ਪੁਸਤਕਾਲਾਭਾਗ ੨੦

੨੨ ਮੱਘਰ ਸ਼ਹਿਨਸ਼ਾਹੀ ਸੰਮਤ ੩ ਚੇਲਾ ਸਿੰਘ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ

ਗੁਰ ਅਵਤਾਰ ਪੈਗ਼ੰਬਰਾਂ ਆਸਾ ਕਹੇ ਪ੍ਰਭੂ ਚਾਰ ਕੁੰਟ ਪੈਂਦੀਆਂ ਹਾਕਾਂ, ਧੁਰ ਦੇ ਹਾਕਮ ਤੇਰੀ ਇਕ ਵਡਿਆਈਆ। ਆ ਕੇ ਖੇਲ ਵੇਖ ਪ੍ਰਭੂ ਸਚ ਦੇ ਆਕਾ, ਹੁਕਮਰਾਨ ਆਪਣੀ ਦਇਆ ਕਮਾਈਆ। ਸਚ ਦਵਾਰ ਦਾ ਖੋਲ੍ਹ ਤਾਕਾ, ਪੜਦਾ ਗੁਫ਼ਾ ਭਵਰ ਰਹਿਣ ਨਾ ਪਾਈਆ। ਆਤਮ ਪਰਮਾਤਮ ਬਾਹਮੀ ਜੁੜੇ ਨਾਤਾ, ਵਿਛੋੜਾ ਵਿਚ ਨਾ ਕੋਇ ਟਿਕਾਈਆ। ਤੂੰ ਆਦਿ ਪੁਰਖ ਜੋਤੀ ਜਾਤਾ, ਜਾਗਰਤ ਜੋਤ ਕਰ ਰੁਸ਼ਨਾਈਆ। ਤੇਰਾ ਸ਼ਬਦੀ ਸੁੱਤ ਗਿਆਤਾ, ਅਗਿਆਨ ਅੰਧੇਰ ਮਿਟਾਈਆ। ਮਿਹਰਵਾਨ ਮਹਿਬੂਬ ਦਾਤਾ, ਦਇਆਵਾਨ ਝੋਲੀ ਦੇ ਭਰਾਈਆ। ਗੁਰ ਅਵਤਾਰ ਪੈਗ਼ੰਬਰਾਂ ਮੰਨ ਆਖਾ, ਆਖ਼ਰ ਆਪਣੀ ਕਾਰ ਕਮਾਈਆ। ਹਰ ਘਟ ਅੰਦਰ ਤੇਰਾ ਵਾਸਾ, ਲੱਖ ਚੁਰਾਸੀ ਰਿਹਾ ਸਮਾਈਆ। ਦੀਨ ਦੁਨੀ ਵੇਖ ਖੇਲ ਤਮਾਸ਼ਾ, ਨਿਰਗੁਣ ਆਪਣਾ ਫੇਰਾ ਪਾਈਆ। ਤੇਰੇ ਉਤੇ ਰਿਹਾ ਨਾ ਕਿਸੇ ਭਰਵਾਸਾ, ਵਿਸ਼ਿਆਂ ਵਿਚ ਕੂੜ ਲੋਕਾਈਆ। ਸਭ ਦਾ ਪੂਰਬ ਵੇਖ ਖਾਤਾ, ਲਹਿਣਾ ਦੇਣਾ ਫੋਲ ਫੁਲਾਈਆ। ਦੋ ਜਹਾਨ ਤੇਰਾ ਅਹਾਤਾ, ਦੂਜੀ ਵੰਡ ਨਾ ਕੋਇ ਵੰਡਾਈਆ। ਕਲਜੁਗ ਮੇਟ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚਮਕਾਈਆ। ਸਭ ਦਾ ਬਣ ਪਿਤਾ ਮਾਤਾ, ਪਾਰਬ੍ਰਹਮ ਬ੍ਰਹਮ ਤੇਰੀ ਓਟ ਰਖਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀਆਂ ਸ਼ਾਖ਼ਾਂ, ਪੱਤ ਟਹਿਣੀ ਜਗਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਆਸ਼ਾ ਕਹੇ ਮੈਂ ਚਾਰ ਕੁੰਟ ਦਹਿ ਦਿਸ਼ਾ ਵੇਖੀ ਧੁਖਦੀ, ਧੂੰਆਂਧਾਰ ਲੋਕਾਈਆ। ਸਾਚੀ ਘੜੀ ਮਿਲੇ ਨਾ ਕਿਸੇ ਸੁਖ ਦੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਧਾਰ ਜਾਣੇ ਨਾ ਕੋਈ ਪਿਤਾ ਪੁੱਤ ਦੀ, ਬ੍ਰਹਮ ਪਾਰਬ੍ਰਹਮ ਨਾ ਕੋਇ ਸਮਾਈਆ। ਸ੍ਰਿਸ਼ਟੀ ਖੇਲ ਉਲਟੇ ਰੁਖ਼ ਦੀ, ਮਾਨਵ ਬੁੱਧੀ ਰਹੀ ਭੁਲਾਈਆ। ਅੱਗੇ ਧਾਰ ਰਹੇ ਨਾ ਲੁਕ ਦੀ, ਪੜਦਾ ਦੇ ਚੁਕਾਈਆ। ਖੇਲ ਹੋਵੇ ਅਗੰਮੇ ਪੁਰਖ ਦੀ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਅੰਮ੍ਰਿਤ ਧਾਰ ਦੇ ਸੁਚ ਦੀ, ਸੰਜਮ ਆਪਣਾ ਇਕ ਦ੍ਰਿੜਾਈਆ। ਫੁਲਵਾੜੀ ਮੌਲੇ ਸਾਚੀ ਰੁੱਤ ਦੀ, ਖ਼ਿਜ਼ਾਂ ਰੂਪ ਨਾ ਕੋਇ ਵਖਾਈਆ। ਮੇਰੇ ਅੰਤਰ ਆਹ ਉਠਦੀ, ਕੂਕ ਕੂਕ ਸੁਣਾਈਆ। ਜਿਹੜੀ ਆਤਮ ਤੈਥੋਂ ਰੁਠਦੀ, ਲੱਖ ਚੁਰਾਸੀ ਵਿਚ ਸਮਾਈਆ। ਤੇਰੀ ਮੰਜ਼ਲ ਮਹਿਬੂਬ ਕਦੇ ਨਾ ਮੁਕਦੀ, ਦੁਨੀਆ ਭੱਜੇ ਵਾਹੋ ਦਾਹੀਆ। ਤੇਰੀ ਖੇਲ ਸਦਾ ਚੁੱਪ ਦੀ, ਆਪਣਾ ਰਾਗ ਨਾ ਕਿਸੇ ਦ੍ਰਿੜਾਈਆ। ਮੈਂ ਪਿਆਸੀ ਤੇਰੀ ਭੁੱਖ ਦੀ, ਤ੍ਰਿਸ਼ਨਾ ਵਿਚ ਹਲਕਾਈਆ। ਫ਼ਰਮਾਨਾ ਵਿਚ ਪੁਛਦੀ, ਨਿਉਂ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਆਸ਼ਾ ਕਹੇ ਚਾਰੋਂ ਕੁੰਟ ਹਾਹਾਕਾਰ, ਸਾਂਤਕ ਸਤਿ ਨਾ ਕੋਇ ਵਰਤਾਈਆ। ਉਠ ਵੇਖ ਅਗੰਮੜੇ ਯਾਰ, ਵਡ ਦਾਤੇ ਬੇਪਰਵਾਹੀਆ।

❋

❋

ਕਿਉਂ ਸੁੱਤਾ ਪੈਰ ਪਸਾਰ, ਬਿਨ ਆਲਸ ਨਿੰਦਰਾ ਡੇਰਾ ਲਾਈਆ। ਤੇਰਾ ਤੜਫ ਰਿਹਾ ਸੰਸਾਰ, ਜਗਤ ਭਟਕ ਨਾ ਕੋਇ ਮਿਟਾਈਆ। ਸਭ ਨੂੰ ਆਉਂਦੀ ਦਿਸੇ ਹਾਰ, ਸਦੀ ਚੌਧਵੀਂ ਪੰਧ ਮੁਕਾਈਆ। ਨਿਰਗੁਣ ਧਾਰ ਸੁਣੇ ਨਾ ਕੋਇ ਗੁਫ਼ਤਾਰ, ਗੁਫ਼ਤ ਸ਼ਨੀਦ ਤੇਰਾ ਦਰਸ ਕੋਇ ਨਾ ਪਾਈਆ। ਮਜ਼ਲਸ ਵਿਚ ਕਰੇ ਨਾ ਕੋਇ ਪਿਆਰ, ਮੁਹੱਬਤ ਮਹਿਬੂਬ ਨਾ ਕੋਇ ਕਮਾਈਆ। ਗ਼ਫ਼ਲਤ ਵਿਚ ਰੋਂਦੇ ਜ਼ਾਰੋ ਜ਼ਾਰ, ਅਸਮਤ ਸਭ ਦੀ ਰਹੀ ਕੁਰਲਾਈਆ। ਸਾਚਾ ਦਿਸੇ ਨਾ ਕੋਇ ਖ਼ਿਦਮਤਗਾਰ, ਖ਼ਾਦਮ ਰੂਪ ਨਾ ਕੋਇ ਵਟਾਈਆ। ਚਾਰੋਂ ਕੁੰਟ ਦਿਸ਼ਾ ਹੋਈ ਦੁਸ਼ਵਾਰ, ਮੰਜ਼ਲ ਚੜ੍ਹਨ ਕੋਇ ਨਾ ਆਈਆ। ਕਲਜੁਗ ਅੰਤਮ ਸਤ੍ਹਾ ਕਰ ਹਮਵਾਰ, ਹਮਸਾਜਣ ਵੇਖ ਵਖਾਈਆ। ਮਾਇਆ ਮਮਤਾ ਕੂੜੀ ਕਿਰਿਆ ਸ਼ਬਦੀ ਹੁਕਮ ਕਰ ਗ੍ਰਿਫ਼ਤਾਰ, ਧੁਰ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਖ਼ਬਰਦਾਰ, ਦੇਵਤ ਸੁਰ ਸਰਬ ਲੈਣ ਅੰਗੜਾਈਆ। ਤੇਰਾ ਅਜਬ ਨਿਰਾਲਾ ਵਿਵਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦੀ ਧਾਰ ਦੇਣੀ ਸਮਝਾਈਆ। ਆਸ਼ਾ ਕਹੇ ਚਾਰ ਕੁੰਟ ਕੀ ਹੋਵੇ ਸਲਾਹ, ਸਾਹਿਬ ਸਤਿਗੁਰ ਤੇਰੀ ਬੇਪਰਵਾਹੀਆ। ਖ਼ੁਦੀ ਵਿਚ ਭੁੱਲਾ ਸਰਬ ਖ਼ੁਦਾ, ਖ਼ਾਦਮ ਨਜ਼ਰ ਕੋਇ ਨਾ ਆਈਆ। ਤੇਰੇ ਨਾਮ ਦੀ ਗਾਏ ਕੋਈ ਨਾ ਸਦਾ, ਸਿਦਕ ਸਬੂਰੀ ਨਾ ਕੋਇ ਰਖਾਈਆ। ਨੇਤਰ ਰੋਵੇ ਆਦਮ ਹੱਵਾ, ਜ਼ਾਰੋ ਜ਼ਾਰ ਨੈਣਾਂ ਨੀਰ ਵਹਾਈਆ। ਕਲਜੁਗ ਮਮਤਾ ਪਈ ਵਬਾ, ਤਨ ਵਜੂਦ ਸਰੀਰ ਰਹੀ ਮਿਟਾਈਆ। ਜਿਸ ਦੀ ਸਮਝੇ ਨਾ ਕੋਈ ਵਜਹ, ਵਜ਼ਾਹਤ ਵਿਚ ਨਾ ਕੋਇ ਦ੍ਰਿੜਾਈਆ। ਤੇਰੀ ਮੰਨੇ ਨਾ ਕੋਈ ਰਜ਼ਾ, ਰਾਜ਼ਕ ਰਹੀਮ ਨਾ ਕੋਇ ਸਰਨਾਈਆ। ਉਠ ਪੈਗ਼ੰਬਰਾਂ ਦੇ ਖ਼ੁਦਾ, ਖ਼ੁਦੀ ਸਭ ਦੀ ਦੇ ਮਿਟਾਈਆ। ਜੁਗ ਚੌਕੜੀ ਤੇਰੀ ਅਦਾ, ਹੁਕਮ ਹੁਕਮ ਵਿਚੋਂ ਸਮਝਾਈਆ। ਵਾਹਦ ਕਲਮਾ ਦੇ ਪੜ੍ਹਾ, ਸ਼ਰਕਤ ਅੰਤਰ ਰਹੇ ਨਾ ਰਾਈਆ। ਚਾਰ ਕੁੰਟ ਦੇ ਸਜਾ, ਹੁਕਮ ਆਪਣਾ ਇਕ ਸੁਣਾਈਆ। ਮਾਇਆ ਮਮਤਾ ਕਰ ਰਫ਼ਾ, ਰਫ਼ਾਕਤ ਆਪਣੇ ਨਾਲ ਬਣਾਈਆ। ਤੇਰੇ ਅੱਗੇ ਇਕ ਦੁਆ, ਨਿਉਂ ਨਿਉਂ ਸੀਸ ਝੁਕਾਈਆ। ਸਾਚਾ ਮਾਰਗ ਕਰ ਰਵਾਂ, ਰਹਿਬਰ ਬਣ ਨੂਰ ਖ਼ੁਦਾਈਆ। ਤੇਰਾ ਢੋਲਾ ਸਾਚਾ ਗਵਾਂ, ਗਾ ਗਾ ਸ਼ੁਕਰ ਮਨਾਈਆ। ਧਰਮ ਦਵਾਰੇ ਇਕੋ ਬਹਵਾਂ, ਜਿਥੇ ਜਗਤ ਵੰਡ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸ਼ਾ ਕਹੇ ਮੈਂ ਆਸ਼ਾ ਤ੍ਰਿਸ਼ਨਾ ਭੁੱਖੀ, ਭੁੱਖਿਆਂ ਭੁੱਖ ਨਾ ਕੋਇ ਮਿਟਾਈਆ। ਮੈਂ ਚਾਰ ਜੁਗ ਦੀ ਸੋਈ ਉਠੀ, ਆਪਣੀ ਲਈ ਅੰਗੜਾਈਆ। ਮੈਂ ਖੋਲ੍ਹ ਕੇ ਵੇਖੀ ਮੁੱਠੀ, ਪੰਜੇ ਪੰਜਿਆਂ ਨਾਲ ਵਖਾਈਆ। ਮੇਰੀ ਲੇਖੇ ਲੱਗੀ ਅਜੇ ਨਾ ਬੁੱਤੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਮੇਰੇ ਭਾਗ ਨਾ ਲੱਗਾ ਮੇਂਢੀ ਗੁੱਤੀ, ਕੰਤ ਸੁਹਾਗ ਨਾ ਅੰਗ ਲਗਾਈਆ। ਮੈਂ ਨੇਤਰ ਰੋਵਾਂ ਕੂਕ ਉਚੀ, ਬਹੁੜੀ ਬਹੁੜੀ ਦਿਆਂ ਦੁਹਾਈਆ। ਦੋ ਜਹਾਨਾਂ ਰਹਵਾਂ ਨਾ ਦੁੱਖੀ, ਪੜਦਾ ਦਿਆਂ ਉਠਾਈਆ। ਪੁਰਖ ਅਕਾਲ ਤੇਰੀ ਧਾਰ ਵੇਖਣੀ ਸੁੱਚੀ, ਸਚ ਸੁੱਚ ਦੇਣਾ ਦਰਸਾਈਆ। ਤੇਰੀ ਮੰਜ਼ਲ ਸਭ ਤੋਂ ਉਚੀ, ਅਗੰਮ ਅਥਾਹ ਤੇਰੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਪੈਂਡਾ ਰਿਹਾ ਮੁੱਕੀ, ਮੁਕੰਮਲ ਤੇਰੀ ਸੇਵ ਕਮਾਈਆ। ਸਭ ਦੀ ਆਤਮ ਕਰ ਸੁਖੀ, ਸੁਖ ਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਆਸ਼ਾ ਕਹੇ ਚਾਰ ਕੁੰਟ ਵੇਖੀ ਥੱਕੀ ਮਾਂਦੀ, ਬਹੁੜੀ ਬਹੁੜੀ ਤੇਰਾ ਨਾਮ ਦੁਹਾਈਆ।

