੪ ਮਾਘ ਸ਼ਹਿਨਸ਼ਾਹੀ ਸੰਮਤ ੩ ਕਰਤਾਰ ਕੌਰ ਦੇ ਗ੍ਰਹਿ ਬਾਊਪੁਰ ਗੁਰਦਾਸਪੁਰ
ਅਰਜਨ ਕਹੇ ਸਾਰੇ ਵੇਖੋ ਨਾਲ ਕਿਆਸਾ, ਪੈਗ਼ੰਬਰ ਧਿਆਨ ਲਗਾਈਆ। ਜਿਥੇ ਭਰਿੰਗੂ ਦਾ ਸੀ ਵਾਸਾ, ਨੌ ਸਾਲ ਛੁਪ ਕੇ ਝਟ ਲੰਘਾਈਆ। ਕੁੰਡਲੀਆਂ ਦਾ ਖਾਤਾ, ਬਹੁਤਾ ਏਥੇ ਦਿਤਾ ਲਿਖਾਈਆ। ਆਪਣੀ ਨਿਸ਼ਾਨੀ ਰੱਖਦਾ ਸੀ ਗੱਡ ਕੇ ਇਕ ਛਾਪਾ, ਜੰਗਲ ਵਿਚ ਦੂਰੋਂ ਨਜ਼ਰੀ ਆਈਆ। ਇਕ ਦਿਨ ਉਸ ਨੂੰ ਚੜ੍ਹਿਆ ਜ਼ੋਰ ਦਾ ਤਾਪਾ, ਬਦਨ ਅੱਗ ਵਾਂਗ ਤਪਾਈਆ। ਦੂਜਾ ਕੋਲ ਨਹੀਂ ਸੀ ਸਾਥਾ, ਸੰਗੀ ਸੰਗ ਨਾ ਕੋਇ ਵਖਾਈਆ। ਨੇਤਰ ਰੋ ਕੇ ਯਾਦ ਕੀਤਾ ਤੂੰ ਹੀ ਪਿਤਾ ਤੂੰ ਹੀ ਮਾਤਾ, ਦੂਜਾ ਦਿਸੇ ਨਾ ਕੋਇ ਸਹਾਈਆ। ਕਿਰਪਾ ਕਰੀ ਪੁਰਖ ਅਬਿਨਾਸ਼ਾ, ਸਚ ਸੰਦੇਸ਼ਾ ਇਕ ਸੁਣਾਈਆ। ਤੇਰੀ ਪੂਰੀ ਕਰਾਂ ਆਸ਼ਾ, ਮਨਸਾ ਮਨਸਾ ਵਿਚ ਮਿਲਾਈਆ। ਕਲਜੁਗ ਅੰਤਮ ਤੱਕ ਬਣਿਆ ਰਹਵਾਂ ਰਾਖਾ, ਸਿਰ ਆਪਣਾ ਹੱਥ ਟਿਕਾਈਆ। ਜਿਸ ਵੇਲੇ ਦੀਨ ਦੁਨੀ ਦਾ ਵੇਖਣ ਆਵਾਂ ਤਮਾਸ਼ਾ, ਨਿਰਗੁਣ ਵੇਸ ਵਟਾਈਆ। ਉਸ ਵੇਲੇ ਤੇਰਾ ਪੂਰਾ ਕਰਾਂ ਘਾਟਾ, ਚਿੰਤਾ ਗ਼ਮ ਚੁਕਾਈਆ। ਭਰਿੰਗੂ ਨਿਉਂ ਕੇ ਟੇਕਿਆ ਮਾਥਾ, ਡੰਡਾਵਤ ਵਿਚ ਸੀਸ ਨਿਵਾਈਆ। ਪੁਰਖ ਅਕਾਲ ਕਿਹਾ ਇਕ ਯਾਦ ਰੱਖੀਂ ਪਾਠਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਫਿਰ ਦੂਰ ਦੀਆਂ ਨੇੜੇ ਹੋਣ ਵਾਟਾਂ, ਅਗਲਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰੋ ਇਹ ਅਗੰਮੀ ਬਾਤਾਂ, ਲਿਖਣ ਵਾਲਾ ਨਜ਼ਰ ਕੋਇ ਨਾ ਆਈਆ। ਜਿਸ ਨੂੰ ਲਿਖਿਆ ਜੋਤੀ ਦਾ ਜਾਤਾ, ਜਾਗਰਤ ਜੋਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਪੂਰਾ ਕਰੇ ਭਰਵਾਸਾ, ਭਰਮਦਾ ਰਹਿਣ ਕੋਇ ਨਾ ਪਾਈਆ।
੪ ਮਾਘ ਸ਼ਹਿਨਸ਼ਾਹੀ ਸੰਮਤ ੩ ਸੰਤ ਸਿੰਘ ਦੇ ਗ੍ਰਹਿ ਬਾਊ ਪੁਰ ਜ਼ਿਲਾ ਗੁਰਦਾਸਪੁਰ
