੫ ਅੱਸੂ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਧੀਰਪੁਰ ਦਿੱਲੀ
ਮੁਹੰਮਦ ਕਹੇ ਮੇਰੇ ਮੁਬੀਨ, ਮਹਿਵ ਮਹਿਬੂਬ ਤੇਰੀ ਸਰਨਾਈਆ। ਈਸਾ ਕਹੇ ਸ਼ਾਹੇ ਅਜ਼ੀਮ, ਆਜ਼ਮ ਇਸਮ ਤੇਰਾ ਵਡਿਆਈਆ। ਮੂਸਾ ਕਹੇ ਤੇਰੀ ਤਾਲੀਮ, ਤੁਲਬੇ ਪੈਗ਼ੰਬਰ ਦਿੱਤੇ ਪੜ੍ਹਾਈਆ। ਤੇਈ ਅਵਤਾਰ ਕਹਿਣ ਕਦੀਮ, ਜੁਗ ਚੌਕੜੀ ਤੇਰੀ ਸੇਵ ਕਮਾਈਆ। ਨਾਨਕ ਗੋਬਿੰਦ ਕਹੇ ਕਿਸੇ ਸਮਝ ਨਾ ਆਈ ਨਰ ਮਦੀਨ, ਮੁੱਦਤਾਂ ਦੀ ਖੋਜ ਥੱਕੀ ਲੋਕਾਈਆ। ਸਤਿਗੁਰ ਸ਼ਬਦ ਕਹੇ ਮੇਰੀ ਆਦਿ ਜੁਗਾਦੀ ਤਕਸੀਮ, ਵੰਡ ਹਿੱਸਿਆਂ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਮੁਹੰਮਦ ਕਹੇ ਮੇਰਾ ਮਾਲਕ ਇਕ ਅਲਾਹ, ਅੱਲਾ ਆਲਮੀਨ ਵਡਿਆਈਆ। ਮੂਸਾ ਕਹੇ ਵੇਖਿਆ ਜਲਵਾ ਇਕ ਰੁਸ਼ਨਾ, ਜਹੂਰ ਜਾਹਰ ਨਜ਼ਰੀ ਆਈਆ। ਈਸਾ ਕਹੇ ਆਸਾਂ ਦੀ ਪੂਰੀ ਕੀਤੀ ਜਿਸ ਦੁਆ, ਦੋ ਜਹਾਨਾਂ ਸੋਭਾ ਪਾਈਆ। ਤੇਈ ਅਵਤਾਰ ਕਹਿਣ ਜੁਗ ਚੌਕੜੀ ਜੋ ਬਦਲਦਾ ਰਿਹਾ ਸਮਾਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਵਖਾਈਆ। ਨਾਨਕ ਗੋਬਿੰਦ ਕਹੇ ਜਿਸ ਦਾ ਅਗੰਮੀ ਖੇਲ ਹੋਇਆ ਰਵਾਂ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਲੇਖਾ ਲਵਾਂ, ਏਥੇ ਓਥੇ ਦੋ ਜਹਾਨਾਂ ਬਚਿਆ ਰਹਿਣ ਕੋਇ ਨਾ ਪਾਈਆ। ਮੁਹੰਮਦ ਕਹੇ ਮੈਂ ਅਗਲੀ ਕਥਾ ਕਹਾਣੀ ਕਹਵਾਂ, ਜੋ ਕਲਮਿਉਂ ਬਾਹਰ ਰਿਹਾ ਦ੍ਰਿੜਾਈਆ। ਈਸਾ ਕਹੇ ਸਚ ਸਰਨਾਈ ਬਿਨਾ ਸਰ ਸੀਸ ਜਗਦੀਸ਼ ਚਰਨ ਕਵਲ ਦਵਾਰੇ ਢਹਵਾਂ, ਖ਼ਾਦਮ ਹੋ ਕੇ ਮਸਤਕ ਧੂੜੀ ਟਿੱਕਾ ਲਾਈਆ। ਮੂਸਾ ਕਹੇ ਮਸਤੀ ਅੰਦਰ ਇਕੋ ਨਾਮ ਨਿਧਾਨਾ ਲਵਾਂ, ਵਾਰਸ ਇਕੋ ਇਕ ਬਣਾਈਆ। ਤੇਈ ਅਵਤਾਰ ਕਹਿਣ ਪੁਰਖ ਅਕਾਲਾ ਦੀਨ ਦਿਆਲਾ ਅਗੰਮੀ ਜਗਾਏ ਆਪਣੀ ਸ਼ਮਅ, ਦੀਪਕ ਦੀਪ ਕਰੇ ਰੁਸ਼ਨਾਈਆ। ਨਾਨਕ ਗੋਬਿੰਦ ਕਹੇ ਕੂੜੀ ਕਿਰਿਆ ਰਹਿਣ ਨਾ ਦੇਵੇ ਤਮਾ, ਤਾਰਕਾ ਮੰਡਲ ਬੈਠੇ ਸੀਸ ਨਿਵਾਈਆ। ਸਤਿਗੁਰ ਸ਼ਬਦ ਕਹੇ ਮੈਂ ਨਿਰਗੁਣ ਧਾਰ ਨਰ ਨਿਰੰਕਾਰ ਇਕੋ ਢੋਲਾ ਗਵਾਂ, ਗਾਵਤ ਗਾ ਗਾ ਧੁਰ ਦਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਹਰਿ ਨਿਰੰਕਾਰਾ ਇਕੋ ਇਕ ਉਪਜਾਈਆ। ਮੁਹੰਮਦ ਕਹੇ ਮੇਰਾ ਕਦਮਬੋਸੀ ਵਿਚ ਸਜਦਾ, ਸਜਦਾਂ ਸਮਝ ਕੋਇ ਨਾ ਆਈਆ। ਈਸਾ ਕਹੇ ਮੈਂ ਇਸਮ ਅਜ਼ੀਮ ਦਾ ਬਰਦਾ, ਇਲਮ ਆਲਮ ਦਾ ਮਾਲਕ ਇਕ ਮਨਾਈਆ। ਮੂਸਾ ਕਹੇ ਮੈਂ ਮਸਲਿਆਂ ਵਿਚ ਰਿਹਾ ਪੜ੍ਹਦਾ, ਕਲਮਾ ਕਾਇਨਾਤ ਸਮਝਾਈਆ। ਤੇਈ ਅਵਤਾਰ ਕਹਿਣ ਨਿਤ ਨਵਿਤ ਜੁਗ ਚੌਕੜੀ ਸਭ ਨੂੰ ਰਿਹਾ ਘੱਲਦਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਨਾਨਕ ਗੋਬਿੰਦ ਕਹੇ ਸ਼ਬਦ ਅਣਿਆਲੇ ਤੀਰ ਨਾਲ ਰਿਹਾ ਸਲਦਾ, ਸਲਲ ਵਲਲ ਆਪਣੀ ਕਾਰ ਕਰਾਈਆ। ਜੋਤੀ ਦੀਪਕ ਪਰਕਾਸ਼ ਹੋ ਕੇ ਰਿਹਾ ਬਲਦਾ, ਨਿਰਗੁਣ ਨੂਰ ਡਗਮਗਾਈਆ। ਅੰਤ ਕੰਤ ਭਗਵੰਤ ਝਗੜਾ ਮੇਟੇ ਕਲਜੁਗ ਕਲ ਦਾ, ਕਲ ਕਲਕੀ ਆਪਣਾ ਰੂਪ ਬਦਲਾਈਆ। ਸਮੁੰਦ ਸਾਗਰ ਵਰੋਲੇ ਭਰਿਆ ਜਲ ਦਾ, ਜਲ ਥਲ ਮਹੀਅਲ ਪਰਬਤ ਟਿੱਲੇ ਚੋਟੀ ਫੋਲ ਫੁਲਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕੰਕਾਰਾ ਇਕੋ ਮੱਲਦਾ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਮੁਕਾਮੇ ਹਕ ਹਕ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
❋
❋
ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਮੁਹੰਮਦ ਕਹੇ ਕੀ ਖੇਲ ਕਰੇ ਗ੍ਰਹਿ ਹਜ਼ਰਤ, ਹਜ਼ੂਰ ਹਾਜ਼ਰ ਸਰਬ ਜਣਾਈਆ। ਈਸਾ ਕਹੇ ਜਿਸ ਦੇ ਸਹਾਰੇ ਜ਼ਿੰਦਗੀ ਕੀਤੀ ਬਸਰਤ, ਬਿਛਰਤ ਰਿਹਾ ਮਿਲਾਈਆ। ਮੂਸਾ ਕਹੇ ਜਿਸ ਨੇ ਦੀਨ ਦੁਨੀ ਦੀ ਮੇਟਣੀ ਐਸ਼ੋ ਇਸ਼ਰਤ, ਇਸ਼ਟ ਇਕੋ ਇਕ ਵਖਾਈਆ। ਤੇਈ ਅਵਤਾਰ ਕਹਿਣ ਸਭ ਦੀ ਪੂਰੀ ਆਸਾ ਮਨਸਾ ਕਰੇ ਹਸਰਤ, ਹੈਸੀਅਤ ਵਿਚੋਂ ਅਸਲੀਅਤ ਦਏ ਪਰਗਟਾਈਆ। ਨਾਨਕ ਗੋਬਿੰਦ ਕਹੇ ਸ਼ਬਦੀ ਧਾਰ ਸਚ ਦਵਾਰ ਕਰਦਾ ਰਿਹਾ ਕਸਰਤ, ਜੋਧਾ ਸੂਰਬੀਰ ਬਾਂਕਾ ਬਲ ਆਪਣਾ ਆਪ ਪਰਗਟਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਚਾਰ ਵਰਨ ਅਠਾਰਾਂ ਬਰਨ ਸਭ ਦੇ ਅੰਦਰੋਂ ਕੱਢੇ ਨਫ਼ਰਤ, ਨਫ਼ਰ ਗ਼ੁਲਾਮ ਸਾਰੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲਹਿਣਾ ਦੇਣਾ ਸਭ ਦਾ ਦਏ ਚੁਕਾਈਆ।
੯ ਅੱਸੂ ਸ਼ਹਿਨਸ਼ਾਹੀ ਸੰਮਤ ੩ ਸਵਾਮੀ ਅਨੰਦ ਜੀ ਮਹਾਰਾਜ ਆਲ ਇੰਡੀਆ ਭਾਰਤ ਸਾਧੂ ਸਮਾਜ ੨੨ ਪਟੇਲ ਨਗਰ ਦਿੱਲੀ
