ਪੁਸਤਕਾਲਾਭਾਗ ੨੦

੩ ਮਾਘ ਸ਼ਹਿਨਸ਼ਾਹੀ ਸੰਮਤ ੩ ਕਿਸ਼ਨ ਸਿੰਘ ਦੇ ਗ੍ਰਹਿ ਅਲੱੜ ਪਿੰਡੀ ਜ਼ਿਲਾ ਗੁਰਦਾਸਪੁਰ

ਜਨ ਭਗਤਾਂ ਆਤਮ ਵਖਾਏ ਕ਼ਸਮ, ਕ਼ਿਸਮ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਮੇਰਾ ਖ਼ਸਮ, ਸੁੰਞੀਂ ਸੇਜ ਨਾ ਕੋਇ ਵਖਾਈਆ।

❋

❋

ਜਿਸ ਦੀ ਕਦੇ ਨਾ ਹੋਵੇ ਭਸਮ, ਮੜ੍ਹੀ ਗੋਰ ਨਾ ਕੋਇ ਦਬਾਈਆ। ਇਕੋ ਸਚ ਉਸ ਦੀ ਰਸਮ, ਜੋ ਰਿਵਾਜ ਦਏ ਬਦਲਾਈਆ। ਜਲਵਾ ਨੂਰ ਦੇਵੇ ਚਸ਼ਮ, ਜੋਤੀ ਜੋਤ ਡਗਮਗਾਈਆ। ਸਾਚਾ ਨਾਮ ਸੁਣਾਏ ਨਜ਼ਮ, ਢੋਲਾ ਬੇਪਰਵਾਹੀਆ। ਜਗਤ ਵਿਧਾਨ ਦੇਵੇ ਬਦਲ, ਬਦਲਾ ਦਏ ਚੁਕਾਈਆ। ਇਨਸਾਫ਼ ਕਰੇ ਅਦਲ, ਧੁਰ ਦਾ ਹੁਕਮ ਸੁਣਾਈਆ। ਚੁਰਾਸੀ ਕਰੇ ਵਜ਼ਨ, ਤੋਲੇ ਥਾਉਂ ਥਾਈਂਆ। ਚਾਚਾ ਰਹੇ ਕੋਈ ਨਾ ਕਜ਼ਨ, ਨਿਰਗੁਣ ਨਿਰਵੈਰ ਇਕੋ ਨਜ਼ਰੀ ਆਈਆ। ਸਾਚੀ ਰਚਨਾ ਆਇਆ ਰਚਨ, ਰਚ ਰਚ ਵੇਖੇ ਥਾਉਂ ਥਾਈਂਆ। ਸਾਚੇ ਨਾਮ ਦਾ ਦੇਵੇ ਬਚਨ, ਬੱਚੇ ਗੁਰਮੁਖ ਆਪ ਪੜ੍ਹਾਈਆ। ਲਿਆਇਆ ਉਸ ਪੱਤਣ, ਜਿਸ ਰਾਵੀ ਕੰਢੇ ਅਰਜਨ ਆਪਣਾ ਆਪ ਤਜਾਈਆ। ਧਰਮ ਬਣਾ ਕੇ ਵਤਨ, ਬੇਵਤਨਾਂ ਪੜਦਾ ਲਾਹੀਆ। ਪਤ ਆਵੇਂ ਰੱਖਣ, ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵਿਰੋਲ ਮੱਖਣ, ਭਗਤ ਸੁਹੇਲੇ ਬਾਹਰ ਕਢਾਈਆ। ਸਚ ਦਵਾਰਾ ਵਖਾ ਕੇ ਹੱਟਨ, ਵਣਜਾਰੇ ਰਿਹਾ ਬਣਾਈਆ। ਕੂੜੀ ਕਿਰਿਆ ਜੜ੍ਹ ਆਇਆ ਪੱਟਣ, ਪਟਨੇ ਦਾ ਮਾਲਕ ਫੇਰਾ ਪਾਈਆ। ਝਗੜਾ ਰਹਿਣ ਨਾ ਦੇਵੇ ਬਦਨ, ਤਨ ਵਜੂਦ ਨਾ ਕੋਇ ਲੜਾਈਆ। ਸਾਹਿਬ ਸਵਾਮੀ ਬਣ ਕੇ ਸੱਜਣ, ਧੁਰ ਦਾ ਸੰਗ ਰਖਾਈਆ। ਸਚ ਨਗਾਰੇ ਸਚ ਦਵਾਰੇ ਵੱਜਣ, ਵਜਹ ਸਮਝ ਕਿਸੇ ਨਾ ਆਈਆ। ਸੰਤ ਸੁਹੇਲੇ ਧੁਰ ਦੇ ਦਗਣ, ਜੋਤ ਨੂਰ ਜੋਤ ਰੁਸ਼ਨਾਈਆ। ਨਾਮ ਨਿਧਾਨਾ ਪਾ ਕੇ ਹੱਥੀਂ ਕੰਗਣ, ਸਗਨ ਸਾਚਾ ਆਪ ਮਨਾਈਆ। ਕੂੜੀ ਕਿਰਿਆ ਕਰ ਕੇ ਦਮਨ, ਦਾਮਨਗੀਰ ਆਪ ਅਖਵਾਈਆ। ਭਗਤ ਫੁਲਵਾੜੀ ਸੋਹਣਾ ਚਮਨ, ਗੁਲਦਸਤੇ ਫੂਲ ਮਹਿਕਾਈਆ। ਸਚ ਦਵਾਰਾ ਦੱਸ ਕੇ ਅਮਨ, ਅਮਾਨਤ ਗੁਰਮੁਖ ਵੇਖ ਵਖਾਈਆ। ਲੇਖਾ ਜਾਣੇ ਬ੍ਰਹਮਾ ਕਵਲ, ਕਵਲ ਨੈਣ ਧੁਰਦਰਗਾਹੀਆ। ਜਿਸ ਨੂੰ ਨਾਨਕ ਕਿਹਾ ਇਲਾਹੀ ਅੱਵਲ, ਆਲਮੀਨ ਸ਼ਹਿਨਸ਼ਾਹੀਆ। ਜਿਸ ਨੂੰ ਕਾਹਨਾ ਕਹਿੰਦੇ ਸਵਲ, ਮੁਕਟ ਬੈਣ ਹੁਕਮ ਵਰਤਾਈਆ। ਸੋ ਲੇਖਾ ਜਾਣੇ ਧਰਨੀ ਧਵਲ, ਧੌਲ ਪੜਦਾ ਲਾਹੀਆ। ਜਿਸ ਨੂੰ ਸਮਝੇ ਕੋਇ ਨਾ ਪੰਡਤ ਪਾਂਧਾ ਰਵਲ, ਹਿਸਾਬ ਕਿਤਾਬ ਨਾ ਕੋਇ ਰਖਾਈਆ। ਉਸ ਦਾ ਲੇਖਾ ਜਾਣੇ ਕਵਣ, ਗਹਿਰ ਗੰਭੀਰ ਵਡ ਵਡਿਆਈਆ। ਜਿਸ ਦੇ ਹੁਕਮ ਅੰਦਰ ਪਾਣੀ ਪਵਣ, ਸ੍ਰਿਸ਼ਟੀ ਦ੍ਰਿਸ਼ਟੀ ਫੋਲ ਫੁਲਾਈਆ। ਸੋ ਅੰਮ੍ਰਿਤ ਮੇਘ ਬਰਸੇ ਸਵਣ, ਘਟਾ ਘਨਘੋਰ ਇਕ ਪਰਗਟਾਈਆ। ਸਾਚੇ ਧਰਮ ਦਾ ਕਰ ਕੇ ਹਵਨ, ਭਬੂਤੀ ਸਮਗਰੀ ਪ੍ਰੇਮ ਪ੍ਰੀਤੀ ਵਿਚ ਰਖਾਈਆ। ਜ਼ਿੰਦਗੀ ਦਾ ਦੇ ਕੇ ਜਵਨ, ਜਵਾਲਾ ਜੋਤ ਨੈਣ ਸ਼ਰਮਾਈਆ। ਲੇਖਾ ਚੁਕਾ ਕੇ ਬਾਵਨ ਬਵਨ, ਬਲ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਤਿੰਨ ਮਾਘ ਕਹੇ ਜਨ ਭਗਤਾਂ ਖਾਣੀ ਪਏ ਸੌਗੰਦ, ਸੁਗੰਧੀ ਇਕੋ ਨਜ਼ਰੀ ਆਈਆ। ਹੋਣਾ ਪਏ ਪਾਬੰਦ, ਬੰਧਨ ਕੂੜ ਤੁੜਾਈਆ। ਪੌਣੀ ਪਏ ਗੰਢ, ਨਾਤਾ ਇਕੋ ਨਾਲ ਰਖਾਈਆ। ਜਿਸ ਨੂੰ ਰਾਤੀ ਲੱਗੀ ਠੰਡ, ਉਸ ਦਾ ਨੌ ਦਿਨ ਦਾ ਦੁੱਖ ਦਿਤਾ ਗਵਾਈਆ। ਸਚ ਪ੍ਰੀਤ ਦਾ ਗਾਉਣਾ ਪਏ ਛੰਦ, ਢੋਲਾ ਬੇਪਰਵਾਹੀਆ। ਪਰਮ ਪੁਰਖ ਦਾ ਲੈਣਾ ਪਏ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਭਗਤ ਸੁਹੇਲਾ ਬਣਨਾ ਪਏ ਚੰਦ, ਚੰਦ ਚਾਂਦਨੀ ਨੂਰ ਰੁਸ਼ਨਾਈਆ। ਪੁਰਖ ਅਕਾਲ ਵਸੇ ਸੰਗ, ਸਗਲਾ ਸੰਗ ਬਣਾਈਆ। ਕਿਸੇ ਦਾ ਕਾਗ਼ਜ਼ ਕੋਰਾ ਨਾ ਹੋਵੇ ਬਰੰਗ, ਮੋਹਰ ਆਪਣਾ ਨਾਮ ਲਗਾਈਆ। ਲੱਖ ਚੁਰਾਸੀ ਪਾਵੇ ਡੰਡ, ਡੰਡਾਵਤ ਸਮਝ ਕਿਸੇ ਨਾ ਆਈਆ। ਸਭ ਦੀ ਸੁਰਤੀ ਹੋਈ ਰੰਡ, ਕੰਤ ਕੰਤੂਹਲ ਨਾ ਕੋਇ ਹੰਢਾਈਆ।

❋

❋

ਲੇਖਾ ਚੁੱਕੇ ਨਾ ਜੇਰਜ ਅੰਡ, ਉਤਭੁਜ ਸੇਤਜ ਲਹਿਣਾ ਨਾ ਕੋਇ ਮੁਕਾਈਆ। ਵਿਸ਼ਟਾ ਖਾ ਖਾ ਥੱਕੇ ਗੰਦ, ਗਹਿਰ ਗੰਭੀਰ ਨਾ ਮਿਲੇ ਗੋਸਾਈਂਆ। ਕੁਛ ਲੇਖਾ ਮੁੱਕਣ ਵਾਲਾ ਸੀ ਨਰਾਇਣ ਸਿੰਘ ਕੰਗ, ਉਸੇ ਦੇ ਕਾਰਨ ਉਸ ਦਾ ਜਨਮ ਦਿਤਾ ਬਦਲਾਈਆ। ਰਾਤੀਂ ਸੁੱਤਿਆਂ ਸਭ ਤੋਂ ਕਸ ਅਗੰਮੀ ਤੰਗ, ਗਲੀ ਕੂਚੇ ਮਹੱਲੇ ਵੇਖ ਵਖਾਈਆ। ਨਾਮ ਭੰਡਾਰਾ ਇਕੋ ਵੰਡ, ਜਨ ਭਗਤਾਂ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਤਿੰਨ ਮਾਘ ਕਹੇ ਸਭ ਨੇ ਖਾਣੀ ਸੌਂਹ, ਸੌਹਰਾ ਪੇਈਆ ਨਜ਼ਰ ਕੋਇ ਨਾ ਆਈਆ। ਇਕੋ ਜਪਣਾ ਨਾਉਂ, ਨਰ ਨਿਰੰਕਾਰਾ ਢੋਲਾ ਗਾਈਆ। ਏਕਾ ਮੰਨਣਾ ਪਿਤਾ ਮਾਉਂ, ਦੂਜੀ ਗੋਦ ਨਾ ਕੋਇ ਸੁਹਾਈਆ। ਏਕਾ ਚਲਣਾ ਰਾਹੋ, ਰਹਿਬਰ ਇਕ ਅਖਵਾਈਆ। ਜਨ ਭਗਤੋ ਇਕੋ ਤੁਹਾਡਾ ਗਾਉਂ, ਜਿਥੇ ਗਹਿਰ ਗੰਭੀਰ ਡੇਰਾ ਲਾਈਆ। ਗੁਰ ਅਵਤਾਰ ਪੈਗ਼ੰਬਰ ਕਰਦੇ ਵਾਹੋ ਵਾਹੋ, ਵਾਹਵਾ ਤੇਰੀ ਵਡਿਆਈਆ। ਸਚ ਅਦਾਲਤ ਕਰੇ ਨਿਆਉਂ, ਨਿਆਂਕਾਰ ਇਕ ਅਖਵਾਈਆ। ਜੁਗ ਜਨਮ ਦੇ ਵਿਛੜੇ ਮੇਲੇ ਫੜ ਕੇ ਬਾਂਹੋਂ, ਪਲੂ ਆਪਣੀ ਗੰਢ ਬੰਧਾਈਆ। ਹੰਸ ਬੁੱਧੀ ਰਹੇ ਕੋਇ ਨਾ ਕਾਉਂ, ਵਿਸ਼ਟਾ ਕੂੜ ਨਾ ਕੋਇ ਫੁਲਾਈਆ। ਸਿਰ ਰੱਖੇ ਦੇ ਕਰ ਠੰਡੀ ਛਾਉਂ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਸਚ ਪ੍ਰੀਤੀ ਇਕ ਕਮਾਓ, ਕਮਲਿਆਂ ਕੋਝਿਆਂ ਪਾਰ ਲੰਘਾਈਆ। ਕੁਛ ਲੇਖਾ ਦੱਸੇ ਪਾਰ ਲੰਘ ਕੇ ਦਰਿਆਉਂ, ਰਾਵੀ ਦੀ ਭਾਵੀ ਕੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਈਆ। ਤਿੰਨ ਮਾਘ ਕਹੇ ਮੈਨੂੰ ਵੱਜਾ ਅਗੰਮੀ ਦਬਕਾ, ਹੁਕਮ ਨਾਲ ਡਰਾਈਆ। ਤੂੰ ਵੀ ਪੜ੍ਹ ਲਾ ਧੁਰ ਦਾ ਸਬਕਾ, ਸੰਥਿਆ ਇਕ ਸੁਣਾਈਆ। ਦੁਹਾਈ ਮੱਚੀ ਚੌਦਾਂ ਤਬਕਾਂ, ਤਭਕ ਤਭਕ ਕੁਰਲਾਈਆ। ਕਿਸੇ ਨੂੰ ਪਤਾ ਨਹੀਂ ਅਬ ਕਾ, ਅੱਗੇ ਕੀ ਕੀ ਖੇਲ ਕਰਾਈਆ। ਇਹ ਖੇਲ ਅਨੋਖੇ ਰੱਬ ਦਾ, ਜਿਸ ਨੂੰ ਰੱਬੇ ਆਲਮੀਨ ਕਹਿ ਕੇ ਗਾਈਆ। ਲੱਭਿਆਂ ਨਹੀਂ ਲੱਭਦਾ, ਖੋਜਿਆਂ ਹੱਥ ਕਿਸੇ ਨਾ ਆਈਆ। ਇਹ ਮੇਲਾ ਹੋਇਆ ਸਬਬ ਦਾ, ਕਰ ਕਿਰਪਾ ਮੇਲ ਮਿਲਾਈਆ। ਖੇਲ ਬਣਾਇਆ ਆਪਣੀ ਯਦ ਦਾ, ਯਦਪ ਆਪਣੀ ਕਾਰ ਕਮਾਈਆ। ਕੁਛ ਲਹਿਣਾ ਦੇਣਾ ਅੱਜ ਦਾ, ਵੇਦ ਵਿਆਸਾ ਗਿਆ ਲਿਖਾਈਆ। ਉਹ ਮਸਲਾ ਉਹ ਸਫ਼ਾ ਬਿਨ ਅੱਖਰਾਂ ਵਾਲਾ ਕੱਢਦਾ, ਜਿਸ ਦਾ ਨਕਸ਼ਨਗਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ। ਤਿੰਨ ਮਾਘ ਕਹੇ ਮੈਨੂੰ ਪਿਛੋਂ ਵੱਜੇ ਧੱਕਾ, ਹਾਏ ਹਾਏ ਸੁਣਾਈਆ। ਬਹੁੜੀ ਕੋਈ ਨਹੀਂ ਦਿਸਦਾ ਸਕਾ, ਸੱਜਣ ਪੱਲੂ ਗਏ ਛੁਡਾਈਆ। ਉਜੜਦਾ ਦਿਸਦਾ ਮੱਕਾ, ਮਦੀਨਾ ਦਏ ਗਵਾਹੀਆ। ਖੇਲ ਹੋਣਾ ਬੂਰਾ ਕੱਕਾ, ਕੱਕਿਆਂ ਵਾਲੇ ਰੋਵਣ ਮਾਰਨ ਧਾਹੀਂਆ। ਸਭ ਨੂੰ ਲੰਘਾਉਣਾ ਵਿਚੋਂ ਸੂਈ ਨੱਕਾ, ਨਿੱਕਾ ਵੱਡਾ ਬਚਿਆ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤਮ ਸਭ ਨੂੰ ਦੇਵੇ ਫੱਕਾ, ਗੁਰਮੁਖ ਸਾਚੇ ਵੇਖ ਵਖਾਈਆ। ਜਿਸ ਕਾਰਨ ਜਨ ਭਗਤਾਂ ਨਾਲ ਲਾਈਆਂ ਅੱਖਾਂ, ਅੱਖ ਅੱਖ ਨਾਲ ਮਿਲਾਈਆ। ਉਤੇ ਬਠਾ ਕੇ ਕੱਖਾਂ, ਕੱਖਾਂ ਦੀ ਕੁਲੀ ਵੇਖ ਵਖਾਈਆ। ਓਨ੍ਹਾਂ ਦੀ ਪਤ ਰੱਖਾਂ, ਜਿਸ ਪੱਤਣ ਤੇ ਮਲਾਹ ਬੇੜਾ ਇਕੋ ਇਕ ਟਿਕਾਈਆ। ਆਪਣੀ ਕਰਨੀ ਕਰਤੂਤੋਂ ਕਦੇ ਨਾ ਹਟਾਂ, ਹੱਟਾ ਕੱਟਾ ਹੋ ਕੇ ਸਾਚੀ ਸੇਵ ਕਮਾਈਆ। ਏਸੇ ਕਰ ਕੇ ਆਇਆ ਵਿਚ ਜੱਟਾਂ, ਜਟਾ ਜੂਟ ਦਿਤੇ ਤਜਾਈਆ। ਸਭ ਦੇ ਗਲੋਂ ਲਾਹ ਕੇ ਸ਼ਰਅ ਦਾ ਪਟਾ, ਪਟਨੇ ਵਾਲੇ ਦਾ ਮੇਲਾ ਲਿਆ ਮਿਲਾਈਆ। ਕਿਸੇ ਦੇ ਕਰਮ ਦਾ ਕਾਗ਼ਜ਼ ਰਹੇ ਨਾ ਫਟਾ, ਸਾਫ਼

❋

❋

ਹਿਸਾਬ ਦਿਤਾ ਕਰਾਈਆ। ਚਾਰੋਂ ਕੁੰਟ ਪੈਣਾ ਰੱਟਾ, ਰਿਟਨ ਕਰ ਨਾ ਕੋਇ ਸਮਝਾਈਆ। ਕੂੜੀ ਕਿਰਿਆ ਲੱਗੇ ਵੱਟਾ, ਵਾਟ ਮੁਕੇ ਨਾ ਜਗਤ ਲੋਕਾਈਆ। ਜਿਨ੍ਹਾਂ ਨੂੰ ਜਗਤ ਜਹਾਨ ਕਰਦਾ ਠੱਠਾ, ਠਾਕਰ ਓਨ੍ਹਾਂ ਦਾ ਹੋਏ ਸਹਾਈਆ। ਗੁਰਮੁਖ ਓਸ ਸਾਹਿਬ ਦਾ ਪੱਠਾ, ਜਿਸ ਦਾ ਪਾਠ ਕਰ ਕੇ ਸਾਰੇ ਸ਼ੁਕਰ ਮਨਾਈਆ। ਸੋ ਸਾਹਿਬ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਜਿਸ ਕਾਰਨ ਭਗਤਾਂ ਦਾ ਕੀਤਾ ਇਕੱਠਾ, ਬਦੋ ਬਦੀ ਮੇਲ ਮਿਲਾਈਆ। ਇਹ ਹਨਵੰਤ ਦਾ ਰਾਮ ਦੇ ਚਰਨਾਂ ਵਿਚ ਪਹਿਲਾ ਟੱਪਾ, ਜੋ ਜ਼ਿਮੀਂ ਉਤੇ ਦਿਤਾ ਲਗਾਈਆ। ਰਾਮ ਮੁਖੋਂ ਕਹਿ ਕੇ ਅੱਛਾ, ਅੱਛੀ ਤਰਾ ਸਮਝਾਈਆ। ਉਹ ਪੁਰਖ ਅਕਾਲ ਵੇਖ ਸੱਚਾ, ਨਿਰਗੁਣ ਦਾਤਾ ਨੂਰ ਇਲਾਹੀਆ। ਜਿਸ ਦਾ ਮੈਂ ਵੀ ਇਕ ਬੱਚਾ, ਤਨ ਵਜੂਦ ਸੋਭਾ ਪਾਈਆ। ਉਸ ਦੀ ਆਦਿ ਜੁਗਾਦੀ ਸਤਾ, ਸਤਿ ਸਤਿ ਵਿਚ ਸਮਾਈਆ। ਕਲਜੁਗ ਖੇਲ ਵੇਖ ਰਤਾ, ਰਾਤੀਂ ਸੁੱਤਿਆਂ ਦਿਆਂ ਵਖਾਈਆ। ਰਾਮ ਸੁਣਾਈ ਇਕ ਕਥਾ, ਹਨਵੰਤ ਦਿਤਾ ਜਣਾਈਆ। ਰੱਖ ਕੇ ਤੀਰ ਕਮਾਨ ਭੱਥਾ, ਹੱਥ ਮੱਥੇ ਉਤੇ ਟਿਕਾਈਆ। ਹਨਵੰਤ ਵੇਖ ਭਗਤਾਂ ਦਾ ਜੱਥਾ, ਅੱਖ ਵਿਚੋਂ ਅੱਖ ਉਠਾਈਆ। ਹਨਵੰਤ ਵੇਖ ਕੇ ਹੱਸਾ, ਕੱਛਾਂ ਮਾਰ ਕੇ ਖ਼ੁਸ਼ੀ ਬਣਾਈਆ। ਪ੍ਰਭੂ ਕੀ ਖੇਲ ਪੁਰਖ ਸਮਰਥਾ, ਕੀ ਅਚਰਜ ਰਚਨ ਰਚਾਈਆ। ਨਿਰਗੁਣ ਜੋਤ ਵੇਖਿਆ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਰਾਮ ਕਿਹਾ ਆਪਣਾ ਨੇਤਰ ਵੇਖ ਪਟਾ, ਪਲਕ ਉਂਗਲਾਂ ਨਾਲ ਚੁਕਾਈਆ। ਹਨੂਵੰਤ ਤੱਕਿਆ ਧਰਤੀ ਦਾ ਉਹ ਇਕ ਹਿੱਸਾ, ਜਿਥੇ ਰਿਸ਼ੀ ਬਾਲਮੀਕ ਬਹਿ ਕੇ ਆਪਣਾ ਝਟ ਲੰਘਾਈਆ। ਇਹੋ ਦਿਨ ਤੇ ਇਹੋ ਥਿਤਾ, ਨਛੱਤਰ ਇਹੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਤਿੰਨ ਮਾਘ ਕਿਹਾ ਮੈਂ ਡਰਦਾ ਰਿਹਾ ਬੋਲ, ਬੋਲੀ ਬੋਲ ਸੁਣਾਈਆ। ਹਉਂ ਵਾਰੀ ਸਦਕੇ ਘੋਲ, ਘੋਲੀ ਘੋਲ ਘੁਮਾਈਆ। ਸੁਣਿਆ ਨਾਮ ਬਚਨ ਅਨਮੋਲ, ਅਨਮੁਲੜਾ ਦਿਤਾ ਜਣਾਈਆ। ਹਭ ਕਿਛ ਵਸਤ ਮੇਰੇ ਕੋਲ, ਦੇਂਦਿਆਂ ਤੋਟ ਰਹੇ ਨਾ ਰਾਈਆ। ਡੰਕਾ ਸ਼ਬਦ ਵਜਾ ਢੋਲ, ਡੌਰੂ ਇਕ ਉਠਾਈਆ। ਸਚ ਦਵਾਰਾ ਦੇਵਾਂ ਖੋਲ੍ਹ, ਦਰਵਾਜ਼ਾ ਬੰਦ ਨਾ ਕੋਇ ਕਰਾਈਆ। ਲੱਖ ਚੁਰਾਸੀ ਵਿਚੋਂ ਫੋਲ, ਵਸਤ ਅਮੋਲਕ ਇਕ ਟਿਕਾਈਆ। ਭਾਗ ਲਗਾ ਕੇ ਧਰਨੀ ਧੌਲ, ਧਰਮ ਦਵਾਰ ਸੋਭਾ ਪਾਈਆ। ਜਨ ਭਗਤ ਰਹੇ ਨਾ ਕੋਈ ਅਨਭੋਲ, ਸੁੱਤਿਆਂ ਲਵਾਂ ਉਠਾਈਆ। ਮਾਘ ਕਹੇ ਮੇਰੇ ਦਿਲ ਨੂੰ ਪੈਂਦਾ ਹੌਲ, ਕੀ ਹੌਲੀ ਹੌਲੀ ਕਾਰ ਕਮਾਈਆ। ਮੈਨੂੰ ਯਾਦ ਆ ਗਿਆ ਕੀ ਸੀਤਾ ਨਾਲ ਰਾਮ ਨੇ ਕੀਤਾ ਕੌਲ, ਇਕਰਾਰ ਆਪਣਾ ਆਪ ਬਣਾਈਆ। ਜਿਸ ਵੇਲੇ ਸਤਿ ਧਰਮ ਦਾ ਪਿਆ ਰੌਲ, ਰੌਲੇ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਤਿੰਨ ਮਾਘ ਕਹੇ ਮੈਂ ਕੀ ਵੇਖਿਆ ਸੀਤਾ ਸੁੱਤੀ, ਬਨਬਾਸ ਡੇਰਾ ਲਾਈਆ। ਉਹਦੀ ਆਹ ਨਿਕਲੀ ਉਚੀ, ਹੋਕਾ ਦੇ ਸੁਣਾਈਆ। ਆਪਣੀ ਹਿੱਕ ਤੇ ਮਾਰ ਕੇ ਮੁੱਕੀ, ਦਿਤੀ ਕੂਕ ਦੁਹਾਈਆ। ਅੱਭੜਵਾਹੀ ਉਠੀ, ਨੈਣਾਂ ਨੀਰ ਵਹਾਈਆ। ਹੋ ਕੇ ਪਿਠ ਭਾਰ ਪੁੱਠੀ, ਨੇਤਰ ਨੈਣ ਅੱਖ ਖੁਲ੍ਹਾਈਆ। ਐ ਪ੍ਰਭੂ ਮੈਂ ਕਲਜੁਗ ਵੇਖਿਆ ਤੇਰੇ ਨਾਲੋਂ ਸਭ ਦੀ ਧਾਰ ਟੁੱਟੀ, ਸਾਚਾ ਸੰਗ ਨਾ ਕੋਇ ਨਿਭਾਈਆ। ਗਾਨਾ ਰਿਹਾ ਕੋਇ ਨਾ ਗੁੱਟੀਂ, ਮੌਲੀ ਤੰਦ ਨਾ ਕੋਇ ਵਡਿਆਈਆ। ਸਚ ਦਵਾਰਿਉਂ ਸਭ ਨੂੰ ਮਿਲੀ ਛੁੱਟੀ, ਮਕਤਬ ਪੜ੍ਹਨ ਕੋਇ ਨਾ ਆਈਆ। ਤੇਰੀ ਆਤਮਾ ਤੈਥੋਂ ਰੁੱਸੀ, ਰੁੱਸੀ ਸਕੇ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ।

