ਪੁਸਤਕਾਲਾਭਾਗ ੨੦

੩ ਕੱਤਕ ਸ਼ਹਿਨਸ਼ਾਹੀ ਸੰਮਤ ੩ ਡੇਰਾ ਬਾਬਾ ਜੈਮਲ ਸਿੰਘ ਬਿਆਸ ਗੁਰਚਰਨ ਸਿੰਘ ਨਾਲ

ਸਤਿਗੁਰ ਸ਼ਬਦ ਅਗੰਮੀ ਅਸਥਾਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਬਿਨ ਛੱਪਰ ਛੰਨ ਮਕਾਨ, ਸਤਿ ਦਵਾਰਾ ਸੋਭਾ ਪਾਈਆ। ਜਿਸ ਗ੍ਰਹਿ ਦੀਵਾ ਬਾਤੀ ਜਗੇ ਮਹਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਇੱਟਾਂ ਪੱਥਰਾਂ ਵਾਲਾ ਨਹੀਂ ਨਿਸ਼ਾਨ, ਜਗਤ ਨਿਸ਼ਾਨਾ ਵੰਡ ਨਾ ਕੋਇ ਵੰਡਾਈਆ। ਜਿਸ ਗ੍ਰਹਿ ਅੰਦਰ ਸਤਿ ਸਵਾਮੀ ਅੰਤਰਜਾਮੀ ਵਸੇ ਆਣ, ਅਨਕ ਕਲਧਾਰੀ ਆਪਣੀ ਸੋਭਾ ਪਾਈਆ। ਸੋ ਮੰਦਰ ਹੋਵੇ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਗ੍ਰਹਿ ਆਪਣਾ ਖੇਲ ਵਖਾਈਆ। ਥਾਨ ਭੂਮਿਕਾ ਸੋਹੇ ਘਰ, ਗ੍ਰਹਿ ਮੰਦਰ ਮਿਲੇ ਵਡਿਆਈਆ। ਜਿਸ ਅੰਤਰ ਨਿਰੰਤਰ ਸਤਿਗੁਰ ਸ਼ਬਦ ਗਿਆ ਵੜ, ਅਗੰਮੀ ਰੂਪ ਆਪਣਾ ਭੇਵ ਖੁਲ੍ਹਾਈਆ। ਸਾਚੀ ਪੌੜੀ ਮੰਜ਼ਲ ਹਕ਼ੀਕ਼ੀ ਚੜ੍ਹ, ਜਗਤ ਦਵਾਰੇ ਪੰਧ ਮੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸ਼ਬਦੀ ਧਾਰ ਸਤਿਗੁਰ ਫੜ, ਮੇਲ ਮਿਲਾਏ ਸਹਿਜ ਸੁਭਾਈਆ। ਝਗੜਾ ਰਹੇ ਨਾ ਨੌ ਦਰ, ਈੜਾ ਪਿੰਗਲ ਸੁਖਮਨ ਪੈਂਡਾ ਦਏ ਮੁਕਾਈਆ। ਸਚ ਸੁਹਾ ਕੇ ਇਕ ਸਰ, ਦੁਰਮਤ ਮੈਲ ਦੁਖੀਆਂ ਦਏ ਮਿਟਾਈਆ। ਤਿਸ ਮੰਦਰ ਵਿਚ ਸਤਿ ਸਚ ਦਾ ਸਦਾ ਵਰ, ਜਿਸ ਦਾ ਵਾਰਸ ਇਕੋ ਨਜ਼ਰੀ ਆਈਆ। ਸਾਵਣ ਖੇਲ ਸਾਵਲ ਹੋ ਕੇ ਗਿਆ ਕਰ, ਰੁੱਤ ਰੁਤੜੀ ਨਾਮ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੰਦਰ ਮਕਾਨ ਇਕ ਸੁਹਾਈਆ। ਮਕਾਨ ਕਹੇ ਮੈਨੂੰ ਕੋਈ ਨਾ ਜਾਣੇ ਇੱਟਾਂ ਪੱਥਰ, ਮਾਟੀ ਗਾਰਾ ਨਜ਼ਰ ਕੋਇ ਨਾ ਆਈਆ। ਮੇਰੇ ਵਿਚ ਸਭ ਦਾ ਮਾਹੀ ਸੁੱਤਾ ਵਿਛਾ ਕੇ ਸੱਥਰ, ਸਗਲਾ ਸੰਗ ਨਿਰਗੁਣ ਸਰਗੁਣ ਵੇਖ ਵਖਾਈਆ। ਜਨਮ ਮਰਨ ਦੀ ਮਰਜ਼ ਰਹਿਣ ਨਾ ਦੇਵੇ ਕਿਸੇ ਕਸਰ, ਆਵਣ ਜਾਵਣ ਲੱਖ ਚੁਰਾਸੀ ਗੇੜਾ ਦਏ ਚੁਕਾਈਆ। ਪ੍ਰੇਮ ਪਿਆਰ ਅੰਦਰ ਜੀਵਣ ਕੀਤਾ ਬਸਰ, ਬਿਛਰਤ ਵਿਛੜੇ ਜੋੜ ਜੁੜਾਈਆ। ਦੱਸ ਕੇ ਇਕੋ ਨਗ਼ਮਾ ਨਾਮ ਅਗੰਮੀ ਨਕਸ਼, ਲਾਸ਼ਰੀਕ ਪੜਦਾ ਦਿਤਾ ਉਠਾਈਆ। ਖੇਲ ਵਖਾ ਕੇ ਉਪਰ ਅਰਸ਼ ਫ਼ਰਸ਼, ਦੋ ਜਹਾਨਾਂ ਸ੍ਰੀ ਭਗਵਾਨਾ ਏਕਾ ਰੰਗ ਰੰਗਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਪਰ ਕਰ ਕੇ ਤਰਸ, ਚਾਰ ਵਰਨ ਅਠਾਰਾਂ ਬਰਨ ਬਖ਼ਸ਼ੀ ਸਚ ਸਰਨਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਝਗੜਾ ਕਰ ਕੇ ਤਰਕ, ਤੁਰਤ ਆਤਮ ਪਰਮਾਤਮ ਸੁਰਤੀ ਸ਼ਬਦੀ ਮੇਲਾ ਲਿਆ ਮਿਲਾਈਆ। ਅੰਤਰ ਨਿਰੰਤਰ ਰਹਿਣ ਨਾ ਦਿਤਾ ਕੋਈ ਫ਼ਰਕ, ਫ਼ਿਰਕਿਆਂ ਵਿਚੋਂ ਫੜ ਫੜ ਸਾਰੇ ਬਾਹਰ ਕਢਾਈਆ। ਸਚ ਧਾਮ ਸਚ ਮਾਰਗ ਸਚ ਸਵਾਮੀ ਮੇਲ ਕੇ ਅੰਮ੍ਰਿਤ ਮੇਘ ਦਿਤਾ ਬਰਖ, ਬੂੰਦ ਸਵਾਂਤੀ ਨਿਝਰ ਝਿਰਨਾ ਨਾਭੀ ਕਵਲ ਆਪ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲ ਆਪਣੇ ਘਰ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਮਕਾਨ ਕਹੇ ਮੇਰੇ ਅੰਦਰ ਸਤਿਗੁਰ ਸਾਵਣ ਕੀਤਾ ਵਾਸਾ, ਬਸਤੀ ਸੋਹਣੀ ਦਿਤੀ ਵਸਾਈਆ। ਇਕੋ ਇਕ ਦਾ ਰੱਖ ਭਰਵਾਸਾ, ਭਰਮ ਭੁਲੇਖਾ ਦੂਰ ਕਰਾਈਆ। ਨਿਜ ਘਰ ਨੂਰ ਜੋਤ ਕਰ ਪਰਕਾਸ਼ਾ, ਅੰਧ ਅੰਧੇਰ ਸਰਬ ਮਿਟਾਈਆ। ਮਨ ਮਮਤਾ ਮੋਹ ਵਿਕਾਰ ਕੂੜ ਕੁੜਿਆਰ ਝੂਠਾ ਦੱਸਿਆ ਤਮਾਸ਼ਾ, ਤਮਾ ਲੋਭ ਹੰਕਾਰ ਗਵਾਈਆ। ਸੁਰਤ ਸ਼ਬਦ ਖੋਲ੍ਹ ਕੇ ਖ਼ੁਲਾਸਾ, ਖ਼ੁਲ੍ਹੀ ਫਿਰਦੀ ਆਤਮਾ ਸ਼ਬਦ ਡੋਰੀ ਨਾਲ ਬੰਧਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਮੇਲਾ ਜੋਤੀ ਜਾਤਾ, ਜੀਵਣ ਜੁਗਤ ਭਗਤੀ ਵਿਚ ਬਦਲਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤਾ, ਸਤਿ ਧਰਮ ਦਾ ਸਾਚਾ ਚੰਦ

❋

❋

ਚਮਕਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਦੱਸ ਕੇ ਇਕ ਭਰਵਾਸਾ, ਪਰਾ ਪਸੰਤੀ ਮਧਮ ਬੈਖਰੀ ਤੋਂ ਅਗਲਾ ਲੇਖਾ ਦਿਤਾ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਜਿਸ ਦਾ ਸਿਫ਼ਤਾਂ ਵਾਲਾ ਦੱਸਦੀ ਰਹੀ ਖ਼ੁਲਾਸਾ, ਖ਼ਲਕ ਦਾ ਖ਼ਾਲਕ ਸ੍ਰਿਸ਼ਟ ਦਾ ਪਾਲਕ ਦੀਨ ਦੁਨੀ ਦਾ ਮਾਲਕ ਸਭ ਨੂੰ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਧੁਰ ਦਰਬਾਰ ਦਰਗਾਹ ਸਾਚੀ ਮੁਕਾਮੇ ਹਕ ਏਕਾ ਏਕ ਵਖਾਈਆ। ਮਕਾਨ ਕਹੇ ਮੇਰਾ ਕੋਈ ਵੇਖਿਓ ਨਾ ਖਿੜਕੀ ਦਰਵਾਜ਼ਾ, ਦਰੇ ਦਰਬਾਰ ਮਿਲੇ ਵਡਿਆਈਆ। ਸਭ ਦਾ ਮਾਲਕ ਇਕੋ ਗ਼ਰੀਬ ਨਿਵਾਜ਼ਾ, ਗਹਿਰ ਗੰਭੀਰ ਬੇਪਰਵਾਹੀਆ। ਸ਼ਾਹੋ ਭੂਪ ਲੱਖ ਚੁਰਾਸੀ ਆਤਮ ਰਾਜਾ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦੀ ਸ਼ਬਦ ਧਾਰ ਸਤਿਗੁਰ ਸਾਵਣ ਜਾਗਾ, ਨੇਤਰ ਲੋਚਣ ਅੱਖ ਅੰਤਰ ਇਕ ਖੁਲ੍ਹਾਈਆ। ਉਪਜਿਆ ਇਕ ਵੈਰਾਗਾ, ਵੈਰੀ ਅੰਦਰੋਂ ਦਿਤੇ ਕਢਾਈਆ। ਪ੍ਰੇਮ ਪ੍ਰੀਤੀ ਅੰਤਰ ਲਾਗਾ, ਮਨ ਵਾਸਨਾ ਡੇਰਾ ਢਾਹੀਆ। ਅੰਮ੍ਰਿਤ ਮਿਲੀ ਬੂੰਦ ਸਵਾਂਤਾ, ਅਗਨੀ ਤਤ ਬੁਝਾਈਆ। ਸਚ ਸਵਾਮੀ ਜਾਣ ਕੇ ਇਕੋ ਜਾਤਾ, ਚਰਨ ਕਵਲ ਕਵਲ ਚਰਨ ਬਿਨ ਸੀਸ ਸੀਸ ਝੁਕਾਈਆ। ਖੇਲ ਵੇਖ ਪੁਰਖ ਅਬਿਨਾਸ਼ਾ, ਦੀਨ ਦੁਨੀ ਪੜਦਾ ਲਾਹੀਆ। ਕੁਛ ਸ਼ਬਦ ਸੰਦੇਸ਼ਾ ਮਿਲਿਆ ਸਾਚਾ, ਧੁਰ ਦਾ ਹੁਕਮ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੜਦਾ ਓਹਲਾ ਭੇਵ ਅਭੇਦਾ ਆਪ ਖੁਲ੍ਹਾਈਆ। ਮਕਾਨ ਕਹੇ ਮੇਰੇ ਅੰਤਰ ਕਰੋ ਵਿਚਾਰ, ਨਿਜ ਨੇਤਰ ਧਿਆਨ ਲਗਾਈਆ। ਸਾਚਾ ਵੇਖੋ ਇਕ ਪਿਆਰ, ਜੋ ਮੁਹੱਬਤ ਰਿਹਾ ਦਰਸਾਈਆ। ਦੀਨ ਦੁਨੀ ਤੋਂ ਬਾਹਰ, ਸਤਿਗੁਰ ਇਕੋ ਨਜ਼ਰੀ ਆਈਆ। ਜਿਸ ਨੇ ਭੇਜੇ ਗੁਰੂ ਅਵਤਾਰ, ਪੈਗ਼ੰਬਰ ਪੰਜ ਤਤ ਖ਼ਾਕੀ ਤਨ ਹੰਢਾਈਆ। ਸੋ ਸ਼ਬਦ ਸਤਿਗੁਰ ਸਭ ਦਾ ਸਿਕਦਾਰ, ਆਦਿ ਜੁਗਾਦੀ ਨਜ਼ਰੀ ਆਈਆ। ਲਿਖਣ ਪੜ੍ਹਨ ਤੋਂ ਬਾਹਰ, ਰਸਨਾ ਜਿਹਵਾ ਕਥਨੀ ਕਥ ਸਕੇ ਨਾ ਰਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਬਖ਼ਸ਼ਦਾ ਆਏ ਪਿਆਰ, ਨਾਮ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਸੁਣਾਈਆ। ਮਕਾਨ ਕਹੇ ਮੇਰੇ ਉਤੇ ਕਰੋ ਇਤਬਾਰ, ਜੋ ਹੁਕਮ ਮਿਲਿਆ ਧੁਰ ਦਰਬਾਰ, ਸਤਿਗੁਰ ਸਾਵਣ ਸੁਣਿਆ ਏਕਾ ਵਾਰ, ਇਕ ਇਕੱਲੇ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਪੜਦਾ ਰਿਹਾ ਉਠਾਈਆ। ਮਕਾਨ ਕਹੇ ਇਕ ਦਿਨ ਆਈ ਅਗੰਮੀ ਆਵਾਜ਼, ਬਿਨ ਕੰਨਾਂ ਦਿਤੀ ਸੁਣਾਈਆ। ਸ਼ਬਦ ਸ਼ਬਦ ਦਾ ਖੋਲ੍ਹ ਕੇ ਰਾਜ਼, ਨਿਰਗੁਣ ਨਿਰਵੈਰ ਕੀਤੀ ਪੜ੍ਹਾਈਆ। ਬਿਨਾ ਸੀਸ ਤੋਂ ਦੱਸ ਆਦਾਬ, ਨਮਸਤੇ ਦਿਤੀ ਜਣਾਈਆ। ਦੇ ਕੇ ਇਕ ਖ਼ਤਾਬ, ਮੁਖ਼ਾਤਬ ਹੋ ਕੇ ਪੜਦਾ ਲਾਹੀਆ। ਵਕਤ ਸੁਹੰਜਣਾ ਹੋਵੇ ਲੋਕਮਾਤ, ਧਰਨੀ ਧਰਤ ਧਵਲ ਸੋਭਾ ਪਾਈਆ। ਚਾਰ ਵਰਨ ਅਠਾਰਾਂ ਬਰਨ ਬਣੇ ਇਕ ਜਮਾਤ, ਦੀਨ ਮਜ਼੍ਹਬ ਰਹਿਣ ਕੋਇ ਨਾ ਪਾਈਆ। ਉਹ ਵੇਲਾ ਵਕਤ ਵੇਖੇ ਪੁਰਖ ਅਬਿਨਾਸ਼, ਕਰਨੀ ਦਾ ਕਰਤਾ ਧੁਰਦਰਗਾਹੀਆ। ਜਿਸ ਦਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਤਮਾਸ਼, ਗੋਪੀ ਕਾਹਨ ਮੰਡਲ ਮੰਡਪ ਆਪਣੀ ਰਾਸ ਰਚਾਈਆ। ਇਕ ਇਕੇਲਾ ਆਸ਼ਾ ਪੂਰੀ ਮਨਸਾ ਕਰੇ ਖ਼ਾਹਿਸ਼, ਖ਼ਾਲਕ ਖ਼ਲਕ ਆਪਣੀ ਦਇਆ ਕਮਾਈਆ। ਮਕਾਨ ਕਹੇ ਸਤਿਗੁਰ ਸ਼ਬਦ ਦੀ ਬਿਨਾ ਸਤਿਗੁਰ ਤੋਂ ਕਰੇ ਨਾ ਕੋਈ ਤਲਾਸ਼, ਲੱਭਿਆਂ ਹੱਥ ਕਿਸੇ ਨਾ ਆਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਕਾਨ ਸਾਹਿਬ ਨਿਸ਼ਾਨ, ਜਿਸ ਗ੍ਰਹਿ ਸ੍ਰੀ ਭਗਵਾਨ ਆਪਣੀ ਦਇਆ ਕਮਾਈਆ।

