੨੫ ਅੱਸੂ ਸ਼ਹਿਨਸ਼ਾਹੀ ਸੰਮਤ ੩ ਮੱਖਣ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਗੁਰਮੁਖ ਕੀ ਲਿਖੇਂ ਛੇਤੀ ਛੇਤੀ, ਸ਼ੱਤਰੂ ਮਿਤਰ ਇਕੋ ਗੰਢ ਪਵਾਈਆ। ਸਾਚੇ ਘਰ ਦਾ ਬਣ ਕੇ ਭੇਤੀ, ਭੇਵ ਭਾਉ ਭੇਦ ਰਿਹਾ ਖੁਲ੍ਹਾਈਆ। ਪੁਰਖ ਅਕਾਲ ਨੂੰ ਕਹਿਣਾ ਭੁੱਲ ਨਾ ਜਾਏ ਪਿਛਲੀ ਸਾਡੀ ਨੇਕੀ, ਨਿੱਕੇ ਵੱਡੇ ਸਾਰੇ ਤੇਰੀ ਸੇਵ ਕਮਾਈਆ। ਜੋ ਤੇਰੇ ਇਸ਼ਟ ਦੇ ਬਣੇ ਰਹੇ ਟੇਕੀ, ਟਿੱਕੇ ਮਸਤਕ ਦੇਣੇ ਲਗਾਈਆ। ਕਲਜੁਗ ਅੰਤਮ ਉਜੜਨ ਵਾਲੀ ਖੇਤੀ, ਰਾਖਾ ਨਜ਼ਰ ਕੋਇ ਨਾ ਆਈਆ। ਸਚ ਦਵਾਰਿਉਂ ਸਾਰੇ ਹੋਏ ਪਰਦੇਸੀ, ਦੇਸ ਵਾਸੀ ਅੱਖ ਨਾ ਕੋਇ ਖੁਲ੍ਹਾਈਆ। ਮਨ ਕਾ ਮਨ ਹੋਇਆ ਭੇਖੀ, ਭਿੱਖਿਆ ਮਾਇਆ ਮਮਤਾ ਮੋਹ ਮੰਗੇ ਥਾਉਂ ਥਾਈਂਆ। ਸਾਚਾ ਰਿਹਾ ਕੋਇ ਨਾ ਹੇਤੀ, ਹਸਤ ਕੀਟ ਰਹੇ ਕੁਰਲਾਈਆ। ਨਿਰਗੁਣ ਧਾਰ ਆਪੇ ਵੇਖੀ, ਵੱਖਰੀ ਕਾਰ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਦਿਤੀ ਵਡਿਆਈਆ। ਗੁਰਮੁਖ ਕੀ ਲਿਖਦਾ ਨਾਲ ਕਲਮ ਸ਼ਾਹੀ, ਸ਼ੌਹਰ ਦਾ ਹੁਕਮ ਦੇਣਾ ਸੁਣਾਈਆ।
❋
❋
ਕੀ ਹੋਣਾ ਥਲ ਅਸਗਾਹੀਂ, ਅਗਲਾ ਪੜਦਾ ਦੇ ਉਠਾਈਆ। ਕੀ ਹੁਕਮ ਦੇਵੇ ਧੁਰਦਰਗਾਹੀ, ਮਹਿਬੂਬ ਬੇਪਰਵਾਹੀਆ। ਕਿਉਂ ਗੁਰ ਅਵਤਾਰ ਪੈਗ਼ੰਬਰਾਂ ਲੋਕਮਾਤ ਕਰੇ ਜੁਦਾਈ, ਜੁਦਾ ਜੁਜ਼ ਰਹਿਣ ਕੋਇ ਨਾ ਪਾਈਆ। ਕੀ ਸਾਥੋਂ ਹੋਈ ਬੇਵਫ਼ਾਈ, ਵਫ਼ਾਦਾਰੀ ਸਮਝ ਕੋਇ ਨਾ ਪਾਈਆ। ਕੀ ਖੇਲ ਕਰੇ ਗੋਸਾਈਂ, ਗਹਿਰ ਗੰਭੀਰ ਦੇਣਾ ਦ੍ਰਿੜਾਈਆ। ਗੁਰਮੁਖ ਸੁਣ ਰਵਦਾਸੇ ਭਲੇ ਭਾਈ, ਭਾਵਨਾ ਤੇਰੀ ਦਏ ਗਵਾਹੀਆ। ਉਹ ਘੜੀ ਸੁਹੰਜਣੀ ਆਈ, ਜਿਸ ਵੇਲੇ ਦਾ ਰਾਹ ਤਕਾਈਆ। ਪੁਰਖ ਅਕਾਲਾ ਵੇਸ ਵਟਾਈ, ਦੀਨ ਦਿਆਲਾ ਨੂਰ ਕਰੇ ਰੁਸ਼ਨਾਈਆ। ਸਭ ਦੀ ਕਰਨੀ ਆਪਣੇ ਲੇਖੇ ਰਿਹਾ ਪਾਈ, ਚਾਰ ਜੁਗ ਦਾ ਪਿਛਲਾ ਹਿਸਾਬ ਮੁਕਾਈਆ। ਹੱਸ ਕੇ ਰਿਹਾ ਗੋਬਿੰਦ ਮੈਂ ਬੂਟਾ ਪੁਟਿਆ ਕਾਹੀ, ਕਲਮਾਂ ਦੀ ਲੋੜ ਰਹੇ ਨਾ ਰਾਈਆ। ਕਿਸੇ ਦਾ ਬੂਟਾ ਕਿਸੇ ਦੀ ਜੜ੍ਹ ਕਿਸੇ ਦੀ ਚੋਟੀ ਚੋਟੀ ਰਹਿਣੀ ਨਾਹੀਂ, ਨਰ ਨਰਾਇਣ ਆਪਣਾ ਹੁਕਮ ਵਰਤਾਈਆ। ਭੁਜਾਂ ਪਸਾਰੋ ਅੱਗੇ ਕਰੋ ਬਾਹੀਂ, ਹੱਥ ਬੰਦਨਾ ਵਿਚ ਸੀਸ ਝੁਕਾਈਆ। ਇਕੋ ਚਲਣਾ ਹੁਕਮ ਰਜ਼ਾਈ, ਰਜ਼ਾ ਵਿਚ ਸਜ਼ਾ ਨਾ ਕੋਇ ਭੁਗਤਾਈਆ। ਚਾਰੋਂ ਕੁੰਟ ਕਾਲ ਦੁਹਾਈ, ਮਹਾਂਕਾਲ ਡੰਕ ਵਜਾਈ, ਡੌਰੂ ਡਬਰੂ ਡਬਰ ਖੜਕਾਈਆ। ਇਹ ਖੇਲ ਬੇਪਰਵਾਹੀ ਜਿਸ ਨੂੰ ਸਮਝੇ ਕੋਏ ਨਾਹੀਂ, ਨਾਨਾ ਪਰਕਾਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ। ਗੁਰਮੁਖ ਕੀ ਲੇਖਾ ਲਿਖੇਂ ਜਲਦੀ ਜਲਦੀ, ਜਲ ਤਰੰਗ ਸਮਝ ਕਿਸੇ ਨਾ ਆਈਆ। ਜਿਧਰ ਵੇਖੀਏ ਚਾਰੋਂ ਕੁੰਟ ਅੱਗ ਬਲਦੀ, ਬਾਲ ਬਿਰਧ ਰਹੇ ਕੁਰਲਾਈਆ। ਮੁਸ਼ਕਲ ਰਹੀ ਨਾ ਸਾਡੇ ਹੱਲ ਦੀ, ਅਹਿਵਾਲ ਪਿਛਲੇ ਦੇਣ ਗਵਾਹੀਆ। ਕਰਤੇ ਖੇਲ ਕੀਤੀ ਅਛਲ ਅਛੱਲ ਦੀ, ਵਲ ਛਲਧਾਰੀ ਆਪਣਾ ਵੇਸ ਵਟਾਈਆ। ਜਿਹੜੀ ਆਸਾ ਸਤਿਜੁਗ ਤਰੇਤਾ ਦਵਾਪਰ ਕਲਜੁਗ ਰਹੀ ਭਾਲ ਦੀ, ਭਾਉ ਭਗਤ ਵਿਚ ਰਾਹ ਤਕਾਈਆ। ਉਹ ਸੈਨਤ ਹੋ ਗਈ ਕਾਲ ਦੀ, ਇਸ਼ਾਰਾ ਮਹਾਂਕਾਲ ਵਖਾਈਆ। ਜਿਹੜੀ ਕਰਨੀ ਜੁਗ ਜੁਗ ਘਾਲਾਂ ਰਹੀ ਘਾਲਦੀ, ਸੇਵਾ ਵਿਚ ਆਪਣੀ ਸੇਵ ਕਮਾਈਆ। ਉਹ ਖੇਲ ਓਸੇ ਪੁਰਖ ਅਕਾਲ ਦੀ, ਜੋ ਕਲਧਾਰੀ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰਾਂ ਲੋੜ ਰਹੀ ਨਾ ਕਿਸੇ ਧਨ ਮਾਲ ਦੀ, ਧਰਨੀ ਤੋਂ ਖਹਿੜਾ ਦਿਤਾ ਛੁਡਾਈਆ। ਅੱਗੇ ਖੇਲ ਵੇਖਣੀ ਪੁਰਖ ਅਕਾਲ ਅਗੰਮੀ ਚਾਲ ਦੀ, ਚਾਲੂ ਆਪਣਾ ਹੁਕਮ ਕਰਾਈਆ। ਆਸਾ ਰਹਿਣੀਂ ਨਹੀਂ ਕਿਸੇ ਬੇਨੰਤੀ ਸਵਾਲ ਦੀ, ਸਵਾਲ ਦਲਾਲ ਨਜ਼ਰ ਕੋਇ ਨਾ ਆਈਆ। ਸਦੀ ਮੁਕ ਗਈ ਤਲਵਾਰ ਢਾਲ ਦੀ, ਢਕ ਵਿਚੋਂ ਝਲਕ ਆਪਣੀ ਦਏ ਵਖਾਈਆ। ਸਭ ਨੂੰ ਬੰਧਨ ਡੋਰੀ ਰੱਖੀ ਜੰਜ਼ਾਲ ਦੀ, ਦੀਨਾਂ ਮਜ਼੍ਹਬਾਂ ਵਿਚ ਫਸਾਈਆ। ਅੰਤ ਖੇਲ ਕਰਾਉਣੀ ਜਗਤ ਜਹਾਨ ਦੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਖੇਲ ਵੇਖਣੀ ਪੁਰਖ ਅਕਾਲ ਮਿਹਰਵਾਨ ਦੀ, ਮਹਿਬੂਬ ਮੁਹੱਬਤ ਵਿਚ ਸਮਾਈਆ। ਕੁਛ ਘੜੀ ਆਉਣੀ ਕਾਲ ਨਾਲ ਮਿਲ ਕੇ ਰਾਏ ਧਰਮ ਸ਼ੈਤਾਨ ਦੀ, ਕਲਜੁਗ ਹਿੱਸਾ ਥੋੜ੍ਹਾ ਵਿਚ ਰਲਾਈਆ। ਕਾਰ ਵਰਤਨੀ ਇਕ ਪਰਧਾਨ ਦੀ, ਪਰਧਾਨਗੀ ਸਭ ਦੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਧਾਰ ਪਰਗਟੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ, ਇਨਸਾਨ ਦੀ ਇਨਸਾਨੀ ਨਿਧਾਨੀ ਵੇਖ ਵਖਾਈਆ।
❋
❋
੨੫ ਅੱਸੂ ਸ਼ਹਿਨਸ਼ਾਹੀ ਸੰਮਤ ੩ ਰਾਧਾ ਸਵਾਮੀ ਡੇਰਾ ਬਾਬਾ ਬੱਗਾ ਸਿੰਘ ਪਰਤਾਪ ਸਿੰਘ ਦੇ ਨਾਲ
ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਆਪ ਦੀ ਰਸਨਾ ਕਹੇ ਜਿਵੇਂ ਤੁਹਾਡੀ ਮੌਜ, ਮੌਜੂਦਾ ਦਿਓ ਜਣਾਈਆ। ਗੁਰਮੁਖੋ ਸਤਿਗੁਰ ਸ਼ਬਦ ਦੀ ਕਰੋ ਖੋਜ, ਅੰਤਰ ਅੰਤਰ ਧਿਆਨ ਲਗਾਈਆ। ਚਰਨ ਪ੍ਰੀਤੀ ਸਮਝੋ ਜੋਗ, ਜੁਗਤੀ ਜਗਤ ਗੁਰੂ ਦ੍ਰਿੜਾਈਆ। ਅੰਦਰੋਂ ਕਢੋ ਹਉਮੇ ਰੋਗ, ਮਾਇਆ ਮਮਤਾ ਮੋਹ ਮਿਟਾਈਆ। ਨਿਝਰ ਝਿਰਨਾ ਅੰਮ੍ਰਿਤ ਰਸ ਚੁਗੋ ਚੋਗ, ਬੂੰਦ ਸਵਾਂਤੀ ਇਕ ਟਪਕਾਈਆ। ਕਰੋ ਪਰਕਾਸ਼ ਨਿਰਮਲ ਜੋਤ, ਘਰ ਮੰਦਰ ਅੰਦਰ ਹੋਵੇ ਰੁਸ਼ਨਾਈਆ। ਕੋਈ ਰਹੇ ਨਾ ਚਿੰਤਾ ਸੋਗ, ਗ਼ਮੀ ਨੇੜ ਕੋਇ ਨਾ ਆਈਆ। ਅੰਦਰ ਬਾਹਰ ਗੁਪਤ ਜਾਹਰ ਨਿਜ ਨੇਤਰ ਸਤਿਗੁਰ ਦਾ ਦਰਸ਼ਨ ਕਰੋ ਰੋਜ਼, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਦੇਵੇ ਵਰ, ਪਰਮਾਤਮ ਆਪਣੀ ਮੌਜ ਇਕ ਵਖਾਈਆ। ਮੌਜ ਵੇਖਣ ਦਾ ਜਿਸ ਨੂੰ ਚਾ, ਮਨ ਮਨਸਾ ਲਓ ਮਿਟਾਈਆ। ਸਤਿਗੁਰ ਸ਼ਬਦ ਬਣਾਓ ਇਕ ਮਲਾਹ, ਜੋ ਬੇੜਾ ਆਪਣੇ ਕੰਧ ਰਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦੀ ਸਿਫ਼ਤਾਂ ਵਾਲੀ ਦਏ ਸਲਾਹ, ਸੋ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਅਖਵਾਈਆ। ਬਿਨਾਂ ਸਤਿਗੁਰੂ ਤੋਂ ਲੱਭੇ ਕਿਸੇ ਨਾ ਰਾਹ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਬੇਨੰਤੀ ਵਿਚ ਕਰਦੇ ਰਹੋ ਦੁਆ, ਨਮਸਤੇ ਵਿਚ ਆਪਣਾ ਸੀਸ ਝੁਕਾਈਆ। ਸੁਰਤੀ ਹੋਵੇ ਨਾ ਕਦੇ ਜੁਦਾ, ਸ਼ਬਦੀ ਡੋਰੀ ਤੰਦ ਬੰਧਾਈਆ। ਘਰ ਸਾਚਾ ਨਿਜ ਆਤਮ ਨਜ਼ਰੀ ਜਾਏ ਆ, ਆਪ ਆਪਣਾ ਪੜਦਾ ਲੈਣਾ ਉਠਾਈਆ। ਸਚ ਸਵਾਮੀ ਅੰਤਰਜਾਮੀ ਦੇਵਣਹਾਰਾ ਸਦਾ, ਨਿਤ ਨਵਿਤ ਗੁਰਮੁਖਾਂ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੌਜ ਵਿਚ ਆਪਣਾ ਰੰਗ ਚੜ੍ਹਾਈਆ। ਮੌਜ ਵੇਖਣੀ ਜੇ ਹੋਵੇ ਨਿਤ, ਗੁਰ ਚਰਨ ਧਿਆਨ ਲਗਾਈਆ। ਸਤਿਗੁਰ ਪੂਰਾ ਪਤਤਾਂ ਕਰੇ ਪਵਿੱਤ, ਪੁਨੀਤ ਦਏ ਬਣਾਈਆ। ਸੁਰਤੀ ਸ਼ਬਦ ਕਰਾਏ ਹਿੱਤ, ਮਿਹਰ ਨਜ਼ਰ ਇਕ ਉਠਾਈਆ। ਚਾਰੋਂ ਕੁੰਟ ਪਏ ਦਿੱਸ, ਦਹਿ ਦਿਸ਼ਾ ਨਿਰਗੁਣ ਨੂਰ ਕਰੇ ਰੁਸ਼ਨਾਈਆ। ਵਾਹਦ ਮਾਲਕ ਦਿਸੇ ਇਕ, ਏਕੰਕਾਰ ਅਲਖ ਅਗੰਮ ਅਥਾਹ ਅਨਾਮੀ ਆਪਣਾ ਪੜਦਾ ਦਏ ਉਠਾਈਆ। ਪਿਆਰ ਮੁਹੱਬਤ ਵਿਚ ਬਣ ਜਾਓ ਸਾਚੇ ਸਿੱਖ, ਸਿਖਿਆ ਵਿਚ ਮਿਲੇ ਮਾਣ ਵਡਿਆਈਆ। ਮਾਨਸ ਜਨਮ ਸਾਢੇ ਤਿੰਨ ਹੱਥ ਕਾਇਆ ਮਾਟੀ ਲੈਣੀ ਜਿਤ, ਮਨ ਕਾ ਮਣਕਾ ਅੰਦਰੋ ਅੰਦਰ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੌਜ ਵਿਚ ਮਜਲਸ ਆਪਣੇ ਨਾਲ ਰਖਾਈਆ। ਮੌਜ ਵੇਖਣ ਦਾ ਚਾਉ ਘਨੇਰਾ, ਘਰ ਸਵਾਮੀ ਘਨੱਈਆ ਨਜ਼ਰੀ ਆਈਆ। ਝਗੜਾ ਰਹੇ ਨਾ ਤੇਰਾ ਮੇਰਾ, ਤੂੰਹੀ ਤੂੰਹੀ ਅੰਤਰ ਅੰਤਰ ਰਾਗ ਅਲਾਈਆ। ਸੋ ਸਤਿਗੁਰ ਗੁਣ ਨਿਧਾਨਾ ਮਾਰੇ ਫੇਰਾ, ਜੋਤੀ ਜਾਤਾ ਪੁਰਖ ਬਿਧਾਤਾ ਨਜ਼ਰੀ ਆਈਆ। ਆਵਣ ਜਾਵਣ ਲੱਖ ਚੁਰਾਸੀ ਕਟੇ ਗੇੜਾ, ਜਮ ਕੀ ਫਾਸੀ ਫ਼ੰਦ ਦਏ ਕਟਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਬੰਨ੍ਹੇ ਬੇੜਾ, ਆਤਮ ਪਰਮਾਤਮ ਆਪਣਾ ਮੇਲ ਮਿਲਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰੇ ਮਿਹਰਾ, ਬੇਨਜ਼ੀਰ ਨਜ਼ਰ ਆਪਣੀ ਇਕ ਉਠਾਈਆ। ਸਚ ਸੁਹੰਜਣਾ ਸੋਭਾਵੰਤ ਹੋਵੇ ਖੇੜਾ, ਬੰਦ ਕਿਵਾੜੀ ਕੁੰਡਾ ਖਿੜਕੀ ਅੰਦਰੋਂ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਮੌਜ ਵਿਚ ਮੌਜੂਦਾ ਹੋ ਕੇ ਦਰਸ ਵਖਾਈਆ। ਮੌਜ ਵੇਖੋ ਸਤਿਗੁਰ ਚਰਨ, ਚਰਨ ਕਵਲ ਮਿਲੇ ਸਰਨਾਈਆ। ਅੰਤਰ ਖੁਲ੍ਹੇ ਨੇਤਰ ਹਰਨ ਫਰਨ, ਫ਼ੁਰਨੇ ਸਾਰੇ ਬੰਦ ਕਰਾਈਆ। ਸਾਚੀ ਮੰਜ਼ਲ ਮਿਲੇ ਚੜ੍ਹਨ, ਪੰਚ ਵਿਕਾਰਾ ਨੇੜ ਕੋਇ ਨਾ ਆਈਆ। ਸਤਿਗੁਰ ਸ਼ਬਦ ਬਿਨ ਰਸਨਾ ਲੱਗੋ ਪੜ੍ਹਨ, ਅਜੱਪਾ ਜਾਪ ਆਪਣੀ ਧਾਰ ਬਣਾਈਆ। ਝਗੜਾ ਰਹੇ ਨਾ ਮਰਨ ਡਰਨ, ਜੀਵਤ ਜੀ ਸਤਿਗੁਰ ਵਿਚ ਸਮਾਈਆ। ਸਾਹਿਬ ਸਤਿਗੁਰ ਦੀਨ ਦਿਆਲ ਗੁਰਮੁਖਾਂ ਆਵੇ ਫੜਨ, ਸੁਰਤੀ ਸ਼ਬਦ ਨਾਲ ਜੁੜਾਈਆ। ਸਚ ਪ੍ਰੇਮ ਦਾ ਕਰ ਲਓ ਪਰਨ, ਪੀਆ ਪ੍ਰੀਤਮ ਆਪੇ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਮੌਜ ਵਿਚ ਮਹਿਵ ਆਪਣਾ ਪੜਦਾ ਦਏ ਉਠਾਈਆ। ਮੌਜ ਵੇਖਣੀ ਜੇ ਹੋ ਨਜ਼ਦੀਕ, ਨੇਰਨ ਨੇਰਾ ਨਜ਼ਰੀ ਆਈਆ। ਹਰਿ ਕਰਤਾ ਲਾਸ਼ਰੀਕ, ਸ਼ਰਕਤ ਅੰਦਰੋਂ ਦਏ ਗਵਾਈਆ। ਮਾਰਗ ਦੱਸ ਇਕ ਬਾਰੀਕ, ਸੁਖਮਨ ਟੇਢੀ ਬੰਕ ਪਾਰ ਕਰਾਈਆ। ਸ਼ਬਦੀ ਧਾਰ ਹੋ ਕਰੇ ਤਸਦੀਕ, ਈੜਾ ਪਿੰਗਲ ਦੋਵੇਂ ਸੀਸ ਝੁਕਾਈਆ। ਅੰਮ੍ਰਿਤ ਰਸ ਪੀਣਾ ਲਾ ਕੇ ਝੀਕ, ਨਿਝਰ ਝਿਰਨਾ ਦਏ ਝਿਰਾਈਆ। ਤ੍ਰੈਗੁਣ ਮਾਇਆ ਤੋਂ ਕਰ ਅਤੀਤ, ਤ੍ਰੈ ਪੰਜ ਦਾ ਲੇਖਾ ਦਏ ਮੁਕਾਈਆ। ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਅਗਨੀ ਅੱਗ ਦਏ ਬੁਝਾਈਆ। ਸੁਰਤੀ ਸ਼ਬਦ ਬੰਨ੍ਹਾ ਕੇ ਪ੍ਰੀਤ, ਪ੍ਰੀਤਮ ਹੋ ਕੇ ਆਪਣੇ ਅੰਗ ਲਗਾਈਆ। ਸਾਚੇ ਘਰ ਦੇ ਬਣੋ ਵਸਨੀਕ, ਜਿਸ ਘਰ ਵਿਚ ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਸਾਹਿਬ ਸਤਿਗੁਰ ਠਾਕਰ ਕਰਤਾ ਮਿਲੇ ਠੀਕ, ਨਿਰਗੁਣ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੌਜ ਵਿਚ ਮਿਹਰ ਨਜ਼ਰ ਇਕ ਉਠਾਈਆ। ਮੌਜ ਵੇਖਣੀ ਅੰਦਰ ਵੜ, ਨੌ ਦਵਾਰੇ ਪੰਧ ਤਜਾਈਆ। ਜਿਥੇ ਸਤਿਗੁਰ ਦਾਤਾ ਦਾਤਾਰ ਹੋ ਕੇ ਲਏ ਫੜ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਪਿਆਰ ਵਿਚ ਮੁਹੱਬਤ ਵਿਚ ਵਖਾਵੇ ਧੁਰ ਦਾ ਘਰ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ। ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਸਚ ਸਰੋਵਰ ਨੁਹਾਏ ਅਗੰਮੇ ਸਰ, ਜਿਥੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਨਜ਼ਰ ਕੋਇ ਨਾ ਆਈਆ। ਮੰਜ਼ਲ ਹਕ਼ੀਕ਼ੀ ਲਾਸ਼ਰੀਕੀ ਸ਼ਰਅ ਤੋਂ ਬਾਹਰ ਜਾਣਾ ਚੜ੍ਹ, ਜਿਸ ਮਹਿਰਾਬੇ ਮਹਿਬੂਬ ਮਿਲੇ ਧੁਰਦਰਗਾਹੀਆ। ਸਾਵਣ ਅੰਮ੍ਰਿਤ ਝਰਨਾ ਰਿਹਾ ਝਰ, ਬੂੰਦ ਸਵਾਂਤੀ ਸਭ ਨੂੰ ਰਿਹਾ ਪਿਲਾਈਆ। ਤੁਹਾਡੀ ਮੌਜ ਓਸ ਦੇ ਘਰ, ਜੋ ਉਜੜੇ ਘਰਾਂ ਰਿਹਾ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੌਜ ਵਿਚ ਮਾਲਕ ਆਪਣਾ ਪੜਦਾ ਲਾਹੀਆ।
ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਸਤਿਗੁਰ ਸ਼ਬਦ ਅਗੰਮੀ ਕਟਕ, ਕਟਾਕਸ਼ ਧੁਰ ਦਾ ਨਾਮ ਲਗਾਈਆ। ਦੋ ਜਹਾਨ ਰਹੇ ਭਟਕ, ਬ੍ਰਹਿਮੰਡ ਖੰਡ ਕੁਰਲਾਈਆ। ਸਚ ਸੰਦੇਸਾ ਏਕਾ ਸਖ਼ਤ, ਸਤਿ ਸਤਿਵਾਦੀ ਆਪ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਕੇ ਵਕਤ, ਵੇਲਾ ਆਪਣੇ ਹੱਥ ਜਣਾਈਆ। ਨਿਰਗੁਣ ਧਾਰ ਏਕੰਕਾਰ ਪੂਰੀ ਕਰ ਕੇ ਸ਼ਰਤ, ਪਰਵਰਦਿਗਾਰ ਖੇਲ ਖਿਲਾਈਆ। ਜਨ ਭਗਤਾਂ ਦੇ ਕੇ ਆਪਣਾ ਦਰਸ, ਨਿਰਗੁਣ ਨੂਰ ਜੋਤ
❋
❋
