੨੮ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਦੀਨ ਦੁਨੀ ਦਾ ਨਾਤਾ ਹੋਵੇ ਇਕ, ਏਕਾ ਮਿਲ ਕੇ ਵੱਜੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਕੇ ਗਏ ਭਵਿਖ, ਪੇਸ਼ੀਨਗੋਈ ਵਿਚ ਸੁਣਾਈਆ। ਸਭ ਦਾ ਸਾਂਝਾ ਯਾਰ ਹਰਿ ਕਰਤਾਰ ਪਏ ਦਿਸ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਮੇਲ ਮਿਲਾਏ ਹਿੰਦੂ ਮੁਸਲਿਮ ਸਿੱਖ ਈਸਾਈ
❋
❋
ਮਨ ਦੀ ਵਾਸਨਾ ਜਿਤ, ਕਲਪਣਾ ਕੂੜ ਦਏ ਮਿਟਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਸਭ ਦਾ ਲਹਿਣਾ ਦੇਣਾ ਲਏ ਨਜਿੱਠ, ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪ ਰਿਹਾ ਸੁਣਾਈਆ। ਸਾਂਝਾ ਨਾਤਾ ਹੋਵੇ ਜਗ, ਜਗਜੀਵਣ ਦਾਤਾ ਆਪ ਕਰਾਈਆ। ਊਚ ਨੀਚ ਸਾਰੇ ਸੱਦ, ਸ਼ਾਹ ਸੁਲਤਾਨ ਨਾਲ ਮਿਲਾਈਆ। ਤਨ ਦੀਆਂ ਵੰਡਾਂ ਵਾਲਾ ਰਹੇ ਨਾ ਕੋਇ ਅੱਡ, ਵਜੂਦ ਦਾ ਝਗੜਾ ਦਏ ਗਵਾਈਆ। ਦੀਨ ਮਜ਼੍ਹਬ ਦੀ ਤੋੜ ਕੇ ਹੱਦ, ਘਰ ਇਕੋ ਰੰਗ ਵਖਾਈਆ। ਜਿਸ ਘਰ ਆਤਮ ਪਰਮਾਤਮ ਦੋਵੇਂ ਰਹੇ ਵਸ, ਮੰਦਰ ਸਾਚਾ ਸੋਭਾ ਪਾਈਆ। ਓਥੇ ਵੇਖਣ ਵਾਲੀ ਵੀ ਇਕੋ ਅੱਖ, ਦੋ ਨੈਣਾਂ ਰਾਹ ਨਾ ਕੋਇ ਤਕਾਈਆ। ਪ੍ਰੇਮ ਪਿਆਰ ਦਾ ਹੋਵੇ ਜਸ, ਸੋਹਲਾ ਇਕੋ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦਾ ਸਾਚਾ ਰਾਹ ਚਲਾਈਆ। ਸਤਿ ਧਰਮ ਦੀ ਸਾਚੀ ਸ਼ਾਦੀ, ਨਾਮ ਸ਼ਾਦਿਆਨੇ ਵਿਚ ਕਰਾਈਆ। ਪ੍ਰੇਮ ਪਿਆਰ ਦਾ ਸਭ ਦੇ ਅੰਦਰ ਬੈਠਾ ਰਾਗੀ, ਅਨੁਰਾਗੀ ਆਪਣਾ ਤਾਲ ਵਜਾਈਆ। ਜਿਨ੍ਹਾਂ ਦੀ ਅੰਦਰੋਂ ਸੁਰਤੀ ਜਾਗੀ, ਮਾਇਆ ਮਮਤਾ ਮੋਹ ਗਏ ਮਿਟਾਈਆ। ਉਹ ਬਣਿਆ ਪ੍ਰੇਮ ਵੈਰਾਗੀ, ਵੈਰੀ ਕੂੜੇ ਬਾਹਰ ਕਢਾਈਆ। ਦੁਰਮਤ ਮੈਲ ਧੋ ਕੇ ਦਾਗ਼ੀ, ਪਤਤ ਪੁਨੀਤ ਅਖਵਾਈਆ। ਆਤਮਾ ਆਤਮਾ ਜੇ ਇਕ ਦੂਜੇ ਦਾ ਬਣੇ ਸਮਾਜੀ, ਫੇਰ ਝਗੜਾ ਤਤ ਰਹੇ ਨਾ ਰਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਾਰੇ ਕਰਨੇ ਆਂਢੀ ਗਵਾਂਢੀ, ਹਮਸਾਏ ਕਰ ਕੇ ਦੇਣੇ ਵਸਾਈਆ। ਸਭ ਦੇ ਕਾਇਆ ਮੰਦਰ ਅੰਦਰ ਨਾਮ ਨਿਧਾਨ ਵਾੜ ਕੇ ਢਾਡੀ, ਢੋਲਕ ਪ੍ਰੇਮ ਦੇਣੀ ਖੜਕਾਈਆ। ਰਸਮ ਰਿਵਾਜ ਅੰਦਰ ਵੇਖੋ ਇਨ੍ਹਾਂ ਨਾਲ ਕੋਈ ਨਹੀਂ ਜਾਂਞੀ, ਬੰਧੂ ਸੰਗ ਨਾ ਕੋਇ ਨਿਭਾਈਆ। ਦਰੋਪਤੀ ਕਿਹਾ ਮੇਰੀ ਕ੍ਰਿਸ਼ਨ ਬਿਨਾ ਪਤ ਜਾਂਦੀ, ਪੰਜੇ ਪਾਂਡੋ ਹੋਏ ਨਾ ਕੋਇ ਸਹਾਈਆ। ਜਿਨ੍ਹਾਂ ਦੀ ਅੰਤਰ ਆਤਮਾ ਇਕੋ ਓਟ ਤਕਾਂਦੀ, ਦੂਜਾ ਰਾਹ ਨਾ ਕੋਇ ਵਖਾਈਆ। ਸੋ ਮੁਹੱਬਤ ਵਿਚ ਸਚ ਪ੍ਰੀਤੀ ਵਿਚ ਹੋਵੇ ਬਾਂਦੀ, ਬੰਦਨਾ ਕਰ ਕੇ ਸੀਸ ਨਿਵਾਈਆ। ਰੁੱਤ ਸੁਹੰਜਣੀ ਹੋਵੇ ਠਾਂਡੀ, ਅਗਨੀ ਤਤ ਨਾ ਕੋਇ ਜਲਾਈਆ। ਤੂੰ ਮੇਰਾ ਮੈਂ ਤੇਰਾ ਜਗਤ ਵਿਹਾਰ ਵਿਚ ਜੇ ਪਤਨੀ ਹੋਵੇ ਗਾਂਦੀ, ਪਤੀ ਵੀ ਓਹੋ ਰਾਗ ਅਲਾਈਆ। ਇਹੋ ਖੇਲ ਧੁਰਾਂ ਦੀ, ਜੋ ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦਾ ਸਾਂਝਾ ਰਾਹ ਚਲਾਈਆ। ਇਕੱਠੇ ਹੋ ਜਾਓ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼, ਜਾਤ ਪਾਤ ਦਾ ਝਗੜਾ ਰਹੇ ਨਾ ਰਾਈਆ। ਈਸਾਈ ਮੁਸਲਿਮ ਮੰਨਿਓ ਕਲਮੇ ਵਾਲੀ ਹਦਾਇਤ, ਜੋ ਹਜ਼ਰਤਾਂ ਕਰੀ ਪੜ੍ਹਾਈਆ। ਜੇ ਮੁਰਸ਼ਦ ਮੁਰੀਦ ਉਤੇ ਕਰੇ ਅਨਾਇਤ, ਰਹਿਮਤ ਇਕ ਕਮਾਈਆ। ਧਰਮ ਦੀ ਕਰੇ ਅਜ਼ਮਾਇਸ਼, ਪਰਚਾ ਨਾਮ ਰਖਾਈਆ। ਸਾਂਝੀ ਬਣਾਵੇ ਰਿਹਾਇਸ਼, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਜਗਤ ਵੰਡ ਨਾ ਕੋਇ ਵਡਿਆਈਆ। ਫੇਰ ਕਿਰਪਾ ਕਰੇ ਨਹਾਇਤ, ਮਿਹਰਵਾਨ ਆਪਣਾ ਰੰਗ ਰੰਗਾਈਆ। ਜਨ ਭਗਤੋ ਅੱਗੇ ਸਚ ਦੀ ਉਪਜੇ ਪੈਦਾਇਸ਼, ਮੂਰਖ ਮੂੜ੍ਹ ਜਨਮ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਪਰਗਟਾਈਆ। ਵੇਖੋ ਇਕੱਠੇ ਹੋ ਕੇ ਨੀਚ ਊਚ, ਜਾਤ ਪਾਤ ਭੇਵ ਭਾਵ ਦੇਣਾ ਮਿਟਾਈਆ। ਸਾਚੇ ਪ੍ਰੇਮ ਦੀ ਸਮਝੋ ਸੂਚ, ਜੋ ਸੰਜਮ ਦਏ ਪਰਗਟਾਈਆ। ਧਰਮ ਵਖਾਓ ਚਾਰੇ ਕੂਟ, ਉੱਤਰ ਪੂਰਬ ਪੱਛਮ ਦੱਖਣ ਡੰਕ ਵਜਾਈਆ। ਸਭ ਨੇ ਆਪਣੇ ਅੰਦਰੋਂ ਕੱਢਣਾ ਝੂਠ, ਮਮਤਾ ਮੋਹ ਦੇਣਾ ਗਵਾਈਆ। ਸਤਿ ਦੇ
❋
❋
ਸਚ ਦੇ ਬਣ ਜਾਓ ਸਪੂਤ, ਪਿਤਾ ਪੁਰਖ ਅਕਾਲ ਇਕੋ ਲੈਣਾ ਮਨਾਈਆ। ਆਪਣੇ ਆਪ ਨੂੰ ਲਓ ਬੂਝ, ਜੋ ਬੁੱਝਾ ਦੀਪਕ ਦਏ ਜਗਾਈਆ। ਕੋਈ ਭੇਵ ਨਾ ਰਹੇ ਗੂਝ, ਪੜਦਾ ਬਜਰ ਕਪਾਟ ਉਠਾਈਆ। ਸਤਿਗੁਰ ਕੋਲ ਇਕੋ ਸ਼ਬਦ ਜੋ ਦੋ ਜਹਾਨਾਂ ਦੂਤ, ਦੁਤੀਆ ਭਾਉ ਦਏ ਗਵਾਈਆ। ਤੁਹਾਡੀ ਇਕੋ ਮੰਜ਼ਲ ਇਕੋ ਮਕਸੂਦ, ਇਕੋ ਮਹਿਫ਼ਲ ਸੋਭਾ ਪਾਈਆ। ਬੇਸ਼ਕ ਤੁਹਾਡਾ ਵੱਖ ਵੱਖ ਤਨ ਵਜੂਦ, ਅੰਦਰ ਇਕੋ ਨੂਰ ਰੁਸ਼ਨਾਈਆ। ਸਾਰੇ ਓਸੇ ਦੀ ਬਖ਼ਸ਼ਿਸ਼ ਦਾ ਸਮਝੋ ਕਲਬੂਤ, ਜੋ ਪੰਜ ਤਤ ਦਏ ਵਡਿਆਈਆ। ਸਮਾਜ ਵਿਚ ਰਾਜ ਵਿਚ ਰਿਵਾਜ ਵਿਚ ਜਨ ਭਗਤੋ ਤੁਹਾਡਾ ਦੇਣਾ ਓਸ ਸਬੂਤ, ਜਿਸ ਨੂੰ ਸਾਬਤ ਕਰ ਕੇ ਦਏ ਵਖਾਈਆ। ਸਭ ਦੀ ਤੋੜ ਕੇ ਹੱਦ ਹਦੂਦ, ਬਿਨਾ ਗ੍ਰੰਥ ਬਿਨਾ ਪੰਥ ਬਿਨਾ ਵੇਦੀ ਬਿਨਾ ਮੰਤਰ ਬਿਨਾ ਪੁਰਾਨ ਬਿਨਾ ਅੰਜੀਲ ਕਰ ਤਾਮੀਲ, ਤਾਮੀਰ ਨਵੀਂ ਰਿਹਾ ਬਣਾਈਆ। ਜਿਸ ਦੀ ਖੇਲ ਕੋਟਨ ਕੋਟ ਅਗਣਤ ਸਹੰਸ, ਸੰਸਾ ਸਭ ਦਾ ਦਏ ਮੁਕਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵਿਸ਼ਵ ਬਣ ਜਾਓ ਇਕ ਸਰਬੰਸ, ਕੁਨਬਾ ਕਾਇਨਾਤ ਇਕ ਅਖਵਾਈਆ। ਗੁਰਮੁਖ ਗੁਰਸਿਖ ਹੋ ਜਾਉ ਸਾਚੇ ਹੰਸ, ਬੁੱਧੀ ਕਾਗ ਦੇਣੀ ਗਵਾਈਆ। ਇਕ ਸਮਝ ਲਉ ਅੰਕ, ਕਾਇਆ ਵੇਖੋ ਦਵਾਰਾ ਬੰਕ, ਜਿਥੇ ਬੈਠਾ ਨਿਰਲੇਪ ਅਟੰਕ, ਵਜਾਏ ਸਚ ਨਾਮ ਦਾ ਡੰਕ, ਕਰੇ ਖੇਲ ਬਾਰ ਅਨਕ, ਅਨਕ ਕਲਧਾਰੀ ਆਪਣੀ ਕਾਰ ਕਮਾਈਆ। ਜਿਸ ਨੂੰ ਲੱਭਦੇ ਫਿਰਨ ਅਨੰਤ, ਖੋਜਦੇ ਫਿਰਨ ਸਾਧ ਸੰਤ, ਰਸਨਾ ਜਿਹਵਾ ਗਾਉਂਦੇ ਫਿਰਦੇ ਮੰਤ, ਸੋ ਸਵਾਮੀ ਸਾਹਿਬ ਬੇਅੰਤ, ਬੇਪਰਵਾਹ ਇਕ ਅਖਵਾਈਆ। ਸਭ ਨੇ ਧਰਮ ਪੁਜਾਰੀ ਬਣ ਕੇ ਬੁੱਧੀ ਦੇ ਬਣਨਾ ਪੰਡਤ, ਮਨ ਦੀ ਕਰੇ ਨਾ ਕੋਇ ਪੜ੍ਹਾਈਆ। ਗੜ੍ਹ ਤੋੜ ਦਿਉ ਹਉਮੇ ਹੰਗਤ, ਬਣ ਜਾਉ ਸਾਚੀ ਸੰਗਤ, ਜਿਸ ਸੰਗਤ ਵਿਚ ਅੱਖ ਨਾਲ ਅੱਖ ਨਾ ਕੋਇ ਰਲਾਈਆ। ਇਕ ਦੀ ਕਰੋ ਮਿੰਨਤ, ਜੋ ਸਭ ਨੂੰ ਦੇਵੇ ਹਿੰਮਤ, ਤੁਹਾਡੀ ਵਸੀਹ ਹੋ ਜਾਏ ਸਿੰਮਤ, ਸੀਮਾ ਵਿਚ ਤੁਹਾਨੂੰ ਬੰਦ ਨਾ ਕੋਇ ਕਰਾਈਆ। ਵੇਖਿਉ ਕਿਸੇ ਦੇ ਕਦੇ ਨਾ ਬਣਿਉ ਨਿੰਦਕ, ਮਨ ਦੀ ਕਲਪਣਾ ਵਿਚ ਕੋਈ ਨਾ ਕਰਿਉ ਚਿੰਤ, ਚਿੰਤਾ ਗ਼ਮ ਨੇੜ ਕੋਇ ਨਾ ਆਈਆ। ਵਿਕਾਰ ਵਿਚ ਸ਼ਰਅ ਵਿਚ ਸ਼ਰੀਅਤ ਵਿਚ ਅਸਲੀਅਤ ਵਿਚ ਨਵੀਅਤ ਵਿਚ ਵਲਦੀਅਤ ਵਿਚ ਅਕਲੀਅਤ ਵਿਚ ਕਦੇ ਨਾ ਕਰਿਉ ਇੱਲਤ, ਆਲਮਾ ਵਿਚ ਫ਼ਾਜ਼ਲਾਂ ਵਿਚ ਵਿਦਵਾਨਾਂ ਵਿਚ ਵਿਗਿਆਨਾਂ ਵਿਚ ਗਿਆਨਾ ਵਿਚ ਧਿਆਨਾ ਵਿਚ ਮਿਹਰਬਾਨਾਂ ਵਿਚ ਸ਼ਾਹ ਸੁਲਤਾਨਾਂ ਵਿਚ ਨਿਮਰਤਾ ਵਿਚ ਆਪਣਾ ਝਟ ਲੰਘਾਈਆ। ਮਨੁੱਖ ਮਨੁਸ਼ ਮਾਨਵ ਸਮਝੋ ਨਾ ਕੋਈ ਬੇਗਾਨਾ, ਸਭ ਦੇ ਅੰਦਰ ਇਕੋ ਵਸੇ ਭਗਵਾਨਾ, ਜੋ ਸਭ ਦਾ ਮਾਲਕ ਅਖਵਾਈਆ। ਤੁਹਾਡੇ ਹੱਥ ਫੜਾਵਾਂ ਧਰਮ ਦਾ ਨਿਸ਼ਾਨਾ, ਜੋ ਝੂਲੇ ਵਿਚ ਜਹਾਨਾਂ, ਜਿਸ ਨੂੰ ਦੀਨ ਮਜ਼੍ਹਬ ਕਰਨ ਸਲਾਮਾ, ਅੱਗੇ ਸਮਾਂ ਹੋਣਾ ਹੋਰ ਰਵਾਨਾ, ਮਸਤੀ ਵਿਚ ਭਗਤ ਹੋਏ ਦੀਵਾਨਾ, ਦੀਵਾਨੀ ਦਾ ਲਾਲਚ ਰਹਿਣ ਨਾ ਕੋਇ ਪਾਈਆ। ਸੁਣੋ ਸਚ ਦਾ ਸਚ ਫ਼ਰਮਾਨਾ, ਤੁਹਾਡਾ ਭਗਤਾਂ ਵਾਲਾ ਵਿਧਾਨਾ, ਵਹਦਤ ਵਿਚ ਇਬਾਦਤ ਵਿਚ ਸਦਾਕਤ ਵਿਚ ਰਫ਼ਾਕਤ ਵਿਚ ਲਿਆਕਤ ਵਿਚ ਮਜ਼ਾਹਮਤ ਕੂੜੀ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦੇਣਾ ਇਕ ਜਣਾਈਆ। ਸਤਿ ਧਰਮ ਦਾ ਆਪਣਾ ਲਉ ਰਸਤਾ, ਰਹਿਬਰ ਇਕੋ ਇਕ ਮਨਾਈਆ। ਪਿਛਲੀਆਂ ਰੀਤਾਂ ਦਾ ਬੰਨ੍ਹ ਦਿਉ ਬਸਤਾ, ਸਾਰੇ ਮਿਲ ਕੇ ਅੱਗੇ ਵਧੋ ਚਾਈਂ ਚਾਈਂਆ। ਪ੍ਰਭੂ ਦਾ ਪਿਆਰ ਬੜਾ ਜੇ ਸਸਤਾ, ਪੈਸੇ ਟਕੇ ਦੀ ਲੋੜ ਰਹੇ ਨਾ ਰਾਈਆ। ਜਿਹੜਾ ਤੁਹਾਡੇ ਅੰਦਰ ਸਦਾ ਵਸਦਾ, ਉਸੇ ਨੂੰ ਅੰਦਰ ਲੈਣਾ ਮਿਲਾਈਆ।
