ਪੁਸਤਕਾਲਾਭਾਗ ੨੦

੨੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਕਿਰਪਾਲ ਸਿੰਘ ਦੇ ਗ੍ਰਹਿ ਪਿੰਡ ਗੋਲੇ ਵਾਲਾ ਜ਼ਿਲਾ ਫ਼ਿਰੋਜ਼ਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਦੇਵੇ ਅਗੰਮੀ ਭਜਨ, ਨਾਦ ਧੁਨ ਸ਼ਬਦ ਅਗੰਮ ਅਥਾਹ ਸ਼ਨਵਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪੁਰਖ ਅਕਾਲਾ ਏਕੰਕਾਰਾ ਬਣ ਕੇ ਸੱਜਣ, ਪਰਵਰਦਿਗਾਰ ਸਾਂਝਾ ਯਾਰ ਬਿਨ ਅਲਿਫ਼ ਯੇ ਕਰੇ ਪੜ੍ਹਾਈਆ। ਬਿਨ ਕਾਇਆ ਤਤ ਸਰੀਰ ਵਜੂਦ ਨਿਰਾਕਾਰ ਚਾੜ੍ਹ ਕੇ ਆਪਣੀ ਰੰਗਣ, ਰੰਗ ਰੰਗੀਲਾ ਅਨਡਿੱਠੜੀ ਆਪਣੀ ਕਾਰ ਕਮਾਈਆ। ਦਰ ਦਰਵੇਸ਼ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਭਿਖਾਰੀ ਮੰਗਣ, ਸੀਸ ਜਗਦੀਸ਼ ਕਲਮੇ ਬਿਨ ਝੁਕਾਈਆ। ਲੇਖਾ ਜਾਣੇ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੂਰਾ ਸਰਬੰਗਨ, ਆਦਿ ਨਿਰੰਜਣ ਆਦਿ ਅਨਾਦੀ ਆਪਣੀ ਕਾਰ ਕਮਾਈਆ। ਭੇਵ ਅਭੇਦਾ ਖੋਲ੍ਹ ਬ੍ਰਹਿਮੰਡ ਖੰਡ ਬਹਿਮੰਡਨ, ਵੰਡਣ ਵੰਡ ਆਪ ਆਪਣੀ ਆਪਣੇ ਵਿਚ ਛੁਪਾਈਆ। ਸਚ ਦਵਾਰੇ ਠਾਂਡੇ ਦਰਬਾਰ ਦਰਗਾਹ ਸਾਚੀ ਲਾਵੇ ਅੰਗਣ, ਅੰਗੀਕਾਰ ਏਕੰਕਾਰ ਏਕਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਏਕਾ ਓਟ, ਓੜਕ ਆਪਣਾ ਪੜਦਾ ਦੇ ਉਠਾਈਆ। ਤੇਰਾ ਪਰਕਾਸ਼ ਨਿਰਮਲ ਜੋਤ, ਜੋਤੀ ਜਾਤੇ ਪੁਰਖ ਬਿਧਾਤੇ ਤੇਰੀ ਆਦਿ ਜੁਗਾਦਿ ਜੁਗ ਚੌਕੜੀ ਸਦਾ ਰੁਸ਼ਨਾਈਆ। ਦੀਨ ਦਿਆਲ ਤੇਰੀ ਕਰ ਨਾ ਸਕੇ ਕੋਈ ਸੋਚ, ਸਮਝ ਵਿਚ ਸਮਝ ਦਏ ਦੁਹਾਈਆ। ਕਲਜੁਗ ਅੰਤ ਕੰਤ ਭਗਵੰਤ ਦੀਨ ਦੁਨੀ ਕਰ ਖੋਜ, ਖਾਣੀ ਬਾਣੀ ਆਪਣਾ ਪੜਦਾ ਦੇ ਉਠਾਈਆ। ਬਿਨ ਤੇਰੀ ਕਿਰਪਾ ਮਿਲੇ ਕਿਸੇ ਨਾ ਧੁਰ ਦੀ ਮੌਜ, ਮਜਲਸ ਭਗਤਾਂ ਆਪਣੀ ਦੇ ਸਮਝਾਈਆ। ਝਗੜਾ ਰਹੇ ਨਾ ਲੋਕ ਪਰਲੋਕ, ਧੁਰ ਸਲੋਕ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਦਰ ਦਰਵੇਸ਼ ਦਰ ਠਾਂਡੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੂੰ ਦਾਤਾ ਬੇਪਰਵਾਹ, ਸਦ ਬੇਪਰਵਾਹੀ ਵਿਚ ਸਮਾਈਆ। ਸਤਿਜੁਗ ਸਾਚਾ ਮਾਰਗ ਦੇ ਲਗਾ, ਲਗ ਮਾਤਰ ਸਮਝ ਕੋਇ ਨਾ ਪਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਦੇ ਇਕ ਅਲਾਹ, ਅੱਲਾ ਵਾਹਿਗੁਰੂ ਤੇਰੀ ਓਟ ਤਕਾਈਆ। ਵਾਹਦ ਜੁਮਲਾ ਬਿਨ ਅੱਖਰਾਂ ਤੋਂ ਦੇ ਪੜ੍ਹਾ, ਨਿਰਅੱਖਰ ਤੇਰੀ ਕਰੇ ਸ਼ਨਵਾਈਆ। ਗੁਰ ਅਵਤਾਰ ਪੈਗ਼ੰਬਰ ਸ਼ਹਾਦਤਾਂ ਵਿਚ ਤੇਰੇ ਗਵਾਹ, ਭਗਵਨ ਭਗਵਨ ਵੇਲਾ ਵਕਤ ਦੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਵਾਰ ਉਚ ਮਹੱਲ ਅਟਲ ਮਨਾਰ ਦਰਗਾਹ ਸਾਚੀ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਰਗਾਹ ਸਾਚੀ ਦੇ ਸਾਚੇ

❋

❋

ਮਾਲਕ, ਮਾਇਆ ਮਮਤਾ ਮੋਹ ਦੇ ਮਿਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੇ ਵਡ ਖ਼ਾਲਕ, ਗਹਿਰ ਗੰਭੀਰ ਬੇਨਜ਼ੀਰ ਤੇਰੀ ਸਰਨਾਈਆ। ਨਿਰਧਨ ਸਰਧਨ ਕਰੇਂ ਪ੍ਰਿਤਪਾਲਕ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਈਆ। ਕਲਜੁਗ ਕੂੜੀ ਕਿਰਿਆ ਨਿੰਦਰਾ ਮੇਟ ਆਲਸ, ਅਰਸ਼ ਫ਼ਰਸ਼ ਵੱਜੇ ਤੇਰੀ ਵਧਾਈਆ। ਹਰਿ ਸੰਤ ਸੁਹੇਲੇ ਗੁਰਮੁਖ ਸੱਜਣ ਮੀਤ ਮੁਰਾਰੇ ਕਰ ਖ਼ਾਲਸ, ਆਤਮ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਆਤਮ ਪਰਮਾਤਮ ਤੇਰਾ ਨੰਨ੍ਹਾ ਬਾਲਕ, ਬਲਧਾਰੀ ਆਪਣਾ ਮੇਲਾ ਲੈਣਾ ਕਰਾਈਆ। ਸਦੀ ਚੌਧਵੀਂ ਦਿਸੇ ਕੋਈ ਨਾ ਸਾਲਸ, ਸਾਲ ਬਸਾਲਾ ਸਾਰੇ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਕਲਮੇ ਦੀ ਸੁਣੀਏ ਇਕ ਇਬਾਦਤ, ਆਬਰੂ ਅੰਬਰਾਂ ਦਏ ਬਣਾਈਆ।

੨੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਖੇਮ ਸਿੰਘ ਦੇ ਗ੍ਰਹਿ ਕੋਟ ਕਪੂਰਾ

ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਦੀਨ ਦਿਆਲ ਧੁਰ ਦੇ ਕਮਲਾਪਾਤੀ, ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਤੇਰੀ ਬੇਪਰਵਾਹੀਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨਿਰਗੁਣ ਜੋਤ ਤੇਰੀ ਪਰਕਾਸ਼ੀ, ਸ਼ਬਦੀ ਨਾਦ ਅਨਾਦੀ ਇਕ ਉਪਜਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਬਣਦਾ ਰਿਹੋਂ ਸਾਥੀ, ਮਹਾਂਸਾਰਥੀ ਹੋ ਕੇ ਆਪਣੀ ਕਾਰ ਕਮਾਈਆ। ਨਾਮ ਸੰਦੇਸ਼ਾ ਨਰ ਨਰੇਸ਼ਾ ਨਿਰਅੱਖਰ ਦੇਂਦਾ ਰਿਹੋਂ ਧੁਰ ਦੀ ਪਾਤੀ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਆਕਾਸ਼ ਪਾਤਾਲਾਂ ਆਪਣਾ ਹੁਕਮ ਵਰਤਾਈਆ। ਧਰਨੀ ਧਰਤ ਧਵਲ ਧੌਲ ਧਰਮ ਦਵਾਰ ਤੇਰੀ ਮੰਨਦੇ ਰਹੇ ਆਖੀ, ਸੀਸ ਜਗਦੀਸ਼ ਸ਼ਾਹ ਹਕੀਰ ਬੇਨਜ਼ੀਰ ਇਕੋ ਇਕ ਝੁਕਾਈਆ। ਸਾਚੀ ਮੰਜ਼ਲ ਚੜ੍ਹ ਕੇ ਅਗੰਮੀ ਅਗੰਮ ਅਥਾਹ ਬੇਪਰਵਾਹ ਤੇਰੀ ਘਾਟੀ, ਧੁਰ ਦਰਬਾਰਾ ਧਾਮ ਨਿਆਰਾ ਏਕੰਕਾਰਾ ਇਕੋ ਇਕ ਸੁਹਾਈਆ। ਨਵ ਨੌ ਚਾਰ ਮਿਟਦੀ ਜਾਏ ਚਾਰ ਜੁਗ ਦੀ ਵਾਟੀ, ਮਾਰਗ ਪੰਧ ਆਪਣੇ ਲੇਖੇ ਲੈਣਾ ਲਾਈਆ। ਤੂੰ ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਸਾਖਿਆਤੀ, ਜਾਹਰ ਜਹੂਰ ਕਰ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਦੀਨ ਦੁਨੀ ਮੇਟ ਅੰਧੇਰੀ ਰਾਤੀ, ਨਿਰਗੁਣ ਨੂਰੀ ਚੰਦ ਜੋਤ ਜੋਤ ਕਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰ ਆਸੀ, ਮਾਇਆ ਮਮਤਾ ਮੋਹ ਵਿਕਾਰ ਜਗਤ ਹੰਕਾਰ ਦੇ ਮਿਟਾਈਆ। ਤੇਰਾ ਖੇਲ ਆਦਿ ਜੁਗਾਦੀ, ਜੁਗ ਚੌਕੜੀ ਤੇਰੀ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦੇ ਕੰਤ ਕੋਟਾਂ ਵਿਚੋਂ ਥੋੜ੍ਹੀ ਦਿਸੇ ਭਗਤਾਂ ਦੀ ਆਬਾਦੀ, ਸੰਤ ਸੁਹੇਲਾ ਬਿਨ ਤੇਰੀ ਕਿਰਪਾ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਝਗੜਾ ਰਹੇ ਨਾ ਕੋਇ ਸ਼ਰਅ ਸ਼ਰੀਅਤ ਮੁੱਲਾ ਕਾਜ਼ੀ, ਰਜ਼ਾ ਵਿਚ ਕਜ਼ਾ ਸਭ ਨੂੰ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਤੇਰੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵਡ ਦਾਤੇ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਭੁੱਲੀ ਤੇਰਾ ਰਾਹ, ਰਹਿਮਤ ਹਕ ਨਾ ਕੋਇ ਕਮਾਈਆ। ਅਸੀਂ ਨਿਰਗੁਣ ਸਰਗੁਣ ਬਣੇ ਸਰਬ ਗਵਾਹ, ਹਕ ਅਦਾਲਤ ਵੇਖ ਵਖਾਈਆ। ਬਿਨ ਕਲਮ ਸ਼ਾਹੀ ਦਈਏ ਬਿਆਂ, ਧੁਰ ਦਾ ਹੁਕਮ ਇਕ ਪਰਗਟਾਈਆ। ਸਤਿ ਧਰਮ ਰਿਹਾ

❋

❋

ਕੋਈ ਨਾ ਥਾਂ, ਥਾਨ ਥਨੰਤਰ ਰੋਵਣ ਮਾਰਨ ਧਾਹੀਂਆ। ਮਾਨਵ ਖਾ ਖਾ ਥੱਕੇ ਸੂਰ ਗਾਂ, ਗਾਵਤ ਗਾ ਤੇਰਾ ਸ਼ੁਕਰ ਨਾ ਕੋਇ ਮਨਾਈਆ। ਸਦੀ ਚੌਧਵੀਂ ਅੰਤ ਅਖ਼ੀਰ ਪਕੜੇ ਕੋਈ ਨਾ ਬਾਂਹ, ਧੁਰ ਦਾ ਸੰਗੀ ਸੰਗ ਨਾ ਕੋਇ ਰਖਾਈਆ। ਕਲਜੁਗ ਜੀਵਾਂ ਹੰਸ ਬੁੱਧੀ ਹੋਈ ਕਾਂ, ਕਾਗ ਵਾਂਗ ਕੁਰਲਾਈਆ। ਨਾਤਾ ਤੁੱਟਾ ਪੁੱਤਰਾਂ ਮਾਂ, ਪਿਤਾ ਪੂਤ ਗੋਦ ਨਾ ਕੋਇ ਸੁਹਾਈਆ। ਤੇਰਾ ਖੇਲ ਵੇਖਿਆ ਸ਼ਹਿਨਸ਼ਾਹ ਵਾਲੀ ਦੋ ਜਹਾਂ, ਜਹਾਲਤ ਨਾਲ ਭਰੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧੁਰ ਦੇ ਪਾਰਬ੍ਰਹਮ ਭਗਵੰਤ, ਭਗਵਨ ਤੇਰੀ ਓਟ ਤਕਾਈਆ। ਸਾਚਾ ਨਾਤਾ ਤੁੱਟਾ ਧੁਰ ਦੇ ਕੰਤ, ਨਰ ਨਾਰੀ ਸੁਹਾਗੀ ਰੂਪ ਨਾ ਕੋਇ ਵਖਾਈਆ। ਮੰਜ਼ਲ ਹਕ਼ੀਕ਼ੀ ਚੜ੍ਹਿਆ ਦਿਸੇ ਕੋਈ ਨਾ ਸੰਤ, ਲਾਸ਼ਰੀਕੀ ਰੂਪ ਨਾ ਕੋਇ ਬਦਲਾਈਆ। ਝਗੜਾ ਵੇਖਿਆ ਦੀਨ ਦੁਨੀ ਜੀਵ ਜੰਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਪੜ੍ਹੇ ਕੋਈ ਨਾ ਮੰਤ, ਅੰਤਰ ਨਿਰੰਤਰ ਪਾਰਬ੍ਰਹਮ ਬ੍ਰਹਮ ਪੜਦਾ ਸਕੇ ਨਾ ਕੋਇ ਉਠਾਈਆ। ਸਾਡੇ ਅੰਤਰ ਹੈਰਾਨੀ ਵਾਲੀ ਆਈ ਚਿੰਤ, ਪਰੇਸ਼ਾਨੀ ਵਿਚ ਪਰਵਰਦਿਗਾਰ ਦਿਤਾ ਸੁਣਾਈਆ। ਸਦੀ ਚੌਧਵੀਂ ਦਰ ਦਰਵੇਸ਼ ਹੋ ਕੇ ਕਰੀਏ ਮਿੰਨਤ, ਆਰਜ਼ੂ ਅਰਜ਼ ਇਕ ਦ੍ਰਿੜਾਈਆ। ਧੁਰ ਦੇ ਮਾਲਕ ਖ਼ਾਲਕ ਪ੍ਰਿਤਪਾਲਕ ਸਾਡੀ ਰਹੀ ਕੋਈ ਨਾ ਹਿੰਮਤ, ਹਮਸਾਜਨ ਹੋ ਕੇ ਦਈਏ ਜਣਾਈਆ। ਤੇਰੀ ਦੁਨੀਆ ਤੇਰੀ ਹੋਈ ਨਿੰਦਕ, ਧੁਰ ਦਾ ਢੋਲਾ ਗੀਤ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਚਾਰ ਕੁੰਟ ਦਹਿ ਦਿਸ਼ਾ ਵੇਖ ਆਪਣੀ ਸਿੰਮਤ, ਸਮਾਂ ਆਪਣਾ ਰੰਗ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਤੇਰੇ ਚਾਰ ਜੁਗ ਦੇ ਮੁਖਤਿਆਰ, ਮੁਖਤਾਰਨਾਮੇ ਤੇਰੇ ਅੱਗੇ ਟਿਕਾਈਆ। ਜਿਸ ਦਾ ਕਰਦੇ ਆਏ ਇੰਤਜ਼ਾਰ, ਨਿਤ ਨਵਿਤ ਅੱਖ ਉਠਾਈਆ। ਸੋ ਵੇਖੀਏ ਸਾਂਝਾ ਯਾਰ, ਕੁਦਰਤ ਦਾ ਮਾਲਕ ਨੂਰ ਇਲਾਹੀਆ। ਹੁਕਮ ਸੰਦੇਸ਼ਾ ਦੇਵੇ ਆਪਣੀ ਧਾਰ, ਸ਼ਬਦੀ ਡੰਕਾ ਇਕ ਸ਼ਨਵਾਈਆ। ਸ਼ਾਹ ਸੁਲਤਾਨਾਂ ਰਾਓ ਰੰਕਾਂ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਸਚ ਦਵਾਰ ਏਕੰਕਾਰ ਖੋਲ੍ਹੇ ਆਪ ਕਿਵਾੜ, ਪੜਦਾ ਓਹਲਾ ਬਣ ਵਿਚੋਲਾ ਅੰਦਰੋਂ ਦਏ ਚੁਕਾਈਆ। ਕਰੇ ਪਰਕਾਸ਼ ਬਹੱਤਰ ਨਾੜ, ਤਨ ਵਜੂਦ ਹਕ ਮਹਿਬੂਬ ਏਕਾ ਨੂਰ ਕਰ ਰੁਸ਼ਨਾਈਆ। ਸਭ ਦਾ ਲਹਿਣਾ ਦੇਣਾ ਪੂਰਬ ਕਰਜ਼ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਵੇਖੇ ਚਾਈਂ ਚਾਈਂਆ। ਜਿਸ ਦਾ ਲੇਖਾ ਕਾਗਦ ਕਲਮ ਸ਼ਾਹੀ ਨਾ ਲਿਖਣਹਾਰ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੋ ਸਵਾਮੀ ਅੰਤਰਜਾਮੀ ਨਿਰਗੁਣ ਨੂਰ ਜੋਤ ਕਰੇ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਅੰਤਮ ਬੇੜਾ ਕਰੇ ਪਾਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਕਰੇ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਦੋ ਜਹਾਨਾਂ ਨੌਜਵਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਦੇ ਕੇ ਏਕਾ ਨਾਮ ਜੈਕਾਰ, ਹਕ਼ੀਕ਼ਤ ਵਾਲਾ ਕਲਮਾ ਹਕ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਧਰਨੀ ਧਰਤ ਧਵਲ ਧੌਲ ਖੋਲ੍ਹ ਇਕ ਕਿਵਾੜ, ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਇਕੋ ਘਰ ਵਖਾਈਆ। ਸੰਤ ਸੁਹੇਲਾ ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਬੇਨਜ਼ੀਰ ਪੜਦਾ ਆਪਣਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਸਾਚੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖ ਆਪਣਾ

❋

❋

ਖੇਲ ਤਮਾਸ਼ਾ, ਤਮਾ ਜਗਤ ਰਹੀ ਨਾ ਰਾਈਆ। ਨਿਰਗੁਣ ਧਾਰ ਕਰਵਟ ਵਿਚ ਬਦਲ ਲੈ ਪਾਸਾ, ਆਪ ਆਪਣੀ ਲੈ ਅੰਗੜਾਈਆ। ਜੁਗ ਚੌਕੜੀ ਤੇਰਾ ਲਿਖਦੇ ਆਏ ਖ਼ੁਲਾਸਾ, ਸਿਫ਼ਤਾਂ ਵਿਚ ਢੋਲੇ ਸੁਣਾਈਆ। ਸਾਚੇ ਮੰਡਲ ਪਾ ਰਾਸਾ, ਬਿਨ ਗੋਪੀ ਕਾਹਨ ਨਾਚ ਦੇਣਾ ਨਚਾਈਆ। ਤੂੰ ਮੇਰਾ ਮੈਂ ਤੇਰਾ ਦੋ ਜਹਾਨ ਹੋਵੇ ਤੇਰੀ ਗਾਥਾ, ਢੋਲਾ ਸੋਹਲਾ ਇਕੋ ਰਾਗ ਉਪਜਾਈਆ। ਚਾਰ ਵਰਨ ਅਠਾਰਾਂ ਬਰਨ ਨਿਰਗੁਣ ਜੋਤ ਬਿਨ ਵਰਨ ਗੋਤ ਤੇਰਾ ਸਿਮਰਨ ਕਰਨ ਪੂਜਾ ਪਾਠਾ, ਪਾਠਸ਼ਾਲਾ ਕਾਇਆ ਬੰਕ ਦਵਾਰ ਦੇਣਾ ਵਖਾਈਆ। ਨਜ਼ਰੀ ਆਵੇ ਸਾਖਿਆਤਾ ਤੇਰਾ ਨੂਰ ਅਲਾਹੀ ਕਾਅਬਾ, ਹੁਜਰਾ ਹਕ ਹਕ ਮਹਿਬੂਬ ਦੇਣਾ ਪਰਗਟਾਈਆ। ਸਦ ਵੱਜਦਾ ਰਹੇ ਤੇਰੇ ਨਾਮ ਦਾ ਇਕੋ ਨਾਦਾ, ਅਨਹਦ ਨਾਦੀ ਨਾਦ ਦੇਣਾ ਸੁਣਾਈਆ। ਸਭ ਨੂੰ ਆਪਣੇ ਵਿਚ ਰੱਖਣਾ ਵਿਸਮਾਦਾ, ਬਿਸਮਿਲ ਹੋ ਕੇ ਆਪਣਾ ਖੇਲ ਪਰਗਟਾਈਆ। ਤੇਰਾ ਭੇਵ ਅਭੇਵ ਬੋਧ ਅਗਾਧਾ, ਅਗਾਧ ਬੋਧ ਆਪਣਾ ਲੇਖਾ ਦੇਣਾ ਸਮਝਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਸਮਾਜਾ, ਸਾਹਿਬ ਸੁਲਤਾਨ ਮਿਹਰ ਨਜ਼ਰ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਵਡ ਰਾਜਨ ਰਾਜਾ, ਰਾਜ ਜੋਗ ਜੁਗਤੀ ਜਗਤ ਭਗਤ ਆਪਣੀ ਦੇ ਸਮਝਾਈਆ।

੨੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਹਰਚੰਦ ਸਿੰਘ ਦੇ ਗ੍ਰਹਿ ਹਰਰਾਏ ਪੁਰ ਜ਼ਿਲਾ ਬਠਿੰਡਾ

