੨ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਪੋਹ ਕਹੇ ਸੁਣ ਕਲਜੁਗ ਪ੍ਰਭ ਦੇ ਛੋਟੇ ਪੱਪੂ, ਪਤਾ ਤੈਨੂੰ ਦਿਆਂ ਜਣਾਈਆ। ਪੁਰਖ ਅਕਾਲ ਸਭ ਦਾ ਬੰਨ੍ਹ ਕੇ ਮੱਕੂ, ਮੁਕੰਮਲ ਆਪਣਾ ਹੁਕਮ ਵਰਤਾਈਆ। ਕਿਸੇ ਦੀ ਪਤ ਕੋਇ ਨਾ ਰੱਖੂ, ਸਿਰ ਹੱਥ ਨਾ ਕੋਇ ਟਿਕਾਈਆ। ਔਹ ਵੇਖ ਧਾਹਾਂ ਮਾਰ ਕੇ ਰੋ ਪਿਆ ਯਸੂ, ਮਸੀਹ ਰਿਹਾ ਕੁਰਲਾਈਆ। ਮੁਹੰਮਦ ਖੇੜਾ ਕਿਸ ਬਿਧ ਵਸੂ, ਚੌਦਾਂ ਤਬਕ ਦੇਣ ਦੁਹਾਈਆ। ਮੂਸਾ ਕਿਹੜੀ ਧਾਰ ਨੱਠੂ, ਆਪਣਾ ਰਾਹ ਤਕਾਈਆ। ਸਭ ਦਾ ਲਹਿਣਾ ਦੇਣਾ ਫਟੂ, ਫਾਟਕ ਪਿਛਲੇ ਬੰਦ ਕਰਾਈਆ। ਜਗਤ ਕੂੜੀ ਧਾਰ ਕੱਟੂ, ਕਟਕ ਆਪਣਾ ਨਾਮ ਚੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਸਦੀ ਚੌਧਵੀਂ ਪੁੱਤ ਬਣੇ ਮਨਖੱਟੂ, ਖੱਟੀ ਖੱਟ ਨਾ ਕੋਇ ਵਖਾਈਆ। ਅੰਤਮ ਆਪਣੇ ਖਾਤੇ ਸੱਟੂ, ਸੱਟ ਜ਼ਰਬ ਨਾ ਕੋਇ ਲਗਾਈਆ। ਧੁਰ ਦਾ ਮਾਰਗ ਏਕਾ ਦੱਸੂ, ਦਹਿ ਦਿਸ਼ਾ ਕਰ ਰੁਸ਼ਨਾਈਆ। ਜਨ ਭਗਤਾਂ ਅੰਦਰ ਵਸੂ, ਆਪਣਾ ਨੂਰ ਕਰ ਰੁਸ਼ਨਾਈਆ। ਜਿਸ ਨੇ ਤਾਰਨੇ ਪੰਛੀ ਪਸ਼ੂ, ਪਰੇਤ ਦੇਵ ਬਣਾਈਆ। ਸ਼ਬਦੀ ਧਾਰ ਹੋ ਕੇ ਹੱਸੂ, ਹਸਤੀ ਆਪਣੀ ਇਕ ਵਖਾਈਆ। ਚਾਰ ਕੁੰਟ ਪੈਣੀ ਗ਼ਸ਼ੂ, ਗਸ਼ਤ ਲਾ ਕੇ ਵੇਖੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਪੋਹ ਕਹੇ ਕਲਜੁਗ ਤੇਰਾ ਹੋਣਾ ਅੰਤ ਅੰਧੇਰਾ, ਆਂਧੀ ਅੰਦਰਾਂ ਅੰਦਰੋਂ ਪਰਗਟਾਈਆ। ਪੁਰਖ ਅਕਾਲ ਦਾ ਗਿੜਨਾ ਗੇੜਾ, ਕੋਹਲੂ ਚੱਕੀ ਚੱਕ ਭਵਾਈਆ। ਵਸਿਆ ਰਹੇ ਨਾ ਕੋਈ ਖੇੜਾ, ਖਿੜਕੀ ਕੁੰਡੇ ਸਭ ਦੇ ਦਏ ਭੰਨਾਈਆ। ਚਾਰ ਕੁੰਟ ਚੌਗਿਰਦੀ ਝੇੜਾ, ਹਾਹਾਕਾਰ ਦੁਹਾਈਆ। ਸਭ ਨੂੰ ਕੱਟੇ ਬੇਰਾ ਬੇਰਾ, ਬਿਰਤੀ ਸ਼ਬਦ ਨਾ ਕੋਇ ਲਗਾਈਆ। ਸਾਹਿਬ ਦਿਸੇ ਨਾ ਨੇਰਨ ਨੇਰਾ, ਨਿਰਤ ਸੁਰਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਪੋਹ ਕਹੇ ਸੁਣ ਕਲਜੁਗ ਪ੍ਰਭ ਦੇ ਬੱਚੇ ਲੌਹਕੇ, ਲਵਾਰਸ ਦਿਆਂ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੌਕੇ, ਧੀਰਜ ਧਰਵਾਸ ਨਾ ਕੋਇ ਵਖਾਈਆ। ਜੋ ਗੁਰ ਅਵਤਾਰ ਪੈਗ਼ੰਬਰ ਗਏ ਗੌਂ ਕੇ, ਢੋਲੇ ਨਾਮ ਸ਼ਬਦ ਕਰ ਸ਼ਨਵਾਈਆ।
❋
❋
ਸੋ ਮਾਲਕ ਆਇਆ ਭੌਂ ਕੇ, ਨਿਰਗੁਣ ਆਪਣਾ ਵੇਸ ਵਟਾਈਆ। ਡੰਕ ਵਜਾਏ ਆਪਣੇ ਨਾਉਂ ਕੇ, ਨਾਉਂ ਨਿਰੰਕਾਰਾ ਇਕ ਪਰਗਟਾਈਆ। ਜੋ ਤਤ ਵਜੂਦ ਗਏ ਸੌਂ ਕੇ, ਨਾਤਾ ਜਗਤ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਪੋਹ ਕਹੇ ਕਲਜੁਗ ਔਹ ਵੇਖ ਤੰਬੀ ਟੋਪੀ, ਤਹਿਮਤ ਨਾਲ ਮਿਲਾਈਆ। ਔਹ ਵੇਖ ਬੰਸਰੀ ਗੋਪੀ, ਕਾਹਨ ਦੇ ਪਿਛੇ ਦੁਹਾਈਆ। ਔਹ ਵੇਖ ਪੁਸਤਕ ਪੋਥੀ, ਪੋਰਾ ਪੋਰਾ ਆਪਣਾ ਆਪ ਕਟਾਈਆ। ਔਹ ਵੇਖ ਰਵਿਦਾਸ ਚਮਾਰਾ ਮੋਚੀ, ਜੋ ਮਜਲਸ ਪ੍ਰਭ ਦੇ ਨਾਲ ਰਖਾਈਆ। ਔਹ ਵੇਖ ਜਿਨ੍ਹਾਂ ਨੇ ਖੋਜਣ ਖੋਜੀ, ਜਨ ਭਗਤ ਸੁਹੇਲੇ ਨਜ਼ਰੀ ਆਈਆ। ਜਿਨ੍ਹਾਂ ਦਾ ਮਾਲਕ ਇਕੋ ਚੋਜੀ, ਹਰਿ ਕਰਤਾ ਧੁਰਦਰਗਾਹੀਆ। ਜਨਮ ਜਨਮ ਦਾ ਰਹੇ ਕੋਈ ਨਾ ਰੋਗੀ, ਦੁੱਖ ਦਰਦ ਦਏ ਗਵਾਈਆ। ਆਪਣੇ ਮਿਲਣ ਦੀ ਦੇ ਕੇ ਸੋਝੀ, ਸੁੱਤਿਆਂ ਲਿਆ ਉਠਾਈਆ। ਝਗੜਾ ਰੱਖਿਆ ਨਾ ਜੰਞੂ ਬੋਦੀ, ਮੂੰਡ ਮੁੰਡਾਏ ਨਾ ਭੇਵ ਜਣਾਈਆ। ਸਭ ਦੀ ਆਤਮ ਅੰਦਰੋਂ ਸੋਧੀ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਖੇਲ ਵਖਾਏ ਇਕ ਦੋ ਕੀ, ਦੋਹਰੀ ਧਾਰ ਜਣਾਈਆ। ਧਾਰ ਪਰਗਟਾ ਕੇ ਸੋਹੰ ਸੋ ਦੀ, ਸੂਰਤ ਪ੍ਰਭ ਦੀ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਪੋਹ ਕਹੇ ਕਲਜੁਗ ਪ੍ਰਭ ਦੇ ਨਿੱਕੇ ਛੋਟੇ ਲਾਲ, ਲਾਲਨ ਦਿਆਂ ਜਣਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਲ ਆਪਣੀ ਰਿਹਾ ਵਰਤਾਈਆ। ਭੱਜਾ ਫਿਰੇ ਚਾਰ ਕੁੰਟ ਰਵਾਲ, ਰਸਤਾ ਹੱਥ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਘਾਲ ਕੇ ਘਾਲ, ਸੇਵਾ ਸੇਵਕ ਰੂਪ ਕਮਾਈਆ। ਸੰਦੇਸ਼ਾ ਦੇ ਕੇ ਬੇਮਿਸਾਲ, ਮਿਸਲ ਮਸਲਿਆਂ ਵਾਲੀ ਬਣਾਈਆ। ਕਿਰਪਾ ਕਰੇ ਦੀਨ ਦਿਆਲ, ਦਇਆਨਿਧ ਵੱਡੀ ਵਡਿਆਈਆ। ਕਲਜੁਗ ਅੰਤ ਬਦਲ ਕੇ ਚਾਲ, ਨਿਰਾਲੀ ਆਪਣੀ ਰਿਹਾ ਪਰਗਟਾਈਆ। ਸੰਤ ਸੁਹੇਲੇ ਸੱਜਣ ਭਾਲ, ਭਰਮ ਭੁਲੇਖਾ ਦੂਰ ਕਰਾਈਆ। ਸਦੀ ਦਾ ਸਾਚਾ ਬਣ ਦਲਾਲ, ਦਿਲਾਵਰ ਇਕੋ ਹੁਕਮ ਸੁਣਾਈਆ। ਮਿਹਰ ਵਿਚ ਕਰਾਂ ਬਹਾਲ, ਮੁਹੱਬਤ ਵਿਚ ਪਾਰ ਲੰਘਾਈਆ। ਲੇਖਾ ਰਹੇ ਨਾ ਕਿਸੇ ਗਵਾਲ, ਗੋਕਲ ਵੰਡ ਨਾ ਕੋਇ ਵੰਡਾਈਆ। ਝਗੜਾ ਕਰੇ ਨਾ ਕੋਇ ਪਾਤਾਲ, ਆਕਾਸ਼ ਅੱਖਰ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲ ਖਿਲਾਈਆ। ਪੋਹ ਕਹੇ ਕਲਜੁਗ ਪ੍ਰਭ ਦੇ ਬਰਖ਼ੁਰਦਾਰ, ਧੁਰ ਦਾ ਲੇਖਾ ਦਿਆਂ ਸੁਣਾਈਆ। ਉਠ ਵੇਖ ਅਗੰਮਾ ਯਾਰ, ਜਿਸ ਦਾ ਯਰਾਨਾ ਹੱਥ ਕਿਸੇ ਨਾ ਆਈਆ। ਕਦੀ ਬੰਦ ਨਾ ਹੋਵੇ ਵਿਚ ਚਾਰ ਦੀਵਾਰ, ਮੰਦਰ ਮਸਜਿਦ ਦੇਣ ਗਵਾਹੀਆ। ਸਭ ਤੋਂ ਵਸੇ ਬਾਹਰ, ਹਰ ਘਟ ਰਿਹਾ ਸਮਾਈਆ। ਨਿਰਗੁਣ ਜੋਤ ਕਰ ਉਜਿਆਰ, ਉਜਲ ਨੂਰ ਰਿਹਾ ਚਮਕਾਈਆ। ਆਪਣੇ ਹੱਥ ਸਭ ਕਿਛ ਲੈ ਬਣੇ ਮੁਖ਼ਤਿਆਰ, ਧੁਰ ਸੰਦੇਸ਼ਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਪੋਹ ਕਹੇ ਮੈਨੂੰ ਪੋਹ ਨਾ ਸਕੇ ਕਾਲ, ਜੀਵਣ ਮਰਨ ਵਿਚ ਨਾ ਆਈਆ। ਜਦ ਮਿਲਾਂ ਮਿਲਾਂ ਵਿਚ ਦੀਨ ਦਿਆਲ, ਦੂਜੇ ਘਰ ਨਾ ਡੇਰਾ ਲਾਈਆ। ਸਦਾ ਕਰਾਂ ਆਪਣਾ ਸਵਾਲ, ਨਿਰਗੁਣ ਹੋ ਕੇ ਝੋਲੀ ਡਾਹੀਆ। ਮੈਂ ਨੱਢਾ ਤੇਰਾ ਬਾਲ, ਪ੍ਰਭ ਤੇਰੇ ਹੱਥ ਵਡਿਆਈਆ। ਸਚ ਵਖਾ ਸੱਚੀ ਧਰਮਸਾਲ, ਦਰ ਦਵਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇ ਖੁਲ੍ਹਾਈਆ। ਪੋਹ ਕਹੇ ਮੈਂ ਦੇਵਾਂ ਪਨਾਹ ਪੁਸ਼ਤੇ, ਪਸਚਾਤਾਪ ਦਿਆਂ ਮਿਟਾਈਆ। ਕਲਜੁਗ
