ਪੁਸਤਕਾਲਾਭਾਗ ੨੦

੨੩ ਅੱਸੂ ਸ਼ਹਿਨਸ਼ਾਹੀ ਸੰਮਤ ੩ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਕਹੇ ਸੁਣਿਓ ਇਕ ਸੰਦੇਸ਼ਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕ ਸੁਣਾਈਆ। ਹਰਿ ਪੁਰਖ ਨਿਰੰਜਣ ਕਹੇ ਜੋ ਹੁਕਮ ਰਹੇ ਹਮੇਸ਼ਾ, ਨਿਤ ਨਵਿਤ ਬਿਨ ਵਾਰ ਥਿਤ ਆਪਣੀ ਕਾਰ ਕਮਾਈਆ। ਏਕੰਕਾਰ ਕਹੇ ਸਚਖੰਡ ਦਵਾਰ ਵੇਖੋ ਅਗੰਮ ਦੇਸਾ, ਜਿਥੇ ਦੀਵਾ ਬਾਤੀ ਕਮਲਾਪਾਤੀ ਏਕਾ ਜੋਤ ਨੂਰ ਕਰੇ ਰੁਸ਼ਨਾਈਆ। ਆਦਿ ਨਿਰੰਜਣ ਜੋ ਵਟਾਵਣਹਾਰਾ ਵੇਸਾ, ਨਿਰਗੁਣ ਨਿਰਵੈਰ ਨਿਰਾਕਾਰ ਕਰਨੀ ਦਾ ਕਰਤਾ ਆਪਣੀ ਕਾਰ ਕਮਾਈਆ। ਅਬਿਨਾਸ਼ੀ ਕਰਤਾ ਦੇਵਣਹਾਰਾ ਧੁਰ ਸੰਦੇਸ਼ਾ, ਸਤਿ ਸਰੂਪ ਸ਼ਾਹੋ ਭੂਪ ਹੁਕਮੇ ਅੰਤਰ ਹੁਕਮ ਪਰਗਟਾਈਆ। ਸ੍ਰੀ ਭਗਵਾਨ ਨਿਰਗੁਣ ਨਿਰਾਕਾਰ ਬਣ ਕੇ ਸਭ ਦਾ ਨੇਤਾ, ਨਿਰਾਧਾਰ ਆਪਣਾ ਖੇਲ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦਾ ਪੂਰਾ ਕਰ ਕੇ ਠੇਕਾ, ਠਾਕਰ ਹੋ ਕੇ ਸਾਗਰ ਹੋ ਕੇ ਗਹਿਰ ਗੰਭੀਰ ਬੇਨਜ਼ੀਰ ਆਪਣੇ ਵਿਚ ਸਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਲਓ ਚੇਤਾ, ਚੇਤਨ ਸੁਰਤ ਅਕਾਲ ਮੂਰਤ ਇਕ ਇਕੱਲਾ ਆਪ ਉਠਾਈਆ। ਗੁਰ ਅਵਤਾਰ ਪੈਗ਼ੰਬਰ ਪ੍ਰਭ ਦਾ ਵੇਖੋ ਵੇਸ ਅਨੇਕਾ, ਅਕਲ ਕਲਧਾਰੀ ਆਪਣੀ ਖੇਲ

❋

❋

ਪਰਗਟਾਈਆ। ਸਤਿਗੁਰ ਸ਼ਬਦ ਦੁਲਾਰਾ ਏਕੰਕਾਰਾ ਪਰਗਟ ਕਰ ਕੇ ਹਕ ਬੇਟਾ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦਰਗਾਹ ਸਾਚੀ ਸਚਖੰਡ ਦਵਾਰ ਇਕ ਇਕੱਲਾ ਏਕੰਕਾਰ ਆਪਣਾ ਹੁਕਮ ਵਰਤਾਈਆ। ਸੋ ਪੁਰਖ ਨਿਰੰਜਣ ਕਹੇ ਧੁਰ ਦਾ ਹੁਕਮ ਸੁਣੋ ਏਕ, ਇਕ ਇਕੱਲਾ ਆਪ ਦ੍ਰਿੜਾਈਆ। ਜਿਸ ਦੀ ਜੁਗ ਚੌਕੜੀ ਰੱਖਦੇ ਆਏ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਸੁਣਦੇ ਰਹੇ ਸ਼ਬਦ ਅਗੰਮੀ ਸੰਦੇਸ਼, ਸਤਿ ਸਤਿਵਾਦੀ ਕਰਦਾ ਰਿਹਾ ਪੜ੍ਹਾਈਆ। ਧਰਨੀ ਧਰਤ ਧਵਲ ਧੌਲ ਬਣਾਉਂਦੇ ਰਹੇ ਲੇਖ, ਲੇਖਕ ਪੇਖਕ ਆਪਣੀ ਕਾਰ ਕਮਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਰਨੀ ਦਾ ਕਰਤਾ ਕਰੇ ਅਗੰਮੀ ਖੇਲ, ਖ਼ਾਲਕ ਖ਼ਲਕ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰਾ ਇਕੋ ਇਕ ਸੁਹਾਈਆ। ਸੋ ਪੁਰਖ ਨਿਰੰਜਣ ਕਹੇ ਗੁਰ ਅਵਤਾਰ ਪੈਗ਼ੰਬਰ ਉਠੋ ਕਰੋ ਸਲਾਮ, ਡੰਡਾਵਤ ਬੰਦਨਾ ਸੀਸ ਝੁਕਾਈਆ। ਧੁਰ ਦਾ ਹੁਕਮ ਸੁਣੋ ਪੈਗ਼ਾਮ, ਸੰਦੇਸ਼ਾ ਧੁਰਦਰਗਾਹੀਆ। ਜਿਸ ਨੇ ਬਦਲ ਦੇਣਾ ਨਜ਼ਾਮ, ਨੌਬਤ ਨਾਮ ਹਕ ਸੁਣਾਈਆ। ਦੋ ਜਹਾਨਾਂ ਕਰ ਕੇ ਇੰਤਜ਼ਾਮ, ਵੇਖਣਹਾਰਾ ਥਾਉਂ ਥਾਈਂਆ। ਸਤਿ ਸਚ ਹੋਣ ਨਾ ਦੇਵੇ ਬਦਨਾਮ, ਬਦੀ ਨੇਕੀ ਵਿਚ ਬਦਲਾਈਆ। ਸਾਚਾ ਹੁਕਮ ਹੁਕਮ ਅੰਦਰ ਕਰੇ ਕਿਆਮ, ਕਿਆਮਤ ਵਿਚ ਆਪਣੀ ਕਾਰ ਕਮਾਈਆ। ਮਜ਼੍ਹਬ ਦਾ ਰਹੇ ਨਾ ਕੋਇ ਗ਼ੁਲਾਮ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਸੁਰਤੀ ਅੰਦਰ ਰਹੇ ਨਾ ਕੋਇ ਨਾਦਾਨ, ਸ਼ਬਦੀ ਸ਼ਬਦ ਡੰਕ ਸੁਣਾਈਆ। ਮਾਨਸ ਮਾਨਵ ਮਨੁਖਤਾ ਵਿਚ ਦੇ ਗਿਆਨ, ਅਗਿਆਨ ਅੰਧੇਰਾ ਦੇਣਾ ਚੁਕਾਈਆ। ਨਿਰਗੁਣ ਨੂਰ ਜੋਤੀ ਜੋਤ ਕਰ ਮਹਾਨ, ਮਹਿੰਮਾ ਅਕਥ ਕਥ ਸੁਣਾਈਆ। ਧੁਰ ਦਾ ਸ਼ਬਦ ਦੇ ਧੁਨਕਾਨ ਧੁਨ ਆਤਮਕ ਰਾਗ ਪਰਗਟਾਈਆ। ਅੰਮ੍ਰਿਤ ਰਸ ਦੇ ਕੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਦਏ ਗਵਾਈਆ। ਸਚ ਧਰਮ ਦਾ ਬਣਾ ਕੇ ਇਕ ਵਿਧਾਨ, ਵਿਦਿਆ ਦਾ ਵਾਅਦਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਸਰਗੁਣ ਆਪੇ ਆਪ ਪਰਗਟਾਈਆ। ਸੋ ਪੁਰਖ ਨਿਰੰਜਣ ਕਹੇ ਸੁਣ ਲਓ ਹੁਕਮ ਅਗੰਮਾ, ਹਰਿ ਅਗੰਮੜੀ ਕਾਰ ਕਮਾਈਆ। ਖੇਲ ਕਰੇ ਸ੍ਰੀ ਭਗਵੰਨਾ, ਭਗਵਤ ਭਗੌਤੀ ਧੁਰ ਦੀ ਧਾਰ ਜਣਾਈਆ। ਏਕਾ ਜੋ ਬਦਲ ਦਿਤਾ ਕੰਨਾ, ਕਲਾਮ ਸਭ ਦੀ ਰਿਹਾ ਮਿਟਾਈਆ। ਜਗਤ ਵਾਸਨਾ ਰਹੇ ਕੋਈ ਨਾ ਬੰਨਾ, ਬਾਹਮੀ ਮੇਲਾ ਲੈਣਾ ਮਿਲਾਈਆ। ਏਕਾ ਨੂਰ ਚਾੜ੍ਹ ਕੇ ਚੰਨਾ, ਨਿਜ ਨੇਤਰ ਹੋਵੇ ਰੁਸ਼ਨਾਈਆ। ਸੁਣੋ ਸੰਦੇਸ਼ਾ ਬਿਨਾ ਕੰਨਾਂ, ਹਰਿ ਕਰਤਾ ਆਪ ਪਰਗਟਾਈਆ। ਜੋ ਲੇਖਾ ਲਿਖਿਆ ਚੌਦਾਂ ਸੌ ਤੀਹ ਅੰਕ ਦਾ ਪੰਨਾ, ਪੁਨਹ ਪੁਨਹ ਮੰਗ ਮੰਗਾਈਆ। ਓਸੇ ਦੀ ਧਾਰ ਖੇਲ ਹੋਣਾ ਨਵਾਂ, ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਪੰਧ ਮੁਕਾਈਆ। ਜਿਹੜੀ ਧਾਰੋਂ ਗੋਬਿੰਦ ਜੰਮਾ, ਪਰਗਟ ਹੋ ਕੇ ਖੇਲ ਵਖਾਈਆ। ਜੋਤੀ ਨੂਰ ਜਗਾ ਕੇ ਸ਼ਮਅ, ਸ਼ੱਮਸ ਤਬਰੇਜ਼ ਦਾ ਲੇਖਾ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਸੋ ਪੁਰਖ ਨਿਰੰਜਣ ਕਹੇ ਸੁਣੋ ਪੈਗ਼ੰਬਰ ਅਵਤਾਰ, ਅਵਤਾਰੀ ਹਰਿ ਜਣਾਇੰਦਾ। ਜਿਸ ਦਾ ਹੁਕਮ ਸਦਾ ਜੁਗ ਚਾਰ, ਨਿਰਗੁਣ ਸਰਗੁਣ ਆਪ ਸੁਣਾਇੰਦਾ। ਸੋ ਵੇਖੇ ਵਿਗਸੇ ਵੇਖਣਹਾਰ,

