੨੦ ਮੱਘਰ ਸ਼ਹਿਨਸ਼ਾਹੀ ਸੰਮਤ ੩ ਦੇਵਾ ਸਿੰਘ ਧੰਗਾਲੀ ਕੈਂਪ ਸਈ ਕਲਾਂ ਜੰਮੂ
ਗੁਰ ਅਵਤਾਰ ਪੈਗ਼ੰਬਰਾਂ ਆਸਾ ਹੋ ਕੇ ਉਘੀ, ਉਗਣ ਆਥਣ ਵੇਖ ਵਖਾਈਆ। ਲੱਖ ਚੁਰਾਸੀ ਅੰਤਰ ਵੇਖ ਕੇ ਬੁੱਧੀ, ਧੁਰ ਸੰਦੇਸਾ ਰਹੀ ਸੁਣਾਈਆ। ਸਾਚੀ ਧਾਰ ਕਿਸੇ ਨਾ ਸੁੱਝੀ, ਸਮਝ ਸੋਚ ਨਾ ਕੋਇ ਰਖਾਈਆ। ਕਲਜੁਗ ਵਾਸਨਾ ਕੂੜ ਕੁੜਿਆਰ ਵਿਚ ਰੁੱਝੀ, ਰਿਜ਼ਕ ਰਹੀਮ ਨਾ ਕੋਇ ਮਨਾਈਆ। ਸਾਚੀ ਦਿਸੇ ਕੋਈ ਨਾ ਝੁੱਗੀ, ਝਗੜਾ ਜਗਤ ਲੋਕਾਈਆ। ਭਾਉ ਭਾਵਨਾ ਹੋਈ ਦੂਜੀ, ਏਕਾ ਰੰਗ ਨਾ ਕੋਇ ਸਮਾਈਆ। ਨੇਤਰ ਰੋਵਾਂ ਉਚੀ ਕੂਕ ਭੁੱਬੀਂ, ਹੌਕਿਆਂ ਵਿਚ ਸੁਣਾਈਆ। ਪੁਰਖ ਅਕਾਲ ਵੇਖ ਆਪਣੀ ਵਦੀ ਸੁਦੀ, ਕਿਸ਼ਨਾ ਸੁਕਲਾ ਪੱਖ ਪੈਂਡਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੇਰੇ ਅੰਤਰ ਹੋਈ ਹੈਰਾਨੀ, ਹੈਰਤ ਵਿਚ ਦੁਹਾਈਆ। ਸਤਿ ਧਰਮ ਦੀ ਜੂਹ ਦਿਸੇ ਬੇਗਾਨੀ, ਬੰਦਾ ਬੰਦਗੀ ਵਿਚ ਨਾ ਕੋਇ ਸਮਾਈਆ। ਬਾਹਰੋਂ ਨਿਰਮਲ ਹੋਏ ਜਿਸਮਾਨੀ, ਅੰਤਰ ਮੈਲ ਨਾ ਕੋਇ ਧਵਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਕੂੜ ਡੰਕੇ ਜਗਤ ਵਜਾਈਆ। ਪਰਕਾਸ਼ ਹੋਵੇ ਨਾ ਕੋਇ ਅਸਮਾਨੀ, ਇਸਮ ਆਜ਼ਮ ਨਾ ਕੋਇ ਵਖਾਈਆ। ਝਗੜਾ ਚਾਰ ਕੁੰਟ ਦੀਵਾਨੀ, ਦਾਅਵੇਦਾਰ ਗੁਰ ਅਵਤਾਰ ਪੈਗ਼ੰਬਰ ਦੇਵੇ ਨਾ ਕੋਇ ਗਵਾਹੀਆ। ਸਾਚਾ ਰਾਹ ਨਾ ਦਿਸੇ ਆਸਾਨੀ, ਅਸਲ ਵਸਲ ਨਾ ਕੋਇ ਕਰਾਈਆ। ਜੀਵਤ ਜੀ ਜੀਏ ਨਾ ਕੋਇ ਪਰਾਣੀ, ਪਰਮ ਪੁਰਖ ਨਾ ਕੋਇ ਮਿਲਾਈਆ। ਮੁਹੱਬਤ ਵਿਚ ਦੁਨੀਆ ਵੇਖੇ ਨਾ ਕੋਇ ਫ਼ਾਨੀ, ਫ਼ਰਮਾਂਬਰਦਾਰ ਰੂਪ ਨਾ ਕੋਇ ਧਰਾਈਆ। ਚਾਰ ਜੁਗ ਦੀ ਪਿਛਲੀ ਸੁਣਨ ਕਹਾਣੀ, ਅੱਗੇ ਚਲੇ ਨਾ ਕੋਇ ਹਕ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗ੍ਰਹਿ ਦੇਣਾ ਵਸਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੈਂ ਵੇਖਾਂ ਅਸਲ ਵਸੀਅ, ਵਸੀਅਤ ਸਭ ਦੀ ਫੋਲ ਫੁਲਾਈਆ। ਜਿਸ ਦੀ ਕਲਮਿਆਂ ਵਿਚ ਕਰਦੇ ਗਏ ਤਸ਼ਰੀਹ, ਤਾਬਿਆਦਾਰੀ ਜਗਤ ਕਮਾਈਆ। ਮਾਰਗ ਰਸਤਾ ਦੱਸਦੇ ਗਏ ਲੀਹ, ਪੰਥ ਗ੍ਰੰਥਾਂ ਵਿਚ ਸਾਲਾਹੀਆ। ਸੋ ਸਭ ਦੀ ਪਾਵਣ ਆਇਆ ਸਹੀ, ਸਹੀ ਸਲਾਮਤ ਵੇਸ ਵਟਾਈਆ। ਲੇਖਾ ਵੇਖੇ ਬਿਨ ਕਾਗ਼ਜ਼ ਕਲਮ ਸ਼ਾਹੀ ਵਹੀ, ਵਾਹਦ ਆਪਣੀ ਕਾਰ ਕਮਾਈਆ। ਅੱਗੇ ਜੀਵਣ ਵਿਚ ਜ਼ਿੰਦਗੀ ਦੇਵੇ ਨਈ, ਨਈਆ ਨੌਕਾ ਨਾਮ ਚੜ੍ਹਾਈਆ। ਸੋ ਗੁਰ ਅਵਤਾਰ ਪੈਗ਼ੰਬਰਾਂ ਬਾਣੀ ਭਵਿਖਤਾਂ ਵਾਲੀ ਕਹੀ, ਆਸਾ ਸਭ ਦੀ ਪੂਰ ਕਰਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਸਾਹਿਬ ਸਵਾਮੀ ਸਚ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੇਰਾ ਏਕੰਕਾਰ ਇਕ ਸਹਾਰ, ਸਾਹਿਬ ਸਰਨ ਵੱਡੀ ਸਰਨਾਈਆ। ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਕਹਿਣ ਕੋਇ ਨਾ ਪਾਈਆ। ਕਿਰਪਾ ਕਰ ਆਪਣੀ ਧਾਰ, ਧਰਨੀ ਧਰਤ ਧਵਲ ਵਡਿਆਈਆ। ਲੇਖਾ ਮੁਕੇ ਜੁਗ ਚੌਕੜੀ ਚਾਰ, ਚਾਰ ਵਰਨਾਂ ਇਕ ਪੜ੍ਹਾਈਆ। ਨਿਰਗੁਣ ਨੂਰ ਦਿਸੇ ਉਜਿਆਰ, ਉਜਾਲਾ ਹੋਏ ਲੋਕਾਈਆ। ਸਤਿ ਧਰਮ ਦਾ ਸਤਿ ਜੈਕਾਰ, ਰਸਨਾ ਢੋਲਾ ਤੇਰਾ ਗਾਈਆ। ਹਉਂ ਸੇਵਕ ਖ਼ਿਦਮਤਗਾਰ, ਖ਼ਾਦਮ ਹੋ ਕੇ ਤੇਰੀ ਸੇਵ ਕਮਾਈਆ। ਤੂੰ ਦਾਤਾ ਦਾਨੀ ਇਕ ਦਾਤਾਰ, ਦਇਆਵਾਨ ਅਖਵਾਈਆ। ਮੰਗਤੇ ਦਰਵੇਸ਼ ਖੜ੍ਹੇ ਭਿਖਾਰ, ਭਿੱਖਕ ਝੋਲੀ ਦੇਣੀ ਭਰਾਈਆ। ਤੂੰ ਸਭ ਦਾ ਸਾਂਝਾ ਪਰਵਰਦਿਗਾਰ, ਪਤਿਪਰਮੇਸ਼ਵਰ ਬੇਪਰਵਾਹੀਆ। ਅਲੱਖ ਨਿਰੰਜਣ ਤੇਰਾ ਜੈਕਾਰ, ਜੈਕਾਰਿਆਂ ਵਿਚ ਸਾਲਾਹੀਆ। ਤੇਰਾ ਵੱਡ ਵੱਡਾ ਦਰਬਾਰ ਦਰਗਾਹ ਸਾਚੀ ਸੋਭਾ ਪਾਈਆ। ਕਰੇ ਕਰਾਏ ਆਪਣੀ ਕਾਰ, ਕੁਦਰਤ ਕਰਤਾ ਵੇਖ ਵਖਾਈਆ। ਸਭ ਦੀ ਆਸਾ ਮਨਸਾ ਪੂਰੀ ਕਰ ਵਿਚ ਸੰਸਾਰ, ਸੰਸਾਰੀ ਭੰਡਾਰੀ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਭਗਵਾਨ, ਭਗਤ ਵਛਲ ਸਦਾ ਗਿਰਧਾਰ, ਗਿਰਵਰ ਗ੍ਰਹਿ ਏਕਾ ਦੇਣਾ ਵਸਾਈਆ।
੨੦ ਮੱਘਰ ਸ਼ਹਿਨਸ਼ਾਹੀ ਸੰਮਤ ੩ ਗੂੜ੍ਹਾ ਰਾਮ ਸੇਖ਼ਸਰ ਸਈ ਖ਼ੁਰਦ ਕੈਂਪ ਜੰਮੂ
ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੈਂ ਫਿਰਦੀ ਬਨ ਖੰਡ, ਜੂਹਾਂ ਜੰਗਲ ਵੇਖ ਵਖਾਈਆ। ਪੜਦੇ ਲਾਹ ਕੇ ਤੱਕਿਆ ਪਰਮ ਪੁਰਖ ਦਾ ਬ੍ਰਹਿਮੰਡ, ਬ੍ਰਹਿਮਾਂਡ ਧਿਆਨ ਲਗਾਈਆ। ਜਗਤ ਸੰਸਾਰ ਵਾਸਨਾ ਵੇਖੀ ਕੰਧ, ਦਵੈਤ ਦਰ ਦਰ ਧਿਆਨ ਲਗਾਈਆ। ਕਿਰਪਾ ਕਰੀ ਸਾਹਿਬ ਬਖ਼ਸ਼ੰਦ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਜਨ ਭਗਤ ਦਵਾਰੇ ਮਿਲਿਆ ਇਕ ਅਨੰਦ, ਅਨੰਦ ਧੁਰ ਦਾ ਨਜ਼ਰੀ ਆਈਆ। ਸ਼ਬਦ ਸੁਣਿਆ ਅਗੰਮੀ ਛੰਦ, ਸੋਹੰ ਢੋਲਾ ਰਹੇ ਗਾਈਆ। ਮੈਂ ਬਿਨਾ ਕਰਵਟ ਤੋਂ ਬਦਲ ਲਈ ਕੰਡ, ਸਨਮੁਖ ਹੋ ਕੇ ਦਰਸ਼ਨ ਪਾਈਆ। ਜਿਨ੍ਹਾਂ ਨੂੰ ਪਰਮ ਪੁਰਖ ਲਗਾਇਆ ਅੰਗ, ਅੰਗੀਕਾਰ ਇਕ ਹੋ ਜਾਈਆ। ਦੋ ਜਹਾਨ ਦਾ ਚਮਕੇ ਨਿਰਾਲਾ ਚੰਦ, ਸੀਤਲ ਧਾਰ ਇਕ ਦਰਸਾਈਆ। ਨੇਤਰ ਨੀਰ ਵਰੋਲੇ ਸਰੋਵਰ ਗੰਗ, ਗਹਿਣਾ ਵਿਚ ਦੁਹਾਈਆ। ਕਿਰਪਾ ਕਰੀ ਸੂਰੇ ਸਰਬੰਗ, ਸਾਹਿਬ ਸਤਿਗੁਰ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਇਕੋ ਇਕ ਸੁਹਾਈਆ। ਆਸਾ ਕਹੇ ਮੇਰੇ ਅੰਤਰ ਆਈ ਖ਼ੁਸ਼ਹਾਲੀ, ਖ਼ਿਜ਼ਾਂ ਬਸੰਤ ਰੂਪ ਬਦਲਾਈਆ। ਚੜ੍ਹੀ ਇਕ ਅਗੰਮੀ ਲਾਲੀ, ਜੋ ਲਾਲਨ ਲਾਲ ਰੰਗ ਰੰਗਾਈਆ। ਜਲਵਾ ਤੱਕਿਆ ਜੋਤ ਅਕਾਲੀ, ਅਕਲ ਕਲ ਆਪਣੀ ਖੇਲ ਖਿਲਾਈਆ। ਮੈਂ ਨਿੱਕੀ ਨੱਢੀ ਬਾਲੀ, ਵੇਖ ਸੀਸ ਜਗਦੀਸ ਝੁਕਾਈਆ। ਜੁਗਾ ਜੁਗੰਤਰ ਤੇਰੀ ਵੱਖਰੀ ਚਾਲੀ, ਪਾਰਬ੍ਰਹਮ ਪ੍ਰਭ ਭੇਵ ਕੋਇ ਨਾ ਆਈਆ। ਤੇਰਾ ਖੇਲ ਅਦਨਾ ਆਅਲੀ, ਨਿਰਗੁਣ ਸਰਗੁਣ ਤੇਰੀ ਵੱਜੇ ਵਧਾਈਆ। ਲੱਖ ਚੁਰਾਸੀ ਜੀਵ ਜੰਤ ਦਾ ਮਾਲੀ, ਮਾਲਕ ਇਕੋ ਸੋਭਾ ਪਾਈਆ। ਗਗਨ
