ਪੁਸਤਕਾਲਾਭਾਗ ੨੦

੨੬ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਸੋ ਪੁਰਖ ਨਿਰੰਜਣ ਨਿਰਗੁਣ ਧਾਰਾ, ਨਿਰਵੈਰ ਨਿਰਾਕਾਰ ਨਿਰੰਕਾਰ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਏਕੰਕਾਰਾ ਹੋ ਉਜਿਆਰਾ, ਆਦਿ ਨਿਰੰਜਣ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸ਼ਾਹੋ ਭੂਪ ਵਡ ਸਿਕਦਾਰਾ, ਸ੍ਰੀ ਭਗਵਾਨਾ ਮਰਦ ਮਰਦਾਨਾ ਨੌਜਵਾਨਾ ਇਕ ਅਖਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਰੂਪ ਰੰਗ ਰੇਖ ਤੋਂ ਵਸੇ ਬਾਹਰਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਸਚਖੰਡ ਵਾਸੀ ਘਟ ਨਿਵਾਸੀ ਜੋਤੀ ਜਾਤਾ ਪੁਰਖ ਬਿਧਾਤਾ ਖੇਲੇ ਖੇਲ ਵਿਚ ਸੰਸਾਰਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਪੰਚਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੀ ਧਾਰ ਪਰਗਟਾਈਆ। ਸੋ ਪੁਰਖ ਨਿਰੰਜਣ ਵਡ ਅਲਾਹ, ਵਾਹਦ ਇਕੋ ਇਕ ਅਖਵਾਇੰਦਾ। ਜਿਸ ਦੀ ਜੁਗ ਚੌਕੜੀ ਸਿਫ਼ਤ ਸਲਾਹ, ਮਹਿੰਮਾ ਬੋਧ ਅਗਾਧ ਵਡਿਆਇੰਦਾ। ਨਿਰਗੁਣ ਨੂਰ ਜੋਤ ਕਰੇ ਰੁਸ਼ਨਾ, ਜਹੂਰ ਆਪਣਾ ਆਪ ਪਰਗਟਾਇੰਦਾ। ਬਿਨ ਤਤ ਵਜੂਦ ਤੋਂ ਆਦਿ ਜੁਗਾਦੀ ਇਕ ਖ਼ੁਦਾ, ਮਿਹਰਵਾਨ ਮਹਿਬੂਬ ਆਪਣੀ ਕਲ ਵਖਾਇੰਦਾ। ਸਚ ਸੰਦੇਸ਼ਾ ਧੁਰ ਪੈਗ਼ਾਮ ਦੇਵੇ ਇਕ ਸਦਾ, ਨਰ ਨਰੇਸ਼ਾ ਏਕਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਇੰਦਾ। ਸਚ ਦਵਾਰਾ ਧੁਰ ਦਾ ਘਰ, ਗ੍ਰਹਿ ਮੰਦਰ ਇਕ ਵਖਾਈਆ। ਜਿਥੇ ਵਸੇ ਨਰਾਇਣ ਨਰ, ਹਰਿ ਵੱਡਾ ਵਡ ਵਡਿਆਈਆ। ਨਾ ਜਨਮੇ ਨਾ ਜਾਏ ਮਰ, ਮਰ ਜੀਵਤ ਰੂਪ ਨਾ ਕੋਇ ਵਖਾਈਆ। ਸਚ ਦਵਾਰ ਨਿਰਗੁਣ ਧਾਰ ਏਕੰਕਾਰ ਆਪੇ ਖੜ੍ਹ, ਸਤਿ ਸਤਿਵਾਦੀ ਆਪਣੀ ਕਲ ਪਰਗਟਾਈਆ।

❋

❋

ਜਿਥੇ ਝਗੜਾ ਰਹੇ ਨਾ ਚੋਟੀ ਜੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਹਰਿ ਵੱਡਾ ਵਾਹਦ ਲਾਸ਼ਰੀਕ, ਪਰਵਰਦਿਗਾਰ ਨੂਰ ਇਲਾਹੀਆ। ਜਿਸ ਵਿਚ ਹਕ ਇਕ ਤੌਫ਼ੀਕ਼, ਤੋਹਫਾ ਸਭ ਨੂੰ ਦਏ ਪੁਚਾਈਆ। ਆਸਾ ਮਨਸਾ ਪੂਰੀ ਕਰੇ ਉਮੀਦ, ਆਮਦ ਵਿਚ ਆਪਣਾ ਭੇਵ ਦਏ ਖੁਲ੍ਹਾਈਆ। ਧੁਰ ਦੇ ਨਗ਼ਮੇ ਨਾਲ ਕਰੇ ਤਾਕੀਦ, ਕਲਮਾ ਕਾਇਨਾਤ ਸਮਝਾਈਆ। ਹਜ਼ਰਤ ਦੇ ਕੇ ਇਕ ਹਦੀਸ, ਹਾਜ਼ਰ ਹਜ਼ੂਰ ਕਰੇ ਪੜ੍ਹਾਈਆ। ਦੂਰ ਦੁਰਾਡਾ ਦਿਸੇ ਨਜ਼ਦੀਕ, ਨੇਰਨ ਨੇਰਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨੂਰ ਨੁਰਾਨਾ ਨੂਰ ਇਲਾਹੀਆ। ਸੋ ਪੁਰਖ ਨਿਰੰਜਣ ਠਾਂਡਾ ਮੀਤਾ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਪਰਵਰਦਿਗਾਰ ਠਾਂਡਾ ਸੀਤਾ, ਅਗਨੀ ਤਤ ਤੱਤ ਬੁਝਾਈਆ। ਕਰੇ ਖੇਲ ਸਦਾ ਅਨਡੀਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਆਪਣਾ ਭਾਣਾ ਵਖਾਏ ਮੀਠਾ, ਜੁਗ ਚੌਕੜੀ ਵੇਸ ਵਟਾਈਆ। ਲੱਖ ਚੁਰਾਸੀ ਪਰਖੇ ਨੀਤਾ, ਖਾਣੀ ਬਾਣੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਚੀ ਕਾਰ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਦਰਗਾਹ ਸਾਚੀ ਹੋ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਚੌਦਾਂ ਤਬਕ ਹੋ ਬੇਦਾਰ, ਚੌਦਾਂ ਲੋਕ ਅੱਖ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਨੂਰੀ ਧਾਰ ਕਰੋ ਵਿਚਾਰ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਪਾਵੋ ਸਾਰ, ਨੌ ਖੰਡ ਪ੍ਰਿਥਮੀ ਸੱਤ ਦੀਪ ਧਿਆਨ ਲਗਾਈਆ। ਉੱਤਰ ਪੱਛਮ ਪੂਰਬ ਦੱਖਣ ਹਾਹਾਕਾਰ, ਸਾਂਤਕ ਸਤਿ ਨਾ ਕੋਇ ਕਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ, ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਰਸਨਾ ਜਿਹਵਾ ਬੱਤੀ ਦੰਦ ਸਾਰੇ ਰਹੇ ਵਿਚਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਗੁਫ਼ਤ ਸ਼ੁਨੀਦ ਸੁਣੇ ਨਾ ਕੋਇ ਗੁਫ਼ਤਾਰ, ਗੁਫ਼ਤਗੂ ਵਿਚ ਜਗਤ ਲੋਕਾਈਆ। ਹਕ ਮੰਜ਼ਲ ਦਿਸੇ ਦੁਸ਼ਵਾਰ, ਕਦਮ ਕਦਮ ਨਾ ਕੋਇ ਟਿਕਾਈਆ। ਮਿਲੇ ਮਹਿਬੂਬ ਨਾ ਧੁਰ ਦਾ ਯਾਰ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਨਿਜ ਨੇਤਰ ਨੂਰ ਨਾ ਕੋਇ ਉਜਿਆਰ, ਅੰਧ ਅੰਧੇਰ ਨਾ ਕੋਇ ਮਿਟਾਈਆ। ਸਾਚੀ ਸਖ਼ੀਆਂ ਹੋਏ ਨਾ ਮੰਗਲਾਚਾਰ, ਗੀਤ ਗੋਬਿੰਦ ਨਾ ਕੋਇ ਅਲਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਕੁੰਟ ਕਰਨ ਵਿਭਚਾਰ, ਸਤਿ ਧਰਮ ਨਾ ਕੋਇ ਵਡਿਆਈਆ। ਤੇਰਾ ਖੇਲ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਲਵੋ ਤੱਕ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਹਕ਼ੀਕ਼ਤ ਨਜ਼ਰ ਨਾ ਆਏ ਹਕ, ਸਤਿ ਵਿਚ ਨਾ ਕੋਇ ਸਮਾਈਆ। ਪੜ੍ਹ ਪੜ੍ਹ ਰਸਨਾ ਜਿਹਵਾ ਗਈ ਥੱਕ, ਸਹਿੰਸਾ ਮਨ ਨਾ ਕੋਇ ਮਿਟਾਈਆ। ਸਤਿ ਧਰਮ ਦਾ ਨਜ਼ਰ ਨਾ ਆਵੇ ਹੱਟ, ਕੂੜੀ ਕਿਰਿਆ ਜਗਤ ਵਣਜ ਵਖਾਈਆ। ਝਗੜਾ ਪਿਆ ਤੀਰਥ ਤਟ, ਅੱਠ ਸੱਠ ਪੰਧ ਨਾ ਕੋਇ ਮੁਕਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰੂਦਵਾਰ ਸਚ ਪ੍ਰੇਮ ਦੀ ਉਬਲੇ ਕੋਈ ਨਾ ਰੱਤ, ਰੱਤੀ ਰੱਤ ਨਾ ਕੋਇ ਵਖਾਈਆ। ਸਭ ਨੂੰ ਭੁੱਲੀ ਬ੍ਰਹਮ ਮਤ, ਪਾਰਬ੍ਰਹਮ ਮੇਲ ਮਿਲਣ ਕੋਇ ਨਾ ਜਾਈਆ। ਸਭ ਦਾ ਟੁੱਟਾ ਧੀਰਜ ਯਤ, ਸਤਿ ਸੰਤੋਖ ਨਾ ਕੋਇ ਰਖਾਈਆ। ਜਗਤ ਜਗਿਆਸੂਆਂ ਮੰਨਦਿਆਂ ਸੰਤਾਂ ਅੰਦਰੋਂ ਬਦਲੀ ਨਾ ਅੰਤਰ ਵਾਲੀ ਅੱਖ, ਨਿਰੰਤਰ ਦਰਸ ਕੋਇ

❋

❋

ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਪੁਰਖ ਅਕਾਲ ਕਹੇ ਨੇਤਰ ਖੋਲ੍ਹੋ ਤੇਈ ਅਵਤਾਰ, ਹਰਿ ਕਰਤਾ ਆਪ ਦ੍ਰਿੜਾਈਆ। ਸਾਚਾ ਇਸ਼ਟ ਰਿਹਾ ਨਾ ਕੋਇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਗ੍ਰਹਿ ਸਵਾਮੀ ਮਿਲੇ ਕਿਸੇ ਨਾ ਆਣ, ਠਾਕਰ ਠੋਕਰ ਨਾ ਕੋਇ ਲਗਾਈਆ। ਕੂੜੀ ਕਿਰਿਆ ਹੋਈ ਪਰਧਾਨ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਸਾਬਤ ਰਿਹਾ ਨਾ ਕੋਇ ਈਮਾਨ, ਸਿਦਕ ਸਬੂਰੀ ਨਾ ਕੋਇ ਨਿਭਾਈਆ। ਤੀਸ ਬਤੀਸ ਪੜ੍ਹ ਕੇ ਹਦੀਸ ਕੁਰਾਨ, ਕਾਇਆ ਕਾਅਬਾ ਹਕ ਮਹਿਬੂਬ ਮਿਲੇ ਨਾ ਮਾਹੀਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਅਨਜਾਣ, ਬੁੱਧੀ ਬਿਬੇਕ ਨਾ ਕੋਇ ਕਰਾਈਆ। ਮਨ ਮਮਤਾ ਘਰ ਘਰ ਸ਼ਰਅ ਵੜੀ ਸ਼ੈਤਾਨ, ਜਗਤ ਸ਼ਰੀਅਤ ਵਿਚ ਲੜਾਈਆ। ਸੁੰਞਾ ਦਿਸੇ ਪੰਜ ਤਤ ਮਕਾਨ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਸਾਚਾ ਹੁਕਮ ਦੇਵੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜੁਗ ਚੌਕੜੀ ਪਾਵੇ ਸਾਰ, ਨਿਤ ਨਵਿਤ ਵੇਖ ਵਖਾਈਆ। ਕਲਜੁਗ ਲਹਿਣਾ ਦੇਣਾ ਜਾਣੇ ਧੁਰ ਦੀ ਧਾਰ, ਪੜਦਾ ਓਹਲਾ ਰਹੇ ਨਾਂ ਰਾਈਆ। ਸਦੀ ਚੌਧਵੀਂ ਪਾਵੇ ਸਾਰ, ਪੜਦਾ ਪੜਦਿਆਂ ਵਿਚੋਂ ਉਠਾਈਆ। ਜਿਸ ਦਾ ਲੇਖਾ ਕਾਗਤ ਕਲਮ ਨਾ ਲਿਖਣਹਾਰ, ਕਾਤਬ ਚਲੇ ਨਾ ਕੋਇ ਚਤੁਰਾਈਆ। ਜਿਥੇ ਅਲਿਫ਼ ਯੇ ਦਾ ਨਹੀਂ ਕੋਈ ਤਕਰਾਰ, ਝਗੜਾ ਵੰਡ ਨਾ ਕੋਇ ਵੰਡਾਈਆ। ਧੁਰ ਦਾ ਕਲਮਾ ਦੇਵੇ ਆਪ ਅਪਾਰ, ਰਮਜ਼ ਰਮਜ਼ ਵਿਚੋਂ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਸੁਣੋ ਅਗੰਮਾ ਅੱਜ, ਵੱਜੇ ਹਕ ਵਧਾਈਆ। ਪਰਵਰਦਿਗਾਰ ਸਾਂਝਾ ਯਾਰ ਧੁਰ ਦਾ ਢੋਲਾ ਸੁਣਾਵੇ ਸੱਦ, ਨਾਮ ਨਿਧਾਨਾ ਇਕ ਅਲਾਈਆ। ਨੌ ਖੰਡ ਪ੍ਰਿਥਮੀ ਵੇਖੋ ਜੱਗ, ਚਾਰ ਕੁੰਟ ਧਿਆਨ ਲਗਾਈਆ। ਤ੍ਰੈਗੁਣ ਮਾਇਆ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਤਿ ਧਰਮ ਦੀ ਸਮਝੇ ਕੋਈ ਨਾ ਹੱਦ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਜੋ ਨਿਸ਼ਾਨਾ ਆਏ ਗੱਡ, ਨਿਸ਼ਾਨਿਉਂ ਉਕੀ ਖ਼ਲਕ ਖ਼ੁਦਾਈਆ। ਆਤਮ ਪਰਮਾਤਮ ਨਾਲੋਂ ਸਮਝ ਕੇ ਅੱਡ, ਝਗੜਾ ਤਨ ਵਜੂਦ ਰਖਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਭੱਜ, ਮਿਲੇ ਮਹਿਬੂਬ ਨਾ ਧੁਰ ਦਾ ਮਾਹੀਆ। ਜਾਮ ਪਿਆਲਾ ਹਕ਼ੀਕ਼ੀ ਮਿਲੇ ਕੋਈ ਨਾ ਮਦ, ਆਬੇਹਯਾਤ ਰਸ ਨਾ ਕੋਇ ਚਖਾਈਆ। ਆਪਣੇ ਨਾਲੋਂ ਆਪਾ ਕਰ ਅਲਗ, ਧੁਰ ਦਾ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਉਪਜਾਈਆ। ਧੁਰ ਦਾ ਹੁਕਮ ਸੁਣੋ ਵਾਰ ਥਿਤ ਛੱਬੀ ਪੋਹ, ਵਦੀ ਸੁਦੀ ਨਾ ਵੰਡ ਵੰਡਾਈਆ। ਜਿਸ ਨੂੰ ਪਰਮ ਪੁਰਖ ਕਹਿੰਦੇ ਸੋ, ਸੋ ਸਾਹਿਬ ਸਵਾਮੀ ਧੁਰਦਰਗਾਹੀਆ। ਹੰ ਬ੍ਰਹਮ ਆਪੇ ਹੋ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਕਦੇ ਇਕ ਨਾ ਹੋਵੇ ਦੋ, ਦੂਆ ਏਕੇ ਵਿਚ ਮਿਲਾਈਆ। ਸਭ ਦੇ ਅੰਦਰ ਕਰੇ ਲੋ, ਲੋਚਨ ਲੋਇਣ ਇਕ ਖੁਲ੍ਹਾਈਆ। ਮਾਇਆ ਮਮਤਾ ਕੱਢ ਗਰੋਹ, ਗ਼ੁਰਬਤ ਕੂੜੀ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਪ੍ਰਭ ਆਪ, ਆਪਣੇ ਹੱਥ ਰੱਖੇ ਵਡਿਆਈਆ। ਜਿਸ ਦਾ ਆਦਿ ਜੁਗਾਦੀ ਇਕੋ ਜਾਪ, ਕਲਮਾ ਨਬੀ ਰਸੂਲ ਦ੍ਰਿੜਾਈਆ। ਭਾਗ ਲਗਾ ਕੇ ਮਾਟੀ ਖਾਕ, ਪੰਜ ਤਤ ਕਰੇ ਰੁਸ਼ਨਾਈਆ। ਹੋਏ ਸਹਾਈ ਅਨਾਥਾਂ ਨਾਥ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਧੁਰਦਰਗਾਹੀਆ। ਧੁਰ ਦਾ ਹੁਕਮ ਇਕ ਵਰਤੰਤ, ਨਾ ਕੋਈ ਮੇਟੇ ਮੇਟ ਮਿਟਾਈਆ। ਪੁਰਖ ਅਬਿਨਾਸ਼ੀ ਇਕੋ ਭਗਵੰਤ, ਪਰਵਰਦਿਗਾਰ ਨੂਰ ਖ਼ੁਦਾਈਆ। ਜਿਸ ਦਾ ਸੰਦੇਸ਼ਾ ਦੇਂਦੇ ਸੰਤ, ਸੂਫੀ ਐਨੁਲਹਕ ਦਾ ਨਾਅਰਾ ਲਾਈਆ। ਦੋ ਜਹਾਨਾਂ ਬਣ ਕੇ ਕੰਤ, ਆਤਮ ਪਰਮਾਤਮ ਸੇਜ ਹੰਢਾਈਆ। ਸੋ ਬਣਾਵੇ ਸਾਚੀ ਬਣਤ, ਘੜਨ ਭੰਨਣਹਾਰ ਬੇਪਰਵਾਹੀਆ। ਹਰਖ਼ ਸੋਗ ਰਹਿਣ ਨਾ ਦੇਵੇ ਚਿੰਤ, ਗ਼ਮੀ ਗ਼ਮਖਾਰ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਤੱਕੋ ਆਪਣੀ ਬਿਨ ਦੀਦ, ਜਗਤ ਵੇਖ ਵਖਾਈਆ। ਜੋ ਕਰਕੇ ਆਏ ਤਾਕੀਦ, ਹੁਕਮਾਂ ਵਿਚ ਸੁਣਾਈਆ। ਸਚ ਮੁਕਾਮ ਦੀ ਦੱਸ ਕੇ ਆਏ ਈਦ, ਨਿਮਾਜ਼ਾਂ ਵਿਚ ਰੁਸ਼ਨਾਈਆ। ਧੁਰ ਦੀ ਕਰ ਤਬਲੀਕ, ਕਲਮਾ ਸਚ ਸੁਣਾਈਆ। ਦੱਸ ਕੇ ਇਕ ਰਫ਼ੀਕ, ਫ਼ਿਰਕੇ ਕੂੜ ਮਿਟਾਈਆ। ਸੋ ਸਭ ਨੂੰ ਭੁੱਲੀ ਨਸੀਹਤ, ਅਸਲੀਅਤ ਸਮਝ ਕੋਇ ਨਾ ਪਾਈਆ। ਜੇ ਕੋਈ ਸਮਝੇ ਸਚ ਖ਼ੁਦਾ ਸਾਡੀ ਵਲਦੀਅਤ, ਦੂਜਾ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਮਜ਼੍ਹਬ ਮਾਨਵ ਨਹੀਂ ਤੇਰੀ ਮਲਕੀਅਤ, ਮਾਲਕ ਇਕੋ ਇਕ ਅਖਵਾਈਆ। ਜਿਸ ਦੀ ਸਦਾ ਨਵ ਨਵੀਅਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਧੁਰ ਫ਼ਰਮਾਨਾ ਸੁਣੋ ਅਗੰਮੀ, ਅਗੰਮੜਾ ਆਪ ਜਣਾਈਆ। ਨੌ ਜਨਵਰੀ ਧਾਰ ਬਦਲਣੀ ਨਵੀਂ, ਨਵ ਨੌ ਚਾਰ ਵੱਜੇ ਵਧਾਈਆ। ਪਵਣ ਸਵਾਸ ਇਕੋ ਨਾਮ ਹੋਵੇ ਦਮੀ, ਦਾਮਨਗੀਰ ਇਕ ਬਣਾਈਆ। ਝਗੜਾ ਰਹੇ ਨਾ ਕਾਇਆ ਮਾਟੀ ਚੰਮੀ, ਚੰਮ ਦ੍ਰਿਸ਼ਟੀ ਲੈਣੀ ਉਲਟਾਈਆ। ਧੁਰ ਸੰਦੇਸ਼ਾ ਸੁਣਨਾ ਓਸ ਕੰਨੀ, ਜੋ ਅੰਤਰ ਨਿਰੰਤਰ ਦਏ ਪੁਚਾਈਆ। ਜਿਨ੍ਹਾਂ ਰੱਬ ਰਜ਼ਾਏ ਮੰਨੀ, ਰਹਿਮਤ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਪਰਗਟਾਈਆ। ਧੁਰ ਦਾ ਹੁਕਮ ਇਕ ਫ਼ਰਮਾਨਾ, ਫੁਰਨਿਆਂ ਵਿਚ ਵਡਿਆਈਆ। ਦੇਵਣਹਾਰਾ ਬ੍ਰਹਮ ਗਿਆਨਾ, ਨਾਮ ਸੰਦੇਸ਼ਾ ਇਕ ਸਮਝਾਈਆ। ਲੇਖਾ ਜਾਣੇ ਦੋ ਜਹਾਨਾਂ, ਬ੍ਰਹਿਮੰਡ ਖੰਡ ਫੋਲ ਫੁਲਾਈਆ। ਦਰਗਾਹ ਸਾਚੀ ਇਕ ਟਿਕਾਣਾ, ਮੰਜ਼ਲ ਮਿਲੇ ਇਕ ਅਲਾਹੀਆ। ਜਿਸ ਦਾ ਨੂਰ ਓਸੇ ਪਹਿਚਾਣਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੂੰ ਸਜਦਿਆਂ ਵਿਚ ਸਾਰੇ ਕਰਨ ਸਲਾਮਾ, ਸੀਸ ਜਗਦੀਸ ਝੁਕਾਈਆ। ਉਹ ਸ਼ਾਹੋ ਭੂਪ ਵਡ ਅਮਾਮਾ, ਜਿਸ ਦੀ ਸਿਫ਼ਤ ਹਜ਼ਰਤ ਮਹਿਬੂਬ ਬਣਾ ਕੇ ਇਕੋ ਗਾਈਆ। ਹਜ਼ਰਤ ਕਿਹਾ ਸੁਣੋ ਕਲਮਾ ਹਕ਼ੀਕ਼ੀ, ਹਕ ਹਕ ਸੁਣਾਈਆ। ਜਿਸ ਦੇ ਵਿਚ ਇਕ ਤੌਫ਼ੀਕ਼ੀ, ਮਾਲਕ ਧੁਰਦਰਗਾਹੀਆ। ਉਸ ਦੀ ਕਬੂਲ ਕਰੋ ਅਜ਼ੀਜ਼ੀ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦੀ ਤਾਲੀਮ ਸਦਾ ਤਮੀਜ਼ੀ, ਤਹਿਜ਼ੀਬੀ ਕਰੇ ਇਕ ਪੜ੍ਹਾਈਆ। ਓਸ ਦੀ ਗੁਲਸ਼ਨ ਜਗਤ ਬਗ਼ੀਚੀ, ਕਾਇਨਾਤ ਮਹਿਕਾਈਆ। ਜੇ ਮਾਰੋ ਧਿਆਨ ਵੇਖੋ ਸਦੀ ਚੌਧਵੀਂ ਬੀਤੀ, ਜਿਸ ਦਾ ਅੰਤ ਅਗਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਗਾਹ ਸਾਚੀ ਭੇਵ ਖੁਲ੍ਹਾਈਆ। ਦਰਗਾਹ ਸਾਚੀ ਸੁਣਾਵੇ ਸ਼ਬਦ ਇਕ ਅਨੋਖਾ, ਬਿਨ ਰਸਨਾ ਜਿਹਵਾ ਬੱਤੀ ਦੰਦ ਅਲਾਈਆ। ਜਿਸ ਦੇ ਵਿਚ ਨਹੀਂ ਕੋਈ ਧੋਖਾ, ਝਗੜਾ ਕੂੜ ਨਾ ਕੋਇ ਲੋਕਾਈਆ। ਲੋਕਮਾਤ ਦੇਵੇ ਆਪਣਾ ਮੌਕਾ, ਮੁਕੰਮਲ ਆਪਣਾ ਹੁਕਮ ਸੁਣਾਈਆ। ਉਨ੍ਹਾਂ ਦਾ ਕਬੂਲ ਕਰੇ ਰੋਜ਼ਾ, ਜੋ ਰਜੂਹ ਰੁਚੀ ਉਸ ਦੇ ਨਾਲ ਲਗਾਈਆ। ਪ੍ਰੇਮ ਪ੍ਰੀਤੀ ਦਾ ਦੇ ਕੇ ਮੁਅਜਜ਼ਾ,

❋

❋

ਮੁਅਜਜ਼ ਆਪਣੇ ਲਏ ਬਣਾਈਆ। ਜਿਸ ਦੀ ਭਾਲ ਕਰਦੇ ਖੋਜਾ, ਵੇਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਚ ਕਹੇ ਖ਼ੁਦਾਵੰਦ ਕਰੀਮ, ਅੱਲਾ ਇਲਾਹੀ ਆਪ ਦ੍ਰਿੜਾਇੰਦਾ। ਤੁਲਬਿਆਂ ਦੱਸੋ ਇਕ ਤਾਲੀਮ, ਜਿਸ ਦਾ ਨੁੱਕਤਾ ਨਾ ਕੋਇ ਬਦਲਾਇੰਦਾ। ਮਿਲੇ ਘਰ ਇਕ ਅਜ਼ੀਮ, ਆਲੀਸ਼ਾਨ ਆਪ ਵਡਿਆਇੰਦਾ। ਜਿਸ ਦੀ ਕਰੇ ਨਾ ਕੋਇ ਤਕਸੀਮ, ਦੂਜਾ ਹਿੱਸਾ ਨਾ ਕੋਇ ਪਾਇੰਦਾ। ਖ਼ੁਦਾ ਦਾ ਮਾਰਗ ਆਦਿ ਤੋਂ ਸਦਾ ਕਦੀਮ, ਕੁਦਰਤ ਦਾ ਕਾਦਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਫ਼ਰਮਾਨਾ ਆਪ ਪਰਗਟਾਇੰਦਾ। ਸਚ ਫ਼ਰਮਾਨਾ ਦੇਵੇ ਧੁਰ ਦਾ ਇਕ ਸੰਦੇਸ਼ਾ, ਧਰਮ ਦੀ ਧਾਰ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰੋ ਦਰਗਾਹ ਸਾਚੀ ਕਰ ਲਉ ਏਕਾ, ਇਕ ਆਵਾਜ਼ ਉਠਾਈਆ। ਤੁਸੀਂ ਮੇਰਾ ਨੂਰ ਅਗੰਮੀ ਬੇਟਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਅਵਤਾਰ ਪੈਗ਼ੰਬਰ ਗੁਰੂ ਮੇਰਾ ਜੁਗ ਚੌਕੜੀ ਭੇਖਾ, ਨਿਰਗੁਣ ਸਰਗੁਣ ਵੱਜੇ ਵਧਾਈਆ। ਪਿਛਲਾ ਸਾਰੇ ਕਰ ਲਉ ਚੇਤਾ, ਜੋ ਪੇਸ਼ੀਨਗੋਈ ਆਏ ਸੁਣਾਈਆ। ਸਦੀ ਚੌਧਵੀਂ ਪਰਵਰਦਿਗਾਰ ਧੁਰ ਦਰਬਾਰ ਸਚਖੰਡ ਦਵਾਰੇ ਬਹਿ ਕੇ ਸਭ ਦੀ ਬਦਲ ਦੇਣੀ ਰੇਖਾ, ਰਿਖੀਆਂ ਮੁਨੀਆਂ ਅੰਦਰ ਵੜ ਕੇ ਆਪ ਸਮਝਾਈਆ। ਜਿਸ ਦੀ ਨਾ ਕੋਈ ਦਾਹੜੀ ਮੁੱਛ ਕੇਸਾ, ਨਾ ਕੋਈ ਮੂੰਡ ਮੁੰਡਾਈਆ। ਜੋ ਆਦਿ ਅੰਤ ਸਦਾ ਰਹੇ ਹਮੇਸ਼ਾ, ਸਦਾ ਸਦ ਆਪਣੇ ਵਿਚ ਸਮਾਈਆ। ਜੁਗ ਬਦਲਣਾ ਓਸ ਦਾ ਵੇਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸਾਚੀ ਕਾਰ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਦਿਓ ਜਵਾਬ, ਹਰਿ ਕਰਤਾ ਆਪ ਸੁਣਾਈਆ। ਪੂਰਬ ਦੇ ਵੇਖੋ ਨਵਾਬ, ਖ਼ਾਲਕ ਖ਼ਲਕ ਪੜਦਾ ਰਿਹਾ ਉਠਾਈਆ। ਜਿਸ ਨੂੰ ਸਜਦਿਆਂ ਵਿਚ ਕਰੋ ਆਦਾਬ, ਨਮਸਤਿਆਂ ਡੰਡਾਵਤ ਵਿਚ ਨਿਉਂ ਨਿਉਂ ਲਾਗੇ ਪਾਈਆ। ਉਸ ਦੀ ਮੰਜ਼ਲ ਵੇਖੋ ਮਹਿਰਾਬ, ਪੜਦਾ ਇਕ ਚੁਕਾਈਆ। ਓਸ ਦੀ ਬਿਨਾ ਅੱਖਰਾਂ ਤੋਂ ਕਿਤਾਬ, ਬਿਨਾ ਸਫ਼ਿਆਂ ਤੋਂ ਅੰਕ ਬਦਲਾਈਆ। ਜਿਸ ਦਾ ਸਮਝੇ ਨਾ ਕੋਇ ਹਿਸਾਬ, ਅੰਕੜੇ ਵੰਡ ਨਾ ਕੋਇ ਵੰਡਾਈਆ। ਸੋ ਖੇਲ ਹੋਣਾ ਪੰਜਾਬ, ਪੰਚ ਵੱਜੇ ਵਧਾਈਆ। ਸਭ ਦੇ ਨੈਣਾਂ ਖੋਲ੍ਹੇ ਜਾਗ, ਸੋਇਆ ਰਹਿਣ ਕੋਇ ਨਾ ਪਾਈਆ। ਸਭ ਦਾ ਸਾਂਝਾ ਕਰਨਾ ਸਮਾਜ, ਸਮਗਰੀ ਆਪਣਾ ਨਾਮ ਟਿਕਾਈਆ। ਤੂੰ ਮੇਰਾ ਮੈਂ ਤੇਰਾ ਸਭ ਦੇ ਅੰਦਰੋਂ ਇਕੋ ਨਿਕਲੇ ਆਵਾਜ਼, ਹੂ ਹੂ ਨਾਅਰਾ ਲਾਈਆ। ਲੇਖੇ ਲਾਵੇ ਉਹ ਨਮਾਜ਼, ਪੰਚਮ ਵਕਤ ਪੰਚਮ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮੇਲਾ ਮੇਲ ਮਿਲਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣਾ ਦੀਨ ਦੁਨੀ, ਜਗਤ ਧਿਆਨ ਲਗਾਈਆ। ਸਚ ਆਵਾਜ਼ ਕਿਸੇ ਨਾ ਸੁਣੀ, ਅੰਤਰ ਪੜਦਾ ਨਾ ਕੋਇ ਉਠਾਈਆ। ਵਿਦਿਆ ਦੇ ਬਣ ਕੇ ਗੁਣੀ, ਵਹਦਤ ਵਿਚ ਕਰਨ ਪੜ੍ਹਾਈਆ। ਬਿਨਾ ਸਚ ਨਾਮ ਕਲਮੇ ਤੋਂ ਬਣਦਾ ਕੋਇ ਨਾ ਧੁਰ ਦਾ ਮੁਨੀ, ਮੁਨੀਸ਼ਰ ਇਕੋ ਨਜ਼ਰੀ ਆਈਆ। ਜਿਸ ਦੇ ਅੰਦਰ ਅੰਮ੍ਰਿਤ ਆਤਮ ਦੇਵੇ ਉਹ ਚੁਲੀ, ਜੋ ਚਾਰ ਵਰਨ ਦਾ ਝਗੜਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਕਲਮਾ ਇਕ ਸੁਣਾਈਆ। ਧੁਰ ਦਾ ਕਲਮਾ ਇਕ ਮਹਿਦੂਦ, ਵਾਹਦ ਆਪ ਪਰਗਟਾਈਆ। ਖ਼ਾਲਕ ਪ੍ਰਿਤਪਾਲਕ ਵੇਖੋ ਵਾਲੀ ਅਰਸ਼ ਅਰੂਜ਼, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੀ ਸਿਫ਼ਤ ਕਰੇ ਹਜ਼ਾਰਾ ਦਰੂਦ, ਮਹਿੰਮਾ ਬੋਧ ਅਗਾਧ ਵਡਿਆਈਆ। ਜਿਧਰ ਤੱਕੋ ਓਧਰ ਮੌਜੂਦ, ਹਰ ਘਟ ਵਸਿਆ ਬੈਠਾ ਡੇਰਾ ਲਾਈਆ।