❋

❋

ਪਤਿਪਰਮੇਸ਼ਵਰ ਆਪਣੀ ਕਲ ਪਰਗਟਾਇੰਦਾ। ਜਿਸ ਦੀ ਕਰਦੇ ਰਹੇ ਇੰਤਜ਼ਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੜਦਾ ਆਪ ਚੁਕਾਇੰਦਾ। ਸੋ ਸਾਹਿਬ ਸਤਿਗੁਰ ਸ਼ਬਦੀ ਧਾਰ ਕਰੇ ਖ਼ਬਰਦਾਰ, ਬੇਖ਼ਬਰਾਂ ਆਪ ਉਠਾਇੰਦਾ। ਇਕ ਇਕੱਲਾ ਵੇਖੋ ਅਗੰਮੀ ਯਾਰ, ਜੋ ਸੱਥਰ ਯਾਰੜਾ ਆਪ ਹੰਢਾਇੰਦਾ। ਦੋ ਜਹਾਨਾਂ ਬਣ ਕੇ ਮੁਖਤਿਆਰ, ਇਖ਼ਤਿਆਰ ਸਭ ਦੇ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਪੰਧ ਆਪਣਾ ਹੁਕਮ ਪਰਗਟਾਇੰਦਾ। ਸੋ ਪੁਰਖ ਨਿਰੰਜਣ ਕਹੇ ਹੁਕਮ ਇਕ ਅਖ਼ੀਰੀ, ਆਖ਼ਰ ਦਿਆਂ ਜਣਾਈਆ। ਕਲਜੁਗ ਕੂੜੀ ਸ਼ਰਅ ਕੱਟ ਜ਼ੰਜੀਰੀ, ਜਾਹਰ ਜਹੂਰ ਕਰਾਂ ਰੁਸ਼ਨਾਈਆ। ਕਿਸੇ ਦੀ ਰਹੇ ਕੋਈ ਨਾ ਪੀਰੀ, ਪੈਗ਼ੰਬਰਾਂ ਪਰਾ ਪਸੰਤੀ ਮਧਮ ਬੈਖਰੀ ਲੇਖਾ ਦਿਆਂ ਮੁਕਾਈਆ। ਧੁਰ ਦਾ ਹੁਕਮ ਸ਼ਹਿਨਸ਼ਾਹ ਚਮਕਾਏ ਇਕ ਸ਼ਮਸ਼ੀਰੀ, ਤਿੱਖੀ ਧਾਰ ਨਿਰੰਕਾਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਉਪਜਾਈਆ। ਸਚ ਸੰਦੇਸ਼ਾ ਸੁਣੋ ਨਾਲ ਯਕੀਨ, ਯੱਕੇ ਬਾਅਦ ਦੀਗਰੇ ਆਪ ਸੁਣਾਈਆ। ਸਭ ਨੂੰ ਮੰਨਣੀ ਪਏ ਇਕ ਤਾਲੀਮ, ਤੁਲਬੇ ਹੋ ਕੇ ਸੀਸ ਨਿਵਾਈਆ। ਅੰਤ ਅਖ਼ੀਰ ਨਾ ਹੋਣਾ ਗ਼ਮਗੀਨ, ਗ਼ਮੀ ਖ਼ੁਸ਼ੀ ਤੋਂ ਬਾਹਰ ਕਢਾਈਆ। ਜੁਗ ਬਦਲਣਾ ਖੇਲ ਕਦੀਮ, ਕੁਦਰਤ ਦਾ ਕਰਤਾ ਆਪ ਸੁਣਾਈਆ। ਝਗੜਾ ਰਹੇ ਨਾ ਨਰ ਮਦੀਨ, ਮੁੱਦਾ ਇਕੋ ਨੂਰ ਇਲਾਹੀਆ। ਰਜ਼ਾ ਮੰਨਣੀ ਪਏ ਯਾ ਮੁਬੀਨ, ਮੁਫ਼ਲਿਸਾਂ ਹੋਏ ਸਹਾਈਆ। ਧੁਰ ਦਾ ਹੁਕਮ ਸੁਣੋ ਪਰਾਚੀਨ, ਪਰਚਿਆਂ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਸਾਚਾ ਖੇਲ ਕਰੇ ਕਰਤਾਰ, ਕਰਨੀ ਕਰਤਾ ਆਪ ਕਮਾਈਆ। ਉਠ ਵੇਖ ਮੁਹੰਮਦ ਯਾਰ, ਮੂਸਾ ਈਸਾ ਵੱਜੇ ਵਧਾਈਆ। ਤੇਈ ਅਵਤਾਰ ਕਰ ਪਿਆਰ, ਪਾਰਬ੍ਰਹਮ ਰਿਹਾ ਸੁਣਾਈਆ। ਨਾਨਕ ਗੋਬਿੰਦ ਮੇਰੀ ਧਾਰ, ਧੁਰ ਦਾ ਨੂਰ ਜੋਤ ਰੁਸ਼ਨਾਈਆ। ਸਤਿਗੁਰ ਸ਼ਬਦ ਸੱਚਾ ਸ਼ਾਹਕਾਰ, ਸ਼ਹਿਨਸ਼ਾਹ ਵਡਿਆਈਆ। ਕੀ ਖੇਲ ਹੋਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਦੁਹਾਈਆ। ਦੇਵਤ ਸੁਰ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਛਹਿਬਰ ਲਾਈਆ। ਕਲਜੁਗ ਕੂਕ ਕਰੇ ਪੁਕਾਰ, ਚਾਰ ਕੁੰਟ ਰਿਹਾ ਸੁਣਾਈਆ। ਕਿਰਪਾ ਕਰ ਸਾਂਝੇ ਯਾਰ, ਦਰ ਤੇਰੇ ਆਸ ਰਖਾਈਆ। ਮੈਂ ਪ੍ਰਭੂ ਤੇਰਾ ਬੱਚਾ ਹੋਣਹਾਰ, ਜੋਬਨਵੰਤਾ ਸੋਭਾ ਪਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਕੀਤੀ ਵਿਭਚਾਰ, ਕੂੜ ਕੁਕਰਮ ਜਗਤ ਲੋਕਾਈਆ। ਮੇਰੇ ਸਿਰ ਤੇ ਦੇ ਪਿਆਰ, ਪੁਸ਼ਤ ਪਨਾਹ ਹੱਥ ਟਿਕਾਈਆ। ਤੇਰੇ ਨਾਲੋਂ ਬਣਾ ਕੇ ਸਰਬ ਗ਼ਦਾਰ, ਗਰਦਸ਼ ਵਿਚ ਦਿਤੇ ਭਵਾਈਆ। ਜਗਤ ਵਿਦਵਾਨਾਂ ਬਣਾ ਕੇ ਠੱਗ ਚੋਰ ਯਾਰ, ਗਿਆਨ ਦਾ ਖਹਿੜਾ ਦਿਤਾ ਚੁਕਾਈਆ। ਇਹੋ ਜਿਹਾ ਬੱਚਾ ਤੈਨੂੰ ਲੱਭਣਾ ਨਹੀਂ ਹੋਣਹਾਰ, ਜੋ ਸਭ ਦੀ ਬੁੱਧੀ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਕਲਜੁਗ ਕਹੇ ਪ੍ਰਭ ਮੇਰੇ ਬਚਨ ਮੁੱਲ ਦੇ, ਕੀਮਤ ਲੈਣੀ ਪਾਈਆ। ਔਹ ਵੇਖ ਅਗਲੇ ਸਾਲ ਈਸਾ ਮੂਸਾ ਇਕ ਦੂਜੇ ਨਾਲ ਘੁਲਦੇ, ਹੋਵੇ ਸੋਹਣੀ ਲੜਾਈਆ। ਮੇਰੇ ਬਚਨ ਫੁੱਲ ਵਾਂਗ ਕਿਰਦੇ, ਕਿਰਨ ਕਿਰਨ ਤੇਰਾ ਨੂਰ ਚਮਕਾਈਆ। ਤੇਰੇ ਕੌਲ ਇਕਰਾਰ ਚਿਰ ਦੇ, ਸਦੀ ਚੌਧਵੀਂ ਦੇ ਭੁਗਤਾਈਆ। ਲਿਖੇ ਲੇਖ ਕਦੇ ਨਾ ਮਿਟਦੇ, ਮੇਟਣਹਾਰਾ ਨਜ਼ਰ ਕੋਇ ਨਾ ਆਈਆ। ਲਹਿਣੇ ਪੂਰੇ ਕਰ ਦੇ ਗੋਬਿੰਦ ਵਾਲੀ ਚਿਟ ਦੇ, ਚਾਰੋਂ ਕੁੰਟ ਖੋਜ ਖੁਜਾਈਆ।

❋

❋

ਝਗੜੇ ਮੁਕਾ ਦੇ ਪੱਥਰ ਇੱਟ ਦੇ, ਤੱਧ ਬਿਨ ਸੀਸ ਨਾ ਕੋਇ ਝੁਕਾਈਆ। ਤੇਰੇ ਖੇਲ ਨਵਿਤ ਨਿਤ ਦੇ, ਨਿਜ ਨੇਤਰ ਦੇਣੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਕਲਜੁਗ ਕਹੇ ਮੇਰੇ ਸਾਹਿਬ ਸੱਚੇ ਸੁਲਤਾਨਾ, ਸ਼ਹਿਨਸ਼ਾਹ ਤੇਰੀ ਵਡਿਆਈਆ। ਕੁਛ ਲੇਖਾ ਵੇਖ ਜਗਤ ਅਫ਼ਗਾਨਾ, ਆਫ਼ਤ ਆਪਣਾ ਹੁਕਮ ਬਣਾਈਆ। ਤੇਰਾ ਹੁਕਮ ਹੋਵੇ ਦੀਵਾਨਾ, ਦੀਵਾਨੀ ਫ਼ਾਨੀ ਕਰੇ ਸਰਬ ਲੋਕਾਈਆ। ਸਚ ਸੰਦੇਸ਼ਾ ਦੇ ਪੈਗ਼ਾਮਾ, ਹੁਕਮ ਕਾਇਨਾਤ ਸੁਣਾਈਆ। ਕੂੜੀ ਕਿਰਿਆ ਮਿਟੇ ਨਿਸ਼ਾਨਾ, ਨਿਸ਼ਾਨਾ ਝੂਠ ਰਹੇ ਨਾ ਰਾਈਆ। ਉਮਤ ਬੰਨ੍ਹ ਗਾਨਾ, ਨਬੀ ਰਸੂਲ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਇਕੱਲੇ ਇਕੋ ਦੇਣਾ ਉਪਜਾਈਆ। ਪੁਰਖ ਅਕਾਲ ਕਹੇ ਸੁਣ ਕਲਜੁਗ ਮੇਰੇ ਬੱਚੇ ਨੰਨ੍ਹੇ, ਚੌਥੇ ਜੁਗ ਦਿਆਂ ਸੁਣਾਈਆ। ਸ਼ਬਦੀ ਹੁਕਮ ਸੁਣ ਆਪਣੇ ਕੰਨੇ, ਕਲਮੇ ਤੋਂ ਬਾਹਰ ਇਕ ਪੜ੍ਹਾਈਆ। ਸ੍ਰਿਸ਼ਟੀ ਸਾਹਿਬ ਸੁਲਤਾਨ ਹੋ ਕੇ ਡੰਨੇ, ਡੰਡਾ ਧੁਰ ਦਾ ਹੱਥ ਉਠਾਈਆ। ਕੂੜ ਕੁੜਿਆਰੇ ਚਾਰੋਂ ਕੁੰਟ ਭੰਨੇ, ਬਚਿਆ ਰਹਿਣ ਕੋਇ ਨਾ ਪਾਈਆ। ਸ਼ਾਹ ਸੁਲਤਾਨ ਕਰੇ ਅੰਨ੍ਹੇ, ਨੇਤਰਹੀਣ ਹੋਵੇ ਲੋਕਾਈਆ। ਖੇਲ ਵੇਖਾਂ ਅਰਸ਼ ਫ਼ਰਸ਼ ਨਿਰਗੁਣ ਧਾਰ ਜ਼ਿਮੀਂ ਉਪਰ ਥੱਲੇ, ਜਲ ਥਲ ਮਹੀਅਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਕੀ ਮੁਹੰਮਦ ਆਸ਼ਾ ਕਹਿੰਦੀ, ਕਹਿ ਕਹਿ ਰਹੀ ਸੁਣਾਈਆ। ਈਸਾ ਧਿਆਨ ਕਰੇ ਦਿਸ਼ਾ ਲਹਿੰਦੀ, ਲਹਿਰ ਲਹਿਰ ਵਿਚੋਂ ਪਰਗਟਾਈਆ। ਮੂਸਾ ਲੱਗੀ ਵੇਖੇ ਮਹਿੰਦੀ, ਕਵਣ ਰੰਗ ਰੰਗਾਈਆ। ਤੇਈ ਅਵਤਾਰ ਕਹਿਣ ਕਵਣ ਧਾਰ ਅੰਤਮ ਵਹਿੰਦੀ, ਵਹਿਣ ਆਪਣਾ ਰਹੀ ਬਣਾਈਆ। ਨਾਨਕ ਗੋਬਿੰਦ ਕਹੇ ਜੋ ਭਾਣਾ ਆਈ ਸਹਿੰਦੀ, ਹੁਕਮੇ ਵਿਚ ਸੀਸ ਝੁਕਾਈਆ। ਸਤਿਗੁਰ ਸ਼ਬਦ ਕਹੇ ਸੋ ਸਾਚੇ ਧਾਮ ਸਚਖੰਡ ਦਵਾਰ ਚਰਨ ਕਵਲ ਇਕ ਰਹਿੰਦੀ, ਰਹਿ ਕੇ ਖ਼ੁਸ਼ੀ ਮਨਾਈਆ। ਕਲਜੁਗ ਕਹੇ ਮੇਰੀ ਕਲਾ ਕਦੇ ਨਾ ਹੋਵੇ ਢਹਿੰਦੀ, ਢਾਹ ਢੇਰੀ ਖ਼ਾਕ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਪੁਰਖ ਅਕਾਲ ਕਹੇ ਸੁਣ ਕਲਜੁਗ ਛੋਟੇ ਲਾਲ, ਲਾਲਨ ਦਿਆਂ ਦ੍ਰਿੜਾਈਆ। ਮੁਹੰਮਦ ਲੇਖਾ ਲਿਖਿਆ ਕਮਾਲ, ਬਿਨ ਅੱਖਰਾਂ ਅੱਖਰ ਸਮਝਾਈਆ। ਈਸੇ ਮੰਗਿਆ ਇਕ ਦਲਾਲ, ਵਿਚੋਲਾ ਧੁਰ ਦਾ ਲਿਆ ਬਣਾਈਆ। ਮੂਸਾ ਹੋ ਕੇ ਹਸਤੀ ਵਿਚੋਂ ਹਲਾਲ, ਹੱਕੁਲਯਕੀਨ ਲਿਆ ਬਣਾਈਆ। ਤੇਈ ਅਵਤਾਰ ਦੇ ਕੇ ਨਾਮ ਪੈਗ਼ਾਮ, ਸੰਦੇਸ਼ਾ ਸਚ ਸੁਣਾਈਆ। ਨਾਨਕ ਗੋਬਿੰਦ ਧੁਰ ਦਾ ਹੁਕਮ ਕਰ ਪਰਵਾਨ, ਪਰਵਾਨੇ ਗੁਰਮੁਖ ਲਏ ਪਰਗਟਾਈਆ। ਜਿਨ੍ਹਾਂ ਦਾ ਲਹਿਣਾ ਵਿਚ ਜਹਾਨ, ਦੀਨ ਦੁਨੀ ਤੋਂ ਬਾਹਰ ਰਿਹਾ ਰਖਾਈਆ। ਤਿਨ੍ਹਾਂ ਮੇਲਾ ਮੇਲ ਵਿਚ ਜਹਾਨ, ਜਹਾਲਤ ਅੰਦਰੋਂ ਦਏ ਕਢਾਈਆ। ਸਾਫ਼ ਕਰ ਕੇ ਕਾਇਆ ਕਾਅਬਾ ਹਕ ਮਕਾਨ, ਜਲਵਾ ਨੂਰ ਕਰੇ ਰੁਸ਼ਨਾਈਆ। ਨਜ਼ਰੀ ਆਏ ਇਕ ਅਮਾਮ, ਆਮਦ ਵਿਚ ਆਪਣਾ ਪੜਦਾ ਲਾਹੀਆ। ਮਨ ਦਾ ਰਹੇ ਨਾ ਕੋਇ ਗ਼ੁਲਾਮ, ਸੁਰਤੀ ਸ਼ਬਦ ਧੁਨ ਸ਼ਨਵਾਈਆ। ਅੰਮ੍ਰਿਤ ਰਸ ਪਿਆ ਕੇ ਜਾਮ, ਜਮਾਂ ਤੋਂ ਲਏ ਛੁਡਾਈਆ। ਪੂਰਬ ਲਹਿਣਾ ਮੁਕਾ ਕੇ ਤਮਾਮ, ਤਮਾ ਦੀ ਤ੍ਰਿਖਾ ਦਏ ਬੁਝਾਈਆ। ਸਾਚੀ ਮੰਜ਼ਲ ਦੱਸ ਆਸਾਨ, ਰਸਤਾ ਇਕੋ ਇਕ ਚੜ੍ਹਾਈਆ। ਜਿਸ ਗ੍ਰਹਿ ਮਿਲੇ ਸ੍ਰੀ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਸਤਿ ਸਤਿ

❋

❋

ਦਾ ਝੁੱਲੇ ਨਿਸ਼ਾਨ, ਸਤਿ ਸਤਿਵਾਦੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਕਲਜੁਗ ਸੁਣ ਧੁਰ ਦੀ ਅਗੰਮੀ ਬਾਤ, ਬਾਤਨ ਦਿਆਂ ਜਣਾਈਆ। ਜੋ ਗੁਰ ਅਵਤਾਰਾਂ ਪੈਗ਼ੰਬਰਾਂ ਸ਼ਬਦ ਅਗੰਮੀ ਜਣਾਈ ਗਾਥ, ਸ਼ਬਦੀ ਸ਼ਬਦ ਡੰਕ ਵਜਾਈਆ। ਤਿਨ੍ਹਾਂ ਦਾ ਦੇਣਾ ਧੁਰ ਦਾ ਸਾਥ, ਸਗਲਾ ਸੰਗ ਬਣਾਈਆ। ਜੋ ਗੋਬਿੰਦ ਗਿਆ ਆਖ, ਆਖ਼ਰ ਓਹੋ ਖੇਲ ਵਰਤਾਈਆ। ਪਰਗਟ ਹੋ ਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੜਦਾ ਰਿਹਾ ਚੁਕਾਈਆ। ਜਨ ਭਗਤਾਂ ਅੰਦਰ ਕਰ ਕੇ ਵਾਸ, ਵਾਸਤਾ ਆਪਣੇ ਨਾਲ ਜੁੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਕਰ ਕੇ ਦਾਸ, ਦਾਸਤਾਨ ਅਗਲੀ ਰਿਹਾ ਸੁਣਾਈਆ। ਸਾਚੇ ਮੰਡਲ ਵਖਾ ਕੇ ਰਾਸ, ਗੋਪੀ ਕਾਹਨ ਸੁਰਤੀ ਸ਼ਬਦ ਨਾਚ ਨਚਾਈਆ। ਪਰਗਟ ਹੋ ਕੇ ਪੁਰਖ ਅਕਾਲਾ ਆਪ, ਆਪ ਆਪਣਾ ਪੜਦਾ ਲਾਹੀਆ। ਸਤਿ ਸੁਹੇਲਾ ਦੇ ਕੇ ਜਾਪ, ਇਕ ਇਕੇਲਾ ਵੇਖ ਵਖਾਈਆ। ਰੂਹ ਬੁਤ ਕਰ ਕੇ ਪਾਕ, ਪਤਤ ਪੁਨੀਤ ਰਿਹਾ ਬਣਾਈਆ। ਬਜਰ ਕਪਾਟੀ ਖੋਲ੍ਹ ਕੇ ਤਾਕ, ਨਿਜ ਨੇਤਰ ਲੋਚਣ ਨੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਹਿਬਰ ਨੂਰ ਅਲਾਹੀਆ। ਕਲਜੁਗ ਸੁਣ ਹੁਕਮ ਇਕ ਨਿੱਕਾ, ਨਿੱਕੀ ਨਿੱਕੀ ਧਾਰ ਜਣਾਈਆ। ਤੇਰੀ ਕਿਰਿਆ ਦਾ ਬਦਲ ਦੇਣਾ ਸਿੱਕਾ, ਸਿਖਿਆ ਅਗਲੀ ਆਪ ਸਮਝਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਜਿਹੜਾ ਨਾਮ ਸ਼ਬਦ ਸੰਦੇਸ਼ਾ ਦਿਤਾ, ਲੋਕਮਾਤ ਜਗਤ ਪੜ੍ਹਾਈਆ। ਉਸ ਤੋਂ ਅਗਲਾ ਖੇਲ ਅਨਡਿੱਠਾ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਸਭ ਦਾ ਬਣਨਾ ਹਕ਼ੀਕ਼ੀ ਪਿਤਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਹੜਾ ਮਰੇ ਨਾ ਜੰਮੇ ਸੜੇ ਨਾ ਵਿਚ ਕਿਸੇ ਚਿਖਾ, ਅਗਨੀ ਅੱਗ ਨਾ ਕੋਇ ਤਪਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰਾਂ ਲੇਖ ਲਿਖਾ, ਕਲਮ ਸ਼ਾਹੀ ਕਾਗ਼ਜ਼ ਜੋੜ ਜੁੜਾਈਆ। ਉਸ ਨੇ ਚਾਰ ਵਰਨ ਅਠਾਰਾਂ ਬਰਨ ਚਾਰ ਕੁੰਟ ਦਹਿ ਦਿਸ਼ਾ ਦੇਣੀ ਸਾਚੀ ਸਿੱਖਾ, ਸਿਖਿਆ ਵਿਚ ਸਾਖਿਆਤ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਪੂਰੀ ਕਰ ਕੇ ਇੱਛਾ, ਇੱਛਤ ਪੂਰ ਆਪ ਹੋ ਜਾਈਆ। ਨਾਮ ਭੰਡਾਰਾ ਪਾ ਕੇ ਭਿੱਛਾ, ਭਿੱਖਕ ਆਪਣੇ ਲੈਣੇ ਪਰਗਟਾਈਆ। ਜਿਹੜਾ ਸਾਹਿਬ ਸੁਲਤਾਨ ਸ੍ਰੀ ਭਗਵਾਨ ਜਗ ਨੇਤਰ ਨੂਰ ਨੁਰਾਨਾ ਸ਼ਾਹ ਸੁਲਤਾਨਾ ਕਿਸੇ ਨਾ ਦਿਸਾ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਕਲਜੁਗ ਕਹੇ, ਪ੍ਰਭ, ਮੁਹੰਮਦ ਮੇਰੇ ਵਲ ਤੱਕੇ ਨਾਲ ਗ਼ੁੱਸੇ, ਗਹਿਰੀ ਅੱਖ ਬਣਾਈਆ। ਕੁਛ ਰੋਸ ਚੜ੍ਹਿਆ ਮੂਸੇ, ਮੁਖੋਂ ਬੋਲ ਬੋਲ ਸੁਣਾਈਆ। ਈਸਾ ਦੂਰ ਦੁਰਾਡਾ ਦਿਸੇ, ਆਪਣੀ ਕਰਵਟ ਰਿਹਾ ਬਦਲਾਈਆ। ਤੇਈ ਅਵਤਾਰ ਹੋਏ ਛਿੱਥੇ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਨਾਨਕ ਗੋਬਿੰਦ ਕੱਢ ਕੇ ਧੁਰ ਫ਼ਰਮਾਨ ਦੇ ਚਿੱਠੇ, ਸਭ ਨੂੰ ਰਹੇ ਸੁਣਾਈਆ। ਕਿਉਂ ਸਦੀ ਚੌਧਵੀਂ ਪਿੱਟੇ, ਪਟਣੇ ਵਾਲਾ ਕਰੇ ਅਗਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਦੀ ਸਦੀਵੀ ਬੀਤੇ, ਵੇਲਾ ਵਕਤ ਦਏ ਗਵਾਹੀਆ। ਜਿਸ ਨੇ ਤੁਹਾਨੂੰ ਧਰਤੀ ਉਤੇ ਘਸੀਟਾ ਨੀਚੇ, ਨੀਚੋਂ ਊਚ ਦਏ ਬਣਾਈਆ। ਜੋ ਖੇਲ ਤਮਾਸ਼ੇ ਦੀਨ ਦੁਨੀ ਵਿਚ ਕੀਤੇ, ਕਰਨੀ ਦਾ ਕਰਤਾ ਵੇਖ ਵਖਾਈਆ। ਜੋ ਪਿਛੇ ਜੁਗ ਚੌਕੜੀਆਂ ਵਾਲੇ ਬੀਤੇ, ਆਪਣਾ ਪੰਧ ਮੁਕਾਈਆ। ਅੱਗੇ ਚਲਣੀ ਪ੍ਰਭ ਦੀ ਇਕੋ ਰੀਤੇ, ਮੰਦਰ ਮਸੀਤੇ ਖਹਿੜਾ ਦਏ ਛੁਡਾਈਆ। ਇਕੋ ਕਲਮਾ ਦਏ ਹਦੀਸੇ, ਹਰ ਹਿਰਦੇ ਕਰੇ ਪੜ੍ਹਾਈਆ। ਜਿਸ ਦੇ ਨਾਮ