❋

❋

ਤੇਰਾ ਢੋਲਾ ਗੀਤ ਇਕੋ ਗਾਂਦੀ, ਲੱਖ ਲੱਖ ਸ਼ੁਕਰ ਮਨਾਈਆ। ਜੁਗ ਚੌਕੜੀ ਮੈਂ ਸੁਨੇਹੜਾ ਦੇਂਦੀ ਰਹੀ ਆਉਂਦੀ ਜਾਂਦੀ, ਜੁਗ ਜੁਗ ਫੇਰਾ ਪਾਈਆ। ਸਫ਼ਰ ਵਿਚ ਬਣੀ ਰਹੀ ਪਾਂਧੀ, ਭੱਜੀ ਵਾਹੋ ਦਾਹੀਆ। ਸਚ ਸਰੋਵਰ ਰਹੀ ਨਹਾਂਦੀ, ਚਰਨ ਧੂੜ ਖ਼ਾਕ ਰਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਿਚ ਰਹੀ ਆਂਹਦੀ, ਆਖ ਆਖ ਸੁਣਾਈਆ। ਅੰਤ ਕਿਸੇ ਦਾ ਲਹਿਣਾ ਦੇਣਾ ਮੁਕੇ ਨਾ ਨਾਲ ਸੋਨਾ ਚਾਂਦੀ, ਚੰਦ ਚਾਂਦਨੀ ਨਾ ਕੋਇ ਰੁਸ਼ਨਾਈਆ। ਭੇਵ ਖੁਲ੍ਹਿਆ ਨਾ ਕਿਸੇ ਦਾ ਬਾਂਗੀਂ, ਰਾਜ਼ਕ ਰਹੀਮ ਰੋਜ਼ਿਆਂ ਵਿਚ ਨਾ ਦਰਸ ਦਿਖਾਈਆ। ਮੰਜ਼ਲ ਮਿਲੀ ਨਾ ਕਿਸੇ ਠਾਂਡੀ, ਸਰੋਵਰ ਨਹਾ ਨਹਾ ਥੱਕੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਮੇਲਾ ਲੈਣਾ ਮਿਲਾਈਆ। ਆਸਾ ਕਹੇ ਚਾਰ ਕੁੰਟ ਵੇਖਿਆ ਅੰਧੇਰਾ ਘੁਪ, ਨੂਰੀ ਚੰਦ ਨਾ ਕੋਇ ਚਮਕਾਈਆ। ਤੇਰਾ ਦਿਸਿਆ ਕੋਈ ਨਾ ਪੁੱਤ, ਸਤਿ ਸਰੂਪ ਨਾ ਕੋਇ ਸਮਾਈਆ। ਪ੍ਰਭੂ ਕਿਥੇ ਰਿਹੋਂ ਲੁਕ, ਆਪਣਾ ਪੜਦਾ ਦੇ ਉਠਾਈਆ। ਮੈਨੂੰ ਵੇਖ ਕੇ ਆਉਦਾ ਦੁੱਖ, ਤੇਰੇ ਤੈਨੂੰ ਰਹੇ ਭੁਲਾਈਆ। ਨਿਰਗੁਣ ਧਾਰ ਹੋ ਕੇ ਪ੍ਰੇਮ ਪ੍ਰੀਤੀ ਅੰਦਰ ਚੁੱਕ, ਚਾਰੇ ਕੁੰਟਾਂ ਖੋਜ ਖੁਜਾਈਆ। ਸਚ ਦਵਾਰ ਦਾ ਦੇ ਸੁਖ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸਹੇਲੀਆਂ ਜਾ ਕੇ ਪੁਛ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ।

