ਪੁਸਤਕਾਲਾਭਾਗ ੨੦

੩ ਮਾਘ ਸ਼ਹਿਨਸ਼ਾਹੀ ਸੰਮਤ ੩ ਬਾਊਪੁਰ ਬਾਹਰ ਜ਼ਿਲਾ ਗੁਰਦਾਸਪੁਰ

ਵੇਖੋ ਆਇਆ ਭਗਤਾਂ ਦਾ ਕੈਦੀ, ਹੱਥਕੜੀ ਹੱਥ ਲਗਾਈਆ। ਜਿਹੜੀ ਕੀਤੀ ਖੇਲ ਬਾਬਰ ਨਾਨਕ ਨਾਲ ਬੇਦੀ, ਵੇਦ ਸ਼ਾਸਤਰ ਦੇਵੇ ਨਾ ਕੋਇ ਗਵਾਹੀਆ। ਅਬਿਨਾਸ਼ੀ ਕਰਤਾ ਸਭ ਦਾ ਬਣ ਕੇ ਭੇਦੀ, ਭੇਵ ਆਪਣਾ ਰਿਹਾ ਖੁਲ੍ਹਾਈਆ। ਜਿਹੜੀ ਖੇਲ ਅਠਾਈ ਪੋਹ ਖੇਡੀ, ਹਰਿ ਸੰਗਤ ਵਿਚ ਸੁਣਾਈਆ। ਉਹਦਾ ਭੁਗਤਾਣ ਕੀਤਾ ਨਾਲ ਤੇਜ਼ੀ, ਬਹੁਤੀ ਦੇਰ ਨਾ ਕੋਇ ਲਗਾਈਆ। ਜਿਸ ਦਾ ਅਵਰ ਨਾ ਕੋਇ ਲੇਖੀ, ਲੇਖਾ ਲਿਖ ਨਾ ਕੋਇ ਸਮਝਾਈਆ। ਜਨ ਭਗਤੋ ਤੁਹਾਡਾ ਬੱਧਾ ਹੁਣ ਨਾ ਹੋਵੇ ਪਰਦੇਸੀ, ਸਦਾ ਤੁਹਾਡੇ ਵਿਚ ਮੁਲਜ਼ਮ ਦੀ ਰਹੀ ਨਾ ਕੋਈ ਸ਼ੇਖ਼ੀ, ਸ਼ਨਾਖ਼ਤ ਆਪਣੀ ਸਭ ਨੂੰ ਰਿਹਾ ਕਰਾਈਆ। ਇਹ ਯਾਦ ਰਖਿਓ ਪ੍ਰੇਮ ਵਾਲੀ ਨੇਕੀ, ਆਪਣਾ ਆਪ ਦਿਤਾ ਮਿਟਾਈਆ। ਤੁਹਾਨੂੰ ਲਾੜੀ ਮੌਤ ਨਾ ਵਿਆਹਵੇ ਧਰਮ ਰਾਏ ਦੀ ਬੇਟੀ, ਪ੍ਰਭ ਦਾ ਬੇਟਾ ਹਰਿ ਸ਼ਬਦ ਲਏ ਪਰਨਾਈਆ। ਅੱਜ ਸਭ ਨੇ ਰਾਤ ਨੂੰ ਘਰ ਘਰ ਬਿਸਤਰੇ ਨਵੇਂ ਕਢਣੇ ਜਿਹੜੇ ਬੰਦ ਕੀਤੇ ਵਿਚ ਪੇਟੀ, ਸੋਹਣੇ ਗੁਰਮੁਖਾਂ ਹੇਠ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਭੁਗਤਾਈਆ। ਗੁਰਮੁਖੋ ਵੇਖੋ ਆਇਆ ਬੱਧਾ, ਡੋਰੀ ਭਗਤਾਂ ਹੱਥ ਫੜਾਈਆ। ਕਿਸੇ ਨੂੰ ਦਿਤਾ ਨਹੀਂ ਕੋਈ ਸੱਦਾ, ਸੱਦ ਕੇ ਆਪਣੀ ਖੇਲ ਖਿਲਾਈਆ। ਕਿਸੇ ਤੇ ਭਾਰ ਨਹੀਂ ਕੋਈ ਦੱਬਾ, ਬੋਝ ਆਪਣੇ ਸਿਰ ਉਠਾਈਆ। ਫੇਰ ਨਾ ਕਿਹੋ ਕਿਉਂ ਧੋਖਾ ਦੇਨਾ ਰੱਬਾ, ਧੋਖੇ ਵਾਲਾ ਝਗੜਾ ਦਿਤਾ ਗਵਾਈਆ। ਕੁਛ ਕੌਲ ਇਕਰਾਰ ਹਰਿ ਗੋਬਿੰਦ ਨਾਲ ਸੁਲਖਣੀ ਚੱਬਾ, ਚੰਗੀ ਤਰ੍ਹਾਂ ਦ੍ਰਿੜਾਈਆ। ਜਿਸ ਨੂੰ ਸਾਹਿਬ ਸਤਿਗੁਰ ਲੱਭਾ, ਭਾਈ ਗੁਰਦਾਸ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਖਿਲਾਈਆ। ਅਠਾਈ ਪੋਹ ਕਹੇ ਮੁਲਜ਼ਮ ਦਾ ਚਲੇ ਨਾ ਕੋਇ ਜ਼ੋਰ, ਹੱਥੀਂ ਬੱਧਾ ਨਜ਼ਰੀ ਆਈਆ। ਜਿਧਰ ਮਰਜ਼ੀ ਲਓ ਤੋਰ, ਆਪਣਾ ਹੁਕਮ ਸੁਣਾਈਆ। ਭਾਵੇਂ ਅੰਧੇਰੇ ਰੱਖੋ ਘੋਰ, ਡੂੰਘੀ ਡੱਲ ਸੁਟਾਈਆ। ਭਾਵੇਂ ਚਾੜ੍ਹੋ ਉਪਰ ਘੋੜ, ਆਸਣ ਸਚ ਸਜਾਈਆ। ਭਾਵੇਂ ਬੰਨ੍ਹੋ ਨਾਲ ਬੋਹੜ, ਰਾਤੀ ਦਿਓ ਸਜ਼ਾਈਆ। ਇਹ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਚੋਰ, ਬਿਨਾ ਭਗਤਾਂ ਹੱਥ ਕਿਸੇ ਨਾ ਆਈਆ। ਜੇ ਤੁਹਾਡਾ ਕਾਰਜ ਜਾਵੇ ਸੌਰ, ਆਪਣੀ ਇੱਛਾ ਪੂਰੀ ਲੈਣੀ ਕਰਾਈਆ। ਜ਼ਰਾ ਵੇਖੋ ਨਾਲ ਤੱਕ ਕੇ ਗ਼ੌਰ, ਇਹ ਓਹੋ ਸ਼ਹਿਨਸ਼ਾਹ ਜਿਸ ਨੂੰ ਸੱਚੇ ਪਾਤਸ਼ਾਹ ਕਹਿ ਕੇ ਸੀਸ ਨਿਵਾਈਆ। ਕੀ ਲੱਭੋ ਓਹੋ ਬ੍ਰਾਹਮਣ ਗੌੜ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਜਿਸ ਦੇ ਚੜ੍ਹੇ ਕੋਈ ਨਾ ਪੌੜ, ਮਹੱਲ ਅਟਲ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਜਨ ਭਗਤੋ ਜਿਸ ਦੇ ਉਤੇ ਮੁਕੱਦਮਾ ਹੋਇਆ ਦਾਅਵਾ, ਦਾਅਵੇਦਾਰ ਅਖਵਾਈਆ। ਉਹਦੀਆਂ ਬੱਧੀਆਂ ਵੇਖੋ ਬਾਂਹਵਾਂ, ਭਗਤ ਦਾ ਲੇਖ ਨਾ ਕਦੇ ਬਦਲਾਈਆ। ਉਸ ਨੂੰ ਉਸੇ ਵੇਲੇ ਚੁੱਕ ਕੇ ਗੋਦੀ ਵਾਂਗ ਮਾਂਵਾਂ, ਜਨਮ ਕਰਮ ਦਾ ਲੇਖਾ ਦਿਤਾ ਬਦਲਾਈਆ। ਆਪਣਾ ਪੂਰਾ ਕਰਨ ਵਾਸਤੇ ਨਾਂਵਾਂ, ਭਗਤ ਦਵਾਰਿਉਂ ਬਾਹਰ ਆ ਕੇ ਤੁਹਾਡੇ ਦਰ ਤੇ ਮੰਗ ਮੰਗਾਈਆ। ਆਪਣਾ ਕੇਸ ਭੁਗਤਾ ਕੇ ਜਾਵਾਂ, ਜਿਸ ਦੀ ਇਕੋ ਦਸਮੇਸ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਈਆ। ਗੁਰਮੁਖੋ ਵੇਖੋ ਲੱਗੀ ਹੱਥਕੜੀ, ਰੱਸੀ ਘੁੱਟ ਕੇ ਦਿਤੀ ਬੰਧਾਈਆ। ਕਿਤੇ ਕਹਿ ਨਾ ਦਿਓ ਏਸ ਨੂੰ ਏਨੀ ਸਜ਼ਾ ਬੜੀ, ਰਾਤ ਨੂੰ ਮੁੱਕੀਆਂ ਨਾਲ ਕੁੱਟ ਕੇ