❋

❋

ਨਿਧਾਨ ਆਬੇਹਯਾਤ ਅੰਮ੍ਰਿਤ ਰਸ ਬਾਟੇ ਪੀਤੇ, ਪੀਤ ਪੀਤੰਬਰ ਓਹੋ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਸਤਿਗੁਰ ਸ਼ਬਦ ਕਹੇ ਸੁਣੋ ਹੁਕਮ ਇਕ ਜਗਦੀਸਾ, ਜਗਦੀਸ਼ਰ ਰਿਹਾ ਦ੍ਰਿੜਾਈਆ। ਲੇਖਾ ਮੁਕਣਾ ਮੂਸਾ ਈਸਾ, ਇਸਮ ਆਜ਼ਮ ਇਕੋ ਰਿਹਾ ਪਰਗਟਾਈਆ। ਮੁਹੰਮਦ ਮੁਹੰਮਦੀ ਵੇਲਾ ਬੀਤਾ, ਮਹਿਬੂਬ ਕਰੇ ਰੁਸ਼ਨਾਈਆ। ਤੇਈ ਅਵਤਾਰ ਤ੍ਰੈਗੁਣ ਤੋਂ ਹੋ ਅਤੀਤਾ, ਤ੍ਰੈਭਵਨ ਰਿਹਾ ਸਮਝਾਈਆ। ਨਾਨਕ ਗੋਬਿੰਦ ਨਿਰਗੁਣ ਧਾਰ ਸ਼ਬਦੀ ਰੂਪ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਤਪਾਈਆ। ਸਤਿਗੁਰ ਸ਼ਬਦ ਕਹੇ ਇਹ ਖੇਲ ਪ੍ਰਭੂ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਆਪੇ ਕੀਤਾ, ਦੂਜਾ ਸੰਗ ਨਾ ਕੋਇ ਰਖਾਈਆ। ਸਭ ਨੇ ਭਾਣਾ ਮੰਨਣਾ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਸਾਢੇ ਤਿੰਨ ਹੱਥ ਕਾਇਆ ਵਜੂਦ ਤਨ ਮਾਟੀ ਖ਼ਾਕ ਤਪਣਾ ਅੰਗੀਠਾ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਅਗਨੀ ਅੱਗ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਪੜਦਾ ਆਪ ਉਠਾਈਆ। ਕਲਜੁਗ ਕਹੇ ਪ੍ਰਭੂ ਮੁਹੰਮਦ ਵੱਟੇ ਘੂਰੀ, ਗ਼ੁੱਸੇ ਨਾਲ ਡਰਾਈਆ। ਈਸਾ ਕਹੇ ਕੀ ਜੁਗ ਬਦਲਣਾ ਜ਼ਰੂਰੀ, ਪਰਵਰਦਿਗਾਰ ਦੇ ਸਮਝਾਈਆ। ਮੂਸਾ ਕਹੇ ਅੱਗੇ ਕਿਹੜੀ ਕਰੀਏ ਮਜ਼ਦੂਰੀ, ਕਵਣ ਚਾਕਰ ਰੂਪ ਵਟਾਈਆ। ਤੇਈ ਅਵਤਾਰ ਕਹਿਣ ਅੰਤ ਅਖ਼ੀਰ ਹੋਈ ਮਜਬੂਰੀ, ਮੌਜੂਦਾ ਹੋ ਕੇ ਹੁਕਮ ਸੁਣਾਈਆ। ਨਾਨਕ ਗੋਬਿੰਦ ਕਹੇ ਪ੍ਰਭ ਜੋਤ ਅਗੰਮੀ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਸਤਿਗੁਰ ਸ਼ਬਦ ਕਹੇ ਸਭ ਦੀ ਮੁਣਿਆਦ ਹੋਈ ਪੂਰੀ, ਪੂਰਨਾ ਪ੍ਰਭ ਜੂ ਰਿਹਾ ਪਾਈਆ। ਆਪਣੀ ਆਪਣੀ ਚੁੱਕ ਲਓ ਭੂਰੀ, ਭਰਮ ਅੱਗੇ ਰਹੇ ਨਾ ਰਾਈਆ। ਪੈਂਡਾ ਆਇਆ ਨੇੜ ਮੰਜ਼ਲ ਰਹੀ ਨਾ ਦੂਰੀ, ਦੂਰ ਦੁਰਾਡਾ ਆਪ ਜਣਾਈਆ। ਕਲਜੁਗ ਸ਼ਰਅ ਰਹਿਣ ਨਹੀਂ ਦੇਣੀ ਕੂੜੀ, ਕੂੜ ਕੁਟੰਬ ਦੇਣਾ ਮਿਟਾਈਆ। ਇਕ ਪੁਰਖ ਅਕਾਲ ਦੀਨ ਦਿਆਲ ਦੀ ਸਰਨ ਮੰਗਣੀ ਧੂੜੀ, ਧੁਰ ਦਾ ਮਸਤਕ ਲੇਖ ਦਏ ਬਣਾਈਆ। ਕੋਈ ਸਵਾਣੀ ਗੁਰਮੁਖ ਰਹੇ ਨਾ ਮੁਗਧ ਮੂੜ੍ਹੀ, ਮੂਰਖਾਂ ਇਕੋ ਰੰਗ ਰੰਗਾਈਆ। ਸਭ ਦੀ ਸਫਾ ਉਠਣੀ ਫੂੜੀ, ਫੋਕਟ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਬੇਪਰਵਾਹੀਆ। ਕਲਜੁਗ ਕਹੇ ਪ੍ਰਭੂ ਹਜ਼ਰਤ ਮੁਹੰਮਦ ਅੱਖਾਂ ਕੱਢੇ ਲਾਲ, ਤੇਰੇ ਲਾਲ ਰਿਹਾ ਡਰਾਈਆ। ਈਸਾ ਕਹੇ ਅੱਗੇ ਬੰਦ ਹੋ ਜਾਣਾ ਹਲਾਲ, ਹਲਾਲੀ ਵਾਲਾ ਰਹਿਣ ਕੋਇ ਨਾ ਪਾਈਆ। ਮੂਸਾ ਕਹੇ ਸਭ ਦੇ ਸਿਰ ਉਤੇ ਕੂਕਦਾ ਕਾਲ, ਕਾਲ ਨਗਾਰਾ ਡੰਕ ਵਜਾਈਆ। ਤੇਈ ਅਵਤਾਰ ਕਹਿਣ ਕੇਹਦੀ ਕਰੀਏ ਸੰਭਾਲ, ਸੰਭਲ ਪੈਰ ਨਾ ਕੋਇ ਟਿਕਾਈਆ। ਨਾਨਕ ਗੋਬਿੰਦ ਕਹੇ ਇਹ ਖੇਲ ਪੁਰਖ ਅਕਾਲ, ਅਕਲ ਕਲਧਾਰੀ ਆਪ ਕਰਾਈਆ। ਸਤਿਗੁਰ ਸ਼ਬਦ ਕਹੇ ਜੁਗ ਚੌਕੜੀ ਵੱਖਰੀ ਚਾਲ, ਚਾਲ ਨਿਰਾਲੀ ਆਪ ਪਰਗਟਾਈਆ। ਸਤਿਜੁਗ ਸਾਚੀ ਸਤਿ ਧਰਮ ਬਣਾ ਕੇ ਧਰਮਸਾਲ, ਧਰਮ ਦਵਾਰਾ ਇਕੋ ਇਕ ਰਖਾਈਆ। ਜਿਥੇ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਮਿਲੇ ਮਾਣ, ਅਭਿਮਾਨ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਗਾਣ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਸਤਿ ਸਤਿਵਾਦ ਝੁਲੇ ਇਕ ਨਿਸ਼ਾਨ, ਨਿਸ਼ਾਨੇ ਨਿਛਾਵਰ ਕਰ ਕੇ ਗੁਰ ਅਵਤਾਰ ਪੈਗ਼ੰਬਰ ਸਾਰੇ ਸੀਸ ਝੁਕਾਈਆ। ਸਤਿ ਸਤਿ ਦਾ ਇਕ ਹੋਵੇ ਇਸਲਾਮ, ਆਜ਼ਮ ਦਾ ਇਸਮ ਇਸਮੇ ਆਜ਼ਮ ਅਜ਼ੀਮ ਉਲ ਸ਼ਾਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਕਲਜੁਗ ਕਹੇ ਮੁਹੰਮਦ ਕਿਹਾ ਵਲੀਉਲ ਅੱਲ੍ਹਾ, ਅਲਾਹ ਵਾਹਦ ਵਜ਼ੀਦ ਵਜ਼ਰੇ ਵਜ਼ੂਰ ਵਜ਼ਗਉਲ ਵਿਜ਼ਾ ਨਜ਼ਰੀ ਆਈਆ। ਜ਼ਵੀਲੇ ਹਕ ਸ਼ਰੀਕੇ ਕਜ਼ੂਲ ਕਜ਼ਲੇ ਕਮੀਂ ਗ਼ਮੇ ਜ਼ੂਲ, ਜ਼ਮੀਮ ਉਲ ਜ਼ਮਾਂ ਸ਼ਹਿਨਸ਼ਾਹੀਆ। ਆਜ਼ਮੇ ਅਜ਼ੂਲ, ਕ਼ਸਮੇ ਕਬੂਲ ਹਜ਼ਰਤੇ ਅਜ਼ੂਲ, ਅਜ਼ੀਦੇ ਅਜ਼ਾਂ ਵਜ਼ੀਦੇ ਜ਼ਵਾਂ, ਜ਼ੀਰੇ ਨਿਵਾਂ ਨਵਾਜ਼ਸ਼ ਵਿਚ ਸਰਨਾਈਆ। ਚਸ਼ਮੇ ਨਜ਼ੀਂ, ਗੋਸ਼ੇ ਵਜ਼ੀਂ, ਤਹਾਜ਼ੇ ਉਲੀਂ, ਕੁਲਾਜ਼ੇ ਕੁਲੂ, ਮੁਹਤਾਜੇ ਮਲੂਹ, ਬੇਮੁਹਤਾਜੇ ਨੂਰੇ ਨੂਰ ਇਲਾਹੀਆ। ਜਿਆਉਲ ਅਹੂ, ਕਿਆਉਲ ਜ਼ਹੂ, ਬੇਜ਼ਾਹਿਲ ਜ਼ਹੂ, ਜ਼ੁਮਤਾਇਲ ਜ਼ਮੂ, ਜ਼ੀਰੇ ਜ਼ਾਦ, ਅਰਸ਼ਾਦੇ ਸ਼ਾਦ ਨਜ਼ਰੀ ਆਈਆ। ਮੁਸਨੱਫੇ ਕੁਲੂ, ਮੁਨਹਰਫ਼ੇ ਰੂ, ਬਤਰਫ਼ੇ ਜ਼ਰੂ, ਜ਼ਰਾ ਜ਼ਰਾ ਜ਼ੱਰੇ ਜ਼ੱਰੇ ਜ਼ੀਨੋ ਸਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਰਦਾ ਓਹਲਾ ਆਪ ਚੁਕਾਈਆ। ਕਲਜੁਗ ਕਹੇ ਮੁਹੰਮਦ ਕਹੇ ਕਜ਼ੀਨੇ ਕੁਜ਼ਾ, ਕੁਜ਼ਤੇ ਕਜ਼ਿਤੇ ਕਜ਼ੋਦੇ ਕੁਰਾਸ਼ਾਨੀਆ। ਕੁਸ਼ਾਦੇ ਖ਼ੁਸ਼ਾਮਦ ਵਿਚ ਲੋਕਾਈਆ। ਜ਼ੈਹਤੀਰੇ ਜ਼ੋਹਦੋ ਜ਼ਮੀਰੇ ਬੋਧੋ, ਅਖ਼ੀਰੇ ਨਜ਼ੀਮੋ, ਜ਼ਕੀਤੇ ਜ਼ਕੀਤੇ ਜ਼ਕਾਲੋ, ਯਕੇ ਯਕ ਤਰਫ਼ ਸੋਭਾ ਪਾਈਆ। ਸ਼ਾਹੇ ਸ਼ੋਸ਼ਿਸ਼ ਅਲੇ ਅਲਾਹ ਹੂ, ਵਲੇ ਵਲੀ ਉਲ ਕਲੇ ਕਲ ਉਲ ਮਲੇ, ਤੁਲਾ ਉਲ ਤਲੇ, ਦੀਨ ਉਲ ਦਲੇ, ਦਰੇ ਦਰਬਾਰ ਦਰਗਾਹ ਸਾਚੀ ਇਕ ਰੁਸ਼ਨਾਈਆ। ਖ਼ਜ਼ੀਬੋ ਖ਼ਰਾ, ਮਹਿਬੂਬੋ ਨਰਾ, ਨਜ਼ੀਬੋ ਸ਼ਰਅ, ਗ਼ੁਰਬਤ ਹੈਰਾਂ, ਹਰਾਮੇ ਅਮਾਂ, ਕਲਜੁਗ ਪੈਗ਼ਾਮ, ਬਾਆਰਾਮ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖ ਲੇਖ ਵਿਚ ਕਰ ਕੇ ਰਵਾਂ, ਰਵਾਨਗੀ ਪਰਵਾਨਗੀ ਅਹਿਸਾਨਗੀ ਵਿਚ ਅਹਿਸਾਨ ਅੱਗੇ ਨਾ ਕੋਇ ਰਖਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੩ ਸੁਖਦੇਵ ਰਾਮ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਜਨਮ ਮਰਨ ਦਾ ਸਭ ਦਾ ਲੇਖਾ, ਲੱਖ ਚੁਰਾਸੀ ਵੰਡ ਵੰਡਾਈਆ। ਕਾਲ ਮਹਾਂਕਾਲ ਬੋਲੀ ਵਿਚ ਲੈ ਕੇ ਠੇਕਾ, ਲਿਖਤ ਰਾਏ ਧਰਮ ਹੱਥ ਫੜਾਈਆ। ਚਿਤਰ ਗੁਪਤ ਸਭ ਦਾ ਰੱਖੇ ਚੇਤਾ, ਕਰਨੀ ਕਰਮਾਂ ਵੇਖ ਵਖਾਈਆ। ਤਤ ਵਜੂਦ ਸਭ ਨੂੰ ਬਦਲਣਾ ਪਏ ਭੇਖਾ, ਅੰਡਜ ਜੇਰਜ ਉਤਭੁਜ ਸੇਤਜ ਫੇਰੀ ਪਾਈਆ। ਜਿਨ੍ਹਾਂ ਨੂੰ ਸਾਹਿਬ ਸਤਿਗੁਰ ਬਣਾਏ ਆਪਣਾ ਬੇਟਾ, ਮਿਹਰ ਨਜ਼ਰ ਬੇਨਜ਼ੀਰ ਉਠਾਈਆ। ਨਜ਼ਰੀ ਆਵੇ ਨੇਤਨ ਨੇਤਾ, ਦੂਰ ਦੁਰਾਡਾ ਪੰਧ ਚੁਕਾਈਆ। ਸੁਰਤੀ ਸ਼ਬਦ ਕਰਾ ਕੇ ਹੇਤਾ, ਹਿਤਕਾਰੀ ਹੋ ਕੇ ਜੋੜ ਜੁੜਾਈਆ। ਅੰਤਮ ਲੈ ਕੇ ਜਾਵੇ ਆਪਣੇ ਦੇਸਾ, ਦੇਸ ਦਸੰਤਰ ਪੰਧ ਮੁਕਾਈਆ। ਜਿਸ ਘਰ ਵਸਦਾ ਰਹੇ ਹਮੇਸ਼ਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਡੇਰਾ ਲਾਈਆ। ਗੁਰਮੁਖਾਂ ਵਖਾ ਕੇ ਇਕੋ ਸੌਹਰਾ ਪੇਕਾ, ਪ੍ਰੀਤਮ ਆਪਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਮਰਨ ਦਾ ਲੇਖਾ ਸਦਾ ਮੁਕਾਈਆ। ਲੇਖੇ ਵਿਚ ਜੰਮਦੇ ਮਰਦੇ, ਮੁਰਦੀ ਜੀਵ ਜੰਤ ਅਖਵਾਈਆ। ਅਗਨੀ ਨਾਲ ਤੱਤਾਂ ਵਾਲੇ ਸੜਦੇ, ਮਿੱਟੀ ਖ਼ਾਕ ਸਿਰ ਛੁਪਾਈਆ। ਜੋ ਸਾਹਿਬ ਸਤਿਗੁਰ ਅੰਤਰ ਨਿਰੰਤਰ ਯਾਦ ਕਰਦੇ, ਸਾਹ ਸਵਾਸ ਵਿਚੋਂ ਬਦਲਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦੇ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ

❋

❋

ਵਧਾਈਆ। ਉਹ ਮੰਜ਼ਲ ਹਕ਼ੀਕ਼ੀ ਚੜ੍ਹਦੇ, ਪੰਧ ਅੱਗੇ ਰਹੇ ਨਾ ਰਾਈਆ। ਦਰਸ਼ਨ ਇਕੋ ਮਹਿਬੂਬ ਕਰਦੇ, ਜੋ ਨਜ਼ਰੇ ਨੂਰ ਖ਼ੁਦਾਈਆ। ਖੇਲ ਵੇਖ ਅਗੰਮੀ ਘਰ ਦੇ, ਗਹਿਰ ਗੰਭੀਰ ਸੀਸ ਝੁਕਾਈਆ। ਸੋ ਸੰਤ ਸੁਹੇਲੇ ਮੰਜ਼ਲ ਆਪਣੀ ਆਪੇ ਵਰਦੇ, ਵਾਰਸ ਇਕੋ ਸੋਭਾ ਪਾਈਆ। ਲੇਖੇ ਵਿਚ ਕਦੇ ਨਾ ਜੰਮਦੇ ਮਰਦੇ, ਮੁਰਦੇ ਹੋ ਕੇ ਮੁਰੀਦ ਮੁਰਸ਼ਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਜਨਮ ਮਰਨ ਦਾ ਲੇਖਾ ਮੁੱਕਦਾ, ਮੁਕੰਮਲ ਮਿਲੇ ਇਕ ਸਰਨਾਈਆ। ਜਿਸ ਨੇ ਨਾਮ ਗਾਇਆ ਇਕੋ ਤੁਕ ਦਾ, ਤੁਖ਼ਮ ਤਾਸੀਰ ਗਿਆ ਬਦਲਾਈਆ। ਆਤਮ ਪਰਮਾਤਮ ਵਿਛੋੜੇ ਵਾਲਾ ਪੰਧ ਚੁੱਕਦਾ, ਚਾਰੋਂ ਕੁੰਟ ਨੂਰ ਰੁਸ਼ਨਾਈਆ। ਸਤਿਗੁਰ ਕਿਰਪਾ ਗੁਰਮੁਖ ਮਨ ਕਲਪਣਾ ਵਿਚ ਕਦੇ ਨਹੀਂ ਦੁੱਖਦਾ, ਦੁਖੀਆਂ ਦਾਰੂ ਆਪੇ ਲਏ ਕਰਾਈਆ। ਜਿਸ ਵੇਲੇ ਨਾਤਾ ਜੁੜ ਜਾਏ ਭਗਤ ਭਗਵਾਨ ਪਿਤਾ ਪੁੱਤ ਦਾ, ਕਲੇਸ਼ ਦਰਵੇਸ਼ ਨੇੜ ਕੋਇ ਨਾ ਆਈਆ। ਮਾਰਗ ਮਿਲ ਜਾਏ ਇਕੋ ਸੁੱਚ ਦਾ, ਸਤਿ ਸਤਿਵਾਦੀ ਹੋਏ ਸਹਾਈਆ। ਜਨਮ ਕਰਮ ਦਾ ਲੇਖਾ ਜਗਤ ਨਾਲੋਂ ਟੁੱਟ ਦਾ, ਟੁੱਟੀ ਗੰਢ ਆਤਮ ਪਰਮਾਤਮ ਆਪਣੇ ਨਾਲ ਬੰਧਾਈਆ। ਸਦਾ ਵਕਤ ਸੁਹੰਜਣਾ ਸਾਚੇ ਘਰ ਹੋਵੇ ਸੁਖ ਦਾ, ਅਨੰਦ ਅਨੰਦ ਵਿਚ ਵੱਜੇ ਇਕ ਵਧਾਈਆ। ਓਨ੍ਹਾਂ ਦਾ ਪੈਂਡਾ ਏਥੇ ਓਥੇ ਸਦਾ ਮੁਕਦਾ, ਜਿਨ੍ਹਾਂ ਮੁਕੰਮਲ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਤ ਸੁਹੇਲੇ ਗੁਰਮੁਖ ਗੁਰਸਿਖ ਭਗਤ ਭਗਵਾਨ ਹੋ ਕੇ ਆਪੇ ਚੁੱਕ ਦਾ, ਚਾਰ ਕੁੰਟ ਦਹਿ ਦਿਸ਼ਾ ਖੋਜ ਖੁਜਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੩ ਜਾਗੀਰ ਕੌਰ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਜਨਮ ਕਰਮ ਦਾ ਲੇਖਾ ਜਿਸ ਮੁਕਾਉਣਾ, ਮੁਕਤੀ ਤੋਂ ਪਰੇ ਮਿਲੇ ਸਰਨ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਇਕ ਮਨਾਉਣਾ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਸਾਚੀ ਸਰਨ ਸਚ ਸਵਾਮੀ ਅੰਤਰਜਾਮੀ ਇਕ ਤਕਾਉਣਾ, ਦੂਜਾ ਧਿਆਨ ਨਾ ਕੋਇ ਲਗਾਈਆ। ਪਰਮਾਤਮ ਆਤਮ ਵਿਚ ਵਸਾਉਣਾ, ਨੂਰ ਨੁਰਾਨਾ ਨੂਰ ਕਰ ਰੁਸ਼ਨਾਈਆ। ਧੁਰ ਦਾ ਢੋਲਾ ਗੀਤ ਗਾਉਣਾ, ਗਹਿਰ ਗੰਭੀਰ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਦੇਵੇ ਮਾਣ ਵਡਿਆਈਆ। ਜਨਮ ਕਰਮ ਦਾ ਲੇਖਾ ਸਦਾ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਜੋ ਸਤਿਗੁਰ ਸ਼ਬਦ ਚੜ੍ਹ ਗਿਆ ਬੇੜੇ, ਜੀਵਣ ਨਈਆ ਨੌਕਾ ਪਾਰ ਕਰਾਈਆ। ਚੁਰਾਸੀ ਘੁੰਮਣ ਘੇਰ ਕੋਈ ਨਾ ਘੇਰੇ, ਜਮ ਕੀ ਫਾਸੀ ਨਾ ਕੋਇ ਨਾ ਸਜ਼ਾਈਆ। ਦੀਨ ਦਿਆਲ ਕਰੇ ਸਦ ਮਿਹਰੇ, ਨਿਗਾਹਬਾਨ ਮਿਹਰ ਨਜ਼ਰ ਉਠਾਈਆ। ਪੂਰਬ ਲੇਖਾ ਸਰਬ ਨਬੇੜੇ, ਲਹਿਣਾ ਅਵਰ ਰਹੇ ਨਾ ਰਾਈਆ। ਏਕਾ ਰੰਗ ਰੰਗਾਏ ਗੁਰੂ ਗੁਰ ਚੇਰੇ, ਚੇਲਾ ਗੁਰ ਇਕੋ ਧਾਰ ਸਮਾਈਆ। ਕਲਜੁਗ ਕੂੜੀ ਕਿਰਿਆ ਪਾਰ ਕਰ ਕੇ ਅੰਧ ਅੰਧੇਰੇ, ਸਤਿ ਜੋਤ ਕਰੇ ਰੁਸ਼ਨਾਈਆ। ਸਤਿ ਦਵਾਰ ਏਕੰਕਾਰ ਜਿਹੜੇ ਆ ਗਏ ਵਿਹੜੇ, ਧਰਮ ਅਸਥਾਨ ਭੂਮਿਕਾ ਸੋਈ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਜਨਮ ਕਰਮ ਦਾ ਲੇਖਾ ਰਹੇ ਨਾ ਬਾਕੀ,

❋

❋

ਹਿਸਾਬ ਹਿੱਸਾ ਵੰਡ ਨਾ ਕੋਇ ਵੰਡਾਈਆ। ਕਿਰਪਾ ਕਰੇ ਸ੍ਰੀ ਭਗਵਾਨ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪਣੀ ਦਇਆ ਕਮਾਈਆ। ਭਾਗ ਲਗਾਏ ਤਨ ਵਜੂਦ ਮਾਟੀ ਖ਼ਾਕੀ, ਖ਼ਾਲਸ ਆਪਣਾ ਰੰਗ ਵਖਾਈਆ। ਆਤਮ ਪਰਮਾਤਮ ਦੱਸ ਕੇ ਸੱਚੀ ਜਾਤੀ, ਨਿਰਗੁਣ ਨਿਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਇਹ ਖੇਲ ਅਗੰਮਾ ਕਮਲਾਪਾਤੀ, ਪਤਿਪਰਮੇਸ਼ਵਰ ਆਪ ਜਣਾਈਆ। ਪੂਰਬ ਜਨਮ ਲਹਿਣਾ ਦੇਣਾ ਕਰਮਾਂ ਵੇਖੇ ਬਾਕੀ, ਪਾਕੀ ਪਾਕ ਆਪਣਾ ਖੇਲ ਖਿਲਾਈਆ। ਬਿਨ ਸਾਹਿਬ ਸਤਿਗੁਰ ਮੁਕੇ ਨਾ ਕਿਸੇ ਵਾਟੀ, ਅਧਵਾਟੇ ਦਿਸੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂੰਜੀ ਜਨਮ ਕਰਮ ਦੀ ਵੇਖੇ ਰਾਸੀ, ਰਹਿਬਰ ਹੋ ਕੇ ਰਸਤਾ ਆਪਣਾ ਦਏ ਵਖਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੩ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਕਰਮ ਕਾਂਡ ਦਾ ਲੇਖਾ ਹੋਵੇ ਨਾਸ, ਜਨਮ ਜਨਮ ਵਿਚੋਂ ਬਦਲਾਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਦਇਆ ਕਮਾਈਆ। ਜਨ ਭਗਤ ਬਣਾ ਕੇ ਦਾਸੀ ਦਾਸ, ਸੇਵਕ ਸੇਵਾ ਇਕ ਸਮਝਾਈਆ। ਨਾਮ ਜਪਣਾ ਬਿਨ ਜਿਹਵਾ ਰਸਨ ਸਵਾਸ, ਅਜਪਾ ਜਾਪ ਆਪ ਪਰਗਟਾਈਆ। ਅੰਮ੍ਰਿਤ ਦੇ ਕੇ ਬੂੰਦ ਸਵਾਂਤ, ਨਿਝਰ ਝਿਰਨਾ ਇਕ ਝਿਰਾਈਆ। ਸ਼ਬਦ ਅਗੰਮੀ ਵਜਾ ਕੇ ਨਾਦ, ਧੁਨ ਆਤਮਕ ਰਾਗ ਸੁਣਾਈਆ। ਮਨ ਮਨਸਾ ਮੇਟ ਕੇ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਦਲਾਈਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਧੁਰਦਾ ਬਣਾ ਸਾਥ, ਸਗਲਾ ਸੰਗ ਨਿਭਾਈਆ। ਆਤਮ ਪਰਮਾਤਮ ਪੂਜਾ ਪਾਠ, ਸਿਮਰਨ ਇਕੋ ਇਕ ਵਖਾਈਆ। ਜਿਥੇ ਝਗੜਾ ਰਹੇ ਨਾ ਜਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਜਨਮ ਕਰਮ ਦਾ ਲੇਖਾ ਕਰੇ ਪੂਰਾ, ਪੂਰਨ ਸਤਿਗੁਰ ਬੇਪਵਰਾਹੀਆ। ਜਿਸ ਦਾ ਜੋਤੀ ਜੋਤ ਅਗੰਮੀ ਨੂਰਾ, ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਸਰਬ ਕਲਾ ਭਰਪੂਰਾ, ਭਰਪੂਰ ਰਿਹਾ ਸਰਬ ਠਾਈਂਆ। ਸੋ ਸਵਾਮੀ ਅੰਤਰਜਾਮੀ ਜਨ ਭਗਤਾਂ ਆਪਣੇ ਨਾਮ ਦੀ ਦੇ ਕੇ ਤੂਰਾ, ਤੁਰੀਆ ਤੋਂ ਅੱਗੇ ਪੜਦਾ ਦਏ ਉਠਾਈਆ। ਸਹਾਈ ਹੋਵੇ ਜਗਤ ਜਗਦੀਸ਼ ਜੋਧਾ ਸੂਰਬੀਰਾ, ਬੀਰਤਾ ਵਿਚ ਬੀਰ ਰਸ ਆਪਣਾ ਇਕ ਚਖਾਈਆ। ਜਗਤ ਜਹਾਨ ਸ਼ਰਅ ਕੱਟ ਜ਼ੰਜੀਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਮਿਲਣ ਦੀ ਦੱਸ ਅਗੰਮੀ ਤਦਬੀਰਾ, ਤਕਰੀਰ ਤਹਿਰੀਰ ਦਾ ਲੇਖਾ ਦਏ ਚੁਕਾਈਆ। ਖੇਲ ਵਖਾਵੇ ਗਹਿਰ ਗੰਭੀਰਾ, ਬੇਨਜ਼ੀਰ ਨਜ਼ਰੀਆ ਆਪਣਾ ਇਕ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਕਰਮ ਦਾ ਲੇਖਾ ਰਹੇ ਨਾ ਤਨ ਵਜੂਦ, ਮਾਟੀ ਖ਼ਾਕ ਨਾ ਕੋਇ ਸਜ਼ਾਈਆ। ਜਿਨ੍ਹਾਂ ਮਿਲੇ ਹਕ ਮਹਿਬੂਬ, ਮੁਹੱਬਤ ਵਿਚ ਮੀਆਂ ਬੀਵੀ ਆਪਣਾ ਰੰਗ ਰੰਗਾਈਆ। ਘਰਾਨਾ ਦੱਸ ਅਰਸ਼ ਉਚ ਅਰੂਜ਼, ਆਲੀਜਾਹ ਪੜਦਾ ਦਏ ਉਠਾਈਆ। ਮੰਜ਼ਲ ਦੱਸ ਇਕ ਮਹਿਦੂਦ, ਪੈਂਡਾ ਅਗਲਾ ਦਏ ਚੁਕਾਈਆ। ਜਿਧਰ