❋
❋
ਵੇਖ ਕੁਸ਼ਤੇ ਕੁਸ਼ਤੇ, ਕੂੜੀ ਕਿਰਿਆ ਦਏ ਦੁਹਾਈਆ। ਇਹ ਖੇਲ ਅਗੰਮੇ ਉਸ ਦੇ, ਜਿਸ ਦੀ ਉਸਤਤ ਕਰ ਕੇ ਸਾਰੇ ਢੋਲੇ ਗਾਈਆ। ਜਿਸ ਦੇ ਪ੍ਰੇਮੀ ਪਿਆਰੇ ਜਨ ਭਗਤ ਕਦੇ ਨਾ ਰੁੱਸਦੇ, ਰਾਹ ਚੱਲਣ ਸਚ ਰਜ਼ਾਈਆ। ਲੱਖ ਚੁਰਾਸੀ ਵਿਚ ਮੂਲ ਨਾ ਕੁਸ ਦੇ, ਮਮਤਾ ਮੋਹ ਮਿਟਾਈਆ। ਝਗੜੇ ਰਹਿਣ ਨਾ ਉਹਲੇ ਲੁਕ ਦੇ, ਹੁਕਮ ਇਕੋ ਇਕ ਵਰਤਾਈਆ। ਖੇਲ ਹੋਣੇ ਅਗੰਮੀ ਸੁਤ ਦੇ, ਦੁਲਾਰੇ ਗੋਬਿੰਦ ਵੱਜੇ ਵਧਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਝੁਕਦੇ, ਨਿਉਂ ਨਿਉਂ ਸੀਸ ਨਿਵਾਈਆ। ਓਥੇ ਪੈਂਡੇ ਮੁਕਦੇ, ਪਾਂਧੀ ਪੰਧ ਨਾ ਕੋਇ ਭਵਾਈਆ। ਅੱਗੇ ਢੋਲੇ ਗਾਉਂਣੇ ਸਭ ਨੇ ਇਕੋ ਤੁਕ ਦੇ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਭੇਵ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਵਖਾਈਆ। ਪੋਹ ਕਹੇ ਕਲਜੁਗ ਕੁਕਰਮੀ, ਤੈਨੂੰ ਲੋਕ ਕਹੇ ਲੋਕਾਈਆ। ਤੇਰੀ ਸਭ ਨੂੰ ਸਾੜੇ ਗਰਮੀ, ਪੋਹ ਵਿਚ ਠੰਡ ਨਾ ਕੋਇ ਵਰਤਾਈਆ। ਝਗੜਾ ਦਿਸੇ ਵਰਨੀ ਬਰਨੀ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਸਾਚੀ ਮੰਜ਼ਲ ਕਿਸੇ ਨਾ ਚੜ੍ਹਨੀ, ਦਰਗਾਹ ਸਚ ਨਾ ਕੋਇ ਸੁਹਾਈਆ। ਬਿਨ ਪੁਰਖ ਅਕਾਲ ਕਿਰਪਾ ਕਿਸੇ ਨਾ ਕਰਨੀ, ਕਰਤਬ ਆਪਣਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਚਲਾਈਆ। ਪੋਹ ਕਹੇ ਕਲਜੁਗ ਪ੍ਰਭ ਦਾ ਵੇਖ ਚਲਿੱਤ੍ਰ, ਚਲਤ ਕਰੇ ਲੋਕਾਈਆ। ਸਰਗੁਣ ਬਣੇ ਕੋਈ ਨਾ ਮਿਤਰ, ਮਿਤਰ ਪਿਆਰਾ ਦਏ ਵਡਿਆਈਆ। ਆਪਣੀ ਧਾਰੋਂ ਆਪੇ ਨਿੱਕਲ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਤਨ ਵਜੂਦ ਕਰ ਕੇ ਸਿਥਲ, ਸੁਰਤੀ ਸ਼ਬਦ ਮਿਲਾਈਆ। ਤਾਂਬਾ ਲੋਹਾ ਰਹੇ ਮੂਲ ਨਾ ਪਿੱਤਲ, ਪਤਿਪਰਮੇਸ਼ਵਰ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਸੁਹਾਈਆ। ਪੋਹ ਕਹੇ ਕਲਜੁਗ ਬਾਲੇ ਛੋਟੇ, ਛਿਟੀ ਤੇਰੀ ਕਿਸ ਮਨਾਈਆ। ਕਿਉਂ ਸੰਸਾਰ ਸਾਗਰ ਵਿਚ ਖਾਵੇਂ ਗ਼ੋਤੇ, ਜਲ ਪਾਣੀ ਡੇਰਾ ਲਾਈਆ। ਤੇਰੀ ਸੋਚ ਕਿਹੜਾ ਸੋਚੇ, ਸਮਝ ਸਮਝ ਨਾ ਕੋਇ ਸਮਝਾਈਆ। ਪੁਰਖ ਅਕਾਲ ਕੋਲ ਜਨ ਭਗਤ ਕਿਹੜੇ ਬਹੁਤੇ, ਬਹੁਤਿਆਂ ਵਿਚੋਂ ਥੋੜ੍ਹੇ ਪ੍ਰਭ ਦੇ ਰੰਗ ਸਮਾਈਆ। ਕਲਜੁਗ ਕੂੜੇ ਜਾਲ ਤੋੜ ਮੋਹ ਦੇ, ਮੁਹੱਬਤ ਇਕੋ ਇਕ ਦਰਸਾਈਆ। ਕਰ ਪਰਕਾਸ਼ ਆਪਣੀ ਲੋ ਦੇ, ਲੋਚਣ ਦੂਜਿਆਂ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਤੇਰੇ ਦਰ ਜਾਏ ਹੋ ਕੇ, ਹੁਕਮ ਨਾਲ ਹਿਕਮਤ ਪਿਛਲੀ ਦਏ ਬਦਲਾਈਆ।
੩ ਪੋਹ ਸ਼ਹਿਨਸ਼ਾਹੀ ਸੰਮਤ ੩ ਮੁਨੀ ਸੁਸ਼ੀਲ ਕੁਮਾਰ ਨਾਲ ਮੰਡੀ ਅਹਿਮਦ ਗੜ੍ਹ ਜ਼ਿਲਾ ਲੁਧਿਆਣਾ
ਸਚ ਸੁਹਾਵਣਾ ਸਮਾਂ ਹੋਇਆ ਅਹਿਮਦ ਗੜ੍ਹ, ਹਰ ਹਿਰਦੇ ਅੰਤਰ ਵੱਜੀ ਵਧਾਈਆ। ਮੁਨੀ ਸੁਸ਼ੀਲ ਪ੍ਰੇਮ ਮੁਹੱਬਤ ਧਾਰ ਲੈ ਕੇ ਆਇਆ ਚੜ੍ਹ, ਦਿੱਲੀਉਂ ਚਲਿਆ ਵਾਹੋ ਦਾਹੀਆ। ਕੂੜੀ ਕਿਰਿਆ ਸਭ ਦੇ ਅੰਦਰੋਂ ਲਏ ਫੜ, ਸ਼ਬਦ ਡੋਰੀ ਤੰਦ ਬੰਧਾਈਆ। ਸਾਚੇ ਪਿਆਰ ਵਿਚ ਮਾਰਗ ਦੱਸੇ ਨਾਰੀ ਨਰ, ਨਰ ਨਰਾਇਣ ਭੇਵ ਖੁਲ੍ਹਾਈਆ। ਸਤਿ ਧਰਮ ਦੀ ਕਰਨੀ ਲਓ ਕਰ, ਕੂੜੀ ਕਿਰਿਆ ਕੰਮ ਕਿਸੇ ਨਾ ਆਈਆ। ਸੁਰਤੀ ਸ਼ਬਦ ਲਓ ਫੜ, ਸ਼ਬਦ ਸੁਰਤ ਵਿਚ ਸਮਾਈਆ। ਜੀਵਤ ਜੀਵ ਜਗਤ ਵਾਸਨਾ ਵਿਚੋਂ ਜਾਵੋ ਮਰ, ਮਰ ਜੀਵਤ ਰੂਪ ਵਟਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਦ੍ਰਿੜਾਈਆ। ਅਹਿਮਦ ਗੜ੍ਹ ਆ ਕੇ ਵੇਖੀ ਮੰਡੀ, ਮੰਡਲ ਸੋਹਣਾ ਨਜ਼ਰੀ ਆਈਆ। ਮੁਨੀ ਜੀ ਸਿੱਧੀ ਕਰਨ ਆ ਗਏ ਸਭ ਦੀ ਡੰਡੀ, ਹਿਰਦੇ ਅੰਦਰ ਕਰੇ ਸਫ਼ਾਈਆ। ਦੂਈ ਦਵੈਤੀ ਢਾਹਵੇ ਟੇਢੀ ਡੰਡੀ, ਵਰਨ ਬਰਨ ਰਸਤਾ ਰਹਿਬਰ ਹੋ ਕੇ ਇਕ ਵਖਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਪਾਬੰਦੀ, ਜੋ ਆਤਮ ਪਰਮਾਤਮ ਜਾਣ ਕੇ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਚਾਰ ਵਰਨ ਅਠਾਰਾਂ ਬਰਨ ਗਾਵਣ ਸਾਚਾ ਛੰਦੀ, ਢੋਲਾ ਇਕੋ ਇਕ ਧੁਰਦਰਗਾਹੀਆ। ਸਚ ਦਵਾਰੇ ਮਿਲੇ ਇਕ ਅਨੰਦੀ, ਨਿਜ ਆਤਮ ਵੱਜੇ ਵਧਾਈਆ। ਸਭ ਤੋਂ ਵੇਖੀ ਪ੍ਰੇਮੀਆਂ ਵਾਲੀ ਸਭਾ ਚੰਗੀ, ਇਕ ਦੂਜੇ ਨੂੰ ਮਿਲ ਕੇ ਖ਼ੁਸ਼ੀ ਮਨਾਈਆ। ਜਨ ਭਗਤਾਂ ਨਿਜ ਨੇਤਰ ਅੱਖ ਰਹੇ ਕਿਸੇ ਨਾ ਅੰਧੀ, ਲੋਇਣ ਆਪਣਾ ਨੈਣ ਖੁਲ੍ਹਾਈਆ। ਮਨ ਵਾਸਨਾ ਮਮਤਾ ਮੋਹ ਵਿਕਾਰ ਹੰਕਾਰ ਵਿਭਚਾਰ ਕੂੜੀ ਕਿਰਿਆ ਕੱਢਣੀ ਦੁਰਗੰਧੀ, ਨਾਮ ਸੁਗੰਧੀ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਕਾਇਆ ਮਾਟੀ ਪੰਜ ਤਤ ਵਜੂਦ ਘਰ ਗ੍ਰਹਿ ਪੜਦਾ ਆਪ ਉਠਾਈਆ। ਅਹਿਮਦ ਗੜ੍ਹ ਵਕਤ ਸੁਹਾਣਾ, ਸੋਹਣਾ ਸਮਾਂ ਵਖਾਈਆ। ਪ੍ਰੇਮ ਪ੍ਰੀਤੀ ਰੰਗ ਰੰਗਾਣਾ, ਰੰਗਤ ਇਕੋ ਇਕ ਰੰਗਾਈਆ। ਸਭ ਨੇ ਮਿਲ ਕੇ ਇਕੋ ਧਾਮ ਸੁਹਾਣਾ, ਧਰਨੀ ਧਰਤ ਧਵਲ ਵੱਜੇ ਵਧਾਈਆ। ਜੋਤੀ ਜਾਤਾ ਪੁਰਖ ਬਿਧਾਤਾ ਦੇਵੇ ਮਾਣ ਵਡਿਆਈ ਸ੍ਰੀ ਭਗਵਾਨਾ, ਹਰਿ ਕਰਤਾ ਬੇਪਰਵਾਹੀਆ। ਜੀਵੋ ਜੰਤੋ ਜਾਗਰਤ ਜੋਤ ਵਿਚ ਵੇਖੋ ਮੁਨੀ, ਮੁਨੀਆਂ ਦਾ ਇਕ ਨਿਸ਼ਾਨਾ, ਨਿਸ਼ਾਨੇ ਕੂੜੇ ਰਿਹਾ ਬਦਲਾਈਆ। ਕਾਇਆ ਮੰਦਰ ਅੰਦਰ ਚੜ੍ਹ ਕੇ ਵੇਖੋ ਮੰਜ਼ਲ ਮਹਾਨਾ, ਜਿਥੇ ਮਿਲੇ ਬੇਪਰਵਾਹੀਆ। ਧੁਨ ਆਤਮਕ ਅਨਹਦ ਸ਼ਬਦ ਸੁਣੋ ਗਾਣਾ, ਤੁਰੀਆ ਤੋਂ ਪਰੇ ਪੜਦਾ ਦਏ ਉਠਾਈਆ। ਵਕਤ ਸੁਹੰਜਣਾ ਸੋਹਣਾ ਸਮਾਂ ਪ੍ਰੇਮੀਆਂ ਪਿਆਰ ਵਿਚ ਮਿਲ ਕੇ ਗਾਣਾ, ਗਾ ਗਾ ਖ਼ੁਸ਼ੀ ਮਨਾਈਆ। ਇਹ ਉਦਘਾਟਨ ਇਹ ਵਾਟਨ ਖੋਲ੍ਹੇ ਕਪਾਟਨ ਭੇਤ ਦੱਸੇ ਬਾਤਨ, ਜਾਹਰ ਬੈਠਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪਰਵਾਹੀਆ। ਮੁਨੀ ਜੀ ਆਏ ਦੂਰੋਂ ਚਲ, ਆਪਣਾ ਪੰਧ ਮੁਕਾਈਆ। ਕਿਸੇ ਦੇ ਅੰਦਰ ਰਹਿਣ ਨਾ ਦੇਂਦੇ ਵਲ ਛਲ, ਕਪਟ ਵਿਕਾਰ ਰਹੇ ਮੁਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਅੰਦਰ ਰਹੇ ਨਾ ਕੂੜ ਦਲ, ਦਲਿੱਦ੍ਰ ਦੇਣ ਚੁਕਾਈਆ। ਧਾਮ ਵਖਾਵਣ ਇਕ ਅਟੱਲ, ਨਿਹਚਲ ਜਿਸ ਨੂੰ ਕਹਿ ਕੇ ਗਾਈਆ। ਜਿਥੇ ਦੀਪਕ ਜੋਤੀ ਇਕੋ ਦੀਆ ਰਿਹਾ ਬਲ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸੋ ਮੇਟਣਹਾਰਾ ਸਭ ਦੇ ਦੂਈ ਦਵੈਤੀ ਸੱਲ, ਨਾਮ ਨਿਧਾਨ ਤੀਰ ਅਣਿਆਲਾ ਇਕ ਚਲਾਈਆ। ਸਭ ਦੇ ਸਾਹਮਣੇ ਸਚ ਸਿੰਘਾਸਣ ਪੁਰਖ ਅਬਿਨਾਸ਼ਨ ਨਿਰਗੁਣ ਧਾਰ ਸਰਗੁਣ ਉਜਿਆਰ ਹੋ ਕੇ ਬੈਠਾ ਮੱਲ, ਪੇਖ ਕੇ ਵੇਖ ਕੇ ਦੇਖ ਕੇ ਸੰਦੇਸ਼ ਵਿਚ ਨਰੇਸ਼ ਨਰ ਇਕੋ ਇਕ ਨਜ਼ਰੀ ਆਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਬੇਨੰਤੀ ਕਰੇ ਬ੍ਰਾਹਮਣ ਸਿੰਘ ਤਾਰਾ, ਬਿਨ ਸੀਸ ਸੀਸ ਝੁਕਾਈਆ। ਪੁਰਖ ਅਕਾਲ ਤੇਰਾ ਇਸ਼ਾਰਾ, ਸ਼ਬਦੀ ਧਾਰ ਰਿਹਾ ਉਠਾਈਆ। ਤੇਰਾ ਹੁਕਮ ਅਗੰਮ ਅਪਾਰਾ, ਸੁਣ ਕੇ ਵੱਜੀ ਵਧਾਈਆ। ਮੈਂ ਵੇਖਿਆ ਵਿਚ ਸੰਸਾਰਾ, ਤੇਰੀ ਕੁਦਰਤ ਧਿਆਨ ਲਗਾਈਆ। ਚਾਰੋਂ ਕੁੰਟ ਧੁੰਦੂਕਾਰਾ,
❋
❋
ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬਖ਼ਸ਼ਣੀ ਇਕ ਸਰਨਾਈਆ। ਤੇਰਾ ਸੁਣ ਅਗੰਮੀ ਰਾਗ, ਅੰਤਰ ਵੱਜੀ ਵਧਾਈਆ। ਸਚ ਦਵਾਰੇ ਖੁਲ੍ਹੀ ਜਾਗ, ਨੈਣ ਅੱਖ ਨਾ ਕੋਇ ਬਦਲਾਈਆ। ਬੇਨੰਤੀ ਕਰਾਂ ਆਜ, ਦਰ ਤੇਰੇ ਸੀਸ ਨਿਵਾਈਆ। ਸੋਹਣਾ ਤੇਰਾ ਕਾਜ, ਜੋ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਤਾਰਾ ਕਹੇ ਮੈਂ ਦੱਸਾਂ ਨਾਲ ਤਰਤੀਬ, ਤਰਾ ਤਰਾ ਸਮਝਾਈਆ। ਛਿੰਨ ਵਿਚ ਹੁਕਮ ਮਿਲਿਆ ਅਜੀਬ, ਬਿਨ ਹਲਕਾਰਿਆਂ ਦਿਤਾ ਪੁਚਾਈਆ। ਮੱਸਾਂ ਸਿੰਘ ਜੋ ਸਿੰਘ ਗ਼ਰੀਬ, ਛੱਬੀ ਪੋਹ ਘੱਟੇ ਵਿਚ ਲਿਟਾਈਆ। ਓਸ ਦਾ ਸਤਾਰਾਂ ਪੋਹ ਨੂੰ ਵੱਡਾ ਰਹਿਣਾ ਨਹੀਂ ਅਜ਼ੀਜ਼, ਨਾਤਾ ਪੁੱਤਰ ਜਾਏ ਤੁੜਾਈਆ। ਇਹ ਖੇਲ ਤੇਰੀ ਕੋਈ ਨਾ ਸਮਝੇ ਬਦਨਸੀਬ, ਨਿਸਬਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇਣਾ ਵਖਾਈਆ। ਕੀ ਲੇਖਾ ਤੇਰਾ ਭਗਵਾਨ, ਭਗਵਨ ਦੇ ਜਣਾਈਆ। ਕਿਉਂ ਵਿਛੋੜਾ ਕਰੇਂ ਜਹਾਨ, ਦੀਨ ਦੁਨੀ ਦੁਹਾਈਆ। ਮੈਂ ਸੁਣ ਕੇ ਅਗੰਮ ਫ਼ਰਮਾਨ, ਭੱਜਿਆ ਵਾਹੋ ਦਾਹੀਆ। ਛੱਡ ਬ੍ਰਹਿਮੰਡ ਅਸਮਾਨ, ਧਰਨੀ ਧਵਲ ਵੇਖ ਵਖਾਈਆ। ਚਰਨੀ ਡਿੱਗਾ ਆਣ, ਬੇਨੰਤੀ ਇਕ ਜਣਾਈਆ। ਕਰ ਕਿਰਪਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਭਗਤਾਂ ਦਾ ਭਗਤਾਂ ਨਾਲ ਨਿਸ਼ਾਨ, ਪਿਤਾ ਪੂਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਆਪਣਾ ਹੱਥ ਰੱਖ ਮੇਰੇ ਭਗਵੰਤ, ਭਗਵਨ ਦਿਆਂ ਦ੍ਰਿੜਾਈਆ। ਜਨ ਭਗਤ ਖੇਲ ਨਹੀਂ ਚੁਰਾਸੀ ਜੰਤ, ਜੀਵ ਈਸ਼ ਤੇਰੀ ਸਰਨਾਈਆ। ਤੂੰ ਆਤਮਾ ਦਾ ਕੰਤ, ਪਰਮਾਤਮਾ ਬੇਪਰਵਾਹੀਆ। ਤਤ ਬਣਾਏਂ ਬਣਤ, ਘਾੜਤ ਅਜਬ ਘੜਾਈਆ। ਤੇਰਾ ਖੇਲ ਸਦਾ ਅਨੰਤ, ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅਗਲਾ ਦੇ ਦ੍ਰਿੜਾਈਆ। ਤਾਰਾ ਸਿੰਘ ਕਹੇ ਮੈਂ ਆਇਆ ਚੱਲ, ਚਲਤ ਤੇਰਾ ਵੇਖ ਵਖਾਈਆ। ਅੰਮ੍ਰਿਤ ਬਰਖੇ ਜਲ, ਭਗਤ ਵੱਜੇ ਵਧਾਈਆ। ਪੁੱਤਰ ਹੋਵੇ ਸਲ, ਮਾਤ ਪਿਤ ਜੁਦਾਈਆ। ਲਹਿਣਾ ਅੱਜ ਕਿ ਕੱਲ, ਕਾਲ ਨਗਾਰਾ ਰਿਹਾ ਡਰਾਈਆ। ਜੋ ਤੇਰੀ ਧਾਰ ਜਾਏ ਰਲ, ਸੋ ਤੇਰੇ ਵਿਚ ਸਮਾਈਆ। ਅਨੋਖਾ ਵੱਖਰਾ ਸਭ ਤੋਂ ਫਲ, ਪ੍ਰੇਮ ਟਹਿਣੀ ਨਾਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਤਾਰਾ ਸਿੰਘ ਕਹੇ ਮੈਂ ਆਇਆ ਉਪਰ ਧੌਲ, ਸ਼ਬਦੀ ਧਾਰ ਫੇਰਾ ਪਾਈਆ। ਮੱਸਾ ਸਿੰਘ ਸਮਝਣਾ ਨਹੀਂ ਮਖੌਲ, ਮਸਖ਼ਰਾ ਰੂਪ ਨਾ ਕੋਇ ਬਦਲਾਈਆ। ਮੇਰਾ ਤੇਰੇ ਨਾਲ ਇਕ ਕੌਲ, ਹਸਦਿਆਂ ਦਿਤਾ ਜਣਾਈਆ। ਭਾਵੇਂ ਮੈਂ ਪੰਡਤ ਪਾਂਧਾ ਬਾਹਮਣ ਨਹੀਂ ਰੌਲ, ਫਿਰ ਵੀ ਵੇਲੇ ਸਿਰ ਕਦੀ ਤੇਰੇ ਕੰਮ ਆਈਆ। ਅੱਜ ਹੁਕਮ ਵਜਾ ਕੇ ਕਹਿਵਾਂ ਢੋਲ, ਮਰਦੰਗ ਇਕ ਸੁਣਾਈਆ। ਆਪਣਾ ਪੜਦਾ ਰਿਹਾ ਖੋਲ੍ਹ, ਭੁੱਲ ਰਹੇ ਨਾ ਰਾਈਆ। ਨੌ ਜਨਮ ਮਾਰਦਾ ਰਿਹਾ ਰੋਲ, ਰੌਲਾ ਪਾ ਕੇ ਜਗਤ ਦੁਹਾਈਆ। ਅੰਤ ਛਕ ਅਗੰਮੀ ਪਾਹੁਲ, ਅੰਮ੍ਰਿਤ ਰਸ ਬਿਨ ਰਸਨਾ ਰਸ ਲਾਈਆ। ਹੁਣ ਆ ਕੇ ਤੇਰੇ ਕੋਲ, ਸਹਿਜ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਿਸ ਦਾ ਭੇਵ ਕੋਇ ਨਾ ਪਾਈਆ। ਸੁਣ ਸ਼ਬਦ ਅਗੰਮੀ ਬਾਤ, ਬਾਤਨ ਦਿਆਂ ਜਣਾਈਆ। ਥੋੜ੍ਹੇ ਸਮੇਂ ਵਿਚ ਮੈਨੂੰ ਦੱਸੀ ਬਾਤ, ਛਿੰਨ ਵਿਚ ਹੁਕਮ ਮਨਾਈਆ।
