ਪੁਸਤਕਾਲਾਭਾਗ ੨੦

੨ ਮੱਘਰ ਸ਼ਹਿਨਸ਼ਾਹੀ ਸੰਮਤ ੩ ਰਸੀਲਾ ਰਾਮ ਸੈਦਪੁਰ ਵਾਲੇ ਨਾਲ ਹਰਿ ਭਗਤ ਦਵਾਰ ਜੇਠੂਵਾਲ

ਸ਼ਬਦ ਨਿਰਾਲਾ ਅਗੰਮੀ ਤੀਰ, ਤੁਰੀਆ ਤੋਂ ਪਰੇ ਪੜਦਾ ਰਹੇ ਨਾ ਰਾਈਆ। ਜਿਥੇ ਮੰਜ਼ਲ ਹਕ ਅਖ਼ੀਰ, ਲਾਸ਼ਰੀਕ ਜਲਵਾ ਨੂਰ ਕਰੇ ਰੁਸ਼ਨਾਈਆ। ਸਜਦੇ ਕਰਦੇ ਅਵਤਾਰ ਪੈਗ਼ੰਬਰ ਗੁਰ ਪੀਰ, ਨਿਰਗੁਣ ਨਿਰਗੁਣ ਸੀਸ ਨਿਵਾਈਆ। ਝਗੜਾ ਰਹੇ ਨਾ ਸ਼ਾਹ ਹਕੀਰ, ਤਨ ਵਜੂਦ ਵੰਡ ਨਾ ਕੋਇ ਵੰਡਾਈਆ। ਖੇਲੇ ਖੇਲ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਚੇ ਸੰਤਾਂ ਕਰੇ ਮਿਹਰ, ਮਿਹਰਵਾਨ ਮਹਿਬੂਬ ਆਪਣਾ ਮੇਲ ਮਿਲਾਈਆ। ਜਿਸ ਮੰਜ਼ਲ ਤੇ ਹੋਕਾ ਚੜ੍ਹ ਦੇਵੇ ਕਬੀਰ, ਕਾਇਆ ਕਬਰ ਡੇਰਾ

❋

❋

ਢਾਹੀਆ। ਜੋਤੀ ਜੋਤ ਸਰੂਪ ਹਹਿ, ਆਪ ਆਪਣੀ ਕਿਰਪਾ ਕਰ, ਦਰ ਇਕੋ ਇਕ ਸੁਹਾਈਆ। ਸਤਿਗੁਰ ਸ਼ਬਦ ਅਗੰਮਾ ਦੇਵੇ ਰਸ, ਰਸਨਾ ਰਸ ਕਹਿਣ ਕਿਛ ਨਾ ਪਾਈਆ। ਆਤਮ ਪਰਮਾਤਮ ਹੋਵੇ ਵਸ, ਮਨ ਕਾ ਭੌ ਰਹੇ ਨਾ ਰਾਈਆ। ਨਿਰਗੁਣ ਨੂਰ ਜੋਤ ਹੋਵੇ ਪਰਕਾਸ਼, ਸੂਰੀਆ ਚੰਦ ਬੈਠਣ ਮੁਖ ਛੁਪਾਈਆ। ਝਗੜਾ ਚੁੱਕੇ ਪ੍ਰਿਥਮੀ ਆਕਾਸ਼, ਬ੍ਰਹਿਮੰਡ ਖੰਡ ਪੜਦਾ ਦਏ ਉਠਾਈਆ। ਸੁਰਤ ਸ਼ਬਦ ਸ਼ਬਦ ਸੁਰਤ ਏਕਾ ਗ੍ਰਹਿ ਏਕਾ ਘਰ ਏਕਾ ਮੰਦਰ ਕਰ ਨਿਵਾਸ, ਅਸਥਾਨ ਇਕੋ ਇਕ ਸੁਹਾਈਆ। ਸਤਿ ਸਵਾਮੀ ਅੰਤਰਜਾਮੀ ਏਕਾ ਦੇਵਣਹਾਰਾ ਸਤਿ ਭਰਵਾਸ, ਧੁਰ ਦੀ ਧਾਰ ਇਕ ਬੰਧਾਈਆ। ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਖੇਲੇ ਖੇਲ ਆਪ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਸਾਂਝਾ ਯਾਰ ਆਪਣਾ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਵੇਖਣਹਾਰਾ ਸੰਤ ਹਿਰਦਾ, ਕਾਇਆ ਮਾਟੀ ਸਾਢੇ ਤਿੰਨ ਹੱਥ ਫੋਲ ਫੁਲਾਈਆ। ਜਿਥੇ ਬਿਨ ਪਾਣੀ ਸਰੋਵਰ ਨਿਰਮਲ ਝਿਰਨਾ ਝਿਰਨਾ, ਬੂੰਦ ਸਵਾਂਤੀ ਕਮਲਾਪਾਤੀ ਆਪ ਟਪਕਾਈਆ। ਨਿਰਾਕਾਰ ਨਿਰਾਧਾਰ ਨਿਰਵੈਰ ਆਪਣੀ ਕੂਟੇ ਦਿਸ਼ਾ ਅਗੰਮੀ ਫਿਰਦਾ, ਉੱਤਰ ਪੂਰਬ ਪੱਛਮ ਦੱਖਣ ਸਮਝ ਕੋਇ ਨਾ ਆਈਆ। ਲਹਿਣਾ ਦੇਣਾ ਦੇਵੇ ਅਗੰਮ ਅਥਾਹ ਆਪਣੀ ਮਿਹਰ ਦਾ, ਮਿਹਰਵਾਨ ਮਹਿਬੂਬ ਆਪਣੇ ਰੰਗ ਰੰਗਾਈਆ। ਜੋ ਸਾਜਣ ਮੀਤ ਮੁਰਾਰਾ ਵਿਛੜਿਆ ਚਿਰ ਦਾ, ਚੇਤਨ ਹੋ ਕੇ ਚੇਤਨ ਸੁਰਤੀ ਅਕਾਲ ਮੂਰਤੀ ਨਾਦ ਤੂਰਤੀ ਤੁਰਤ ਆਪਣਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਮੰਦਰ ਅੰਤਰ ਨਿਰੰਤਰ ਏਕਾ ਵੇਖ ਵਖਾਈਆ। ਸ਼ਬਦ ਅਗੰਮੀ ਬਾਣੀ ਤੀਰ, ਤੀਰ ਨਿਰਾਲਾ ਸਤਿਗੁਰ ਆਪ ਚਲਾਈਆ। ਜਗਤ ਵਾਸਨਾ ਮਨ ਕਲਪਣਾ ਬਜਰ ਕਪਾਟੀ ਦੇਵੇ ਚੀਰ, ਚਾਤ੍ਰਿਕ ਬੂੰਦ ਸਵਾਂਤੀ ਇਕ ਪਿਆਈਆ। ਝਗੜਾ ਮੁਕਾ ਕੇ ਸ਼ਾਹ ਹਕੀਰ, ਸਚ ਤਾਮੀਰ ਆਪਣਾ ਨਾਮ ਕਰਾਈਆ। ਬਦਲੀ ਕਰੇ ਬਦਲਣਹਾਰਾ ਹੁਕਮੇ ਅੰਤਰ ਹੁਕਮ ਤਕਦੀਰ, ਤਦਬੀਰ ਇਕੋ ਇਕ ਸੁਣਾਈਆ। ਸ਼ਰਅ ਰਹੇ ਨਾ ਕੋਇ ਜ਼ੰਜੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਭੀਤਰ ਕਾਇਆ ਮੰਦਰ ਅੰਦਰ ਗ੍ਰਹਿ ਆਪਣਾ ਪੜਦਾ ਦਏ ਉਠਾਈਆ। ਬਾਣੀ ਨਿਰਾਲਾ ਤੀਰ ਜਿਸ ਨੂੰ ਗਿਆ ਵੱਜ, ਜਗਤ ਵਾਸਨਾ ਰਹੇ ਨਾ ਰਾਈਆ। ਬਿਨ ਮੱਕੇ ਕਾਅਬਿਉਂ ਹੋਵੇ ਹੱਜ, ਹੁਜਰਾ ਹਕ ਦਏ ਵਖਾਈਆ। ਜਿਥੇ ਵੱਜੇ ਅਗੰਮੀ ਨਦ, ਧੁਨ ਆਤਮਕ ਰਾਗ ਸ਼ਨਵਾਈਆ। ਦੀਆ ਬਾਤੀ ਇਕੋ ਰਿਹਾ ਜਗ, ਦੂਜੀ ਅਵਰ ਨਾ ਕੋਇ ਰੁਸ਼ਨਾਈਆ। ਸਚ ਸਵਾਮੀ ਰਿਹਾ ਸਜ, ਸਚ ਦਵਾਰੇ ਸੋਭਾ ਪਾਈਆ। ਝਗੜਾ ਕਰੇ ਨਾ ਕੋਈ ਰਾਗ ਰਾਗਨੀ ਵੰਡ ਨਾ ਕੋਇ ਵੰਡਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਮਿਟੇ ਹੱਦ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨੂਰ ਕਰੇ ਰੁਸ਼ਨਾਈਆ। ਸੋ ਦਵਾਰਾ ਏਕੰਕਾਰਾ ਨਾਨਕ ਨਿਰਗੁਣ ਧਾਰਾ ਲਿਆ ਲੱਭ, ਸਚ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਘਰ ਇਕੋ ਇਕ ਸੁਹਾਈਆ। ਬਾਣੀ ਨਾਮ ਤੀਰ ਅਨੋਖਾ, ਬਿਨ ਸਤਿਗੁਰ ਤਨ ਵਜੂਦ ਨਾ ਕੋਇ ਲਗਾਇੰਦਾ। ਜਿਸ ਦੇ ਲੱਗਿਆਂ ਹੋਏ ਕੋਇ ਨਾ ਧੋਖਾ, ਮਨ ਮਤ ਬੁਧ ਜਗਤ ਵਾਸਨਾ ਡੇਰਾ ਢਾਹਿੰਦਾ। ਸਾਚਾ ਰਾਹ ਇਕੋ ਦੱਸੇ ਸੌਖਾ, ਬਿਨ ਪੌੜੀ ਡੰਡੇ ਆਪ ਚੜ੍ਹਾਇੰਦਾ। ਇਕੋ ਇਕ ਪੜ੍ਹਾ ਕੇ ਪੋਥਾ, ਬਿਨ ਅੱਖਰਾਂ ਨਿਰਅੱਖਰ

❋

❋

ਧਾਰ ਆਪ ਦ੍ਰਿੜਾਇੰਦਾ। ਝਗੜਾ ਮੁਕਾ ਕੇ ਲੋਕ ਪਰਲੋਕਾ, ਸਚ ਸਲੋਕਾ ਇਕੋ ਇਕ ਸੁਣਾਇੰਦਾ। ਘਰ ਵਖਾਵੇ ਪੜਦਾ ਲਾਹਵੇ ਜਿਥੇ ਜਗੇ ਨਿਰਮਲ ਜੋਤਾ, ਜੋਤੀ ਨੂਰ ਇਕੋ ਇਕ ਡਗਮਗਾਇੰਦਾ। ਸਚ ਦਵਾਰ ਸਚਖੰਡ ਸੁਹਾਏ ਅਗੰਮਾ ਕੋਠਾ, ਛੱਪਰ ਛੰਨ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਏਕਾ ਰੰਗ ਰੰਗਾਇੰਦਾ। ਬਾਣੀ ਤੀਰ ਵੱਜੇ ਜਿਸ ਤਨ ਵਜੂਦ, ਮਾਇਆ ਮਮਤਾ ਮੋਹ ਮਿਟਾਈਆ। ਭਾਗ ਲਗਾਏ ਕਾਇਆ ਮਾਟੀ ਸਚ ਕਲਬੂਤ, ਕਲਮਾ ਇਕੋ ਇਕ ਪੜ੍ਹਾਈਆ। ਜਿਥੇ ਮਿਲੇ ਹਕ ਮਹਿਬੂਬ, ਸੋ ਮੰਜ਼ਲ ਦਏ ਵਖਾਈਆ। ਝਗੜਾ ਰਹੇ ਨਾ ਏਕਾ ਦੂਜ, ਦੂਆ ਏਕਾ ਇਕੋ ਵਿਚ ਸਮਾਈਆ। ਝਗੜਾ ਰਹੇ ਨਾ ਚਾਰੇ ਕੂਟ, ਚਾਰੇ ਖਾਣੀ ਚਾਰੇ ਬਾਣੀ ਚਾਰ ਵਰਨਾਂ ਚਾਰ ਕੁੰਟ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਘਰ, ਜਿਸ ਘਰ ਏਕਾ ਨੂਰ ਹੋਵੇ ਰੁਸ਼ਨਾਈਆ। ਬਾਣੀ ਕਹੇ ਜਿਸ ਤੀਰ ਨਿਰਾਲਾ ਵੱਜਾ ਸੰਤ, ਸਤਿ ਸਤਿਵਾਦੀ ਦਇਆ ਕਮਾਈਆ। ਘਰ ਸਵਾਮੀ ਮਿਲ ਕੇ ਕੰਤ, ਸੁਹੰਜਣੀ ਸੇਜ ਇਕ ਸੁਹਾਈਆ। ਨਿਰਗੁਣ ਚਾੜ੍ਹ ਰੰਗ ਬਸੰਤ, ਫੁੱਲ ਫੁਲਵਾੜੀ ਅਗੰਮ ਮਹਿਕਾਈਆ। ਜਿਸ ਨੂੰ ਸਮਝੇ ਕੋਇ ਜੀਵ ਨਾ ਜੰਤ, ਲੱਖ ਚੁਰਾਸੀ ਦਏ ਦੁਹਾਈਆ। ਵਿਦਿਆ ਵਾਲਾ ਸਾਰ ਨਾ ਪਾਵੇ ਪੰਡਤ, ਬੁੱਧੀ ਤੋਂ ਪਰੇ ਪੜ੍ਹਾਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਬੇਅੰਤ, ਬੇਪਰਵਾਹ ਬੈਠਾ ਸੋਭਾ ਪਾਈਆ। ਜਿਸ ਦਾ ਲੇਖਾ ਜੁਗ ਚੌਕੜੀ ਆਦਿ ਅੰਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਲ ਵਰਤਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਜੋਤ ਪਰਕਾਸ਼ੀ ਸਰਬ ਬਣਾਏ ਬਣਤ, ਘੜਨ ਭੰਨਣਹਾਰ ਵੱਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਜਿਸ ਦਵਾਰੇ ਬਣੇ ਮੰਗਤ, ਦਰ ਦਰਵੇਸ਼ ਬੈਠੇ ਝੋਲੀਆਂ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਤੀਰ ਨਿਰਾਲਾ ਸ਼ਬਦੀ ਆਪਣੇ ਹੱਥ ਰਖਾਈਆ। ਸਤਿਗੁਰ ਤੀਰ ਨਿਰਾਲਾ ਤਿੱਖਾ, ਸ਼ਬਦੀ ਧਾਰ ਅਖਵਾਇੰਦਾ। ਜੋ ਫੱਟੜ ਕਰੇ ਗੁਰਮੁਖ ਵਿਰਲੇ ਸਿੱਖਾਂ, ਸਾਖਿਆਤ ਜਿਨ੍ਹਾਂ ਨਜ਼ਰੀ ਆਇੰਦਾ। ਝਗੜਾ ਰਹੇ ਨਾ ਵੱਡਾ ਨਿੱਕਾ ਆਤਮ ਇਕੋ ਰੰਗ ਵਖਾਇੰਦਾ। ਪੁਰਖ ਅਕਾਲਾ ਦੀਨ ਦਿਆਲਾ ਬਣ ਕੇ ਪਿਤਾ, ਪਤਿਪਰਮੇਸ਼ਵਰ ਗੋਦ ਉਠਾਇੰਦਾ। ਜਗਤ ਬਾਣੀ ਗੁਰ ਅਵਤਾਰ ਪੈਗ਼ੰਬਰਾਂ ਦਾ ਸ਼ਬਦ ਸੰਦੇਸ਼ੇ ਵਾਲਾ ਚਿੱਠਾ, ਚਿੱਠੀ ਰਸਾਇਣਾਂ ਹੱਥ ਲੋਕਮਾਤ ਪੁਚਾਇੰਦਾ। ਇਸ ਤੋਂ ਪਰੇ ਜਿਸ ਨੇ ਅਗੰਮ ਦਵਾਰਾ ਡਿੱਠਾ, ਸੋ ਸੰਤ ਸਾਜਣ ਸਚ ਘਰ ਸੋਭਾ ਪਾਇੰਦਾ। ਜਗਤ ਵਾਸਨਾ ਵਾਲਾ ਦੀਨ ਮਜ਼੍ਹਬ ਨਹੀਂ ਕੋਈ ਹਿੱਸਾ, ਸ਼ਾਸਤਰ ਸਿਮਰਤ ਵੇਦ ਪੁਰਾਨ ਰਸਨਾ ਜਿਹਵਾ ਬੱਤੀ ਦੰਦ ਸਿਫ਼ਤਾਂ ਵਿਚ ਨਾ ਕੋਇ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੀਰ ਨਿਰਾਲਾ ਇਕ ਸਮਝਾਇੰਦਾ। ਤੀਰ ਨਿਰਾਲਾ ਤਿੱਖਾ ਤੁਰੀਆ, ਤੁਰਤ ਸਵਾਮੀ ਆਪ ਜਣਾਈਆ। ਜਿਸ ਨੂੰ ਵੇਖੇ ਕੋਇ ਨਾ ਲੋਆਂ ਪੁਰੀਆਂ, ਬ੍ਰਹਿਮੰਡਾਂ ਖੰਡਾਂ ਵਿਚ ਨਜ਼ਰ ਕਿਸੇ ਨਾ ਆਈਆ। ਜਿਸ ਨੇ ਜੁਗ ਚੌਕੜੀ ਲੱਖ ਚੁਰਾਸੀ ਵਿਚੋਂ ਆਦਤਾਂ ਕੱਢੀਆਂ ਬੁਰੀਆਂ, ਸਤਿ ਸਚ ਸਚ ਦ੍ਰਿੜਾਈਆ। ਸੁਰਤ ਸਵਾਣੀਆਂ ਸੁਹਾਗਣ ਕੀਤੀਆਂ ਕੁੜੀਆਂ, ਹਰਿ ਕੰਤੀ ਸ਼ਬਦ ਸ਼ਬਦ ਮਿਲਾਈਆ। ਸੰਤ ਜਨਾਂ ਮਿਲ ਸਤਿ ਸੰਗ ਸਤਿ ਸਤਿ ਜੋੜੀਆਂ ਜੁੜੀਆਂ, ਅਜੋੜਾ ਰਹਿਣ ਕੋਇ ਨਾ ਪਾਈਆ। ਬਿਨ ਸਤਿਗੁਰ ਕਿਰਪਾ ਸਾਰੀਆਂ ਜਾਂਦੀਆਂ ਰੁੜ੍ਹੀਆਂ, ਬਣ ਮਲਾਹ ਬੇੜਾ ਪਾਰ ਨਾ ਕੋਇ ਕਰਾਈਆ। ਬਾਣੀ

❋

❋

ਕਹੇ ਤੀਰ ਨਿਰਾਲਾ ਤਿੱਖਾ ਨਾਲੋਂ ਘਾਇਲ ਕਰਨ ਵਾਲੀਆਂ ਛੁਰੀਆਂ, ਸ਼ਰਅ ਦਾ ਜ਼ੰਜੀਰ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਸਤਿ ਇਕੋ ਨਾਮ ਵਖਾਈਆ। ਸੰਤ ਜਨਾਂ ਕਿਹਾ ਮੁਖ ਵਿਚੋਂ ਠੀਕ, ਸਿਫ਼ਤ ਨਾਲ ਵਡਿਆਈਆ। ਜਿੰਨਾਂ ਚਿਰ ਨਾ ਕਰੋ ਤਸਦੀਕ, ਸ਼ਬਦ ਨਾਲ ਦਿਓ ਗਵਾਹੀਆ। ਕਿਸ ਬਿਧ ਸੁਰਤੀ ਕਰੇ ਪ੍ਰੀਤ, ਪ੍ਰੀਤਮ ਮਿਲ ਕੇ ਖ਼ੁਸ਼ੀ ਮਨਾਈਆ। ਧਾਮ ਵੇਖ ਘਰ ਅਨਡੀਠ, ਭੱਜੀ ਫਿਰੇ ਚਾਈਂ ਚਾਈਂਆ। ਸਵਾਮੀ ਦਿਸੇ ਇਕ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਜਿਥੇ ਨਾ ਕੋਈ ਮੰਦਰ ਨਾ ਮਸੀਤ, ਸ਼ਿਵਦਵਾਲਾ ਮੱਠ ਵੰਡ ਨਾ ਕੋਇ ਵੰਡਾਈਆ। ਜਿਸ ਦਵਾਰਿਉਂ ਗੁਰ ਅਵਤਾਰ ਪੈਗ਼ੰਬਰਾਂ ਨਾਮ ਹੋਵੇ ਬਖ਼ਸ਼ੀਸ਼, ਜਿਸ ਨਾਮ ਦੀ ਸਿਫ਼ਤ ਸਾਰੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਗ੍ਰਹਿ ਮੰਦਰ ਖੋਜ ਖੁਜਾਈਆ। ਠੀਕ ਕਹਿਣਾ ਹੋਵੇ ਪਵਿੱਤ, ਪਵਿਤ੍ਰ ਰਸਨਾ ਨਾਲ ਦਿਓ ਸਮਝਾਈਆ। ਕਿਸ ਬਿਧ ਮਿਲਿਆ ਸਤਿਗੁਰ ਪਿਤ, ਸ਼ਬਦੀ ਦਾਤਾ ਧੁਰਦਰਗਾਹੀਆ। ਜੋ ਝਗੜਾ ਮੇਟੇ ਨਿਤ, ਨਵਿਤ ਵੇਖ ਵਖਾਈਆ। ਕਾਇਆ ਮੰਦਰ ਅੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਕਰੇ ਹਿੱਤ, ਮੀਤ ਮੁਰਾਰਾ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਰ ਅੰਤਰ ਅੰਤਰ ਵੇਖ ਵਖਾਈਆ। ਠੀਕ ਕਹਿਣ ਦਾ ਆਵੇ ਰਸ, ਅਗਲਾ ਰਸਤਾ ਦਿਓ ਜਣਾਈਆ। ਜਿਸ ਨਾਲ ਮਨ ਹੋਵੇ ਵਸ, ਵਸਲ ਮਿਲੇ ਯਾਰ ਖ਼ੁਦਾਈਆ। ਬਿਨਾ ਅਭਿਆਸ ਤੋਂ ਖੁਲ੍ਹ ਜਾਵੇ ਅੱਖ, ਨਿਜ ਨੇਤਰ ਨੂਰ ਚਮਕਾਈਆ। ਬ੍ਰਹਿਮੰਡ ਖੰਡ ਖੇਲ ਦਿਸੇ ਸੱਚ, ਸਚ ਸਚ ਵੱਜੇ ਵਧਾਈਆ। ਸ਼ਬਦ ਉਪਜੇ ਅਗੰਮੀ ਨਦ, ਸਰਵਣ ਸੁਣਨ ਦੀ ਲੋੜ ਰਹੇ ਨਾ ਰਾਈਆ। ਈੜਾ ਪਿੰਗਲ ਸੁਖਮਨ ਟੇਢੀ ਬੰਕ ਰਹੇ ਕੋਈ ਨਾ ਹੱਦ, ਤ੍ਰਿਕੁਟੀ ਛੁੱਟੇ ਛੁੱਟੇ ਵਸਤ ਪਰਾਈਆ। ਇਕੋ ਦਵਾਰਾ ਜਿਥੇ ਸਾਹਿਬ ਸੁਲਤਾਨ ਸਤਿਗੁਰ ਸ਼ਬਦ ਬਿਨ ਤਨ ਵਜੂਦ ਰਿਹਾ ਸਜ, ਸਜਦਾ ਕਰਨ ਦੀ ਲੋੜ ਰਹੇ ਨਾ ਰਾਈਆ। ਓਸ ਦਾ ਭੇਵ ਖੋਲ੍ਹਣਾ ਅੱਜ, ਅੱਜ ਦਾ ਵੇਲਾ ਕੱਲ ਹੱਥ ਨਾ ਆਈਆ। ਚਲੋ ਅੰਦਰ ਵੜੀਏ ਮੰਦਰ ਚੜ੍ਹੀਏ ਦਰਸ਼ਨ ਕਰੀਏ ਓਸ ਦਾ ਰੱਜ, ਜਿਸ ਨੂੰ ਰਜੋ ਤਮੋ ਸਤੋ ਵੇਖ ਕੇ ਰੋਵਣ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡੀ ਰਸਨਾ ਦਾ ਠੀਕ ਬੋਲਿਆ ਤੁਹਾਡੇ ਕੋਲੋਂ ਠੀਕ ਦਏ ਕਰਾਈਆ। ਰਸਨਾ ਜਿਹਵਾ ਕਹੇ ਬਹੁਤ ਸੋਹਣਾ, ਸੋਹਣੀ ਆਵਾਜ਼ ਸੁਣਾਈਆ। ਜਿਹੜਾ ਵੇਖਿਆ ਆਪਣੇ ਨਿਜ ਲੋਇਣਾ, ਓਸ ਦਾ ਪੜਦਾ ਦਿਓ ਉਠਾਈਆ। ਬਿਨ ਸਾਚੇ ਸੰਤਾਂ ਇਹ ਜਗਤ ਟੁੱਟਾ ਕਿਸੇ ਨਹੀਂ ਪਰੋਣਾ, ਸੁਰਤ ਸ਼ਬਦ ਨਾ ਕਿਸੇ ਜੁੜਾਈਆ। ਇਹ ਕੋਈ ਖੇਲ ਨਹੀਂ ਅਨਹੋਣਾ, ਗੁਰ ਅਵਤਾਰ ਪੈਗ਼ੰਬਰ ਏਸੇ ਦੀ ਦੇਂਦੇ ਗਏ ਸਫ਼ਾਈਆ। ਇਕ ਸ਼ਬਦ ਉਹ ਸੁਣਾਉਣਾ, ਜਿਸ ਨੂੰ ਸੁਣ ਕੇ ਸਰੋਤੇ ਕਾਇਆ ਮੰਦਰ ਅੰਦਰ ਖਾ ਕੇ ਗੋਤੇ ਘਰ ਆਪਣਾ ਵੇਖ ਵਖਾਈਆ। ਸੰਤ ਸਤਿਗੁਰ ਸ਼ਬਦ ਗੁਰੂ ਗੁਰਦੇਵ ਸਵਾਮੀ ਘਰ ਘਰ ਦਾ ਪਰਾਹੁਣਾ, ਕੋਈ ਘਟ ਖ਼ਾਲੀ ਨਜ਼ਰ ਕਦੇ ਨਾ ਆਈਆ। ਇਨ੍ਹਾਂ ਬੱਚਿਆਂ ਨੂੰ ਸ਼ਬਦ ਪ੍ਰੇਮ ਨਾਲ ਪਰਚਾਉਣਾ, ਪਰਚਾ ਜੀਵਣ ਦਾ ਦੇਣਾ ਵਖਾਈਆ। ਜਿਨ੍ਹਾਂ ਨੇ ਲੱਖ ਚੁਰਾਸੀ ਵਿਚ ਫੇਰ ਕਦੇ ਨਹੀਂ ਆਉਣਾ, ਲੱਖ ਚੁਰਾਸੀ ਪੈਂਡਾ ਜਾਣਾ ਮੁਕਾਈਆ। ਅਗੰਮੜੇ ਧਾਮ ਓਸ ਵਸਾਉਣਾ, ਜਿਥੇ ਵਸਦਿਆਂ ਸਕੇ ਨਾ ਕੋਇ ਉਠਾਈਆ। ਆਪ ਦਾ ਠੀਕ ਸ਼ਬਦ ਠਾਕਰ ਵਾਲੀ ਠੋਕਰ ਇਕ ਲਗਾਉਣਾ, ਨਾਨਕ ਨਿਰਗੁਣ ਸ਼ਬਦੀ ਧਾਰ ਸ਼ਬਦ ਨਾਲ ਗਿਆ ਦ੍ਰਿੜਾਈਆ। ਬਾਣੀ ਮਾਰੇ