ਗੁਰ ਅਵਤਾਰ ਪੈਗ਼ੰਬਰ ਕਹਿਣ ਗਹਿਰ ਗੰਭੀਰ ਬੇਨਜ਼ੀਰ ਪ੍ਰਭੂ ਗੁਣਵੰਤ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਵਡ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰੀ ਮਹਿੰਮਾ ਸਦਾ ਅਗਣਤ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਮਝ ਕਿਸੇ ਨਾ ਆਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਜੋਤੀ ਜਾਤੇ ਅਗੰਮੀ ਧਾਰ ਆਦਿ ਅਨਾਦੀ ਕੰਤ, ਭਗਤ ਭਗਵਨ ਭਗਵਾਨ ਤੇਰੀ ਵਡ ਵਡਿਆਈਆ। ਜੁਗ ਚੌਕੜੀ ਨਿਰਗੁਣ ਸਰਗੁਣ ਹੁਕਮੇ ਅੰਦਰ ਤੇਰਾ ਗਾਉਂਦੇ ਆਏ ਮੰਤ, ਸ੍ਰਿਸ਼ਟੀ ਦ੍ਰਿਸ਼ਟੀ ਤੇਰੀ ਧਾਰ ਪਰਗਟਾਈਆ। ਨਿਤ ਨਵਿਤ ਤੇਰਾ ਰਾਹ ਤੱਕਦੇ ਰਹੇ ਤੇਰੇ ਅਗੰਮੀ ਸੰਤ, ਗੁਰਮੁਖ ਗੁਰਸਿਖ ਹਰਿਜਨ ਨਿਜ ਨੇਤਰ ਲੋਚਨ ਨੈਣ ਅੱਖ ਉਠਾਈਆ। ਦੇ ਵਡਿਆਈ ਪਾਰਬ੍ਰਹਮ ਪਤਿਪਰਮੇਸ਼ਵਰ ਸਰਬ ਸਵਾਮੀ ਅੰਤਰਜਾਮੀ ਵਿਚ ਜੀਵ ਜੰਤ, ਜਾਗਰਤ ਜੋਤ ਬਿਨ ਵਰਨ ਗੋਤ ਨਿਰਗੁਣ ਨਿਰਾਕਾਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਦਵਾਰੇ ਤੇਰਾ ਤੇਰੇ ਰਾਹ ਤਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮਿਹਰਵਾਨ ਪ੍ਰਭੂ ਕਰ ਮਿਹਰਵਾਨੀ, ਮਜਲਸ ਆਪਣੀ ਦੇ ਦ੍ਰਿੜਾਈਆ। ਸਾਚੀ ਮੰਜ਼ਲ ਦੇ ਆਸਾਨੀ, ਅਸਲ ਵਿਚ ਵਸਲ ਯਾਰ ਆਪਣਾ ਇਕ ਕਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸ ਫਾਨੀ, ਥਿਰ ਨਜ਼ਰ ਕੋਇ ਨਾ ਆਈਆ। ਸਰਬ ਜੀਆਂ ਘਟ ਵੇਖਣਹਾਰੇ ਜਾਣ ਜਾਣੀ, ਪੜਦਾ ਓਹਲਾ ਅੰਤਰ ਨਿਰੰਤਰ ਦੇ ਚੁਕਾਈਆ। ਜਗਤ ਜਗਿਆਸੂਆਂ ਰਹੇ ਨਾ ਕੋਇ ਪਰੇਸ਼ਾਨੀ, ਪਰਮ ਪੁਰਖ ਪਰਮਾਤਮ ਆਤਮ ਮੇਲਾ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰਾ ਖੇਲ ਜੋਤ ਨੁਰਾਨੀ, ਨੂਰੋ ਨੂਰ ਜਹੂਰ ਜਾਹਰ ਆਪਣਾ ਇਕ ਕਰਾਈਆ।

❋

❋

੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਜਸਵੰਤ ਸਿੰਘ ਦੇ ਗ੍ਰਹਿ ਪਿੰਡ ਰਾਜੇਆਣਾ ਜ਼ਿਲਾ ਫ਼ਿਰੋਜ਼ਪੁਰ

ਆਦਿ ਜੁਗਾਦੀ ਹਰਿ ਸੰਗਤ ਨਾਤਾ, ਆਤਮ ਪਰਮਾਤਮ ਖੇਲ ਖਿਲਾਈਆ। ਨਿਰਗੁਣ ਸਰਗੁਣ ਬਖ਼ਸ਼ੇ ਦਾਤਾ, ਦਾਤਾ ਦਾਨੀ ਬੇਪਰਵਾਹੀਆ। ਤਤ ਵਜੂਦ ਵੇਖੇ ਖੇਲ ਤਮਾਸ਼ਾ, ਨਾਰ ਕੰਤ ਸੋਭਾ ਪਾਈਆ। ਮਾਤ ਪਿਤ ਭਾਈ ਬਣਨ ਸੱਜਣ ਸਾਕਾ, ਜਗਤ ਵੰਡ ਨਾ ਕੋਇ ਵੰਡਾਈਆ। ਵੇਖਣਹਾਰਾ ਆਪ ਤਮਾਸ਼ਾ, ਪਾਰਬ੍ਰਹਮ ਨੂਰ ਖ਼ੁਦਾਈਆ। ਸਭ ਦਾ ਬਣ ਕੇ ਰਾਖਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਆਪ ਰੰਗਾਈਆ। ਹਰਿ ਸੰਗਤ ਆਦਿ ਜੁਗਾਦੀ ਇਕ ਮਿਲਾਪ, ਤਨ ਵਜੂਦ ਦਏ ਵਡਿਆਈਆ। ਪੁਰਖ ਅਕਾਲ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਨਾ ਕੋਈ ਪੁੰਨ ਨਾ ਕੋਈ ਪਾਪ, ਪਤਤ ਪੁਨੀਤ ਦਏ ਵਡਿਆਈਆ। ਤਨ ਵਜੂਦ ਜੋ ਮਾਟੀ ਖ਼ਾਕ, ਥਿਰ ਨਜ਼ਰ ਕੋਇ ਨਾ ਆਈਆ। ਜੁਗ ਜਨਮ ਦੀ ਜੁਗ ਚੌਕੜੀ ਨਿਰਗੁਣ ਸਰਗੁਣ ਪੂਰੀ ਕਰਦਾ ਆਵੇ ਆਸ, ਜਿਸ ਨੂੰ ਸਮਝੇ ਕੋਈ ਨਾ ਰਾਈਆ। ਇਹ ਖੇਲ ਅਗੰਮ ਤਮਾਸ਼, ਪਾਰਬ੍ਰਹਮ ਬ੍ਰਹਮ ਵੇਤਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਉਪਜਾਈਆ। ਹਰਿ ਸੰਗਤ ਸਤਿਗੁਰ ਏਕਾ ਰੰਗ, ਸਤਿਗੁਰ ਏਕਾ ਰੰਗ ਸਮਾਈਆ। ਏਕਾ ਸੇਜ ਇਕ ਪਲੰਘ, ਏਕਾ ਜੋੜ ਜੁੜਾਈਆ। ਏਕਾ ਪ੍ਰੇਮ ਇਕ ਅਨੰਦ, ਏਕਾ ਸੁਖ ਵਖਾਈਆ। ਜੁਗ ਜੁਗ ਜਨਮ ਕਰਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲਣਹਾਰਾ ਵਿਚ ਬ੍ਰਹਿਮੰਡ, ਅਛਲ ਛਲ ਆਪਣਾ ਰੂਪ ਬਦਲਾਈਆ। ਹਰਿ ਸੰਗਤ ਨਾਤਾ ਅਗੰਮ ਅਥਾਹ, ਜਗਤ ਬੁੱਧੀ ਸਮਝੇ ਕੋਇ ਨਾ ਰਾਈਆ। ਜਿਸ ਨੇ ਜੁਗ ਚੌਕੜੀ ਚਲਾਏ ਰਾਹ, ਭਗਤ ਸੰਤ ਜੁਗਤ ਜਗਤ ਲਏ ਅਪਨਾਈਆ। ਗੁਰ ਅਵਤਾਰ ਪੈਗ਼ੰਬਰ ਉਪਜਾ, ਤਨ ਵਜੂਦ ਖੇਲ ਖਿਲਾਈਆ। ਨਾਰੀ ਕੰਤ ਰੂਪ ਬਣਾ, ਨਾਤਾ ਪੰਜ ਤਤ ਜੁੜਾਈਆ। ਸਭ ਦਾ ਲਹਿਣਾ ਦੇਣਾ ਵੇਖੇ ਥਾਉਂ ਥਾਂ, ਦੇਵਣਹਾਰ ਵਡ ਵਡਿਆਈਆ। ਰਾਮਾ ਕ੍ਰਿਸ਼ਨਾ ਗਿਆ ਧਿਆ, ਧਿਆਨ ਧਿਆਨ ਵਿਚੋਂ ਪਰਗਟਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਭ ਦੇ ਬਖ਼ਸ਼ਣਹਾਰ ਗੁਨਾਹ, ਗੁਣਾਂ ਦਾ ਮਾਲਕ ਇਕ ਅਖਵਾਈਆ। ਜਿਸ ਨੂੰ ਕਹਿੰਦੇ ਨੂਰੀ ਅਲਾਹ ਖ਼ੁਦਾ, ਖ਼ੁਦ ਮਾਲਕ ਧੁਰਦਰਗਾਹੀਆ। ਜਿਸ ਵਿਚ ਜੀਵ ਜੰਤ ਸਾਰੇ ਜਾਣ ਸਮਾ, ਬਚਿਆ ਕੋਇ ਰਹਿਣ ਨਾ ਪਾਈਆ। ਕਰਨੀ ਦਾ ਕਰਤਾ ਲਹਿਣਾ ਦੇਣਾ ਦੇਵੇ ਥਾਉਂ ਥਾਂ, ਪੂਰਬ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਆਪਣੇ ਰੰਗ ਆਪਣੇ ਵਿਚੋਂ ਪਰਗਟਾਈਆ। ਸੰਗਤ ਨਾਲ ਨਾਤਾ ਉਹ, ਓੜਕ ਜਿਸ ਨੂੰ ਸਮਝੇ ਕੋਇ ਨਾ ਰਾਈਆ। ਜੁਗ ਜਨਮ ਦਾ ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਜਾਣੇ ਮੋਹ, ਮੁਹੱਬਤ ਖੋਜੇ ਥਾਉਂ ਥਾਈਂਆ। ਆਪਣੀ ਧਾਰ ਧਰਨੀ ਧਰਤ ਧਵਲ ਉਪਰ ਕਰ ਕੇ ਸੋ, ਹੰ ਬ੍ਰਹਮ ਕਰੇ ਕੁੜਮਾਈਆ। ਤਨ ਵਜੂਦ ਮਾਟੀ ਖ਼ਾਕ ਅੰਤਰਜਾਮੀ ਹੋ ਕੇ ਜਾਵੇ ਛੋਹ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਪੂਰਬ ਲੇਖਾ ਨਾਨਕ ਗੋਬਿੰਦ ਰੰਗ ਰੰਗਾਈਆ। ਜਿਸ ਨੂੰ ਜੀਵ ਜੰਤ ਜਗਤ ਜਗਿਆਸੂ ਕੋਈ ਸਮਝ ਨਾ ਸਕੇ ਧਰੋਹ, ਧਰੂ ਦਾ ਪੜਦਾ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਬਖ਼ਸ਼ਣਹਾਰਾ ਲੋ, ਪਰਕਾਸ਼ ਵਿਚੋਂ ਪਰਕਾਸ਼ ਲਏ ਪਰਗਟਾਈਆ। ਹਰਿ ਸੰਗਤ ਨਾਤਾ ਕਿਸੇ ਦੀ ਸਮਝ ਨਾ ਆਏ ਵਿਚ ਦਲੀਲ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਹਰਿ

❋

❋

ਸੰਗਤ ਸਤਿਗੁਰ ਕਦੇ ਨਾ ਹੋਏ ਜ਼ਲੀਲ, ਜ਼ਿਲਤ ਖ਼ੁਆਰੀ ਆਪਣੀ ਝੋਲੀ ਪਾਈਆ। ਜਿਸ ਦੀ ਦਰਗਾਹ ਸਾਚੀ ਕਰੇ ਅਪੀਲ, ਅਪਰੰਪਰ ਸਵਾਮੀ ਦਏ ਵਡਿਆਈਆ। ਜਿਸ ਨੇ ਬਸਤਰ ਪਹਿਨੇ ਨੀਲ, ਸੋ ਖੇਲ ਕਰੇ ਖ਼ਾਲਕ ਖ਼ਲਕ ਖ਼ਲੀਲ, ਖ਼ਾਦਮ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹਰਿ ਸੰਗਤ ਨਾਤਾ ਦੀਨ ਦੁਨੀ ਤੋਂ ਬਾਹਰ, ਬਹੁਰੂਪੀ ਆਪਣੀ ਖੇਲ ਖਿਲਾਇੰਦਾ। ਲਹਿਣਾ ਦੇਣਾ ਗੁਪਤ ਜਾਹਰ, ਜਾਹਰ ਜਹੂਰ ਵੇਸ ਵਟਾਇੰਦਾ। ਜਿਸ ਦਾ ਲੇਖਾ ਓਸੇ ਦੀ ਧਾਰ, ਧਰਨੀ ਧਰਤ ਧਵਲ ਉਪਰ ਸੋਭਾ ਪਾਇੰਦਾ। ਜਿਸ ਦੀ ਯਾਦ ਪਿੱਛੇ ਰਹੀ ਜੁਗ ਚਾਰ, ਚਾਰਜਾ ਆਰਜਾ ਖ਼ਾਰਜਾ ਖ਼ਾਲਸ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵਖਾਵੇ ਇਕ ਘਰ, ਜਿਸ ਘਰ ਵਿਚ ਨਾਰੀ ਪੁਰਸ਼ ਵੰਡ ਨਾ ਕੋਇ ਵੰਡਾਇੰਦਾ। ਹੁਕਮੇ ਅੰਦਰ ਪੂਰਨ ਪੂਤ, ਪਿਤਾ ਪੂਤ ਵਡਿਆਈਆ। ਹੁਕਮੇ ਅੰਦਰ ਦਿਸ਼ਾ ਕੂਟ, ਸੇਵਕ ਸੇਵ ਲਗਾਈਆ। ਹੁਕਮੇ ਅੰਦਰ ਤਨ ਵਜੂਦ, ਭਾਂਡਾ ਜਗਤ ਵਖਾਈਆ। ਹੁਕਮੇ ਅੰਦਰ ਪੰਜ ਭੂਤ, ਭੱਜੇ ਵਾਹੋ ਦਾਹੀਆ। ਹੁਕਮੇ ਅੰਦਰ ਚੁੱਕੇ ਚੂਕ, ਲੇਖਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੂਰਨ ਸਿੰਘ ਕੀ ਤਤ ਵਿਚਾਰਾ, ਤਤ ਸਾਰ ਨਾ ਰਾਈਆ। ਕਰੇ ਖੇਲ ਅਗੰਮ ਅਪਾਰਾ, ਜਿਸ ਦੇ ਹੱਥ ਵਡਿਆਈਆ। ਲਹਿਣਾ ਦੇਣਾ ਸਦਾ ਜੁਗ ਚਾਰਾ, ਜੁਗ ਜੁਗ ਸੇਵ ਕਮਾਈਆ। ਚਾਰ ਦਿਨ ਦਾ ਸ਼ਰੀਰ ਵਣਜਾਰਾ, ਥਿਰ ਨਜ਼ਰ ਕੋਇ ਨਾ ਆਈਆ। ਸ਼ਬਦੀ ਧਾਰ ਧੁਰ ਜੈਕਾਰਾ, ਪੁਰਖ ਅਕਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਰਿਹਾ ਭਵਾਈਆ। ਹੁਕਮੇ ਅੰਦਰ ਹੁਕਮ ਭਗਵਾਨ, ਹਰਿ ਕਰਤਾ ਆਪ ਦ੍ਰਿੜਾਇੰਦਾ। ਲੇਖਾ ਲਹਿਣਾ ਦੇਣਾ ਵਿਚ ਜਹਾਨ, ਦੋ ਜਹਾਨਾਂ ਵਾਲੀ ਭੇਵ ਖੁਲ੍ਹਾਇੰਦਾ। ਧੁਰ ਸੰਦੇਸ਼ਾ ਦੇਵੇ ਆਣ, ਸਦੀਆਂ ਦਾ ਪੜਦਾ ਲਾਹਿੰਦਾ। ਤਤ ਵਜੂਦ ਬਾਲ ਅੰਞਾਣ, ਸਮਝ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਰਬ ਭਵਾਇੰਦਾ। ਪੂਰਨ ਸਿੰਘ ਜਗਤ ਨਾਂ, ਤਤ ਖ਼ਾਕੀ ਮਾਟੀ ਨਜ਼ਰੀ ਆਈਆ। ਜਿਸ ਨੇ ਸਦਾ ਰਹਿਣਾ ਨਾ, ਸਮਾਂ ਜਗਤ ਜਾਏ ਵਿਹਾਈਆ। ਪੁਰਖ ਅਕਾਲ ਸਭ ਦਾ ਪਿਤਾ ਮਾਂ, ਗੋਦੀ ਬੱਚੇ ਰਿਹਾ ਉਠਾਈਆ। ਜਿਸ ਦਾ ਗੁਰਮੁਖੋ ਤੁਸੀਂ ਸਾਰੇ ਨਿਸ਼ਾਂ, ਓਸ ਪਾਰਬ੍ਰਹਮ ਦੀ ਸਾਰੇ ਸਰਨ ਤਕਾਈਆ। ਜੋ ਭੁੱਲਿਆਂ ਭੁੱਲ ਦਏ ਬਖ਼ਸ਼ਾ, ਬਖ਼ਸ਼ਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੋਤੀ ਧਾਰ ਵਡ ਵਡਿਆਈਆ।

੩੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਮੰਗਲ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਅਰਜ਼ੋਈ, ਆਜਜ਼ ਹੋ ਕੇ ਸੀਸ ਨਿਵਾਈਆ। ਜੁਗ ਚੌਕੜੀ ਤੇਰੇ ਨਾਮ ਦੀ ਦਿਤੀ ਦਰੋਹੀ, ਦੋ ਜਹਾਨਾਂ ਹੁਕਮ ਸੁਣਾਈਆ। ਕਲਜੁਗ ਅੰਤ ਗੁਰਮੁਖ ਸੰਤ ਦਿਸੇ ਕੋਈ ਕੋਈ, ਕੋਟਨ ਕੋਟੀ ਖੋਜ ਖੋਜਾਈਆ। ਧਰਨੀ ਧਰਤ ਧਵਲ ਧੌਲ ਨੇਤਰ ਨੈਣਾਂ ਰਹੀ ਰੋਈ, ਹੰਝੂਆਂ ਅੱਖੀਆਂ ਹਾਰ ਬਣਾਈਆ। ਅੰਮ੍ਰਿਤ ਧਾਰ ਰਸ ਸਵਾਂਤੀ ਬੂੰਦ ਕਿਸੇ ਨਾ ਚੋਈ, ਚਾਰ ਵਰਨ ਅਠਾਰਾਂ ਬਰਨ ਅੱਗ ਨਾ ਕੋਇ

❋

❋

ਬੁਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਪਣੀ ਪਤ ਬੈਠੀ ਖੋਈ, ਖ਼ਾਲਕ ਮਾਲਕ ਪ੍ਰਿਤਪਾਲਕ ਤੇਰੀ ਮੰਗੇ ਨਾ ਕੋਇ ਸਰਨਾਈਆ। ਤਨ ਵਜੂਦ ਕਾਇਨਾਤ ਦੁਨੀਆ ਅੰਤਰ ਟੋਹੀ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖਿਆ ਲੱਖ ਚੁਰਾਸੀ ਕਾਇਆ ਮੰਦਰ, ਬੰਕ ਦਵਾਰੇ ਫੋਲ ਫੁਲਾਈਆ। ਚਾਰੋਂ ਕੁੰਟ ਅੰਧੇਰੀ ਕੰਦਰ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਮਨ ਵਾਸਨਾ ਕੂੜੀ ਕਿਰਿਆ ਬੈਠੀ ਅੰਦਰ, ਘਰ ਸਾਚੇ ਡੇਰਾ ਲਾਈਆ। ਬਜਰ ਕਪਾਟੀ ਕੋਈ ਨਾ ਤੋੜੇ ਜੰਦਰ, ਪੜਦਾ ਸਕੇ ਨਾ ਕੋਇ ਉਠਾਈਆ। ਕਾਇਆ ਕਾਅਬਾ ਹੋਇਆ ਖੰਡਰ, ਸਾਚਾ ਮੰਦਰ ਨਾ ਕੋਇ ਸੁਹਾਈਆ। ਪਰਕਾਸ਼ ਦਿਸੇ ਨਾ ਸੂਰੀਆ ਚੰਦਰ, ਮੰਡਲ ਮੰਡਪ ਨਾ ਕੋਇ ਵਡਿਆਈਆ। ਘਟ ਮਿਲੇ ਨਾ ਪਰਮਾਨੰਦਨ, ਨਿਜਾਨੰਦ ਨਾ ਕੋਇ ਸਮਾਈਆ। ਤੇਰੀ ਚਰਨ ਧੂੜੀ ਮਸਤਕ ਲਾਏ ਕੋਈ ਨਾ ਚੰਦਨ, ਧੁਰ ਦਾ ਟਿੱਕਾ ਖ਼ਾਕ ਨਾ ਕੋਇ ਰਮਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਅੱਗੇ ਇਕੋ ਬੰਦਨ, ਬੰਦਗੀ ਦੇ ਮਾਲਕ ਸਚ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਟੁੱਟੀ ਆ ਗੰਢਣ, ਗੰਢਣਹਾਰ ਗੋਪਾਲ ਸਵਾਮੀ ਅੰਤਰਜਾਮੀ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਲੱਖ ਚੁਰਾਸੀ ਵੇਖਿਆ ਕਾਇਆ ਕਾਅਬਾ ਤਤ, ਤਤਵ ਨਜ਼ਰ ਕੋਇ ਨਾ ਆਈਆ। ਸਭ ਨੂੰ ਭੁੱਲੀ ਪਾਰਬ੍ਰਹਮ ਤੇਰੀ ਬ੍ਰਹਮ ਮਤ, ਮਨ ਮਤ ਕਰੇ ਲੜਾਈਆ। ਕਿਰਪਾ ਕਰ ਮਹਿਬੂਬ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਜਨ ਭਗਤਾਂ ਸੰਤਾਂ ਨਿਜ ਨੇਤਰ ਖੋਲ੍ਹ ਅੱਖ, ਪੜਦਾ ਅੰਤਰ ਨਿਰੰਤਰ ਦੇ ਉਠਾਈਆ। ਸਾਖਿਆਤ ਪਰਗਟ ਹੋ ਪਰਤੱਖ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਮੇਲਾ ਲੈਣਾ ਮਿਲਾਈਆ। ਸਚ ਸਵਾਮੀ ਅੰਤਰਜਾਮੀ ਦੇਣਾ ਧੁਰ ਦਾ ਰਸ, ਰਸਤਾ ਮਾਰਗ ਇਕੋ ਦੇਣਾ ਵਖਾਈਆ। ਸਚ ਦਵਾਰਾ ਬਖ਼ਸ਼ਣਾ ਹਕ਼ੀਕ਼ਤ ਹਕ, ਦੂਜਾ ਰਾਹ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਪਣਾ ਬਖ਼ਸ਼ ਇਕ ਦਰਬਾਰ, ਦਰਗਾਹ ਸਾਚੀ ਵੱਜੇ ਵਧਾਈਆ। ਦੀਨ ਦੁਨੀ ਕਰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਤੇਰਾ ਡੰਕਾ ਵੱਜੇ ਅਗੰਮ ਅਪਾਰ, ਅਲਖ ਅਗੋਚਰ ਤੇਰੇ ਨਾਮ ਹੋਵੇ ਵਡਿਆਈਆ। ਸਾਚਾ ਮੰਤਰ ਕਰ ਜੈਕਾਰ, ਅੰਤਰ ਨਿਰੰਤਰ ਪੜਦਾ ਲਾਹੀਆ। ਖ਼ੁਦੀ ਗ਼ਫ਼ਲਤ ਰਹੇ ਨਾ ਵਿਚ ਸੰਸਾਰ, ਅਸਮਤ ਲੁੱਟੇ ਨਾ ਕੋਇ ਲੋਕਾਈਆ। ਸਰਬ ਜੀਆਂ ਦਾ ਬਣ ਕੇ ਸਾਂਝਾ ਯਾਰ, ਯਾਦ ਅਗਲੀ ਦੇ ਕਰਾਈਆ। ਕਾਇਆ ਮਾਟੀ ਸਾਢੇ ਤਿੰਨ ਹੱਥ ਮੰਦਰ ਕਰ ਉਜਿਆਰ, ਦੀਪਕ ਜੋਤੀ ਜਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅੰਤਰ ਆਤਮ ਦੇ ਦੇ ਆਪਣਾ ਰਸ, ਸੁਖ ਸਾਗਰ ਵਿਚ ਸਮਾਈਆ। ਭਗਤ ਭਗਵਾਨ ਕਰ ਲਾ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਰੇ ਗਾਵਣ ਜਸ, ਵੇਦ ਪੁਰਾਨਾਂ ਲੋੜ ਰਹੇ ਨਾ ਰਾਈਆ। ਨਿਰਗੁਣ ਧਾਰ ਨਿਰਾਕਾਰ ਨਿਰੰਕਾਰ ਹੋ ਪਰਗਟ, ਹਰ ਘਟ ਅੰਤਰ ਆਪਣਾ ਪੜਦਾ ਦੇਣਾ ਚੁਕਾਈਆ। ਤੇਰਾ ਜੋਤ ਪਰਕਾਸ਼ ਨੂਰ ਹੋਵੇ ਲਟ ਲਟ,

❋

❋

ਲਾਟਾਂ ਵਾਲੀ ਨਿਉਂ ਨਿਉਂ ਲਾਗੇ ਪਾਈਂਆ। ਤੂੰ ਸਰਬ ਕਲਾ ਸਮਰਥ, ਵਡ ਦਾਤਾ ਨੂਰ ਖ਼ੁਦਾਈਆ। ਸਭ ਦੀ ਝੋਲੀ ਪਾ ਹਕ਼ੀਕ਼ਤ ਵਾਲਾ ਹਕ, ਅਸਲੀਅਤ ਅਸਲ ਵਿਚੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਥੇ ਓਥੇ ਦੋ ਜਹਾਨਾਂ ਸਭ ਕਿਛ ਤੇਰੇ ਵੱਸ, ਵਾਸਤਾ ਵਾਬਸਤਾ ਹੋ ਕੇ ਆਪਣੇ ਨਾਲ ਜੁੜਾਈਆ।

੩੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਕਰਮ ਸਿੰਘ ਦੇ ਗ੍ਰਹਿ ਪਖੋਵਾਲ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੈਗ਼ੰਬਰੋ ਪ੍ਰਭ ਨੇ ਲੇਖਾ ਚੁਕਾਉਣਾ ਪੂਰਬ ਮਾਜ਼ੀ, ਮਜ਼੍ਹਬ ਦੀਨ ਏਕਾ ਆਪਣਾ ਰੰਗ ਰੰਗਾਈਆ। ਸ਼ਰਅ ਛੁਰੀ ਚਲਾਉਣ ਵਾਲਾ ਜਗਤ ਰਹੇ ਕੋਇ ਨਾ ਕਾਜ਼ੀ, ਕਾਦਰ ਕੁਦਰਤ ਆਪਣਾ ਹੁਕਮ ਇਕ ਵਰਤਾਈਆ। ਧਰਨੀ ਧਰਤ ਧਵਲ ਧੌਲ ਮਲਕੀਅਤ ਰਹੇ ਨਾ ਕਿਸੇ ਦੀ ਅਰਾਜ਼ੀ, ਮਨਸੂਖ ਸਭ ਨੂੰ ਆਪ ਕਰਾਈਆ। ਮਨ ਹੰਕਾਰੀ ਚਾਰ ਕੁੰਟ ਦਹਿ ਦਿਸ਼ਾਂ ਰਹੇ ਨਾ ਗ਼ਾਜ਼ੀ, ਗ਼ਜ਼ਬ ਆਪਣਾ ਨਾਮ ਪਰਗਟਾਈਆ। ਜਗਤ ਵਣਜ ਕਰੇ ਨਾ ਕੋਈ ਹਾਜੀ, ਹਾਜਤ ਸਭ ਦੀ ਖੋਜ ਖੁਜਾਈਆ। ਜਿਸ ਨੇ ਆਦਿ ਮਧ ਜਗਤ ਖੇਲ ਸਾਜਣਾ ਸਾਜੀ, ਲੱਖ ਚੁਰਾਸੀ ਵੰਡ ਵੰਡਾਈਆ। ਸੋ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ਼ਬਦ ਅਗੰਮੀ ਚੜ੍ਹ ਕੇ ਤਾਜੀ, ਹਾਜਰ ਵੇਖੇ ਖ਼ਲਕ ਖ਼ੁਦਾਈਆ। ਨਾਮ ਸੰਦੇਸ਼ਾ ਦੇਵਣਹਾਰਾ ਧੁਰ ਇਕ ਅਨਾਦੀ, ਨਾਦ ਧੁਨ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰੋ ਹੁਕਮ ਵਰਤੇ ਇਕ ਨਿਰੰਕਾਰ, ਵਰਤਮਾਨ ਵਾਰਤਾ ਦਏ ਬਦਲਾਈਆ। ਫ਼ੁਰਨੇ ਫ਼ਰਮਾਂਬਰਦਾਰ ਬਣਾਏ ਧੁਰ ਫ਼ਰਮਾਨ, ਮਨ ਚੰਚਲ ਰਹਿਣ ਕੋਇ ਨਾ ਪਾਈਆ। ਸਾਚਾ ਮੰਦਰ ਦੱਸ ਅਗੰਮ ਮਕਾਨ, ਮੱਕਾ ਕਾਅਬਾ ਪੰਧ ਮੁਕਾਈਆ। ਸਚ ਸੰਦੇਸਾ ਦੇ ਕੇ ਨਾਮ ਨਿਧਾਨ, ਸੋਈ ਸੁਰਤੀ ਸਰਬ ਜਗਾਈਆ। ਏਕਾ ਮੰਨੋ ਦ੍ਰਿਸ਼ਟ ਇਸ਼ਟ ਦਾ ਕਾਹਨ, ਵਸ਼ਿਸ਼ਟ ਰਾਮ ਜਿਸ ਨੂੰ ਸੀਸ ਝੁਕਾਈਆ। ਆਤਮ ਪਰਮਾਤਮ ਗ੍ਰਹਿਸਤ ਹੋਵੇ ਪਰਧਾਨ, ਨਾਤਾ ਨਾਰ ਕੰਤ ਜੁੜਾਈਆ। ਮੰਜ਼ਲ ਤੱਕੋ ਹਕ਼ੀਕ਼ੀ ਆਣ, ਪੜਦਾ ਓਹਲਾ ਅੰਤਰ ਉਠਾਈਆ। ਸਚ ਸੰਦੇਸਾ ਗਾਵੋ ਏਕਾ ਗਾਨ, ਢੋਲਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰੋ ਅਗਲਾ ਸੁਣਨਾ ਇਕ ਸੰਦੇਸਾ, ਸੰਧਿਆ ਨਜ਼ਰ ਕੋਇ ਨਾ ਆਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਕਰਦੇ ਆਏ ਆਦੇਸਾ, ਸੀਸ ਜਗਦੀਸ ਸਜਦਿਆਂ ਵਿਚ ਝੁਕਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਮੰਨਦੇ ਰਹੇ ਹਮੇਸ਼ਾ, ਹਮਸਾਜਨ ਬਣ ਕੇ ਧੁਰ ਦਾ ਸੰਗ ਨਿਭਾਈਆ। ਸੋ ਅੰਤਰਜਾਮੀ ਪੁਰਖ ਬਿਧਾਤਾ ਕਰ ਕੇ ਆਪਣਾ ਵੇਸਾ, ਰੂਪ ਅਨੂਪਾ ਰਿਹਾ ਪਰਗਟਾਈਆ। ਲਹਿਣਾ ਦੇਣਾ ਚੁਕਾਏ ਗੋਬਿੰਦ ਦਸ ਦਸਮੇਸਾ, ਦਹਿ ਦਿਸ਼ਾ ਪੜਦਾ ਆਪ ਉਠਾਈਆ। ਚਾਰ ਵਰਨ ਅਠਾਰਾਂ ਬਰਨ ਮਾਰਗ ਦੱਸ ਕੇ ਏਕਾ, ਏਕੰਕਾਰ ਰਿਹਾ ਮਿਲਾਈਆ। ਜਨ ਭਗਤਾਂ ਦੱਸ ਕੇ ਧੁਰ ਦੀ ਟੇਕਾ, ਟਕਿਆਂ ਦੀ ਕੀਮਤ ਰਿਹਾ ਗਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ

❋

❋

ਸਚ ਦਵਾਰ ਦੀ ਭੇਟਾ, ਭਜਨ ਬੰਦਗੀ ਏਸੇ ਵਿਚ ਸਮਾਈਆ। ਪੁਰਖ ਅਕਾਲਾ ਦੀਨ ਦਿਆਲਾ ਬਣ ਕੇ ਧੁਰ ਦਾ ਖੇਵਟ ਖੇਟਾ, ਪਾਰ ਕਿਨਾਰਾ ਵਿਚ ਸੰਸਾਰਾ ਏਕੰਕਾਰਾ ਆਪ ਕਰਾਈਆ। ਜਨ ਭਗਤ ਬਣਾ ਕੇ ਨਿਰਗੁਣ ਧਾਰ ਸਾਚਾ ਬੇਟਾ, ਪਿਤਾ ਪੂਤ ਗੋਦ ਉਠਾਈਆ। ਜੁਗ ਚੌਕੜੀ ਪੂਰਬ ਜਨਮ ਅਜਨਮ ਦਾ ਪੂਰਾ ਕਰ ਕੇ ਲੇਖਾ, ਕਰਮ ਕਾਂਡ ਦਾ ਪੈਂਡਾ ਰਿਹਾ ਮੁਕਾਈਆ। ਅੰਤਮ ਲੈ ਕੇ ਜਾਵੇ ਸਚਖੰਡ ਸਾਚੇ ਦੇਸਾ, ਜਿਸ ਗ੍ਰਹਿ ਮੰਦਰ ਅੰਦਰ ਏਕੋ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਵਿਸ਼ਨੂੰ ਭਗਵਾਨ, ਏਕਾ ਬਣ ਕੇ ਧੁਰ ਦਾ ਨੇਤਾ, ਨਿਤ ਨਵਿਤ ਕਰ ਕਰ ਹਿਤ ਭਗਤਨ ਆਪਣੇ ਰੰਗ ਰੰਗਾਈਆ।

