੩੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਗੁਰਦੇਵ ਸਿੰਘ ਦੇ ਗ੍ਰਹਿ ਪਿੰਡ ਘੜੂਆਂ
ਗੁਰ ਅਵਤਾਰ ਪੈਗ਼ੰਬਰ ਏਕਾ ਏਕ ਕਰੋ ਜੈਕਾਰ, ਜੈ ਜੈਕਾਰ ਵਿਚ ਸਮਾਈਆ। ਸਚਖੰਡ ਦਵਾਰ ਏਕੰਕਾਰ ਕਰੋ ਨਿਮਸਕਾਰ, ਸੀਸ ਜਗਦੀਸ ਆਪ ਝੁਕਾਈਆ। ਸਚ ਦਵਾਰੇ ਬਣ ਕੇ ਖ਼ਿਦਮਤਗਾਰ, ਸੇਵਾਦਾਰ ਧੁਰ ਦੀ ਸੇਵ ਕਮਾਈਆ। ਧੁਰ ਦਾ ਸ਼ਬਦ ਵਡ ਬਲਕਾਰ, ਗੋਬਿੰਦ ਜੋਧਾ ਰੂਪ ਬਦਲਾਈਆ। ਹੁਕਮ ਦੇਵੇ ਅਗੰਮ ਅਪਾਰ, ਪਰਵਰਦਿਗਾਰ ਧੁਰਦਰਗਾਹੀਆ। ਜਿਸ ਨੂੰ ਮੇਟੇ ਨਾ ਕੋਈ ਵਿਚ ਸੰਸਾਰ, ਬ੍ਰਹਿਮੰਡ ਖੰਡ ਆਪਣਾ ਡੰਕ ਦਏ ਵਜਾਈਆ। ਧਰਨੀ ਧਰਤ ਧਵਲ ਧੌਲ ਦਏ ਅਧਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਲਹਿਣਾ ਦੇਣਾ ਪੂਰਬ ਕਰਜ਼ਾ ਦਏ ਉਤਾਰ, ਖ਼ਾਲੀ ਝੋਲੀ ਸਰਬ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰੋ ਗਾਓ ਅਗੰਮੀ ਗੀਤ, ਹਰਿ ਕਰਤਾ ਆਪ ਦ੍ਰਿੜਾਈਆ। ਸਚ ਦਵਾਰੇ ਵਸੋ ਸਦਾ ਅਤੀਤ, ਤ੍ਰੈਭਵਨ ਧਨੀ ਰਿਹਾ ਸਮਝਾਈਆ। ਝਗੜਾ ਛੱਡੋ ਮੰਦਰ ਮਸੀਤ, ਮਸਤ ਖ਼ੁਮਾਰੀ ਨਾਮ ਰਖਾਈਆ। ਪਿਛਲਾ ਲੇਖਾ ਪਿਛੇ ਗਿਆ ਬੀਤ, ਅੱਗੇ ਵੱਜੇ ਸਚ ਵਧਾਈਆ। ਕਰੇ ਖੇਲ ਸਾਹਿਬ ਅਨਡੀਠ, ਅਨਡਿੱਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਇਕ ਇਕੱਲਾ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਨਾਮ ਗਾਓ ਆਦਿ
❋
❋
ਨਿਰੰਜਣ, ਆਦੀ ਅਨਾਦੀ ਬ੍ਰਹਮ ਬ੍ਰਹਿਮਾਦੀ ਦਏ ਸਮਝਾਈਆ। ਖੇਲੇ ਖੇਲ ਦੀਨਾ ਨਾਥ ਦਰਦ ਦੁੱਖ ਭੈ ਭੰਜਨ, ਭਵ ਸਾਗਰ ਵੇਖੇ ਜਗਤ ਲੋਕਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਸਚ ਦਵਾਰੇ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਕਰਨੀ ਦਾ ਕਰਤਾ ਕੁਦਰਤ ਦਾ ਕਾਦਰ, ਮੁਹੱਬਤ ਦਾ ਮਹਿਬੂਬ ਫ਼ਲਕ ਖ਼ਲਕ ਕਰੇ ਰੁਸ਼ਨਾਈਆ। ਜਿਸ ਦਾ ਹੁਕਮ ਹੁਕਮਾਂ ਵਿਚੋਂ ਹੋਣਾ ਸਾਦਰ, ਸਿਦਕ ਸਬੂਰੀ ਇਕ ਦ੍ਰਿੜਾਈਆ। ਸ਼ਬਦੀ ਗੋਬਿੰਦ ਪਰਗਟ ਕਰ ਕੇ ਜੋਧਾ ਸੂਰਬੀਰ ਬਹਾਦਰ, ਨਾਮ ਖੰਡਾ ਤੇਜ਼ ਪਰਚੰਡਾ ਵਿਚ ਬ੍ਰਹਿਮੰਡਾਂ ਵਰਭੰਡਾਂ ਆਪ ਚਮਕਾਈਆ। ਦੀਨ ਦੁਨੀ ਦਾ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਜੋ ਅੱਠਸੱਠ ਰਹੀ ਫੈਲ ਤੀਰਥ ਤਟਾਂ ਕਾਇਆ ਹੱਟਾਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰ ਗਾਵੋ ਨਾਮ ਪ੍ਰਭ ਭਗਵੰਤ, ਹਰਿ ਕਰਤਾ ਆਪ ਦ੍ਰਿੜਾਈਆ। ਜਿਸ ਦਾ ਆਦਿ ਜੁਗਾਦਿ ਏਕਾ ਮੰਤ, ਮੰਤਵ ਸਭ ਦੇ ਹੱਲ ਕਰਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਜੁਗ ਚੌਕੜੀ ਭਗਤ ਉਧਾਰੇ ਆਪਣੇ ਸੰਤ, ਸੂਫ਼ੀ ਸਫ਼ਰਾਂ ਵਿਚੋਂ ਬਾਹਰ ਕਢਾਈਆ।ਮਹਿੰਮਾ ਦੱਸ ਕੇ ਬੋਧ ਅਗਾਧ ਇਕ ਅਗਣਤ, ਪੜਦਾ ਓਹਲਾ ਅੰਦਰੋਂ ਦਏ ਚੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾ ਕੇ ਨਾਰ ਕੰਤ, ਸੇਜ ਸੁਹੰਜਣੀ ਆਦਿ ਨਿਰੰਜਣੀ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਸਚ ਦਵਾਰ ਏਕੋ ਏਕ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਨਾਮ ਗਾਓ ਸ੍ਰੀ ਭਗਵਾਨ, ਭਗਵਨ ਰਿਹਾ ਦ੍ਰਿੜਾਈਆ। ਜਿਸ ਦਾ ਝੁਲਦਾ ਆਦਿ ਜੁਗਾਦਿ ਨਿਸ਼ਾਨ, ਜੁਗ ਚੌਕੜੀ ਰਿਹਾ ਵਖਾਈਆ। ਗੁਰ ਅਵਤਾਰੋ ਮੰਨਣੀ ਪਏ ਸਭ ਨੂੰ ਆਣ, ਆਨਨ ਫ਼ਾਨਨ ਸਭ ਦੇ ਲੇਖੇ ਦਏ ਮੁਕਾਈਆ। ਸ਼ਬਦੀ ਹੁਕਮ ਦੇਵੇ ਸਤਿਗੁਰ ਅਗੰਮ ਫ਼ਰਮਾਨ, ਫ਼ੁਰਨੇ ਸਭ ਦੇ ਬੰਦ ਕਰਾਈਆ। ਸਾਚਾ ਦੱਸ ਕੇ ਧਰਮ ਈਮਾਨ, ਇਸ਼ਟ ਦੇਵ ਇਕੋ ਇਕ ਦ੍ਰਿੜਾਈਆ। ਧੁਰ ਦਾ ਹੁਕਮ ਦੇਵੇ ਹੁਕਮਰਾਨ, ਨਾ ਕੋਈ ਮੇਟੇ ਮੇਟ ਮਿਟਾਈਆ । ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਨਿਰਗੁਣ ਧਾਰ ਜੋਤ ਨਿਰੰਕਾਰ ਪਰਗਟ ਹੋ ਵਿਚ ਜਹਾਨ, ਪੂਰਬ ਲਹਿਣਾ ਲੇਖਾ ਸਭ ਦਾ ਪੂਰਾ ਕਰੇ ਆਣ, ਜੀਵ ਜੰਤ ਜਗਤ ਜੁਗਤ ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਪ ਮਹਾਨ, ਮਹਿੰਮਾ ਅਕਥ ਪੁਰਖ ਸਮਰਥ ਬੋਧ ਅਗਾਧ ਅਗੰਮ ਅਥਾਹ ਬੇਪਰਵਾਹ ਆਪਣੀ ਇਕ ਜਣਾਈਆ।
ਪਹਿਲੀ ਅੱਸੂ ਸ਼ਹਿਨਸ਼ਾਹੀ ਸੰਮਤ ੩ ਸੁਰਜੀਤ ਸਿੰਘ ਦੇ ਗ੍ਰਹਿ ਪਿੰਡ ਘੜੂਆਂ
ਅੱਸੂ ਕਹੇ ਮੈਂ ਆਦਿ ਜੁਗਾਦਿ ਆਸਾਵੰਦ, ਖ਼ਾਹਿਸ਼ ਆਪਣੇ ਵਿਚ ਰਖਾਈਆ। ਸ਼ਬਦੀ ਹੁਕਮ ਹੋ ਪਾਬੰਦ, ਬੰਦਗੀ ਵਿਚ ਆਪਣਾ ਸੀਸ ਝੁਕਾਈਆ। ਜੁਗ ਚੌਕੜੀ ਗਏ ਲੰਘ, ਕਾਲ ਬਿਤਾਏ ਅਗੰਮ ਅਥਾਹੀਆ। ਸਦਾ ਸਦਾ ਸਦ ਮੰਗਦਾ ਰਿਹਾ ਮੰਗ, ਨਿਵ ਨਿਵ ਸੀਸ ਝੁਕਾਈਆ।
❋
❋
ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਤੇਰਾ ਖੇਲ ਅਗੰਮਾ ਵੇਖਾਂ ਵਿਚ ਵਰਭੰਡ, ਬ੍ਰਹਿਮੰਡ ਵੱਜੇ ਵਧਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣਿਆ ਰਹੇ ਸੰਗ, ਨਾਤਾ ਧੁਰ ਦਾ ਇਕ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਅੱਸੂ ਕਹੇ ਮੈਂ ਆਸਾਵੰਤ, ਅਸਲ ਵਸਲ ਵੇਖਾਂ ਯਾਰ ਖ਼ੁਦਾਈਆ। ਮੇਲਾ ਹੋਵੇ ਧੁਰ ਭਗਵੰਤ, ਜਿਸ ਭਗਵਨ ਨੂੰ ਭਗਵਤ ਰਹੀ ਗਾਈਆ। ਨੇਤਰ ਲੋਚਣ ਰਾਹ ਤਕੌਂਦੇ ਸੰਤ, ਸੱਜਣ ਖੋਜਣ ਥਾਉਂ ਥਾਈਂਆ। ਸੋ ਆਪਣਾ ਖੇਲ ਕਰੇ ਅਗਣਤ, ਮਹਿੰਮਾ ਅਕਥ ਕਥ ਦ੍ਰਿੜਾਈਆ। ਧਰਮ ਦਵਾਰ ਦਾ ਦੇ ਕੇ ਏਕਾ ਮੰਤ, ਮੰਤਰ ਫ਼ੁਰਨੇ ਆਪਣੇ ਵਿਚ ਸਮਾਈਆ। ਬੋਧ ਅਗਾਧਾ ਬਣ ਕੇ ਪੰਡਤ, ਧਰਮ ਧਾਰ ਧੁਰ ਦੀ ਕਰੇ ਪੜ੍ਹਾਈਆ। ਸਚ ਪ੍ਰੀਤੀ ਬਖ਼ਸ਼ੇ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਕਰੇ ਅੰਤ, ਅੰਤਸ਼ਕਰਨ ਸਭ ਦੀ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਅੱਸੂ ਕਹੇ ਮੈਂ ਵੇਖਾਂ ਅਜਬ ਨਜ਼ਾਰਾ, ਦੀਨ ਦੁਨੀ ਤੋਂ ਬਾਹਰ ਤਕਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਪੜਦਾ ਲਾਹ ਕੇ ਸਚਖੰਡ ਸੱਚੇ ਦਰਬਾਰਾ, ਦਰਗਾਹ ਸਾਚੀ ਹੁਕਮ ਵਰਤਾਈਆ। ਬਿਨਾ ਸੀਸ ਜਗਦੀਸ ਝੁਕਦੇ ਗੁਰ ਅਵਤਾਰਾ, ਪੈਗ਼ੰਬਰ ਸਜਦਿਆਂ ਵਿਚ ਸਰ ਚਰਨ ਕਵਲ ਟਿਕਾਈਆ। ਤੂੰ ਮੇਰਾ ਮੈਂ ਤੇਰਾ ਲਾਵਣ ਇਕੋ ਨਾਅਰਾ, ਹਕ ਹਕ਼ੀਕ਼ਤ ਵਿਚ ਸਮਾਈਆ। ਠਾਂਡੇ ਦਰ ਕਰਨ ਪੁਕਾਰਾ, ਉਚੀ ਕੂਕ ਕੂਕ ਸੁਣਾਈਆ। ਤੇਰਾ ਖੇਲ ਪਰਵਰਦਿਗਾਰਾ, ਜੁਗ ਚੌਕੜੀ ਸਮਝ ਕੋਇ ਨਾ ਆਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰਾ, ਸਾਹਿਬ ਸੁਲਤਾਨ ਸ੍ਰੀ ਭਗਵਾਨ ਤੇਰੀ ਤੱਕੀ ਇਕ ਸਰਨਾਈਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਹੋਇਆ ਧੂੰਆਂਧਾਰਾ, ਅਗਨੀ ਅੱਗ ਨਾ ਕੋਇ ਬੁਝਾਈਆ। ਨੇਤਰ ਰੋਵਣ ਜਗਤ ਜੀਵ ਬੁੱਧੀਵਾਨ ਗਵਾਰਾ, ਗਹਿਰ ਗੰਭੀਰ ਬੇਨਜ਼ੀਰ ਆਪਣਾ ਪੜਦਾ ਦੇ ਉਠਾਈਆ। ਬਿਨ ਤੇਰੀ ਕਿਰਪਾ ਧਰਮ ਦਵਾਰ ਮਿਲੇ ਨਾ ਕਿਸੇ ਅਧਾਰਾ, ਉਦਰ ਹੋਏ ਨਾ ਕੋਇ ਸਹਾਈਆ। ਕਾਗਦ ਕਲਮ ਲਿਖ ਲਿਖ ਸ਼ਾਹੀ ਥੱਕੀ ਤੇਰਾ ਵਿਸਥਾਰਾ, ਵਿਸ਼ਿਆਂ ਵਿਚ ਦ੍ਰਿੜਾਈਆ। ਤੇਰਾ ਜਲਵਾ ਨੂਰੀ ਕਰੇ ਨਾ ਕੋਇ ਉਜਿਆਰਾ, ਅਜ਼ੀਮ ਆਲੀਸ਼ਾਨ ਹਕ ਮੁਕਾਮ ਦਰ ਦਵਾਰ ਨਾ ਕੋਇ ਵਖਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਹੋ ਮਿਹਰਵਾਨ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਸੰਤ ਸੁਹੇਲੇ ਕਰ ਪਰਵਾਨ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਤੇਰਾ ਧਰਮ ਝੁੱਲੇ ਨਿਸ਼ਾਨ, ਕੂੜ ਕੁਕਰਮ ਦੇ ਮਿਟਾਈਆ। ਆਤਮ ਪਰਮਾਤਮ ਬਣ ਕਾਹਨ, ਨਾਮ ਬੰਸਰੀ ਇਕ ਸੁਣਾਈਆ। ਮੇਰੀ ਆਸਾ ਮਨਸਾ ਰਾਹ ਤੇਰਾ ਤੱਕੇ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਆਪਣਾ ਖੇਲ ਦੇਣਾ ਵਖਾਈਆ। ਅੱਸੂ ਕਹੇ ਤੇਰਾ ਲੇਖਾ ਜੁਗ ਚੌਕੜੀ ਪਿਛੋਂ ਮੈਂ ਸੁਣਾਉਣਾ ਜੀਵ ਜਹਾਨ, ਸ਼ਬਦ ਸੰਦੇਸੇ ਵਿਚ ਪਰਗਟਾਈਆ। ਭਵਿਖਤਾਂ ਵਾਲਾ ਲਿਖਤਾਂ ਵਾਲਾ ਇਸ਼ਟਾਂ ਵਾਲਾ ਦ੍ਰਿਸ਼ਟਾਂ ਵਾਲਾ ਸ੍ਰਿਸ਼ਟੀ ਉਤੇ ਸ੍ਰੇਸ਼ਟ ਵਕਤ ਪਹੁੰਚਿਆ ਆਣ, ਵਾਰ ਥਿਤ ਬਿਨ ਘੜੀ ਪਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਧੁਰ ਦਾ ਘਰ, ਗ੍ਰਹਿ ਮੰਦਰ ਅੰਦਰ ਸਤਿ ਸਵਾਮੀ ਅੰਤਰਜਾਮੀ ਤੇਰਾ ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਏਕਾ ਡੰਕਾ ਰਾਓ ਰੰਕਾ ਜੀਵ ਜੰਤ ਸਾਧ ਸੰਤ ਦੀਨ ਦੁਨੀ ਜਗਤ ਸੁਣਾਈਆ।
❋
❋
ਪਹਿਲੀ ਅੱਸੂ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਰੀ ਗੁਰਮੁਖ ਸਖ਼ੀਓ ਪ੍ਰਭ ਆਇਆ ਵੇਖੋ ਜੱਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਈਓ ਪੈਂਡਾ ਮੁਕਾਓ ਭੱਜ ਭੱਜ, ਭਜਨ ਬੰਦਗੀ ਦਾ ਲੇਖਾ ਰਿਹਾ ਚੁਕਾਈਆ। ਸਚ ਦਵਾਰੇ ਬਹੋ ਸਜ, ਸੱਜਣ ਮਿਲੇ ਧੁਰਦਰਗਾਹੀਆ। ਘਰ ਮਹਿਬੂਬ ਕਰਾਏ ਹੱਜ, ਹੁਜਰਾ ਇਕੋ ਇਕ ਸੁਹਾਈਆ। ਨਾਮ ਨਿਧਾਨ ਵਜਾ ਕੇ ਨਦ, ਨਗ਼ਮਾ ਧੁਰ ਦਾ ਦਏ ਪਰਗਟਾਈਆ। ਕੂੜੀ ਕਿਰਿਆ ਅੰਦਰੋਂ ਕੱਢ, ਮਮਤਾ ਮੋਹ ਦਏ ਮੁਕਾਈਆ। ਧੁਰ ਸੰਦੇਸਾ ਸੁਣਾ ਕੇ ਛਦ, ਆਤਮ ਪਰਮਾਤਮ ਜੋੜ ਜੁੜਾਈਆ। ਜਗਤ ਵਿਕਾਰਾ ਕਰ ਕੇ ਬੱਧ, ਬੰਦਗੀ ਇਕੋ ਇਕ ਰਖਾਈਆ। ਦੀਨ ਦੁਨੀ ਨਾਲੋਂ ਕਰ ਅਲੱਗ, ਧਾਮ ਸੁਹੰਜਣਾ ਆਦਿ ਨਿਰੰਜਣਾ ਕਰੇ ਇਕ ਰੁਸ਼ਨਾਈਆ। ਜਿਸ ਦਾ ਡੰਕਾ ਰਾਓ ਰੰਕਾਂ ਅੰਦਰ ਜਾਣਾ ਵੱਜ, ਵਜਹ ਸਮਝ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਰੀ ਗੁਰਮੁਖ ਸਖ਼ੀ ਉਠ ਵੇਖ ਅਗੰਮੀ ਕਾਹਨ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਝੁੱਲੇ ਧਰਮ ਨਿਸ਼ਾਨ, ਦੋ ਜਹਾਨਾਂ ਆਪ ਪਰਗਟਾਈਆ। ਬਿਨਾ ਅੱਖਰਾਂ ਤੋਂ ਦੇ ਕੇ ਗਿਆਨ, ਅਗਿਆਨ ਅੰਧੇਰਾ ਦਏ ਚੁਕਾਈਆ। ਮੰਜ਼ਲ ਅਗੰਮ ਦੇਵੇ ਮਹਾਨ, ਮਹਿੰਮਾ ਅਕਥ ਕਥ ਸਮਝਾਈਆ। ਸਚ ਸੰਦੇਸਾ ਦੇਵੇ ਏਕਾ ਆਣ, ਏਕੰਕਾਰ ਵੱਡੀ ਵਡਿਆਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਕਲਿਆਣ, ਸਿਫ਼ਤਾਂ ਵਿਚ ਸਾਲਾਹੀਆ। ਸੋ ਪਰਗਟ ਹੋ ਕੇ ਵਿਚ ਜਹਾਨ, ਜਹਾਲਤ ਰਿਹਾ ਗਵਾਈਆ। ਨਾਮ ਅਗੰਮਾ ਦੇ ਕੇ ਦਾਨ, ਦਾਤਾ ਹੋ ਕੇ ਦਇਆ ਕਮਾਈਆ। ਉਠ ਸੰਦੇਸਾ ਸੁਣ ਇਕ ਫ਼ਰਮਾਨ, ਸੁੱਤੀ ਲੈ ਅੰਗੜਾਈਆ। ਮਾਲਕ ਵੇਖ ਨੌਜਵਾਨ, ਮਰਦ ਮਰਦਾਨਾ ਫੇਰੀ ਪਾਈਆ। ਏਥੇ ਓਥੇ ਹਾਣੀ ਹਾਣ, ਬਿਰਧ ਬਾਲ ਨਾ ਰੂਪ ਵਖਾਈਆ। ਸਚਖੰਡ ਦਵਾਰ ਤੈਨੂੰ ਕਰੇ ਪਰਧਾਨ, ਘਰ ਠਾਂਡੇ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਰੀ ਗੁਰਮੁਖ ਸਖ਼ੀ ਵੇਖ ਪ੍ਰਭੂ ਪ੍ਰਭ ਠਾਕਰ, ਹਰਿ ਕਰਤਾ ਵਡ ਵਡਿਆਈਆ। ਜੋ ਬਣਿਆ ਜੋਧਾ ਸੂਰਬੀਰ ਬਹਾਦਰ, ਬਲਧਾਰੀ ਨੂਰ ਖ਼ੁਦਾਈਆ। ਜਿਸ ਨੂੰ ਕਹਿੰਦੇ ਕਰੀਮ ਕਾਦਰ, ਕੁਦਰਤ ਦਾ ਮਾਲਕ ਇਕ ਅਖਵਾਈਆ। ਸੋ ਬੇੜਾ ਪਾਰ ਕਰੇ ਸਮੁੰਦ ਸਾਗਰ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਭਗਤ ਸਹੇਲੇ ਬਣਾ ਕੇ ਆਜਜ਼, ਅਜ਼ੀਜ਼ ਆਪਣੀ ਗੋਦ ਉਠਾਈਆ। ਮਨੂਆ ਕਰੇ ਕੋਈ ਨਾ ਸਾਜ਼ਸ਼, ਸ਼ਰਅ ਦਾ ਲੇਖਾ ਰਿਹਾ ਤੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਦਏ ਰੰਗਾਈਆ। ਰੀ ਸਖ਼ੀ ਉਠ ਵੇਖ ਸਵਾਮੀ ਧੁਰ ਦਾ, ਧੁਰ ਲੇਖਾ ਦਏ ਸਮਝਾਈਆ। ਜਿਸ ਦਾ ਸਾਥੀ ਵਾਸੀ ਅਨੰਦ ਪੁਰ ਦਾ, ਪੁਰੀਆਂ ਦਾ ਪੜਦਾ ਰਿਹਾ ਚੁਕਾਈਆ। ਜਿਸ ਦਾ ਰੂਪ ਸੱਚੇ ਸਤਿਗੁਰ ਦਾ, ਨੂਰ ਨਿਰਗੁਣ ਜੋਤ ਰੁਸ਼ਨਾਈਆ। ਆਪਣੀ ਕਰਨੀ ਕਰਨੋਂ ਕਦੇ ਨਾ ਮੁੜਦਾ, ਜੁਗ ਚੌਕੜੀ ਹੁਕਮ ਸੁਣਾਈਆ। ਜਿਸ ਦਾ ਸਤਿਜੁਗ ਤਰੇਤਾ ਦਵਾਪਰ ਕਲਜੁਗ ਮੰਤਰ ਆਇਆ ਫੁਰਦਾ, ਹੁਕਮ ਸੰਦੇਸੇ ਧੁਰ ਸੁਣਾਈਆ। ਉਹ ਖੇਲ ਕਰੇ ਆਪਣੀ ਲੋੜ ਦਾ, ਹੁਕਮੇ ਅੰਦਰ ਹੁਕਮ ਬਦਲਾਈਆ। ਕਮਲੀਏ ਕੋਝੀਏ ਜੁਗ ਜਨਮ ਦੇ ਵਿਛੜਿਆਂ ਨੂੰ ਜੋੜਦਾ, ਜੋੜੀ ਆਪਣੇ ਨਾਲ ਬਣਾਈਆ। ਸਾਥ ਦੇਵੇ ਅਗਲਾ ਤੋੜ ਦਾ, ਟੁੱਟੀ ਗੰਢ ਵਖਾਈਆ। ਜਿਸ ਦਾ ਖੇਲ ਜੁਗ ਜੁਗ ਹੋਰ ਦਾ, ਨਵਾਂ ਨਕੋਰ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਖਾਈਆ। ਰੀ ਸਖ਼ੀ ਗੁਰਮੁਖ ਉਠ ਵੇਖ ਸਾਜਣ ਮੀਤ, ਮਿਤਰ ਪਿਆਰਾ ਨਜ਼ਰੀ ਆਈਆ। ਸੁਘੜ ਸੁਚੱਜੀ ਬਣ ਕੇ ਗਾ ਗੀਤ, ਆਪਣੀ ਖ਼ੁਸ਼ੀ ਪਰਗਟਾਈਆ। ਤੇਰਾ ਝਗੜਾ ਛੁਡਾ ਦਏ ਮੰਦਰ ਮਸੀਤ, ਕਾਇਆ ਕਾਅਬਾ ਇਕ ਵਡਿਆਈਆ। ਤੇਰੀ ਜਾਤ ਰਹੇ ਨਾ ਨੀਚ, ਊਚੋ ਊਚ ਆਪ ਵਖਾਈਆ। ਧੁਰ ਦੀ ਬਖ਼ਸ਼ ਚਰਨ ਪ੍ਰੀਤ, ਪ੍ਰੀਤਮ ਹੋ ਕੇ ਮਿਲੇ ਚਾਈਂ ਚਾਈਂਆ। ਪਿਛਲਾ ਲੇਖਾ ਸਭ ਦਾ ਗਿਆ ਬੀਤ, ਅੱਗੇ ਬਾਤਨ ਕਰੇ ਆਪ ਰੁਸ਼ਨਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਉਡੀਕ, ਸੋ ਮਾਲਕ ਖ਼ਾਲਕ ਪ੍ਰਿਤਪਾਲਕ ਵੇਸ ਵਟਾਈਆ। ਜਿਸ ਨੇ ਬਦਲ ਦੇਣੀ ਸਰਬ ਤਵਾਰੀਖ, ਰੇਖਾ ਆਪਣੀ ਇਕ ਵਖਾਈਆ, ਸੋ ਅੰਤ ਕੰਤ ਭਗਵੰਤ ਸਭ ਦੀ ਕਰਨ ਆਇਆ ਤਸਦੀਕ, ਨਿਰਗੁਣ ਹੋ ਕੇ ਪੰਧ ਮੁਕਾਈਆ। ਕਮਲੀਏ ਬਿਰਹੁ ਵਿਛੋੜੇ ਵਿਚ ਮਾਰ ਲੈ ਚੀਕ, ਚਿੱਕੜ ਗਾਰੇ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਘਰ ਦਏ ਵਖਾਈਆ। ਰੀ ਸਖ਼ੀ ਗੁਰਮੁਖ ਆਪਣਾ ਲਾਹ ਪੜਦਾ, ਪਰਵਰਦਿਗਾਰ ਆਪ ਜਣਾਈਆ। ਖੇਲ ਵੇਖ ਆਪਣੇ ਘਰ ਦਾ, ਘਰ ਘਰ ਵਿਚ ਵੱਜੇ ਵਧਾਈਆ। ਰਾਹ ਦੱਸੇ ਤੇਰੇ ਦਰ ਦਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਜਿਥੇ ਦੀਪਕ ਜੋਤ ਜਗਦਾ, ਨੂਰੋ ਨੂਰ ਨੂਰ ਰੁਸ਼ਨਾਈਆ। ਓਥੇ ਭਾਂਬੜ ਨਹੀਂ ਕੋਈ ਅੱਗ ਦਾ, ਅਗਨੀ ਤੇਜ ਪਰਚੰਡ ਨਾ ਕੋਇ ਚਮਕਾਈਆ। ਵਸੇਰਾ ਰਹੇ ਕਦੇ ਨਾ ਅੱਡ ਦਾ, ਦੂਜਾ ਮੰਦਰ ਨਾ ਕੋਇ ਸੁਹਾਈਆ। ਧੁਰ ਦਾ ਮਾਲਕ ਹਰਿ ਭਗਤ ਸਵਾਣੀ ਕਦੇ ਨਾ ਛੱਡਦਾ, ਨਾਤਾ ਜਗਤ ਨਾ ਕੋਇ ਤੁੜਾਈਆ। ਅੰਗੀਕਾਰ ਹੋ ਕੇ ਜਿਸ ਦੇ ਨਾਲ ਲਗਦਾ, ਆਤਮ ਪਰਮਾਤਮ ਵਿਚ ਸਮਾਈਆ। ਪੂਰਬ ਲਹਿਣਾ ਦੇਣਾ ਦੇਵੇ ਹਕ਼ੀਕ਼ਤ ਹਕ ਦਾ, ਹੁਕਮ ਸੁਣਾਏ ਧੁਰਦਰਗਾਹੀਆ। ਬਿਨ ਅੱਖਾਂ ਤੋਂ ਸਦਾ ਰਹੇ ਤੱਕਦਾ, ਜੁਗ ਚੌਕੜੀ ਖੋਜ ਖੁਜਾਈਆ। ਗਵਾਰਨੇ ਕਦੀ ਭੁੱਲੀਂ ਨਾ ਏਸ ਵੇਸ ਕੀਤਾ ਜੱਟ ਦਾ, ਜਟਾ ਜੂਟ ਸਾਰੇ ਦਿਤੇ ਭੁਲਾਈਆ। ਇਹ ਮਾਲਕ ਅਗੰਮੇ ਹੱਟ ਦਾ, ਜਿਥੇ ਗੁਰ ਅਵਤਾਰ ਪੈਗ਼ੰਬਰ ਝੋਲੀਆਂ ਡਾਹੀਆ। ਲੈ ਭੰਡਾਰਾ ਧੁਰ ਦੇ ਸਤਿ ਦਾ, ਸਤਿ ਸਤਿਵਾਦੀ ਆਪ ਵਰਤਾਈਆ। ਨਾਤਾ ਤੋੜ ਦੇ ਕੂੜੀ ਰੱਤ ਦਾ, ਰਤਨ ਅਮੋਲਕ ਆਪ ਬਣਾਈਆ। ਮਾਰਗ ਇਕੋ ਇਕ ਦੱਸਦਾ, ਦਰਦੀ ਹੋ ਕੇ ਦਰਦ ਵੰਡਾਈਆ। ਆਦਿ ਜੁਗਾਦਿ ਭੁੱਖਾ ਸਚ ਪ੍ਰੇਮ ਜੱਸ ਦਾ, ਵੇਦ ਪੁਰਾਨ ਦੇਣ ਦੁਹਾਈਆ। ਜੋ ਇਸ਼ਾਰਾ ਸਮਝੇ ਓਸ ਦੀ ਅੱਖ ਦਾ, ਆਖ਼ਰ ਆਪਣੇ ਘਰ ਟਿਕਾਈਆ। ਜਿਥੇ ਅੱਖਰਾਂ ਵਾਲਾ ਨਾਮ ਕੋਈ ਨਹੀਂ ਰਟਦਾ, ਧੁਰ ਦੀ ਧਾਰ ਧਾਰ ਪਰਗਟਾਈਆ। ਦੱਸੇ ਖੇਲ ਪੁਰਖ ਸਮਰਥ ਦਾ, ਸਮਰਥ ਸਵਾਮੀ ਆਪਣੀ ਕਾਰ ਵਰਤਾਈਆ। ਜਨ ਭਗਤਾਂ ਕੋਲੋਂ ਕਦੇ ਨਾ ਨੱਸਦਾ, ਕਰਵਟ ਲੈ ਨਾ ਮੁਖ ਬਦਲਾਈਆ। ਸਦ ਨਾਤਾ ਜੋੜੇ ਯਕ ਦਾ, ਪਰਮ ਪੁਰਖ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ ,। ਰੀ ਸਖ਼ੀ ਗੁਰਮੁਖ ਵੇਖ ਮਹੀਨਾ ਆਇਆ ਅੱਸੂ, ਅਸਲ ਵਸਲ ਯਾਰ ਕਰਾਈਆ। ਅੱਗੇ ਇਹਦੇ ਬਿਨਾ ਮਾਰਗ ਕੋਈ ਨਾ ਦੱਸੂ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਕਲਜੁਗ ਖੇਲ ਵੇਖ ਲੈ ਨੱਟੂ, ਨਟੂਆ ਸਾਂਗ ਵਰਤਾਈਆ। ਬਿਨਾ ਪੁਰਖ ਅਕਾਲ ਦੁਰਮਤ ਮੈਲ ਕੋਇ ਨਾ ਕੱਟੂ, ਕੱਟੇ ਵੱਛੇ ਖਾਣ ਵਾਲੇ ਸਾਰੇ ਲੈਣ ਸਜ਼ਾਈਆ। ਕੂੜੀ ਕਿਰਿਆ ਨਿਰਗੁਣ ਧਾਰ ਏਕੰਕਾਰ ਜਗਤ ਜਹਾਨ ਜੜ੍ਹ ਪੱਟੂ, ਪਟਨੇ ਵਾਲਾ ਨਾਲ ਮਿਲ ਕੇ ਆਪਣਾ ਰੰਗ ਵਖਾਈਆ। ਗੁਰਮੁਖ ਗੋਦ ਉਠਾਏ ਆਪ ਬਣਾ ਕੇ ਬੱਚੂ, ਬਚਪਨ ਆਪਣੇ ਨਾਲ ਰਖਾਈਆ। ਆਪਣੀ ਕਰਨੀ ਕਰਨੋਂ ਕਦੇ ਨਾ
❋
❋
ਹਟੂ, ਹਰਿ ਕਰਤਾ ਵੱਡ ਵਡਿਆਈਆ। ਗੁਰਮੁਖੋ ਪਿੱਛਾ ਦੇ ਕਦੇ ਨਾ ਨੱਠੂ, ਸਦਾ ਸਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਚੁਕਾਈਆ। ਰੀ ਸਖ਼ੀ ਗੁਰਮੁਖ ਵੇਖ ਆਇਆ ਅੱਸੂ ਮਹਾਨਾ, ਮਹਿੰਮਾ ਅਕਥ ਕਥ ਵਡਿਆਈਆ। ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ ਭੀਨਾ, ਭਿੰਨੜੀ ਰੈਣ ਨਾਲ ਮਿਲਾਈਆ। ਗੁਰਮੁਖਾਂ ਠਾਂਡਾ ਕਰੇ ਸੀਨਾ, ਅੰਤਰ ਅੰਤਸ਼ਕਰਨ ਦਏ ਬਦਲਾਈਆ। ਜਿਨ੍ਹਾਂ ਨੇ ਸ਼ਬਦ ਅਗੰਮੀ ਇਕੋ ਚੀਨਾ, ਚਿੰਤਾ ਗ਼ਮਾਂ ਤੋਂ ਬਾਹਰ ਰਖਾਈਆ। ਸਚ ਦਵਾਰੇ ਕਰ ਅਧੀਨਾ, ਅਦਨੇ ਆਅਲਾ ਰਿਹਾ ਤਰਾਈਆ। ਜਿਸ ਦਾ ਰਾਹ ਤੱਕਦੇ ਆਏ ਕਦੀਮਾ, ਕੁਦਰਤ ਦਾ ਮਾਲਕ ਫੇਰਾ ਪਾਈਆ। ਜਿਸ ਨੂੰ ਕਹਿੰਦੇ ਯਾ ਮੁਬੀਨਾ, ਨਾਅਰਾ ਹਕ ਹਕ ਸੁਣਾਈਆ। ਉਸ ਦੇ ਉਤੇ ਰੱਖੋ ਯਕੀਨਾ, ਯਕੇ ਬਾਅਦ ਦੀਗਰੇ ਸਭ ਦੀ ਕਰੇ ਸਫ਼ਾਈਆ। ਜਿਸ ਦਾ ਝਗੜਾ ਨਹੀਂ ਨਰ ਮਦੀਨਾ, ਆਤਮ ਪਰਮਾਤਮ ਧੁਰ ਦਾ ਜੋੜ ਜੁੜਾਈਆ। ਬਖ਼ਸ਼ਿਸ਼ ਵਿਚ ਹੋਵੇ ਨਾ ਕਦੇ ਕਮੀਨਾ, ਰਹਿਮਤ ਵਿਚ ਰਹੀਮ ਦਏ ਮਿਲਾਈਆ। ਅਰਸ਼ ਦਾ ਮਾਲਕ ਖੇਲ ਕਰੇ ਫ਼ਰਸ਼ ਉਤੇ ਜ਼ਮੀਨਾ, ਜ਼ਾਮਨੀ ਆਪਣੀ ਨਾਲ ਰਖਾਈਆ। ਜਨ ਭਗਤ ਬਣਾ ਕੇ ਧੁਰ ਨਗੀਨਾ, ਨਗ਼ਮਿਆਂ ਦਾ ਖਹਿੜਾ ਦਏ ਮੁਕਾਈਆ। ਜਗਤ ਸਮਾਜ ਦੀ ਕਰਨ ਆਇਆ ਤਰਮੀਮਾ, ਧੁਰ ਦੀ ਧਾਰ ਆਪ ਪਰਗਟਾਈਆ। ਜਗਤ ਜਹਾਨ ਦਿਸੇ ਗ਼ਮਗੀਨਾ, ਖ਼ੁਸ਼ੀਆਂ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਈਆ। ਰੀ ਸਖ਼ੀ ਗੁਰਮੁਖ ਉਠ ਨੇਤਰ ਖੋਲ੍ਹ ਅੱਖ, ਅੱਖਰਾਂ ਤੋਂ ਪਰੇ ਦਿਆਂ ਦ੍ਰਿੜਾਈਆ। ਧੁਰ ਦਾ ਮਾਲਕ ਮਹਿਬੂਬ ਪਰਤੱਖ, ਪਤੀਬਰਤਾ ਹੋ ਕੇ ਸੇਵ ਕਮਾਈਆ। ਚਰਨ ਚਰਨੋਦਕ ਇਕ ਅੰਮ੍ਰਿਤ ਰਸ ਚਖ, ਬਿਨ ਰਸਨਾ ਜਿਹਵਾ ਸਵਾਦ ਦਏ ਸਮਝਾਈਆ। ਖ਼ੁਸ਼ੀਆਂ ਅੰਦਰ ਖ਼ੁਸ਼ਖ਼ਬਰੀ ਸੁਣ ਕੇ ਹੱਸ, ਹੱਸਤੀ ਵੇਖ ਧੁਰਦਰਗਾਹੀਆ। ਜਿਸ ਦੇ ਕਦਮਾਂ ਉਤੇ ਇਕ ਵਾਰ ਜਾਈਏ ਢੱਠ, ਮੁੜ ਕੇ ਢਹਿਣ ਦੀ ਲੋੜ ਰਹੇ ਨਾ ਰਾਈਆ। ਸਾਰੇ ਪਾਰ ਕਰਾ ਦਏ ਤੀਰਥ ਤਟ, ਨਈਆ ਨੌਕਾ ਨਾਮ ਚੜ੍ਹਾਈਆ। ਮਿਹਰਵਾਨ ਹੋ ਕੇ ਕਿਰਪਾ ਕਰੇ ਝਟ, ਝਟਕੇ ਹਲਾਲੀ ਵਾਲਾ ਨਜ਼ਰ ਕੋਇ ਨਾ ਆਈਆ। ਓਸ ਕੋਲੋਂ ਲਾਹਾ ਲਈਏ ਖੱਟ, ਜੋ ਖਟਕੇ ਰਿਹਾ ਗਵਾਈਆ। ਜਿਧਰ ਵੇਖੋ ਵਸੇ ਘਟ ਘਟ, ਗ੍ਰਹਿ ਗ੍ਰਹਿ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਮਾਰਗ ਧਰਮ ਲਗਾਉਣਾ ਸੱਚ, ਸਚ ਸੁਚ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਸਰਨਾਈਆ। ਰੀ ਸਖ਼ੀ ਗੁਰਮੁਖ ਧੁਰ ਦੀ ਧਾਰ ਸਹੇਲੀ, ਅੰਕ ਸੁਹੇਲੜੀਏ ਦਿਆਂ ਜਣਾਈਆ। ਵੇਖ ਸਾਹਿਬ ਸਵਾਮੀ ਅਲਬੇਲੜਾ ਬੇਲੀ, ਬਾਲਕ ਬਿਰਧਾਂ ਰਿਹਾ ਤਰਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਬਣ ਗਏ ਚੇਲੀ, ਚਿੱਲੇ ਤੀਰ ਕਮਾਨਾਂ ਕੰਧਿਆਂ ਉਤੇ ਦਿਤੇ ਟਿਕਾਈਆ। ਉਸ ਨੇ ਧਾਰ ਅਗੰਮੀ ਅਚਰਜ ਲੋਕਮਾਤ ਕਰ ਖੇਲੀ, ਖ਼ਾਲਕ ਖ਼ਲਕ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਰਿਹਾ ਮੇਲੀ, ਚਿਰੀ ਵਿਛੁੰਨੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਦਏ ਵਡਿਆਈਆ। ਰੀ ਸਖ਼ੀ ਗੁਰਮੁਖ ਨਾ ਬਣ ਕੋਝੀ ਕਮਲੀ, ਕਮਲਾਪਤ ਦਏ ਸਰਨਾਈਆ। ਜਿਸ ਕਾਰਨ ਤੇਰੀ ਧਾਰ ਜੰਮ ਲਈ, ਜੰਮਣ ਮਰਨ ਵਿਚੋਂ ਬਾਹਰ ਕਢਾਈਆ। ਜੇ ਜੀਣਾ ਤੇ ਓਸੇ ਦੇ ਦਮ ਲਈ, ਦੂਜੀ ਆਸ ਨਾ ਕੋਇ ਤਕਾਈਆ। ਜੇ ਮਿਲਣਾ ਪ੍ਰੇਮ ਦੇ ਕੰਮ ਲਈ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਆਪਣਾ ਪੜਦਾ ਰਿਹਾ ਚੁਕਾਈਆ। ਰੀ ਸਖ਼ੀ ਗੁਰਮੁਖ ਤੂੰ ਵੇਖ ਅਗੰਮੀ ਮਾਲਕ, ਦਾਤਾ ਧੁਰਦਰਗਾਹੀਆ। ਜਿਸ ਨੇ ਲਾਹੁਣਾ ਨਿੰਦਰਾ ਆਲਸ, ਝਗੜਾ ਦੇਣਾ ਮੁਕਾਈਆ। ਆਤਮ ਪਰਮਾਤਮ ਮਾਰਗ ਦੱਸ ਕੇ ਖ਼ਾਲਸ, ਧੁਰ ਦਾ ਰੰਗ ਰੰਗਾਈਆ। ਮਮਤਾ ਮੋਹ ਰਹੇ ਨਾ ਲਾਲਸ, ਲਾਲ ਗੁਲਾਲਾ ਰੰਗ ਰੰਗਾਈਆ। ਕੂੜੀ ਕਿਰਿਆ ਮਸਤਕ ਸਾਫ਼ ਕਰੇ ਕਾਲਖ, ਕਲਗੀ ਵਾਲਾ ਦਏ ਵਡਿਆਈਆ। ਪੁਰਖ ਅਕਾਲ ਬਣ ਪ੍ਰਿਤਪਾਲਕ, ਪਾਲਣਹਾਰ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਇਕ ਸੁਹਾਈਆ। ਰੀ ਸਖ਼ੀ ਗੁਰਮੁਖ ਅੱਸੂ ਵੇਖ ਅਸਵ ਅਸਵਾਰ, ਸ਼ਾਹ ਸ਼ਹਾਨਾ ਨਜ਼ਰੀ ਆਈਆ। ਜੋ ਜੁਗ ਜੁਗ ਭਗਤਾਂ ਪੈਜ ਰਿਹਾ ਸੁਆਰ, ਮਿਹਰ ਨਜ਼ਰ ਇਕ ਉਠਾਈਆ। ਸੋ ਨਿਰਗੁਣ ਜੋਤ ਕਰੇ ਉਜਿਆਰ, ਉਜਰਤ ਮੂਲ ਨਾ ਲਾਵੇ ਰਾਈਆ। ਜੋ ਪ੍ਰੇਮ ਨਾਲ ਇਕ ਵਾਰ ਕਰ ਜਾਏ ਨਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਉਸ ਦਾ ਬੇੜਾ ਕਰ ਦਏ ਪਾਰ, ਪਾਰਬ੍ਰਹਮ ਬ੍ਰਹਮ ਆਪਣੇ ਵਿਚ ਮਿਲਾਈਆ। ਦਰ ਆਇਆਂ ਕਦੇ ਦਰ ਨਾ ਦੇਵੇ ਦੁਰਕਾਰ, ਦੁਰਮਤ ਮੈਲ ਦਏ ਧਵਾਈਆ। ਉਠ ਕੇ ਵੇਖ ਸਚੀ ਸਰਕਾਰ, ਹਰਿ ਕਰਤਾ ਨੂਰ ਇਲਾਹੀਆ। ਠਾਂਡੇ ਦਰ ਬਣ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਚਰਨ ਕਵਲ ਜਾ ਬਲਹਾਰ, ਬਲਿਹਾਰੀ ਆਪਣਾ ਸਤਿਗੁਰੂ ਇਕ ਮਨਾਈਆ। ਜਨਮ ਲੈਣਾ ਪਏ ਨਾ ਦੂਜੀ ਵਾਰ, ਤੱਤਾਂ ਨਾਲ ਨਾ ਕੋਇ ਕੁੜਮਾਈਆ। ਮਹੱਲ ਅਟਲ ਵੇਖ ਉਚ ਮਨਾਰ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਨੂੰ ਕਹਿੰਦੇ ਸਚਖੰਡ ਦਵਾਰ, ਮੁਕਾਮੇ ਹਕ ਵਡਿਆਈਆ। ਏਕਾ ਨੂਰ ਜੋਤ ਹੋਵੇ ਉਜਿਆਰ, ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲਾ ਦੀਨ ਦਿਆਲਾ ਗੁਰਮੁਖ ਸਖ਼ੀ ਤੇਰਾ ਸਦਾ ਕਰੇ ਇੰਤਜ਼ਾਰ, ਦਰ ਘਰ ਬੈਠਾ ਰਾਹ ਤਕਾਈਆ। ਕਲਜੁਗ ਅੰਤ ਕਰੇ ਪਿਆਰ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਸਚ ਜੈਕਾਰ, ਨਾਤਾ ਲਿਆ ਜੁੜਾਈਆ। ਇਹ ਖੇਲ ਅਗੰਮ ਅਪਾਰ, ਅੱਗੇ ਸਮਝੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਚਿੰਨ੍ਹ ਦੱਸੇ ਆਸਾਰ, ਅਸਲ ਦਾ ਅਸਲ ਅਸਲ ਆਪਣਾ ਆਪ ਪਰਗਟਾਈਆ।
੨ ਅੱਸੂ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਪੁਰਖ ਅਕਾਲ ਆਦਿ ਜੁਗਾਦੀ ਏਕਾ ਕਾਹਨ, ਘਨੱਈਆ ਦਾ ਮਾਲਕ ਨਜ਼ਰੀ ਆਈਆ। ਜਿਸ ਦਾ ਅਥਾਹ ਅਗੰਮ ਅਸਥਾਨ, ਭੂਮਿਕਾ ਸਮਝ ਕੋਇ ਨਾ ਪਾਈਆ। ਸ਼ਾਹੋ ਭੂਪ ਬਣ ਸੁਲਤਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਨਿਰਗੁਣ ਹੋ ਕੇ ਸਰਗੁਣ ਦੇਂਦਾ ਰਹੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਹੁਕਮੇ ਅੰਦਰ ਸ਼ਬਦ ਸੰਦੇਸ਼ਾ ਦੇਵੇ ਆਣ, ਅਨਕ ਕਲਧਾਰੀ ਆਪਣਾ ਫੇਰਾ ਪਾਈਆ। ਸਾਚਾ ਮਾਰਗ ਪੰਧ ਕਰ ਪਰਧਾਨ, ਰਾਹ ਇਕੋ ਇਕ ਵਖਾਈਆ। ਆਤਮ ਬ੍ਰਹਮ ਦੇ ਗਿਆਨ, ਆਤਮ ਪਰਮਾਤਮ ਜੋੜੀ ਲਏ ਜੁੜਾਈਆ। ਧਰਮ ਝੁਲਾਏ ਇਕ ਨਿਸ਼ਾਨ, ਨਿਸ਼ਾਨਾ ਆਪਣਾ ਨਾਮ ਵਖਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਇਸਮ ਆਜ਼ਮ ਇਕ ਪਰਗਟਾਈਆ। ਲਹਿਣਾ ਦੇਵੇ ਜੀਵ ਜਹਾਨ, ਜੋਬਨਵੰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪਣਾ ਇਕ ਚੜ੍ਹਾਈਆ। ਸੋ
❋
❋
ਸਾਹਿਬ ਸਵਾਮੀ ਧੁਰ ਦਾ ਰਾਮ, ਰਮਤਾ ਰਮਤਾ ਖੇਲ ਖਿਲਾਈਆ। ਸਚਖੰਡ ਨਿਵਾਸੀ ਬਣ ਕੇ ਬਿਨ ਤੱਤਾਂ ਵਾਲਾ ਸ਼ਾਮ, ਸ਼ਮਅ ਜੀਵ ਜਗਤ ਜਗਾਈਆ। ਸੰਦੇਸ਼ਿਆਂ ਵਿਚ ਦੇ ਕੇ ਇਕ ਪੈਗ਼ਾਮ, ਨਰ ਨਰੇਸ਼ ਹੁਕਮ ਵਰਤਾਈਆ। ਜਨ ਭਗਤਾਂ ਬਖ਼ਸ਼ ਹਕ਼ੀਕ਼ੀ ਜਾਮ, ਜ਼ਾਮਨ ਹੋ ਕੇ ਲਏ ਤਰਾਈਆ। ਸਾਚੀ ਮੰਜ਼ਲ ਦੱਸ ਆਸਾਨ, ਰਾਹ ਇਕੋ ਇਕ ਵਖਾਈਆ। ਜਿਥੇ ਮਸਲਾ ਅੰਜੀਲ ਕੁਰਾਨ, ਕਾਇਆ ਕਾਅਬਾ ਪੜਦਾ ਦਏ ਚੁਕਾਈਆ। ਬੋਲਣਾ ਪਏ ਨਾ ਨਾਲ ਜ਼ਬਾਨ, ਉਚੀ ਕੂਕ ਨਾ ਕੋਇ ਦ੍ਰਿੜਾਈਆ। ਸਚ ਪ੍ਰੀਤੀ ਦੇ ਕੇ ਦਾਨ, ਦਾਨਸ਼ਮੰਦ ਲਏ ਬਣਾਈਆ। ਅੰਤਰ ਆਤਮ ਪੂਰਾ ਕਰ ਕੇ ਕਾਮ, ਕਾਮ ਤ੍ਰਿਸ਼ਨਾ ਦਏ ਗਵਾਈਆ। ਸਚ ਦਵਾਰ ਬਣਾ ਗ਼ੁਲਾਮ ਗਹਿਰ ਗੰਭੀਰ ਹੋਏ ਸਹਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਇਕ ਪਹਿਚਾਨ, ਬੇਪਹਿਚਾਨ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਵਖਾਈਆ। ਹਰਿ ਪੁਰਖ ਨਿਰੰਜਣ ਆਦਿ ਜੁਗਾਦੀ ਸੱਜਣ, ਸਾਜਣਾ ਜਗਤ ਵੇਖ ਵਖਾਈਆ। ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਧਵਾਈਆ। ਬਾਹਰੋਂ ਸਾਫ਼ ਕਰੇ ਬਦਨ, ਅੰਤਰ ਮਨ ਵਿਕਾਰ ਰਹੇ ਨਾ ਰਾਈਆ। ਜਨ ਭਗਤ ਕਰੇ ਕੋਈ ਨਾ ਯਤਨ, ਮਿਹਰ ਨਿਗਾਹ ਨਾਲ ਆਪਣਾ ਰੰਗ ਚੜ੍ਹਾਈਆ। ਦੇਸ ਲੈ ਕੇ ਜਾਏ ਆਪਣੇ ਵਤਨ, ਜਿਸ ਨੂੰ ਬੇਵਤਨ ਕਹੇ ਲੋਕਾਈਆ। ਜੋ ਆਏ ਸਤਿਗੁਰ ਦਵਾਰੇ ਪਤਣ, ਪਤਤ ਪੁਨੀਤ ਲਏ ਕਰਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰਨ ਆਇਆ ਬਚਨ, ਬੱਚੇ ਨੱਢੇ ਸਾਰੇ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਜੜ੍ਹ ਆਇਆ ਪੱਟਣ, ਪਾਟਲ ਹੁਕਮੇ ਅੰਦਰ ਹੁਕਮ ਮਨਾਈਆ। ਗੁਰਮੁਖਾਂ ਤੀਰ ਨਿਰਾਲੇ ਆਇਆ ਫੱਟਣ, ਅਣਿਆਲਾ ਆਪ ਚਲਾਈਆ। ਸੰਤ ਸੁਹੇਲੇ ਜਗਤ ਸਮਾਜ ਛੱਡਣ, ਘਰ ਇਕੋ ਵੱਜੇ ਵਧਾਈਆ। ਧਰਮ ਦਵਾਰਾ ਧੁਰ ਦਾ ਮੰਗਣ, ਜਿਸ ਗ੍ਰਹਿ ਬਹਿ ਕੇ ਸੋਭਾ ਪਾਈਆ। ਅੰਤਰ ਬਾਹਰ ਚੜ੍ਹੇ ਰੰਗਣ, ਰੰਗਤ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਪੁਰਖ ਅਕਾਲਾ ਦੀਨ ਦਿਆਲਾ ਧੁਰ ਘਰ ਦਾ ਅੰਤਰਜਾਮੀ, ਅੰਤਰ ਨਿਰੰਤਰ ਦਏ ਵਡਿਆਈਆ। ਬੋਧ ਅਗਾਧ ਦੱਸ ਕੇ ਅਗੰਮੀ ਬਾਣੀ, ਬਾਵਨ ਦੀ ਧਾਰ ਪੂਰ ਕਰਾਈਆ। ਜਨ ਭਗਤ ਉਪਜਾ ਕੇ ਮਾਤ ਨਿਸ਼ਾਨੀ, ਨਿਸ਼ਾਨੇ ਆਪਣੇ ਲਏ ਪਰਗਟਾਈਆ। ਸਭ ਦਾ ਹੋ ਕੇ ਜਾਣ ਜਾਣੀ, ਜਾਣਕਾਰੀ ਆਪਣੀ ਦਏ ਕਰਾਈਆ। ਜਿਸ ਨੂੰ ਸਮਝ ਨਾ ਸਕੇ ਚਾਰ ਖਾਣੀ, ਖ਼ਾਲਸ ਗੁਰਮੁਖ ਰੰਗ ਰੰਗਾਈਆ। ਏਕਾ ਦੇ ਕੇ ਪਦ ਨਿਰਬਾਣੀ, ਨਿਰਬਾਣ ਪਦ ਇਕ ਸਮਝਾਈਆ। ਜਿਥੇ ਜਗੇ ਜੋਤ ਨੁਰਾਨੀ, ਨੂਰ ਨੁਰਾਨਾ ਨਜ਼ਰੀ ਆਈਆ। ਜਨ ਭਗਤਾਂ ਮੇਲਾ ਹੋਵੇ ਨਾਲ ਆਸਾਨੀ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਦਏ ਮੁਕਾਈਆ। ਏਕੰਕਾਰ ਧੁਰ ਦਾ ਪ੍ਰੀਤਮ ਪਿਆਰਾ, ਪੀਆ ਇਕੋ ਨਜ਼ਰੀ ਆਈਆ। ਜਿਸ ਦਾ ਦੋ ਜਹਾਨ ਸਹਾਰਾ, ਸਿਰ ਸਭ ਦੇ ਹੱਥ ਟਿਕਾਈਆ। ਜੁਗ ਚੌਕੜੀ ਪਾਰ ਕਰਦਾ ਆਇਆ ਕਿਨਾਰਾ, ਨਈਆ ਨੌਕਾ ਆਪਣੀ ਇਕ ਪਰਗਟਾਈਆ। ਸਚ ਧਰਮ ਦਾ ਬੋਲਦਾ ਆਇਆ ਜੈਕਾਰਾ, ਜੈ ਜੈ ਕਾਰ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਲੈ ਆਪ ਅਵਤਾਰਾ, ਆਪਣਾ ਵੇਸ ਵਟਾਈਆ। ਜਿਸ ਨੂੰ ਝੁਕ ਝੁਕ ਗੁਰ ਅਵਤਾਰ ਪੈਗ਼ੰਬਰ ਕਰਨ ਨਿਮਸਕਾਰਾ, ਸਜਦਿਆਂ ਵਿਚ ਹਦੀਸ ਢੋਲਾ ਗਾਈਆ। ਸੋ ਸਾਹਿਬ ਭਗਤ ਵਛਲ ਜਨ ਭਗਤਾਂ
❋
❋
ਦਏ ਅਧਾਰਾ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਉਠਾਈਆ। ਆਦਿ ਨਿਰੰਜਣ ਆਦੀ ਪੁਰਖ, ਪੁਰਖੋਤਮ ਨਜ਼ਰੀ ਆਈਆ। ਜਿਸ ਦਾ ਨਾਮ ਸੰਦੇਸ਼ਾ ਚਲੇ ਤੁਰਤ, ਤੁਰੀਆ ਤੋਂ ਪਰੇ ਕਰੇ ਪੜ੍ਹਾਈਆ। ਨੂਰ ਉਪਜਾ ਕੇ ਅਕਾਲ ਮੂਰਤ, ਪੜਦਾ ਓਹਲਾ ਇਕ ਰਖਾਈਆ। ਜਿਸ ਦੀ ਜਗਤ ਸਮਝ ਸਕਿਆ ਕੋਈ ਨਾ ਸੂਰਤ, ਸੂਰਤਵੰਦ ਨੂਰ ਇਲਾਹੀਆ। ਦੇ ਕੇ ਨਾਮ ਅਗੰਮੀ ਤੂਰਤ, ਰਾਗਾਂ ਦਾ ਲੇਖਾ ਦਏ ਮੁਕਾਈਆ। ਕਾਇਆ ਚੋਲੀ ਚਾੜ੍ਹ ਕੇ ਰੰਗ ਗੂੜ੍ਹਤ, ਦੁਰਮਤ ਮੈਲ ਧਵਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਤ, ਮੁਫ਼ਤ ਆਪਣਾ ਨਾਮ ਝੋਲੀ ਪਾਈਆ। ਗੁਰਮੁਖਾਂ ਬਖ਼ਸ਼ ਕੇ ਚਰਨ ਧੂੜਤ, ਟਿੱਕੇ ਧੁਰ ਦੇ ਖ਼ਾਕ ਰਮਾਈਆ। ਸਭ ਦੀ ਆਸਾ ਮਨਸਾ ਪੂਰਤ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਪੰਧ ਮੁਕਾ ਕੇ ਨੇੜਾ ਦੂਰਤ, ਦੂਰ ਦੁਰਾਡਾ ਵੇਖ ਵਖਾਈਆ। ਮੇਲ ਮਿਲਾਏ ਹਾਜ਼ਰ ਹਜ਼ੂਰਤ, ਹਰ ਹਿਰਦੇ ਕਰ ਰੁਸ਼ਨਾਈਆ। ਅੰਦਰੋਂ ਕੱਢ ਕੂੜ ਕਦੂਰਤ, ਬੰਕ ਦਵਾਰ ਕਰੇ ਸਫ਼ਾਈਆ। ਜਗਤ ਜਹਾਨ ਦੀ ਬਦਲ ਜਮਹੂਰਤ, ਹੁਕਮ ਆਪਣਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਕਿਰਿਆ ਤੋੜੇ ਗੜ੍ਹ ਗ਼ਰੂਰਤ, ਗ਼ੁਰਬਤ ਰਹਿਣ ਕੋਇ ਨਾ ਪਾਈਆ।