❋

❋

ਕਦੇ ਹੋਵੇ ਨਾ ਨੇਸਤੋ ਨਾਬੂਦ, ਜੜ੍ਹ ਸਕੇ ਨਾ ਕੋਇ ਉਖੜਾਈਆ। ਜੇ ਕੋਈ ਰਮਜ਼ ਇਸ਼ਾਰਾ ਲਵੇ ਬੂਝ, ਸੂਫ਼ੀ ਹੋ ਕੇ ਸੁਹਬਤ ਵਿਚ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਈਆ। ਸਾਚਾ ਹੁਕਮ ਇਕ ਸੰਦੇਸ਼ਾ, ਧੁਰ ਦਾ ਇਕ ਸੁਣਾਈਆ। ਵੇਖਿਓ ਖ਼ੁਦਾ ਨੂੰ ਮੰਨਿਓ ਨਾ ਕੋਈ ਵੇਖੀ ਵੇਖਾ, ਅੰਦਰ ਵੜ ਕੇ ਆਪਣਾ ਮਨ ਲੈਣਾ ਸਮਝਾਈਆ। ਮਜ਼੍ਹਬ ਦਾ ਕੋਈ ਨਾ ਚੁਕਿਓ ਠੇਕਾ, ਠੇਕੇਦਾਰੀ ਕੰਮ ਕਿਸੇ ਨਾ ਆਈਆ। ਸਾਧ ਸੰਤ ਸੂਫ਼ੀ ਫ਼ਕੀਰ ਮੁਨੀ ਕਰਨ ਆਏ ਏਕਾ, ਇਕੋ ਘਰ ਦੇਣਾ ਵਖਾਈਆ। ਆਪਣੇ ਮਨ ਦੀ ਕਲਪਣਾ ਐਥੇ ਕਰ ਦਿਓ ਸਾਰੇ ਭੇਟਾ, ਹੰਕਾਰ ਰਹਿਣ ਕੋਇ ਨਾ ਪਾਈਆ। ਓ ਪੇਸ਼ਵਾ ਬਦਲ ਲਓ ਆਪਣਾ ਪੇਸ਼ਾ, ਪੇਸ਼ੀਨਗੋਈ ਧੁਰ ਦੀ ਰਿਹਾ ਸੁਣਾਈਆ। ਇਕੋ ਹੁਕਮ ਮੁੱਲਾਂ ਸ਼ੇਖ਼ਾ, ਮੁਸਾਇਕਾਂ ਕਰੇ ਸ਼ਨਵਾਈਆ। ਪੰਡਤ ਪਾਂਧਿਆਂ ਦੇਵੇ ਨਿਉਤਾ, ਨੇਤਰਹੀਣਾਂ ਅੱਖ ਖੁਲ੍ਹਾਈਆ। ਸ਼ਬਦ ਸੰਦੇਸ਼ਾ ਦੇ ਧਾਰੀ ਕੇਸਾ, ਕ਼ਿਸਮਤ ਸਭ ਦੀ ਦਏ ਬਦਲਾਈਆ। ਜੋ ਪ੍ਰੇਮ ਪ੍ਰੀਤੀ ਦੱਸ ਕੇ ਗਿਆ ਦਸ ਦਸਮੇਸ਼ਾ, ਦਹਿ ਦਿਸ਼ਾ ਡੰਕ ਦੇਣਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਭ ਦੀ ਸੇਵ ਕਮਾਈਆ। ਸੁਣੋ ਹੁਕਮ ਅਗੰਮ ਅਥਾਹ, ਬੇਪਰਵਾਹ ਆਪ ਜਣਾਇੰਦਾ। ਮੰਨੋ ਇਕ ਰੱਬ ਰਜ਼ਾ, ਜੋ ਰਹਿਮਤ ਵਿਚ ਸਮਾਇੰਦਾ। ਸਭ ਦਾ ਮਾਲਕ ਇਕ ਖ਼ੁਦਾ, ਖ਼ੁਦੀ ਤਕੱਬਰ ਮੇਟ ਮਿਟਾਇੰਦਾ। ਕਿਉਂ ਉਸ ਤੋਂ ਹੋਏ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਇੰਦਾ। ਸਭ ਨੂੰ ਦੱਸੇ ਸਿੱਧਾ ਰਾਹ, ਫੜ ਬਾਹੋਂ ਮੰਜ਼ਲ ਹਕ ਆਪ ਚੜ੍ਹਾਇੰਦਾ। ਉਸ ਦਾ ਢੋਲਾ ਗਾਉਣਾ ਨਾਂ, ਨਾਉਂ ਨਿਰੰਕਾਰਾ ਇਕ ਜਣਾਇੰਦਾ। ਸੋ ਕਰੇ ਸਦਾ ਨਿਆਂ, ਅਦਾਲਤ ਇਕੋ ਇਕ ਜਣਾਇੰਦਾ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਮੁਫ਼ਲਸਾਂ ਫੜੇ ਬਾਂਹ, ਫੜ ਬਾਹੋਂ ਆਪ ਉਠਾਇੰਦਾ। ਜਿਨ੍ਹਾਂ ਨੂੰ ਪ੍ਰਭ ਮਿਲਣ ਦਾ ਚਾ, ਅੰਤਰ ਆਤਮ ਬਣੇ ਮਲਾਹ, ਨਈਆ ਨੌਕਾ ਇਕ ਵਖਾਇੰਦਾ। ਜਿਸ ਕਾਰਨ ਮੁਨੀ ਸੰਤ ਫ਼ਕੀਰ ਸੂਫ਼ੀ ਆਚਾਰੀਏ ਇਕੱਠੇ ਹੋਏ ਆ, ਆਲਮ ਇਲਮ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਸਮਝਾਇੰਦਾ। ਛੱਬੀ ਪੋਹ ਕਹੇ ਮੈਂ ਆਇਆ ਜਗ, ਨੌ ਜਨਵਰੀ ਵੱਡੀ ਵਡਿਆਈਆ। ਸਭ ਨੇ ਝਗੜਾ ਦੀਨ ਮਜ਼੍ਹਬ ਦਾ ਦੇਣਾ ਤਜ, ਅੰਦਰ ਦਵੈਸ਼ ਰਹੇ ਨਾ ਰਾਈਆ। ਮੰਜ਼ਲ ਇਕੋ ਵੇਖਣੀ ਭੱਜ, ਜਿਥੇ ਭਜਨ ਬੰਦਗੀ ਨੂਰ ਖ਼ੁਦਾਈਆ। ਸਭ ਨੇ ਹਿੱਸਾ ਲੈਣਾ ਅੱਗੇ ਵਧ, ਵਾਅਦਾ ਪਿਛਲਾ ਯਾਦ ਕਰਾਈਆ। ਤੁਸੀਂ ਸਾਰੇ ਪਰਮ ਪੁਰਖ ਦੀ ਯਦ, ਜੋ ਸਭ ਦਾ ਪਿਤਾ ਮਾਈਆ। ਕਲਜੁਗ ਅਗਨੀ ਵੇਖੋ ਅੱਗ, ਬਿਨ ਕੱਖਾਂ ਰਹੀ ਜਲਾਈਆ। ਬਿਨ ਮੱਕੇ ਕਾਅਬਿਉਂ ਕਾਅਬੇ ਹਕ਼ੀਕ਼ੀ ਦਾ ਕਰੋ ਹੱਜ, ਜਿਥੇ ਮਿਲੇ ਆਪ ਖ਼ੁਦਾਈਆ। ਇਕ ਆਵਾਜ਼ ਨਾਲ ਰਾਜ਼ ਖੋਲ੍ਹ ਕੇ ਨੌ ਸੱਤ, ਬਾਂਗ ਅਜ਼ਾਂ ਇਕੋ ਇਕ ਸੁਣਾਈਆ। ਬਿਨ ਭਗਤਾਂ ਸਭ ਦੇ ਖ਼ਾਲੀ ਦਿਸਣ ਹੱਡ, ਤਨ ਵਜੂਦ ਕੰਮ ਕਿਸੇ ਨਾ ਆਈਆ। ਅੰਤਮ ਮਾਟੀ ਖ਼ਾਕ ਦੇਣਾ ਦੱਬ, ਅਗਨੀ ਅੱਗ ਵਿਚ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਉਪਜਾਈਆ। ਸੁਣੋ ਹੁਕਮ ਧੁਰ ਦਾ ਸੁੰਦਰ, ਸਚ ਪੈਗ਼ੰਬਰ ਇਕੋ ਇਕ ਜਣਾਈਆ। ਸਭ ਨੇ ਰਚਣਾ ਹਕ ਸਵੰਬਰ, ਜਿਸ ਦੀ ਵੱਜੇ ਚਾਰ ਕੁੰਟ ਵਧਾਈਆ। ਕੂੜੀ ਕਿਰਿਆ ਸਭ ਨੇ ਮੇਟਣਾ ਅਡੰਬਰ, ਝਗੜਾ ਮੋਹ ਰਹੇ ਨਾ ਰਾਈਆ। ਹਰਿ ਸਵਾਮੀ ਸਰਬ ਭਰਤੰਬਰ, ਘਟ ਘਟ ਰਿਹਾ ਸਮਾਈਆ। ਜ਼ਰਾ ਮੰਜ਼ਲ ਚੜ੍ਹ ਕੇ ਵੇਖੋ ਅੰਦਰ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਬਜਰ ਕਪਾਟੀ ਤੋੜੋ ਜੰਦਰ,

❋

❋

ਨਿਜ ਲੋਇਨ ਹੋਏ ਰੁਸ਼ਨਾਈਆ। ਫੇਰ ਕਿਸੇ ਦਵਾਰੇ ਕੀ ਜਾਣਾ ਮੰਗਣ, ਘਰ ਬੈਠਿਆਂ ਮਿਲੇ ਮਾਹੀਆ। ਇਹੋ ਧੁਰ ਦਾ ਸਾਚਾ ਮੰਦਰ, ਮਸਜਿਦ ਏਸੇ ਨਾਮ ਅਲਾਈਆ। ਕਰੋ ਪਰਕਾਸ਼ ਅੰਧੇਰੇ ਕੰਦਰ, ਕਾਇਆ ਕੁਟੀਆ ਫੋਲ ਫੁਲਾਈਆ। ਮਨ ਵਾਸਨਾ ਬੰਨ੍ਹ ਲਓ ਬੰਦਰ, ਬੰਦਗੀ ਇਕੋ ਲਓ ਅਪਨਾਈਆ। ਬੋਧ ਅਗਾਧੇ ਬਣ ਜਾਓ ਪੰਡਤ, ਸਿਖਿਆ ਸਚ ਸਚ ਸਮਝਾਈਆ। ਤੁਹਾਡੇ ਦਵਾਰ ਦਾ ਦਵਾਰਾ ਬਹਿਸ਼ਤ ਜੰਨਤ, ਸਵਰਗਾਂ ਤੋਂ ਪਰੇ ਨਿਰਗੁਣ ਹਰੇ, ਜੋਤੀ ਜਾਤਾ ਡਗਮਗਾਈਆ। ਜੋ ਸਭ ਦੀ ਆਤਮ ਵਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਵੇਖ ਕੇ ਹੋਏ ਹੈਰਾਨ, ਹੈਰਾਨੀ ਸਭ ਦੇ ਅੰਤਰ ਆਈਆ। ਕੀ ਖੇਲ ਹੋਵੇ ਜਹਾਨ, ਜਹਾਲਤ ਵਿਚ ਲੋਕਾਈਆ। ਸਾਬਤ ਰਿਹਾ ਨਾ ਕੋਇ ਈਮਾਨ, ਅਮਲ ਭੁੱਲਿਆ ਧੁਰਦਰਗਾਹੀਆ। ਸੰਮਤ ਸੰਮਤੀ ਬਦਲਿਆ ਨਜ਼ਾਮ, ਨੌਬਤ ਹਕ ਨਾ ਕੋਇ ਵਜਾਈਆ। ਜਿਧਰ ਵੇਖੋ ਤੱਕੋ ਹੋਏ ਹਰਾਮ, ਸਾਂਤਕ ਸਤਿ ਨਾ ਕੋਇ ਵਰਤਾਈਆ। ਮਨ ਦੀ ਕਲਪਣਾ ਸਭ ਨੂੰ ਕੀਤਾ ਗ਼ੁਲਾਮ, ਗ਼ੁਰਬਤ ਅੰਦਰੋਂ ਨਾ ਕੋਇ ਕਢਾਈਆ। ਜਗਤ ਅੰਧੇਰਾ ਹੋਇਆ ਸ਼ਾਮ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਏਕੰਕਾਰ ਏਕਾ ਪੜਦਾ ਰਿਹਾ ਉਠਾਈਆ। ਅਵਤਾਰ ਪੈਗ਼ੰਬਰ ਕਹਿਣ ਗੁਰ, ਤੇਰੀ ਬੇਪਰਵਾਹੀਆ। ਤੇਰਾ ਹੁਕਮ ਸਦਾ ਧੁਰ, ਲੋਕਮਾਤ ਵੱਜੇ ਵਧਾਈਆ। ਅਸੀਂ ਜਾ ਕੇ ਆਏ ਮੁੜ, ਤੇਰੇ ਤੇਰੇ ਵਿਚ ਸਮਾਈਆ। ਸਦੀ ਚੌਧਵੀਂ ਤੇਰੀ ਲੋੜ, ਮਿਹਰਵਾਨ ਆਪਣਾ ਪੜਦਾ ਲੈ ਉਠਾਈਆ। ਸਚ ਪ੍ਰੀਤੀ ਨਿਭਾ ਤੋੜ, ਟੁੱਟੀ ਗੰਢ ਪਵਾਈਆ। ਜਿਹੜੇ ਤੇਰਾ ਕਲਮਾ ਗਏ ਛੋੜ, ਤੇਰੇ ਨਾਮ ਤੋਂ ਕਰੀ ਜੁਦਾਈਆ। ਓਨ੍ਹਾਂ ਦੇ ਕਾਇਆ ਮੰਦਰ ਅੰਦਰ ਵੜ ਕੇ ਮੋੜ, ਡੰਡਾ ਸ਼ਬਦ ਹੱਥ ਉਠਾਈਆ। ਸਭ ਨੂੰ ਸਾਂਝੇ ਮਾਰਗ ਤੋਰ, ਤੁਰੀਆ ਤੋਂ ਅਗਲਾ ਰਸਤਾ ਦੇ ਜਣਾਈਆ। ਜਿਥੇ ਨਾ ਕੋਈ ਤੋਰ ਮੋਰ, ਮੂਰਤ ਅਕਾਲ ਨਜ਼ਰੀ ਆਈਆ। ਦੂਜਾ ਪਾਵੇ ਕੋਈ ਨਾ ਸ਼ੋਰ, ਰਸਨਾ ਜਿਹਵਾ ਨਾ ਢੋਲਾ ਗਾਈਆ। ਸਾਚੇ ਤੰਦ ਨਾਲ ਬੰਨ੍ਹ ਦੇ ਡੋਰ, ਬੰਧਨ ਆਪਣਾ ਆਪ ਰਖਾਈਆ। ਤੇਰਾ ਮੰਤਰ ਫ਼ੁਰਨਾ ਫੁਰੇ ਫੋਰ, ਸੁਰਤ ਨਿਰਤ ਵੱਜੇ ਵਧਾਈਆ। ਕਰ ਪਰਕਾਸ਼ ਅੰਧੇਰ ਘੋਰ, ਅੰਧ ਅੰਧੇਰ ਦੇ ਗਵਾਈਆ। ਜਗਤ ਦੁਨੀ ਹੋਈ ਠੱਗ ਚੋਰ, ਮਾਇਆ ਮਮਤਾ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਬਦਲਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੋ ਅਗੰਮਾ ਖੇਲ, ਹਰਿ ਕਰਤਾ ਆਪ ਕਰਾਈਆ। ਧੁਰ ਦੇ ਹੁਕਮ ਨਾਲ ਅੰਦਰੇ ਅੰਦਰ ਸਭ ਦਾ ਕਰਾਂ ਮੇਲ, ਦਵੈਸ਼ ਦੂਈ ਰਹਿਣ ਕੋਇ ਨਾ ਪਾਈਆ। ਕਰ ਪਰਕਾਸ਼ ਬਿਨ ਬਾਤੀ ਤੇਲ, ਨਿਰਗੁਣ ਨੂਰ ਡਗਮਗਾਈਆ। ਵਰਨ ਬਰਨ ਬਣਾ ਕੇ ਸੱਜਣ ਸੁਹੇਲ, ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਜੋੜ ਜੁੜਾਈਆ। ਸਾਚੇ ਨਾਮ ਦੇ ਕੰਡੇ ਤੋਲਾਂ ਤੋਲ, ਅਤੁਲ ਇਕ ਅਖਵਾਈਆ। ਜਿਹੜੀ ਦੁਨੀਆ ਸ੍ਰਿਸ਼ਟੀ ਕਾਇਨਾਤ ਸੁੱਤੀ ਅਨਭੋਲ, ਸਭ ਦਾ ਨੇਤਰ ਨੈਣ ਦਿਆਂ ਖੁਲ੍ਹਾਈਆ। ਜਗਤ ਦੀ ਨਈਆ ਰਹੀ ਡੋਲ, ਪਤਣ ਪਾਰ ਨਾ ਕੋਇ ਕਰਾਈਆ। ਜੋ ਪੈਗ਼ੰਬਰਾਂ ਕੀਤੇ ਕੌਲ, ਅਵਤਾਰਾਂ ਬੋਲ ਨਿਭਾਈਆ। ਜਿਸ ਨੂੰ ਸਮਝੇ ਕੋਈ ਨਾ ਪੰਡਤ ਪਾਂਧਾ ਰੌਲ, ਹਿਸਾਬ ਵਿਚ ਨਾ ਅੰਕ ਬਣਾਈਆ। ਉਹ ਦਵਾਰਾ ਦੇਣਾ ਖੋਲ੍ਹ, ਜਿਸ ਨੂੰ ਖ਼ਲਕ ਨਿਉਂ ਨਿਉਂ ਸੀਸ ਨਿਵਾਈਆ। ਪ੍ਰਭ ਨੇ ਕਿਸੇ ਨਾਲ ਨਹੀਂ ਮਾਰਨਾ ਰੋਲ, ਰੌਲੇ ਵਿਚ ਮੌਲਾ ਦਏ ਵਖਾਈਆ। ਸੂਫ਼ੀ ਸੰਤ ਬੈਠੇ ਰਹਿਣ

❋

❋

ਅਡੋਲ, ਸਾਂਤਕ ਸਤਿ ਸਤਿ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਚ ਖ਼ੁਦਾ ਕਰੇਂ ਕੀ, ਕਰਤੇ ਦੇ ਦ੍ਰਿੜਾਈਆ। ਕਿਸ ਬਿਧ ਜਗਤ ਸਮਝਾਵੇਂ ਜੀਅ, ਜੀਵ ਜੰਤ ਭੇਵ ਮਿਟਾਈਆ। ਜੋ ਪਿਛੇ ਚਾਰ ਜੁਗ ਦੀ ਲੀਹ, ਕਿਵੇਂ ਰਸਤਾ ਦਏਂ ਬਦਲਾਈਆ। ਜੋ ਲੋਕਮਾਤ ਬੀਜ ਆਏ ਬੀ, ਪੱਤ ਡਾਲੀ ਫੁੱਲ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇ ਖੁਲ੍ਹਾਈਆ। ਪਰਵਰਦਿਗਾਰ ਕਹੇ ਸੁਣਿਓ ਮੇਰੇ ਮੀਤ, ਮਿਤਰੋ ਦਿਆਂ ਜਣਾਈਆ। ਜੁਗ ਚੌਕੜੀ ਬਦਲਾਂ ਰੀਤ, ਧੁਰ ਦੀ ਧਾਰ ਆਪ ਸਮਝਾਈਆ। ਜਦੋਂ ਬਦਲਿਆ ਮੈਂ ਆਪਣਾ ਨਾਮ ਕਲਮਾ ਰਸਨਾ ਨਾਲ ਦੱਸ ਕੇ ਗੀਤ, ਰਾਮ ਤੋਂ ਸ਼ਾਮ ਸ਼ਾਮ ਤੋਂ ਅੱਲਾ ਅੱਲਾ ਤੋਂ ਸਤਿਨਾਮ ਵਾਹਿਗੁਰੂ ਆਪਣੇ ਵਿਚ ਸਮਾਈਆ। ਸਭ ਨੂੰ ਕਰ ਕੇ ਭੈ ਭੀਤ, ਆਪ ਆਪਣਾ ਪੜਦਾ ਦਿਆਂ ਉਠਾਈਆ। ਸਾਚੇ ਮੁਨੀਆਂ ਦੇ ਵਸ ਕੇ ਅੰਦਰ ਚੀਤ, ਚਿਤ ਠਗੌਰੀ ਬਾਹਰ ਕਢਾਈਆ। ਜਿਥੇ ਝਗੜਾ ਰਹੇ ਨਾ ਊਚ ਨੀਚ, ਜਾਤ ਪਾਤ ਨਾ ਵੰਡ ਵੰਡਾਈਆ। ਸਭ ਦੀ ਕਰਾਂ ਆਪ ਤਸਦੀਕ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਮਾਰਗ ਦੱਸ ਇਕ ਬਾਰੀਕ, ਮੰਜ਼ਲ ਧੁਰ ਦੀ ਦਿਆਂ ਚੜ੍ਹਾਈਆ। ਜਿਸ ਨੂੰ ਸਮਝਦੇ ਦੂਰ ਉਹ ਸਦਾ ਅੰਦਰ ਨਜ਼ਦੀਕ, ਹਮਸਾਜਨ ਬੈਠਾ ਨਜ਼ਰੀ ਆਈਆ। ਅੱਖਾਂ ਦੇ ਪਿੱਛੇ ਵੇਖੋ ਕਰੀਬ, ਕੁਦਰਤ ਦਾ ਕਾਦਰ ਨੂਰ ਰੁਸ਼ਨਾਈਆ। ਸਾਰੇ ਇਕੱਠੇ ਓਸ ਦੇ ਬਣ ਜਾਓ ਅਜ਼ੀਜ਼, ਨਿਉਂ ਨਿਉਂ ਸੀਸ ਝੁਕਾਈਆ। ਸਤਿ ਧਰਮ ਦੀ ਪ੍ਰੀਤ, ਹਰ ਪ੍ਰੀਤਮ ਦਏ ਪਰਗਟਾਈਆ। ਦੂਜਾ ਰਹੇ ਨਾ ਕੋਇ ਬੀਚ, ਜੇ ਵਿਚੋਂ ਮਨ ਲਵੋ ਬਦਲਾਈਆ। ਅੱਜ ਦੀ ਯਾਦ ਰੱਖਿਓ ਤਾਰੀਖ਼, ਜਿਸ ਕਾਰਨ ਸੰਤ ਮਹਾਤਮਾ ਇਕੱਠੇ ਹੋ ਕੇ ਬੈਠੇ ਡੰਕ ਵਜਾਈਆ। ਅੰਧੇਰਾ ਰਹਿਣ ਨਹੀਂ ਦੇਣਾ ਤਾਰੀਕ, ਏਕਾ ਨੂਰ ਹੋਏ ਰੁਸ਼ਨਾਈਆ। ਸਚ ਪ੍ਰੇਮ ਵਿਚ ਬਿਰਹੁ ਵਿਛੋੜੇ ਵਿਚ ਪਰਮ ਪੁਰਖ ਦੀ ਯਾਦ ਵਿਚ ਓਸ ਖ਼ੁਦਾ ਦੀ ਆਦਿ ਵਿਚ ਸਭ ਦੇ ਅੰਦਰੋਂ ਨਿਕਲੇ ਸੋਹੰ ਚੀਕ, ਚੀਕ ਚਿਹਾੜਾ ਕੂੜਾ ਰਹਿਣ ਕੋਇ ਨਾ ਪਾਈਆ। ਆਪਣੇ ਅੰਦਰ ਤੱਕੋ ਨੀਕਨ ਨੀਕ, ਜੋ ਨਿੱਕਿਉਂ ਵੱਡੇ ਦਏ ਬਣਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਤਾਕੀਦ, ਹੁਕਮਾਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਧੁਰ ਦਾ ਗੁਲਦਸਤਾ, ਫੁੱਲ ਅਗੰਮੀ ਨਜ਼ਰੀ ਆਈਆ। ਜਿਥੇ ਅੰਮ੍ਰਿਤ ਮੇਘ ਧੁਰ ਦਾ ਝਿਰਨਾ ਝਿਰਦਾ, ਆਬੇਹਯਾਤ ਨੂਰ ਇਲਾਹੀਆ। ਜੋ ਬਿਨਾ ਗ਼ੁੰਚਿਉਂ ਆਦਿ ਜੁਗਾਦਿ ਖਿਲਦਾ, ਬਿਨਾ ਪੱਤ ਡਾਲੀ ਰਿਹਾ ਮਹਿਕਾਈਆ। ਜੇ ਰਾਜ਼ ਸਮਝੋ ਆਪਣੇ ਜਾਨੀ ਦਿਲਬਰ ਦਿਲ ਦਾ, ਦਲੀਲ ਦਾ ਝਗੜਾ ਰਹੇ ਨਾ ਰਾਈਆ। ਇਹ ਖੇਲ ਮਾਤਰ ਛਿੰਨ ਦਾ, ਪੜਦਿਆਂ ਵਿਚੋਂ ਪੜਦਾ ਦਏ ਉਠਾਈਆ। ਨਜ਼ਾਰਾ ਤੱਕ ਲਓ ਆਪਣੇ ਤਿਲ ਦਾ, ਜੋ ਤ੍ਰੈਗੁਣ ਡੇਰਾ ਢਾਹੀਆ। ਬਿਨਾ ਕਾਇਆ ਕਾਅਬੇ ਤੋਂ ਹੋਰ ਕਿਤੇ ਨਹੀਂ ਮਿਲਦਾ, ਬਨ ਖੰਡ ਹੱਥ ਕਿਸੇ ਨਾ ਆਈਆ। ਜਿਸ ਨੇ ਪੜਦਾ ਲਾਹਿਆ ਆਪਣੀ ਸਿਲ ਦਾ, ਸਲਲ ਹੋ ਕੇ ਵਿਚ ਸਮਾਈਆ। ਇਹ ਖੇਲ ਕੋਈ ਨਹੀਂ ਰਾਤ ਦਿਨ ਦਾ, ਅੱਠੇ ਪਹਿਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦੀ ਸਦੀਵੀ ਖੋਜ ਖੁਜਾਈਆ। ਸਦੀ ਕਹੇ ਮੈਨੂੰ ਹੋਇਆ ਸਦਮਾ, ਦੁੱਖਾਂ ਨਾਲ ਕੁਰਲਾਈਆ। ਕਦਮਬੋਸੀ ਕਰਾਂ ਮੁਹੰਮਦ ਕਦਮਾਂ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਨੇ ਸਭ ਦਾ ਚੁਕਾਉਂਣਾ ਬਦਲਾ, ਬਦਲੀ ਕਰੇ

❋

❋

ਖ਼ਲਕ ਖ਼ੁਦਾਈਆ। ਹਕ ਦਵਾਰੇ ਇਕੋ ਅਦਲਾ, ਇਨਸਾਫ਼ ਦਏ ਗਵਾਹੀਆ। ਵੇਖਣਹਾਰਾ ਸਭ ਦੀਆਂ ਮਜ਼ਲਾਂ, ਮੰਜ਼ਲ ਫੋਲ ਫੁਲਾਈਆ। ਜੋ ਤਰਾਨਿਆਂ ਵਿਚ ਗਾਉਂਦੇ ਗ਼ਜ਼ਲਾਂ, ਗਹਿਰ ਗੰਭੀਰ ਸਿਫ਼ਤ ਸਾਲਾਹੀਆ। ਓਨ੍ਹਾਂ ਦੇ ਮੁੜ ਨਾ ਆਵੇ ਅਜ਼ਲਾ, ਇਜ਼ਰਾਈਲ ਜਬਰਾਈਲ ਮੇਕਾਈਲ ਅਸਰਾਫ਼ੀਲ ਕਰੇ ਸਫ਼ਾਈਆ। ਓਥੇ ਨਾ ਕੋਈ ਮਕਤੂਲ ਨਾ ਕੋਇ ਕਾਤਲ ਨਾ ਕੋਈ ਕਰੇ ਕਤਲਾ, ਕਤਲਗਾਹ ਨਾ ਕੋਇ ਵਖਾਈਆ। ਜਿਥੇ ਰਹਿਮਤ ਹੋ ਜਾਏ ਫ਼ਜ਼ਲਾ, ਖ਼ੈਰ ਬੰਦਗੀ ਦੇਵੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੈਗ਼ੰਬਰਾਂ ਦੀਨ ਦੁਨੀ ਰਿਹਾ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣਾ ਵੇਖੋ ਸੰਸਾਰ, ਦੀਨ ਮਜ਼੍ਹਬ ਧਆਨ ਲਗਾਈਆ। ਕਵਣ ਹਕ਼ੀਕ਼ੀ ਕਰੇ ਪਿਆਰ, ਸਾਚੀ ਕਿਰਤ ਕਮਾਈਆ। ਕਵਣ ਹੋਇਆ ਖ਼ਿਦਮਤਗਾਰ, ਖ਼ਾਦਮ ਹੋ ਕੇ ਸੀਸ ਝੁਕਾਈਆ। ਕਵਣ ਧੂੜੀ ਮੰਗੇ ਛਾਰ, ਮਸਤਕ ਖ਼ਾਕ ਰਮਾਈਆ। ਕਵਣ ਦਰਸ ਲੋਚੇ ਯਾਰ, ਪੜਦਾ ਅੱਖ ਉਠਾਈਆ। ਕੌਣ ਮਿਲੇ ਮੇਲ ਪਰਵਰਦਿਗਾਰ, ਪਾਰਬ੍ਰਹਮ ਬ੍ਰਹਮ ਬ੍ਰਹਮ ਵਿਚ ਸਮਾਈਆ। ਆਪਣਾ ਲੇਖਾ ਦੱਸੋ ਵਾਰੋ ਵਾਰ, ਕਥਨੀ ਕਥ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਅਖ਼ੀਰੀ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਛੱਬੀ ਪੋਹ ਦੀ ਆਈ ਰੁੱਤ, ਰੁਤੜੀ ਮਾਤ ਮਹਿਕਾਈਆ। ਸਾਰੇ ਤੇਰੀ ਧਾਰੋਂ ਉਠ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਦਹਿ ਦਿਸ਼ਾ ਵੇਖੀਏ ਚਾਰ ਕੁੰਟ, ਬਿਨ ਅੱਖਾਂ ਅੱਖ ਖੁਲ੍ਹਾਈਆ। ਸਤਿ ਧਰਮ ਦਾ ਦਿਸੇ ਕੋਈ ਨਾ ਸੁਤ, ਅਪਰਾਧੀ ਬੈਠੇ ਮੁਖ ਭਵਾਈਆ। ਉਜਲ ਕਰੇ ਕੋਈ ਨਾ ਮੁਖ, ਦੁਰਮਤ ਮੈਲ ਨਾ ਕੋਇ ਧਵਾਈਆ। ਦੁਨੀਆ ਦਿਸੇ ਕੋਈ ਨਾ ਸੁਖ, ਸ਼ਾਹ ਸੁਤਲਾਨ ਰਹੇ ਕੁਰਲਾਈਆ। ਜੇ ਕਿਰਪਾ ਕਰੇਂ ਸਾਚੇ ਸੰਤਾਂ ਲਵੇਂ ਪੁਛ, ਅੰਤਰ ਵੜ ਕੇ ਆਪ ਉਠਾਈਆ। ਕੁਛ ਭੇਵ ਦੱਸੋ ਮੁਝ, ਸਹਿਜ ਨਾਲ ਸੁਣਾਈਆ। ਕਿਸ ਧੰਦੇ ਜਾਣਾ ਰੁਝ, ਕਿਹੜੀ ਕਰਨੀ ਕਿਰਤ ਕਮਾਈਆ। ਭੇਵ ਖੋਲ੍ਹਣਾ ਗੁੱਝ, ਪੜਦਾ ਓਹਲਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਚਾਰ ਜੁਗ ਦੇ ਪਟੇ, ਸਦੀ ਸਦੀ ਵੇਖ ਵਖਾਈਆ। ਦੀਨਾ ਮਜ਼੍ਹਬਾਂ ਪੈ ਗਏ ਰੱਟੇ, ਝਗੜਾ ਕਰੇ ਝਗੜੇ ਵਿਚ ਲੋਕਾਈਆ। ਤੇਰੀ ਮੰਜ਼ਲ ਕੋਈ ਨਾ ਦੱਸੇ, ਆਪਣੀਆਂ ਉਂਗਲੀਆਂ ਰਹੇ ਲਗਾਈਆ। ਮਾਇਆ ਮਮਤਾ ਵਿਚ ਫਸੇ, ਜਗਤ ਸਨਿਆਸੀ ਸਮਝ ਕਿਸੇ ਨਾ ਆਈਆ। ਕੋਈ ਨਾ ਵੇਖੇ ਸਭ ਨੂੰ ਇਕ ਅੱਖੇ, ਦੋਏ ਨੈਣ ਦੇਣ ਦੁਹਾਈਆ। ਜਗਤ ਸਾਧੂਆਂ ਕੀਮਤ ਪਾ ਲਈ ਆਪਣੀ ਟਕੇ, ਮਾਇਆ ਉਤੋਂ ਘਰ ਘਰ ਫੇਰੀਆਂ ਪਾਈਆ। ਜੇ ਕੋਈ ਮੁਨੀ ਵਰਗੇ ਹੋਵਣ ਫਟੇ, ਨੰਗੀ ਪੈਰੀਂ ਭੱਜਣ ਵਾਹੋ ਦਾਹੀਆ। ਜ਼ਿਆਉਲਹਕ ਵਾਂਗ ਆਵਣ ਨੱਠੇ, ਅਤੀਕਉਲ ਰਹਿਮਾਨ ਵਾਂਗ ਕਰਨ ਧਾਈਆ। ਫੇਰ ਸਮਝੋ ਸਾਧੂ ਸੱਚੇ, ਜਿਨ੍ਹਾ ਦੇ ਦਰਦ ਪ੍ਰੇਮ ਦੀ ਨਜ਼ਰੀ ਆਈਆ। ਬਿਨ ਪ੍ਰੀਤੋਂ ਸਾਰੇ ਯਾਰੀ ਦੇ ਕੱਚੇ, ਟੁੱਟੀ ਗੰਢ ਨਾ ਕੋਇ ਵਖਾਈਆ। ਏਥੇ ਸਭ ਨੇ ਕੌਲ ਇਕਰਾਰ ਕਰਨੇ ਪੱਕੇ, ਵਾਅਦਾ ਆਪਣਾ ਆਪਣੇ ਨਾਲ ਰਖਾਈਆ। ਭਾਵੇਂ ਕੋਈ ਮਦੀਨੇ ਭਾਵੇਂ ਕੋਈ ਸਿਰ ਝੁਕਾਵੇ ਮੱਕੇ, ਮਾਲਕ ਇਕੋ ਨਜ਼ਰੀ ਆਈਆ। ਭਾਵੇਂ ਕੋਈ ਮੰਦਰ ਜਾਵੇ ਤੀਰਥ ਅੱਠ ਸੱਠੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਹਾ ਨਹਾ ਖ਼ੁਸ਼ੀ ਮਨਾਈਆ। ਭਾਵੇਂ ਕੋਈ ਗੁਰਦਵਾਰ ਸਿਰ ਮਸਤਕ ਰੋਲੇ ਘੱਟੇ, ਮੱਥਾ ਖ਼ਾਕ ਛੁਹਾਈਆ। ਜਿੰਨਾ ਚਿਰ ਅੰਦਰੋਂ ਮਨ ਦਵੈਤ ਦੇ ਮਿਟਣ ਨਾ ਰੱਟੇ, ਰਾਮ ਨਜ਼ਰ ਕਿਸੇ ਨਾ ਆਈਆ। ਐਸ ਵੇਲੇ ਵੇਖੀਏ