ਆਪ ਕੀ ਪਵਿਤ੍ਰ ਰਸਨਾ ਕਹੇ ਠੀਕ, ਧੁਰ ਦਾ ਠਾਕਰ ਦੇਵੇ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਮੇਟਣਾ ਅੰਧੇਰਾ ਤਾਰੀਕ, ਗਿਆਨ ਸ਼ਬਦ ਨਾਮ ਕਰ ਸ਼ਨਵਾਈਆ। ਸਾਚਾ ਕਲਮਾ ਕਾਇਨਾਤ ਦੱਸਣੀ ਅਗੰਮੀ ਇਕ ਹਦੀਸ, ਹੁਕਮ ਧੁਰ ਦਾ ਇਕ ਸੁਣਾਈਆ। ਵਰਨਾਂ ਬਰਨਾਂ ਜਾਤਾਂ ਪਾਤਾਂ ਦੀਨਾਂ ਮਜ਼੍ਹਬਾਂ ਵਿਚ ਸ੍ਰਿਸ਼ਟੀ ਜੋ ਰਹੀ ਪੀਸ, ਚਾਰ ਕੁੰਟ ਦਹਿ ਦਿਸ਼ਾ ਸਿਰ ਸਕੇ ਨਾ ਕੋਇ ਉਠਾਈਆ। ਸਤਿ ਧਰਮ ਮਿਲ ਕੇ ਆਤਮ ਪਰਮਾਤਮ ਦ੍ਰਿੜਾਉਣੀ ਇਕ ਪ੍ਰੀਤ, ਪਾਰਬ੍ਰਹਮ ਬ੍ਰਹਮ ਪੜਦਾ ਦੇਣਾ ਉਠਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਮਿਲ ਕੇ ਕਾਇਆ ਮਾਟੀ ਤਨ ਵਜੂਦ ਅੰਦਰੋਂ ਕਰਨਾ ਠਾਂਡਾ ਸੀਤ, ਅਗਨੀ ਅੱਗ ਬੁਝਾਈਆ। ਸਾਚੇ ਸੰਤਾਂ ਪ੍ਰਭ ਦੇ ਭਗਤਾਂ ਸੂਫ਼ੀ ਫ਼ਕੀਰਾਂ ਮਿਲ ਕੇ ਚਲਾਉਣੀ ਸਾਚੀ ਰੀਤ, ਰਾਹ ਮਾਲਕ ਖ਼ਾਲਕ ਪ੍ਰਿਤਪਾਲਕ ਪਤਿਪਰਮੇਸ਼ਵਰ ਇਕੋ ਦੇਣਾ ਸਮਝਾਈਆ। ਇਹ ਹੁਕਮ ਧੁਰ ਦਾ ਦੇਵੇ ਜਗਤ ਜਗਦੀਸ਼, ਜਗਦੀਸ਼ਰ ਧੁਰ ਫ਼ਰਮਾਨ ਇਕ ਸੁਣਾਈਆ। ਝਗੜਾ ਰਹੇ ਨਾ ਊਚ ਨੀਚ, ਰਾਓ ਰੰਕ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠੀਕ ਇਕੋ ਰਾਹ ਜਣਾਈਆ। ਆਪ ਦੀ ਰਸਨਾ ਠੀਕ ਕਿਹਾ ਬੋਲ, ਅਨਬੋਲਤ ਦਏ ਵਡਿਆਈਆ। ਦੀਨ ਦੁਨੀ ਨਾਮ ਦੇ ਕੰਡੇ ਦੇਣੀ ਤੋਲ, ਤਰਾਜ਼ੂ ਇਕੋ ਹੱਥ ਫੜਾਈਆ। ਜੋ ਦੀਨ ਮਜ਼੍ਹਬ ਦਾ ਪੈ ਰਿਹਾ ਘੋਲ, ਝਗੜੇ ਵਿਚ ਲੋਕਾਈਆ। ਪਾਰਬ੍ਰਹਮ ਪਰਮ ਪੁਰਖ ਪੁਰਖ ਅਕਾਲ ਪਰਵਰਦਿਗਾਰ ਦਾ ਇਕੋ ਸੱਚਾ ਵੱਜੇ ਢੋਲ, ਡੰਕਾ ਚਾਰ ਕੁੰਟ ਸ਼ਨਵਾਈਆ। ਸਤਿ ਦਰਵਾਜ਼ਾ ਸਾਧੂ ਸਮਾਜ ਮਿਲ ਕੇ ਦੇਣਾ ਖੋਲ੍ਹ, ਅੰਧ ਅੰਧੇਰਾ ਰਹੇ ਨਾ ਰਾਈਆ। ਜਿਸ ਪਰਮਾਤਮਾ ਨੂੰ ਕਹਿੰਦੇ ਵਸਦਾ ਦੂਰ ਦੱਸਣਾ ਕੋਲ, ਕੰਤ ਅੰਤਰ ਨਿਰੰਤਰ ਬੈਠਾ ਆਸਣ ਲਾਈਆ। ਪਵਿਤ੍ਰ ਹੋਵੇ ਮਹਾਂ ਪੁਰਖਾਂ ਦਾ ਰਸਨਾ ਵਾਲਾ ਬੋਲ, ਜਗਤ ਕੂੜ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਭਰਿਸ਼ਟਾਚਾਰ ਦੇਵੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਪਰਗਟਾਈਆ। ਠੀਕ ਹੋਵੇ ਸਵਾਮੀ ਜੀ ਤੁਹਾਡਾ ਕਹਿਣਾ, ਰਸਨਾ ਕਹਿ ਕਹਿ ਦਏ ਸੁਣਾਈਆ। ਜੀਵਾਂ
❋
❋
ਜੰਤਾਂ ਦਾ ਪੂਰਬ ਜਨਮ ਦਾ ਚੁਕਾਉਣਾ ਲਹਿਣਾ ਦੇਣਾ, ਮਾਨਸ ਮਾਨਵ ਮਾਨੁਖ ਪ੍ਰਭ ਦੇ ਰੰਗ ਰੰਗਾਈਆ। ਸਾਚੇ ਨਾਮ ਪ੍ਰੇਮ ਦਾ ਤਨ ਵਜੂਦ ਸ਼ਰੀਰ ਪਾਉਣਾ ਗਹਿਣਾ, ਦੁਰਮਤ ਮੈਲ ਦੇਣੀ ਧਵਾਈਆ। ਏਕੰਕਾਰ ਇਕ ਇਕੱਲਾ ਨਿਜ ਨੇਤਰ ਜਿਨ੍ਹਾਂ ਵੇਖਿਆ ਤੀਜੇ ਨੈਣਾਂ, ਲੋਚਣ ਦੂਜਿਆਂ ਦੇਣ ਖੁਲ੍ਹਾਈਆ। ਬੜਾ ਚੰਗਾ ਸੋਹਣਾ ਲੱਗੇ ਸਭ ਦਾ ਮਿਲ ਕੇ ਇਕੱਠਾ ਬਹਿਣਾ, ਵਿਅਕਤੀ ਵਿਚੋਂ ਭਗਤੀ, ਭਗਤੀ ਵਿਚੋਂ ਸ਼ਕਤੀ ਸ਼ਕਤੀ ਵਿਚੋਂ ਮਾਲਕ ਅਰਸ਼ੀ ਮਿਲੇ ਬੇਪਰਵਾਹੀਆ। ਸਭ ਦੇ ਅੰਦਰ ਧੁਰ ਦਾ ਹੁਕਮ ਆ ਜਾਏ ਸਹਿਣਾ, ਸਹਿਣ ਸ਼ਕਤੀ ਵਿਚ ਵਡਿਆਈਆ। ਸੰਤ ਸਾਧ ਸੂਫ਼ੀ ਫ਼ਕੀਰ ਜੇ ਸੇਵਾ ਕਰਨ ਇਕੱਠਾ ਰਹਿਣਾ, ਨਾਤਾ ਦੀਨ ਦੁਨੀ ਨਾਲੋਂ ਤੁੜਾਈਆ। ਜਿਸ ਦੀ ਮਹਿੰਮਾ ਸਿਫ਼ਤ ਕਰੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਰਮਾਇਣਾ, ਗ੍ਰੰਥਾਂ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕੋ ਇਕ ਵਖਾਈਆ। ਤੁਹਾਡਾ ਠੀਕ ਹੋਵੇ ਜੈਕਾਰਾ, ਨਵਖੰਡ ਪ੍ਰਿਥਮੀ ਸੱਤ ਦੀਪ ਖ਼ੁਸ਼ੀ ਮਨਾਈਆ। ਜਿਨ੍ਹਾਂ ਦੇ ਅੰਦਰ ਜੋਤ ਰੂਪ ਪਰਗਟ ਹੋਵੇ ਨਿਰੰਕਾਰਾ, ਨਿਰਗੁਣ ਨੂਰ ਨੂਰ ਕਰ ਰੁਸ਼ਨਾਈਆ। ਨਾਦ ਸ਼ਬਦ ਧੁਨ ਆਤਮਕ ਦੇ ਧੁਨਕਾਰਾ, ਅਗੰਮੀ ਆਵਾਜ਼ ਸੁਣਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇਵੇ ਠੰਡੀ ਠਾਰਾ, ਨਾਭੀ ਕਵਲ ਚੁਆਈਆ। ਸੋ ਹਿੰਦੂ ਮੁਸਲਿਮ ਸਿੱਖ ਈਸਾਈ ਸਮਝਣ ਇਕ ਦਵਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਸਾਰੇ ਮਿਲ ਕੇ ਰਿਵਾਜ ਸਮਾਜ ਬਦਲ ਦਿਓ ਸੰਸਾਰਾ, ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਇਸ਼ਟ ਇਕੋ ਦਿਓ ਵਖਾਈਆ। ਭਰਮੇ ਰਹੇ ਨਾ ਕੋਇ ਜੀਵ ਗਵਾਰਾ, ਨਾਮ ਆਧਾਰਾ ਸਭ ਦੀ ਝੋਲੀ ਪਾਈਆ। ਇਹ ਸਮਾਗਮ ਸੰਤਾਂ ਦਾ ਵਿਵਹਾਰਾ, ਵਿਵਹਾਰੀ ਹੋ ਕੇ ਹਰਿ ਕਰਤਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠੀਕ ਠਾਕਰ ਆਪਣਾ ਰਾਹ ਦ੍ਰਿੜਾਈਆ। ਆਪ ਕਾ ਪ੍ਰੇਮ ਪਿਆਰ ਕਾ ਵੇਖਿਆ ਵਾਤਾਵਰਨ, ਵਰਨ ਬਰਨ ਤੋਂ ਬਾਹਰ ਨਜ਼ਰੀ ਆਈਆ। ਹਿਰਦੇ ਅੰਤਰ ਪ੍ਰਭੂ ਅਧਿਕਾਰ ਚਰਨ, ਚਰਨੋਦਕ ਲੈ ਕੇ ਖ਼ੁਸ਼ੀ ਬਣਾਈਆ। ਜੀਵਣ ਵਿਚ ਜੀਵਣ ਬਣਾਇਆ ਮਰਨ, ਮਰਨ ਤੋਂ ਬਾਅਦ ਜੀਵਣ ਲਿਆ ਬਣਾਈਆ। ਅੰਦਰ ਖੋਲ੍ਹ ਕੇ ਹਰਨ ਫਰਨ, ਨਿਜ ਨੇਤਰ ਅੱਖ ਉਠਾਈਆ। ਜਿਸ ਮੰਜ਼ਲ ਤੇ ਕਬੀਰ ਜੁਲਾਹੇ ਵਰਗੇ ਚੜ੍ਹਨ, ਰਵਦਾਸ ਚਮਾਰਾ ਹੋ ਕੇ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਪੜ੍ਹਨ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਨਿਰਗੁਣ ਧਾਰ ਪੱਲੂ ਫੜਨ, ਨਾਤਾ ਜਗਤ ਵਲੋਂ ਤੁੜਾਈਆ। ਜਗਤ ਵਿਕਾਰ ਅਗਨੀ ਅੱਗ ਕਦੀ ਨਾ ਸੜਨ, ਮਮਤਾ ਮੋਹ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਆਪਣੀ ਗੋਦ ਸੁਹਾਈਆ। ਸੰਤ ਰਸਨਾ ਕਹੇ ਜੈ ਜੈ, ਜੈਕਾਰ ਬ੍ਰਹਿਮੰਡ ਵੱਜੇ ਵਧਾਈਆ। ਆਦਿ ਅੰਤ ਪਤਿਪਰਮੇਸ਼ਵਰ ਸਭ ਦਾ ਮਾਲਕ ਇਕੋ ਰਹੇ, ਲੱਖ ਚੁਰਾਸੀ ਨਾਰੀ ਆਪ ਹੰਢਾਈਆ। ਸਭ ਵੇਖਣਹਾਰਾ ਸ਼ਕਤੀ ਸ਼ਿਵ ਸ਼ਵੈ, ਧਾਰ ਧਾਰ ਵਿਚੋਂ ਪਰਗਟਾਈਆ। ਜੋ ਏਥੇ ਓਥੇ ਦੋ ਜਹਾਨਾਂ ਸਚਖੰਡ ਦਵਾਰ ਸਤਿ ਸਰੂਪ ਹੋ ਕੇ ਬਹੇ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਭ ਨੂੰ ਨਾਮ ਭੰਡਾਰਾ ਵਸਤ ਅਮੋਲਕ ਦਏ, ਗੁਰ ਅਵਤਾਰ ਪੈਗ਼ੰਬਰਾਂ ਸੰਤਾਂ ਭਗਤਾਂ ਧੁਰ ਦੀ ਦਾਤ ਝੋਲੀ ਪਾਈਆ। ਸੋ ਸਵਾਮੀ ਅੰਤਰਜਾਮੀ ਘਟ ਭੀਤਰ ਕਾਇਆ ਮੰਦਰ ਅੰਦਰ ਸਾਚੇ ਸੰਤਾਂ ਸਦਾ ਰਹੇ, ਵਿਛੋੜਾ ਰਹਿਣ ਕੋਇ ਨਾ ਪਾਈਆ। ਤੁਹਾਡੇ ਕੋਲੋਂ ਸੱਚੀ ਭਾਵਨਾ ਦੀ ਪ੍ਰੇਮ ਦੀ ਪਿਆਰ ਮੁਹੱਬਤ ਦੀ ਲੈ ਕੇ ਜਾਣਾ ਉਹ ਸ਼ੈ, ਜਿਹੜੀ ਸਕੇ ਨਾ ਕੋਇ ਫੜਾਈਆ। ਆਪ ਦੇ ਹੱਥ ਵਿਚ ਆਇਆ
❋
❋
ਹੱਥ, ਹੱਥ ਮਿਲੀ ਵਡਿਆਈਆ। ਜਿਨ੍ਹਾਂ ਦਾ ਮਾਲਕ ਇਕ ਸਮਰਥ, ਦੋਹਾਂ ਦਾ ਪ੍ਰਭੂ ਬੇਪਰਵਾਹੀਆ। ਤਨ ਵਜੂਦ ਅੰਦਰ ਰਿਹਾ ਵਸ, ਵਾਸਤਾ ਆਪਣੇ ਨਾਲ ਰਖਾਈਆ। ਸਾਚੇ ਨਾਮ ਦਾ ਦੇ ਕੇ ਰਸ, ਰਸਤਾ ਅੰਦਰੋਂ ਰਿਹਾ ਪਰਗਟਾਈਆ। ਨਿਰਗੁਣ ਨੂਰ ਜੋਤ ਦੇ ਪਰਕਾਸ਼, ਪੜਦਾ ਦਵੈਤੀ ਰਿਹਾ ਢਾਹੀਆ। ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਦੱਸ ਕੇ ਇਕੋ ਜਾਤ, ਆਤਮਾ ਪਰਮਾਤਮਾ ਨਾਲ ਜੁੜਾਈਆ। ਜਿਸ ਵੇਲੇ ਦਸ ਜਨਵਰੀ ਸਾਰਿਆ ਸੰਤਾਂ ਮਹਾਤਮਾਂ ਸੂਫ਼ੀ ਫ਼ਕੀਰਾਂ ਦੀ ਇਕੱਠੀ ਹੋਈ ਇਕ ਜਮਾਤ, ਜੁੱਮਲਾ ਅੱਖਰ ਇਕੋ ਦੇਣਾ ਸਮਝਾਈਆ। ਆਗਾਹ ਕਰਨਾ ਅੱਗੇ ਕੀ ਹੋਣਾ ਵਾਕਿਆਤ, ਕਵਣ ਰਸਤੇ ਦੁਨੀਆ ਚਲੇ ਵਾਹੋ ਦਾਹੀਆ। ਉਹ ਵੇਲਾ ਲੇਖਾ ਲਿਖਿਆ ਜਾਏ ਨਾਲ ਕਲਮ ਦਵਾਤ, ਸ਼ਾਹੀ ਛਹਿਬਰ ਧੁਰ ਦਾ ਨਾਮ ਲਗਾਈਆ। ਬਿਨਾ ਸੰਤਾਂ ਨੂਰ ਜੋਤ ਦਾ ਕਰੇ ਨਾ ਕੋਇ ਪਰਕਾਸ਼, ਜਗਤ ਅੰਧੇਰਾ ਨਾ ਕੋਇ ਮਿਟਾਈਆ। ਪੁਰਖ ਅਕਾਲ ਦੀਨ ਦਿਆਲ ਸਭ ਦਾ ਰੱਖਣਹਾਰਾ ਹਿਸਾਬ ਕਿਤਾਬ, ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਲਾ ਵਕਤ ਵਾਰ ਥਿਤ ਘੜੀ ਪਲ ਨਛੱਤਰ ਗ੍ਰਹਿ ਸਮਾਂ ਸਮਾਜ ਵਿਚੋਂ ਰਾਜ ਵਿਚੋਂ ਸੰਤਾਂ ਹੱਥ ਫੜਾਈਆ।
੯ ਅੱਸੂ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਧੀਰ ਪੁਰ ਦਿੱਲੀ
ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਖੇਲ ਜਾਏ ਨਾ ਪਰਖਾ, ਪਾਰਖੂ ਪਰੀਖਿਆ ਕਰੇ ਕੋਇ ਨਾ ਰਾਈਆ। ਜੁਗ ਚੌਕੜੀ ਸਮੇਂ ਕਾਲ ਬੀਤੇ ਬਰਖਾ, ਮਾਸ ਦਿਵਸ ਆਪਣਾ ਪੰਧ ਮੁਕਾਈਆ। ਤੇਰਾ ਹੁਕਮ ਸੰਦੇਸ਼ਾ ਨਾਮ ਪੈਗ਼ਾਮ ਕਲਮਾ ਸੁਣਦੇ ਰਹੇ ਵਾਲੀ ਅਰਸ਼ਾ, ਅਰਸ਼ੀ ਪ੍ਰੀਤਮ ਤੇਰੀ ਵਡ ਵਡਿਆਈਆ। ਧੁਰ ਦੀ ਧਾਰ ਜਣਾਉਂਦੇ ਰਹੇ ਉਤੇ ਫ਼ਰਸ਼ਾ, ਧਰਨੀ ਧਰਤ ਧਵਲ ਧੌਲ ਖੇਲ ਕਰਾਈਆ। ਸਰਗੁਣ ਹੋ ਕੇ ਨਿਰਗੁਣ ਅੱਗੇ ਕਰਦੇ ਰਹੇ ਅਰਜ਼ਾਂ, ਅਜ਼ੀਜ਼ ਹੋ ਕੇ ਆਜ਼ਮ ਓਟ ਤਕਾਈਆ। ਸਭ ਦੀਆਂ ਪੂਰੀਆਂ ਕਰਦਾ ਰਿਹੋਂ ਗ਼ਰਜ਼ਾਂ, ਗ਼ਰਜ਼ ਆਪਣੀ ਨਾ ਕੋਇ ਜਣਾਈਆ। ਤੇਰਾ ਨਾਮ ਨਿਧਾਨ ਗਾਉਂਦੇ ਰਹੇ ਨਾਲ ਤਰਜ਼ਾਂ, ਤਰਾਨਿਆਂ ਵਿਚ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜੁਗ ਚੌਕੜੀ ਬੀਤੇ ਚੋਖੇ, ਚਾਰ ਜੁਗ ਸਮਝ ਕੋਇ ਨਾ ਆਈਆ। ਸਭ ਨੂੰ ਮਿਲਦੇ ਰਹੇ ਮੌਕੇ, ਲੋਕਮਾਤ ਤਨ ਵਜੂਦ ਹੰਢਾਈਆ। ਹੁਕਮੇ ਅੰਦਰ ਦੇ ਕੇ ਆਏ ਹੋਕੇ, ਧੁਰ ਫ਼ਰਮਾਨਾ ਇਕ ਸੁਣਾਈਆ। ਤੇਰਾ ਭਾਣਾ ਕੋਈ ਨਾ ਰੋਕੇ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਖੇਲ ਦੱਸਿਆ ਜਿਸ ਨਾਲ ਪ੍ਰੀਤਮ ਜਾਵੇ ਛੋਹ ਕੇ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਉਹ ਫਿਰ ਝਗੜੇ ਮੁਕਾ ਦਏ ਇਕ ਦੋ ਕੇ, ਦੁਤੀਆ ਭਾਉ ਦਏ ਮੁਕਾਈਆ। ਕਰੇ ਪਰਕਾਸ਼ ਆਪਣੀ ਲੋ ਕੇ, ਲੋਇਣ ਲੋਚਣ ਨੇਤਰ ਅੱਖ ਖੁਲ੍ਹਾਈਆ। ਸ਼ਬਦ ਸੰਦੇਸ਼ਾ ਦੇ ਕੇ ਸੋਹੰ ਸੋ ਕੇ, ਸੁੱਤਿਆਂ ਲਏ ਉਠਾਈਆ। ਪਿਆਰ ਮੁਹੱਬਤ ਨਾਤਾ ਦੱਸੇ ਆਪਣੀ ਮੋਹ ਕੇ, ਮੋਹ ਮਾਇਆ ਵਿਚੋਂ ਬਾਹਰ ਕਢਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਤਾਕਤ ਅੰਤਰ ਜੋਹ ਕੇ, ਜੋਧਾ ਸੂਰਬੀਰ ਬਲਵਾਨ ਆਪਣਾ ਹੁਕਮ ਵਰਤਾਈਆ। ਦਿਤੀ ਦਾਤ ਆਪਣੀ ਖੋਹ ਕੇ, ਖ਼ਾਲਸ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ
❋
❋
ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਭ ਦਾ ਲੇਖਾ ਹੋਇਆ ਪੂਰਾ, ਪ੍ਰਭ ਪੂਰ ਰਿਹਾ ਸਰਬ ਠਾਈਂਆ। ਜਿਸ ਦਾ ਬਚਨ ਨਾ ਹੋਏ ਅਧੂਰਾ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਇਕੋ ਜੋਤੀ ਕਰ ਨੂਰਾ, ਨੂਰ ਨੂਰ ਵਿਚੋਂ ਚਮਕਾਈਆ। ਜਨ ਭਗਤਾਂ ਚਾੜ੍ਹੇ ਰੰਗ ਗੂੜ੍ਹਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਾ, ਪ੍ਰੇਮ ਪ੍ਰੀਤੀ ਇਕ ਦਰਸਾਈਆ। ਦੁੱਖ ਮੇਟੇ ਜਗਤ ਵਸੂਰਾ, ਬਿਛਰਤ ਆਪਣੇ ਨਾਲ ਮਿਲਾਈਆ। ਕੌਲ ਇਕਰਾਰ ਸਭ ਦਾ ਕਰ ਕੇ ਪੂਰਾ, ਗੁਰ ਅਵਤਾਰ ਪੈਗ਼ੰਬਰਾਂ ਦਏ ਵਖਾਈਆ। ਸਭ ਨੂੰ ਬਖ਼ਸ਼ੇ ਚਰਨ ਧੂੜਾ, ਟਿੱਕੇ ਧੁਰ ਦੇ ਦਏ ਲਗਾਈਆ। ਸਤਿ ਹੁਲਾਰ ਦਾ ਸਚ ਵਖਾ ਪੰਘੂੜਾ, ਗੋਦੀ ਆਪਣੀ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗਣ ਇਕੋ ਇਕ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਮੁਕ ਗਈ ਮੁਣਿਆਦ, ਅੱਗੇ ਲੇਖਾ ਰਿਹਾ ਨਾ ਰਾਈਆ। ਜਿਸ ਨੇ ਰਚਨਾ ਰਚੀ ਆਦਿ, ਉਹ ਵੇਖੇ ਧੁਰਦਰਗਾਹੀਆ। ਜਿਸ ਦੀ ਜੁਗ ਚੌਕੜੀ ਕਰਦੇ ਰਹੇ ਯਾਦ, ਯਾਦਦਾਸ਼ਤ ਸਭ ਦੀ ਯਾਦ ਕਰਾਈਆ। ਜਿਸ ਨੇ ਨਵ ਨੌ ਚਾਰ ਖੇੜਾ ਕੀਤਾ ਆਬਾਦ, ਅੰਤਮ ਆਪੇ ਵੇਖਣ ਆਈਆ। ਲੱਖ ਚੁਰਾਸੀ ਭੇਵ ਖੁਲ੍ਹਾਏ ਰਾਜ਼, ਰਮਤਾ ਰਮਤਾ ਆਪਣਾ ਪੜਦਾ ਲਾਹੀਆ। ਜਿਸ ਦੇ ਅੱਗੇ ਸਵਾਲ ਨਹੀਂ ਕੋਈ ਜਵਾਬ, ਜਵਾਬ ਤਲਬੀ ਵਿਚ ਸਾਰੇ ਸੀਸ ਝੁਕਾਈਆ। ਸਜਦਿਆਂ ਵਿਚ ਕਰ ਆਦਾਬ, ਅਦਬ ਨਾਲ ਮੰਗੀ ਚਰਨ ਕਵਲ ਸਰਨਾਈਆ। ਸਭ ਨੂੰ ਮੁਖ਼ਾਤਬ ਹੋ ਕੇ ਕਰੇ ਖ਼ਤਾਬ, ਖ਼ਤੋ ਕਿਤਾਬਤ ਪਿਛਲੀ ਦਏ ਚੁਕਾਈਆ। ਜਿਹੜੀ ਤੁਹਾਨੂੰ ਦੇਂਦਾ ਰਿਹਾ ਇਮਦਾਦ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਸੁਣਾਈਆ। ਜਗਤ ਧਾਰ ਚਲਾਉਂਦਾ ਰਿਹਾ ਸਮਾਜ, ਸਮਗਰੀ ਸਮੇਂ ਨਾਲ ਝੋਲੀ ਪਾਈਆ। ਉਸ ਦਾ ਲਹਿਣਾ ਦੇਣਾ ਪੂਰਾ ਕਰ ਹਿਸਾਬ, ਸਭ ਦੀ ਹਸਤੀ ਆਪਣੀ ਹਸਤੀ ਵਿਚ ਸਮਾਈਆ। ਸ਼ਾਹੋ ਭੂਪ ਬਣ ਨਵਾਬ, ਹੁਕਮ ਧੁਰ ਦਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਵਖਾਏ ਮਹਿਬੂਬ ਇਕ ਮਹਿਰਾਬ, ਮੁਹੱਬਤ ਵਿਚ ਪੜਦਾ ਦਏ ਉਠਾਈਆ।
੧੦ ਅੱਸੂ ਸ਼ਹਿਨਸ਼ਾਹੀ ਸੰਮਤ ੩ ਸਵਾਮੀ ਗੁਰਚਰਨ ਦਾਸ ਦੇ ਨਾਲ ਹੇਮਰਾਜ ਮਿਸ਼ਨ ਪਟੇਲ ਨਗਰ ਨਵੀਂ ਦਿੱਲੀ
ਆਪ ਨੇ ਸੁਣਿਆ ਹੈ ਪਰਬਚਨ ਗੁਰਚਰਨ ਦਾਸ, ਦਾਸਤਾਨ ਪਿਛਲੀ ਦਿਤੀ ਦੁਹਰਾਈਆ। ਅੰਦਰੋਂ ਕਾਮ ਕਰੋਧ ਲੋਭ ਮੋਹ ਹੰਕਾਰ ਕੂੜ ਕੁੜਿਆਰ ਕਰਨਾ ਨਾਸ, ਜੂਠ ਝੂਠ ਦੇਣਾ ਤਜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਾਇਆ ਮਾਟੀ ਗ੍ਰਹਿ ਮੰਦਰ ਨਿਜ ਵੇਖਣੀ ਸਾਚੀ ਰਾਸ, ਗੋਪੀ ਕਾਹਨ ਸੁਰਤੀ ਸ਼ਬਦ ਰੂਪ ਬਦਲਾਈਆ। ਅੱਠੇ ਪਹਿਰ ਦਿਵਸ ਰੈਣ ਘੜੀ ਪਲ ਰਸਨਾ ਜਿਹਵਾ ਬੱਤੀ ਦੰਦ ਹਰਿ ਕਾ ਨਾਮ ਜਪਣਾ ਸਵਾਸ ਸਵਾਸ, ਸਵਾਰਥ ਪਰਮਾਰਥ ਏਕਾ ਰੰਗ ਰੰਗਾਈਆ। ਸਚ ਦਵਾਰ ਏਕੰਕਾਰ ਵੇਖਣਾ ਪਾਰ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਅੰਤਰ ਨਿਰੰਤਰ ਇਕੋ ਨੂਰ ਨੂਰ ਰੁਸ਼ਨਾਈਆ। ਭਾਰਤਵਾਸੀ ਜਗਤ ਜਗਿਆਸੂ ਜਾਣਾ ਜਾਗ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਜਗਤ ਤ੍ਰਿਸ਼ਨਾ ਲੱਗੀ ਆਗ, ਹਉਮੇ ਹੰਗਤਾ ਰਹੀ ਜਲਾਈਆ। ਚਾਰ ਵਰਨ ਅਠਾਰਾਂ ਬਰਨ ਸਾਰੇ ਬਣ ਜਾਓ ਸੱਜਣ
❋
❋
ਸਾਕ, ਪਾਰਬ੍ਰਹਮ ਬ੍ਰਹਮ ਮੇਲਾ ਥਾਈਂ ਥਾਈਂਆ। ਕਾਇਆ ਮਾਟੀ ਸਾਢੇ ਤਿੰਨ ਹੱਥ ਮੰਦਰ ਅੰਦਰ ਖੋਲ੍ਹੋ ਬਜਰ ਕਪਾਟੀ ਤਾਕ, ਦੂਈ ਦਵੈਤੀ ਰਹਿਣ ਕੋਇ ਨਾ ਪਾਈਆ। ਤੁਸੀਂ ਸਾਰੇ ਓਸ ਪ੍ਰਭੂ ਦੀ ਸ਼ਾਖ਼, ਜਿਸ ਦੀ ਸ਼ਨਾਖ਼ਤ ਗੁਰ ਅਵਤਾਰ ਪੈਗ਼ੰਬਰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਵਿਚ ਗਏ ਸਮਝਾਈਆ। ਜੋ ਸੰਤ ਸਾਜਣ ਸਚ ਸੰਦੇਸ਼ਾ ਰਹੇ ਆਖ, ਰਸਨਾ ਜਿਹਵਾ ਢੋਲਾ ਬਣ ਵਿਚੋਲਾ ਮਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਘਟ ਘਟ ਆਪਣਾ ਨੂਰ ਨੂਰ ਚਮਕਾਈਆ। ਜੋ ਕਿਹਾ ਗੁਰਚਰਨ ਦਾਸ ਸਵਾਮੀ, ਸਚ ਸੰਦੇਸ਼ਾ ਦਿਤਾ ਜਣਾਈਆ। ਇਸ ਨੂੰ ਸਮਝੋ ਅੰਮ੍ਰਿਤ ਬਾਣੀ, ਅੰਮ੍ਰਿਤ ਰਸ ਜਾਮ ਰਹੀ ਪਿਲਾਈਆ। ਝਗੜਾ ਮੁਕਾਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਡੇਰਾ ਢਾਹੀਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਕਵਲ ਨਾਭੀ ਝਿਰਾਓ ਅਗੰਮਾ ਪਾਣੀ, ਜਿਸ ਦੀ ਧਾਰ ਗੰਗਾ ਗੋਦਾਵਰੀ ਜਮਨਾ ਸੁਰਸਤੀ ਇਕੋ ਨਜ਼ਰੀ ਆਈਆ। ਪ੍ਰਭ ਦਾ ਨੂਰ ਜਹੂਰ ਵੇਖੋ ਇਕ ਲਾਸਾਨੀ, ਆਸਾਨੀ ਨਾਲ ਮਾਰਗ ਲਓ ਅਪਨਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਅੰਦਰੋਂ ਛੱਡ ਦਿਓ ਬੇਈਮਾਨੀ, ਸ਼ਰਅ ਸ਼ੈਤਾਨੀ ਕਰੇ ਨਾ ਕੋਇ ਲੜਾਈਆ। ਸੰਤਾਂ ਦਾ ਬਚਨ ਹਿਰਦੇ ਨੂੰ ਕਾਨੀ, ਤੀਰ ਅੰਦਾਜ਼ ਧੁਰ ਦਾ ਨਾਮ ਦਏ ਸਮਝਾਈਆ। ਜਿਨ੍ਹਾਂ ਨੇ ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰੋਂ ਛਾਣੀ, ਵਿਸ਼ਿਆਂ ਵਿਚ ਵੇਖੀ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਅੰਤਰ ਬੈਠਾ ਵੜ, ਦੂਜਾ ਨਜ਼ਰ ਕੋਇ ਨਾ ਆਈਆ। ਗੁਰਚਰਨ ਦਾਸ ਨੇ ਦਿਤਾ ਸਚ ਸੰਦੇਸ਼ਾ, ਭਰੀ ਸਭਾ ਵਿਚ ਸੁਣਾਈਆ। ਪਰਮ ਪੁਰਖ ਪਰਮਾਤਮ ਮੰਨੋ ਸਦਾ ਹਮੇਸ਼ਾ, ਸ੍ਰੀ ਭਗਵਾਨ ਇਸ਼ਟ ਮਨਾਈਆ। ਜਿਸ ਦਾ ਨਾ ਕੋਈ ਮੁਛ ਦਾੜ੍ਹੀ ਨਾ ਕੇਸਾ, ਮੂੰਡ ਮੁੰਡਾਇਆ ਰੂਪ ਨਾ ਕੋਇ ਬਦਲਾਈਆ। ਏਥੇ ਓਥੇ ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਆਕਾਸ਼ ਪਾਤਾਲਾਂ ਗਗਨ ਗਗਨੰਤਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵਸੇ ਹਮੇਸ਼ਾ, ਖ਼ਾਲੀ ਨਜ਼ਰ ਕੋਇ ਨਾ ਆਈਆ। ਸ੍ਰੀ ਕ੍ਰਿਸ਼ਨ ਭਗਵਾਨ ਦਾ ਸਭ ਨੂੰ ਕਰਾਇਆ ਚੇਤਾ, ਚੇਤਨ ਸੁਰਤੀ ਦਿਤੀ ਕਰਾਈਆ। ਜੂਠ ਝੂਠ ਦਾ ਸਾਰੇ ਮਿਲ ਕੇ ਤਿਆਗ ਦਿਓ ਠੇਕਾ, ਠਾਕਰ ਇਕੋ ਲਓ ਮਨਾਈਆ। ਜੋ ਅੰਦਰ ਵੜ ਕੇ ਮੰਦਰ ਚੜ੍ਹ ਕੇ ਨੌ ਦਵਾਰ ਅੰਦਰ ਬਾਹਰ ਗੁਪਤ ਜਾਹਰ ਖੋਲ੍ਹੇ ਭੇਤਾ, ਭੇਤ ਅਗਲਾ ਦਏ ਸਮਝਾਈਆ। ਸਚ ਸਵਾਮੀ ਅੰਤਰਜਾਮੀ ਸ਼ਾਹ ਸੁਲਤਾਨੀ ਨੂਰ ਨੁਰਾਨੀ ਮਰਦ ਮਰਦਾਨਾ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਪਾਰਬ੍ਰਹਮ ਪਤਿਪਰਮੇਸ਼ਵਰ ਮੰਨੋ ਇਕੋ ਨੇਤਾ, ਨੇਤਰਹੀਣ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਅੰਤਰ ਨਿਰਗੁਣ ਜੋਤ ਧਰ, ਪੰਜ ਤਤ ਕਰੇ ਰੁਸ਼ਨਾਈਆ। ਸਵਾਮੀ ਗੁਰਚਰਨ ਦਾਸ ਨੇ ਕਿਹਾ ਵੇਖੋ ਭੂਮਿਕਾ ਅਸਥਾਨ, ਧਰਤ ਮਾਤ ਧਰਨੀ ਧਵਲ ਰਹੀ ਕੁਰਲਾਈਆ। ਸਭ ਨੇ ਛੱਡਿਆ ਅੰਤਰ ਸਤਿ ਧਰਮ ਦਾ ਗਿਆਨ, ਕੂੜੀ ਕਿਰਿਆ ਲਈ ਪਰਨਾਈਆ। ਬਾਹਰੋਂ ਨਹਾਉਂਦੇ ਧੋਂਦੇ ਕਰਨ ਇਸ਼ਨਾਨ, ਅੰਦਰੋਂ ਦੁਰਮਤ ਮੈਲ ਨਾ ਕੋਇ ਗਵਾਈਆ। ਜੇ ਸਖ਼ੀ ਬਣ ਕੇ ਮਿਲਣਾ ਚਾਹੋ ਓਸੇ ਕਾਹਨ, ਜੋ ਘਨੱਈਆ ਧੁਰ ਦਾ ਮਾਲਕ ਨਜ਼ਰੀ ਆਈਆ। ਸਚ ਸੰਦੇਸ਼ਾ ਸੁਣ ਲਓ ਨਾਲ ਕਾਨ, ਅਗਿਆਨ ਅੰਧੇਰਾ ਅੰਦਰੋਂ ਦੇਣਾ ਕਢਾਈਆ। ਬਿਨਾ ਸਾਚੀ ਸਿਖਿਆ ਸਾਫ਼ ਪਵਿਤ੍ਰ ਨਾ ਹੋਵੇ ਕਿਸੇ ਦਾ ਮਕਾਨ, ਕੂੜੀ ਕਿਰਿਆ ਬਾਹਰ ਨਾ ਕੋਇ ਕਢਾਈਆ। ਅੱਜ ਦਾ ਦਿਵਸ ਸਾਰੇ ਸਮਝੋ ਮਹਾਨ, ਮਹਾਂਪੁਰਸ਼ਾਂ ਕਰੀ ਸ਼ਨਵਾਈਆ। ਹਰ ਘਟ ਵਸਿਆ ਵੇਖੋ ਰਾਮ, ਰਮਈਆ
❋
❋
ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਿਆਰ ਪ੍ਰੀਤੀ ਵਿਚੋਂ ਆਪ ਪਰਗਟਾਈਆ। ਗੁਰਚਰਨ ਦਾਸ ਨੇ ਦੱਸੀ ਅਗੰਮੀ ਗਾਥਾ, ਸਚ ਸੰਦੇਸ਼ ਸੁਣਾਈਆ। ਮਾਨਸ ਜਨਮ ਦੀ ਪੂਰੀ ਕਰ ਲਓ ਆਸਾ, ਚੁਰਾਸੀ ਗੇੜਾ ਲੈਣਾ ਮੁਕਾਈਆ। ਅੱਠੇ ਪਹਿਰ ਪ੍ਰੇਮ ਪ੍ਰੀਤੀ ਅੰਦਰ ਓਸ ਬ੍ਰਹਮ ਦਾ ਕਰੋ ਪੂਜਾ ਪਾਠਾ, ਜੋ ਸਿਮਰਨ ਜੋਗ ਅਭਿਆਸ ਆਪਣਾ ਨਾਮ ਦ੍ਰਿੜਾਈਆ। ਸਚ ਸਰੋਵਰ ਅੰਮ੍ਰਿਤ ਰਸ ਕਾਇਆ ਮੰਦਰ ਅੰਦਰ ਮਾਰੇ ਠਾਠਾਂ, ਲਹਿਰ ਲਹਿਰ ਵਿਚੋਂ ਪਰਗਟਾਈਆ। ਕਲਜੁਗ ਵਿਚ ਕਿਸੇ ਨੂੰ ਮਾਨਸ ਜਨਮ ਦਾ ਰਹੇ ਕੋਈ ਨਾ ਘਾਟਾ, ਜੋ ਸੰਤ ਸਾਜਣ ਮਿਲ ਕੇ ਆਪਣਾ ਮਨ ਲੈਣ ਭਵਾਈਆ। ਬੁੱਧੀ ਸੁਣੇ ਸ਼ਾਸਤਰ ਦੀ ਗਾਥਾ, ਸ਼ੱਤਰੂ ਅੰਦਰੋਂ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲ ਰਿਹਾ ਕਰ, ਕਰਨੀ ਦਾ ਕਰਤਾ ਧੁਰਦਰਗਾਹੀਆ। ਗੁਰਚਰਨ ਦਾਸ ਨੇ ਦਿਤਾ ਆਖ, ਆਖ਼ਰ ਸਭ ਨੂੰ ਦਿਤਾ ਦ੍ਰਿੜਾਈਆ। ਸਤਿ ਧਰਮ ਦੀ ਨਜ਼ਰ ਆਵੇ ਨਾ ਕੋਈ ਸ਼ਾਖ਼, ਚਾਰੋਂ ਕੁੰਟ ਅੰਧ ਅੰਧੇਰਾ ਛਾਈਆ। ਮਾਨਵ ਮਾਨੁਖ ਸੁਰਤੀ ਵਿਚੋਂ ਜਾਗ, ਮਨ ਮਮਤਾ ਮੋਹ ਤਜਾਈਆ। ਆਪਣੀ ਲੇਖੇ ਲਾ ਲਾ ਅੱਜ ਦੀ ਰਾਤ, ਭਲਕ ਦੀ ਸਮਝ ਕਿਸੇ ਨਾ ਆਈਆ। ਸੰਤਾਂ ਦੇ ਬਚਨ ਉਤੇ ਕਰ ਵਿਸ਼ਵਾਸ਼, ਵਿਸ਼ਿਆਂ ਤੋਂ ਖਹਿੜਾ ਲੈਣਾ ਛੁਡਾਈਆ। ਸਤਿ ਬਚਨ ਸਦਾ ਰੱਖਣਾ ਪਾਸ, ਸਚ ਸਤਿ ਵਿਚ ਸਮਾਈਆ। ਸਮੇਂ ਅੰਦਰ ਪੰਜਾਂ ਮਿੰਟਾਂ ਵਿਚ ਸਭ ਕੁਛ ਦਿਤਾ ਆਖ, ਅੱਗੇ ਇਜਾਜ਼ਤ ਮਿਲਣ ਦੀ ਮੰਗ ਨਾ ਕੋਇ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਕਾਇਆ ਮਾਟੀ ਘਰ ਘਰ, ਹਰ ਘਟ ਅੰਦਰ ਬੈਠਾ ਆਪਣਾ ਆਸਣ ਲਾਈਆ।
੧੨ ਅੱਸੂ ਸ਼ਹਿਨਸ਼ਾਹੀ ਸੰਮਤ ੩ ਮੁਲਤਾਨ ਸੇਵਾ ਸੰਮਤੀ ਆਸ਼ਰਮ ਦਿੱਲੀ
