ਪੁਸਤਕਾਲਾਭਾਗ ੨੦

੨੧ ਮੱਘਰ ਸ਼ਹਿਨਸ਼ਾਹੀ ਸੰਮਤ ੩ ਲਛਮੀ ਦੇਵੀ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ

ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੇਰੀ ਧੁਰ ਦੀ ਮਨਸਾ, ਖ਼ਾਹਿਸ਼ ਇਕੋ ਦਿਆਂ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਪ੍ਰਭ ਦਾ ਬਣੇ ਬੰਸਾ, ਜਾਤ ਪਾਤ ਦੀਨ ਮਜ਼੍ਹਬ ਊਚ ਨੀਚ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਸਾਚਾ ਰੂਪ ਬਣੇ ਸੋਹੰ ਹੰਸਾ, ਕਾਗ ਨਜ਼ਰ ਕੋਇ ਨਾ ਆਈਆ। ਮਨ ਵਿਕਾਰ ਹਉਮੇ ਹੰਗਤਾ ਰਹੇ ਕੋਇ ਨਾ ਸੰਸਾ, ਸਚ ਧਰਮ ਵੱਜੇ ਇਕ ਵਧਾਈਆ। ਦੀਨ ਦੁਨੀ ਪਾਰਬ੍ਰਹਮ ਪਤਿਪਰਮੇਸ਼ਵਰ ਬਣਾਏ ਅਗੰਮੀ ਬਣਤਾ, ਗੁਰ ਅਵਤਾਰ ਪੈਗ਼ੰਬਰ ਝਗੜਾ ਰਹੇ ਕੋਇ ਨਾ ਰਾਈਆ। ਕੂੜੀ ਕਿਰਿਆ ਗੜ੍ਹ ਤੋੜੇ ਹਉਮੇ ਹੰਗਤਾ, ਹੰ ਬ੍ਰਹਮ ਰੂਪ ਦਏ ਸਮਝਾਈਆ। ਸਾਚੇ ਇਸ਼ਟ ਹੋਵੇ ਇਕੋ ਮਨਤਾ, ਜੋ ਸਤਿਜੁਗ ਤਰੇਤਾ ਦੁਆਪਰ ਨਿਤ ਨਵਿਤ ਨਿਰਗੁਣ ਸਰਗੁਣ ਆਪਣਾ ਵੇਸ ਵਟਾਈਆ। ਭੇਵ ਖੁਲ੍ਹਾਏ ਬੋਧ ਅਗਾਧ ਜਨ ਭਗਤ ਸੁਹੇਲੇ ਸਾਚੇ ਸੰਤਾ, ਕਾਇਆ ਮੰਦਰ ਅੰਦਰ ਪੜਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਦਏ ਦਰਸਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਸ੍ਰਿਸ਼ਟ ਸਹਾਈ ਹੋਵੇ ਏਕ, ਦੁਤੀਆ ਭਾਉ ਨਾ ਕੋਇ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਸਭ ਦੀ ਹੋਵੇ ਟੇਕ, ਟਿੱਕੇ ਰਾਮ ਨਾਮ ਮਸਤਕ ਖ਼ਾਕ ਰਮਾਈਆ। ਮਾਨਵ ਮਾਨੁਖ ਮਾਨਸ ਬੁੱਧੀ ਹੋਏ ਬਿਬੇਕ, ਦੁਰਮਤ ਮੈਲ ਅੰਦਰੋਂ ਦਏ ਕਢਾਈਆ। ਤ੍ਰੈਗੁਣ ਮਾਇਆ ਪੰਜ ਤਤ ਲਾ ਸਕੇ ਕੋਈ ਨਾ ਸੇਕ, ਅਗਨੀ ਅੱਗ ਨਾ ਕੋਇ ਤਪਾਈਆ। ਨਿਜ ਨੇਤਰ ਲੋਚਨ ਨੈਣ ਸਚ ਸਵਾਮੀ ਆਪਣਾ ਲੈਣਾ ਪੇਖ, ਠਾਕਰ ਮਿਲ ਕੇ ਵੱਜੇ ਵਧਾਈਆ। ਸਚਖੰਡ ਦਵਾਰਾ ਏਕੰਕਾਰਾ ਆਪਣਾ ਵਖਾਏ ਦੇਸ, ਜਿਸ ਗ੍ਰਹਿ ਬੈਠਾ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਕਰਨ ਇਕ ਆਦੇਸ, ਪੈਗ਼ੰਬਰ

❋

❋

ਸਜਦਿਆਂ ਵਿਚ ਸੀਸ ਨਿਵਾਈਆ। ਸੋ ਸਾਹਿਬ ਸਤਿਗੁਰ ਧੁਰ ਸੁਣਾਵੇ ਇਕ ਸੰਦੇਸ਼, ਸੰਧਿਆ ਪਰਭਾਤੀ ਇਕੋ ਰੂਪ ਨਜ਼ਰੀ ਆਈਆ। ਜੋ ਆਦਿ ਜੁਗਾਦਿ ਸਦਾ ਰਹੇ ਹਮੇਸ਼, ਜਨਮ ਮਰਨ ਗੇੜ ਨਾ ਕੋਇ ਰਖਾਈਆ। ਨਿਤ ਨਵਿਤ ਜਨ ਭਗਤਾਂ ਕਰੇ ਹੇਤ, ਆਤਮ ਪਰਮਾਤਮ ਨਾਤਾ ਜੋੜੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਦਏ ਰੰਗਾਈਆ। ਆਸਾ ਕਹੇ ਚਾਰ ਵਰਨ ਹੋਵਣ ਇਕ, ਝਗੜਾ ਦੂਈ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜੋ ਭਵਿਖਤ ਗਏ ਲਿਖ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦਏ ਗਵਾਹੀਆ। ਉਹ ਖੇਲ ਨਿਰਾਲਾ ਸਦੀ ਚੌਧਵੀਂ ਸਭ ਨੂੰ ਪਏ ਦਿਸ, ਦਹਿ ਦਿਸ਼ਾ ਹੋਏ ਰੁਸ਼ਨਾਈਆ। ਪੁਰਖ ਅਕਾਲ ਇਕ ਇਕੱਲਾ ਹੋਵੇ ਮਿਤ, ਮਿਤਰ ਪਿਆਰਾ ਮੀਤ ਧੁਰਦਰਗਾਹੀਆ। ਜਿਸ ਦੀ ਹਾਰ ਬਦਲੀ ਰਹੇ ਵਿਚ ਜਿਤ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਆਸਾ ਕਹੇ ਮੈਂ ਵੇਖਾਂ ਖੇਲ ਨਿਰਾਲਾ, ਅਕਲ ਕਲਧਾਰੀ ਆਪ ਵਰਤਾਈਆ। ਲੇਖਾ ਜਾਣੇ ਗੁਰ ਗੋਪਾਲਾ, ਗਹਿਰ ਗੰਭੀਰ ਬੇਪਰਵਾਹੀਆ। ਸਚ ਦਵਾਰ ਵਖਾਏ ਸੱਚੀ ਧਰਮਸਾਲਾ, ਜਿਥੇ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਏਕੋ ਜੋਤੀ ਨੂਰ ਨਿਰਗੁਣ ਧਾਰ ਹੋਵੇ ਜਵਾਲਾ, ਸ਼ਿਵ ਸ਼ਕਤੀ ਸ਼ਵੈ ਇਕੋ ਰੰਗ ਸਮਾਈਆ। ਸਤਿਗੁਰ ਸ਼ਬਦ ਨਿਰਗੁਣ ਸਰਗੁਣ ਬਣੇ ਦਲਾਲਾ, ਵਣਜ ਵਪਾਰੀ ਵਡ ਵਡਿਆਈਆ। ਲੇਖਾ ਵੇਖੇ ਮਾਜ਼ੀ ਹਾਲਾ, ਲੱਖ ਚੁਰਾਸੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਧੁਰਦਰਗਾਹੀਆ। ਆਸਾ ਕਹੇ ਮਿਹਰਵਾਨ ਹੋਵੇ ਮਹਿਬੂਬ, ਮੁਹੱਬਤ ਵਿਚ ਵਡਿਆਈਆ। ਮੰਜ਼ਲ ਇਕ ਵਖਾਏ ਅਰੂਜ, ਅਰਸ਼ ਫ਼ਰਸ਼ ਪੜਦਾ ਦਏ ਉਠਾਈਆ। ਚੌਦਾਂ ਤਬਕਾਂ ਰਹੇ ਨਾ ਕੋਇ ਹਦੂਦ, ਹਜ਼ਰਤ ਨਿਉਂ ਨਿਉਂ ਲਾਗਣ ਪਾਈਆ। ਕਲਜੁਗ ਕੂੜੀ ਕਿਰਿਆ ਕਰੇ ਨੇਸਤੋ ਨਾਬੂਦ, ਹੁਕਮ ਧੁਰ ਦਾ ਦਏ ਵਰਤਾਈਆ। ਹਰ ਘਟ ਅੰਦਰ ਜੋ ਦਿਸੇ ਸਦਾ ਮੌਜੂਦ, ਵਸਲ ਯਾਰ ਦੇਵੇ ਨੂਰ ਖ਼ੁਦਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਹਜ਼ਾਰਾ ਦਰੂਦ, ਤੀਸ ਬਤੀਸ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੰਗ ਰਤੜੇ ਧੁਰਦਰਗਾਹੀਆ। ਆਸਾ ਕਹੇ ਮੈਂ ਵੇਖਾਂ ਖੇਲ ਅਗੰਮੇ ਰਾਮ, ਜੋ ਰਮਤਾ ਰਮਤਾ ਧੁਰਦਰਗਾਹੀਆ। ਜਿਸ ਨੂੰ ਝੁਕਦੇ ਸੁਬਹ ਸ਼ਾਮ, ਗੁਰ ਅਵਤਾਰ ਸੀਸ ਨਿਵਾਈਆ। ਜਿਸ ਦਾ ਪੈਗ਼ੰਬਰ ਸੁਣਦੇ ਪੈਗ਼ਾਮ, ਕਲਮਿਆਂ ਵਿਚ ਰਹੇ ਗਾਈਆ। ਦੋ ਜਹਾਨਾਂ ਮਿਹਰਵਾਨ, ਜਲਵਾਗਰ ਨੂਰ ਰੁਸ਼ਨਾਈਆ। ਕਲਜੁਗ ਅੰਤਮ ਬਦਲ ਦੇਵੇ ਨਿਜ਼ਾਮ, ਕੂੜੀ ਕਿਰਿਆ ਮੇਟੇ ਥਾਉਂ ਥਾਈਂਆ। ਸਤਿ ਧਰਮ ਦਾ ਦੇ ਗਿਆਨ, ਅੰਦਰ ਅਗਿਆਨ ਦਏ ਚੁਕਾਈਆ। ਪੁਰਖ ਅਕਾਲ ਸਚ ਸਰਨਾਈ ਬਖ਼ਸ਼ੇ ਇਕ ਧਿਆਨ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਭਗਤ ਵਛਲ ਸ੍ਰੀ ਭਗਵਾਨ, ਸਾਚੇ ਸੰਤਾਂ ਲਏ ਜਗਾਈਆ। ਮੰਜ਼ਲ ਵਖਾਏ ਅਗੰਮ ਮਹਾਨ, ਜਿਥੇ ਬਿਨ ਸੂਰੀਆ ਚੰਦ ਹੋਵੇ ਰੁਸ਼ਨਾਈਆ। ਸ਼ਬਦੀ ਨਾਦ ਵੱਜੇ ਧੁਨਕਾਨ, ਅਨਾਦੀ ਨਾਦ ਵਜਾਈਆ। ਤਖ਼ਤ ਨਿਵਾਸੀ ਨੌਜਵਾਨ, ਸ਼ਾਹੋ ਭੂਪ ਸੋਭਾ ਪਾਈਆ। ਜਿਸ ਦਾ ਹੁਕਮ ਸਦਾ ਫ਼ਰਮਾਨ, ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਕਰੇ ਸ਼ਨਵਾਈਆ। ਉਹ ਖੇਲੇ ਖੇਲ ਮਹਾਨ, ਖ਼ਾਲਕ ਖ਼ਲਕ ਬੇਪਰਵਾਹੀਆ। ਨਿਰਗੁਣ ਧਾਰ ਹੋ ਪਰਧਾਨ, ਸਚ ਸੰਦੇਸ਼ਾ ਇਕ ਸੁਣਾਈਆ। ਤੂੰ ਮੇਰਾ ਮੈਂ ਤੇਰਾ