❋

❋

ਨਿਰਾਲਾ ਤੀਰ ਵਿਛੜਿਆਂ ਤੁਰਤ ਮਿਲਾਉਣਾ, ਸੁਰਤੀ ਸੁਰਤ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਸੰਤਾਂ ਸਤਿ ਦਵਾਰਾ ਇਕੋ ਇਕ ਸੁਹਾਈਆ।

੨ ਮੱਘਰ ਸ਼ਹਿਨਸ਼ਾਹੀ ਸੰਮਤ ੩ ਗੁਰਮੀਤ ਸਿੰਘ ਦੇ ਗ੍ਰਹਿ ਪਿੰਡ ਹਰਦੋ ਫਰਾਲਾ ਜ਼ਿਲਾ ਜਲੰਧਰ

ਮੱਘਰ ਕਹੇ ਮੈਂ ਮਸਤੀ ਵਿਚ ਮਗਨ, ਮਗਰਲਾ ਲੇਖਾ ਦਿਤਾ ਮੁਕਾਈਆ। ਗੁਰਮੁਖ ਦੀਪਕ ਭਗਤ ਸੁਹੇਲੇ ਜਗਣ, ਜਾਗਰਤ ਜੋਤ ਖ਼ੁਸ਼ੀ ਬਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਲੱਗੇ ਅਗਨ, ਤਨ ਵਜੂਦ ਤਪਾਈਆ। ਜਨ ਭਗਤਾਂ ਸੀਤਲ ਧਾਰਾ ਬਦਨ, ਬੰਦਗੀ ਅੰਦਰੋਂ ਕਰੇ ਸਫ਼ਾਈਆ। ਸਚ ਦਵਾਰਾ ਇਕੋ ਲੰਘਣ, ਪੈਂਡਾ ਪੰਧ ਮੁਕਾਈਆ। ਨਾਮ ਖ਼ੁਮਾਰੀ ਚੜ੍ਹੇ ਰੰਗਣ, ਰੰਗਤ ਇਕ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰਦਰਗਾਹੀਆ। ਮੱਘਰ ਕਹੇ ਮੇਰੀ ਪੂਰਨ ਹੋਈ ਇੱਛਾ, ਨਿਰਇੱਛਤ ਪ੍ਰਭ ਦਿਤੀ ਵਡਿਆਈਆ। ਸਾਚੇ ਨਾਮ ਦੀ ਪਾ ਕੇ ਭਿੱਛਾ, ਭਿੱਖਕ ਗੁਰਮੁਖ ਲਏ ਤਰਾਈਆ। ਧੁਰ ਧਾਮ ਦੀ ਦੇ ਕੇ ਸਿੱਖਾ, ਸਿੱਖਿਆ ਇਕੋ ਇਕ ਜਣਾਈਆ। ਸਾਚਾ ਲੇਖ ਅਗੰਮੀ ਲਿਖਾ, ਲੇਖਕ ਹੋ ਕੇ ਬਣਤ ਬਣਾਈਆ। ਪਤਿਪਰਮੇਸ਼ਵਰ ਬਣ ਕੇ ਪਿਤਾ, ਪਤਤ ਉਧਾਰਨ ਦਇਆ ਕਮਾਈਆ। ਸਤਿ ਦਵਾਰੇ ਕਰ ਕੇ ਹਿੱਤਾ, ਹਿਤਕਾਰੀ ਵੇਖ ਵਖਾਈਆ। ਨਾਮ ਭੰਡਾਰਾ ਦੇ ਅਨਡਿੱਠਾ, ਜਗ ਮਿੱਠਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਏ ਵਡਿਆਈਆ। ਮੱਘਰ ਕਹੇ ਮੇਰੀ ਆਸਾ ਪੂਰੀ ਹੋਈ ਤ੍ਰਿਸ਼ਨਾ, ਤ੍ਰਿਖਾ ਅੰਤ ਨਾ ਕੋਇ ਕੁਰਲਾਈਆ। ਦਰ ਠਾਂਡੇ ਝੁਕਦੇ ਵੇਖੇ ਬ੍ਰਹਮਾ ਵਿਸ਼ਨਾ, ਸ਼ੰਕਰ ਸ਼ਹਿਨਸ਼ਾਹ ਸੀਸ ਨਿਵਾਈਆ। ਗਲ ਪੱਲੂ ਪਾਉਂਦੇ ਰਾਮਾ ਕ੍ਰਿਸ਼ਨਾ, ਕ੍ਰਿਸ਼ਨ ਕਾਹਨ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਵਖਾਈ ਮਿਥਨਾ, ਮਿਤੀ ਆਪਣੀ ਨਾਲ ਪਰਗਟਾਈਆ। ਜਗਤ ਜੀਵ ਜਹਾਨ ਪਿੱਟਣਾ, ਪਟਨੇ ਵਾਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਰਗ ਇਕ ਸਮਝਾਈਆ। ਮੱਘਰ ਕਹੇ ਮੈਨੂੰ ਮਿਲੀ ਸਚ ਖ਼ੁਮਾਰੀ, ਗ਼ਮਖ਼ਾਰ ਦਿਤੀ ਵਡਿਆਈਆ। ਭਗਤ ਭਗਵਾਨ ਦੀ ਵੇਖੀ ਯਾਰੀ, ਦਰ ਸਾਚੇ ਵੱਜੀ ਵਧਾਈਆ। ਨਿਰਗੁਣ ਨੂਰ ਜੋਤ ਹੋਵੇ ਉਜਿਆਰੀ, ਗ੍ਰਹਿ ਮੰਦਰ ਇਕ ਰੁਸ਼ਨਾਈਆ। ਨਾਦ ਸ਼ਬਦ ਧੁਨਕਾਰੀ, ਅਗੰਮੀ ਰਾਗ ਅਲਾਈਆ। ਅੰਮ੍ਰਿਤ ਰਸ ਮਿਲੇ ਬਿਨ ਰਸਨਾ ਠੰਡਾ ਠਾਰੀ, ਠਾਕਰ ਆਪਣਾ ਰਸ ਚੁਆਈਆ। ਲੇਖਾ ਜਾਣੇ ਧੁਰ ਗਿਰਧਾਰੀ, ਗਹਿਰ ਗੰਭੀਰ ਬੇਪਰਵਾਹੀਆ। ਜਿਸ ਦੀ ਸਾਰੇ ਕਰਦੇ ਇੰਤਜ਼ਾਰੀ, ਅੰਤਸ਼ਕਰਨ ਵੇਖੇ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਬਦਲ ਦੇਵੇ ਸਿਕਦਾਰੀ, ਧੁਰ ਫ਼ਰਮਾਨਾ ਇਕ ਸਮਝਾਈਆ। ਵਾਹਦ ਕਲਮਾ ਨਾਮ ਕਰ ਜੈਕਾਰੀ, ਚਾਰ ਕੁੰਟ ਕਰੇ ਪੜ੍ਹਾਈਆ। ਸਭ ਦਾ ਵਾਅਦਾ ਪੂਰਾ ਕੌਲ ਕਰੇ ਇਕਰਾਰੀ, ਇਕਰਾਰਨਾਮਾ ਪਿਛਲਾ ਦਏ ਵਖਾਈਆ। ਜਿਸ ਵਿਚ ਸ਼ਰਅ ਸ਼ਰੀਅਤ ਦੀ ਸ਼ੁਮਾਰੀ, ਸ਼ਮਅ ਸ਼ਮਸ਼ਾਨ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਈਆ। ਮੱਘਰ ਕਹੇ ਮੇਰੀ ਆਸਾ ਆਸ਼ਾ ਵਿਚੋਂ ਨਿਕਲੀ, ਪਰਗਟ ਕੀਤੀ ਬੇਪਰਵਾਹੀਆ। ਜਿਨ੍ਹਾਂ ਭਗਤਾਂ ਸਾਚੀ ਸਿਖਿਆ ਸਿਖ ਲਈ, ਮਾਰਗ ਪੰਥ ਇਕੋ ਇਕ ਨਜ਼ਰੀ ਆਈਆ। ਜੀਵਣ

