ਪਹਿਲੀ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਸਤਿਗੁਰ ਸ਼ਬਦ ਕਹੇ ਮੈਂ ਖੋਲ੍ਹ ਕੇ ਵੇਖਾਂ ਪੜਦਾ, ਪਾਰਬ੍ਰਹਮ ਪਤਿਪਰਮੇਸ਼ਵਰ ਦਿਤੀ ਮਾਣ ਵਡਿਆਈਆ। ਸਚਖੰਡ ਦਵਾਰੇ ਭੇਵ ਖੁਲ੍ਹਾਵਾਂ ਅਗੰਮੀ ਘਰ ਦਾ, ਗ੍ਰਹਿ ਮੰਦਰ ਅੰਦਰ ਓਹਲਾ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਜਿਥੇ ਜੋਤ ਅਗੰਮੀ ਧਰਦਾ, ਨਿਰਵੈਰ ਨਿਰਾਕਾਰ ਨਿਰੰਕਾਰ ਕਰੇ ਰੁਸ਼ਨਾਈਆ। ਸਚ ਦਵਾਰ ਏਕੰਕਾਰ ਅਕਲ ਕਲਧਾਰੀ ਆਪੇ ਖੜਦਾ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਅਗੰਮ ਅਥਾਹੀ ਢੋਲਾ ਪੜ੍ਹਦਾ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰਦਾ, ਕਰਨੀ ਦਾ ਕਰਤਾ ਵਡ ਵਡਿਆਈਆ। ਨਾ ਜੀਵਤ ਨਾ ਕਦੇ ਮਰਦਾ, ਸਦ ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸਮਝਾਈਆ। ਸਚ ਦਵਾਰਾ ਦੱਸੇ ਏਕ, ਏਕੰਕਾਰ ਵੱਡੀ ਵਡਿਆਈਆ। ਆਦਿ ਜੁਗਾਦੀ ਧੁਰ ਦੀ ਟੇਕ, ਪੁਰਖ ਅਬਿਨਾਸ਼ੀ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇਵੇ ਸਚ ਸੰਦੇਸ਼, ਸੱਦਾ ਹੋਕਾ ਨਾਮ ਦ੍ਰਿੜਾਈਆ। ਨਿਰਾਕਾਰ ਕਰਦਾ ਆਇਆ ਵੇਸ, ਅਵੱਲੜੀ ਖੇਲ ਖਿਲਾਈਆ। ਅੰਤਮ ਬਹਿ ਕੇ ਸਚਖੰਡ ਦੇਸ, ਭੇਵ ਅਭੇਦਾ ਆਪ ਖੁਲ੍ਹਾਈਆ। ਸ਼ਬਦ ਸੰਦੇਸ਼ਾ ਦੇ ਕੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਮਹਿਖਾਸੁਰ ਅੱਖ ਖੁਲ੍ਹਾਈਆ। ਧੁਰ ਦਾ ਦਾਤਾ ਇਕ ਨਰੇਸ਼, ਨਰ ਨਰਾਇਣ ਵੱਡੀ ਵਡਿਆਈਆ। ਜੋ ਆਦਿ ਜੁਗਾਦਿ ਸਭ ਦਾ ਜਾਣੇ ਲੇਖ, ਅਨਡਿੱਠੜੀ ਕਾਰ ਕਮਾਈਆ। ਜਿਸ ਦਾ ਸੰਦੇਸ਼ਾ ਦੇ ਕੇ ਗਿਆ ਦਸ ਦਸਮੇਸ, ਦਹਿ ਦਿਸ਼ਾ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਨੇਹੜਾ ਇਕ ਸੁਣਾਈਆ। ਸਚ ਸੁਨੇਹੜਾ ਦੇਵੇ ਏਕਾ ਮੀਤ, ਹਰਿ ਕਰਤਾ ਬੇਪਰਵਾਹੀਆ। ਜਿਸ ਦੀ ਸਮਝੇ ਕੋਇ ਨਾ ਰੀਤ, ਰਾਤੀ ਰੁੱਤੀ ਥਿਤ ਵਾਰ ਭੇਵ ਨਾ ਕੋਇ ਖੁਲ੍ਹਾਈਆ। ਜੋ ਧੁਰ ਦਾ ਕਲਮਾ ਦੱਸੇ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਜਿਸ ਨੂੰ ਝੁਕਦੇ ਸਭ ਦੇ ਸੀਸ, ਜਗਦੀਸ ਦਾਤਾ ਧੁਰਦਰਗਾਹੀਆ। ਉਹ ਲੇਖਾ ਜਾਣੇ ਹਸਤ ਕੀਟ, ਲੱਖ ਚੁਰਾਸੀ ਖੋਜ ਖੁਜਾਈਆ। ਜਿਸ ਦਾ ਲਹਿਣਾ ਬੀਸ ਬੀਸ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਉਪਜਾਈਆ। ਧੁਰ ਫ਼ਰਮਾਨਾ ਦੇਵੇ ਆਪ, ਹਰਿ ਕਰਤਾ ਬੇਪਰਵਾਹੀਆ। ਸਤਿ ਸਤਿਵਾਦੀ ਏਕਾ ਜਾਪ, ਬਿਨ ਰਸਨਾ ਜਿਹਵਾ ਕਰੇ ਪੜ੍ਹਾਈਆ। ਸਤਿਗੁਰ ਸ਼ਬਦ ਖੋਲ੍ਹ ਕੇ ਤਾਕ, ਤ੍ਰਿਲੋਕੀ ਸਲੋਕ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਝਾਕ, ਬਿਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਕੀ ਖੇਲ ਕਰੇ ਪੁਰਖ ਅਬਿਨਾਸ਼, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਜੋਤ ਹੋਵੇ ਪਰਕਾਸ਼, ਪਾਰਬ੍ਰਹਮ ਨੂਰ ਰੁਸ਼ਨਾਈਆ। ਜਿਸ ਦਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦੇ ਆਏ ਧਰਵਾਸ, ਧੀਰਜ ਧਰਮ ਇਕ ਸਮਝਾਈਆ। ਸੋ ਖੇਲ ਕਰੇ ਵੇਖੇ ਜਗਤ ਤਮਾਸ਼, ਪੜਦਾ ਓਹਲਾ ਨਿਰਗੁਣ ਸਰਗੁਣ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਇਕੱਲਾ ਆਪ ਸੁਣਾਈਆ। ਸਚ ਸੰਦੇਸ਼ਾ ਦੇਵੇ ਸਚਖੰਡ ਨਿਵਾਸੀ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵੇਖਣਹਾਰਾ ਮੰਡਲ ਰਾਸੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ
❋
❋
ਪੜਦਾ ਆਪ ਚੁਕਾਈਆ। ਸਾਚੀ ਵਾਰ ਲੇਖੇ ਲਾਵੇ ਅਗੰਮੀ ਰਾਤੀ, ਰੁੱਤ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਹੋ ਨਿਰਮੋਹ, ਮੁਹੱਬਤ ਕੂੜ ਨਾ ਕੋਇ ਰਖਾਈਆ। ਨਵ ਨੌ ਚਾਰ ਪਿਛੋਂ ਸੁੱਤੇ ਉਠ ਦੁਲਾਰੇ ਪੋਹ, ਸੁਦੀ ਵਦੀ ਗੋਬਿੰਦ ਹੱਥ ਫੜਾਈਆ। ਚਾਰ ਕੁੰਟ ਦਹਿ ਦਿਸ਼ਾ ਕਰਨੀ ਲੋ, ਲੋਚਣ ਭਗਤਾਂ ਇਕ ਖੁਲ੍ਹਾਈਆ। ਚਾਰ ਵਰਨ ਅਠਾਰਾਂ ਬਰਨ ਰਹੇ ਰੋ, ਨੇਤਰ ਨੈਣਾਂ ਨੀਰ ਵਹਾਈਆ। ਆਤਮ ਪਰਮਾਤਮ ਸਕੇ ਕੋਈ ਨਾ ਛੋਹ, ਜਗਦੀਸ਼ਰ ਮਿਲ ਕੇ ਜਗਤ ਮਿਲੇ ਨਾ ਕੋਇ ਵਡਿਆਈਆ। ਬਿਨ ਹਰਿ ਦੂਜਾ ਨਜ਼ਰ ਨਾ ਆਵੇ ਕੋ, ਕਾਗ ਕੂਕ ਕੂਕ ਸੁਣਾਈਆ। ਬਿਨ ਪ੍ਰਭ ਕਿਰਪਾ ਸ਼ਬਦ ਸੁਣਾਏ ਕੋਈ ਨਾ ਸੋਹੰ ਸੋ, ਸੁਰਤੀ ਸ਼ਬਦੀ ਸੁਰਤ ਨਾ ਕੋਇ ਸਮਾਈਆ। ਦੁਰਮਤ ਮੈਲ ਸਕੇ ਕੋਇ ਨਾ ਧੋ, ਪਤਤ ਪੁਨੀਤ ਨਾ ਕੋਇ ਕਰਾਈਆ। ਅੰਮ੍ਰਿਤ ਰਸ ਅਗੰਮਾ ਇਕੋ ਚੋ, ਚਾਰ ਕੁੰਟ ਵਡਿਆਈਆ। ਪੰਚ ਵਿਕਾਰ ਰਹੇ ਨਾ ਗਰੋਹ, ਕਾਇਆ ਗੋਰ ਘੋਰ ਦੇ ਮਿਟਾਈਆ। ਆਤਮ ਪਰਮਾਤਮ ਨਹੀਂ ਦੋ, ਦੂਆ ਏਕੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੋਹ ਕਹੇ ਮੇਰੇ ਨਿਰੰਕਾਰ, ਸੋ ਪੁਰਖ ਨਿਰੰਜਣ ਸੀਸ ਨਿਵਾਈਆ। ਮੇਰੇ ਵਿਚ ਦੁੱਖ ਨਹੀਂ ਕੋਈ ਤੁਖ਼ਾਰ, ਹਰਿ ਪੁਰਖ ਨਿਰੰਜਣ ਤੇਰੀ ਇਕ ਸਰਨਾਈਆ। ਮੈਂ ਦਰ ਦਰਵੇਸ਼ ਖੜ੍ਹਾ ਭਿਖਾਰ, ਏਕੰਕਾਰ ਤੇਰੀ ਓਟ ਤਕਾਈਆ। ਤੂੰ ਦੇਵਣਹਾਰ ਦਾਤਾਰ, ਆਦਿ ਨਿਰੰਜਣ ਬੇਪਰਵਾਹੀਆ। ਮੈਂ ਰੋਵਾਂ ਧਾਹਾਂ ਮਾਰ, ਅਬਿਨਾਸ਼ੀ ਕਰਤੇ ਸੁਣ ਦੁਹਾਈਆ। ਮੈਨੂੰ ਮਿਲੇ ਨਾ ਕੋਇ ਸਹਾਰ, ਸ੍ਰੀ ਭਗਵਾਨ ਤੇਰੀ ਸਰਨਾਈਆ। ਚਾਰ ਕੁੰਟ ਭੱਜਾਂ ਵਾਰੋ ਵਾਰ, ਪਾਰਬ੍ਰਹਮ ਤੇਰੀ ਓਟ ਰਖਾਈਆ। ਬ੍ਰਹਮ ਦਿਸੇ ਨਾ ਕੋਇ ਉਜਿਆਰ, ਲੋਚਨ ਨੈਣ ਨਾ ਕੋਇ ਤਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਧੂੰਆਂਧਾਰ, ਕੂੜੀ ਕਿਰਿਆ ਘਰ ਘਰ ਡੇਰਾ ਲਾਈਆ। ਮੈਂ ਰੋਵਾਂ ਉਚੀ ਕੂਕ ਪੁਕਾਰ, ਪੁਨਹ ਪੁਨਹ ਸੀਸ ਝੁਕਾਈਆ। ਪੁਰਖ ਅਕਾਲੇ ਪਰਵਰਦਿਗਾਰ, ਸਾਂਝੇ ਯਾਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕ ਵਖਾਈਆ। ਪੋਹ ਕਹੇ ਮੈਂ ਰੋਵਾਂ ਉਚੀ ਮਾਰਾਂ ਧਾਹ, ਦੋ ਜਹਾਨਾਂ ਇਕ ਸੁਣਾਈਆ। ਪ੍ਰਭ ਮੇਰੇ ਬੇਪਰਵਾਹ, ਤੇਰੀ ਬੇਪਰਵਾਹੀ ਸਭ ਨੂੰ ਰਹੀ ਸਤਾਈਆ। ਚਾਰ ਕੁੰਟ ਦਿਸੇ ਨਾ ਕੋਇ ਮਲਾਹ, ਗ਼ਫ਼ਲਤ ਵਿਚ ਲੋਕਾਈਆ। ਸਾਚਾ ਮਾਰਗ ਸਾਰੇ ਗਏ ਭੁਲਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਜਿਹੜੇ ਕਲਮੇ ਆਇਉਂ ਜਪਾ, ਰੱਟੇ ਨਾਮ ਵਾਲੇ ਸਮਝਾਈਆ। ਕਿਸੇ ਨਜ਼ਰ ਨਾ ਆਏਂ ਖ਼ੁਦਾ, ਖ਼ੁਦੀ ਤਕੱਬਰੀ ਡੇਰਾ ਲਾਈਆ। ਇਕ ਵਾਰੀ ਨੈਣ ਉਠਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰੋਹੀ ਤੇਰਾ ਨਾਮ ਦੁਹਾਈਆ। ਪੋਹ ਕਹੇ ਮੈਂ ਰੋ ਕੇ ਦੱਸਾਂ ਹਾਲਤ, ਹਰਿ ਜੂ ਇਕ ਦ੍ਰਿੜਾਈਆ। ਸ੍ਰਿਸ਼ਟੀ ਕੂੜ ਦਿਸੇ ਜਹਾਲਤ, ਜਾਹਰ ਜਹੂਰ ਨਾ ਕੋਇ ਰੁਸ਼ਨਾਈਆ। ਧਰਮ ਰਿਹਾ ਨਾ ਕੋਇ ਅਦਾਲਤ, ਹੁਕਮ ਹਕ ਨਾ ਕੋਇ ਕਮਾਈਆ। ਸਾਚਾ ਨਾਮ ਲੁੱਟੀ ਗਈ ਨਿਆਮਤ, ਖ਼ਾਲੀ ਕੂੜ ਲੋਕਾਈਆ। ਮਨੂਆ ਮਨ ਕਰ ਬਗ਼ਾਵਤ, ਘਰ ਘਰ ਕਰੇ ਲੜਾਈਆ। ਦਿਸੇ ਕੋਇ ਨਾ ਸਹੀ ਸਲਾਮਤ, ਜੋ ਮੰਜ਼ਲ ਚੜ੍ਹ ਕੇ ਤੇਰਾ ਦਰਸ਼ਨ ਪਾਈਆ। ਸਭ ਨੂੰ ਮਮਤਾ ਕੀਤੀ ਮਮਾਨਤ, ਪੰਚ ਵਿਕਾਰ ਹਲਕਾਈਆ। ਆਪਣੀ ਸਾਂਭ ਇਕ ਅਮਾਨਤ, ਆਤਮ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਪੋਹ ਕਹੇ ਮੈਂ ਰੋ ਰੋ ਦੱਸਾਂ, ਦਹਿ ਦਿਸ਼ਾ ਸ਼ਨਵਾਈਆ। ਪ੍ਰਭੂ ਵੇਖ ਆਪਣੀਆਂ ਅੱਖਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੀਵ ਜਹਾਨ ਰਿਹਾ ਕੋਈ ਨਾ ਸੱਚਾ, ਸਤਿ ਵਿਚ ਨਾ ਕੋਇ ਸਮਾਈਆ। ਸਭ ਦਾ ਕਾਇਆ ਮਾਟੀ ਭਾਂਡਾ ਕੱਚਾ, ਕੰਚਨ ਗੜ੍ਹ ਨਾ ਕੋਇ ਵਡਿਆਈਆ। ਆਤਮ ਪਰਮਾਤਮ ਨਾਤਾ ਜੋੜੇ ਕੋਈ ਨਾ ਪੱਕਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਅੰਤਮ ਕਿਹੜੀ ਕੂਟੇ ਨੱਠਾਂ, ਭੱਜਾਂ ਵਾਹੋ ਦਾਹੀਆ। ਸਿਰ ਤੇਰੇ ਕਦਮਾਂ ਸੱਟਾਂ, ਮਸਤਕ ਧੂੜ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੁਰਖ ਅਕਾਲ ਕਹੇ ਸੁਣ ਬੱਚੇ ਮੇਰੇ ਨਾਦਾਨ, ਨਵ ਨੌ ਚਾਰ ਦਿਆਂ ਵਡਿਆਈਆ। ਧੁਰ ਦਾ ਹੁਕਮ ਇਕ ਫ਼ਰਮਾਨ, ਸਚ ਸੰਦੇਸ਼ਾ ਇਕ ਦ੍ਰਿੜਾਈਆ। ਚਾਰ ਕੁੰਟ ਫਿਰੇ ਦੋ ਜਹਾਨ, ਖ਼ਾਲੀ ਦਿਸ਼ਾ ਨਾ ਕੋਇ ਵਖਾਈਆ। ਜੋ ਗੁਰ ਅਵਤਾਰ ਪੈਗ਼ੰਬਰ ਦੇ ਕੇ ਆਏ ਬਿਆਨ, ਬਿਆਨਾ ਮੇਰਾ ਨਾਮ ਧਰਾਈਆ। ਸ਼ਬਦੀ ਕਰਾਂ ਅੰਤ ਪਹਿਚਾਨ, ਲੱਖ ਚੁਰਾਸੀ ਫੋਲ ਫੁਲਾਈਆ। ਮੇਰਾ ਕਰਤਬ ਇਕ ਮਹਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਪੰਜ ਤਤ ਨਹੀਂ ਇਨਸਾਨ, ਤਤ ਵਜੂਦ ਨਾ ਕੋਇ ਵਖਾਈਆ। ਆਤਮ ਪਰਮਾਤਮ ਬਣ ਕੇ ਕਾਹਨ, ਲੱਖ ਚੁਰਾਸੀ ਗੋਪੀ ਵੇਖ ਵਖਾਈਆ। ਸਈਆ ਬਣ ਕੇ ਧੁਰ ਦਾ ਰਾਮ, ਰਮਤਾ ਰਮਤਾ ਪੜਦਾ ਲਾਹੀਆ। ਜਿਸ ਨੂੰ ਮੁਹੰਮਦ ਕਰੇ ਸਲਾਮ, ਈਸਾ ਮੂਸਾ ਸੀਸ ਝੁਕਾਈਆ। ਸਚ ਸੰਦੇਸ਼ਾ ਦੇ ਕਲਾਮ, ਕਲਮਾ ਕਾਇਨਾਤ ਸੁਣਾਈਆ। ਹਕ ਹਕ਼ੀਕ਼ਤ ਦਾ ਅਮਾਮ, ਇਕੋ ਨੂਰੀ ਨਜ਼ਰੀ ਆਈਆ। ਅੰਤ ਅਖ਼ੀਰੀ ਦਏ ਜਾਮ, ਮਿਹਰਵਾਨ ਮਹਿਬੂਬ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਮੇਟ ਜਗਤ ਨਿਸ਼ਾਨ, ਨਿਸ਼ਾਨਾ ਇਕੋ ਦਏ ਝੁਲਾਈਆ। ਦੋ ਜਹਾਨਾਂ ਕਰ ਇੰਤਜ਼ਾਮ, ਹੁਕਮੇ ਅੰਦਰ ਹੁਕਮ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸੁਣ ਪੋਹ ਲਾਡਲੇ ਬੱਚੇ, ਧੁਰ ਫ਼ਰਮਾਨਾ ਇਕ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਬਣਾਵਾਂ ਸਕੇ, ਦੁਤੀਆ ਭਾਉ ਜਗਤ ਮਿਟਾਈਆ। ਨਾਮ ਡੋਰੀ ਬੰਨ੍ਹਾਂ ਰੱਸੇ, ਰਿਸ਼ਤਾ ਇਕੋ ਇਕ ਪਰਗਟਾਈਆ। ਸਭ ਦੇ ਅੰਤਰ ਹੋ ਕੇ ਵਸੇ, ਵਾਸਤਾ ਇਕੋ ਨਾਲ ਰਖਾਈਆ। ਤੀਰ ਅਣਿਆਲਾ ਧੁਰ ਦਾ ਕਸੇ, ਮੁੱਖੀ ਆਪਣੀ ਆਪ ਪਰਗਟਾਈਆ। ਸਿਫ਼ਤਾਂ ਬਾਹਰ ਸੁਣਾ ਕੇ ਜਸੇ, ਵੇਦ ਪੁਰਾਨਾਂ ਬਾਹਰ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੇ ਕਰ ਕੇ ਪੱਟੇ, ਪਟਨੇ ਵਾਲਾ ਨਾਲ ਮਿਲਾਈਆ। ਜਿਸ ਨੇ ਖੇਲ ਕਰਨਾ ਨਿਰਗੁਣ ਧਾਰ ਹੋ ਕੇ ਨੱਠੇ, ਕਦਮਾਂ ਨਾਲ ਨਾ ਪੰਧ ਮੁਕਾਈਆ। ਦੀਨ ਦੁਨੀ ਦੇ ਮੇਟ ਕੇ ਰੱਟੇ, ਰੱਟਾ ਇਕੋ ਘਰ ਜਣਾਈਆ। ਵੇਖਣੇ ਖੇਲ ਦੀਗਰੇ ਬਾਅਦ ਯਕੇ, ਯਕ ਹੁਕਮ ਇਕ ਸੁਣਾਈਆ। ਸਭ ਦੇ ਅੰਤਰ ਜਾਣੇ ਫੱਟੇ, ਸਾਬਤ ਰਹਿਣ ਕੋਇ ਨਾ ਪਾਈਆ। ਕੋਈ ਜਾਣ ਨਾ ਸਕੇ ਚੂੰਕਿ ਚੁਨਾਂਚੇ ਅਲਬੱਤੇ, ਆਅਲਾ ਅਦਨਾ ਹੁਕਮ ਮਨਾਈਆ। ਗੁਰ ਅਵਤਾਰ ਪੈਗ਼ੰਬਰ ਏਸੇ ਕਾਰਨ ਸੱਦੇ, ਸ਼ਬਦੀ ਸ਼ਬਦ ਜਣਾਈਆ। ਸਚ ਦਵਾਰੇ ਆਏ ਭੱਜੇ, ਆਪਣਾ ਪੰਧ ਮੁਕਾਈਆ। ਬਿਨ ਕਾਅਬਿਉਂ ਕਰ ਕੇ ਹੱਜੇ, ਸਜਦਾ ਸੀਸ ਝੁਕਾਈਆ। ਡੰਡਾਵਤ ਵਿਚ ਡਿੱਗੇ, ਨਮੋਂ ਨਮੋਂ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਪੋਹ ਸੁਣ ਸ਼ਬਦ ਅਗੰਮ ਹਕ਼ੀਕ਼ੀ, ਹਰਿ ਕਰਤਾ ਆਪ ਦ੍ਰਿੜਾਈਆ। ਖੇਲ ਕਰੇ ਲਾਸ਼ਰੀਕੀ, ਵਾਹਦ ਇਕੋ ਨੂਰ ਰੁਸ਼ਨਾਈਆ। ਜਿਸ ਦੇ ਕੋਲ ਅਗੰਮ ਤੌਫ਼ੀਕੀ, ਧੁਰ ਦਾ ਹੁਕਮ ਇਕ ਵਰਤਾਈਆ। ਲੱਖ ਚੁਰਾਸੀ
❋
❋
ਬਦਲ ਕੇ ਨੀਤੀ, ਪੜਦਾ ਅੰਦਰੋਂ ਦਏ ਖੁਲ੍ਹਾਈਆ। ਸਤਿ ਧਰਮ ਦੀ ਦੱਸ ਕੇ ਰੀਤੀ, ਰਹਿਬਰ ਹੋ ਕੇ ਦਏ ਸਮਝਾਈਆ। ਕਥਾ ਕਹਾਣੀ ਚਾਰ ਜੁਗ ਦੀ ਪਿਛੇ ਬੀਤੀ, ਬਾਤਨ ਸਭ ਦਾ ਫੋਲ ਫੁਲਾਈਆ। ਅੱਗੇ ਨਿਰਗੁਣ ਧਾਰ ਹੋ ਨਜ਼ਦੀਕੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸੁਣ ਪੋਹ ਓਹ ਵੇਖ ਚਾਰ ਜੁਗ ਦੇ ਆਏ ਲਾੜੇ, ਗੁਰ ਅਵਤਾਰ ਪੈਗ਼ੰਬਰ ਸੋਭਾ ਪਾਈਆ। ਦਰ ਦਰਬਾਰ ਖੜ੍ਹੇ ਇਕ ਅਖਾੜੇ, ਆਖ਼ਰ ਨੂਰ ਸਮਾਈਆ। ਜਿਨ੍ਹਾਂ ਖੇਲ ਕੀਤੇ ਜੁਗ ਚਾਰੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਮਾਤ ਹੰਢਾਈਆ। ਗੋਬਿੰਦ ਬੋਲ ਕੇ ਅੰਤ ਜੈਕਾਰੇ, ਡੰਕਾ ਫ਼ਤਹਿ ਇਕ ਸੁਣਾਈਆ। ਆਪਣੇ ਵਾਰ ਕੇ ਚਾਰ ਦੁਲਾਰੇ, ਧਰਮ ਦੀ ਧਾਰ ਇਕ ਪਰਗਟਾਈਆ। ਉਚੀ ਕੂਕ ਵਿਚ ਸੰਸਾਰੇ, ਸ਼ਬਦੀ ਰਾਗ ਅਲਾਈਆ। ਕਲ ਕਲਕੀ ਲਏ ਅਵਤਾਰੇ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਦਾ ਖੇਲ ਸਦਾ ਜੁਗ ਚਾਰੇ, ਬ੍ਰਹਿਮੰਡ ਖੰਡ ਵੇਖ ਵਖਾਈਆ। ਉਹ ਲਹਿਣੇ ਦੇਣੇ ਸਭ ਦੇ ਪੂਰੇ ਕਰੇ ਕੌਲ ਇਕਰਾਰੇ, ਇਕ ਇਕੱਲਾ ਧੁਰਦਰਗਾਹੀਆ। ਜਿਸ ਦੀ ਮਹਿੰਮਾ ਅੰਦਰ ਜਗਤ ਸ਼ਬਦ ਉਚਾਰੇ, ਰਸਨਾ ਨਾਲ ਸਾਲਾਹੀਆ। ਉਹ ਸਾਹਿਬ ਸੱਚੀ ਸਰਕਾਰੇ, ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਦਾ ਦੂਤ ਜਾਏ ਨਾ ਕਦੀ ਕਿਸੇ ਦਰਬਾਰੇ, ਦੂਜੇ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਹਿਰਦਾ ਵੇਖ ਵਖਾਈਆ। ਪੋਹ ਵੇਖ ਗੁਰ ਅਵਤਾਰ ਪੈਗ਼ੰਬਰ ਝੁਕੇ, ਸੀਸ ਜਗਦੀਸ ਨਿਵਾਈਆ। ਆਲਸ ਵਿਚ ਮੂਲ ਨਾ ਸੁੱਤੇ, ਨਿੰਦਰਾ ਨੈਣ ਨਾ ਕੋਇ ਟਿਕਾਈਆ। ਇਕੋ ਸੁਹਾਵਣ ਸਾਚੀ ਰੁੱਤੇ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤੇ, ਹਰਿ ਵੱਡਾ ਵਡ ਵਡਿਆਈਆ। ਸ਼ਬਦੀ ਧਾਰ ਅੰਦਰ ਪੁਛੇ, ਸੰਦੇਸ਼ਾ ਇਕੋ ਇਕ ਸੁਣਾਈਆ। ਕਿਉਂ ਲੋਕਮਾਤ ਹੋ ਗਏ ਗ਼ੁੱਸੇ, ਨਾਤਾ ਜਗਤ ਨਾਲੋਂ ਤੁੜਾਈਆ। ਜਿਹੜਾ ਗਾਨਾ ਬੱਧਾ ਗੁੱਟੇ, ਗਹਿਰ ਗੰਭੀਰ ਦਿਓ ਵਖਾਈਆ। ਕਿਉਂ ਨਾਤੇ ਮਾਤ ਟੁੱਟੇ, ਤੁੱਟੀ ਗੰਢ ਨਾ ਕੋਇ ਪਵਾਈਆ। ਦੀਨ ਮਜ਼੍ਹਬ ਰਹੇ ਨਾ ਸੁੱਚੇ, ਸੰਜਮ ਸਮਝ ਕਿਸੇ ਨਾ ਆਈਆ। ਮਨ ਵਾਸਨਾ ਹੋ ਕੇ ਭੁੱਖੇ, ਕਲਜੁਗ ਜੀਵ ਭੱਜਣ ਵਾਹੋ ਦਾਹੀਆ। ਮਾਤ ਗਰਭ ਲਟਕ ਕੇ ਪੁੱਠੇ, ਅਗਨੀ ਅੱਗ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਅਖ਼ੀਰ ਰਿਹਾ ਸੁਣਾਈਆ। ਅੰਤ ਅਖ਼ੀਰ ਕਹੇ ਪ੍ਰਭ ਏਕਾ, ਏਕਾ ਵਾਰ ਜਣਾਈਆ। ਗੁਰ ਅਵਤਾਰ ਪੈਗ਼ੰਬਰ ਸੁਣਾਵੋ ਸਚ ਸੰਦੇਸ਼ਾ, ਸੰਧਿਆ ਨਜ਼ਰ ਕੋਇ ਨਾ ਆਈਆ। ਕੀ ਕਰਨੀ ਕੀ ਸ਼ਬਦੀ ਧਾਰ ਪੇਸ਼ਾ, ਕੀ ਪੇਸ਼ਤਰ ਆਏ ਸਮਝਾਈਆ। ਉਚੀ ਕੂਕ ਕਿਹਾ ਸ਼ਬਦੀ ਧਾਰ ਸਤਿਗੁਰ ਦਸਮੇਸ਼ਾ, ਗੁਰ ਸਤਿਗੁਰੂ ਤੇਰੀ ਸਰਨਾਈਆ। ਆਪਣਾ ਵੇਖ ਅਗੰਮੀ ਲੇਖਾ, ਜਿਸ ਦੀ ਲਿਖਤ ਨਾ ਕਿਸੇ ਪੜ੍ਹਾਈਆ। ਸਦੀ ਬੀਸਵੀਂ ਸਭ ਦਾ ਪੂਰਾ ਹੋਇਆ ਠੇਕਾ, ਅੱਗੇ ਰਹੇ ਨਾ ਕੋਇ ਚਤੁਰਾਈਆ। ਜਿਸ ਵੇਲੇ ਸੁਤ ਦੁਲਾਰੇ ਕੀਤੇ ਭੇਟਾ, ਮਾਤ ਪਿਤਾ ਰਿਹਾ ਨਾ ਮਾਈਆ। ਇਕੋ ਬਣ ਕੇ ਤੇਰਾ ਬੇਟਾ, ਮਾਛੂਵਾੜੇ ਸੇਜ ਸੁਹਾਈਆ। ਤੂੰ ਖੇਲ ਅਗੰਮੀ ਖੇਡਾ, ਹਰਿ ਕਰਤਾ ਹੋ ਕੇ ਦਿਤੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ। ਗੋਬਿੰਦ ਕਹੇ ਮੈਂ ਸ਼ਬਦੀ ਸੁੱਤ, ਦੁਲਾਰਾ ਤੇਰਾ ਨਜ਼ਰੀ ਆਈਆ। ਕਲਜੁਗ ਵੇਖ ਆਪਣੀ ਰੁੱਤ, ਦਹਿ ਦਿਸ਼ਾ ਫੋਲ ਫੁਲਾਈਆ। ਪੁਰਖ ਅਕਾਲੇ ਦੀਨ ਦਿਆਲੇ ਕਿਉਂ ਸਚ ਦਵਾਰੇ ਬੈਠਾਂ ਲੁਕ, ਦਰਗਾਹ ਸਾਚੀ ਭੇਵ ਛੁਪਾਈਆ।