❋

❋

ਆਤਮ ਪਰਮਾਤਮ ਲੱਖ ਚੁਰਾਸੀ ਦੋ ਜਹਾਨ, ਦੂਜਾ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਅੰਤ ਪਛਤਾਣ, ਪਸ਼ਚਾਤਾਪ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਨਿਗਾਹਬਾਨ, ਨਿਰਵੈਰ ਨਿਰਾਕਾਰ ਨਿਰੰਕਾਰ ਨਿਰਇੱਛਤ ਇੱਛਤ ਸਭ ਦੀ ਪੂਰ ਕਰਾਈਆ।

੨੧ ਮੱਘਰ ਸ਼ਹਿਨਸ਼ਾਹੀ ਸੰਮਤ ੩ ਸੂਬੇਦਾਰ ਤੇਜਭਾਨ ਦੇ ਗ੍ਰਹਿ ਬਖ਼ਸ਼ੀ ਨਗਰ ਜ਼ਿਲਾ ਜੰਮੂ

ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੇਰੀ ਪੂਰੀ ਹੋਵੇ ਆਸਾ, ਜੁਗ ਚੌਕੜੀ ਪੰਧ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਸਭ ਨੂੰ ਬਖ਼ਸ਼ੇ ਇਕ ਭਰਵਾਸਾ, ਭਰਮ ਕੂੜ ਰਹੇ ਨਾ ਰਾਈਆ। ਧੁਰ ਦਾ ਨਾਮ ਜਪਾਏ ਜਣਾਏ ਜਿਹਵਾ ਜਗਤ ਸਵਾਸਾ, ਸਾਹ ਸਾਹ ਸਮਾਈਆ। ਨਿਰਗੁਣ ਨੂਰ ਜੋਤ ਕਰੇ ਪਰਕਾਸ਼ਾ, ਪਰਕਾਸ਼ਤ ਹੋ ਕੇ ਵੇਖੇ ਥਾਉਂ ਥਾਈਂਆ। ਆਪਣੇ ਭੇਵ ਦਾ ਖੋਲ੍ਹੇ ਆਪ ਖ਼ਲਾਸਾ, ਖ਼ਾਲਸ ਆਪਣਾ ਵੇਸ ਵਟਾਈਆ। ਜਨ ਭਗਤਾਂ ਦੇਵੇ ਇਕ ਦਲਾਸਾ, ਮਿਹਰ ਨਜ਼ਰ ਨੈਣ ਉਠਾਈਆ। ਪੜਦਾ ਲਾਹਵੇ ਪ੍ਰਿਥਮੀ ਆਕਾਸ਼ਾ, ਏਕਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਖੇਲ ਵੇਖ ਵਖਾਈਆ। ਆਸਾ ਕਹੇ ਮੈਂ ਤੱਕਾਂ ਅਜਬ ਨਜ਼ਾਰਾ, ਜੋ ਨਜ਼ਰੀਆ ਦਏ ਬਦਲਾਈਆ। ਲੇਖਾ ਜਾਣ ਸਰਬ ਸੰਸਾਰਾ, ਲੱਖ ਚੁਰਾਸੀ ਅੰਦਰੋਂ ਫੋਲ ਫੁਲਾਈਆ। ਸ਼ਬਦੀ ਸ਼ਬਦ ਦਏ ਇਸ਼ਾਰਾ, ਨਾਮ ਨਾਮ ਨਾਲ ਸ਼ਨਵਾਈਆ। ਮਹੱਲ ਅਟਲ ਕਰ ਉਜਿਆਰਾ, ਅੰਧ ਅੰਧਿਆਰਾ ਦਏ ਮਿਟਾਈਆ। ਨਿਰਗੁਣ ਧਾਰ ਹੋ ਕੇ ਜਾਹਰਾ, ਜਾਹਰ ਜਹੂਰ ਹੋ ਕੇ ਦਰਸ ਦਿਖਾਈਆ। ਕੂੜੀ ਕਿਰਿਆ ਪਾਰ ਕਰੇ ਕਿਨਾਰਾ, ਤਟ ਇਕੋ ਵੱਜੇ ਵਧਾਈਆ। ਜਿਥੇ ਬੈਠ ਗੁਰੂ ਅਵਤਾਰਾ, ਪੈਗ਼ੰਬਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਈਆ। ਆਸਾ ਕਹੇ ਮੈਂ ਵੇਖਾਂ ਭਗਵਨ ਵਾਲੀ ਭਗੌਤੀ, ਭਗਵਤ ਕਹਿ ਨਾ ਕੁਛ ਜਣਾਈਆ। ਜਗਤ ਧਾਰ ਮਿਟੇ ਬਨੌਟੀ, ਬਨਾਵਟ ਆਪਣੀ ਇਕ ਦਰਸਾਈਆ। ਨਿਸਬਤ ਰਹੇ ਨਾ ਕੋਇ ਔਂਟੀ, ਟਾਂਕ ਧੁਰ ਦਾ ਹੁਕਮ ਇਕ ਵਰਤਾਈਆ। ਆਸ਼ਾ ਕਹੇ ਮੈਂ ਤੱਕਾਂ ਖੇਲ ਨਿਰਾਲਾ, ਨਿਰਾਕਾਰ ਰਿਹਾ ਵਖਾਈਆ। ਸਭ ਤੋਂ ਵੱਖਰੀ ਬਦਲ ਕੇ ਚਾਲਾ, ਚਾਰ ਕੁੰਟ ਕਰੇ ਰੁਸ਼ਨਾਈਆ। ਪੂਰਬ ਪੂਰਾ ਹੱਲ ਕਰੇ ਸਵਾਲਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਭਗਤ ਸੁਹੇਲਾ ਇਕੋ ਹੋ ਦਲਾਲਾ, ਦਾਮਨਗੀਰ ਆਪਣਾ ਫੇਰਾ ਪਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲਾ, ਅਹਿਵਾਲਾ ਸ਼ਬਦ ਗੁਰੂ ਦ੍ਰਿੜਾਈਆ। ਜਿਸ ਦੀ ਬਦਲੇ ਨਾ ਕੋਈ ਚਾਲਾ, ਚਾਲਾਕੀ ਚਲਿਤ੍ਰ ਨਾ ਕੋਇ ਵਖਾਈਆ। ਜਨ ਭਗਤਾਂ ਮਾਰਗ ਦੱਸੇ ਸੁਖਾਲਾ, ਔਝੜ ਰਾਹ ਅੱਗੇ ਨਾ ਕੋਇ ਵਖਾਈਆ। ਪਰਮ ਪੁਰਖ ਬਣ ਕਿਰਪਾਲਾ, ਕਿਰਪਾਨਿਧ ਆਪ ਸਹਾਈਆ। ਸਭ ਦੀ ਆਸ਼ਾ ਮਨਸਾ ਪੂਰ ਕਰ ਸਵਾਲਾ, ਸਾਜਣ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਵੇ ਭਾਲਾ, ਖੋਜਤ ਖੋਜ ਵੇਖੇ ਜਗਤ ਲੋਕਾਈਆ।

❋

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ੩ ਰਾਮ ਚੰਦ ਦੇ ਗ੍ਰਹਿ ਪਿੰਡ ਬਖ਼ਸ਼ੀ ਨਗਰ ਜੰਮੂ ਸ਼ਹਿਰ

ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਜੁਗ ਚੌਕੜੀ ਦਿਸੇ ਇਸ਼ਾਰੇ, ਸ਼ਬਦੀ ਸੈਨਤ ਨਾਲ ਸਮਝਾਈਆ। ਦੂਰ ਨੇੜੇ ਵਸੇ ਕਿਨਾਰੇ ,ਨਈਆ ਭਵਰੀ ਵਿਚ ਭਵਾਈਆ। ਪ੍ਰਭ ਦੇ ਨਾਮ ਦੇ ਬੋਲ ਜੈਕਾਰੇ, ਵੱਖਰੇ ਵੱਖਰੇ ਰਾਹ ਚਲਾਈਆ। ਨਿਰਗੁਣ ਸਰਗੁਣ ਖੇਲ ਕਰ ਸੰਸਾਰੇ ਤਨ ਵਜੂਦ ਕਰੀ ਪੜ੍ਹਾਈਆ। ਭੇਵ ਖੋਲ੍ਹ ਕੇ ਸਚ ਦਵਾਰੇ, ਪੜਦਾ ਦੀਨ ਦੁਨੀ ਉਠਾਈਆ। ਦੀਨ ਮਜ਼੍ਹਬ ਦੇ ਲਾ ਅਖਾੜੇ, ਵਰਨਾਂ ਬਰਨਾਂ ਕਰੇ ਲੜਾਈਆ। ਜਗਤ ਨਿਸ਼ਾਨ ਨਿਸ਼ਾਨਿਆਂ ਵਾਲੇ ਚਾੜ੍ਹੇ, ਚਾਰ ਕੁੰਟ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਆਸਾ ਕਹੇ ਜੁਗ ਚੌਕੜੀ ਮਿਲਦਾ ਰਿਹਾ ਸੰਦੇਸਾ, ਧੁਰ ਫ਼ਰਮਾਨ ਧਰਮ ਦੀ ਧਾਰ ਜਣਾਈਆ। ਹੁਕਮ ਮਨਾਉਂਦਾ ਰਿਹਾ ਲੇਖਾ, ਏਕੰਕਾਰ ਬੇਪਰਵਾਹੀਆ। ਆਪਣੀ ਬਖ਼ਸ਼ਦਾ ਰਿਹਾ ਟੇਕਾ, ਚਰਨ ਕਵਲ ਸਰਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੁੱਕਦਾ ਰਿਹਾ ਠੇਕਾ, ਠੇਕੇਦਾਰ ਦਿਤੇ ਉਪਜਾਈਆ। ਆਪ ਬਣ ਅਗੰਮੀ ਨੇਤਾ, ਫ਼ਰਮਾਨ ਆਪਣਾ ਆਪ ਉਪਜਾਈਆ। ਮੈਨੂੰ ਪਿਛਲਾ ਆਇਆ ਚੇਤਾ, ਕੀ ਕਰਨੀ ਖੇਲ ਖਿਲਾਈਆ। ਦੱਸ ਕੇ ਸਚਖੰਡ ਦੇਸਾ, ਬ੍ਰਹਿਮੰਡ ਖੰਡ ਕਾਰ ਕਮਾਈਆ। ਨਿੱਕਾ ਨਿੱਕਾ ਪਾ ਕੇ ਹਿੱਸਾ, ਹਸਤੀ ਆਪਣੀ ਇਕ ਸਮਝਾਈਆ। ਮਾਨਵ ਮਾਨਵ ਦੇ ਕੇ ਪਿੱਛਾ, ਪਿਛਲਾ ਅਗਲਾ ਹੁਕਮ ਸਰਬ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਸਦਾ ਵਰਤਾਈਆ। ਆਸਾ ਕਹੇ ਮੈਂ ਕੂਕਾਂ ਬੋਲ, ਅਨਬੋਲਤ ਰਾਗ ਸੁਣਾਈਆ। ਕਰੇ ਖੇਲ ਪ੍ਰਭੂ ਅਨਭੋਲ, ਅਭੁੱਲ ਵਡ ਵਡਿਆਈਆ। ਸਭ ਦੇ ਤੋਲਣਹਾਰਾ ਤੋਲ, ਤਰਾਜ਼ੂ ਤੱਕੜ ਨਾਮ ਉਠਾਈਆ। ਘਟ ਨਿਵਾਸੀ ਹਰ ਘਟ ਫੋਲ, ਵਸਤ ਗੋਲਕ ਵਿਚੋਂ ਬਾਹਰ ਕਢਾਈਆ। ਜੁਗ ਚੌਕੜੀ ਮਾਰਦਾ ਰਿਹਾ ਰੋਲ, ਆਪਣਾ ਭੇਵ ਨਾ ਕਿਸੇ ਸਮਝਾਈਆ। ਲੱਖ ਚੁਰਾਸੀ ਅੰਦਰ ਮੌਲ, ਕਰਨੀ ਕਰਤਾ ਆਪਣੀ ਕਾਰ ਕਮਾਈਆ। ਅੰਤਮ ਸਭ ਦੇ ਪੂਰੇ ਕਰੇ ਕੌਲ, ਜੋ ਪਿਛੇ ਸੰਦੇਸ਼ਿਆਂ ਵਿਚ ਸੁਣਾਈਆ। ਸਚਖੰਡ ਦਵਾਰੇ ਬਹਿ ਅਡੋਲ, ਹੁਕਮੇ ਅੰਦਰ ਹੁਕਮ ਵਰਤਾਈਆ। ਨਿਰਗੁਣ ਧਾਰ ਹੋ ਕੇ ਵੇਖੇ ਉਪਰ ਧੌਲ, ਧਰਨੀ ਧਰਤ ਪੜਦਾ ਆਪ ਉਠਾਈਆ। ਜਿਸ ਦਾ ਲੇਖਾ ਸਮਝੇ ਕੋਈ ਨਾ ਪੰਡਤ ਪਾਂਧਾ ਰੌਲ, ਬੁੱਧੀ ਵਿਚ ਵੰਡ ਨਾ ਕੋਇ ਵੰਡਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਸਭ ਦੇ ਵਸਿਆ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗਣ ਰੰਗ ਰੰਗਾਈਆ।