੧੩ ਕੱਤਕ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਗੁਰ ਅਵਤਾਰ ਪੈਗ਼ੰਬਰ ਕਹਿਣ ਹੁਕਮ ਮੰਨਣਾ ਸ਼ਾਹ ਸੁਲਤਾਨੀ, ਸੀਸ ਜਗਦੀਸ ਇਕ ਝੁਕਾਈਆ। ਚਾਰ ਕੁੰਟ ਦਹਿ ਦਿਸ਼ਾ ਜੂਹ ਰਹੇ ਨਾ ਕੋਇ ਬੇਗਾਨੀ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਸਭ ਦਾ ਜਲਵਾਗਰ ਰੁਹਾਨੀ, ਨੂਰ ਨੁਰਾਨਾ ਬੇਪਰਵਾਹੀਆ। ਆਦਿ ਜੁਗਾਦਿ ਨਿਤ ਨਵਿਤ ਜਿਸ ਦੀ ਖੇਲ ਮਹਾਨੀ, ਮਹਿੰਮਾ ਬੋਧ ਅਗਾਧ ਨਾਦ ਸ਼ਬਦ ਪੜ੍ਹਾਈਆ। ਜਿਸ ਦਾ ਖੇਲ ਏਥੇ ਓਥੇ ਧਰਨੀ ਖ਼ਾਕ ਉਪਰ ਅਸਮਾਨੀ, ਇਸਮ ਆਜ਼ਮ ਬੇਨਜ਼ੀਰ ਇਕ ਵਖਾਈਆ। ਲੇਖਾ ਲਿਖ ਨਾ ਸਕੇ ਕੋਈ ਕਾਤਬ ਨਾਲ ਕਾਨੀ, ਕਾਇਨਾਤ ਕਲਮਿਆਂ ਵਿਚ ਨਾ ਕੋਇ ਵਡਿਆਈਆ। ਭੇਵ ਪਾ ਸਕੇ ਨਾ ਤਨ ਵਜੂਦ ਜਿਸਮਾਨੀ, ਪੜਦਾ ਓਹਲਾ ਅੰਤਰ ਨਾ ਕੋਇ ਉਠਾਈਆ। ਸੋ ਸਾਹਿਬ ਸਵਾਮੀ ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਨਿਰਾਕਾਰ ਨਿਰਵੈਰ ਆਪਣੀ ਕਾਰ ਕਮਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰਾਂ ਬਣਿਆ ਰਿਹਾ ਦਾਨੀ, ਵਸਤ ਅਮੋਲਕ ਅਮੁੱਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮੰਨਣੀ ਇਕ ਰਜ਼ਾ, ਰਾਜ਼ਕ ਰਿਜ਼ਕ ਰਹੀਮ ਸੀਸ ਝੁਕਾਈਆ। ਧੁਰ ਸੰਦੇਸ਼ਾ ਸਾਚਾ ਕਲਮਾ ਸੁਣਨੀ ਇਕ ਅਜ਼ਾਂ, ਅਜ਼ੀਮਉਲਸ਼ਾਨ ਆਅਲਾ ਆਜ਼ਮ ਅਜ਼ੇ ਮਹਿ ਮਕਾਨ ਇਕ ਰੁਸ਼ਨਾਈਆ। ਜਿਸ ਦਵਾਰੇ ਕਦੇ ਨਾ ਮਿਲਦੀ ਸਜ਼ਾ, ਮਿਹਰ ਵਿਚ ਮੁਹੱਬਤ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਨਿਰੰਕਾਰ ਸਭ ਦਾ ਅੱਬਾ, ਅੰਮੀ ਵੰਡ ਨਾ ਕੋਇ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਕੋ ਵੇਖਣਾ ਅੱਬਾ ਅੰਮੀ, ਅਮਲਾਂ ਤੋਂ ਰਹਿਤ ਨਜ਼ਰੀ ਆਈਆ। ਜਿਸ ਦੀ ਧਾਰ ਆਕਾਰ ਵਿਚ ਕਦੇ ਨਾ ਜੰਮੀ, ਨਿਰਾਕਾਰ ਨੂਰ ਜੋਤ ਰੁਸ਼ਨਾਈਆ। ਜਗਤ ਡੋਰ ਸੰਸਾਰ ਵਿਚ ਕਿਸੇ ਨਾ ਬੰਨ੍ਹੀ, ਮੁਹੱਬਤ ਵਿਚ ਮਿਲ ਕੇ ਵੱਜੇ ਵਧਾਈਆ। ਨੇਤਰਹੀਣ ਕਦੇ ਨਾ ਹੋਵੇ ਅੰਨ੍ਹੀ, ਨੈਣ ਮੂੰਦ ਨਾ ਵਕਤ ਲੰਘਾਈਆ। ਸੋ ਮਾਲਕ ਖ਼ਾਲਕ ਵਡ ਦਾਤਾ ਧੁਰ ਦਾ ਧਨੀ, ਨਾਮ ਭੰਡਾਰਾ ਏਕੰਕਾਰਾ ਇਕੋ ਇਕ ਵਰਤਾਈਆ। ਦੇਵਣਹਾਰ ਪਰਕਾਸ਼ ਸੂਰੀਆ ਚੰਨੀ, ਜੋਤੀ ਜਾਤਾ ਪੁਰਖ ਬਿਧਾਤਾ ਏਕਾ ਨੂਰ ਕਰੇ ਰੁਸ਼ਨਾਈਆ। ਨਾਮ ਸੰਦੇਸ਼ ਸੁਣਾਵੇ ਨਾ ਕਦੇ ਕਿਸੇ ਕੰਨੀ, ਧੁਨ ਆਤਮਕ ਰਾਗ ਅਗੰਮੀ ਨਾਦ ਸ਼ਨਵਾਈਆ। ਜਿਸ ਦੀ ਜੁਗ ਚੌਕੜੀ ਆਯੂ ਲੰਮੀ, ਵਰਖਾਂ ਵਿਚ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣਾ ਆਪ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮਿਲਿਆ ਇਕ ਸਹਾਰਾ, ਸਹੀ ਸਲਾਮਤ ਸਾਹਿਬ ਦਿਤੀ ਵਡਿਆਈਆ। ਜਗ ਜੀਵਣ ਦਾਤੇ ਜਗ ਵਿਚੋਂ ਕੀਤਾ ਕਿਨਾਰਾ, ਪਾਰ ਉਰਾਰ ਪੈਂਡਾ ਰਿਹਾ ਨਾ ਰਾਈਆ। ਪਰਵਰਦਿਗਾਰ ਸਾਂਝੇ ਯਾਰ ਵਖਾਇਆ ਇਕ ਦਵਾਰਾ, ਦਵਾਰਕਾਵਾਸੀ

