ਪੁਸਤਕਾਲਾਭਾਗ ੨੦

੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਸੋਹਣ ਸਿੰਘ ਦੇ ਘਰ ਸ਼ਾਹ ਬੁੱਕਰ ਜ਼ਿਲਾ ਫ਼ਿਰੋਜ਼ਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਸੁਹੰਜਣਾ ਹੋਇਆ ਵੇਲਾ, ਵਕਤ ਵਾਰ ਥਿਤ ਲੋਕਮਾਤ ਸਮਝ ਕਿਸੇ ਨਾ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਖੇਲੇ ਖੇਲ ਅਗੰਮ ਅਥਾਹ ਇਕ ਇਕੇਲਾ, ਏਕੰਕਾਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਸਾਂਝਾ ਯਾਰ ਦਇਆ ਕਮਾਈਆ। ਸਚ ਸਵਾਮੀ ਅੰਤਰਜਾਮੀ ਸ਼ਾਹੋ ਭੂਪ ਸਾਜਨ ਬਣ ਕੇ ਭਗਤ ਸੁਹੇਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਨਿਜ ਆਤਮ ਪਰਮਾਤਮ ਜੋਤੀ ਸ਼ਬਦੀ ਧਾਰ ਕਰ ਕੇ ਮੇਲਾ, ਈਸ਼ ਜੀਵ ਜਗਦੀਸ਼ ਦੇਵੇ ਮਾਣ ਵਡਿਆਈਆ। ਅੰਤ ਅਖ਼ੀਰ ਬੇਨਜ਼ੀਰ ਅਚਰਜ ਧਾਰ ਅਗੰਮੀ ਖੇਲ ਖੇਲਾ, ਖ਼ਾਲਕ ਖ਼ਲਕ ਮਖ਼ਲੂਕ ਮੁਫ਼ਲਿਸ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਬੇਅੰਤ ਬੇਪਰਵਾਹ ਆਪਣਾ ਪੜਦਾ ਆਪ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਕਰੀਏ ਸਿਫ਼ਤ ਸਾਲਾਹ, ਸਾਜਣ ਇਕੋ ਧੁਰਦਰਗਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦਾ ਢੋਲਾ ਆਏ ਗਾ, ਕਲਮਾ ਨਾਮ ਸ਼ਰਅ ਸ਼ਰੀਅਤ ਹੁਕਮੇ ਅੰਦਰ ਵੰਡ ਵੰਡਾਈਆ। ਸੋ ਸਵਾਮੀ ਅੰਤਰਜਾਮੀ ਸਭ ਦਾ ਦਿਸੇ ਆਦਿ ਜੁਗਾਦੀ ਇਕ ਮਲਾਹ, ਨਈਆ ਨੌਕਾ ਆਪਣਾ ਨਾਮ ਦੋ ਜਹਾਨਾਂ ਇਕ ਚਲਾਈਆ। ਜਲਵਾਗਰ ਨੂਰੀ ਨੂਰ ਇਲਾਹੀ ਅਲਾਹ ਇਕ ਖ਼ੁਦਾ, ਧੁਰ ਦਾ ਕਾਹਨਾ ਮਰਦ ਮਰਦਾਨਾ ਦੋ ਜਹਾਨਾਂ ਸੋਭਾ ਪਾਈਆ। ਭੇਵ ਅਭੇਦਾ ਅਛਲ ਅਛੇਦਾ ਸਚ ਦਵਾਰ ਏਕੰਕਾਰ ਇਕ ਇਕੱਲਾ ਰਿਹਾ ਖੁਲ੍ਹਾ, ਬਿਨ ਨੇਤਰ ਲੋਚਨ ਨੈਣ ਅੱਖ ਪਰਤੱਖ ਜੋਤੀ ਧਾਰ ਨੂਰ ਕਰੇ ਰੁਸ਼ਨਾਈਆ। ਸਿਫ਼ਤੀ ਢੋਲੇ ਰਸਨਾ ਜਿਹਵਾ ਤਨ ਵਜੂਦ ਮਾਨਸ ਮਾਨੁਖ ਸਾਰੇ ਰਹੇ ਗਾ, ਅੰਤਰ ਦ੍ਰਿਸ਼ਟੀ ਸ੍ਰਿਸ਼ਟੀ ਇਸ਼ਟੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹਉਂ ਵਾਰੀ ਸਦਕੇ ਘੋਲੀ, ਘਾਇਲ ਆਪਣਾ ਆਪ ਕਰਾਈਆ। ਜਿਸ ਦੀ ਤਨ ਵਜੂਦ ਲੋਕਮਾਤ ਹੰਢਾ ਕੇ ਆਏ ਚੋਲੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਰੰਗ ਰੰਗਾਈਆ। ਸੋ ਸ਼ਾਹ ਸੁਲਤਾਨਾਂ ਸ੍ਰੀ ਭਗਵਾਨਾ ਨਿਰਗੁਣ ਧਾਰ ਸ਼ਬਦੀ ਸ਼ਬਦ ਜਣਾ ਕੇ ਬੋਲੀ, ਅਨਬੋਲਤ ਆਪਣਾ ਰਾਗ ਸੁਣਾਈਆ। ਧਰਮ ਦਵਾਰਾ ਏਕੰਕਾਰਾ ਅਗੰਮ ਅਪਾਰਾ ਵਿਚ ਸੰਸਾਰਾ ਰਿਹਾ ਖੋਲ੍ਹੀ, ਖ਼ੁਦੀ ਤਕੱਬਰ ਜਗਤ ਮਾਣ ਹੰਕਾਰ ਵਿਭਚਾਰ ਡੇਰਾ ਢਾਹੀਆ। ਆਤਮ ਪਰਮਾਤਮ ਸਚ ਦਵਾਰ ਬਣਾ ਕੇ ਗੋਲੀ, ਸੇਵਕ ਸੇਵਾ ਸੇਵਾਦਾਰ ਇਕੋ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਇਕਰਾਰ ਕੌਲੀ, ਕਵਲ ਨਾਭੀ ਦੋ ਦੋਆਬੀ ਅੰਮ੍ਰਿਤ ਜਾਮ ਹਕ਼ੀਕ਼ੀ ਰਸ ਬਿਨ ਰਸਨਾ ਜਿਹਵਾ ਆਪ ਚਖਾਈਆ। ਮੇਲ ਮਿਲਾਏ ਹਕ ਮਹਿਬੂਬ ਮੁਹੱਬਤ ਵਿਚ ਹੁਜਰਾ ਹਕ ਮਹਿਰਾਬੀ, ਮਹਿਤਾਬ ਆਫ਼ਤਾਬ ਨੂਰੇ ਜ਼ਰ ਜਾਹਰ ਜਹੂਰ ਕਰੇ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਹੱਲ ਅਟਲ ਕਮਲਾਪਾਤੀ ਬਿਨ ਤੇਲ ਬਾਤੀ ਕਰੇ ਇਕ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਦੱਸੀਏ ਕੀ ਨਜ਼ਾਰਾ, ਬੇਨਜ਼ੀਰ ਨਜ਼ਰ ਰਿਹਾ ਬਦਲਾਈਆ। ਸਦੀ ਚੌਧਵੀਂ ਦਿਸੇ ਅੰਤ ਕਿਨਾਰਾ, ਨਈਆ ਨੌਕਾ ਸਭ ਦੀ ਰਿਹਾ ਡੁਲਾਈਆ। ਵਾਹਦ ਕਲਮਾ ਦੱਸੇ ਪਰਵਰਦਿਗਾਰਾ, ਜਲਵਾਗਰ ਨੂਰ ਖ਼ੁਦਾਈਆ।

❋

❋

ਏਕੰਕਾਰਾ ਹੋ ਉਜਿਆਰਾ, ਉਜਰਤ ਸਭ ਦੀ ਝੋਲੀ ਪਾਈਆ। ਭਗਤ ਵਛਲ ਬਣ ਗਿਰਵਰ ਗਿਰਧਾਰਾ, ਗਹਿਰ ਗੰਭੀਰ ਆਪਣਾ ਪੜਦਾ ਦਏ ਉਠਾਈਆ। ਸਤਿਜੁਗ ਸਾਚਾ ਸਤਿ ਧਰਮ ਸਤਿ ਸਤਿਵਾਦੀ ਲਾਏ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਦਰ ਬੈਠੇ ਸੀਸ ਝੁਕਾਈਆ। ਦੇਵਤ ਸੁਰ ਕਰਨ ਨਿਮਸਕਾਰਾ, ਸਿਰ ਸਕੇ ਨਾ ਕੋਇ ਉਠਾਈਆ। ਸ਼ਾਹੋ ਭੂਪ ਇਕ ਸਿਕਦਾਰਾ, ਹੁਕਮ ਦੇਵੇ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਮੇਟ ਮਾਇਆ ਮਮਤਾ ਮੋਹ ਵਿਕਾਰਾ, ਦੁਰਾਚਾਰੀ ਦਰ ਦੇਵੇ ਦੁਰਕਾਈਆ। ਸਾਚੀ ਸਿਖਿਆ ਚਾਰ ਵਰਨ ਅਠਾਰਾਂ ਬਰਨ ਏਕੋ ਨਰ ਨਰਾਇਣ ਦੇਵੇ ਨਰ ਨਾਰਾ, ਮਰਦੋ ਜਨ ਇਕੋ ਰੰਗ ਰੰਗਾਈਆ। ਜਨ ਭਗਤਾਂ ਪੈਜ ਜਾਏ ਸਵਾਰਾ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣਾ ਜਾਮ ਨਾਮ ਪਿਆਈਆ। ਸਦਾ ਸੁਹੇਲਾ ਸਾਚੀ ਦੇ ਕੇ ਸਚ ਖ਼ੁਮਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤ ਵੇਖੇ ਹਕ਼ੀਕ਼ੀ, ਹੁਕਮ ਮੰਨਣ ਧੁਰਦਰਗਾਹੀਆ। ਆਤਮ ਪਰਮਾਤਮ ਲਾ ਕੇ ਪ੍ਰੀਤੀ, ਪ੍ਰੀਤਮ ਆਪਣਾ ਰਹੇ ਮਨਾਈਆ। ਕਲਜੁਗ ਕੂੜੀ ਕਿਰਿਆ ਬਦਲ ਕੇ ਰੀਤੀ, ਨੀਤੀ ਅਗਲੀ ਲਈ ਪਰਗਟਾਈਆ। ਕਰੇ ਖੇਲ ਜਗਤ ਸਵਾਮੀ ਆਪ ਅਨਡੀਠੀ, ਅਨਡਿੱਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖੀਏ ਬਿਨਾ ਅੱਖਾਂ, ਆਖ਼ਰ ਅਖ਼ੀਰ ਧਿਆਨ ਲਗਾਈਆ। ਭਗਵਾਨ ਭਗਤਾਂ ਸਦਾ ਸਖ਼ਾ, ਸਖ਼ੀ ਸੁਲਤਾਨ ਧੁਰਦਰਗਾਹੀਆ। ਦੇਵੇ ਮਾਣ ਵਡਿਆਈ ਵਿਚੋਂ ਕਰੋੜੀ ਲੱਖਾਂ, ਹਰਿਜਨ ਸਾਚੇ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲਾ ਦੀਨ ਦਿਆਲਾ ਦੇਵੇ ਸਚ ਸੰਦੇਸ਼ਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਰਹੇ ਹਮੇਸ਼ਾ, ਏਥੇ ਓਥੇ ਦੋ ਜਹਾਨਾਂ ਸੰਗ ਨਿਭਾਈਆ। ਜਨ ਭਗਤਾਂ ਮੇਲ ਮਿਲਾਏ ਬਣ ਕੇ ਧੁਰ ਦਾ ਨੇਤਾ, ਨੇਤਰ ਲੋਚਨ ਨੈਣ ਅੱਖ ਅੰਦਰੋਂ ਦਏ ਖੁਲ੍ਹਾਈਆ। ਘਰ ਬਾਰ ਵਖਾਏ ਗ੍ਰਹਿ ਮੰਦਰ ਇਕ ਸਚ ਦਵਾਰ ਧੁਰ ਦਾ ਦੇਸਾ, ਦਿਸ਼ਾ ਦੂਜੀ ਵੰਡ ਨਾ ਕੋਇ ਵੰਡਾਈਆ। ਜਿਥੇ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਸ਼ੰਕਰ ਸੀਸ ਜਗਦੀਸ਼ ਝੁਕਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਕਰਦੇ ਇਕ ਆਦੇਸਾ, ਨਮੋਂ ਨਮਸਤੇ ਡੰਡਾਵਤ ਬਿਨ ਸਜਦੇ ਸੀਸ ਝੁਕਾਈਆ। ਸੋ ਸਾਹਿਬ ਸੁਲਤਾਨਾ ਵਾਲੀ ਦੋ ਜਹਾਨਾਂ ਜੋਤੀ ਨੂਰ ਮਹਾਨਾ ਸ਼ਬਦੀ ਧਾਰ ਤਰਾਨਾ, ਤੁਰੀਆ ਤੋਂ ਪਰੇ ਕਰੇ ਪੜ੍ਹਾਈਆ। ਧਰਮ ਭੂਮਿਕਾ ਦੱਸ ਇਕ ਅਸਥਾਨਾ, ਲੇਖ ਚੁਕਾ ਕੇ ਗੋਪੀ ਕਾਹਨਾ, ਘਨੱਈਆ ਨਈਆ ਸਈਆ ਇਕੋ ਇਕ ਪਰਗਟਾਈਆ। ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਨਾ, ਸਤਿਜੁਗ ਸਾਚਾ ਧਰਮ ਧਰਮ ਉਪਜਾਏ ਵਿਚ ਜਹਾਨਾ, ਦੀਨ ਇਮਾਨਾ ਇਕੋ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਦੀਨ ਦਿਆਲ ਜੋਤੀ ਧਾਰ ਸ਼ਬਦੀ ਸਤਿਗੁਰ ਪਹਿਰਿਆ ਬਾਣਾ, ਬਾਣ ਅਣਿਆਲਾ ਆਪਣਾ ਨਾਮ ਚਲਾਈਆ। ਜਿਸ ਨੇ ਜ਼ਿਮੀਂ ਅਸਮਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸੁਰ ਅਸੁਰ ਬਦਲ ਦੇਣਾ ਜ਼ਮਾਨਾ, ਜ਼ਾਮਨੀ ਵਿਚ ਜ਼ਾਮਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

