੨੧ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ ਅਖ਼ਬਾਰ ਰਪੋਰਟਰਾਂ ਨਾਲ
ਜਗਤ ਸੰਸਾਰ ਦੁਨੀਆ ਕਾਇਨਾਤ ਭਵਿਸ਼ ਅਨੋਖਾ, ਆਦਿ ਪੁਰਖ ਅਬਿਨਾਸ਼ੀ ਕਰਤਾ ਏਕਾ ਏਕੰਕਾਰ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਦ੍ਰਿਸ਼ਟੀ ਅੰਦਰ ਧੋਖਾ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਪੜਦਾ ਸਕੇ ਨਾ ਕੋਇ ਉਠਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਿਰਮਲ ਦਿਸੇ ਨਾ ਕੋਈ ਜੋਤਾ, ਕੂੜੀ ਕਿਰਿਆ ਅੰਧ ਅਗਿਆਨ ਪਰੇ ਨਾ ਕੋਇ ਕਰਾਈਆ। ਸਾਚਾ ਮਾਰਗ ਰਾਜ ਰਾਜਾਨ ਸ਼ਾਹ ਸੁਲਤਾਨ ਨਿਰਗੁਣ ਸਰਗੁਣ ਕਿਸੇ ਨਾ ਸੋਚਾ, ਮਨ ਮਤ ਬੁੱਧੀ ਪੜਦਾ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਭਵਿਖਤਾਂ ਵਿਚ ਲਿਖ ਕੇ ਗਏ ਪੋਥਾ, ਸੋ ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਇਕ ਵਰਤਾਈਆ। ਜਿਸ ਦਾ ਲਹਿਣਾ ਦੇਣਾ ਆਦਿ ਜਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੌਦਾਂ ਲੋਕਾ, ਚੌਦਾਂ ਤਬਕ ਵੇਖੇ ਥਾਉਂ ਥਾਈਂਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਕਾਲ ਦੀਨ ਦਿਆਲ ਇਕ ਢਈਆ ਅਗਲਾ ਦੱਸੇ ਮੌਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਕਲ ਵਰਤਾਈਆ। ਸ੍ਰਿਸ਼ਟੀ ਦਾ ਵੱਖਰਾ ਨਿਰਾਲਾ ਭਵਿਸ਼, ਭਾਖਿਆ ਵਿਚ ਸਕੇ ਨਾ ਕੋਇ ਜਣਾਈਆ। ਬਿਨਾ ਪਾਰਬ੍ਰਹਮ ਪਤਿਪਰਮੇਸ਼ਵਰ ਦੂਸਰ ਕਿਸੇ ਨਾ ਸਕੇ ਦਿਸ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਵੇਦ ਵਿਆਸ ਹਜ਼ਰਤ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਜੋ ਗਏ ਲਿਖ, ਸੋ ਸਵਾਮੀ ਸਮਰਥ ਧੁਰ ਦਾ ਹੁਕਮ ਦਏ ਵਰਤਾਈਆ। ਆਤਮ ਪਰਮਾਤਮ ਦੀਨ ਦੁਨੀ ਸਾਚਾ ਰਹੇ ਕੋਈ ਨਾ ਹਿਤ, ਮਿਤਰ ਪਿਆਰਾ ਸੱਜਣ ਮੀਤ ਸੰਗ ਨਾ ਕੋਇ ਨਿਭਾਈਆ। ਸ਼ਾਹ ਸੁਲਤਾਨਾਂ ਜੀਵ ਜਹਾਨਾਂ ਨਾੜ ਬਹੱਤਰ ਉਬਲੇ ਰਤ, ਰੱਤੋ ਰਤ ਵੇਖੇ ਕੂੜ ਲੋਕਾਈਆ। ਸੰਮਤ ਸੰਮਤੀ ਖੇਲ ਹੋਣਾ ਅਨਡਿੱਠ, ਨਿਰਗੁਣ ਨਿਰਵੈਰ ਨਿਰਾਕਾਰ ਪਰਵਰਦਿਗਾਰ ਸਾਂਝਾ ਯਾਰ ਆਪਣਾ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸ਼ਾ ਇਕ ਸੁਣਾਈਆ। ਸ੍ਰਿਸ਼ਟੀ ਦਾ ਭਵਿਸ਼ ਸਮਝੇ ਕੋਈ ਨਾ ਭਾਓ, ਭਾਵਨਾ ਵਿਚ ਕਿਸੇ ਨਾ ਆਈਆ। ਇਕ ਦੂਜੇ ਨੂੰ ਸਾਰੇ ਲੌਂਦੇ ਦਾਉ, ਧਰਮ ਨੀਤੀ ਬੈਠੀ ਮੁਖ ਭਵਾਈਆ। ਜਗਤ ਵਿਦਿਆ ਕੁਰਲਾਵੇ ਵਾਂਗ ਕਾਉਂ, ਹੰਸ ਰੂਪ ਨਾ ਕੋਇ ਬਦਲਾਈਆ।
❋
❋
ਪਿਆਰ ਰਿਹਾ ਨਾ ਪੁੱਤਰ ਮਾਉਂ, ਪਿਤ ਪੂਤ ਗੋਦ ਨਾ ਕੋਇ ਸੁਹਾਈਆ। ਝਗੜਾ ਦਿਸੇ ਥਾਈਂ ਥਾਉਂ, ਲਹਿੰਦੀ ਦਿਸ਼ਾ ਪਏ ਦੁਹਾਈਆ। ਰਾਸ਼ਟਰਪਤ ਭੁੱਲਣੇ ਰਾਹੋਂ, ਜਗਤ ਸਿਆਸਤ ਕੰਮ ਕਿਸੇ ਨਾ ਆਈਆ। ਕਰੇ ਖੇਲ ਅਗੰਮ ਅਥਾਹੋ, ਹਰਿ ਕਰਤਾ ਧੁਰਦਰਗਾਹੀਆ। ਜੋ ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਕਰੇ ਸਚ ਨਿਆਉਂ, ਧੁਰ ਫ਼ਰਮਾਨਾ ਇਕੋ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਭਵਿਸ਼ ਭਾਵੀ ਹੱਥ ਫੜਾਈਆ। ਕਾਇਨਾਤ ਭਵਿਸ਼ ਚਾਰ ਕੁੰਟ ਹਾਹਾਕਾਰ, ਹਕ ਹੂ ਨਾਅਰਾ ਨਜ਼ਰ ਕੋਇ ਨਾ ਆਈਆ। ਕਰੇ ਖੇਲ ਪਰਵਰਦਿਗਾਰ, ਯਾ ਮੁਬੀਨ ਬੇਪਰਵਾਹੀਆ। ਜੋ ਕਲਮਿਆਂ ਵਿਚ ਕਰ ਕੇ ਗਿਆ ਖ਼ਬਰਦਾਰ, ਧੁਰ ਸੰਦੇਸ਼ਾ ਪੈਗ਼ਾਮ ਇਕ ਸੁਣਾਈਆ। ਸੋ ਜਲਵਾ ਨੂਰ ਕਰ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਵੇਖੇ ਥਾਉਂ ਥਾਈਂਆ। ਸਦੀ ਚੌਧਵੀਂ ਮੁਹੰਮਦ ਕਰ ਕੇ ਗਿਆ ਪੁਕਾਰ, ਚੌਦਾਂ ਤਬਕ ਦੇਣ ਦੁਹਾਈਆ। ਲੇਖਾ ਲਿਖ ਨਾ ਸਕੇ ਕੋਈ ਵਿਚ ਸੰਸਾਰ, ਕਾਤਬ ਕਲਮ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਆਪਣੀ ਖੇਲ ਵਰਤਾਈਆ। ਭਵਿਸ਼ ਕਹੇ ਮੈਂ ਵੇਖਾਂ ਚਾਰ ਕੁੰਟ ਬਿਨਾ ਅੱਖ, ਨਿਰਗੁਣ ਨਿਰਗੁਣ ਧਿਆਨ ਲਗਾਈਆ। ਸ਼ਾਹ ਸੁਲਤਾਨਾਂ ਵੱਜਣ ਵਾਲੀ ਸੱਟ, ਸ਼ਬਦ ਅਗੰਮੀ ਹੁਕਮ ਬੇਪਰਵਾਹੀਆ। ਕੂੜੀ ਕਿਰਿਆ ਕਲਜੁਗ ਖੇੜਾ ਹੋਣ ਲੱਗਾ ਭੱਠ, ਧਰਨੀ ਧਰਤ ਧਵਲ ਧੌਲ ਦਏ ਦੁਹਾਈਆ। ਕਿਰਪਾ ਕਰ ਪੁਰਖ ਸਮਰਥ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਬਿਨ ਤੇਰੀ ਕਿਰਪਾ ਚਾਰ ਵਰਨ ਅਠਾਰਾਂ ਬਰਨ ਚਾਰ ਕੁੰਟ ਦਹਿ ਦਿਸ਼ਾ ਕੋਈ ਨਾ ਸਕੇ ਰੱਖ, ਰੱਖਕ ਨਜ਼ਰ ਕੋਇ ਨਾ ਆਈਆ। ਸਤਿ ਧਰਮ ਰਿਹਾ ਕੋਈ ਨਾ ਰਸ, ਰਸਤਾ ਭੁੱਲੀ ਕੂੜ ਲੋਕਾਈਆ। ਸਤਿ ਦਵਾਰ ਸਤਿ ਧਰਮ ਦਾ ਖੋਲ੍ਹ ਇਕੋ ਹੱਟ, ਜਿਸ ਘਰ ਦੇ ਵਣਜਾਰੇ ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਹਕ਼ੀਕ਼ਤ ਵੇਖ ਹਕ, ਸਤਿ ਸਚ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਾਹ ਸਾਚੀ ਹਕ ਮੁਕਾਮ ਧੁਰ ਦੀ ਖੇਲ ਆਪ ਵਰਤਾਈਆ। ਇਸ ਦਾ ਅਰਥ ਬੜਾ ਨਿੱਕਾ, ਨਿੱਕਿਉਂ ਵੱਡੇ ਦਏ ਬਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੀਨ ਦੁਨੀ ਦਾ ਬਦਲਣ ਵਾਲਾ ਸਿੱਕਾ, ਸਿੱਕੇ ਵਿਚ ਸਿਕਮ ਨਿਸ਼ਾਨਾ ਰਿਹਾ ਵਖਾਈਆ। ਜਿਹੜਾ ਖੇਲ ਕਿਸੇ ਨਹੀਂ ਦਿਸਾ, ਬਿਨਾ ਅੱਖਾਂ ਅੱਖ ਦਏ ਖੁਲ੍ਹਾਈਆ। ਸਭ ਨੂੰ ਯਾਦ ਆਉਣਾ ਪਿੱਛਾ, ਅਗਲਾ ਭਾਣਾ ਜਗਤ ਦੁਖਦਾਈਆ। ਚਾਰ ਕੁੰਟ ਦਹਿ ਦਿਸ਼ਾ ਕੁਛ ਨਿਕਲਣ ਵਾਲਾ ਸਿੱਟਾ, ਸਾਹਿਬ ਸਵਾਮੀ ਅੰਤਰਜਾਮੀ ਪੜਦਾ ਸਭ ਦਾ ਦਏ ਖੁਲ੍ਹਾਈਆ। ਜਗਤ ਪਰਧਾਨਾਂ ਪੈਣ ਵਾਲਾ ਪੱਥਰ ਇੱਟਾ, ਸਿਰ ਸਕੇ ਨਾ ਕੋਇ ਬਚਾਈਆ। ਸਭ ਦਾ ਹਿਸਾਬ ਸਚ ਦਵਾਰੇ ਉਤੇ ਹੋਇਆ ਕਾਗ਼ਜ਼ ਕੋਰੇ ਚਿੱਟਾ, ਅਗਲਾ ਲੇਖਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੜਦਾ ਓਹਲਾ ਆਪ ਚੁਕਾਈਆ। ਜੋ ਸਮਝੇ ਸਚ ਦਾ ਅਰਥ, ਅਰਥ ਆਤਮ ਪਰਮਾਤਮ ਜੋੜ ਜੁੜਾਈਆ। ਨਿਜ ਨੇਤਰ ਕਰ ਕੇ ਕਰੇ ਓਹ ਦਰਸ, ਜਿਸ ਦਾ ਦਰਸ ਕੀਤਿਆਂ ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਅਗਲੀ ਪਿਛਲੀ ਮਿਟੇ ਹਰਸ, ਹਵਸ ਕੂੜੀ ਦਏ ਬੁਝਾਈਆ। ਜੋ ਨਿਰਗੁਣ ਧਾਰ ਨਿਰਵੈਰ ਹੋ ਕੇ ਆਇਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਸੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ
❋
❋
ਚਾਰ ਜੁਗ ਦੀ ਪੂਰੀ ਕਰੇ ਸ਼ਰਤ, ਸ਼ਰਅ ਵਿਚੋਂ ਸ਼ਰਅ ਦਏ ਬਦਲਾਈਆ। ਅੱਗੇ ਰਹੇ ਕੋਈ ਨਾ ਫ਼ਰਕ, ਫ਼ੈਸਲਾ ਹਕੋ ਹਕ ਸੁਣਾਈਆ। ਮਕਰੂਜ਼ਾਂ ਦੇਵੇ ਪਿਛਲਾ ਕਰਜ਼, ਅੱਗੇ ਇਕੋ ਮਾਰਗ ਦਏ ਜਣਾਈਆ। ਜਿਸ ਦੇ ਅੰਦਰ ਸਚ ਪ੍ਰੀਤੀ ਹੋ ਗਈ ਦਰਜ, ਦਰਗਾਹ ਧੁਰ ਦੀ ਵੇਖ ਵਖਾਈਆ। ਪੜ੍ਹਨ ਲਿਖਣ ਵਾਲੀ ਨਹੀਂ ਫ਼ਰਦ, ਬੁੱਧੀ ਸਕੇ ਨਾ ਕੋਇ ਸਮਝਾਈਆ। ਪ੍ਰਭ ਦਾ ਖੇਲ ਸਦਾ ਅਸਚਰਜ, ਜੁਗ ਚੌਕੜੀ ਆਪਣੀ ਕਾਰ ਕਮਾਈਆ। ਕਲਜੁਗ ਅੰਤਮ ਵੇਖੇ ਅੰਧੇਰਾ ਗਰਦ, ਦਹਿ ਦਿਸ਼ਾ ਖੋਜ ਖੁਜਾਈਆ। ਮੁਹੱਬਤ ਵਿਚ ਸਮਝਣਾ ਪਿਆਰ ਵਾਲਾ ਅਰਥ, ਅਰਥ ਵਿਚ ਅਰਥਾਤ, ਮੂਲ ਅਥਵਾ ਅਸਥਿਤੀ ਇਕੋ ਨਜ਼ਰੀ ਆਈਆ। ਅੰਤਰ ਆਵਾਜ਼ ਕਹੇ ਠੀਕ, ਹੁਕਮ ਬੇਪਰਵਾਹੀਆ। ਕਲਜੁਗ ਵੇਖ ਅੰਧੇਰਾ ਤਾਰੀਕ, ਨਿਜ ਲੋਚਣ ਨੈਣ ਕਰੇ ਰੁਸ਼ਨਾਈਆ। ਜੋ ਸਚ ਦਵਾਰੇ ਦੇ ਵਸਨੀਕ, ਆਤਮ ਪਰਮਾਤਮ ਮੇਲ ਮਿਲਾਈਆ। ਜਿਥੇ ਤੁੱਟੇ ਨਾ ਕਦੇ ਪ੍ਰੀਤ, ਪ੍ਰੀਤਮ ਇਕੋ ਮਿਲ ਕੇ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਗਾਵੇ ਗੀਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤ੍ਰੈਗੁਣ ਮਾਇਆ ਕਰ ਅਤੀਤ, ਪੰਜ ਵਿਕਾਰਾ ਲੇਖਾ ਦਏ ਮੁਕਾਈਆ। ਕਾਇਆ ਮਾਟੀ ਤਨ ਵਜੂਦ ਕਰ ਕੇ ਠਾਂਡਾ ਸੀਤ, ਅਗਨੀ ਤਤ ਬੁਝਾਈਆ। ਝਗੜਾ ਰਹੇ ਨਾ ਊਚ ਨੀਚ, ਜਾਤ ਪਾਤ ਦੀਨ ਮਜ਼੍ਹਬ ਖਹਿੜਾ ਦਏ ਛੁਡਾਈਆ। ਰਿਪੋਰਟਰ ਕਰਨ ਓਸ ਦੀ ਤਸਦੀਕ, ਜਿਸ ਦੀ ਸ਼ਹਾਦਤ ਆਤਮਾ ਪਰਮਾਤਮਾ ਨਾਲ ਭੁਗਤਾਈਆ। ਦੋਵੇਂ ਇਕ ਦੂਜੇ ਦੀ ਰੱਖਣ ਉਡੀਕ, ਰਾਹ ਤੱਕਣ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਠੀਕ ਦਾ ਠਾਕਰ ਠਾਕਰ ਦਾ ਸਾਗਰ ਸੰਸਾਰ ਸ੍ਰਿਸ਼ਟੀ ਨਜ਼ਰੀ ਆਈਆ। ਠੀਕ ਕਹੇ ਪਵਿਤ੍ਰ ਰਸਨਾ ਜ਼ਬਾਨ, ਜਿਹਵਾ ਨਾਲ ਵਡਿਆਈਆ। ਜਿਸ ਦੀ ਸਿਫ਼ਤ ਕਰੇ ਕੁਰਾਨ, ਹਦੀਸਾਂ ਵਿਚ ਦ੍ਰਿੜਾਈਆ। ਸੋ ਮਾਲਕ ਮਹਿਬੂਬ ਨੌਜਵਾਨ, ਮੁਹੱਬਤ ਇਕੋ ਇਕ ਕਮਾਈਆ। ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸ਼ਾ ਇਕ ਸੁਣਾਈਆ। ਬੁੱਧੀ ਤੋਂ ਪਰੇ ਇਕ ਗਿਆਨ, ਜਿਸ ਨੂੰ ਅਨੁਭਵ ਕਹਿ ਕੇ ਸਾਰੇ ਰਹੇ ਗਾਈਆ। ਸ਼ਬਦ ਸੁਰਤੀ ਦੀ ਧੁਨਕਾਨ, ਅਨੁਰਾਗੀ ਰਾਗ ਸੁਣਾਈਆ। ਜੋ ਮੰਜ਼ਲ ਚੜ੍ਹ ਕੇ ਵੇਖੇ ਸੋ ਸਾਹਿਬ ਕਰੇ ਪਹਿਚਾਨ, ਬੇਪਹਿਚਾਨ ਆਪਣਾ ਪੜਦਾ ਦਏ ਉਠਾਈਆ। ਸੇਠੀ ਸਾਹਿਬ ਦਾ ਸੋਹਣਾ ਜਿਹਾ ਬਿਆਨ, ਅੱਖਰਾਂ ਵਿਚੋਂ ਅੱਖਰ ਪੱਥਰਾਂ ਤੋਂ ਪਰੇ ਪ੍ਰੇਮ ਦੀ ਧਾਰ ਵਿਚ ਖੋਦ ਖੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖਣਹਾਰ ਸਰਬ ਇਨਸਾਨ, ਘਟ ਘਟ ਅੰਤਰ ਨਿਰੰਤਰ ਪੜਦਿਆਂ ਵਿਚੋਂ ਪੜਦਾ ਆਪ ਚੁਕਾਈਆ। ਧੰਨ ਕਹੋ ਇਕ ਮਾਲਕ, ਜੋ ਵਾਹਦ ਨਜ਼ਰੀ ਆਈਆ। ਜਿਸ ਦੀ ਸ੍ਰਿਸ਼ਟੀ ਸਾਰੀ ਖ਼ਾਲਕ, ਮਖ਼ਲੂਕ ਦਾ ਮਾਲਕ ਬੇਪਰਵਾਹੀਆ। ਜੁਗ ਚੌਕੜੀ ਬਦਲੇ ਇਬਾਦਤ, ਨਾਮ ਬੰਦਗੀ ਦਏ ਸਮਝਾਈਆ। ਜਿਸ ਦੀ ਸਿਫ਼ਤਾਂ ਵਿਚ ਗੁਰ ਅਵਤਾਰ ਪੀਰ ਪੈਗ਼ੰਬਰ ਲਿਖਦੇ ਆਏ ਇਬਾਰਤ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਦਏ ਗਵਾਹੀਆ। ਉਸ ਦਾ ਕਾਇਆ ਮੰਦਰ ਅੰਦਰ ਨਿਰਗੁਣ ਧਾਰ ਹੋਵੇ ਤੁਆਰਫ਼, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਬਾਹਰੋਂ ਮੰਗੇ ਨਾ ਕੋਇ ਸਫ਼ਾਰਸ਼, ਸਫ਼ਿਆਂ ਵਾਲੀ ਕਰੇ ਨਾ ਕੋਇ ਪੜ੍ਹਾਈਆ। ਸਾਚੇ ਦਰ ਮਹੱਲ ਅਟਲ ਉਚ ਮਨਾਰ ਗ੍ਰਹਿ ਮੰਦਰ ਮੁਕਾਮੇ ਹਕ ਹਕ਼ੀਕ਼ੀ ਕਰਾਏ ਜ਼ਿਆਰਤ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਇਕ ਖੁਲ੍ਹਾਈਆ। ਦਰ ਆਇਆਂ ਕੋਈ ਰਹਿਣ ਨਾ ਦੇਵੇ ਅੰਤਰ ਨਿਰੰਤਰ ਜਗਤ ਤ੍ਰਿਸ਼ਨਾ ਆਤਸ਼, ਸਨਾਤਨ ਇਕੋ ਧਾਰ ਬੰਧਾਈਆ। ਦੋਵੇਂ ਕਹਿਣ ਅਸੀਂ ਇਕੱਠੇ ਹੋ ਗਏ ਹੱਥ,
❋
❋
ਸੀਸ ਜਗਦੀਸ ਝੁਕਾਈਆ। ਪੁਰਖ ਅਬਿਨਾਸ਼ੀ ਸਦਾ ਸਮਰਥ, ਪਾਰਬ੍ਰਹਮ ਵੱਡੀ ਵਡਿਆਈਆ। ਜਿਸ ਦੀ ਮਹਿੰਮਾ ਆਦਿ ਜੁਗਾਦਿ ਅਕਥ, ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਤਰੇਤਾ ਦੁਆਪਰ ਚਲਾਉਂਦਾ ਆਇਆ ਰਥ, ਬਣ ਰਥਵਾਹੀ ਸੇਵ ਕਮਾਈਆ। ਅਵਤਾਰ ਪੈਗ਼ੰਬਰ ਗੁਰੂਆਂ ਮਾਰਗ ਦੱਸ, ਰਹਿਬਰ ਹੋ ਕੇ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਕਰਾ ਕੇ ਜਸ, ਸਿਫ਼ਤਾਂ ਵਿਚ ਢੋਲੇ ਰਿਹਾ ਸੁਣਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਪਰਤੱਖ ਨੂਰ ਜੋਤ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਮਾਰ ਕੇ ਸੱਟ, ਸੋਈ ਸੁਰਤੀ ਆਪ ਉਠਾਈਆ। ਸਚ ਦਵਾਰ ਦਾ ਖੋਲ੍ਹ ਕੇ ਹੱਟ, ਵਸਤ ਅਮੋਲਕ ਨਾਮ ਵਰਤਾਈਆ। ਜਿਸ ਕਾਰਨ ਇਹ ਹੋ ਰਿਹਾ ਇਕੱਠ, ਪੂਰਬ ਦਾ ਲਹਿਣਾ ਸਾਰਾ ਦਏ ਸਮਝਾਈਆ। ਕਿਸੇ ਦਾ ਨਹੀਂ ਕੋਈ ਵੱਸ, ਹੁਕਮ ਚਲੇ ਧੁਰਦਰਗਾਹੀਆ। ਅੰਤਰ ਆਤਮ ਸਭ ਨੂੰ ਮਿਲੇ ਰਸ, ਰਸਤਾ ਇਕੋ ਇਕ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਂਝਾ ਹੋਵੇ ਜਸ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਿਉਂ ਭਾਵੇ ਤਿਉਂ ਸਦਾ ਲਏ ਰੱਖ, ਹਰਿ ਕਰਤਾ ਕਰਨੀ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖਣਹਾਰਾ ਓਹ ਦੋ ਹੱਥ, ਜਿਹੜੇ ਹੱਥ ਜੁੜਿਆਂ ਜੋੜੀ ਪ੍ਰਭ ਆਪਣੇ ਨਾਲ ਮਿਲਾਈਆ।
੨੧ ਪੋਹ ਸ਼ਹਿਨਸ਼ਾਹੀ ਸੰਮਤ ੩ ਆਤਮਾ ਸਿੰਘ ਦੇ ਗ੍ਰਹਿ ਮਲੂਵਾਲ ਜ਼ਿਲਾ ਅੰਮ੍ਰਿਤਸਰ
ਪਿਛਲਾ ਲਹਿਣਾ ਪੂਰਾ ਕਰ, ਅੱਗੇ ਲੇਖਾ ਆਪਣੇ ਵਿਚ ਰਖਾਈਆ। ਮਰਨ ਤੋਂ ਪਹਿਲੋਂ ਦੇਵੇ ਵਰ, ਪਿਛੋਂ ਲੋੜ ਰਹੇ ਨਾ ਰਾਈਆ। ਅੰਮ੍ਰਿਤ ਨੁਹਾ ਕੇ ਸਾਚੇ ਸਰ, ਜਨਮ ਜਨਮ ਦੀ ਮੈਲ ਧਵਾਈਆ। ਜੋ ਕੌਲ ਇਕਰਾਰ ਗਿਆ ਕਰ, ਧੰਨੇ ਧਨਾਢ ਦਏ ਵਡਿਆਈਆ। ਸੋ ਚਲ ਕੇ ਆਵੇ ਦਰ, ਦੂਰ ਦੁਰਾਡਾ ਫੇਰਾ ਪਾਈਆ। ਜਿਹੜਾ ਅੱਖਰ ਕਿਸੇ ਨਹੀਂ ਲਿਆ ਪੜ੍ਹ, ਉਹ ਗੁਰਮੁਖ ਦਏ ਪੜ੍ਹਾਈਆ। ਜੀਂਵਦਿਆਂ ਅੰਦਰ ਜਾਏ ਵੜ, ਘਰ ਆਪਣਾ ਇਕ ਸੁਹਾਈਆ। ਅਗਲਾ ਲੇਖਾ ਚੁੱਕੇ ਡਰ, ਚੁਰਾਸੀ ਪੰਧ ਕਟਾਈਆ। ਵਖਾਵੇ ਅਗੰਮਾ ਗੜ੍ਹ, ਜਿਸ ਦੀ ਬਣਤ ਨਾ ਕੋਇ ਸਮਝਾਈਆ। ਫੜਾ ਕੇ ਆਪਣਾ ਲੜ, ਲੜੀ ਲੜੀ ਨਾਲ ਜੁੜਾਈਆ। ਜੁਗ ਚੌਕੜੀ ਜੋ ਭਾਣਾ ਰਿਹਾ ਜਰ, ਲੇਖਾ ਜ਼ਰਾ ਜ਼ਰਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹੁਣ ਲੈ ਲੈ ਪਿਛਲਾ ਮੂਲ, ਅਨਮੁੱਲ ਆਪ ਵਰਤਾਈਆ। ਬਖ਼ਸ਼ ਕੇ ਚਰਨ ਧੂਲ, ਧਰਮ ਦਵਾਰਾ ਇਕ ਵਖਾਈਆ। ਜਿਥੇ ਵਸੇ ਹਰਿ ਕੰਤੂਹਲ, ਕਰਤਾ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਬਰਸਾਵਨ ਫੂਲ, ਬਿਨ ਫੂਲਾਂ ਵਰਖਾ ਲਾਈਆ। ਜਿਥੇ ਬਦਲੇ ਨਾ ਕੋਇ ਅਸੂਲ, ਅਸਲ ਅਸਲ ਵਿਚ ਮਿਲਾਈਆ। ਇਹ ਆਦਿ ਦਾ ਪਿਛਲਾ ਰੂਲ, ਅੰਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪਿਛਲੇ ਜਨਮ ਦਾ ਲਾਲ ਰੰਗ ਦਾ ਗੁਛੀ ਡੋਰਾ, ਧੰਨਾ ਅੱਠੇ ਪਹਿਰ ਤੰਦ ਬੰਧਾਈਆ। ਪਾਣੀ ਦਾ ਭਰ ਕਟੋਰਾ, ਅਗਲੀ ਮੰਗ ਮੰਗਾਈਆ। ਰੋ ਕੇ ਕਿਹਾ ਮੇਰੀ ਪੈਰੀਂ ਨਹੀਂ ਜੋੜਾ, ਭੁਖਿਆਂ ਭੁੱਖ ਕਟਾਈਆ। ਪੁਰਖ ਅਕਾਲ ਕਿਹਾ ਮੈਨੂੰ ਅਜੇ ਤੇਰੀ ਲੋੜਾ, ਕਲਜੁਗ ਅੰਤ ਦਿਆਂ ਸਮਝਾਈਆ। ਜਿਸ ਵੇਲੇ ਆਵਾਂ ਬਣ ਕੇ ਬਾਂਕਾ ਛੋਹਰਾ, ਸ਼ੌਹਰ ਸਭ ਦਾ ਆਪ ਅਖਵਾਈਆ। ਆਤਮ ਪਰਮਾਤਮ ਦਾ ਗਾ ਕੇ ਦੋਹਰਾ, ਦੁਹਰਾ ਆਪਣਾ ਵੇਸ ਵਟਾਈਆ। ਦੁਨੀਆ
❋
❋
ਵਿਚ ਫਿਰਾਂ ਵਾਗ ਚੋਰਾ, ਭਗਤਾਂ ਨਾਲ ਭਗਵਨ ਹੋ ਕੇ ਕਰਾਂ ਕੁੜਮਾਈਆ। ਵਕਤ ਲੰਮੇ ਤੋਂ ਲੰਮਾ ਥੋੜ੍ਹੇ ਤੋਂ ਥੋੜ੍ਹਾ, ਸਮਾਂ ਕਾਲ ਸਮਝ ਕੋਇ ਨਾ ਪਾਈਆ। ਪ੍ਰੀਤਮ ਸਿੰਘ ਓਸ ਵੇਲੇ ਖੱਤਰੀ ਸੀ ਇਕ ਰੋੜਾ, ਜਿਸ ਘਰੋਂ ਅੰਨ ਲਿਆ ਕੇ ਰੋਟੀ ਸੁੱਕੀ ਬਣਾਈਆ। ਅੱਜ ਓਸ ਦਾ ਲੇਖੇ ਲਾਉਣਾ ਉਹ ਮੋਹਰਾ, ਜਿਸ ਮੋਹਰ ਦੀ ਸਮਝ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਨਰ ਆਪਣੀ ਕਾਰ ਕਮਾਈਆ। ਪੰਚ ਮੁਖੀ ਦੀਪਕ ਲਾਉ ਅੱਗ, ਅਗਨੀ ਲੱਗੇ ਜਗਤ ਲੋਕਾਈਆ। ਜਨ ਭਗਤਾਂ ਦਰਸ ਮਿਲੇ ਉਪਰ ਸ਼ਾਹ ਰਗ, ਰਘੁਪਤ ਲੇਖਾ ਆਪ ਮੁਕਾਈਆ। ਸੰਤ ਸੁਹੇਲੇ ਬਣਾਏ ਧੁਰ ਦੇ ਨਗ, ਨਗਮਾ ਆਪਣਾ ਨਾਮ ਜਣਾਈਆ। ਬੁੱਧੀ ਰਹੇ ਕੂੜ ਨਾ ਕੱਗ, ਕਲਮਾ ਇਕੋ ਦਏ ਸੁਣਾਈਆ। ਮਨ ਮਮਤਾ ਦੇਣੀ ਤਜ, ਲੇਖਾ ਕੂੜ ਚੁਕਾਈਆ। ਸਚ ਦਵਾਰੇ ਬਹਿਣਾ ਸਜ, ਜਿਥੇ ਮਿਲੇ ਮਾਣ ਵਡਿਆਈਆ। ਜਿਸ ਕਾਰਨ ਆਇਆ ਅੱਜ, ਅਜ਼ਲ ਤੋਂ ਲਏ ਬਚਾਈਆ। ਇਹ ਓਸ ਦੀ ਦਿਸੇ ਯਦ, ਜੋ ਧੁਰ ਦਾ ਮਾਲਕ ਨੂਰ ਖ਼ੁਦਾਈਆ। ਜਿਸ ਨੂੰ ਪਿੱਛੇ ਬਖ਼ਸ਼ੀ ਪੱਗ, ਸਿਰ ਆਪਣਾ ਹੱਥ ਟਿਕਾਈਆ। ਜਗਤ ਜਹਾਨ ਵਿਚੋਂ ਕੱਢ, ਏਕਾ ਘਰ ਵਸਾਈਆ। ਦੁੱਖ ਲੱਗੇ ਕਿਸੇ ਨਾ ਹੱਡ, ਨਾੜੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਖਿਲਾਈਆ। ਦੀਪਕ ਕਹੇ ਮੇਰੀ ਜਗਦੀ ਜੋਤੀ, ਜੋਤਾਂ ਵਾਲੀ ਸੀਸ ਨਿਵਾਈਆ। ਭਗਤ ਸੁਹੇਲਾ ਮਾਣਕ ਮੋਤੀ, ਗੁਰਮੁਖ ਗੁਰ ਗੁਰ ਦਏ ਵਡਿਆਈਆ। ਜਿਸ ਦੇ ਘਰ ਦੀ ਸੁੱਕੀ ਰੋਟੀ, ਧੰਨੇ ਦਾ ਲਹਿਣਾ ਰਹੀ ਮੁਕਾਈਆ। ਵਾਸਨਾ ਕੂੜ ਰਹੇ ਨਾ ਖੋਟੀ, ਖੋਟਿਉਂ ਖਰੇ ਬਣਾਈਆ। ਮੰਜ਼ਲ ਚਾੜ੍ਹੇ ਓਸੇ ਚੋਟੀ, ਜਿਥੇ ਪਾਲ ਸਿੰਘ ਵਸੇ ਵੱਡਾ ਭਾਈਆ। ਜਨਮ ਦਾ ਰਹੇ ਕੋਇ ਨਾ ਰੋਗੀ, ਸੋਗੀ ਚਿੰਤ ਨਾ ਕੋਇ ਜਣਾਈਆ। ਇਹ ਖੇਲ ਪ੍ਰਭ ਦਾ ਚੋਜੀ, ਚੋਜੀ ਪ੍ਰੀਤਮ ਹੋ ਕੇ ਆਪ ਵਖਾਈਆ। ਰਾਹ ਤਕਦੇ ਗਏ ਵੇਦੀ ਸੋਢੀ, ਬਿਨ ਅੱਖਾਂ ਅੱਖ ਉਠਾਈਆ। ਜੋ ਸਭ ਨੂੰ ਦੇਂਦਾ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਨੂਰ ਖ਼ੁਦਾਈਆ। ਉਹ ਬਣ ਕੇ ਮਾਲਕ ਮੌਜੀ, ਮਜਲਸ ਆਪਣੀ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਦੀਪਕ ਕਹੇ ਮੈਂ ਵੇਖਾਂ ਦੀਪਾਂ ਵਾਲਾ, ਦੀਪ ਜਿਸ ਨੂੰ ਸੀਸ ਝੁਕਾਈਆ। ਜਿਸ ਦਾ ਖੇਲ ਜਗਤ ਨਿਰਾਲਾ, ਨਿਰਵੈਰ ਨਿਰਾਕਾਰ ਨਿਰੰਕਾਰ ਆਪ ਬਣਾਈਆ। ਸਚ ਦਵਾਰ ਸੁਹਾ ਸੱਚੀ ਧਰਮਸਾਲਾ, ਜਨ ਭਗਤ ਗ੍ਰਹਿ ਵੱਜੇ ਵਧਾਈਆ। ਲੇਖਾ ਵੇਖੇ ਮਾਨਸ ਜਨਮ ਹਾਲਾ, ਪੂਰਬ ਮਾਜ਼ੀ ਪੜਦਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਦੀਪਕ ਕਹੇ ਪ੍ਰਭ ਧੁਰ ਦੇ ਨੂਰ, ਨੂਰੀ ਦੇ ਜਣਾਈਆ। ਕਿਸ ਬਿਧ ਹੋਇਉਂ ਮਜਬੂਰ, ਨਿਰਗੁਣ ਆਪਣਾ ਵੇਸ ਵਟਾਈਆ। ਕੀ ਨਾਮ ਕਰੇਂ ਮਸ਼ਹੂਰ, ਮਸ਼ਵਰੇ ਗੁਰ ਅਵਤਾਰ ਪੈਗ਼ੰਬਰ ਦੇਣ ਸਲਾਹੀਆ। ਕੀ ਕਾਰਨ ਹੋਏ ਜ਼ਰੂਰ, ਜ਼ਰੂਰੀ ਆਪਣਾ ਫੇਰਾ ਪਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਧੰਨੇ ਦਾ ਮਜ਼ਦੂਰ, ਮਜਦੂਰੀ ਕਰਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਪਰਗਟਾਈਆ। ਦੀਪਕ ਕਹੇ ਕੀ ਕਹਿੰਦਾ ਧੰਨਾ ਜੱਟ, ਧਨੀਆਂ ਦੇ ਧਨੀ ਦੇ ਦ੍ਰਿੜਾਈਆ। ਕਿਸ ਕਾਰਨ ਹੋਇਆ ਇਕੱਠ, ਪੜਦਾ ਦੇ ਉਠਾਈਆ। ਕੀ ਖੋਲ੍ਹਣ ਲੱਗਾ ਹੱਟ, ਵਸਤ ਕੀ ਵਰਤਾਈਆ। ਕੀ ਲੇਖਾ ਜਾਣੇ ਘਟ, ਗ੍ਰਹਿ ਭੀਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਸਮਝਾਈਆ। ਦੀਪਕ ਕਹੇ ਮੈਂ ਵੇਖਾਂ ਚਾਰ ਚੁਫੇਰ, ਚੌਂਹ ਤਰਫੀ ਧਿਆਨ ਲਗਾਈਆ। ਕੀ ਕਰੇ ਪ੍ਰਭੂ ਮਿਹਰ, ਮਿਹਰ ਨਜ਼ਰ ਉਠਾਈਆ। ਕੀ ਕੂਆਂ ਰਿਹਾ ਗੇੜ, ਹਲਟ ਹੱਲ ਚਲਾਈਆ। ਕੀ ਬੰਨ੍ਹੇ ਰੱਸਾ ਬੇੜ, ਆਪਣੀ ਗੰਢ ਪਵਾਈਆ। ਕੀ ਬਸਤਰ ਰੱਖੇਂ ਤੇੜ, ਓਢਨ ਸੀਸ ਛੁਹਾਈਆ। ਕਿਸ ਵਸੇਂ ਨਗਰ ਖੇੜ, ਮੰਦਰ ਸੋਭਾ ਪਾਈਆ। ਕੀ ਪਰਤ ਕੇ ਆ ਗਿਆ ਫੇਰ, ਆਪਣਾ ਵੇਸ ਵਟਾਈਆ। ਗੇੜ ਕੇ ਉਲਟਾ ਗੇੜ, ਗੇੜਾ ਗੇੜੇ ਵਿਚ ਰਖਾਈਆ। ਦੁਰਾਡਾ ਸਮਾਂ ਕਰਕੇ ਨੇੜ, ਨੇਰਨ ਨੇਰਾ ਹੋਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਖੁਲ੍ਹਾਈਆ। ਦੀਪਕ ਕਹੇ ਮੈਨੂੰ ਦਿਸੇ ਧੰਨੇ ਦੀ ਦਾਦੀ, ਦਾਅਵੇ ਨਾਲ ਜਣਾਈਆ। ਜਿਸ ਨੇ ਬੰਨ੍ਹੀ ਲਾਲ ਤੜਾਗੀ, ਰੋੜਾ ਪ੍ਰੀਤਮ ਸਿੰਘ ਦਏ ਫੜਾਈਆ। ਇਕ ਤੰਦ ਤੋੜਕੇ ਵਿਚੋਂ ਜਿਸ ਬੰਨ੍ਹਿਆ ਨਾਲ ਪਰਾਂਦੀ, ਸੀਸ ਆਪਣੇ ਨਾਲ ਛੁਹਾਈਆ। ਖ਼ੁਸ਼ੀਆਂ ਅੰਦਰੋਂ ਗੀਤ ਗਾਂਦੀ, ਫਿਰੇ ਚਾਈਂ ਚਾਈਂਆ। ਕਟੋਰਾ ਹੱਥ ਉਹ ਉਠਾਂਦੀ, ਜਿਸ ਨੂੰ ਸਾਂਭ ਕੇ ਰੱਖਿਆ ਉਚੀ ਥਾਈਂਆ। ਉਹਦੇ ਵਿਚੋਂ ਉਹਦੇ ਫੁੱਲ ਦਾ ਦਰਸ਼ਨ ਪਾਂਦੀ, ਜੋ ਥੋੜ੍ਹਾ ਉਚਾ ਨਜ਼ਰੀ ਆਈਆ। ਉਸ ਵਿਚ ਕਦੀ ਪਾਈ ਨਹੀਂ ਸੀ ਰਿੱਧੀ ਹਾਂਡੀ, ਸਾਫ਼ ਕਰਕੇ ਘਰ ਵਿਚ ਸਦਾ ਟਿਕਾਈਆ। ਨਾ ਕੁਛ ਪੀਂਦੀ ਨਾ ਕੁਛ ਖਾਂਦੀ, ਬਿਨ ਖਾਧਿਆਂ ਪੀਤਿਆਂ ਧੋ ਕੇ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਧੰਨੇ ਦੇ ਲੱਕ ਦਾ ਲਾਲ ਤੱਗ, ਸੋਹਣੀ ਬਣਤ ਬਣਾਈਆ। ਖ਼ੁਸ਼ੀਆਂ ਵਾਲੀ ਖੇਲ ਜਗ, ਦਾਦੀ ਵੱਜੇ ਵਧਾਈਆ। ਮਾਲਵਿਉਂ ਆਂਦੀ ਸੱਦ, ਪਿਛਾ ਸਮਝ ਕੋਇ ਨਾ ਪਾਈਆ। ਡੰਗੋਰੀ ਸਹਾਰੇ ਆਈ ਭੱਜ, ਲੱਤੋਂ ਡੁੱਡੀ ਨਾ ਕੋਇ ਚਤੁਰਾਈਆ। ਖ਼ੁਸ਼ੀਆਂ ਅੰਦਰ ਹੱਡ, ਟੱਪਣ ਚਾਈਂ ਚਾਈਂਆ। ਪੁਰਖ ਅਕਾਲ ਵੇਖ ਕੇ ਹੋਵੇ ਗਦ ਗਦ, ਆਪਣੀ ਖ਼ੁਸ਼ੀ ਬਣਾਈਆ। ਜਿਸ ਦਾ ਹੁਕਮ ਨਾ ਹੋਇਆ ਰੱਦ, ਆਸਾ ਸਭ ਦੀ ਵੇਖ ਵਖਾਈਆ। ਇਹ ਤਾਗਾ ਜਿਸ ਵਿਚ ਕਦੇ ਨਾ ਪਵੇ ਡੱਬ, ਦੂਜਾ ਰੰਗ ਨਾ ਕੋਇ ਬਦਲਾਈਆ। ਜਿਸ ਕਾਰਨ ਧੰਨੇ ਨੂੰ ਮਿਲਣ ਆਇਆ ਰੱਬ, ਰੂਪ ਰੰਗ ਅਵਰ ਨਾ ਕਿਸੇ ਵਖਾਈਆ। ਜੱਗ ਅੱਖਾਂ ਨਾਲ ਨਾ ਪਿਆ ਲੱਭ, ਠਾਕਰ ਪੱਥਰ ਨਾ ਕੋਇ ਵਡਿਆਈਆ। ਪ੍ਰੇਮ ਦੀ ਧਾਰੋਂ ਹੋ ਪਰਗਟ, ਘਟ ਆਪਣਾ ਆਪ ਜਣਾਈਆ। ਧੰਨੇ ਤੈਨੂੰ ਮੂਰਖ ਕਹਿਣ ਜੱਟ, ਜੱਟ ਮੂਰਖ ਜਗਤ ਕਹਿਕੇ ਗਾਈਆ। ਆਹ ਲੇਖਾ ਇਕ ਵੱਚ, ਪੜ੍ਹਕੇ ਦੇ ਸਮਝਾਈਆ। ਧੰਨੇ ਕਿਹਾ ਕੀ ਇਹ ਸਚ, ਜੋ ਮੈਨੂੰ ਰਿਹਾ ਫੜਾਈਆ। ਮੇਰੇ ਲੂੰ ਲੂੰ ਅੰਦਰ ਗਿਆ ਰਚ, ਮਸਤੀ ਅੰਦਰ ਮਸਤੀ ਦਿਤੀ ਬਦਲਾਈਆ। ਕੌਲ ਇਕਰਾਰ ਕਰ ਪੱਕ, ਪੱਕੀ ਤਰ੍ਹਾਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਬੁੱਢੀ ਦਾਦੀ ਕਹੇ ਸੁਣ ਧੰਨੂ, ਧੰਨਿਆ ਤੈਨੂੰ ਦਿਆਂ ਜਣਾਈਆ। ਪੱਥਰਾਂ ਵਿਚੋਂ ਠਾਕਰ ਕਦੇ ਨਾ ਮੰਨੂ, ਐਵੇਂ ਮੱਥੇ ਰਿਹਾ ਘਸਾਈਆ। ਸੁਣ ਮੇਰੇ ਲਾਡਲੇ ਚੰਨ੍ਹੂ, ਤੈਨੂੰ ਦਿਆਂ ਸਮਝਾਈਆ। ਜਿੰਨਾਂ ਚਿਰ ਉਹਦਾ ਪ੍ਰੇਮ ਨਾ ਬੰਨ੍ਹੇ ਪੱਲੂ, ਮਨ ਦੀ ਗੰਢ ਘੁਟਾਈਆ। ਓਨਾਂ ਚਿਰ ਸੁਨੇਹੜਾ ਕਦੇ ਨਾ ਘੱਲੂ, ਨਾ ਸੁੱਤਿਆਂ ਲਏ ਜਗਾਈਆ। ਸੁਣ ਮੇਰੇ ਲਾਡਲੇ ਬਲੂ, ਬੱਚਿਆਂ ਤੈਨੂੰ ਦਿਆਂ ਜਣਾਈਆ। ਉਹ ਭਾਗ ਲਗਾਵੇ ਕਾਇਆ ਖੱਲੂ, ਖ਼ਲਕ ਵਿਚ ਨਾ ਕੋਇ ਰੁਸ਼ਨਾਈਆ। ਸਦ ਆਤਮ ਪਰਮਾਤਮ ਰਲੂ, ਰਲ ਮਿਲ ਝਟ ਲੰਘਾਈਆ। ਸ੍ਰਿਸ਼ਟ ਸਬਾਈ ਆਪੇ ਛਲੂ, ਅਛਲ ਛਲ ਆਪਣੀ
❋
❋
ਕਾਰ ਕਮਾਈਆ। ਨੱਢਿਆ ਉਹ ਕਟੋਰਾ ਭਰ ਕੇ ਰੱਖੀਂ ਜਲੂ, ਨੌ ਦਿਨ ਪਿਛੋਂ ਤੈਨੂੰ ਮਿਲੇ ਤੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਧੰਨਾ ਕਹੇ ਕਿਹੜਾ ਕਟੋਰਾ ਅੰਮਾਂ, ਅੰਮੜੀ ਦੇ ਜਣਾਈਆ। ਓਨ ਫੜ ਵਖਾਇਆ ਛੰਨਾ, ਸਵਾ ਸੇਰ ਵੰਡ ਵੰਡਾਈਆ। ਅੱਗੋਂ ਕਰ ਕੇ ਦੋ ਚਾਰ ਗੱਲਾਂ, ਗਲਵਕੜੀ ਲਈ ਪਾਈਆ। ਧੰਨੇ ਤੇਰਾ ਮਾਲਕ ਆਵੇ ਕੱਲਾ, ਆਪਣਾ ਵੇਸ ਵਟਾਈਆ। ਤੈਨੂੰ ਪੱਥਰਾਂ ਕੀਤਾ ਝੱਲਾ, ਝੱਲਿਆ ਝਲਕ ਨਾ ਕਿਸੇ ਵਖਾਈਆ। ਪੰਡਤ ਪੈ ਗਏ ਡੂੰਘੀ ਡੱਲਾ, ਮਸਤਕ ਤਿਲਕ ਲਲਾਟ ਨਾ ਕੋਇ ਰੁਸ਼ਨਾਈਆ। ਆਹ ਲੈ ਲੈ ਮੁੱਠ ਚਨਾ, ਤੇਰੀ ਝੋਲੀ ਦਿਆਂ ਪਾਈਆ। ਸੁਣਨਾ ਨਾਲ ਕੰਨਾਂ, ਤੈਨੂੰ ਦਿਆਂ ਸੁਣਾਈਆ। ਤੇਰਾ ਟੁੱਕਰ ਖਾਵੇ ਚੱਪਾ ਖੰਨਾ, ਅੱਧੀ ਵਿਚੋ ਅੱਧੀਂ ਕੱਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਧੰਨਾ ਕਹੇ ਅੰਮਾਂ ਮੈਨੂੰ ਠਾਕਰ ਦਿਤਾ ਪੱਥਰ, ਬ੍ਰਾਹਮਣ ਦਿਤਾ ਜਣਾਈਆ। ਉਸ ਦੇ ਉਪਰ ਓਮ ਅੱਖਰ, ਨੋਚ ਕੇ ਦਿਤਾ ਬਣਾਈਆ। ਹੱਥ ਫੇਰ ਕੇ ਉਪਰ ਸਿਖ਼ਰ, ਚੋਟੀ ਦਿਤੀ ਦ੍ਰਿੜਾਈਆ। ਭਵਾ ਕੇ ਏਧਰ ਓਧਰ, ਚਾਰੋਂ ਕੁੰਟ ਵਖਾਈਆ। ਮੈਂ ਵੇਖਾਂ ਬਿੱਤਰ ਬਿੱਤਰ, ਅੱਖਾਂ ਨਾਲ ਅੱਖਾਂ ਆਪ ਮਿਲਾਈਆ। ਮੈਨੂੰ ਕਿਥੋਂ ਮਿਲੇ ਮਿਤਰ, ਪਿਆਰਾ ਧੁਰਦਰਗਾਹੀਆ। ਮੈਂ ਭੁੱਖਾ ਨੰਗਾ ਪੈਰੀਂ ਨਹੀਂ ਛਿੱਤਰ, ਬਨ ਖੰਡ ਪੰਧ ਨਾ ਕੋਇ ਮੁਕਾਈਆ। ਦਾਦੀ ਕਿਹਾ ਨਾ ਕਰ ਫ਼ਿਕਰ, ਫ਼ਿਕਰਾ ਦਿਤਾ ਸੁਣਾਈਆ। ਤੇਰੇ ਵਿਚੋਂ ਆਵੇ ਨਿਕਲ, ਤੇਰਾ ਬੇਪਰਵਾਹੀਆ। ਜਿਹੜਾ ਕਦੇ ਨਾ ਹੋਵੇ ਭਿੰਟੜ, ਭਿੱਟਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਦਾਦੀ ਕਹੇ ਧੰਨਿਆਂ ਕਿਹੜਾ ਤੇਰਾ ਠਾਕਰ, ਜੋ ਪੰਡਤ ਦਿਤਾ ਫੜਾਈਆ। ਧੰਨੇ ਝਟ ਨੁਹਾ ਕੇ ਨਾਲ ਪਾਣੀ ਗਾਗਰ, ਸਹਿਜੇ ਦਿਤਾ ਵਖਾਈਆ। ਲਾਲ ਤਾਗੇ ਨਾਲ ਬੰਨ੍ਹ ਕੇ ਦਿਤਾ ਆਦਰ, ਸੋਹਣੀ ਗੰਢ ਵਖਾਈਆ। ਉਤੇ ਪਾ ਕੇ ਚਿੱਟੀ ਚਾਦਰ, ਅੱਗੋਂ ਘੁੰਗਟ ਲਿਆ ਬਣਾਈਆ। ਆਹ ਵੇਖ ਅੰਮੀ ਸਾਜਣ, ਸਿਰੋਂ ਫੜ ਕੇ ਦਿਤਾ ਹਿਲਾਈਆ। ਦਾਦੀ ਕਹੇ ਇਹ ਪਿਛਲਾ ਝੂਠ ਰਿਵਾਜਣ, ਬੱਚੂ ਤੈਨੂੰ ਦਿਆਂ ਦ੍ਰਿੜਾਈਆ। ਸਾਹਿਬ ਕੋਈ ਪੰਡਤ ਨਹੀਂ ਮਹਾਜਨ, ਸ਼ੱਤਰੀ ਬ੍ਰਾਹਮਣ ਰੂਪ ਨਾ ਕੋਇ ਵਟਾਈਆ। ਜੋ ਸਾਰੀ ਸ੍ਰਿਸ਼ਟੀ ਦੀ ਬਣਾਵੇ ਸਾਜਣ, ਪੱਥਰ ਪਾਹਨ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਦਾਦੀ ਕਹੇ ਧੰਨਿਆਂ ਠਾਕਰ ਦੇ ਸਿਰ ਤੇ ਕੋਈ ਹੱਥ ਨਾ ਸਕੇ ਫੇਰ, ਬਗ਼ਲ ਵਿਚ ਨਾ ਕੋਇ ਟਿਕਾਈਆ। ਜਲਾਂ ਦੇ ਵਹਿਣਾਂ ਵਿਚ ਨਹੀਂ ਲੱਗੇ ਢੇਰ, ਖੱਡਾਂ ਵਿਚ (ਨਾ) ਦੇਣ ਦੁਹਾਈਆ। ਇਹ ਲਹਿਣਾ ਨਾ ਸਕਣ ਨਬੇੜ, ਲੇਖਾ ਲੇਖ ਨਾ ਕੋਇ ਬਣਾਈਆ। ਜੇ ਤੇਰਾ ਠਾਕਰ ਸਵਾਮੀ ਕਰੇ ਮਿਹਰ, ਮਿਹਰਵਾਨ ਹੋਏ ਸਹਾਈਆ। ਉਹਨੂੰ ਆਉਂਦਿਆਂ ਨਾ ਲੱਗੇ ਦੇਰ, ਦੋ ਜਹਾਨਾਂ ਪੰਧ ਮੁਕਾਈਆ। ਤੂੰ ਉਠ ਇਕ ਵੇਰ, ਰੋ ਕੇ ਦੇ ਦੁਹਾਈਆ। ਤੂੰ ਮੇਰਾ ਮੈਂ ਤੇਰਾ ਚੇਰ, ਚਿਰੀ ਵਿਛੁੰਨੇ ਲੈ ਮਿਲਾਈਆ। ਆਸ਼ਾ ਦਾ ਉਹਦੇ ਅੱਗੇ ਲਾ ਦੇ ਢੇਰ, ਖਾਣ ਪੀਣ ਇਹੋ ਦੇ ਸਮਝਾਈਆ। ਜਿੰਨਾ ਚਿਰ ਨਾ ਆਵੇਂ ਮੇਰੇ ਨੇੜ, ਅੱਖਾਂ ਪੁੱਟ ਕੇ ਜਗਤ ਨਾ ਦਰਸ਼ਨ ਪਾਈਆ। ਜੇ ਕਰੇਂ ਹੇਰ ਫੇਰ, ਭਗਤ ਭਗਵਾਨ ਦੀ ਰੀਤੀ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਬਣਾਈਆ। ਧੰਨਾ ਕਹੇ ਅੰਮਾ ਕੀ ਕਰਾਂ ਅਰਦਾਸ, ਮੈਨੂੰ ਦੇ ਜਣਾਈਆ। ਪੂਰੀ ਹੋਵੇ ਆਸ, ਤ੍ਰਿਸ਼ਨਾ
❋
❋
ਦਏ ਬੁਝਾਈਆ। ਉਸ ਭਰ ਕੇ ਪਾਣੀ ਦਾ ਗਿਲਾਸ, ਧੰਨੇ ਦਿਤਾ ਫੜਾਈਆ। ਬੱਚੂ ਉਸ ਕਟੋਰੇ ਵਲ ਝਾਕ, ਜਿਸ ਨੂੰ ਮੈਂ ਸਾਫ਼ ਕਰ ਕੇ ਆਪਣੇ ਘਰ ਰਖਾਈਆ। ਅੱਖਾਂ ਤੋਂ ਪਿੱਛੇ ਆਪਣਾ ਖੋਲ੍ਹ ਤਾਕ, ਪੜਦਾ ਰਹੇ ਨਾ ਰਾਈਆ। ਧੰਨਿਆਂ ਬੋਲ ਦੇ ਤੂੰ ਮੇਰਾ ਬਾਪ, ਜਨਣ ਵਾਲੀ ਨਹੀਂ ਕੋਈ ਮਾਈਆ। ਵੇਖ ਕਿਸ ਤਰ੍ਹਾਂ ਪਰਗਟ ਹੋਵੇ ਆਪ, ਆਪਣਾ ਪੜਦਾ ਦਏ ਉਠਾਈਆ। ਪੱਥਰਾਂ ਦੀ ਮੁਕੇ ਵਾਟ, ਪੰਡਤਾਂ ਦਾ ਝਗੜਾ ਰਹੇ ਨਾ ਰਾਈਆ। ਸਿਖ ਲੈ ਨਿੱਕੀ ਜਿਹੀ ਜਾਚ, ਜਾਚਕ ਹੋ ਕੇ ਸੇਵ ਕਮਾਈਆ। ਉਹ ਦਿਨ ਸੀ ਇੱਕੀ ਪੋਹ ਦੀ ਰਾਤ, ਸੰਮਤਾਂ ਵਾਲੀ ਬਿਕ੍ਰਮੀ ਬਣਤ ਨਾ ਕੋਇ ਬਣਾਈਆ। ਧੰਨੇ ਕੀਤਾ ਯਾਦ, ਬਿਨ ਅੱਖਾਂ ਨੀਰ ਵਹਾਈਆ। ਮੇਰਾ ਖੇੜਾ ਕਰ ਆਬਾਦ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਧੰਨੇ ਕਿਹਾ ਅੰਮਾਂ ਗਾਵਾਂ ਕੀ, ਮੈਨੂੰ ਦੇ ਸਮਝਾਈਆ। ਪਿਛਲੀ ਛੱਡਾਂ ਲੀਹ, ਰਸਤਾ ਲਵਾਂ ਬਦਲਾਈਆ। ਕਿਸ ਬਿਧ ਕਹਿਵਾਂ ਓਸ ਨੂੰ ਜੀ, ਕਿਸ ਬਿਧ ਸਿਫ਼ਤ ਸਾਲਾਹੀਆ। ਕੀ ਮੈਂ ਉਹਦਾ ਪੁੱਤਰ ਬਣਾਂ ਕਿ ਧੀ, ਧਰਮ ਦੀ ਧਾਰ ਦੇ ਸਮਝਾਈਆ। ਦਾਦੀ ਮੁਖ ਚੋਂ ਕਹਿ ਕੇ ਸੀ, ਇਸ਼ਾਰੇ ਨਾਲ ਸੁਣਾਈਆ। ਉਹਦੇ ਚਰਨਾਂ ਇਕੋ ਨੀ, ਸੀਸ ਜਗਦੀਸ ਭੇਟ ਚੜ੍ਹਾਈਆ। ਬਲਿਹਾਰੀ ਓਸੇ ਤੋਂ ਥੀ, ਆਪਾ ਵਾਰ ਵਖਾਈਆ। ਥੋੜ੍ਹਾ ਜਿਹਾ ਉਂਗਲੀ ਨੂੰ ਲਾ ਕੇ ਘੀ, ਪੰਜਾਂ ਉਂਗਲਾਂ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸੁਣਾਈਆ। ਧੰਨਾ ਕਹੇ ਮੈਂ ਕੀ ਗਾਵਾਂ ਗੀਤ, ਮੈਨੂੰ ਦੇ ਦ੍ਰਿੜਾਈਆ। ਕਿਸ ਬਿਧ ਕਰਾਂ ਪ੍ਰੀਤ, ਪ੍ਰੀਤਮ ਲਵਾਂ ਮਨਾਈਆ। ਉਤੋਂ ਰਾਤ ਰਹੀ ਬੀਤ, ਸੁੱਤੀ ਜਗਤ ਲੋਕਾਈਆ। ਮਹੀਨਾ ਪੋਹ ਠੰਡਾ ਸੀਤ, ਦੂਏ ਦਾ ਏਕੇ ਨਾਲ ਜੋੜ ਨਾ ਕੋਇ ਜੁੜਾਈਆ। ਧੰਨੇ ਦੀ ਰੋ ਕੇ ਨਿਕਲੀ ਚੀਕ, ਧਾਹਾਂ ਮਾਰ ਸੁਣਾਈਆ। ਮੈਂ ਕਰਦਾ ਓਸ ਦੀ ਉਡੀਕ, ਜਿਹੜਾ ਲੱਭਿਆਂ ਹੱਥ ਨਾ ਆਈਆ। ਦਾਦੀ ਨੇ ਹੱਥ ਵਿਚ ਲੋਹੇ ਦੀ ਫੜ ਕੇ ਸੀਖ, ਠੋਕਰ ਨਾਲ ਦਿਤਾ ਹਿਲਾਈਆ। ਵੇ ਧੰਨੂੰ ਮੈਨੂੰ ਉਤੋਂ ਆਈ ਕੋਈ ਹਦੀਸ, ਮੇਰੇ ਅੰਦਰ ਦਿਤਾ ਸੁਣਾਈਆ। ਮੈਨੂੰ ਬਿਰਹੁ ਦੀ ਪਈ ਚੀਸ, ਦੁਖੜੇ ਨਾਲ ਕੁਰਲਾਈਆ। ਬੱਚੂ ਜੇ ਤੂੰ ਮੇਰਾ ਮੈਂ ਤੇਰਾ ਗਾਏਂ ਗੀਤ, ਤੈਥੋਂ ਵੱਖਰਾ ਨਹੀਂ ਤੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ। ਧੰਨਾ ਕਹੇ ਮੈਂ ਕੀ ਕਹਿਵਾਂ ਕੇਰਾਂ, ਕਿਰਤ ਦੀ ਸਮਝ ਕੋਇ ਨਾ ਆਈਆ। ਪ੍ਰਭੂ ਤੂੰ ਦੱਸ ਕੀ ਮੈਂ ਤੇਰਾ ਜਾਂ ਤੂੰ ਮੇਰਾ, ਮੇਰਾ ਤੇਰਾ ਮੈਨੂੰ ਸਮਝ ਕਿਛ ਨਾ ਆਈਆ। ਕਿਉਂ ਪਾਇਆ ਮੇਰੇ ਅੰਦਰ ਝੇੜਾ, ਝਗੜਾ ਦੇ ਗਵਾਈਆ। ਬੱਚਿਆਂ ਨਾਲ ਨਾ ਕਰਿਆ ਕਰ ਬਖੇੜਾ, ਪਿਛਲੀ ਆਦਤ ਲੈ ਬਦਲਾਈਆ। ਕਿਉਂ ਦੁੱਖ ਦੇਵੇ ਬਥੇਰਾ, ਬਿਰਹੁ ਵਿਚ ਸਤਾਈਆ। ਮੈਥੋਂ ਹੁਣ ਹੁੰਦਾ ਨਹੀਂ ਜੇਰਾ, ਝੱਲੀ ਨਾ ਜਾਏ ਜੁਦਾਈਆ। ਮੈਂ ਛੱਡ ਜਾਣਾ ਕਾਇਆ ਖੇੜਾ, ਬਿਨ ਤੇਰੇ ਰੈਣ ਨਾ ਕੋਇ ਵਿਹਾਈਆ। ਪਿਛੇ ਦੁੱਖ ਵੇਖਿਆ ਬਥੇਰਾ, ਪੱਥਰ ਪੱਥਰ ਤਨ ਨਾ ਕੋਇ ਬਦਲਾਈਆ। ਹੁਣ ਜ਼ਿੰਦਗੀ ਦਾ ਡੁੱਬਣ ਲੱਗਾ ਬੇੜਾ, ਬਿਨ ਤੇਰੇ ਪਾਰ ਨਾ ਕੋਇ ਕਰਾਈਆ। ਦਰਸ਼ਨ ਦੇਦੇ ਹੋ ਕੇ ਨੇਰਾ, ਵੱਡੇ ਉਚੇ ਕਿਉਂ ਆਕੜ ਵਿਚ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈ ਮਿਲਾਈਆ। ਧੰਨਾ ਕਹੇ ਦੱਸ ਕਿਹੜਾ ਠਾਕਰ ਚੰਗਾ, ਕਿਸ ਨੂੰ ਸੀਸ ਨਿਵਾਈਆ। ਜਿਹੜਾ ਪੱਥਰ ਰੁੜ੍ਹੇ ਵਿਚ ਗੰਗਾ, ਪੁੱਠਾ ਸਿੱਧਾ ਹੋ ਕੇ ਆਪਣਾ ਪੰਧ ਮੁਕਾਈਆ। ਜਿਹੜਾ ਲੱਭੇ ਵਿਚੋਂ
❋
❋
