ਪੁਸਤਕਾਲਾਭਾਗ ੨੦

੨੪ ਪੋਹ ਸ਼ਹਿਨਸ਼ਾਹੀ ਸੰਮਤ ੩ ਮੁਨੀ ਸੁਸ਼ੀਲ ਕੁਮਾਰ ਨਾਲ ਅੰਮ੍ਰਿਤਸਰ

ਸੱਤ ਜਨਵਰੀ ਸਾਢੇ ਨੌ ਦਾ ਵਕਤ ਰਿਹਾ ਦੱਸ, ਦਹਿ ਦਿਸ਼ਾ ਕਾਇਆ ਮੰਦਰ ਅੰਦਰ ਕਰੇ ਸ਼ਨਵਾਈਆ। ਅੰਮ੍ਰਿਤਸਰੀਓ ਅੰਮ੍ਰਿਤ ਆਤਮ ਪੀਵੋ ਰਸ, ਨਿਝਰ ਝਿਰਨਾ ਬਖ਼ਸ਼ੇ ਧੁਰਦਰਗਾਹੀਆ। ਮਨ ਕਲਪਣਾ ਕੂੜੀ ਕਿਰਿਆ ਹੋਵੇ ਵਸ, ਮਮਤਾ ਮੋਹ ਵਿਕਾਰ ਹੰਕਾਰ ਨਾ ਕੋਇ ਹਲਕਾਈਆ।

❋

❋

ਸਚ ਪਿਆਰ ਕਰੋ ਹੱਸ ਹੱਸ, ਹਸਤੀ ਵੇਖੋ ਅਗੰਮ ਅਥਾਹੀਆ। ਵਿਸ਼ਵ ਦਾ ਮੀਤ ਏਕੰਕਾਰਾ ਇਕ ਇਕੱਲਾ ਹਰ ਹਿਰਦੇ ਰਿਹਾ ਵਸ, ਵਾਸਤਾ ਆਤਮਾ ਪਰਮਾਤਮਾ ਨਾਲ ਜੁੜਾਈਆ। ਮੁਨੀ ਸੁਸ਼ੀਲ ਸ਼ਰੀਅਤ ਵਾਲਿਆਂ ਦਾ ਕਰ ਇਕੱਠ, ਸਤਿ ਧਰਮ ਦਾ ਰਾਹ ਰਿਹਾ ਪਰਗਟਾਈਆ। ਬਾਹਰੋਂ ਨਾਤਾ ਕੂੜੀ ਕਿਰਿਆ ਜਾਣਾ ਛੱਡ, ਸਾਚਾ ਰਾਹ ਇਕੋ ਇਕ ਅਪਨਾਈਆ। ਮਾਨਵ ਧਰਮ ਸਰਬ ਸ੍ਰਿਸ਼ਟੀ ਸ੍ਰਿਸ਼ਟ ਵੇਖੋ ਜਗ, ਜਾਗਰਤ ਜੋਤ ਬਿਨ ਵਰਨ ਗੋਤ ਹੋਏ ਰੁਸ਼ਨਾਈਆ। ਸੋਈ ਸੁਰਤੀ ਨਾਮ ਹਲੂਣੇ ਮਾਰੋ ਸੱਟ, ਨਿਜ ਨੇਤਰ ਲੋਚਣ ਨੈਣ ਅੱਖ ਅੰਦਰੋਂ ਲੈਣੀ ਖੁਲ੍ਹਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਮਾਇਆ ਮਮਤਾ ਰਜੋ ਤਮੋ ਸਤੋ ਕੋਈ ਨਾ ਜਾਲੇ ਵਿਚ ਅੱਗ, ਅਗਨੀ ਅੱਗ ਲੈਣੀ ਬੁਝਾਈਆ। ਮੰਜ਼ਲ ਮਹਿਬੂਬ ਹਕ਼ੀਕ਼ੀ ਲਾਸ਼ਰੀਕੀ ਦਰਸ਼ਨ ਵੇਖੋ ਉਪਰ ਸ਼ਾਹ ਰਗ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਸਤਿ ਧਰਮ ਦੀ ਬੰਧਨਾ ਵਾਲੀ ਆਪਣੀ ਖੋਲ੍ਹੇ ਹੱਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਅੰਦਰ ਰਿਹਾ ਵੜ, ਨਿਰਗੁਣ ਦਾਤਾ ਨਿਰਵੈਰ ਨਿਰਾਕਾਰ ਨਿਰੰਕਾਰ ਸਹਿਜ ਸੁਖਦਾਈਆ। ਅੰਮ੍ਰਿਤਸਰੀਓ ਪੀਵੋ ਅੰਮ੍ਰਿਤ ਜਾਮ, ਬਿਨ ਰਸਨਾ ਰਸ ਰਖਾਈਆ। ਹਰ ਹਿਰਦੇ ਵੇਖੋ ਰਾਮ, ਰਮਿਆ ਹਰ ਘਟ ਡੇਰਾ ਲਾਈਆ। ਧੁਰ ਅਗੰਮੀ ਵੇਖੋ ਕਾਹਨ, ਜੋ ਨਾਮ ਬੰਸਰੀ ਰਿਹਾ ਸੁਣਾਈਆ। ਓਸੇ ਦਾ ਸਚ ਪੈਗ਼ਾਮ, ਸੰਤ ਫ਼ਕੀਰ ਰਹੇ ਦ੍ਰਿੜਾਈਆ। ਜਿਨ੍ਹਾਂ ਦੇ ਅੰਤਰ ਹੋਵੇ ਇਲਹਾਮ, ਦੀਦ ਸ਼ੁਨੀਦ ਅੱਖ ਖੁਲ੍ਹਾਈਆ। ਸੁਸ਼ੀਲ ਨੇ ਮੰਜ਼ਲ ਦੱਸੀ ਆਸਾਨ, ਮੁਨੀ ਮੁਨੀਸ਼ਰ ਰਿਹਾ ਉਠਾਈਆ। ਦਿਵਸ ਰੈਣ ਨਾ ਕੋਇ ਆਰਾਮ, ਬਿਸਤਰ ਸੇਜ ਨਾ ਕੋਇ ਸੁਹਾਈਆ। ਮਾਨਵ ਦੀ ਏਕਤਾ ਦਾ ਫੜ ਕੇ ਸਚ ਨਿਸ਼ਾਨ, ਭੱਜੇ ਵਾਹੋ ਦਾਹੀਆ। ਚੌਰਸਤੀ ਅਟਾਰੀ ਪਹੁੰਚਿਆ ਆਣ, ਚਾਰ ਕੁੰਟ ਦਾ ਪੰਧ ਮੁਕਾਈਆ। ਏਸ ਦਾ ਅੰਤਰ ਵੇਖੋ ਗਿਆਨ, ਨਿਮੰਤਰਨ ਵਿਚ ਮੰਤਰ ਅਗਲਾ ਦਏ ਸਮਝਾਈਆ। ਬੁੱਧੀ ਤੋਂ ਪਰੇ ਕਰੋ ਧਿਆਨ, ਜਿਸ ਦੇ ਨਾਲ ਮਾਨਵ ਦੀ ਹੋਵੇ ਕਲਿਆਣ, ਕਲਮਾ ਇਕੋ ਇਕ ਸੁਣਾਈਆ। ਮੰਦਰ ਅੰਦਰ ਕਾਇਆ ਕਾਅਬੇ ਵਿਚ ਕਰੋ ਇਸ ਦੀ ਪਹਿਚਾਨ, ਜੋ ਬੇਪਹਿਚਾਨ ਨਾਲ ਮਿਲ ਕੇ ਆਪਣਾ ਰੰਗ ਰਿਹਾ ਵਖਾਈਆ। ਦੋਹਾਂ ਦਾ ਮੇਲਾ ਵਿਚ ਜਹਾਨ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਕਾਇਆ ਅੰਦਰ ਘਰ ਘਰ ਗ੍ਰਹਿ ਭੀਤਰ ਪੜਦਾ ਦਏ ਉਠਾਈਆ। ਅੰਮ੍ਰਿਤਸਰ ਨਿਵਾਸੀਓ ਵੇਖੋ ਅੰਤਰ ਆਤਮਾ ਨਿਵਾਸ ਅਸਥਾਨ, ਜਿਸ ਦੀ ਭੂਮਿਕਾ ਜਗ ਨੇਤਰ ਸਮਝ ਕਿਸੇ ਨਾ ਪਾਈਆ। ਸੰਤ ਸਤਿਗੁਰ ਮੰਜ਼ਲ ਚੜ੍ਹੇ ਨਾ ਕੋਇ ਮਹਾਨ, ਨਵ ਦਵਾਰ ਪੰਧ ਨਾ ਕੋਇ ਚੁਕਾਈਆ। ਮੁਨੀਆਂ ਦਾ ਮੁਹੱਬਤ ਵਾਲਾ ਪੈਗ਼ਾਮ, ਪਾਰਬ੍ਰਹਮ ਦਾ ਬ੍ਰਹਮ ਨਿਸ਼ਾਨ, ਆਤਮ ਪਰਮਾਤਮ ਮਿਲ ਕੇ ਵੱਜੇ ਸਚ ਵਧਾਈਆ। ਅਗਲਾ ਕਰੋ ਧਿਆਨ, ਜਿਥੇ ਝੁੱਲੇ ਧਰਮ ਨਿਸ਼ਾਨ, ਨੌ ਖੰਡ ਸੱਤ ਦੀਪ ਦੀਪਕ ਇਕੋ ਨੂਰ ਕਰੇ ਰੁਸ਼ਨਾਈਆ। ਦਸ ਯਾਰਾਂ ਜਨਵਰੀ ਦਿਵਸ ਜਗਤ ਸ੍ਰਿਸ਼ਟੀ ਦਾ ਦ੍ਰਿਸ਼ਟੀ ਦਾ ਇਸ਼ਟੀ ਦਾ ਮਿਲਣਾ ਇਕ ਪੈਗ਼ਾਮ, ਜਿਸ ਨੂੰ ਪੀਰ ਪੈਗ਼ੰਬਰ ਗੁਰ ਅਵਤਾਰ ਚਾਰ ਜੁਗ ਸਤਿਜੁਗ ਤਰੇਤਾ ਦਵਾਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਵਿਚ ਗਏ ਸਮਝਾਈਆ। ਸੋ ਵੇਲਾ ਵਕਤ ਪਹੁੰਚਿਆ ਆਣ, ਕਰੇ ਖੇਲ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਆਪਣੀ ਕਲ ਆਪ ਵਰਤਾਈਆ। ਮੁਨੀ ਜੀ ਹਕ਼ੀਕ਼ਤ ਵਿਚ ਓਸ ਮਹਿਬੂਬ ਨਾਲ ਮਿਲੇ ਆਣ, ਜੋ ਅੰਤਰ ਨਿਰੰਤਰ ਬ੍ਰਹਮ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ। ਪੰਜ ਮਿੰਟ ਦਾ ਵਕਤ ਥੋੜ੍ਹਾ, ਸਭ ਨੂੰ ਸਾਚੇ

❋

❋

ਸੰਤਾਂ ਦੀ ਸਦਾ ਲੋੜਾ, ਬਿਨਾ ਸੰਤ ਸਤਿਗੁਰ ਗੁਰਸਿਖ ਦਾ ਦੂਜਾ ਬਣੇ ਕੋਈ ਨਾ ਜੋੜਾ, ਬਿਨਾ ਭਗਤ ਭਗਵਾਨ ਜਗਤ ਨਿਸ਼ਾਨ ਨਾ ਕੋਇ ਝੁਲਾਈਆ। ਜੇਠੂਵਾਲ ਪੰਧ ਕੋਈ ਨਹੀਂ ਦੂਰ ਨੇੜਾ, ਨੇੜਿਉਂ ਨੇੜਾ, ਜਿਨ੍ਹਾਂ ਦੇ ਅੰਦਰ ਪੰਚ ਵਿਕਾਰ ਦਾ ਨਹੀਂ ਝੇੜਾ, ਉਹ ਭੱਜਣ ਵਾਹੋ ਦਾਹੀਆ। ਉਹ ਮੁਨੀਆਂ ਰਿਸ਼ੀਆਂ ਦਾ ਖੇੜਾ, ਜਿਥੇ ਧਰਮ ਦਾ ਵੱਡਾ ਹੋਣਾ ਵਿਹੜਾ, ਕਰਮਾਂ ਦਾ ਰੋਗ ਗਵਾਈਆ। ਜਿਸ ਕਾਰਨ ਦਿਲੀਉਂ ਮਾਰਿਆ ਫੇਰਾ, ਮਾਨਵ ਦੇ ਅੰਦਰੋਂ ਕੱਢਣਾ ਅੰਧੇਰਾ, ਝਗੜਾ ਚੁਕਾਉਣਾ ਤੇਰਾ ਮੇਰਾ, ਮੈਂ ਤੂੰ ਵਿਚ ਫ਼ਰਕ ਰਹੇ ਨਾ ਰਾਈਆ। ਘਰ ਦਿਆਂ ਕੰਮਾ ਤੋਂ ਕਦੀ ਕੋਈ ਨਹੀਂ ਹੋਇਆ ਵਿਹਲਾ, ਪਰ ਇਕੱਠੇ ਹੋ ਜਾਓ ਗੁਰੂ ਚੇਲਾ, ਸੱਜਣ ਸੁਹੇਲਾ ਸਭ ਦਾ ਇਕੋ ਨਜ਼ਰੀ ਆਈਆ। ਇਹ ਵਿਸ਼ਵ ਧਰਮ ਦਾ ਕੋਈ ਜਗ ਵਾਲਾ ਨਹੀਂ ਮੇਲਾ, ਵਿਸ਼ੇਸ਼ ਸਿਖਿਆ ਵਿਸ਼ਵ ਕਲਿਆਣ ਚਾਰ ਕੁੰਟ ਦਹਿ ਦਿਸ਼ਾ ਮਾਨਵ ਧਰਮ ਮਾਨਵ ਏਕਤਾ, ਆਤਮ ਬ੍ਰਹਮ ਪਾਰਬ੍ਰਹਮ ਬ੍ਰਹਮ ਨੇਤਾ ਇਕ ਹੇਤਾ, ਅੰਤਰ ਬਾਹਰ ਭੀਤਰ ਗੁਫ਼ਤ ਸ਼ਨੀਦ ਸਚ ਰਫ਼ੀਕ, ਫ਼ਰੀਕ ਲਾਸ਼ਰੀਕ ਹਕ ਤੌਫ਼ੀਕ਼ ਮੁਨੀ ਦੀ ਉਡੀਕ ਸਾਰੇ ਬੈਠੇ ਧਿਆਨ ਲਗਾਈਆ। ਅੰਮ੍ਰਿਤਸਰੀਓ ਅੰਮ੍ਰਿਤ ਪੀਓ ਉਹ, ਜੋ ਸਚ ਦਰ ਨਿਵਾਸੀ ਰਿਹਾ ਪਿਆਈਆ। ਵੇਖੋ ਮਾਇਆ ਮਮਤਾ ਨਾਲੋਂ ਹੋ ਕੇ ਨਿਰਮੋਹ, ਮੁਹੱਬਤ ਤੁਹਾਡੇ ਨਾਲ ਰਖਾਈਆ। ਜੋ ਸਤਿ ਨਾਲ ਗਏ ਛੋਹ, ਅੰਤ ਸਤਿ ਵਿਚ ਸਮਾਈਆ। ਸ੍ਰਿਸ਼ਟੀ ਦੁਨੀਆ ਕਾਇਨਾਤ ਜਗਤ ਕਲਪਣਾ ਵਿਚ ਰਹੀ ਰੋ, ਮਨ ਮਮਤਾ ਦਏ ਦੁਹਾਈਆ। ਗ਼ਫ਼ਲਤ ਵਿਚ ਗੂੜ੍ਹੀ ਨੀਂਦ ਜਗਤ ਜਗਿਆਸੂ ਰਹੇ ਸੌਂ, ਸੋਈ ਸੁਰਤੀ ਬਿਨ ਸੰਤ ਸਤਿਗੁਰ ਨਾ ਕੋਇ ਉਠਾਈਆ। ਅੰਦਰ ਵੜ ਕੇ ਵੇਖੋ ਜਿਨ੍ਹਾਂ ਦੇ ਅੰਦਰ ਆਪਣੀ ਹੋਈ ਲੋ, ਦੂਜਿਆਂ ਦੀ ਦੁਰਮਤ ਮੈਲ ਦੇਣ ਧੋ, ਪਤਤ ਪਨੀਤ ਦੇਣ ਕਰਾਈਆ। ਓਨ੍ਹਾਂ ਦਾ ਭੇਵ ਬੁੱਧੀ ਨਾਲ ਨਾ ਜਾਣੇ ਕੋ, ਅਨੁਭਵ ਵਿਚ ਆਪਣੀ ਕਾਰ ਕਮਾਈਆ। ਕਿੱਡਾ ਸੋਹਣਾ ਬਣ ਗਿਆ ਢੋ, ਸਾਰੇ ਮਿਲ ਕੇ ਬੈਠੇ ਡੇਰਾ ਲਾਈਆ। ਰਸਨਾ ਪਰਵਚਨ ਕਹਿਣਾ ਜੋ, ਜੋਤੀ ਜੋਤ ਨਾਲ ਮਿਲਾਈਆ। ਜੈਨ ਧਰਮ ਧਰਮ ਵਾਲਿਓ ਪੰਜ ਮਿੰਟ ਤੋਂ ਸ਼ਾਇਦ ਜ਼ਿਆਦਾ ਵਕਤ ਗਿਆ ਹੋ, ਏਸੇ ਕਰ ਕੇ ਧਰਮ ਦਾ ਨੇਤਾ ਧਰਮ ਦੀ ਰੀਤ ਜਿਸ ਪਰਗਟਾਉਣੀ ਕਾਇਆ ਮੰਦਰ ਕਾਅਬੇ ਮਸੀਤ, ਗੁਰੂਦਵਾਰ ਸ਼ਿਵਦਵਾਲਾ ਮੱਠ ਬਣਾ ਕੇ ਕਾਇਆ ਤਤ ਅੱਠ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੀ ਧਾਰ ਵਿਚ ਸੰਸਾਰ, ਰਿਸ਼ੀ ਮੁਨੀ ਆਪ ਉਭਾਰ, ਸੰਤ ਸੰਦੇਸ਼ ਨਰ ਨਰੇਸ਼ ਜੀਵਣ ਜੁਗਤੀ ਜਗਤ ਦੀ ਮੁਕਤੀ, ਮੂਰਤ ਸੂਰਤ ਨਾਦ ਤੂਰਤ, ਇਕੋ ਸੁਸ਼ੀਲ ਨਾਲ ਵਡਿਆਈਆ।

੨੪ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਸਚਖੰਡ ਨਿਵਾਸੀ ਕਹੇ ਹਰਿ ਕਰਤਾਰ, ਪੁਰਖ ਅਬਿਨਾਸ਼ੀ ਘਟ ਨਿਵਾਸੀ ਆਪ ਦ੍ਰਿੜਾਇੰਦਾ। ਨਿਰਗੁਣ ਜੋਤ ਬਿਨ ਵਰਨ ਗੋਤ ਗੁਰ ਅਵਤਾਰ ਪੀਰ ਪੈਗ਼ੰਬਰ ਹੋਵੋ ਖ਼ਬਰਦਾਰ, ਆਦਿ ਪੁਰਖ ਅਪਰੰਪਰ ਸਵਾਮੀ ਸਚ ਸੰਦੇਸ਼ਾ ਇਕ ਸੁਣਾਇੰਦਾ। ਸਤਿਜੁਗ ਤਰੇਤਾ ਦੁਆਪਰ ਕਲਜੁਗ ਜੋ ਸੰਦੇਸ਼ਾ ਦੇ ਕੇ ਆਏ ਵਿਚ ਸੰਸਾਰ, ਚਾਰ ਕੁੰਟ ਦਹਿ ਦਿਸ਼ਾ ਚਾਰੇ ਖਾਣੀ ਚਾਰੇ ਬਾਣੀ ਰਾਗ ਸੁਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੋ ਮਾਰ ਧਿਆਨ, ਤ੍ਰੈਗਣ ਮਾਇਆ ਪੰਜ ਤਤ ਕਾਇਆ ਮਾਟੀ ਤਨ ਵਜੂਦ ਹੱਡ ਮਾਸ ਨਾੜੀ ਖੋਜ ਖੁਜਾਈਆ। ਸਤਿ ਧਰਮ ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਜਗਤ

❋

❋

ਨੇਤਰ ਨੈਣ ਨਜ਼ਰ ਨਾ ਆਏ ਕਿਸੇ ਧਰਮ ਨਿਸ਼ਾਨ, ਜੀਵ ਜਹਾਨਾਂ ਜਗਤ ਨਜ਼ਰ ਕੋਇ ਨਾ ਆਈਆ। ਹੁਕਮ ਦੇਵੇ ਧੁਰ ਫ਼ਰਮਾਨ, ਜੋਧਾ ਸੂਰਬੀਰ ਬਲੀ ਬਲਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਸੁਣਾਈਆ। ਸਦੀ ਚੌਧਵੀਂ ਬਣੇ ਨਾ ਕੋਇ ਨਾਦਾਨ, ਲੇਖਾ ਵੇਖੇ ਅੰਜੀਲ ਕੁਰਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਚਖੰਡ ਨਿਵਾਸੀ ਬੋਲੇ ਬੋਲ, ਅਗੰਮ ਅਥਾਹ ਜਣਾਈਆ। ਨਾਨਕ ਨਿਰਗੁਣ ਸਰਗੁਣ ਵੇਖਣਹਾਰਾ ਤੋਲ, ਅਤੋਲ ਅਤੁਲ ਵੱਡੀ ਵਡਿਆਈਆ। ਸਚ ਭੰਡਾਰਾ ਜਿਸ ਦੇ ਕੋਲ, ਜੁਗ ਚੌਕੜੀ ਸਦਾ ਵਰਤਾਈਆ। ਨਾਮ ਨਿਧਾਨ ਵਜਾ ਕੇ ਢੋਲ, ਸੋਈ ਸੁਰਤੀ ਮਾਤ ਉਠਾਈਆ। ਸਚ ਦਵਾਰਾ ਏਕਾ ਖੋਲ੍ਹ, ਹਰਿ ਕਰਤਾ ਆਪ ਵਰਤਾਈਆ। ਵਸਤ ਅਮੋਲਕ ਦੇਵੇ ਚੋਹਲ ਅੰਤਰ ਨਿਰੰਤਰ ਜਾਵੇ ਮੌਲ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਜੁਗ ਚੌਕੜੀ ਆਪਣੀ ਕਾਰ ਕਮਾਈਆ। ਸ਼ਬਦ ਸੰਦੇਸ਼ਾ ਨਰ ਨਰੇਸ਼ਾ ਦੇਂਦਾ ਰਿਹਾ ਵਾਰੋ ਵਾਰ, ਕਲਮਾ ਕਾਇਨਾਤ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਰਦਾ ਰਿਹਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਆਪ ਪਰਗਟਾਈਆ। ਆਲਸ ਨਿੰਦਰਾ ਜਗਤ ਵਾਸਨਾ ਮਨ ਤ੍ਰਿਸ਼ਨਾ ਵਿਚੋਂ ਕੱਢ ਕੇ ਬਾਹਰ, ਧੁਰ ਦਾ ਰਾਮ ਅੰਮ੍ਰਿਤ ਜਾਮ ਆਪ ਪਿਲਾਈਆ। ਲੇਖਾ ਜਾਣੇ ਜੀਵ ਜਹਾਨ, ਲੱਖ ਚੁਰਾਸੀ ਵੇਖੇ ਮਾਰ ਧਿਆਨ, ਅੰਡਜ ਜੇਰਜ ਉਤਭੁਜ ਸੇਹਤਜ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਵਖਾਈਆ। ਸਚਖੰਡ ਨਿਵਾਸੀ ਦੇਵੇ ਹੁਕਮ ਅਥਾਹ, ਹਰਿ ਕਰਤਾ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਆਪਣਾ ਤੱਕੋ ਰਾਹ, ਜੋ ਰਹਿਬਰ ਹੋ ਕੇ ਆਏ ਜਣਾਈਆ। ਸਿਫ਼ਤਾਂ ਵਾਲੇ ਮੇਰੇ ਨਾਮ ਦ੍ਰਿੜਾ, ਜੀਵ ਜੰਤ ਜਗਤ ਕਰੀ ਪੜ੍ਹਾਈਆ। ਦੀਨ ਮਜ਼੍ਹਬ ਵੰਡ ਵੰਡਾ, ਊਚ ਨੀਚ ਗੰਢ ਰਖਾਈਆ। ਧੁਰ ਸੰਦੇਸ਼ਾ ਦੇਵੇ ਆਪ ਅੱਲਾ, ਫ਼ਰਮਾਨਾ ਆਪਣੇ ਵਿਚੋਂ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਤੁਹਾਡਾ ਗਵਾਹ, ਸ਼ਹਾਦਤ ਇਕੋ ਇਕ ਭੁਗਤਾਈਆ। ਸਾਰੇ ਮਿਲ ਕੇ ਦੱਸੋ ਹਕ ਸਲਾਹ, ਹਕ਼ੀਕ਼ਤ ਵਿਚ ਜਣਾਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਭੁੱਲੀ ਮੇਰਾ ਨਾਂ, ਸਦੀ ਚੌਧਵੀਂ ਵੱਜੇ ਹਕ ਨਾ ਕੋਇ ਵਧਾਈਆ। ਕਿਉਂ ਆਤਮ ਪਰਮਾਤਮ ਨਾਲੋਂ ਦਿਸੇ ਜੁਦਾ, ਨਿਰਗੁਣ ਨੂਰ ਨੂਰ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਖੋਲ੍ਹੋ ਅੱਖ, ਹਰਿ ਕਰਤਾ ਆਪ ਦ੍ਰਿੜਾਈਆ। ਲੇਖਾ ਮੰਗੇ ਪੁਰਖ ਸਮਰਥ, ਆਦਿ ਜੁਗਾਦੀ ਧੁਰਦਰਗਾਹੀਆ। ਸਭ ਨੇ ਬੋਲਣਾ ਬਿਨ ਰਸਨਾ ਜਿਹਵਾ ਸਚ, ਸਚ ਸਚ ਸਮਝਾਈਆ। ਜ਼ਰਾ ਤੱਕ ਕੇ ਵੇਖੋ ਕਾਇਆ ਮਾਟੀ ਕੱਚ, ਮਾਨਵ ਮਾਨਵ ਖੋਜ ਖੁਜਾਈਆ। ਨਾੜੀ ਨਾੜੀ ਸਭ ਦੀ ਉਬਲੇ ਰੱਤ, ਅਗਨੀ ਤਤ ਨਾ ਕੋਇ ਬੁਝਾਈਆ। ਕਿਸੇ ਦੇ ਕੋਲ ਰਹੀ ਨਾ ਤੁਹਾਡੀ ਮਤ, ਜੋ ਗੁਰਮਤ ਆਏ ਸਮਝਾਈਆ। ਸਹਾਇਕ ਹੋ ਕੇ ਨਾਇਕ ਹੋ ਕੇ ਰੱਖੇ ਕੋਇ ਨਾ ਪਤ, ਪਤਿਪਰਮੇਸ਼ਵਰ ਮਿਲਣ ਕੋਇ ਨਾ ਆਈਆ। ਧੀਰਜ ਰਿਹਾ ਕੋਇ ਨਾ ਯਤ, ਸਤਿ ਸੰਤੋਖ ਨਾ ਕੋਇ ਵਖਾਈਆ। ਰਸਨਾ ਜਿਹਵਾ

❋

❋

ਬੱਤੀ ਦੰਦ ਸਾਰੇ ਰਹੇ ਰਟ, ਹਿਰਦੇ ਹਰਿ ਨਾ ਕੋਇ ਵਸਾਈਆ। ਝਗੜਾ ਪਿਆ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦਏ ਦੁਹਾਈਆ। ਨੇਤਰ ਰੋਵੇ ਮੰਦਰ ਮਸਜਿਦ ਸ਼ਿਵਦਵਾਲਾ ਮੱਠ, ਗੁਰੂਦਵਾਰਾ ਗੁਰ ਗੁਰ ਗੋਦ ਨਾ ਕੋਇ ਸਹਾਈਆ। ਜੋ ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਸ੍ਰਿਸ਼ਟੀ ਆਏ ਦੱਸ, ਨਾਮ ਸੰਦੇਸ਼ਾ ਇਕ ਸੁਣਾਈਆ। ਓਸ ਦਾ ਵੇਲਾ ਵਕਤ ਵੇਖੋ ਹਕ਼ੀਕ਼ੀ ਹਕ, ਪੜਦਾ ਓਹਲਾ ਆਪ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਮਾਇਆ ਮਮਤਾ ਮੋਹ ਵਿਕਾਰ ਅਗਨੀ ਰਹੀ ਤਪ, ਸਾਂਤਕ ਸਤਿ ਨਾ ਕੋਇ ਕਰਾਈਆ। ਨਿਜ ਆਤਮ ਪਰਮਾਤਮ ਕਰੇ ਕੋਈ ਨਾ ਜਪ, ਜੀਵਣ ਜੁਗਤ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਤੱਕੋ ਇਕੋ ਰਾਹ, ਹਰਿ ਕਰਤਾ ਆਪ ਸੁਣਾਈਆ। ਦਰਗਾਹ ਸਾਚੀ ਹਕ ਮੁਕਾਮ ਸਚਖੰਡ ਦਵਾਰਾ ਅਗੰਮਾ ਥਾਂ, ਛੱਪਰ ਛੰਨ ਨਾ ਕੋਇ ਸੁਹਾਈਆ। ਜਿਥੇ ਸੂਰੀਆ ਚੰਦ ਨਾ ਕੋਇ ਰੁਸ਼ਨਾ, ਨਿਰਗੁਣ ਨੂਰ ਜੋਤ ਡਗਮਗਾਈਆ। ਸੋ ਸਵਾਮੀ ਸਭ ਨੂੰ ਰਿਹਾ ਜਗਾ, ਸੋਇਆ ਰਹਿਣ ਕੋਇ ਨਾ ਪਾਈਆ। ਕਾਇਆ ਮੰਦਰ ਸਾਚੇ ਅੰਦਰ ਦੇਵੇ ਆਪਣਾ ਨਾਂ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਮਾਰੋ ਲੋਕਮਾਤ ਝਾਕੀ, ਹਰਿ ਕਰਤਾ ਆਪ ਸੁਣਾਈਆ। ਬੰਦ ਕਿਵਾੜਾ ਖੋਲ੍ਹੋ ਤਾਕੀ, ਪੜਦਾ ਪੜਦੇ ਵਿਚੋਂ ਖੁਲ੍ਹਾਈਆ। ਮਾਨਵ ਤਤ ਵੇਖੋ ਖ਼ਾਕੀ, ਪੰਚਮ ਫੋਲ ਫੁਲਾਈਆ। ਮਮਤਾ ਮੋਹ ਵਿਚ ਹਯਾਤੀ, ਜੀਵਣ ਜੁਗਤ ਨਾ ਕੋਇ ਦ੍ਰਿੜਾਈਆ। ਕੌਣ ਮੰਨੇ ਤੁਹਾਡੀ ਆਖੀ, ਮੈਨੂੰ ਦਿਉ ਸਮਝਾਈਆ। ਸ਼ਬਦ ਸੁਨੇਹੜੇ ਵਾਲੀ ਪਾਤੀ, ਜੋ ਲਿਖੀ ਬਿਨ ਕਲਮ ਸ਼ਾਹੀਆ। ਸਾਰੇ ਮਾਰ ਕੇ ਆਉਣਾ ਵਾਟੀ, ਭੱਜਣਾ ਵਾਹੋ ਦਾਹੀਆ। ਸਦੀ ਬੀਸਵੀਂ ਮੰਜ਼ਲ ਔਖੀ ਘਾਟੀ, ਬਿਨ ਸਤਿਗੁਰ ਪੂਰੇ ਚੜ੍ਹਨ ਕੋਇ ਨਾ ਪਾਈਆ। ਇਹੋ ਹੁਕਮ ਅੱਜ ਦੀ ਰਾਤੀ, ਰੁੱਤੜੀ ਨਾਲ ਮਹਿਕਾਈਆ। ਪੁਰਖ ਅਗੰਮਾ ਧੁਰ ਦਾ ਸਾਥੀ, ਸਗਲਾ ਸੰਗ ਬਣਾਈਆ। ਸਚ ਧਰਮ ਦੀ ਵੇਖਣੀ ਹਾਟੀ, ਕਵਣ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਉਪਜਾਈਆ। ਤੇਈ ਅਵਤਾਰ ਤੱਕੋ ਮੀਤ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਵਣ ਗਾਵੇ ਧੁਰ ਦਾ ਗੀਤ, ਮਾਇਆ ਮਮਤਾ ਮੋਹ ਮਿਟਾਈਆ। ਹੋਵੇ ਠਾਂਡਾ ਸੀਤ, ਅਗਨੀ ਤਤ ਬੁਝਾਈਆ। ਕਲਜੁਗ ਵਿਚ ਸਾਚੀ ਦੱਸੇ ਰੀਤ, ਆਤਮ ਪਰਮਾਤਮ ਜੋੜ ਜੁੜਾਈਆ। ਜਿਥੇ ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਇਕੋ ਨਜ਼ਰੀ ਆਈਆ। ਇਹ ਖੇਲ ਦੱਸੋ ਅਨਡੀਠ, ਅਨਡਿੱਠੜਾ ਆਪ ਪੁਛਾਈਆ। ਜੋ ਪਿਛੇ ਗਿਆ ਬੀਤ, ਪੜਦਾ ਦਿਓ ਚੁਕਾਈਆ। ਕਵਣ ਕਲਮਾ ਹਕ ਹਦੀਸ, ਹਜ਼ਰਤਾਂ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਬੈਠੇ ਸਚਖੰਡ, ਜੋਤੀ ਜੋਤ ਜੋਤ ਸਮਾਈਆ। ਪ੍ਰਭੂ ਵੇਖੀਏ ਖੇਲ ਤੇਰਾ ਵਿਚ ਬ੍ਰਹਿਮੰਡ, ਵਰਭੰਡ ਤੇਰੀ ਵਡਿਆਈਆ। ਜੋ ਤੇਰੇ ਨਾਮ ਦੀਆਂ ਵੰਡਾਂ ਆਏ ਵੰਡ, ਕਲਮਿਆਂ ਵਿਚ ਸਿਫ਼ਤ ਸਾਲਾਹੀਆ। ਗਾ ਕੇ ਬੱਤੀ ਦੰਦ, ਰਸਨਾ ਜਿਹਵਾ ਰਾਗ ਅਲਾਈਆ। ਤੇਰੀ ਕਿਰਪਾ ਤੇਰਾ ਮਿਲਦਾ ਇਕ ਆਨੰਦ, ਜੋ ਆਨੰਦ ਸਾਗਰ ਦਿਤਾ ਸੁਣਾਈਆ। ਪੰਛੀ ਗਿਰੀ ਉਡੇ ਬਿਨਾ ਖੰਭ, ਨਿਰਗੁਣ ਸਰਗੁਣ ਤੇਰੀ ਵੱਜਦੀ ਰਹੇ ਵਧਾਈਆ। ਇਨ੍ਹਾਂ ਸਾਰਿਆਂ ਨੇ ਬੀਜੇ ਅੰਬ ਤੇ ਖਾਣੇ ਅੰਬ, ਕਿੱਕਰ ਕਾਂਟਾ ਨਜ਼ਰ

❋

❋

ਕੋਇ ਨਾ ਆਈਆ। ਨਿਰਗੁਣ ਧਾਰੋਂ ਪਏ ਜੰਮ, ਨਿਰਗੁਣ ਆਦੀ ਪਿਤਾ ਮਾਈਆ। ਜਿਸ ਨੇ ਦਿਤਾ ਪਵਣ ਸਵਾਮੀ ਦਮ, ਆਤਮ ਜੋਤ ਕਰੀ ਰੁਸ਼ਨਾਈਆ। ਸੋ ਮੇਟੇ ਤ੍ਰਿਸ਼ਨਾ ਤਮ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਏਥੇ ਸੌਣ ਦਾ ਕਿਸੇ ਨੂੰ ਨਹੀਂ ਗ਼ਮ, ਬਿਨ ਅੱਖਾਂ ਅੱਖ ਹਿਲਾਈਆ। ਸਭ ਨੇ ਝੂਠਾ ਸਮਝਿਆ ਤਨ, ਅੰਦਰ ਮਿਲਿਆ ਬੇਪਰਵਾਹੀਆ। ਜਿਥੇ ਹਉਂ ਨਹੀਂ ਨਾ ਹਮ, ਤੂੰ ਮੇਰਾ ਮੈਂ ਤੇਰਾ ਇਕੋ ਨਜ਼ਰੀ ਆਈਆ। ਪ੍ਰੇਮ ਪਿਆਰ ਦਾ ਨਾਤਾ ਲੈਣ ਬੰਨ੍ਹ, ਜਗਤ ਵਾਸਨਾ ਨਾ ਕੋਇ ਤੁੜਾਈਆ। ਇਨ੍ਹਾਂ ਦੇ ਅੰਦਰ ਸ਼ਬਦ ਸੁਣੀਦਾ ਬਿਨਾ ਕੰਨ, ਧੁਨ ਆਤਮਕ ਰਾਗ ਅਲਾਹੀਆ। ਇਹ ਓਸ ਪ੍ਰਭੂ ਦੇ ਚੰਨ, ਜੋ ਭਗਤਾਂ ਦਾ ਪਿਤਾ ਮਾਈਆ। ਸਾਰੇ ਅੰਤਰ ਕਹਿੰਦੇ ਧੰਨ ਧੰਨ, ਧੰਨ ਤੇਰੀ ਵਡਿਆਈਆ। ਸਚ ਪ੍ਰੀਤੀ ਅੰਦਰ ਗਏ ਮੰਨ, ਮਨਸਾ ਮਾਇਆ ਮੋਹ ਪਰੇ ਹਟਾਈਆ। ਧੁਰ ਸਤਿਗੁਰੂ ਦੇ ਬਣ ਗਏ ਜਨ, ਦਰ ਠਾਂਡੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਲੇਖਾ ਦਏ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਵੇਖਣੇ ਭਗਤ ਦੁਲਾਰੇ, ਦੂਲ੍ਹੇ ਧੁਰ ਦੇ ਨਜ਼ਰੀ ਆਈਆ। ਜਿਹੜੇ ਸਦਾ ਰਹੇ ਕਵਾਰੇ, ਤੁਧ ਬਿਨ ਕਰੇ ਨਾ ਕੋਇ ਕੁੜਮਾਈਆ। ਜਗਤ ਛੱਡ ਕੇ ਅਸਥਲ ਚੁਬਾਰੇ, ਤੇਰੇ ਚਰਨ ਸੀਸ ਨਿਵਾਈਆ। ਕੂੜੀ ਕਿਰਿਆ ਖੁੱਭਣ ਕਦੀ ਨਾ ਚਿੱਕੜ ਗਾਰੇ, ਦੁਰਮਤ ਮੈਲ ਤੇਰੀ ਕਿਰਪਾ ਨਾਲ ਧਵਾਈਆ। ਜੋ ਮਿਲ ਕੇ ਆਏ ਤੇਰੇ ਵਾੜੇ, ਘਰ ਇਕੋ ਵੇਖ ਵਖਾਈਆ। ਸਾਹਿਬ ਸਵਾਮੀ ਫੜ ਕੇ ਮੰਜ਼ਲ ਓਸੇ ਚਾੜ੍ਹੇ, ਜਿਥੇ ਚੜ੍ਹਿਆ ਉਤਰ ਕਦੇ ਨਾ ਜਾਈਆ। ਕਿਸੇ ਦੇ ਕੱਢਣੇ ਪੈਣ ਨਾ ਹਾੜ੍ਹੇ, ਸਿੱਧੇ ਪ੍ਰਭ ਨੂੰ ਮਿਲਕੇ ਪ੍ਰਭ ਦੇ ਵਿਚ ਸਮਾਈਆ। ਜਿਥੇ ਨਾ ਕੋਇ ਪੁਰਖ ਨਾ ਕੋਈ ਨਾਰੇ, ਤਤ ਵਜੂਦ ਵੰਡ ਨਾ ਕੋਇ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਦੇਂਦੇ ਗਏ ਇਸ਼ਾਰੇ, ਭਵਿਖਤਾਂ ਵਿਚ ਜਣਾਈਆ। ਕਾਤਬ ਬਣ ਕੇ ਲਿਖਦੇ ਗਏ ਲਿਖਾਰੇ, ਧੁਰ ਫ਼ਰਮਾਨ ਇਕ ਸੁਣਾਈਆ। ਇਹ ਖੇਲੇ ਓਸੇ ਦੇ ਦਵਾਰੇ, ਜੋ ਧਰਨੀ ਧਰਤ ਧਵਲ ਆਪਣੀ ਕਾਰ ਕਮਾਈਆ। ਜਿਸ ਨੇ ਸੇਵ ਕਰਨੀ ਗੁਰੂ ਅਵਤਾਰ ਪੈਗ਼ੰਬਰ ਭੇਜੇ ਆਪਣੇ ਦੁਲਾਰੇ, ਸ਼ਬਦ ਸੰਦੇਸ਼ੇ ਸਚ ਸੁਣਾਈਆ। ਸੋ ਲੇਖਾ ਜਾਣੇ ਆਪਣੀ ਧਾਰੇ, ਕਰਨੀ ਦਾ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਈਆ। ਬਾਹਰ ਖਲੋਤੀ ਰੋਵੇ ਨਿੰਦਰਾ, ਬਿਨ ਮੁਖ ਤੋਂ ਦਏ ਦੁਹਾਈਆ। ਜਿਸ ਕਾਹਨ ਨੇ ਕਾਹਨ ਨਾਲ ਖੇਲ ਖੇਲਿਆ ਬਨ ਬਿੰਦਰਾ, ਬਿੰਦ ਬਿੰਦੂ ਰੂਪ ਵਖਾਈਆ। ਜਿਸ ਨੂੰ ਝੁਕਦੇ ਸੁਰਪਤ ਰਾਜਾ ਇੰਦਰਾ, ਸ਼ੰਕਰ ਨਿਉਂ ਨਿਉਂ ਲਾਗੇ ਪਾਈਆ। ਸੋ ਵੇਖਣਹਾਰਾ ਹਰ ਘਟ ਤਨ ਮਾਟੀ ਖ਼ਾਕੀ ਪਿੰਜਰਾ, ਪੰਜ ਤਤ ਪੜਦਾ ਫੋਲ ਫੁਲਾਈਆ। ਜਿਨ੍ਹਾਂ ਦੇ ਅੰਦਰ ਵੜ ਕੇ ਮੰਦਰ ਚੜ੍ਹ ਕੇ ਸਾਹਿਬ ਸਤਿਗੁਰ ਖੋਲ੍ਹ ਦਿਤਾ ਜੰਦਰਾ, ਜ਼ਿੰਦਗੀ ਜੀਵਣ ਦਿਤਾ ਬਦਲਾਈਆ। ਉਨ੍ਹਾਂ ਦੇ ਅੰਤਰ ਨਿਰੰਤਰ ਨਾਮ ਵੱਜੇ ਕਿੰਗਰਾ ਕਿੰਗਰਾ, ਮਰਦੰਗਾ ਹੂ ਹੂ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਉਹ ਵੇਖੋ ਨਿੰਦਰਾ ਰੋਵੇ ਨੈਣ, ਰੋ ਕੇ ਦਏ ਦੁਹਾਈਆ। ਮੈਂ ਸਭ ਨੂੰ ਆਈ ਕਹਿਣ, ਕਹਿ ਕਹਿ ਰਹੀ ਜਣਾਈਆ। ਗੁਰਮੁਖੋ ਮੈਂ ਹੋ ਗਈ ਕਮਲੀ ਸ਼ੁਦੈਣ, ਆਪਣਾ ਆਪ ਭੁਲਾਈਆ। ਜਿਸ ਵੇਲੇ ਵੇਖਿਆ ਮਾਹੀ ਇਕੋ ਧੁਰ ਦਾ ਸਾਕ ਸੱਜਣ ਸੈਣ, ਹਰਿ ਕਰਤਾ ਵਡ ਵਡਿਆਈਆ। ਮੈਂ ਮੁੜ ਕੇ ਕਦੇ ਨਾ ਆਵਾਂ ਭੁੱਲ ਕੇ ਭਗਤਾਂ ਦੇ ਕੋਲ ਭਗਤੀ ਵਾਲੀ ਰੈਣ, ਰੇਣ ਹੋ ਕੇ ਤੁਹਾਡੇ ਚਰਨਾਂ ਦੀ ਧੂੜ ਮਸਤਕ ਲਾਈਆ। ਮੈਂ ਵੇਖਣੇ ਜਗਤ ਵਿਕਾਰ ਦੇ ਵਹਿੰਦੇ

❋

❋

ਵਹਿਣ, ਕੂੜੀ ਕਿਰਿਆ ਰਹੀ ਰੁੜ੍ਹਾਈਆ। ਜਿਹੜੇ ਤੱਕਦੇ ਭਾਈ ਭੈਣ, ਉਨ੍ਹਾਂ ਦੇ ਅੰਦਰ ਵੜ ਕੇ ਗ਼ਫ਼ਲਤ ਦੇਵਾਂ ਪਾਈਆ। ਜਿਨ੍ਹਾਂ ਦੇ ਕੋਲ ਸਤਿਗੁਰ ਨਾਮ ਰਸੈਣ, ਰਸੀਏ ਧੁਰ ਦੇ ਨਜ਼ਰੀ ਆਈਆ। ਬਿਨਾ ਘੋਂਸਲਿਆਂ ਤੋਂ ਪੰਛੀ ਓਸ ਆਲ੍ਹਣੇ ਰਹਿਣ, ਜਿਸ ਨੂੰ ਅੱਲਾ ਅਲਾਹ ਕਹਿ ਕੇ ਕਹੇ ਖ਼ੁਦਾਈਆ। ਜਿਥੇ ਖੁੱਲ੍ਹਾ ਮੁਖ ਤੇ ਨੁਕਤਾ ਨਹੀਂ ਗੈਨ, ਗ਼ਮਾਂ ਦਾ ਡੇਰਾ ਢਾਹੀਆ। ਜੋ ਲੇਖਾ ਲਿਖਿਆ ਵਿਚ ਰਮਾਇਣ, ਰਾਮ ਵਸ਼ਿਸ਼ਟ ਦਏ ਗਵਾਹੀਆ। ਬਾਲਮੀਕ ਨਹੀਂ ਤਰਫ਼ੈਣ, ਧੁਰ ਸੰਦੇਸ਼ਾ ਇਕ ਜਣਾਈਆ। ਵੇਦ ਵਿਆਸਾ ਸ਼ਬਦੀ ਧਾਰ ਵਹਾਇਆ ਵਹਿਣ, ਭਵਿਖਤਾਂ ਵਿਚ ਢੋਲਾ ਗਿਆ ਗਾਈਆ। ਕੁਛ ਲਹਿਣਾ ਨਾਈ ਸੈਣ, ਸਧਨੇ ਨਾਲ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਸੁਣੋ ਇਕੋ ਤਾਜ਼ਾ, ਹਰਿ ਤਾਜਰ ਆਪ ਦ੍ਰਿੜਾਈਆ। ਖੇਲੇ ਖੇਲ ਗ਼ਰੀਬ ਨਿਵਾਜਾ, ਗਹਿਰ ਗੰਭੀਰ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਜਿਸ ਨਿਵਾਜ਼ਾ, ਨਿਵਾਜ਼ਸ਼ ਵਿਚ ਸਾਰੇ ਸੀਸ ਝੁਕਾਈਆ। ਸੋ ਸ਼ਾਹੋ ਭੂਪ ਵਡ ਰਾਜਨ ਰਾਜਾ, ਹੰ ਬ੍ਰਹਮ ਪੜਦਾ ਰਿਹਾ ਉਠਾਈਆ। ਕਲਜੁਗ ਅੰਤਮ ਰਚ ਕੇ ਕਾਜਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖ ਵਖਾਈਆ। ਜਿਸ ਨੇ ਜਗਤ ਜਹਾਨ ਰਚਿਆ ਆਦਾ, ਨਿਤ ਨਵਿਤ ਰਿਹਾ ਚਲਾਈਆ। ਖੇਲ ਖੇਲ ਸਦਾ ਬ੍ਰਹਿਮਾਦਾ, ਬ੍ਰਹਿਮਾਂਡ ਪੜਦਾ ਆਪ ਉਠਾਈਆ। ਸੋ ਸ਼ਬਦੀ ਹੁਕਮ ਸੁਣਾਏ ਅਗੰਮੀ ਆਵਾਜ਼ਾ, ਰਮਜ਼ ਗੁਰਮੁਖਾਂ ਨਾਲ ਰਖਾਈਆ। ਜਿਸ ਨੂੰ ਮਿਲਿਆਂ ਪੜ੍ਹਨੀ ਨਾ ਪਏ ਨਿਮਾਜ਼ਾ, ਸਜਦਿਆਂ ਵਿਚ ਨਾ ਸੀਸ ਝੁਕਾਈਆ। ਕਹੇ ਮੇਰੇ ਕੋਲ ਆ ਜਾ, ਅੱਜ ਨਹੀਂ ਕੱਲ ਨਹੀਂ, ਕਲਾ ਆਪਣੀ ਦਿਆਂ ਸਮਝਾਈਆ। ਭਗਤ ਉਧਾਰਨਾ ਜਿਸ ਦਾ ਸਦਾ ਰਿਵਾਜਾ, ਜੁਗ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਅਨੰਦ ਸਾਗਰ ਕਿਹਾ ਸੁਣੋ ਪ੍ਰੋਗਰਾਮ, ਸਾਗਰ ਅਨੰਦ ਵਿਚੋਂ ਪਰਗਟਾਈਆ। ਇਹ ਪ੍ਰਭੂ ਪਰਮ ਪੁਰਖ ਦਾ ਆਪਣਾ ਕਾਮ, ਕਰਨੀ ਦਾ ਕਰਤਾ ਰਿਹਾ ਕਰਾਈਆ। ਸ਼ਬਦੀ ਹੁਕਮ ਸੰਦੇਸ਼ੇ ਦੇਂਦਾ ਰਿਹਾ ਪੈਗ਼ਾਮ, ਕਲਮਿਆਂ ਵਿਚ ਪੜ੍ਹਾਈਆ। ਦੀਨ ਦੁਨੀ ਵੇਖਦਾ ਰਿਹਾ ਤਮਾਮ, ਤਮਾ ਵਿਚ ਜਗਤ ਲੋਕਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਅਵਾਮ, ਅਮਲ ਛੱਡਿਆਂ ਭੁਲਿਆ ਸ਼ਹਿਨਸ਼ਾਹੀਆ। ਜੀਵਣ ਵਿਚ ਇਨਸਾਨ ਨਾ ਰਿਹਾ ਇਨਸਾਨ, ਅਸਲ ਨਾਲ ਅਸਲ ਮੂਲ ਦਾ ਮੂਲ ਦਿਆਂ ਗਵਾਈਆ। ਏਸੇ ਕਾਰਨ ਧੁਰ ਦਾ ਕਰਤਾ ਸ੍ਰਿਸ਼ਟੀ ਦਾ ਮਾਲਕ ਖ਼ਲਕ ਦਾ ਖ਼ਾਲਕ ਖੇਲ ਕਰੇ ਸ੍ਰੀ ਭਗਵਾਨ, ਆਪਣੀ ਕਾਰ ਕਮਾਈਆ। ਜਿਸ ਨੇ ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਬਦਲ ਦੇਣਾ ਵਿਧਾਨ, ਹੁਕਮ ਇਕੋ ਇਕ ਸੁਣਾਈਆ। ਪ੍ਰਭ ਮਿਲਣ ਦੀ ਦੱਸਣੀ ਸਚ ਪਹਿਚਾਨ, ਪੜਦਿਆਂ ਅੰਦਰੋਂ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਸਾਚਾ ਖੇਲ ਕਰੇ ਭਗਵੰਤ, ਹਰਿ ਵੱਡਾ ਵਡ ਵਡਿਆਈਆ। ਜਿਸ ਦੇ ਭਗਤ ਸੁਹੇਲੇ ਸੰਤ, ਸੱਜਣ ਵੇਖ ਵਖਾਈਆ। ਸਭ ਦਾ ਸਾਂਝਾ ਇਕੋ ਕਰਨਾ ਮੰਤ, ਆਤਮ ਬ੍ਰਹਮ ਪੜ੍ਹਾਈਆ। ਸਚ ਸਵਾਮੀ ਬਣਨਾ ਕੰਤ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਰੰਗ ਚੜ੍ਹਾਈਆ। ਕਲਜੁਗ ਕੂੜੀ ਕਿਰਿਆ ਕਰਨਾ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਝਗੜਾ ਰਹੇ ਨਾ ਜੀਵ ਜੰਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਹਉਮੇ ਗੜ੍ਹ ਰਹੇ ਨਾ ਹੰਗਤ, ਹੰ ਬ੍ਰਹਮ ਦਏ ਜਣਾਈਆ। ਬੋਧ ਅਗਾਧਾ ਇਕੋ ਪੰਡਤ, ਨਿਤ ਨਵਿਤ ਕਰੇ ਪੜ੍ਹਾਈਆ। ਚਾਰ ਵਰਨ ਬਣਾਵੇ ਸਾਚੀ ਸੰਗਤ, ਸ਼ੱਤਰੀ