❋

❋

ਆਦਿ ਜੁਗਾਦਿ ਜੁਗ ਚੌਕੜੀ ਜੋਧਾ ਸੂਰਬੀਰ ਬਲੀ ਬਲਵਾਨਾ, ਬਲਧਾਰੀ ਜੋਤ ਨਿਰੰਕਾਰੀ ਨਿਰਾਕਾਰ ਨਿਰਵੈਰ ਹੁਕਮੇ ਅੰਦਰ ਆਪਣਾ ਹੁਕਮ ਵਰਤਾਈਆ।

੨੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਕਰਨੈਲ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਸਮਰਥ, ਸਮਰਥ ਸਵਾਮੀ ਅੰਤਰਜਾਮੀ ਤੇਰੇ ਹੱਥ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੀ ਮਹਿੰਮਾ ਸਕੇ ਨਾ ਕੋਈ ਕਥ, ਗੀਤ ਗੋਬਿੰਦ ਗਹਿਰ ਗੰਭੀਰ ਬੇਨਜ਼ੀਰ ਸ਼ਾਹ ਹਕੀਰ ਸਮਝ ਕੋਇ ਨਾ ਪਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਤਿਜੁਗ ਸਾਚਾ ਮਾਰਗ ਦੱਸ, ਦੋ ਜਹਾਨਾ ਮਰਦ ਮਰਦਾਨਾ ਏਕਾ ਕਰ ਪੜ੍ਹਾਈਆ। ਨਿਜ ਨੇਤਰ ਲੋਚਨ ਨੈਣ ਨਿਰੰਕਾਰ ਨਿਰਾਕਾਰ ਖੋਲ੍ਹ ਅੱਖ, ਪਰਤੱਖ ਰੂਪ ਸ਼ਾਹੋ ਭੂਪ ਆਪਣਾ ਇਕ ਦਰਸਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਰਹੇ ਕੋਈ ਨਾ ਵੱਖ, ਤਨ ਵਜੂਦ ਮਾਟੀ ਹਾਟੀ ਸਚ ਕਰ ਸਫ਼ਾਈਆ। ਕਲਜੁਗ ਕੂੜ ਕੁੜਿਆਰ ਵਿਚ ਸੰਸਾਰ ਖੇੜਾ ਕਰ ਭੱਠ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਗੜ੍ਹ ਦੇਣਾ ਤੁੜਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਤੇਰੇ ਹੁਕਮੇ ਅੰਦਰ ਆਏ ਨਠ, ਬਣ ਬਣ ਪਾਂਧੀ ਫੇਰਾ ਪਾਈਆ। ਅੰਤ ਅਖ਼ੀਰ ਬੇਨਜ਼ੀਰ ਠਾਂਡੇ ਦਰਬਾਰੇ ਰਹੇ ਦੱਸ, ਦਹਿ ਦਿਸ਼ਾ ਖੋਜ ਖੁਜਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡਾ ਰਿਹਾ ਕੋਈ ਨਾ ਵੱਸ, ਵਾਸਤਾ ਵਾਬਸਤਾ ਹੋ ਕੇ ਤੇਰੇ ਅੱਗੇ ਪਾਈਆ। ਤੇਰਾ ਹੁਕਮ ਏਕੰਕਾਰ ਏਕਾ ਚਲੇ ਸੱਚ, ਸਚ ਸੰਦੇਸ਼ਾ ਨਰ ਨਰੇਸ਼ਾ ਦੇਣਾ ਦ੍ਰਿੜਾਈਆ। ਤੇਰੀ ਹਕ਼ੀਕ਼ਤ ਵੇਖੀਏ ਹਕ, ਹੁਕਮ ਹਾਕਮ ਧੁਰ ਦਾ ਦੇਣਾ ਸੁਣਾਈਆ। ਸਾਚੇ ਧਰਮ ਦਾ ਧਰਮ ਆਤਮ ਹੋ ਕੇ ਖੋਲ੍ਹ ਹੱਟ, ਵਣਜਾਰਾ ਵਣਜ ਇਕ ਕਰਾਈਆ। ਤੂੰ ਮੇਰਾ ਮੈਂ ਤੇਰਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਲੈਣ ਰਟ, ਰਈਅਤ ਵੇਖ ਖ਼ਲਕ ਖ਼ੁਦਾਈਆ। ਸਾਚਾ ਧੀਰਜ ਨਾਮ ਦੇ ਸੰਤੋਖ ਜਤ, ਸਤਿ ਸਤਿਵਾਦੀ ਆਪਣੀ ਦਇਆ ਕਮਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇ ਝੱਟ, ਝਟਕਾ ਹਲਾਲੀ ਨਜ਼ਰ ਕੋਇ ਨਾ ਆਈਆ। ਦੂਈ ਦਵੈਤ ਸ਼ਰਅ ਸ਼ਰੀਅਤ ਸਦੀ ਚੌਧਵੀਂ ਮੇਟ ਫੱਟ, ਪੱਟੀ ਨਾਮ ਸ੍ਰੀ ਭਗਵਾਨ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਤੇਰੇ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਆਪਣੀ ਚਾੜ੍ਹ ਅਗੰਮੀ ਰੰਗਣ, ਜਗਤ ਰੰਗਣ ਲੋੜ ਰਹੇ ਨਾ ਰਾਈਆ। ਤੇਰੇ ਨਾਮ ਡੰਕੇ ਦਵਾਰ ਬੰਕੇ ਘਰ ਘਰ ਸ਼ਬਦ ਅਨਾਦੀ ਵੱਜਣ, ਸਚ ਸੰਦੇਸ਼ਾ ਧੁਰਦਰਗਾਹੀ ਇਕੋ ਦੇਣਾ ਸੁਣਾਈਆ। ਸੰਤ ਸੁਹੇਲੇ ਭਗਤ ਭਗਵਾਨ ਤੈਨੂੰ ਸੱਦਣ, ਸਚ ਦਵਾਰ ਏਕੰਕਾਰ ਤੇਰਾ ਰਾਹ ਤਕਾਈਆ। ਤੇਰੀ ਸਰਨਾਈ ਬੇਪਰਵਾਹੀ ਨੂਰ ਖ਼ੁਦਾਈ ਜਗਤ ਜਗਿਆਸੂ ਲੱਗਣ, ਜਾਗਰਤ ਜੋਤ ਬਿਨ ਵਰਨ ਗੋਤ, ਏਕਾ ਨੂਰ ਦੇਣਾ ਚਮਕਾਈਆ। ਮਾਇਆ ਮਮਤਾ ਮਨ ਮੋਹ ਵਿਕਾਰ ਤੋੜ ਕੇ ਹੱਦਨ, ਹੱਦ ਹਦੂਦ ਕਰ ਮਹਿਦੂਦ ਚਰਨ ਕਵਲ ਉਪਰ ਧਵਲ ਬਖ਼ਸ਼ ਇਕ ਸਰਨਾਈਆ। ਸਚ ਨਗਾਰੇ ਨੌ ਖੰਡ ਪ੍ਰਿਥਮੀ ਵੱਜਣ, ਅਨਹਦ ਨਾਦੀ ਆਪਣਾ ਰਾਗ ਸੁਣਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਪੜਦੇ ਆਇਉਂ ਕੱਜਣ, ਓਢਣ ਸੀਸ ਜਗਦੀਸ਼ ਇਕੋ ਦੇਣਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ

❋

❋

ਦਵਾਰੇ ਧੁਰ ਦੀ ਆਸ ਤਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰ ਨੌਜਵਾਨ ਸੂਰੇ, ਸੁਰ ਨਰ ਬੈਠੇ ਸੀਸ ਨਿਵਾਈਆ। ਕੌਲ ਇਕਰਾਰ ਭਵਿਖਤਾਂ ਵਾਲੇ ਕਰ ਪੂਰੇ, ਲਿਖਤਾਂ ਵਿਚੋਂ ਲੇਖ ਦੇ ਬਦਲਾਈਆ। ਪੰਧ ਮੁਕਾ ਕਲਜੁਗ ਕੂੜੀ ਕਿਰਿਆ ਨੇੜ ਦੂਰੇ, ਦੂਰ ਦੁਰਾਡੇ ਆਪਣਾ ਫੇਰਾ ਪਾਈਆ। ਨਵ ਨੌ ਚਾਰ ਰਹਿਣ ਕੋਈ ਨਾ ਝੇੜੇ, ਝਗੜਾ ਦੀਨ ਦੁਨੀ ਦੇਣਾ ਚੁਕਾਈਆ। ਜਨ ਭਗਤਾਂ ਵਸਾ ਸਾਚੇ ਖੇੜੇ, ਖਿੜਕੀ ਕੁੰਡਾ ਕਾਇਆ ਮੰਦਰ ਅੰਦਰ ਦੇਣਾ ਖੁਲ੍ਹਾਈਆ। ਨਿਰਗੁਣ ਧਾਰ ਜੋਤ ਨਿਰਾਕਾਰ ਨਿਰਵੈਰ ਹੋ ਕੇ ਮਾਰ ਫੇਰੇ, ਫਿਰਤ ਫਿਰਤ ਗੁਰਮੁਖ ਗੁਰਸਿਖ ਹਰਿਜਨ ਆਪਣੇ ਖੋਜ ਖੁਜਾਈਆ। ਸੰਤ ਸੁਹੇਲੇ ਆਦਿ ਜੁਗਾਦੀ ਤੇਰੇ ਚੇਰੇ, ਚੇਲਾ ਗੁਰ ਇਕੋ ਘਰ ਵਸਾਈਆ। ਪੁਰਖ ਅਗੰਮ ਅਥਾਹ ਬੇਪਰਵਾਹ ਜਨ ਭਗਤਾਂ ਬੰਨ੍ਹ ਬੇੜੇ, ਨਈਆ ਨੌਕਾ ਨਾਮ ਨਿਧਾਨ ਸ੍ਰੀ ਭਗਵਾਨ ਇਕ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਗੀਤ ਜਣਾ ਤੇਰੇ ਮੇਰੇ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਹਕ਼ੀਕ਼ਤ ਹਕ ਕਰ ਨਬੇੜੇ, ਝਗੜਾ ਅਵਰ ਰਹੇ ਨਾ ਰਾਈਆ।

੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਜਰਨੈਲ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਹੋਈ ਅੰਤਰ ਹੈਰਾਨੀ, ਹਰੀ ਹਰਿ ਅਚਰਜ ਖੇਲ ਰਚਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਵੇਖੀਏ ਕੂੜ ਨਿਸ਼ਾਨੀ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਮੰਜ਼ਲ ਰਹੀ ਨਾ ਕਿਸੇ ਰੁਹਾਨੀ, ਰੂਹ ਬੁਤ ਵੱਜੇ ਨਾ ਕੋਇ ਵਧਾਈਆ। ਮਾਇਆ ਮਮਤਾ ਮੋਹ ਵਿਕਾਰ ਆਈ ਤੁਗ਼ਿਆਨੀ, ਜੂਠ ਝੂਠ ਵਹਿਣ ਵਹਾਈਆ। ਧੁਰ ਦਾ ਸ਼ਬਦ ਅਗੰਮੀ ਸੁਣੇ ਕੋਈ ਨਾ ਬਾਣੀ, ਬਾਵਨ ਧਾਰ ਪੜਦਾ ਸਕੇ ਨਾ ਕੋਇ ਉਠਾਈਆ। ਮਨ ਵਾਸਨਾ ਮਮਤਾ ਮੋਹ ਜਗਤ ਤ੍ਰਿਸ਼ਨਾ ਹੋਈ ਬੇਈਮਾਨੀ, ਬੇਵਾ ਦਿਸੇ ਖ਼ਲਕ ਖ਼ੁਦਾਈਆ। ਨਾਮ ਨਿਧਾਨਾ ਤੀਰ ਵੱਜੇ ਕੋਈ ਨਾ ਕਾਨੀ, ਕਾਇਨਾਤ ਕਲਮਾ ਹਕ ਨਾ ਕੋਇ ਸੁਣਾਈਆ। ਸਚ ਸੰਦੇਸ਼ਾ ਭੁੱਲਿਆ ਸ਼ਾਹ ਸੁਲਤਾਨੀ, ਪਾਰਬ੍ਰਹਮ ਪਤਿਪਰਮੇਸ਼ਵਰ ਸੀਸ ਨਾ ਕੋਇ ਝੁਕਾਈਆ। ਝਗੜਾ ਪਿਆ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰਾ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਭੁੱਲਿਆ ਹਰਿ ਹਰਿ ਨਾਉਂ, ਨਰ ਨਿਰੰਕਾਰ ਮਿਲਣ ਕੋਇ ਨਾ ਆਈਆ। ਖ਼ਾਲੀ ਫੋਕਟ ਦਿਸੇ ਸਾਰੇ ਥਾਉਂ, ਥਨੰਤਰ ਅੰਤਰ ਵੱਜੇ ਨਾ ਕੋਇ ਵਧਾਈਆ। ਝਗੜਾ ਵੇਖਿਆ ਤਨ ਵਜੂਦ ਮਾਟੀ ਕੱਚ ਗਰਾਉਂ, ਮਨ ਮਤ ਬੁਧ ਕਰੇ ਲੜਾਈਆ। ਸਿਰ ਦੇਵੇ ਨਾ ਕੋਇ ਕਿਸੇ ਠੰਡੀ ਛਾਉਂ, ਸ਼ਹਿਨਸ਼ਾਹ ਸ਼ਾਹ ਸੁਲਤਾਨਾਂ ਨਜ਼ਰ ਕਿਸੇ ਨਾ ਆਈਆ। ਦੂਈ ਦਵੈਤ ਮੇਟੇ ਕੋਈ ਨਾ ਘਾਉ, ਘਾਇਲ ਕੀਤੀ ਕੂੜ ਲੋਕਾਈਆ। ਸਦੀ ਚੌਧਵੀਂ ਪਕੜੇ ਕੋਈ ਨਾ ਬਾਹੋਂ, ਪੈਗ਼ੰਬਰ ਬੈਠੇ ਸੀਸ ਨਿਵਾਈਆ। ਭਰਮੇ ਭੁੱਲੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰਾਹੋਂ, ਮਾਰਗ ਪੰਧ ਸਮਝ ਕਿਸੇ ਨਾ ਆਈਆ। ਮਨ ਵਾਸਨਾ ਹੰਸ ਹੋਈ ਕਾਉਂ, ਕਾਗ ਵਾਂਗ ਕੁਰਲਾਈਆ। ਚਾਰ ਕੁੰਟ ਦਹਿ ਦਿਸ਼ਾ ਕਰੇ ਕੋਇ ਨਾ ਹਕ ਨਿਆਉਂ, ਧੁਰ ਸੰਦੇਸ਼ ਨਾ ਕੋਇ ਸੁਣਾਈਆ। ਤੇਰਾ ਖੇਲ ਪ੍ਰਭੂ ਅਗੰਮ ਅਥਾਹੋ,

❋

❋

ਅਥਵਾ ਭੇਵ ਕੋਇ ਨਾ ਪਾਈਆ। ਕਲਜੁਗ ਅੰਤ ਜਨ ਭਗਤ ਨਿਉਂ ਨਿਉਂ ਲਾਗਣ ਪਾਉਂ, ਪਾਰਬ੍ਰਹਮ ਪ੍ਰਭ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਹਾਲਤ ਦੱਸੀਏ ਜਗ, ਜਗਹ ਜਗਹ ਪਈ ਦੁਹਾਈਆ। ਗ੍ਰਹਿ ਮੰਦਰ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਾਚੀ ਮੰਜ਼ਲ ਚੜ੍ਹ ਕੇ ਕਰੇ ਕੋਈ ਨਾ ਹੱਜ, ਹੁਜਰਾ ਹਕ ਨਾ ਕੋਇ ਸੁਹਾਈਆ। ਮਨ ਵਾਸਨਾ ਸਾਰੇ ਰਹੇ ਭੱਜ, ਭਜਨ ਬੰਦਗੀ ਕੰਮ ਕਿਸੇ ਨਾ ਆਈਆ। ਸਾਡੀ ਕਰਨੀ ਹੋ ਗਈ ਰੱਦ, ਰਈਅਤ ਰਹੀ ਨਾ ਖ਼ਲਕ ਖ਼ੁਦਾਈਆ। ਸ਼ਨਵਾਈ ਸਨਮ ਸੁਣੇ ਕੋਈ ਨਾ ਨਦ, ਸ਼ਾਦਿਆਨੇ ਸ਼ਰਅ ਸ਼ਰੀਅਤ ਵਿਚ ਦ੍ਰਿੜਾਈਆ। ਅੰਤ ਅਖ਼ੀਰ ਬੇਨਜ਼ੀਰ ਵੇਖ ਹੱਦ, ਹਜ਼ਰਤ ਹਜ਼ੂਰ ਫੇਰਾ ਪਾਈਆ। ਜਨ ਭਗਤ ਸੁਹੇਲੇ ਤੇਰੀ ਯਦ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਬਿਰਹੁ ਵਿਛੋੜੇ ਵੈਰਾਗ ਅੰਦਰ ਆਤਮ ਧਾਰ ਰਹੇ ਸੱਦ, ਪਰਮਾਤਮ ਪੁਨਹ ਪੁਨਹ ਸੀਸ ਨਿਵਾਈਆ। ਸਚ ਸਵਾਮੀ ਅੰਤਰਜਾਮੀ ਪਰਗਟ ਹੋ ਉਪਰ ਸ਼ਾਹ ਰਗ, ਰਹਿਮਤ ਆਪਣੀ ਆਪ ਕਮਾਈਆ। ਸਾਚਾ ਮਾਰਗ ਏਕੰਕਾਰ ਏਕਾ ਦੱਸ, ਦਹਿ ਦਿਸ਼ਾ ਪੰਧ ਮੁਕਾਈਆ। ਨਿਰਗੁਣ ਜੋਤ ਕਰ ਪਰਕਾਸ਼, ਪਰਕਾਸ਼ਤ ਹੋਵੇ ਜਗਤ ਲੋਕਾਈਆ। ਜਨਮ ਜਨਮ ਦੀ ਪੂਰੀ ਕਰ ਆਸ, ਅਸਲ ਆਪਣਾ ਰੂਪ ਦਰਸਾਈਆ। ਤੇਰਾ ਨਾਉਂ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਜਨ ਭਗਤ ਸੁਹੇਲੇ ਤੇਰੀ ਜਾਤ, ਅਜਾਤੀ ਰੂਪ ਨਾ ਕੋਇ ਦ੍ਰਿੜਾਈਆ। ਲੇਖੇ ਲਾ ਪਵਣ ਸਵਾਸ, ਸਾਹ ਸਾਹ ਤੇਰਾ ਨਾਮ ਧਿਆਈਆ। ਝਗੜਾ ਮੁਕੇ ਪ੍ਰਿਥਮੀਂ ਆਕਾਸ਼, ਗਗਨ ਗਗਨੰਤਰ ਡੇਰਾ ਢਾਹੀਆ। ਸਦਾ ਸੁਹੇਲੇ ਵਸ ਪਾਸ, ਪਾਸੇ ਵਿਚ ਆਪਣੀ ਕਰਵਟ ਲੈ ਬਦਲਾਈਆ। ਅੰਤ ਅਖ਼ੀਰ ਪਤ ਰਾਖ, ਰੱਖਕ ਹੋ ਸਚ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲੇ ਤੇਰੀ ਸ਼ਾਖ਼, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰਾ ਨੂਰੇ ਨਜ਼ਰ ਲਹਿਰਾਈਆ।

੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਬਲਵੰਤ ਸਿੰਘ ਦੇ ਗ੍ਰਹਿ ਤਲਵੰਡੀ ਜਲੇਖਾਂ ਜ਼ਿਲਾ ਫ਼ਿਰੋਜ਼ਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਵੇਖ ਕਲਜੁਗ ਕਲ, ਕਾਤੀ ਕੂੜ ਲੋਕਾਈਆ। ਮਨ ਵਾਸਨਾ ਕੂੜੀ ਕਿਰਿਆ ਸਭ ਨੂੰ ਰਹੀ ਛਲ, ਅਛਲ ਛੱਲ ਤੇਰੀ ਯਾਦ ਕਿਸੇ ਨਾ ਆਈਆ। ਸਚ ਦਵਾਰ ਨਜ਼ਰ ਨਾ ਆਵੇ ਕਿਸੇ ਮਹੱਲ ਅਟਲ, ਮਹਿਬੂਬ ਮਿਲ ਕੇ ਮੁਹੱਬਤ ਹਕ ਨਾ ਕੋਇ ਕਮਾਈਆ। ਦੂਈ ਦਵੈਤ ਸ਼ਰਅ ਸ਼ਰੀਅਤ ਰਹੀ ਸੱਲ, ਤੀਰ ਨਿਰਾਲਾ ਲੱਗਾ ਖ਼ਲਕ ਖ਼ੁਦਾਈਆ। ਨਾਮ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਏਕਾ ਘਲ, ਦੋ ਜਹਾਨ ਮਰਦ ਮਰਦਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਾਰਬ੍ਰਹਮ ਸਮਰਥ ਪੁਰਖ ਸਵਾਮੀ, ਸਤਿ ਸਚ ਤੇਰੀ ਸਰਨਾਈਆ। ਲੱਖ ਚੁਰਾਸੀ ਜੀਵ ਜੰਤ ਆਤਮ ਅੰਤਰ ਜਾਣ ਜਾਣੀ, ਬੇਪਰਵਾਹ ਤੇਰੀ ਬੇਪਰਵਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬੋਧ ਅਗਾਧ ਭੁੱਲੀ ਤੇਰੀ ਬਾਣੀ, ਨਾਮ ਨਿਧਾਨ

❋

❋

ਸ੍ਰੀ ਭਗਵਾਨ ਸ਼ਬਦ ਅਨਾਦ ਧੁਨ ਸੁਣੇ ਨਾ ਕੋਇ ਸ਼ਨਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮਿਹਰਵਾਨ ਕਰ ਮਿਹਰਵਾਨੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਕਰ ਪਰਕਾਸ਼ ਨਿਰਗੁਣ ਜੋਤ ਜਲਵਾਗਰ ਨੁਰਾਨੀ, ਅੰਧ ਅੰਧੇਰਾ ਸੰਝ ਸਵੇਰਾ ਇਕੋ ਰੰਗ ਰੰਗਾਈਆ। ਜਨ ਭਗਤਾਂ ਸਾਚੇ ਸੰਤਾਂ ਸਚ ਦਵਾਰਾ ਬਖ਼ਸ਼ ਇਕੋ ਪਦ ਨਿਰਬਾਣੀ, ਨਿਰਵੈਰ ਪੁਰਖ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਮੇਟ ਰੈਣ ਅੰਧੇਰੀ ਕਾਲੀ, ਕਲਮਾ ਕਾਇਨਾਤ ਇਕੋ ਦੇ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਤੇਰੀ ਘਾਲ ਘਾਲੀ, ਸੇਵਕ ਹੋ ਕੇ ਦਰ ਠਾਂਡੇ ਸੇਵ ਕਮਾਈਆ। ਸਦੀ ਚੌਧਵੀਂ ਸਤਿ ਸਤਿਵਾਦੀ ਬ੍ਰਹਿਮਾਦੀ ਤੇਰੀ ਚਾਲ ਨਿਰਾਲੀ, ਅਕਲ ਕਲਧਾਰੀ ਸਮਝ ਸਚ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਫਲ ਰਿਹਾ ਨਾ ਕਿਸੇ ਡਾਲੀ, ਸਿੰਮਲ ਰੁੱਖ ਜੀਵ ਜੰਤ ਰਹੇ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਤੇਰੇ ਦਰ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਦੀ ਪਾ ਸਾਰ, ਪਾਰਬ੍ਰਹਮ ਪ੍ਰਭ ਤੇਰੀ ਇਕ ਸਰਨਾਈਆ। ਤੇਰਾ ਲਹਿਣਾ ਦੇਣਾ ਸਦਾ ਜੁਗ ਚੌਕੜੀ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰਾ ਰਾਹ ਤਕਾਈਆ। ਖਾਣੀ ਬਾਣੀ ਤੇਰੀ ਧਾਰ, ਹੁਕਮੇ ਅੰਦਰ ਹੁਕਮ ਦੇਣਾ ਸੁਣਾਈਆ। ਸਚ ਸੰਦੇਸ਼ਾ ਤਰੇਤਾ ਦੁਆਪਰ ਕਲਜੁਗ ਦੇਣਾ ਏਕਾ ਏਕੰਕਾਰ, ਇਕ ਇਕੱਲਾ ਆਪਣਾ ਨਾਮ ਦੇਣਾ ਪਰਗਟਾਈਆ। ਸਤਿਜੁਗ ਸਾਚਾ ਜੀਉ ਪਿੰਡ ਤਨ ਕਾਚਾ ਮਾਰਗ ਦੇ ਵਖਾਲ, ਸੋਈ ਸੁਰਤੀ ਅਕਾਲ ਮੂਰਤ ਆਪਣੀ ਦੇ ਅੰਗੜਾਈਆ। ਤੇਰਾ ਲੇਖਾ ਅਗੰਮ ਅਪਾਰ, ਨਾ ਕੋਇ ਜਾਣੇ ਵਿਚ ਸੰਸਾਰ, ਮਨ ਮਤ ਬੁੱਧ ਚਲੇ ਨਾ ਕੋਇ ਚਤੁਰਾਈਆ। ਸਤਿ ਸਵਾਮੀ ਅੰਤਰਜਾਮੀ ਨਿਰਗੁਣ ਨੂਰ ਜੋਤ ਕਰ ਉਜਿਆਰ, ਸ਼ਬਦ ਅਨਾਦੀ ਨਾਦ ਧੁਨ ਆਤਮਕ ਰਾਗ ਸ਼ਨਵਾਈਆ। ਤੇਰੇ ਦਰ ਠਾਂਡੇ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਬਣੇ ਭਿਖਾਰ, ਭਿੱਖਕ ਹੋ ਕੇ ਆਪਣੀ ਝੋਲੀ ਡਾਹੀਆ। ਸਤਿਜੁਗ ਸਾਚਾ ਸਚ ਕਰੇ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਤੋੜ ਗੜ੍ਹ ਹੰਕਾਰ, ਜੂਠ ਝੂਠ ਲੋਕਮਾਤ ਰਹਿਣ ਨਾ ਪਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਂਝਾ ਬਖ਼ਸ਼ ਇਕ ਪਿਆਰ, ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਮੇਲਾ ਲੈਣਾ ਮਿਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰਦਰਗਾਹੀ ਪਰਵਰਦਿਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਧੁਰ ਦਾ ਘਰ, ਜਿਸ ਗ੍ਰਹਿ ਵੱਜੇ ਸਚ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਮੇਟ ਅੰਤ ਅੰਧੇਰਾ, ਅੰਧ ਆਤਮ ਕਰ ਰੁਸ਼ਨਾਈਆ। ਸਚ ਦਵਾਰੇ ਕਰ ਹਕ ਨਬੇੜਾ, ਹਕ਼ੀਕ਼ਤ ਆਪਣੀ ਦੇ ਸਮਝਾਈਆ। ਦੀਨ ਮਜ਼੍ਹਬ ਦਾ ਰਹੇ ਕੋਈ ਨਾ ਝੇੜਾ, ਝਗੜਾ ਮਿਟੇ ਖ਼ਲਕ ਖ਼ੁਦਾਈਆ। ਚਾਰ ਵਰਨ ਅਠਾਰਾਂ ਬਰਨ ਏਕਾ ਰੰਗ ਰੰਗਾ ਸੰਝ ਸਵੇਰਾ, ਪਰਕਾਸ਼ ਪਰਕਾਸ਼ ਵਿਚੋਂ ਕਰ ਰੁਸ਼ਨਾਈਆ। ਸਾਹਿਬ ਸਤਿਗੁਰ ਸ਼ਬਦ ਸਵਾਮੀ ਬੰਨ੍ਹ ਬੇੜਾ, ਨਈਆ ਨੌਕਾ ਇਕੋ ਨਾਮ ਚੜ੍ਹਾਈਆ। ਜਨ ਭਗਤਾਂ ਭਾਗ ਲਗਾ ਸਾਢੇ ਤਿੰਨ ਹੱਥ ਕਾਇਆ ਮਾਟੀ ਖੇੜਾ, ਪੜਦਾ ਓਹਲਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਾਹ ਸਾਚੀ ਏਕਾ ਰੰਗ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਤੇਰੇ ਅੱਗੇ ਅਰਦਾਸ, ਪੁਨਹ ਪੁਨਹ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ

❋

❋

ਜੋਤ ਕਰ ਪਰਕਾਸ਼, ਸ਼ਬਦੀ ਚੰਦ ਚੰਦ ਨੂਰ ਚਮਕਾਈਆ। ਤੇਰਾ ਰਾਹ ਤੱਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਸਾਚੇ ਮੰਡਲ ਪਾ ਰਾਸ, ਗੋਪੀ ਕਾਹਨ ਆਪਣਾ ਨਾਉਂ ਧਰਾਈਆ। ਦੀਨ ਦੁਨੀ ਝਗੜਾ ਮੇਟ ਵਿਚ ਲੋਕਮਾਤ, ਗੋਬਿੰਦ ਸ਼ਬਦ ਡੰਕਾ ਇਕ ਸ਼ਨਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਿਰਗੁਣ ਸਭ ਨੂੰ ਦੱਸ ਆਪਣੀ ਜਾਤ, ਦੂਜਾ ਰਹਿਣ ਕੋਇ ਨਾ ਪਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਸ਼ਬਦ ਅਗੰਮੀ ਦੇ ਗਾਥ, ਰਸਨਾ ਜਿਹਵਾ ਢੋਲਾ ਬੱਤੀ ਦੰਦ ਸਿਫ਼ਤ ਸਾਲਾਹੀਆ। ਗੁਰ ਅਵਤਾਰ ਪੈਗ਼ੰਬਰਾਂ ਅੰਤ ਅਖ਼ੀਰੀ ਪੂਰਾ ਕਰ ਭਵਿਖਤ ਵਾਕ, ਵਾਕਿਆ ਵੇਖ ਜਗਤ ਲੋਕਾਈਆ। ਤਨ ਵਜੂਦ ਮਾਟੀ ਖ਼ਾਕੀ ਅੰਤਰ ਰਿਹਾ ਕੋਈ ਨਾ ਪਾਕ, ਪਤਤ ਹੋ ਕੇ ਸਾਰੇ ਦੇਣ ਦੁਹਾਈਆ। ਬਿਨ ਤੇਰੀ ਕਿਰਪਾ ਕੋਈ ਨਾ ਮੇਟੇ ਅੰਧੇਰੀ ਰਾਤ, ਕਲਜੁਗ ਕੂੜੀ ਕਿਰਿਆ ਕੂੜ ਨਾ ਕੋਇ ਗਵਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਸਤਿਜੁਗ ਸਾਚੀ ਧਰਮ ਦਵਾਰਿਉਂ ਦੇ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਜੀਵ ਜੰਤ ਆਤਮ ਅੰਤਰ ਨਿਰੰਤਰ ਆਪਣਾ ਨਿਰਗੁਣ ਧਾਰ ਜੋੜਨਾ ਨਾਤ, ਸਰਗੁਣ ਆਪਣਾ ਰੰਗ ਰੰਗਾਈਆ।

੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਸੁਰੈਣ ਸਿੰਘ ਦੇ ਗ੍ਰਹਿ ਨਿਧਾਂ ਵਾਲਾ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਇਕ ਸਹਾਰਾ, ਸਈਆ ਇਕੋ ਨਜ਼ਰੀ ਆਈਆ। ਜਗਜੀਵਣ ਦਾਤੇ ਜਗਤ ਦ੍ਰਿਸ਼ਟੀ ਦਾ ਵੇਖ ਕਿਨਾਰਾ, ਸ੍ਰਿਸ਼ਟੀ ਆਪਣਾ ਪੜਦਾ ਲਾਹੀਆ। ਅਸੀਂ ਸੇਵਕ ਰਹੇ ਵਾਰੋ ਵਾਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਡੰਡਾਵਤ ਬੰਦਨਾ ਕਰਦੇ ਰਹੇ ਨਿਮਸਕਾਰਾ, ਸਜਦਿਆਂ ਵਿਚ ਸੀਸ ਜਗਦੀਸ ਨਿਵਾਈਆ। ਕਾਗ਼ਜ਼ ਕਲਮ ਸ਼ਾਹੀ ਬਣਦੇ ਰਹੇ ਲਿਖਾਰਾ, ਕਾਤਬ ਹੋ ਕੇ ਕੁਤਬਖ਼ਾਨੇ ਦਿਤੇ ਭਰਾਈਆ। ਨਿਤ ਨਵਿਤ ਬੋਲਦੇ ਰਹੇ ਤੇਰਾ ਨਾਮ ਜੈਕਾਰਾ, ਜੁਗ ਚੌਕੜੀ ਸੋਹਲੇ ਢੋਲੇ ਰਾਗ ਨਾਦ ਸੁਣਾਈਆ। ਦੀਨ ਮਜ਼੍ਹਬ ਦਾ ਵਣਜ ਕਰਦੇ ਰਹੇ ਵਿਚ ਸੰਸਾਰਾ, ਹੁਕਮੇ ਅੰਦਰ ਹੁਕਮ ਮਨਾਈਆ। ਦਰ ਠਾਂਡਾ ਵੇਖ ਤੇਰਾ ਦਰਬਾਰਾ, ਅਲਖ ਅਗੋਚਰ ਅਗੰਮ ਅਥਾਹ ਮੰਗੀ ਇਕ ਸਰਨਾਈਆ। ਕਲਜੁਗ ਅੰਤ ਅਖੀਰ ਬੇਨਜ਼ੀਰ ਦੇ ਸਹਾਰਾ, ਸਹਾਇਕ ਨਾਇਕ ਆਪਣਾ ਫੇਰਾ ਪਾਈਆ। ਸ੍ਰਿਸ਼ਟੀ ਰੂਪ ਨਾ ਰਹੇ ਦੋ ਧਾਰਾ, ਨਿਰਗੁਣ ਸਰਗੁਣ ਆਪਣਾ ਰੰਗ ਰੰਗਾਈਆ। ਧਰਨੀ ਧਰਤ ਧਵਲ ਧੌਲ ਖੋਲ੍ਹ ਇਕ ਦਵਾਰਾ, ਦੁਰਾਚਾਰ ਕਰ ਸਫ਼ਾਈਆ। ਤੇਰਾ ਨਾਉਂ ਭਗਤ ਵਛਲ ਗਿਰਵਰ ਗਿਰਧਾਰਾ, ਗਹਿਰ ਗੰਭੀਰ ਤੇਰੀ ਬੇਨਜ਼ੀਰ ਨਜ਼ਰ ਨਜ਼ਰ ਕਿਸੇ ਨਾ ਆਈਆ। ਆਦਿ ਅੰਤ ਤੇਰਾ ਜੋਤੀ ਸ਼ਬਦੀ ਧਾਰ ਇਕ ਅਵਤਾਰਾ, ਅਵਤਰੀ ਸਾਰੇ ਸੀਸ ਨਿਵਾਈਆ। ਨਾਮ ਖੰਡਾ ਸ਼ਬਦੀ ਸ਼ਬਦ ਖੜਗ ਕਟਾਰਾ, ਕਟਾਕਸ਼ ਆਪਣਾ ਦੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹਉਂ ਸੇਵਕ ਬਾਲਕ ਧੁਰ

