੨੮ ਪੋਹ ਸ਼ਹਿਨਸ਼ਾਹੀ ਸੰਮਤ ੩ ਸਰਬ ਧਰਮ ਸਮੇਲਨ ਹਰਿ ਭਗਤ ਦਵਾਰ ਜੇਠੂਵਾਲ
ਸਭ ਨੂੰ ਇਕੱਠੇ ਹੋਣ ਦਾ ਮਿਲਿਆ ਇਤਫ਼ਾਕ, ਸਤਿ ਧਰਮ ਦਾ ਜੋੜ ਜੁੜਾਈਆ। ਆਈ ਸੰਗਤ ਪਹਿਲੋਂ ਆਪਣੇ ਅੰਦਰ ਦਾ ਖੋਲ੍ਹੋ ਰਾਜ਼,
❋
❋
ਪੜਦਾ ਦੂਈ ਵਾਲਾ ਹਟਾਈਆ। ਫੇਰ ਮਿਟੇ ਕਲਜੁਗ ਅੰਧੇਰੀ ਰਾਤ, ਸਾਚਾ ਚੰਦ ਹੋਵੇ ਰੁਸ਼ਨਾਈਆ। ਆਤਮਾ ਪਰਮਾਤਮਾ ਦੀ ਵੇਖੋ ਰਾਸ, ਜੋ ਨਿਰਗੁਣ ਨਿਰਗੁਣ ਨਾਲ ਵਖਾਈਆ। ਇਹ ਕੋਈ ਜਲਸਿਆਂ ਜਲੂਸਾਂ ਵਾਲਾ ਨਹੀਂ ਅਦਾ ਕੀਤਾ ਵਿਹਾਰ, ਵਿਸ਼ਵ ਧਰਮ ਦਾ ਡੰਕਾ ਦਿਤਾ ਵਜਾਈਆ। ਇਸ ਨੂੰ ਝੁੱਕਣੇ ਪ੍ਰਿਥਮੀ ਆਕਾਸ਼, ਬ੍ਰਹਿਮੰਡ ਖੰਡ ਖ਼ੁਸ਼ੀਆਂ ਵਿਚ ਤਾਲੀ ਰਹੇ ਵਜਾਈਆ। ਸੰਤ ਸਤਿਗੁਰ ਇਕੋ ਦੇਣਾ ਸਾਥ, ਪੱਲਾ ਸਕੇ ਨਾ ਕੋਇ ਛੁਡਾਈਆ। ਧਰਮ ਦੀ ਬਣੇ ਜਮਾਤ, ਤੁਲਬੇ ਗੁਰਮੁਖ ਨਜ਼ਰੀ ਆਈਆ। ਵਾਹਦ ਦਾ ਵਾਹਦ ਕਲਮੇ ਨਾਲ ਸ੍ਰਿਸ਼ਟੀ ਵਿਚ ਦੁਨੀਆ ਵਿਚ ਕਾਇਨਾਤ ਵਿਚ ਕਰ ਦਿਓ ਇਨਕਲਾਬ, ਨਾਅਰਾ ਹਕ ਹਕ ਲਗਾਈਆ। ਤੁਹਾਡੇ ਨੂਰ ਦਾ ਚਮਕੇ ਆਫ਼ਤਾਬ, ਜੋ ਛੁਪਣ ਵਿਚ ਕਦੇ ਨਾ ਆਈਆ। ਇਕ ਮਾਲਕ ਨੂੰ ਤੁਸੀਂ ਸਾਰੇ ਕਰਨ ਵਾਲੇ ਆਦਾਬ, ਜੋ ਹਰ ਘਟ ਅੰਦਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਸਮੇਲਨ ਦਾ ਧਰਮ ਸੰਦੇਸ਼ਾ ਇਕ ਸੁਣਾਈਆ। ਆਉਣ ਵਾਲਿਓ ਸਾਰੇ ਬਣ ਜਾਓ ਸਚ ਦੇ ਮਨੁੱਖ, ਮਾਨਵਤਾ ਲਓ ਅਪਣਾਈਆ। ਦਵੈਤ ਦਾ ਕੱਢ ਕੇ ਜਾਣਾ ਦੁੱਖ, ਦੂਈ ਰਹਿਣ ਕੋਇ ਨਾ ਪਾਈਆ। ਇਕ ਅੰਤਰ ਆਤਮਾ ਦਾ ਉਪਜਾਉਣਾ ਸੁਖ, ਇੰਦਰੀਆਂ ਤੋਂ ਪਰੇ ਡੇਰਾ ਲਾਈਆ। ਅੰਮ੍ਰਿਤ ਦਾ ਜਾਮ ਲੈਣਾ ਘੁਟ, ਜੋ ਸੰਤ ਸੁਹੇਲੇ ਰਹੇ ਵਰਤਾਈਆ। ਓਸ ਮੰਜ਼ਲ ਜਾਣਾ ਪੁੱਜ, ਜਿਸ ਨੂੰ ਹਕ਼ੀਕ਼ੀ ਕਹਿ ਕੇ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਸੁਣਾਈਆ। ਜਿਸ ਮੰਜ਼ਲ ਤੇ ਪੈਂਡਾ ਜਾਏ ਮੁਕ, ਦੀਨ ਮਜ਼੍ਹਬ ਰਹੇ ਨਾ ਕੋਇ ਲੜਾਈਆ। ਓਥੇ ਕੋਈ ਬੋਲਣ ਵਾਲੀ ਨਹੀਂ ਜ਼ਬਾਨ, ਸੁਣਨ ਵਾਲਾ ਨਹੀਂ ਕਾਨ, ਵੇਖਣ ਵਾਲਾ ਨਹੀਂ ਕੋਈ ਅੱਖ ਦਾ ਨਿਸ਼ਾਨ, ਇਕੋ ਨੂਰ ਇਲਾਹੀਆ। ਕੀ ਹੋਇਆ ਜੇ ਵੰਡ ਪਈ ਕਾਇਆ ਬੰਕ ਆ ਕੇ, ਮੁਛ ਦਾੜ੍ਹੀ ਕੇਸ ਮੰਡਾ ਕੇ, ਧੋਤੀ ਟਿੱਕਾ ਮਸਤਕ ਲਾ ਕੇ, ਤਹਿਮਤ ਨਾਲ ਲੱਕ ਸੁਹਾ ਕੇ ਰੀਤੀ ਜਗਤ ਵਖਾਈਆ। ਜੇ ਵੇਖੋ ਆਪਣੇ ਅੰਦਰੋਂ ਮੁਖ ਨਕਾਬ ਲਾਹ ਕੇ, ਦਰਸ਼ਨ ਦੇਵੇ ਇਕੋ ਆ ਕੇ, ਜਿਸ ਨੇ ਗੁਰ ਅਵਤਾਰ ਪੈਗ਼ੰਬਰ ਘੱਲੇ ਸਮਝਾ, ਨਾਮ ਸ਼ਬਦ ਕਲਮਾ ਲੋਕਮਾਤ ਵਿਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਦੇਸ਼ਾ ਇਕ ਪਰਗਟਾਈਆ। ਆਉਣ ਵਾਲਿਓ ਅੱਜ ਦਾ ਯਾਦ ਰੱਖਣਾ ਦਿਹਾੜਾ, ਜਿਸ ਦੀ ਸਤਿਜੁਗ ਦਏ ਗਵਾਹੀਆ। ਇਹ ਮੁਨੀਆਂ ਦਾ ਅਖਾੜਾ, ਪਰਮ ਪੁਰਖ ਰਿਸ਼ੀਆਂ ਦਾ ਲਾੜਾ, ਸਭ ਦੇ ਪਰਕਾਸ਼ ਕਰੇ ਅੰਦਰ ਬਹੱਤਰ ਨਾੜਾ, ਧੁਨ ਰਾਗ ਦਾ ਵਜਦਾ ਰਹੇ ਤਾੜਾ, ਅੱਠੇ ਪਹਿਰ ਦਿਵਸ ਰੈਣ ਘੜੀ ਪਲ ਏਕਾ ਨਾਮ ਦੀ ਸ਼ਬਦ ਹੋਏ ਸ਼ਨਵਾਈਆ। ਸਚ ਪਰਮਾਤਮਾ ਨੂੰ ਲੱਭਣ ਨਾ ਜਾਇਓ ਕਿਤੇ ਵਿਚ ਉਜਾੜਾਂ, ਉਸ ਦੇ ਅੱਗੇ ਪ੍ਰੇਮ ਪ੍ਰੀਤੀ ਦਾ ਕੱਢੋ ਹਾੜਾ, ਤੂੰ ਮੇਰਾ ਮੈਂ ਤੇਰਾ ਦਾ ਲਾਇਓ ਨਾਅਰਾ, ਆਪੇ ਆਵੇ ਭੱਜਾ ਵਾਹੋ ਦਾਹੀਆ। ਕਿਉਂ ਉਸ ਦਾ ਆਤਮਾ ਨਾਲ ਪਿਆਰਾ, ਪਰਮਾਤਮਾ ਦਾ ਖੇਲ ਨਿਆਰਾ ਸਚ ਦਾ ਜੈਕਾਰਾ, ਸ਼ਬਦ ਦਾ ਇਸ਼ਾਰਾ, ਨੂਰ ਦਾ ਉਜਿਆਰਾ, ਸਭ ਦਾ ਕੰਤ ਕੰਤੂਹਲ ਹੋ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘੜੀ ਘੜੀ ਘੜੀ ਵੇਖ ਵਖਾਈਆ। ਘੜੀ ਕਹੇ ਮੈਨੂੰ ਹਜ਼ਰਤ ਈਸਾ ਨੇ ਕਿਹਾ ਤੂੰ ਮੇਰਾ ਘੜਿਆਲ, ਘੰਟਾ ਦੋ ਜਹਾਨ ਖੜਕਾਈਆ। ਜਿਸ ਵੇਲੇ ਦੁਨੀਆ ਦੇ ਉਤੇ ਆਵੇ ਜ਼ਵਾਲ, ਚਾਰ ਕੁੰਟ ਪਏ ਦੁਹਾਈਆ। ਕਾਇਨਾਤ ਦਾ ਬੁਰਾ ਹੋਵੇ ਹਾਲ, ਹਾਲਤ ਸਮਝ ਕੋਇ ਨਾ ਪਾਈਆ। ਓਸ ਵੇਲੇ ਇਕ ਤੋਂ ਦੋ ਦੋ ਤੋਂ ਤਿੰਨ ਤਿੰਨਾਂ ਦਾ ਬਦਲ ਜਾਵੇ ਕਾਲ, ਵਿਸ਼ਨ ਬ੍ਰਹਮਾ ਸ਼ਿਵ ਜਿਸ ਨੂੰ ਕਹਿੰਦੇ ਭਗਤਾਂ ਦਾ ਭਗਵਾਨ
❋
❋
ਇਕੋ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਘੜੀ ਕਹੇ ਮੇਰਾ ਵਕਤ ਕਦੇ ਨਾ ਮੁੱਕਦਾ, ਮੁੱਕਣ ਵਿਚ ਕਦੇ ਨਾ ਆਈਆ। ਜਿਸ ਦਾ ਹਜ਼ਰਤ ਮੁਹੰਮਦ ਬੇੜਾ ਚੁਕਦਾ, ਚੌਦਾਂ ਤਬਕ ਚੌਦਾਂ ਸਦੀਆਂ ਦਾ ਰਾਹ ਵਖਾਈਆ। ਉਹ ਊਚਾਂ ਨੀਚਾਂ ਵਾਲੀ ਦੋ ਜਹਾਨ ਨਿਰਗੁਣ ਧਾਰ ਨਿਰਗੁਣ ਜੋਤ ਨਿਰਗੁਣ ਨੂਰ ਹੋ ਕੇ ਸਾਡੇ ਅੰਦਰ ਹੋ ਕੇ ਪੁਛਦਾ, ਪੋਸ਼ੀਦਾ ਹੋ ਕੇ ਖੋਜੇ ਥਾਉਂ ਥਾਈਂਆ। ਜੇ ਸਾਰੇ ਪਿਆਰ ਕਰ ਲਓ ਇਕ ਪਰਮ ਪੁਰਖ ਅਬਿਨਾਸ਼ੀ ਅਚੁਤ ਦਾ, ਚੇਤਨ ਸੁਰਤੀ ਸਭ ਦੀ ਦਏ ਕਰਾਈਆ। ਓਥੇ ਝਗੜਾ ਨਹੀਂ ਕਾਇਆ ਬੁਤ ਦਾ, ਸਚ ਦਵਾਰ ਪਰਵਰਦਿਗਾਰ ਸਾਂਝਾ ਯਾਰ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਬੇਪਰਵਾਹ ਹਕ ਖ਼ੁਦਾ ਜਾਹਰ ਜਹੂਰ ਇਕੋ ਇਕ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਘੜੀ ਕਹੇ ਮੈਥੋਂ ਨਾਨਕ ਨੇ ਕਦੀ ਨਹੀਂ ਪੁਛਿਆ ਟਾਈਮ, ਮੇਰਾ ਵਕਤ ਨਾ ਕੋਇ ਜਣਾਈਆ। ਜਦ ਕਿਹਾ ਓ ਘੜੀਏ ਪਰਮਾਤਮਾ ਸਭ ਦਾ ਸਾਕ ਸੱਜਣ ਸੈਣ, ਵੰਡਾਂ ਵਿਚ ਕਦੇ ਨਾ ਆਈਆ। ਕਿਉਂ ਉਹ ਨਰਾਂ ਦਾ ਨਰ ਨਰਾਇਣ, ਨਿਰਾਕਾਰ ਨਿਰੰਕਾਰ ਨੂਰ ਇਲਾਹੀਆ। ਓਸੇ ਦੀ ਮਹਿੰਮਾ ਸਿਫ਼ਤ ਕਰੇ ਰਾਮਾਇਣ, ਗੀਤਾ ਦਾ ਗਿਆਨ ਓਸੇ ਦੀ ਸਿਫ਼ਤ ਸਾਲਾਹੀਆ। ਅੰਜੀਲ ਕੁਰਾਨ ਦੱਸਿਆ ਨਹੀਂ ਤਰਫ਼ੈਨ, ਤੀਸ ਬਤੀਸਾ ਢੋਲਾ ਗਾਈਆ। ਨਿਰਗੁਣ ਸਰਗੁਣ ਓਸੇ ਦਾ ਦੇਣ, ਜੋ ਉੱਤਰ ਪੂਰਬ ਪੱਛਮ ਦੱਖਣ ਆਪਣੀ ਖੇਲ ਕਰਾਈਆ। ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਨਾਰ ਮਰਦ ਮਰਦੋ ਜ਼ਨ, ਆਤਮਾ ਪਰਮਾਤਮਾ ਦਾ ਨਾਤਾ ਇਕ ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਰਿਹਾ ਇਕੋ ਇਕ ਸੁਣਾਈਆ। ਆਉਣ ਵਾਲਿਓ ਤੁਹਾਡੇ ਅੰਦਰ ਆਵੇ ਉਹ ਖ਼ੁਸ਼ੀ, ਫੇਰ ਖ਼ੁਸ਼ਾਮਦ ਕਰਨ ਦੀ ਲੋੜ ਰਹੇ ਨਾ ਰਾਈਆ। ਤੁਹਾਡੀ ਸਾਹਿਬ ਸਤਿਗੁਰ ਨਾਲ ਲੱਗ ਜਾਵੇ ਰੁਚੀ, ਜੋ ਰਿਸ਼ੀਆਂ ਮੁੰਨੀਆਂ ਦੇ ਅੰਦਰ ਆਪਣਾ ਨਿਰਗੁਣ ਨੂਰ ਧਰ ਕੇ ਬੈਠਾ ਡੇਰਾ ਲਾਈਆ। ਓਸ ਦੀ ਜੜ੍ਹ ਕਦੇ ਨਾ ਜਾਵੇ ਪੁੱਟੀ, ਦੋ ਜਹਾਨਾਂ ਤੋਂ ਪਰੇ ਉਸ ਦੀ ਸਮਝ ਕਿਸੇ ਨਾ ਆਈਆ। ਹੁਣ ਲੁਕਿਆ ਨਹੀਂ ਰਹਿਣਾ ਕਿਸੇ ਗੁੱਠੀ, ਉਚੀ ਡੰਕ ਦੇਣਾ ਵਜਾਈਆ। ਦੁਨੀਆ ਮੂਲ ਰਹੇ ਨਾ ਸੁੱਤੀ, ਸੁੱਤਿਆਂ ਦੇਣਾ ਉਠਾਈਆ। ਉਠੋ ਵੇਖੋ ਸੰਤਾਂ ਨੇ ਦੁਰਮਤ ਮੈਲ ਲਾਹੁਣ ਦੀ ਨਾਮ ਦੀ ਆਪਣੀ ਕਾਇਆ ਦੇ ਵਿਚੋਂ ਕੱਢ ਲਈ ਗੁੱਛੀ, ਸਭ ਦੀ ਅੰਦਰੋਂ ਕਰਨ ਸਫ਼ਾਈਆ। ਸਚ ਧਰਮ ਦੀ ਸੁਹਾਉਣੀ ਅੱਗੇ ਰੁੱਤੀ, ਰੁਤੜੀ ਪ੍ਰੇਮ ਨਾਲ ਮਹਿਕਾਈਆ। ਕਿਉਂ ਰਵਦਾਸ ਗ਼ਰੀਬ ਚਮਿਆਰੇ ਨੇ ਗੰਢ ਕੇ ਟੁੱਟੀ ਜੁੱਤੀ, ਆਪਣਾ ਝਟ ਲਿਆ ਲੰਘਾਈਆ। ਐਸ ਵੇਲੇ ਉਹਦੇ ਨਾਲੋਂ ਵੀ ਦੁਨੀਆ ਦੁੱਖੀ, ਪ੍ਰਭ ਤੋਂ ਵਿਛੜ ਕੇ ਸਾਰੇ ਦੇਣ ਦੁਹਾਈਆ। ਤੁਹਾਡਾ ਧਰਮ ਸਮੇਲਨ ਨਹੀਂ ਇਹ ਧਰਮ ਦੀ ਧਾਰ ਉਚੀ, ਧਰਮ ਦਾ ਦਵਾਰਾ ਸਭ ਦਾ ਇਕੋ ਨਜ਼ਰੀ ਆਈਆ। ਤੁਸਾਂ ਘਰ ਜਾ ਕੇ ਵਸਣਾ ਚਾ ਨਾਲ ਸੁਖੀ, ਸੁਖ ਵਿਚ ਆਪਣਾ ਝਟ ਲੰਘਾਈਆ। ਵੇਖਿਓ ਕਿਤੇ ਭੁੱਲ ਨਾ ਜਾਇਓ ਪਿਆਰ ਵਿਚ ਪੁੱਤੀਂ, ਸੰਤਾਂ ਦਾ ਬਚਨ ਮੁੜ ਕੇ ਹੱਥ ਕਦੇ ਨਾ ਆਈਆ। ਇਹ ਜਿਹੜੀ ਮੌਜ ਪਿਆਰ ਵਾਲੀ ਲੁੱਟੀ, ਇਸ ਨੂੰ ਆਪਣੇ ਅੰਦਰ ਲਓ ਟਿਕਾਈਆ। ਤੁਹਾਡੇ ਅੰਦਰ ਆਪੇ ਪੋਹ ਜਾਵੇ ਫੁੱਟੀ, ਦਿਵਸ ਰੈਣ ਕਰੇ ਰੁਸ਼ਨਾਈਆ। ਜਿਹੜੀ ਸੱਜਣ ਸੁਹੇਲੀ ਏਥੇ ਆ ਕੇ ਬਿਰਹੁ ਨਾਲ ਗਈ ਕੁੱਠੀ, ਪ੍ਰੇਮ ਵਿਚ ਆਪਣਾ ਆਪ ਜਲਾਈਆ। ਉਹ ਸਮਝਿਓ ਆਤਮਾ ਸਦਾ ਸੁੱਚੀ, ਸਵਾਨ ਕੁੱਤੇ ਵਾਂਗ ਜਗਤ ਦੇ ਸ਼ੀਸ਼ ਮਹਲ ਵਿਚ ਵੜ ਕੇ ਠੋਕਰ ਕਦੇ ਨਾ ਖਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਉਣ ਵਾਲਿਓ ਸਾਚੇ ਸੰਤਾਂ ਵਲੋਂ ਸਭ ਨੂੰ ਦਏ ਵਧਾਈਆ। ਆਏ ਮਿਤਰੋ ਵੇਖੋ ਸਾਚਾ ਮਿਤਰ, ਜੋ ਮਿਤਰ ਧੁਰਦਰਗਾਹੀਆ। ਤੁਹਾਡੇ ਕਾਇਆ ਮੰਦਰ ਅੰਦਰੋਂ ਆਵੇ ਨਿਕਲ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਜੇ ਬਚਨ ਸੁਣ ਕੇ ਹੋ ਜਾਓ ਸਿੱਥਲ, ਆਪਣਾ ਮਨ ਟਿਕਾਈਆ। ਫੇਰ ਭੱਜਣਾ ਨਾ ਪਏ ਇਧਰ ਉਧਰ, ਮਿਲੇ ਮਾਣ ਇਕੋ ਘਰ ਵਡਿਆਈਆ। ਉਹ ਨਿਰਮਲ ਦਾਤਾ ਪੁਰਖ ਬਿਧਾਤਾ ਸਚ ਦਵਾਰਿਉਂ ਆਵੇ ਨਿਕਲ, ਨਿਰਾਕਾਰ ਸਾਕਾਰ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਇਕ ਖੁਲ੍ਹਾਈਆ। ਆਉਣ ਵਾਲੇ ਬੜੇ ਚੰਗੇ, ਗੁਰਮੁਖ ਨਜ਼ਰੀ ਆਈਆ। ਬੱਤਰੇ ਕਿਹਾ ਸੁਰਸਤੀ ਜਮਨਾ ਧਾਰ ਗੰਗੇ, ਸੰਤ ਸਾਜਣ ਸੋਹਣਾ ਤਟ ਬਣਾਈਆ। ਅੱਖਾਂ ਵਾਲਿਓ ਅੱਖਾਂ ਖੋਲ੍ਹ ਕੇ ਜਾਇਓ ਕਿਤੇ ਬਣ ਨਾ ਜਾਇਓ ਅੰਧੇ, ਅਗਿਆਨ ਦਾ ਡੇਰਾ ਸੰਤ ਦੇਣ ਢਾਹੀਆ। ਸਦਾ ਟੁੱਟਿਆਂ ਦੀ ਪੌਂਦੇ ਗੰਢੇ, ਗੰਢਿਆਂ ਤੋੜ ਚੜ੍ਹਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਇਕੋ ਛੰਦੇ, ਸੋਹੰ ਢੋਲਾ ਵੱਜੇ, ਦੂਜੀ ਅਵਰ ਨਾ ਕੋਇ ਸ਼ਨਵਾਈਆ। ਸੰਤਾਂ ਨਾਲ ਮਿਲ ਕੇ ਮੰਦੇ ਹੋ ਜਾਣ ਚੰਗੇ, ਦੁਰਮਤ ਮੈਲ ਰਹੇ ਗਵਾਈਆ। ਜਗਤ ਸੁਖ ਤੁਹਾਡੇ ਘਰਾਂ ਵਿਚ ਰਹਿ ਜਾਣ ਟੰਗੇ, ਟੰਗਣ ਵਾਲਿਆਂ ਮਿਲੇ ਵਡਿਆਈਆ। ਬੰਦਗੀ ਵਿਚ ਪ੍ਰੇਮ ਵਿਚ ਮੁਹੱਬਤ ਵਿਚ ਬਣ ਜਾਓ ਓਸ ਪ੍ਰਭੂ ਦੇ ਬੰਦੇ, ਜੋ ਬੰਦੀਖਾਨੇ ਵਿਚੋਂ ਦਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਵਡ ਵਡਿਆਈਆ। ਆਉਣ ਵਾਲੇ ਨਰ ਨਾਰੀ, ਬੁੱਢੇ ਨੱਢੇ ਬੱਚੇ ਖ਼ੁਸ਼ੀ ਮਨਾਈਆ। ਹਰਿਜਨ ਸੰਗਤ ਬਣੀ ਪਿਆਰੀ, ਮਿਲ ਸੰਤਾਂ ਖ਼ੁਸ਼ੀ ਮਨਾਈਆ। ਵੇਖਿਓ ਬਿਨਾ ਨਾਮ ਤੋਂ ਬਿਨਾ ਸਤਿਗੁਰ ਤੋਂ ਕਿਸੇ ਦੀ ਸੁਰਤੀ ਨਾ ਰਹੇ ਕਵਾਰੀ, ਕਵਾਰੀ ਕੰਨਿਆ ਨੂੰ ਸਾਰੇ ਲੋਕੀਂ ਤਾਅਨੇ ਨਾਲ ਸਤਾਈਆ। ਜੇ ਆਪਣੀ ਆਤਮਾ ਲਓ ਸ਼ੰਗਾਰੀ, ਸਤਿਗੁਰ ਚਰਨ ਜਾਓ ਬਲਹਾਰੀ, ਉਹ ਮਿਹਰ ਕਰੇ ਇਕ ਵਾਰੀ, ਧੁਨ ਨਾਦ ਦੇਵੇ ਧੁਨਕਾਰੀ, ਨਿਰਮਲ ਜੋਤ ਕਰੇ ਉਜਿਆਰੀ, ਫੇਰ ਓਥੇ ਨਾ ਕੋਈ ਚੰਗੀ ਨਾ ਕੋਈ ਮਾੜੀ, ਗੁਰਮੁਖੋ ਤੁਹਾਡੀ ਆਤਮਾ ਓਸ ਪ੍ਰਭੂ ਦੀ ਲਾੜੀ, ਜਿਹੜਾ ਲਾੜਾ ਕਦੇ ਨਾ ਕਰੇ ਜੁਦਾਈਆ। ਇਹ ਨਾ ਸਮਝਿਓ ਸਮੇਲਨ ਅੱਜ ਦੀ ਦਿਹਾੜੀ, ਅੱਜ ਤੋਂ ਤੁਹਾਡਾ ਮਾਰਗ ਦਿਤਾ ਬਣਾਈਆ। ਇਸ ਸਮੇਲਨ ਨੂੰ ਯਾਦ ਰੱਖੇ ਦੁਨੀਆ ਸਾਰੀ, ਕਿਉਂ ਸੰਤ ਮੁਨੀ ਮਹਾਤਮਾ ਸੂਫ਼ੀ ਫ਼ਕੀਰ ਸਾਰੇ ਇਕੱਠੇ ਬੈਠੇ ਆਈਆ। ਇਹ ਕੋਈ ਤਜਾਰਤ ਨਹੀਂ ਤੇ ਤੁਸੀਂ ਨਹੀਂ ਕੋਈ ਵਪਾਰੀ, ਜਗਤ ਵਾਲੇ ਅੰਕੜੇ ਨਾ ਕੋਇ ਗਣਾਈਆ। ਜੇ ਲੈ ਕੇ ਜਾਓ ਸਾਚੇ ਨਾਮ ਦੀ ਖ਼ੁਮਾਰੀ, ਜਿਹੜੀ ਖ਼ੁਦਗ਼ਰਜ਼ੀ ਅੰਦਰੋਂ ਦਏ ਕਢਾਈਆ। ਇਕ ਦੂਜੇ ਉਤੇ ਕਰੋ ਇਤਬਾਰੀ, ਬੇਇਤਬਾਰਾ ਰਹਿਣ ਕੋਇ ਨਾ ਪਾਈਆ। ਕਾਦੀਆਂ ਵਾਲੇ ਨੇ ਉਚੀ ਬੋਲ ਕਿਹਾ ਲਲਕਾਰੀ, ਲਾਇਕ ਬਣ ਕੇ ਓਸ ਖ਼ੁਦਾ ਦੇ ਬੱਚੇ ਦਿਓ ਵਖਾਈਆ। ਜੋ ਸਭ ਦਾ ਪਰਾਣ ਆਧਾਰੀ, ਪਰਾਣਪਤ ਕਹਿ ਕੇ ਉਸ ਨੂੰ ਸੀਸ ਝੁਕਾਈਆ। ਇਹ ਥੋੜਿਆਂ ਮਿੰਟਾਂ ਦੀ ਵਾਰੀ, ਤੁਹਾਡਾ ਆਇਆਂ ਦਾ ਸਤਿ ਦਾ ਸਤਿ ਬਣੇ ਸਤਿਕਾਰੀ, ਰਿਸ਼ੀਆਂ ਮੁਨੀਆਂ ਮਹਾਤਮਾ ਮਹਾਂਪੁਰਸ਼ਾਂ ਸੂਫ਼ੀ ਫ਼ਕੀਰਾਂ ਦੀ ਸਦਾ ਚਾਲ ਜਗਤ ਨਿਆਰੀ, ਨਿਆਂਕਾਰ ਇਕੋ ਨਜ਼ਰੀ ਆਈਆ। ਇਹ ਮੰਚ ਵੇਖੋ ਸਭਾ ਵੇਖੋ ਸਟੇਜ ਵੇਖੋ ਜਿਸ ਦੇ ਉਤੇ ਮਹਿਕੀ ਉਹ ਫੁਲਵਾੜੀ, ਜਿਸ ਦਾ ਗੁਲਦਸਤਾ ਬਣਿਆ ਨਾਲ ਓਸ ਫੂਲ, ਜੋ ਫੂਲ ਕਾਂਟਿਆਂ ਵਿਚ ਕਦੇ ਨਾ ਆਈਆ। ਸਭ ਦਾ ਸਾਂਝਾ ਪਿਆਰ ਮੁਹੱਬਤ ਦਾ ਹੋਵੇ ਇਕ ਰਸਤਾ, ਰਸਤੇ ਵਿਚ ਸਾਰੇ ਭੱਜੋ ਚਾਈਂ ਚਾਈਂਆ। ਜੇ ਕਿਤੇ ਇਸ਼ਾਰਾ
❋
❋
ਵੇਖ ਲਓ ਓਸ ਅੱਖ ਦਾ, ਜਿਥੇ ਪਰਤੱਖ ਮਿਲੇ ਗੋਸਾਈਂਆ। ਫੇਰ ਤੁਹਾਡਾ ਮਨ ਵਿਕਾਰਾਂ ਵਲੋਂ ਆਪੇ ਹਟਦਾ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਗੁਰਮੁਖੋ ਬੜਾ ਸੋਹਣਾ ਸੁਹਾਵਣਾ ਸਮਾਂ ਤੇ ਵੇਲਾ ਇਹ ਇਕੱਠ ਦਾ, ਇਕੱਠੇ ਕਰ ਕੇ ਗਲਵਕੜੀ ਲੈਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਸਭ ਤੋਂ ਵੱਖਰਾ ਸਦਾ ਖੇਲ ਕਰੇ ਮੁਨੀ ਦੇ ਬਚਨ ਸਿੱਧੇ ਜੇਹੇ ਜੱਟ ਦਾ, ਜਟਾ ਜੂਟਾਂ ਵਿਚ ਆਪਣਾ ਹਿੱਸਾ ਲਵੇ ਪਾਈਆ। ਓਧਰੋਂ ਘੜੀ ਨੇ ਆਵਾਜ਼ ਦੇ ਦਿਤਾ ਟਕ ਟਕ ਦਾ, ਟਿਕਟਿਕੀ ਤੋਂ ਡਰੀ ਭੱਜੇ ਵਾਹੋ ਦਾਹੀਆ। ਇਕ ਹੋਰ ਆਵਾਜ਼ ਆਵੇ ਫਟ ਫਟ ਦਾ, ਜੋ ਮਿੰਟ ਵਿਚ ਪੂਰਾ ਚੱਕਰ ਲਏ ਲਗਾਈਆ। ਕਿਉਂਕਿ ਇਹ ਅਖਾੜਾ ਸਚ ਦਾ, ਧਰਮ ਦਵਾਰਾ ਸਚ ਦਾ, ਮੁਹੱਬਤ ਦਾ ਪਿਆਰਾ ਸਚ ਦਾ, ਏਸ ਕਰ ਕੇ ਦੂਰ ਟਾਇਮ ਨਾ ਕੋਇ ਲਗਾਈਆ। ਮੁਨੀ ਦਾ ਬਚਨ ਬ੍ਰਹਮ ਮਤ ਇਸ਼ਾਰਾ ਅਗੰਮੀ ਅੱਖ ਦਾ, ਜਿਥੇ ਪ੍ਰੀਤਮ ਪਿਆਰਾ ਵਸਦਾ, ਉਸ ਦੀ ਕੀਤੀ ਨਾ ਕੋਇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਏ ਗੁਰਮੁਖਾਂ ਗੁਰ ਗੁਰ ਸਤਿਗੁਰ ਸਤਿਗੁਰ ਗੁਰ ਗੁਰ ਗੁਰ ਚੇਲਾ ਇਕੋ ਰੰਗ ਵਖਾਈਆ।
ਜੇ ਸਚ ਸੁਣਾਵਾਂ ਸਮੇਲਨ ਦਾ ਸਿੱਟਾ, ਸਿੱਟੇਦਾਰੀ ਅੱਗੇ ਰਹੇ ਨਾ ਰਾਈਆ। ਫੇਰ ਨਾ ਕਿਹੋ ਇਹ ਜੱਟ ਐਂਵੇਂ ਫਿੱਟਾ, ਸਭ ਨੂੰ ਰਿਹਾ ਡਰਾਈਆ। ਪ੍ਰਭ ਨੇ ਦਾਉ ਲਾਉਣਾ ਸਭ ਨੂੰ ਫੜ ਕੇ ਗਿੱਟਾ, ਨਕਾਲ ਕੱਢ ਕੇ ਲੈਣੇ ਢਾਹੀਆ। ਕੋਟਾਂ ਵਿਚੋਂ ਵਿਰਲੇ ਦੇ ਮਸਤਕ ਲਾਉਣਾ ਟਿੱਕਾ, ਜੋਤ ਨੂਰ ਕਰ ਰੁਸ਼ਨਾਈਆ। ਪਿਛਲੇ ਜੁਗ ਦਾ ਵੇਖ ਕੇ ਚਿੱਠਾ, ਭੇਵ ਅਭੇਦ ਖੁਲ੍ਹਾਈਆ। ਧਰਮ ਦਵਾਰ ਦਾ ਬਣ ਕੇ ਪਿਤਾ, ਪਤਿਪਰਮੇਸ਼ਵਰ ਦਇਆ ਕਮਾਈਆ। ਜਿਨ੍ਹਾਂ ਪਿਆਲਾ ਪੀਣ ਦੀ ਰੱਖੀ ਇੱਛਾ, ਕਾਇਆ ਕਾਸਾ ਅੱਗੇ ਡਾਹੀਆ। ਪਹਿਲੋਂ ਜਾਮ ਦੇਵੇ ਨਿੱਕਾ, ਜਿਸ ਨੂੰ ਪੀ ਕੇ ਦੁਰਮਤ ਮੈਲ ਧਵਾਈਆ। ਫੇਰ ਪਿਆਉਣ ਵਾਸਤੇ ਕਦੇ ਨਾ ਛੱਡੇ ਪਿੱਛਾ, ਹੌਲੀ ਹੌਲੀ ਹੋਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਚੜ੍ਹਾਈਆ। ਸਮੇਲਨ ਹੁਣ ਅੱਗੇ ਨਾ ਹੋਵੇ ਸਿਟ, ਬੈਠਣ ਵਿਚ ਕਦੇ ਨਾ ਆਈਆ। ਜਿਸ ਨੇ ਖੜਕਾਉਣੀ ਇੱਟ ਦੇ ਨਾਲ ਇੱਟ, ਪੱਥਰ ਪੱਥਰਾਂ ਨਾਲ ਲੜਾਈਆ। ਸਭ ਨੇ ਘਰ ਘਰ ਲੈਣਾ ਪਿਟ, ਚਾਰੋਂ ਕੁੰਟ ਦੁਹਾਈਆ। ਪ੍ਰਭ ਦਾ ਖੇਲ ਸਦਾ ਅਨਡਿੱਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋ ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਗਏ ਲਿਖ, ਸੋ ਪੂਰਾ ਦੇਣਾ ਕਰਾਈਆ। ਧਰਮ ਵਿਚ ਕਰਮ ਵਿਚ ਕੋਈ ਵਿਰਲਾ ਪੂਰਾ ਰਹੇ ਸਿੱਖ, ਬਾਕੀ ਡੋਲੇ ਸਰਬ ਲੋਕਾਈਆ। ਸਭ ਦੇ ਅੰਦਰ ਵੜ ਗਈ ਵਿਸ, ਵਿਸ਼ਿਆਂ ਵਿਚ ਫਸਾਈਆ। ਗੁਰਮੁਖੋ ਸਚ ਸਮਝੋ ਆਤਮਾ ਨੂੰ ਕੋਈ ਨਾ ਸਕੇ ਭਿਟ, ਭਿੱਟੇ ਜਾਣ ਵਾਲੇ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਬਣਾਈਆ। ਸਮੇਲਨ ਦਾ ਸਿੱਟਾ ਵੱਡਾ ਲੰਬਾ, ਬੀਜ ਅਗਲਾ ਦਿਤਾ ਬਜਾਈਆ। ਪਾਣੀ ਦੇਣਾ ਨਾਲ ਓਸ ਬੰਬਾ, ਜਿਸ ਦਾ ਕੁਨੈਕਸ਼ਨ ਦੂਜਾ ਨਾ ਸਕੇ ਜੁੜਾਈਆ। ਝਗੜਾ ਮੁਕਾਉਣਾ ਟਿੱਕਾ ਬੋਦੀ ਤੰਬਾ, ਸੀਸ ਧੜ ਨਾ ਕੋਇ ਵਡਿਆਈਆ। ਜੱਟ ਦੇ ਕੋਲ ਵੱਟਾਂ ਬੰਨੇ ਖੋਤਰਨ ਵਾਲਾ ਨਾਮ ਦਾ ਹੱਥ ਵਿਚ ਆ ਗਿਆ ਰੰਬਾ, ਉਚੇ ਟੇਡੇ ਸਾਰੇ ਕਰੇ ਸਫ਼ਾਈਆ। ਭਾਵੇਂ ਫਿਰਨਾ ਪਏ ਪੈਰੀਂ ਨੰਗਾ,
❋
❋
ਦਰ ਭਗਤਾਂ ਜਾ ਜਾ ਸੁਤਿਆਂ ਸੇਵ ਕਮਾਈਆ। ਜਿਹੜੇ ਰਿੰਦ ਮੰਗਦੇ ਇਕ ਬੂੰਦ, ਉਨ੍ਹਾਂ ਦੇ ਅੰਦਰ ਵਹਾ ਦੇਵੇ ਗੰਗਾ, ਗਹਿਰ ਗੰਭੀਰ ਗੋਸਾਈਂਆ। ਜਨ ਭਗਤ ਨੇਤਰਹੀਣ ਰਹੇ ਕੋਈ ਨਾ ਅੰਧਾ, ਲੋਚਣ ਇਕੋ ਇਕ ਖੁਲ੍ਹਾਈਆ। ਗੁਰਮੁਖਾਂ ਵਿਚ ਦਿਸੇ ਕੋਈ ਨਾ ਗੰਦਾ, ਗੰਦਗੀ ਕੂੜੀ ਦੇਣੀ ਮਿਟਾਈਆ। ਭਗਤ ਭਗਵਾਨ ਇਕੋ ਰੂਪ ਤੇ ਇਕੋ ਚੰਦਾ, ਜਿਸ ਦਾ ਚੰਦ ਅੰਧੇਰ ਵਿਚ ਨਾ ਰੁੱਤ ਬਦਲਾਈਆ। ਗੁਰਮੁਖੋ ਤੁਸਾਂ ਕਿਹੜੀ ਘੋਟ ਕੇ ਪੀਣੀ ਭੰਗਾ, ਨਸ਼ਿਆਂ ਰਾਹ ਤਕਾਈਆ। ਇਕੋ ਜਾਮ ਦੇਵੇ ਅਨ ਮੂੰਹੋਂ ਮੰਗਾ, ਜਿਸ ਦਾ ਰਸ ਉਤਰ ਕਦੇ ਨਾ ਜਾਈਆ। ਉਹ ਪੀਤਾ ਨਹੀਂ ਜਾਂਦਾ ਨਾਲ ਕਦੇ ਦੰਦਾਂ, ਬੁੱਲਾਂ ਨਾਲ ਖਿਚ ਨਾ ਅੰਦਰ ਲੰਘਾਈਆ। ਜ਼ਬਾਨ ਵਾਲੀ ਨਹੀਂ ਕੋਈ ਵੰਡਾ, ਜਗਤ ਗਲਾਸ ਨਾ ਕੋਇ ਵਖਾਈਆ। ਜਿਸ ਵੇਲੇ ਦੇਵੇ ਮਿਹਰ ਵਿਚ ਮਹਿਬੂਬ ਬਿਨਾ ਬੰਦਗੀਉਂ ਬਣਾ ਦਏ ਬੰਦਾ, ਬੰਧਨ ਸਾਰੇ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਇਕੋ ਇਕ ਵਖਾਈਆ। ਜਾਮ ਕਹੇ ਮੈਂ ਫਸਿਆ ਵਿਚ ਸੁਰਾਹੀ, ਰਸਤਾ ਨਜ਼ਰ ਕੋਇ ਨਾ ਆਈਆ। ਸੁਰਾਹੀ ਕਹੇ ਸੁਰਾਹੀ ਨਹੀਂ ਉਹ ਧੁਰਦਰਗਾਹੀ, ਜਿਸ ਦਾ ਪਾਸਾ ਨਾ ਕੋਇ ਬਦਲਾਈਆ। ਉਸ ਨੇ ਮੋਰੀ ਕੋਈ ਘੁਮਿਆਰਾਂ ਠਠਿਆਰਾਂ ਵਾਲੀ ਨਹੀਂ ਰਖਾਈ, ਜਿਹੜਾ ਕੋਈ ਆਵੇ ਪਲਟ ਕੇ ਪਾਵੇ ਪੀ ਕੇ ਆਪਣਾ ਝਟ ਲੰਘਾਈਆ। ਪਹਿਲੋਂ ਪ੍ਰੇਮ ਪ੍ਰੀਤੀ ਦੇ ਲੇਖੇ ਕਰੇ ਸਾਂਵੇਂ, ਪਿਛਲੇ ਕਰਮ ਦੇ ਧੋਵੇ ਨਾਵੇਂ, ਫੇਰ ਅੱਗੇ ਕਰੇ ਦਾਅਵੇ, ਦਾਇਰ ਇਕੋ ਘਰ ਕਰਾਈਆ। ਜਿਥੇ ਵਕੀਲ ਕੋਈ ਨਾ ਜਾਵੇ, ਜੱਜ ਕਿਤਾਬ ਨਾ ਕੋਇ ਫੋਲਾਵੇ, ਚੋਬਦਾਰ ਵਾਜ ਨਾ ਕੋਇ ਸੁਣਾਵੇ, ਨਫ਼ਰ ਗ਼ੁਲਾਮ ਨਜ਼ਰ ਕੋਇ ਨਾ ਆਈਆ। ਉਥੇ ਰਸਨਾ ਢੋਲਾ ਕੋਈ ਨਾ ਗਾਵੇ, ਅੱਖਾਂ ਨਾਲ ਨਾ ਕੋਈ ਤਕਾਵੇ, ਬਾਂਹਵਾਂ ਬਲ ਨਾ ਕੋਇ ਵਖਾਵੇ, ਚਾਰਪਾਈ ਉਤੇ ਸੌਂ ਕੇ ਝਟ ਨਾ ਕੋਈ ਲੰਘਾਵੇ, ਅੱਖਰਾਂ ਵਾਲਾ ਕਾਗ਼ਜ਼ ਨਾ ਅੱਗੇ ਡਾਹਵੇ, ਪਾਣੀ ਨਾਲ ਕਦੇ ਨਾ ਨਹਾਵੇ, ਬਸਤਰ ਓੜ ਨਾ ਝਟ ਲੰਘਾਵੇ, ਸੌਹਰੇ ਪੇਕੇ ਕਦੇ ਨਾ ਜਾਵੇ, ਇਸਤਰੀ ਸੇਜ ਨਾ ਕੋਇ ਹੰਢਾਵੇ, ਪਿਤਾ ਪੂਤ ਨਾ ਗੋਦ ਟਿਕਾਵੇ, ਚਾਰੇ ਕੂਟ ਨਾ ਭਰੇ ਹਾਵੇ, ਪ੍ਰੀਤੀ ਇਕੋ ਨਾਮ ਲਾਵੇ, ਉਹ ਭਰ ਕੇ ਜਾਮ ਲਿਆਵੇ, ਬਿਨ ਪਿਆਲਿਉਂ ਅੰਦਰ ਟਿਕਾਵੇ, ਟਕਾ ਕੀਮਤ ਲੈਣ ਕੋਇ ਨਾ ਪਾਈਆ। ਕੀ ਸਵਰਨ ਅੱਜੇ ਨਹੀਂ ਪੀਤੀ, ਬੁੱਲਾਂ ਨਾਲ ਨਾ ਕਦੇ ਲਗਾਈਆ। ਭਗਤ ਭਗਵਾਨ ਦੀ ਸਮਝੀ ਨਹੀਂ ਰੀਤੀ, ਅਜੇ ਤੱਕ ਵੇਖੋ ਵੇਖੀ ਚਲ ਕੇ ਆਈਆ। ਕੀ ਅਜੇ ਗੰਢ ਨਹੀਂ ਪੀਚੀ, ਢਿੱਲੀ ਰੱਖ ਕੇ ਝਟ ਲੰਘਾਈਆ। ਬਦਲੀ ਨਹੀਂ ਨੀਤੀ, ਮਨਸਾ ਮਨ ਹਲਕਾਈਆ। ਜਿਨ੍ਹਾਂ ਦੀ ਸੱਚੀ ਲੱਗ ਗਈ ਪ੍ਰੀਤੀ, ਓਨ੍ਹਾਂ ਨੂੰ ਜਾਮ ਦੀ ਲੋੜ ਰਹੀ ਨਾ ਰਾਈਆ। ਸ਼ਮਸ ਤਬਰੇਜ਼ ਦੇ ਨਾਲ ਇਹ ਬੀਤੀ, ਜਿਸ ਨੇ ਖੱਲ ਦਿਤੀ ਲੁਹਾਈਆ। ਐਨਲਹਕ ਨੇ ਮੂੰਹ ਵਿਚ ਪਾ ਕੇ ਚੀਚੀ, ਨਾਅਰਾ ਇਕੋ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਲਾ ਹੱਥ ਉਠਾਈਆ। ਮੈ ਪਿਆਲਾ ਕਦੇ ਨਾ ਮੁੱਕਦਾ, ਖ਼ਾਲੀ ਨਾ ਕੋਇ ਕਰਾਈਆ। ਮੈਖ਼ਾਨਾ ਕਿਸੇ ਨਾ ਦਿਸਦਾ, ਜਿਥੇ ਮਜਲਸ ਹਰਿ ਉਪਜਾਈਆ। ਜਿਥੇ ਭੰਡਾਰਾ ਨਹੀਂ ਵਿਖ ਦਾ, ਅੰਮ੍ਰਿਤ ਇਕ ਵਰਤਾਈਆ। ਜੇ ਘਰ ਮਿਲ ਜਾਏ ਮਾਲਕ ਪਿਤ ਦਾ, ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਸੁਰਾਹੀ ਕਹੇ ਮੈਂ ਕਿਉਂ ਹੋਵਾਂ ਉਲਟੀ, ਉਲਟਾ ਰਾਹ ਚਲਾਈਆ। ਮੈਂ ਸੇਵਕਣ ਉਸ ਕੁਲ ਦੀ, ਜੋ ਕੁਲ ਭਗਤ ਭਗਵਾਨ ਉਪਜਾਈਆ। ਮੇਰੀ ਕੀਮਤ ਨਹੀਂ ਕਿਸੇ ਮੁੱਲ ਦੀ, ਮੁੱਲਾ ਸ਼ੇਖ਼ ਨਾ ਕੋਇ ਵਰਤਾਈਆ।
❋
❋
ਮੈਂ ਪਿਆਸੀ ਨਹੀਂ ਪਿਆਰ ਦੇ ਬੁੱਲ ਦੀ, ਹੋਟਾਂ ਨਾਲ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਮੈਂ ਵਣਜਾਰਨ ਸੁਲਹਕੁਲ ਦੀ, ਜੋ ਕੁਲ ਮਾਲਕ ਅਖਵਾਈਆ। ਬਿਨ ਉਸ ਦੀ ਕਿਰਪਾ ਸੁਰਾਹੀ ਮੈਖ਼ਾਨਿਆਂ ਵਿਚ ਰੁਲਦੀ, ਅੱਗੇ ਹੋ ਹੱਥ ਨਾ ਕੋਇ ਲਗਾਈਆ। ਜਿਸ ਨੂੰ ਛਾਰ ਮਿਲ ਗਈ ਚਰਨ ਧੂਲ ਦੀ, ਸਚ ਖ਼ੁਮਾਰੀ ਦਏ ਚੜ੍ਹਾਈਆ। ਸਦਾ ਖੇਲ ਪ੍ਰਭੂ ਦੀ ਅਸੂਲ ਦੀ, ਅਸਲ ਵਿਚੋਂ ਅਸਲੀਅਤ ਦਏ ਪਰਗਟਾਈਆ। ਇਹ ਸੂਫ਼ੀਆਂ ਦੀ ਆਵਾਜ਼ ਜਿਨ੍ਹਾਂ ਨੂੰ ਰਹਿਮਤ ਮੰਗਣੀ ਅਜੇ ਮਨਜ਼ੂਰ ਦੀ, ਮਨਜ਼ੂਰੀ ਵਲ ਧਿਆਨ ਲਗਾਈਆ। ਜਿਥੇ ਰਹਿਮਤ ਹਕ ਮਸ਼ਕੂਰ ਦੀ, ਮੁਸ਼ਕਲ ਅਗਲੀ ਦਏ ਮਿਟਾਈਆ। ਉਹ ਸੁਰਾਹੀ ਪਿਆਲਿਆਂ ਨੂੰ ਸਦਾ ਘੂਰਦੀ, ਘੁਰਕੀ ਨਾਲ ਡਰਾਈਆ। ਉਹ ਪਿਆਲੇ ਪੀਣ ਵਾਲਿਆਂ ਦੀ ਮੰਜ਼ਲ ਅੱਗੇ ਹੋਰ ਦੂਰ ਦੀ, ਕਿਉਂ ਸ਼ਰੀਰ ਵਿਚ ਥੋੜ੍ਹਾ ਰਸ ਲੈ ਕੇ ਆਪਣੀ ਖ਼ੁਸ਼ੀ ਬਣਾਈਆ। ਜਿਨ੍ਹਾਂ ਮਸਤੀ ਦੇ ਦਏ ਆਪਣੇ ਨਾਮ ਸਰੂਰ ਦੀ, ਜਗ ਸੁਤਿਆਂ ਲਏ ਉਠਾਈਆ। ਦੁਨੀਆ ਵਖਾਵੇ ਕੂੜ ਦੀ, ਕੂੜ ਕੁਟੰਬ ਵਿਚੋਂ ਬਚਾਈਆ। ਮਨਸਾ ਮੇਟੇ ਮੂਰਖ ਮੂੜ੍ਹ ਦੀ, ਚਤੁਰ ਸੁਘੜ ਸੁਜਾਨ ਜਣਾਈਆ। ਸਾਚੀ ਬਖ਼ਸ਼ੇ ਦਾਤ ਆਪਣੇ ਨੂਰ ਦੀ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਵੇਖ ਵਖਾਈਆ। ਪਿਆਲਾ ਕਹੇ ਪੀਣ ਵਾਲਿਆਂ ਕਿਹੜਾ ਲੱਭਿਆ ਸਾਕੀ, ਸਾਖਿਆਤ ਨਜ਼ਰ ਨਾ ਆਈਆ। ਜਿਸ ਬਣਾਇਆ ਬੁਤ ਖ਼ਾਕੀ, ਤਨ ਵਜੂਦ ਵਡਿਆਈਆ। ਉਹ ਮਸਖ਼ਰਾ ਨਹੀਂ ਨਾ ਕਰੇ ਹਾਸੀ, ਜਿਹੜਾ ਹਸਤੀਆਂ ਵਿਚੋਂ ਹਸਤੀ ਦਏ ਬਦਲਾਈਆ। ਤੇਰੇ ਜਗਤ ਅੱਖਰਾਂ ਦੀ ਪਾਤੀ, ਅਲਿਫ਼ ਯੇ ਦੇ ਅੰਦਰ ਬੰਦ ਕਰਾਈਆ। ਜਿਸ ਪਿਆਲੇ ਪੀਤਿਆਂ ਬਦਲ ਜਾਏ ਹਯਾਤੀ, ਜ਼ਿੰਦਗੀ ਵਿਚੋਂ ਜ਼ਿੰਦਗੀ ਨਜ਼ਰੀ ਆਈਆ। ਉਹ ਮਜਲਸ ਸਦਾ ਇਖ਼ਲਾਕੀ, ਸ੍ਰੀ ਭਗਵਾਨ ਇਕ ਵਖਾਈਆ। ਜਿਥੇ ਭਗਤ ਭਗਵਾਨ ਇਕ ਦੂਜੇ ਦੇ ਦਾਸ ਦਾਸੀ, ਸੇਵਾ ਵਿਚ ਦੋਵੇਂ ਸੇਵ ਕਮਾਈਆ। ਸਚਖੰਡ ਘਰ ਦੇ ਵਾਸੀ, ਸਚ ਦਵਾਰੇ ਵੱਜੇ ਵਧਾਈਆ। ਪਹਿਲੋਂ ਪੀਣ ਦੀ ਸਿਖਣੀ ਜਾਚੀ, ਯਾਚਕ ਆਪਣਾ ਆਪ ਬਣਾਈਆ। ਫੇਰ ਬਖ਼ਸ਼ਿਸ਼ ਕਰੇ ਸਾਕੀ, ਸੁਰਾਹੀ ਦਏ ਉਲਟਾਈਆ। ਭਗਤਾਂ ਕੋਲੋਂ ਕਦੇ ਨਹੀਂ ਰਾਖੀ ਢਾਕੀ, ਜੇ ਢਕੀ ਹੁੰਦੀ ਬਿਨ ਪੀਤਿਆਂ ਏਥੇ ਚਲ ਕੋਇ ਨਾ ਆਈਆ। ਉਹ ਸੁਰਾਹੀ ਪ੍ਰਭ ਨੇ ਭਗਤਾਂ ਅੰਦਰ ਰੱਖੀ, ਜਿਸ ਵੇਲੇ ਸੌਂਦੇ ਭਾਰ ਵੱਖੀ, ਓਨ੍ਹਾਂ ਦੀ ਰਾਤੀਂ ਸੁੱਤਿਆਂ ਸੁੱਤਿਆਂ ਖੁਲ੍ਹ ਜਾਂਦੀ ਅੱਖੀ, ਏਥੇ ਮੇਰਾ ਦਰਸ਼ਨ ਪਾਈਆ। ਮੈਂ ਕਰਾਂ ਪਰਕਾਸ਼ ਬਿਨ ਮੋਮ ਬੱਤੀ, ਦਰਸ ਦਿਖਾਵਾਂ ਬਣ ਕੇ ਕਮਲਾਪਤੀ, ਨਾਮ ਦਾ ਭੋਰਾ ਜਾਮ ਦੇਵਾਂ ਉਹ ਰਤੀ, ਜਿਸ ਰਤੀ ਉਤੋਂ ਕੋਟਨ ਕੋਟ ਸੁਰਾਹੀਆਂ ਆਪਣੀ ਕੀਮਤ ਦੇਣ ਮਿਟਾਈਆ। ਪ੍ਰਭੂ ਕੋਈ ਚਰੌਂਦਾ ਨਹੀਂ ਫਿਰਦਾ ਗਾਂ ਵੱਛੀ, ਕੋਈ ਰੂਪ ਨਹੀਂ ਜਲ ਹੋੜਾ ਮੱਛੀ, ਕੋਈ ਤਨ ਵਜੂਦ ਨਹੀਂ ਬੱਧਾ ਨਾਲ ਰੱਸੀ, ਜਿਸ ਨੇ ਸਾਰ ਪਾਉਣੀ ਚਾਰ ਲੱਖ ਤੇ ਅੱਸੀ, ਉਸ ਨੇ ਸੁਰਾਹੀ ਸਾਂਭ ਕੇ ਓਥੇ ਰੱਖੀ, ਜਿਥੇ ਝੱਲੇ ਕੋਈ ਨਾ ਪੱਖੀ, ਜਿਸ ਵੇਲੇ ਭਗਤ ਭਗਵਾਨ ਦੀ ਹੋ ਜਾਏ ਪੱਕੀ, ਆਪੇ ਓਨ੍ਹਾਂ ਦੇ ਅੰਦਰ ਦਏ ਉਲਟਾਈਆ। ਵੇਖਿਓ ਲਾਲਚ ਵਿਚ ਪ੍ਰਭੂ ਦੀ ਕੋਈ ਨਾ ਭਰਿਓ ਚੱਟੀ, ਮੁਹੱਬਤ ਵਿਚ ਪਿਆਰ ਵਿਚ ਗੁਰਮੁਖ ਸਖ਼ੀ ਜਾਏ ਫਟੀ, ਬਿਨ ਪੀਤਿਆਂ ਆਵੇ ਨੱਠੀ, ਜੇ ਪਿਆਲਾ ਨਾ ਹੁੰਦਾ ਜਾਮ ਨਾ ਹੁੰਦਾ ਸਾਕੀ ਨਾ ਹੁੰਦਾ ਉਹ ਕਿਸ ਤਰ੍ਹਾਂ ਜਾਂਦੀ ਉਲਟੀ, ਘਟ ਘਟ ਆਪਣੀ ਧਾਰ ਵਹਾਈਆ। ਬਿਨਾ ਪੀਤਿਆਂ ਤੋਂ ਇਹ ਸੰਗਤ ਨਹੀਂ ਹੋਈ ਇਕੱਠੀ, ਨਿੱਕੇ ਨਿੱਕੇ ਬੱਚੇ ਜਿਨ੍ਹਾਂ ਜਗਤ ਦੀ ਵਾਸਨਾ ਛੱਡੀ, ਇਹ ਗੱਲ ਨਹੀਂ ਕੋਈ ਵੱਡੀ, ਛੋਟਿਆਂ ਬਾਲਿਆਂ ਆਪਣੇ
❋
❋
ਮਾਤਾ ਪਿਤਾ ਨੂੰ ਸਿਖਿਆ ਦੱਸੀ, ਜੇ ਚਾਅ ਛੱਡੋ ਤੇ ਚਾਹ ਤੁਹਾਡੀ ਚਾਹਾਂ ਨਾਲੋਂ ਚੰਗੀ ਦਏ ਬਣਾਈਆ। ਵੇਖ ਗੁਰਮੁਖ ਸਖ਼ੀਆਂ ਫਿਰਦੀਆਂ ਉਚੀ ਅੱਡੀ, ਇਨ੍ਹਾਂ ਦੇ ਅੰਦਰ ਸ੍ਰੀ ਭਗਵਾਨ ਖੇਲੇ ਕਬੱਡੀ, ਜੱਟ ਲੈਂਦਾ ਨਹੀਂ ਕਿਸੇ ਤੋਂ ਵੱਢੀ, ਕਿਸੇ ਦੇ ਘਰੋਂ ਖਾਂਦਾ ਨਹੀਂ ਮੱਛੀ ਡੱਡੀ, ਅੰਦਰ ਵੜ ਕੇ ਸਾਫ਼ ਕਰਦਾ ਸਭ ਦੀ ਨਾੜੀ ਹੱਡੀ, ਫੇਰ ਚੜ੍ਹਾ ਕੇ ਨਾਮ ਆਪਣੇ ਦੀ ਗੱਡੀ, ਗਾਈਡ ਹੋ ਕੇ ਵਾਹਦ ਹੋ ਕੇ ਆਪਣਾ ਰਾਹ ਵਖਾਈਆ। ਜਿਨ੍ਹਾਂ ਨੂੰ ਭਰਮ ਓਨ੍ਹਾਂ ਜੋਗੀ, ਇਨ੍ਹਾਂ ਗੁਰਮੁਖਾਂ ਨਹੀਂ ਛੱਡੀ, ਮੈਥੋਂ ਪੀ ਗਏ ਬਦੋ ਬਦੀ, ਲੋਕੀ ਸੁੱਤੇ ਏਨ੍ਹਾਂ ਦੀ ਰਾਤ ਅੱਜੇ ਨਹੀਂ ਹੋਈ ਅੱਧੀ, ਪਰ ਇਹ ਲੋਕਮਾਤ ਵਿਚ ਆਉਂਦੇ ਕਦੀ ਕਦੀ, ਚੁਰਾਸੀ ਵਿਚ ਗੇੜ ਨਾ ਕੋਇ ਰਖਾਈਆ। ਇਹ ਕੋਈ ਉਹ ਸ਼ਿਵਾਂ ਵਾਲੀ ਨਹੀਂ ਗੱਦੀ, ਜਿਸ ਨੂੰ ਬਣੀਏ ਸਵੇਰੇ ਲਾ ਕੇ, ਧੂਪ ਧੁਖਾ ਕੇ, ਤਕੜੀ ਉਠਾ ਕੇ, ਸਾਰਿਆਂ ਦੀ ਚੋਟੀ ਮੁੰਨ ਕੇ, ਪੈਸੇ ਟਕੇ ਉਂਗਲਾਂ ਉਤੇ ਗਿਣ ਕੇ, ਆਪਣੇ ਖ਼ਜ਼ਾਨੇ ਵਿਚ ਲੈਣ ਟਿਕਾਈਆ। ਜਿਨ੍ਹਾਂ ਨੇ ਦਰਸ਼ਨ ਕੀਤੇ ਇਕ ਚਿੰਨ ਦੇ, ਉਹ ਕਦੀ ਪੈਮਾਨੇ ਨਹੀਂ ਮਿਣਦੇ, ਇਹ ਕੋਈ ਖੇਲ ਰਾਤ ਦੇ ਨਹੀਂ ਅੰਧੇਰੇ ਦੇ ਨਹੀਂ ਜਦੋਂ ਕਰਾਂ ਤੇ ਦਿਨ ਦੇ, ਸਭ ਦੇ ਸਾਹਮਣੇ ਆਖ ਸੁਣਾਈਆ। ਜਿਸ ਦੀ ਗਾਥਾ ਗੁਰ ਅਵਤਾਰ ਪੈਗ਼ੰਬਰ ਚੌਂਹ ਜੁਗਾਂ ਵਿਚ ਰਹੇ ਗਿਣਦੇ, ਗਿਣ ਗਿਣ ਝਟ ਲੰਘਾਈਆ। ਉਸ ਦੇ ਇਸ਼ਾਰੇ ਛਿੰਨ ਦੇ, ਸੁਰਾਹੀ ਉਲਟਿਆਂ ਚਿਰ ਲੱਗੇ, ਪਿਆਲਾ ਫੜਿਆਂ ਚਿਰ ਲੱਗੇ, ਬੁੱਲ ਨਾਲ ਛੁਹਾਇਆਂ ਚਿਰ ਲੱਗੇ, ਘੁਟ ਘੁਟ ਲੰਘਾਇਆਂ ਚਿਰ ਲੱਗੇ, ਚਿਰਾਂ ਦਾ ਵਿਛੁੰਨਾ ਇਕੋ ਵਾਰ ਦਏ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਸੁਰਾਹੀ ਕਹੇ ਮੈਨੂੰ ਬੜਾ ਕੀਤਾ ਗੁਰੂਆਂ ਉਲਟੀ ਸਿੱਧੀ, ਗਾਟਿਉਂ ਫੜ ਭਵਾਈਆ। ਇਕ ਦਿਨ ਮੈਂ ਮੁਹੰਮਦ ਦੇ ਹੱਥੋਂ ਡਿੱਗੀ, ਉਹਦੇ ਪੱਟਾਂ ਉਤੇ ਵਜ ਕੇ ਉਛਾਲਾ ਲਿਆ ਚਾਈਂ ਚਾਈਂਆ। ਮੈਂ ਬਣ ਗਈ ਓਥੇ ਜ਼ਿੱਦੀ, ਆਪਣੀ ਕਥਾ ਕਹਾਣੀ ਦਿਤੀ ਸੁਣਾਈਆ। ਮੈਂ ਛੋਟੀ ਬਾਲੀ ਨਿੱਕੀ, ਮੇਰਾ ਰੂਪ ਨਜ਼ਰ ਕਿਸੇ ਨਾ ਆਈਆ। ਜਗ ਨੇਤਰ ਕਿਸੇ ਨਾ ਦਿਸੀ, ਲੱਭ ਕੇ ਸਕੇ ਨਾ ਕੋਇ ਚੁਰਾਈਆ। ਮੁਹੰਮਦ ਕਿਹਾ ਓ ਸੁਰਾਹੀਏ ਪਰਵਰਦਿਗਾਰ ਦੀ ਖੇਲ ਅਨਡਿੱਠੀ, ਅਨਡਿੱਠੜੀ ਕਾਰ ਕਮਾਈਆ। ਮੈਨੂੰ ਐਂ ਜਾਪਦਾ ਜਿਸ ਵੇਲੇ ਸ੍ਰੀ ਭਗਵਾਨ ਨੇ ਆਤਮਾ ਪਰਮਾਤਮਾ ਬਣਾਉਣੀ ਸਖ਼ੀ, ਓਸ ਵੇਲੇ ਤੇਰੀ ਲੋੜ ਰਹੇ ਨਾ ਰਾਈਆ। ਕਿਉਂ ਤੇਰੀ ਅੰਮ੍ਰਿਤ ਧਾਰ ਅੱਗੇ ਮਿਲਦੀ ਰਹੀ ਥੋੜ੍ਹੀ ਥੋੜ੍ਹੀ ਜਿਨ੍ਹਾਂ ਨੂੰ ਦੇਂਦਾ ਰਿਹਾ ਚਿੱਠੀ, ਚਿੱਠੀ ਰਸਾਇਣ ਤੇਰਾ ਰੰਗ ਰੰਗਾਈਆ। ਅੱਗੇ ਉਸ ਦੀ ਕਲਾ ਹੋ ਗਈ ਸਿੱਧੀ, ਸਿੱਧਾ ਆਪਣਾ ਪੜਦਾ ਲਾਹੀਆ। ਜਨ ਭਗਤਾਂ ਨੂੰ ਤੂੰ ਮੇਰਾ ਮੈਂ ਤੇਰਾ ਆਪਣੇ ਮਿਲਣ ਦੀ ਦੱਸ ਕੇ ਬਿਧੀ, ਬਦਲਾ ਦਿਤਾ ਚੁਕਾਈਆ। ਉਹ ਧਾਰ ਪਿੱਛੇ ਰਹਿ ਗਈ ਜਿਹੜੀ ਸਾਕੀ ਤੋਂ ਪਿਆਲਾ ਪੀਣ ਗਿਝੀ, ਮੁੜ ਮੁੜ ਕੇ ਮੰਗ ਮੰਗਾਈਆ। ਹੁਣ ਵਸਤ ਅਮੋਲਕ ਉਹ ਦਿਤੀ, ਜਿਥੇ ਦੂਜੇ ਪਿਆਲੇ ਦੀ ਆਸ ਨਾ ਕੋਇ ਰਖਾਈਆ। ਸੁਰਾਹੀ ਕਹੇ ਮੈਂ ਸੁਰਾਹੀ ਤੇ ਮੇਰੀ ਮਤ ਕਦੇ ਨਾ ਹੋਵੇ ਪਿੱਛੇ ਗਿਚੀ, ਗਿਚੀ ਧੌਣੋ ਫੜ ਕੇ ਗੁਰਮੁਖ ਦਿਆਂ ਮਨਾਈਆ। ਮੈਂ ਓਨ੍ਹਾਂ ਦੇ ਦਵਾਰੇ ਬਿਨ ਕੀਮਤੋਂ ਵਿਕੀ, ਆਪਣੀ ਕੀਮਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜਾਮ ਇਕ ਪਿਲਾਈਆ। ਸੁਰਾਹੀ ਕਹੇ ਮੈਂ ਡਰਦੀ ਮੇਰਾ ਕਿਹੜਾ ਖੋਲ੍ਹੇ ਡੱਟਾ, ਕਾਗ ਬਾਹਰ ਕਢਾਈਆ। ਕਿਉਂ ਜੱਟ ਹੱਟਾ ਕੱਟਾ, ਛੈਲ ਛਬੀਲਾ ਜੋਬਨ ਵੰਤਾ ਨਜ਼ਰੀ ਆਈਆ। ਜਿਸ ਦੀਆਂ ਲਾਲ ਗਹਿਰੀਆਂ ਅੱਖਾਂ, ਭੈ ਰਿਹਾ ਵਖਾਈਆ। ਮੈਂ ਭੱਜੜਿਆਂ ਪਿੱਟੀ
❋
❋
ਕਿਹਨੂੰ ਜਾ ਕੇ ਦੱਸਾਂ, ਕਿੱਥੇ ਦਿਆਂ ਦੁਹਾਈਆ। ਸੁਰਾਹੀ ਕਹੇ ਮੈਨੂੰ ਯਾਦ ਆਈ ਮੈਂ ਭਗਤਾਂ ਦੀ ਪ੍ਰੀਤੀ ਅੰਦਰ ਵਸਾਂ, ਦੂਜਾ ਥਾਂ ਨਾ ਕੋਇ ਵਡਿਆਈਆ। ਨਾਲੇ ਰੋਵਾਂ ਨਾਲੇ ਹੱਸਾਂ, ਅੱਖਾਂ ਮਲ ਮਲ ਝਟ ਲੰਘਾਈਆ। ਓਨ੍ਹਾਂ ਪਿਆਲਿਆਂ ਕੋਲੋਂ ਬਚਾਂ, ਜਿਸ ਪਿਆਲੇ ਵਿਚ ਪੀ ਪੀ ਪ੍ਰਭ ਦਾ ਰਾਹ ਤਕਾਈਆ। ਗੱਲ ਕਹਿਣੋਂ ਮੂਲ ਨਾ ਝਕਾਂ, ਸਚ ਸਚ ਦਿਆਂ ਸੁਣਾਈਆ। ਜਿਨ੍ਹਾਂ ਪ੍ਰਭੂ ਦਾ ਦਰਸ਼ਨ ਪਾ ਲਿਆ ਅੱਖਾਂ, ਓਨ੍ਹਾਂ ਨੂੰ ਜਾਮ ਪਿਆਲਾ ਸੁਰਾਹੀ ਦੀ ਲੋੜ ਰਹੀ ਨਾ ਰਾਈਆ। ਤੇ ਜੇ ਕੋਈ ਕਹੇ ਮੈਂ ਵੀ ਇਹੋ ਜਿਹੀ ਪੀ ਕੇ ਤੇ ਇਹੋ ਜਿਹਾ ਬਣ ਕੇ ਦੱਸਾਂ, ਇਹ ਵੱਥ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਕੀ ਤੁਹਾਨੂੰ ਪੀਤੀ ਇਹ ਲੱਗਦੀ ਨਹੀਂ ਚੰਗੀ, ਕਿ ਨਸ਼ਾ ਸਮਝ ਨਾ ਆਈਆ। ਜੇ ਗੋਬਿੰਦ ਵਾਂਗੂੰ ਖੰਡੇ ਦੀ ਧਾਰ ਹੁੰਦੀ ਨੰਗੀ, ਚਾਰੋਂ ਕੁੰਟ ਦੁਹਾਈਆ। ਭੱਜੇ ਫਿਰਦੇ ਨਾ ਰਾਹ ਲੱਭਦਾ ਨਾ ਡੰਡੀ, ਠੇਡੇ ਖਾਂਦਿਆਂ ਡੰਡਾਵਤ ਕਰ ਕੇ ਸੀਸ ਨਿਵਾਈਆ। ਪ੍ਰਭੂ ਦਵਾਰੇ ਪੀਣ ਵਾਲਿਆਂ ਦੀ ਕਦੀ ਨਾ ਲੱਗੀ ਮੰਡੀ, ਆਪਣੀ ਦਇਆ ਨਾਲ ਭਗਤਾਂ ਸਦਾ ਪਿਆਈਆ। ਭਾਵੇਂ ਕੋਟਨ ਕੋਟ ਹਸੀਨਾਂ ਪੱਟੀ ਵਾਹਵਣ ਕੰਘੀ, ਠੋਡੀ ਰੱਖਣ ਨੰਗੀ, ਬਿਨਾ ਭਗਤਾਂ ਹਰਿ ਜੂ ਅੱਖ ਨਾ ਕਿਤੇ ਟਿਕਾਈਆ। ਜੇ ਕੋਈ ਮਸਤ ਪਿਆਲਾ ਪੀ ਕੇ ਬਣ ਜਾਏ ਪਖੰਡੀ, ਆਖੇ ਮੈਂ ਓਸ ਰੰਗਣ ਵਿਚ ਗਈ ਰੰਗੀ, ਰੰਗ ਜਗਤ ਵਾਲਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਜੇ ਪਿਆਉਣ ਦਾ ਹੁੰਦਾ ਨਾ ਚਾਉ, ਸੁਰਾਹੀ ਨਾ ਬੰਦ ਖੁਲ੍ਹਾਈਆ। ਫੇਰ ਕਾਹਨੂੰ ਫੜਦਾ ਬਾਹੋਂ, ਸੁੱਤਿਆਂ ਕਿਉਂ ਜਗਾਈਆ। ਪਰਮ ਪੁਰਖ ਦਾ ਸਦਾ ਸੱਚਾ ਨਿਆਉਂ, ਅਦਾਲਤ ਇਕੋ ਇਕ ਵਖਾਈਆ। ਫ਼ੈਸਲਾ ਕਰੇ ਦਾਅਵੇਦਾਰ ਦਾ ਬਿਨਾ ਗਵਾਹੋਂ, ਸ਼ਹਾਦਤ ਜਗਤ ਨਾ ਕੋਇ ਭੁਗਤਾਈਆ। ਕਲਮ ਸ਼ਾਹੀ ਦਾ ਕੀ ਵਸਾਹੋ, ਜਿਸ ਵੇਲੇ ਚਾਹੋ ਤੇ ਓਸੇ ਵੇਲੇ ਬਦਲਾਓ, ਇਕ ਜੱਜ ਦਾ ਫ਼ੈਸਲਾ ਦੂਜਾ ਜੱਜ ਦਏ ਬਦਲਾਈਆ। ਜੇ ਦਾਅਵਾ ਦਾਇਰ ਹਕ਼ੀਕ਼ੀ ਇਕ ਕਰਾਓ, ਵਸੀਕੇ ਓਸ ਕੋਲੋਂ ਲਿਖਾਓ, ਜਿਥੇ ਕਲਮ ਸ਼ਾਹੀ ਦੀ ਲੋੜ ਰਹੇ ਨਾ ਰਾਈਆ। ਫੇਰ ਆਪਣੀ ਹਾਲਤ ਜਣਾਓ, ਪੜਦਾ ਕੋਈ ਰੱਖੋ ਨਾਹੋਂ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪ੍ਰਭ ਦੇ ਅੱਗੇ ਕਿਹੜਾ ਜ਼ੋਰ, ਜਿਉਂ ਭਾਵੇ ਤਿਉਂ ਚਲਾਈਆ। ਤੇ ਜੇ ਉਹ ਸੁਰਾਹੀ ਦੇਵੇ ਫੋੜ, ਫੇਰ ਪੀਣ ਵਾਲੇ ਮਸਤਾਨੇ ਪਿਆਸ ਵਿਚ ਮਰ ਮਰ ਆਪਣਾ ਆਪ ਗਵਾਈਆ। ਜੇ ਮਸਤਾਂ ਨੂੰ ਨਾਮ ਦੀ ਮਸਤੀ ਨਾਲ ਲਵੇ ਜੋੜ, ਵਿਛੜਿਆਂ ਮੇਲ ਮਿਲਾਈਆ। ਜਨਮ ਕਰਮ ਦਾ ਮੇਟ ਕੇ ਕੋਹੜ, ਧੁਰ ਦਾ ਰੰਗ ਰੰਗਾਈਆ। ਜ਼ਰਾ ਤੱਕੋ ਨਾਲ ਗ਼ੌਰ, ਗਹਿਰ ਗੰਭੀਰ ਇਕ ਸੁਣਾਈਆ। ਬਿਨਾ ਪੀਤਿਆਂ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਦਾ ਪਾਵੇ ਕੋਈ ਨਾ ਸ਼ੋਰ, ਜਿਨ੍ਹਾਂ ਨਹੀਂ ਪੀਤੀ ਉਹ ਸਾਹਮਣੇ ਬਹਿ ਕੇ ਮਿਲਣ ਕੋਈ ਨਾ ਆਈਆ। ਜਿਸ ਪਰਕਾਸ਼ ਕੀਤਾ ਅੰਧੇਰੇ ਘੋਰ, ਤੁਹਾਡੀ ਅੰਦਰੋਂ ਖਿੱਚੀ ਡੋਰ, ਦੀਨਾਂ ਮਜ਼੍ਹਬਾਂ ਵਿਚੋਂ ਹੋੜ, ਆਤਮਾ ਪਰਮਾਤਮਾ ਨਾਲ ਲਈ ਜੋੜ, ਜਗਤ ਜੁਗਤ ਵਿਚੋਂ ਬਾਹਰ ਕਢਾਈਆ। ਮੰਤਰ ਦੱਸਿਆ ਫੋਰ, ਫ਼ੁਰਨਾ ਪਿਛਲਾ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜਾਮ ਇਕ ਵਖਾਈਆ। ਜਿਸ ਦਿਤਾ ਜਾਮ ਹਕ਼ੀਕ਼ਤ, ਪਿਆਲਾ ਹਕ ਉਠਾਈਆ। ਅੰਦਰੋਂ ਕੱਢ ਸ਼ਰੀਕਤ, ਲਾਸ਼ਰੀਕ ਦਇਆ ਕਮਾਈਆ। ਸਚ ਧਾਰ ਦੀ ਦੱਸ ਅਸਲੀਅਤ, ਅਸਲ ਵਸਲ ਦਿਤਾ ਵਖਾਈਆ। ਜਿਨ੍ਹਾਂ ਨੂੰ ਪ੍ਰਭ
❋
❋
ਦੇ ਮਿਲਣ ਦੀ ਨਹੀਂ ਸੀ ਕਾਬਲੀਅਤ, ਓਨ੍ਹਾਂ ਦੇ ਅੰਦਰ ਵੜ ਕੇ ਪੜਦਾ ਦਿਤਾ ਉਠਾਈਆ। ਜ਼ਰਾ ਪੁਛੋ ਭਗਤਾਂ ਤੋਂ ਤੁਹਾਡੀ ਕਿਨ ਬਦਲਾਈ ਤਬੀਅਤ, ਬਿਨਾ ਪੀਤਿਆਂ ਤੋਂ ਨਸ਼ਾਂ ਕਿਵੇਂ ਚੜ੍ਹ ਕੇ ਆਈਆ। ਇਹਨਾਂ ਦੇ ਵਿਚ ਬੜੀ ਉਚੀ ਜ਼ਹਨੀਅਤ, ਜਿਹੜੀ ਜ਼ੇਰ ਜ਼ਬਰ ਦਾ ਲੇਖਾ ਗਈ ਮੁਕਾਈਆ। ਪ੍ਰੇਮ ਪਿਆਰ ਮੁਹੱਬਤ ਦੀ ਦੇ ਕੇ ਇਨਸਾਨੀਅਤ, ਨੀਤੀ ਦਿਤੀ ਉਲਟਾਈਆ। ਸਚ ਦਵਾਰੇ ਦੀ ਬਣ ਕੇ ਰਈਅਤ, ਪਾਤਸ਼ਾਹ ਇਕੋ ਰਹੇ ਮਨਾਈਆ। ਜੇ ਨਾ ਪੀਤੀ ਹੁੰਦੀ ਉਨ੍ਹਾਂ ਦੀ ਗੁਰ ਅਵਤਾਰ ਪੈਗ਼ੰਬਰ ਹੁੰਦੀ ਵਲਦੀਅਤ, ਇਹ ਵੀ ਹਿੰਦੂ ਮੁਸਲਿਮ ਸਿੱਖ ਈਸਾਈ ਬਣ ਕੇ ਆਪਸ ਵਿਚ ਕਰਦੇ ਲੜਾਈਆ। ਇਹ ਖੇਲ ਨਵੀਂ ਨਵੀਅਤ, ਨਵਾਂ ਰਾਹ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਕਿਸ਼ਨ ਸਿੰਘਾ ਕੀ ਤੈਨੂੰ ਨਹੀਂ ਚੜ੍ਹੀ ਖ਼ੁਮਾਰੀ, ਜ਼ਰਾ ਉਠ ਕੇ ਦੇ ਸਮਝਾਈਆ। ਕਿਸੇ ਹੋਰ ਪਿਆਲੇ ਦੀ ਹੈ ਵਾਰੀ, ਮੁਖ ਤੋਂ ਦੇ ਸੁਣਾਈਆ। ਜਿਨ੍ਹਾਂ ਦੀ ਕੱਚੀ ਅੰਦਰੋਂ ਯਾਰੀ, ਉਹ ਰੋ ਕੇ ਦੇਣ ਦੁਹਾਈਆ। ਜਿਹੜੇ ਸਾਂਭ ਨਾ ਸਕਣ ਆਪਣੀ ਨਾਰੀ, ਉਹ ਨਾਰ ਬਣ ਕੇ ਕਿਸ ਤਰਾ ਕੰਤ ਦੀ ਸੇਵ ਕਮਾਈਆ। ਤੇਰੇ ਮਨ ਦੀ ਖ਼ੁਆਰੀ, ਇਕ ਵੇਰਾਂ ਮੁੱਛ ਤੋਂ ਹੱਥ ਫੇਰ ਤੇ ਨਾਲੇ ਉਤੋਂ ਦਾੜ੍ਹੀ, ਅੱਜ ਦੀ ਰਾਤ ਜੇ ਤੇਰੇ ਅੰਦਰ ਖ਼ੁਮਾਰੀ ਨਾ ਵਾੜੀ, ਫੇਰ ਭਾਵੇਂ ਆਵੀਂ ਨਾ ਉਤੇ ਸਤਾਰਾਂ ਹਾੜੀ, ਪੱਲਾ ਲੈਣਾ ਛੁਡਾਈਆ। ਸਾਚਿਆਂ ਭਗਤਾਂ ਦੀ ਆਤਮਾ ਰਹਿਣ ਨਹੀਂ ਦਿਤੀ ਕਵਾਰੀ, ਰਾਤੀ ਸੁੱਤਿਆਂ ਘਰ ਜਾ ਕੇ ਪਿਆਰ ਕਰੇ ਵਾਰੋ ਵਾਰੀ, ਗਲਵਕੜੀ ਆਪਣੇ ਨਾਲ ਪਾਈਆ। ਸੁਰਾਹੀ ਮੈਂ ਲੁਕਾ ਕੇ ਰੱਖੀ ਨਹੀਂ ਕਿਸੇ ਵਿਚ ਬੁਖਾਰੀ, ਓਸ ਤਾਲੇ ਨੂੰ ਖੋਲ੍ਹਣ ਵਾਲੀ ਕੁੰਜੀ ਨਜ਼ਰ ਕੋਇ ਨਾ ਆਈਆ। ਲੁਹਾਰ ਤਰਖਾਣ ਦੀ ਅਕਲ ਓਥੇ ਕਰੇ ਕੋਈ ਨਾ ਕਾਰੀ, ਕਾਰੀਗਰੀ ਬਾਡੀ ਬਣਤ ਨਾ ਕੋਇ ਬਣਾਈਆ। ਪ੍ਰਭੂ ਹੈ ਬੜਾ ਕੰਜੂਸ ਐਵੇਂ ਆਪਣਾ ਨਾਮ ਧਨ ਨਹੀਂ ਜਾਂਦਾ ਉਜਾੜੀ, ਠੱਗਾਂ ਚੋਰਾਂ ਦੀ ਝੋਲੀ ਕਦੇ ਨਾ ਪਾਈਆ। ਵੇਖੋ ਕਿੰਨੇ ਲੱਭਦੇ ਉਤੇ ਪਹਾੜੀ, ਰੁਲਦੇ ਫਿਰਨ ਉਜਾੜੀ, ਧੂਣੀਆਂ ਨਾਲ ਤਨ ਰਹੇ ਸਾੜੀ, ਜਲ ਵਿਚ ਆਪਣਾ ਆਪ ਠਾਰੀ, ਦਰ ਦਰ ਘਰ ਘਰ ਮੰਗਦੇ ਫਿਰਨ ਵਾੜੀ, ਉਨ੍ਹਾਂ ਦੀ ਕ਼ਿਸਮਤ ਮਾੜੀ, ਪਿਆਲਾ ਦੇਣ ਵਾਲਾ ਹੱਥ ਕਿਸੇ ਨਾ ਆਈਆ। ਜਿਨ੍ਹਾਂ ਦਾ ਪੂਰਬ ਜਨਮ ਕਰਕੇ ਆ ਗਈ ਵਾਰੀ, ਉਨ੍ਹਾਂ ਦੇ ਅੰਦਰ ਸਾਫ਼ ਕਰੇ ਨਾਲ ਬਹਾਰੀ, ਗੁਰਮੁਖ ਬਣਾਏ ਆਪਣੀ ਪਿਆਰੀ, ਪ੍ਰੇਮ ਪਿਆਰ ਮੁਹੱਬਤ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਾਮ ਪਿਆਲਾ ਇਕ ਪਿਲਾਈਆ। ਜਾਮ ਪਿਆਲਾ ਪੀਣ ਨੂੰ ਸਾਰੇ ਲਭਰੇਜ਼, ਬੁੱਲਾਂ ਉਤੇ ਜ਼ਬਾਨ ਫਿਰਾਈਆ। ਸਾਰੇ ਕਹਿੰਦੇ ਅੰਦਰੇ ਅੰਦਰ ਸਾਨੂੰ ਵੀ ਮਿਲ ਜਾਏ ਜੋਤੀ ਦਾ ਤੇਜ, ਅਸੀਂ ਵੀ ਆਕੜ ਕੇ ਬਹਿ ਕੇ ਆਪਣੀ ਖ਼ੁਸ਼ੀ ਬਣਾਈਆ। ਬਹੁਤੇ ਕਹਿੰਦੇ ਜੇ ਪੂਰਨ ਦੇ ਥਾਂ ਸਾਨੂੰ ਦਿੰਦਾ ਭੇਜ, ਸਾਨੂੰ ਵੀ ਭਜਨ ਬੰਦਗੀ ਦੀ ਲੋੜ ਰਹਿੰਦੀ ਨਾ ਰਾਈਆ। ਪਤਾ ਨਹੀਂ ਪੂਰਨ ਦੀ ਪੂਰਨ ਕਿਸ ਤਰ੍ਹਾਂ ਮਾਣਦਾ ਸੇਜ, ਪੂਰਨ ਪੂਰਨ ਵਿਚ ਸਮਾਈਆ। ਜੇ ਪੂਰਨ ਨਾ ਹੁੰਦਾ ਪੂਰਨ ਖੌਰੇ ਸੁਰਾਹੀ ਪਿਆਲੇ ਨੂੰ ਲੁੱਟ ਕੇ ਸਾਰੇ ਆਉਂਦੇ ਵੇਚ, ਕੀਮਤ ਟੱਕਿਆ ਵਾਲੀ ਪਾਈਆ। ਪਰ ਇਹੋ ਦੁੱਖ ਜਿਹੜਾ ਅੰਦਰ ਵੜ ਕੇ ਮਾਰੇ ਪੇਚ, ਪੇਚੇ ਵਿਚ ਆਇਆ ਨਿਕਲ ਕੋਇ ਨਾ ਜਾਈਆ। ਬਜਰ ਕਪਾਟੀ ਵਿਚ ਕਰਕੇ ਛੇਕ, ਸੁਰਾਹੀ ਅੰਦਰੋਂ ਦਏ ਉਲਟਾਈਆ। ਜਿਸ ਦਾ ਹੌਲੀ ਹੌਲੀ ਸਾਰੇ ਸਰੀਰ ਵਿਚ ਚੜ੍ਹ ਜਾਏ ਰੇਜ, ਨਾੜੀ ਨਾੜੀ ਵਿਚ ਸਮਾਈਆ। ਪ੍ਰਭੂ ਦਾ ਪੈਮਾਨਾ ਕੋਈ ਨਾਪਣ ਵਾਲੀ ਨਹੀਂ ਲੁਹਾਰਾਂ ਵਾਲੀ ਗੇਜ, ਇਕ ਦੋ ਤਿੰਨ ਚਾਰ ਪੰਜ ਨੰਬਰ