❋
❋
ਮੰਡਲ ਤਾਰਕਾ ਜਿਉਂ ਦੀਪਕ ਵਿਚ ਥਾਲੀ, ਜਲਾਂ ਥਲਾਂ ਵਿਚ ਸਮਾਈਆ। ਤੇਰੀ ਸ਼ਨਾਖ਼ਤ ਹੱਥ ਨਾ ਆਏ ਭਾਲੀ, ਖੋਜੀ ਖੋਜ ਨਾ ਕੋਇ ਖੁਜਾਈਆ। ਤੇਰੇ ਦਰ ਤੇ ਖੜ੍ਹੀ ਸਵਾਲੀ, ਮੰਗਤੀ ਹੋ ਕੇ ਝੋਲੀ ਡਾਹੀਆ। ਸਭ ਦੀ ਲੇਖੇ ਲਾ ਜਨਮ ਕਰਮ ਦੀ ਘਾਲੀ, ਪੂਰਬ ਲਹਿਣਾ ਦੇ ਚੁਕਾਈਆ। ਵਸਾਂ ਇਕੋ ਸਚ ਸਚੀ ਧਰਮਸਾਲੀ, ਧਰਮ ਦਵਾਰਾ ਇਕ ਪਰਗਟਾਈਆ। ਜਿਥੇ ਰਹੇ ਕੋਈ ਨਾ ਖ਼ਾਲੀ, ਖ਼ਲਕ ਦੇ ਖ਼ਾਲਕ ਦੇਣੀ ਸਰਨਾਈਆ। ਮੇਰੀ ਮਸਕੀਨਾਂ ਵਾਲੀ ਦਲਾਲੀ, ਅਧੀਨਗੀ ਵਿਚ ਰਖਾਈਆ। ਭਗਤ ਭਗਵਾਨ ਮਿਲ ਕੇ ਵੱਜੇ ਤਾਲੀ, ਤਾਰ ਤਾਰ ਨਾਲ ਹਿਲਾਈਆ। ਫਲ ਲੱਗੇ ਅਗੰਮੀ ਡਾਲੀ, ਪਤਿ ਪਤਵੰਤੇ ਦੇਣੀ ਮਾਣ ਵਡਿਆਈਆ। ਤੇਰਾ ਭਾਗ ਵੱਡਾ ਤੂੰ ਰਹਿਮਤ ਵਿਚ ਸ਼ਾਲੀ, ਸ਼ਹਿਨਸ਼ਾਹ ਅਖਵਾਈਆ। ਜੁਗਾ ਜੁਗੰਤਰ ਤੇਰੀ ਚਾਲ ਨਿਰਾਲੀ, ਨਿਰਾਕਾਰ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚਾ ਇਕ ਸੁਹਾਈਆ। ਆਸ਼ਾ ਕਹੇ ਮੈਂ ਕੀ ਕੀ ਦੱਸਾਂ ਕਹਾਵਤ, ਕਹਿਣ ਕਥਨ ਵਿਚ ਨਾ ਆਈਆ। ਜਗਤ ਜਹਾਨ ਵੇਖੀ ਬਗ਼ਾਵਤ, ਬਗ਼ਲਗੀਰ ਨਾ ਕੋਇ ਬਣਾਈਆ। ਮਾਨਵ ਮਾਨਵ ਪਈ ਅਦਾਵਤ, ਝਗੜਾ ਤੱਕਿਆ ਕੂੜ ਲੋਕਾਈਆ। ਸਾਚੀ ਕਰੇ ਨਾ ਕੋਇ ਸਖ਼ਾਵਤ, ਰਹਿਮਤ ਨਾਮ ਨਾ ਕੋਇ ਵਰਤਾਈਆ। ਤੇਰਾ ਖੇਲ ਤੱਕਿਆ ਪ੍ਰਭੂ ਅਚਾਨਕ, ਸ਼ਾਸਤਰ ਸਿਮਰਤ ਵੇਦ ਪੁਰਾਨ ਸਕਿਆ ਨਾ ਕੋਇ ਸਮਝਾਈਆ। ਕਲਜੁਗ ਕੂੜੀ ਕਿਰਿਆ ਮੇਟਣ ਆਇਉਂ ਅਲਾਮਤ, ਆਅਲਾ ਅਦਨਾ ਲੇਖੇ ਲਾਈਆ। ਭਗਤ ਸੁਹੇਲੇ ਵੇਖ ਅਮਾਨਤ, ਆਪ ਆਪਣੇ ਹੱਥ ਰਖਾਈਆ। ਤੇਰਾ ਖੇਲ ਸਹੀ ਸਲਾਮਤ, ਜੀਵਣ ਮਰਨ ਨਾ ਕੋਇ ਰਖਾਈਆ। ਕਲਜੁਗ ਅੰਤਮ ਦਿਸੇ ਇਕ ਕਿਆਮਤ, ਕਿਆਮਗਾਹ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਅੱਗੇ ਦੇਵੇ ਨਾ ਕੋਇ ਜ਼ਮਾਨਤ, ਸਾਰੇ ਬੈਠੇ ਪੱਲੂ ਛੁਡਾਈਆ। ਤੇਰੇ ਹੁਕਮੇ ਅੰਦਰ ਚਾਰ ਕੁੰਟ ਦਹਿ ਦਿਸ਼ਾ ਸਭ ਤੇ ਆਵੇ ਸ਼ਾਮਤ, ਸ਼ਮਅ ਕੂੜ ਗੁਲ ਕਰਾਈਆ। ਤੇਰਾ ਨਾਉਂ ਨਿਧਾਨਾ ਸ੍ਰੀ ਭਗਵਾਨਾ ਹੱਥ ਨਾ ਆਏ ਨਿਆਮਤ, ਅਨਰਸ ਰਸ ਨਾ ਕੋਇ ਚਖਾਈਆ। ਮੈਂ ਬਾਲੀ ਨੱਢੀ ਚਾਰ ਜੁਗ ਦੀ ਅਨਜਾਣਤ, ਤੇਰਾ ਭੇਵ ਨਾ ਸਮਝਿਆ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਪ੍ਰੇਮ ਸਚ ਅਮਾਨਤ, ਪੂਰਬ ਮੇਲਾ ਲਏ ਮਿਲਾਈਆ।
੨੦ ਮੱਘਰ ਸ਼ਹਿਨਸ਼ਾਹੀ ਸੰਮਤ ੩ ਬੇਲਾ ਸਿੰਘ ਦੇ ਗ੍ਰਹਿ ਧੰਗਾਲੀ ਕੈਂਪ ਸਈ ਕਲਾਂ ਜੰਮੂ
ਆਸ਼ਾ ਕਹੇ ਮੈਂ ਪ੍ਰਭ ਦਾ ਕਰਾਂ ਸ਼ੁਕਰਾਨਾ, ਸ਼ੁਕਰ ਕਹਿ ਕੇ ਖ਼ੁਸ਼ੀ ਮਨਾਈਆ। ਨਿਰਗੁਣ ਧਾਰ ਉਤਰ ਸ੍ਰੀ ਭਗਵਾਨਾ, ਭਗਵਨ ਆਪਣੀ ਖੇਲ ਖਿਲਾਈਆ। ਜੋਤੀ ਜੋਤ ਪਹਿਰ ਕੇ ਜਾਮਾ, ਅੰਤਰਜਾਮੀ ਵੱਜੀ ਵਧਾਈਆ। ਲੇਖਾ ਜਾਣੇ ਦੋ ਜਹਾਨਾਂ, ਨਿਰਗੁਣ ਸਰਗੁਣ ਫੋਲ ਫੁਲਾਈਆ। ਗੁਰ ਅਵਤਾਰ ਪੈਗ਼ੰਬਰਾਂ ਬਦਲ ਦੇਵੇ ਜ਼ਮਾਨਾ, ਜ਼ਾਮਨ ਆਪਣਾ ਨਾਮ ਬਣਾਈਆ। ਧੁੰਦੂਕਾਰ ਮੇਟੇ ਜ਼ਿਮੀਂ ਅਸਮਾਨਾ, ਅਸਲ ਨੂਰ ਚੰਦ ਕਰ ਕਰ ਰੁਸ਼ਨਾਈਆ। ਮਾਨਵ ਰਹੇ ਨਾ ਕੋਇ ਬੇਗਾਨਾ, ਆਤਮ ਪਰਮਾਤਮ ਜੋੜ ਜੁੜਾਈਆ। ਦੋ ਜਹਾਨ ਕਰਨ ਸਲਾਮਾਂ, ਸਜਦਿਆਂ ਵਿਚ ਸੀਸ ਝੁਕਾਈਆ। ਸਭ ਦੀ ਸਾਂਝੀ ਕਰ ਕਲਾਮਾ, ਕਲਮਾ ਕਾਇਨਾਤ ਪੜ੍ਹਾਈਆ। ਪਾਰਬ੍ਰਹਮ ਇਕ ਅਮਾਮਾ, ਅਮਲ ਵੇਖੇ ਖ਼ਲਕ ਖ਼ੁਦਾਈਆ। ਪਿਛਲਾ ਬਦਲ
❋
❋
ਦਏ ਨਜ਼ਾਮਾ, ਅੱਗੇ ਨੌਬਤ ਇਕ ਵਜਾਈਆ। ਅੰਧੇਰੀ ਰੈਣ ਰਹੇ ਨਾ ਸ਼ਾਮਾ, ਸ਼ਮਅ ਜੋਤ ਕਰੇ ਰੁਸ਼ਨਾਈਆ। ਸਤਿ ਧਰਮ ਦਾ ਇਕ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਈਆ। ਇਕੋ ਦੱਸ ਕੇ ਆਤਮ ਪਰਮਾਤਮ ਗਾਣਾ, ਹਕ਼ੀਕ਼ਤ ਵਿਚੋਂ ਪੜ੍ਹਾਈਆ। ਲੇਖਾ ਜਾਣੇ ਧੁਰ ਦਾ ਰਾਮਾ, ਬੰਸਰੀ ਨਾਮ ਵਾਲੀ ਸੁਣਾਈਆ। ਪੀਰ ਪੈਗ਼ੰਬਰਾਂ ਦਾ ਵੇਖੇ ਭਵਿਖਤ ਬਿਆਨਾ, ਪੜਦਾ ਪਰਦੇ ਅੰਦਰੋਂ ਦਏ ਉਠਾਈਆ। ਹਰ ਘਟ ਹੋ ਕੇ ਅੰਤਰਜਾਮਾ, ਅੰਤਰਸ਼ਕਰਨ ਲੇਖਾ ਵੇਖ ਵਖਾਈਆ। ਜਨ ਭਗਤ ਸੁਹੇਲਾ ਵੇਖੇ ਜਗਤ ਨਿਮਾਣਾ, ਕੋਝਾ ਕਮਲਾ ਗੋਦ ਉਠਾਈਆ। ਸ਼ਬਦੀ ਸ਼ਬਦ ਖੇਲ ਮਹਾਨਾ, ਮਹਿੰਮਾ ਅਕਥ ਕਥ ਵਡਿਆਈਆ। ਗੁਰਮੁਖ ਰਹੇ ਨਾ ਕੋਇ ਗ਼ੁਲਾਮਾ, ਸ਼ਰਅ ਜ਼ੰਜੀਰ ਦਏ ਕਟਾਈਆ। ਏਕਾ ਡੰਕਾ ਵੱਜੇ ਦਮਾਮਾ, ਦਮਾ ਦਮ ਆਪਣੀ ਕਰੇ ਸ਼ਨਵਾਈਆ। ਝਗੜਾ ਮੁਕੇ ਕੂੜ ਤਮਾਮਾ, ਤਾਮਸ ਰਾਜਸ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਆਸ਼ਾ ਕਹੇ ਹੁਕਮ ਵੇਖਣਾ ਇਕੋ ਰੱਬੀ, ਰਾਬਤਾ ਜ਼ਾਬਤਾ ਵਿਚ ਛੁਪਾਈਆ। ਜਿਸ ਦੀ ਯਾਦ ਕਰਦੇ ਗਏ ਨਬੀ, ਰਸੂਲ ਆਪਣੀ ਅੱਖ ਖੁਲ੍ਹਾਈਆ। ਸੋ ਮਰੀਜ਼ ਵੇਖੇ ਜਗਤ ਤਬੀ, ਤਬੀਅਤ ਸਭ ਦੀ ਫੋਲ ਫੁਲਾਈਆ। ਕਿਸੇ ਦੀ ਰਹਿਣ ਨਾ ਦੇਵੇ ਗੱਦੀ, ਗਦਾਗਰ ਕਰੇ ਲੋਕਾਈਆ। ਲਹਿਣਾ ਚੁੱਕੇ ਚੌਧਵੀਂ ਸਦੀ, ਸਦਮਾ ਦਰ ਦਰ ਦਏ ਵਖਾਈਆ। ਵਾਸਨਾ ਕਹੇ ਮੈਂ ਬਾਲੀ ਨੱਢੀ, ਨਿੱਕੀ ਵੱਡੀ ਆਪਣਾ ਰੂਪ ਬਦਲਾਈਆ। ਪ੍ਰਭ ਦਾ ਖੇਲ ਆਦਿ ਪੁਸ਼ਤ ਯੱਦੀ, ਯਥਾਰਥ ਆਪਣੀ ਕਾਰ ਕਮਾਈਆ। ਜਿਸ ਦੀ ਜੋਤ ਨਿਰਾਲੀ ਜਗੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਨ ਭਗਤ ਆਤਮਾ ਬੱਧੀ, ਬੰਦਨਾ ਇਕ ਸਮਝਾਈਆ। ਲੱਖ ਚੁਰਾਸੀ ਛੱਡੀ, ਨਾਤਾ ਰਿਹਾ ਨਾ ਰਾਈਆ। ਪ੍ਰੇਮ ਪ੍ਰੀਤੀ ਇਕੋ ਲੱਗੀ, ਅੱਗੇ ਸਕੇ ਨਾ ਕੋਇ ਤੁੜਾਈਆ। ਕਲਜੁਗ ਜਗਤ ਅੰਧੇਰੀ ਵਗੀ, ਝੱਖੜ ਚਾਰੋਂ ਕੁੰਟ ਹਿਲਾਈਆ। ਹਜ਼ਰਤ ਵੇਖੇ ਪੈਗ਼ੰਬਰ ਤੱਕੇ ਮੂਸੇ ਵਾਲੀ ਨੂਹ ਨਦੀ, ਨਾਦਾਨ ਸਮਝ ਕਿਸੇ ਨਾ ਆਈਆ। ਨਵ ਨੌ ਚਾਰ ਪਿਛੋਂ ਪ੍ਰਭ ਦਾ ਖੇਲ ਹੁੰਦਾ ਕਦੀ, ਕਦੀਮ ਦੀ ਰੀਤੀ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਆਸ਼ਾ ਕਹੇ ਮੈਂ ਗਾਵਾਂ ਗੀਤ, ਢੋਲਾ ਧੁਰਦਰਗਾਹੀਆ। ਪ੍ਰਭ ਤੱਕਿਆ ਇਕ ਅਤੀਤ, ਤ੍ਰੈਗੁਣ ਲੇਖਾ ਰਿਹਾ ਮੁਕਾਈਆ। ਮੈਂ ਹੋ ਗਈ ਠੰਡੀ ਸੀਤ, ਅਗਨੀ ਤਤ ਬੁਝਾਈਆ। ਭਗਤ ਮਾਰਗ ਬਦਲ ਕੇ ਰੀਤ, ਰਸਤਾ ਇਕੋ ਦਿਤਾ ਵਖਾਈਆ। ਜੋ ਸਾਹਿਬ ਸਵਾਮੀ ਰੱਖੇ ਚੀਤ, ਚੇਤਨ ਆਪਣਾ ਜੋੜ ਜੁੜਾਈਆ। ਝਗੜਾ ਰਹੇ ਨਾ ਹਸਤ ਕੀਟ, ਊਚਾਂ ਨੀਚਾਂ ਮੇਲ ਮਿਲਾਈਆ। ਵਕਤ ਅਖ਼ੀਰੀ ਰਿਹਾ ਬੀਤ, ਬਾਤਨ ਸਮਝ ਕਿਸੇ ਨਾ ਆਈਆ। ਬਿਨਾ ਪ੍ਰਭ ਤੋਂ ਝੂਠੀ ਦਿਸੇ ਪ੍ਰੀਤ, ਪ੍ਰੀਤਮ ਹੋਏ ਨਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਕਰੇ ਆਪ ਬਖ਼ਸ਼ੀਸ਼, ਬਖ਼ਸ਼ਿਸ਼ ਵਿਚ ਰਹਿਮਤ ਵਿਚ ਨਾਮ ਨਿਧਾਨਾ ਝੋਲੀ ਪਾਈਆ।
੨੦ ਮੱਘਰ ਸ਼ਹਿਨਸ਼ਾਹੀ ਸੰਮਤ ੩ ਅੰਗਰੇਜ਼ ਸਿੰਘ ਦੇ ਗ੍ਰਹਿ ਧੰਗਾਲੀ ਕੈਂਪ ਸਈ ਕਲਾਂ ਜੰਮੂ
ਕ੍ਰਿਸ਼ਨ ਕਿਹਾ ਸੁਣ ਅਰਜਨ ਗੀਤਾ, ਗੀਤਾਂ ਤੋਂ ਬਾਹਰ ਜਿਸ ਦੀ ਸ਼ਨਵਾਈਆ। ਇਕ ਅੱਠ ਦਾ ਇਕੋ ਮੀਤਾ, ਨਿਰਗੁਣ ਸਰਗੁਣ ਖੇਲ
❋
❋
ਖਿਲਾਈਆ। ਆਦਿ ਜੁਗਾਦਿ ਠਾਂਡਾ ਸੀਤਾ, ਅਗਨੀ ਅੱਗ ਨਾ ਕੋਇ ਤਪਾਈਆ। ਵੰਡ ਕਰੇ ਨਾ ਊਚਾ ਨੀਚਾ, ਆਤਮ ਪਰਮਾਤਮ ਆਪਣਾ ਰੰਗ ਰੰਗਾਈਆ। ਸਦਾ ਖੇਲ ਦੱਸੇ ਅਨਡੀਠਾ, ਜਿਸ ਦੀ ਸਮਝ ਕਿਸੇ ਨਾ ਆਈਆ। ਪਿਛੇ ਵੇਖ ਕੀ ਖੇਲ ਹੋਇਆ ਰਾਮ ਸੀਤਾ, ਸੁਰਤੀ ਸ਼ਬਦ ਨਾਲ ਵਡਿਆਈਆ। ਅਗੰਮੀ ਧਾਰ ਨੀਕਨ ਨੀਕਾ, ਨਿਰਾਕਾਰ ਧੁਰਦਰਗਾਹੀਆ। ਕ੍ਰਿਸ਼ਨ ਨੇ ਸਹਿਜ ਨਾਲ ਅਰਜਨ ਦੇ ਹੱਥ ਮਾਰਿਆ ਉਤੇ ਪੀਠਾ, ਠੋਕਰ ਦਿਤੀ ਲਗਾਈਆ। ਉਸ ਦਾ ਭੈ ਵਿਚ ਨਿਕਲ ਗਿਆ ਚੀਤਾ, ਸੁਰਤ ਬੁੱਧ ਰਹੀ ਨਾ ਰਾਈਆ। ਕ੍ਰਿਸ਼ਨ ਨੇ ਕੰਨ ਫੜ ਕੇ ਹਲੂਣਿਆ ਵਕਤ ਵਖਾਇਆ ਬੀਸਾ, ਬੀਸ ਬੀਸ ਦੁਹਾਈਆ। ਨਿਰਗੁਣ ਧਾਰ ਜੋਤ ਦਾ ਸ਼ੀਸ਼ਾ, ਬਿਨ ਅੱਖਾਂ ਦਿਤਾ ਚਮਕਾਈਆ। ਸਭ ਤੋਂ ਵੱਖਰੀ ਸਮਝਾ ਕੇ ਰੀਤਾ, ਭਗਤ ਭਗਵਾਨ ਅੰਗ ਲਗਾਈਆ। ਸਚਖੰਡ ਨਿਵਾਸੀ ਬਣ ਕੇ ਮੀਤਾ, ਮਿਤਰਾਂ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਕ੍ਰਿਸ਼ਨ ਗੀਤਾ ਲੱਗਾ ਸੁਣਾਉਣ, ਬਿਨ ਅੱਖਰਾਂ ਅੱਖਰ ਉਪਜਾਈਆ। ਬਿਨਾ ਰਸਨਾ ਲੱਗਾ ਗਾਉਣ, ਗੀਤ ਧੁਰਦਰਗਾਹੀਆ। ਖ਼ਾਦਮ ਹੋ ਗਈ ਉਣੰਜਾ ਪੌਣ, ਪਵਣ ਪਵਣਾਂ ਵਿਚ ਸਮਾਈਆ। ਹਾਜ਼ਰ ਹੋ ਕੇ ਕਿਹਾ ਰਾਵਣ ਰੌਣ, ਨੇਤਰ ਨੈਣਾਂ ਨੀਰ ਵਹਾਈਆ। ਮੇਰਾ ਜੋਬਨ ਨਾ ਰਿਹਾ ਵਿਚ ਧੌਣ, ਬਾਹੂਬਲ ਨਾ ਕੋਇ ਵਡਿਆਈਆ। ਇਕ ਵਾਸਤਾ ਆਇਆ ਪਾਉਣ, ਦੋਏ ਜੋੜ ਸੀਸ ਝੁਕਾਈਆ। ਮੈਂ ਮਾਰਗ ਲੱਗਾ ਚਲਾਉਣ, ਚਾਲ ਨਿਰਾਲੀ ਦੇ ਸਮਝਾਈਆ। ਕ੍ਰਿਸ਼ਨ ਕਿਹਾ ਮੈਂ ਦੁਆਪਰ ਲੱਗਾ ਮੁਕਾਉਣ, ਭਾਈ ਭਾਈਂਆਂ ਨਾਲ ਟਕਰਾਈਆ। ਅਰਜਨ ਨੂੰ ਲੱਗਾ ਵਡਿਆਉਣ, ਬੁੱਧੀ ਸਮਝ ਦੇ ਪਿਛੇ ਰਖਾਈਆ। ਰਾਵਣ ਲੱਗਾ ਪਛਤਾਉਣ, ਹੱਥ ਹੱਥਾਂ ਨਾਲ ਮਿਲਾਈਆ। ਕ੍ਰਿਸ਼ਨ ਦਾ ਚਰਨ ਲੱਗਾ ਦਬਾਉਣ, ਉਂਗਲੀ ਅੰਗੂਠੇ ਨਾਲ ਛੁਹਾਈਆ। ਕ੍ਰਿਸ਼ਨ ਰੂਪ ਲੱਗਾ ਬਦਲਾਉਣ, ਤਤ ਸ਼ਰੀਰ ਰਿਹਾ ਨਾ ਰਾਈਆ। ਓਸ ਦੇ ਵਿਚ ਲੱਗਾ ਸਮਾਉਣ, ਜੋ ਸਮੇਂ ਦਾ ਮਾਲਕ ਇਕ ਅਖਵਾਈਆ। ਜਗਿਆਸੂਆਂ ਨੂੰ ਲੱਗਾ ਪਰਚਾਉਣ, ਪਰਚਾ ਜੀਵਣ ਵਾਲਾ ਟਿਕਾਈਆ। ਉਜੜਿਆਂ ਨੂੰ ਲੱਗਾ ਵਸਾਉਣ, ਘਰ ਇਕੋ ਇਕ ਦਰਸਾਈਆ। ਅਰਜਨ ਜੋ ਮੈਥੋਂ ਲੱਗਾ ਲਿਖਾਉਣ, ਹੁਕਮ ਹੁਕਮ ਵਿਚੋਂ ਸਮਝਾਈਆ। ਤੈਨੂੰ ਰੁੱਸੇ ਨੂੰ ਲੱਗਾ ਮਨਾਉਣ, ਅੱਗੇ ਹੋ ਕਰੇ ਅਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਕ੍ਰਿਸ਼ਨ ਕਹੇ ਅਰਜਨ ਸੁਣ ਅਗੰਮੀ ਧੁਰ ਦਾ ਨਿਰਅੱਖਰ, ਅੱਖਰ ਰੂਪ ਨਾ ਕੋਇ ਬਣਾਈਆ। ਇਕ ਪਾਹਨ ਫੜ ਕੇ ਪੱਥਰ, ਕ੍ਰਿਸ਼ਨ ਨੇ ਦਿਤਾ ਵਖਾਈਆ। ਅਰਜਨ ਨੂੰ ਕੰਨੋਂ ਫੜ ਕੇ ਫੇਰ ਵਖਾਇਆ ਗੋਬਿੰਦ ਵਾਲਾ ਸੱਥਰ, ਸੂਲਾਂ ਸੇਜ ਹੰਢਾਈਆ। ਜਿਹੜਾ ਵੱਖਰਾ ਨਿਰਾਲਾ ਮੀਤ ਮੁਰਾਰਾ ਰਹੇ ਵੱਖਰ, ਹਰ ਘਟ ਓਹੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਇਕ ਉਠਾਈਆ। ਕ੍ਰਿਸ਼ਨ ਕਿਹਾ ਸੁਣ ਅਗੰਮੀ ਆਵਾਜ਼, ਬਿਨ ਰਸਨਾ ਦਿਆਂ ਸੁਣਾਈਆ। ਜਿਸ ਵਿਚ ਖੁਲ੍ਹੇ ਕਾਹਨ ਦਾ ਰਾਜ਼, ਬੇਨਿਸ਼ਾਨ ਸੋਭਾ ਪਾਈਆ। ਸੀਸ ਜਗਦੀਸ ਸੁਹਾਏ ਤਾਜ, ਤਖ਼ਤ ਨਿਵਾਸੀ ਵਡ ਵਡਿਆਈਆ। ਛਤਰਧਾਰੀ ਕਰੇ ਕੋਈ ਨਾ ਰਾਜ, ਰਈਅਤ ਰੰਗ ਨਾ ਕੋਇ ਰੰਗਾਈਆ। ਰਾਜਾ ਪਰਜਾ ਦੋਵੇਂ ਦਿਸਣ ਮੁਹਤਾਜ, ਖ਼ਾਲੀ ਭੰਡਾਰਾ ਨਾ ਕੋਇ ਭਰਾਈਆ। ਕਲਜੁਗ ਅੰਤ ਚੇਲੇ ਗੁਰੂਆਂ ਨੂੰ ਲੈਣ ਨਵਾਜ, ਚੇਲੇ ਗੁਰੂ ਬਣਾ ਕੇ ਆਪਣੀ ਕਰਨ ਵਡਿਆਈਆ। ਅੱਗੋਂ ਅਰਜਨ ਕਿਹਾ ਇਹ ਕੀ ਖੇਲ ਤਮਾਸ਼, ਸਮਝ ਨਾਲ ਸਮਝਾਈਆ।
❋
❋
ਕ੍ਰਿਸ਼ਨ ਨੇ ਆਸਾ ਸੱਦ ਲਈ ਕੋਲ ਵੇਦ ਵਿਆਸ, ਹੁਕਮ ਦਿਤਾ ਸੁਣਾਈਆ। ਓਨ ਖੋਲ੍ਹ ਕੇ ਦੱਸੀ ਬਾਤ, ਸੁਖ਼ਨ ਇਕ ਅਲਾਈਆ। ਮੈਂ ਲਿਖ ਦਿਤਾ ਨਾਲ ਕਲਮ ਦਵਾਤ, ਕਲਜੁਗ ਅੰਤਮ ਪਰਗਟ ਹੋਵੇ ਧੁਰਦਰਗਾਹੀਆ। ਜੋ ਸਾਰਿਆਂ ਨੂੰ ਦੇਂਦਾ ਆਇਆ ਸ਼ਾਬਾਸ਼, ਮਾਣ ਵਡਿਆਈ ਵਿਚ ਟਿਕਾਈਆ। ਪੂਰੇ ਕਰੇ ਖ਼ਵਾਬ, ਖ਼ਾਬ ਆਪਣੇ ਵਿਚ ਪਰਗਟਾਈਆ। ਗੀਤਾ ਦਾ ਅਠਾਰਾਂ ਧਿਆਏ ਕ੍ਰਿਸ਼ਨ ਦਾ ਪਹਿਲਾ ਬਾਬ, ਕ੍ਰਿਸ਼ਨ ਦੇ ਕਾਹਨ ਦਾ ਅੱਖਰ ਨਾ ਕੋਇ ਬਣਾਈਆ। ਅੰਤ ਅਖ਼ੀਰ ਇਹ ਰਹਿ ਜਾਏ ਇਕ ਕਿਤਾਬ, ਲਾਜਵਾਬ ਹੋਵੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥੋੜ੍ਹਾ ਥੋੜ੍ਹਾ ਜੋੜਾ ਜੋੜਾ ਸਭ ਨੂੰ ਦੱਸਦਾ ਰਿਹਾ ਹਿਸਾਬ, ਜਵਾਬ ਹੱਥ ਨਾ ਕਿਸੇ ਫੜਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ੩ ਵਕੀਲ ਸਿੰਘ ਧੰਗਾਲੀ ਕੈਂਪ ਸਈ ਕਲਾਂ ਜੰਮੂ
ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੈਨੂੰ ਆਵੇ ਹਾਸੀ, ਹਸਤੀ ਵੇਖ ਧੁਰਦਰਗਾਹੀਆ। ਵੇਸ ਵਟਾਇਆ ਪੁਰਖ ਅਬਿਨਾਸ਼ੀ, ਰੂਪ ਰੰਗ ਰੇਖ ਸਮਝ
ਕਿਸੇ ਨਾ ਆਈਆ। ਕਲਜੁਗ ਵੇਖ ਰੈਣ ਅੰਧੇਰੀ ਰਾਤੀ, ਰੁੱਤ ਰੁਤੜੀ ਆਪਣੀ ਇਕ ਮਹਿਕਾਈਆ। ਸਾਚੇ ਨਾਮ ਦੀ ਕਰ ਪਰਭਾਤੀ, ਭਾਂਡਾ
ਭਰਮ ਭੌ ਭੰਨਾਈਆ। ਅੰਮ੍ਰਿਤ ਰਸ ਦੇ ਸਵਾਂਤੀ, ਸੁਤਿਆਂ ਲਿਆ ਉਠਾਈਆ। ਕਲਜੁਗ ਕੂੜੀ ਕਿਰਿਆ ਮੇਟੇ ਕਰਾਂਤੀ, ਸਤਿ ਸਚ ਕਰ ਰੁਸ਼ਨਾਈਆ।
ਸ੍ਰਿਸ਼ਟੀ ਚਾਰ ਕੁੰਟ ਉਦਾਸੀ, ਦ੍ਰਿਸ਼ਟੀ ਵੱਜੇ ਨਾ ਕੋਇ ਵਧਾਈਆ। ਮਨ ਕਲਪਣਾ ਹੋ ਗਈ ਮਦਿਰਾ ਮਾਸੀ, ਮਸਤ ਖ਼ੁਮਾਰੀ ਨਾਮ ਨਾ ਕੋਇ ਚੜ੍ਹਾਈਆ।
ਚਾਰ ਜੁਗ ਦੀ ਕਥਾ ਕਹਾਣੀ ਪਿਛਲੀ ਬਾਸੀ, ਜਿਸ ਦਾ ਰਸ ਚਖ ਖ਼ੁਸ਼ੀ ਨਾ ਕੋਇ ਮਨਾਈਆ। ਪਿਛਲਾ ਲੇਖ ਮਕਾਵੇ ਗੁਰ ਅਵਤਾਰ ਪੈਗ਼ੰਬਰਾਂ
ਵਾਲੀ ਘਾਸੀ, ਰਹਿਬਰ ਇਕੋ ਇਕ ਨਜ਼ਰੀ ਆਈਆ। ਕਲਜੁਗ ਕੂੜੀ ਮੰਜ਼ਲ ਜਨ ਭਗਤਾਂ ਵਖਾਏ ਸੌਖੀ ਘਾਟੀ, ਅੱਗੇ ਹੋ ਨਾ ਕੋਇ ਅਟਕਾਈਆ।
ਜੁਗ ਚੌਕੜੀ ਜਿਸ ਦੀ ਤਕਦੀ ਰਹੀ ਵਾਟੀ, ਬਿਨ ਅੱਖਾਂ ਅੱਖ ਉਠਾਈਆ। ਸੋ ਸਾਹਿਬ ਸਵਾਮੀ ਬਣਿਆ ਸਗਲਾ ਸਾਥੀ, ਧੁਰ ਦਾ ਜੋੜ ਜੁੜਾਈਆ।
ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇ ਆਖੀ, ਆਖ਼ਰ ਆਪਣੀ ਕਲ ਵਰਤਾਈਆ। ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਕਰੇ ਰਾਖੀ, ਰੱਖਕ
ਹੋ ਕੇ ਵੇਖ ਵਖਾਈਆ। ਵੇਸ ਵਟਾਇਆ ਅਲੱਖਣਾ ਅਲਾਖੀ, ਲੇਖਾ ਲਿਖ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੈਂ ਵੇਖਿਆ ਖੇਲ ਅਗੰਮਾ, ਪੁਰਖ ਅਗੰਮੜਾ ਰਿਹਾ ਵਖਾਈਆ।
ਨਿਰਗੁਣ ਧਾਰੋਂ ਆਪੇ ਜੰਮਾ, ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਦੀਨ ਮਜ਼੍ਹਬ ਦੀ ਛੱਡ ਕੇ ਤਮਾ, ਤਾਮੀਲ ਆਪਣੀ ਇਕ ਕਰਾਈਆ।
ਸਭ ਦਾ ਲਹਿਣਾ ਦੇਣਾ ਜੋ ਪਿਛਲਾ ਜਮ੍ਹਾਂ, ਹਕ਼ੀਕ਼ਤ ਹਕ ਵਿਚੋਂ ਵਰਤਾਈਆ। ਸਤਿਜੁਗ ਮਾਰਗ ਲਾ ਕੇ ਨਵਾਂ, ਨਵ ਨੌ ਖੰਡ ਦਏ ਸਮਝਾਈਆ।
ਲੇਖਾ ਮੁੱਕੇ ਜੁਗਾਂ ਚੌਹਾਂ, ਚਾਰ ਵਰਨ ਮਿਟੇ ਲੜਾਈਆ। ਆਪਣੇ ਹੱਥ ਰੱਖਿਆ ਸਮਾਂ, ਪੁਰਖ ਅਕਾਲ ਬੇਪਰਵਾਹੀਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੈਂ ਵੇਖਿਆ ਆਪਣੀ ਅੱਖੀਂ, ਓਝਲ
ਰੂਪ ਨਾ ਕੋਇ ਵਖਾਈਆ। ਜਿਸ ਦੀ ਲੱਖ ਚੁਰਾਸੀ ਸਖ਼ੀ, ਕਾਹਨ ਕੰਤ ਕੰਤੂਲ ਸੋਭਾ ਪਾਈਆ। ਉਸ ਦੀ ਭੂਮਿਕਾ ਇਕੋ ਵਸੀ, ਸੁਹੰਜਣੀ
❋
❋
ਸੋਭਾ ਪਾਈਆ। ਜਿਥੇ ਭਗਤਾਂ ਪੈਜ ਰੱਖੀ, ਹੋਏ ਆਪ ਸਹਾਈਆ। ਸਾਚੀ ਧਾਰ ਦੱਸੀ, ਨਿਰਗੁਣ ਕਰ ਪੜ੍ਹਾਈਆ। ਆਸ਼ਾ ਕਹੇ ਮੈਂ ਖ਼ੁਸ਼ੀਂਆ ਨਾਲ ਹੱਸੀ, ਹੰਸਮੁਖ ਆਪਣੀ ਬਣਤ ਬਣਾਈਆ। ਜਿਹੜਾ ਕੱਟਣ ਲੱਗਾ ਦੀਨ ਮਜ਼੍ਹਬ ਦੀ ਰੱਸੀ, ਰਸਤਾ ਇਕੋ ਇਕ ਚਲਾਈਆ। ਰੈਣ ਅੰਧੇਰੀ ਰਹੇ ਨਾ ਮੱਸੀ, ਨੂਰੀ ਚੰਦ ਜੋਤ ਰੁਸ਼ਨਾਈਆ। ਝਗੜਾ ਰਹੇ ਨਾ ਕੋਈ ਸ਼ੱਕੀ, ਭਾਂਡਾ ਭਰਮ ਭੌ ਭੰਨਾਈਆ। ਜਿਸ ਦੀ ਨਾਨਕ ਪੀਸੀ ਚੱਕੀ, ਚਾਤ੍ਰਿਕ ਹੋ ਕੇ ਧਿਆਨ ਲਗਾਈਆ। ਸਭ ਦੀ ਯਾਰੀ ਦੱਸੇ ਕੱਚੀ, ਬੰਧਨ ਆਪਣੇ ਨਾਲ ਬੰਧਾਈਆ। ਕੂੜੀ ਕਿਰਿਆ ਅਗਨੀ ਮੱਚੀ, ਬਿਨ ਮਾਚਸ ਰਹੀ ਜਲਾਈਆ। ਅੱਗੇ ਕਿਸੇ ਦੀ ਸਤਿ ਧਰਮ ਵਿਚ ਰਹੇ ਕੋਈ ਨਾ ਪੱਤੀ, ਹਿੱਸਾ ਜਗਤ ਨਾ ਕੋਇ ਵੰਡਾਈਆ। ਹੁਕਮ ਚਲੇ ਕੋਈ ਨਾ ਰੱਤੀ, ਰੱਤ ਸਭ ਦੀ ਦਏ ਮੁਕਾਈਆ। ਕਰ ਸਕੇ ਕੋਈ ਨਾ ਗਤੀ, ਗਤਿ ਮਿਤ ਆਪਣੇ ਹੱਥ ਵਖਾਈਆ। ਪੁਰਖ ਅਕਾਲ ਬਣ ਕੇ ਇਕੋ ਕਮਲਾਪਤੀ, ਪਤਿਪਰਮੇਸ਼ਵਰ ਹੋਏ ਸਹਾਈਆ। ਕਾਇਆ ਮੰਦਰ ਅੰਦਰ ਬਿਨ ਹਰਿ ਕਿਰਪਾ ਜਗੇ ਨਾ ਕੋਇ ਮੋਮਬੱਤੀ, ਬਿਨਾ ਦੀਪਕ ਦੀਪ ਕਰੇ ਰੁਸ਼ਨਾਈਆ। ਇਹ ਸਭ ਕੁਛ ਖੇਲ ਵੇਖਣਾ ਅੱਖੀਂ, ਆਖ਼ਰ ਹਰਿ ਜੂ ਆਪ ਕਰਾਈਆ। ਆਸਾ ਕਹੇ ਮੈਂ ਚਾਰ ਕੁੰਟ ਨੱਸੀ, ਭੱਜੀ ਵਾਹੋ ਦਾਹੀਆ। ਸਚ ਕਹਾਣੀ ਕਿਸੇ ਨਾ ਦੱਸੀ, ਸ਼ਾਸਤਰ ਸਿਮਰਤ ਵੇਦ ਪੁਰਾਨ ਕੂਕਣ ਦੇਣ ਦੁਹਾਈਆ। ਅੰਤਮ ਸਭ ਦੀ ਧਾਰ ਕਰ ਕੇ ਕੱਠੀ, ਏਕਾ ਹੁਕਮ ਦਿਤਾ ਦ੍ਰਿੜਾਈਆ। ਅੱਗੇ ਸੜੇ ਨਾ ਕੋਇ ਭੱਠੀ, ਅਗਨੀ ਮਜ਼੍ਹਬ ਨਾ ਕੋਇ ਤਪਾਈਆ। ਪਿਛਲੀ ਡੋਰ ਗਈ ਕਟੀ, ਕਟਾਕਸ਼ ਅਗਲਾ ਆਪਣਾ ਨਾਮ ਲਗਾਈਆ। ਸਭ ਨੂੰ ਪੜ੍ਹਾ ਕੇ ਇਕੋ ਪੱਟੀ, ਧੁਰ ਦੀ ਵਿਦਿਆ ਇਕ ਜਣਾਈਆ। ਗੁਰਮੁਖ ਭਰੇ ਕੋਈ ਨਾ ਚੱਟੀ, ਫ਼ੈਸਲਾ ਇਕੋ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੈਂ ਆਸਾਵੰਦ, ਜੁਗ ਜੁਗ ਧਿਆਨ ਲਗਾਈਆ। ਪ੍ਰਭ ਮਿਲੇ ਇਕ ਖ਼ਾਵੰਦ, ਮਾਲਕ ਧੁਰ ਦਾ ਬੇਪਰਵਾਹੀਆ। ਜਿਸ ਦਾ ਕੱਢਣਾ ਪਏ ਨਾ ਕਦੇ ਦਸਵੰਧ, ਹਿੱਸਿਆਂ ਵਿਚ ਹਿੱਸੇਦਾਰ ਨਾ ਕੋਇ ਅਖਵਾਈਆ। ਜਿਸ ਦੇ ਭਗਤ ਸੁਹੇਲੇ ਉਪਜਣ ਚੰਦ, ਜਗਤ ਜਹਾਨ ਕਰਨ ਰੁਸ਼ਨਾਈਆ। ਇਕ ਹੁਕਮ ਦੇ ਹੋਵਣ ਪਾਬੰਦ, ਦੂਸਰ ਸੀਸ ਨਾ ਕੋਇ ਝੁਕਾਈਆ। ਖੇਲ ਵੇਖਣ ਵਿਚ ਵਰਭੰਡ, ਬ੍ਰਹਿਮੰਡ ਵੱਜੇ ਵਧਾਈਆ। ਕਰਵਟ ਵਿਚ ਬਦਲ ਕੇ ਕੰਡ, ਸਨਮੁਖ ਹੋ ਕੇ ਸੋਭਾ ਪਾਈਆ। ਢੋਲੇ ਗਾਵਣ ਬੱਤੀ ਦੰਦ, ਰਸਨਾ ਜਿਹਵਾ ਰਾਗ ਅਲਾਈਆ। ਤੂੰ ਸਾਹਿਬ ਸਦਾ ਬਖ਼ਸ਼ੰਦ, ਪ੍ਰਭ ਤੇਰੀ ਬੇਪਰਵਾਹੀਆ। ਆਤਮ ਬਖ਼ਸ਼ੇ ਇਕ ਅਨੰਦ, ਨਿਜਾਨੰਦ ਕਰੇ ਰਸਾਈਆ। ਸੀਤਲ ਧਾਰ ਪਾਵੇ ਠੰਡ, ਅਗਨੀ ਤਤ ਬੁਝਾਈਆ। ਏਥੇ ਓਥੇ ਦੇਵੇ ਸੰਗ, ਸਗਲਾ ਸੰਗ ਨਿਭਾਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਹਰਿ ਕਰਤਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੈਂ ਵੇਖ ਕੇ ਹੋ ਗਈ ਦੰਗ, ਹੈਰਾਨੀ ਮੇਰੇ ਅੰਦਰ ਆਈਆ। ਗ਼ਰੀਬ ਨਿਮਾਣਿਆਂ ਚਾੜ੍ਹੇ ਰੰਗ, ਮਿਹਰ ਨਜ਼ਰ ਇਕ ਉਠਾਈਆ। ਝਗੜਾ ਮੁਕਾ ਕੇ ਗੋਦਾਵਰੀ ਗੰਗ, ਚਰਨ ਧੂੜ ਮਸਤਕ ਟਿੱਕਾ ਲਾਈਆ। ਤੂੰ ਮੇਰਾ ਮੈਂ ਤੇਰਾ ਇਕ ਸੁਣਾ ਕੇ ਛੰਦ, ਅਗਲਾ ਪੈਂਡਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਬਖ਼ਸ਼ੰਦ, ਬਖਸ਼ਿਸ਼ ਵਿਚ ਬਖ਼ਸ਼ੀਸ਼ ਧੁਰ ਪ੍ਰੀਤੀ ਇਕ ਵਰਤਾਈਆ।