❋

❋

ਥੋੜ੍ਹੇ ਸਾਧੂ ਸੰਤ ਫ਼ਕੀਰ ਬਚੇ, ਜੋ ਬਚਨ ਧੁਰ ਦਾ ਪੂਰ ਕਰਾਈਆ। ਜਿਨ੍ਹਾਂ ਦੇ ਅੰਦਰ ਨਹੀਂ ਮਨਮਤੇ, ਮਮਤਾ ਮੋਹ ਬੈਠੇ ਗਵਾਈਆ। ਵੇਖੋ ਬੋਧੀ ਬੈਠੇ ਬਣ ਕੇ ਭਾਈ ਸਕੇ, ਆਚਾਰੀਏ ਮਿਲ ਕੇ ਵੱਜੇ ਵਧਾਈਆ। ਜਿਨ੍ਹਾਂ ਦੇ ਲੂੰ ਲੂੰ ਅੰਦਰ ਹਰਿ ਪ੍ਰਭੂ ਪਿਆਰਾ ਰਚੇ, ਰਚਨਾ ਆਪਣੀ ਰਿਹਾ ਸਮਝਾਈਆ। ਉਹ ਖ਼ੁਸ਼ੀਆਂ ਦੇ ਵਿਚ ਹੱਸੇ, ਹੱਸ ਹੱਸ ਢੋਲਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਜਗਤ ਰਹੇ ਨਾ ਕੋਈ ਤਕਰਾਰ, ਝਗੜਾ ਦਿਸੇ ਨਾ ਕੋਇ ਲੋਕਾਈਆ। ਸਾਡਾ ਪੂਰਾ ਹੋਇਆ ਇਕਰਾਰ, ਕੌਲ ਪਿਛਲਾ ਦੇਣਾ ਨਿਭਾਈਆ। ਅੰਤਮ ਤੇਰੀ ਆਈ ਵਾਰ, ਵਾਰਤਾ ਆਪਣੀ ਦੇ ਸਮਝਾਈਆ। ਨਿਰਗੁਣ ਬਣ ਜਾ ਸਾਂਝਾ ਯਾਰ, ਅਰਸ਼ਾਂ ਦੇ ਮਾਲਕ ਫ਼ਰਸ਼ਾਂ ਉਤੇ ਵੱਜੇ ਵਧਾਈਆ। ਸਾਰੇ ਤੇਰੇ ਹੋਵਣ ਖ਼ਿਦਮਤਗਾਰ, ਖ਼ਾਦਮ ਗ਼ੁਲਾਮ ਹੋ ਕੇ ਨਫ਼ਰਾਂ ਵਾਂਗ ਸੀਸ ਝੁਕਾਈਆ। ਇਬਾਦਤ ਵਿਚ ਸਦਾਕਤ ਵਿਚ ਤੇਰਾ ਕਰਨ ਦੀਦਾਰ, ਨਿਆਮਤ ਵਿਚ ਆਪਣੀ ਰਹਿਮਤ ਝੋਲੀ ਪਾਈਆ। ਇਹ ਅੱਜ ਦਾ ਵਿਵਹਾਰ, ਮਰਿਆਦਾ ਜਗਤ ਸੰਸਾਰ, ਮੁਨੀ ਸੁਸ਼ੀਲ ਦਾ ਉਹ ਲਿਖਿਆ ਜਾਣਾ ਇਸ਼ਤਿਹਾਰ, ਜੋ ਇਸ਼ਤਿਹਾਰੀ ਮੁਲਜ਼ਮ ਸਾਰੇ ਫੜ ਲਿਆਈਆ। ਕਿਰਪਾ ਕਰਨੀ ਆਪ ਕਰਤਾਰ, ਪਚਪਨ ਮੁਲਕਾਂ ਸੰਦੇਸਾ ਦੇਣਾ ਅੱਜ ਦੀ ਰਾਤ ਪਹਿਲੀ ਵਾਰ, ਧੁਰ ਦਾ ਹੁਕਮ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਹਿਬ ਸਤਿਗੁਰ ਵਾਹ ਵਾਹ, ਵਾਹਵਾ ਤੇਰੀ ਵਡ ਵਡਿਆਈਆ। ਜੇ ਸਭ ਦਾ ਸਾਂਝਾ ਕਰੇਂ ਰਾਹ, ਰਹਿਬਰ ਹੋ ਕੇ ਆਪ ਸੁਣਾਈਆ। ਤੇਰੀ ਚਲਨ ਸਰਬ ਰਜ਼ਾ, ਸਿਰ ਸਕੇ ਨਾ ਕੋਇ ਉਠਾਈਆ। ਵਾਹਦ ਇਕੋ ਹੋਵੇਂ ਖ਼ੁਦਾ, ਪਤਿਪਰਮੇਸ਼ਵਰ ਨੂਰ ਇਲਾਹੀਆ। ਧੁਰ ਦੀ ਇਬਾਦਤ ਇਕੋ ਦੇ ਸਿਖ਼ਾ, ਸਾਖਿਆਤ ਕਰ ਪੜ੍ਹਾਈਆ। ਜਿਹੜਾ ਕਲਮਾ ਕਿਸੇ ਨਹੀਂ ਲਿਖਾ, ਉਹ ਆਲਮਾਂ ਇਲਮ ਦੇਣਾ ਜਣਾਈਆ। ਜਿਸ ਦਾ ਛਪਿਆ ਨਹੀਂ ਕੋਈ ਚਿੱਠਾ, ਹਰਫ਼ਾਂ ਵੰਡ ਨਾ ਕੋਇ ਵੰਡਾਈਆ। ਸਚ ਦਵਾਰ ਰੱਖਿਆ ਸਦਾ ਅਨਡਿੱਠਾ, ਆਪ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇਣਾ ਵਰਤਾਈਆ। ਧੁਰ ਦਾ ਹੁਕਮ ਦੱਸ ਇਕ ਕਾਨੂੰਨ, ਕਾਇਦਾ ਬਾਕਾਇਦਾ ਦੇ ਚਲਾਈਆ। ਸਾਰੇ ਤੇਰੇ ਹੋਣ ਮਮਨੂੰਨ, ਸੀਸ ਜਗਦੀਸ ਨਿਵਾਈਆ। ਝਗੜਾ ਮੁਕਾ ਕੂੜ ਮਜ਼ਲੂਮ, ਮੁਲਜ਼ਮ ਰਹਿਣ ਕੋਇ ਨਾ ਪਾਈਆ। ਸਾਰੀ ਸ੍ਰਿਸ਼ਟੀ ਤੇਰੇ ਦਰ ਤੇ ਆਵੇ ਬਣ ਹਜੂਮ, ਹੁਜਰਾ ਇਕੋ ਦੇਣਾ ਪਰਗਟਾਈਆ। ਤੇਰਾ ਖੇਲ ਨਾਮਾਲੂਮ, ਬਿਨ ਤੇਰੀ ਕਿਰਪਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇਣਾ ਉਠਾਈਆ। ਪਰਵਰਦਿਗਾਰ ਕਹੇ ਮੇਰੀ ਅਨੋਖੀ ਸਿੱਖਿਆ, ਸਿਖ਼ਰ ਚੋਟੀ ਚੜ੍ਹ ਕੇ ਦਿਆਂ ਜਣਾਈਆ। ਜਗਤ ਜਹਾਨ ਜਾਣੋ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਪੀਰ ਪੈਗ਼ੰਬਰ ਕੋਈ ਨਾ ਟਿਕਿਆ, ਪੰਜ ਤਤ ਵਜੂਦ ਹੋਈ ਜੁਦਾਈਆ। ਜਿਨ੍ਹਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਮੁਹੱਬਤ ਪਿਆਰ ਵਿਚ ਲਿਖਿਆ, ਹਰਫ਼ ਬਹਰਫ਼ ਜੋੜ ਜੁੜਾਈਆ। ਤਿਨ੍ਹਾ ਬੇਨਜ਼ੀਰ ਸ਼ਾਹ ਹਕੀਰ ਇਕੋ ਰੂਪ ਵੇਖਿਆ, ਤੱਕਿਆ ਧੁਰਦਰਗਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਖੇਲ ਕਰੇ ਆਪਣੇ ਵੇਸਿਆ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜੋ ਛੱਬੀ ਪੋਹ ਦੀ ਕਰਨ ਆਏ ਸਦਾਰਤ, ਸਦਮੇ ਜਗਤ ਮਿਟਾਈਆ। ਓਨ੍ਹਾਂ ਦੇ ਅੰਤਰ ਓਸ ਦੀ ਇਕ ਸਫ਼ਾਰਸ਼, ਜੋ ਸ਼ਫ਼ਾ ਕਰ ਕੇ ਦਏ ਵਖਾਈਆ। ਜਿਸ ਦੀ ਮੁਹੱਬਤ ਵਾਲੀ ਇਬਾਰਤ, ਤਾਲੀਮ ਧੁਰਦਰਗਾਹੀਆ। ਸਭ ਨੇ ਇਕੱਠਿਆਂ ਹੋ ਕੇ ਦੀਨ ਦੁਨੀ ਦੀ ਝਗੜਿਆਂ ਵਾਲੀ ਬਦਲ ਦੇਣੀ ਆਦਤ, ਸਾਚਾ ਰਾਹ ਸਚ ਨਾਲ ਚਲਾਈਆ। ਇਹ ਪਾਰਬ੍ਰਹਮ ਪਤਿਪਰਮੇਸ਼ਵਰ ਹਕ ਖ਼ੁਦਾ ਨੇ ਦਿਤੀ ਇਜਾਜ਼ਤ, ਏਸੇ ਕਰ ਕੇ ਇਕੱਠੇ ਹੋ ਕੇ ਸਚ ਸਗੰਠਨ ਰਹੇ ਬਣਾਈਆ। ਜਨ ਭਗਤੋ ਅੰਦਰੋਂ ਕੱਢ ਦਿਓ ਕੂੜੀ ਆਤਸ਼, ਸਾਜ਼ਸ਼ ਮਨ ਰਹੇ ਨਾ ਰਾਈਆ। ਸਾਚੇ ਨਾਮ ਦੀ ਲਾ ਲਓ ਮਾਚਸ, ਜੋ ਸਭ ਦੀ ਕਰੇ ਸਫ਼ਾਈਆ। ਪ੍ਰਭ ਦਾ ਨੂਰ ਬਣ ਜਾਓ ਖ਼ਾਲਸ, ਖ਼ਾਹਮਖ਼ਾਹ ਨਾ ਜਨਮ ਗਵਾਈਆ। ਵੇਖਿਓ ਨਫ਼ਰਤ ਵਿਚ ਕੋਈ ਸੌਂ ਨਾ ਜਾਇਓ ਬਣ ਕੇ ਆਲਸ, ਨਿੰਦਰਾ ਬਾਹਰ ਕਢਾਈਆ। ਅੰਤਰ ਮਨ ਰਹੇ ਨਾ ਤਾਮਸ, ਤ੍ਰਿਸ਼ਨਾ ਕੂੜ ਮਿਟਾਈਆ। ਮੂਰਖ ਮੁਗਧ ਨਾ ਰਹਿਣਾ ਅਣਜਾਣਤ, ਬੁੱਧ ਬਿਬੇਕ ਕਰਾਈਆ। ਸਦਾ ਜੀਣਾ ਸਹੀ ਸਲਾਮਤ, ਅਮਾਨਤ ਪ੍ਰਭ ਦੀ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖ ਆਪਣੀ ਕਾਇਨਾਤ, ਨਿਰਵੈਰ ਧਿਆਨ ਲਗਾਈਆ। ਆਪਣਾ ਪੜਦਾ ਖੋਲ੍ਹ ਤਾਕ, ਤਕਵਾ ਸਭ ਦਾ ਦੇ ਬਣਾਈਆ। ਬਿਨ ਤੇਰੇ ਕਰੇ ਨਾ ਕੋਇ ਇਤਫ਼ਾਕ, ਨਿਫ਼ਾਕ ਸਕੇ ਨਾ ਕੋਇ ਕਢਾਈਆ। ਤੇਰੀ ਰਹਿਮਤ ਹੋਵੇ ਦਾਤ, ਬਖ਼ਸ਼ਿਸ਼ ਨਾਮ ਝੋਲੀ ਪਾਈਆ। ਫੇਰ ਸਭ ਦੀ ਲੇਖੇ ਲੱਗ ਜਾਏ ਅੱਜ ਦੀ ਰਾਤ, ਰੈਣ ਸੁਹੰਜਣੀ ਵੱਜੇ ਵਧਾਈਆ। ਅੱਗੇ ਸਤਿ ਧਰਮ ਦੀ ਉਪਜੇ ਪਰਭਾਤ, ਸਤਿ ਸਚ ਦੀ ਵੱਜੇ ਵਧਾਈਆ। ਸੁਖ ਨਾਲ ਦੁੱਖ ਵਿਚੋਂ ਹੋਵੋ ਇਕਾਂਤ, ਝਗੜਾ ਮੋਹ ਮਿਟਾਈਆ। ਅੰਦਰੋਂ ਕੱਢ ਦਿਓ ਭੁਲੇਖਾ ਭਰਾਂਤ, ਭਰਮ ਰਹੇ ਨਾ ਰਾਈਆ। ਇਹ ਸੰਤਾਂ ਕੋਲੋਂ ਸਮਝਣ ਵਾਲੀ ਬਾਤ, ਜਿਹੜੀ ਜਗਤ ਵਿਦਿਆ ਵਿਚੋਂ ਹੱਥ ਕਿਸੇ ਨਾ ਆਈਆ। ਵੇਖਿਓ ਕੋਈ ਨਾ ਬਣਿਓ ਗੁਸਤਾਖ਼, ਗ਼ੁੱਸਾ ਗਿਲਾ ਨਾ ਕੋਇ ਜਣਾਈਆ। ਤੁਹਾਡੇ ਅੰਤਰ ਨਿਰੰਤਰ ਉਪਜੇ ਉਹ ਵੈਰਾਗ, ਜੋ ਵੈਰੀ ਅੰਦਰੋਂ ਦਏ ਕਢਾਈਆ। ਪ੍ਰੇਮ ਦੀ ਜੋਤੀ ਦਾ ਜਗਾ ਕੇ ਜਾਣਾ ਚਰਾਗ਼, ਚੁਗ਼ਲੀ ਨਿੰਦਿਆ ਅੰਦਰੋਂ ਦੇਣੀ ਸੁਟਾਈਆ। ਇਕ ਦੇ ਹੱਥ ਫੜਾਉਣੀ ਆਪਣੀ ਵਾਗ, ਘਰ ਘਰ ਦਰ ਦਰ ਆਪਣਾ ਸੀਸ ਨਾ ਕੋਇ ਝੁਕਾਈਆ। ਜਿਥੇ ਨਹੀਂ ਸਵਾਲ ਤੇ ਨਹੀਂ ਜਵਾਬ, ਹੁਕਮ ਵਿਚ ਹੁਕਮ ਦਏ ਬਦਲਾਈਆ। ਸੋ ਸਭ ਦੀ ਕਿਰਿਆ ਕੂੜ ਕਰੇ ਬਰਬਾਦ, ਸਤਿ ਸਚ ਹਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁਦਰਤ ਕਾਦਰ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਰ ਸਲਾਮ ਝੁਕ, ਨਮਸਤੇ ਸੀਸ ਨਿਵਾਈਆ। ਸਭ ਦਾ ਪੈਂਡਾ ਰਿਹਾ ਮੁਕ, ਮੁਕੰਮਲ ਦਈਏ ਜਣਾਈਆ। ਜੇ ਮਾਲਕ ਖ਼ਾਲਕ ਪ੍ਰਿਤਪਾਲਕ ਸਾਹਿਬ ਸਵਾਮੀ ਅੰਤਰਜਾਮੀ ਆਪਣੇ ਨਾਮ ਦੀ ਦੱਸੇਂ ਇਕੋ ਤੁਕ, ਧੁਰ ਦੀ ਸਿਖਿਆ ਇਕ ਜਣਾਈਆ। ਗੜ੍ਹ ਹੰਕਾਰ ਦਾ ਬੂਟਾ ਅੰਦਰੋਂ ਦੇਵੇਂ ਪੁੱਟ, ਅੰਤਰ ਰਹਿਣ ਕੋਇ ਨਾ ਪਾਈਆ। ਭਾਗ ਲੱਗੇ ਕਾਇਆ ਮਾਟੀ ਬੁਤ, ਤਨ ਵਜੂਦ ਹੋਏ ਰੁਸ਼ਨਾਈਆ। ਪੜਦਾ ਰਹੇ ਨਾ ਓਹਲਾ ਲੁਕ, ਲੁਕਮਾ ਕੂੜ ਨਾ ਕੋਇ ਖਾਈਆ। ਸਚ ਮਹੱਲੇ ਵਿਚੋਂ ਉਠ, ਆਪ ਆਪਣੀ ਲੈ ਅੰਗੜਾਈਆ। ਦੀਨਾਂ ਨਾਥਾ ਆਪੇ ਤੁਠ, ਮਿਹਰ ਨਜ਼ਰ ਟਿਕਾਈਆ। ਤੇਰਾ ਖੇਲ ਅਬਿਨਾਸ਼ੀ ਅਚੁਤ, ਚਾਰ ਕੁੰਟ ਰੁਸ਼ਨਾਈਆ। ਦੀਨ ਦੁਨੀ ਭਰੀ ਨਾਲ ਦੁੱਖ, ਘਰ ਘਰ ਰਹੀ ਕੁਰਲਾਈਆ। ਕਿਹੜੀ ਗੱਲੋਂ ਸਭ ਦੇ ਮਾਲਕ ਗਿਉਂ ਰੁੱਸ, ਪੱਲੂ

❋

❋

ਆਪਣਾ ਆਪ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕਤ ਦੇ ਸੁਹਾਈਆ। ਵੇਲਾ ਵਕਤ ਵੇਖ ਆ ਕੇ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਦੀਨ ਦੁਨੀ ਦੇ ਵਧ ਗਏ ਝੇੜੇ, ਝਗੜਾ ਮਜ਼੍ਹਬ ਕਰੇ ਲੜਾਈਆ। ਤੇਰੇ ਚੜ੍ਹੇ ਕੋਈ ਨਾ ਬੇੜੇ, ਨਈਆ ਨੌਕਾ ਪਾਰ ਨਾ ਕੋਇ ਕਰਾਈਆ। ਕੋਟਨ ਕੋਟ ਸਤਿਗੁਰੂ ਬਣੇ ਬਥੇਰੇ, ਸਤਿ ਸਤਿ ਰਹੇ ਸੁਣਾਈਆ। ਅਨਗਿਣਤਾਂ ਵਿਚੋਂ ਕੋਟਾਂ ਵਿਚੋਂ ਥੋੜੇ ਤੇਰੇ ਚੇਰੇ, ਜੋ ਤੇਰੇ ਨਾਲ ਮਿਲਕੇ ਤੇਰੀ ਰੀਤ ਰਹੇ ਚਲਾਈਆ। ਸੂਰਬੀਰ ਬਣ ਕੇ ਜੋਧੇ ਵੱਡ ਦਲੇਰੇ, ਆਪਣੀ ਤਾਕਤ ਰਹੇ ਵਖਾਈਆ। ਸਾਰੇ ਨਿਕਲ ਜਾਓ ਵਿਚੋਂ ਦੀਨ ਮਜ਼੍ਹਬ ਦੇ ਘੇਰੇ, ਘਿਰਨਾ ਅੰਦਰੋਂ ਦਿਉ ਕਢਾਈਆ। ਧਰਨੀ ਧਰਤ ਦੇ ਖੁਲ੍ਹੇ ਵਿਹੜੇ, ਚਾਰ ਕੁੰਟ ਮਾਨਸ ਮਾਨੁਖ ਮਾਨਵ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਪਰਵਰਦਿਗਾਰ ਕਹੇ ਕੀ ਦੱਸੀ ਗੱਲ, ਬਿਨ ਅੱਖਾਂ ਧਿਆਨ ਲਗਾਈਆ। ਕੀ ਦੁਨੀਆ ਅੰਦਰ ਵੜਿਆ ਛਲ, ਧੋਖੇ ਵਿਚ ਦੁਹਾਈਆ। ਜ਼ਬਾਨੋਂ ਬਦਲਣ ਘੜੀ ਘੜੀ ਪਲ ਪਲ, ਵਿਸ਼ਵਾਸ ਰਹਿਣ ਕੋਇ ਨਾ ਪਾਈਆ। ਸਭ ਦਾ ਅੰਦਰ ਗਿਆ ਹੱਲ, ਹਲਕੇ ਹੋ ਕੇ ਭੱਜਣ ਵਾਹੋ ਦਾਹੀਆ। ਕੂੜੀ ਕਿਰਿਆ ਸਭ ਨੂੰ ਚੰਗਾ ਲੱਗੇ ਫੱਲ, ਕਲਜੁਗ ਫਲੀਭੂਤ ਰਿਹਾ ਕਰਾਈਆ। ਸਭ ਦਾ ਨਿਰਬਲ ਹੋਇਆ ਬਲ, ਬਲਧਾਰੀ ਆਪਣੀ ਬਹੀਆ ਨਾ ਕੋਇ ਉਠਾਈਆ। ਸੰਤ ਸਮਾਜੀ ਹਕ ਇਮਦਾਦੀ ਸਿਆਸਤ ਵਿਚ ਜਾਵੇ ਕੋਈ ਨਾ ਰਲ, ਵਿਰਾਸਤ ਹਰਿ ਕਾ ਨਾਮ ਜਣਾਈਆ। ਜੋ ਏਥੇ ਆਏ ਚਲ, ਵਹਿੰਦੀ ਧਾਰ ਲੰਘ ਕੇ ਜਲ, ਡੂੰਘੀ ਪਾਰ ਕਰ ਕੇ ਡੱਲ, ਆਪਣਾ ਪੰਧ ਮੁਕਾਈਆ। ਸਭ ਦਾ ਮੇਟਣਾ ਦਵੈਤ ਦਾ ਸੱਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਇਕ ਬਣਾਈਆ। ਪਰਵਰਦਿਗਾਰ ਕਹੇ ਸਾਰੇ ਬਣ ਜਾਓ ਸੰਗੀ ਸਾਥੀ, ਸਗਲਾ ਸੰਗ ਬਣਾਈਆ। ਇਕ ਇਕੱਲਾ ਜਗਤ ਮਹੱਲਾ ਸਭ ਦੀ ਕਰੇ ਰਾਖੀ, ਰੱਖਕ ਹੋ ਕੇ ਵੇਖ ਵਖਾਈਆ। ਸਭ ਦਾ ਲਹਿਣਾ ਦੇਣਾ ਦੇਵਾਂ ਬਾਕੀ, ਤਨ ਖ਼ਾਕੀ ਫੋਲ ਫੁਲਾਈਆ। ਸਾਚੀ ਮੰਜ਼ਲ ਚੜ੍ਹ ਜਾਓ ਘਾਟੀ, ਜਿਸ ਦਾ ਪੰਧ ਜਗਤ ਸਕੇ ਨਾ ਕੋਇ ਸਮਝਾਈਆ। ਸਾਚੇ ਸੰਤੋ ਤੁਹਾਡੇ ਕੋਲ ਉਹ ਅਗੰਮੀ ਰਾਸ਼ੀ, ਜੋ ਵੰਡਿਆਂ ਮੁਕ ਕਦੇ ਨਾ ਜਾਈਆ। ਜਗਤ ਜਹਾਨ ਦੀ ਸ਼ਰਅ ਜ਼ੰਜੀਰ ਦੀ ਕੱਟ ਦਿਉ ਫਾਸੀ, ਫ਼ੈਸਲਾ ਆਪਣੇ ਨਾਲ ਕਰਾਈਆ। ਇਹ ਸੁਨੇਹੜਾ ਧੁਰ ਦੀ ਪਾਤੀ, ਪਤਰਕਾ ਇਕ ਪਰਗਟਾਈਆ। ਜੀਵਣ ਵਿਚੋਂ ਜੀਵਣ ਹਯਾਤੀ ਵਿਚੋਂ ਹਯਾਤੀ ਖੋਲ੍ਹ ਕੇ ਜਾਣੀ ਤਾਕੀ, ਲੇਖੇ ਲੱਗ ਜਾਏ ਛੱਬੀ ਪੋਹ ਦੀ ਰਾਤੀ, ਰਤਨ ਅਮੋਲਕ ਹੀਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਪੜਦਾ ਓਹਲਾ ਦੇਵਾਂ ਖੋਲ੍ਹ, ਅੰਦਰੋਂ ਗੰਢ ਖੁਲ੍ਹਾਈਆ। ਸਤਿ ਧਰਮ ਦਾ ਜੈਕਾਰਾ ਸਾਰੇ ਦੇਵੋ ਬੋਲ, ਬੋਲੀ ਸਭ ਦੇ ਨਾਲ ਮਿਲਾਈਆ। ਮਨ ਵਾਸਨਾ ਨਾਲ ਕਰਨਾ ਘੋਲ, ਅੰਦਰੇ ਅੰਦਰ ਲੈਣਾ ਢਾਹੀਆ। ਆਪੇ ਨਜ਼ਰ ਆ ਜਾਏ ਨੂਰ ਉਹ ਸੋਹਲ, ਜੋ ਸਵੈਮ ਸਭ ਦੇ ਵਿਚ ਸਮਾਈਆ। ਇਹ ਸੰਤ ਸਮਾਗਮ ਕੋਈ ਨਹੀਂ ਮਖ਼ੌਲ, ਸ਼ਾਹ ਸੁਲਤਾਨਾਂ ਦੇ ਸਿਰ ਦਏ ਝੁਕਾਈਆ। ਵੇਖਿਓ ਕੀ ਖੇਲ ਹੋਣਾ ਉਤੇ ਧੌਲ, ਧਰਨੀ ਧਰਤ ਧਵਲ ਨੇਤਰ ਨੈਣਾਂ ਨੀਰ ਵਹਾਈਆ। ਸਭ ਦਾ ਨਿਕਲ ਜਾਣਾ ਪੋਲ, ਝੂਠਾ ਪੋਪ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਤਾ ਰਿਹਾ ਜੁੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਾਚੀ ਕਰ ਦੇ ਜੋੜੀ, ਆਤਮ

❋

❋

ਪਰਮਾਤਮ ਮੇਲ ਮਿਲਾਈਆ। ਅੱਲਾ ਹੂ ਤੇਰੀ ਖੇਲ ਦੁਹਰੀ, ਏਕਾ ਦੂਆ ਦੂਆ ਏਕਾ ਏਕਾ ਏਕੇ ਵਿਚ ਮਿਲਾਈਆ। ਜਨ ਭਗਤਾਂ ਨਾਲ ਕਰੀਂ ਕਦੀ ਨਾ ਚੋਰੀ, ਸੂਫ਼ੀਆਂ ਸੰਤਾਂ ਅੰਦਰ ਮਿਲ ਕੇ ਆਪਣਾ ਰੰਗ ਰੰਗਾਈਆ। ਤੇਰੀ ਮਿਲ ਜਾਏ ਬਿਨਾ ਡੰਡੇ ਤੋਂ ਚੜ੍ਹਨ ਵਾਲੀ ਪੌੜੀ, ਮੰਜ਼ਲ ਇਕੋ ਵਾਰ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਪੜਦਾ ਦੇਣਾ ਉਠਾਈਆ। ਅਗਲਾ ਪੜਦਾ ਸੁਣੋ ਭੇਵ, ਧੁਰ ਦਾ ਮਾਲਕ ਆਪ ਸਮਝਾਈਆ। ਜਿਸ ਨੂੰ ਮੰਨਦੇ ਦੇਵੀ ਦੇਵ, ਦੇਵਤ ਸੁਰ ਮੁਨ ਜਨ ਸੀਸ ਝੁਕਾਈਆ। ਜੋ ਆਦਿ ਜੁਗਾਦਿ ਦਾਤਾ ਅਲਖ ਅਭੇਵ, ਅਗੋਚਰ ਕਹਿਣ ਕੋਇ ਨਾ ਪਾਈਆ। ਸਚ ਦਵਾਰ ਵਸੇ ਸਦਾ ਨਿਹਕੇਵ, ਨਿਹਚਲ ਧਾਮ ਡੇਰਾ ਲਾਈਆ। ਗਾ ਨਾ ਸਕੇ ਰਸਨਾ ਜਿਹਵ, ਕਥਨੀ ਕਥ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਚੜ੍ਹਾਈਆ। ਸਾਚਾ ਰੰਗ ਚੜ੍ਹਾਵੇ ਏਕ, ਏਕਾ ਏਕ ਦਏ ਵਡਿਆਈਆ। ਸਾਰੇ ਇਕ ਦੀ ਰੱਖੋ ਟੇਕ, ਜੋ ਟਿੱਕੇ ਮਸਤਕ ਨਾਮ ਸਭ ਦੇ ਮੱਥੇ ਆਪ ਲਗਾਈਆ। ਆਤਮ ਪਰਮਾਤਮ ਮਿਲ ਕੇ ਰਹੇ ਕੋਈ ਨਾ ਭੇਤ, ਨੂਰ ਨੁਰਾਨਾ ਨੂਰ ਅਲਾਹੀਆ। ਕੁਛ ਖੇਲ ਹੋਣਾ ਐਸ ਮਹੀਨੇ ਜੇਠ, ਜੋ ਭੱਜਿਆ ਆਵੇ ਵਾਹੋ ਦਾਹੀਆ। ਰਾਜ ਰਾਜਾਨਾਂ ਪੀੜ ਪੈਣੀ ਵਿਚ ਪੇਟ, ਪੱਟੀ ਬੰਨ੍ਹਣ ਵਾਲਾ ਨਜ਼ਰ ਕੋਇ ਨਾ ਆਈਆ। ਲਹਿੰਦੀ ਦਿਸ਼ਾ ਲੈਣਾ ਵੇਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਝਗੜਾ ਹੋਣਾ ਓਸ ਦੇਸ਼, ਜਿਸ ਦਾ ਈਸਾ ਮੂਸਾ ਹਜ਼ਰਤ ਮੁਹੰਮਦ ਲੇਖਾ ਗਏ ਜਣਾਈਆ। ਜਿਸ ਨੂੰ ਸਮਝੇ ਕੋਈ ਨਾ ਮੁੱਲਾ ਸ਼ੇਖ਼, ਬੁੱਧੀ ਵਿਚ ਰਮਜ਼ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਪੜਦਾ ਆਪ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣਿਆ ਸਚ ਹਾਲ, ਹਾਲਤ ਵੇਖੇ ਜਗਤ ਲੋਕਾਈਆ। ਚਾਰੋਂ ਕੁੰਟ ਕੂਕੇ ਕਾਲ, ਕਲਾ ਆਪਣੀ ਰਿਹਾ ਪਰਗਟਾਈਆ। ਧਰਮ ਦਵਾਰ ਧਰਮ ਨਾ ਰਿਹਾ ਕੋਈ ਧਰਮਸਾਲ, ਸਚ ਸਤਿ ਨਜ਼ਰ ਕੋਇ ਨਾ ਆਈਆ। ਜਿਧਰ ਵੇਖੋ ਬਿਨ ਹਰਿ ਨਾਮੇ ਸਾਰੇ ਹੋਏ ਕੰਗਾਲ, ਕਫ਼ਨੀ ਓਢਨ ਕੰਮ ਕਿਸੇ ਨਾ ਆਈਆ। ਅੱਗੇ ਤੋਂ ਇਕ ਪ੍ਰਭੂ ਨੂੰ ਬਣਾਓ ਦਲਾਲ, ਜੋ ਸਭ ਦੀ ਆਸਾ ਮਨਸਾ ਪੂਰਾ ਕਰੇ ਸਵਾਲ, ਸਵਾਲੀ ਮੁੜ ਕੋਇ ਨਾ ਜਾਈਆ। ਜਨਮ ਕਰਮ ਦਾ ਲੇਖਾ ਨਾਮ ਇਬਾਦਤ ਲੇਖੇ ਲਾਵੇ ਘਾਲ, ਕੀਮਤ ਕਰਤਾ ਆਪ ਚੁਕਾਈਆ। ਉਹ ਸੱਜਣ ਮੀਤ ਮੁਰਾਰਾ ਸਾਂਝਾ ਯਾਰਾ ਆਪਣੇ ਅੰਦਰੋਂ ਲੈਣਾ ਭਾਲ, ਭਾਲਿਆਂ ਹੱਥ ਕਿਸੇ ਨਾ ਆਈਆ। ਵੇਖੋ ਖੇਲ ਅੱਜ ਕਮਾਲ, ਸੰਤ ਸਾਜਨ ਬੈਠੇ ਇਕ ਦੂਜੇ ਨਾਲ, ਜਿਨ੍ਹਾਂ ਬਦਲਨੀ ਜਗਤ ਅਵੱਲੜੀ ਚਾਲ, ਜਗਤ ਜੰਜਾਲ ਦੇਣਾ ਤੁੜਾਈਆ। ਪ੍ਰੇਮ ਦਾ ਦੀਪਕ ਦੇਣਾ ਬਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਣਾ ਦੀਪਕ ਬਲਦਾ, ਤਨ ਖ਼ਾਕੀ ਧਿਆਨ ਲਗਾਈਆ। ਕਿਸ ਬਿਧ ਸੰਤ ਸਮਾਜ ਚਲਦਾ, ਕੂੜਾ ਚਲਤ ਮਿਟੇ ਲੋਕਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਕਿਵੇਂ ਮਿਲਦਾ, ਮਿਲ ਮਿਲ ਵੱਜੇ ਵਧਾਈਆ। ਝਗੜਾ ਮੁਕੇ ਕਾਇਆ ਭਵਰੀ ਬਿਲ ਦਾ, ਡੂੰਘੀ ਭਵਰੀ ਨਾ ਕੋਇ ਫਿਰਾਈਆ। ਜਿਸ ਦਾ ਰੂਪ ਅਗੰਮੀ ਨੀਲ ਦਾ, ਬਸਨ ਬਨਵਾਰੀ ਇਕ ਅਖਵਾਈਆ। ਉਹਦਾ ਖੇਲ ਨਹੀਂ ਹੁਣ ਢਿਲ ਦਾ, ਇਕੋ ਡੰਕਾ ਰਿਹਾ ਸੁਣਾਈਆ। ਅੱਗੇ ਲਹਿਣਾ ਦੇਣਾ ਲੇਖਾ ਕਿਸ ਕਿਨ ਦਾ, ਕਵਣ ਦੇਵੇ ਚਾਈਂ ਚਾਈਂਆ। ਜਿਨ੍ਹਾਂ ਨੂਰ ਜਾਤਾ ਇਕੋ ਚਿੰਨ੍ਹ ਦਾ, ਚਸ਼ਮ ਦੀਦ ਕਰਨ ਰੁਸ਼ਨਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸੁਣਾਈਆ। ਛੱਬੀ ਪੋਹ ਕਹੇ ਮੈਂ ਹੋ ਵਡਭਾਗਾ, ਭਾਗਾਂ ਵਾਲਿਆਂ ਦਿਆਂ ਜਣਾਈਆ। ਲੋਕਮਾਤ ਜਗਣ ਲੱਗਾ ਉਹ ਚਿਰਾਗ਼ਾ, ਜਿਸ ਦਾ ਨੂਰ ਬੁਝ ਕਦੇ ਨਾ ਜਾਈਆ। ਸਭ ਦਾ ਧੁਪਣ ਲੱਗਾ ਦੁਰਮਤ ਵਾਲਾ ਦਾਗ਼ਾ, ਦਗ਼ੇਬਾਜ਼ ਰਹਿਣ ਕੋਇ ਨਾ ਪਾਈਆ। ਜਿਸ ਕਾਰਨ ਖੇਲ ਹੋਇਆ ਦੇਸ ਮਾਝਾ, ਗੁਰ ਅਵਤਾਰ ਪੀਰ ਪੈਗ਼ੰਬਰ ਏਥੇ ਨਿਸ਼ਾਨਾ ਗਏ ਸੁਣਾਈਆ। ਜਿਨ੍ਹਾਂ ਪੜ੍ਹਿਆ ਕਾ ਖਾ ਗਾ ਘਾ, ਘਾਇਲ ਹੋਏ ਵਿਚ ਲੋਕਾਈਆ। ਵੇਖਿਓ ਕੋਈ ਵੇਖਣ ਨਾ ਆਇਉ ਜਗਤ ਤਮਾਸ਼ਾ, ਇਹ ਸੰਤਾਂ ਦਾ ਸਚ ਦਵਾਰ, ਧਰਮ ਦਾ ਪਰਚਾਰ, ਜੀਵ ਦਾ ਉਧਾਰ, ਕੋਈ ਠਹਿਰ ਨਾ ਸਕੇ ਗਵਾਰ, ਹੰਕਾਰੀ ਨਜ਼ਰ ਕੋਇ ਨਾ ਆਈਆ। ਸਾਰੇ ਬੋਲੋ ਸਾਡਾ ਇਕ ਦੇ ਨਾਲ ਪਿਆਰ, ਜੋ ਸਭ ਦਾ ਪਿਤਾ ਮਾਈਆ। ਸਾਚੇ ਸੰਤਾਂ ਉਤੇ ਕਰੋ ਇਤਬਾਰ, ਜੋ ਕਲਮਾ ਧੁਰ ਦਾ ਦੇਣ ਸਮਝਾਈਆ। ਜਗਤ ਵਿਚ ਨਹੀਂ ਹੋਣਾ ਖ਼ੁਆਰ, ਮੈਲ ਅੰਦਰੋਂ ਦੇਣੀ ਕਢਾਈਆ। ਪੁਰਖ ਅਕਾਲ ਦਾ ਇਕ ਦੀਦਾਰ, ਸਚ ਖ਼ੁਦਾ ਸੀਸ ਨਿਵਾਈਆ। ਅਸੀਂ ਓਸ ਦੇ ਬਰਖ਼ੁਰਦਾਰ, ਜਿਨ੍ਹ ਸਾਡੀ ਬਣਤ ਬਣਾਈਆ। ਜੋ ਸਭਨਾਂ ਦਾ ਸਾਂਝਾ ਯਾਂਰ, ਹਿੰਦੂ ਮੁਸਲਿਮ ਸਿੱਖ ਈਸਾਈ ਮੇਲ ਮਿਲਾਈਆ। ਮੁਹੱਬਤ ਦਾ ਗ਼ਮਖ਼ਾਰ, ਗ਼ਮੀ ਅੰਦਰੋਂ ਦਏ ਕਢਾਈਆ। ਸਭ ਦਾ ਮੀਤ ਇਕੋ ਜਿਸ ਦਾ ਸਚ ਸੱਚਾ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਨੂੰ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਸਜਦਿਆਂ ਵਿਚ ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣੀ ਕਾਰ ਕਰਾਈਆ। ਵੇਖੋ ਖੇਲ ਖ਼ਾਲਕ ਖ਼ਲਕ, ਮਖ਼ਲੂਕ ਇਕ ਜਣਾਈਆ। ਨੂਰ ਨੁਰਾਨਾ ਵੇਖੋ ਫ਼ਲਕ, ਪਲਕ ਪਿੱਛੇ ਕਰੇ ਰੁਸ਼ਨਾਈਆ। ਜਿਸ ਦਾ ਤਾਬ ਝੱਲੇ ਨਾ ਕੋਈ ਝਲਕ, ਮੂਸਾ ਕੋਹਤੂਰ ਡਗਮਗਾਈਆ। ਜੋ ਵਾਲੀ ਉਪਰ ਅਰਸ਼, ਸੋ ਵੇਖਣਹਾਰਾ ਫ਼ਰਸ਼, ਸਭ ਉਤੇ ਰਹਿਮਤ ਕਰੇ ਤਰਸ, ਅੰਮ੍ਰਿਤ ਮੇਘ ਦੇਵੇ ਬਰਸ, ਨਿਜ ਆਤਮ ਦੇ ਕੇ ਦਰਸ, ਜਗਤ ਵਾਸਨਾ ਮੇਟ ਕੇ ਹਰਸ, ਪੂਰਬ ਲੇਖਾ ਚੁਕਾ ਕੇ ਕਰਜ਼, ਆਵਣ ਜਾਵਣ ਮੇਟ ਕੇ ਮਰਜ਼, ਸਚ ਦਵਾਰੇ ਕਰ ਕੇ ਦਰਜ਼, ਫ਼ਰਜ਼ ਆਪਣਾ ਪੂਰ ਕਰਾਈਆ। ਕਲਜੁਗ ਵੇਖੋ ਅੰਧੇਰਾ ਗਰਦ, ਸਭ ਦੀ ਪੁੱਠੀ ਹੋਣੀ ਨਰਦ, ਜੋਧਾ ਸੂਰਬੀਰ ਬਹਾਦਰ ਦਿਸੇ ਕੋਈ ਨਾ ਮਰਦ, ਮੱਦਦ ਵਿਚ ਸ਼ਾਹ ਸੁਲਤਾਨ ਬੈਠੇ ਪਿਠ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਦਰਗਾਹ ਸਾਚੀ ਮਨਜ਼ੂਰ ਹੋਵੇ ਅਰਜ਼, ਜਗਤ ਨਾਮ ਕਲਮੇ ਦੀ ਬਣ ਜਾਵੇ ਕਰਦ, ਤਾਲੀਮ ਅਜ਼ੀਮ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੰਜ਼ਲੇ ਮਕਸੂਦ, ਜੋ ਹੱਦ ਵਿਚ ਕਦੇ ਨਾ ਹੋਇਆ ਮਹਿਦੂਦ, ਬੰਧਨ ਸਾਰੇ ਦਏ ਤੁੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ, ਦੁਨੀਆ ਵਾਲਿਓ ਸੁਣ ਲਓ ਸਾਡੀ ਇਕ ਸਲਾਹ, ਮਸ਼ਵਰੇ ਨਾਲ ਜਣਾਈਆ। ਅੱਗੇ ਸਾਰੇ ਮੰਨ ਲਓ ਇਕ ਮਲਾਹ, ਜੋ ਗੁਰ ਅਵਤਾਰ ਪੀਰ ਪੈਗ਼ੰਬਰਾਂ ਲੋਕਮਾਤ ਪਰਗਟਾਈਆ। ਜਿਸ ਦਾ ਨਾਮ ਕਲਮਾ ਖ਼ੁਸ਼ੀਆਂ ਨਾਲ ਗਏ ਸੁਣਾ, ਲਿਖ ਲਿਖ ਲੇਖ ਵਡਿਆਈਆ। ਉਹ ਦਾਤਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਉਂ ਭਾਵੇ ਤਿਉਂ ਲਏ ਚਲਾ, ਰਾਜ਼ਕ ਰਿਜ਼ਕ ਰਹੀਮ ਇਕ ਅਖਵਾਈਆ। ਜਿਸ ਨੇ ਕੂੜੀ ਕਿਰਿਆ ਜਗਤ ਮੇਟਣੀ ਵਬਾ, ਸ਼ਫਾ ਸਭ ਦੇ ਅੰਦਰ ਟਿਕਾਈਆ। ਸਾਚੇ ਨਾਮ ਦੀ ਦਏ ਗ਼ਜ਼ਾ, ਤ੍ਰਿਸ਼ਨਾ ਕੂੜ ਭੁੱਖ ਮਿਟਾਈਆ। ਧੁਰ ਦੇ ਖ਼ਾਦਮ ਲਏ ਬਣਾ, ਨਿਮਰਤਾ ਨਮੋ ਨਮੋ ਜਣਾਈਆ। ਇਬਾਦਤ ਸਾਂਝੀ ਸਾਂਝਾ ਸਭ ਦਾ ਇਕ ਖ਼ੁਦਾ, ਖ਼ੁਦਗ਼ਰਜ਼ ਰਹਿਣ ਕੋਇ ਨਾ ਪਾਈਆ।

❋

❋

ਸਾਰੇ ਕਹੋ ਅਸੀਂ ਪਿਛਲੀ ਛੱਡੀ ਅਦਾ, ਅੱਗੇ ਤੋਂ ਆਦਤ ਲੈਣੀ ਬਦਲਾਈਆ। ਹਿੰਦੂ ਮੁਸਲਿਮ ਸਿਖ ਈਸਾਈ ਬਣ ਗਏ ਭਰਾ ਭਰਾ, ਵੰਡ ਨਜ਼ਰ ਕੋਇ ਨਾ ਆਈਆ। ਸਾਡਾ ਬਾਹਮੀ ਨਾਤਾ ਜੁੜਿਆ ਆ, ਆਲਮ ਵਿਚ ਦੁਹਾਈਆ। ਚਲਣਾ ਇਕ ਦੀ ਰਜ਼ਾ, ਜੋ ਆਪਣੇ ਪ੍ਰੇਮ ਦਾ ਰਸਾ ਦਏ ਚਖਾਈਆ। ਉਹਨਾਂ ਨੂੰ ਦੋਜ਼ਖ਼ ਕਦੇ ਨਾ ਮਿਲੇ ਸਜ਼ਾ, ਨਰਕਾਂ ਵਿਚ ਨਾ ਕੋਇ ਫਿਰਾਈਆ। ਗਦਾਗਰ ਹੋ ਕੇ ਮੰਗਣ ਨਾ ਕੋਇ ਗਦਾ, ਰੰਗ ਰੰਗ ਵਿਚ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਐਸ ਵੇਲੇ ਉਠਣ ਸੂਫ਼ੀ ਸੰਤ ਫ਼ਕੀਰ, ਮੁਨੀ ਮੋਨ ਲੈਣ ਖੁਲ੍ਹਾਈਆ। ਸ੍ਰਿਸ਼ਟੀ ਦੀ ਬਦਲ ਦੇਣ ਤਕਦੀਰ, ਤਦਬੀਰ ਧੁਰ ਦੀ ਨਾਲ ਰਲਾਈਆ। ਝਗੜਾ ਰਹੇ ਨਾ ਅਮੀਰ ਗ਼ਰੀਬ, ਊਚ ਨੀਚ ਨਾ ਕੋਇ ਵਖਾਈਆ। ਜੋ ਮਜ਼੍ਹਬਾਂ ਦੀ ਦਿਤੀ ਤਰਤੀਬ, ਪ੍ਰਭ ਨੂੰ ਮਿਲਣਾ ਚਾਈਂ ਚਾਈਂਆ। ਕਲਜੁਗ ਅੰਤਮ ਸਾਰੇ ਹੋ ਗਏ ਫ਼ਰੀਕ, ਫ਼ਿਰਕਿਆਂ ਵਿਚ ਲੜਾਈਆ। ਅੱਗੇ ਸਾਂਝੀ ਕਰੋ ਪ੍ਰੀਤ, ਪ੍ਰੀਤਮ ਇਕੋ ਵੇਖ ਵਖਾਈਆ। ਸਭ ਨੇ ਆਪਣੀ ਗੰਢ ਮੁਹੱਬਤ ਵਿਚ ਜਾਣੀ ਪੀਚ, ਜਿਸ ਨੂੰ ਦਵੈਤ ਵਾਲਾ ਖੋਲ੍ਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਹਰਿ ਰੰਗੇ ਰੰਗ ਅਵੱਲੜਾ, ਮਾਲਕ ਧੁਰ ਦਰਗਾਹ। ਜੋ ਸਦਾ ਇਕ ਇਕੱਲੜਾ, ਨੂਰੀ ਨੂਰ ਖ਼ੁਦਾ। ਭਗਤਾਂ ਸੰਤਾਂ ਫੜਾਵੇ ਪਲੜਾ, ਸੂਫ਼ੀਆਂ ਲਏ ਜਗਾ। ਆਤਮ ਪਰਮਾਤਮ ਰਲੜਾ, ਕਦੇ ਨਾ ਹੋਵੇ ਜੁਦਾ। ਅੰਦਰ ਤੱਕੋ ਸਚ ਦਵਾਰੇ ਖਲੜਾ, ਜਲਵਾਗਰ ਹੋ ਰੁਸ਼ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹਉਂ ਸਦਕੇ ਵਾਰੀ ਘੋਲੀ, ਤੇਰੇ ਚਰਨਾਂ ਘੋਲ ਘੁਮਾਈਆ। ਪਰਵਰਦਿਗਾਰ ਪੁਰਖ ਅਕਾਲ ਆਪਣੇ ਨਾਮ ਦੀ ਸਾਂਝੀ ਕਰਦੇ ਬੋਲੀ, ਆਤਮ ਪਰਮਾਤਮ ਦੇ ਜਣਾਈਆ। ਝਗੜਾ ਕੋਈ ਰਹੇ ਨਾ ਰੌਲੀ, ਰੌਣਕ ਇਕੋ ਘਰ ਪਰਗਟਾਈਆ। ਜਿਸ ਦੀ ਜਗਤ ਕਹਾਵਤ ਸੰਤ ਸੂਫ਼ੀ ਫ਼ਕੀਰ ਮੁਨੀ ਕਰਨ ਆਏ ਬਹੁਣੀ, ਛੱਬੀ ਪੋਹ ਰੁੱਤ ਸੁਹਾਈਆ। ਅੱਜ ਸਭ ਨੇ ਕਰਨੀ ਰੌਣੀ, ਪਾਣੀ ਪ੍ਰੇਮ ਵਾਲਾ ਪਾਈਆ। ਪਿਛਲੀ ਪੱਕ ਗਈ ਸਾਉਣੀ, ਅਗਲੀ ਹਾੜ੍ਹੀ ਲੈਣੀ ਜਣਾਈਆ। ਫੇਰ ਚਾਰ ਕੁੰਟ ਚੜ੍ਹਨੀ ਤੌਣੀ, ਤਵਾ ਪਰਾਤ ਦਏ ਦੁਹਾਈਆ। ਦੂਈ ਦਵੈਤੀ ਕੰਧ ਢਾਹੁਣੀ, ਭਾਂਡਾ ਭਰਮ ਭਉ ਭੰਨਾਈਆ। ਸਚ ਜਮਾਤ ਇਕ ਵਖੌਣੀ, ਜੁਮਲਾ ਅੱਖਰ ਇਕ ਸਮਝਾਈਆ। ਭੁੱਲੀ ਦੁਨੀਆ ਨੇਤਰਾਂ ਵਿਚ ਰਵੌਣੀ, ਆਂਸੂ ਹੰਝੂਆਂ ਨਾਲ ਵਡਿਆਈਆ। ਗੁਰਮੁਖੋ ਤੁਹਾਡੀ ਅੱਖ ਨਾ ਕਦੇ ਸ਼ਰਮੌਣੀ, ਸਾਂਝੇ ਹੋ ਕੇ ਗਲਵਕੜੀ ਲੈਣੀ ਪਾਈਆ। ਜਗਤ ਸਿਆਸਤ ਚਾਰ ਦਿਨ ਦੀ ਪਰਾਹੁਣੀ, ਇਨ੍ਹਾਂ ਸੰਤਾਂ ਮਹੰਤਾਂ ਫ਼ਕੀਰਾਂ ਦੁਨੀਆ ਦੇ ਕਾਇਆ ਮੰਦਰ ਘਰ ਵਿਚੋਂ ਬਾਹਰ ਦੇਣੀ ਕਢਾਈਆ। ਇਕੋ ਤੁੱਕ ਇਕੋ ਮੁਖ ਜੋ ਮਿਲ ਕੇ ਦੁੱਖ ਉਪਾਵੇ ਸੁੱਖ ਤੂੰ ਮੇਰਾ ਮੈਂ ਤੇਰਾ ਸਭ ਨੇ ਮਿਲ ਕੇ ਗਾਉਣੀ, ਗਾ ਗਾ ਖ਼ੁਸ਼ੀ ਮਨਾਈਆ। ਅੱਗੋਂ ਤੋਂ ਸਤਿ ਧਰਮ ਦੀ ਮਜਲਸ ਜਗਤ ਲਗਾਉਣੀ, ਦੂਜਾ ਜਲਸਾ ਕੋਇ ਨਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਧਾਰ ਇਕ ਵਖਾਈਆ। ਜਗਤ ਧਾਰ ਕਹੇ ਮੈਨੂੰ ਆਉਂਦਾ ਹੌਕਾ, ਦਰੋਹੀ ਤੇਰਾ ਨਾਮ ਖ਼ੁਦਾਈਆ। ਮੇਰੀ ਡੁੱਬਣ ਲੱਗੀ ਨਈਆ ਨੌਕਾ, ਸੰਤ ਸਾਜਣ ਨਵਾਂ ਰਾਹ ਚਲਾਈਆ। ਸਭ ਨੂੰ ਇਕੱਠੇ ਹੋਵਣ ਦਾ ਮਿਲਣ ਲੱਗਾ ਮੌਕਾ, ਦਵੈਤ ਨਜ਼ਰ ਲਏ ਬਦਲਾਈਆ। ਪ੍ਰੇਮੀਆਂ ਅੰਦਰ ਪ੍ਰੇਮ ਮਨ ਚਾਉ ਕਾ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਹਰ ਘਟ ਵੇਖੇ ਥਾਉਂ ਥਾਈਂਆ। ਹਰ ਘਟ ਕਹੇ ਪ੍ਰਭ ਕੀ ਪੜ੍ਹੀਏ ਥਾਨ ਥਾਨੰਤਰ, ਅੰਤਰ ਦੇ ਜਣਾਈਆ। ਕੀ ਸਾਚਾ ਤੇਰਾ ਮੰਤਰ, ਜੋ ਮੰਤਵ ਸਭ ਦਾ ਹੱਲ ਕਰਾਈਆ। ਕਿਸ ਬਿਧ ਬਣਾਵੇਂ ਬਣਤਰ, ਚਾਰ ਕੁੰਟ ਵੱਜੇ ਵਧਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਏ ਸੁਤੰਤਰ, ਮਨ ਕਲਪਣਾ ਮੇਟ ਮਿਟਾਈਆ। ਪਰਮ ਪੁਰਖ ਕਹੇ ਮੈਂ ਸਭ ਦੇ ਵਿਚ ਵਸਾਂ ਨਿਰੰਤਰ, ਘਟ ਘਟ ਆਪ ਸਮਾਈਆ। ਮੇਰਾ ਖੇਲ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਅਬਿਨਾਸ਼ੀ ਕਰਤਾ ਕੁਦਰਤ ਦਾ ਕਾਦਰ ਕਦੀਮ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਨਜ਼ਰੀ ਆਈਆ। ਇਕੋ ਤੇਰੀ ਨਜ਼ਰ ਇਕੋ ਤੇਰਾ ਨੂਰ, ਨੂਰ ਨੁਰਾਨੇ ਤੇਰੀ ਵਡਿਆਈਆ। ਇਕੋ ਤੇਰਾ ਨਾਮ ਇਕੋ ਤੇਰਾ ਸ਼ਬਦ ਇਕੋ ਤੇਰਾ ਨਾਦ ਇਕੋ ਤੇਰਾ ਤੂਰ, ਤੁਰੀਆ ਤੋਂ ਅੱਗੇ ਤੇਰਾ ਰਾਗ ਨਾ ਕੋਇ ਅਲਾਈਆ। ਇਕੋ ਤੇਰਾ ਬੇੜਾ ਇਕੋ ਤੇਰਾ ਪੂਰ, ਇਕੋ ਵੰਝ ਮੁਹਾਣਾ ਮੰਜ਼ਲ ਨਾ ਨੇੜੇ ਨਾ ਦੂਰ, ਦੂਰ ਦੁਰਾਡੇ ਆਪਣੀ ਦਇਆ ਕਮਾਈਆ। ਜਗਤ ਕੂੜੀ ਕਿਰਿਆ ਮੇਟ ਦੇ ਫ਼ਤੂਰ, ਫ਼ਤਵਾ ਸਭ ਦੇ ਉਤੇ ਲਾਈਆ। ਜੋ ਕਰਦੇ ਰਹੇ ਕਸੂਰ, ਓਨ੍ਹਾਂ ਦੇ ਸਜ਼ਾਈਆ। ਜੋ ਸੂਲੀ ਚੜ੍ਹ ਗਏ ਵਾਂਗ ਮਨਸੂਰ, ਮਸਲਾ ਓਨ੍ਹਾਂ ਦਾ ਹੱਲ ਕਰਾਈਆ। ਦੁਨੀਆ ਦੀ ਦਸ਼ਾ ਵੇਖ ਕੇ ਜ਼ਿਆਉਲ ਹਕ ਨੇ ਕਿਹਾ ਮੈਂ ਹੋ ਗਿਆ ਮਜਬੂਰ, ਮਜਬੂਰੀ ਮੇਰੇ ਅੰਦਰ ਆਈਆ। ਮੁਨੀ ਕਿਹਾ ਮੈਂ ਦੁੱਖ ਨਾਲ ਹੋ ਗਿਆ ਚਕਨਾਚੂਰ, ਕਿਉਂ ਭੁੱਲੀ ਜਗਤ ਲੋਕਾਈਆ। ਕਿਉਂ ਨਹੀਂ ਲੈਂਦੇ ਨਾਮ ਸੁਰਾਹੀ ਦਾ ਸਰੂਰ, ਜੋ ਅੰਦਰੋਂ ਸੁਰਤੀ ਲਏ ਬਦਲਾਈਆ। ਮਿਲੇ ਮਾਲਕ ਉਹ ਗ਼ਫੂਰ, ਜੋ ਗ਼ਫ਼ਲਤ ਵਿਚੋਂ ਬਾਹਰ ਕਢਾਈਆ। ਜਿਸ ਦਾ ਸੰਤ ਭਗਤ ਤਾਰਨਾ ਦਸਤੂਰ, ਦਸਤ ਦਸਤ ਬਦਸਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਦੇਸ਼ਾ ਸਨਦ ਨਾਲ ਲਿਖਾਈਆ। ਛੱਬੀ ਪੋਹ ਕਹੇ ਮੇਰੀ ਰੈਣ ਹੋਵੇ ਵਡ ਵਡਭਾਗ, ਭਾਗਾਂ ਭਰੀ ਸਭ ਨੂੰ ਸੀਸ ਨਿਵਾਈਆ। ਅੰਦਰੋਂ ਧੋ ਲਉ ਆਪਣਾ ਦਾਗ਼, ਦੁਰਮਤ ਮੈਲ ਅੰਦਰੋਂ ਕਰੋ ਸਫ਼ਾਈਆ। ਸਾਚੇ ਪ੍ਰੇਮ ਦਾ ਅੰਦਰੋਂ ਜਗਾਓ ਚਿਰਾਗ਼, ਤੇਲ ਬੱਤੀ ਦੀ ਲੋੜ ਰਹੇ ਨਾ ਰਾਈਆ। ਸਾਂਝਾ ਕਰੋ ਸਮਾਜ, ਕੂੜਾ ਬੰਧਨ ਦਿਉ ਤੁੜਾਈਆ। ਜਿਸ ਕਾਰਨ ਸਮੇਲਨ ਹੋਇਆ ਆਜ, ਆਜਿਜ਼ ਹੋ ਕੇ ਪ੍ਰਭ ਅੱਗੇ ਝੋਲੀ ਦੇਵੋ ਡਾਹੀਆ। ਸਤਿ ਧਰਮ ਦੀ ਸਾਜਣਾ ਦੇ ਸਾਜ, ਸਾਜਿਸ਼ ਕਰਨ ਵਾਲਾ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਤੇਰੇ ਹੁਜਰੇ ਗੁਜ਼ਾਰੀ ਨਿਮਾਜ਼, ਓਨ੍ਹਾਂ ਆਪਣੇ ਨੂਰ ਮਿਲਾਈਆ। ਅਗਲਾ ਭੇਵ ਖੋਲ੍ਹ ਆਗ਼ਾਜ਼, ਪਰਦਾਨਸ਼ੀਨ ਪੜਦਾ ਆਪ ਉਠਾਈਆ। ਜਿਸ ਨੂੰ ਸਮਝੇ ਨਾ ਕੋਇ ਦਿਮਾਗ਼, ਬੁੱਧੀ ਵਿਚ ਨਾ ਕੋਇ ਵਡਿਆਈਆ। ਉਹ ਮੰਜ਼ਲ ਦੱਸ ਆਪ, ਜਿਥੇ ਰੂਹ ਬੁਤ ਦੋਵੇਂ ਹੋਣ ਪਾਕ, ਪਤਤ ਪੁਨੀਤ ਨਜ਼ਰੀ ਆਈਆ। ਤੇਰਾ ਮਿਲਣ ਦਾ ਹੋਵੇ ਇਤਫ਼ਾਕ, ਪਿਛਲਾ ਲਹਿਣਾ ਹੋਵੇ ਬੇਬਾਕ, ਅੱਗੇ ਖਾਤਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਮੈਂ ਸਭ ਨੂੰ ਸਚ ਦ੍ਰਿੜਾਵਾਂਗਾ। ਜੋ ਇਕ ਦੂਜੇ ਦੇ ਨਾਲ ਰਹੇ, ਤਿਨ੍ਹਾਂ ਆਪਣਾ ਮੇਲ ਮਿਲਾਵਾਂਗਾ। ਜੋ ਸਾਂਝਾ ਬਣ ਕੇ ਇਕੱਠਾ ਬਹੇ, ਬਾਹੋਂ ਫੜ ਕੇ ਗਲੇ ਲਗਾਵਾਂਗਾ। ਜੋ ਅੰਦਰੋਂ ਕੱਢੇ ਹਉਮੇ, ਮਮਤਾ ਮੋਹ ਚੁਕਾਵਾਂਗਾ। ਜੋ ਸਚ ਸਰਨਾਈ ਢਹੇ, ਨੇਤਰ ਲੋਚਨ ਨੈਣ ਅੱਖ ਖੁਲ੍ਹਾਵਾਂਗਾ। ਜੋ ਤੂੰ ਮੇਰਾ ਮੈਂ ਤੇਰਾ ਨਾਮ ਕਹੇ, ਕਾਗਤ ਕਲਮ ਦਾ ਹਿਸਾਬ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਵਾਂਗਾ।

❋

❋

ਸਾਚਾ ਖੇਲ ਕਰਾਂ ਅਗੰਮਾ, ਹਰਿ ਕਰਤਾ ਆਪ ਦ੍ਰਿੜਾਈਆ। ਦੀਨ ਮਜ਼੍ਹਬ ਦਾ ਤੋੜ ਕੇ ਬੰਨਾ, ਬੰਦਗੀ ਇਕੋ ਇਕ ਸਮਝਾਈਆ। ਮੁਕਤਾ ਰਹੇ ਕੋਈ ਨਾ ਕੰਨਾ, ਕਾਮਲ ਮੁਰਸ਼ਦ ਭੇਵ ਖੁਲ੍ਹਾਈਆ। ਨੇਤਰਹੀਣ ਰਹੇ ਨਾ ਅੰਨ੍ਹਾ, ਅੰਧ ਅਗਿਆਨ ਕਰੇ ਸਫ਼ਾਈਆ। ਕਰ ਪਰਕਾਸ਼ ਕਾਇਆ ਤਨਾ, ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਪਰਗਟਾਈਆ। ਸਾਚੀ ਧਾਰ ਦਾ ਮਾਲਕ ਏਕਾ ਏਕੰਕਾਰ, ਅਕਲ ਕਲਧਾਰੀ ਇਕ ਅਖਵਾਈਆ। ਜਿਸ ਨੂੰ ਕਹਿੰਦੇ ਪਰਵਰਦਿਗਾਰ, ਪਾਲਣਹਾਰਾ ਧੁਰਦਰਗਾਹੀਆ। ਵਡ ਅਮਾਮਾ ਬਣ ਸਿਕਦਾਰ, ਧੁਰ ਫ਼ਰਮਾਨਾ ਆਪ ਜਣਾਈਆ। ਕਲਜੁਗ ਕੂੜੀ ਕਿਰਿਆ ਕਰ ਖ਼ੁਆਰ, ਖ਼ੁਆਰੀ ਮੇਟੇ ਥਾਉਂ ਥਾਈਂਆ। ਮੁਹੱਬਤ ਵਿਚ ਬਣ ਕੇ ਯਾਰ, ਯਰਾਨਾ ਅਗਲਾ ਦਏ ਨਿਭਾਈਆ। ਸਾਂਝਾ ਦੱਸੇ ਸਰਬ ਪਿਆਰ, ਸਰਬ ਧਰਮ ਮਿਲੇ ਵਡਿਆਈਆ। ਸਾਰੇ ਇਕੱਠੇ ਕਰ ਲਉ ਇਕ ਇਕਰਾਰ, ਇਕਰਾਰਨਾਮਾ ਪ੍ਰੇਮ ਪ੍ਰੀਤੀ ਵਿਚ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਵੱਜੇ ਵਧਾਈਆ। ਦਰ ਘਰ ਵੱਜੇ ਵਧਾਈ ਸੱਚ, ਸਚ ਮਿਲੇ ਵਡਿਆਈਆ। ਪ੍ਰੇਮ ਪ੍ਰੀਤੀ ਅੰਦਰ ਜਾਵੇ ਰਚ, ਲੂੰ ਲੂੰ ਖ਼ੁਸ਼ੀ ਬਣਾਈਆ। ਖ਼ੁਸ਼ੀਆਂ ਵਿਚ ਖ਼ੁਸ਼ੀ ਪਏ ਹੱਸ, ਹਸਤੀਆਂ ਵਿਚ ਹਸਤੀ ਨਜ਼ਰੀ ਆਈਆ। ਇਕ ਦੂਜੇ ਦੇ ਬਿਨਾ ਦੂਈ ਤੋਂ ਹੋ ਜਾਉ ਵਸ, ਵਾਸਤਾ ਇਕੋ ਨਾਲ ਪਾਈਆ। ਅੰਤਰ ਖੋਲ੍ਹੋ ਆਪਣੀ ਅੱਖ, ਜਿਸ ਅੱਖ ਵਿਚੋਂ ਪਰਤੱਖ ਮਿਲੇ ਗੁਸਾਈਂਆ। ਸਮੇਲਨ ਦਾ ਸਤਿ ਧਰਮ ਦਾ ਇਕੱਠ, ਇਕੱਠਿਆਂ ਦਾ (ਗੱਠਾ) ਦੇਣਾ ਬੰਧਾਈਆ। ਸੰਤ ਭਗਤ ਸੂਫ਼ੀ ਫ਼ਕੀਰ ਮੁਨੀ ਰਖੀਸ਼ਰ ਜੁਗੀਸ਼ਰ ਤਪੀਸ਼ਰ ਕਦੇ ਪਿੱਠ ਦੇ ਨਾ ਜਾਵੇ ਢੱਠ, ਢੱਠਿਆਂ ਲਏ ਉਠਾਈਆ। ਜੋੜ ਜੁੜਿਆ ਨੱਠ ਨੱਠ, ਪੈਦਲ ਚਲ ਕੇ ਬੈਠਾ ਪੰਧ ਮੁਕਾਈਆ। ਸਭ ਨੇ ਸਚ ਪ੍ਰੇਮ ਦਾ ਲਾਹਾ ਜਾਣਾ ਖੱਟ, ਇਹੋ ਖੱਟੀ ਧਰਮ ਦੀ ਨਜ਼ਰੀ ਆਈਆ। ਅੰਦਰ ਵੈਰ ਦੀ ਦੀਨ ਮਜ਼੍ਹਬ ਰਹੇ ਕੋਈ ਨਾ ਹੱਦ, ਬੰਨਾ ਕੂੜਾ ਦੇਣਾ ਮਿਟਾਈਆ। ਵਡਿਆਈ ਓਸ ਨੂੰ ਮਿਲੇ ਜਗ, ਜੋ ਜੀਂਵਦਿਆਂ ਜੀਵਣ ਮਰਨ ਵਿਚ ਬਦਲਾਈਆ। ਮਰਨ ਦੇ ਪਿੱਛੋਂ ਕੀ ਹੋਇਆ ਜੇ ਸੜ ਜਾਏ ਵਿਚ ਅੱਗ, ਹੱਡ ਮਾਸ ਨਾੜੀ ਕੰਮ ਕਿਸੇ ਨਾ ਆਈਆ। ਬਿਨਾ ਦੀਦ ਕੀਤਿਆਂ ਜੇ ਮਿੱਟੀ ਹੇਠਾਂ ਜਾਓ ਦੱਬ, ਮਿਲੇ ਮੇਲ ਨਾ ਰੱਬ ਗੁਸਾਈਂਆ। ਇਹ ਝਗੜੇ ਮਨ ਕਲਪਨਾ ਸਰੀਰ ਦੀ ਹੱਦ, ਵੰਡ ਵਿਚ ਲੜਾਈਆ। ਜੇ ਅੰਦਰੋਂ ਕਾਇਆ ਮੰਦਰੋਂ ਡੂੰਘੀ ਕੰਦਰੋਂ ਆਪਣੇ ਆਪ ਨੂੰ ਆਪਣੇ ਬਾਪ ਨੂੰ ਆਪਣੇ ਜਾਪ ਨੂੰ ਲਵੋ ਲੱਭ, ਲੋਭ ਮੋਹ ਹੰਕਾਰ ਰਹਿਣ ਕੋਇ ਨਾ ਪਾਈਆ। ਜਿਸ ਕਾਰਨ ਤੁਹਾਨੂੰ ਲਿਆ ਸੱਦ, ਫ਼ਕੀਰ ਬੈਠੇ ਸਜ, ਦੋਹਾਂ ਦਾ ਨਾਤਾ ਗਿਆ ਬੱਝ, ਸਾਰੇ ਕਹੋ ਉਚੀ ਗੱਜ, ਪੱਲੂ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗਤ ਵਿਚੋਂ ਰੰਗਤ ਦਏ ਚਮਕਾਈਆ। ਉਹ ਰੰਗਤ ਕਿਹੜਾ ਚਾੜ੍ਹੇ ਰੰਗ, ਰੰਗੇ ਨੂਰ ਇਲਾਹੀਆ। ਜਿਸ ਦੇ ਲੱਭਣ ਖਾਤਰ ਨੱਚਦੇ ਫਿਰਨ ਮਲੰਗ, ਮਤਹਿਰੇ ਮੋਢਿਆਂ ਉਤੇ ਟਿਕਾਈਆ। ਦੀਨ ਮਜ਼੍ਹਬ ਇਸਲਾਮ ਦਾ ਕਰਦੇ ਦਿਸਣ ਜੰਗ, ਫ਼ਤਵਿਆਂ ਵਿਚ ਲੜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਜਿਸਦੇ ਮਿਲਣ ਦਾ ਦੱਸੇ ਢੰਗ, ਤਰੀਕਾ ਨੀਕਣ ਨੀਕਾ ਇਕ ਦਰਸਾਈਆ। ਉਹ ਸਭ ਦੇ ਨਾਲ ਰਿਹਾ ਹੰਢ, ਅੰਦਰ ਬੈਠਾ ਬਿਨ ਨਿਜ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਤਾਰਾ ਤੇ ਚੰਦ, ਉਹ ਸਭ ਦਾ ਖ਼ੁਸ਼ੀ ਕਰੇ ਬੰਦ ਬੰਦ, ਬੰਦਗੀ ਵਿਚ ਮਛੰਦਗੀ ਇਕ ਜਣਾਈਆ। ਨੇਤਰ ਨੈਣਹੀਣ ਰਹਿਣ ਨਾ ਦੇਵੇ