❋

❋

ਆਪਣਾ ਗ਼ੁੱਸਾ ਲੈਣਾ ਮਿਟਾਈਆ। ਹੱਥੀ ਬੱਧਾ ਕਰੇ ਕੋਈ ਨਾ ਅੜੀ, ਚੁਪ ਚਾਪ ਹੋ ਕੇ ਆਪਣੀ ਖ਼ੁਸ਼ੀ ਬਣਾਈਆ। ਥੱਲੇ ਵਿਛੌਣੀ ਨਹੀਂ ਕੋਈ ਦੱਰੀ, ਸਿੰਘਾਸਣ ਨਜ਼ਰ ਕੋਇ ਨਾ ਆਈਆ। ਜਿਹੜਾ ਖ਼ੁਦਾ ਜੁਗ ਚੌਕੜੀ ਬਣਦਾ ਰਿਹਾ ਸ਼ਰਈ, ਸ਼ਰਅ ਵਿਚ ਦੁਨੀਆ ਦਿਤੀ ਲੜਾਈਆ। ਉਸ ਦੀ ਤੁਸਾਂ ਪੌਣੀ ਸਹੀ, ਸਹੀ ਸਚ ਦੇਣੀ ਜਣਾਈਆ। ਇਕ ਨਾਲ ਰਾਤ ਨੂੰ ਰੱਖਿਓ ਕਹੀ, ਮੋਢੇ ਉਤੇ ਟਿਕਾਈਆ। ਕੁਛ ਹੋਰ ਨਾਲ ਲੈ ਜਾਇਓ ਦਹੀ, ਕਟੋਰਾ ਹੱਥ ਉਠਾਈਆ। ਇਕ ਲਿਖਣ ਵਾਲੀ ਨਾਲ ਲੈ ਜਾਇਓ ਵਹੀ, ਜਿਸ ਦਾ ਖਾਤਾ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਭੁਗਤਾਈਆ। ਜਨ ਭਗਤ ਕਹਿਣ ਇਸ ਨੂੰ ਲੱਭਦੇ ਰਹੇ ਇਹ ਬਣਿਆ ਰਿਹਾ ਨੂਰੀ, ਹੱਥ ਕਿਸੇ ਨਾ ਆਈਆ। ਅੱਜ ਏਸ ਦੀ ਸਜ਼ਾ ਕਰੋ ਪੂਰੀ, ਅੱਗੇ ਭੁੱਲ ਕਦੇ ਨਾ ਜਾਈਆ। ਸਾਰੇ ਗ਼ੁੱਸੇ ਵਿਚ ਵੱਟੋ ਘੂਰੀ, ਅੱਖਾਂ ਲਾਲ ਕੱਢ ਡਰਾਈਆ। ਕਿਉਂ ਨਾ ਸਾਨੂੰ ਰੰਗਣ ਚਾੜ੍ਹੀ ਗੂੜ੍ਹੀ, ਜੁਗ ਜੁਗ ਤੇਰੀ ਸੇਵ ਕਮਾਈਆ। ਬਣੇ ਰਹੇ ਮੂਰਖ ਮੂੜ੍ਹੀ, ਬੁੱਧੀ ਬਿਬੇਕ ਨਾ ਕੋਇ ਬਣਾਈਆ। ਕਿਉਂ ਨਹੀਂ ਦਿਤੀ ਚਰਨ ਧੂੜੀ, ਆਪਣਾ ਆਪ ਜਣਾਈਆ। ਅੱਜ ਵੇਖੀਂ ਰਾਤ ਨੂੰ ਤੇਰੀ ਕਿਸ ਤਰ੍ਹਾਂ ਠਾਰਦੇ ਜੂੜੀ, ਅਸੀਂ ਵੀ ਜਟਾ ਜੂਟ ਪਿਛਲੇ ਨਜ਼ਰੀ ਆਈਆ। ਤੇਰੀ ਲਾਹ ਦੇਣੀ ਗ਼ਰੂਰੀ, ਮਾਣ ਰਹੇ ਨਾ ਕੋਇ ਵਡਿਆਈਆ। ਮਨਾ ਕੇ ਛੱਡਾਂਗੇ ਅੱਗੇ ਭਗਤਾਂ ਦੀ ਕਰ ਮਸ਼ਹੂਰੀ, ਜਨ ਭਗਤਾਂ ਦਾ ਢੋਲਾ ਗਾਈਆ। ਆਪਣੀ ਮੰਜ਼ਲ ਨਾ ਰੱਖ ਦੂਰੀ, ਨੇੜ ਨੇੜਾ ਦਰਸ ਦਿਖਾਈਆ। ਬਥੇਰੀ ਗੋਪੀਆਂ ਤੋਂ ਖਾਧੀ ਚੂਰੀ , ਕ੍ਰਿਸ਼ਨ ਬਣ ਕੇ ਆਪਣੀ ਰਾਸ ਰਚਾਈਆ। ਭੋਗ ਲਾਉਂਦਾ ਰਿਹੋਂ ਖੀਰ ਪੂੜੀ, ਭੱਲਿਆਂ ਨਾਲ ਮਠਿਆਈਆ। ਜਨ ਭਗਤ ਕਹਿਣ ਅੱਜ ਇਹਨੂੰ ਬੰਨ੍ਹੋ ਜਿਸ ਅੰਦਰ ਹੋਵੇ ਤੂੜੀ, ਖਾਣ ਪੀਣ ਨੂੰ ਹੱਥ ਕੁਛ ਨਾ ਆਈਆ। ਫਿਰ ਆਪੇ ਛੁਡਾਏ ਸਾਡੀ ਕਿਰਿਆ ਕੂੜੀ, ਕੁਕਰਮਾਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਰੱਸੀ ਕਹੇ ਵੇਖੋ ਨੀ ਮੈਂ ਬੱਧਾ ਸਖ਼ੀ ਸੁਲਤਾਨ, ਜੋ ਸੂਰਬੀਰ ਅਖਵਾਈਆ। ਜੋ ਕਹਿੰਦਾ ਸੀਤਾ ਦਾ ਰਾਮ, ਸੁਰਤੀ ਸਤਿ ਪਰਨਾਈਆ। ਜੋ ਬਣਦਾ ਰਿਹਾ ਘਨਈਆ ਕਾਹਨ, ਮੁਕੰਦ ਮਨੋਹਰ ਲਖਮੀ ਨਰਾਇਣ ਆਪਣਾ ਵੇਸ ਵਟਾਈਆ। ਜੋ ਮੂਸਾ ਈਸਾ ਮੁਹੰਮਦ ਸੁਣਾਉਂਦਾ ਰਿਹਾ ਗਾਨ, ਕਲਮਾ ਇਕ ਉਪਜਾਈਆ। ਜੋ ਨਾਨਕ ਗੋਬਿੰਦ ਦੇਂਦਾ ਰਿਹਾ ਫ਼ਰਮਾਨ, ਸਚ ਸੰਦੇਸਾ ਨਾਮ ਦ੍ਰਿੜਾਈਆ। ਆਪ ਲੁਕਿਆ ਰਿਹਾ ਸ੍ਰੀ ਭਗਵਾਨ, ਪੜਦੇ ਵਿਚ ਆਪਣਾ ਆਪ ਛੁਪਾਈਆ। ਕਲਜੁਗ ਅੰਤ ਬਣਨ ਲੱਗਾ ਪਰਧਾਨ, ਭੇਵ ਅਭੇਦ ਖੁਲ੍ਹਾਈਆ। ਭਗਤ ਉਠਾਏ ਆਣ, ਸੁਰਤੀ ਸੁਰਤ ਖੁਲ੍ਹਾਈਆ। ਜੋਧੇ ਸੂਰਬੀਰਾਂ ਕੀਤਾ ਧਿਆਨ, ਆਪਣੀ ਅੱਖ ਪਲਟਾਈਆ। ਜਿੰਨਾਂ ਚਿਰ ਸਾਂਝਾ ਨਾ ਕਰੇ ਗਿਆਨ, ਆਤਮ ਪਰਮਾਤਮ ਰਾਗ ਅਲਾਹੀਆ। ਓਨਾਂ ਚਿਰ ਇਹਨੂੰ ਪਰਗਟ ਹੋਣ ਨਾ ਦਿਓ ਵਿਚ ਮੈਦਾਨ, ਇਕ ਇੱਕਲਾ ਆਪਣਾ ਢੋਲਾ ਨਾ ਕੋਇ ਸੁਣਾਈਆ। ਸਾਰੇ ਘੇਰੇ ਵਿਚ ਲੈ ਲਓ ਦਰਮਿਆਨ, ਦਰ ਦਰਵਾਜ਼ਾ ਨਜ਼ਰ ਕੋਇ ਨਾ ਆਈਆ। ਪਿਛਲਿਆਂ ਭਗਤਾਂ ਕਿਹਾ ਸੁਣੋ ਲਾ ਕਰ ਕਾਨ, ਕਬੀਰਾ ਡੰਕ ਵਜਾਈਆ। ਗੁਰਮੁਖੋ ਪ੍ਰਭੂ ਬੜਾ ਸ਼ੈਤਾਨ, ਸ਼ਰਅ ਵਿਚ ਸਭ ਨੂੰ ਰਿਹਾ ਭਵਾਈਆ। ਜੁਗ ਚੌਕੜੀ ਆਵੇ ਵਿਚ ਜਹਾਨ, ਨਿਤ ਨਵਿਤ ਵੇਸ ਵਟਾਈਆ। ਜੇ ਮੇਰਾ ਬਚਨ ਜਾਓ ਮਾਨ, ਸਭ ਨੂੰ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਕਬੀਰ ਕਿਹਾ ਭਗਤੋ ਉਹ ਬੜਾ ਜ਼ਿੱਦੀ,

❋

❋

ਤਰਸ ਨਾ ਕਦੇ ਕਮਾਈਆ। ਮੈਥੋਂ ਸਿਖ ਲਓ ਬਿਧੀ, ਸਹਿਜੇ ਦਿਆਂ ਸਮਝਾਈਆ। ਕਿਤੇ ਬਣੇ ਨਾ ਰਿਹੋ ਗੀਦੀ, ਸਿਰ ਗੋਡਿਆਂ ਵਿਚ ਲੁਕਾਈਆ। ਪ੍ਰਭ ਨੂੰ ਮਿਲਿਓ ਸਿੱਧੇ ਦੀਦੀਂ, ਅੱਖ ਅੱਖ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਜਨ ਭਗਤੋ ਹੋਰ ਸੁਣੋ ਤਰੀਕਾ, ਤੁਹਾਨੂੰ ਦਿਆਂ ਜਣਾਈਆ। ਜਿਸ ਦਾ ਖੇਲ ਨੀਕਨ ਨੀਕਾ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਉਸ ਦਾ ਬਣ ਜਾਇਓ ਆਪ ਵਸੀਕਾ, ਲਿਖਣਹਾਰ ਆਪ ਹੋ ਜਾਈਆ। ਜਿਹੜਾ ਪਿੱਛੇ ਵੇਲਾ ਬੀਤਾ, ਬੀਤੀ ਕਹਾਣੀ ਦੇਣੀ ਸੁਣਾਈਆ। ਤੇਰੀਆਂ ਰੱਖਦੇ ਰਹੇ ਉਡੀਕਾਂ, ਨਿਜ ਨੇਤਰ ਅੱਖ ਖੁਲ੍ਹਾਈਆ। ਪਿਛੇ ਚਾਰ ਜੁਗ ਦੁੱਖ ਦੇਂਦਾ ਰਿਹੋਂ ਵਾਂਗ ਸ਼ਰੀਕਾਂ, ਅਗਨੀ ਜਲ ਵਿਚ ਡੁਬਾਈਆ। ਹੁਣ ਬਣ ਜਾ ਸਿੱਧਾ ਮੀਤਾ, ਮਿਤਰ ਇਕ ਅਖਵਾਈਆ। ਨਹੀਂ ਤੇ ਭੁਗਤਣਾ ਪਊ ਆਪਣਾ ਕੀਤਾ, ਗੁਰਮੁਖਾਂ ਆਪਣੀ ਹੱਥਕੜੀ ਲਈ ਲਗਾਈਆ। ਅੱਗੇ ਲੁੱਕ ਗਿਉਂ ਗੋਬਿੰਦ ਨਾਲ ਲੈ ਕੇ ਵਿਚ ਅੰਗੀਠਾ, ਹੁਣ ਲੁਕਣ ਦੀ ਲੋੜ ਰਹੇ ਨਾ ਰਾਈਆ। ਤੂੰ ਮਾਲਕ ਹਰ ਘਟ ਜੀਅ ਕਾ, ਜੀਵਣ ਜੁਗਤ ਤੇਰੀ ਵਡਿਆਈਆ। ਤੇਰਾ ਝਗੜਾ ਨਹੀਂ ਕੋਈ ਸਾਢੇ ਤਿੰਨ ਹੱਥ ਸੀਂ ਕਾ, ਰਵਿਦਾਸ ਚਮਾਰਾ ਦਏ ਗਵਾਹੀਆ। ਗੁਰ ਅਵਤਾਰ ਪੈਗ਼ੰਬਰ ਮਦਦੀ ਨਹੀਂ ਕੋਈ ਭਤੀਜਾ, ਤੇਰਾ ਸਾਕ ਸੱਜਣ ਨਜ਼ਰ ਕੋਇ ਨਾ ਆਈਆ। ਜਿਹੜੇ ਮੇਰੀਆਂ ਕਰਦੇ ਰੀਝਾਂ, ਅੱਜ ਓਨ੍ਹਾਂ ਹੱਥਕੜੀ ਲਈ ਲਗਾਈਆ। ਕੀ ਪੱਕਾ ਖਾਵੇਂ ਸੀਧਾ, ਕਿ ਰੁੱਖੀ ਖਾ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਜਨ ਭਗਤ ਕਹਿਣ ਥੋੜ੍ਹਾ ਇਹਨੂੰ ਅੰਦਰ ਖਿਚੋ, ਅੱਗੇ ਲਓ ਲੰਘਾਈਆ। ਜਿੰਨਾਂ ਚਿਰ ਆਪਣਾ ਭੇਤ ਨਾ ਦੱਸੇ ਵਿਚੋਂ, ਹੱਥਕੜੀ ਨਾ ਕੋਇ ਖੁਲ੍ਹਾਈਆ। ਸੋਹਣਾ ਸੱਚਾ ਲੇਖ ਲਿਖੋ, ਲਿਖਤ ਵਾਲੀ ਗਵਾਹੀਆ। ਗੁਰਮੁਖੋ ਨਾਲੇ ਮਰਿਆਦਾ ਸਿੱਖੋ, ਭੁੱਲਿਆਂ ਸਭ ਨੂੰ ਮਿਲੇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਦਏ ਵਡਿਆਈਆ। ਜਨ ਭਗਤ ਕਹਿਣ ਇਹਨੂੰ ਅੰਦਰ ਲਵੋ ਵਾੜ, ਸਰਦਲ ਪਾਰ ਕਰਾਈਆ। ਫੜਿਆ ਵਿਚੋਂ ਉਜਾੜ, ਆਵਾਰਾ ਫਿਰਦਾ ਨਜ਼ਰੀ ਆਈਆ। ਰਾਤ ਨੂੰ ਮੁੱਕੀਆਂ ਮਾਰੋ ਝਾੜ ਝਾੜ, ਜ਼ੋਰ ਨਾਲ ਲਗਾਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰਾਂ ਦਾ ਲੇਖਾ ਮੁਕਾਇਆ ਸਤਾਰਾਂ ਹਾੜ੍ਹ, ਬਚਿਆ ਰਹਿਣ ਕੋਇ ਨਾ ਪਾਈਆ। ਅੱਜ ਏਸ ਦੀ ਕੁੱਟੋ ਨਾੜ ਨਾੜ, ਆਪਣੀ ਖ਼ੁਸ਼ੀ ਬਣਾਈਆ। ਨਾਲ ਵੇਖੋ ਇਹਦਾ ਯਾਰ, ਰਵਦਾਸ ਭੁੱਖਾ ਨਜ਼ਰੀ ਆਈਆ। ਇਹ ਸਦਾ ਭੁੱਖਿਆਂ ਨਾਲ ਕਰੇ ਪਿਆਰ, ਇਹਦੀ ਆਦਤ ਦੇਣੀ ਬਦਲਾਈਆ। ਆਪਣਾ ਕਾਰਜ ਲਵੋ ਸਵਾਰ, ਭੈ ਵਿਚ ਦਿਓ ਡਰਾਈਆ। ਪ੍ਰਭੂ ਅੱਗੇ ਖ਼ਾਲੀ ਬਾਂਝ ਰਹੇ ਕੋਈ ਨਾ ਨਾਰ, ਦੁੱਖੀ ਕੁੱਖੀਂ ਭਾਗ ਲਗਾਈਆ। ਜਿੰਨਾਂ ਚਿਰ ਦੇ ਕੇ ਨਾ ਜਾਏਂ ਆਪਣਾ ਇਤਬਾਰ, ਹੱਥਕੜੀ ਨਾ ਕੋਇ ਖੁਲ੍ਹਾਈਆ। ਕਿੱਥੇ ਤੇਰਾ ਸਚਖੰਡ ਦਵਾਰ, ਦੂਰ ਦੁਰਾਡਾ ਨਜ਼ਰੀ ਆਈਆ। ਇਹ ਭਗਤਾਂ ਦਾ ਘਰਬਾਰ, ਹਰਿਜਨ ਬੈਠੇ ਸੋਭਾ ਪਾਈਆ। ਕਦੀ ਤੈਨੂੰ ਕਹਿੰਦੇ ਸਾਂ ਸੱਚੀ ਸਰਕਾਰ, ਅੱਜ ਮੁਲਜ਼ਮ ਹੋ ਕੇ ਆਪਣਾ ਆਪ ਬੰਧਾਈਆ। ਇਹ ਦੱਸ ਕੀ ਵਿਹਾਰ, ਕਿਉਂ ਇਹ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਲਾਹੀਆ। ਜਨ ਭਗਤ ਕਹਿਣ ਪ੍ਰਭੂ ਵੇਖ ਲਾ ਬੱਧੀ ਰੱਸੀ ਡੋਰੀ, ਦੋਹਰੀ ਮੋੜ ਮੁੜਾਈਆ। ਕੀ ਭਗਤਾਂ ਨਾਲ ਫੇਰ ਕਰੇਂਗਾ ਚੋਰੀ, ਲੁਕ ਲੁਕ ਆਪਣਾ ਮੁਖ ਭਵਾਈਆ। ਅੱਜ ਮੰਨ ਕੇ ਜਾ ਤੁਸੀਂ ਮੇਰੇ ਤੇ ਮੈਂ ਤੁਹਾਡਾ ਜੋੜੀ, ਜੋੜੀ ਧੁਰ ਦੀ ਇਕ ਬਣਾਈਆ।

❋

❋

ਭਾਵੇਂ ਕਿਸੇ ਦੀ ਭਗਤੀ ਬਹੁਤੀ ਤੇ ਭਾਵੇਂ ਥੋੜ੍ਹੀ, ਸਭ ਨੂੰ ਇਕੋ ਰੰਗ ਰੰਗਾਈਆ। ਦੁਨੀਆ ਨੇ ਸ੍ਰਿਸ਼ਟੀ ਨੇ ਖ਼ੁਸ਼ੀਆਂ ਵਿਚ ਵੰਡੀ ਲੋਹੜੀ, ਅਸੀਂ ਲੋਹੜਾ ਪਾਉਣ ਵਾਲਾ ਬੰਨ੍ਹ ਕੇ ਲਿਆ ਬਹਾਈਆ। ਸਾਚੀ ਦੱਸ ਦੇ ਆਪਣੀ ਪੌੜ੍ਹੀ, ਮੰਜ਼ਲ ਦੇ ਵਖਾਈਆ। ਅਸੀਂ ਨਹਾਉਣਾ ਨਹੀਂ ਕਿਸੇ ਤਾਲਾਬ ਜੌਹੜੀਂ, ਤੀਰਥ ਤਟ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ। ਰੱਸੀ ਕਹੇ ਬੰਨ੍ਹੋ ਛੇਤੀ ਘੁੱਟ, ਹੱਥ ਹੱਥ ਨਾਲ ਜਕੜਾਈਆ। ਕਿਤੇ ਚੋਰੀ ਜਾਏ ਨਾ ਛੁਟ, ਆਪਣਾ ਆਪ ਬਚਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਦੀ ਜੜ੍ਹ ਦਿਤੀ ਪੁੱਟ, ਕਲਮਾ ਦਿਤਾ ਬਦਲਾਈਆ। ਭਗਤ ਬਣਾ ਕੇ ਸੁਤ, ਸੁੱਤਿਆਂ ਰਿਹਾ ਉਠਾਈਆ। ਮੌਲੇ ਇਕੋ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਇਕ ਹੋਰ ਗੱਲ ਲਵੋ ਪੁਛ, ਸਹਿਜ ਨਾਲ ਸੁਣਾਈਆ। ਕੀ ਫੇਰ ਵੀ ਰੱਖੇਂਗਾ ਅੰਧੇਰਾ ਘੁੱਪ, ਭਗਤਾਂ ਨਾਲੋਂ ਜੁਦਾਈਆ। ਕੀ ਵੰਡੇਂਗਾ ਦੁੱਖ, ਦਰਦੀਆਂ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਸੋਭਾ ਪਾਈਆ। ਰੱਸੀ ਕਹੇ ਮੈਨੂੰ ਜਾਓ ਘੁੱਟੀ, ਜ਼ੋਰ ਨਾਲ ਬੰਧਾਈਆ। ਜਿੰਨੀ ਘੁਟੋਗੇ ਓਨਾਂ ਤੁਹਾਡੇ ਉਤੇ ਜਾਏ ਤੁੱਠੀ, ਮਿਹਰ ਨਜ਼ਰ ਉਠਾਈਆ। ਪ੍ਰੇਮ ਦਾ ਲਾਹਾ ਜਾਓ ਲੁੱਟੀ, ਨੇਤਰ ਨੈਣਾਂ ਅੱਖ ਡਰਾਈਆ। ਆਪਣੀ ਆਤਮਾ ਕਰੋ ਸੁੱਚੀ, ਨਿਰਮਲ ਨੂਰ ਰੁਸ਼ਨਾਈਆ। ਕੋਈ ਸਵਾਣੀ ਰਹੇ ਨਾ ਘੁੱਥੀ, ਸਚ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਪਰਗਟਾਈਆ। ਜਨ ਭਗਤ ਕਹਿਣ ਇਹਨੂੰ ਲੈ ਜਾਓ ਹੋਰ ਅੱਗੇ, ਪਿੱਛਾ ਨਾ ਕੋਇ ਸਮਝਾਈਆ। ਜਿੰਨਾਂ ਚਿਰ ਭੇਵ ਨਾ ਖੋਲ੍ਹੇ ਜਗੇ, ਜਾਗਰਤ ਜੋਤ ਕਰ ਰੁਸ਼ਨਾਈਆ। ਓਨਾਂ ਚਿਰ ਇਹਦੇ ਹੱਥ ਰਹਿਣ ਬੱਧੇ, ਗੰਢ ਨਾ ਕੋਇ ਖੁਲ੍ਹਾਈਆ। ਅਸੀਂ ਵੀ ਧਰਮ ਨਿਸ਼ਾਨੇ ਗੱਡੇ, ਜਨ ਭਗਤ ਰਹੇ ਸੁਣਾਈਆ। ਅਸੀਂ ਬੰਦ ਰਹਿਣਾ ਨਹੀਂ ਵਿਚ ਡੱਬੇ, ਸਾਡਾ ਪੜਦਾ ਦੇਣਾ ਚੁਕਾਈਆ। ਜਿਹੜੇ ਚੁਰਾਸੀ ਵਿਚੋਂ ਕੱਢੇ, ਆਪਣੇ ਨਾਲ ਮਿਲਾਈਆ। ਕਿੰਨਾਂ ਚਿਰ ਹੋ ਗਿਆ ਤੇਰੀ ਚਰਨੀ ਲੱਗੇ, ਤੇਰੀ ਆਸ ਤਕਾਈਆ। ਅੱਗੇ ਜਦ ਦਰਸ਼ਨ ਦੇਵੇਂ ਤੇ ਚੜ੍ਹ ਕੇ ਘੋੜੇ ਬੱਗੇ, ਸ਼ਾਹ ਸਵਾਰਾ ਨਜ਼ਰੀ ਆਈਆ। ਤੇਰਾ ਭਗਤ ਤੇਰਾ ਦਰਸ਼ਨ ਕਰ ਕੇ ਰੱਜੇ, ਤ੍ਰਿਸ਼ਨਾ ਤ੍ਰਿਖਾ ਦੇਣੀ ਬੁਝਾਈਆ। ਨਾਲ ਤੇਰਾ ਜੈਕਾਰਾ ਗੱਜੇ, ਨਾਦ ਧੁਨ ਸ਼ਬਦ ਸ਼ਨਵਾਈਆ। ਗੁਰਮੁਖ ਸੋਹੰ ਢੋਲਾ ਜਪੇ, ਇਕੋ ਮਿਲੇ ਸਰਨਾਈਆ। ਅੱਜ ਤੋਂ ਕੌਲ ਇਕਰਾਰ ਕਰ ਜਾ ਪੱਕੇ, ਨਹੀਂ ਤੇ ਬੰਧਨ ਨਾ ਕੋਇ ਤੁੜਾਈਆ। ਜੁਗ ਜੁਗ ਸੁਣਦੇ ਰਹੇ ਤੇਰੇ ਸਿਫ਼ਤਾਂ ਵਾਲੇ ਟੱਪੇ, ਟਾਪੂਆਂ ਵਿਚ ਆਪਣਾ ਫੇਰਾ ਪਾਈਆ। ਹਿਸਾਬ ਦੱਸਦਾ ਰਿਹੋਂ ਮਾਈਨਸ ਵਿਚ ਬਟੇ, ਜਮਾਂ ਜ਼ਰਬ ਜੋੜ ਜੁੜਾਈਆ। ਆਪਣੀ ਕੀਮਤ ਰਖਾਉਂਦਾ ਰਿਹੋਂ ਧੇਲੇ ਟਕੇ, ਹੱਟਾਂ ਵਿਚ ਵਿਕਾਈਆ। ਗੁਰ ਅਵਤਾਰ ਪੈਗ਼ੰਬਰ ਕਰੌਂਦੇ ਰਹੇ ਤੈਨੂੰ ਠੱਠੇ, ਜੁਗ ਜੁਗ ਤੇਰਾ ਨਾਮ ਬਦਲਾਈਆ। ਹੁਣ ਸਾਰੇ ਹੋਏ ਇਕੱਠੇ, ਘਰ ਇਕੋ ਸੋਭਾ ਪਾਈਆ। ਪਿਛਲੇ ਰਹਿਣ ਨਾ ਦੇਣੇ ਪਟੇਦਾਰੀ ਦੇ ਪਟੇ, ਪਟਨੇ ਵਾਲਾ ਨਾਲ ਮਿਲਾਈਆ। ਜਗਤ ਕੂੜ ਰਹਿਣ ਨਾ ਰੱਟੇ, ਰੱਟਾ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੰਧ ਮੁਕਾਈਆ। ਰੱਸੀ ਕਹੇ ਇਕ ਹੋਰ ਦਿਓ ਲਪੇਟ, ਉਂਗਲਾਂ ਉਂਗਲਾਂ ਨਾਲ ਜੁੜਾਈਆ। ਮਨਾ ਕੇ ਛੱਡੋ ਭਗਤਾਂ ਦੀ ਸਹਾਇਤਾ ਕਰਨੀ ਵਿਚ ਮਾਤਾ ਪੇਟ, ਗਰਭ ਹੋਣਾ ਸਹਾਈਆ। ਤੇਰੀ ਪੂਜਾ ਦਾ ਰਹੇ ਕੋਇ ਨਾ ਰੇਟ, ਕੀਮਤ ਜਗਤ ਨਾ ਕੋਇ ਲਗਾਈਆ। ਓ ਪ੍ਰਭੂ ਜਿਨ੍ਹਾਂ ਭਗਤਾਂ ਨੇ ਆਪਣਾ ਆਪ ਤੈਨੂੰ ਕੀਤਾ ਭੇਟ, ਹੋਰ ਤੇਰੀ ਕੀ