❋

❋

ਵੇਖਣ ਓਧਰ ਮੌਜੂਦ, ਚਾਰ ਕੁੰਟਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨਮ ਕਰਮ ਦਾ ਲੇਖਾ ਲਹਿਣਾ ਦੇਣਾ ਤੁੱਟੇ ਨਾਤਾ, ਨਰ ਨਰਾਇਣ ਦੇਵੇ ਸਰਨਾਈਆ। ਕਿਰਪਾ ਕਰੇ ਪੁਰਖ ਬਿਧਾਤਾ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਗੁਰਮੁਖਾਂ ਦੇ ਕੇ ਧੁਰ ਦਾ ਸਾਥਾ, ਆਤਮ ਪਰਮਾਤਮ ਜੋੜ ਜੁੜਾਈਆ। ਏਥੇ ਓਥੇ ਦੋ ਜਹਾਨਾਂ ਬਣ ਕੇ ਪਿਤਾ ਮਾਤਾ, ਸਵਾਮੀ ਅੰਤਰਜਾਮੀ ਆਪਣੀ ਗੋਦ ਟਿਕਾਈਆ। ਆਤਮ ਜੋਤੀ ਦਾ ਬਣ ਕੇ ਜਾਤਾ, ਜਗਜੀਵਣ ਦਾਤਾ ਦੇਵੇ ਮਾਣ ਵਡਿਆਈਆ। ਧੁਰ ਫ਼ਰਮਾਨ ਸੰਦੇਸ਼ਾ ਦੇਵੇ ਸਾਚਾ, ਸਚ ਕਰਨੀ ਆਪ ਦ੍ਰਿੜਾਈਆ। ਜੀਉ ਪਿੰਡ ਤਨ ਖ਼ਾਕੀ ਮਾਟੀ ਕਾਚਾ, ਥਿਰ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਹੋ ਕੇ ਦੇਵੇ ਇਕ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਧਰਮ ਰਾਏ ਦਾ ਸਾਫ਼ ਕਰੇ ਖਾਤਾ, ਚਿਤਰ ਗੁਪਤ ਲੇਖ ਨਾ ਕੋਇ ਪਰਗਟਾਈਆ। ਕਾਲ ਮਾਰੇ ਕੋਈ ਨਾ ਡਾਕਾ, ਲਾੜੀ ਮੌਤ ਨਾ ਕੋਇ ਪਰਨਾਈਆ। ਗੁਰਮੁਖ ਨੂਰ ਨੂਰ ਵਿਚੋਂ ਪਰਕਾਸ਼ਾ, ਪਰਕਾਸ਼ ਨੂਰ ਜੋਤ ਵਿਚ ਸਮਾਈਆ। ਕਰਮ ਦਾ ਲੇਖਾ ਰਹੇ ਕੋਈ ਨਾ ਬਾਕਾ, ਬਕਲਮ ਖ਼ੁਦ ਲਿਖਣ ਵਾਲੇ ਸਾਰੇ ਦਏ ਮੁਕਾਈਆ। ਗੁਰਮੁਖਾਂ ਪੂਰਾ ਕਰ ਕੇ ਜਨਮ ਜਨਮ ਦਾ ਘਾਟਾ, ਘਾਟੀ ਮੰਜ਼ਲ ਆਪਣੀ ਦਏ ਚੜ੍ਹਾਈਆ। ਅੱਗੇ ਮੁੱਕੇ ਚੁਰਾਸੀ ਵਾਲੀ ਵਾਟਾ, ਪਾਂਧੀ ਬਣ ਕੇ ਅੰਡਜ ਜੇਰਜ ਉਤਭੁਜ ਸੇਤਜ ਫੇਰਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਵਸੇ ਸਦਾ ਪਾਸਾ, ਪਾਰਬ੍ਰਹਮ ਪ੍ਰਭ ਆਪਣੇ ਘਰ ਵਸਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੩ ਹਰੀ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਕਰਮ ਕਹੇ ਮੇਰਾ ਜੁਗ ਜੁਗ ਡੂੰਘਾ ਖਾਤਾ, ਖ਼ਤਰੇ ਵਿਚ ਵੇਖਾਂ ਸਰਬ ਲੋਕਾਈਆ। ਚਾਰ ਜੁਗ ਸਭ ਦੀਆਂ ਸੁਣਦਾ ਰਿਹਾ ਬਾਤਾਂ, ਬਿਨ ਸਰਵਣਾਂ ਸੁਣ ਕੇ ਖ਼ੁਸ਼ੀ ਬਣਾਈਆ। ਗੁਰ ਅਵਤਾਰ ਪੈਗ਼ੰਬਰਾਂ ਪੜ੍ਹਦਾ ਰਿਹਾ ਗਾਥਾ, ਜੋ ਗਹਿਰ ਗੰਭੀਰ ਰਿਹਾ ਪੜ੍ਹਾਈਆ। ਫਿਰਦਾ ਰਿਹਾ ਉਤੇ ਧਰਨੀ ਧਰਤ ਧਵਲ ਜਿਸ ਨੂੰ ਦੁਨੀਆ ਕਹੇ ਮਾਤਾ, ਮਾਤ ਪਿਤ ਸਮਝ ਕੋਇ ਨਾ ਪਾਈਆ। ਧੁਰ ਫ਼ਰਮਾਨ ਸ੍ਰੀ ਭਗਵਾਨ ਮੰਨਦਾ ਰਿਹਾ ਆਖਾ, ਆਖ਼ਰਕਾਰ ਵਿਹਾਰ ਅੰਦਰ ਆਪਣੀ ਕਾਰ ਕਮਾਈਆ। ਪਰਖਦਾ ਰਿਹਾ ਦੀਨ ਮਜ਼੍ਹਬ ਦੀਆਂ ਜਾਤਾਂ ਪਾਤਾਂ, ਵਾਟਾਂ ਵਿਚ ਆਪਣਾ ਪੰਧ ਚੁਕਾਈਆ। ਮਨ ਮਨੂਏ ਦੀਆਂ ਤੱਕਦਾ ਰਿਹਾ ਖਾਹਿਸ਼ਾਂ, ਕਲਪਣਾ ਵਿਚ ਜੋ ਦਏ ਦੁਹਾਈਆ। ਸਵਾਂਗੀਆਂ ਦੀਆਂ ਵੇਖਦਾ ਰਿਹਾ ਰਾਸ਼ਾਂ, ਗੋਪੀ ਕਾਹਨ ਵਿਚ ਜਹਾਨ ਜੋ ਆਪਣਾ ਰੂਪ ਬਦਲਾਈਆ। ਵਿਛੋੜੇ ਵਾਲੀਆਂ ਤੱਕਦਾ ਰਿਹਾ ਰਾਤਾਂ, ਮੂਰਖ ਮੁਗਧਾਂ ਗੂੜ੍ਹੀ ਨੀਂਦ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਸਾਚੀ ਕਾਰ ਕਮਾਈਆ। ਕਰਮ ਕਹੇ ਮੇਰਾ ਖੇਲ ਅਛਲ ਅਛੱਲ ਦਾ, ਵਲ ਛਲ ਧਾਰੀ ਦਿਤੀ ਵਡਿਆਈਆ। ਕੋਈ ਲੇਖਾ ਸਮਝ ਨਾ ਸਕੇ ਮੇਰੇ ਘੜੀ ਪਲ ਦਾ, ਪਲਕ ਦੇ ਅੰਦਰ ਆਪਣੀ ਕਾਰ ਦਿਆਂ ਭੁਗਤਾਈਆ। ਕਿਸੇ ਅੰਦਾਜ਼ਾ ਨਹੀਂ ਆਇਆ ਮੇਰੇ ਬਲ ਦਾ, ਬਲਧਾਰੀ ਦਿਤੇ ਖਪਾਈਆ। ਮੇਰਾ ਧਿਆਨ ਇਕੋ ਧਾਮ ਅਟਲ ਦਾ, ਜਿਸ

❋

❋

ਅਟਲ ਪਦਵੀ ਮੇਰੀ ਝੋਲੀ ਪਾਈਆ। ਜੋ ਹੁਕਮ ਸੰਦੇਸ਼ੇ ਸਭ ਨੂੰ ਘਲਦਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਓਸੇ ਦੇ ਹੁਕਮੇ ਅੰਦਰ ਮੈਂ ਹਰ ਘਟ ਅੰਦਰ ਰਲਦਾ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਕੁਛ ਮੇਰਾ ਲੇਖਾ ਓਸ ਅਗੰਮੀ ਜਲ ਦਾ, ਜੋ ਜਲ ਥਲ ਮਹੀਅਲ ਆਪਣੀ ਖੇਲ ਵਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਬਿਨਾ ਪ੍ਰਭੂ ਕਿਰਪਾ ਕੋਈ ਨਾ ਫਲਦਾ, ਮਾਨਸ ਖ਼ਾਲੀ ਸਾਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚੀ ਸੇਵ ਲਗਾਈਆ। ਕਰਮ ਕਹੇ ਮੈਂ ਸਭ ਦਾ ਦਾਤਾ, ਦਾਤਾਰ ਦਿਤੀ ਵਡਿਆਈਆ। ਪੁਰਖ ਅਕਾਲ ਦਾ ਮੰਨ ਕੇ ਆਖਾ, ਅੱਖਰਾਂ ਤੋਂ ਬਾਹਰ ਡੇਰਾ ਲਾਈਆ। ਤਤ ਵਜੂਦ ਅੰਦਰ ਮੇਰੀਆਂ ਨਿੱਕੀਆਂ ਨਿੱਕੀਆਂ ਸ਼ਾਖ਼ਾਂ, ਜਿਸ ਦੀ ਗਣਤ ਨਾ ਕੋਇ ਗਣਾਈਆ। ਨੌ ਸੌ ਨੜ੍ਹਿਨਵੇ ਇਕੋ ਵਾਰ ਕਰਾਂ ਬਾਤਾਂ, ਬਾਤਨ ਵਿਚ ਆਪਣੀ ਖੇਲ ਖਿਲਾਈਆ। ਬਿਨਾ ਅੱਖਾਂ ਤੋਂ ਆਖ਼ਰ ਮੰਜ਼ਲ ਤਾਈਂ ਝਾਕਾਂ, ਪੜਦਿਆਂ ਵਿਚੋਂ ਪੜਦਾ ਆਪ ਉਠਾਈਆ। ਮੇਰੀਆਂ ਮੇਟ ਨਾ ਸਕਿਆ ਕੋਈ ਵਾਟਾਂ, ਵੱਟ ਬੰਨ੍ਹੇ ਵੇਖਾਂ ਜਗਤ ਲੋਕਾਈਆ। ਮੇਰਾ ਜੋਬਨ ਸਦਾ ਜਵਾਨੀ ਅੰਦਰ ਮਾਰੇ ਠਾਠਾਂ, ਰੂਪ ਅਨੂਪ ਆਪਣਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਕਰਨੀ ਮੇਰੀ ਝੋਲੀ ਪਾਈਆ। ਕਰਮ ਕਹੇ ਮੈਥੋਂ ਬਚਿਆਂ ਰਿਹਾ ਕੋਈ ਨਾ ਸਾਧ, ਸਾਧਨਾ ਜਗਤ ਨਾ ਕੋਇ ਕਰਾਈਆ। ਮੈਂ ਸਭ ਦੀ ਸੁਣਦਾ ਰਿਹਾ ਧੀਮੀ ਧੀਮੀ ਆਵਾਜ਼, ਜੋ ਧਰਮ ਦਵਾਰਿਉਂ ਪ੍ਰਭ ਰਿਹਾ ਸੁਣਾਈਆ। ਇਹ ਮੇਰੇ ਅੰਦਰ ਰਾਜ਼, ਬਾਹਰ ਕਰੇ ਨਾ ਕੋਇ ਸ਼ਨਵਾਈਆ। ਖੇਲ ਵੇਖਾਂ ਅਗੰਮ ਤਮਾਸ਼, ਤਮਾ ਵਿਚ ਜਗਤ ਹਲਕਾਈਆ। ਬਿਨ ਭਗਤਾਂ ਪੂਰੀ ਹੋਈ ਕਿਸੇ ਨਾ ਆਸ, ਬੇਆਸੇ ਸਾਰੇ ਦੇਣ ਦੁਹਾਈਆ। ਕਰਮ ਕਹੇ ਮੈਂ ਓਨ੍ਹਾਂ ਦਾ ਦਾਸੀ ਦਾਸ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਬਿਨਾ ਪੁਰਖ ਅਕਾਲ ਤੋਂ ਮੇਰਾ ਕਰੇ ਕੋਈ ਨਾ ਘਾਤ, ਘਾਇਲ ਕਰ ਨਾ ਕੋਇ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਿਨ੍ਹਾਂ ਨੂੰ ਧੁਰ ਸੰਦੇਸ਼ਾ ਦਿਤੀ ਆਪਣੀ ਦਾਤ, ਪੱਟੀ ਇਕੋ ਦਿਤੀ ਪੜ੍ਹਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਮਿਤਰ ਪਿਆਰੇ ਦਿਤੇ ਵਖਾਈਆ। ਨਾਮ ਦੀ ਪੂੰਜੀ ਦੇ ਕੇ ਰਾਸ, ਰਸਤਾ ਦਿਤਾ ਬਦਲਾਈਆ। ਮੈਨੂੰ ਸਭ ਕੁਛ ਗਿਆ ਭਾਖ, ਸ਼ਬਦੀ ਸ਼ਬਦ ਹੁਕਮ ਜਣਾਈਆ। ਮੈਂ ਹੋ ਕੇ ਚਰਨ ਕਵਲ ਕਵਲ ਚਰਨ ਦਾਸ, ਦਾਸੀ ਦਾਸ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੂਰਨ ਦੇ ਕੇ ਆਪਣਾ ਵਿਸ਼ਵਾਸ਼, ਵਿਸ਼ਵ ਦਾ ਵਾਸਦੇਵ ਵਾਸਤਕ ਵਾਬਸਤਾ ਆਪਣੇ ਨਾਲ ਕਰਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੩ ਮੱਸਾ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਕਰਮ ਕਹੇ ਮੇਰਾ ਓਥੇ ਪੈਂਡਾ ਮੁੱਕਿਆ, ਅੱਗਾ ਪਿੱਛਾ ਨਾ ਕੋਇ ਵਖਾਈਆ। ਜਿਨ੍ਹਾਂ ਨੂੰ ਪੁਰਖ ਅਕਾਲ ਗੋਦੀ ਚੁੱਕਿਆ, ਚਾਰ ਕੁੰਟ ਆਪਣੀ ਦਇਆ ਕਮਾਈਆ। ਨਿਰਗੁਣ ਨਿਰਵੈਰ ਹੋ ਕੇ ਪੁਛਿਆ, ਪਾਰਬ੍ਰਹਮ ਪਤਿਪਰਮੇਸ਼ਵਰ ਹੋ ਸਹਾਈਆ। ਸ਼ਬਦੀ ਧਾਰ ਹੋ ਕੇ ਬੁੱਕਿਆ, ਨਾਅਰਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਕਰਮ ਕਹੇ ਮੇਰਾ ਚਲੇ