❋

❋

ਬਣਿਆ ਏਕਾ ਇਕ ਲਈ, ਦੂਜੀ ਵੰਡ ਨਾ ਕੋਇ ਵੰਡਾਈਆ। ਸੀਸ ਬਣਿਆ ਨਹੀਂ ਕਿਸੇ ਪੱਥਰ ਇੱਟ ਲਈ, ਸਤਿਗੁਰ ਸ਼ਬਦ ਮਿਲੇ ਵਡਿਆਈਆ। ਆਤਮਾ ਆਧਾਰੀ ਨਹੀਂ ਕਿਸੇ ਕਾਗ਼ਜ਼ ਚਿਟ ਲਈ, ਕਲਮ ਸ਼ਾਹੀ ਨਾ ਜੋੜ ਜੁੜਾਈਆ। ਜੋਤ ਨੁਰਾਨੀ ਜਿਨ੍ਹਾਂ ਦਿਸ ਪਈ, ਦਹਿ ਦਿਸ਼ਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦਏ ਵਡਿਆਈਆ। ਮੱਘਰ ਕਹੇ ਮੇਰੀ ਆਸਾ ਉਪਜੀ, ਉਪਜਤ ਉਪਜਤ ਵੇਖੇ ਜਗਤ ਲੋਕਾਈਆ। ਕੋਈ ਧਾਰ ਨਾ ਜਾਣੇ ਸਤਿਗੁਰ ਜਾਪ ਜਪੁ ਜੀ, ਜੀਵਣ ਜੁਗਤ ਨਾ ਕੋਇ ਪਰਗਟਾਈਆ। ਜੋ ਉਪਜਿਆ ਸੋ ਪ੍ਰਭੂ ਦੇ ਤਪ ਲਈ, ਸਾਧਨਾ ਵਿਚ ਆਪਣਾ ਆਪ ਰਖਾਈਆ। ਜੋ ਪਰਗਟਿਆ ਹਕ਼ੀਕ਼ੀ ਹਕ ਲਈ, ਹੁਕਮ ਧੁਰ ਦਾ ਮੰਨ ਸੀਸ ਝੁਕਾਈਆ। ਜਨ ਭਗਤਾਂ ਇਕੋ ਓਟ ਤੱਕ ਲਈ, ਦੂਜਾ ਰਾਹ ਨਾ ਕੋਇ ਵਖਾਈਆ। ਮਾਨਸ ਜਨਮ ਪਾਇਆ ਸਤਿ ਲਈ, ਸਤਿ ਸਤਿਵਾਦੀ ਦਏ ਵਡਿਆਈਆ। ਜਿਸ ਲੋਕਮਾਤ ਪਤ ਰੱਖ ਲਈ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਦ ਪਰਗਟਿਆ ਪਰਗਟੇ ਸਚ ਲਈ, ਕੂੜ ਕੁੜਿਆਰਾਂ ਡੇਰਾ ਢਾਹੀਆ। ਗੁਰਮੁਖ ਆਤਮਾ ਓਸੇ ਘਰ ਵਸ ਰਹੀ, ਜੋ ਵਾਸਤਾ ਆਪਣੇ ਨਾਲ ਰਖਾਈਆ। ਕਲਜੁਗ ਰੈਣ ਅੰਧੇਰੀ ਮਸ ਗਈ, ਜਿਨ੍ਹਾਂ ਰਸ ਅੰਮ੍ਰਿਤ ਨਾਮ ਚੁਆਈਆ। ਮੱਘਰ ਕਹੇ ਜਨ ਭਗਤੋ ਜਨਮ ਮਿਲਿਆ ਪ੍ਰਭੂ ਦੇ ਜਸ ਲਈ, ਜਸ ਵੇਦ ਪੁਰਾਨਾਂ ਕੰਮ ਕਿਸੇ ਨਾ ਆਈਆ। ਤੁਸੀਂ ਪਰਗਟ ਹੋਏ ਹਿੱਸੇ ਅੱਧ ਲਈ, ਆਤਮ ਪਰਮਾਤਮ ਵੰਡ ਵੰਡਾਈਆ। ਦੋਹਾਂ ਦੀ ਧਾਰ ਏਕਾ ਰੂਪ ਬੱਝ ਗਈ, ਬਾਂਝਾ ਰਹਿਣ ਕੋਇ ਨਾ ਪਾਈਆ। ਜੋ ਵਿਹਾਰ ਹੋਇਆ ਅੱਜ ਲਈ, ਗੁਰਮੁਖ ਅਜ਼ਲ ਤੋਂ ਲਿਆ ਬਚਾਈਆ। ਪਿਛਲਾ ਜੀਵਣ ਸੀ ਜਗ ਲਈ, ਅਗਲਾ ਜੀਵਣ ਸਤਿਗੁਰ ਲੇਖੇ ਪਾਈਆ। ਇਹ ਤਨ ਵਜੂਦ ਸੀ ਮਾਟੀ ਅੱਗ ਲਈ, ਅਗਨੀ ਅੱਗ ਤਪਾਈਆ। ਗੁਰਮੁਖ ਜਾਂਦੀ ਜਾਂਦੀ ਆਤਮਾ ਰੱਖ ਲਈ, ਮਿਹਰ ਨਜ਼ਰ ਇਕ ਉਠਾਈਆ। ਹਰਿ ਸਰਨ ਸਰਨਾਈ ਬਚ ਗਈ, ਬੱਚਿਆਂ ਵਾਂਗ ਗੋਦ ਟਿਕਾਈਆ। ਮੌਤ ਨਿਮਾਣੀ ਦੂਰ ਦੁਰਾਡੀ ਆ ਕੇ ਨੱਚ ਗਈ, ਆਪਣਾ ਫੇਰਾ ਪਾਈਆ। ਜਿਹੜੀ ਆਈ ਸੀ ਮਾਟੀ ਕੱਚ ਲਈ, ਮੁਖ ਗਈ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮੱਘਰ ਕਹੇ ਮੈਂ ਆਸ਼ਾ ਵਿਚ ਪਾਵਾਂ ਖ਼ੁਸ਼ੀ ਰੌਲਾ, ਕੂਕ ਕੂਕ ਸੁਣਾਈਆ। ਗੁਰਮੁਖ ਦਾ ਭਾਰ ਕਰ ਕੇ ਹੌਲਾ, ਹੌਲੀ ਜਿਹੀ ਆਪਣੀ ਗੋਦ ਟਿਕਾਈਆ। ਕੁਛ ਪਿਛਲਾ ਯਾਦ ਕਰ ਕੌਲਾ, ਮਾਈ ਬੁੱਢੜੀ ਦਏ ਦੁਹਾਈਆ। ਜਿਸ ਦਾ ਛੁੱਟ ਨਾ ਜਾਏ ਚੋਲਾ, ਚੋਲੀ ਆਪਣੇ ਰੰਗ ਰੰਗਾਈਆ। ਜੇ ਗੁਰਮੁਖ ਭੁਲੜ ਗੋਲਾ, ਗੋਲੇ ਆਪਣੇ ਰੰਗ ਰੰਗਾਈਆ। ਪੁਰਖ ਅਕਾਲ ਬਣ ਵਿਚੋਲਾ, ਏਥੇ ਓਥੇ ਹੋ ਸਹਾਈਆ। ਤੇਰੇ ਬਿਨਾ ਨਹੀਂ ਕੋਈ ਤੋਲਾ, ਨਾਮ ਕੰਡਾ ਹੱਥ ਨਾ ਕੋਇ ਉਠਾਈਆ। ਜਿਸ ਕਾਰਨ ਭਗਤ ਦਵਾਰਾ ਖੋਲ੍ਹਾ, ਅਗਲੀ ਬਣਤ ਬਣਾਈਆ। ਓਸ ਦਾ ਵਣਜ ਰਹੇ ਨਾ ਪੋਲਾ, ਸੰਗਠਨ ਆਪਣੇ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਮੱਘਰ ਕਹੇ ਮੈਂ ਉਚੀ ਕੂਕ ਦੇਵਾਂ ਹੋਕਾ, ਹੁਕਮ ਮਿਲਿਆ ਧੁਰਦਰਗਾਹੀਆ। ਜਿਸ ਦਾ ਬਦਲਣ ਵਾਲਾ ਸੀ ਕਾਇਆ ਕੋਠਾ, ਕੱਪੜ ਤਨ ਵਜੂਦ ਹੋਣੀ ਜਗਤ ਸਫ਼ਾਈਆ। ਅੰਤਮ ਮਿਲਣਾ ਸੀ ਜੋਤੀ ਜੋਤਾ, ਜੋਤ ਜੋਤ ਵਿਚ ਟਿਕਾਈਆ। ਮਿਹਰ ਵਿਚ ਫੇਰ ਦੇ ਕੇ ਮੌਕਾ, ਮੁੱਕਿਆ ਹੋਇਆ ਲਿਆ ਬਚਾਈਆ। ਕੁਛ ਲੇਖਾ ਪਿਛਲਾ ਗੋਬਿੰਦ ਨਾਲ ਪੌਂਟਾ, ਜੂਹ ਘਾਹ ਵਾਲੀ ਵਖਾਈਆ। ਜਿਸ ਦਾ ਲੇਖਾ ਢਈਆ ਔਂਟਾ, ਦੋਹਾਂ ਦਾ ਅੱਧ ਵੰਡ

❋

❋

ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਖ਼ਸ਼ਣਹਾਰ ਸਦਾ ਸਚ ਸੱਚੀ ਸਰਨਾਈਆ।

੪ ਮੱਘਰ ਸ਼ਹਿਨਸ਼ਾਹੀ ਸੰਮਤ ੩ ਸ਼ਾਕਾਹਾਰੀ ਕਾਨਫ਼ਰੰਸ ਦਿੱਲੀ

ਸੰਤ ਮਹਾਤਮਾ ਨੇ ਸਭ ਨੇ ਕੀਤਾ ਵਖਿਆਨ, ਵਿਆਖਿਆ ਵਿਚ ਸਰਬ ਸਮਝਾਈਆ। ਕੁਛ ਬੋਲ ਕੇ ਗਿਆ ਉਪ ਰਾਸ਼ਟਰਪਤ ਪਰਧਾਨ, ਵੀ ਵੀ ਗਿਰੀ ਜਣਾਈਆ। ਇਸਰਾਈਲ ਨੇ ਕਰੀ ਪਹਿਚਾਨ, ਅੰਤਰ ਵੇਖ ਵਖਾਈਆ। ਸ਼ਬਦਾਂ ਵਾਲਾ ਬੋਲ ਨਾਲ ਜ਼ਬਾਨ, ਜ਼ਬਾਨ ਦਾ ਰਸ ਗਏ ਸਮਝਾਈਆ। ਜਿੰਨਾਂ ਚਿਰ ਮਾਨਵ ਮਾਨਵ ਨਾ ਬਣੇ ਇਨਸਾਨ, ਮਨ ਕਾ ਮੋਹ ਮਿਟਾਈਆ। ਓਨ੍ਹਾਂ ਚਿਰ ਸ਼ਾਕਾਹਾਰੀ ਨਾ ਕੋਈ ਬਣੇ ਪੀਣ ਖਾਣ, ਖਾਧਾ ਪੀਤਾ ਕੰਮ ਕਿਸੇ ਨਾ ਆਈਆ। ਸ਼ਬਦ ਸੰਦੇਸ਼ਾ ਨਰ ਨਰੇਸ਼ਾ ਏਕਾ ਏਕ ਸ੍ਰੀ ਭਗਵਾਨ, ਹੱਦ ਭਗਤਾਂ ਜਗਤ ਦ੍ਰਿੜਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਨੂਰ ਜਹਾਨ, ਜਲਵਾ ਜੋਤ ਡਗਮਗਾਈਆ। ਜਿਸ ਦਾ ਸਤਿਜੁਗ ਤਰੇਤਾ ਦੁਆਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦੇਵੇ ਸਚ ਨਿਸ਼ਾਨ, ਨਿਸ਼ਾਨਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਅੰਦਰ ਬੈਠਾ ਵੜ, ਸਚ ਸਤਿ ਵਜੂਦ ਹਕ ਮਹਿਬੂਬ ਆਪ ਸੁਹਾਈਆ। ਸਭ ਨੇ ਸੁਣਿਆ ਬਣਨਾ ਸ਼ਾਕਾਹਾਰੀ, ਖਾਣਾ ਪਵਿਤ੍ਰ ਇਕ ਅਪਨਾਈਆ। ਜਿਤਨਾ ਚਿਰ ਆਪਣੀ ਆਤਮਾ ਪਰਮਾਤਮਾ ਦੀ ਧਾਰ ਨਾ ਸਮਝੇ ਜ਼ਰੀ, ਜੀਵਣ ਜੁਗਤ ਕੰਮ ਕਿਸੇ ਨਾਂ ਆਈਆ। ਕਥਾ ਸੁਣਨੀ ਚੰਗੀ ਨਹੀਂ ਬੜੀ, ਬੜਾ ਸੋ ਜੋ ਇਸ ਦੇ ਉਤੇ ਅਮਲ ਲਏ ਕਮਾਈਆ। ... ... ... ... ... ... ...

੫ ਮੱਘਰ ਸ਼ਹਿਨਸ਼ਾਹੀ ਸੰਮਤ ੩ ਡਾਕਟਰ ਓਬੰਸਨ ਇਸਰਾਈਲੀ ਨਾਲ ਸ਼ਾਕਾਹਾਰੀ ਕਾਨਫ਼ਰੰਸ ਵਿਚ ਲਾਲ ਕਿਲਾ ਦਿੱਲੀ

ਧੁਰ ਦਾ ਲੇਖਾ ਵੇਖ ਇਸਰਾਈਲ, ਆਸ਼ਾ ਪਿਛਲੀ ਵੇਖ ਵਖਾਈਆ। ਮੂਸਾ ਅੱਲਾ ਇਸਲਾਮ ਜਿਸ ਦੀ ਕਰੇ ਤਾਮੀਲ, ਤਹਿਰੀਰ ਵਿਚ ਨਾ ਕੋਇ ਸਮਝਾਈਆ। ਹਕ ਹੁਕਮ ਦੀ ਲਾਸ਼ਰੀਕ ਸੁਣੇ ਅਪੀਲ, ਅਪਰੰਪਰ ਸਵਾਮੀ ਵੇਖ ਵਖਾਈਆ। ਜਿਸ ਨੂੰ ਜਗਤ ਬੁੱਧੀ ਸਮਝੇ ਨਾ ਕੋਈ ਦਲੀਲ, ਸਿਆਸਤ ਰਮਜ਼ ਨਾ ਕੋਇ ਲਗਾਈਆ। ਇਕ ਵਾਰ ਥੋੜ੍ਹਾ ਥੋੜ੍ਹਾ ਹੋਣਾ ਦੋਹਾਂ ਜ਼ਲੀਲ, ਝਗੜਾ ਇਕ ਕਿਨਾਰਾ ਨਜ਼ਰੀ ਆਈਆ। ਖ਼ਾਕੀ ਫ਼ਰਸ਼ ਉਹ ਜ਼ਮੀਨ, ਨੁਕਤਾ ਨਜ਼ਰ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਮੂਸਾ ਅੱਲਾ ਇਸਲਾਮ ਰੱਖੀ ਉਡੀਕ, ਯੋਰੋਸ਼ਲਮ ਧਿਆਨ ਲਗਾਈਆ। ਸਦੀ ਬੀਸਵੀਂ ਅੰਧੇਰਾ ਹੋਏ ਤਾਰੀਕ, ਨੂਰੀ ਚੰਦ ਨਾ ਕੋਇ ਚਮਕਾਈਆ। ਸਾਥੀ ਹੋਣ ਫ਼ਰੀਕ, ਸ਼ੱਤਰੂ ਦੁਸ਼ਮਣ ਮੁਹੰਮਦ ਰੂਪ ਵਟਾਈਆ। ਸਚ ਖ਼ੁਦਾ ਬਖ਼ਸ਼ੇ ਇਕ ਤੌਫ਼ੀਕ, ਰਹਿਮਤ ਹਕ ਕਮਾਈਆ। ਆਸਾ ਪੂਰੀ ਕਰੇ ਉਮੀਦ, ਮੇਰੀ ਮਨਸਾ ਵੱਜੇ ਵਧਾਈਆ। ਯਹੂਦੀ ਇਕ ਦੂਜੇ ਦੇ ਹੋਣ ਨਜ਼ਦੀਕ, ਆਪ ਆਪਣਾ ਬਲ ਧਰਾਈਆ। ਅਗਲੀ

❋

❋

ਬਦਲ ਜਾਵੇ ਤਵਾਰੀਖ਼, ਤਾਰੀਖ਼ ਸਾਚੀ ਨਾਲ ਮਿਲਾਈਆ। ਧੁਰ ਦਾ ਹੁਕਮ ਇਕ ਹਦੀਸ, ਹਰਿ ਹਜ਼ਰਤ ਆਪ ਜਣਾਈਆ। ਢਾਈ ਸਾਲ ਤੋਂ ਬਾਅਦ ਹੋਵੇ ਪੀਸ, ਸ਼ਾਂਤੀ ਸ਼ਰਅ ਵਿਚ ਲੜਾਈਆ। ਇਹ ਹੁਕਮ ਅਗੰਮੀ ਠੀਕ, ਠਾਕਰ ਧੁਰ ਦਾ ਆਪ ਜਣਾਈਆ। ਜਿਸ ਨੂੰ ਕਲਮ ਸ਼ਾਹੀ ਪਹਿਲੇ ਕਰ ਨਾ ਸਕੀ ਤਸਦੀਕ, ਤੁਆਰਫ਼ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥੋੜ੍ਹਾ ਪੜਦਾ ਅਗਲਾ ਰਿਹਾ ਚੁਕਾਈਆ। ਇਸ ਦੇ ਨਾਲ ਹੋਰ ਹੋਣਾ ਘਮਸਾਨ, ਸ੍ਰਿਸ਼ਟੀ ਦੋ ਧਾਰਾ ਵੰਡ ਵੰਡਾਈਆ। ਸਾਬਤ ਰਹੇ ਨਾ ਕਿਸੇ ਈਮਾਨ, ਅਮਲ ਛੱਡੇ ਜਗਤ ਲੋਕਾਈਆ। ਕੁਛ ਝਗੜਾ ਹੋਣਾ ਨਾਲ ਬਬਾਣ, ਪਵਣ ਦਏ ਗਵਾਹੀਆ। ਜਿਸ ਦਾ ਨਜ਼ਰ ਨਾ ਆਏ ਨਿਸ਼ਾਨ, ਨਿਸ਼ਾਨੇ ਸਾਰੇ ਦਏ ਬਦਲਾਈਆ। ਇਹ ਖੇਲ ਸ੍ਰੀ ਭਗਵਾਨ, ਜੁਗ ਜੁਗ ਆਪਣੇ ਹੱਥ ਰਖਾਈਆ। ਜੋ ਲਿਖਿਆ ਨਾਸਰ ਪਰਧਾਨ, ਨਸਰ ਵਿਚ ਪੜ੍ਹ ਕੇ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਹਰ ਘਟ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ, ਦੀਨ ਦੁਨੀ ਸਭ ਨੂੰ ਖੋਜ ਖੁਜਾਈਆ।

੬ ਮੱਘਰ ਸ਼ਹਿਨਸ਼ਾਹੀ ਸੰਮਤ ੩ ਇਸਰਾਈਲੀ ਡੈਲੀਗੇਟਜ਼ ਦੇ ਸਾਥ ਦਿੱਲੀ

ਅਗਲਾ ਹੁਕਮ ਹੁਕਮਰਾਨ, ਧੁਰਦਰਗਾਹੀ ਇਕ ਜਣਾਇੰਦਾ। ਜਿਸ ਦਾ ਮੇਟੇ ਨਾ ਕੋਇ ਨਿਸ਼ਾਨ, ਨਿਸ਼ਾਨੇ ਜਗਤ ਕੂੜ ਬਦਲਾਇੰਦਾ। ਸਤਿ ਸਚ ਕਰੇ ਪਰਧਾਨ, ਧਰਮ ਦਵਾਰਾ ਇਕ ਵਖਾਇੰਦਾ। ਜਿਸ ਨੂੰ ਕਬੂਲ ਕਰਨ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਸੀਸ ਨਿਵਾਇੰਦਾ। ਉਸ ਦਾ ਅਗੰਮੀ ਇਕ ਫ਼ਰਮਾਨ, ਕਾਤਬ ਕਲਮ ਨਾ ਕੋਇ ਵਡਿਆਇੰਦਾ। ਰਸ਼ੀਆ ਬਦਲਣ ਵਾਲਾ ਨਜ਼ਾਮ, ਨੌਬਤ ਅੰਦਰੋ ਅੰਦਰ ਸੁਣਾਇੰਦਾ। ਇਸਰਾਈਲ ਖੇਲ ਹੋਵੇ ਨਿਸ਼ਕਾਮ, ਯਹੂਦੀ ਬਹਿਬੂਦੀ ਵਿਚ ਰਖਾਇੰਦਾ। ਜਲਦੀ ਜਲਦੀ ਪਰਤ ਆਏ ਅਵਾਮ, ਹੁਕਮ ਧੁਰ ਦਾ ਇਕ ਪਰਗਟਾਇੰਦਾ। ਮੁਸ਼ਕਲ ਅੱਗੇ ਹੋਏ ਆਸਾਨ, ਮਾਸ ਪੰਦਰਾਂ ਵੰਡ ਵੰਡਾਇੰਦਾ। ਕੋਈ ਲਾਏ ਨਾ ਸ਼ਰਅ ਇਲਜ਼ਾਮ, ਬਰੀ ਸਭ ਨੂੰ ਆਪ ਕਰਾਇੰਦਾ। ਮਨੁਸ਼ ਬਣੇ ਨਾ ਕੋਇ ਹੈਵਾਨ, ਇਨਸਾਨ ਇਨਸਾਨਾਂ ਵਿਚ ਸਮਝਾਇੰਦਾ। ਰਹੇ ਨਾ ਕੋਈ ਗ਼ੁਲਾਮ, ਬੰਦੀਖ਼ਾਨਾ ਬੰਦ ਤੁੜਾਇੰਦਾ। ਹਜ਼ਰਤਾਂ ਦਾ ਪੈਗ਼ਾਮ, ਮਾਟੀ ਖ਼ਾਕ ਤਨ ਵਜੂਦ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਹੁਕਮ ਵਿਚੋਂ ਬਦਲਾਇੰਦਾ। ਹੁਕਮੀ ਹੁਕਮ ਦੇਵੇ ਕਰੀਮ, ਆਅਲਾ ਅਦਨਾ ਵੇਖ ਵਖਾਈਆ। ਜੋ ਸ਼ਹਿਨਸ਼ਾਹ ਅਜ਼ੀਮ, ਇਕ ਅਕੇਲਾ ਨੂਰ ਰੁਸ਼ਨਾਈਆ। ਜੋ ਵੇਖਣਹਾਰਾ ਤਾਰੀਖ਼ ਤਵਾਰੀਖ਼ ਕਦੀਮ, ਕੁਦਰਤ ਦਾ ਮਾਲਕ ਬੇਪ੍ਰਵਾਹੀਆ। ਉਸ ਦਾ ਖੇਲ ਸਦਾ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ । ਝਗੜਾ ਮੁਕਾਵੇ ਨਰ ਮਦੀਨ, ਮੁੱਦਾ ਇਕੋ ਇਕ ਸਮਝਾਈਆ। ਭਾਰਤ ਛੇਤੀ ਕਰੇ ਤਸਲੀਮ, ਮੇਲ ਮਿਲਾਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਭਾਰਤ ਕਰੇ ਪਰਵਾਨ, ਪਰਵਾਨਾ ਧੁਰ ਦਾ ਦਏ ਸੁਣਾਈਆ। ਜਿਸ ਦਾ ਪੜਦੇ ਵਾਲਾ ਦਿਸੇ ਅਨਵਾਨ, ਨਿਗਾਹ ਧੁਰ ਦੀ ਖੋਜ ਖੁਜਾਈਆ। ਸੰਮਤ ਅਗਲੇ ਬਦਲਣ ਵਾਲਾ ਵਿਧਾਨ, ਵਿਧੀ ਆਪਣੇ ਹੱਥ ਰਖਾਈਆ। ਫਿਰ ਮਿਲੇ ਸਚ

❋

❋

ਫ਼ਰਮਾਨ, ਧੁਰ ਸੰਦੇਸ਼ਾ ਇਕ ਸੁਣਾਈਆ। ਸਾਂਝੀ ਹੋਵੇ ਜਾਨ ਪਹਿਚਾਨ, ਪੜਦਾ ਓਹਲਾ ਰਹੇ ਨਾ ਰਾਈਆ। ਦੋਵੇਂ ਪ੍ਰੇਮ ਦੇ ਬਣਨ ਮਹਿੰਮਾਨ, ਮੁਹੱਬਤ ਵਿਚ ਸਮਾਈਆ। ਇਹ ਖੇਲ ਹੋਵੇ ਵਿਚ ਜਹਾਨ, ਬਹੁਤੀ ਦੇਰ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਾਮ ਵਿਚੋਲਾ ਸ਼ਬਦੀ ਮੇਲਾ ਜਗਤ ਆਸਾ ਮਨ ਮਨਸਾ ਮੁਹੱਬਤ ਵਿਚ ਸੁਹਬਤ ਵਿਚ ਲਿਆਕਤ ਵਿਚ ਰਫ਼ਾਕਤ ਵਿਚ ਸਦਾਕਤ ਵਿਚ ਹਮਾਕਤ ਵਿਚ ਇਕੋ ਰੰਗ ਰੰਗਾਈਆ।

੭ ਮੱਘਰ ਸ਼ਹਿਨਸ਼ਾਹੀ ਸੰਮਤ ੩ ਠਾਕਰ ਸਿੰਘ ਦੇ ਗ੍ਰਹਿ ਬੀੜ ਅਮੀਨ

ਸਤਿਗੁਰ ਸ਼ਬਦ ਕਹੇ ਏਕਾ ਹੁਕਮ ਚਲੇ ਪੁਰਖ ਅਕਾਲ, ਅਕਲ ਕਲਧਾਰੀ ਦੋ ਜਹਾਨਾਂ ਸ੍ਰੀ ਭਗਵਾਨਾ ਆਪ ਚਲਾਈਆ। ਗੁਰਮੁਖ ਸੰਤ ਸੁਹੇਲੇ ਸੱਜਣ ਜਨ ਭਗਤ ਵੇਖੇ ਆਪਣੇ ਲਾਲ, ਪਾਰਬ੍ਰਹਮ ਪਤਿਪਰਮੇਸ਼ਵਰ ਬ੍ਰਹਮ ਪੜਦਾ ਆਪ ਚੁਕਾਈਆ। ਸਚਖੰਡ ਦਵਾਰਾ ਏਕੰਕਾਰਾ ਕਾਇਆ ਮਾਟੀ ਗ੍ਰਹਿ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਇਕੋ ਇਕ ਖੁਲ੍ਹਾਈਆ। ਨਾਮ ਨਿਧਾਨ ਧੁਨ ਅਨਾਦੀ ਸੁਣਾਏ ਸੱਚੀ ਧੁਨਕਾਨ, ਅਨਹਦ ਰਾਗ ਅਨੁਰਾਗੀ ਆਪ ਉਪਜਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇਵੇ ਵਿਧਾਨ, ਵਾਹਦ ਲਾਸ਼ਰੀਕ ਪਰਵਰਦਿਗਾਰ ਜਲਵਾਗਰ ਧੁਰਦਰਗਾਹੀਆ। ਭੇਵ ਅਭੇਦਾ ਖੋਲ੍ਹੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਪੜਦਾ ਦਏ ਚੁਕਾਈਆ। ਹੁਕਮ ਸੰਦੇਸਾ ਦੇਵੇ ਵਾਲੀ ਦੋ ਜਹਾਨ, ਨੌ ਖੰਡ ਪ੍ਰਿਥਮੀ ਸੱਤ ਦੀਪ ਉੱਤਰ ਪੂਰਬ ਪੱਛਮ ਦੱਖਣ ਏਕਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਕਰੇ ਖੇਲ ਪੁਰਖ ਅਕਾਲਾ, ਅਕਲ ਕਲਧਾਰੀ ਕਲ ਵਰਤਾਈਆ। ਦੀਨਾਂ ਬੰਧਪ ਦੀਨ ਦਿਆਲਾ, ਦਇਆਨਿਧ ਠਾਕਰ ਸਵਾਮੀ ਗੁਰਮੁਖ ਵੇਖੇ ਥਾਉਂ ਥਾਈਂਆ। ਨਿਰਗੁਣ ਸਰਗੁਣ ਆਦਿ ਜੁਗਾਦਿ ਜੁਗਾ ਜੁਗੰਤ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਖ਼ਾਲਕ ਨਿਰਵੈਰ ਨਿਰਾਕਾਰ ਹੋਏ ਸਹਾਈਆ। ਵਸਤ ਅਮੋਲਕ ਕਾਇਆ ਗੋਲਕ ਦੇਵੇ ਅਗੰਮੀ ਲਾਲਾ, ਅਨਮੁੱਲੀ ਦਾਤ ਆਪ ਵਰਤਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਬਦਲ ਦੇਵੇ ਚਾਲਾ, ਚਾਰ ਕੁੰਟ ਦਹਿ ਦਿਸ਼ਾ ਸਾਚਾ ਨਾਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਪਰਟਗਾਈਆ। ਸਤਿਗੁਰ ਸ਼ਬਦ ਕਹੇ ਧੁਰ ਫ਼ਰਮਾਨਾ ਦੇਵੇ ਸ੍ਰੀ ਭਗਵੰਤ, ਹਰਿ ਕਰਤਾ ਆਪ ਦ੍ਰਿੜਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਾਮ ਧੁਰ ਦਾ ਮੰਤ, ਅੰਤਰਸ਼ਕਰਨ ਵੇਖੇ ਸਰਬ ਲੋਕਾਈਆ। ਸਦੀ ਚੌਧਵੀਂ ਸਭ ਦਾ ਤੋੜੇ ਗੜ੍ਹ ਹੰਕਾਰ ਹਊਮੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਨਿਰਗੁਣ ਧਾਰ ਬਣ ਕੇ ਅਨੁਭਵੀ ਪੰਡਤ, ਅਗੰਮ ਅਥਾਹ ਕਰੇ ਪੜ੍ਹਾਈਆ। ਕੋਟਾਂ ਵਿਚੋਂ ਗੁਰਮੁਖ ਸੰਤ ਮੇਲ ਮਿਲਾਏ ਧੁਰ ਦਾ ਕੰਤ, ਹਰਿ ਸਵਾਮੀ ਅੰਤਰਜਾਮੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਕਰੇ ਖੇਲ ਅਗੰਮ ਅਥਾਹ, ਹਰਿ

❋

❋

ਵੱਡਾ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਲੈਂਦੇ ਪਨਾਹ, ਨਮੋਂ ਨਮਸਤੇ ਸਜਦਿਆਂ ਵਿਚ ਸੀਸ ਝੁਕਾਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਦੱਸਦਾ ਆਇਆ ਰਾਹ, ਹੁਕਮ ਹੁਕਮ ਵਿਚੋਂ ਬਦਲਾਈਆ। ਵੇਖ ਵਖਾਣੇ ਟਿੱਲੇ ਪਰਬਤ ਜਲ ਥਲ ਅਸਗਾਹ, ਸਮੁੰਦ ਸਾਗਰ ਖੋਜ ਖੁਜਾਈਆ। ਸੋ ਸਾਹਿਬ ਸਤਿਗੁਰ ਦੇਵਣਹਾਰਾ ਆਪਣਾ ਨਾਂ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਜੋਤੀ ਜਾਤਾ ਪੁਰਖ ਬਿਧਾਤਾ ਕਰੇ ਪਰਕਾਸ਼ ਹਰ ਘਟ ਥਾਂ, ਚਾਰੇ ਖਾਣੀ ਚਾਰੇ ਬਾਣੀ ਸ਼ਬਦ ਨਾਦ ਧੁਨ ਸ਼ਨਵਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਚਾਰ ਕੁੰਟ ਦਹਿ ਦਿਸ਼ਾ ਪਕੜੇ ਬਾਂਹ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਜੋੜ ਜੁੜਾਈਆ। ਸਚ ਦਵਾਰਾ ਧੁਰ ਦਰਬਾਰਾ ਵਖਾਏ ਅਗੰਮਾ ਗਰਾਂ, ਜਿਸ ਨੂੰ ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਕਰੇ ਖੇਲ ਪੁਰਖ ਸਮਰਥ, ਆਦਿ ਨਿਰੰਜਣ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਦੀ ਮਹਿੰਮਾ ਸਦਾ ਅਕਥ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਵਿਚ ਸਿਫ਼ਤ ਨਾ ਕੋਇ ਸਾਲਾਹੀਆ। ਸੋ ਸਚ ਸਵਾਮੀ ਦੇਵਣਹਾਰਾ ਨਾਮ ਅਗੰਮੀ ਵਥ, ਵਾਸਤਕ ਇਕੋ ਵਸਤ ਵਰਤਾਈਆ। ਜਨ ਭਗਤਾਂ ਸਾਚੇ ਸੰਤਾਂ ਨਿਜ ਨੇਤਰ ਖੋਲ੍ਹ ਕੇ ਅੱਖ, ਬਿਨ ਅੱਖਰਾਂ ਕਰੇ ਪੜ੍ਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਮਾਰਗ ਦੱਸ, ਦਹਿ ਦਿਸ਼ਾ ਦਾ ਡੇਰਾ ਦੇਵੇ ਢਾਹੀਆ। ਸਚ ਦਵਾਰ ਉਪਜਾਵੇ ਏਕਾ ਏਕ ਸੱਚ, ਸਚ ਆਪਣਾ ਆਪ ਸਮਝਾਈਆ। ਭਾਗ ਲਗਾਵੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਮਨ ਵਾਸਨਾ ਵਿਚ ਦਹਿ ਦਿਸ਼ਾ ਨਾ ਪਏ ਨੱਚ, ਨਟੂਆ ਵੇਸ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਪਾਰਬ੍ਰਹਮ ਪਤਿਪਰਮੇਸ਼ਵਰ ਗ਼ਰੀਬ ਨਿਵਾਜ, ਦੀਨ ਦਿਆਲ ਦਇਆਨਿਧ ਅਖਵਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਬਦਲਦਾ ਆਇਆ ਸਮਾਜ, ਵੇਸ ਅਨੇਕਾ ਆਪਣਾ ਖੇਲ ਕਰਾਈਆ। ਗੁਰ ਅਵਤਾਰ ਪੈਗ਼ੰਬਰਾਂ ਬਖ਼ਸ਼ਿਸ਼ ਵਿਚ ਬਖ਼ਸ਼ੀਸ਼ ਕਰਦਾ ਆਇਆ ਦਾਤ, ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਝੋਲੀ ਪਾਈਆ। ਸ੍ਰਿਸ਼ਟੀ ਦਾ ਦ੍ਰਿਸ਼ਟੀ ਅੰਦਰ ਰਚਦਾ ਆਇਆ ਕਾਜ, ਕਰਨੀ ਦਾ ਕਰਤਾ ਆਪਣੀ ਖੇਲ ਖਿਲਾਈਆ। ਨਾਮ ਸੰਦੇਸ਼ਾ ਦੇਂਦਾ ਆਇਆ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਕਲਜੁਗ ਅੰਤਮ ਨਿਰਗੁਣ ਧਾਰ ਹੋ ਵਿਸਮਾਦ, ਖੇਲੇ ਖੇਲ ਥਾਉਂ ਥਾਈਂਆ। ਜਿਸ ਦੀ ਮਹਿੰਮਾ ਗਾ ਸਕੇ ਨਾ ਕੋਈ ਰਾਗ, ਸਿਫ਼ਤਾਂ ਵਿਚ ਨਾ ਕੋਇ ਵਡਿਆਈਆ। ਲੇਖਾ ਆਪਣਾ ਜਾਣੇ ਆਦਿ, ਅੰਤ ਆਪਣੇ ਵਿਚ ਛੁਪਾਈਆ। ਜਿਸ ਨੂੰ ਪੈਗ਼ੰਬਰ ਕਰਨ ਆਦਾਬ, ਅਵਤਾਰ ਗੁਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਘਰ ਬੈਠਾ ਖੇਲ ਕਰਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਵਡ ਗਹਿਰ ਗੰਭੀਰ, ਗੁਣਵੰਤਾ ਨਜ਼ਰੀ ਆਈਆ। ਜਿਸ ਦਾ ਖੇਲ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਸਭ ਦੀ ਬਦਲਣਹਾਰ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਸ਼ਰਅ ਕੱਟਣਹਾਰ ਜ਼ੰਜੀਰ, ਲਾਸ਼ਰੀਕ ਨੂਰ ਖ਼ੁਦਾਈਆ। ਜਿਸ ਨੂੰ ਨਮੋਂ ਨਮੋਂ ਕਰੇ ਕਬੀਰ, ਬਿਨਾ ਸੀਸ ਸੀਸ ਨਿਵਾਈਆ। ਸੋ ਸਾਚਾ ਧਰਮ ਕਰੇ ਤਾਮੀਰ, ਜਿਸ ਧਰਮ ਦਾ ਮੂਲ ਆਪਣੇ ਵਿਚ ਛੁਪਾਈਆ। ਬਾਹਰੋਂ ਨਜ਼ਰ ਨਾ ਆਏ ਕਿਸੇ ਤਸਵੀਰ, ਮੁਸੱਵਰ ਦੱਸੇ ਨਾ ਕੋਇ ਜਣਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਸਰਬ ਸਵਾਮੀ, ਆਤਮ ਪਰਮਾਤਮ ਖੇਲ ਖਿਲਾਈਆ। ਜੁਗ ਚੌਕੜੀ ਅੰਤਰਜਾਮੀ, ਲੱਖ ਚੁਰਾਸੀ ਵੇਖ ਵਖਾਈਆ। ਨਾਮ ਸੰਦੇਸ਼ਾ ਧੁਰ ਦੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਅੰਮ੍ਰਿਤ ਰਸ ਬਖ਼ਸ਼ਣਹਾਰਾ ਠੰਡਾ ਪਾਣੀ, ਨਿਝਰ ਝਿਰਨਾ ਬੂੰਦ ਸਵਾਂਤੀ ਇਕ ਟਪਕਾਈਆ। ਨਿਰਮਲ ਨੂਰ ਜੋਤ ਜੋਤ ਨੁਰਾਨੀ, ਨੂਰ ਜਹੂਰ ਆਪਣਾ ਆਪ ਪਰਗਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਬਾਣੀ ਜਿਸ ਦੀ ਸਿਫ਼ਤਾਂ ਵਾਲੀ ਕਹਾਣੀ, ਗੁਰ ਅਵਤਾਰ ਪੈਗ਼ੰਬਰ ਅੱਖਰਾਂ ਵਿਚ ਪਰਗਟਾਈਆ। ਸੋ ਸ਼ਾਹ ਪਤਾਸ਼ਾਹ ਸ਼ਹਿਨਸ਼ਾਹ ਪੁਰਖ ਅਕਾਲਾ ਸ਼ਾਹ ਸੁਲਤਾਨੀ, ਦੋ ਜਹਾਨੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਇਕ ਅਗੰਮ, ਅਗੰਮੜੀ ਕਾਰ ਕਮਾਇੰਦਾ। ਨਾ ਮਰੇ ਨਾ ਪਏ ਜੰਮ, ਤਤ ਵਜੂਦ ਨਾ ਕੋਇ ਰਖਾਇੰਦਾ। ਨਾ ਹਰਖ਼ ਸੋਗ ਨਾ ਗ਼ਮ, ਚਿੰਤਾ ਵਿਚ ਕਦੇ ਨਾ ਆਇੰਦਾ। ਨਾ ਪਵਣ ਸਵਾਸ ਲਏ ਦਮ, ਸਾਹ ਸਵਾਸ ਨਾ ਕੋਇ ਵਡਿਆਇੰਦਾ। ਨਿਰਗੁਣ ਧਾਰ ਨਿਰਾਕਾਰ ਆਪੇ ਜਾਣੇ ਆਪਣਾ ਕੰਮ, ਨਿਹਕਰਮੀ ਆਪਣੀ ਕਾਰ ਕਮਾਇੰਦਾ। ਜਿਸ ਦਾ ਨੂਰ ਲੱਖ ਚੁਰਾਸੀ ਧਾਰ ਬ੍ਰਹਮ, ਸੋ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪਣੇ ਹੱਥ ਰਖਾਇੰਦਾ। ਸਤਿਗੁਰ ਸ਼ਬਦ ਕਹੇ ਮਾਲਕ ਖ਼ਾਲਕ ਇਕ ਮਹਿਬੂਬ, ਮੁਹੱਬਤ ਵਿਚ ਸਮਾਈਆ। ਆਲੀਸ਼ਾਨ ਜਿਸ ਦਾ ਉਚ ਅਰੂਜ, ਦਰਗਾਹ ਸਾਚੀ ਸੋਭਾ ਪਾਈਆ। ਚਾਰ ਕੁੰਟ ਸਦਾ ਮੌਜੂਦ, ਮੁਫ਼ਲਸਾਂ ਹੋਏ ਸਹਾਈਆ। ਮੇਟਣਹਾਰਾ ਕੂੜ ਹਦੂਦ, ਘਰ ਇਕੋ ਇਕ ਸਮਝਾਈਆ। ਜਿਹੜਾ ਕਦੇ ਨਾ ਹੋਵੇ ਨੇਸਤੋ ਨਾਬੂਦ, ਨਿਤ ਨਵਿਤ ਵੱਜੇ ਵਧਾਈਆ। ਸੋ ਲੇਖਾ ਜਾਣੇ ਲੱਖ ਚੁਰਾਸੀ ਕਾਇਆ (ਪੰਜ) ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਪੜਦਾ ਦਏ ਚੁਕਾਈਆ। ਵਸਣਹਾਰਾ ਚਾਰੇ ਕੂਟ, ਦਿਸ਼ਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕੋ ਇਕ ਪਰਗਟਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲਾ ਧੁਰ ਦਾ ਠਾਕਰ, ਜੁਗ ਜੁਗ ਠੋਕਰ ਨਾਮ ਲਗਾਇੰਦਾ। ਗਹਿਰ ਗੰਭੀਰ ਡੂੰਘਾ ਸਾਗਰ, ਗੁਰ ਅਵਤਾਰ ਪੈਗ਼ੰਬਰ ਆਪਣੇ ਵਿਚ ਸਮਾਇੰਦਾ। ਦੇ ਕੇ ਨਾਮ ਰਤੀ ਰਤਨਾਗਰ, ਲੋਕਮਾਤ ਖੇਲ ਖਿਲਾਇੰਦਾ। ਸਤਿ ਧਰਮ ਕਰ ਉਜਾਗਰ, ਕੂੜ ਕੁੜਿਆਰਾ ਅੰਧ ਮਿਟਾਇੰਦਾ। ਵਣਜ ਕਰਾ ਇਕ ਸੌਦਾਗਰ, ਸੌਦਾ ਸਤਿਗੁਰ ਹੱਟ ਵਿਕਾਇੰਦਾ। ਜੋਧਾ ਸੂਰਬੀਰ ਬਣ ਬਹਾਦਰ, ਭੈ ਭੌ ਆਪ ਵਖਾਇੰਦਾ। ਕਰਨੀ ਦਾ ਕਰਤਾ ਕੁਦਰਤ ਦਾ ਬਣ ਕਾਦਰ, ਕਦੀਮ ਤੋਂ ਆਪਣਾ ਰਾਹ ਚਲਾਇੰਦਾ। ਨਿਰਗੁਣ ਸਰਗੁਣ ਬਣ ਸਾਜਣ, ਸੰਤ ਸੁਹੇਲੇ ਗੁਰਮੁਖ ਆਪਣੇ ਰੰਗ ਰੰਗਾਇੰਦਾ। ਸ਼ਾਹੋ ਭੂਪ ਭੂਪਤ ਰਾਜਨ, ਰਾਓ ਰੰਕ ਮੇਲ ਮਿਲਾਇੰਦਾ। ਦੀਨ ਦਿਆਲ ਗ਼ਰੀਬ ਨਿਵਾਜ਼ਨ, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਗੰਮੀ ਮਾਰੇ ਧੁਰ ਆਵਾਜ਼ਨ, ਜਿਸ ਨੂੰ ਜਗਤ ਸਰਵਣ ਸੁਣਨ ਕੋਇ ਨਾ ਪਾਇੰਦਾ।