੨੨ ਮੱਘਰ ਸ਼ਹਿਨਸ਼ਾਹੀ ੩ ਸ਼ਿਵ ਸਿੰਘ ਦੇ ਗ੍ਰਹਿ ਬਖ਼ਸ਼ੀ ਨਗਰ ਜੰਮੂ

ਆਸਾ ਕਹੇ ਮੈਂ ਜੁਗ ਚੌਕੜੀ ਰਹੀ ਦੱਸਦੀ, ਦਹਿ ਦਿਸ਼ਾ ਕਰ ਪੜ੍ਹਾਈਆ। ਇਹ ਖੇਲ ਪੁਰਖ ਸਮਰਥ ਦੀ, ਜੋ ਜੁਗ ਜੁਗ ਵੇਸ ਵਟਾਈਆ। ਜਿਸ ਦੀ ਧਾਰ ਅਗੰਮੀ ਸਚ ਦੀ, ਸਤਿ ਨਾਲ ਸਮਾਈਆ। ਨੁਰਾਨੀ ਕਿਰਨ ਓਸੇ ਦੀ ਅੱਖ ਦੀ, ਜੋ ਅੱਖਰਾਂ ਤੋਂ ਪਰੇ ਕਰੇ ਪੜ੍ਹਾਈਆ। ਜਿਸ ਦੇ ਹੁਕਮੇ ਅੰਦਰ ਲੱਖ ਚੁਰਾਸੀ ਵਸਦੀ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਮੈਂ ਭੁੱਖੀ ਪਿਆਸੀ ਓਸੇ ਦੇ ਜਸ ਦੀ, ਜੁਗ ਜੁਗ ਸਿਫ਼ਤਾਂ ਵਾਲੇ

❋

❋

ਢੋਲੇ ਗਾਈਆ। ਭੱਜੀ ਫਿਰਾਂ ਹਕ਼ੀਕ਼ਤ ਹਕ ਲਈ, ਨਿਰਗੁਣ ਸਰਗੁਣ ਵੇਸ ਵਟਾਈਆ। ਪੰਧ ਮੁਕਾਉਂਦੀ ਰਹੀ ਅੱਜ ਲਈ, ਜੋ ਵੇਲਾ ਵਕਤ ਦਏ ਵਡਿਆਈਆ। ਜਿਸ ਕਾਰਨ ਸਚ ਦਵਾਰੇ ਸੱਦ ਲਈ, ਸੰਦੇਸ਼ਾ ਇਕ ਸੁਣਾਈਆ। ਮੈਂ ਪੁੱਜ ਗਈ ਓਸੇ ਦੇ ਹੱਜ ਲਈ, ਜੋ ਬਿਨ ਮੱਕੇ ਕਾਅਬਿਉਂ ਆਪਣਾ ਗ੍ਰਹਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਆਸਾ ਕਹੇ ਮੈਂ ਜੁਗ ਜੁਗ ਦੱਸਿਆ, ਸ਼ਬਦੀ ਢੋਲਾ ਰਾਗ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪੁਰਖ ਅਕਾਲ ਆਵੇ ਨੱਸਿਆ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਫੇਰਾ ਪਾਈਆ। ਜਨ ਭਗਤਾਂ ਅੰਮ੍ਰਿਤ ਰਸ ਨਿਝਰ ਦੇਵੇ ਰਸਿਆ, ਬੂੰਦ ਸਵਾਂਤੀ ਇਕ ਇਕਾਂਤੀ ਆਪ ਟਪਕਾਈਆ। ਜਿਸ ਦਾ ਖੇੜਾ ਦੋ ਜਹਾਨ ਵਸਿਆ, ਬ੍ਰਹਿਮੰਡ ਖੰਡ ਗੁਲਸ਼ਨ ਆਪ ਮਹਿਕਾਈਆ। ਜਿਸ ਦਾ ਨਾਮ ਨਿਧਾਨ ਸਰਗੁਣ ਧਾਰ ਸਭ ਨੇ ਰਟਿਆ, ਹੁਕਮੇ ਅੰਦਰ ਕਰੀ ਪੜ੍ਹਾਈਆ। ਉਹ ਖੇਲ ਕਰੇ ਪੁਰਖ ਸਮਰੱਥਿਆ, ਸਾਹਿਬ ਸਵਾਮੀ ਧੁਰਦਰਗਾਹੀਆ। ਲੱਖ ਚੁਰਾਸੀ ਲਹਿਣਾ ਦੇਵੇ ਹੱਥੋ ਹੱਥਿਆ, ਪੂਰਬ ਸਭ ਦਾ ਖੋਜ ਖੁਜਾਈਆ। ਗੁਰਮੁਖਾਂ ਚਰਨ ਧੂੜੀ ਬਖ਼ਸ਼ੇ ਮੱਥਿਆ, ਮਸਤਕ ਟਿੱਕੇ ਨਾਮ ਰਮਾਈਆ। ਸਦਾ ਸੁਹੇਲਾ ਕਰੇ ਰੱਖਿਆ, ਦੋ ਜਹਾਨ ਹੋਏ ਸਹਾਈਆ। ਆਤਮ ਦੀ ਕੋਈ ਕਰੇ ਨਾ ਹੱਤਿਆ, ਤਨ ਵਜੂਦ ਸਦਾ ਹੋਵੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਆਸਾ ਕਹੇ ਮੈਂ ਗਾਉਂਦੀ ਰਹੀ ਗੀਤ, ਗਹਿਰ ਗਵਰ ਦਿਤੀ ਵਡਿਆਈਆ। ਜੁਗ ਚੌਕੜੀ ਚਲਾਉਂਦੀ ਰਹੀ ਰੀਤ, ਹੁਕਮੇ ਅੰਦਰ ਸੇਵ ਕਮਾਈਆ। ਜਗਤ ਦਵਾਰੇ ਵਖਾਉਂਦੀ ਰਹੀ ਮੰਦਰ ਮਸੀਤ, ਮੱਠਾਂ ਨਾਲ ਸੁਹਾਈਆ। ਲੇਖਾ ਵੇਂਹਦੀ ਰਹੀ ਹਸਤ ਕੀਟ, ਊਚਾਂ ਨੀਚਾਂ ਇਕ ਜਣਾਈਆ। ਪ੍ਰਭ ਵਸਾਉਂਦੀ ਰਹੀ ਸਭ ਦੇ ਚੀਤ, ਚੇਤਨ ਸੁਰਤੀ ਸਰਬ ਕਰਾਈਆ। ਦੱਸਦੀ ਰਹੀ ਹਦੀਸ, ਕਲਮਿਆਂ ਵਿਚ ਆਪਣਾ ਆਪ ਅਲਾਈਆ। ਆਪ ਬਣੀ ਰਹੀ ਨਾਚੀਜ਼, ਖ਼ਾਦਮ ਹੋ ਕੇ ਸੀਸ ਝੁਕਾਈਆ। ਪ੍ਰਭ ਮਿਲਣ ਦੀ ਕਰਦੀ ਰਹੀ ਰੀਝ, ਬਿਨ ਅੱਖਾਂ ਅੱਖ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨਾਂ ਅੰਦਰ ਦੇਂਦੀ ਰਹੀ ਤਾਮੀਜ਼, ਤਮਾ ਕੂੜੀ ਬਾਹਰ ਕਢਾਈਆ। ਸੰਤ ਭਗਤ ਬਣਾਉਂਦੀ ਰਹੀ ਅਜ਼ੀਜ਼, ਗੁਰਮੁਖ ਗੁਰਸਿਖ ਨਾਲ ਰਲਾਈਆ। ਸਤਿ ਧਰਮ ਦਾ ਬੀਜਦੀ ਰਹੀ ਬੀਜ, ਤਨ ਮਾਟੀ ਖ਼ਾਕ ਸੇਵ ਕਮਾਈਆ। ਪੁਰਖ ਅਕਾਲ ਦੀ ਕਰਦੀ ਰਹੀ ਤਸਦੀਕ, ਸ਼ਹਾਦਤ ਗੁਰ ਅਵਤਾਰ ਪੈਗ਼ੰਬਰ ਤੱਤਾਂ ਵਿਚ ਭੁਗਤਾਈਆ। ਨਿਰਗੁਣ ਹੋ ਕੇ ਰਖਦੀ ਰਹੀ ਉਡੀਕ, ਆਸਾ ਤ੍ਰਿਸ਼ਨਾ ਨਾਲ ਮਿਲਾਈਆ। ਜਿਸ ਦੀ ਹਕ ਇਕ ਤੌਫ਼ੀਕ਼, ਮਾਲਕ ਖਾਲਕ ਧੁਰਦਰਗਾਹੀਆ। ਵਾਹਦ ਲਾਸ਼ਰੀਕ, ਸ਼ਿਰਕਤ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਦਏ ਰੰਗਾਈਆ। ਆਸਾ ਕਹੇ ਮੈਂ ਗਾਉਂਦੀ ਰਹੀ ਸੋਹਲਾ, ਸੋਹਣਾ ਰਾਗ ਅਲਾਈਆ। ਗੁਰ ਅਵਤਾਰ ਪੈਗ਼ੰਬਰ ਬਣਦਾ ਰਿਹਾ ਵਿਚੋਲਾ, ਆਤਮ ਪਰਮਾਤਮ ਰਾਹ ਸਮਝਾਈਆ। ਪੁਰਖ ਅਬਿਨਾਸ਼ੀ ਸਭ ਦੇ ਕੋਲੋਂ ਬਦਲਾਉਂਦਾ ਰਿਹਾ ਢੋਲਾ, ਆਪਣਾ ਹੁਕਮ ਵਰਤਾਈਆ। ਦੀਨਾਂ ਮਜ਼੍ਹਬਾਂ ਪਵਾਉਂਦਾ ਰਿਹਾ ਰੌਲਾ, ਜਗਤ ਵੰਡ ਵੰਡਾਈਆ। ਸਭ ਨੂੰ ਦੱਸਦਾ ਰਿਹਾ ਮੌਲਾ, ਹਰ ਘਟ ਰਮਿਆਂ ਨਜ਼ਰੀ ਆਈਆ। ਖੇਲ ਖੇਲਦਾ ਰਿਹਾ ਉਪਰ ਧੌਲਾ, ਨਿਰਗੁਣ ਸਰਗੁਣ ਫੇਰਾ ਪਾਈਆ। ਸ਼ਬਦੀ ਧਾਰ ਕਰਦਾ ਰਿਹਾ ਕੌਲਾ, ਭਵਿਖਤਾਂ ਵਿਚ ਸਮਝਾਈਆ। ਅੰਤਮ ਸਭ ਦਾ ਭਾਰ ਕਰੇ ਹੌਲਾ, ਹੌਲੀ

❋

❋

ਹੌਲੀ ਆਪਣੀ ਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਪੜਦਾ ਆਪ ਚੁਕਾਈਆ। ਆਸਾ ਕਹੇ ਮੈਂ ਸੇਵਾ ਕਰਦੀ ਰਹੀ ਜੁਗ ਚਾਰ, ਚੌਕੜੀ ਪੰਧ ਚੁਕਾਈਆ। ਸੰਦੇਸ਼ਿਆਂ ਵਿਚ ਕਰਦੀ ਰਹੀ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਬਾਣੀ ਵਿਚ ਬਿਆਨ ਕਰਦੀ ਰਹੀ ਨਾਲ ਇਜ਼ਹਾਰ, ਸਿਫ਼ਤਾਂ ਵਿਚ ਸਾਲਾਹੀਆ। ਕਲਜੁਗ ਅੰਤ ਕੰਤ ਭਗਵੰਤ ਇਕ ਲਏ ਅਵਤਾਰ, ਏਕੰਕਾਰ ਬੇਪਰਵਾਹੀਆ। ਦੋ ਜਹਾਨਾਂ ਬਣੇ ਸਿਕਦਾਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਭ ਦਾ ਲਹਿਣਾ ਦੇਣਾ ਪੂਰਬ ਕਰਜ਼ਾ ਦਏ ਉਤਾਰ, ਬਾਕੀ ਰਹਿਣ ਕੁਛ ਨਾ ਪਾਈਆ। ਮਾਲਕ ਖ਼ਾਲਕ ਬਣ ਪਰਵਰਦਿਗਾਰ, ਪਰਮ ਪੁਰਖ ਆਪਣਾ ਰੰਗ ਰੰਗਾਈਆ। ਮੈਂ ਓਸੇ ਦੀ ਖਿਦਮਤਗਾਰ, ਜੁਗ ਜੁਗ ਸੇਵ ਕਮਾਈਆ। ਸਦ ਬਣੀ ਰਹਾਂ ਭਿਖਾਰ, ਮੰਗਤੀ ਹੋ ਕੇ ਝੋਲੀ ਡਾਹੀਆ। ਜਿਸ ਵੇਲੇ ਨਾਮ ਦੀ ਭਿਛਿਆ ਦੇਵੇ ਡਾਰ, ਰਹਿਮਤ ਆਪ ਕਮਾਈਆ। ਮੈਂ ਨਿਰਗੁਣ ਤੋਂ ਸਰਗੁਣ ਹੋ ਕੇ ਆਵਾਂ ਵਿਚ ਸੰਸਾਰ, ਉਚੀ ਕੂਕ ਕੂਕ ਸੁਣਾਈਆ। ਸਿਫ਼ਤਾਂ ਕਰਾਂ ਸਿਰਜਣਹਾਰ, ਗੀਤ ਗਾਵਾਂ ਚਾਈਂ ਚਾਈਂਆ। ਇਕੋ ਦਰ ਦੀ ਬਣ ਪਨਿਹਾਰ, ਸੀਸ ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਆਪਣੇ ਹੱਥ ਰੱਖੇ ਵਿਵਹਾਰ, ਸਰਗੁਣ ਹੁਕਮ ਨਾਲ ਸਮਝਾਈਆ।

੨੨ ਮੱਘਰ ਸ਼ਹਿਨਸ਼ਾਹੀ ਸੰਮਤ ੩ ਚੀਫ਼ ਇੰਜੀਨਿਅਰ ਆਰ੦ ਐਲ੦ ਸ਼ਰਮਾ ਕਰਨ ਨਗਰ ਜੰਮੂ ਸ਼ਹਿਰ

ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਚਾਰ ਕੁੰਟ ਦਹਿ ਦਿਸ਼ਾ ਵਧਿਆ ਕੂੜ, ਨੌ ਖੰਡ ਪ੍ਰਿਥਮੀ ਸੱਤ ਦੀਪ ਸਚ ਧਰਮ ਨਾ ਕੋਇ ਕਮਾਈਆ। ਚਤੁਰ ਸੁਘੜ ਜਗਤ ਅਗਿਆਨ ਕੀਤੇ ਮੂੜ੍ਹ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਹਲਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਕਰਤੇ ਚਰਨ ਲਾਏ ਕੋਈ ਨਾ ਧੂੜ, ਮਸਤਕ ਟਿੱਕਾ ਖ਼ਾਕ ਨਾ ਕੋਇ ਰਮਾਈਆ। ਘਟ ਸਵਾਮੀ ਅੰਤਰਜਾਮੀ ਸਭ ਨੂੰ ਦਿਸੇ ਦੂਰ, ਕਾਇਆ ਮੰਦਰ ਅੰਦਰ ਦਰਸ ਕੋਇ ਨਾ ਪਾਈਆ। ਆਤਮ ਪਰਮਾਤਮ ਪਰਕਾਸ਼ ਕਰੇ ਕੋਇ ਨਾ ਨੂਰ, ਨਿਰਗੁਣ ਜੋਤ ਦੀਆ ਬਾਤੀ ਕਮਲਾਪਾਤੀ ਨਾ ਕੋਇ ਜਗਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਤੱਖ ਮਿਲੇ ਨਾ ਕਿਸੇ ਹਜ਼ੂਰ, ਮਾਨਵ ਮਾਨੁਖ ਮਾਨਸ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਕੂੜੀ ਕਿਰਿਆ ਵੇਖ ਵਖਾਈਆ। ਆਸਾ ਕਹੇ ਚਾਰ ਕੁੰਟ ਦਹਿ ਦਿਸ਼ਾ ਦਿਸੇ ਅੰਧੇਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦਏ ਕੋਈ ਨਾ ਗੇੜਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜਦਾ ਓਹਲਾ ਨਾ ਕੋਇ ਚੁਕਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਪਿਆ ਝੇੜਾ, ਬੁੱਧ ਬਿਬੇਕ ਕਾਇਆ ਹੇਤ ਮਨ ਨੇਕ ਨਾ ਕੋਇ ਕਰਾਈਆ। ਕਲਪਣਾ ਅੰਦਰ ਸਭ ਦਾ ਉਜੜਦਾ ਜਾਏ ਖੇੜਾ, ਸਾਹਿਬ ਸੁਲਤਾਨ ਨੌਜਵਾਨ ਮਿਹਰਵਾਨ ਧੁਰ ਫ਼ਰਮਾਨਾ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ

❋

❋

ਕਾਰ ਕਮਾਈਆ। ਆਸਾ ਕਹੇ ਕਰੇ ਖੇਲ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਆਸਾ ਰੱਖਦੇ ਗਏ ਗੁਰੂ ਅਵਤਾਰ, ਪੈਗ਼ੰਬਰ ਸਜਦਿਆਂ ਵਿਚ ਸੀਸ ਝੁਕਾਈਆ। ਸੋ ਸਾਹਿਬ ਸਵਾਮੀ ਸਭ ਨੂੰ ਵੇਖਣਹਾਰ, ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਲੇਖਾ ਲਹਿਣਾ ਜਾਣੇ ਥਾਉਂ ਥਾਈਂਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਜਿਸ ਨੂੰ ਬੁੱਧੀਵਾਨ ਸਮਝੇ ਨਾ ਕੋਇ ਵਿਚ ਸੰਸਾਰ, ਵਿਦਿਆ ਵਿਚ ਵਿੱਦਤ ਨਾ ਕੋਇ ਕਰਾਈਆ। ਮੁੱਲਾ ਸ਼ੇਖ਼ ਮੁਸਾਇਕ ਪੰਡਤ ਸਾਰੇ ਗਏ ਹਾਰ, ਜੀਵ ਜੰਤ ਅੰਤਸ਼ਕਰਨ ਪੜਦਾ ਨਾ ਕੋਇ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵਧਿਆ ਵਿਕਾਰ, ਦੁਰਮਤ ਮੈਲ ਨਾ ਕੋਇ ਧਵਾਈਆ। ਸ਼ਾਹੋ ਭੂਪ ਪਸ਼ਚਾਤਾਪ ਕਰਨ ਸਿਕਦਾਰ, ਨਵ ਨੌ ਚਾਰ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦੀ ਸਦੀਵੀ ਖੋਜ ਖੁਜਾਈਆ। ਆਸਾ ਕਹੇ ਮੇਰੇ ਅੰਤਰ ਆਈ ਹੈਰਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖ ਵਖਾਈਆ। ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟੀ ਦ੍ਰਿਸ਼ਟੀ ਅੰਤਮ ਹੋਈ ਬੇਈਮਾਨੀ, ਪਾਰਬ੍ਰਹਮ ਪਤਿਪਰਮੇਸ਼ਵਰ ਧਿਆਨ ਨਾ ਕੋਇ ਲਗਾਈਆ। ਮਨੂਆ ਸ਼ਰਅ ਅੰਦਰ ਕਰੇ ਸ਼ੈਤਾਨੀ, ਸ਼ਰੀਅਤ ਅਸਲੀਅਤ ਪੜਦਾ ਨਾ ਕੋਇ ਉਠਾਈਆ। ਜਲਵਾ ਮਿਲੇ ਨਾ ਕਿਸੇ ਜੋਤ ਨੁਰਾਨੀ, ਸ਼ਬਦ ਨਾਦ ਧੁਨ ਆਤਮਕ ਰਾਗ ਨਾ ਕੋਇ ਅਲਾਈਆ। ਗੁਰ ਅਵਤਾਰ ਪੈਗ਼ੰਬਰ ਜੋ ਦੋ ਕੇ ਗਏ ਭਵਿਖਤ ਬਾਣੀ, ਵੇਦ ਵਿਆਸਾ ਲੇਖ ਲਿਖਿਆ ਕਲਮ ਸ਼ਾਹੀਆ। ਸੋ ਲਹਿਣਾ ਦੇਣਾ ਜਾਣੇ ਸ਼ਾਹ ਸੁਲਤਾਨੀ, ਸ੍ਰੀ ਭਗਵਾਨ ਹਰਿ ਰਘੁਰਾਈਆ। ਕਲਜੁਗ ਅੰਤ ਕੰਤ ਭਗਵੰਤ ਕਰੇ ਖੇਲ ਮਹਾਨੀ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸਤਿ ਧਰਮ ਦੀ ਝੁਲਾ ਨਿਸ਼ਾਨੀ, ਲੋਕਮਾਤ ਨਿਰਗੁਣ ਸਰਗੁਣ ਧਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਮੈਂ ਵੇਖਾਂ ਖੇਲ ਹਕ਼ੀਕ਼ੀ, ਹਰਿ ਕਰਤਾ ਆਪ ਦ੍ਰਿੜਾਈਆ। ਪਰਵਰਦਿਗਾਰ ਸਾਂਝਾ ਯਾਰ ਵੇਸ ਵਟਾਏ ਲਾਸ਼ਰੀਕੀ, ਸ਼ਰਕਤ ਕੂੜੀ ਦਏ ਮਿਟਾਈਆ। ਜਿਸ ਦੇ ਵਿਚ ਇਕ ਤੌਫ਼ੀਕੀ, ਤਾਬਿਆਦਾਰੀ ਸਭ ਨੂੰ ਦਏ ਸਿਖਾਈਆ। ਨਿਰਗੁਣ ਧਾਰ ਸਦਾ ਬਾਰੀਕੀ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦੀ, ਗੁਰ ਅਵਤਾਰ ਪੈਗ਼ੰਬਰ ਬੈਠੇ ਦਰ ਤੇ ਸੀਸ ਝੁਕਾਈਆ। ਅਗਲੀ ਖੇਲ ਕਰੇ ਅਜੀਬੀ, ਜਿਸ ਦੀ ਸਮਝ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਦਏ ਤਰਤੀਬੀ, ਸਿਆਸਤ ਵਿਰਾਸਤ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣੀ ਕਾਰ ਕਮਾਈਆ। ਆਸਾ ਕਹੇ ਮੈਂ ਵੇਖ ਵੇਖ ਚਾਰ ਕੁੰਟ ਥੱਕੀ, ਥਕਾਵਟ ਮੇਰੇ ਅੰਤਰ ਆਈਆ। ਸਦੀ ਚੌਧਵੀਂ ਰਸਨਾ ਜਿਹਵਾ ਰਹੀ ਕਿਸੇ ਨਾ ਪੱਕੀ, ਮਨਸਾ ਕਾਗ ਵਾਂਗ ਕੁਰਲਾਈਆ। ਰਾਓ ਰੰਕ ਹੋਏ ਸ਼ੱਕੀ, ਸ਼ਾਹ ਸੁਲਤਾਨ ਨਾ ਕੋਇ ਵਡਿਆਈਆ। ਸਾਧ ਸੰਤ ਨਿਰਗੁਣ ਨੂਰ ਨਾ ਵੇਖਣ ਅੱਖੀ, ਜੋਤੀ ਜੋਤ ਨਾ ਕੋਇ ਸਮਾਈਆ। ਅੱਖਰਾਂ ਵਾਲੀ ਬਾਹਰੋਂ ਪੜਦੇ ਪੱਟੀ, ਨਿਰਅੱਖਰ ਪੜਦਾ ਨਾ ਕੋਇ ਚੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਚ ਸਵਾਮੀ ਕਿਸੇ ਮਿਲਿਆ ਨਾ ਕਮਲਾਪਤੀ, ਧੁਰ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਸਿਰ ਆਪਣਾ ਹੱਥ ਨਾ ਕੋਇ ਟਿਕਾਈਆ। ਜਗਤ ਵਣਜਾਰੇ ਮਾਇਆ ਮਮਤਾ ਮੋਹ ਵਿਕਾਰ ਹੰਕਾਰ ਚਲਾਉਂਦੇ

❋

❋

ਹੱਟੀ, ਨਾਮ ਨਿਧਾਨ ਵਸਤ ਅਮੋਲਕ ਕਾਇਆ ਗੋਲਕ ਨਾ ਕੋਇ ਟਿਕਾਈਆ। ਧੁਰ ਪ੍ਰੇਮ ਮਿਲੇ ਕਿਸੇ ਨਾ ਰਤੀ, ਰਤਨ ਅਮੋਲਕ ਹੀਰਾ ਲਾਲ ਕਾਇਆ ਮੰਦਰ ਦਏ ਨਾ ਕੋਇ ਟਿਕਾਈਆ। ਸਨਿਆਸੀ ਵੈਰਾਗੀ ਤਿਆਗੀ ਬੈਰਾਗੀ ਰਿਹਾ ਕੋਈ ਨਾ ਜਤੀ, ਸਤਿ ਸੰਤੋਖ ਧੀਰਜ ਧੀਰ ਨਾ ਕੋਇ ਧਰਾਈਆ। ਆਸਾ ਕਹੇ ਮੈਂ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਵੇਖੇ ਅੱਖੀ, ਨਿਰਗੁਣ ਹੋ ਕੇ ਭੱਜੀ ਵਾਹੋ ਦਾਹੀਆ। ਪ੍ਰਭ ਸਾਚੇ ਕਾਹਨ ਦੀ ਮਿਲੇ ਕੋਇ ਨਾ ਸਖ਼ੀ, ਜੋ ਨਾਮ ਬੰਸਰੀ ਸੁਣ ਕੇ ਧੁਨ ਆਪਣੇ ਅੰਦਰ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ੍ਰਿਸ਼ਟੀ ਦ੍ਰਿਸ਼ਟੀ ਫੋਲ ਫੁਲਾਈਆ। ਆਸਾ ਕਹੇ ਮੈਂ ਚਾਰ ਕੁੰਟ ਥੱਕੀ ਖੋਜ, ਬਣ ਵੈਰਾਗਣ ਭੱਜੀ ਵਾਹੋ ਦਾਹੀਆ। ਸਦੀ ਬੀਸਵੀਂ ਪ੍ਰਭ ਦੇ ਵੇਖੇ ਚੋਜ, ਚੋਜੀ ਪ੍ਰੀਤਮ ਨਜ਼ਰ ਕਿਸੇ ਨਾ ਆਈਆ। ਸਭ ਦੇ ਅੰਦਰ ਲੱਗਾ ਹਉਮੇ ਹੰਗਤਾ ਰੋਗ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਹਲਕਾਈਆ। ਮਨ ਵਾਸਨਾ ਜਗਤ ਕਲਪਣਾ ਸਾਰੇ ਭੋਗਦੇ ਭੋਗ, ਆਤਮ ਪਰਮਾਤਮ ਪਰਮਾਤਮ ਆਤਮ ਜੋੜ ਨਾ ਕੋਇ ਜੁੜਾਈਆ। ਜਲਾਂ ਥਲਾਂ ਫਿਰਦੇ ਵੇਖੇ ਕੋਟੀ ਕੋਟ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਸਾਚੀ ਮੰਜ਼ਲ ਚੜ੍ਹਿਆ ਕੋਈ ਨਾ ਚੋਟ, ਚੋਟੀ ਚੜ੍ਹ ਕੇ ਪ੍ਰਭ ਦਾ ਦਰਸ ਕੋਇ ਨਾ ਪਾਈਆ। ਮਿਲਿਆ ਮੇਲ ਨਾ ਨਿਰਮਲ ਜੋਤ, ਸ਼ਬਦ ਨਾਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸ਼ਾ ਇਕ ਸੁਣਾਈਆ। ਆਸਾ ਕਹੇ ਮੈਂ ਦੱਸਾਂ ਕਹਾਣੀ, ਕਥਨੀ ਕਥ ਸਕੇ ਨਾ ਰਾਈਆ। ਅੱਠ ਸੱਠ ਤੀਰਥ ਠੰਡਾ ਰਿਹਾ ਕੋਇ ਨਾ ਅੰਮ੍ਰਿਤ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦਏ ਦੁਹਾਈਆ। ਰਸ ਮਾਣੇ ਨਾ ਕੋਇ ਧੁਰ ਦੀ ਬਾਣੀ, ਗੀਤਾ ਗਿਆਨ ਧਿਆਏ ਅਠਾਰਾਂ ਅੱਠ ਦਸ ਰਿਹਾ ਸਮਝਾਈਆ। ਘਰ ਸਵਾਮੀ ਮਿਲੇ ਕਿਸੇ ਨਾ ਹਾਣੀ, ਬਣ ਖੋਜੇ ਕੋਟੀ ਲੋਕਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਜਿਸਮਾਨੀ ਢੋਲੇ ਸਾਰੇ ਰਹੇ ਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਸਰਗੁਣ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰ ਇਕ ਇਕੱਲਾ ਇਕੋ ਇਕ ਜਣਾਈਆ। ਆਸਾ ਕਹੇ ਮੇਰੇ ਅੰਤਰ ਸਤਿ ਧਰਮ ਦੀ ਆਈ ਦਲੀਲ, ਮਨਸਾ ਆਪਣੀ ਦਿਆਂ ਜਣਾਈਆ। ਸਾਚਾ ਦਿਸੇ ਨਾ ਕੋਇ ਵਕੀਲ, ਜੋ ਰਸਤਾ ਹਕ ਦਏ ਵਖਾਈਆ। ਮੇਰੀ ਪ੍ਰਭ ਦੇ ਅੱਗੇ ਇਕ ਅਪੀਲ, ਬਿਨ ਸੀਸ ਜਗਦੀਸ ਝੁਕਾਈਆ। ਮੇਰੇ ਠਾਕਰ ਵੱਡ ਆਮੀਨ, ਅੱਲਾ ਤੇਰੀ ਵਡਿਆਈਆ। ਸਾਚੀ ਸਿਖਿਆ ਦੇ ਤਾਲੀਮ, ਚਾਰ ਕੁੰਟ ਇਕ ਪੜ੍ਹਾਈਆ। ਤੇਰੀ ਮੰਜ਼ਲ ਦਿਸੇ ਅਜ਼ੀਮ, ਆਅਲਾ ਰੁਤਬਾ ਨੂਰ ਖ਼ੁਦਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਸਦਾ ਰਹੇਂ ਕਦੀਮ, ਕੁਦਰਤ ਦਾ ਮਾਲਕ ਇਕ ਅਖਵਾਈਆ। ਪਿੱਛੇ ਚਾਰ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੀਨਾਂ ਮਜ਼੍ਹਬਾਂ ਵਾਲੀ ਕੀਤੀ ਤਕਸੀਮ, ਅੱਗੇ ਝਗੜਾ ਦੇ ਮੁਕਾਈਆ। ਤੇਰੇ ਉਤੇ ਇਕ ਯਕੀਨ, ਭਰੋਸਾ ਸਭ ਨੂੰ ਦੇ ਸਮਝਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਤੈਨੂੰ ਕਰਨ ਤਸਲੀਮ, ਤਸਬੀ ਮਾਲਾ ਮਣਕੇ ਦੀ ਲੋੜ ਰਹੇ ਨਾ ਰਾਈਆ। ਤੇਰੇ ਨਾਮ ਸਦਾ ਰੰਗੀਨ, ਰੰਗਤ ਆਪਣੀ ਦੇ ਵਖਾਈਆ। ਆਤਮ ਹੋਏ ਤੇਰੇ ਅਧੀਨ, ਤਤ ਵਜੂਦ ਦਾ ਝਗੜਾ ਦੇ ਚੁਕਾਈਆ। ਗੁਰ ਅਵਤਾਰ ਤੇਰੇ ਮਸਕੀਨ, ਹੁਕਮੇ ਵਿਚ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ

❋

❋

ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਆਸਾ ਕਹੇ ਮੇਰੀ ਬੇਨੰਤੀ ਇਕ ਅਰਦਾਸ, ਆਰਜ਼ੂ ਦਿਆਂ ਜਣਾਈਆ। ਕਿਰਪਾ ਕਰ ਪੁਰਖ ਸਮਰਾਥ, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਕਰ ਨਾਸ, ਨਾਸਤਕ ਰਹਿਣ ਕੋਇ ਨਾ ਪਾਈਆ। ਹਰ ਘਟ ਅੰਦਰ ਸਾਚਾ ਨੂਰ ਕਰ ਪਰਕਾਸ਼, ਅੰਧ ਅੰਧੇਰਾ ਦੇ ਗਵਾਈਆ। ਮਿਟੇ ਰੈਣ ਅੰਧੇਰੀ ਰਾਤ, ਨੂਰੀ ਚੰਦ ਇਕ ਚਮਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦੀ ਸਾਂਝੀ ਹੋਵੇ ਗਾਥ, ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਤੂੰ ਹੀ ਨਜ਼ਰੀ ਆਈਆ। ਤੇਰਾ ਨੂਰ ਤੇਰੀ ਜਾਤ, ਜਾਤ ਤੇਰੀ ਸਫ਼ਾਤ, ਜਿਸ ਦੀ ਕਦੇ ਨਾ ਹੋਵੇ ਵਫ਼ਾਤ, ਫ਼ਾਤਿਆ ਪੜ੍ਹਨ ਕੋਇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰ ਇਨਕਲਾਬ, ਸਜਦਾ ਸੀਸ ਝੁਕੇ ਅਦਾਬ, ਮੰਜ਼ਲ ਹਕ ਮਿਲੇ ਮਹਿਬੂਬ ਮਹਿਰਾਬ, ਵਾਜਬ ਆਪਣੀ ਕਾਰ ਕਮਾਈਆ। ਸ਼ਬਦ ਅਗੰਮੀ ਮਾਰ ਆਵਾਜ਼, ਹਰ ਘਟ ਅੰਤਰ ਖੋਲ੍ਹ ਆਪਣਾ ਰਾਜ਼, ਬਿਨਾ ਢੋਲ ਮਰਦੰਗ ਤੋਂ ਵੱਜੇ ਸਾਜ, ਤਾਲ ਤਲਵਾੜਾ ਇਕੋ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਤੇਰਾ ਇਕੋ ਦਿਸੇ ਸਮਾਜ, ਦੂਜਾ ਵੰਡ ਵੰਡਣ ਵਾਲਾ ਨਜ਼ਰ ਕੋਇ ਨਾ ਆਈਆ। ਆਸ਼ਾ ਕਹੇ ਪ੍ਰਭ ਖੇਲ ਕਰ ਅਗਲੀ, ਪਿਛਲਾ ਲੇਖਾ ਦੇ ਮੁਕਾਈਆ। ਮਨਸਾ ਜਗ ਰਹੇ ਨਾ ਪਗ਼ਲੀ, ਬਗ਼ਲਗੀਰ ਆਪ ਅਖਵਾਈਆ। ਨੂਰ ਤੇਰਾ ਸ੍ਰਿਸ਼ਟੀ ਸਗਲੀ, ਦ੍ਰਿਸ਼ਟੀ ਧਾਰ ਦੇ ਬਦਲਾਈਆ। ਕਿਸੇ ਨੂੰ ਲੱਭਣਾ ਪਏ ਨਾ ਜੰਗਲੀਂ, ਕਾਇਆ ਮੰਦਰ ਅੰਦਰ ਬਜਰ ਕਪਾਟੀ ਪੜਦਾ ਦੇਣਾ ਉਠਾਈਆ। ਰੂਪ ਨਜ਼ਰ ਆਏ ਅਸਲੀ, ਅਸਲ ਵਸਲ ਯਾਰ ਇਕੋ ਆਪਣਾ ਦੇਣਾ ਕਰਾਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਮੋਹ ਰਹੇ ਨਾ ਨਕਲੀ, ਜੂਠ ਝੂਠ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਕਲਜੁਗ ਦੋਹਾਂ ਦੀ ਕਰ ਅਦਲਾ ਬਦਲੀ, ਇਕੋ ਤੂੰ ਹੀ ਨਜ਼ਰੀ ਆਈਆ।