❋

❋

ਤਿੰਨ ਮਾਘ ਕਹੇ ਸੀਤਾ ਨੂੰ ਫੇਰ ਆ ਗਈ ਨੀਂਦ, ਅੱਖਾਂ ਵਿਚ ਸਮਾਈਆ। ਕੀ ਤੱਕੇ ਕੂੜ ਕੁੜਿਆਰ ਚੜ੍ਹੀ ਪੀਂਘ, ਹੁਲਾਰਾ ਇਕੋ ਇਕ ਵਖਾਈਆ। ਓਨੇ ਚਿਰ ਨੂੰ ਇਕ ਗਧਾ ਗਿਆ ਹੀਂਗ, ਆਪਣੀ ਆਵਾਜ਼ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ। ਤਿੰਨ ਮਾਘ ਕਹੇ ਸੀਤਾ ਨੂੰ ਤੀਜੀ ਵਾਰ ਫੇਰ ਆ ਗਿਆ ਆਲਸ, ਮੁਖ ਲਪੇਟ ਆਪਣੀ ਅੱਖ ਛੁਪਾਈਆ। ਕੀ ਤੱਕਿਆ ਸੁਫ਼ਨੇ ਦਾ ਰੂਪ ਉਹ ਖ਼ਾਲਸ, ਖ਼ਾਲਸ ਨੂਰ ਇਲਾਹੀਆ। ਜਾਂ ਸਮਝਿਆ ਸਭ ਦਾ ਉਹ ਸਾਲਸ, ਸਾਲਸੀ ਰਿਹਾ ਕਮਾਈਆ। ਸੀਤਾ ਦੀ ਲਾਹ ਕੇ ਆਲਸ, ਹੌਲੀ ਜਿਹੀ ਸੁਣਾਈਆ। ਓਹ ਵੇਖ ਕਲਜੁਗ ਜੀਵ ਹੋਏ ਰਾਕਸ਼, ਰਕਸ਼ਾ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਸੀਤਾ ਤੱਕੇ ਚਾਰੋਂ ਕੁੰਟ ਸਾਜ਼ਸ਼, ਸ਼ਰਅ ਵਿਚ ਲੜਾਈਆ। ਬਿਨਾ ਬਾਣਾਂ ਤੋਂ ਲੱਗੀ ਆਤਸ਼, ਅਗਨੀ ਅੱਗ ਨਾ ਕੋਇ ਬੁਝਾਈਆ। ਹੈਰਾਨ ਹੋ ਕੇ ਕਿਹਾ ਐ ਮੇਰੇ ਮਾਲਕ, ਰਾਮ ਦੇ ਰਾਮ ਤੇਰੀ ਦੁਹਾਈਆ। ਪੁਰਖ ਅਕਾਲ ਝਟ ਬਣ ਕੇ ਨਿੱਕਾ ਜਿਹਾ ਬਾਲਕ, ਉਂਗਲੀ ਇਸ਼ਾਰੇ ਨਾਲ ਵਖਾਈਆ। ਔਹ ਵੇਖ ਸੱਚੀ ਮੇਰੀ ਅਦਾਲਤ, ਜਿਥੇ ਬਹਿ ਕੇ ਹੁਕਮ ਵਰਤਾਈਆ। ਲੱਖ ਚੁਰਾਸੀ ਬਣ ਪ੍ਰਿਤਪਾਲਕ, ਸੇਵਕ ਹੋ ਕੇ ਸੇਵ ਕਮਾਈਆ। ਸਚ ਧਰਮ ਦਾ ਬਣ ਸੰਚਾਲਕ, ਜੁਗ ਜੁਗ ਵੇਖਾਂ ਚਾਈਂ ਚਾਈਂਆ। ਆਪਣਿਆਂ ਭਗਤਾਂ ਦਾ ਸਦਾ ਟਿੱਕਾ ਲਾਹਵਾਂ ਕਾਲਖ, ਕਿਲਵਿਖ ਪਾਪ ਗਵਾਈਆ। ਕੂੜੀ ਰਹੇ ਨਾ ਕੋਇ ਜਹਾਲਤ, ਮਮਤਾ ਮੋਹ ਮਿਟਾਈਆ। ਬਿਨਾਂ ਪੈਸਿਆਂ ਦੇ ਜ਼ਮਾਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਖੁਲ੍ਹਾਈਆ। ਤਿੰਨ ਮਾਘ ਕਹੇ ਸੀਤਾ ਵੇਖਿਆ ਅਜਬ ਨਜ਼ਾਰਾ, ਅੰਤਰ ਧਿਆਨ ਲਗਾਈਆ। ਫਿਰ ਰਾਮ ਨੂੰ ਕਰ ਨਿਮਸਕਾਰਾ, ਸੱਜੇ ਚਰਨ ਦਾ ਅੰਗੂਠਾ ਫੜ ਕੇ ਦਿਤਾ ਹਿਲਾਈਆ। ਨੇਤਰ ਨੀਰ ਵਹਾ ਕੇ ਧਾਰਾ, ਛਹਿਬਰ ਇਕ ਵਖਾਈਆ। ਉਠ ਰਾਮ ਮੇਰੇ ਪਿਆਰਾ, ਕੂਕ ਦਿਤੀ ਦੁਹਾਈਆ। ਰਾਮ ਉਠ ਵੇਖਿਆ ਕਿਉਂ ਕਰੇਂ ਗਿਰਿਆਜ਼ਾਰਾ, ਆਪਣਾ ਆਪ ਗਵਾਈਆ। ਸੀਤਾ ਕਿਹਾ ਮੈਂ ਵੇਖਿਆ ਖੇਲ ਅਪਾਰਾ, ਅਪਰੰਪਰ ਸਵਾਮੀ ਦਿਆਂ ਜਣਾਈਆ। ਸੁੱਤੀ ਨੂੰ ਹੋਇਆ ਇਸ਼ਾਰਾ, ਤਿੰਨ ਵਾਰ ਵਖਾਈਆ। ਕਲਜੁਗ ਦਾ ਦਿਸਿਆ ਕਿਨਾਰਾ, ਚਾਰੇ ਕੁੰਟ ਕੂੜ ਕੁੜਿਆਰ ਨਜ਼ਰੀ ਆਈਆ। ਸਭ ਨੂੰ ਵਿਸਰਿਆ ਕਰਤਾਰਾ, ਅਕਿਰਤਘਣ ਦਿਸੇ ਲੋਕਾਈਆ। ਐ ਪ੍ਰਭੂ ਮੈਥੋਂ ਤੇਰਾ ਵਿਛੋੜਾ ਨਾ ਜਾਏ ਸਹਾਰਾ, ਜੰਗਲ ਵਿਚ ਮੰਗਲ ਤੇਰੇ ਨਾਲ ਨਜ਼ਰੀ ਆਈਆ। ਕੀ ਫੇਰ ਵੀ ਆਵੇਂ ਦੁਬਾਰਾ, ਦੁਖੀਆਂ ਦਾ ਦਰਦ ਗਵਾਈਆ। ਰਾਮ ਕਿਹਾ ਸੀਤਾ, ਓਹ ਰਾਮ ਮੇਰਾ ਨਿਆਰਾ, ਜੋ ਹਰ ਘਟ ਵਸਿਆ ਲੱਖ ਚੁਰਾਸੀ ਵਿਚ ਸਮਾਈਆ। ਮੈਂ ਕਹਿੰਦਾ ਉਸ ਨੇ ਆਪਣਾ ਆਪ ਧਾਰਨਾ ਅਵਤਾਰਾ, ਜੋ ਦੋ ਚਾਰ ਦਾ ਲੇਖਾ ਦਏ ਮੁਕਾਈਆ। ਭਗਤਾਂ ਦਾ ਬਣੇ ਸਹਾਰਾ, ਸਾਚਾ ਸੰਗ ਬਣਾਈਆ। ਜਿਹੜਾ ਚਾਰ ਜੁਗ ਗੁਰ ਅਵਤਾਰਾਂ ਪੈਗ਼ੰਬਰਾਂ ਦੇ ਕੇ ਜਾਣਾ ਲਾਰਾ, ਉਹਨਾਂ ਦਾ ਲਹਿਣਾ ਓਹੋ ਮੁਕਾਈਆ। ਰਾਮ ਕਿਹਾ ਫੇਰ ਕਰ ਇਸ਼ਾਰਾ, ਪਿੱਛਾ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਤਿੰਨ ਮਾਘ ਕਹੇ ਮੈਨੂੰ ਦਿਸੇ ਪੁਰਾਣ ਸਕੰਦ, ਧਿਆਏ ਤੇਰਵਾਂ ਨਜ਼ਰੀ ਆਈਆ। ਜਿਸ ਵਿਚ ਸੋਹੰ ਲਿਖ ਕੇ ਛੰਦ, ਜੈ ਅੱਗੇ ਦਿਤੀ ਲਗਾਈਆ। ਦਰਮਿਆਨ ਵਿਚ ਖੜ੍ਹੀ ਕਰ ਕੇ ਕੰਧ, ਓਹਲਾ ਦਿਤਾ ਵਖਾਈਆ। ਵਿਸ਼ਨੂੰ ਪੁਰਾਣ ਕਿਹਾ ਜਿਸ ਵੇਲੇ ਆਵੇ ਸੂਰਾ ਸਰਬੰਗ, ਸਾਹਿਬ ਧੁਰਦਰਗਾਹੀਆ। ਜਨ ਭਗਤਾਂ ਪਾਏ ਠੰਡ, ਠੰਡਕ ਇਕ ਵਰਤਾਈਆ। ਦੁਸ਼ਟਾਂ

❋

❋

ਦੇਵੇ ਡੰਡ, ਡੰਡਾ ਨਾਮ ਹੱਥ ਉਠਾਈਆ। ਓਨ੍ਹਾਂ ਲਵੇ ਗੰਢ, ਜਿਨ੍ਹਾਂ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਤਿੰਨ ਮਾਘ ਕਹੇ ਪ੍ਰਭ ਲਾਉਂਦਾ ਜਾਏ ਪਾਬੰਦੀ, ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਨਾਲ ਕਰਦਾ ਜਾਏ ਸੰਧੀ, ਲਿਖਤ ਭਵਿਖਤ ਵੇਖ ਵਖਾਈਆ। ਕੂੜੀ ਕਿਰਿਆ ਮੇਟਦਾ ਜਾਏ ਗੰਦੀ, ਮਾਇਆ ਮਮਤਾ ਮੋਹ ਮਿਟਾਈਆ। ਤਿੰਨ ਮਾਘ ਕਹੇ ਮੈਨੂੰ ਇਕੋ ਗੱਲ ਲੱਗੀ ਚੰਗੀ, ਚੰਗੀ ਤਰ੍ਹਾਂ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਤਿੰਨ ਮਾਘ ਉਹ ਚੰਗੀ ਕਿਹੜੀ ਬਾਤ, ਪੜਦਾ ਦੇ ਉਠਾਈਆ। ਖੋਲ੍ਹ ਕੇ ਦੱਸ ਰਾਜ਼, ਭੇਵ ਰਹੇ ਨਾ ਰਾਈਆ। ਤਿੰਨ ਮਾਘ ਕਹੇ ਜਿਸ ਵੇਲੇ ਮੁਹੰਮਦ ਨੇ ਪਹਿਲੀ ਵਾਰ ਵੰਡੀ ਨਿਆਜ਼, ਮੁਰੀਦਾਂ ਦਿਤੀ ਵਖਾਈਆ। ਓਸ ਨੂੰ ਆਈ ਇਕ ਆਵਾਜ਼, ਹੁਕਮ ਧੁਰਦਰਗਾਹੀਆ। ਮੁਹੰਮਦ ਖੋਲ੍ਹ ਜਾਗ, ਆਲਸ ਨਿੰਦਰਾ ਗਵਾਈਆ। ਸਭ ਦਾ ਕਰ ਤਿਆਗ, ਇਕੋ ਧਿਆਨ ਰਖਾਈਆ। ਦੋ ਜਹਾਨ ਮੇਰਾ ਬਾਗ਼, ਲੱਖ ਚੁਰਾਸੀ ਗੁਲਸ਼ਨ ਇਕ ਮਹਿਕਾਈਆ। ਤੂੰ ਮੇਰਾ ਨਿੱਕਾ ਜਿਹਾ ਚਰਾਗ਼, ਦੀਵਾ ਦਿਤਾ ਟਿਕਾਈਆ। ਸੁਣਨਾ ਹੁਕਮ ਆਜ, ਤੈਨੂੰ ਦਿਆਂ ਸੁਣਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਜਿਸ ਦਾ ਆਦਿ ਜੁਗਾਦੀ ਰਾਜ, ਰਈਅਤ ਸਭ ਨੂੰ ਰਿਹਾ ਬਣਾਈਆ। ਮੁਹੰਮਦਾ ਤੱਕ ਜਿਸ ਦੇ ਸੀਸ ਉਤੇ ਤਾਜ, ਤਖ਼ਤ ਤਾਜ ਦਏ ਉਲਟਾਈਆ। ਉਸ ਨੇ ਬਦਲ ਦੇਣਾ ਰਿਵਾਜ, ਰਹਿਮਤ ਵਿਚ ਆਪਣਾ ਹੁਕਮ ਸੁਣਾਈਆ। ਤੁਹਾਨੂੰ ਹੋਣਾ ਪਏ ਮੁਹਤਾਜ, ਮੰਗਣਾ ਪਏ ਚਾਈਂ ਚਾਈਂਆ। ਮੁਹੰਮਦ ਕਿਹਾ ਐ ਖ਼ੁਦਾ ਕੀ ਦਿਤੀ ਆਵਾਜ਼, ਮੈਨੂੰ ਦੇ ਸਮਝਾਈਆ। ਪਰਵਰਦਿਗਾਰ ਕਿਹਾ ਪਹਿਲੋਂ ਕਰ ਆਦਾਬ, ਸਜਦਾ ਸੀਸ ਨਿਵਾਈਆ। ਆਹ ਵੇਖ ਮੇਰਾ ਹਿਸਾਬ, ਲੇਖਾ ਵੱਖੋ ਵੱਖ ਬਣਾਈਆ। ਪੁੱਠੀ ਸਿੱਧੀ ਕਰ ਕਿਤਾਬ, ਚਾਰੋਂ ਕੁੰਟ ਪੜ੍ਹਾਈਆ। ਮੁਹੰਮਦ ਹੋ ਗਿਆ ਲਾਜਵਾਬ, ਨਿਉਂ ਕੇ ਸੀਸ ਨਿਵਾਈਆ। ਪੁਰਖ ਅਕਾਲ ਮੁਖ਼ਾਤਬ ਹੋ ਕੇ ਦਿਤਾ ਖ਼ਤਾਬ, ਹੁਕਮ ਹੁਕਮ ਇਕ ਸੁਣਾਈਆ। ਔਹ ਵੇਖ ਨਾਨਕ ਦੀ ਰਬਾਬ, ਜੋ ਤੂੰ ਹੀ ਤੂੰ ਹੀ ਗਾਈਆ। ਮੁਹੰਮਦਾ ਨਿਆਜ਼ਾਂ ਦਾ ਕੀ ਸਵਾਦ, ਜਿੰਨਾਂ ਚਿਰ ਸਭ ਦਾ ਮਾਲਕ ਨਜ਼ਰ ਨਾ ਆਈਆ। ਇਹ ਇਸ਼ਾਰਾ ਦਿਤਾ ਵਿਚ ਬਗ਼ਦਾਦ, ਬਗ਼ਲੀਆਂ ਵਾਲੇ ਫਿਰਨ ਭੱਜਣ ਵਾਹੋ ਦਾਹੀਆ। ਕਰੇ ਨਾ ਕੋਈ ਇਮਦਾਦ, ਇਮਦਾਦੀ ਨਜ਼ਰ ਕੋਇ ਨਾ ਆਈਆ। ਜਿਧਰ ਵੇਖੇ ਉਧਰ ਬਰਬਾਦ, ਬਰਬਾਦੀ ਚਾਰੋਂ ਕੁੰਟ ਛਾਈਆ। ਪਰਵਰਦਿਗਾਰ ਆਪਣਾ ਵਜਾ ਕੇ ਇਕ ਨਾਦ, ਮੁਹੰਮਦ ਪੜਦਾ ਹੋਰ ਚੁਕਾਈਆ। ਜਾਂ ਵੇਖਿਆ ਸਦੀ ਚੌਧਵੀਂ ਨਾ ਕੋਈ ਸੰਤ ਨਾ ਕੋਈ ਸਾਧ, ਸੂਫ਼ੀ ਸੁਫ਼ਨੇ ਵਿਚ ਦਰਸ ਕੋਇ ਨਾ ਪਾਈਆ। ਮੁਹੰਮਦ ਕਵਲ ਚਰਨ ਕਰ ਅਦਾਬ, ਸੀਸ ਦਿਤਾ ਝੁਕਾਈਆ। ਸਾਹਿਬ ਤੇਰੇ ਹੱਥ ਵਾਗ, ਜਿਉਂ ਭਾਵੇ ਲੈਣੀ ਭਵਾਈਆ। ਉਹ ਵੀ ਦਿਨ ਸੀ ਤਿੰਨ ਮਾਘ, ਜਿਸ ਦੀ ਥਿਤ ਨਾ ਕਿਸੇ ਲਿਖਾਈਆ। ਸ੍ਰੀ ਭਗਵਾਨ ਕਿਹਾ ਮੁਹੰਮਦ ਔਹ ਵੇਖ ਹੰਸ ਵਿਚ ਕਾਗ, ਗੁਰਮੁਖ ਨਜ਼ਰੀ ਆਈਆ। ਓਨ੍ਹਾਂ ਦਾ ਧੋਣਾ ਦਾਗ਼, ਦੁਰਮਤ ਮੈਲ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਤਿੰਨ ਮਾਘ ਕਹੇ ਮੁਹੰਮਦ ਕੀ ਰਿਹਾ ਦੇਖ, ਦੀਖਿਆ ਵਿਚ ਲੋਕਾਈਆ। ਪ੍ਰਭ ਦਾ ਨਿਰਾਲਾ ਭੇਸ, ਭੇਖਾਧਾਰ ਰੁੜ੍ਹਾਈਆ। ਵਸ ਕੇ ਆਪਣੇ ਦੇਸ, ਦਿਸ਼ਾ ਰਿਹਾ ਬਦਲਾਈਆ। ਜੋ ਰਹੇ ਸਦਾ ਹਮੇਸ਼, ਨਿਰਗੁਣ ਨੂਰ ਇਲਾਹੀਆ। ਸਚ ਦਰ ਦਾ ਬਣ ਨਰੇਸ਼, ਨਰ ਨਰਾਇਣ ਅਖਵਾਈਆ। ਗੁਰ

