ਪੁਸਤਕਾਲਾਭਾਗ ੨੦

੩ ਅੱਸੂ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਹਜ਼ਰਤ ਮੁਹੰਮਦ ਕਹੇ ਆ ਗਿਆ ਤਿੰਨ ਅੱਸੂ, ਅਸਲ ਪ੍ਰਭ ਦਾ ਹੁਕਮ ਜਣਾਈਆ। ਹੈਰਾਨ ਹੋ ਕੇ ਕਿਹਾ ਮਸੀਹ ਯਸੂ, ਯੇ ਅਲਿਫ਼ ਤੋਂ ਬਾਹਰ ਤਕਾਈਆ। ਮੂਸਾ ਕਹੇ ਕੀ ਖੇਲ ਦੱਸੂ, ਧੁਰ ਦਾ ਹੁਕਮ ਦ੍ਰਿੜਾਈਆ। ਤੇਈ ਅਵਤਾਰ ਕਹਿਣ ਕਿਸ ਦਵਾਰੇ ਵਸੂ, ਗ੍ਰਹਿ ਮੰਦਰ ਇਕ ਸੁਹਾਈਆ। ਗੁਰ ਦਸ ਕਹਿਣ ਕਿਹੜੀ ਰਚਨਾ ਰਚੂ, ਰਚਣਹਾਰਾ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਸੁਣੋ ਦੁਲਾਰੇ ਬੱਚੂ, ਸਭ ਨੂੰ ਦਿਆਂ ਸਮਝਾਈਆ। ਬਿਨ ਕਦਮਾਂ ਤੋਂ ਬ੍ਰਹਿਮੰਡ ਖੰਡ ਕੱਛੂ, ਕਸ਼ਮਕਸ਼ ਵੇਖੇ ਜਗਤ ਲੋਕਾਈਆ। ਕੁਛ ਵਾਸਤਾ ਪਾਇਆ ਰਾਮ ਅੱਗੇ ਲੱਛੂ, ਲਛਮਣ ਧਿਆਨ ਲਗਾਈਆ। ਬਲਰਾਮ ਕ੍ਰਿਸ਼ਨ ਨੂੰ ਕਿਹਾ ਕਲਜੁਗ ਕਿਸ ਬਿਧ ਨੱਠੂ, ਸਚ ਦੇਣਾ ਸਮਝਾਈਆ। ਮੂਸਾ ਕਹੇ ਹਾਏ ਸਭ ਦੀ ਜੜ੍ਹ ਪੱਟੂ, ਪੇੜ ਪੁਰਾਣਾ ਰਹਿਣ ਕੋਇ ਨਾ ਪਾਈਆ। ਈਸਾ ਕਹੇ ਕਿਸੇ ਨੂੰ ਰਹਿਣ ਨਹੀਂ ਦੇਣਾ ਭਾੜੇ ਦਾ ਟੱਟੂ, ਬੋਝ ਜਗਤ ਨਾ ਕੋਇ ਉਠਾਈਆ। ਮੁਹੰਮਦ ਕਹੇ ਕਿਹੜੀ ਦਿਸ਼ਾ ਨੱਠੂ, ਚੌਦਾਂ ਤਬਕ ਨਾ ਕੋਇ ਵਡਿਆਈਆ। ਸਤਿਗੁਰ ਸ਼ਬਦ ਕਹੇ ਸਭ ਨੂੰ ਭਵਾਵੇ ਵਾਂਗ ਲੱਟੂ, ਡੋਰੀ ਇਕੋ ਵਾਰ ਖਿਚਾਈਆ। ਨਾਨਕ ਕਿਹਾ ਕਿਸ ਦੇ ਨਾਲ ਹੱਸੂ, ਹਸਤੀ ਇਕ ਪਰਗਟਾਈਆ। ਗੋਬਿੰਦ ਕਿਹਾ ਆਪਣੀ ਧਾਰ ਨਾਲ ਵਸੂ, ਬਾਕੀ ਕਰੇ ਸਰਬ ਜੁਦਾਈਆ। ਮੁਹੰਮਦ ਕਿਹਾ ਕੀ ਕੁਛ ਖਾਊ ਪੀਊ ਛਕੂ, ਸ਼ਹਿਨਸ਼ਾਹ ਧੁਰਦਰਗਾਹੀਆ। ਈਸਾ ਕਹੇ ਤੋਬਾ ਸਭ ਦਾ ਬੰਨੂੰ ਮੱਕੂ, ਮੁਕੰਮਲ ਹੁਕਮ ਜਣਾਈਆ। ਮੂਸਾ ਕਹੇ ਕਿਹੜਾ ਨਾਮ ਰਟੂ, ਰੱਟਾ ਸਰਬ ਚੁਕਾਈਆ। ਤੇਈ ਅਵਤਾਰ ਕਹਿਣ ਸਭ ਦੀਆਂ ਡੋਰਾਂ ਕੱਟੂ, ਖੰਡਾ ਤੇਜ਼ ਧਾਰ ਚਮਕਾਈਆ। ਸਤਿਗੁਰ ਸ਼ਬਦ ਕਹੇ ਸਭ ਨੂੰ ਆਪਣੇ ਖ਼ਾਨੇ ਵਿਚ ਸੱਟੂ, ਸਿਰ ਸਕੇ ਨਾ ਕੋਇ ਉਠਾਈਆ। ਨਾਨਕ ਕਿਹਾ ਆਪਣੀ ਕਰਨੀ ਤੋਂ ਕਦੇ ਨਾ ਹਟੂ, ਹਟਵਾਣੇ

❋

❋

ਸਾਰੇ ਲਏ ਖਪਾਈਆ। ਗੋਬਿੰਦ ਕਿਹਾ ਇਕ ਅੰਮ੍ਰਿਤ ਨਿਰਾਲਾ ਝੱਟੂ, ਜਾਮ ਅਗੰਮੀ ਦਏ ਪਿਆਈਆ। ਮੁਹੰਮਦ ਕਿਹਾ ਕੀ ਹੱਟ ਬਾਜ਼ਾਰੋਂ ਵੱਟੂ, ਸਭ ਦੀ ਕੀਮਤ ਚੁਕਾਈਆ। ਈਸਾ ਕਿਹਾ ਮੈਂ ਓਸ ਦੇ ਚਰਨਾਂ ਢੱਠੂ, ਢਹਿ ਕੇ ਸੀਸ ਨਿਵਾਈਆ। ਮੂਸਾ ਕਹੇ ਦੋ ਜਹਾਨ ਕੋਈ ਨਾ ਬਚੂ, ਲੇਖਾ ਵੇਖੇ ਥਾਉਂ ਥਾਈਂਆ। ਸਤਿਗੁਰ ਸ਼ਬਦ ਕਹੇ ਮੈਂ ਖਿੜ ਖਿੜ ਹੱਸੂੰ, ਹੱਸਤੀ ਇਕੋ ਨਜ਼ਰ ਆਵੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਈਆ। ਮੁਹੰਮਦ ਕਹੇ ਮੈਨੂੰ ਵਖਾਵਣ ਲੱਗਾ ਕੌਣ, ਬਿਨ ਅੱਖਾਂ ਅੱਖ ਪਰਗਟਾਈਆ। ਯਸੂ ਕਹੇ ਮੈਨੂੰ ਠੋਕਰਾਂ ਨਾਲ ਲੱਗਾ ਹਿਲਾਉਣ, ਸੁੱਤਿਆਂ ਅੱਖ ਖੁਲ੍ਹਾਈਆ। ਮੂਸਾ ਆਖੇ ਚਾਰ ਕੁੰਟ ਲੱਗਾ ਭਵਾਉਣ, ਦਿਸ਼ਾ ਰਹਿਣ ਕੋਇ ਨਾ ਪਾਈਆ। ਤੇਈ ਅਵਤਾਰ ਕਹਿਣ ਸਾਨੂੰ ਲੱਗਾ ਕੁਛ ਸੁਣਾਉਣ, ਹੁਕਮ ਧੁਰਦਰਗਾਹੀਆ। ਨਾਨਕ ਨਿਰਗੁਣ ਕਹੇ ਮੈਨੂੰ ਲੱਗਾ ਵਖਾਉਣ, ਦੋ ਜਹਾਨਾਂ ਜਗਤ ਸ਼ਾਹੀਆ। ਗੋਬਿੰਦ ਕਹੇ ਮੈਨੂੰ ਲੱਗਾ ਬੁਲਾਉਣ, ਇਸ਼ਾਰੇ ਨਾਲ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਬੱਚਿਓ, ਨਹੀਂ ਤੁਹਾਡਾ ਸਭ ਕੁਛ ਲੱਗਾ ਮੁਕਾਉਣ, ਮੁਕਾਬਲਾ ਰਹਿਣ ਕੋਇ ਨਾ ਪਾਈਆ। ਓਧਰੋਂ ਨੇਤਰ ਰੋ ਪਈ ਪੌਣ, ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਪਰਗਟਾਈਆ। ਮੁਹੰਮਦ ਕਹੇ ਯਾ ਮੁਬੀਨ ਮੇਰੇ ਅੱਲਾ, ਅਲਾਹ ਤੇਰੀ ਸਰਨਾਈਆ। ਈਸਾ ਕਹੇ ਕਿਉਂ ਕੁਰਲਾਵੇਂ ਇਕੱਲਾ, ਕਲਮੇ ਵਾਲਿਆ ਦਏਂ ਦੁਹਾਈਆ। ਮੂਸਾ ਕਹੇ ਭਰਾਵੋ ਮੈਨੂੰ ਵੀ ਫੜ ਲੈਣ ਦਿਓ ਪੱਲਾ, ਭੈ ਮੇਰੇ ਅੰਦਰ ਆਈਆ। ਤੇਈ ਅਵਤਾਰ ਕਹਿਣ ਅਸੀਂ ਛੱਡ ਦਿਤੇ ਜਲ ਥਲਾ, ਜੰਗਲਾਂ ਵਿਚ ਨਾ ਕੋਇ ਵਡਿਆਈਆ। ਨਾਨਕ ਨਿਰਗੁਣ ਕਹੇ ਤੇਰਾ ਹੋਵੇ ਭਲਾ, ਤੇਰੀ ਬੇਪਰਵਾਹੀਆ। ਗੋਬਿੰਦ ਕਹੇ ਮੈਂ ਸਨਮੁਖ ਹੋ ਕੇ ਖਲਾ, ਚਰਨ ਧਿਆਨ ਲਗਾਈਆ। ਸਤਿਗੁਰ ਸ਼ਬਦ ਕਹੇ ਸਾਰੇ ਕਹੋ ਪੁਰਖ ਅਕਾਲ ਹੋ ਗਿਆ ਝੱਲਾ, ਝਲਕ ਸਭ ਦੀ ਆਪਣੇ ਵਿਚ ਮਿਲਾਈਆ। ਮੁਹੰਮਦ ਕਹੇ ਮੈਥੋਂ ਹੁਕਮ ਨਹੀਂ ਜਾਂਦਾ ਠੱਲਾ, ਅੱਗੇ ਹੋ ਨਾ ਕੋਇ ਅਟਕਾਈਆ। ਈਸਾ ਕਹੇ ਮੈਂ ਨਿੱਕਾ ਜਿਹਾ ਡਲਾ, ਰੁੜ੍ਹਦਿਆਂ ਅੱਗੇ ਨਾ ਕੋਇ ਅਟਕਾਈਆ। ਮੂਸਾ ਕਹੇ ਕਿਧਰੋਂ ਬੋਲ ਦਿਤਾ ਹੱਲਾ, ਹੁਕਮ ਆਪਣਾ ਕਟਕ ਚੜ੍ਹਾਈਆ। ਤੇਈ ਅਵਤਾਰ ਕਹਿਣ ਸਾਡਾ ਸਾਹ ਨਾ ਪੈਂਦਾ ਵਿਚ ਖੱਲਾ, ਖ਼ਬਰੇ ਕੀ ਕੀ ਹੋਰ ਸੁਣਾਈਆ। ਨਾਨਕ ਕਹੇ ਮੇਰਾ ਥੱਲਿਉਂ ਘਸ ਗਿਆ ਤਲਾ, ਫਿਰ ਫਿਰ ਸੇਵ ਕਮਾਈਆ। ਗੋਬਿੰਦ ਕਹੇ ਕੁਛ ਮੇਰਾ ਲੇਖ ਹੋਇਆ ਜਿਸ ਵੇਲੇ ਮੇਲ ਕੀਤਾ ਡੱਲਾ, ਲੇਖਾ ਲਿਖਿਆ ਬਿਨ ਸ਼ਾਹੀਆ। ਸਤਿਗੁਰ ਸ਼ਬਦ ਕਹੇ ਸਭ ਦੇ ਨਾਲ ਕੀਤਾ ਵਲ ਛਲਾ, ਨਾਮ ਛੁਣਛਣੇ ਸਭ ਦੇ ਹੱਥ ਫੜਾਈਆ। ਮੁਹੰਮਦ ਕਹੇ ਮੈਨੂੰ ਕਹਿੰਦਾ ਮੈਂ ਤੇਰਾ ਅੱਲ੍ਹਾ, ਨੂਰ ਨੂਰ ਵਿਚੋਂ ਚਮਕਾਈਆ। ਈਸਾ ਕਹੇ ਮੈਂ ਤੈਨੂੰ ਆਪਣਾ ਆਪ ਬਣਾ ਕੇ ਘੱਲਾ, ਘਾਇਲ ਕਰ ਲੋਕਾਈਆ। ਮੂਸਾ ਕਹੇ ਮੈਂ ਝਲਕ ਨੂਰ ਕੀਤਾ ਝੱਲਾ, ਸੁੱਧ ਰਹੀ ਨਾ ਰਾਈਆ। ਤੇਈ ਅਵਤਾਰ ਕਹਿਣ ਸਾਨੂੰ ਕੱਛਾਂ ਮੱਛਾਂ ਨੂੰ ਪਾ ਕੇ ਵਿਚ ਡੱਲਾਂ, ਡੰਡਾਉਤ ਡੰਡੇ ਨਾਲ ਕਰਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲ ਦਾ ਬਚਨ ਤੁਸੀਂ ਸੁਣਦੇ ਰਹੇ ਬਿਨਾ ਕੰਨਾਂ, ਕਿਉਂ ਕੰਨਾਂ ਨਾਲ ਜਗਤ ਸੁਣਾਈਆ। ਓ ਨੱਢਿਓ ਬੱਚਿਓ ਧੁਰ ਸਵਾਮੀ ਨੂੰ ਤੁਸਾਂ ਕਰ ਕੇ ਅੰਨ੍ਹਾਂ, ਅੱਖਰਾਂ ਦੀ ਕੀਤੀ ਚਤੁਰਾਈਆ। ਦੀਨਾਂ ਮਜ਼੍ਹਬਾਂ ਦਾ ਪਾ ਕੇ ਬੰਨਾ, ਬੰਦਗੀ ਵਿਚ ਬੰਦੇ ਦਿਤੇ ਰੁਲਾਈਆ। ਮੁਹੰਮਦ ਕਹੇ ਮੇਰੇ ਕੁਰਾਨ ਦਾ ਤੀਜਾ ਪੰਨਾ, ਨਾਵੀਂ ਸਤਰ ਸਤਹ ਦਏ ਹਿਲਾਈਆ। ਈਸਾ ਕਹੇ ਮੈਂ ਇਕ ਦਿਨ ਤੱਕਿਆ