ਸਤਿਗੁਰ ਸ਼ਬਦ ਸਦਾ ਕਰੇ ਮਿਹਰਵਾਨੀ, ਮਿਹਰਵਾਨ ਦਇਆ ਕਮਾਇੰਦਾ। ਸਾਚੇ ਨਾਮ ਦੀ ਦਏ ਨਿਸ਼ਾਨੀ, ਨਿਜ ਆਤਮ ਆਪ ਟਿਕਾਇੰਦਾ। ਪਦ ਬਖ਼ਸ਼ ਕੇ ਇਕ ਨਿਰਬਾਣੀ, ਮੰਜ਼ਲ ਧੁਰ ਦੀ ਸਚ ਚੜ੍ਹਾਇੰਦਾ। ਜਿਥੇ ਜਗੇ ਜੋਤ ਨੂਰਾਨੀ, ਸੂਰਜ ਚੰਦ ਨਾ ਕੋਇ ਵਡਿਆਇੰਦਾ। ਬੈਠਾ ਰਹੇ ਸ਼ਾਹ ਸੁਲਤਾਨੀ, ਪੁਰਖ ਅਬਿਨਾਸ਼ੀ ਸੋਭਾ ਪਾਇੰਦਾ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਸਿਫ਼ਤਾਂ ਵਿਚ ਉਚਰਦੇ ਬਾਣੀ, ਸੋਹਲਿਆਂ ਵਿਚ ਰਾਗ ਅਲਾਇੰਦਾ। ਸੋ ਲਹਿਣਾ ਦੇਣਾ ਚੁਕਾਏ ਦੋ ਜਹਾਨੀ, ਆਵਣ ਜਾਵਣ ਲੱਖ ਚੁਰਾਸੀ ਗੇੜ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨੀ ਵਿਚ ਆਪਣੀ ਮੰਜ਼ਲ ਦਏ ਆਸਾਨੀ, ਔਝੜ ਰਾਹ ਨਾ ਕੋਇ ਜਣਾਇੰਦਾ। ਮਿਹਰਵਾਨ ਸਦਾ ਸਦ ਦਾਤਾ, ਦਇਆਵਾਨ ਅਖਵਾਈਆ। ਆਤਮ ਅੰਤਰ ਬਣ ਗਿਆਤਾ, ਪੜਦਾ ਕੂੜ ਦਏ ਚੁਕਾਈਆ। ਸਤਿ ਧਰਮ ਦਾ ਜੋੜ ਕੇ ਨਾਤਾ, ਮੇਲਾ ਮੇਲੇ ਸਹਿਜ ਸੁਭਾਈਆ। ਪੂਰੀ ਕਰੇ ਜੋ ਅੰਦਰ ਦੱਬੀ ਆਸਾ, ਸਹਿਜ ਨਾਲ ਸਮਝਾਈਆ। ਦੋ ਤੋਂ ਇਕ ਦਾ ਹੋਏ ਭਰਵਾਸਾ, ਭਰਮ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰ ਮੁਹੱਬਤ ਵਿਚ ਸਾਚਾ ਨੂਰ ਕਰੇ ਪਰਕਾਸ਼ਾ, ਪਰਕਾਸ਼ ਵਿਚ ਅਬਿਨਾਸ਼ ਇਕੋ ਨਜ਼ਰੀ ਆਈਆ।

❋

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ੩ ਰਾਮ ਕੌਰ ਦੇ ਗ੍ਰਹਿ ਪਿੰਡ ਛੰਬ ਜ਼ਿਲਾ ਜੰਮੂ

ਗੁਰ ਅਵਤਾਰ ਪੈਗ਼ੰਬਰਾਂ ਆਸ਼ਾ ਕਹੇ ਕੀ ਵਰਤੇ ਤੇਰਾ ਭਾਣਾ, ਭਉ ਸਮਝ ਕੋਇ ਨਾ ਪਾਈਆ। ਤਖ਼ਤ ਨਿਵਾਸੀ ਦਿਸੇ ਕੋਈ ਨਾ ਰਾਜਾ ਰਾਣਾ, ਰੰਕ ਰਈਅਤ ਨਾ ਕੋਇ ਵਡਿਆਈਆ। ਮਨੂਆ ਮਨ ਕਰੇ ਘਮਸਾਣਾ, ਦਹਿ ਦਿਸ਼ਾ ਹਾਲ ਦੁਹਾਈਆ। ਤੇਰਾ ਨੂਰ ਨਾ ਕਿਸੇ ਪਹਿਚਾਨਾ, ਭੁੱਲੀ ਸਰਬ ਲੋਕਾਈਆ। ਪੜਦਾ ਲਾਹ ਨੌਜਵਾਨਾ, ਘੁੰਗਟ ਕੂੜ ਦੇ ਮਿਟਾਈਆ। ਸ਼ਬਦੀ ਨਾਦ ਸੁਣਾ ਤਰਾਨਾ, ਨਾਮ ਇਕ ਸ਼ਨਵਾਈਆ। ਸਤਿ ਧਰਮ ਝੁਲਾ ਨਿਸ਼ਾਨਾ, ਚਾਰ ਕੁੰਟ ਵਡਿਆਈਆ। ਆਪਣਾ ਲੇਖੇ ਲਾ ਆਣਾ, ਪੜਦਾ ਓਹਲਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਆਸਾ ਕਹੇ ਮੈਂ ਵੇਖੀ ਦੀਨ ਦੁਨੀ ਠੱਗ ਚੋਰ, ਕੂੜ ਕੁੜਿਆਰੀ ਜਗਤ ਲੋਕਾਈਆ। ਤੇਰੀ ਰਹੀ ਕਿਸੇ ਨਾ ਲੋੜ, ਸਾਡਾ ਸੰਗ ਨਾ ਕੋਇ ਬਣਾਈਆ। ਅਸੀਂ ਉਤਰ ਦੇ ਨਾ ਸਕੀਏ ਮੋੜ, ਹੁਕਮ ਵਿਚ ਤੇਰੇ ਸੀਸ ਨਿਵਾਈਆ। ਇਸ ਵੇਲੇ ਪ੍ਰਭੂ ਤੇਰੀ ਇਕੋ ਲੋੜ, ਲੋੜੀਂਦੇ ਸਾਜਣ ਨਜ਼ਰੀ ਆਈਆ। ਮਮਤਾ ਮੋਹ ਵਿਕਾਰਾ ਹੋੜ, ਹੋਕਾ ਆਪਣਾ ਨਾਮ ਸੁਣਾਈਆ। ਕਿਸੇ ਤੋਂ ਪੂਰੀ ਹੋਵੇ ਨਾ ਥੋੜ, ਥੁੜੇ ਥਿੜਕੇ ਸਾਰੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਆਸਾ ਕਹੇ ਸ੍ਰਿਸ਼ਟ ਸਬਾਈ ਹੋਈ ਅਬਲਾ, ਦੁਹਾਗਣ ਦਏ ਦੁਹਾਈਆ। ਆਪਣਾ ਨੂਰ ਵਖਾ ਅੱਵਲਾ, ਜੋਤ ਕਰ ਰੁਸ਼ਨਾਈਆ। ਤੂੰ ਕਾਹਨ ਧੁਰ ਦਾ ਸਗਲਾ, ਸਾਵਲ ਬੇਪਰਵਾਹੀਆ। ਤੇਰੇ ਨਾਮ ਦਾ ਚਾਰ ਜੁਗ ਵਜਾਉਂਦੇ ਆਏ ਤਬਲਾ, ਧੁਨ ਤੇਰੇ ਵਿਚ ਸਮਾਈਆ। ਅੱਗੇ ਖੇਲ ਵੇਖ ਪਾਤੀ ਕਮਲਾ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਆਸਾ ਕਹੇ ਕਲਜੁਗ ਕੂੜੀ ਸ੍ਰਿਸ਼ਟੀ ਦਿਤੀ ਫੂਕ, ਅਗਨੀ ਤਤ ਤਪਾਈਆ। ਕਿਥੇ ਸੁੱਤਾ ਪ੍ਰਭੂ ਘੂਕ, ਨੇਤਰ ਲੋਚਣ ਨੈਣ ਨਾ ਅੱਖ ਖੁਲ੍ਹਾਈਆ। ਝਗੜਾ ਪਿਆ ਪੰਜ ਭੂਤ, ਤਨ ਸਰੀਰ ਲੜਾਈਆ। ਭਾਗ ਲੱਗਾ ਨਾ ਕਿਸੇ ਕਲਬੂਤ, ਕਾਇਆ ਕਬਰ ਰਹੀ ਕੁਰਲਾਈਆ। ਅੰਤ ਸਵਾਮੀ ਹੋ ਮੌਜੂਦ, ਤੇਰਾ ਰਾਹ ਤਕਾਈਆ। ਬਿਨ ਤੇਰੀ ਕਿਰਪਾ ਰਹੇ ਨਾ ਕੋਇ ਮਹਿਫ਼ੂਜ਼, ਸਿਰ ਹੱਥ ਨਾ ਕੋਇ ਟਿਕਾਈਆ। ਉਹ ਵੇਖ ਝਗੜਾ ਹੁੰਦਾ ਜਨੂਬ, ਜਾਨਬ ਸਮਝ ਕੋਇ ਨਾ ਆਈਆ। ਜਿਧਰ ਸੂਰੀਆ ਹੋਏ ਗ਼ਰੂਬ, ਓਧਰ ਹਾਲ ਦੁਹਾਈਆ। ਏਸ ਦਾ ਹੋਰ ਇਕ ਸਬੂਤ, ਸਬਰ ਨਾਲ ਸਮਝਾਈਆ। ਸਭ ਦੀ ਪੂਰੀ ਹੋਈ ਮਸ਼ਰੂਤ, ਸ਼ਰਤ ਸ਼ਰਅ ਵਿਚੋਂ ਬਦਲਾਈਆ। ਆਹ ਚਿੱਠੀ ਵੇਖ ਖ਼ਤੂਤ, ਮੁਤਾਲਿਆ ਕਰ ਦੇ ਸਮਝਾਈਆ। ਝਗੜਾ ਵੇਖ ਚੜ੍ਹਦੀ ਕੂਟ, ਸ਼ਰਕਨ ਰੋਵੇ ਮਾਰੇ ਧਾਈਂਆ। ਸ਼ਮਾਲਣ ਭੱਜਣ ਵਾਲਾ ਦੂਤ, ਉਠੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇ ਚੁਕਾਈਆ। ਆਸ਼ਾ ਕਹੇ ਖੁਲ੍ਹਦਾ ਜਾਂਦਾ ਪੜਦਾ, ਓਹਲਾ ਰਹੇ ਨਾ ਰਾਈਆ। ਹੁਕਮ ਮਿਲਦਾ ਜਾਂਦਾ ਦਿਸ਼ਾ ਚੜ੍ਹਦਾ, ਚੜ੍ਹਦੀ ਕਲਾ ਤੇਰੀ ਬੇਪਰਵਾਹੀਆ। ਲਹਿੰਦੀ ਧਾਰ ਵੇਖਿਆ ਡਰਦਾ, ਡਰਪੋਕ ਪੋਪ ਰਿਹਾ ਕੁਰਲਾਈਆ। ਸ਼ਮਾਲਣ ਸ਼ਮਾਂ ਬਿਨ ਤੇਲ ਬੱਤੀ ਜਾਏ ਸੜਦਾ, ਮੁਰਦਾ ਸਕੇ ਨਾ ਕੋਇ ਉਠਾਈਆ। ਜ਼ਨੂਬ ਜਨਮ ਜਾਏ ਹੜਦਾ, ਸ਼ੌਹ ਦਰਿਆ ਰਿਹਾ ਰੁੜ੍ਹਾਈਆ। ਹੁਕਮ ਸੰਦੇਸ਼ਾ ਸ਼ਬਦੀ ਧਾਰ ਇਕੋ ਘੱਲਦਾ, ਘਾਇਲ ਕਰੇ ਲੋਕਾਈਆ। ਕੋਈ ਹੁਕਮ ਸੰਦੇਸ਼ਾ ਘੱਲਦਾ, ਰਾਤੀ ਇਕੋ ਵਿਚੋਂ ਲੰਘਾਈਆ। ਝੇੜਾ ਹੋਵੇ

❋

❋

ਜਲ ਦਾ, ਅਗਨੀ ਥਲ ਤਪਾਈਆ। ਕੋਈ ਭੇਵ ਨਾ ਪਾਏ ਪਲ ਦਾ, ਪਲਕਾਂ ਦੇ ਓਹਲੇ ਸਭ ਨੂੰ ਰਿਹਾ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭਾਣਾ ਕਦੇ ਨਾ ਟਲਦਾ, ਟਾਲ ਮਟੋਲ ਵਿਚ ਰੱਖੇ ਜਗਤ ਲੋਕਾਈਆ।