❋
❋
ਫੇਰ ਨਜ਼ਾਰਾ ਲਉ ਉਸ ਅੱਖ ਦਾ, ਜੋ ਅੱਖਰਾਂ ਤੋਂ ਪਰੇ ਕਰੇ ਪੜ੍ਹਾਈਆ। ਜਿਸ ਘਰ ਮਹਿਬੂਬ ਤੁਹਾਡਾ ਵਸਦਾ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਨੁਰਾਨਾ ਨੂਰ ਕਰੇ ਰੁਸ਼ਨਾਈਆ। ਉਥੇ ਝਗੜਾ ਨਹੀਂ ਕੋਈ ਰਹਿਣਾ ਅਲੱਗ ਦਾ, ਵੱਖਰਾ ਗੜ੍ਹ ਨਾ ਕੋਇ ਸੁਹਾਈਆ। ਇਕੋ ਦੀਪਕ ਜੋਤੀ ਜਗਦਾ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਸੋ ਮਾਲਕ ਤੁਹਾਡੇ ਨਾਲ ਸਦਾ ਫਬਦਾ, ਜਗਤ ਨੈਣ ਵੇਖਣ ਕੋਇ ਨਾ ਪਾਈਆ। ਉਹਦਾ ਨੂਰ ਨੁਰਾਨਾ ਜੋਤੀ ਜੋਤ ਜਗਦਾ, ਜਾਗਰਤ ਜੋਤ ਸਭ ਦੇ ਕਰੇ ਰੁਸ਼ਨਾਈਆ। ਉਸ ਦੇ ਕੋਲ ਸਚ ਮੁਹੱਬਤ ਪ੍ਰੇਮ ਦਾ ਰੰਗਣ ਰੰਗਦਾ, ਲਲਾਰੀ ਇਕੋ ਇਕ ਅਖਵਾਈਆ। ਉਹ ਇਸ਼ਨਾਨ ਕਰਾਏ ਆਤਮ ਸਰੋਵਰ ਜਮਨਾ ਸੁਰਸਤੀ ਗੋਦਾਵਰੀ ਅਗੰਮੀ ਗੰਗ ਦਾ, ਜਿਥੇ ਤੀਰਥ ਤੱਟਾਂ ਦੀ ਵੰਡ ਨਾ ਕੋਇ ਵੰਡਾਈਆ। ਫੇਰ ਸੁੱਖ ਲਉ ਓਸ ਅਨੰਦ ਦਾ, ਜੋ ਨਿਜਾਨੰਦ ਨਿਜ ਆਤਮ ਵਿਚੋਂ ਪਰਗਟਾਈਆ। ਜਨ ਭਗਤੋ ਤੁਹਾਡਾ ਬਾਹਰੋਂ ਜੋੜਾ ਦੋ ਤਨ ਦਾ, ਜਗਤ ਗ੍ਰਹਿਸਤੀ ਜੋੜ ਜੁੜਾਈਆ। ਜੋ ਪ੍ਰੇਮ ਪ੍ਰੀਤੀ ਅੰਦਰ ਹੰਢਦਾ, ਧਰਮ ਦਾ ਮਾਰਗ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿ ਧਰਮ ਕਹੇ ਪ੍ਰਭੂ ਸੁਣ ਲੈ ਮੇਰੀ ਗੱਲ, ਨਿਉਂ ਕੇ ਸੀਸ ਨਿਵਾਈਆ। ਤੂੰ ਜੁਗ ਜੁਗ ਕਰੇਂ ਵਲ ਛੱਲ, ਅਛਲ ਅਛੱਲ ਤੇਰੀ ਬੇਪਰਵਾਹੀਆ। ਤੇਰਾ ਖੇਲ ਜਲ ਥਲ, ਹਰ ਘਟ ਰਿਹਾ ਸਮਾਈਆ। ਤੇਰਾ ਸੰਦੇਸ਼ਾ ਘੜੀ ਪਲ, ਦੋ ਜਹਾਨਾਂ ਹੁਕਮ ਅਲਾਈਆ। ਤੂੰ ਸਾਰੀ ਦੁਨੀਆ ਅੰਦਰ ਫਤੂਰ ਪਵਾ ਦਿਤਾ ਕੋਲੋਂ ਮਨ, ਮਨਸਾ ਦਿਤੀ ਵਧਾਈਆ। ਦਵੈਸ਼ ਦਵੈਤ ਦੂਈ ਫ਼ਿਰਕਾ ਪਰਸਤੀ ਸੁਣਾ ਕੇ ਵਿਚ ਕੰਨ, ਕਾਇਨਾਤ ਦਾ ਰੁਖ਼ ਦਿਤਾ ਬਦਲਾਈਆ। ਅੱਖਾਂ ਵਾਲਿਆਂ ਨੂੰ ਕਰ ਕੇ ਨੇਤਰ ਅੰਨ੍ਹ, ਆਪਣਾ ਨੂਰ ਨਾ ਕਿਸੇ ਦਿਖਾਈਆ। ਅਗਰ ਤੂੰ ਹੈਂ ਹੰ ਬ੍ਰਹਮ, ਪਾਰਬ੍ਰਹਮ ਹੋ ਕੇ ਕਿਉਂ ਨਾ ਬ੍ਰਹਮ ਦਾ ਪੜਦਾ ਲਾਹੀਆ। ਮੇਟ ਦੇ ਤ੍ਰਿਸ਼ਨਾ ਤਮ, ਤਤ ਆਪਣਾ ਦੇ ਸਮਝਾਈਆ। ਪਵਣ ਸਵਾਸੀ ਲੇਖੇ ਲਾ ਦਮ, ਦਾਮਨ ਪੱਲੂ ਆਪਣੇ ਦੇ ਫੜਾਈਆ। ਚਾਰ ਵਰਨਾਂ ਬੇੜਾ ਬੰਨ੍ਹ, ਚਾਰ ਕੁੰਟ ਏਕਾ ਰਾਹ ਚਲਾਈਆ। ਸਚ ਪਦਾਰਥ ਨਾਮ ਦਾ ਦੇ ਧਨ, ਜਿਸ ਨੂੰ ਠੱਗ ਚੋਰ ਯਾਰ ਲੁੱਟ ਕਦੇ ਨਾ ਜਾਈਆ। ਸਭ ਦਾ ਵਜੂਦ ਹੱਡ ਮਾਸ ਨਾੜੀ ਖੱਲ, ਖ਼ਲਕ ਦੇ ਮਾਲਕ ਕਿਉਂ ਪਲਕ ਦੇ ਪਿੱਛੇ ਬਹਿ ਕੇ ਆਪਣਾ ਆਪ ਛੁਪਾਈਆ। ਸਚ ਮੁਹੱਬਤ ਵਿਚ ਸਭ ਦਾ ਸੀਨਾ ਸੱਲ, ਤੀਰ ਨਿਰਾਲਾ ਇਕ ਚਲਾਈਆ। ਵੇਖ ਕੂੜੀ ਕਿਰਿਆ ਕਲਜੁਗ ਕਲ, ਕਲ ਕਾਤੀ ਹੋਈ ਲੋਕਾਈਆ। ਸਚ ਸਿੰਘਾਸਣ ਆਪਣਾ ਮੱਲ, ਬੇਦਰਦਾ ਦਰਦੀਆਂ ਨਾਲ ਦਰਦ ਵੰਡਾਈਆ। ਮਜ਼੍ਹਬਾਂ ਦੀ ਵੇਖ ਡੂੰਘੀ ਡਲ, ਮੂੰਹ ਦੇ ਭਾਰ ਡਿੱਗੇ ਬਿਨ ਤੇਰੀ ਕਿਰਪਾ ਬਾਹਰ ਨਾ ਕੋਇ ਕਢਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਬਣ ਗਈ ਜੰਗਲ ਜੂਹ ਉਜਾੜ ਵੈਰਾਨੀ ਝੱਲ, ਤੇਰੀ ਝਲਕ ਨਜ਼ਰ ਕਿਸੇ ਨਾ ਆਈਆ। ਜੇ ਸਾਚੇ ਸੰਤਾਂ ਨਾਲ ਮਿਲ ਕੇ ਸਾਰਿਆਂ ਦਾ ਸਾਂਝਾ ਸਵਾਲ ਹੋ ਜਾਏ ਹੱਲ, ਫੇਰ ਨੰਬਰੀਆਂ ਦੇ ਨੰਬਰ ਦੇਣ ਦੀ ਲੋੜ ਰਹੇ ਨਾ ਰਾਈਆ। ਤੇਰੇ ਪ੍ਰੇਮ ਦਾ ਦੀਪਕ ਜਾਏ ਬਲ, ਆਕਾਸ਼ ਪਰਕਾਸ਼ ਜ਼ਿਮੀਂ ਅਸਮਾਨ ਗਗਨ ਗਗਨੰਤਰ ਬ੍ਰਹਿਮੰਡ ਖੰਡ ਪੁਰੀ ਲੋਅ ਤੇਰੀ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਦਾ ਰਸਤਾ ਲੈਣਾ ਅਪਣਾਈਆ। ਸਤਿ ਧਰਮ ਕਰੇ ਪ੍ਰਭ ਕਿਸ ਬਿਧ ਦੇਵੇਂ ਸਹਿਯੋਗ, ਜੁਗਤੀ ਦੇ ਦ੍ਰਿੜਾਈਆ। ਪੁਰਖ ਅਕਾਲ ਕਹੇ ਮੈਂ ਸਾਚੇ ਸੰਤਾਂ ਦੱਸ ਕੇ ਆਪਣਾ ਜੋਗ, ਜੋਗੀਸ਼ਰਾਂ ਲਵਾਂ ਉਠਾਈਆ। ਜੋ ਮੇਰੇ ਪ੍ਰੇਮ ਦਾ ਆਤਮ ਪਰਮਾਤਮ ਭੋਗਦੇ ਭੋਗ, ਰਸ
❋
❋
ਰਸੀਏ ਧੁਰ ਦਰਗਾਹੀਆ। ਉਹ ਸੰਦੇਸ਼ਾ ਦੇਵਣ ਲੋਕ, ਲੋਕਮਾਤ ਸ਼ਨਵਾਈਆ। ਸਭ ਦਾ ਸਾਂਝਾ ਇਕ ਸਲੋਕ, ਸੋਹਲਾ ਧੁਰ ਦਰਗਾਹੀਆ। ਸਾਚੇ ਮੰਦਰ ਜਾਵੋ ਪਹੁੰਚ, ਜਿਥੇ ਮੰਜ਼ਲ ਰਹੇ ਨਾ ਰਾਈਆ। ਦੀਨ ਦਿਆਲਾ ਮਿਲੇ ਖ਼ੌਂਤ, ਖ਼ਸਮ ਇਕੋ ਇਕ ਵਡਿਆਈਆ। ਸਤਿ ਧਰਮ ਚਲਾਵੇ ਰੌਂਸ, ਚਾਰ ਵਰਨਾਂ ਗੰਢ ਪਵਾਈਆ। ਗਲੋਂ ਸ਼ਰਅ ਦਾ ਲਾਹ ਕੇ ਤੌਕ, ਤਕੱਬਰ ਕੂੜਾ ਦਏ ਮੁਕਾਈਆ। ਮਨਸਾ ਮੋਹ ਕੱਢ ਕੇ ਖੋਟ, ਖੋਟੇ ਖਰੇ ਆਪ ਬਣਾਈਆ। ਧੁਰ ਦੇ ਨਾਮ ਦੀ ਲਾ ਕੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਜਨ ਭਗਤੋ ਵੇਖਿਓ ਕਿਤੇ ਫਸਿਓ ਨਾ ਵਰਨ ਗੋਤ, ਸਚ ਦੀ ਗੋਤ ਗੌਤਮ ਬੁੱਧ ਗਿਆ ਸਮਝਾਈਆ। ਜਿਨ ਤਖ਼ਤ ਤਾਜ ਛੱਡ ਕੇ ਪ੍ਰਾਪਤ ਕੀਤੀ ਇਕ ਨਿਰਮਲ ਜੋਤ, ਜਿਹੜੀ ਜੋਤ ਸਭ ਦੇ ਵਿਚ ਸਮਾਈਆ। ਉਸ ਨਾਲ ਮਿਲ ਕੇ ਸਦਾ ਮਾਣੋ ਆਪਣੀ ਮੌਜ, ਮਜਲਸ ਪ੍ਰੇਮੀਆਂ ਨਾਲ ਬਣਾਈਆ। ਨਾ ਪਰਮਾਤਮਾ ਨਾ ਆਤਮਾ ਦੋਵੇਂ ਹੋਵਣ ਕਦੇ ਨਾ ਫ਼ੌਤ, ਤਨ ਵਜੂਦ ਨਾਤਾ ਕੂੜ ਖ਼ੁਦਾਈਆ। ਮੁੱਛ ਦਾਹੜੀ ਕੇਸ ਜੰਞੂ ਬੋਦੀ ਧੋਤੀ ਟਿੱਕਾ ਤਹਿਮਤ ਸੁੰਨਤ ਵੇਖ ਨਾ ਕਰਿਓ ਅਦੌਤ, ਅਦਾਵਤ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਤਿ ਧਰਮ ਕਹੇ ਪ੍ਰਭ ਤੇਰਾ ਕਿਹੋ ਜਿਹਾ ਚਲੇ ਰਿਵਾਜ, ਰਵਾਦਾਰੀ ਕਹਿਣ ਕੋਇ ਨਾ ਪਾਈਆ। ਅਬਿਨਾਸ਼ੀ ਕਰਤਾ ਕਹੇ ਸਭ ਨੂੰ ਇਕ ਦੇ ਕਰਾਂ ਮੁਹਤਾਜ, ਲੋੜ ਵੰਦਾ ਇਕ ਅਖਵਾਈਆ। ਪਹਿਲੋਂ ਸਚ ਦਾ ਪਰਗਟ ਕਰ ਕੇ ਰਾਜ, ਰਾਜੇ ਰਾਣਿਆਂ ਤਖ਼ਤੋਂ ਲਾਹੀਆ। ਮਹਿਬੂਬ ਦਾ ਮੁਹੱਬਤ ਵਾਲਾ ਤਾਜ, ਮਿਹਰ ਨਜ਼ਰ ਇਕ ਟਿਕਾਈਆ। ਨਾਮ ਦਾ ਸਚ ਤਿਆਰ ਕਰ ਜਹਾਜ਼, ਲੋਕਮਾਤ ਦਿਆਂ ਟਿਕਾਈਆ। ਤੂੰ ਮੇਰਾ ਮੈਂ ਤੇਰਾ ਮਾਰ ਕੇ ਇਕ ਆਵਾਜ਼, ਆਤਮ ਪਰਮਾਤਮ ਜੋੜ ਜੁੜਾਈਆ। ਫੇਰ ਖੋਲ੍ਹ ਕੇ ਆਪਣਾ ਆਗਾਜ਼, ਰਾਜ਼ ਪੋਸ਼ੀਦਾ ਦਿਆਂ ਜਣਾਈਆ। ਜਿਨ੍ਹਾਂ ਦੀ ਲੇਖੇ ਲੱਗੇ ਨਿਮਾਜ਼, ਨਿਵਾਜ਼ਸ਼ ਵਿਚ ਆਪਣਾ ਰੰਗ ਰੰਗਾਈਆ। ਜਿਨ੍ਹਾਂ ਦਾ ਪੂਰਾ ਹੋਇਆ ਪੂਜਾ ਪਾਠ, ਪਿੱਠ ਉਨ੍ਹਾਂ ਦੀ ਹੱਥ ਟਿਕਾਈਆ। ਜਿਨ੍ਹਾਂ ਦਾ ਲੇਖੇ ਲੱਗੇ ਜੋਗ ਅਭਿਆਸ, ਅਭਿਆਸੀ ਮੇਲ ਮਿਲਾਈਆ। ਜਿਨ੍ਹਾਂ ਦੇ ਅੰਤਰ ਸਚ ਵੈਰਾਗ, ਵੈਰੀ ਦੁਸ਼ਮਣ ਲਵਾਂ ਅਪਣਾਈਆ। ਜਿਨ੍ਹਾਂ ਸਭ ਕੁੱਛ ਦਿਤਾ ਤਿਆਗ, ਨੰਗੀ ਪੈਰੀਂ ਭੱਜਾ ਵਾਹੋ ਦਾਹੀਆ। ਉਹ ਸਭ ਦਾ ਸੱਜਣ ਸਾਕ, ਕਰਤਾ ਇਕ ਅਖਵਾਈਆ। ਜਿਸ ਦੀ ਨਾ ਕੋਈ ਦਿਵਸ ਨਾ ਕੋਈ ਰਾਤ, ਘੜੀ ਪਲ ਨਾ ਵੰਡ ਵੰਡਾਈਆ। ਸਭ ਦੀ ਸਾਂਝੀ ਕਰ ਜਮਾਤ, ਨਾਮ ਅੱਖਰ ਇਕ ਸੁਣਾਈਆ। ਧਰਮ ਦੀ ਦੇ ਸੌਗ਼ਾਤ, ਕਾਇਆ ਝੋਲੀ ਆਪ ਭਰਾਈਆ। ਬਾਹਮੀ ਜੋੜ ਕੇ ਨਾਤ, ਸਗਲਾ ਸੰਗ ਵਖਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਹੋ ਜਾਏ ਸਮਾਜ, ਸਮਝ ਵਿਚੋਂ ਸਮਝ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਵਿਚ ਰੰਗਾਈਆ। ਸਤਿ ਧਰਮ ਕਹੇ ਐ ਪ੍ਰਭੂ ਕਿਉਂ ਤਨ ਵਜੂਦ ਨਾਤਾ ਜੁੜਦਾ, ਭੇਵ ਦੇਣਾ ਖੁਲ੍ਹਾਈਆ। ਕੀ ਖੇਲ ਸੱਚੇ ਸਤਿਗੁਰ ਦਾ, ਸਤਿ ਸਤਿ ਨਾਲ ਮਿਲਾਈਆ। ਪੁਰਖ ਅਕਾਲ ਕਹੇ ਇਹ ਲੇਖਾ ਧੁਰ ਦਾ, ਧੁਰ ਮਸਤਕ ਵੇਖ ਵਖਾਈਆ। ਜੋ ਪ੍ਰੇਮ ਵਿਚ ਪਿਆਰ ਵਿਚ ਤਨ ਵਜੂਦ ਵਿਚ ਜੁੜਦਾ, ਜੋੜੀ ਜਗਤ ਵਾਲੀ ਬਣਾਈਆ। ਉਹਦੇ ਅੰਦਰ ਰਾਗ ਉਪਜੇ ਓਸ ਸੁਰ ਦਾ, ਜੋ ਸੁਰਤੀ ਨਾਦ ਸ਼ਬਦ ਨਾਲ ਵੱਜੇ ਵਧਾਈਆ। ਉਥੇ ਘਾਟਾ ਨਹੀਂ ਕੋਈ ਥੁੜ ਦਾ, ਭੁੱਖਾ ਨੰਗਾ ਨਾ ਕੋਇ ਵਖਾਈਆ। ਇਹੋ ਖੇਲ ਦੇਵਤ ਸੁਰ ਦਾ, ਮਾਨਸ ਗੁਰਮੁਖ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਵਿਚ ਨੇਮ ਆਪਣਾ
❋
❋
ਦਏ ਬਣਾਈਆ। ਸਚ ਧਰਮ ਦਾ ਕਿਹੜਾ ਨੇਮ, ਨਿਮਰਤਾ ਵਿਚ ਜਣਾਈਆ। ਪੁਰਖ ਅਕਾਲ ਕਹੇ ਦੁਸ਼ਟ ਦਮਨ ਨੇ ਕੀਤਾ ਉਪਰ ਹੇਮ, ਹਿੰਮਤ ਇਕ ਜਣਾਈਆ। ਉਹ ਗੋਬਿੰਦ ਵਿਚ ਪ੍ਰੇਮ, ਜੋ ਸ਼ਬਦੀ ਰੂਪ ਦਏ ਸਮਝਾਈਆ। ਜੇ ਕੋਈ ਉਸ ਦਾ ਕਰੇ ਧੇਨ, ਧਿਆਨ ਵਿਚ ਰਖਾਈਆ। ਮਾਟੀ ਹੋ ਕੇ ਰੇਨ, ਨਿਮਰਤਾ ਵਿਚ ਸਮਾਈਆ। ਦਰਸ ਦਿਖਾਏ ਮੁਕਟ ਬੈਨ, ਕਵਲ ਨੈਣ ਹੋਏ ਰੁਸ਼ਨਾਈਆ। ਸਭ ਦਾ ਸਵਾਮੀ ਨਰ ਨਰਾਇਣ, ਨਿਰਾਕਾਰ ਇਕ ਅਖਵਾਈਆ। ਜਿਸ ਦੇ ਕੋਲ ਨਾਮ ਪਾਰਸ ਬਣੌਣ ਵਾਲੀ ਰਸਾਇਣ, ਲੋਹਾ ਕੰਚਨ ਦਏ ਬਦਲਾਈਆ। ਉਹਦਾ ਨੁਕਤਾ ਨਹੀਂ ਕੋਈ ਗ਼ੈਨ, ਐਨ ਆਪਣੀ ਕਲ ਵਰਤਾਈਆ। ਅਲਫ ਯੇ ਨਹੀਂ ਤਰਫੈਣ, ਦੋ ਤਰਫ਼ੀ ਕਾਰ ਨਾ ਕੋਇ ਕਮਾਈਆ। ਜੋ ਬਾਲਮੀਕ ਲਿਖਿਆ ਵਿਚ ਰਮਾਇਣ, ਰਾਮ ਰਾਮਾ ਜੋੜ ਜੁੜਾਈਆ। ਜੋ ਕ੍ਰਿਸ਼ਨ ਅਰਜਨ ਵਖਾਇਆ ਨੈਣ, ਵਿਰਾਟ ਆਪਣਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਧਰਮ ਕਹੇ ਮੇਰੇ ਨਿਰੰਕਾਰ, ਤੇਰੀ ਬੇਪਰਵਾਹੀਆ। ਤੇਰੇ ਦਰ ਸਨਕ ਸਨੰਦਨ ਸਨਾਤਨ ਵੇਖੇ ਸੰਤ ਕੁਮਾਰ, ਚਾਰੇ ਬੈਠੇ ਸੀਸ ਨਿਵਾਈਆ। ਬਰਾਹ ਬਣ ਦਰ ਭਿਖਾਰ, ਯਗੇ ਪੁਰਸ਼ ਧਿਆਨ ਲਗਾਈਆ। ਹਾਵ ਗਰੀਵ ਕਰੇ ਨਿਮਸਕਾਰ, ਨਰ ਨਰਾਇਣ ਤੇਰੀ ਸਰਨਾਈਆ। ਕਪਲ ਮੁਨ ਹੋ ਉਜਿਆਰ, ਦੱਤਾ ਤ੍ਰੈ ਝੋਲੀ ਡਾਹੀਆ। ਰਿਖਵ ਦੇਵ ਪਾਵੇ ਸਾਰ, ਪ੍ਰਿਥੂ ਆਸਾ ਇਕ ਜਣਾਈਆ। ਮਤਸ ਦਿਸੇ ਤੇਰੀ ਧਾਰ, ਜਲਧਾਰਾ ਸੋਭਾ ਪਾਈਆ। ਕੱਛਪ ਨੂਰ ਤੇਰਾ ਉਜਿਆਰ, ਧਨੰਤਰ ਤੇਰੀ ਦਏ ਗਵਾਹੀਆ। ਬਾਵਨ ਤੇਰਾ ਖੇਲ ਅਪਾਰ, ਹਰੀ ਗਜ ਲਏ ਤਰਾਈਆ। ਨਰ ਸਿੰਘ ਹੋ ਉਜਿਆਰ, ਭਗਤ ਸੁਹੇਲਾ ਗੋਦ ਉਠਾਈਆ। ਹੰਸ ਹੋ ਬੋਲੇ ਜੈਕਾਰ, ਮਾਣਕ ਮੋਤੀ ਸੋਭਾ ਪਾਈਆ। ਤੇਰਾ ਖੇਲ ਅਪਰ ਅਪਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਢੋਲਾ ਗਾਈਆ। ਪਰਸ ਰਾਮ ਬਣਾ ਕੇ ਧਾਰ, ਬ੍ਰਾਹਮਣ ਬ੍ਰਹਮ ਇਕ ਜਣਾਈਆ। ਰਾਮ ਰਾਮਾ ਲੈ ਅਵਤਾਰ, ਤ੍ਰੇਤਾ ਜੁਗ ਆਪਣੀ ਕਲ ਵਰਤਾਈਆ। ਜਨਕ ਸਪੁੱਤਰੀ ਕਰ ਪਿਆਰ, ਸੀਤਾ ਸਤਿ ਦੀ ਲਈ ਉਪਜਾਈਆ। ਵੇਦ ਵਿਆਸਾ ਕਰ ਕੇ ਖ਼ਬਰਦਾਰ, ਕਵਾਰ ਕੰਨਿਆ ਭਾਗ ਲਗਾਈਆ। ਸਭ ਦਾ ਵੇਤਾ ਬਣ ਲਿਖਾਰ, ਪੁਰਾਨ ਅਠਾਰਾਂ ਗਿਆ ਦ੍ਰਿੜਾਈਆ। ਕਾਹਨਾ ਕ੍ਰਿਸ਼ਨਾ ਪਾਵੇ ਸਾਰ, ਮਹਾਂਸਾਰਥੀ ਵੇਸ ਵਟਾਈਆ। ਭਗਤਾਂ ਦਏ ਆਧਾਰ, ਬਿਦਰ ਸੁਦਾਮਾ ਪਾਰ ਕਰਾਈਆ। ਦਰੋਪਤੀ ਲੱਜ ਰੱਖੇ ਵਿਚ ਸਭਾ ਦਾਤਾਰ, ਮਿਹਰ ਆਪਣੀ ਨਿਗਾਹ ਉਠਾਈਆ। ਬੁੱਧੀ ਬੋਧ ਦੇ ਆਧਾਰ, ਗੌਤਮ ਬੜ੍ਹ ਦੇ ਨਾਲ ਪਰਗਟਾਈਆ। ਮੂਸਾ ਕੋਹਤੂਰ ਕਰ ਉਜਿਆਰ, ਨੂਰੋ ਨੂਰ ਨੂਰ ਚਮਕਾਈਆ। ਈਸਾ ਇਸਮ ਦੇ ਅਗੰਮ ਅਪਾਰ, ਸੁਤ ਇਕਲੌਤਾ ਜਗਤ ਸੁਣਾਈਆ। ਮੁਹੰਮਦ ਹਮਦ ਵਿਚ ਕਰ ਉਜਿਆਰ, ਕਲਮਾ ਨਬੀਆਂ ਇਕ ਪੜ੍ਹਾਈਆ। ਗੁਫ਼ਤ ਸ਼ੁਨੀਦ ਕਰ ਗੁਫ਼ਤਾਰ, ਜੁਸਤ ਜੂ ਇਕੋ ਦਏ ਸਮਝਾਈਆ। ਨਾਨਕ ਨਿਰਗੁਣ ਸਰਗੁਣ ਹੋ ਤਿਆਰ, ਤ੍ਰੈਗੁਣ ਅਤੀਤਾ ਫੇਰਾ ਪਾਈਆ। ਏਕਾ ਜੋਤ ਨੂਰ ਉਜਿਆਰ, ਗੋਬਿੰਦ ਡੰਕਾ ਡੰਕ ਸੁਣਾਈਆ। ਭਗਤ ਅਠਾਰਾਂ ਹੋ ਮਿਹਰਵਾਨ, ਮਹਿਬੂਬ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਤੇਰਾ ਭੇਵ ਕੋਇ ਨਾ ਆਈਆ। ਸਤਿ ਧਰਮ ਕਹੇ ਕੀ ਦੇਵੇਂ ਦਾਤ, ਪ੍ਰਭ ਸਾਚੇ ਦੇ ਜਣਾਈਆ। ਕੀ ਹੁਣ ਵੀ ਕੋਈ ਹੋਵੇ ਭਗਤ ਪ੍ਰਹਿਲਾਦ, ਬੱਚਾ ਧਰੂਹ ਵਾਂਗ ਪਰਗਟਾਈਆ। ਕੀ ਜਨਕ ਵਾਲਾ ਹੋਵੇ ਸਮਾਜ, ਅਮਰੀਕ ਦਰਬਾਸ਼ਾ ਖੇਲ ਖਿਲਾਈਆ।
❋
❋
ਕੀ ਬਿਦਰ ਸੁਦਾਮਾ ਹੋਵੇ ਸਾਥ, ਹਰੀ ਹਰਿ ਪੜਦਾ ਦੇਣਾ ਉਠਾਈਆ। ਕੀ ਹਰੀ ਚੰਦ ਵਰਗਾ ਕਰੇ ਕੋਈ ਸਾਚਾ ਰਾਜ, ਤਾਜ ਛੱਡ ਕੇ ਘਰ ਨੀਚਾਂ ਸੇਵ ਕਮਾਈਆ। ਕੀ ਜੈਦੇਵ ਵਰਗਾ ਕਰੇ ਕੋਈ ਪਾਠ, ਜੋ ਪਾਤਰ ਪਾਤਰ ਵਿਨ੍ਹ ਵਖਾਈਆ। ਕੀ ਨਾਮਦੇਵ ਵਰਗਾ ਹੋਵੇ ਕੋਈ ਸਾਕ, ਜੋ ਬਹੱਤਰ ਵਾਰ ਦਰਸ਼ਨ ਕਰ ਕੇ ਖ਼ੁਸ਼ੀ ਮਨਾਈਆ। ਕੀ ਸੈਣ ਨਾਈ ਵਰਗਾ ਹੋਵੇ ਕੋਈ ਦਾਸ, ਆਪ ਦਾਸ ਬਣ ਕੇ ਰਾਜੇ ਦਰ ਤੇ ਜਾਈਆ। ਕੀ ਰਵਿਦਾਸ ਹੋਵੇ ਤੇਰੇ ਪਾਸ, ਜੋ ਪਾਣਾ ਗੰਢ ਕੇ ਝਟ ਲੰਘਾਈਆ। ਕੀ ਕਬੀਰ ਆਪਣੀ ਭੇਟਾ ਤੇਰੇ ਅੱਗੇ ਕਰੇ ਲਾਸ਼, ਤਨ ਵਜੂਦ ਕਰੇ ਸਫ਼ਾਈਆ। ਕੀ ਪਾਪਣ ਗਨਕਾ ਧੋਵੇ ਦਾਗ਼, ਦੁਰਮਤ ਮੈਲ ਮਿਟਾਈਆ। ਕੀ ਬੱਧਕ ਪਿਆਰ ਕਰੇ ਸਾਚ, ਜੋ ਤੀਰ ਨਿਸ਼ਾਨਾ ਚਰਨ ਲਗਾਈਆ। ਕੀ ਪੂਤਨਾ ਕਰੇਂ ਘਾਤ, ਜੋ ਮੋਹਣ ਮੁੰਮੇ ਕਾਹਨ ਪਾਈਆ। ਕੀ ਪਾਰ ਉਤਾਰੇਂ ਅਜਾਮਲ ਬਦਮਾਸ਼, ਨਾਉਂ ਨਰਾਇਣ ਇਕ ਦ੍ਰਿੜਾਈਆ। ਕੀ ਸੂਫ਼ੀਆਂ ਪੂਰੀ ਕਰੇਂ ਖਾਹਿਸ਼, ਜੋ ਐਨੁਲ ਹਕ ਨਾਅਰਾ ਗਏ ਲਗਾਈਆ। ਜਿਨ੍ਹਾਂ ਤਨ ਉਤੋਂ ਤੁੜਾਇਆ ਮਾਸ, ਮਸਤੀ ਤੇਰੀ ਵਿਚ ਸੁਣਾਈਆ। ਸੋ ਸਾਰੇ ਤੇਰੇ ਦਾਸ, ਨਿਉਂ ਨਿਉਂ ਲਾਗਣ ਪਾਈਆ। ਸਤਿ ਧਰਮ ਕਹੇ ਪ੍ਰਭ ਇਕ ਮੇਰੀ ਅਰਦਾਸ, ਬੇਨੰਤੀ ਦਿਆਂ ਸੁਣਾਈਆ। ਪਹਿਲੋਂ ਕਲਜੁਗ ਕੂੜੀ ਕਿਰਿਆ ਕਰ ਨਾਸ, ਖੰਡਾ ਖੜਗ ਨਾਮ ਉਠਾਈਆ। ਫੇਰ ਸਾਚੇ ਭਗਤਾਂ ਕਰ ਪਰਕਾਸ਼, ਸਾਚੇ ਸੰਤ ਲੈ ਉਠਾਈਆ। ਸਾਰੇ ਇਕੱਠੇ ਹੋ ਕੇ ਤੇਰੇ ਨਾਮ ਦੀ ਪਾਵਣ ਰਾਸ, ਗੋਪੀ ਕਾਹਨ ਆਤਮ ਪਰਮਾਤਮ ਬਣਾਈਆ। ਸਭ ਦਾ ਇਕ ਹੋਵੇ ਵਿਸ਼ਵਾਸ, ਵਿਸ਼ਾ ਦੂਜਾ ਨਾ ਕੋਇ ਜਣਾਈਆ। ਤੈਨੂੰ ਤੇਰੇ ਕਰਨ ਤਲਾਸ਼, ਕਾਇਆ ਮੰਦਰ ਖੋਜ ਖੁਜਾਈਆ। ਤੇਰਾ ਨੂਰ ਹੋਵੇ ਪਰਕਾਸ਼, ਅੰਧ ਅੰਧੇਰ ਮਿਟਾਈਆ। ਵੱਜੇ ਅਗੰਮੀ ਨਾਦ, ਸੋਈ ਸੁਰਤ ਜਗਾਈਆ। ਨਜ਼ਰ ਆਏ ਬ੍ਰਹਿਮਾਦ, ਬ੍ਰਹਿਮਾਂਡ ਪੜਦਾ ਦੇ ਖੁਲ੍ਹਾਈਆ। ਅੱਗੇ ਸਾਜਣਾ ਸਾਚੀ ਸਾਜ, ਸੱਜਣ ਬਣ ਕੇ ਹੋ ਸਹਾਈਆ। ਜੇ ਸਤਿ ਧਰਮ ਦਾ ਸ਼ੁਰੂ ਕਰਨਾ ਰਿਵਾਜ, ਰਾਜਾ ਪਰਜਾ ਇਕੋ ਜੋੜ ਜੁੜਾਈਆ। ਤੇਰੀ ਫੁਲਵਾੜੀ ਤੇ ਤੇਰਾ ਬਾਗ਼, ਬਗ਼ੀਚੇ ਦੇ ਮਾਲਕ ਬਾਗ਼ਬਾਨ ਹੋ ਕੇ ਸਭ ਦੀ ਸੇਵ ਕਮਾਈਆ। ਸਾਚੀ ਜੋਤੀ ਦਾ ਜਗਾ ਚਿਰਾਗ਼, ਚਰਾਗਾਹਾਂ ਵਿਚ ਹੋਏ ਰੁਸ਼ਨਾਈਆ। ਤੇਰੀ ਸ੍ਰਿਸ਼ਟੀ ਤੇਰੀ ਦ੍ਰਿਸ਼ਟੀ ਤੇਰੀ ਦੁਨੀਆ ਰਿਖੀਆਂ ਮੁਨੀਆਂ ਦਾ ਬਣਾ ਸਮਾਜ, ਸਮੇਂ ਵਿਚੋਂ ਸਮਾਂ ਦੇ ਬਦਲਾਈਆ। ਸਭ ਦਾ ਰੂਹ ਬੁਤ ਹੋਵੇ ਪਾਕ, ਪਾਕੀਜ਼ਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਸਭ ਦੀ ਵਾਗ, ਰਥਵਾਹੀ ਬਣ ਕੇ ਜਿਧਰ ਚਾਹੇਂ ਉਧਰ ਲਏਂ ਭਵਾਈਆ। ਭਗਵਾਨ ਕਹੇ ਓਹ ਸਤਿ ਧਰਮ, ਕੀ ਮੈਂ ਰਥਵਾਹੀ, ਰਥ ਚੁਰਾਸੀ ਲੱਖ ਚਲਾਈਆ। ਸਤਿ ਕਹੇ ਪ੍ਰਭ ਤੂੰ ਬੇਪਰਵਾਹੀ, ਤੇਰਾ ਭੇਵ ਕੋਇ ਨਾ ਪਾਈਆ। ਤੈਨੂੰ ਸਾਰੇ ਮੰਨਦੇ ਸਾਚਾ ਮਾਹੀ, ਮਾਲਕ ਇਕ ਅਖਵਾਈਆ। ਕਦੇ ਮਿਲੇਂ ਤੇ ਕਦੇ ਕਰੇਂ ਜੁਦਾਈ, ਮਿਲਣਾ ਵਿਛੜਨਾ ਆਪਣੀ ਰੀਤ ਬਣਾਈਆ। ਕਦੇ ਬੋਧ ਗਿਆਨੀ ਕਦੇ ਬਣੇਂ ਸ਼ੁਦਾਈ, ਅਮੀਰੀ ਗ਼ਰੀਬੀ ਦੋਵੇਂ ਰਾਹ ਚਲਾਈਆ। ਕਦੇ ਰਾਜਾ ਸ਼ਹਿਨਸ਼ਾਹ ਤੇ ਕਦੇ ਬਣੇਂ ਨਾਈ, ਦੁਹਾਈ ਆਪਣੇ ਨਾਮ ਕਰਾਈਆ। ਕਦੇ ਜੱਟ ਬਣ ਕੇ ਕਰੇਂ ਵਾਹੀ, ਧੰਨੇ ਰੰਗ ਚੜ੍ਹਾਈਆ। ਕਦੇ ਗੋਬਿੰਦ ਬਣ ਕੇ ਬੂਟਾ ਪੁੱਟੇਂ ਕਾਈ, ਕਦੇ ਸੀਤਾ ਬਣਾਂ ਵਿਚ ਘੁਮਾਈਆ। ਕਦੇ ਰੁਕਮਣੀ ਖੋਹ ਕੇ ਬਲ ਵਖਾਈ, ਇਹ ਵੀ ਅਚਰਜ ਖੇਲ ਬਣਾਈਆ। ਕਦੇ ਮੂੰਹ ਦੇ ਭਾਰ ਡਿੱਗ ਕੇ ਦਏਂ ਦੁਹਾਈ, ਕਦੇ ਸਲੀਬ ਫਾਸੀ ਗਲ ਦੇ ਵਿਚ ਲਟਕਾਈਆ। ਕਦੇ ਨਬੀ ਬਣ ਕੇ ਕਰੇਂ ਲੜਾਈ, ਚਾਰ ਯਾਰਾਂ ਜੋੜ ਜੁੜਾਈਆ। ਕਦੇ
❋
❋
ਫਿਰੇਂ ਵਾਹੋ ਦਾਹੀ, ਭੱਜੇਂ ਦੋ ਜਹਾਨਾਂ ਚਾਈਂ ਚਾਈਂਆ। ਕਲਜੁਗ ਅੰਤਮ ਖੇਲ ਜਿਸ ਨੂੰ ਸਮਝੇ ਕੋਇ ਨਾਹੀਂ, ਬੁੱਧੀ ਵਿਚ ਨਾ ਕੋਇ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਈਆ। ਸਤਿ ਧਰਮ ਕਹੇ ਮੈਨੂੰ ਵੇਲਾ ਯਾਦ ਆਇਆ ਅਰਜਨ, ਅਰਜ਼ ਦਿਆਂ ਸੁਣਾਈਆ। ਜਿਸ ਵੇਲੇ ਚੌਥਾ ਜੁਗ ਸ਼ੁਰੂ ਹੋਣਾ ਸੀ ਵੇਦ ਅਥਰਬਣ, ਅਥਰੂ ਨੈਣਾਂ ਵਿਚੋਂ ਵਹਾਈਆ। ਘਾਉ ਹੋਇਆ ਅਰਬਨ ਖਰਬਨ, ਗਿਣਤੀ ਗਣਤ ਨਾ ਕੋਇ ਗਿਣਾਈਆ। ਇਕ ਅਕਸ਼ੂਹਣੀ ਦਾ ਲੇਖਾ ਅਠਾਈ ਲੱਖ ਅਨਗਿਣਤੀ ਦਾ ਵਜ਼ਨ, ਤੋਲਾ ਤੋਲ ਨਾ ਕੋਇ ਬਣਾਈਆ। ਭਾਈ ਭਾਈਆਂ ਨਾਲੋਂ ਕਰ ਕੇ ਵੱਖ, ਦੋਵੇਂ ਧਿਰਾਂ ਦਿਤੇ ਲੜਾਈਆ। ਨਾ ਸ਼ਸਤਰ ਫੜਿਆ ਹੱਥ, ਰਾਸਾਂ ਨਾਲ ਸਭ ਨੂੰ ਲਿਆ ਘੁੰਮਾਈਆ। ਜਿਸ ਵੇਲੇ ਅਰਜਨ ਰਥ ਤੋਂ ਉਤਰ ਕੇ ਚਰਨਾਂ ਗਿਆ ਢੱਠ, ਨਿਉਂ ਕੇ ਲਾਗਾਂ ਪਾਈਆ। ਕ੍ਰਿਸ਼ਨ ਆਪਣਾ ਹੱਥ ਰੱਖ ਕੇ ਉਤੇ ਪੱਟ, ਦੋਹਰਾ ਤਾਲ ਦਿਤਾ ਵਜਾਈਆ। ਕੀਤਾ ਖੇਲ ਆਪਣਾ ਨਟੂਆ ਨਟ, ਸਵਾਂਗ ਸਮਝ ਕਿਸੇ ਨਾ ਆਈਆ। ਕਰੇ ਖੇਲ ਪੁਰਖ ਸਮਰਥ, ਹਰਿ ਦਾਤਾ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸੁਣ ਅਰਜਨ, ਅਰਜਨ ਕਹੇ ਨਹੀਂ, ਬੇਨੰਤੀ ਇਕ ਜਣਾਈਆ। ਕੁਛ ਲੇਖਾ ਦੱਸ ਆਪਣੇ ਹਿਸਾਬ ਖਾਤੇ ਵਿਚੋਂ ਵਹੀ, ਜਿਥੇ ਕਲਮ ਦਵਾਤ ਲਿਖੇ ਕੋਇ ਨਾ ਸ਼ਾਹੀਆ। ਭਗਵਾਨ ਕਿਹਾ ਅਰਜਨ ਉਹਦੀ ਰਸਮ ਚਲਣੀ ਨਵੀਂ, ਨਵਾਂ ਰਾਹ ਪਰਗਟਾਈਆ। ਤੇਰੇ ਪਿਆਰ ਦੀ ਪਾ ਕੇ ਸਹੀ, ਸਚ ਦਿਆਂ ਜਣਾਈਆ। ਓਦੋਂ ਕਿਸੇ ਨੇ ਪੰਡਤਾਂ ਨੂੰ ਖਵੌਣੀ ਨਹੀਂ ਤਸਮਈ, ਖੀਰਾਂ ਦਾ ਪੀਰ ਨਾ ਕੋਇ ਮਨਾਈਆ। ਕੁਛ ਯਾਦ ਆ ਗਿਆ ਜਿਹੜੀ ਕਥਾ ਭਰਤ ਨੂੰ ਦੱਸੀ ਕੈਕਈ, ਅੰਦਰ ਵੜ ਸਮਝਾਈਆ। ਬੱਚਿਓ ਮੈਂ ਰਾਮ ਦੀ ਮਾਂ ਮਤਰੇਈ, ਕੁੱਖ ਦਾ ਜੰਮਿਆ ਇਕੋ ਨਜ਼ਰੀ ਆਈਆ। ਮੈਂ ਦਸਰਥ ਨਾਲ ਗੱਲ ਪੱਕੀ ਇਕ ਕਰ ਲਈ, ਜਿਹਨੂੰ ਮੋੜ ਨਾ ਸਕੇ ਰਾਈਆ। ਆਹ ਵੇਖ ਲੈ ਮੇਰੀ ਬਹੀ, ਜੋ ਪਹੀਆ ਰਥ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਅਰਜਨ ਕਹੇ ਪ੍ਰਭੂ ਮੈਂ ਸੁਣ ਲਈ ਤੇਰੀ ਅੰਦਰੋਂ ਗੀਤਾ, ਅੱਠ ਦਸ ਵੱਜੇ ਵਧਾਈਆ। ਕੁਛ ਹੁਕਮ ਦੇਵੇ ਸੀਤਾ, ਰਾਮ ਦਏ ਦੁਹਾਈਆ। ਅੱਖਾਂ ਚੁੱਕ ਕੇ ਅਰਜਨ ਤੱਕ ਲੈ ਨਾਲ ਨੀਝਾਂ, ਕਲਜੁਗ ਵੇਖ ਵਖਾਈਆ। ਉਸ ਵੇਲੇ ਪ੍ਰਭ ਨਾਲੋਂ ਟੁਟਣੀਆਂ ਸਭ ਦੀਆਂ ਮਾਤ ਪ੍ਰੀਤਾਂ, ਪ੍ਰੀਤਮ ਸਚ ਨਾ ਕੋਇ ਮਿਲਾਈਆ। ਝਗੜਾ ਪੈਣਾ ਮੰਦਰ ਮਸੀਤਾਂ, ਸ਼ਿਵਦਵਾਲੇ ਮੱਠ ਗੁਰੂਦਵਾਰ ਗਿਰਜੇ ਵੰਡ ਵੰਡਾਈਆ। ਸਭ ਦੀਆਂ ਅੰਦਰੋਂ ਬਦਲਣੀਆਂ ਨੀਤਾਂ, ਸਤਿ ਸਚ ਨਾ ਕੋਇ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਵਾਰੋ ਵਾਰੀ ਸਭ ਨੂੰ ਮਿਲ ਜਾਣੀਆਂ ਤਵਾਰੀਖਾਂ, ਭਵਿਖਤਾਂ ਵਿਚ ਸਮਝਾਈਆ। ਅੰਤ ਦੀ ਕਰਿਓ ਇਕ ਉਡੀਕਾ, ਜੋਬਨ ਆਪਣੇ ਉਪਰ ਨਾ ਕੋਇ ਰਖਾਈਆ। ਕਿਸੇ ਦਵਾਰੇ ਮੰਗਣ ਨਾ ਜਾਵੇ ਭੀਖਾ, ਭੀਸ਼ਮ ਪਿਤਾਮਾ ਗਿਆ ਸੁਣਾਈਆ। ਕਿਰਪਾਚਾਰਜ ਤਿੰਨ ਮਾਰ ਕੇ ਲੀਕਾਂ, ਦਰੋਣਾਚਾਰਜ ਨਾਲ ਮਿਲ ਕੇ ਕਰੀ ਸਲਾਹੀਆ। ਦਰਬਾਸ਼ਾ ਜੰਗਲ ਵਿਚ ਖੇਲ ਕਰ ਕੇ ਅਨਡੀਠਾ, ਝਗੜਾ ਕ੍ਰਿਸ਼ਨ ਨਾਲ ਜਣਾਈਆ। ਭਗਵਨ ਕਿਹਾ ਓਸ ਵੇਲੇ ਅਰਜਨ ਭਗਤੀ ਭਾਵ ਤੋਂ ਸਭ ਦਾ ਖ਼ਾਲੀ ਹੋਣਾ ਖ਼ੀਸਾ, ਖਾਲਸ ਨਜ਼ਰ ਕੋਇ ਨਾ ਆਈਆ। ਅਰਜਨ ਕਹੇ ਇਹ ਕੌਣ ਵਕਤ, ਭਗਵਨ ਕਹੇ ਉਹ ਬੀਸ ਬੀਸਾ, ਵੀਹਵੀਂ ਸਦੀ ਵੇਖ ਵਖਾਈਆ। ਸਭ ਨੂੰ ਭੁੱਲਣਾ ਰਾਗ ਛਤੀਸਾ, ਛਤਰਧਾਰੀ ਧਰਮ ਵਿਚ ਧਰਮ ਨਾ ਕੋਇ ਬਣਾਈਆ। ਨਾਮਾ ਕਹੇ ਉਹ ਖੇਲ
❋
❋
ਮੇਰੇ ਬੀਠਲੋ ਬੀਠਾ, ਜੋ ਮੇਰੀ ਛੱਪਰ ਛੰਨ ਛੁਹਾਈਆ। ਓਸ ਨੇ ਸਭ ਦਾ ਬਦਲ ਦੇਣਾ ਤਰੀਕਾ, ਹੁਕਮ ਧੁਰ ਦਾ ਇਕ ਸੁਣਾਈਆ। ਵਸੀਅਤ ਕਰੇ ਬਿਨ ਵਸੀਕਾ, ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜਿਸ ਵੇਲੇ ਧਰਮ ਦਵਾਰਿਆਂ ਵਿਚ ਸਿਆਸਤ ਨੇ ਮਾਰੀਆਂ ਚੀਕਾਂ, ਸਾਰੇ ਰੋਵਣ ਮਾਰਨ ਧਾਹੀਂਆ। ਓਸ ਵੇਲੇ ਪੁਰਖ ਅਕਾਲ ਕਰੇ ਸਚ ਪ੍ਰੀਤਾ, ਪ੍ਰੀਤਮ ਹੋ ਕੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਅਰਜਨ ਕਹੇ ਜੇ ਮੰਦਰ ਮਸੀਤ ਗੁਰੂਦਵਾਰ ਮੱਠ ਪੈ ਗਿਆ ਝਗੜਾ, ਕੀ ਕਰੂ ਲੋਕਾਈਆ। ਹੇ ਭਗਵਨ ਤ੍ਰਿਲੋਕੀ ਨਾਥ ਦੱਸ ਭੇਵ ਅਗਲਾ, ਅੱਗੇ ਦੇ ਜਣਾਈਆ। ਜਿਸ ਤਰ੍ਹਾਂ ਮੁਨੀ ਸ਼ੁਸ਼ੀਲ ਨੇ ਕਿਹਾ ਦੂਜੇ ਨੰਬਰ ਦਿਆਂ ਨੂੰ ਜਗ ਕਹੇ ਪਗ਼ਲਾ, ਉਹ ਪਗ਼ਲੇ ਤੇਰਾ ਨਾਮ ਧਿਆਈਆ। ਤੇ ਜਿਹੜੇ ਬਾਹਰੋਂ ਬਣੇ ਰਹਿਣ ਬਗ਼ਲਾ, ਮੇਰੇ ਵਾਂਗ ਚਿੱਟੇ ਬਸਤਰ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣੀ ਕਾਰ ਕਮਾਈਆ। ਭਗਤ ਕਹੇ ਐ ਮੇਰੇ ਭਗਵਾਨ, ਅਰਜਨ ਆਸਾ ਪੂਰ ਕਰਾਈਆ। ਕੁਛ ਬਖ਼ਸ਼ ਕੇ ਦਾਨ, ਕਲਜੁਗ ਜੀਵਾਂ ਝੋਲੀ ਪਾਈਆ। ਕ੍ਰਿਸ਼ਨ ਨੇ ਅੰਦਰ ਉਪਰ ਪਰੇ ਤੋਂ ਪਰੇ ਕਰ ਧਿਆਨ, ਪਾਰਬ੍ਰਹਮ ਦਾ ਲੇਖਾ ਬ੍ਰਹਮ ਦਿਤਾ ਸੁਣਾਈਆ। ਉਸ ਵੇਲੇ ਸਾਰੇ ਹੋਣ ਹੈਰਾਨ, ਹੈਰਾਨੀ ਹਰ ਘਟ ਅੰਦਰ ਆਈਆ। ਮਜ਼੍ਹਬੀ ਦਵਾਰੇ ਬਣ ਜਾਣ ਜਗਤ ਦੀ ਦੁਕਾਨ, ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਆਪਣਾ ਹੱਟ ਚਲਾਈਆ। ਫੇਰ ਕਿਰਪਾ ਕਰੇ ਆਪ ਮਿਹਰਵਾਨ, ਮਿਹਰ ਨਜ਼ਰ ਅੱਖ ਉਠਾਈਆ। ਸਤਿ ਧਰਮ ਕਰ ਪਰਵਾਨ, ਸਾਚਾ ਰਾਹ ਇਕ ਬਣਾਈਆ। ਭਗਤ ਦਵਾਰਾ ਪਰਗਟ ਕਰ ਕੇ ਵਿਚ ਜਹਾਨ, ਜੁਗ ਦੇ ਵਿਛੜਿਆਂ ਲਏ ਮਿਲਾਈਆ। ਜਿਥੇ ਨਾ ਕੋਈ ਹਿੰਦੂ ਸਿੱਖ ਈਸਾਈ ਨਾ ਕੋਈ ਮੁਸਲਮਾਨ, ਪਾਰਸੀ ਬੋਧੀ ਜੈਨੀ ਦਿਸਣ ਭਾਈ ਭਾਈਆ। ਸਤਿ ਧਰਮ ਦਾ ਉਥੇ ਮੁਨੀਆਂ ਨੇ ਕਰ ਦੇਣਾ ਫ਼ਰਮਾਨ, ਫ਼ਰਮਾਂਬਰਦਾਰ ਹੋ ਕੇ ਸਾਰੇ ਪ੍ਰਭ ਦੀ ਸੇਵ ਕਮਾਈਆ। ਇਹ ਬਣ ਜਾਏ ਉਹ ਵਿਧਾਨ, ਜਿਸ ਦੀ ਤਰਮੀਮ ਵਿਚ ਕਲਮ ਸਕੇ ਨਾ ਕੋਇ ਉਠਾਈਆ। ਤਕਸੀਮ ਰਹੇ ਨਾ ਕੋਇ ਸ਼ੈਤਾਨ, ਜ਼ੇਰ ਜ਼ਬਰ ਸਾਰੀ ਦੇਣ ਗਵਾਈਆ। ਵਾਹਦ ਇਕ ਸਮਝ ਰਮਜ਼ ਬੁੱਧੀ ਵਿਚ ਆਵੇ ਇਨਸਾਨ, ਇਨਸਾਨ ਇਨਸਾਨੀਅਤ ਸਭ ਦੇ ਅੰਦਰ ਟਿਕਾਈਆ। ਇਹ ਕ੍ਰਿਸ਼ਨ ਦਾ ਬਿਆਨ, ਅਰਜਨ ਦਾ ਧਿਆਨ, ਦੂਜਾ ਦੱਸਣ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਖੇਲ ਖਿਲਾਈਆ। ਅਰਜਨ ਕਹੇ ਕਿਉਂ ਮੇਰਾ ਚਲਾਉਂਦਾ ਰਿਹੋਂ ਰਥ, ਮੇਰੀ ਸੇਵ ਕਮਾਈਆ। ਕ੍ਰਿਸ਼ਨ ਘਾਹ ਦੇ ਉਤੇ ਬਹਿ ਕੇ ਝਟ, ਸਹਿਜ ਨਾਲ ਸੁਣਾਈਆ। ਰੱਖ ਕੇ ਪਿਠ ਹੱਥ, ਅੰਦਰੋਂ ਅੱਖ ਦਿਤੀ ਖੁਲ੍ਹਾਈਆ। ਅਰਜਨ ਭਗਤ ਭਗਵਾਨ ਨਹੀਂ ਵੱਖ, ਦੋਹਾਂ ਦਾ ਇਕੋ ਘਰ ਸੋਭਾ ਪਾਈਆ। ਮੈਂ ਹੁਣ ਮਾਰਗ ਰਿਹਾ ਦੱਸ, ਕਲਜੁਗ ਵਿਚ ਭਗਤਾਂ ਦੇ ਅੰਦਰ ਵੜ ਕੇ ਉਨ੍ਹਾਂ ਦਾ ਰਥ ਚਲਾਈਆ। ਤੁਸੀਂ ਮੇਰਾ ਗਾਉਂਦੇ ਜਸ, ਫੇਰ ਮੈਂ ਭਗਤਾਂ ਦਾ ਢੋਲਾ ਗਾਈਆ। ਨਿਰਗੁਣ ਨੂਰ ਜੋਤ ਕਰ ਪਰਤੱਖ, ਪਰਸ਼ਨਾਂ ਦਾ ਲੇਖਾ ਦੇਣਾ ਮੁਕਾਈਆ। ਇਕੋ ਨਾਮ ਨਿਧਾਨਾ ਨੌਜਵਾਨਾ ਕਰ ਪਰਗਟ, ਜਗਤ ਦੇ ਪਰਗਣੇ ਦੇਣੇ ਮੁਕਾਈਆ। ਸਚ ਦਾ ਖੋਲ੍ਹ ਕੇ ਹੱਟ, ਧਰਮ ਦੀ ਦਾਤ ਇਕ ਵਰਤਾਈਆ। ਜੋ ਆਵੇ ਸੋ ਲਾਹਾ ਜਾਵੇ ਖੱਟ, ਮਨਖੱਟੂ ਰਹਿਣ ਕੋਇ ਨਾ ਪਾਈਆ। ਕਿਉਂ ਮੁਨੀ ਨੇ ਕਿਹਾ ਪ੍ਰਭੂ ਸਿੱਧਾ ਸਾਦਾ ਜੱਟ, ਸਾਡੇ ਅੰਦਰ ਵੜ ਕੇ ਰੋਜ਼ੀ ਰਿਜ਼ਕ ਰਹੀਮ ਹੋ ਕੇ ਦੇਵੇ ਚਾਈਂ ਚਾਈਂਆ। ਕੁਛ ਲੇਖਾ ਰਾਮ ਨੇ ਜਾਣਿਆ ਜਿਹੜਾ ਬੇਟਾ ਦਸਰਥ,
❋
❋
ਪੰਚਵਟੀ ਵਿਚ ਲਛਮਣ ਦਿਤਾ ਸੁਣਾਈਆ। ਇਕ ਸੁੱਕੀ ਟਹਿਣੀ ਕੱਟ, ਕਟਾਕਸ਼ ਦਿਤਾ ਲਗਾਈਆ। ਸੀਤਾ ਬੋਲ ਪਈ ਝਟ, ਸਵਾਮੀ ਇਹ ਕੀ ਖੇਲ ਵਰਤਾਈਆ। ਰਾਮ ਕਿਹਾ ਸੀਤਾ ਆਹ ਵੇਖ ਮੇਰਾ ਹੱਥ, ਦਰਦ ਨਾਲ ਭਰਿਆ ਨਜ਼ਰੀ ਆਈਆ। ਕਲਜੁਗ ਵਿਚ ਮੇਰਾ ਪਿਆਰ ਮੇਰਿਆਂ ਜਾਣਾ ਛੱਡ, ਮੰਦਰ ਵਿਚ ਸੀਤਾ ਰਾਮ ਕਹਿ ਕੇ ਮਾਇਆ ਮਮਤਾ ਵਿਚ ਹੋਣ ਹਲਕਾਈਆ। ਪਰ ਮੈਂ ਰਾਮ, ਹਰ ਘਟ ਵਸਿਆ ਰਾਮ, ਸਭ ਤੋਂ ਨਿਆਰਾ ਰਾਮ ਹੋ ਕੇ ਦੇਣਾ ਦੱਸ, ਜ਼ੁਲਮ ਅਪਰਾਧ ਵਿਭਚਾਰ ਦੁਰਾਚਾਰ ਭਰਿਸ਼ਟਾਚਾਰ ਵਿਕਾਰ ਹੰਕਾਰ ਮੋਹੇ ਕਦੇ ਨਾ ਭਾਈਆ। ਓਸ ਵੇਲੇ ਪ੍ਰਭ ਦੀ ਖੇਲ ਵਰਤੇ ਵਿਚ ਸੰਸਾਰ, ਕਲਮਾ ਵੇਖੇ ਥਾਉਂ ਥਾਈਂਆ। ਫਿਰ ਰਾਮ ਦੇ ਨਾਮ ਨਾਲ ਕੱਟ ਦੇਣੀ ਕੂੜੀ ਧਾਰ, ਧਰਨੀ ਧਰਤ ਧਵਲ ਧੌਲ ਉਤੇ ਸਤਿ ਧਰਮ ਦੇਣਾ ਲਗਾਈਆ। ਜਿਹੜੇ ਮੇਰੇ ਹੋਣ ਪਿਆਰੇ ਸੁਗਰੀਵ ਦੇ ਭਤੀਜੇ ਅੰਗਦ ਵਰਗੇ ਦੁਲਾਰੇ, ਉਹ ਮੁਨੀਆਂ ਦਾ ਰੂਪ ਵਟਾਈਆ। ਧਰਤੀ ਨੂੰ ਦੇਣ ਹੁਲਾਰੇ, ਕੁਕਰਮਾਂ ਨੂੰ ਦੇਣ ਪਿਛਾੜੇ, ਭਾਗ ਲੌਣ ਵਿਚ ਉਜਾੜੇ, ਉਜੜਿਆਂ ਦੇਣ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਮੁਕਾਈਆ। ਸੀਤਾ ਕਹੇ ਮੇਰੇ ਰਘੁਪਤ, ਰਘਵੰਸੀ ਰਘੁਨਾਥ ਮੈਨੂੰ ਦੇ ਜਣਾਈਆ। ਰਾਮ ਕਿਹਾ ਸੀਤਾ ਕਿਸੇ ਵਿਚ ਦਿਸਦਾ ਨਹੀਂ ਸਤਿ, ਸੱਤਿਆ ਨਜ਼ਰ ਕੋਇ ਨਾ ਆਈਆ। ਸਭ ਨੂੰ ਭੁੱਲਣੀ ਬ੍ਰਹਮ ਮਤ, ਬ੍ਰਹਮ ਵੇਤਾ ਬ੍ਰਹਮ ਨਾ ਕੋਇ ਜਣਾਈਆ। ਜਗਤ ਵਿਕਾਰ ਨੇ ਅੰਦਰ ਪਾਉਣੀ ਨੱਥ, ਸਕੇ ਨਾ ਕੋਇ ਬਚਾਈਆ। ਵਿਦਵਾਨਾਂ ਨੇ ਕਥਾ ਕਰਨੀ ਰਸਨਾ ਨਾਲ ਕਥ, ਉਚੀ ਕੂਕ ਕੂਕ ਸੁਣਾਈਆ। ਥੋੜ੍ਹੇ ਸਮੇਂ ਬਾਦ ਓਹ ਵੀ ਜਾਣ ਛੱਡ, ਰੋਟੀਆਂ ਕਾਰਨ ਪੇਟ ਵਜਾਈਆ। ਜਿਧਰ ਮਾਇਆ ਮਿਲੇ ਉਧਰ ਸਾਧੂ ਵੀ ਜਾਣ ਨੱਠ, ਚੇਲਿਆਂ ਦੇ ਪਿਛੇ ਮਿੰਨਤਾਂ ਕਰ ਕਰ ਕੇ ਆਪਣਾ ਜੋੜ ਜੁੜਾਈਆ। ਸੀਤਾ ਕਹੇ ਮਹਾਰਾਜ ਕੀ ਇਹ ਸਮਾਂ ਆਵੇ ਵਤ, ਬੇਵਤਨ ਹੋਏ ਲੋਕਾਈਆ। ਰਾਮ ਜੀ ਹੱਥ ਉਤੇ ਹੱਥ ਮਾਰ ਕੇ ਪਏ ਹੱਸ, ਜਿਸ ਸੀਤਾ ਤੈਨੂੰ ਤੇ ਮੈਨੂੰ ਬਨਾਂ ਵਿਚ ਦਿਤਾ ਭਵਾਈਆ। ਉਹ ਰਾਮ ਸਦਾ ਸਮਰਥ, ਜੋ ਤੱਤਾਂ ਵਾਲੇ ਗੁਰ ਅਵਤਾਰ ਪੈਗ਼ੰਬਰ ਮਾਤ ਪਰਗਟਾਈਆ। ਓਸ ਵੇਲੇ ਕਿਸੇ ਦਾ ਚਲਣਾ ਨਹੀਂ ਕੋਈ ਵੱਸ, ਸਮੇਂ ਦਾ ਚੱਕਰ ਸਭ ਤੇ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਲਛਮਣ ਸਭ ਕੁਛ ਰਿਹਾ ਸੁਣਦਾ, ਫਿਰ ਕਰਵਟ ਲਏ ਬਦਲਾਈਆ। ਐ ਪ੍ਰਭੂ ਕੌਣ ਏਸ ਨੂੰ ਛਾਣਦਾ ਪੁਣਦਾ, ਜੋ ਧਰਮ ਅਧਰਮ ਵੇਖ ਵਖਾਈਆ। ਮੈਂ ਤੇ ਜਗਤ ਵੇਖਦਾ ਖੇਲ ਨਿਰਗੁਣ ਸਰਗੁਣ ਦਾ, ਦੂਜਾ ਨਜ਼ਰ ਕੋਇ ਨਾ ਆਈਆ। ਰਾਮ ਕਿਹਾ ਭਈਆ ਲਕਸ਼ਮਣ ਇਹ ਕੋਈ ਸੌਦਾ ਨਹੀਂ ਮੁੱਲ ਦਾ, ਕੀਮਤ ਵਾਲਾ ਵਣਜ ਨਾ ਕੋਇ ਕਰਾਈਆ। ਇਹ ਖੇਲ ਓਸ ਮਾਲਕ ਕੁਲ ਦਾ, ਜੋ ਕੁੱਲ ਆਲਮ ਵਿਚ ਬਾਲਮ ਬਣ ਕੇ ਖੇਲ ਖਿਲਾਈਆ। ਜਿਸ ਦਾ ਸਤਿ ਧਰਮ ਨਿਸ਼ਾਨਾ ਝੁਲਦਾ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਜਿਸ ਦੇ ਨਿਸ਼ਾਨ ਥੱਲੇ ਸੇਵ ਕਮਾਈਆ। ਉਹਦਾ ਖੇਲ ਇਕ ਬ੍ਰਹਮੇ ਵਾਲੇ ਨਾਭੀ ਕਵਲ ਫੁੱਲ ਦਾ, ਜਿਸ ਦੇ ਵਿਚ ਝਿਰਨਾ ਰਿਹਾ ਝਿਰਾਈਆ। ਉਹਦਾ ਬੂਟਾ ਕਦੇ ਨਾ ਹੁਲਦਾ, ਰਾਮ ਕਹੇ ਲਛਮਣ ਜੋ ਭਗਤ ਲਏ ਉਪਜਾਈਆ। ਜੇ ਕੋਈ ਸੁਖ ਲੈ ਲਏ ਓਸ ਦੀ ਚਰਨ ਧੂਲ ਦਾ, ਦੁੱਖ ਦਾ ਲੇਖਾ ਦਏ ਮੁਕਾਈਆ। ਸੁੱਖ ਮਾਣ ਲਏ ਓਸ ਕੰਤ ਕੰਤੂਹਲ ਦਾ, ਜੋ ਸੀਤਾ ਸਭ ਦੀ ਸੀਤਾ ਸੁਰਤੀ ਰਿਹਾ ਪਰਨਾਈਆ। ਓਸ ਦਾ ਖੇਲ ਸਦਾ ਅਸੂਲ ਦਾ, ਨਿਯਮ ਵਿਚ ਕਾਇਦੇ ਵਿਚ ਮਰਿਆਦਾ ਵਿਚ ਮਰਿਆਦਾ ਪਰਸ਼ੋਤਮ ਹੋ ਕੇ ਆਪਣੀ ਕਾਰ ਕਮਾਈਆ। ਉਹ
❋
❋
ਕਿਸੇ ਤੋਂ ਪੈਸੇ ਟਕੇ ਨਹੀਂ ਵਸੂਲਦਾ, ਸੀਤਾ ਕਹੇ ਰਾਮ ਕੀ ਕਰਦਾ, ਰਾਮ ਕਹੇ ਭਗਤਾਂ ਅੱਗੇ ਪ੍ਰੇਮ ਦੀ ਝੋਲੀ ਡਾਹੀਆ। ਪ੍ਰਭੂ ਕੋਈ ਮਾਲਕ ਨਹੀਂ ਚੁੰਗੀ ਵਾਲੇ ਮਸੂਲ ਦਾ, ਚੁੰਗੀਖ਼ਾਨੇ ਸਾਰੇ ਦਏ ਮਿਟਾਈਆ। ਇਹ ਕੋਈ ਲੇਖਾ ਨਹੀਂ ਕਿਸੇ ਮਜ਼ਮੂਨ ਦਾ, ਧੁਰ ਦੇ ਰਾਮ ਦੀ ਰਾਮ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਸੁਣਾਈਆ। ਸੀਤਾ ਕਹੇ ਪ੍ਰਭੂ ਕਿਉਂ ਫਿਰੀਏ ਵਿਚ ਬਨਬਾਸ, ਭੁੱਖੇ ਰਹਿ ਕੇ ਝਟ ਲੰਘਾਈਆ। ਰਾਮ ਕਿਹਾ ਆ ਜਾ ਮੇਰੇ ਪਾਸ, ਕੁਛ ਤੈਨੂੰ ਦਿਆਂ ਵਖਾਈਆ। ਥੋੜੀ ਜਿਹੀ ਮੀਟ ਆਂਖ, ਸਿਰ ਸੀਸ ਉਤੇ ਟਿਕਾਈਆ। ਪਹਿਲੋਂ ਦਿਤਾ ਉਹ ਪਰਕਾਸ਼, ਜਿਸ ਪਰਕਾਸ਼ ਵਿਚ ਪਰਕਾਸ਼ ਸੋਭਾ ਪਾਈਆ। ਫੇਰ ਹੋਰ ਕੀਤਾ ਵਿਕਾਸ, ਦੁਆਪਰ ਡਗਮਗਾਈਆ। ਕ੍ਰਿਸ਼ਨ ਹੋ ਕੇ ਭਗਤਾਂ ਦਾ ਰਥ ਚਲਾਵੇ ਆਪ, ਰਾਸਾਂ ਆਪਣੇ ਹੱਥ ਉਠਾਈਆ। ਸੀਤਾ ਦੇ ਅੰਦਰ ਥੋੜ੍ਹਾ ਆਇਆ ਪਸਚਾਤਾਪ, ਇਹ ਕੀ ਕਾਰ ਕਮਾਈਆ। ਰਾਮ ਨੇ ਫੇਰ ਕਿਹਾ ਕੁਛ ਹੋਰ ਅੱਗੇ ਝਾਕ, ਤੈਨੂੰ ਦਿਆਂ ਵਖਾਈਆ। ਸੀਤਾ ਦਾ ਖੋਲ੍ਹ ਕੇ ਤਾਕ, ਪੜਦਾ ਦਿਤਾ ਉਠਾਈਆ। ਕਲਜੁਗ ਦੀ ਚੌਧਵੀਂ ਸਦੀ ਵਿਚ ਦਿਸੇ ਨਾ ਕੋਇ ਇਨਸਾਫ਼, ਦਰੋਹੀ ਦਰੋਹੀ ਖ਼ਲਕ ਖ਼ੁਦਾਈਆ। ਨਾ ਕੋਈ ਮਾਈ ਤੇ ਨਾ ਕੋਈ ਬਾਪ, ਪਿਤਾ ਪੂਤ ਕਰੇ ਲੜਾਈਆ। ਭੈਣ ਭਾਈ ਤੇ ਭਾਈ ਭੈਣ ਵੱਲ ਲੈਣ ਝਾਕ, ਇਹੋ ਜਿਹਾ ਸੀਨ ਦਿਤਾ ਵਖਾਈਆ। ਇਸਤਰੀ ਕੋਈ ਨਜ਼ਰ ਨਾ ਆਵੇ ਸੀਤਾ ਜਿਹੜੀ ਤੇਰੇ ਵਾਂਗ ਫਿਰੇ ਵਿਚ ਬਨਬਾਸ, ਪਤੀਬਰਤਾ ਨਜ਼ਰ ਕੋਇ ਨਾ ਆਈਆ। ਸਾਰੀ ਦੁਨੀਆ ਉਤਰੇ ਇੰਦਰੀਆਂ ਦੇ ਘਾਟ, ਕੋਈ ਵਿਰਲਾ ਸਾਧੂ ਬਚ ਕੇ ਆਪਣਾ ਝਟ ਲੰਘਾਈਆ। ਬਥੇਰੇ ਮਾਲਾ ਮਣਕੇ ਫੇਰ ਕੇ ਜੈ ਸੀਤਾ ਰਾਮ ਦਾ ਕਰਨ ਪਾਠ, ਸੀਤਾ ਸੁਰਤੀ ਮੇਰੇ ਨਾਲ ਨਾ ਕੋਇ ਪਰਨਾਈਆ। ਸੀਤਾ ਕਹੇ ਮਹਾਰਾਜ ਕੀ ਇਹ ਤੁਹਾਡਾ ਸਚ ਹੋਵੇ ਵਾਕ, ਭਗਵਨ ਕਿਹਾ ਸਚ ਦੀ ਕਥਾ ਸੁਣਾਈਆ। ਸੀਤਾ ਕਿਸੇ ਦਾ ਨਹੀਂ ਰਹਿਣਾ ਇਤਫ਼ਾਕ, ਮੁਹੱਬਤ ਵਿਚ ਨਜ਼ਰ ਕੋਇ ਨਾ ਆਈਆ। ਧਰਮ ਦਾ ਰਹਿਣਾ ਨਹੀਂ ਕੋਈ ਰਾਜ, ਰਾਜੇ ਸ਼ਤਰੂ ਰੂਪ ਵਟਾਈਆ। ਲਛਮਣ ਅੱਗੋਂ ਕਹੇ ਕੀ ਫੇਰ ਹੋਵੇ ਮਹਾਰਾਜ, ਪੜਦਾ ਦੇਣਾ ਖੁਲ੍ਹਾਈਆ। ਰਾਮ ਹੌਲੀ ਜਿਹੀ ਦੱਸਿਆ ਵਿਚ ਆਵਾਜ਼, ਸਹਿਜ ਨਾਲ ਸਮਝਾਈਆ। ਓਸ ਵੇਲੇ ਕਿਰਪਾ ਕਰੇ ਆਪ, ਜਿਹੜਾ ਜਗਤ ਅੱਖਾਂ ਨਾਲ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟੀ ਦਾ ਮੇਟ ਦੇਵੇ ਪਾਪ, ਪਤਤ ਪੁਨੀਤ ਬਣਾਈਆ। ਉਹ ਸੱਚਿਆਂ ਸੰਤਾਂ ਦਾ ਬਣਾ ਕੇ ਸਾਥ, ਚਾਰੋਂ ਕੁੰਟ ਕਰੇ ਸ਼ਨਵਾਈਆ। ਉਹ ਥਾਲਾਂ ਵਿਚ ਦੀਵੇ ਪਾ ਕੇ ਜਗਤ ਆਰਤੀ ਦੀ ਪਾਵੇ ਕੋਈ ਨਾ ਰਾਸ, ਘਿਰਤ ਨਾਲ ਨਾ ਕੋਇ ਵਡਿਆਈਆ। ਅੰਦਰ ਵੜ ਕੇ ਖੋਲ੍ਹੇ ਤਾਕ, ਪੜਦਾ ਦਏ ਚੁਕਾਈਆ। ਜਿਥੇ ਸਦਾ ਡਗਮਗਾਹਟ, ਅੱਠੇ ਪਹਿਰ ਹੋਵੇ ਰੁਸ਼ਨਾਈਆ। ਮੰਜ਼ਲ ਮੇਟ ਕੇ ਵਾਟ, ਪਾਂਧੀਆਂ ਪੰਧ ਦੂਰ ਕਰਾਈਆ। ਸੀਤਾ ਇਕ ਪਾਣੀ ਦਾ ਦੇ ਗਿਲਾਸ, ਸ੍ਰੀ ਰਾਮ ਜੀ ਮੰਗ ਮੰਗਾਈਆ। ਲਛਮਣ ਕਰ ਕੇ ਝਟ ਤਲਾਸ਼, ਜਲ ਠੰਡਾ ਲੈ ਕੇ ਆਈਆ। ਰਾਮ ਦੋਹਾਂ ਨੂੰ ਕਿਹਾ ਇਕੱਠੇ ਹੋ ਕੇ ਹੱਥ ਜੋੜ ਕੇ ਨਿਮਸਕਾਰ ਕਰ ਕੇ ਪੂਰਾ ਕਰੋ ਵਿਸ਼ਵਾਸ, ਵਾਸਤਾ ਰਾਮ ਨਾਲ ਜੁੜਾਈਆ। ਤੁਹਾਨੂੰ ਦੁੱਖ ਕੋਈ ਨਾ ਰਹੇ ਬਨਬਾਸ, ਮੈਂ ਸਦਾ ਤੁਹਾਡੇ ਪਾਸ, ਮੈਥੋਂ ਪਰੇ ਨਹੀਂ ਕੋਈ ਖ਼ਾਸ, ਹੁਣ ਮੈਂ ਤੱਤਾਂ ਵਾਲਾ ਬਾਹਰੋਂ ਤੇ ਅੰਦਰੋਂ ਪੁਰਖ ਅਬਿਨਾਸ਼, ਅਬਿਨਾਸ਼ੀ ਦਾ ਰੂਪ ਵਟਾਈਆ। ਲਕਸ਼ਮਣ ਮੈਂ ਨਹੀਂ ਹੋਣਾ ਨਾਸ਼, ਇਹ ਤਨ ਮਾਤਾ ਪਿਤਾ ਦਾ ਧਰਤੀ ੳਤੋਂ ਲਿਆ ਤੇ ਧਰਨੀ ਉਤੇ ਦੇਣਾ ਜਲਾਈਆ। ਮੇਰਾ ਓਸ ਥਾਂ ਨਿਵਾਸ, ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਮੁੜ ਕੇ ਆ ਜਾਵਾਂ ਆਪ,
❋
❋
ਬਣ ਕੇ ਰਥ ਰਥਵਾਹੀਆ। ਅਰਜਨ ਦਾ ਹੋਵੇ ਸਾਥ, ਬਿਨਾ ਜੋੜੀ ਤੋਂ ਰਾਮ ਰਹਿਣ ਕਦੇ ਨਾ ਪਾਈਆ। ਇਹ ਖੇਲ ਕਰਾਂ ਸਾਖਿਆਤ, ਦੁਆਪਰ ਵੇਖ ਵਖਾਈਆ। ਕਲਜੁਗ ਅੰਤਮ ਨਿਰਗੁਣ ਨੂਰ ਜੋਤ ਕਰਾਂ ਪਰਕਾਸ਼, ਵੇਦ ਵਿਆਸ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਰਿਹਾ ਉਠਾਈਆ। ਅਰਜਨ ਕਹੇ ਪ੍ਰਭੂ ਤੂੰ ਮੇਰੇ ਵੇਖੇ ਤੀਰ ਕਮਾਨ, ਚਿੱਲੇ ਜ਼ੋਰ ਨਾਲ ਚੜ੍ਹਾਈਆ। ਭਗਵਨ ਕਹੇ ਵਾਹ ਮੇਰੇ ਬਲਵਾਨ, ਇਹ ਤੇਰੇ ਵਿਚ ਵਡਿਆਈਆ। ਓਏ ਅਰਜਨ ਜੇ ਇਸਤਰੀ ਨਾਰੀ ਵਿਧਵਾ ਰੰਡੀ ਹੋ ਜਾਏ ਵਿਚ ਜਹਾਨ, ਓਸ ਨੂੰ ਉਂਗਲਾਂ ਵਾਲੀ ਤੱਕੇ ਲੋਕਾਈਆ। ਅਰਜਨ ਹੋ ਗਿਆ ਹੈਰਾਨ, ਹੈਰਾਨੀ ਅੰਦਰ ਡੇਰਾ ਲਾਈਆ। ਜਾਂ ਵੇਖਿਆ ਸਾਢੇ ਤਿੰਨ ਕਰੋੜ ਰਚਿਆ ਨਜ਼ਰੀ ਆਇਆ ਕਾਹਨ, ਬਿਨਾ ਕਾਹਨ ਤੋਂ ਅਰਜਨ ਦਾ ਤਨ ਵਜੂਦ ਕੰਮ ਕਿਸੇ ਨਾ ਆਈਆ। ਨਿਉਂ ਕਿ ਨਿਮਸਕਾਰ ਕੀਤੀ ਮੈਂ ਬਾਲ ਨਾਦਾਨ, ਬੱਚਾ ਨੱਢਾ ਤੇਰਾ ਅਖਵਾਈਆ। ਕ੍ਰਿਸ਼ਨ ਕਿਹਾ ਇਹ ਤੇਰੀ ਮੇਰੀ ਪਹਿਚਾਨ, ਦੋਵੇਂ ਮਿਲ ਕੇ ਸਾਝਾਂ ਝਟ ਲੰਘਾਈਆ। ਨਾ ਮੈਂ ਰਥਵਾਹੀ ਨਾ ਰਥਵਾਨ, ਮੈਂ ਮਾਲਕ ਕੁੱਲ ਜਹਾਨ ਤੁਹਾਡਾ ਰਸਤਾ ਕੀਤਾ ਆਸਾਨ, ਸੇਵਾਦਾਰ ਹੋ ਕੇ ਤੁਹਾਡੀ ਸੇਵ ਕਮਾਈਆ। ਇਹ ਰਸਤਾ ਦੱਸਣਾ ਨਿਮਰਤਾ ਵਿਚ ਗ਼ਰੀਬੀ ਵਿਚ ਹਲੀਮੀ ਵਿਚ ਰਹੋ ਵਿਚ ਜਹਾਨ, ਵਡਿਆਈ ਕੰਮ ਕਿਸੇ ਨਾ ਆਈਆ। ਜੇ ਅੱਖ ਨਾਲ ਤੱਕਣਾ ਤੇ ਤੱਕੋ ਸ੍ਰੀ ਭਗਵਾਨ, ਜੇ ਮਨ ਨਾਲ ਨੱਸਣਾ ਤੇ ਪੁੱਜੋ ਧਰਮ ਅਸਥਾਨ, ਜੇ ਤਨ ਕੋਠੇ ਵਿਚ ਵਸਣਾ ਮਮਤਾ ਸ਼ਰਅ ਨਾ ਰਹੇ ਬੇਈਮਾਨ, ਫੇਰ ਅਰਜਨ ਤੂੰ ਮੇਰਾ ਮੈਂ ਤੇਰਾ ਸਾਚਾ ਸੱਜਣਾ, ਖ਼ੁਸ਼ੀ ਪਿਆਰ ਦਾ ਦੇਵਾਂ ਧੂੜੀ ਮਜਨਾ, ਨਾਮ ਨੇਤਰ ਗਿਆਨ ਪਾਵਾਂ ਕਜਲਾ, ਨਿਜ ਨੈਣ ਚਕਸ਼ੂ ਸ਼ਿਵ ਨੇਤਰ ਇਕੋ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਅਰਜਨ ਕਹੇ ਕੀ ਕਲਜੁਗ ਵਰਤੇ ਕਲ, ਕਲ ਦੇ ਮਾਲਕ ਦੇ ਸਮਝਾਈਆ। ਕ੍ਰਿਸ਼ਨ ਕਿਹਾ ਇਹ ਮੇਰਾ ਵਲ ਛਲ, ਧੁਰ ਦੀ ਬਾਣ ਚਲੀ ਆਈਆ। ਜਿਸ ਵੇਲੇ ਵੇਲਾ ਵਕਤ ਆਵੇ ਓਸੇ ਵੇਲੇ ਕਰਾਂ ਗੱਲ, ਪਹਿਲੋਂ ਆਪਣਾ ਆਪ ਆਊਟ ਨਾ ਕੋਇ ਕਰਾਈਆ। ਅਰਜਨ ਕਰਮਾਂ ਦਾ ਸਭ ਨੂੰ ਦੇਣਾ ਫਲ, ਨਿਹਕਰਮੀ ਹੋ ਕੇ ਵੇਖ ਵਖਾਈਆ। ਭਗਤਾਂ ਦਾ ਮੇਟਣਾ ਦਵੈਤ ਵਾਲਾ ਸਲ, ਦੂਈ ਦਾ ਡੇਰਾ ਢਾਹੀਆ। ਜੋਤੀ ਜਾਤਾ ਹੋ ਕੇ ਅੰਦਰ ਜਾਵਾਂ ਰਲ, ਰਲ ਮਿਲ ਆਪਣਾ ਝਟ ਲੰਘਾਈਆ। ਜਿਹੜਾ ਲਹਿਣਾ ਦੇਣਾ ਪੂਰਬ ਲੇਖਾ ਰਾਜੇ ਬਲ, ਉਹ ਸਮਗਰੀ ਕਲਜੁਗ ਵਿਚ ਗੁਰਮੁਖਾਂ ਕੋਲੋਂ ਵਰਤਾਈਆ। ਨਾਮ ਸੰਦੇਸ਼ਾ ਧਰਮ ਦਵਾਰੇ ਦਾ ਘੱਲ, ਘਾਇਲ ਕਾਇਲ ਕਰਾਂ ਸ੍ਰਿਸ਼ਟ ਸਬਾਈਆ। ਜੇ ਕੋਈ ਸਚ ਦੇ ਮਾਰਗ ਜਾਏ ਚਲ, ਚਲਦਿਆਂ ਚਲਦਿਆਂ ਰਾਹ ਵਿਚ ਨਾ ਕੋਇ ਅਟਕਾਈਆ। ਸੀਤਾ ਫੜ ਕੇ ਗਲਾਸ ਜਲ, ਭਗਵਨ ਦੇ ਚਰਨਾਂ ਉਤੇ ਦਿਤਾ ਟਿਕਾਈਆ। ਭਗਵਨ ਨੇ ਅੱਗੋਂ ਹੱਥਾਂ ਨਾਲ ਲਿਆ ਠਲ੍ਹ, ਹੱਥ ਹੱਥ ਉਤੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਪੜਦਾ ਆਪ ਚੁਕਾਈਆ। ਜਲ ਕਹੇ ਕਿਉਂ ਮੈਨੂੰ ਪ੍ਰਭੂ ਚੁਕਿਆ, ਭੇਵ ਦੇਣਾ ਖੁਲ੍ਹਾਈਆ। ਨਿਮਰਤਾ ਵਿਚ ਪੁੱਛਿਆ, ਨਿਉਂ ਨਿਉਂ ਸੀਸ ਝੁਕਾਈਆ। ਭਗਵਨ ਕਿਹਾ ਕਲਜੁਗ ਅੰਤ ਸ੍ਰਿਸ਼ਟੀ ਦਾ ਬੂਟਾ ਦਿਸੇ ਸੁੱਕਿਆ, ਬਿਨ ਰਾਮ ਦੇ ਪਾਣੀ ਹਰਾ ਨਾ ਕੋਇ ਕਰਾਈਆ। ਓਸ ਵੇਲੇ ਬੜੀਆਂ ਸਿਫ਼ਤਾਂ ਨਾਲ ਰਾਗਾਂ ਨਾਲ ਸਾਜਾਂ ਨਾਲ ਸਭ ਨੇ ਪੜ੍ਹਨੀਆਂ ਗ੍ਰੰਥਾਂ ਵਾਲੀਆਂ ਤੁੱਕਿਆ, ਉਚੀ ਬੋਲ ਬੋਲ ਸੁਣਾਈਆ। ਜਿਸ ਵੇਲੇ ਪ੍ਰਭ ਨੇ ਓਨ੍ਹਾਂ ਨੂੰ ਪੁੱਛਿਆ, ਆਪਣਾ ਆਪ ਸਕੇ ਨਾ ਕੋਇ ਬਚਾਈਆ। ਜਲ ਕਹੇ ਐ ਪ੍ਰਭੂ ਕੀ ਕੋਈ
❋
❋