❋

❋

ਸੇਵ ਕਮਾਈਆ। ਜੇ ਰੁਖ਼ ਨਾ ਬਦਲਿਆ ਏਸ ਪਹਿਲੀ ਚੇਤ, ਫੇਰ ਤੈਨੂੰ ਚੇਤਨ ਕਹਿ ਕੇ ਕੋਇ ਨਾ ਗਾਈਆ। ਏਸੇ ਤਰਾ ਬੰਨ੍ਹ ਕੇ ਮੰਡੀ ਵਿਚ ਆਵਾਂਗੇ ਵੇਚ, ਪੱਲਾ ਆਪਣਾ ਆਪ ਛੁਡਾਈਆ। ਸ੍ਰੀ ਭਗਵਾਨ ਕਹੇ ਭਗਤੋ ਜਿਸ ਕਾਰਨ ਤੁਹਾਨੂੰ ਦਿਤਾ ਭੇਜ, ਭਜਨ ਬੰਦਗੀ ਤੋਂ ਬਾਹਰ ਕਢਾਈਆ। ਜ਼ਰੂਰ ਦੇਵਾਂ ਜੋਤੀ ਦਾ ਤੇਜ, ਤਪਸਵੀ ਧੁਰ ਦੇ ਦਿਆਂ ਬਣਾਈਆ। ਧਰਮ ਪੁਜਾਰੀ ਬਣਾ ਕੇ ਨੇਕ, ਨਿੱਕਿਆਂ ਵੱਡਿਆਂ ਰੰਗ ਰੰਗਾਈਆ। ਤੁਸੀਂ ਸਾਚੀ ਰੱਖੋ ਟੇਕ, ਟਿੱਕੇ ਮਸਤਕ ਧੂੜੀ ਆਪ ਛੁਹਾਈਆ। ਹੁਣ ਅਗਲੇ ਅੰਦਰ ਦਿਓ ਭੇਜ, ਮਾਂਗਤ ਹੋ ਕੇ ਮੰਗ ਮੰਗਾਈਆ। ਅੱਜ ਨਹੀਂ ਮੰਗਦਾ ਕੋਈ ਸੋਹਣੀ ਸੇਜ, ਭੁੰਜੇ ਬਹਿ ਕੇ ਝਟ ਲੰਘਾਈਆ। ਆਪਣੇ ਖਾਣ ਲਈ ਬਣਾ ਲਓ ਦੇਗ, ਮੈਨੂੰ ਰਸ ਨਾ ਕੋਇ ਚਖਾਈਆ। ਇਕ ਵਿਹਾਰ ਵੇਲੇ ਕੋਲ ਲਿਆ ਕੇ ਰੱਖਣੀ ਤੇਗ਼, ਮਿਆਨ ਵਿਚੋਂ ਬਾਹਰ ਕਢਾਈਆ। ਫੇਰ ਅਗਲਾ ਦੱਸੂੰ ਲੇਖ, ਕੀ ਖੇਲ ਕਰੇ ਬੇਪਰਵਾਹੀਆ। ਆਓ ਚਲੀਏ ਅਗਲੇ ਦੇਸ, ਪਿਛਲਾ ਪੰਧ ਮੁਕਾਈਆ। ਜਨ ਭਗਤੋ ਤਲਾਸ਼ੀ ਲੈ ਲਓ ਫੋਲ ਕੇ ਵੇਖ ਲਓ ਜੇਬ, ਤੁਹਾਡੀ ਵਸਤੂ ਨਾ ਕੋਇ ਚੁਰਾਈਆ। ਪਿੱਛੇ ਚਾਰ ਜੁਗ ਜ਼ਰੂਰ ਕਰਦਾ ਰਿਹਾ ਫ਼ਰੇਬ, ਛਿਨ ਵਿਚ ਦਰਸ਼ਨ ਦੇ ਕੇ ਫੇਰ ਆਪਣਾ ਆਪ ਛੁਪਾਈਆ। ਜਿਸ ਵੇਲੇ ਤੇਗ਼ ਬਹਾਦਰ ਨੇ ਸੱਦੇ ਅੰਗਰੇਜ਼, ਏਸੇ ਤਰ੍ਹਾਂ ਹੱਥ ਬੰਨ੍ਹ ਕੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਆਪ ਉਠਾਈਆ। ਜਨ ਭਗਤੋ ਮੇਰੀ ਖੂਬ ਲਓ ਤਲਾਸ਼ੀ, ਨਾੜੀ ਨਾੜੀ ਫੋਲ ਫੁਲਾਈਆ। ਤੁਹਾਡੀ ਪੂੰਜੀ ਚੁੱਕੀ ਨਹੀਂ ਕੋਈ ਰਾਸੀ, ਸਿਰਫ਼ ਆ ਕੇ ਰਸਤਾ ਰਿਹਾ ਵਖਾਈਆ। ਮੇਰਾ ਖੇਲ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰਾਂ ਹੋਏ ਰੁਸ਼ਨਾਈਆ। ਚਾਰ ਜੁਗ ਦੇ ਸ਼ਾਸਤਰ ਕਹਿਣ ਅਬਿਨਾਸ਼ੀ, ਜਨਮ ਮਰਨ ਨਾ ਖੇਲ ਖਿਲਾਈਆ। ਪਰਮਾਤਮਾ ਆਤਮਾ ਆਤਮਾ ਪਰਮਾਤਮਾ ਦੀ ਜਾਤੀ, ਜੋਤੀ ਜਾਤਾ ਇਕ ਅਖਵਾਈਆ। ਕੁਛ ਯਾਦ ਆ ਗਈ ਗੋਬਿੰਦ ਵਾਲੀ ਬਾਤੀ, ਜੋ ਪੁਰੀ ਅਨੰਦ ਦਿਤੀ ਸੁਣਾਈਆ। ਜਿਸ ਵੇਲੇ ਅਨੰਦ ਪੁਰ ਨੂੰ ਛੱਡਣਾ ਤੇ ਗੋਬਿੰਦ ਪੁਰਖ ਅਕਾਲ ਦੀ ਬਣਿਆ ਦਾਸੀ, ਏਸੇ ਤਰ੍ਹਾਂ ਹੱਥ ਜੋੜ ਕੇ ਸੀਸ ਦਿਤਾ ਨਿਵਾਈਆ। ਇਕ ਬੇਨੰਤੀ ਧੁਰ ਦੀ ਆਖੀ, ਬਿਨਾਂ ਅੱਖਰਾਂ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਗੋਬਿੰਦ ਓਸ ਵੇਲੇ ਆਪਣੇ ਹੱਥ ਬੱਧੇ ਨਾਲ ਰੱਸੀ, ਦੂਜਾ ਨਜ਼ਰ ਕੋਇ ਨਾ ਆਈਆ। ਪ੍ਰਭੂ ਤੇਰੇ ਹੁਕਮ ਨਾਲ ਇਹ ਬਸਤੀ ਬਸੀ, ਤੇਰੇ ਹੁਕਮ ਨਾਲ ਉਜਾੜਾ ਦਿਤਾ ਪਾਈਆ। ਅਗਲਾ ਮਾਰਗ ਸੋਹਣਾ ਦੱਸੀਂ, ਮੈਂ ਸਾਚੀ ਸੇਵ ਕਮਾਈਆ। ਤੇਰਾ ਖੇਲ ਵੇਖਾਂ ਅੱਖੀਂ, ਆਖ਼ਰ ਓਟ ਤਕਾਈਆ। ਫਿਰ ਲੇਟ ਕੇ ਭਾਰ ਵੱਖੀ, ਦੋਵੇਂ ਹੱਥ ਕੰਨ ਉਤੇ ਟਿਕਾਈਆ। ਹੱਥਾਂ ਦੀ ਬਣਾ ਕੇ ਪੱਟੀ, ਗੋਬਿੰਦ ਨੈਣ ਲਏ ਛੁਪਾਈਆ। ਫੇਰ ਮੁੱਛਾਂ ਨੂੰ ਚਾੜ੍ਹ ਕੇ ਵੱਟੀ, ਬਲ ਆਪਣਾ ਲਿਆ ਪਰਗਟਾਈਆ। ਪੁਰਖ ਅਕਾਲ ਤੇਰੀ ਪੜ੍ਹ ਕੇ ਇਕੋ ਪੱਟੀ, ਦੂਜੀ ਵਿਦਿਆ ਦਿਤੀ ਭੁਲਾਈਆ। ਪੁਰਖ ਅਕਾਲ ਕਿਹਾ ਗੋਬਿੰਦ ਬਣ ਜਾ ਵੱਡਾ ਹਠੀ, ਤੈਨੂੰ ਦਿਆਂ ਸੁਣਾਈਆ। ਅਜੇ ਤੇ ਕਲਜੁਗ ਦੀ ਹੋਰ ਤਪਣੀ ਭੱਠੀ, ਓਸ ਵੇਲੇ ਅੰਮ੍ਰਿਤ ਪਿਆਉਣ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਕੈਦੀ ਕਹੇ ਭਾਈ ਕਿਹੜਾ ਕੈਦਖ਼ਾਨਾ, ਭਗਤੋ ਦਿਓ ਜਣਾਈਆ। ਜੇ ਇਸ ਤੋਂ ਅੱਗੇ ਓਧਰ ਨੂੰ ਹੋਵਾਂ ਰਵਾਨਾ, ਪਿਛਲਾ ਪੰਧ ਮੁਕਾਈਆ। ਮੈਨੂੰ ਹੱਥਕੜੀ ਤੇ ਤੁਸੀਂ ਬੰਨ੍ਹਣਾ ਗਾਨਾ, ਇਹੋ ਬੇਪਰਵਾਹੀਆ। ਤੁਸੀਂ ਮੇਰੇ ਤੇ ਮੈਂ ਵੇਖੋ ਬੇਗਾਨਾ, ਹਮੇਸ਼ਾ ਬੇਗਾਨਿਆਂ ਨੂੰ ਮਿਲੇ