❋

❋

ਸੀ ਵੱਲ ਚੰਨਾ, ਆਪਣੀ ਅੱਖ ਉਠਾਈਆ। ਮੇਰਾ ਮਾਹੀ ਆਇਆ ਭੰਨਾ, ਫੜ ਕੇ ਕੰਨੋਂ ਚਾਰੋਂ ਕੁੰਟ ਦਿਤਾ ਭਵਾਈਆ। ਮੂਸਾ ਕਹੇ ਮੈਂ ਨੂਰ ਵੇਖਿਆ ਵਿਚ ਤਨਾ, ਮੁੱਠੀ ਅੱਖਾਂ ਉਤੇ ਟਿਕਾਈਆ। ਤੇਈ ਅਵਤਾਰ ਕਹਿਣ ਸਾਡੇ ਅੰਦਰ ਵਜਾਏ ਟੱਲਾ, ਆਵਾਜ਼ ਆਪਣੀ ਆਪ ਸੁਣਾਈਆ। ਨਾਨਕ ਕਹੇ ਮੇਰਾ ਮਨਾਇਆ ਮੰਨਾ, ਮਾਨਸ ਦੀ ਜਾਤ ਦਿਤੀ ਸਮਝਾਈਆ। ਗੋਬਿੰਦ ਕਹੇ ਮੈਂ ਕੋਈ ਪੜ੍ਹਿਆ ਨਹੀਂ ਮੁਕਤਾ ਕੰਨਾ, ਸਿਹਾਰੀ ਬਿਹਾਰੀ ਨਾ ਓਟ ਤਕਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਸਾਰਿਆਂ ਨੂੰ ਲਾ ਕੇ ਵਿਚ ਤਮਾ, ਦੀਨਾਂ ਮਜ਼੍ਹਬਾਂ ਵਿਚ ਦਿਤਾ ਅੜਾਈਆ। ਮੁਹੰਮਦ ਕਹੇ ਮੈਨੂੰ ਪੈ ਗਿਆ ਗ਼ਮਾ, ਹਾਏ ਕੀ ਦਿਤਾ ਸੁਣਾਈਆ। ਈਸਾ ਕਹੇ ਹੁਣ ਕੀ ਖੇਲ ਹੋਣਾ ਨਵਾਂ, ਸਾਡੀ ਚਲੀ ਨਾ ਕੋਇ ਚਤੁਰਾਈਆ। ਮੂਸਾ ਕਹੇ ਕਿਸ ਦੀ ਕਰਨੀ ਹੋਣੀ ਰਵਾਂ, ਰਵਾਨਗੀ ਸਾਡੇ ਹੱਥ ਫੜਾਈਆ। ਤੇਈ ਅਵਤਾਰ ਕਹਿਣ ਭਰਾਵੋ ਕੋਈ ਵਸਾਹ ਨਹੀਂ ਜੇ ਦਮਾਂ, ਦਾਮਨਗੀਰ ਜੇ ਪੱਲੂ ਲਏ ਛੁਡਾਈਆ। ਨਾਨਕ ਨਿਰਗੁਣ ਕਹੇ ਇਹ ਓਸੇ ਦਾ ਕੰਮਾ, ਜੋ ਆਪਣੀ ਕਾਰ ਕਮਾਈਆ। ਗੋਬਿੰਦ ਕਹੇ ਨਾ ਹਰਖ਼ ਸੋਗ ਨਾ ਗ਼ਮਾ, ਖ਼ੁਸ਼ੀਆਂ ਸੀਸ ਨਿਵਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਸਰੀਰ ਤੁਹਾਡੀ ਮਾਤਾ ਪਿਤਾ ਜੰਮਾ, ਮੇਰਾ ਨੂਰ ਮੇਰਾ ਜਹੂਰ ਤੁਹਾਡੇ ਵਿਚ ਕਰੇ ਰੁਸ਼ਨਾਈਆ। ਤੁਹਾਨੂੰ ਦੇ ਕੇ ਮਾਟੀ ਚੰਮਾ, ਖਾਟਾਂ ਉਤੇ ਦਿਤਾ ਸਵਾਈਆ। ਮੁਹੰਮਦ ਕਹੇ ਹਾਏ ਮੇਰੀਏ ਅੰਮਾਂ, ਅੰਮੜੀ ਨਜ਼ਰ ਕੋਇ ਨਾ ਆਈਆ। ਈਸਾ ਕਹੇ ਕਿਸ ਦੇ ਕੋਲੋਂ ਮੰਗਾਂ, ਆਪਣੀ ਝੋਲੀ ਡਾਹੀਆ। ਮੂਸਾ ਕਹੇ ਮੇਰੀਆਂ ਥੱਕ ਗਈਆਂ ਟੰਗਾਂ, ਭੱਜਿਆ ਵਾਹੋ ਦਾਹੀਆ। ਤੇਈ ਅਵਤਾਰ ਕਹਿਣ ਹੁਣ ਕਿਹੜੀ ਵਖਾਈਏ ਗੰਗਾ, ਗੰਗੋਤਰੀ ਨਜ਼ਰ ਕੋਇ ਨਾ ਆਈਆ। ਨਾਨਕ ਨਿਰਗੁਣ ਕਹੇ ਓਸੇ ਦਾ ਖੇਲ ਚੰਗਾ, ਜੋ ਓਸੇ ਰਿਹਾ ਭਾਈਆ। ਗੋਬਿੰਦ ਕਹੇ ਜੇ ਸਾਰੀ ਸ੍ਰਿਸ਼ਟੀ ਅੰਦਰ ਮਚਾ ਦਏ ਦੰਗਾ, ਮੇਰੀ ਖ਼ੁਸ਼ੀ ਬਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਸਦਾ ਬਹੁ ਰੰਗਾ, ਭੇਵ ਕੋਇ ਨਾ ਪਾਈਆ। ਮੁਹੰਮਦ ਕਹੇ ਮੈਨੂੰ ਬੁੱਢੇ ਨੂੰ ਦੇ ਦਿਓ ਡੰਡਾ, ਹੌਲੀ ਹੌਲੀ ਤੁਰ ਕੇ ਪੰਧ ਮੁਕਾਈਆ। ਈਸਾ ਕਹੇ ਮੈਂ ਟੋਹ ਕੇ ਵੇਖਿਆ ਆ ਗਿਆ ਕੰਢਾ, ਕਿਨਾਰਾ ਅਗਲਾ ਨਜ਼ਰੀ ਆਈਆ। ਮੂਸਾ ਕਹੇ ਮੈਂ ਸੁਣ ਕੇ ਹੋ ਗਿਆ ਠੰਡਾ, ਬਲ ਰਿਹਾ ਨਾ ਰਾਈਆ। ਤੇਈ ਅਵਤਾਰ ਕਹਿਣ ਸਾਡੀਆਂ ਖੋਹ ਲਈਆਂ ਸਭ ਵੰਡਾਂ, ਹਿੱਸਾ ਨਜ਼ਰ ਕੋਇ ਨਾ ਆਈਆ। ਨਾਨਕ ਕਹੇ ਨਿਰਗੁਣ ਹੁਣ ਕਿਸੇ ਨੂੰ ਪੂਜਣ ਦੇਣਾ ਨਹੀਂ ਕਰੀਰਾਂ ਜੰਡਾਂ, ਸੀਸ ਅਵਰ ਨਾ ਕੋਇ ਨਿਵਾਈਆ। ਗੋਬਿੰਦ ਕਹੇ ਮੈਂ ਛੁਡਾਉਣਾ ਲੁਹਾਰ ਤਰਖਾਣ ਦਾ ਖੰਡਾ, ਖੰਡਰਾਂ ਵਿਚ ਆਪਣਾ ਆਪ ਪਰਗਟਾਈਆ। ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲ ਦਾ ਖੇਲ ਜੋਤੀ ਨੂਰ ਸ਼ੈਤਾਨੀ ਵਿਚ ਬੰਦਾ, ਗੰਦਾ ਸਭ ਨੂੰ ਰਿਹਾ ਕਰਾਈਆ। ਮੁਹੰਮਦ ਕਹੇ ਮੇਰਾ ਸਿਰ ਨੰਗਾ, ਗਰਮੀ ਰਹੀ ਸਤਾਈਆ। ਈਸਾ ਕਹੇ ਮੈਨੂੰ ਹੋ ਲੈਣ ਦੇ ਠੰਡਾ, ਉਹ ਆਬੇਹਯਾਤ ਨਜ਼ਰ ਕੋਇ ਨਾ ਆਈਆ। ਮੂਸਾ ਕਹੇ ਬਿਰਥਾ ਗਿਆ ਧੰਦਾ, ਪਿਛਲੀ ਕੀਤੀ ਰਹੀ ਨਾ ਰਾਈਆ। ਤੇਈ ਅਵਤਾਰ ਕਹਿਣ ਬਹੁੜੀ ਕੋਈ ਰਹਿਣ ਨਹੀਂ ਦਿਤਾ ਪੰਡਾ, ਬੋਧ ਅਗਾਧ ਕਰੇ ਨਾ ਕੋਇ ਪੜ੍ਹਾਈਆ। ਨਾਨਕ ਕਹੇ ਸਤਿ ਪੁਰਖ ਦਾ ਸਤਿ ਧਰਮ ਦਾ ਵੇਖੋ ਝੰਡਾ, ਇਕੋ ਨਜ਼ਰੀ ਆਈਆ। ਗੋਬਿੰਦ ਕਹੇ ਇਹ ਮੇਰਾ ਲੇਖ ਮੰਗਾ, ਸਭ ਨੂੰ ਮਿਲੇ ਵਡਿਆਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਪ੍ਰਭ ਦਾ ਖੇਲ ਸਦਾ ਦੋ ਰੰਗਾ, ਭੇਵ ਅਭੇਦ ਨਾ ਕਿਸੇ ਦ੍ਰਿੜਾਈਆ। ਮੁਹੰਮਦ ਕਹੇ ਮੈਨੂੰ ਕਿਸ ਕਿਹਾ ਗ਼ੁਲਾਮ, ਨਫ਼ਰ ਕਰ