❋

❋

ਮਿਲ ਕੇ ਸਾਰੇ ਬੈਠੇ ਸੀਸ ਝੁਕਾਈਆ। ਇਕੋ ਨੂਰ ਨੂਰ ਕਰ ਉਜਿਆਰਾ, ਜੋਤੀ ਜੋਤ ਡਗਮਗਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਹੁਕਮ ਹੁਕਮ ਵਿਚੋਂ ਸੁਣਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਨਾਅਰਾ, ਨਰ ਨਰਾਇਣ ਦਿਤੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਸਭ ਦਾ ਲਹਿਣਾ ਮੁੱਕਾ ਉਧਾਰਾ, ਬਾਕੀ ਅਵਰ ਰਹੀ ਨਾ ਰਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਏਕ ਕਰੋ ਜੈਕਾਰਾ, ਦੂਜਾ ਡੰਕ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਕੋ ਦਿਸਿਆ ਸਚ ਘਰਾਨਾ, ਗਹਿਰ ਗੰਭੀਰ ਦਿਤਾ ਵਖਾਈਆ। ਜਿਥੇ ਝੁਲਦਾ ਬੇਪਰਵਾਹ ਦਾ ਧਰਮ ਨਿਸ਼ਾਨਾ, ਨਿਸ਼ਾਨੇ ਸਾਰੇ ਰਿਹਾ ਮਿਟਾਈਆ। ਹੁਕਮੇ ਅੰਦਰ ਨੌਜਵਾਨਾ, ਮਰਦ ਮਰਦਾਨਾ ਖੇਲ ਖਿਲਾਈਆ। ਪਾਵੇ ਸਾਰ ਦੋ ਜਹਾਨਾਂ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਫੋਲ ਫੁਲਾਈਆ। ਕਲਜੁਗ ਅੰਤਮ ਹੋ ਪਰਧਾਨਾ, ਸਤਿ ਸੰਦੇਸ਼ਾ ਨਰ ਨਰੇਸ਼ਾ ਇਕ ਸੁਣਾਈਆ। ਨਿਰਗੁਣ ਸਰਗੁਣ ਬਣ ਕੇ ਗੋਪੀ ਕਾਹਨਾ, ਭਗਤ ਭਗਵਾਨ ਆਪਣਾ ਜੋੜ ਜੁੜਾਈਆ। ਦੀਨ ਦਿਆਲ ਦਇਆਨਿਧ ਠਾਕਰ ਬਣ ਕੇ ਬੀਨਾ ਦਾਨਾ, ਦਰਦੀਆਂ ਦਰਦ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਛੱਡੀ ਪਿਛਲੀ ਸਰਬ ਸਲਾਹ, ਮਤਾ ਰਹਿਣ ਕੋਇ ਨਾ ਪਾਈਆ। ਪ੍ਰਭ ਦਵਾਰੇ ਇਕੋ ਕਰ ਕੇ ਵਾਹ ਵਾਹ, ਵਾਅਦਾ ਪਿਛਲਾ ਪੂਰ ਪੂਰਬ ਲਹਿਣਾ ਝੋਲੀ ਪਾਈਆ। ਟਿੱਲੇ ਪਰਬਤ ਛੱਡੇ ਥਲ ਅਸਗਾਹ, ਅਨ ਦਿਨ ਲਹਿਣਾ ਲਿਆ ਮੁਕਾਈਆ। ਸ਼ਬਦੀ ਹੁਕਮ ਦਿਤਾ ਖ਼ੁਦਾ, ਖ਼ਾਦਮ ਸਾਰੇ ਲਏ ਬੁਲਾਈਆ। ਅੱਗੇ ਰਹੇ ਨਾ ਕੋਇ ਜੁਦਾ, ਦੀਨ ਮਜ਼੍ਹਬ ਦੀ ਕਰੇ ਨਾ ਕੋਇ ਲੜਾਈਆ। ਸਾਚੇ ਨਾਮ ਦਾ ਦੱਸ ਕੇ ਮੁੱਦਾ, ਮੁੱਦਤ ਦੇ ਵਿਛੜੇ ਰਿਹਾ ਮਿਲਾਈਆ। ਲਹਿਣਾ ਦੇਣਾ ਮੁਕਾਵੇ ਧਰਨੀ ਧਰਤ ਧਵਲ ਬਸੁੱਧਾ, ਬਾਵਨ ਲੇਖਾ ਨਾਲ ਮਿਲਾਈਆ। ਲੇਖੇ ਪਾਵੇ ਗੋਬਿੰਦ ਵਾਲਾ ਕੁੱਜਾ, ਜੋ ਦੋ ਤੋਂ ਤਿੰਨ ਦਏ ਵਡਿਆਈਆ। ਓਸ ਘੁਮਿਆਰ ਦਾ ਲਹਿਣਾ ਬੁੱਝਾ, ਜਿਸ ਭਾਂਡਾ ਲਿਆ ਤਪਾਈਆ। ਜਨਮ ਜਨਮ ਦਾ ਲੇਖਾ ਕਰ ਕੇ ਉਘਾ, ਲਹਿਣੇ ਵਿਚ ਕੀਮਤ ਰਿਹਾ ਪਾਈਆ। ਗੁਰਦਿਤ ਸਿੰਘ ਓਹੋ ਠਠਿਆਰ ਬੁੱਢਾ, ਜਿਸ ਕੱਚੀ ਮਾਟੀ ਅਗਨੀ ਨਾਲ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਇਕੋ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਾਇਆ ਮਾਟੀ ਵੇਖਿਆ ਤੱਕਿਆ ਜਲਵਾ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਦੇ ਸਦਾ ਭਰਦੇ ਬੇੜੇ ਵਹਿੰਦੇ ਜਾਣ ਪੂਰ, ਪੂਰਬ ਲੇਖਾ ਸਭ ਦਾ ਲੇਖੇ ਲਾਵੇ ਥਾਉਂ ਥਾਈਂਆ। ਸੋ ਸਤਿਗੁਰ ਹਾਜ਼ਰ ਹਜ਼ੂਰ, ਹਾਜ਼ਰ ਹੋ ਕੇ ਹਜ਼ੂਰੀਏ ਵੇਖ ਵਖਾਈਆ। ਬਾਕੀ ਰਹੇ ਨਾ ਕਿਸੇ ਮਜ਼ਦੂਰ, ਜਨਮ ਜਨਮ ਦੀ ਨਾਮ ਮਜ਼ਦੂਰੀ ਸਭ ਦੀ ਝੋਲੀ ਪਾਈਆ। ਜਨ ਭਗਤ ਦਵਾਰੇ ਕਰ ਕਬੂਲ, ਦਰਗਾਹ ਸਾਚੀ ਦਏ ਵਡਿਆਈਆ। ਗੁਰਮੁਖ ਉਤਾਰਨਾ ਪਾਰ ਜਿਸ ਦਾ ਅਸੂਲ, ਅਸਲ ਆਪਣੇ ਘਰ ਵਸਾਈਆ। ਮਾਲਕ ਬਣ ਕੇ ਕੰਤ ਕੰਤੂਹਲ, ਆਤਮ ਪਰਮਾਤਮ ਜੋੜ ਜੁੜਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਧੂਲ, ਧੂੜੀ ਟਿੱਕਾ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮੇ ਅੰਦਰ ਹੁਕਮ ਦੇਵੇ ਮਾਅਕੂਲ, ਮੁਕੰਮਲ ਆਪਣੀ ਕਾਰ ਕਮਾਈਆ।

❋

❋

੧੫ ਕੱਤਕ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਚਾਰ ਜੁਗ ਦੇ ਥੱਕੇ ਕਿਰਤੀ, ਅਕਿਰਤਘਣਾਂ ਤੋਂ ਪੱਲੂ ਗਏ ਛੁਡਾਈਆ। ਧਾਰ ਵੇਖ ਕੇ ਇਕ ਨਿਰਤੀ, ਨਿਰਾਕਾਰ ਰੰਗ ਰੰਗਾਈਆ। ਖੇਲ ਵੇਖ ਅਗੰਮੇ ਪਿਰ ਦੀ, ਪਰਾ ਪਸੰਤੀ ਮਧਮ ਬੈਖਰੀ ਨਾਤਾ ਲਿਆ ਛੁਡਾਈਆ। ਕਥਾ ਕਹਾਣੀ ਜੁਗ ਚੌਕੜੀ ਚਿਰ ਦੀ, ਜੁਗ ਚੌਕੜੀ ਪੈਂਡਾ ਗਈ ਮੁਕਾਈਆ। ਨਿਰਗੁਣ ਨਿਰਗੁਣ ਆਤਮ ਪਰਮਾਤਮ ਧਾਰ ਵੇਖੀ ਮਿਲਦੀ, ਭਗਤ ਭਗਵਾਨ ਜੋੜ ਜੁੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਹਿਲਦੀ, ਹਾਲਤ ਸਮਝ ਕਿਸੇ ਨਾ ਆਈਆ। ਰੌਸ਼ਨੀ ਨਜ਼ਰ ਕਿਸੇ ਨੂੰ ਨਾ ਆਈ ਆਪਣੇ ਤਿਲ ਦੀ, ਤਿਲਕਦੀ ਵੇਖੀ ਕੂੜ ਲੋਕਾਈਆ। ਧੜਕਣਾ ਮਿਟੀ ਨਾ ਦਿਲ ਦੀ, ਸਾਂਤਕ ਸਤਿ ਨਾ ਕੋਇ ਵਖਾਈਆ। ਅੰਧੇਰੀ ਰੈਣ ਸਮਝ ਆਈ ਨਾ ਜਗਤ ਬਿਲ ਦੀ, ਕਪਟ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸੰਦੇਸ਼ਾ ਕਹੇ ਮੇਰਾ ਸੁਣੋ ਅਗੰਮੀ ਬੋਲ, ਅਨਬੋਲਤ ਰਿਹਾ ਜਣਾਈਆ। ਜਗਤ ਦਮਾਮਿਉਂ ਵੱਖਰਾ ਢੋਲ, ਦੋ ਜਹਾਨ ਕਰੇ ਸ਼ਨਵਾਈਆ। ਜਗਤ ਜਗਿਆਸੂਓ ਪੜਦਾ ਲੈਣਾ ਖੋਲ੍ਹ, ਖ਼ਾਲਕ ਖ਼ਲਕ ਰਿਹਾ ਦ੍ਰਿੜਾਈਆ। ਚਾਰ ਕੁੰਟ ਦਹਿ ਦਿਸ਼ਾ ਸਭ ਦਾ ਕੱਢਣਾ ਪੋਲ, ਪੋਪ ਬਚਿਆ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਵੱਜਣ ਨਹੀਂ ਦੇਣਾ ਰੋਲ, ਰੌਲਾ ਵੇਖੇ ਜਗਤ ਲੋਕਾਈਆ। ਜਨ ਭਗਤਾਂ ਵਸਣਾ ਕੋਲ, ਘਰ ਠਾਂਡੇ ਸੋਭਾ ਪਾਈਆ। ਜਿਥੇ ਰੁੱਤ ਬਸੰਤ ਜਾਏ ਮੌਲ, ਮਲਕੁਲਮੌਤ ਨਾ ਭੈ ਵਖਾਈਆ। ਅੰਮ੍ਰਿਤ ਰਸ ਦੇ ਕੇ ਪਾਹੁਲ, ਪਹਿਲ ਗੁਰਮੁਖਾਂ ਦਏ ਬਣਾਈਆ। ਜਨਮ ਕਰਮ ਦਾ ਕਰ ਕੇ ਭਾਰ ਹੌਲ, ਹਵਾਲਾਤ ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਮਾਣ ਵਡਿਆਈ ਬਖ਼ਸ਼ ਕੇ ਉਪਰ ਧੌਲ, ਧਰਮ ਦਾ ਦਵਾਰਾ ਇਕ ਸਮਝਾਈਆ। ਸੰਤ ਸੁਹੇਲੇ ਫੜ ਅਡੋਲ, ਅੱਡਰੇ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਧੁਰ ਸਰਨਾਈਆ। ਧੁਰ ਸਰਨਾਈ ਕਹੇ ਸਭ ਦਾ ਇਕੋ ਸੱਜਣਾ, ਸਾਹਿਬ ਲੈਣਾ ਮਨਾਈਆ। ਕਾਇਆ ਭਾਂਡੇ ਕੂੜੇ ਭੱਜਣਾ, ਭਵਰੀ ਵਿਚ ਦਿਸੇ ਲੋਕਾਈਆ। ਸਾਚੇ ਦਰ ਗੁਰਮੁਖ ਵਿਰਲੇ ਲੰਘਣਾ, ਜਿਨ੍ਹਾਂ ਮਿਲੇ ਮਾਣ ਵਡਿਆਈਆ। ਧੁਰ ਦਰਬਾਰਾ ਇਕੋ ਖੁਲ੍ਹਣਾ, ਜਿਥੇ ਵਸਤ ਨਾ ਕੋਇ ਪਰਾਈਆ। ਮਿਲੇ ਮੇਲ ਸੂਰੇ ਸਰਬੰਗਣਾ, ਸਮਰਥ ਸਵਾਮੀ ਹੋਏ ਸਹਾਈਆ। ਧੂੜੀ ਲੱਗੇ ਅਨੋਖਾ ਚੰਦਨਾ, ਚੰਦ ਚਾਂਦਨੀ ਨੂਰ ਸ਼ਰਮਾਈਆ। ਜਨਮ ਕਰਮ ਦਾ ਰਹੇ ਨਾ ਕੋਇ ਬੰਧਨਾ, ਬੰਦਗੀ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਸੋਭਾ ਪਾਈਆ। ਦਰਗਾਹ ਕਹੇ ਮੈਂ ਜਗਤ ਦਰਗਾਹ ਨਹੀਂ ਸ਼ਰੀਫ਼, ਸ਼ਰਾਫ਼ਤ ਵੇਖਾਂ ਥਾਉਂ ਥਾਈਂਆ। ਮੈਂ ਤੱਕਾਂ ਉਹ ਜ਼ਈਫ਼, ਜੋ ਸਿਰਫ਼ ਦਿਲਰੁਬਾ ਮਾਤ ਅਖਵਾਈਆ। ਮੈਂ ਕਦੇ ਨਾ ਹੋਈ ਜ਼ਈਫ਼, ਬਿਰਧ ਬਾਲ ਨਾ ਰੂਪ ਵਟਾਈਆ। ਕਿਸੇ ਨਾ ਝੁਕਿਆ ਸੀਸ, ਸਜਦਾ ਨਾ ਕੋਇ ਵਖਾਈਆ। ਕਲਮਾ ਨਾ ਪੜ੍ਹਿਆ ਹਦੀਸ, ਕੂਕ ਨਾ ਕੋਇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਰੰਗ ਰਿਹਾ ਸਮਝਾਈਆ। ਦਰਗਾਹ ਕਹੇ ਮੇਰੀ ਕੋਇ ਨਾ ਜਾਣੇ ਦਰਗਾਹ, ਦਰ ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਵੇਖੇ ਥਲ ਅਸਗਾਹ, ਜਗਤ ਵਿਚ ਵਡਿਆਈਆ। ਉਹ ਮੰਨ ਕੇ ਇਕ ਅਲਾਹ, ਆਲਮੀਨ ਸੀਸ ਝੁਕਾਈਆ। ਖ਼ਾਦਮਾਂ ਦਾ ਸਮਝ ਖ਼ੁਦਾ, ਖ਼ੁਦੀ ਵਿਚ ਖ਼ੁਦ ਰੂਪ ਬਦਲਾਈਆ। ਲੇਖਾ ਜਾਣੇ ਨਾ ਆਦਮ ਹਵਾ,