❋

❋

ਸਜ਼ਾਈਆ। ਅੱਗੇ ਦਿਓ ਕੋਈ ਨਾ ਤਾਅਨਾ, ਮੇਹਣਾ ਰਹਿਣ ਕੋਇ ਨਾ ਪਾਈਆ। ਆਪਣੀ ਖੇਲ ਖੇਲੇ ਸ੍ਰੀ ਭਗਵਾਨਾ, ਜਿਸ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਬਣ ਨਿਮਾਣਾ, ਨਿਮਾਣਿਆਂ ਪਾਰ ਕਰਾਈਆ। ਰੱਸੀ ਕਹੇ ਅੱਗੇ ਹੋਰ ਜਗਹ, ਪਿਛਲੇ ਅੰਦਰ ਬੰਦ ਕਰਾਈਆ। ਕਿਤੇ ਫੇਰ ਵੀ ਨਾ ਨਿਕਲ ਜਾਵੇ ਦੇ ਕੇ ਦਗ਼ਾ, ਧੋਖਿਆਂ ਵਿਚ ਫਸਾਈਆ। ਰੱਸੀ ਕਹੇ ਇਸ ਨੂੰ ਬੰਨ੍ਹੋ ਮੇਰੇ ਨਾਲ ਉਤੋਂ ਰਗਾਂ, ਰਘੁਪਤ ਅਖਵਾ ਕੇ ਸੀਤਾ ਨੂੰ ਗਿਆ ਸਤਾਈਆ। ਬੜੀ ਮੁਸ਼ਕਲ ਨਾਲ ਭਗਤ ਦਵਾਰਿਉਂ ਲੱਭਾ, ਹੋਰ ਹੱਥ ਕਿਤੋਂ ਨਾ ਆਈਆ। ਗ੍ਰੰਥਾਂ ਵਿਚੋਂ ਸੁਣਿਆ ਬੜਾ ਕੱਬਾ, ਕਾਅਬੇ ਵਾਲਿਆਂ ਦਏ ਸਜ਼ਾਈਆ। ਅੱਜ ਚਖਾਓ ਇਹਨੂੰ ਆਪਣੀ ਸਜ਼ਾ ਦਾ ਮਜ਼ਾ, ਮਜ਼ਾਕ ਫੇਰ ਕਰਨ ਨਾ ਪਾਈਆ। ਜਿੰਨਾਂ ਚਿਰ ਜਨ ਭਗਤ ਨਾ ਚਲਾਵੇ ਆਪਣੀ ਰਜ਼ਾ, ਆਪਣੇ ਰੰਗ ਰੰਗਾਈਆ। ਓਨਾਂ ਚਿਰ ਰਹਿਣ ਦਿਓ ਬੱਧਾ, ਪਹਿਰੇਦਾਰ ਲਓ ਉਠਾਈਆ। ਵੇਖਾਂਗੇ ਕਿੱਡਾ ਵੱਡਾ, ਬਲ ਸਾਡੇ ਨਾਲੋਂ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਜਨ ਭਗਤ ਕਹਿਣ ਚੰਗਾ ਆ ਗਿਆ ਘੇਰੇ, ਘੇਰਾ ਲਓ ਪਾਈਆ। ਅੱਜ ਇਹਨੂੰ ਰੱਖੋ ਅੰਧੇਰੇ, ਦੀਪਕ ਨਾ ਕੋਇ ਰੁਸ਼ਨਾਈਆ। ਜਿੰਨਾਂ ਚਿਰ ਨਾ ਚਾੜ੍ਹੇ ਆਪਣੇ ਬੇੜੇ, ਡੁਬਦਿਆਂ ਨਾ ਪਾਰ ਕਰਾਈਆ। ਓਨਾਂ ਚਿਰ ਨਿੱਕਲ ਨਾ ਜਾਏ ਵਿਚੋਂ ਏਸ ਖੇੜੇ, ਖ਼ਬਰਦਾਰੀ ਘਰ ਘਰ ਦਿਓ ਕਰਾਈਆ। ਕਿਉਂ ਆ ਗਿਆ ਛੜਿਆਂ ਦੇ ਵਿਹੜੇ, ਤਰਸ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਅੱਜ ਇਹਨੂੰ ਕੁੱਟ ਕੁੱਟ ਕੇ ਕਰ ਦਿਓ ਢੇਰੇ, ਆਪਣਾ ਬਲ ਵਧਾਈਆ। ਜਿੰਨਾਂ ਚਿਰ ਸਾਡੇ ਬੰਨ੍ਹ ਕੇ ਨਾ ਜਾਏ ਬੇੜੇ, ਸਾਂਝ ਜਗਤ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਰੱਸੀ ਕਹੇ ਇਹ ਦੋਵੇਂ ਹੱਥ ਲੈ ਜਾਓ ਉਤੇ ਗਿੱਚੀ, ਗਰਦਨ ਦਿਓ ਝੁਕਾਈਆ। ਇਹਨੂੰ ਪੁਛੋ ਕਿਸ ਤਰਾ ਪਾਲਣੀ ਸਿੱਖੀ, ਸਾਨੂੰ ਦੇ ਸਮਝਾਈਆ। ਜਿਸ ਦੀ ਧਾਰ ਤਿੱਖੀ, ਉਤੇ ਪੈਰ ਨਾ ਕੋਇ ਟਿਕਾਈਆ। ਤੂੰ ਲਾਰਾ ਦੇਂਦਾ ਸਾਂ ਵੀਹ ਇੱਕੀ ਕਿਉਂ ਬੈਠਾ ਮੁਖ ਭਵਾਈਆ। ਅੱਜ ਖਾਣ ਨੂੰ ਨਹੀਂ ਦੇਣੀ ਤੈਨੂੰ ਟਿੱਕੀ, ਭੁੱਖਾਂ ਰਹਿ ਕੇ ਝਟ ਲੰਘਾਈਆ। ਜੇ ਸਾਨੂੰ ਗ਼ੁੱਸਾ ਆ ਗਿਆ ਭਗਤ ਕਹਿਣ ਤੇਰੇ ਮੂੰਹ ਉਤੇ ਦੇ ਦੇਈਏ ਛਿੱਕੀ, ਸਜ਼ਾ ਹੋਰ ਹੋਰ ਭੁਗਤਾਈਆ। ਆਪਣੀ ਵਾਰ ਵੇਖ ਲਾ ਥਿਤੀ, ਪਿਛਲੀ ਨਜ਼ਰੀ ਆਈਆ। ਜਿਹੜੀ ਗੋਬਿੰਦ ਨੂੰ ਦਿਤੀ ਚਿੱਠੀ, ਮਾਛੂਵਾੜੇ ਸਮਝਾਈਆ। ਜੋ ਤੇਰੀ ਹਾਹੇ ਉਤੇ ਲੱਗੀ ਟਿੱਪੀ, ਸੱਸੇ ਹੋੜੇ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਜਨ ਭਗਤ ਕਹਿਣ ਇਹਨੂੰ ਪੁਠਾ ਪਾ ਦਿਓ ਲੰਮਾਂ, ਹੁਕਮ ਇਕ ਸੁਣਾਈਆ। ਪ੍ਰਭੂ ਫੇਰ ਨਾ ਬਣੀਂ ਨਿਕੰਮਾ, ਨਕਰਮਣਾਂ ਲੈਣਾ ਤਰਾਈਆ। ਸਾਡੀ ਕੂੜੀ ਮੇਟ ਦੇ ਤਮਾ, ਲਾਲਚ ਦੇਣਾ ਗਵਾਈਆ। ਅੱਜ ਸਭ ਨੂੰ ਦੇ ਕੇ ਜਾ ਜਨਮ ਨਵਾਂ, ਨਵਾਂ ਰੰਗ ਚੜ੍ਹਾਈਆ। ਹਰਖ਼ ਰਹੇ ਨਾ ਗ਼ਮਾਂ, ਚਿੰਤਾ ਸੋਗ ਮਿਟਾਈਆ। ਤੇਰੇ ਪ੍ਰੇਮ ਦਾ ਵੇਖੀਏ ਸਮਾਂ, ਭਾਵੇਂ ਸਮਾਪਤ ਹੋਏ ਲੋਕਾਈਆ। ਜਨ ਭਗਤੋ ਅੱਗੇ ਕਦੇ ਨਾ ਕਿਹੋ ਕੀ ਭਰੋਸਾ ਦਮਾਂ, ਜਿਸ ਨੂੰ ਚਾਹੇ ਓਸੇ ਨੂੰ ਲਏ ਬਚਾਈਆ। ਸਭ ਦਾ ਲੇਖਾ ਮੇਰੇ ਕੋਲ ਜਮਾਂ, ਵਿਸ਼ਨ ਬ੍ਰਹਮਾ ਸ਼ਿਵ ਹੱਥ ਨਾ ਕੋਇ ਫੜਾਈਆ। ਮਿਹਰਵਾਨ ਹੋ ਕੇ ਬੇੜਾ ਬੰਨ੍ਹਾਂ, ਬੰਨ੍ਹਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਭੁਗਤਾਈਆ। ਜਨ ਭਗਤ ਕਹਿਣ ਗ਼ੁੱਸੇ ਵਿਚ ਸੁੱਟੋ ਭਾਰ ਵੱਖੀ, ਜ਼ੋਰ