੨੩ ਮੱਘਰ ਸ਼ਹਿਨਸ਼ਾਹੀ ਸੰਮਤ ੩ ਲਾਲ ਚੰਦ ਦੇ ਗ੍ਰਹਿ ਜੰਮੂ

ਗੁਰ ਅਵਤਾਰ ਪੈਗ਼ੰਬਰਾਂ ਆਸ਼ਾ ਕਹੇ ਪ੍ਰਭ ਤੇਰਾ ਖੇਲ ਵੇਖ ਹੋਵਾਂ ਰਾਜ਼ੀ, ਰਜ਼ਾ ਤੇਰੀ ਵਿਚ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਪਾਸਾ ਪਲਟ ਦੇ ਬਾਜ਼ੀ, ਬਾਜ਼ੀਗਰ ਸਵਾਂਗੀ ਤੇਰੀ ਸਮਝ ਕੋਇ ਨਾ ਪਾਈਆ। ਮਨੂਆ ਆਕੀ ਰਹੇ ਕੋਇ ਨਾ ਗ਼ਾਜ਼ੀ, ਗਹਿਰ ਗੰਭੀਰ ਬੇਨਜ਼ੀਰ ਆਪਣਾ ਹੁਕਮ ਦੇਣਾ ਵਰਤਾਈਆ। ਤੇਰਾ ਵਕਤ ਸੁਹੰਜਣੀ ਘੜੀ ਆ ਗਈ, ਜਿਸ ਦਾ ਰਾਹ ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਰਹੇ ਧਿਆਨ ਲਗਾਈਆ। ਜਗਤ ਬੰਧਨ ਪਾਵੇ ਕੋਈ ਨਾ ਮੁੱਲਾ ਸ਼ੇਖ਼ ਪੰਡਾ ਕਾਜ਼ੀ, ਗ੍ਰੰਥੀ ਗ੍ਰਹਿ ਕਰੇ ਨਾ ਕੋਇ ਲੜਾਈਆ। ਤੇਰੇ ਨਾਮ ਦੀ ਆਵੇ ਇਕ ਆਵਾਜ਼ੀ, ਅਜ਼ਾਂ ਬਾਂਗ ਦੀ ਲੋੜ ਰਹੇ ਨਾ ਰਾਈਆ। ਤੇਰਾ ਨਾਉਂ ਤੇਰਾ ਪ੍ਰੇਮ ਹੋਵੇ ਰਾਗੀ, ਜਗਤ ਤਾਲ ਦਾ ਝਗੜਾ ਦੇਣਾ ਮੁਕਾਈਆ। ਸਭ ਦੀ ਆਤਮਾ ਜਾਏ ਸਾਧੀ, ਸਿੱਧ ਸਾਧਕ ਤੇਰੀ ਹੋਣ ਸਰਨਾਈਆ। ਜੁਗ ਚੌਕੜੀ ਪਿਛਲੀ ਬਦਲ ਦੇ ਵਾਦੀ, ਵਾਹਿਦ ਆਪਣਾ ਨਾਮ ਸਮਝਾਈਆ। ਬਹੁਤਿਆਂ ਨਾਲੋਂ ਥੋੜ੍ਹੀ ਚੰਗੀ ਆਬਾਦੀ, ਜਿਹੜੇ ਤੇਰੇ ਵਿਚ ਸਮਾਈਆ। ਸ਼ਬਦ ਘੋੜਾ ਫੇਰ ਅਸਵ ਤਾਜ਼ੀ, ਤਖ਼ਤ ਨਿਵਾਸੀ ਤੇਰੀ ਇਕ ਸਰਨਾਈਆ। ਮੈਂ ਸਚ ਦਵਾਰੇ ਆਈ ਭਾਗੀ, ਆਪਣਾ ਪੰਧ ਮੁਕਾਈਆ। ਤੁਧ ਬਿਨ ਦਿਸੇ ਕੋਈ ਨਾ ਵਾਗੀ, ਵਾਗਾਂ ਹੱਥ ਨਾ ਕੋਇ ਉਠਾਈਆ। ਤੇਰਾ ਹੁਕਮ ਵਰਤੇ ਉਪਰ ਧਰਤੇ ਪਹਿਲੀ ਮਾਘੀ, ਸ਼ਬਦੀ ਸ਼ਬਦ ਧਾਰ ਸ਼ਨਵਾਈਆ। ਕਿਰਪਾ ਕਰ ਜਲਦ ਸ਼ਤਾਬੀ, ਸ਼ਰਅ ਦਾ ਝਗੜਾ ਦੇ ਚੁਕਾਈਆ। ਸਜਦਾ ਵੇਖ ਇਕ ਆਦਾਬੀ, ਨਮੋਂ ਕਰ ਵਡਿਆਈਆ। ਤੇਰਾ ਖੇਲ ਜੁਗ ਚੌਕੜੀ ਆਦੀ, ਧੁਰ ਦੀ ਧਾਰ ਬੰਧਾਈਆ। ਪੜਦਾ ਲਾਹ ਬ੍ਰਹਮ