❋

❋

ਕੋਈ ਨਾ ਚਾਰਾ, ਚਾਰੋਂ ਕੁੰਟ ਦਿਆਂ ਦੁਹਾਈਆ। ਜਿਨ੍ਹਾਂ ਮਿਲਿਆ ਏਕਾ ਏਕੰਕਾਰਾ, ਅਕਲ ਕਲਧਾਰੀ ਆਪਣਾ ਜੋੜ ਜੁੜਾਈਆ। ਓਨ੍ਹਾਂ ਭਗਤਾਂ ਕਰ ਕੇ ਨਿਮਸਕਾਰਾ, ਨਮਸਤੇ ਵਿਚ ਆਪਣਾ ਸੀਸ ਝੁਕਾਈਆ। ਠਾਂਡਾ ਵੇਖ ਧੁਰ ਦਰਬਾਰਾ, ਦਰਗਾਹ ਸਾਚੀ ਸੋਭਾ ਪਾਈਆ। ਇਹ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪੇ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਕਰਮ ਕਹੇ ਮੈਂ ਰਹਾਂ ਨਾ ਭਗਤਾਂ ਕੋਲ, ਦੂਰ ਦੁਰਾਡਾ ਸੀਸ ਝੁਕਾਈਆ। ਜਿਨ੍ਹਾਂ ਦੇ ਅੰਤਰ ਤੂੰ ਮੇਰਾ ਮੈਂ ਤੇਰਾ ਵੱਜਦਾ ਢੋਲ, ਸੋਹੰ ਢੋਲਾ ਰਹੇ ਗਾਈਆ। ਸਭ ਤੋਂ ਵੱਖਰਾ ਬੋਲਣ ਬੋਲ, ਅਨਬੋਲਤ ਰਾਗ ਅਲਾਹੀਆ। ਭਾਗ ਲਗਾ ਕੇ ਕਾਇਆ ਮਾਟੀ ਚੋਲ, ਚੋਜੀ ਪ੍ਰੀਤਮ ਮਿਲ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਭਗਤਾਂ ਸੰਗ ਰਖਾਈਆ। ਕਰਮ ਕਹੇ ਮੈਂ ਕਦੇ ਨਾ ਆਵਾਂ ਨੇੜੇ, ਨਿੱਕਾ ਹੋ ਕੇ ਦਿਆਂ ਸਾਲਾਹੀਆ। ਸਤਿਗੁਰ ਸ਼ਬਦ ਜਿਨ੍ਹਾਂ ਨੂੰ ਘੇਰੇ, ਚਾਰੋਂ ਦਿਸ਼ਾ ਹੋਏ ਸਹਾਈਆ। ਚਾੜ੍ਹੇ ਆਪਣੇ ਬੇੜੇ, ਫੜ ਬਾਹੋਂ ਲਏ ਉਠਾਈਆ। ਲੇਖਾ ਮੁਕੇ ਮੇਰੇ ਤੇਰੇ, ਤੇਰਾ ਮੇਰਾ ਵੰਡ ਨਾ ਕੋਇ ਵੰਡਾਈਆ। ਸਾਹਿਬ ਸੁਲਤਾਨ ਕਰ ਕੇ ਮਿਹਰੇ, ਮਿਹਰ ਨਜ਼ਰ ਇਕ ਉਠਾਈਆ। ਜਿਥੇ ਇਕੋ ਰੂਪ ਹੋ ਗਏ ਗੁਰੂ ਚੇਰੇ, ਚੇਰਾ ਗੁਰ ਗੁਰੂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਦਾ ਫੈਸਲਾ ਹਕ਼ੀਕ਼ਤ ਵਿਚ ਆਪ ਨਬੇੜੇ, ਲਾਸ਼ਰੀਕ ਸ਼ਰਕਤ ਦਏ ਕਢਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੩ ਦਾਰਾ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਕਰੋ ਹਸਤ ਅੱਖਰ, ਦਸਖ਼ਤ ਬਿਨਾ ਕਲਮ ਸ਼ਾਹੀਆ। ਅੱਗੇ ਰਹੇ ਕੋਈ ਨਾ ਵੱਖਰ, ਵੱਖਰਾ ਵੱਖਰਾ ਬੰਕ ਸੁਹਾਈਆ। ਚੋਟੀ ਚੜ੍ਹ ਕੇ ਤੱਕਿਆ ਇਕੋ ਨੂਰ ਸੱਖਰ, ਸਿਖ਼ਰ ਕਰੇ ਰੁਸ਼ਨਾਈਆ। ਪੂਜਾ ਰਹੇ ਨਾ ਕੋਈ ਇੱਟ ਪੱਥਰ, ਪਾਹਨ ਸੀਸ ਨਾ ਕੋਇ ਝੁਕਾਈਆ। ਲੋਕਮਾਤ ਜਗਤ ਪ੍ਰੇਮ ਦਾ ਕਰਨਾ ਨਹੀਂ ਕੋਈ ਯਤਨ, ਯਥਾਰਥ ਦਿਤਾ ਦ੍ਰਿੜਾਈਆ। ਤੁਸੀਂ ਆ ਗਏ ਆਪਣੇ ਵਤਨ, ਬੇਵਤਨਾਂ ਦੀ ਦੇਵੇ ਨਾ ਕੋਇ ਸਫ਼ਾਈਆ। ਮੇਰਾ ਇਕੋ ਸੁਹੰਜਣਾ ਹੋਣਾ ਪਤਣ, ਪਤਿਪਰਮੇਸ਼ਵਰ ਹੋ ਕੇ ਰਿਹਾ ਸੁਹਾਈਆ। ਲੋਕਮਾਤ ਮੈਂ ਸਚ ਸੰਦੇਸ਼ਾ ਜਾਣਾ ਦੱਸਣ, ਦਹਿ ਦਿਸ਼ਾ ਹਕ ਪੜ੍ਹਾਈਆ। ਭਗਤਾਂ ਅੰਦਰ ਜਾਣਾ ਵਸਣ, ਵਾਸਤਾ ਆਪਣੇ ਨਾਲ ਰਖਾਈਆ। ਇਸ਼ਟ ਤੋੜ ਕੇ ਮਾਟੀ ਬਦਨ, ਬਦਲੀ ਵਿਚ ਅਦਲ ਆਪਣਾ ਆਪ ਕਮਾਈਆ। ਸੰਤ ਸੁਹੇਲੇ ਲੱਖ ਚੁਰਾਸੀ ਵਿਚੋਂ ਜਾਵਾਂ ਕੱਢਣ, ਨਿਰਗੁਣ ਧਾਰ ਮੇਲਾ ਮੇਲ ਕਰਾਈਆ। ਸਹਿਜ ਸੁਭਾਈ ਕੂੜ ਕੁੜਿਆਰ ਜਗਤ ਵਾਸਨਾ ਜਾਵਾਂ ਵੱਢਣ, ਨਾਮ ਖੰਡਾ ਇਕ ਚਮਕਾਈਆ। ਮਨਸਾ ਕਰਾਂ ਪੂਰੀ ਜੋ ਤੱਤੀ ਲੋਹ ਉਤੇ ਮੰਗੀ ਅਰਜਨ, ਆਜਜ਼ੀ ਵਿਚ ਅਰਜ਼ ਦਿਤੀ ਸੁਣਾਈਆ। ਜਿਸ ਵੇਲੇ ਕਲਜੁਗ ਅਗਨੀ ਪਵਣ ਲੱਗੀ ਵਗਣ, ਚਾਰ ਵਰਨ ਜਗਤ ਜਲਾਈਆ। ਓਸ ਵੇਲੇ ਪੁਰਖ ਅਬਿਨਾਸ਼ੀ ਜਨ ਭਗਤਾਂ ਦੇਣਾ ਆਪਣਾ ਸਗਨ, ਅੰਮ੍ਰਿਤ ਰਸ ਬੂੰਦ ਸਵਾਂਤੀ ਅੰਤਰ ਮੁਖ ਚੁਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ

❋

❋

ਕੋਟ ਬ੍ਰਹਿਮੰਡਾਂ ਦਾ ਕਰਨਾ ਵਜ਼ਨ, ਤਰਾਜ਼ੂ ਕੰਡਾ ਤੱਕੜ ਇਕੋ ਇਕ ਉਠਾਈਆ। ਮਾਲਕ ਕਿਸੇ ਦਾ ਰਹੇ ਕੋਇ ਨਾ ਕਜ਼ਨ, ਕਜ਼ਾ ਦੇ ਮਾਲਕ ਕਾਇਨਾਤ ਆਪਣਾ ਹੁਕਮ ਵਰਤਾਈਆ। ਸ੍ਰਿਸ਼ਟੀ ਉਤੇ ਖ਼ੁਸ਼ੀਆਂ ਨਾਲ ਫਿਰੇ ਅਜ਼ਲ, ਆਅਲਾ ਅਜ਼ੀਮ ਤੇਰੀ ਸੇਵ ਕਮਾਈਆ। ਤੇਰਾ ਇਕੋ ਢੋਲਾ ਗੀਤ ਗਹਿਰ ਗੰਭੀਰ ਹੋਵੇ ਗ਼ਜ਼ਲ, ਗ਼ਰਜ਼ ਗੁਰਮੁਖਾਂ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਧੁਰ ਮਸਤਕ ਲੇਖ ਬਣਾਉਂਣਾ ਆਪ, ਪ੍ਰਭ ਆਪਣੀ ਦਇਆ ਕਮਾਈਆ। ਬਿਨ ਤੇਰੀ ਕਿਰਪਾ ਰਹੇ ਕੋਈ ਨਾ ਪਾਕ, ਪੁਨੀਤ ਪਤਤ ਦਿਸੇ ਲੋਕਾਈਆ। ਚਰਨ ਧੂੜੀ ਮਿਲੇ ਕਿਸੇ ਨਾ ਖ਼ਾਕ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਆਪਣੀ ਹੱਥੀਂ ਖੋਲ੍ਹਣੇ ਭਗਤਾਂ ਤਾਕ, ਦੂਜਾ ਹੱਥ ਨਾ ਕੋਇ ਲਗਾਈਆ। ਚਾਰ ਜੁਗ ਦਾ ਭਵਿਖਤ ਵਾਕ, ਵਾਕਫ਼ਕਾਰ ਪੂਰਾ ਦੇਣਾ ਕਰਾਈਆ। ਮਿਹਰ ਨਿਗਾਹ ਨਾਲ ਲੈਣਾ ਝਾਕ, ਝਾਕੀ ਇਤਫ਼ਾਕੀ ਆਪਣੀ ਆਪ ਰਖਾਈਆ। ਸੱਜਣ ਸੁਹੇਲੇ ਦੇਣਾ ਸਾਥ, ਸਗਲਾ ਸੰਗ ਬਣਾਈਆ। ਸਚ ਸਮਾਧੀ ਵਿਚ ਰਿਹਾ ਆਖ, ਲੋਹ ਤੱਤੀ ਸੋਭਾ ਪਾਈਆ। ਇਕ ਹੋਰ ਅਗੰਮੀ ਬਾਤ, ਚਰਨ ਕਵਲ ਭੇਟ ਚੜ੍ਹਾਈਆ। ਪੁਰਖ ਅਕਾਲੇ ਦੀਨ ਦਿਆਲੇ ਆਪਣੀ ਲੱਭੀਂ ਆਪੇ ਜਾਤ, ਜ਼ਰੂਰਤ ਗੁਰ ਅਵਤਾਰ ਪੈਗ਼ੰਬਰ ਰਹਿਣ ਕੋਇ ਨਾ ਪਾਈਆ। ਤੂੰ ਸਭ ਦਾ ਪਤਿਪਰਮੇਸ਼ਵਰ ਕਮਲਾਪਾਤ, ਪਾਰਬ੍ਰਹਮ ਬ੍ਰਹਮ ਜਲਵਾਗਰ ਨੂਰ ਰੁਸ਼ਨਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲਣਾ ਤੈਨੂੰ ਅਗੰਮੀ ਜਾਚ, ਯਾਚਕ ਆਪਣੇ ਲੈਣੇ ਉਠਾਈਆ। ਤੇਰਾ ਭਗਤ ਤੇਰਾ ਸੰਤ ਬਿਨ ਤੇਰੇ ਨਾਮ ਦੂਜਾ ਸ਼ਾਸਤਰ ਸਕੇ ਨਾ ਕੋਇ ਵਾਚ, ਵਾਚਕ ਗਿਆਨ ਦੀ ਲੋੜ ਰਹੇ ਨਾ ਰਾਈਆ। ਤੂੰ ਸਭ ਦਾ ਸਖ਼ਾ ਸਹਾਈ ਬਾਪ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਮੰਜ਼ਲ ਵਖਾਉਣੀ ਅਗੰਮਾ ਘਾਟ, ਧੁਰ ਦਰਬਾਰਾ ਇਕੋ ਨਜ਼ਰੀ ਆਈਆ। ਜਿਸ ਗ੍ਰਹਿ ਨਿਰਗੁਣ ਜੋਤ ਹੋਵੇ ਪਰਕਾਸ਼, ਦੀਵਾ ਬਾਤੀ ਅਵਰ ਨਾ ਕੋਇ ਚਮਕਾਈਆ। ਗੁਰਮੁਖਾਂ ਪੂਰੀ ਕਰਨੀ ਆਸ, ਅਸਲ ਵਿਚ ਵਸਲ ਮਿਲੇ ਯਾਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦਕੜੇ ਵਾਰੀ ਘੋਲੀ ਘੋਲ ਘੁਮਾਈਆ। ਸਤਿਗੁਰ ਸ਼ਬਦ ਕਹੇ ਕਵਣ ਵਾਰੀ ਕਵਣ ਘੋਲੀ, ਆਪਣਾ ਆਪ ਭੇਟ ਕਰਾਈਆ। ਕਵਣ ਬਦਲਦਾ ਰਹੇ ਚੋਲੀ, ਕਾਇਆ ਪੰਜ ਤਤ ਬਦਲਾਈਆ। ਕਵਣ ਦੱਸਦਾ ਰਹੇ ਬੋਲੀ, ਅਨਬੋਲਤ ਰਾਗ ਸੁਣਾਈਆ। ਪੁਰਖ ਅਕਾਲ ਕਿਹਾ ਨਾਲ ਹੌਲੀ, ਸਚ ਸੰਦੇਸ਼ਾ ਇਕ ਸੁਣਾਈਆ। ਵੇਖੋ ਭਾਗ ਲੱਗਣ ਲੱਗਾ ਉਪਰ ਧੌਲੀ, ਧਰਨੀ ਧਰਤ ਧਵਲ ਮਿਲੇ ਮਾਣ ਵਡਿਆਈਆ। ਜਨ ਭਗਤਾਂ ਰੁੱਤ ਸੁਹੰਜਣੀ ਮੌਲੀ, ਪੱਤ ਟਹਿਣੀ ਆਪ ਮਹਿਕਾਈਆ। ਲੱਖ ਚੁਰਾਸੀ ਕਰੇ ਬਹੁੜੀ, ਦਰੋਹੀ ਕਰ ਕਰ ਕੁਰਲਾਈਆ। ਕੁਛ ਨਾਨਕ ਨਿਰਗੁਣ ਅਰਜਨ ਧਾਰ ਲੇਖਾ ਲਿਖਿਆ ਵਿਚ ਰਾਗ ਗੌੜੀ, ਜਿਸ ਦੀ ਸਮਝ ਜਗ ਵਿਦਿਆ ਵਿਚ ਨਾ ਆਈਆ। ਪ੍ਰਭ ਦੀ ਖੇਲ ਕੋਈ ਨਾ ਸਮਝੇ ਲੰਮੀ ਚੌੜੀ, ਚਾਰੋਂ ਕੁੰਟ ਪੰਧ ਨਾ ਕੋਇ ਮੁਕਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਣੀ ਬੌਰੀ, ਬਾਵਰ ਰੂਪ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਪਣੇ ਹੱਥ ਰੱਖੇ ਡੋਰੀ, ਡੰਡਾਵਤ ਬੰਦਨਾ ਆਪਣੀ ਦਏ ਸਮਝਾਈਆ।

❋

❋

੨੫ ਅੱਸੂ ਸ਼ਹਿਨਸ਼ਾਹੀ ਸੰਮਤ ੩ ਕਰਨੈਲ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਗੁਰ ਅਰਜਨ ਕਹੇ ਵੇਲਾ ਯਾਦ ਕਰ ਜਿਸ ਵੇਲੇ ਤੱਤੀ ਹੋਈ ਤਵੀ, ਤਾਰਕਾ ਮੰਡਲ ਉਪਰ ਧਿਆਨ ਲਗਾਈਆ। ਸ਼ਬਦੀ ਹੁਕਮ ਸੰਦੇਸ਼ਾ ਮੈਂ ਪੁਰਖ ਅਕਾਲ ਦਿਤਾ ਜਿਸ ਵੇਲੇ ਹੋਵੇ ਅਵਤਾਰ ਚਵੀ, ਚਾਰ ਬੀਸ ਆਪਣਾ ਹੁਕਮ ਵਰਤਾਈਆ। ਤੇਰਾ ਭਗਤ ਸੁਹੇਲਾ ਸੰਗ ਨਿਭਾਵੇ ਰਵਦਾਸ ਰਵੀ, ਰਵ ਸਸ ਤੋਂ ਪਰੇ ਜਿਸ ਦੀ ਰੁਸ਼ਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਢੋਲਾ ਗਵੀਂ, ਦੀਨ ਦੁਨੀ ਦਇਆ ਕਮਾਈਆ। ਆਪਣੀ ਧਾਰ ਚਲਾਵੀਂ ਨਵੀਂ, ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਈਆ। ਸਚ ਸਿੰਘਾਸਣ ਅਗੰਮੇ ਬਹਵੀਂ, ਗੋਬਿੰਦ ਸੇਜਾ ਆਪ ਸੁਹਾਈਆ। ਗੁਰਮੁਖਾਂ ਅੰਦਰ ਨਿਰਗੁਣ ਹੋ ਕੇ ਸਵੀਂ, ਸੁਖ ਆਸਣ ਸੋਭਾ ਪਾਈਆ। ਪੂਰਬ ਲੇਖਾ ਸਭ ਦੇ ਕੋਲੋਂ ਲਵੀਂ, ਅਵਤਾਰ ਪੈਗ਼ੰਬਰ ਗੁਰ ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਲੋਹ ਤੱਤੀ ਕਹੇ ਮੇਰਾ ਤਨ ਵਜੂਦ ਨਹੀਂ ਤਪਿਆ, ਤਪਦੀ ਵੇਖੀ ਜਗਤ ਲੋਕਾਈਆ। ਜਿਨ੍ਹਾਂ ਹਰਿ ਕਾ ਨਾਮ ਜਪਿਆ, ਓਨ੍ਹਾਂ ਜਗਤ ਦੇਵੇ ਸਜ਼ਾਈਆ। ਸਾਚਾ ਮਾਰਗ ਜਿਸ ਨੇ ਦੱਸਿਆ, ਓਨ੍ਹਾਂ ਤਤ ਮਿਲੇ ਸਜ਼ਾਈਆ। ਅੰਦਰ ਪੁਰਖ ਅਕਾਲ ਵਸਿਆ, ਬਾਹਰੋਂ ਦੋਜ਼ਖ਼ ਜਗਤ ਲੋਕਾਈਆ। ਅਰਜਨ ਖ਼ੁਸ਼ੀ ਦੇ ਵਿਚ ਹੱਸਿਆ, ਹਸਤੀ ਵੇਖੀ ਬੇਪਰਵਾਹੀਆ। ਕਲਜੁਗ ਅੰਤ ਦਿਸੇ ਅੰਧੇਰੀ ਮੱਸਿਆ, ਅਮਾਵਸ ਆਪਣਾ ਰੂਪ ਬਦਲਾਈਆ। ਕੋਈ ਜਗਤ ਸਾਧ ਰਹਿਣਾ ਨਹੀਂ ਸੱਚਿਆ, ਸੰਜਮ ਸੁਚ ਨਾ ਕੋਇ ਵਡਿਆਈਆ। ਕਰਮ ਕਾਂਡ ਹੋਣਾ ਕੱਚਿਆ, ਕਾਚੀ ਗਗਰੀਆ ਕਰੇ ਨਾ ਕੋਇ ਸਫ਼ਾਈਆ। ਪੁਰਖ ਅਕਾਲ ਆਉਣਾ ਭੱਜਿਆ, ਨਿਰਗੁਣ ਹੋ ਕੇ ਫੇਰਾ ਪਾਈਆ। ਜਿਸ ਦੀ ਸਮਝੇ ਕੋਈ ਨਾ ਵਜਿਆ, ਵਾਜਬ ਆਪਣਾ ਹੁਕਮ ਵਰਤਾਈਆ। ਮੈਂ ਓਸੇ ਦੇ ਹੁਕਮੇ ਅੰਦਰ ਬੱਧਿਆ, ਬੰਦਨਾ ਵਿਚ ਸੀਸ ਝੁਕਾਈਆ। ਸਦੀ ਚੌਧਵੀਂ ਸਭ ਦਾ ਭਾਰ ਜਾਣਾ ਲੱਦਿਆ, ਗੁਰ ਅਵਤਾਰ ਪੈਗ਼ੰਬਰ ਭੱਜਣ ਥਾਉਂ ਥਾਈਂਆ। ਪੂਰਬ ਲਹਿਣਾ ਲੇਖਾ ਜਾਣਾ ਕੱਢਿਆ, ਖਾਤਾ ਅਗੰਮੀ ਫੋਲ ਫੁਲਾਈਆ। ਕਿਸੇ ਭੇਵ ਨਾ ਆਉਣਾ ਯਦਪ ਯਦਿਆ, ਯਾਦਾਸ਼ਤ ਪਿਛਲੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਤਵੀ ਕਹੇ ਕਿਉਂ ਆਇਆ ਚੁਮਿਆਰ ਰਵਦਾਸ, ਰਵੀ ਆਪਣਾ ਫੇਰਾ ਪਾਈਆ। ਸ਼ੰਕਰ ਬੋਲਿਆ ਉਤੋਂ ਕੈਲਾਸ਼, ਸੰਦੇਸ਼ਾ ਇਕ ਸੁਣਾਈਆ। ਮੈਂ ਖੇਲ ਵੇਖਿਆ ਖ਼ਾਸ, ਪੁਰਖ ਅਬਿਨਾਸ਼ੀ ਦਿਤਾ ਦ੍ਰਿੜਾਈਆ। ਕਲਜੁਗ ਅੰਤਮ ਹੋਰ ਤਮਾਸ਼, ਤਰਾ ਤਰਾ ਦਾ ਨਜ਼ਰੀ ਆਈਆ। ਪਰਗਟ ਹੋਣਾ ਪੁਰਖ ਅਬਿਨਾਸ਼, ਜਿਸ ਨੂੰ ਜਨਮੇ ਨਾ ਕੋਇ ਮਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਫੋਲਣਾ ਖਾਤ, ਲੇਖਾ ਸਭ ਦਾ ਮੰਗ ਮੰਗਾਈਆ। ਜਨ ਭਗਤਾਂ ਪੁਛੇ ਵਾਤ, ਵਾਸਤਾ ਆਪਣੇ ਨਾਲ ਜੁੜਾਈਆ। ਆਤਮ ਪਰਮਾਤਮ ਬਣਾ ਕੇ ਜਾਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਜਿਸ ਨੇ ਦੱਸਣੀ ਗਾਥ, ਵਿਸ਼ਨ ਬ੍ਰਹਮਾ ਸ਼ਿਵ ਦੀ ਗੰਢ ਲਏ ਖੁਲ੍ਹਾਈਆ। ਸਾਚੀ ਮੰਜ਼ਲ ਦੱਸ ਕੇ ਘਾਟ, ਘਰ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਲੋਹ ਕਹੇ ਮੈਨੂੰ ਕਿਉਂ ਸਾਰੇ ਕਹਿੰਦੇ ਤੱਤੀ, ਅਗਨੀ ਅੱਗ ਵਾਂਗ ਤਪਾਈਆ। ਮੈਂ ਪ੍ਰੇਮ ਪਿਆਰ ਵਿਚ ਹੋ ਗਈ ਸਤੀ, ਸਤਿ ਸਤਿਵਾਦੀ ਸੇਵ ਕਮਾਈਆ। ਮੇਰੀ ਚੌਥੇ ਜੁਗ ਹੋਈ ਗਤੀ, ਗਹਿਰ ਗੰਭੀਰ ਮਿਲੀ ਸਰਨਾਈਆ।

❋

❋

ਮੇਰੀ ਖੁਲ੍ਹ ਗਈ ਪਿਛਲੀ ਅੱਖੀ, ਅਗਲਾ ਲੇਖਾ ਸੋਭਾ ਪਾਈਆ। ਜਿਸ ਵੇਲੇ ਆਉਣਾ ਕਮਲਾਪਾਤੀ ਪਤਿਪਰਮੇਸ਼ਵਰ ਬੇਪਰਵਾਹੀਆ। ਉਸ ਦਾ ਲੇਖ ਲਿਖਾਉਣਾ ਨਹੀਂ ਕਿਸੇ ਦੰਦ ਬੱਤੀ, ਤਨ ਵਜੂਦ ਨਾ ਕਰੇ ਕੋਇ ਪੜ੍ਹਾਈਆ। ਸੋ ਸਵਾਮੀ ਅੰਤਰਜਾਮੀ ਆਪਣੇ ਨਾਮ ਦੀ ਆਪ ਸੁਣਾਏ ਪੱਟੀ, ਪਟਨੇ ਵਾਲਾ ਆਪਣੇ ਨਾਲ ਮਿਲਾਈਆ। ਭਗਤ ਦਵਾਰ ਖੋਲ੍ਹ ਕੇ ਧੁਰ ਦੀ ਹੱਟੀ, ਹੱਟ ਸਾਚਾ ਇਕ ਚਲਾਈਆ। ਜਿਥੇ ਗੁਰਸਿਖਾਂ ਦੀ ਹੋਵੇ ਗਤੀ, ਸਚਖੰਡ ਸਾਚੇ ਮਿਲੇ ਵਡਿਆਈਆ। ਇਹ ਕਥਾ ਕਹਾਣੀ ਅਗਲੀ ਦੱਸੀ, ਦਸਤ ਨਾਲ ਕਰੇ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਦਸਖ਼ਤਾਂ ਵਾਲਾ ਲੇਖ, ਲੇਖਾ ਆਪਣਾ ਆਪ ਜਣਾਈਆ। ਜਿਸ ਦਾ ਆਦਿ ਜੁਗਾਦਿ ਅਗੰਮੀ ਵੇਸ, ਅਵੱਲੜੀ ਕਾਰ ਕਮਾਈਆ। ਕਲਜੁਗ ਧਰੇ ਆਪਣਾ ਭੇਖ, ਭੇਖੀ ਸਾਰੇ ਦਏ ਮਿਟਾਈਆ। ਨਿਰਗੁਣ ਹੋ ਕੇ ਨਰ ਨਰੇਸ਼, ਨਾਰ ਕੰਤ ਕਰੇ ਰੁਸ਼ਨਾਈਆ। ਲਹਿਣਾ ਦੇਣਾ ਦੇਵੇ ਦਸ ਦਸਮੇਸ਼, ਗੋਬਿੰਦ ਲੇਖਾ ਝੋਲੀ ਪਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਲਏ ਵੇਖ, ਭਗਤ ਭਗਵਾਨ ਆਪਣਾ ਜੋੜ ਜੁੜਾਈਆ। ਸਭ ਨੂੰ ਸਾਂਝੀ ਦੇ ਕੇ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਤੂੰ ਮੇਰਾ ਮੈਂ ਤੇਰਾ ਦੇਵਣਹਾਰਾ ਸਚ ਸੰਦੇਸ਼, ਸੰਧਿਆ ਪਰਭਾਤੀ ਦਾ ਲੇਖਾ ਦਏ ਮੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਰੇ ਹੇਤ, ਹਿਤਕਾਰੀ ਇਕੋ ਨਜ਼ਰੀ ਆਈਆ। ਜਨ ਭਗਤਾਂ ਗੁਰਮੁਖਾਂ ਸਾਚੇ ਸੰਤਾਂ ਲੱਗਣ ਨਾ ਦੇਵੇ ਤ੍ਰੈਗੁਣ ਮਾਇਆ ਅਗਨੀ ਸੇਕ, ਅੰਮ੍ਰਿਤ ਮੇਘ ਇਕ ਬਰਸਾਈਆ। ਜੋ ਨਿਰਗੁਣ ਸਰਗੁਣ ਧਾਰ ਲਏ ਭੇਜ, ਭਜਨ ਬੰਦਗੀ ਵਿਚ ਆਪਣੇ ਨਾਲ ਮਿਲਾਈਆ। ਆਤਮ ਮਾਣੇ ਧੁਰ ਦੀ ਸੇਜ, ਸਚ ਸੁਹੰਜਣੀ ਡੇਰਾ ਲਾਈਆ। ਰਵੀਦਾਸ ਤੂੰ ਲਿਖਣਾ ਲੇਖੇ ਵਾਲਾ ਲੇਖ, ਜਿਸ ਦਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਫ਼ਰਮਾਨਾ ਹੁਕਮ ਦੇਵੇ ਜਿਸ ਨੂੰ ਸਮਝੇ ਕੋਈ ਨਾ ਵੇਦ, ਕਿਤਾਬਾਂ ਵਿਚ ਕਤਾਰ ਨਾ ਕੋਇ ਲਿਖਾਈਆ।