂਤ ਖ਼ਾਕ ਮਲੇਗਾ ਸੁੱਕਾ, ਮੱਥੇ ਤਿਲਕ ਨਾ ਕੋਇ ਵਖਾਈਆ। ਕੋਈ ਨਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਮੱਥਾ ਟੇਕੇ ਹੋ ਕੇ ਪੁੱਠਾ, ਸ਼ਾਸਤਰਾਂ ਓਟ ਨਾ ਕੋਇ ਤਕਾਈਆ। ਕੋਈ ਨਾ ਸਾਧਾਂ ਸੰਤਾਂ ਕੋਲ ਜਾ ਕੇ ਜਾਏ ਲੁੱਟਾ, ਆਪਣਾ ਭੇਟ ਕਰਾਈਆ। ਜਾ ਕੇ ਮਿਲ ਆਪਣਿਆਂ ਪੁੱਤਾਂ, ਜੋ ਬੱਚੇ ਤੇਰਾ ਰਾਹ ਤਕਾਈਆ। ਜੇ ਮੈਂ ਤੇਰੀ ਜਗਹ ਹੋਵਾਂ ਤੇ ਸਭ ਨੂੰ ਗੋਦੀ ਚੁੱਕਾਂ, ਆਪਣੇ ਗਲੇ ਲਗਾਈਆ। ਫੇਰ ਪੈਣ ਨਾ ਦੇਵਾਂ ਮਾਵਾਂ ਦੀਆਂ

❋

❋

ਕੁੱਖਾਂ, ਅਗਨੀ ਕੁੰਡ ਨਾ ਕੋਇ ਤਪਾਈਆ। ਓਥੇ ਜਾ ਕੇ ਸੁੱਟਾਂ, ਜਿਥੇ ਜਨਮੇ ਕੋਇ ਨਾ ਮਾਈਆ। ਓਨ੍ਹਾ ਨਾਲੋਂ ਕਦੇ ਨਾ ਟੁੱਟਾਂ, ਜੋ ਤੇਰਾ ਢੋਲਾ ਗਾਈਆ। ਜੇ ਮੈਂ ਤਕੜਾ ਹੋਵਾਂ ਤਾਰਾ ਸਿੰਘ ਕਹੇ ਪ੍ਰਭੂ ਤੇਰਾ ਗਲ ਘੁੱਟਾਂ, ਤੈਨੂੰ ਸਮਝ ਦਿਆਂ ਸਮਝਾਈਆ। ਤੂੰ ਨਹੀਂ ਜਾਣਦਾ ਕੀ ਹੁੰਦਾ ਵਿਛੋੜੇ ਦਾ ਦੁੱਖਾ, ਗੁਰਮੁਖ ਵਿਛੜਿਆ ਕਿਵੇਂ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਆਪ ਲੈ ਅੰਗੜਾਈਆ। ਗੁਰੁਮਖ ਕਹੇ ਪ੍ਰਭ ਨਾ ਕਰ ਆਪਣੀ ਮਰਜ਼ੀ, ਭਗਤ ਮਰੀਜ਼ ਦੇਣ ਦੁਹਾਈਆ। ਵੇਖੀਂ ਕਿਤੇ ਸਤਿਗੁਰੂ ਨਾ ਬਣੀਂ ਫ਼ਰਜ਼ੀ, ਫ਼ੈਸਲਾ ਹਕ ਦੇਣਾ ਜਣਾਈਆ। ਸਾਚੇ ਪ੍ਰੇਮੀਆਂ ਦਾ ਹੋਵੀਂ ਗ਼ਰਜ਼ੀ, ਗ਼ਰਜ਼ ਆਪਣੇ ਨਾਲ ਮਿਲਾਈਆ। ਮੈਂ ਲਿਖਾਉਣ ਲੱਗਾ ਸ਼ਬਦੀ ਧਾਰ ਅਗੰਮੀ ਅਰਜ਼ੀ, ਆਰਜ਼ੂ ਇਕ ਸੁਣਾਈਆ। ਜਿੰਨਾਂ ਚਿਰ ਜਨ ਭਗਤਾਂ ਬਣੇਂ ਨਾ ਦਰਦੀ, ਦੁੱਖੀਆਂ ਦੁੱਖ ਗਵਾਈਆ। ਓਨ੍ਹਾਂ ਚਿਰ ਮੇਰੀ ਧਾਰ ਰਹੇਗੀ ਲੜਦੀ, ਵਾਸਤਾ ਤੇਰੇ ਅੱਗੇ ਪਾਈਆ। ਪੁਰਖ ਅਕਾਲ ਕਿਹਾ ਮੈਂ ਕਦੇ ਨਾ ਹੋਵਾ ਅਲਗਰਜ਼ੀ, ਸਹਿਜੇ ਦਿਆਂ ਸੁਣਾਈਆ। ਜਿਹੜੀ ਆਤਮਾ ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਹੋਈ ਪੜ੍ਹਦੀ, ਪੜਦਿਆਂ ਦੇ ਅੰਦਰ ਚੜ੍ਹ ਕੇ ਲਵਾਂ ਮਿਲਾਈਆ। ਇਹ ਖੇਲ ਮੇਰੀ ਆਪਣੇ ਘਰ ਦੀ, ਘਰ ਘਰ ਵਿਚ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਦੇਵਾਂ ਸਰਨਾਈਆ। ਗੁਰਮੁਖ ਕਹੇ ਮੈਂ ਸਭ ਕੁਛ ਤੈਨੂੰ ਕਹਿਣਾ, ਕਹਿ ਕੇ ਦਿਆਂ ਸੁਣਾਈਆ। ਜਾ ਕੇ ਵੇਖ ਆਪਣੇ ਨੈਣਾਂ, ਬਿਨ ਅੱਖਾ ਅੱਖ ਖੁਲ੍ਹਾਈਆ। ਮੁਸ਼ਕਲ ਹੋ ਗਿਆ ਭਗਤਾਂ ਜਗਤ ਵਾਸੀਆਂ ਵਿਚ ਬਹਿਣਾ, ਸਾਚਾ ਸੰਗ ਨਾ ਕੋਇ ਬਣਾਈਆ। ਇਕੋ ਭਾਣਾ ਤੇਰਾ ਸਹਿਣਾ, ਇਹੋ ਆਸਾ ਰਹੇ ਤਕਾਈਆ। ਆਪਣੇ ਨਾਮ ਦਾ ਪਾ ਦੇ ਗਹਿਣਾ, ਸਚ ਸ਼ਿੰਗਾਰ ਵਖਾਈਆ। ਪੂਰਬ ਜਨਮ ਦਾ ਦੇ ਦੇ ਲਹਿਣਾ, ਮਾਨਸ ਜਨਮ ਵੱਜੇ ਵਧਾਈਆ। ਤੇਰਾ ਲੇਖਾ ਕੋਈ ਨਾ ਜਾਣੇ ਸ਼ਾਸਤਰ ਸਿਮਰਤ ਵੇਦ ਪੁਰਾਨ ਰਮਾਇਣਾ, ਖਾਣੀ ਬਾਣੀ ਢੋਲੇ ਸਿਫ਼ਤਾਂ ਵਾਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਬੈਠ ਜਾ ਸਦਾ ਅਤੀਤ, ਪੁਰਖ ਅਕਾਲ ਰਿਹਾ ਜਣਾਈਆ। ਪਿਛਲਾ ਵੇਲਾ ਗਿਆ ਬੀਤ, ਅੱਗੇ ਦਿਆਂ ਮਾਣ ਵਡਿਆਈਆ। ਸਤਿ ਦਵਾਰਾ ਦੱਸ ਕੇ ਠਾਂਡਾ ਸੀਤ, ਅਗਨੀ ਤਤ ਦਿਆਂ ਬੁਝਾਈਆ। ਇਕੋ ਘਰ ਵਖਾ ਕੇ ਹਸਤ ਕੀਟ, ਊਚ ਨੀਚ ਮੇਲ ਮਿਲਾਈਆ। ਆਤਮ ਪਰਮਾਤਮ ਦੱਸ ਕੇ ਗੀਤ, ਸੋਹੰ ਢੋਲਾ ਇਕ ਸੁਣਾਈਆ। ਨਾਤਾ ਤੋੜ ਕੇ ਮੰਦਰ ਮਸੀਤ, ਕਾਇਆ ਕਾਅਬਾ ਕਰ ਪਰਗਟਾਈਆ। ਆਪ ਵਸਾਂ ਅੰਤਰ ਨਿਰੰਤਰ ਬੀਚ, ਜੋਤੀ ਨੂਰ ਕਰ ਰੁਸ਼ਨਾਈਆ। ਲੇਖ ਮੁਕਾ ਕੇ ਬੀਸ ਬੀਸ, ਬਿਸਤਰੇ ਸਭ ਦੇ ਦਿਆਂ ਬੰਧਾਈਆ। ਹੁਕਮ ਚੱਲੇ ਇਕ ਜਗਦੀਸ, ਜਾਗਰਤ ਜੋਤ ਕਰ ਰੁਸ਼ਨਾਈਆ। ਇਹ ਖੇਲ ਅਗੰਮੀ ਅਨਡੀਠ, ਜਗਤ ਬੁੱਧੀ ਸਮਝ ਕੋਇ ਨਾ ਪਾਈਆ। ਜਨ ਭਗਤਾਂ ਨਾਲ ਬਣਾ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਇਕੋ ਕਲਮਾ ਦੱਸ ਹਦੀਸ, ਹਰ ਹਿਰਦੇ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਅਗੰਮੀ ਅਨਡੀਠ, ਅਨਡਿੱਠੜੀ ਕਾਰ ਨਰ ਨਿਰੰਕਾਰ ਆਪਣੇ ਹੱਥ ਰਖਾਈਆ।