੨੨ ਮੱਘਰ ਸ਼ਹਿਨਸ਼ਾਹੀ ਸੰਮਤ ੩ ਪਰਕਾਸ਼ ਚੰਦ ਦੇ ਗ੍ਰਹਿ ਜੰਮੂ

ਆਸ਼ਾ ਕਹੇ ਮੈਂ ਚਾਰੇ ਕੂਟਾਂ ਵੇਖੀ ਦਿਸ਼ਾ, ਬਿਨ ਅੱਖਾਂ ਅੱਖ ਉਠਾਈਆ। ਉੱਤਰ ਪੂਰਬ ਪੱਛਮ ਦੱਖਣ ਰੋ ਕੇ ਕਹੇ ਗੁਰ ਅਵਤਾਰ ਪੈਗ਼ੰਬਰ ਦੇ ਗਏ ਪਿੱਛਾ, ਅਗਲੀ ਸਮਝ ਨਾ ਕੋਇ ਸਮਝਾਈਆ। ਕਾਗ਼ਜ਼ਾਂ ਉਤੇ ਸਿਫ਼ਤਾਂ ਵਾਲਾ ਰਹਿ ਗਿਆ ਕਿੱਸਾ, ਕ਼ਿਸਮਤ ਸਕੇ ਨਾ ਕੋਇ ਬਦਲਾਈਆ। ਮੈਂ ਹੱਸ ਕੇ ਕਿਹਾ ਅੱਗੇ ਪ੍ਰਭ ਦੇ ਕੋਲ ਹਿੱਸਾ, ਸਭ ਦੀ ਝੋਲੀ ਦਏ ਭਰਾਈਆ। ਕੋਲ ਵਖਾਇਆ ਅਗੰਮੀ ਚਿੱਠਾ, ਜਿਸ ਦਾ ਲੇਖ ਨਾ ਕੋਇ ਸੁਣਾਈਆ। ਸ਼ਬਦੀ ਸਤਿਗੁਰ ਆਪੇ ਲਿਖਾ, ਬਿਨ ਅੱਖਰਾਂ ਅੱਖਰ ਬਣਾਈਆ। ਨਾ ਵੱਡਾ ਨਾ ਨਿੱਕਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਚਾਰ ਜੁਗ ਕਿਸੇ ਨਾ ਦਿਸਾ, ਇਹ ਤੇਰੀ ਬੇਪਰਵਾਹੀਆ। ਅੰਤਮ ਹੋ ਕੇ ਧੁਰ ਦਾ ਪਿਤਾ, ਪਤਿਪਰਮੇਸ਼ਵਰ ਫੇਰਾ ਪਾਈਆ। ਸਾਰੇ ਧਿਆਨ ਧਰੋ ਚੇਤਾ, ਚੇਤਨ ਦਏ ਕਰਾਈਆ। ਨੌ ਖੰਡ ਪ੍ਰਿਥਮੀ ਜਿਸ ਦਾ ਇਕੋ ਕਿੱਤਾ, ਕੀਮਤ ਸਭ ਦੀ ਦਏ ਆਪ ਮੁਕਾਈਆ। ਜਗਤ ਰਸ ਹੋਣਾ ਫਿੱਕਾ, ਫੋਕਟ ਹੋਏ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਆਸ਼ਾ ਕਹੇ ਚਾਰ ਕੁੰਟ ਦੁਹਾਈ, ਹੂ ਹੂ ਹਾਲ ਸੁਣਾਈਆ। ਪ੍ਰਭ ਕਿਸੇ ਨਾ ਮਿਲੇ ਗੁਸਾਈਂ, ਬਿਨ ਨਾਤਿਉਂ ਹੋਈ ਜੁਦਾਈਆ। ਤੇਰੀ ਖੇਲ ਹੋਈ ਬੇਪਰਵਾਹੀ, ਬੇਪਰਵਾਹੀ ਵਿਚ ਸਮਾਈਆ। ਕਿਸੇ ਦੀ ਮਾਂ ਬਣਾਈ ਗਾਂਈਂ, ਗੋਪਾਲ ਵੇਸ ਵਟਾਈਆ। ਕਿਸੇ ਨੂੰ ਸ਼ੰਕਰ ਸੌਗੰਦ ਚੁਕਾਈ, ਬਚਿਆ ਰਹਿਣ ਕੋਇ ਨਾ ਪਾਈਆ। ਵਿਚਲਾ ਭੇਵ ਨਾ ਕਿਸੇ ਖੁਲ੍ਹਾਈ, ਗੰਢ ਸਭ ਦੀ ਹੋਈ ਪਰਾਈਆ। ਤੇਰਾ ਲੇਖਾ ਧੁਰਦਰਗਾਹੀ, ਦੋ ਜਹਾਨ ਨਾ ਕੋਇ ਸੁਣਾਈਆ। ਕਿਸੇ ਨੇ ਸਮਝਿਆ ਨਹੀਂ ਅੰਕੜਾ ਇਕਾਈ, ਦਹਾਈ ਵੰਡ ਨਾ ਕੋਇ ਵੰਡਾਈਆ। ਸਾਰੇ ਕਰਦੇ ਗਏ ਬੜਾਈ, ਬੇੜੀਆਂ ਵਿਚ ਚੜ੍ਹਾਈਆ। ਚੋਟੀ ਚੜ੍ਹ ਸਮਝ ਕਿਸੇ ਨਾ ਆਈ, ਚੇਤਨ ਜੜ੍ਹ ਕਰੀ ਲੜਾਈਆ। ਮੈਂ ਨੱਚੀ ਟੱਪੀ ਕੁੱਦੀ ਥਾਉਂ ਥਾਈਂ, ਥਾਨੰਤਰ ਮੰਤਰ ਸੁਣੇ ਸਚ ਗੁਸਾਈਂਆ। ਚਾਰ ਕੁੰਟ ਦਹਿ ਦਿਸ਼ਾ ਭੁੱਲੇ ਰਾਹੀ, ਮਾਰਗ ਹਕ ਨਾ ਕੋਇ ਵਖਾਈਆ। ਤੇਰੀ ਪਿਛਲੀ ਇਕ ਅਦਾਈ, ਆਦਤ ਜੁਗ ਦੀ ਚਲੀ ਆਈਆ। ਮਾਨਵ ਬਣਾ ਕੇ ਕਸਾਈ, ਕ਼ਸਮ ਆਪਣੇ ਨਾਲ ਰਖਾਈਆ। ਕਿਸ ਨੂੰ ਦਏਂ ਬੁਰਿਆਈ, ਕਵਣ ਮਿਲੇ ਵਡਿਆਈਆ। ਜੇ ਆਤਮਾ ਤੇਰੀ ਜਾਈ, ਕਵਣ ਜਣੇਂਦੀ ਮਾਈਆ। ਤੇਰਾ ਲੇਖਾ ਅਗੰਮ ਅਥਾਈ, ਸ਼ਾਸਤਰ ਸਿਮਰਤ ਕਹਿਣ ਕੋਇ ਨਾ ਆਈਆ। ਅਗਲੀ ਪਿਛਲੀ ਵਾਰਤਾ ਫੇਰ ਨਾ ਕਦੇ ਦੁਹਰਾਈ, ਧੁਰ ਦੀ ਰੀਤੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਰਜ਼ ਸੁਣਾਈਆ। ਆਸ਼ਾ ਕਹੇ ਮੈਂ ਚਾਰ ਕੁੰਟ ਵੇਖਿਆ ਹੋ ਚੁਕੰਨੀ, ਯਕਤਰਫ਼ ਧਿਆਨ ਲਗਾਈਆ। ਔਝੜ ਰਾਹ ਫਿਰੀ ਭੰਨੀ, ਬੈਠੀ ਪੰਧ