❋

❋

ਬ੍ਰਾਹਮਣ ਸ਼ੂਦਰ ਵੈਸ਼ ਏਕਾ ਗੰਢ ਪਵਾਈਆ। ਲੇਖਾ ਮੁਕਾ ਕੇ ਜੇਰਜ ਅੰਡਜ, ਉਤਭੁਜ ਸੇਤਜ ਡੇਰਾ ਢਾਹੀਆ। ਨਾਮ ਨਿਧਾਨ ਚਾੜ੍ਹ ਕੇ ਰੰਗਤ, ਰੰਗ ਇਕੋ ਇਕ ਵਖਾਈਆ। ਸਭ ਨੇ ਇਕੋ ਪੁਰਖ ਅਕਾਲ ਦੀਨ ਦਿਆਲ ਦਵਾਰੇ ਹੋਣਾ ਮੰਗਤ, ਦੂਜਾ ਦਰ ਲੱਭਣ ਕੋਇ ਨਾ ਜਾਈਆ। ਜਿਥੇ ਝਗੜਾ ਨਹੀਂ ਬਹਿਸ਼ਤ ਜੱਨਤ, ਸਵਰਗਾਂ ਤੋਂ ਪਰੇ ਨਿਰਗੁਣ ਹਰੇ ਜੋਤੀ ਜੋਤ ਜੋਤ ਰੁਸ਼ਨਾਈਆ। ਜੋ ਮੰਜ਼ਲ ਓਸ ਚੜ੍ਹੇ, ਸਤਿ ਪੁਰਖ ਨਿਰੰਜਣ ਦਰਸ਼ਨ ਕਰੇ, ਨਾ ਜੀਵਤ ਨਾ ਕਦੇ ਮਰੇ, ਆਵਣ ਜਾਵਣ ਰਹਿਣ ਨਾ ਪਾਈਆ। ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਮਾਰਗ ਦੱਸੇ ਬੜੇ, ਰਸਤੇ ਚਲਦਿਆਂ ਪਾਂਧੀ ਮੁਸਾਫ਼ਰ ਰਸਤੇ ਵਿਚ ਅੜੇ, ਕੋਟਨ ਕੋਟ ਨੇਤਰਹੀਣ ਖੜ੍ਹੇ, ਸਚ ਮਹੱਲ ਨਜ਼ਰ ਕੋਇ ਨਾ ਆਈਆ। ਜੋ ਜਨ ਪ੍ਰਾਣੀ ਆਤਮ ਪਰਮਾਤਮ ਵਰੇ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਪੜ੍ਹੇ, ਸੋ ਮੁੜ ਕੇ ਜਾਵੇ ਆਪਣੇ ਘਰੇ, ਜਿਸ ਵਿਚ ਵਸੇ ਨਰ ਹਰੇ, ਦੂਜਾ ਨਜ਼ਰ ਕੋਇ ਨਾ ਆਈਆ। ਕੋਟਨ ਕੋਟ ਜੁਗ ਚੌਕੜੀ ਬੀਤੇ ਦਿਵਸ ਮਹੀਨੇ ਮਾਸ ਬਰਖ ਵਰ੍ਹੇ, ਵਰ੍ਹੇ ਗੰਢ ਸਭ ਨੂੰ ਯਾਦ ਕਰਾਈਆ। ਜਿਹੜੇ ਭਾਂਡੇ ਠਠਿਆਰ ਬਣ ਕੇ ਘੜੇ, ਮਾਟੀ ਤਤ ਪੋਚ ਪੁਚਾਈਆ। ਇਹਨੂੰ ਕਹਿੰਦੇ ਸਾਰੇ ਜੜ੍ਹੇ, ਚੇਤਨ ਇਸ ਦੇ ਵਿਚ ਛੁਪਾਈਆ। ਹੁਣ ਵੇਖਣੇ ਕੱਲ ਤੇ ਪਰਸੋਂ ਕਵਣ ਖੋਟੇ ਤੇ ਕਵਣ ਖਰੇ, ਖ਼ਰੀਦਦਾਰ ਇਕੋ ਮਾਲਕ ਨਜ਼ਰੀ ਆਈਆ। ਜਿਸ ਦਾ ਖੇਲ ਪਰੇ ਤੋਂ ਪਰੇ, ਪਾਰਬ੍ਰਹਮ ਬ੍ਰਹਮ ਆਪਣੀ ਕਾਰ ਕਮਾਈਆ। ਜਿਸ ਨੂੰ ਬੰਦ ਨਾ ਕਰੇ ਕੋਈ ਵਿਚ ਸ਼ਰੇ, ਹੱਦ ਵਿਚ ਨਾ ਕੋਇ ਰਖਾਈਆ। ਸ਼ਸਤਰ ਨਾਲ ਕਦੇ ਨਾ ਲੜੇ, ਤੀਰ ਤਲਵਾਰ ਨਾ ਕੋਇ ਉਠਾਈਆ। ਜਿਧਰ ਆਪਣੀ ਮਿਹਰ ਨਿਗਾਹ ਕਰੇ, ਨਜ਼ਰ ਨਜ਼ਰ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਔਂਦੀ ਜਾਂਦੀ ਰੁਤ, ਪ੍ਰਭ ਰੁਤੜੀ ਕੀ ਮਹਿਕਾਈਆ। ਤੇਰਾ ਲੇਖਾ ਅਬਿਨਾਸ਼ੀ ਅਚੁਤ, ਪਤਿਪਰਮੇਸ਼ਵਰ ਸਮਝ ਕਿਛ ਨਾ ਆਈਆ। ਸਭ ਦਾ ਪੈਂਡਾ ਰਿਹਾ ਮੁਕ, ਸਦੀ ਚੌਧਵੀਂ ਦਏ ਗਵਾਹੀਆ। ਜਗਤ ਨਿਸ਼ਾਨਿਉਂ ਰਿਹਾ ਉਕ, ਅਣਿਆਲਾ ਤੀਰ ਨਾ ਕੋਇ ਚਲਾਈਆ। ਆਪਣੀ ਮਨਸਾ ਕਾਰਨ ਸਭ ਜਗਤ ਰਿਹਾ ਝੁਕ, ਆਤਮਾ ਪਰਮਾਤਮਾ ਮੇਲਣਵਾਲਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੂੰ ਸਾਡੇ ਕੋਲੋਂ ਪਵਾਈ ਫੁੱਟ, ਦੀਨ ਮਜ਼੍ਹਬ ਵੰਡ ਵੰਡਾਈਆ। ਜੁਗ ਜੁਗ ਸਾਨੂੰ ਬਣਾ ਕੇ ਆਪਣੇ ਸੁਤ, ਲੋਕਮਾਤ ਨਾਮ ਕਲਮੇ ਦਿੱਤੇ ਸਿਖਾਈਆ। ਅੰਤ ਫੇਰ ਤਨ ਵਜੂਦ ਵਿਚੋਂ ਗੋਦੀ ਲਿਆਂਦਾ ਚੁੱਕ, ਜੋਤ ਜੋਤ ਵਿਚ ਸਮਾਈਆ। ਹੁਣ ਸਾਰੇ ਰਹੇ ਪੁਛ, ਇਕੋ ਮੰਗ ਮੰਗਾਈਆ। ਨਾ ਪੜਦਾ ਨਾ ਓਹਲਾ ਲੁਕ, ਭੇਦ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦੇ ਜਣਾਈਆ। ਪੁਰਖ ਅਕਾਲ ਦੀਨ ਦਿਆਲ ਸਚ ਜਣਾਉਂਦਾ ਏ। ਗੁਰ ਅਵਤਾਰ ਪੈਗ਼ੰਬਰ ਜੋਤੀ ਧਾਰ ਵਿਚੋਂ ਉਠਾਉਂਦਾ ਏ। ਦਰਗਾਹ ਸਾਚੀ ਸਚਖੰਡ ਦਵਾਰ, ਆਪਣਾ ਪੜਦਾ ਲਾਹੁੰਦਾ ਏ। ਵਿਸ਼ਨ ਬ੍ਰਹਮਾ ਸ਼ਿਵ ਸਾਥੀ ਕਰੋ ਵਿਚਾਰ, ਬਿਨ ਵਿਚਰਿਆਂ ਆਪ ਸੁਣਾਉਂਦਾ ਏ। ਚਾਰੋਂ ਕੁੰਟ ਤੱਕੋ ਹਾਹਾਕਾਰ, ਸਾਂਤਕ ਸਤਿ ਨਾ ਕੋਇ ਰਖਾਉਂਦਾ ਏ। ਕਿਉਂ ਭੁੱਲਿਆ ਜੀਵ ਗਵਾਰ, ਮਨ ਵਾਸਨਾ ਵਿਚ ਹਲਕਾਉਂਦਾ ਏ। ਤੁਹਾਡੇ ਉਤੇ ਰਿਹਾ ਨਾ ਕੋਇ ਇਤਬਾਰ, ਮੇਰਾ ਇਸ਼ਟ ਨਾ ਕੋਇ ਮਨਾਉਂਦਾ ਏ। ਪੜ੍ਹ ਪੜ੍ਹ ਥੱਕੇ ਥਕਾਵਟ ਵਿਚ ਗਏ ਹਾਰ, ਹਰਿ ਕਾ ਨੂਰ ਨਜ਼ਰ ਕਿਸੇ ਨਾ ਆਉਂਦਾ ਏ। ਗੁਰ ਅਵਤਾਰ ਪੈਗ਼ੰਬਰ ਕਰਨ ਅੱਗੋਂ ਨਿਮਸਕਾਰ, ਸਜਦਿਆਂ ਵਿਚ ਸੀਸ ਸਰਬ ਝੁਕਾਉਂਦਾ ਏ।

❋

❋

ਪਰਵਰਦਿਗਾਰ ਸਾਂਝੇ ਯਾਰ ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਤੇਰੀ ਵਾਰ, ਦੂਜਾ ਵਾਰਸ ਨਜ਼ਰ ਕੋਇ ਨਾ ਔਂਦਾ ਏ। ਤੇਰਾ ਹੁਕਮ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਉਂਦਾ ਏ। ਜਾ ਕੇ ਵੇਖ ਆਪਣਾ ਸੰਸਾਰ, ਸ੍ਰਿਸ਼ਟੀ ਅੰਦਰ ਤੇਰਾ ਨੂਰ ਤੂੰ ਹੀ ਨਜ਼ਰੀ ਆਉਂਦਾ ਏ। ਨਿਰਗੁਣ ਨਿਰਗੁਣ ਲੈ ਅਵਤਾਰ, ਸਰਗੁਣ ਸਰਗੁਣ ਮੇਲ ਮਿਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਉਂਦਾ ਏ। ਪੁਰਖ ਅਕਾਲ ਕਹੇ ਮੈਂ ਖੇਲ ਖਿਲਾਵਾਂਗਾ। ਜੁਗ ਚੌਕੜੀ ਵਿਛੜੇ ਮੇਲ ਮਿਲਾਵਾਂਗਾ। ਜਨ ਭਗਤ ਸੁਹੇਲੇ ਚੋਟੀ ਚਾੜ੍ਹ ਕੇ ਸਿਖ਼ਰੇ, ਸਿਕ ਆਪਣੀ ਇਕ ਦਰਸਾਵਾਂਗਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਫ਼ਿਕਰੇ, ਫ਼ਿਕਰ ਕੂੜ ਕੁੜਿਆਰ ਮਿਟਾਵਾਂਗਾ। ਜਿਹੜਾ ਕਾਇਆ ਮੰਦਰ ਅੰਦਰ ਪ੍ਰਭੂ ਪ੍ਰੀਤਮ ਨਿਕਲੇ, ਸੋ ਨੂਰ ਜਹੂਰ ਚਮਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਹਿਰਦੇ ਭੇਵ ਖੁਲ੍ਹਾਵਾਂਗਾ। ਪੁਰਖ ਅਕਾਲ ਦਾ ਧੁਰ ਫ਼ਰਮਾਨਾ ਅਪਾਰ, ਅਪਰੰਪਰ ਸਵਾਮੀ ਰਿਹਾ ਜਣਾਈਆ। ਨਿੰਦਰਾ ਵਿਚੋਂ ਸਾਰੇ ਹੋ ਜਾਓ ਖ਼ਬਰਦਾਰ, ਸੋਇਆ ਰਹਿਣ ਕੋਇ ਨਾ ਪਾਈਆ। ਜੋ ਕਲ ਦਾ ਵਿਵਹਾਰ, ਵਿਵਹਾਰੀ ਹੋ ਕੇ ਆਪ ਸੁਣਾਈਆ। ਨੌ ਸੌ ਚੁਰਾਨਵੇ ਚੌਕੜੀ ਦਾ ਜਿਸ ਲਹਿਣਾ ਦੇਣਾ ਕਰਜ਼ ਦੇਣਾ ਉਤਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਨਾਲ ਸੱਦੇ ਤੇਈ ਅਵਤਾਰ, ਅਵਤਰ ਆਪਣਾ ਹੁਕਮ ਜਣਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਵੇਖਣ ਅਗੰਮ ਦਰਬਾਰ, ਧੁਰ ਦਰਬਾਰੀ ਆਪ ਵਖਾਈਆ। ਨਾਨਕ ਗੋਬਿੰਦ ਕਰੇ ਪਿਆਰ, ਨਿਰਗੁਣ ਦਾਤਾ ਨਿਰਵੈਰ ਦਇਆ ਕਮਾਈਆ। ਜਿਸ ਦੀ ਦਿਸ਼ਾ ਸਮਝੇ ਨਾ ਕੋਈ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਦੇਵਤ ਸੁਰ ਮੁਨੀ ਮੁਨੀਸ਼ਰ ਗਣ ਗੰਧਰਬ ਕਰਨ ਨਿਮਸਕਾਰ, ਨਮੋਂ ਨਮੋਂ ਡੰਡਾਵਤ ਵਿਚ ਆਪਣਾ ਭੇਟ ਚੜ੍ਹਾਈਆ। ਤਿਸ ਦਾ ਮਾਰਗ ਜਗਤ ਨਹੀਂ ਵਿਹਾਰ, ਤਿਉਹਾਰ ਆਪਣਾ ਭਗਤਾਂ ਨਾਲ ਬਣਾਈਆ। ਕਰਨੀ ਦਾ ਕਰਤਾ ਕੁਦਰਤ ਦਾ ਕਾਦਰ ਧੁਰ ਦਾ ਯਾਰ, ਚਾਰ ਯਾਰੀ ਵੇਖ ਵਖਾਈਆ। ਪੰਚਮ ਮੀਤਾ ਠਾਂਡਾ ਸੀਤਾ ਸਤਿ ਸਤਿਵਾਦੀ ਸ਼ਾਹ ਅਸਵਾਰ, ਸ਼ਹਿਨਸ਼ਾਹ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਚ ਕਰਨੀ ਕਾਰ ਕਮਾਵੇਗਾ। ਹਰਿ ਕਰਤਾ ਖੇਲ ਖਿਲਾਵੇਗਾ। ਜੋ ਵਸੇ ਰੰਗ ਨਵੇਲ, ਨਿਰਗੁਣ ਨੂਰ ਜੋਤ ਰੁਸ਼ਨਾਵੇਗਾ। ਮੇਲ ਮਿਲਾ ਗੁਰੂ ਗੁਰ ਚੇਲ, ਚੇਲਾ ਗੁਰ ਜੋੜ ਜੁੜਾਵੇਗਾ। ਆਦਿ ਅੰਤ ਬਣ ਕੇ ਸੱਜਣ ਸੁਹੇਲ, ਸਾਚਾ ਸੰਗ ਬਣਾਵੇਗਾ। ਦੀਪ ਜਗਾ ਕੇ ਬਿਨਾ ਬਾਤੀ ਤੇਲ, ਨੂਰ ਨੁਰਾਨਾ ਡਗਮਗਾਵੇਗਾ। ਰਾਏ ਧਰਮ ਦੀ ਕੱਟ ਕੇ ਜੇਲ, ਫਾਸੀ ਗਲੋਂ ਆਪ ਕਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਬਣਾਵੇਗਾ। ਸਾਚਾ ਖੇਲ ਪ੍ਰਭੂ ਰਚਾਉਣਾ ਏ। ਧੁਰ ਸੰਦੇਸ਼ਾ ਪ੍ਰਭੂ ਸੁਨਾਉਣਾ ਏ। ਚਾਰ ਵਰਨ ਅਠਾਰਾਂ ਬਰਨ ਏਕਾ ਗੰਢ ਪਵਾਉਣਾ ਏ। ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਨਾਮ ਤੰਦ ਨਾਲ ਜੁੜਾਉਣਾ ਏ। ਸਤਿ ਧਰਮ ਦੀ ਸਚ ਸੁਗੰਦ, ਕ਼ਸਮ ਦਾ ਇਸਮ ਇਕ ਵਖਾਉਣਾ ਏ। ਪ੍ਰਭ ਪ੍ਰੀਤੀ ਅੰਦਰ ਸਾਰੇ ਹੋਵੋ ਪਾਬੰਦ, ਇਸਮ ਆਜ਼ਮ ਇਕ ਜਣਾਉਂਣਾ ਏ। ਆਤਮ ਹੋਵੇ ਨਾ ਕੋਈ ਰੰਡ, ਕੰਤ ਸੁਹਾਗੀ ਹਰਿ ਹੰਢਾਉਣਾ ਏ। ਸਾਂਝੀ ਸਭ ਦੀ ਪੌਣੀ ਗੰਢ, ਦੂਈ ਦਵੈਤ ਦਾ ਡੇਰਾ ਢਾਉਣਾ ਏ। ਮਨ ਵਿਕਾਰ ਕਰੇ ਖੰਡ ਖੰਡ, ਖੰਡਾ ਖੜਗ ਨਾਮ ਚਮਕਾਉਣਾ ਏ। ਮਨ ਵਾਸਨਾ ਦੁਨੀ ਦਾਰੀ ਦਾ ਜੰਗ, ਜਗਤ ਕੂੜ ਨਾਲ ਲੜਾਉਣਾ

❋

❋

ਏ। ਸਾਚੇ ਸੰਤਾਂ ਅੰਤਰ ਆਤਮ ਪਾ ਕੇ ਠੰਡ, ਮੇਘ ਅਗੰਮੀ ਇਕ ਬਰਸਾਉਣਾ ਏ। ਬਿਨ ਲਲਾਰੀਉਂ ਚੜ੍ਹੇ ਰੰਗ, ਰੰਗ ਰੰਗੀਲਾ ਇਕੋ ਵੇਖ ਵਖਾਉਣਾ ਏ। ਗੁਰਮੁਖਾਂ ਦੀ ਆਤਮ ਸੇਜ ਸੁਹਾਏ ਪਲੰਘ, ਜਿਥੇ ਆਤਮ ਪਰਮਾਤਮ ਨਾਰ ਕੰਤ ਜੋੜ ਜੁੜਾਉਣਾ ਏ। ਸਤਿਜੁਗ ਸਾਚੇ ਤੇਰਾ ਉਪਜੇ ਇਕ ਅਨੰਦ, ਅਨੰਦ ਅਨੰਦ ਵਿਚੋਂ ਵਖਾਉਣਾ ਏ। ਜੋ ਗੁਰ ਅਵਤਾਰ ਮੰਗਾਂ ਗਏ ਮੰਗ, ਕੀਤਾ ਕੌਲ ਪ੍ਰਭ ਨੇ ਤੋੜ ਨਿਭਾਉਣਾ ਏ। ਨਿਰਗੁਣ ਧਾਰ ਹੋ ਕੇ ਸੰਗ, ਗੁਰ ਅਵਤਾਰ ਪੈਗ਼ੰਬਰ ਆਪਣੇ ਨਾਲ ਰਖਾਉਣਾ ਏ। ਕਲ ਦੀ ਰਾਤੀ ਸਭ ਨੇ ਖ਼ੁਸ਼ੀਆਂ ਨਾਲ ਗਾਉਣਾ ਛੰਦ, ਤੂੰ ਮੇਰਾ ਮੈਂ ਤੇਰਾ ਢੋਲਾ ਇਕ ਜਣਾਉਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਆਪ ਨਿਭਾਉਣਾ ਏ। ਕੱਲ ਦੀ ਰਾਤ ਕਹੇ ਮੈਂ ਰੈਣ ਭਿੰਨੀ, ਪ੍ਰਭ ਦਿਤੀ ਵਡਿਆਈਆ। ਮੇਰੀ ਔਧ ਲੰਘ ਗਈ ਕਿੰਨੀ, ਚਾਰ ਜੁਗ ਸਮਝ ਕੋਇ ਨਾ ਪਾਈਆ। ਮੈਂ ਵੇਖੇ ਲੋਕ ਤਿੰਨੀ, ਤ੍ਰੈਗੁਣ ਰੰਗ ਰੰਗਾਈਆ। ਮੇਰੀ ਪੈਮਾਇਸ਼ ਕਿਸੇ ਨਾ ਮਿਣੀ, ਨਾਮ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਰੰਗਾਈਆ। ਭਿੰਨੜੀ ਰੈਣ ਕਹੇ ਮੈਂ ਕੱਲ ਨੂੰ ਆਉਣਾ ਜਗ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਗੁਰਮੁਖ ਸੜੇ ਨਾ ਕੋਈ ਵਿਚ ਤ੍ਰੈਗੁਣ ਅੱਗ, ਅਗਨੀ ਤਤ ਬੁਝਾਈਆ। ਸਾਚੇ ਸੰਤਾਂ ਭਗਤਾਂ ਸਾਚੇ ਸੂਫ਼ੀਆਂ ਦਰਸ਼ਨ ਕਰਨਾ ਬਿਨਾ ਮੱਕੇ ਅੰਦਰ ਕਾਅਬੇ ਵਾਲੇ ਹੱਜ, ਜਿਥੇ ਹੁਜ਼ਰਾ ਮਹਿਬੂਬ ਆਪ ਸੁਹਾਈਆ। ਸੋ ਸਵਾਮੀ ਅੰਤਰਜਾਮੀ ਸ਼ਾਹ ਪਾਤਸ਼ਾਹ ਸੁਲਤਾਨੀ ਨਿਰਗੁਣ ਨਿਰਾਕਾਰ ਨਿਰਵੈਰ ਲੋਕਮਾਤ ਆਵੇ ਭੱਜ, ਦੋ ਜਹਾਨਾਂ ਆਪਣਾ ਪੰਧ ਮੁਕਾਈਆ। ਸਭ ਦੇ ਅੰਦਰ ਕਾਇਆ ਮੰਦਰ ਬਹੇ ਸੱਜ, ਸੱਜਣ ਹੋ ਕੇ ਆਪਣਾ ਰੰਗ ਚੜ੍ਹਾਈਆ। ਸਭ ਨੇ ਜਗਤ ਵਿਕਾਰ ਦੀ ਲੰਘਣੀ ਹੱਦ, ਕੂੜ ਵਿਕਾਰਾ ਅੰਦਰੋਂ ਦੇਣਾ ਕੱਢ, ਨੀਂਦ ਜੰਮੂ ਤੋਂ ਪਰੇ ਦੇਣੀ ਛੱਡ, ਪੰਛੀ ਗਿਰੀ ਉਡਕੇ ਜਲੰਧਰ ਦੇ ਕੋਲ ਨਿਸ਼ਾਨਾ ਆਉਣਾ ਗੱਡ, ਫੇਰ ਆਪੇ ਪੁਰਖ ਅਕਾਲਾ ਦੀਨ ਦਿਆਲਾ ਗੁਰਮੁਖਾਂ ਦੇ ਸਾਫ਼ ਸੁਥਰੇ ਕਰ ਦਏ ਹੱਡ, ਨਾੜੀ ਨਾੜੀ ਆਪੇ ਵੇਖ ਵਖਾਈਆ। ਸਚ ਪੁਛੋ ਆਦਿ ਜੁਗਾਦਿ ਜੁਗ ਚੌਕੜੀ ਨਿੰਦਰਾ ਕਦੀ ਨਾ ਆਈ ਭਗਤਾਂ ਦੀ ਯਦ, ਯਦੀ ਦਾ ਕਹਿਣਾ ਅਬੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਵਰ ਦਾਤਾ ਇਕ ਅਖਵਾਈਆ। ਨਿੰਦਰਾ ਕਹੇ ਮੈਂ ਸੁਣਿਆ ਇਕ ਸਲੋਕ, ਸੋਹਲਾ ਧੁਰਦਰਗਾਹੀਆ। ਅੰਦਰੇ ਅੰਦਰ ਹੋਈ ਡਰਪੋਕ, ਬਲਹੀਣ ਅਖਵਾਈਆ। ਜੇ ਆਵਾਂ ਤੇ ਮੈਨੂੰ ਭਗਤ ਭਗਵਾਨ ਮਿਲਣ ਦਾ ਸ਼ੌਂਕ, ਦੂਜੀ ਆਸ ਨਾ ਕੋਇ ਵਧਾਈਆ। ਜੇ ਭਗਤ ਜਾਗਣ ਤੇ ਭਗਤ ਭਗਵਾਨ ਕੋਲ ਜਾਣ ਪਹੁੰਚ, ਜੇ ਕੁੱਤੇ ਭੌਕਣ ਦਿਨ ਚੜ੍ਹਦਿਆਂ ਨੂੰ ਸਾਰ ਕੋਇ ਨਾ ਪਾਈਆ। ਪ੍ਰਭ ਦੀ ਵੱਖਰੀ ਨਿਰਾਲੀ ਸਭ ਤੋਂ ਰੌਂਸ, ਰੁਸਿਆਂ ਲਏ ਮਨਾਈਆ। ਜੇ ਨਾਨਕ ਨਿਰਗੁਣ ਸਰਗੁਣ ਵੱਟਾ ਰੱਖਿਆ ਨਹੀਂ ਕੋਈ ਪੰਸੇਰਾ ਔਸ, ਔਸੀਆਂ ਪਾ ਕੇ ਲੱਭਣ ਵਾਲੇ ਸਾਰੇ ਲੈਣ ਅੰਗੜਾਈਆ। ਨਿੰਦਰਾ ਕਹੇ ਮੈਂ ਕੋਈ ਖਾਣ ਵਾਲੀ ਨਹੀਂ ਰੋਟ, ਰਸਨ ਸਵਾਦ ਨਾ ਕੋਇ ਲਗਾਈਆ। ਮੇਰਾ ਕੋਈ ਬੰਕ ਦਵਾਰ ਨਹੀਂ ਕੋਟ, ਕਿਲ੍ਹਿਆਂ ਵਿਚ ਬਹਿ ਕੇ ਝਟ, ਲੰਘਾਈਆ। ਜਿਨ੍ਹਾਂ ਦੇ ਅੰਦਰ ਪ੍ਰਭ ਦੀ ਛੋਟ, ਉਨ੍ਹਾਂ ਦੇ ਮੰਦਰ ਵੜ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੁਕਮੇ ਵਿਚ ਰਖਾਈਆ। ਨਿੰਦਰਾ ਕਹੇ ਮੈਂ ਮੰਗ ਅਖ਼ੀਰੀ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਸੌਣ ਨੂੰ ਮੰਗਦੀ ਨਹੀਂ ਬਿਸਤਰਾ ਮੰਜਾ, ਲੇਫ ਤਲਾਈ ਨਾ ਕੋਇ ਸੁਹਾਈਆ। ਕਿਉਂ ਮੈਨੂੰ

