ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ੩ ਜੈਨ ਮੰਦਰ ਬਟਾਲਾ
ਗੁਰਮੁਖ ਸੱਜਣ ਜਾਣਾ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਖ਼ੁਸ਼ੀਆਂ ਵਾਲਾ ਦਿਨ ਮਹੀਨਾ ਮਾਘ, ਮਜਨ ਧੂੜ ਇਸ਼ਨਾਨ ਇਕ ਵਡਿਆਈਆ।
❋
❋
ਦੁਰਮਤ ਮੈਲ ਧੋਣਾ ਦਾਗ਼, ਕੂੜੀ ਕਿਰਿਆ ਬਾਹਰ ਕਢਾਈਆ। ਮਨ ਅੰਤਰ ਉਪਜਾਉਣਾ ਇਕ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਦੀਪਕ ਜੋਤ ਜਗਾਉਣਾ ਚਿਰਾਗ਼, ਨਿਜ ਆਤਮ ਹੋਏ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਬਣਾਉਣਾ ਸੱਚਾ ਸਾਕ, ਨਾਤਾ ਅਵਰ ਨਾ ਕੋਇ ਰਖਾਈਆ। ਭਾਗ ਲਾਉਣਾ ਕਾਇਆ ਪੰਜ ਤਤ ਮਾਟੀ ਖ਼ਾਕ, ਵਜੂਦ ਮਹਿਬੂਬ ਮਿਲ ਕੇ ਖ਼ੁਸ਼ੀ ਬਣਾਈਆ। ਸਾਚਾ ਮੇਲਾ ਸਚ ਦਵਾਰ ਸਾਚੇ ਸੰਤ ਸਾਧ, ਜੋ ਸਾਧਨਾ ਵਿਚ ਸਾਚਾ ਰਾਹ ਵਖਾਈਆ। ਬੁੱਧੀ ਤੋਂ ਪਰੇ ਗਿਆਨ ਦੇਣ ਬੋਧ ਅਗਾਧ, ਅਨੁਭਵ ਪੜਦਾ ਆਪ ਉਠਾਈਆ। ਹੰਸ ਬਣ ਜਾਓ ਸਾਰੇ ਰਿਹੋ ਕੋਈ ਨਾ ਕਾਗ, ਵਿਕਾਰ ਨਜ਼ਰ ਕੋਇ ਨਾ ਆਈਆ। ਮਮਤਾ ਮੋਹ ਨਾ ਰਹੇ ਵਿਵਾਦ, ਵਿਖ ਅੰਮ੍ਰਿਤ ਰੂਪ ਵਟਾਈਆ। ਰਸਨਾ ਦਾ ਛੱਡ ਜਾਓ ਸਵਾਦ, ਅੰਮ੍ਰਿਤ ਰਸ ਲੈ ਕੇ ਆਪਣੀ ਖ਼ੁਸ਼ੀ ਉਪਜਾਈਆ। ਧੁਨ ਆਤਮਕ ਸੁਣੋ ਇਲਾਹੀ ਨਾਦ, ਜਿਸ ਦੀ ਰਾਗ ਸਿਫ਼ਤ ਰਹੇ ਗਾਈਆ। ਖੇਲ ਵੇਖੋ ਵਿਚ ਬ੍ਰਹਿਮਾਦ, ਬ੍ਰਹਿਮਾਂਡ ਵੱਜੇ ਵਧਾਈਆ। ਸਾਚੀ ਮੰਜ਼ਲ ਹਕ਼ੀਕ਼ੀ ਚੜ੍ਹੋ ਭਾਜ, ਜਿਥੇ ਲਾਸ਼ਰੀਕ ਮਿਲੇ ਨੂਰ ਇਲਾਹੀਆ। ਓਸ ਨੂੰ ਸਜਦਾ ਕਰੋ ਆਦਾਬ, ਜੋ ਕਾਇਨਾਤ ਨੂੰ ਕਲਮਾ ਇਕ ਸਮਝਾਈਆ। ਹਕ਼ੀਕ਼ੀ ਦਏ ਮਹਿਰਾਬ, ਮੁਹੱਬਤਖ਼ਾਨਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਪੜਦਾ ਦਏ ਉਠਾਈਆ। ਬਟਾਲਾ ਨਿਵਾਸੀ ਅੱਜ ਦਾ ਦਿਵਸ ਸਮਝੋ ਚੰਗਾ, ਚੰਗੀ ਮਿਲੀ ਵਡਿਆਈਆ। ਮਨ ਕਲਪਣਾ ਸਾਰੇ ਛੱਡ ਦਿਓ ਦੰਗਾ, ਕੂੜੀ ਕਿਰਿਆ ਨਾ ਕੋਇ ਲੜਾਈਆ। ਪ੍ਰੇਮ ਪਾਇਓ ਏਕਾ ਸੰਦਾ, ਜੋ ਸਾਹਿਬ ਸਵਾਮੀ ਧੁਰ ਦਾ ਨਜ਼ਰੀ ਆਈਆ। ਜਿਸ ਤਨ ਵਜੂਦ ਖ਼ਾਕੀ ਬਣਾਇਆ ਬੰਦਾ, ਬੰਦਗੀ ਇਕੋ ਇਕ ਦ੍ਰਿੜਾਈਆ। ਹਉਮੇ ਹੰਗਤਾ ਵਿਚ ਰਿਹੋ ਕੋਈ ਨਾ ਗੰਦਾ, ਦੁਰਮਤ ਮੈਲ ਅੰਦਰੋਂ ਕਰੋ ਸਫ਼ਾਈਆ। ਤੁਸੀਂ ਓਸ ਪ੍ਰਭੂ ਦਾ ਅਗੰਮੀ ਉਹ ਚੰਦਾ, ਜੋ ਨੂਰ ਜੋਤ ਰੁਸ਼ਨਾਈਆ। ਮੰਜ਼ਲ ਚੜ੍ਹੋ ਹਕ਼ੀਕ਼ੀ ਡੰਡਾ, ਡੰਡੌਤ ਇਕੋ ਕਰ ਕੇ ਸੀਸ ਨਿਵਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਪਾਓ ਪ੍ਰੇਮ ਪਿਆਰ ਦੀਆਂ ਗੰਢਾਂ, ਨਾਤਾ ਸਕੇ ਨਾ ਕੋਇ ਤੁੜਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਜਲਵਾਗਰ ਨੂਰ ਇਲਾਹੀਆ। ਜੋ ਆਤਮ ਪਰਮਾਤਮ ਨਿਜਾਨੰਦ ਨਿਜ ਸਵਾਮੀ ਘਰ ਮਹਿਬੂਬ ਦੇਵੇ ਇਕ ਅਨੰਦਾ, ਜਿਸ ਨੂੰ ਰਸਨਾ ਰਸ ਸਮਝ ਕੋਇ ਨਾ ਪਾਈਆ। ਬੋਧ ਅਗਾਧ ਸ਼ਬਦ ਅਨਾਦ ਆਪ ਸੁਣਾਏ ਬਣ ਕੇ ਧਰਮ ਦਾ ਪੰਡਾ, ਜਗਤ ਵਿਦਿਆ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਭੇਵ ਖੁਲ੍ਹਾਈਆ। ਹਰਿਜਨ ਸਾਚੇ ਵੇਖ ਮਹੀਨਾ ਮਾਘ ਆਇਆ, ਸਚ ਸੰਦੇਸ਼ਾ ਜਗਤ ਸੁਣਾਈਆ। ਕੂੜੀ ਕਿਰਿਆ ਤਿਆਗੋ ਮਮਤਾ ਮੋਹ ਮਾਇਆ, ਹੰਗਤਾ ਗੜ੍ਹ ਰਹਿਣ ਨਾ ਪਾਈਆ। ਏਕਾ ਸਮਝੋ ਦਾਈ ਦਾਇਆ, ਜਿਸ ਨੇ ਮਾਨਸ ਜਨਮ ਦਵਾਈਆ। ਸਚਖੰਡ ਮੁਕਾਮੇ ਹਕ ਲਾਸ਼ਰੀਕ ਜਿਸ ਨੇ ਡੇਰਾ ਲਾਇਆ, ਸਚ ਤੌਫ਼ੀਕ ਹਰਿ ਰਫ਼ੀਕ ਇਕੋ ਇਕ ਦਰਸਾਈਆ। ਬੇਐਬ ਪਰਵਰਦਿਗਾਰ ਸਾਚੀ ਕਰਨੀ ਖੇਲ ਖਿਲਾਇਆ, ਖ਼ਾਲਕ ਖ਼ਲਕ ਵੇਖ ਵਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਇਆ, ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਜੋੜ ਜੁੜਾਇਆ, ਜਾਗਰਤ ਜੋਤ ਡਗਮਗਾਈਆ। ਜਿਸ ਦੇ ਪ੍ਰੇਮ ਪਿਆਰ ਮੁਹੱਬਤ ਵਿਚ ਮੁਨੀ ਸੁਸ਼ੀਲ ਕੁਮਾਰ ਭੱਜੇ ਚਾਰੋਂ ਕੁੰਟ ਵਾਹੋ ਦਾਹਿਆ, ਵਾਹ ਵਾ ਕਰਕੇ ਢੋਲਾ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ
❋
❋
ਇਕ ਵਖਾਈਆ। ਬਟਾਲੇ ਵਾਲਿਓ ਕਰੋ ਸਚ ਪਿਆਰ, ਪ੍ਰੇਮੀ ਆਪ ਜਣਾਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਜੋ ਅੰਦਰੋਂ ਝਗੜਾ ਦਏ ਮੁਕਾਈਆ। ਸਾਚੀ ਮੰਜ਼ਲ ਇਕ ਦਵਾਰ, ਘਰ ਇਕੋ ਵੱਜੇ ਵਧਾਈਆ। ਵੇਖੋ ਮਿਰਜਾ ਸਾਹਿਬ ਦੇ ਪਿਆਰੇ ਚੱਲ ਕੇ ਆਏ ਹਾਲ, ਬੈਠੇ ਸੋਭਾ ਪਾਈਆ। ਜਿਥੇ ਜਵਾਬ ਨਾ ਕੋਇ ਸਵਾਲ, ਇਕੋ ਰੰਗ ਇਕੋ ਮਰਦੰਗ ਆਪਣਾ ਨਾਦ ਸੁਣਾਈਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਤੋੜੋ ਜਗਤ ਜੰਜਾਲ, ਜਗ ਜੀਵਣ ਦਾਤਾ ਸਭ ਨੂੰ ਦਏ ਵਡਿਆਈਆ। ਸਾਚੀ ਦਰਗਾਹ ਮੁਕਾਮੇ ਹਕ ਲੈਣੀ ਭਾਲ, ਜਿਥੇ ਊਚ ਨੀਚ ਰਾਓ ਰੰਕ ਰਾਜ ਰਾਜਾਨ ਵੰਡ ਨਾ ਕੋਇ ਵੰਡਾਈਆ। ਕਾਇਆ ਅੰਦਰ ਆਪਣੇ ਮੰਦਰ ਆਪਣੇ ਆਪ ਦੀ ਕਰੋ ਪਹਿਚਾਨ ਨਿਜ ਆਤਮ ਲਵੋ ਭਾਲ, ਪਰਮਾਤਮ ਇਕੋ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਈਆ। ਸਚ ਦਰਬਾਰ ਸੱਚਾ ਦਰਬਾਰਾ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਘਰ ਵਸੇ ਏਕਾ ਏਕੰਕਾਰਾ, ਅਕਲ ਕਲਧਾਰੀ ਵਡ ਵਡਿਆਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਹਰ ਘਟ ਅੰਦਰ ਨਿਰਗੁਣ ਨੂਰ ਜੋਤ ਕਰੇ ਉਜਿਆਰਾ, ਦੀਆ ਬਾਤੀ ਕਮਲਾਪਾਤੀ ਇਕੋ ਇਕ ਡਗਮਗਾਈਆ। ਖ਼ਾਲਕ ਖ਼ਲਕ ਮਖ਼ਲੂਕ ਦੇਵੇ ਕਲਮਾ ਵਾਹਦ ਜਿਸ ਦਾ ਧੁਨ ਢੋਲ ਢਮੱਕ ਸਮਝੇ ਨਾ ਕੋਇ ਡਫਾਰਾ, ਬਾਹਰਲੇ ਸਾਜ ਨਾ ਕੋਇ ਖੜਕਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਤੱਕੋ ਉਹ ਨਜ਼ਾਰਾ, ਜੋ ਸੂਫ਼ੀ ਸੰਤ ਫ਼ਕੀਰ ਜਲਵਾ ਤੱਕ ਕੇ ਖ਼ੁਸ਼ੀ ਮਨਾਈਆ। ਵੇਖਿਓ ਮਨ ਕਲਪਣਾ ਵਿਚ ਫਿਰਿਓ ਨਾ ਜਗਤ ਆਵਾਰਾ, ਮਾਲਕ ਦੇਣਾ ਭੁਲਾਈਆ। ਸਾਹਿਬ ਸਤਿਗੁਰ ਪਰਮ ਪੁਰਖ ਪਰਮਾਤਮ ਆਤਮ ਦਾ ਸਦਾ ਪਿਆਰਾ, ਤਨ ਵਜੂਦ ਝਗੜਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰ ਏਕੰਕਾਰ ਦਰਗਾਹ ਸਾਚੀ ਇਕੋ ਘਰ ਸੁਹਾਈਆ। ਹਰਿਜਨ ਸਾਚੇ ਸਾਰੇ ਬਣ ਜਾਓ ਭਗਤ, ਭਾਵਨੀ ਇਕ ਪਰਗਟਾਈਆ। ਲੇਖਾ ਵੇਖੋ ਵਿਚ ਜਗਤ, ਜੀਵਣ ਜੁਗਤ ਬਦਲਾਈਆ। ਪ੍ਰੇਮ ਪਿਆਰ ਦਾ ਸੁਹੰਜਣਾ ਹੋਵੇ ਵਕਤ, ਸੋਹਣੀ ਰੁੱਤ ਸੁਹਾਈਆ। ਜੋ ਮਾਲਕ ਵਸੇ ਉਤੇ ਅਰਸ਼, ਸੋ ਫ਼ਰਸ਼ ਹੋਏ ਸਹਾਈਆ। ਸਭ ਦੇ ਉਤੇ ਕਰੇ ਤਰਸ, ਵੈਰੀ ਮੀਤ ਵੰਡ ਨਾ ਕੋਇ ਵੰਡਾਈਆ। ਨਿਰਮਾਣਤਾ ਹਲੀਮੀ ਗ਼ਰੀਬੀ ਵਿਚ ਸਜਦੇ ਵਿਚ ਬੰਦਨਾ ਵਿਚ ਡੰਡਾਵਤ ਵਿਚ ਉਸ ਦੇ ਚਰਨ ਕਰੋ ਅਰਜ਼, ਆਰਜੂ ਆਪਣੀ ਇਕ ਸੁਣਾਈਆ। ਪ੍ਰਭੂ ਅਸੀਂ ਤੇਰੇ ਤੇ ਸਾਨੂੰ ਤੇਰੀ ਗ਼ਰਜ਼, ਤੁਧ ਬਿਨ ਰਹਿਣ ਕੋਇ ਨਾ ਪਾਈਆ। ਉਹ ਬੇਪਰਵਾਹ ਨੂਰ ਅਲਾਹ ਆਪੇ ਵੰਡੇ ਸਭ ਦੀ ਦਰਦ, ਦੀਨਾਂ ਅਨਾਥਾਂ ਦੁਖੀਆਂ ਲਏ ਉਠਾਈਆ। ਜ਼ੁਲਮ ਦੀ ਸ਼ਰਅ ਦੀ ਕਦੀ ਚਲਣ ਨਾ ਦੇਵੇ ਕਰਦ, ਕਤਲਗਾਹ ਨਾ ਕੋਇ ਬਣਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮਦਦ ਸਭ ਦੀ ਕਰੇ ਥਾਉਂ ਥਾਈਂਆ। ਪੁਰਖ ਅਕਾਲ ਹਕ ਖ਼ੁਦਾ ਏਕ ਨਹੀਂ ਕੋਈ ਗਿਣਤੀ ਵਿਚ ਬਹੁਤੇ ਅੱਦਦ, ਹਿੱਸਿਆਂ ਵਾਲਾ ਨਜ਼ਰ ਕੋਇ ਨਾ ਆਈਆ। ਜੁਗ ਜੁਗ ਲੋਕਮਾਤ ਦੀਨ ਦੁਨੀ ਮੇਟੇ ਤਸ਼ੱਦਦ, ਝਗੜਾ ਕੂੜ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਉਪਰ ਮਖ਼ਲੂਕ, ਖ਼ਾਲਕ ਖ਼ਲਕ ਵੱਡੀ ਵਡਿਆਈਆ। ਸਭ ਦਾ ਸਾਂਝਾ ਕਰੇ ਸਲੂਕ, ਸ਼ਿਰਕਤ ਅੰਦਰੋਂ ਦਏ ਕਢਾਈਆ। ਮਹੱਲ ਅਟਲ ਵਖਾਏ ਅਰਸ਼ ਅਰੂਜ਼, ਆਲੀਜਾਹ ਬੇਪਰਵਾਹੀਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਮੰਨਿਆਂ ਹਕ ਮਹਿਬੂਬ, ਅਮਾਮ ਅਮਾਮਾ ਨੂਰ ਇਲਾਹੀਆ। ਨਾ ਕੋਈ ਮਾਟੀ
❋
❋
ਖ਼ਾਕ ਤਨ ਵਜੂਦ, ਜਲਵਾ ਜੋਤ ਡਗਮਗਾਈਆ। ਹਕ਼ੀਕ਼ੀ ਦੱਸੇ ਮੰਜ਼ਲ ਮਕਸੂਦ, ਗ੍ਰਹਿ ਸਾਚੇ ਵੱਜੇ ਵਧਾਈਆ। ਜਿਸ ਦੀ ਸਿਫ਼ਤ ਹਜ਼ਾਰਾ ਦਰੂਦ, ਇਸਮ ਆਜਮ ਇਕ ਸਮਝਾਈਆ। ਜਿਧਰ ਤੱਕੋ ਓਧਰ ਮੌਜੂਦ, ਚਾਰੋਂ ਕੁੰਟ ਵੇਖ ਵਖਾਈਆ। ਜੇ ਕੋਈ ਓਸ ਦਾ ਹੁਕਮ ਇਸ਼ਾਰਾ ਰਮਜ਼ ਲਏ ਬੂਝ, ਨਾਮ ਨਿਧਾਨ ਸ਼ਨਵਾਈਆ। ਫੇਰ ਭੇਵ ਰਹੇ ਨਾ ਗੂਝ, ਪੜਦਾ ਅੰਦਰੋਂ ਦਏ ਉਠਾਈਆ। ਕੌਲ ਨਾਭ ਜੋ ਹੋਇਆ ਮੂਧ, ਸਿੱਧਾ ਕਰ ਕੇ ਨਿਝਰ ਝਿਰਨਾ ਦਏ ਝਿਰਾਈਆ। ਮਨ ਕਲਪਣਾ ਨਾ ਕੂਕੇ ਵਾਂਗ ਕੂੰਜ, ਇਕੋ ਹੂ ਹੂ ਨਾਅਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਨਿਰਮਲ ਦੂਧ ਦਾ ਦੂਧ, ਦੂਜਾ ਰਲਾ ਨਾ ਕੋਇ ਵਖਾਈਆ। ਬਟਾਲੇ ਵਾਲਿਓ ਤੁਹਾਨੂੰ ਕਦੇ ਲੱਗ ਨਾ ਜਾਵੇ ਵੱਟਾ, ਦਵੈਤ ਅੰਦਰੋਂ ਦੇਣੀ ਕਢਾਈਆ। ਜਿਸ ਕਾਰਨ ਮੁਨੀ ਸੁਸ਼ੀਲ ਆਇਆ ਨੱਠਾ, ਬਣ ਕੇ ਪਾਂਧੀ ਰਾਹੀਆ। ਮੇਲ ਮਿਲਿਆ ਨਾਲ ਸਿੱਧੇ ਸਾਦੇ ਜੱਟਾਂ, ਜਿਨ੍ਹਾਂ ਨੂੰ ਗਵਾਰ ਕਹੇ ਲੋਕਾਈਆ। ਜਿਨ ਝਗੜਾ ਰਹਿਣ ਨਹੀਂ ਦੇਣਾ ਪੱਥਰ ਇੱਟਾਂ, ਪਰਮ ਪੁਰਖ ਦਾ ਇਸ਼ਟ ਦੇਣਾ ਮਨਾਈਆ। ਸਭ ਦੇ ਅੰਦਰ ਵੜ ਕੇ ਮੰਦਰ ਚੜ੍ਹ ਕੇ ਸੁਰਤੀ ਨੂੰ ਸ਼ਬਦ ਦੀ ਮਾਰਨੀ ਸੱਟਾ, ਨਾਮ ਹਲੂਣੇ ਨਾਲ ਉਠਾਈਆ। ਕਿਸੇ ਨੂੰ ਮਦ ਪੀਣ ਨਹੀਂ ਦੇਣੀ ਰਸਨਾ ਬੁੱਲਾਂ ਨਾਲ ਗਟ ਗੱਟਾ, ਅੰਮ੍ਰਿਤ ਦਾ ਜਾਮ ਦੇਣਾ ਚਖਾਈਆ। ਆਬੇਹਯਾਤ ਮਨ ਕਲਪਣਾ ਦਾ ਮੇਟੇ ਰੱਟਾ, ਰਟਨ ਇਕੋ ਨਾਮ ਕਰਾਈਆ। ਬਿਨਾ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਦੇ ਬਾਕੀ ਛਾਨਣਾ ਘੱਟਾ, ਲਾਲ ਹੱਥ ਕਿਸੇ ਨਾ ਆਈਆ। ਅੱਗੇ ਵਾਸਤੇ ਨੀਤੀ ਤੋਂ ਪਰੇ ਲਾਲਚ ਛੱਡ ਦਿਓ ਪੈਸਾ ਟਕਾ, ਟਕਿਆਂ ਵਾਲੀ ਟਕਸਾਲ ਕੰਮ ਕਿਸੇ ਨਾ ਆਈਆ। ਸਾਰੇ ਇਕੱਠੇ ਹੋ ਕੇ ਸੰਤਾਂ ਸੂਫ਼ੀ ਫ਼ਕੀਰਾਂ ਦੀ ਮਜਲਸ ਵਿਚ ਕਰ ਲਓ ਇਹ ਮਤਾ, ਮਤਲਬ ਵਾਲਾ ਸਿੱਖ ਨਜ਼ਰ ਕੋਇ ਨਾ ਆਈਆ। ਜੇ ਬਣਨਾ ਤੇ ਬਣਿਓ ਅੰਦਰੋਂ ਸੱਚਾ, ਬਾਹਰੋਂ ਲਾਰਾ ਦੇਣ ਦੀ ਲੋੜ ਰਹੇ ਨਾ ਰਾਈਆ। ਤੁਹਾਨੂੰ ਸਭ ਨੂੰ ਪਤਾ ਇਹ ਮਾਟੀ ਭਾਂਡਾ ਕੱਚਾ, ਅੰਤ ਲੋਕਮਾਤ ਨਜ਼ਰ ਨਾ ਆਈਆ। ਜੇ ਕੋਈ ਓਸ ਪ੍ਰਭੂ ਦਾ ਬਣ ਜਾਏ ਬੱਚਾ, ਓਸੇ ਨੂੰ ਭਗਤ ਕਰ ਕੇ ਸਾਰੀ ਸ੍ਰਿਸ਼ਟੀ ਰਹੀ ਗਾਈਆ। ਵੇਖਿਓ ਕਿਤੇ ਮਨ ਦੀ ਵਾਸਨਾ ਵਿਚ ਨਾ ਕਿਹੋ ਅੱਛਾ, ਹਿਰਦੇ ਵਿਚੋਂ ਹਰਿ ਦੀ ਆਵਾਜ਼ ਲੈਣੀ ਉਠਾਈਆ। ਜੋ ਲੂੰ ਲੂੰ ਅੰਦਰ ਸਾਢੇ ਤਿੰਨ ਕਰੋੜ ਰਚਾ, ਇੰਦਰੀਆਂ ਦੇ ਘਾਟ ਤੋਂ ਪਰੇ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੇਲਾ ਰਿਹਾ ਮਿਲਾਈਆ। ਬਟਾਲੇ ਵਾਲਿਓ ਜ਼ਰਾ ਦੱਸਿਓ ਹਾਲ ਆਪਣੇ ਦਿਲ ਦਾ, ਕੀ ਅੰਦਰ ਆਵਾਜ਼ ਰਖਾਈਆ। ਕਿਸ ਤਰੀਕੇ ਢੰਗ ਬਿਧੀ ਨਾਲ ਪਰਮ ਪੁਰਖ ਮਿਲਦਾ, ਵਿਛੜਿਆਂ ਜੋੜ ਜੁੜਾਈਆ। ਕਿਸ ਤਰੀਕੇ ਨਾਲ ਪੜਦਾ ਹਟਾਵੇ ਬਜਰ ਕਪਾਟੀ ਸਿਲ ਦਾ, ਸਾਲਮ ਆਪਣਾ ਰੰਗ ਰੰਗਾਈਆ। ਕਿਸ ਬਿਧ ਲੇਖਾ ਜਣਾਵੇ ਅਗੰਮੀ ਤਿਲ ਦਾ, ਤ੍ਰਿਕੁਟੀ ਤੋਂ ਅਗਲਾ ਪੜਦਾ ਦਏ ਉਠਾਈਆ। ਕਿਸ ਬਿਧ ਕਵਲ ਨਾਭੀ ਫੁੱਲ ਖਿਲਦਾ, ਪੰਖੜੀਆਂ ਪੰਖੜੀਆਂ ਪੰਖੜੀਆਂ ਇਕੋ ਰੂਪ ਨਜ਼ਰੀ ਆਈਆ। ਕਿਸ ਬਿਧ ਲਹਿਣਾ ਦੇਣਾ ਮੁਕੇ ਸੁਖਮਨ ਟੇਢੀ ਬਿਲ ਦਾ, ਈੜਾ ਪਿੰਗਲ ਭੇਵ ਰਹਿਣ ਨਾ ਪਾਈਆ। ਕਿਸ ਤਰ੍ਹਾ ਨਜ਼ਾਰਾ ਤੱਕੇ ਓਸ ਗਹਿਰ ਗੰਭੀਰ ਨਿਲ ਦਾ, ਜੋ ਨੀਲੇ ਵਾਲਾ ਇਕ ਅਖਵਾਈਆ। ਜਿਸ ਦੇ ਹੁਕਮ ਅੰਦਰ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀ ਅਸਮਾਨ ਰਵ ਸਸ ਸੂਰਜ ਚੰਦ ਹਿਲਦਾ, ਚਾਰ ਕੁੰਟ ਦਹਿ ਦਿਸ਼ਾ ਭੱਜੇ ਵਾਹੋ ਦਾਹੀਆ। ਜੁਗ ਚੌਕੜੀ ਨਿਤ
❋
❋
ਨਵਿਤ ਨਿਰਗੁਣ ਸਰਗੁਣ ਧਾਰ ਹੋ ਕੇ ਜੋ ਫਿਰਦਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਈਆ। ਲਹਿਣਾ ਦੇਣਾ ਮੁਕਾਵੇ ਜੋ ਵਿਛੜਿਆ ਚਿਰ ਦਾ, ਚਿਰੀ ਵਿਛੁੰਨੇ ਜੋੜ ਜੁੜਾਈਆ। ਚੌਦਾਂ ਤਬਕ ਚੌਦਾਂ ਲੋਕ ਸਚ ਸਲੋਕ ਜਿਸ ਦਾ ਨਾਮ ਸੰਦੇਸ਼ਾ ਸੋ ਸਤਿਗੁਰ ਇਕੋ ਘਲਦਾ, ਘਾਇਲ ਕਰੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਬਟਾਲੇ ਵਾਲਿਓ ਚਾੜ੍ਹਿਓ ਅਨੋਖਾ ਰੰਗ, ਨੈਣ ਨੇਤਰਾਂ ਦਰਸ਼ਨ ਪਾਈਆ। ਬੈਠੇ ਹੋ ਨਾ ਜਾਇਓ ਤੰਗ, ਪਿਛਲੇ ਘਰ ਦੇ ਧੰਦਿਆਂ ਵੱਲ ਧਿਆਨ ਰਖਾਈਆ। ਲੈ ਕੇ ਜਾਣਾ ਆਤਮਾ ਦਾ ਅਨੰਦ, ਜਿਹੜਾ ਬਾਹਰੋਂ ਹੱਥ ਕਿਤੇ ਨਾ ਆਈਆ। ਘਰ ਜਮਨਾ ਗੰਗਾ ਸੁਰਸਤੀ ਗੋਦਾਵਰੀ ਦੇਵੇ ਸੰਗ, ਤਿੰਨ ਤੋਂ ਚਾਰ ਮਿਲ ਕੇ ਵੱਜੇ ਵਧਾਈਆ। ਏਸ ਜੀਵਣ ਦਾ ਜ਼ਿੰਦਗੀ ਦਾ ਮੇਟਣਾ ਪੰਧ, ਅੱਗੇ ਝਗੜਾ ਰਹੇ ਨਾ ਰਾਈਆ। ਸਚ ਮੁਹੱਬਤ ਦੀ ਦੇ ਕੇ ਜਾਣਾ ਗੰਢ, ਜਿਹੜੀ ਆਤਮ ਪਰਮਾਤਮ ਮਿਲ ਕੇ ਆਪਣਾ ਪ੍ਰੇਮ ਬਣਾਈਆ। ਤੁਸੀਂ ਓਸ ਪ੍ਰਭੂ ਦੇ ਚੰਦ, ਜਿਸ ਦਾ ਨੂਰ ਨੂਰ ਜੋਤ ਜੋਤ ਰੁਸ਼ਨਾਈਆ। ਹੰਗਤਾ ਦੀ ਢਾਹ ਕੇ ਕੰਧ, ਹੰ ਬ੍ਰਹਮ ਦਾ ਪੜਦਾ ਲੈਣਾ ਚੁਕਾਈਆ। ਤੁਹਾਡਾ ਤਨ ਸਰੀਰ ਮਾਤਾ ਪਿਤਾ ਦੀ ਰਾਹੀਂ ਪਿਆ ਜੰਮ, ਆਤਮਾ ਨੂੰ ਪਰਮਾਤਮਾ ਤੁਹਾਡੇ ਵਿਚ ਟਿਕਾਈਆ। ਐਸ ਵੇਲੇ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਦਾ ਹਿਲ ਗਿਆ ਥੰਮ੍ਹ, ਬਿਨਾ ਸਾਚੇ ਸੰਤਾਂ ਸਹਾਰਾ ਨਜ਼ਰ ਕੋਇ ਨਾ ਆਈਆ। ਰਾਜ ਰਾਜਾਨ ਸ਼ਾਹ ਸੁਲਤਾਨ ਸਿਆਸਤ ਵਿਰਾਸਤ ਵਾਲਿਆਂ ਪਿਆ ਗ਼ਮ, ਗ਼ਮੀਆਂ ਗ਼ਮ ਨਾ ਕੋਇ ਮਿਟਾਈਆ। ਵੇਖਿਓ ਕਿਤੇ ਝਗੜਾ ਰੱਖਿਓ ਨਾ ਕਾਇਆ ਮਾਟੀ ਚੰਮ, ਹਰ ਹਿਰਦੇ ਅੰਦਰ ਵਸੇ ਇਕੋ ਨੂਰ ਅਲਾਹੀਆ। ਜਿਸ ਦੀ ਯਾਦ ਕਰਨੀ ਪੌਣ ਵਸਣਾ ਦਮ ਦਮ, ਜੋ ਦਾਮਨਗੀਰ ਇਕ ਅਖਵਾਈਆ। ਉਸ ਦੇ ਹੱਥ ਸਾਰਾ ਇੰਤਜਾਮ, ਗੁਰ ਅਵਤਾਰ ਪੈਗ਼ੰਬਰ ਓਸੇ ਦੀ ਸੇਵਾ ਵਿਚ ਆਪਣੀ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਬਟਾਲੇ ਵਾਲਿਓ ਵੇਖ ਲਓ ਆਪਣੀ ਘੜੀ ਵਾਲੇ ਮਿੰਟ, ਇਕ ਪੰਜ ਨਾਲ ਮਿਲ ਕੇ ਕੀ ਸੁਣਾਈਆ। ਸਭ ਦਾ ਨਿਸ਼ਾਨਾ ਇਕੋ ਹਿੰਟ, ਹੈਟ ਟੋਪੀ ਪਗੜੀ ਵਾਲਾ ਇਕੋ ਰੂਪ ਨਜ਼ਰੀ ਆਈਆ। ਭਾਵੇਂ ਪਹਿਨੇ ਕੋਈ ਪਜਾਮਾ ਕੋਈ ਪੈਂਟ, ਧੋਤੀ ਤਹਿਮਤ ਵਾਲੀ ਵੰਡ ਨਾ ਕੋਇ ਵੰਡਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਐਂਡ, ਜਿਸ ਦਾ ਇਨਡੈਕਸ ਬਣਾ ਕੇ ਸਕੇ ਨਾ ਕੋਇ ਸਮਝਾਈਆ। ਓਸ ਦੀ ਯਾਦ ਵਿਚ ਪਿਆਰ ਵਿਚ ਸਾਰੇ ਖੜ੍ਹੇ ਕਰ ਦਿਉ ਹੈਂਡ, ਸੰਸਾਰ ਵਲੋਂ ਹੈਂਡਜ਼ ਅਪ ਹੋ ਕੇ ਨਾਅਰਾ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਹੁਕਮ ਸੰਦੇਸ਼ਾ ਧੁਰਦਰਗਾਹ ਸ੍ਰਿਸ਼ਟ ਸਬਾਈ ਕਰੇ ਸੈਂਡ, ਰਸੀਵਰ ਤੁਹਾਡੇ ਅੰਦਰ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਨੀਤੀ ਇਕ ਸਮਝਾਈਆ। ਧੁਰ ਦੀ ਨੀਤੀ ਇਕ ਅਪਾਰ, ਅਪਰੰਪਰ ਆਪ ਜਣਾਇੰਦਾ। ਦੁਨੀਆ ਵਾਲਿਓ ਹੋਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਇੰਦਾ। ਚਾਰ ਕੁੰਟ ਦਹਿ ਦਿਸ਼ਾ ਹੋਏ ਹਾਹਾਕਾਰ, ਧੀਰਜ ਧੀਰ ਨਾ ਕੋਇ ਰਖਾਇੰਦਾ। ਮਾਇਆ ਮਮਤਾ ਮੋਹ ਵਧਿਆ ਵਿਕਾਰ, ਕਾਮ ਕਰੋਧ ਲੋਭ ਮੋਹ ਹਲਕਾਇੰਦਾ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਸਿਆਸਤ ਬਣੀ ਅਖਾੜ, ਧਰਮ ਦਵਾਰਾ ਪਾਰ ਨਾ ਕੋਇ ਜਣਾਇੰਦਾ। ਕਾਦੀਆਂ ਵਾਲੇ ਇਕੱਠੇ ਹੋਏ ਯਾਰ, ਜਿਨ੍ਹਾਂ ਦਾ ਯਾਰ ਯਾਰਾਨਾ ਇਕੋ ਸਚ ਖ਼ੁਦਾਏ ਨਾਲ ਭਾਇੰਦਾ। ਦੋ ਤਰਫ਼ੀ ਚਲੇ ਨਾ ਕੋਇ ਧਾਰ, ਸੂਫ਼ੀ ਇਕੱਠੇ
❋
❋
ਮੰਜ਼ਲ ਉਤੇ ਬੈਠਣ ਇਕੋ ਵਾਰ, ਦੂਜਾ ਰੰਗ ਨਾ ਕੋਇ ਬਦਲਾਇੰਦਾ। ਸਾਚਿਆਂ ਸੰਤਾਂ ਦਾ ਹਰ ਹਿਰਦੇ ਅੰਦਰ ਇਸ਼ਤਹਾਰ, ਕੰਧਾਂ ਉਤੇ ਪੋਸਟਰ ਕੋਇ ਨਾ ਲਾਇੰਦਾ। ਜਿਨ੍ਹਾਂ ਦੀ ਰੀਤੀ ਪਿੱਛੇ ਚਲੀ ਆਈ ਜੁਗ ਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਾਰੇ ਓਸੇ ਦੇ ਢੋਲੇ ਗਾਇੰਦਾ। ਜੋ ਸਭ ਦਾ ਸਾਂਝਾ ਯਾਰ, ਆਦਿ ਜੁਗਾਦਿ ਸਦਾ ਮੁਖ਼ਤਿਆਰ, ਮੁਖ਼ਤਾਰਨਾਮੇ ਗੁਰ ਅਵਤਾਰ ਪੈਗ਼ੰਬਰਾਂ ਦੀਨਾਂ ਮਜ਼੍ਹਬਾਂ ਦੇ ਆਪ ਫੜਾਇੰਦਾ। ਸੋ ਅੰਤ ਕੰਤ ਭਗਵੰਤ ਸਦੀ ਚੌਦਵੀਂ ਸਭ ਨੂੰ ਵੇਖਣਹਾਰ, ਅਨਡਿੱਠ ਆਪਣੀ ਖੇਲ ਖਿਲਾਇੰਦਾ। ਬਟਾਲਾ ਪਰਗਣਾ ਇਹ ਪਰਵਰਦਿਗਾਰ ਦੀ ਧਾਰ, ਜਿਸ ਦਾ ਭੇਵ ਨਾ ਕਿਸੇ ਆਇੰਦਾ। ਕਾਦੀਆਂ ਕੁਦਰਤ ਦੀ ਬਹਾਰ, ਜਿਥੇ ਉਲਫ਼ਤ ਦੇ ਨਗਾਰ, ਜਿਸ ਨੂੰ ਵੇਖੇ ਇਕੋ ਸ਼ਾਹ ਅਸਵਾਰ, ਸ਼ਹਿਨਸ਼ਾਹ ਦੋ ਜਹਾਨਾਂ ਇਕ ਅਖਵਾਇੰਦਾ। ਸਾਰੇ ਰਲ ਮਿਲ ਕੇ ਓਸ ਦੇ ਨਾਲ ਕਰੋ ਪਿਆਰ, ਜੋ ਮੁਹੱਬਤ ਦਾ ਸਰਦਾਰ, ਸਾਹਿਬ ਸੁਲਤਾਨ ਮਹਿਬੂਬ ਇਕ ਅਖਵਾਇੰਦਾ। ਇਹ ਮੁਨੀਆਂ ਦਾ ਦਰਬਾਰ, ਇਕੱਠੇ ਕੀਤੇ ਮੁਹੱਬਤ ਵਿਚ ਆਣ, ਸਾਰੇ ਪੂਜੋ ਇਕ ਭਗਵਾਨ, ਜਿਸ ਦਾ ਝੁੱਲੇ ਧਰਮ ਦਾ ਇਕ ਨਿਸ਼ਾਨ, ਕਲਮਾ ਸੁਣਾਵੇ ਬਿਨਾ ਕਾਨ, ਇਲਾਹੀ ਬਾਂਗ ਸਚ ਸਦਾ, ਜਿਸ ਦੀ ਇਕ ਦੁਆ, ਦੂਜਾ ਨਜ਼ਰ ਕੋਇ ਨਾ ਆਈਆ। ਉਸ ਨੂੰ ਕਹਿੰਦੇ ਆਦਿ ਅਨਾਦੀ ਓਮ, ਓਸੇ ਦੇ ਯਗ ਤੇ ਓਸੇ ਦੇ ਹੋਮ, ਓਸੇ ਦੇ ਮਜ਼੍ਹਬ ਓਸੇ ਦੀ ਕੌਮ, ਓਸੇ ਦੇ ਵਜੂਦ ਓਸੇ ਦੇ ਰੋਮ, ਕਿਸੇ ਨੇ ਵਧਾ ਲਏ ਕਿਸੇ ਨੇ ਕਟਾ ਲਏ, ਕਿਸੇ ਨੇ ਮੁਨਾ ਲਏ, ਆਤਮਾ ਦਾ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪੜਦਾ ਆਪ ਉਠਾਈਆ। ਕੀ ਤੁਸੀਂ ਵੀ ਪੜਦਾ ਆਏ ਲਾਹੁਣ, ਸਾਰੇ ਦਿਉ ਸੁਣਾਈਆ। ਆਪਣੇ ਮਨ ਨੂੰ ਆਏ ਬਦਲਾਉਣ, ਕਲਪਨਾ ਵਿਚੋਂ ਬਾਹਰ ਕਢਾਈਆ। ਸਚ ਨੂੰ ਹਿਰਦੇ ਆਏ ਵਸਾਉਣ, ਧਰਮ ਦੀ ਜੜ੍ਹ ਲਗਾਈਆ। ਕੀ ਅੰਮ੍ਰਿਤ ਮੁਖ ਆਏ ਚੁਆਉਣ, ਨਿਜ ਨੇਤਰ ਦਰਸ਼ਨ ਪਾਈਆ। ਕੀ ਸਾਚੀ ਮੰਜ਼ਲ ਚੜ੍ਹਕੇ ਖ਼ੁਸ਼ੀ ਆਏ ਬਣਾਉਣ, ਆਪਣਾ ਪੰਧ ਮੁਕਾਈਆ। ਸਚ ਦੱਸਣਾ ਸਾਂਝੇ ਪਿਆਰ ਵਿਚ ਸਚ ਮੁਹੱਬਤ ਵਿਚ ਸਾਂਝੀਵਾਲ ਕੌਣ ਕੌਣ, ਹੱਥ ਉਪਰ ਦੇਣੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਸੰਤਾਂ ਸਾਚੇ ਮੁਨੀਆਂ ਸੰਸਾਰ ਵਿਚ ਭੇਜੇ ਉਜੜੇ ਵਸਾਉਣ, ਗ਼ਰੀਬ ਨਿਮਾਣਿਆਂ ਅਨਾਥਾਂ ਸੰਗ ਸਗਲਾ ਸਾਥ ਬਣਾਈਆ। ਸੰਤ ਸਤਿਗੁਰ ਕਦੇ ਨਾ ਹੁੰਦਾ ਵਿਦਾ, ਹਰ ਘਟ ਅੰਦਰ ਡੇਰਾ ਲਾਈਆ। ਪ੍ਰੇਮ ਪ੍ਰੀਤੀ ਦਾ ਮਾਰਗ ਦੱਸੇ ਸਿੱਧਾ, ਸਿੱਧ ਆਸਣ ਇਕ ਵਖਾਈਆ। ਆਤਮ ਪਰਮਾਤਮ ਮਿਲਣ ਦੀ ਬਿੱਧਾ, ਜੁਗਤੀ ਜਗਤ ਵਿਚ ਸਮਝਾਈਆ। ਪ੍ਰੇਮ ਪ੍ਰੀਤੀ ਦੱਸ ਕੇ ਇਕਾ, ਏਕੰਕਾਰ ਨਾਲ ਜੁੜਾਈਆ। ਨਿਰਮਾਣਤਾ ਵਿਚ ਨਿੱਕਾ, ਬਿਬੇਕੀ ਵਿਚ ਵੱਡਾ ਵੱਡਾ ਨਜ਼ਰੀ ਆਈਆ। ਜਿਸ ਦਾ ਲੇਖ ਤ੍ਰੇੇਤੇ ਜੁਗ ਵਿਚ ਲਿਖਾ, ਬਾਲੀ ਦਾ ਸੁਤ ਅੰਗਦ ਸੋਭਾ ਪਾਈਆ। ਇਹ ਪੂਰਬ ਦਾ ਲਹਿਣਾ ਪਿੱਛਾ, ਜੁਗ ਚੌਕੜੀ ਭੇਵ ਖੁਲ੍ਹਾਈਆ। ਸਤਿ ਧਾਰ ਦੀ ਇੱਛਾ, ਨਿਰਇੱਛਤ ਸੇਵ ਕਮਾਈਆ। ਕੋਈ ਜਗਤ ਕਹਾਣੀ ਨਹੀਂ ਕਿੱਸਾ, ਕ਼ਿਸਮਤ ਕ਼ਿਸਮਤ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਚਮਕਾਈਆ। ਸੰਤ ਸਤਿਗੁਰ ਕਦੇ ਨਾ ਜਾਵੇ ਦੂਰ, ਵਿਛੋੜਾ ਰਹਿਣ ਕੋਇ ਨਾ ਪਾਈਆ। ਸਦਾ ਵਸੇ ਹਾਦਰ ਹਦੂਰ, ਹਰ ਹਿਰਦੇ ਡੇਰਾ ਲਾਈਆ। ਜੋਤੀ ਦੇ ਕੇ ਅਗੰਮਾ ਨੂਰ, ਅੰਧ ਅੰਧੇਰ ਦਏ ਮਿਟਾਈਆ। ਮੰਜ਼ਲ ਮਾਰਨੀ ਅੱਗੇ ਕੋਈ ਨਹੀਂ ਮਜਬੂਰ, ਮਜਬੂਰੀ
❋
❋
ਵਿਚੋਂ ਪ੍ਰੇਮ ਨਜ਼ਰੀ ਆਈਆ। ਕੋਈ ਨਾਤਾ ਸੱਜਣ ਨਹੀਂ ਕੂੜ, ਕੂੜੀ ਕਿਰਿਆ ਦੇਣੀ ਤਜਾਈਆ। ਸੰਤਾਂ ਦੀ ਸਾਂਝੀ ਇਕੋ ਧੂੜ, ਧੂੜੀ ਮਸਤਕ ਖ਼ਾਕ ਰਮਾਈਆ। ਕੋਈ ਰਹੇ ਨਾ ਮਨ ਮੂਰਖ ਮੂੜ੍ਹ, ਚਤੁਰ ਸੁਜਾਨ ਬੁੱਧੀ ਬਿਬੇਕ ਲੈਣੀ ਕਰਾਈਆ। ਸਤਿ ਧਰਮ ਦਾ ਸਤਿ ਅੱਗੇ ਹੋਵੇ ਮਸ਼ਹੂਰ, ਮਸ਼ਵਰਾ ਪ੍ਰਭ ਦੇ ਨਾਲ ਰਲਾਈਆ। ਹਰ ਇਕ ਦੇ ਅੰਦਰ ਨਾਮ ਦੀ ਮਸਤੀ ਪ੍ਰੇਮ ਦਾ ਚੜ੍ਹੇ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਹੰਗਤਾ ਗੜ੍ਹ ਹਉਮੇ ਤੋੜਨਾ ਗ਼ਰੂਰ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਸਚ ਦਵਾਰੇ ਦੇ ਚਾਕਰ ਬਣਨਾ ਮਜ਼ਦੂਰ, ਗ਼ੁਲਾਮ ਹੋ ਕੇ ਸੇਵ ਕਮਾਈਆ। ਵੇਖਿਓ ਪ੍ਰਭ ਦਵਾਰਿਉਂ ਕੋਈ ਨਾ ਹੋਇਓ ਮਫ਼ਰੂਰ, ਕਾਇਆ ਜੂਹ ਵਿਚ ਲੁਕ ਕੇ ਝਟ ਨਾ ਕੋਇ ਲੰਘਾਈਆ। ਅੱਗੇ ਸਦਾ ਦਾ ਮੇਲਾ ਬਣਿਆ ਰਹੇ ਜ਼ਰੂਰ, ਮੁਨੀ ਵਿਛੋੜਾ ਦੇ ਕੇ ਪਿੱਠ ਨਾ ਕਦੇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਸਚ ਸਮੇਲਨ ਹੋਇਆ ਜੇਠੂਵਾਲ, ਧਰਨੀ ਧਰਤ ਧਵਲ ਵੱਜੀ ਵਧਾਈਆ। ਜਿਸ ਵਿਚ ਇਕੱਠੇ ਬੈਠੇ ਸ਼ਾਹ ਕੰਗਾਲ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਹਰਿ ਭਗਤ ਦਵਾਰ ਧਰਮ ਦੀ ਸੱਚੀ ਧਰਮਸਾਲ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ, ਹਿੰਦੂ ਮੁਸਲਿਮ ਸਿੱਖ ਈਸਾਈ ਜਿਸ ਦਾ ਏਕਾ ਰੂਪ ਨਜ਼ਰੀ ਆਈਆ। ਜਿਥੇ ਸੋਹਣ ਵਰਨ ਚਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਜਿਥੇ ਸਤਿ ਧਰਮ ਦਾ ਪਰਚਾਰ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਿਥੇ ਏਕਾ ਮੇਲਾ ਜੋਤ ਨਿਰੰਕਾਰ, ਨਿਰਾਕਾਰ ਸਾਕਾਰ ਮਿਲ ਕੇ ਵੱਜੇ ਵਧਾਈਆ। ਜਿਥੇ ਇਕੋ ਜਿਹਾ ਆਹਾਰ, ਖਾਣ ਪੀਣ ਫ਼ਰਕ ਰਹੇ ਨਾ ਰਾਈਆ। ਜਿਥੇ ਇਕੋ ਜਿਹਾ ਸੁਧਾਰ, ਆਤਮਾ ਪਰਮਾਤਮਾ ਇਕੋ ਘਰ ਬਹਿਕੇ ਢੋਲਾ ਗਾਈਆ। ਮੁਨੀ ਸੁਸ਼ੀਲ ਚੱਲ ਕੇ ਆਇਆ ਪ੍ਰੇਮ ਦੀ ਅੰਦਰ ਧਾਰ, ਜਗਤ ਪੰਧ ਨਾ ਕੋਇ ਬਣਾਈਆ। ਤਿਸ ਦਾ ਲੇਖਾ ਬਹੁ ਵੱਡਾ ਵਿਸਥਾਰ, ਜਿਸ ਨੂੰ ਲਿਖੇ ਨਾ ਕੋਇ ਕਲਮ ਸ਼ਾਹੀਆ। ਪਰਗਟ ਹੋਣਾ ਵਿਚ ਸੰਸਾਰ, ਮਹਾਂਸਾਰਥੀ ਇਕ ਅਖਵਾਈਆ। ਜਿਸ ਨੂੰ ਤੇਈ ਅਵਤਾਰ ਹਜ਼ਰਤ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਭਵਿਖਤਾਂ ਵਿਚ ਕਰਕੇ ਗਏ ਇਜ਼ਹਾਰ, ਪੇਸ਼ੀਨਗੋਈ ਵਿਚ ਸੁਣਾਈਆ। ਇਹ ਖੇਲ ਕਰੇ ਨਿਰੰਕਾਰ, ਜੋ ਕੁਦਰਤ ਦਾ ਕਾਦਰ ਇਕ ਅਖਵਾਈਆ। ਜਿਸ ਨੂੰ ਕਹਿੰਦੇ ਅਮਾਮਾਂ ਦਾ ਅਮਾਮ ਨਿਹਕਲੰਕ ਕਲਕੀ ਅਵਤਾਰ, ਕਲਾਧਾਰ ਆਪਣੀ ਕਲ ਵਰਤਾਈਆ। ਨਾਮ ਡੰਕਾ ਸ਼ਬਦ ਦਮਾਮਾ ਏਥੇ ਓਥੇ ਵੱਜੇ ਦੋ ਜਹਾਨ, ਜਹਾਲਤ ਕੂੜੀ ਕਿਰਿਆ ਸੰਸਾਰ ਵਿਚੋਂ ਬਾਹਰ ਕਢਾਈਆ। ਸਭ ਦਾ ਸਾਂਝਾ ਬਾਹਮੀ ਹੋਵੇ ਪਿਆਰ, ਸਿਦਕ ਭਰੋਸਾ ਹੋਵੇ ਏਤਮਾਦ, ਤਸੱਲੀ ਵਿਚ ਆਪਣਾ ਰੂਪ ਪਰਗਟਾਈਆ। ਪਰਮ ਪੁਰਖ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਦਾ ਸਾਚਾ ਯਾਰ, ਯਰਾਨਾ ਧੁਰ ਦਾ ਤੋੜ ਨਿਭਾਈਆ। ਅੱਜ ਦਾ ਵਿਹਾਰ, ਖੇਲ ਕਰਤਾਰ, ਜੋ ਕੁਦਰਤ ਦਾ ਮਾਲਕ, ਖ਼ਲਕ ਦਾ ਖ਼ਾਲਕ, ਸਰਬ ਦਾ ਪ੍ਰਿਤਪਾਲਕ, ਪ੍ਰੇਮ ਪਿਆਰ ਮੁਹੱਬਤ ਵਿਚ ਸਾਚਾ ਰੰਗ ਰਿਹਾ ਰੰਗਾਈਆ।
ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ੩ ਅਜੀਤ ਸਿੰਘ ਦੇ ਗ੍ਰਹਿ ਬਟਾਲਾ
ਮਾਘੀ ਦਾ ਨਫ਼ਾ ਖੱਟੋ ਮੁਫ਼ਤ, ਕੀਮਤ ਨਾ ਕੋਇ ਲਗਾਈਆ। ਮੁਹੱਬਤ ਵਿਚ ਹੋ ਜਾਓ ਚੁਸਤ, ਤੇਜ਼ੀ ਤੇਜ਼ੀ ਪ੍ਰੇਮ ਵਧਾਈਆ। ਗ਼ਫ਼ਲਤ
❋
❋