❋
❋
ਬਖ਼ਸ਼ੀਸ਼ ਕਰਾਂ ਅੱਜ ਦੀ ਰਾਤ, ਮਿਹਰ ਨਜ਼ਰ ਉਠਾਈਆ। ਅੱਗੇ ਹੋਰ ਨਾ ਕੋਇ ਜਵਾਬ, ਸਵਾਲ ਕਹਿਣ ਕੋਇ ਨਾ ਪਾਈਆ। ਚਿਤਰ ਗੁਪਤ ਤੋਂ ਬਾਹਰ ਕਿਤਾਬ, ਲੇਖਾ ਆਪਣੇ ਹੱਥ ਵਖਾਈਆ। ਭਗਤਾਂ ਦਾ ਹਿਸਾਬ, ਪੁਰਖ ਅਕਾਲ ਗਿਣਤੀ ਗਣਤ ਨਾ ਕੋਇ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਕਰਾਂ ਸਦ ਸਦ ਆਦਾਬ, ਸੀਸ ਸੀਸ ਸੀਸ ਝੁਕਾਈਆ।
ਭਿੰਨੜੀ ਰੈਣ ਕਹੇ ਮੇਰੀ ਅਰਜ਼ੋਈ, ਅਰਜ਼ ਆਰਜ਼ੂ ਇਕ ਜਣਾਈਆ। ਪਰਵਰਦਿਗਾਰ ਤੇਰਾ ਨਾਮ ਦਰੋਹੀ, ਦਰੋਹੀ ਤੋਬਾ ਨੂਰ ਖ਼ੁਦਾਈਆ। ਤੇਰਾ ਭੇਦ ਅਭੇਵ ਨਾ ਜਾਣੇ ਕੋਈ, ਪੜਦਾ ਸਕੇ ਨਾ ਕੋਇ ਉਠਾਈਆ। ਪਿਛਲਾ ਲੇਖਾ ਕਬੀਰ ਨਾਲ ਲੋਈ, ਲੋਇਣ ਲੋਚਨ ਅੱਖ ਖੁਲ੍ਹਾਈਆ। ਉਸ ਦੀ ਸੁਰਤ ਉਠਾਈ ਸੋਈ, ਸੁੱਤੀ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇਣਾ ਜਣਾਈਆ। ਭਿੰਨੜੀ ਰੈਣ ਕਹੇ ਮੇਰੀ ਅਰਦਾਸ, ਬੇਨੰਤੀ ਇਕ ਸੁਣਾਈਆ। ਸੁਣ ਸਾਹਿਬ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਦਿਆਂ ਦੁਹਾਈਆ। ਇਹ ਪਿਛਲਾ ਖੇਲ ਤਮਾਸ਼, ਪੂਰਬ ਪੜਦਾ ਦੇਣਾ ਉਠਾਈਆ। ਵਕਤ ਸੁਹੇਲਾ ਨਾਲ ਰਵਦਾਸ, ਬ੍ਰਾਹਮਣ ਲੇਖਾ ਧੁਰਦਰਗਾਹੀਆ। ਨਿਰਗੁਣ ਧਾਰ ਜੋਤ ਜੋਤੀ ਸ਼ਾਖ਼, ਸ਼ਨਾਖ਼ਤ ਤੇਰੇ ਹੱਥ ਵਡਿਆਈਆ। ਸਭ ਦੀ ਪੂਰੀ ਕਰੇਂ ਆਸ, ਪੜਦਾ ਓਹਲਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਭਿੰਨੜੀ ਰੈਣ ਕਹੇ ਸੁਣ ਅਗੰਮੀ ਬਾਤ ਸੋ, ਹਰਿ ਕਰਤੇ ਦਿਆਂ ਦ੍ਰਿੜਾਈਆ। ਨੇਤਰ ਹੰਝੂਆਂ ਨਾਲ ਰੋ, ਨੈਣਾਂ ਛਹਿਬਰ ਦਿਆਂ ਵਖਾਈਆ। ਇਕ ਠੱਗਾਂ ਵਾਲਾ ਗਰੋਹ, ਪੰਜ ਸੱਤ ਵੰਡ ਵੰਡਾਈਆ। ਓਨ੍ਹਾਂ ਵਿਚੋਂ ਦੋ, ਸੰਗੀ ਸਾਥੀ ਸੋਭਾ ਪਾਈਆ। ਰੁਤੜੀ ਸੀ ਬਾਰਾਂ ਪੋਹ, ਵਦੀ ਸੁਦੀ ਨਾ ਵੰਡ ਵੰਡਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਕਥਨੀ ਕਥ ਨਾ ਕੋਇ ਸੁਣਾਈਆ। ਅੰਮ੍ਰਿਤ ਵੇਲਾ ਹੁੰਦੀ ਲੋ, ਨੂਰ ਜਗਤ ਨਾਲ ਚਮਕਾਈਆ। ਬ੍ਰਾਹਮਣ ਦੀ ਗੱਠੜੀ ਲਈ ਖੋਹ, ਮੂੰਹ ਦੇ ਭਾਰ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦੇਣਾ ਜਣਾਈਆ। ਭਿੰਨੜੀ ਰੈਣ ਕਹੇ ਮੈਂ ਮੰਗਾਂ ਮੰਗ, ਆਸਾ ਤ੍ਰਿਸ਼ਨਾ ਤੇਰੀ ਝੋਲੀ ਪਾਈਆ। ਖੇਲ ਦੱਸ ਗੰਗੋਤਰੀ ਗੰਗ, ਗੰਗਾ ਮਈਆ ਨਾਲ ਮਿਲਾਈਆ। ਸੁਣ ਹੈਰਾਨ ਹੋਵਾਂ ਦੰਗ, ਦੰਗਾ ਫ਼ਸਾਦ ਵੇਖ ਵਖਾਈਆ। ਜੋ ਬ੍ਰਾਹਮਣ ਕੋਲ ਢੰਗ, ਤਰੀਕਾ ਸਮਝ ਕੋਇ ਨਾ ਆਈਆ। ਕੰਢੇ ਸੁੱਤਾ ਦੇ ਕਰ ਕੰਡ, ਕਰਵਟ ਨਾ ਕੋਇ ਬਦਲਾਈਆ। ਇਹਦੀ ਚਾਲੀ ਵੀਹ ਦੀ ਖੁਲ੍ਹ ਗਈ ਗੰਢ, ਵੀਹ ਸੌ ਵੀਹ ਬਿਕਰਮੀ ਦਏ ਗਵਾਹੀਆ। ਓਧਰੋਂ ਗਾਉਂਦਾ ਆ ਗਿਆ ਇਕ ਛੰਦ, ਪ੍ਰਭ ਤੇਰੀ ਬੇਪਰਵਾਹੀਆ। ਜੇ ਰੁਪਈਏ ਮਿਲ ਜਾਣ ਪੰਜ, ਮੇਰੀ ਤ੍ਰਿਸ਼ਨਾ ਭੁੱਖ ਮਿਟਾਈਆ। ਮੈਂ ਭੋਜਨ ਛਕਾਂ ਨਾਲ ਅਨੰਦ, ਖ਼ੁਸ਼ੀਆਂ ਵਿਚ ਤੇਰਾ ਧਿਆਨ ਲਗਾਈਆ। ਸਿਫ਼ਤਾਂ ਗਾਵਾਂ ਨਾਲ ਦੰਦ, ਬਤੀਸਾ ਰਾਗ ਅਲਾਈਆ। ਮੈਨੂੰ ਮੂਲ ਨਾ ਲੱਗੇ ਠੰਡ, ਸੀਤਲ ਧਾਰ ਨਾ ਕੋਇ ਠਰਾਈਆ। ਅੱਗੇ ਦੇਣਾ ਪਏ ਨਾ ਕੋਈ ਡੰਡ, ਸਜ਼ਾ ਵਿਚ ਨਾ ਕੋਇ ਭੁਗਤਾਈਆ। ਓਧਰੋਂ ਚਮਕਿਆ ਪਿਛਲੀ ਰਾਤ ਦਾ ਚੰਦ, ਨੂਰ ਨੂਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਭਿੰਨੜੀ ਰੈਣ ਕਹੇ ਪ੍ਰਭ ਮੇਰੀ ਇਹੋ ਇੱਛਾ, ਨਿਰਇੱਛਤ ਪੂਰ ਕਰਾਈਆ।
❋
❋
ਸਚ ਦਵਾਰਿਉਂ ਮੰਗਾਂ ਭਿੱਛਾ, ਭਿੱਖਕ ਹੋ ਕੇ ਝੋਲੀ ਡਾਹੀਆ। ਤੇਰਾ ਪਿਆਰ ਇਕੋ ਦਿਸਾ, ਦਹਿ ਦਿਸ਼ਾ ਨਜ਼ਰੀ ਆਈਆ। ਬ੍ਰਾਹਮਣ ਕੋਲੋਂ ਵੰਡਾਇਆ ਹਿੱਸਾ, ਪੰਜ ਚੁੱਕ ਕੇ ਝੋਲੀ ਪਾਈਆ। ਜਿਸ ਦੀ ਜਾਤ ਕਮੀਣੀ ਨਾਮ ਸੀ ਨਿੱਕਾ, ਨਿੱਕੂ ਕਹਿ ਕੇ ਜਗਤ ਬੁਲਾਈਆ। ਓਧਰੋਂ ਬ੍ਰਾਹਮਣ ਨੂੰ ਆ ਗਈ ਛਿੱਕਾ, ਛਿਕਣ ਨਾਲ ਅੱਖ ਖੁਲ੍ਹਾਈਆ। ਗੰਢ ਖੁਲ੍ਹੀ ਵੇਖ ਕੇ ਪੈ ਗਿਆ ਫ਼ਿਕਾ, ਗ਼ਮੀ ਅੰਦਰੇ ਅੰਦਰ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਮੁਕਾਈਆ। ਭਿੰਨੜੀ ਰੈਣ ਕਹੇ ਜਿਸ ਰੁਪੱਈਏ ਚੁਕੇ ਪੰਜ, ਪੰਜਾ ਮੂੰਹ ਦੇ ਵਿਚ ਪਾਈਆ। ਉਹਦੇ ਅੰਦਰ ਆਇਆ ਰੰਜ, ਦੁੱਖ ਗ਼ਮ ਵਾਲਾ ਸਤਾਈਆ। ਹਿਰਦਾ ਹੋਇਆ ਤੰਗ, ਮਮਤਾ ਮੋਹ ਮਿਟਾਈਆ। ਚੰਗਾ ਭੁੱਖਾ ਰਹਿ ਲਵਾਂ ਇਕ ਡੰਗ, ਦੂਜੇ ਦੀ ਗੰਢ ਕਾਹਨੂੰ ਚੁਰਾਈਆ। ਮੋੜ ਕੇ ਦੇਵਾਂ ਵੰਡ, ਆਪਣਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਸਰਨਾਈਆ। ਭਿੰਨੜੀ ਰੈਣ ਕਹੇ ਨਿੱਕੂ ਆਇਆ ਮੁੜ, ਆਪਣਾ ਮੁਖ ਭਵਾਈਆ। ਅੰਤਰ ਧਿਆਨ ਗਿਆ ਜੁੜ, ਗੰਗਾ ਮਾਤਾ ਲੈਣ ਉਠਾਈਆ। ਮੇਰਾ ਬੇੜਾ ਨਾ ਜਾਏ ਰੁੜ੍ਹ, ਵਹਿੰਦੇ ਵਹਿਣ ਨਾ ਕੋਇ ਵਹਾਈਆ। ਮੈਂ ਪ੍ਰੇਮ ਪ੍ਰੀਤੀ ਅੰਦਰ ਆਇਆ ਤੁਰ, ਤੁਰਤ ਆਪਣਾ ਪੰਧ ਮੁਕਾਈਆ। ਕਿਉਂ ਫ਼ੁਰਨਾ ਗਿਆ ਫੁਰ, ਬ੍ਰਾਹਮਣ ਗੰਢ ਚੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਵਖਾਈਆ। ਭਿੰਨੜੀ ਰੈਣ ਕਹੇ ਨਿੱਕੂ ਅੰਤਰ ਆਈ ਵਿਚਾਰ, ਵਿਚਰ ਕੇ ਦਿਤਾ ਸੁਣਾਈਆ। ਸੁਣ ਮੇਰੇ ਨਿਰੰਕਾਰ, ਤੇਰੀ ਬੇਪਰਵਾਹੀਆ। ਤੇਰੀ ਵਹਿੰਦੀ ਵੇਖ ਕੇ ਗੰਗਾ ਧਾਰ, ਮੇਰੇ ਨੈਣਾਂ ਛਹਿਬਰ ਲਾਈਆ। ਕਿਉਂ ਹੋਇਆ ਮੂਰਖ ਗਵਾਰ, ਮਨ ਮਤ ਬਦਲਾਈਆ। ਮੈਨੂੰ ਬਖ਼ਸ਼ੀਂ ਬਖ਼ਸ਼ਣਹਾਰ, ਤੇਰੀ ਓਟ ਤਕਾਈਆ। ਤੂੰ ਸਾਹਿਬ ਸੱਚੀ ਸਰਕਾਰ, ਸ਼ਹਿਨਸ਼ਾਹ ਅਖਵਾਈਆ। ਹੁਕਮ ਆਇਆ ਧੁਰ ਦੀ ਧਾਰ, ਅੰਦਰੇ ਅੰਦਰ ਆਵਾਜ਼ ਲਗਾਈਆ। ਤੇਰਾ ਲੇਖਾ ਓਸੇ ਦੇ ਨਾਲ, ਜਿਸ ਦੀ ਗੰਢ ਦਿਤੀ ਖੁਲ੍ਹਾਈਆ। ਉਹ ਬ੍ਰਾਹਮਣ ਨਹੀਂ ਕੰਗਾਲ, ਠੱਗੀ ਪ੍ਰਭ ਦੇ ਨਾਲ ਕਮਾਈਆ। ਜਾ ਕੇ ਓਸ ਨੂੰ ਦੱਸ ਆਪਣਾ ਹਾਲ, ਲੇਖਾ ਓਸੇ ਦੀ ਝੋਲੀ ਪਾਈਆ। ਉਹ ਅੱਗੇ ਕਰੇ ਖਿਆਲ, ਪੜਦਾ ਦਏ ਖੁਲ੍ਹਾਈਆ। ਉਸ ਜਾ ਕੇ ਛੋਟੇ ਲਾਲ, ਸੀਸ ਦਿਤਾ ਨਿਵਾਈਆ। ਖੋਲ੍ਹ ਕੇ ਗੰਢ ਰੁਮਾਲ, ਪੰਜੇ ਅੱਗੇ ਟਿਕਾਈਆ। ਮੇਰੀ ਕਰ ਸੰਭਾਲ, ਭੁੱਲ ਕੇ ਆਪਣਾ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਭਿੰਨੜੀ ਰੈਣ ਕਹੇ ਬ੍ਰਾਹਮਣ ਪਿਆ ਹੱਸ, ਤਾਲੀ ਹੱਥਾਂ ਵਾਲੀ ਲਾਈਆ। ਬੱਚੂ ਇਕ ਚੋਰੀ ਕਰ ਕੇ ਗਿਉਂ ਥੱਕ, ਮੁੜ ਕੇ ਭੱਜਿਆ ਵਾਹੋ ਦਾਹੀਆ। ਬਿਨਾ ਬ੍ਰਾਹਮਣਾਂ ਤੋਂ ਪੂਜਾ ਦਾ ਮਾਲ ਕੋਈ ਨਾ ਸਕੇ ਛਕ, ਭੈ ਸਭ ਦੇ ਅੰਦਰ ਰਖਾਈਆ। ਗੰਗਾ ਮਾਤਾ ਉਤੇ ਸਾਡਾ ਹਕ, ਬੈ ਖ਼ਰੀਦ ਆਪਣਾ ਵਣਜ ਵਖਾਈਆ। ਆਹ ਵੇਖ ਇਹਦੇ ਸ਼ਕੰਗਣ ਨੱਥ, ਬਲਾਕਾਂ ਨਾਲ ਸੋਭਾ ਪਾਈਆ। ਮੈਂ ਕਰ ਕੇ ਆਪਣੇ ਵੱਸ, ਪੜਦਿਆਂ ਵਿਚ ਛੁਪਾਈਆ। ਰਵਿਦਾਸ ਕੋਲੋਂ ਲੰਘਣਾ ਬਚ, ਅੱਖ ਨਾਲ ਅੱਖ ਨਾ ਕੋਇ ਰਲਾਈਆ। ਤੈਨੂੰ ਦੱਸਾਂ ਸਚ, ਭੇਵ ਅਭੇਦ ਖੁਲ੍ਹਾਈਆ। ਜਿਸ ਵੇਲੇ ਖੇਲ ਹੋਵੇ ਪੁਰਖ ਸਮਰਥ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਸਤਿ ਧਰਮ ਦਾ ਖੋਲ੍ਹੇ ਹੱਟ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਈਆ। ਭਿੰਨੜੀ ਰੈਣ ਕਹੇ ਪੰਡਤ ਦੇਵੇ ਇਕ ਸਲਾਹ, ਪ੍ਰੇਮ ਨਾਲ ਸਮਝਾਈਆ।
❋
❋
ਇਸ ਜੀਵਣ ਦਾ ਨਹੀਂ ਵਸਾਹ, ਜ਼ਿੰਦਗੀ ਸਮਝ ਕਿਸੇ ਨਾ ਆਈਆ। ਮੈਂ ਸਭ ਕੁਛ ਲਵਾਂ ਚੁਰਾ, ਚੋਰੀ ਕਰ ਕੇ ਪ੍ਰਭ ਦੀ ਸੇਵ ਕਮਾਈਆ। ਦਿਵਸ ਰੈਣ ਜਪਾਂ ਨਾਂ, ਤੂੰਹੀ ਤੂੰਹੀ ਰਾਗ ਇਲਾਹੀਆ। ਅੰਤ ਵੇਖਾਂ ਅਨੋਖਾ ਥਾਂ, ਜਿਸ ਥਨੰਤਰ ਵੱਜੇ ਵਧਾਈਆ। ਸੌਂਹ ਖਾ ਕੇ ਕਹਾਂ ਗਾਂ, ਮਾਤ ਗਊ ਜ਼ਾਮਨ ਵਿਚ ਟਿਕਾਈਆ। ਔਖੀ ਵੇਲੇ ਪਕੜਾਂ ਬਾਂਹ, ਬ੍ਰਾਹਮਣ ਹੋ ਕੇ ਸੇਵ ਕਮਾਈਆ। ਜਿਸ ਵੇਲੇ ਤੇਰਾ ਵਿਛੋੜਾ ਹੋਵੇ ਨਾਲੋਂ ਪਿਤਾ ਮਾਂ, ਤੁੱਟੇ ਖ਼ਲਕ ਖ਼ੁਦਾਈਆ। ਓਸ ਵੇਲੇ ਸੰਦੇਸਾ ਦੇਵਾਂ ਆ, ਫ਼ਰਮਾਨਾ ਇਕ ਸੁਣਾਈਆ। ਤੂੰ ਨਿੱਕਾ ਨਿੱਕੇ ਤੋਂ ਵੱਡੇ ਹੋਣ ਦਾ ਚਾ, ਚਾਉ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਪਰਗਟਾਈਆ। ਬ੍ਰਾਹਮਣ ਕਹੇ ਸੁਣ ਨੰਨ੍ਹੇ ਨੰਨ੍ਹੇ ਬੱਚੇ, ਤੈਨੂੰ ਦਿਆਂ ਦ੍ਰਿੜਾਈਆ। ਮੇਰੇ ਬਹੁਤਿਆਂ ਵਿਚੋਂ ਥੋੜ੍ਹੇ ਬਚਨ ਹੁੰਦੇ ਸੱਚੇ, ਜਿਸ ਵੇਲੇ ਗੰਗਾ ਮਈਆ ਮੇਰੇ ਅੰਦਰੋਂ ਕਰੇ ਸਫ਼ਾਈਆ। ਮੈਨੂੰ ਰਵਿਦਾਸ ਨੇ ਕੁਛ ਬੋਲ ਅਨੋਖੇ ਦੱਸੇ, ਸਮਝ ਸਮਝ ਵਿਚ ਬਦਲਾਈਆ। ਸਭ ਦੇ ਨਾਤੇ ਟੁੱਟਣੇ ਭਾਂਡੇ ਕੱਚੇ, ਤਤ ਵਜੂਦ ਰਹਿਣ ਨਾ ਪਾਈਆ। ਜੁਗ ਚੌਕੜੀ ਜਾਣੇ ਨੱਸੇ, ਕਲਜੁਗ ਆਪਣਾ ਪੰਧ ਮੁਕਾਈਆ। ਕਲਜੁਗ ਰੈਣ ਅੰਧੇਰੀ ਹੋਣੀ ਮੱਸੇ, ਮੱਸਿਆ ਵਿਚ ਮੱਸਾ ਸਿੰਘ ਤੇਰਾ ਪਿਤਾ ਸਮਝਾਈਆ। ਜਿਸ ਦੇ ਸਿਰ ਹੱਥ ਰੱਖੇ ਪੁਰਖ ਸਮਰਥੇ, ਹਰਿ ਕਰਤਾ ਧੁਰਦਰਗਾਹੀਆ। ਜਨਮ ਜਨਮ ਦਾ ਲਹਿਣਾ ਦੇਣਾ ਕਟੇ, ਕਰਮ ਕਾਂਡ ਦਾ ਪੰਧ ਮੁਕਾਈਆ। ਅੰਤ ਵੇਲੇ ਮੈਨੂੰ ਸੱਦੇ, ਹੁਕਮ ਸੰਦੇਸ਼ਾ ਇਕ ਜਣਾਈਆ। ਇਹ ਲੇਖਾ ਕਦੇ ਕਦੇ, ਜੁਗ ਚੌਕੜੀ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰੇ ਖੇਲ ਵਖਾਈਆ। ਭਿੰਨੜੀ ਰੈਣ ਕਹੇ ਮੇਰੇ ਅੰਤਰ ਆਈ ਹੈਰਾਨੀ, ਚਾਰੋਂ ਕੁੰਟ ਧਿਆਨ ਲਗਾਈਆ। ਕਿਧਰੋਂ ਮਿਲੀ ਇਹ ਨਿਸ਼ਾਨੀ, ਜੁਗ ਜਨਮ ਦਾ ਲੇਖਾ ਰਿਹਾ ਮੁਕਾਈਆ। ਦੋ ਜਹਾਨਾਂ ਬਣ ਕੇ ਬਾਨੀ, ਬਾਣ ਅਣਿਆਲਾ ਤੀਰ ਚਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੱਸ ਕੇ ਫ਼ਾਨੀ, ਇਸ਼ਟੀ ਆਪਣਾ ਨੂਰ ਕਰੇ ਰੁਸ਼ਨਾਈਆ। ਲੇਖਾ ਮੁਕਾ ਕੇ ਜਗਤ ਜਹਾਨੀ, ਕੂੜੀ ਕਿਰਿਆ ਡੇਰਾ ਢਾਹੀਆ। ਸੰਦੇਸ਼ਾ ਦੇ ਕੇ ਧੁਰ ਫ਼ਰਮਾਨੀ, ਫ਼ਰਮਾਂਬਰਦਾਰ ਲਿਆ ਉਠਾਈਆ। ਪਿਛਲੀ ਯਾਦ ਰੱਖੀ ਕਹਾਣੀ, ਅਭੁੱਲ ਭੁੱਲ ਵਿਚ ਕਦੇ ਨਾ ਜਾਈਆ। ਅੰਮ੍ਰਿਤ ਦੀ ਛਹਿਬਰ ਮੁਹੱਬਤ ਦਾ ਪਾਣੀ, ਅੰਮ੍ਰਿਤ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਭਿੰਨੜੀ ਰੈਣ ਕਹੇ ਮੈਂ ਵੇਖਾਂ ਚਾਰੇ ਕੂਟ, ਬਿਨ ਅੱਖਾਂ ਅੱਖ ਉਠਾਈਆ। ਜਿਸ ਦਾ ਨਾਤਾ ਟੁੱਟਣਾ ਸੀ ਕਲਬੂਤ, ਪੰਜ ਤਤ ਜਗਤ ਜੁਦਾਈਆ। ਉਸ ਦਾ ਤਾਰਾ ਸਿੰਘ ਦਏ ਸਬੂਤ, ਸ਼ਹਾਦਤ ਇਕੋ ਇਕ ਭੁਗਤਾਈਆ। ਭਗਤਾਂ ਸਚ ਦਵਾਰੇ ਹੋ ਮੌਜੂਦ, ਬੇਨੰਤੀ ਦਿਤੀ ਸੁਣਾਈਆ। ਜਗਤ ਵਾਸਨਾ ਮੇਟ ਹਦੂਦ, ਘਰ ਤੇਰੇ ਵੱਜੇ ਵਧਾਈਆ। ਭਗਤ ਸੁਹੇਲਾ ਰੱਖ ਮਹਿਫ਼ੂਜ਼, ਮਿਹਰ ਨਜ਼ਰ ਇਕ ਟਿਕਾਈਆ। ਤੇਰੇ ਦਰ ਨਾ ਦਿਸੇ ਦੂਜ, ਦੁਤੀਆ ਭਾਉ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਵੇਖ ਵਖਾਈਆ। ਭਿੰਨੜੀ ਰੈਣ ਕਹੇ ਮੈਂ ਵੇਖਾਂ ਚੁੱਕ ਕੇ ਅੱਖ, ਅੱਖਰਾਂ ਤੋਂ ਪਰੇ ਕਰਾਂ ਪੜ੍ਹਾਈਆ। ਤੇਰਾ ਖੇਲ ਪੁਰਖ ਸਮਰਥ, ਦੋ ਜਹਾਨਾਂ ਵੱਜੀ ਵਧਾਈਆ। ਨਾਮ ਬੋਲ ਜੈਕਾਰ ਅਲੱਖ, ਤੂੰ ਹੀ ਤੂੰ ਹੀ ਰਾਗ ਅਲਾਹੀਆ। ਤੇਰਾ ਇਸ਼ਾਰਾ ਧੁਰ ਦਾ ਸਚ, ਭਗਤ ਸੁਹੇਲਾ ਰਿਹਾ ਦ੍ਰਿੜਾਈਆ। ਜਿਸ ਦਾ ਨਾਤਾ ਟੁੱਟਣਾ ਕਾਇਆ ਮਾਟੀ ਕੱਚ, ਪਵਣ ਸਵਾਸ ਸਾਹ ਮੁਕਾਈਆ। ਕਿਰਪਾ ਕਰ ਕੇ ਲੂੰ ਲੂੰ ਅੰਦਰ ਰਚ, ਰਚਨਾ ਤੇਰੀ ਨਜ਼ਰੀ ਆਈਆ। ਜਣੇਂਦੀ ਮਾਂ ਬਣੀਂ ਯਚ,
❋
❋
ਯਾਚਕ ਆਪਣੀ ਗੋਦ ਰਖਾਈਆ। ਤੇਰਾ ਹੁਕਮ ਲੈਣ ਵੱਚ, ਵਾਚਕ ਅੰਦਰੋਂ ਦੇ ਸਮਝਾਈਆ। ਬਿਨ ਤੇਰੀ ਕਿਰਪਾ ਕੋਈ ਨਾ ਸਕੇ ਬਚ, ਬਚਨ ਸਭ ਦਾ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦੇਣੀ ਵਡਿਆਈਆ। ਭਿੰਨੜੀ ਰੈਣ ਕਹੇ ਤੂੰ ਆਦਿ ਜੁਗਾਦੀ ਦਰਦਵੰਦ, ਦੀਨਾਂ ਅਨਾਥਾਂ ਦਇਆ ਕਮਾਈਆ। ਪਤਿਪਰਮੇਸ਼ਵਰ ਧੁਰ ਦਾ ਖ਼ਾਵੰਦ, ਪਾਰਬ੍ਰਹਮ ਤੇਰੀ ਸਰਨਾਈਆ। ਹੁਕਮੇ ਅੰਦਰ ਸਰਬ ਪਾਬੰਦ, ਸਿਰ ਸਕੇ ਨਾ ਕੋਇ ਉਠਾਈਆ। ਤੇਰੀ ਕਿਰਪਾ ਦੇ ਸਕੇ ਕੋਈ ਨਾ ਡੰਡ, ਡੰਡਾਵਤ ਆਪਣੀ ਇਕ ਸਮਝਾਈਆ। ਤੇਰਾ ਖੇਲ ਬ੍ਰਹਿਮੰਡ ਖੰਡ, ਸੂਰੀਆ ਚੰਦ ਤੇਰੀ ਰੁਸ਼ਨਾਈਆ। ਦੀਨ ਦਿਆਲ ਬਣ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਵੱਜੇ ਵਧਾਈਆ। ਭਿੰਨੜੀ ਰੈਣ ਕਹੇ ਮੇਰੀ ਬੇਨੰਤੀ ਅਖ਼ੀਰ, ਅਖ਼ੀਰ ਦੇ ਮਾਲਕ ਦਿਆਂ ਜਣਾਈਆ। ਤੇਰਾ ਖੇਲ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਤੂੰ ਬਦਲਣਹਾਰ ਤਕਦੀਰ, ਤਦਬੀਰ ਆਪਣੀ ਦਿਤੀ ਦ੍ਰਿੜਾਈਆ। ਭਗਤ ਸੁਹੇਲਾ ਕਹੇ ਕਬੀਰ, ਲੋਈ ਦੇ ਲੋਇਣਾਂ ਤੋਂ ਬਾਹਰ ਰੁਸ਼ਨਾਈਆ। ਰਵਦਾਸ ਤੱਕ ਕੇ ਤੇਰੀ ਤਸਵੀਰ, ਤਸਬੀ ਮਾਲਾ ਤੋਂ ਪਰੇ ਦਿਤਾ ਜਣਾਈਆ। ਪੰਡਤ ਦੀ ਬਦਲ ਕੇ ਜ਼ਮੀਰ, ਜ਼ਾਮਨ ਹੋ ਕੇ ਦਿਤਾ ਸਮਝਾਈਆ। ਜਿਸ ਦਾ ਵਕਤ ਪਹੁੰਚਿਆ ਅਖ਼ੀਰ, ਆਖ਼ਰ ਹੋ ਸਹਾਈਆ। ਝਗੜਾ ਰਹੇ ਨਾ ਸ਼ਾਹ ਹਕੀਰ, ਫ਼ਕੀਰਾਂ ਫ਼ਿਕਰਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਤੇਰੀ ਸਰਨਾਈਆ। ਭਿੰਨੜੀ ਰੈਣ ਕਹੇ ਮੈਨੂੰ ਰਵਦਾਸ ਕਰੇ ਇਸ਼ਾਰਾ, ਬਿਨ ਅੱਖਾਂ ਅੱਖ ਮਿਲਾਈਆ। ਵੇਖ ਪ੍ਰਭੂ ਦਾ ਇਕ ਦਵਾਰਾ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦਾ ਸਮਝੇ ਨਾ ਕੋਇ ਕਿਨਾਰਾ, ਕੋਨਾ ਕੋਨਾ ਵੇਖੇ ਜਗਤ ਲੋਕਾਈਆ। ਉਹ ਸ਼ਾਹੋ ਭੂਪ ਸਿਕਦਾਰਾ, ਵਾਲੀ ਦੋ ਜਹਾਨ ਬੇਪਰਵਾਹੀਆ। ਜਿਸ ਦੇ ਹੁਕਮੇ ਅੰਦਰ ਫਿਰਦੇ ਗੁਰ ਅਵਤਾਰਾ, ਪੈਗ਼ੰਬਰ ਸਜਦਿਆਂ ਵਿਚ ਸੀਸ ਨਿਵਾਈਆ। ਕਲਮਿਆਂ ਵਿਚ ਗਾਉਂਦੇ ਵਾਰਾ, ਰਾਗਾਂ ਨਾਦਾਂ ਵਿਚ ਜਣਾਈਆ। ਸੋ ਸਵਾਮੀ ਅੰਤਰਜਾਮੀ ਵੇਖਣਹਾਰ ਸਰਬ ਸੰਸਾਰਾ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫੋਲ ਫੁਲਾਈਆ। ਭਗਤਾਂ ਦਇਆ ਕਮਾ ਕੇ ਭਗਤ ਦਵਾਰਾ, ਹਰਿ ਭਗਤੀ ਵਿਚ ਲਗਾਈਆ। ਰਵਦਾਸ ਦੀ ਚਰਨ ਧੂੜ ਛਾਰਾ, ਟਿੱਕੇ ਪਿਛਲੇ ਰਿਹਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਇਕ ਵਖਾਈਆ। ਭਿੰਨੜੀ ਰੈਣ ਕਹੇ ਪ੍ਰਭ ਏਕਾ ਦਰਦੀ, ਦਰਦਵੰਦ ਤੇਰੀ ਸਰਨਾਈਆ। ਸਚ ਦਵਾਰੇ ਕਬੂਲ ਕਰ ਅਰਜ਼ੀ, ਆਰਜ਼ੂ ਇਕੋ ਇਕ ਰਖਾਈਆ। ਦੂਸਰ ਚਲੇ ਨਾ ਕੋਈ ਮਰਜ਼ੀ, ਮਜ਼ਾ ਆਪਣਾ ਦੇਣਾ ਚਖਾਈਆ। ਤੂੰ ਸਾਹਿਬ ਸੁਲਤਾਨ ਭਗਤਾਂ ਦਾ ਗ਼ਰਜ਼ੀ, ਦੂਜੀ ਓਟ ਨਾ ਕੋਇ ਜਣਾਈਆ। ਇਹ ਖੇਲ ਤੇਰੇ ਘਰ ਦੀ, ਜੁਗ ਚੌਕੜੀ ਚਲੀ ਆਈਆ। ਜਿਹੜੀ ਆਤਮਾ ਪਰਮਾਤਮਾ ਤੈਨੂੰ ਵਰ ਦੀ, ਉਹਦੀ ਏਥੇ ਓਥੇ ਨਾ ਹੋਏ ਜੁਦਾਈਆ। ਕਥਾ ਕਹਾਣੀ ਯਾਦ ਰੱਖ ਪਰ ਦੀ, ਪਿਛਲੀ ਬੀਤੀ ਦਿਆਂ ਸੁਣਾਈਆ। ਛੱਬੀ ਪੋਹ ਸੀ ਡਾਹਢੀ ਸਰਦੀ, ਮੱਸਾ ਸਿੰਘ ਖ਼ਾਕ ਵਿਚ ਲੇਟ ਕੇ ਤੇਰਾ ਸ਼ੁਕਰ ਮਨਾਈਆ। ਓਸ ਦੀ ਕਲਾ ਕਰ ਚੜ੍ਹਦੀ, ਡੁੱਬਦੇ ਬੇੜੇ ਪਾਰ ਲੰਘਾਈਆ। ਸੀਸ ਤੇਰੇ ਚਰਨਾਂ ਧਰਦੀ, ਭਿੰਨੜੀ ਰੈਣ ਨਿਉਂ ਨਿਉਂ ਲਾਗਾਂ ਪਾਈਆ। ਇਹ ਖੇਲ ਨਰਾਇਣ ਨਰ ਦੀ, ਦੂਸਰ ਨਜ਼ਰ ਕੋਇ ਨਾ ਆਈਆ। ਤਾਰਾ ਸਿੰਘ ਆ ਗਿਆ ਜਲਦੀ, ਪੈਂਡਾ ਪਿਛਲਾ ਪੰਧ ਮੁਕਾਈਆ।
❋
❋
ਖੇਲ ਵਰਤਣ ਨਹੀਂ ਦੇਣੀ ਕਲਜੁਗ ਕਲ ਦੀ, ਕਲਧਾਰੀ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚਾ ਸੋਭਾ ਪਾਈਆ। ਭਿੰਨੜੀ ਰੈਣ ਕਹੇ ਪੁਰਖ ਅਕਾਲ ਤੇਰੀ ਕਿਰਪਾ, ਕਿਰਪਨ ਦੇਵੇਂ ਮਾਣ ਵਡਿਆਈਆ। ਬਖ਼ਸ਼ੀਸ਼ ਵਿਚ ਬਖ਼ਸ਼ਿਸ਼ ਗੁਰਮੁਖ ਸਿਰ ਪਾ, ਸਿਰੋਪਾ ਤੇਰੀ ਭੇਟ ਚੜ੍ਹਾਈਆ। ਆਦਿ ਜੁਗਾਦੀ ਖੇਲ ਅਗੰਮੀ ਪਿਰ ਦਾ, ਪੀਆ ਪ੍ਰੀਤਮ ਦੇ ਵਡਿਆਈਆ। ਇਹ ਲੇਖਾ ਪਿਛਲਾ ਚਿਰ ਦਾ, ਰਵਦਾਸ ਬ੍ਰਾਹਮਣ ਮਿਲ ਕੇ ਦੇਣ ਗਵਾਹੀਆ। ਅੱਗੇ ਝੇੜਾ ਹੋਰ ਛਿੜਦਾ, ਜਿਸ ਦਾ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ।