❋
❋
ਗ਼ਰੀਬ ਨਿਮਾਣਿਆਂ ਜਾ ਕੇ ਪੁਛ, ਜੋ ਤੇਰਾ ਧਿਆਨ ਰਖਾਈਆ। ਬਿਨ ਤੇਰੀ ਕਿਰਪਾ ਹਰਿ ਭਗਤੀ ਬੂਟਾ ਜਾਏ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਜਿਹੜੀ ਮੈਨੂੰ ਸੱਥਰ ਉਤੇ ਪਏ ਸੁਣਾਈ ਤੁਕ, ਸੋ ਢੋਲਾ ਬਣ ਵਿਚੋਲਾ ਦੇ ਦ੍ਰਿੜਾਈਆ। ਮੈਂ ਤੇਰੇ ਦਵਾਰੇ ਗਿਆ ਪੁੱਜ, ਤੂੰ ਭੇਵ ਖੋਲ੍ਹਣਾ ਗੁੱਝ, ਰਮਜ਼ ਇਸ਼ਾਰਾ ਇਕ ਸੁਣਾਈਆ। ਮੈਂ ਵੇਖਾਂ ਤੇਰਾ ਮੁਖ, ਘਰ ਸਵਾਮੀ ਦੇਣਾ ਸੁਖ, ਤੇਰੇ ਦਰ ਤੇ ਵੱਜੇ ਵਧਾਈਆ। ਉਹ ਵੇਲਾ ਗਿਆ ਢੁਕ, ਗੁਰ ਅਵਤਾਰ ਪੈਗ਼ੰਬਰਾਂ ਪੈਂਡਾ ਗਿਆ ਮੁਕ, ਮੈਂ ਆਉਣਾ ਕਿਸੇ ਨਹੀਂ ਕੁੱਖ, ਗੁਜਰੀ ਮਾਤ ਨਾ ਫੇਰ ਬਣਾਈਆ। ਅੱਗੇ ਰਹਿ ਨਾ ਸਕਾਂ ਚੁੱਪ, ਕਲਜੁਗ ਵੇਖ ਅੰਧੇਰਾ ਘੁਪ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਗੋਬਿੰਦ ਕਹੇ ਮੇਰੇ ਪ੍ਰਭੂ ਸਾਹਿਬ ਸੱਚੇ ਸੁਲਤਾਨ, ਸਤਿ ਦਿਆਂ ਸੁਣਾਈਆ। ਮੈਂ ਜੋਧਾ ਸੂਰਬੀਰ ਨੌਜਵਾਨ, ਮਰਦ ਮਰਦਾਨਾ ਇਕ ਅਖਵਾਈਆ। ਗੋਪੀਆਂ ਦਾ ਕਾਹਨ, ਨਾਮ ਬੰਸਰੀ ਤੇਰਾ ਰਾਗ ਅਲਾਈਆ। ਮੈਂ ਆਦੀ ਤੇਰਾ ਜੁਗਾਦੀ ਤੇਰਾ ਬ੍ਰਹਿਮਾਦੀ ਤੇਰਾ ਦੇਵਾਂ ਪੈਗ਼ਾਮ, ਸੰਦੇਸ਼ਾ ਇਕ ਸੁਣਾਈਆ। ਬਣ ਕੇ ਚਰਨ ਕਵਲ ਗ਼ੁਲਾਮ, ਰੱਖਾਂ ਇਕ ਈਮਾਨ, ਸਿਦਕ ਸਬੂਰੀ ਤੇਰੇ ਨਾਲ ਹੰਢਾਈਆ। ਤੇਰਾ ਝੁਲਦਾ ਵੇਖਾਂ ਨਿਸ਼ਾਨ, ਖੇਲ ਹੋਵੇ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਅੰਤਸ਼ਕਰਨ ਵੇਖਾਂ ਖ਼ਲਕ ਖ਼ੁਦਾਈਆ। ਗੋਬਿੰਦ ਕਹੇ ਪ੍ਰਭ ਤੇਰਾ ਸੁਤ ਦੁਲਾਰਾ, ਦੂਲ੍ਹਾ ਇਕੋ ਨਜ਼ਰੀ ਆਈਆ। ਤੇਰਾ ਮੇਰਾ ਸਚ ਬਿਵਹਾਰਾ, ਜਗਤ ਧਾਰ ਨਾ ਕੋਇ ਵਡਿਆਈਆ। ਦੋਹਾਂ ਦਾ ਸਾਂਝਾ ਇਕ ਕਿਨਾਰਾ, ਪਤਣ ਵੰਡ ਨਾ ਕੋਇ ਵਖਾਈਆ। ਉਠ ਵੇਖ ਆਪਣਾ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰਾਂ ਚਲੇ ਕੋਈ ਨਾ ਚਾਰਾ, ਚਾਰੇ ਬਾਣੀ ਚਾਰੇ ਖਾਣੀ ਰਹੀ ਕੁਰਲਾਈਆ। ਕੂੜੀ ਕਿਰਿਆ ਬਣਿਆ ਅਖਾੜਾ, ਪੰਜ ਤਤ ਮਨੂਆ ਨਾਚ ਨਚਾਈਆ। ਸਾਚਾ ਰਿਹਾ ਨਾ ਕੋਇ ਦਵਾਰਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਿਰ ਸਕੇ ਨਾ ਕੋਇ ਉਠਾਈਆ। ਤੇਰਾ ਲਹਿਣਾ ਦੇਣਾ ਅੰਤਮ ਵਾਰਾ, ਸਾਰੇ ਆਏ ਸੁਣਾਈਆ। ਕਲ ਕਲਕੀ ਇਕ ਅਵਤਾਰਾ, ਨਿਹਕਲੰਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁਛ ਪੜਦਾ ਦੇ ਉਠਾਈਆ। ਪੁਰਖ ਅਕਾਲ ਕਹੇ ਸੁਣ ਮੇਰੇ ਸਾਚੇ ਦੂਲ੍ਹੇ, ਧੁਰ ਫ਼ਰਮਾਨ ਦਿਆਂ ਸੁਣਾਈਆ। ਪੁਰਖ ਅਕਾਲ ਕਦੀ ਨਾ ਭੂਲੇ, ਅਭੁੱਲ ਬੇਪਰਵਾਹੀਆ। ਸਭ ਦਾ ਲਹਿਣਾ ਦੇਣਾ ਅਸਲ ਚੁਕਾਵਾਂ ਨਾਲ ਅਸੂਲੇ, ਅਸਲੀਅਤ ਇਕ ਸਮਝਾਈਆ। ਧੁਰ ਦਾ ਹੁਕਮ ਮਿਲੇ ਮਾਕੂਲੇ, ਨਾ ਕੋਈ ਮੇਟੇ ਮੇਟ ਮਿਟਾਈਆ। ਪਰਗਟ ਹੋ ਕੇ ਕੰਤ ਕੰਤੂਹਲੇ, ਲੱਖ ਚੁਰਾਸੀ ਖੋਜ ਖੁਜਾਈਆ। ਜੋ ਮੁਹੰਮਦ ਕਿਹਾ ਰਸੂਲੇ, ਰਸਮ ਉਸ ਦੀ ਵੇਖ ਵਖਾਈਆ। ਏਕਾ ਧਾਰ ਕਾਤਲ ਮਕਤੂਲੇ, ਮਕਬਰੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਗੋਬਿੰਦ ਪੁਛ ਲੈਣ ਦੇ ਕੋਲੋਂ ਗੁਰੂ ਅਵਤਾਰ, ਪੈਗ਼ੰਬਰਾਂ ਅੰਤ ਸੁਣਾਈਆ। ਕਵਣ ਮਿਤਰ ਤੁਹਾਡਾ ਯਾਰ, ਲੋਕਮਾਤ ਦਿਓ ਸਮਝਾਈਆ। ਜੋ ਮੰਜ਼ਲ ਚੜ੍ਹੇ ਦੁਸ਼ਵਾਰ, ਪੈਂਡਾ ਹਕ ਮੁਕਾਈਆ। ਮਿਲ ਕੇ ਨਿਰਮਲ ਧਾਰ, ਜੋਤੀ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਅੰਤਮ ਦੱਸੋ ਬਾਕੀ, ਆਖ਼ਰ
❋
❋
ਇਕ ਜਣਾਈਆ। ਕੀ ਮਾਣ ਵੇਖਿਆ ਬੰਦਾ ਖ਼ਾਕੀ, ਖ਼ਾਲਸ ਖੋਜ ਖੁਜਾਈਆ। ਕਿਸ ਦੀ ਖੁਲ੍ਹੀ ਤਾਕੀ, ਪੜਦਾ ਰਿਹਾ ਉਠਾਈਆ। ਕਿਸ ਦੇ ਬਣੇ ਸਾਥੀ, ਪ੍ਰਭ ਨੂੰ ਦਿਓ ਜਣਾਈਆ। ਕਿਸ ਨੇ ਮੰਨੀ ਤੁਹਾਡੀ ਆਖੀ, ਆਖ਼ਰ ਮਿਲ ਕੇ ਵੱਜੀ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਭ ਨੇ ਕਰੀ ਗੁਸਤਾਖ਼ੀ, ਗ਼ੁੱਸੇ ਵਿਚ ਦੁਹਾਈਆ। ਸੁਰਤੀ ਸ਼ਬਦ ਕਿਸੇ ਨਾ ਵਾਚੀ, ਵਾਚਕ ਕਰਦੇ ਰਸਨਾ ਵਾਲੀ ਪੜ੍ਹਾਈਆ। ਰੂਹ ਬੁਤ ਹੋਇਆ ਨਾ ਪਾਕੀ, ਪਤਤ ਪੁਨੀਤ ਨਾ ਕੋਇ ਬਣਾਈਆ। ਥੋੜ੍ਹੇ ਗੁਰਮੁਖ ਜਿਹੜੇ ਗੋਬਿੰਦ ਪਰਗਟਾਏ ਉਪਰ ਵਸਾਖੀ, ਇਕ ਸੱਤ ਪੰਜ ਛੇ ਨਾਲ ਵਡਿਆਈਆ। ਜਿਨ੍ਹਾਂ ਦਾ ਪੁਰਖ ਅਕਾਲ ਮਾਲਕ ਇਕ ਅਬਿਨਾਸ਼ੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਸਭ ਦੀ ਪੂਰੀ ਕਰੇ ਆਸੀ, ਤ੍ਰਿਸ਼ਨਾ ਕੂੜ ਗਵਾਈਆ। ਮੰਜ਼ਲ ਆਪਣੀ ਚਾੜ੍ਹ ਕੇ ਘਾਟੀ, ਜੋਤੀ ਜੋਤ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਸਮਝਾਈਆ। ਸਮਝੋ ਖੇਲ ਇਕੋ ਧੁਰ ਦਾ, ਹਰਿ ਕਰਤਾ ਆਪ ਸੁਣਾਈਆ। ਯਾਦ ਰੱਖੇ ਵਿਛੋੜਾ ਅਨੰਦ ਪੁਰ ਦਾ, ਪੁਰੀਆਂ ਲੋਆਂ ਸਮਝ ਕਿਸੇ ਨਾ ਆਈਆ। ਇਹ ਖੇਲ ਨਹੀਂ ਤਾਕਤ ਜ਼ੋਰ ਦਾ, ਜ਼ੱਰਾ ਜ਼ੱਰਾ ਵਿਚੋਂ ਪਰਗਟਾਈਆ। ਜੋ ਭਗਤ ਸੁਹੇਲੇ ਸਾਚੇ ਲੋੜਦਾ, ਗੁਰਮੁਖ ਗੁਰਸਿਖ ਗੁਰ ਗੁਰ ਗੋਦ ਟਿਕਾਈਆ। ਉਹ ਝਗੜਾ ਜਾਣੇ ਅੰਧ ਘੋਰ ਦਾ, ਕਲਜੁਗ ਵੇਖੇ ਕੂੜ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਸ੍ਰਿਸ਼ਟੀ ਵਿਚ ਵੇਸ ਧਰਿਆ ਅਗੰਮੇ ਚੋਰ ਦਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਈਆ। ਆਓ ਵੇਖੋ ਖੇਲ ਅਗੰਮਾ, ਹਰਿ ਕਰਤਾ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰੋ ਕਰਿਓ ਕੋਈ ਨਾ ਤਮਾ, ਸ਼ਬਦ ਸੰਦੇਸ਼ਾ ਇਕ ਸੁਣਾਈਆ। ਸਭ ਦਾ ਸਮਾਪਤ ਹੋਣਾ ਸਮਾਂ, ਸੰਮਤ ਸ਼ਹਿਨਸ਼ਾਹੀ ਵਡਿਆਈਆ। ਤੁਹਾਨੂੰ ਮੁੜ ਕੇ ਜੰਮੇ ਕੋਈ ਨਾ ਅੰਮਾਂ, ਅੰਮੜੀ ਵਾਲਾ ਗੁਰੂ ਨਾ ਕੋਇ ਅਖਵਾਈਆ। ਪ੍ਰਭ ਦਾ ਖੇਲ ਹੋਣਾ ਇਕ ਨਵਾਂ, ਨੌ ਸੌ ਚੁਰਾਨਵੇ ਚੌਕੜੀ ਜੁਗ ਦਏ ਗਵਾਹੀਆ। ਝਗੜਾ ਮੁਕਾ ਕੇ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦਿਤੀ ਬਦਲਾਈਆ। ਸ਼ਬਦੀ ਧਾਰ ਕਰ ਕੇ ਰਵਾਂ, ਰਹਿਮਤ ਇਕੋ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਸੁਣੋ ਫ਼ਰਮਾਨਾ, ਫ਼ੁਰਨਿਆਂ ਬੰਦ ਕਰਾਈਆ। ਜਿਸ ਦਾ ਮੰਨਦੇ ਰਹੇ ਭਾਣਾ, ਸੀਸ ਜਗਦੀਸ ਝੁਕਾਈਆ। ਤਖ਼ਤ ਨਿਵਾਸੀ ਇਕੋ ਰਾਣਾ, ਹਰਿ ਕਰਤਾ ਧੁਰਦਰਗਾਹੀਆ। ਨੂਰ ਖ਼ੁਦਾਈ ਬਣ ਜਰਵਾਣਾ, ਜਲਵਾਗਰ ਕਰੇ ਰੁਸ਼ਨਾਈਆ। ਜਿਸ ਨੂੰ ਝੁਕਦੇ ਦੋ ਜਹਾਨਾਂ, ਸਭ ਦੇ ਪੈਂਡੇ ਪੰਧ ਮੁਕਾਈਆ। ਜਿਸ ਦਾ ਪਿਛਲੇ ਸੰਮਤ ਖਾਧਾ ਖਾਣਾ, ਜਨ ਭਗਤਾਂ ਮਿਲ ਕੇ ਵੱਜੀ ਵਧਾਈਆ। ਅੱਗੇ ਉਸ ਦਾ ਨਾਮ ਧਿਆਣਾ, ਰਾਮ ਕ੍ਰਿਸ਼ਨ ਨਾ ਕੋਇ ਅਖਵਾਈਆ। ਇਕੋ ਕਲਮਾ ਧੁਰ ਦਾ ਗਾਣਾ, ਇਕੋ ਹਕ ਪੜ੍ਹਾਈਆ। ਇਕੋ ਮੰਦਰ ਸਚ ਮਕਾਨਾ, ਜਿਥੇ ਵਸੇ ਧੁਰਦਰਗਾਹੀਆ। ਸਭ ਦਾ ਬਦਲ ਜਾਣਾ ਜ਼ਮਾਨਾ, ਜ਼ਬਾਨ ਸਭ ਦੀ ਬੰਦ ਕਰਾਈਆ। ਚਮਕੇ ਨੂਰ ਸ੍ਰੀ ਭਗਵਾਨਾ, ਨੂਰ ਨੂਰ ਨੂਰ ਰੁਸ਼ਨਾਈਆ। ਦੋ ਜਹਾਨਾਂ ਹੋਵੇ ਦਾਨਾ, ਦਾਤਾ ਦਾਨੀ ਆਪ ਹੋ ਜਾਈਆ। ਲੱਖ ਚੁਰਾਸੀ ਬਣ ਕੇ ਕਾਹਨਾ, ਨਿਰਗੁਣ ਸਰਗੁਣ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਬਦਲ ਵਿਧਾਨਾ, ਹੁਕਮ ਆਪਣਾ ਇਕ ਸੁਣਾਈਆ। ਨਿਰਗੁਣ ਧਾਰ ਬਦਲੇ ਵਿਧਾਨ, ਤਰਮੀਮ ਸਭ ਦੀ ਦਏ ਕਰਾਈਆ। ਪੈਗ਼ੰਬਰੋ ਅੰਤ ਕਰੋ ਸਲਾਮ,