❋

❋

ਕੇ ਰਿਹਾ ਬੁਲਾਈਆ। ਈਸਾ ਕਹੇ ਮੈਨੂੰ ਕਰ ਲੈਣ ਦੇ ਸਲਾਮ, ਆ ਗਿਆ ਧੁਰਦਰਗਾਹੀਆ। ਮੂਸਾ ਕਹੇ ਸੱਜਣੋ ਮੈਂ ਹੋਰ ਸੁਣੀ ਕਲਾਮ, ਕਲਮਾ ਦਿਤਾ ਬਦਲਾਈਆ। ਤੇਈ ਅਵਤਾਰ ਕਹਿਣ ਫੇਰ ਕੌਣ ਜਪੂਗਾ ਰਾਮ, ਰਮਤਾ ਰਮਤਾ ਸਭ ਦੀ ਕਰੇ ਸਫ਼ਾਈਆ। ਨਾਨਕ ਨਿਰਗੁਣ ਕਹੇ ਇਹ ਓਸੇ ਦੀ ਸ਼ਾਨ ਮਹਾਨ, ਜੋ ਸ਼ਹਿਨਸ਼ਾਹ ਅਖਵਾਈਆ। ਗੋਬਿੰਦ ਕਹੇ ਜਿਸ ਨੇ ਛੱਡ ਦਿਤੇ ਤੀਰ ਕਮਾਨ, ਚਿੱਲਿਆਂ ਹੱਥ ਨਾ ਕੋਇ ਲਗਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਇਹ ਖੇਲ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਮੁਹੰਮਦ ਕਹੇ ਕੀ ਵੇਲਾ ਹੋਇਆ ਫ਼ਜਰ, ਫ਼ਜ਼ਲ ਅੱਲਾ ਰਿਹਾ ਕਮਾਈਆ। ਈਸਾ ਕਹੇ ਮੁਹੰਮਦਾ ਰੋਂਦੀ ਫਿਰਦੀ ਅਜ਼ਲ, ਰੋ ਰੋ ਕੁਰਲਾਈਆ। ਮੂਸਾ ਕਹੇ ਨੇੜੇ ਆ ਗਈ ਮੁਕਾ ਕੇ ਮਜ਼ਲ, ਗ਼ਜ਼ਲ ਆਪਣੀ ਰਹੀ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਪਣਾ ਆਪਣਾ ਵੇਖੋ ਵਜ਼ਨ, ਕਵਣ ਕਵਣ ਭਾਰ ਉਠਾਈਆ। ਨਾਨਕ ਕਹੇ ਅਸੀਂ ਸਾਰੇ ਬਣੇ ਰਹੇ ਕਜ਼ਨ, ਕਜ਼ਾ ਕੋਲੋਂ ਸਰੀਰ ਨਾ ਸਕੇ ਬਚਾਈਆ। ਗੋਬਿੰਦ ਕਹੇ ਮੇਰਾ ਓਸ ਦੇ ਨਾਲ ਪਰਨ, ਜੋ ਪਰਾਣਪਤ ਨਜ਼ਰੀ ਆਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਅੱਗੇ ਵਾਸਤੇ ਇਕੋ ਸਾਰੇ ਕਬੂਲ ਕਰੋ ਸਰਨ, ਸ਼ਰਨ ਇਕੋ ਮੰਗ ਮੰਗਾਈਆ। ਮੁਹੰਮਦ ਕਹੇ ਕਿਸ ਬਿਧ ਛੱਡਾਂ ਚੌਦਾਂ ਲੋਕ, ਹਾਏ ਹਾਏ ਕਰ ਸੁਣਾਈਆ। ਈਸਾ ਕਹੇ ਕਾਹਨੂੰ ਮੰਗੀ ਵੀਹਵੀਂ ਸਦੀ ਬਹੁਤ, ਉਨੀਸਾ ਪੰਧ ਚੁਕਾਈਆ। ਮੂਸਾ ਕਹੇ ਮੈਂ ਸੋਚ ਨਾ ਸਕਿਆ ਸੋਚ, ਪਰਵਰਦਿਗਾਰ ਕੀ ਹੁਕਮ ਵਰਤਾਈਆ। ਤੇਈ ਅਵਤਾਰ ਕਹਿਣ ਅਸੀਂ ਕੱਢ ਨਾ ਸਕੇ ਖੋਟ, ਦੀਨ ਦੁਨੀ ਸਾਫ਼ ਕਰਾਈਆ। ਨਾਨਕ ਨਿਰਗੁਣ ਕਹੇ ਇਹ ਪ੍ਰਭ ਦੇ ਅਗੰਮੀ ਚੋਜ, ਚੋਜੀ ਹੋ ਕੇ ਆਪ ਕਰਾਈਆ। ਗੋਬਿੰਦ ਕਹੇ ਨਾ ਹਰਖ ਕੋਈ ਨਾ ਸੋਗ, ਚਿੰਤਾ ਗ਼ਮ ਨਾ ਕੋਇ ਰਖਾਈਆ। ਸਤਿਗੁਰ ਸ਼ਬਦ ਕਹੇ ਬੱਚੂ ਤੁਹਾਨੂੰ ਸਾਰਿਆਂ ਨੂੰ ਸ੍ਰਿਸ਼ਟੀ ਵਾਲਾ ਭੋਗਾਇਆ ਭੋਗ, ਬਚਿਆ ਰਹਿਣ ਕੋਇ ਨਾ ਪਾਈਆ। ਅੱਗੇ ਪੀਹੜੀ ਕਿਸੇ ਚੱਲਣ ਨਹੀਂ ਦਿਤੀ ਦੋਹਤ ਪੋਤ, ਬੰਸਾਵਲੀ ਨਾ ਕੋਇ ਅਖਵਾਈਆ। ਤੁਹਾਡੇ ਵੇਖ ਕੇ ਵਿਦਿਆ ਵਾਲੇ ਕੌਸ਼, ਕਿਛ ਆਪਣਾ ਹਾਲ ਸੁਣਾਈਆ। ਤੱਤਾਂ ਵਾਲਾ ਦੇ ਕੇ ਤੁਹਾਨੂੰ ਪੋਸ਼, ਪੱਛਮ ਦੱਖਣ ਉੱਤਰ ਪੂਰਬ ਦਿਤਾ ਭਵਾਈਆ। ਓਦੋਂ ਤੁਹਾਨੂੰ ਆਉਣ ਨਹੀਂ ਦਿਤੀ ਸੋਚ, ਕਿਉਂ ਮਜ਼੍ਹਬਾਂ ਵਿਚ ਫਸਾਈਆ। ਸਚਖੰਡ ਦੇ ਆਲ੍ਹਣੇ ਵਿਚੋਂ ਕੱਢ ਕੇ ਬੋਟ, ਚੋਗ ਜਗਤ ਵਾਲੀ ਚੁਗਾਈਆ। ਅੱਖਰਾਂ ਵਾਲਾ ਦੱਸ ਕੇ ਜੋਗ, ਮਾਲਾ ਮਣਕਿਆਂ ਵਾਲੀ ਦ੍ਰਿੜਾਈਆ। ਨੂਰ ਦੇ ਕੇ ਆਪਣੀ ਜੋਤ, ਚੰਨ ਕੀਤਾ ਰੁਸ਼ਨਾਈਆ। ਇਸ਼ਾਰੇ ਦੇ ਕੇ ਲੋਕ ਪਰਲੋਕ, ਸੰਦੇਸੇ ਦਿਤੇ ਸੁਣਾਈਆ। ਤੁਸਾਂ ਓਹੋ ਸਮਝਿਆ ਬਹੁਤ, ਆਪਣੀ ਖ਼ੁਸ਼ੀ ਬਣਾਈਆ। ਸਾਨੂੰ ਭੰਡਾਰਾ ਮਿਲਿਆ ਅਤੋਟ, ਅਤੁਟ ਦਿਤਾ ਵਰਤਾਈਆ। ਇਹ ਤੁਹਾਨੂੰ ਛੋਟੀ ਜਿਹੀ ਦਿਤੀ ਸੀ ਮੋਖ, ਮੁਖ਼ਤਾਰਨਾਮਾ ਹੱਥ ਨਾ ਕਿਸੇ ਫੜਾਈਆ। ਸਤਿਗੁਰ ਸ਼ਬਦ ਕਹੇ ਮੈਂ ਤੁਹਾਡੇ ਅੰਦਰੋਂ ਭਾਂਡੇ ਲਏ ਪੋਚ, ਮਿਹਰ ਨਿਗਾਹ ਫਿਰਾਈਆ। ਦੇ ਕੇ ਨੇਤਰ ਇਕੋ ਲੋਚ, ਅੱਖ ਨਾਲ ਮਿਲਾਈਆ। ਕੱਢ ਕੇ ਹਰਖ਼ ਸੋਗ, ਸਗਲ ਰਮਿਆ ਦਿਤਾ ਵਖਾਈਆ। ਤੁਹਾਨੂੰ ਜਜਮਾਨ ਬਣਾ ਕੇ ਪਰੋਹਤ, ਪਰਾਹੁਣੇ ਜਗਤ ਵਖਾਈਆ। ਸਾਢੇ ਤਿੰਨ ਕਰੋੜ ਖੋਲ੍ਹ ਕੇ ਸੋਤ, ਸੁਤਿਆਂ ਸ਼ਬਦ ਸ਼ਨਵਾਈਆ। ਉਹ ਫੇਰ ਸਭ ਨੂੰ ਕਰ ਕੇ ਫ਼ੌਤ, ਫ਼ੈਸਲਾ ਦਿਤਾ ਕਰਾਈਆ। ਮੁਹੰਮਦ ਕਹੇ ਐ ਖ਼ੁਦਾ ਕੀ ਅਸੀਂ ਵੀ ਮਰੇ ਨਾਲ ਮੌਤ, ਮਲਕੁਲ ਮੌਤ ਦਏ ਸਜ਼ਾਈਆ। ਈਸਾ ਕਹੇ ਕੀ ਮੈਂ ਫਾਸੀ ਚੜ੍ਹਿਆ ਨਾਲ ਸ਼ੌਕ, ਸਲੀਬ ਗਲ ਲਟਕਾਈਆ। ਮੂਸਾ ਕਹੇ ਮੇਰੀ ਦਿਸੇ ਕੋਈ ਨਾ ਪਹੁੰਚ, ਅੱਗਾ ਨਜ਼ਰ ਕੋਇ ਨਾ

❋

❋

ਆਈਆ। ਤੇਈ ਅਵਤਾਰ ਕਹਿਣ ਅਸੀਂ ਸਾਰੇ ਗਏ ਔਂਤ, ਸਾਡਾ ਬੱਚਾ ਸੀਸ ਤਾਜ ਨਾ ਕੋਇ ਟਿਕਾਈਆ। ਨਾਨਕ ਨਿਰਗੁਣ ਕਹੇ ਮੈਂ ਪ੍ਰਭ ਦੀ ਮੰਨ ਕੇ ਧੌਂਸ, ਸਿਰ ਲਿਆ ਝੁਕਾਈਆ। ਗੋਬਿੰਦ ਕਿਹਾ ਮੈਂ ਸ਼ਬਦੀ ਧਾਰ ਜਣਾ ਕੇ ਰੌਂਸ, ਲੇਖਾ ਗਿਆ ਮੁਕਾਈਆ। ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਭੇਵ ਨਾ ਦੱਸਿਆ ਤੁਹਾਡੇ ਖ਼ੌਂਤ, ਖ਼ਤਰੇ ਵਿਚ ਸਰਬ ਰਖਾਈਆ। ਮੁਹੰਮਦ ਕਹੇ ਮੈਂ ਵੇਖਿਆ ਇਕੋ ਚੌਂਕ, ਚੌਤਰਫ਼ੀ ਰਾਹ ਵਖਾਈਆ। ਈਸਾ ਕਹੇ ਮੇਰੇ ਅੰਦਰ ਉਠਿਆ ਸ਼ੌਕ, ਆਸਾ ਹੋਰ ਵਖਾਈਆ। ਮੂਸਾ ਕਹੇ ਮੈਂ ਡਰ ਗਿਆ ਕਿਤੇ ਵਡਿਆਈ ਦਾ ਗਲ ਵਿਚ ਪੈ ਨਾ ਜਾਏ ਤੌਕ, ਤਕੱਬਰ ਵਿਚ ਰਖਾਈਆ। ਤੇਈ ਅਵਤਾਰ ਕਹਿਣ ਅਸਾਂ ਸਾਫ਼ ਸੁਥਰਾ ਕਰ ਕੇ ਰੱਖਿਆ ਚੌਂਤ, ਕਰ ਕਰ ਥੱਕੇ ਸਫ਼ਾਈਆ। ਨਾਨਕ ਨਿਰਗੁਣ ਕਹੇ ਮੈਂ ਕਰ ਕੇ ਇਕ ਮਨੌਤ, ਮਹਿੰਮਾ ਇਕ ਸੁਣਾਈਆ। ਗੋਬਿੰਦ ਕਿਹਾ ਮੈਂ ਸਭ ਦੀ ਵੇਖੀ ਅਦੌਤ, ਚਾਰ ਵਰਨ ਅਠਾਰਾਂ ਬਰਨ ਕਰਨ ਲੜਾਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਵੱਡਾ ਗੌਂਸ, ਗਹਿਰ ਗੰਭੀਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਹੁਕਮ ਆਪ ਸੁਣਾਈਆ। ਮੁਹੰਮਦ ਕਹੇ ਮੈਨੂੰ ਆ ਰਿਹਾ ਪਸੀਨਾ, ਪਸ਼ੂ ਪੰਛੀ ਰਹੇ ਕੁਰਲਾਈਆ। ਯਸੂ ਕਹੇ ਕਿਹੜਾ ਚੜ੍ਹ ਗਿਆ ਮਹੀਨਾ, ਵੇਖਾਂ ਨੈਣ ਉਠਾਈਆ। ਮੂਸਾ ਕਹੇ ਮੈਂ ਕਿਹੜਾ ਅੱਖਰ ਚੀਨਾ, ਜਿਸ ਪੜਦਾ ਦਿਤਾ ਚੁਕਾਈਆ। ਤੇਈ ਅਵਤਾਰ ਕਹਿਣ ਸਭ ਨੂੰ ਹੋਣਾ ਪਿਆ ਅਧੀਨਾ, ਚਲੀ ਨਾ ਕੋਇ ਵਡਿਆਈਆ। ਨਾਨਕ ਨਿਰਗੁਣ ਕਹੇ ਮੈਂ ਨਿਰਮਾਣਤਾ ਵਿਚ ਕਮੀਨਾ, ਨਿਉਂ ਨਿਉਂ ਸੀਸ ਝੁਕਾਈਆ। ਗੋਬਿੰਦ ਕਹੇ ਮੈਂ ਇਕ ਦਾ ਹੋ ਅਧੀਨਾ, ਆਅਲਾ ਅਦਨਾ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਮੈਂ ਤੁਹਾਡੀ ਸਭ ਦੀ ਵੱਡੀ ਮਸ਼ੀਨਾ, ਪੁਰਜੇ ਨਿੱਕੇ ਨਿੱਕੇ ਮਾਤਲੋਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਸਮਝਾਈਆ। ਮੁਹੰਮਦ ਕਹੇ ਮੇਰਾ ਅੰਤਰ ਮੰਗੇ ਪਨਾਹ, ਮਿਲੇ ਹਕ ਸਰਨਾਈਆ। ਈਸਾ ਕਹੇ ਮੈਂ ਵੀ ਕਰਦਾ ਹਾਂ, ਆਪਣਾ ਆਪ ਨਾਲ ਮਿਲਾਈਆ। ਮੂਸਾ ਕਹੇ ਮੈਂ ਵੀ ਮੰਗਾਂ ਓਹੀ ਥਾਂ, ਦਰ ਦਵਾਰਾ ਇਕੋ ਨਜ਼ਰੀ ਆਈਆ। ਤੇਈ ਅਵਤਾਰ ਕਹਿਣ ਅਸੀਂ ਕਿਸ ਬਿਧ ਕਰੀਏ ਨਾਂਹ, ਜ਼ੋਰ ਬਲ ਰਿਹਾ ਨਾ ਰਾਈਆ। ਨਾਨਕ ਨਿਰਗੁਣ ਕਹੇ ਓਹੋ ਪਿਤਾ ਓਹੋ ਮਾਂ, ਗੋਦੀ ਆਪਣੀ ਲਏ ਟਿਕਾਈਆ। ਗੋਬਿੰਦ ਕਹੇ ਮੈਂ ਅਰਜ਼ ਕਰਾਂ ਜਿਸ ਨੇ ਹੰਸ ਬਣਾਉਣੇ ਕਾਂ, ਦੇਵਣਹਾਰ ਮਾਣ ਵਡਿਆਈਆ। ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਫ਼ਿਕਰ ਨਾ ਕਰੋ ਜ਼ਿਕਰ ਨਾ ਕਰੋ ਮੈਂ ਸਭ ਦੀ ਪਕੜਾਂ ਬਾਂਹ, ਤਰਸ ਤੁਹਾਡੇ ਉਤੇ ਕਮਾਈਆ। ਅੱਗੇ ਲੱਗਣ ਨਾ ਦੇਵਾਂ ਕੋਈ ਦਾਅ, ਪੇਚਾ ਸ਼ਰਅ ਕੋਇ ਨਾ ਪਾਈਆ। ਇਕੋ ਇਕ ਬਣ ਮਲਾਹ, ਬੇੜਾ ਜਗਤ ਕੰਧ ਉਠਾਈਆ। ਮੇਰਾ ਹੁਕਮ ਹੋਵਣ ਲੱਗਾ ਰਵਾਂ, ਖ਼ੁਸ਼ੀਆਂ ਵਿਚ ਵਿਚ ਵਡਿਆਈਆ। ਗ਼ਫ਼ਲਤ ਵਿਚ ਕਦੇ ਨਾ ਸਵਾਂ, ਸ੍ਰਿਸ਼ਟ ਸਬਾਈ ਦਿਆਂ ਉਠਾਈਆ। ਜੋ ਜੁਗ ਚੌਕੜੀ ਲਹਿਣਾ ਕੀਤਾ ਜਮਾਂ, ਸਭ ਦੀ ਝੋਲੀ ਦਿਆਂ ਭਰਾਈਆ। ਮੈਂ ਕੋਈ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਦਾ ਕਰਨਾ ਨਹੀਂ ਤਮਾ, ਤਮਾਸ਼ਾ ਵੇਖਾਂ ਥਾਉਂ ਥਾਈਂਆ। ਜਿਸ ਤਰ੍ਹਾਂ ਤੁਸੀਂ ਕਹਿ ਕੇ ਆਏ ਜਿਸ ਨੇ ਗਗਨ ਰਹਾਇਆ ਬਿਨਾ ਥੰਮਾਂ, ਬਿਨਾ ਤਤ ਸ਼ਰੀਰ ਤੋਂ ਆਪਣੀ ਖੇਲ ਕਰਾਈਆ। ਇਕੋ ਢੋਲਾ ਧੁਰ ਦਾ ਗਵਾਂ, ਸੰਦੇਸ਼ਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਉਪਜਾਈਆ। ਮੁਹੰਮਦ ਕਹੇ ਮੇਰਾ ਹੱਥੋਂ ਲਹਿ ਗਿਆ ਛੱਲਾ, ਉਂਗਲੀ

❋

❋

ਖ਼ਾਲੀ ਨਜ਼ਰੀ ਆਈਆ। ਈਸਾ ਕਹੇ ਮੇਰਾ ਛੁਟ ਗਿਆ ਪੱਲਾ, ਪਲਕ ਦਾ ਭੇਵ ਰਿਹਾ ਨਾ ਰਾਈਆ। ਮੂਸਾ ਕਹੇ ਮੈਂ ਵੀ ਰਹਿਣਾ ਨਹੀਂ ਕੱਲਾ, ਤੁਹਾਡਾ ਸੰਗ ਨਿਭਾਈਆ। ਤੇਈ ਅਵਤਾਰ ਕਹਿਣ ਜਿਸ ਦਵਾਰਿਉਂ ਸਾਡਾ ਦੀਪਕ ਬਲਾ, ਅੰਤ ਓਸੇ ਵਿਚ ਸਮਾਈਆ। ਨਾਨਕ ਨਿਰਗੁਣ ਕਹੇ ਕੀ ਮਾਣ ਮਾਟੀ ਖੱਲਾ, ਖ਼ਲਕ ਦਾ ਖ਼ਾਲਕ ਖ਼ਾਲੀ ਦਏ ਕਰਾਈਆ। ਗੋਬਿੰਦ ਕਹੇ ਜੋ ਨਿਰਗੁਣ ਧਾਰ ਹੋ ਕੇ ਰਲਾ, ਆਪਣੇ ਵਿਚ ਮਿਲਾਈਆ। ਸਤਿਗੁਰ ਸ਼ਬਦ ਕਹੇ ਉਸ ਦੇ ਪਿਆਰ ਅੰਦਰ ਗੁਰ ਅਵਤਾਰ ਪੈਗ਼ੰਬਰ ਫਲਾ, ਪੱਤ ਟਹਿਣੀ ਮਾਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਹਜ਼ਰਤ ਮੁਹੰਮਦ (ਕਹੇ) ਆਹ ਲੈ ਚਿੱਠੀ, ਬਿਨ ਹਲਕਾਰਿਉਂ ਹੱਥ ਫੜਾਈਆ। ਈਸਾ ਕਹੇ ਓ ਯਾਰ ਇਹ ਅਨਡਿੱਠੀ, ਅੱਗੇ ਨਜ਼ਰ ਕਦੇ ਨਾ ਆਈਆ। ਮੂਸਾ ਕਹੇ ਉਹ ਵੱਡੀ ਕਿੱਡੀ, ਮੈਨੂੰ ਦਿਓ ਦ੍ਰਿੜਾਈਆ। ਤੇਈ ਅਵਤਾਰ ਕਹਿਣ ਸਾਡੀ ਕਿੱਧਰ ਜਾਊ ਬਿਧੀ, ਮਸਤਕ ਤਿਲਕ ਲਗਾਈਆ। ਨਾਨਕ ਕਹੇ ਇਹ ਧਾਰ ਸਦਾ ਸਿੱਧੀ, ਸਿੱਧ ਆਸਣ ਇਕ ਵਖਾਈਆ। ਗੋਬਿੰਦ ਕਹੇ ਹੁਣ ਕੋਈ ਨਾ ਬਣਿਓ ਜ਼ਿੱਦੀ, ਸਿਰ ਸਕੇ ਨਾ ਕੋਇ ਉਠਾਈਆ। ਸਤਿਗੁਰ ਸ਼ਬਦ ਕਹੇ ਅੱਗੇ ਹੁਕਮ ਵਰਤਣਾ ਇੱਕੀ, ਇਕ ਇਕੱਲਾ ਆਪ ਦ੍ਰਿੜਾਈਆ। ਮੁਹੰਮਦ ਦੀ ਆਹ ਦੋਹੱਥੜ ਮਾਰ ਕੇ ਪਿੱਟੀ, ਬਹੁੜੀ ਦਿਤਾ ਸੁਣਾਈਆ। ਈਸਾ ਹੱਥ ਰਖ ਕੇ ਗਿੱਚੀ, ਸੀਸ ਲਿਆ ਝੁਕਾਈਆ। ਮੂਸੇ ਕਿਹਾ ਮੈਂ ਤੇਰੀ ਧਾਰ ਨਿਮਾਣੀ ਨਿੱਕੀ, ਨੀਕਨ ਨੀਕ ਸਰਨਾਈਆ। ਤੇਈ ਅਵਤਾਰ ਕਹਿਣ ਵੇਦ ਵਿਆਸ ਔਹ ਵੇਖ ਆਪਣੀ ਮਿਤੀ, ਕੀ ਵੇਲਾ ਗਿਆ ਆਈਆ। ਨਾਨਕ ਕਿਹਾ ਸਾਚੀ ਦਿਸੇ ਕੋਈ ਨਾ ਸਿੱਖੀ, ਚਾਰ ਵਰਨ ਦੁਹਾਈਆ। ਗੋਬਿੰਦ ਕਹੇ ਰਸਨਾ ਰਹੀ ਕਿਸੇ ਨਾ ਮਿੱਠੀ, ਕੜਵਾ ਰੂਪ ਗਈ ਬਦਲਾਈਆ। ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਤੁਹਾਡੇ ਹੁੰਦਿਆਂ ਸਾਰੀ ਸ੍ਰਿਸ਼ਟੀ ਗਈ ਭਿੱਟੀ, ਪੁਨੀਤ ਨਜ਼ਰ ਕੋਇ ਨਾ ਆਈਆ। ਮੇਰੀ ਜੇਬ ਵਿਚ ਵੇਖ ਲਓ ਪਿਛਲੀ ਪੁਰਾਣੀ ਚਿੱਠੀ, ਸਹਿਜ ਨਾਲ ਸਮਝਾਈਆ। ਕਬੀਰ ਕਹੇ ਕੁਛ ਸੁਣ ਲਓ ਜਿਸ ਵੇਲੇ ਮੈਂ ਲੁਕਿਆ ਸਾਂ ਥੱਲੇ ਖਿਤੀ, ਕੰਡਿਆਂ ਵਿਚ ਦੁਹਾਈਆ। ਤੇਗ਼ ਬਹਾਦਰ ਕਹੇ ਮੇਰੇ ਸੀਸ ਉਤੇ ਲੱਗੀ ਧਾਰ ਤਿੱਖੀ, ਆਰ ਪਾਰ ਸਮਝਾਈਆ। ਈਸਾ ਕਹੇ ਜਿਸ ਵੇਲੇ ਮੇਰੀ ਸਲੀਬ ਖਿੱਚੀ, ਨਾਤਾ ਤੁੱਟਾ ਹੋਈ ਜੁਦਾਈਆ। ਰਾਮ ਕਹੇ ਮੈਨੂੰ ਤੇਰੇ ਨਾਲੋਂ ਹੋਈ ਜਿਚੀ, ਜੰਗਲਾਂ ਵਿਚ ਭਵਾਈਆ। ਕ੍ਰਿਸ਼ਨ ਕਹੇ ਮੈਂ ਜਗਤ ਸਲਾਹ ਦਿਤੀ, ਕੌਰੋ ਪਾਂਡੋ ਦਿਤੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਮੁਹੰਮਦ ਕਹੇ ਮੈਂ ਖੋਲ੍ਹ ਕੇ ਵੇਖਿਆ ਪਤਰਾ, ਬਿਨ ਅੱਖਾਂ ਅੱਖ ਫਿਰਾਈਆ। ਈਸਾ ਕਹੇ ਮੈਨੂੰ ਨਜ਼ਰੀ ਆਇਆ ਖ਼ਤਰਾ, ਖ਼ਤ ਖ਼ਤੂਤਾਂ ਵਿਚ ਦਿਤਾ ਸਮਝਾਈਆ। ਮੂਸਾ ਕਹੇ ਮੈਂ ਕਿੱਥੇ ਰਹਿਵਾਂ ਵੱਖਰਾ, ਘਰ ਨਜ਼ਰ ਕੋਇ ਨਾ ਆਈਆ। ਤੇਈ ਅਵਤਾਰ ਕਹਿਣ ਹੁਣ ਕਿਹੜੀਆਂ ਪੜ੍ਹਾਵਾਂਗੇ ਸਤਰਾਂ, ਜਗਤ ਵਿਚ ਸ਼ਨਵਾਈਆ। ਨਾਨਕ ਕਹੇ ਕਿਹੜੇ ਵਸੀਏ ਵਤਨਾ, ਦਵਾਰਾ ਕਵਣ ਸੁਹਾਈਆ। ਗੋਬਿੰਦ ਕਹੇ ਹੁਣ ਆ ਗਏ ਓਸ ਦੇ ਪਤਣਾ, ਜੋ ਤਟ ਕਿਨਾਰਾ ਇਕ ਰਖਾਈਆ। ਸਤਿਗੁਰ ਸ਼ਬਦ ਕਹੇ ਬੱਚਿਓ ਸਭ ਨੂੰ ਕਰ ਕੇ ਸੱਖਣਾ, ਸੁੱਖੀ ਸਾਂਦੀ ਪ੍ਰਭ ਦੇ ਚਰਨ ਟਿਕਾਈਆ। ਚਾਰੋਂ ਕੁੰਟ ਅੰਗਿਆਰਾ ਭਖਣਾ, ਸਰਬਭੱਖੀ ਦੇਣੇ ਮਿਟਾਈਆ। ਤੁਸਾਂ ਅੱਗੇ ਮੂਲ ਨਾ ਤੱਕਣਾ, ਸੱਤ ਧਾਰ ਦਾ ਡੰਡਾ ਰਿਹਾ ਚਮਕਾਈਆ। ਕਿਸੇ ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦਵਾਰ ਭੋਗ ਲਾ ਕੋਈ ਨਾ ਚਖਣਾ, ਸਭ ਨੂੰ ਮਨ੍ਹਾ ਦਿਤਾ ਕਰਾਈਆ। ਭੈ ਵਿਚ ਪੁਰਖ ਅਕਾਲ ਦੀ