❋

❋

ਅੰਧ, ਦੂਈ ਦਵੈਤੀ ਢਾਹ ਕੇ ਕੰਧ, ਭਾਂਡਾ ਭਰਮ ਭਉ ਭੰਨਾਈਆ। ਉਹ ਵਸੇ ਵਿਚ ਬ੍ਰਹਿਮੰਡ, ਵੇਖਣਹਾਰਾ ਸਦਾ ਨਵਖੰਡ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਖਿਲਾਈਆ। ਸਾਚੇ ਸੰਤੋ ਧਰਮ ਫ਼ਕੀਰੋ ਤੁਹਾਡਾ ਪ੍ਰੇਮ ਵਾਲਾ ਜੰਗ, ਜਗਤ ਸ਼ਸਤਰ ਹੱਥ ਨਾ ਕੋਇ ਉਠਾਈਆ। ਕੂੜੀ ਕਿਰਿਆ ਕਰ ਦਿਓ ਖੰਡ ਖੰਡ, ਖੰਡਾ ਖੜਗ ਨਾਮ ਚਮਕਾਈਆ। ਕੋਈ ਹੈਰਾਨ ਨਾ ਹੋਵੇ ਦੰਗ, ਦੰਗਾ ਫ਼ਸਾਦ ਹੋਣਾ ਵਿਚ ਲੋਕਾਈਆ। ਬਿਨਾ ਸਾਚੇ ਸੰਤਾਂ ਤੋਂ ਸਾਹਿਬ ਸਤਿਗੁਰ ਤੋਂ ਧੁਰ ਦੇ ਮੁਰਸ਼ਦ ਤੋਂ ਕੋਈ ਮੇਟ ਨਾ ਸਕੇ ਗੰਦ, ਗੰਦਗੀ ਕੂੜ ਨਾ ਕੋਇ ਹਟਾਈਆ। ਸਾਰੇ ਇਕੱਠੇ ਹੋ ਜਾਉ ਇਕੋ ਡੋਰੀ ਬੱਝੋ ਤੰਦ, ਜਿਸ ਤੰਦ ਨੂੰ ਸਕੇ ਨਾ ਕੋਇ ਤੁੜਾਈਆ। ਫੇਰ ਮੁਨੀ ਵਾਂਗ ਲਉ ਉਹ ਅਨੰਦ, ਜਿਸ ਅਨੰਦ ਵਿਚੋਂ ਅਨੰਦ ਨਿਕਲ ਕੇ ਅਨੰਦ ਵਿਚ ਸਮਾਈਆ। ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਆਦਿ ਦਾ ਸਾਂਝਾ ਛੰਦ, ਸੋਹੰ ਰੂਪ ਸਮਝਾਈਆ। ਮਹਾਰਾਜ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਧੁਰਦਰਗਾਹੀਆ। ਸ਼ੇਰ ਸਿੰਘ ਤਾਕਤ ਵਿਚ ਬੁਲੰਦ, ਭੈ ਭਉ ਸਭ ਨੂੰ ਰਿਹਾ ਜਣਾਈਆ। ਵਿਸ਼ਨੂੰ ਪ੍ਰੇਮ ਪ੍ਰੀਤੀ ਦਾ ਹੋ ਪਾਬੰਦ, ਪਾਲਣਾ ਵਿਚ ਪਾਲਕ ਹੋ ਕੇ ਸੇਵ ਕਮਾਈਆ। ਭਗਵਾਨ ਉਹ ਜਿਹੜਾ ਕਦੇ ਨਾ ਹੋਵੇ ਭੰਗ, ਘੜਨ ਭੰਨਣ ਨਾ ਰੂਪ ਬਣਾਈਆ। ਜੈ ਵਿਚ ਕੋਈ ਨਾ ਹੋਵੇ ਤੰਗ, ਤੰਗ ਦਸਤੀ ਰਹਿਣ ਕੋਇ ਨਾ ਪਾਈਆ। ਅਗਲੇ ਜੁਗ ਦੀ ਅਗਲੀ ਵੰਡ, ਅਬਿਨਾਸ਼ੀ ਕਰਤੇ ਆਪ ਸੁਣਾਈਆ। ਸੂਫ਼ੀ ਸੰਤ ਫ਼ਕੀਰ ਮੁਨੀ ਜਨ ਚਮਕਣ ਸਿਤਾਰੇ ਉਹ ਚੰਦ, ਜਿਸ ਚੰਦ ਦੀ ਸੀਤਲਤਾ ਵਿਚ ਸਤਿ ਸਤਿ ਸਚ ਨਜ਼ਰੀ ਆਈਆ। ਸਾਂਝਾ ਕਰ ਲਉ ਸਾਰੇ ਅੰਗ, ਅੰਗ ਅੰਗ ਨਾਲ ਮਿਲਾਈਆ। ਦਸ ਜਨਵਰੀ ਸਤਾਈ ਪੋਹ ਸਮੇਲਨ ਦਾ ਇਕ ਨਵਾਂ ਸ਼ੁਰੂ ਹੋਣਾ ਢੰਗ, ਜੋ ਅੰਤਰ ਅੰਤਰ ਸਭ ਨੂੰ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ, ਨਿਰਗੁਣ ਸਰਗੁਣ ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ, ਆਤਮ ਪਰਮਾਤਮ ਨਾਤਾ ਲਏ ਗੰਢ, ਟੁੱਟੀ ਗੰਢਣਹਾਰ ਗੋਪਾਲ ਦੀਨ ਦਿਆਲ ਠਾਕਰ ਸਵਾਮੀ ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰਾ ਦਰਗਾਹ ਸਾਚੀ ਹਕ ਮੁਕਾਮ ਵੇਖਣਹਾਰਾ ਧੁਰ ਨਿਜ਼ਾਮ, ਅੰਤ ਅਖ਼ੀਰੀ ਕਰੇ ਸਚ ਇੰਤਜਾਮ, ਬੰਦੋਬਸਤ ਵਿਚ ਦਸਤ, ਦਸਤ ਸੂਫ਼ੀ ਸੰਤ ਫ਼ਕੀਰਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਾ ਰਾਹ ਅਗੰਮ ਅਥਾਹ, ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਸ਼ਰਕਤ ਵਿਚੋਂ ਤਫ਼ਰਕਾ ਬਿਨਾ ਤਫ਼ਰੀਕ ਲੇਖਾ ਬਾਹਰ ਦੇਵੇ ਕਢਾਈਆ।

੨੭ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ ਸਰਵ ਧਰਮ ਸਮੇਲਨ

ਸਤਿ ਧਰਮ ਕਹੇ ਸਾਰੇ ਬਣੋ ਫ਼ਰੀਦ, ਮਨਸਾ ਮਨ ਬਦਲਾਈਆ। ਤੁਹਾਡੀ ਖ਼ੁਸ਼ੀਆਂ ਵਾਲੀ ਈਦ, ਜਗਤ ਜਹਾਨ ਮਿਲੇ ਵਡਿਆਈਆ। ਅੰਤਰ ਨਿਰੰਤਰ ਕਰੋ ਦੀਦ, ਜੋ ਮਾਲਕ ਧੁਰਦਰਗਾਹੀਆ। ਕਾਇਆ ਕਾਅਬਾ ਵੇਖੋ ਹਕ ਮਸੀਤ, ਮੰਦਰ ਇਕੋ ਨਜ਼ਰੀ ਆਈਆ। ਵੇਖਿਓ ਕਿਤੇ ਭਗਤਾਂ ਵਾਲੀ ਛੱਡ ਨਾ ਜਾਇਓ ਰੀਤ, ਪਿਛਲੀ ਪਿੱਛੇ ਵਾਲੀ ਭੁਲਾਈਆ। ਇਸ ਬਾਰਸ਼ ਨਾਲ ਬਾਹਰੋਂ ਤਨ ਹੋਵੇ ਸੀਤ, ਅੰਤਰ ਅੰਤਰ ਨਿਰੰਤਰ ਆਤਮ ਝਿਰਨਾ ਦਏ ਝਿਰਾਈਆ। ਸਚ ਧਰਮ ਦਾ ਖੇਲ ਸਦਾ ਅਨਡੀਠ, ਔਖੀ ਘੜੀ ਸਭ ਦੇ ਉਤੇ ਆਈਆ। ਜੇ ਟਾਈਮ ਤੋਂ ਪਹਿਲੋਂ

❋

❋

ਦੇ ਕੇ ਜਾਓ ਪੀਠ, ਧਰਮ ਸਮੇਲਨ ਕਹਿਣ ਕੋਇ ਨਾ ਪਾਈਆ। ਸਾਰਾ ਵਕਤ ਤਿੰਨ ਵੱਜੇ ਦਾ ਠੀਕ, ਇਹ ਠਾਕਰ ਦੀ ਬੇਪਰਵਾਹੀਆ। ਜੋ ਸਭ ਦੀ ਪਰਖਣ ਵਾਲਾ ਨੀਤ, ਸੰਤ ਸਮਾਗਮ ਵਿਚ ਆਪਣੀ ਕਲ ਵਰਤਾਈਆ। ਜਿਨ੍ਹਾਂ ਨੂੰ ਇਕ ਦੇ ਨਾਲ ਪ੍ਰੀਤ, ਹਿਰਦੇ ਵਿਚ ਵਿਸ਼ਵਾਸ਼ ਰਹੇ ਰਖਾਈਆ। ਉਹ ਆਪਣੀ ਬਦਲ ਦਿਉ ਨੀਤ, ਨੀਤੀਵਾਨ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਮੀਂਹ ਬਰਸੇ ਹੋਇਆ ਕੀ, ਅੱਜ ਦੀ ਕੀਮਤ ਕਹਿਣ ਕੋਇ ਨਾ ਪਾਈਆ। ਉਠ ਕੇ ਗਏ ਤੇ ਲਿਆ ਕੀ, ਆਇਆ ਗਿਆ ਕੰਮ ਕਿਸੇ ਨਾ ਆਈਆ। ਝਗੜਾ ਹੋਇਆ ਜਗਤ ਪੁੱਤਰ ਧੀ, ਮਾਇਆ ਮਮਤਾ ਵੱਜੀ ਵਧਾਈਆ। ਜਨ ਭਗਤ ਬਣ ਕੇ ਸੰਤ ਬਣ ਕੇ ਸੂਫ਼ੀ ਫ਼ਕੀਰ ਬਣ ਕੇ ਪਿਛਲੀ ਛੱਡ ਗਏ ਲੀਹ, ਦੁੱਖ ਵਿਚ ਸੁਖ ਸੁਖ ਵਿਚ ਦੁੱਖ ਇਕ ਰੰਗ ਨਾ ਲਏ ਬਣਾਈਆ। ਜਿਸ ਦਾ ਅੱਜ ਸਭ ਨੇ ਇਕੱਠਿਆਂ ਹੋ ਕੇ ਬੀਜਣਾ ਬੀ, ਉਸ ਦਾ ਫੱਲ ਉਪਜੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇਸ ਬਾਰਸ ਦਾ ਕੋਈ ਨਾ ਚਲੇ ਚਾਰਾ, ਚਾਰੋਂ ਕੁੰਟ ਇਕ ਦੁਹਾਈਆ। ਇਹ ਸੰਤਾਂ ਦਾ ਅਖਾੜਾ, ਗ਼ੈਰ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦਾ ਪਰਮ ਪੁਰਖ ਹਕ ਖ਼ੁਦਾ ਇਕੋ ਲਾੜਾ, ਮਾਲਕ ਦੋ ਜਹਾਨ ਅਖਵਾਈਆ। ਜੋ ਸਭ ਦੇ ਕਾਇਆ ਮੰਦਰ ਅੰਦਰ ਸ਼ਬਦ ਸਰੂਪੀ ਫੇਰਦਾ ਆਪੇ ਤਾਰਾਂ, ਤੁਰੀਆ ਤੋਂ ਪਰੇ ਆਪਣਾ ਰਾਗ ਸੁਣਾਈਆ। ਇਹ ਕੋਈ ਤੁਹਾਡਾ ਮੰਦਰ ਨਹੀਂ ਇੱਟਾਂ ਗਾਰਾ, ਜੋ ਮੀਂਹ ਨਾਲ ਖੁਰ ਕੇ ਮਿੱਟੀ ਵਿਚ ਸਮਾਈਆ। ਇਹ ਸਭ ਤੋਂ ਉੱਤਮ ਦਿਹਾੜਾ, ਇੰਦਰ ਖ਼ੁਸ਼ੀਆਂ ਨਾਲ ਆਪਣੀ ਛਹਿਬਰ ਲਾਈਆ। ਤੁਸੀਂ ਬੈਠੇ ਓਸ ਦਵਾਰਾ, ਜਿਸ ਦਵਾਰੇ ਸੰਤ ਸੂਫ਼ੀ ਫ਼ਕੀਰ ਆਪਣਾ ਰੰਗ ਰੰਗਾਈਆ। ਅਗਲਾ ਤੱਕਿਓ ਹੋਰ ਨਜ਼ਾਰਾ, ਬੂੰਦ ਬੂੰਦੀ ਰਹਿਣ ਕੋਇ ਨਾ ਪਾਈਆ। ਸਾਰੇ ਬਣ ਜਾਓ ਮੀਤ ਮੁਰਾਰਾ, ਸੱਜਣ ਸਭ ਦਾ ਇਕ ਗੁਸਾਈਂਆ। ਜਿਸ ਦਾ ਰੂਪ ਨਾ ਕੋਈ ਪੁਰਖ ਨਾ ਕੋਈ ਨਾਰਾ, ਨਾਅਰਾ ਹਕ ਹਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੀਂਹ ਹੋ ਜਾਏ ਬੰਦ, ਬੰਦਗੀ ਵਿਚ ਧਿਆਨ ਲਗਾਈਆ। ਜਿਸ ਕਾਰਨ ਮਾਰ ਕੇ ਆਏ ਪੰਧ, ਭੱਜੇ ਵਾਹੋ ਦਾਹੀਆ। ਉਸ ਦਾ ਲੈਣਾ ਅਨੰਦ, ਸੁਖ ਆਤਮ ਵਿਚ ਟਿਕਾਈਆ। ਤੋੜ ਕੇ ਦਵੈਤ ਦੇ ਫੰਦ, ਨਾਤਾ ਬਾਹਮੀ ਲੈਣਾ ਜੁੜਾਈਆ। ਤੁਹਾਡਾ ਆਤਮ ਰੂਪ ਸੰਗ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਜਿਸ ਦੇ ਦਵਾਰੇ ਨਹੀਂ ਭੁੱਖ ਨੰਗ, ਭੁੱਖਿਆਂ ਦਏ ਰਜਾਈਆ। ਓਥੇ ਬੈਠਿਆਂ ਕੋਈ ਨਾ ਹੋਇਓ ਤੰਗ, ਤੰਗ ਦਸਤੀ ਅੰਦਰੋਂ ਦੇਣੀ ਕਢਾਈਆ। ਇਹ ਸੰਤ ਸੱਜਣ ਸੰਗ, ਦੁਰਮਤ ਮੈਲ ਅੰਦਰੋਂ ਲੈਣੀ ਧਵਾਈਆ। ਓ ਗੁਰਮੁਖੋ ਤੁਹਾਡੇ ਅੰਦਰ ਉਹ ਪਰਮਾਨੰਦ, ਜਿਸ ਨੂੰ ਜਗਤ ਦੀ ਮਮਤਾ ਪੋਹ ਸਕੇ ਨਾ ਰਾਈਆ। ਸਾਰੇ ਮਿਲ ਕੇ ਧੁਰ ਦੀ ਪਾਉ ਗੰਢ, ਜੋ ਲੋਕਮਾਤ ਗੁਰ ਅਵਤਾਰ ਪੈਗ਼ੰਬਰ ਗਏ ਪਵਾਈਆ। ਸੰਤ ਸਮਾਗਮ ਕੋਈ ਕਰ ਨਾ ਸਕੇ ਭੰਗ, ਭੰਗਣਾ ਵਿਚ ਨਾ ਆਈਆ। ਇਹ ਨਾਮ ਦਾ ਮਰਦੰਗ, ਡੰਕਾ ਧੁਰ ਦਾ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਬਰਖਾ ਕਹੇ ਮੈਂ ਸਭ ਦੀ ਦਾਸ, ਨਿਉਂ ਨਿਉਂ ਸੀਸ ਨਿਵਾਈਆ। ਜਿਨ੍ਹਾਂ ਦਾ ਪਰਮ ਪੁਰਖ ਉਤੇ ਵਿਸ਼ਵਾਸ਼, ਉਹ ਵਿਸ਼ਾ ਸਮਝ ਕੇ ਘਰ ਨੂੰ ਜਾਈਆ। ਸਭ ਦੀ ਇਕੱਠੀ ਸਾਂਝੀ ਮੰਡਲ ਵਾਲੀ ਰਾਸ, ਆਤਮ ਪਰਮਾਤਮ ਮਿਲ ਕੇ ਗੋਪੀ ਕਾਹਨ ਖੇਲ ਖਿਲਾਈਆ।

❋

❋

ਇਹ ਸਮਝਣ ਵਾਲੀ ਬਾਤ, ਜੋ ਸੂਫ਼ੀਆਂ ਦਿਤੀ ਸੁਣਾਈਆ। ਇਹ ਹੁਕਮ ਬੋਧ ਅਗਾਧ, ਜੋ ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਇਹ ਜਗਤ ਭਿਖਾਰੀ ਨਾ ਸਮਝਿਓ ਸਾਧ, ਆਤਮ ਅਧਾਰੀ ਨਜ਼ਰੀ ਆਈਆ। ਜੇ ਆਏ ਤੇ ਆਪਣੀ ਖੋਲ੍ਹ ਕੇ ਜਾਇਓ ਜਾਗ, ਨਿਜ ਨੇਤਰ ਲੋਚਣ ਨੈਣ ਖੁਲ੍ਹਾਈਆ। ਤੁਹਾਡੀ ਓਸ ਦੇ ਹੱਥ ਵਾਗ, ਜਿਹੜਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਦਿ ਜੁਗਾਦਿ ਜੁਗ ਚੌਕੜੀ ਆਪਣਾ ਨੂਰ ਕਰੇ ਰੁਸ਼ਨਾਈਆ। ਓਸ ਦਾ ਨੂਰ ਵੇਖੋ ਮਹਿਤਾਬ, ਜੋ ਖ਼ਾਲਕ ਖ਼ਲਕਤ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਸੁਣਾਈਆ। ਧੁਰ ਦਾ ਹੁਕਮ ਆਇਆ ਛੇਤੀ, ਜਿਸ ਦਾ ਧਿਆਨ ਲਗਾਈਆ। ਜੋ ਸੰਤ ਮਹਿਰਮ ਬਣ ਕੇ ਬਣਿਆ ਓਸ ਦਾ ਭੇਤੀ, ਪੜਦੇ ਵਿਚੋਂ ਪੜਦਾ ਪਰੇ ਹਟਾਈਆ। ਓਸ ਦੀ ਯਾਦ ਰੱਖਿਓ ਨੇਕੀ, ਜੋ ਤੁਹਾਨੂੰ ਸਤਿ ਦਾ ਰਸਤਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਵਰਤਾਈਆ। ਘੜੀਆਂ ਨੂੰ ਵੇਖੋ ਕਿਤੇ ਹੋ ਤੇ ਨਹੀਂ ਗਏ ਮਿੰਟ ਦਸ, ਜੇ ਤੁਸੀਂ ਆਪਣੇ ਮਨ ਨੂੰ ਕਰ ਲਓ ਵਸ, ਓਥੇ ਘੜੀ ਘੜਿਆਲ ਦੀ ਲੋੜ ਰਹੇ ਨਾ ਰਾਈਆ। ਫੇਰ ਕੋਈ ਨਾ ਜਾਵੇ ਨੱਸ, ਪੱਲੂ ਆਪਣਾ ਆਪ ਛੁਡਾਈਆ। ਸਭ ਨੂੰ ਇਕ ਮਾਰਗ ਦੇਣਾ ਦੱਸ, ਜੋ ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਖੋਲ੍ਹ ਕੇ ਜਾਣਾ ਅੱਖ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਇਹ ਧਰਮ ਦਵਾਰ ਦਾ ਹੱਟ, ਜਗਤ ਵਣਜਾਰੇ ਬਣ ਕੇ ਸੌਦਾ ਲੈਣਾ ਚਾਈਂ ਚਾਈਂਆ। ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਆਤਮਾ ਦਾ ਕਰਨਾ ਇਕੱਠ, ਤਨ ਦੀ ਵੰਡ ਨਾ ਕੋਇ ਵੰਡਾਈਆ। ਸਾਚੇ ਸੰਤਾਂ ਅਜੇ ਤੁਹਾਡੇ ਉਤੇ ਹੋਰ ਮਾਰਨੀ ਸੱਟ, ਸੋਈ ਸੁਰਤੀ ਦੇਣੀ ਉਠਾਈਆ। ਤੁਸੀਂ ਅਜੇ ਤੱਕ ਸੁਣਿਆ ਅੱਖਰਾਂ ਵਿਚ ਪੜ੍ਹਿਆ ਸ਼ਬਦ ਅਨਾਦ ਅਨਹਦ, ਬਿਨ ਸਤਿਗੁਰ ਪੂਰੇ ਧੁਨ ਆਤਮਕ ਰਾਗ ਨਾ ਕੋਇ ਪਰਗਟਾਈਆ। ਇਹ ਸਮਾਂ ਸੁਹਾਵਣਾ ਮਿਲਿਆ ਅੱਜ, ਜੋ ਅਜ਼ਲ ਤੋਂ ਦਏ ਬਚਾਈਆ। ਵੇਖਿਓ ਕਿਤੇ ਮੀਂਹ ਤੋਂ ਡਰਦੇ ਨਾ ਜਾਇਓ ਭੱਜ, ਭੱਜਣ ਵਾਲਿਓ ਭਜਨ ਬੰਦਗੀ ਕੰਮ ਕਿਸੇ ਨਾ ਆਈਆ। ਇਹ ਸਭਾ ਰਹੀ ਸਜ, ਉਚੀ ਬੋਲਣ ਜ਼ੋਰ ਨਾਲ ਗੱਜ, ਮਜ਼੍ਹਬਾਂ ਦਾ ਝੇੜਾ ਦੇਣਾ ਮੁਕਾਈਆ। ਜਗਤ ਵਿਕਾਰ ਨੂੰ ਥੱਲੇ ਦੇਣਾ ਦੱਬ, ਸਿਰ ਸਕੇ ਨਾ ਕੋਇ ਉਠਾਈਆ। ਸਭ ਦੇ ਅੰਦਰ ਇਕੋ ਨੂਰ ਇਕੋ ਰੱਬ, ਜੋ ਆਲਮੀਨ ਅਖਵਾਈਆ। ਵਾਹਦ ਕਲਮਾ ਕਾਇਨਾਤ ਦਾ ਇਹ ਬਣਨ ਲੱਗਾ ਨਾਲ ਸਬੱਬ, ਸਾਰੇ ਮਿਲ ਕੇ ਆਪਣਾ ਰੰਗ ਚੜ੍ਹਾਈਆ। ਜੇ ਸੁਣਨਾ ਤੇ ਸੁਣਿਓ ਨਦ, ਜੋ ਬਿਨ ਡੰਕੇ ਡੌਰੂ ਵੱਜੇ ਚਾਈਂ ਚਾਈਂਆ। ਅੱਗੇ ਖੇਲ ਹੋਣਾ ਜਗ, ਜਗਜੀਵਣ ਦਾਤਾ ਆਪ ਕਰਾਈਆ। ਕੁਛ ਅਗਲੇ ਸਾਲ ਲੱਗਣ ਵਾਲੀ ਅੱਗ, ਜਗਤ ਪਰਧਾਨ ਸਕੇ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਮੀਂਹ ਕਹੇ ਮੇਰੀ ਬੂੰਦਾਂ ਬਾਂਦੀ, ਸੇਵਾ ਸਚ ਕਮਾਈਆ। ਫ਼ਰੀਦ ਕਹੇ ਉਹ ਝੱਖੜ ਝਾਂਗੀ, ਮੇਰਾ ਮਨ ਨਾ ਸਕੇ ਬਦਲਾਈਆ। ਜੋ ਉਪਦੇਸ਼ ਦੱਸਿਆ ਜਗਤ ਦਵਾਰੇ ਗਾਂਧੀ, ਤੰਦ ਤੰਦ ਜੁੜਾਈਆ। ਹੁਣ ਸਾਰੇ ਮਜ਼੍ਹਬਾਂ ਵਾਲੇ ਇਕੱਠੇ ਮਿਲ ਕੇ ਬਣ ਜਾਓ ਆਂਢੀ ਗੁਆਂਢੀ, ਹਮਸਾਏ ਹੋ ਕੇ ਆਪਣਾ ਝਟ ਲੰਘਾਈਆ। ਹੋਰ ਸੁਣਿਓ ਬਿਨਾ ਪੁਰਖ ਅਕਾਲ ਦੀਨ ਦਿਆਲ ਸਭ ਦੀ ਪਤ ਜਾਂਦੀ, ਦੂਜਾ ਹੋਏ ਨਾ ਕੋਇ ਸਹਾਈਆ। ਤੁਹਾਡੀ ਕਾਇਆ ਪ੍ਰੇਮ ਵਾਲੀ ਸਾਚੀ ਹਾਂਡੀ, ਸਚ ਧਰਮ ਦੀ ਭੱਠੀ ਇਕੋ ਲੈਣੀ ਚੜ੍ਹਾਈਆ। ਵੇਖਿਓ ਕੋਈ ਲਾਲਚ ਨਾ ਕਰਿਓ ਸੋਨਾ ਚਾਂਦੀ, ਮਨ ਤ੍ਰਿਪਤ

❋

❋

ਕਰ ਕੇ ਤ੍ਰਿਸ਼ਨਾ ਆਪਣੀ ਲੈਣੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਇਆਂ ਸੱਜਣਾਂ ਪ੍ਰੇਮੀ ਮਿਤਰਾਂ ਸਾਚੇ ਸੰਤਾਂ ਸੂਫ਼ੀ ਫ਼ਕੀਰਾਂ ਸ਼ਾਹ ਹਕੀਰਾਂ ਅੰਤਰ ਆਤਮ ਏਕਾ ਦੇਵੇ ਸ਼ਬਦ ਕਲਮਾ ਨਾਮ, ਮੁਹੱਬਤ ਵਾਲੀ ਵਧਾਈਆ। ਉਤੋਂ ਹੋਰ ਆਈ ਕਲਾਮ, ਕਲਮਾ ਧੁਰਦਰਗਾਹੀਆ। ਸੰਦੇਸ਼ਾ ਦਏ ਅਮਾਮ, ਨੂਰ ਨੁਰਾਨਾ ਨੂਰ ਇਲਾਹੀਆ। ਸੁਣੋ ਸਰਬ ਅਵਾਮ, ਅਮਲ ਇਕ ਦ੍ਰਿੜਾਈਆ। ਜੋ ਪੀਰ ਪੈਗ਼ੰਬਰ ਹਜ਼ਰਤ ਗੁਰ ਅਵਤਾਰ ਦੇ ਕੇ ਗਏ ਪੈਗ਼ਾਮ, ਅੱਖਰਾਂ ਵਿਚ ਲਿਖਾਈਆ। ਓਸ ਨੂੰ ਪੜ੍ਹ ਕੇ ਸੁਣ ਕੇ ਐਸ ਵੇਲੇ ਦੁਨੀਆ ਦਾ ਬਦਲ ਗਿਆ ਨਿਜ਼ਾਮ, ਇੰਤਜਾਮ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਹੋਏ ਬਦਨਾਮ, ਧਰਮ ਦਾ ਨੇਤਾ ਸਿਰ ਸਕੇ ਨਾ ਕੋਇ ਉਠਾਈਆ। ਮਨ ਵਾਸਨਾ ਵਿਚ ਜਗਤ ਕਾਮਨਾ ਵਿਚ ਸਾਰੇ ਹੋਏ ਗ਼ੁਲਾਮ, ਗ਼ੁਰਬਤ ਅੰਦਰੋਂ ਨਾ ਕੋਇ ਕਢਾਈਆ। ਏਸੇ ਕਾਰਨ ਸੰਤ ਸੱਜਣ ਸੂਫ਼ੀ ਫ਼ਕੀਰ ਇਕੱਠੇ ਹੋਏ ਆਣ, ਮਜਲਸ ਮਹਿਬੂਬ ਵਾਲੀ ਲਗਾਈਆ। ਸਭ ਨੇ ਕਰਨੀ ਪਰਵਾਨ, ਪਰਵਾਨੇ ਬਣ ਕੇ ਏਨ੍ਹਾਂ ਸ਼ਮਾਂ ਉਤੇ ਜਲ ਕੇ ਆਪਣਾ ਆਪ ਦੇਣਾ ਤਜਾਈਆ। ਤੁਹਾਡੇ ਕੋਲ ਸਤਿ ਧਰਮ ਦਾ ਨਿਸ਼ਾਨ, ਸਿਦਕ ਸਬੂਰੀ ਦਾ ਈਮਾਨ, ਆਮਦ ਵਿਚ ਘਰ ਘਰ ਵੱਜੇ ਵਧਾਈਆ। ਇਕੱਠੇ ਜਾਓ ਤਮਾਮ, ਤਮਾ ਦਾ ਝਗੜਾ ਦੇਣਾ ਮੁਕਾਈਆ। ਕਿਸੇ ਦੇ ਅੰਗੂਠੇ ਲਾਉਣ ਵਾਲਾ ਰੱਖਿਆ ਨਹੀਂ ਅਸ਼ਟਾਮ, ਸ਼ਹਾਦਤ ਦੀ ਲੋੜ ਨਾ ਕੋਇ ਬਣਾਈਆ। ਸਾਰੇ ਸਾਂਝਾ ਪਿਆਰ ਮੁਹੱਬਤ ਦਾ ਇਕੋ ਸਮਝੋ ਇਸਲਾਮ, ਜਿਸ ਦਾ ਇਸਮ ਆਜ਼ਮ ਅਜ਼ੀਮੁਲਸ਼ਾਨ, ਮਹਿਬਾਨ ਮੁਹੱਬਤ ਦਾ ਮਹਿਬੂਬ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ੇ ਵਿਚ ਸੰਤ ਸਾਜਨ ਮੁਨੀ ਸੂਫ਼ੀ ਫ਼ਕੀਰ ਜਿਨ੍ਹਾਂ ਦਾ ਸੰਦੇਸ਼ਾ ਬੇਨਜ਼ੀਰ, ਨਜ਼ਰ ਤੋਂ ਪਰੇ ਖੋਲ੍ਹ ਕੇ ਦਰੇ, ਵੜ ਕੇ ਕਾਇਆ ਮੰਦਰ ਘਰੇ, ਤੋੜ ਕੇ ਬਜ਼ਰ ਕਪਾਟੀ ਕੜੇ, ਬਣਾ ਕੇ ਸਤਿ ਧਰਮ ਦੇ ਧੜੇ, ਧੜਾ ਕਲਜੁਗ ਕੂੜੀ ਕਿਰਿਆ ਦੇਣ ਮਿਟਾਈਆ। · ਪੂਰਨ ਮੇਲਾ ਹੋਇਆ

ਪੂਰਨ ਸੰਤ, ਸੋਹਣੀ ਬਣਤ ਬਣਾਈਆ। ਜਿਉਂ ਨਾਰ ਸੁਹਾਗਣ ਮਿਲੀ ਕੰਤ, ਦੋਹਾਂ ਮਿਲ ਕੇ ਵੱਜੀ ਵਧਾਈਆ। ਪਿਆਰ ਮੁਹੱਬਤ ਦੀ ਬਣੀ ਬਣਤ, ਸਾਂਝਾ ਰੰਗ ਚੜ੍ਹਾਈਆ। ਮੁਹੱਬਤ ਵਿਚ ਸੰਤ ਕਿਰਪਾਲ ਸਿੰਘ ਉਠ ਕੇ ਗਿਆ ਅੰਤ, ਅੰਤਸ਼ਕਰਨ ਵੇਖ ਵਖਾਈਆ। ਸਾਚੀ ਸਿਖਿਆ ਲੈ ਕੇ ਜਾਣਾ ਜਗਤ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਭ ਦੇ ਅੰਦਰ ਇਕ ਭਗਵੰਤ, ਭਗਵਨ ਆਪਣੀ ਕਲ ਵਰਤਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਰਹੀ ਗਾਈਆ। ਓਸ ਦਾ ਕਦੇ ਨਾ ਹੋਇਆ ਅੰਤ, ਸੰਤਾਂ ਦੇ ਹਿਰਦੇ ਵਸ ਕੇ ਪੜਦਾ ਅੰਦਰੋਂ ਦਏ ਚੁਕਾਈਆ। ਇਹ ਬੋਧ ਅਗਾਧਾ ਪੰਡਤ, ਜੋ ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜਿਨ੍ਹਾਂ ਨੇ ਤੁਹਾਡਾ ਲੇਖਾ ਮੁਕਾਉਣਾ ਜੇਰਜ ਅੰਡਜ, ਉਤਭੁਜ ਸੇਤਜ ਚਾਰ ਖਾਣੀ ਵਿਚ ਮੁੜ ਕੇ ਫੇਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਜਨਾਂ ਦਾ ਹਾਰਦਿਕ ਪਿਆਰ ਹਿਰਦਿਆਂ ਵਿਚੋਂ ਫਿਰਦਿਆਂ ਤੁਰਦਿਆਂ ਆਪਣੇ ਵਿਚ ਰਖਾਈਆ। ਭਗਤ ਭਗਵਾਨ ਦਾ ਸ਼ੁਰੂ ਹੋਵੇ ਯੁੱਧ, ਯੁਧਿਸ਼ਟਰ ਦੇ ਕੇ ਗਿਆ ਗਵਾਹੀਆ। ਸਾਰੇ ਨਿਰਮਲ ਕਰ ਲਓ ਬੁੱਧ, ਕੂੜੀ ਕਿਰਿਆ ਬਾਹਰ ਕਢਾਈਆ। ਹਿਰਦਾ ਹੋ ਜਾਏ ਸੁੱਧ, ਦੁਰਮਤ ਮੈਲ ਰਹੇ ਨਾ ਰਾਈਆ। ਇਕ ਨੂੰ ਲਓ ਬੁਝ, ਜੋ ਮਾਲਕ ਧੁਰਦਰਗਾਹੀਆ।