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਕਿਹੜੀ ਜਗਾਈਏ ਅਲਖ, ਅਲੱਖ ਅਗੋਚਰ ਦੇ ਸਮਝਾਈਆ। ਤੇਰੀ ਧਾਰ ਵਿਚ ਨਹੀਂ ਵੱਖ, ਜੋਤ ਸਰੂਪ ਜੋਤ ਵਿਚ ਸਮਾਈਆ। ਵੇਖਣ ਵਾਲੀ ਨਹੀਂ ਕੋਈ ਅੱਖ, ਬਿਨ ਤੇਰੀ ਕਿਰਪਾ ਨੈਣ ਨਾ ਕੋਇ ਉਠਾਈਆ। ਤੇਰੇ ਅੰਤਰ ਰਹੇ ਵਸ, ਨਿਰੰਤਰ ਭੇਵ ਨਾ ਕੋਇ ਜਣਾਈਆ। ਕਿਹੜਾ ਕਰੀਏ ਜਸ, ਸਿਫ਼ਤਾਂ ਵਿਚ ਸਾਲਾਹੀਆ। ਕਲਜੁਗ ਖੇੜਾ ਹੁੰਦਾ ਦਿਸੇ ਭੱਠ, ਭਠਿਆਲਾ ਅਗਨ ਰਿਹਾ ਤਪਾਈਆ। ਸੜਦੇ ਦਿਸਦੇ ਤਤ ਅੱਠ, ਨੌ ਦਵਾਰ ਦਰ ਦੁਹਾਈਆ। ਦਸਵੇਂ ਹੋਵੇ ਨਾ ਕਿਸੇ ਇਕੱਠ, ਆਤਮਾ ਪਰਮਾਤਮਾ ਜੋੜ ਨਾ ਕੋਇ ਜੁੜਾਈਆ। ਮਨ ਵਾਸਨਾ ਸਾਰੇ ਰਹੇ ਨੱਠ, ਸਾਧ ਸੰਤ ਜਗਤ ਕੁਰਲਾਈਆ। ਰਸਨਾ ਵਾਲਾ ਨਾਮ ਰਹੇ ਰਟ, ਮਣਕਿਆਂ ਉਂਗਲਾਂ ਨਾਲ ਭਵਾਈਆ। ਹਕ਼ੀਕ਼ੀ ਮੰਜ਼ਲ ਕੋਇ ਨਾ ਸਕਿਆ ਟੱਪ, ਟੱਪੇ ਪੜ੍ਹ ਪੜ੍ਹ ਵਕਤ ਲੰਘਾਈਆ। ਸਭ ਦਾ ਲੇਖਾ ਦੇ ਠੱਪ, ਠੱਪਾ ਅਪਣਾ ਨਾਮ ਪਰਗਟਾਈਆ। ਦੀਨ ਮਜ਼੍ਹਬ ਦੀ ਰਹੇ ਕੋਈ ਨਾ ਵੱਟ, ਵਟਣਾ ਮਲ ਕੇ ਸਾਰੇ ਲੈ ਪਰਨਾਈਆ। ਦਵੈਤੀ ਰਹੇ ਕੋਈ ਨਾ ਫੱਟ, ਪੱਟੀ ਆਪਣਾ ਨਾਮ ਬੰਧਾਈਆ। ਸੋਇਆ ਰਹੇ ਨਾ ਕੋਈ ਉਤੇ ਖੱਟ, ਖਟੀਆ ਸਭ ਦੀ ਦੇ ਹਿਲਾਈਆ। ਮੂਸਾ ਦੀ ਘੜੀ ਕਰੇ ਟਕ ਟਕ, ਆਵਾਜ਼ ਈਸਾ ਰਹੀ ਸੁਣਾਈਆ। ਮੁਹੰਮਦ ਉਠੇ ਝੱਟ, ਚੌਦਾਂ ਤਬਕ ਕੂੜ ਦੁਹਾਈਆ। ਗੁਰਦੇਵ ਕਰਨ ਇਕੱਠ, ਭੱਜਣ ਵਾਹੋ ਦਾਹੀਆ। ਕਵਣ ਗੇੜਨ ਲੱਗਾ ਲੱਠ, ਚਾਰ ਕੁੰਟ ਭਵਾਈਆ। ਲੇਖਾ ਮੁੱਕਣ ਲੱਗਾ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣਾਂ ਰੋ ਰੋ ਨੀਰ ਵਹਾਈਆ। ਝਗੜਾ ਮੁੱਕਣ ਲੱਗਾ ਮੰਦਰ ਮਸਜਿਦ ਸ਼ਿਵਦਵਾਲਾ ਮੱਠ, ਧਰਮ ਦਵਾਰਾ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਬਾਰਾਂ ਪੋਹ ਕਹੇ ਪ੍ਰਭੂ ਯਾਦ ਆਇਆ ਸੰਮਤ ਪੰਦਰਾਂ, ਪਿਛਲਾ ਲਹਿਣਾ ਨਜ਼ਰੀ ਆਈਆ। ਨੌ ਗੁਰਮੁਖ ਵੇਖੇ ਨੌ ਦਵਾਰੇ ਅੰਦਰਾਂ, ਜੋੜੀ ਜੋੜੇ ਨਾਲ ਬਣਾਈਆ। ਅਗਲਾ ਖੇਲ ਹੋਣਾ ਸ੍ਰਿਸ਼ਟੀ ਦ੍ਰਿਸ਼ਟੀ ਵਾਂਗ ਬੰਦਰਾਂ, ਬੁੱਧੀ ਬੁਧ ਨਾਲ ਲੜਾਈਆ। ਘਰ ਘਰ ਵੱਜਣਾ ਹੰਕਾਰੀ ਜੰਦਰਾ, ਕੁੰਜੀ ਨਾਮ ਨਾ ਕੋਇ ਲਗਾਈਆ। ਜਨ ਭਗਤਾਂ ਇਕ ਦਵਾਰ ਲੰਘਣਾ, ਜਿਥੇ ਪ੍ਰਭ ਨੂੰ ਮਿਲ ਕੇ ਵੱਜੇ ਵਧਾਈਆ। ਸਭ ਨੂੰ ਲਾਏ ਆਪਣੇ ਅੰਗਣਾ, ਅੰਗੀਕਾਰ ਇਕ ਹੋ ਜਾਈਆ। ਦੂਜਾ ਦਰ ਪਏ ਨਾ ਮੰਗਣਾ, ਵਸਤ ਅਮੋਲਕ ਕਾਇਆ ਗੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਭਿੰਨੜੀ ਰੈਣ ਕਹੇ ਮੇਰੀ ਖ਼ੁਸ਼ੀਆਂ ਵਿਚ ਨਿਕਲੇ ਹਾਸੀ, ਹਸਤੀ ਵੇਖਾਂ ਬੇਪਰਵਾਹੀਆ।
❋
❋
ਕੁਛ ਝਗੜਾ ਪੈਣਾ ਵਿਚ ਕਾਂਸ਼ੀ, ਕਸ਼ਮੀਰ ਕਿਸ਼ਮਿਸ਼ ਵਾਂਗ ਹਿਲਾਈਆ। ਉਚੀ ਕੂਕ ਪੁਕਾਰੇ ਮੰਡੀ ਵਾਲੇ ਰਾਜੇ ਦੀ ਮਾਸੀ, ਜੋ ਸਾਬਣ ਗਾਚੀ ਗੋਬਿੰਦ ਭੇਟ ਚੜ੍ਹਾਈਆ। ਨੇਤਰ ਰੋ ਕੇ ਕਹੇ ਰਾਮ ਚੰਦ ਦੀ ਦਾਸੀ, ਜੋ ਅਯੁਧਿਆ ਵਿਚ ਰੇਤੇ ਨਾਲ ਕਰੇ ਕੁੜਮਾਈਆ। ਕੁਛ ਲਹਿਣਾ ਦੇਣਾ ਕ੍ਰਿਸ਼ਨ ਸੁਦਾਮੇ ਨਾਲ ਬਾਕੀ, ਤਤ ਖ਼ਾਕੀ ਖੋਜ ਖੁਜਾਈਆ। ਪੂਰਬ ਦਾ ਇਕੋ ਆਦਿ ਜੁਗਾਦੀ ਸਾਥੀ, ਜੁਗ ਚੌਕੜੀ ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਰਿਹਾ ਚੁਕਾਈਆ। ਭਿੰਨੜੀ ਰੈਣ ਕਹੇ ਮੈਂ ਚੁੱਕ ਕੇ ਵੇਖਿਆ ਘੁੰਗਟ, ਨੇਤਰ ਨੈਣ ਅੱਖ ਮਟਕਾਈਆ। ਹਿਲਦੀ ਵੇਖੀ ਨਬੀ ਉਮਤ, ਬਿਨ ਅਮਲਾਂ ਦਏ ਦੁਹਾਈਆ। ਕਿਸੇ ਕੰਮ ਨਾ ਆਈ ਕੀਤੀ ਸੁੰਨਤ, ਪ੍ਰਭ ਦੇਵੇ ਸਰਬ ਸਜ਼ਾਈਆ। ਫੁਲਵਾੜੀ ਹੋਈ ਨਾ ਕੋਈ ਪਰਫੁੱਲਤ, ਬਹਾਰ ਖ਼ਿਜ਼ਾਂ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਭਿੰਨੜੀ ਰੈਣ ਕਹੇ ਮੈਂ ਕਦੇ ਨਾ ਸੋਈ ਜਾਗੀ, ਆਲਸ ਨਿੰਦਰਾ ਵਿਚ ਨਾ ਆਈਆ। ਮੈਂ ਵੇਖਾਂ ਉਹ ਵੈਰਾਗੀ, ਜੋ ਬਿਰਹੁ ਵਿਚ ਕੁੱਠੇ ਮਾਰਨ ਧਾਈਂਆ। ਜਿਨ੍ਹਾਂ ਦੀ ਧਾਰ ਜੁਗਾਦਿ ਆਦੀ, ਜੁਗ ਚੌਕੜੀ ਚਲੀ ਆਈਆ। ਉਹ ਪ੍ਰਭ ਦੇ ਸਦਾ ਸਮਾਜੀ, ਦੂਸਰ ਵੰਡ ਨਾ ਕੋਇ ਵੰਡਾਈਆ। ਝਗੜਾ ਨਹੀਂ ਕੋਈ ਪੰਡਤ ਕਾਜ਼ੀ, ਸੂਰ ਗਾਂ ਨਾ ਕੋਇ ਚਤੁਰਾਈਆ। ਇਕੋ ਰਜ਼ਾ ਵਿਚ ਰਾਜ਼ੀ, ਰਹਿਮਤ ਵਿਚ ਸੀਸ ਨਿਵਾਈਆ। ਕੁਛ ਮੁਹੰਮਦ ਦਾ ਲੇਖਾ ਮਾਜ਼ੀ, ਪਿਛਲਾ ਫੋਲ ਫੁਲਾਈਆ। ਕਲਜੁਗ ਦੀ ਕੂੜੀ ਕਿਰਿਆ ਗ਼ਾਜ਼ੀ, ਗ਼ਜ਼ਬ ਆਪਣਾ ਰਹੀ ਵਖਾਈਆ। ਕੁਛ ਹੱਸ ਕੇ ਕਿਹਾ ਗੋਬਿੰਦ ਦੁਲਾਰਿਆਂ ਦੀ ਦਾਦੀ, ਬੁਰਜ ਵਿਚ ਬਹਿ ਕੇ ਧਿਆਨ ਲਗਾਈਆ। ਪੁਰਖ ਅਕਾਲ ਤੇਰੀ ਖੇਲ ਡਾਹਢੀ, ਸਭ ਨੂੰ ਦਏਂ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਭਿੰਨੜੀ ਰੈਣ ਕਹੇ ਪ੍ਰਭੂ ਤੇਈ ਅਵਤਾਰ ਕੀ ਕੁਛ ਦੱਸਦੇ, ਦੂਰ ਦੁਰਾਡੇ ਰਹੇ ਜਣਾਈਆ। ਕਿਹੜੀ ਕਰਨੀਉਂ ਪਿੱਛੇ ਨੱਸਦੇ, ਅੱਗੇ ਹੋ ਨਾ ਬਲ ਰਖਾਈਆ। ਕੀ ਇਹ ਪਿਆਸੇ ਨਹੀਂ ਤੇਰੇ ਰਸ ਦੇ, ਪ੍ਰੇਮ ਪ੍ਰੀਤੀ ਵਿਚ ਸਮਾਈਆ। ਕੀ ਇਹ ਭੁੱਖੇ ਆਪਣੇ ਜਸ ਦੇ, ਸ੍ਰਿਸ਼ਟੀ ਵਿਚ ਸਿਫ਼ਤੀ ਨਾਮ ਕਰਨ ਵਡਿਆਈਆ। ਪੁਰਖ ਅਕਾਲ ਕਿਹਾ ਏਸੇ ਕਰ ਕੇ ਮੇਰੀ ਓਟ ਰੱਖਦੇ, ਜੁਗ ਚੌਕੜੀ ਧਿਆਨ ਲਗਾਈਆ। ਚਰਨ ਕਵਲਾਂ ਹੇਠਾਂ ਵਸਦੇ, ਸਿਰ ਸਕੇ ਨਾ ਕੋਇ ਉਠਾਈਆ। ਸ਼ਬਦੀ ਰਾਗ ਮੇਰਾ ਰਟਦੇ, ਰਸਨਾ ਨਾਲ ਜਗਤ ਪੜ੍ਹਾਈਆ। ਇਹ ਵਣਜਾਰੇ ਓਸ ਹੱਟ ਦੇ, ਜਿਥੇ ਸੌਦਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਪਰਗਟਾਈਆ। ਭਿੰਨੜੀ ਰੈਣ ਕਹੇ ਕਿਉਂ ਬੈਠੇ ਵਿਸ਼ਨ ਸ਼ਿਵ ਬ੍ਰਹਮਾ, ਸਨਕਾਦਕ ਸੀਸ ਨਿਵਾਈਆ। ਕੀ ਦੱਸੇਂ ਇਨ੍ਹਾਂ ਧਰਮਾ, ਭੇਵ ਅਭੇਦ ਖੁਲ੍ਹਾਈਆ। ਕਿਉਂ ਡਿੱਗੇ ਉਪਰ ਚਰਨਾਂ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਕਾਲ ਕਹੇ ਝਗੜਾ ਮੇਟ ਨਾ ਸਕਿਆ ਕੋਈ ਵਰਨਾਂ ਬਰਨਾਂ, ਬ੍ਰਹਮ ਪੜਦਾ ਨਾ ਕੋਇ ਉਠਾਈਆ। ਹੁਕਮੇ ਅੰਦਰ ਸਭ ਨੂੰ ਫੜਨਾ, ਸ਼ਬਦ ਡੋਰੀ ਨਾਲ ਬੰਧਾਈਆ। ਨਿਰਗੁਣ ਧਾਰ ਹੋ ਕੇ ਸਭ ਦੇ ਅੰਦਰ ਵੜਨਾ, ਬਚਿਆ ਰਹਿਣ ਕੋਇ ਨਾ ਪਾਈਆ। ਧੁਰ ਦਾ ਹੁਕਮ ਕਦੇ ਨਾ ਟਲਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਗਤ ਸਾਧੂਆਂ ਨੂੰ ਛਲ ਦੇ ਨਾਲ ਛਲਣਾ, ਅਛਲ ਅਛੱਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਵਰਤਾਈਆ। ਭਿੰਨੜੀ ਰੈਣ ਕਹੇ ਕੀ ਹੁਕਮ ਤੇਰਾ ਕਰਤਾਰ, ਕਰਨੀ ਦੇ ਕਰਤੇ ਦੇ
❋
❋
ਸਮਝਾਈਆ। ਕੀ ਖੇਲ ਤੇਰਾ ਸੰਸਾਰ, ਮਹਾਂਸਾਰਥੀ ਕੀ ਕੀ ਰਚਨ ਰਚਾਈਆ। ਉਚੀ ਕੂਕ ਕਹਾਂ ਪੁਕਾਰ, ਤੇਰਾ ਨਾਮ ਦੁਹਾਈਆ। ਬਿਨਾ ਗੋਬਿੰਦ ਤੇਰਾ ਸੱਥਰ ਵੇਖਿਆ ਨਾ ਕਿਸੇ ਯਾਰ, ਯਾਰੜਾ ਸੇਜ ਨਾ ਕੋਇ ਹੰਢਾਈਆ। ਤੂੰ ਦੁਖੀਆਂ ਦਾ ਦੁਖਿਆਰ, ਦੀਨਾਂ ਅਨਾਥਾਂ ਦਇਆ ਕਮਾਈਆ। ਕਲ ਕਲਕੀ ਤੇਰਾ ਇਕ ਅਵਤਾਰ, ਕਲਾ ਅਵਰ ਰਹੇ ਨਾ ਰਾਈਆ। ਤੈਨੂੰ ਜਨਮੇ ਨਾ ਕੋਈ ਮਾਈ ਵਿਚ ਸੰਸਾਰ, ਨਿਰਗੁਣ ਨੂਰ ਜੋਤ ਤੇਰਾ ਰੁਸ਼ਨਾਈਆ। ਮਾਸੂਮਾਂ ਕਰ ਪਿਆਰ, ਮਜ਼ਲੂਮਾਂ ਕਰ ਖ਼ੁਆਰ, ਹੁਕਮੇ ਅੰਦਰ ਹੁਕਮ ਸਜ਼ਾਈਆ। ਗ਼ਫ਼ਲਤ ਵਿਚੋਂ ਕਰ ਬੇਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਭਿੰਨੜੀ ਰੈਣ ਕਹੇ ਮੈਂ ਆ ਗਈ ਭੱਜੀ ਨੱਠੀ, ਆਪਣਾ ਪੰਧ ਮੁਕਾਈਆ। ਹਰਿ ਸੰਗਤ ਵੇਖੀ ਇਕੱਠੀ, ਧਰਮ ਦਵਾਰਾ ਸੋਭਾ ਪਾਈਆ। ਮੱਸਾ ਸਿੰਘ ਭਰੇ ਨਾ ਚੱਟੀ, ਦੁੱਖ ਸੁਤ ਰਹੇ ਨਾ ਰਾਈਆ। ਰਵਦਾਸ ਦੇ ਚਰਨਾਂ ਸਵੀਂ ਸਿਰ ਸੱਟੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਬੇਪਰਵਾਹੀਆ। ਭਿੰਨੜੀ ਰੈਣ ਕਹੇ ਰਵਦਾਸ ਸੌਣਾ ਕੋਲ ਸਿੰਘਾਸਣ, ਖੱਬੀ ਦਿਸ਼ਾ ਸੋਭਾ ਪਾਈਆ। ਜਲ ਕੋਲ ਰੱਖਣਾ ਇਕ ਗਲਾਸਨ, ਅੰਮ੍ਰਿਤ ਅਮਰ ਰੂਪ ਵਖਾਈਆ। ਭਿੰਨੜੀ ਹੋਏ ਬਸੰਤੀ ਰਾਤਨ, ਹਰਿ ਭਗਤ ਦਵਾਰੇ ਵੱਜੇ ਵਧਾਈਆ। ਸੰਗਤ ਸਾਚੀ ਹੋਵੇ ਸਾਥਨ, ਸੋਹਣਾ ਸੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਿੰਨੜੀ ਰੈਣ ਕਹੇ ਮੈਂ ਵੇਖਾਂ ਅੱਜ ਦੀ ਰੁੱਤੀ, ਰੁੱਤੜੀ ਰੁੱਤ ਸੁਹਾਈਆ। ਅਗਲੀ ਖੇਲ ਦੱਸਾਂ ਸੁੱਚੀ, ਸਚ ਨਾਲ ਵਡਿਆਈਆ। ਪਿਛਲੇ ਸਾਲ ਜੋ ਕੱਟੀ ਬੁੱਤੀ, ਪੈਂਡਾ ਲਿਆ ਚੁਕਾਈਆ। ਉਸ ਦੀ ਔਧ ਅਜੇ ਨਹੀਂ ਮੁੱਕੀ, ਬਾਕੀ ਨਜ਼ਰੀ ਆਈਆ। ਆਤਮਾ ਸਿੰਘ ਕੋਲ ਕਰਨੀ ਖ਼ੁਸ਼ੀ, ਲੰਗਰ ਸੰਗਤ ਵਾਲਾ ਵਰਤਾਈਆ। ਆਸਾ ਤ੍ਰਿਸ਼ਨਾ ਮੇਟਣੀ ਭੁੱਖੀ, ਮਿਹਰਵਾਨ ਆਪਣਾ ਰੰਗ ਚੜ੍ਹਾਈਆ। ਬਖ਼ਸ਼ ਕੇ ਆਉਣੀ ਨਿਸ਼ਾਨ ਵਾਲੀ ਜੁੱਤੀ, ਰਵਦਾਸ ਵੰਡ ਵੰਡਾਈਆ। ਲਾਲ ਰੰਗ ਦੀ ਇਕ ਗੁੱਛੀ, ਸੂਤਰ ਤਾਗੇ ਨਾਲ ਸੁਹਾਈਆ। ਪ੍ਰੀਤਮ ਸਿੰਘ ਨੇ ਜਾਣਾ ਚੁੱਕੀ, ਹੱਥ ਚਾਰ ਵੇਰਾਂ ਬਦਲਾਈਆ। ਰਾਤ ਦੀਪਕ ਜਗਾਉਣਾ ਪੰਜ ਮੁਖੀ, ਘਿਰਤ ਦੀਪ ਵਿਚ ਸੁਹਾਈਆ। ਢੋਲਾ ਗਾਉਣਾ ਪ੍ਰਭ ਦਾ ਤੁਕੀ, ਸਚ ਤੇਰੀ ਸਰਨਾਈਆ। ਸਭ ਨੇ ਰੋਟੀ ਖਾਣੀ ਰੁੱਖੀ, ਘਿਉ ਨਾਲ ਨਾ ਕੋਇ ਚੁਪੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਰੰਗਾਈਆ। ਭਿੰਨੜੀ ਰੈਣ ਕਹੇ ਇੱਕੀ ਪੋਹ ਦੀ ਰੱਖਾਂ ਆਸ, ਆਸਣ ਪ੍ਰਭ ਦਾ ਵੇਖ ਵਖਾਈਆ। ਰਵਦਾਸ ਦਾ ਜਲ ਗਲਾਸ, ਨੌ ਦਿਨ ਬੈਠੇ ਰਾਹ ਤਕਾਈਆ। ਖੇਲ ਅਜੀਬ ਤਮਾਸ਼, ਪੜਦਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਇੱਕੀ ਪੋਹ ਕਹੇ ਮੇਰੀ ਪਾਵੇ ਜ਼ਰੂਰ ਇੱਕੀ, ਇੱਕੀ ਪਿਛਲੀ ਨਾਲ ਰਲਾਈਆ। ਕਿਸ ਬਿਧ ਅਗਲੀ ਚੱਲੇ ਸਿੱਖੀ, ਸਤਿ ਧਰਮ ਦਏ ਦ੍ਰਿੜਾਈਆ। ਜਿਸ ਦੀ ਧਾਰ ਹੋਣੀ ਤਿਖੀ, ਅਣਿਆਲਾ ਤੀਰ ਚਲਾਈਆ। ਸਾਚੀ ਬਿਧੀ ਜਾਣੀ ਲਿਖੀ, ਜਿਸ ਨੂੰ ਸੁਣ ਕੇ ਡਰੇ ਲੋਕਾਈਆ। ਨਾਲ ਸਮਝਾਉਣੀ ਗੋਬਿੰਦ ਦੀ ਚਿੱਠੀ, ਜਿਹੜੀ ਬਿਨ ਪਤਰਿਆਂ ਰੱਖੀ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇਵੇ ਮਾਣ ਵਡਿਆਈਆ। ਭਿੰਨੜੀ ਰੈਣ ਕਹੇ ਜਨ ਭਗਤੋ ਸੌਣਾ ਵਿਚ ਅੰਧੇਰਾ, ਜਗਤ ਅੰਧੇਰਾ ਦਏ ਵਖਾਈਆ। ਪੁਰਖ ਅਕਾਲ ਨੌ ਖੰਡ ਪ੍ਰਿਥਮੀ ਪਾਉਣਾ ਫੇਰਾ, ਨੌ ਨੌ ਸਕਿੰਟ ਇਕ ਇਕ ਖੰਡ
❋
❋
ਵੰਡ ਵੰਡਾਈਆ। ਬ੍ਰਹਿਮੰਡਾਂ ਦੇਣਾ ਗੇੜਾ, ਬਿਨ ਕਦਮਾਂ ਕਦਮ ਟਿਕਾਈਆ। ਰਵ ਸਸ ਵਖਾਉਣਾ ਸੰਞ ਸਵੇਰਾ, ਪੜਦਾ ਓਹਲਾ ਆਪ ਚੁਕਾਈਆ। ਦੀਨ ਦੁਨੀ ਦਾ ਤੱਕਣਾ ਝੇੜਾ, ਚਾਰੇ ਕੁੰਟਾਂ ਖੋਜ ਖੁਜਾਈਆ। ਜਨ ਭਗਤਾਂ ਵਸਦਾ ਵੇਖਣਾ ਖੇੜਾ, ਕਾਇਆ ਮੰਦਰ ਫੋਲ ਫੁਲਾਈਆ। ਪ੍ਰਭ ਦਾ ਸਮਝੇ ਨਾ ਕੋਈ ਰੈਣ ਬਸੇਰਾ, ਆਵਣ ਜਾਵਣ ਪੰਧ ਨਾ ਕੋਇ ਮੁਕਾਈਆ। ਨਿਰਗੁਣ ਧਾਰ ਕਰੇ ਮਿਹਰਾ, ਮਿਹਰ ਨਜ਼ਰ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਿੰਨੜੀ ਰੈਣ ਤੇਰੇ ਵਿਚ ਵੇਖੇ ਕਿਹੜਾ ਕਿਹੜਾ, ਜਿਹੜਾ ਪ੍ਰਭ ਦੀ ਓਟ ਤਕਾਈਆ।