੩ ਮਾਘ ਸ਼ਹਿਨਸ਼ਾਹੀ ਸੰਮਤ ੩ ਬਲਾਕਾ ਸਿੰਘ ਦੇ ਗ੍ਰਹਿ ਬਾਊਪੁਰ ਜ਼ਿਲਾ ਗੁਰਦਾਸਪੁਰ
ਨੌਂ ਛਟਾਂਕ ਗੁੜ ਦੀ ਪੂਰਬ ਦਿਸੇ ਸ਼ਰੀਣੀ, ਸ਼ਰੀਣੀ ਸਭ ਦੀ ਸਾਂਝੀ ਬਣਾਈਆ। ਜਿਸ ਵੇਲੇ ਸੀਤਾ ਦੀ ਰਾਵਣ ਨੇ ਪਕੜੀ ਵੀਣੀ, ਬਾਂਹ ਹੱਥ ਨਾਲ ਫੜਾਈਆ। ਉਹ ਹੋ ਕੇ ਅੱਖੋਂ ਨੀਵੀਂ, ਨੀਰ ਦਿਤਾ ਵਹਾਈਆ। ਮੈਂ ਰਾਮ ਦੀ ਪ੍ਰਿਆ ਤੀਵੀਂ, ਮੇਰੇ ਰਾਮ ਦੁਹਾਈਆ। ਰਾਵਣ ਬਣਾ ਨਾ ਲਵੇ ਬੀਵੀ, ਖ਼ਾਵੰਦ ਰੂਪ ਬਦਲਾਈਆ। ਤੇਰੀ ਜ਼ਿੰਦਗੀ ਨਾਲ ਜੀਵੀ, ਜੀਵਣ ਤੇਰੀ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਦਏ ਵਡਿਆਈਆ। ਸ਼ਰੀਣੀ ਕਹੇ ਮੇਰਾ ਵਜ਼ਨ ਨੌ ਛਟਾਂਕ, ਸਚ ਸਚ ਸੁਣਾਈਆ। ਮੈਨੂੰ ਕੋਈ ਨਾ ਸਕੇ ਬਾਂਟ, ਹਿੱਸੇ ਵੰਡ ਨਾ ਕੋਇ ਕਰਾਈਆ। ਮੇਰਾ ਰੂਪ ਦਿਸੇ ਟਾਂਕ, ਜਿਸਤ ਦਾ ਅੰਕ ਨਾ ਕੋਇ ਗਿਣਾਈਆ। ਜਿਸ ਵੇਲੇ ਸੀਤਾ ਦੀ ਨਿਕਲੀ ਚਾਂਗ, ਉਚੀ ਕੂਕ ਸੁਣਾਈਆ। ਓਸ ਵੇਲੇ ਦਿਨੇ ਮੁਰਗੇ ਨੇ ਦਿਤੀ ਬਾਂਗ, ਧੁਰ ਦਾ ਰਾਗ ਜਣਾਈਆ। ਤੇਰੇ ਮਿਲਣ ਦੀ ਇਕ ਤਾਂਘ, ਦੂਜੀ ਓਟ ਨਾ ਕੋਇ ਵਖਾਈਆ। ਪ੍ਰੇਮ ਪ੍ਰੀਤੀ ਵਾਲੀ ਮਾਂਗ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਲਾਹੀਆ। ਨੌ ਛਟਾਂਕ ਕਹੇ ਮੇਰੀ ਪਿਛਲੀ ਇਹ ਇੱਛਿਆ, ਨਿਰਇੱਛਤ ਦਿਆਂ ਜਣਾਈਆ। ਜਿਹੜੀ ਸੀਤਾ ਨੇ ਰਾਵਣ ਨੂੰ ਪਾਈ ਭਿੱਛਿਆ, ਮੇਰਾ ਵਜ਼ਨ ਵਿਚ ਰਖਾਈਆ। ਇਹ ਪੂਰਬ ਦਾ ਹਿੱਸਿਆ, ਲਹਿਣਾ ਰਿਹਾ ਮੁਕਾਈਆ। ਜਿਸ ਨੇ ਮੋਹ ਵਿਕਾਰ ਨਾ ਜਿੱਤਿਆ, ਹੰਕਾਰ ਵਿਚ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਨੌ ਛਟਾਂਕ ਕਹੇ ਮੈਂ ਓਹੋ ਗੁੜ, ਜੋ ਸੀਤਾ ਰਾਵਣ ਝੋਲੀ ਪਾਈਆ। ਭਿੱਛਿਆ ਲੈ ਗਿਆ ਨਾ ਮੁੜ, ਸਤਵੰਤੀ ਕੰਧ ਉਠਾਈਆ। ਵੇਖ ਅੰਧੇਰਾ ਘੋਰ, ਅੰਧ ਅੰਧੇਰਾ ਛਾਈਆ। ਸ਼ਾਸਤਰ ਵੇਤਾ ਬਣਿਆ ਚੋਰ, ਠੱਗੀ ਰਾਮ ਨਾਲ ਕਮਾਈਆ। ਤੱਕਿਆ ਨਾਲ ਗ਼ੌਰ, ਖੋਜੀ ਹੋ ਕੇ ਖੋਜ ਖੁਜਾਈਆ। ਜਿਸ ਦੇ ਸਿਰ ਤੇ ਝੁਲਦੇ ਚੌਰ, ਸੋ ਭੇਖਾਧਾਰੀ ਭੇਖ ਵਟਾਈਆ। ਧੋਖਾ ਕਰ ਕੇ ਗਿਆ ਦੌੜ, ਭੱਜਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖ ਸੁਣਾਈਆ। ਨੌ ਛਟਾਂਕ ਗੁੜ ਕਹੇ ਮੇਰੇ ਅੰਦਰ ਮਿੱਠਾ ਰਸ, ਰਸੀਆ ਇਕ ਅਖਵਾਈਆ। ਲੇਖਾ ਪਿਛਲਾ ਦੇਵਾਂ ਦੱਸ, ਦਹਿ ਦਿਸ਼ਾ ਸੁਣਾਈਆ। ਜਿਸ ਵੇਲੇ ਜਟਾਊ ਨੇ ਰਾਵਣ ਵੇਖਿਆ ਅੱਖ, ਗ਼ੁੱਸੇ ਵਿਚ ਲੜਾਈਆ। ਰਾਵਣ ਨੇ ਭਿੱਛਿਆ ਦਿਤੀ ਰੱਖ, ਜੋ ਸੀਤਾ ਝੋਲੀ ਪਾਈਆ। ਜਟਾਊ ਉਸ ਵਿਚੋਂ ਭੋਰਾ ਲਿਆ ਚੱਖ, ਚੱਖਦਿਆਂ ਚਖਸ਼ੂ ਖੁਲ੍ਹਿਆ ਨੈਣ ਹੋਵੇ ਰੁਸ਼ਨਾਈਆ। ਫਿਰ ਕਿਹਾ ਜੀਵਣ ਦਾ ਹੋਇਆ
❋
❋
ਬੱਸ, ਅੱਗੇ ਲੋੜ ਰਹੀ ਨਾ ਰਾਈਆ। ਓਸ ਦਵਾਰੇ ਜਾਵਾਂ ਵਸ, ਜਿਥੇ ਰਾਮ ਦੇ ਰਾਮ ਨਾਮ ਦੀ ਦੁਹਾਈਆ। ਛੇਤੀ ਜਾਵਾਂ ਨੱਠ, ਜਗਤ ਪੰਧ ਮੁਕਾਈਆ। ਏਨੇ ਚਿਰ ਨੂੰ ਰਾਵਣ ਸਿਰ ਵਿਚ ਮਾਰੀ ਸੱਟ, ਹੰਕਲ ਇਕ ਲਗਾਈਆ। ਮੂਦਾ ਹੋ ਗਿਆ ਲੱਗਾ ਫੱਟ, ਘਾਉ ਨਜ਼ਰੀ ਆਈਆ। ਇਹ ਖੇਲ ਪੁਰਖ ਸਮਰਥ, ਜੁਗ ਜੁਗ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁੜ ਕਹੇ ਮੈਨੂੰ ਜਿਸ ਵੇਲੇ ਜਟਾਊ ਖਾਧਾ, ਜਟਾ ਜੂਟ ਉਠੇ ਕੁਰਲਾਈਆ। ਓਸ ਵੇਲੇ ਓਸ ਨੇ ਕਿਹਾ ਜਿਸ ਵੇਲੇ ਪਰਗਟ ਹੋਵੇ ਪੁਰਖ ਅਕਾਲ ਦਾਦਾ, ਗੁਰ ਗੁਰ ਸ਼ਬਦੀ ਬੂਝ ਬੁਝਾਈਆ। ਕਲਜੁਗ ਕੂੜੀ ਕਿਰਿਆ ਮੇਟੇ ਵਾਦ ਵਿਵਾਦਾ, ਮਮਤਾ ਮੋਹ ਵਿਕਾਰ ਗਵਾਈਆ। ਲੇਖਾ ਮੁਕਾਏ ਸੀਤਾ ਰਾਮ ਕ੍ਰਿਸ਼ਨਾ ਰਾਧਾ, ਰਾਧੇ ਸ਼ਾਮ ਇਕੋ ਇਕ ਸਮਝਾਈਆ। ਨਾਮ ਪਰਗਟਾ ਕੇ ਬੋਧ ਅਗਾਧਾ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਏਕਾ ਸ਼ਬਦ ਸੁਣਾਏ ਨਾਦਾ, ਅਗੰਮੀ ਰਾਗ ਅਲਾਈਆ। ਸ਼ਾਹੋ ਭੂਪ ਬਣ ਕੇ ਰਾਜਾ, ਲੱਖ ਚੁਰਾਸੀ ਰਈਅਤ ਵੇਖ ਵਖਾਈਆ। ਜਨ ਭਗਤਾਂ ਰਚੇ ਕਾਜਾ, ਸਾਚਾ ਸੰਗ ਉਪਜਾਈਆ। ਰਾਤੀ ਸੁੱਤਿਆਂ ਮਾਰੇ ਆਵਾਜ਼ਾਂ, ਜਾਗਦਿਆਂ ਅੱਖ ਖੁਲ੍ਹਾਈਆ। ਧਰਮ ਦੀ ਧਾਰ ਕਰੇ ਵਾਧਾ, ਵਾਹਿਦ ਇਕ ਅਖਵਾਈਆ। ਲੇਖਾ ਜਾਣੇ ਮਾਧਵ ਮਾਧਾ, ਮਧ ਸੂਦਨ ਪੜਦਾ ਲਾਹੀਆ। ਸਤਿ ਸਤਾਰ ਵਜਾਏ ਰਬਾਬਾ, ਰੱਬੀ ਆਪਣਾ ਹੁਕਮ ਸੁਣਾਈਆ। ਮਜਲਸ ਮਹਿਬੂਬ ਵਖਾਏ ਕਾਅਬਾ, ਮੁਕੱਦਸ ਨੂਰ ਰੁਸ਼ਨਾਈਆ। ਅੰਮ੍ਰਿਤ ਦੇਵੇ ਹਯਾਤ ਆਬਾ, ਅੱਬਾ ਬਣ ਕੇ ਵੇਖ ਵਖਾਈਆ। ਭਾਗ ਲਗਾਵੇ ਧੁਰ ਮਹਿਰਾਬਾ, ਮਹਿਬੂਬ ਵਡ ਵਡਿਆਈਆ। ਭਗਤ ਦਵਾਰੇ ਆਵੇ ਭਾਜਾ, ਆਪਣਾ ਪੰਧ ਮੁਕਾਈਆ। ਲੇਖਾ ਜਾਣੇ ਸੰਤਨ ਸਾਧਾ, ਸਿਦਕ ਸਬੂਰੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਵੇਖ ਵਖਾਈਆ। ਗੁੜ ਕਹੇ ਮੈਨੂੰ ਜਟਾਊ ਦੇ ਕੇ ਗਿਆ ਲਾਰਾ, ਰਸਨਾ ਨਾਲ ਚੱਖ ਕੇ ਆਪਣੀ ਖ਼ੁਸ਼ੀ ਬਣਾਈਆ। ਤੂੰ ਸੱਚਾ ਪ੍ਰੀਤਮ ਪਿਆਰਾ, ਇਕੋ ਇਕ ਲੈਣਾ ਮਨਾਈਆ। ਜਿਸ ਨੂੰ ਸਾਰਿਆਂ ਕਹਿਣਾ ਚੌਵੀਵਾਂ ਅਵਤਾਰਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਜਨ ਭਗਤਾਂ ਨਾਲ ਲਗਾਏ ਅਖਾੜਾ, ਅਕਲ ਕਲਧਾਰੀ ਵੇਸ ਵਟਾਈਆ। ਪ੍ਰੀਤੀ ਚਾੜ੍ਹੇ ਰੰਗ ਗਾੜ੍ਹਾ, ਫਿਰ ਉਤਰ ਕਦੇ ਨਾ ਜਾਈਆ। ਸਾਂਝਾ ਹੋਵੇ ਯਾਰਾ, ਰਹਿਮਤ ਵਿਚ ਸਮਾਈਆ। ਧੁਰ ਦਾ ਬੋਲ ਜੈਕਾਰਾ, ਨਾਅਰਾ ਇਕ ਸੁਣਾਈਆ। ਦੀਨ ਮਜ਼੍ਹਬ ਦਾ ਤੋੜ ਕੇ ਦਾਇਰਾ, ਦਾਅਵੇ ਆਪਣੇ ਨਾਲ ਕਰਾਈਆ। ਗ਼ਰੀਬ ਨਿਮਾਣਿਆਂ ਬਖ਼ਸ਼ਣਹਾਰਾ, ਬਖ਼ਸ਼ਿਸ਼ ਰਹਿਮਤ ਝੋਲੀ ਪਾਈਆ। ਰਸ ਮਿੱਠਾ ਕਰ ਬਣੇ ਵਰਤਾਰਾ, ਵਰਤਮਾਨ ਖੋਜ ਖੁਜਾਈਆ। ਸਾਚੀ ਸਖ਼ੀਆਂ ਬਣ ਭਿਖਾਰਾ, ਕੰਤ ਕੰਤੂਹਲ ਸੇਜ ਹੰਢਾਈਆ। ਇਕ ਸੁਹਾਏ ਭਗਤ ਦਵਾਰਾ, ਦੁਤੀਆ ਭਾਉ ਰਹੇ ਨਾ ਰਾਈਆ। ਜਾਗਰਤ ਜੋਤ ਕਰ ਉਜਿਆਰਾ, ਨੂਰ ਉਜਾਲਾ ਡਗਮਗਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਪੜਦਾ ਲਾਹੀਆ। ਆਸਾ ਮਨਸਾ ਪੂਰੀ ਕਰ ਬਖ਼ਸ਼ੇ ਚਰਨ ਦਵਾਰਾ, ਦਵਾਰਕਾ ਵਾਸੀ ਜਿਥੇ ਸੀਸ ਨਿਵਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਹੁਕਮ ਇਕੋ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਗੁੜ ਕਹੇ ਮੇਰੀ ਨੌ ਛਟਾਂਕ ਸ਼ਰੀਣੀ, ਸ਼ਰੀਣੀ ਵਾਲੇ ਦਿਤੀ ਵਰਤਾਈਆ। ਇਹ ਲੇਖਾ ਹੋਇਆ ਜਨ ਭਗਤ ਘਰ ਬੇਣੀ, ਜਿਸ ਦੀ ਭੁੱਖ ਨਾ ਕੋਇ ਮਿਟਾਈਆ। ਜਿਹੜਾ ਧੂੜ ਮੰਗੇ ਰੇਣੀ, ਖ਼ਾਕੀ ਖ਼ਾਕ ਵਿਚ ਛੁਹਾਈਆ। ਪ੍ਰਭ ਦਾ ਦਰਸ਼ਨ ਲੋੜੇ ਨੈਣੀਂ, ਸਨਮੁਖ ਹੋ ਕੇ ਦਰਸ਼ਨ ਪਾਈਆ।