❋

❋

ਓਸੇ ਦੀ ਮੁਹੱਬਤ ਵਿਚ ਜਾਵੋ ਰੁਝ, ਪ੍ਰੇਮ ਪ੍ਰੀਤੀ ਇਕ ਬਣਾਈਆ। ਸਾਚੀ ਮੰਜ਼ਲ ਚੜ੍ਹੋ ਕੁੱਦ, ਜਿਥੇ ਸਕੇ ਨਾ ਕੋਇ ਅਟਕਾਈਆ। ਸਾਚੇ ਨਾਮ ਦਾ ਲਾਹਾ ਲਓ ਲੁੱਟ, ਅੰਮ੍ਰਿਤ ਜਾਮ ਪੀਓ ਥਾਉਂ ਥਾਈਂਆ। ਇਕ ਦੂਜੇ ਨੂੰ ਜੱਫੀ ਪਾਓ ਘੁੱਟ, ਨਾਤਾ ਬਾਹਮੀ ਲੈਣਾ ਜੁੜਾਈਆ। ਵੇਖਿਓ ਕਿਤੇ ਤੁਹਾਥੋਂ ਪੱਲੂ ਨਾ ਜਾਵੇ ਛੁਟ, ਪੱਕੀ ਗੰਢ ਨਾ ਕੋਇ ਖੁਲ੍ਹਾਈਆ। ਹਿੰਮਤ ਕਰ ਕੇ ਸਾਰੇ ਪਓ ਉਠ, ਸੋਈ ਸੁਰਤੀ ਆਪ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਪਤਿਪਰਮੇਸ਼ਵਰ ਬੇਪਰਵਾਹ ਜਾਏ ਤੁਠ, ਮਿਹਰ ਨਜ਼ਰ ਆਪਣੀ ਇਕ ਉਠਾਈਆ। ਸਭ ਦੇ ਅੰਤਰ ਆਤਮ ਦੇਵੇ ਅਗੰਮਾ ਸੁਖ, ਸ਼ਾਂਤੀ ਸ਼ਾਂਤੀ ਸ਼ਾਂਤੀ ਚਾਰੋਂ ਕੁੰਟ ਸੋਭਾ ਪਾਈਆ। ਮਰਨ ਦਾ ਹੋਵੇ ਕਿਸੇ ਨਾ ਦੁੱਖ, ਜੋ ਜੀਵਦਿਆਂ ਜੀ ਜਗਜੀਵਣ ਦਾਤੇ ਭੇਟ ਕਰਾਈਆ। ਸਾਰੇ ਤਾਅ ਦਿਓ ਮੁੱਛ, ਸਾਡਾ ਆਪਾ ਨਹੀਂ ਕੁਛ, ਸਭ ਕੁਛ ਓਸੇ ਦੀ ਝੋਲੀ ਪਾਈਆ। ਸਚ ਖ਼ੁਦਾ ਦੇ ਸਾਰੇ ਪੁੱਤ, ਪਿਤਾ ਪੁਰਖ ਅਕਾਲ ਮਨਾਈਆ। ਜਿਸ ਦੇ ਨਾਲ ਸੁਹੰਜਣੀ ਹੋਵੇ ਰੁੱਤ, ਗੁਲ ਗੁਲਸ਼ਨ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਪਰਗਟਾਈਆ। ਭਗਤ ਭਗਵਾਨ ਵੇਖਿਓ ਫੜੇ ਕੋਈ ਨਾ ਖੰਡਾ, ਖੜਗ ਹੱਥ ਨਾ ਕੋਇ ਉਠਾਈਆ। ਪ੍ਰੇਮ ਪਿਆਰ ਦਾ ਵਿਵਹਾਰ ਕਰੇ ਵਿਚ ਬ੍ਰਹਿਮੰਡਾਂ, ਜ਼ਿਮੀਂ ਅਸਮਾਨਾਂ ਰੰਗ ਰੰਗਾਈਆ। ਝਗੜਾ ਚੁਕਾਵੇ ਜੇਰਜ ਅੰਡਾ, ਉਤਭੁਜ ਸੇਤਜ ਪੜਦਾ ਲਾਹੀਆ। ਸਚਖੰਡ ਧਰਮ ਦਵਾਰ ਵਖਾਵੇ ਇਕੋ ਕੰਢਾ, ਜਿਸ ਦਾ ਤਟ ਕਿਨਾਰਾ ਵੰਡ ਨਾ ਕੋਇ ਵਖਾਈਆ। ਜਿਸ ਨੂੰ ਕਹਿੰਦੇ ਚੂੰਕਿ ਚੁਨਾਚਿ ਅਲਬੱਤਾ, ਆਲਮਗੀਰ ਇਲਮ ਵਿਚ ਲਾ ਇਲਮ ਦੀ ਦੇਣ ਸਫ਼ਾਈਆ। ਉਹ ਸਭ ਦਾ ਮਾਲਕ ਸਕਾ, ਵੈਰੀ ਮੀਤ ਨਾ ਵੰਡ ਵੰਡਾਈਆ। ਮਾਨਵ ਓਸੇ ਦਾ ਬੱਚਾ, ਜੋ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਗੋਦ ਉਠਾਈਆ। ਵੇਖਿਓ ਕਿਤੇ ਅੱਜ ਦਾ ਬਚਨ ਨਾ ਸਮਝਿਓ ਕੱਚਾ, ਸਾਰੇ ਸੰਤ ਫ਼ਕੀਰ ਇਕੱਠੇ ਹੋ ਕੇ ਸਚ ਸੰਦੇਸ਼ ਸੁਣਾਈਆ। ਇਹ ਕੋਈ ਜਗਤ ਸੰਤਾਂ ਵਾਲਾ ਨਹੀਂ ਲੇਖਾ ਪਤਾ, ਪਟਣੇ ਵਾਲਾ ਇਕੋ ਕਰੇ ਅਗਵਾਈਆ। ਦੀਨ ਮਜ਼੍ਹਬ ਦਾ ਸਭ ਦੂਈ ਦਵੈਤ ਦਾ ਮੇਟੋ ਰੱਟਾ, ਅੱਗੇ ਰਿਟਨ ਕਰਨ ਦੀ ਲੋੜ ਰਹੇ ਨਾ ਰਾਈਆ। ਆਪਣੀ ਕੀਮਤ ਨਾ ਕੋਈ ਪਵਾਇਓ ਮਾਇਆ ਮਮਤਾ ਵਿਚ ਟਕਾ, ਹੰਕਾਰ ਵਿਕਾਰ ਦੇਣਾ ਤਜਾਈਆ। ਵੇਖਿਓ ਕਿਤੇ ਜ਼ਬਾਨ ਨਾਲ ਬੱਤੀ ਦੰਦ ਨਾਲ ਮਨ ਵਾਸਨਾ ਨਾਲ ਕੋਈ ਨਾ ਕਿਹੋ ਅੱਛਾ, ਬਿਬੇਕ ਬੁੱਧੀ ਨਾਲ ਸਭ ਨੇ ਹਾਂ ਵਿਚ ਹਾਂ ਲੈਣੀ ਮਿਲਾਈਆ। ਜਿਸ ਨੇ ਵਿਸ਼ਵ ਦਾ ਪਿਆਰ ਦਾ ਕਰਨਾ ਇਕੱਠਾ, ਵਿਛੜਿਆਂ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਨੀ ਦਾ ਤਪਣ ਨਾ ਦੇਵੇ ਭੱਠਾ, ਅੰਮ੍ਰਿਤ ਮੇਘ ਇਕ ਬਰਸਾਈਆ। ਭਗਤ ਭਗਵਾਨ ਦਾ ਸਾਂਝਾ ਹੋਵੇ ਰਥ, ਅਰਜਨ ਕ੍ਰਿਸ਼ਨ ਦਏ ਵਡਿਆਈਆ। ਇਹੋ ਪ੍ਰੇਮ ਪਿਆਰ ਦੀ ਵੱਥ, ਜਗਤ ਲੱਭਿਆਂ ਨਜ਼ਰ ਨਾ ਆਈਆ। ਸਦਾ ਓਸ ਦਾ ਗਾਵੋ ਜਸ, ਜੋ ਸਿਫ਼ਤਾਂ ਨਾਲ ਸਾਲਾਹੀਆ। ਜ਼ਰਾ ਨੇਤਰ ਖੋਲ੍ਹ ਕੇ ਵੇਖੋ ਅੰਦਰੋਂ ਅੱਖ, ਜੋ ਸੰਤ ਕ੍ਰਿਪਾਲ ਸਿੰਘ ਸਭ ਨੂੰ ਰਿਹਾ ਸਮਝਾਈਆ। ਨਿਝਰ ਝਿਰਨੇ ਦਾ ਅੰਮ੍ਰਿਤ ਵੇਖੋ ਚੱਟ, ਜੋ ਚੇਟਕ ਕੂੜਾ ਦਏ ਮੁਕਾਈਆ। ਗ੍ਰਹਿ ਮੰਦਰ ਵੇਖੋ ਆਪਣਾ ਹੱਟ, ਜਿਸ ਵਿਚ ਸੌਦਾ ਬੇਪਰਵਾਹੀਆ। ਦਵੈਤ ਭਾਵਨਾ ਕੱਢੋ ਵੱਟ, ਝਗੜਾ ਅਵਰ ਰਹੇ ਨਾ ਰਾਈਆ। ਜਨ ਭਗਤੋ ਜੇ ਮਾਰੋ (ਤੇ ਮਾਰੋ) ਨਾਮ ਸ਼ਬਦ ਦੀ ਸੱਟ, ਦੂਜੀ ਚੋਟ ਨਾ ਕੋਇ ਲਗਾਈਆ। ਜੇ ਭੱਜੋ ਤੇ ਪੰਧ ਮੁਕਾਓ ਨੱਠ, ਜਿਥੇ ਸੰਤ ਸਾਜਨ ਨਜ਼ਰੀ ਆਈਆ। ਜੇ ਖ਼ੁਸ਼ੀ ਬਣਾਓ ਤੇ ਖ਼ੁਸ਼ੀਆਂ ਵਿਚ ਪਓ ਹੱਸ, ਹਸਤੀ

❋

❋

ਤੱਕੋ ਬੇਪਰਵਾਹੀਆ। ਕਲਜੁਗ ਰੈਣ ਅੰਧੇਰੀ ਮੇਟੋ ਮਸ, ਸਾਚਾ ਚੰਦ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਭਗਵਾਨ ਮਿਤਰ ਵੇਖੋ ਦਰੋਨਾ ਚਾਰਜ, ਜੋ ਗੁਰੂ ਕੌਰੋ ਪਾਂਡੋ ਨਜ਼ਰੀ ਆਈਆ। ਜਿਥੇ ਸਭ ਦਾ ਲੇਖਾ ਹੋਵੇ ਖ਼ਾਰਜ, ਕਲਮ ਸ਼ਾਹੀ ਦੀ ਲੋੜ ਰਹੇ ਨਾ ਰਾਈਆ। ਓਸ ਧਾਮ ਦਾ ਇਕੋ ਇਕ ਇਨਚਾਰਜ, ਜੋ ਹੁਕਮੇ ਵਿਚ ਹੁਕਮ ਬਦਲਾਈਆ। ਜਿਸ ਦੀ ਕੋਈ (ਰੱਖਿਆ) ਵਾਲੀ ਨਹੀਂ ਗਾਰਦ, ਡੀਫ਼ੈਂਸ ਵਿਚ ਵੰਡ ਨਾ ਕੋਇ ਵੰਡਾਈਆ। ਉਹ ਸਦਾ ਪਰਗਟ ਹੋਵੇ ਵਿਚ ਭਾਰਤ, ਆਦਿ ਦੀ ਰੀਤੀ ਚਲੀ ਆਈਆ। ਹਜ਼ਰਤ ਈਸਾ ਮੂਸਾ ਮੁਹੰਮਦ ਲਿਖ ਕੇ ਗਏ ਇਬਾਰਤ, ਅਲਿਫ਼ ਯੇ ਵਿਚ ਗਏ ਦ੍ਰਿੜਾਈਆ। ਓਸ ਨੂੰ ਕਿਸੇ ਦੀ ਲੋੜ ਨਹੀਂ ਸਫ਼ਾਰਸ਼, ਇਕ ਇਕੱਲਾ ਸਭ ਕੁਛ ਲਏ ਕਰਾਈਆ। ਇਕ ਦੂਜੇ ਦਾ ਕਰ ਲਓ ਸਾਰੇ ਤੁਆਰਫ਼, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਗੁਰਮੁਖੋ ਇਹ ਸੰਤਾਂ ਦੀ ਵਜ਼ਾਰਤ, ਜਿਸ ਨੂੰ ਤੋੜ ਕੇ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਸਮਝਾਈਆ। ਇਹ ਧਰਮ ਦਾ ਪ੍ਰੇਮ ਦਾ ਯੁੱਧ ਹੱਥ ਫੜੇ ਨਾ ਕੋਇ ਤਲਵਾਰ, ਸ਼ਸਤਰ ਅਸਤਰ ਨਾ ਕੋਇ ਵਖਾਈਆ। ਜੇ ਸਾਰੇ ਸਾਂਝਾ ਕਰ ਲਓ ਪਿਆਰ, ਖੰਡਾ ਖੜਗ ਨਾ ਕੋਇ ਵਡਿਆਈਆ। ਤੁਹਾਡੀ ਮੰਜ਼ਲ ਨਾ ਰਹੇ ਦੁਸ਼ਵਾਰ, ਦੂਤੀ ਦੁਸ਼ਮਣ ਸੀਸ ਨਿਵਾਈਆ। ਉਚੀ ਕੂਕ ਬੋਲੋ ਪੁਕਾਰ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਵਿਚੋਂ ਨਿਕਲੋ ਡੂੰਘੀ ਗ਼ਾਰ, ਕਾਇਆ ਭਵਰੀ ਪਾਰ ਕਰਾਈਆ। ਸਚ ਸ਼ਬਦ ਸੁਣੋ ਧੁਨਕਾਰ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਪੀਵੋ ਠੰਡਾ ਠਾਰ, ਬੂੰਦ ਸਵਾਂਤੀ ਇਕ ਟਪਕਾਈਆ। ਨਿਰਮਲ ਜੋਤ ਕਰੋ ਉਜਿਆਰ, ਅੰਧ ਅੰਧੇਰ ਰਹੇ ਨਾ ਰਾਈਆ। ਦੁਆਪਰ ਦਾ ਲੇਖਾ ਜਿਸ ਨੇ ਸੁਣਾਇਆ ਨਾਲ ਵਾਰ, ਵਾਰਤਾ ਨਾਲ ਜੁੜਾਈਆ। ਸਾਰੇ ਹੋ ਜਾਓ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜਿਸ ਦੇ ਹੱਥ ਸਰਬ ਸੰਸਾਰ, ਉਹ ਰਥਵਾਹੀ ਧੁਰਦਰਗਾਹੀਆ। ਵਾਗਾਂ ਮੋੜ ਕੇ ਆਵੇ ਸੰਤਾਂ ਦੇ ਦਰਬਾਰ, ਦਰ ਦਰਵਾਜ਼ਾ ਇਕ ਸੁਹਾਈਆ। ਜਿਸ ਦੇ ਨਾਲ ਮੁਹੰਮਦ ਸੰਗ ਯਾਰ ਚਾਰ, ਚਾਰ ਕੁੰਟ ਦੀ ਅੱਖ ਦਏ ਖੁਲ੍ਹਾਈਆ। ਗ਼ਫ਼ਲਤ ਵਿਚੋਂ ਹੋਵੋ ਬੇਦਾਰ, ਨਾਬੀਨਾ ਰਹਿਣ ਕੋਇ ਨਾ ਪਾਈਆ। ਉਚ ਮਹੱਲ ਤੱਕੋ ਮਨਾਰ, ਮਹਿਬੂਬ ਤੱਕੋ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਜਨ ਭਗਤੋ ਤੁਹਾਡੇ ਅੰਦਰ ਇਕ ਰਥਵਾਹੀ, ਜੋ ਦਿਵਸ ਰੈਣ ਕਾਇਆ ਰਥ ਚਲਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦਏ ਗਵਾਹੀ, ਸ਼ਹਾਦਤ ਵਿਚ ਗੁਰ ਅਵਤਾਰ ਪੈਗ਼ੰਬਰ ਦਏ ਭੁਗਤਾਈਆ। ਉਹ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਹੋ ਕੇ ਭੱਜੇ ਵਾਹੋ ਦਾਹੀ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਆਪਣਾ ਪੰਧ ਮੁਕਾਈਆ। ਉਹ ਕਦੇ ਰਹਿਣ ਨਾ ਦੇਵੇ ਕੂੜੀ ਸ਼ਹਿਨਸ਼ਾਹੀ, ਸ਼ਹਿਨਸ਼ਾਹ ਹੋ ਕੇ ਸਾਚਾ ਧਰਮ ਦਏ ਪਰਗਟਾਈਆ। ਤੁਸੀਂ ਆਦਿ ਤੋਂ ਇਕ ਇਕੋ ਤੁਹਾਡੀ ਇਕਾਈ, ਏਕਾ ਰੂਪ ਨਜ਼ਰੀ ਆਈਆ। ਸਿਫ਼ਰੇ ਵਾਲੀ ਵਧੇ ਨਾ ਕੋਇ ਦਹਾਈ, ਦਹਾਈ ਦਾ ਸੈਂਕੜਾ ਸੈਂਕੜੇ ਦਾ ਔਂਕੜ ਇਕੋ ਲੈਣਾ ਬਣਾਈਆ। ਜਿਹੜੀ ਸਿਖਿਆ ਅਠਾਰਾਂ ਧਿਆਏ ਗੀਤਾ ਰਹੀ ਸਮਝਾਈ, ਅਰਜਨ ਦਾ ਨਾਤਾ ਬਿਧਾਤੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮੇਲਾ ਮੇਲ ਮਿਲਾਈਆ। ਕ੍ਰਿਸ਼ਨ ਕਹੇ ਅਰਜਨ ਸੁਣ ਅਗੰਮੀ ਬਾਤ, ਤੈਨੂੰ ਦਿਆਂ

❋

❋

ਸਮਝਾਈਆ। ਕਲਜੁਗ ਅੰਤਮ ਮਾਰ ਝਾਕ, ਬਿਨ ਅੱਖਾਂ ਅੱਖ ਉਠਾਈਆ। ਜਿਸ ਵੇਲੇ ਸਤਿ ਧਰਮ ਨੇ ਪਾਉਣੀ ਵਫ਼ਾਤ, ਮੁਰਦਾ ਹੋਏ ਲੋਕਾਈਆ। ਭਾਈ ਭਾਈ ਵਿਚ ਨਹੀਂ ਰਹਿਣਾ ਇਤਫ਼ਾਕ, ਘਰ ਘਰ ਵਿਚ ਇਹੋ ਹੋਏ ਲੜਾਈਆ। ਕੋਈ ਸੰਤ ਫ਼ਕੀਰ ਵਿਰਲਾ ਜਾਵੇ ਜਾਗ, ਜਿਸ ਦੇ ਅੰਦਰ ਰਹਿਮਤ ਆਪ ਕਮਾਈਆ। ਭੱਜੇ ਫਿਰਨ ਪੁਤਲੇ ਖ਼ਾਕ, ਦਹਿ ਦਿਸ਼ਾ ਪਏ ਦੁਹਾਈਆ। ਬਿਨਾ ਪਾਰਬ੍ਰਹਮ ਪਤਿਪਰਮੇਸ਼ਵਰ ਸਾਂਝਾ ਕਰੇ ਨਾ ਕੋਇ ਇਤਫ਼ਾਕ, ਅੰਤਰ ਆਤਮ ਮੇਲ ਨਾ ਕੋਇ ਮਿਲਾਈਆ। ਦੁਨੀਆ ਰੋਵੇ ਇੰਦਰੀਆਂ ਦੇ ਘਾਟ, ਮੰਜ਼ਲ ਮੁਕੇ ਨਾ ਕਿਸੇ ਵਾਟ, ਸੇਜਾ ਸੋਹੇ ਕੋਈ ਨਾ ਖਾਟ, ਜਗਤ ਨਟੂਆ ਹੋਵੇ ਨਾਟ, ਸਵਾਂਗੀ ਦਾ ਸਵਾਂਗ ਸਮਝ ਕੋਇ ਨਾ ਪਾਈਆ। ਇਹ ਖੇਲ ਹੋਣਾ ਤਮਾਸ਼, ਦੀਨ ਮਜ਼੍ਹਬ ਕਰਨ ਪਸਚਾਤਾਪ, ਹਕ਼ੀਕ਼ੀ ਕਲਮਾ ਭੁੱਲੇ ਜਾਪ, ਨਵ ਨੌ ਚਾਰ ਵਧੇ ਪਾਪ, ਵੰਡ ਪੈ ਜਾਏ ਬੁਤ ਖ਼ਾਕ ਅੱਲਾ ਵਾਹਿਗੁਰੂ ਰਾਮ ਨਾਮ ਰਾਧੇ ਕ੍ਰਿਸ਼ਨ ਦੀ ਆਪਸ ਵਿਚ ਪਏ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਅਰਜਨ ਕਹੇ ਦੀਨਾਂ ਨਾਥ ਕੀ ਝਗੜਾ ਪਏ ਨਾਮ ਭਗਵਾਨ, ਕੁਛ ਮੈਨੂੰ ਦੇ ਜਣਾਈਆ। ਭਗਵਨ ਕਹੇ ਨਾ ਹੋ ਹੈਰਾਨ, ਬਿਨ ਅੱਖਾਂ ਦਿਆਂ ਵਖਾਈਆ। ਜਿੰਨਾਂ ਚਿਰ ਕਲਜੁਗ ਵਿਚ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਇਕ ਭਗਵੰਤ ਨੂੰ ਨਾ ਸਮਝੇ ਆਪਣਾ ਕਾਹਨ, ਓਨ੍ਹਾਂ ਚਿਰ ਜੀਵ ਜੰਤ ਸੁਖ ਕੋਇ ਨਾ ਪਾਈਆ। ਉਹ ਸਭ ਦੇ ਅੰਦਰ ਵਸਿਆ ਰਾਮ, ਜੋ ਦੇਵੇ ਹਕ ਪੈਗ਼ਾਮ, ਜਿਸ ਦਾ ਪੈਗ਼ੰਬਰ ਨੂਰ ਨਿਸ਼ਾਨ, ਨਿਸ਼ਾਨਿਆਂ ਦੇ ਨਿਸ਼ਾਨੇ ਦਏ ਬਦਲਾਈਆ। ਓਸੇ ਨੂੰ ਕਹਿਣਾ ਮਹਿੰਦੀ ਅਮਾਮ, ਓਸੇ ਨੂੰ ਕਹਿਣਾ ਨਿਹਕਲੰਕ ਬਲਵਾਨ, ਓਸੇ ਨੂੰ ਕਹਿਣਾ ਕਲਕੀ ਅਵਤਾਰ ਨੌਜਵਾਨ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਓਸ ਦਾ ਖੇਲ ਹੋਣਾ ਮਹਾਨ, ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਵਿਧਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਓਸੇ ਨੂੰ ਸੀਸ ਨਿਵਾਈਆ। ਓਸ ਨੇ ਸਭ ਦਾ ਸਾਂਝਾ ਕਰਨਾ ਇਕ ਮੈਦਾਨ, ਮੁੱਦਤ ਦੇ ਵਿਛੜੇ ਲੈਣੇ ਮਿਲਾਈਆ। ਸਾਰੇ ਸੰਤ ਭਗਤ ਅੱਜ ਓਸੇ ਅਕਾਲ ਪੁਰਖ ਦਾ ਕਰ ਦਿਓ ਐਲਾਨ, ਜੋ ਅਲਾਮਤ ਕੂੜ ਦੀ ਦਏ ਗਵਾਈਆ। ਇਹ ਦੇਣ ਆਏ ਫ਼ਰਮਾਨ, ਮੁਨੀ ਜੀ ਪੈਦਲ ਚਲ ਕੇ ਪੰਧ ਮੁਕਾਈਆ। ਸੰਤ ਕਿਰਪਾਲ ਸਿੰਘ ਜੀ ਬੜੇ ਜੋਧੇ ਬਲਵਾਨ, ਜਿਨ੍ਹਾਂ ਨੇ ਸੂਰਬੀਰਤਾ ਵਿਚ ਆਪਣਾ ਕਦਮ ਲਿਆ ਉਠਾਈਆ। ਕੀ ਐਧਰ ਆਚਾਰੀਆ ਸ਼ਾਸਤਰੀ ਜੀ ਵੇਖਣ ਖੇਲ ਮਹਾਨ, ਦੁਆਪਰ ਦਾ ਲੇਖਾ ਰਹੇ ਸਮਝਾਈਆ। ਅੱਗੇ ਕੋਈ ਨਾ ਬਣਿਓ ਨਾਦਾਨ, ਨੇਤਰਹੀਣ ਨਾ ਕੋਇ ਅਖਵਾਈਆ। ਸਾਰੇ ਸੂਰਬੀਰ ਹੋ ਕੇ ਜੋਧੇ ਹੋ ਕੇ ਆਓ ਵਿਚ ਮੈਦਾਨ, ਧਰਮ ਦੀ ਚੰਡੀ ਆਪਣੇ ਹੱਥ ਉਠਾਈਆ। ਸਾਡਾ ਸਾਰਿਆਂ ਦਾ ਸਾਚਾ ਇਕ ਇਸਲਾਮ, ਕਾਦੀਆਂ ਦਾ ਹੁਣੇ ਸੰਦੇਸ਼ਾ ਦੇ ਕੇ ਗਿਆ ਪੈਗ਼ਾਮ, ਪਰਗਣਾ ਬਟਾਲਾ ਇਕ ਦ੍ਰਿੜਾਈਆ। ਵੇਖਿਓ ਕਿਤੇ ਗੁਰ ਅਵਤਾਰ ਪੈਗ਼ੰਬਰਾਂ ਨੂੰ ਕਰ ਨਾ ਦਿਓ ਬਦਨਾਮ, ਮਨਮਤ ਦਾ ਰਾਹ ਚਲਾਈਆ। ਇਹ ਸੰਤ ਸੱਜਣ ਜਗਤ ਦੀ ਮੇਟਣ ਅੰਧੇਰੀ ਸ਼ਾਮ, ਸ਼ਮਅ ਦੀਪ ਕਰਨ ਰੁਸ਼ਨਾਈਆ। ਆਓ ਮਿਲ ਕੇ ਸਾਰੇ ਪੀਓ ਹਕ਼ੀਕ਼ੀ ਜਾਮ, ਜਿਸ ਦਾ ਰਸ ਨਸ਼ਾ ਉਤਰ ਕਦੇ ਨਾ ਜਾਈਆ। ਇਸ ਯੁੱਧ ਵਿਚ ਸੰਤ ਕੋਈ ਕਰਨ ਨਹੀਂ ਆਏ ਕਤਲੇਆਮ, ਕਾਤਲ ਮਕਤੂਲ ਰੂਪ ਨਾ ਕੋਇ ਵਟਾਈਆ। ਸਾਰੇ ਸੁੱਖ ਨਾਲ ਆਤਮਾ ਪਰਮਾਤਮਾ ਦਾ ਸਾਂਝਾ ਕਰੋ ਗਿਆਨ, ਜਿਸ ਨੂੰ ਸੋਹੰ ਕਹਿ ਕੇ ਆਦਿ ਜੁਗਾਦਿ ਜੁਗ ਚੌਕੜੀ ਰਹੇ ਗਾਈਆ। ਕਿਸੇ ਦਰ ਹੋਇਓ ਨਾ ਕਦੇ ਗ਼ੁਲਾਮ, ਏਕਾ ਪਰਮ ਪੁਰਖ ਪਿਤਾ ਪਤਿਪਰਮੇਸ਼ਵਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਯੁਧਿਸ਼ਟਰ ਕਹੇ ਦੱਸ ਕ੍ਰਿਸ਼ਨ ਭਗਵੰਤ, ਤ੍ਰੈਲੋਕੀ ਨਾਥ ਤੇਰੀ ਸਰਨਾਈਆ। ਕੀ ਅਗਲਾ ਹੋਵੇ ਮੰਤ, ਪੜਦਾ ਦੇ ਚੁਕਾਈਆ। ਕ੍ਰਿਸ਼ਨ ਕਹੇ ਸੁਣ ਪ੍ਰਭੂ ਦੇ ਸੰਤ, ਤੈਨੂੰ ਦਿਆਂ ਸਮਝਾਈਆ। ਹੁਣ ਦੁਆਪਰ ਹੋਇਆ ਅੰਤ, ਕਲਜੁਗ ਅੱਗੇ ਅੱਖ ਖੁਲ੍ਹਾਈਆ। ਸਦੀ ਚੌਧਵੀਂ ਕੂੜਾ ਵੱਜਣਾ ਡੰਕ, ਬੀਸਵੀਂ ਨਾਲ ਮਿਲਾਈਆ। ਬੋਧ ਅਗਾਧਾ ਰਹੇ ਕੋਈ ਨਾ ਪੰਡਤ, ਬੁੱਧ ਬਿਬੇਕ ਨਾ ਕੋਇ ਕਰਾਈਆ। ਗੜ੍ਹ ਹੋਵੇ ਹਉਮੇ ਹੰਗਤ, ਹੰ ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਬਿਨ ਅੱਖਰਾਂ ਤੋਂ ਮੇਰੀ ਇਹ ਸਨਦ, ਜਿਹੜੀ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਯੁਧਿਸ਼ਟਰ ਕਹੇ ਕ੍ਰਿਸ਼ਨ ਲਿਖ ਦੇ ਤਹਿਰੀਰ, ਅੱਖਰਾਂ ਨਾਲ ਬਣਤ ਬਣਾਈਆ। ਕੀ ਖੇਲ ਹੋਵੇ ਬੇਨਜ਼ੀਰ, ਮੈਨੂੰ ਦੇ ਸਮਝਾਈਆ। ਕ੍ਰਿਸ਼ਨ ਕਿਹਾ ਇਹ ਬਿਨਾ ਮੁਸਵਰ ਤੋਂ ਖਿੱਚਣ ਵਾਲੀ ਤਸਵੀਰ, ਜਿਸ ਦਾ ਨਕਸ਼ ਸਕੇ ਨਾ ਕੋਇ ਬਣਾਈਆ। ਜਿਸ ਦੀ ਮਰਿਆਦਾ ਓਸੇ ਨੇ ਕਲਜੁਗ ਕਰਨਾ ਤਾਮੀਰ, ਤਮਾ ਵਿਚ ਜਗਤ ਦੇਣਾ ਬਦਲਾਈਆ। ਮਨ ਪਾਤਸ਼ਾਹ ਤੇ ਖ਼ਾਹਿਸ਼ ਬਣਾ ਵਜ਼ੀਰ, ਪੰਜਾਂ ਤੱਤਾਂ ਉਤੇ ਹਕੂਮਤ ਦੇਣੀ ਚਲਾਈਆ। ਹੰਗਤਾ ਦੀ ਪਰਗਟ ਕਰ ਸ਼ਮਸ਼ੀਰ, ਘਰ ਘਰ ਝਗੜਾ ਦੇਣਾ ਪਾਈਆ। ਹਜ਼ਰਤ ਮੂਸਾ ਧੁਰ ਦੇ ਕਲਮੇ ਦੀ ਦੱਸਣੀ ਤਦਬੀਰ, ਤਰੀਕਾ ਨਬੀਆਂ ਵਾਲਾ ਜਣਾਈਆ। ਸਾਰੇ ਮੰਨ ਲਓ ਇਕੋ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਨਜ਼ਰੀ ਆਈਆ। ਕੀ ਖੇਲ ਹੋਣਾ ਅਖ਼ੀਰ ਨਾਨਕ ਗੋਬਿੰਦ ਦੇ ਕੇ ਗਏ ਗਵਾਹੀਆ। ਜੇ ਯੁਧਿਸ਼ਟਰਾ ਚਿੱਟੇ ਉਤੇ ਕਾਲੀ ਪਾ ਦਿਆਂ ਲਕੀਰ, ਓਸ ਨੂੰ ਸਕੇ ਨਾ ਕੋਇ ਮਿਟਾਈਆ। ਸਦਾ ਰਮਜ਼ਾਂ ਵਾਲੇ ਹੁੰਦੇ ਫ਼ਕੀਰ, ਫ਼ਿਕਰੇ ਪੜ੍ਹੇ ਕੰਮ ਕਿਸੇ ਨਾ ਆਈਆ। ਇਹ ਧਰਮ ਦਾ ਯੁੱਧ ਕੋਈ ਨਾ ਹੋਇਓ ਦਿਲਗੀਰ, ਹੌਸਲੇ ਆਪਣੇ ਲਓ ਵਧਾਈਆ। ਹੱਥ ਵਿਚ ਕੂੜੀ ਰਹੇ ਨਾ ਕੋਇ ਜ਼ੰਜੀਰ, ਸ਼ਰਅ ਦੇ ਸੰਗਲ ਦੇਣੇ ਤੁੜਾਈਆ। ਇਕ ਰੂਪ ਹੋ ਜਾਓ ਸ਼ਹਿਨਸ਼ਾਹ ਪਾਤਸ਼ਾਹ ਮੁਫ਼ਲਿਸ ਤੇ ਫ਼ਕੀਰ, ਅਮੀਰੀ ਗ਼ਰੀਬੀ ਕਿਸੇ ਨਾਲ ਨਾ ਜਾਏ ਪਰਨਾਈਆ। ਸਾਂਢੂਆਂ ਵਾਲੀ ਰੱਖਿਓ ਨਾ ਕੋਇ ਤਕਦੀਰ, ਨਾਤਾ ਇਕੋ ਨਾਲ ਗੰਢਾਈਆ। ਜੇ ਉਹ ਮਿਲ ਜਾਏ ਫੇਰ ਮੰਜ਼ਲ ਮਿਲੇ ਅਖੀਰ, ਰਾਹ ਵਿਚ ਨਾ ਕੋਇ ਅਟਕਾਈਆ। ਕਾਇਆ ਦੇ ਅੰਦਰ ਮਨ ਦੇ ਨਫ਼ਰ ਸਾਰੇ ਦਿਸਣ ਹਕੀਰ, ਹਿਕਮਤ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਪੜਦਾ ਰਿਹਾ ਉਠਾਈਆ। ਅਰਜਨ ਕਹੇ ਕਲਜੁਗ ਵਿਚ ਕਵਣ ਬਣੇ ਰਥਵਾਹੀ, ਜਨ ਭਗਤਾਂ ਰਥ ਚਲਾਈਆ। ਤ੍ਰਿਲੋਕੀ ਨਾਥ ਕਹੇ ਜੋ ਕਾਹਨਾਂ ਦਾ ਕਾਹਨ ਬੇਪਰਵਾਹੀ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸਦਾ ਸਤਿਜੁਗ ਤਰੇਤਾ ਦੁਆਪਰ ਜਿਸ ਨੇ ਬਦਲ ਦਿਤੀ ਸ਼ਾਹੀ, ਉਹ ਅੰਤਮ ਕਲਜੁਗ ਵੇਖ ਵਖਾਈਆ। ਨਾ ਉਹਦਾ ਪਿਤਾ ਨਾ ਕੋਈ ਮਾਈ, ਜਨਨੀ ਗੋਦ ਨਾ ਕੋਇ ਉਠਾਈਆ। ਉਹ ਖੇਲੇ ਖੇਲ ਧੁਰਦਰਗਾਹੀ, ਜਲਵਾਗਰ ਨੂਰ ਰੁਸ਼ਨਾਈਆ। ਇਕ ਇਕੱਲਾ ਬਣ ਕੇ ਪਾਂਧੀ ਰਾਹੀ, ਲੋਕ ਪਰਲੋਕ ਤਬਕਾਂ ਸਬਕ ਇਕ ਸਮਝਾਈਆ। ਇਹੋ ਜਿਹਾ ਪਿਛੇ ਕੋਈ ਨਹੀਂ ਹੋਇਆ ਰਥਵਾਹੀ, ਜੋ ਕਾਇਆ ਮੰਦਰ ਅੰਦਰ ਵੜ ਕੇ ਪੰਜਾਂ ਤੱਤਾਂ ਦਾ ਰਥ ਦਏ ਚਲਾਈਆ। ਤ੍ਰੈਗੁਣ ਮਾਇਆ ਅੱਗੇ ਭੱਜੇ ਆਪੇ ਵਾਹੋ ਦਾਹੀ, ਨੇਤਰ ਨੈਣ ਅੱਖ ਸ਼ਰਮਾਈਆ। ਜਿਹੜੀ ਮੰਜ਼ਲ ਕਿਸੇ ਹੱਥ ਨਾ ਆਈ, ਉਹ ਪ੍ਰਭੂ ਕਿਰਪਾ ਕਰ ਕੇ ਭਗਤਾਂ ਦਏ ਵਖਾਈਆ। ਫਿਰ ਸਾਰੇ ਕਹਿਣ ਹਕ ਖ਼ੁਦਾ ਤੇਰਾ ਨਾਮ ਦੁਹਾਈ, ਤੇਰਾ ਢੋਲਾ ਇਕੋ ਗਾਈਆ। ਵੇਖਿਓ