❋
❋
੨੧ ਮੱਘਰ ਸ਼ਹਿਨਸ਼ਾਹੀ ਸੰਮਤ ੩ ਪੂਰਨ ਸਿੰਘ ਧੰਗਾਲੀ ਕੈਂਪ ਸਈ ਕਲਾਂ ਜੰਮੂ
ਗੁਰ ਅਵਤਾਰ ਪੈਗ਼ੰਬਰਾਂ ਆਸ਼ਾ ਕਹੇ ਪੁਰਖ ਅਕਾਲ ਪਾ ਦੇ ਸਹੀ, ਸਹੀ ਸਲਾਮਤ ਤੇਰੀ ਇਕ ਸਰਨਾਈਆ। ਜੁਗ ਚੌਕੜੀ ਜੋ ਆਸ ਸਭ ਦੀ ਰਹੀ, ਬਿਨ ਅੱਖਾਂ ਧਿਆਨ ਲਗਾਈਆ। ਕਥਾ ਕਹਾਣੀ ਭਵਿਖਤਾਂ ਵਿਚ ਜੋ ਸਭ ਨੇ ਕਹੀ, ਧੁਰ ਸੰਦੇਸਿਆਂ ਵਿਚ ਸੁਣਾਈਆ। ਅੰਤ ਗਤ ਸਭ ਦੀ ਤੇਰੇ ਹੱਥ ਰਹੀ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਲੇਖਾ ਮੰਗੇ ਕੋਇ ਨਾ ਵਹੀ, ਰਾਏ ਧਰਮ ਨਾ ਕੋਇ ਸਜ਼ਾਈਆ। ਲਹਿਣਾ ਦੇਣਾ ਪੂਰਾ ਕਰ ਦੇ ਜੋ ਰਾਮ ਭਰਤ ਨਾਲ ਕੈਕਈ, ਦਸਰਥ ਸਮਝ ਕੋਇ ਨਾ ਆਈਆ। ਰਾਮ ਸੰਦੇਸਾ ਭਰਤ ਭਰਾਤਾ ਇਕ ਧਾਰ ਚਲਣੀ ਨਈ, ਜਿਸ ਦਾ ਲੇਖ ਨਾ ਕੋਇ ਬਣਾਈਆ। ਜਿਸ ਵੇਲੇ ਸ੍ਰਿਸ਼ਟੀ ਸਤਿ ਧਰਮ ਤੋਂ ਗਈ, ਕਲਜੁਗ ਅੰਤਮ ਨਜ਼ਰੀ ਆਈਆ। ਇਕ ਇਕੱਲਾ ਰਾਮ ਦਾ ਰਾਮ ਆਵੇ ਜਨ ਭਗਤਾਂ ਲਈ, ਲਹਿਣਾ ਦੇਣਾ ਸਭ ਦਾ ਪੂਰ ਕਰਾਈਆ। ਆਦਿ ਜੁਗਾਦਿ ਜੋ ਹੋਸੀ ਭੀ ਹਈ, ਹਰਿ ਕਰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਆਸ਼ਾ ਕਹੇ ਪ੍ਰਭੂ ਚਾਰ ਜੁਗ ਤੇਰੇ ਕਿਤੇ ਨਾ ਵੇਖੇ ਦਸਖ਼ਤ, ਬਿਨ ਅੱਖਰਾਂ ਸਭ ਨੂੰ ਕੀਤੀ ਪੜ੍ਹਾਈਆ। ਜਿਸ ਕਾਰਨ ਨਿਰਗੁਣ ਧਾਰ ਆਇਉਂ ਵਤ, ਵਤਨ ਬੇਵਤਨ ਸਾਰੇ ਵੇਖ ਵਖਾਈਆ। ਸਚ ਸਵਾਮੀ ਸਭ ਦੀ ਰੱਖ ਪਤ, ਪਤਿਪਰਮੇਸ਼ਵਰ ਤੇਰੀ ਵਡਿਆਈਆ। ਮੈਂ ਜੁਗ ਚੌਕੜੀ ਗਾਵਣ ਵਾਲੀ ਤੇਰਾ ਜਸ, ਸਿਫ਼ਤਾਂ ਵਿਚ ਵਡਿਆਈਆ। ਅੰਤ ਹਕ਼ੀਕ਼ਤ ਤੇਰੇ ਹੱਥ, ਦੂਜਾ ਨਜ਼ਰ ਕੋਇ ਨਾ ਆਈਆ। ਸਪਤ ਸੁਰਿਖ ਰਾਹ ਤੱਕਣ ਤੇਰਾ ਅੱਖ, ਲੋਚਨ ਇਕ ਖੁਲ੍ਹਾਈਆ। ਮਿਹਰ ਕਰ ਪੁਰਖ ਸਮਰਥ, ਸਮਰਥ ਤੇਰੀ ਬੇਪਰਵਾਹੀਆ। ਬੀਤੇ ਕਾਲ ਗਏ ਨੱਸ, ਜੁਗ ਰਿਹਾ ਕੋਈ ਨਾ ਰਾਈਆ। ਅੰਤਮ ਸਭ ਕੁਛ ਤੇਰੇ ਵੱਸ, ਵਾਸਤਾ ਤੇਰੇ ਅੱਗੇ ਪਾਈਆ। ਨਿਰਗੁਣ ਧਾਰ ਕਰੀਂ ਨਾ ਪੱਖ, ਅਦਲ ਇਨਸਾਫ਼ ਇਕ ਦੇਣਾ ਪਰਗਟਾਈਆ। ਕੂੜੀ ਕਿਰਿਆ ਜੜ੍ਹ ਪੱਟ, ਮਾਇਆ ਮਮਤਾ ਮੋਹ ਖਪਾਈਆ। ਤੇਰੇ ਪਿਆਰ ਦਾ ਖੁਲ੍ਹੇ ਹੱਟ, ਨਾਮ ਵਣਜਾਰਾ ਸੇਵ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਕਰ ਇਕੱਠ, ਹੁਕਮ ਇਕੋ ਇਕ ਸੁਣਾਈਆ। ਦੀਨ ਦੁਨੀ ਗਏ ਛੱਡ, ਨਾਤਾ ਮੂਲ ਰਿਹਾ ਨਾ ਰਾਈਆ। ਸਚਖੰਡ ਦਵਾਰੇ ਕੋਈ ਨਾ ਦਿਸੇ ਅੱਡ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਆਸਾ ਕਹੇ ਸਾਚੀ ਸਹੀ ਦਾ ਦੇ ਸਬੂਤ, ਸਾਬਤ ਆਪਣਾ ਆਪ ਦੇ ਪਰਗਟਾਈਆ। ਕਾਇਆ ਮਾਟੀ ਵੇਖ ਕਲਬੂਤ, ਜਿਸ ਅੰਦਰ ਕਲਮੇ ਦਿਤੇ ਪੜ੍ਹਾਈਆ। ਨਿਰਗੁਣ ਧਾਰ ਹੋ ਮੌਜੂਦ, ਹਾਜ਼ਰ ਹੋ ਕੇ ਦੇ ਵਡਿਆਈਆ। ਤੇਰੀ ਮੰਜ਼ਲ ਇਕ ਮਕਸੂਦ, ਮਹਿਫ਼ਲ ਇਕੋ ਘਰ ਬਣਾਈਆ। ਝਗੜਾ ਰਹੇ ਨਾ ਕੋਈ ਦੂਜ, ਕੂੜੀ ਵੰਡ ਨਾ ਕੋਇ ਵੰਡਾਈਆ। ਸਾਚੀ ਆਪਣੀ ਦੱਸ ਦੇ ਸੂਝ, ਸੁਧ ਬੁਧ ਪਿਛਲੀ ਦੇ ਚੁਕਾਈਆ। ਤੇਰਾ ਨਾਉਂ ਸਾਰੇ ਕਹਿੰਦੇ ਨੈਣ ਮੂੰਦ, ਨੇਤਰ ਨੈਣ ਅੱਖ ਦੇ ਖੁਲ੍ਹਾਈਆ। ਮੈਂ ਚਾਰ ਜੁਗ ਦੀ ਕੁਰਲਾਵਾਂ ਕੂੰਜ, ਹੌਕਿਆਂ ਵਿਚ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਮੇਰੇ ਹੰਝੂ ਨੇਤਰ ਅੱਖੀਆਂ ਵਿਚੋਂ ਪੂੰਝ, ਬਿਨ ਧਾਰ ਛਹਿਬਰ ਜਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਇਕੋ ਓਟ ਰਖਾਈਆ। ਆਸਾ ਕਹੇ ਮੈਂ ਵੇਖ ਵੇਖ ਰਹੀ ਤੱਕ, ਬਿਨਾਂ ਕੂਟ ਖੋਜ ਖੁਜਾਈਆ। ਕੀ ਖੇਲ ਕਰੇ ਸਮਰਥ, ਸਾਹਿਬ ਬੇਪਰਵਾਹੀਆ। ਨਿਰਗੁਣ ਧਾਰ ਜੋਤੀ
❋
❋
ਜਾਤਾ ਹੋ ਕੇ ਆਇਆ ਨੱਸ, ਨਿਸਬਤ ਸਮਝ ਕੋਇ ਨਾ ਪਾਈਆ। ਅੰਤ ਅਖ਼ੀਰ ਸਭ ਦੀ ਕਰ ਕੇ ਬੱਸ, ਸਫਾ ਸਭ ਦੀ ਦਿਤੀ ਉਠਾਈਆ। ਇਕੋ ਬੋਲ ਜੈਕਾਰਾ ਹਕ, ਹੁਕਮ ਧੁਰ ਦਾ ਇਕ ਸੁਣਾਈਆ। ਚਰਨ ਕਵਲ ਸਰਨਾਈ ਸਾਰੇ ਗਏ ਢੱਠ, ਗੁਰ ਅਵਤਾਰ ਪੈਗ਼ੰਬਰ ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਨਿਧਾਨ ਇਕੋ ਦੇ ਆਪਣਾ ਰਸ, ਰਸਤੇ ਭੁੱਲਿਆਂ ਮਾਰਗ ਸਚ ਵਖਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ੩ ਬੀਬੀ ਮਿੱਠੀ ਦੇਵੀ ਦੇ ਗ੍ਰਹਿ ਮਘੋਵਾਲੀ ਜੰਮੂ
ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੈਂ ਭਗਤ ਸੁਹੇਲੇ ਵੇਖੇ ਤਰਦੇ, ਤਾਰਨਹਾਰ ਦਾਤਾਰ ਆਪਣੀ ਦਇਆ ਕਮਾਈਆ। ਸਾਚੀ ਮੰਜ਼ਲ ਦਰਗਾਹ ਸਾਚੀ ਸਚਖੰਡ ਦਵਾਰ ਚੜ੍ਹਦੇ, ਅੱਧਵਿਚਕਾਰ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਇਕੋ ਪੜ੍ਹਦੇ, ਆਤਮ ਪਰਮਾਤਮ ਵਿਚ ਮਿਲਾਈਆ। ਜੀਵਤ ਰੂਪ ਕਦੇ ਨਾ ਮਰਦੇ, ਮਰ ਜੀਵਤ ਰੂਪ ਬਦਲਾਈਆ। ਸੁਖ ਲੈਣ ਅਗੰਮੀ ਘਰ ਦੇ, ਜਿਸ ਘਰ ਵਸੇ ਸ਼ਹਿਨਸ਼ਾਹੀਆ। ਭਾਣਾ ਸਬਰ ਸਬੂਰੀ ਜਰਦੇ, ਦੁੱਖ ਦਰਦ ਨਾ ਲਾਗੇ ਰਾਈਆ। ਇਸ਼ਨਾਨ ਕਰਨ ਸਾਚੇ ਸਰ ਦੇ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਵਖਾਈਆ। ਆਸ਼ਾ ਕਹੇ ਮੈਂ ਭਗਤਾਂ ਵੇਖਿਆ ਮੇਲਾ ਹਰਿ ਨਿਰੰਕਾਰ, ਨਿਰਗੁਣ ਆਪਣਾ ਮੇਲ ਮਿਲਾਈਆ। ਜਿਸ ਦੀ ਖੋਜ ਰਹੀ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੋਲ ਫੁਲਾਈਆ। ਜਿਸ ਦੀ ਵਾਰਤਾ ਗਾਉਂਦੇ ਗਏ ਗੁਰ ਅਵਤਾਰ, ਪੈਗ਼ੰਬਰ ਢੋਲਿਆਂ ਵਿਚ ਸੁਣਾਈਆ। ਸੋ ਸਾਹਿਬ ਸਵਾਮੀ ਵੇਖਣਹਾਰ, ਜੋਤੀ ਜਾਤਾ ਪੜਦਾ ਇਕ ਉਠਾਈਆ। ਕਰੇ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੀਸ ਨਿਵਾਈਆ। ਸ਼ਬਦ ਗੁਰੂ ਕਰ ਤਿਆਰ, ਸਤਿਗੁਰ ਸਾਚੀ ਸੇਵ ਕਮਾਈਆ। ਭਗਤ ਸੁਹੇਲੇ ਮੀਤ ਉਠਾਲ, ਲੋਕਮਾਤ ਆਲਸ ਨਿੰਦਰਾ ਦਏ ਮੁਕਾਈਆ। ਪੂਰਬ ਜਨਮ ਦੀ ਲੇਖੇ ਲਾ ਕੇ ਘਾਲ, ਸਿਰ ਆਪਣਾ ਹੱਥ ਟਿਕਾਈਆ। ਸਚਖੰਡ ਦਵਾਰਾ ਵਖਾ ਸੱਚੀ ਧਰਮਸਾਲ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜਿਥੇ ਗੁਰਮੁਖ ਵਸਣ ਲਾਲ, ਦੂਜਾ ਵੜਨ ਕੋਇ ਨਾ ਪਾਈਆ। ਨੇੜ ਆ ਨਾ ਸਕੇ ਕਾਲ, ਮਹਾਂਕਾਲ ਨਾ ਕੋਇ ਡਰਾਈਆ। ਤ੍ਰੈਗੁਣ ਕੂੜਾ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਪ੍ਰੇਮ ਪ੍ਰੀਤੀ ਵਿਚੋਂ ਮਾਣਕ ਮੋਤੀ ਉਛਾਲ, ਰਤਨ ਅਗੰਮਾ ਬਾਹਰ ਕਢਾਈਆ। ਜਨਮ ਕਰਮ ਦਾ ਪੂਰਾ ਕਰ ਸਵਾਲ, ਫ਼ਿਕਰਾ ਆਪਣਾ ਨਾਮ ਸੁਣਾਈਆ। ਸਾਚੀ ਗੋਦ ਲਏ ਸਵਾਲ, ਸੋਇਆ ਫੇਰ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਸਾਈਆ। ਆਸ਼ਾ ਕਹੇ ਮੈਂ ਭਗਤ ਸੁਹੇਲਾ ਵੇਖਿਆ ਭਗਤਾਂ ਸੰਗ, ਸਗਲਾ ਸੰਗ ਬਣਾਈਆ। ਆਤਮ ਦਾ ਦੇਵੇ ਅਨੰਦ, ਮਨ ਮਨਸਾ ਮੇਟ ਮਿਟਾਈਆ। ਸਚ ਸਤਿ ਦਾ ਚਾੜ੍ਹ ਕੇ ਚੰਦ, ਸਚਖੰਡ ਕਰੇ ਰੁਸ਼ਨਾਈਆ। ਜੁਗ ਜਨਮ ਦੀ ਵਿਛੜੀ ਆਪਣੇ ਨਾਲ ਗੰਢ, ਡੋਰ ਪ੍ਰੇਮ ਪ੍ਰੀਤ ਵਖਾਈਆ। ਝਗੜਾ ਮੁਕਾ ਜਗਤ ਗੰਗ, ਤੀਰਥ ਤੱਟਾਂ ਪੰਧ ਰਹੇ ਨਾ ਰਾਈਆ। ਕਰੇ ਮਿਹਰ ਸੂਰਾ ਸਰਬੰਗ, ਸਿਰ ਆਪਣਾ ਹੱਥ ਰਖਾਈਆ। ਸਾਚੀ ਮੰਜ਼ਲ ਜਾਵਣ ਲੰਘ, ਦਰ ਮਿਲੇ ਬੇਪਰਵਾਹੀਆ।
❋
❋
ਸੇਜ ਸੁਹੰਜਣੀ ਇਕ ਪਲੰਘ, ਜਿਸ ਦਾ ਪਾਵਾ ਚੂਲ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਸਾਈਆ। ਆਸਾ ਕਹੇ ਭਗਤਾਂ ਅੰਦਰ ਚਾਓ ਘਨੇਰਾ, ਖ਼ੁਸ਼ੀਆਂ ਵਿਚ ਵਡਿਆਈਆ। ਪ੍ਰਭ ਠਾਕਰ ਪਾਇਆ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਚੁਕਾਇਆ ਚੁਰਾਸੀ ਗੇੜਾ, ਆਵਣ ਜਾਵਣ ਰਿਹਾ ਨਾ ਰਾਈਆ। ਪਾਰ ਕਰਾਇਆ ਫੜ ਕੇ ਬੇੜਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਜਨਮ ਮਰਨ ਚੁਕਾਇਆ ਝੇੜਾ, ਝਗੜਾ ਅਵਰ ਨਾ ਕੋਇ ਦਸਾਈਆ। ਭਾਗ ਲਗਾ ਕੇ ਕਾਇਆ ਮਾਟੀ ਖੇੜਾ, ਗ੍ਰਹਿ ਮੰਦਰ ਦਿਤੀ ਵਡਿਆਈਆ। ਆਪਣਾ ਰੰਗ ਰੰਗਾ ਕੇ ਗੁਰੂ ਗੁਰ ਚੇਰਾ, ਚੇਲਾ ਗੁਰ ਆਤਮ ਪਰਮਾਤਮ ਮੇਲ ਮਿਲਾਈਆ। ਮੁੜ ਕੇ ਬਹੁੜ ਨਾ ਹੋਵੇ ਫੇਰਾ, ਫ਼ੈਸਲਾ ਇਕ ਹਕ ਸੁਣਾਈਆ। ਜਨ ਭਗਤਾਂ ਉਤੇ ਕਰਕੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦਏ ਵਡਿਆਈਆ। ਆਸ਼ਾ ਕਹੇ ਮੈਂ ਭਗਤ ਸੁਹੇਲੇ ਵੇਖੇ ਸੁੱਤੇ, ਧੁਰ ਦੀ ਗੋਦ ਸੋਭਾ ਪਾਈਆ। ਓਨ੍ਹਾਂ ਨੂੰ ਗੁਰ ਅਵਤਾਰ ਪੈਗ਼ੰਬਰ ਕੋਈ ਨਾ ਪੁਛੇ, ਬਾਹੋਂ ਫੜ ਨਾ ਕੋਇ ਹਿਲਾਈਆ। ਜਿਸ ਦੀ ਧਾਰ ਵਿਚੋਂ ਉਠੇ, ਅੰਤ ਓਸੇ ਵਿਚ ਸਮਾਈਆ। ਦੀਨ ਦਿਆਲਾ ਹੋ ਕੇ ਤੁੱਠੇ, ਪੁਰਖ ਅਕਾਲਾ ਵਡ ਵਡਿਆਈਆ। ਸਭ ਦੇ ਪੈਂਡੇ ਪਿਛਲੇ ਅਗਲੇ ਮੁੱਕੇ, ਪਾਂਧੀ ਪੰਧ ਨਾ ਕੋਇ ਭਵਾਈਆ। ਝਗੜਾ ਰਿਹਾ ਨਾ ਕਾਇਆ ਬੁੱਤੇ, ਪੰਜ ਤਤ ਅਗਨੀ ਖ਼ਾਕ ਬਣਾਈਆ। ਗੁਰਮੁਖ ਗੁਰਸਿਖ ਸਦਾ ਸਦਾ ਸਦ ਸੁੱਚੇ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਬਿਨ ਹਰਿ ਅੱਗੇ ਕੋਇ ਨਾ ਪੁਛੇ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਸਰਨਾਈਆ। ਆਸਾ ਕਹੇ ਭਗਤਾਂ ਮਿਲੀ ਅਗੰਮੀ ਧੀਰ, ਧੀਰਜ ਆਪ ਧਰਾਈਆ। ਨਾਤਾ ਛੱਡ ਜਗਤ ਸਰੀਰ, ਸ਼ਰੀਕੇ ਵਾਲੀ ਛੱਡਣ ਲੋਕਾਈਆ। ਮਿਲਣ ਇਕ ਅਗੰਮੀ ਪੀਰ, ਜੋ ਪਿਤਾ ਪੁਰਖ ਅਕਾਲ ਅਖਵਾਈਆ। ਜਿਸ ਦਾ ਅੰਮ੍ਰਿਤ ਠਾਂਡਾ ਸੀਰ, ਬੂੰਦ ਸਵਾਂਤੀ ਮੁਖ ਚੁਆਈਆ। ਜਿਸ ਦਵਾਰੇ ਬਹੇ ਕਬੀਰ, ਕਬਰਾਂ ਤੋਂ ਬਾਹਰ ਵੱਜੇ ਵਧਾਈਆ। ਸੋ ਭਗਤਾਂ ਮੰਜ਼ਲ ਮਿਲੇ ਅਖ਼ੀਰ, ਆਖ਼ਰ ਇਕੋ ਘਰ ਵਸਾਈਆ। ਜਿਥੇ ਨਾ ਕੋਈ ਸ਼ਾਹ ਨਾ ਹਕੀਰ, ਅਮੀਰ ਗ਼ਰੀਬ ਵੰਡ ਨਾ ਕੋਇ ਵੰਡਾਈਆ। ਨਾ ਕੋਈ ਜਗਤ ਮਰਿਆਦਾ ਤਦਬੀਰ, ਤਰੀਕਾ ਇਕੋ ਇਕ ਸੁਣਾਈਆ। ਗੋਬਿੰਦ ਦਾ ਲਾਲ ਅਗੰਮਾ ਚੀਰ, ਬਸਤਰ ਸੋਹਣਾ ਇਕ ਸੁਹਾਈਆ। ਕਲਜੁਗ ਦੀ ਅੰਤਮ ਮੇਟ ਲਕੀਰ, ਕੂੜੀ ਕਿਰਿਆ ਡੇਰਾ ਢਾਹੀਆ। ਇਹ ਖੇਲ ਗਹਿਰ ਗੰਭੀਰ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਸ਼ਰਨਾਈਆ। ਆਸਾ ਕਹੇ ਗੁਰਸਿਖ ਹਰਿ ਭਗਤ ਦਏ ਸੰਦੇਸ਼ਾ, ਉਚੀ ਕੂਕ ਕੂਕ ਸੁਣਾਈਆ। ਮੇਰਾ ਪਿਛੇ ਕੋਈ ਰਿਹਾ ਨਾ ਲੇਖਾ, ਕੂੜੀ ਵੰਡ ਨਾ ਕੋਇ ਵੰਡਾਈਆ। ਮੈਨੂੰ ਅੰਤਮ ਇਕ ਦਾ ਆਇਆ ਚੇਤਾ, ਜੋ ਚੇਤਨ ਸਭ ਨੂੰ ਰਿਹਾ ਕਰਾਈਆ। ਦੋ ਜਹਾਨਾਂ ਬਣਿਆ ਨੇਤਾ, ਨਿਰਗੁਣ ਨਿਰਵੈਰ ਆਪ ਹੋ ਜਾਈਆ। ਭਗਤਾਂ ਦਾ ਬਿਨ ਬੋਲੀਉਂ ਲੈ ਕੇ ਠੇਕਾ, ਰਾਏ ਧਰਮ ਦਾ ਖਹਿੜਾ ਦਿਤਾ ਚੁਕਾਈਆ। ਸਚ ਸੁਹਾ ਕੇ ਇਕੋ ਦੇਸਾ, ਸਚਖੰਡ ਵੱਜੇ ਨਾਮ ਵਧਾਈਆ। ਨਾਤਾ ਜੁੜ ਗਿਆ ਪਿਤਾ ਪੂਤ ਪੁੱਤ ਬੇਟਾ, ਨਿਰਗੁਣ ਨਿਰਗੁਣ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਜੁਗ ਚੌਕੜੀ ਵੇਖੀ ਬੜੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ।
❋
❋