ਤੇਰੇ ਨਾਲੋਂ ਵੀ ਰੁੱਠਿਆਂ, ਰਾਮ ਨੇ ਥੋੜ੍ਹਾ ਦਿਤਾ ਹਿਲਾਈਆ। ਗਲਾਸ ਦੇ ਵਿਚ ਰੱਖ ਕੇ ਗੂਠਿਆ, ਫੇਰ ਬਾਕੀ ਚਾਰੇ ਉਂਗਲਾਂ ਦਿਤੀਆਂ ਛੁਹਾਈਆ। ਓ ਪਾਣੀ ਔਹ ਵੇਖ ਚਾਰ ਵੇਦ ਦਾ ਗਿਆਤਾ ਮੇਰੇ ਨਾਲੋਂ ਰੁੱਸਿਆਂ, ਰਾਵਣ ਦਏ ਦੁਹਾਈਆ। ਜਲ ਕਹੇ ਪ੍ਰਭੂ ਤੈਨੂੰ ਕਿਉਂ ਨਹੀਂ ਆਉਂਦਾ ਗੁੱਸਿਆ, ਗੁਸਤਾਖੀ ਅੰਦਰੋਂ ਦੇ ਮੁਕਾਈਆ। ਰਾਮ ਕਹੇ ਇਹ ਧੁਰ ਦਾ ਵਰ ਜਿਸ ਦੇ ਕਾਰਨ ਮੈਂ ਲੋਕਮਾਤ ਵਿਚ ਉਠਿਆ, ਰਾਮ ਦਾ ਰੂਪ ਵਟਾਈਆ। ਜਲ ਇਹ ਸਭ ਦਾ ਬੂਟਾ ਜਾਣਾ ਪੁੱਟਿਆ, ਬਿਨਾ ਰਾਮ ਤੋਂ ਰਾਮ ਦੀ ਪਏ ਦੁਹਾਈਆ। ਸੀਤਾ ਵੇਖ ਕਲਜੁਗ ਸਭ ਦਾ ਦਿਸੇ ਕਾਇਆ ਖ਼ਾਲੀ ਠੂਠਿਆ, ਅੰਮ੍ਰਿਤ ਜਲ ਨਜ਼ਰ ਕਿਸੇ ਨਾ ਆਈਆ। ਸਾਰਿਆਂ ਨੇ ਮਾਇਆ ਮਮਤਾ ਨਾਲ ਹਉਮੇ ਹੰਗਤਾ ਨਾਲ ਵਿਸ਼ਿਆਂ ਵਿਚ ਰੰਗ ਮਾਨਣਾ ਨਾਲ ਝੂਟਿਆ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਓਸ ਵੇਲੇ ਰਾਮ ਦਾ ਰਾਮ ਨੂਰ ਨੁਰਾਨਾ ਆਪਣੀ ਧਾਰ ਵਿਚੋਂ ਆਪੇ ਆਵੇ ਫੁੱਟਿਆ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਹ ਮੇਲ ਲਵੇ ਜਿਹੜੇ ਕਰਮ ਕਰ ਕੇ ਟੁੱਟਿਆ, ਟੁੱਟਿਆਂ ਗੰਢ ਪਵਾਈਆ। ਓਨੇ ਚਿਰ ਨੂੰ ਇਕ ਗਡਰੀਆ ਉਥੋਂ ਸੀਤਾਫਲ ਦਾ ਲੈ ਕੇ ਆ ਗਿਆ ਗੁਛਿਆ, ਪੰਜ ਪੰਜ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸੀਤਾਫਲ ਕਹੇ ਮੈਂ ਹੋਇਆ ਫਲੀ ਭੂਤ, ਪੰਜ ਭੂਤ ਮਿਲੇ ਵਡਿਆਈਆ। ਮੇਰਾ ਤਾਣਾ ਪੇਟਾ ਇਕੋ ਸੂਤ, ਸੂਤਰਧਾਰੀ ਦਇਆ ਕਮਾਈਆ। ਮੈਂ ਕਰ ਕੇ ਆਇਆ ਕੂਚ, ਕੂਚਾ ਗਲੀ ਫੇਰਾ ਪਾਈਆ। ਵੇਖ ਮੈਨੂੰ ਇਹ ਪੁਰਾਣਾ ਦੁੱਖ, ਦੁੱਖ ਦਰਦ ਨਾ ਕੋਇ ਮਿਟਾਈਆ। ਧੰਨ ਭਾਗ ਜੇ ਮੈਨੂੰ ਕਿਸੇ ਲਿਆਂਦਾ ਚੁੱਕ, ਰਾਮ ਦੀ ਭੇਟ ਚੜ੍ਹਾਈਆ। ਮੈਂ ਤੱਕ ਕੇ ਏਸ ਦਾ ਮੁਖ, ਆਪਣਾ ਜਨਮ ਲਿਆ ਬਦਲਾਈਆ। ਏਸੇ ਕਾਰਨ ਗੁਰੂ ਗੋਬਿੰਦ ਨੂੰ ਪਰਗਟਾਉਣੇ ਪਏ ਪੰਜ ਸੁਤ, ਜਿਨ੍ਹਾਂ ਨੂੰ ਪੰਜ ਪਿਆਰੇ ਕਹਿ ਕੇ ਸਾਰੇ ਗਾਈਆ। ਸੀਤਾ ਕਹੇ ਪ੍ਰਭੂ ਦੱਸ ਹੋਰ ਕੁੱਛ, ਭੇਵ ਅਭੇਦ ਖੁਲ੍ਹਾਈਆ। ਰਾਮ ਕਿਹਾ ਮੈਂ ਓਸ ਵੇਲੇ ਤਤ ਵਜੂਦ ਨਹੀਂ ਰੱਖਣਾ, ਸਰੀਰ ਨਹੀਂ ਰੱਖਣਾ, ਆਪਣਿਆਂ ਸੰਤਾਂ ਭਗਤਾਂ ਦੇ ਕਾਇਆ ਮੰਦਰ ਅੰਦਰ ਵਿਚ ਲੁਕਣਾ ਓਸ ਗੁੱਠ, ਜਿਥੋਂ ਜਗਤ ਅੱਖਾਂ ਵਾਲਾ ਵੇਖਣ ਕੋਇ ਨਾ ਪਾਈਆ। ਅੰਦਰੇ ਅੰਦਰ ਲਵਾਂ ਪੁਛ, ਸ਼ਬਦ ਸ਼ਬਦੀ ਧਾਰ ਮਿਲਾਈਆ। ਸਚ ਦੀ ਦੇ ਕੇ ਸੁੱਚ, ਸਤਿ ਦੇ ਨਾਲ ਕਰਾਂ ਕੁੜਮਾਈਆ। ਬਣ ਕੇ ਅਬਿਨਾਸ਼ੀ ਅਚੁੱਤ, ਚੇਤਨ ਸੁਰਤੀ ਦਿਆਂ ਕਰਾਈਆ। ਸੀਤਾ ਜੁਗ ਚੌਕੜੀ ਰਾਮ ਦੀ ਮੰਜ਼ਲ ਗਈ ਕਦੀ ਨਹੀਂ ਮੁਕ, ਪਾਂਧੀ ਦਾ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਸੀਤਾ ਕਹੇ ਪ੍ਰਭੂ ਕੀ ਫੇਰ ਆਉਂਗੇ। ਆਪਣੀ ਦਇਆ ਕਮਾਉਗੇ। ਸਤਿ ਦਾ ਡੰਕ ਵਜਾਉਗੇ। ਬ੍ਰਹਮ ਮਤ ਦਾ ਸਬਕ ਪੜ੍ਹਾਉਗੇ। ਨਿਜ ਨੇਤਰ ਅੱਖ ਦਾ ਪੜਦਾ ਲਾਹੋਗੇ। ਉਜੜੀ ਦੁਨੀਆ ਫੇਰ ਵਸਾਉਗੇ। ਜੰਗਲ ਬੇਲਿਆਂ ਵਿਚ ਫਿਰ ਕੇ ਝਟ ਲੰਘਾਉਗੇ। ਕੀ ਸੀਤਾ ਆਪਣੀ ਨਾਲ ਲਿਆਉਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਕੀ ਅਗਲੀ ਰਾਸ ਰਚਾਉਗੇ। ਰਾਮ ਕਹੇ ਮੈਂ ਆਵਾਂਗਾ। ਨਿਰਗੁਣ ਸਰਗੁਣ ਖੇਲ ਖਿਲਾਵਾਂਗਾ। ਕਾਹਨਾ ਕ੍ਰਿਸ਼ਨਾ ਰੂਪ ਵਟਾਵਾਂਗਾ। ਸੀਸ ਤਾਜ ਇਕ ਟਿਕਾਵਾਂਗਾ। ਮੁਕੰਦ ਮਨੋਹਰ ਲਖਮੀ ਨਰਾਇਣ ਆਪ ਅਖਵਾਵਾਂਗਾ। ਭਗਤ ਸੁਹੇਲਾ ਬਣ ਕੇ ਸੋਭਾ ਪਾਵਾਂਗਾ। ਗ਼ਰੀਬ ਨਿਮਾਣੇ ਗੋਦ ਉਠਾਵਾਂਗਾ। ਹੰਕਾਰੀਆਂ ਗੜ੍ਹ ਤੁੜਾਵਾਂਗਾ। ਕੰਨਿਆ ਦੀ ਲਾਜ ਰਖਾਵਾਂਗਾ। ਜਮਨਾ ਤੇ ਸੋਭਾ ਪਾਵਾਂਗਾ। ਗੋਪੀਆਂ ਦੀ ਰਾਸ ਰਚਾਵਾਂਗਾ। ਨਿਜ ਨੇਤਰ ਲੋਚਨ ਨੈਣ
❋
❋
ਅੱਖ ਖੁਲ੍ਹਾਵਾਂਗਾ। ਮੁਕਟ ਬੈਣ ਸੋਭਾ ਪਾਵਾਂਗਾ। ਤਖ਼ਤ ਤਾਜ ਸਰਬ ਉਲਟਾਵਾਂਗਾ। ਧਰਮ ਜੈਕਾਰ ਇਕ ਜਣਾਵਾਂਗਾ। ਭਗਤਾਂ ਦਾ ਰਥਵਾਹੀ ਬਣ ਕੇ ਰਥ ਚਲਾਵਾਂਗਾ। ਗੀਤਾ ਦਾ ਗਿਆਨ ਅੱਠ ਦਸ, ਅਠਾਰਾਂ ਵੰਡ ਵੰਡਾਵਾਂਗਾ। ਅੰਮ੍ਰਿਤ ਦੇ ਕੇ ਰਸ, ਨਿਝਰ ਝਿਰਨਾ ਇਕ ਝਿਰਾਵਾਂਗਾ। ਅੰਤਮ ਸਭ ਕੁਛ ਕਰ ਕੇ ਭੱਠ, ਸ਼ਾਹ ਸੁਲਤਾਨਾਂ ਖ਼ਾਕ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਵਾਂਗਾ। ਰਾਮ ਕਹੇ ਮੈਂ ਜੁਗ ਜੁਗ ਵੇਸ ਵਟਾਉਂਦਾ ਹਾਂ। ਜੁਗ ਚੌਕੜੀ ਖੇਲ ਖਿਲਾਉਂਦਾ ਹਾਂ। ਬੋਧ ਰੂਪ ਆਪ ਧਰਾਉਂਦਾ ਹਾਂ। ਈਸਾ ਮੂਸਾ ਮੁਹੰਮਦ ਕਲ ਵਰਤਾਉਂਦਾ ਹਾਂ। ਨਾਨਕ ਗੋਬਿੰਦ ਡੰਕ ਸੁਣਾਉਂਦਾ ਹਾਂ। ਫਿਰ ਆਪਣਾ ਆਪ ਜਣਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧਾਰ ਇਕ ਸੁਣਾਉਂਦਾ ਹਾਂ। ਸੀਤਾ, ਮੈਂ ਤੇਈ ਅਵਤਾਰ ਈਸਾ ਮੂਸਾ ਮੁਹੰਮਦ ਨਾਨਕ ਗੇਬਿੰਦ ਖੇਲ ਖਿਲਾ ਕੇ ਜਾਵਾਂ ਛੁਪ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟੀ ਵਿਚ ਹੋ ਜਾਏ ਅੰਧੇਰ ਘੁਪ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਕੇ ਕੋਈ ਹਉਮੇ ਦਾ ਮਿਟਾ ਸਕੇ ਨਾ ਦੁੱਖ, ਕਿਉਂ ਵਿਸ਼ਵਾਸ਼ ਘਾਤੀ ਹੋਏ ਲੋਕਾਈਆ। ਧਰਮ ਦਵਾਰੇ ਰਹੇ ਨਾ ਕੋਈ ਸੁੱਚ, ਠੱਗ ਚੋਰ ਯਾਰ ਧੀਆਂ ਭੈਣਾਂ ਲੈਣ ਤਕਾਈਆ। ਜਗਤ ਸਾਧਾਂ ਸੰਤਾਂ ਦੇ ਭੇਖਾਂ ਵਾਲੇ ਫਿਰਨੇ ਵੱਗ, ਓਨ੍ਹਾਂ ਦਾ ਵਾਗੀ ਨਜ਼ਰ ਕੋਇ ਨਾ ਆਈਆ। ਜਿਧਰ ਵੇਖੋ ਚਾਰ ਕੁੰਟ ਲੱਗੀ ਅੱਗ, ਅਗਨੀ ਅੱਗ ਨਾ ਕੋਇ ਬੁਝਾਈਆ। ਸੀਤਾ ਕਹੇ ਮਹਾਰਾਜ, ਕੀ ਪਾਪ ਦੀ ਵੀ ਕੋਈ ਹੱਦ, ਇਹ ਵੀ ਭੇਵ ਖੁਲ੍ਹਾਈਆ। ਰਾਮ ਕਿਹਾ ਸੁਣ ਲੈ ਮੇਰਾ ਨਦ, ਜੋ ਸ਼ਬਦ ਵਾਲਾ ਸੁਣਾਈਆ। ਜਿੰਨਾਂ ਚਿਰ ਇਹ ਖੇਲ ਨਾ ਹੋਵੇ ਵਿਚ ਜਗ, ਓਨ੍ਹਾਂ ਚਿਰ ਰਾਮ ਨੂੰ ਆਉਣ ਦਾ ਕਲ ਵਿਚ ਕੋਈ ਮੌਕਾ ਦੇਵੇ ਨਾ ਰਾਈਆ। ਫੇਰ ਸਾਰੇ ਦੁੱਖਾਂ ਵਿਚ ਲੈਣ ਸੱਦ, ਓ ਧੁਰ ਦੇ ਰਾਮ, ਓ ਧੁਰ ਦੇ ਕਾਨ੍ਹ, ਓ ਧੁਰ ਦੇ ਅਮਾਮ, ਓ ਧੁਰ ਦੇ ਭਗਵਾਨ, ਧੁਰ ਦਾ ਦੇ ਦਾਨ, ਤੇਰਾ ਧਰਮ ਝੁੱਲੇ ਨਿਸ਼ਾਨ, ਨਿਸ਼ਾਨੇ ਸਾਰੇ ਦੇ ਮਿਟਾਈਆ। ਤੂੰ ਦਾਤਾ ਮਿਹਰਵਾਨ, ਕਿਉਂ ਵਿਚ ਵਾੜਿਆ ਸਭ ਦੇ ਸ਼ੈਤਾਨ, ਸ਼ਰਅ ਕੀਤੀ ਬੇਈਮਾਨ, ਸਾਬਤ ਰਿਹਾ ਨਾ ਕਿਸੇ ਦਾ ਈਮਾਨ, ਇਹ ਸਾਰੇ ਤੇਰੇ ਇਨਸਾਨ, ਕਿਉਂ ਇਨਸਾਨੀਅਤ ਦਿਤੀ ਗਵਾਈਆ। ਸੀਤਾ ਓਸ ਵੇਲੇ ਫੇਰ ਮੈਨੂੰ ਆਪਣੇ ਭਗਤਾਂ ਦੀ ਜ਼ਰੂਰ ਕਰਨੀ ਪਏ ਪਹਿਚਾਣ, ਜੋਤੀ ਜਾਤਾ ਹੋ ਕੇ ਫਿਰਾਂ ਵਿਚ ਜਹਾਨ, ਕਾਇਆ ਦੇ ਮੰਦਰ ਵੇਖਾਂ ਛੱਡ ਦੇਵਾਂ ਜਗਤ ਮਕਾਨ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਕਦੇ ਨਾ ਜਾਈਆ। ਮੇਰਾ ਜਦੋਂ ਬਣਿਆ ਸੁਹੰਜਣਾ ਭਗਤਾਂ ਦੇ ਨਾਲ ਵਿਧਾਨ, ਕ੍ਰਿਸ਼ਨ ਤੇ ਅਰਜਨ ਮੇਰੀ ਦੇ ਕੇ ਜਾਣ ਗਵਾਹੀਆ। ਕਾਗਦ ਕਲਮ ਨਾਲ ਲੇਖਾ ਲਿਖਣਾ ਮਹਾਨ, ਕਾਤਬ ਚਲੇ ਨਾ ਕੋਇ ਚਤੁਰਾਈਆ। ਇਹ ਅਗੰਮੀ ਫ਼ਰਮਾਨ, ਜਿਹੜਾ ਅੱਜ ਤਕ ਨਹੀਂ ਆਇਆ ਕਿਸੇ ਦੇ ਵਿਚ ਧਿਆਨ, ਅੱਖਰਾਂ ਵਿਚ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਥ ਦਾ ਰਥਵਾਹੀ ਆਪਣੀ ਖੇਲ ਖਿਲਾਈਆ। ਅਰਜਨ ਕਹੇ ਕੀ ਭਗਵਨ ਤੇਰਾ ਖੇਲ, ਪੜਦਾ ਦੇ ਚੁਕਾਈਆ। ਕਿਸ ਬਿਧ ਲਵੇਂ ਮੇਲ, ਆਪਾ ਜੋੜ ਜੁੜਾਈਆ। ਭਗਵਨ ਕਿਹਾ ਮੇਰਾ ਪਰਕਾਸ਼ ਬਿਨ ਬਾਤੀ ਬਿਨ ਤੇਲ, ਘਰ ਘਰ ਕਰਾਂ ਰੁਸ਼ਨਾਈਆ। ਮੈਂਨੂੰ ਭਗਤਾਂ ਨੂੰ ਮਿਲਣ ਦਾ ਸਦਾ ਵਿਹਲ, ਹੋਰ ਕੰਮ ਕੰਮ ਕਿਸੇ ਨਾ ਆਈਆ। ਜਿਹੜਾ ਮੈਂਨੂੰ ਭੁੱਲੇ ਰਾਮ ਕਹੇ ਉਹ ਮੈਂ ਧੱਕ ਦੇਵਾਂ ਧਰਮ ਰਾਏ ਦੀ ਜੇਲ੍ਹ, ਚਿੱਤਰ ਗੁਪਤ ਲੇਖਾ ਸੁਣਾ ਕੇ ਚੁਰਾਸੀ ਵਿਚ
❋
❋