❋
❋
ਸਜਦਾ ਸੀਸ ਨਿਵਾਈਆ। ਅਵਤਾਰਾਂ ਮਨਜ਼ੂਰ ਹੋਵੇ ਪਰਨਾਮ, ਮਸਤਕ ਧੂੜੀ ਟਿੱਕੇ ਖ਼ਾਕ ਰਮਾਈਆ। ਗੁਰੂਆਂ ਦੇ ਹਕ਼ੀਕ਼ੀ ਜਾਮ, ਅੰਮ੍ਰਿਤ ਨਾਮ ਪਿਆਈਆ। ਸਾਂਝਾ ਇਕ ਮਕਾਨ, ਮੁਕਾਮੇ ਹਕ ਸੁਹਾਈਆ। ਧੁਰ ਦਾ ਇਕ ਅਸਥਾਨ, ਥਿਰ ਘਰ ਦਏ ਵਖਾਈਆ। ਸ਼ਬਦੀ ਸੁਤ ਬਲਵਾਨ, ਸਹਿਜੇ ਦਏ ਉਠਾਈਆ। ਉਠ ਨੌਜਵਾਨ, ਗੋਬਿੰਦ ਰੂਪ ਪਰਗਟਾਈਆ। ਲੋਕਮਾਤ ਹੋ ਪਰਧਾਨ, ਪੰਚਮ ਵੱਜੇ ਵਧਾਈਆ। ਕੂੜੀ ਕਿਰਿਆ ਮੇਟ ਨਿਸ਼ਾਨ, ਝਗੜਾ ਰਹੇ ਨਾ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਚ ਦੇ ਗਿਆਨ, ਆਤਮ ਪਰਮਾਤਮ ਜੋੜ ਜੁੜਾਈਆ। ਮਮਤਾ ਮੋਹ ਤੋੜ ਅਭਿਮਾਨ, ਹਉਮੇ ਹੰਗਤਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਥਿਰ ਘਰ ਉਠੇ ਸਤਿਗੁਰ ਸ਼ਬਦ, ਵੱਡਾ ਵਡ ਵਡਿਆਈਆ। ਜਿਸ ਦਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ, ਜਾਤ ਪਾਤ ਨਾ ਕੋਇ ਰਖਾਈਆ। ਆਦਿ ਜੁਗਾਦਿ ਸਭ ਤੋਂ ਕਰਾਉਂਦਾ ਰਿਹਾ ਅਦਬ, ਇਨਸਾਫ਼ ਵਿਚ ਵਡਿਆਈਆ। ਚੱਲੇ ਕਦੀ ਕਿਸੇ ਨਾ ਕਦਮ, ਮੰਜ਼ਲ ਦੋ ਜਹਾਨਾਂ ਪੰਧ ਮੁਕਾਈਆ। ਤਤ ਸ਼ਰੀਰ ਨਾ ਦਿਸੇ ਬਦਨ, ਬਦਲੀ ਸਭ ਦੀ ਦਏ ਕਰਾਈਆ। ਸਚ ਦਵਾਰੇ ਕਰ ਕੇ ਅਦਲ, ਆਦਤ ਪਿਛਲੀ ਦਏ ਬਦਲਾਈਆ। ਢੋਲਾ ਇਕੋ ਗਾਉਣਾ ਨਿਰਗੁਣ ਧਾਰ ਨਿਰਗੁਣ ਨਜ਼ਮ, ਨਾਮ ਨਿਧਾਨ ਸ਼ਨਵਾਈਆ। ਬਾਕੀ ਸਭ ਨੂੰ ਕਰ ਕੇ ਭਸਮ, ਭਾਂਡਾ ਭਰਮ ਭੌ ਭੰਨਾਈਆ। ਆਤਮ ਪਰਮਾਤਮ ਆਦਿ ਜੁਗਾਦੀ ਕ਼ਸਮ, ਕ਼ਿਸਮ ਸਕੇ ਨਾ ਕੋਇ ਬਦਲਾਈਆ। ਜਨ ਭਗਤੋ ਛੱਬੀ ਪੋਹ ਨੂੰ ਕਰ ਕੇ ਰਸਮ, ਰਸਤਾ ਸਭ ਨੂੰ ਦੇਣਾ ਜਣਾਈਆ। ਬਿਨਾ ਪ੍ਰਭ ਦੇ ਚਰਨਾਂ ਬਾਹਰ ਕੋਈ ਨਾ ਵਸਣ, ਵਸਦੇ ਘਰ ਦੇਣੇ ਉਜੜਾਈਆ। ਸ਼ਾਹ ਸੁਲਤਾਨ ਉਠ ਉਠ ਨੱਠਣ, ਭੱਜਣ ਵਾਹੋ ਦਾਹੀਆ। ਸਚ ਸਰਨਾਈ ਇਕ ਦੀ ਲੱਗਣ, ਜੋ ਮਾਲਕ ਧੁਰਦਰਗਾਹੀਆ। ਕਰੇ ਖੇਲ ਸੂਰਾ ਸਰਬੰਗਣ, ਹਰਿ ਕਰਤਾ ਬੇਪਰਵਾਹੀਆ। ਜਗਤ ਪਰਧਾਨਾਂ ਫਿਰਨਾ ਨਗਨ, ਸਿਰ ਹੱਥ ਨਾ ਕੋਇ ਟਿਕਾਈਆ। ਸਭ ਦੀ ਡੋਰੀ ਲੱਗਾ ਕੱਟਣ, ਖੰਡਾ ਖੜਗ ਨਾਮ ਉਠਾਈਆ। ਤੱਤਾਂ ਵਾਲਿਆਂ ਗੁਰੂਆਂ ਨਾਲੋਂ ਸ਼ਬਦ ਗੁਰੂ ਲੱਗਾ ਵੱਟਣ, ਵੱਟਾ ਸਮਝ ਕਿਸੇ ਨਾ ਆਈਆ। ਗੋਬਿੰਦ ਅੰਤਮ ਖੋਲ੍ਹ ਕੇ ਗਲੇ ਦਾ ਬਟਨ, ਪੁਰਖ ਅਕਾਲ ਅੱਗੇ ਅਲਫ਼ੀ ਦਿਤੀ ਟਿਕਾਈਆ। ਮੈਂ ਜਦ ਵਸਾਂ ਤੇ ਵਸਾਂ ਤੇਰੇ ਪਤਣ, ਦੂਜੇ ਦਰ ਕਦੇ ਨਾ ਜਾਈਆ। ਜੇ ਆਵਾਂ ਤੇ ਗੁਰਮੁਖਾਂ ਸਦਾ ਰੱਖਣ, ਲੋਕਮਾਤ ਦੂਜਾ ਖੇਲ ਨਾ ਕੋਇ ਕਰਾਈਆ। ਰਸਨਾ ਦਾ ਸਵਾਦ ਕਦੇ ਆਵਾਂ ਨਾ ਚੱਖਣ, ਬਿਨ ਪ੍ਰੇਮ ਪ੍ਰੀਤੀ ਵਸਤ ਕੋਇ ਨਾ ਭਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਵਾਂ ਟੱਪਣ, ਅੱਗੇ ਹੋ ਨਾ ਕੋਇ ਅਟਕਾਈਆ। ਸ਼ਬਦ ਨਿਰਾਲਾ ਅਣਿਆਲਾ ਤੀਰ ਆਵਾਂ ਕਸਣ, ਚਿੱਲਾ ਕਮਾਨ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲੈ ਮਿਲਾਈਆ। ਪੋਹ ਕਹੇ ਪ੍ਰਭੂ ਮੈਂ ਤੇਰੇ ਦਰ ਤੇ ਡਿੱਗਾ, ਨਿਉਂ ਨਿਉਂ ਸੀਸ ਨਿਵਾਈਆ। ਨਿਮਾਣਾ ਹੋ ਕੇ ਬਿਨ ਕੀਮਤੋਂ, ਵਿਕਾ, ਜਗਤ ਕੀਮਤ ਨਾ ਕੋਇ ਰਖਾਈਆ। ਕਿਰਪਾ ਨਿਧਾਨ ਸਵਾਮੀ ਠਾਕਰ ਧੁਰ ਦੇ ਕੂੜੀ ਕਿਰਿਆ ਬਦਲ ਕੇ ਸਿੱਕਾ, ਸਾਕਤ ਰਹਿਣ ਕੋਇ ਨਾ ਪਾਈਆ। ਲੱਖ ਚੁਰਾਸੀ ਬਣ ਕੇ ਪਿਤਾ, ਪਤਿਪਰਮੇਸ਼ਵਰ ਕਿਉਂ ਬੈਠਾ ਮੁਖ ਛੁਪਾਈਆ। ਤੇਰਾ ਸਭ ਦੇ ਨਾਲ ਸਾਂਝਾ ਹਿੱਸਾ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਅੱਗੇ ਮੈਂ ਦੀਨਾਂ ਮਜ਼੍ਹਬਾਂ ਵਾਲਾ ਸੁਣਨਾ ਨਹੀਂ ਕੋਈ ਕਿੱਸਾ, ਕਹਾਣੀ ਗਾ ਨਾ ਕੋਇ ਜਣਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ
❋
❋
ਸਭ ਦੀ ਪੂਰੀ ਕਰ ਦੇ ਇੱਛਾ, ਨਿਰਇੱਛਤ ਆਪਣੀ ਦਇਆ ਕਮਾਈਆ। ਛੱਬੀ ਪੋਹ ਨੂੰ ਬਾਕੀ ਪਾ ਕੇ ਭਿੱਛਾ, ਪੂਰਾ ਲੇਖਾ ਦੇ ਮੁਕਾਈਆ। ਅਗਲਾ ਖੇਲ ਹੋਵੇ ਅਨਡਿੱਠਾ, ਸ਼ਾਸਤਰ ਸਿਮਰਤ ਸਮਝ ਕੋਇ ਨਾ ਆਈਆ। ਦੀਨ ਦਿਆਲ ਆਪਣਾ ਓਹ ਵਖਾਵੀਂ ਅਗੰਮੀ ਚਿੱਠਾ, ਜਿਸ ਵਿਚੋਂ ਗੁਰ ਅਵਤਾਰ ਪੈਗ਼ੰਬਰਾਂ ਹੁਕਮ ਸਦਾ ਸੁਣਾਈਆ। ਜਿਹੜਾ ਕਲਮ ਸ਼ਾਹੀ ਨਾਲ ਕਦੇ ਨਹੀਂ ਲਿਖਾ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਬੇਨੰਤੀ ਦਰ ਤੇਰੇ ਇਕ ਸੁਣਾਈਆ। ਪੋਹ ਕਹੇ ਮੈਂ ਕਰਾਂ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਪ੍ਰਭ ਵੇਖ ਆਪਣੀ ਸਿੰਮਤ, ਬਿਨ ਅੱਖਾਂ ਅੱਖ ਉਠਾਈਆ। ਸਾਚੀ ਰਹੀ ਕਿਸੇ ਨਾ ਹਿੰਮਤ, ਆਪਣਾ ਬਲ ਨਾ ਕੋਇ ਧਰਾਈਆ। ਦੁਨੀਆਦਾਰ ਹੋਏ ਹਰਾਮ ਨਿਮਕ, ਹਕ ਹਲਾਲ ਨਾ ਕੋਇ ਜਣਾਈਆ। ਤੇਰਾ ਨੂਰ ਨਜ਼ਰ ਨਾ ਆਏ ਕਿਨਕ, ਖ਼ਾਲੀ ਬੁਤ ਦੇਣ ਦੁਹਾਈਆ। ਜਿਧਰ ਵੇਖਾਂ ਓਧਰ ਮਨ ਕਰੇ ਇੱਲਤ, ਨਾਰੀ ਪੁਰਖ ਸਰਬ ਦੁਹਾਈਆ। ਬਿਨ ਸ਼ਬਦੀ ਗੋਬਿੰਦ ਦੇਵੇ ਕੋਈ ਨਾ ਖ਼ਿੱਲਤ, ਓਢਣ ਸੀਸ ਨਾ ਕੋਇ ਟਿਕਾਈਆ। ਵਰਨ ਬਰਨ ਹੋਈ ਜ਼ਿੱਲਤ, ਮਾਇਆ ਮਮਤਾ ਮੋਹ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣੀ ਦਇਆ ਕਮਾਈਆ। ਪੋਹ ਕਹੇ ਮੈਂ ਰੋ ਰੋ ਗਿਆ ਥੱਕ, ਥਕਾਵਟ ਵਿਚ ਦੁਹਾਈਆ। ਗੁਰ ਅਵਤਾਰ ਪੈਗ਼ੰਬਰ ਗਏ ਅੱਕ, ਚਾਰ ਜੁਗ ਧਿਆਨ ਲਗਾਈਆ। ਲਿਖ ਲਿਖ ਆਏ ਦੱਸ, ਭਵਿਖਤਾਂ ਵਿਚ ਸਮਝਾਈਆ। ਪੁਰਖ ਅਬਿਨਾਸ਼ੀ ਹੋਵੇ ਪਰਗਟ, ਹਰਿ ਕਰਤਾ ਬੇਪਰਵਾਹੀਆ। ਸਤਿ ਧਰਮ ਦਾ ਖੋਲ੍ਹੇ ਹੱਟ, ਇਕੋ ਨਾਮ ਵਰਤਾਈਆ। ਝਗੜਾ ਮੁਕਾ ਦਏ ਤੀਰਥ ਤੱਟ, ਅੱਠ ਸੱਠ ਨਾ ਕੋਇ ਵਡਿਆਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਰੇ ਦੋਹੱਥੜ ਉਤੇ ਪੱਟ, ਪਟਨੇ ਵਾਲਾ ਪਲੂ ਗਿਆ ਛੁਡਾਈਆ। ਅੰਦਰੋਂ ਖੁਲ੍ਹੇ ਕਿਸੇ ਨਾ ਅੱਖ, ਪਰਤੱਖ ਦਰਸ ਕੋਇ ਨਾ ਪਾਈਆ। ਤ੍ਰੈਗੁਣ ਅਗਨੀ ਰਹੇ ਮੱਚ, ਤਤਵ ਤਤ ਜਲਾਈਆ। ਮਨੂਆ ਮਨ ਰਿਹਾ ਨੱਚ, ਘੁੰਗਟ ਘੋਰ ਨਾ ਕੋਇ ਉਠਾਈਆ। ਸਾਚਾ ਮਿਲੇ ਕਿਸੇ ਨਾ ਰਸ, ਰਸਤਾ ਪਾਰ ਨਾ ਕੋਇ ਲੰਘਾਈਆ। ਅੰਤਮ ਸਭ ਦੀ ਹੋ ਗਈ ਬੱਸ, ਕੰਧੇ ਭਾਰ ਨਾ ਕੋਇ ਟਿਕਾਈਆ। ਕਿਰਪਾ ਕਰ ਪੁਰਖ ਸਮਰਥ, ਤੇਰਾ ਨਾਮ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਸਾਚਾ ਹੁਕਮ ਦ੍ਰਿੜਾਵਾਂਗਾ। ਖੇਲ ਅਗੰਮੀ ਇਕ ਕਰਾਵਾਂਗਾ। ਅਸਮਾਨ ਜ਼ਿਮੀਂ ਵੇਖ ਵਖਾਵਾਂਗਾ। ਜਿਹੜੀ ਧਾਰ ਕਿਸੇ ਨਾ ਜੰਮੀ, ਉਹ ਆਪਣੀ ਕਲ ਪਰਗਟਾਵਾਂਗਾ। ਲੇਖਾ ਜਾਣਾ ਮਾਟੀ ਚੰਮੀ, ਚਾਰੋਂ ਕੁੰਟ ਫੋਲ ਫੁਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਵਾਂਗਾ। ਸਾਚਾ ਭੇਵ ਪ੍ਰਭੂ ਖੁਲ੍ਹਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਸਚਖੰਡ ਦਵਾਰ ਇਕ ਸੁਹਾਵੇਗਾ। ਏਕੰਕਾਰਾ ਵੇਸ ਵਟਾਵੇਗਾ। ਜੋਤ ਉਜਿਆਰਾ ਆਪ ਚਮਕਾਵੇਗਾ। ਗੁਰ ਅਵਤਾਰ ਪੈਗ਼ੰਬਰ ਸਾਥ ਰਲਾਵੇਗਾ। ਨਿਰਗੁਣ ਸਰਗੁਣ ਵੇਖ ਵਖਾਵੇਗਾ। ਦੇਸ ਪਰਦੇਸ਼ ਫੇਰਾ ਪਾਵੇਗਾ। ਨਰ ਨਰੇਸ਼ ਹੁਕਮ ਚਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵੇਗਾ। ਸਚ ਕਰਨੀ ਕਾਰ ਕਮਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵਾਂਗਾ। ਦੇਵਤ ਸੁਰ ਨਾਲ ਮਿਲਾਵਾਂਗਾ। ਗਣ ਗੰਧਰਬ ਫੋਲ ਫੁਲਾਵਾਂਗਾ। ਲੱਖ ਚੁਰਾਸੀ ਡੇਰਾ ਢਾਹਵਾਂਗਾ। ਅੰਡਜ ਜੇਰਜ ਉਤਭੁਜ ਸੇਹਤਜ ਇਕੋ ਹੁਕਮ ਸੁਣਾਵਾਂਗਾ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪਣੇ ਹੱਥ ਰਖਾਵਾਂਗਾ। ਸਾਚਾ ਲੇਖਾ ਆਪਣੇ ਹੱਥ ਰਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਕੂੜੀ ਕਿਰਿਆ ਮੇਟ ਮਿਟਾਏਗਾ। ਮੂਰਖ ਮੂੜ੍ਹੀ ਭੇਵ ਖੁਲ੍ਹਾਏਗਾ। ਨਾਦ ਤੂਰੀ ਇਕ ਉਪਜਾਏਗਾ। ਜੋਤ ਨੂਰੀ ਇਕ ਰੁਸ਼ਨਾਏਗਾ। ਹਾਜ਼ਰ ਹਜ਼ੂਰੀ ਦਰਸ ਦਿਖਾਏਗਾ। ਜਨ ਭਗਤਾਂ ਮਜਬੂਰੀ ਆਪ ਕਟਾਏਗਾ। ਸਭ ਦੀ ਫੂੜ੍ਹੀ ਵਲੇਟ ਵਖਾਏਗਾ। ਗੁਰਮੁਖਾਂ ਦੇ ਕੇ ਚਰਨ ਧੂੜੀ, ਟਿੱਕਾ ਮਸਤਕ ਨਾਮ ਰਮਾਏਗਾ। ਰੰਗਤ ਚਾੜ੍ਹ ਕੇ ਇਕੋ ਗੂੜ੍ਹੀ, ਗੁਰ ਮੰਦਰ ਇਕ ਵਖਾਏਗਾ। ਜਿਥੇ ਆਸਾ ਮਨਸਾ ਹੋਵੇ ਪੂਰੀ, ਤ੍ਰਿਸ਼ਨਾ ਜਗਤ ਨਾ ਕੋਇ ਜਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਇਕ ਇਕੱਲਾ ਆਪ ਪਰਗਟਾਏਗਾ। ਸਚ ਦਵਾਰ ਇਕ ਪਰਗਟਾਵਾਂਗਾ। ਨਿਰਗੁਣ ਹੋ ਕੇ ਖੇਲ ਖਿਲਾਵਾਂਗਾ। ਸਰਗੁਣ ਆਪਣਾ ਰੰਗ ਰੰਗਾਵਾਂਗਾ। ਜੁਗ ਚੌਕੜੀ ਪੰਧ ਮੁਕਾਵਾਂਗਾ। ਸਤਿਜੁਗ ਸਾਚਾ ਰਾਹ ਚਲਾਵਾਂਗਾ। ਰਾਓ ਰੰਕ ਆਪ ਉਠਾਵਾਂਗਾ। ਦਵਾਰ ਬੰਕ ਇਕ ਸੁਹਾਵਾਂਗਾ। ਨਾਮ ਡੰਕ ਇਕ ਵਜਾਵਾਂਗਾ। ਜੀਵ ਜੰਤ ਸ਼ੰਕ ਪੂਰ ਕਰਾਵਾਂਗਾ। ਗੁਰਮੁਖ ਬੰਸ ਆਪ ਬਣਾਵਾਂਗਾ। ਕਲਜੁਗ ਕੂੜਾ ਕੰਸ ਮੇਟ ਮਿਟਾਵਾਂਗਾ। ਨਿਰਗੁਣ ਧਾਰ ਜੋਤ ਅਨੰਤ, ਅੰਤਸ਼ਕਰਨ ਸਭ ਦਾ ਵੇਖ ਵਖਾਵਾਂਗਾ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਜਣਾ ਮੰਤ, ਆਤਮ ਪਰਮਾਤਮ ਜੋੜ ਜੁੜਾਵਾਂਗਾ। ਭਗਤ ਸੁਹੇਲੇ ਬਣਾ ਕੇ ਸੰਤ, ਸਤਿ ਧਰਮ ਦਾ ਰਾਹ ਚਲਾਵਾਂਗਾ। ਅਬਿਨਾਸ਼ੀ ਕਰਤਾ ਇਕੋ ਕੰਤ, ਘਰ ਸਵਾਮੀ ਜੋੜ ਜੁੜਾਵਾਂਗਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਪੋਹ ਤੈਨੂੰ ਸਮਝਾਵਾਂਗਾ। ਸਾਚੇ ਪੋਹ ਸੁਣ ਲੈ ਅਗੰਮੀ ਬਾਤ, ਬਾਤਨ ਦਿਆਂ ਜਣਾਈਆ। ਵੇਖ ਆਪਣੀ ਰਾਤ, ਰੁਤੜੀ ਨਾਲ ਮਿਲਾਈਆ। ਪੁਰਖ ਅਕਾਲਾ ਵੇਖੇ ਆਪਣੀ ਜਾਤ, ਅਜਾਤੀ ਦਏ ਖਪਾਈਆ। ਨਿਰਗੁਣ ਧਾਰ ਖੋਲ੍ਹ ਕੇ ਤਾਕ, ਪੜਦਾ ਰਿਹਾ ਉਠਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਕੇ ਵਾਕ, ਵਾਕਫ਼ਕਾਰ ਆਪਣੇ ਲਏ ਬਣਾਈਆ। ਸਭ ਦਾ ਸਾਂਝਾ ਕਰ ਕੇ ਸਾਕ, ਨਾਤਾ ਇਕੋ ਘਰ ਜੁੜਾਈਆ। ਸ਼ਬਦ ਸੰਦੇਸ਼ਾ ਧੁਰ ਦਾ ਆਖ, ਬਿਨ ਅੱਖਰਾਂ ਕਰੇ ਪੜ੍ਹਾਈਆ। ਪਰਮ ਪੁਰਖ ਦੀ ਜੋ ਦੇ ਕੇ ਆਏ ਦਾਤ, ਜੁਗ ਚੌਕੜੀ ਲੋਕਮਾਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸੁਣ ਹੁਕਮ ਪੋਹ ਮਹੀਨਾ, ਦਿਵਸ ਦਿਵਸ ਜਣਾਈਆ। ਕਰੇ ਖੇਲ ਨਵਾਂ ਨਵੀਨਾ, ਨਵ ਰੰਗ ਆਪ ਚੜ੍ਹਾਈਆ। ਪਰਗਟ ਹੋ ਕੇ ਦਾਨਾ ਬੀਨਾ, ਬੀਨਾ ਦਾਨਾ ਭੇਵ ਖੁਲ੍ਹਾਈਆ। ਜਨ ਭਗਤਾਂ ਠਾਂਡਾ ਕਰ ਕੇ ਸੀਨਾ, ਅਗਨੀ ਤਤ ਬੁਝਾਈਆ। ਝਗੜਾ ਪਏ ਉਤੇ ਜ਼ਮੀਨਾ, ਜ਼ਾਮਨ ਸਮਝ ਕਿਸੇ ਨਾ ਆਈਆ। ਸ਼ਬਦ ਇਸ਼ਾਰਾ ਦਏ ਚੀਨਾ, ਹਰਿ ਕਰਤਾ ਧੁਰਦਰਗਾਹੀਆ। ਸਭ ਨੂੰ ਹੋਣਾ ਪਏ ਗ਼ਮਗੀਨਾ, ਗ਼ਮੀ ਖ਼ੁਸ਼ੀ ਨਾ ਕੋਇ ਬਦਲਾਈਆ। ਝਗੜਾ ਦਿਸੇ ਨਰ ਮਦੀਨਾ, ਆਤਮ ਪਰਮਾਤਮ ਪੜਦਾ ਨਾ ਕੋਇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਪੋਹ ਮਹੀਨੇ ਸੋਏ ਜਾਗ, ਬਿਨ ਅੱਖਾਂ ਅੱਖ ਖੁਲ੍ਹਾਈਆ। ਧੁਰ ਸੰਦੇਸ਼ਾ ਸੁਣ ਰਾਗ, ਹਰਿ ਕਰਤਾ ਆਪ ਜਣਾਈਆ। ਕੂੜੀ ਕਿਰਿਆ ਜਗਤ ਤਿਆਗ, ਮਮਤਾ ਮੋਹ ਮਿਟਾਈਆ। ਤੇਰੇ ਅੰਤਰ ਉਪਜੇ ਇਕ ਵੈਰਾਗ, ਵੈਰੀ ਅੰਦਰੋਂ ਦਏ ਭਜਾਈਆ। ਏਕੰਕਾਰਾ ਬਖ਼ਸ਼ੇ ਸਾਥ, ਸਗਲਾ ਸੰਗ ਨਿਭਾਈਆ। ਜਿਸ ਨੇ ਸੁਣਾਉਣੀ
❋
❋
ਸੱਚੀ ਗਾਥ, ਸੋਹੰ ਸੋ ਕਰੇ ਪੜ੍ਹਾਈਆ। ਜਗਤ ਜਹਾਨ ਚਲਾਏ ਰਾਥ, ਮਹਾਂਸਾਰਥੀ ਵੇਸ ਵਟਾਈਆ। ਹਾਂਡੀ ਰਹੇ ਕੋਈ ਨਾ ਕਾਠ, ਤਤ ਵਜੂਦ ਨਾ ਕੋਇ ਵਡਿਆਈਆ। ਬਿਨਾ ਪੁਰਖ ਅਕਾਲ ਦੇ ਨਾਮ ਤੋਂ ਦੂਜਾ ਰਹੇ ਕੋਈ ਨਾ ਪਾਠ, ਪੂਜਾ ਇਕੋ ਸਰਬ ਲੋਕਾਈਆ। ਹਰਿ ਚਰਨ ਕਵਲ ਸਰਨਾਈ ਸੱਚਾ ਤਾਟ, ਕਿਨਾਰਾ ਧੁਰਦਰਗਾਹੀਆ। ਮੰਜ਼ਲ ਸਭ ਦੀ ਮੁੱਕੇ ਵਾਟ, ਪਾਂਧੀ ਪੰਧ ਨਾ ਕੋਇ ਭਵਾਈਆ। ਸਤਿਜੁਗ ਸਾਚੀ ਮਿਲੇ ਦਾਤ, ਹਰਿ ਕਰਤਾ ਆਪ ਵਰਤਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਕਰੇ ਜਮਾਤ, ਇਕੋ ਸਿਖਿਆ ਸਿਖ ਸਮਝਾਈਆ। ਆਤਮ ਪਰਮਾਤਮ ਹੋਵੇ ਵਿਸ਼ਵਾਸ਼, ਵਿਸ਼ਿਆਂ ਦਾ ਡੇਰਾ ਢਾਹੀਆ। ਘਰ ਸਵਾਮੀ ਮਿਲੇ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਸੁਰਤੀ ਸ਼ਬਦ ਮਿਲ ਕੇ ਗੋਪੀ ਕਾਹਨ ਪਾਵਣ ਰਾਸ, ਸੋਹਣਾ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਜਣਾਈਆ। ਸਾਚਾ ਮਾਰਗ ਧੁਰ ਦਾ ਲੈਣਾ ਸਿਖ, ਸਿਖਿਆ ਇਕ ਦ੍ਰਿੜਾਈਆ। ਪੁਰਖ ਅਕਾਲਾ ਪਏ ਦਿਸ, ਦਹਿ ਦਿਸ਼ਾ ਨੂਰ ਇਲਾਹੀਆ। ਸਵਾਮੀ ਸਤਿਗੁਰ ਹੋਵੇ ਪਿਤ, ਪਤਿਪਰਮੇਸ਼ਵਰ ਬੇਪਰਵਾਹੀਆ। ਆਤਮ ਪਰਮਾਤਮ ਦੱਸੇ ਸਾਚਾ ਹਿਤ, ਬ੍ਰਹਮ ਪਾਰਬ੍ਰਹਮ ਸਮਾਈਆ। ਮਨ ਠਗੌਰੀ ਕਰੇ ਨਾ ਚਿਤ, ਚੰਚਲ ਨਜ਼ਰ ਕੋਇ ਨਾ ਆਈਆ। ਮਾਨਸ ਜਨਮ ਜਨ ਭਗਤ ਲੈਣ ਜਿਤ, ਜਿਨ੍ਹਾਂ ਮਿਲੀ ਇਕ ਸਰਨਾਈਆ। ਪੁਰਖ ਅਕਾਲਾ ਕਰਵਟ ਵਿਚ ਬਦਲ ਕੇ ਪਿਠ, ਸਨਮੁਖ ਹੋ ਕੇ ਦਰਸ ਵਖਾਈਆ। ਮੰਜ਼ਲ ਚੜ੍ਹਨੀ ਪਏ ਨਾ ਸਵਾ ਗਿਠ, ਦਸਮ ਦਵਾਰੀ ਤੋਂ ਅੱਗੇ ਆਪਣੀ ਯਾਰੀ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੋਹ ਤੇਰੀ ਆਸਾ ਵੇਖ ਵਖਾਈਆ। ਪੋਹ ਕਹੇ ਮੈਂ ਆਸਾਵੰਦ, ਹਰਿ ਕਰਤੇ ਦਿਆਂ ਸੁਣਾਈਆ। ਤੇਰੇ ਸ਼ਬਦ ਹੁਕਮ ਦਾ ਹੋ ਪਾਬੰਦ, ਨਿਉਂ ਨਿਉਂ ਸੀਸ ਝੁਕਾਈਆ। ਸਿਫ਼ਤਾਂ ਗਾਵਾਂ ਬਿਨਾ ਦੰਦ, ਢੋਲਾ ਧੁਰਦਰਗਾਹੀਆ। ਸਦ ਮਾਣਾਂ ਤੇਰਾ ਅਨੰਦ, ਖ਼ੁਸ਼ੀਆਂ ਵਿਚ ਸਮਾਈਆ। ਤੇਰੇ ਨੂਰ ਦਾ ਵੇਖ ਕੇ ਚੰਦ, ਚੰਦ ਸੂਰੀਆ ਕੰਮ ਕਿਸੇ ਨਾ ਆਈਆ। ਤੇਰਾ ਖੇਲ ਵਿਚ ਬ੍ਰਹਿਮੰਡ, ਵਰਭੰਡ ਤੇਰੀ ਵਡਿਆਈਆ। ਕਲਜੁਗ ਕੂੜੀ ਕਿਰਿਆ ਕਰ ਦੇ ਖੰਡ ਖੰਡ, ਖੰਡਾ ਖੜਗ ਨਾਮ ਚਮਕਾਈਆ। ਮਾਇਆ ਮਮਤਾ ਮੋਹ ਵਿਕਾਰ ਦੇ ਡੰਡ, ਡੰਡੌਤ ਆਪਣੀ ਦੇ ਸਮਝਾਈਆ। ਪ੍ਰਭੂ ਤੂੰ ਕਿਹੜਾ ਖੰਡੇ ਕਟਾਰਾਂ ਨਾਲ ਕਰਨਾ ਜੰਗ, ਮਤ ਉਲਟੀ ਕਰ ਕੂੜ ਲੋਕਾਈਆ। ਇਕ ਦੂਜੇ ਨੂੰ ਆਪੇ ਦੇਵਣ ਡੰਡ, ਤੂੰ ਖੇਲ ਵੇਖੀਂ ਬੇਪਰਵਾਹੀਆ। ਉਹ ਰਹਿ ਜਾਵਣ ਤੇਰੇ ਜਿਹੜੇ ਗਾਵਣ ਤੂੰ ਮੇਰਾ ਮੈਂ ਤੇਰਾ ਢੋਲਾ ਛੰਦ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਵੇਖ ਵਖਾਈਆ। ਪੁਰਖ ਅਕਾਲ ਕਹੇ ਕੀ ਕਥਾ ਕਹਾਣੀ ਪੁਛੋ ਧੁਰ ਦੀ, ਸਭ ਨੂੰ ਦਿਆਂ ਸੁਣਾਈਆ। ਕੁਛ ਖੇਲ ਵੇਖੋ ਅਨੰਦ ਪੁਰ ਦੀ, ਪੁਰੀਆਂ ਤੋਂ ਬਾਹਰ ਜਣਾਈਆ। ਜਿਸ ਵੇਲੇ ਗੋਬਿੰਦ ਧਾਰ ਪ੍ਰਭ ਦੇ ਨਾਲ ਜੁੜਦੀ, ਜੋੜੀ ਬਣੇ ਧੁਰਦਰਗਾਹੀਆ। ਆਪਣੀ ਕਰਨੀ ਕਰਨੋਂ ਕਦੇ ਨਾ ਮੁੜਦੀ, ਕਰਤਬ ਆਪਣਾ ਦਏ ਵਖਾਈਆ। ਜਨ ਭਗਤੋ ਅੱਗੇ ਲੋੜ ਰਹਿਣੀ ਨਹੀਂ ਕਿਸੇ ਗੁਰ ਦੀ, ਪੁਰਖ ਅਕਾਲ ਸਭ ਨੇ ਲੈਣਾ ਮਨਾਈਆ। ਵਡਿਆਈ ਰਹੇ ਨਾ ਦੇਵਤ ਸੁਰ ਦੀ, ਸਭ ਦਾ ਲੇਖਾ ਦਏ ਚੁਕਾਈਆ। ਕਲਜੁਗ ਕਾਇਆ ਕੂੜ ਜਾਂਦੀ ਖੁਰਦੀ, ਖੁਰਾ ਖੋਜ ਦਏ ਮਿਟਾਈਆ। ਸਤਿਗੁਰ ਸ਼ਬਦ ਸ਼ਰੀਣੀ ਵੰਡੇ ਕਦੇ ਨਾ ਗੁੜ ਦੀ, ਰਸ ਮਿੱਠਾ ਆਪਣਾ ਨਾਮ ਚਖਾਈਆ। ਵੇਖਿਓ ਖੇਲ ਕਲਜੁਗ ਸਤਿਜੁਗ ਕੂੜ ਧਰਮ ਦੇ ਪੁੜ ਦੀ, ਪ੍ਰਭ ਚੱਕੀ ਮਾਤ
❋
❋
ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਵਖਾਈਆ। ਗੋਬਿੰਦ ਸ਼ਬਦ ਕਹੇ ਮੈਂ ਕੀ ਕੁਛ ਸੁਣਦਾ, ਬਿਨ ਕੰਨਾਂ ਰਿਹਾ ਜਣਾਈਆ। ਕੁਛ ਖੇਲ ਵੇਖਣਾ ਹੁਣ ਦਾ, ਮਹੀਨਾ ਇਹੋ ਨਜ਼ਰੀ ਆਈਆ। ਪੁਰਖ ਅਕਾਲਾ ਦੀਨ ਦਿਆਲਾ ਲੱਖ ਚੁਰਾਸੀ ਪੁਣਦਾ, ਛਾਣ ਬੀਣ ਕਰੇ ਲੋਕਾਈਆ। ਖੇਲ ਹੋਣਾ ਦੀਪਕ ਗੁਲ ਦਾ, ਜਗਤ ਨੂਰ ਨਾ ਕੋਇ ਚਮਕਾਈਆ। ਕਲਜੁਗ ਕਪਟ ਵੇਖਣਾ ਰੁਲਦਾ, ਹੰਗਤਾ ਹੰ ਲੜਾਈਆ। ਜਨ ਭਗਤੋ ਸਤਿਗੁਰੂ ਕਦੇ ਕਿਸੇ ਕੀਮਤ ਨਹੀਂ ਮੁੱਲ ਦਾ, ਹੱਟਾਂ ਵਿਚ ਨਾ ਕਦੇ ਵਿਕਾਈਆ। ਸਵਾਦ ਮਾਣੇ ਕਦੇ ਨਾ ਬੁਲ੍ਹ ਦਾ, ਅੰਤਰ ਆਤਮ ਰਸ ਚਖਾਈਆ। ਜੋ ਪ੍ਰਭ ਪ੍ਰੀਤੀ ਚਰਨ ਘੋਲੀ ਘੁਲਦਾ, ਘੋਲੀ ਘੋਲ ਘੁਮਾਈਆ। ਉਹ ਪਿਆਰਾ ਬਣੇ ਮਾਲਕ ਸੁਲਹਕੁਲ ਦਾ, ਕੁੱਲ ਮਾਲਕ ਇਕੋ ਨਜ਼ਰੀ ਆਈਆ। ਜਿਸ ਦਾ ਖੇਲ ਸਦਾ ਅਮੁੱਲ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣੀ ਖੇਲ ਵਖਾਈਆ। ਪੋਹ ਕਹੇ ਪ੍ਰਭ ਤੇਰਾ ਨੂਰ ਅਗੰਮਾ ਰੱਬੀ, ਰੱਬੀਉਲ ਅਲਾ ਦੇ ਜਣਾਈਆ। ਮੁਹੰਮਦ ਦੀ ਵੇਖ ਚੌਧਵੀਂ ਸਦੀ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਕਿਉਂ ਛੱਡਦੇ ਜਾਂਦੇ ਗੁਰ ਅਵਤਾਰ ਪੈਗ਼ੰਬਰ ਗੱਦੀ, ਗਦਾਗਰ ਤੇਰੇ ਦਰ ਤੇ ਨਜ਼ਰੀ ਆਈਆ। ਕੀ ਧਾਰ ਤੇਰੀ ਅਗੰਮੀ ਜੋਤ ਜਗੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਗਤ ਵਾਸਨਾ ਫਿਰੇ ਭੱਜੀ, ਚਾਰ ਕੁੰਟ ਦੁਹਾਈਆ। ਤੇਰਾ ਆਉਂਣਾ ਕਦੀ ਕਦੀ, ਜਨ ਭਗਤਾਂ ਹੋਏਂ ਸਹਾਈਆ। ਤੇਰੀ ਸਮਝੇ ਕੋਇ ਨਾ ਸੁਦੀ ਵਦੀ, ਥਿਤ ਵਾਰ ਨਾ ਵੰਡ ਵੰਡਾਈਆ। ਕੁਛ ਲੇਖਾ ਲਿਖ ਕੇ ਗਿਆ ਗੋਬਿੰਦ ਗੋਦਾਵਰੀ ਨਦੀ, ਨਦੀਆਂ ਦੇ ਵਿਛੜੇ ਲਏ ਮਿਲਾਈਆ। ਜਿਨ੍ਹਾਂ ਦੇ ਅੰਦਰ ਪੜ੍ਹਾਵੇ ਪੱਟੀ, ਪਟਨੇ ਵਾਲਾ ਜੋੜ ਜੁੜਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਖੱਟਣੀ ਖੱਟੀ, ਬਾਕੀ ਖਟਕਾ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਸਾਚਾ ਰੰਗ ਰੰਗ ਦੇ ਪ੍ਰਭ ਠਾਕਰ, ਪੋਹ ਪਰਨਾਮ ਕਰ ਸੁਣਾਈਆ। ਸਾਚੇ ਭਗਤਾਂ ਕਰ ਉਜਾਗਰ, ਉਜਰਤ ਮੂਲ ਨਾ ਲਾਗੇ ਰਾਈਆ। ਤੇਰੇ ਨਾਮ ਦੇ ਬਣਨ ਸੌਦਾਗਰ, ਹੱਟ ਇਕੋ ਇਕ ਵਖਾਈਆ। ਤੂੰ ਕਰੀਮ ਕਰਤਾ ਕੁਦਰਤ ਦਾ ਕਾਦਰ, ਕਦੀਮ ਦਾ ਮਾਲਕ ਇਕ ਅਖਵਾਈਆ। ਹਉਂ ਬਰਦਾ ਤੇਰਾ ਆਜਜ਼, ਨਿਉਂ ਨਿਉਂ ਸੀਸ ਝੁਕਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਸਾਜ਼ਸ਼, ਮਮਤਾ ਮੋਹ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਸਾਚਾ ਖੇਲ ਵਖਾ ਦੇ ਇਕੋ, ਇਕ ਤੇਰੀ ਵਡਿਆਈਆ। ਪੁਰਖ ਅਕਾਲ ਤੂੰ ਆਵੇਂ ਕਿਥੋਂ, ਇਹੋ ਦੇਣਾ ਸਮਝਾਈਆ। ਹਉਂ ਵਾਰੀ ਚਰਨ ਕਵਲ ਵਿਟਹੁੰ, ਕੁਰਬਾਨ ਹੋ ਕੇ ਭੇਟ ਚੜ੍ਹਾਈਆ। ਕੀ ਹੁਕਮ ਸੰਦੇਸ਼ਾ ਬਿਨ ਅੱਖਰਾਂ ਲਿਖੋ, ਲੇਖ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ। ਪੋਹ ਸੁਣ ਆਪਣੇ ਆਉਂਣ ਦਾ ਦੱਸਾਂ ਤਰੀਕਾ, ਤਰ੍ਹਾਂ ਤਰ੍ਹਾਂ ਸਮਝਾਈਆ। ਲੇਖਾ ਜਾਣਾ ਜੀਵ ਜੀਅ ਕਾ, ਲੱਖ ਚੁਰਾਸੀ ਵਿਚ ਸਮਾਈਆ। ਮੇਰਾ ਰੂਪ ਨੀਕਨ ਨੀਕਾ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜੋ ਕਰਦੇ ਸਚ ਪ੍ਰੀਤਾਂ, ਪ੍ਰੀਤਮ ਹੋ ਕੇ ਰਹੇ ਮਨਾਈਆ। ਓਨ੍ਹਾਂ ਦੀ ਆਸਾ ਮਨਸਾ ਵੇਖ ਉਡੀਕਾ, ਨਿਰਗੁਣ ਹੋ ਕੇ ਭੱਜਾਂ ਵਾਹੋ ਦਾਹੀਆ। ਮੇਰੀਆਂ ਲਿਖੀਆਂ ਨਾ ਕਿਸੇ ਤਾਰੀਖਾਂ, ਪੜਦਾ ਸਕਿਆ ਨਾ ਕੋਇ ਫੁਲਾਈਆ। ਸਭ ਦੀਆਂ ਬਦਲਦਾ ਰਿਹਾ ਤਵਾਰੀਖਾਂ, ਹੁਕਮ ਵਿਚ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਹਰਿ ਕਰਤਾ ਵੇਖ ਵਖਾਈਆ। ਆਪਣਾ ਭੇਵ ਖੁਲ੍ਹਾਵਾਂ ਵਸਾਂ ਕਿਹੜੇ ਥਾਂ, ਥਨੰਤਰ ਇਕ ਦ੍ਰਿੜਾਈਆ। ਜਿਥੇ ਗਾਵੇ ਕੋਈ ਨਾ ਮੇਰਾ ਨਾਂ, ਰਸਨਾ ਜਿਹਵਾ ਸਮਝ ਕੋਇ ਨਾ ਪਾਈਆ। ਨਾ ਕੋਈ ਗੁਰੂ ਨਾ ਗਰਾਂ, ਖੇੜਾ ਜਗਤ ਨਾ ਕੋਇ ਵਸਾਈਆ। ਨਾ ਕੋਈ ਚੰਨ ਸੂਰੀਆ ਰੁਸ਼ਨਾ, ਮੰਡਲ ਮੰਡਪ ਨਾ ਕੋਇ ਦਸਾਈਆ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਪੰਜ ਤਤ ਸੁਹਾਈਆ। ਜਿਸ ਵੇਲੇ ਚਾਹਾਂ ਨਿਰਗੁਣ ਧਾਰ ਹੋ ਕੇ ਭਗਤਾਂ ਅੰਦਰ ਜਾਵਾਂ ਆ, ਭੂਮਿਕਾ ਧੁਰ ਦੀ ਨਜ਼ਰੀ ਆਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਨਿਰਗੁਣ ਧਾਰ ਹੋ ਕੇ ਪਕੜਾਂ ਬਾਂਹ, ਸਗਲਾ ਸੰਗ ਨਿਭਾਈਆ। ਜੁਗ ਚੌਕੜੀ ਕਰਾਂ ਨਿਆਂ, ਨੌਬਤ ਹਕ ਆਪਣਾ ਨਾਮ ਸੁਣਾਈਆ। ਭਗਤ ਦਵਾਰਾ ਪ੍ਰਭ ਦਾ ਗ਼ਰਾਂ, ਦੂਜਾ ਖੇੜਾ ਨਾ ਕੋਇ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਵਾਹ ਵਾਹ, ਵਾਹ ਵਾ ਗੁਰੂ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਦਰਸਾਈਆ। ਸਾਚਾ ਖੇਲ ਦੱਸਾਂ ਅਪਾਰ, ਅਪਰੰਪਰ ਹੋ ਕੇ ਆਪ ਦ੍ਰਿੜਾਈਆ। ਹੋਣਾ ਇਕ ਵਿਹਾਰ, ਬਿਵਹਾਰੀ ਹੋ ਕੇ ਲੋਕਮਾਤ ਸਮਝਾਈਆ। ਨਿਰਗੁਣ ਨੂਰ ਜੋਤ ਕਰ ਚਮਤਕਾਰ, ਈਸਾ ਮੂਸਾ ਮੁਹੰਮਦ ਲਏ ਉਠਾਈਆ। ਤੇਈ ਅਵਤਾਰਾਂ ਕਰ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਨਾਨਕ ਗੋਬਿੰਦ ਬੋਲ ਜੈਕਾਰ, ਡੰਕਾ ਇਕੋ ਇਕ ਵਜਾਈਆ। ਬ੍ਰਹਿਮੰਡ ਖੰਡ ਨਿਰਗੁਣ ਹੋ ਕੇ ਪਾਵਾਂ ਸਾਰ, ਸਰਗੁਣ ਵੇਖਾਂ ਚਾਈਂ ਚਾਈਂਆ। ਹੋਵੇ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਨਾਲ ਰਲਾਈਆ। ਨਿਰਗੁਣ ਦੀਆ ਬਾਤੀ ਕਮਲਾਪਾਤੀ ਜੋਤੀ ਜਾਤਾ ਹੋ ਉਜਿਆਰ, ਨਿਰਗੁਣ ਨੂਰ ਜਾਹਰ ਜਹੂਰ ਕਰੇ ਰੁਸ਼ਨਾਈਆ। ਵਹੀ ਖਾਤਾ ਖੋਲ੍ਹ ਸਭ ਦਾ ਵੇਖੇ ਵਾਰੋ ਵਾਰ, ਰਾਏ ਧਰਮ ਚਿਤਰ ਗੁਪਤ ਸਮਝ ਕੋਇ ਨਾ ਆਈਆ। ਲੇਖਾ ਜਾਣੇ ਧੁਰਦਰਬਾਰ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠਣ ਸੀਸ ਨਿਵਾਈਆ। ਜਿਥੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਨਹੀਂ ਕੋਈ ਉਜਿਆਰ, ਖਾਣੀ ਬਾਣੀ ਢੋਲੇ ਗੀਤ ਰਾਗ ਨਾਦ ਨਾ ਕੋਇ ਸੁਣਾਈਆ। ਇਕ ਇਕੱਲਾ ਏਕੰਕਾਰ ਕਰੇ ਖੇਲ ਆਪਣੀ ਧਾਰ, ਨਿਤ ਨਵਿਤ ਵੇਸ ਵਟਾਈਆ। ਜੁਗ ਚੌਕੜੀ ਹੋ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਵੇਸ ਵਟਾਈਆ। ਨਿਰਗੁਣ ਵੇਸ ਵਟਾਏ ਅਵੱਲਾ, ਅਵੱਲੜੀ ਕਾਰ ਕਮਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਅਕਲ ਕਲਧਾਰੀ ਫੇਰਾ ਪਾਈਆ। ਵੇਖਣਹਾਰਾ ਜਲਾਂ ਥਲਾਂ, ਮਹੀਅਲ ਆਪੇ ਖੋਜ ਖੁਜਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਲੋਕਮਾਤ ਭੱਜੇ ਵਾਹੋ ਦਾਹੀਆ। ਕਲਜੁਗ ਕੂੜੀ ਕਿਰਿਆ ਦੂਈ ਦਵੈਤੀ ਮੇਟੇ ਸੱਲਾ, ਸਲਲ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਪਰਮਾਤਮ ਆਤਮ ਜੋਤੀ ਧਾਰ ਫੜਾ ਕੇ ਪੱਲਾ, ਸ਼ਬਦੀ ਆਪਣੀ ਗੰਢ ਪਵਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਹੁਕਮ ਬੋਲ ਕੇ ਹੱਲਾ, ਹਾਲਤ ਸਭ ਦੀ ਦਏ ਬਦਲਾਈਆ। ਜਿਹੜੇ ਕਹਿੰਦੇ ਇਲਾਹੀ ਨੂਰ ਅੱਲ੍ਹਾ, ਆਲਮ ਵਿਚ ਇਲਮ ਨਾਲ ਸੁਣਾਈਆ। ਓਨ੍ਹਾਂ ਸ਼ਬਦ ਸੰਦੇਸ ਘੱਲਾ, ਸੰਮਤ ਸੰਮਤੀ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਛੁਪਾਈਆ। ਪੋਹ ਕਹੇ ਮੇਰੀ ਆਸਾ ਮਨਸਾ ਪੂਰ, ਪ੍ਰਭ ਤੇਰੀ ਬੇਪਰਵਾਹੀਆ। ਤੂੰ ਆਦਿ ਜੁਗਾਦਿ ਵਸੇਂ ਦੂਰ, ਨੇਰਨ ਨੇਰਾ ਹੋ ਕੇ ਪੰਧ ਮੁਕਾਈਆ। ਚਾਰ ਕੁੰਟ ਬਣਿਆ ਰਿਹਾ ਮਫ਼ਰੂਰ, ਫੜਿਆਂ ਹੱਥ ਕਿਸੇ ਨਾ ਆਈਆ। ਕੋਟਨ ਕੋਟ ਤੇਰੇ ਮਜ਼ਦੂਰ, ਚਾਕਰ ਹੋ ਕੇ ਸੇਵ ਕਮਾਈਆ। ਤੂੰ
❋
❋
ਮਨ ਦਾ ਪਾ ਕੇ ਫ਼ਤੂਰ, ਫ਼ਤਵਾ ਸਭ ਦੇ ਉਪਰ ਲਗਾਈਆ। ਬੁੱਧੀ ਦਾ ਦੱਸ ਕਸੂਰ, ਵਿਦਿਆਵਾਨ ਦਿੱਤੇ ਰੁਲਾਈਆ। ਮਤ ਨੂੰ ਕਰ ਮਜਬੂਰ, ਭਰਮ ਵਿਚ ਭੁਲਾਈਆ। ਅੰਤਮ ਕਿਰਪਾ ਕਰ ਉਤੇ ਮੂਰਖ ਮੂੜ੍ਹ, ਪਤਤ ਪੁਨੀਤ ਤੇਰੀ ਸਰਨਾਈਆ। ਸਾਚੀ ਬਖ਼ਸ਼ ਚਰਨ ਧੂੜ, ਦੁਰਮਤ ਮੈਲ ਦੇ ਧਵਾਈਆ। ਬਿਨ ਤੇਲ ਬਾਤੀ ਤੇਰੇ ਦੀਪਕ ਉਪਜੇ ਨੂਰ, ਨਾਦ ਧੁਨ ਸ਼ਬਦ ਕਰ ਸ਼ਨਵਾਈਆ। ਕੀ ਰੰਗ ਵੇਖਿਆ ਮੂਸੇ ਉਤੇ ਕੋਹਤੂਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਵੇਖ ਵਖਾਈਆ। ਪੋਹ ਕਹੇ ਮੈਂ ਤੇਰਾ ਗੋਲਾ, ਚਾਕਰ ਸੇਵ ਕਮਾਈਆ। ਭਗਤਾਂ ਅੰਦਰੋਂ ਚੁੱਕ ਦੇ ਓਹਲਾ, ਪੜਦਾ ਰਹੇ ਨਾ ਰਾਈਆ। ਬਿਨਾ ਜ਼ਬਾਨ ਤੋਂ ਦੱਸ ਦੇ ਆਪਣਾ ਬੋਲਾ, ਅਨਬੋਲਤ ਰਾਗ ਸੁਣਾਈਆ। ਰੰਗ ਚਾੜ੍ਹ ਦੇ ਕਾਇਆ ਮਾਟੀ ਚੋਲਾ, ਚੋਜੀ ਪ੍ਰੀਤਮ ਤੇਰੀ ਵਡਿਆਈਆ। ਤੈਨੂੰ ਪੈਗ਼ੰਬਰ ਕਹਿੰਦੇ ਮੌਲਾ, ਮੌਲਿਆ ਹਰ ਘਟ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਰਹੇ ਨਾ ਰੌਲਾ, ਰੌਣਕ ਆਪਣੀ ਦੇ ਵਖਾਈਆ। ਸਭ ਦਾ ਪੂਰਾ ਇਕਰਾਰ ਕਰ ਦੇ ਕੌਲਾ, ਕਵਲ ਨੈਣ ਤੇਰੀ ਸਰਨਾਈਆ। ਧਰਨੀ ਦਾ ਭਾਰ ਕਰ ਦੇ ਹੌਲਾ, ਧਵਲ ਦਏ ਦੁਹਾਈਆ। ਸਚ ਸਵਾਮੀ ਸੁਣੀਏ ਸੋਹਲਾ, ਇਕੋ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਪੋਹ ਥੋੜ੍ਹੀ ਰੱਖ ਆਸ, ਆਸਾ ਦਿਆਂ ਬੰਧਾਈਆ। ਸਭ ਦੀ ਬੁਝਾਵਾਂ ਪਿਆਸ, ਤ੍ਰਿਖਾ ਰਹੇ ਨਾ ਰਾਈਆ। ਕਰ ਕੇ ਖੇਲ ਤਮਾਸ਼, ਖ਼ਲਕ ਖ਼ੁਦਾਈ ਆਪ ਉਠਾਈਆ। ਵੇਖ ਕੇ ਮੰਡਲ ਰਾਸ, ਗੋਪੀ ਕਾਹਨ ਜਗਾਈਆ। ਕਰ ਕੇ ਨੂਰ ਪਰਕਾਸ਼, ਜੋਤੀ ਜੋਤ ਡਗਮਗਾਈਆ। ਮੰਜ਼ਲ ਮੇਟ ਕੇ ਵਾਟ, ਪੈਂਡਾ ਪੰਧ ਗਵਾਈਆ। ਛੱਡ ਕੇ ਬਿਸਤਰ ਖਾਟ, ਨਿਰਗੁਣ ਹੋ ਕੇ ਵੇਖਾਂ ਥਾਉਂ ਥਾਈਂਆ। ਦੁਰਮਤ ਮੈਲ ਦੇਵਾਂ ਕਾਟ, ਅੰਮ੍ਰਿਤ ਰਸ ਚਖਾਈਆ। ਝਗੜਾ ਰਹੇ ਨਾ ਜਾਤ ਪਾਤ, ਵਰਨ ਬਰਨ ਨਾ ਕੋਇ ਲੜਾਈਆ। ਕਲਜੁਗ ਕੂੜੀ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਛੱਬੀ ਪੋਹ ਨੂੰ ਦੇ ਕੇ ਦਾਤ, ਪੜਦਾ ਅੰਦਰੋਂ ਦਿਆਂ ਖੁਲ੍ਹਾਈਆ। ਇਹ ਪੈਗ਼ੰਬਰਾਂ ਦਾ ਵਾਕ, ਅਵਤਾਰਾਂ ਨਾਲ ਮਿਲਾਈਆ। ਅਵਤਾਰਾਂ ਦਾ ਸਾਕ, ਗੁਰੂ ਗੁਰਦੇਵ ਸਮਾਈਆ। ਸਭ ਦੀ ਸਾਂਝੀ ਜਮਾਤ, ਅੱਖਰ ਇਕ ਪੜ੍ਹਾਈਆ। ਪ੍ਰਭੂ ਨੇ ਦੱਸਣੀ ਉਹ ਲੁਗਾਤ, ਜਿਸ ਦਾ ਚਾਰ ਜੁਗ ਨਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਪੋਹ ਕਹੇ ਪ੍ਰਭ ਤੇਰੀ ਕਿਹੜੀ ਲੁਗ਼ਾਤ, ਬਿਨ ਅੱਖਰਾਂ ਲਈ ਬਣਾਈਆ। ਪੁਰਖ ਅਕਾਲ ਕਹੇ ਜਿਸ ਵਿਚੋਂ ਅਵਤਾਰ ਪੈਗ਼ੰਬਰਾਂ ਦੇਵਾਂ ਸੁਗ਼ਾਤ, ਗੁਰੂਆਂ ਨਾਮ ਪੜ੍ਹਾਈਆ। ਉਹਦੀ ਨਾ ਕੋਈ ਪੱਟੀ ਨਾ ਜਮਾਤ, ਨਾ ਕੋਈ ਲੇਖ ਲਿਖਣ ਵਾਲੀ ਸ਼ਾਹੀਆ। ਨਾ ਕਿਸੇ ਹੋਰ ਨੂੰ ਦੱਸੀ ਜਾਚ, ਹੱਥ ਨਾ ਕਿਸੇ ਫੜਾਈਆ। ਜਿਸ ਵੇਲੇ ਚਾਹਾਂ ਵਰਤਾਂ ਆਪ, ਆਪਣੀ ਕਾਰ ਕਮਾਈਆ। ਇਹ ਅਗੰਮ ਖੇਲ ਤਮਾਸ਼, ਅਗੰਮ ਤੋਂ ਅੱਗੇ ਹੋਰ ਰਖਾਈਆ। ਜਿਸ ਘਰ ਦਾ ਕਿਸੇ ਨਹੀਂ ਤੱਕਿਆ ਪਰਕਾਸ਼, ਗੁਰ ਅਵਤਾਰ ਪੈਗ਼ੰਬਰ ਪ੍ਰਭ ਦੇ ਉਤੇ ਅੱਖ ਨਾ ਕੋਇ ਉਠਾਈਆ। ਇਹ ਮਜ਼ਮੂਨ ਹੋਣਾ ਖ਼ਾਸ, ਜੋ ਗੋਬਿੰਦ ਖ਼ਾਲਸ ਖ਼ਾਲਸਾ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਪੋਹ, ਸਾਚਾ ਦੱਸਣਾ ਓਹ ਮਜ਼ਮੂਨ, ਜਿਸ ਦਾ ਲੇਖ ਨਾ ਕੋਇ ਬਣਾਈਆ। ਜਿਸ ਨਾਲ ਜੁਗ ਚੌਕੜੀ ਬਦਲਦੇ ਕਾਨੂੰਨ, ਕਾਇਦਾ ਕਵਾਇਦ ਵਿਚ ਰਖਾਈਆ। ਸਾਰੇ ਬਣਦੇ ਮਮਨੂਨ, ਨਿਉਂ ਨਿਉਂ ਸੀਸ ਝੁਕਾਈਆ।
❋
❋
ਅੰਤਮ ਕਰ ਕੇ ਮਰਹੂਮ, ਮਹਿਰਮ ਹੋ ਕੇ ਆਪਣੀ ਖੇਲ ਖਿਲਾਈਆ। ਬੱਚੇ ਨੰਨ੍ਹੇ ਮਾਸੂਮ, ਜੁਗ ਜੁਗ ਸੇਵ ਲਗਾਈਆ। ਹੁਕਮ ਦੇ ਕੇ ਨਾ ਮਾਲੂਮ, ਬਿਨ ਅੱਖਰਾਂ ਕਰਾਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਦਸਾਈਆ। ਪੋਹ, ਮੇਰਾ ਅੱਖਰ ਅਗੰਮ ਅਨੋਖਾ, ਧੁਰ ਧਾਮ ਸਮਝ ਕਿਸੇ ਨਾ ਆਈਆ। ਜਿਸ ਦੇ ਵਿਚ ਨਹੀਂ ਕੋਈ ਧੋਖਾ, ਧੂੰਆਂਧਾਰ ਨਾ ਕੋਇ ਬਣਾਈਆ। ਜੁਗ ਜੁਗ ਇਕ ਨੂੰ ਦੇਵਾਂ ਮੌਕਾ, ਜਿਸ ਦੇ ਅੰਦਰ ਦਿਆਂ ਟਿਕਾਈਆ। ਬਾਕੀ ਜਗਤ ਜਹਾਨ ਫੋਕਾ, ਪੜ੍ਹ ਕੇ ਵਿਦਿਆ ਝਟ ਲੰਘਾਈਆ। ਪ੍ਰਭ ਕਾ ਭੇਵ ਪਾਉਣਾ ਨਹੀਂ ਸੌਖਾ, ਲੱਭਿਆਂ ਹੱਥ ਕਿਸੇ ਨਾ ਆਈਆ। ਓਥੇ ਅੱਖਰਾਂ ਵਾਲਾ ਨਹੀਂ ਕੋਈ ਪੋਥਾ, ਪੁਸਤਕ ਹੱਥ ਨਾ ਕੋਇ ਟਿਕਾਈਆ। ਇਕੋ ਨੂਰ ਜੋਤ ਜੋਤਾ, ਜੋਤੀ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਲਮਾ ਆਪ ਛੁਪਾਈਆ। ਪੋਹ, ਉਹ ਕਲਮਾ ਕਿਹੜਾ, ਜੋ ਅਲਿਫ਼ ਯੇ ਦੀ ਬਣਤ ਬਣਾਈਆ। ਜੋ ਜੁਗ ਜੁਗ ਪਾਵੇ ਝੇੜਾ, ਝਗੜਾ ਜਗਤ ਲੜਾਈਆ। ਵਸਦਾ ਉਜਾੜੇ ਖੇੜਾ, ਉਜੜੇ ਦਏ ਵਸਾਈਆ। ਡੁੱਬਦਾ ਤਾਰੇ ਬੇੜਾ, ਤਰਦਿਆਂ ਦਏ ਡੁਬਾਈਆ। ਸੂਰਜ ਚੰਦ ਦੇ ਹੁੰਦਿਆਂ ਕਰੇ ਅੰਧੇਰਾ, ਬਿਨ ਸੂਰਜ ਚੰਦ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਭਵਾਏ ਵਿਚ ਗੇੜਾ, ਜੁਗ ਚੌਕੜੀ ਸੇਵ ਲਗਾਈਆ। ਹੁਕਮ ਸੁਣਾਏ ਮੰਦਰ ਵੜ ਕੇ ਨੇੜਾ, ਅੰਦਰ ਦਏ ਜਣਾਈਆ। ਕਵਣ ਗੋਬਿੰਦ ਕਵਣ ਚੇਰਾ, ਚੇਲਾ ਗੁਰ ਕਵਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਰਿਹਾ ਉਠਾਈਆ। ਪੋਹ, ਉਹ ਅੱਖਰ ਕੋਈ ਨਾ ਪੜ੍ਹਦਾ, ਪੜ੍ਹਿਆਂ ਸਮਝ ਕੋਇ ਨਾ ਪਾਈਆ। ਜਿਹੜਾ ਤਨ ਵਜੂਦ ਪਾ ਕੇ ਫੇਰ ਮਰਦਾ, ਨਾਤਾ ਜਗਤ ਵਿਚ ਰਖਾਈਆ। ਅਗਨੀ ਵਿਚ ਸੜਦਾ, ਗੋਰ ਵਿਚ ਦਬਾਈਆ । ਉਹ ਮੰਗਤਾ ਪ੍ਰਭ ਦੇ ਘਰ ਦਾ, ਖ਼ਾਲੀ ਝੋਲੀ ਅੱਗੇ ਡਾਹੀਆ। ਜਿਸ ਵੇਲੇ ਕਿਰਪਾ ਆਪਣੀ ਕਰਦਾ, ਕਿਰਨ ਕਿਰਨ ਜੋਤ ਰੁਸ਼ਨਾਈਆ। ਉਸ ਦੇ ਅੰਦਰ ਆ ਜਾਏ ਫਿਰਦਾ ਫਿਰਦਾ, ਫਿਰਤ ਫਿਰਤ ਆਪਣਾ ਫੇਰਾ ਪਾਈਆ। ਭੇਵ ਖੁਲ੍ਹਾਵੇ ਪਿਛਲਾ ਚਿਰ ਦਾ, ਪੜਦਾ ਆਪ ਉਠਾਈਆ। ਘਰ ਵਖਾ ਕੇ ਨਿਰਵੈਰ ਨਿਰ ਦਾ, ਨਿਰਾਕਾਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਪੋਹ ਕਹੇ ਪ੍ਰਭ ਪੜ੍ਹੀ ਕੀ ਕਲਾਮ, ਕਿਸ ਮਕਤਬ ਕਰੇਂ ਪੜ੍ਹਾਈਆ। ਮਜ਼੍ਹਬ ਕੀ ਇਸਲਾਮ, ਇਸਮ ਕੀ ਸਮਝਾਈਆ। ਬਖ਼ਸ਼ੇਂ ਕੀ ਪੈਗ਼ਾਮ, ਹੁਕਮ ਧੁਰਦਰਗਾਹੀਆ। ਪਰਵਰਦਿਗਾਰ ਕਹੇ ਉਹ ਜਾਣੇ ਇਕ ਅਮਾਮ, ਅਮਲਾਂ ਤੋਂ ਰਹਿਤ ਨੂਰ ਖ਼ੁਦਾਈਆ। ਜਿਹੜਾ ਸਭ ਦਾ ਬਦਲ ਦੇਵੇ ਨਜ਼ਾਮ, ਇੰਤਜ਼ਾਮ ਆਪਣੇ ਹੱਥ ਰਖਾਈਆ। ਉਸ ਦਾ ਖੇਲ ਹੋਣਾ ਮਹਾਨ, ਮਹਿੰਮਾ ਅਕਥ ਬੇਪਰਵਾਹੀਆ। ਸਭ ਨੂੰ ਸਾਂਝਾ ਦੇਣਾ ਇਕ ਗਿਆਨ, ਅਗਿਆਨ ਅੰਧੇਰ ਮਿਟਾਈਆ। ਛੱਬੀ ਪੋਹ ਦਿਵਸ ਮਹਾਨ, ਮਿਹਰਵਾਨ ਮਹਿਬੂਬ ਮੁਹਬੱਤ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਖ਼ਬਰਾਂ ਖ਼ਬਰ ਸੁਣਾਈਆ। ਪ੍ਰਭੂ ਕਿਹੜੀ ਬੇਖ਼ਬਰਾਂ ਖ਼ਬਰ, ਖ਼ਬਰਦਾਰੀ ਵਿਚ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਰ ਕੇ ਬੈਠੇ ਸਬਰ, ਸਿਦਕ ਤੇਰੇ ਵਿਚ ਟਿਕਾਈਆ। ਸਭ ਦੀ ਕੂਕ ਕੇ ਕਹੇ ਕਬਰ, ਕਾਅਬੇ ਦੇ ਮਾਲਕ ਨੂਰ ਇਲਾਹੀਆ। ਤੇਰਾ ਹੁਕਮ ਇਕ ਜਬਰ, ਜਮੀਅਤੁਲ ਜ਼ਮਾਂ ਕਰੇ ਰੁਸ਼ਨਾਈਆ। ਅਸੀਂ ਵੇਖਦੇ ਉਪਰ ਅੰਬਰ, ਬਿਨ ਅੱਖਾਂ ਅੱਖ ਉਠਾਈਆ। ਕੀ ਰਚਨਾ ਨਿਰਗੁਣ ਜਗਤ ਸਵੰਬਰ, ਪੜਦਾ ਦੇਣਾ
❋
❋
ਚੁਕਾਈਆ। ਕਲਜੁਗ ਕੂੜੀ ਕਿਰਿਆ ਮੇਟੇਂ ਅਡੰਬਰ, ਤੇਰਾ ਨਾਮ ਦੁਹਾਈਆ। ਸਰਬ ਕਲਾ ਸਚ ਸਵਾਮੀ ਭਰਤੰਬਰ, ਭਰਪੂਰ ਰਿਹਾ ਸਭ ਠਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇਣਾ ਦਰਸਾਈਆ। ਸਾਚਾ ਭੇਵ ਖੋਲ੍ਹ ਦੇ ਧੁਰ ਦੇ ਪਰਵਰਦਿਗਾਰ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਮੁਹੰਮਦ ਵੇਖੇ ਨਾਲ ਚਾਰ ਯਾਰ, ਚਾਰ ਯਾਰੀ ਕੰਮ ਕਿਸੇ ਨਾ ਆਈਆ। ਗ਼ਫ਼ਲਤ ਵਿਚ ਨਿੰਦਰਾ ਵਿਚ ਸੁੱਤਾ ਸੰਸਾਰ, ਨੇਤਰ ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਸਦੀ ਚੌਧਵੀਂ ਜਾਏ ਹਾਰ, ਹਾਏ ਉਫ ਤੇਰਾ ਨਾਮ ਦੁਹਾਈਆ। ਤੇਰਾ ਕਲਮਾ ਕਾਇਨਾਤ ਕਰੇ ਗ੍ਰਿਫਤਾਰ, ਮੁਰੀਦ ਮੁਰਸ਼ਦ ਤੇਰੀ ਬੇਪਰਵਾਹੀਆ। ਹਉਂ ਸਦਕੇ ਵਾਰੀ ਬਲਹਾਰ, ਕਦਮਬੋਸੀ ਲੈ ਕੇ ਕਦਮ ਕਦਮ ਸਰਨਾਈਆ। ਜ਼ੁਲਫ਼ੇ ਜ਼ਕੀਰ ਜਾਹਰੇ ਕਤੀਲੇ ਕੁਸ਼ਾ ਕਸ਼ਮਕਸ਼ ਵੇਖ ਕੂੜੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਦਰ ਤੇਰੇ ਮੰਗ ਮੰਗਾਈਆ। ਖ਼ੁਦੀਉਲ ਮੀਜ਼ਾਂ, ਮਜ਼ੀਨੇ ਨਿਜ਼ਾਂ, ਰਜ਼ੋਲੇ ਵਿਜ਼ਾਂ, ਮੁਹੰਮਦੇ ਦੁਆ, ਅਹਿਮਦੇ ਖ਼ੁਦਾ, ਤੇਰੀ ਰਬਾਂ ਜਾਤੇ ਨਜ਼ਾਂ, ਨਜ਼ੀਲ ਖੁਰਾਰ ਨਜ਼ਰੀਂ ਆਈਆ। ਵਾਇਫ਼ਤੇ ਰਜ਼ੀ ਕੁਲਾਸਤੇ ਜ਼ਕੂਮੇ ਗ਼ੁਨਾ ਬਣਾਈਆ। ਬੇਮਿਸਾਲੇ ਜਹਾਂ ਚਾਰੇ ਜ਼ਰੂ ਆਸੀਦੇ ਨਰੁਦ, ਬਸਤੀਏ ਤਬਕ ਨਜ਼ਰੀ ਆਈਆ। ਦੁਖ਼ਤੇ ਦਰਿੰਦ, ਜ਼ਕਤੇ ਨਰਿੰਦ, ਕੋਸੇ ਗੋਬਿੰਦ, ਤੇਗ਼ੇ ਨਸ਼ਿੰਦ, ਸੁਲਤਾਨੇ ਦਹਿੰਦ, ਜ਼ੀਨੇ ਜ਼ਕੂਰ ਜ਼ੀਰ ਜ਼ਾਈਆ। ਆਸ਼ਾ ਅਮਾਮ, ਖ਼ਾਹਸ਼ਾਂ ਤਮਾਮ, ਮੁਹੰਮਦੇ ਰਜ਼ਾ, ਹਮਦੇ ਸਨਾ, ਸਾਹਿਬ ਸੁਲਤਾਨ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਦਰ ਠਾਂਡੇ ਮੰਗ ਮੰਗਾਈਆ। ਤਬੀਉਲ ਤਬਕ, ਨਜ਼ੀ ਜ਼ਰੇ ਸਬਕ, ਵਜ਼ੂਖਰੇ ਜ਼ਬਤ, ਚਬੂਤਰੇ ਨਿਵਾਨੀ, ਸ਼ਖ਼ਸ ਅਸਮਾਨੀ, ਅਸੀਸ਼ਰਰੁਰ ਰੁਹਾ ਰੰਗੀਨੇ ਰੰਗਾਈਆ। ਰੰਗਤੇ ਰੰਗੂ, ਰਾਜ਼ਕ ਰਹੀਮ, ਰਹਿਮਤ ਇਕ ਅਲਾਹੀਆ। ਬਾਸ਼ਿੰਦੇ ਬਸ਼ਕੂਕ ਸ਼ਾਵਿੰਦੇ ਨਹਿਸੂਕ, ਗੋਬਿੰਦੇ ਮਤਰੂ ਔਰੰਗੇ ਜਨੂਬ, ਜਾਨਬੇ ਜਿਸ਼ਨ ਜਗਹ ਜਗਹ ਜਗਤ ਜਗਿਆਸੂ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਤੇ ਸ਼ਰੂ, ਅਲਮਸਤੇ ਨਰੂ, ਖ਼ੁਦਾਏ ਹੂ, ਹਕ ਹਕ ਹਕ਼ੀਕ਼ਤ ਵੇਖ ਵਖਾਈਆ।
੨ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਆਤਮ ਪਰਮਾਤਮ ਧੁਰ ਦਾ ਨਾਤਾ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਤਤ ਸ਼ਰੀਰ ਜਗਤ ਸਾਥਾ, ਪੰਚਮ ਪੰਚ ਵੱਜੇ ਵਧਾਈਆ। ਕਿਰਪਾ ਕਰੇ ਪੁਰਖ ਸਮਰਾਥਾ, ਹਰਿ ਕਰਤਾ ਧੁਰਦਰਗਾਹੀਆ। ਤੂੰ ਮੇਰਾ ਮੈਂ ਤੇਰਾ ਸਾਂਝੀ ਹੋਵੇ ਗਾਥਾ, ਅਗੰਮ ਅਥਾਹ ਪੜ੍ਹਾਈਆ। ਮਨ ਮਮਤਾ ਮਿਟੇ ਅੰਧੇਰੀ ਰਾਤਾ, ਕੂੜੀ ਕਿਰਿਆ ਕੂੜ ਚੁਕਾਈਆ। ਸਤਿਗੁਰ ਸ਼ਬਦ ਸਤਿ ਸਚ ਸਾਚਾ, ਸੰਜਮ ਇਕੋ ਇਕ ਰਖਾਈਆ। ਭਾਗ ਲੱਗੇ ਕਾਇਆ ਮਾਟੀ ਕੰਚਨ ਗੜ੍ਹ ਕਾਚਾ, ਪਤਿਪਰਮੇਸ਼ਵਰ ਵੇਖ ਵਖਾਈਆ। ਭਗਤ ਸੁਹੇਲਾ ਬਣੇ ਰਾਖਾ, ਏਥੇ ਓਥੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਆਤਮ ਪਰਮਾਤਮ ਆਦਿ ਜੁਗਾਦੀ ਮੇਲਾ, ਮਿਲਣੀ ਹਰਿ ਜਗਦੀਸ ਕਰਾਈਆ। ਜਨ ਭਗਤਾਂ ਰੰਗ ਚਾੜ੍ਹੇ ਸਦਾ ਨਵੇਲਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਵਕਤ ਸੁਹੰਜਣਾ ਕਰੇ ਸੁਹੇਲਾ, ਵੱਜੇ ਨਾਮ
❋
❋
ਵਧਾਈਆ। ਭਾਗ ਲਗਾਏ ਕਾਇਆ ਮਾਟੀ ਜੰਗਲ ਜੂਹ ਉਜਾੜ ਪਹਾੜ ਬੇਲਾ, ਡੂੰਘੀ ਭਵਰੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਆਪ ਸੁਹਾਈਆ। ਸਾਚਾ ਘਰ ਸੋਭਾਵੰਤ, ਹਰਿ ਕਰਤਾ ਇਕ ਦ੍ਰਿੜਾਇੰਦਾ। ਜਿਥੇ ਮੇਲਾ ਹੋਵੇ ਨਾਰ ਕੰਤ, ਪ੍ਰੇਮ ਪ੍ਰੀਤੀ ਇਕੋ ਇਕ ਸਮਝਾਇੰਦਾ। ਕਾਇਆ ਚੋਲੀ ਚੜ੍ਹੇ ਰੰਗ ਬਸੰਤ, ਦੁਰਮਤ ਮੈਲ ਸਰਬ ਧਵਾਇੰਦਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਭੇਵ ਚੁਕਾਇੰਦਾ। ਮੇਲ ਮਿਲਾ ਕੇ ਸਾਚੀ ਸੰਗਤ, ਸਗਲਾ ਸੰਗ ਆਪ ਹੋ ਜਾਇੰਦਾ। ਲੋੜ ਰਹੇ ਨਾ ਕਿਸੇ ਪਾਂਧਾ ਪੰਡਤ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਪੰਧ ਮੁਕਾ ਕੇ ਬਹਿਸ਼ਤ ਜੱਨਤ, ਸਚਖੰਡ ਦਵਾਰ ਇਕ ਸੁਹਾਇੰਦਾ। ਸੋ ਗੁਰਮੁਖ ਵੇਖੇ ਸੰਤ, ਹਰਿ ਸਾਜਨ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਜੁਗਾਦੀ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ।