੨੫ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਸਚ ਸੂਚਨਾ ਧੁਰ ਸੰਦੇਸ਼, ਸੋ ਪੁਰਖ ਨਿਰੰਜਣ ਆਪ ਦ੍ਰਿੜਾਇੰਦਾ। ਜੋ ਵਸੇ ਸਚਖੰਡ ਦਵਾਰੇ ਸਾਚੇ ਦੇਸ, ਮੁਕਾਮੇ ਹਕ ਸੋਭਾ ਪਾਇੰਦਾ। ਆਦਿ ਜੁਗਾਦੀ ਇਕ ਨਰੇਸ਼, ਨਰ ਨਿਰੰਕਾਰਾ ਆਪ ਅਖਵਾਇੰਦਾ। ਜਿਸ ਦਾ ਸਦਾ ਅਗੰਮਾ ਖੇਲ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਹੋ ਪਰਵੇਸ਼, ਪਾਰਬ੍ਰਹਮ ਬ੍ਰਹਮ ਪੜਦਾ ਆਪ ਉਠਾਇੰਦਾ। ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜੋ ਭਵਿਖਤਾਂ ਵਿਚ ਲਿਖ ਕੇ ਗਏ ਲੇਖ, ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਫੋਲ ਫੁਲਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਕੂੜੀ ਕਿਰਿਆ ਬਦਲਣ ਵਾਲਾ ਰੇਖ, ਰਿਖੀ ਰਿਖੀਸ਼ਰ ਮੁਨੀ ਮੁਨੀਸ਼ਰ ਜੋੜ ਜੁੜਾਇੰਦਾ। ਧੁਰਦਰਗਾਹੀ ਸਚ ਮਲਾਹੀ ਬਣ ਕੇ ਖੇਵਟ ਖੇਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸੁਣੋ ਸੰਦੇਸ਼ਾ ਧੁਰ ਦੀ ਧਾਰ, ਹਰਿ ਕਰਤਾ ਆਪ ਦ੍ਰਿੜਾਈਆ। ਕਲਜੁਗ ਅੰਤਮ ਵੇਖ ਵਿਚਾਰ, ਲੱਖ ਚੁਰਾਸੀ ਭੇਵ ਚੁਕਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਾਵੇ ਸਾਰ, ਤਤਵ ਤਤ ਇਕ ਸਮਝਾਈਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਵੱਡੀ ਵਡਿਆਈਆ। ਹੁਕਮੇ ਅੰਦਰ ਸਦ ਗੁਰੂ ਅਵਤਾਰ, ਪੈਗ਼ੰਬਰਾਂ ਨਾਲ ਮਿਲਾਈਆ। ਨੇਤਰ ਖੋਲ੍ਹ ਵੇਖੋ ਆਪਣਾ ਸੰਸਾਰ, ਸਦੀ ਬੀਸਵੀਂ ਭੇਵ ਚੁਕਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਕਰੋ ਗੁਫ਼ਤਾਰ, ਅਨਬੋਲਤ ਰਾਗ ਅਲਾਈਆ। ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਨੂਰ ਨਾ ਕੋਇ ਚਮਕਾਈਆ। ਰਸਨਾ ਜਿਹਵਾ ਪੜ੍ਹ ਪੜ੍ਹ ਗਈ ਹਾਰ, ਧੁਰ ਦਾ ਨਾਮ ਨਾ ਕੋਇ ਵਡਿਆਈਆ। ਇਸ਼ਟਾਂ ਵਿਚ ਇਸ਼ਟ ਸ੍ਰਿਸ਼ਟੀ ਮੰਨੇ ਨਾ ਕੋਇ ਪਿਆਰ, ਭਰਮੇ ਭੁੱਲੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੂਚਨਾ ਇਕ ਸਮਝਾਈਆ। ਸਚ ਸੂਚਨਾ ਦੇਵੇ ਪੁਰਖ ਸਮਰਥ, ਹਰਿ ਕਰਤਾ ਵਡ ਵਡਿਆਈਆ। ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਜ਼ਿਮੀਂ ਅਸਮਾਨ ਖੋਲ੍ਹੋ ਅੱਖ, ਗੁਰ ਅਵਤਾਰ ਪੀਰ ਪੈਗ਼ੰਬਰ ਪੜਦਾ ਲਓ ਉਠਾਈਆ। ਚਾਰ ਵਰਨ ਅਠਾਰਾਂ ਬਰਨ ਸਤਿ ਧਰਮ ਦਿਸੇ ਕੋਈ ਨਾ ਸੱਚ, ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਭੇਵ ਨਾ ਕੋਇ ਚੁਕਾਈਆ। ਚਾਰ ਕੁੰਟ ਦਹਿ ਦਿਸ਼ਾ ਨਾੜ ਬਹੱਤਰ ਉਬਲੇ ਰੱਤ, ਅੰਤਰ ਆਤਮ ਮੇਘ ਨਾ ਕੋਇ ਬਰਸਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਮਾਰਗ ਆਏ ਦੱਸ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਢੋਲਾ ਸੋਹਲਾ ਰਾਗ ਅਲਾਈਆ। ਨਿਜ ਨੇਤਰ ਲੋਚਣ ਨੈਣ ਖੋਲ੍ਹੇ ਕੋਈ ਨਾ ਅੱਖ, ਪਰਤੱਖ ਮਿਲੇ ਨਾ ਕਿਸੇ ਗੋਸਾਈਂਆ। ਮਨਮਤ ਕੂੜੀ ਸਕੇ ਕੋਈ ਨਾ ਛੱਡ, ਖ਼ਾਲੀ ਹੱਡ ਨਾ ਕੋਇ ਕਰਾਈਆ। ਆਤਮ ਪਰਮਾਤਮ ਨਾਲੋਂ ਹੋਈ ਅੱਡ, ਮਹੱਲ ਅਟਲ ਕਾਇਆ ਤਨ ਵਜੂਦ ਮਹਿਬੂਬ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸਚ ਸੂਚਨਾ ਸੁਣੋ ਗੁਰ ਅਵਤਾਰ, ਪੈਗ਼ੰਬਰਾਂ ਆਪ ਦ੍ਰਿੜਾਈਆ। ਸਚਖੰਡ ਨਿਵਾਸੀ ਏਕੰਕਾਰ, ਅਕਲ ਕਲ ਆਪ ਅਖਵਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਾਤਾ ਰਿਹਾ ਨਾ ਕੋਇ ਸੰਸਾਰ, ਪ੍ਰੀਤੀ ਪ੍ਰੇਮ ਨਾ ਕੋਇ ਕਮਾਈਆ। ਚਾਰੋਂ ਕੁੰਟ ਹਾਹਾਕਾਰ, ਉੱਤਰ ਪੂਰਬ ਪੱਛਮ ਦੱਖਣ ਦਏ ਦੁਹਾਈਆ। ਤੀਰਥ ਤਟ ਰੋਵਣ ਜ਼ਾਰੋ ਜ਼ਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣ ਅੱਖ ਸ਼ਰਮਾਈਆ। ਮੰਦਰ ਮਸਜਿਦ
❋
❋
ਸ਼ਿਵਦਵਾਲੇ ਮੱਠ ਗੁਰਦਵਾਰ, ਹਾਹਾਕਾਰ ਪਈ ਲੜਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਪ੍ਰੀਤਮ ਮਿਲੇ ਨਾ ਸਾਂਝਾ ਯਾਰ, ਸਗਲਾ ਸੰਗ ਨਾ ਕੋਇ ਬਣਾਈਆ। ਮੂਰਖ ਮੁਗਧ ਪਾਵਣ ਅੰਤਰ ਨਿਰੰਤਰ ਕੋਇ ਨਾ ਸਾਰ, ਮੰਤਰ ਮੂਲ ਨਾ ਕੋਇ ਦ੍ਰਿੜਾਈਆ। ਦੀਨਾਂ ਮਜ਼੍ਹਬਾਂ ਵਿਚ ਖਾਰ, ਜਾਤ ਪਾਤ ਦਿਵਸ ਰੈਣ ਕੂੜਾ ਡੰਕਾ ਜਗਤ ਵਜਾਈਆ। ਉਠੋ ਵੇਖੋ ਬਿਨ ਨੇਤਰ ਲੋਚਣ ਕੀ ਖੇਲ ਵਰਤੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਸੁਣ ਤੇਈ ਅਵਤਾਰ, ਸ਼ਬਦੀ ਸ਼ਬਦ ਧੁਨ ਸ਼ਨਵਾਈਆ। ਈਸਾ ਮੂਸਾ ਮੁਹੰਮਦ ਹੋਵਣ ਖ਼ਬਰਦਾਰ, ਬੇਖ਼ਬਰ ਕਵਣ ਰਿਹਾ ਜਗਾਈਆ। ਨਾਨਕ ਨਿਰਗੁਣ ਗੋਬਿੰਦ ਅੱਖ ਉਘਾੜ, ਤੱਕਣ ਚਾਈਂ ਚਾਈਂਆ। ਵਿਸ਼ਨ ਬ੍ਰਹਮਾ ਸ਼ਿਵ ਸੁਣਨ ਨਾਲ ਪਿਆਰ, ਅੰਤਰ ਅੰਤਰ ਆਸ ਰਖਾਈਆ। ਕੀ ਹੁਕਮ ਦੇਵੇ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਸਿਰ ਝੁਕਦੇ ਰਹੇ ਵਾਰੋ ਵਾਰ, ਨਮਸਤੇ ਸਜਦਾ ਡੰਡਾਵਤ ਵਿਚ ਵਡਿਆਈਆ। ਜਿਸ ਦੇ ਨਾਮ ਕਲਮੇ ਗਾਉਂਦੇ ਆਏ ਵਾਰ, ਵਾਰਤਾ ਨਾਤਾ ਜੋੜ ਕੇ ਕਲਮ ਸ਼ਾਹੀਆ। ਸੋ ਖੇਲ ਕਰੇ ਕਰਨੀ ਦਾ ਕਰਤਾ ਕੁਦਰਤ ਦਾ ਕਾਦਰ ਕਰਨੇਹਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸਾ ਇਕ ਇਕੱਲਾ ਇਕੋ ਇਕ ਸੁਣਾਈਆ। ਸਚ ਸੂਚਨਾ ਧੁਰ ਦਾ ਪੱਤਰ, ਪਾਤਰ ਇਕ ਵਡਿਆਈਆ। ਜਿਸ ਦਾ ਨਾਮ ਬਿਨਾ ਕਿਸੇ ਅੰਕ ਅੱਖਰ, ਕਲਮ ਸ਼ਾਹੀ ਨਾ ਸਿਫਤ ਸਾਲਾਹੀਆ। ਸਭ ਦੀ ਚੋਟੀ ਬੈਠਾ ਚੜ੍ਹ ਕੇ ਸਿਖ਼ਰ, ਨਿਰਗੁਣ ਦਾਤਾ ਧੁਰਦਰਗਾਹੀਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਬ੍ਰਹਮ ਧਾਰੋਂ ਆਪੇ ਨਿਕਲ, ਆਤਮ ਪਰਮਾਤਮ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਉਪਜਾਈਆ। ਸਚ ਸਦੇਸਾ ਦੇਵੇ ਹਰਿ, ਹਰਿ ਵੱਡਾ ਵੱਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰੋ ਲੋਕਮਾਤ ਵੇਖੋ ਆਪਣਾ ਪੁਰਾਣਾ ਘਰ, ਵੇਦ ਪੁਰਾਨ ਦੇਣ ਗਵਾਹੀਆ। ਸਾਚਾ ਦਿਸੇ ਕੋਈ ਨਾ ਸਰ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਚਾਰ ਕੁੰਟ ਸਭ ਨੂੰ ਆਵੇ ਡਰ, ਭੈ ਭੌ ਨਾ ਕੋਇ ਮੁਕਾਈਆ। ਰਸਨਾ ਨਾਲ ਸਾਰੇ ਰਹੇ ਪੜ੍ਹ, ਹਿਰਦੇ ਹਰਿ ਨਾ ਕੋਇ ਵਸਾਈਆ। ਕਥਾ ਕਹਾਣੀ ਦੱਸਦੇ ਚੇਤਨ ਜੜ੍ਹ, ਚੇਤਨ ਰੂਪ ਨਾ ਕੋਇ ਸਮਾਈਆ। ਕਲਮਿਆਂ ਉਤੋਂ ਰਹੇ ਲੜ, ਝਗੜਾ ਪਿਆ ਨਾਮ ਖ਼ੁਦਾਈਆ। ਜੀਵਤ ਕੋਈ ਸਕੇ ਨਾ ਮਰ, ਮਰ ਜੀਵਤ ਰੂਪ ਵਟਾਈਆ। ਭਰਮੇ ਭੁੱਲਾ ਨਾਰੀ ਨਰ, ਨਰ ਨਰਾਇਣ ਨਾ ਕੋਇ ਮਿਲਾਈਆ। ਮਾਇਆ ਮਮਤਾ ਅਗਨੀ ਰਹੇ ਸੜ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਸਾਚੀ ਮੰਜ਼ਲ ਕੋਈ ਨਾ ਸਕੇ ਚੜ੍ਹ, ਜਗਤ ਦਵਾਰਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਸੁਣੋ ਫ਼ਰਮਾਨਾ, ਹਰਿ ਕਰਤਾ ਆਪ ਜਣਾਈਆ। ਕਰੇ ਖੇਲ ਸ੍ਰੀ ਭਗਵਾਨਾ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਹੋ ਪਰਧਾਨਾ, ਜੋਤੀ ਜੋਤ ਨੂਰ ਰੁਸ਼ਨਾਈਆ। ਸ਼ਬਦੀ ਸਤਿਗੁਰੂ ਬਲਵਾਨਾ, ਗੁਰ ਗੁਰ ਇਕੋ ਦਏ ਸਮਝਾਈਆ। ਜਿਸ ਦਾ ਹੁਕਮ ਦੋ ਜਹਾਨਾਂ, ਨਾ ਕੋਈ ਮੇਟੇ ਮੇਟ ਮਿਟਾਈਆ। ਆਤਮ ਪਰਮਾਤਮ ਦਾ ਦੱਸੇ ਇਕ ਨਿਸ਼ਾਨਾ, ਦੂਜਾ ਰਾਹ ਨਾ ਕੋਇ ਚਲਾਈਆ। ਸੰਦੇਸਿਆਂ ਵਿਚੋਂ ਦੇਵੇ ਇਕ ਪਰਵਾਨਾ, ਪਰਮ ਪੁਰਖ ਉਪਜਾਈਆ। ਲੱਖ ਚੁਰਾਸੀ ਸਾਚਾ ਕਾਹਨਾ, ਜੋ ਅੰਤਰ ਆਤਮ ਸ਼ਬਦੀ ਨਾਮ ਸੁਣਾਈਆ।
❋
❋
ਸੋ ਸਵਾਮੀ ਧੁਰ ਦਾ ਰਾਮਾ, ਜਿਸ ਰਾਮ ਦਸਰਥ ਘਰ ਪੰਜ ਤਤ ਨਾਤਾ ਦਿਤਾ ਜੁੜਾਈਆ। ਸੋ ਸ਼ਹਿਨਸ਼ਾਹ ਸੁਲਤਾਨਾ, ਸੁੱਤਿਆਂ ਲਏ ਉਠਾਈਆ। ਏਕਾ ਦੇਵੇ ਸਚ ਨਾਮ ਪੈਮਾਨਾ, ਅੰਮ੍ਰਿਤ ਰਸ ਜਾਮ ਪਿਆਈਆ। ਜਿਸ ਦੇ ਘਰ ਨਹੀਂ ਕੋਈ ਬੇਗਾਨਾ, ਵੈਰੀ ਸ਼ੱਤਰੂ ਮੀਤ ਬਣਾਈਆ। ਉਸ ਨੇ ਮਾਰਗ ਦੱਸਣਾ ਆਸਾਨਾ, ਸੱਚਾ ਰਾਹ ਚਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸੇ ਇਕ ਮਕਾਨਾ, ਦੂਜਾ ਘਰ ਨਾ ਕੋਇ ਵਖਾਈਆ। ਜੋਤੀ ਪਹਿਰੇ ਬਾਣਾ, ਬਾਨੀ ਸਭ ਦਾ ਇਕ ਅਖਵਾਈਆ। ਜਿਸ ਦੇ ਪਿੱਛੇ ਰਵਦਾਸ ਨੇ ਗੰਢਿਆ ਪਾਹਨਾ, ਟੁੱਟਿਆਂ ਗੰਢ ਵਖਾਈਆ। ਜਿਸ ਪਿੱਛੇ ਜੁਲਾਹੇ ਤਣਿਆ ਤਾਣਾ, ਕਬੀਰ ਕਬਰਾਂ ਗਿਆ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਪਰਗਟਾਈਆ। ਦੇਵੇ ਸੂਚਨਾ ਸਚ ਸਵਾਮੀ, ਸਵਾਮੀਆਂ ਦਏ ਸੁਣਾਈਆ। ਜਿਸ ਮਰਦਾਨੇ ਪਿਆਇਆ ਅੰਮ੍ਰਿਤ ਪਾਣੀ, ਗੜ੍ਹ ਹੰਕਾਰੀਆ ਤੋੜ ਤੁੜਾਈਆ। ਉਹ ਮੰਜ਼ਲ ਦੇਵੇ ਇਕ ਮਹਾਨੀ, ਮਹਿਬੂਬ ਨੂਰ ਖ਼ੁਦਾਈਆ। ਜਲਵਾ ਬਖ਼ਸ਼ ਜੋਤ ਨੂਰਾਨੀ, ਅੰਧ ਅੰਧੇਰ ਦਏ ਚੁਕਾਈਆ। ਸ਼ਬਦ ਅਣਿਆਲਾ ਤੀਰ ਲਗਾਵੇ ਕਾਨੀ, ਕਾਇਨਾਤ ਆਪ ਉਠਾਈਆ। ਭਗਤਾਂ ਉਤੇ ਕਰੇ ਮਿਹਰਵਾਨੀ, ਮਿਹਰ ਮੁਹੱਬਤ ਵਿਚ ਸਮਾਈਆ। ਚਾਰ ਜੁਗ ਦਾ ਕੂੜਾ ਝਗੜਾ ਮੇਟੇ ਦੀਵਾਨੀ, ਸਦੀ ਚੌਧਵੀਂ ਫੋਲ ਫੁਲਾਈਆ। ਸਚ ਦਵਾਰੇ ਰਹੇ ਨਾ ਕੋਇ ਹਰਾਮੀ, ਹਰਿਜਨ ਸਾਚੇ ਆਪ ਪਰਗਟਾਈਆ। ਜਨ ਭਗਤੋ ਤੁਹਾਡੀ ਕਰੇ ਨਾ ਕੋਇ ਬਦਨਾਮੀ, ਬਦਲਾ ਸਭ ਦਾ ਰਿਹਾ ਚੁਕਾਈਆ। ਜੋ ਆਇਆ ਸੋ ਖੱਟ ਕੇ ਜਾਵੇ ਨੇਕ ਨਾਮੀ, ਨਿੱਕਿਆ ਵੱਡਿਆਂ ਮਿਲੇ ਵਡਿਆਈਆ। ਸਭ ਦਾ ਨਾਤਾ ਜੁੜਨਾ ਬਾਹਮੀ, ਮਿਤਰ ਪਿਆਰਾ ਮੇਲ ਮਿਲਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਗ਼ੁਲਾਮੀ, ਸ਼ਰਅ ਜ਼ੰਜੀਰ ਦਏ ਕਟਾਈਆ। ਮੰਜ਼ਲ ਵਖਾਵੇ ਹਕ ਅਨਾਮੀ, ਜਿਥੇ ਜਲਵਾ ਨੂਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਜੋ ਬੋਲ ਕੇ ਗਏ ਬਾਣੀ, ਧੁਰ ਦਾ ਨਾਮ ਦ੍ਰਿੜਾਈਆ। ਉਸ ਤੋਂ ਅਗਲੀ ਦੇਵੇ ਹੋਰ ਨਿਸ਼ਾਨੀ, ਜੋ ਪਿਛਲੇ ਨਿਸ਼ਾਨੇ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਦ੍ਰਿੜਾਈਆ। ਸੂਚਨਾ ਦੇਵੇ ਏਕੰਕਾਰ, ਇਕ ਇਕੱਲਾ ਬੇਪਰਵਾਹੀਆ। ਜਿਸ ਦਾ ਆਤਮਾ ਨਾਲ ਪਿਆਰ, ਤਨ ਵਜੂਦ ਨਾ ਕੋਇ ਵਡਿਆਈਆ। ਲੱਖ ਚੁਰਾਸੀ ਓਸੇ ਦੀ ਧਾਰ, ਚਾਰੇ ਖਾਣੀ ਵੰਡ ਵੰਡਾਈਆ। ਚਾਰੇ ਬਾਣੀ ਬੋਲ ਜੈਕਾਰ, ਚਾਰ ਜੁਗ ਸਿਫ਼ਤੀ ਢੋਲੇ ਗਾਈਆ। ਆਦਿ ਅੰਤ ਓਸੇ ਦੇ ਅਖ਼ਤਿਆਰ, ਜੋ ਸਭ ਦਾ ਪਿਤਾ ਮਾਈਆ। ਗੁਰ ਅਵਤਾਰ ਪੈਗ਼ੰਬਰਾਂ ਭਵਿਖਤ ਵਿਚਾਰ, ਵਾਚਕ ਹੋ ਕੇ ਖੋਜ ਖੁਜਾਈਆ। ਲਹਿਣਾ ਦੇਣਾ ਦੇਵੇ ਸਰਬ ਸੰਸਾਰ, ਪੂਰਬ ਸਭ ਦਾ ਝੋਲੀ ਪਾਈਆ। ਜੋ ਸੰਤ ਸੁਹੇਲੇ ਸੱਜਣ ਮੀਤ ਆਵਣ ਪੰਧ ਮਾਰ, ਬਣ ਪਾਂਧੀ ਪੰਧ ਮੁਕਾਈਆ। ਓਨ੍ਹਾਂ ਰੰਗ ਵਖਾਵੇ ਇਕ ਅਪਾਰ, ਅਪਰੰਪਰ ਸਵਾਮੀ ਪੜਦਾ ਲਾਹੀਆ। ਅੰਦਰ ਉਪਜਾ ਕੇ ਅੰਮ੍ਰਿਤ ਧਾਰ, ਬਾਲੇ ਦਾ ਲੇਖਾ ਦਏ ਚੁਕਾਈਆ। ਪੰਂਜੇ ਦਾ ਪੰਜਾਂ ਨਾਲ ਆਧਾਰ, ਪੰਚਮ ਮੀਤਾ ਪੰਜ ਤਤ ਕਰੇ ਰੁਸ਼ਨਾਈਆ। ਪੰਛੀ ਦੀ ਪੰਛੀਆਂ ਵਾਲੀ ਨਹੀਂ ਉਡਾਰ, ਬਿਨ ਖੰਭਾਂ ਸਤਿਗੁਰ ਪ੍ਰੀਤੀ ਅੰਦਰ ਸਦ ਉਡੇ ਚਾਈਂ ਚਾਈਂਆ। ਅਨੰਦ ਸਾਗਰ ਦਾ ਆਤਮਾ ਵਿਚੋਂ ਪਰਮਾਤਮਾ ਵਾਲਾ ਉਛਾਲ, ਉਛਲ ਉਛਲ ਰਿਹਾ ਵਖਾਈਆ। ਜੋ ਬਹੱਤਰਾਂ ਬੋਲੇ ਨਾਲ ਜ਼ਬਾਨ, ਬਹੱਤਰਾਂ ਦੇ ਚੁਹੱਤਰ ਦਏ ਕਰਾਈਆ। ਜੋ ਨਜ਼ਾਰਾ ਨਹੀਂ ਵੇਖਿਆ ਬਿਨ ਅੱਖਾਂ ਦਏ ਵਖਾਲ, ਪੜਦਾਨਸ਼ੀਂ ਪੜਦਾ ਆਪ ਉਠਾਈਆ। ਝਗੜਾ ਰਹੇ ਨਾ ਸ਼ਾਹ ਕੰਗਾਲ, ਊਚ ਨੀਚ ਇਕੋ ਘਰ ਬਹਾਈਆ। ਇਕੋ ਸ਼ਬਦ ਵਿਚੋਲਾ ਸਭ ਦਾ
❋
❋
ਰਹੇ ਦਲਾਲ, ਜਗਤ ਵਣਜਾਰਿਆਂ ਇਕੋ ਹੱਟ ਵਖਾਈਆ। ਸਭ ਦੇ ਅੰਤਰ ਅਗੰਮੜਾ ਲਾਲ, ਨਿਮੰਤਰਨ ਵਿਚ ਸਭ ਨੂੰ ਦਏ ਸਮਝਾਈਆ। ਜੇ ਕੋਈ ਅੱਗੇ ਤੋਂ ਅੱਗੇ ਦਾ ਕਰੇ ਸਵਾਲ, ਉਸ ਤੋਂ ਅੱਗੇ ਦਏ ਸਮਝਾਈਆ। ਜਿਥੇ ਵੱਜੇ ਕੋਈ ਨਾ ਤਾਲ, ਆਵਾਜ਼ ਸੁਣਨ ਕੋਇ ਨਾ ਪਾਈਆ। ਇਹ ਖੇਲ ਵੇਖਣਾ ਹਾਲ, ਮਾਜ਼ੀ ਦਏ ਗਵਾਹੀਆ। ਸਮਾਂ ਚਲਦਾ ਨਾਲ ਨਾਲ, ਜੁਗ ਚੌਕੜੀ ਖੇਲ ਖਿਲਾਈਆ। ਚਾਰ ਜੁਗ ਵੇਖ ਅਹਿਵਾਲ, ਗੁਰ ਅਵਤਾਰ ਪੈਗ਼ੰਬਰ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਆਪਣੀ ਖੇਲ ਵਖਾਈਆ। ਸੂਚਨਾ ਦੇਵੇ ਸੂਫ਼ੀ ਸੰਤ ਫ਼ਕੀਰ, ਫ਼ਿਕਰਾ ਇਕ ਦ੍ਰਿੜਾਈਆ। ਬਿਨ ਅੱਖਾਂ ਤੱਕੇ ਪ੍ਰੇਮ ਕਬੀਰ, ਕੁਦਰਤ ਧੁਰਦਰਗਾਹੀਆ। ਲੇਖਾ ਜਾਣੇ ਬੇਨਜ਼ੀਰ, ਨਜ਼ਰੀਆ ਆਪ ਬਦਲਾਈਆ। ਸਚ ਪ੍ਰੇਮ ਦੀ ਇਕੋ ਤਦਬੀਰ, ਆਤਮ ਪਰਮਾਤਮ ਜੋੜ ਜੁੜਾਈਆ। ਆਤਮਾ ਸ਼ਰਅ ਦਾ ਪਾਏ ਨਾ ਕੋਇ ਜ਼ੰਜੀਰ, ਬੰਧਨ ਵਿਚ ਕਦੇ ਨਾ ਆਈਆ। ਇਕੋ ਅੰਮ੍ਰਿਤ ਅੰਤਰ ਨਿਰੰਤਰ ਬੂੰਦ ਸਵਾਂਤੀ ਸੀਰ, ਝਿਰਨਾ ਸਚ ਝਿਰਾਈਆ। ਅੱਗੇ ਰਹਿਣ ਨਾ ਦੇਵੇ ਕੋਈ ਖ਼ਮੀਰ, ਖ਼ੁਮਾਰੀ ਇਕੋ ਨਾਮ ਸਮਝਾਈਆ। ਵਿਸ਼ਵ ਦਾ ਧਰਮ ਕਰਨਾ ਤਾਮੀਰ, ਜੜ੍ਹ ਲੋਕਮਾਤ ਟਿਕਾਈਆ। ਸਭ ਦੀ ਬਦਲ ਦੇਣੀ ਤਕਦੀਰ, ਤਕੱਬਰ ਵਾਲਾ ਰਹਿਣ ਕੋਇ ਨਾ ਪਾਈਆ। ਫ਼ਕੀਰੀ ਦੱਸਣੀ ਸਚ ਫ਼ਕੀਰ, ਫ਼ਿਕਰਾ ਇਕ ਸੁਣਾਈਆ। ਨਵੇਂ ਜੁਗ ਦੀ ਹੋਣੀ ਤਾਮੀਰ, ਧਰਮ ਦਵਾਰ ਵੱਜੇ ਵਧਾਈਆ। ਕੁਛ ਖੇਲ ਵੇਖਣਾ ਕਸ਼ਮੀਰ, ਪੁਸ਼ਤ ਪਨਾਹ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੂਚਨਾ ਇਕ ਸੁਣਾਈਆ। ਸਚ ਸੂਚਨਾ ਸੁਣੋ ਭਗਤ, ਹਰਿ ਭਗਵਨ ਆਪ ਜਣਾਈਆ। ਮਾਰਗ ਦੱਸਣਾ ਇਕ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਚੁੱਕੇ ਵਕਤ, ਮੋਹ ਵਿਕਾਰ ਦੇਣਾ ਮਿਟਾਈਆ। ਪ੍ਰਭੂ ਦੀ ਭਗਤੀ ਤੁਹਾਡੇ ਅੰਦਰ ਉਹ ਸ਼ਕਤ, ਜੋ ਸ਼ਖ਼ਸੀਅਤ ਦਏ ਵਖਾਈਆ। ਤੁਹਾਡਾ ਮਾਲਕ ਵਾਲੀ ਅਰਸ਼, ਪ੍ਰੀਤਮ ਧੁਰਦਰਗਾਹੀਆ। ਜਨ ਭਗਤੋ ਜਿਸ ਕਾਰਨ ਤੁਹਾਨੂੰ ਪਰਗਟ ਕੀਤਾ ਉਪਰ ਫ਼ਰਸ਼, ਧਰਨੀ ਧਰਤ ਧਵਲ ਧੌਲ ਸੁਹਾਈਆ। ਰਹਿਮਤ ਵਿਚ ਕਰ ਕੇ ਤਰਸ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਸਭ ਨੇ ਕੌਲ ਇਕਰਾਰ ਵਿਚ ਖਾਣੀ ਇਕੋ ਸ਼ਰਤ, ਸ਼ਰਅ ਦਾ ਝਗੜਾ ਦੇਣਾ ਮੁਕਾਈਆ। ਛੱਬੀ ਪੋਹ ਨਹੀਂ ਇਹ ਸਤਿ ਧਰਮ ਦਾ ਬਰਸ, ਜਿਸ ਨੂੰ ਗਾਵੇ ਚਾਰ ਕੁੰਟ ਲੋਕਾਈਆ। ਬਤਰੇ ਕਿਹਾ ਇਹ ਵੱਡੀ ਚੌੜੀ ਸੜਕ, ਖੁਲ੍ਹਾ ਰਸਤਾ ਨਜ਼ਰੀ ਆਈਆ। ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਚਲੇ ਨਿਧੜਕ, ਅੱਗੇ ਹੋ ਨਾ ਕੋਇ ਅਟਕਾਈਆ। ਮਨੁੱਸ਼ੋ ਮਨੁੱਸ਼ਾਂ ਵਿਚ ਨਾ ਸਮਝਿਓ ਫ਼ਰਕ, ਪੰਜ ਤਤ ਬਾਹਰ ਦੀ ਵੰਡ ਵੰਡਾਈਆ। ਜਿਨ੍ਹਾਂ ਨੇ ਸਮਝ ਕੇ ਆਪਣੇ ਆਪ ਦੀ ਵੇਖੀ ਫ਼ਰਦ, ਫ਼ੈਸਲਾ ਅਗਲਾ ਗਏ ਮੁਕਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਵੰਡਣਾ ਦਰਦ, ਦੁਖੀਆਂ ਮੇਲ ਮਿਲਾਈਆ। ਕੂੜ ਕਸਾਈ ਸ਼ਰਅ ਦੀ ਹੱਥੋਂ ਸੁਟਣੀ ਕਰਦ, ਕਦਮਾਂ ਉਤੇ ਝੁਕ ਕੇ ਆਪਣਾ ਸੀਸ ਨਿਵਾਈਆ। ਮਮਤਾ ਦਾ ਪੈਂਡਾ ਜਾਏ ਮੁਕ, ਸੋਈ ਸੁਰਤੀ ਜਾਵੇ ਉਠ, ਘਰ ਘਰ ਵਿਚ ਵੱਜੇ ਵਧਾਈਆ। ਸਾਰੇ ਓਸ ਪ੍ਰਭੂ ਦੇ ਬਣ ਜਾਓ ਪੁੱਤ, ਜੋ ਪਿਤਾ ਪੁਰਖ ਅਕਾਲ ਅਖਵਾਈਆ। ਜੋ ਚਾਰ ਜੁਗ ਬਦਲਦਾ ਆਇਆ ਰੁੱਤ, ਰੁਤੜੀ ਆਪਣੇ ਰੰਗ ਮਹਿਕਾਈਆ। ਸਚ ਸੂਚਨਾ ਜਿਸ ਦੇ ਵਿਚ ਸਭ ਕੁਛ, ਤਨ ਮੰਦਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੂਚਨਾ ਦੇਵੇ ਧੁਰ ਦਾ ਕੰਤ,
❋
❋
ਹਰਿ ਕੰਤੂਹਲ ਵੱਡੀ ਵਡਿਆਈਆ। ਜਿਸ ਦੀ ਰੁੱਤ ਮੌਲਣੀ ਬਸੰਤ, ਖ਼ਿਜ਼ਾਂ ਦਾ ਝਗੜਾ ਦਏ ਮੁਕਾਈਆ। ਪ੍ਰੇਮ ਪ੍ਰੀਤੀ ਅੰਦਰ ਵੇਖਣ ਸੰਤ, ਸਤਿ ਸਤਿਵਾਦੀ ਜੋੜ ਜੁੜਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਕਾਤਬ ਲਿਖ ਨਾ ਕੋਇ ਜਣਾਈਆ। ਸੋ ਸਭ ਦਾ ਸਾਂਝਾ ਕਰੇ ਮੰਤ, ਮੰਤਵ ਆਪਣਾ ਇਕ ਦਰਸਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਜਣਾਈਆ। ਚਿੰਤਾ ਸੋਗ ਰਹੇ ਨਾ ਕੋਇ ਚਿਨਤ, ਅੰਤਸ਼ਕਰਨ ਕਰੇ ਸਫ਼ਾਈਆ। ਬੋਧ ਅਗਾਧਾ ਬਣ ਕੇ ਪੰਡਤ, ਬੁੱਧੀ ਤੋਂ ਪਰੇ ਦਏ ਜਣਾਈਆ। ਇਹ ਖ਼ੁਸ਼ੀਆਂ ਵਾਲਾ ਸੰਮਤ, ਸੂਚਨਾ ਨੌ ਖੰਡ ਪ੍ਰਿਥਮੀ ਦਏ ਸੁਣਾਈਆ। ਨਿਰਗੁਣ ਜੋਤ ਦਾ ਪਰਕਾਸ਼ ਹੋਣਾ ਵਿਚ ਓਸ ਚਮਕ, ਜਿਸ ਚਮਕ ਵਿਚ ਸ਼ੱਮਸ ਗਿਆ ਸਮਝਾਈਆ। ਜਿਸ ਨੂੰ ਝੁਕਦੇ ਚੌਦਾਂ ਤਬਕ, ਚੌਦਾਂ ਲੋਕ ਸੀਸ ਨਿਵਾਈਆ। ਉਸ ਦਾ ਸਾਂਝਾ ਹੋਣਾ ਸਬਕ, ਅਲਿਫ਼ ਯੇ ਤੋਂ ਪਰੇ ਪੜ੍ਹਾਈਆ। ਨਿਰਗੁਣ ਧਾਰ ਆਵੇ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਦੀਨ ਦੁਨੀ ਦਾ ਸਾਂਝਾ ਕਰੇ ਦਰਦ, ਦਰਦੀ ਹੋ ਕੇ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਕਬੂਲ ਕਰੇ ਅਰਜ਼, ਅਰਸ਼ੀ ਪ੍ਰੀਤਮ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਉਪਜਾਈਆ। ਸੂਚਨਾ ਸੁਣਨੀ ਸਭ ਨੇ ਨਾਲ ਕੰਨ, ਧੁਰ ਫ਼ਰਮਾਨਾ ਇਕ ਦਰਸਾਈਆ। ਸਤਿਗੁਰ ਸ਼ਬਦ ਬੰਨ੍ਹਣਾ ਮਨ, ਮਮਤਾ ਮੋਹ ਵਿਕਾਰ ਗਵਾਈਆ। ਪਰਕਾਸ਼ ਕਰਾਉਣਾ ਆਪਣੇ ਤਨ, ਦੁਰਮਤ ਮੈਲ ਧਵਾਈਆ। ਭਗਤ ਸੁਹੇਲੇ ਬਣਨਾ ਜਨ, ਮਿਲੇ ਵਡਿਆਈ ਜਣੇਂਦੀ ਮਾਈਆ। ਤੁਸੀਂ ਸਾਰੇ ਆਤਮ ਬ੍ਰਹਮ, ਪਾਰਬ੍ਰਹਮ ਨੂਰ ਰੁਸ਼ਨਾਈਆ। ਤ੍ਰੈਗੁਣ ਮਾਇਆ ਪੰਜ ਤਤ ਬੇੜਾ ਦਿਤਾ ਬੰਨ੍ਹ, ਰਜੋ ਤਮੋ ਸਤੋ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵਿਚ ਸਚਖੰਡ, ਦਰਗਾਹ ਸਾਚੀ ਲੈ ਅਗੰੜਾਈਆ। ਪੁਰਖ ਅਕਾਲ ਦੀਨ ਦਿਆਲ ਤੇਰੀ ਵੰਡ, ਜੁਗ ਚੌਕੜੀ ਸੇਵ ਕਮਾਈਆ। ਪੀਰ ਪੈਗ਼ੰਬਰ ਬੰਦਗੀ ਵਿਚ ਕੀਤੇ ਬੰਦ, ਕਲਮਾ ਨਗ਼ਮਾ ਨਾਮ ਸੁਣਾਈਆ। ਗੁਫ਼ਤ ਸ਼ਨੀਦ ਤੇਰਾ ਮਾਣਦੇ ਰਹੇ ਅਨੰਦ, ਸੁਖ ਸਾਗਰ ਬੇਪਰਵਾਹੀਆ। ਤੇਰੀ ਜੋਤ ਦਾ ਚਮਕਦਾ ਵੇਖਿਆ ਚੰਦ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਸੇਵਾ ਕੀਤੀ ਵਿਚ ਵਰਭੰਡ, ਬ੍ਰਹਿਮੰਡ ਭੱਜੇ ਵਾਹੋ ਦਾਹੀਆ। ਤੇਰਾ ਨੂਰ ਜਹੂਰ ਲਾ ਕੇ ਅੰਗ, ਅੰਗੀਕਾਰ ਆਪ ਅਖਵਾਈਆ। ਤੂੰ ਸਾਹਿਬ ਸੂਰਾ ਸਰਬੰਗ, ਸ਼ਹਿਨਸ਼ਾਹ ਵਡ ਵਡਿਆਈਆ। ਦੀਨ ਮਜ਼੍ਹਬ ਦੀ ਤੇਰੇ ਹੁਕਮੇ ਅੰਦਰ ਖੜ੍ਹੀ ਦੀਵਾਰ ਕੀਤੀ ਕੰਧ, ਪੀਰ ਪੈਗ਼ੰਬਰ ਸੀਸ ਨਿਵਾਈਆ। ਅੱਗੇ ਸਤਿ ਧਰਮ ਦਾ ਮਾਰਗ ਇਕ ਅਰੰਭ, ਹੁਕਮ ਹੁਕਮ ਵਿਚੋਂ ਬਦਲਾਈਆ। ਸਭ ਦਾ ਲੇਖੇ ਲਾਉਣਾ ਮਾਰਗ ਪੰਧ, ਜੁਗ ਜੁਗ ਬਣੇ ਪਾਂਧੀ ਰਾਹੀਆ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਤੇਰੀ ਇਕ ਸਰਨਾਈਆ। ਸਚਖੰਡ ਦਵਾਰੇ ਮੰਗੀਏ ਮੰਗ, ਦਰਗਾਹ ਸਾਚੀ ਝੋਲੀ ਡਾਹੀਆ। ਸ੍ਰਿਸ਼ਟੀ ਸਬਾਈ ਚਾੜ੍ਹ ਆਪਣਾ ਰੰਗ, ਬਿਨ ਰੂਪ ਰੰਗ ਨੂਰ ਰੁਸ਼ਨਾਈਆ। ਘਟ ਘਟ ਅੰਤਰ ਤੇਰਾ ਵੱਜੇ ਮਰਦੰਗ, ਧੁਨ ਆਤਮਕ ਰਾਗ ਅਲਾਈਆ। ਸਾਡੀ ਸਭ ਦੀ ਇਹੋ ਉਮੰਗ, ਝਗੜਾ ਮੇਟ ਖ਼ਲਕ ਖ਼ੁਦਾਈਆ। ਦੀਨਾ ਮਜ਼੍ਹਬਾਂ ਸਭ ਨੂੰ ਕੀਤਾ ਤੰਗ, ਤੰਗਦਸਤੀ ਵਿਚ ਦੁਹਾਈਆ। ਤੇਰਾ ਆਤਮ ਤੈਥੋਂ ਰਹੇ ਕੋਇ ਨਾ ਰੰਡ, ਕੰਤ ਸੁਹਾਗ ਲੈਣਾ ਮਿਲਾਈਆ। ਤੇਰਾ ਨੂਰ ਜੇਰਜ ਅੰਡ, ਉਤਭੁਜ ਸੇਹਤਜ ਤੇਰੀ ਰੁਸ਼ਨਾਈਆ। ਤੇਰਾ ਖੇਲ ਵਿਚ ਬ੍ਰਹਿਮੰਡ, ਬ੍ਰਹਿਮਾਂਡ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ
❋
❋
ਸੰਦੇਸਾ ਦੇ ਪੁਰਖ ਅਬਿਨਾਸ਼, ਅਬਿਨਾਸ਼ੀ ਤੇਰਾ ਰਾਹ ਤਕਾਈਆ। ਸਾਚੇ ਮੰਡਲ ਪਾ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਲੇਖੇ ਲਾ ਪਵਣ ਸਵਾਸ, ਸਾਹ ਸਾਹ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਕਰ ਨਾਸ, ਨਾਸਤਕ ਰਹਿਣ ਕੋਇ ਨਾ ਪਾਈਆ। ਨਿਰਗੁਣ ਨੂਰ ਹੋਵੇ ਪਰਕਾਸ਼, ਅੰਧ ਅੰਧੇਰਾ ਦੇ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਦਾਸ, ਸਜਦਿਆਂ ਵਿਚ ਸੀਸ ਨਿਵਾਈਆ। ਇਕੋ ਭਰੋਸਾ ਦੇ ਵਿਸ਼ਵਾਸ, ਵਿਸ਼ਿਆਂ ਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਦੇ ਦੇ ਠਾਕਰ, ਠੋਕਰ ਨਾਮ ਲਗਾਈਆ। ਕਲਜੁਗ ਭਵਰੀ ਡੂੰਘੇ ਸਾਗਰ, ਨਈਆ ਪਾਰ ਨਾ ਕੋਇ ਲੰਘਾਈਆ। ਸਰੋਵਰ ਮਿਲੇ ਨਾ ਕਿਸੇ ਗਾਗਰ, ਅੰਮ੍ਰਿਤ ਜਲ ਨਾ ਕੋਇ ਭਰਾਈਆ। ਕਿਰਪਾ ਕਰ ਕਰੀਮ ਕਾਦਰ, ਕੁਦਰਤ ਦੇ ਕਰਤੇ ਤੇਰੀ ਆਸ ਰਖਾਈਆ। ਤੂੰ ਜੋਧਾ ਸੂਰਬੀਰ ਬਹਾਦਰ, ਬਲੀ ਬਲਵਾਨ ਵਡ ਵਡਿਆਈਆ। ਤੇਰੇ ਹੁਕਮ ਦਾ ਇਕੋ ਆਰਡਰ, ਸੀਸ ਸਕੇ ਨਾ ਕੋਇ ਉਠਾਈਆ। ਜਲਵਾ ਨੂਰੀ ਦੇ ਬਾਤਨ, ਜਾਹਰ ਹੋਏ ਰੁਸ਼ਨਾਈਆ। ਸਭ ਦੀ ਪੂਰੀ ਕਰ ਆਸਨ, ਮਨਸਾ ਮੋਹ ਚੁਕਾਈਆ। ਸਾਹਿਬ ਸੁਲਤਾਨ ਪੁਰਖ ਅਬਿਨਾਸ਼ਨ, ਤੂੰ ਮਾਲਕ ਧੁਰਦਰਗਾਹੀਆ। ਸਾਰੇ ਤੇਰੇ ਦਵਾਰੇ ਕੱਠੇ ਹੋਵਣ ਪਾਤਨ, ਤਟ ਇਕੋ ਇਕ ਸੁਹਾਈਆ। ਲੇਖੇ ਲੱਗੇ ਸੁਹੰਜਣੀ ਰਾਤਨ, ਰੁਤੜੀ ਰੁੱਤ ਮਹਿਕਾਈਆ। ਝਗੜਾ ਕਰਮ ਰਹੇ ਨਾ ਪਾਪਨ, ਪਤਤ ਪੁਨੀਤ ਬਣਾਈਆ। ਪੁਰਖ ਅਕਾਲ ਬਣ ਕੇ ਬਾਪਨ, ਭਗਤ ਸੁਹੇਲੇ ਗੋਦ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਸਮੇਂ ਨੂੰ ਝਾਕਣ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਵਣ ਵੇਲਾ ਸਾਡਾ ਪੂਰਾ ਹੋਵੇ ਵਾਕਨ, ਜੋ ਭਵਿਖਤਾਂ ਵਿਚ ਆਏ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਨਿਰਗੁਣ ਨੂਰ ਜੋਤ ਕਰੇ ਪਰਕਾਸ਼ਨ, ਪਰਕਾਸ਼ ਵੇਖੇ ਜਗਤ ਲੋਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸਭ ਦਾ ਹੋਵੇ ਪਾਠਨ, ਪੂਜਾ ਦੂਜਾ ਤੀਜਾ ਚੌਥਾ ਪੰਚਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਇਕ ਵਖਾਈਆ। ਸੂਚਨਾ ਸੁਣੋ ਪਾਰਬ੍ਰਹਮ, ਬ੍ਰਹਮ ਆਪ ਜਣਾਈਆ। ਆਦਿ ਜੁਗ ਦਾ ਸਾਚਾ ਧਰਮ, ਧਰਮ ਦਇਆ ਵਡਿਆਈਆ। ਪਰਮ ਪੁਰਖ ਦਾ ਇਕੋ ਪਰਨ, ਪਰਮਾਤਮ ਆਤਮ ਜੋੜ ਜੁੜਾਈਆ। ਜਨ ਭਗਤੋ ਕਦੀ ਵੰਡ ਨਾ ਵੇਖਿਓ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਤੋਂ ਪਰੇ ਹਰਿ ਕਰਤਾ ਮਿਲੇ ਸਾਚੇ ਘਰੇ, ਜਿਸ ਗ੍ਰਹਿ ਇਕੋ ਨੂਰ ਨੂਰ ਰੁਸ਼ਨਾਈਆ। ਵੇਖਿਓ ਕਿਤੇ ਦੀਨ ਮਜ਼੍ਹਬ ਦਾ ਲੇਖਾ ਜਗਤ ਧੜੇ, ਵੰਡਣ ਵੰਡ ਨਾ ਕੋਇ ਵੰਡਾਈਆ। ਜੋ ਪ੍ਰਭ ਦਾ ਪਲੂ ਫੜੇ, ਨਿਜ ਨੇਤਰ ਨੈਣ ਉਠਾਈਆ। ਉਹ ਮੰਜ਼ਲ ਹਕ਼ੀਕ਼ੀ ਚੜ੍ਹੇ, ਜਿਥੇ ਲਾਸ਼ਰੀਕੀ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਇਕੋ ਸੋਹਲਾ ਪੜ੍ਹੇ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਚ ਸਵਾਮੀ ਧੁਰ ਦਾ ਵਰੇ, ਜੋ ਕਦੇ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੂਚਨਾ ਇਕ ਸਮਝਾਈਆ। ਸਚ ਸੂਚਨਾ ਪ੍ਰਭ ਦੀ ਸੱਚੀ, ਸਚ ਦਏ ਵਡਿਆਈਆ। ਜਨ ਭਗਤ ਪ੍ਰੀਤੀ ਰਹੇ ਨਾ ਕੱਚੀ, ਕੰਚਨ ਗੜ੍ਹ ਵਡਿਆਈਆ। ਜਿਸ ਲੱਖ ਚੁਰਾਸੀ ਮੇਦਨੀ ਰਚੀ, ਰਚਨਾ ਵੇਖੇ ਬੇਪਰਵਾਹੀਆ। ਮਾਲਕ ਬਣ ਕੇ ਧੁਰਦਾ ਕਮਲਾਪਾਤੀ, ਪਤਿਪਰਮੇਸ਼ਵਰ ਪੜਦਾ ਦਏ ਉਠਾਈਆ। ਕਲਜੁਗ ਅੰਦਰ ਸਚ ਨਾਮ ਰਿਹਾ ਨਾ ਰੱਤੀ, ਰਤਨ ਅਮੋਲਕ ਹੱਥ ਕਿਸੇ ਨਾ ਆਈਆ। ਸਾਰੇ ਪੜ੍ਹਦੇ ਅੱਖਰਾਂ ਵਾਲੀ ਪੱਟੀ, ਨਿਰਅੱਖਰ ਨਜ਼ਰ ਕਿਸੇ ਨਾ ਆਈਆ। ਅੰਤਮ ਸਭ ਨੂੰ ਭਰਨੀ ਪੈਣੀ ਚੱਟੀ, ਜੋ ਚੇਟਕ ਮਾਇਆ ਨਾਲ ਵਧਾਈਆ।
❋
❋
ਬਿਨਾ ਪ੍ਰਭੂ ਨਾਮ ਤੋਂ ਝੂਠੀ ਦਿਸੇ ਖੱਟੀ, ਮਨਖੱਟੂ ਕੂੜ ਲੋਕਾਈਆ। ਸਤਿ ਧਰਮ ਦੀ ਸਾਚੀ ਹੱਟੀ, ਹਰਿ ਸਤਿਗੁਰ ਆਪ ਪਰਗਟਾਈਆ। ਸ਼ਬਦ ਸੰਦੇਸ਼ੇ ਵਿਚ ਦੱਸੀ, ਭੀੜੀ ਗਲੀ ਨਾ ਕੋਇ ਭਵਾਈਆ। ਜਿਥੇ ਨਾ ਕੋਈ ਤੱਕੜੀ ਵੱਟੀ, ਧੜਤ ਵੰਡ ਨਾ ਕੋਇ ਵੰਡਾਈਆ। ਦਰਸ਼ਨ ਕੀਤਿਆਂ ਮੰਜ਼ਲ ਮਿਲੇ ਉਹ ਅੱਛੀ, ਜਿਥੇ ਅੱਛੀ ਤਰ੍ਹਾਂ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸੂਚਨਾ ਕਹੇ ਮੈਂ ਦੇਵਾਂ ਸੰਦੇਸ਼ਾ ਜਗ, ਜੁਗਤ ਰਹੀ ਜਣਾਈਆ। ਸਾਚਾ ਦਰਸ਼ਨ ਕਰੋ ਬਿਨ ਮੱਕੇ ਕਾਅਬੇ ਅਗੰਮੀ ਹੱਜ, ਜਿਸ ਹੁਜਰੇ ਵਸੇ ਧੁਰਦਰਗਾਹੀਆ। ਪ੍ਰੇਮ ਪ੍ਰੀਤੀ ਸਾਚੀ ਨੀਤੀ ਅੰਦਰ ਸਾਰੇ ਆਵੋ ਭੱਜ, ਭਜਨ ਬੰਦਗੀ ਵਿਚ ਧਿਆਨ ਰਖਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਵਿਭਚਾਰ ਜਾਣਾ ਤਜ, ਦੁਰਾਚਾਰ ਰਹਿਣ ਕੋਇ ਨਾ ਪਾਈਆ। ਸਚ ਮਾਰਗ ਦਾ ਸਭ ਨੇ ਸਿਖਣਾ ਚੱਜ, ਤਰੀਕਾ ਨੀਕਨ ਨੀਕਾ ਆਪ ਸੁਣਾਈਆ। ਛੱਬੀ ਪੋਹ ਸਭ ਨੂੰ ਰਿਹਾ ਸੱਦ, ਸੱਦਾ ਨਾਮ ਵਾਲਾ ਪੁਚਾਈਆ। ਸੂਫ਼ੀ ਸੰਤ ਫ਼ਕੀਰ ਮੋਨੀ ਮੁਨੀ ਮੁਨੀਸ਼ਰ ਤਪੀਸ਼ਰ ਰਹੇ ਕੋਈ ਨਾ ਅੱਡ, ਹੱਡੀਆਂ ਵੰਡ ਨਾ ਕੋਇ ਵੰਡਾਈਆ। ਸਾਰੇ ਮਿਲ ਕੇ ਧਰਮ ਨਿਸ਼ਾਨਾ ਦਿਓ ਗੱਡ, ਜਿਸ ਦਾ ਗਾਰਡੀਅਨ ਇਕ ਅਖਵਾਈਆ। ਜੋ ਸਦਾ ਵਸੇ ਉਤੇ ਸ਼ਾਹ ਰਗ, ਸਾਚੇ ਮੰਦਰ ਸੋਭਾ ਪਾਈਆ। ਪ੍ਰੇਮ ਪ੍ਰੀਤੀ ਜਾਵੋ ਬੱਝ, ਬੱਧੀ ਗੰਢ ਨਾ ਕੋਇ ਖੁਲ੍ਹਾਈਆ। ਬੁੱਧੀ ਰਹੇ ਕੋਇ ਨਾ ਕਗ, ਹੰਸ ਸਰਬੰਸ ਲਓ ਬਣਾਈਆ। ਕਲਜੁਗ ਅਗਨੀ ਚਾਰ ਕੁੰਟ ਰਹੀ ਦਗ, ਬਿਨਾ ਸੰਤ ਭਗਤ ਭਗਵੰਤ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜਗਤ ਵਿਕਾਰਾ ਲਵੋ ਦੱਬ, ਇਕੱਠੇ ਹੋਵੋ ਸਾਰੇ ਸਭ, ਸਭਿਅਤਾ ਇਕੋ ਲਵੋ ਬਣਾਈਆ। ਹਕ਼ੀਕ਼ੀ ਮੰਜ਼ਲ ਇਕੋ ਪਦ, ਜਿਥੇ ਪਾਰਬ੍ਰਹਮ ਦੀ ਯੱਦ, ਬ੍ਰਹਮ ਮਿਲ ਕੇ ਵੱਜੇ ਵਧਾਈਆ। ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਓਮ ਗਾਡ ਸਭ ਦਾ ਸਾਂਝਾ ਰੱਬ, ਰਬੇ ਆਲਮੀਨ ਯਾ ਮੁਬੀਨ ਇਕੋ ਨਜ਼ਰੀ ਆਈਆ। ਇਹ ਸੋਹਣਾ ਬਣਨਾ ਸਬਬ, ਪ੍ਰੇਮ ਪਿਆਰ ਦੀ ਪੀਣੀ ਮਧ, ਮਸਤੀ ਨਾਮ ਖ਼ੁਮਾਰ ਚੜ੍ਹਾਈਆ। ਧਰਮ ਜੈਕਾਰਾ ਬੋਲਣਾ ਗੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੂਚਨਾ ਕਹੇ ਮੈਂ ਖ਼ਬਰਦਾਰ ਕਰਨੇ ਮੁਰਸ਼ਦ ਮੁਰੀਦ, ਮੁੱਦਤਾਂ ਦੇ ਵਿਛੜੇ ਲੈਣੇ ਜਗਾਈਆ। ਸਭ ਦੀ ਸਾਂਝੀ ਕਰਨੀ ਈਦ, ਈਦਉਲਫ਼ਿਤਰ ਦੇਣਾ ਸਮਝਾਈਆ। ਨੇਤਰ ਖੋਲ੍ਹਣੇ ਪਰਕਾਸ਼ ਕਰਨਾ ਵਿਚ ਦੀਦ, ਦੀਦਾ ਦਾਨਿਸਤਾ ਕਰ ਰੁਸ਼ਨਾਈਆ। ਜਿਸ ਦੀ ਕਿਸੇ ਤੋਂ ਪੂਰੀ ਨਾ ਹੋਵੇ ਉਮੀਦ, ਉਹ ਆਮਦ ਵਿਚ ਖ਼ੁਸ਼ਾਮਦ ਵਿਚ ਮਨਸਾ ਪੂਰ ਪੂਰ ਵਡਿਆਈਆ। ਸਿਫ਼ਤਾਂ ਵਾਲੀ ਤੁਮਹੀਦ, ਇਹ ਖੇਲ ਹੋਣਾ ਅਜੀਬ, ਗੁਰ ਅਵਤਾਰ ਪੈਗ਼ੰਬਰ ਆਉਣੇ ਨਾਲ ਤਰਤੀਬ, ਲੇਖਾ ਦੱਸਣ ਥਾਉਂ ਥਾਈਂਆ। ਪੁਰਖ ਅਕਾਲਾ ਪਰਵਰਦਿਗਾਰ ਸਾਂਝਾ ਇਕ ਰਕੀਬ, ਕਰੀਬ ਕਰੀਬ ਸਭ ਨੂੰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸੂਚਨਾ ਕਹੇ ਮੈਂ ਉਠੌਣੇ ਚੌਦਾਂ ਲੋਕ, ਲੁਕਿਆ ਰਹਿਣ ਕੋਇ ਨਾ ਪਾਈਆ। ਉਠੋ ਵੇਖੋ ਪ੍ਰਭ ਦੀ ਮੌਜ, ਮਜਲਸ ਪ੍ਰੇਮੀਆਂ ਨਾਲ ਲਗਾਈਆ। ਜਿਸ ਦੀ ਬਾਹਰੋਂ ਕਰਦੇ ਖੋਜ, ਉਹ ਅੰਦਰੋਂ ਮਿਲੇ ਧੁਰਦਰਗਾਹੀਆ। ਭਾਵੇਂ ਦਰਸ਼ਨ ਕਰੋ ਰੋਜ਼, ਨਿਜ ਆਤਮ ਧਿਆਨ ਲਗਾਈਆ। ਜਿਸ ਨੂੰ ਕਦੇ ਨਾ ਲੱਗੇ ਰੋਗ, ਦੁੱਖਾਂ ਵਿਚ ਨਾ ਕੋਇ ਭਵਾਈਆ। ਨਾ ਚਿੰਤਾ ਨਾ ਸੋਗ, ਹਰਖ਼ ਵੰਡ ਨਾ ਕੋਇ ਵੰਡਾਈਆ। ਨਾ ਮੂੰਡ ਮੁੰਡਾਏ ਨਾ ਧਾਰੇ ਜੋਗ, ਬਨ ਖੰਡ ਨਾ ਉਠ ਉਠ ਧਾਈਆ। ਨਾ ਬਸਤਰ ਓਢਨ ਲਏ ਸੋਧ, ਨਾ ਤੂੰਬੜੀ ਹੱਥ ਟਿਕਾਈਆ। ਜਦ
❋
❋
ਵੇਖੋ ਤੇ ਬੁੱਧੀ ਨੂੰ ਦੇਵੇ ਬੋਧ, ਬੋਧ ਅਗਾਧ ਕਰੇ ਪੜ੍ਹਾਈਆ। ਜਿਸ ਦਾ ਆਦਿ ਦਾ ਇਕ ਸਲੋਕ, ਸਿਫ਼ਤਾਂ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੂਚਨਾ ਇਕ ਸੁਣਾਈਆ। ਸੂਚਨਾ ਸੁਣਾਏ ਨੌ ਖੰਡ ਸੱਤ ਦੀਪ, ਸਤਿ ਸਤਿਵਾਦ ਜਣਾਈਆ। ਪਿਛਲਾ ਲੇਖਾ ਪਿੱਛੇ ਗਿਆ ਬੀਤ, ਅੱਗੇ ਆਗਮਾਨ ਵਿਚ ਵਡਿਆਈਆ। ਪਰਮ ਪੁਰਖ ਦੀ ਸਾਂਝੀ ਕਰੋ ਪ੍ਰੀਤ, ਪ੍ਰਭ ਦੇ ਨਾਮ ਨਾ ਕੋਇ ਲੜਾਈਆ। ਜਿਸ ਨੂੰ ਮਿਲਿਆਂ ਤਨ ਮਨ ਹੋਵੇ ਠਾਂਡਾ ਸੀਤ, ਅਗਨੀ ਤਤ ਨਾ ਕੋਇ ਜਲਾਈਆ। ਸੋ ਜੁਗ ਚੌਕੜੀ ਬਦਲਣ ਵਾਲਾ ਰੀਤ, ਰੀਤੀਵਾਨ ਇਕ ਅਖਵਾਈਆ। ਜਿਸ ਦਾ ਝਗੜਾ ਨਹੀਂ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰੂਦਵਾਰ ਹਿੱਸਾ ਨਾ ਕੋਇ ਪਾਈਆ। ਜਿਹੜਾ ਓਸ ਦਵਾਰਿਉਂ ਮੰਗੇ ਭੀਖ, ਬਣ ਭਿਖਾਰੀ ਝੋਲੀ ਡਾਹੀਆ। ਤਿਸ ਨੂੰ ਦੇਵੇ ਨਾਮ ਅਗੰਮੀ ਚੀਜ਼, ਜਿਸ ਦੀ ਕੀਮਤ ਨਾ ਕੋਇ ਲਗਾਈਆ। ਸੂਚਨਾ ਵਿਚ ਇਕ ਹਦੀਸ, ਹੁਕਮ ਧੁਰਦਰਗਾਹੀਆ। ਹਰਿ ਕਾ ਖੇਲ ਬੀਸ ਇਕੀਸ, ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਜੁਗ ਚੌਕੜੀ ਚਾਰ ਕੁੰਟ ਦਹਿ ਦਿਸ਼ਾ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਉਡੀਕ, ਭਵਿਖਤਾਂ ਲਿਖਤਾਂ ਵਿਚ ਲੇਖਾ ਲੇਖ ਸਮਝਾਈਆ।