❋

❋

ਕਿਤੇ ਹੋ ਨਾ ਜਾਏ ਜੁਦਾਈ, ਜੁਦਾ ਦਾ ਖ਼ੁਦਾ ਮਾਲਕ ਨਜ਼ਰੀ ਆਈਆ। ਤੁਹਾਡੇ ਅੰਦਰ ਪ੍ਰੀਤੀ ਹੋਵੇ ਅੱਗੇ ਨਾਲੋਂ ਦੂਣ ਸਵਾਈ, ਜਿਸ ਦਾ ਅੰਕੜਾ ਸਮਝ ਕੋਇ ਨਾ ਪਾਈਆ। ਸੰਤ ਸੁਹੇਲੇ ਸਾਰੇ ਕਹਿੰਦੇ ਅਸੀਂ ਭਾਈ ਭਾਈ, ਜੇ ਅੰਦਰੋਂ ਹਉਮੇ ਦਾ ਬੂਟਾ ਪੁੱਟ ਦਿਓ ਬਾਹਰ ਕੱਢ ਦਿਓ ਹੈਂਕੜਾਈ, ਰਹਿਮਤ ਆਪੇ ਦਏ ਕਮਾਈਆ। ਕਿਉਂਕਿ ਸਭ ਦਾ ਇਕੋ ਸਾਂਝਾ ਮਾਹੀ, ਜੋ ਮੁਹੱਬਤ ਮਹਿਬੂਬ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮੇਲਨ ਸਾਚੀ ਸਭਤਾ ਦਏ ਵਡਿਆਈਆ। ਰਥ ਕਹੇ ਮੈਨੂੰ ਕੌਣ ਚਲਾਉਂਦਾ, ਵਾਗਾਂ ਘੋੜਿਆਂ ਹੱਥ ਰਖਾਈਆ। ਚਾਰ ਕੁੰਟ ਦੇ ਵਿਚ ਭਵੌਂਦਾ, ਗੇੜਾ ਨਜ਼ਰ ਕਿਸੇ ਨਾ ਆਈਆ। ਅਸਤਰ ਸ਼ਸਤਰਾਂ ਤੋਂ ਬਚਾਉਂਦਾ, ਤੀਰ ਪੋਹ ਨਾ ਸਕੇ ਰਾਈਆ। ਭਗਤਾਂ ਦੀ ਪ੍ਰੀਤੀ ਦੇ ਢੋਲੇ ਗਾਉਂਦਾ, ਮੁਕਟ ਬੈਨ ਕਵਲ ਨੈਣ ਬਨ ਬਿੰਦਰਾ ਨਿਵਾਸੀ ਮਥਰਾ ਦਾ ਸਾਥੀ ਸੋਭਾ ਪਾਈਆ। ਜਿਸ ਦੀ ਕਲਾ ਕਿਸੇ ਨਾ ਜਾਤੀ, ਦਰਯੋਧਨ ਵਰਗੇ ਬਣ ਗਏ ਘਾਤੀ, ਓਨ੍ਹਾਂ ਸਮਝੀ ਨਹੀਂ ਬਨਬਾਸ ਵਾਲੀ ਪਾਤੀ, ਪਤ੍ਰਿਕਾ ਦਾ ਪੜਦਾ ਨਾ ਕੋਇ ਉਠਾਈਆ। ਇਹੋ ਖੇਲ ਪੁਰਖ ਅਬਿਨਾਸ਼ੀ, ਜਿਹੜੀ ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਅਰਜਨ ਓਸ ਵੇਲੇ ਜਿਹੜਾ ਮੰਨੂੰ ਸੱਚੇ ਸਤਿਗੁਰ ਦੀ ਆਖੀ, ਸੋ ਖ਼ੁਸ਼ੀਆਂ ਵਿਚ ਆਪਣਾ ਝਟ ਲੰਘਾਈਆ। ਬਾਕੀ ਸਭ ਨੂੰ ਦਿਸੇ ਰੈਣ ਅੰਧੇਰੀ ਰਾਤੀ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਸਾਰਿਆਂ ਲੱਭਣਾ ਕਿੱਥੇ ਪਿਆਲਾ ਦੇਵਣ ਵਾਲਾ ਸਾਕੀ, ਜੋ ਨਾਮ ਸੁਰਾਹੀ ਦਏ ਉਲਟਾਈਆ। ਜਨ ਭਗਤ ਕਹਿਣ ਜੇ ਕਿਰਪਾ ਕਰੇ ਆਪਣਾ ਮੇਲ ਕਰੇ ਇਤਫ਼ਾਕੀ, ਇਤਫ਼ਾਕੀਆ ਆਪਣੇ ਨਾਲ ਮਿਲਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਸ਼ਾਹ ਸੁਲਤਾਨ ਰਾਜ ਰਾਜਾਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼, ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ, ਚਾਰੇ ਵੇਦ ਓਸੇ ਦਾ ਭੇਦ, ਅੰਜੀਲ ਕੁਰਾਨ ਓਸੇ ਦਾ ਨਿਸ਼ਾਨ, ਜਿਸ ਦਾ ਨਿਸ਼ਾਨਾ ਸਾਰੇ ਤੱਕਣ ਥਾਉਂ ਥਾਈਂਆ। ਇਕ ਸੰਦੇਸ਼ਾ ਸੁਣੋ ਸ੍ਰੀ ਭਗਵਾਨ, ਜੋ ਸਭ ਨੂੰ ਰਿਹਾ ਸੁਣਾਈਆ। ਵੇਖਿਓ ਕਿਤੇ ਅੰਦਰੋਂ ਰਿਹੋ ਨਾ ਕੋਈ ਬੇਈਮਾਨ, ਮਨ ਸ਼ੈਤਾਨ ਆਪਣਾ ਦਾਉ ਨਾ ਸਕੇ ਲਗਾਈਆ। ਸਾਚੇ ਸੰਤਾਂ ਦਾ ਕਰੋ ਚਰਨ ਧਿਆਨ, ਜਿਥੇ ਮਿਲੇ ਨਾਮ ਨਿਧਾਨ, ਮੰਜ਼ਲ ਹਕ਼ੀਕ਼ੀ ਪਹੁੰਚੋ ਆਣ, ਜਿਥੇ ਲਾਸ਼ਰੀਕ ਸੋਭਾ ਪਾਈਆ। ਨਾ ਓਥੇ ਚਿੱਲਾ ਨਾ ਤੀਰ ਤੇ ਨਾ ਕਮਾਨ, ਨਾ ਕੋਈ ਜੋਧਾ ਸੂਰਬੀਰ ਬਲਵਾਨ, ਨਾ ਕੋਈ ਖੜਗ ਖੰਡਾ ਚਮਕੇ ਵਿਚ ਮੈਦਾਨ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਸਾਚਾ ਨਾਮ, ਦੂਜਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਸੰਤਾਂ ਦੇ ਚਰਨਾਂ ਦੇ ਥੱਲੇ ਝੁਕਦੇ ਜ਼ਿਮੀਂ ਅਸਮਾਨ, ਓਥੇ ਪੈਂਡੇ ਮੁਕਦੇ ਜਗਤ ਜਹਾਨ, ਜਹਾਲਤ ਰਹਿਣ ਕੋਇ ਨਾ ਪਾਈਆ। ਸਾਰੇ ਆਪਣਾ ਇਕ ਬਣਾਓ ਸਾਂਝਾ ਵਿਧਾਨ, ਜਿਸ ਦੀ ਤਰਮੀਮ ਅੱਗੇ ਨਾ ਕੋਇ ਕਰਾਈਆ। ਆਪਣੇ ਨਿਸਚੇ ਨਾਲ ਸਾਚੀ ਬੁੱਧੀ ਨਾਲ ਅਨੁਭਵਤਾ ਨਾਲ ਉਸ ਨੂੰ ਕਰੋ ਪਰਵਾਨ, ਮਨ ਦੀ ਵਿਚਾਰ ਅੱਗੇ ਨਾ ਕੋਇ ਰਖਾਈਆ। ਫੇਰ ਸਫ਼ਲ ਹੋਵੇ ਤੇ ਸਫ਼ਲਤਾ ਵਿਚ ਬਣੋ ਬਲਵਾਨ, ਬਲ ਆਪਣਾ ਲੈਣਾ ਪਰਗਟਾਈਆ। ਜੇ ਰਥ ਤੋਂ ਉਤਰ ਕੇ ਅਰਜਨ ਆਪਣਾ ਨਹੀਂ ਕੀਤਾ ਦਾਨ, ਦਾਨ ਦਾ ਮਾਲਕ ਆਪਣਾ ਖੇਲ ਆਪ ਖਿਲਾਈਆ। ਸਾਰੇ ਇਕੱਠੇ ਹੋਏ ਆਣ, ਇਕੱਤਰਤਾ ਵਿਚ ਮਿਤਰਤਾ ਵਿਚ ਸਾਚਾ ਸਾਥੀ ਬੈਠੇ ਬਣਾਈਆ। ਵਿਸ਼ੇਸ਼ ਵਿਦਿਆ ਸ੍ਰੇਸ਼ਟ ਬੁੱਧੀ ਮਨ ਕਲਪਣਾ ਦਵੈਸ਼ ਭਾਵਨਾ ਅੱਜ ਉਹ ਸਾਂਝਾ ਹੋਵੇ ਘਮਸਾਨ, ਜੋਧੇ ਸੂਰਬੀਰ ਅੰਦਰੇ ਅੰਦਰ ਲੜਦੇ ਨਜ਼ਰੀ ਆਈਆ। ਜਿਨ੍ਹਾਂ ਨੂੰ ਇਕ ਉਤੇ ਵਿਸ਼ਵਾਸ਼, ਜਿਸ ਦਾ ਨੂਰ ਸਰਬ ਪਰਕਾਸ਼, ਆਦਿ ਜੁਗਾਦਿ ਸਦਾ

❋

❋

ਅਬਿਨਾਸ਼, ਜਨਮ ਮਰਨ ਵਿਚ ਨਾ ਆਈਆ। ਓਸ ਪ੍ਰਭੂ ਦੀ ਏਕਤਾ ਵਾਸਤੇ ਜਿਨ੍ਹਾਂ ਨੂੰ ਮਨਜ਼ੂਰ ਇਹ ਵਿਧਾਨ, ਉਹ ਹੱਥ ਖੜੇ ਕਰੋ ਨੌਜਵਾਨ, ਪਰਸਤਾਵ ਪਾਸ ਕਰ ਕੇ ਰਿਸ਼ੀਆਂ ਮੁਨੀਆਂ ਦੇ ਅੱਗੇ ਦਿਓ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਸਤਰੀ ਜੀ ਤੁਹਾਡੇ ਰਥ ਦਾ ਵੇਖ ਰਸਤਾ, ਭਗਵਾਨ ਭਗਤ ਮਿਲਣ ਦਾ ਮਾਰਗ ਸਸਤਾ, ਟਕਿਆਂ ਵਾਲੀ ਭੇਟ ਨਾ ਕੋਇ ਚੜ੍ਹਾਈਆ। ਅੰਦਰ ਵਿਚਾਰ ਪੈਦਾ ਕਰ ਲਓ ਪ੍ਰਭੂ ਦੇ ਸਾਚੇ ਜਸ ਦਾ, ਨੇਤਰ ਲੋਚਣ ਦੀਦਾਰ ਕਰ ਲਓ ਓਸ ਦਵਾਰ ਨੇਤਰ ਅੱਖ ਦਾ, ਜਿਸ ਵਿਚ ਪਰਤੱਖ ਮਿਲੇ ਬੇਪਰਵਾਹੀਆ। ਜਿਹੜਾ ਖ਼ੁਸ਼ੀਆਂ ਵਿਚ ਹੱਸਦਾ, ਪ੍ਰੇਮੀਆਂ ਕੋਲੋਂ ਕਦੇ ਨਹੀਂ ਨੱਸਦਾ, ਜਦ ਵੇਖੋ ਕਾਇਆ ਮੰਦਰ ਅੰਦਰ ਵਸਦਾ, ਆਤਮ ਦੀ ਸੇਜਾ ਰਿਹਾ ਹੰਢਾਈਆ। ਜਿਸ ਦਾ ਮਹੱਲ ਅਟਲ ਉਚ ਮਨਾਰਾ ਕਦੇ ਨਾ ਢੱਠਦਾ, ਛੱਪਰ ਛੰਨ ਨਾ ਕੋਇ ਬਦਲਾਈਆ। ਓਥੇ ਇਕੋ ਦੀਪਕ ਜਗਦਾ, ਜਗਮਗ ਜੋਤ ਕਰੇ ਰੁਸ਼ਨਾਈਆ। ਓਥੇ ਕੀ ਕਰੂਗਾ ਸ਼ਾਸਤਰੀ ਜੀ ਭਾਂਬੜ ਅੱਗ ਦਾ, ਜਿਥੇ ਅੰਮ੍ਰਿਤ ਦੀ ਬਰਖਾ ਰਿਹਾ ਲਾਈਆ। ਤੁਸੀਂ ਨਜ਼ਾਰਾ ਵੇਖੋ ਅੱਜ ਦਾ, ਘਨਘੋਰ ਘਟਾ ਚਾਰੋਂ ਕੁੰਟ ਛਾਈਆ। ਏਥੇ ਸੰਤ ਫ਼ਕੀਰ ਮੁਨੀ ਮਾਲਕ ਮਹਿਬੂਬ ਜਿਨ੍ਹਾਂ ਦੇ ਹਿਰਦੇ ਅੰਦਰ ਵੱਸਦਾ, ਬੈਠੇ ਸੋਭਾ ਪਾਈਆ। ਨਜ਼ਾਰਾ ਲੈ ਲਓ ਓਸ ਰਸ ਦਾ, ਜਿਸ ਰਸਤੇ ਵਿਚ ਜਾਂਦਿਆਂ ਅੱਗੇ ਹੋ ਨਾ ਕੋਇ ਅਟਕਾਈਆ। ਗੁਰਮੁਖੋ ਦੁੱਖ ਵੰਡੋ ਟਹਿਣੀ ਨਾਲੋਂ ਸੁੱਕੇ ਕੱਖ ਦਾ, ਦਰਦ ਵੇਖੋ ਵਿਛੋੜਾ ਤੱਕੋ ਆਤਮਾ ਦਾ ਪਰਮਾਤਮਾ ਨਾਲੋਂ ਰਹਿਣਾ ਵੱਖ ਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਅੱਗੇ ਹੁਣ ਵਕਤ ਬਣਾਓ ਸਚ ਦਾ, ਭਾਂਡਾ ਫੁੱਟ ਜਾਏ ਕਾਇਆ ਮਾਟੀ ਕੱਚ ਦਾ, ਮਨੂਆ ਦਹਿ ਦਿਸ਼ਾ ਨਾ ਫਿਰੇ ਨੱਚਦਾ, ਸਤਿ ਦਾ ਰਸਤਾ ਲੈਣਾ ਅਪਨਾਈਆ। ਇਹ ਸਮੇਲਨ ਸਤਿ ਧਰਮ ਯੱਗ ਦਾ, ਜੋ ਪੈਂਡਾ ਮੁਕਾਵੇ ਉਪਰ ਸ਼ਾਹ ਰਗ ਦਾ, ਜਿਥੇ ਅੰਮ੍ਰਿਤ ਸੋਮਾਂ ਵਗਦਾ, ਸੁਖਮਨ ਟੇਢੀ ਬੰਕ ਰਾਹ ਵਿਚ ਨਾ ਕੋਇ ਅਟਕਾਈਆ। ਵੇਖਿਓ ਕਿਤੇ ਏਥੋਂ ਜਾ ਕੇ ਘਰ ਰੂਪ ਨਾ ਬਣ ਜਾਇਓ ਕੱਗ ਦਾ, ਹੰਸਾਂ ਦੇ ਹੰਸ ਨਜ਼ਰੀ ਆਈਆ। ਇਹ ਕੋਈ ਖੇਲ ਨਹੀਂ ਅਲਪਗ ਦਾ, ਸੂਰਾ ਸਰਬਗ ਸਭ ਨੂੰ ਦਏ ਵਡਿਆਈਆ। ਤੁਸਾਂ ਫ਼ੈਸਲਾ ਕਰਨਾ ਅਸਾਂ ਝਗੜਾ ਛੱਡਣਾ ਮਜ਼੍ਹਬਾਂ ਵਾਲੀ ਹੱਦ ਦਾ, ਹਦੂਦ ਵਿਚ ਰਹਿ ਕੇ ਆਪਣਾ ਆਪ ਬੰਦ ਨਾ ਕੋਇ ਕਰਾਈਆ। ਓਸ ਅਨਾਮੀ ਧਾਮ ਦੇ ਮਾਲਕ ਨਦ ਦਾ, ਜੋ ਨਾਦ ਕਾਇਆ ਮੰਦਰ ਅੰਦਰ ਰਿਹਾ ਸੁਣਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਨਿਰਾਕਾਰ ਸਾਕਾਰ ਪ੍ਰੇਮ ਪਿਆਰ ਪ੍ਰੀਤੀ ਮੁਹੱਬਤ ਵਿਚ ਆਪਣੇ ਆਪ ਨੂੰ ਆਤਮਾ ਦੇ ਰੂਪ ਵਿਚ ਪਰਮਾਤਮਾ ਹੋ ਕੇ ਲੱਭਦਾ, ਆਪਣਾ ਆਪ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਿਸ ਦੇ ਹੱਥ ਵੱਡੀ ਵਡਿਆਈਆ। ਰਥ ਕਹੇ ਮੈਂ ਬੜਾ ਭੱਜ ਭੱਜ ਨੱਠਾ ਨੱਠਿਆ ਦੌੜ, ਇਧਰ ਉਧਰ ਚੱਕਰ ਲਾਈਆ। ਰਸਤਾ ਮਾਰਗ ਰਿਹਾ ਨਾ ਕੋਈ ਸੌੜ, ਕਿਉਂ ਮੇਰਾ ਰਥਵਾਹੀ ਰਥਾਂ ਦਾ ਮਾਲਕ ਨਜ਼ਰੀ ਆਈਆ। ਜਿਧਰ ਵੇਖਾਂ ਉਧਰ ਜਾਏ ਬੌਹੜ, ਬਿਨਾ ਰਥ ਤੋਂ ਆਪਣਾ ਰਥ ਵੱਖਰਾ ਲਏ ਚਲਾਈਆ। ਉਹ ਕੋਈ ਕੌਰੋਕਸ਼ੇਤਰ ਵਾਲਾ ਨਹੀਂ ਜੌਹੜ, ਪਾਣੀ ਵਾਲਾ ਤਾਲਾਬ ਨਜ਼ਰ ਕੋਇ ਨਾ ਆਈਆ। ਉਹ ਧੁਰ ਦਾ ਕਾਹਨ ਨੌਜਵਾਨ ਨਿਰਗੁਣ ਦਾਤਾ ਪੁਰਖ ਬਿਧਾਤਾ ਤੁਹਾਡੇ ਕਾਇਆ ਮੰਦਰ ਅੰਦਰ ਜਾਵੇ ਬਹੁੜ, ਜਿਥੇ ਪੰਜ ਤਤ ਦਾ ਝਗੜਾ ਸਕੇ ਨਾ ਕੋਇ ਮੁਕਾਈਆ। ਜ਼ਰਾ ਤੱਕ ਕੇ ਵੇਖੋ ਨਾਲ ਗ਼ੌਰ, ਕੌਣ ਤੁਹਾਡੇ ਮੰਦਰ ਪਾਵੇ ਸ਼ੋਰ, ਅੰਧੇਰਾ

❋

❋

ਘੋਰ ਕਵਣ ਕਰਾਈਆ। ਜੇ ਭਗਤੋ ਤੁਸੀਂ ਸਮਝੋ ਅਸੀਂ ਹੋਰ ਤੇ ਪਰਮਾਤਮਾ ਹੋਰ, ਇਹ ਬਾਤ ਪੁਰਖ ਅਕਾਲ ਕਦੇ ਨਾ ਭਾਈਆ। ਸੰਤ ਸੱਜਣ ਮੀਤ ਮੁਰਾਰੇ ਸਭ ਨੂੰ ਦੇਵਣ ਆਏ ਸੌਗ਼ਾਤ, ਲੇਖੇ ਲਾ ਲਓ ਅੱਜ ਦੀ ਰਾਤ, ਅੱਗੇ ਖ਼ੁਸ਼ੀਆਂ ਵਾਲੀ ਹੋਏ ਪਰਭਾਤ, ਪਰਭਾਤੀ ਦੀ ਸੌਗ਼ਾਤੀ ਤੁਹਾਡੀ ਝੋਲੀ ਪਾਈਆ। ਸਾਰਿਆਂ ਦੀ ਸਾਂਝੀ ਇਕ ਬਾਤ, ਤੁਲਬੇ ਬਣਕੇ ਹੱਥ ਫੜੋ ਕਲਮ ਦਵਾਤ, ਸਾਂਝੇ ਨਾਮ ਦੀ ਪੱਟੀ ਲਿਖੋ ਸਾਖਿਆਤ, ਅਸਾਂ ਦੂਈ ਦਵੈਤ ਕਰਨਾ ਨਾਸ, ਇਕੋ ਨੂਰ ਵੇਖਣਾ ਪਰਕਾਸ਼, ਜੋ ਏਥੇ ਓਥੇ ਦੋ ਜਹਾਨ ਦੇਵੇ ਸਾਥ, ਆਤਮਾ ਦਾ ਰਥਵਾਹੀ ਪ੍ਰਭੂ ਰਘੁਨਾਥ, ਜਿਸ ਨੂੰ ਭਗਤ ਰਾਜਾ ਰਾਮ ਗਿਆ ਸਮਝਾਈਆ। ਹੁਣ ਅੱਗੇ ਰਹਿਣ ਨਹੀਂ ਦੇਣਾ ਕੋਈ ਇਖਤਲਾਫ, ਸੰਤ ਸਾਜਣ ਪਿਛਲੀਆਂ ਕੀਤੀਆਂ ਦੀ ਪ੍ਰਭ ਨੂੰ ਮਿਲ ਕੇ ਸਭ ਦੀ ਖਤਾ ਕਰਨ ਮੁਆਫ਼, ਭੁੱਲ ਅੱਗੇ ਨਾ ਕੋਇ ਕਰਾਈਆ। ਸਾਰੇ ਪ੍ਰਭ ਦੇ ਪਿਆਰੇ ਬਣ ਕੇ ਦੱਸ ਦਿਉ ਅਸੀਂ ਵੀ ਸਾਰੇ ਸਾਧ, ਸਾਧਾਂ ਦੀ ਸਾਧਨਾ ਨਾਲ ਮਤਾ ਆਪ ਲਿਆ ਬਣਾਈਆ। ਇਕ ਨੂੰ ਲਉ ਅਰਾਧ, ਜਿਸ ਨੂੰ ਰਾਧੇ ਸਵਾਮੀ ਕਹਿ ਕੇ ਰਾਧੇ ਕ੍ਰਿਸ਼ਨ ਕਹਿ ਸਾਰੇ ਰਹੇ ਮਨਾਈਆ। ਉਹ ਆਤਮਾ ਪਰਮਾਤਮਾ ਜਿਸ ਦਾ ਸਦਾ ਜੁੜਿਆ ਰਹੇ ਨਾਤ, ਆਤਮਾ ਨਾਲੋਂ ਹੋਏ (ਨਾ ਕਦੇ ਜੁਦਾਈਆ)। ਜੇ ਅੰਦਰ ਵੜ ਜਾਉ ਮੰਦਰ ਚੜ੍ਹ ਜਾਉ ਨਿਰੱਖਰ ਅੱਖਰ ਪੜ੍ਹ ਜਾਉ ਫੇਰ ਤੁਹਾਡੀ ਸਮਝ ਵਿਚ ਆਏ ਕਿ ਸਾਡੀ ਕਦੇ ਨਾ ਹੋਏ ਵਫ਼ਾਤ, ਆਤਮਾ ਮਰਨ ਜੰਮਣ ਵਿਚ ਨਾ ਆਈਆ। ਤੁਹਾਡਾ ਖ਼ੁਦਾ ਪਾਕ, ਤੁਸੀਂ ਵੀ ਹੋ ਜਾਓ ਪਾਕ, ਮੰਨ ਲਓ ਇਕੋ ਬਾਪ, ਜਿਸ ਵਿਚ ਮਜ਼ਾ ਸਚ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਭ ਦਾ ਰਥ, ਜੋ ਲੱਤਾਂ ਪੈਰਾਂ ਨਾਲ ਰਿਹਾ ਨੱਠ, ਨੇਤਰ ਇਸ਼ਾਰਿਆਂ ਨਾਲ ਆਪਣੀ ਕਰਵਟ ਲਏ ਵਟ, ਰਾਸਾਂ ਮਲ ਦੇ ਹੱਥ ਫੜਾਈਆ। ਹੁਣ ਸੰਤਾਂ ਮਹਾਤਮਾਂ ਕੀਤਾ ਇਕੱਠ, ਮੁਨੀ ਸੁਸ਼ੀਲ ਕੁਮਾਰ ਕਿਹਾ ਆਪਣੇ ਭਾਸ਼ਨ ਵਿਚ ਉਹ ਸਤਿ ਦਾ ਸਰੂਪ ਇਕੋ ਜੱਟ, ਜੋ ਸਿੱਧਾ ਸਾਦਾ ਨਜ਼ਰੀ ਆਈਆ। ਸਭ ਦੇ ਅੱਗੇ ਜਾਏ ਡਟ, ਸੂਰਬੀਰ ਆਪ ਅਖਵਾਈਆ। ਸੰਤ ਮਹਾਤਮਾ ਨੂੰ ਅੰਦਰ ਵੜ ਕੇ ਦੇਵੇ ਦੱਸ, ਸਹਿਜ ਨਾਲ ਸਮਝਾਈਆ। ਇਨ੍ਹਾਂ ਸਾਰਿਆਂ ਨੂੰ ਕਰ ਲਉ ਵੱਸ, ਵਾਸਤਾ ਇਕੋ ਨਾਲ ਜੁੜਾਈਆ। ਫੇਰ ਕਹੀਏ ਸ਼ਾਸਤਰੀ ਜੀ ਸ੍ਰੀ ਭਗਵਾਨ ਜ਼ਰੂਰ ਭਗਤਾਂ ਦਾ ਚਲਾਏ ਰਥ, ਰਥਵਾਹੀ ਹੋ ਕੇ ਭਗਤਾਂ ਦਾ ਬੇੜਾ ਪਾਰ ਕਰਾਈਆ। ਭਗਤੋ ਤੁਸੀਂ ਵੀ ਜਾਓ ਅੱਗੇ ਡਟ, ਆਕੜ ਨਾਲ ਪ੍ਰਭ ਨੂੰ ਦਿਉ ਸੁਣਾਈਆ। ਜੇ ਅਸੀਂ ਤੇਰੇ ਤੇ ਤੂੰ ਸਾਡਾ ਕਿਉਂ ਸਾਥੋਂ ਰਿਹਾ ਨੱਠ, ਨੇਤਰ ਅੱਖ ਨੈਣ ਸ਼ਰਮਾਈਆ। ਅਸੀਂ ਤੈਨੂੰ ਗਾਈਏ ਬਣ ਕੇ ਭੱਟ, ਤੂੰ ਕਰਵਟ ਨਾ ਸਕੇਂ ਵੱਟ, ਬਿਰਹੁ ਦਾ ਲਾ ਕੇ ਫੱਟ, ਵਿਛੋੜੇ ਵਿਚ ਤੜਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰਥ ਦਾ ਮਾਲਕ ਇਕ ਬਣਾਈਆ। ਰਥ ਕਹੇ ਮੇਰਾ ਮਾਲਕ ਕੌਣ, ਕਵਣ ਰਿਹਾ ਚਲਾਈਆ। ਜਿਸ ਦਾ ਲੇਖਾ ਪਾਣੀ ਪਵਣ ਪੌਣ, ਪਾਰਬ੍ਰਹਮ ਬੇਪਰਵਾਹੀਆ। ਜੋ ਦੁਸ਼ਟ ਸੰਘਾਰੀ ਬਣਿਆ ਰਾਮ ਰੌਣ, ਨਿਰਗੁਣ ਸਰਗੁਣ ਖੇਲ ਖਿਲਾਈਆ। ਜਿਸ ਦੀ ਮੁੱਛ ਦਾਹੜੀ ਤਨ ਵਿਚ ਨਾ ਕੋਈ ਧੌਣ, ਧਰਮ ਦਵਾਰੇ ਬੈਠਾ ਡੇਰਾ ਲਾਈਆ। ਜੁਗ ਜੁਗ ਉਜੜਿਆਂ ਆਏ ਵਸਾਉਣ, ਵਿਛੜਿਆਂ ਮੇਲ ਮਿਲਾਈਆ। ਸੋਈਆਂ ਸੁਰਤੀਆਂ ਆਏ ਜਗਾਉਣ, ਨਾਮ ਹਲੂਣੇ ਨਾਲ ਉਠਾਈਆ। ਸਚ ਦਵਾਰੇ ਆਏ ਬਹਾਉਣ, ਮੰਦਰ ਇਕੋ ਇਕ ਵਖਾਈਆ। ਕੂੜੀ ਕਿਰਿਆ ਆਏ ਢਾਹੁਣ, ਹੰਕਾਰੀ ਬੁਰਜ ਰਹਿਣ ਕੋਇ ਨਾ ਪਾਈਆ। ਸਾਚਾ ਨਾਮ ਆਵੇ ਜਪਾਉਣ, ਸੰਦੇਸ਼ਾ ਇਕ ਸੁਣਾਈਆ। ਰੋਂਦਿਆਂ ਆਏ ਹਸਾਉਣ,