❋

❋

ਚਰਨੀ ਵੱਸਣਾ, ਸੌਂ ਕੇ ਝਟ ਲੰਘਾਈਆ। ਵੇਖਿਓ ਕੋਈ ਕਿਤੇ ਨਾ ਕਰਿਓ ਯਤਨਾ, ਯਥਾਰਥ ਦਿਤਾ ਦ੍ਰਿੜਾਈਆ। ਹੁਣ ਮੈਂ ਕੋਈ ਵਸਣਾ ਨਹੀਂ ਪੌਂਟਾ ਪਟਣਾ, ਪੱਟੀਆਂ ਵਾਲੀ ਕਰਨੀ ਨਾ ਕੋਇ ਸਫ਼ਾਈਆ। ਸਭ ਦਾ ਲੇਖਾ ਪੱਤਾ ਕੱਟਣਾ, ਹੁਕਮ ਦਾ ਕਟਕ ਦੇਣਾ ਚੜ੍ਹਾਈਆ। ਇਕ ਵਾਰ ਪ੍ਰਭ ਦੀ ਚਰਨ ਧੂੜ ਦਾ ਲਾ ਲਓ ਵਟਣਾ, ਇਹ ਅੰਤ ਦੀ ਤੁਹਾਡੀ ਕੁੜਮਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਇਕੋ ਖ਼ਸਮ ਪਊਗਾ ਰੱਖਣਾ, ਦੇਵਰ ਜੇਠ ਨਜ਼ਰ ਕੋਇ ਨਾ ਆਈਆ। ਉਸ ਦੇ ਚਰਨਾਂ ਅੱਗੇ ਪਊਗਾ ਟੱਪਣਾ, ਨਿਉਂ ਨਿਉਂ ਸੀਸ ਨਿਵਾਈਆ। ਚਰਨ ਧੂੜ ਪਏਗਾ ਫੱਕਣਾ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਵੇਖਿਓ ਦੂਜੇ ਹੁਕਮ ਤਕ ਕਿਸੇ ਨਹੀਂ ਅੱਕਣਾ, ਜੁਗਾਂ ਦਾ ਰਾਹ ਨਾ ਕੋਇ ਤਕਾਈਆ। ਮੁਹੰਮਦ ਕਹੇ ਈਸਾ ਹੁਣ ਕਿਸ ਤਰਾ ਬਚਣਾ, ਮੂਸਾ ਕੀ ਤੇਰੀ ਸਲਾਹੀਆ। ਤੇਈ ਅਵਤਾਰ ਕਹਿਣ ਓ ਭਰਾਵੋ ਏਸੇ ਦਾ ਨਾਂ ਪੈਣਾ ਜੱਪਣਾ, ਅੱਲਾ ਰਾਮ ਇਹੋ ਨਜ਼ਰੀ ਆਈਆ। ਨਾਨਕ ਕਹੇ ਚੰਗਾ ਇਕੋ ਦੇ ਘਰ ਵੱਸਣਾ, ਦੂਜਾ ਖ਼ਸਮ ਨਾ ਕੋਇ ਹੰਢਾਈਆ। ਗੋਬਿੰਦ ਕਹੇ ਮੈਂ ਸਾਚੀ ਸੇਜੇ ਸੌਣੋਂ ਕਦੇ ਨਹੀਂ ਹਟਣਾ, ਗਲ ਇਕੋ ਲੈਣਾ ਲਗਾਈਆ। ਸਤਿਗੁਰ ਸ਼ਬਦ ਕਹੇ ਕੀ ਫੇਰ ਜਾ ਕੇ ਨਾਮ ਜਪਾਓਗੇ ਨਾਲ ਰਸਨਾ, ਤਨ ਵਜੂਦ ਹੰਢਾਈਆ। ਮੁਹੰਮਦ ਕਹੇ ਮੈਂ ਹੁਣੇ ਚਾਹੁੰਦਾ ਨੱਸਣਾ, ਛੱਡਾਂ ਖ਼ਲਕ ਖ਼ੁਦਾਈਆ। ਈਸਾ ਕਹੇ ਕੀ ਇਹੋ ਜਿਹੀ ਹੋਣ ਵਾਲੀ ਘਟਨਾ, ਮੈਨੂੰ ਦੇ ਸਮਝਾਈਆ। ਮੂਸਾ ਕਹੇ ਇਸ ਨੇ ਸਾਰਿਆਂ ਨੂੰ ਫੱਟਣਾ, ਨਿਰਾਲਾ ਤੀਰ ਚਲਾਈਆ। ਤੇਈ ਅਵਤਾਰ ਕਹਿਣ ਏਸੇ ਰਾਮ ਦੀ ਸਰਨ ਸਭ ਨੇ ਢੱਠਣਾ, ਢਹਿ ਢਹਿ ਸੀਸ ਨਿਵਾਈਆ। ਨਾਨਕ ਕਹੇ ਭਰਾਵੋ ਚੰਦ ਦਿਹਾੜੇ ਰੈਣ ਵਸੇਰਾ ਕਟਣਾ, ਲੋਕਮਾਤ ਦੁਹਾਈਆ। ਗੋਬਿੰਦ ਕਹੇ ਮੈਂ ਫੇਰ ਨਹੀਂ ਜੰਮਣਾ ਵਿਚ ਪਟਨਾ, ਨੂਰ ਇਕੋ ਇਕ ਚਮਕਾਈਆ। ਸਤਿਗੁਰ ਸ਼ਬਦ ਕਹੇ ਤੁਹਾਡਾ ਵਸ ਨਹੀਂ ਨਾ ਕੋਈ ਤੁਹਾਡਾ ਕੋਈ ਯਤਨਾ, ਤਾਕਤ ਨਜ਼ਰ ਕੋਇ ਨਾ ਆਈਆ। ਜਿਉਂ ਭਾਵੇ ਤਿਉਂ ਮੈਂ ਤੁਹਾਨੂੰ ਰੱਖਣਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹਿਜ ਸਹਿਜ ਸਮਝਾਈਆ। ਮੁਹੰਮਦ ਕਹੇ ਉਹ ਅੰਦਰ ਵੱਜੀ ਹੁੱਕ, ਹੁਕਮ ਦਿਤਾ ਦ੍ਰਿੜਾਈਆ। ਈਸਾ ਕਹੇ ਕਿਤੇ ਸਾਡਾ ਪੈਂਡਾ ਤੇ ਨਹੀਂ ਗਿਆ ਮੁਕ, ਮੂਸੇ ਉਠ ਧਿਆਨ ਲਗਾਈਆ। ਤੇਈ ਅਵਤਾਰ ਕਹਿਣ ਕਿਧਰੋਂ ਸੁਣ ਲਈ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਨਾਨਕ ਕਹੇ ਸਭ ਦੀ ਸਫ਼ਾ ਗਈ ਉਠ, ਊਠਤ ਬੈਠਤ ਰਹੀ ਨਾ ਰਾਈਆ। ਗੋਬਿੰਦ ਕਹੇ ਮੁਹੰਮਦਾ ਯਾਰ ਕਿਉਂ ਕਟਾਈ ਸੀ ਮੁੱਛ, ਮੈਨੂੰ ਦੇ ਸਮਝਾਈਆ। ਇਸਤਰੀ ਪਿਛੇ ਹੋ ਕੇ ਕੁਚ, ਸ਼ਕਲ ਲਈ ਬਦਲਾਈਆ। ਗੋਬਿੰਦ, ਸਾਰਿਆਂ ਦੇ ਹੁੰਦਿਆਂ ਨਾ ਪੁਛ, ਕੱਲਾ ਦੇਉਂ ਸਮਝਾਈਆ। ਸਤਿਗੁਰ ਸ਼ਬਦ ਕਹੇ ਮੈਂ ਕਲਮਿਆਂ ਦਾ ਮਾਲਕ ਕਿਉਂ ਕਰਦੇ ਬੁੱਚ ਬੁੱਚ, ਜਿਸ ਤਰਾ ਮੈਂ ਚਾਹਿਆ ਓਸ ਤਰਾ ਦਿਤਾ ਰਗੜਾਈਆ। ਪਤਾ ਨਹੀਂ ਕਿਸ ਜ਼ਮੀਨ ਉਤੇ ਆਕੜ ਨਾਲ ਫਿਰਦੇ ਸੋ ਟੁੱਪ ਟੁੱਪ, ਟੋਭੇ ਲਾ ਲਾ ਕੀਤੀ ਲਿਖਾਈਆ। ਜਿਸ ਨੇ ਤੁਹਾਡਾ ਬੂਟਾ ਲਾਇਆ ਓਸੇ ਨੇ ਦਿਤਾ ਪੁੱਟ, ਕਿਉਂ ਰੋ ਰੋ ਮਾਰੋ ਧਾਹੀਂਆ। ਸ਼ੁਕਰ ਕਰੋ ਤੁਹਾਡਾ ਖਹਿੜਾ ਗਿਆ ਛੁੱਟ, ਆਪਣੀ ਦੇ ਨਾ ਸਕੇ ਸਫ਼ਾਈਆ। ਮੇਰਾ ਕਾਸਾ ਖ਼ਾਲੀ ਠੁਠ, ਵਿਚੋਂ ਠੁਮਰੀ ਨਜ਼ਰ ਕੋਇ ਨਾ ਆਈਆ। ਰਾਮ ਕਿਹਾ ਓ ਅਜੇ ਵੀ ਹੋ ਜਾਓ ਇਕ ਮੁੱਠ, ਭੁੱਲੇ ਘਰ ਨੂੰ ਜਾਵੋ ਆਈਆ। ਨਾਨਕ ਕਿਹਾ ਭਈ ਇਹ ਸਭ (ਹੱਥ) ਓਸੇ ਦੇ ਕੁਛ, ਜਿਉਂ ਭਾਵੇ ਤਿਉਂ ਰਿਹਾ ਚਲਾਈਆ। ਗੋਬਿੰਦ ਕਹੇ ਬੜੀ ਛੇਤੀ ਸਾਰਿਆਂ ਦਾ ਪੈਂਡਾ ਗਿਆ ਮੁਕ, ਭਰਾਵੋ ਸਾਡੀਆਂ ਮੁੱਕੀਆਂ ਘਸੁੱਨਾਂ ਸਾਡਾ ਲੇਖਾ ਦਿਤਾ

❋

❋

ਮੁਕਾਈਆ। ਜੇ ਇਸ ਦੇ ਕੋਲੋਂ ਪੁਛ ਲੈਂਦੇ ਏਸੇ ਦੀ ਤੁਕ, ਕਿਉਂ ਦੀਨਾਂ ਮਜ਼੍ਹਬਾਂ ਵਾਲੀ ਹੁੰਦੀ ਲੜਾਈਆ। ਅਸੀਂ ਖ਼ੁਸ਼ ਰਹੇ ਸਾਨੂੰ ਬਣਾ ਕੇ ਪੁੱਤ, ਹਿੱਸੇ ਦਿੱਤੇ ਵੰਡਾਈਆ। ਤੇ ਜਿਸ ਵੇਲੇ ਆਧਾਂ ਬਿਆਧਾਂ ਮੁਣਿਆਦਾਂ ਦਾ ਪੈਂਡਾ ਗਿਆ ਮੁਕ, ਪਟੇਦਾਰੀ ਰਹੀ ਨਾ ਰਾਈਆ। ਜੇ ਕਦੇ ਮਾਤਲੋਕ ਜਾਣ ਤੋਂ ਪਹਿਲੋਂ ਐਥੇ ਕਰ ਲੈਂਦੇ ਠੁੱਕ, ਸਲਾਹ ਮਸ਼ਵਰਾ ਇਕ ਪਕਾਈਆ। ਫਿਰ ਝਗੜਾ ਨਾ ਪਾਉਂਦੇ ਕਾਇਆ ਬੁਤ, ਮਨੁਸ਼ ਮਨੁਸ਼ਾਂ ਨਾਲ ਟਕਰਾਈਆ। ਕ੍ਰਿਸ਼ਨ ਕਹੇ ਮੂਸਾ ਤੂੰ ਜਾ ਕੇ ਪਾਈ ਪਹਿਲੋਂ ਫੁਟ, ਮੂਸਾ ਕਹੇ ਮੇਰੇ ਨਾਲੋਂ ਬਹੁਤੀ ਈਸਾ ਅੱਗ ਲਗਾਈਆ। ਈਸਾ ਕਹੇ ਮੈਂ ਕੁਛ ਹੋ ਗਿਆ ਚੁਪ, ਮੁਹੰਮਦ ਨੇ ਚਾਰ ਕੁੰਟ ਦਿਤੀ ਦੁਹਾਈਆ। ਰਾਮ ਕ੍ਰਿਸ਼ਨ ਨੂੰ ਲਵੋ ਚੁੱਕ, ਪੱਥਰ ਪੱਥਰਾਂ ਨਾਲ ਟਕਰਾਈਆ। ਅਵਤਾਰ ਕਹਿਣ ਕਿਸ ਬਿਧ ਪਾਈ ਓਸ ਨੇ ਫੁੱਟ, ਸਾਨੂੰ ਸਭ ਕੁਛ ਜਾਣਦਿਆਂ ਨੂੰ ਦਿਤਾ ਲੜਾਈਆ। ਨਾਨਕ ਕਿਹਾ ਆਪਣੀ ਕਰਨੀ ਨੂੰ ਟੁੱਕ ਟੁੱਕ, ਸਾਡੀ ਝੋਲੀ ਦਿਤੀ ਭਰਾਈਆ। ਗੋਬਿੰਦ ਕਿਹਾ ਸਭ ਨੂੰ ਓਸ ਖ਼ਾਨੇ ਵਿਚ ਦਿਤਾ ਸੁੱਟ, ਜਿਥੇ ਸੋਟਾ ਸਤ ਰੰਗਾ ਡਰਾਈਆ। ਸਤਿਗੁਰ ਸ਼ਬਦ ਕਹੇ ਓ ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਨਹੀਂ ਸੀ ਪਤਾ ਮੈਂ ਆਦਿ ਦਾ ਇਕੋ ਉਹਦਾ ਪੁੱਤ, ਤੁਸੀਂ ਮੇਰੇ ਵਿਚੋਂ ਜੰਮ ਕੇ ਜਗਤ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਮੁਹੰਮਦ ਕਹੇ ਸਦੀ ਚੌਧਵੀਂ ਪੈ ਗਈਆਂ ਚੀਸਾਂ, ਅੱਲਾ ਤੇਰੀ ਸਰਨਾਈਆ। ਈਸਾ ਕਹੇ ਕਿਤੇ ਭੁੱਲ ਨਹੀਂ ਗਈਆਂ ਹਦੀਸਾਂ, ਹਜ਼ਰਤਾ ਦੇ ਦ੍ਰਿੜਾਈਆ। ਮੂਸਾ ਕਹੇ ਆਪਣਾ ਵੇਖ ਖ਼ਾਲੀ ਹੋ ਗਿਆ ਖ਼ੀਸਾ, ਕੀ ਦੂਜਿਆਂ ਰਿਹਾ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕੱਠੇ ਵੇਖਣ ਕਿਤੇ ਆ ਨਹੀਂ ਗਿਆ ਬੀਸਾ, ਬਿਸਤਰੇ ਸਭ ਦੇ ਗੋਲ ਕਰਾਈਆ। ਨਾਨਕ ਕਿਹਾ ਆਪਣਾ ਆਪਣਾ ਵੇਖੋ ਸ਼ੀਸ਼ਾ, ਪੜਦਾ ਓਹਲਾ ਰਹੇ ਨਾ ਰਾਈਆ। ਗੋਬਿੰਦ ਕਿਹਾ ਤੁਹਾਡੀਆਂ ਪੂਰੀਆਂ ਕਰਨ ਲੱਗਾ ਉਮੀਦਾਂ, ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਸਭ ਦੀਆਂ ਪਰਖਣ ਆਇਆ ਨੀਤਾਂ, ਨੀਤੀਵਾਨ ਵੇਸ ਵਟਾਈਆ। ਕੀ ਫੇਰ ਵੜੋਗੇ ਮੰਦਰਾਂ ਮਸੀਤਾਂ, ਮਸੱਲੇ ਹੱਥਾਂ ਵਿਚ ਉਠਾਈਆ। ਸਾਰੇ ਕਹੋ ਸਾਡੀਆਂ ਲੱਗੀਆਂ ਇਕ ਦੇ ਨਾਲ ਪ੍ਰੀਤਾਂ, ਪ੍ਰੀਤਮ ਲਿਆ ਮਨਾਈਆ। ਪਿਛਲਾ ਯਾਦ ਨਾ ਕਰਿਓ ਵੇਲਾ ਬੀਤਾ, ਮਾਜ਼ੀ ਰਾਹ ਨਾ ਕੋਇ ਤਕਾਈਆ। ਸਾਰੇ ਗਾਓ ਇਕੋ ਗੀਤਾ, ਜੋ ਗਹਿਰ ਗੰਭੀਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੁਹੰਮਦ ਕਹੇ ਮੈਨੂੰ ਹੋਣ ਲੱਗੀ ਦਰਦ, ਦਰੇ ਦਰਬਾਰ ਸੁਣਾਈਆ। ਈਸਾ ਕਹੇ ਕਿਤੇ ਕੱਢ ਤੇ ਨਹੀਂ ਲਈ ਫ਼ਰਦ, ਸਾਡਾ ਲੇਖਾ ਵੇਖ ਵਖਾਈਆ। ਮੂਸਾ ਕਹੇ ਮੈਂ ਵੇਖ ਹੋਇਆ ਅਸਚਰਜ, ਅਚਰਜ ਖੇਲ ਖਿਲਾਈਆ। ਤੇਈ ਅਵਤਾਰ ਕਹਿਣ ਨਾ ਨਾਰੀ ਨਾ ਇਹ ਮਰਦ, ਜੋਤੀ ਜਾਮਾ ਨੂਰ ਰੁਸ਼ਨਾਈਆ। ਨਾਨਕ ਗੋਬਿੰਦ ਕਹੇ ਇਹ ਪੂਰਾ ਕਰਨ ਆਇਆ ਫ਼ਰਜ਼, ਆਪਣਾ ਵੇਸ ਵਟਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਹਾਡੇ ਹੁੰਦਿਆਂ ਮਾਣਸਾਂ ਖਾਧੇ ਕਰਗ, ਜੂਨੀਆਂ ਵਿਚ ਸਜ਼ਾਈਆ। ਮੈਂ ਬੋਲ ਕੇ ਕਹਵਾਂ ਗਰਜ, ਤੁਹਾਡੀ ਕੀਤੀ ਅੱਗੇ ਦੇਣੀ ਬਦਲਾਈਆ। ਰਹਿਣ ਨਹੀਂ ਦੇਣਾ ਅੰਧੇਰਾ ਗਰਦ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਏਕੰਕਾਰਾ ਆਇਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਸਭ ਦਾ ਲੇਖਾ ਕੀਤਾ ਤਰਕ, ਤੁਰਤ ਆਪਣਾ ਹੁਕਮ ਚਲਾਈਆ। ਪੂਰੀ ਕਰ ਕੇ ਇਕਰਾਰਾਂ ਦੀ ਸ਼ਰਤ, ਸ਼ਰਅ ਦੇਵੇ ਬਦਲਾਈਆ। ਤੁਸਾਂ ਕਦੀ ਵੇਖਿਆ ਸਵਰਗ ਨਰਕ, ਜਾ ਕੇ ਫੇਰਾ ਪਾਈਆ। ਹੁਣ ਕਿਸੇ ਨੂੰ ਵੜਨ ਨਹੀਂ ਦੇਣਾ ਵਿਚ ਚਰਚ, ਚਰਾਗਾਹਾਂ ਵਿਚ ਭਵਾਈਆ।

❋

❋

ਵੇਖਿਓ ਫੇਰ ਨਾ ਜਾਇਓ ਉਤੇ ਫ਼ਰਸ਼, ਅਰਸ਼ ਮੇਰੇ ਵਿਚ ਸਮਾਈਆ। ਕਿਤੇ ਵੰਡ ਨਾ ਵੰਡਿਓ ਗਰਬਨ ਸ਼ਰਕ, ਸ਼ਮਾਲਨ ਜਨੂਬਨ ਆਪਣਾ ਫੇਰਾ ਪਾਈਆ। ਅੱਗੇ ਰਹਿਣ ਨਹੀਂ ਦੇਣਾ ਕੋਈ ਫ਼ਰਕ, ਫ਼ਿਕਰਾ ਇਕੋ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਈਆ। ਮੁਹੰਮਦ ਕਹੇ ਕਿਉਂ ਹੋਈ ਦਿਲਗੀਰੀ, ਧੀਰਜ ਧੀਰ ਨਾ ਕੋਇ ਰਖਾਈਆ। ਈਸਾ ਕਹੇ ਟੁੱਟਣ ਲੱਗੀ ਸ਼ਰਅ ਜ਼ੰਜੀਰੀ, ਟੁੱਟੀ ਗੰਢ ਨਾ ਕੋਇ ਪਵਾਈਆ। ਮੂਸਾ ਕਹੇ ਬੱਸ ਹੋਈ ਫ਼ਕੀਰੀ, ਫ਼ਾਤਿਆ ਸਭ ਦਾ ਰਿਹਾ ਪੜ੍ਹਾਈਆ। ਤੇਈ ਅਵਤਾਰ ਕਹਿਣ ਰਹਿਣਾ ਨਹੀਂ ਬਗ਼ਲਗੀਰੀ, ਜਗਤ ਸੰਗ ਬਣਾਈਆ। ਨਾਨਕ ਗੋਬਿੰਦ ਕਹੇ ਇਹ ਵਕਤ ਅਖ਼ੀਰੀ, ਆਖ਼ਰ ਰਿਹਾ ਸੁਣਾਈਆ। ਸਤਿਗੁਰ ਸ਼ਬਦ ਕਹੇ ਜਿਸ ਸ੍ਰਿਸ਼ਟ ਕੀਤੀ ਤਾਅਮੀਰੀ, ਓਹੋ ਵੇਖ ਵਖਾਈਆ। ਲਹਿਣਾ ਦੇਣਾ ਚੁਕਾਵੇ ਹਸਤ ਕੀੜੀ, ਲੱਖ ਚੁਰਾਸੀ ਵੇਖ ਵਖਾਈਆ। ਸਭ ਨੂੰ ਗਲੀ ਲੰਘਣਾ ਪੈਣਾ ਭੀੜੀ, ਸੌਖਾ ਰਾਹ ਨਾ ਕੋਇ ਜਣਾਈਆ। ਸਿਰ ਤਾਜ ਨਾ ਰਹੇ ਅਮੀਰੀ, ਅਮਰਾਪਦ ਨਾ ਕਿਸੇ ਵਖਾਈਆ। ਇਹ ਖੇਲ ਹੋਣਾ ਤਕਦੀਰੀ, ਸ਼ਾਸਤਰ ਵੇਦ ਸਮਝੇ ਕੋਇ ਨਾ ਰਾਈਆ। ਕੁਛ ਲਹਿਣਾ ਬਦਰੇ ਮੁਨੀਰੀ, ਬੈਤੁਲ ਧਾਮ ਸਰਨਾਈਆ। ਕੁਛ ਹੁਕਮ ਸ਼ਬਦ ਨਾਇਬ ਵਜ਼ੀਰੀ, ਨਾਤਵਾਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਉਪਜਾਈਆ। ਮੁਹੰਮਦ ਕਹੇ ਕਿਉਂ ਉਮਤ ਦਾ ਭੱਜਣ ਲੱਗਾ ਹੁੱਕਾ, ਚਿਲਮ ਚਿਮਟਾ ਕੰਮ ਕਿਸੇ ਨਾ ਆਈਆ। ਈਸਾ ਕਹੇ ਸਭ ਦੇ ਮੁਖ ਵਿਚ ਪੈਣਾ ਥੁੱਕਾ, ਥੋਕ ਦਾ ਮਾਲ ਸਾਰੇ ਬੈਠੇ ਲੁਟਾਈਆ। ਮੂਸਾ ਕਹੇ ਮੈਂ ਕਿਸ ਕਿਸ ਦਾ ਭਾਰ ਚੁੱਕਾਂ, ਸਾਬਤ ਨਜ਼ਰ ਕੋਇ ਨਾ ਆਈਆ। ਤੇਈ ਅਵਤਾਰ ਕਹਿਣ ਸਾਡਾ ਮਾਰਗ ਮੁੱਢੋਂ ਘੁੱਥਾ, ਪ੍ਰਭ ਦਾ ਨਾਮ ਨਾ ਇਕ ਸਮਝਾਈਆ। ਆਦਿ ਸ਼ਕਤ ਕਹੇ ਮੈਨੂੰ ਵੀ ਰੋ ਲੈਣ ਦਿਓ ਵਿਚ ਮਾਰ ਕੇ ਭੁੱਬਾਂ, ਖੁੱਲ੍ਹੀ ਮੀਂਢੀ ਸੀਸ ਨਾ ਕੋਇ ਗੁੰਦਾਈਆ। ਨਾਨਕ ਕਹੇ ਆਪਣੀ ਕਰਨੀ ਸਭ ਦਾ ਬੇੜਾ ਡੁੱਬਾ, ਦੂਸਰ ਕਰੇ ਨਾ ਕੋਇ ਸਫ਼ਾਈਆ। ਗੋਬਿੰਦ ਕਹੇ ਲੇਖਾ ਅੰਤ ਅਖ਼ੀਰੀ ਮੁੱਕਾ, ਚਾਰ ਕੁੰਟ ਨਾ ਕੋਇ ਸਹਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਕਿਉਂ ਲੈਂਦੇ ਰਹੇ ਮੇਰੇ ਨਾਮ ਦਾ ਭੁੱਗਾ, ਭੋਗ ਲਵਾ ਕੇ ਆਪੇ ਲੈਂਦੇ ਖਾਈਆ। ਏਸੇ ਕਰ ਕੇ ਉਜੜਨ ਲੱਗਾ ਝੁੱਗਾ, ਗੁਰੂ ਦਾ ਹਿੱਸਾ ਸਿਖ ਆਪਣਿਆਂ ਢਿੱਡਾਂ ਵਿਚ ਟਿਕਾਈਆ। ਤੁਸੀਂ ਕਦੀ ਨਾ ਸਮਝਿਓ ਪੁਰਖ ਅਕਾਲ ਬੁੱਢਾ, ਜੁਗ ਜੁਗ ਸਭ ਦਾ ਪਿਤਾ ਮਾਈਆ। ਨਾ ਲੰਗੜਾ ਲੂਲ੍ਹਾ ਡੁੱਡਾ, ਨਾ ਨੈਣਹੀਣ ਅਖਵਾਈਆ। ਜੇ ਤੁਸੀਂ ਸਭ ਦੀ ਸਾਫ਼ ਰਖਦੇ ਬੁੱਧਾ, ਕੂੜੀ ਕਿਰਿਆ ਨਾ ਕੋਇ ਕਮਾਈਆ। ਮੈਨੂੰ ਦੱਸੋ ਕਿਉਂ ਤੁਹਾਥੋਂ ਕਰਾਉਂਦਾ ਰਿਹਾ ਯੁੱਧਾ, ਧਰਮ ਦੇ ਨਾਲ ਧਰਮ ਦੀ ਲੜਾਈਆ। ਮੇਰਾ ਖੇਲ ਕਿਸੇ ਨਾ ਬੁੱਝਾ, ਬੇਨੰਤੀ ਚਰਨ ਨਾ ਕੋਇ ਕਰਾਈਆ। ਜੈਸਾ ਹੁਕਮ ਦਿਤਾ ਤੈਸਾ ਗੁਰ ਅਵਤਾਰ ਪੈਗ਼ੰਬਰ ਮਾਤ ਰੁੱਝਾ, ਜਗਤ ਵਿਚ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੁਹੰਮਦ ਕਹੇ ਮੇਰੇ ਅੰਦਰ ਆਵਾਜ਼ ਆਈ ਹੂ, ਅੱਲਾਹ ਹਕ ਰਿਹਾ ਜਣਾਈਆ। ਈਸਾ ਕਹੇ ਮੈਨੂੰ ਪੈਂਦੀ ਧੂਹ, ਬਹੁੜੀ ਬਹੁੜੀ ਕੁਰਲਾਈਆ। ਮੂਸਾ ਕਹੇ ਮੈਨੂੰ ਸਾਫ਼ ਕਰ ਲੈਣ ਦੇ ਮੂੰਹ, ਜੋ ਪੱਥਰਾਂ ਉਤੇ ਰਗੜਾਈਆ। ਤੇਈ ਅਵਤਾਰ ਕਹਿਣ ਅਸੀਂ ਰਸਤਾ ਸਾਫ਼ ਨਾ ਕੀਤਾ ਰੂਹ, ਮਨ ਦੀ ਚਲਦੀ ਰਹੀ ਚਤੁਰਾਈਆ। ਨਾਨਕ ਗੋਬਿੰਦ ਕਹੇ ਸਾਰੇ ਖੇਲ ਵੇਖੋ ਲੂੰ ਲੂੰ, ਰੋਮ ਰੋਮ ਰੋਮ ਸਮਾਈਆ। ਸਤਿਗੁਰ ਸ਼ਬਦ ਕਹੇ ਤੁਹਾਨੂੰ ਨਹੀਂ ਪਤਾ ਮੈਂ

❋

❋

ਸਭ ਦਾ ਇਕੋ ਗੁਰੂ, ਸਤਿਗੁਰ ਮੈਨੂੰ ਕਹਿ ਕੇ ਸਾਰੇ ਤੁਸੀਂ ਗਾਈਆ। ਮੇਰਾ ਪਿਆਰ ਦਾ ਵੱਡਾ ਖੂਹ, ਜਿਸ ਵਿਚ ਸਾਰੇ ਗ਼ੋਤੇ ਖਾ ਖਾ ਮੇਰੀ ਓਟ ਤਕਾਈਆ। ਕੋਈ ਦੱਸੋ ਹੁਣ ਅੱਗੇ ਕਿਸ ਬਿਧ ਖੇਲ ਹੋਣਾ ਸ਼ੁਰੂ, ਸ਼ਹਿਨਸ਼ਾਹ ਆਪ ਕਰਾਈਆ। ਕਿਸ ਧਾਰ ਆਤਮਾ ਜੁੜੂ, ਮਿਲੇ ਮਾਣ ਵਡਿਆਈਆ। ਮੁਹੰਮਦ ਕਹੇ ਹੁਣ ਫੋਕਾ ਕਰਨਾ ਕੁੜੂੰ ਕੁੜੂੰ, ਕੁੜੱਤਣ ਮਜ਼੍ਹਬ ਰਹੇ ਨਾ ਰਾਈਆ। ਆਪਣੀ ਕਰਨੀ ਤੋਂ ਕਦੇ ਨਾ ਮੁੜੂ, ਈਸਾ ਰਿਹਾ ਸੁਣਾਈਆ। ਮੂਸਾ ਕਹੇ ਮੈਂ ਹੁਕਮੇ ਅੰਦਰ ਤੁਰੂੰ, ਤੁਰਤ ਸੀਸ ਨਿਵਾਈਆ। ਤੇਈ ਅਵਤਾਰ ਕਹਿਣ ਏਸੇ ਦਾ ਮੰਤਰ ਫੁਰੂੰ, ਫ਼ੁਰਨੇ ਬੰਦ ਕਰਾਈਆ। ਨਾਨਕ ਗੋਬਿੰਦ ਕਹੇ ਏਕਾ ਸਰਨ ਸਰਨਾਈ ਪੜੂੰ, ਪੜ੍ਹਨ ਲਿਖਣ ਦੀ ਲੋੜ ਰਹੇ ਨਾ ਰਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਸਭ ਦੇ ਅੰਦਰ ਵੜੂੰ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਸ਼ਾਹ ਸੁਲਤਾਨਾਂ ਫੜੂੰ, ਫੜ ਕੇ ਦਿਆਂ ਉਠਾਈਆ। ਦੋ ਧਾਰੀ ਹੋ ਕੇ ਲੜੂੰ, ਲਕੀਰ ਫ਼ਕੀਰ ਵਾਲੀ ਵਖਾਈਆ। ਸਭ ਦੇ ਅੰਦਰ ਇਕੋ ਧੌਲ ਜੜੂੰ, ਧਰਤ ਧਵਲ ਦਿਆਂ ਹਿਲਾਈਆ। ਸਮੁੰਦ ਸਾਗਰ ਛੜੂੰ, ਵਿਰੋਲ ਵਖਾਵਾਂ ਥਾਉਂ ਥਾਈਂਆ। ਜਿਹੜਾ ਲੇਖ ਲਿਖਾਇਆ ਗੋਬਿੰਦ ਧਾਰ ਪਰਾਰ ਪਰੂੰ, ਪਾਰਬ੍ਰਹਮ ਹੁਕਮ ਸੁਣਾਈਆ। ਓਸੇ ਤਰਾ ਕਰੂੰ, ਕਰਤਬ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਸੰਦੇਸ਼ਾ ਇਕ ਸੁਣਾਈਆ। ਮੁਹੰਮਦ ਕਹੇ ਕਿਉਂ ਹੋਣ ਲੱਗੀ ਪੀੜ, ਪੀੜ੍ਹੀ ਨਜ਼ਰ ਕੋਇ ਨਾ ਆਈਆ। ਈਸਾ ਕਹੇ ਜਗਤ ਨਬੀਆਂ ਦੀ ਲੱਗ ਗਈ ਭੀੜ, ਭੀੜਾ ਰਾਹ ਕੋਇ ਨਾ ਪਾਰ ਕਰਾਈਆ। ਮੂਸਾ ਕਹੇ ਝਗੜਾ ਮੁਕਿਆ ਨਾ ਹਸਤ ਕੀੜ, ਸਾਚਾ ਰੰਗ ਨਾ ਕੋਇ ਰੰਗਾਈਆ। ਤੇਈ ਅਵਤਾਰ ਕਹਿਣ ਰੋਂਦੇ ਸ਼ਾਹ ਹਕੀਰ, ਫ਼ਕੀਰ ਦੇਣ ਦੁਹਾਈਆ। ਨਾਨਕ ਗੋਬਿੰਦ ਕਹੇ ਪ੍ਰਭ ਬਦਲ ਰਿਹਾ ਤਦਬੀਰ, ਤਕਦੀਰ ਤਹਿਰੀਰ ਨਾਲ ਵਡਿਆਈਆ। ਜਿਹੜੀ ਆਸਾ ਰੱਖੀ ਕਬੀਰ, ਕਬਰਾਂ ਤੋਂ ਬਾਹਰ ਧਿਆਨ ਲਗਾਈਆ। ਸੋ ਖੇਲ ਕਰੇ ਸ਼ਾਹ ਹਕੀਰ, ਹੁਕਮ ਇਕ ਵਰਤਾਈਆ। ਸਭ ਦੀ ਵੇਖਣਹਾਰਾ ਜ਼ਮੀਰ, ਅੰਦਰੇ ਅੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਆਪ ਚੁਕਾਈਆ। ਮੁਹੰਮਦ ਕਹੇ ਕੀ ਹੁਕਮ ਦੇਵੇ ਖ਼ੁਦਾ, ਖ਼ੁਦ ਆਪਣਾ ਆਪ ਸੁਣਾਈਆ। ਈਸਾ ਕਹੇ ਹੋਵੇ ਨਾ ਕਦੇ ਜੁਦਾ, ਪੱਲੂ ਆਪਣਾ ਲਏ ਛੁਡਾਈਆ। ਮੂਸਾ ਕਹੇ ਮੁਸ਼ਕਲ ਵਿਚ ਹੋ ਕੇ ਫਿਦਾ, ਆਪ ਆਪਣਾ ਭੇਟ ਕਰਾਈਆ। ਤੇਈ ਅਵਤਾਰ ਕਹਿਣ ਜੁਗ ਬਦਲਣਾ ਇਹਦੀ ਅਦਾ, ਅਦਾਲਤ ਅਦਲ ਆਪ ਕਮਾਈਆ। ਨਾਨਕ ਕਹੇ ਸਭ ਨੂੰ ਦੇਵਣਹਾਰ ਸਜ਼ਾ, ਜੁਗ ਚੌਕੜੀ ਵੇਖ ਵਖਾਈਆ। ਗੋਬਿੰਦ ਕਹੇ ਮੈਨੂੰ ਆਉਣ ਲੱਗਾ ਮਜ਼ਾ, ਮਜ਼ਾਕ ਮੇਟੇ ਕੂੜ ਲੋਕਾਈਆ। ਸਤਿਗੁਰ ਸ਼ਬਦ ਕਹੇ ਕਿਸੇ ਨੂੰ ਜਣਾਈ ਨਹੀਂ ਆਪਣੀ ਰਜ਼ਾ, ਰਾਜ਼ਕ ਰਿਜ਼ਕ ਰਹੀਮ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਮੇਰੇ ਛੋਟੇ ਛੋਟੇ ਅਜ਼ਾ, ਹਿੱਸੇ ਜਗਤ ਦਿਤੇ ਵੰਡਾਈਆ। ਤੁਹਾਨੂੰ ਨਾਮ ਦੀ ਦੇ ਕੇ ਗ਼ਿਜ਼ਾ, ਸੂਰਬੀਰ ਦਿਤਾ ਬਣਾਈਆ। ਤੁਸੀਂ ਦੇ ਕੇ ਬਾਂਗ ਅਜ਼ਾਂ, ਊਚੀ ਕੂਕ ਦਿਤਾ ਸੁਣਾਈਆ। ਮੈਂ ਸਭ ਦਾ ਲੇਖਾ ਕਰ ਕੇ ਲਾਉਂਦਾ ਰਿਹਾ ਮੀਜ਼ਾਨ, ਹਿਸਾਬ ਆਪਣੇ ਹੱਥ ਰਖਾਈਆ। ਸਾਰੇ ਮੇਰੇ ਦਵਾਰੇ ਜਮਾ ਕਰਾ ਦਿਓ ਅੰਜੀਲ ਕੁਰਾਨ, ਨਿਉਂ ਨਿਉਂ ਸੀਸ ਝੁਕਾਈਆ। ਮੰਨੋ ਇਕ ਈਮਾਨ, ਚਰਨ ਕਵਲ ਸਰਨਾਈਆ। ਸੁਣੋ ਮੇਰਾ ਪੈਗ਼ਾਮ, ਸਭ ਨੂੰ ਰਿਹਾ ਸੁਣਾਈਆ। ਸਦੀ ਚੌਧਵੀਂ ਲੈਣ ਨਹੀਂ ਦੇਣਾ ਆਰਾਮ, ਹੁਕਮੇ ਅੰਦਰ ਭਵਾਈਆ। ਮੁਹੰਮਦੀ ਹੋਣ ਹੈਰਾਨ, ਕੌਣ ਰਿਹਾ ਉਠਾਈਆ। ਈਸਾ

❋

❋

ਬਣਾਉਣਾ ਨਿਸ਼ਾਨ, ਨਿਸ਼ਾਨੇ ਸਰਬ ਚੁਕਾਈਆ। ਦੋਹਾਂ ਦਾ ਹੋਣਾ ਜੰਗ ਘਮਸਾਨ, ਘੁੰਮਣ ਘੇਰ ਵਿਚ ਲੋਕਾਈਆ। ਮੇਰਾ ਸ਼ਬਦੀ ਫਿਰਦਾ ਰਹੇ ਬਬਾਣ, ਬੇਵਾ ਵੇਖੇ ਥਾਉਂ ਥਾਈਂਆ। ਧੁਰ ਫ਼ਰਮਾਨੇ ਦਾ ਚੜ੍ਹੇ ਤੁਫ਼ਾਨ, ਚਾਰੋਂ ਕੁੰਟ ਦਏ ਹਿਲਾਈਆ। ਨਾਮ ਦਾ ਚੜ੍ਹੇ ਚਿੱਲਾ ਕਮਾਨ, ਕਮਾਨ ਕਰਨ ਵਾਲਾ ਰਹਿਣ ਕੋਇ ਨਾ ਪਾਈਆ। ਵੇਖਿਓ ਗੁਰ ਅਵਤਾਰ ਪੈਗ਼ੰਬਰੋ ਹੋਇਓ ਨਾ ਪਰੇਸ਼ਾਨ, ਪਰਾਸਚਿਤ ਮੋਹੇ ਲਾਗੇ ਕੋਇ ਨਾ ਰਾਈਆ। ਮੇਰਾ ਇਕੋ ਸੂਰਬੀਰ ਸ਼ਬਦ ਸਤ ਜਵਾਨ, ਜਵਾਨੀ ਸਭ ਦੀ ਦਏ ਗਵਾਈਆ। ਮੁਹੰਮਦ ਅੱਗੋਂ ਕਹੇ ਸਲਾਮ, ਕਦਮਬੋਸ਼ੀ ਕਰ ਕੇ ਧੂੜੀ ਖ਼ਾਕ ਰਮਾਈਆ। ਕਿਸ ਨੂੰ ਦੇਵੇਂ ਇਨਾਮ, ਸ਼ਾਬਾਸ਼ ਕਹਿ ਸੁਣਾਈਆ। ਕਵਣ ਹੋਏ ਪਰਵਾਨ, ਦਰ ਮਿਲੇ ਵਡਿਆਈਆ। ਸਤਿਗੁਰ ਸ਼ਬਦ ਕਹੇ ਜਿਨ੍ਹਾਂ ਭਗਤਾਂ ਮਿਲੇ ਭਗਵਾਨ, ਓਨ੍ਹਾਂ ਵੱਜੇ ਵਧਾਈਆ। ਬਾਕੀ ਸ੍ਰਿਸ਼ਟੀ ਦਾ ਲੇਖਾ ਪੀਣ ਖਾਣ, ਜਨਮ ਕਰਮ ਨਾ ਕੋਇ ਕਟਾਈਆ। ਪ੍ਰਭ ਦਾ ਰੂਪ ਆਦਿ ਜੁਗਾਦਿ ਮਹਾਨ,ਮਹਿੰਮਾ ਕੋਈ ਕਥ ਸਕੇ ਨਾ ਰਾਈਆ। ਜੋਤ ਦੀ ਧਾਰ ਵਿਚ ਤਤ ਇਨਸਾਨ, ਨਿਸ਼ਾਨ ਆਪਣਾ ਆਪ ਵਖਾਈਆ। ਸਭ ਨੂੰ ਹੁਕਮ ਕਰਨਾ ਪਏ ਪਰਵਾਨ, ਸ਼ਿਵ ਪਾਰਬਤੀ ਬੈਠਾ ਉਂਗਲੀ ਲਾਈਆ। ਬ੍ਰਹਮਾ ਸੁਰਸਤੀ ਕਰ ਧਿਆਨ, ਨੈਣ ਅੱਖ ਖੁਲ੍ਹਾਈਆ। ਵਿਸ਼ਨੂੰ ਲਛਮੀ ਧੂੜੀ ਕਰ ਇਸ਼ਨਾਨ, ਧੁਰ ਦਾ ਰੰਗ ਚੜ੍ਹਾਈਆ। ਸਤਿਗੁਰ ਸ਼ਬਦ ਸਦਾ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਭ ਦੀ ਕਰਨਹਾਰਾ ਕਲਿਆਣ, ਕਾਇਨਾਤ ਫੋਲ ਫੁਲਾਈਆ। ਮੇਰਾ ਹੁਕਮ ਦੋ ਜਹਾਨਾਂ ਤੋਂ ਤਿੱਖੀ ਕਿਰਪਾਨ, ਕਿਰਪਾ ਵਿਚ ਕੂੜ ਕਪਟ ਸਭ ਦਾ ਬਾਹਰ ਕਢਾਈਆ। ਜਗਤ ਜਗਤ ਦਾ ਮਹਿੰਮਾਨ, ਦਿਨ ਥੋੜ੍ਹੇ ਨਜ਼ਰੀ ਆਈਆ। ਅੱਸੂ ਕਹੇ ਮੇਰੇ ਅਸਵ ਵਾਲੇ ਮਾਹੀ ਦੀ ਆਪੇ ਆ ਜਾਊ ਸਭ ਨੂੰ ਪਹਿਚਾਨ, ਪੁਛਣ ਦੀ ਲੋੜ ਰਹੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੁਝ ਸਾਨੂੰ ਦੇ ਦੇ ਵਰਦਾਨ, ਵਾਰਸ ਬਣ ਜਾ ਆਪਣੀ ਜਗਤ ਲੋਕਾਈਆ। ਸਤਿਗੁਰ ਸ਼ਬਦ ਕਹੇ ਕੁਛ ਅਗਲਾ ਸੁਣੋ ਫ਼ਰਮਾਨ, ਸਹਿਜੇ ਰਿਹਾ ਸੁਣਾਈਆ। ਅੱਲਾ ਵਾਲਿਓ ਮੱਕੇ ਮਦੀਨੇ ਮਾਰੋ ਧਿਆਨ, ਕਾਅਬੇ ਨੂੰ ਕਬਰਾਂ ਰਿਹਾ ਵਖਾਈਆ। ਅਵਤਾਰੋ ਤੀਰਥ ਤੱਟਾਂ ਵੇਖੋ ਨਿਸ਼ਾਨ, ਸ਼ਮਸ਼ਾਨ ਭੂਮੀ ਸਭ ਨੂੰ ਨਜ਼ਰੀ ਆਈਆ। ਕੱਠੇ ਹੋ ਕੇ ਵੇਖੋ ਕੌਣ ਸ੍ਰੀ ਭਗਵਾਨ, ਕਵਣ ਖੇਲ ਕਰਾਈਆ। ਕਿਸ ਦੀ ਮੰਨਦੇ ਆਣ, ਕਿਸ ਨੂੰ ਸੀਸ ਝੁਕਾਈਆ। ਸਾਰੇ ਕਹਿਣ ਕਿਉਂ ਦੇਵੇ ਫ਼ਰਮਾਨ, ਆਪਣਾ ਹੁਕਮ ਬਦਲਾਈਆ। ਗੋਬਿੰਦ ਕਹੇ ਸਾਰਿਆਂ ਦਾ ਵਕਤ ਪਹੁੰਚਿਆ ਆਣ, ਪੰਜੇ ਲਾ ਕੇ ਆਪਣਾ ਪੱਲਾ ਲਓ ਛੁਡਾਈਆ। ਸ਼ੁਕਰ ਕਰੋ ਜੇ ਛੁਟ ਜਾਵੇ ਤੁਹਾਥੋਂ ਜਹਾਨ, ਛੁੱਟੀ ਲੈ ਕੇ ਆਪਣੇ ਘਰ ਜਾ ਕੇ ਆਪਣਾ ਪਤੀ ਲਓ ਮਨਾਈਆ। ਤੁਹਾਡੀ ਲਾਹ ਦੇਵੇ ਥਕਾਨ, ਵਾੜ ਕੇ ਸਚਖੰਡ ਮਕਾਨ, ਵਖਾ ਕੇ ਧੁਰ ਦਾ ਇਕ ਨਿਸ਼ਾਨ, ਅਮਾਮ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਸਚ ਰਿਹਾ ਸਮਝਾਈਆ। ਮੁਹੰਮਦ ਕਹੇ ਫੇਰ ਵੇਖ ਲਈਏ ਮਾਰ ਕੇ ਝਾਕੀ, ਚੌਦਾਂ ਤਬਕ ਧਿਆਨ ਲਗਾਈਆ। ਈਸਾ ਕਹੇ ਕੋਈ ਸਾਬਤ ਰਿਹਾ ਨਾ ਤਨ ਖ਼ਾਕੀ, ਵਜੂਦ ਅੰਦਰ ਵਸਲ ਯਾਰ ਨਾ ਕੋਇ ਕਮਾਈਆ। ਮੂਸਾ ਕਹੇ ਖੇਲ ਕਰਾਉਣਾ ਇਤਫ਼ਾਕੀ, ਝਟ ਪਟ ਰੂਪ ਲਿਆ ਬਦਲਾਈਆ। ਤੇਈ ਅਵਤਾਰ ਕਹਿਣ ਹੁਣ ਇਕੱਠੇ ਹੋ ਜਾਈਏ ਸਾਥੀ, ਸਗਲਾ ਸੰਗ ਬਣਾਈਆ। ਨਾਨਕ ਗੋਬਿੰਦ ਕਹੇ ਸਭ ਤੋਂ ਤਾਰੇ ਗਏ ਨਾ ਪਾਪੀ, ਅਪਰਾਧਾਂ ਭਰੀ ਲੋਕਾਈਆ। ਜੋ ਸਾਡੇ ਪਾਠ ਦੇ ਬਣਦੇ ਰਹੇ ਜਾਪੀ, ਜਪ ਜਪ ਕੁਕਰਮ ਕਮਾਈਆ। ਪੜ੍ਹਿਆਂ ਸੁਣਿਆਂ ਮੁੱਕੀ ਕਿਸੇ ਨਾ ਵਾਟੀ, ਅੰਦਰ