੩੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਸਰਦਾਰਾ ਸਿੰਘ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਗੁਰ ਪੈਗ਼ੰਬਰ ਸੁਣੋ ਅਵਤਾਰ, ਹਰਿ ਅਵਤਾਰੀ ਆਪ ਦ੍ਰਿੜਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸੰਸਾਰੀ ਭੰਡਾਰੀ ਜੁਗ ਜੁਗ ਸੇਵ ਕਮਾਈਆ। ਸ਼ੰਕਰ ਹੁਕਮੇ ਅੰਦਰ ਕਰਦਾ ਰਿਹਾ ਸਿੰਘਾਰ, ਸੇਵਕ ਹੋ ਕੇ ਆਪਣੀ ਸੇਵ ਲਗਾਈਆ। ਨਿਰਗੁਣ ਨਿਰਵੈਰ ਨਿਰਾਕਾਰ ਖੇਲ ਕਰਦਾ ਰਿਹਾ ਕਰਤਾਰ, ਕੁਦਰਤ ਦਾ ਕਾਦਰ ਖ਼ਲਕ ਦਾ ਖ਼ਾਲਕ ਫ਼ਲਕ ਉਪਰ ਆਪਣਾ ਹੁਕਮ ਵਰਤਾਈਆ। ਨਾਮ ਸੰਦੇਸੇ ਦੇਂਦਾ ਰਿਹਾ ਵਾਰੋ ਵਾਰ, ਵਾਰਸ ਹੋ ਕੇ ਆਪਣਾ ਹੁਕਮ ਚਲਾਈਆ। ਸਰਗੁਣ ਧਾਰ ਸਭ ਦੀ ਸੁਣਦਾ ਰਿਹਾ ਪੁਕਾਰ, ਘਟ ਭੀਤਰ ਅੰਤਰ ਨਿਰੰਤਰ ਵੇਖ ਵਖਾਈਆ। ਕਾਗ਼ਜ਼ ਕਲਮ ਸ਼ਾਹੀ ਨਾਲ ਕਰਾਉਂਦਾ ਆਇਆ ਇਜ਼ਹਾਰ, ਜਾਹਰ ਜਹੂਰ ਆਪਣੀ ਕਲ ਵਰਤਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਸਭ ਨੂੰ ਕਰੇ ਖ਼ਬਰਦਾਰ, ਬੇਖ਼ਬਰਾਂ ਆਪ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਖੋਲ੍ਹੋ ਬੰਦ ਕਿਵਾੜ, ਇਸ਼ਟ ਇਕੋ ਇਕ ਸਮਝਾਈਆ। ਜਿਸ ਨੂੰ ਕਰਦੇ ਆਏ ਨਿਮਸਕਾਰ, ਸਜਦਿਆਂ ਵਿਚ ਸੀਸ ਝੁਕਾਈਆ। ਕਲਮਿਆਂ ਵਿਚ ਸੁਣਦੇ ਆਏ ਗੁਫ਼ਤਾਰ, ਗੁਫ਼ਤ ਸ਼ਨੀਦ ਦਰਸ਼ਨ ਕਰ ਨੂਰ ਇਲਾਹੀਆ। ਅੰਤ ਓਸੇ ਦੀ ਆ ਗਈ ਵਾਰ, ਵਾਰਤਾ ਪਿਛਲੀ ਦਏ ਭੁਲਾਈਆ। ਭਗਤ ਸੁਹੇਲਾ ਬਣ ਕੇ ਏਕਾ ਏਕੰਕਾਰ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰੋ ਧੁਰ ਦਾ ਹੁਕਮ ਇਕ ਹਜ਼ੂਰੀ, ਹਜ਼ਰਤਾਂ ਰਿਹਾ ਸਮਝਾਈਆ। ਸੂਫ਼ੀ ਸੰਤ ਫ਼ਕੀਰਾਂ ਅੱਗੇ ਚੜ੍ਹਨਾ ਪਏ ਕਿਸੇ ਨਾ ਸੂਲੀ, ਸੁਲਹਕੁਲ ਆਪਣਾ ਰੰਗ ਦਏ ਰੰਗਾਈਆ। ਜੋ ਸਤਿਜੁਗ ਤਰੇਤਾ ਦਵਾਪਰ ਕਲਜੁਗ ਆਤਮ ਪ੍ਰੀਤਮ ਧਾਰ ਨਾਲੋਂ ਰਹੀ ਭੁੱਲੀ, ਜੁਗ ਜਨਮ ਦੀ ਵਿਛੜੀ ਆਪਣੇ ਨਾਲ ਮਿਲਾਈਆ। ਭਾਗ ਲਗਾਏ ਕਾਇਆ ਕਾਅਬੇ ਧਰਮ ਦਵਾਰ ਸਾਢੇ ਤਿੰਨ ਹੱਥ ਬੰਕ ਦਵਾਰ ਕੁੱਲੀ, ਵਜੂਦ ਮਹਿਬੂਬ ਆਪਣਾ ਭੇਵ ਖੁਲ੍ਹਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਮੁਖ ਚੁਆਏ ਬਿਨਾ ਬੁੱਲੀਂ, ਅਨਰਸ ਰਸ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਏਕੰਕਾਰ ਇਕੋ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਪਾਰਬ੍ਰਹਮ ਦੀ ਤਕਣੀ ਧਾਰ, ਧਰਨੀ ਧਰਤ ਧਵਲ ਤੋਂ ਪਰੇ ਰਿਹਾ ਸਮਝਾਈਆ। ਜਿਸ ਨੂੰ ਸਮਝੇ ਨਾ ਕੋਇ ਵਿਚ ਸੰਸਾਰ, ਸੰਸਾਰੀ ਭੰਡਾਰੀ ਬੈਠੇ ਸੀਸ ਨਿਵਾਈਆ। ਜਿਸ ਦੇ ਰਹੇ

❋

❋

ਖ਼ਿਦਮਤਗਾਰ ਖ਼ਾਦਮ ਹੋ ਕੇ ਸੇਵ ਕਮਾਈਆ। ਸੋ ਹੁਕਮ ਹਾਕਮ ਦੇਵੇ ਅਗੰਮ ਅਪਾਰ, ਅਲਖ ਅਲੱਖਣਾ ਆਪਣੀ ਅਲਖ ਜਗਾਈਆ। ਜਿਸ ਨੂੰ ਕਾਗਦ ਕਲਮ ਨਾ ਲਿਖਣਹਾਰ, ਕਾਤਬ ਮਿਲੇ ਨਾ ਕਿਸੇ ਵਡਿਆਈਆ। ਜੋ ਸੰਦੇਸਾ ਨਰ ਨਰੇਸ਼ਾ ਦੇ ਕੇ ਆਏ ਵਾਰੋ ਵਾਰ, ਕਲਮਿਆਂ ਵਿਚ ਕਾਇਨਾਤ ਦ੍ਰਿੜਾਈਆ। ਤਿਸ ਦਾ ਲਹਿਣਾ ਦੇਣਾ ਅੰਤ ਕੰਤ ਭਗਵੰਤ ਦਏ ਨਿਵਾਰ, ਭਗਵਾਨ ਆਪਣਾ ਹੁਕਮ ਆਪ ਵਰਤਾਈਆ। ਉਠੋ ਵੇਖੋ ਸ੍ਰਿਸ਼ਟੀ ਦ੍ਰਿਸ਼ਟੀ ਕਰੋ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਭਰਮੇ ਭਰਮ ਭੁੱਲਾ ਜੀਵ ਗਵਾਰ, ਗਵਾਹ ਸ਼ਹਾਦਤ ਤੁਹਾਡੀ ਇਕ ਭੁਗਤਾਈਆ। ਜਿਸ ਦਾ ਕਰਦੇ ਰਹੇ ਇੰਤਜ਼ਾਰ, ਇੰਤਜ਼ਾਮਾਂ ਦਾ ਮਾਲਕ ਵੇਖੋ ਧੁਰਦਰਗਾਹੀਆ। ਸਭ ਦਾ ਲਹਿਣਾ ਦੇਣਾ ਪੂਰਬ ਕਰਮ ਦਾ ਕਰਜ਼ਾ ਦਏ ਉਤਾਰ, ਅਗਲਾ ਲੇਖਾ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਧੁਰਦਰਗਾਹੀ ਸੱਚੀ ਸਰਕਾਰ, ਸਤਿ ਸਚ ਸਚ ਸਤਿ ਸਤਿ ਸਚ ਕਾਇਆ ਮਾਟੀ ਕੱਚ ਆਪਣਾ ਹੁਕਮ ਵਰਤਾਈਆ।

੩੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਸਾਧੂ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੈਗ਼ੰਬਰੋ ਹੁਕਮ ਚੱਲੇ ਰਾਜਨ ਰਾਜ, ਭੂਪਤ ਭੂਪ ਦਇਆ ਕਮਾਈਆ। ਧੁਰ ਸੰਦੇਸਾ ਮਾਰੇ ਇਕ ਆਵਾਜ਼, ਅਜ਼ਾਂ ਬਾਂਗ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਬਣਾ ਕੇ ਧੁਰ ਸਮਾਜ, ਸਮਗਰੀ ਨਾਮ ਭੰਡਾਰਾ ਝੋਲੀ ਪਾਈਆ। ਨੱਈਆ ਨੌਕਾ ਚਲਾ ਕੇ ਆਪਣਾ ਧੁਰ ਦਾ ਇਕ ਜਹਾਜ਼, ਭਗਤ ਸੁਹੇਲੇ ਸੰਗ ਰਖਾਈਆ। ਸਤਿਜੁਗ ਅੰਤਰ ਸਤਿ ਧਰਮ ਦਾ ਚਲੇ ਇਕ ਰਿਵਾਜ, ਕਿਰਿਆ ਕੂੜ ਨਾ ਕੋਇ ਚਤੁਰਾਈਆ। ਨਾਮ ਨਿਧਾਨਾ ਭੇਵ ਅਭੇਦਾ ਖੋਲ੍ਹੇ ਬੋਧ ਅਗਾਧ, ਬੁੱਧੀ ਤੋਂ ਪਰੇ ਸਰਬ ਪੜ੍ਹਾਈਆ। ਤੁਹਾਡਾ ਲੇਖਾ ਪਿਛਲਾ ਕਰਾਵੇ ਯਾਦ, ਯਾਦਾਸ਼ਤ ਆਪਣੇ ਨਾਲ ਬਣਾਈਆ। ਪੜਦਿਆਂ ਵਿਚੋਂ ਖੋਲ੍ਹ ਕੇ ਆਪਣਾ ਰਾਜ਼, ਰਾਜ਼ਕ ਰਹੀਮ ਦਏ ਸਮਝਾਈਆ। ਕਲਮਿਆ ਵਾਲੀ ਛੱਡੋ ਨਿਮਾਜ਼, ਸਜਦਿਆਂ ਵਾਲਾ ਜਗਤ ਸੀਸ ਝੁਕਾਈਆ। ਮਾਲਕ ਤੱਕੋ ਇਕ ਨਵਾਬ, ਜੋ ਨੌਬਤ ਹਕ ਵਜਾਈਆ। ਜੋ ਦੇਵਣਹਾਰ ਸਰਬ ਇਮਦਾਦ, ਇਮਦਾਦੀ ਬੇਪਰਵਾਹੀਆ। ਉਜੜੇ ਖੇੜੇ ਕਰੇ ਆਬਾਦ, ਗੁਲਸ਼ਨ ਗੁਲ ਆਪ ਮਹਿਕਾਈਆ। ਸਾਚਾ ਸਜਦਾ ਦੱਸੇ ਆਦਾਬ, ਆਅਲਾ ਅਦਨਾ ਏਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਪਾਰਬ੍ਰਹਮ ਦੀ ਗੱਦੀ, ਗੋਦੀ ਸਭ ਨੂੰ ਰਿਹਾ ਟਿਕਾਈਆ। ਦੀਨ ਦੁਨੀ ਜਿਸ ਦੇ ਹੁਕਮੇ ਅੰਦਰ ਬੱਧੀ, ਬੰਧਨਾਂ ਦਾ ਲੇਖਾ ਰਿਹਾ ਮੁਕਾਈਆ। ਜਿਸ ਦਾ ਰਾਹ ਤੱਕੇ ਚੌਧਵੀਂ ਸਦੀ, ਸਦੀਆਂ ਦੀ ਭੁੱਲੀ ਅੱਖ ਉਠਾਈਆ। ਦੋਵੇਂ ਹੱਥ ਦਸਤ ਜੋੜ ਕੇ ਬੱਧੀ, ਬੰਦਨਾ ਵਿਚ ਸੀਸ ਨਿਵਾਈਆ। ਤੇਰੇ ਹੁਕਮ ਦੀ ਮੰਨ ਕੇ ਇਕ ਪਾਬੰਦੀ, ਪਾਉਂ ਛੂਹ ਕੇ ਖ਼ੁਸ਼ੀ ਬਣਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤ ਤੇਰੇ ਸਨਬੰਧੀ, ਮੇਰੇ ਉਤੇ ਸੋਭਾ ਪਾਈਆ। ਜਗਤ ਸ੍ਰਿਸ਼ਟੀ ਨੇਤਰ ਅੰਧੀ, ਅੰਧ ਅਗਿਆਨ ਨਾ ਕੋਇ ਗਵਾਈਆ। ਕਲਜੁਗ ਕੂੜੀ ਕਿਰਿਆ ਢਹਿੰਦੀ ਵੇਖਾਂ ਕੰਧੀ, ਕੰਧੇ ਭਾਰ ਨਾ ਕੋਇ

❋

❋

ਟਿਕਾਈਆ। ਸਤਿਜੁਗ ਸਚ ਦਰ ਸਚ ਦੀ ਵੇਖਾਂ ਡੰਡੀ, ਡੰਡਾਵਤ ਇਕੋ ਨਜ਼ਰੀ ਆਈਆ। ਮਨ ਵਾਸਨਾ ਕੂੜ ਰਹੇ ਨਾ ਗੰਦੀ, ਮੰਦਰ ਕਾਇਆ ਬੰਕ ਦੇਣਾ ਸੁਹਾਈਆ। ਜਿਥੇ ਲੋੜ ਰਹੇ ਨਾ ਚੰਦ ਨਵਚੰਦੀ, ਨਿਰਗੁਣ ਨੂਰ ਤੇਰਾ ਰੁਸ਼ਨਾਈਆ। ਦੁਤੀਆ ਧਾਰ ਜਾਏ ਨਾ ਵੰਡੀ, ਵਰਭੰਡੀ ਨਾ ਕੋਇ ਲੜਾਈਆ। ਮਮਤਾ ਮੋਹ ਨਾ ਦਿਸੇ ਪਾਖੰਡੀ, ਕਪਟ ਕੂੜ ਨਾ ਕੋਇ ਚਤੁਰਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰਾ ਢੋਲਾ ਗੀਤ ਇਕੋ ਹੋਵੇ ਛੰਦੀ, ਸ਼ਹਿਨਸ਼ਾਹ ਸ਼ਾਹ ਸੁਲਤਾਨ ਰਾਓ ਰੰਕ ਮਿਲ ਕੇ ਗਾਈਆ। ਤੂੰ ਸਾਹਿਬ ਸੂਰਾ ਸਰਬੰਗੀ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਹੋਈ ਸੰਧੀ, ਸਨਦ ਤੇਰੇ ਅੱਗੇ ਸਾਰੇ ਰਹੇ ਟਿਕਾਈਆ।

੩੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਸਰਵਨ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਵੇਲਾ ਰਿਹਾ ਗੁਜ਼ਰ, ਗੁਜ਼ਾਰਸ਼ ਕਰੋ ਅੱਗੇ ਧੁਰਦਰਗਾਹੀਆ। ਤੁਹਾਡਾ ਰਹੇ ਕੋਈ ਨਾ ਉਜ਼ਰ, ਹੁਕਮ ਮੰਨੋ ਸ਼ਹਿਨਸ਼ਾਹੀਆ। ਜਿਸ ਨੇ ਭਾਵਨਾ ਰਹਿਣ ਨਹੀਂ ਦੇਣੀ ਦੁੱਤਰ, ਦੁਤੀਆ ਭਾਉ ਮਿਟਾਈਆ। ਨਿਰਗੁਣ ਧਾਰ ਅਗੰਮੀ ਉਤਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਨ ਭਗਤ ਸੁਹੇਲੇ ਬਣਾ ਕੇ ਆਪਣੇ ਪੁੱਤਰ, ਪਤਿਪਰਮੇਸ਼ਵਰ ਗੋਦ ਉਠਾਈਆ। ਤੁਸਾਂ ਵੇਖ ਕੇ ਕਰਨਾ ਸ਼ੁਕਰ, ਵਾਹਵਾ ਤੇਰੀ ਵਡ ਵਡਿਆਈਆ। ਲੁਕਿਆ ਰਹੇ ਨਾ ਕੋਈ ਕਿਸੇ ਨੁੱਕਰ, ਕੋਨਾ ਕੋਨਾ ਫੋਲ ਫੋਲਾਈਆ। ਝਗੜਾ ਮੇਟ ਦੁਨੀ ਦਾ ਦੁੱਖੜ, ਦਰਦੀਆਂ ਦਰਦ ਵੰਡਾਈਆ। ਗੁਰਮੁਖਾਂ ਕਰ ਕੇ ਉਜਲ ਮੁੱਖੜ, ਮੁਫ਼ਤ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਹੁਕਮ ਚਲਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਖੇਲ ਅਗੰਮਾ ਇਕ, ਏਕੰਕਾਰ ਦ੍ਰਿੜਾਈਆ। ਜਿਸ ਦਾ ਲੇਖ ਭਵਿਖਤ ਆਏ ਲਿਖ, ਨਾਤਾ ਜਗਤ ਨਾਲ ਬੰਧਾਈਆ। ਸੋ ਸਭ ਦੀ ਮਨਸਾ ਆਸਾ ਪੂਰੀ ਕਰੇ ਇੱਛ, ਇੱਛਿਆ ਸਭ ਦੀ ਖੋਜ ਖੋਜਾਈਆ। ਜਨ ਭਗਤਾਂ ਜਗਜੀਵਣ ਦਾਤਾ ਆਏ ਦਿਸ, ਦੂਜੀ ਦਿਸ਼ਾ ਵੰਡ ਨਾ ਕੋਇ ਵੰਡਾਈਆ। ਧਰਮ ਦਵਾਰ ਦਾ ਬਣ ਕੇ ਪਿਤ, ਪਿਤਾ ਪੂਤ ਗੋਦ ਉਠਾਈਆ। ਸਦ ਦਰਸਨ ਦੇਵੇ ਨਿਤ, ਨਿਜ ਨੈਣ ਕਰੇ ਰੁਸ਼ਨਾਈਆ। ਹਰਿ ਸੰਤ ਸੁਹੇਲੇ ਬਣਾ ਕੇ ਆਪਣੇ ਸਿੱਖ, ਸਿਖਿਆ ਧੁਰ ਦੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਹੱਥ ਰੱਖੇ ਉਪਰ ਪਿਠ, ਮਿਹਰ ਨਜ਼ਰ ਆਪ ਉਠਾਈਆ।

੩੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਭਗਵਾਨ ਕੌਰ ਦੇ ਗ੍ਰਹਿ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੈਗ਼ੰਬਰੋ ਸੁਣਿਓ ਹੁਕਮ ਧੁਰ ਅਕਾਲਾ, ਅਕਲ ਕਲਧਾਰੀ ਏਕੰਕਾਰੀ ਆਪ ਜਣਾਈਆ। ਨਾਮ ਸੰਦੇਸ਼ਾ ਦੇਵੇ ਧੁਰ ਨਿਰਾਲਾ,

❋

❋

ਨਿਰਾਕਾਰ ਨਿਰਵੈਰ ਆਪਣਾ ਆਪ ਪਰਗਟਾਈਆ। ਦੀਨ ਦੁਨੀ ਮਾਰਗ ਦੱਸੇ ਸੁਖਾਲਾ, ਸੁਖ ਆਤਮ ਪਰਮਾਤਮ ਨਾਲ ਜੁੜਾਈਆ। ਚਾਰ ਜੁਗ ਦੀ ਬਦਲ ਦੇਵੇ ਚਾਲਾ, ਹੁਕਮੇ ਅੰਦਰ ਆਪਣਾ ਹੁਕਮ ਵਰਤਾਈਆ। ਸਚ ਦਵਾਰਾ ਖੋਲ੍ਹੇ ਏਕਾ ਏਕ ਧਰਮਸਾਲਾ, ਚਾਰ ਵਰਨ ਮਿਲੇ ਵਡਿਆਈਆ। ਸ੍ਰਿਸ਼ਟ ਸਬਾਈ ਬਣ ਕੇ ਆਪ ਦਲਾਲਾ, ਧਰਮ ਵਣਜਾਰਾ ਇਕ ਅਖਵਾਈਆ। ਤੂੰ ਮੇਰਾ ਮੈਂ ਤੇਰਾ ਅੰਤਰ ਆਤਮ ਪਾਵੇ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਗੁਰਮੁਖ ਸੰਤ ਸੁਹੇਲਾ ਗੋਦ ਉਠਾਏ ਆਪਣਾ ਬਾਲਾ, ਬਚਪਨ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਰਨ ਸਰਨਾਈਆ। ਗੁਰ ਅਵਤਾਰ ਪੈਗ਼ੰਬਰੋ ਸੁਣਨਾ ਨਾਮ ਅਥਾਹ, ਅਥਵਾ ਅਰਥ ਜਿਸਦਾ ਚਾਰ ਜੁਗ ਨਾ ਕਿਸੇ ਸਮਝਾਈਆ। ਜੋ ਅੰਧੇ ਪਾਵੇ ਰਾਹ, ਸੁੱਤਿਆਂ ਜਗਤ ਉਠਾਈਆ। ਜਲਵਾ ਨੂਰ ਦੱਸ ਖ਼ੁਦਾ, ਖ਼ੁਦ ਮਾਲਕ ਦਏ ਮਿਲਾਈਆ। ਸਿਰਜਣਹਾਰ ਸੱਚਾ ਪਾਤਸ਼ਾਹ, ਸ਼ਹਿਨਸ਼ਾਹ ਵਡ ਵਡਿਆਈਆ। ਜਿਸ ਨੂੰ ਜੁਗ ਚੌਕੜੀ ਸਾਰੇ ਰਹੇ ਧਿਆ, ਬਿਨ ਸੀਸ ਸੀਸ ਨਿਵਾਈਆ। ਸੋ ਵੇਖੇ ਹਰ ਘਟ ਥਾਂ, ਲੱਖ ਚੁਰਾਸੀ ਖੋਜ ਖੋਜਾਈਆ। ਜਨ ਭਗਤਾਂ ਦੇ ਕੇ ਆਪਣਾ ਨਾਂ, ਨਾਮ ਨਿਧਾਨਾ ਇਕ ਸਮਝਾਈਆ। ਫੜ ਕੇ ਹੰਸ ਬਣਾ ਕੇ ਕਾਂ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਕਰੇ ਪਿਆਰ ਜਿਉਂ ਪੁੱਤਰਾਂ ਮਾਂ, ਪਿਤਾ ਪੂਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਕਰੇ ਹਕ ਨਿਆਂ, ਅਦਲ ਅਦਾਲਤ ਆਪਣੇ ਹੱਥ ਰਖਾਈਆ।

੩੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਨਾਜ਼ਰ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜਿਲਾ ਲੁਧਿਆਣਾ