ਸ੍ਰੀ ਭਗਵਾਨ ਕਹੇ ਸੁਣੋ ਮੇਰੇ ਸਚ ਭਗਤ, ਭਗਤੀ ਧੁਰ ਦਿਆਂ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਵਧੀ ਜਗਤ, ਚਾਰੋਂ ਕੁੰਟ ਵੇਖ ਨੈਣ ਉਠਾਈਆ। ਪ੍ਰੇਮ ਪਿਆਰ ਪ੍ਰੀਤੀ ਮੰਨਣੀ ਸਾਚੀ ਸੇਵਾ ਉਤੇ ਮਾਤ ਧਰਤ, ਗ਼ਰੀਬਾਂ ਅਨਾਥਾਂ ਹੋਣਾ ਸਹਾਈਆ। ਪ੍ਰਭ ਖ਼ਾਲਕ ਮਾਲਕ ਵਾਲੀ ਦੋ ਜਹਾਨ ਵੇਖਣਹਾਰਾ ਉਤੇ ਅਰਸ਼, ਅਰਸ਼ੀ ਪ੍ਰੀਤਮ ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਕੋਝਿਆਂ ਕਮਲਿਆਂ ਉਪਰ ਖਾਣਾ ਤਰਸ, ਦੀਨਾਂ ਅਨਾਥਾਂ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਰਾਹ ਵਖਾਈਆ। ਸਾਚੇ ਭਗਤ ਸੁਣ ਪ੍ਰਭ ਦੇ ਮੀਤ, ਹਰਿ ਮਿਤਰ ਪਿਆਰਾ ਆਪ ਦ੍ਰਿੜਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਸਾਂਝੀ ਕਰ ਪ੍ਰੀਤ, ਗਊ ਗ਼ਰੀਬਾਂ ਹੋ ਸਹਾਈਆ। ਅੰਤਰ ਨਿਰੰਤਰ ਸਾਰੇ ਆਪਣੀ ਬਦਲ ਲਓ ਨੀਤ, ਪਤਤ ਪੁਨੀਤ ਰੂਪ ਬਦਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਬ੍ਰਹਮ ਪਾਰਬ੍ਰਹਮ ਸਾਚਾ ਗਾਵੋ ਗੀਤ, ਮਾਨਸ ਮਾਨਵ ਮਾਨੁਖ ਜੋੜ ਜੁੜਾਈਆ। ਸਤਿ ਪ੍ਰੇਮ ਦੀ ਪਾਰਬਹ੍ਰਮ ਸਭ ਦੇ ਕਾਇਆ ਮੰਦਰ ਅੰਦਰ ਧੁਰ ਦੀ ਝੋਲੀ ਪਾਵੇ ਭੀਖ, ਵਸਤ ਅਮੋਲਕ ਇਕ ਵਰਤਾਈਆ। ਹਰ ਹਿਰਦੇ ਅੰਦਰ ਸਚ ਸਵਾਮੀ ਲੈਣਾ ਚੀਤ, ਚਿਤਵਿਤ ਠਗੌਰੀ ਅੰਦਰੋਂ ਬਾਹਰ ਕਢਾਈਆ। ਝਗੜਾ ਰਹੇ ਨਾ ਊਚ ਨੀਚ, ਜਾਤ ਪਾਤ ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਦੇਵੇ ਵਰ, ਧੁਰ ਦੀ
❋
❋
ਸਿਖਿਆ ਇਕ ਸਮਝਾਈਆ। ਸਾਚੇ ਭਗਤੋ ਸਚ ਪਿਆਰ ਦਾ ਕਰਨਾ ਦਾਨ, ਦਾਤਾ ਦਾਨੀ ਆਪ ਦ੍ਰਿੜਾਈਆ। ਜਗਤ ਅਭਿਮਾਨ ਮੇਟਣਾ ਮਾਣ, ਨਿਵਣ ਸੁ ਅੱਖਰ ਇਕ ਪੜ੍ਹਾਈਆ। ਹਰ ਹਿਰਦੇ ਅੰਦਰ ਉਪਜੇ ਬ੍ਰਹਮ ਗਿਆਨ, ਅੰਤਸ਼ਕਰਨ ਦੇਣਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸਾਂਝਾ ਸਭ ਦਾ ਹੋਵੇ ਗਾਨ, ਗਾ ਗਾ ਪ੍ਰਭ ਦਾ ਸ਼ੁਕਰ ਮਨਾਈਆ। ਸਾਰੇ ਉਠੋ ਹੋਵੋ ਸਵਾਧਾਨ, ਸੇਵਾ ਵਿਚ ਆਪਣਾ ਆਪ ਜਗਾਈਆ। ਸਾਚੀ ਸੇਵਾ ਸਚਖੰਡ ਦਵਾਰੇ ਹੋਏ ਪਰਵਾਨ, ਜੋ ਜੀਵਾਂ ਜੰਤਾਂ ਉਪਰ ਦਇਆ ਕਮਾਈਆ। ਸਭ ਲੇਖਾ ਵੇਖੋ ਧੁਰ ਅਗੰਮੀ ਕਾਹਨ, ਹਰਿ ਕਰਤਾ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਭਗਤਾਂ ਆਪ ਸੁਣਾਈਆ। ਸਾਚੇ ਭਗਤੋ ਤੁਹਾਡੇ ਕੋਲ ਹੁੰਦਾ ਹਵਨ, ਸੁਗੰਧੀ ਸੋਹਣੀ ਨਜ਼ਰੀ ਆਈਆ। ਕੂੜ ਵਿਕਾਰ ਹੰਕਾਰ ਵਿਭਚਾਰ ਦੁਰਾਚਾਰ ਭਰਿਸ਼ਟਾਚਾਰ ਕਰ ਦਿਓ ਵਿਚ ਦਮਨ, ਦਾਮਨਗੀਰ ਇਕੋ ਲਓ ਮਨਾਈਆ। ਸਚ ਫੁਲਵਾੜੀ ਸੋਹਣਾ ਦਿਸੇ ਚਮਨ, ਗੁਲ ਗੁਲਸ਼ਨ ਵਿਚ ਆਪਣਾ ਲੈਣਾ ਖਿਲਾਈਆ। ਇਕ ਦੂਜੇ ਦਾ ਪ੍ਰੇਮ ਪਿਆਰ ਮੁਹੱਬਤ ਵਿਚ ਸਾਚਾ ਪਕੜੋ ਦਾਮਨ, ਪਲੂ ਪਲੂ ਨਾਲ ਜੁੜਾਈਆ। ਅਨਾਥਾਂ ਗ਼ਰੀਬਾਂ ਨਿਮਾਣਿਆਂ ਦਾ ਮਾਣ ਕਰਨਾ ਇਹ ਸੰਦੇਸ਼ਾ ਦੇਵੇ ਤ੍ਰੈਦਰਸੀ ਤ੍ਰੈਭਵਨ, ਧੁਰ ਦਾ ਮਾਲਕ ਦਇਆ ਕਮਾਈਆ। ਸੇਵਾ ਵਿਚ ਸਭ ਦਾ ਕੱਟਿਆ ਜਾਵੇ ਅਵਣ ਗਵਣ, ਲੱਖ ਚੁਰਾਸੀ ਜਮ ਦੀ ਫਾਸੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਧੁਰ ਦਾ ਨਾਮ ਇਕ ਇਕੱਲਾ ਝੋਲੀ ਪਾਈਆ। ਸਾਚੇ ਭਗਤੋ ਹੋਣਾ ਤਿਆਰ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਅੱਗ ਬੁਝਾਉਣੀ ਅੰਗਿਆਰ, ਪ੍ਰੇਮ ਪ੍ਰੀਤੀ ਮੇਘ ਇਕ ਬਰਸਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਹੋਈ ਦੁਖਿਆਰ, ਜੀਵ ਜੰਤ ਰਹੇ ਕੁਰਲਾਈਆ। ਸਾਰੇ ਮਿਲ ਕੇ ਸਭ ਦਾ ਕਰੋ ਸੁਧਾਰ, ਸੁੱਧ ਬੁੱਧ ਬਿਬੇਕ ਇਕੋ ਰੰਗ ਵਖਾਈਆ। ਦੀਨ ਮਜ਼੍ਹਬ ਦੀ ਕੋਈ ਨਾ ਕਰਿਓ ਖਾਰ, ਊਚ ਨੀਚ ਭਰਮ ਨਾ ਕੋਇ ਭੁਲਾਈਆ। ਸਾਚਿਆਂ ਭਗਤਾਂ ਦਾ ਸਦਾ ਸੱਚਾ ਦਰਬਾਰ, ਏਥੇ ਓਥੇ ਦੋ ਜਹਾਨਾਂ ਸੋਭਾ ਪਾਈਆ। ਅਸ਼ਟਭੁਜ ਆਦਿ ਸ਼ਕਤ ਦੇਵੇ ਵਰ ਕੂੜੀ ਕਿਰਿਆ ਅੰਦਰੋਂ ਕੱਢੇ ਬਾਹਰ, ਨਿਰਮਲ ਨਿਰਵੈਰ ਨਿਰਾਕਾਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਸ੍ਰੀ ਭਗਵਾਨਾ ਵਾਲੀ ਦੋ ਜਹਾਨਾਂ ਲੋਕਮਾਤ ਮਾਰ ਝਾਤ, ਜਨ ਭਗਤਾਂ ਝੋਲੀ ਪਾਈਆ। ਜਨ ਭਗਤੋ ਸਾਰੇ ਇਕ ਦੂਜੇ ਨਾਲ ਕਰੋ ਪਿਆਰ, ਦਵੈਤ ਰਹਿਣ ਕੋਇ ਨਾ ਪਾਈਆ। ਰੀਤੀ ਨੀਤੀ ਬਦਲ ਦਿਓ ਸੰਸਾਰ, ਸੰਗਠਨ ਆਪਣਾ ਦਿਓ ਵਖਾਈਆ। ਦੁੱਖ ਭੁੱਖ ਦੁਖੀਆ ਕਰੇ ਨਾ ਕੋਇ ਪੁਕਾਰ, ਦੁੱਖ ਦਾ ਸਾਧਨ ਪ੍ਰਭ ਨਾਮ ਨਿਧਾਨਾ ਸਭ ਦੀ ਝੋਲੀ ਪਾਈਆ। ਅੱਠੇ ਪਹਿਰ ਦਿਵਸ ਰੈਣ ਘੜੀ ਪਲ ਓਸੇ ਦੀ ਕਰੋ ਯਾਦ, ਜੋ ਸੁਣਨਹਾਰ ਫ਼ਰਿਆਦ, ਦੇਵਣਹਾਰਾ ਨਾਮ ਦਾਦ, ਵਸਤ ਅਮੋਲਕ ਕਾਇਆ ਗੋਲਕ ਝੋਲੀ ਪਾਈਆ। ਜਿਸ ਕਾਰਨ ਇਕੱਠੇ ਹੋਏ ਆਜ, ਤੁਹਾਡੀ ਸਹਾਇਤਾ ਕਰੇ ਸਭ ਦਾ ਗੁਰੂ ਮਹਾਰਾਜ, ਜਿਸ ਦੀ ਹਰ ਹਿਰਦੇ ਅੰਦਰ ਆਵਾਜ਼, ਸੋਈ ਸੁਰਤੀ ਸਭ ਦੀ ਲਏ ਜਗਾਈਆ। ਓਸੇ ਦੇ ਦਵਾਰੇ ਤੇ ਸਾਰੇ ਖੜ੍ਹੇ ਮੁਹਤਾਜ, ਭਿਖਾਰੀ ਹੋ ਕੇ ਮਾਂਗਤ ਹੋ ਕੇ ਆਪਣੀ ਝੋਲੀ ਡਾਹੀਆ। ਸੋ ਸਾਹਿਬ ਸਵਾਮੀ ਸਭ ਨੂੰ ਦੇਵਣਹਾਰਾ ਆਪਣੀ ਦਾਤ, ਦਾਤਾ ਦਾਨੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਜਨਮ ਕਰਮ ਕਰੇ ਵਡ ਸੁਭਾਗ, ਭਾਗਾਂ ਵਾਲਿਓ ਭਾਗ ਤੁਹਾਡਾ ਤੁਹਾਡੀ ਝੋਲੀ ਪਾਈਆ।
