ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ
ਚਾਵੀਜ਼ੇ ਚਵਿਪਲਯਮ ਜ਼ਾਵਿਲ ਚਾਜ਼ੀਨੇ ਕਸ਼ੂ ਕੁਜ਼ੁਨਸੇ ਵਲਿਕੀਊਮ ਚਪਸਜ਼ਿਤ ਅਨੀਜ਼ੁਲ ਜ਼ਵੀਜ਼ੁਲ ਜ਼ੁਜ਼ਰਾ ਸ਼ੇਮੇਸ਼ੀ ਚੋਸ਼ਾ ਬੀਆ ਕਿਆਨੇ ਚੂ ਨੇਹ ਹਜ਼ੂਪ ਤਾਨੇ ਕਤੀਰੇ ਸਨੀਤੇ ਜਮੂਨੇ ਜ਼ਈ ਮੂਸਾ ਮਮਵਿਜ਼ਲ ਈਸਾ ਦਾਖਲੇ ਜ਼ੁਲਲ ਮੁਹੰਮਦ ਜਾਗੀਰੇ ਸਲਮ ਨਦਸਤੇ ਨਾਨਕ ਬਹਸਤੇ ਗੋਬਿੰਦ ਗੋਬਿੰਦੇ ਗਵਿਦ ਜ਼ਾਰ ਜ਼ਰੂਏ ਜ਼ਿਆਰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਦਏ ਵਡਿਆਈਆ। ਪੈਗ਼ੰਬਰ ਕਹਿਣ ਪ੍ਰਭ ਰਿਹਾ ਨਾ ਕੋਈ ਅਕੀਦਾ, ਅਕਲ ਬੁੱਧ ਸਮਝ ਨਾ ਰਾਈਆ। ਤੇਰਾ ਖੇਲ ਹੋਇਆ ਪੇਚੀਦਾ, ਪੜ੍ਹਿਆਂ ਸਮਝ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਹੋਈ ਸੰਜੀਦਾ, ਧੀਰਜ ਧਰਮ ਨਾ ਕੋਇ ਰਖਾਈਆ। ਸਾਚਾ ਨੂਰ ਨਾ ਚਮਕੇ ਈਦਾ, ਰੰਗ ਪ੍ਰੇਮ ਨਾ ਕੋਇ ਰੰਗਾਈਆ। ਨਿਰਮਲ ਰਿਹਾ ਨਾ ਕਿਸੇ ਦਾ ਦੀਦਾ, ਚਸ਼ਮੇ ਗੁਲ ਜਗਤ ਲੋਕਾਈਆ। ਤੇਰੀ ਸਿਫ਼ਤਾਂ ਵਾਲੀ ਤਮਹੀਦਾ, ਸਾਰੇ ਰਹੇ ਗਾਈਆ। ਠਾਂਡੇ ਦਰ ਬਣੇ ਨਾ ਕੋਇ ਅਜ਼ੀਜ਼ਾ, ਖਿਦਮਤਗਾਰ ਨਾ ਰੂਪ ਵਟਾਈਆ। ਤੇਰੇ ਨੇਮ ਦੀ ਭੁੱਲੀ ਤਮੀਜ਼ਾ, ਤਮੱਨਾ ਕੂੜ ਵਿਚ ਫਸਾਈਆ। ਮੁਹੰਮਦ ਕਹੇ ਮੇਰਾ ਅੰਤਮ ਵਾਲਾ ਬਿਨਾ ਬਾਹਵਾਂ ਤੋਂ ਕਮੀਜ਼ਾ, ਕਫ਼ਨ ਤੋਂ ਪਹਿਲੋਂ ਦਿਤਾ ਪਹਿਨਾਈਆ। ਨਾ ਗੁਲਸ਼ਨ ਰਿਹਾ ਨਾ ਬਗ਼ੀਚਾ, ਬਾਗ਼ਬਾਨ ਖ਼ਾਲੀ ਹੱਥ ਚਲਿਆ ਵਾਹੋ ਦਾਹੀਆ। ਇਕੋ ਸਚ ਖ਼ੁਦਾ ਮੇਰੀ ਤੇਰੇ ਉਤੇ ਉਮੀਦਾ, ਆਮਦ ਵਿਚ ਧਿਆਨ ਲਗਾਈਆ। ਮੈਂ ਮਕਬਰੇ ਸੁੱਤਾ ਤੇ ਮੇਰਾ ਰਾਜ਼ ਪੋਸ਼ੀਦਾ, ਸਮਝ ਸਕੇ ਨਾ ਕੋਇ ਲੋਕਾਈਆ। ਓਸੇ ਵੇਲੇ ਕੌਲ ਇਕਰਾਰ ਕੀਤਾ, ਮੁਨਸਫ਼ ਹੋ ਕੇ ਆਪਣੀ ਗੰਢ ਪਵਾਈਆ। ਬਿਨ ਕਲਮ ਸ਼ਾਹੀ ਲਿਖ ਕੇ ਦਿਤੀ ਵਸੀਅਤਾ, ਵਸੀਹ ਹੁਕਮ ਇਕ ਸੁਣਾਈਆ। ਮੁਹੰਮਦ ਯਾਦ ਰੱਖੀਂ ਨਸੀਹਤਾ, ਧੁਰ ਸੰਦੇਸ਼ਾ ਇਕ ਸੁਣਾਈਆ। ਜਿਸ ਵੇਲੇ ਦੀਨ ਦੁਨੀ ਦੀ ਬਦਲੀ ਤਬੀਅਤਾ, ਤਬੀਬ ਨਜ਼ਰ ਕੋਇ ਨਾ ਆਈਆ। ਸਚ ਰਹੇ ਨਾ ਕੋਇ ਅਸਲੀਅਤਾ, ਅਸਲ ਵਸਲ ਨਾ ਕੋਇ ਕਰਾਈਆ। ਤੁਹਾਡੀ ਰਹੇ ਨਾ ਕੋਇ ਅਹਿਮੀਅਤਾ, ਕੂੜੀ ਕਿਰਿਆ ਜਗਤ ਕੁਰਲਾਈਆ। ਝਗੜਾ ਪਏ ਸਿਕਦਾਰ ਰਈਅਤਾ, ਖ਼ਾਦਮ ਸੇਵ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਮੁਹੰਮਦ ਕਹੇ ਮੇਰਾ ਅਲਫ਼ੀ ਤੋਂ ਬਾਹਰ ਕਫ਼ਨ, ਕੱਛਾਂ ਬਗ਼ਲਾਂ ਨੰਗੀਆਂ ਨਜ਼ਰੀਂ ਆਈਆ। ਜਿਸ ਵੇਲੇ ਮੇਰੀ ਲਾਸ਼ ਕਰਨ ਲੱਗੇ ਦਫਨ, ਮਾਟੀ ਖ਼ਾਕ ਵਿਚ ਰਖਾਈਆ। ਮੈਨੂੰ ਖ਼ੁਸ਼ੀਆਂ ਦਾ ਆਇਆ ਇਕ ਸੁਫ਼ਨ, ਮਨਸਾ ਨੂਰ ਵਾਲੀ ਪਰਗਟਾਈਆ। ਜਾਂ ਮੈਂ ਧਿਆਨ ਮਾਰਿਆ ਉੱਤਰ ਪੂਰਬ ਦੱਖਣ ਪੱਛਮ, ਚਾਰੋਂ ਕੁੰਟ ਨੈਣ ਉਠਾਈਆ। ਕੋਈ ਮੈਨੂੰ ਆ ਗਿਆ ਦੱਸਣ, ਸੁਨੇਹੜਾ ਇਕ ਸੁਣਾਈਆ। ਮੁਹੰਮਦਾ ਵੇਖ ਆਪਣਾ ਵਤਨ, ਬੇਵਤਨ ਦਿਸੇ ਲੋਕਾਈਆ। ਭਾਵੇਂ ਕਿੰਨਾ ਕਰ ਲੈ ਯਤਨ, ਲੋਕਮਾਤ ਰਹਿਣ ਨਾ ਪਾਈਆ। ਸਚ ਦਵਾਰਾ ਇਕੋ ਪੱਤਨ, ਸਭ ਨੂੰ ਦੇਵਾਂ ਵਖਾਈਆ। ਜਿਥੇ ਗੁਰੂ ਅਵਤਾਰ ਪੈਗ਼ੰਬਰ ਇਕੱਠੇ ਵਸਣ, ਢੋਲਾ ਇਕੋ ਨਾਮ ਗਾਈਆ। ਚਰਨ ਧੂੜੀ ਰਸ ਚੱਖਣ, ਚੇਟਕ ਅਵਰ ਨਾ ਕੋਇ ਲਗਾਈਆ। ਖ਼ੁਸ਼ੀਆਂ ਅੰਦਰ ਕਹਿਕਹਾ ਲਗਾ ਕੇ ਹੱਸਣ, ਤਾਲੀ ਤਲਬ ਵਾਲੀ ਵਜਾਈਆ। ਪ੍ਰੇਮ ਪ੍ਰੀਤੀ ਅੰਦਰ ਨੱਸਣ, ਭੱਜਣ ਵਾਹੋ ਦਾਹੀਆ। ਇਕ ਸੁਨੇਹੜਾ ਆਇਆ ਦੱਸਣ, ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਕਫ਼ਨੀ ਕਹੇ ਮੇਰਾ ਵੇਖੋ ਰੂਪ ਨਿਰਾਲਾ, ਨਿਰਾਕਾਰ
❋
❋
ਦਿਤਾ ਬਣਾਈਆ। ਮੈਂ ਧਰਤੀ ਦੀ ਗੋਦੀ ਸਵਾਇਆ ਮੁਹੰਮਦ ਬਾਲਾ, ਖ਼ਾਕ ਬਾਲਿਸ਼ਤਾ ਨਾਲ ਮਿਣ ਮਿਣਾਈਆ। ਮੁਖ ਨਕਾਬ ਦਾ ਦੇ ਰੁਮਾਲਾ, ਰੋਮਨ ਦੀ ਸ਼ਹਾਦਤ ਦਿਤੀ ਪਾਈਆ। ਓਸ ਵੇਲੇ ਇਸ਼ਾਰੇ ਵਿਚ ਦੱਸਿਆ ਰਾਹ ਸੁਖਾਲਾ, ਪੜਦਾ ਓਹਲਾ ਆਪ ਉਠਾਈਆ। ਪ੍ਰਭ ਦਾ ਖੇਲ ਸਦਾ ਨਿਰਾਲਾ, ਜੁਗ ਚੌਕੜੀ ਆਪ ਕਰਾਈਆ। ਨਿਤ ਨਵਿਤ ਬਦਲਦਾ ਰਹੇ ਚਾਲਾ, ਚਲਾਕੀ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਵਖਾਈਆ। ਕਫ਼ਨੀ ਕਹੇ ਮੁਰਸ਼ਦ ਹੋ ਗਿਆ ਮੁਰਦਾ, ਮੁਰੀਦਾਂ ਦਿਤੀ ਦੁਹਾਈਆ। ਬਹੁੜੀ ਨਾ ਫਿਰਦਾ ਨਾ ਤੁਰਦਾ, ਚੁਪ ਚਾਪ ਡੇਰਾ ਲਾਈਆ। ਸਾਡਾ ਬੇੜਾ ਜਾਂਦਾ ਰੁੜ੍ਹਦਾ, ਉਮਤ ਹੋਵੇ ਕਵਣ ਸਹਾਈਆ। ਓਸੇ ਵੇਲੇ ਪਰਮਾਤਮਾ ਮੁਹੰਮਦ ਅੰਦਰ ਆ ਕੇ ਜੁੜਦਾ, ਜੋੜੀ ਇਕ ਵਖਾਈਆ। ਕੁਛ ਵਰ ਮੰਗ ਲੈ ਲੋੜ ਦਾ, ਲੋੜਿੰਦੜੀ ਆਸ ਪੂਰ ਕਰਾਈਆ। ਮੁਹੰਮਦਾ ਸਮਾਂ ਵੇਖ ਲੈ ਸਦੀ ਚੌਧਵੀਂ ਅੰਧ ਘੋਰ ਦਾ, ਸਾਚਾ ਚੰਦ ਨਾ ਕੋਇ ਚਮਕਾਈਆ। ਖੇਲ ਵੇਖ ਠੱਗ ਚੋਰ ਦਾ, ਸਤਿ ਧਰਮ ਨਾ ਕੋਇ ਵਡਿਆਈਆ। ਓਸੇ ਵੇਲੇ ਮੁਹੰਮਦ ਦੋਵੇਂ ਹੱਥ ਜੋੜਦਾ, ਭੁਜਾਂ ਬਾਹਰ ਦੀ ਸਿਰ ਉਪਰ ਲਿਆਈਆ। ਕਾਹਨੂੰ ਮੈਨੂੰ ਹੁਕਮੇ ਅੰਦਰ ਤੋਰਦਾ, ਤਨ ਵਜੂਦ ਖ਼ਾਲੀ ਰਿਹਾ ਕਰਾਈਆ। ਤੇਰਾ ਖੇਲ ਆਪਣੇ ਜੋਰ ਦਾ, ਨਿਉਂ ਕੇ ਸਜਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਮੁਹੰਮਦ ਕਹੇ ਮੇਰੀ ਤੱਕਿਓ ਕੋਈ ਨਾ ਲਾਸ਼, ਤਨ ਮਾਟੀ ਵੇਖ ਵਖਾਈਆ। ਮੇਰੇ ਮਹਿਬੂਬ ਦੀ ਕਰਿਓ ਤਲਾਸ਼, ਜੋ ਤਲਾਬਾਂ ਵਿਚ ਨਾ ਕਦੇ ਨੁਹਾਈਆ। ਸਭ ਦੀ ਪੂਰੀ ਕਰੇ ਆਸ, ਆਸ਼ਾ ਵਿਚ ਵਡਿਆਈਆ। ਉਹਦਾ ਰੂਪ ਨੁਰਾਨਾ ਖਾਸ, ਦੇ ਕੇ ਗਿਆ ਦੁਹਾਈਆ। ਉਹ ਸਭ ਦੇ ਵਸੇ ਪਾਸ, ਵਿਛੋੜਾ ਰਹੇ ਨਾ ਰਾਈਆ। ਉਸ ਦਾ ਖੇਲ ਉਪਰ ਆਕਾਸ਼, ਪਾਤਾਲਾਂ ਵਿਚ ਸਮਾਈਆ। ਮੈਂ ਬਣ ਕੇ ਆਇਆ ਦਾਸ, ਸੇਵਕ ਰੂਪ ਵਟਾਈਆ। ਸਾਚੇ ਕਲਮੇ ਦੀ ਪੂੰਜੀ ਦਿਤੀ ਰਾਸ, ਅੱਲਾ ਰਹਿਮਤ ਆਪ ਕਮਾਈਆ। ਅੰਤ ਮੇਰਾ ਟੁੱਟਣ ਲੱਗਾ ਸਾਥ, ਸਗਲਾ ਸੰਗ ਨਾ ਕੋਇ ਬਣਾਈਆ। ਇਕ ਸੰਦੇਸ਼ਾ ਜਾਵਾਂ ਆਖ, ਆਖ਼ਰ ਇਕ ਸੁਣਾਈਆ। ਨਬੀ ਰਸੂਲ ਪੈਗ਼ੰਬਰਾਂ ਜਿਸ ਉਤੇ ਰੱਖਿਆ ਵਿਸ਼ਵਾਸ, ਵਿਸ਼ਵ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਕਫ਼ਨੀ ਕਹੇ ਮੇਰਾ ਇਕੋ ਜਿਹਾ ਪਿੱਛਾ ਅੱਗਾ, ਸੋਹਣੀ ਬਣਤ ਬਣਾਈਆ। ਜਿਹੜੀ ਮੁਹੰਮਦ ਨੂੰ ਚੰਗੀ ਲੱਗੀ ਜਗ੍ਹਾ, ਅੰਦਰ ਬਹਿ ਕੇ ਆਪਣਾ ਧਿਆਨ ਲਗਾਈਆ। ਓਸ ਵੇਲੇ ਪਰਵਰਦਿਗਾਰ ਨਜ਼ਰ ਆਇਆ ਅਸਵਾਰ ਘੋੜੇ ਬੱਗਾ, ਜਿਸ ਨੂੰ ਦੁਲਦੁਲ ਧੁਰ ਦਾ ਸਾਰੇ ਰਹੇ ਗਾਈਆ। ਇਹੋ ਕਫ਼ਨੀ ਪੁਰਖ ਅਕਾਲ ਦੇ ਗਲ ਝੱਗਾ, ਦੂਜੀ ਨਜ਼ਰ ਕੋਇ ਨਾ ਆਈਆ। ਆਪਣੇ ਸੰਮਤ ਦਾ ਬਣਾ ਕੇ ਡੱਗਾ, ਲੋਕ ਪਰਲੋਕ ਦਿਤਾ ਸੁਣਾਈਆ। ਓਏ ਮੁਹੰਮਦਾ ਅਖ਼ੀਰੀ ਮੇਰਾ ਸੱਦਾ, ਸਦ ਕੇ ਦਿਆਂ ਸੁਣਾਈਆ। ਉਠ ਮੇਰੇ ਸ਼ੇਰ ਬੱਗਾ, ਸ਼ਹਿਨਸ਼ਾਹ ਇਲਾਹੀਆ। ਮੁਹੰਮਦ ਹੋ ਕੇ ਅਲਫ਼ੀ ਤੋਂ ਨੰਗਾ, ਨਿਉਂ ਕੇ ਵਾਸਤਾ ਪਾਈਆ। ਮੇਰੇ ਖ਼ੁਦਾ ਇਹ ਸਾਂਭ ਲੈ ਆਪਣਾ ਧੰਦਾ, ਧਰਨੀ ਧਰਤ ਧਵਲ ਨਾ ਕੋਇ ਚਤੁਰਾਈਆ। ਮੈਂ ਖ਼ਾਦਮ ਤੇਰਾ ਬੰਦਾ, ਬੰਦਗੀ ਵਿਚ ਸੀਸ ਨਿਵਾਈਆ। ਇਕੋ ਬਖ਼ਸ਼ ਦੇ ਆਪਣਾ ਡੰਡਾ, ਡੰਡਾਵਤ ਕਰ ਕੇ ਸੀਸ ਨਿਵਾਈਆ। ਅਬਿਨਾਸ਼ੀ ਕਰਤੇ ਬਿਨਾ ਬਾਹਵਾਂ ਤੋਂ ਨੰਗਾ ਕਰ ਕੇ ਕੰਧਾ, ਹੱਥ ਨਾਲ ਦਿਤਾ ਹਿਲਾਈਆ। ਦੱਸ ਕਿਹੜਾ ਖੇਲ ਚੰਗਾ, ਜੋ ਤੈਨੂੰ ਰਿਹਾ ਭਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਫ਼ਨੀ ਕਹੇ ਵੇਖੋ ਚੁੱਪ ਕਰ ਗਿਆ ਮੁਰਸ਼ਦ, ਕਲਮਾ ਨਬੀ ਨਾ ਕੋਇ ਸੁਣਾਈਆ। ਆਵਾਜ਼ ਦੀ ਰਹੀ ਕੋਈ ਨਾ ਫ਼ੁਰਸਤ, ਫ਼ਰਮਾਂਬਰਦਾਰ ਸੇਵ ਨਾ ਕੋਇ ਕਮਾਈਆ। ਅੱਖਰਾਂ ਵਾਲੀ ਉਲਫ਼ਤ, ਕੁਰਾਨ ਦਏ ਗਵਾਹੀਆ। ਕੀ ਖੇਲ ਹੋਣਾ ਕਲਜੁਗ, ਅੰਤ ਅੰਤ ਜਣਾਈਆ। ਤਨ ਦੀ ਔਧ ਗਈ ਪੁਗ, ਅੱਗੇ ਅਵਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ। ਕਫ਼ਨੀ ਕਹੇ ਮੈਂ ਵੇਖਿਆ ਮੁਹੰਮਦ ਵਾਲਾ ਵਜੂਦ, ਤਨ ਖ਼ਾਕੀ ਨਜ਼ਰੀ ਆਈਆ। ਬਿਨਾ ਦਮਾਂ ਤੋਂ ਖ਼ਾਲੀ ਦਿਸੇ ਕਲਬੂਤ, ਨਾਅਰਾ ਹਕ ਨਾ ਕੋਇ ਸੁਣਾਈਆ। ਓਸ ਵੇਲੇ ਮੁਹੰਮਦ ਦਾ ਤਿੰਨਾਂ ਰੰਗਾਂ ਦਾ ਪੈਰੀਂ ਸੀ ਜੂਤ, ਜਿਹੜਾ ਜੋੜਾ ਕਾਸਰ ਦਿਤਾ ਬਣਾਈਆ। ਉਹ ਸਾਢੇ ਪੰਦਰਾਂ ਉਂਗਲਾਂ ਦਏ ਸਬੂਤ, ਹਿੱਸਾ ਜਗਤ ਵਾਲਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵਖਾਈਆ। ਜਿਸ ਵੇਲੇ ਮੁਹੰਮਦ ਦੀ ਲਾਸ਼ ਰੱਖੀ ਵਿਚ ਕਬਰ, ਚਾਰੋਂ ਕੁੰਟ ਦੁਹਾਈਆ। ਪਰਵਰਦਿਗਾਰ ਕਿਹਾ ਥੋੜ੍ਹਾ ਕਰੋ ਸਬਰ, ਸ਼ਬਦੀ ਸ਼ਬਦ ਜਣਾਈਆ। ਨਿਰਗੁਣ ਧਾਰ ਆ ਗਿਆ ਸ਼ੇਰ ਬੱਬਰ, ਭੱਬਕ ਇਕ ਸੁਣਾਈਆ। ਮੁਹੰਮਦਾ ਕਿਉਂ ਵਿਛੋੜਾ ਕੀਤਾ ਨਾਲ ਆਪਣੇ ਟੱਬਰ, ਹੋਈ ਮਾਤ ਜੁਦਾਈਆ। ਕੀ ਤੇਰਾ ਹੋਵੇ ਕਦਰ, ਕੁਦਰਤ ਦਾ ਕਾਦਰ ਪੁਛ ਪੁਛਾਈਆ। ਮੁਹੰਮਦ ਕਿਹਾ ਮੇਰਾ ਤੇਰੇ ਘਰ ਪੈ ਗਿਆ ਨੰਬਰ, ਨੰਬਰ ਸਕੇ ਨਾ ਕੋਇ ਮਿਟਾਈਆ। ਮੇਰਾ ਲੇਖਾ ਦਿਸਦਾ ਉਤੇ ਅੰਬਰ, ਮੇਰੀ ਆਬਰੂ ਲੈਣੀ ਬਚਾਈਆ। ਸਚ ਦਵਾਰ ਦਾ ਵੇਖਾਂ ਮੰਦਰ, ਜਿਥੇ ਵਸੇ ਨੂਰ ਇਲਾਹੀਆ। ਪੁਰਖ ਅਕਾਲ ਕਿਹਾ ਉਹ ਵੇਖ ਆ ਗਿਆ ਕਲੰਦਰ, ਜੋ ਕਲਾ ਨਾਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਕਫ਼ਨੀ ਕਹੇ ਜਿਸ ਵੇਲੇ ਅੰਦਰ ਦਿਤਾ ਰੱਖ, ਸੋਹਣਾ ਰੰਗ ਰੰਗਾਈਆ। ਪਰਵਰਦਿਗਾਰ ਕਿਹਾ ਹੱਸ, ਹਸਤੀ ਆਪਣੀ ਆਪ ਪਰਗਟਾਈਆ। ਹਜ਼ਰਤ ਮੁਹੰਮਦ ਅੱਜੇ ਵੇਲਾ ਕੁਛ ਦੱਸ, ਮਿੱਟੀ ਪਾ ਨਾ ਬੰਦ ਕਰਾਈਆ। ਤੇਰੀ ਹਿੱਕ ਉਤੇ ਦੋਵੇਂ ਹੱਥ, ਮੁਰੀਦਾਂ ਦਿਤੇ ਟਿਕਾਈਆ। ਸੱਜਣਾਂ ਕੋਲੋਂ ਚੱਲਿਉਂ ਨੱਠ, ਆਪਣਾ ਪੱਲੂ ਛੁਡਾਈਆ। ਮੁਹੰਮਦ ਆਸਾ ਬੋਲੀ ਝੱਟ, ਤੇਰਾ ਨਾਮ ਦੁਹਾਈਆ। ਦੁਹੱਥੜ ਮਾਰੀ ਉਤੇ ਪੱਟ, ਬਹੁੜੀ ਬਹੁੜੀ ਕਰ ਸੁਣਾਈਆ। ਪੁਰਖ ਅਕਾਲ ਕਿਹਾ ਔਹ ਵੇਖ ਸਚ ਇਕੱਠ, ਜਿਥੇ ਤੇਈ ਅਵਤਾਰ ਮੂਸਾ ਈਸਾ ਡੇਰਾ ਲਾਈਆ। ਮੁਹੰਮਦ ਵੇਖ ਕੇ ਝੱਟ, ਸਹਿਜ ਸੁਭਾਉ ਸੀਸ ਨਿਵਾਈਆ। ਮੈਂ ਏਥੋਂ ਜਾਣਾ ਨੱਠ, ਆਪਣਾ ਪੰਧ ਮੁਕਾਈਆ। ਤੇਰੇ ਅੱਗੇ ਵਾਸਤਾ ਘੱਤ, ਬੇਨੰਤੀ ਦੇਣੀ ਸੁਣਾਈਆ। ਮੇਰੀ ਉਮਤ ਤੇਰੇ ਵਸ, ਵਾਸਤਾ ਤੇਰੇ ਨਾਲ ਰਖਾਈਆ। ਜਿਸ ਵੇਲੇ ਕਲ ਹੋਵੇ ਅੰਧੇਰੀ ਮੱਸ, ਸਾਚਾ ਚੰਦ ਨਾ ਕੋਇ ਚਮਕਾਈਆ। ਮੋਹ ਵਿਕਾਰ ਦੁਨੀਆ ਜਾਏ ਫਸ, ਫ਼ੈਸਲਾ ਸਚ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦੇਣਾ ਰੰਗਾਈਆ। ਏਕਾ ਰੰਗ ਨਵੀਜ਼ਤੇ ਜ਼ੈਰੇ ਜੰਮੂ ਜ਼ਿਲਹਾਰ, ਨੇਤਰ ਨੀਰ ਵਹਾ ਕੇ ਰੋ ਪਏ ਫਰਿਸ਼ਤੇ, ਫ਼ਰਸ਼ ਅਰਸ਼ ਜ਼ਮੂੰਨੇ ਜ਼ਨਿੱਦੇ ਜ਼ਾਰੋ ਜ਼ਾਰ ਬੇਨੰਤੀ ਗੋਸ਼ੇ ਅਰਜ਼ ਹਜ਼ੂਅਲ ਸਤਾ ਤੇਰੀ ਰਜ਼ਾ ਰਿਜੰਤੇ ਦੁਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਚੁਕਾਈਆ। ਕਫ਼ਨੀ ਕਹੇ ਜਿਸ ਵੇਲੇ ਮੁਹੰਮਦ ਤੇ ਪਾਉਣ ਲੱਗੇ ਮਿੱਟੀ, ਕੱਚੇ ਪਟਕਿਆਂ ਵਿਚ ਉਠਾਈਆ। ਮੈਂ ਦੁਹੱਥੜ ਮਾਰ ਕੇ ਪਿੱਟੀ, ਕੂਕ ਦਿਤਾ ਸੁਣਾਈਆ। ਮੈਨੂੰ ਧਾਰ ਨਜ਼ਰ ਆਈ ਚਿੱਟੀ, ਕਫ਼ਨੀ ਕਫ਼ਨ
❋
❋
ਦਏ ਗਵਾਹੀਆ। ਓਧਰੋਂ ਮਿਲੀ ਅਗੰਮੀ ਚਿੱਠੀ, ਜਿਸ ਦਾ ਹਰਫ਼ ਨਾ ਕੋਇ ਸਮਝਾਈਆ। ਇਹ ਖੇਲ ਵੇਖ ਅਨਡਿੱਠੀ, ਮੈਂ ਕੀਤੀ ਹਾਲ ਦੁਹਾਈਆ। ਮੈਨੂੰ ਖ਼ਬਰ ਕਿਸੇ ਖ਼ਬਰੇ ਕਿਉਂ ਦਿੱਤੀ, ਸਹਿਜੇ ਆਣ ਸੁਣਾਈਆ। ਉਠ ਕਫ਼ਨੀਏਂ ਜ਼ਰਾ ਧਿਆਨ ਮਾਰ ਮੁਹੰਮਦ ਦੀ ਗਿਚੀ, ਕੀ ਲੇਖਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਫ਼ਨੀ ਕਹੇ ਮੇਰਾ ਦੀਦ ਕੀ ਤੱਕੇ ਤੱਕੇ ਗਰਦਨ, ਗਰਦੋ ਗੁਬਾਰ ਨਜ਼ਰ ਕੋਇ ਨਾ ਆਈਆ। ਜਿਥੇ ਖੜਾ ਸੂਰਬੀਰ ਮਰਦਾਨਾ ਮਰਦਨ, ਮੱਦਦ ਦੀ ਲੋੜ ਰਹੇ ਨਾ ਰਾਈਆ। ਲੇਖਾ ਲਿਖੇ ਕੱਢ ਕੇ ਅਗੰਮੀ ਫ਼ਰਦਨ, ਹਰਫ਼ ਹਰੂਫ਼ ਆਪ ਬਣਾਈਆ। ਦਰਦਵੰਦ ਹੋ ਕੇ ਵੰਡੇ ਦਰਦਨ, ਦਰਦੀ ਧੁਰਦਰਗਾਹੀਆ। ਮੁਹੰਮਦ ਓਸ ਵੇਲੇ ਕੀਤੀ ਅਰਜ਼ਨ, ਖ਼ਾਹਿਸ਼ ਪਰਕਾਸ਼ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਕਫ਼ਨੀ ਕਹੇ ਹਾਏ ਇਹ ਕੀ ਹੋਇਆ, ਦਰੋਹੀ ਨਾਮ ਦੁਹਾਈਆ। ਜੇ ਕੋਈ ਕਹੇ ਮੁਰਸ਼ਦ ਮੋਇਆ, ਮੇਰੀ ਅੱਖ ਸ਼ਰਮ ਨਾਲ ਸ਼ਰਮਾਈਆ। ਜੇ ਕੋਈ ਕਹੇ ਗਫ਼ਲਤ ਵਿਚ ਸੋਇਆ, ਨਿੰਦਰਾ ਕੰਮ ਕਿਸੇ ਨਾ ਆਈਆ। ਜੇ ਕੋਈ ਕਹੇ ਨਵਾਂ ਨਰੋਆ, ਜ਼ਬਾਨ ਕਲਾਮ ਨਾ ਕੋਇ ਸੁਣਾਈਆ। ਜੇ ਕੋਈ ਕਹੇ ਲੈ ਕੇ ਗਿਆ ਢੋਆ, ਦਰਗਾਹ ਸਚ ਸਾਚੀ ਚਾਈਂ ਚਾਈਂਆ। ਜੋ ਕੋਈ ਕਹੇ ਤਨ ਵਜੂਦ ਖੋਹਿਆ, ਖ਼ਾਲੀ ਬੁਤ ਬੁੱਤਖ਼ਾਨਾ ਨਜ਼ਰੀ ਆਈਆ। ਬਹੁੜੀ ਤੇਰਾ ਨਾਮ ਦਰੋਹਿਆ, ਦਰੋਹੀ ਵਿਚ ਸੁਣਾਈਆ। ਇਹ ਭੇਵ ਜਾਣੇ ਨਾ ਕੋਇਆ, ਕੂਕ ਕੂਕ ਅਲਾਈਆ। ਜੇ ਆਖਾਂ ਇਹ ਨਵਾਂ ਨਰੋਇਆ, ਉਠ ਚਲੇ ਨਾ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਵਰਤਾਈਆ। ਕਫ਼ਨੀ ਕਹੇ ਸੁੱਤਾ ਚੌਦਾਂ ਲੋਕ ਦਾ ਮਾਲਕ, ਮਲਕੀਅਤ ਨਜ਼ਰ ਕੋਇ ਨਾ ਆਈਆ। ਜਿਸਨੇ ਦੱਸਿਆ ਵਾਹਦ ਖ਼ਾਲਕ, ਖ਼ਲਕ ਮਖ਼ਲੂਕ ਸੁਣਾਈਆ। ਉਮਤ ਬਣ ਕੇ ਸਾਲਸ, ਸਾਲਸੀ ਰਿਹਾ ਕਮਾਈਆ। ਨਿਰਗੁਣ ਨੂਰ ਨੂਰ ਜਾਣ ਕੇ ਖ਼ਾਲਸ, ਖਾਹਿਸ਼ ਰਿਹਾ ਪਰਗਟਾਈਆ। ਸਚ ਦਵਾਰੇ ਦਾ ਬਣ ਕੇ ਤਾਲਬ, ਤਲਬ ਆਪਣੀ ਨਾਲ ਵਧਾਈਆ। ਪ੍ਰਭ ਦਾ ਖੇਲ ਗ਼ਾਲਬਨ ਗਾਲਬ, ਗਹਿਰ ਗੰਭੀਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਚੋਲੀ ਕਹੇ ਜਿਸ ਵੇਲੇ ਮੁਹੰਮਦ ਰੱਖਿਆ ਵਿਚ ਕੁੰਦਰਾ, ਮਾਟੀ ਫੋਲ ਫੁਲਾਈਆ। ਉਸ ਦੇ ਹੱਥ ਵਿਚ ਇਕ ਤਾਂਬੇ ਦਾ ਸੀ ਮੁੰਦਰਾ, ਜਿਹੜਾ ਗੁਰਦੇਵ ਸਿੰਘ ਲੁਧਿਆਣਿਉਂ ਲੈ ਕੇ ਆਈਆ। ਇਸ ਦੇ ਵਿਚ ਬੜੀਆਂ ਗੁੰਝਲਾਂ, ਭੇਵ ਅਭੇਦ ਨਾ ਕਿਸੇ ਸਮਝਾਈਆ। ਮੁਹੰਮਦ ਬਦਲਦਾ ਰਹਿੰਦਾ ਸੀ ਚਾਰੇ ਉਂਗਲਾਂ, ਵਾਰੋ ਵਾਰ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਕਫ਼ਨੀ ਕਹੇ ਜਿਸ ਵੇਲੇ ਮੁਹੰਮਦ ਮਕਬਰੇ ਵਿਚ ਹੋਇਆ ਤਿਆਰ, ਆਸਨ ਦਿਤਾ ਲਗਾਈਆ। ਓਧਰੋਂ ਇਕ ਜੋੜੀ ਆ ਗਈ ਲੈ ਕੇ ਫੁੱਲਾਂ ਦਾ ਹਾਰ, ਮਦਨ ਭੇਟ ਦੇਣਾ ਕਰਾਈਆ। ਇਹ ਖੇਲ ਅਗੰਮ ਅਪਾਰ, ਸਦੀ ਚੌਦਾਂ ਸਮਝ ਕਿਸੇ ਨਾ ਆਈਆ। ਨੇੜੇ ਆ ਕੇ ਕਰ ਦੀਦਾਰ, ਸਜਦਾ ਸੀਸ ਝੁਕਾਈਆ। ਨਮੋਂ ਨਮੋਂ ਨਿਮਸਕਾਰ, ਨਿਉਂ ਨਿਉਂ ਲਾਗਾਂ ਪਾਈਆ। ਤੇਰੀ ਲਾਸ਼ ਦਾ ਹੋਇਆ ਦੀਦਾਰ, ਤਲਾਸ਼ ਕਰਾਂ ਨੂਰ ਖ਼ੁਦਾਈਆ। ਕਬਰ ਤੋਂ ਲੈ ਕੇ ਛਾਰ, ਮਸਤਕ ਉਤੇ ਲਗਾਈਆ। ਹੁਕਮ ਆਇਆ ਧੁਰ ਦਰਬਾਰ, ਪੁਰਖ ਅਕਾਲ ਦਿਤਾ ਜਣਾਈਆ। ਤੇਰਾ ਲੇਖਾ ਮੁੱਕੇ ਤੀਜੀ ਵਾਰ, ਇਕ ਜਨਮ ਹੋਰ ਦੇਣਾ ਭੁਗਤਾਈਆ। ਸੁਥਰਾ ਹੋ ਕੇ ਮੰਗਣਾ
❋
❋
ਹਰਿ ਗੋਬਿੰਦ ਦਵਾਰ, ਡੰਡਾ ਡੰਡੇ ਉਤੇ ਟਿਕਾਈਆ। ਜਿਸ ਵੇਲੇ ਆਵੇ ਪੁਰਖ ਅਕਾਲ, ਨਿਰਗੁਣ ਦਾਤਾ ਧੁਰਦਰਗਾਹੀਆ। ਤੇਰੀ ਮਨਸਾ ਦਾ ਪੂਰਾ ਕਰੇ ਸਵਾਲ, ਪੂਰਬ ਮੇਲਾ ਲਏ ਮਿਲਾਈਆ। ਸੋ ਵਕਤ ਪਹੁੰਚਿਆ ਆਣ, ਲੇਖਾ ਸਭ ਦਾ ਲੇਖੇ ਲਾਈਆ। ਦੇਣੇ ਵਿਚ ਪ੍ਰਭੂ ਬਲਵਾਨ, ਦੇਂਦਿਆਂ ਭੁੱਲ ਕਦੇ ਨਾ ਜਾਈਆ। ਭਾਵੇਂ ਪ੍ਰੇਮੀ ਪ੍ਰੀਤਮ ਕਹੋ ਭਾਵੇਂ ਕਹੋ ਸ਼ੈਤਾਨ, ਆਪਣੀ ਸ਼ਰਅ ਨਾ ਕਿਸੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਲੈ ਕੇ ਇਮਤਿਹਾਨ, ਨਤੀਜਾ ਰਿਜ਼ਲਟ ਸਭ ਦਾ ਵੇਖ ਵਖਾਈਆ। ਬਿਨਾ ਭਗਤਾਂ ਦੇ ਕਿਸੇ ਕੋਲ ਨਹੀਂ ਰਹਿਣਾ ਗਿਆਨ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਨਾਮ ਖੰਡਾ ਕੱਢੇ ਵਿਚੋਂ ਪ੍ਰੇਮ ਧਾਰ ਮਿਆਨ, ਮਿਹਰਵਾਨ ਦਇਆ ਕਮਾਈਆ। ਕੁਝ ਲੇਖਾ ਲਿਖ ਦੇਣਾ ਚੌਹਾਨ, ਨੌਜਵਾਨ ਆਪ ਸੁਣਾਈਆ। ਜਿਸ ਨੇ ਸ੍ਰਿਸ਼ਟੀ ਦੀ ਕਰਨੀ ਕਲਿਆਣ, ਕਰਨੀ ਦਾ ਕਰਤਾ ਇਕ ਅਖਵਾਈਆ। ਓਸ ਦਾ ਜਾਰੀ ਹੋਣ ਲੱਗਾ ਫ਼ਰਮਾਨ, ਸ਼ਾਹ ਸੁਲਤਾਨਾਂ ਰਿਹਾ ਉਠਾਈਆ। ਹੁਕਮ ਮੇਟੇ ਨਾ ਕੋਈ ਹੋ ਕੇ ਵਿਚ ਦਰਮਿਆਨ, ਦਰੇ ਦਰਬਾਰ ਆਪ ਜਣਾਈਆ। ਕਿਸੇ ਨੂੰ ਲੈਣ ਨਹੀਂ ਦੇਣਾ ਆਰਾਮ, ਸੋਏ ਸਾਰੇ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਕਫ਼ਨੀ ਕਹੇ ਮੈਨੂੰ ਸੀਂਤਾ ਨਹੀਂ ਕਿਸੇ ਦਰਜੀ, ਸਹਿਜ ਸੁਭਾਉ ਜੋੜ ਜੁੜਾਈਆ। ਮੈਂ ਖੇਲ ਦੱਸਾਂ ਕੁਛ ਮੁਹੰਮਦ ਦੇ ਤਨ ਵਾਲੇ ਘਰ ਦੀ, ਘਰੇਲੂ ਪੜਦਾ ਆਪ ਉਠਾਈਆ। ਜਿਥੇ ਜੋਤ ਇਲਾਹੀ ਨੂਰ ਧਾਰ ਹੋ ਕੇ ਵੜਦੀ, ਵੜੀ ਨਿਕਲ ਕੇ ਪੱਲੂ ਗਈ ਛੁਡਾਈਆ। ਮੇਰੀ ਨਿਗਾਹ ਪਈ ਓਸ ਵੇਲੇ ਸਿੰਮਤ ਚੜ੍ਹਦੀ, ਲਹਿੰਦੇ ਤੋਂ ਚੜ੍ਹਦੇ ਵੇਖ ਵਖਾਈਆ। ਇਕ ਆਵਾਜ਼ ਸੁਣੀ ਗੜ ਗੜ ਦੀ, ਗੜਗੜਾਹਟ ਰਹੀ ਡਰਾਈਆ। ਇਕ ਲਹਿਰ ਵੇਖੀ ਅਗੰਮੇ ਹੜ੍ਹ ਦੀ, ਜੋ ਦੀਨ ਮਜ਼੍ਹਬ ਸਾਰੇ ਰਹੀ ਰੁੜ੍ਹਾਈਆ। ਇਕ ਧਾਰ ਵੇਖੀ ਜੋ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦੀ, ਪੜਦਾ ਨਜ਼ਰ ਕੋਇ ਨਾ ਆਈਆ। ਮੈਂ ਨਿਉਂ ਕੇ ਸੀਸ ਚਰਨਾਂ ਉਤੇ ਧਰਦੀ, ਅੱਖ ਨਾ ਕੋਇ ਖੁਲ੍ਹਾਈਆ। ਆਵਾਜ਼ ਆਈ ਕੁਛ ਖੇਲ ਕਲਜੁਗ ਕਲ ਦੀ, ਕਲਮੇ ਵਾਲਿਆ ਤੈਨੂੰ ਸੁਣਾਈਆ। ਕਿਸੇ ਨੂੰ ਖ਼ਬਰ ਨਹੀਂ ਕੋਈ ਪਲ ਦੀ, ਘੜੀ ਘੜਿਆਲ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਲਾਸ਼ ਕਹੇ ਮੈਥੋਂ ਛੁਟਿਆ ਮੱਕਾ ਕਾਅਬਾ, ਮੁਕੱਦਸ ਅੰਦਰੋਂ ਪਲੂ ਗਿਆ ਛੁਡਾਈਆ। ਲੇਖਾ ਵੇਖ ਹਕ਼ੀਕ਼ਤ ਹਕਾ, ਹਕਦਾਰੀ ਦਿਤੀ ਗਵਾਈਆ। ਸਾਜਣ ਰਿਹਾ ਨਾ ਕੋਈ ਸਕਾ, ਚਾਰ ਯਾਰੀ ਨਾ ਗੰਢ ਪਵਾਈਆ। ਓਧਰੋਂ ਪਿਆ ਅਗੰਮੀ ਧੱਕਾ, ਠੋਕਰ ਦਿਤੀ ਲਗਾਈਆ। ਮੁਹੰਮਦ ਜ਼ਰਾ ਖੋਲ੍ਹ ਆਪਣੀਆਂ ਅੱਖਾਂ, ਆਖ਼ਰ ਦਿਆਂ ਜਣਾਈਆ। ਸਾਜਣ ਮੀਤ ਨਹੀਂ ਕੋਈ ਸਖ਼ਾ, ਸਖ਼ਾਵਤ ਕਰੇ ਨਾ ਕੋਇ ਲੋਕਾਈਆ। ਇਹ ਖੇਲ ਅਗੰਮ ਅਲਬੱਤਾ, ਭੇਵ ਅਭੇਦ ਛੁਪਾਈਆ। ਥੋੜਾ ਜਿਹਾ ਦੇਵਾਂ ਪਤਾ, ਪਤਿਪਰਮੇਸ਼ਵਰ ਆਖ ਸੁਣਾਈਆ। ਸਤਿ ਧਰਮ ਦੀ ਹੋਣੀ ਹੱਤਾ, ਡੰਕਾ ਕੂੜ ਕੁੜਿਆਰ ਸ਼ਨਵਾਈਆ। ਜਗਤ ਵਾਸਨਾ ਫਿਰਨਾ ਨੱਸਾ, ਦਹਿ ਦਿਸ਼ਾ ਉਠ ਉਠ ਧਾਈਆ। ਉਸ ਵੇਲੇ ਮੇਰੀ ਇਹੋ ਨਿਸ਼ਾਨੀ ਕਫ਼ਨੀ ਬਗ਼ਲਾਂ ਖ਼ਾਲੀ ਕੱਛਾਂ, ਬਾਜ਼ੂ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਵੇਖ ਕੇ ਹੱਸਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੁਹੰਮਦ ਕਿਹਾ ਕੀ ਇਸੇ ਤਰ੍ਹਾਂ ਹੋਵੇ ਅੱਛਾ, ਅੱਛੀ ਤਰ੍ਹਾਂ ਦ੍ਰਿੜਾਈਆ। ਪਰਵਰਦਿਗਾਰ ਕਿਹਾ ਸੁਣ ਬੱਚਾ, ਬੱਚਿਆ ਦਿਆਂ ਸਮਝਾਈਆ। ਮੇਰਾ ਹੁਕਮ ਕਦੇ ਨਾ ਕੱਚਾ, ਕੱਚਾ ਤੰਦ ਨਾ ਡੋਰ ਵਖਾਈਆ। ਜੋ ਬੋਲਾਂ ਸੋ ਸੱਚਾ, ਸਚ ਮੇਰੀ ਸਰਨਾਈਆ। ਸਭ ਦਾ ਖਹਿੜਾ ਛੁਡਾਵਾਂ ਮਦੀਨਾ