❋

❋

ਦੇ ਬਰਦੇ, ਬਦਲੀ ਵਿਚ ਅਦਲੀ ਸੀਸ ਨਿਵਾਈਆ। ਲੋਕਮਾਤ ਮਾਰ ਝਾਤ ਖੇਲ ਵੇਖ ਆਪਣੇ ਘਰ ਦੇ, ਨੌ ਖੰਡ ਪ੍ਰਿਥਮੀ ਸੱਤ ਦੀਪ ਪੜਦਾ ਓਹਲਾ ਆਪ ਉਠਾਈਆ। ਜਨ ਭਗਤਾਂ ਅੰਤਰ ਆਤਮ ਖੋਲ੍ਹ ਅਗੰਮੀ ਪੜਦੇ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਚੁਕਾਈਆ। ਜਲ ਥਲ ਮਹੀਅਲ ਸਮੁੰਦ ਸਾਗਰ ਟਿੱਲੇ ਪਰਬਤ ਸੰਤ ਸੁਹੇਲੇ ਵੇਖ ਚੜ੍ਹਦੇ, ਚਾਰ ਕੁੰਟ ਦਹਿ ਦਿਸ਼ਾ ਆਪਣਾ ਫੇਰਾ ਪਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਭਗਤ ਭਗਵਾਨ ਢੋਲੇ ਤੇਰੇ ਪੜ੍ਹਦੇ, ਗੀਤ ਸੰਗੀਤ ਤ੍ਰੈਗੁਣ ਅਤੀਤ ਧੁਰ ਦੇ ਮੀਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚੇ ਵੱਜਦੀ ਰਹੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖ ਆਪਣਾ ਕਲਮਾ ਨਾਮ, (ਨਾਮ) ਨਿਧਾਨ ਇਕੋ ਮੰਗ ਮੰਗਾਈਆ। ਤੇਰਾ ਦੱਸਦੇ ਰਹੇ ਪੈਗ਼ਾਮ, ਸੰਦੇਸ਼ਾ ਨਾਮ ਸ਼ਬਦ ਦ੍ਰਿੜਾਈਆ। ਸਦੀ ਚੌਧਵੀਂ ਤੇਰੀ ਕਰੇ ਨਾ ਕੋਈ ਪਹਿਚਾਨ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮਾਇਆ ਮਮਤਾ ਸ਼ਾਸਤਰ ਸਿਮਰਤ ਵੇਦ ਪੁਰਾਨ, ਕਲਜੁਗ ਕੂੜੀ ਕਿਰਿਆ ਕੀਤੇ ਗ਼ੁਲਾਮ, ਬੰਦੀਖ਼ਾਨੇ ਵਿਚੋਂ ਬੰਧਨ ਸਕੇ ਨਾ ਕੋਇ ਤੁੜਾਈਆ। ਮੰਜ਼ਲ ਹਕ਼ੀਕ਼ੀ ਲਾਸ਼ਰੀਕ ਤੇਰਾ ਪੀਵੇ ਕੋਈ ਨਾ ਜਾਮ, ਨਿਝਰ ਝਿਰਨਾ ਬੂੰਦ ਸਵਾਂਤੀ ਕਵਲ ਨਾਭੀ ਮੁਖ ਨਾ ਕੋਇ ਖੁਲ੍ਹਾਈਆ। ਨਿਰਗੁਣ ਜੋਤ ਬਿਨ ਵਰਨ ਗੋਤ ਨਜ਼ਰ ਨਾ ਆਵੇ ਅਰਸ਼ੀ ਫ਼ਰਸ਼ੀ ਤੇਰਾ ਭਾਨ, ਰਵ ਸਸ ਸੂਰੀਆ ਚੰਦ ਨੇਤਰ ਲੋਚਣ ਨੈਣ ਅੱਖ ਨਾ ਕੋਇ ਉਠਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸਾਰੇ ਹੋਏ ਹੈਰਾਨ, ਹਿਰਦੇ ਹਰਿ ਨਾ ਕੋਇ ਵਸਾਈਆ। ਭਾਗ ਲੱਗਾ ਦਿਸੇ ਨਾ ਕਿਸੇ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਨਾ ਕੋਇ ਬਦਲਾਈਆ। ਚਾਰ ਕੁੰਟ ਦਹਿ ਦਿਸ਼ਾ ਹੋਏ ਬਦਨਾਮ, ਬਦੀ ਨੇਕੀ ਵੰਡ ਨਾ ਕੋਇ ਵੰਡਾਈਆ। ਸਾਹਿਬ ਸੁਲਤਾਨ ਨੌਜਵਾਨ ਧੁਰ ਦਾ ਦੇ ਇਕ ਫ਼ਰਮਾਨ, ਫ਼ੁਰਨੇ ਕੂੜੇ ਬੰਦ ਕਰਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗੀਤ ਰਾਗ ਅਨਾਦੀ ਸਾਰੇ ਗਾਣ, ਵਿਸਮਾਦੀ ਹੋ ਕੇ ਬਿਸਮਿਲ ਆਪਣਾ ਆਪ ਕਰਾਈਆ। ਜਨ ਭਗਤ ਸੁਹੇਲੇ ਸਚ ਸਵਾਮੀ ਵੇਖ ਆਣ, ਅਨਕ ਕਲਧਾਰੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿਵਾਦੀ ਦੇ ਏਕੋ ਦਾਨ, ਏਕੰਕਾਰ ਤੇਰੇ ਹੱਥ ਵਡਿਆਈਆ।

੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਹਰੀ ਸਿੰਘ ਦੇ ਗ੍ਰਹਿ ਬਸਤੀ ਖ਼ਲੀਲ ਜ਼ਿਲਾ ਫ਼ਿਰੋਜ਼ਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਅੰਧੀ, ਅੰਤਰ ਆਤਮ ਨੂਰ ਨੁਰਾਨਾ ਨੂਰ ਨਾ ਕੋਇ ਚਮਕਾਈਆ। ਸਦੀ ਚੌਧਵੀਂ ਲਿਖਤ ਭਵਿਖਤ ਸਾਡੀ ਪੂਰੀ ਹੋਈ ਸੰਧੀ, ਸਾਖਿਆਤ ਕਾਇਨਾਤ ਪਰਵਰਦਿਗਾਰ ਸਾਂਝਾ ਯਾਰ ਰਿਹਾ ਕਰਾਈਆ। ਦੀਨ ਮਜ਼੍ਹਬ ਉਤੇ ਰਹੀ ਨਾ ਕੋਈ ਪਾਬੰਦੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਆਤਮ ਪਰਮਾਤਮ ਟੁੱਟੀ ਡੋਰ ਜਾਵੇ ਕੋਈ ਨਾ ਗੰਢੀ, ਗੰਢਣਹਾਰ ਗੋਪਾਲ ਸਵਾਮੀ ਆਪਣੀ ਖੇਲ ਵਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭਾਰ ਉਠਾਏ ਕੋਇ ਨਾ ਕੰਧੀ, ਸ਼ੌਹ ਦਰਿਆ ਬੇੜਾ ਨਈਆ ਨੌਕਾ ਪਾਰ ਨਾ ਕੋਇ ਕਰਾਈਆ। ਜੀਵ ਜੰਤ ਕਾਇਆ ਮਾਟੀ ਪੁਰਾਣਾ ਚੀਥੜ ਤਨ ਵਜੂਦ ਦਿਸੇ ਅੰਗੀ, ਅੰਗੀਕਾਰ ਹਰਿ ਨਿਰੰਕਾਰ ਅੰਗ ਨਾ ਕੋਇ ਲਗਾਈਆ।

❋

❋

ਨਾਮ ਨਿਧਾਨ ਵਿਚ ਜਹਾਨ ਵਜਾਏ ਨਾ ਕੋਇ ਮਰਦੰਗੀ, ਮਧੁਰ ਧੁਨ ਅਗੰਮੀ ਰਾਗ ਨਾ ਕੋਇ ਸੁਣਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਪਵਣ ਦਿਸੇ ਕੋਈ ਨਾ ਠੰਡੀ, ਅਗਨੀ ਤਤ ਨਾ ਕੋਇ ਬੁਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਧਾਰ ਮਨ ਵਾਸਨਾ ਹੋਈ ਬਹੁ ਰੰਗੀ, ਬੁੱਧ ਬਿਬੇਕ ਪਤਤ ਪੁਨੀਤ ਨਾ ਕੋਇ ਕਰਾਈਆ। ਜਗਤ ਵਾਸਨਾ ਖ਼ਾਹਿਸ਼ ਹੋਈ ਕੁਰੰਗੀ, ਕਾਗਦ ਕਲਮ ਸ਼ਾਹੀ ਪੜਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਤੇਰੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਵੇਖਿਆ ਖੇਲ ਫ਼ਰਸ਼ੀ, ਫ਼ਰਿਸ਼ਤੇ ਸਾਰੇ ਦੇਣ ਦੁਹਾਈਆ। ਹੁਕਮ ਦੇਵੇ ਏਕੰਕਾਰਾ ਇਕੋ ਅਰਸ਼ੀ, ਦੋ ਜਹਾਨਾਂ ਧੁਰ ਦੀ ਬਾਣੀ ਅਣਿਆਲਾ ਤੀਰ ਚਲਾਈਆ। ਧਾਰ ਪਰਗਟ ਹੋਵੇ ਏਕਾ ਏਕੰਕਾਰ ਨਰ ਦੀ, ਨੌਜਵਾਨਾ ਮਰਦ ਮਰਦਾਨਾ ਆਪਣਾ ਵੇਸ ਵਟਾਈਆ। ਕਰੇ ਖੇਲ ਅਗੰਮ ਅਪਾਰ ਅਛਲ ਅਛੱਲ ਦੀ, ਬੇਅੰਤ ਬੇਪਰਵਾਹ ਆਪਣਾ ਹੁਕਮ ਵਰਤਾਈਆ। ਲੇਖਾ ਜਾਣੇ ਬ੍ਰਹਿਮੰਡ ਖੰਡ ਦੋ ਜਹਾਨ ਖੇਲ ਵੇਖੇ ਜਲ ਥਲ ਦੀ, ਮਹੀਅਲ ਆਪਣਾ ਫੇਰਾ ਪਾਈਆ। ਜੁਗ ਚੌਕੜੀ ਕਿਸੇ ਸਮਝ ਨਾ ਆਈ ਘੜੀ ਪਲ ਦੀ, ਪਲਕ ਅੰਦਰ ਖ਼ਲਕ ਖ਼ਾਲਕ ਸ੍ਰਿਸ਼ਟ ਸਬਾਈ ਦਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੁਕਮ ਸੁਣੀਏ ਇਕ ਜਗਦੀਸ਼, ਜਗਦੀਸ਼ਰ ਦਏ ਵਡਿਆਈਆ। ਲੇਖਾ ਚੁੱਕੇ ਬੀਸ ਬੀਸ, ਬਿਸਵਾ ਵੰਡ ਨਾ ਕੋਇ ਵੰਡਾਈਆ। ਝਗੜਾ ਮੁੱਕੇ ਦੀਨ ਦੁਨੀ ਹਦੀਸ, ਹਜ਼ਰਤ ਬੈਠੇ ਸੀਸ ਝੁਕਾਈਆ। ਛਤਰ ਝੁੱਲੇ ਇਕੋ ਸੀਸ, ਸ਼ਾਹ ਪਾਤਸ਼ਾਹ ਡੰਕਾ ਨਾਮ ਜਣਾਈਆ। ਤੂੰ ਮੇਰਾ ਮੈਂ ਤੇਰਾ ਦੋ ਜਹਾਨ ਗਾਵਣ ਗੀਤ, ਬ੍ਰਹਿਮੰਡ ਖੰਡ ਵੱਜੇ ਹਕ ਵਧਾਈਆ। ਪੁਰਖ ਅਕਾਲਾ ਦੀਨ ਦਿਆਲਾ ਖੇਲ ਕਰੇ ਆਪ ਅਨਡੀਠ, ਅਨਡਿੱਠੜੀ ਕਾਰ ਕਮਾਈਆ। ਜਨ ਭਗਤਾਂ ਸਤਿਜੁਗ ਸਾਚੀ ਦੱਸ ਕੇ ਰੀਤ, ਪਤਤ ਪੁਨੀਤ ਲਏ ਬਣਾਈਆ। ਲੇਖਾ ਮੁਕਾ ਕੇ ਹਸਤ ਕੀਟ, ਊਚਾਂ ਨੀਚਾਂ ਏਕਾ ਘਰ ਵਸਾਈਆ। ਅੰਤ ਅਖ਼ੀਰ ਬੇਨਜ਼ੀਰ ਦੋ ਜਹਾਨਾਂ ਕਰੇ ਆਪ ਤਫ਼ਤੀਸ਼, ਹੁਕਮੇ ਅੰਦਰ ਹੁਕਮ ਫੋਲ ਫੁਲਾਈਆ। ਸਾਚੇ ਨਾਮ ਦੀ ਦੇ ਤਬਲੀਕ, ਚੌਦਾਂ ਤਬਕਾਂ ਕਰੇ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਆਸਾ ਮਨਸਾ ਪੂਰੀ ਹੋਵੇ ਉਮੀਦ, ਖ਼ੁਸ਼ਾਮਦ ਵਿਚ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੱਸ ਇਕ ਪ੍ਰੀਤ, ਪ੍ਰੀਤਮ ਹੋਕੇ ਆਪਣਾ ਰੰਗ ਰੰਗਾਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਸੁਲੱਖਣ ਸਿੰਘ ਦੇ ਗ੍ਰਹਿ ਰੁਕਨਾ ਮੂੰਗਲਾ ਜ਼ਿਲਾ ਫ਼ਿਰੋਜ਼ਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਧੁਰ ਦੇ ਮਾਲਕ, ਪਾਰਬ੍ਰਹਮ ਪਤਿ ਪਰਮੇਸ਼ਵਰ ਪਰਵਰਦਿਗਾਰ ਤੇਰੀ ਸਰਨਾਈਆ। ਦੀਨ ਦੁਨੀ ਦੇ ਮਾਲਕ ਖ਼ਾਲਕ ਪ੍ਰਿਤਪਾਲਕ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰਾ ਧਿਆਨ ਲਗਾਈਆ। ਨਿਰਗੁਣ ਸਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਬਣ ਸਾਲਸ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਫੇਰਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਨਿੰਦਰਾ ਲਾਹ ਕੂੜੀ ਆਲਸ, ਮਾਇਆ ਮਮਤਾ ਮੋਹ

❋

❋

ਵਿਕਾਰ ਦੇ ਮਿਟਾਈਆ। ਚਾਰ ਵਰਨ ਅਠਾਰਾਂ ਬਰਨ ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਦੇ ਖ਼ਾਲਸ, ਖ਼ਾਕਸਾਰ ਖ਼ਾਦਮ ਆਦਮ ਆਪਣੇ ਲੈ ਬਣਾਈਆ। ਲੱਖ ਚੁਰਾਸੀ ਜੀਵ ਜੰਤ ਸਰਗੁਣ ਰੂਪ ਤੇਰਾ ਬਾਲਕ, ਪਿਤਾ ਪੂਤ ਭਗਵੰਤ ਕੰਤ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰ ਏਕੰਕਾਰ ਇਕੋ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਬਖ਼ਸ਼ ਸਾਚੀ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਆਤਮ ਪਰਮਾਤਮ ਧਾਰ ਕਰ ਏਕ, ਏਕੰਕਾਰ ਆਪਣਾ ਰੰਗ ਵਖਾਈਆ। ਲੋਕਮਾਤ ਸੁਹਾ ਸੁਹੰਜਣਾ ਦੇਸ, ਦਿਸ਼ਾ ਆਪਣੀ ਵੰਡ ਵੰਡਾਈਆ। ਦੋ ਜਹਾਨਾਂ ਬਣ ਨਰ ਨਰੇਸ਼, ਨਰ ਨਰਾਇਣ ਤੇਰੀ ਸਰਨਾਈਆ। ਲੇਖੇ ਲਾ ਮੂੰਡ ਮੁੰਡਾਏ ਧਾਰੀ ਕੇਸ, ਦਸ ਦਸਮੇਸ ਆਪਣਾ ਫੇਰਾ ਪਾਈਆ। ਸਾਹਿਬ ਸੁਲਤਾਨ ਆਦਿ ਜੁਗਾਦਿ ਤੇਰਾ ਹੁਕਮ ਚਲੇ ਏਕ, ਇਕ ਇਕੱਲੇ ਦੇ ਵਡਿਆਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਹੋਵੇ ਭੇਟ, ਭਟਕਨਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਤੱਕੀਏ ਇਕ ਸਹਾਰਾ, ਸਈਆ ਸਾਹਿਬ ਸੁਲਤਾਨ ਇਕੋ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਕਰ ਪਾਰ ਕਿਨਾਰਾ, ਨਈਆ ਨੌਕਾ ਆਪਣੇ ਨਾਮ ਚੜ੍ਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਤਿ ਸਤਿਵਾਦੀ ਤੇਰਾ ਹੋਵੇ ਇਕ ਜੈਕਾਰਾ, ਬ੍ਰਹਮ ਬ੍ਰਹਿਮਾਦੀ ਬ੍ਰਹਮ ਪੜਦਾ ਦੇ ਚੁਕਾਈਆ। ਨਿਰਮਲ ਦੀਆ ਕਮਲਾਪਾਤੀ ਕਰ ਉਜਿਆਰਾ, ਨੂਰ ਨੁਰਾਨਾ ਕਰ ਰੁਸ਼ਨਾਈਆ। ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਦੇ ਕੇ ਆਏ ਤੇਰਾ ਇਸ਼ਾਰਾ, ਸ੍ਰਿਸ਼ਟੀ ਵਿਚ ਸ਼ਰਅ ਸ਼ਰੀਅਤ ਦੇ ਬਦਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਕਰ ਇਕ ਪਿਆਰਾ, ਧੁਰਦਰਗਾਹੀ ਆਪਣਾ ਰੰਗ ਰੰਗਾਈਆ। ਜਨ ਭਗਤਾਂ ਮੰਜ਼ਲ ਚੜ੍ਹ ਕੇ ਜੋਤੀ ਨੂਰ ਦੇ ਚਮਤਕਾਰਾ, ਅੰਧ ਅੰਧੇਰਾ ਅੰਦਰੋਂ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਪ੍ਰਭ ਮੀਤਨ ਮੀਤ, ਮਿਤਰ ਪਿਆਰੇ ਤੇਰੀ ਇਕ ਸਰਨਾਈਆ। ਸਤਿਜੁਗ ਸਾਚੀ ਦੱਸ ਅਗੰਮੀ ਰੀਤ, ਰਹਿਬਰ ਹੋ ਕੇ ਆਪਣਾ ਰਾਹ ਵਖਾਈਆ। ਬ੍ਰਹਿਮੰਡ ਖੰਡ ਇਕੋ ਗਾਵਣ ਤੇਰਾ ਗੀਤ, ਢੋਲਾ ਕਲਮਾ ਦੇ ਦ੍ਰਿੜਾਈਆ। ਲੱਖ ਚੁਰਾਸੀ ਕਾਇਆ ਮਾਟੀ ਕਰ ਠਾਂਡੀ ਸੀਤ, ਕਲਜੁਗ ਅਗਨੀ ਅੱਗ ਬੁਝਾਈਆ। ਪਤਿਤਾਂ ਪਾਪੀਆਂ ਕਰ ਪਤਤ ਪੁਨੀਤ, ਪਾਵਨ ਹੋ ਸਹਾਈਆ। ਤੇਰਾ ਨਾਉਂ ਜਗਤ ਜਗਦੀਸ਼, ਜਗਦੀਸ਼ਰ ਦੇਣੀ ਮਾਣ ਵਡਿਆਈਆ। ਏਕੋ ਛਤਰ ਝੁੱਲੇ ਤੇਰੇ ਸੀਸ, ਛਤਰਧਾਰੀ ਨਿਉਂ ਨਿਉਂ ਲਾਗਣ ਪਾਈਆ। ਝਗੜਾ ਰਹੇ ਨਾ ਹਸਤ ਕੀਟ, ਊਚਾਂ ਨੀਚਾਂ ਪੈਂਡਾ ਦੇਣਾ ਮੁਕਾਈਆ। ਰਹਿਮਤ ਵਿਚ ਸਹਿਮਤ ਹੋ ਕੇ ਆਪਣਾ ਨਾਮ ਕਰ ਬਖ਼ਸ਼ੀਸ਼, ਬਖ਼ਸ਼ਣਹਾਰੇ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਧੁਰ ਦਰਬਾਰ ਦਰਗਾਹ ਸਾਚੀ ਦਰ ਦਰਵੇਸ਼ ਹੋ ਕੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਮੰਗੋ ਦਵਾਰ ਏਕ, ਪੈਗ਼ੰਬਰਾਂ ਨਾਲ ਮਿਲਾਈਆ। ਸਚ ਦਵਾਰ ਦੀ ਮਿਲੇ ਟੇਕ, ਟਿੱਕੇ ਮਸਤਕ ਧੂੜ ਛੁਹਾਈਆ। ਨਜ਼ਾਰਾ ਤੱਕੋ ਸਚਖੰਡ ਧੁਰ ਦੇ ਦੇਸ, ਦਿਸ਼ਾ ਆਪਣੀ ਵੰਡ ਵੰਡਾਈਆ। ਜਿਸ ਘਰ ਰਹਿਣਾ ਸਦਾ ਹਮੇਸ਼, ਗ੍ਰਹਿ ਮੰਦਰ ਸੋਭਾ ਪਾਈਆ। ਕਲਮ ਸ਼ਾਹੀ ਬਣੇ ਕੋਈ ਨਾ ਲੇਖ, ਅੱਖਰਾਂ ਸਿਫ਼ਤ ਨਾ ਕੋਇ ਸਾਲਾਹੀਆ। ਤੂੰ