❋

❋

ਨਾਲ ਦਬਾਈਆ। ਫੇਰ ਵੇਖੋ ਆਪਣੀ ਅੱਖੀ, ਕਿਸ ਬਿਧ ਮਿਲੇ ਸਜ਼ਾਈਆ। ਜੋ ਪ੍ਰੇਮ ਦੀ ਸਾਚੀ ਸਖ਼ੀ, ਸੋ ਸੋਹੰ ਢੋਲਾ ਗਾਈਆ। ਮੰਨ ਕੇ ਇਕੋ ਪਤੀ, ਪਤਿਪਰਮੇਸ਼ਵਰ ਧਿਆਨ ਲਗਾਈਆ। ਮੁਹੱਬਤ ਪਿਆਰ ਕੂੜ ਵਿਚ ਨਾ ਫਸੀ, ਫਾਸੀ ਗਲੋਂ ਲਈ ਕਟਾਈਆ। ਏਸੇ ਕਰ ਕੇ ਬੱਧੀ ਰੱਸੀ, ਰਸਤੇ ਭੁੱਲ ਕੇ ਗੁਰਮੁਖ ਔਝੜ ਰਾਹ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹਿਣ ਇਹਦਾ ਰਗੜੋ ਨੱਕ, ਜ਼ੋਰ ਨਾਲ ਦਬਾਈਆ। ਜਿੰਨਾਂ ਚਿਰ ਸਾਡਾ ਨਾ ਦੇਵੇ ਹਕ, ਹਕ਼ੀਕ਼ਤ ਦਏ ਸਮਝਾਈਆ। ਅਜੇ ਤਕ ਸਾਨੂੰ ਸ਼ੱਕ, ਪਤਾ ਨਹੀਂ ਪੁਰਖ ਅਕਾਲ ਕਿ ਧੋਖੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਖੁਲ੍ਹਾਈਆ। ਜਨ ਭਗਤ ਕਹਿਣ ਇਹਦੀ ਹਲੂਣੋ ਗਰਦਨ, ਗਰਦੋ ਗੁਬਾਰ ਦਏ ਗਵਾਈਆ। ਸੁਰਤੀ ਸੁੱਤੀ ਉਠਾ ਕੇ ਕਰੇ ਮਰਦਨ, ਮਰਦ ਮਰਦਾਨਾ ਦਇਆ ਕਮਾਈਆ। ਕੀ ਹੋਇਆ ਜੇ ਕ੍ਰਿਸ਼ਨ ਚੀਚੀ ਪਹਾੜ ਉਠਾਇਆ ਗੋਵਰਧਨ, ਬ੍ਰਹਿਮੰਡ ਖੰਡ ਬਿਨਾਂ ਉਂਗਲੀਆਂ ਤੋਂ ਰਿਹਾ ਟਿਕਾਈਆ। ਕੀ ਹੋਇਆ ਜੇ ਗੀਤਾ ਗਿਆਨ ਸੁਣਾਇਆ ਅਰਜਨ, ਅਠਾਰਾਂ ਧਿਆਏ ਪੜ੍ਹਾਈਆ। ਜਨ ਭਗਤੋ ਤੁਹਾਡਾ ਸਦਾ ਲਈ ਸਚ ਦਵਾਰੇ ਦਾ ਨੇਂਦਾ ਆਇਆ ਵਰਜਨ, ਨਾਮ ਮਹਿੰਮਾਨੀ ਇਕ ਖਵਾਈਆ। ਜਿਹੜੇ ਆਏ ਦਵਾਰੇ ਪਿੱਛੇ ਮੂਲ ਨਾ ਪਰਤਣ, ਚੁਰਾਸੀ ਵਿਚ ਨਾ ਕੋਇ ਫਿਰਾਈਆ। ਤੁਹਾਡੇ ਕਾਇਆ ਭਾਂਡੇ ਹੁਣ ਆਪ ਸਾਫ਼ ਕਰੇ ਬਰਤਨ, ਅੰਦਰ ਵੜ ਕੇ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਦਏ ਵਡਿਆਈਆ। ਰੱਸੀ ਕਹੇ ਮੈਨੂੰ ਘੁੱਟ ਕੇ ਦਿਓ ਗੰਢ, ਆਪਣਾ ਜ਼ੋਰ ਲਗਾਈਆ। ਫਿਰ ਭਗਤਾਂ ਪਏ ਠੰਡ, ਅਗਨੀ ਤਤ ਗਵਾਈਆ। ਜਿਥੇ ਅੱਜ ਦਾ ਖਾਣਾ ਡੰਗ, ਸੋ ਗ੍ਰਹਿ ਦਏ ਵਸਾਈਆ। ਤਾਅਮੀਲ ਅੰਦਰ ਹੋ ਪਾਬੰਦ, ਹੁਕਮ ਹੁਕਮ ਵਿਚ ਬਣਾਈਆ। ਗੁਰਮੁਖੋ ਤੁਹਾਡੇ ਨਾਲ ਨਾ ਕੋਈ ਝਗੜਾ ਤੇ ਨਾ ਕੋਈ ਜੰਗ, ਹੱਥੀਂ ਬੱਧਾ ਸੇਵ ਕਮਾਈਆ। ਸਭ ਨੇ ਅੱਠ ਵਜੇ ਚਿੱਟੇ ਤਾਗੇ ਦਾ ਬੰਨ੍ਹਣਾ ਤੰਦ, ਤੰਦੂਏ ਦੀ ਪੁਕਾਰ ਗਜ ਦਾ ਉਧਾਰ ਲੇਖਾ ਪਿਛਲਾ ਪੂਰ ਕਰਾਈਆ। ਹਰਿ ਭਗਤ ਸਦਾ ਬਖ਼ਸ਼ੰਦ, ਜਿਨ੍ਹਾਂ ਦਾ ਮਾਲਕ ਸੂਰਾ ਸਰਬੰਗ, ਇਕ ਅਨੇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਮਸਤਕ ਵੇਖ ਵਖਾਈਆ। ਜਨ ਭਗਤੋ ਇਹ ਤੁਹਾਡੇ ਹੱਥ ਅਸੂਲ, ਨਿਯਮ ਤੁਹਾਡੇ ਨਾਲ ਰਖਾਈਆ। ਜੇ ਛੱਡਣਾ ਕਰੋ ਕਬੂਲ, ਹੱਥਕੜੀ ਦਿਓ ਖੁਲ੍ਹਾਈਆ। ਜੇ ਕਿਸੇ ਦਾ ਲਹਿਣਾ ਨਹੀਂ ਹੋਇਆ ਵਸੂਲ, ਉਹ ਵੀ ਦਿਓ ਸਮਝਾਈਆ। ਪਤਾ ਨਹੀਂ ਤੁਸੀਂ ਭੁੱਲੇ ਕਿ ਪ੍ਰਭ ਨੇ ਕੀਤੀ ਭੂਲ, ਭੁੱਲਿਆਂ ਪ੍ਰਭੂ ਦਏ ਸਜ਼ਾਈਆ। ਸਭ ਨੂੰ ਬਖ਼ਸ਼ ਕੇ ਪ੍ਰੇਮ ਪਿਆਰ ਦੀ ਧੂਲ, ਟਿੱਕੇ ਦਏ ਲਗਾਈਆ। ਤੁਸੀਂ ਅਸਲ ਤੇ ਤੁਸੀਂ ਮੂਲ, ਸੂਦ ਤੇ ਕੁਲਜ਼ਰ ਕੁਲ ਮਾਲਕ ਨਜ਼ਰੀ ਆਈਆ। ਧੁਰਦਰਗਾਹੀ ਦਾ ਇਕੋ ਰੂਲ, ਜਿਸ ਦਾ ਨੰਬਰ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਈਆ। ਰੱਸੀ ਕਹੇ ਮੈਨੂੰ ਦੇ ਦਿਉ ਰਸਤਾ, ਬਾਹਰ ਦੇਣੀ ਕਢਾਈਆ। ਜਨ ਭਗਤੋ ਤੁਹਾਡਾ ਦਵਾਰਾ ਰਹੇ ਵਸਦਾ, ਬਸਤੀ ਸੋਹਣੀ ਨਜ਼ਰੀ ਆਈਆ। ਪ੍ਰਭੂ ਮਾਲਕ ਰਹੇ ਹੱਸਦਾ, ਹਸਤੀ ਹਸਤੀ ਵਿਚੋਂ ਪਰਗਟਾਈਆ। ਤੁਹਾਡਾ ਲੇਖਾ ਸਾਂਝੇ ਜਸ ਦਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪਿਆਰ ਲਉ ਓਸ ਅੱਖ ਦਾ, ਜਿਹੜੀ ਅੱਖ ਨਾ ਕਦੇ ਸ਼ਰਮਾਈਆ। ਤੁਹਾਡਾ ਪ੍ਰੀਤਮ ਤੁਹਾਡੇ ਅੰਦਰੋਂ ਕਦੇ ਨਾ ਨੱਸਦਾ, ਘਰ ਮੰਦਰ

❋

❋

ਡੇਰਾ ਲਾਈਆ। ਮੰਜ਼ਲ ਜਗਤ ਵਾਲੀ ਟੱਪਦਾ, ਕੂੜੀ ਕਿਰਿਆ ਪੰਧ ਚੁਕਾਈਆ। ਹਰਿ ਭਗਤਾਂ ਵਿਚ ਫਬਦਾ, ਸੋਹਣਾ ਜੋੜ ਜੁੜਾਈਆ। ਧੰਨ ਸੁ ਵੇਲਾ ਹੋਇਆ ਅੱਜ ਦਾ, ਤੁਹਾਡਾ ਲਹਿਣਾ ਦਿਤਾ ਮੁਕਾਈਆ। ਮੈਂ ਉਡੀਕਦਾ ਸਾਂ ਕਦ ਦਾ, ਜੁਗ ਚੌਕੜੀ ਵੇਖ ਵਖਾਈਆ। ਜਿਸ ਵੇਲੇ ਲੇਖਾ ਮੁਕਿਆ ਗੁਰ ਅਵਤਾਰ ਪੈਗ਼ੰਬਰਾਂ ਦੀ ਹੱਦ ਦਾ, ਹਾਜ਼ਰ ਹੋ ਕੇ ਦਿਤਾ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਸਦਾ ਲੱਭਦਾ, ਸਤਿ ਦਾ ਮਾਲਕ ਸਦਾ ਸਤਿ ਵਿਚ ਮਿਲਾਈਆ।