❋
❋
ਮੱਕਾ, ਮਕਬਰੇ ਵਾਲਿਆ ਤੈਨੂੰ ਦਿਆਂ ਵਖਾਈਆ। ਚੌਦਾਂ ਸਦੀਆਂ ਤੇਰਾ ਪੂਰਾ ਕਰਾਂ ਪੱਟਾ, ਪਟਨੇ ਵਾਲਾ ਜੋੜ ਜੁੜਾਈਆ। ਆਹ ਲੈ ਮੌਲੀ ਦਾ ਇਕ ਅੱਟਾ, ਤੇਰੀ ਭੇਟ ਕਰਾਈਆ। ਨਬੀਆਂ ਦੀ ਕੀਮਤ ਪੈ ਜਾਣੀ ਟਕਾ, ਹੱਟੋ ਹੱਟ ਵਿਕਾਈਆ। ਰਸੂਲਾਂ ਤੋਂ ਉਮਤ ਦਾ ਮਨ ਹੋ ਜਾਣਾ ਖੱਟਾ, ਦੀਦ ਈਦ ਰੁਸ਼ਨਾਈਆ। ਸਦੀ ਚੌਧਵੀਂ ਸਭ ਨੂੰ ਲੱਗਣਾ ਵੱਟਾ, ਵੱਟੇ ਵਿਚ ਆਵੇ ਧੁਰਦਰਗਾਹੀਆ। ਬੱਚੂ ਤੈਨੂੰ ਚੁਕਣਾ ਨਹੀਂ ਫਿਰ ਕਿਸੇ ਉਤੇ ਫੱਟਾ, ਬਿਨਾ ਫਾਟਕ ਤੋਂ ਦੇਣਾ ਕਰਾਈਆ। ਉਹਦੇ ਯਾਰ ਨੇ ਮਾਰ ਕੇ ਪਹਿਲਾ ਟੱਪਾ, ਮਿੱਟੀ ਲਾਸ਼ ਉਤੇ ਸੁਟਾਈਆ। ਪੁਰਖ ਅਕਾਲ ਕਿਹਾ ਤੇਰੀ ਪਿੱਠ ਉਤੇ ਲਾ ਕੇ ਜਾਵਾਂ ਠੱਪਾ, ਜਿਸਦਾ ਅੱਖਰ ਸਮਝ ਕਿਸੇ ਨਾ ਆਈਆ। ਮੁਹੰਮਦ ਹੋ ਕੇ ਹੱਕਾ ਬੱਕਾ, ਕਰਵਟ ਬਦਲ ਕੇ ਛਾਤੀ ਦਿਤੀ ਵਖਾਈਆ। ਜੇ ਤੂੰ ਪਰਮ ਪੁਰਖ ਮੇਰਾ ਅੱਬਾ ਸਕਾ, ਮਾਲਕ ਸਚ ਅਖਵਾਈਆ। ਮੈਨੂੰ ਕੁਛ ਆਇਆਂ ਏ, ਦੇ ਕੇ ਜਾ ਨਫ਼ਾ, ਘਾਟਾ ਕੋਇ ਨਾ ਪਾਈਆ। ਪਰਵਰਦਿਗਾਰ ਮਾਰ ਕੇ ਜੱਫਾ, ਲਾਸ਼ ਨੂੰ ਆਪਣੇ ਗਲੇ ਲਗਾਈਆ। ਮੁਹੰਮਦਾ ਯਾਦ ਰੱਖ ਜਦੋਂ ਮੇਰੇ ਨਾਮ ਨੂੰ ਲੱਗਾ ਪੱਪਾ, ਪੂਰਨ ਹੋ ਕੇ ਪੂਰਨ ਆਸ ਕਰਾਈਆ। ਮੈਂ ਦੱਸਾਂ ਆਪਣਾ ਪਤਾ, ਧਾਮ ਨਿਰਾਲਾ ਇਕ ਸਮਝਾਈਆ। ਜਿਹੜਾ ਦਵਾਰਾ ਅੱਗੇ ਕਦੇ ਨਹੀਂ ਵਸਾ, ਉਹ ਦਵਾਰਾ ਦੇਣਾ ਵਸਾਈਆ। ਜਿਹੜੀ ਮੁਹੱਬਤ ਵਿਚ ਅੱਗੇ ਕਦੇ ਨਹੀਂ ਫਸਾ, ਉਹ ਮੁਹੱਬਤ ਦੇਣੀ ਪਰਗਟਾਈਆ। ਉਹ ਮੈਨੂੰ ਵੇਖੇ ਕੋਈ ਨਾ ਨਾਲ ਅੱਖਾਂ, ਅੱਖਾਂ ਤੋਂ ਪਿੱਛੇ ਬਹਿ ਕੇ ਕਾਰ ਕਮਾਈਆ। ਮੈਂ ਸੜਾਂ ਕਦੇ ਨਾ ਨਾਲ ਕੱਖਾਂ, ਨਾ ਗੋਰ ਡੇਰਾ ਲਾਈਆ। ਜਦ ਆਵਾਂ ਤੇ ਆਪਣਾ ਖੇਲ ਰਟਾਂ, ਰੱਟੇ ਪਿਛਲੇ ਦਿਆਂ ਮੁਕਾਈਆ। ਤੇਰਾ ਵੀ ਜ਼ਰੂਰ ਪੂਰਾ ਕਰਾਵਾਂ ਪਟਾ, ਚੌਦਾਂ ਸਦੀਆਂ ਵੱਜੇ ਵਧਾਈਆ। ਅੱਗੇ ਬਚਨ ਦੱਸਾਂ ਸੱਚਾ, ਤੂੰ ਸੁਣਨਾ ਧਿਆਨ ਲਗਾਈਆ। ਹਜ਼ਰਤ ਮੁਹੰਮਦ ਕਹਿ ਕੇ ਅੱਛਾ, ਬਿਨ ਬੋਲਿਆਂ ਬੋਲ ਸੁਣਾਈਆ। ਪ੍ਰਭੂ ਫੇਰ ਕੀ ਹੋਵੇ ਤੇਰਾ ਜੁੱਸਾ, ਭੇਦ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਪਰਵਰਦਿਗਾਰ ਕਹੇ ਸੁਣ ਮੁਹੰਮਦ ਪਿਆਰਾ, ਪਿਆਰ ਨਾਲ ਜਣਾਈਆ। ਮੇਰਾ ਖੇਲ ਹੋਵੇ ਨਿਆਰਾ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਤੇਰੀ ਛਾਤੀ ਦਾ ਬਣ ਲਿਖਾਰਾ, ਲੇਖਾ ਉਂਗਲੀ ਨਾਲ ਬਣਾਈਆ। ਜਦ ਆਵਾਂ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਮੇਰਾ ਹੋਵੇ ਜੈਕਾਰਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਚੌਦਾਂ ਸਦੀਆਂ ਦਾ ਤੇਰਾ ਉਧਾਰਾ, ਫੇਰ ਉਧਾਰ ਦਾ ਕਰਜ਼ਾ ਦਿਆਂ ਚੁਕਾਈਆ। ਕਦੀ ਝੂਠਾ ਨਾ ਲਾਵਾਂ ਲਾਰਾ, ਸਚ ਸੰਦੇਸ਼ਾ ਇਕ ਸੁਣਾਈਆ। ਮੁਹੰਮਦਾ ਫੇਰ ਤੈਨੂੰ ਆਉਣਾ ਨਾ ਪਏ ਦੁਬਾਰਾ, ਦੁਆਬੇ ਆ ਕੇ ਤੇਰੀ ਉਮਤ ਵੇਖ ਵਖਾਈਆ। ਤੂੰ ਜ਼ੂਲੇ ਚਲਨ ਸਮੀਨੇ ਅਮਨ ਆਜ਼ਮੀਨੇ ਚਮਨ ਜ਼ੌਨਿਹਾਏ ਸਨਨ ਸਭ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਕਫ਼ਨੀ ਕਹੇ ਮੈਂ ਤੁਰਦਿਆਂ ਨਾਲ ਕਰਾਂ ਨਾ ਕੋਇ ਕਫ਼ਾਇਤ, ਕਿਫ਼ਾਇਤ ਸ਼ੁਆਰੀ ਨਾ ਕੋਇ ਰਖਾਈਆ। ਮੈਨੂੰ ਧੁਰ ਦੀ ਇਕ ਹਦਾਇਤ, ਹੁਕਮ ਬੇਪਰਵਾਹੀਆ। ਤਨ ਵਜੂਦ ਦੀ ਕਰ ਪੈਮਾਇਸ਼, ਅੰਦਰ ਬਾਹਰ ਨਾਪ ਨਪਾਈਆ। ਮੈਂ ਬੜੀ ਸਿਆਣੀ ਸੁਚੱਜੀ ਲਾਇਕ, ਜਿਸ ਗਲ ਪੈ ਜਾਵਾਂ ਉਸ ਨੂੰ ਸਦਾ ਲਈ ਦੇਵਾਂ ਸਵਾਈਆ। ਕਫ਼ਨੀ ਕਹੇ ਭਾਵੇਂ ਪ੍ਰਭੂ ਨੂੰ ਮੁਰਦਿਆਂ ਦਾ ਪੈ ਜਾਵੇ ਕਹਿਤ, ਪਰ ਮੈਂ ਭੰਡਾਰਾ ਭਰੀ ਨਜ਼ਰੀ ਆਈਆ। ਪਤਾ ਨਹੀਂ ਫੇਰ ਕਿਸੇ ਨੂੰ ਵਕਤ ਮਿਲੇ ਸ਼ਾਇਦ, ਜਨਮ ਜਨਮ ਵਿਚੋਂ ਬਦਲਾਈਆ।
❋
❋