❋

❋

੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਪਿੰਡ ਜੇਠੂਵਾਲ

ਬ੍ਰਹਿਮੰਡ ਖੰਡ ਖ਼ੁਸ਼ੀ ਮਨਾਉਣ, ਖ਼ੁਸ਼ਖ਼ਬਰੀ ਇਕ ਸੁਣਾਈਆ। ਪੁਰਖ ਅਬਿਨਾਸ਼ੀ ਦਰਸ਼ਨ ਪਾਉਣ, ਪਾਰਬ੍ਰਹਮ ਪ੍ਰਭ ਮਿਲ ਕੇ ਵੱਜੇ ਵਧਾਈਆ। ਬਿਨ ਕਦਮਾਂ ਸੀਸ ਝੁਕਾਉਣ, ਸਰ ਮਸਤਕ ਟਿੱਕੇ ਖ਼ਾਕ ਰਮਾਈਆ। ਬਿਰਹੁ ਵੈਰਾਗੀ ਨੇਤਰ ਨੈਣਾਂ ਨੀਰ ਵਹਾਉਣ, ਛਹਿਬਰ ਵੇਖੇ ਧੁਰਦਰਗਾਹੀਆ। ਅਬਿਨਾਸ਼ੀ ਕਰਤਾ ਲੱਗਾ ਫ਼ਰਮਾਉਣ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਮਿਲੇ ਹੁਕਮ ਉਣੰਜਾ ਪੌਣ, ਪਵਣ ਪਾਣੀ ਸੇਵ ਕਮਾਈਆ। ਹੁਕਮੇ ਅੰਦਰ ਹੁਕਮ ਆਇਆ ਬਦਲਾਉਣ, ਬਦਲੀ ਅਦਲ ਵਿਚ ਰਖਾਈਆ। ਇਕੋ ਕਲਮਾ ਆਇਆ ਦ੍ਰਿੜਾਉਣ, ਨਾਮ ਨਿਧਾਨਾ ਇਕ ਸੁਣਾਈਆ। ਸੋਹੰ ਢੋਲਾ ਆਇਆ ਜਪਾਉਣ, ਜਗਜੀਵਤ ਜੀਵ ਲਏ ਤਰਾਈਆ। ਸਾਚਾ ਮੰਦਰ ਆਇਆ ਸੁਹਾਉਣ, ਸਵਾਮੀ ਹੋ ਕੇ ਸੋਭਾ ਪਾਈਆ। ਭਗਤ ਸੁਹੇਲੇ ਆਇਆ ਬਚਾਉਣ, ਬੱਚੇ ਆਪਣੀ ਗੋਦ ਉਠਾਈਆ। ਅੰਮ੍ਰਿਤ ਜਾਮ ਆਇਆ ਪਿਆਉਣ, ਬੂੰਦ ਸਵਾਂਤੀ ਆਪ ਟਪਕਾਈਆ। ਦਰ ਦਰਵਾਜ਼ਾ ਆਇਆ ਖੁਲਾਉਣ, ਗ਼ਰੀਬ ਨਿਵਾਜਾ ਵੇਖ ਵਖਾਈਆ। ਜੁਗ ਜਨਮ ਦਿਆਂ ਵਿਛੜਿਆਂ ਆਇਆ ਮਿਲਾਉਣ, ਹਰਿ ਮਿਲਾਪੀ ਹੋਏ ਸਹਾਈਆ। ਜਗਤ ਵਿਛੋੜਾ ਆਇਆ ਕਟਾਉਣ, ਕਟਾਕਸ਼ ਆਪਣਾ ਨਾਮ ਲਗਾਈਆ। ਧਰਮ ਦਵਾਰੇ ਆਇਆ ਬਹੌਣ, ਅਗਲਾ ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਆਇਆ ਜਗੌਣ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਬ੍ਰਹਿਮੰਡ ਖੰਡ ਕਹਿਣ ਅਸੀਂ ਵੇਖ ਹੋਏ ਖ਼ੁਸ਼ਹਾਲ, ਖ਼ੁਸ਼ਖ਼ਬਰੀ ਬੇਖ਼ਬਰਾਂ ਖ਼ਬਰ ਸੁਣਾਈਆ। ਭਗਤ ਵਛਲ ਦੀਨਾਂ ਦਾ ਗੋਪਾਲ, ਗੋਬਿੰਦ ਮੇਲਾ ਮੇਲੇ ਸਹਿਜ ਸੁਭਾਈਆ। ਨਿਰਗੁਣ ਸਰਗੁਣ ਬਣ ਰਖਵਾਲ, ਜਗਤ ਜਹਾਨ ਹੋਏ ਸਹਾਈਆ। ਸਚ ਦਵਾਰਾ ਖੋਲ੍ਹ ਸੱਚੀ ਧਰਮਸਾਲ, ਧਰਮ ਦਾ ਮਾਰਗ ਇਕ ਪਰਗਟਾਈਆ। ਜਿਸ ਦਾ ਦੇਂਦੇ ਰਹੇ ਅਹਿਵਾਲ, ਗੁਰ ਅਵਤਾਰ ਪੈਗ਼ੰਬਰ ਰਾਗ ਸੁਣਾਈਆ। ਸੋ ਲੇਖਾ ਜਾਣੇ ਸ਼ਾਹ ਕੰਗਾਲ, ਹਰਿ ਕਰਤਾ ਧੁਰਦਰਗਾਹੀਆ। ਪਰਗਟ ਹੋ ਕੇ ਧੁਰ ਸੁਲਤਾਨ, ਸੁਤਿਆਂ ਲਏ ਉਠਾਈਆ। ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਲੈ ਕੇ ਆਪ ਕਮਾਨ, ਕਮਾਨ ਚਿੱਲਾ ਤੀਰ ਇਕੋ ਨਾਮ ਪਰਗਟਾਈਆ। ਹੁਕਮੇ ਅੰਦਰ ਸੁਣਨਾ ਪਏ ਫ਼ਰਮਾਨ, ਫਰਮਾਂਬਰਦਾਰ ਸਾਰੇ ਲਏ ਕਰਾਈਆ। ਹਰਿਜਨ ਰਹਿਣ ਨਾ ਦੇਵੇ ਕੋਈ ਨਾਦਾਨ, ਨਿਜ ਨੇਤਰ ਕਰੇ ਰੁਸ਼ਨਾਈਆ। ਕਾਮ ਵਾਸਨਾ ਮੇਟੇ ਕੂੜ ਸ਼ੈਤਾਨ, ਸ਼ਰਅ ਦਏ ਬਦਲਾਈਆ। ਹਿੰਸਾ ਦਾ ਰੋਗੀ ਰਹੇ ਨਾ ਕੋਇ ਇਨਸਾਨ, ਆਸਾ ਮਨਸਾ ਆਪਣੇ ਨਾਲ ਮਿਲਾਈਆ। ਤੂੰ ਮੇਰਾ ਮੈਂ ਤੇਰਾ ਦੱਸ ਪਹਿਚਾਨ, ਬੇਪਹਿਚਾਨਾਂ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਬ੍ਰਹਿਮੰਡ ਖੰਡ ਕਹਿਣ ਅਸੀਂ ਵੇਖੇ ਵੱਜਦੇ ਢੋਲ ਮਰਦੰਗੇ, ਮਰਦਾਨਗੀ ਇਕੋ ਦੀ ਨਜ਼ਰੀ ਆਈਆ। ਕੋਟਨ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਵੇਖੇ ਪੈਰੀਂ ਨੰਗੇ, ਬਿਨ ਦਿਸ਼ਾ ਭੱਜਣ ਵਾਹੋ ਦਾਹੀਆ। ਜੁਗ ਚੌਕੜੀ ਜਗਤ ਜਹਾਨ ਜੀਵਾਂ ਵਿਚ ਲੰਘੇ, ਸਮਾਂ ਕਾਲ ਆਪਣਾ ਰੂਪ ਬਦਲਾਈਆ। ਜਗਤ ਵਾਸਨਾ ਉਡਦੇ ਰਹੇ ਪਤੰਗੇ, ਭਵਰੇ ਭਵਰਾਂ ਵਿਚ ਭਵਾਈਆ। ਮਾਨਸ ਮਾਨੁਖ ਤਤ ਸ਼ਰੀਰ ਵਜੂਦ ਵੇਖੇ ਬੰਦੇ, ਬੰਦਗੀ ਵਿਚ ਬੈਠੇ ਸੀਸ ਨਿਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਖੇਲ ਕੀਤੇ ਬਹੁ ਢੰਗੇ, ਭੇਵ ਸਮਝੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

❋

❋

ਸਾਚਾ ਹਰਿ, ਸਾਚੇ ਗ੍ਰਹਿ ਦਏ ਵਡਿਆਈਆ। ਬ੍ਰਹਿਮੰਡ ਖੰਡ ਕਹਿਣ ਅਸਾਂ ਸੁਣਿਆ ਧੁਰ ਦਾ ਢੋਲਾ, ਢੋਲ ਮਾਹੀ ਦਿਤਾ ਸੁਣਾਈਆ। ਸ਼ਬਦੀ ਧਾਰ ਬਣ ਵਿਚੋਲਾ, ਸਤਿਗੁਰ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਦੱਸ ਕੇ ਬੋਲਾ, ਬੋਲੀ ਜਗਤ ਦਿਤੀ ਬਦਲਾਈਆ। ਪੜਦਾ ਰਹੇ ਕੋਈ ਨਾ ਓਹਲਾ, ਅੰਤਰ ਆਤਮ ਵੇਖ ਵਖਾਈਆ। ਸਦਾ ਵਸਣਹਾਰਾ ਕੋਲਾ, ਕਵਲ ਕੌਲ ਬੂੰਦ ਟਪਕਾਈਆ। ਭਾਗ ਲਗਾ ਕੇ ਕਾਇਆ ਮਾਟੀ ਚੋਲਾ, ਚੋਜੀ ਪ੍ਰੀਤਮ ਵੇਖੇ ਥਾਉਂ ਥਾਈਂਆ। ਸਚ ਦਵਾਰਾ ਏਕੰਕਾਰ ਹੋ ਕੇ ਆਪ ਖੋਲ੍ਹਾ, ਖ਼ਾਲਕ ਖ਼ਲਕ ਦਏ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪਾ ਕੇ ਰੌਲਾ, ਰਹਿਬਰ ਰਾਹੀਆਂ ਦਏ ਭੁਲਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਕੇ ਕੌਲਾ, ਕਵਲ ਨੈਣ ਕਰੇ ਰੁਸ਼ਨਾਈਆ। ਧਰਨੀ ਧਰਤ ਧਵਲ ਭਾਰ ਕਰ ਕੇ ਹੌਲਾ, ਹੌਲੀ ਹੌਲੀ ਹਰ ਹਿਰਦੇ ਕਰੇ ਸਫ਼ਾਈਆ। ਸਾਚੇ ਨਾਮ ਦਾ ਦੇ ਝਕੋਲਾ, ਪਵਣ ਠੰਡੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਕਰਾਈਆ। ਬ੍ਰਹਿਮੰਡ ਖੰਡ ਕਹਿਣ ਅਸੀਂ ਨੱਚੇ ਟੱਪੇ ਕੁੱਦੇ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਪ੍ਰਭ ਦੀ ਰਮਜ਼ ਕਿਹੜਾ ਬੁੱਝੇ, ਸਮਝ ਵਿਚ ਸਮਝ ਨਾ ਕੋਇ ਰਖਾਈਆ। ਜਿਹੜੇ ਖੇਲ ਕੀਤੇ ਗੁੱਝੇ, ਗਹਿਰ ਗੰਭੀਰ ਆਪਣੀ ਕਾਰ ਕਮਾਈਆ। ਸੋ ਸਵਾਮੀ ਕਰਨੇ ਉਘੇ, ਉਗਣ ਆਥਣ ਵੱਜੇ ਵਧਾਈਆ। ਜਨ ਭਗਤ ਸੁਹੇਲੇ ਉਠਾਏ ਸੁੱਤੇ, ਸੋਈ ਸੁਰਤੀ ਆਪ ਜਗਾਈਆ। ਪਿਆਰ ਮੁਹੱਬਤ ਆਤਮ ਪਰਮਾਤਮ ਕਹੇ ਨਾਤਾ ਜੁੜਿਆ ਪਿਤਾ ਪੁੱਤੇ, ਪਤਿਪਰਮੇਸ਼ਵਰ ਹੋਏ ਸਹਾਈਆ। ਦਰ ਦਰ ਘਰ ਘਰ ਜਾ ਕੇ ਪੁਛੇ, ਪੁਸ਼ਤ ਪੁਨਾਹ ਹੱਥ ਟਿਕਾਈਆ। ਨਾਤਾ ਤੋੜ ਕੇ ਕਾਇਆ ਮਾਟੀ ਜੁੱਸੇ, ਜਿਸਮ ਵਿਚ ਇਸਮ ਆਪਣਾ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਬ੍ਰਹਿਮੰਡ ਖੰਡ ਕਹਿਣ ਕੀ ਕਰੀਏ ਇਜ਼ਹਾਰ, ਕਥਨੀ ਕਥ ਨਾ ਸਕੇ ਰਾਈਆ। ਵੇਖਿਆ ਖੇਲ ਸੱਚੀ ਸਰਕਾਰ, ਹਰਿ ਕਰਤਾ ਰਿਹਾ ਜਣਾਈਆ। ਸੰਤ ਸੁਹੇਲੇ ਮਾਤ ਉਭਾਰ, ਭਗਤ ਭਗਵੰਤ ਜੋੜ ਜੁੜਾਈਆ। ਜਿਸ ਨੂੰ ਲੱਭਦੇ ਰਹੇ ਜੁਗ ਚਾਰ, ਚਾਰੇ ਖਾਣੀ ਖੋਜ ਖੁਜਾਈਆ। ਚਾਰੇ ਬਾਣੀ ਸਿਫ਼ਤਾਂ ਵਾਲੇ ਬੋਲੇ ਜੈਕਾਰ, ਅੱਖਰਾਂ ਵਾਲੇ ਰਾਗ ਅਲਾਈਆ। ਸੋ ਸਵਾਮੀ ਅੰਤਰਜਾਮੀ ਗੁਰਮੁਖਾਂ ਪਾਏ ਸਾਰ, ਸਰਬ ਵਿਆਪੀ ਦਇਆ ਕਮਾਈਆ। ਗ਼ਰੀਬ ਨਿਮਾਣਿਆਂ ਮੁਫ਼ਲਿਸਾਂ ਫੜ ਬਾਹੋਂ ਲਾਏ ਪਾਰ, ਪਾਰ ਕਿਨਾਰਾ ਇਕ ਵਖਾਈਆ। ਜਿਥੇ ਭਗਤ ਸੁਹੇਲੇ ਥੋੜ੍ਹੇ ਰਹਿੰਦੇ ਦੋ ਚਾਰ, ਬਹੁ ਗਿਣਤੀ ਵੰਡ ਨਾ ਕੋਇ ਵੰਡਾਈਆ। ਸਚ ਦਵਾਰਾ ਖੋਲ੍ਹ ਕਿਵਾੜ, ਪੜਦਾ ਓਹਲਾ ਆਪ ਉਠਾਈਆ। ਨਿਰਗੁਣ ਜੋਤ ਨੂਰ ਕਰ ਉਜਿਆਰ, ਜੋਤ ਜੋਤੀ ਵਿਚ ਮਿਲਾਈਆ। ਜੋਤੀ ਜੋਤ ਦਏ ਆਧਾਰ, ਪੂਰਬ ਲਹਿਣਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਬ੍ਰਹਿਮੰਡ ਖੰਡ ਕਹਿਣ ਅਸੀਂ ਵੇਖਿਆ ਰਸਤਾ ਰਾਹ, ਬਿਨ ਅੱਖਾਂ ਅੱਖ ਖੁਲ੍ਹਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਨ ਭਗਤਾਂ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਕਿਸੇ ਤੋਂ ਲਏ ਨਾ ਕੋਇ ਸਲਾਹ, ਹੁਕਮੇ ਅੰਦਰ ਹੁਕਮ ਜਣਾਈਆ। ਚਰਨ ਕਵਲ ਦੇ ਪਨਾਹ, ਸਿਰ ਆਪਣਾ ਹੱਥ ਟਿਕਾਈਆ। ਮਿਹਰ ਨਜ਼ਰ ਨਾਲ ਬਖ਼ਸ਼ੇ ਗੁਨਾਹ, ਦੁਰਮਤ ਮੈਲ ਧਵਾਈਆ। ਸਜਦਿਆਂ ਵਿਚ ਕਰਨੀ ਨਾ ਪਏ ਦੁਆ, ਕਲਮਿਆਂ ਵਿਚ ਕਲਾਮ ਨਾ ਕੋਇ ਪੜ੍ਹਾਈਆ। ਅਬਿਨਾਸ਼ੀ ਕਰਤਾ ਸਹਿਜੇ ਮਿਲੇ ਆ, ਆਪਣਾ ਫੇਰਾ