❋

❋

ਬ੍ਰਹਿਮਾਦੀ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਆਸ਼ਾ ਕਹੇ ਮੇਰੇ ਮਾਲਕ ਧੁਰ ਆਮੀਨ, ਸਾਚਾ ਅਮਲ ਦੇ ਸਮਝਾਈਆ। ਸ੍ਰਿਸ਼ਟੀ ਵੇਖ ਜਗਤ ਗ਼ਮਗੀਨ, ਨੇਤਰ ਨੈਣਾਂ ਨੀਰ ਵਹਾਈਆ। ਤੇਰੀ ਪਿਛਲੀ ਵੇਖ ਜਗਤ ਤਕਸੀਮ, ਸਾਰੇ ਦੇਣ ਦੁਹਾਈਆ। ਅੱਗੇ ਰੀਤੀ ਬਦਲ ਕਦੀਮ, ਕੁਦਰਤ ਦੇ ਕਾਦਰ ਦੇ ਵਡਿਆਈਆ। ਕਲਜੁਗ ਅੰਦਰ ਸਤਿਜੁਗ ਕਰ ਤਰਮੀਮ, ਤਰਤੀਬ ਆਪਣੇ ਹੱਥ ਰਖਾਈਆ। ਭਗਤ ਸੁਹੇਲੇ ਹੋਣ ਮਸਕੀਨ, ਸੀਸ ਜਗਦੀਸ ਝੁਕਾਈਆ। ਮੁਹੱਬਤ ਵਿਚ ਦਿਸਣ ਕਮਤਰੀਨ, ਪਿਆਰ ਵਿਚ ਵਡਿਆਈਆ। ਇਕ ਭਰੋਸਾ ਦੇ ਯਕੀਨ, ਯਾਦ ਇਕੋ ਇਕ ਸੁਣਾਈਆ। ਆਅਲਾ ਅਦਨਾ ਸਾਂਝੀ ਹੋਵੇ ਤਾਲੀਮ, ਤੁਲਬਿਆਂ ਕਰ ਪੜ੍ਹਾਈਆ। ਝਗੜਾ ਰਹੇ ਨਾ ਨਰ ਮਦੀਨ, ਮੁੱਦਾ ਇਕੋ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਵਖਾ ਅਜ਼ੀਮ, ਗ੍ਰਹਿ ਮੰਦਰ ਇਕ ਸੁਹਾਈਆ।

੨੩ ਮੱਘਰ ਸ਼ਹਿਨਸ਼ਾਹੀ ਸੰਮਤ ੩ ਕੇਸਰੀ ਦੇਵੀ ਦੇ ਗ੍ਰਹਿ ਸਤਵਾਰੀ ਜੰਮੂ

ਆਸ਼ਾ ਕਹੇ ਕਿਰਪਾ ਕਰ ਪੁਰਖ ਸਵਾਮੀ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਹਰ ਘਟ ਵੇਖ ਅੰਤਰਜਾਮੀ, ਲੱਖ ਚੁਰਾਸੀ ਜੀਵ ਜੰਤ ਸੇਵ ਕਮਾਈਆ। ਕਲਜੁਗ ਮਾਇਆ ਮਮਤਾ ਭੁੱਲੀ ਤੇਰੀ ਬਾਣੀ, ਨਾਮ ਨਿਧਾਨ ਸ੍ਰੀ ਭਗਵਾਨ ਹਿਰਦੇ ਹਰਿ ਨਾ ਕੋਇ ਵਸਾਈਆ। ਚਾਰ ਕੁੰਟ ਦਹਿ ਦਿਸ਼ਾ ਹੋਈ ਹੈਰਾਨੀ, ਨੌ ਖੰਡ ਸੱਤ ਦੀਪ ਰਿਹਾ ਕੁਰਲਾਈਆ। ਨਿਝਰ ਝਿਰਨਾ ਅੰਮ੍ਰਿਤ ਰਸ ਮਿਲੇ ਕਿਸੇ ਨਾ ਠੰਡਾ ਪਾਣੀ, ਅਗਨੀ ਤਤ ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਆਸ਼ਾ ਕਹੇ ਪ੍ਰਭ ਧੁਰ ਦੇ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਬੇਹਾਲ, ਬਿਹਬਲ ਹੋ ਕੇ ਰਹੀ ਕੁਰਲਾਈਆ। ਸਚ ਦਵਾਰਾ ਵਖਾ ਆਪਣੀ ਧੁਰ ਦੀ ਧਰਮਸਾਲ, ਕਾਇਆ ਕਾਅਬਾ ਪੜਦਾ ਇਕ ਉਠਾਈਆ। ਆਤਮ ਪਰਮਾਤਮ ਮਿਲ ਕੇ ਵੱਜੇ ਤੇਰਾ ਤਾਲ, ਅਨਹਦ ਨਾਦੀ ਨਾਦ ਦੇ ਸੁਣਾਈਆ। ਦੀਆ ਬਾਤੀ ਕਮਲਾਪਾਤੀ ਏਕੋ ਬਾਲ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਦੇਂਦੇ ਆਏ ਅਹਿਵਾਲ, ਸਤਿਜੁਗ ਤਰੇਤਾ ਦੁਆਪਰ ਸਿਫ਼ਤਾਂ ਵਿਚ ਸਾਲਾਹੀਆ। ਤੂੰ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨ, ਮਿਹਰਵਾਨ ਤੇਰੀ ਇਕ ਸਰਨਾਈਆ। ਸਦੀ ਚੌਧਵੀਂ ਮਾਰ ਧਿਆਨ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਚਾਰੋਂ ਕੁੰਟ ਕੂੜ ਪਰਧਾਨ, ਸਤਿ ਧਰਮ ਨਾ ਕੋਇ ਰਖਾਈਆ। ਭਰਮੇ ਭੁੱਲੇ ਜੀਵ ਸ਼ੈਤਾਨ, ਸ਼ਰਅ ਵਿਚ ਲੜਾਈਆ। ਤੇਰਾ ਦਰਸ ਕਰੇ ਨਾ ਕੋਈ ਆਣ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਦੇ ਕੇ ਗਏ ਬਿਆਨ, ਸੰਦੇਸ਼ੇ ਵਿਚ ਤੇਰਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਬਿਨਾਸ਼ੀ ਕਰਤੇ ਤੇਰੀ ਓਟ ਰਖਾਈਆ। ਅਬਿਨਾਸ਼ੀ ਕਰਤੇ ਤੇਰੀ ਏਕਾ ਓਟ, ਏਕੰਕਾਰ ਤੇਰੀ ਬੇਪਰਵਾਹੀਆ। ਕਲਜੁਗ ਜੀਵ ਆਲ੍ਹਣਿਉਂ ਡਿੱਗੇ ਬੋਟ, ਨਿਰਗੁਣ ਸਰਗੁਣ ਲੈ ਉਠਾਈਆ। ਸਚ ਪਰਕਾਸ਼ ਦੇ ਨਿਰਮਲ

❋

❋

ਜੋਤ, ਅੰਧ ਅਗਿਆਨ ਦੇ ਮਿਟਾਈਆ। ਬੁੱਧੀ ਤੋਂ ਪਰੇ ਦੱਸ ਸੋਚ, ਬੋਧ ਅਗਾਧ ਭੇਵ ਖੁਲ੍ਹਾਈਆ। ਸਚ ਦਵਾਰ ਦੀ ਬਖ਼ਸ਼ ਮੌਜ, ਮਜਲਸ ਆਪਣੇ ਨਾਲ ਲਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਖੋਜੇ ਤੇਰੀ ਖੋਜ, ਦੂਜਾ ਰਾਹ ਨਾ ਕੋਇ ਤਕਾਈਆ। ਝਗੜਾ ਰਹੇ ਨਾ ਲੋਕ ਪਰਲੋਕ, ਸਲੋਕ ਸੋਹਲਾ ਇਕੋ ਨਾਮ ਪੜ੍ਹਾਈਆ। ਤੇਰੀ ਸਰਨ ਸਰਨਾਈ ਵਿਚ ਸਕੇ ਕੋਈ ਨਾ ਰੋਕ, ਬ੍ਰਹਿਮੰਡ ਖੰਡ ਬੈਠਣ ਸੀਸ ਨਿਵਾਈਆ। ਤੇਰਾ ਠਾਂਡਾ ਦਰਬਾਰ ਜਿਥੇ ਨਿਰਮਲ ਜਗੇ ਜੋਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੇ ਵੱਜੇ ਵਧਾਈਆ। ਆਸ਼ਾ ਕਹੇ ਦੀਨ ਦੁਨੀ ਦੀ ਵੇਖ ਹਾਲਤ, ਮਾਜ਼ੀ ਹਾਲ ਧਿਆਨ ਲਗਾਈਆ। ਮਮਤਾ ਮੋਹ ਵਧੀ ਜਹਾਲਤ, ਕੂੜ ਕੁਟੰਬ ਹੋਏ ਕੁੜਮਾਈਆ। ਸਚ ਦਵਾਰਿਉਂ ਹੋਈ ਮਮਾਨਤ, ਮਨੂਆ ਮਨ ਰਿਹਾ ਅਟਕਾਈਆ। ਤੂੰ ਸਾਹਿਬ ਸਦਾ ਸਦ ਸਹੀ ਸਲਾਮਤ, ਸਤਿ ਪੁਰਖ ਤੇਰੀ ਇਕ ਸਰਨਾਈਆ। ਝਗੜਾ ਰਹੇ ਨਾ ਕੋਈ ਬਗ਼ਾਵਤ, ਦਵੈਤੀ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਸਾਚਾ ਰੰਗ ਧੁਰ ਕਰਤਾਰ, ਕੁਦਰਤ ਸ੍ਰਿਸ਼ਟੀ ਤੇਰੀ ਨਜ਼ਰੀ ਆਈਆ। ਤੇਰਾ ਲਹਿਣਾ ਦੇਣਾ ਸਦਾ ਜੁਗ ਚਾਰ, ਅਵਤਾਰ ਗੁਰ ਤੇਰੀ ਸੇਵ ਕਮਾਈਆ। ਤੇਰੇ ਨਾਮ ਦਾ ਬੋਲ ਜੈਕਾਰ, ਕਲਮਾ ਤੇਰਾ ਢੋਲਾ ਸੁਣਾਈਆ। ਆਦਿ ਪੁਰਖ ਅਪਰੰਪਰ ਸਵਾਮੀ ਲੱਖ ਚੁਰਾਸੀ ਤੇਰੀ ਧਾਰ, ਨਿਰਾਕਾਰ ਖੇਲ ਕਰਾਈਆ। ਕਲਜੁਗ ਅੰਤਮ ਪਾ ਸਾਰ, ਸਾਹਿਬ ਸਵਾਮੀ ਹੋ ਸਹਾਈਆ। ਭਗਤ ਸੁਹੇਲੇ ਜਗਤ ਉਠਾਲ, ਸੁਰਤੀ ਸ਼ਬਦ ਨਾਲ ਮਿਲਾਈਆ। ਗੁਰਮੁਖ ਬਣਾ ਆਪਣੇ ਲਾਲ, ਲਾਲਨ ਆਪਣੀ ਗੋਦ ਟਿਕਾਈਆ। ਗੁਰਸਿਖਾਂ ਲੱਖ ਚੁਰਾਸੀ ਵਿਚੋਂ ਕਰ ਬਹਾਲ, ਆਵਣ ਜਾਵਣ ਰਹੇ ਨਾ ਰਾਈਆ। ਸਚਖੰਡ ਦਵਾਰ ਬਖ਼ਸ਼ ਸੱਚੀ ਧਰਮਸਾਲ, ਜਿਥੇ ਹਿੰਦੂ ਮੁਸਲਿਮ ਸਿੱਖ ਈਸਾਈ ਕਰੇ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਦਵਾਰਾ ਇਕੋ ਨਜ਼ਰੀ ਆਈਆ। ਸਚਖੰਡ ਦਵਾਰਾ ਤੇਰਾ ਏਕ, ਏਕੰਕਾਰ ਤੇਰੀ ਵਡਿਆਈਆ। ਜਿਥੇ ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਅੱਗ ਨਾ ਕੋਇ ਤਪਾਈਆ। ਜਨ ਭਗਤਾਂ ਮਿਲੇ ਟੇਕ, ਸੰਤਾਂ ਹੋਏਂ ਸਹਾਈਆ। ਆਪਣੀ ਧਾਰ ਆਪੇ ਪੇਖ, ਨਿਜ ਨੇਤਰ ਲੋਚਣ ਨੈਣ ਮਿਲਾਈਆ। ਪੀਆ ਪ੍ਰੀਤਮ ਹੋ ਕੇ ਕਰੇਂ ਹੇਤ, ਪਾਰਬ੍ਰਹਮ ਆਪਣੀ ਗੋਦ ਉਠਾਈਆ। ਜੁਗ ਵਿਛੜਿਆਂ ਜਗ ਜਨ ਭਗਤਾਂ ਲੈ ਜਾ ਆਪਣੇ ਦੇਸ਼, ਬੇਵਤਨਾਂ ਆਪਣੇ ਵਤਨ ਪੁਚਾਈਆ। ਜਿਥੇ ਸਦਾ ਰਹੇਂ ਹਮੇਸ਼, ਸਚਖੰਡ ਸਾਚੇ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਰਨ ਆਦੇਸ, ਸਜਦਿਆਂ ਵਿਚ ਸੀਸ ਝੁਕਾਈਆ। ਦੋ ਜਹਾਨਾਂ ਇਕ ਨਰੇਸ਼, ਨਰ ਨਰਾਇਣ ਨਜ਼ਰੀ ਆਈਆ। ਤੇਰਾ ਸ਼ਬਦੀ ਸੁਤ ਦੁਲਾਰਾ ਦਸ ਦਸਮੇਸ਼, ਗੋਬਿੰਦ ਗੁਰ ਗੁਰ ਇਕੋ ਨਾਉਂ ਧਰਾਈਆ। ਚਾਰ ਵਰਨ ਅਠਾਰਾਂ ਬਰਨ ਜਿਸ ਨੇ ਤੇਰੀ ਕਰਨੇ ਭੇਟ, ਭੇਟਾ ਤੇਰਾ ਨਾਉਂ ਰਖਾਈਆ। ਧਰਮ ਦਵਾਰ ਦਾ ਬਣ ਕੇ ਖੇਵਟ ਖੇਟ, ਨਈਆ ਨੌਕਾ ਇਕੋ ਨਾਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਸਦਾ ਹਮੇਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਸੇਵ ਕਮਾਈਆ।

❋

❋