❋

❋

ਵੜ ਨਾ ਦਰਸ ਦਿਖਾਈਆ। ਏਸੇ ਕਰਕੇ ਸਦੀ ਚੌਧਵੀਂ ਮਿਲੇ ਕਿਸੇ ਨਾ ਥਾਪੀ, ਪੁਸ਼ਤ ਹੱਥ ਨਾ ਕੋਇ ਟਿਕਾਈਆ। ਸਤਿਗੁਰ ਸ਼ਬਦ ਕਹੇ ਆਹ ਵੇਖ ਲਓ ਮੇਰੇ ਕੋਲ ਤੁਹਾਡੀ ਨਿੱਕੀ ਜਿਹੀ ਕਾਪੀ, ਹਿਸਾਬ ਅੰਦਰਲਾ ਦਏ ਵਖਾਈਆ। ਕਿਉਂ ਨਾ ਝਗੜਾ ਮੁੱਕਿਆ ਜਾਤ ਪਾਤੀ, ਪਤ੍ਰਿਕਾ ਪੜ੍ਹ ਕੇ ਪਤਰਿਆਂ ਨਾਲ ਲੜਾਈਆ। ਜਿਹੜੀ ਸਾਜਣਾ ਜਗਤ ਸਾਜ ਵਿਚ ਥਾਪੀ, ਥਪਕ ਥਪਕ ਸੁਣਾਈਆ। ਓਸੇ ਦਾ ਖੇਲ ਵੇਖ ਲਓ ਆਪੀ, ਘਰ ਆਪਣੇ ਅੱਖ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸੁਨੇਹੜੇ ਵਾਲੀ ਚਿਠੀ ਵਾਚੀ, ਵਾਚਕ ਹੋ ਕੇ ਅੱਗੇ ਦਿਤਾ ਸੁਣਾਈਆ। ਖੇਲ ਖੇਲਦੇ ਰਹੇ ਕਾਇਆ ਮਾਟੀ ਕਾਚੀ, ਤੱਤਾਂ ਵਿਚ ਸਮਾਈਆ। ਗੋਬਿੰਦ ਕਹੇ ਯਾਦ ਕਰ ਲਓ ਮਾਛੂਵਾੜੇ ਦੀ ਰਾਤੀ, ਰਤਾ ਫ਼ਰਕ ਰਹੇ ਨਾ ਰਾਈਆ। ਜਿਸ ਵੇਲੇ ਮੇਰਾ ਕੋਈ ਰਿਹਾ ਨਹੀਂ ਸੀ ਸਾਥੀ, ਬੱਚੇ ਪ੍ਰਭ ਦੀ ਗੋਦ ਸਵਾਈਆ। ਓਸ ਬਾਤ ਅਗੰਮੀ ਆਖੀ, ਸੰਦੇਸ਼ਾ ਇਕ ਸੁਣਾਈਆ। ਗੋਬਿੰਦ ਬਿਨਾ ਤੇਰੇ ਮੇਰੇ ਦੋ ਜਹਾਨਾਂ ਕਰੇ ਕੋਈ ਨਾ ਰਾਖੀ, ਹਾਕਰਾਂ ਮਾਰਨ ਵਾਲੇ ਸਾਰੇ ਦੇਣੇ ਹਟਾਈਆ। ਮੰਜ਼ਲ ਇਕੋ ਦੱਸ ਕੇ ਵਾਟੀ, ਵਾਅਦਾ ਸਭ ਦਾ ਪੂਰ ਕਰਾਈਆ। ਜਨ ਭਗਤਾਂ ਸੀਨਾ ਠਾਂਡਾ ਕਰ ਕੇ ਛਾਤੀ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਖੇਲ ਵਖਾਈਆ। ਮੁਹੰਮਦ ਕਹੇ ਮੇਰੇ ਅੱਗੇ ਆਉਂਦੇ ਜਾਂਦੇ ਸ਼ਾਹੀ ਵਾਲੇ ਹਰਫ਼, ਸ਼ਹਿਨਸ਼ਾਹੀ ਕੌਣ ਬਦਲਾਈਆ। ਈਸਾ ਕਹੇ ਜਿਸ ਦਾ ਹੁਕਮ ਹੋਣਾ ਚੌਤਰਫ਼, ਚਾਰੋਂ ਕੁੰਟ ਦੁਹਾਈਆ। ਮੂਸਾ ਕਹੇ ਜਿਸ ਨੇ ਸੇਵ ਕਮਾਈ ਹੇਮਕੁੰਟ ਵਿਚ ਬਰਫ਼, ਆਪਣਾ ਧਿਆਨ ਲਗਾਈਆ। ਓਸ ਦੀ ਪੂਰੀ ਕਰਨੀ ਸ਼ਰਤ, ਸ਼ਰਅ ਦੇਵੇ ਬਦਲਾਈਆ। ਨਿਰਗੁਣ ਹੋ ਕੇ ਆਇਆ ਪਰਤ, ਪਤਿਪਰਮੇਸ਼ਵਰ ਨੂਰ ਖ਼ੁਦਾਈਆ। ਮੁਸਲਿਮ ਇਸਾਈ ਰਹੇ ਤੜਪ, ਮੂਸਾ ਅਗਨੀ ਵਿਚ ਚਮਕਾਈਆ। ਹੁਕਮੇ ਅੰਦਰ ਹੋਣ ਵਾਲੀ ਝੜਪ, ਝਗੜੇ ਵਿਚ ਲੜਾਈਆ। ਅਵਤਾਰ ਕਹਿਣ ਧੁਰ ਦਾ ਹੁਕਮ ਬੜਾ ਅੜਬ, ਮੰਨਣ ਵਿਚ ਕਦੇ ਨਾ ਆਈਆ। ਨਾਨਕ ਗੋਬਿੰਦ ਕਹੇ ਸਾਡਾ ਇਸ਼ਾਰਾ ਦੇਸ ਦੜਪ, ਹੁਕਮੇ ਹੁਕਮ ਵਰਤਾਈਆ। ਸਭ ਦੀ ਪੂਰੀ ਹੋਵੇ ਲਿਖਤ ਪੜ੍ਹਤ, ਬਾਕੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ। ਮੁਹੰਮਦ ਕਹੇ ਕਿੱਥੇ ਰਹੀ ਚਾਰ ਯਾਰੀ, ਅੱਗੇ ਪਿੱਛੇ ਧਿਆਨ ਲਗਾਈਆ। ਈਸਾ ਕਹੇ ਛੱਡਣੀ ਪਈ ਸਿਕਦਾਰੀ, ਉਜ਼ਰ ਰਿਹਾ ਨਾ ਰਾਈਆ। ਮੂਸਾ ਕਹੇ ਸਚ ਖ਼ੁਦਾ ਦੀ ਆਈ ਵਾਰੀ, ਵਾਰਸ ਹੋ ਕੇ ਵੇਖ ਵਖਾਈਆ। ਤੇਈ ਅਵਤਾਰ ਕਹਿਣ ਸਾਡੀ ਜਗਤ ਹੋਈ ਬੇਇਤਬਾਰੀ, ਭਰੋਸਾ ਰਹਿਣ ਕੋਇ ਨਾ ਪਾਈਆ। ਨਾਨਕ ਕਹੇ ਮਾਇਆ ਮਮਤਾ ਕਰੀ ਖ਼ੁਆਰੀ, ਦੁਰਮਤ ਮੈਲ ਨਾ ਕੋਇ ਧਵਾਈਆ। ਗੋਬਿੰਦ ਕਹੇ ਪਸ਼ੂ ਪੰਛੀਆਂ ਦੇ ਸਾਰੇ ਬਣ ਗਏ ਸ਼ਿਕਾਰੀ, ਸਾਚਾ ਤੀਰ ਨਿਸ਼ਾਨਾ ਨਾ ਕੋਇ ਲਗਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਜੁਗ ਚੌਕੜੀ ਤੁਸੀਂ ਹੁਕਮ ਦੇ ਵਗਾਰੀ, ਜੋਤ ਨਿਰੰਕਾਰੀ ਕਰ ਕੇ ਗਏ ਰੁਸ਼ਨਾਈਆ। ਹੁਣ ਤੁਹਾਡੀ ਚੁੱਕੀ ਵਾਰੀ, ਪ੍ਰਭ ਦੀ ਇਕ ਚਲੇ ਸਿਕਦਾਰੀ, ਸਭ ਨੂੰ ਦੱਸੇ ਵਫ਼ਾਦਾਰੀ, ਦੀਨਾਂ ਮਜ਼੍ਹਬਾਂ ਕਰ ਖ਼ੁਆਰੀ, ਟਿੱਲੇ ਪਰਬਤ ਵੇਖ ਪਹਾੜੀ, ਜੂਹਾਂ ਜੰਗਲਾਂ ਰਿਹਾ ਸਾੜੀ, ਮੂਸਾ ਕਹੇ ਕਿਤੇ ਉਜੜ ਨਾ ਜਾਏ ਹਾੜੀ, ਹਾੜਾ ਕੱਢ ਕੇ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਕਰੇ ਖ਼ਬਰਦਾਰੀ, ਖ਼ਬਰ ਖ਼ਬਰ ਖ਼ਬਰ ਖ਼ਵਾਬਾਂ ਵਿਚ ਸੁਣਾਈਆ।

❋

❋