❋
❋
ਓਸ ਦੀ ਮੁਹੱਬਤ ਵਾਲੀ ਕਹਿਣੀ, ਕਹਿ ਕੇ ਗਿਆ ਜਣਾਈਆ। ਜਿਸ ਵੇਲੇ ਪ੍ਰਭ ਨੇ ਛੱਡ ਦਿਤੀ ਗੰਗਾ ਗੋਦਾਵਰੀ ਜਮਨਾ ਸੁਰਸਤੀ ਤ੍ਰਬੈਣੀ, ਤਿੰਨਾਂ ਲੋਕਾਂ ਪੰਧ ਮੁਕਾਈਆ। ਜਾਮਾ ਧਾਰ ਨਰ ਨਰਾਇਣੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਾਚੀ ਸਿਖਿਆ ਦੇਵੇ ਬੇਣੀ, ਹੁਕਮ ਇਕ ਵਰਤਾਈਆ। ਚਾਰ ਵਰਨ ਨਾਤਾ ਜੋੜੇ ਭਾਈ ਭੈਣੀ, ਪਿਤਾ ਪੁਰਖ ਅਕਾਲ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵਖਾਈਆ। ਬੇਣੀ ਕਹੇ ਮੇਰੇ ਘਰ ਵੱਡਾ ਹੋਇਆ ਭੰਡਾਰਾ, ਨੌ ਛਟਾਂਕ ਗੁੜ ਗਿਆ ਆਈਆ। ਮੈਂ ਸ਼ੁਕਰ ਕੀਤਾ ਵਾਰ ਹਜ਼ਾਰਾ, ਪ੍ਰਭ ਦੇ ਅੱਗੇ ਸੀਸ ਨਿਵਾਈਆ। ਸਾਢੇ ਸੈਂਤੀਆਂ ਸਾਲਾਂ ਵਿਚ ਚੱਖ ਕੇ ਇਕ ਵਾਰ ਲਿਆ ਨਜ਼ਾਰਾ, ਇਹ ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਭੁਖਿਆਂ ਰਹਿ ਕੇ ਕੀਤਾ ਗੁਜ਼ਾਰਾ, ਪੇਟ ਭਰ ਨਾ ਕੋਇ ਰਜਾਈਆ। ਗੁੜ ਖਾ ਕੇ ਕੀਤੀ ਨਿਮਸਕਾਰਾ, ਪ੍ਰਭ ਨੂੰ ਸੀਸ ਝੁਕਾਈਆ। ਪੁਰਖ ਅਕਾਲ ਕਹੇ ਤੇਰਾ ਮੇਰਾ ਇਕ ਅਧਾਰਾ, ਤੇਰਾ ਪਰਸਾਦ ਪਰਸਾਦ ਰੂਪ ਬਦਲਾਈਆ। ਜਿਸ ਵੇਲੇ ਨਿਰਗੁਣ ਜੋਤ ਬਿਨ ਵਰਨ ਗੋਤ ਆਵਾਂ ਦੁਬਾਰਾ, ਰੂਪ ਅਨੂਪ ਵਟਾਈਆ। ਤੇਰਾ ਲੇਖਾ ਜਾਣਾਂ ਵਿਚ ਸੰਸਾਰਾ, ਸੰਸਾਰੀ ਭੰਡਾਰੀ ਨਾਲ ਰਲਾਈਆ। ਕਰਜ਼ਾ ਰਹਿਣ ਨਾ ਦੇਵਾਂ ਉਧਾਰਾ, ਲੇਖਾ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਪੂਰ ਕਰਾਈਆ। ਗੁੜ ਕਹੇ ਜਿਸ ਵੇਲੇ ਬੇਣੀ ਮੈਨੂੰ ਤੱਕਿਆ, ਚੱਖ ਕੇ ਖ਼ੁਸ਼ੀ ਮਨਾਈਆ। ਮੈਨੂੰ ਸਚ ਦਵਾਰੇ ਰੱਖਿਆ, ਜਿਥੇ ਰੱਛਿਆ ਕਰੇ ਗੁਸਾਈਂਆ। ਮੇਰੇ ਅੰਤਰ ਆ ਗਈ ਸੱਤਿਆ, ਸਤਿ ਵਿਚ ਮਿਲ ਕੇ ਵੱਜੀ ਵਧਾਈਆ। ਮੈਨੂੰ ਦੁੱਖ ਭੁੱਲ ਗਿਆ ਮੈਂ ਕਿਸ ਤਰ੍ਹਾਂ ਕੜਾਹੇ ਦੇ ਵਿਚ ਤਪਿਆ, ਅਗਨੀ ਅੱਗ ਬੁਝਾਈਆ। ਗੁੜ ਕਹੇ ਮੈਨੂੰ ਉਸ ਵੇਲੇ ਬੇਣੀ ਨੇ ਕਿਹਾ ਤੂੰ ਸੋਹੰ ਪੜ੍ਹ ਟੱਪਿਆ, ਜਿਸ ਅੱਖਰ ਨੇ ਮੇਰਾ ਸੱਥਰ ਦਿਤਾ ਸੁਹਾਈਆ। ਜਿਸ ਵੇਲੇ ਗੁੜ ਕਹੇ ਮੈਂ ਜਪਿਆ, ਅੱਖ ਖੁਲ੍ਹ ਗਈ ਪੜਦਾ ਰਿਹਾ ਨਾ ਰਾਈਆ। ਮੈਨੂੰ ਨਜ਼ਰੀ ਆਇਆ ਇਕੋ ਪੱਪਿਆ, ਪੱਪਾ ਪੂਰਨ ਪਰਮੇਸ਼ਵਰ ਪੂਰਨ ਵਿਚ ਸਮਾਈਆ। ਮੈਂ ਕੂਕ ਕੂਕ ਕੇ ਬਕਿਆ, ਬਕਤਾ ਹੋ ਕੇ ਦਿਤਾ ਗਾਈਆ। ਮੇਰਾ ਵਿਸ਼ਵਾਸ਼ ਹੋ ਗਿਆ ਪੱਕਿਆ, ਪੱਕਾ ਲਿਆ ਕਰਾਈਆ। ਮੈਂ ਖਿੜ ਖਿੜਾ ਕੇ ਹੱਸਿਆ, ਤਾਲੀ ਦਿਤੀ ਵਜਾਈਆ। ਕਿਰਪਾ ਕੀਤੀ ਪੁਰਖ ਸਮੱਰਥਿਆ, ਮੇਰਾ ਅਗਲਾ ਪੜਦਾ ਲਾਹੀਆ। ਜਿਸ ਵੇਲੇ ਹੋਵੇ ਕਲਜੁਗ ਅੰਧੇਰੀ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਉਸ ਵੇਲੇ ਦੀਨ ਦਿਆਲ ਆਵੇ ਨੱਸਿਆ, ਨਿਰਗੁਣ ਦਾਤਾ ਧੁਰਦਰਗਾਹੀਆ। ਝਗੜਾ ਮੁਕਾਏ ਪੱਥਰ ਵਟਿਆ, ਇਸ਼ਟ ਦ੍ਰਿਸ਼ਟ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਮੇਟੇ ਰੱਟਿਆ, ਰਟਨ ਇਕੋ ਨਾਮ ਸਮਝਾਈਆ। ਗੁੜ ਕਹੇ ਮੈਨੂੰ ਯਾਦ ਆਈ, ਆਸ਼ਾ ਵਿਚ ਪਰਗਟਾਈਆ। ਇਕੋ ਤੇਰਾ ਨਾਮ ਦੁਹਾਈ, ਜਿਸ ਦੋਹਰੀ ਚਾਲ ਚਲਾਈਆ। ਮੇਲ ਵਿਛੋੜਾ ਕਰੇ ਜੁਦਾਈ, ਵਿਚ ਆਪਣੀ ਬੇਪਰਵਾਹੀਆ। ਸਚ ਬੇਨੰਤੀ ਸੁਣ ਗੁਸਾਈਂ, ਗਹਿਰ ਗੰਭੀਰ ਦਇਆ ਕਮਾਈਆ। ਜਿਸ ਵੇਲੇ ਆਵੇਂ ਬਣ ਕੇ ਧੁਰ ਦਾ ਮਾਹੀ, ਨਿਰਗੁਣ ਨੂਰ ਕਰ ਰੁਸ਼ਨਾਈਆ। ਫਿਰ ਵੀ ਮੇਲਾ ਲਈਂ ਮਿਲਾਈ, ਆਪਣਾ ਜੋੜ ਜੁੜਾਈਆ। ਏਨੇ ਚਿਰ ਨੂੰ ਉਥੇ ਆ ਗਿਆ ਇਕ ਘਾਈ, ਘਸੇਰਾ ਰੰਬਾ ਹੱਥ ਵਿਚ ਉਠਾਈਆ। ਓਧਰੋਂ ਚਲ ਕੇ ਆ ਗਿਆ ਇਕ ਨਾਈ, ਗੁੱਛੀ ਗਲ ਵਿਚ ਲਟਕਾਈਆ। ਓਧਰੋਂ ਆ ਗਿਆ ਇਕ ਭਰਾਈ, ਢੋਲ ਰਿਹਾ ਖੜਕਾਈਆ। ਓਧਰੋਂ ਆ ਗਿਆ ਸੌਹਰੇ ਨਾਲ ਇਕ ਜਵਾਈ, ਕੰਨਿਆ ਭੇਟ ਜਿਸ ਕਰਾਈਆ।
❋
❋
ਓਧਰੋਂ ਇਕ ਜੱਟ ਆ ਗਿਆ ਕਰਦਾ ਵਾਹੀ, ਸਾਂਘਾ ਕੰਧੇ ਉਤੇ ਰਖਾਈਆ। ਓਧਰੋਂ ਆ ਗਿਆ ਇਕ ਸ਼ੁਦਾਈ, ਉਚੀ ਕੂਕ ਕੂਕ ਜਣਾਈਆ। ਓਧਰੋਂ ਆ ਗਿਆ ਇਕ ਭਾਈ, ਜੋ ਭਾਈ ਨਾਲ ਕਰੇ ਲੜਾਈਆ। ਓਧਰੋਂ ਭੁੱਲਾ ਆ ਗਿਆ ਰਾਹੀ, ਨੈਣਹੀਣ ਅਖਵਾਈਆ। ਓਧਰੋਂ ਹਨੇਰਾ ਗਿਆ ਛਾਈ, ਸੂਰਜ ਆਪਣਾ ਆਪ ਮਿਟਾਈਆ। ਓਧਰੋਂ ਚੰਦ ਕਰੀ ਰੁਸ਼ਨਾਈ, ਸੀਤਲ ਧਾਰ ਵਹਾਈਆ। ਓਧਰੋਂ ਬੇਣੀ ਅੱਖ ਖੁਲ੍ਹਾਈ, ਪ੍ਰਭ ਦਾ ਰਾਹ ਤਕਾਈਆ। ਜੇ ਗੁੜ ਖਾਣ ਨੂੰ ਆ ਜਾਏ ਮੇਰਾ ਮਾਹੀ, ਉਸ ਦਾ ਮਿੱਠਾ ਮੂੰਹ ਦਿਆਂ ਕਰਾਈਆ। ਫੇਰ ਕਹਵਾਂ ਮੈਂ ਪ੍ਰੀਤੀ ਤੇਰੇ ਨਾਲ ਲਾਈ, ਯਾਰੀ ਤੂੰ ਵੀ ਤੋੜ ਨਿਭਾਈਆ। ਉਨੇ ਚਿਰ ਨੂੰ ਓਥੇ ਆ ਗਈ ਇਕ ਦਾਈ, ਜੋ ਬਾਲਕਾਂ ਨੂੰ ਜਨਮ ਰਹੀ ਦਵਾਈਆ। ਉਨੇ ਚਿਰ ਨੂੰ ਆ ਗਈ ਬੁੱਢੜੀ ਮਾਈ, ਬਿਰਧ ਅਵਸਥਾ ਡੰਗੋਰੀ ਹੱਥ ਉਠਾਈਆ। ਉਨੇ ਚਿਰ ਨੂੰ ਆ ਗਈ ਕਿਸੇ ਸ਼ੱਤਰੀ ਬੇਟੇ ਦੀ ਝਾਈ, ਜੋ ਅੰਮੀ ਕਹਿ ਸੁਣਾਈਆ। ਉਨੇ ਚਿਰ ਨੂੰ ਆ ਗਈ ਇਕ ਵੈਰਾਗਣ ਜੋ ਪ੍ਰਭ ਦੇ ਪਿਆਰ ਵਿਚ ਸ਼ੁਦਾਈ, ਨੇਤਰ ਨੈਣਾਂ ਨੀਰ ਵਹਾਈਆ। ਜਾਂ ਕੂਕੇ ਤੇ ਮਾਹੀ ਮਾਹੀ, ਬਹੁੜੀ ਬਹੁੜੀ ਕਰ ਸੁਣਾਈਆ। ਨੇੜੇ ਆ ਕੇ ਆਪਣੇ ਸੀਨੇ ਦੁਹੱਥੜ ਇਕ ਲਗਾਈ, ਜੋਰ ਨਾਲ ਪੱਟਾਂ ਉਤੇ ਛੁਹਾਈਆ। ਓਨੇ ਚਿਰ ਨੂੰ ਫਿਰਦਾ ਆ ਗਿਆ ਇਕ ਗਦਾਈ, ਗਦਾਗਰ ਪੰਧ ਮੁਕਾਈਆ। ਓਨੇ ਚਿਰ ਨੂੰ ਆ ਗਿਆ ਇਕ ਕਸਾਈ, ਛੁਰੀਆਂ ਬਗ਼ਲਾਂ ਵਿਚ ਲੁਕਾਈਆ। ਓਨੇ ਚਿਰ ਨੂੰ ਆ ਗਿਆ ਇਕ ਰਹਿਨੁਮਾਈ, ਜੋ ਰਹਿਮਤ ਰਿਹਾ ਕਰਾਈਆ। ਓਨੇ ਚਿਰ ਨੂੰ ਇਕ ਆ ਗਿਆ ਜਿਸ ਦਿਤੀ ਵਸਤ ਪਰਾਈ, ਠੱਗੀ ਚੋਰੀ ਕਰ ਕੇ ਝਟ ਲੰਘਾਈਆ। ਓਨੇ ਚਿਰ ਨੂੰ ਬੇਣੀ ਕਹੇ ਮੈਨੂੰ ਪ੍ਰਭ ਦੀ ਯਾਦ ਰਹੀ ਸਤਾਈ, ਸੱਤਿਆ ਵਿਚੋਂ ਦਿਤੀ ਸਵਾਈਆ। ਓਨੇ ਚਿਰ ਨੂੰ ਇਕ ਹਕੀਮ ਲੈ ਕੇ ਆਇਆ ਦਵਾਈ, ਸ਼ੀਸ਼ੀਆਂ ਨੌ ਹੱਥ ਰਖਾਈਆ। ਉਚੀ ਕੂਕ ਕੇ ਰੌਲੀ ਪਾਈ, ਸਭ ਨੂੰ ਰਿਹਾ ਸੁਣਾਈਆ। ਓਨੇ ਚਿਰ ਨੂੰ ਆ ਗਈ ਗੌਰਜਾਂ ਮਾਈ, ਦੁੱਧ ਕਟੋਰਾ ਹੱਥ ਟਿਕਾਈਆ। ਓਨੇ ਚਿਰ ਨੂੰ ਸ਼ਦੌਣ ਪੌਣ ਪੱਖਾ ਰਹੀ ਝੁਲਾਈ, ਆਪਣੀ ਸੇਵ ਕਮਾਈਆ। ਓਨੇ ਚਿਰ ਨੂੰ ਰੌਣ ਆਸਾ ਨੇਤਰ ਨੈਣਾਂ ਨੀਰ ਵਹਾਈ, ਹੰਝੂਆਂ ਹਾਰ ਬਣਾਈਆ। ਓਨੇ ਚਿਰ ਨੂੰ ਇਕ ਰਾਖੇ ਨੇ ਨੇੜੇ ਆ ਕੇ ਆਪਣੀ ਘੁਮਾਣੀ ਐਂ ਭਵਾਈ, ਘੁੰਮ ਘੁੰਮਾ ਕੇ ਦਿਤੀ ਵਖਾਈਆ। ਓਨੇ ਚਿਰ ਨੂੰ ਮੁਸਾਫ਼ਰ ਆਇਆ ਜਿਸ ਦੇ ਗਲ ਵਿਚ ਫਸੀ ਗਰਾਹੀ, ਪਾਣੀ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮੇਲਾ ਰਿਹਾ ਮਿਲਾਈਆ। ਗੁੜ ਕਹੇ ਮੈਨੂੰ ਬੇਣੀ ਕਿਹਾ ਚੰਗਾ, ਬੜਾ ਮਿੱਠਾ ਨਜ਼ਰੀ ਆਈਆ। ਓਥੇ ਭੱਜੀ ਆ ਗਈ ਗੰਗਾ, ਆਪਣਾ ਪੰਧ ਮੁਕਾਈਆ। ਜਮਨਾ ਦਾ ਪਿੰਡਾ ਨੰਗਾ, ਤਨ ਓਢਨ ਨਾ ਸੀਸ ਟਿਕਾਈਆ। ਸੁਰਸਤੀ ਛੱਡ ਕੇ ਕੰਢਾ, ਆਪਣਾ ਪੰਧ ਚੁਕਾਈਆ। ਸਚ ਦਾ ਮਾਣ ਅਨੰਦਾ, ਸੁਖ ਸੁਖ ਵਿਚੋਂ ਉਪਜਾਈਆ। ਓਨੇ ਚਿਰ ਨੂੰ ਪ੍ਰਭੂ ਰੂਪ ਧਰ ਕੇ ਆ ਗਿਆ ਬੰਦਾ, ਬੰਦਗੀ ਇਕ ਸੁਣਾਈਆ। ਵੇਖਿਓ ਏਥੇ ਰਹੇ ਕੋਈ ਨਾ ਗੰਦਾ, ਗੰਦਗੀ ਵਾਲੇ ਬਾਹਰ ਕਢਾਈਆ। ਓਧਰੋਂ ਕਰ ਕੇ ਨੰਗਾ ਖੰਡਾ, ਸਭ ਨੂੰ ਰਿਹਾ ਡਰਾਈਆ। ਗੰਗਾ ਗੋਦਾਵਰੀ ਸੁਰਸਤੀ ਜਮਨਾ ਕਹੇ ਸਾਡੀਆਂ ਥੱਕ ਗਈਆਂ ਟੰਗਾਂ, ਭੱਜੀਆਂ ਵਾਹੋ ਦਾਹੀਆ। ਸੁੱਜ ਗਈਆਂ ਜੰਘਾਂ, ਤੇਰਾ ਨਾਮ ਦੁਹਾਈਆ। ਹੁਕਮ ਹੋਇਆ ਕੁਛ ਮੰਗ ਲਓ ਮੰਗਾਂ, ਆਪਣੀ ਝੋਲੀ ਡਾਹੀਆ। ਉਹ ਕਹਿਣ ਸਾਡੇ ਮੁਖ ਵਿਚ ਨਹੀਂ ਕੋਈ ਦੰਦਾ, ਗੱਲ ਕਹਿਣ ਕੋਇ ਨਾ ਪਾਈਆ। ਓਨੇ ਚਿਰ ਨੂੰ ਬੋਲ ਪਿਆ ਉਤੋਂ ਚੰਦਾ,
❋
❋
ਸਹਿਜ ਨਾਲ ਸੁਣਾਈਆ। ਨੀ ਕਮਲੀਓ ਤੁਹਾਡਾ ਕਿੱਥੇ ਆ ਪਾਣੀ ਠੰਡਾ, ਏਸ ਨੂੰ ਦਿਓ ਪਿਆਈਆ। ਇਹ ਨਹੀਂ ਕੋਈ ਖ਼ਾਕੀ ਬੰਦਾ, ਜਿਸ ਦੀ ਬੰਦਗੀ ਕਰਦੇ ਓਹੋ ਨਜ਼ਰੀ ਆਈਆ। ਓਨੇ ਚਿਰ ਨੂੰ ਗੰਗਾ ਆਪਣੇ ਸੀਸ ਵਿਚ ਵੌਹਣ ਲੱਗੀ ਕੰਘਾ, ਪੱਟੀ ਹੱਥ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਵੇ ਚੰਦ ਇਹ ਬੰਦਾ ਕਿ ਬੰਦਗੀ ਵਾਲਾ, ਸਚ ਦੇ ਸਮਝਾਈਆ। ਚੰਦ ਕਹੇ ਇਹ ਸਭ ਦਾ ਰਖਵਾਲਾ, ਧੁਰ ਦਾ ਮਾਲਕ ਇਕ ਅਖਵਾਈਆ। ਸਚਖੰਡ ਦਵਾਰ ਜਿਸ ਦੀ ਸੱਚੀ ਧਰਮਸਾਲਾ, ਦਰ ਇਕੋ ਸੋਭਾ ਪਾਈਆ। ਸਭ ਦਾ ਵੇਖੇ ਹਾਲਾ, ਹਾਲਤ ਖੋਜ ਖੁਜਾਈਆ। ਜੁਗ ਚੌਕੜੀ ਬਦਲੇ ਚਾਲਾ, ਚਾਲ ਨਿਰਾਲੀ ਇਕ ਸਮਝਾਈਆ। ਪਹਿਲੋਂ ਆਪਣੀ ਪੱਟੀ ਵਾਹ ਲਾ, ਹਾਰ ਸ਼ਿੰਗਾਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਗੰਗਾ ਕਹੇ ਨੀਂ ਜਮਨਾ ਮੈਨੂੰ ਵਾਹ ਦੇ ਕੰਘੀ, ਸੁਰਸਤੀ ਮੇਰੀ ਪੱਟੀ ਦੇ ਸੁਹਾਈਆ। ਨੀਂ ਸਖ਼ੀਓ ਮੈਨੂੰ ਦਿਓ ਅੰਗੀ, ਮੈਂ ਤਨ ਲਾ ਕੇ ਖ਼ੁਸ਼ੀ ਬਣਾਈਆ। ਮੇਰੀ ਹੱਡੀ ਪਸਲੀ ਰਹੇ ਕੋਈ ਨਾ ਨੰਗੀ, ਪੜਦਾ ਓਢਨ ਇਕ ਟਿਕਾਈਆ। ਨੀਂ ਔਹ ਆ ਗਿਆ ਜਿਸ ਦੇ ਕੋਲ ਸ਼ਸਤਰ ਜੰਗੀ, ਜੰਗਜੂ ਅਖਵਾਈਆ। ਪੈ ਗਿਆ ਟੇਢੀ ਡੰਡੀ, ਔਝੜ ਰਾਹ ਦੁਹਾਈਆ। ਭਗਤਾਂ ਦੀ ਮੇਟਣੀ ਤੰਗੀ, ਦੁਖੀਆਂ ਦੁੱਖ ਹਟਾਈਆ। ਓਨੇ ਚਿਰ ਨੂੰ ਆ ਗਈ ਹਵਾ ਠੰਡੀ, ਸੀਤਲ ਧਾਰ ਵਹਾਈਆ। ਜਮਨਾ ਕਹੇ ਨੀਂ ਭੈਣੋਂ ਕਿਤੇ ਦੁਨੀਆ ਕਰ ਨਾ ਜਾਵੇ ਰੰਡੀ, ਬਿਨਾ ਕੰਤ ਹੋਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਗੰਗਾ ਕਹੇ ਮੇਰਾ ਛੇਤੀ ਗੁੰਦ ਦਿਓ ਸੀਸ, ਸੋਹਣਾ ਰੂਪ ਬਣਾਈਆ। ਨੀਂ ਮੈਂ ਮੋਹ ਲਵਾਂ ਜਗਦੀਸ, ਮੁਹੱਬਤ ਵਿਚ ਫਸਾਈਆ। ਜਿਸ ਨੂੰ ਕਹਿੰਦੇ ਬੀਸ ਬੀਸ, ਸਰਗੁਣ ਜ਼ੀਰੋ ਲਏ ਉਪਜਾਈਆ। ਬੀਸ ਦਾ ਬਣ ਇਕੀਸ, ਵੀਹ ਇਕੀ ਗੁਰਦਾਸ ਦੀ ਇਕ ਪੜ੍ਹਾਈਆ। ਮੈਂ ਸਾਚੀ ਕਰਾਂ ਪ੍ਰੀਤ, ਪ੍ਰੀਤਮ ਲਵਾਂ ਮਨਾਈਆ। ਵਿਛੋੜੇ ਵਿਚ ਜੁਗ ਗਏ ਬੀਤ, ਯਾਦ ਵਿਚ ਤੜਫਾਈਆ। ਮੈਂ ਪੁਛਦੀ ਰਹੀ ਮੈਨੂੰ ਆਪਣਾ ਦੱਸ ਦੇ ਗੀਤ, ਕਿਸ ਬਿਧ ਢੋਲਾ ਗਾਈਆ। ਕਰਵਟ ਲੈ ਕੇ ਰੋਂਦਾ ਰਿਹਾ ਮੇਰੀ ਨਿਕਲਦੀ ਰਹੀ ਚੀਕ, ਉਚੀ ਕੂਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਦੱਸ ਕੇ ਗਏ ਠੀਕ, ਨਿਤ ਨਿਤ ਸੰਦੇਸ਼ ਸੁਣਾਈਆ। ਨੀਂ ਸਖ਼ੀਓ ਕਲਜੁਗ ਅੰਤਮ ਰੱਖਿਓ ਇਕ ਉਡੀਕ, ਵੇਲਾ ਵਕਤ ਇਕੋ ਨਜ਼ਰੀ ਆਈਆ। ਜਿਸ ਨੇ ਬਦਲ ਦੇਣੀ ਤਵਾਰੀਖ, ਤਾਰੀਖ ਆਪਣੀ ਆਪ ਬਣਾਈਆ। ਓਸ ਵੇਲੇ ਮੰਗਿਓ ਭੀਖ, ਭਿੱਖਕ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਵਰਤਾਈਆ। ਗੰਗਾ ਕਹੇ ਨੀਂ ਜਮਨਾ ਸੁਰਸਤੀ, ਮੈਨੂੰ ਚੂੜਾ ਦਿਓ ਚੜ੍ਹਾਈਆ। ਬਿੰਦੀ ਟਿੱਪੀ ਨਾਲ ਮੈਨੂੰ ਆਵੇ ਮਸਤੀ, ਸੁਰਖ਼ੀ ਬੁੱਲਾਂ ਨਾਲ ਛੁਹਾਈਆ। ਚਾਵਾਂ ਨਾਲ ਫਿਰਾਂ ਨਸਦੀ, ਪੈਰ ਪੰਜੇਬਾਂ ਨਾਲ ਛਣਕਾਈਆ। ਫਿਰ ਵੇਖੋ ਮੇਰੀ ਕੱਜਲ ਧਾਰ ਅੱਖ ਦੀ, ਚਿੱਟਾ ਕਾਲਾ ਰੰਗ ਬਦਲਾਈਆ। ਮੇਰੇ ਦੰਦਾਂ ਰੰਗਣ ਵੇਖੋ ਗੂੜ੍ਹੇ ਸੱਕ ਦੀ, ਜੋ ਆਪਣੀ ਕਲ ਵਰਤਾਈਆ। ਮੇਰੀ ਜਵਾਨੀ ਵੇਖੋ ਅਗੰਮੀ ਰੱਤ ਦੀ, ਜੋ ਲਾਲ ਗੁਲਾਲਾ ਰੰਗ ਚੜ੍ਹਾਈਆ। ਮੈਂ ਸਚ ਤੁਹਾਨੂੰ ਦੱਸਦੀ, ਭੁੱਲ ਕੋਇ ਨਾ ਪਾਈਆ। ਸਦਾ ਓਸੇ ਦਾ ਨਾਮ ਜਪਦੀ, ਓਸੇ ਦੀ ਆਸ ਰਖਾਈਆ। ਚਾਰੋਂ ਕੁੰਟ ਲੱਭਦੀ, ਭੱਜਾਂ ਵਾਹੋ ਦਾਹੀਆ। ਮੈਨੂੰ ਕ਼ਸਮ ਓਸੇ ਰੱਬ ਦੀ, ਜੋ ਕਰ ਕੇ ਬੈਠਾ ਜੁਦਾਈਆ। ਬਿਨਾ ਚਰਨਾਂ ਤੋਂ ਮੈਂ ਚਰਨ ਉਹਦੇ ਦੱਬਦੀ, ਖ਼ਾਲੀ ਹੱਥੀਂ ਸੇਵ
❋
❋
ਕਮਾਈਆ। ਮੇਰੀ ਮੁਹੱਬਤ ਅੰਦਰੇ ਅੰਦਰ ਵਧਦੀ, ਅਜੇ ਦਰਸ਼ਨ ਪਾਇਆ ਨਹੀਂ ਧੁਰ ਦੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਖਿਲਾਈਆ। ਜਮਨਾ ਕਹੇ ਨੀਂ ਗੰਗੀ ਜੁਗ ਚੌਕੜੀ ਦੇਂਦਾ ਆਇਆ ਲਾਰੇ, ਅਛਲ ਅਛੱਲ ਅਖਵਾਈਆ। ਬੀਤੇ ਜੁਗ ਚਾਰੇ, ਚਾਰੋਂ ਕੁੰਟ ਦੁਹਾਈਆ। ਜਿਸ ਗੁਰ ਅਵਤਾਰ ਪੈਗ਼ੰਬਰ ਰੱਖੇ ਕਵਾਰੇ, ਹੁਕਮੇ ਵਿਚ ਫਿਰਾਈਆ। ਪਤਾ ਨਹੀਂ ਓਸ ਨੇ ਕਦੋਂ ਚੜ੍ਹਨਾ ਆਪ ਖਾਰੇ, ਕੂੜੀਆਂ ਚੱਪਣੀਆਂ ਭੰਨ ਵਖਾਈਆ। ਸੁਰਸਤੀ ਕਹੇ ਨੀਂ ਭੈਣੋ ਉਹ ਸਰਗੁਣ ਤੋਂ ਨਿਰਗੁਣ ਹੋ ਕੇ ਫੇਰ ਆਵੇ ਦੁਬਾਰੇ, ਦੋਹਰਾ ਵੇਸ ਵਟਾਈਆ। ਸ਼ਾਇਦ ਤਰਸ ਕਰ ਕੇ ਤੈਨੂੰ ਲੈ ਜਾਏ ਓਸ ਚੁਬਾਰੇ, ਜਿਸ ਦਾ ਦਰਵਾਜ਼ਾ ਨਾ ਕੋਇ ਖੁਲ੍ਹਾਈਆ। ਗੰਗਾ ਕਹੇ ਜਿਸ ਵੇਲੇ ਮੈਂ ਗੁਰ ਅਵਤਾਰ ਪੈਗ਼ੰਬਰ ਵੇਖੇ ਲਾੜੇ, ਦੁਨੀਆ ਵਿਚ ਤਤ ਵਜੂਦ ਹੰਢਾਈਆ। ਓਸ ਵੇਲੇ ਮੈਨੂੰ ਕੋਈ ਅੰਦਰੋਂ ਦੇਂਦਾ ਰਿਹਾ ਇਸ਼ਾਰੇ, ਹੌਲੀ ਹੌਲੀ ਸਮਝਾਈਆ। ਤੂੰ ਸਦਾ ਰਹਿਣਾ ਕਵਾਰੇ, ਕਵਾਰੀ ਕੰਨਿਆ ਰੂਪ ਵਟਾਈਆ। ਅੰਤ ਭਗਵੰਤ ਆਪੇ ਦੇਵੇ ਸਚ ਨਜ਼ਾਰੇ, ਨਜ਼ਰ ਤੇਰੇ ਉਤੇ ਟਿਕਾਈਆ। ਜਮਨਾ ਕਹੇ ਨੀਂ ਤੂੰ ਵੰਡੀਂ ਗਿਰੀ ਬਦਾਮ ਛੁਹਾਰੇ, ਸੋਹਣੀ ਖ਼ੁਸ਼ੀ ਬਣਾਈਆ। ਬੇਣੀ ਕਿਹਾ ਓ ਕੋਝੀਓ ਕਮਲੀਓ ਪ੍ਰਭੂ ਜਦੋਂ ਆਏ ਤੇ ਆਏ ਭਗਤਾਂ ਦੇ ਵਾੜੇ, ਤੁਹਾਡੀ ਸੁਰਖ਼ੀ ਬਿੰਦੀ ਕੰਮ ਕਿਸੇ ਨਾ ਆਈਆ। ਅੰਦਰ ਵੜ ਕੇ ਸੀਨਾ ਪਾੜੇ, ਨਾਮ ਅਣਿਆਲਾ ਤੀਰ ਚਲਾਈਆ। ਖੇਲ ਕਰੇ ਹਾੜੇ ਸਰਦੀ ਵਿਚ ਜਾੜੇ, ਓਹਦੀ ਬੇਪਰਵਾਹੀਆ। ਗੰਗਾ ਕਹੇ ਓ ਬੇਣੀ ਵੇਖ ਮੈਂ ਵੀ ਨਾਰ ਮੁਟਿਆਰੇ, ਜੋਬਨਵੰਤੀ ਸੋਭਾ ਪਾਈਆ। ਜਿਸ ਨੇ ਦੋਵੇਂ ਨੈਣ ਸ਼ਿੰਗਾਰੇ, ਬ੍ਰਹਮਾ ਸ਼ੰਕਰ ਵਰਗੇ ਦਿਤੇ ਹਿਲਾਈਆ। ਉਹ ਮੇਰੀ ਸੱਚੀ ਸਰਕਾਰੇ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਵੇਲੇ ਮੈਂ ਮੰਗ ਮੰਗੀ ਦਵਾਰੇ, ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਸੁਰਸਤੀ ਕਹੇ ਨੀਂ ਗੰਗਾ ਜੇ ਪ੍ਰਭੂ ਆਏ ਅਚਾਨਕ, ਕੀ ਕੀ ਭੇਟ ਚੜ੍ਹਾਈਆ। ਜਮਨਾ ਕਹੇ ਕੀ ਉਹ ਸਮਾਂ ਹੋਵੇ ਭਿਆਨਕ, ਚਾਰੋਂ ਕੁੰਟ ਅੰਧੇਰਾ ਛਾਈਆ। ਗੰਗਾ ਕਹੇ ਮੈਂ ਓਸੇ ਦੀ ਅਮਾਨਤ, ਆਪਣਾ ਆਪ ਅੱਗੇ ਟਿਕਾਈਆ। ਬੇਣੀ ਕਹੇ ਤੁਹਾਡੀ ਕਿਹੜਾ ਦੇਵੇ ਜ਼ਮਾਨਤ, ਮੈਨੂੰ ਦਿਓ ਸਮਝਾਈਆ। ਜਿਹੜੀ ਵਸਤ ਪ੍ਰਭ ਦੇ ਕੋਲ ਨਿਆਮਤ, ਪਹਿਲੋਂ ਭਗਤਾਂ ਝੋਲੀ ਪਾਈਆ। ਓਨ੍ਹਾਂ ਨੂੰ ਕਰ ਕੇ ਸਹੀ ਸਲਾਮਤ, ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਮਨਾ ਕਹੇ ਗੰਗਾ ਨੀਂ ਪਹਿਲੋਂ ਆਪਣੇ ਕੇਸ ਧੋ, ਧੋਤੀ ਸਾੜ੍ਹੀ ਫੇਰ ਲਗਾਈਆ। ਸਾਡੇ ਨਾਲੋਂ ਹੋ ਨਿਰਮੋਹ, ਮੋਹ ਮੁਹੱਬਤ ਪੀਆ ਵਿਚ ਰਖਾਈਆ। ਓਸ ਬਿਨ ਅਵਰ ਨਾ ਕੋ, ਇਕੋ ਓਟ ਤਕਾਈਆ। ਜੇ ਤੇਰੇ ਨਾਲ ਜਾਵੇ ਛੋਹ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਫਿਰ ਤੇਰੇ ਜੋਗਾ ਜਾਏ ਹੋ, ਹੋਕਾ ਇਕੋ ਨਾਮ ਸੁਣਾਈਆ। ਸਚ ਪਰਕਾਸ਼ ਦੀ ਕਰੇ ਲੋ, ਬਿਨ ਲੋਇਣਾਂ ਡਗਮਗਾਈਆ। ਫਿਰ ਇਕ ਰਹੇ ਨਾ ਦੋ, ਦੂਆ ਏਕੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਜਮਨਾ ਸੁਰਸਤੀ ਕਹੇ ਗੰਗੀਏ ਰੱਖੀਏ ਆਸ, ਆਸਾ ਇਕ ਵਧਾਈਆ। ਜੇ ਉਹ ਭਗਤਾਂ ਦਾ ਦਾਸ, ਭਗਤਾਂ ਖ਼ੁਸ਼ੀ ਬਣਾਈਆ। ਦੇਵੇ ਨੂਰ ਪਰਕਾਸ਼, ਜੋਤ ਡਗਮਗਾਈਆ। ਕਦੀ ਸਾਡੀ ਬੁਝਾਵੇ ਪਿਆਸ, ਤ੍ਰਿਸ਼ਨਾ ਦੂਰ ਕਰਾਈਆ। ਜਮਨਾ ਤੱਕ ਕੇ ਉਤੇ ਆਕਾਸ਼, ਹੱਥ ਜੋੜ ਕੇ ਵਾਸਤਾ ਪਾਈਆ। ਤੇਰੀ ਕਿੱਥੇ ਕਰੀਏ ਤਲਾਸ਼, ਸਾਨੂੰ ਦੇ ਸਮਝਾਈਆ। ਆਵਾਜ਼ ਆਈ ਜਿਥੇ ਮੇਰੇ
❋
❋
ਭਗਤ ਨੇ ਮੇਰੇ ਸਿਰ ਵਿਚ ਪੌਣਾ ਜਲ ਗਲਾਸ, ਗਲਵਕੜੀ ਗਲ ਵਿਚ ਪਾਈਆ। ਉਹ ਦਿਸ਼ਾ ਲੈਣੀ ਭਾਖ, ਪੜਦਾ ਦਿਤਾ ਉਠਾਈਆ। ਜਿਸ ਵੇਲੇ ਗੁਰਮੁਖਾਂ ਧੂੜੀ ਮਸਤਕ ਲਾਉਣੀ ਰਾਖ, ਟਿੱਕੇ ਜਗਤ ਵਖਾਈਆ। ਓਸ ਵੇਲੇ ਮੈਂ ਉਪਰ ਹੋਣਾ ਨਹੀਂ ਆਕਾਸ਼, ਧਰਤੀ ਉਤੇ ਸੋਭਾ ਪਾਈਆ। ਜੇ ਤੁਹਾਨੂੰ ਹੋਇਆ ਵਿਸ਼ਵਾਸ, ਫੇਰ ਭਗਤਾਂ ਨਾਲ ਰਲਾਈਆ। ਧਰਮ ਬਣਾ ਕੇ ਸਾਥ, ਸਗਲਾ ਜੋੜ ਜੁੜਾਈਆ। ਗੁਰਮੁਖ ਮੇਰੀ ਚੜ੍ਹਨੇ ਬਰਾਤ, ਸੰਗੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਗੰਗਾ ਕਹੇ ਮੇਰੀ ਮੇਂਢੀ ਖੁਲ੍ਹੀ ਖੁਲ੍ਹੀ ਦਿਸੇ ਗੁੱਤ, ਸਤਿ ਸ਼ੰਗਾਰ ਨਾ ਕੋਇ ਬਣਾਈਆ। ਖ਼ਾਲੀ ਨਜ਼ਰੀ ਆਏ ਬੁਤ, ਬੁਤਖ਼ਾਨੇ ਪਈ ਦੁਹਾਈਆ। ਮੈਂ ਸਭ ਨੂੰ ਰਹੀ ਪੁਛ, ਭੱਜਾਂ ਵਾਹੋ ਦਾਹੀਆ। ਮੈਨੂੰ ਦੱਸੋ ਕੁਛ, ਸੰਦੇਸ਼ਾ ਇਕ ਸੁਣਾਈਆ। ਮੇਰਾ ਮਾਹੀ ਗਿਆ ਰੁੱਸ, ਰੁਸਿਆਂ ਕਿਵੇਂ ਮਨਾਈਆ। ਇਹ ਵੱਡਾ ਡਾਹਢਾ ਦੁੱਖ, ਦਰਦ ਨਾ ਕੋਇ ਚੁਕਾਈਆ। ਜਨ ਭਗਤ ਕਿਹਾ ਨਾ ਰੋ ਕਰ ਚੁਪ, ਚੁਪ ਚੁਪੀਤਾ ਭੇਵ ਖੁਲ੍ਹਾਈਆ। ਉਹ ਸਭ ਦੇ ਅੰਦਰ ਬੈਠਾ ਛੁਪ, ਆਪਣਾ ਪੜਦਾ ਪਾਈਆ। ਜ਼ਰਾ ਪਿਆਰ ਦੀ ਅੱਖ ਪੁੱਟ, ਨੇਤਰ ਨੈਣ ਖੁਲ੍ਹਾਈਆ। ਤੇਰੀ ਧਾਰੋਂ ਪਏ ਫੁੱਟ, ਘਰ ਸਾਚੇ ਵੱਜੇ ਵਧਾਈਆ। ਤੇਰੀ ਮੈਲ ਜਾਏ ਧੁਪ, ਜੋ ਕਲਜੁਗ ਜੀਵਾਂ ਦਿਤੀ ਚੜ੍ਹਾਈਆ। ਤੇਰੇ ਸਿਰ ਵਿਚ ਹਰਿ ਸੰਗਤ ਪਾਏ ਦਹੀ ਦਾ ਫੁੱਟ, ਸਾਚਾ ਸਗਣ ਬਣਾਈਆ। ਪੰਜ ਟੱਕ ਲਾ ਕੇ ਜਗਹ ਲੈਣ ਪੁੱਟ, ਕਹੀ ਦੇ ਨਾਲ ਵਹੀ ਨਜ਼ਰੀ ਆਈਆ। ਜਿਸ ਵਿਚ ਪੁਰਾਣਾ ਲੇਖ ਲਗਾ ਕੇ ਲਈਂ ਚੁੱਕ, ਹੱਥ ਨਾ ਕਿਸੇ ਫੜਾਈਆ। ਤੇਰੀ ਗੰਢੀ ਜਾਏ ਨਾ ਟੁੱਟ, ਟੁੱਟਿਆਂ ਰਿਹਾ ਜੁੜਾਈਆ। ਸੁਰਸਤੀ ਕਹੇ ਨੀ ਗੰਗਾ ਅੱਗੇ ਰੱਖੀਂ ਏਸੇ ਦੀ ਓਟ, ਲੱਖ ਲੱਖ ਸ਼ੁਕਰ ਮਨਾਈਆ। ਸੁਰਸਤੀ ਮਖ਼ੌਲ ਨਾਲ ਕਹਿੰਦੀ ਜਮਨਾ ਅੱਜ ਦੇ ਰਿਵਾਜ ਦਾ ਇਹਨੂੰ ਵੀ ਪਵਾ ਦੇ ਕੋਟ, ਕਲਜੁਗ ਵੇਸ ਬਣਾਈਆ। ਸਿਰ ਤੇ ਛੁਹਾ ਦੇ ਟੋਪ, ਪਟੇ ਦੇ ਬਣਾਈਆ। ਜਨ ਭਗਤ ਕਹਿਣ ਕਮਲੀਏ ਤੱਕ ਲੈ ਇਕੋ ਜੋਤ, ਜੋ ਜੋਤ ਜੋਤ ਰੁਸ਼ਨਾਈਆ। ਅਕਲ ਬੁੱਧੀ ਦੀ ਨਹੀਂ ਸੋਚ, ਸਮਝ ਤੋਂ ਪਰੇ ਪੜ੍ਹਾਈਆ। ਇਹ ਗੁਰਮੁਖ ਸ਼ੌਕੀਨ ਬਹੁਤ, ਸਾਫ਼ ਸੁਥਰੇ ਸੋਹਣੇ ਨਜ਼ਰੀ ਆਈਆ। ਇਹ ਕੋਈ ਕੱਪੜੇ ਨਹੀਂ ਧੋਂਦੇ ਰੋਜ, ਅੰਦਰੋਂ ਮੈਲ ਦਿਤੀ ਧਵਾਈਆ। ਇਹ ਕੋਈ ਸਿਰ ਤੇ ਪਾਉਂਦੇ ਨਹੀਂ ਸੱਗੀ ਚੌਂਕ, ਸ਼ਿੰਗਾਰ ਪੱਟੀ ਨਾ ਕੋਇ ਛੁਹਾਈਆ। ਇਹ ਕੋਈ ਹੰਢਾਉਂਦੇ ਨਹੀਂ ਮਰਨ ਵਾਲਾ ਖੌਂਤ, ਜੋ ਸੇਜ ਸੁੰਞੀ ਦਏ ਕਰਾਈਆ। ਇਹ ਜਾਂਦੇ ਨਹੀਂ ਕਦੇ ਔਂਤ, ਔਤਰੇ ਨਾ ਜਗ ਅਖਵਾਈਆ। ਇਹਨਾਂ ਦੀ ਓਥੇ ਪਹੁੰਚ, ਜਿਥੇ ਪਹੁੰਚ ਕੇ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਚਾਰੇ ਇਕੱਠੀਆਂ ਹੋਈਆਂ ਥਾਂ ਅਨਡਿੱਠੇ, ਜਗਹ ਸਮਝ ਕੋਇ ਨਾ ਪਾਈਆ। ਅੱਜ ਪ੍ਰਭੂ ਨਾਲ ਬਚਨ ਕਰੀਏ ਮਿੱਠੇ, ਹੌਲੀ ਹੌਲੀ ਸੁਣਾਈਆ। ਬਸਤਰ ਪਾਈਏ ਚਿੱਟੇ, ਸੋਹਣਾ ਰੂਪ ਵਖਾਈਆ। ਭੂਸ਼ਣ ਦੇ ਪੌਂਚੇ ਕੱਸੇ ਜਾਣ ਉਤੋਂ ਗਿਟੇ, ਤਣੀ ਖਿੱਚ ਖਿੱਚ ਬੰਧਾਈਆ। ਨਾਲੇ ਵੇਖੀਏ ਪੂਰਬ ਦੇ ਚਿੱਠੇ, ਕੀ ਲੇਖਾ ਦਿਤਾ ਵਖਾਈਆ। ਕਿਉਂ ਸਾਡੇ ਤੱਟਾਂ ਉਤੇ ਸਾਨੂੰ ਪੈਂਦੇ ਪੱਥਰ ਵੱਟੇ, ਠੱਗ ਚੋਰ ਕਰਨ ਲੜਾਈਆ। ਬ੍ਰਾਹਮਣਾਂ ਪਾ ਲਏ ਹਿੱਸੇ, ਪੰਡਤ ਬਗ਼ਲੀਆਂ ਵਿਚ ਟਿਕਾਈਆ। ਸਾਡੇ ਬਣ ਗਏ ਕਿੱਤੇ, ਸਾਹਿਬ ਨਜ਼ਰ ਕੋਇ ਨਾ ਆਈਆ। ਜਿਹੜਾ ਸਭ ਦੀ ਡੋਰੀ ਖਿੱਚੇ, ਅੰਦਰੇ ਅੰਦਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਆਪ ਚੁਕਾਈਆ। ਗੰਗਾ
❋
❋
ਕਹੇ ਕੀ ਹੋਇਆ ਵਕਤ ਵੇਲਾ, ਘੜੀ ਘੜੀ ਦਿਉ ਜਣਾਈਆ। ਹੁਣ ਸਾਹਿਬ ਸਤਿਗੁਰ ਸਭ ਨਾਲੋਂ ਹੋ ਜਾਏ ਵਿਹਲਾ, ਆਪਣੀ ਕਾਰ ਕਮਾਈਆ। ਨੌ ਛਟਾਂਕ ਗੁੜ ਦਾ ਲੈ ਆਉ ਢੇਲਾ, ਸ਼ਰੀਣੀ ਵਾਲਾ ਸਗਣ ਬਣਾਈਆ। ਭਗਤਾਂ ਵਾਲਾ ਮੇਲਾ, ਮਿਲਣੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਖ਼ੀਓ ਸਭ ਦਾ ਸੱਜਣ ਸੁਹੇਲਾ, ਅੱਖੀਓ ਨੈਣ ਜੋਤ ਅਲਬੇਲਾ, ਮੁਹੱਬਤ ਪਿਆਰ ਵਿਚ ਸਦਾ ਵਿਹਲਾ, ਕੰਮ ਕਾਜ ਨਜ਼ਰ ਕੋਇ ਨਾ ਆਈਆ।
ਗੰਗਾ ਕਹੇ ਦੁਰਗਾ ਦੀ ਚੰਡੀ, ਚੰਡਾਲਾਂ ਦਏ ਖਪਾਈਆ। ਸਿੱਧੀ ਕਰ ਕੇ ਡੰਡੀ, ਮਾਰਗ ਇਕ ਲਗਾਈਆ। ਜਿਸ ਦਾ ਮਾਲਕ ਸੂਰਾ ਸਰਬੰਗੀ, ਇਕੋ ਇਕ ਅਖਵਾਈਆ। ਜਿਸ ਨੇ ਚਲਣਾ ਪੈਰੀਂ ਨੰਗੀ, ਆਪਣੀ ਸੇਵ ਬਣਾਈਆ। ਪ੍ਰਭ ਦੀ ਧਾਰ ਸਦਾ ਸੱਚ, ਸਚ ਸਚ ਸਚ ਖੇਲ ਖਿਲਾਇੰਦਾ। ਜੁਗ ਚੌਕੜੀ ਭਾਗ ਲਗਾਵੇ ਕਾਇਆ ਕੱਚ, ਕੰਚਨ ਗੜ੍ਹ ਸੁਹਾਇੰਦਾ। ਭਗਤਾਂ ਲੂੰ ਲੂੰ ਅੰਦਰ ਜਾਏ ਰਚ, ਰਚਨਾ ਆਪਣੀ ਆਪ ਵਖਾਇੰਦਾ। ਭੇਵ ਖੁਲ੍ਹਾ ਕੇ ਬ੍ਰਹਮ ਮਤ, ਤਤਵ ਤਤ ਪੜਦਾ ਉਠਾਇੰਦਾ। ਸਭ ਦੀ ਜਾਣੇ ਮਿਤ ਗਤ, ਲੱਖ ਚੁਰਾਸੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਵੇਖੋ ਖੇਲ ਗੰਗਾ ਗੋਦਾਵਰੀ ਜਮਨਾ ਸੁਰਸਤੀ, ਨੇਤਰ ਅੱਖ ਖੁਲ੍ਹਾਈਆ। ਪ੍ਰਭ ਦੀ ਇਕੋ ਹਸਤੀ, ਜੋ ਹਰ ਘਟ ਰਿਹਾ ਸਮਾਈਆ। ਨਾਮ ਖ਼ੁਮਾਰੀ ਦੇ ਕੇ ਮਸਤੀ, ਮਸਤ ਮਸਤਾਨੇ ਦਏ ਬਣਾਈਆ। ਮਾਲਕ ਬਣ ਕੇ ਅਰਸ਼ੀ, ਫ਼ਰਸ਼ ਦਏ ਵਡਿਆਈਆ। ਗ਼ਰੀਬਾਂ ਬਣ ਕੇ ਦਰਦੀ, ਦੁਖੀਆਂ ਦੁੱਖ ਗਵਾਈਆ। ਸਤਿ ਦਾ ਬਣ ਕੇ ਦਰਜ਼ੀ, ਵਿਛੜੇ ਜੋੜ ਜੁੜਾਈਆ। ਸਭ ਦੀ ਮਨਜ਼ੂਰ ਕਰ ਕੇ ਅਰਜ਼ੀ, ਲੇਖਾ ਲੇਖੇ ਵਿਚੋਂ ਬਣਾਈਆ। ਬਣ ਕੇ ਧੁਰ ਦਾ ਗ਼ਰਜ਼ੀ, ਆਪਣਾ ਫੇਰਾ ਪਾਈਆ। ਅੱਗੇ ਚਲੇ ਨਾ ਕਿਸੇ ਦੀ ਮਰਜ਼ੀ, ਸ਼ਾਹ ਸੁਲਤਾਨ ਸੀਸ ਝੁਕਾਈਆ। ਗੁਰੂ ਰਹੇ ਕੋਇ ਨਾ ਫ਼ਰਜ਼ੀ, ਪੁਰਖ ਅਕਾਲ ਇਕੋ ਨਜ਼ਰੀ ਆਈਆ। ਕਲਜੁਗ ਮੇਟੇ ਅੰਧੇਰ ਗਰਦੀ, ਸਾਚਾ ਚੰਦ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਵੇਖੋ ਅਛਲ ਅਛੱਲ ਦੀ, ਜੋ ਛਲਧਾਰੀ ਦਏ ਸਮਝਾਈਆ। ਛਲਧਾਰੀ ਮਾਰੇ ਝਟਕਾ, ਹਲੂਣਾ ਇਕ ਲਗਾਈਆ। ਸੀਸ ਰਹੇ ਕਿਸੇ ਨਾ ਪਟਕਾ, ਓਢਣ ਉਪਰ ਨਾ ਕੋਇ ਵਖਾਈਆ। ਸਭ ਦੇ ਅੰਦਰ ਪੈ ਜਾਏ ਖਟਕਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਇਹ ਖੇਲ ਪੁਰਖ ਸਮਰਥ ਕਾ, ਸਚ ਸਵਾਮੀ ਆਪ ਵਰਤਾਈਆ। ਕਲਜੁਗ ਕੂੜਾ ਰਥ ਅਗਨ ਕਾ, ਚਾਰੋਂ ਕੁੰਟ ਦੁਹਾਈਆ। ਜਨ ਭਗਤਾਂ ਵੇਲਾ ਮਿਲਣ ਕਾ, ਜੋਤ ਨੂਰ ਚਮਕਾਈਆ। ਲਹਿਣਾ ਪੂਰਾ ਹੋਣਾ ਸਗਨ ਕਾ, ਤ੍ਰਿਸ਼ਨਾ ਦਏ ਬੁਝਾਈਆ। ਨਾਤਾ ਤੁੱਟੇ ਕੂੜ ਬਦਨ ਕਾ, ਆਤਮ ਪਰਮਾਤਮ ਵੱਜੇ ਵਧਾਈਆ। ਬਿਰਥਾ ਖੇਲ ਜਗਤ ਯਤਨ ਕਾ, ਬਿਨ ਪ੍ਰਭ ਹੋਏ ਨਾ ਕੋਇ ਸਹਾਈਆ। ਲੇਖਾ ਚੁਕਣਾ ਵਤਨ ਕਾ, ਬੇਵਤਨਾਂ ਵਤਨ ਪੁਚਾਈਆ। ਇਹ ਘਾਟ ਉਸੇ ਪੱਤਨ ਕਾ, ਜਿਸ ਦੀ ਪੱਤਰੇ ਦੇ ਨਾ ਸਕਣ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਚਾਰੇ ਕਹਿਣ ਸਾਡਾ ਹੋਇਆ ਪੱਕ, ਪੱਕੀ ਤਰਾ ਸੁਣਾਈਆ। ਨਾਤਾ ਜੁੜਿਆ ਸਚ, ਸਚ ਵਿਚ ਸਮਾਈਆ। ਕਿਸ਼ਨ ਸਿੰਘ ਲਾ ਦੇ ਪੰਜ ਟੱਕ, ਕਹੀ ਹੱਥ ਵਿਚ ਉਠਾਈਆ। ਆਸਾ ਸਿੰਘ ਦਹੀਂ ਸੁਟੇ ਝਟ, ਕਟੋਰਾ ਮੂਧਾ ਦੇਣਾ ਕਰਾਈਆ। ਗੁਰਮੁਖਾਂ ਮੁੱਠਾਂ ਮੀਟਣੀਆਂ ਝਟ, ਕੰਨਾਂ ਉਤੋਂ ਦਬਾਈਆ।
❋
❋
ਫੇਰ ਵਾਰੋ ਵਾਰੀ ਮਾਰਨੀਆਂ ਠੱਪ ਠੱਪ, ਆਪਣਾ ਬਲ ਪਰਗਟਾਈਆ। ਤੇਜ ਭਾਨ ਜਲ ਗਲਾਸ ਦੇਣਾ ਉਲਟ, ਸੇਵਾ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਤੇਜ ਭਾਨ ਪਾਣੀ ਪਾਵੇ ਸੀਸ, ਖ਼ੁਸ਼ੀ ਨਾਲ ਉਲਟਾਈਆ। ਇਹ ਖੇਲ ਖ਼ੁਸ਼ੀ ਜਗਦੀਸ਼, ਆਪਣਾ ਰੰਗ ਚੜ੍ਹਾਈਆ। ਧਰਮ ਦੀ ਇਕ ਪ੍ਰੀਤ, ਪ੍ਰੀਤਮ ਰਿਹਾ ਵਖਾਈਆ। ਗੁਰਮੁਖਾਂ ਕਰ ਕੇ ਸੀਤ, ਅਗਨੀ ਤਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਾਰੇ ਮਾਰੋ ਨਾਲ ਮੁੱਕੀ, ਪਹਿਲੇ ਗੁਰਮੁਖ ਆਪ ਲਗਾਈਆ। ਫਿਰ ਨਿਸ਼ਾਨਿਉਂ ਕੋਈ ਨਾ ਜਾਵੇ ਉਕੀ, ਸਾਰੇ ਵਾਰੋ ਵਾਰ ਵਾਰੀ ਲੈਣ ਭੁਗਤਾਈਆ। ਜੋ ਮਾਰਨ ਸੋ ਹੋਵਣ ਸੁਖੀ, ਮਿਹਰ ਨਜ਼ਰ ਉਠਾਈਆ। ਜਿਸ ਨੇ ਪੈਰੀਂ ਪਾਈ ਨਹੀਂ ਜੁੱਤੀ, ਚਰਨ ਧੂੜ ਦੇਣ ਦੀ ਖ਼ਾਤਰ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਛੇਤੀ ਛੇਤੀ ਮਾਰੋ ਨਾਲ ਜ਼ੋਰ, ਆਪਣੀ ਖ਼ੁਸ਼ੀ ਬਣਾਈਆ। ਜਿਸ ਦੇ ਹੱਥ ਤੁਹਾਡੀ ਡੋਰ, ਖੇਲ ਰਿਹਾ ਵਖਾਈਆ। ਸਭ ਦੀ ਸਾਂਝੀ ਕਰੇ ਲੋੜ, ਨਾਤਾ ਇਕ ਜੁੜਾਈਆ। ਭਾਂਡਾ ਵੇਖੋ ਠਕੋਰ, ਠਠਿਆਰ ਬਣ ਕੇ ਆਪਣਾ ਹੱਥ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਭੁਗਤਾਈਆ। ਅੱਜ ਮਾਰੋ ਖੂਬ, ਗ਼ੁੱਸੇ ਵਿਚ ਚੋਟ ਲਗਾਈਆ। ਫੇਰ ਬਣਿਆ ਰਹੇ ਮਹਿਬੂਬ, ਮੁਹੱਬਤ ਵਿਚ ਸਰਨਾਈਆ। ਜਿਧਰ ਤੱਕੋ ਉਧਰ ਮੌਜੂਦ, ਹਰ ਘਟ ਡੇਰਾ ਲਾਈਆ। ਪਾਣੀ ਦੇ ਬਦਲੇ ਦੇਵੇ ਦੂਧ, ਅੰਮ੍ਰਿਤ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਬਣਾਈਆ। ਜਿੰਨੀ ਜ਼ੋਰ ਦੀ ਮਾਰੋਗੇ ਸੱਟ, ਆਪਣਾ ਬਲ ਵਧਾਈਆ। ਓਨੀ ਛੇਤੀ ਹੋਵੇਗਾ ਪਰਗਟ, ਪੜਦਾ ਜਗਤ ਉਠਾਈਆ। ਸਭ ਦੀ ਲੇਖੇ ਲਾਵੇ ਰਤ, ਰਤਨ ਅਮੋਲਕ ਖੋਜ ਖੁਜਾਈਆ। ਜਿਨ੍ਹਾਂ ਸੋਹੰ ਨਾਮ ਲਿਆ ਜਪ, ਮਾਣਕ ਮੋਤੀ ਗਲ ਲਟਕਾਈਆ। ਏਥੇ ਉਥੇ ਰੱਖੇ ਪਤ, ਪਤਿਪਰਮੇਸ਼ਵਰ ਹੋ ਸਹਾਈਆ। ਸਾਂਝਾ ਨਾਤਾ ਜੋੜੇ ਪੱਕ, ਅੱਗੇ ਹੋ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਬਹਾਈਆ। ਮਾਰ ਮਾਰ ਕੇ ਸਭ ਨੂੰ ਹੋਵੇ ਖ਼ੁਸ਼ੀ, ਖ਼ੁਸ਼ੀ ਲੈਣੀ ਬਣਾਈਆ। ਅੰਤਰ ਹੋਵੇ ਰੁਚੀ, ਪ੍ਰੇਮ ਵਿਚ ਸਮਾਈਆ। ਕਾਇਆ ਹੋਵੇ ਸੁੱਚੀ, ਦੁਰਮਤ ਮੈਲ ਧਵਾਈਆ। ਗੁਰਮੁਖ ਆਤਮ ਰਹੇ ਕੋਇ ਨਾ ਰੁੱਠੀ, ਰੁੱਸੀ ਲੈਣੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਮੁੱਕੀਆਂ ਮਾਰੋ ਛੇਤੀ ਛੇਤੀ, ਆਪਣੀ ਸੇਵ ਕਮਾਈਆ। ਆਪਣੇ ਅੰਦਰ ਦੇ ਹੋ ਜਾਉ ਭੇਤੀ, ਪੜਦਾ ਰਹੇ ਨਾ ਰਾਈਆ। ਲੋਕਮਾਤ ਬਣੇ ਪਰਦੇਸੀ, ਦੇਸ ਆਪਣਾ ਲੈਣਾ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਈਆ। ਖੇਲ ਖੇਲਣ ਨੂੰ ਆਇਆ ਜਗ, ਜਗਜੀਵਣ ਦਾਤਾ ਬੇਪਰਵਾਹੀਆ। ਜਿਸ ਕਾਰਨ ਲਏ ਸੱਦ, ਹੋਕਾ ਨਾਮ ਸੁਣਾਈਆ। ਉਸੇ ਦਾ ਲਹਿਣਾ ਅੱਜ, ਪਿਛਲਾ ਮੂਲ ਚੁਕਾਈਆ। ਭਗਤਾਂ ਬਣਾ ਕੇ ਯਦ, ਯਦਿਪ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਇਕ ਵਖਾਈਆ। ਦਰਗਾਹ ਸਾਚੀ ਦਾ ਵੇਖੋ ਨਜ਼ਾਰਾ, ਹਰਿਜਨ ਆਪ ਵਖਾਇੰਦਾ। ਧਰਮ ਦਾ ਇਕ ਦਵਾਰਾ, ਧਰਨੀ ਧਰਤ ਧਵਲ ਸੁਹਾਇੰਦਾ। ਸਭ ਨੇ ਬੋਲਣਾ ਸਚ ਜੈਕਾਰਾ, ਤੂੰ ਹੀ ਸਾਡਾ ਬਾਪ ਤੂੰ ਹੀ ਪਿਤਾ ਮਾਈਆ। ਤੂੰ ਹੀ ਪਾਕ ਰਸੂਲ