ਕਰੇ ਰੁਸ਼ਨਾਈਆ। ਜਨਮ ਜਨਮ ਦੀ ਸਭ ਦੀ ਪੂਰੀ ਕਰ ਕੇ ਹਰਸ, ਹਵਸ ਕੂੜੀ ਰਿਹਾ ਗਵਾਈਆ। ਰਹਿਮਤ ਵਿਚ ਕਰ ਕੇ ਤਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬੇਪਰਵਾਹੀਆ। ਕੱਤਕ ਕਹੇ ਮੈਂ ਵੇਖਿਆ ਦੋ ਜਹਾਨ, ਜਹਾਲਤ ਵੇਖੀ ਜਗਤ ਲੋਕਾਈਆ। ਮੇਰਾ ਮਾਲਕ ਮਿਹਰਵਾਨ, ਮਹਿਬੂਬ ਨੂਰ ਖ਼ੁਦਾਈਆ। ਜਿਸ ਦੀ ਜੁਗ ਚੌਕੜੀ ਦੱਸਦੇ ਆਏ ਦਾਸਤਾਨ, ਕਲਮਿਆਂ ਵਿਚ ਪੜ੍ਹਾਈਆ। ਸੋ ਹੋ ਕੇ ਜੋਧਾ ਸੂਰਬੀਰ ਜਵਾਨ, ਜੋਬਨ ਆਪਣਾ ਰਿਹਾ ਵਖਾਈਆ। ਹੁਕਮ ਸੰਦੇਸਾ ਦੇਵੇ ਆਣ, ਏਕੰਕਾਰਾ ਆਪਣੀ ਕਾਰ ਕਮਾਈਆ। ਸ਼ਰਅ ਮੇਟੇ ਕੂੜ ਸ਼ੈਤਾਨ, ਸ਼ਰੀਅਤ ਮੂਲ ਰਹੇ ਨਾ ਰਾਈਆ। ਸਾਂਝਾ ਦੱਸ ਇਕ ਈਮਾਨ, ਕਾਮਲ ਮੁਰਸ਼ਦ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਕੱਤਕ ਕਹੇ ਮੇਰਾ ਆ ਗਿਆ ਵਕਤ ਸੁਹੇਲਾ, ਸੁਹੰਜਣੀ ਰੁੱਤ ਵਡਿਆਈਆ। ਕਲਜੁਗ ਅੰਤਰ ਸਤਿਜੁਗ ਹੋਵੇ ਮੇਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਝਗੜਾ ਰਹੇ ਗੁਰੂ ਨਾ ਚੇਲਾ, ਚੇਲਾ ਗੁਰ ਨਾ ਕੋਇ ਅਖਵਾਈਆ। ਪੁਰਖ ਅਕਾਲਾ ਦੀਨ ਦਿਆਲਾ ਪਾਰਬ੍ਰਹਮ ਪਤਿਪਰਮੇਸ਼ਵਰ ਏਕੰਕਾਰ ਹੋਏ ਇਕ ਸੁਹੇਲਾ, ਪਰਵਰਦਿਗਾਰ ਸਾਂਝਾ ਯਾਰ ਆਪਣਾ ਰੰਗ ਰੰਗਾਈਆ। ਅਚਰਜ ਖੇਲ ਪਤਿਪਰਮੇਸ਼ਵਰ ਸਚ ਸਵਾਮੀ ਆਪਣਾ ਖੇਲਾ, ਖ਼ਾਲਕ ਖ਼ਲਕ ਵੇਸ ਵਟਾਈਆ। ਸਦ ਵਸਣਹਾਰਾ ਧਾਮ ਨਵੇਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਵਡ ਵਡਿਆਈਆ। ਕੱਤਕ ਕਹੇ ਮੈਂ ਦੱਸਾਂ ਸ਼ਬਦ ਸੰਦੇਸ਼, ਫ਼ਰਮਾਨਾ ਧੁਰਦਰਗਾਹੀਆ। ਜਿਸ ਦਾ ਲਿਖਿਆ ਕਿਸੇ ਨਾ ਲੇਖ, ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਹਰ ਘਟ ਅੰਤਰ ਨਿਰੰਤਰ ਹੋ ਕੇ ਰਿਹਾ ਵੇਖ, ਪੇਖਤ ਆਪਣੀ ਕਾਰ ਕਮਾਈਆ। ਧਾਮ ਸੁਹਾ ਕੇ ਏਕਾ ਦੇਸ, ਦਿਸ਼ਾ ਧੁਰ ਦੀ ਖੋਜ ਖੁਜਾਈਆ। ਨੇਤਰ ਰੋ ਕੇ ਕਿਹਾ ਸ਼ੇਸ਼, ਵਿਸ਼ਨੂੰ ਵਿਸ਼ਵ ਤੇਰੀ ਦੁਹਾਈਆ। ਸਰਗੁਣ ਚਲੇ ਕੋਈ ਨਾ ਪੇਸ਼, ਪੇਸ਼ਵਾ ਬੈਠੇ ਸੀਸ ਝੁਕਾਈਆ। ਤੇਰਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਹਮੇਸ਼, ਹਮਸਾਜਨ ਆਪਣੀ ਕਾਰ ਕਮਾਈਆ। ਸਚ ਸੰਦੇਸ਼ੇ ਦੇ ਕੇ ਗਏ ਕੇਤਨ ਕੇਤ, ਕੋਟਨ ਕੋਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਤੇਰੀ ਓਟ ਤਕਾਈਆ। ਕੱਤਕ ਕਹੇ ਤੇਰੀ ਏਕਾ ਓਟ, ਓੜਕ ਦਿਆਂ ਦ੍ਰਿੜਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤੇ ਡਗਮਗਾਈਆ। ਖੇਲ ਵੇਖ ਲੋਕ ਪਰਲੋਕ, ਦੋ ਜਹਾਨਾਂ ਪੜਦਾ ਲਾਹੀਆ। ਸਦੀ ਚੌਧਵੀਂ ਤੇਰੀ ਮੌਜ, ਮਜਲਸ ਇਕੋ ਘਰ ਬਣਾਈਆ। ਗੁਰ ਅਵਤਾਰ ਪੈਗ਼ੰਬਰ ਕਰਦੇ ਖੋਜ, ਪੜਦਾ ਲੈਣਾ ਉਠਾਈਆ। ਸ਼ਬਦ ਸਤਿਗੁਰ ਇਕੋ ਬਹੁਤ, ਪਾਰਬ੍ਰਹਮ ਬ੍ਰਹਮ ਲੈਣਾ ਮਨਾਈਆ। ਆਤਮ ਪਰਮਾਤਮ ਤੇਰੀ ਗੋਤ, ਦੂਜਾ ਰੰਗ ਨਾ ਕੋਇ ਰੰਗਾਈਆ। ਮਨ ਵਾਸਨਾ ਰਹੇ ਕੋਈ ਨਾ ਸੋਚ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਕਲਜੁਗ ਚਿੰਤਾ ਮਿਟਾ ਹਰਖ਼ ਸੋਗ, ਦੁਖੀਆਂ ਦਰਦ ਗਵਾਈਆ। ਭਾਗ ਲਗਾ ਕਾਇਆ ਮਾਟੀ ਧੁਰ ਦੇ ਕੋਟ, ਕੰਚਨ ਗੜ੍ਹ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਦਵਾਰੇ ਆਸ ਰਖਾਈਆ। ਕੱਤਕ ਕਹੇ ਮੇਰੇ ਸਾਹਿਬ ਗਹਿਰ ਗੰਭੀਰ, ਗਵਰ ਤੇਰੀ ਸਰਨਾਈਆ। ਨਿਰਗੁਣ ਕੱਟ ਸ਼ਰਅ ਜ਼ੰਜੀਰ, ਸਰਗੁਣ ਕਰੇ ਨਾ ਕੋਇ ਲੜਾਈਆ।
❋
❋
ਸਤਿਜੁਗ ਸਾਚਾ ਕਰ ਤਾਮੀਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਝਗੜਾ ਰਹੇ ਨਾ ਕੋਈ ਅਮੀਰ ਗ਼ਰੀਬ, ਅਮਰਾਪਦ ਇਕ ਵਖਾਈਆ। ਲੇਖਾ ਜਾਣ ਰਵਦਾਸੇ ਕਸੀਰ, ਗੰਗਾ ਗੰਢ ਪਵਾਈਆ। ਕਲਮ ਨਾਲ ਬਦਲ ਤਕਦੀਰ, ਤਦਬੀਰ ਇਕ ਜਣਾਈਆ। ਝਗੜਾ ਰਹੇ ਨਾ ਪਾਟੇ ਚੀਰ, ਚਰਨ ਕਵਲ ਮਿਲੇ ਸਰਨਾਈਆ। ਅੰਮ੍ਰਿਤ ਰਸ ਬਖ਼ਸ਼ ਅਗੰਮਾ ਨੀਰ, ਨਿਜ ਨੇਤਰ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਧੁਰ ਦੀ ਕਰਨੀ ਕਰ ਕਰਤਾਰ, ਕਰਤਬ ਆਪਣਾ ਦੇ ਵਖਾਈਆ। ਤੇਰਾ ਰਾਹ ਤੱਕਦੇ ਰਹੇ ਜੁਗ ਚਾਰ, ਬਿਨ ਅੱਖਾਂ ਅੱਖ ਉਠਾਈਆ। ਅਵਤਾਰ ਪੈਗ਼ੰਬਰ ਕਰਨ ਪੁਕਾਰ, ਪੁਨਹ ਪੁਨਹ ਸੀਸ ਝੁਕਾਈਆ। ਗੁਰੂ ਗੁਰਦੇਵ ਕਰਨ ਨਿਮਸਕਾਰ, ਡੰਡਾਵਤ ਵਿਚ ਸਰ ਨਿਵਾਈਆ। ਕਲ ਕਲਕੀ ਇਕ ਅਵਤਾਰ, ਨੂਰ ਜੋਤ ਰੁਸ਼ਨਾਈਆ। ਖੇਲ ਵੇਖ ਸਰਬ ਸੰਸਾਰ, ਸੰਸਾਰੀ ਭੰਡਾਰੀ ਬੈਠੇ ਸੀਸ ਨਿਵਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਅੰਧ ਅੰਧੇਰਾ ਕੂੜ ਮਿਟਾਈਆ। ਸਾਹਿਬ ਸੁਲਤਾਨ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪੁਚਾਈਆ। ਤੇਰਾ ਵਕਤ ਪਹੁੰਚਿਆ ਆਣ, ਅਨਕ ਕਲ ਆਪਣੀ ਧਾਰ ਲੈ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸ੍ਰੀ ਭਗਵਾਨ ਕਹੇ ਸੁਣ ਕਾਰਤਕ ਮੇਰੇ ਕੱਤੇ, ਤੇਰਾ ਕਰਮ ਦਿਆਂ ਦ੍ਰਿੜਾਈਆ। ਪਿਛਲੇ ਕੌਲ ਇਕਰਾਰ ਕੀਤੇ ਪੱਕੇ, ਸਭ ਦੇ ਲਹਿਣੇ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਹੱਕੇ ਬੱਕੇ, ਭੇਵ ਸਕੇ ਕੋਈ ਨਾ ਪਾਈਆ। ਚਾਰੇ ਜੁਗ ਮਾਂਦੇ ਥੱਕੇ, ਥਕਾਵਟ ਵਿਚ ਲੋਕਾਈਆ। ਸਭ ਦੇ ਚੀਥੜ ਪੁਰਾਣੇ ਫਟੇ, ਚੋਲਾ ਨਜ਼ਰ ਕੋਇ ਨਾ ਆਈਆ। ਹਰਿ ਕਾ ਨਾਮ ਲਾਲ ਗਵਾਇਆ ਵਿਚ ਘੱਟੇ, ਕੌਡੀ ਕੀਮਤ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਵਿਕਦੀ ਨਾਲ ਟਕੇ, ਹੱਟੋ ਹੱਟ ਫਿਰਾਈਆ। ਜਗਤ ਖੇਲ ਚੂੰਕਿ ਚੁਨਾਂਚਿ ਅਲਬੱਤੇ, ਆਲਮਗੀਰ ਪੜਦਾ ਨਾ ਕੋਇ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਤਿਗੁਰ ਸ਼ਬਦ ਭੇਜਿਆ ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰਾਂ ਵੱਟੇ, ਵਾਟਾਂ ਸਭ ਦੀਆਂ ਪੂਰ ਕਰਾਈਆ। ਹੁਕਮੇ ਵਾਲੇ ਰਹਿਣ ਨਾ ਦੇਵੇ ਪਟੇ, ਪਟਣੇ ਵਾਲਾ ਲੇਖਾ ਪੂਰ ਕਰਾਈਆ। ਸ੍ਰਿਸ਼ਟ ਸਬਾਈ ਵੇਖੇ ਏਕਾ ਸੱਥਰ ਘੱਤੇ, ਘਾਇਲ ਕਰੇ ਦੀਨ ਦੁਨੀ ਦਾ ਮਾਹੀਆ। ਸੰਦੇਸ਼ਾ ਦੇਵੇ ਦੀਗਰੇ ਬਾਅਦ ਯਕੇ, ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਆ ਜਾ ਧੁਰ ਦੇ ਦੂਲ੍ਹੇ, ਹਰਿ ਕਰਤਾ ਹੁਕਮ ਸੁਣਾਈਆ। ਫ਼ਰਮਾਨਾ ਫੁਰਨਿਆਂ ਵਿਚ ਕਦੇ ਨਾ ਭੂਲੇ, ਭਰਮ ਦੇਣਾ ਮੁਕਾਈਆ। ਮਾਲਕ ਇਕੋ ਕੰਤ ਕੰਤੂਹਲੇ, ਹਰਿ ਕਰਤਾ ਨੂਰ ਖ਼ੁਦਾਈਆ। ਜਿਸ ਨੂੰ ਕਹਿੰਦੇ ਪਾਕ ਰਸੂਲੇ, ਅਸਲ ਵਸਲ ਰਿਹਾ ਕਰਾਈਆ। ਉਸ ਦਾ ਹੁਕਮ ਇਕ ਮਾਅਕੂਲੇ, ਮੁਕੰਮਲ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਪੁਰਖ ਅਕਾਲ ਕਹੇ ਸੁਣ ਸ਼ਬਦ ਦੁਲਾਰੇ, ਦੇਵਾਂ ਮਾਣ ਵਡਿਆਈਆ। ਚਾਰ ਕੁੰਟ ਦੇ ਵੇਖ ਅਖਾੜੇ, ਖੰਡਾ ਖੜਗ ਨਾਮ ਚਮਕਾਈਆ। ਗੁਰ ਅਵਤਾਰ ਪੈਗ਼ੰਬਰਾਂ ਲਹਿਣਾ ਮੁੱਕਿਆ ਸਤਾਰਾਂ ਹਾੜ੍ਹੇ, ਲੇਖਾ ਪੂਰ ਕਰਾਈਆ। ਅੱਗੇ ਆਈ ਤੇਰੀ ਵਾਰੇ, ਵਾਰਤਾ ਧੁਰ ਦੀ ਇਕ ਸੁਣਾਈਆ। ਸਾਚੇ ਨਾਮ ਦਾ ਕਰ ਜੈਕਾਰੇ, ਸ਼ਬਦ ਨਾਦ ਸ਼ਨਵਾਈਆ। ਕਿਰਪਾ ਕਰੇ ਭਗਤ ਵਛਲ ਗਿਰਧਾਰੇ, ਗਿਰਵਰ ਗਹਿਰ ਗੰਭੀਰ ਦਏ ਵਡਿਆਈਆ।
❋
❋
ਨਿਰਗੁਣ ਨੂਰ ਜੋਤ ਹੋਏ ਉਜਿਆਰੇ, ਅੰਧ ਅੰਧੇਰਾ ਦੇਣਾ ਗਵਾਈਆ। ਪੁਰਖ ਅਕਾਲਾ ਪੈਜ ਸਵਾਰੇ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਕਲ ਕਲਕੀ ਇਕ ਅਵਤਾਰੇ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਮੇਰੀ ਇਕ ਅਰਜ਼ੋਈ, ਅਰਜ਼ ਦਿਆਂ ਸੁਣਾਈਆ। ਕਿਸ ਨੂੰ ਤੇਰੇ ਦਵਾਰੇ ਦੇਵਾਂ ਢੋਈ, ਲੱਖ ਚੁਰਾਸੀ ਖੋਜ ਖੁਜਾਈਆ। ਤੇਰਾ ਭਗਤ ਵਿਰਲਾ ਕੋਈ ਕੋਈ, ਕੂੜੀ ਕਿਰਿਆ ਵਿਚ ਲੋਕਾਈਆ। ਕਿਸ ਦੀ ਸੁਰਤ ਉਠਾਵਾਂ ਸੋਈ, ਨੇਤਰ ਅੱਖ ਖੁਲ੍ਹਾਈਆ। ਸਚ ਦਵਾਰ ਮੰਨ ਅਰਜ਼ੋਈ, ਬੇਨੰਤੀ ਦਿਤੀ ਸੁਣਾਈਆ। ਚਾਰੋਂ ਕੁੰਟ ਫਿਰੇ ਦਰੋਹੀ, ਤੋਬਾ ਤੋਬਾ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਸੰਦੇਸ਼ਾ ਹਕ ਸੁਣਾਈਆ। ਸਤਿਗੁਰ ਸ਼ਬਦ ਉਠ ਪੁਛ ਗੁਰੂ ਅਵਤਾਰ, ਸਚ ਦਿਆਂ ਸੁਣਾਈਆ। ਪੈਗ਼ੰਬਰਾਂ ਕਰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਕੀ ਬਾਕੀ ਰਿਹਾ ਵਿਚ ਸੰਸਾਰ, ਪੁਛਣਾ ਥਾਉਂ ਥਾਈਂਆ। ਇਹ ਹੁਕਮ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਖੇਲ ਪਿਛੇ ਰਿਹਾ ਸਦਾ ਨੌ ਨਵ ਚਾਰ, ਚਾਰੇ ਕੁੰਟ ਡੰਕ ਵਜਾਈਆ। ਸੋ ਸ਼ਾਹ ਪਾਤਸ਼ਾਹ ਸੁਲਤਾਨਾ ਹੋ ਉਜਿਆਰ, ਨੂਰ ਨੁਰਾਨਾ ਨੂਰ ਚਮਕਾਈਆ। ਸਾਜਨ ਵੇਖੇ ਖ਼ਿਦਮਤਗਾਰ, ਖ਼ਾਦਮ ਆਪਣੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਦੱਸੋ ਮੀਤ, ਮਿਤਰ ਪਿਆਰੇ ਦਿਓ ਜਣਾਈਆ। ਕਿਹੜੀ ਸਾਚੀ ਚਲਾਵਾਂ ਰੀਤ, ਰੀਤੀਵਾਨ ਦਏ ਵਡਿਆਈਆ। ਝਗੜਾ ਛੁੱਟੇ ਮੰਦਰ ਮਸੀਤ, ਕਾਇਆ ਕਾਅਬਾ ਸੋਭਾ ਪਾਈਆ। ਤਨ ਵਜੂਦ ਹੋਵੇ ਪਤਤ ਪੁਨੀਤ, ਪਵਿੱਤ ਦਿਆਂ ਕਰਾਈਆ। ਕਵਣ ਸੋਹਲਾ ਢੋਲਾ ਕਲਮਾ ਨਾਦ ਸੁਣਾਵਾਂ ਗੀਤ, ਅਨਰਾਗੀ ਰਾਗ ਅਲਾਈਆ। ਕਵਣ ਨਾਮ ਸੰਦੇਸ਼ਾ ਦੇਵਾਂ ਚੀਤ, ਚਿਤਵਿਤ ਠਗੌਰੀ ਮਨ ਕੋਇ ਨਾ ਪਾਈਆ। ਕਿਸ ਠਾਕਰ ਹੋਵੇ ਪ੍ਰੀਤ, ਕਵਣ ਪ੍ਰੀਤਮ ਮਿਲ ਕੇ ਖ਼ੁਸ਼ੀ ਬਣਾਈਆ। ਝਗੜਾ ਰਹੇ ਨਾ ਊਚ ਨੀਚ, ਜਾਤ ਪਾਤ ਨਾ ਵੰਡ ਵੰਡਾਈਆ। ਕਿਹੜਾ ਨਾਮ ਕਰਾਂ ਬਖ਼ਸ਼ੀਸ਼, ਰਹਿਮਤ ਇਕ ਕਮਾਈਆ। ਕਿਹੜਾ ਕਲਮਾ ਦੱਸਾਂ ਹਦੀਸ, ਹਜ਼ਰਤੋ ਦੇਣਾ ਸੁਣਾਈਆ। ਸਭ ਦਾ ਵੇਲਾ ਪਿਛਲਾ ਗਿਆ ਬੀਤ, ਅੱਗੇ ਨਜ਼ਰ ਕੋਇ ਨਾ ਆਈਆ। ਮੁਹੰਮਦ ਰੋ ਕੇ ਮਾਰੇ ਚੀਕ, ਤੇਰੇ ਨਾਮ ਦੁਹਾਈਆ। ਮੂਸਾ ਕਹੇ ਮੇਰੀ ਰਹੀ ਨਾ ਕੋਇ ਤਸਦੀਕ, ਸ਼ਹਾਦਤ ਵੰਡ ਨਾ ਕੋਇ ਵੰਡਾਈਆ। ਈਸਾ ਕਹੇ ਮੈਂ ਸਾਥੀ ਛੱਡੇ ਨਜ਼ਦੀਕ, ਦੂਰ ਦੁਰਾਡਾ ਫੇਰਾ ਪਾਈਆ। ਤੇਈ ਅਵਤਾਰ ਕਹਿਣ ਜਗਤ ਨਾਤਾ ਟੁੱਟੀ ਪ੍ਰੀਤ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਗੁਰ ਕਹਿਣ ਸਾਡੀ ਆਸਾ ਮਨਸਾ ਪੂਰੀ ਹੋਣੀ ਉਡੀਕ, ਨਾਨਕ ਗੋਬਿੰਦ ਰਾਹ ਤਕਾਈਆ। ਤੇਰਾ ਖੇਲ ਲਾਸ਼ਰੀਕ, ਸ਼ਰਕਤ ਦੀਨ ਦੁਨੀ ਦਏ ਗਵਾਈਆ। ਤੇਰੇ ਵਿਚ ਇਕ ਤੌਫ਼ੀਕ, ਤੇਰਾ ਨਾਮ ਦੁਹਾਈਆ। ਸਭ ਦੀ ਆਸਾ ਮਨਸਾ ਪੂਰੀ ਕਰ ਉਮੀਦ, ਆਮਦ ਵਿਚ ਆਪਣਾ ਪੜਦਾ ਦੇ ਉਠਾਈਆ। ਤੇਰਾ ਹੁਕਮ ਦੋ ਜਹਾਨਾਂ ਚਲੇ ਠੀਕ, ਠਾਕਰ ਹੋ ਕੇ ਕਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਸੁਣੋ ਸੰਦੇਸ਼ਾ ਏਕੰਕਾਰ, ਇਕ ਇਕੱਲਾ ਆਪ ਦ੍ਰਿੜਾਈਆ। ਨਾਤਾ ਛੱਡ ਜਗਤ ਸੰਸਾਰ, ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਸਭ ਨੂੰ ਬਾਹਰ ਕਢਾਈਆ। ਵਸੋ ਇਕ ਸੱਚੇ ਦਰਬਾਰ, ਜਿਥੇ ਵਸੇ ਧੁਰਦਰਗਾਹੀਆ। ਦੀਆ
❋
❋
ਬਾਤੀ ਕਮਲਾਪਾਤੀ ਕਰੇ ਉਜਿਆਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਇਕ ਇਕੱਲਾ ਸੋਹੇ ਸੱਚਾ ਸਿਕਦਾਰ, ਹੁਕਮੇ ਅੰਦਰ ਆਪਣਾ ਹੁਕਮ ਸੁਣਾਈਆ। ਜਿਸ ਦਾ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਕੱਤਕ ਕਹੇ ਮੈਂ ਵੇਖਿਆ ਪੁੱਟ ਕੇ ਅੱਖ, ਆਖ਼ਰ ਦਿਆਂ ਸੁਣਾਈਆ। ਪਰਮ ਪੁਰਖ ਵੇਖ ਪਰਤੱਖ, ਪਰਾ ਪਸੰਤੀ ਮਧਮ ਬੈਖਰੀ ਧਾਰ ਦਿਤੀ ਭੁਲਾਈਆ। ਇਕੋ ਨਜ਼ਰ ਆਇਆ ਨੂਰ ਸਚ, ਸਚ ਸੱਚੀ ਵਡਿਆਈਆ। ਜੋ ਭਾਗ ਲਗਾਵੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਸੁਹਾਈਆ। ਕਲਜੁਗ ਅੰਤਮ ਹੋ ਪਰਗਟ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਵਸਤ ਅਮੋਲਕ ਇਕ ਵਰਤਾਈਆ। ਸਾਚੀ ਦੇ ਕੇ ਬ੍ਰਹਮ ਮਤ, ਮਨਮਤ ਲੇਖਾ ਰਿਹਾ ਮੁਕਾਈਆ। ਨਿਰਗੁਣ ਸਰਗੁਣ ਰੱਖਣਹਾਰ ਪਤ, ਪਤਿਪਰਮੇਸ਼ਵਰ ਨੂਰ ਖ਼ੁਦਾਈਆ। ਨਾਮ ਜੈਕਾਰਾ ਬੋਲ ਅਲੱਖ, ਅਲਖ ਅਲੱਖਨਾ ਆਪ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਸ੍ਰਿਸ਼ਟੀ ਵਿਚੋਂ ਕਰ ਕੇ ਵੱਖ, ਸਚਖੰਡ ਸਾਚੇ ਧਾਮ ਬਹਾਈਆ। ਸਭ ਦਾ ਸਾਂਝਾ ਕਰ ਕੇ ਜਸ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਆਪ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਦਰਗਾਹ ਸਾਚੀ ਜਾਓ ਟਿਕ, ਟਿਕਟਿਕੀ ਇਕੋ ਨਾਲ ਲਗਾਈਆ। ਸਚ ਪ੍ਰੇਮ ਦੀ ਪਏ ਖਿੱਚ, ਬਿਨ ਵਜੂਦ ਮਿਲ ਮਹਿਬੂਬ ਖ਼ੁਸ਼ੀ ਮਨਾਈਆ। ਸਭ ਦਾ ਮਾਲਕ ਸਾਂਝਾ ਪਏ ਦਿਸ, ਦਿਸ਼ਾ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਖੋਜਦੇ ਗਏ ਕਿਤ, ਕੇਤੇ ਫੇਰੀਆਂ ਪਾਈਆ। ਉਹ ਸਭ ਦਾ ਬਣ ਕੇ ਪਿਤ, ਪਤਿਪਰਮੇਸ਼ਵਰ ਹੋਏ ਸਹਾਈਆ। ਕਰਵਟ ਵਿਚ ਬਦਲ ਕੇ ਪਿੱਠ, ਸਨਮੁਖ ਹੋ ਕੇ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਕੱਤਕ ਕਹੇ ਪ੍ਰਭ ਚੁੱਕ ਦੇ ਪੜਦਾ, ਓਹਲਾ ਰਹੇ ਨਾ ਰਾਈਆ। ਸਤਿਗੁਰ ਸ਼ਬਦ ਕਹੇ ਸਚ ਖੇਲ ਅਗੰਮੀ ਕਰਦਾ, ਕਰਨੀ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਹ ਮਾਲਕ ਸਚ ਘਰ ਦਾ, ਦਰ ਇਕੋ ਇਕ ਸੁਹਾਈਆ। ਕਲਜੁਗ ਅੰਤਮ ਵੇਸ ਕਰ ਨਿਹਕਲੰਕ ਨਰਾਇਣ ਨਰ ਦਾ, ਨਰ ਹਰਿ ਆਪਣਾ ਫੇਰਾ ਪਾਈਆ। ਧੁਰ ਦਾ ਨਾਮ ਅਗੰਮੀ ਸ਼ਬਦੀ ਧਾਰ ਏਕਾ ਪੜ੍ਹਦਾ, ਧੁਰ ਫ਼ਰਮਾਨਾ ਰਾਣਾ ਇਕ ਉਪਜਾਈਆ। ਨਾ ਜੀਂਦਾ ਨਾ ਕਦੇ ਮਰਦਾ, ਮਰਨ ਜੰਮਣ ਵਿਚ ਨਾ ਆਈਆ। ਜਿਹੜਾ ਹੁਕਮ ਦਿਤਾ ਪਰ ਦਾ, ਪਰੋਹਤਾਂ ਰਿਹਾ ਸਮਝਾਈਆ। ਵੇਖੋ ਖੇਲ ਆਪਣੇ ਹਰਿ ਦਾ, ਜੋ ਹਿਰਦਿਉਂ ਰਿਹਾ ਉਠਾਈਆ। ਜਿਸ ਦਾ ਲੱਖ ਚੁਰਾਸੀ ਫਲ ਰਿਹਾ ਝੜਦਾ, ਪੱਤ ਟਹਿਣੀ ਆਪ ਹਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਘਾੜਨ ਰਿਹਾ ਘੜਦਾ, ਭੰਨਣਹਾਰ ਬੇਪਰਵਾਹੀਆ। ਸੋ ਖੇਲ ਵਖਾਵੇ ਅਗੰਮੀ ਸਰ ਦਾ, ਸਰੋਵਰ ਇਕੋ ਇਕ ਸੁਹਾਈਆ। ਜਿਥੇ ਭਗਤ ਸੁਹੇਲਾ ਤਰਦਾ, ਦੁਰਮਤ ਮੈਲ ਧਵਾਈਆ। ਮੰਜ਼ਲ ਇਕ ਅਗੰਮੀ ਚੜ੍ਹਦਾ, ਅੱਗੇ ਹੋ ਨਾ ਕੋਇ ਅਟਕਾਈਆ। ਪੁਰਖ ਅਬਿਨਾਸ਼ੀ ਦਰਸ਼ਨ ਕਰਦਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਸਾਹਿਬ ਪ੍ਰਭ ਦਰ ਹਾਜ਼ਰ, ਹਜ਼ੂਰ ਦੇਣਾ ਸਮਝਾਈਆ। ਦਰਵੇਸ਼ ਹੋ ਕੇ ਆਜਜ਼, ਬੰਦਨਾ ਸੀਸ ਝੁਕਾਈਆ। ਸਭ ਦੇ ਉਤੇ ਹੋਵਾਂ ਕਾਬਜ਼, ਵੇਖਾਂ ਜਗਤ ਲੋਕਾਈਆ। ਹੁਕਮ ਦੇਵਾਂ ਇਕੋ ਵਾਜਬ, ਵਜਾਹਤ
❋
❋
ਨਾਲ ਸਮਝਾਈਆ। ਪੁਰਖ ਅਕਾਲ ਦੀ ਹੋਵੇ ਇਕ ਇਬਾਦਤ, ਇਕੋ ਨਾਮ ਸਾਲਾਹੀਆ। ਦੀਨ ਦੁਨੀ ਦੀ ਬਦਲ ਕੇ ਆਦਤ, ਆਲੀਜਾਹ ਦਿਆਂ ਵਖਾਈਆ। ਸਾਚੇ ਦਰ ਮਿਲੇ ਰਫ਼ਾਕਤ, ਫ਼ਿਕਰਾ ਕੂੜ ਨਾ ਕੋਇ ਬਣਾਈਆ। ਆਤਮ ਵੇਖ ਤੇਰੀ ਅਮਾਨਤ, ਪ੍ਰਭ ਤੇਰੇ ਨਾਲ ਮਿਲਾਈਆ। ਤੇਰਾ ਨੂਰ ਸਹੀ ਸਲਾਮਤ, ਸਹਿਜ ਜੋਗ ਸੁਖਦਾਈਆ। ਕਲਜੁਗ ਕੂੜੀ ਕਿਰਿਆ ਮੇਟ ਅਲਾਮਤ, ਮਮਤਾ ਮੋਹ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਕਿਉਂ ਰੋਂਦੇ ਪੈਗ਼ੰਬਰ ਪੀਰ, ਪਾਰਬ੍ਰਹਮ ਦੇਣਾ ਸਮਝਾਈਆ। ਪਰਵਰਦਿਗਾਰ ਕਹੇ ਇਨ੍ਹਾਂ ਦੀ ਖੁਸਣ ਲੱਗੀ ਜਾਗੀਰ, ਜਾਗਰਤ ਜੋਤ ਕਰੀ ਰੁਸ਼ਨਾਈਆ। ਅਵਤਾਰ ਹੋਣ ਲੱਗੇ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਪੁਰਖ ਅਕਾਲ ਕਹੇ ਸਤਿ ਧਰਮ ਹੋਣ ਲੱਗਾ ਤਾਮੀਰ, ਤਮਾਂ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸੁਣ ਕੇ ਹੁਕਮ ਗੁਰ ਅਵਤਾਰ ਪੈਗ਼ੰਬਰ ਆਏ ਦਰ ਠਾਂਡੇ ਹੋਏ ਇਕੱਠੇ, ਇਕੋ ਵਾਰ ਸੁਣਾਈਆ। ਪ੍ਰਭੂ ਆਹ ਲੈ ਆਪਣੇ ਚਾਰ ਜੁਗ ਦੇ ਪਟੇ, ਪਾਟਲ ਤੇਰੀ ਭੇਟ ਚੜ੍ਹਾਈਆ। ਤੇਰੀ ਦੁਨੀਆ ਤੇਰੀ ਸ੍ਰਿਸ਼ਟੀ ਤੇਰੇ ਫੜਾਈ ਹੱਥੇ, ਖ਼ਾਲੀ ਹੱਥ ਦਿਤੇ ਵਖਾਈਆ। ਅਸੀਂ ਬਣ ਗਏ ਭਾਈ ਸਕੇ, ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਛੱਡ ਕੇ ਪੰਜ ਤੱਤੇ, ਤੇਰੀ ਜੋਤ ਵਿਚ ਸਮਾਈਆ। ਤੇਰੇ ਫ਼ਰਮਾਨੇ ਸੁਣੀਏ ਸੱਚੇ, ਸੰਦੇਸ਼ਾ ਇਕ ਦ੍ਰਿੜਾਈਆ। ਤਨ ਵਜੂਦ ਨਾ ਜਾਣੀਏ ਕੱਚੇ, ਭਾਂਡੇ ਮਾਟੀ ਨਾ ਪੋਚ ਪੁਚਾਈਆ। ਤੇਰੇ ਬਣੇ ਰਹੀਏ ਬੱਚੇ, ਪਿਤਾ ਪੂਤ ਗੋਦ ਉਠਾਈਆ। ਜੋ ਜਗਤ ਸੰਦੇਸ਼ ਦੱਸੇ, ਭਵਿਖਤਾਂ ਵਿਚ ਸੁਣਾਈਆ। ਓਸੇ ਤੇ ਹੋ ਗਏ ਪੱਕੇ, ਤੇਰੀ ਓਟ ਤਕਾਈਆ। ਕਿਰਪਾ ਕਰ ਪੁਰਖ ਸਮਰਥੇ, ਸਚ ਤੇਰੀ ਸਰਨਾਈਆ। ਦੀਨ ਮਜ਼੍ਹਬ ਰਹੇ ਕੋਈ ਨਾ ਰੱਟੇ, ਝਗੜਾ ਦੇਣਾ ਗਵਾਈਆ। ਬਿਨ ਤੇਰੀ ਕਿਰਪਾ ਸਾਚਾ ਲਾਹਾ ਕੋਈ ਨਾ ਖੱਟੇ, ਮੰਦਰ ਮਿਲਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਦੇਣਾ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਕਰੀਏ ਕੌਲ ਇਕਰਾਰ, ਪ੍ਰਭ ਤੇਰੀ ਸਰਨ ਸਰਨਾਈਆ। ਬਚਨ ਬੋਲੇ ਤੇਰੀ ਵਿਚੋਂ ਧਾਰ, ਸ਼ਬਦ ਸ਼ਬਦ ਨਾਲ ਸ਼ਨਵਾਈਆ। ਸੰਸਾਰ ਵਿਚ ਤੇਰਾ ਨਾਉਂ ਆਏ ਉਚਾਰ, ਉਜਰਤ ਮੰਗ ਨਾ ਕੋਇ ਮੰਗਾਈਆ। ਤੈਨੂੰ ਕਹਿ ਕੇ ਕਲਕੀ ਅਵਤਾਰ, ਨਿਹਕਲੰਕ ਵਡਿਆਈਆ। ਆਪ ਕਰ ਕੇ ਨਿਮਸਕਾਰ, ਨਮੋਂ ਨਮੋਂ ਸੀਸ ਝੁਕਾਈਆ। ਸਭ ਕੁਛ ਤੇਰੇ ਇਖ਼ਤਿਆਰ, ਸਾਡਾ ਉਜ਼ਰ ਰਿਹਾ ਨਾ ਰਾਈਆ। ਕਿਰਪਾ ਕਰ ਆਪ ਕਰਤਾਰ, ਕੁਦਰਤ ਆਪਣੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਪੁਰਖ ਅਕਾਲ ਕਹੇ ਆਓ ਸੁਣੋ ਹੁਕਮ ਹਕ਼ੀਕ਼ੀ, ਹੁਕਮ ਦਿਆਂ ਦ੍ਰਿੜਾਈਆ। ਪਿਛਲੀ ਛੱਡ ਦਿਓ ਹੁਣ ਰੀਤੀ, ਰੀਤੀਵਾਨ ਰਿਹਾ ਸਮਝਾਈਆ। ਸਾਰੇ ਕਹੋ ਇਕ ਨਾਲ ਚੰਗੀ ਪ੍ਰੀਤੀ, ਪ੍ਰੀਤਮ ਇਕੋ ਧੁਰ ਦਾ ਮਾਹੀਆ। ਸਭ ਦੀ ਪਿਛਲੀ ਔਧ ਬੀਤੀ, ਅੱਗੇ ਅਵਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੁਹੰਮਦ ਕਹੇ ਈਸਾ ਕੁਛ ਧਿਆਨ ਕਰ ਅਗਲਾ, ਅੱਗੇ ਕੀ ਵਖਾਈਆ। ਮੂਸਾ ਕਹੇ ਮੈਂ ਵੇਖਾਂ ਕੀ ਜੰਗਲਾਂ, ਜੂਹਾਂ ਦੇਣ ਦੁਹਾਈਆ। ਸਭ ਨੂੰ ਪੈਣ ਵਾਲਾ ਫੰਦਨਾ, ਫਾਂਦਕੀ ਆਪਣੀ ਡੋਰ ਰਿਹਾ ਉਠਾਈਆ। ਜਿਨ੍ਹਾਂ ਨੂੰ ਭੁੱਲ ਗਈ ਧੁਰ ਦੀ ਬੰਦਨਾ, ਬੰਦਗੀ ਤੋਂ ਬਿਨਾ ਬੰਦੇ ਦੇਣ ਦੁਹਾਈਆ।