❋

❋

ਮੇਰਾ ਮੈਂ ਤੇਰਾ ਦੱਸ ਕੇ ਭੇਤ, ਪੜਦਾ ਦਿਆਂ ਉਠਾਈਆ। ਸਚ ਪ੍ਰੀਤੀ ਕਰਨਾ ਹੇਤ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰੋ ਏਕਾ ਏਕ ਕਰੋ ਅਰਦਾਸ, ਆਦਿ ਅੰਤ ਵਡਿਆਈਆ। ਜੁਗ ਚੌਕੜੀ ਖੇਲ ਤਮਾਸ਼, ਹਰਿ ਕਰਤਾ ਵੇਖ ਵਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਵੇਖੀ ਰਾਸ, ਗੋਪੀ ਕਾਹਨ ਜੋੜ ਜੁੜਾਈਆ। ਲੱਖ ਚੁਰਾਸੀ ਜੀਵ ਜੰਤ ਸਭ ਦੇ ਵਸਾਂ ਪਾਸ, ਗ੍ਰਹਿ ਮੰਦਰ ਅੰਦਰ ਡੇਰਾ ਲਾਈਆ। ਕਿਸੇ ਹੱਥ ਨਾ ਆਵਾਂ ਉਤੋਂ ਕੈਲਾਸ਼, ਪਰਬਤ ਚੋਟੀਆਂ ਰੋਵਣ ਮਾਰਨ ਧਾਹੀਂਆ। ਸਦੀ ਚੌਧਵੀਂ ਸਾਰੇ ਵੇਖੋ ਹਾਲਾਤ, ਦੀਨ ਦੁਨੀ ਫੋਲ ਫੁਲਾਈਆ। ਕੀ ਝਗੜਾ ਪਿਆ ਮਾਤ, ਮਤਲਬ ਪਿਛਲਾ ਦਿਓ ਦ੍ਰਿੜਾਈਆ। ਲੋਚਣ ਵੇਖੋ ਵਾਕਿਆਤ, ਵਾਕਫ਼ਕਾਰ ਕਰਾਂ ਖ਼ਲਕ ਖ਼ੁਦਾਈਆ। ਨਿਰਗੁਣ ਹੋ ਕੇ ਦੇਵਾਂ ਸਾਥ, ਸਗਲਾ ਸੰਗ ਬਣਾਈਆ। ਕੀ ਕਲਮਾ ਦੇ ਕੇ ਆਏ ਗਾਥ, ਅਲਿਫ਼ ਯੇ ਵੰਡ ਵੰਡਾਈਆ। ਕੀ ਬਖ਼ਸ਼ ਕੇ ਆਏ ਆਬੇਹਯਾਤ, ਹਯਾਤੀ ਦੀਨ ਦੁਨੀ ਬਦਲਾਈਆ। ਕੀ ਲਿਖ ਕੇ ਆਏ ਕਿਤਾਬ, ਤੀਸ ਬਤੀਸਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਲੇਖਾ ਪੂਰਬ ਮਾਜ਼ੀ, ਮਜਲਸ ਸਭ ਨੂੰ ਦਿਆਂ ਜਣਾਈਆ। ਕੀ ਝਗੜਾ ਮੁੱਲਾ ਕਾਜ਼ੀ, ਕਜ਼ਾ ਸਭ ਦੇ ਸਿਰ ਤੇ ਛਾਈਆ। ਸਾਚਾ ਸੁਤ ਬਣੇ ਕੋਇ ਨਾ ਨਾਦੀ, ਨਾਦ ਧੁਨ ਨਾ ਕੋਇ ਉਪਜਾਈਆ। ਸ਼ਰਅ ਵਿਚ ਹੋਏ ਸਾਰੇ ਰਾਜ਼ੀ, ਦਗ਼ਾ ਤੁਹਾਡੇ ਨਾਲ ਕਮਾਈਆ। ਸਦੀ ਚੌਧਵੀਂ ਕਿਉਂ ਬਣੇ ਇਮਦਾਦੀ, ਆਮਦ ਵਿਚ ਖ਼ੁਸ਼ਾਮਦ ਵਿਚ ਸਿਰ ਸਕੇ ਨਾ ਕੋਇ ਉਠਾਈਆ। ਸਦੀ ਚੌਧਵੀਂ ਆਪਣੀ ਹਾਰਦੀ ਵੇਖੋ ਬਾਜ਼ੀ, ਬਾਜ਼ੀਗਰ ਸਵਾਂਗੀ ਆਪਣਾ ਸਵਾਂਗ ਵਟਾਈਆ। ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਹੰਕਾਰ ਰਹਿਣ ਨਹੀਂ ਦੇਣਾ ਗ਼ਾਜ਼ੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸ਼ਾ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਅੰਤਰ ਵੇਖੋ ਬਾਤਲ, ਬੈਤਲ ਧਾਮ ਨਜ਼ਰ ਕੋਇ ਨਾ ਆਈਆ। ਸ਼ਰਅ ਛੁਰੀ ਬਣੀ ਸ਼ਰੀਅਤ ਵਾਲੀ ਕਾਤਲ, ਮਕਤੂਲ ਸਮਝ ਕੋਇ ਨਾ ਪਾਈਆ। ਪਰਵਰਦਿਗਾਰ ਸਮਝੇ ਕੋਈ ਨਾ ਜਾਤਨ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਕਾਇਨਾਤ ਕਲਮਾ ਦਿਸੇ ਕੋਈ ਨਾ ਸਾਥਨ, ਸਗਲਾ ਸੰਗ ਨਾ ਕੋਇ ਨਿਭਾਈਆ। ਰੂਹ ਬੁਤ ਰਿਹਾ ਨਾ ਪਾਕੀ ਪਾਕਨ, ਪਤਤ ਹੋ ਕੇ ਦੇਣ ਦੁਹਾਈਆ। ਸਭ ਦਾ ਲੇਖਾ ਲੱਗਾ ਪਾਟਨ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਪੈਗ਼ੰਬਰ ਕਹਿਣ ਸਾਡੇ ਪਰਵਰਦਿਗਾਰ ਖ਼ੁਦਾ, ਖ਼ੁਦੀ ਤੇਰੀ ਝੋਲੀ ਪਾਈਆ। ਹਉਂ ਬਰਦੇ ਹੋਏ ਫ਼ਿਦਾ, ਖ਼ਾਦਮ ਹੋ ਕੇ ਸੀਸ ਝੁਕਾਈਆ। ਨਿਰਗੁਣ ਧਾਰ ਨਾ ਹੋ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਜੁਗ ਚੌਕੜੀ ਖੇਲ ਕਰਨਾ ਤੇਰੀ ਅਦਾ, ਆਦਤ ਵਿਚ ਇਬਾਦਤ ਦੇ ਬਦਲਾਈਆ। ਤੇਰਾ ਖੇਲ ਮਹਿਬੂਬ ਮਿਹਰਵਾਂ, ਮੁਹੱਬਤ ਵਿਚ ਬੈਠੇ ਸੀਸ ਝੁਕਾਈਆ। ਸਾਡੀ ਰਹੀ ਨਾ ਬਾਂਗ ਅਜ਼ਾਂ, ਅਜ਼ੀਮ ਆਲੀਸ਼ਾਨ ਤੇਰੀ ਇਕ ਸਰਨਾਈਆ। ਤੂੰ ਚਸ਼ਮੇ ਨੂਰ ਨੂਰੇ ਰਵਾਂ, ਨਜ਼ੀਰੇ ਨਜ਼ਾਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਇਕ ਵਰ, ਦਰ ਤੇਰੇ ਅਲਖ ਜਗਾਈਆ। ਪੈਗ਼ੰਬਰ ਕਹਿਣ ਸਾਡਾ ਸਜਦਾ ਇਕ ਕਲਾਮ, ਕਲਮੇ ਦੇ ਮਾਲਕ ਤੇਰੀ ਸਰਨਾਈਆ। ਆਪ ਵੇਖ ਆਪਣਾ ਅਵਾਮ,

❋

❋

ਅਮਲਾਂ ਖੋਜ ਖੁਜਾਈਆ। ਤੁਆਰਫ਼ ਵਿਚ ਸਫ਼ਾਰਸ਼ ਵਿਚ ਇਬਾਰਤ ਵਿਚ ਦੇਂਦੇ ਰਹੇ ਪੈਗ਼ਾਮ, ਅੱਖਰਾਂ ਨਾਲ ਵਡਿਆਈਆ। ਸਦੀ ਚੌਧਵੀਂ ਵਿਗੜਦਾ ਜਾਏ ਨਜ਼ਾਮ, ਨੌਬਤ ਹਕ ਨਾ ਕੋਇ ਵਜਾਈਆ। ਤੇਰੇ ਦਰ ਦਾ ਦਿਸੇ ਨਾ ਕੋਇ ਗ਼ੁਲਾਮ, ਬਾਗ਼ੀ ਹੋਈ ਖ਼ਲਕ ਖ਼ੁਦਾਈਆ। ਹਕ਼ੀਕ਼ੀ ਪੀਏ ਕੋਈ ਨਾ ਜਾਮ, ਹਯਾਤੀ ਵਿਚੋਂ ਹਯਾਤੀ ਬਦਲ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਾਹ ਸਾਚੀ ਸਚ ਦਵਾਰ ਤੇਰਾ ਝੁੱਲੇ ਇਕ ਨਿਸ਼ਾਨ, ਨਿਸ਼ਾਨੇ ਸਾਰੇ ਦੇ ਬਦਲਾਈਆ। ਪੈਗ਼ੰਬਰ ਕਹਿਣ ਤੇਰਾ ਹੁਕਮ ਇਕ ਤਸਲੀਮ, ਤਸਬੀ ਮਾਲਾ ਤੇਰੇ ਹੱਥ ਫੜਾਈਆ। ਤੂੰ ਮਾਲਕ ਧੁਰ ਕਦੀਮ, ਕੁਦਰਤ ਦਾ ਕਰਤਾ ਆਪ ਅਖਵਾਈਆ। ਤੇਰਾ ਮਾਰਗ ਸਦਾ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਾਨੂੰ ਤੇਰੇ ਉਤੇ ਯਕੀਨ, ਯਕੇ ਬਾਅਦ ਦੀਗ਼ਰੇ ਸਾਰੇ ਦੇਣ ਗਵਾਹੀਆ। ਅਸੀਂ ਸਿਫ਼ਤਾਂ ਵਿਚ ਕਰੀਏ ਆਫ਼ਰੀਨ, ਆਫ਼ਤਾਬ ਤੋਂ ਪਰੇ ਤੇਰੀ ਰੁਸ਼ਨਾਈਆ। ਤੇਰੀ ਨਿਰਾਲੀ ਨਿਰਾਕਾਰ ਤਾਲੀਮ, ਤੁਲਬੇ ਧੁਰਦੇ ਦੇ ਪੜ੍ਹਾਈਆ। ਝਗੜਾ ਮੁਕਾ ਨਰ ਮਦੀਨ, ਮਦੀਨੇ ਦੇ ਮਾਲਕ ਕਾਅਬਾ ਦੋਆਬਾ ਦੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਪੈਗ਼ੰਬਰ ਕਹਿਣ ਪੀਰਾਂ ਦੇ ਪੀਰ, ਪਰਾ ਪਸੰਤੀ ਮਧਮ ਬੈਖਰੀ ਤੇਰੀ ਸਾਰ ਕੋਇ ਨਾ ਪਾਈਆ। ਧੁਰਦਰਬਾਰੀ ਦਸਤਗੀਰ, ਦਸਤ ਬਰਦਾਰ ਕਰ ਲੋਕਾਈਆ। ਝਗੜਾ ਰਹੇ ਨਾ ਸ਼ਾਹ ਹਕੀਰ, ਹਕ਼ੀਕ਼ੀ ਕਲਮਾ ਦੇ ਸਮਝਾਈਆ। ਮਨੂਆ ਮਨ ਨਾ ਰਹੇ ਸ਼ਰੀਰ, ਸ਼ਿਰਕਤ ਅੰਦਰੋਂ ਦੇ ਗਵਾਈਆ। ਹੁਕਮ ਨਾਲ ਬਦਲ ਤਕਦੀਰ, ਤਕਵਾ ਆਪਣਾ ਇਕ ਸਮਝਾਈਆ। ਬੰਧਨ ਰਹੇ ਨਾ ਕੋਇ ਜ਼ੰਜੀਰ, ਕੁਫ਼ਲ ਸਭ ਦੇ ਤੋੜ ਤੁੜਾਈਆ। ਤੂੰ ਮਾਲਕ ਗਹਿਰ ਗੰਭੀਰ, ਗਵਰ ਤੇਰੀ ਸਰਨਾਈਆ। ਤੇਰਾ ਨਾਉਂ ਬੇਨਜ਼ੀਰ, ਨਜ਼ਰ ਆਪਣੀ ਲੈ ਬਦਲਾਈਆ। ਬਿਨਾ ਫ਼ਿਕਰਿਉਂ ਬਣਾ ਫ਼ਕੀਰ, ਫ਼ਾਕਾਕਸ਼ੀ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੰਗਣ ਇਕ ਰੰਗਾਈਆ। ਪੈਗ਼ੰਬਰ ਕਹਿਣ ਕਦਮਬੋਸੀ ਸਲਾਮ, ਦੁਆ ਦਾਊਦ ਵਿਚ ਸਰਨਾਈਆ। ਧੁਰ ਦੇ ਮਾਲਕ ਇਕ ਅਮਾਮ, ਇਬਨੁਲਵਕਤ ਤੇਰੀ ਵਡਿਆਈਆ। ਹਜ਼ਰਤੇ ਨਸ਼ੀਂ ਤੇਰਾ ਪੈਗ਼ਾਮ, ਕਸ਼ਤੇ ਕਦਾਰ ਤੇਰੀ ਸਰਨਾਈਆ। ਦਹਿਸ਼ਤੇ ਦੋ ਜਹਾਨ, ਦਹਿਜ਼ੀਨ ਦਮੇ ਦਮ ਦਮਾਦੇ ਰਜ਼ੀਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮਿਹਰ ਮੁਹੱਬਤ ਆਪਣੀ ਇਕ ਪਰਗਟਾਈਆ। ਪੈਗ਼ੰਬਰ ਕਹਿਣ ਤੇਰੇ ਕਦਮ ਕਦਮਬੋਸੀ, ਬਸਤਾ ਬਗ਼ਲ ਨਾ ਕੋਇ ਉਠਾਈਆ। ਹਕ ਹਕ਼ੀਕ਼ਤ ਵਾਲੀ ਬਖ਼ਸ਼ ਖ਼ਾਮੋਸ਼ੀ, ਅਸਲੀਅਤ ਆਪਣੀ ਇਕ ਦ੍ਰਿੜਾਈਆ। ਉਮਤ ਹੋਈ ਦੋਸ਼ੀ, ਦਰੋਹੀ ਤੇਰਾ ਨਾਮ ਖ਼ੁਦਾਈਆ। ਮੰਜ਼ਲ ਰਹੀ ਕੋਈ ਨਾ ਸੌਖੀ, ਚੌਦਾਂ ਤਬਕ ਰੋਵਣ ਮਾਰਨ ਧਾਈਂਆ। ਚੜ੍ਹਿਆ ਕੋਈ ਨਾ ਅਗੰਮੀ ਚੋਟੀ, ਪੜਦਾ ਸਕਿਆ ਨਾ ਕੋਇ ਉਠਾਈਆ। ਮਨ ਵਾਸਨਾ ਹੋਈ ਖੋਟੀ, ਖਟਕਾ ਦਿਸੇ ਅੰਦਰ ਲੋਕਾਈਆ। ਪਰਵਰਦਿਗਾਰ ਬਿਨ ਤੇਰੀ ਕਿਰਪਾ ਦੁਰਮਤ ਮੈਲ ਨਾ ਜਾਏ ਧੋਤੀ, ਪਤਤ ਪੁਨੀਤ ਨਾ ਕੋਇ ਬਣਾਈਆ। ਅੱਲਾ ਹੂ ਅੱਨਾ ਹੂ ਤੇਰੀ ਰਮਜ਼ ਕਿਸੇ ਨਾ ਸੋਚੀ, ਵਾਹਦ ਲਾਸ਼ਰੀਕ ਸ਼ਿਰਕਤ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੀ ਧਾਰ ਸਚ ਦਵਾਰ ਖੇਲ ਵੇਖੇ ਲੋਕ ਪਰਲੋਕੀ, ਸਲੋਕੀ ਸੋਹਲਾ ਇਕ ਸਮਝਾਈਆ।