❋

❋

ਅਵਤਾਰ ਪੈਗ਼ੰਬਰਾਂ ਲੈ ਕੇ ਭੇਟ, ਸਾਂਤਕ ਸਤਿ ਨਾ ਆਪਣਾ ਆਪ ਕਰਾਈਆ। ਸਭ ਨੂੰ ਕਰਨਾ ਪਏ ਓਸ ਦਾ ਵੇਟ, ਇੰਤਜਾਰੀ ਵਿਚ ਦੁਹਾਈਆ। ਜਿਸ ਦਾ ਧਰਮ ਦਾ ਹੋਣਾ ਗੇਟ, ਜਿਸ ਵਿਚ ਗੈਟ ਆਉਟ ਕਰੇ ਕੂੜ ਲੋਕਾਈਆ। ਰੂਪ ਹੋਣਾ ਏਕਾ ਏਕ, ਏਕੰਕਾਰ ਨੂਰ ਰੁਸ਼ਨਾਈਆ। ਸਾਨੂੰ ਸਭ ਨੂੰ ਉਸ ਦੇ ਅੱਗੇ ਹੋਣਾ ਪੈਣਾ ਪੇਸ਼, ਪੇਸ਼ਵਾ ਬਣ ਕੇ ਸੀਸ ਨਿਵਾਈਆ। ਝਗੜਾ ਰਹੇ ਨਾ ਮੁੱਲਾ ਸ਼ੇਖ਼, ਸ਼ੇਖੀ ਸਭ ਦੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਘਰ ਵਸਾਈਆ। ਤਿੰਨ ਮਾਘ ਕਹੇ ਮੇਰਾ ਨਹੀਂ ਕੋਈ ਚਾਰਾ, ਚਾਰੋਂ ਕੁੰਟ ਦੁਹਾਈਆ। ਇਹ ਖੇਲ ਹਰਿ ਨਿਰੰਕਾਰਾ, ਨਿਰਗੁਣ ਆਪ ਕਰਾਈਆ। ਕਲਜੁਗ ਦਾ ਅੰਤ ਕਿਨਾਰਾ, ਜਗਤ ਨਈਆ ਡਿਕਾ ਡੋਲੇ ਖਾਈਆ। ਸਾਚਾ ਦਿਸੇ ਨਾ ਕੋਇ ਗੁਰੂਦਵਾਰਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੇਣ ਦੁਹਾਈਆ। ਹਰਿ ਕੰਤ ਮਿਲੇ ਨਾ ਮੀਤ ਮੁਰਾਰਾ, ਆਤਮ ਸੇਜ ਨਾ ਕੋਇ ਸੁਹਾਈਆ। ਚਾਰੋਂ ਕੁੰਟ ਧੂੰਆਂਧਾਰਾ, ਅੰਧ ਅੰਧੇਰਾ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਲਾਰਾ, ਜੁਗ ਚੌਕੜੀ ਹੁਕਮ ਸੁਣਾਈਆ। ਕਲਜੁਗ ਅੰਤਮ ਨਿਰਗੁਣ ਧਾਰ ਲਏ ਅਵਤਾਰਾ, ਨਿਹਕਲੰਕ ਵੇਖ ਵਖਾਈਆ। ਜਨ ਭਗਤਾਂ ਲਏ ਸਹਾਰਾ, ਸਗਲਾ ਸੰਗ ਬਣਾਈਆ। ਪੂਰਬ ਲਹਿਣਾ ਚੁਕਾਏ ਉਧਾਰਾ, ਮਿਹਰ ਨਜ਼ਰ ਇਕ ਉਠਾਈਆ। ਆਵੇ ਓਸ ਤਟ ਕਿਨਾਰਾ, ਜਿਸ ਦਾ ਪੱਤਣ ਨਸ਼ਟ ਨਾ ਕੋਇ ਕਰਾਈਆ। ਉਹ ਭਗਤਾਂ ਦਾ ਦਵਾਰਾ, ਜਿਥੇ ਭਗਵਨ ਬਹਿ ਕੇ ਖ਼ੁਸ਼ੀ ਮਨਾਈਆ। ਸਚ ਦਾ ਅਖਾੜਾ, ਗੁਰਮੁਖ ਮਿਲ ਕੇ ਵੱਜੇ ਵਧਾਈਆ। ਭਾਗ ਲੱਗੇ ਜੰਗਲ ਵਿਚ ਉਜਾੜਾ, ਉਜੜੀ ਬਸਤੀ ਦਏ ਵਸਾਈਆ। ਜ਼ਿਮੀਂ ਅਸਮਾਨਾਂ ਮੇਟ ਕੇ ਪਾੜਾ, ਪੜਦਾ ਅੰਦਰੋਂ ਦਏ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਤਖ਼ਤ ਨਿਵਾਸੀ ਇਕੋ ਲਾੜਾ, ਲੱਖ ਚੁਰਾਸੀ ਲਾੜੀ ਆਪ ਪਰਨਾਈਆ। ਨਿਰਗੁਣ ਜੋਤ ਆਵੇ ਦੋਬਾਰਾ, ਦੋਹਰਾ ਖੇਲ ਖਿਲਾਈਆ। ਜਿਸ ਨੂੰ ਸਮਝੇ ਨਾ ਕੋਇ ਵਿਚ ਸੰਸਾਰਾ, ਪੜਦਾ ਸਕੇ ਨਾ ਕੋਇ ਚੁਕਾਈਆ। ਕਾਗਤ ਕਲਮ ਨਾ ਲਿਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਵਸਾਈਆ। ਤਿੰਨ ਮਾਘ ਕਹੇ ਸ੍ਰਿਸ਼ਟੀ ਦੀ ਤਿੰਨ ਦਿਨ ਮੁਨਿਆਦ, ਹੁਕਮ ਹੁਕਮ ਵਿਚ ਮਨਾਈਆ। ਜਿਸ ਵਿਚ ਉਜੜ ਕੇ ਫੇਰ ਹੋਏ ਆਬਾਦ, ਬਹੁਤੇ ਥੋੜ੍ਹੇ ਸਮਝ ਕਿਸੇ ਨਾ ਆਈਆ। ਸਤਿ ਧਰਮ ਦਾ ਕਰੇ ਰਾਜ, ਰਈਅਤ ਇਕ ਵਖਾਈਆ। ਇਹ ਅਨਡਿੱਠੜਾ ਕਾਜ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਜਨ ਭਗਤੋ ਖੋਲ੍ਹ ਕੇ ਜਾਗ, ਜਗਜੀਵਣ ਦਾਤਾ ਹੋਏ ਸਹਾਈਆ। ਇਹ ਧਰਨੀ ਦਾ ਭਾਗ, ਹਿੱਸਾ ਵੰਡ ਝੋਲੀ ਪਾਈਆ। ਫ਼ਰੀਦ ਨੌ ਦਿਨ ਏਥੇ ਜਗਾ ਕੇ ਗਿਆ ਚਰਾਗ, ਚਰਾਗਾਹਾਂ ਵਿਚ ਆਪਣਾ ਡੇਰਾ ਲਾਈਆ। ਅੰਤ ਝੌਂਪੜੀ ਨੂੰ ਲਾ ਕੇ ਆਗ, ਖ਼ਾਕ ਗਿਆ ਬਣਾਈਆ। ਦੇ ਕੇ ਉਚੀ ਬਾਂਗ, ਨਾਅਰਾ ਇਕ ਸੁਣਾਈਆ। ਜਿਸ ਵੇਲੇ ਵਰਤੇ ਸਵਾਂਗ, ਸਵਾਂਗੀ ਹੋ ਕੇ ਫੇਰਾ ਪਾਈਆ। ਮੈਂ ਵੀ ਤੇਰੀ ਰੱਖਣੀ ਤਾਂਘ, ਆਸਾ ਆਸਾ ਨਾਲ ਮਿਲਾਈਆ। ਰੋ ਕੇ ਨਿਕਲੀ ਚਾਂਗ, ਬਹੁੜੀ ਬਹੁੜੀ ਦੁਹਾਈਆ। ਝਟ ਨਿਰਗੁਣ ਸਰਗੁਣ ਨਜ਼ਰ ਆਇਆ ਹੱਥ ਵਿਚ ਫੜ ਕੇ ਡਾਂਗ, ਆਪਣਾ ਰੂਪ ਬਦਲਾਈਆ। ਫੇਰ ਝਟ ਆਪਣੀ ਦੋ ਹੱਥਾਂ ਉਤੇ ਚੁੱਕ ਕੇ ਟਾਂਗ, ਦਰਸ ਦਿਤਾ ਦਿਖਾਈਆ। ਬਣ ਸ਼ੁਦਾਈਆਂ ਵਾਂਗ, ਘੱਟੇ ਉਤੇ ਆਸਣ ਲਾਈਆ। ਕੰਨਾਂ ਵਿਚ ਉਂਗਲਾਂ ਪਾ ਕੇ ਦਿਤੀ ਬਾਂਗ, ਹੱਥ ਸੀਨੇ ਉਤੇ ਟਿਕਾਈਆ। ਉਨੇ ਚਿਰ ਨੂੰ ਨਿਕਲ ਕੇ ਆ ਗਿਆ ਨਾਗ, ਕਾਲਾ ਆਪਣੀ ਫਨ ਫੈਲਾਈਆ। ਉਹਦੇ ਗੱਲ ਵਿਚ ਸੀ ਇਕ ਦਾਗ਼, ਜੋ

❋

❋

ਲਾਲ ਚਮਕੇ ਨੂਰ ਰੁਸ਼ਨਾਈਆ। ਉਧਰੋਂ ਭੱਜਾ ਆ ਗਿਆ ਬਾਘ, ਆਪਣੀ ਤਬਕ ਲਗਾਈਆ। ਪ੍ਰਭੂ ਨੂੰ ਫੇਰ ਆ ਗਿਆ ਵੈਰਾਗ, ਫ਼ਰੀਦ ਦੇ ਅੱਗੇ ਹੋ ਕੇ ਆਪਣੇ ਅਥਰੂ ਦਿਤੇ ਵਹਾਈਆ। ਫ਼ਰੀਦਾ ਕੁਛ ਮੰਗ ਲੈ ਇਮਦਾਦ, ਦੇਣ ਵਾਲਾ ਤੇਰੇ ਦਰ ਤੇ ਆਈਆ। ਫ਼ਰੀਦ ਕਿਹਾ ਪ੍ਰਭੂ ਜੇ ਕਿਰਪਾ ਕਰਨੀ ਤੇ ਕਦੇ ਬਣਾਵੀਂ ਭਗਤਾਂ ਦਾ ਸਮਾਜ, ਇਹੋ ਮੇਰੀ ਮਨਸਾ ਦਏ ਦੁਹਾਈਆ। ਮੈਂ ਤੇਰੇ ਪਿੱਛੇ ਰੋਟੀ ਖਾਧੀ ਕਾਠ, ਪੁੱਠਾ ਆਪਣਾ ਆਪ ਲਟਕਾਈਆ। ਮੇਰੇ ਨੇਤਰ ਠੂੰਗ ਗਏ ਕਾਗ, ਨੈਣ ਨਾ ਕੋਇ ਚਮਕਾਈਆ। ਮੈਂ ਚਾਹੁੰਦਾ ਤੇਰੇ ਭਗਤਾਂ ਦਾ ਬੇੜਾ ਭਰੇ ਜਹਾਜ਼, ਪੱਤਨ ਇਕੋ ਸੋਭਾ ਪਾਈਆ। ਉਨੇ ਚਿਰ ਨੂੰ ਉਡ ਕੇ ਆ ਗਿਆ ਇਕ ਬਾਜ਼, ਆਪਣੇ ਪੰਖ ਹਿਲਾਈਆ। ਉਧਰੋਂ ਨੰਗਾ ਆ ਗਿਆ ਸਾਧ, ਨਾਅਰਾ ਅਲੱਖ ਅਲੱਖ ਸੁਣਾਈਆ। ਮਸਤਾਨਾ ਹੋ ਕੇ ਕਹੇ ਜੇ ਤੂੰ ਰੱਬ ਕੂੜ ਦਾ ਮੇਟੀਂ ਰਾਜ, ਕੂੜੀ ਰਾਜਾ ਪਰਜਾ ਰਹਿਣ ਕੋਇ ਨਾ ਪਾਈਆ। ਪ੍ਰਭੂ ਉਸੇ ਵੇਲੇ ਉਹਦੇ ਕੋਲ ਹੌਲੀ ਹੌਲੀ ਗਿਆ ਭਾਜ, ਸਾਧੂ ਨੂੰ ਫੜ ਕੇ ਦਿਤਾ ਹਿਲਾਈਆ। ਬੱਚੂ ਮੈਂ ਤੈਨੂੰ ਦੱਸਾਂ ਇਕ ਜਾਚ, ਸਹਿਜ ਨਾਲ ਸਮਝਾਈਆ। ਫੇਰ ਵੀ ਤੇਰਾ ਤਨ ਬਣਾਉਣਾ ਮਾਟੀ ਕਾਚ, ਤੱਤਾਂ ਨਾਲ ਵਡਿਆਈਆ। ਤੂੰ ਉਸ ਵੇਲੇ ਫੇਰ ਮੇਰੀ ਕਰੇਂ ਯਾਦ, ਆਸਾ ਇਕ ਰਖਾਈਆ। ਇਹੋ ਧਰਤੀ ਫੇਰ ਕਰਾਂ ਅਬਾਦ, ਇਹ ਮੇਰੀ ਬੇਪਰਵਾਹੀਆ। ਹੁਣ ਤੁਸੀਂ ਇਕ ਦੋ ਫੇਰ ਬਗ਼ੀਚਾ ਹੋਵੇ ਬਾਗ਼, ਗੁਰਮੁਖ ਸੋਹਣੇ ਨਜ਼ਰੀ ਆਈਆ। ਓਨੇ ਚਿਰ ਨੂੰ ਇਕ ਕਬਾਬੀ ਭੁੰਨ ਕੇ ਇਕ ਲੈ ਆਇਆ ਕਬਾਬ, ਸੀਖਾਂ ਉਤੇ ਟਿਕਾਈਆ। ਨਾਲੇ ਕਰਦਾ ਆਵੇ ਹਿਸਾਬ, ਲੇਖਾ ਉਂਗਲਾਂ ਉਤੇ ਬਣਾਈਆ। ਨੇੜੇ ਆ ਕੇ ਮਾਰੀ ਆਵਾਜ਼, ਸੌਦਾ ਜਗਤ ਹੱਟ ਵਿਕਾਈਆ। ਐਸ ਦਾ ਵੇਖੋ ਸਵਾਦ, ਰਸ ਰਸਨਾ ਨਾਲ ਚਖਾਈਆ। ਇਹ ਵਸਤ ਤੁਹਾਨੂੰ ਦਿਤੀ ਨਹੀਂ ਤੁਹਾਡੇ ਮਾਈ ਬਾਪ, ਜਿਹੜੀ ਤੁਹਾਨੂੰ ਦਿਤੀ ਖਵਾਈਆ। ਫ਼ਰੀਦ ਕਿਹਾ ਐ ਖ਼ੁਦਾਵੰਦ ਪਾਕ, ਇਹ ਕੌਣ ਏਥੇ ਆਈਆ। ਕੀ ਕੋਈ ਪੁਤਲਾ ਮਾਟੀ ਖ਼ਾਕ, ਜੋ ਸਾਨੂੰ ਰਿਹਾ ਡਰਾਈਆ। ਸ੍ਰੀ ਭਗਵਾਨ ਕਿਹਾ ਇਹ ਖੇਲ ਹੋਇਆ ਨਾਲ ਇਤਫ਼ਾਕ, ਇਤਫ਼ਾਕੀਆਂ ਕਾਰ ਕਮਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਇਹ ਕੂੜਿਆਂ ਸਾਧਾਂ ਸੰਤਾਂ ਦੀ ਜਾਚ, ਜੋ ਕਬਾਬ ਭੁੰਨ ਕੇ ਭੱਜੇ ਵਾਹੋ ਦਾਹੀਆ। ਇਨ੍ਹਾਂ ਦਾ ਮਮਤਾ ਦਾ ਪਾਠ, ਲੋਭ ਦੀ ਪੜ੍ਹਾਈਆ। ਫ਼ਰੀਦ ਕਿਹਾ ਪ੍ਰਭੂ ਤੇਰੀ ਕਿਹੜੀ ਕਿਤਾਬ, ਮੈਨੂੰ ਦੇ ਵਖਾਈਆ। ਸ੍ਰੀ ਭਗਵਨ ਕਿਹਾ ਉਹ ਜਗਤ ਤੋਂ ਵੱਖਰੀ ਲੁਗ਼ਾਤ, ਜਿਸ ਦਾ ਅੱਖਰ ਅੱਖਰ ਨਾ ਕੋਇ ਪਰਗਟਾਈਆ। ਜਿਸ ਵੇਲੇ ਮੈਂ ਤੇ ਮੇਰੇ ਭਗਤਾਂ ਦੀ ਸਾਂਝੀ ਹੋਈ ਜਾਤ, ਓਸ ਵੇਲੇ ਵਰਕਾ ਦਿਆਂ ਉਲਟਾਈਆ। ਤੂੰ ਮੇਰਾ ਮੈਂ ਤੇਰਾ ਇਹ ਸਭ ਤੋਂ ਨਿੱਕੀ ਤੇ ਸਭ ਤੋਂ ਵੱਡੀ ਮੇਰੀ ਬਾਤ, ਚਾਰ ਜੁਗ ਨਾ ਕਿਸੇ ਸਮਝਾਈਆ। ਫ਼ਰੀਦਾ ਸਭ ਨੇ ਪਾਉਣੀ ਵਫ਼ਾਤ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ। ਤਿੰਨ ਮਾਘ ਕਹੇ ਮੈਂ ਵੇਖਿਆ ਖੇਲ ਅਜੀਬ, ਨਿਰਾਲਾ ਨਜ਼ਰੀ ਆਈਆ। ਜੋ ਜੁਗ ਚੌਕੜੀ ਦਏ ਤਰਤੀਬ, ਸਿਲਸਲੇਵਾਰ ਚਲਾਈਆ। ਉਹ ਸਾਹਿਬ ਬਣ ਗ਼ਰੀਬ, ਜਨ ਭਗਤਾਂ ਡੇਰਾ ਲਾਈਆ। ਇਹ ਵੀ ਲੇਖਾ ਲਿਖਿਆ ਮੁਹੰਮਦ ਨੇ ਵਿਚ ਕੁਰਾਨ ਮਜੀਦ, ਮਜਬੂਰੀ ਨਾਲ ਸੁਣਾਈਆ। ਉਸ ਦੀ ਕਰੋ ਸਾਰੇ ਉਮੀਦ, ਜੋ ਅਮਲ ਅਮਨ ਦਾ ਮਾਲਕ ਇਕ ਅਖਵਾਈਆ। ਜਿਹੜੀ ਬਾਹਵਾਂ ਤੋਂ ਬਿਨਾਂ ਕਮੀਜ਼, ਅਲਫ਼ੀ ਨਾਉਂ ਧਰਾਈਆ। ਉਸ ਨੇ ਭਗਤਾਂ ਨੂੰ ਦੇਣੀ ਤਮੀਜ਼, ਮਰਨ ਤੋਂ ਪਹਿਲੋਂ ਆਪਣਾ ਪ੍ਰਭ ਲੈਣਾ ਮਨਾਈਆ।

❋

❋

ਬੇਸ਼ਕ ਇਹ ਧਾਰ ਬੜੀ ਬਾਰੀਕ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਨ੍ਹਾਂ ਦੇ ਅੰਦਰ ਦਏ ਤੌਫ਼ੀਕ਼, ਸਿਰ ਆਪਣਾ ਹੱਥ ਦਏ ਟਿਕਾਈਆ। ਉਹ ਮੂਰਖ ਮੁਗਧ ਸਮਝਣ ਠੀਕ, ਠਾਕਰ ਇਕੋ ਨਜ਼ਰੀ ਆਈਆ। ਜਿਨ੍ਹਾਂ ਦੀ ਆਪ ਕਰ ਕੇ ਜਾਏ ਤਸਦੀਕ, ਦੂਜੀ ਸ਼ਹਾਦਤ ਦੀ ਲੋੜ ਰਹੇ ਨਾ ਰਾਈਆ। ਜਨ ਭਗਤਾਂ ਭਗਤੀ ਵਾਲੀ ਪ੍ਰੀਤ, ਭਗਵਨ ਵਿਚ ਸਮਾਈਆ। ਗੁਰਮੁਖੋ ਧੰਨ ਭਾਗ ਤੁਸਾਂ ਮੈਨੂੰ ਇਥੇ ਦਾਖਲ ਕੀਤਾ ਬਿਨਾਂ ਫ਼ੀਸ, ਜੁਰਮਾਨਾ ਸ਼ਰਅ ਨਾ ਕੋਇ ਲਗਾਈਆ। ਮੈਂ ਤੁਹਾਨੂੰ ਦੇਣ ਆਇਆ ਅਸੀਸ, ਸ਼ੁਕਰ ਕਰ ਕੇ ਖ਼ੁਸ਼ੀ ਮਨਾਈਆ। ਯਾਦ ਕਰਿਓ ਬਿਨ ਤੁਹਾਡੇ ਦੁਨੀਆ ਵਿਚ ਆਉਣੀ ਨਹੀਂ ਪੀਸ, ਪੀਸ ਪੀਸ ਮਰੇ ਲੋਕਾਈਆ। ਤੁਸੀਂ ਮੇਰਾ ਖ਼ਜ਼ਾਨਾ ਤੇ ਮੈਂ ਤੁਹਾਡਾ ਖ਼ੀਸ, ਖ਼ਾਲੀ ਭੰਡਾਰੇ ਦਿਆਂ ਭਰਾਈਆ। ਤੁਹਾਡੀ ਕੋਈ ਨਾ ਕਰੇ ਰੀਸ, ਰਸਤੇ ਦਿਆਂ ਬਦਲਾਈਆ। ਜ਼ਰਾ ਥੋੜੀ ਜਿਹੀ ਵੱਟ ਲਉ ਚੀਸ, ਚਸ਼ਮੇ ਪ੍ਰੇਮ ਦੇ ਦਿਆਂ ਬਹਾਈਆ। ਝਗੜਾ ਰਹੇ ਨਾ ਹਸਤ ਕੀਟ, ਕੂੜ ਕੁਟੰਬ ਦਿਆਂ ਖਪਾਈਆ। ਸਭ ਦੀ ਸਾਫ਼ ਕਰ ਕੇ ਨੀਤ, ਨੀਤੀਵਾਨ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਵਖਾਈਆ। ਤਿੰਨ ਮਾਘ ਕਹੇ ਸਾਰੇ ਕਰਨ ਗੋਬਿੰਦਾ ਗੋਬਿੰਦਾ, ਗੋਬਿੰਦ ਤੇਰੀ ਸ਼ਰਨਾਈਆ। ਨਹਾ ਧੋ ਕੇ ਸਾਫ਼ ਕਰਦੇ ਪਿੰਡਾ, ਸ਼ੰਕਰ ਦੀ ਪਿੰਡੀ ਅੱਗੇ ਸੀਸ ਨਿਵਾਈਆ। ਹਰੀ ਓਮ ਤਤ ਸਤਿ ਬੋਲਦੇ ਵਾਂਗ ਬਿੰਡਾ, ਕੂਕ ਕੂਕ ਸੁਣਾਈਆ। ਸਾਫ਼ ਸੁਥਰੀਆਂ ਕਰ ਕੇ ਟਿੰਡਾਂ, ਹੱਥ ਸੀਸ ਉਤੇ ਟਿਕਾਈਆ। ਸੁਖ਼ਾਲੀਆਂ ਕਰ ਕੇ ਜਿੰਦਾਂ, ਜਗਤ ਮਾਇਆ ਮੋਹ ਵਿਚ ਹਲਕਾਈਆ। ਜਿੰਨਾਂ ਚਿਰ ਗੁਰਮੁਖੋ ਪ੍ਰਭ ਦੀ ਬਣੇ ਕੋਈ ਨਾ ਬਿੰਦਾ, ਬਿੰਦਰਾਬਨ ਵਾਲਾ ਹੋਏ ਨਾ ਕੋਇ ਸਹਾਈਆ। ਵੇਖੋ ਰੋਂਦਾ ਸੁਰਪਤ ਇੰਦਾ, ਨੇਤਰ ਨੈਣਾਂ ਛਹਿਬਰ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿੰਦਾ, ਕੂਕ ਕੂਕ ਸੁਣਾਈਆ। ਬਿਨ ਪ੍ਰਭੂ ਮੇਟੇ ਨਾ ਕੋਈ ਚਿੰਦਾ, ਚਿੰਤਾ ਦੁੱਖ ਨਾ ਕੋਇ ਗਵਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਭੰਡਾਰਾ ਦੇਂਦਾ, ਉਹ ਭਗਤਾਂ ਆਪ ਵਰਤਾਈਆ। ਜਨ ਭਗਤੋ ਤਿੰਨ ਮਾਘ ਕਹੇ ਮੈਂ ਤੁਹਾਨੂੰ ਦੇਣ ਆਇਆ ਨੇਂਦਾ, ਪਹਿਲੀ ਫੱਗਣ ਨਹੀਂ ਫੱਗਣ ਦੀ ਦੂਜੀ ਨਾਲ ਮਿਲਾਈਆ। ਜੋ ਜੁਗ ਚੌਕੜੀ ਰਿਹਾ ਵੇਂਹਦਾ, ਬਿਨ ਅੱਖਾਂ ਅੱਖ ਉਠਾਈਆ। ਹੁਣ ਤੁਹਾਡਾ ਮੁਕਾਉਣ ਲੱਗਾ ਪੈਂਡਾ, ਦੁਖੀਆਂ ਦਰਦ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਵਸਾਈਆ। ਤਿੰਨ ਮਾਘ ਕਹੇ ਇਕ ਵਖਾਈ ਪੁਸਤਕ, ਪ੍ਰਭ ਦਿਤੀ ਵਡਿਆਈਆ। ਜਿਸ ਦੇ ਵਿਚ ਭਗਤਾਂ ਦੀ ਉਸਤਤ, ਜਿਸ ਉਸਤਤ ਵਿਚੋਂ ਗੋਬਿੰਦ ਨੇ ਅਕਾਲ ਉਸਤਤ ਦਿਤੀ ਲਿਖਾਈਆ। ਓਥੇ ਸਭ ਦਾ ਸਾਂਝਾ ਇਕੋ ਮੁਰਸ਼ਦ, ਪੀਰਾਂ ਦਾ ਪੀਰ ਨਜ਼ਰੀ ਆਈਆ। ਜਿਸ ਦੀ ਸਾਰੇ ਕਰਦੇ ਉਲਫ਼ਤ, ਮਹਿੰਮਾ ਵਿਚ ਵਡਿਆਈਆ। ਓਸ ਨੂੰ ਦੁਨੀਆ ਨਾਲ ਮਿਲਣ ਦੀ ਕਦੇ ਨਹੀਂ ਮਿਲਦੀ ਫ਼ੁਰਸਤ, ਭਗਤਾਂ ਵਿਚੋਂ ਵਿਹਲਾ ਹੋ ਕੇ ਰਹਿਣ ਕਦੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਤਿੰਨ ਮਾਘ ਕਹੇ ਭਗਤੋ ਮੇਰੇ ਉਤੇ ਹੋ ਨਾ ਜਾਇਓ ਗ਼ੁੱਸੇ, ਬੇਨੰਤੀ ਦਿਆਂ ਸੁਣਾਈਆ। ਕਿਉਂ ਮੇਰੇ ਵਿਹਾਰ ਕਾਰਨ ਪ੍ਰਭ ਆਇਆ ਬਿਨਾ ਸੱਦੇ ਪੁਛੇ, ਆਪਣਾ ਫੇਰਾ ਪਾਈਆ। ਘਰ ਦੇ ਕੰਮ ਕਾਜ ਬਦਲੇ ਕੋਈ ਨਾ ਰੁੱਸੇ, ਤੁਹਾਡਾ ਹਰਜ ਨਾ ਕੋਇ ਕਰਾਈਆ। ਜਿਹੜੇ ਫੁੱਲ ਟਾਹਣੀਆਂ ਨਾਲੋਂ ਟੁੱਟੇ, ਉਹ ਆਪਣੀ ਝੋਲੀ ਪਾਈਆ। ਆਓ ਮੇਰੇ ਲਾਡਲੇ ਪੁੱਤੇ, ਬੱਚਿਓ ਗੋਦੀ ਵਿਚ ਉਠਾਈਆ। ਤੁਸੀਂ ਏਥੇ ਓਥੇ ਸਦਾ ਸੁੱਚੇ, ਦੁਰਮਤ ਮੈਲ ਕਰਾਂ ਸਫ਼ਾਈਆ। ਤੁਹਾਡੇ ਜਨਮ ਜਨਮ