❋

❋

ਹਵਸ ਵਿਚ ਸਰਬ ਲੋਕਾਈਆ। ਜਿਸ ਦਾ ਖੇਲ ਆਦਿ ਜੁਗਾਦਿ ਨਵਾਂ, ਨਵ ਨੌ ਚਾਰ ਹੁਕਮ ਵਰਤਾਈਆ। ਤਿਸ ਦਾ ਵਿਵਹਾਰ ਹੋਣਾ ਰਵਾਂ, ਰਵਾਨਗੀ ਸਰਬ ਲੋਕਾਈਆ। ਦਰਗਾਹ ਕਹੇ ਮੈਂ ਕੀ ਕੁਛ ਕਹਾਂ, ਕੀ ਤੌਫ਼ੀਕ ਹਕ ਖ਼ੁਦਾਈਆ। ਇਕ ਏਕ ਦੀ ਚਰਨੀ ਢਹਵਾਂ, ਜਿਸ ਮੇਰੇ ਗ੍ਰਹਿ ਦਿਤੀ ਵਡਿਆਈਆ। ਨੱਚਾਂ ਕੁੱਦਾਂ ਨਾਲ ਚਵਾਂ, ਚਾਓ ਘਨੇਰਾ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਕਰ ਕੇ ਮਨ੍ਹਾਂ, ਮਨਸਾ ਸਭ ਦੀ ਪੂਰ ਕਰਾਈਆ। ਆਪਣਾ ਸ਼ਬਦ ਸੁਣਾ ਕੇ ਬਿਨਾ ਕੰਨਾਂ, ਪੂਰਬ ਦੇ ਗੁਰਮੁਖ ਲਏ ਉਠਾਈਆ। ਜਗਤ ਜਹਾਨ ਤੋਂ ਉਚੇ ਬਣਾ, ਸ਼ਰਅ ਜ਼ੰਜੀਰ ਰਿਹਾ ਕਟਾਈਆ। ਦਸ ਸੌ ਚਵੀ ਦਾ ਸੋਹਣਾ ਪੰਨਾ, ਗੁਰੂ ਗ੍ਰੰਥ ਦਏ ਦੁਹਾਈਆ। ਜਗਤ ਵਿਧਾਨ ਹੋਣਾ ਨਿਕੰਮਾ, ਨਕਰਮਣ ਕੂੜ ਲੋਕਾਈਆ। ਮਨੂਆ ਮਨ ਬਣੇ ਪੰਮਾ, ਪ੍ਰੇਮ ਪ੍ਰੀਤੀ ਨਾ ਕੋਇ ਵਖਾਈਆ। ਸਭ ਤੋਂ ਵੱਖਰਾ ਨਿਰਾਲਾ ਹੋਵੇ ਸਮਾਂ, ਸੰਮਤ ਸੰਮਤੀ ਰੂਪ ਬਦਲਾਈਆ। ਨਵ ਨੌ ਚਾਰ ਦਾ ਪੈਂਡਾ ਮੁਕੇ ਲੰਮਾ, ਵਦੀ ਸੁਦੀ ਨਾ ਵੰਡ ਵੰਡਾਈਆ। ਕਲਜੁਗ ਆਵੇ ਅੰਤਮ ਉਤੇ ਦਮਾਂ, ਦਾਮਨ ਪਲੂ ਨਾ ਕੋਇ ਫੜਾਈਆ। ਦੀਨ ਦੁਨੀ ਹਰਸ ਵਧੇ ਤਮਾ, ਤਾਮਸ ਅਗਨੀ ਤਤ ਤਪਾਈਆ। ਨੂਰੀ ਜੋਤ ਜਗੇ ਨਾ ਕੋਈ ਸ਼ਮਅ, ਸ਼ਮਸ਼ਾਨ ਭੂਮੀ ਜਗਤ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ। ਰਾਹ ਕਹੇ ਮੇਰਾ ਵਖਰਾ ਰਸਤਾ, ਰਾਹ ਰਾਸਤੀ ਨਾਲ ਜਣਾਈਆ। ਚਾਰ ਜੁਗ ਦਾ ਪਿਛਲਾ ਬੰਨ੍ਹ ਕੇ ਬਸਤਾ, ਬਸਤੀ ਨਵੀਂ ਦੇਣੀ ਵਸਾਈਆ। ਜਿਸ ਗ੍ਰਹਿ ਪੁਰਖ ਅਕਾਲ ਹੋਵੇ ਵਸਦਾ, ਵਸਲ ਮਿਲੇ ਯਾਰ ਖ਼ੁਦਾਈਆ। ਨੂਰ ਹੋਵੇ ਇਕੋ ਅੱਖ ਦਾ, ਆਖ਼ਰ ਮੇਲਾ ਬੇਪਰਵਾਹੀਆ। ਭੰਡਾਰਾ ਦੇਵੇ ਧਰਮ ਸਤਿ ਦਾ, ਸਚ ਮਿਲੇ ਵਡਿਆਈਆ। ਮਨੂਆ ਮੂਲ ਨਾ ਹੋਵੇ ਨੱਚਦਾ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸੋਹਣਾ ਭਾਂਡਾ ਹੋਵੇ ਸਾਢੇ ਤਿੰਨ ਹੱਥ ਮਾਟੀ ਕੱਚ ਦਾ, ਗੁਰ ਸਤਿਗੁਰ ਢੋਲਾ ਗਾਈਆ। ਲੂੰ ਲੂੰ ਪ੍ਰਭ ਸਵਾਮੀ ਹੋ ਕੇ ਰਚਦਾ, ਰਚਨਾ ਆਪਣੀ ਦਏ ਵਖਾਈਆ। ਕੱਤਕ ਕਹੇ ਮੈਂ ਭੁੱਖਾ ਭਗਤਾਂ ਦੇ ਜਸ ਦਾ, ਸਿਫ਼ਤ ਸਿਫ਼ਤਾਂ ਨਾਲ ਸਾਲਾਹੀਆ। ਖ਼ੁਸ਼ੀਆਂ ਵਿਚ ਸਦਾ ਹੱਸਦਾ, ਹਸਤੀ ਵੇਖ ਬੇਪਰਵਾਹੀਆ। ਜਿਸ ਦੇ ਕੋਲ ਭੰਡਾਰ ਅੰਮ੍ਰਿਤ ਰਸ ਦਾ, ਰਸਤੇ ਭੁੱਲਿਆਂ ਦਏ ਪਿਲਾਈਆ। ਸਦਾ ਸੁਹੰਜਣਾ ਖੇੜਾ ਵਸਦਾ, ਦਰਗਾਹ ਸਾਚੀ ਸੋਭਾ ਪਾਈਆ। ਲਹਿਣਾ ਦੇਣਾ ਪੂਰਾ ਕਰੇ ਸਭ ਦੇ ਹਕ ਦਾ, ਹਕ਼ੀਕ਼ਤ ਦਾ ਹਕ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਭੰਡਾਰ ਖੋਲ੍ਹ ਕੇ ਆਪਣੇ ਹੱਟ ਦਾ, ਵਣਜ ਵਣਜਾਰਾ ਇਕ ਕਰਾਈਆ।

ਪਹਿਲੀ ਮੱਘਰ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਸਤਿਗੁਰ ਸ਼ਬਦ ਕਹੇ ਮੈਂ ਰਿਹਾ ਫਿਰਦਾ, ਫਿਰਤ ਫਿਰਤ ਵੇਖੀ ਸਰਬ ਲੋਕਾਈਆ। ਲੱਖ ਚੁਰਾਸੀ ਅੰਤਰ ਟੋਹਿਆ ਹਿਰਦਾ, ਘਟ ਘਟ ਅੰਤਰ ਨਿਰੰਤਰ ਫੋਲ ਫੁਲਾਈਆ। ਪ੍ਰੇਮ ਪਿਆਰ ਖੋਜਿਆ ਸਾਚੇ ਪਿਰ ਦਾ, ਪੀਆ ਪ੍ਰੀਤਮ ਤੱਕਿਆ ਥਾਉਂ ਥਾਈਂਆ। ਜੋ ਭਗਤ ਸੁਹੇਲਾ ਵਿਛੜਿਆ ਚਿਰ ਦਾ, ਚਿਰੀ ਵਿਛੁੰਨਾ ਆਪ ਜਗਾਈਆ। ਅੰਤਰ ਅੰਮ੍ਰਿਤ ਹੋ ਕੇ ਝਿਰਨਾ ਝਿਰਦਾ, ਬੂੰਦ ਸਵਾਂਤੀ ਆਪ ਟਪਕਾਈਆ। ਕਵਲ ਨਾਭੀ ਹੋ

❋

❋

ਕੇ ਖਿਲਦਾ, ਗ਼ੁੰਚਾ ਰੂਪ ਰੂਪ ਬਦਲਾਈਆ। ਭੇਵ ਖੁਲ੍ਹਾ ਕੇ ਨਿਰਾਲੇ ਤਿਲ ਦਾ, ਤ੍ਰੈਗੁਣ ਲੇਖਾ ਦਿਤਾ ਮੁਕਾਈਆ। ਸਚ ਸਵਾਮੀ ਜਿਥੇ ਮਿਲਦਾ, ਹਰਿ ਕਰਤਾ ਧੁਰਦਰਗਾਹੀਆ। ਝਗੜਾ ਮੁਕਾ ਕੇ ਸੁਖਮਨ ਟੇਢੀ ਬਿਲ ਦਾ, ਪੈਂਡਾ ਪੰਧ ਦਿਤਾ ਚੁਕਾਈਆ। ਘਰ ਵਖਾ ਨਿਰਵੈਰ ਨਿਰ ਦਾ, ਨਿਰਾਕਾਰ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਉਠ ਮੀਤ ਮੁਰਾਰੇ ਮੱਘਰ, ਮਗਰਲਾ ਲੇਖਾ ਰਹੇ ਨਾ ਰਾਈਆ। ਸਭ ਦੀ ਆਸਾ ਮਨਸਾ ਪੂਰੀ ਹੋਵੇ ਸੱਧਰ, ਸਦਮਿਆਂ ਵਾਲਾ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਕਰਦੇ ਪੱਧਰ, ਪਤਿਪਰਮੇਸ਼ਵਰ ਇਕ ਜਣਾਈਆ। ਧੁਰ ਦਾ ਸਵਾਮੀ ਅੰਤਰਜਾਮੀ ਕਰੇ ਅਦਲ, ਇਨਸਾਫ਼ ਇਕੋ ਘਰ ਪਰਗਟਾਈਆ। ਕਲਜੁਗ ਕੂੜੀ ਕਿਰਿਆ ਕਰ ਕਤਲ, ਬੈਤਲ ਮੁਕੱਦਸ ਇਕ ਪਰਗਟਾਈਆ। ਜਿਹੜੇ ਭੁੱਲ ਗਏ ਆਪਣਾ ਵਤਨ, ਬੇਵਤਨਾਂ ਵਤਨ ਵਖਾਈਆ। ਅੱਗੇ ਕਿਸੇ ਦਾ ਚੱਲੇ ਕੋਈ ਨਾ ਯਤਨ, ਯਥਾਰਥ ਗੁਰ ਅਵਤਾਰ ਪੈਗ਼ੰਬਰ ਸੀਸ ਝੁਕਾਈਆ। ਪੁਰਖ ਅਕਾਲਾ ਦੀਨ ਦਿਆਲਾ ਏਕੰਕਾਰ ਸਾਂਝਾ ਯਾਰ ਪਰਵਰਦਿਗਾਰ ਆਵੇ ਰੱਖਣ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਵੇਖ ਵਖਾਈਆ। ਆਤਮ ਪਰਮਾਤਮ ਸਾਂਝਾ ਕਰ ਕੇ ਪੱਤਣ, ਪਤਿਪਰਮੇਸ਼ਵਰ ਆਪਣਾ ਪੜਦਾ ਦਏ ਚੁਕਾਈਆ। ਜਗਤ ਵਾਸਨਾ ਰਹੇ ਕੋਈ ਨਾ ਮਤਨ, ਮਨ ਕਾ ਮਣਕਾ ਇਕ ਭਵਾਈਆ। ਸੰਤ ਸੁਹੇਲੇ ਧੁਰਦਰਗਾਹੀ ਬਣ ਕੇ ਆਵੇ ਸੱਦਣ, ਸੱਦਾ ਹੋਕਾ ਲੋਕ ਪਰਲੋਕਾ ਏਕਾ ਨਾਮ ਜਣਾਈਆ। ਲੱਖ ਚੁਰਾਸੀ ਜਮ ਕੀ ਫਾਸੀ ਵਿਚੋਂ ਆਵੇ ਕੱਢਣ, ਬੇਪਰਵਾਹ ਹੋ ਫੜ ਬਾਹੋਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਉਪਜਾਈਆ। ਸਤਿਗੁਰ ਸ਼ਬਦ ਕਹੇ ਵੇਖ ਮੱਘਰ ਮੀਤ ਮੁਰਾਰੀ, ਮਿਤਰਾ ਮਿਤਰ ਦੇਣਾ ਮਿਲਾਈਆ। ਮੱਘਰ ਕਰ ਚਰਨ ਨਿਮਸਕਾਰੀ, ਬਿਨਾ ਸੀਸ ਸੀਸ ਝੁਕਾਈਆ। ਇਹ ਖੇਲ ਅਗੰਮ ਅਪਾਰੀ, ਸੰਸਾਰੀ ਸਮਝ ਕੋਇ ਨਾ ਆਈਆ। ਤੂੰ ਦਾਤਾ ਗਹਿਰ ਗੰਭੀਰ ਤੇਰੀ ਸਦਾ ਸਦਾ ਸਿਕਦਾਰੀ, ਸਿਕਦਾਰ ਬੈਠੇ ਸੀਸ ਝੁਕਾਈਆ। ਝਗੜਾ ਮੁਕੇ ਗੁਰੂ ਅਵਤਾਰੀ, ਪੈਗ਼ੰਬਰ ਧਾਰੀ ਤੇਰੇ ਵਿਚ ਸਮਾਈਆ। ਏਕਾ ਨਿਰਗੁਣ ਨੂਰ ਜੋਤ ਉਜਿਆਰੀ, ਉਜਲ ਕਰੇ ਆਪ ਰੁਸ਼ਨਾਈਆ। ਜਿਸ ਦਾ ਲੇਖਾ ਕਾਗਦ ਕਲਮ ਨਾ ਲਿਖਣਹਾਰੀ, ਕਾਤਬ ਕਰੇ ਨਾ ਕੋਇ ਵਡਿਆਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਲੇਖਾ ਜਾਣੇ ਏਕਾ ਵਾਰੀ, ਵਾਰਤਾ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸੰਦੇਸ਼ਾ ਇਕ ਸੁਣਾਈਆ। ਮੱਘਰ ਕਹੇ ਸੁਣ ਸਤਿਗੁਰ ਸ਼ਬਦ ਸਵਾਮੀ, ਸਹਿਜ ਸੀਸ ਝੁਕਾਈਆ। ਘਟ ਨਿਵਾਸੀ ਅੰਤਰਜਾਮੀ, ਬੇਨੰਤੀ ਹਕ ਦ੍ਰਿੜਾਈਆ। ਤੇਰਾ ਹੁਕਮ ਧੁਰ ਫ਼ਰਮਾਨੀ, ਫ਼ੁਰਨਿਆਂ ਵਿਚ ਸਰਬ ਭਵਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਨਿਸ਼ਾਨੀ, ਨਿਛਾਵਰ ਆਪਣਾ ਆਪ ਕਰਾਈਆ। ਪੈਗ਼ੰਬਰ ਮੰਗਦੇ ਗਏ ਅਗੰਮਾ ਪਾਣੀ, ਦਰਗਾਹ ਸਾਚੀ ਰਾਹ ਤਕਾਈਆ। ਤੇਰੀ ਰਮਜ਼ ਕਿਸੇ ਨਾ ਜਾਣੀ, ਅਨਜਾਣਤ ਸੀਸ ਝੁਕਾਈਆ। ਜਲਵਾ ਲੈ ਕੇ ਧੁਰ ਨੁਰਾਨੀ, ਮਸਤਕ ਨੂਰ ਨੂਰ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। ਮੱਘਰ ਕਹੇ ਤੂੰ ਸ਼ਬਦੀ ਦਾਤਾ, ਦੂਜਾ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦੀ ਇਕ ਗਿਆਤਾ, ਗੁਰੂ ਗੁਰਦੇਵ ਕਰੇਂ ਪੜ੍ਹਾਈਆ। ਹੁਕਮੇ ਅੰਦਰ ਸੁਣਾਵੇਂ ਗਾਥਾ, ਕਥਨੀ ਕਥ ਸੇਵ ਕਮਾਈਆ। ਕਲਜੁਗ ਅੰਤਮ

❋

❋

ਵੇਖ ਤਮਾਸ਼ਾ, ਦੋ ਜਹਾਨਾਂ ਪੜਦਾ ਆਪ ਉਠਾਈਆ। ਤੇਰੇ ਮੰਡਲ ਤੇਰੀ ਰਾਸਾ, ਗੋਪੀ ਕਾਹਨ ਨੱਚਣ ਟੱਪਣ ਵਾਹੋ ਦਾਹੀਆ। ਪੀਰ ਪੈਗ਼ੰਬਰਾਂ ਪੂਰੀਆਂ ਕਰ ਆਸਾਂ, ਆਹਿਸਤਾ ਆਹਿਸਤਾ ਅਸਲ ਆਪਣਾ ਖੇਲ ਦੇਣਾ ਵਖਾਈਆ। ਸਭ ਦਾ ਖ਼ਾਲੀ ਕਰ ਕਾਸਾ, ਕ਼ਸਮ ਤੇਰੇ ਨਾਮ ਦੁਹਾਈਆ। ਤੇਰਾ ਨੂਰ ਤੇਰਾ ਪਰਕਾਸ਼ਾ, ਤੇਰਾ ਨਾਮ ਸ਼ਬਦ ਸ਼ਨਵਾਈਆ। ਸਤਿਗੁਰ ਸ਼ਬਦ ਤੇਰੀ ਸਮਝੇ ਕੋਈ ਨਾ ਭਾਸ਼ਾ, ਭਾਖਿਆ ਵਿਚ ਸਾਰੇ ਦੇਣ ਦੁਹਾਈਆ। ਮੈਂ ਤੱਕਿਆ ਜ਼ਿਮੀ ਆਕਾਸ਼ਾ, ਅਕਸ ਤੇਰਾ ਥਾਉਂ ਥਾਈਂਆ। ਸਾਰੇ ਕਹਿ ਕੇ ਗਏ ਜੋਤੀ ਜਾਤਾ, ਜੋਤੀ ਜਾਤਾ ਤੇਰਾ ਰੂਪ ਨਾ ਕੋਇ ਵਖਾਈਆ। ਤੇਰੇ ਨਾਮ ਦੀ ਮਹਿੰਮਾ ਗਾਈ ਬਹੁ ਭਾਂਤਾ, ਬਾਤਾਂ ਜਗਤ ਵਿਚ ਵਡਿਆਈਆ। ਕੋਟਾਂ ਵਿਚੋਂ ਕੋਟ ਕੋਟੀ ਤੇਰੀਆਂ ਮਾਰ ਕੇ ਗਏ ਵਾਟਾਂ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਦੇਣਾ ਦਰਸਾਈਆ। ਸਤਿਗੁਰ ਸ਼ਬਦ ਕਹੇ ਸੁਣ ਮੱਘਰ ਬਾਲੇ ਨਿੱਕੇ, ਨਿੱਕਿਆਂ ਦਿਆਂ ਵਡਿਆਈਆ। ਮੇਰਾ ਖੇਲ ਕਿਸੇ ਨਾ ਦਿਸੇ, ਅੰਤ ਕਹਿਣ ਕੋਇ ਨਾ ਆਈਆ। ਸਭ ਦੇ ਪੂਰੇ ਕਰ ਕੇ ਹਿੱਸੇ, ਹਸਤੀ ਧੁਰ ਦੀ ਦਿਤੀ ਪਰਗਟਾਈਆ। ਜਿਹੜੇ ਲੇਖ ਪਿਛਲੇ ਲਿਖੇ, ਗੁਰ ਅਵਤਾਰ ਪੈਗ਼ੰਬਰਾਂ ਪੂਰ ਕਰਾਈਆ। ਅੰਤਮ ਕੱਢ ਕੇ ਸਾਚੇ ਸਿੱਟੇ, ਸਿੱਟਾ ਸਭ ਦੇ ਨਾਲ ਲਗਾਈਆ। ਧੁਰਦਰਗਾਹੀ ਵਖਾ ਕੇ ਚਿੱਠੇ, ਪੜਦੇ ਅੰਦਰੋਂ ਦਿਤੇ ਚੁਕਾਈਆ। ਨੇਤਰ ਧਾਰ ਅਗੰਮੀ ਨੈਣੀਂ ਨੀਰ ਵਹਾ ਕੇ ਪਿੱਟੇ, ਬਿਨ ਹੰਝੂਆਂ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਕਹੇ ਮੈਂ ਵਰਤਾਂ ਜਲਦੀ, ਜਲ ਥਲ ਮਹੀਅਲ ਵੇਖ ਵਖਾਈਆ। ਖੇਲ ਵਖਾਵਾਂ ਅਛਲ ਅਛੱਲ ਦੀ, ਵਲ ਛਲਧਾਰੀ ਆਪ ਵਖਾਈਆ। ਜਿਹੜੀ ਜੋਤ ਸ਼ਬਦ ਸੰਦੇਸ਼ਾ ਰਹੀ ਘਲਦੀ, ਜੁਗ ਚੌਕੜੀ ਹੁਕਮ ਸੁਣਾਈਆ। ਭਗਤਾਂ ਮੰਜ਼ਲ ਦੇਂਦੀ ਰਹੀ ਅਟਲ ਦੀ, ਨਿਹਚਲ ਧਾਮ ਵਡਿਆਈਆ। ਉਸ ਨੇ ਸਾਰ ਨਾ ਦਿਤੀ ਆਪਣੇ ਪਲ ਦੀ, ਪਲਕਾਂ ਦੇ ਪਿੱਛੇ ਗੁਰ ਅਵਤਾਰਾਂ ਪੈਗ਼ੰਬਰਾਂ ਹੁਕਮ ਮਨਾਈਆ। ਸੋ ਆਪਣੀ ਧਾਰ ਆਪੇ ਵਿਚ ਰਲਦੀ, ਦੂਜਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਪਰਗਟਾਈਆ। ਮੱਘਰ ਕਹੇ ਮੈਂ ਵੇਖਿਆ ਇਕ ਇਕੱਲਾ ਮੀਤਾ, ਮਤਾ ਇਕੋ ਨਾਲ ਪਕਾਈਆ। ਜਿਸ ਦੀ ਸਮਝੇ ਕੋਈ ਨਾ ਰੀਤਾ, ਰਤੀ ਰਤ ਸਭ ਦੀ ਰਿਹਾ ਸੁਕਾਈਆ। ਕੁਛ ਲੇਖਾ ਅਰਜਨ ਕ੍ਰਿਸ਼ਨ ਨਾਲ ਜਿਸ ਵੇਲੇ ਉਪਜਾਈ ਗੀਤਾ, ਇਕ ਅੱਠ ਜੋੜ ਜੁੜਾਈਆ। ਜਿਹੜਾ ਸਭ ਦਾ ਠਾਕਰ ਨੀਕਾ, ਨਿੱਕਿਉਂ ਵੱਡੇ ਦਏ ਬਣਾਈਆ। ਓਸ ਦੀਆਂ ਸਦਾ ਸਦਾ ਉਡੀਕਾਂ, ਅਭੁੱਲ ਭੁੱਲ ਕੋਇ ਨਾ ਜਾਈਆ। ਜੋ ਆਦਿ ਜੁਗਾਦੀ ਠਾਂਡਾ ਸੀਤਾ, ਸੀਤਾ ਰਾਮ ਸਦਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸੰਦੇਸ਼ਾ ਕਹੇ ਸੁਣੋ ਦੋ ਜਹਾਨ ਮੀਤ, ਬਿਨ ਮਤਿਉਂ ਦਿਆਂ ਸੁਣਾਈਆ। ਸਾਂਝੀ ਇਕ ਕਰੋ ਪ੍ਰੀਤ, ਪਰਮ ਪੁਰਖ ਇਕ ਮਨਾਈਆ। ਜਿਸ ਦਾ ਲਹਿਣਾ ਬੀਸ, ਬੀਸ ਇਕੀਸ ਰੰਗ ਵਟਾਈਆ। ਸੋ ਸਾਹਿਬ ਜਗਤ ਜਗਦੀਸ, ਜਗਦੀਸ਼ਰ ਧੁਰਦਰਗਾਹੀਆ। ਚਾਰ ਜੁਗ ਜੁਗਤੀ ਨਾਲ ਕਰਦੇ ਗਏ ਉਡੀਕ, ਭਗਤੀ ਵਿਚ ਭਗਵਨ ਧਿਆਨ ਲਗਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਬਦਲਣ ਆਇਆ ਰੀਤ, ਨਿਰਗੁਣ ਆਪਣਾ ਫੇਰਾ ਪਾਈਆ। ਭਗਤ ਸੁਹੇਲਾ ਸਭ ਦੇ ਅੰਤਰ ਵਸਿਆ ਬੀਚ, ਜਗਤ ਨੇਤਰ ਅੱਖ ਨਜ਼ਰ ਕੋਇ ਨਾ ਪਾਈਆ। ਜਿਨ੍ਹਾਂ ਸਾਚਾ ਨਾਮ ਕਰੇ ਬਖ਼ਸ਼ੀਸ਼, ਰਹਿਮਤ ਰਹਿਮ ਹਕ ਕਮਾਈਆ।