ਸੁਟਾਈਆ। ਜੇ ਮੰਨੇ ਸੀਤਾ ਹੁਣ ਤੱਕ ਸਭ ਤੋਂ ਨਵੇਲ, ਵੱਖਰੇ ਘਰ ਡੇਰਾ ਲਾਈਆ। ਜਿਥੇ ਪੁਹੰਚਣ ਵਿਚ ਸਾਰੇ ਹੋ ਜਾਣ ਫ਼ੇਲ੍ਹ, ਜੇ ਮੈਂ ਆਪਣੀ ਕਿਰਪਾ ਕਰਾਂ ਮਾਤਲੋਕ ਵਿਚ ਨਿਰਗੁਣ ਲਵਾਂ ਮਨਾਈਆ। ਏਸੇ ਕਰ ਕੇ ਮੈਂਨੂੰ ਈਸਾ ਮੂਸਾ ਮੁਹੰਮਦ ਸਾਰੇ ਕਹਿੰਦੇ ਬਾਪ, ਪਿਤਾ ਪੁਰਖ ਅਕਾਲ ਕਹਿ ਕੇ ਗੋਬਿੰਦ ਗਿਆ ਗਾਈਆ। ਜੇ ਕੋਈ ਮੇਰਾ ਮਜ਼ਮੂਨ ਮੇਰਾ ਕਾਨੂੰਨ ਲਏ ਵਾਚ, ਵਿਚਾਰ ਦੀ ਲੋੜ ਰਹੇ ਨਾ ਰਾਈਆ। ਮੇਰਾ ਸਭ ਤੋਂ ਵੱਖਰਾ ਬਾਗ਼, ਜਿਥੇ ਚਾਰ ਜੁਗ ਦਾ ਹਿਸਾਬ, ਬਿਨਾ ਅੱਖਰਾਂ ਤੋਂ ਕਿਤਾਬ, ਰੱਖੀ ਹਕ ਮਹਿਰਾਬ, ਜਿਥੇ ਨਵਾਬ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਓਸ ਦੇ ਅੱਗੇ ਸਾਰੇ ਹੋ ਜਾਣ ਲਾ ਜਵਾਬ, ਜਿਸ ਵੇਲੇ ਜਵਾਬ ਤਲਬੀ ਵਿਚ ਗੁਰ ਅਵਤਾਰ ਪੈਗ਼ੰਬਰਾਂ ਪੁਛ ਪੁਛਾਈਆ। ਸੀਤਾ ਕੁਛ ਹੋਰ ਦਿਸਦਾ ਕੋਈ ਨਾਨਕ ਦਾ ਖੇਲ ਹੋਣਾ ਵਿਚ ਬਗ਼ਦਾਦ, ਬਗ਼ਲਗੀਰ ਹਿੰਦੂ ਮੁਸਲਿਮ ਲਏ ਕਰਾਈਆ। ਗੋਬਿੰਦ ਦੀ ਪੁਰਖ ਅਕਾਲ ਨੇ ਕਰਨੀ ਇਮਦਾਦ, ਮਾਛੂਵਾੜੇ ਸੇਜ ਸੁਹਾਈਆ। ਫੇਰ ਸਦੀ ਚੌਧਵੀਂ ਆਪਣਿਆਂ ਭਗਤਾਂ ਦੀ ਖੋਲ੍ਹਣੀ ਜਾਗ, ਸੂਫ਼ੀਆਂ ਸੰਤਾਂ ਲਏ ਉਠਾਈਆ। ਅੰਦਰ ਦੇ ਕੇ ਵੈਰਾਗ, ਵੈਰੀ ਦੀ ਵੈਰੀਆਂ ਨਾਲ ਸੁਲਹਾ ਦੇਣੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅਰਜਨ ਕਹੇ ਮੇਰੀ ਆਰਜ਼ੂ ਇਕ ਖ਼ਾਹਿਸ਼, ਬੇਨੰਤੀ ਦਿਆਂ ਸੁਣਾਈਆ। ਕੀ ਪ੍ਰਭੂ ਤੈਨੂੰ ਭਗਤ ਕਰਨ ਤਲਾਸ਼, ਬਣ ਖੰਡ ਖੋਜਣ ਜਾਈਆ। ਕ੍ਰਿਸ਼ਨ ਨੇ ਕਿਹਾ ਅਰਜਨ ਮੈਂ ਜਦੋਂ ਮਿਲਾਂ ਤੇ ਭਗਤਾਂ ਨੂੰ ਮਿਲਾਂ ਆਪ, ਲੱਭਿਆਂ ਹੱਥ ਕਿਸੇ ਨਾ ਆਈਆ। ਇਕੋ ਦੱਸਾਂ ਜਾਪ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਈਆ। ਜਿਥੇ ਨਾ ਕੋਇ ਪੁੰਨ ਨਾ ਕੋਈ ਪਾਪ, ਓਥੇ ਭਗਤ ਭਗਵਾਨ ਰਹਿ ਕੇ ਆਪਣਾ ਝਟ ਲੰਘਾਈਆ। ਇਹ ਜਿਨ੍ਹਾਂ ਨੂੰ ਪੂਰਾ ਦੇਵਾਂ ਵਿਸ਼ਵਾਸ, ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਉਹ ਸਦਾ ਵਸਣ ਮੇਰੇ ਪਾਸ, ਏਥੇ ਓਥੇ ਹੋਵੇ ਨਾ ਕਦੇ ਜੁਦਾਈਆ। ਕਿਉਂ ਰਾਮ ਸਰਬ ਗੁਣਾ ਗੁਣਤਾਸ, ਭਰਪੂਰ ਰਿਹਾ ਸਰਬ ਠਾਈਂਆ। ਜੁਗ ਜੁਗ ਜਨ ਭਗਤਾਂ ਦੀ ਪੂਰੀ ਕਰੇ ਆਸ, ਸੂਫ਼ੀ ਸੰਤ ਫ਼ਕੀਰਾਂ ਆਪਣੇ ਰਾਹ ਚਲਾਈਆ। ਅਰਜਨ ਕਹੇ ਪ੍ਰਭੂ ਮੈਂ ਹੈਰਾਨ ਕਿਥੋਂ ਸਿੱਖੀ ਜਾਚ, ਦਰੋਣਾਚਾਰਜ ਕੋਲ ਪੜ੍ਹਨ ਕਦੇ ਨਾ ਜਾਈਆ। ਕਿਰਪਾ ਚਾਰਜ ਤੇਰੇ ਹੱਥ ਵਿਚ ਕਦੀ ਨਹੀਂ ਫੜਾਈ ਰਾਸ, ਗੋਪੀਆਂ ਨਾਲ ਖੇਲ ਕੇ ਆਪਣਾ ਝਟ ਲੰਘਾਈਆ। ਸਾਰਿਆਂ ਨਾਲੋਂ ਕਰ ਕੇ ਬਾਈਕਾਟ, ਕਿਉਂ ਅਰਜਨ ਦੀ ਸੇਵ ਕਮਾਈਆ। ਭਗਵਾਨ ਹੱਸ ਕੇ ਕਿਹਾ ਅਰਜਨ ਆਹ ਵੇਖ ਮੇਰਾ ਮਸਤਕ ਮਾਥ, ਅਰਜਨ ਨੇਤਰ ਨੈਣ ਉਠਾਈਆ। ਜਾਂ ਵੇਖਿਆ ਉਹਦੇ ਵਿਚ ਦੋਹਾਂ ਦੀ ਇਕ ਜਾਤ, ਦੂਜਾ ਨਜ਼ਰ ਕੋਇ ਨਾ ਆਈਆ। ਕ੍ਰਿਸ਼ਨ ਕਹੇ ਔਹ ਤੱਕ ਅਰਜਨ ਕਲਜੁਗ ਦੀ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਓਸ ਵੇਲੇ ਭਗਤ ਭਗਵਾਨ ਦਾ ਜਿੰਨਾਂ ਚਿਰ ਨਾ ਬਣਿਆ ਸਮਾਜ, ਓਨ੍ਹਾਂ ਚਿਰ ਸ੍ਰਿਸ਼ਟੀ ਦੀ ਦ੍ਰਿਸ਼ਟੀ ਸੁਖ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖ ਕਰਾਈਆ। ਸੀਤਾ ਜੋਰ ਨਾਲ ਕੰਬੀ, ਨੇਤਰ ਨੈਣਾਂ ਨੀਰ ਵਹਾਈਆ। ਜਾਂ ਵੇਖਿਆ ਕਿਸੇ ਦੀ ਧੋਤੀ ਕਿਸੇ ਦੀ ਤੰਬੀ, ਕੋਈ ਤਹਿਮਤ ਵਾਲਾ ਨਜ਼ਰੀ ਆਈਆ। ਸਭ ਦੇ ਉਤੇ ਮਜ਼੍ਹਬਾਂ ਦੀ ਪਾਬੰਦੀ, ਸ਼ਰਅ ਵਿਚ ਡਰ ਕੇ ਪ੍ਰਭ ਨੂੰ ਗਏ ਭੁਲਾਈਆ। ਕੋਈ ਕਹੇ ਮੇਰੀ ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਨਾਲ ਪਈ ਗੰਢੀ, ਕੋਈ ਨਾਨਕ ਗੋਬਿੰਦ ਓਟ ਤਕਾਈਆ। ਕੋਈ ਕਹੇ ਸਾਡੀ ਰਸਮ ਰਿਵਾਜ ਚੰਗੀ, ਮੁੱਛ ਦਾਹੜੀ ਕੇਸਾਂ ਨਾਲ ਸੁਹਾਈਆ। ਸੀਤਾ ਕਹੇ, ਹਾਏ ਰਾਮ ਮੈਂਨੂੰ ਸਭ ਦੀ ਆਤਮਾ ਓਸ ਰਾਮ
❋
❋
ਨਾਲੋਂ ਵਿਛੜੀ ਦਿਸੇ ਰੰਡੀ, ਕੰਤ ਸੁਹਾਗ ਨਜ਼ਰ ਕੋਇ ਨਾ ਆਈਆ। ਭਾਵੇਂ ਕੋਈ ਤੀਰਥ ਨਾਹਵੇ ਗੋਦਾਵਰੀ ਜਮਨਾ ਸੁਰਸਤੀ ਗੰਗੀ, ਜਿੰਨਾਂ ਚਿਰ ਮੇਰੇ ਪ੍ਰੇਮ ਦੀ ਚੜ੍ਹੇ ਨਾ ਅੰਦਰ ਰੰਗੀ, ਦੁਰਮਤ ਮੈਲ ਨਾ ਕੋਇ ਧਵਾਈਆ। ਭਾਵੇਂ ਨਹਾ ਧੋ ਮੁਖ ਸਵਾਰ ਜਗਤ ਵੈਰਾਗਣ ਮੇਂਢੀ ਸੀਸ ਵਾਹਵੇ ਕੰਘੀ, ਬਿੰਦੀ ਤਿਲਕ ਸੰਧੂਰ ਲਗਾਈਆ। ਉਹ ਵੀ ਭਾਗਾਂ ਮੰਦੀ, ਜਿਨ੍ਹਾਂ ਨੂੰ ਮਿਲਿਆ ਨਾ ਰਾਮ ਬੇਪਰਵਾਹੀਆ। ਭਾਵੇਂ ਕੋਈ ਰੋਜ਼ ਸੇਵਾ ਕਮਾਏ ਪਿੰਡੀ, ਅਸ਼ਟਭੁਜ ਜੋਤ ਜਵਾਲਾ ਸਿੰਘ ਸਵਾਰ ਸ਼ਸਤਰਧਾਰੀ ਕਿਰਚ ਕਟਾਰ ਕਰੇ ਨੰਗੀ, ਲਾਲ ਭੂਸ਼ਣ ਸੋਭਾ ਪਾਈਆ। ਜਿੰਨਾਂ ਚਿਰ ਪ੍ਰਭੂ ਦੇ ਨਾਮ ਦੀ ਅੰਦਰੋਂ ਨਾ ਆਏ ਸੁਗੰਧੀ, ਓਨਾਂ ਚਿਰ ਪਾਬੰਦੀ ਨਾ ਕੋਇ ਕਟਾਈਆ। ਸੀਤਾ ਕਹੇ ਪ੍ਰਭੂ ਮੈਂ ਕੀ ਦੱਸਾਂ ਮੈਨੂੰ ਕਲਜੁਗ ਦੇ ਵਿਚ ਬੜੇ ਬੜੇ ਬੜੇ ਜਗਤ ਸਾਧ ਦਿਸਦੇ ਪਖੰਡੀ, ਜੋ ਪਖੰਡ ਵਿਚ ਲੋਕਾਂ ਦੀਆਂ ਧੀਆਂ ਭੈਣਾਂ ਲੈ ਕੇ ਨੱਠ ਜਾਈਆ। ਲਛਮਣ ਕਿਹਾ ਓ ਸੀਤਾ ਮੈਂ ਬੜਾ ਸੂਰਬੀਰ ਜੰਗੀ, ਜਗਤ ਦਾ ਮਾਲਕ ਇਕ ਅਖਵਾਈਆ। ਜਿਸ ਵੇਲੇ ਮੇਰੇ ਰਾਮ ਦੇ ਪਿਆਰਿਆਂ ਵਲ ਅੱਖ ਕੀਤੀ ਨੰਗੀ, ਮੈਂ ਸਿਰ ਧੜ ਅੱਡ (ਦਿਆਂ) ਕਰਾਈਆ। ਪ੍ਰਭੂ ਦੇ ਪਿਆਰਿਆਂ ਨੂੰ ਸਦਾ ਪਵਣ ਆਵੇ ਠੰਡੀ, ਅਗਨੀ ਤਤ ਨਾ ਕੋਇ ਤਪਾਈਆ। ਤੁਸੀਂ ਸਭ ਨੇ ਵੇਖਿਆ ਮੁਨੀ ਸੁਸ਼ੀਲ ਕੁਮਾਰ ਕਿਸ ਤਰ੍ਹਾਂ ਫਿਰਦਾ ਸੀ ਪੈਰੀਂ ਨੰਗੀ, ਇਸ ਤੋਂ ਵੱਡੀ ਹੋਰ ਸੀਤਾ ਕਿਹੜੀ ਨਜ਼ਰੀ ਆਈਆ। ਇਹ ਕਿਸੇ ਦਵਾਰਿਉਂ ਮੰਗ ਨਹੀਂ ਮਿਲਦੀ ਮੰਗੀ, ਆਪਣੀ ਕਮਾਈ ਆਪਣੀ ਸੁਰਤੀ ਆਪ ਪਰਨਾਈਆ। ਆਪੇ ਧੀ ਆਪੇ ਜਵਾਈ, ਸਹੁਰਾ ਪੇਈਆ ਆਪੇ ਆਪ ਅਖਵਾਈਆ। ਇਹੇ ਖ਼ੁਸ਼ੀ ਜਿਸ ਦੀ ਸਦਾ ਵੱਜਦੀ ਰਹੇ (ਸ਼ਹਿਨਾਈ), ਢੋਲ ਢਮੱਕਿਆਂ ਵਿਚ ਜਗਤ ਦੀ ਹੋਵੇ ਕੁੜਮਾਈਆ। ਭਗਤਾਂ ਵਿਚ ਭਗਵਨ ਪ੍ਰੇਮ ਦੀ ਧਾਰ ਚਲਾਈ, ਸ਼ਾਦੀਆਂ ਵਾਲਿਉ ਸੁਣ ਲਉ ਕੰਨ ਲਾਈ, ਇਕ ਦੂਜੇ ਨਾਲੋਂ ਕਦੀ ਨਹੀਂ ਕਰਨੀ ਜੁਦਾਈ, ਨਾਰ ਕੰਤ ਸਾਂਝਾ ਮਿਲ ਕੇ ਝਟ ਲੰਘਾਈਆ। ਸੇਵਾ ਵਿਚ ਰਹੇ ਨਾ ਕੋਇ ਊਣਤਾਈ, ਪਤੀਬਰਤ ਹੋ ਕੇ ਸਾਚਾ ਮਾਰਗ ਦੇਣਾ ਵਖਾਈਆ। ਪਤੀ ਨੇ ਕਦੀ ਨਹੀਂ ਬਣਨਾ ਕਸਾਈ, ਬਿਨਾ ਸੋਚੇ ਸਮਝੇ ਆਪਣੀ ਨਾਰੀ ਨੂੰ ਦਏ ਸਤਾਈਆ। ਦੋਹਾਂ ਦਾ ਸਾਂਝਾ ਪਿਆਰ ਤੇ ਇਕੋ ਵਾਗ ਰਖਾਈ, ਧਰਮ ਦੀ ਧਾਰ ਜਨਮ ਦੀ ਗੰਢ ਨਾਤਾ ਜੋੜ ਜੁੜਾਈਆ। ਸਭ ਸੰਗਤ ਪ੍ਰੇਮੀ ਪਿਆਰਿਆਂ ਗੁਰਮੁਖਾਂ ਦੇ ਅੰਦਰ ਰਹੇ ਠੰਡ, ਕਿਉਂ ਰਿਸ਼ੀ ਮੁਨੀ ਸੰਤ ਮਹਾਤਮਾ ਫ਼ਕੀਰ ਫ਼ੱਕਰ ਮਿਲ ਕੇ ਸੋਹਣਾ ਕਾਜ ਰਚਾਈਆ। ਧਰਮ ਸਮੇਲਨ ਜੇ ਸਦਾ ਧਰਮ ਦੇ ਰਹਿਣਾ ਪਾਬੰਦ, ਇਕੱਠੇ ਹੋ ਕੇ ਆਪਣਾ ਰਾਹ ਅਪਨਾਈਆ। ਜਿਧਰ ਜਾਓ ਚਾਰ ਕੁੰਟ ਦਹਿ ਦਿਸ਼ਾ ਉਚੀ ਕੂਕ ਬੋਲੋ ਤੂੰ ਮੇਰਾ ਮੈਂ ਤੇਰਾ ਛੰਦ, ਸੰਸਾ ਰੋਗ ਰਹੇ ਨਾ ਰਾਈਆ। ਆਤਮਾ ਪਰਮਾਤਮਾ ਸਦਾ ਚਿਤ ਅਨੰਦ, ਅਨੰਦ ਦਾ ਅਨੰਦ ਅਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਦੋਹਾਂ ਦਾ ਸਚ ਨਿਸ਼ਾਨ, ਸਤਿ ਧਰਮ ਦਾ ਇਕੋ ਇਕ ਵਖਾਈਆ।