❋

❋

ਦੇ ਪੈਂਡੇ ਮੁੱਕੇ, ਕਰਮ ਦਾ ਗੇੜ ਚੁਕਾਈਆ। ਮਾਤ ਗਰਭ ਨਾ ਹੋਣਾ ਉਲਟੇ ਰੁੱਖੇ, ਦਸ ਦਸ ਮਾਸ ਨਾ ਅਗਨ ਤਪਾਈਆ। ਤੁਸੀਂ ਓਸ ਦੀ ਸੇਜੇ ਸੁੱਤੇ, ਜਿਥੋਂ ਸੁਤਿਆਂ ਨਾ ਕੋਇ ਉਠਾਈਆ। ਹੁਣ ਰਹਿਣ ਨਹੀਂ ਦੇਣਾ ਲੁਕੇ, ਪੜਦੇ ਸਰਬ ਚੁਕਾਈਆ। ਸ਼ਾਮ ਨੂੰ ਚਾਰ ਵਜੇ ਜਾਣ ਲੱਗਿਆਂ ਪੈਰੀਂ ਪਾਉਂਣੇ ਕਿਸੇ ਨਹੀਂ ਜੁੱਤੇ, ਨੰਗੀ ਪੈਰੀਂ ਪੰਧ ਮੁਕਾਈਆ। ਫੇਰ ਸਾਰੇ ਇਕੱਠੇ ਰੱਖਿਓ ਇਕੋ ਗੁੱਠੇ, ਇਹ ਵੀ ਚਮਿਆਰ ਗਿਆ ਲਿਖਾਈਆ। ਨੌ ਜੋੜੇ ਵਿਚੋਂ ਕਰ ਦਿਓ ਪੁੱਠੇ, ਹੱਥਾਂ ਦੀ ਸੇਵ ਕਮਾਈਆ। ਜਿਸ ਦੇ ਬੁੱਲ੍ਹੇ ਸ਼ਾਹ ਨੇ ਪ੍ਰੇਮ ਨਜ਼ਾਰੇ ਲੁੱਟੇ, ਉਹ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠ ਵਜੇ ਰਾਤ ਨੂੰ ਸਭ ਨੇ ਚਿੱਟੇ ਤੰਦ ਬੰਨ੍ਹਣੇ ਨਾਲ ਗੁੱਟੇ, ਗਾਨਾ ਸਗਨ ਵਾਲਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਤਿੰਨ ਮਾਘ ਕਹੇ ਕੀ ਰਾਤੀਂ ਸੁੱਤੇ ਸਾਰੇ ਆਪਣੇ ਕਾਇਆ ਮੰਦਰ, ਆਸਣ ਖੂਬ ਸਜਾਈਆ। ਸਚ ਦੱਸਣਾ ਜਿਸ ਨੂੰ ਹੁਕਮ ਮਿਲਿਆ ਸ਼ਬਦ ਵਿਚ ਅੱਜ ਕਿਸ ਦੇ ਘਰ ਹੋਣਾ ਲੰਗਰ, ਉਠ ਕੇ ਦੇਣਾ ਸਮਝਾਈਆ। ਭਾਗ ਲਗਾਏ ਓਸ ਅੰਦਰ, ਜਿਸ ਘਰ ਕਰੇ ਰੁਸ਼ਨਾਈਆ। ਪਿਆਰਾ ਸਿੰਘ ਤੇਰਾ ਨੌ ਛਟਾਂਕ ਗੁੜ ਆਵੇ ਵੰਡਣ, ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਲਏ ਅੰਗੜਾਈਆ। ਤਿੰਨ ਮਾਘ ਕਹੇ ਪ੍ਰਭੂ ਹੁਣ ਦੇ ਦੇ ਛੁੱਟੀ, ਆਪਣੀ ਦਇਆ ਕਮਾਈਆ। ਕਿਤੇ ਸੰਗਤ ਨਾ ਹੋਵੇ ਭੁੱਖੀ, ਧਿਆਨ ਰੋਟੀ ਵੱਲ ਰਖਾਈਆ। ਮੈਂ ਵੇਖਾਂ ਓਨ੍ਹਾਂ ਮੁਖੀਂ, ਜੋ ਤੇਰਾ ਢੋਲਾ ਗਾਈਆ। ਸਦਾ ਰਹਿਣ ਸੁਖੀ, ਮੇਰੀ ਆਸਾ ਮੰਗ ਮੰਗਾਈਆ। ਅੰਦਰ ਵੜ ਕੇ ਪੁਛੀਂ, ਸੁੱਤਿਆਂ ਆਪ ਜਗਾਈਆ। ਜਨ ਭਗਤੋ ਤੁਹਾਡੀ ਆਤਮਾ ਰਹੇ ਨਾ ਰੁੱਸੀ, ਰਸਤੇ ਜਾਂਦਿਆਂ ਕੁਛ ਹੋਰ ਲੇਖਾ ਦੇਣਾ ਬਣਾਈਆ। ਢਾਈ ਗਜ਼ ਦੀ ਇਕ ਮੁੰਜ ਦੀ ਨਾਲ ਰੱਖਣੀ ਰੱਸੀ, ਦੀਦਾਰ ਸਿੰਘ ਲੈ ਕੇ ਆਈਆ। ਰਾਤ ਦੇ ਨੌ ਵਜੇ ਇਕ ਵੇਰਾਂ ਜਾਣਾ ਪੈਣਾ ਉਤੇ ਧੁੱਸੀ, ਵੇਖਿਓ ਠੰਡ ਤੋਂ ਡਰਦਿਆਂ ਕਿਸੇ ਪੱਲਾ ਨਾ ਲੈਣਾ ਛੁਡਾਈਆ। ਓਥੇ ਸਭ ਨੇ ਆਪਣੀਆਂ ਬੰਦ ਕਰਨੀਆਂ ਦੋਵੇਂ ਮੁੱਠੀ, ਫੇਰ ਕੰਨਾਂ ਉਤੇ ਟਿਕਾਈਆ। ਬਾਹਰੋਂ ਜ਼ੋਰ ਨਾਲ ਲੈਣਾ ਘੁੱਟੀ, ਅੰਦਰ ਪ੍ਰਭ ਦਾ ਧਿਆਨ ਲਗਾਈਆ। ਤੁਹਾਡਾ ਸਤਿਗੁਰ ਪੈਰੀਂ ਪਾ ਨਾਲ ਨਾ ਜਾਵੇ ਜੁੱਤੀ, ਨੰਗੀ ਪੈਰੀਂ ਤੁਹਾਡੀ ਸੇਵ ਕਮਾਈਆ। ਗੁਰਮੁਖ ਸਵਾਣੀ ਕੋਈ ਨਾ ਹੋਵੇ ਦੁਖੀ, ਦੁਖੀਆਂ ਦਰਦ ਵੰਡਾਈਆ। ਜਿਹੜਾ ਥੱਕ ਗਿਆ ਓਸ ਗੁਰਮੁਖ ਨੂੰ ਹੱਥਾਂ ਉਤੇ ਜਾਵੇ ਚੁੱਕੀ, ਆਪਣੀ ਖ਼ੁਸ਼ੀ ਬਣਾਈਆ। ਫੇਰ ਗੁਰਸਿਖੋ ਗੁਰਮੁਖੋ ਸਾਚੇ ਸੰਤੋ ਸਾਚੇ ਭਗਤੋ ਤੁਸਾਂ ਜ਼ਰੂਰ ਵੱਡੇ ਛੋਟੇ ਪ੍ਰਭ ਦੀ ਪਿਠ ਉਤੇ ਮਾਰਨੀ ਇਕ ਇਕ ਮੁੱਕੀ, ਜ਼ੋਰ ਨਾਲ ਲਗਾਈਆ। ਫੇਰ ਮੈਂ ਕਹਵਾਂ ਅੱਜ ਮੈਨੂੰ ਹੋਈ ਖ਼ੁਸ਼ੀ, ਗੋਬਿੰਦ ਦਾ ਲੇਖ ਚੁਕਾਈਆ। ਖੇਲ ਕਰਨਾ ਵੇਲੇ ਉਸੀ, ਧੂੜੀ ਟਿੱਕੇ ਮਸਤਕ ਸਭ ਨੇ ਲੈਣੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਕਾਰਨ ਆਇਆ ਉਹ ਕਰ ਕੇ ਦਏ ਵਖਾਈਆ। ਤਿੰਨ ਮਾਘ ਕਹੇ ਜਨ ਭਗਤੋ ਨਾਲ ਪਾਣੀ ਦਾ ਰੱਖਿਓ ਗਲਾਸ, ਤੇਜ ਭਾਨ ਹੱਥ ਫੜਾਈਆ। ਅੰਦਰੋਂ ਪੂਰਾ ਰੱਖਿਓ ਵਿਸ਼ਵਾਸ, ਭਰਮ ਰਹੇ ਨਾ ਰਾਈਆ। ਵੇਲਾ ਹੋਣਾ ਰਾਤ, ਰੋਸ਼ਨ ਚੰਦ ਚਮਕਾਈਆ। ਗੁਰਮੁਖ ਲੇਖਾ ਲਿਖਣਾ ਕਲਮ ਦਵਾਤ, ਸ਼ਹਾਦਤ ਦੇਣੀ ਭੁਗਤਾਈਆ। ਜਿਸ ਵੇਲੇ ਵੱਜੇ ਸਚ ਆਵਾਜ਼, ਪ੍ਰੇਮ ਨਾਲ ਸੁਣਾਈਆ। ਫੇਰ ਜੈਕਾਰਾ ਲਾਉਣਾ ਸਭ ਨੇ ਤੂੰ ਹੀ ਸਾਡਾ ਬਾਪ, ਤੂੰ ਹੀ ਪਿਤਾ ਮਾਈਆ। ਤੂੰ ਹੀ ਰਸੂਲ ਪਾਕ, ਤੂੰ ਹੀ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਾਣੀ ਦਾ ਗਲਾਸ ਠੰਡਾ ਹੋਵੇ ਸੀਤ, ਠਰਿਆ ਨਜ਼ਰੀ ਆਈਆ। ਭਗਤੋ ਫੇਰ ਮੰਨਾਂ ਤੁਹਾਡੀ ਮੇਰੇ ਨਾਲ ਪ੍ਰੀਤ, ਮੇਰੇ ਸਿਰ ਵਿਚ ਦੇਣਾ ਉਲਟਾਈਆ। ਇਹ ਵੱਖਰੀ ਚਲਾਉਣੀ ਰੀਤ, ਅੱਗੇ ਤੋਂ ਭਗਤਾਂ ਨੂੰ ਭਗਤੀ ਕਰਨ ਵਿਚ ਦੁੱਖ ਵਿਚ ਮਾਰਨੀ ਨਾ ਪਏ ਚੀਕ, ਹਾਹਾਕਾਰ ਨਾ ਕੋਇ ਸੁਣਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਗੀਤ, ਆਪਣਾ ਪੈਂਡਾ ਲੈਣ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਤਿੰਨ ਮਾਘ ਕਹੇ ਮੈਂ ਵੀ ਆਵਾਂ ਓਸ ਵੇਲੇ ਚੁੱਪ, ਆਪਣਾ ਆਪ ਛੁਪਾਈਆ। ਖੇਲ ਵੇਖਾਂ ਲੁਕ, ਨੇਤਰ ਅੱਖ ਉਠਾਈਆ। ਕੀ ਕਰਦੇ ਪ੍ਰਭ ਦੇ ਸੁਤ, ਦਰ ਸਾਚੇ ਵੱਜੇ ਵਧਾਈਆ। ਕਰਨੀ ਦਾ ਕਰਤਾ ਹੋਵੇ ਖ਼ੁਸ਼, ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਧਾਰੋਂ ਆਪੇ ਉਠ, ਆਪਣੀ ਕਰਨੀ ਕਾਰ ਕਮਾਈਆ।