❋

❋

ਮੁਕਾਈਆ। ਤੇਰੀ ਸ੍ਰਿਸ਼ਟੀ ਹੋਈ ਅੰਨ੍ਹੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਤੇਰਾ ਨਾਮ ਸੁਣਦੇ ਕੰਨੀ, ਹਿਰਦੇ ਹਰਿ ਨਾ ਕੋਇ ਟਿਕਾਈਆ। ਜਗਤ ਮਾਇਆ ਦਿਸਦੇ ਧਨੀ, ਵਸਤ ਅਮੋਲਕ ਹੱਥ ਨਾ ਕਿਸੇ ਫੜਾਈਆ। ਕਲਜੁਗ ਆਖਾ ਸਾਰੇ ਰਹੇ ਮੰਨੀ, ਮਨਸਾ ਮਨ ਦੇ ਨਾਲ ਰਲਾਈਆ। ਵਿਭਚਾਰ ਨਾਲ ਬੰਨ੍ਹ ਕੇ ਕੰਨੀ, ਸਾਥੀ ਜਗਤ ਅਖਵਾਈਆ। ਇਹ ਸ੍ਰਿਸ਼ਟੀ ਦ੍ਰਿਸ਼ਟੀ ਤੇਰੀ ਤੇਰੇ ਹੁਕਮ ਅੰਦਰ ਜਣੀ, ਡੋਰੂ ਡੰਕਾ ਆਪ ਵਜਾਈਆ। ਕਿਸੇ ਦਾ ਵਜਨ ਰਹਿਣਾ ਨਹੀਂ ਟੰਨੀ, ਹੈਕਟਰ ਵਿਚ ਨਾ ਕੋਇ ਸਮਝਾਈਆ। ਤੇਰਾ ਖੇਲ ਹੋਣਾ ਧਰਨੀ, ਧਰਤ ਦਾ ਦੂਤ ਦਏ ਦੁਹਾਈਆ। ਤੇਰੀ ਚਾਲ ਇਕ ਬਰਨੀ, ਬਾਰ ਬਾਰ ਵੇਸ ਵਟਾਈਆ। ਇਸ਼ਟ ਅਥਾਹ ਹੋਣੀ ਪਰਨੀ, ਪਾਰਬ੍ਰਹਮ ਤੇਰਾ ਪੜਦਾ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦੇਣਾ ਚੁਕਾਈਆ। ਆਸ਼ਾ ਕਹੇ ਮੈਂ ਚਾਰ ਕੁੰਟ ਦਾ ਵੇਖਿਆ ਹੋਕਾ, ਹਾਏ ਹਾਏ ਕੁਰਲਾਈਆ। ਪੱਤਨ ਮਿਲੇ ਕਿਸੇ ਨਾ ਨੌਕਾ, ਨਈਆ ਨਾਮ ਨਾ ਕਿਸੇ ਜਣਾਈਆ। ਵਕਤ ਚੁਕਿਆ ਤੇਰੇ ਭਉ ਕਾ, ਭੈ ਵਿਚ ਨਾ ਕੋਇ ਲੋਕਾਈਆ। ਪਿਆਰ ਰਿਹਾ ਆਪਣੇ ਗੌਂ ਕਾ, ਤੇਰਾ ਪ੍ਰੇਮ ਨਾ ਕੋਇ ਨਿਭਾਈਆ। ਝਗੜਾ ਵੇਖ ਪਿਤਾ ਮਾਉਂ ਕਾ, ਪੂਤ ਰਹੇ ਕੁਰਲਾਈਆ। ਹੰਸ ਰੂਪ ਬਣਿਆ ਕਾਉਂ ਕਾ, ਦਿਵਸ ਰੈਣ ਕਾਗ ਵਾਂਗ ਕੁਰਲਾਈਆ। ਤੇਰਾ ਖੇਲ ਆਪਣੇ ਦਾਉ ਕਾ, ਦਾਅਵੇਦਾਰ ਨਾ ਕੋਇ ਸਮਝਾਈਆ। ਭੇਵ ਖੋਲ੍ਹ ਆਪਣੇ ਭਾਉ ਕਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਰੰਗ ਆਪ ਰੰਗਾਈਆ। ਆਸਾ ਕਹੇ ਚਾਰ ਕੁੰਟ ਵੇਖੀ ਕਮਲੀ ਕੋਝੀ, ਕਾਮਲ ਨਜ਼ਰ ਕੋਇ ਨਾ ਆਈਆ। ਮਾਨਸ ਹੋ ਕੇ ਮਨਸਾ ਰੱਖੀ ਰੋਜ਼ੀ, ਰਾਜ਼ਕ ਰਹੀਮ ਤੇਰੀ ਓਟ ਨਾ ਕੋਇ ਤਕਾਈਆ। ਅੰਤਰ ਅੰਤਰ ਨਾ ਕਿਸੇ ਸੋਧੀ, ਸੁਧਾਸਰ ਇਸ਼ਨਾਨ ਨਾ ਕੋਇ ਕਰਾਈਆ। ਕਿਸੇ ਕੰਮ ਨਹੀਂ ਆਉਣੀ ਚੋਟੀ ਬੋਦੀ, ਬੁੱਧ ਬਿਬੇਕ ਨਾ ਕੋਇ ਬਣਾਈਆ। ਕਲਜੁਗ ਮਮਤਾ ਕੀਤਾ ਰੋਗੀ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਵਰਨਾਂ ਬਰਨਾਂ ਨਾ ਆਈ ਸੋਝੀ, ਮਜ਼੍ਹਬਾਂ ਮਜ਼ਾ ਨਾ ਕੋਇ ਚਖਾਈਆ। ਤੇਰੀ ਸ੍ਰਿਸ਼ਟੀ ਧਰਮ ਰਾਏ ਜੋਗੀ, ਤੇਰੀ ਵੰਡ ਨਾ ਕੋਇ ਵੰਡਾਈਆ। ਆਸ਼ਾ ਕਹੇ ਮੈਂ ਰੱਖ ਕੇ ਹੱਥ ਉਤੇ ਠੋਡੀ, ਤੈਨੂੰ ਰਹੀ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਚੁਰਾਸੀ ਦੀ ਖੇਤੀ ਨੂੰ ਦਿੰਦੇ ਰਹੇ ਗੋਡੀ, ਗੋਡਿਆਂ ਭਾਰ ਹੋ ਕੇ ਆਪਣਾ ਜੋਰ ਲਗਾਈਆ। ਅੰਤ ਵੇਖ ਨਾ ਫੁੱਲ ਤੇ ਨਾ ਡੋਡੀ, ਫਲਾਂ ਦੀ ਆਸ ਨਾ ਕੋਇ ਰਖਾਈਆ। ਕਿਧਰ ਗਏ ਤੇਰੇ ਜੋਗੀ, ਜੁਗੀਸ਼ਰਾਂ ਸਾਰ ਕੋਇ ਨਾ ਪਾਈਆ। ਧਰਮ ਦਵਾਰ ਦਾ ਰਿਹਾ ਕੋਈ ਨਾ ਮੋਢੀ, ਗੁਰ ਅਵਤਾਰ ਪੈਗ਼ੰਬਰ ਪਿੱਛਾ ਗਏ ਛੁਡਾਈਆ। ਮੈਂ ਸਿਰ ਤੋਂ ਹੋਈ ਰੋਡੀ, ਉਚੀ ਕੂਕ ਕੂਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਬਿਨ ਤੇਰੇ ਤੇਰੀ ਦਿਸੇ ਕਿਸੇ ਨਾ ਜੋਤੀ, ਜੋਤਾਂ ਵਾਲੇ ਜੋਤ ਜੋਤ ਸਮਾਈਆ। ਕੀ ਵੇਖਾਂ ਕੀ ਤੱਕਾਂ ਕੀ ਦੱਸਾਂ ਮੈਂ ਬ੍ਰਹਿਮੰਡ ਖੰਡ ਵੇਖੇ ਕੋਟਨ ਕੋਟੀ, ਕੁਟੀਆ ਸਾਫ਼ ਨਜ਼ਰ ਕੋਇ ਨਾ ਆਈਆ। ਤਾਮਸ ਤ੍ਰਿਸ਼ਨਾ ਜਿਨ੍ਹਾਂ ਸੰਤਾਂ ਦੀ ਰੋਟੀ, ਉਹ ਰਾਹ ਜਗਤ ਵਿਚ ਵਖਾਈਆ। ਜੇ ਵੇਖਾਂ ਤੇਰੀ ਕਿਰਪਾ ਵਿਚ ਤੇਰਾ ਭਗਤ ਤੇਰਾ ਗੋਤੀ, ਗੋਤਮ ਦੀ ਆਹ ਦਏ ਦੁਹਾਈਆ। ਜੇ ਸਮਝਾਂ ਤੇ ਰਵਿਦਾਸ ਚਮਾਰਾ ਮੋਚੀ, ਜੋ ਮਜਲਸ ਤੇਰੇ ਨਾਲ ਰਖਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੀ ਫੋਕੀ, ਅੰਦਰ ਵਸਤ ਨਾ ਕੋਇ ਟਿਕਾਈਆ। ਪੁਰਖ ਅਕਾਲ ਦੀਨ ਦਿਆਲ ਮੈਥੋਂ ਕਥਾ ਕਹਾਣੀ ਸੁਣੀਂ ਨਾ ਬਹੁਤੀ, ਕੀ ਦੱਸਾਂ ਇਹ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਆਵੇ ਕਿਸੇ ਨਾ ਸੋਝੀ, ਸੁਝਾਉ ਦੇਣ ਵਾਲਾ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕਰਦੇ ਰਹੇ ਗੋਡੀ ਬਿਨ ਖੁਰਪਾ, ਮਾਲਾ ਮਣਕਿਆਂ ਵਾਲੀ ਭਵਾਈਆ। ਸੰਦੇਸ਼ਾ ਦਿੰਦੇ ਰਹੇ ਇਕੋ ਧੁਰ ਦਾ, ਧਰਮ ਦੀ ਧੁਰੀ ਉਤੇ ਚਲਾਈਆ। ਤਾਲ ਵਜਾਉਂਦਾ ਰਿਹਾ ਆਪਣੀ ਸੁਰ ਦਾ, ਸੁਰਤੀ ਸ਼ਬਦ ਨਾਲ ਜੁੜਾਈਆ। ਖੇਲ ਕਰਦਾ ਰਿਹਾ ਚੋਰ ਦਾ, ਖੇਲ ਠੱਗਾਂ ਵਾਲੀ ਰਚਾਈਆ। ਰੂਪ ਧਰਦਾ ਰਿਹਾ ਹੋਰ ਦੇ ਹੋਰ ਦਾ, ਸ਼ਕਲ ਸ਼ਕਲ ਨਾਲੋਂ ਬਦਲਾਈਆ। ਮੰਤਰ ਦੱਸਦਾ ਰਿਹਾ ਫ਼ੁਰਨੇ ਫੋਰ ਦਾ, ਫੁਰਤੀ ਵਿਚ ਸਮਝ ਕਿਸੇ ਨਾ ਪਾਈਆ। ਜੁਗੋ ਜੁਗ ਰਿਹਾ ਤੋਰਦਾ, ਤੁਰਤ ਆਪਣਾ ਹੁਕਮ ਮਨਾਈਆ। ਕੰਮ ਕਰਾਉਂਦਾ ਰਿਹਾ ਜਿਹਾ ਲੋੜ ਦਾ, ਕਿਸੇ ਦੀ ਚਲੀ ਨਾ ਕੋਈ ਚਤੁਰਾਈਆ। ਸੇਵਕ ਹਮੇਸ਼ਾਂ ਮਾਲਕ ਦੀ ਖੇਤੀ ਗੋਡਦਾ, ਉਹਨੂੰ ਗੋਡਾ ਕਹੇ ਲੋਕਾਈਆ। ਇਹ ਖੇਲ ਪ੍ਰਭੂ ਦਾ ਆਦਿ ਜੁਗਾਦਿ ਜੁਗ ਚੌਕੜੀ ਰੋਜ਼ ਦਾ, ਰੋਜ਼ੇ ਰੱਖ ਕੇ ਭੁੱਖੇ ਮਾਰ ਕੇ ਫਿਰ ਵੀ ਸੇਵਾ ਲਗਾਈਆ। ਇਹ ਹੁਕਮ ਅਗੰਮੀ ਪ੍ਰੀਤਮ ਚੋਜ ਦਾ, ਜੋ ਆਪਣਾ ਹੁਕਮ ਵਰਤਾਈਆ। ਹੋਰ ਪੁਛੋ ਗੁਰ ਅਵਤਾਰ ਪੈਗ਼ੰਬਰ ਗੋਡੀ ਤੋਂ ਬਾਹਰ ਲੱਖ ਚੁਰਾਸੀ ਦੇ ਕਿਨਾਰੇ ਵੀ ਖੋਜਦਾ, ਸਾਫ਼ ਸੁਥਰੇ ਬਦਨਾਂ ਤਾਈਂ ਕਰਾਈਆ। ਜੇ ਹੋਰ ਪੁਛੋ ਕੁਛ ਸਾਥ ਦੇਵੇ ਨਾਲ ਮੌਤ ਦਾ, ਮੌਤ ਨਾਲੋਂ ਛੁਡਾ ਕੇ ਪ੍ਰਭ ਦੇ ਘਰ ਪੁਚਾਈਆ। ਅੱਗੇ ਵੇਖ ਇਸ਼ਾਰਾ ਜੋਤ ਦਾ, ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਆਪਣੀ ਸੋਚ ਆਪੇ ਸੋਚਦਾ, ਸਮਝ ਵਾਲਾ ਕਦੇ ਨਾ ਕੋਲ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਕੁਛ ਆਪੇ ਸੋਧਦਾ, ਸੁਧ ਬੁਧ ਦੀ ਚਲੇ ਨਾ ਕੋਇ ਚਤੁਰਾਈਆ।

੨੨ ਮੱਘਰ ਸ਼ਹਿਨਸ਼ਾਹੀ ਸੰਮਤ ੩ ਹਰੀ ਸਿੰਘ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ

ਆਸ਼ਾ ਕਹੇ ਚਾਰ ਕੁੰਟ ਦੀ ਵੇਖੀ ਆਰਤੀ, ਦੀਪਕ ਥਾਲ ਫੋਲ ਫੁਲਾਈਆ। ਝਗੜਾ ਵੇਖਿਆ ਹਿੰਦੀ ਫ਼ਾਰਸੀ, ਫ਼ੈਸਲਾ ਹਕ ਨਾ ਕੋਇ ਸੁਣਾਈਆ। ਧੱਕਾ ਲੱਗੇ ਭਾਰਤੀ, ਭਾਰਦਵਾਜ਼ ਦਏ ਗਵਾਹੀਆ। ਗੁਰ ਅਵਤਾਰ ਪੈਗ਼ੰਬਰ ਜੋ ਲੇਖਾ ਲਿਖਿਆ ਇਬਾਰਤੀ, ਅੱਖਰਾਂ ਵਿਚ ਸੁਣਾਈਆ। ਓਸ ਦਾ ਬਣੇ ਨਾ ਕੋਇ ਸਫ਼ਾਰਸ਼ੀ, ਅੱਗੇ ਹੋ ਨਾ ਕੋਇ ਛੁਡਾਈਆ। ਝਗੜਾ ਰਹੇ ਨਾ ਕਿਸੇ ਆੜ੍ਹਤੀ, ਧੜਤ ਸਭ ਦਾ ਬੰਦ ਵਖਾਈਆ। ਖੇਲ ਹੋਵੇ ਇਕੋ ਅਗੰਮੇ ਯਾਰ ਦੀ, ਯਾਰਾਨੇ ਕੂੜੇ ਤੋੜ ਤੁੜਾਈਆ। ਕੁਛ ਹਾਲਤ ਵਿਗੜੇ ਬਿਹਾਰ ਦੀ, ਬਿਹਬਲ ਹੋ ਕੁਰਲਾਈਆ। ਸ਼ਾਨ ਰਵੇ ਨਾ ਕਿਸੇ ਸਰਕਾਰ ਦੀ, ਮਾਣ ਸਭ ਦਾ ਰਿਹਾ ਮਿਟਾਈਆ। ਬਾਜ਼ੀ ਸਮਝੇ ਨਾ ਕੋਇ ਜਿਤ ਹਾਰ ਦੀ, ਹਰਿ ਕਾ ਭੇਵ ਕੋਇ ਨਾ ਪਾਈਆ। ਇਹ ਖੇਲ ਕੁਦਰਤ ਦੇ ਕਾਦਰ ਕਰਨੀ ਦੇ ਕਰਤੇ ਦੀ ਆਪ ਦੀ, ਆਪਣੀ ਵੰਡ ਵੰਡਾਈਆ। ਬੇੜੀ ਵੇਖੇ ਸ੍ਰਿਸ਼ਟੀ ਵਾਲੇ ਪਾਪ ਦੀ, ਪੱਤਨ ਉਤੇ ਆਪਣਾ ਚਰਨ ਟਿਕਾਈਆ। ਮਿਸਲ ਮਸ਼ਹੂਰ ਹੋਣੀ ਇਕੋ ਬਾਪ ਦੀ, ਜੁਗ ਚੌਕੜੀ ਜਿਸ ਦੀ ਇਕੋ ਆਸ ਰਖਾਈਆ। ਇਕ ਲਹਿਰ ਉਠਣੀ ਤਾਪ ਦੀ, ਅਗਨੀ ਤਤ ਸਭ ਦਾ ਦਏ ਜਲਾਈਆ। ਫਿਰ ਯਾਦ ਰੱਖਣੀ ਸੋਹੰ ਜਾਪ ਦੀ, ਚਾਰ ਕੁੰਟ ਪਏ ਦੁਹਾਈਆ। ਆਸ਼ਾ ਕਹੇ ਮੈਂ ਆਸ਼ਾ

❋

❋

ਵਿਚ ਆਖਦੀ, ਆਖ਼ਰ ਦਿਆਂ ਸੁਣਾਈਆ। ਮੈਂ ਵੀ ਟਹਿਣੀ ਓਸ ਸ਼ਾਖ਼ ਦੀ, ਜਿਹੜੀ ਸ਼ਾਖ਼ ਜੋਤ ਵਿਚੋਂ ਸ਼ਬਦ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੁਛ ਖੇਲ ਵਖਾ ਦੇ ਵਿਸਾਖ ਦੀ, ਵਾਧਾ ਆਪਣੇ ਨਾਲ ਰਖਾਈਆ।