ਵਿਚ ਨਾ ਹੋਣਾ ਸੁਸਤ, ਸੁਸਤੀ ਦੇਣੀ ਕਢਾਈਆ। ਮਨ ਕਲਪਣਾ ਰਹੇ ਨਾ ਖ਼ੁਸ਼ਕ, ਖ਼ੁਸ਼ਹਾਲੀ ਨਜ਼ਰੀ ਆਈਆ। ਸਚ ਦਵਾਰ ਦਾ ਇਹ ਉਰਸ, ਅਰੂਜ ਵੇਖ ਵਖਾਈਆ। ਜਿਸ ਧਾਮ ਨੂੰ ਲੱਭਦੇ ਮਹਾਂਪੁਰਸ਼, ਪੋਸ਼ੀਦਾ ਰਾਹ ਤਕਾਈਆ। ਦੀਨ ਮਜ਼੍ਹਬ ਦੀ ਲਾਉਂਦੇ ਬੁਰਦ, ਮੁਕਾਬਲੇ ਵਿਚ ਵਡਿਆਈਆ। ਉਹ ਸਭ ਨੂੰ ਕਰਕੇ ਖੁਰਦ ਬੁਰਦ, ਬੁੱਧੀ ਤੋਂ ਪਰ ਕਰੇ ਲੜਾਈਆ। ਢਾਹ ਹੰਕਾਰੀ ਬੁਰਜ, ਹੰਗਤਾ ਗੜ੍ਹ ਤੁੜਾਈਆ। ਸਤਿ ਧਰਮ ਦੀ ਲੈ ਕੇ ਗੁਰਜ, ਗਿਰਜਿਆਂ ਤੋਂ ਉਪਰ ਆਵਾਜ਼ਾਂ ਰਿਹਾ ਸੁਣਾਈਆ। ਜਨ ਭਗਤਾਂ ਹਿਰਦੇ ਖੁਰਚ, ਕੂੜੀ ਕਿਰਿਆ ਕਰੇ ਸਫ਼ਾਈਆ। ਸਚ ਸੰਦੇਸ਼ਾ ਦੇਵੇ ਤੁਰਤ, ਤੁਰੀਆ ਤੋਂ ਪਰੇ ਇਕ ਜਣਾਈਆ। ਜਨ ਭਗਤ ਖੁਲ੍ਹੀ ਰੱਖੇ ਸੁਰਤ, ਸੁੱਤੀ ਆਪ ਉਠਾਈਆ। ਲੇਖਾ ਜਾਣੇ ਅਰਸ਼ ਕੁਰਸ਼, ਕਾਇਆ ਕੁਰ੍ਹਾ ਫੋਲ ਫੁਲਾਈਆ। ਸਤਿਗੁਰ ਸ਼ਬਦ ਇਕੋ ਬਹੁਤਾ ਲੋੜ ਨਹੀਂ ਕੋਈ ਗੁਰਸ, ਕੌੜੀਆਂ ਵਾਲੀ ਵੰਡ ਨਾ ਕੋਇ ਵੰਡਾਈਆ। ਨਾਮ ਨਿਧਾਨਾ ਸਭ ਨੂੰ ਕਰੇ ਬੁਰਸ਼, ਬੁਰਛਾਗਰਦੀ ਰਹਿਣ ਨਾ ਪਾਈਆ। ਗੁਰਮੁਖਾਂ ਚਾੜ੍ਹੇ ਲਾਲ ਰੰਗ ਸੁਰਖ, ਸੁਰਖੀ ਬਿੰਦੀ ਕੂੜੀ ਦਏ ਮਿਟਾਈਆ। ਪ੍ਰੇਮ ਪਿਆਰ ਮੁਹੱਬਤ ਅੰਮ੍ਰਿਤ ਰਸ ਨਾਲ ਦੇਵੇ ਬੁਰਕ, ਬੁਰਕੇ ਵਾਲਿਆਂ ਕਰੇ ਸਫ਼ਾਈਆ। ਕੁਛ ਹਲੂਣਾ ਦੇਵੇ ਤੁਰਕ, ਤੁਰਕਿਸਤਾਨ ਵੇਖ ਵਖਾਈਆ। ਸਭ ਦਾ ਲਹਿਣਾ ਦੇਣਾ ਕਰਕੇ ਕੁਰਕ, ਖ਼ਾਲੀ ਦਵਾਰੇ ਦਏ ਵਖਾਈਆ। ਸਭ ਨੂੰ ਪੈਣੀ ਕਲਜੁਗ ਕਿਰਿਆ ਦੀ ਖੁਰਕ, ਮਲ੍ਹਮ ਪੱਟੀ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਪਰਗਟਾਈਆ। ਮਾਘੀ ਦਾ ਮੁਫ਼ਤ ਦੇਵੇ ਸੌਦਾ, ਕਰਤਾ ਕੀਮਤ ਨਾ ਕੋਇ ਰਖਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਆਹੁਦਾ, ਆਹੁਦੇਦਾਰ ਇਕੋ ਦਏ ਵਖਾਈਆ। ਜੋ ਸਭ ਦਾ ਚੁੱਕੇ ਬੋਝਾ, ਆਪਣੇ ਕੰਧ ਟਿਕਾਈਆ। ਲੇਖਾ ਮੁਕਾਵੇ ਨਿਮਾਜ਼ ਰੋਜ਼ਾ, ਰੋਜ਼ੀ ਸਭ ਦੀ ਆਪਣੇ ਹੱਥ ਵਖਾਈਆ। ਲੇਖਾ ਜਾਣੇ ਅਭਿਆਸ ਜੋਗਾ, ਜੋਗੀਸ਼ਰਾਂ ਫੋਲ ਫੁਲਾਈਆ। ਜੋਤੀ ਜਾਮਾ ਬਦਲ ਕੇ ਚੋਗ਼ਾ, ਚੁਗ਼ਲੀ ਨਿੰਦਿਆ ਵਾਲੇ ਸਾਰੇ ਦਏ ਖਪਾਈਆ। ਧਰਤੀ ਉਤੇ ਰੱਖ ਕੇ ਗੋਡਾ, ਗੁਡਮਾਰਨਿੰਗ ਸਭ ਨੂੰ ਦਏ ਸਮਝਾਈਆ। ਕਿਸੇ ਦਾ ਉਚਾ ਰਹਿਣ ਨਾ ਦੇਵੇ ਬੋਦਾ, ਬੋਦੀ ਵਾਲਾ ਬਦੀ ਨਾ ਕੋਇ ਕਮਾਈਆ। ਸਭ ਦਾ ਲੇਖ ਮੁਕਾਵੇ ਹਰਖ ਚਿੰਤ ਰਹੇ ਨਾ ਸੋਗਾ, ਗ਼ਮੀ ਗ਼ਮਖਾਰ ਵੇਖ ਵਖਾਈਆ। ਭਰਮ ਨਾ ਭੁੱਲਿਓ ਲੋਗਾ, ਗੁਰੂ ਗ੍ਰੰਥ ਦਏ ਗਵਾਹੀਆ। ਜੋ ਸਭ ਨੂੰ ਦੇਵੇ ਚੋਗਾ, ਰਾਜ਼ਕ ਰਿਜ਼ਕ ਰਹੀਮ ਅਖਵਾਈਆ। ਸੂਰਬੀਰ ਬਾਂਕਾ ਜੋਧਾ, ਮਹਾਂਬਲੀ ਵਡ ਵਡਿਆਈਆ। ਉਸ ਦਾ ਰਸ ਕਿਸੇ ਨਾ ਭੋਗਾ, ਭੋਗੀ ਬਣੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਸਚ ਸੰਯੋਗਾ, ਵਿਯੋਗ ਨਜ਼ਰ ਕੋਇ ਨਾ ਆਈਆ। ਮਾਘੀ ਸੌਦਾ ਮਿਲੇ ਅਨਮੁੱਲ, ਅਨਮੁਲੜੀ ਦਾਤ ਵਰਤਾਈਆ। ਭਗਤ ਭਗਵਾਨ ਦੀ ਇਕ ਕੁਲ, ਕੁਲ ਆਲਮ ਵੇਖ ਵਖਾਈਆ। ਸਭ ਦਾ ਦੀਵਾ ਕਰੇ ਗੁਲ, ਗੁਲਸ਼ਨ ਆਪਣਾ ਇਕ ਮਹਿਕਾਈਆ। ਜੋ ਸ੍ਰਿਸ਼ਟੀ ਗਈ ਭੁੱਲ, ਉਸੇ ਦਾ ਡੰਕ ਵਜਾਈਆ। ਹਰਿਜਨ ਸਾਚੇ ਤੋਲ ਜਾਏ ਤੁਲ, ਕਰਤਾ ਕੀਮਤ ਆਪ ਮੁਕਾਈਆ। ਗੁਰਮੁਖ ਗੁਲਸ਼ਨ ਦੇ ਉਹ ਗੁਲ, ਜਿਨ੍ਹਾਂ ਦੀ ਮਹਿਕ ਮੁਹੱਬਤ ਵਿਚ ਟਿਕਾਈਆ। ਲੋਕਮਾਤ ਨਾ ਜਾਵਣ ਰੁਲ, ਧਰਤੀ ਖ਼ਾਕ ਨਾ ਕੋਇ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਦਾ ਸੁਲਹਕੁਲ, ਸਾਚਾ ਨਾਤਾ ਇਕ ਰਖਾਈਆ।
❋
❋