ਗੁਰ ਅਵਤਾਰ ਪੈਗ਼ੰਬਰੋ ਪ੍ਰਭ ਖੇਲ ਵੇਖਿਓ ਅਗੰਮ, ਅਗੰਮੜੀ ਕਾਰ ਕਮਾਈਆ। ਕਿਸ ਬਿਧ ਮੇਟੇ ਤ੍ਰਿਸਨਾ ਤਮ, ਤਾਮਸ ਸਾਂਤਕ ਰੂਪ ਬਦਲਾਈਆ। ਭਾਗ ਲਗਾਵੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਚਿੰਤਾ ਸੋਗ ਮੁਕਾ ਕੇ ਗ਼ਮ, ਖ਼ੁਸ਼ੀ ਆਪਣਾ ਰੰਗ ਚੜ੍ਹਾਈਆ। ਨਿਹਕਰਮੀ ਹੋ ਕੇ ਕਰੇ ਆਪਣਾ ਕੰਮ, ਕਰਮ ਕਾਂਡ ਦਾ ਲੇਖਾ ਦਏ ਮੁਕਾਈਆ। ਮੇਲ ਕਰਾਏ ਆਤਮ ਬ੍ਰਹਮ, ਪਾਰਬ੍ਰਹਮ ਵਡ ਵਡਿਆਈਆ। ਚਾਰ ਵਰਨ ਸਾਂਝਾ ਦੱਸ ਕੇ ਧਰਮ, ਧਰਮ ਦਵਾਰਾ ਇਕ ਪਰਗਟਾਈਆ। ਜਿਥੇ ਪਰਖ ਨਾ ਹੋਵੇ ਕਾਇਆ ਮਾਟੀ ਚਰਮ, ਆਤਮ ਵੱਜੇ ਵਧਾਈਆ। ਜਨ ਭਗਤਾਂ ਲੇਖੇ ਲੱਗੇ ਮਾਨਸ ਜਰਮ, ਜਨਮ ਆਪਣੀ ਝੋਲੀ ਪਾਈਆ। ਸੋ ਆਪਣਾ ਕਰੇ ਖੇਲ ਪਿਤਾ ਪੁਰਖ ਪਰਮ, ਪਾਰਬ੍ਰਹਮ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖਿਓ ਹੁਕਮ ਅਟਲ, ਅਟਲ ਪਦਵੀ ਇਕ ਵਖਾਈਆ। ਸੰਦੇਸਾ ਦੇਵਾਂ ਜਲ ਥਲ, ਮਹੀਅਲ ਆਪ ਦ੍ਰਿੜਾਈਆ। ਪੜਦੇ ਲਾਹਵਾਂ ਜੰਗਲ ਜੂਹ ਉਜਾੜ ਪਹਾੜ ਟਿਲੇ ਪਰਬਤ ਝਲ, ਝਲਕ ਆਪਣੀ ਇਕ ਵਖਾਈਆ। ਕਲਜੁਗ ਕੂੜੀ ਕਿਰਿਆ ਮੇਟਾਂ ਕਲ, ਕਾਲਖ ਟਿੱਕਾ ਦੁਰਮਤ ਮੈਲ ਧਵਾਈਆ। ਦੂਈ ਦਵੈਤ ਕਾ ਮੇਟ ਕੇ ਸਲ, ਸਲਲ ਆਪਣਾ ਰੰਗ ਚੜ੍ਹਾਈਆ। ਜੋਧਾ ਸੂਰਬੀਰ ਧਾਰ ਕੇ ਬਲ, ਬਲ ਬਾਵਨ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ

❋

❋

ਹਰਿ ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖਿਓ ਧੁਰ ਦੀ ਇਕ ਅਦਾਲਤ, ਅਦਲੀ ਅਦਲ ਇਨਸਾਫ਼ ਕਮਾਈਆ। ਕਲਜੁਗ ਕੂੜੀ ਕਿਰਿਆ ਕੱਢੇ ਅਲਾਮਤ, ਕੂੜ ਅਮਲਾਂ ਤੋਂ ਰਹਿਤ ਕਰੇ ਲੋਕਾਈਆ। ਸਾਚੀ ਦੱਸੇ ਇਕ ਇਬਾਦਤ, ਨਾਮ ਡੰਕਾ ਧੁਰ ਸ਼ਨਵਾਈਆ। ਜਨ ਭਗਤਾਂ ਦੇ ਕੇ ਸ਼ਬਦ ਜ਼ਮਾਨਤ, ਜਗਤ ਜਹਾਨੋਂ ਲਏ ਛੁਡਾਈਆ। ਧਰਮ ਦਵਾਰ ਦੀ ਬਣਾ ਅਮਾਨਤ, ਘਰ ਸਾਚੇ ਲਏ ਟਿਕਾਈਆ। ਕਰੇ ਖੇਲ ਅਨਪਛਾਣਤ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਤੁਸੀ ਕਹਿੰਦੇ ਰਹੇ ਸਹੀ ਸਲਾਮਤ, ਸੋ ਸਾਹਿਬ ਸਵਾਮੀ ਆਪਣੀ ਕਲ ਵਰਤਾਈਆ। ਮਨ ਵਾਸਨਾ ਰਹਿਣ ਨਾ ਦੇਵੇ ਬਗ਼ਾਵਤ, ਬਗ਼ਲਗੀਰ ਸਭ ਨੂੰ ਦਏ ਬਣਾਈਆ। ਸਤਿ ਧਰਮ ਦੀ ਸਚ ਬਣਾ ਬਨਾਵਟ, ਬਾਵਨ ਅੱਖਰੀ ਭੇਵ ਚੁਕਾਈਆ। ਤੁਹਾਡੀ ਪੂਰੀ ਕਰ ਥਕਾਵਟ, ਆਪਣੇ ਵਿਚ ਸਮਾਈਆ। ਸਾਚਾ ਢੋਲਾ ਗੀਤ ਦੱਸੇ ਆਪ ਗਾਵਤ, ਗਾ ਗਾ ਦਏ ਸਮਝਾਈਆ। ਮਿਹਰਵਾਨ ਹੋ ਕੇ ਕਰੇ ਸਖ਼ਾਵਤ, ਸੁਖ਼ਨ ਆਪਣਾ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਚ ਦਵਾਰੇ ਦੇਵੇ ਮਿਹਰ ਮੁਹੱਬਤ ਦੀ ਇਕ ਦਾਅਵਤ, ਦਾਅਵੇ ਨਾਲ ਆਪਣਾ ਨਾਮ ਚਖਾਈਆ।

੩੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਪਿੰਡ ਮੁੰਡੀਆਂ

ਗੁਰ ਅਵਤਾਰ ਪੈਗ਼ੰਬਰੋ ਅਗਲਾ ਖੇਲ ਵੇਖਣਾ ਭਗਵੰਤ, ਸ੍ਰੀ ਭਗਵਾਨ ਆਪ ਕਰਾਈਆ। ਜਿਸ ਦਾ ਲਹਿਣਾ ਆਦਿ ਅੰਤ, ਜੁਗਾ ਜੁਗੰਤ ਹੁਕਮ ਵਰਤਾਈਆ। ਸੋ ਸੰਤ ਸੁਹੇਲੇ ਆਪ ਉਠਾਵੇ ਧੁਰ ਦਾ ਕੰਤ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਪੜਦਾ ਦਏ ਉਠਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਬਣਾ ਕੇ ਧਰਮ ਦੀ ਸੰਗਤ, ਦੀਨਾਂ ਮਜ਼੍ਹਬਾਂ ਡੇਰਾ ਢਾਹੀਆ। ਨਿਰਗੁਣ ਧਾਰ ਬੋਧ ਅਗਾਧਾ ਬਣ ਕੇ ਪੰਡਤ, ਸਾਚੀ ਸਿਖਿਆ ਇਕ ਸਮਝਾਈਆ। ਕਲਜੁਗ ਕੂੜੀ ਕਿਰਿਆ ਕਰ ਕੇ ਅੰਤ, ਸਤਿਜੁਗ ਸਾਚਾ ਰਾਹ ਵਖਾਈਆ। ਧਰਮ ਦਵਾਰ ਬਣਾ ਬਣਤ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਖੇਲ ਹਰਿ ਕਰਤਾਰ, ਹਰਿ ਕਰਤਾ ਆਪ ਵਰਤਾਈਆ। ਜਿਸ ਦੀ ਮਹਿੰਮਾ ਕਰਦੇ ਆਏ ਜੁਗ ਚਾਰ, ਸਤਿਜੁਗ ਤਰੇਤਾ ਦਵਾਪਰ ਕਲਜੁਗ ਸਿਫ਼ਤਾਂ ਵਿਚ ਸਾਲਾਹੀਆ। ਸ਼ਬਦ ਸੰਦੇਸੇ ਲਿਖਦੇ ਆਏ ਵਾਰੋ ਵਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਢੋਲੇ ਗੀਤ ਸੁਣਾਈਆ। ਨਿਰਗੁਣ ਸਰਗੁਣ ਬਣਦੇ ਆਏ ਖ਼ਿਦਮਤਗਾਰ, ਸੇਵਕ ਹੋ ਕੇ ਧੁਰ ਦੀ ਸੇਵ ਕਮਾਈਆ। ਨਾਮ ਸੰਦੇਸੇ ਦੇਂਦੇ ਆਏ ਵਾਰੋ ਵਾਰ, ਜਗਤ ਅੱਖਰਾਂ ਵਿਚ ਵਡਿਆਈਆ। ਸੋ ਸਵਾਮੀ ਅੰਤਰਜਾਮੀ ਨਿਰਗੁਣ ਜੋਤ ਕਰੇ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਵਡ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸਾਚੀ ਸਿਖਿਆ ਦਏ ਸਿਖ਼ਾਲ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਪੜਦਾ ਆਪ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਾਤਾ ਜੋੜ ਕੇ ਕਾਇਆ ਧਰਮ ਸੱਚੀ ਧਰਮਸਾਲ, ਬੰਦ

❋

❋

ਕਿਵਾੜੀ ਪੜਦਾ ਓਹਲਾ ਦਏ ਚੁਕਾਈਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਤੋੜਣਹਾਰਾ ਕੂੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿਜੁਗ ਸਾਚਾ ਮਾਰਗ ਦੱਸ ਸੁਖਾਲ, ਸਾਹ ਸਾਹ ਆਪਣਾ ਨਾਮ ਸਮਾਈਆ। ਜਿਸ ਦੀ ਅੱਖਰਾਂ ਵਿਚ ਕਰਦੇ ਰਹੇ ਭਾਲ, ਸਿਫ਼ਤਾਂ ਵਿਚ ਢੋਲੇ ਗੀਤ ਸੁਣਾਈਆ। ਸੋ ਸਾਹਿਬ ਸੁਲਤਾਨ ਨੌਜਵਾਨ ਖੇਲ ਕਰੇ ਕਮਾਲ, ਕਾਲ ਮਹਾਂਕਾਲ ਹੁਕਮੇ ਅੰਦਰ ਸਰਬ ਭਵਾਈਆ। ਜਨ ਭਗਤ ਸੁਹੇਲੇ ਵੇਖ ਕੇ ਆਪਣੇ ਲਾਲ, ਲੱਖ ਚੁਰਾਸੀ ਵਿਚੋਂ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਏਕੰਕਾਰਾ ਇਕੋ ਘਰ ਵਖਾਈਆ। ਗੁਰ ਅਵਤਾਰ ਪੈਗ਼ੰਬਰ ਸੁਣਨਾ ਹੁਕਮ ਏਕੰਕਾਰ, ਇਕ ਇਕੱਲਾ ਆਪ ਦ੍ਰਿੜਾਈਆ। ਨੌ ਖੰਡ ਪ੍ਰਿਥਮੀ ਕਰੇ ਧਰਮ ਜੈਕਾਰ, ਕੂੜ ਮਲੇਛੀ ਬੁੱਧ ਮੁਕਾਈਆ। ਸਚ ਨਿਸ਼ਾਨਾ ਦੋ ਜਹਾਨਾਂ ਦੇਵੇ ਚਾੜ੍ਹ, ਚਾਰ ਕੁੰਟ ਡੰਕਾ ਨਾਮ ਵਜਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਕਰੇ ਪਰਕਾਸ਼ ਬਹੱਤਰ ਨਾੜ, ਨਾੜੀ ਨਾੜੀ ਦੀਪਕ ਜੋਤ ਕਰੇ ਰੁਸ਼ਨਾਈਆ। ਭਾਗ ਲਗਾਏ ਮੰਦਰ ਅੰਦਰ ਕਾਇਆ ਡੂੰਘੀ ਗਾਰ, ਗਹਿਰ ਗੰਭੀਰ ਬੇਨਜ਼ੀਰ ਆਪਣਾ ਵੇਸ ਵਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਾਂਝਾ ਦੱਸ ਕੇ ਇਕ ਪਿਆਰ, ਊਚ ਨੀਚ ਰਾਓ ਰੰਕ ਲੇਖਾ ਦਏ ਮੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਾਂਝਾ ਹੋਏ ਜੈਕਾਰ, ਸੋਹੰ ਢੋਲਾ ਸ਼ਬਦ ਵਿਚੋਲਾ ਮੌਲਾ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਤਿ ਸਤਿਵਾਦੀ ਸਤਿ ਧਰਮ ਦਾ ਲਹਿਣਾ ਦੇਣਾ ਦੇਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਿਉਂ ਨਿਉਂ ਸੀਸ ਨਿਵਾਈਆ।