ਲਹਿਣਾ ਦੇਣਾ ਤੱਕਿਆ ਗੋਰ ਮੜ੍ਹੀ, ਮਸਾਣ ਪਵਣ ਰੂਪ ਸਮਾਈਆ। ਗੁਰ ਅਵਤਾਰ ਪੈਗ਼ੰਬਰਾਂ ਖੇਲ ਵਖਾਇਆ ਹਰੀ, ਹਰਿ ਕਰਤੇ ਆਪਣੇ ਹੱਥ ਰੱਖੀ ਵਡਿਆਈਆ। ਬਿਨ ਭਗਤਾਂ ਕਿਸੇ ਨਾ ਨਾਤਾ ਤੁੱਟਾ ਸ਼ਰੀ, ਸ਼ਰਅ ਵਿਚ ਜਗਤ ਲੋਕਾਈਆ। ਕੁਛ ਲਹਿਣਾ ਦੇਣਾ ਲੇਖਾ ਚਮਕੌਰ ਗੜ੍ਹੀ, ਗੁਰ ਗੋਬਿੰਦ ਗਿਆ ਸੁਣਾਈਆ। ਜਿਸ ਦੀ ਧਾਰ ਸਤਿ ਸਤਿਵਾਦ ਖੜ੍ਹੀ, ਸਚ ਦਵਾਰੇ ਨਜ਼ਰੀ ਆਈਆ। ਸੋ ਭਗਤ ਸੁਹੇਲੇ ਵਸਾਏ ਆਪਣੀ ਘਰੀ, ਜਿਸ ਘਰ ਗ੍ਰਹਿ ਦਾ ਮਾਲਕ ਇਕੋ ਨਜ਼ਰੀ ਆਈਆ। ਜਿਥੇ ਦੁੱਖ ਨਾ ਲਾਗੇ ਜ਼ਰੀ, ਅਗਨੀ ਅੱਗ ਨਾ ਕੋਇ ਲਗਾਈਆ। ਲੱਖ ਚੁਰਾਸੀ ਵਿਚੋਂ ਕਰ ਕੇ ਬਰੀ, ਪਾਰਬ੍ਰਹਮ ਪ੍ਰਭ ਆਪਣੇ ਵਿਚ ਮਿਲਾਈਆ। ਸਾਚੇ ਨਾਮ ਦੀ ਪਾਵੇ ਅਗੰਮੀ ਕੜੀ, ਨਿਰਗੁਣ ਜੋੜੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਨੇ ਤੂੰ ਮੇਰਾ ਮੈਂ ਤੇਰਾ ਤੁਕ ਇਕੋ ਪੜ੍ਹੀ, ਤਿਨ੍ਹਾਂ ਦਾ ਲੇਖਾ ਲੋਕਮਾਤ ਰਹਿਣ ਨਾ ਪਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ੩ ਮਾਇਆ ਦੇਵੀ ਦੇ ਗ੍ਰਹਿ ਮਘੋਵਾਲੀ ਜੰਮੂ
ਜਨ ਭਗਤ ਕਹੇ ਮੇਰਾ ਬਿਸਰਾਮ, ਹਰਿ ਕੰਤ ਸੱਚੀ ਸਰਨਾਈਆ। ਜਿਥੇ ਝੁਕਦੇ ਤੱਤਾਂ ਵਾਲੇ ਰਾਮ, ਸਰਗੁਣ ਨਿਰਗੁਣ ਸੀਸ ਨਿਵਾਈਆ। ਪੈਗ਼ੰਬਰ ਕਰਨ ਸਲਾਮ, ਬਿਨ ਸੀਸ ਸਜਦਾ ਇਕ ਖ਼ੁਦਾਈਆ। ਪੂਰਾ ਹੋਵੇ ਕਾਮ, ਇੱਛਤ ਪੂਰ ਅਖਵਾਈਆ। ਬਰਦਾ ਰਹਿਣਾ ਪਏ ਨਾ ਕੋਇ ਗੁਲਾਮ, ਸ਼ਰਅ ਜ਼ੰਜੀਰ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਡਿਆਈਆ। ਜਨ ਭਗਤ ਕਹੇ ਸਭ ਤੋਂ ਔਖਾ ਪ੍ਰਭ ਵਿਛੋੜਾ, ਵਿਛੜ ਕਦੇ ਨਾ ਜਾਈਆ। ਆਦਿ ਜੁਗ ਦਾ ਜੋੜਾ, ਚੌਕੜੀ ਵੱਜੇ ਵਧਾਈਆ। ਦੋਹਾਂ ਦਾ ਸਾਂਝਾ ਪੌੜਾ, ਮੰਜ਼ਲ ਇਕ ਅਖਵਾਈਆ। ਰਾਹ ਰਹੇ ਕੋਈ ਨਾ ਸੌੜਾ, ਭੀੜੀ ਗਲੀ ਨਾ ਵੰਡ ਵੰਡਾਈਆ। ਆਤਮ ਪਰਮਾਤਮ ਸਾਕ ਹੋਵੇ ਦੋਹਰਾ, ਨਿਰਗੁਣ ਤੋਂ ਸਰਗੁਣ ਸਰਗੁਣ ਤੋਂ ਨਿਰਗੁਣ ਵਿਚ ਸਮਾਈਆ। ਲੇਖਾ ਸਾਫ਼ ਰੱਖੇ ਕੋਰਾ, ਦੁਰਮਤ ਮੈਲ ਨਾ ਲਾਗੇ ਰਾਈਆ। ਨਾਮ ਨਿਧਾਨਾ ਦੇ ਕੇ ਭੋਰਾ, ਕਾਇਆ ਭੋਰੇ ਵਿਚੋਂ ਬਾਹਰ ਕਢਾਈਆ। ਸਾਚੀ ਧਾਰ ਦਾ ਲਾ ਕੇ ਹੋੜਾ, ਹੋਕਾ ਦੇ ਕੇ ਆਪ ਉਠਾਈਆ। ਆਤਮਾ ਪਰਮਾਤਮਾ ਸਾਚਾ ਇਕੋ ਜੋੜਾ, ਜੁੜਿਆ ਵਿਛੜ ਕਦੇ ਨਾ ਜਾਈਆ। ਮਾਟੀ ਚੰਮ ਚੰਮ ਦ੍ਰਿਸ਼ਟੀ ਮਾਨਸ ਢੋਰਾ, ਪੰਖੀ ਪੰਛੀ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤ ਕਹਿਣ ਪ੍ਰਭ ਕਦੇ ਨਾ ਹੋਵੇ ਅਲਗ, ਵੱਖਰਾ ਰਹਿਣ ਕੋਇ ਨਾ ਪਾਈਆ। ਕਿਰਪਾ ਕਰੇ ਸੂਰਾ ਸਰਬਗ, ਸਿਰ ਆਪਣਾ ਹੱਥ ਟਿਕਾਈਆ। ਦਰਸ਼ਨ ਦੇਵੇ ਉਪਰ ਸ਼ਾਹ ਰਗ, ਨਿਰਗੁਣ ਨੂਰ ਕਰ ਰੁਸ਼ਨਾਈਆ। ਬਿਨ ਕਾਅਬਿਉਂ ਕਰਾ ਕੇ ਹੱਜ, ਹੁਜਰਾ ਇਕੋ ਦਏ ਸੁਹਾਈਆ। ਨਾਮ ਨਗਾਰਾ ਜਾਏ ਵੱਜ, ਨੌਬਤ ਕਰੇ ਸ਼ਨਵਾਈਆ। ਸਚ ਦਵਾਰੇ ਬਹੇ ਸਜ, ਸਚ ਸਿੰਘਾਸਣ ਡੇਰਾ ਲਾਈਆ। ਜਨ ਭਗਤਾਂ ਕੂੜੀ ਪਾਰ ਕਰੇ ਹੱਦ, ਘਰ ਆਪਣਾ ਇਕ ਵਖਾਈਆ। ਜਿਥੇ ਦੀਪਕ ਜੋਤ ਰਿਹਾ ਜਗ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਚ ਸਿੰਘਾਸਣ ਰਿਹਾ ਸਜ, ਹਰਿ ਕਰਤਾ ਬੇਪਰਵਾਹੀਆ। ਜਨ ਭਗਤਾਂ ਸਚ ਪ੍ਰੇਮ ਪਿਆਰ
❋
❋
ਪਿਆਵੇ ਮਦ, ਮਧੁਰ ਧੁਨ ਰਾਗ ਸੁਣਾਈਆ। ਰਹਿਣ ਦੇਵੇ ਨਾ ਕੋਈ ਬਪੜਾ ਬਗ, ਕਾਗ ਹੰਸ ਰੂਪ ਵਟਾਈਆ। ਸਰਬ ਕਲਾ ਹੋ ਸਮਰਥ, ਮਹਿੰਮਾ ਅਕਥ ਕਥ ਜਣਾਈਆ। ਤੂੰ ਮੇਰਾ ਮੈਂ ਤੇਰਾ ਆਦਿ ਅੰਤ ਦਾ ਸਾਂਝਾ ਜਸ, ਮਧ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨੇਤਰ ਖੋਲ੍ਹ ਕੇ ਅੱਖ, ਪਰਤੱਖ ਆਪਣਾ ਰੰਗ ਚੜ੍ਹਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ੩ ਸਰਦਾਰ ਸਿੰਘ ਦੇ ਗ੍ਰਹਿ ਸੀੜ ਜੰਮੂ
ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਵੇਖੀ ਜਗਤ ਲੋਕਾਈ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਫੋਲ ਫੁਲਾਈਆ। ਚਾਰ ਕੁੰਟ ਦਹਿ ਦਿਸ਼ਾ ਮਾਇਆ ਮਮਤਾ ਮੋਹ ਵਿਕਾਰ ਦੀ ਪਈ ਦੁਹਾਈ, ਜਗਤ ਦੁਹਾਗਣ ਨਾਰ ਹਰਿ ਕੰਤ ਨਾ ਕੋਇ ਪਰਨਾਈਆ। ਮਾਨਵ ਮਾਨੁਖ ਧਰਨੀ ਧਰਤ ਧਵਲ ਧੌਲ ਆਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਚਾਰ ਕੁੰਟ ਦਹਿ ਦਿਸ਼ਾ ਹੋਇਆ ਵਿਭਚਾਰ, ਕੂੜੀ ਕਿਰਿਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹਲਕਾਈਆ। ਸਾਚਾ ਮਿਲੇ ਨਾ ਮੀਤ ਮੁਰਾਰ, ਪਾਰਬ੍ਰਹਮ ਪਤਿਪਰਮੇਸ਼ਵਰ ਦਰਸ ਕੋਇ ਨਾ ਪਾਈਆ। ਕਾਇਆ ਮੰਦਰ ਅੰਦਰ ਸਚ ਨੂਰ ਨਾ ਹੋਵੇ ਉਜਿਆਰ, ਅੰਮ੍ਰਿਤ ਰਸ ਬੂੰਦ ਸਵਾਂਤੀ ਨਿਝਰ ਝਿਰਨਾ ਨਾ ਕੋਇ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਵੇਖੀ ਦੀਨ ਦੁਨੀ, ਦਾਅਵੇਦਾਰ ਨਜ਼ਰ ਕੋਇ ਨਾ ਆਈਆ। ਭਰਮੇਂ ਭੁੱਲੇ ਰਿਖੀ ਮੁਨੀ, ਮਨੂਆ ਮਨ ਬੰਧਨ ਨਾ ਕੋਇ ਰਖਾਈਆ। ਸਾਚਾ ਦਿਸੇ ਨਾ ਕੋਇ ਗੁਣੀ, ਜੋ ਪ੍ਰਭ ਦਾ ਪੜਦਾ ਦਏ ਉਠਾਈਆ। ਮਾਟੀ ਸਭ ਦੀ ਖ਼ਾਲੀ ਦਿਸੇ ਕੁੰਨੀ, ਹੁਜਰਾ ਹਕ ਨਾ ਕੋਇ ਵਡਿਆਈਆ। ਨਾਮ ਨਿਧਾਨ ਸ੍ਰੀ ਭਗਵਾਨ ਸੁਣਾਏ ਕੋਈ ਨਾ ਧੁਨੀ, ਅਨਹਦ ਨਾਦੀ ਨਾਦ ਨਾ ਕੋਇ ਵਜਾਈਆ। ਅੰਮ੍ਰਿਤ ਰਸ ਨਿਝਰ ਧਾਰ ਕਿਸੇ ਨਾ ਮਿਲੇ ਬਿਨਾ ਬੁੱਲੀਂ, ਝਿਰਨਾ ਅਗੰਮੀ ਇਕ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੁਕਮੇ ਅੰਦਰ ਹੁਕਮ ਵਰਤਾਈਆ। ਆਸਾ ਕਹੇ ਮੈਂ ਵੇਖਾਂ ਕਲਜੁਗ ਅੰਤ ਅਖ਼ੀਰ, ਬਿਨ ਅੱਖਾਂ ਆਖ ਸੁਣਾਈਆ। ਸਾਚਾ ਦਿਸੇ ਨਾ ਕੋਇ ਦਸਤਗੀਰ, ਬਗ਼ਲਗੀਰ ਕੂੜ ਲੋਕਾਈਆ। ਪੁਰਖ ਅਕਾਲਾ ਦੀਨ ਦਿਆਲਾ ਖੇਲ ਕਰੇ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਗੋਬਿੰਦ ਸੂਰਾ ਸ਼ਾਹ ਸੁਲਤਾਨਾਂ ਹੱਥ ਫੜਾਏ ਇਕ ਸ਼ਮਸ਼ੀਰ, ਸ਼ਮਅ ਕੂੜੀ ਗੁੱਲ ਕਰਾਈਆ। ਨੇਤਰ ਨੈਣ ਵਹਾਵੇ ਮੁਕਾਮੇ ਹਕ ਕਬੀਰ, ਦਰੋਹੀ ਤੇਰਾ ਨਾਮ ਦੁਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਦੀ ਬਦਲ ਗਈ ਜਗੀਰ, ਜਾਹਰ ਜਹੂਰ ਦਰਸ ਕੋਇ ਨਾ ਪਾਈਆ। ਤੇਰੇ ਭਗਤ ਜੁਗ ਚੌਕੜੀ ਲੱਖ ਚੁਰਾਸੀ ਵਿਚ ਖ਼ਮੀਰ, ਰੰਗ ਆਪਣਾ ਦੇਣ ਵਖਾਈਆ। ਚਾਰ ਜੁਗ ਦੀ ਮਿਟਦੀ ਦਿਸੇ ਲਕੀਰ, ਫ਼ਕੀਰ ਪਲੂ ਨਾ ਕੋਇ ਫੜਾਈਆ। ਤੇਰੇ ਹੱਥ ਦੋ ਜਹਾਨਾਂ ਤਕਦੀਰ, ਤਦਬੀਰ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਆਸਾ ਕਹੇ ਮੈਂ ਵੇਖ ਵੇਖ ਹੋਈ ਖ਼ੁਸ਼,