❋

❋

ਪਾਈਆ। ਸੰਤ ਸੁਹੇਲੇ ਲਏ ਤਰਾ, ਬੈਤਰਨੀ ਦਾ ਲੇਖਾ ਦਏ ਮੁਕਾਈਆ। ਸਚ ਦਵਾਰੇ ਦਏ ਬਹਾ, ਘਰ ਇਕੋ ਇਕ ਵਡਿਆਈਆ। ਜਿਸ ਗ੍ਰਹਿ ਵਸੇ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨੀ ਦਾ ਕਰਤਾ ਸਭ ਕਿਛ ਰਿਹਾ ਕਰਾ, ਕਾਰਨ ਸਕੇ ਨਾ ਕੋਇ ਸਮਝਾਈਆ।

੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਸਮਝ ਨਾ ਆਇਆ ਨੁਕਤਾ, ਨਈਆ ਨੌਕਾ ਰਹੀ ਨਾ ਰਾਈਆ। ਜੁਗ ਚੌਕੜੀ ਪੈਂਡਾ ਗਿਆ ਮੁੱਕਦਾ, ਪਾਂਧੀ ਬਣ ਕੇ ਆਪਣਾ ਪੰਧ ਮੁਕਾਈਆ। ਕਿਸੇ ਭੇਵ ਪਾਇਆ ਨਾ ਅਗਲੀ ਤੁਕ ਦਾ, ਸੋਹੰ ਤੋਂ ਅੱਗੇ ਕਰੀ ਨਾ ਕਿਸੇ ਪੜ੍ਹਾਈਆ। ਜੋ ਉਪਜਿਆ ਸੋ ਰਿਹਾ ਪੁਛਦਾ, ਦਰ ਠਾਂਡੇ ਸੀਸ ਝੁਕਾਈਆ। ਸੁਤ ਦੁਲਾਰਾ ਬਣਿਆ ਰਿਹਾ ਉਸ ਦਾ, ਜਿਸ ਦੀ ਉਸਤਤ ਕਰ ਕੇ ਆਪਣਾ ਝਟ ਲੰਘਾਈਆ। ਗੋਬਿੰਦ ਰੂਪ ਧਰ ਦੁਲਾਰੇ ਸੁਤ ਦਾ, ਸੂਰਤ ਸਾਬਤ ਇਕ ਪਰਗਟਾਈਆ। ਭਵਿਖਤ ਦੱਸ ਅਗਲੀ ਰੁੱਤ ਦਾ, ਰੁਤੜੀ ਰੰਗ ਰੰਗਾਈਆ। ਭੇਵ ਖੋਲ੍ਹ ਸਚ ਸੁਚ ਦਾ, ਸੰਜਮ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਦਮਾਂ ਉਤੋਂ ਵਾਰੇ ਕਦੀਮ, ਕਿਆਮਤ ਦਏ ਦੁਹਾਈਆ। ਸ਼ਾਹ ਸੁਲਤਾਨ ਵੇਖ ਅਜ਼ੀਮ, ਅਜ਼ਮਤ ਬੈਠੀ ਸੀਸ ਨਿਵਾਈਆ। ਜੋ ਜੁਗ ਚੌਕੜੀ ਕਰਦਾ ਆਇਆ ਤਰਮੀਮ, ਤਰਾ ਤਰਾ ਸਮਝਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਦੀਨ ਮਜ਼੍ਹਬ ਵੰਡ ਤਕਸੀਮ, ਹਿੱਸਿਆਂ ਵਿਚ ਹਿੱਸਾ ਆਪਣਾ ਪਾਈਆ। ਖੇਲ ਵੇਖ ਨਰ ਮਦੀਨ, ਮੁੱਦਤ ਤੋਂ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਦੱਸੀਏ ਖੇਲ ਪੁਰਾਣੀ, ਵੇਦ ਪੁਰਾਨ ਰਹੇ ਕੁਰਲਾਈਆ। ਸਭ ਦੀ ਜੂਹ ਹੋਈ ਬੇਗਾਨੀ, ਬੇਗਾਨੀ ਦਿਸੇ ਲੋਕਾਈਆ। ਸਚ ਰਹੀ ਨਾ ਕੋਈ ਨਿਸ਼ਾਨੀ, ਨਿਸ਼ਾਨੇ ਨਸ਼ਿਆਂ ਵਿਚ ਭੁਲਾਈਆ। ਜਗਤ ਕੂੜ ਹੋਈ ਗ਼ੁਲਾਮੀ, ਗ਼ਮਖ਼ਾਰ ਨਾ ਕੋਇ ਮਿਲਾਈਆ। ਸਦੀ ਚੌਧਵੀਂ ਸਭ ਦੀ ਹੋਈ ਬਦਨਾਮੀ, ਬਦੀ ਬਦਲਾ ਸਭ ਦੀ ਝੋਲੀ ਪਾਈਆ। ਸਜਦਿਆਂ ਵਿਚ ਫਿਰੇ ਬੇਈਮਾਨੀ, ਬੇਵਾ ਕੂਕੇ ਖ਼ਲਕ ਖ਼ੁਦਾਈਆ। ਗੁਰਮਤ ਕਰ ਕੇ ਨਾਫ਼ਰਮਾਨੀ, ਫ਼ਰਮਾਂਬਰਦਾਰ ਦਿਤੇ ਭੁਲਾਈਆ। ਕਲਜੁਗ ਬਾਲ ਅਵਸਥਾ ਬਦਲ ਗਈ ਜਵਾਨੀ, ਬੁੜ੍ਹੇਪਾ ਆਪਣੀ ਲਏ ਅੰਗੜਾਈਆ। ਨੇਤਰ ਰੋਂਦੇ ਵੇਖੇ ਪਵਣ ਪਾਣੀ, ਅਗਨੀ ਅਗਲਾ ਹਾਲ ਸੁਣਾਈਆ। ਤੇਰਾ ਖੇਲ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਸਮਝ ਕਿਸੇ ਨਾ ਆਈਆ। ਮੰਜ਼ਲ ਰਹੀ ਨਾ ਕਿਸੇ ਰੁਹਾਨੀ, ਰੂਹ ਬੁਤ ਹੋਈ ਜੁਦਾਈਆ। ਜਨ ਭਗਤਾਂ ਮੰਜ਼ਲ ਮਾਰਗ ਦੱਸ ਆਸਾਨੀ, ਅਸਲ ਆਪਣਾ ਰੰਗ ਚੜ੍ਹਾਈਆ। ਮਿਹਰ ਨਿਗਾਹ ਨਾਲ ਕਰ ਮਿਹਰਵਾਨੀ, ਮਹਿਰਮ ਆਪਣੇ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਘਟ ਹੋ ਜਾਣ ਜਾਣੀ, ਜਾਨਣਹਾਰ ਜਨਮ ਦਿਤਾ ਬਦਲਾਈਆ।

❋

❋