❋
❋
ਧਰਮ ਦਵਾਰ ਓਨ੍ਹਾਂ ਨੂੰ ਟੰਗਣਾ, ਜਗਤ ਕੂੜ ਕਸਾਈਆ। ਕੱਤਕ ਕਹੇ ਕੁਛ ਮੇਰੇ ਵਿਚ ਲੇਖਾ ਵੰਡਣਾ, ਹਿੱਸੇ ਅਗਲੇ ਰਿਹਾ ਪਾਈਆ। ਗੁਰਮੁਖ ਵਿਰਲੇ ਜਗਤ ਜਹਾਨ ਲੰਘਣਾ, ਸ਼ੌਹ ਦਰਿਆ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਕੱਤਕ ਕਹੇ ਮੇਰੀ ਵੰਡ ਇਕ ਨਿੱਕੀ, ਹਾੜ੍ਹ ਸਤਾਰਾਂ ਦਿਤੀ ਸਮਝਾਈਆ। ਪ੍ਰਭ ਦੀ ਧਾਰ ਹੋਣੀ ਤਿੱਖੀ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਬਿਨਾ ਭਗਤਾਂ ਤੋਂ ਰਹੇ ਕੋਈ ਨਾ ਸਿੱਖੀ, ਸਾਖਿਆਤ ਸੁਣਾਈਆ। ਚਾਰ ਜੁਗ ਦੀ ਪਿਛਲੀ ਕੱਢ ਕੇ ਚਿੱਠੀ, ਗੁਰ ਅਵਤਾਰ ਪੈਗ਼ੰਬਰਾਂ ਦੇਣੀ ਪੜ੍ਹਾਈਆ। ਜਿਸ ਨੂੰ ਸਾਰੇ ਕਹਿਣ ਅਨਡਿੱਠੀ, ਨੇਤਰਾਂ ਅੱਗੇ ਕਰੇ ਰੁਸ਼ਨਾਈਆ। ਪਹਿਲੀ ਕੱਤਕ ਕਹੇ ਮੇਰੀ ਉਹ ਮਿਤੀ, ਜੋ ਮਿਤਰ ਪਿਆਰਾ ਗੋਬਿੰਦ ਗਿਆ ਸਮਝਾਈਆ। ਸਭ ਨੂੰ ਘਰ ਘਰ ਹੋਵਣੀ ਜਿਚੀ, ਯਾਚਕ ਨਜ਼ਰ ਕੋਇ ਨਾ ਆਈਆ। ਨੇਤਰ ਰੋਵਣ ਮੁਨੀ ਰਿਖੀ, ਰਿਖੀਸ਼ਰ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਉਪਜਾਈਆ। ਪੈਗ਼ੰਬਰ ਕਹਿਣ ਕੀ ਹੁਕਮ ਸੰਦੇਸ਼ਾ ਲੱਗਾ ਆਉਣ, ਅਗੰਮੀ ਆਵਾਜ਼ ਜਣਾਈਆ। ਰੋ ਕੇ ਕਹੇ ਉਣੰਜਾ ਪੌਣ, ਪਵਣ ਪਾਣੀ ਨਾਲ ਦੁਹਾਈਆ। ਸਭ ਦਾ ਲੇਖਾ ਆਇਆ ਮੁਕਾਉਣ, ਹਰਿ ਕਰਤਾ ਧੁਰਦਰਗਾਹੀਆ। ਭਗਤ ਸੁਹੇਲੇ ਆਇਆ ਮਿਲਾਉਣ, ਜੁਗ ਵਿਛੜੇ ਜੋੜ ਜੁੜਾਈਆ। ਕਲਜੁਗ ਵਿਚ ਸਤਿਜੁਗ ਆਇਆ ਬਦਲਾਉਣ, ਬਦਲੀ ਕਰੇ ਥਾਉਂ ਥਾਈਂਆ। ਕੂੜੀ ਕਿਰਿਆ ਆਇਆ ਹਟਾਉਣ, ਹੱਟ ਵਣਜਾਰੇ ਫੋਲ ਫੁਲਾਈਆ। ਏਕਾ ਨਾਮ ਆਇਆ ਜਪਾਉਣ, ਜਗ ਜੀਵਣ ਦਾਤਾ ਧੁਰਦਰਗਾਹੀਆ। ਕਲ ਕਲਕੀ ਆਇਆ ਅਖਵਾਉਣ, ਬਿਨਾਂ ਅੱਖਰਾਂ ਕਰ ਪੜ੍ਹਾਈਆ। ਸਚ ਦਵਾਰਾ ਆਇਆ ਵਸਾਉਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪਰਵਾਹੀਆ। ਕੱਤਕ ਕਹੇ ਵੇਖੇ ਕਰਮ ਅਚਾਰੀ, ਅਚਰਜ ਖੇਲ ਬਣਾਈਆ। ਜਗਤ ਜਗਿਆਸੂ ਵੇਖ ਸੰਸਾਰੀ, ਸਰਬ ਰਿਹਾ ਉਠਾਈਆ। ਨੌ ਸੌ ਨੜ੍ਹਿਨਵੇ ਭਗਤਾਂ ਨੂੰ ਦਰਸ਼ਨ ਦੇਣਾ ਅੱਜ ਦੀ ਰੈਣ ਇਕੋ ਵਾਰੀ, ਦੂਰ ਦੁਰਾਡੇ ਆਪ ਉਠਾਈਆ। ਸੱਤਾਂ ਦੀਪਾਂ ਕਰੇ ਖ਼ਬਰਦਾਰੀ, ਨਵਾਂ ਖੰਡਾਂ ਡੰਕ ਵਜਾਈਆ। ਜਗਤ ਸਾਧਾਂ ਦਏ ਆਧਾਰੀ, ਭਗਤਾਂ ਨਾਮ ਸ਼ਨਵਾਈਆ। ਨੇਤਰ ਖੋਲ੍ਹੇ ਵੇਖੋ ਅੱਖ ਉਘਾੜੀ, ਲੋਚਨ ਬੰਦ ਨਾ ਕੋਇ ਕਰਾਈਆ। ਭੇਵ ਖੁਲ੍ਹਾਏ ਧੁਰਦਰਬਾਰੀ, ਹਰਿ ਕਰਤਾ ਸ਼ਹਿਨਸ਼ਾਹੀਆ। ਸਦੀ ਚੌਧਵੀਂ ਓਸੇ ਦੀ ਆਈ ਵਾਰੀ, ਜਿਸ ਦੀ ਵਾਰਤਾ ਆਏ ਸੁਣਾਈਆ। ਨਿਰਗੁਣ ਜੋਤ ਕਰੇ ਉਜਿਆਰੀ, ਨੂਰ ਨੁਰਾਨਾ ਡਗਮਗਾਈਆ। ਚਾਰੋਂ ਕੁੰਟ ਕਰੇ ਖ਼ੁਆਰੀ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁਛ ਲੇਖਾ ਲਿਖਣ ਲਗਾਏ ਦਰਸ਼ਨ ਸਿੰਘ ਲਿਖਾਰੀ, ਕਲਮ ਗੁਰਮੁਖ ਕੋਲੋਂ ਹੱਥ ਫੜਾਈਆ। ਹਾਜ਼ਰ ਹੋ ਜਾਇਓ ਸੰਸਾਰੀ ਭੰਡਾਰੀ, ਪਿਛਲਾ ਪੰਧ ਮੁਕਾਈਆ। ਨੇੜੇ ਢੁੱਕ ਜਾਓ ਸੰਘਾਰੀ, ਸਹਿਜ ਨਾਲ ਸੁਣਾਈਆ। ਤੇਈ ਅਵਤਾਰ ਵੇਖੋ ਦਰਬਾਰੀ, ਹਰਿ ਕਰਤਾ ਧੁਰਦਰਗਾਹੀਆ। ਮੂਸਾ ਈਸਾ ਮੁਹੰਮਦ ਅੱਖ ਉਘਾੜੀ, ਨੈਣ ਨੈਣਾਂ ਤਕਾਈਆ। ਨਾਨਕ ਗੋਬਿੰਦ ਤੱਕੋ ਜੋਤ ਨਿਰੰਕਾਰੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਾਰੇ ਕਰੋ ਇਕ ਨਿਮਸਕਾਰੀ, ਡੰਡਉਤ ਬੰਦਨਾ ਸਜਦਾ ਸੀਸ ਝੁਕਾਈਆ। ਫੇਰ ਬੋਲੋ ਸ਼ਬਦ ਜੈਕਾਰੀ, ਢੋਲਾ ਧੁਰਦਰਗਾਹੀਆ। ਖੇਲ ਵੇਖੋ ਅਗੰਮ ਅਪਾਰੀ, ਅਪਰੰਪਰ ਸਵਾਮੀ ਆਪ ਵਖਾਈਆ। ਜਿਸ ਦੀ ਵਾਰਤਾ ਗਾਉਂਦੇ ਆਏ ਵਾਰੋ ਵਾਰੀ, ਜੁਗ ਚੌਕੜੀ ਲੇਖ ਲਿਖਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਕੀ ਲਿਖਾਰੀ ਲਿਖਦਾ, ਲੇਖਾ ਦੇਣਾ ਦ੍ਰਿੜਾਈਆ। ਅੱਗੇ ਹੁਕਮ ਵਰਤਣਾ ਇਕ ਦਾ, ਏਕੰਕਾਰ ਹੋਏ ਸਹਾਈਆ। ਜੋ ਮਾਲਕ ਸਭ ਦਾ ਦਿਸਦਾ, ਦਹਿ ਦਿਸ਼ਾ ਵਿਚ ਸਮਾਈਆ। ਜਿਸ ਨੇ ਰੂਪ ਧਰਿਆ ਅਗੰਮੀ ਪਿਤ ਦਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਉਹ ਲਹਿਣੇ ਦੇਣੇ ਸਰਬ ਨਜਿਠਦਾ, ਜੁਗ ਚੌਕੜੀ ਖੋਜ ਖੁਜਾਈਆ। ਪਾਸਾ ਬਦਲ ਕੇ ਆਪਣੀ ਪਿਠ ਦਾ, ਸਨਮੁਖ ਹੋ ਕੇ ਸੋਭਾ ਪਾਈਆ। ਜਨ ਭਗਤਾਂ ਵਕਤ ਸੁਹੰਜਣਾ ਕਰੇ ਜਿਤ ਦਾ, ਹਾਰਦੀ ਵੇਖੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਹਿਜੇ ਦਏ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਆਓ ਅੱਗੇ, ਸ਼ਿਵ ਸ਼ਵੈ ਸੇਵ ਕਮਾਈਆ। ਨਿਰਗੁਣ ਧਾਰ ਸਭ ਨੇ ਆਪਣੇ ਹੱਥ ਬੱਧੇ, ਬੰਦਨਾ ਸੀਸ ਝੁਕਾਈਆ। ਪੁਰਖ ਅਕਾਲ ਕਹੇ ਕਿਉਂ ਤੁਹਾਨੂੰ ਦਿਤੇ ਸੱਦੇ, ਫ਼ਰਮਾਨ ਇਕ ਜਣਾਈਆ। ਅੰਤ ਅਖ਼ੀਰ ਨਿਗਾਹ ਮਾਰੋ ਆਪਣੇ ਜਗ੍ਹੇ, ਦੀਨ ਦੁਨੀ ਵੇਖ ਵਖਾਈਆ। ਕਲਜੁਗ ਜੀਵ ਬਗੜੇ ਬਪੇ ਬੱਗੇ, ਸਾਚਾ ਰੰਗ ਨਾ ਕੋਇ ਰੰਗਾਈਆ। ਦਹਿ ਦਿਸ਼ਾ ਅਗਨੀ ਲੱਗੇ, ਅੰਮ੍ਰਿਤ ਸਿੰਚ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਦੱਸੀਏ ਪ੍ਰਭ ਠਾਕਰ, ਅੱਗੇ ਭੇਵ ਕੋਇ ਨਾ ਪਾਈਆ। ਤੂੰ ਗਹਿਰ ਗੰਭੀਰ ਡੂੰਘਾ ਸਾਗਰ, ਗੁਰ ਅਵਤਾਰ ਪੈਗ਼ੰਬਰ ਤੇਰੇ ਅੰਤਰ ਤਾਰੀਆਂ ਲਾਈਆ। ਅੱਖਰਾਂ ਵਿਚ ਤੇਰਾ ਨਾਮ ਕਰਦੇ ਗਏ ਉਜਾਗਰ, ਸਿਫ਼ਤਾਂ ਵਿਚ ਢੋਲੇ ਗੀਤ ਸੁਣਾਈਆ। ਦਰ ਦਰਵੇਸ਼, ਬਣਦੇ ਰਹੇ ਆਜਜ਼, ਖ਼ਾਦਮ ਹੋ ਕੇ ਧੁਰ ਦੀ ਸੇਵ ਕਮਾਈਆ। ਤੇਰਾ ਹੁਕਮ ਮੰਨਦੇ ਰਹੇ ਵਾਜਬ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪੜਦਾ ਦਏ ਚੁਕਾਈਆ। ਗੁਰ ਅਵਤਾਰ ਪੈਗ਼ੰਬਰੋ ਮੈਂ ਪੜਦਾ ਲੱਗਾ ਚੁੱਕਣ, ਹਰਿ ਕਰਤਾ ਰਿਹਾ ਸੁਣਾਈਆ। ਸਭ ਦਾ ਪੈਂਡਾ ਲੱਗਾ ਮੁੱਕਣ, ਮੁਕੰਮਲ ਰਿਹਾ ਦ੍ਰਿੜਾਈਆ। ਜੋਧਾ ਸੂਰਬੀਰ ਸ਼ਬਦੀ ਲੱਗਾ ਉਠਣ, ਨੌਜਵਾਨਾ ਵੇਸ ਵਟਾਈਆ। ਸਿੰਘ ਸ਼ੇਰ ਹੋ ਕੇ ਲੱਗਾ ਬੁੱਕਣ, ਨਾਮ ਭੱਬਕ ਇਕ ਸੁਣਾਈਆ। ਸਭ ਦੇ ਕੋਲੋਂ ਲਹਿਣਾ ਦੇਣਾ ਪੂਰਬ ਲੱਗਾ ਪੁਛਣ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੁਛ ਪਿਛਲੀ ਕਰ ਯਾਦ, ਪ੍ਰਭ ਤੇਰੇ ਅੱਗੇ ਸਰਨਾਈਆ। ਪੜਦਾ ਖੋਲ੍ਹ ਅਗੰਮਾ ਰਾਜ਼, ਰਾਜ਼ਕ ਰਹੀਮ ਦੇ ਜਣਾਈਆ। ਜਿਹੜੇ ਸੁਣਦੇ ਨਹੀਂ ਤੇਰੀ ਆਵਾਜ਼, ਉਹ ਕਲਜੁਗ ਸਾਧ ਲੈਣੇ ਉਠਾਈਆ। ਸਭ ਦੇ ਮਗਰ ਲਗੌਣਾ ਸ਼ਬਦ ਅਗੰਮੀ ਬਾਜ਼, ਬਾਜ਼ਾਂ ਵਾਲੇ ਵੇਸ ਵਟਾਈਆ। ਇਕੇ ਹੁਕਮ ਨਾਲ ਖੋਲ੍ਹਦੇ ਜਾਗ, ਸੁੱਤਾ ਰਹਿਣ ਕੋਇ ਨਾ ਪਾਈਆ। ਤੇਰੇ ਹੁਕਮ ਦਾ ਹੋਵੇ ਰਾਜ, ਰਈਅਤ ਆਪਣੀ ਉਤਮ ਲੈਣੀ ਬਣਾਈਆ। ਸਾਚੇ ਧਰਮ ਦਾ ਚਲਾ ਜਹਾਜ਼, ਨਈਆ ਨੌਕਾ ਨਜ਼ਰ ਕੋਇ ਨਾ ਆਈਆ। ਇਕੇ ਵਾਰ ਕਰਦੇ ਕਾਜ, ਕਰਨੀ ਦੇ ਕਰਤੇ ਤੇਰੇ ਹੱਥ ਵਡਿਆਈਆ। ਸਾਡੇ ਹੱਥੋਂ ਫੜ ਲੈ ਬਾਗ, ਖ਼ਾਲੀ ਹੱਥ ਸੀਸ ਨਿਵਾਈਆ। ਤੇਰੀ ਜੋਤ ਦਾ ਜਗੇ ਚਿਰਾਗ਼, ਸ਼ਮਅ ਇਕੋ ਨੂਰ ਰੁਸ਼ਨਾਈਆ। ਅਸੀਂ ਵਾਅਦੇ ਕਰਦੇ ਆਜ, ਗੁਰ ਅਵਤਾਰ ਪੈਗ਼ੰਬਰ ਰਹੇ ਸੁਣਾਈਆ। ਜਿਸ ਵੇਲੇ ਆਵੇ ਪਹਿਲੀ ਮਾਘ, ਦੀਨ ਦੁਨੀ ਵਿਚ ਡੰਕ ਦੇਣਾ ਵਜਾਈਆ। ਸਾਡੇ ਵਡ ਵਡ ਹੋਵਣ ਭਾਗ, ਵਡਭਾਗੀ ਦੇਣੀ ਵਡਿਆਈਆ। ਮਨੂਆ ਕੂੜ ਰਹੇ
❋
❋
ਨਾ ਬਾਗ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਦੇ ਸ਼ਤਾਬੀ, ਸ਼ਰਅ ਵਿਚ ਵਡਿਆਈਆ। ਇਸ਼ਕ ਰਹੇ ਨਾ ਹਕ਼ੀਕ਼ੀ ਮਜਾਜ਼ੀ, ਮਜ਼ਾ ਆਪਣਾ ਦੇ ਚਖਾਈਆ। ਜਗਤ ਅੰਕੜਿਆਂ ਦੀ ਵਧ ਗਈ ਆਬਾਦੀ, ਗੁਰਮੁਖ ਨਜ਼ਰ ਕੋਇ ਨਾ ਆਈਆ। ਕੁਛ ਯਾਦ ਕਰ ਕੌਲ ਬਗ਼ਦਾਦੀ, ਜੋ ਨਾਨਕ ਆਇਆ ਸਮਝਾਈਆ। ਕੁਛ ਲੇਖਾ ਵੇਖ ਮਾਜ਼ੀ, ਰਾਮ ਦਏ ਗਵਾਹੀਆ। ਕਲਜੁਗ ਅੰਤਮ ਗੁਰ ਅਵਤਾਰ ਪੈਗ਼ੰਬਰ ਮਾਲਕ ਰਹੇ ਨਾ ਕੋਈ ਆਰਾਜ਼ੀ, ਸਭ ਦਾ ਲੇਖਾ ਦੇਣਾ ਮੁਕਾਈਆ। ਪਰਵਰਦਿਗਾਰ ਸਾਂਝੇ ਯਾਰ ਓਹ ਫ਼ਤਵੇ ਵਾਲਾ ਬਣ ਜਾ ਕਾਜ਼ੀ, ਕਜ਼ਾ ਆਪਣੇ ਨਾਲ ਮਿਲਾਈਆ। ਜੱਗ ਦੀ ਉਲਟ ਦੇ ਬਾਜ਼ੀ, ਬਾਜ਼ੀਗਰ ਆਪਣਾ ਸਵਾਂਗ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸਾਰੇ ਹੋਏ ਰਾਜ਼ੀ, ਖ਼ੁਸ਼ੀਆਂ ਵਿਚ ਤਾਲੀਆਂ ਦਈਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਬਦਲਾਈਆ। ਗੁਰ ਅਵਤਾਰ ਪੈਗ਼ੰਬਰੋ ਏਕਾ ਵਾਰ ਚਰਨ ਜਾਵੋ ਛੋਹ, ਛੋਹਰੇ ਬਾਂਕੇ ਦਿਆਂ ਬਣਾਈਆ। ਲੰਘ ਜਾਣ ਦਿਓ ਛੱਬੀ ਪੋਹ, ਖੇਲ ਆਪਣਾ ਦਿਆਂ ਵਖਾਈਆ। ਜੋ ਕਰਨੀ ਸੋ ਆਪੇ ਜਾਣੀ ਹੋ, ਹੋਕਾ ਦੇਵੇ ਜਗਤ ਲੋਕਾਈਆ। ਨਿਰਗੁਣ ਜੋਤ ਦੀ ਕਰ ਕੇ ਲੋ, ਲੋਆਂ ਪੁਰੀਆਂ ਪੜਦਾ ਲਾਹੀਆ। ਆਪਣੇ ਵਰਗਾ ਆਪੇ ਹੋ, ਕਰਾਂ ਖੇਲ ਥਾਉਂ ਥਾਈਂਆ। ਸਭ ਦੇ ਕੋਲੋਂ ਨਾਮ ਦੀ ਵਸਤੂ ਲਵਾਂ ਖੋਹ, ਖ਼ਾਲੀ ਦਿਆਂ ਕਰਾਈਆ। ਸ਼ਬਦੀ ਧਾਰ ਕਲਜੁਗ ਸਤਿਜੁਗ ਬੈਲ ਬਣਾ ਕੇ ਹਲ ਦੇਵਾਂ ਜੋਹ, ਜੋਗੀ ਜੋਗੀਸ਼ਰ ਸਮਝ ਕੋਇ ਨਾ ਪਾਈਆ। ਉਚੇ ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਈ ਲਵਾਂ ਟੋਹ, ਬਚਿਆ ਰਹਿਣ ਕੋਇ ਨਾ ਪਾਈਆ। ਕਿਸੇ ਨਾਲ ਕਰਾਂ ਨਾ ਕੋਈ ਧਰੋਹ, ਕਰਮਾਂ ਦੀ ਦੇਵਾਂ ਸਜ਼ਾਈਆ। ਜਨ ਭਗਤਾਂ ਨਿਝਰ ਝਿਰਨਾ ਅੰਮ੍ਰਿਤ ਰਸ ਦੇਵਾਂ ਚੋ, ਬੂੰਦ ਸਵਾਂਤੀ ਆਪ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਛੱਬੀ ਪੋਹ ਤੇ ਹੋਣਾ ਕੀ, ਹਰਿ ਕਰਤੇ ਦੇ ਦ੍ਰਿੜਾਈਆ। ਪੁਰਖ ਅਕਾਲ ਕਹੇ ਮੈਂ ਸ਼ਬਦ ਸੰਦੇਸ਼ਾ ਦੇਣਾ ਜੀ ਜੀ, ਜੀਵਤ ਜਗ ਜਣਾਈਆ। ਸਾਚੇ ਨਾਮ ਦਾ ਬੀਜ ਦੇਣਾ ਬੀ, ਆਪਣੀ ਹੱਥੀਂ ਆਪ ਟਿਕਾਈਆ। ਸਤਿ ਧਰਮ ਦੀ ਚਲਾ ਕੇ ਲੀਹ, ਮਾਰਗ ਇਕੋ ਦੇਣਾ ਵਖਾਈਆ। ਭਗਤਾਂ ਕੋਲੋਂ ਰਖਾ ਕੇ ਨੀਂਹ, ਮੰਦਰ ਸੋਹਣਾ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਅੱਗੇ ਵੇਖੋ ਹਾਲਤ ਜਗ, ਸਹਿਜ ਨਾਲ ਸਮਝਾਈਆ। ਸ਼ਬਦੀ ਹੁਕਮ ਲਗਾਉਣੀ ਅੱਗ, ਚਾਰੋਂ ਕੁੰਟ ਨਾ ਕੋਇ ਬੁਝਾਈਆ। ਧੀਰਜ ਵਾਲਾ ਤੁੱਟਣਾ ਤੱਗ, ਸਾਂਤਕ ਸਤਿ ਨਾ ਕੋਇ ਵਖਾਈਆ। ਸਭ ਨੇ ਲੱਭਣਾ ਭੱਜ ਭੱਜ, ਖੋਜਿਆਂ ਹੱਥ ਕਿਸੇ ਨਾ ਆਈਆ। ਕਿਸੇ ਤੋਂ ਵੱਖਰਾ ਕਿਸੇ ਤੋਂ ਅਲੱਗ, ਕਿਸੇ ਦੇ ਅੰਦਰ ਬਹਿਣਾ ਡੇਰਾ ਲਾਈਆ। ਜੇ ਕੋਈ ਤੱਕੇ ਤੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਮਿਲੇ ਧੁਰਦਰਗਾਹੀਆ। ਹੁਕਮੇ ਨਾਲ ਲੈਣੇ ਸੱਦ, ਹੁਕਮੇ ਵਿਚ ਭਵਾਈਆ। ਫਿਰ ਸਕੇ ਕੋਈ ਨਾ ਭੱਜ, ਭੱਜਿਆਂ ਰਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਸਮੇਂ ਦੀ ਖੇਲ ਰੱਖੇ ਆਪਣੇ ਹੱਥ, ਗੁਰ ਅਵਤਾਰਾਂ ਪੈਗ਼ੰਬਰਾਂ ਤੋਂ ਕਰਾਏ ਦਸਤਖ਼ਤ, ਖ਼ਤਾ ਸਭ ਦੀ ਵੇਖ ਵਖਾਈਆ।
❋
❋
ਕਿਰਪਾ ਕਰ ਧੁਰ ਦੇ ਹਰੀ, ਹਰੀ ਹਰਿ ਦੇ ਸਮਝਾਈਆ। ਕੀ ਖੇਲ ਹੋਣਾ ਖ਼ੁਸ਼ਕੀ ਤਰੀ, ਬਰੀ ਦਏ ਦੁਹਾਈਆ। ਪੁਰਖ ਅਕਾਲ ਕਹੇ ਹੁਕਮ ਦੀ ਧਾਰ ਵਰਤਣੀ ਬੜੀ, ਸਰਕਾਰ ਸੰਸਾਰ ਸਮਝ ਕੋਇ ਨਾ ਪਾਈਆ। ਇਕ ਨਵੀਂ ਪਰਗਟ ਕਰ ਕੇ ਛੜੀ, ਛਾਰ ਸਭ ਦੀ ਦੇਣੀ ਉਡਾਈਆ। ਜਿਹੜੀ ਈਸਾ ਉਡੀਕਦਾ ਰਿਹਾ ਘੜੀ, ਉਹ ਬਿਨਾਂ ਘੜਿਆਲ ਤੋਂ ਦੇਣੀ ਖੜਕਾਈਆ। ਕੋਈ ਰਹਿਣ ਨਹੀਂ ਦੇਣਾ ਸ਼ਰਈ, ਸ਼ਰੀਅਤ ਸ਼ਰਅ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਹੁਕਮ ਕਹੇ ਮੈਂ ਸਦਾ ਕਰਾਂ ਉਡੀਕ, ਕਵਣ ਵੇਲਾ ਮਿਲੇ ਵਡਿਆਈਆ। ਮੈਂ ਵੇਖਦਾ ਰਹਵਾਂ ਤਾਰੀਖ਼, ਕਵਣ ਵੇਲਾ ਤਵਾਰੀਖ਼ ਦਿਆਂ ਬਦਲਾਈਆ। ਪੁਰਖ ਅਕਾਲਾ ਪਾਵੇ ਭੀਖ, ਭੁੱਖਿਆਂ ਝੋਲੀ ਦਏ ਭਰਾਈਆ। ਕਲਜੁਗ ਕੂੜੀ ਕਿਰਿਆ ਕਰ ਤਸਦੀਕ, ਸ਼ਹਾਦਤ ਗੁਰ ਅਵਤਾਰ ਪੈਗ਼ੰਬਰ ਦਏ ਦ੍ਰਿੜਾਈਆ। ਫਿਰ ਕੋਈ ਰਹੇ ਨਾ ਕਿਸੇ ਦਾ ਮੀਤ, ਮਿਤਰ ਪਿਆਰਾ ਨਜ਼ਰ ਕੋਇ ਨਾ ਆਈਆ। ਕਰੇ ਖੇਲ ਆਪ ਅਨਡੀਠ, ਅਨਡਿੱਠੜੀ ਕਾਰ ਕਮਾਈਆ। ਜਨ ਭਗਤਾਂ ਅੰਤਰ ਕਰ ਕੇ ਠਾਂਡਾ ਸੀਤ, ਸੀਤਲ ਧਾਰਾ ਅੰਮ੍ਰਿਤ ਮੁਖ ਚੁਆਈਆ। ਸਚ ਪ੍ਰੀਤੀ ਵਿਚ ਜੀਵਣ ਕਰਨ ਬਤੀਤ, ਬੀਤਾ ਜੀਵਣ ਆਪਣੇ ਲੇਖੇ ਲਾਈਆ। ਕਦੇ ਨਾ ਤੁੱਟੇ ਇਕ ਪ੍ਰੀਤ, ਪ੍ਰੀਤਮ ਮਿਲੇ ਹਰਿ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਵਸੇ ਕਾਇਆ ਮਾਟੀ ਭੀਤਰ ਭੀਤ, ਬਾਹਰ ਨਜ਼ਰ ਕਿਸੇ ਨਾ ਆਈਆ। ੨ ਕੱਤਕ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਪੁਰਖ ਅਕਾਲ ਨਿਰਗੁਣ ਧਾਰ ਆਇਆ ਉਤਰ, ਉੱਤਰ ਪੂਰਬ ਪੱਛਮ ਦੱਖਣ ਚਾਰੇ ਕੂਟਾਂ ਸੋਭਾ ਪਾਈਆ। ਸੰਤ ਸੁਹੇਲੇ ਜਨ ਭਗਤ ਵੇਖੇ ਨਾਦੀ ਪੁੱਤਰ, ਪਿਤਾ ਪੂਤ ਆਪਣੀ ਗੋਦ ਸੁਹਾਈਆ। ਕਲਜੁਗ ਕੂੜੀ ਕਿਰਿਆ ਕਰਨੀ ਕਦੇ ਨਾ ਜਾਵੇ ਮੁੱਕਰ, ਭੈ ਭੌ ਅੰਦਰ ਵੇਖੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸ਼ੁਕਰ, ਸ਼ੁਕਰਾਨੇ ਅੰਦਰ ਸਾਰੇ ਸੀਸ ਨਿਵਾਈਆ। ਕੂੜੀ ਕਿਰਿਆ ਮੋਹ ਹੰਕਾਰ ਵਿਕਾਰ ਮਮਤਾ ਮਨ ਰਹੇ ਨਾ ਬੁੱਚੜ, ਸਤਿ ਸਤਿਵਾਦ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਵਡ ਵਡਿਆਈਆ। ਦੁਤੀਆ ਭੌ ਰਹੇ ਨਾ ਜਗ, ਜਗ ਜੀਵਣ ਦਾਤਾ ਦਏ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਮਾਇਆ ਮਮਤਾ ਮੇਟੇ ਅੱਗ, ਹਉਮੇ ਹੰਗਤਾ ਗੜ੍ਹ ਤੁੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੁਣਾ ਕੇ ਛੰਦ, ਸੰਸਾ ਰੋਗ ਜਨਮ ਵਿਯੋਗ ਦਏ ਮਿਟਾਈਆ। ਵਰਨ ਬਰਨ ਪਾਰ ਕਰਾ ਕੇ ਹੱਦ, ਸਚ ਦਵਾਰ ਏਕੰਕਾਰ ਇਕੋ ਇਕ ਵਖਾਈਆ। ਸ਼ਬਦ ਅਗੰਮੀ ਅਨਾਦੀ ਨਾਦ ਜਾਏ ਵੱਜ, ਧੁਨ ਆਤਮਕ ਰਾਗ ਏਕਾ ਏਕ ਸੁਣਾਈਆ। ਸੰਤ ਸੁਹੇਲੇ ਸਾਹਿਬ ਸਵਾਮੀ ਅੰਤਰਜਾਮੀ ਦਰਗਾਹ ਸਾਚੀ ਲਏ ਸੱਦ, ਸਾਜਣ ਮੀਤ ਪ੍ਰੀਤ ਇਕੋ ਇਕ ਸਮਝਾਈਆ। ਬਿਨ ਮੱਕੇ ਕਾਅਬੇ ਕਰਾ ਕੇ ਅਗੰਮਾ ਹੱਜ, ਹੁਜਰਾ ਹਕ ਹਕ਼ੀਕ਼ਤ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਦੁਤੀਆ ਭੌ ਰਹੇ ਨਾ ਮਾਤ, ਮਾਤਰ ਭੂਮੀ ਸਭ ਦੀ ਵੇਖ ਵਖਾਈਆ। ਨਵ ਸੱਤ ਕਰੇ ਇਕ ਜਮਾਤ, ਜੁਮਲਾ ਅੱਖਰ ਇਕੋ ਇਕ ਪੜ੍ਹਾਈਆ। ਕਲਜੁਗ ਕੂੜੀ ਕਿਰਿਆ ਮਿਟੇ ਅੰਧੇਰੀ ਰਾਤ, ਸਤਿਜੁਗ
❋
❋
ਸਾਚਾ ਸੂਰੀਆ ਚੰਦ ਇਕ ਸੁਹਾਈਆ। ਬ੍ਰਹਮ ਪਾਰਬ੍ਰਹਮ ਦੱਸ ਕੇ ਆਪਣੀ ਗਾਥ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਸਾਚੀ ਮੰਜ਼ਲ ਚੜ੍ਹਾਵੇ ਆਪਣੇ ਘਾਟ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੈਂਡਾ ਦਏ ਮੁਕਾਈਆ। ਏਕਾ ਏਕੰਕਾਰ ਏਕਾ ਜੋਤ ਕਰੇ ਪਰਕਾਸ਼, ਜੋਤੀ ਜਾਤਾ ਪੁਰਖ ਬਿਧਾਤਾ ਨੂਰੋ ਨੂਰ ਕਰੇ ਰੁਸ਼ਨਾਈਆ। ਅੰਦਰ ਬਾਹਰ ਗੁਪਤ ਜਾਹਰ ਕਾਇਆ ਮਾਟੀ ਸੱਥਰ ਦੇਵੇ ਸਾਥ, ਸਗਲਾ ਸਾਥ ਸਵਾਰਥ ਪਰਮਾਰਥ ਵਿਚ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕੋ ਇਕ ਸੁਣਾਈਆ। ਦੁਤੀਆਂ ਭੌ ਰਹੇ ਨਾ ਸ੍ਰਿਸ਼ਟੀ, ਸਰਬ ਕਲ ਵੇਖੇ ਥਾਉਂ ਥਾਈਂਆ। ਦੀਨ ਦੁਨੀ ਦੀ ਬਦਲ ਦੇਵੇ ਦ੍ਰਿਸ਼ਟੀ, ਦਇਆਵਾਨ ਮਿਹਰ ਨਜ਼ਰ ਇਕ ਉਠਾਈਆ। ਮਾਨਵ ਮਾਨੁਖ ਮਾਨੁਸ਼ ਇਕ ਦਵਾਰੇ ਹੋਵੇ ਇਸ਼ਟੀ, ਇਸ਼ਟ ਦੇਵ ਸਵਾਮੀ ਇਕੋ ਇਕ ਸੋਭਾ ਪਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਨਿਰਗੁਣ ਨਿਰਗੁਣ ਕਰੇ ਗ੍ਰਹਿਸਤੀ, ਨਿਰਵੈਰ ਨਿਰਾਕਾਰ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਧੁਰ ਦਰਬਾਰ ਦਰਗਾਹ ਸਾਚੀ ਹਕ ਮੁਕਾਮ, ਮੁਕੰਮਲ ਆਪਣਾ ਹੁਕਮ ਵਰਤਾਈਆ। ਦੁਤੀਆ ਰਹੇ ਕੋਈ ਨਾ ਵਰਨ, ਵਾਰਤਾ ਇਕੋ ਇਕ ਸੁਣਾਈਆ। ਨੇਤਰ ਖੋਲ੍ਹ ਕੇ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ। ਭੈ ਮੁਕਾ ਕੇ ਮਰਨ ਡਰਨ, ਮਰ ਜੀਵਤ ਰੂਪ ਜਣਾਈਆ। ਸੰਤ ਸੁਹੇਲੇ ਆਵੇ ਫੜਨ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਮੰਜ਼ਲ ਮੰਜ਼ਲ ਮਹਿਬੂਬ ਵਾਲੀ ਚੜ੍ਹਨ, ਮੁਹੱਬਤ ਵਿਚ ਮਿਲ ਕੇ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਗੀਤ ਸੁਹਾਗੀ ਇਕੋ ਪੜ੍ਹਨ, ਨਗ਼ਮਾ ਨਾਮ ਕਲਮਾ ਕਾਇਨਾਤ ਜਣਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਬਖ਼ਸ਼ੇ ਇਕੋ ਸਰਨ, ਸਰਨਗਤ ਸਰਨਾਗਤ ਧੁਰ ਦੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਰਵਾਜ਼ਾ ਗ਼ਰੀਬ ਨਿਵਾਜ਼ਾ ਇਕੋ ਇਕ ਖੁਲ੍ਹਾਈਆ। ਦੁਤੀਆ ਭੌ ਰਹੇ ਨਾ ਲੋਕ ਪਰਲੋਕ, ਬ੍ਰਹਿਮੰਡ ਖੰਡ ਪੁਰੀ ਲੋਅ ਪਾਤਾਲ ਆਕਾਸ਼ ਗਗਨ ਗਗਨੰਤਰ ਵੱਜੇ ਵਧਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਣਾਏ ਇਕ ਸਲੋਕ, ਸੋਹਲਾ ਢੋਲਾ ਸ਼ਬਦ ਵਿਚੋਲਾ ਸ਼ਬਦੀ ਸ਼ਬਦ ਜਣਾਈਆ। ਭਾਗ ਲਗਾਏ ਕਾਇਆ ਮਾਟੀ ਸਾਢੇ ਤਿੰਨ ਹੱਥ ਸਾਚੇ ਕੋਟ, ਕੰਚਨ ਗੜ੍ਹ ਅੰਦਰ ਵੜ ਮੰਦਰ ਇਕੋ ਇਕ ਸੁਹਾਈਆ। ਨਿਰਗੁਣ ਨੂਰ ਪਰਕਾਸ਼ ਕਰ ਜੋਤ, ਅੰਧ ਅੰਧੇਰਾ ਸੰਝ ਸਵੇਰਾ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਗੀਤ ਤ੍ਰੈਗੁਣ ਅਤੀਤ ਤ੍ਰੈਭਵਨ ਧਨੀ ਆਪਣਾ ਰਾਗ ਸੁਣਾਈਆ। ਦੁਤੀਆ ਭਾਵ ਰਹੇ ਨਾ ਭਾਉ, ਭਾਂਡਾ ਭਰਮ ਭੌ ਭੰਨਾਇੰਦਾ। ਪ੍ਰਭ ਮਿਲਣ ਦਾ ਬਖ਼ਸ਼ੇ ਅੰਤਰ ਚਾਉ, ਮਾਇਆ ਮਮਤਾ ਮੋਹ ਮਿਟਾਇੰਦਾ। ਸਚ ਸਵਾਮੀ ਅੰਤਰਜਾਮੀ ਕਰੇ ਸਚ ਨਿਆਉਂ, ਹਕ ਹਕ਼ੀਕ਼ਤ ਵੇਖ ਵਖਾਇੰਦਾ। ਭਗਤ ਭਗਵੰਤ ਪਕੜੇ ਬਾਹੋਂ, ਲੱਖ ਚੁਰਾਸੀ ਵਿਚੋਂ ਆਪ ਉਠਾਇੰਦਾ। ਦੇਵੇ ਵਡਿਆਈ ਥਾਈਂ ਥਾਉਂ, ਥਾਨ ਥਨੰਤਰ ਸੋਭਾ ਪਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗ ਹੰਸ ਰੂਪ ਬਦਲਾਇੰਦਾ। ਸਿਰ ਦੇਵੇ ਠੰਡੀ ਛਾਉਂ, ਸਮਰਥ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰਗ ਲਾਏ ਘੁੱਥੇ ਰਾਹੋਂ, ਰਹਿਬਰ ਹੋ ਕੇ ਇਕੋ ਰਾਹ ਚਲਾਇੰਦਾ।
❋
❋