❋
❋
(ਪਰਵਰਦਿਗਾਰਾ), ਤੂੰ ਹੀ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਆਪਣਾ ਡੇਰਾ ਲਾਇੰਦਾ। ਹਰ ਘਟ ਡੇਰਾ ਲਾਵਣ ਆਇਆ, ਆਪਣੀ ਦਇਆ ਕਮਾਈਆ। ਉਜੜੇ ਘਰ ਵਸਾਵਣ ਆਇਆ, ਮਿਹਰ ਨਜ਼ਰ ਟਿਕਾਈਆ। ਅੰਮ੍ਰਿਤ ਮੇਘ ਬਰਸਾਵਣ ਆਇਆ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਬੁਝੇ ਦੀਪ ਜਗਾਵਣ ਆਇਆ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸਾਚਾ ਮੰਦਰ ਸੁਹਾਵਣ ਆਇਆ, ਸਚ ਸਿੰਘਾਸਣ ਸੋਭਾ ਪਾਈਆ। ਅੰਮ੍ਰਿਤ ਮੇਘ ਬਰਸਾਵਣ ਆਇਆ, ਬੂੰਦ ਸਵਾਂਤੀ ਮੁਖ ਚੁਆਈਆ। ਤੂੰ ਮੇਰਾ ਮੈਂ ਤੇਰਾ ਨਾਮ ਜਪਾਵਣ ਆਇਆ, ਜਗਜੀਵਣ ਦਾਤਾ ਵਡ ਵਡਿਆਈਆ। ਕੂੜੀ ਕਿਰਿਆ ਡੇਰਾ ਢਾਇਆ, ਸਾਚਾ ਰਾਹ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੀਰ ਪੈਗ਼ੰਬਰ ਕਹਿਣ ਤੂੰ ਆਇਆ ਠਾਕਰ, ਆਪਣਾ ਫੇਰਾ ਪਾਈਆ। ਕਲਜੁਗ ਵੇਖੇ ਡੂੰਘਾ ਸਾਗਰ, ਭਵਰੀ ਫੋਲ ਫੁਲਾਈਆ। ਗ਼ਰੀਬ ਨਿਮਾਣਿਆਂ ਦੇਵੇ ਆਦਰ, ਦੀਨ ਦਿਆਲ ਹੋਏ ਸਹਾਈਆ। ਜੋ ਲਹਿਣਾ ਦੇਣਾ ਬਕਾਇਆ ਤੇਗ਼ ਬਹਾਦਰ, ਸਭ ਦੀ ਝੋਲੀ ਪਾਈਆ। ਗੁਰੂ ਗੋਬਿੰਦ ਸੂਰਾ ਇਕ ਬਹਾਦਰ, ਸੂਰਬੀਰ ਇਕ ਅਖਵਾਈਆ। ਜਿਸ ਦਾ ਮਾਲਕ ਇਕੋ ਕਾਦਰ, ਕਰਨੀ ਦਾ ਕਰਤਾ ਇਕ ਅਖਵਾਈਆ। ਨਿਰਮਲ ਨੂਰ ਕਰੇ ਉਜਾਗਰ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਖੇਲ ਖੇਲਣ ਨੂੰ ਆਇਆ ਖ਼ਲਕ, ਖ਼ਾਲਕ ਫੇਰਾ ਪਾਈਆ। ਲੇਖਾ ਜਾਣੇ ਉਪਰ ਫ਼ਲਕ, ਅਰਸ਼ੀ ਪ੍ਰੀਤਮ ਧੁਰਦਰਗਾਹੀਆ। ਕੀ ਲਹਿਣਾ ਦੇਣਾ ਬਣਾਵਾਂ ਭਗਤ, ਪੜਦਾ ਸਕੇ ਨਾ ਕੋਇ ਉਠਾਈਆ। ਨਿਰਗੁਣ ਧਾਰ ਨੁਰਾਨੀ ਝਲਕ, ਝੱਲੇ ਸਭ ਨੂੰ ਦਏ ਬਣਾਈਆ। ਜਨ ਭਗਤਾਂ ਮਸਤਕ ਲਾ ਕੇ ਤਿਲਕ, ਤਿਲਕਣਬਾਜ਼ੀ ਤੋਂ ਲਏ ਬਚਾਈਆ। ਜਿਸ ਵਹੀ ਦੇ ਉਤੇ ਜਿਲਦ, ਵਹੀਆਂ ਦਾ ਲੇਖ ਮੁਕਾਈਆ। ਮਨੂਆ ਕਰੇ ਕੋਈ ਨਾ ਇੱਲਤ, ਆਲਮਾਂ ਤੋਂ ਪਰੇ ਕਰੇ ਪੜ੍ਹਾਈਆ। ਜਨ ਭਗਤੋ ਤੁਹਾਡੀ ਇਕੋ ਸਿੰਮਤ, ਇਕੋ ਰਾਹ ਵਖਾਈਆ। ਮੁਹੱਬਤ ਵਿਚ ਕਰੋ ਹਿੰਮਤ, ਹੌਸਲਾ ਹਕ ਵਡਿਆਈਆ। ਤੁਹਾਡੇ ਵਿਚੋਂ ਕੋਈ ਨਾ ਬਣਿਓ ਕਿਸੇ ਦਾ ਨਿੰਦਕ, ਨਿੰਦਿਆ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲ ਮਿਲਾਈਆ। ਸਾਚਾ ਮੇਲਾ ਮੇਲਣ ਆਇਆ, ਆਪਣੀ ਦਇਆ ਕਮਾਇੰਦਾ। ਮਾਰਗ ਇਕੋ ਇਕ ਸਮਝਾਇਆ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਸਾਹਿਬ ਸਤਿਗੁਰ ਫੇਰਾ ਪਾਇਆ, ਨਿਰਗੁਣ ਕਾਰ ਕਮਾਇੰਦਾ। ਵੇਲਾ ਵਕਤ ਯਾਦ ਕਰਾਇਆ, ਪੂਰਬ ਪੜਦਾ ਲਾਹਿੰਦਾ। ਜਿਸ ਕਿਨਾਰੇ ਡੇਰਾ ਲਾਇਆ, ਇਹ ਕਿਨਾਰਾ ਪਿਛਲਾ ਸੋਭਾ ਪਾਇੰਦਾ। ਬਾਲਮੀਕ ਏਥੇ ਦੀਪ ਜਗਾਇਆ, ਨੌ ਦਿਨ ਨੂਰ ਚਮਕਾਇੰਦਾ। ਅੰਤਮ ਆਸਾ ਇਕ ਰਖਾਇਆ, ਨੇਤਰ ਨੈਣਾਂ ਨੀਰ ਵਹਾਇੰਦਾ। ਜਿਸ ਵੇਲੇ ਕਲਜੁਗ ਅੰਧੇਰਾ ਛਾਇਆ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਪਰਗਟ ਹੋਵੇ ਬੇਪਰਵਾਹਿਆ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਇੰਦਾ। ਭਗਤ ਸੁਹੇਲਾ ਬਣਕੇ ਆਇਆ, ਗੁਰ ਚੇਲਾ ਰੰਗ ਚੜ੍ਹਾਇੰਦਾ। ਮੇਰਾ ਲਹਿਣਾ ਦੇਣਾ ਲੇਖਾ ਪੂਰਾ ਦਏ ਕਰਾਇਆ, ਆਸਾ ਵਿਚ ਨਿਰਾਸਾ ਰਹਿਣ ਕੋਇ ਨਾ ਪਾਇੰਦਾ। ਵਾਹ ਵਾਹ ਅਚਰਜ ਖੇਲ ਰਚਾਇਆ, ਆਪਣੀ ਰਚਨਾ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦੀ ਸਾਚੀ ਕਾਰ ਕਮਾਇੰਦਾ। ਰਾਤ ਕਹੇ ਮੈਂ ਰੈਣ ਭਿੰਨੀ, ਭਿੰਨੜੀ ਨਜ਼ਰੀ
❋
❋
ਆਈਆ। ਮੈਂ ਖੇਲ ਵੇਖੀ ਵੱਡੀ ਕਿੰਨੀ, ਕਿੰਨੀ ਦਿਆਂ ਸਮਝਾਈਆ। ਲਹਿਣਾ ਮੁਕਣਾ ਦਿਨੀਂ ਤਿੰਨੀਂ, ਤ੍ਰੈਗੁਣ ਡੇਰਾ ਢਾਹੀਆ। ਜਿਹੜੀ ਨੀਂਹ ਪ੍ਰਭੂ ਨੇ ਚਿਣੀ, ਅੰਤ ਪੂਰੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਰੈਣ ਕਹੇ ਮੈਂ ਖ਼ੁਸ਼ੀਆਂ ਵਾਲੀ ਰਾਤ, ਲੋਕਮਾਤ ਵੱਜੀ ਵਧਾਈਆ। ਇਕੱਠੀ ਹੋਈ ਭਗਤਾਂ ਬਰਾਤ, ਗੁਰਮੁਖ ਸੋਹਣੇ ਸੋਭਾ ਪਾਈਆ। ਸਤਿ ਧਰਮ ਦੀ ਇਕ ਜਮਾਤ, ਚਾਰ ਵਰਨ ਜੋੜ ਜੁੜਾਈਆ। ਪ੍ਰਭੂ ਦੀ ਕਰ ਤਲਾਸ਼, ਨਿਰਗੁਣ ਨੂਰ ਵੇਖ ਵਖਾਈਆ। ਝਗੜਾ ਰਹੇ ਨਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੱਜੇ ਵਧਾਈਆ। ਜਿਨ੍ਹਾਂ ਦਾ ਅੰਦਰ ਬਣਿਆ ਵਿਸ਼ਵਾਸ਼, ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਮਾਲਕ ਇਕ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਦਰ ਦੇਵੇ ਮਾਣ ਵਡਿਆਈਆ। ਰੂਹ ਬੁਤ ਕਰਕੇ ਪਾਕ, ਦੁਰਮਤ ਮੈਲ ਧਵਾਈਆ। ਪਿਛਲਾ ਔਗੁਣ ਕਰਕੇ ਮੁਆਫ਼, ਅੱਗੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਰੱਖੇ ਸੱਚਾ ਸਾਕ, ਸੰਗੀ ਬਹੁਰੰਗੀ ਅਨਮੰਗੀ ਦਾਤ ਆਪੇ ਝੋਲੀ ਪਾਈਆ।
੪ ਮਾਘ ਸ਼ਹਿਨਸ਼ਾਹੀ ਸੰਮਤ ੩ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਾਊਪੁਰ ਜ਼ਿਲਾ ਗੁਰਦਾਸਪੁਰ
ਸਚਖੰਡ ਦਵਾਰੇ ਖੇਲ ਅਪਾਰ, ਹਰਿ ਅਪਰੰਪਰ ਆਪ ਕਰਾਈਆ। ਭੱਜੇ ਫਿਰਨ ਗੁਰੂ ਅਵਤਾਰ, ਪੈਗ਼ੰਬਰ ਵਾਹੋ ਦਾਹੀਆ। ਇਕੱਠੇ ਹੋ ਕੇ ਏਕਾ ਵਾਰ, ਸੰਗਤ ਇਕ ਬਣਾਈਆ। ਕੁਛ ਦੱਸ ਅਰਜਨ ਯਾਰ, ਪਿਛਲਾ ਭੇਵ ਖੁਲ੍ਹਾਈਆ। ਕੀ ਲਹਿਣਾ ਵਿਚ ਸੰਸਾਰ, ਬਾਕੀ ਨਜ਼ਰੀ ਆਈਆ। ਜਿਸ ਦਾ ਹੋਇਆ ਨਹੀਂ ਇਜ਼ਹਾਰ, ਕਲਮ ਸ਼ਾਹੀ ਨਾ ਰੰਗ ਚੜ੍ਹਾਈਆ। ਗੁਫ਼ਤ ਸ਼ੁਨੀਦ ਗੁਫ਼ਤਾਰ, ਖ਼ੁਫ਼ੀਆ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪੜਦਾ ਰਿਹਾ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਇਕੱਠੇ ਹੋ ਕੇ ਰਹੇ ਹੱਸ, ਬਿਨ ਹੱਥਾਂ ਤਾਲੀ ਲਗਾਈਆ। ਅਰਜਨ ਕੁਛ ਸਾਨੂੰ ਦੱਸ, ਦਹਿ ਦਿਸ਼ਾ ਧਿਆਨ ਲਗਾਈਆ। ਅਰਜਨ ਸਹਿਜ ਨਾਲ ਪੁੱਟ ਕੇ ਅੱਖ, ਆਖ਼ਰ ਰਿਹਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਜਿਸ ਦਾ ਨਾਮ ਦੱਸ ਕੇ ਵੱਖ ਵੱਖ, ਸਿਫ਼ਤਾਂ ਵਿਚ ਸਾਲਾਹੀਆ। ਉਹ ਹਰ ਘਟ ਅੰਦਰ ਰਿਹਾ ਵਸ, ਤੁਹਾਡੀ ਕਲਾਮ ਦਏ ਗਵਾਹੀਆ। ਮੇਰਾ ਓਸ ਦੇ ਨਾਲ ਪੱਕ, ਕੌਲ ਇਕਰਾਰ ਆਪਣਾ ਇਕ ਜਣਾਈਆ। ਜਿਸ ਵੇਲੇ ਸ੍ਰਿਸ਼ਟੀ ਸਤਿ ਧਰਮ ਤੋਂ ਜਾਏ ਨਠ, ਸਾਚਾ ਕਰਮ ਨਾ ਕੋਇ ਕਮਾਈਆ। ਸਭ ਦਾ ਖੇੜਾ ਹੋਏ ਭੱਠ, ਭਠਿਆਲਾ ਅਗਨੀ ਤਤ ਤਪਾਈਆ। ਹਰਿ ਕਾ ਨਾਮ ਲਏ ਕੋਈ ਨਾ ਰਟ, ਮਣਕਾ ਮਨ ਕਾ ਨਾ ਕੋਇ ਭਵਾਈਆ। ਜਗਤ ਪਿਆਲੇ ਪੀਣ ਗਟ ਗਟ, ਰਸ ਜਾਮ ਨਾ ਕੋਇ ਛਕਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹੋਣ ਬੇਵਸ, ਸਾਚਾ ਸੰਗ ਨਾ ਕੋਇ ਰਖਾਈਆ। ਉਸ ਵੇਲੇ ਹੋਵੇ ਇਕ ਪਰਗਟ, ਜੋ ਸਭ ਦਾ ਪਿਤਾ ਮਾਈਆ। ਧਰਮ ਦਵਾਰਾ ਖੋਲ੍ਹੇ ਹੱਟ, ਵਸਤ ਅਮੋਲਕ ਇਕ ਵਰਤਾਈਆ। ਭਾਗ ਲਗਾਏ ਰਾਵੀ ਤਟ, ਕਿਨਾਰਾ ਇਕ ਸੁਹਾਈਆ। ਜਿਥੇ ਬਾਲਮੀਕ ਆਪਣੇ ਸੱਜੇ ਚਰਨ ਦੀ ਡੋਲ੍ਹ ਕੇ ਗਿਆ ਰੱਤ, ਬੂੰਦਾਂ ਪੰਜ ਸੱਤ ਚੁਆਈਆ। ਫੇਰ ਵੇਖ ਕੇ ਉਪਰ ਗਗਨ ਦੀ ਛੱਤ, ਵਾਸਤਾ ਦਿਤਾ ਪਾਈਆ। ਹੇ ਮੇਰੇ ਪਰਮੇਸ਼ਵਰ
❋
❋
ਪਤਿ, ਸਵਾਮੀ ਤੇਰੀ ਇਕ ਸਰਨਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਡੋਰੀ ਤੇਰੇ ਹੱਥ ਫੜਾਈਆ। ਕਲਜੁਗ ਮੰਦਰ ਰਿਹਾ ਢੱਠ, ਕੂੜੀ ਕਿਰਿਆ ਨੀਂਹ ਰਹੀ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਕਾਈਆ। ਅਵਤਾਰ ਪੈਗ਼ੰਬਰ ਵੇਖਣ ਨਾਲ ਗ਼ੌਰ, ਨਾਨਕ ਨਾਲ ਵਡਿਆਈਆ। ਅਰਜਨ ਤੇਰਾ ਲੇਖਾ ਵਿਚ ਲਾਹੌਰ, ਜਿਥੇ ਮਿਲੀ ਸਜ਼ਾਈਆ। ਅਰਜਨ ਨੇ ਨੰਗੇ ਕਰ ਕੇ ਮੌਰ, ਆਪਣਾ ਪਿੰਡਾ ਦਿਤਾ ਵਖਾਈਆ। ਅਜੇ ਹੋਈ ਨਹੀਂ ਭੌਰ, ਭਵਰੀ ਵਿਚ ਲੋਕਾਈਆ। ਮੇਰੇ ਪੁਰਖ ਅਕਾਲ ਦਾ ਇਕੋ ਜੌਹਰ, ਜੌਹਰੀ ਇਕ ਅਖਵਾਈਆ। ਉਸ ਵੇਲੇ ਇਕ ਮਸਤ ਰਹਿੰਦਾ ਸੀ ਕਲਾਨੌਰ, ਕਲਾ ਅੰਦਰਲੀ ਇਕ ਵਖਾਈਆ। ਸੌਂਦਾ ਸੀ ਵਿਚ ਰੌੜ, ਜਗਤ ਮਕਾਨ ਨਾ ਡੇਰਾ ਲਾਈਆ। ਓਥੇ ਅਜੇ ਵੀ ਇਕ ਜੌਹੜ, ਤਾਲਾਬ ਛੋਟਾ ਸੋਭਾ ਪਾਈਆ। ਉਹਦੇ ਪੰਜ ਸੱਤ ਪੌੜ, ਪੌੜੀ ਪੌੜੀ ਦਏ ਦੁਹਾਈਆ। ਓਸ ਨੇ ਕਿਹਾ ਜਿਹੜਾ ਅਰਜਨ ਨੂੰ ਰਿਹਾ ਬਹੁੜ, ਤੱਤੀ ਤਵੀ ਹੋਏ ਸਹਾਈਆ। ਉਹ ਹੋਣਾ ਬ੍ਰਾਹਮਣ ਗੌੜ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਜਿਸ ਦੇ ਸੀਸ ਝੁਲਦਾ ਚੌਰ, ਚਾਰੋਂ ਕੁੰਟ ਵੇਖ ਵਖਾਈਆ। ਇਕ ਦੁਖੀਆ ਰਹਿੰਦਾ ਸੀ ਵਿਚ ਕਥਲੌਰ, ਨੇਤਰ ਰੋ ਰੋ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੁਛ ਅਰਜਨ ਦੇ ਸਲਾਹ, ਮਸ਼ਵਰਾ ਸਚ ਬਣਾਈਆ। ਤੇਰਾ ਕਿਹੜਾ ਉਸ ਵੇਲੇ ਦਾ ਗਵਾਹ, ਜੋ ਸਹੀ ਦਏ ਕਰਾਈਆ। ਅਰਜਨ ਕਿਹਾ ਵਾਹ ਵਾਹ, ਇਹ ਕੀ ਪੁਛ ਪੁਛਾਈਆ। ਮੇਰਾ ਸਾਹਿਬ ਕਦੇ ਨਾ ਹੋਵੇ ਜੁਦਾ, ਜੁਗ ਚੌਕੜੀ ਸੰਗ ਨਿਭਾਈਆ। ਭਗਤ ਉਧਾਰਨੇ ਜਿਸ ਦੀ ਅਦਾ, ਅਦਲ ਇਨਸਾਫ਼ ਕਮਾਈਆ। ਜਿਸ ਵੇਲੇ ਮੈਂ ਕਰੀ ਅੰਤਰ ਦੁਆ, ਸੀਸ ਜਗਦੀਸ਼ ਝੁਕਾਈਆ। ਉਸ ਨੇ ਮੈਨੂੰ ਸਹਿਜੇ ਲਿਆ ਉਠਾ, ਅਗਨੀ ਤਤ ਪੋਹ ਨਾ ਸਕੇ ਰਾਈਆ। ਗੋਦੀ ਚੁੱਕ ਕੇ ਮੈਨੂੰ ਇਹ ਕਿਨਾਰਾ ਦਿਤਾ ਵਖਾ, ਜਿਸ ਦਾ ਭੇਵ ਨਾ ਕਿਸੇ ਸਮਝਾਈਆ। ਇੱਕੀ ਬਰਸ ਸਪਤ ਰਿਖੀ ਏਥੇ ਗਏ ਬਿਤਾ, ਦੁਨੀਆ ਵਿਚੋਂ ਲੁਕ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਦਏ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅੱਜ ਜਾਈਏ ਕਿਹੜੇ ਕੰਢੇ, ਕਵਣ ਘਾਟ ਵਡਿਆਈਆ। ਦੀਨ ਦੁਨੀ ਦੇ ਹਿੱਸੇ ਵੰਡੇ, ਸਾਂਝਾ ਦਰ ਨਾ ਕੋਇ ਸੁਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵੇਖੇ ਚੰਗੇ, ਗੁਰੂਦਵਾਰਾ ਸੋਭਾ ਪਾਈਆ। ਓਥੇ ਵੱਸਣ ਵਾਲੇ ਮੰਦੇ, ਮਨ ਵਾਸਨਾ ਨਾ ਪਰੇ ਹਟਾਈਆ। ਜਾਂ ਵੇਖੀਏ ਕਿਨਾਰੇ ਤਟ ਗੰਗੇ, ਨੇਤਰ ਲੋਚਣ ਨੈਣ ਖੁਲ੍ਹਾਈਆ। ਓਥੇ ਵੀ ਫਿਰਦੇ ਪੰਡੇ, ਜੋ ਠੱਗੀ ਚੋਰੀ ਯਾਰੀ ਰਹੇ ਕਮਾਈਆ। ਚਾਰੋਂ ਕੁੰਟ ਹੁੰਦੇ ਦੰਗੇ, ਦਗ਼ੇ ਫ਼ਰੇਬ ਵਿਚ ਦੁਹਾਈਆ। ਸਭ ਦੇ ਹਾਲ ਹੋਏ ਮੰਦੇ, ਮੰਦ ਵਾਸਨਾ ਨਾ ਕੋਇ ਕਢਾਈਆ। ਅਰਜਨ ਕਿਹਾ ਸੁਣੋ ਹੁਕਮ ਸੂਰੇ ਸਰਬੰਗੇ, ਸਤਿ ਸਚ ਦਿਆਂ ਸੁਣਾਈਆ। ਜਿਥੇ ਮਿਲਣਾ ਅੱਜ ਅਨੰਦੇ, ਸੁਖ ਸੁਖ ਵਿਚੋਂ ਪਰਗਟਾਈਆ। ਓਥੇ ਪ੍ਰਭੂ ਦੇ ਭਗਤ ਤੇ ਬੰਦਗੀ ਵਾਲੇ ਹੋਣੇ ਬੰਦੇ, ਦੂਜਾ ਨਜ਼ਰ ਕੋਇ ਨਾ ਆਈਆ। ਜਿਹੜੇ ਲੇਖ ਮੇਰੇ ਭਵਿਖਤ ਓਸ ਦਵਾਰੇ ਟੰਗੇ, ਆਪੇ ਲਏ ਕਢਾਈਆ। ਪੰਜਾਂ ਸਿੱਖਾਂ ਨੇ ਪੰਜ ਹੱਥ ਵਿਚ ਰੱਖਣੇ ਸਾਢੇ ਤਿੰਨ ਹੱਥ ਦੇ ਡੰਡੇ, ਮੋਟਾ ਪਤਲਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਹੋਵੇ ਸੰਗੇ, ਸਾਚਾ ਸੰਗ ਬਣਾਈਆ।
❋
❋
੪ ਮਾਘ ਸ਼ਹਿਨਸ਼ਾਹੀ ਸੰਮਤ ੩ ਮੱਖਣ ਸਿੰਘ ਦੇ ਗ੍ਰਹਿ ਬਾਊਪੁਰਾ ਜ਼ਿਲਾ ਗੁਰਦਾਸਪੁਰ