❋

❋

ਡਰ ਲੱਗਦਾ ਜਿਥੇ ਦਿਸਦਾ ਸੱਤ ਰੰਗ ਦਾ ਡੰਡਾ, ਇਹ ਵੀ ਜੰਮੂ ਵਾਲੇ ਬਣਾ ਕੇ ਲਿਆਈਆ। ਇਹਨੂੰ ਵੱਢਿਆ ਤਵੀ ਦੇ ਪਾਰ ਕੰਢਾ, ਛੰਬ ਵਿਚ ਸਮਝਾਈਆ। ਏਸੇ ਕਾਰਨ ਓਥੇ ਹੋਇਆ ਜੰਗਾ, ਦੋਹਾਂ ਦੀ ਪਈ ਲੜਾਈਆ। ਜੇ ਮੈਨੂੰ ਕੋਈ ਹੱਥ ਫੜਨ ਵਾਲਾ ਹੋਵੇ ਬੰਦਾ, ਬੰਦਗੀਆਂ ਵਿਚੋਂ ਬੰਦਗੀ ਦਿਆਂ ਜਣਾਈਆ। ਇਹ ਖੇਲ ਸੂਰਾ ਸਰਬੰਗਾ, ਹਰਿ ਕਰਤਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਖੁਲ੍ਹਾਈਆ। ਨਿੰਦਰਾ ਕਹੇ ਮੈਂ ਏਥੋਂ ਜਾਣਾ ਦੌੜ, ਤਿੰਨ ਦੀ ਬਜਾਏ ਪੰਜ ਦਿਨ ਵੜਨ ਕੋਇ ਨਾ ਪਾਈਆ। ਤੁਸੀਂ ਮੇਰੀ ਜਾਂਦੀ ਦੇ ਸੁਣਿਉਂ ਪੌੜ, ਭੱਜਾਂ ਵਾਹੋ ਦਾਹੀਆ। ਮੈਨੂੰ ਦਿਸ ਪਿਆ ਸ਼ਾਇਦ ਕੋਈ ਬ੍ਰਾਹਮਣ ਗੌੜ, ਜਿਸ ਨੂੰ ਜੰਮੇ ਕੋਇ ਨਾ ਮਾਈਆ। ਹੈਰਾਨ ਹੋ ਗਈ ਇਹਦਾ ਬਚਨ ਮਿੱਠਾ ਕਿ ਕੌੜ, ਸੁੱਧ ਰਹੀ ਨਾ ਰਾਈਆ। ਘੁੰਡ ਚੁੱਕ ਕੇ ਵੇਖਿਆ ਅਵਰ ਦਾ ਔਰ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਜਿਸ ਦੇ ਸਿਰ ਤੇ ਬਿਨਾ ਸੀਸ ਤੋਂ ਗੁਰ ਅਵਤਾਰ ਪੈਗ਼ੰਬਰ ਝੁਲਾਉਂਦੇ ਚੌਰ, ਚਰਨਾਂ ਵਿਚ ਸੀਸ ਨਿਵਾਈਆ। ਉਹ ਵੇਖਣਹਾਰਾ ਕਰਕੇ ਗ਼ੌਰ, ਗਹਿਰ ਗੰਭੀਰ ਬੇਪਰਵਾਹੀਆ। ਜਿਸ ਦੇ ਜੁਗ ਜੁਗ ਤੱਤਾਂ ਵਾਲੇ ਬਦਲਦੇ ਆਉਂਦੇ ਤੌਰ, ਤਰ੍ਹਾਂ ਤਰ੍ਹਾਂ ਖੇਲ ਕਰਾਈਆ। ਭਗਤਾਂ ਉਹਦੇ ਹੱਥ ਫੜਾਈ ਡੋਰ, ਜੋ ਟੁੱਟੀ ਗੰਢ ਵਖਾਈਆ। ਓਨ੍ਹਾਂ ਨੂੰ ਜਾਏ ਬਹੁੜ, ਜੋ ਅੰਤਰ ਆਤਮ ਧਿਆਨ ਕਰਾਈਆ। ਬਹੁੜੀ ਦੁਹਾਈ ਮੇਰਾ ਓਥੇ ਚਲੇ ਕੋਈ ਨਾ ਜ਼ੋਰ, ਜਿਥੇ ਸਾਧਾਂ ਸੰਤਾਂ ਮਿਲਕੇ ਇਕੋ ਰੰਗ ਦੇਣਾ ਵਖਾਈਆ। ਓਨ੍ਹਾਂ ਦਾ ਮਾਲਕ ਮੈਨੂੰ ਨਜ਼ਰੀ ਆਉਣਾ ਇਕੋ ਛੋਹਰ, ਕੰਤ ਕੰਤੂਹਲਾ ਨੂਰ ਇਲਾਹੀਆ। ਸਭ ਦਾ ਮਾਨਸ ਜਨਮ ਜਾਣਾ ਸੌਰ, ਸੌਹਰੇ ਪਈਏ ਇਕੋ ਘਰ ਬਹਿ ਕੇ ਖ਼ੁਸ਼ੀ ਮਨਾਈਆ। ਨਿੰਦਰਾ ਕਹੇ ਜਨ ਭਗਤੋ ਗੁਰਮੁਖੋ ਸੰਤ ਸੁਹੇਲਿਓ ਮੈਨੂੰ ਕੋਈ ਨਿਮਾਣੀ ਨੂੰ ਲਵੋ ਮੋੜ, ਮੁੜ ਮੁੜ ਪਿੱਛੇ ਰਾਹ ਤਕਾਈਆ। ਅੱਗੇ ਦਿਸੇ ਅੰਧੇਰਾ ਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਕਲਜੁਗ ਵਾਸਨਾ ਠੱਗ ਚੋਰ, ਚਾਰ ਕੁੰਟ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਈਆ। ਨਿੰਦਰਾ ਕਹੇ ਮੈਂ ਮੁੜ ਕੀ ਵੇਖਾਂ ਪਿਛਾਹ, ਪਿੱਛੇ ਮੇਰੀ ਦੁਹਾਈਆ। ਗੁਰਮੁਖਾਂ ਦੀ ਅੰਦਰ ਇਹੋ ਇੱਛਾ, ਪ੍ਰਭ ਮਿਲੇ ਧੁਰਦਰਗਾਹੀਆ। ਜੋ ਸਾਚੀ ਦੇਵੇ ਸਿਖ਼ਾ, ਸਿਖਿਆ ਸ਼ਬਦ ਨਾਮ ਪੜ੍ਹਾਈਆ। ਜਿਹੜਾ ਧਰਮ ਦਾ ਲੇਖਾ ਲਿਖਾ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਂ ਅੱਗੇ ਵੜਦੀ ਰਹੀ ਜਗਤ ਦਵਾਰਿਆਂ ਪੱਥਰ ਇੱਟਾ, ਆਪਣਾ ਪੰਧ ਮੁਕਾਈਆ। ਕਿਸੇ ਨੂੰ ਸਮਝਣ ਨਾ ਦਿਤਾ ਆਪਣਾ ਰੂਪ ਨਿੱਕਾ, ਨੇਤਰਾਂ ਦੇ ਪਿੱਛੇ ਵੜ ਕੇ ਆਪਣਾ ਡੇਰਾ ਲਾਈਆ। ਮੈਥੋਂ ਇਕ ਵੇਰਾਂ ਕਬੀਰ ਨੇ ਪੁੱਛਿਆ ਮੇਰਾ ਕਿੱਸਾ, ਕੁਛ ਮੈਨੂੰ ਦੇ ਜਣਾਈਆ। ਮੈਂ ਕਿਹਾ ਮੇਰਾ ਤ੍ਰੈਗੁਣ ਨਾਲ ਸਾਂਝਾ ਹਿੱਸਾ, ਵਿਸ਼ਨ ਬ੍ਰਹਮਾ ਸ਼ਿਵ ਮਿਲ ਕੇ ਗੰਢ ਪਵਾਈਆ। ਉਨ੍ਹਾਂ ਦਾ ਧੂੜ ਦਾ ਮੇਰੇ ਮਸਤਕ ਲੱਗਾ ਟਿੱਕਾ, ਆਹ ਮੈਂ ਬਿੰਦੀ ਸੁਹਾਗ ਰਹੀ ਵਖਾਈਆ। ਆਹ ਵੇਖ ਮੈਨੂੰ ਸਚ ਦਵਾਰਿਉਂ ਮਿਲਿਆ ਚਿੱਠਾ, ਜਿਸ ਦਾ ਲੇਖ ਲਿਖੇ ਨਾ ਕੋਇ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਭੇਵ ਦਏ ਖੁਲ੍ਹਾਈਆ। ਨਿੰਦਰਾ ਕਹੇ ਮੈਂ ਭੱਜ ਕੇ ਜਾਵਾਂ ਕਿੱਥੇ, ਰਸਤਾ ਨਜ਼ਰ ਕੋਇ ਨਾ ਆਈਆ। ਭਗਤ ਦਵਾਰੇ ਅੰਦਰ ਭਗਤ ਸੁਹਾਵਣੇ ਡਿੱਠੇ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਨ੍ਹਾਂ ਦੇ ਅੰਤਰ ਪ੍ਰੇਮ ਰਸ ਮਿੱਠੇ, ਜਿਹਵਾ ਨਾਲ ਸਿਫ਼ਤ ਸਾਲਾਹੀਆ। ਉਨ੍ਹਾਂ ਦੇ ਕਾਗਜ ਕੋਰੇ ਚਿੱਟੇ, ਚਿੱਤਰ ਗੁਪਤ ਨਾ ਲੇਖ ਬਣਾਈਆ। ਰਾਏ ਧਰਮ ਦਾ ਸੀਸ ਝੁਕੇ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਉਨ੍ਹਾਂ ਦੇ ਪੈਂਡੇ ਮੁੱਕੇ, ਮੁਕੰਮਲ

❋

❋

ਮਿਲਿਆ ਬੇਪਰਵਾਹੀਆ। ਮੈਨੂੰ ਏਸੇ ਗੱਲ ਦਾ ਦੁੱਖੇ, ਕਿਉਂ ਅਨੰਦ ਸਾਗਰ ਨੇ ਧੱਕਾ ਦਿਤਾ ਲਗਾਈਆ। ਮੇਰੀ ਓਹੋ ਜਨਣੀ ਮੈਨੂੰ ਓਹੋ ਰੱਖੇ ਕੁੱਖੇ, ਜੋ ਜਗਤ ਜਣੇਂਦੀ ਅਖਵਾਈਆ। ਦੁਹੱਥੜਾ ਮਾਰ ਕੇ ਪਿੱਟੇ, ਬਹੁੜੀ ਬਹੁੜੀ ਕੁਰਲਾਈਆ। ਮੈਂ ਵੇਖਣੇ ਸੀ ਓਸ ਸਮੇਲਨ ਦੇ ਨਿਕਲਦੇ ਸਿੱਟੇ, ਸਿੱਟੇ ਬਾਜ਼ੀ ਕੂੜੀ ਰਹਿਣ ਨਾ ਪਾਈਆ। ਜਨ ਭਗਤੋ ਜੇ ਆਗਿਆ ਦਿਉ ਨਿੰਦਰਾ ਕਹੇ ਮੈਂ ਤੁਹਾਡੇ ਅੰਦਰ ਨਹੀਂ ਵੜਦੀ ਫਿਰੂੰ ਪਿੱਛੇ ਪਿੱਛੇ, ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖ ਵੇਖ ਵਖਾਈਆ। ਜਨ ਭਗਤ ਕਹਿਣ ਜਾਹ ਨਿੰਦਰਾ ਸੌਂ, ਸੌਂ ਕੇ ਝਟ ਲੰਘਾਈਆ। ਮੁੜ ਕੇ ਫੇਰ ਨਾ ਆਵੀਂ ਭੌਂ, ਤੈਨੂੰ ਰਹੇ ਸੁਣਾਈਆ। ਕਮਲੀਏ ਕੋਝੀਏ ਸਾਨੂੰ ਪ੍ਰਭ ਮਿਲਣ ਦਾ ਗੌਂ, ਦੂਜੀ ਆਸ ਨਾ ਕੋਇ ਵਧਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਇਕੋ ਨਾਉਂ, ਪਰਮਾਤਮਾ ਆਤਮਾ ਦਾ ਮਾਲਕ ਨਜ਼ਰੀ ਆਈਆ। ਓਸ ਦੇ ਦਵਾਰੇ ਕਿਸੇ ਦਾ ਲੱਗਣਾ ਨਹੀਂ ਦਾਉ, ਪੇਚਾ ਆਪਣਾ ਨਾਮ ਰਖਾਈਆ। ਸਭ ਨੇ ਕਰਨਾ ਵਾਹੋ ਵਾਹੋ, ਵਾਹਵਾ ਤੇਰੀ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਜਿਸ ਨੇ ਕਰਨਾ ਹਕ ਨਿਆਉਂ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਈਆ। ਜਨ ਭਗਤ ਕਹਿਣ ਇਹ ਸਚ ਇਕੱਠ, ਧੁਰ ਕਰਤਾ ਆਪ ਕਰਾਈਆ। ਸਤਿਗੁਰ ਨਾਨਕ ਹਲਦੀ ਮਿਰਚ ਮਸਾਲੇ ਆਟੇ ਵਾਲਾ ਖੋਲ੍ਹ ਕੇ ਹੱਟ, ਸੌਦਾ ਤਕੜੀ ਨਾਲ ਤੁਲਾਈਆ। ਅੱਗੇ ਇਸ਼ਾਰਾ ਇਕ ਦੱਸ, ਮੋਦੀਖ਼ਾਨੇ ਵਿਚ ਜਣਾਈਆ। ਜਿਸ ਨੇ ਮੈਨੂੰ ਕੀਤਾ ਵੱਸ, ਉਹ ਮੇਰਾ ਮਾਲਕ ਬੇਪਰਵਾਹੀਆ। ਜਿਸ ਵੇਲੇ ਕਿਰਪਾ ਕਰੇ ਆਪਣੀ ਵਤ, ਬੇਵਤਨਾਂ ਵੇਖ ਵਖਾਈਆ। ਨਾਮ ਭੰਡਾਰਾ ਦੇਵੇ ਵਥ, ਅਨਮੁੱਲੜੀ ਆਪ ਵਰਤਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਸ਼ਬਦੀ ਕੰਡਾ ਇਕ ਉਠਾਈਆ। ਜਿਸ ਦੇ ਕਾਇਆ ਮੰਦਰ ਅੰਦਰ ਆਪਣੇ ਪ੍ਰੇਮ ਦਾ ਛਾਬਾ ਦੇਵੇ ਘੱਤ, ਘਾਉ ਇਕੋ ਦਏ ਲਗਾਈਆ। ਧੀਰਜ ਸੰਤੋਖ ਦੇਵੇ ਸਤਿ, ਸਚ ਵਿਚ ਸਮਾਈਆ। ਤੂੰ ਮੇਰਾ ਮੈਂ ਤੇਰਾ ਖ਼ੁਸ਼ੀਆਂ ਵਿਚ ਗਾਵੇ ਜਸ, ਸਿਫ਼ਤਾਂ ਵਿਚ ਸਾਲਾਹੀਆ। ਓਥੇ ਸਭ ਦੀ ਹੋਵੇ ਬਸ, ਬਸਤਿਆਂ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਜਣਾਈਆ। ਸਾਚੀ ਖੇਲ ਕਰੇ ਅਕਾਲ, ਪਰਮ ਪੁਰਖ ਵਡਿਆਈਆ। ਜੁਗ ਚੌਕੜੀ ਬਦਲਦਾ ਆਇਆ ਚਾਲ, ਨਿਤ ਨਵਿਤ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰਾਂ ਦੱਸਦਾ ਰਿਹਾ ਹਾਲ, ਅਹਿਵਾਲ ਵਿਚ ਵਡਿਆਈਆ। ਸਚਖੰਡ ਦਵਾਰਾ ਸਮਝਾਉਂਦਾ ਰਿਹਾ ਧਰਮਸਾਲ, ਥਿਰ ਘਰ ਚਰਨ ਕਵਲ ਟਿਕਾਈਆ। ਜੋਤੀ ਜਲਵਾ ਦੇਂਦਾ ਰਿਹਾ ਜਮਾਲ, ਨੂਰੇ ਚਸ਼ਮ ਨੂਰ ਰੁਸ਼ਨਾਈਆ। ਸੋ ਖੇਲ ਕਰੇ ਕਮਾਲ, ਆਪਣਾ ਪੜਦਾ ਮਾਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦਾਤਾ ਧੁਰਦਰਗਾਹੀਆ। ਕੱਲ ਦੀ ਰੈਣ ਕਹੇ ਮੈਂ ਖ਼ੁਸ਼ੀ ਮਨਾਉਣੀ ਮਾਤ, ਮਤਾ ਸੰਤਾਂ ਭਗਤਾਂ ਨਾਲ ਮਿਲਾਈਆ। ਸਾਰੇ ਬਣ ਜਾਓ ਇਕ ਜਮਾਤ, ਤਾਲਬ ਇਲਮ ਬਣੋ ਨੂਰ ਇਲਾਹੀਆ। ਪਹਿਲੀ ਪੱਟੀ ਪਹਿਲਾ ਵੇਖੋ ਬਾਬ, ਪਹਿਲਾ ਅੱਖਰ ਨਿਰਅੱਖਰ ਧਾਰ ਵਖਾਈਆ। ਜੇ ਮੈਥੋਂ ਸਿਖਣਾ ਹਿਸਾਬ, ਅੰਕੜਾ ਇਕੋ ਦਿਆਂ ਪਰਗਟਾਈਆ। ਜਿਸ ਨੂੰ ਸਾਰੇ ਕਰਨ ਆਦਾਬ, ਉਹ ਏਕੇ ਦਾ ਸਿਫ਼ਰਾ ਦਿਸੇ ਸ੍ਰਿਸ਼ਟ ਸਬਾਈਆ। ਦੂਆ ਸਰਗੁਣ ਲਾ ਨਾ ਸਕੇ ਤਾਬ, ਤੀਆ ਤ੍ਰੈਗੁਣ ਲੇਖਾ ਦਏ ਮੁਕਾਈਆ। ਚੌਕਾ ਚਾਰੇ ਜੁਗ ਕਰੇ ਬੇਤਾਬ, ਪੰਚਮ ਪੰਚ ਨਾ ਕੋਇ ਸਾਲਾਹੀਆ। ਛੇਵੇਂ ਦਰ ਨਜ਼ਰ

❋

❋

ਆਏ ਨਾ ਕੋਇ ਨਵਾਬ, ਸੱਤਵੇਂ ਸਤਿ ਨਾ ਕੋਇ ਸਮਾਈਆ। ਅੱਠਾਂ ਤੱਤਾਂ ਦਾ ਅਠੋਤਰੀ ਵਾਲਾ ਜਾਪ, ਰਸਨਾ ਜਿਹਵਾ ਸਾਰੇ ਹਿਲਾਈਆ। ਨੌ ਦਰ ਕਰ ਸਕੇ ਕੋਈ ਨਾ ਪਾਕ, ਪਵਿਤ੍ਰ ਪਵਿਤ ਨਾ ਕੋਇ ਅਖਵਾਈਆ। ਦਸਵੇਂ ਦਾ ਢੋਲਾ ਸਾਰੇ ਰਹੇ ਆਖ, ਮੰਜ਼ਲ ਚੜ੍ਹ ਕੇ ਆਸਣ ਕੋਇ ਨਾ ਲਾਈਆ। ਇਹ ਗੁਰ ਅਵਤਾਰ ਪੈਗ਼ੰਬਰਾਂ ਦਾ ਭਵਿਖਤ ਵਾਕ, ਜੋ ਪੱਚੀ ਪੋਹ ਦੀ ਰੁਤੜੀ ਕਲ ਨੂੰ ਆਈਆ। ਛੱਬੀ ਪੋਹ ਨੂੰ ਵੇਖਣੇ ਸੱਜਣ ਸਾਕ, ਜੋ ਸੰਤ ਸੁਹੇਲੇ ਸੂਫ਼ੀ ਆਉਣੇ ਚਾਈਂ ਚਾਈਂਆ। ਤਾਕੀ ਖੋਲ੍ਹਣ ਪੜਦੇ ਵਿਚੋਂ ਤਾਕ, ਬਿਨ ਤੇਲ ਬਾਤੀ ਦੀਪਕ ਹੋਵੇ ਰੁਸ਼ਨਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਮੰਨ ਕੇ ਗਏ ਬਾਪ, ਅਮਾਮਾਂ ਦਾ ਅਮਾਮ ਜਲਵਾਗਰ ਨੂਰ ਇਲਾਹੀਆ। ਜਿਸ ਦੀ ਗੁਰ ਅਵਤਾਰ ਸ਼ਨਾਖ਼ਤ ਕਰਦੇ ਰਹੇ ਸਾਖਿਆਤ, ਸਤਿ ਸਰੂਪ ਸਮਝਾਈਆ। ਸੋ ਕਲਜੁਗ ਅੰਤ ਵੇਖਣਹਾਰਾ ਵਾਕਿਆਤ, ਵਾਕਫ਼ਕਾਰ ਸਰਬ ਅਖਵਾਈਆ। ਓਸ ਨੇ ਫੋਲਣੀ ਪੜ੍ਹਨੀ ਕਿਹੜੀ ਲੁਗ਼ਾਤ, ਅਲਿਫ਼ ਯੇ ਨਾ ਕੋਇ ਸਮਝਾਈਆ। ਸਭ ਦੀ ਸੁਣਨਹਾਰ ਅਰਦਾਸ, ਬੇਨੰਤੀ ਵਿਚ ਵਡਿਆਈਆ। ਭਿੰਨੜੀ ਕਹੇ ਮੇਰੀ ਸੁਹੰਜਣੀ ਹੋਣੀ ਰਾਤ, ਰੁਤੜੀ ਰੁੱਤ ਮਹਿਕਾਈਆ। ਸਚ ਖ਼ੁਦਾ ਤੋਂ ਮੰਗਣੀ ਉਹ ਕਿਤਾਬ, ਜਿਹੜੀ ਕੁਤਬਖ਼ਾਨੇ ਵਿਚ ਨਾ ਕਿਸੇ ਟਿਕਾਈਆ। ਸੁਣਨੀ ਉਹ ਰਬਾਬ, ਜਿਸ ਦਾ ਤੰਦ ਸਤਾਰ ਨਾ ਕੋਇ ਹਿਲਾਈਆ। ਵਾਚਣੀ ਉਹ ਆਵਾਜ਼, ਜਿਸ ਨੂੰ ਜਿਹਵਾ ਕੋਇ ਨਾ ਗਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਆਤਮਾ ਨਾਲ ਸਮਾਜ, ਮਜ਼੍ਹਬਾਂ ਵਿਚ ਨਾ ਵੰਡ ਵੰਡਾਈਆ। ਉਹ ਸਾਹਿਬ ਸਵਾਮੀ ਸਤਿਗੁਰ ਲੱਖ ਚੁਰਾਸੀ ਮਹਾਰਾਜ, ਅੰਡਜ ਜੇਰਜ ਉਤਭੁਜ ਸੇਹਤਜ ਚਾਰੇ ਖਾਣੀ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਘਰ ਅੰਦਰ ਸਾਚੇ ਮੰਦਰ ਆਦਿ ਅੰਤ ਮਧ ਮਧਸੂਦਨ ਵੇਖ ਵਖਾਈਆ। ਨਿੰਦਰਾ ਕਹੇ ਮੈਂ ਜਾਵਾਂ ਭਾਗ, ਭਾਗਾਂ ਵਾਲਿਓ ਤੁਹਾਨੂੰ ਸੀਸ ਨਿਵਾਈਆ। ਤੁਹਾਡੇ ਅੰਤਰ ਵੇਖਿਆ ਇਕ ਵੈਰਾਗ, ਜੋ ਸਾਰੇ ਮਿਲ ਕੇ ਪ੍ਰਭ ਨੂੰ ਰਹੇ ਧਿਆਈਆ। ਤੁਹਾਡੇ ਅੰਦਰ ਬੁੱਧੀ ਰਹੀ ਨਹੀਂ ਕਾਗ, ਹੰਸ ਬੈਠੇ ਸੋਭਾ ਪਾਈਆ। ਦੀਪਕ ਜੋਤ ਜਗੇ ਚਿਰਾਗ਼, ਤੇਲ ਬਾਤੀ ਦਾ ਖਹਿੜਾ ਦਿਤਾ ਛੁਡਾਈਆ। ਧੁਨ ਆਤਮਕ ਸੁਣੋ ਰਾਗ, ਸਰਵਣ ਮਿਲੇ ਨਾ ਕੋਇ ਵਡਿਆਈਆ। ਸਾਚੇ ਬੇੜੇ ਚੜ੍ਹੋ ਜਹਾਜ਼, ਜਿਸ ਦਾ ਖੇਵਟ ਖੇਟਾ ਮਲਾਹ ਇਕ ਅਖਵਾਈਆ। ਦੂਜਾ ਸਮਝੇ ਕੋਈ ਨਾ ਰਾਜ਼, ਨਿਰੰਤਰ ਭੇਵ ਨਾ ਕੋਇ ਸਮਝਾਈਆ। ਤੁਹਾਡੀ ਖੁਲ੍ਹੀ ਰਹੇ ਸਦਾ ਜਾਗ, ਮੈਂ ਭੱਜਾਂ ਵਾਹੋ ਦਾਹੀਆ। ਨਾਲ ਲੈ ਕੇ ਜਾਵਾਂ ਤੁਹਾਡਾ ਵਾਦ ਵਿਵਾਦ, ਵਿਖ ਆਪਣੀ ਝੋਲੀ ਪਾਈਆ। ਜਨ ਭਗਤੋ ਵੇਖਿਓ ਕਿਤੇ ਕੂੜੇ ਨਾ ਬਣਿਓ ਸਾਧ, ਸਾਧਨਾ ਸਚ ਲੈਣੀ ਕਮਾਈਆ। ਏਥੇ ਨਾ ਕੋਈ ਸਵਾਲ ਨਾ ਜਵਾਬ, ਜਵਾਬ ਤਲਬੀ ਵਿਚ ਦੁਹਾਈਆ। ਦੂਰ ਦੁਰਾਡੀ ਭੱਜੀ ਜਾਂਦੀ ਠੇਡੇ ਖਾਂਦੀ ਤੁਹਾਨੂੰ ਕਰਾਂ ਆਦਾਬ, ਨਿਉਂ ਨਿਉਂ ਸੀਸ ਝੁਕਾਈਆ। ਅੱਗੇ ਸਤਿ ਧਰਮ ਦਾ ਚਲਾਇਓ ਰਿਵਾਜ, ਪ੍ਰੇਮ ਪ੍ਰੀਤੀ ਮਾਨਵ ਮਾਨਵ ਨਾਲ ਵਧਾਈਆ। ਖਾਣ ਪੀਣ ਪਹਿਨਣ ਦਾ ਵੱਡਾ ਸਮਝਿਓ ਨਾ ਕੋਇ ਸਵਾਦ, ਰਸ ਆਤਮਾ ਪਰਮਾਤਮਾ ਲੈਣਾ ਛਕਾਈਆ। ਫੇਰ ਸਭ ਦੇ ਵੱਡੇ ਹੋਣ ਭਾਗ, ਆਪਣਾ ਭਾਗ ਹਿੱਸਾ ਜੀਵਣ ਦਾ ਸਤਿਗੁਰ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਅੰਦਰ ਸਦਾ ਵਜਾਵੇ ਆਪਣੇ ਪ੍ਰੇਮ ਦਾ ਨਾਦ, ਜਿਸ ਦੀ ਆਵਾਜ਼ ਜਗਤ ਸਰਵਣ ਕੰਨ ਸੁਣਨ ਕੋਇ ਨਾ ਪਾਈਆ।

❋

❋