ਛੰਨਾ, ਕੰਢਾ ਰਗੜ ਰਗੜ ਕੇ ਆਪਣਾ ਪਾਸਾ ਲਏ ਘਸਾਈਆ। ਜਿਹੜਾ ਦਿਸੇ ਸੁਰਸਤੀ ਸੰਗਾ, ਤਰਬੈਣੀ ਵਹਿਣੀ ਵਿਚ ਡੁਬਾਈਆ। ਜਿਹੜਾ ਆਇਆ ਗੋਦਾਵਰੀ ਵੰਡਾ, ਮਿੱਟੀ ਗਾਰੇ ਵਿਚ ਦਏ ਦੁਹਾਈਆ। ਭੇਵ ਦੱਸ ਸੂਰੇ ਸਰਬੰਗਾ, ਤੇਰੀ ਇਕੋ ਆਸ ਤਕਾਈਆ। ਅੰਮੀ ਕਹੇ ਸੁਣ ਲਾਡਲੇ ਚੰਦਾ, ਬੁੱਢੀ ਦਾਦੀ ਆਪ ਸਮਝਾਈਆ। ਉਹ ਵਸੇ ਸਦਾ ਤੇਰੇ ਅੰਗਾ, ਘਰ ਵਿਚ ਬੈਠਾ ਸੋਭਾ ਪਾਈਆ। ਵੇਖੀਂ ਕਿਤੇ ਬੋਲ ਨਾ ਕੱਢੀਂ ਮੰਦਾ, ਰਸਨਾ ਨਾਲ ਕੁਰਲਾਈਆ। ਪ੍ਰਭੂ ਕਦੇ ਨਾ ਹੋਵੇ ਗੰਦਾ, ਜੋ ਮਾਤ ਗਰਭ ਅੰਦਰ ਵੜ ਕੇ ਸਭ ਦਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਧੰਨਾ ਕਹੇ ਮੇਰੇ ਯਾਰ, ਆਪਣੀ ਯਾਰੀ ਦੇ ਸਮਝਾਈਆ। ਐਵੇਂ ਕਹਿੰਦੇ ਤੇਰਾ ਭਗਤਾਂ ਨਾਲ ਪਿਆਰ, ਪਿਆਰਾ ਬਣ ਕੇ ਦੇ ਵਖਾਈਆ। ਅੰਦਰੋਂ ਆਈ ਇਕ ਆਵਾਜ਼, ਸਹਿਜ ਨਾਲ ਸੁਣਾਈਆ। ਤੇਰੇ ਯਾਰ ਦਾ ਦੱਸਾਂ ਰਾਜ਼, ਪੜਦਾ ਇਕ ਉਠਾਈਆ। ਕੰਨੋਂ ਫੜ ਕੇ ਹਲੂਣ ਕੇ ਖੋਲ੍ਹੀ ਜਾਗ, ਸੁੱਤੇ ਦਿਤਾ ਉਠਾਈਆ। ਇਕ ਵੇਰੀਂ ਝਾਕ, ਝਾਕੀ ਆਪਣੀ ਇਕ ਜਣਾਈਆ। ਪੜਦਾ ਖੋਲ੍ਹ ਕੇ ਤਾਕ, ਜੋਤ ਕਰੀ ਰੁਸ਼ਨਾਈਆ। ਧੰਨਿਆਂ ਜਿਸ ਵੇਲੇ ਮਹੀਨਾ ਆਇਆ ਵਿਸਾਖ, ਥਿਤ ਇਹੋ ਵੱਜੀ ਵਧਾਈਆ। ਤੇਰਾ ਜੰਗਲ ਵਿਚ ਕੁਛ ਮਾਲ ਜਾਣਾ ਗਵਾਚ, ਲੱਭਿਆਂ ਨਜ਼ਰ ਕੋਇ ਨਾ ਆਈਆ। ਤੂੰ ਬਹਿਣਾ ਉਤੇ ਖ਼ਾਕ, ਮਿੱਟੀ ਉਤੇ ਆਸਣ ਵਿਛਾਈਆ। ਮਨ ਦੇ ਪੱਥਰ ਨੂੰ ਕਰਨਾ ਸਾਫ਼, ਇਹ ਵੱਟਾ ਬ੍ਰਾਹਮਣ ਨੇ ਦਿਤਾ ਟਿਕਾਈਆ। ਫੇਰ ਕਰੀਂ ਅਰਦਾਸ, ਬੇਨੰਤੀ ਇਕ ਸੁਣਾਈਆ। ਕੋਲ ਸੁੱਕਾ ਰੱਖੀਂ ਘਾਸ, ਤਿਨਕੇ ਪੰਜ ਸੱਤ ਤੁੜਾਈਆ। ਜਿਹੜਾ ਪਾਣੀ ਦਾ ਗਿਲਾਸ, ਦਾਦੀ ਤੇਰੀ ਤੇਰੇ ਹੱਥ ਫੜਾਈਆ। ਛੰਨੇ ਵਿਚ ਪਾ ਕੇ ਲਿਆਈਂ ਆਪ, ਵੇਲਾ ਵਕਤ ਆਪ ਸੁਹਾਈਆ। ਮੈਂ ਬਣ ਕੇ ਆਵਾਂ ਤੇਰਾ ਬਾਪ, ਦਰਸ਼ਨ ਦੇਵਾਂ ਚਾਈਂ ਚਾਈਂਆ। ਕੁਛ ਹੋਰ ਜਾਵਾਂ ਆਖ, ਸਹਿਜ ਨਾਲ ਸੁਣਾਈਆ। ਸੁੱਕਾ ਟੁਕੜਾ ਮੇਰਾ ਹੋਣਾ ਖਾਜ, ਕਟੋਰਾ ਛਾਛ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੰਨੇ ਦਾ ਆਇਆ ਉਹ ਵਕਤ, ਰੁੱਤ ਆਪਣਾ ਰੂਪ ਵਟਾਈਆ। ਬਣਨ ਲੱਗਾ ਭਗਤ, ਪ੍ਰਭ ਦਾ ਧਿਆਨ ਲਗਾਈਆ। ਪੂਰੀ ਹੋਣ ਲੱਗੀ ਸ਼ਰਤ, ਸ਼ਹਿਨਸ਼ਾਹ ਆਪਣਾ ਕਰਮ ਕਮਾਈਆ। ਆਏ ਉਤੇ ਫ਼ਰਸ਼, ਨਿਰਗੁਣ ਵੇਸ ਵਟਾਈਆ। ਕਰਿਆ ਆਪ ਤਰਸ, ਰਹਿਮਤ ਦਿਤੀ ਕਮਾਈਆ। ਸਤਿ ਸਰੂਪ ਕਰ ਦਰਸ, ਧੰਨੇ ਲਿਆ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਧੰਨੇ ਕਿਹਾ ਵਾਹ ਤੇਰਾ ਮੇਰਾ ਬਣਿਆ ਜੋੜਾ, ਜੋੜੀ ਲਈ ਬਣਾਈਆ। ਮੇਰੇ ਮਾਲ ਦਾ ਲਾ ਇਕ ਮੋੜਾ, ਫੇਰ ਮੰਨਾਂ ਮੇਰਾ ਇਕ ਗੁਸਾਈਂਆ। ਪੁਰਖ ਅਕਾਲ ਕਹੇ ਧੰਨਿਆ ਵਕਤ ਥੋੜ੍ਹਾ, ਛੇਤੀ ਛੇਤੀ ਕੰਮ ਦੇ ਸਮਝਾਈਆ। ਧੰਨੇ ਕਿਹਾ ਮੇਰੀ ਪੈਰੀਂ ਟੁੱਟਾ ਜੋੜਾ, ਕੋਈ ਹੋਰ ਲਿਆ ਕੇ ਦੇ ਬਦਲਾਈਆ। ਪੁਰਖ ਅਕਾਲ ਕਿਹਾ ਓਏ ਪ੍ਰਭ ਨੂੰ ਲੁੱਟਣ ਵਾਲਿਆ ਚੋਰਾ, ਘਰ ਆਏ ਨੂੰ ਸੰਨ੍ਹ ਲਏਂ ਲਗਾਈਆ। ਤੇਰਾ ਬਲ ਹੋਣਾ ਦੋਹਰਾ, ਤੈਨੂੰ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਪੁਰਖ ਅਕਾਲ ਕਹੇ ਓ ਧੰਨਿਆਂ ਲੱਕ ਕੀ ਬੱਧਾ ਧਾਗਾ, ਮੈਨੂੰ ਦੇ ਵਖਾਈਆ। ਧੰਨਾ ਕਹੇ ਪਹਿਲੋਂ ਮੇਰੀ ਦੁਰਮਤ ਮੈਲ ਧੋ ਦਾਗ਼ਾ, ਦਗ਼ਿਆਂ ਤੋਂ ਲੈ ਬਚਾਈਆ। ਪਿਆਰ ਕਰ ਸਾਂਝਾ, ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਸਾਚਾ ਰੰਗ ਆਪ ਚੜ੍ਹਾਈਆ। ਪੁਰਖ ਅਕਾਲ ਕਹੇ ਸੁਣ ਧੰਨੇ ਧਨਵੰਤ, ਤੈਨੂੰ ਦਿਆਂ ਸੁਣਾਈਆ। ਤੇਰਾ ਮਾਲਕ ਸਦਾ ਬੇਅੰਤ, ਬੇਪਰਵਾਹੀ ਵਿਚ ਸਮਾਈਆ। ਜਿਸ ਵੇਲੇ ਆਵੇ ਕਲਜੁਗ ਅੰਤ, ਅੰਤਸ਼ਕਰਨ ਵੇਖੇ ਜਗਤ ਲੋਕਾਈਆ। ਜਿਹੜਾ ਤੈਨੂੰ ਤੇ ਤੇਰੀ ਦਾਦੀ ਨੂੰ ਦੱਸਿਆ ਮੰਤ, ਇਹ ਸਾਰਿਆਂ ਭਗਤਾਂ ਨੂੰ ਦਏ ਪੜ੍ਹਾਈਆ। ਕਿਸੇ ਨੂੰ ਲੋੜ ਰਹੇ ਨਾ ਕਿਸੇ ਪੰਡਤ, ਪੱਥਰਾਂ ਦੀ ਪੂਜਾ ਨਾ ਕੋਇ ਵਖਾਈਆ। ਉਹ ਮੇਰੇ ਪੱਕੇ ਹੋਣੇ ਸੰਤ, ਜਿਨ੍ਹਾਂ ਦੀ ਸਤ੍ਹਾ ਦੇਣੀ ਬਦਲਾਈਆ। ਬਣ ਕੇ ਸੁਹਾਗ ਕੰਤ, ਆਪਣੇ ਅੰਗ ਲਗਾਈਆ। ਹਰਖ ਸੋਗ ਮਿਟਾ ਕੇ ਚਿੰਤ, ਜਨਮ ਕਰਮ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਸੰਗ ਰਖਾਈਆ। ਧੰਨਾ ਕਹੇ ਕੀ ਇਹ ਸਚ, ਸਚ ਦੇ ਸਮਝਾਈਆ। ਭਾਗ ਲਗਾਵੇਂ ਕਾਇਆ ਮਾਟੀ ਕੱਚ, ਕੰਚਨ ਗੜ੍ਹ ਤੁੜਾਈਆ। ਪੁਰਖ ਅਕਾਲ ਕਹੇ ਭਗਤਾਂ ਦੇ ਲੂੰ ਲੂੰ ਅੰਦਰ ਜਾਵਾਂ ਰਚ, ਰਚਨਾ ਆਪਣੀ ਦਿਆਂ ਵਖਾਈਆ। ਮਾਰਗ ਧੁਰ ਦਾ ਇਕੋ ਦੱਸ, ਦਹਿ ਦਿਸ਼ਾ ਪਾਰ ਕਰਾਈਆ। ਸਾਂਝਾ ਢੋਲਾ ਕਰ ਕੇ ਜਸ, ਸਿਫ਼ਤਾਂ ਵਿਚ ਵਡਿਆਈਆ। ਤੇਰਾ ਪੂਰਾ ਕਰਾਂ ਹਕ, ਹੁਣ ਦਾ ਲੇਖਾ ਦਿਆਂ ਚੁਕਾਈਆ। ਜਿਸ ਵਿਚ ਰਹੇ ਕੋਈ ਨਾ ਸ਼ੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਧੰਨਾ ਕਹੇ ਪਹਿਲੋਂ ਮੇਰੇ ਪੈਰਾਂ ਨੂੰ ਢਕ, ਨੰਗਾ ਫਿਰਿਆ ਵਾਹੋ ਦਾਹੀਆ। ਪੁਰਖ ਅਕਾਲ ਕਹੇ ਬੱਚੂ ਹੁਣ ਇਹ ਖਹਿੜਾ ਛੱਡ, ਅਗਲਾ ਧਿਆਨ ਲਗਾਈਆ। ਇਕ ਵੇਰਾਂ ਹੋਣਾ ਪਏ ਅੱਡ, ਮਾਸ ਨਾੜੀ ਹੱਡ ਛੁਡਾਈਆ। ਫੇਰ ਤੈਨੂੰ ਘੱਲਾਂ ਵਿਚ ਜੱਗ, ਜਗਜੀਵਣ ਦਾਤਾ ਹੋ ਕੇ ਦਿਆਂ ਵਡਿਆਈਆ। ਪਰਗਟ ਹੋ ਕੇ ਤੁਹਾਡੀ ਵਿਚ ਯੱਦ, ਲਹਿਣਾ ਦੇਣਾ ਝੋਲੀ ਪਾਈਆ। ਭਗਤ ਦਵਾਰਾ ਜਾਣਾ ਸਜ, ਮੂਰਖ ਗਵਾਰਾਂ ਜੱਟਾਂ ਮਿਲ ਕੇ ਵੱਜੇ ਵਧਾਈਆ। ਉਥੇ ਆਵਾਂ ਭੱਜ, ਭਜਨ ਬੰਦਗੀ ਇਹੋ ਯਾਦ ਕਰਾਈਆ। ਤੂੰ ਮੇਰਾ ਮੈਂ ਤੇਰਾ ਕਹਿਕੇ ਜਿਸ ਵੇਲੇ ਚਾਹੋ ਲੈਣਾ ਸੱਦ, ਹਾਜ਼ਰ ਹਜ਼ੂਰ ਹੋ ਕੇ ਨਜ਼ਰੀ ਆਈਆ। ਜੇ ਤੁਸੀਂ ਮੈਨੂੰ ਜਾਉ ਛੱਡ, ਮੈਂ ਫਿਰ ਵੀ ਮੁੜ ਕੇ ਲਵਾਂ ਮਿਲਾਈਆ। ਦੋ ਜਹਾਨਾਂ ਵਿਚੋਂ ਲਵਾਂ ਲੱਭ, ਇਹ ਮੇਰੀ ਬੇਪਰਵਾਹੀਆ। ਮੈਂ ਪੱਥਰਾਂ ਵਿਚ ਰਹਿਣ ਵਾਲਾ ਨਹੀਂ ਰੱਬ, ਗੁਰਮੁਖਾਂ ਦੇ ਅੰਦਰ ਵੜ ਕੇ ਡੇਰਾ ਲਾਈਆ। ਪਰਗਟ ਹੋਵਾਂ ਝੱਬ, ਬਿਨ ਅੱਖਾਂ ਅੱਖ ਖੁਲ੍ਹਾਈਆ। ਉਹ ਸਾਰੇ ਲਏ ਸੱਦ, ਜਿਨ੍ਹਾਂ ਦਾ ਲੇਖਾ ਤੇਰਾ ਪਿਛਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲਹਿਣਾ ਝੋਲੀ ਪਾਈਆ। ਧੰਨਾ ਕਹੇ ਕੀ ਫਿਰ ਮੈਂ ਹੋਵਾਂ ਧੰਨਾ, ਮੇਰੀ ਮਾਂ ਧੰਨਾ ਕਹਿ ਕੇ ਬੁਲਾਈਆ। ਪੁਰਖ ਅਕਾਲ ਕਿਹਾ ਤੇਰਾ ਪਿਛਲਾ ਸਾਫ਼ ਕਰਨਾ ਪੰਨਾ, ਨਾਮ ਦਾ ਨਾਮ ਨਾ ਕੋਇ ਸਲਾਹੀਆ। ਤਨ ਵਜੂਦ ਬਦਲਣਾ ਤਨਾਂ, ਮਨ ਬੁੱਧੀ ਨਾਲ ਚਤੁਰਾਈਆ। ਮੇਰਾ ਖੇਲ ਹੋਣਾਂ ਨਵਾਂ, ਨਵਾਂ ਰਾਹ ਚਲਾਈਆ। ਤੇਰਾ ਲਹਿਣਾ ਦੇਣਾ ਰੱਖਣਾ ਜਮਾਂ, ਬਿਨ ਤੇਰੇ ਹੱਥ ਨਾ ਕਿਸੇ ਫੜਾਈਆ। ਬਿਨਾ ਪਾਣੀ ਦੇ ਗਿਲਾਸ ਤੋਂ ਹੋਰ ਨਹੀਂ ਕਰਨਾ ਤਮਾ, ਸੁੱਕੀ ਰੋਟੀ ਖਾ ਕੇ ਝਟ ਲੰਘਾਈਆ। ਇਹ ਉਹ ਪਿਛਲੀ ਵੇਖ ਲੈ ਸ਼ਮ੍ਹਾਂ, ਜਿਹੜੀ ਤੇਰੀ ਸ਼ਹਾਦਤ ਦਏ ਗਵਾਹੀਆ। ਵੇਲੇ ਨਾਲ ਸੁਹਾਇਆ ਸਮਾਂ, ਸਮੇਂ ਦਾ ਮਾਲਕ ਭੁੱਲ ਕਦੇ ਨਾ ਜਾਈਆ। ਉਹ ਬੁੱਢੜੀ ਦਾਦੀ ਅੰਮਾ, ਪੱਖੋ ਵਾਲੋਂ ਚਲਕੇ ਆਈਆ। ਤੇਰਾ ਤਨ ਕਟੋਰਾ ਓਹੋ ਛੰਨਾ, ਜਲ ਗਿਲਾਸ ਵਾਲਾ ਆਪਣੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਘਰ ਦੇ ਵਡਿਆਈਆ। ਧੰਨਿਆਂ
❋
❋
ਤੇਰਾ ਨਾ ਹੋਣਾ ਆਤਮ, ਸਿੰਘ ਦਏ ਵਡਿਆਈਆ। ਮੇਰਾ ਸ਼ਬਦ ਹੋਣਾ ਪਰਮਾਤਮ, ਆਤਮ ਪਰਮਾਤਮ ਮਿਲਕੇ ਵੱਜੇ ਵਧਾਈਆ। ਭੇਵ ਖੁਲ੍ਹਾਣਾ ਬਾਤਨ, ਪੜਦਾ ਆਪ ਉਠਾਈਆ। ਧੁਰ ਦਾ ਬਣਾ ਸਾਕਣ, ਸਗਲਾ ਸੰਗ ਰਖਾਈਆ। ਤੈਨੂੰ ਭੋਲਾ ਫੇਰ ਵੀ ਸਾਰੇ ਆਖਣ, ਕਮਲਿਆਂ ਵਾਂਗ ਗੱਲਾਂ ਕਰਕੇ ਆਪਣਾ ਝਟ ਲੰਘਾਈਆ। ਫੇਰ ਤੂੰ ਲੱਭਣਾ ਓਸੇ ਪਾਤਨ, ਜਿਸ ਪਤਣ ਤੇ ਆਇਆ ਪਰਤ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਲੇਖੇ ਲਾਈਆ। ਗਲਾਸ ਕਹੇ ਮੇਰੇ ਵਿਚੋਂ ਅੰਮ੍ਰਿਤ ਪੀ ਲੈ ਘੁੱਟ, ਘੁਟ ਘੁਟ ਗਲੇ ਲਗਾਈਆ। ਜਗਤ ਜਹਾਨ ਕੂੜਾ ਨਾਤਾ ਗਿਆ ਛੁਟ, ਛੁੱਟਿਆ ਮੋਹ ਲੋਕਾਈਆ। ਓਸ ਦਾ ਬਣਿਆ ਪੁੱਤ, ਜੋ ਭਗਤਾਂ ਗੋਦ ਟਿਕਾਈਆ। ਬਦਲ ਕੇ ਆਪਣਾ ਰੁਖ਼, ਕਰਵਟ ਲਈ ਉਲਟਾਈਆ। ਪ੍ਰਭ ਚਰਨ ਦਾ ਸਾਚਾ ਸੁੱਖ, ਆਤਮ ਪਰਮਾਤਮ ਮਿਲਕੇ ਵੱਜੇ ਵਧਾਈਆ। ਸਾਹਿਬ ਸਵਾਮੀ ਸਦਾ ਖ਼ੁਸ਼, ਖ਼ੁਸ਼ੀਆਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਰਨ ਮਿਲੇ ਨਹੀਂ ਕੋਈ ਘਾਟਾ, ਤੋਟ ਰਹੇ ਨਾ ਰਾਈਆ। ਜਨਮ ਮਿਲੇ ਮਿਲੇ ਪੁਰਖ ਸਮਰਾਥਾ, ਇਹੋ ਵੱਡੀ ਵਡਿਆਈਆ। ਨਾਮ ਮਿਲੇ ਮਿਲੇ ਆਤਮ ਗਾਥਾ, ਇਹੋ ਸਚ ਪੜ੍ਹਾਈਆ। ਮਾਲਕ ਮਿਲੇ ਮਿਲੇ ਧੁਰ ਦਾ ਦਾਤਾ, ਜੋ ਭੁੱਖਿਆਂ ਦਏ ਰਜਾਈਆ। ਸਾਹਿਬ ਮਿਲੇ ਦੀਨਾਂ ਨਾਥਾ, ਅਨਾਥਾਂ ਹੋਵੇ ਸਹਾਈਆ। ਸਤਿਗੁਰ ਮਿਲੇ ਜੋ ਆਤਮ ਹੋਵੇ ਜਾਤਾ, ਜੋਤੀ ਜਾਤਾ ਧੁਰਦਰਗਾਹੀਆ। ਗੁਰੂ ਮਿਲੇ ਜੋ ਬਣੇ ਪਿਤਾ ਮਾਤਾ, ਮਾਤ ਪਿਤ ਹੋ ਕੇ ਆਪਣੀ ਗੋਦ ਉਠਾਈਆ। ਪੁਰਖ ਅਕਾਲ ਮਿਲੇ ਜੋ ਪਿਛਲਾ ਪੂਰਾ ਕਰੇ ਵਾਕਾ, ਵਾਕਫ਼ਕਾਰ ਆਪਣਾ ਲਏ ਬਣਾਈਆ। ਦੀਨ ਦਿਆਲ ਮਿਲੇ ਤੇ ਮਿਲੇ ਧੁਰ ਦਾ ਸਾਥਾ, ਅਧਵਿਚਕਾਰ ਨਾ ਕੋਇ ਅਟਕਾਈਆ। ਜੇ ਅੱਗੇ ਜਾਣ ਦੀ ਹੁਣ ਛੇਤੀ ਹੋਵੇ ਆਸਾ, ਉਹ ਦਿਨ ਦੇਣਾ ਸਮਝਾਈਆ। ਤੇਰੀ ਮਰਜ਼ੀ ਨਾਲ ਓਸੇ ਦਿਨ ਕਰ ਦੇਵੇ ਬੰਦ ਖ਼ਲਾਸਾ, ਨਵੀਂ ਧਾਰ ਦਏ ਚਲਾਈਆ। ਫੇਰ ਕਹਿਣਾ ਇਹ ਧੁਰ ਦਾ ਉਹ ਬਾਪਾ, ਜੋ ਬੱਚਿਆਂ ਉਂਗਲੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਵਖਾਈਆ। ਰੰਗ ਕਹੇ ਮੈਨੂੰ ਚਾੜ੍ਹੋ ਕਰ ਕੇ ਰੰਗ, ਰੰਗ ਅਗਲਾ ਦਿਆਂ ਵਖਾਈਆ। ਭਗਤੋ ਅੱਗੇ ਜਾਓ ਨਿਸ਼ੰਗ, ਡਰਨ ਦੀ ਲੋੜ ਰਹੇ ਨਾ ਰਾਈਆ। ਜੁਗ ਜੁਗ ਭਗਤਾਂ ਦੀ ਇਹੋ ਮੰਗ, ਪ੍ਰਭ ਮਿਲ ਕੇ ਵੱਜੇ ਵਧਾਈਆ। ਬਾਕੀ ਸ੍ਰਿਸ਼ਟੀ ਦਿਸੇ ਨੰਗ, ਓਢਣ ਸੀਸ ਨਾ ਕੋਇ ਟਿਕਾਈਆ। ਸਭ ਦੀ ਨੰਗੀ ਹੋਈ ਕੰਡ, ਪੁਸ਼ਤ ਪਨਾਹ ਨਾ ਕੋਇ ਵਖਾਈਆ। ਜਗਤ ਵਾਸਨਾ ਕੂੜੀ ਕਿਰਿਆ ਗੰਦ, ਤ੍ਰਿਸ਼ਨਾ ਮਨ ਨਾ ਕੋਇ ਤ੍ਰਿਪਤਾਈਆ। ਜਿਨ੍ਹਾਂ ਨੂੰ ਪ੍ਰਭ ਦਾ ਮਿਲ ਗਿਆ ਸੰਗ, ਤਨ ਵਜੂਦ ਮਿਲੇ ਵਡਿਆਈਆ। ਆਤਮਾ ਨੂੰ ਦੇਵੇ ਅਨੰਦ, ਸਾਂਤਕ ਸਤਿ ਸਤਿ ਸਮਾਈਆ। ਗੁਰਮੁਖੋ ਬਣਿਓ ਉਹ ਚੰਦ, ਜਿਸ ਚੰਦ ਨੂੰ ਚੰਦ ਵੇਖ ਕੇ ਖ਼ੁਸ਼ੀ ਬਣਾਈਆ। ਆਓ ਪਿਛਲੀ ਟੁੱਟੀ ਲਓ ਗੰਢ, ਗੰਢੀ ਫੇਰ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਡਿਆਈਆ। ਜਨ ਭਗਤੋ ਪ੍ਰਭ ਮਿਲਣ ਦੀ ਇਕੋ ਜੁਗਤੀ ਜੁਗ ਜੁਗ ਚਲੀ ਆਈਆ। ਜਿਸ ਦਾ ਸੀਸ ਝੁਕੇ ਨਾਲ ਫੁਰਤੀ, ਫ਼ੁਰਨਿਆਂ ਤੋਂ ਬਾਹਰ ਆਪਣਾ ਰੰਗ ਰੰਗਾਈਆ। ਸਦਾ ਜੁੜੀ ਰਹੇ ਸੁਰਤੀ, ਜੋ ਹਿਰਦੇ ਹਰਿ ਹਰਿ ਗਾਈਆ। ਮੁਹੱਬਤ ਬਣੀ ਰਹੇ ਧੁਰ ਦੀ, ਧੁਰ ਦੀ ਧਾਰ ਨਾਲ ਪਰਨਾਈਆ। ਇਹ ਖੇਲ ਸੱਚੇ ਸਤਿਗੁਰ ਦੀ, ਵਿਛੜਿਆਂ ਰਿਹਾ ਮਿਲਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਭਾਣੇ ਵਿਚ ਰਖਾਈਆ। ਦੀਪ ਕਹੇ ਕਿਉਂ ਮੇਰੇ ਪੰਜ ਮੁਖ, ਭਗਤੋ ਦਿਓ ਸਮਝਾਈਆ। ਭਗਤ ਕਹਿਣ ਬੱਸ ਕਰ ਚੁੱਪ, ਏਥੇ ਚਲੇ ਨਾ ਕੋਇ ਚਤੁਰਾਈਆ। ਓਏ ਦੀਪਾ ਸਾਨੂੰ ਬਾਹਰੋਂ ਭਾਵੇਂ ਅੰਧੇਰਾ ਹੋਵੇ ਘੁੱਪ, ਅੰਦਰੋਂ ਪ੍ਰਭ ਵਿਛੜ ਨਾ ਜਾਈਆ। ਦੀਪਕ ਕਹੇ ਮੈਂ ਤੁਹਾਨੂੰ ਲਵਾਂ ਪੁਛ, ਮੈਨੂੰ ਦਿਓ ਸਮਝਾਈਆ। ਤੁਹਾਨੂੰ ਵਿਛੋੜੇ ਦਾ ਕੀ ਦੁੱਖ, ਯਾਦ ਵਿਚ ਆਹ ਨਾ ਕਦੇ ਲਗਾਈਆ। ਜੇ ਅੰਦਰ ਉਠੇ ਹੁਕ, ਹੋਕਾ ਦੇ ਕੇ ਦਿਓ ਸੁਣਾਈਆ। ਭਗਤ ਕਹਿਣ ਦੀਪਕਾ ਅਸੀਂ ਪੜ੍ਹਦੇ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਫ਼ਰਕ ਰਿਹਾ ਨਾ ਰਾਈਆ। ਬਣ ਕੇ ਉਹਦੇ ਸੁਤ, ਗੋਦੀ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗ੍ਰਹਿ ਇਕ ਸੁਹਾਈਆ। ਦੀਪਕ ਕਹੇ ਮੇਰੇ ਵਿਚ ਵੇਖੋ ਬੱਤੀ ਘਿਰਤ, ਆਪਣਾ ਰੰਗ ਵਖਾਈਆ। ਜੁਗ ਚੌਕੜੀ ਵੇਖੇ ਫਿਰਤ, ਫਿਰ ਫਿਰ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਨਾਮ ਦੀ ਕਰਦੇ ਕਿਰਤ, ਮਾਲਾ ਮਣਕਿਆਂ ਵਾਲੀ ਫਰਾਈਆ। ਲਾਉਂਦੇ ਰਹੇ ਸੁਰਤ ਨਿਰਤ, ਦਿਵਸ ਰੈਣ ਢੋਲਾ ਗਾਈਆ। ਜਨ ਭਗਤ ਕਹਿਣ ਅਸੀਂ ਪ੍ਰਭ ਦੀ ਕੋਈ ਕੱਢਣੀ ਨਹੀਂ ਕਿਰਸ, ਛੋਟਾ ਹਿੱਸਾ ਨਾ ਵੰਡ ਵੰਡਾਈਆ। ਅਸੀਂ ਓਸ ਦੇ ਪਿਆਰੇ ਬਣ ਗਏ ਨਿਰਸ, ਨਿਕਿਆਂ ਤੋਂ ਵੱਡੇ ਦਏ ਬਣਾਈਆ। ਦਰ ਆਇਆ ਕਦੀ ਨਾ ਦੇਵੇ ਝਿੜਕ, ਫੜ ਬਾਹੋਂ ਗਲੇ ਲਗਾਈਆ। ਸਚ ਦਵਾਰਿਉਂ ਕਦੇ ਨਾ ਜਾਈਏ ਥਿੜਕ, ਦਰ ਬਹਿ ਕੇ ਖ਼ੁਸ਼ੀ ਮਨਾਈਆ। ਜਿਸ ਨੇ ਲੋਕ ਪਰਲੋਕ ਦੋ ਜਹਾਨ ਛੱਡੇ ਰਿੜਕ, ਮਧਾਣਾ ਆਪਣਾ ਨਾਮ ਰਖਾਈਆ। ਉਸ ਦਾ ਦਰਵਾਜ਼ਾ ਬੰਦ ਕਦੇ ਨਾ ਹੋਵੇ ਖਿੜਕ, ਖੁਲ੍ਹੀ ਤਾਕੀ ਸਭ ਨੂੰ ਵੇਖ ਵਖਾਈਆ। ਦੀਪਕ ਕਹੇ ਓ ਭਗਤੋ ਓਸ ਨੇ ਕੋਈ ਪਹਿਨੀ ਤਲਵਾਰ ਕਿਰਚ, ਆਪਣਾ ਰੂਪ ਬਦਲਾਈਆ। ਕੀ ਵੜੇ ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਚਰਚ, ਚਰਚਾ ਕੀ ਜਣਾਈਆ। ਕੀ ਪੱਲੇ ਉਹਦੇ ਖ਼ਰਚ, ਕੀ ਆਪਣੀ ਕਾਰ ਕਮਾਈਆ। ਜਨ ਭਗਤ ਕਹਿਣ ਉਹ ਮਾਲਕ ਫ਼ਰਸ਼ ਅਰਸ਼, ਜਿਸ ਨੂੰ ਸਾਰੇ ਸੀਸ ਨਿਵਾਈਆ। ਮਿਹਰਵਾਨ ਸਾਡੇ ਉਤੇ ਕਰ ਕੇ ਤਰਸ, ਤਰਸਦਿਆਂ ਨੂੰ ਲਿਆ ਮਿਲਾਈਆ। ਸਾਨੂੰ ਰਹੀ ਨਾ ਕੋਈ ਹਰਸ, ਹਵਸ ਦਿਤੀ ਗਵਾਈਆ। ਇਹੋ ਖੇਲ ਅਸਚਰਜ, ਜੋ ਪਿਛਲੇ ਲਹਿਣੇ ਰਿਹਾ ਮੁਕਾਈਆ। ਪਤਾ ਨਹੀਂ ਕਿੱਥੇ ਸਾਂਭ ਕੇ ਰੱਖੀ ਫ਼ਰਦ, ਕਿੱਥੋਂ ਪੜਦੇ ਲਏ ਫੁਲਾਈਆ। ਪ੍ਰੀਤਮ ਸਿੰਘ ਉਹ ਰੋੜਾ, ਜਿਸ ਕਦੀ ਨਹੀਂ ਸੀ ਲਿਆ ਧੜਤ, ਸੌਦਾ ਸਚ ਦੇ ਹੱਟ ਵਿਕਾਈਆ। ਲਾਲ ਰੰਗ ਓਸੇ ਦੀ ਜੜ੍ਹਤ, ਜੋ ਗੁਰਮੁਖਾਂ ਜੋੜ ਜੁੜਾਈਆ। ਜੋੜਾ ਬਣਿਆ ਨਹੀਂ ਅਨਘੜਤ, ਭਗਤ ਭਗਵਾਨ ਗੰਢ ਰਖਾਈਆ। ਜਲ ਗਿਲਾਸ ਆਇਆ ਪਰਤ, ਵੱਟਾ ਛੰਨਿਆਂ ਦਏ ਗਵਾਹੀਆ। ਇਹ ਮਹੀਨਾ ਸਰਦੀ ਵਾਲਾ ਸਰਦ, ਸਾਰਿਆਂ ਰਿਹਾ ਠਰਾਈਆ। ਗੁਰਮੁਖਾਂ ਵੰਡੇ ਦਰਦ, ਭਗਤਾਂ ਹੋਏ ਸਹਾਈਆ। ਪਿਛਲੀ ਯਾਦ ਰੱਖੀ ਅਰਜ਼, ਹੁਣ ਬੇਨੰਤੀ ਨਾ ਕੋਇ ਕਰਾਈਆ। ਆਪਣਾ ਪੂਰਾ ਕਰਨ ਆਇਆ ਫ਼ਰਜ਼, ਧੁਰ ਦਾ ਮਾਲਕ ਫੇਰਾ ਪਾਈਆ। ਅੰਤ ਵੇਲੇ ਦੁੱਖ ਵਾਲੀ ਲੱਗਣੀ ਨਹੀਂ ਕੋਈ ਮਰਜ਼, ਸਹਿਜ ਲਏ ਉਠਾਈਆ। ਰੰਗ ਹੋਣ ਨਹੀਂ ਦੇਣਾ ਜ਼ਰਦ, ਲਾਲ ਗੁਲਾਲਾ ਦਏ ਬਣਾਈਆ। ਪਿਛਲਾ ਲਹਿਣੇ ਦਾ ਕਰਜ਼, ਮਕਰੂਜ਼ ਹੋ ਕੇ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਧਾ ਸੂਰਬੀਰ ਮਰਦਾਨਾ ਮਰਦ, ਜਨ ਭਗਤਾਂ ਮੁੱਦਤ ਦਾ ਮੁੱਦਾ ਦਏ ਸਮਝਾਈਆ।
❋
❋
੨੩ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਲਾਸ਼ੀਨੇ ਸ਼ਿਵਾ ਜ਼ਿਜ਼ੋਸੀ ਜ਼ੀ ਉਲ ਕੁਮੀਤੇ ਇਜ਼ਾ, ਜ਼ਨੀਵਲਲ ਜ਼ਹਿੰਦਨ ਚਕਿਸਤੇ ਇਜ਼ਾ, ਤੈਨੀਜ਼ਮ ਵਿਜ਼ੇਨੂਤੀ ਜ਼ਮੂਤੇ ਜ਼ਨਿੰਦ ਨਾਚਿਸਤੇ ਵਬਾ, ਅਲਿੰਕੇ ਕੁਨੀ ਮਨੂਸੇਤਮੀ ਅਕਲੇ ਖ਼ੁਰੇ ਨਵੀਤੀਉਲ ਤਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਹਿਬ ਬੇਪਰਵਾਹੀਆ। ਚਾਸ਼ੀਦੇ ਜ਼ਕੇਲਮ, ਤਾਨੁਸ ਮੋਜ਼ੇ ਪੈਗ਼ੰਬਰ ਹੁਸੀਨ ਹਸਤੀਏ ਨੂਜ਼ ਆਇਤੇ ਅਤੀ ਆਲਿੰਜ਼ਤੇ ਨਬੀ ਰਸੂਲੇ ਮਸੀਹ ਮੁਸਲਸਲ ਜ਼ਿਆਨੇ ਜ਼ੂ ਜ਼ੌਹੇ ਜ਼ਮੀਂ ਜ਼ਾਰੀ ਜ਼ਰੀਨ ਇਕ ਅਖਵਾਈਆ। ਕਿਬਲ ਅਲਾਏ ਵਜ਼ੀਨੁਲ ਜ਼ਮਾਏ ਨੂਰੇ ਮੁਹੰਮਦ ਮੁਹੰਮਦੇ ਖ਼ੁਦਾਏ ਬਖ਼ੁਦ ਬਕ਼ਲਮ ਕਲਮਾ ਨਾ ਕੋਇ ਅਰਜ਼ਾਈਆ। ਨਕਜ਼ੂਏ ਤੇ ਮਸੀਹ ਦੂਇਤੇ ਅਤਾਇਲ ਤਨਨਜ਼ਗਰੇ ਨਜ਼ੀਲ ਨਵਿਜ਼ ਮਸੀਹ ਸਵਲਮ ਸੂਜ਼ਿਸ਼ੇ ਜ਼ੀਵਕਤ ਜ਼ੋਹਨਾ ਜ਼ਜ਼ੀਦ ਜ਼ਬ੍ਹਾ ਜ਼ਬੀਹ ਜ਼ੇਬੇ ਸ਼ਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਵਿਚ ਸਮਾਈਆ। ਚੌਜ਼ਿੰਗੇ ਚਵਦ ਨਹਿਜ਼ੂਜ਼ੇ ਨਵਦ ਪੋਸ਼ੀਦਾ ਗਵਦ ਸ਼ਹੀਦੇ ਸਰਮਦ ਅਬੂਬ ਕਰੇ ਦਵਦ, ਹਸਨ ਹੁਸੈਨੈ ਜਗਦ, ਅਲੀ ਅਜ਼ਮੀਮੇ ਮਦਦ, ਮੁਹੰਮਦ ਤੁਆਰਫ਼ੇ ਤਸ਼ਦਦ, ਤਬਲੀਗ਼ੇ ਤਸ਼ਰੀਹ ਜ਼ੈਨਮੀਕੇ ਕੁਲੇਨੀਂ, ਕਾਇਮ ਮੁਕਾਮ ਬੇਪਰਵਾਹੀਆ। ਹਜ਼ਰਤੇ ਤਖ਼ਲੱਸ ਮੁਫ਼ਰਤੇ ਮੁਸਲੱਸ ਨਜ਼ਕੀਦੇ ਕਜ਼ੂਨੋ ਕਿਵਜ਼ਾ ਕਿਬਲ ਕਦੀਮ ਕਦਮ ਕੁਦਰਤ ਕਾਦਰ ਕਾਫ਼ਰੇ ਕੁਫ਼ਤ ਕੁਸ਼ੀਂ ਕੁਸ਼ੈ ਕਸ਼ੋਜ਼ੂਅਤ ਆਲਮੈ ਅਜ਼ੀਨਤ, ਆਜ਼ਾ ਅਜ਼ ਤਰਫ਼ ਕਲਮਾ ਲਿਖ ਨਾ ਕੋਇ ਸੁਣਾਈਆ। ਜੋ ਅਜ਼ ਤਰਫ਼ੇ ਨਾਜ਼ੀਹਤ ਨਾ ਹੁਕਮੇ ਨਾ ਵਸੀਹਤ, ਨਾ ਅਸਲੇ ਅਸਲ, ਕੁਜ਼ੀਨੇ ਵਸਲ, ਵਸਲੇ ਸ਼ਖ਼ਸੀਅਤ, ਸ਼ਖ਼ਸੀਅਤੇ ਤਬੀਅਤ, ਤਬੀਅਤੇ ਨਵੀਅਤ, ਨਵੀਅਤੇ ਅਦਾ, ਅਦਾਏ ਖ਼ੁਦਾ, ਖ਼ੁਦਾਏ ਰਜ਼ਾ, ਰਜ਼ਾਏ ਨੁਮਾ, ਨੁਮਾਏ ਨਮਾਜ਼ੇ, ਨਮਾਜ਼ੇ ਅਜਾਜ਼, ਅਜਾਜ਼ੇ ਆਵਾਜ਼, ਆਵਾਜ਼ੇ ਖ਼ਤਾਬ ਖ਼ਤਾਬੇ ਮਹਿਰਾਬ, ਮਹਿਰਾਬੇ ਆਦਾਬ, ਆਦਾਬੇ ਨਵਾਬ, ਨਵਾਬੇ ਲਾਜਵਾਬ, ਪੁਨ ਸਵਾਬ ਵੰਡ ਨਾ ਕੋਇ ਵੰਡਾਈਆ। ਮੁਤਅਲਕੇ ਮਜ਼ਾਜ, ਹਜ਼ਰਤੇ ਅਤਾਤ, ਗ਼ੁਰੇਜ਼ੀਨੀਏ ਬਾਤ, ਮਜ਼ੂਹੇ ਵਫ਼ਾਤ, ਆਰਜ਼ੂਏ ਅਲਾਤ, ਨਸ਼ਰੇ ਕਲਮਾ, ਕਾਤਬੇ ਕਲਮ ਦਵਾਤ ਵਾਹਦੇ ਅਲਾਹ, ਵਾਹਦੇ ਹੂ, ਵਾਹਦੇ ਆਪ, ਵਾਹਦੇ ਬਾਪ, ਵਾਅਦਾ ਮੁਆਫ਼ ਨਜ਼ਰ ਕੋਇ ਨਾ ਆਈਆ। ਤਕਾਜ਼ਾਏ ਤਕਦੀਰ, ਮੁਆਸ਼ਾਏ ਹਕੀਰ, ਗੁਮਾਸਾਏ ਜ਼ਰੀਰ, ਤਮਾਸ਼ਾਏ ਅਖ਼ੀਰ, ਮੁਲਾਜ਼ਾਏ ਪੀਰ, ਆਵਾਜ਼ਾਏ ਕਬੀਰ ਕਰੀਮ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਜ਼ੂਨੇ ਨਵਿਦ ਲਾ ਤਅਲੀਮੇ ਤਾਬਿਦ ਤਹਿਜ਼ੀਨਕੋ ਜ਼ਾਰੇ ਜ਼ਿਮਰ ਜ਼ਾਹੇ ਮੂਦ ਸ਼ਹਿਨਸ਼ਾਹ ਇਕ ਅਖਵਾਈਆ।