ਗੁਰ ਅਰਜਨ ਕਹੇ ਗੁਰ ਅਵਤਾਰੋ ਏਥੇ ਫ਼ਰੀਦ ਨੇ ਬੱਧਾ ਇਕ ਦਿਨ ਸੰਗਲ, ਤਨ ਆਪਣੇ ਨਾਲ ਬੰਧਾਈਆ। ਬੜਾ ਘਨਾ ਹੁੰਦਾ ਸੀ ਜੰਗਲ, ਧੂਣੀ ਪ੍ਰੇਮ ਤਪਾਈਆ। ਖ਼ੁਸ਼ੀਆਂ ਵਿਚ ਗਾ ਕੇ ਬਣਾਇਆ ਮੰਗਲ, ਸੋਹਣਾ ਰਾਗ ਸੁਣਾਈਆ। ਏਥੇ ਰਹਿੰਦਾ ਸੀ ਇਕ ਹੋਰ ਭੰਗੜ, ਪੋਸਤੀ ਸੋਭਾ ਪਾਈਆ। ਉਤੇ ਲੈਣ ਨੂੰ ਰੱਖਦਾ ਸੀ ਇਕ ਤੰਗੜ, ਘਰੇ ਚਾਰ ਚਾਰ ਉਂਗਲਾਂ ਵੰਡ ਵੰਡਾਈਆ। ਉਸ ਦਾ ਇਕ ਸਾਥੀ ਚਾਰਦਾ ਸੀ ਡੰਗਰ, ਮੱਝਾਂ ਗਾਈਆ ਵਿਚ ਰਲਾਈਆ। ਇਕ ਸ਼ਿਵਾਂ ਦਾ ਹੁੰਦਾ ਸੀ ਮੰਦਰ, ਮੂਰਤੀ ਪਾਰਬਤੀ ਵਾਲੀ ਸੁਹਾਈਆ। ਉਸ ਦੇ ਪਿੱਛੇ ਰਹਿੰਦਾ ਸੀ ਇਕ ਬੰਦਰ, ਜਿਹੜਾ ਰੋਜ਼ ਦਾ ਪਰਸ਼ਾਦ ਖਾ ਕੇ ਆਪਣਾ ਝਟ ਲੰਘਾਈਆ। ਇਕ ਬੁੱਢਾ ਜਿਹਾ ਪੰਡਤ ਜਿਸ ਦਾ ਨਾਮ ਚੰਦਰ, ਚੰਦ ਨਿਸ਼ਾਨ ਮੱਥੇ ਉਤੇ ਸੁਹਾਈਆ। ਇਕ ਪਿੱਤਲ ਦਾ ਲੱਗਾ ਹੁੰਦਾ ਸੀ ਜੰਦਰ, ਜਿਸ ਦੀ ਕੁੰਜੀ ਪੇਚਾਂ ਤਿੰਨਾਂ ਨਾਲ ਵਡਿਆਈਆ। ਲਾਗੇ ਧੂੰਆਂ ਹੁੰਦਾ ਸੀ ਈਂਧਨ, ਲੱਕੜੀ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਗੁਰ ਅਰਜਨ ਕਹੇ ਸੁਣੋ ਸਰਬ ਅਵਤਾਰੀ, ਅਵਤਰ ਦਿਆਂ ਜਣਾਈਆ। ਇੱਕੀ ਫੁਟ ਦੀ ਹੁੰਦੀ ਸੀ ਇਕ ਅਟਾਰੀ, ਸੋਹਣੀ ਬਣਤ ਬਣਾਈਆ। ਉਸ ਵਿਚ ਵਸੇ ਕੰਨਿਆਂ ਕਵਾਰੀ, ਉਮਰ ਇੱਕੀ ਸਾਲ ਵਖਾਈਆ। ਉਸ ਦੇ ਤਨ ਦੇ ਅੰਦਰ ਬੀਮਾਰੀ, ਸਦਾ ਪ੍ਰਭ ਦੀ ਯਾਦ ਸਤਾਈਆ। ਮੇਰੀ ਓਸ ਨਾਲ ਲੱਗੇ ਯਾਰੀ, ਜੋ ਯਾਰਨਾ ਤੋੜ ਨਿਭਾਈਆ। ਜਗਤ ਸੇਜ ਨਾ ਜਾਏ ਸ਼ਿੰਗਾਰੀ, ਤਤ ਕੰਤ ਨਾ ਕੋਇ ਹੰਢਾਈਆ। ਮੈਨੂੰ ਬਖ਼ਸ਼ੇ ਇਕ ਖ਼ੁਮਾਰੀ, ਅੰਮ੍ਰਿਤ ਜਾਮ ਪਿਆਈਆ। ਸਵੇਰੇ ਉਠ ਕੇ ਦਏ ਬਹਾਰੀ, ਸਾਫ਼ ਸੁਥਰਾ ਥਾਂ ਕਰਾਈਆ। ਮਿਹਨਤ ਕਰੇ ਜਗਤ ਦਿਹਾੜੀ, ਆਪਣਾ ਭਾਰ ਵੰਡਾਈਆ। ਇਕ ਦਿਨ ਸੋਹਣੀ ਬਣ ਕੇ ਲਾੜੀ, ਹਾਰ ਸ਼ੰਗਾਰ ਖ਼ੂਬ ਸਜਾਈਆ। ਅੱਖੀਂ ਮੀਟ ਧਿਆਨ ਧਰ ਰਾਹ ਤੱਕੇ ਜੋਤ ਨਿਰੰਕਾਰੀ, ਨਿਰਾਕਾਰ ਵੇਖ ਵਖਾਈਆ। ਮੈਂ ਸਦਕੇ ਤੈਥੋਂ ਵਾਰੀ, ਘੋਲੀ ਘੋਲ ਘੁਮਾਈਆ। ਜੇ ਮਿਲ ਜਾਵੇਂ ਇਕ ਵਾਰੀ, ਗਲਵਕੜੀ ਲਵਾਂ ਪਾਈਆ। ਭਾਵੇਂ ਦੁਸ਼ਮਣ ਬਣ ਜਾਵੇ ਸ੍ਰਿਸ਼ਟੀ ਸਾਰੀ, ਤੇਰੀ ਨਾ ਹੋਵੇ ਜੁਦਾਈਆ। ਹੌਕਾ ਲੈ ਕੇ ਆਹ ਮਾਰੀ, ਬਹੁੜੀ ਬਹੁੜੀ ਕਰ ਸੁਣਾਈਆ। ਮੈਂ ਆਪਣੇ ਸੀਸ ਪੱਟੀ ਸਵਾਰੀ, ਮੀਂਢੀ ਸੁਹਾਗ ਬਣਾਈਆ। ਬਿਨਾ ਕੰਤ ਤੋਂ ਕੰਮ ਕਿਸੇ ਨਾ ਆਵੇ ਨਾਰੀ, ਜਗਤ ਦੁਹਾਗਣ ਕਹੇ ਲੋਕਾਈਆ। ਪ੍ਰਭੂ ਤੇਰੇ ਮਿਲਣ ਦੀ ਕਰੀ ਤਿਆਰੀ, ਤ੍ਰੈਗੁਣ ਡੇਰਾ ਢਾਹੀਆ। ਮੇਰੀ ਆਸ਼ਾਂ ਦੀ ਸਿਕਦਾਰੀ, ਸੱਧਰਾਂ ਵਿਚ ਦੁਹਾਈਆ। ਓਨੇ ਚਿਰ ਨੂੰ ਆ ਗਿਆ ਇਕ ਮਦਾਰੀ, ਡੌਰੂ ਰਿਹਾ ਖੜਕਾਈਆ। ਇਕ ਲੱਕੜਹਾਰੇ ਦੇ ਹੱਥ ਕੁਹਾੜੀ, ਭੱਜਿਆ ਵਾਹੋ ਦਾਹੀਆ। ਇਕ ਬੁੱਢੇ ਦੀ ਰੱਤੀ ਦਾੜ੍ਹੀ, ਆਯੂ ਸੱਤਰ ਸਾਲ ਪਰਗਟਾਈਆ। ਇਕ ਬੁੱਢੀ ਲੰਗੜੀ ਮਾੜੀ, ਨੇਤਰ ਨੈਣਾਂ ਨੀਰ ਵਹਾਈਆ। ਇਕ ਜੋਬਨਵੰਤੀ ਸਿਰ ਤੇ ਚੁੱਕ ਕੇ ਖਾਰੀ, ਫੂਲਨ ਬਰਖਾ ਲਾਈਆ। ਇਕ ਰੋਂਦਾ ਆ ਗਿਆ ਪਹਾੜੀ, ਮਹੀਉਂ ਤੁਹੀਉਂ ਕਹਿ ਕੇ ਗਾਈਆ। ਇਕ ਭੜਪੂੰਜੇ ਨੇ ਹੱਥ ਉਠਾਈ ਇਕ ਚੰਗਿਆੜੀ, ਚਾਰੋਂ ਕੁੰਟ ਭਵਾਈਆ। ਇਕ ਪਰਦੇਸਣ ਆ ਗਈ ਜਾਤ ਦੀ ਚਮਿਆਰੀ, ਟੁੱਟੀ ਜੁੱਤੀ ਗੰਢ ਪਵਾਈਆ। ਓਧਰੋਂ ਇੰਦਰ ਨੇ ਛਹਿਬਰ ਲਾ ਦਿਤੀ ਭਾਰੀ, ਮੇਘ ਰਿਹਾ ਬਰਸਾਈਆ। ਇਹ ਖੇਲ ਅਜਬ ਨਿਆਰੀ, ਨਿਰਾਕਾਰ ਕਰਾਈਆ। ਗੁਰ ਅਰਜਨ ਕਹੇ ਅਵਤਾਰ ਪੈਗ਼ੰਬਰੋ ਓਸ ਵੇਲੇ
❋
❋
ਸਭ ਦੀ ਆਹ ਪੁਕਾਰੀ, ਕੂਕ ਕੂਕ ਸੁਣਾਈਆ। ਜੇ ਪ੍ਰਭੂ ਏਸ ਕੰਨਿਆ ਨਾਲ ਸਭ ਨੂੰ ਦਰਸ਼ਨ ਦੇਵੇਂ ਇਕ ਵਾਰੀ, ਸਾਰੇ ਦਰ ਤੇਰੇ ਸੀਸ ਝੁਕਾਈਆ। ਫਿਰ ਆਤਮਾ ਰਹੇ ਨਾ ਕਿਸੇ ਦੀ ਕਵਾਰੀ, ਗਵਾਰੀ ਰੂਪ ਨਾ ਕੋਇ ਵਖਾਈਆ। ਪੁਰਖ ਅਕਾਲ ਕਿਹਾ ਬੱਚਿਓ ਤੁਹਾਨੂੰ ਜਨਮ ਦੇਵਾਂ ਫੇਰ ਦੁਬਾਰੀ, ਦੋਹਰੀ ਖੇਲ ਖਿਲਾਈਆ। ਨਿਰਗੁਣ ਜੋਤ ਆਵਾਂ ਕਰ ਉਜਿਆਰੀ, ਨੂਰ ਨੁਰਾਨਾ ਡਗਮਗਾਈਆ। ਤੁਸਾਂ ਫੇਰ ਸਾਰਿਆਂ ਇਕ ਦੇ ਹੋਣਾ ਪੁਜਾਰੀ, ਮੰਦਰਾਂ ਦਾ ਮਾਲਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਲਹਿਣਾ ਰਿਹਾ ਮੁਕਾਈਆ।
੪ ਮਾਘ ਸ਼ਹਿਨਸ਼ਾਹੀ ਸੰਮਤ ੩ ਮੱਖਣ ਸਿੰਘ ਦੇ ਗ੍ਰਹਿ ਬਾਊਪੁਰ ਜ਼ਿਲਾ ਗੁਰਦਾਸਪੁਰ
ਅਵਤਾਰ ਪੈਗ਼ੰਬਰੋ ਓਥੇ ਰਹਿੰਦਾ ਸੀ ਇਕ ਫ਼ੱਕਰ, ਚਰਨ ਜੋੜਾ ਨਾ ਕਦੇ ਛੁਹਾਈਆ। ਰੈਣ ਵਸੇਰਾ ਕਰੇ ਵਿਚ ਛੱਪਰ, ਕੁੱਲੀ ਕੱਖ ਵਡਿਆਈਆ। ਬਣਾਈ ਸੀ ਨਾਲ ਪੱਤਰ, ਏਕਾ ਦੂਆ ਜੋੜ ਜੁੜਾਈਆ। ਉਸ ਦੇ ਹਿੱਸੇ ਸੀ ਬਹੱਤਰ, ਛੋਟੇ ਛੋਟੇ ਵੰਡ ਵੰਡਾਈਆ। ਸੁਘੜ ਸਿਆਣਾ ਬਣ ਕੇ ਚਤਰ, ਚਤਰਭੁਜ ਦਾ ਰਾਹ ਤਕਾਈਆ। ਇਕ ਕੰਨੀ ਆਪਣੀ ਕਤਰ, ਅੱਧਵਿਚਕਾਰ ਦਿਤੀ ਲਟਕਾਈਆ। ਨੇਤਰ ਰੋ ਕੇ ਅੱਥਰ, ਸਹਿਜੇ ਦਿਤਾ ਵਗਾਈਆ। ਮੁਹੱਬਤ ਦਾ ਪਾ ਕੇ ਸੱਥਰ, ਆਸਣ ਡੇਰਾ ਲਾਈਆ। ਮੁਖੋਂ ਲੱਗਾ ਕਥਨ, ਤੇਰੀ ਬੇਪਰਵਾਹੀਆ। ਜੇ ਆਵੇਂ ਮੇਰੇ ਪੱਤਣ, ਆਪਣਾ ਫੇਰਾ ਪਾਈਆ। ਫਿਰ ਪੂਰਾ ਹੋਵੇ ਯਤਨ, ਯਥਾਰਥ ਮਿਲ ਕੇ ਵੱਜੇ ਵਧਾਈਆ। ਉਸੇ ਥਾਂ ਦੋ ਮੈਂਡਕ ਲੱਗੇ ਵਸਣ, ਜਲ ਕੰਡੇ ਡੇਰਾ ਲਾਈਆ। ਜਿਸ ਵੇਲੇ ਕੰਢਾ ਲੱਗਾ ਢੱਠਣ, ਦੋਹਾਂ ਦਿਤੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅਰਜਨ ਕਹੇ ਫ਼ਕੀਰ ਕੁੱਲੀ ਵਿਚ ਪੜ੍ਹੇ ਕਲਾਮ, ਅੱਲਾ ਅੱਲਾ ਢੋਲਾ ਗਾਈਆ। ਓਥੇ ਆਇਆ ਮਸਜਿਦ ਦਾ ਅਮਾਮ, ਕਾਲੀ ਕਫ਼ਨੀ ਤਨ ਛੁਹਾਈਆ। ਸਤ ਛੁਹਾਰੇ ਨੌ ਬਾਦਾਮ, ਦਾਣਾ ਪਿਸਤਾ ਪੰਜ ਜੋੜ ਜੁੜਾਈਆ। ਨਾਲ ਥੋੜ੍ਹਾ ਜਿਹਾ ਪਕਵਾਨ, ਨੀਲੀ ਟਾਕੀ ਗੰਢ ਰਖਾਈਆ। ਇਕ ਕਰਦਾ ਆਏ ਧਿਆਨ, ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ। ਅਰਜਨ ਕਹੇ ਉਥੇ ਬੂਟਾ ਇਕ ਸਰੂਰ, ਨੇਜ਼ੇ ਨੌ ਲੰਬਾ ਨਜ਼ਰੀ ਆਈਆ। ਕੁੱਲੀ ਤੋਂ ਸੱਤ ਕਦਮ ਸੀ ਦੂਰ, ਸੋਹਣਾ ਸੁਥਰਾ ਰੂਪ ਬਦਲਾਈਆ। ਢਾਈ ਗਜ਼ ਉਤੇ ਪਰੇ ਖਜੂਰ, ਆਪਣਾ ਪੌਦਾ ਰਿਹਾ ਸੁਹਾਈਆ। ਉਥੇ ਤਿੰਨ ਕੰਮ ਕਰਨ ਮਜ਼ਦੂਰ, ਮਿੱਟੀ ਘੱਟੇ ਵਾਲੀ ਉਡਾਈਆ। ਉਧਰੋਂ ਹਵਾ ਨੇ ਪਾਇਆ ਫ਼ਤੂਰ, ਆਪਣਾ ਜ਼ੋਰ ਜਣਾਈਆ। ਠੰਡੀ ਪਵਣ ਕਰੇ ਚੂਰ ਚੂਰ, ਦੁੱਖ ਦਰਦ ਦਏ ਸਤਾਈਆ। ਉਨੇ ਚਿਰ ਨੂੰ ਆਕਾਸ਼ ਚੋਂ ਚਮਕਿਆ ਨੂਰ, ਨੂਰ ਵਿਚ ਰੁਸ਼ਨਾਈਆ। ਸਭ ਨੇ ਬੇਨੰਤੀ ਕੀਤੀ ਕਿੱਡਾ ਸੋਹਣਾ ਰਾਵੀ ਦੇ ਕੰਡੇ ਬਣਿਆ ਪੂਰ, ਪੂਰਨ ਆਸਾ ਇਕ ਕਰਾਈਆ। ਜੇ ਕੋਈ ਪਾਰ ਕਿਨਾਰੇ ਲੈ ਜਾਏ ਦੂਰ, ਬਿਨਾਂ ਪਤਣ ਪੰਧ ਮੁਕਾਈਆ। ਫੱਕਰ ਨੇ ਕਿਹਾ ਉਹ ਇਕੋ ਮਾਲਕ ਜੋ ਮਨਸਾ ਪੂਰੀ ਕਰੇ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਉਤੋਂ ਆਈ ਅਗੰਮੀ ਤੂਰ, ਤੁਰਤ ਦਿਤਾ ਸੁਣਾਈਆ। ਤੁਹਾਡਾ ਸਭ ਦਾ ਸਾਂਝਾ ਕੱਠਾ ਕਰ ਕੇ ਪੂਰ, ਪੁਰੀ ਅਨੰਦ
❋
❋
ਦਾ ਲੇਖਾ ਨਾਲ ਮਿਲਾਈਆ। ਹਾਜ਼ਰ ਹੋ ਕੇ ਹਜ਼ੂਰ, ਸਭ ਨੂੰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਇਕ ਰੰਗਾਈਆ।