❋
❋
ਨਾ ਕੋਇ ਲਗਾਈਆ। ਉਹ ਸੁਰਾਹੀ ਕੋਈ ਦਾਲ ਵਾਲੀ ਨਹੀਂ ਦੇਗ, ਜਿਹਦੀ ਮਰਜ਼ੀ ਕੜਛਾ ਭਰ ਕੇ ਭੱਜੇ ਵਾਹੋ ਦਾਹੀਆ। ਜਿੰਨਾਂ ਚਿਰ ਇਕ ਦੀ ਨਾ ਹੋਵੇ ਟੇਕ, ਬੁੱਧੀ ਨਾ ਹੋਵੇ ਬਿਬੇਕ, ਕੂੜਾ ਨਾ ਰਹੇ ਭੇਖ, ਵਸੇ ਨਾ ਓਸ ਦੇਸ, ਜਿਥੇ ਮਾਲਕ ਇਕ ਨਰੇਸ਼, ਨਰਾਂ ਦਾ ਨਰਾਇਣ ਨਜ਼ਰੀ ਆਈਆ। ਭਾਵੇਂ ਕੋਈ ਬੁਕਲ ਮਾਰੇ ਭੂਰੇ ਦੀ ਭਾਵੇਂ ਕੋਈ ਉਤੇ ਤਾਣੇ ਖੇਸ, ਵੇਰਵਾ ਕਰੇ ਨਾ ਕੋਈ ਸ਼ਬਦ ਗੁਰੂ ਦਸ ਦਸਮੇਸ਼, ਜੋ ਆਦਿ ਜੁਗਾਦਿ ਰਹੇ ਹਮੇਸ਼, ਹਮਸਾਜਣ ਹੋ ਕੇ ਝਟ ਲੰਘਾਈਆ। ਜੇ ਪਿਆਲੇ ਨੂੰ ਪੀਣ ਵਾਸਤੇ ਹੋਏ ਪੇਸ਼, ਪੇਸ਼ਤਰ ਪੀਣ ਤੋਂ ਪੀਣਾ ਦਏ ਸਿਖਾਈਆ। ਸਦਾ ਮੁਹੱਬਤ ਵਿਚ ਰਹੋ ਹਮੇਸ਼, ਪ੍ਰੀਤੀ ਪ੍ਰੀਤਮ ਨਾਲ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੀ ਪੀਣ ਵਾਲਾ ਹੋਰ ਵੀ ਕੋਈ ਸਾਕੀ, ਇਸ਼ਾਰਾ ਉਂਗਲੀ ਨਾਲ ਕਰਾਈਆ। ਇਹ ਸਾਰੀ ਇਨ੍ਹਾਂ ਗੱਲ ਆਖੀ, ਜਿਹੜੇ ਪੱਲੂ ਰਹੇ ਛੁਡਾਈਆ। ਆਪੋ ਆਪਣੀ ਸਾਫ਼ ਕਰਕੇ ਵਖਾਵੋ ਬਾਟੀ, ਫਿਰ ਸਹਿਜੇ ਦਿਆਂ ਉਲਟਾਈਆ। ਜੇ ਬਾਟੀ ਨਹੀਂ ਇਕੋ ਮੰਨੋ ਆਖੀ, ਪਿਆਲਾ ਪੀਣ ਦੀ ਲੋੜ ਰਹੇ ਨਾਂ ਰਾਈਆ। ਤੁਹਾਡਾ ਕੋਈ ਭੁੱਲਣ ਵਾਲਾ ਨਹੀਂ ਸਾਕੀ, ਕਿ ਸਵਰਨ ਦਾ ਪਿਆਲਾ ਦੂਜੇ ਦੇ ਮੂੰਹ ਨੂੰ ਲਾਈਆ। ਇਹ ਖੇਲ ਪੁਰਖ ਅਬਿਨਾਸ਼ੀ, ਹਰਿ ਕਰਤਾ ਆਪ ਕਰਾਈਆ। ਤੁਹਾਡੇ ਅੰਤਰ ਆਤਮਾ ਦਾ ਵਾਸੀ, ਪਰਕਾਸ਼ ਨੂਰ ਅਲਾਹੀਆ। ਜਨ ਭਗਤੋ ਪੀਣ ਦੀ ਲੋੜ ਰਹੇ ਨਾ ਬਾਕੀ, ਇਕ ਦੋ ਤਿੰਨਾਂ ਸਾਲਾਂ ਵਿਚ ਸਾਰੇ ਦਏ ਰਜਾਈਆ। ਜੇ ਬਹੁਤੇ ਰਜਾ ਦਿਤੇ ਤੁਸਾਂ ਆਪਣੀ ਭੁੱਲ ਜਾਣੀ ਮਾਈ ਤੇ ਤਾਈ ਤੇ ਚਾਚੀ, ਨਾਰੀ ਕੰਤ ਤੇ ਕੰਤ ਨਾਰੀ ਇਕ ਦੂਜੇ ਨੂੰ ਤੱਜ ਕੇ ਗਲਵਕੜੀ ਮੇਰੇ ਨਾਲ ਪਾਈਆ। ਥੋੜੇ ਸਮੇਂ ਨੂੰ ਦਰਸ਼ਨ ਕਰਕੇ ਤਰਨੇ ਪਾਪੀ, ਜੋ ਦਰ ਆਇਆ ਜੋਤ ਜਗਾ ਕੇ ਘਰ ਨੂੰ ਜਾਈਆ। ਇਸ ਦਾ ਲੇਖਾ ਲਿਖਾ ਦੇਵਾਂਗਾ ਏਸੇ ਵਿਸਾਖੀ, ਵਸਾਹ ਕੇ ਸਭ ਨੂੰ ਲੈਣਾ ਢਾਹੀਆ। ਇਕ ਪੰਡਤ ਰੋਂਦਾ ਵਿਚ ਕਾਸ਼ੀ, ਦੋ ਕਸ਼ਮੀਰ ਵਿਚ ਕੁਰਲਾਈਆ। ਸ੍ਰਿਸ਼ਟ ਸਬਾਈ ਵਰੋਲਣੀ ਕੂੜੀ ਕਿਰਿਆ ਛਾਛੀ, ਮੱਖਣ ਹਰਿਜਨ ਬਾਹਰ ਕਢਾਈਆ। ਪ੍ਰਭ ਦੀ ਮੋਹਰ ਜਨ ਭਗਤੋ ਦੂਜੇ ਹੋਰ ਕਿਸੇ ਨਹੀਂ ਛਾਪੀ, ਗੁਰ ਅਵਤਾਰ ਪੈਗ਼ੰਬਰਾਂ ਹੱਥ ਨਾ ਕਦੇ ਫੜਾਈਆ। ਸਦਾ ਸਚਖੰਡ ਦਵਾਰੇ ਰਹੇ ਢਾਂਪੀ, ਢਾਂਚਿਆ ਵਿਚ ਬੰਦ ਨਾ ਕਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖ਼ੁਮਾਰੀ ਦਏ ਚੜ੍ਹਾਈਆ। ਖ਼ੁਮਾਰੀ ਚੜ੍ਹ ਗਈ ਤੁਸਾਂ ਹਾਕਰ ਮਾਰਨੀ ਹੂੰ, ਹੋਕਿਆਂ ਵਿਚ ਅੰਗੜਾਈਆ। ਕਿਹੜਾ ਮੇਰੇ ਸਾਹਮਣੇ ਅੜੇ ਗੁਰੂ, ਗੁਰਦੇ ਵਾਲਾ ਮੈਂ ਇਕੋ ਨਜ਼ਰੀ ਆਈਆ। ਜਨ ਭਗਤੋ ਤੁਹਾਡੀ ਪਦਵੀ ਅਟੱਲ ਵਾਂਗ ਧਰੂ, ਧੁਰ ਦੀ ਬਣਤ ਦਿਤੀ ਬਣਾਈਆ। ਤੁਹਾਡੀ ਮੰਜ਼ਲ ਉਥੋਂ ਹੁੰਦੀ ਸ਼ੁਰੂ, ਜਿਥੋਂ ਜਗਤ ਅਭਿਆਸੀ ਆਪਣੀ ਮੰਜ਼ਲ ਮੁਕਾਈਆ। ਐਂਵੇ ਨਾ ਕਰੋ ਡਰੂੰ ਡਰੂੰ, ਡਰਪੋਕ ਰਹਿਣ ਕੋਇ ਨਾ ਪਾਈਆ। ਮੈਂ ਤੁਹਾਡੇ ਕਾਇਆ ਦੇ ਮੈਖ਼ਾਨੇ ਅੰਦਰ ਵੜੂੰ, ਅੰਦਰ ਵੜ ਕੇ ਪੜਦਾ ਲਾਹੀਆ। ਮੰਜ਼ਲ ਓਸ ਹਕ਼ੀਕ਼ੀ ਚੜੂੰ, ਜਿਥੇ ਤਖ਼ਤ ਨਿਵਾਸੀ ਸੋਭਾ ਪਾਈਆ। ਵੇਖ ਕੇ ਸੜ ਕੇ ਐਵੇਂ ਨਾ ਕਰਨਾ ਕੜੂੰ ਕੜੂੰ, ਇਹ ਵਸਤ ਬਿਨਾ ਪੂਰਨ ਦੇ ਹੱਥ ਕਿਸੇ ਨਾ ਆਈਆ। ਇਕ ਸ਼ਬਦ ਸੰਦੇਸ਼ਾ ਸਭ ਨੂੰ ਇਕੋ ਵਾਰ ਘੱਲੂੰ, ਘਾਇਲ ਕਰਕੇ ਫੱਟੜ ਸਾਰੇ ਦੇਣੇ ਕਰਾਈਆ। ਇਕੋ ਰਾਤ ਵਿਚ ਤੁਹਾਡੀ ਜਾਤ ਬਣ ਕੇ ਤੁਹਾਡੇ ਵਿਚ ਰਲੂੰ, ਫੇਰ ਰੌਲਾ ਪਾਉਣ ਦੀ ਲੋੜ ਰਹੇ ਨਾ ਰਾਈਆ। ਤੁਹਾਨੂੰ ਬਣਾਕੇ ਆਪਣੇ ਬੱਚੇ ਬੱਲੂ, ਲਾਡਲੇ ਗੋਦ ਉਠਾਈਆ। ਤੁਹਾਨੂੰ ਖੜਕਾਉਣਾ ਨਾ ਪਏ ਟੱਲੂ, ਵਰਕਿਆਂ ਵਾਲੀ ਕਰਨੀ ਨਾ ਪਏ ਪੜ੍ਹਾਈਆ। ਮਿਹਰ
❋
❋
ਨਿਗਾਹ ਨਾਲ ਓਸ ਟਿਕਾਣੇ ਘਲੂੰ, ਜਿਥੇ ਘਰ ਦਾ ਮਾਲਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਵੇਖ ਵਖਾਈਆ। ਮਸਤੋ ਕੀ ਮੰਗੋ ਬਣ ਦੀਵਾਨੇ, ਦਾਅਵਾ ਦੀਵਾਨੀ ਦਾਇਰ ਕਰਾਈਆ। ਕਿਉਂ ਲਾਲ ਅੱਖਾਂ ਕੱਢੋ ਆਨੇ, ਗ਼ੁੱਸਿਆਂ ਵਿਚ ਡਰਾਈਆ। ਪ੍ਰਭੂ ਦੇ ਸਦਾ ਇਕੋ ਜਿਹੇ ਪੈਮਾਨੇ, ਪੈਮਾਇਸ਼ ਵਿਚ ਬਦਲੀ ਨਾ ਕੋਇ ਵਖਾਈਆ। ਭਗਤਾਂ ਨੂੰ ਕਦੇ ਨਾ ਸਮਝੇ ਬੇਗਾਨੇ, ਆਪ ਆਪਣੇ ਗਲੇ ਲਗਾਈਆ। ਭਾਵੇਂ ਕਿੰਨੇ ਇਕੱਠੇ ਹੋ ਕੇ ਦਿਉ ਤਾਅਨੇ, ਬਿਨਾ ਵੇਲੇ ਤੋਂ ਆਪਣਾ ਖੇਲ ਨਾ ਕੋਇ ਵਖਾਈਆ। ਭਾਵੇ ਫੜ ਕੇ ਹੁਣੇ ਦੇ ਆਉ ਠਾਣੇ, ਠਾਕਰ ਠੋਕਰ ਵਿਚ ਕਦੇ ਨਾ ਆਈਆ। ਭਾਵੇਂ ਤੁਸੀਂ ਕਿੱਡੇ ਬੜੇ ਸਿਆਣੇ, ਅਕਲਮੰਦ ਅਖਵਾਈਆ। ਜਿਸ ਵੇਲੇ ਪ੍ਰਭੂ ਤੱਕੇ ਤੁਸੀਂ ਨਿੱਕੇ ਬਾਲ ਅੰਞਾਣੇ, ਨੰਨ੍ਹੇ ਨਜ਼ਰੀ ਆਈਆ। ਅਜੇ ਬਹੁਤੇ ਭੱਠੀਆਂ ਤੋਂ ਭੁੰਨਾ ਕੇ ਚੱਬਦੇ ਦਾਣੇ, ਰੀਤੀ ਪਿਉ ਦਾਦੇ ਵਾਲੀ ਚਲੀ ਆਈਆ। ਕਈ ਅੱਖਾਂ ਤੋਂ ਕਾਣੇ, ਟੇਢੀ ਅੱਖ ਤਕਾਈਆ। ਪਤਾ ਨਹੀਂ ਇਹ ਪੂਰਨ ਕਿ ਵਿਸ਼ਨੂੰ ਭਗਵਾਨੇ, ਲਾਰੇ ਲੱਪਿਆ ਵਿਚ ਝਟ ਲੰਘਾਈਆ। ਵੀਹ ਦਾ ਚਵ੍ਹੀ ਬਥੇਰੇ ਨਜ਼ਮਾਂ ਵਿਚ ਗਾਏ ਤਰਾਨੇ, ਪਰ ਤਰਾਨੇ ਗਾਉਂਦਿਆਂ ਘਰ ਦੀ ਮੁਕੀ ਨਾ ਅੱਜੇ ਲੜਾਈਆ। ਚਲੋ ਜੇ ਹੋਰ ਕੁਛ ਨਹੀਂ ਗ਼ੁੱਸਾ ਸਾਰਾ ਪਾਓ ਪ੍ਰਭ ਦੇ ਖ਼ਾਨੇ, ਆਪ ਖਾ ਪੀ ਕੇ ਝਟ ਲੰਘਾਈਆ। ਦੋ ਚਾਰ ਬੋਲ ਕੇ ਗਾਣੇ, ਪੱਲਾ ਲਓ ਛੁਡਾਈਆ। ਇਹ ਗੱਲ ਜ਼ਰੂਰ ਦੱਸੀ ਅਜੀਤ ਸਿੰਘ ਵਰਗੇ ਸਿਆਣੇ, ਜੋ ਸਲਾਹਕਾਰ ਪਿਛਲਾ ਨਜ਼ਰੀ ਆਈਆ। ਹੁਣ ਭਾਵੇਂ ਕਿੱਡੇ ਬਣਾਵੋ ਬਹਾਨੇ, ਅਸਲ ਗੱਲ ਸਭ ਨੂੰ ਸਮਝ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਕਿਹੜੀ ਕਲਮ ਨਾਲ ਲਿਖਿਆ ਮੁਕੱਦਮਾ, ਕਿਸ ਦੇ ਅੱਗੇ ਰਖਾਈਆ। ਓਹ ਗੁਰਮੁਖੋ ਤੁਹਾਡੇ ਮੁਕੱਦਮੇ ਦਾ ਜ਼ਰੂਰ ਮੈਨੂੰ ਸਦਮਾ, ਤੁਹਾਡੀ ਤਹਿਰੀਰ ਬੇਨਜ਼ੀਰ ਜਿਸ ਦੀ ਨਸਰ ਨਾ ਕੋਇ ਵਖਾਈਆ। ਨਾਲੇ ਝੁਕਣਾ ਉਤੇ ਕਦਮਾਂ, ਸੀਸ ਜਗਦੀਸ ਨਿਵਾਈਆ। ਗੌਣੀਆਂ ਬੇਮਨਜ਼ੂਰ ਨਜ਼ਮਾਂ, ਜਿਸ ਦੀ ਨਗ਼ਮਾ ਕਰੇ ਨਾ ਕੋਇ ਸ਼ਨਵਾਈਆ। ਬੁੱਧੀ ਦਾ ਲੈ ਕੇ ਤਗਮਾ, ਖ਼ੁਸ਼ੀ ਇਕ ਬਣਾਈਆ। ਖ਼ੁਸ਼ੀ ਵਿਚ ਲਾ ਕੇ ਫ਼ਤਵਾ, ਮੁਕੱਦਮਾ ਦਾਇਰ ਦਿਤਾ ਕਰਾਈਆ। ਇਹਦਾ ਅਰਥ ਦੱਸੋ ਕੀ ਅਥਵਾ, ਅਰਥਾਤ ਦਿਉ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਕਿਸ ਦੀ ਕਚਹਿਰੀ ਤੇ ਕਿਹੜਾ ਸ਼ੈਸ਼ਨ, ਰਜਿਸਟਰ ਕਰਨ ਵਾਲਾ ਕਿਹੜਾ ਨਜ਼ਰੀ ਆਈਆ। ਓਥੇ ਪਰਵਾਹ ਨਹੀਂ ਕਿਸੇ ਸ਼ੰਕਰ ਬ੍ਰਹਮਾ ਵਿਸ਼ਨ, ਕਲਮ ਸ਼ਾਹੀ ਲੈਣ ਚਲਾਈਆ। ਗੁਰ ਅਵਤਾਰ ਪੈਗ਼ੰਬਰ ਨਿਮਾਣੇ ਦਿਸਣ, ਬੈਠੇ ਸੀਸ ਝੁਕਾਈਆ। ਜਿਨ੍ਹਾਂ ਸਾਰਿਆਂ ਨੂੰ ਇਕੋ ਵਾਰ ਦੇਣੀ ਪੈਨਸ਼ਨ, ਪਿਛਲਾ ਲੇਖਾ ਦੇਣਾ ਮੁਕਾਈਆ। ਓਨ੍ਹਾਂ ਸਲਾਮ ਕਰਨਾ ਹੋ ਕੇ ਅਟੈਨਸ਼ਨ, ਸਲੂਟ ਬਿਨਾ ਕਲਬੂਤ ਦੇਣਾ ਲਗਾਈਆ। ਸਵਰਨ ਜੀ ਉਨ੍ਹਾਂ ਤੋਂ ਕੋਈ ਲੈਣ ਤੇ ਨਹੀਂ ਲੱਗਾ ਕਮਿਸ਼ਨ, ਹਿੱਸਾ ਵੰਡ ਵੰਡਾਈਆ। ਕੁਛ ਯਾਦ ਕਰ ਇਹ ਖੇਲ ਰਾਮ ਦਾ ਕੁਝ ਅਰਜਨ ਨੂੰ ਦੱਸਿਆ ਕ੍ਰਿਸ਼ਨ, ਕਸ਼ਮਕਸ਼ ਵਿਚ ਲੋਕਾਈਆ। ਅਰਜਨ ਜਿਹੜੇ ਭਗਤ ਭਗਵਾਨ ਉਤੋਂ ਵਿਕਣ, ਆਪਾ ਓਸੇ ਦੀ ਝੋਲੀ ਪਾਈਆ। ਉਨ੍ਹਾਂ ਨੂੰ ਪ੍ਰਭ ਮਿਲਦਾ (ਪ੍ਰਿਥਮ), ਪ੍ਰਿਥਮੀ ਉਤੇ ਫੇਰਾ ਪਾਈਆ। ਸ੍ਰਿਸ਼ਟੀ ਦੱਸੇ ਮਿਥਨ, ਮਿਥਿਆ ਕੂੜ ਲੋਕਾਈਆ। ਗੁਰਮੁਖਾਂ ਕੋਲੋਂ ਜਾਚ ਸਿਖਣ, ਜੋ ਸਿਖਿਆ ਵਿਚ ਆਪਣਾ ਆਪ ਗਏ ਮਿਟਾਈਆ। ਪ੍ਰਭ ਦੇ ਮੁਕੱਦਮੇ ਨੂੰ ਕਿਹੜਾ ਆਵੇ ਲਿਖਣ, ਕੇਹਦੀ ਜੁੱਰਅਤ ਅਸ਼ਟਾਮ ਉਤੇ ਮੋਹਰ ਦੇਵੇ ਲਗਾਈਆ। ਕਿਹੜਾ ਆਵੇ ਜਿਤਣ, ਗੁਰ ਅਵਤਾਰ ਪੈਗ਼ੰਬਰ ਸ਼ਹਾਦਤ