❋

❋

ਉਹ ਸੁਣ ਕੇ ਸਚ ਹਦੀਸ, ਢੋਲਾ ਗਾਵਣ ਧੁਰਦਰਗਾਹੀਆ। ਚਰਨ ਕਵਲ ਬਣ ਵਸਨੀਕ, ਮੰਦਰ ਖੇੜਾ ਇਕ ਸੁਹਾਈਆ। ਦੀਨ ਮਜ਼੍ਹਬ ਦੀ ਲੰਘ ਕੇ ਲੀਕ, ਝਗੜਾ ਦੂਈ ਦਵੈਤੀ ਢਾਹੀਆ। ਕਾਇਆ ਕਾਅਬਾ ਵੇਖ ਮਸੀਤ, ਮਸਲਾ ਜੀਵਣ ਹੱਲ ਕਰਾਈਆ। ਸਤਿਗੁਰ ਵੇਖ ਸ਼ਬਦ ਅਤੀਤ, ਤ੍ਰੈਗੁਣ ਬੈਠਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਪਰਗਟਾਈਆ। ਮੱਘਰ ਕਹੇ ਮੈਂ ਹੋਇਆ ਮੁਰਦਾ, ਮੁਰੀਦ ਮੁਰਸ਼ਦ ਵੇਖ ਵਖਾਈਆ। ਜਿਸ ਦਾ ਨਾਮ ਫ਼ੁਰਨਾ ਇਕੋ ਫੁਰਦਾ, ਫ਼ੁਰਨੇ ਸਭ ਦੇ ਬੰਦ ਕਰਾਈਆ। ਪਦ ਰੱਖੇ ਇਕੋ ਸਤਿਗੁਰ ਦਾ, ਗੁਰ ਸਤਿਗੁਰ ਰੂਪ ਧਰਾਈਆ। ਮਾਲਕ ਹੋ ਅਗੰਮੇ ਧੁਰ ਦਾ, ਧੁਰ ਧਾਮ ਦਏ ਵਡਿਆਈਆ। ਲੇਖਾ ਪੂਰ ਕਰਾਏ ਅਨੰਦ ਪੁਰ ਦਾ, ਪੁਰੀਆਂ ਲੋਆਂ ਖੋਜ ਖੁਜਾਈਆ। ਲੇਖਾ ਦੇਵੇ ਦੇਵਤ ਸੁਰ ਦਾ, ਸੁਰਪਤ ਇੰਦ ਸੀਸ ਝੁਕਾਈਆ। ਸ਼ੰਕਰ ਜਿਸ ਕਾਰਨ ਨਿਰਗੁਣ ਧਾਰ ਜੁੜਦਾ, ਜੋੜੀ ਜੋੜ ਜੁੜਾਈਆ। ਬ੍ਰਹਮਾ ਬ੍ਰਹਮ ਵੇਤਾ ਹੋ ਕੇ ਚਾਰ ਕੁੰਟ ਦਹਿ ਦਿਸ਼ਾ ਫਿਰਦਾ ਤੁਰਦਾ, ਤੁਰਤ ਆਪਣੀ ਸੇਵ ਕਮਾਈਆ। ਵਿਸ਼ਨੂੰ ਖੇਲ ਵਖਾਵੇ ਹੋਰ ਹੋਰ ਦਾ, ਹੋਕਾ ਇਕੋ ਇਕ ਸਮਝਾਈਆ। ਜੁਗ ਚੌਕੜੀ ਸਭ ਦੀ ਕੀਤੀ ਕਰਨੀ ਆਪੇ ਤੋੜਦਾ, ਤੁੱਟਿਆਂ ਗੰਢ ਪਵਾਈਆ। ਪਿਛਲਾ ਲੇਖਾ ਜੋ ਟਹਿਣਾ ਲਿਆਂਦਾ ਬੋਹੜ ਦਾ, ਬਹੁੜੀ ਬਹੁੜੀ ਕਰ ਕੇ ਰਿਹਾ ਕੁਰਲਾਈਆ। ਜਿਸ ਵੇਲੇ ਬੁੱਧ ਸ਼ਬਦ ਸੁਣਿਆ ਜ਼ੋਰ ਦਾ, ਜ਼ੋਰ ਜ਼ਰ ਨਜ਼ਰ ਨਾ ਆਈਆ। ਅੰਤਰ ਦਰਸ਼ਨ ਇਕੋ ਲੋੜਦਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਆਵਾਜ਼ ਆਇਆ ਅਗੰਮੀ ਘਨਘੋਰ ਦਾ, ਬਿਨ ਡੰਕ ਡਫਾਰ ਸ਼ਨਵਾਈਆ। ਹਰਿ ਕਰਤਾ ਨਿੱਕਾ ਜਿਹਾ ਦਰਵਾਜਾ ਖੋਲ੍ਹਦਾ, ਖਿੜਕੀ ਬੰਦ ਉਲਟਾਈਆ। ਬਿਨ ਤਰਾਜ਼ੂ ਕੰਡੇ ਤੋਲਦਾ, ਵਜ਼ਨ ਇਕੋ ਇਕ ਜਣਾਈਆ। ਸਤਿਗੁਰ ਸ਼ਬਦ ਹੋ ਕੇ ਬੋਲਦਾ, ਬੋਲੀ ਇਕ ਪਰਗਟਾਈਆ। ਤੇਰਾ ਲੇਖਾ ਕਲਜੁਗ ਵਿਚ ਰੋਲ ਦਾ, ਰੌਲਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਆਪ ਖੁਲ੍ਹਾਈਆ। ਬੋਹੜ ਕਹੇ ਮੈਨੂੰ ਕਹਿੰਦੇ ਬੜ, ਪੂਜਾ ਜਗਤ ਲੋਕਾਈਆ। ਮੇਰੀ ਨੌ ਸੌ ਨੜ੍ਹਿਨਵੇ ਫੁੱਟ ਡੂੰਘੀ ਜਾਵੇ ਜੜ੍ਹ, ਇਹ ਪ੍ਰਭ ਨੇ ਦਿਤੀ ਵਡਿਆਈਆ। ਜਿਥੇ ਰਾਜਾ ਬਲ ਗਿਆ ਵੜ, ਬਾਵਨ ਭਾਗ ਲਗਾਈਆ। ਓਥੇ ਖੇਲ ਅਗੰਮੀ ਨਰ, ਨਰ ਨਰਾਇਣ ਜੋਤ ਰੁਸ਼ਨਾਈਆ। ਇਤਲ ਵਿਤਲ ਸਿਤਲ ਕਿਰਪਾ ਆਪਣੀ ਰਿਹਾ ਕਰ, ਹਰਿ ਕਰਤਾ ਬੇਪਰਵਾਹੀਆ। ਧੁਰ ਸੰਦੇਸ਼ੇ ਦਿਤਾ ਵਰ, ਖ਼ਬਰਾਂ ਵਿਚੋਂ ਖ਼ਬਰ ਇਕ ਪਰਗਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਮਾ ਲਏ ਧਰ, ਧਰਨੀ ਧਰਤ ਧਵਲ ਧੌਲ ਧਰਮ ਦਵਾਰਾ ਇਕ ਵਖਾਈਆ। ਸੰਤ ਸੁਹੇਲੇ ਭਗਤ ਜਨ ਲਏ ਫੜ, ਮਾਣ ਦੇਵੇ ਜਣੇਂਦੀ ਮਾਈਆ। ਸਾਚੀ ਮੰਜ਼ਲ ਪੌੜੇ ਜਾਏ ਚੜ੍ਹ, ਕਾਇਆ ਮੰਦਰ ਅੰਦਰ ਪੰਧ ਮੁਕਾਈਆ। ਸਚ ਦਵਾਰਾ ਏਕੰਕਾਰਾ ਵਖਾਏ ਅਗੰਮਾ ਘਰ, ਜਿਸ ਗ੍ਰਹਿ ਦੀਵਾ ਬਾਤੀ ਇਕੋ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਖਾਈਆ। ਬੜ ਕਹੇ ਮੈਂ ਬੋਹੜ ਦਾ ਬੂਟਾ, ਬੂਟਾ ਗੁਰ ਅਵਤਾਰ ਪੈਗ਼ੰਬਰਾਂ ਦਿਤਾ ਲਗਾਈਆ। ਜਿਸ ਵੇਲੇ ਬੁੱਧ ਨੇ ਬਿਨਾ ਸੁੱਧ ਤੋਂ ਲਿਆ ਝੂਟਾ, ਹੱਥ ਟਹਿਣੀ ਨਾਲ ਲਟਕਾਈਆ। ਪਰਕਾਸ਼ ਵੇਖਿਆ ਚਾਰੇ ਕੂਟਾਂ, ਕਾਇਆ ਕੁਟੀਆ ਵੱਜੀ ਵਧਾਈਆ। ਉਸ ਦਾ ਪੁੱਠਾ ਹੋਇਆ ਇਕ ਜੂਤਾ, ਆਪਣੀ ਕਰਵਟ ਗਿਆ ਬਦਲਾਈਆ। ਨੇਤਰ ਰੋ ਕੇ ਧਾਹੀਂ ਮਾਰ ਕੇ ਹੋਇਆ ਮੂਧਾ, ਬਹੁੜੀ ਬਹੁੜੀ ਰਿਹਾ ਸੁਣਾਈਆ। ਬਿਨਾ ਪੁਰਖ ਅਕਾਲ ਤੋਂ ਅਵਰ ਰਹੇ ਕੋਈ ਨਾ ਦੂਜਾ, ਦੁਤੀਆ

❋

❋

ਭਾਉ ਸਰਬ ਮਿਟਾਈਆ। ਲੇਖਾ ਰਵਦਾਸ ਖੁਲ੍ਹੌਣਾ ਗੂਝਾ, ਰਵੀ ਏਕਾ ਰੰਗ ਰੰਗਾਈਆ। ਕੁਛ ਲਹਿਣਾ ਦੇਣਾ ਗੋਬਿੰਦ ਹੱਥ ਰਖਾਉਣਾ ਉਪਰ ਕੂਜਾ, ਜਗਤ ਵੰਡ ਨਾ ਕੋਇ ਵੰਡਾਈਆ। ਨੇਤਰ ਨੀਰ ਵਹਾ ਕੇ ਨੌ ਦਿਨ ਦਾ ਰੋ ਪਿਆ ਚੂਜ਼ਾ, ਚੀਕ ਚੀਕ ਸੁਣਾਈਆ। ਬਿਨਾ ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਕੋਈ ਕਰੇ ਨਾ ਰੀਝਾਂ, ਸਿਰ ਹੱਥ ਨਾ ਕੋਇ ਟਿਕਾਈਆ। ਸ੍ਰਿਸ਼ਟ ਸਬਾਈ ਪੁਰਖ ਅਬਿਨਾਸ਼ੀ ਜਗਤ ਦਵਾਰਿਉਂ ਲੱਭਣਾ ਲਾ ਕੇ ਨੀਝਾਂ, ਦਰ ਦਰ ਫੇਰਾ ਪਾਈਆ। ਨਾਤਾ ਜੁੜਨਾ ਗੁਰ ਅਵਤਾਰ ਪੈਗ਼ੰਬਰਾਂ ਸ੍ਰਿਸ਼ਟੀ ਚਾਚਾ ਭਤੀਜਾ, ਬਿਨਾ ਪਿਤਾ ਪੁਰਖ ਅਕਾਲ ਦੂਜਾ ਗੋਦ ਨਾ ਕੋਇ ਉਠਾਈਆ। ਇਕ ਦੇ ਹੱਥ ਵਿਚ ਹੋਣ ਹਕ ਤੌਫ਼ੀਕਾ, ਤੋਹਫ਼ਾ ਸਭ ਨੂੰ ਦਏ ਪੁਚਾਈਆ। ਤੇਈ ਅਵਤਾਰਾਂ ਕਰਨੀਆਂ ਸਚ ਉਡੀਕਾਂ, ਬੁੱਧ ਬਿਨਾ ਬੁੱਧੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਬੜ ਕਹੇ ਬੁੱਧ ਮੇਰੇ ਨਾਲ ਪਾਈ ਪੀਂਘ, ਕੇਸਾਂ ਬੰਧਨ ਪਾਈਆ। ਢਾਈ ਕਦਮ ਅੱਗੇ ਰੀਂਗ, ਨੇਤਰ ਅੱਖ ਉਠਾਈਆ। ਦਰਸ਼ਨ ਕਰਨਾ ਦੀਦ, ਜਾਹਰ ਜਹੂਰ ਸ਼ਰਨਾਈਆ। ਪੁਰਖ ਅਕਾਲ ਇਕ ਉਮੀਦ, ਆਮਦ ਵਿਚ ਵਡਿਆਈਆ। ਦੀਨ ਦਿਆਲ ਵਖਾਈ ਰਸੀਦ, ਬਿਨ ਅੱਖਰਾਂ ਆਪ ਪੜ੍ਹਾਈਆ। ਜਿਸ ਦੇ ਵਿਚ ਕੀਤੀ ਤਾਕੀਦ, ਹੁਕਮ ਵਿਚ ਸ਼ਨਵਾਈਆ। ਅਵਤਾਰਾਂ ਦੇ ਅਖ਼ੀਰੀ ਅਜ਼ੀਜ਼, ਉਂਗਲੀ ਨਾਲ ਉਠਾਈਆ। ਸਭ ਦਾ ਲੇਖਾ ਜਾਣਾ ਬੀਤ, ਵੀਹਵੀਂ ਸਦੀ ਦਏ ਗਵਾਹੀਆ। ਪਿਛਲੀ ਰਹੇ ਕੋਈ ਨਾ ਰੀਤ, ਜਗਤ ਵੰਡ ਨਾ ਕੋਇ ਵੰਡਾਈਆ। ਪ੍ਰਭ ਆਵੇ ਬੀਠਲੋ ਬੀਠ, ਜੋ ਨਾਮਾ ਗਿਆ ਧਿਆਈਆ। ਭਗਤ ਦਵਾਰ ਇਕ ਅਨਡੀਠ, ਬਹੱਤਰਾਂ ਦਏ ਵਡਿਆਈਆ। ਸੱਤਰਾਂ ਸੰਗ ਸੰਗੀਤ, ਸੋਹਲਾ ਸਚ ਸੁਣਾਈਆ। ਚੁਹੱਤਰਾਂ ਚੇਤਨ ਚੀਤ, ਚਾਤ੍ਰਿਕ ਤ੍ਰਿਖਾ ਬੁਝਾਈਆ। ਪੰਜ ਪੰਜ ਪੰਜ ਆਸਾ ਮਨਸਾ ਪੂਰੀ ਕਰ ਉਮੀਦ, ਚਾਰ ਚਾਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਬੜ ਕਹੇ ਮੇਰੇ ਹਿੱਲੇ ਪੱਤੇ, ਪਤਿਪਰਮੇਸ਼ਵਰ ਦਿਤੀ ਵਡਿਆਈਆ। ਮੈਂ ਵੇਖੀ ਹਕ਼ੀਕ਼ਤ ਹਕੇ, ਪੜਦਾ ਦਿਤਾ ਚੁਕਾਈਆ। ਨਾਮ ਸੰਦੇਸ਼ੇ ਸੁਣੇ ਸੱਚੇ, ਸਚ ਮਿਲੀ ਸ਼ਰਨਾਈਆ। ਕਲਜੁਗ ਅੰਤ ਤੱਤਾਂ ਵਾਲੇ ਗੁਰੂ ਰਹਿਣੇ ਨਹੀਂ ਕੱਚੇ, ਸਤਿਗੁਰ ਸ਼ਬਦ ਮਿਲੇ ਸਰਬ ਸਰਨਾਈਆ। ਜੋ ਹਰ ਘਟ ਅੰਤਰ ਵਸੇ, ਸਭ ਦਾ ਇਕ ਗੋਸਾਈਆ। ਨਾਮ ਅਗੰਮਾ ਦੱਸੇ, ਇਕੋ ਕਰੇ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਰੇ ਇਕੱਠੇ, ਝਗੜਾ ਪਿਛਲਾ ਦਏ ਚੁਕਾਈਆ। ਭਾਗ ਲਗਾ ਕੇ ਤਤ ਅੱਠੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਕਰੇ ਰੁਸ਼ਨਾਈਆ। ਨਾਮ ਭੰਡਾਰਾ ਅੰਮ੍ਰਿਤ ਦੇ ਕੇ ਰਸੇ, ਰਸਨਾ ਰਸ ਸਰਬ ਗਵਾਈਆ। ਦਰਸ਼ਨ ਦੇ ਕੇ ਇਕੋ ਅੱਖੇ, ਅਗਨੀ ਤਤ ਬੁਝਾਈਆ। ਸੰਤ ਸੁਹੇਲੇ ਸਾਚੇ ਆਪਣੇ ਦਵਾਰੇ ਸੱਦੇ, ਨਾਮ ਸੰਦੇਸ਼ਾ ਇਕ ਸੁਣਾਈਆ। ਜੋ ਹਰਿ ਸਰਨਾਈ ਲੱਗੇ, ਲਹਿਣਾ ਦੇਣਾ ਦਏ ਮੁਕਾਈਆ। ਜੀਵ ਰਹਿਣ ਨਾ ਦੇਵੇ ਬਗੜੇ ਬੱਪੇ, ਕਾਗ ਹੰਸ ਵਖਾਈਆ। ਗੁਰਮੁਖ ਗੁਰ ਗੁਰ ਕਰ ਕੇ ਪੱਕੇ, ਸਤਿਗੁਰ ਸ਼ਬਦ ਦਏ ਸਰਨਾਈਆ। ਲੂੰ ਲੂੰ ਅੰਤਰ ਆਪੇ ਰਚੇ, ਰਚਨਾ ਪ੍ਰਭ ਦੀ ਦਏ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਲਹਿਣਾ ਮੁਕਾ ਕੇ ਮੰਦਰ ਮਸਜਿਦ ਸ਼ਿਵਦਵਾਲੇ ਮੱਠੇ, ਗ੍ਰਹਿ ਮੰਦਰ ਇਕ ਸੁਹਾਈਆ। ਹੁਕਮੇ ਅੰਦਰ ਸਭ ਨੂੰ ਰੱਖੇ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਮੱਘਰ ਕਹੇ ਮੈਂ ਚੜ੍ਹਦਾ ਆਇਆ ਜਗ, ਜੁਗ ਜੁਗ ਸੇਵ ਕਮਾਈਆ।