❋

❋

੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਗੁਰਦੇਵ ਕੌਰ ਦੇ ਗ੍ਰਹਿ ਗੋਲੇ ਵਾਲਾ ਜ਼ਿਲਾ ਫ਼ਿਰੋਜ਼ਪੁਰ

ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰੇ ਰਹੇ ਝੁਕ, ਨਿਉਂ ਨਿਉਂ ਸੀਸ ਜਗਦੀਸ਼ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਤੇਰੇ ਸੁਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰੀ ਸੇਵ ਕਮਾਈਆ। ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਮਿਹਰਵਾਨ ਮਹਿਬੂਬ ਹੋ ਕੇ ਤੁਠ, ਮਿਹਬਾਨ ਬੀਦੋ ਆਪਣੀ ਦਇਆ ਕਮਾਈਆ। ਪੜਦਾ ਓਹਲਾ ਅੰਤਰ ਬਾਹਰ ਨਿਰੰਤਰ ਰਹੇ ਕੋਈ ਨਾ ਲੁਕ, ਨਿਰਵੈਰ ਨਿਰਾਕਾਰ ਨਿਰੰਕਾਰ ਭੇਵ ਅਭੇਦਾ ਦੇ ਖੁਲ੍ਹਾਈਆ। ਦੋ ਜਹਾਨ ਸ੍ਰੀ ਭਗਵਾਨ ਲੋਕ ਪਰਲੋਕ ਵੇਖ ਦੁੱਖ, ਦੀਨ ਦੁਨੀ ਦਿਆਲ ਠਾਕਰ ਸਵਾਮੀ ਤੇਰਾ ਰਾਹ ਤਕਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗਹਿਰ ਗੰਭੀਰ ਆਪਣੀ ਗੋਦੀ ਚੁੱਕ, ਆਤਮ ਪਰਮਾਤਮ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਜੋੜ ਜੁੜਾਈਆ। ਸਚ ਦਵਾਰ ਏਕੰਕਾਰ ਧੁਰ ਦੀ ਧਾਰ ਕਿਸੇ ਦੇ ਕੋਲ ਰਹੀ ਨਾ ਕੁਛ, ਕੱਛ ਮੱਛ ਬੈਠੇ ਸੀਸ ਨਿਵਾਈਆ। ਸਦੀ ਚੌਧਵੀਂ ਅੰਤ ਅਖ਼ੀਰ ਸਭ ਦੇ ਫ਼ਾਨੀ ਹੋਏ ਕਾਇਆ ਮਾਟੀ ਭਾਂਡੇ ਬੁਤ, ਬੁਤਖਾਨੇ ਬੇਵਾ ਹੋ ਕੇ ਰਹੇ ਕੁਰਲਾਈਆ। ਤੇਰਾ ਖੇਲ ਜੋਤ ਅਕਾਲਾ ਦੀਨ ਦਿਆਲਾ ਅਦਭੁਤ, ਭੂਤ ਭਵਿਖ ਪੜਦਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਾਹ ਸਾਚੀ ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧੁਰ ਦੀ ਬਖ਼ਸ਼ ਅਗੰਮੀ ਦਾਦ, ਦਾਤੇ ਦਾਨੀ ਤੇਰੀ ਇਕ ਸਰਨਾਈਆ। ਦਰ ਦਰਵੇਸ਼ ਮੰਗਣ ਇਕ ਇਮਦਾਦ, ਆਮਦ ਵਿਚ ਆਪਣੀ ਕਰ ਰੁਸ਼ਨਾਈਆ। ਚਾਰ ਕੁੰਟ ਦਹਿ ਦਿਸ਼ਾ ਮੇਟ ਅੰਧੇਰੀ ਰਾਤ, ਰੁਤੜੀ ਆਪਣੇ ਰੰਗ ਰੰਗਾਈਆ। ਸਾਚਾ ਕਲਮਾ ਬਖ਼ਸ਼ ਕਾਇਨਾਤ, ਨਾਉਂ ਨਿਰੰਕਾਰਾ ਇਕ ਸਮਝਾਈਆ। ਕਾਇਆ ਮਾਟੀ ਅੰਦਰ ਕਰ ਜੋਤ ਪਰਕਾਸ਼, ਨੂਰ ਨੁਰਾਨਾ ਡਗਮਗਾਈਆ। ਜਨ ਭਗਤਾਂ ਪੂਰੀ ਕਰ ਮਨਸਾ ਵਿਚੋਂ ਆਸ, ਆਹਿਸਤਾ ਆਹਿਸਤਾ ਪੜਦਾ ਦੇ ਉਠਾਈਆ। ਤੂੰ ਦਾਤਾ ਦਾਨੀ ਗਹਿਰ ਗੰਭੀਰ ਸਰਬ ਗੁਣਤਾਸ, ਗੁਣਵੰਤਾ ਇਕ ਅਖਵਾਈਆ। ਸਾਚੇ ਮੰਡਲ ਵਖਾ ਬਿਨ ਗੋਪੀ ਕਾਹਨ ਰਾਸ, ਸੁਰਤੀ ਸ਼ਬਦੀ ਆਪਣਾ ਨਾਚ ਨਚਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਦ ਵਸੇ ਤੇਰੇ ਪਾਸ, ਪਾਸਾ ਕਰਵਟ ਆਪਣਾ ਲੈ ਬਦਲਾਈਆ। ਤੇਰਾ ਤੱਕੀਏ ਖੇਲ ਤਮਾਸ਼, ਖ਼ਾਲਕ ਖ਼ਲਕ ਮਖ਼ਲੂਕ ਪੜਦਾ ਦੇ ਉਠਾਈਆ। ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਖੇਲ ਵੇਖ ਵਿਚ ਪਰਭਾਸ, ਸਮੁੰਦ ਸਾਗਰ ਡੂੰਘੀ ਕੰਦਰ ਫੋਲ ਫੁਲਾਈਆ। ਤੇਰਾ ਰਾਹ ਤੱਕਣ ਕੋਟਨ ਕੋਟ ਪ੍ਰਿਥਮੀ ਆਕਾਸ਼, ਅਕਲ ਕਲਧਾਰੀ ਤੇਰਾ ਭੇਵ ਕਿਸੇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਤੇਰੀ ਜਾਤ, ਅਜਾਤੀ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਮਾਲਕ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਚ ਹਕ਼ੀਕ਼ਤ ਦੇ ਹਕ, ਹਕੂਕ ਆਪਣਾ ਇਕ ਸਮਝਾਈਆ। ਹਰ ਘਟ ਅੰਦਰ ਉਪਜੇ ਬ੍ਰਹਮ ਮਤ, ਮਨਮਤ ਲੇਖਾ ਦੇਣਾ ਮੁਕਾਈਆ। ਨਾੜ ਬਹੱਤਰ ਉਬਲੇ ਕੋਈ ਨਾ ਰੱਤ, ਰਤਨ ਅਮੋਲਕ ਕਾਇਆ ਗੋਲਕ ਦੇਣਾ ਟਿਕਾਈਆ। ਜਨ ਭਗਤਾਂ ਜਾਣ ਮਿਤ ਗਤ, ਘਰ ਠਾਂਡੇ ਪੜਦਾ ਆਪ ਚੁਕਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਬੂੰਦ ਸਵਾਂਤੀ ਦੇ ਰਸ, ਨਾਭੀ ਕਵਲ ਨੈਣ ਆਪ ਉਲਟਾਈਆ। ਏਥੇ ਓਥੇ ਦੋ ਜਹਾਨਾਂ ਸ੍ਰੀ ਭਗਵਾਨਾ ਬਣ ਕਮਲਾਪਤਿ, ਪਤਿਪਰਮੇਸ਼ਵਰ ਆਪੇ ਹੋ ਸਹਾਈਆ। ਚਾਰ ਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ

❋

❋

ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਸੰਦੇਸ਼ਿਆਂ ਵਾਲੇ ਸੁਣਦੇ ਰਹੇ ਤੇਰੇ ਖ਼ਤ, ਖ਼ਤੋ ਕਤਾਬਤ ਵਿਚ ਕਾਤਬ ਕਲਮਿਆਂ ਵਾਲਾ ਲੇਖਾ ਗਏ ਜਣਾਈਆ। ਅੰਤ ਕੰਤ ਭਗਵੰਤ ਸਭ ਦੀ ਹਦੂਦ ਮੇਟ ਹੱਦ, ਹਦੀਸ ਆਪਣੀ ਇਕ ਸਮਝਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਚਲੇ ਤੇਰੀ ਯਦ, ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਖੇਲ ਵਖਾ ਸੂਰੇ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ਼ਾਹੀ ਕੂੜੀ ਕਿਰਿਆ ਦੇਣੀ ਮਿਟਾਈਆ।