❋
❋
ਸਕੇ ਨਾ ਕੋਇ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਇਹ ਮੁਕੱਦਮਾ ਨਹੀਂ ਕੋਈ ਕਿ ਛਾਬੜੀ ਵਿਚੋਂ ਚੁਰਾ ਲਏ ਕਚਾਲੂ, ਟਕੇ ਦੇ ਸੇਰ ਜਗਤ ਵਿਕਾਈਆ। ਭਗਤੋ ਪ੍ਰਭੂ ਸਦਾ ਸਦਾ ਦਿਆਲੂ, ਦਿਆਲਤਾ ਵਿਚ ਸਮਾਈਆ। ਆਦਿ ਜੁਗਾਦਿ ਕਿਰਪਾਲੂ, ਕਿਰਪਾਨਿਧ ਅਖਵਾਈਆ। ਸਭ ਨੂੰ ਪਰਵਰਿਸ਼ ਕਰਕੇ ਪਾਲੂ, ਸੇਵਕ ਹੋ ਕੇ ਸੇਵ ਕਮਾਈਆ। ਤੁਹਾਡੇ ਦੁੱਖ ਦੀ ਘਾਲਣਾ ਘਾਲੂ, ਦੁੱਖ ਸੁਖ ਇਕੋ ਰੰਗ ਵਖਾਈਆ। ਅਜੇ ਤੇ ਸਮੇਲਨ ਵਿਚ ਪ੍ਰਭ ਦਾ ਹੁਕਮ ਹੋਣ ਲੱਗਾ ਚਾਲੂ, ਪਿੱਛੇ ਦੇ ਕਲਜੁਗ ਦਾ ਲੇਖਾ ਮੁਕਾਈਆ। ਫੇਰ ਜਾਮ ਪਿਆਲੇ ਪੀ ਕੇ ਵੱਡੇ ਮੋਟੇ ਬਣ ਜਾਓ ਗਾਹਲੂ, ਆਕੜ ਆਕੜ ਕੇ ਚਲਿਓ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਸਿਰ ਤੇ ਦੇਵੇ ਨਾਮ ਸਾਲੂ, ਸਾਲਮ ਆਪਣਾ ਰੰਗ ਚੜ੍ਹਾਈਆ। ਸੁਰਾਹੀ ਵਿਚੋਂ ਜਾਮ ਪੀ ਪੀ ਕਈ ਥੱਕੇ, ਛੁੱਟੀ ਜਗਤ ਲੋਕਾਈਆ। ਜਿਸ ਵੇਲੇ ਮੁਹੰਮਦ ਮਦੀਨਿਉਂ ਗਿਆ ਮੱਕੇ, ਹੋਈ ਦੁਹਾਈ ਦੁਹਾਈਆ। ਉਹ ਪੈਮਾਨੇ ਵਲ ਤੱਕੇ, ਆਪਣੀ ਅੱਖ ਉਠਾਈਆ। ਓਧਰੋਂ ਹੁਕਮ ਆਇਆ ਹਕੇ, ਹਕ਼ੀਕ਼ਤ ਵਿਚ ਸਮਾਈਆ। ਮੁਹੰਮਦਾ ਇਹ ਪਿਆਲਾ ਭਗਤ ਦਾ ਭਗਵਾਨ ਭਗਵਾਨ ਦਾ ਭਗਤ ਫੇਰ ਛਕੇ, ਸ਼ਕਾਇਤ ਵਾਲਿਆਂ ਦਾ ਸ਼ਿਕਵਾ ਦਏ ਗਵਾਈਆ। ਜਿਸ ਕਾਰਨ ਇਹ ਜਾਮ ਲੁਕਾ ਕੇ ਰੱਖੇ, ਇਸ ਦੀ ਸਮਝ ਨਾ ਕੋਇ ਸਮਝਾਈਆ। ਇਹ ਓਸ ਵੇਲੇ ਪਿਆਉਣੇ ਜਿਸ ਵੇਲੇ ਸਾਰੀ ਦੁਨੀਆ ਹੋਵੇ ਹਕੇ ਬੱਕੇ, ਹੈਰਾਨੀ ਵਿਚ ਦੁਹਾਈਆ। ਪ੍ਰਭੂ ਵੀ ਉਹ ਵੇਲਾ ਖ਼ੁਸ਼ੀਆਂ ਵਾਲਾ ਤੱਕੇ, ਹੌਲੀ ਹੌਲੀ ਪੰਧ ਮੁਕਾਈਆ। ਅੱਜੇ ਕੁਛ ਹੋਰ ਹੋਣ ਵਾਲੇ ਨਾਲ ਇਕੱਠੇ, ਉਨ੍ਹਾਂ ਨੂੰ ਰਿਹਾ ਮਿਲਾਈਆ। ਜਿਸ ਵੇਲੇ ਪੂਰੇ ਹੋ ਗਏ ਬੱਚੇ, ਇਕੋ ਵਾਰ ਰਸ ਦਏ ਚਖਾਈਆ। ਬਾਕੀ ਰਹਿਣੇ ਭਾਂਡੇ ਕੱਚੇ ਨਾਮ ਦੀ ਭੱਠੀ ਨਾ ਕੋਇ ਤਪਾਈਆ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਪਤੇ, ਪਤਿਪਰਮੇਸ਼ਵਰ ਬੇਪਰਵਾਹੀਆ। ਉਹ ਨਿਰਗੁਣ ਧਾਰ ਆਵੇ ਵਤੇ, ਬੇਵਤਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਇਕ ਨਿਭਾਈਆ। ਕੀ ਪੀ ਕੇ ਹੋਵੋ ਮਖ਼ਮੂਰ, ਆਪਣੀ ਸੁੱਧ ਭੁਲਾਈਆ। ਹੁਣ ਸਮਝੇਂ ਬਰਕਤ ਪੁਰੇ ਤੋਂ ਪੈਂਡਾ ਦੂਰ, ਘਰ ਦਾ ਧੰਦਾ ਦੋ ਦਿਨ ਨਾ ਛੁਡਾਈਆ। ਜੇ ਅੰਦਰ ਚੜ੍ਹ ਜਾਏ ਸਰੂਰ, ਕੀ ਧੀਆਂ ਪੁੱਤ ਦੇਵੇਂ ਤਜਾਈਆ। ਚਰਨ ਬਣਕੇ ਮਜਦੂਰ, ਸੇਵਾ ਸਚ ਕਮਾਈਆ। ਕੀ ਅੱਠੇ ਪਹਿਰ ਰਹੇਂਗਾ ਹਜ਼ੂਰ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭ ਦਾ ਇਹ ਦਸਤੂਰ, ਆਹਿਸਤਾ ਆਹਿਸਤਾ ਸਭ ਨੂੰ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਚਲਾਈਆ। ਕੀ ਨਾਮ ਖ਼ੁਮਾਰੀ ਨਾਲ ਹੋ ਜਾਏਂ ਮੋਟਾ, ਪੀ ਪਿਆਲਾ ਖ਼ੁਸ਼ੀ ਮਨਾਈਆ। ਤੂੰ ਅਜੇ ਉਨ੍ਹਾਂ ਨੂੰ ਨਹੀਂ ਛੱਡਦਾ ਜਿਹੜੇ ਤੇਰੇ ਕੋਲੋਂ ਹੱਥ ਨਾਲ ਗਿੜਾਉਂਦੇ ਟੋਕਾ, ਗ਼ੁੱਸੇ ਹੋ ਕੇ ਫੇਰ ਡਰਾਈਆ। ਜੇ ਜਾਮ ਪੀਣ ਦਾ ਲੈਣਾ ਮੌਕਾ, ਮੁਕੰਮਲ ਪ੍ਰਭ ਦੀ ਸੇਵ ਕਮਾਈਆ। ਜੇ ਅਜੇ ਲੱਜ ਨਾਲ ਬੱਧਾ ਤੇ ਖੂਹ ਵਿਚ ਲਮਕਿਆ ਬੋਕਾ, ਭੌਣੀ ਦੇ ਗੇੜ ਲੈਣੇ ਗਿੜਾਈਆ। ਜੇ ਸਚ ਮੁਹੱਬਤ ਦਾ ਅੰਦਰ ਹੋਕਾ, ਹਰਦਮ ਧਿਆਨ ਰਖਾਈਆ। ਫਿਰ ਸਤਿਗੁਰ ਸਾਚਾ ਪਹੁੰਚਾ, ਜਾਮ ਇਕੋ ਦਏ ਪਿਲਾਈਆ। ਓਏ ਜਾਮ ਪੀ ਕੇ ਫੇਰ ਕਿਤੇ ਹਾਂਡੀ ਵਿਚ ਨਾ ਫੇਰੀਂ ਖੌਂਚਾ, ਇਸਤਰੀਆਂ ਵਾਲੀ ਸੇਵ ਕਮਾਈਆ। ਛੱਡਣਾ ਪਊ ਘਰ ਦਾ ਚੁਲ੍ਹਾ ਚੌਂਕਾ, ਚਹੁੰ ਕੰਨਾ ਦਾ ਜੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
❋
❋
ਸਾਰੇ ਕਹਿੰਦੇ ਪੀਣੀ ਪੀਣੀ, ਪੀ ਪੀ ਖ਼ੁਸ਼ੀ ਮਨਾਈਆ। ਜੇ ਪੀ ਕੇ ਫੇਰ ਘਰ ਦਿਆਂ ਦੀ ਫੜਨੀ ਵੀਣੀ, ਪੀਤੀ ਕੰਮ ਕਿਸੇ ਨਾ ਆਈਆ। ਬਦਲ ਜਾਵੇ ਜੀਣੀ, ਜ਼ਿੰਦਗੀ ਦਏ ਉਲਟਾਈਆ। ਮਤ ਰੱਖਣੀ ਪਏ ਹੀਣੀ, ਹੰਕਾਰ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਜਾਮ ਕਹੇ ਪ੍ਰਭੂ ਮੈਨੂੰ ਛੇਤੀ ਦੇ ਪਿਆ, ਪਿਆਸੇ ਪਿਆਸ ਮਿਟਾਈਆ। ਸੁਰਾਹੀ ਕਹੇ ਪਿਆਲਿਆ ਉਹਦੇ ਘਰ ਦੇ ਰੋਵਣ ਮਾਰ ਕੇ ਧਾਹ, ਕਿਉਂ ਪੱਲੂ ਗਿਆ ਛੁਡਾਈਆ। ਸਾਡਾ ਪਿਆਰ ਛੱਡ ਕੇ ਓਸ ਦੀ ਸੇਵਾ ਰਿਹਾ ਕਮਾ, ਜੋ ਕਮਾਈ ਕਰਦਿਆਂ ਨੂੰ ਘਰੋਂ ਉਠਾ ਕੇ ਆਪਣੇ ਨਾਲ ਮਿਲਾਈਆ। ਫੇਰ ਪੰਜ ਸੱਤ ਇਕੱਠੇ ਹੋ ਕੇ ਜਾਵਣ ਆ, ਸਵਰਨ ਦੀ ਦੇਣ ਸਫ਼ਾਈਆ। ਅਜੇ ਤੇ ਏਸ ਨੇ ਨਵਾਂ ਕਰਾਇਆ ਵਿਆਹ, ਕਿਉਂ ਪੱਲੂ ਦਿਤਾ ਛੁਡਾਈਆ। ਪਰ ਏਥੇ ਲੜਨ ਨੂੰ ਦੋਹਾਂ ਨੂੰ ਨਹੀਂ ਥਾਂ, ਉਹ ਕਿਧਰੇ ਤੇ ਇਹ ਕਿਧਰੇ ਅੱਖ ਨਾਲ ਅੱਖ ਨਾ ਕੋਇ ਮਿਲਾਈਆ। ਜੇ ਚਾਹੇਂ ਤੇ ਹੁਣੇ ਦਿਆਂ ਪਿਆ, ਮਸਤਾਨਾ ਕਰ ਕੇ ਦਿਆਂ ਵਖਾਈਆ। ਦੂਜਿਆਂ ਮਸਤਾਂ ਨੂੰ ਐਂਵੇਂ ਨਾ ਨਾਲ ਫਸਾ, ਓਨ੍ਹਾਂ ਅਜੇ ਨਹੀਂ ਛੱਡਣੇ ਭੈਣ ਭਾਈਆ। ਖਵਰੇ ਆਹ ਵੀ ਤਿੰਨ ਦਿਨ ਉਹ ਆਪਣੇ ਬੱਚੇ ਆਏ ਰਵਾ, ਅੱਧੀ ਸੁਰਤੀ ਏਥੇ ਅੱਧੀ ਪਿੱਛੇ ਵੱਲ ਤਕਾਈਆ। ਬਹੁਤੇ ਪੱਲੂ ਗਏ ਛੁਡਾ, ਭੱਜੇ ਵਾਹੋ ਦਾਹੀਆ। ਏਸੇ ਕਰ ਕੇ ਜਾਮ ਰੱਖਿਆ ਲੁਕਾ, ਆਪਣੇ ਵਿਚ ਛੁਪਾਈਆ। ਓਸ ਵੇਲੇ ਦੇਵਾਂ ਪਿਆ, ਜਿਸ ਵੇਲੇ ਚਾਰ ਕੁੰਟ ਡੌਰੂ ਡੰਕਾ ਵੱਜੇ ਬਹੁੜੀ ਬਹੁੜੀ ਕਰੇ ਲੋਕਾਈਆ। ਫੇਰ ਸਾਰੇ ਕਹਿਣ ਭੱਜੋ ਓਏ ਨੱਠੋ ਓਏ ਓਹੋ ਪਿਤਾ ਤੇ ਓਹੋ ਮਾਂ, ਇਹ ਨਾਰ ਕੰਮ ਕਿਸੇ ਨਾ ਆਈਆ। ਗੁਰਮੁਖੋ ਜੇ ਪਹਿਲੋਂ ਪਿਆਵਾਂ ਤੇ ਮੇਰੀ ਵੀ ਪਤ ਦਿਉ ਗਵਾ, ਕਿਉਂ ਤੁਹਾਡਾ ਅੰਦਰ ਅਜੇ ਘਰ ਦੀ ਝਲ ਨਾ ਸਕੇ ਜੁਦਾਈਆ। ਤੇ ਜੇ ਸ਼ੌਕ ਹੋਵੇ ਵੇਖੋ ਸਾਡੇ ਵਰਗਾ ਬਣ ਗਿਆ ਖ਼ੁਦਾ, ਬੰਦਾ ਖ਼ੁਦੀ ਵਿਚ ਅਖਵਾਈਆ। ਨਹੀਂ, ਆਤਮਾ ਪਰਮਾਤਮਾ ਕਦੇ ਨਾ ਹੁੰਦੇ ਜੁਦਾ, ਜੋ ਜੁੜ ਗਏ ਉਹ ਜਗਤ ਵਲੋਂ ਮੁੜ ਗਏ, ਓਸ ਦੀ ਮੰਜ਼ਲ ਤੁਰ ਗਏ, ਜੋ ਬਿਨ ਮੰਜ਼ਲ ਸੋਭਾ ਪਾਈਆ। ਜਿਹੜੇ ਪਿਆਲੇ ਸਾਂਭ ਕੇ ਰੱਖੇ ਅਨੰਦਪੁਰ ਦੇ ਉਹ ਕਿਸੇ ਹੱਥ ਨਹੀਂ ਆਏ ਦੇਵਤ ਸੁਰ ਦੇ, ਰਸਨਾ ਨਾਲ ਨਾ ਕੋਇ ਛੁਹਾਈਆ। ਇਹੋ ਖੇਲ ਸਚੇ ਸਤਿਗੁਰ ਦੇ, ਪੌੜੀ ਪੌੜੀ ਮੰਜ਼ਲ ਮੰਜ਼ਲ ਡੰਡੇ ਡੰਡੇ ਆਪਣੇ ਘਰ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਮੁਕੱਦਮਾ ਕਿਵੇਂ ਹੋਵੇ ਖ਼ਾਰਜ, ਫ਼ੈਸਲਾ ਨਜ਼ਰ ਕੋਇ ਨਾ ਆਈਆ। ਕਿਉਂ ਭਗਤ ਨੇ ਭਗਵਾਨ ਉਤੇ ਲਾਇਆ ਚਾਰਜ, ਡਿਸਚਾਰਜ ਨਾ ਕੋਇ ਕਰਾਈਆ। ਜਿਹੜਾ ਸਭ ਦਾ ਮਾਲਕ ਜਾਰਜ, ਓਸੇ ਨੂੰ ਮੁਲਜ਼ਮ ਦਿਤਾ ਬਣਾਈਆ। ਜੇ ਪ੍ਰਭੂ ਮੁਲਜ਼ਮ ਹੋ ਗਿਆ ਕਿਹੜਾ ਸਵਾਰੂ ਕਾਰਜ, ਕਾਗ਼ਜਾਤਾਂ ਦੀ ਕਰੇ ਕਵਣ ਸਫ਼ਾਈਆ। ਗੁਰਮੁਖੋ ਹੁਣ ਏਸ ਦੇ ਉਤੇ ਲਾਵੋ ਗਾਰਦ, ਹੱਥ ਬੰਨ੍ਹ ਕੇ ਹੱਥਕੜੀ ਲਵੋ ਲਗਾਈਆ। ਇਹ ਕੋਈ ਖੇਲ ਨਹੀਂ ਨਾਰਦ, ਵਲ ਛਲ ਵਿਚ ਝਟ ਲੰਘਾਈਆ। ਜਿਸ ਬਣਾਉਣੇ ਕੰਚਨ ਪਾਰਸ, ਪਾਤਸ਼ਾਹ ਬੇਪਰਵਾਹੀਆ। ਅੰਦਰੇ ਅੰਦਰ ਕਰੇ ਤੁਆਰਫ਼, ਤਰਫ਼ਦਾਰੀ ਨਾ ਕੋਇ ਰਖਾਈਆ। ਜਿਹੜਾ ਸਭਨਾ ਦਾ ਵਾਰਸ, ਗ਼ੁਲਾਮ ਸਭਨਾ ਦਾ ਨਜ਼ਰੀ ਆਈਆ। ਪ੍ਰਭੂ ਦੀ ਹੁਣ ਕਿਹੜਾ ਕਰੂ ਸਫ਼ਾਰਸ਼, ਛਡਾਉਣ ਵਾਲਾ ਦੂਜਾ ਨਾ ਕੋਇ ਬਣਾਈਆ। ਕਿਸ ਤੋਂ ਲਵੇ ਕੋਈ ਇਜਾਜ਼ਤ, ਮਨਜ਼ੂਰ ਹੁਕਮ ਨਾ ਕੋਇ ਕਰਾਈਆ। ਜਿਸ ਦੀ ਕੀਤੀ ਇਬਾਦਤ, ਓਸੇ ਨੂੰ ਬੰਧਨਾ ਵਿਚ ਫਸਾਈਆ। ਜਨ ਭਗਤ ਪ੍ਰਭੂ ਦੇ ਨਾਲ ਕਦੇ ਨਹੀਂ ਕਰਦੇ ਬਗਾਵਤ, ਧੁਰ ਦੀ ਰੀਤੀ ਚਲੀ ਆਈਆ।
❋
❋
ਅੱਗੇ ਰਹੇ ਨਾ ਕੋਈ ਅਦਾਵਤ, ਅਦਲ ਇਨਸਾਫ਼ ਇਕ ਕਮਾਈਆ। ਇਹ ਕੋਈ ਖੇਲ ਨਹੀਂ ਬਨਾਵਟ, ਬਨੌਟੀ ਨਾ ਰੂਪ ਪਰਗਟਾਈਆ। ਕੋਈ ਗਜ ਹਾਥੀ ਚਲਾਉਣ ਵਾਲਾ ਨਹੀਂ ਮਹਾਵਤ, ਬਨ ਜੰਗਲਾਂ ਵਿਚ ਫਿਰਾਈਆ। ਜਦੋਂ ਕਰੇ ਪ੍ਰੇਮ ਮੁਹੱਬਤ ਦੀ ਸਖ਼ਾਵਤ, ਸਖ਼ਾ ਸਖ਼ਾ ਨਜ਼ਰੀ ਆਈਆ। ਜੇ ਪ੍ਰਭੂ ਦੇ ਉਤੇ ਲੱਗ ਗਈ ਅਲਾਮਤ, ਕਰੇ ਨਾ ਕੋਇ ਸਫ਼ਾਈਆ। ਓਏ ਉਠ ਕੇ ਮੇਰੀ ਦਿਓ ਜ਼ਮਾਨਤ, ਮੁਜਰਮ ਨੂੰ ਲਉ ਛੁਡਾਈਆ। ਤੁਹਾਡਾ ਬੱਧਾ ਸਭ ਦੇ ਉਤੇ ਲਿਆ ਦੇਵੇ ਕਿਆਮਤ, ਫੇਰ ਤੁਸਾਂ ਵੀ ਰੋਣਾ ਮਾਰ ਕੇ ਧਾਈਂਆ। ਲੈਣੀ ਕੋਲ ਕਿਸੇ ਨੂੰ ਮਿਲਣ ਦੀ ਨਹੀਂ ਇਜਾਜਤ, ਜੇਲ ਅੰਦਰ ਲੁਕ ਕੇ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਅਗਲੀ ਦੱਸੋ ਕਿਹੜੀ ਪੈਣੀ ਤਰੀਕ, ਆਪਣੇ ਜੱਜ ਨੂੰ ਪੁਛ ਕੇ ਦੇਣਾ ਸੁਣਾਈਆ। ਮੈਂ ਓਸੇ ਦਿਨ ਦੀ ਰੱਖਾਂ ਉਡੀਕ, ਅਦਾਲਤ ਵਿਚ ਭੁਗਤਾਂ ਚਾਈਂ ਚਾਈਂਆ। ਨਵੀਂ ਬਦਲ ਦੇਣੀ ਤਾਰੀਖ, ਧੁਰ ਦਾ ਖੇਲ ਪਰਗਟਾਈਆ। ਹੁਣ ਮੈਨੂੰ ਤੱਕਿਓ ਵਿਚੋਂ ਸੀਖ, ਸੀਖਾਂ ਦੇ ਵਿਚ ਆਪਣਾ ਆਪ ਬੰਦ ਲੈਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦਾ ਫ਼ਤਵਾ ਜ਼ਰੂਰ ਦਏ ਭੁਗਤਾਈਆ। ਤੁਹਾਡੇ ਫ਼ਤਵੇ ਦੀ ਕਰਾਂ ਕਦਰ, ਕਦਰਦਾਨ ਅਖਵਾਈਆ। ਹੁਕਮ ਦਾ ਮਚਾ ਕੇ ਗ਼ਦਰ, ਖੇਲ ਦਿਆਂ ਵਖਾਈਆ। ਇਕ ਵਾਰ ਭਗਤਾਂ ਦੀ ਜ਼ਰੂਰ ਪੂਰੀ ਕਰਾਂ ਸੱਧਰ, ਜੇ ਪੂਰੀ ਨਾ ਕਰਾਂ ਭਗਵਾਨ ਦੀ ਧਾਰ ਨਾ ਕੋਇ ਪਰਗਟਾਈਆ। ਇਹੋ ਮੇਰਾ ਅਦਲ, ਜੁਗ ਜੁਗ ਸੇਵ ਕਮਾਈਆ। ਨਿਰਗੁਣ ਜੋਤ ਕਦੀ ਨਾ ਹੋਵੇ ਕਤਲ, ਗੂੜ੍ਹੀ ਨੀਂਦ ਨਾ ਕੋਇ ਸਵਾਈਆ। ਭਾਵੇਂ ਕੋਈ ਕਿੰਨਾ ਕਰੇ ਯਤਨ, ਯਥਾਰਥ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਜਣਾਈਆ। ਜੇ ਤਰੀਕ ਉਤੇ ਹੋਇਆ ਨਾ ਜਾਏ ਹਾਜ਼ਰ, ਹਾਜ਼ਰੀ ਨਾ ਕੋਇ ਲਗਾਈਆ। ਫੇਰ ਕੀ ਕਰੇ ਨਾਜ਼ਰ, ਨਾਦਰ ਹੁਕਮ ਸੁਣਾਈਆ। ਕੱਢ ਕੇ ਅਸ਼ਟਾਮ ਵਰਗੇ ਕਾਗ਼ਜ਼, ਮੋਹਰਾਂ ਦਏ ਲਗਾਈਆ। ਜਿਸ ਨੇ ਕੀਤੀ ਭਗਤਾਂ ਨਾਲ ਸਾਜ਼ਸ਼, ਉਹਨੂੰ ਲੱਭੋ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਚੁਕਾਈਆ। ਸਵਰਨ ਸਿੰਘ ਫੇਰ ਅਦਾਲਤ ਵਿਚੋਂ ਕਢਾਈਂ ਇਕ ਇਸ਼ਤਿਹਾਰ, ਇਸ਼ਤਿਹਾਰੀ ਦਈਂ ਬਣਾਈਆ। ਇਹ ਪਰਵਾਨਾ ਲੈ ਕੇ ਫਿਰੇਂ ਵਿਚ ਸੰਸਾਰ, ਭੱਜੇਂ ਵਾਹੋ ਦਾਹੀਆ। ਚਲੋ ਪੂਰਨ ਦੇ ਪੂਰਨ ਨੂੰ ਕਰੀਏ ਗ੍ਰਿਫ਼ਤਾਰ, ਫੜ ਕੇ ਝਟ ਲਿਆਈਆ। ਕਿਸੇ ਦੀ ਬੁੱਧੀ ਨਾ ਕਰੇ ਵਿਚਾਰ, ਸਮਝ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਆਪ ਚੁਕਾਈਆ। ਇਸ਼ਤਿਹਾਰ ਨਾਲ ਨਾ ਗਿਆ ਆ, ਲੱਭਿਆਂ ਹੱਥ ਨਾ ਆਈਆ। ਫੇਰ ਗ੍ਰਿਫ਼ਤਾਰੀ ਵਰੰਟ ਦੇਣੇ ਕਢਾ, ਮੋਹਰ ਅਸ਼ਟਾਮ ਉਤੇ ਲਗਾਈਆ। ਹੁਣ ਲੱਭ ਲੈ ਕਿਹੜਾ ਬਣਾਉਣਾ ਗਵਾਹ, ਜਿਹੜਾ ਅਦਾਲਤ ਵਿਚ ਜਾ ਕੇ ਮੁੱਕਰ ਕਦੇ ਨਾ ਜਾਈਆ। ਉਹਨੂੰ ਲਾਲਚ ਰਹੇ ਨਾ ਰਾ, ਮਮਤਾ ਨਾ ਮੋਹ ਵਖਾਈਆ। ਆਪੇ ਤਰੀਕਾਂ ਭੁਗਤਦਾ ਫਿਰੇ ਖ਼ੁਦਾ, ਖ਼ੁਦ ਮਾਲਕ ਜੋ ਅਖਵਾਈਆ। ਤੁਸੀਂ ਜ਼ਰਾ ਮੁਕੱਦਮਾ ਕਰ ਕੇ ਵੇਖੋ ਰਵਾਂ, ਜੱਜ ਆਪਣੇ ਨੂੰ ਲਵੋ ਸਮਝਾਈਆ। ਫੇਰ ਕਰਨਾ ਖੇਲ ਨਵਾਂ, ਨਵੇਂ ਦਾ ਨਵਾਂ ਨਵੇਂ ਰੰਗ ਬਦਲਾਈਆ। ਇਹ ਛੇਤੀ ਕਰ ਲਉ ਭਰੋਸਾ ਨਹੀਂ ਦਮਾਂ, ਪਤਾ ਨਹੀਂ ਅੱਜ ਕਲ ਰਹਿਣ ਕੋਇ ਨਾ ਪਾਈਆ। ਜੇ ਪੈਸੇ ਕੋਲ ਨਹੀਂ ਹਰਿ ਸੰਗਤ ਤੋਂ ਇਕੱਠੇ ਕਰ ਲਉ ਜਮ੍ਹਾ, ਖਰਚਣ ਵਿਚ ਥੁੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਫਤਵੇ ਵਿਚ ਆਪਣਾ ਆਪ ਰਖਾਈਆ। ਦਾਅਵਾ ਦਾਇਰ ਹੋਏ ਉਹਨੂੰ ਕਿਹੜਾ ਫੇਰ ਕਰੇ ਬੇਦਖਲ, ਬੇਦਖਲੀ ਸਭ ਦੀ ਦਏ ਕਰਾਈਆ। ਵਲੀਆ ਛਲੀਆ ਸਾਰੇ ਪ੍ਰਭ ਨੂੰ ਆਖਣ, ਬਿਨਾ ਭਗਤਾਂ ਤੋਂ ਭਰੋਸਾ ਨਾ ਕੋਇ ਰਖਾਈਆ। ਧੁਰ ਦਾ ਖੇਲ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਵੇਖ ਵਖਾਈਆ। ਵਕੀਲ ਨੂੰ ਕਹਿਣਾ ਕੋਈ ਵੇਖੀਂ ਦਫ਼ਾ ਚੰਗੀ, ਤਅਜ਼ੀਰਾਤੇ ਹਿੰਦ ਫੋਲ ਫੁਲਾਈਆ। ਕਿਉਂ ਪ੍ਰਭ ਬਣਿਆ ਢੰਗੀ, ਪੇਚੇ ਵਿਚ ਕਦੇ ਨਾ ਆਈਆ। ਨਾਲੇ ਬਣਿਆ ਰਿਹਾ ਜੰਗੀ, ਚੰਗੀ ਕਰੇ ਲੜਾਈਆ। ਇਹਨੂੰ ਜੇਲ ਵਿਚ ਦੇ ਕੇ ਖੂਬ ਦੇਣੀ ਤੰਗੀ, ਇਹੋ ਮਨਸਾ ਮਨ ਵਿਚ ਰਖਾਈਆ। ਜਿਹੜੀ ਸੁਰਾਹੀ ਅਜੇ ਨਹੀਂ ਵੰਡੀ, ਫੇਰ ਆਪੇ ਦਏ ਪਿਆਈਆ। ਸੁਰਾਹੀ ਕਹੇ ਜੇ ਪਹਿਲੋਂ ਈ ਭੁੱਲ ਗਏ ਤੇਰੀ ਡੰਡੀ, ਔਝੜ ਰਾਹ ਨੱਠੇ ਵਾਹੋ ਦਾਹੀਆ। ਤੈਨੂੰ ਸਮਝ ਪਖੰਡੀ, ਝੂਠਾ ਇਕਰਾਰਾਂ ਵਾਲਾ ਬਣਾਈਆ। ਕੱਢ ਕੇ ਕਾਗ਼ਜ਼ਾਂ ਵਾਲੀ ਸੰਧੀ, ਪੜ੍ਹ ਕੇ ਦਿਤਾ ਸੁਣਾਈਆ। ਤੇਰੇ ਉਤੇ ਲਾ ਕੇ ਪਾਬੰਦੀ, ਹੁਕਮ ਸੰਗਤ ਵਿਚ ਸੁਣਾਈਆ। ਸੁਰਾਹੀ ਕਹੇ ਮੈਨੂੰ ਇਹਨਾਂ ਨੂੰ ਨਾ ਵੰਡੀ, ਜਿਹੜੇ ਤੇਰੇ ਮਿਤਰ ਨਾ ਨਜ਼ਰੀ ਆਈਆ। ਮੈਂ ਚੰਗੀ ਇਨ੍ਹਾਂ ਨਾਲੋਂ ਰੰਡੀ, ਇਕੱਲੀ ਬਹਿ ਕੇ ਝਟ ਲੰਘਾਈਆ। ਮੈਂ ਕੱਟ ਲਊਂਗੀ ਤੰਗੀ, ਆਪਣਾ ਮੁਖ ਛੁਪਾਈਆ। ਜਿਹੜੇ ਤੇਰੇ ਹੋ ਗਏ ਸੰਗੀ, ਉਨ੍ਹਾਂ ਨਾਲ ਮਿਲ ਕੇ ਤੇਰੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਚੁਕਾਈਆ। ਜਿਸ ਉਤੇ ਦਾਅਵਾ ਹੋ ਜਾਏ ਦਾਇਰ, ਦਾਇਰੇ ਵਿਚ ਬੰਦ ਕਰਾਈਆ। ਉਹ ਮਿਤਰ ਨਹੀਂ ਕੋਈ ਗ਼ੈਰ, ਬਿਨਾ ਦੁਸ਼ਮਣਾਂ ਤੋਂ ਦਾਅਵਾ ਉਤੇ ਨਾ ਕਿਸੇ ਕਰਾਈਆ। ਸਵੇਰੇ ਪੁਛ ਲੈਣਾ ਜਾ ਕੇ ਕਿਸੇ ਕੋਲੋਂ (ਸ਼ਹਿਰ), ਜੋ ਸ਼ਰਅ ਦਾ ਵਾਕਫ਼ਕਾਰ ਨਜ਼ਰੀ ਆਈਆ। ਉਹਨੂੰ ਕਹੋ ਜਿਹੜੀ ਪੂਰਨ ਨੂੰ ਆ ਗਈ ਲਹਿਰ, ਉਹ ਲਹਿਰ ਕਿਉਂ ਨਾ ਸਾਡੇ ਵਿਚ ਸਮਾਈਆ। ਸਾਡਾ ਇਸ ਗੱਲੋਂ ਵੈੰਰ, ਹਕ਼ੀਕ਼ੀ ਜਾਮ ਸਾਡੇ ਨਾ ਬੁੱਲ ਛੁਹਾਈਆ। ਏਸੇ ਕਰ ਕੇ ਓਹ ਗੁਰਮੁਖੋ ਹਰਿ ਸੰਗਤ ਵਿਚੋਂ ਕੱਢ ਕੇ ਬਿਠਾਇਆ ਨਿਖੇੜ, ਫ਼ਤਵਾ ਦੇਣ ਵਾਲਾ ਸੰਗਤ ਵਿਚ ਬਹਿ ਸਕੇ ਨਾ ਰਾਈਆ। ਅੰਦਰ ਵੜ ਕੇ ਛੇੜ ਦਿਤੀ ਛੇੜ, ਸਹਿਜੇ ਲਿਆ ਉਠਾਈਆ। ਏਸੇ ਕਰ ਕੇ ਨਾਂ ਰਖਾਇਆ ਸਿੰਘ ਸ਼ੇਰ, ਭੈ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗਾਈਆ। ਬੜੀ ਖ਼ੁਸ਼ੀ ਜੇ ਫਤਵਾ ਲੱਗਾ ਜਗ, ਗੁਰਮੁਖ ਦਿਤਾ ਲਗਾਈਆ। ਏਸੇ ਕਾਰਨ ਸ੍ਰਿਸ਼ਟੀ ਨੂੰ ਲੱਗਣੀ ਅੱਗ, ਚਾਰ ਕੁੰਟ ਦੁਹਾਈਆ। ਅਜੇ ਵੀ ਬਾਕੀ ਜਾਇਓ ਬਚ, ਬਚਨ ਇਕੋ ਇਕ ਸੁਣਾਈਆ। ਭਰੀ ਸਭਾ ਵਿਚ ਬੋਲਣਾ ਸੱਚ, ਸਤਿ ਨਾਲ ਸੁਣਾਈਆ। ਹੁਣ ਤੁਹਾਡੇ ਮੁਕੱਦਮੇ ਵਿਚ ਗਿਆ ਫਸ, ਇਕੱਠੇ ਹੋ ਕੇ ਦਿਉ ਗਵਾਹੀਆ। ਮੁਖੋਂ ਕਹਿਣਾ ਇਹ ਐਵੇਂ ਬਣਿਆ ਰੱਬ, ਸਾਨੂੰ ਮਮਤਾ ਵਿਚ ਫਸਾਈਆ। ਲਾਉਂਦਾ ਰਿਹਾ ਪਜ, ਲਾਰਿਆਂ ਵਿਚ ਵਕਤ ਲੰਘਾਈਆ। ਮੈਂ ਖ਼ੁਸ਼ੀ ਹੋਵਾਂ ਗਦ ਗਦ, ਆਪਣੀ ਖ਼ੁਸ਼ੀ ਬਣਾਈਆ। ਨਾਲੇ ਸਮਝ ਆਵੇ ਭਗਤ ਭਗਵਾਨ ਦੀ ਕਿਹੜੀ ਹੱਦ, ਸੀਮਾ ਕਿਹੜੀ ਵੰਡ ਵੰਡੀਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਕਰਾਈਆ। ਇਹ ਜਗਤ ਅੱਖਰਾਂ ਦੀ ਚਲਾਕੀ, ਅੱਗੇ ਪਿਛੇ ਜੋੜ ਕੇ ਢੋਲੇ ਦਿਤੇ ਗਾਈਆ। ਅੱਖਰਾਂ ਵਾਲਾ ਬਦਨ ਖ਼ਾਕੀ, ਅੰਤ ਖ਼ਾਕ ਵਿਚ ਸਮਾਈਆ। ਜੋ ਸਾਹਿਬ ਸਤਿਗੁਰ ਭਾਖੀ, ਸੋ ਭਾਖਿਆ ਵਿਚ ਲੋਕਾਈਆ। ਗੁਰਮੁਖ ਵਿਰਲਾ ਮੰਨੇ ਆਖੀ, ਆਖ਼ਰ ਚੋਟੀ ਚੜ੍ਹ ਕੇ ਖ਼ੁਸ਼ੀ ਮਨਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਜਨ ਭਗਤੋ ਠਹਿਰਾਇਆ ਕਸੂਰਵਾਰ, ਉਚੀ ਕੂਕ ਦਿਤਾ ਸੁਣਾਈਆ। ਸਤਿਗੁਰ ਬਚਨ ਤੋਂ ਗਿਆ ਹਾਰ, ਲਿਖ ਕੇ ਦਿਤਾ ਵਖਾਈਆ। ਜੇ ਬੁੱਧੀ ਪਾ ਲਏ ਸਾਰ, ਫੇਰ ਪ੍ਰਭ ਦੀ ਕੀ ਚਤੁਰਾਈਆ। ਜਿਸ ਨੂੰ ਸਮਝ ਨਾ ਸਕੇ ਗੁਰੂ ਅਵਤਾਰ, ਪੈਗ਼ੰਬਰ ਧਿਆਨ ਲਗਾਈਆ। ਉਹਦਾ ਸਭ ਤੋਂ ਵੱਖਰਾ ਵਿਹਾਰ, ਵਿਵਹਾਰੀ ਆਪ ਹੋ ਜਾਈਆ। ਸਦਾ ਖੇਲ ਕਰੇ ਕਰਤਾਰ, ਕੁਦਰਤ ਦਾ ਮਾਲਕ ਧੁਰਦਰਗਾਹੀਆ। ਉਹ ਕੋਈ ਨਵੇਂ ਨਹੀਂ ਬਣਾਉਦਾ ਯਾਰ, ਜੁਗ ਵਿਛੜੇ ਮੇਲ ਮਿਲਾਈਆ। ਸਵੇਰੇ ਲੇਖ ਦੇ ਦਿਉ ਵਿਚ ਅਖ਼ਬਾਰ, ਖ਼ਬਰ ਕਰੋ ਥਾਈਂ ਥਾਈਂਆ। ਸਾਡਾ ਇਹੋ ਜਿਹਾ ਪਿਆਰ, ਪਿਆਰ ਦੀ ਸ਼ਹਾਦਤ ਦਿਉ ਭੁਗਤਾਈਆ। ਇਹ ਬੁੱਧੀ ਦਾ ਵਿਸਥਾਰ, ਜਿਸ ਨੂੰ ਵਿਕਾਸ ਕਹੇ ਲੋਕਾਈਆ। ਇਸ ਦੇ ਨਾਲੋਂ ਚੰਗਾ ਜਰਨੈਲਾ ਜੱਟ ਗਵਾਰ, ਖ਼ੁਸ਼ੀ ਵਿਚ ਪ੍ਰਭ ਦੇ ਢੋਲੇ ਗਾਈਆ। ਸਭ ਨੂੰ ਕਹੇ ਵੰਗਾਰ, ਇਕੋ ਦਾਤਾ ਬੇਪਰਵਾਹੀਆ। ਜਿਸ ਦੀ ਮੰਜ਼ਲ ਸਦਾ ਦੁਸ਼ਵਾਰ, ਬਿਨ ਕਿਰਪਾ ਚੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਆਦਿ ਜੁਗਾਦੀ ਨੌਜਵਾਨ ਮਰਦ ਮਰਦਾਨਾ ਮਿਹਰਵਾਨ, ਮਹਿਬੂਬ ਮੁਹੱਬਤ ਦਾ ਮਾਲਕ ਖ਼ਲਕ ਦਾ ਖ਼ਾਲਕ ਇਕ ਅਖਵਾਈਆ। ਆਪਣਾ ਮੁਕੱਦਮਾ ਕਰ ਲੈ ਵਿਦਡਰਾ, ਡਰਾਫ਼ਟ ਅੱਗੇ ਨਾ ਕੋਇ ਬਣਾਈਆ। ਸਾਰੇ ਗਵਾਹ ਲੈ ਹਟਾ, ਜਗਤ ਸ਼ਹਾਦਤ ਨਾ ਕੋਇ ਭੁਗਤਾਈਆ। ਵਕੀਲ ਤੋਂ ਪੱਲੂ ਲੈ ਛੁਡਾ, ਆਪਣੀ ਗੰਢ ਕਟਾਈਆ। ਜੱਜ ਨੂੰ ਦੇ ਸੁਣਾ, ਉਚੀ ਕੂਕ ਸੁਣਾਈਆ। ਮੇਰਾ ਝਗੜਾ ਰਿਹਾ ਨਾ ਰਾ, ਰਾਜ਼ੀਨਾਵੇਂ ਵਿਚ ਜਨ ਭਗਤ ਦੇਣ ਸਫ਼ਾਈਆ। ਅਸੀਂ ਆਪੇ ਲਈਏ ਮੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਈਆ। ਜੱਜ ਕਹੇ ਆਪਣੇ ਕਰ ਕੇ ਦੇ ਦਸਖ਼ਤ, ਹਲਫੀਆ ਬਿਆਨ ਨਾਲ ਰਲਾਈਆ। ਮੁੜ ਕੇ ਫੇਰ ਨਾ ਕਰਾਂ ਵਤ, ਦੁਬਾਰਾ ਦਰਜ ਕਰਾਈਆ। ਮੇਰਾ ਮੈਨੂੰ ਮਿਲ ਗਿਆ ਹਕ, ਦੁੱਖ ਰਿਹਾ ਨਾ ਰਾਈਆ। ਬੋਲ ਕੇ ਦੱਸਾਂ ਸੱਚ, ਸਚ ਨਾਲ ਸੁਣਾਈਆ। ਮੈਂ ਮਾਟੀ ਭਾਂਡਾ ਕੱਚ, ਭੱਜਣ ਲੱਗਿਆਂ ਦੇਰ ਲੱਗੇ ਨਾ ਰਾਈਆ। ਪਤਾ ਨਹੀਂ ਏਸ ਮੁਕੱਦਮੇ ਦੀ ਕਿੰਨੀ ਲੰਬੀ ਹੱਦ, ਓਨੇ ਚਿਰ ਮੇਰਾ ਪੁੱਤ ਪੋਤਰਾ ਖਬਰੇ ਰਹਿਣ ਕੋਇ ਨਾ ਪਾਈਆ। ਕਿਉਂਕਿ ਮੁਲਜ਼ਮ ਕਿਸੇ ਨਹੀਂ ਪੈਣਾ ਲੱਭ, ਖੋਜਿਆਂ ਹੱਥ ਕਿਸੇ ਨਾ ਆਈਆ। ਭਾਂਵੇ ਫਿਰੋ ਵਿਚ ਜਗ, ਚਾਰੇ ਕੁੰਟਾਂ ਫੋਲ ਫੁਲਾਈਆ। ਉਹ ਸਭ ਤੋਂ ਵਸੇ ਅੱਡ, ਅੱਡਰਾ ਘਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਵਖਾਈਆ। ਜੱਜ ਕਹੇ ਮੈਨੂੰ ਮਨਜ਼ੂਰ, ਮਨਜ਼ੂਰੀ ਦਿਤੀ ਪਾਈਆ। ਜਾ ਕੇ ਸੁਲਹ ਕਰੋ ਜ਼ਰੂਰ, ਜ਼ਰੂਰੀ ਗੱਲ ਸਮਝਾਈਆ। ਫੇਰ ਇਕ ਦੂਜੇ ਤੋਂ ਨਹੀਂ ਰਹਿਣਾ ਦੂਰ, ਨੇਰਨ ਨੇਰਾ ਹੋ ਕੇ ਝਟ ਲੰਘਾਈਆ। ਜੇ ਤੂੰ ਓਸ ਤੇ ਲਾਇਆ ਫ਼ਤਵਾ ਉਹ ਤੇਰਾ ਜਨਮ ਦਾ ਬਖ਼ਸ਼ ਦੇਵੇ ਕਸੂਰ, ਕਸਰ ਅੱਗੇ ਰਹੇ ਨਾ ਰਾਈਆ। ਨਾਮ ਖ਼ੁਮਾਰੀ ਨਾਲ ਕਰੇ ਮਖ਼ਮੂਰ, ਖ਼ੁਦੀ ਦਏ ਮਿਟਾਈਆ। ਓਸ ਦੇ ਕੋਲ ਭੰਡਾਰਾ ਭਰਪੂਰ, ਦੇਂਦਿਆਂ ਤੋਟ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਵੰਡ ਵੰਡਾਈਆ। ਜੱਜ ਕਹੇ ਕਿਸ ਤਰ੍ਹਾਂ ਕਰੋ ਰਾਜ਼ੀਨਾਵਾਂ, ਕਰ ਕੇ ਦਿਉ ਵਖਾਈਆ। ਇਕ ਦੂਜੇ ਦੀਆਂ ਪਕੜੋ ਬਾਹਵਾਂ, ਗਲਵਕੜੀ ਗਲ ਵਿਚ ਪਾਈਆ। ਮੁਦਈ ਕਹੇ ਮੈਂ ਆਪਣੀ ਭੁੱਲ ਬਖ਼ਸ਼ਾਵਾਂ, ਮਣਕਾ ਮਨ ਭਵਾਈਆ। ਮੁਲਜ਼ਮ ਦਾ ਮੁਲਜ਼ਮ
❋
❋
ਹੋ ਕੇ ਵਾਸਤਾ ਅੱਗੇ ਪਾਵਾਂ, ਦਰੋਹੀ ਤੇਰਾ ਨਾਮ ਖ਼ੁਦਾਈਆ। ਤੇਰੀ ਰਹਿਮਤ ਵਿਚ ਠੰਡੀਆਂ ਛਾਵਾਂ, ਅਗਨੀ ਤਤ ਦੇਣਾ ਬੁਝਾਈਆ। ਤੇਰੀ ਸਿਫ਼ਤਾਂ ਦਾ ਢੋਲਾ ਗਾਵਾਂ, ਸਦਾ ਸਦਾ ਤੇਰੀ ਯਾਦ ਆਪਣੇ ਵਿਚ ਸਮਾਈਆ। ਫਿਰ ਆਪੇ ਚੁੱਕੇ ਜਿਵੇਂ ਪੁੱਤਰ ਗੋਦ ਉਠਾਉਂਦੀਆਂ ਮਾਵਾਂ, ਸਿਰ ਆਪਣਾ ਹੱਥ ਟਿਕਾਈਆ। ਆਪੇ ਖਾਰਜ ਹੋ ਜਾਵੇ ਦਾਅਵਾ, ਦਾਅਵੇ ਦਾਇਰ ਦਾ ਲੇਖਾ ਦਏ ਮੁਕਾਈਆ। ਫੇਰ ਭਗਤਾ ਵਿਚ ਲਾ ਕੇ ਨਾਵਾਂ, ਗੁਰਮੁਖ ਓਸੇ ਰੰਗ ਰੰਗਾਈਆ। ਹਰਿ ਸੰਗਤ ਵਿਚ ਬਿਠਾ ਕੇ ਨਾਲ ਚਾਵਾਂ, ਸੋਹਣੀ ਬਣਤ ਬਣਾਈਆ। ਏਸ ਦਵਾਰੇ ਤੇ ਆ ਕੇ ਕੋਈ ਨਾ ਰਹੇ ਨਿਥਾਵਾਂ, ਨਿਥਾਵਿਆਂ ਮਾਣ ਰਖਾਈਆ। ਭਗਤ ਭਗਵਾਨ ਦਾ ਪੱਲੂ ਹੋ ਜਾਵੇ ਸਾਂਵਾਂ, ਊਣਤਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਵਖਾਈਆ। ਰਾਜ਼ੀਨਾਵਾਂ ਲਿਖੋ ਬਿਨਾ ਕਲਮ ਦਵਾਤ, ਕਾਗ਼ਜ਼ ਨਜ਼ਰ ਕੋਇ ਨਾ ਆਈਆ। ਭਗਤ ਭਗਵਾਨ ਸੱਜਣ ਸਾਕ, ਧੁਰ ਦਾ ਸੰਗ ਰਖਾਈਆ। ਹਰਿ ਸੰਗਤ ਸਾਰੀ ਰਹੀ ਆਖ, ਅੰਦਰੇ ਅੰਦਰ ਸੁਣਾਈਆ। ਪ੍ਰਭੂ, ਬੱਚੇ ਸਦਾ ਹੁੰਦੇ ਗੁਸਤਾਖ਼, ਪਿਤਾ ਪੂਤ ਗੋਦ ਵਿਚ ਉਠਾਈਆ। ਕਿਉਂ ਤੂੰ ਆਤਮਾ ਦਾ ਬਾਪ, ਪਰਮਾਤਮਾ ਇਕ ਅਖਵਾਈਆ। ਤੈਨੂੰ ਭੁੱਲ ਕੇ ਵੀ ਫਿਰ ਵੀ ਤੇਰਾ ਕਰਨਾ ਜਾਪ, ਜਗਜੀਵਣ ਦਾਤੇ ਤੇਰੀ ਇਕ ਸ਼ਰਨਾਈਆ। ਰੂਹ ਬੁਤ ਕਰ ਦੇ ਸਾਫ਼, ਪਤਤ ਪੁਨੀਤ ਬਣਾਈਆ। ਭੁੱਲ ਕੀਤੀ ਹੋ ਜਾਏ ਮੁਆਫ਼, ਪਰ ਜਗਤ ਦਾ ਝਗੜਾ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਵਰਤਾਈਆ। ਮੁਕੱਦਮੇ ਦੇ ਕਾਗ਼ਜ਼ ਦਾਖ਼ਲ ਦੀ ਥਾਂ ਦਿਉ ਪਾੜ, ਕਤਰਾ ਕਤਰਾ ਵੰਡ ਵੰਡਾਈਆ। ਇਕ ਵੇਰਾਂ ਫੇਰ ਬੇਨੰਤੀ ਕਰਨੀ ਪਏ ਸਤਾਰਾਂ ਹਾੜ, ਕਿਉਂ ਸਤਾਰਾਂ ਹਾੜ ਦਾ ਲੇਖਾ ਦਿਤਾ ਲਿਖਾਈਆ। ਅਗਨੀ ਤਪੇ ਨਾ ਤਨ ਨਾੜ, ਸਾਂਤਕ ਸਤਿ ਸਤਿ ਵਰਤਾਈਆ। ਸਵਰਨ ਸਿੰਘਾ ਤੇਰਾ ਸੱਤਾਂ ਦਿਨਾਂ ਨੂੰ ਸਰੀਰ ਛੁਟਣਾ ਸੀ ਵਿਚ ਸੰਸਾਰ, ਏਸੇ ਕਰ ਕੇ ਬਣਤ ਬਣਾਈਆ। ਤੇਰੀ ਰੋਂਦੀ ਫਿਰਨੀ ਸੀ ਨਾਰ, ਪ੍ਰਭ ਦਾ ਵਿਗੜ ਕੁਛ ਨਾ ਜਾਈਆ। ਜੇ ਬੱਚੂ ਤੇਰੇ ਨਾਲ ਨਾ ਹੁੰਦਾ ਪਿਆਰ, ਪੜਦੇ ਵਿਚ ਛੁਪਾਈਆ। ਤੂੰ ਤੇ ਦਾਅਵਾ ਕੀਤਾ ਦਾਇਰ, ਮੈਂ ਤੇਰੇ ਜਨਮ ਜਨਮ ਦੇ ਦਾਅਵੇ ਖਾਰਜ ਦਿਤੇ ਕਰਾਈਆ। ਇਹੋ ਜਿਹਾ ਕਿਤੇ ਨਹੀਂ ਲੱਭਣਾ ਯਾਰ, ਜੋ ਬਿਨਾ ਸੁਰਾਹੀਉਂ ਜਾਮ ਪਿਆਈਆ। ਜੇ ਆਖੇਂ ਤੇ ਸਾਰੀ ਰਾਤ ਮੈਂ ਅੰਦਰ ਸੁੱਤਾ ਰਹਾਂ ਤੇਰੇ ਨਾਲ, ਜੇ ਹੱਥ ਮਾਰੇਂ ਬਿਸਤਰੇ ਉਤੇ ਨਜ਼ਰ ਕੋਇ ਨਾ ਆਈਆ। ਜਿਹੜੀ ਘਾਲੀ ਪਿਛਲੇ ਜਨਮ ਦੀ ਘਾਲ, ਉਸ ਦਾ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਕਾਰਨ ਕਿਸ਼ਨ ਸਿੰਘ ਲਿਆ ਉਠਾਲ, ਉਹ ਵੀ ਦਿਆਂ ਸਮਝਾਈਆ। ਕਿਸ਼ਨ ਸਿੰਘ ਲਾਲੋ ਪਿਛਲਾ ਤਰਖਾਣ, ਨਾਨਕ ਦਾ ਪਿਆਰਾ ਨਜ਼ਰੀ ਆਈਆ। ਇਕ ਦਿਨ ਫਿਰਦਾ ਸੀ ਵਿਚ ਬੀਆਬਾਨ, ਲਕੜੀ ਲੱਭੇ ਥਾਉਂ ਥਾਈਂਆ। ਤੂੰ ਓਸ ਵੇਲੇ ਬੱਚਾ ਸੈਂ ਨੌ ਸਾਲ ਦੀ ਉਮਰ ਨਾਦਾਨ, ਘਰ ਨੀਚਾਂ ਨਜ਼ਰੀ ਆਈਆ। ਤੇਰਾ ਜਨਮ ਸੀ ਮੁਸਲਮਾਨ, ਅੱਲਾ ਕਹਿ ਕੇ ਢੋਲਾ ਗਾਈਆ। ਲਾਲੋ ਨੂੰ ਕਿਹਾ ਮੇਰੇ ਮਿਹਰਵਾਨ, ਕਿਉਂ ਫਿਰੇ ਚਾਈਂ ਚਾਈਂਆ। ਲਾਲੋ ਕਹੇ ਮੇਰੇ ਘਰ ਆਉਣਾ ਗੁਣ ਨਿਧਾਨ, ਨਾਨਕ ਧੁਰਦਰਗਾਹੀਆ। ਬੱਚੇ ਕਿਹਾ ਮੈਨੂੰ ਦੇ ਵਖਾਲ, ਆਪਣਾ ਸੰਗ ਬਣਾਈਆ। ਲਾਲੋ ਕਿਹਾ ਚਲ ਮੇਰੇ ਨਾਲ, ਅਗਲਾ ਪੰਧ ਮੁਕਾਈਆ। ਓਨ ਹੋਰ ਕੀਤਾ ਸਵਾਲ, ਮੈਨੂੰ ਦੇ ਸਮਝਾਈਆ। ਜੋ ਨਾਨਕ ਦਾ ਰਖਵਾਲ, ਉਹ ਕਿਥੇ ਡੇਰਾ ਲਾਈਆ। ਮੈਂ ਸੁਣਿਆ ਅੱਲਾ ਮੀਆਂ ਸਭ ਦਾ
❋
❋
ਭਗਵਾਨ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦੀ ਮੁਹੰਮਦ ਸੁਣਾਈ ਕੁਰਾਨ, ਹਦੀਸਾਂ ਵਿਚ ਸਾਲਾਹੀਆ। ਉਹ ਕਿੱਥੇ ਮਿਲੇ ਮਿਹਰਵਾਨ, ਪੜਦਾ ਦੇ ਚੁਕਾਈਆ। ਅਗੰਮੀ ਆਵਾਜ਼ ਆਈ, ਸ਼ਬਦ ਦੀ ਨਾਦ ਆਈ, ਸੁਣ ਧੁਰ ਫ਼ਰਮਾਨ ਸੁਣਾਈਆ। ਸੁਣ ਬਾਲੇ ਨੱਢੇ ਅੰਞਾਣ, ਤੈਨੂੰ ਦਿਆਂ ਸਮਝਾਈਆ। ਕਲਜੁਗ ਅੰਤ ਸਦੀ ਚੌਧਵੀਂ ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਮਹਾਨ, ਅਵੱਲੜੀ ਚਾਲ ਚਲਾਈਆ। ਜੋਤੀ ਜਾਮਾ ਪਹਿਨੇ ਨੌਜਵਾਨ, ਨਾਰੀ ਪੁਰਸ਼ ਨਾ ਰੂਪ ਧਰਾਈਆ। ਆਪੇ ਮੇਲ ਮਿਲਾਏ ਆਣ, ਆਪਣਾ ਜੋੜ ਜੁੜਾਈਆ। ਲਾਲੋ ਕਿਹਾ ਜਾਹ ਬੱਚੂ ਜੇ ਉਹ ਤੇਰਾ ਤੇ ਤੇਰੀ ਆਪੇ ਕਰੂ ਪਹਿਚਾਣ, ਨਾਨਕ ਦੂਰੋਂ ਸਭ ਕੁਛ ਵੇਖ ਵਖਾਈਆ। ਸੋਈ ਵਕਤ ਪਹੁੰਚਿਆ ਆਣ, ਪਿਛਲਾ ਲੇਖਾ ਪੂਰ ਕਰਾਈਆ। ਤੈਨੂੰ ਸਭ ਵਿਚੋਂ ਬਾਹਰ ਕੱਢ ਕੇ ਬਿਠਾਇਆ ਬਣਾਇਆ ਵੱਖਰਾ ਨਿਸ਼ਾਨ, ਨਿਸ਼ਾਨਾ ਤੇਰੇ ਉਤੇ ਟਿਕਾਈਆ। ਲਾਲੋ ਕੋਲੋਂ ਕਰਾਈ ਪਹਿਚਾਣ, ਪਿਛਲਾ ਮੂਲ ਮੁਕਾਈਆ। ਅਗਲਾ ਸੁਣ ਧੁਰ ਫ਼ਰਮਾਨ, ਧਰਮ ਦਵਾਰੇ ਇਕ ਸੁਣਾਈਆ। ਤੇਰੇ ਮਾਪਿਆਂ ਦੇ ਘਰ ਆਉਣ ਨਹੀਂ ਦਿਤੀ ਮੁਕਾਣ, ਮਰਨ ਤੋਂ ਲਿਆ ਬਚਾਈਆ। ਅੱਗੇ ਫੇਰ ਨਾ ਸਮਝੀਂ ਇਨਸਾਨ, ਫਤਵੇ ਵਾਲਾ ਕਦਮ ਨਾ ਕੋਇ ਉਠਾਈਆ। ਇਹ ਬੁੱਧੀ ਦਾ ਗੁਮਾਨ, ਸਤਿਗੁਰ ਸਾਚੇ ਕਦੇ ਨਾ ਭਾਈਆ। ਉਹ ਭਗਤਾਂ ਨੂੰ ਦੇਵੇ ਸਦਾ ਆਰਾਮ, ਅੰਮ੍ਰਿਤ ਆਤਮ ਰਸ ਚਖਾਈਆ। ਬੇਨੰਤੀ ਕਰ ਪਰਵਾਨ, ਕਾਗ਼ਜ਼ ਪਿਛਲੇ ਦਏ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਧੀ ਨਾਲ ਜਨਮ ਦੀ ਸਿੱਧੀ ਦੇਵੇ ਕਰਾਈਆ।
੩੦ ਪੋਹ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਸੱਜਣ ਸਾਹਿਬ ਲੋੜੀਂਦੜਾ, ਲੋਇਣ ਵਿਚ ਦੀਦਾਰ। ਹਰ ਘਟ ਅੰਦਰ ਵਸੰਦੜਾ, ਪਰਮ ਪੁਰਖ ਕਰਤਾਰ। ਨਿਰਗੁਣ ਜੋਤ ਜਗੰਦੜਾ, ਦੀਆ ਬਾਤੀ ਕਰ ਉਜਿਆਰ। ਨਾਦ ਧੁਨ ਉਪਜੰਦੜਾ, ਸ਼ਬਦ ਸੱਚੀ ਧੁਨਕਾਰ। ਅੰਮ੍ਰਿਤ ਰਸ ਚੁਅੰਦੜਾ, ਬੂੰਦ ਸਵਾਂਤੀ ਠਾਰ। ਲੋਚਣ ਅੱਖ ਖੁਲੰਦੜਾ, ਨਿਜ ਨੇਤਰ ਦੀਦਾਰ। ਬਜਰ ਕਪਾਟ ਤੁੜੰਦੜਾ, ਅੰਧ ਅੰਧੇਰ ਨਿਵਾਰ। ਤ੍ਰਬੈਣੀ ਖੇਲ ਖਿਲੰਦੜਾ, ਸੁਖਮਨ ਭੇਵ ਨਿਆਰ। ਜਗਤ ਦਵਾਰਾ ਪੰਧ ਮੁਕੰਦੜਾ, ਨਵ ਨੌ ਦੇ ਆਧਾਰ। ਸਾਚਾ ਰੰਗ ਰੰਗਦੜਾ, ਉਤਰੇ ਨਾ ਵਿਚ ਸੰਸਾਰ। ਆਤਮ ਸੇਜ ਸੁਹੰਦੜਾ, ਵੇਖ ਸਖ਼ੀ ਸੱਚੀ ਸਰਕਾਰ। ਸਾਚਾ ਜੋੜ ਜੁੜੰਦੜਾ, ਜੁਗ ਜੁਗ ਮੇਲਣਹਾਰ। ਕਲਜੁਗ ਵੇਖ ਵਖੰਦੜਾ, ਵੇਖੇ ਵਿਗਸੇ ਪਾਵੇ ਸਾਰ। ਦੀਨ ਦਿਆਲ ਬਣ ਬਖ਼ਸ਼ੰਦੜਾ, ਬਖ਼ਸ਼ਿਸ਼ ਰਹਿਮਤ ਕਰੇ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਸਚ ਦੇਵੇ ਇਕ ਪਿਆਰ।