❋
❋
ਧੁਰ ਦਾ ਰਾਗ ਸੁਣਾਈਆ। ਸਦੀ ਚੌਧਵੀਂ ਸਾਰੇ ਹੋਏ ਚੁੱਪ, ਬੀਸ ਬੀਸਾ ਆਪਣਾ ਬਲ ਧਰਾਈਆ। ਸਾਚਾ ਦਿਸੇ ਕੋਈ ਨਾ ਸੁਤ, ਅਪਰਾਧੀ ਬੈਠੇ ਮੁਖ ਭਵਾਈਆ। ਭਾਗ ਲੱਗੇ ਕਿਸੇ ਨਾ ਕੁੱਖ, ਜਨਨੀ ਬਣੇ ਨਾ ਕੋਇ ਜਣੇਂਦੀ ਮਾਈਆ। ਪੁਰਖ ਅਕਾਲਾ ਦੀਨ ਦਿਆਲਾ ਹਰ ਘਟ ਅੰਦਰ ਬੈਠਾ ਲੁਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਬਣਾ ਕੇ ਆਪਣੇ ਸੁਤ, ਪਿਤਾ ਪੂਤ ਗੋਦ ਉਠਾਈਆ। ਬਿਨ ਹੱਥਾਂ ਬਾਹਵਾਂ ਧਾਰ ਆਤਮ ਪਰਮਾਤਮ ਲਏ ਚੁੱਕ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਈਆ। ਜਨਮ ਕਰਮ ਦਾ ਆਵਣ ਜਾਵਣ ਲੱਖ ਚੁਰਾਸੀ ਮੇਟ ਕੇ ਦੁੱਖ, ਦਰਦੀਆਂ ਦਰਦ ਦਏ ਗਵਾਈਆ। ਉਜਲ ਕਰ ਕੇ ਦੋ ਜਹਾਨਾਂ ਮੁਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਦਵਾਰਾ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੈਂ ਵੇਖਾਂ ਭਗਤਾਂ ਧਾਰ, ਜੋ ਭਗਵਨ ਵਿਚ ਸਮਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਰ ਨਾ ਸਕੀ ਵਿਸਥਾਰ, ਰਾਗ ਨਾਦ ਨਾ ਢੋਲਾ ਗਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਕਰਦੇ ਗਏ ਇਜ਼ਹਾਰ, ਸਿਫ਼ਤਾਂ ਵਿਚ ਸਾਲਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਲੱਖ ਚੁਰਾਸੀ ਘਟ ਨਿਵਾਸੀ ਵੇਖਣਹਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲ ਖਿਲਾਈਆ। ਨਿਰਗੁਣ ਸਰਗਣ ਸਰਗੁਣ ਨਿਰਗੁਣ ਦੋ ਜਹਾਨਾਂ ਪਾਵੇ ਸਾਰ, ਮਹਾਂਸਾਰਥੀ ਆਪਣੀ ਕਲ ਵਰਤਾਈਆ। ਸੰਤ ਸੁਹੇਲੇ ਸੱਜਣ ਗੁਰਮੁਖ ਭਾਲ, ਭਾਂਡਾ ਭਰਮ ਭੌ ਭੰਨਾਈਆ। ਨਾਤਾ ਤੋੜ ਕੂੜੀ ਕਿਰਿਆ ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਚ ਦਵਾਰਾ ਧਰਮ ਦਾ ਇਕ ਵਖਾਲ, ਨਾਤਾ ਕੂੜਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੁਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਇਕੋ ਇਕ ਅਖਵਾਈਆ। ਆਸ਼ਾ ਕਹੇ ਮੈਂ ਵੇਖੀ ਖੇਲ ਬਹੁ ਰੰਗੀ, ਰੰਗਤ ਜਗਤ ਨਾ ਕੋਇ ਵਖਾਈਆ। ਵੇਸ ਵਟਾ ਸੂਰਾ ਸਰਬੰਗੀ, ਨੂਰ ਜਹੂਰ ਕਰੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਵਾਸਨਾ ਕੱਢੇ ਗੰਦੀ, ਗਣ ਗੰਧਰਬ ਸੀਸ ਨਿਵਾਈਆ। ਗੁਰਮੁਖ ਸਵਾਣੀ ਨੇਤਰ ਨੈਣ ਅੱਖ ਰਹੇ ਕੋਇ ਨਾ ਅੰਧੀ, ਨਿਜ ਲੋਚਣ ਕਰੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਵੇਖੇ ਮਾਇਆ ਮਮਤਾ ਮੋਹ ਵਿਕਾਰ ਭੇਖ ਪਖੰਡੀ, ਜੂਠ ਝੂਠ ਪੜਦਾ ਦਏ ਉਠਾਈਆ। ਸਤਿ ਸ਼ਬਦ ਦੀ ਸਾਚੀ ਧਾਰ ਗੋਬਿੰਦ ਇਕੋ ਚੰਡੀ, ਚੰਡਕਾ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਵੇਖ ਵਖਾਈਆ। ਆਸਾ ਕਹੇ ਮੈਂ ਤੱਕਿਆ ਖੇਲ ਅਕਾਲ, ਅਕਲ ਕਲਧਾਰੀ ਆਪ ਖਿਲਾਈਆ। ਜਨ ਭਗਤਾਂ ਲੇਖੇ ਲਾਵੇ ਘਾਲ, ਪੂਰਬ ਲਹਿਣਾ ਰਿਹਾ ਚੁਕਾਈਆ। ਨਾਮ ਨਿਧਾਨ ਦੇ ਕੇ ਸੱਚਾ ਧਨ ਮਾਲ, ਖ਼ਾਲੀ ਝੋਲੀ ਰਿਹਾ ਭਰਾਈਆ। ਸੰਤ ਸੁਹੇਲੇ ਉਠਾ ਕੇ ਬਾਲ, ਬਾਲੀ ਬੁੱਧ ਦਏ ਵਡਿਆਈਆ। ਕਲਜੁਗ ਅੰਦਰ ਸਤਿਜੁਗ ਸਤਿ ਧਰਮ ਦੀ ਬਦਲ ਕੇ ਚਾਲ, ਧੁਰਫ਼ਰਮਾਨਾ ਇਕ ਸੁਣਾਈਆ। ਸਤਿਗੁਰ ਸ਼ਬਦ ਬਣਾ ਦਲਾਲ, ਵਣਜਾਰੇ ਜਗਤ ਰਿਹਾ ਮਿਟਾਈਆ। ਠਾਂਡੇ ਦਰ ਜਵਾਬ ਸਵਾਲ, ਹੁਕਮੇ ਅੰਦਰ ਹੁਕਮ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਖੁਲ੍ਹਾਈਆ। ਆਸਾ ਕਹੇ ਮੈਂ ਵੇਖਿਆ ਖੇਲ ਪੁਰਖ ਅਗੰਮ ਦਾ, ਅਗੰਮੜੀ ਕਾਰ ਆਪ ਕਮਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਾ ਮਰੇ ਨਾ ਕਦੇ ਜੰਮਦਾ, ਜੀਵਣ ਮਰਨ ਨਾ ਕੋਇ ਰਖਾਈਆ।
❋
❋
ਜਿਸ ਨੂੰ ਸਹਾਰਾ ਨਹੀਂ ਕਿਸੇ ਦਮ ਦਾ, ਪਵਣ ਪਵਣਾਂ ਨਾ ਕੋਇ ਵਡਿਆਈਆ। ਝਗੜਾ ਨਹੀਂ ਹਰਖ਼ ਸੋਗ ਗ਼ਮ ਦਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਪੋਸ਼ ਪਹਿਨਿਆਂ ਨਹੀਂ ਕਦੇ ਕਾਇਆ ਮਾਟੀ ਚੰਮ ਦਾ, ਤੱਤਾਂ ਵੰਡ ਨਾ ਕੋਇ ਵੰਡਾਈਆ। ਵਣਜਾਰਾ ਬਣਿਆ ਨਹੀਂ ਕਿਸੇ ਨਾਮ ਦਾ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਸਦਾ ਮਾਲਕ ਬਣਿਆ ਰਿਹਾ ਧੁਰ ਪੈਗ਼ਾਮ ਦਾ, ਗੁਰ ਅਵਤਾਰ ਪੈਗ਼ੰਬਰਾਂ ਕਰੇ ਪੜ੍ਹਾਈਆ। ਕਲਜੁਗ ਅੰਤਮ ਲੇਖਾ ਵੇਖੇ ਦੋ ਜਹਾਨ ਦਾ, ਬ੍ਰਹਿਮੰਡ ਖੰਡ ਪੁਰੀ ਲੋਅ ਗਗਨ ਗਗਨੰਤਰ ਫੋਲ ਫੁਲਾਈਆ। ਜਨ ਭਗਤਾਂ ਨਾਮ ਰਸ ਦੇਵੇ ਆਪਣੇ ਜਾਮ ਦਾ, ਸੀਤਲ ਧਾਰਾ ਇਕ ਵਹਾਈਆ। ਬੰਧਨ ਤੁੱਟੇ ਜਗਤ ਸ਼ਰਅ ਗ਼ੁਲਾਮ ਦਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਇਹ ਖੇਲ ਅਗੰਮੀ ਅਮਾਮ ਦਾ, ਜਿਸ ਨੂੰ ਹਜ਼ਰਤ ਈਸਾ ਮੂਸਾ ਮੁਹੰਮਦ ਕਲਮਿਆਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਥੇ ਓਥੇ ਦੋ ਜਹਾਨਾਂ ਲੇਖਾ ਜਾਣੇ ਆਪਣੇ ਇੰਤਜ਼ਾਮ ਦਾ, ਅੰਦਰ ਬਾਹਰ ਗੁਪਤ ਜਾਹਰ ਆਪਣਾ ਹੁਕਮ ਵਰਤਾਈਆ।