❋

❋

ਜਿਸ ਤਰਾ ਮੁਨੀ ਸੁਸ਼ੀਲ ਕੁਮਾਰ ਜੀ ਹੱਸ ਹੱਸ ਕੇ ਸਭ ਦੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਥ ਵੇਖੇ ਥਾਉਂ ਥਾਈਂਆ। ਸ੍ਰੀ ਭਗਵਾਨ ਕਹੇ ਮੈਂ ਕਲਜੁਗ ਵੇਖਾਂ ਰਥ ਕਿਹੜਾ ਕਿਹੜਾ, ਚਾਰੋਂ ਕੁੰਟ (ਚਾਰੋਂ) ਓਰ ਧਿਆਨ ਲਗਾਈਆ। ਜਿਧਰ ਤੱਕਾਂ ਉਧਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦਿਸੇ ਝੇੜਾ, ਝਗੜਾ ਰੱਬ ਦੇ ਨਾਲ ਰਖਾਈਆ। ਦਹਿ ਦਿਸ਼ਾ ਹੋਵੇ ਮੇਰਾ ਮੇਰਾ, ਤੇਰਾ ਰਾਗ ਨਾ ਕੋਇ ਅਲਾਈਆ। ਮਾਇਆ ਮਮਤਾ ਪਾਇਆ ਘੇਰਾ, ਘਿਰਨਾ ਵਿਚ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਤੱਕਿਆ ਮੰਜ਼ਲ ਮੰਜ਼ਲ ਪਾਇਆ ਫੇਰਾ, ਬਣ ਪਾਂਧੀ ਪੰਧ ਮੁਕਾਈਆ। ਬਹੁਤਿਆਂ ਵਿਚੋਂ ਥੋੜ੍ਹਿਆਂ ਸੰਤਾਂ ਨੇ ਮੁਨੀਆਂ ਨੇ ਰਿਸ਼ੀਆਂ ਨੇ ਸੂਫ਼ੀਆਂ ਕੀਤਾ ਜ਼ੇਰਾ, ਆਪ ਆਪਣਾ ਬਲ ਪਰਗਟਾਈਆ। ਧਰਤੀ ਦਾ ਖੁਲ੍ਹਾ ਕਰਨਾ ਵਿਹੜਾ, ਵਿਚੋਂ ਹੱਦ ਬੰਨੇ ਦੇਣੇ ਬਾਹਰ ਕਢਾਈਆ। ਫੇਰ ਆਪੇ ਰਹਿਮਤ ਦਾ ਮਾਲਕ ਕਰੇ ਮਿਹਰਾ, ਮਿਹਰ ਦੀ ਬਰਖਾ ਦਏ ਲਗਾਈਆ। ਉਹ ਸਭ ਦਾ ਮਾਲਕ ਇਕ ਜੋ ਭੈ ਦੇਣ ਵਾਲਾ ਰੂਪ ਸਿੰਘ ਸ਼ੇਰਾ, ਸ਼ਰਅ ਦਾ ਲੇਖਾ ਦਏ ਮੁਕਾਈਆ। ਜਿਸ ਦੇ ਹੱਥ ਹਕ਼ੀਕ਼ੀ ਨਬੇੜਾ, ਵੇਖਣਹਾਰਾ ਥਾਉਂ ਥਾਈਂਆ। ਮਾਲਵੇ ਵਾਲਿਓ ਜ਼ਰਾ ਖੇਲ ਵੇਖਿਓ ਕੇਰਾਂ, ਕਿਰਤ ਕਰਮ ਦੇ ਵਿਛੜੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਥ ਦਾ ਰਥਵਾਹੀ ਦਾਤਾ ਧੁਰਦਰਗਾਹੀ ਨੂਰ ਇਲਾਹੀ ਮੁਹੱਬਤਾਂ ਵਿਚ ਮਹਿਬੂਬ, ਵਸਣਹਾਰਾ ਅਰਸ਼ ਅਰੂਜ, ਆਲੀਸ਼ਾਨ ਬੇਪਰਵਾਹੀਆ। ਰਥ ਕਹੇ ਮੈਂ ਜਾਣਾ ਕਿੱਥੇ, ਰਸਤਾ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵ ਪੈਰਾਂ ਹੇਠਾਂ ਦੱਬੇ, ਮਾਇਆ ਮਮਤਾ ਮੋਹ ਭਾਰ ਟਿਕਾਈਆ। ਬੜੇ ਬੜੇ ਮੋਟੇ ਦੂਜਿਆਂ ਦੀ ਰਤ ਪੀ ਪੀ ਫਿੱਟੇ, ਆਪਣੇ ਆਪ ਨੂੰ ਬਲਵਾਨ ਰਹੇ ਬਣਾਈਆ। ਲੜਦੇ ਫਿਰਦੇ ਉਪਰੋਂ ਪੱਥਰ ਇੱਟੇ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਇਨ੍ਹਾਂ ਪਿਛੇ ਹੋਏ ਲੜਾਈਆ। ਵੇਖਿਓ ਪਰਮ ਪੁਰਖ ਸੰਤ ਸਾਜਣ ਸਾਰੇ ਮਿਲ ਕੇ ਹੁਣ ਦੀਨ ਦੁਨੀ ਦੇ ਕੱਢ ਦੇਣ ਸਿੱਟੇ, ਸਿੱਟੇਬਾਜ਼ੀ ਰਹਿਣ ਕੋਇ ਨਾ ਪਾਈਆ। ਸਭ ਦੇ ਲੇਖੇ ਹੋਣੇ ਚਿੱਟੇ, ਕੂੜੀ ਕਿਰਿਆ ਹੋਏ ਸਫ਼ਾਈਆ। ਮਾਰਗ ਲੱਗਣਾ ਸਿੱਧੇ, ਅੱਗੇ ਹੋ ਨਾ ਕੋਇ ਅਟਕਾਈਆ। ਖ਼ੁਸ਼ੀਆਂ ਵਿਚ ਦੋ ਹੱਥਾਂ ਦੇ ਤਾਲੀਆਂ ਨਾਲ ਪਾਉ ਗਿੱਧੇ, ਗੀਦੀ ਨਜ਼ਰ ਕੋਇ ਨਾ ਆਈਆ। ਸੰਤ ਕਿਰਪਾਲ ਸਿੰਘ ਨੇ ਜਿਨ੍ਹਾਂ ਦੇ ਅੰਤਰ ਤੀਰ ਨਾਲ ਵਿੱਧੇ, ਮੁਨੀ ਨਿਸ਼ਾਨਾ ਪ੍ਰੇਮ ਵਾਲਾ ਲਗਾਈਆ। ਪ੍ਰਭ ਮਿਲਣ ਦੀ ਦੱਸੀ ਬਿੱਧੇ, ਬਿਧਨਾ ਦਾ ਲੇਖਾ ਦਿਤਾ ਗਵਾਈਆ। ਉਹ ਭਾਗਾਂ ਵਾਲੇ ਕਿੱਡੇ, ਵਡੇ ਸੂਰਬੀਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਵਖਾਈਆ। ਸ਼ਾਸਤਰੀ ਜੀ ਆਪ ਨੇ ਭਗਤ ਭਗਵਾਨ ਦਾ ਕੀਤਾ ਬਿਆਨ, ਪਵਿਤ੍ਰ ਰਸਨਾ ਨਾਲ ਸਾਲਾਹੀਆ। ਇਹ ਜੱਟ ਦਾ ਵਿਧਾਨ, ਵਾਹਦ ਨਜ਼ਰੀ ਆਈਆ। ਜਿਸ ਦੇ ਮੰਨਿਆਂ ਮਿਲੇ ਕਲਿਆਣ, ਕਾਇਨਾਤ ਕਲਮਿਆਂ ਦੀ ਕਲਾਮ ਵਿਚੋਂ ਪੜਦਾ ਦਏ ਉਠਾਈਆ। ਵਖਾਵੇ ਉਹ ਨਿਸ਼ਾਨ, ਜਿਸ ਨੂੰ ਬੇਨਿਸ਼ਾਨ ਕਹਿ ਕੇ ਸਾਰੇ ਰਹੇ ਸੁਣਾਈਆ। ਸੰਤ ਮਹਾਤਮਾ ਮੁਨੀ ਇਕ ਪ੍ਰੇਮ ਦਾ ਲੈ ਕੇ ਆਏ ਤੁਫ਼ਾਨ, ਕੂੜੀ ਕਿਰਿਆ ਨੂੰ ਦੇਣ ਰੁੜ੍ਹਾਈਆ। ਸੂਰਬੀਰ ਬਹਾਦਰ ਬਣੋ ਨੌਜਵਾਨ, ਨਾਮ ਦਾ ਖੰਡਾ ਹੱਥ ਉਠਾਈਆ। ਤੁਹਾਡੇ ਅੰਦਰ ਰਹਿ ਨਾ ਸਕੇ ਕੋਈ ਸ਼ੈਤਾਨ, ਸ਼ੈਤਾਨ ਤੇ ਰਹਿਮਾਨ ਇਕ ਥਾਂ ਟਿਕਣ ਕਦੇ ਨਾ ਪਾਈਆ। ਤੁਸੀਂ ਹੁਣ ਤਲਵਾਰਾਂ ਮੈਂ ਸਭ ਦਾ ਸਾਂਝਾ ਇਕ ਮਿਆਨ, ਮੀਆਂ ਬੀਵੀ ਵੰਡ ਨਾ ਕੋਇ ਵੰਡਾਈਆ। ਧਰਮ ਸਿਆਸਤ ਸਿਆਸਤ ਧਰਮ ਧਰਮ ਦਾ ਰੂਪ ਧਰਮ ਨਿਸ਼ਾਨ, ਧਰਮ ਦੀ ਧਾਰ ਧਰਮੀਆਂ ਵਿਚੋਂ ਨਜ਼ਰੀ ਆਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਰਥ ਕਹੇ ਮੇਰਾ ਭੌਂਦਾ ਵੇਖੋ ਪਹੀਆ, ਚੱਕਰ ਧਰਤ ਵਾਲਾ ਲਗਾਈਆ। ਕ੍ਰਿਸ਼ਨ ਕਹੇ ਅਰਜਨ ਸਦੀ ਵੀਹਵੀਂ ਵੇਖ ਕਲਜੁਗ ਡੋਲਦੀ ਦਿਸੇ ਨਈਆ, ਨੌਕਾ ਪਾਰ ਨਾ ਕੋਇ ਕਰਾਈਆ। ਸਾਰੇ ਲੱਭਣ ਸੱਚਾ ਸਈਆ, ਭੱਜਣ ਥਾਉਂ ਥਾਈਂਆ। ਬਿਨ ਸੰਤ ਸਤਿਗੁਰ ਕੋਈ ਨਾ ਫੜੇ ਬਹੀਆ, ਅੰਗ ਨਾਲ ਅੰਗ ਨਾ ਕੋਇ ਜੁੜਾਈਆ। ਜਿਧਰ ਤੱਕਣ ਧਰਮ ਰਾਏ ਕੱਢੀ ਬੈਠਾ ਵਹੀਆ, ਚਿਤਰ ਗੁਪਤ ਸਭ ਦਾ ਲੇਖਾ ਰਿਹਾ ਸੁਣਾਈਆ। ਅਰਜਨ ਕਹੇ ਭਗਵਨ ਕਿਹੜੀ ਗੱਲ ਕਹੀਆ, ਕਹਿ ਕੇ ਦਿਤੀ ਸੁਣਾਈਆ। ਓਸ ਵੇਲੇ ਕੀ ਤੂੰ ਵੀ ਲੁਕ ਜਾਏਂਗਾ ਗੋਸਈਂਆ, ਆਪਣੀ ਬੰਸਰੀ ਨਾਮ ਛੁਪਾਈਆ। ਕ੍ਰਿਸ਼ਨ ਕਿਹਾ ਅਰਜਨ ਮੈਨੂੰ ਉਹ ਸਖ਼ੀਆਂ ਵਿਸਰ ਗਈਆ, ਜਿਹੜੀਆਂ ਵਿਸ਼ਿਆਂ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਸੁਣਾਈਆ। ਰਥ ਕਹੇ ਮੈਂ ਖਾਧੇ ਕਈ ਚੱਕਰ, ਚਕਰਵਰਤੀ ਦਿੱਤੇ ਖਪਾਈਆ। ਮੇਰਾ ਲੇਖਾ ਲਿਖਿਆ ਨਹੀਂ ਕਿਸੇ ਸਤਰ, ਇਕ ਲੱਖ ਸਤਾਰਾਂ ਹਜ਼ਾਰ ਸਲੋਕ ਸੋਭਾ ਨਾ ਕੋਇ ਸੁਣਾਈਆ। ਮੈਂ ਰਿਹਾ ਖ਼ਾਲੀ ਫੱਕੜ, ਫੋਕੜ ਰੂਪ ਬਣਾਈਆ। ਜੋਧਿਆਂ ਨਾਲ ਜੋਧਿਆਂ ਦੀ ਕਰਾਈ ਟੱਕਰ, ਘਮਸਾਨ ਵਾਲੀ ਲੜਾਈਆ। ਕ੍ਰਿਸ਼ਨ ਦਵਾਰੇ ਗਿਆ ਅੱਪੜ, ਆਪਣਾ ਪੰਧ ਮੁਕਾਈਆ। ਜੋ ਕੋਈ ਮੈਥੋਂ ਭੁੱਲ ਹੋਈ ਕਾਹਨ ਮੇਰੇ ਸਿਰ ਉਤੇ ਮਾਰ ਥੱਪੜ, ਹਥੇਲੀ ਪ੍ਰੇਮ ਵਾਲੀ ਲਗਾਈਆ। ਮੇਰੇ ਉਤੇ ਹੋਵੇ ਤੇਰੀ ਮਿਹਰ ਦਾ ਅਸਰ, ਅਸੁਰ ਰੂਪ ਰਹਿਣ ਨਾ ਪਾਈਆ। ਸੋਹਣਾ ਜੀਵਣ ਹੋਵੇ ਬਸਰ, ਜਿੰਦਗੀ ਵਿਚ ਵਡਿਆਈਆ। ਕ੍ਰਿਸ਼ਨ ਕਿਹਾ ਓ ਰਥਾ ਤੇਰੇ ਵਿਚ ਅਜੇ ਥੋੜ੍ਹੀ ਕਸਰ, ਕਸਰ ਇਸ਼ਾਰੀਏ ਨਾਲ ਮਿਲਾਈਆ। ਜਿਸ ਵੇਲੇ ਕਲਜੁਗ ਸਦੀ ਚੌਧਵੀਂ ਦੁਨੀਆ ਦਾ ਖ਼ੁਦਾ ਨੂੰ ਭੁੱਲ ਕੇ ਹੋਣ ਲੱਗਾ ਹਸ਼ਰ, ਹਸਤੀ ਜਗਤ ਮਸਤੀ ਵਿਚ ਭੁਲਾਈਆ। ਫੇਰ ਉਹ ਆਪੇ ਲਵੇ ਪਕੜ, ਡੋਰੀ ਆਪਣੇ ਹੱਥ ਰਖਾਈਆ। ਜਿਸ ਨੇ ਤਰਾਜ਼ੂ ਵਿਚ ਨਾਨਕ ਬਣ ਕੇ ਤੋਲਣਾ ਤੱਕੜ, ਸਰਗੁਣ ਜੋੜ ਜੁੜਾਈਆ। ਗੋਬਿੰਦ ਧਾਰ ਬਣੇ ਰੱਖਕ, ਰਖਸ਼ਾ ਕਰੇ ਚਾਈਂ ਚਾਈਂਆ। ਜਿਸ ਵੇਲੇ ਆਇਆ ਓਸ ਦਾ ਵਕਤ, ਆਪਣਾ ਨੂਰ ਕਰੇ ਰੁਸ਼ਨਾਈਆ। ਸਾਚਾ ਸੰਦੇਸ਼ਾ ਦੇਵੇ ਜਗਤ, ਜਾਗੋ ਜਾਗੋ ਜਾਗੋ ਸੋਇਆ ਰਹਿਣ ਕੋਇ ਨਾ ਪਾਈਆ। ਇਕ ਦੇ ਕੋਲ ਇਕ ਦੀ ਸ਼ਕਤ, ਇਕ ਸ਼ਕਤ ਦੇ ਸਾਰੇ ਭਗਤ, ਭਗਤਾਂ ਵਿਚ ਹੋਏ ਵਿਅਕਤ, ਵਿਅਕਤੀਗਤ ਬ੍ਰਹਮ ਮਤ ਪਾਰਬ੍ਰਹਮ ਦੀ ਧਾਰ ਪਰਗਟਾਈਆ। ਅਰਜਨ ਕਿਹਾ ਭਗਵਾਨ ਮੇਰੇ ਨਾਲ ਲਾ ਸ਼ਰਤ, ਕੀ ਫੇਰ ਵੀ ਆਵੇਂ ਪਰਤ, ਫੇਰਾ ਪਾਵੇਂ ਉਤੇ ਧਰਤ, ਭਗਤਾਂ ਮਨਜ਼ੂਰ ਕਰੇਂ ਅਰਜ਼, ਕ੍ਰਿਸ਼ਨ ਕਿਹਾ ਅਰਜਨ ਇਹ ਉਸ ਕਾਹਨ ਦਾ ਫ਼ਰਜ਼, ਜੋ ਕਾਹਨਾਂ ਦਾ ਕਾਹਨ ਨਜ਼ਰੀ ਆਈਆ। ਉਹ ਸਭ ਦੀ ਵੰਡੇ ਦਰਦ, ਛੁਰੀ ਚਲਣ ਨਾ ਦੇਵੇ ਕਰਦ, ਕਿਸੇ ਦਾ ਹੋਣ ਨਾ ਦੇਵੇ ਹਰਜ, ਦੁਖੀਆਂ ਦੀ ਮੇਟੇ ਮਰਜ਼, ਮਰੀਜ਼ਾਂ ਦਾ ਡਾਕਟਰ ਇਕੋ ਨਜ਼ਰੀ ਆਈਆ। ਅਰਜਨ ਕਿਹਾ ਫੇਰ ਕੀ ਹੋਵੇ ਫ਼ਰਕ, ਕ੍ਰਿਸ਼ਨ ਕਿਹਾ ਉਹ ਦੀਨ ਮਜ਼੍ਹਬ ਦੇਵੇ ਤਰਕ, ਸਭ ਦੇ ਕਾਇਆ ਮੰਦਰ ਅੰਦਰ ਵੜ ਕੇ ਲਵੇ ਪਰਖ, ਪਾਰਖੂ ਇਕੋ ਨਜ਼ਰੀ ਆਈਆ। ਸਾਚੇ ਸੰਤਾਂ ਭਗਤਾਂ ਜੋਤੀ ਜਾਤਾ ਪੁਰਖ ਬਿਧਾਤਾ ਪਰਵਰਦਿਗਾਰ ਸਾਂਝਾ ਯਾਰ ਹੋ ਕੇ ਦੇਵੇ ਦਰਸ, ਦਰਸੀ ਆਪਣਾ ਦਰਸ ਕਰਾਈਆ। ਖੇਲੇ ਖੇਲ ਅਰਸ਼ ਫ਼ਰਸ਼, ਜ਼ਿਮੀਂ ਅਸਮਾਨਾਂ ਆਪਣੀ ਕਾਰ ਕਮਾਈਆ। ਸਭ ਦੀ ਮੇਟਣਹਾਰਾ ਹਰਸ, ਹਵਸ ਕੂੜੀ ਦਏ ਮਿਟਾਈਆ। ਪੂਰਬ ਦਾ ਲੇਖਾ ਕਿਸੇ ਦਾ ਰਹਿਣ ਨਾ ਦੇਵੇ ਕਰਜ਼, ਮਕਰੂਜ਼ ਹੋ ਕੇ ਸਭ ਦੀ

❋

❋

ਝੋਲੀ ਦਏ ਭਰਾਈਆ। ਇਹ ਖੇਲ ਹੋਣਾ ਅਸਚਰਜ, ਉਹ ਪਰਮਾਤਮਾ ਨਾ ਨਾਰੀ ਤੇ ਨਾ ਮਰਦ, ਨਾ ਮੀਆਂ ਤੇ ਨਾ ਬੀਵੀ ਸਦਾ ਆਦਿ ਜੁਗਾਦਿ ਬੇਅੰਤ, ਮਹਿੰਮਾ ਅਕਥ ਕਥ ਨਾ ਕੋਇ ਜਣਾਈਆ। ਜਿਸ ਦੇ ਨੂਰ ਉਜਾਲੇ ਸਾਚੇ ਸੰਤ, ਜਿਨ੍ਹਾਂ ਦਾ ਨਿਸ਼ਾਨਾ ਇਕ ਭਗਵੰਤ, ਦੂਜਾ ਰਾਹ ਨਾ ਕੋਇ ਸਮਝਾਈਆ। ਅਰਜਨ ਕਿਹਾ ਭਗਵਨ ਉਹ ਕਿਹੜਾ ਹੋਵੇ ਸੰਮਤ, ਸਮਾਂ ਦੇ ਸੁਣਾਈਆ। ਭਗਵਨ ਕਿਹਾ ਅਰਜਨ ਜਿਸ ਵੇਲੇ ਗੁਰੂਆਂ ਦੇ ਚੇਲੇ ਹੋਣ ਹਰਾਮ ਨਿਮਕ, ਸਤਿਗੁਰ ਦਾ ਬਚਨ ਨਾ ਕੋਇ ਕਮਾਈਆ। ਸ੍ਰਿਸ਼ਟੀ ਦੀ ਬੁੱਧੀ ਹੋਵੇ ਅਹਿਮਕ, ਭਾਵੇਂ ਕਿਸੇ ਦੀ ਧੋਤੀ ਹੋਵੇ ਭਾਵੇਂ ਹੋਵੇ ਤਹਿਮਤ, ਭਾਵੇਂਂ ਹੋਵੇ ਬੋਦੀ ਭਾਵੇਂ ਮੰਗ ਕੇ ਖਾਵੇ ਰੋਜ਼ੀ, ਭਾਵੇਂ ਦਾੜ੍ਹੀ ਖੁਲ੍ਹੀ ਛੱਡ ਕੇ ਕਹੇ ਮੈਂ ਪ੍ਰਭ ਬੜਾ ਮੌਜੀ, ਪ੍ਰਭ ਜਿੰਨਾਂ ਚਿਰ ਅੰਦਰੋਂ ਨਾ ਦੇਵੇ ਸੋਝੀ, ਬੁੱਧੀ ਕੰਮ ਕਿਸੇ ਨਾ ਆਈਆ। ਅਰਜਨ ਦੁਨੀਆ ਹੋਣੀ ਹਉਮੇ ਦੀ ਰੋਗੀ, ਤ੍ਰਿਸ਼ਨਾ ਹੋਣੀ ਭੋਗੀ, ਕੋਈ ਵਿਰਲਾ ਦਿਸੇ ਜੋਗੀ, ਜੋ ਮੂੰਹ ਉਤੇ ਪੱਟੀ ਬੰਨ੍ਹ ਕੇ ਪਟੇਦਾਰੀ ਦਾ ਲੇਖਾ ਦਏ ਮੁਕਾਈਆ। ਕਿਸੇ ਨੇ ਬੰਨ੍ਹਣੀ ਤੇੜ ਲੰਗੋਟੀ, ਕਿਸੇ ਨੇ ਚੜ੍ਹਨਾ ਉਪਰ ਚੋਟੀ, ਕਿਸੇ ਨੇ ਹੱਥ ਵਿਚ ਫੜਨੀ ਸੋਟੀ, ਕਿਸੇ ਨੇ ਦੱਸਣਾ ਵਖਾਵਾਂ ਨਿਰਮਲ ਜੋਤੀ, ਕਿਸੇ ਨਾ ਕਹਿਣਾ ਮੈਂ ਮਾਲਕ ਸਾਰੇ ਲੋਕ ਪਰਲੋਕੀ, ਕਿਸੇ ਨੇ ਪੜ੍ਹ ਸੁਣੌਣੀ ਪੋਥੀ, ਕ੍ਰਿਸ਼ਨ ਕਿਹਾ ਅਰਜਨ ਜਿਸ ਨੇ ਇਕ ਸਤਿ ਦੀ ਵਿਚਾਰ ਸੋਚੀ, ਸੋ ਸੰਤ ਮਿਲੇ ਭਗਵੰਤ ਜਿਸ ਦਾ ਸੰਜਮ ਇਕੋ ਨਜ਼ਰੀ ਆਈਆ। ਕਈ ਹੋਏ ਜੋਗੀ, ਕਈ ਹੋਏ ਸੰਜੋਗੀ, ਕਈ ਹੋਏ ਵਿਜੋਗੀ, ਕਈ ਹੋਏ ਭੋਗੀ, ਕਈਆਂ ਚਲਾਉਣੇ ਖ਼ਾਨੇ ਮੋਦੀ, ਕਈ ਅਖਵਾਉਣੇ ਬੇਦੀ ਸੋਢੀ, ਜਿੰਨਾਂ ਚਿਰ ਅੰਦਰੋਂ ਕਵਲ ਦੀ ਖਿਲੇ ਨਾ ਡੋਡੀ, ਅੰਮ੍ਰਿਤ ਬੂੰਦ ਸਵਾਤ ਨਾ ਪਹੁੰਚੀ ਸੋ ਜਗਤ ਵਾਸਨਾ ਦਾ ਸ਼ੌਕੀ, ਉਹ ਸ਼ੌਕੀਨੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਪਹੀਆ ਕਹੇ ਮੈਂ ਫਿਰਦਾ ਫਿਰਦਾ ਗਿਆ ਘਿਸ, ਮੇਰੀ ਖੱਲ ਦਿਤੀ ਲੁਹਾਈਆ। ਕ੍ਰਿਸ਼ਨ ਕੀ ਤੂੰ ਮੈਨੂੰ ਭਗਵਾਨ ਰਿਹਾ ਦਿਸ, ਪੜਦਾ ਦੇ ਉਠਾਈਆ। ਤ੍ਰਿਲੋਕੀ ਨਾਥ ਕਰ ਕੇ ਆਪਣੀ ਪਿੱਠ, ਪਿੱਛਾ ਲਿਆ ਬਦਲਾਈਆ। ਹੱਥ ਦੀ ਵਖਾ ਕੇ ਗਿੱਠ, ਸਵਾ ਦਿਤੀ ਵਧਾਈਆ। ਜੇ ਇਕ ਬਚਨ ਰਖੇਂ ਚਿਤ, ਚਿਤ ਠਗੌਰੀ ਕੋਇ ਨਾ ਪਾਈਆ। ਓਏ ਰਥਾ ਬਿਨਾ ਭਗਵਨ ਤੋਂ ਪੱਕਾ ਸਮਝੀਂ ਕੋਈ ਨਾ ਮਿਤ, ਅਰਜਨ ਵਰਗੇ ਪਲੂ ਗਏ ਛੁਡਾਈਆ। ਜੇ ਕਰਨਾ ਸਿਖਣਾ ਤੇ ਸਿਖੋ ਇਕ ਦਾ ਹਿਤ, ਜੋ ਹਿਤਕਾਰੀ ਆਪ ਅਖਵਾਈਆ। ਜਿਹੜਾ ਪਰਗਟ ਹੋਵੇ ਨਿਤ ਨਵਿਤ, ਜੁਗ ਜੁਗ ਵੇਸ ਵਟਾਈਆ। ਰਾਤੀ ਸੁੱਤਿਆਂ ਦਿਨੇ ਜਾਗਦਿਆਂ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਪਣੇ ਨਾਮ ਦੀ ਮਾਰੇ ਖਿੱਚ, ਬਾਹਰੋਂ ਡੰਕ ਨਾ ਕੋਇ ਵਜਾਈਆ। ਰਥ ਕਹਿੰਦਾ ਭਗਵਨ ਆਪਣੇ ਪਿਆਰ ਦੀ ਦੇ ਇਕ ਚਿਟ, ਚਿੱਠੀ ਮੇਰੇ ਹੱਥ ਫੜਾਈਆ। ਕ੍ਰਿਸ਼ਨ ਕਿਹਾ ਵੇਖੀਂ ਕਿਤੇ ਭੁੱਲ ਕੇ ਨਾ ਦੇਵੀਂ ਸਿੱਟ, ਮਿੱਟੀ ਖ਼ਾਕ ਵਿਚ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਪਹੀਆ ਕਹੇ ਮੈਂ ਰਿਹਾ ਭੌਂਦਾ, ਆਪਣਾ ਪੰਧ ਮੁਕਾਈਆ। ਤੂੰ ਹੀ ਤੂੰ ਹੀ ਰਿਹਾ ਗਾਉਂਦਾ, ਇਕੋ ਰਾਗ ਸੁਣਾਈਆ। ਚਰਨ ਧੂੜੀ ਰਿਹਾ ਨਹਾਉਂਦਾ, ਦੁਰਮਤ ਮੈਲ ਧਵਾਈਆ। ਜਿਸ ਵੇਲੇ ਵੇਲਾ ਵਕਤ ਆਇਆ ਮੇਰੇ ਗੌਂ ਦਾ, ਮੈਂ ਕਹਿ ਕੇ ਦਿਤਾ ਸੁਣਾਈਆ। ਐ ਕ੍ਰਿਸ਼ਨ ਕੀ ਭੁਲੇਖਾ ਪਾਵੇਂ ਆਪਣੇ ਨਾਉਂ ਦਾ, ਨਾਮ ਸਿਫ਼ਤ ਵਾਲਾ ਬਦਲਾਈਆ। ਕੀ ਝਗੜਾ ਮੁੱਕੇ ਤਨ ਵਜੂਦ ਗਰਾਉਂ ਦਾ, ਤਨ ਮਾਟੀ ਵਾਲਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਓ ਰਥ, ਭਗਵਨ ਧੁਰ ਦਾ ਸਦਾ ਅਦਲੀ, ਅਦਲ ਇਨਸਾਫ਼ ਇਕ ਕਰਾਈਆ। ਜੁਗ ਚੌਕੜੀ ਪੂਰੀ ਕਰੇ ਮਜ਼ਲੀ, ਮੰਜ਼ਲ ਸਭ ਦੀ ਵੇਖ ਵਖਾਈਆ। ਦੀਨ ਦੁਨੀ ਦੀ ਕਰੇ ਬਦਲੀ, ਬਦਲਾ ਆਪਣੇ ਹੱਥ ਜਣਾਈਆ। ਜਿਸ ਵੇਲੇ ਕਲਜੁਗ ਮਾਇਆ ਮਮਤਾ ਮੋਹ ਵੱਧ ਗਈ, ਕੂੜੀ ਕਿਰਿਆ ਹੋਏ ਹਲਕਾਈਆ। ਫੇਰ ਉਹ ਪਰਮ ਪੁਰਖ ਪਰਮਾਤਮਾ ਨਿਰਗੁਣ ਰੂਪ ਆਵੇ ਜਗ ਲਈ, ਜਿਸ ਵਿਚ ਜਾਗਰਤ ਜੋਤ ਬਿਨ ਵਰਨ ਗੋਤ ਸੰਤ ਫ਼ਕੀਰ ਕਰਨ ਰੁਸ਼ਨਾਈਆ। ਅਬਿਨਾਸ਼ੀ ਕਰਤਾ ਜਦ ਆਵੇ ਤੇ ਬੁਝਾਉਣ ਅੱਗ ਲਈ, ਅਗਲਾ ਮਾਰਗ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਈਆ। ਪਹੀਆ ਕਹੇ ਮੇਰਾ ਆਪਣਾ ਆਪ ਹੋਇਆ ਚੂਰ, ਸਾੜ ਕੇ ਚੂਰਮਾ ਦਿਤਾ ਬਣਾਈਆ। ਯੁੱਧ ਦੀ ਅੱਗ ਨੇ ਕੀਤਾ ਮਨੂਰ, ਮਨੁੱਖਾਂ ਨੇ ਮਨੁੱਖਤਾ ਦਿਤੀ ਮਿਟਾਈਆ। ਦਰਯੋਧਨ ਦੇ ਹੰਕਾਰ ਮਚਾਇਆ ਫ਼ਤੂਰ, ਫ਼ਤਵਾ ਕ੍ਰਿਸ਼ਨ ਨੇ ਦਿਤਾ ਲਾਈਆ। ਇਹ ਯੁੱਧ ਹੋਇਆ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਰਥ ਕਹੇ ਪ੍ਰਭੂ ਮੇਰਾ ਕੀ ਕਸੂਰ, ਭਗਤ ਭਗਵਾਨ ਨੂੰ ਚੁੱਕ ਮੈਂ ਭੱਜਿਆ ਵਾਹੋ ਦਾਹੀਆ। ਕ੍ਰਿਸ਼ਨ ਕਿਹਾ ਰਥਾ ਜਿਨ੍ਹਾਂ ਦਾ ਮੈਂ ਸਾਥੀ ਉਨ੍ਹਾਂ ਦਾ ਡੋਬ ਦਿਤਾ ਪੂਰ, ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਭਾਣੇ ਅੰਦਰ ਹੁਕਮ ਅੰਦਰ ਸਭ ਨੂੰ ਹੋਣਾ ਪਏ ਮਜਬੂਰ, ਸਿਰ ਸਕੇ ਨਾ ਕੋਇ ਉਠਾਈਆ। ਸਮਾਂ ਬਦਲਨਾ ਪ੍ਰਭ ਦਾ ਇਹ ਦਸਤੂਰ, ਸਦਾ ਸਦ ਆਪਣੀ ਕਾਰ ਕਮਾਈਆ। ਓਏ ਰਥਾ, ਅੱਗੇ ਹੋਰ ਅਜੇ ਓਸ ਪਰਮਾਤਮਾ ਦਾ ਨਾਂ ਹੋਏ ਮਸ਼ਹੂਰ, ਓਨੂੰ ਅਲਾਹ ਕਹਿ ਕੇ ਸਾਰੇ ਮਲਾਹ ਲੈਣ ਬਣਾਈਆ। ਨਾਨਕ ਨਿਰਗੁਣ ਸਰਗੁਣ ਹੋਣਾ ਨੂਰ, ਸਤਿਨਾਮ ਦਏ ਦ੍ਰਿੜਾਈਆ। ਗੋਬਿੰਦ ਸਤਿ ਧਰਮ ਵਿਚ ਭਰਪੂਰ, ਫ਼ਤਹਿ ਡੰਕਾ ਦਏ ਸੁਣਾਈਆ। ਫੇਰ ਕਲਜੁਗ ਵਿਚ ਵਧਣਾ ਕੂੜ, ਮੂਰਖ ਮੂੜ੍ਹ ਬਣੇ ਲੋਕਾਈਆ। ਉਸ ਵੇਲੇ ਹਕ਼ੀਕ਼ਤ ਦੇ ਮਾਲਕ ਨੂੰ ਆਪਣੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਨੂੰ ਇਸ਼ਟੀ ਬਣ ਕੇ ਵੇਖਣਾ ਪਏ ਜ਼ਰੂਰ, ਪੂਰਬ ਲਹਿਣਾ ਦਏ ਚੁਕਾਈਆ। ਸਾਚੇ ਸੰਤੋ ਭਗਤੋ ਗੁਰਮੁਖੋ ਪ੍ਰੇਮੀਓ ਪਿਆਰਿਓ ਤੁਹਾਡੇ ਅੰਦਰ ਇਕੋ ਉਸ ਦਾ ਨੂਰ, ਜਿਸ ਨੂਰ ਨਾਲ ਏਸ ਤਨ ਵਿਚ ਹੋਵੇ ਰੁਸ਼ਨਾਈਆ। ਅੱਜ ਦਾ ਪਿਆਰ ਮੁਹੱਬਤ ਵਿਚ ਸਾਰੇ ਕਰੋ ਮਨਜ਼ੂਰ, ਮਨਜ਼ੂਰੀ ਵਿਚ ਵੱਜੇ ਵਧਾਈਆ। ਸੰਤ ਮਹਾਤਮਾ ਰਿਸ਼ੀ ਮੁਨੀ ਸੂਫ਼ੀ ਆਚਾਰੀਏ ਜੋ ਇਕੱਠੇ ਹੋਏ ਪੈਂਡਾ ਮਾਰ ਕੇ ਆਏ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਇਹ ਉਸੇ ਦੀ ਧੂੜ, ਜੋ ਧੂੜੀ ਟਿੱਕੇ ਸਭ ਨੂੰ ਦਏ ਲਗਾਈਆ। ਵੇਖਿਉ ਕੋਈ ਬਣੇ ਰਿਹੋ ਨਾ ਮੂਰਖ ਮੂੜ੍ਹ, ਅੰਧ ਅਗਿਆਨ ਅੰਦਰੋਂ ਦੇਣਾ ਕਢਾਈਆ। ਫੇਰ ਸਾਰਿਆਂ ਦੇ ਬਖ਼ਸ਼ੇ ਜਾਣ ਕਸੂਰ, ਪੁਰਖ ਅਬਿਨਾਸ਼ੀ ਘਟ ਨਿਵਾਸੀ ਪਰਵਰਦਿਗਾਰ ਸਾਂਝਾ ਯਾਰ ਵਲੀ ਅੱਲਾ ਅਲਾਹੀ ਨੂਰ ਯਾ ਮੁਬੀਨ ਕਹਿ ਕੇ ਸਭ ਦਾ ਸ਼ੁਕਰ ਮਨਾਈਆ।