❋

❋

੧੯ ਮੱਘਰ ਸ਼ਹਿਨਸ਼ਾਹੀ ਸੰਮਤ ੩ ਲਛਮਣ ਸਿੰਘ ਧੰਗਾਲੀ ਕੈਂਪ ਵਾਲੇ ਦੇ ਗ੍ਰਹਿ ਸਈ ਕਲਾਂ ਜੰਮੂ

ਸਭ ਦਾ ਲਹਿਣਾ ਦੇਣਾ ਗਿਆ ਮੁਕ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਪੜ੍ਹ ਕੇ ਤੁਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਘਰ ਸਵਾਮੀ ਠਾਕਰ ਮਿਲੇ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਸਚ ਦਵਾਰ ਦਾ ਦੇਵੇ ਸੁਖ, ਦਰਗਾਹ ਸਾਚੀ ਵੱਜੇ ਵਧਾਈਆ। ਪ੍ਰੇਮ ਪ੍ਰੀਤੀ ਅੰਦਰ ਚੁੱਕ, ਚਾਰੋਂ ਕੁੰਟ ਪੰਧ ਮੁਕਾਈਆ। ਨਿਰਗੁਣ ਧਾਰ ਬਣਾ ਕੇ ਸੁੱਤ, ਸਤਿ ਸਤਿਵਾਦੀ ਲਏ ਉਠਾਈਆ। ਨਿਰਾਕਾਰ ਹੋ ਕੇ ਗਿਆ ਤੁਠ, ਗਹਿਰ ਗੰਭੀਰ ਵੇਸ ਵਟਾਈਆ। ਪੂਰਬ ਲਹਿਣਾ ਰਿਹਾ ਪੁਛ, ਪੜਦਾ ਪੁਸ਼ਤ ਦਰ ਪੁਸ਼ਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਖੁਲ੍ਹਿਆ ਵੇਖਿਆ ਇਕੋ ਤਾਕ, ਦਰ ਦਰਬਾਰ ਸੋਭਾ ਪਾਈਆ। ਨਿਰਗੁਣ ਨੂਰ ਜੋਤ ਪਰਕਾਸ਼, ਸ਼ਬਦ ਨਾਦ ਧੁਨ ਸ਼ਨਵਾਈਆ। ਭੇਵ ਖੁਲ੍ਹਾਏ ਪੂਰਬਲੇ ਵਾਕ, ਭਵਿਖਤ ਭਾਖਿਆ ਬਿਨ ਦ੍ਰਿੜਾਈਆ। ਨਿਰਗੁਣ ਪੂਰੀ ਕਰ ਕੇ ਆਸ, ਅਸਲ ਆਪਣਾ ਰੰਗ ਰੰਗਾਈਆ। ਸਚ ਦਵਾਰ ਦੇ ਵਿਸ਼ਵਾਸ਼, ਵਿਸ਼ਾ ਇਕੋ ਇਕ ਜਣਾਈਆ। ਝਗੜਾ ਰਹੇ ਨਾ ਮਾਟੀ ਮਾਸ, ਮਸਲਾ ਆਪਣਾ ਦਏ ਸਮਝਾਈਆ। ਹਾਏ ਉਫ਼ ਕਹੇ ਕੋਈ ਨਾ ਕਾਸ਼, ਆਕਾਸ਼ ਪਰਕਾਸ਼ ਇਕ ਰੁਸ਼ਨਾਈਆ। ਸਭ ਨੂੰ ਕਰ ਕੇ ਆਪਣੇ ਦਾਸ, ਦਾਸਤਾਨ ਧੁਰ ਦੀ ਇਕ ਸੁਣਾਈਆ। ਹਰ ਘਟ ਅੰਤਰ ਕਰ ਕੇ ਵਾਸ, ਵਾਸਤਾ ਵਿਸ਼ਵ ਨਾਲ ਰਖਾਈਆ। ਝਗੜਾ ਮੇਟ ਕੂੜ ਪਰਭਾਸ, ਭਵਸਾਗਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਖੁਲ੍ਹਿਆ ਦਰ ਦਰਵਾਜ਼ਾ, ਦਰ ਠਾਂਡਾ ਨਜ਼ਰੀ ਆਈਆ। ਜਿਸ ਗ੍ਰਹਿ ਵਸੇ ਗ਼ਰੀਬ ਨਿਵਾਜ਼ਾ, ਨਵਾਜ਼ਸ਼ ਵਿਚ ਆਪਣੀ ਗੋਦ ਉਠਾਈਆ। ਸਭ ਦੀ ਰੱਖਣਹਾਰਾ ਲਾਜਾ, ਵੱਡ ਦਾਤਾ ਧੁਰਦਰਗਾਹੀਆ। ਕਲਜੁਗ ਅੰਤਮ ਰਚ ਕੇ ਕਾਜਾ, ਸਤਿਗੁਰ ਸਾਚਾ ਰਾਹ ਵਖਾਈਆ। ਨਿਰਗੁਣ ਸਰਗੁਣ ਪਾ ਕੇ ਮਾਝਾ, ਮਜਲਸ ਵੇਖੇ ਧੁਰਦਰਗਾਹੀਆ। ਕੂੜੀ ਕਿਰਿਆ ਮੇਟ ਵਿਵਾਦਾ, ਵਿਦਿਆ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣੀ ਅਗੰਮੀ ਪੁਕਾਰ, ਪੂਰਬ ਧਿਆਨ ਲਗਾਈਆ। ਸ਼ਾਹੋ ਭੂਪ ਵਡ ਸਿਕਦਾਰ, ਹਰਿ ਸਵਾਮੀ ਹੋਏ ਸਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਏ ਅਧਾਰ, ਇਸ਼ਟੀ ਇਕੋ ਸੋਭਾ ਪਾਈਆ। ਜਿਸ ਦੀ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਵੇਸ ਵਟਾਈਆ। ਕਲਜੁਗ ਅੰਤਮ ਲੈ ਅਵਤਾਰ, ਅਵਤਰ ਆਪਣਾ ਭੇਵ ਖੁਲ੍ਹਾਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰ, ਸੰਸਾ ਰੋਗ ਜਗਤ ਲੋਕਾਈਆ। ਹੁਕਮ ਸੰਦੇਸ਼ਾ ਦੇਵੇ ਸ਼ਬਦੀ ਧਾਰ, ਧਰਨੀ ਧਰਤ ਧਵਲ ਧੌਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੁਕਮ ਮਿਲੇ ਧੁਰਦਰਗਾਹ, ਹਰਿ ਕਰਤਾ ਆਪ ਸੁਣਾਈਆ। ਛੱਡੇ ਥਲ ਅਸਗਾਹ, ਬੈਠੇ ਅੱਖ ਬਦਲਾਈਆ। ਮੰਗੀ ਇਕ ਪਨਾਹ, ਰਹਿਬਰ ਸੀਸ ਨਿਵਾਈਆ। ਵੇਖ ਕੇ ਸੱਚਾ ਥਾਂ, ਬੈਠੇ ਡੇਰਾ ਲਾਈਆ। ਨਜ਼ਰੀ ਆਇਆ ਇਕੋ ਪਿਤਾ ਮਾਂ, ਇਸਤਰੀ ਪੁਰਸ਼ ਨਾ ਵੰਡ ਵੰਡਾਈਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਸ਼ਹਿਨਸ਼ਾਹ ਹਰਿ ਰਘੁਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵਾਹ ਵਾ, ਬੇਨੰਤੀ

❋

❋

ਇਕ ਸੁਣਾਈਆ। ਸ਼ਾਸਰਤ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਦਿਸੇ ਗਵਾਹ, ਸ਼ਹਾਦਤ ਇਬਾਦਤ ਵਿਚ ਭੁਗਤਾਈਆ। ਸ਼ਬਦੀ ਸਤਿਗੁਰ ਸਤਿ ਸਤਿਵਾਦੀ ਦਏ ਸਲਾਹ, ਸੁਲਹਕੁਲ ਆਪ ਜਣਾਈਆ। ਪਵਣ ਸੰਦੇਸ਼ਾ ਵਿਚ ਹਵਾ, ਆਦਮ ਹਵਾ ਸੀਸ ਨਿਵਾਈਆ। ਇਕੋ ਹੁਕਮ ਹੋਵੇ ਰਵਾਂ, ਰਵਾਦਾਰ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਕਰੇ ਖੇਲ ਨਵਾਂ, ਨਵ ਸੱਤ ਵੱਜੇ ਵਧਾਈਆ। ਸਚ ਸੰਦੇਸ਼ਾ ਧੁਰ ਦਾ ਕਹਵਾਂ, ਕਹਿ ਕਹਿ ਜਗਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਅੰਤਰ ਚਾਉ ਘਨੇਰਾ, ਵੱਜੀ ਸਚ ਵਧਾਈਆ। ਪੁਰਖ ਅਕਾਲ ਕਰੇ ਮਿਹਰਾ, ਮਹਿਬੂਬ ਮੁਹੱਬਤ ਵਿਚ ਸਮਾਈਆ। ਸਚਖੰਡ ਲਵਾਏ ਡੇਰਾ, ਦਰ ਇਕੋ ਇਕ ਵਡਿਆਈਆ। ਜਿਥੇ ਮਜ਼੍ਹਬ ਰਹੇ ਨਾ ਝੇੜਾ, ਨਾਮ ਵੰਡ ਨਾ ਕੋਇ ਵੰਡਾਈਆ। ਵੱਖਰਾ ਦਿਸੇ ਕੋਈ ਨਾ ਖੇੜਾ, ਗ੍ਰਹਿ ਇਕੋ ਸੋਭਾ ਪਾਈਆ। ਸਵਾਮੀ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਚੁਕਾਈਆ। ਸ਼ਬਦੀ ਧਾਰ ਸਤਿਗੁਰ ਸ਼ੇਰਾ, ਸ਼ਹਿਨਸ਼ਾਹ ਨੂਰ ਇਲਾਹੀਆ। ਕਲਜੁਗ ਅੰਤਮ ਕਰੇ ਮਿਹਰਾ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜਾਮਾ ਮਾਰਿਆ ਫੇਰਾ, ਫਿਰਤ ਵੇਖੇ ਕੂੜ ਲੋਕਾਈਆ। ਹੁਕਮੇ ਅੰਦਰ ਦੇ ਕੇ ਗੇੜਾ, ਝਗੜਾ ਦਏ ਚੁਕਾਈਆ। ਵਕਤ ਸੁਹੰਜਣਾ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਜਨ ਭਗਤਾਂ ਬੰਨ੍ਹੇ ਬੇੜਾ, ਆਪਣੇ ਕੰਧ ਉਠਾਈਆ। ਢੋਲਾ ਦੱਸ ਕੇ ਤੇਰਾ ਮੇਰਾ, ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਚਾਰ ਕੁੰਟ ਚੌਤਰਫ਼ੀ ਫੇਰਾ, ਚਾਰ ਚਾਰ ਖੋਜ ਖੁਜਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ੩ ਕੁਲਵੰਤ ਸਿੰਘ ਦੇ ਗ੍ਰਹਿ ਧੰਗਾਲੀ ਕੈਂਪ ਸਈ ਕਲਾਂ ਜੰਮੂ