❋

❋

ਜਿਹੜੀ ਖ਼ੁਸ਼ੀ ਹੋਈ ਅੱਜ, ਆਜਜ਼ ਹੋ ਕੇ ਦਿਆਂ ਸੁਣਾਈਆ। ਸ਼ਬਦੀ ਸਤਿਗੁਰ ਬਣਿਆ ਜੱਜ, ਜਹਾਲਤ ਵੇਖੇ ਜਗਤ ਲੋਕਾਈਆ। ਕਿਸੇ ਦਾ ਪੜਦਾ ਸਕੇ ਕੋਈ ਨਾ ਕੱਜ, ਗੁਰ ਅਵਤਾਰ ਪੈਗ਼ੰਬਰ ਨਾ ਕੋਇ ਸਹਾਈਆ। ਚਾਰ ਕੁੰਟ ਦ੍ਰਿਸ਼ਟੀ ਰਹੀ ਨੱਚ, ਸ੍ਰਿਸ਼ਟੀ ਪਈ ਦੁਹਾਈਆ। ਚੁਰਾਸੀ ਸਕੇ ਕੋਇ ਨਾ ਬਚ, ਬਚਨ ਪੂਰ ਨਾ ਕੋਇ ਕਰਾਈਆ। ਜੋ ਹਰਿ ਕਾ ਨਾਮ ਰਹੇ ਵਚ, ਅੰਤਰ ਅੰਤਰ ਖੋਜ ਖੁਜਾਈਆ। ਉਹਨਾਂ ਦਾ ਲਹਿਣਾ ਦੇਵੇ ਸਚ, ਸਚ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਤੇਰਾ ਮੱਘਰ ਚਾ ਨਿਰਾਲਾ, ਨਿਰਾਲਾ ਦਿਆਂ ਵਖਾਈਆ। ਸਭ ਦੇ ਅੰਦਰ ਅੱਜ ਤੋਂ ਪੈ ਜਾਏ ਪਾਲਾ, ਭੈ ਵਿਚ ਭੈ ਪਰਗਟਾਈਆ। ਚਿੱਟੇ ਉਪਰ ਲੇਖ ਹੋਵੇ ਕਾਲਾ, ਕਲਜੁਗ ਕਾਲੀ ਰੈਣ ਨਾਲ ਮਿਲਾਈਆ। ਸਭ ਦਾ ਕੱਢ ਦਏ ਦੀਵਾਲਾ, ਦਾਅਵੇਦਾਰ ਨਾ ਕੋਇ ਅਖਵਾਈਆ। ਸਤਿਗੁਰ ਸ਼ਬਦ ਵੇਖਣ ਆਇਆ ਵਕਤ ਹਾਲਾ, ਮਾਜ਼ੀ ਪਿਛਲਾ ਖੋਜ ਖੁਜਾਈਆ। ਦੀਨ ਦੁਨੀ ਦੀ ਬਦਲੇ ਚਾਲਾ, ਚਾਲ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਮੱਘਰ ਕਹੇ ਮੈਂ ਹੁੰਦਾ ਜਾਵਾਂ ਚੁੱਪ, ਕਹਿਣ ਕੁਛ ਨਾ ਪਾਈਆ। ਸਤਿਗੁਰ ਸ਼ਬਦ ਕਹੇ ਮੈਂ ਲੁਕਿਆ ਰਿਹਾ ਛੁਪ, ਜੁਗ ਚੌਕੜੀ ਨਜ਼ਰ ਕਿਸੇ ਨਾ ਆਈਆ। ਅੰਤ ਵੇਖ ਅੰਧੇਰਾ ਘੁੱਪ, ਪੁਰਖ ਅਕਾਲ ਦਿਤੀ ਵਡਿਆਈਆ। ਮੈਂ ਬਦਲ ਕੇ ਪਿਛਲਾ ਰੁਖ਼, ਰਸਤਾ ਆਪਣਾ ਲਿਆ ਅਪਨਾਈਆ। ਹੁਕਮ ਦੇਵਾਂ ਮਾਨਸ ਮਨੁੱਖ, ਪੰਜ ਤਤ ਸਮਝਾਈਆ। ਜੀਵੋ ਜੰਤੋ ਸਾਧੋ ਸੰਤੋ ਬਿਨਾ ਪ੍ਰਭ ਦੇ ਸਭ ਨੂੰ ਮਿਲਣਾ ਦੁੱਖ, ਦੁਖੀਆਂ ਦੁੱਖ ਨਾ ਕੋਇ ਵੰਡਾਈਆ। ਸਤਿਗੁਰ ਸ਼ਬਦ ਜੰਮਿਆ ਕਦੇ ਕਿਸੇ ਨਾ ਕੁੱਖ, ਮਾਤਾ ਗਰਭ ਨਾ ਡੇਰਾ ਲਾਈਆ। ਨਾ ਉਹ ਮਾਨਸ ਨਾ ਮਨੁੱਖ, ਤਤ ਵਜੂਦ ਨਾ ਕੋਇ ਹੰਢਾਈਆ। ਸਭਦੇ ਅੰਦਰ ਰਹੇ ਲੁਕ, ਘਟ ਡੇਰਾ ਆਪਣਾ ਲਾਈਆ। ਜੁਗ ਜੁਗ ਆਪਣਾ ਪੜਦਾ ਚੁੱਕ, ਕਰੇ ਸਚ ਰੁਸ਼ਨਾਈਆ। ਜਨ ਭਗਤਾਂ ਮੇਟ ਕੇ ਤ੍ਰਿਸ਼ਨਾ ਭੁੱਖ, ਮਮਤਾ ਮੋਹ ਗਵਾਈਆ। ਸੰਤ ਸੁਹੇਲੇ ਗੋਦੀ ਚੁੱਕ, ਦਰਗਾਹ ਸਾਚੀ ਧਾਮ ਟਿਕਾਈਆ। ਗੁਰਮੁਖ ਗੁਰਸਿਖ ਕਰ ਕੇ ਖ਼ੁਸ਼, ਖੁਸ਼ੀਆਂ ਢੋਲਾ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਇਕ ਵਸਾਈਆ। ਮੱਘਰ ਕਹੇ ਮੇਰੀ ਆਸਾ ਮਨਸਾ ਪੁੰਨੀ, ਪੁਨਹ ਪੁਨਹ ਸੀਸ ਨਿਵਾਈਆ। ਕਿਰਪਾ ਕਰ ਵਡ ਗੁਣ ਗੁਣੀ, ਗਹਿਰ ਗੰਭੀਰ ਤੇਰੀ ਸਰਨਾਈਆ। ਤੇਰੇ ਨਾਮ ਦੀ ਇਕੋ ਉਪਜੇ ਧੁਨੀ, ਧੁਨ ਆਤਮਕ ਰਾਗ ਅਲਾਈਆ। ਝਗੜਾ ਰਹੇ ਨਾ ਰਿਖੀ ਮੁਨੀ, ਮਾਨਵ ਮਾਨਵ ਦੇ ਸਮਝਾਈਆ। ਮੁਖ ਘੁੰਗਟ ਕਾਲੀ ਲਾਹ ਦੇ ਚੁੰਨੀ, ਚਾਰ ਕੁੰਟ ਰੁਸ਼ਨਾਈਆ। ਲੇਖਾ ਯਾਦ ਕਰ ਲੈ ਸੰਮਤ ਉਨੀ, ਕੱਤਕ ਕੂਕ ਕੂਕ ਸੁਣਾਈਆ। ਹੁਣ ਸਾਂਭ ਲੈ ਆਪਣੀ ਦੁਨੀ, ਦੀਨ ਤੇਰੀ ਸਰਨਾਈਆ। ਸਭ ਦੀ ਖ਼ਾਲੀ ਦਿਸੇ ਕੁੰਨੀ, ਸਚ ਵਸਤ ਨਾ ਕੋਇ ਵਰਤਾਈਆ। ਆਬੇਹਯਾਤ ਲੱਗੇ ਕਿਸੇ ਨਾ ਬੁੱਲੀਂ, ਬੁਲਬੁਲਾ ਦਿਸੇ ਜਗਤ ਲੋਕਾਈਆ। ਤੇਰੀ ਸ੍ਰਿਸ਼ਟੀ ਤੈਨੂੰ ਭੁੱਲੀ, ਅਭੁੱਲ ਸਮਝ ਕੋਇ ਨਾ ਆਈਆ। ਕਲਜੁਗ ਅੰਤ ਤੇਰੇ ਸੰਤ ਜਗਤ ਵਾਸਨਾ ਖਾਂਦੇ ਗੁੱਲੀ, ਗੋਲਕ ਹੱਥ ਕਿਸੇ ਨਾ ਆਈਆ। ਭਾਗ ਲੱਗਾ ਨਾ ਕਾਇਆ ਕੁੱਲੀ, ਤਨ ਵਜੂਦ ਨਾ ਕੋਇ ਵਡਿਆਈਆ। ਅੰਮ੍ਰਿਤ ਕਰ ਕਰ ਦੂਜਿਆਂ ਨੂੰ ਦੇਂਦੇ ਚੁਲੀ, ਆਪਣੇ ਚੁਲ੍ਹੇ ਅੱਗ ਨਾ ਕੋਇ ਬੁਝਾਈਆ। ਚਾਰ ਜੁਗ ਤੇਰੀ ਛੁੱਟੀ ਵੇਖੀ ਖੁਲ੍ਹੀ, ਦੀਨਾਂ ਮਜ਼੍ਹਬਾਂ ਹਿੱਸਿਆਂ ਵਿਚ ਵੰਡਾਈਆ। ਕਲਜੁਗ ਅੰਤ ਤੇਰੀ ਫੁਲਵਾੜੀ

❋

❋

ਹੁੱਲੀ, ਪੱਤ ਟਹਿਣੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਮੱਘਰ ਕਹੇ ਕੁਛ ਤੇਰੀ ਮਦਦ, ਮੁੱਦਤ ਤੋਂ ਮੰਗ ਮੰਗਾਈਆ। ਕਲਜੁਗ ਵੇਖ ਜਗਤ ਤਸ਼ੱਦਦ, ਤਸਬੀ ਮਾਲਾ ਦਏ ਦੁਹਾਈਆ। ਸ੍ਰਿਸ਼ਟੀ ਵੰਡੀ ਵਿਚ ਅਦਦ, ਅਦਲ ਇਨਸਾਫ਼ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮੱਘਰ ਕਹੇ ਕੀ ਸ਼ਬਦ ਸੁਣਿਆ ਸੰਦੇਸਾ ਦਏ ਹਲਕਾਰਾ, ਹਲਕਿਆਂ ਵਾਲੇ ਗੁਰ ਅਵਤਾਰ ਪੈਗ਼ੰਬਰਾਂ ਰਿਹਾ ਸੁਣਾਈਆ। ਉਠੋ ਵੇਖੋ ਤੱਕੋ ਪਰਮ ਪੁਰਖ ਦਾ ਇਕ ਨਜ਼ਾਰਾ, ਨਜ਼ਰੀਆ ਸਭ ਦਾ ਰਿਹਾ ਬਦਲਾਈਆ। ਜਾਗਰਤ ਜੋਤ ਬਿਨ ਵਰਨ ਗੋਤ ਰਿਹਾ ਉਜਿਆਰਾ, ਚਾਰ ਕੁੰਟ ਦਹਿ ਦਿਸ਼ਾ ਕਰੇ ਰੁਸ਼ਨਾਈਆ। ਨਵ ਨੌ ਚਾਰ ਖੋਲ੍ਹ ਕੇ ਇਕ ਦਵਾਰਾ, ਦਾਇਰਾ ਦੀਨ ਦੁਨੀ ਮਿਟਾਈਆ। ਆਤਮ ਪਰਮਾਤਮ ਕਰ ਪਿਆਰਾ, ਪ੍ਰੀਤੀ ਪਰਮ ਪੁਰਖ ਬਣਾਈਆ। ਸਤਿ ਸਚ ਬੋਲ ਜੈਕਾਰਾ, ਜੈ ਜੈਕਾਰ ਰਿਹਾ ਸੁਣਾਈਆ। ਨਾਮ ਸੰਦੇਸ਼ਾ ਦੇ ਕੇ ਵਾਰੋ ਵਾਰਾ, ਵਿਰਸਾ ਸਭ ਦਾ ਵੇਖ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਚਾ ਨੂਰ ਕਰ ਉਜਿਆਰਾ, ਅੰਧ ਅੰਧਿਆਰਾ ਰਿਹਾ ਮਿਟਾਈਆ। ਜਗਤ ਜਗਿਆਸੂਆਂ ਵਖਾਵੇ ਇਕ ਕਿਨਾਰਾ, ਨਈਆ ਨੌਕਾ ਨਾਮ ਪਰਗਟਾਈਆ। ਸਤਿਜੁਗ ਸਚ ਕਰੇ ਪਸਾਰਾ, ਸਤਿ ਸਤਿ ਵਿਚ ਸਮਾਈਆ। ਛੱਬੀ ਪੋਹ ਖੇਲ ਹੋਏ ਨਿਆਰਾ, ਨਿਰਾਕਾਰ ਆਪ ਕਰਾਈਆ। ਜਿਸ ਨੂੰ ਕਹਿੰਦੇ ਇਕ ਇਕ ਦੋ ਏਕੇ ਮਿਲ ਕੇ ਹੋਣ ਗਿਆਰਾਂ, ਗਿਆਰਵਾਂ ਗੁਰੂ ਨਾ ਕੋਇ ਬਣਾਈਆ। ਇਕ ਇਕ ਦਾ ਗੁਰੂ ਸਤਿਗੁਰੂ ਸ਼ਬਦ ਬਹਾਰਾਂ, ਜਿਸ ਦੀ ਬਹਾਰ ਖ਼ਿਜ਼ਾਂ ਵਿਚ ਕਦੇ ਨਾ ਆਈਆ। ਓਸ ਦੀ ਭਗਤ ਫੁਲਵਾੜੀ ਖਿੜੀ ਰਹੇ ਗੁਲਜ਼ਾਰਾ, ਗੁਲਸ਼ਨ ਆਪਣਾ ਇਕ ਮਹਿਕਾਈਆ। ਪਹਿਲੀ ਵਾਰ ਬੋਲ ਕੇ ਇਕ ਜੈਕਾਰਾ, ਨੌ ਖੰਡ ਦਏ ਸੁਣਾਈਆ। ਦੂਜੀ ਵਾਰ ਬਦਲ ਕੇ ਧਾਰਾ, ਧਰਨੀ ਧਰਤ ਧਵਲ ਦਏ ਹਿਲਾਈਆ। ਤੀਜੀ ਵਾਰ ਨੂੰ ਦੀਨ ਦੁਨੀ ਦ੍ਰਿਸ਼ਟੀ ਅੰਦਰ ਸ੍ਰਿਸ਼ਟੀ ਕਰੇ ਨਿਮਸਕਾਰਾ, ਇਹੋ ਬੇਪਰਵਾਹੀਆ। ਫਿਰ ਸਭ ਨੇ ਲੱਭਣਾ ਸਭ ਨੇ ਖੋਜਣਾ ਕਿੱਥੇ ਵਸੇ ਨਿਰੰਕਾਰਾ, ਨਿਰਾਕਾਰ ਆਪਣਾ ਨੂਰ ਕਰ ਰੁਸ਼ਨਾਈਆ। ਪਰਗਟ ਹੋਣਾ ਭਗਤਾਂ ਦਾ ਭਗਤ ਦਵਾਰਾ, ਜਿਸ ਭਗਤੀ ਪਿਛੇ ਜੁਗ ਚੌਕੜੀ ਸਾਰੇ ਸੇਵ ਕਮਾਈਆ। ਗੁਰਮੁਖੋ ਤੱਤਾਂ ਵਾਲਾ ਨਹੀਂ ਕੋਈ ਚਵੀਆਂ ਅਵਤਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਰਬ ਪਸਾਰਾ, ਏਥੇ ਓਥੇ ਦੋ ਜਹਾਨਾਂ ਸ੍ਰੀ ਭਗਵਾਨਾ ਏਕਾ ਰੰਗ ਸਮਾਈਆ। ਇਹ ਸਮਾਗਮ ਨਹੀਂ ਸਮੇਂ ਦਾ ਵਿਹਾਰਾ, ਸਮਾਪਤ ਸਭ ਨੂੰ ਦਏ ਕਰਾਈਆ। ਝਲਕ ਵਿਚ ਪਲਕ ਵਿਚ ਖ਼ਲਕ ਵਿਚ ਫ਼ਲਕ ਵਿਚ ਇਕੋ ਨੂਰ ਹੋਏ ਚਮਤਕਾਰਾ, ਅੰਧ ਅੰਧੇਰਾ ਦਏ ਮਿਟਾਈਆ। ਇਹ ਸ਼ਬਦ ਦਾ ਇਸ਼ਾਰਾ ਜਗਤ ਦਾ ਕਿਨਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਾਰ ਕਮਾਈਆ। ਜਿਸ ਨੂੰ ਸਮਝੇ ਨਾ ਕੋਈ ਜੀਵ ਸੰਸਾਰਾ, ਜਗਤ ਬੁੱਧੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੌਲੀ ਹੌਲੀ ਕਰਦਾ ਜਾਏ ਵਿਹਾਰਾ, ਬਿਵਹਾਰ ਵਿਚ ਤਿਵਹਾਰ ਭਗਤਾਂ ਰਿਹਾ ਬਣਾਈਆ।

❋

❋

੨ ਮੱਘਰ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਸਤਿਗੁਰ ਸ਼ਬਦ ਦਾਸੀ ਦਾਸਾ, ਬਿਨ ਦਸਤ ਸੇਵ ਕਮਾਈਆ। ਆਦਿ ਜੁਗਾਦਿ ਸਦਾ ਅਬਿਨਾਸ਼ਾ, ਅਬਿਨਾਸ਼ੀ ਰੂਪ ਬਦਲਾਈਆ। ਨਿਰਗੁਣ ਹੋ ਕੇ ਪਾਵੇ ਰਾਸਾਂ, ਸਰਗੁਣ ਗੋਪੀ ਕਾਹਨ ਪਰਗਟਾਈਆ। ਦੋ ਜਹਾਨਾਂ ਮੰਜ਼ਲ ਵੇਖੇ ਵਾਟਾਂ, ਰਹਿਬਰ ਹੋ ਕੇ ਖੋਜ ਖੁਜਾਈਆ। ਜੁਗ ਚੌਕੜੀ ਦੇਵੇ ਦਾਤਾਂ, ਮਿਹਰ ਨਜ਼ਰ ਉਠਾਈਆ। ਸਦ ਵਸੇ ਇਕ ਇਕਾਂਤਾ, ਅਕਲ ਕਲ ਆਪਣੀ ਕਲ ਜਣਾਈਆ। ਜਨ ਭਗਤਾਂ ਪੁਛੇ ਵਾਤਾਂ, ਜੁਗ ਜੁਗ ਹੋ ਸਹਾਈਆ। ਸਚ ਪ੍ਰੀਤੀ ਜੋੜ ਕੇ ਨਾਤਾ, ਨਰ ਨਰਾਇਣ ਦਏ ਮਿਲਾਈਆ। ਆਤਮ ਪਰਮਾਤਮ ਪੜ੍ਹਾ ਕੇ ਗਾਥਾ, ਪੜਦਾ ਅੰਦਰੋਂ ਦਏ ਚੁਕਾਈਆ। ਏਥੇ ਓਥੇ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਸਚ ਪ੍ਰੀਤੀ ਬਖ਼ਸ਼ੇ ਧੂੜੀ ਮਾਥਾ, ਮਸਤਕ ਟਿੱਕਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਹਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਇਕ ਰਖਾਈਆ। ਸੰਗੀ ਸਾਥੀ ਹਰਿ ਸਤਿ ਸਵਾਮੀ, ਸਤਿਗੁਰੂ ਗੁਰਦੇਵ ਇਕ ਅਖਵਾਈਆ। ਜਨ ਭਗਤਾਂ ਕਰੇ ਸਦਾ ਮਿਹਰਵਾਨੀ, ਮਹਿਬੂਬ ਧੁਰਦਰਗਾਹੀਆ। ਧਰਮ ਦਵਾਰ ਦੇ ਨਿਸ਼ਾਨੀ, ਨਿਸ਼ਾਨੇ ਕੂੜੇ ਦਏ ਮਿਟਾਈਆ। ਸਾਚਾ ਮਾਰਗ ਦੱਸ ਆਸਾਨੀ, ਅਸਲ ਆਪਣਾ ਰਾਹ ਵਖਾਈਆ। ਜੁਗ ਜੁਗ ਜਗਤ ਰੀਤੀ ਮੇਟੇ ਪੁਰਾਣੀ, ਸਦਾ ਸਦ ਆਪਣਾ ਹੁਕਮ ਵਰਤਾਈਆ। ਜਿਸ ਦਾ ਹੁਕਮ ਸਿਫ਼ਤਾਂ ਵਾਲੀ ਬਾਣੀ, ਅੱਖਰਾਂ ਵਿਚ ਲਿਖਾਈਆ। ਸੋ ਸਾਹਿਬ ਸਚ ਸੁਲਤਾਨੀ, ਸੁੱਤਿਆਂ ਅੱਖ ਖੁਲ੍ਹਾਈਆ। ਮੰਜ਼ਲ ਬਖ਼ਸ਼ ਇਕ ਰੁਹਾਨੀ, ਰੂਹ ਬੁਤ ਦਾ ਪੈਂਡਾ ਦਏ ਮੁਕਾਈਆ। ਜਲਵਾ ਦੇ ਜਲਵਾਗਰ ਅਸਮਾਨੀ, ਇਸਮ ਆਪਣਾ ਇਕ ਵਖਾਈਆ। ਆਤਮ ਰਹੇ ਨਾ ਕੋਇ ਬੇਗਾਨੀ, ਬਗ਼ਲਗੀਰ ਆਪਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੰਜ਼ਲ ਦੱਸ ਆਸਾਨੀ, ਰਾਹ ਇਕੋ ਇਕ ਵਖਾਈਆ। ਮੰਜ਼ਲ ਮਿਲੇ ਇਕ, ਏਕੰਕਾਰ ਦਏ ਵਡਿਆਈਆ। ਸਾਚਾ ਲੇਖਾ ਦੇਵੇ ਲਿਖ, ਲੇਖ ਲਿਖਤ ਲਿਖੀ ਤਕਦੀਰ ਬਦਲਾਈਆ। ਪ੍ਰੇਮ ਪਿਆਰਾ ਗੁਰਮੁਖ ਸਿੱਖ, ਗੁਰ ਗੋਦੀ ਗੋਦ ਉਠਾਈਆ। ਧੁਰ ਦਾ ਬਣ ਕੇ ਅਗੰਮਾ ਪਿਤ, ਪਤਿਪਰਮੇਸ਼ਵਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਸ਼ਬਦੀ ਧਾਰ ਸਤਿਗੁਰ ਮਿਤ, ਏਕੰਕਾਰ ਰੰਗ ਰੰਗਾਈਆ।