ਮੇਰਾ ਧੁਰ ਦੇ ਨਾਲ ਅਹਿਦ, ਇਕਰਾਰਨਾਮਾ ਇਕ ਲਿਖਾਈਆ। ਜਿਸ ਵੇਲੇ ਪ੍ਰਭੂ ਤੇਰਾ ਹੁਕਮ ਹੋਵੇ ਰਾਇਜ, ਰਾਜ ਰਜਾਨ ਸ਼ਾਹ ਸੁਲਤਾਨ ਇਕ ਸੁਣਾਈਆ। ਸਤਿ ਧਰਮ ਦਾ ਚਲੇ ਰਵਾਇਜ, ਧਰਮ ਦਵਾਰਾ ਇਕ ਵਖਾਈਆ। ਜਨ ਭਗਤਾਂ ਸਵਾਰੇ ਪੈਜ, ਮਿਹਰ ਨਜ਼ਰ ਉਠਾਈਆ। ਪਰਗਟ ਹੋਵੇਂ ਵਾਹਿਦ, ਨੂਰ ਇਕ ਅਲਾਹੀਆ। ਸਾਚੇ ਹੁਕਮ ਦਾ ਕਾਨੂੰਨ ਚਲੇ ਕਵਾਇਦ, ਬਾਕਾਇਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨਤੇ ਜ਼ਮੌਜਾ ਬਹਿਸ਼ਤੇ ਅਨੌਜ਼ਾ ਰਹਿਮਤੇ ਵਲੌਜ਼ਾ ਵਾਹਿਦ ਦੀ ਵਾਹਿਦ ਵਹਦਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਚੜ੍ਹਾਈਆ। ਲਾਸ਼ ਕਹੇ ਮੈਨੂੰ ਛੇਤੀ ਦੱਬੋ, ਮਿੱਟੀ ਖ਼ਾਕ ਛੁਹਾਈਆ। ਪਰਵਰਦਿਗਾਰ ਗੁਸਾਈਂ ਲੱਭੋ, ਜੋ ਬਿਨਾ ਲਬਾਂ ਤੋਂ ਪਿਆਸ ਬੁਝਾਈਆ। ਕਰੀਮ ਕਰਨੀ ਦਾ ਕਰਤਾ ਅੱਬੋ, ਜੋ ਆਤਮ ਪਰਮਾਤਮ ਜੋੜ ਜੁੜਾਈਆ। ਸਾਹਿਬ ਸਵਾਮੀ ਸਾਚਾ ਸੱਦੋ, ਸਦਕੇ ਵਾਰੀ ਘੋਲ ਘੁਮਾਈਆ। ਲਾਸ਼ ਕਹੇ ਜਿਸ ਲਾਸ਼ ਨੇ ਰਾਮ ਕ੍ਰਿਸ਼ਨ ਦੇ ਪੁਜਾਰੀ ਕੀਤੇ ਅੱਡ ਅੱਡੋ, ਅੱਡਰਾ ਹੁਕਮ ਸੁਣਾਈਆ। ਜਿਸ ਦੀ ਸਮਝੇ ਕੋਈ ਨਾ ਵਜ੍ਹੋ, ਵਜ਼ਾਹਤ ਕਰ ਨਾ ਕੋਇ ਜਣਾਈਆ। ਓਸ ਦਵਾਰੇ ਭੱਜੋ, ਜੋ ਭਜਨ ਬੰਦਗੀ ਰਿਹਾ ਸਿਖਾਈਆ। ਸਭ ਕੁਛ ਕੂੜਾ ਤਜੋ, ਤੱਜ ਲਸ਼ਕਰ ਰਹਿਣ ਕੋਇ ਨਾ ਪਾਈਆ। ਮੇਰੀ ਦੁਹਾਈ ਅੱਜੋ, ਅਜ਼ਲ ਤੋਂ ਮੁਰਸ਼ਦ ਬਚਿਆ ਰਹਿਣ ਕੋਇ ਨਾ ਪਾਈਆ। ਸਚ ਮੁਹੱਬਤ ਏਕਾ ਮੰਗੋ, ਪਰਵਰਦਿਗਾਰ ਅੱਗੇ ਝੋਲੀ ਡਾਹੀਆ। ਕਾਇਆ ਤਨ ਵਜੂਦ ਰੰਗੋ, ਰੰਗਣ ਇਕੋ ਦਏ ਚੜ੍ਹਾਈਆ। ਮਾਲਕ ਦੇ ਦਰ ਕਦੇ ਨਾ ਸੰਗੋ, ਊਚੀ ਕੂਕੋ ਕੂਕ ਸੁਣਾਈਆ। ਬਿਰਹੁ ਵਿਛੋੜੇ ਵਿਚ ਅੰਦਰ ਲੰਘੋ, ਸੁਰਤੀ ਸੁਰਤ ਵਿਚ ਬਦਲਾਈਆ। ਟੁੱਟੀ ਓਸ ਦੇ ਨਾਲ ਗੰਢੋ, ਜੋ ਗੰਢਣਹਾਰ ਅਖਵਾਈਆ। ਲਾਸ਼ ਕਹੇ ਜੇ ਮਿਲ ਜਾਵੇ ਪ੍ਰੇਮ ਸ਼ਰੀਣੀਆਂ ਵੰਡੋ, ਨਿਆਜ਼ਾਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਫ਼ਨੀ ਦਏ ਵਡਿਆਈਆ। ਕਫ਼ਨੀ ਕਹੇ ਮੈਨੂੰ ਕਹਿੰਦੇ ਤੇਰੀ ਥੋੜ੍ਹੀ ਕੀਮਤ, ਕੌਡੀ ਕੌਡੀ ਹੱਟ ਵਿਕਾਈਆ। ਤੈਨੂੰ ਸਵਾਣੀ ਪਾਏ ਨਾ ਕੋਇ ਤਰੀਮਤ, ਫ਼ੈਸ਼ਨ ਜਗਤ ਵਿਚ ਹਲਕਾਈਆ। ਕਫ਼ਨੀ ਕਹੇ ਮੈਨੂੰ ਮੌਕਾ ਮਿਲਿਆ ਗ਼ਨੀਮਤ, ਬਿਨਾ ਗ਼ਮ ਤੋਂ ਦਿਆਂ ਸੁਣਾਈਆ। ਮੈਨੂੰ ਮਿਲ ਗਈ ਉਹ ਅਜ਼ੀਮਤ, ਜੋ ਆਦਿ ਪੁਰਖ ਦੇ ਕੇ ਖ਼ੁਸ਼ੀ ਮਨਾਈਆ। ਮੈਂ ਕੋਈ ਭਟਕਦੀ ਨਹੀਂ ਜਲ ਮੀਨਤ, ਸਾਂਤਕ ਸਤਿ ਸਤਿ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਰਿਹਾ ਚੁਕਾਈਆ। ਕਫ਼ਨੀ ਕਹੇ ਮੇਰਾ ਮੁੱਲ ਛੋਟਾ ਤੇ ਕੰਮ ਵੱਡਾ, ਸਚ ਦਿਆਂ ਸੁਣਾਈਆ। ਮੈਂ ਆਪਣੇ ਵਿਚ ਲਪੇਟਿਆ ਬੁੱਢਾ ਨੱਢਾ, ਨੌਜਵਾਨ ਵੇਖ ਵਖਾਈਆ। ਪਾਤਸ਼ਾਹਾਂ ਦੇ ਸੁਹਾਵਾਂ ਉਤੇ ਠੱਪਾ, ਆਪਣਾ ਸੰਗ ਰਖਾਈਆ। ਚਾਰ ਜੁਗ ਜੋ ਉਪਜਿਆ ਉਸੇ ਨੂੰ ਆਪਣੇ ਅੰਦਰ ਸੁੱਟਾਂ, ਬਚਿਆ ਨਜ਼ਰ ਕੋਇ ਨਾ ਆਈਆ। ਪ੍ਰੇਮ ਪ੍ਰੀਤੀ ਨਾਲ ਫੜ ਕੇ ਘੁੱਟਾਂ, ਸਿਰ ਤੋਂ ਪੈਰਾਂ ਤਾਂਈ ਜੋੜ ਜੁੜਾਈਆ। ਖ਼ਾਲੀ ਹੱਥਾਂ ਦੀਆਂ ਮੀਟੀਆਂ ਵੇਖਾਂ ਮੁੱਠਾਂ, ਅੰਗੂਠੇ ਉਂਗਲਾਂ ਰਹੇ ਦਬਾਈਆ। ਇਕ ਅਗੰਮੜੇ ਕੋਲੋ ਪੁੱਛਾਂ, ਕੀ ਤੇਰੀ ਬੇਪਰਵਾਹੀਆ। ਕਫ਼ਨੀ ਕਹੇ ਪ੍ਰਭੂ ਜੇ ਮੈਂ ਤੇਰੇ ਨਾਲ ਰੁੱਸਾਂ, ਫਿਰ ਗੁਰ ਅਵਤਾਰ ਪੈਗ਼ੰਬਰਾਂ ਕਫ਼ਣ ਕਵਣ ਪਹਿਨਾਈਆ। ਸ੍ਰੀ ਭਗਵਾਨ ਕਹੇ ਜ਼ਰਾ ਨਾ ਕਰੀਂ ਗ਼ੁੱਸਾ, ਸਹਿਜ ਨਾਲ ਸੁਣਾਈਆ। ਜਿਸ ਕਾਰਨ ਮੁਹੰਮਦ ਕਟਾਈਆਂ ਮੁੱਛਾਂ, ਉਹ ਮਸਖ਼ਰੇ ਵਾਲੀ ਆਪਣੀ ਅੱਖ ਉਠਾਈਆ। ਇਹ ਲਹਿਣਾ ਦੇਣਾ ਕੁਛ ਦੀਪ
❋
❋
ਕੁਸ਼ਾ, ਕੱਛ ਬਰਾਹ ਧਿਆਨ ਲਗਾਈਆ। ਜੋ ਪ੍ਰਭੂ ਦਵਾਰਿਉਂ ਰੁੱਸਾ, ਜਗਤ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਕਬਰ ਕਹੇ ਮੇਰੇ ਅੰਦਰ ਵੜਿਆ, ਨਬੀਆਂ ਨਬੀ ਰਸੂਲ। ਜਿਸ ਧੁਰ ਦਾ ਕਲਮਾ ਪੜ੍ਹਿਆ, ਉਮਤ ਕਰੀ ਕਬੂਲ। ਸਚ ਦਵਾਰੇ ਏਕਾ ਖੜਿਆ, ਮਸਤਕ ਟਿੱਕਾ ਲਾਏ ਧੂਲ। ਇਹ ਖੇਲ ਨਰਾਇਣ ਨਰਿਆ, ਜੋ ਹੁਕਮ ਦੇਵੇ ਮਾਕੂਲ। ਇਕ ਕੌਲ ਇਕਰਾਰ ਕਰਿਆ, ਨਿਰਗੁਣ ਧਾਰ ਸਚ ਅਸੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਕਫ਼ਨੀ ਕਹੇ ਮੈਂ ਗਈ ਲੱਥ, ਆਪਣੀ ਸੇਵ ਕਮਾਈਆ। ਭਗਤਾਂ ਦੇ ਚਰਨਾਂ ਜਾਵਾਂ ਢੱਠ, ਨਿਉਂ ਕੇ ਸੀਸ ਨਿਵਾਈਆ। ਜਿਸਨੇ ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰਾਂ ਕਰਿਆ ਇਕੱਠ, ਸਾਂਝਾ ਹੁਕਮ ਮਨਾਈਆ। ਉਸ ਦਵਾਰੇ ਸਭ ਕੁਛ ਗਈ ਛੱਡ, ਆਪਣਾ ਆਪ ਮਿਟਾਈਆ। ਜਿਥੇ ਭਗਤ ਭਗਵਾਨ ਨਾ ਹੋਵਣ ਅੱਡ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਤਨ ਸ਼ਰੀਰ ਢਕਾਂ ਹੱਡ, ਆਤਮਾ ਵੇਖਣ ਕੋਇ ਨਾ ਪਾਈਆ। ਮੈਂ ਤੜਫਦੀ ਰਹੀ ਭਟਕਦੀ ਰਹੀ ਕਿਸ ਵੇਲੇ ਪ੍ਰੀਤਮ ਹੋਵੇ ਪਰਗਟ, ਹਰਿ ਕਰਤਾ ਦਇਆ ਕਮਾਈਆ। ਸਤਿ ਧਰਮ ਦਾ ਖੋਲ੍ਹੇ ਹੱਟ, ਵਸਤ ਅਮੋਲਕ ਇਕ ਵਰਤਾਈਆ। ਮੈਂ ਵੀ ਲਾਹਾ ਲਵਾਂ ਖੱਟ, ਸਦੀ ਚੌਧਵੀਂ ਖ਼ੁਸ਼ੀ ਬਣਾਈਆ। ਨਿਰਗੁਣ ਸਰਗੁਣ ਧਾਰ ਆਵੇ ਪਲਟ, ਪਲਟਾ ਦੇਵੇ ਜਗਤ ਲੋਕਾਈਆ। ਸੋ ਵੇਖਿਆ ਸਾਹਿਬ ਪੁਰਖ ਸਮਰਥ, ਮਾਲਕ ਇਕ ਅਖਵਾਈਆ। ਮੈਂ ਰਗੜ ਕੇ ਅੱਗੇ ਨੱਕ, ਸੀਸ ਦਿਤਾ ਝੁਕਾਈਆ। ਤੇਰੀ ਹਕ਼ੀਕ਼ਤ ਮਿਲ ਗਈ ਹਕ, ਕਲਮਾ ਹਕ ਸੁਣਾਈਆ। ਅੱਗੇ ਰਹੇ ਕੋਈ ਨਾ ਸ਼ੱਕ, ਸ਼ਕਾਇਤ ਕਰਨ ਕੋਇ ਨਾ ਆਈਆ। ਤੇਰਾ ਖੇਲ ਅਲੱਖਣਾ ਅਲੱਖ, ਅਲਖ ਅਗੋਚਰ ਤੇਰੀ ਵਡਿਆਈਆ। ਜਿਉਂ ਭਾਵੇਂ ਤਿਉਂ ਲੈਣਾ ਰੱਖ, ਸਿਰ ਆਪਣਾ ਹੱਥ ਟਿਕਾਈਆ। ਪਹਿਲੀ ਮਾਘ ਸਭ ਨੂੰ ਅੰਮ੍ਰਿਤ ਦੇ ਰਸ, ਰਸਤਾ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੁਹੰਮਦ ਦਾ ਲਹਿਣਾ ਕੁੰਦਨ ਸਿੰਘ ਸੁਖਦੇਵ ਕੱਲੇ ਵਾਲਾ ਉਸ ਵੇਲੇ ਦੇ ਸਾਥੀ ਸਚ, ਸਚ ਦਾ ਮਾਲਕ ਸਚ ਨਾਲ ਮਿਲਾਈਆ।
੨ ਮਾਘ ਸ਼ਹਿਨਸ਼ਾਹੀ ਸੰਮਤ ੩ ਮੁਨੀ ਸੁਸ਼ੀਲ ਕੁਮਾਰ ਜੈਨ ਸੰਤ ਮੰਡਲੀ ਦੀਨਾ ਨਗਰ
ਸੰਤ ਸੱਜਣ ਆਏ ਦੀਨਾ ਨਗਰ, ਨਗਰ ਦੀਨਾਂ ਦਾ ਨਜ਼ਰੀ ਆਈਆ। ਪ੍ਰਭੂ ਪ੍ਰੀਤੀ ਅੰਤਰ ਸਾਰੇ ਹੋ ਜਾਓ ਮਗਨ, ਆਤਮ ਪਰਮਾਤਮ ਧਿਆਨ ਲਗਾਈਆ। ਘਰ ਪਰਕਾਸ਼ ਦੀਪਕ ਜਗਣ, ਨਿਜ ਨੂਰ ਹੋਏ ਰੁਸ਼ਨਾਈਆ। ਕੂੜੀ ਕਿਰਿਆ ਸਾਰੇ ਛੱਡਣ, ਜੋ ਚਲ ਆਏ ਸਰਨਾਈਆ। ਝਗੜਾ ਰਹੇ ਨਾ ਕਾਇਆ ਮਾਟੀ ਬਦਨ, ਹਿੰਦੂ ਮੁਸਲਿਮ ਸਿੱਖ ਈਸਾਈ ਜੈਨੀ ਬੋਧੀ ਨਾ ਕੋਇ ਲੜਾਈਆ। ਅਬਿਨਾਸ਼ੀ ਕਰਤਾ ਏਕੰਕਾਰ ਇਕੋ ਲੱਭਣ, ਜੋ ਹਰ ਘਟ ਬੈਠਾ ਡੇਰਾ ਲਾਈਆ। ਏਥੇ ਓਥੇ ਦੋ ਜਹਾਨਾਂ ਸੱਚਾ ਸੱਜਣ, ਸਗਲਾ ਸੰਗ ਬਣਾਈਆ। ਗੜ੍ਹ ਹੰਕਾਰੀ ਸਭ ਦੇ ਭਾਂਡੇ ਭੱਜਣ, ਮਮਤਾ ਮੈਂ ਹਉਂ ਗਵਾਈਆ। ਨਿਜ ਘਰ ਸਵਾਮੀ ਅੰਤਰਜਾਮੀ ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਲੈਣਾ ਇਕ ਅਨੰਦਨ, ਅਨੰਦ ਅਨੰਦ
❋
❋
ਵਿਚੋਂ ਪਰਗਟਾਈਆ। ਨਾਮ ਧੂੜੀ ਧੁਰ ਦਾ ਟਿੱਕਾ ਮਸਤਕ ਲਾਉਣਾ ਚੰਦਨ, ਸਚ ਭਬੂਤੀ ਬੇਪਰਵਾਹੀਆ। ਪੁਰਖ ਅਕਾਲਾ ਦੀਨ ਦਿਆਲਾ ਏਕੰਕਾਰ ਰੱਖਣਾ ਅੰਗਣ, ਅੰਗੀਕਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਅੰਦਰ ਪੜਦਾ ਆਪ ਉਠਾਈਆ। ਦੀਨਾ ਨਗਰ ਦੇ ਜਨ ਭਗਤ ਵਾਸੀ, ਵਾਸਤਾ ਪ੍ਰਭ ਦੇ ਨਾਲ ਰਖਾਈਆ। ਏਕਾ ਮਿਲਣਾ ਪੁਰਖ ਅਬਿਨਾਸ਼ੀ, ਜੋ ਜਨਮ ਮਰਨ ਵਿਚ ਨਾ ਆਈਆ। ਮਾਨਸ ਜਨਮ ਜਿਸ ਦੀ ਪੂੰਜੀ ਜਿਸ ਦੀ ਰਾਸੀ, ਰਸਤਾ ਇਕੋ ਇਕ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਮਹਿੰਮਾ ਕਰਦੇ ਪੰਡਤ ਕਾਸ਼ੀ, ਸੋ ਕਾਇਆ ਅੰਦਰ ਮੰਦਰ ਬੈਠਾ ਸੋਭਾ ਪਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਊਚ ਨੀਚ ਰਾਓ ਰੰਕ ਇਕੋ ਘਰ ਦੇ ਬਣੋ ਜਮਾਤੀ, ਬਿਨ ਹਰਿ ਨਾਮੇ ਦੂਜਾ ਅੱਖਰ ਕੰਮ ਕਿਸੇ ਨਾ ਆਈਆ। ਸਫਲ ਸਮਝੋ ਅੱਜ ਦੀ ਰਾਤੀ, ਅੱਠੇ ਪਹਿਰ ਰਹੇ ਪਰਭਾਤੀ, ਅੰਮ੍ਰਿਤ ਮਿਲੇ ਬੂੰਦ ਸਵਾਂਤੀ, ਕਵਲ ਨਾਭੀ ਆਪ ਚੁਆਈਆ। ਜਿਨ੍ਹਾਂ ਨੂੰ ਮੁਨੀ ਸੁਸ਼ੀਲ ਵਰਗਾ ਲੱਭਾ ਸਾਥੀ, ਤਨ ਵਜੂਦ ਦਾ ਬਲੀਆ ਸੂਰਬੀਰ ਹਾਠੀ, ਸੰਜਮ ਤਪ ਵਿਚ ਆਪਣਾ ਪਰਣ ਨਿਭਾਈਆ। ਪ੍ਰਭ ਦੀ ਬੰਦਗੀ ਸਦਾ ਸਮਝੋ ਸਾਚੀ, ਸਚ ਸਚ ਵਿਚ ਮਿਲਾਈਆ। ਕਾਇਆ ਮਾਟੀ ਕੂੜੀ ਕਾਚੀ, ਥਿਰ ਰਹਿਣ ਕੋਇ ਨਾ ਪਾਈਆ। ਸਾਹਿਬ ਸਤਿਗੁਰ ਦੀਨ ਦਿਆਲਾ ਇਕੋ ਲੱਭੋ ਧੁਰ ਦਾ ਸਾਕੀ, ਜੋ ਸਾਚਾ ਜਾਮ ਦਏ ਪਿਲਾਈਆ। ਜੀਵਣ ਵਿਚੋਂ ਬਦਲ ਜਾਏ ਹਯਾਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਮੇਲ ਮਿਲਾਈਆ। ਸਚ ਦਰ ਦੇ ਸਾਚੇ ਭਗਤ, ਹਰਿ ਭਗਤੀ ਵਿਚ ਵਡਿਆਈਆ। ਉਠੋ ਨੌਜਵਾਨੋ ਵਿਚ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਤੁਹਾਡੇ ਅੰਦਰ ਉਸ ਪ੍ਰਭੂ ਦੀ ਸ਼ਕਤ, ਜੋ ਹਰ ਘਟ ਰਿਹਾ ਸਮਾਈਆ। ਸਾਂਝੇ ਸਮਾਜ ਦਾ ਆ ਗਿਆ ਵਕਤ, ਕੂੜੀ ਰੀਤੀ ਦਿਓ ਤਜਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਜੋ ਵਾਸੀ ਉਪਰ ਅਰਸ਼, ਫ਼ਰਸ਼ ਆਪਣੀ ਧਾਰ ਚਲਾਈਆ। ਰਹਿਮਤ ਵਿਚ ਕਰੇ ਸਭ ਤੇ ਤਰਸ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਿਨ ਹਰਿ ਨਾਮੇ ਸਾਰੇ ਰਹੇ ਭਟਕ, ਸਾਂਤਕ ਸਤਿ ਨਾ ਕੋਇ ਕਰਾਈਆ। ਸਾਚੀ ਮੰਜ਼ਲ ਚੜ੍ਹਨੋਂ ਰਹੇ ਅਟਕ, ਪੌੜੀ ਡੰਡਾ ਹੱਥ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਘਟ ਅੰਤਰ ਵੇਖ ਵਖਾਈਆ। ਦੀਨਾ ਨਗਰ ਦੇ ਸਚ ਪ੍ਰੇਮੀ, ਹਰਿਜਨ ਸਾਚੇ ਨਜ਼ਰੀ ਆਈਆ। ਪ੍ਰਾਰਥਨਾ ਵਿਚ ਧੁਰ ਦੇ ਨੇਮੀ, ਨਿਆਮਤ ਪ੍ਰਭ ਦਾ ਨਾਮ ਝੋਲੀ ਪਾਈਆ। ਮੁਹੱਬਤ ਵਿਚ ਸਾਕ ਸੈਣੀ, ਸੱਜਣ ਬਣ ਕੇ ਦੇਣਾ ਵਖਾਈਆ। ਆਪਣਾ ਨੂਰ ਆਪਣੇ ਵੇਖੋ ਨਿਜ ਨੈਣੀ, ਗਿਆਨ ਨੇਤਰ ਇਕ ਖੁਲ੍ਹਾਈਆ। ਜਿਥੇ ਦੀਨ ਮਜ਼੍ਹਬ ਦੀ ਨਹੀਂ ਕੋਈ ਸ਼ਰੇਣੀ, ਸ਼ਰਅ ਵੰਡ ਨਾ ਕੋਇ ਵੰਡਾਈਆ। ਸਚ ਨਿਵਾਸ ਸਚ ਭੂਮਿਕਾ ਜਿਥੇ ਆਤਮ ਸੁਹੰਜਣੀ ਸੇਜ ਬਹਿਣੀ, ਜਿਸ ਦਾ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਜੋ ਦੱਸ ਕੇ ਗਏ ਧੁਰ ਦੀ ਕਹਿਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਵਸਤ ਅਮੋਲਕ ਧਰਮ ਦਵਾਰਿਉਂ ਇਕੋ ਲੈਣੀ, ਦੂਜੀ ਓਟ ਨਾ ਕੋਇ ਰਖਾਈਆ। ਤੁਹਾਡੇ ਸੰਗ ਸਦਾ ਅੰਮ੍ਰਿਤ ਧਾਰ ਤ੍ਰਬੈਣੀ, ਗੰਗਾ ਜਮਨਾ ਸੁਰਸਤੀ ਆਪਣੀ ਲਹਿਰ ਲਹਿਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹਲੂਣਾ ਇਕ ਲਗਾਈਆ। ਸਾਰੇ ਅੰਦਰ ਮਾਰੋ ਝਾਕੀ, ਤਨ ਵਜੂਦ ਫੋਲ ਫੁਲਾਈਆ। ਬਜਰ ਕਪਾਟੀ ਪੜਦਾ ਲੱਥੇ ਤਾਕੀ, ਓਹਲਾ ਰਹਿਣ ਕੋਇ ਨਾ ਪਾਈਆ।
❋
❋
ਪ੍ਰਭੂ ਪਿਆਰਾ ਖੋਜੋ ਸਾਥੀ, ਜੋ ਸਗਲਾ ਸੰਗ ਨਿਭਾਈਆ। ਜਿਸ ਦੀ ਜੋਤ ਹਰ ਘਟ ਨੂਰ ਪਰਕਾਸ਼ੀ, ਗ੍ਰਹਿ ਗ੍ਰਹਿ ਕਰੇ ਰੁਸ਼ਨਾਈਆ। ਮਨ ਕਲਪਣਾ ਮੇਟੇ ਉਦਾਸੀ, ਚਿੰਤਾ ਰੋਗ ਰਹੇ ਨਾ ਰਾਈਆ। ਮੰਜ਼ਲ ਚੜ੍ਹਾਵੇ ਔਖੀ ਘਾਟੀ, ਅਗੰਮ ਅਥਾਹ ਦਏ ਵਡਿਆਈਆ। ਭੇਵ ਖੁਲ੍ਹਾਵੇ ਏਕਾ ਰਾਤੀ, ਏਕੰਕਾਰ ਆਪਣੀ ਦਇਆ ਕਮਾਈਆ। ਝਗੜਾ ਮੁੱਕੇ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਲੇਖਾ ਦਏ ਮੁਕਾਈਆ। ਜੋ ਸਾਹਿਬ ਸੁਲਤਾਨ ਨੌਜਵਾਨ, ਮਰਦ ਮਰਦਾਨ ਪਾਰਬ੍ਰਹਮ ਪਤਿਪਰਮੇਸ਼ਵਰ ਸਚਖੰਡ ਦਾ ਨਿਵਾਸੀ, ਸਤਿ ਦਵਾਰੇ ਰਹਿ ਕੇ ਖ਼ੁਸ਼ੀ ਮਨਾਈਆ। ਸਭ ਦੀ ਪੂਰੀ ਕਰੇ ਆਸਾ ਮਨਸਾ ਲੇਖੇ ਲਾਏ ਪਵਣ ਸਵਾਸੀ, ਸਾਹ ਸਾਹ ਖੋਜ ਖੁਜਾਈਆ। ਝਗੜਾ ਮੁਕਾਵੇ ਊਚ ਨੀਚ ਜਾਤੀ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਇਕ ਪ੍ਰਭੂ ਦੀ ਸਾਰੇ ਮੰਨੋਂ ਆਖੀ, ਜੋ ਆਖ਼ਰ ਚੋਟੀ ਚੜ੍ਹ ਕੇ ਬੈਠਾ ਧੁਰ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਇਕ ਦਰ, ਦਰ ਦਰਵਾਜ਼ਾ ਧੁਰ ਖੁਲ੍ਹਾਈਆ। ਸਚ ਧਰਮ ਦਾ ਇਕ ਦਰਵਾਜ਼ਾ, ਦੂਜਾ ਰਾਹ ਨਜ਼ਰ ਨਾ ਆਈਆ। ਜਿਸ ਘਰ ਵਸੇ ਗ਼ਰੀਬ ਨਿਵਾਜਾ, ਦੀਨਾਂ ਅਨਾਥਾਂ ਹੋਏ ਸਹਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਇਕ ਅਖਵਾਈਆ। ਜਨ ਭਗਤਾਂ ਜੁਗ ਜੁਗ ਰੱਖੇ ਲਾਜਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਵਸਤ ਅਮੋਲਕ ਨਾਮ ਅਗੰਮਾ ਦੇਵੇ ਦਾਤਾ, ਦਾਤਾਰ ਹੋ ਕੇ ਆਪ ਵਰਤਾਈਆ। ਬਿਨ ਗੋਪੀ ਕਾਹਨ ਰਚਾਵੇ ਰਾਸਾ, ਸੁਰਤੀ ਸ਼ਬਦ ਜੋੜ ਜੁੜਾਈਆ। ਲੇਖਾ ਜਾਣੇ ਬਨ ਸੀਤਾ ਰਾਮ ਜੰਗਲ ਜੂਹ ਪਰਭਾਸਾ, ਬਨਬਾਸਾ ਆਪਣੀ ਕਲ ਵਰਤਾਈਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਅੰਤਰ ਨਿਰੰਤਰ ਨਿਰਗੁਣ ਧਾਰ ਸਗਲਾ ਸਾਥਾ, ਸਾਚਾ ਸੰਗ ਬਣਾਈਆ। ਜਿਸ ਦੇ ਪ੍ਰੇਮ ਅੰਦਰ ਪ੍ਰੇਮ ਪ੍ਰੀਤੀ ਵਿਚ ਮਾਰੋ ਠਾਠਾਂ, ਕੂੜੀ ਕਿਰਿਆ ਬਾਹਰ ਕਢਾਈਆ। ਜਿਸ ਦਾ ਨੂਰ ਜੋਤ ਸਿੰਘ ਸਵਾਰ ਜਵਾਲਾ ਵਾਲੀ ਲਾਟਾਂ, ਨੂਰ ਨੂਰ ਨੂਰ ਰੁਸ਼ਨਾਈਆ। ਉਸ ਮੰਦਰ ਨਹੀਂ ਕੋਈ ਘਾਟਾ, ਜਿਸ ਮੰਦਰ ਅੰਦਰ ਏਕਾ ਦੀਪਕ ਡਗਮਗਾਈਆ। ਸਾਰੇ ਕੂੜੀ ਕਿਰਿਆ ਦੀਨ ਮਜ਼੍ਹਬ ਦੀਆਂ ਅੱਗੇ ਲੰਘ ਜਾਓ ਵਾਟਾਂ, ਰੋੜਾ ਜਗਤ ਨਾ ਕੋਇ ਅਟਕਾਈਆ। ਇਕੋ ਪੁਰਖ ਪਰਮਾਤਮ ਸਾਚਾ, ਸਚ ਸਮਗਰੀ ਸਭ ਨੂੰ ਦਏ ਵਰਤਾਈਆ। ਮਾਨਸ ਜਨਮ ਰਹੇ ਕੋਈ ਨਾ ਘਾਟਾ, ਅਨਮੁੱਲੀ ਦੌਲਤ ਝੋਲੀ ਪਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਜਨ ਭਗਤ ਲੱਖ ਚੁਰਾਸੀ ਵਿਚੋਂ ਕੋਟਾਂ ਜਾਗਾ, ਬਾਕੀ ਸੁੱਤੀ ਦਿਸੇ ਕੂੜ ਲੋਕਾਈਆ। ਜਿਹੜੇ ਇਕ ਦਾ ਮੰਨਣ ਆਖਾ, ਸੋ ਦਰਸ਼ਨ ਕਰਨ ਸਾਖਿਆਤਾ, ਸਨਮੁਖ ਹੋ ਕੇ ਮਿਲ ਕੇ ਵੱਜੇ ਵਧਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਖੇਲ ਸਦਾ ਬਹੁ ਭਾਂਤਾ, ਅਨੁਭਵ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੀਨਾਂ ਨਗਰ ਵਾਲਿਓ ਸਤਿ ਧਰਮ ਦਾ ਲੈ ਕੇ ਜਾਣਾ ਵਰ, ਨਿਰਭੈ ਹੋ ਚੁਕਾਉਣਾ ਡਰ, ਆਤਮ ਪਰਮਾਤਮ ਫੜਾਉਣਾ ਲੜ, ਫੜਿਆ ਲੜ ਅੱਗੇ ਛੁੱਟ ਕਦੇ ਨਾ ਜਾਈਆ।