ਗੁਰ ਅਵਤਾਰ ਪੈਗ਼ੰਬਰ ਕਹਿਣ ਸਰਗੁਣ ਧਾਰ ਥੱਕੀ ਮਾਂਦੀ, ਮਧਸੂਦਨ ਤੇਰੀ ਸੇਵ ਕਮਾਈਆ। ਜੁਗ ਚੌਕੜੀ ਲੋਕਮਾਤ ਬਣੀ ਰਹੀ ਪਾਂਧੀ, ਦਿਵਸ ਰੈਣ ਚਾਰ ਕੁੰਟ ਦਹਿ ਦਿਸ਼ਾ ਆਪਣੀ ਸੇਵ ਕਮਾਈਆ। ਬਣ ਵੈਰਾਗਣ ਤੇਰਾ ਢੋਲਾ ਰਹੀ ਗਾਂਦੀ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਾਮ ਧਿਆਈਆ। ਕੂੜ ਵਿਕਾਰ ਹੰਕਾਰ ਵੇਖਦੀ ਰਹੀ ਆਂਧੀ, ਝੱਖੜ ਮਮਤਾ ਮੋਹ ਦੀਨ ਦੁਨੀ ਹਿਲਾਈਆ। ਲਾਲਚ ਵੇਂਹਦੀ ਰਹੀ ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸੋਨਾ ਚਾਂਦੀ, ਤੇਰਾ ਚੰਦ ਨੂਰ ਜੋਤ ਨਿਰਗੁਣ ਖੇਲ ਖਿਲਾਈਆ। ਵਾਸਨਾ ਵਿਚ ਵਸਤ ਅਮੋਲਕ ਰਹੀ ਪੀਂਦੀ ਖਾਂਦੀ, ਖਾ ਖਾ ਖ਼ਾਲਕ ਤੇਰਾ ਸ਼ੁਕਰ ਮਨਾਈਆ। ਵਣਜ ਕਰਾਉਂਦੀ ਰਹੀ ਤੇਰੇ ਨਾਂ ਦੀ, ਹੱਟ ਬਾਜ਼ਾਰ ਵਣਜਾਰਿਆਂ ਵਣਜ ਵਖਾਈਆ। ਮਾਲਕ ਬਣਦੀ ਰਹੀ ਦੀਨਾਂ ਮਜ਼੍ਹਬਾਂ ਰਾਹ ਦੀ, ਰਹਿਮਤ ਵਿਚ ਤੇਰੀ ਓਟ ਤਕਾਈਆ। ਮਨਸਾ ਭਰੀ ਰਹੀ ਆਸ਼ਾ ਵਾਲੀ ਚਾ ਦੀ, ਚਾਓ ਘਨੇਰਾ ਇਕ ਸਮਝਾਈਆ। ਓਟ ਦੱਸਦੀ ਰਹੀ ਪੁਰਖ ਅਕਾਲ ਅਗੰਮੀ ਮਲਾਹ ਦੀ, ਖੇਵਟ ਖੇਟਾ ਇਕੋ ਧੁਰਦਰਗਾਹੀਆ। ਕਥਾ ਕਹਾਣੀ ਸੁਣਾਉਂਦੀ ਰਹੀ ਭਗਤ ਭਗਵਾਨ ਸਲਾਹ ਦੀ, ਮਸ਼ਵਰੇ ਵਿਚ ਮੁਸ਼ਕਲ ਹੱਲ ਕਰਾਈਆ। ਖੇਲ ਵੇਖਦੀ ਰਹੀ ਥਲ ਅਸਗਾਹ ਦੀ, ਟਿੱਲੇ ਪਰਬਤ ਫੋਲ ਫੁਲਾਈਆ। ਸਚ ਵਸਤ ਕਿਤੋਂ ਲੱਭੀ ਨਾ ਤੇਰੀ ਹਾਂ ਦੀ, ਪ੍ਰੀਤੀ ਪ੍ਰੇਮ ਨਾ ਕੋਇ ਜਣਾਈਆ। ਬਹੁੜੀ ਕਲਜੁਗ ਅੰਤਮ ਲੱਖ ਚੁਰਾਸੀ ਬੁੱਧੀ ਵੇਖੀ ਕਾਂ ਦੀ, ਦ੍ਰਿਸ਼ਟੀ ਵਿਚ

❋

❋

ਸਰਬ ਕੁਰਲਾਈਆ। ਮਾਣ ਵਡਿਆਈ ਰਹੀ ਨਾ ਕਿਸੇ ਥਾਂ ਦੀ, ਧਰਨੀ ਧਰਤ ਧੌਲ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਇਕੋ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਥੱਕੀ, ਥਕਾਵਟ ਵਿਚ ਕੁਰਲਾਈਆ। ਕੌਲ ਇਕਰਾਰ ਵਾਅਦੇ ਵੇਖੇ ਪਿਛਲੀ ਯਾਦ ਪੱਕੀ, ਪਾਰਬ੍ਰਹਮ ਪ੍ਰਭ ਇਕ ਧਿਆਨ ਲਗਾਈਆ। ਨਿਰਗੁਣ ਧਾਰ ਜੋ ਮਾਲਕ ਹਕੀ, ਹਕ਼ੀਕ਼ਤ ਪੜਦਾ ਦਏ ਉਠਾਈਆ। ਕਥਾ ਕਹਾਣੀ ਰਹੇ ਕੋਈ ਨਾ ਸ਼ੱਕੀ, ਸੰਸਾ ਅੰਦਰੋਂ ਬਾਹਰ ਕਢਾਈਆ। ਨਿਰਗੁਣ ਸਰਗੁਣ ਬਣ ਕੇ ਕਮਲਾਪਤੀ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਸਿਫ਼ਤਾਂ ਵਾਲੀ ਜਿਸ ਦੀ ਕਥਾ ਜੁਗ ਚੌਕੜੀ ਦੱਸੀ, ਅੱਖਰਾਂ ਨਾਲ ਸਾਲਾਹੀਆ। ਸਰਗੁਣ ਧਾਰ ਨਿਰਗੁਣ ਨਾਲ ਹੋ ਕੇ ਵਸੀ, ਵਾਸਤਾ ਇਕੋ ਨਾਲ ਜੁੜਾਈਆ। ਖੇਲ ਕਰਦੀ ਰਹੀ ਹੱਥੀਂ, ਸੇਵਕ ਰੂਪ ਬਣਾਈਆ। ਜਗਤ ਦੀਨ ਦੁਨੀ ਮਜ਼੍ਹਬਾਂ ਬਣ ਕੇ ਪੱਖੀ, ਡੇਰੇ ਰਹੀ ਵਖਾਈਆ। ਕਲਜੁਗ ਅੰਤ ਚਾਰ ਕੁੰਟ ਦਹਿ ਦਿਸ਼ਾ ਸਤਿ ਧਰਮ ਰਿਹਾ ਨਾ ਰਤੀ, ਰਸਤਾ ਰਾਹ ਨਾ ਕੋਇ ਸਮਝਾਈਆ। ਦੀਨ ਦੁਨੀ ਚਲੀ ਮਤ ਮਤੀ, ਮਤਵਾਲਾ ਮਾਇਆ ਮੋਹ ਬਣਾਈਆ। ਮੈਂ ਸਭ ਕੁਛ ਵੇਖ ਕੇ ਅੱਖੀਂ, ਆਖ਼ਰ ਭੱਜੀ ਵਾਹੋ ਦਾਹੀਆ। ਪੁਰਖ ਅਕਾਲ ਦੀਨ ਦਿਆਲ ਤੇਰੇ ਚਰਨ ਕਵਲ ਢੱਠੀ, ਢਹਿ ਢਹਿ ਰਹੀ ਸੁਣਾਈਆ। ਚਾਰ ਜੁਗ ਦੀ ਆਸਾ ਗੁਰ ਅਵਤਾਰ ਪੈਗ਼ੰਬਰਾਂ ਹੋ ਕੇ ਕੱਠੀ, ਇਕੋ ਵਾਰ ਵਾਸਤਾ ਪਾਈਆ। ਧੁਰ ਦੇ ਠਾਕਰ ਸਚ ਸਵਾਮੀ ਇਕੋ ਨਾਮ ਪੜ੍ਹਾ ਆਪਣੀ ਪੱਟੀ, ਪਟਨੇ ਵਾਲਾ ਕਰੇ ਅਗਵਾਈਆ। ਲੇਖਾ ਰਹੇ ਰਾਗ ਨਾ ਛੱਤੀ, ਛਤਰਧਾਰੀ ਕੰਮ ਕਿਸੇ ਨਾ ਆਈਆ। ਨਾਮ ਡੋਰੀ ਤੇਰੀ ਇਕੋ ਅੱਛੀ, ਤੰਦੋ ਤੰਦ ਦੇ ਸਮਝਾਈਆ। ਵਾਸਤਾ ਚਰਨ ਕਵਲ ਰਹੀ ਘੱਤੀ, ਗਹਿਰ ਗੰਭੀਰ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਪ੍ਰਭੂ ਵੇਖ ਮੇਰੀ ਥਕਾਵਟ, ਥੱਕੀ ਮਾਂਦੀ ਦਿਆਂ ਦੁਹਾਈਆ। ਜਗਤ ਦੁਨੀ ਦੀ ਵੇਖ ਬਨਾਵਟ, ਹਿੱਸਿਆਂ ਵਿਚ ਵੰਡ ਵੰਡਾਈਆ। ਤੇਰੇ ਨਾਮ ਦੀ ਬਖ਼ਸ਼ਿਸ਼ ਵਾਲੀ ਸਖ਼ਾਵਤ, ਜੁਗੋ ਜੁਗ ਵਰਤਾਈਆ। ਸਰਗੁਣ ਨਿਰਗੁਣ ਦੱਸ ਕੇ ਇਕ ਕਹਾਵਤ, ਕਹਿਕਹਾ ਲਗਾ ਕੇ ਕਰਦੀ ਰਹੀ ਪੜ੍ਹਾਈਆ। ਹਮਸਾਜਨ ਬਣ ਕੇ ਕਰੀ ਬਗ਼ਾਵਤ, ਬਗ਼ਲਗੀਰ ਦਿਤੇ ਲੜਾਈਆ। ਮੈਂ ਅੰਤ ਤੇਰੀ ਅਮਾਨਤ, ਅਮਲਾਂ ਤੋਂ ਰਹਿਤ ਤੇਰੀ ਸਰਨਾਈਆ। ਸਾਡੀ ਰਹੀ ਨਾ ਕੋਈ ਜ਼ਮਾਨਤ, ਜ਼ੁਮੇਵਾਰ ਨਾ ਕੋਇ ਅਖਵਾਈਆ। ਸਭ ਦੇ ਉਤੇ ਦਿਸੇ ਕਿਆਮਤ, ਸਿਰ ਸਕੇ ਨਾ ਕੋਇ ਉਠਾਈਆ। ਹੁਕਮੇ ਅੰਦਰ ਲੱਗੀ ਮਮਾਨਤ, ਮਿਹਰਵਾਨ ਮਿਹਰ ਨਜ਼ਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦੇਣਾ ਉਠਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸ਼ਾ ਕਹੇ ਪ੍ਰਭੂ ਮੈਂ ਚਾਰ ਕੁੰਟ ਦੀ ਆਈ ਦੌੜੀ, ਦੂਰ ਦੁਰਾਡਾ ਪੰਧ ਮੁਕਾਈਆ। ਨਿਤ ਨਵਿਤ ਵੇਖਦੀ ਰਹੀ ਤੇਰਾ ਡੰਡਾ ਪੌੜੀ, ਪੌੜੀਆਂ ਵਿਚ ਤੇਰਾ ਢੋਲਾ ਜਸ ਗਾਈਆ। ਤੇਰੀ ਭੀੜੀ ਗਲੀ ਦਿੱਸੀ ਸੌੜੀ, ਬਿਨ ਤੇਰੀ ਕਿਰਪਾ ਪਾਰ ਨਾ ਕੋਇ ਕਰਾਈਆ। ਸਦੀ ਚੌਧਵੀਂ ਕਰ ਕੇ ਬਹੁੜੀ ਬਹੁੜੀ, ਨੇਤਰ ਰੋ ਰੋ ਦਿਆਂ ਦੁਹਾਈਆ। ਸੰਤ ਰਿਹਾ ਕੋਈ ਨਾ ਘੋਰੀ, ਅੰਧਘੋਰ ਵਿਚ ਲੋਕਾਈਆ। ਅਸੀਂ ਸਭ ਨੂੰ ਵੇਖਿਆ ਦਿਵਸ ਰੈਣ ਤੱਕਿਆ ਚੋਰੀ, ਜਗਤ ਅੱਖ ਨਾ ਕੋਇ ਮਿਲਾਈਆ। ਆਤਮਾ ਸੁਹਾਗਣ ਦਿਸੇ ਨਾ ਕੋਈ ਬਾਂਕੀ ਛੋਹਰੀ, ਪੀਆ ਪ੍ਰੀਤਮ ਮੇਲ ਨਾ ਕੋਇ ਮਿਲਾਈਆ। ਸਾਡੇ ਹੱਥੋਂ ਛੁਟ ਗਈ

❋

❋

ਡੋਰੀ, ਡਾਂਵਾਂਡੋਲ ਦਿਸੇ ਲੋਕਾਈਆ। ਮਾਣਸ ਰੂਪ ਹੋ ਗਏ ਢੋਰੀ, ਸਚ ਧਰਮ ਨਾ ਕੋਇ ਵਡਿਆਈਆ। ਤੇਰੇ ਅੱਗੇ ਦੋਵੇਂ ਹੱਥ ਰਹੀ ਜੋੜੀ, ਜੋੜੀਂਦੇ ਸਾਜਨ ਵਾਸਤਾ ਪਾਈਆ। ਕਿਸੇ ਦੀ ਕੀਮਤ ਰਹੀ ਨਾ ਕੋੜੀ, ਕੌਡੀ ਹੱਟ ਨਾ ਕੋਇ ਵਿਕਾਈਆ। ਨਿਰਗੁਣ ਸਰਗੁਣ ਧਾਰ ਸਮਝੇ ਕੋਈ ਨਾ ਦੋਹਰੀ, ਦੂਆ ਏਕਾ ਭੇਵ ਨਾ ਕੋਇ ਚੁਕਾਈਆ। ਤੇਰੇ ਅੱਗੇ ਚਲੇ ਕੋਇ ਨਾ ਜ਼ੋਰੀ, ਜ਼ੋਰਾਵਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਬਖ਼ਸ਼ ਭੋਰੀ, ਭਰਮ ਅੰਤਰ ਨਿਰੰਤਰ ਰਹੇ ਨਾ ਰਾਈਆ।