ਇਹ ਦੌਰਾ ਨਹੀਂ ਭਗਤਾਂ ਦਾ ਦਾਇਰਾ, ਦਾਰੋਮਦਾਰ ਆਪਣੇ ਉਤੇ ਰਖਾਈਆ। ਪ੍ਰਭੂ ਪ੍ਰੇਮ ਪ੍ਰੀਤੀ ਦੀ ਕਰਨ ਆਇਆ ਸੈਰਾ, ਸੈਰਗਾਹ ਗੁਰਮੁਖ ਨਜ਼ਰੀ ਆਈਆ। ਜਿਹੜਾ ਗੋਬਿੰਦ ਨੂੰ ਇਸ਼ਨਾਨ ਕਰਾਉਂਦਾ ਸੀ ਮਹਿਰਾ, ਉਹ ਜੋਗਿੰਦਰ ਸਿੰਘ ਟਾਟਿਉਂ ਪਕੜ ਮੰਗਾਈਆ। ਜਿਸ ਨੇ ਸਭ ਦੀ ਵੇਖਣੀ ਲਹਿਰਾ, ਲਹਿਰ ਆਪਣੀ ਇਕ ਉਠਾਈਆ। ਜਿਸ ਨੇ ਮਾਣ ਦਿਤਾ ਬਾਬੂਪੁਰ ਇਕ ਸ਼ਹਿਰਾ, ਉਹ ਗਲੀਆਂ ਦੇ ਕੱਖਾਂ ਦਏ ਤਰਾਈਆ। ਜਿਸ ਨੇ ਭਗਵਨ ਨਾਲ ਕੀਤਾ ਕਹਿਰਾ, ਉਹ ਬੱਧਕ ਗਲੇ ਲਗਾਈਆ। ਜਿਸ ਨੇ ਭਗਤਾਂ ਦਾ ਦੇਣਾ ਪਹਿਰਾ, ਸੇਵਕ ਹੋ ਕੇ ਸੇਵ ਕਮਾਈਆ। ਉਹ ਪ੍ਰਭੂ ਗੰਭੀਰ ਗਹਿਰਾ, ਗਵਰ ਇਕ ਵਡਿਆਈਆ। ਸੋ ਹੋਣ ਲੱਗਾ ਜਾਹਰਾ, ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਜਨ ਭਗਤੋ ਏਸ ਨੂੰ ਸਮਝਣਾ ਨਹੀਂ ਕੋਈ ਖ਼ਰਚ, ਹਿਸਾਬ ਵਿਚ ਨਾ ਕੋਇ ਲਗਾਈਆ। ਮੈਂ ਤੁਹਾਡਾ ਦਰਸ਼ਨ ਕਰ ਕੇ ਜਾਵਾਂ ਪਰਚ, ਖਾਣ ਪੀਣ ਦੀ ਲੋੜ ਰਹੇ ਨਾ ਰਾਈਆ। ਗੁਰਮੁਖ ਸਿੰਘ ਰਾਤ ਨੂੰ ਬੈਠਣਾ ਉਤੇ ਫ਼ਰਸ਼, ਥਲੇ ਚਟਾਈ ਨਾ ਕੋਇ ਰਖਾਈਆ। ਸੁਰਜੀਤ ਸਿੰਘ ਨੇ ਰੱਖਣਾ ਰਾਤ ਨੂੰ ਵਰਤ, ਛੋਟਾ ਬੱਚਾ ਨਾਲ ਮਿਲਾਈਆ। ਜਿਸ ਕਾਰਨ ਆਇਆ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਜੇ ਤੁਹਾਡਾ ਮੇਰਾ ਰਹਿ ਗਿਆ ਫ਼ਰਕ, ਫ਼ਿਰਕੇ ਕੌਣ ਗਵਾਈਆ। ਜਿਹੜੀ ਗੋਬਿੰਦ ਦੀ ਸ਼ਰਤ, ਸ਼ਰਤੀਆ ਪੂਰ ਕਰਾਈਆ। ਪ੍ਰਭੂ ਬਣ ਮਰਦਾਨਾ ਮਰਦ, ਮੱਦਦ ਵਿਚ ਹੋਏ ਸਹਾਈਆ। ਭਾਵੇਂ ਹੁਣ ਤੇ ਮੇਲਾ ਸਿੰਘ ਤੁਸਾਂ ਨਹੀਂ ਕੀਤੀ ਅਰਜ਼, ਪਿਛਲਾ ਲੇਖਾ ਪਹਾੜੀ ਵਾਲਾ ਭੁੱਲ ਕਦੇ ਨਾ ਜਾਈਆ। ਤੁਹਾਡੇ ਨਾਲੋਂ ਮੈਨੂੰ ਬਹੁਤੀ ਗ਼ਰਜ਼, ਜੋ ਗ਼ਰੀਬ ਨਿਮਾਣਾ ਬਣ ਕੇ ਲੇਖਾ ਘਰ ਘਰ ਰਿਹਾ ਮੁਕਾਈਆ। ਸਭ ਦੀ ਸਿੱਧੀ ਕਰ ਕੇ ਨਰਦ, ਪਾਸਾ ਦੇਣਾ ਬਦਲਾਈਆ। ਨਾਮ ਪ੍ਰੇਮ ਦੀ ਦੇ ਕੇ ਜ਼ਰਬ, ਅੰਕੜੇ ਦੇਣੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਜਨ ਭਗਤੋ ਕਿਤੇ ਚਿੰਤਾ ਨਾ ਕਰ ਲਿਓ ਦਿਤਾ ਭਾੜਾ, ਰਾਜਾ ਰਾਣਾ ਰਹਿਣ ਕੋਇ ਨਾ ਪਾਈਆ। ਚਾਰ ਜੁਗ ਦਾ ਪਿਛਲਾ ਮੇਰਾ ਇਹ ਵਿਹਾਰਾ, ਜਿਸ ਦਾ ਲੇਖਾ ਰਿਹਾ ਮੁਕਾਈਆ। ਗ਼ਰੀਬ ਹੋ ਕੇ ਮੰਗਾਂ

❋

❋

ਤੁਹਾਡਾ ਵਾੜਾ, ਝੋਲੀ ਆਪਣੀ ਅੱਗੇ ਡਾਹੀਆ। ਬੇਸ਼ਕ ਮੈਂ ਧੁਰ ਦਾ ਲਾੜਾ, ਤੁਹਾਡੇ ਅੱਗੇ ਚਲੇ ਨਾ ਕੋਇ ਚਤੁਰਾਈਆ। ਜੇ ਮੇਰੇ ਸਾਥ ਨਾ ਹੁੰਦਾ ਮੇਰਾ ਰਵਦਾਸ ਚਮਾਰਾ, ਤੁਹਾਡੀ ਲਿਖਤ ਨਾ ਕੋਇ ਬਣਾਈਆ। ਮੈਂ ਕੋਈ ਫਿਰਦਾ ਨਹੀਂ ਆਵਾਰਾ, ਬਿਨਾ ਕਾਰਜ ਤੋਂ ਕਦਮ ਨਾ ਕੋਇ ਉਠਾਈਆ। ਗੁਰਮੁਖੋ ਰਾਵੀ ਉਤੇ ਇਕ ਵੇਰਾਂ ਫਿਰ ਜਾਣਾ ਪਊ ਦੋਬਾਰਾ, ਜਿਹੜਾ ਨਾ ਚਲ ਸਕੇ ਉਸ ਨੂੰ ਕੰਧਿਆਂ ਉਤੇ ਟਿਕਾਈਆ। ਵੇਖਿਓ ਦੁੱਖ ਨਾ ਮੰਨਿਓ ਚਿੱਕੜ ਗਾਰਾ, ਗ਼ਰੀਬਾਂ ਦਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਓਥੇ ਅਰਜ਼ ਕਰਨ ਦੀ ਕਿਹੜੀ ਲੋੜ, ਜੋ ਗਲਵਕੜੀ ਰਿਹਾ ਪਾਈਆ। ਬੱਚਿਓ ਵਿਛੜਿਆਂ ਨੂੰ ਰਿਹਾ ਜੋੜ, ਡੁਬਦਿਆਂ ਪਾਰ ਲੰਘਾਈਆ। ਜੇ ਤੁਸੀਂ ਨਾ ਨਿਭਾ ਸਕੋ ਤੇ ਮੈਂ ਨਿਭਾਵਾਂ ਤੋੜ, ਸਦ ਆਪਣੇ ਨਾਲ ਲਗਾਈਆ। ਤੁਹਾਡਾ ਪ੍ਰੇਮ ਮੈਂ ਖਾਵਾਂ ਭੋਰ ਭੋਰ, ਆਪਣਾ ਸਿਦਕ ਬਣਾਈਆ। ਤੁਸੀਂ ਕੁਛ ਹੋਰ ਨਹੀਂ ਤੇ ਮੈਂ ਨਹੀਂ ਕੋਈ ਹੋਰ, ਹਰਿ ਕਾ ਰੂਪ ਨਜ਼ਰੀ ਆਈਆ। ਬੇਸ਼ਕ ਮੈਂ ਸ੍ਰਿਸ਼ਟੀ ਦਾ ਚੋਰ, ਸ਼ਾਹ ਸੁਲਤਾਨ ਫੜ ਸਕੇ ਕੋਇ ਨਾ ਰਾਈਆ। ਪਰ ਤੁਹਾਡੀ ਆਪਣੇ ਹੱਥ ਵਿਚ ਰੱਖ ਕੇ ਡੋਰ, ਹੁਲਾਰਾ ਆਪਣਾ ਨਾਮ ਲਗਾਈਆ। ਜੇ ਅੱਜ ਹੁਕਮ ਨਾਲ ਦਿਓ ਮੋੜ, ਫਿਰ ਵੀ ਮੁੜ ਨਾ ਵਾਪਸ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਪ੍ਰਭੂ ਅੱਗੇ ਕਿਉਂ ਬੇਨੰਤੀਆਂ ਕਰਨ ਅਰਦਾਸੇ, ਗਲ ਵਿਚ ਪੱਲੂ ਪਾਈਆ। ਜਿਨ੍ਹਾਂ ਆਪਣੇ ਭੇਟ ਕਰ ਦਿੱਤੇ ਸਵਾਸੇ, ਸਵਾਰਥ ਜਗਤ ਨਾ ਕੋਇ ਰਖਾਈਆ। ਓਨ੍ਹਾਂ ਦੀ ਸਦਾ ਪੂਰੀ ਕਰ ਕੇ ਆਸੇ, ਆਹਿਸਤਾ ਆਹਿਸਤਾ ਵੇਖ ਵਖਾਈਆ। ਅਜੇ ਤੇ ਗੁਰਮੁਖੋ ਤੁਹਾਡੇ ਹੱਥਾਂ ਵਿਚ ਫੇਰ ਫੜਾਉਣੇ ਗੰਡਾਸੇ, ਜਿਹੜੇ ਆਪਣੇ ਬਦਨ ਉਤੇ ਲਗਵਾਈਆ। ਆਪਣੇ ਕੱਪੜੇ ਰੱਖਣੇ ਪਾਟੇ, ਤੁਹਾਨੂੰ ਚਿੱਟੇ ਦੇਣੇ ਪਹਿਨਾਈਆ। ਆਪਣਿਆਂ ਪੈਰਾਂ ਹੇਠਾਂ ਵਛਾ ਕੇ ਕਾਂਟੇ, ਤੁਹਾਨੂੰ ਹੱਥਾਂ ਉਤੇ ਤੁਰਾਈਆ। ਤੁਸਾਂ ਸੌਣਾ ਉਪਰ ਖਾਟੇ, ਆਪ ਫ਼ਰਸ਼ ਉਤੇ ਡੇਰਾ ਲਾਈਆ। ਤੁਸਾਂ ਛਕਣਾ ਵਿਚ ਬਾਟੇ, ਆਪ ਹੱਥਾਂ ਉਤੇ ਖਾਈਆ। ਕਿਉਂ ਤੁਸੀਂ ਮੇਰੇ ਨਿੱਕੇ ਜਿਹੇ ਕਾਕੇ, ਪਾਲਣਾ ਪੋਸਣਾ ਮੇਰੇ ਜ਼ੁੰਮੇ ਵਿਚ ਆਈਆ। ਕਿਸੇ ਨੂੰ ਕੁੱਛੜ ਤੇ ਕਿਸੇ ਨੂੰ ਚੁਕਾਂ ਢਾਕੇ, ਕਿਸੇ ਨੂੰ ਕੰਧਿਆਂ ਉਤੇ ਟਿਕਾਈਆ। ਕਿਸੇ ਨੂੰ ਉਂਗਲ ਲਾ ਕੇ ਚਲਾਂ ਸਾਥੇ, ਕਿਸੇ ਨੂੰ ਗੋਦ ਵਿਚ ਬਹਾਈਆ। ਕਿਸੇ ਦੇ ਅੰਦਰ ਕਰਕੇ ਵਾਸੇ, ਕਿਸੇ ਦੇ ਮਸਤਕ ਨੂਰ ਕਰਾਂ ਰੁਸ਼ਨਾਈਆ। ਫੇਰ ਕਹਵਾਂ ਸਾਰੇ ਆਓ ਮੇਰੇ ਪਾਸੇ, ਲੜੀ ਲੜੀ ਨਾਲ ਜੁੜਾਈਆ ਇਹੋ ਜਿਹੇ ਗੁਰਮੁਖ ਹੋਣੇ ਥੋੜ੍ਹੇ ਬਹੁਤੇ ਨਹੀਂ ਖ਼ਾਸੇ, ਖ਼ਾਲਸ ਆਪਣੇ ਰੰਗ ਰੰਗਾਈਆ। ਗੁਰਮੁਖੋ ਸਭ ਦੇ ਵਿਛੜ ਜਾਂਦੇ ਮਾਪੇ, ਪਿਤਾ ਪੁਰਖ ਅਕਾਲ ਵਿਸਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਵਸਾਈਆ। ਗੁਰ੍ਰਮੁਖੋ ਸਭ ਨੂੰ ਘਰ ਦੀ ਘਿਰਨਾ, ਘਰ ਘਰ ਰਹੀ ਸਤਾਈਆ। ਐਵੇਂ ਸਤਿਗੁਰ ਨਾਲ ਕਾਹਨੂੰ ਫਿਰਨਾ, ਆਪਣਾ ਕੰਮ ਗਵਾਈਆ। ਏਸ ਦਾ ਅਗਲੇ ਸਾਲ ਕਰਨਾ ਨਿਰਨਾ, ਨਿਰਵੈਰ ਹੋ ਕੇ ਦੇਣਾ ਜਣਾਈਆ। ਅੰਮ੍ਰਿਤ ਮੇਘ ਬਰਸਾਉਣਾ ਕਿਰਨਾ, ਬੂੰਦ ਸਵਾਂਤੀ ਇਕ ਚੁਆਈਆ। ਜਗਤ ਫਿਰਨਾ ਵਾਂਗ ਹਿਰਨਾ, ਸੁਗੰਧੀ ਹੱਥ ਕਿਸੇ ਨਾ ਆਈਆ। ਕੋਟਾਂ ਵਿਚੋਂ ਜਨ ਭਗਤ ਵਿਰਲੇ ਮਿਲਣਾ, ਜਿਸ ਦਾ ਮੇਲਾ ਆਪ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਪੱਥਰ ਪਾਹਨ ਸਿਲ ਨਾ, ਸਤਿ ਸਰੂਪ ਨਿਰਗੁਣ ਜੋਤ ਨਜ਼ਰੀ ਆਈਆ।

❋

❋