❋
❋
ਪੁਰਖ ਅਕਾਲ ਕਹੇ ਸੁਣੋ ਭਗਤ ਜਨ ਸੰਤ, ਸਤਿ ਸ਼ਬਦ ਨਾਮ ਦ੍ਰਿੜਾਈਆ। ਤੁਹਾਡਾ ਮਾਲਕ ਏਕੰਕਾਰ ਇਕੋ ਕੰਤ, ਦੂਜਾ ਨਜ਼ਰ ਕੋਇ ਨਾ ਆਈਆ। ਗੜ੍ਹ ਤੋੜ ਦਿਓ ਹਉਮੇ ਹੰਗਤ, ਹੰ ਬ੍ਰਹਮ ਆਪਣਾ ਪੜਦਾ ਲਾਹੀਆ। ਸੇਵਾ ਕਰੋ ਯਾਚਕ ਹੋ ਕੇ ਸਰਬ ਜੀਵ ਜੰਤ, ਦੁਖੀਆ ਦਰਦ ਵਿਚ ਨਾ ਕੋਇ ਕੁਰਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦਾ ਲਹਿਣਾ ਦੇਵੇ ਅਖ਼ੀਰੀ ਅੰਤ, ਅੰਤਸ਼ਕਰਨ ਖੋਜ ਕੇ ਲੇਖਾ ਸਭ ਦਾ ਵੇਖ ਵਖਾਈਆ। ਭਾਵਨਾ ਵਿਚ ਪ੍ਰੇਮ ਵਿਚ ਭਗਤੀ ਵਿਚ ਸਾਧਨਾ ਵਿਚ ਚਾੜ੍ਹੇ ਅਗੰਮੀ ਰੰਗਤ, ਰੰਗ ਨਿਰਾਲਾ ਦੀਨ ਦਿਆਲਾ ਆਪ ਚੜ੍ਹਾਈਆ। ਜਿਸ ਦੀ ਸਚ ਪ੍ਰੀਤੀ ਮੰਗਦੇ ਮੰਗ ਹੋ ਕੇ ਮੰਗਤ, ਸੋ ਸਾਹਿਬ ਸਤਿਗੁਰ ਸਭ ਦੀ ਆਸਾ ਮਨਸਾ ਪੂਰ ਕਰਾਈਆ। ਅੰਤਮ ਝਗੜਾ ਮੁਕਾਏ ਜੇਰਜ ਅੰਡਜ, ਉਤਭੁਜ ਸੇਤਜ ਚਾਰੇ ਖਾਣੀ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਭਗਤਾਂ ਸਚ ਸੰਗੀਤ ਅੰਤਰ ਆਤਮ ਪਾਰਬ੍ਰਹਮ ਪਤਿਪਰਮੇਸ਼ਵਰ ਏਕੋ ਏਕ ਸੁਣਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਮੇਰੇ ਮਾਤਲੋਕ ਨੰਨ੍ਹੇ ਬੱਚੇ, ਬਚਪਨ ਤੇਰਾ ਦਿਆਂ ਬਦਲਾਈਆ। ਅੰਦਰੋਂ ਹੋ ਜਾਓ ਸਾਰੇ ਸੱਚੇ, ਕੂੜ ਕੁੜਿਆਰਾ ਬਾਹਰ ਕਢਾਈਆ। ਭਾਗ ਲਾ ਲਓ ਕਾਇਆ ਮਾਟੀ ਸਾਢੇ ਤਿੰਨ ਹੱਥ ਭਾਂਡੇ ਕੱਚੇ, ਕੰਚਨ ਗੜ੍ਹ ਲੈਣਾ ਬਣਾਈਆ। ਸਭ ਨੂੰ ਵੇਖੋ ਇਕੋ ਅੱਖੇ, ਦਵੈਤ ਰਹਿਣ ਕੋਇ ਨਾ ਪਾਈਆ। ਜੋ ਮਾਰਗ ਸੰਤ ਸਤਿਗੁਰ ਦੱਸੇ, ਉਸ ਪਰ ਚਲ ਕੇ ਆਪਣੀ ਖ਼ੁਸ਼ੀ ਲੈਣੀ ਬਣਾਈਆ। ਅਨਾਥਾਂ ਦੀ ਸੇਵਾ ਕਾਰਨ ਕਰਕੇ ਵਿਦਿਆ ਦਾ ਪਾਲਨ ਕਰਕੇ ਸਾਰੇ ਸਚ ਦਵਾਰ ਨੂੰ ਆਓ ਨੱਠੇ, ਜਿਥੇ ਭਗਤ ਭਗਵਾਨ ਮਿਲ ਕੇ ਆਪਣੀ ਖ਼ੁਸ਼ੀ ਬਣਾਈਆ। ਜਿਸ ਕਾਰਨ ਵੱਡੇ ਛੋਟੇ ਬਾਲ ਬਿਰਧ ਹੋਏ ਇਕੱਠੇ, ਇਕੱਠੇ ਹੋ ਕੇ ਉਹ ਸੇਵਾ ਆਪਣੀ ਆਪਣੇ ਕੰਧੇ ਲੈਣੀ ਉਠਾਈਆ। ਏਸੇ ਕਰ ਕੇ ਸੁਖੀ ਸਚ ਜਹਾਨ ਜਾਵਣ ਨੱਠੇ, ਰਾਹ ਵਿਚਕਾਰ ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਨਾਮ ਵਰ, ਵਸਤ ਅਗੰਮ ਅਥਾਹ ਬੇਪਰਵਾਹ ਅੰਤਰ ਅੰਤਰ ਨਿਰੰਤਰ ਆਪਣੀ ਦਏ ਟਿਕਾਈਆ।
ਮੁਲਤਾਨ ਸੇਵਾ ਸੰਮਤੀ, ਸਵਾਮੀ ਕ੍ਰਿਸ਼ਨਾ ਨੰਦ ਸਵਾਮੀ ਗੋਬਿੰਦਾ ਨੰਦ ਹਰਦਵਾਰ ਵਾਲਿਆਂ ਨਾਲ
ਅੰਮ੍ਰਿਤ ਪ੍ਰੇਮ ਲੈਣਾ ਪੀਣਾ ਖਾਣ, ਕੂੜੀ ਤ੍ਰਿਸ਼ਨ ਮਿਟਾਈਆ। ਘਰ ਠਾਕਰ ਸਵਾਮੀ ਸੱਜਣ ਮਿਲੇ ਆਣ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਸਾਚੀ ਸੇਵਾ ਸਾਚੇ ਠਾਕਰ ਹੋਏ ਪਰਵਾਨ, ਜੋ ਪਰਵਾਨਾ ਨਾਮ ਸੰਦੇਸ਼ਾ ਪਰਮਾਤਮ ਆਤਮ ਇਕ ਜਣਾਈਆ। ਸੋਹੇ ਸਚ ਭੂਮਿਕਾ ਅਸਥਾਨ, ਜਿਸ ਗ੍ਰਹਿ ਸੰਤ ਸੁਹੇਲਾ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਾਚਾ ਰੰਗ ਇਕ ਰੰਗਾਈਆ। ਮੁਲਤਾਨ ਸਮਤੀ ਸਭ ਦਾ ਮੇਲ, ਭਗਤ ਭਗਵਾਨ ਦਿਤਾ ਜਣਾਈਆ। ਜੋਤ ਜਗਾਉਣੀ ਬਿਨ ਬਾਤੀ ਤੇਲ, ਨਿਰੰਤਰ ਅੰਤਰ ਕਰ ਰੁਸ਼ਨਾਈਆ। ਠਾਕਰ ਮਿਲਾਉਣਾ ਧੁਰ ਦਾ ਸੱਜਣ ਸੁਹੇਲ, ਜੋ ਹਰ ਘਟ ਰਿਹਾ ਸਮਾਈਆ। ਜਗਤ ਵੇਖਿਆ ਅਚਰਜ ਖੇਲ, ਪਾਰਬ੍ਰਹਮ ਬ੍ਰਹਮ ਪੜਦਾ ਨਾ ਕੋਇ ਉਠਾਈਆ। ਜੇ ਥੋੜ੍ਹਾ ਜਿਹਾ ਸਮਾਂ ਸੰਤਾਂ ਨਾਲ ਮਿਲ ਕੇ ਸੰਤ ਹੋ ਗਿਆ ਵਿਹਲ, ਵੇਲਾ ਵਕਤ ਖ਼ੁਸ਼ੀਆਂ ਵਿਚ ਲੰਘਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਸੁਣਾਈਆ। ਸੰਤ ਮਿਲੇ ਕੁਛ ਸੁਣਨਾ ਕਹਿਣਾ, ਆਪਣੀ ਪਵਿਤ੍ਰ ਰਸਨਾ ਦਿਤਾ ਜਣਾਈਆ। ਭੇਵ ਖੋਲ੍ਹਣਾ ਜੋ ਅੰਤਰ ਵੇਖਿਆ ਨੈਣਾਂ, ਨਿਜ ਨੇਤਰ ਅੱਖ ਖੁਲ੍ਹਾਈਆ। ਜਿਸ ਦਵਾਰੇ ਭਗਤ ਭਗਵਾਨ ਚਰਨ ਕਵਲ ਰਹਿਣਾ, ਸਰਨ ਮਿਲੇ ਸਰਨਾਈਆ। ਸੋ ਧਾਮ ਜਿਸ ਗ੍ਰਹਿ ਸਤਿ ਸਰੂਪ ਹੋ ਕੇ ਬਹਿਣਾ, ਤਨ ਵਜੂਦ ਮਾਟੀ ਖ਼ਾਕੀ ਨਾਤਾ ਰਹੀ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕੋ ਘਰ ਪਰਗਟਾਈਆ। ਮੁਲਤਾਨ ਸਮਤੀ ਸੱਚੀ ਸੇਵਾਦਾਰ, ਸੇਵਕ ਸੇਵਕ ਸੇਵਾ ਵਿਚ ਲਗਾਈਆ। ਸੋਈ ਸੁਰਤੀ ਕਰ ਕਰ ਖ਼ਬਰਦਾਰ, ਸ਼ਬਦੀ ਸ਼ਬਦ ਨਾਲ ਉਠਾਈਆ। ਅੰਤਰ ਆਤਮ ਦੇ ਆਧਾਰ, ਮਾਇਆ ਮਮਤਾ ਮੋਹ ਮਿਟਾਈਆ। ਸਾਚੇ ਭਗਤੋ ਭਗਵਨ ਨਿਜ ਨੇਤਰ ਕਰੋ ਦੀਦਾਰ, ਜਗ ਲੋਚਣ ਬੰਦ ਕਰਾਈਆ। ਮੰਦਰ ਚੜ੍ਹੋ ਸੰਤ ਸਹਾਰੇ ਜਿਸ ਨੂੰ ਦੁਨੀਆ ਕਹੇ ਦੁਸ਼ਵਾਰ, ਔਖੀ ਘਾਟੀ ਰਹਿਣ ਨਾ ਪਾਈਆ। ਤੇਰਾਂ ਦਾ ਲੇਖਾ ਮੇਟੇ ਇਕੋ ਵਾਰ, ਜੇ ਪ੍ਰਭ ਆਪਣੀ ਦਇਆ ਕਮਾਈਆ। ਸਵੱਛ ਸੁਹੰਜਣਾ ਆਦਿ ਨਿਰੰਜਣਾ ਵੇਖੋ ਇਕ ਦਰਬਾਰ, ਜਿਥੇ ਜੋਤੀ ਜਾਤਾ ਪੁਰਖ ਬਿਧਾਤਾ ਬੈਠਾ ਡਗਮਗਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੰਗਲਾਚਾਰ, ਗੋਪੀ ਕਾਹਨ ਇਕੋ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਇਹੋ ਸੀਤਾ ਰਾਮ, ਰਾਮ ਸੀਤਾ ਸੀਤਾ ਰਾਮ, ਸਾਚੀ ਸੂਰਤ ਅਕਾਲ ਮੂਰਤ ਸੋਭਾ ਪਾਈਆ। ਜੋ ਜੁਗ ਚੌਕੜੀ ਸਾਚੇ ਸੰਤਾਂ ਸ਼ਬਦ ਅਗੰਮੀ ਨਾਮ ਨਿਧਾਨ ਧੁਰ ਦਾ ਕਲਮਾ ਦੇਂਦਾ ਰਿਹਾ ਪੈਗ਼ਾਮ, ਨਿਰਅੱਖਰ ਵਿਚੋਂ ਨਿਸ਼ਅੱਖਰ ਦਏ ਸਮਝਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਦੇਣਾ ਸਾਚੇ ਭਗਤਾਂ ਬਿਨਾ ਕਾਨ, ਕਾਇਆ ਮੰਦਰ ਅੰਦਰ ਘਰ ਸਾਚੇ ਆਪ ਪਰਗਟਾਈਆ। ਓਸੇ ਹੁਕਮ ਅੰਦਰ ਸਾਚੇ ਸੰਤ ਜੀਵ ਜੰਤ ਸਾਰਿਆਂ ਇਕੱਠੇ ਕਰ ਮਿਲਾਣ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਬਹਾਈਆ। ਸੇਵਾ ਕਰਨੀ ਇਹੋ ਪ੍ਰਭੂ ਦੀ ਭਗਤੀ ਮਹਾਨ, ਭਗਤੀ ਵਿਚੋਂ ਸ਼ਕਤੀ ਵਿਚੋਂ ਸਾਖਿਆਤ ਆਪਣਾ ਰੂਪ ਦਰਸਾਈਆ। ਜਿਸ ਦੇ ਨਾਲ ਸਭ ਦੀ ਹੋਵੇ ਕਲਿਆਣ, ਲੱਖ ਚੁਰਾਸੀ ਚੁੱਕੇ ਆਣ ਜਾਣ, ਰਾਏ ਧਰਮ ਨਾ ਦਏ ਸਜ਼ਾਈਆ। ਸਾਚੇ ਮੰਦਰ ਸਚ ਦਵਾਰ ਸਚਖੰਡ ਵਸੋ ਓਸ ਮਕਾਨ, ਜਿਸ ਘਰ ਵਿਚੋਂ ਹੋਈ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਸੰਤਾਂ ਹੱਥ ਫੜਾਈਆ। ਸੰਤ ਜੀ ਸੇਵਾ ਕਰ ਕਰ ਸਾਰੇ ਥੱਕੇ, ਥਕਾਵਟ ਵਿਚ ਵੇਖੀ ਜਗਤ ਲੋਕਾਈਆ। ਪੁਸਤਕ ਪੜ੍ਹ ਪੜ੍ਹ ਸਾਰੇ ਅੱਕੇ, ਹਿਰਦੇ ਹਰਿ ਨਾ ਕੋਇ ਵਸਾਈਆ। ਮੱਕੇ ਕਾਅਬੇ ਭੱਜੇ ਫਿਰਨ ਸਾਰੇ ਕਰਦੇ ਹੱਜੇ, ਹਜ਼ਰਤ ਮਿਲਿਆ ਨਾ ਬੇਪਰਵਾਹੀਆ। ਜਿਨ੍ਹਾਂ ਨੂੰ ਸੰਤ ਸਾਜਣ ਸਤਿਗੁਰ ਸਾਚਾ ਮਾਰਗ ਦੱਸੇ, ਸੋਈ ਸੁਰਤੀ ਦਏ ਜਗਾਈਆ। ਤੀਰ ਮਾਰੇ ਅਣਿਆਲਾ ਕਸੇ, ਤਿੱਖੀ ਮੁੱਖੀ ਧਾਰ ਪਰਗਟਾਈਆ। ਜੋ ਆਪ ਨੇ ਮਾਰਗ ਦੱਸੇ ਅੱਠੇ, ਤੇਰਾਂ ਤੇਰਾਂ ਤੇਰਾਂ ਲੇਖਾ ਭਗਤ ਭਗਵੰਤ ਨਾਲ ਜੁੜਾਈਆ। ਜਿਥੇ ਦੂਜਾ ਹੋਰ ਕੋਈ ਨਾ ਵਸੇ, ਕਾਮੀ ਕਰੋਧੀ ਲੋਭੀ ਹੰਕਾਰੀ ਵਿਕਾਰੀ ਭ੍ਰਿਸ਼ਟਾਚਾਰੀ ਦੁਰਾਚਾਰ ਨਜ਼ਰ ਕੋਇ ਨਾ ਆਈਆ। ਏਕਾ ਰੂਪ ਸ਼ਾਹੋ ਭੂਪ ਸਤਿ ਸਰੂਪ ਆਤਮ ਪਰਮਾਤਮ ਪਰਮਾਤਮ ਆਤਮ ਮਾਰਗ ਰਾਹ ਧਰਮ ਦਵਾਰ ਦੱਸੇ ਸੱਚੇ, ਸਤਿ ਸਵਾਮੀ ਅੰਤਰਜਾਮੀ ਆਪਣਾ ਆਪ ਆਪੇ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤਾਂ ਦੇ ਅੰਦਰ ਵੜ ਵੜ ਹੱਸੇ, ਕਰ ਪਰਕਾਸ਼ ਕੋਟਨ ਰਵ ਸੱਸੇ, ਦੁਰਮਤ ਮੈਲ ਦਵੈਤ ਵਾਲੀ ਕਟੇ, ਸਾਚਾ ਨਾਮ ਵਖਾਏ ਧਰਮ ਦਵਾਰੇ ਹੱਟੇ, ਜਿਥੇ
❋
❋
ਕੀਮਤ ਲੱਗੇ ਕੋਇ ਨਾ ਰਾਈਆ। ਸੋ ਮੁਲਤਾਨ ਨਿਵਾਸੀ ਖੇਲ ਅਬਿਨਾਸ਼ੀ ਸਾਚੀ ਰਾਸੀ ਸੇਵਾ ਵਿਚ ਸੇਵਕ ਦਾਸੀ, ਇਹ ਖੇਲ ਅਜਬ ਤਮਾਸ਼ੀ, ਜਗ ਨੇਤਰ ਜਗਿਆਸੂਆਂ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਜਿਸ ਦੀ ਸੁਰਤੀ ਦੇਵੇ ਜੋੜ, ਜੋੜੀ ਆਪਣੇ ਨਾਲ ਬਣਾਈਆ। ਲੱਗੀ ਪ੍ਰੀਤੀ ਨਿਭ ਜਾਏ ਤੋੜ, ਅੱਗੇ ਹੋ ਨਾ ਕੋਇ ਅਟਕਾਈਆ। ਅੰਦਰ ਮੰਤਰ ਫ਼ੁਰਨਾ ਫੁਰੇ ਫੋਰ, ਫ਼ੁਰਨੇ ਬਾਹਰੋਂ ਬੰਦ ਕਰਾਈਆ। ਪੰਜ ਵਿਕਾਰ ਰਹੇ ਨਾ ਚੋਰ, ਸ਼ਬਦ ਨਾਦ ਧੁਨ ਸ਼ਨਵਾਈਆ। ਕੂੜ ਅੰਧੇਰਾ ਮੇਟ ਘਨਘੋਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਉਮੇ ਹੰਗਤਾ ਨਾ ਪਾਵੇ ਸ਼ੋਰ, ਸ਼ਰਅ ਵਿਚੋਂ ਬਾਹਰ ਕਢਾਈਆ। ਆਪਣੀ ਧਾਰ ਕਰ ਪਿਆਰ ਆਤਮਾ ਪਰਮਾਤਮਾ ਆਪਣੇ ਅੱਗੇ ਲਵੇ ਤੋਰ, ਤੁਰਤ ਆਪਣਾ ਘਰ ਵਖਾਈਆ। ਜਿਸ ਦੀ ਆਦਿ ਤੋਂ ਬੱਧੀ ਡੋਰ, ਜੁਗ ਚੌਕੜੀ ਸਕਿਆ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਨੂੰ ਦੇਵੇ ਆਪਣਾ ਨਾਮ ਨਿਧਾਨ ਮਥੋਰ, ਮਿਥਿਆ ਸਰਬ ਵਖਾਈਆ। ਆਪ ਦੀ ਪਵਿਤ੍ਰ ਰਸਨਾ ਕਿਹਾ ਦ੍ਰਿਸ਼ਟੀਮਾਨ, ਦ੍ਰਿਸ਼ਟ ਅੰਦਰੋਂ ਦਿਤੀ ਮਿਲਾਈਆ। ਘਰ ਸਵਾਮੀ ਮਿਲਿਆ ਭਗਵਾਨ, ਮੰਦਰ ਬਹਿ ਕੇ ਆਪਣਾ ਹੁਕਮ ਸੁਣਾਈਆ। ਬਿਨਾ ਵਿਦਿਆ ਤੋਂ ਦੇ ਗਿਆਨ, ਅਗਿਆਨ ਅੰਧੇਰਾ ਦਿਤਾ ਚੁਕਾਈਆ। ਅੱਠੇ ਪਹਿਰ ਸ਼ਬਦ ਧੁਨ ਧੁਨਕਾਨ, ਧੁਨ ਆਤਮਕ ਰਾਗ ਸੁਣਾਈਆ। ਅੰਮ੍ਰਿਤ ਰਸ ਦੇ ਕੇ ਪੀਣ ਖਾਣ, ਨਿਝਰ ਝਿਰਨਾ ਕਵਲ ਨਾਭੀ ਦਿਤਾ ਚੁਆਈਆ। ਸਾਚੇ ਸੰਤਾਂ ਨਾਲ ਮੇਲਾ ਹੋਇਆ ਆਣ, ਵਿਛੋੜਾ ਅੱਗੇ ਰਹੇ ਨਾ ਰਾਈਆ। ਏਸੇ ਕਰ ਕੇ ਦਸ ਜਨਵਰੀ ਕਰਨੀ ਪਏ ਪਰਵਾਨ, ਪਰਵਾਨਾ ਸ਼ਬਦ ਨਾਮ ਹੱਥ ਫੜਾਈਆ। ਸਾਚਾ ਦੇਣਾ ਸਚ ਵਖਿਆਨ, ਵਿਸ਼ਿਆਂ ਵਿਚੋਂ ਦੁਨੀਆ ਨੂੰ ਬਾਹਰ ਕਢਾਈਆ। ਸਾਰਿਆਂ ਨੂੰ ਦੱਸ ਕੇ ਸਚਖੰਡ ਦਰਗਾਹ ਸਾਚੀ ਭੂਮਿਕਾ ਇਕ ਅਸਥਾਨ, ਜਿਥੇ ਪਤਿਪਰਮੇਸ਼ਵਰ ਪਾਰਬ੍ਰਹਮ ਪਰਵਰਦਿਗਾਰ ਸਾਂਝਾ ਯਾਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਅੰਦਰ ਰਿਹਾ ਵਸ, ਵਾਸਤਾ ਆਪਣੇ ਨਾਲ ਰਖਾਈਆ।