ਅਵਤਾਰ ਪੈਗ਼ੰਬਰੋ ਉਥੇ ਰਹਿੰਦਾ ਸੀ ਗੁਰਦੇਵ, ਜੋ ਸ਼ੰਕਰ ਗੁਰੂ ਨੂੰ ਮਨਾਈਆ। ਪਾਹਨ ਦੀ ਕਰਦਾ ਸੀ ਸੇਵ, ਪੱਥਰਾਂ ਸੰਧੂਰ ਛੁਹਾਈਆ। ਠਾਕਰ ਠਾਕਰ ਕਹਿੰਦਾ ਸੀ ਜਿਹਵ, ਰਸਨਾ ਨਾਲ ਸਾਲਾਹੀਆ। ਕੁਛ ਆਪਣਾ ਦੱਸ ਭੇਵ, ਕੀ ਤੇਰੀ ਬੇਪਰਵਾਹੀਆ। ਭੋਗ ਚੜ੍ਹਾਉਂਦਾ ਸੀ ਰੋਜ਼ ਮੇਵ, ਹਰੀ ਸੌਗੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਇਕ ਦਿਨ ਗੁਰਦੇਵ ਸੀ ਸੁੱਤਾ, ਅੱਖਾਂ ਮੀਟ ਧਿਆਨ ਲਗਾਈਆ। ਉਹਦਾ ਮੁਖ ਚੱਟ ਗਿਆ ਕੁੱਤਾ, ਜ਼ਬਾਨ ਬੁੱਲਾਂ ਉਤੇ ਫਿਰਾਈਆ। ਉਸ ਨੂੰ ਝਟ ਆ ਗਿਆ ਗ਼ੁੱਸਾ, ਡੰਡਾ ਦਿਤਾ ਲਗਾਈਆ। ਜਾਂ ਫਿਰ ਤੱਕਿਆ ਤੇ ਨੂਰੀ ਦਿਸਿਆ ਜੁੱਸਾ, ਤੇਜ ਜੋਤ ਰੁਸ਼ਨਾਈਆ। ਫੇਰ ਵੇਖਿਆ ਵੱਡੀਆਂ ਵੱਡੀਆਂ
❋
❋
ਦਾੜ੍ਹੀ ਮੁੱਛਾਂ, ਵਾਲ ਲੰਮਿਆਂ ਨਾਲ ਸੁਹਾਈਆ। ਫੇਰ ਵੇਖਿਆ ਹੋ ਗਿਆ ਗੁੱਛਾ ਮੁੱਛਾ, ਲੱਤਾਂ ਬਾਹਵਾਂ ਨਜ਼ਰ ਕੋਇ ਨਾ ਆਈਆ। ਫੇਰ ਵੇਖਿਆ ਘੋਨਾ ਮੋਨਾ ਕੁੱਚਾ, ਦਾੜ੍ਹੀ ਮੁੱਛ ਕਟਾਈਆ। ਫੇਰ ਵੇਖਿਆ ਪੈਰੀਂ ਹੈ ਨਹੀਂ ਜੁੱਤਾ, ਨੰਗੀ ਪੈਰੀਂ ਸੋਭਾ ਪਾਈਆ। ਫੇਰ ਵੇਖਿਆ ਉਸ ਦਾ ਲੂੰ ਲੂੰ ਫੱਟੜ ਹੋਇਆ ਦੁੱਖਾ, ਘਾਓ ਘਾਓ ਉਤੇ ਛੁਹਾਈਆ। ਫੇਰ ਵੇਖਿਆ ਨਿੱਕਾ ਨਿੱਕਾ ਟੁੱਕਾ, ਟੁੱਕੜੇ ਟੁੱਕੜੇ ਸੋਭਾ ਪਾਈਆ। ਫੇਰ ਵੇਖਿਆ ਕਾਲਾ ਰੰਗ ਹੋਇਆ ਬੁੱਟਾਂ, ਸਾਚੀ ਚਮਕ ਨਾ ਕੋਇ ਚਮਕਾਈਆ। ਫੇਰ ਵੇਖਿਆ ਅੱਧਵਿਚਕਾਰੋਂ ਟੁੱਟਾ, ਆਤਮ ਪਰਮਾਤਮ ਵੰਡ ਵੰਡਾਈਆ। ਫੇਰ ਵੇਖਿਆ ਤੇ ਆਪਣੀ ਧਾਰੋਂ ਫੁੱਟਾ, ਸੋਹਣਾ ਰੂਪ ਵਖਾਈਆ। ਫੇਰ ਵੇਖਿਆ ਤੇ ਵੱਡਾ ਲੰਮਾਂ ਉਚਾ, ਜਿਸ ਦਾ ਅੰਤ ਨਾ ਕੋਇ ਜਣਾਈਆ। ਫੇਰ ਵੇਖਿਆ ਬਣ ਗਿਆ ਪ੍ਰੇਮ ਪ੍ਰੀਤੀ ਦਾ ਗੁੱਛਾ, ਗੁੰਝਲ ਸਕੇ ਨਾ ਕੋਇ ਖੁਲ੍ਹਾਈਆ। ਫੇਰ ਵੇਖਿਆ ਸਭ ਦੇ ਅੰਦਰ ਲੁੱਕਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਫੇਰ ਵੇਖਿਆ ਚਾਰ ਮੁਖਾ, ਬ੍ਰਹਮੇ ਰਿਹਾ ਪੜ੍ਹਾਈਆ। ਫੇਰ ਵੇਖਿਆ ਚਾਰ ਭੁੱਜਾਂ ਨਾ ਲਿੰਗ ਨਾ ਤੁਚਾ, ਭਜਨ ਬੰਦਗੀ ਬਾਹਰ ਡੇਰਾ ਲਾਈਆ। ਫੇਰ ਵੇਖਿਆ ਉਤੇ ਓੜ੍ਹ ਕੇ ਧੁੱਸਾ, ਬੈਠਾ ਸੋਭਾ ਪਾਈਆ। ਫੇਰ ਵੇਖਿਆ ਭਗਤਾਂ ਗੋਦੀ ਰਿਹਾ ਚੁੱਕਾ, ਆਪਣੀ ਝੋਲੀ ਰਿਹਾ ਭਰਾਈਆ। ਫੇਰ ਵੇਖਿਆ ਉਤੋਂ ਗੁਰਮੁਖ ਮਾਰਨ ਮੁੱਕਾ, ਇਹ ਅਰਜਨ ਗੁਰ ਅਵਤਾਰ ਪੈਗ਼ੰਬਰਾਂ ਦਿਤਾ ਵਖਾਈਆ। ਫੇਰ ਵੇਖਿਆ ਗ਼ਰੀਬਾਂ ਉਪਰ ਤੁੱਠਾ, ਰਹਿਮਤ ਸਚ ਕਮਾਈਆ। ਫੇਰ ਵੇਖਿਆ ਚਿੱਟਾ ਤਾਗਾ ਬੰਨ੍ਹੇ ਗੁਟਾਂ, ਆਪਣੀ ਕਾਰ ਕਮਾਈਆ। ਫੇਰ ਵੇਖਿਆ ਪ੍ਰੇਮ ਪਿਆਰ ਦੀਆਂ ਦੇਵੇ ਲੁੱਟਾਂ, ਅਨਮੁਲੜੀ ਦਾਤ ਵਰਤਾਈਆ। ਫੇਰ ਵੇਖਿਆ ਸਭ ਨੂੰ ਕਹੇ ਆਓ ਮੇਰੇ ਪੁੱਤਾ, ਪੂਤ ਸਪੂਤੇ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਰਿਹਾ ਚੜ੍ਹਾਈਆ।
੪ ਮਾਘ ਸ਼ਹਿਨਸ਼ਾਹੀ ਸੰਮਤ ੩ ਭਾਗ ਸਿੰਘ ਦੇ ਗ੍ਰਹਿ ਬਾਊਪੁਰ ਜ਼ਿਲਾ ਗੁਰਦਾਸਪੁਰ
ਅਰਜਨ ਕਿਹਾ ਓਥੇ ਰਹਿੰਦਾ ਸੀ ਇਕ ਢਾਡੀ, ਢੋਲਕ ਢਿੱਡ ਦੀ ਸਦਾ ਵਜਾਈਆ। ਉਹਦੀ ਪ੍ਰੀਤ ਪ੍ਰਭੂ ਨਾਲ ਡਾਹਢੀ, ਡਾਹਢੇ ਅੱਗੇ ਸੀਸ ਝੁਕਾਈਆ। ਨਾਲ ਰੱਖੇ ਬੁੱਢੀ ਦਾਦੀ, ਮੁਹੱਬਤ ਵਿਚ ਮੁਹੱਬਤ ਆਪ ਬਣਾਈਆ। ਓਥੇ ਰੋਜ਼ ਆਉਂਦੇ ਜਾਂਦੇ ਪਾਂਧੀ, ਫਿਰਨ ਚਾਈਂ ਚਾਈਂਆ। ਇਕ ਆ ਗਿਆ ਦੇਵਰ ਭਾਬੀ, ਝਗੜਾ ਕਰ ਕਰ ਰਹੇ ਸੁਣਾਈਆ। ਇਕ ਆ ਗਿਆ ਬੁੱਢਾ ਨੱਢਾ ਬਾਢੀ, ਹੱਥ ਪਿਛੇ ਰਖਾਈਆ। ਇਕ ਆ ਗਿਆ ਵਜਾਉਂਦਾ ਨਾਦੀ, ਧੁਨ ਉਚੀ ਸਾਰੀ ਸੁਣਾਈਆ। ਇਕ ਪੇਲਦਾ ਆ ਗਿਆ ਬਾਜ਼ੀ, ਨਟੂਆ ਨਟ ਵਖਾਈਆ। ਇਕ ਬਗ਼ਲ ਕੁਰਾਨ ਲੈ ਕੇ ਆ ਗਿਆ ਕਾਜ਼ੀ, ਫ਼ਤਵਾ ਸ਼ਰਅ ਵਾਲਾ ਸੁਣਾਈਆ। ਇਕ ਸੂਰਬੀਰ ਆ ਗਿਆ ਗ਼ਾਜ਼ੀ, ਭੈ ਨਾਲ ਡਰਾਈਆ। ਇਕ ਘੋੜਾ ਆ ਗਿਆ ਤਾਜ਼ੀ, ਵਾਗ ਰਾਸ ਨਾ ਕੋਇ ਰਖਾਈਆ। ਇਕ ਫ਼ਕੀਰ ਆ ਗਿਆ ਨਮਾਜ਼ੀ, ਸਜਦਿਆਂ ਵਿਚ ਸੀਸ ਝੁਕਾਈਆ। ਸਾਰੇ ਕਹਿਣ ਜੇ ਬਣ ਜਾਈਏ ਇਕ ਜਮਾਤੀ, ਮਿਲ ਕੇ ਵੱਜੇ ਵਧਾਈਆ। ਸੰਦੇਸ਼ੇ ਵਿਚ ਮਿਲੀ ਪਾਤੀ, ਹੁਕਮ ਦਿਤਾ ਸੁਣਾਈਆ। ਸਭ ਦੀ ਪੂਰੀ ਹੋਵੇ ਆਸੀ, ਮਨਸਾ ਪੂਰ ਕਰਾਈਆ। ਇਹ ਖੇਲ ਪੁਰਖ ਅਬਿਨਾਸ਼ੀ, ਜੁਗ ਚੌਕੜੀ ਰਿਹਾ ਕਰਾਈਆ। ਜਿਸ ਵੇਲੇ ਨਿਰਗੁਣ ਜੋਤ ਹੋਵੇ ਪਰਕਾਸ਼ੀ, ਨਿਰਗੁਣ
❋
❋
ਨੂਰ ਰੁਸ਼ਨਾਈਆ। ਪਰਵਰਦਿਗਾਰ ਉਹ ਵੇਖੇ ਆ ਕੇ ਪਤਣ ਘਾਟੀ, ਤਟ ਕਿਨਾਰੇ ਸੋਭਾ ਪਾਈਆ। ਲਹਿਣਾ ਦੇਣਾ ਸਭ ਦਾ ਚੁਕਾਏ ਬਾਕੀ, ਪਿਛਲਾ ਝੋਲੀ ਪਾਈਆ। ਅੱਗੇ ਖੋਲ੍ਹ ਕੇ ਇਕੋ ਤਾਕੀ, ਤਕਵਾ ਇਕ ਦਰਸਾਈਆ। ਰਹਿਮਤ ਵਿਚ ਬਣ ਕੇ ਸਾਕੀ, ਜਾਮ ਪਿਆਲਾ ਦਏ ਪਿਆਈਆ। ਸਭ ਦੀ ਲੇਖੇ ਲਾਏ ਹਯਾਤੀ, ਹਜ਼ਰਤਾਂ ਦਾ ਹਜ਼ਰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਤ ਅਮੋਲਕ ਦੇਵੇ ਰਾਸੀ, ਰਸਤੇ ਵਿਚ ਹੋਰ ਵੀ ਨਾਲ ਮਿਲਾਈਆ।
੪ ਮਾਘ ਸ਼ਹਿਨਸ਼ਾਹੀ ਸੰਮਤ ੩ ਦੀਦਾਰ ਸਿੰਘ ਦੇ ਗ੍ਰਹਿ ਬਾਊ ਪੁਰ ਜ਼ਿਲਾ ਗੁਰਦਾਸਪੁਰ
ਮੰਦਰ ਕੋਲ ਬੂਟਾ ਸੀ ਇਕ ਜਾਮਨ, ਫਲੀਭੂਤ ਸੋਭਾ ਪਾਈਆ। ਉਸ ਦੀ ਸੇਵਾ ਕਰੇ ਬਿਰਧ ਬ੍ਰਾਹਮਣ, ਪਾਣੀ ਸਿੰਚ ਹਰਾ ਕਰਾਈਆ। ਉਹ ਸਦਾ ਸਦਾ ਕਹੇ ਪ੍ਰਭੂ ਪਤਤ ਪਾਵਨ, ਪਤਤ ਪੁਨੀਤ ਬਣਾਈਆ। ਜਿਸ ਦਾ ਫੜੇ ਦਾਮਨ, ਦਾਮਨਗੀਰ ਆਪ ਹੋ ਜਾਈਆ। ਇਕ ਦਿਨ ਉਥੇ ਕੁੰਚਰ ਆਇਆ ਨਹਾਵਣ, ਗਜ ਸੋਭਾ ਪਾਈਆ। ਅੰਧੇਰਾ ਰੈਣ ਸ਼ਾਮਨ, ਸੰਧਿਆ ਵਕਤ ਚੁਕਾਈਆ। ਆਰਤੀ ਇਕੋ ਦੀ ਸਾਰੇ ਗਾਵਣ, ਤੂੰ ਹੀ ਤੂੰ ਹੀ ਰਾਗ ਅਲਾਈਆ। ਪੰਖਾ ਚਵਰ ਹਿਲਾਵਣ, ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਵਖਾਈਆ। ਅਰਜਨ ਕਹੇ ਉਥੇ ਲੱਗੀ ਇਕ ਇੱਟ, ਪੱਥਰ ਉਤੇ ਟਿਕਾਈਆ। ਜਿਸ ਦੇ ਨਾਲ ਬੱਧੀ ਚਿਟ, ਚਿੱਠੀ ਅੱਖਰਾਂ ਨਾਲ ਸੁਹਾਈਆ। ਉਹ ਲੰਮੀ ਸਵਾ ਗਿੱਠ, ਇੰਚ ਵੰਡ ਨਾ ਕੋਇ ਵੰਡਾਈਆ। ਉਹਦੀ ਇਕੋ ਜਿਹੀ ਪਿੱਠ, ਸਾਫ਼ ਸੁਥਰੀ ਸੋਭਾ ਪਾਈਆ। ਨੇਤਰ ਰੋ ਕੇ ਰਹੀ ਪਿੱਟ, ਕੂਕ ਕੂਕ ਸੁਣਾਈਆ। ਮੇਰਾ ਲਹਿਣਾ ਦੇਣਾ ਦੇ ਨਜਿੱਠ, ਪਿਛਲਾ ਮੂਲ ਚੁਕਾਈਆ। ਮੈਨੂੰ ਨਾਮਦੇਵ ਏਥੇ ਗਿਆ ਸਿੱਟ, ਸਹਿਜ ਨਾਲ ਟਿਕਾਈਆ। ਮੈਂ ਵੇਖਾਂ ਬਿਟ ਬਿਟ, ਕਿਧਰੋਂ ਆਵੇ ਮੇਰਾ ਮਾਹੀਆ। ਵੈਰਾਗਣ ਹੋ ਕੇ ਰਹੀ ਪਿੱਟ, ਪੱਟਣੇ ਵਾਲੇ ਰਹੀ ਸੁਣਾਈਆ। ਮੈਂ ਹਾਰੀ ਤੂੰ ਗਿਆ ਜਿਤ, ਤੇਰੀ ਬੇਪਰਵਾਹੀਆ। ਮੈਂ ਲੋੜਾਂ ਦਰਸ਼ਨ ਹੋਵੇ ਨਿਤ, ਨਿਤ ਦੀ ਖ਼ੁਆਰੀ ਦੇ ਗਵਾਈਆ। ਇਕੋ ਉਪਜੇ ਤੇਰਾ ਹਿੱਤ, ਪ੍ਰੇਮ ਪ੍ਰੀਤੀ ਸੇਵ ਕਮਾਈਆ। ਸਦਾ ਸੁਹੇਲੇ ਵਸੀਂ ਚਿਤ, ਠਗੌਰੀ ਅਵਰ ਰਹੇ ਨਾ ਰਾਈਆ। ਇਹੋ ਮੇਰੀ ਆਸਾ ਇਹੋ ਮੇਰੀ ਇੱਛ, ਚਿਰਾਂ ਵਿਛੁੰਨੀ ਦਿਆਂ ਦੁਹਾਈਆ। ਏਥੇ ਵਸਦਾ ਸੀ ਇਕ ਰਿੱਛ, ਕਾਲਾ ਰੰਗ ਸੋਭਾ ਪਾਈਆ। ਇਕ ਜ਼ਹਿਰ ਵਾਲਾ ਬਿਛ, ਬਿਸੀਅਰ ਡੰਗ ਚਲਾਈਆ। ਜਿਸ ਦੀ ਉਤਰੇ ਕਦੇ ਨਾ ਵਿਸ, ਵਿਸ ਅੰਗ ਅੰਗ ਤੜਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ। ਅਰਜਨ ਕਹੇ ਏਥੇ ਰਹਿੰਦਾ ਸੀ ਇਕ ਪੰਛੀ, ਖੰਭ ਛੋਟੇ ਨਜ਼ਰੀ ਆਈਆ। ਉਸ ਦੇ ਅੰਦਰ ਆਵੇ ਹੰਸੀ, ਖ਼ੁਸ਼ੀਆਂ ਨਾਲ ਸੁਣਾਈਆ। ਜਿਹੜੀ ਕ੍ਰਿਸ਼ਨ ਵਜਾਈ ਬੰਸੀ, ਉਹ ਬੰਸਰੀ ਏਸੇ ਬਨ ਵਿਚੋਂ ਗਈ, ਬਿੰਦਰਾਬਨ ਸੋਭਾ ਪਾਈਆ। ਜਿਹੜੀ ਮੋਹਨ ਦੇ ਪਿਆਰ ਵਿਚ ਫੰਸੀ, ਮੁਹੱਬਤ ਵਿਚ ਮਟਕਾਈਆ। ਜਿਸ ਚੌਕੀ ਉਤੇ ਇਸ਼ਨਾਨ ਕਰਦਾ ਸੀ ਹੰਕਾਰੀ ਕੰਸੀ, ਉਹ ਕੰਸ ਦੀ ਲੱਕੜੀ ਏਥੋਂ ਤੱਕੜੀਆਂ ਨਾਲ ਤੁਲ ਕੇ ਗਈਆ। ਜਿਹੜੀ ਮਰਿਆਦਾ ਚਲੀ ਸੂਰੀਆ ਬੰਸੀ, ਚੰਦਰ ਬੰਸੀ ਏਸੇ ਥਾਂ ਤੋਂ ਧੂੜ ਲੈ ਕੇ ਮਸਤਕ ਟਿੱਕੇ ਲਾਈਆ। ਇਹ
❋
❋
ਦਵਾਰਾ ਵਿਸ਼ਨੂੰ ਵੰਸੀ, ਵਿਸ਼ਨੂੰ ਪੂਰਬਲਾ ਫੇਰਾ ਪਾਈਆ। ਜਿਥੇ ਹੁਣ ਕੋਈ ਜਾਨਵਰ ਨਹੀਂ ਪੰਖੀ, ਨਿਸ਼ਾਨਾ ਸਮਝ ਕਿਸੇ ਨਾ ਆਈਆ। ਇਕ ਦਿਨ ਗੁਰੂ ਅਰਜਨ ਦਾ ਏਥੇ ਆਇਆ ਸੀ ਇਕ ਗ੍ਰੰਥੀ, ਜਿਸ ਨੂੰ ਗੁਪਤ ਹੁਕਮ ਸੁਣਾਈਆ। ਓਨ ਪੜੀ ਸੀ ਆ ਕੇ ਪੰਗਤੀ, ਸੁਨੇਹੜਾ ਸ਼ਬਦ ਇਲਾਹੀਆ। ਜਿਹੜਾ ਹੱਥ ਨਾ ਆਵੇ ਪੰਡਤੀ, ਖੋਜਿਆਂ ਖੋਜ ਨਾ ਕੋਇ ਖੋਜਾਈਆ। ਜੋ ਸੁਖ ਵਖਾਏ ਸਵਰਗ ਬਹਿਸ਼ਤੀ, ਬਹਿਸ਼ਤਾਂ ਤੋਂ ਪਰੇ ਪੜਦਾ ਲਾਹੀਆ। ਉਹ ਸਭ ਆਤਮਾ ਦਾ ਗ੍ਰਹਿਸਤੀ, ਪਰਮਾਤਮਾ ਬੇਪਰਵਾਹੀਆ। ਮਾਲਕ ਧੁਰ ਦਾ ਅਰਸ਼ੀ, ਫ਼ਰਸ਼ ਵੇਖ ਵਖਾਈਆ। ਇਹ ਖੇਲ ਅਗੰਮੇ ਘਰ ਦੀ, ਜੋ ਘਰਾਨੇ ਰਿਹਾ ਬਣਾਈਆ। ਗ਼ਰੀਬਾਂ ਬਣੇ ਦਰਦੀ, ਦਰਦੀਆਂ ਹੋਏ ਸਹਾਈਆ। ਇਹ ਖੇਲ ਕਲਜੁਗ ਕਲ ਦੀ, ਕਲਕਾਤੀ ਹੋਣ ਕਸਾਈਆ। ਕੁਛ ਆਸਾ ਓਸ ਜਲ ਦੀ, ਜੋ ਵਹਿਣਾ ਵਿਚ ਆਪਣਾ ਆਪ ਮਿਟਾਈਆ। ਕੁਛ ਮੁਹੱਬਤ ਓਸ ਥਲ ਦੀ, ਜੋ ਕਿਨਕਾ ਕਿਨਕਾ ਆਪਣਾ ਆਪ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦੇ ਲੇਖੇ ਵੇਖ ਵਖਾਈਆ। ਅਰਜਨ ਕਹੇ ਓਥੇ ਰਹਿੰਦਾ ਸੀ ਇਕ ਸੂਮ, ਸ਼ਾਹੂਕਾਰ ਨਜ਼ਰੀ ਆਈਆ। ਉਸ ਦੇ ਘਰ ਮੰਗਣ ਆ ਗਿਆ ਡੂਮ, ਮਰਾਸੀ ਫੇਰਾ ਪਾਈਆ। ਚਾਰੋਂ ਕੁੰਟ ਘੂਮ, ਹੋਕਾ ਦਿਤਾ ਸੁਣਾਈਆ। ਮੈਂ ਗ਼ਰੀਬ ਮਾਅਸੂਮ, ਮੇਰੀ ਝੋਲੀ ਦੇ ਭਰਾਈਆ। ਸ਼ਾਹ ਨੇ ਕਿਹਾ ਕਮਲਿਆ ਮੇਰੇ ਪੈਰ ਦਾ ਜੂਤਾ ਚੂਮ, ਜਿਸ ਪਿਛੇ ਲੱਛਮੀ ਭੱਜੇ ਵਾਹੋ ਦਾਹੀਆ। ਓਨੇ ਚਿਰ ਨੂੰ ਡਾਕੂਆਂ ਦਾ ਇਕ ਆ ਗਿਆ ਹਜੂਮ, ਰੌਲਾ ਉਚੀ ਉਚੀ ਪਾਈਆ। ਢੋਲ ਨਾਲ ਮਚਾਈ ਧੂਮ, ਧਵਲ ਦਿਤੀ ਸੁਹਾਈਆ। ਓਨੇ ਚਿਰ ਨੂੰ ਬ੍ਰਾਹਮਣ ਆ ਗਿਆ ਲਾਉਣ ਵਾਲਾ ਨਜੂਮ, ਪੱਤਰੀ ਕੱਢ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਪੱਤਰੀ ਕਹੇ ਮੇਰੀ ਵੇਖੋ ਪੱਤਰੀ, ਪਤਰਕਾ ਕੀ ਜਣਾਈਆ। ਇਹ ਦੱਸੇ ਇਕੋ ਮਾਲਕ ਸ਼ੂਦਰ ਬ੍ਰਾਹਮਣ ਵੈਸ਼ ਸ਼ੱਤਰੀ, ਜੋ ਸ਼ਰਅ ਤੋਂ ਬਾਹਰ ਸਮਾਈਆ। ਜਿਸ ਦੀ ਉਮਰ ਕਦੇ ਨਾ ਹੋਵੇ ਸੱਤਰੀ ਬਹੱਤਰੀ, ਬਿਰਧ ਬਾਲ ਨਾ ਰੂਪ ਵਟਾਈਆ। ਬੰਦ ਹੋਵੇ ਨਾ ਗ੍ਰਹਿ ਨਛੱਤਰੀ, ਹਿੱਸਾ ਸਕੇ ਨਾ ਕੋਇ ਵਖਾਈਆ। ਪੜ੍ਹਿਆ ਜਾਏ ਨਾ ਜਗਤ ਅੱਖਰੀ, ਅੱਖਰਾਂ ਵਿਚ ਨਾ ਕਦੇ ਸਮਾਈਆ। ਉਸ ਦੀ ਧਾਰ ਸਦਾ ਵੱਖਰੀ, ਅੱਡਰਾ ਰਾਹ ਚਲਾਈਆ। ਓਨੇ ਚਿਰ ਨੂੰ ਇਕ ਆ ਗਈ ਬੱਕਰੀ, ਆਪਣਾ ਪੰਧ ਮੁਕਾਈਆ। ਓਨੇ ਚਿਰ ਨੂੰ ਮੁਸਾਫ਼ਰ ਸਿਰ ਉਤੇ ਚੁੱਕ ਕੇ ਆ ਗਿਆ ਪਟੜੀ, ਫੱਟਾ ਸਾਢੇ ਤਿੰਨ ਹੱਥ ਵਖਾਈਆ। ਓਨੇ ਚਿਰ ਨੂੰ ਇਕ ਲੈ ਕੇ ਆ ਗਿਆ ਤੱਕੜੀ, ਛਾਬੇ ਦੋਵੇਂ ਰਿਹਾ ਹਿਲਾਈਆ। ਓਨੇ ਚਿਰ ਨੂੰ ਆਰਨ ਦਲ ਆ ਗਿਆ ਮੱਕੜੀ, ਅੰਧੇਰਾ ਚਾਰੋਂ ਕੁੰਟ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ।
੪ ਮਾਘ ਸ਼ਹਿਨਸ਼ਾਹੀ ਸੰਮਤ ੩ ਵਿਰਸਾ ਸਿੰਘ ਦੇ ਗ੍ਰਹਿ ਬਾਊਪੁਰ ਜ਼ਿਲਾ ਗੁਰਦਾਸਪੁਰ
ਇਕ ਦਿਨ ਓਥੇ ਵਿਆਹੀ ਲਾੜੀ ਦੀ ਭਾਜੀ ਆ ਗਈ ਲੱਡੂ, ਪ੍ਰੇਮ ਨਾਲ ਬਣਾਈਆ। ਸਾਰੇ ਜਲ ਦੇ ਭੁੜਕਣ ਲੱਗ ਪਏ ਡੱਡੂ, ਆਪਣੀ ਖ਼ੁਸ਼ੀ ਵਖਾਈਆ। ਇਕ ਵੱਡਾ ਮੈਂਡਕ ਜਿਸ ਦਾ ਨਾਂ ਰੱਖਿਆ ਜੱਗੂ, ਛੋਟੇ ਵੱਡੇ ਉਸੇ ਨੂੰ ਸੀਸ ਨਿਵਾਈਆ। ਸਾਨੂੰ ਸਚ ਦੱਸ ਕਿਸ ਵੇਲੇ ਪ੍ਰਭ
❋
❋
ਨਿਸ਼ਾਨਾ ਗੱਡੂ, ਏਥੇ ਆ ਕੇ ਦਇਆ ਕਮਾਈਆ। ਉਸ ਹੱਸ ਕੇ ਕਿਹਾ ਜਿਸ ਵੇਲੇ ਕਲਜੁਗ ਕੂੜ ਨਗਾਰਾ ਵੱਜੂ, ਚਾਰੋਂ ਕੁੰਟ ਦੁਹਾਈਆ। ਭਗਤ ਚੁਬਾਰੇ ਰਹੇ ਕੋਈ ਨਾ ਛੱਜੂ, ਚਸ਼ਮਾ ਨੀਰ ਨਾ ਕੋਇ ਵਹਾਈਆ। ਸਾਰੇ ਰੂਪ ਹੋਵਣ ਬੱਦੂ, ਬਦਕਾਰੀ ਵਿਚ ਲੋਕਾਈਆ। ਉਸ ਵੇਲੇ ਪੁਰਖ ਅਕਾਲ ਆਪਣੇ ਭਗਤ ਸੱਦੂ, ਸੱਦਾ ਨਾਮ ਕਰ ਸ਼ਨਵਾਈਆ। ਕਲਜੁਗ ਕੂੜੀ ਕਿਰਿਆ ਜੜ੍ਹ ਵੱਢੂ, ਕਟਾਕਸ਼ ਆਪਣਾ ਨਾਮ ਲਗਾਈਆ। ਕੁਛ ਲੇਖਾ ਲਿਖਿਆ ਰਾਜੇ ਰੱਘੂ, ਸੰਦੇਸ਼ਾ ਸੋਹਣਾ ਜਿਹਾ ਸੁਣਾਈਆ। ਪੁਰਖ ਅਕਾਲ ਕਲਜੁਗ ਅੰਤ ਸਭ ਨੂੰ ਦੱਬੂ, ਦਬਦਬਾ ਆਪਣਾ ਇਕ ਜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅਗਲਾ ਪਿਛਲਾ ਕੱਢੂ, ਵਹੀ ਖਾਤਾ ਫੋਲ ਫੁਲਾਈਆ। ਅਰਜਨ ਕਹੇ ਗੁਰ ਅਵਤਾਰ ਪੈਗ਼ੰਬਰੋ ਨਹੀਂ ਖ਼ਵਾਬ, ਸਤਿ ਸਚ ਸਮਝਾਈਆ। ਪੁਰਖ ਅਕਾਲਾ ਆਵੇ ਆਪ, ਆਪਣਾ ਫੇਰਾ ਪਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਜਗ ਦੀ ਰੀਤੀ ਦਏ ਬਦਲਾਈਆ। ਚਾਰੋਂ ਕੁੰਟ ਕੰਬੇ ਪਾਪ, ਦੁਸ਼ਟ ਦੇਣ ਦੁਹਾਈਆ। ਇਹ ਵੇਖੇ ਖੇਲ ਤਮਾਸ਼, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਭ ਦੀ ਪੂਰੀ ਕਰੇ ਆਸ, ਆਸਾ ਮਨਸਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਕਰ ਤਲਾਸ਼, ਪੰਜ ਤਤ ਖ਼ਾਕੀ ਮਾਟੀ ਵੇਖੇ ਲਾਸ਼, ਲਾਸ਼ ਵਿਚ ਆਪਣਾ ਪਰਕਾਸ਼ ਦਏ ਕਰਾਈਆ।
੪ ਮਾਘ ਸ਼ਹਿਨਸ਼ਾਹੀ ਸੰਮਤ ੩ ਬੀਬੀ ਹਰਨਾਮੋ ਦੇ ਗ੍ਰਹਿ ਬਾਊਪੁਰ ਜ਼ਿਲਾ ਗੁਰਦਾਸਪੁਰ
ਗੁਰ ਅਰਜਨ ਕਹੇ ਗੁਰ ਅਵਤਾਰੋ ਮੇਰੇ ਪ੍ਰਭ ਦਾ ਸਦਾ ਨਵਾਂ ਛੱਪਰ ਤੇ ਨਵਾਂ ਢਾਰਾ, ਪੁਰਾਣੀ ਕੁਟੀਆ ਰਹਿਣ ਕੋਇ ਨਾ ਪਾਈਆ। ਸਚ ਪ੍ਰੀਤੀ ਇੱਟਾਂ ਗਾਰਾ, ਪਾਣੀ ਪ੍ਰੇਮ ਵਾਲਾ ਮਿਲਾਈਆ। ਨਿਰਧਨ ਬਣਿਆ ਸੇਵਾਦਾਰਾ, ਸਾਚੀ ਸੇਵ ਕਮਾਈਆ। ਮਨ ਵਿਚ ਚਾਉ ਸਦਾ ਅਪਾਰਾ, ਇਕੋ ਆਸ ਰਖਾਈਆ। ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਹੀਂ ਗੁਰੂਦਵਾਰਾ, ਮਹੱਲ ਅਟਲ ਨਾ ਕੋਇ ਬਣਾਈਆ। ਨਿਉਂ ਨਿਉਂ ਸਾਚੇ ਦਰ ਕਰੇ ਨਿਮਸਕਾਰਾ, ਬੇਨੰਤੀ ਵਿਚ ਹਾਲ ਦੁਹਾਈਆ। ਕਿਰਪਾ ਕਰੇ ਆਪ ਨਿਰੰਕਾਰਾ, ਨਿਰਗੁਣ ਦਾਤਾ ਵੇਖ ਵਖਾਈਆ। ਸੋਹਣਾ ਲੱਗਾ ਦਵਾਰਾ, ਜਿਸ ਦਵਾਰੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਵਸਾਈਆ। ਆਪਣਾ ਘਰ ਕਹੇ ਤੂੰ ਸਭ ਦਾ ਬਾਪੂ, ਪਿਤਾ ਪੁਰਖ ਅਕਾਲ ਅਖਵਾਈਆ। ਅੱਗੇ ਬਣਿਆ ਨਾ ਰਹੀਂ ਡਾਕੂ, ਡਾਕਾ ਘਰ ਘਰ ਆਪ ਲਗਾਈਆ। ਜਿਸ ਕਾਰਨ ਗੋਬਿੰਦ ਤਜਾਇਆ ਤਮਾਕੂ, ਉਹ ਤੁਖ਼ਮ ਤਾਸੀਰ ਦੇਣੀ ਬਦਲਾਈਆ। ਅਰਜਨ ਇਕ ਦਿਨ ਆਪਣੀ ਜੇਬ ਵਿਚੋਂ ਕੱਢ ਕੇ ਚਾਕੂ, ਆਪਣੀਆਂ ਉਂਗਲਾਂ ਉਤੇ ਘਸਾਈਆ। ਕੁਛ ਬਚਨ ਕਿਹਾ ਗੋਬਿੰਦ ਦਾਦੂ, ਦੋਹਰੇ ਗਿਆ ਸੁਣਾਈਆ। ਜਿਸ ਵੇਲੇ ਪੁਰਖ ਅਕਾਲ ਭਗਤਾਂ ਦਾ ਹਿਰਦਾ ਸਾਧੂ, ਸਾਧ ਰਹਿਣ ਕੋਇ ਨਾ ਪਾਈਆ। ਗੋਬਿੰਦ ਕਿਹਾ ਮੇਰੇ ਪ੍ਰਭ ਦਾ ਅਗੰਮਾ ਜਾਦੂ, ਜੋ ਸੁੱਤਿਆਂ ਜਾਗਦਿਆਂ ਇਕੋ ਰੰਗ ਰੰਗਾਈਆ। ਜੋ ਉਸ ਦੀ ਸਰਨੀ ਲਾਗੂ, ਸੀਸ ਜਗਦੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵਖਾਈਆ। ਢਾਰਾ ਕਹੇ ਮੇਰੀ ਨਵੀਂ ਪੁਰਾਣੀ ਨਹੀਂ ਛੱਤ, ਮਿੱਟੀ ਗਾਰਾ ਕੱਖ ਨਾ ਕੋਇ ਵਡਿਆਈਆ। ਮੈਂ ਸਮਝਾਂ ਮੇਰਾ ਮਾਲਕ ਕਮਲਾਪਤ, ਜੋ ਜੁਗ ਜੁਗ ਸਭ ਦਾ ਵੇਸ ਵਟਾਈਆ।
❋
❋
ਕਦੇ ਹੇਠਾਂ ਦੇਵੇ ਸੱਟ, ਧਰਤੀ ਉਤੇ ਟਿਕਾਈਆ। ਕਦੀ ਆਪਣੇ ਖਾਨੇ ਵਿਚ ਦੇਵੇ ਘੱਤ, ਜਿਥੇ ਵੇਖਣ ਕੋਇ ਨਾ ਜਾਈਆ। ਢਾਰਾ ਕਹੇ ਮੈਂ ਖ਼ੁਸ਼ੀ ਮਨਾਈ ਜੇ ਮੇਰੇ ਵਿਚ ਵਸਣ ਵਾਲਿਆਂ ਦੀ ਅੰਦਰੋਂ ਖੁਲ੍ਹ ਗਈ ਅੱਖ, ਪ੍ਰਭ ਨੂੰ ਮਿਲ ਕੇ ਖ਼ੁਸ਼ੀ ਬਣਾਈਆ। ਸਦਾ ਸੁਖੀ ਰਹਿਣ ਵਸ, ਵਾਸਤਾ ਇਕੋ ਨਾਲ ਜੁੜਾਈਆ। ਜਨਮ ਦਾ ਲਾਹਾ ਲੈਣ ਖੱਟ, ਖੱਟੀ ਮੁਕ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਚੜ੍ਹਾਈਆ। ਢਾਰਾ ਕਹੇ ਹੋ ਜਾਓ ਢਹਿ ਢੇਰੀ, ਆਪਣਾ ਆਪ ਮਿਟਾਈਆ। ਜਨ ਭਗਤੋ ਚਿਰਾਂ ਪਿਛੋਂ ਮਾਰੇ ਫੇਰੀ, ਜੁਗ ਚੌਕੜੀ ਹੱਥ ਕਿਸੇ ਨਾ ਆਈਆ। ਸਦਾ ਆਪਣੇ ਨਾਲ ਰੱਖੇ ਆਪਣੀ ਬੇੜੀ, ਬਿਨਾਂ ਵੰਝ ਮੁਹਾਣੇ ਰਿਹਾ ਚਲਾਈਆ। ਚੜ੍ਹ ਗਈ ਜਿਹੜੀ ਜਿਹੜੀ, ਪਾਰ ਕਿਨਾਰੇ ਦਏ ਲਗਾਈਆ। ਜਿਸ ਵੱਲ ਮਿਹਰ ਦੀ ਨਿਗਾਹ ਫੇਰੀ, ਫੇਰਾ ਅਗਲਾ ਪਿਛਲਾ ਦਏ ਮੁਕਾਈਆ। ਅਰਜਨ ਕਿਹਾ ਰਾਵੀ ਦੇ ਕੰਢੇ ਹੁੰਦੀ ਸੀ ਇਕ ਬੇਰੀ, ਬੇਰਾਂ ਨਾਲ ਸੋਭਾ ਪਾਈਆ। ਉਥੇ ਚਰਦੀ ਇਕ ਵਛੇਰੀ, ਢਾਈ ਸਾਲ ਆਪਣੀ ਉਮਰ ਗਣਾਈਆ। ਨੇੜੇ ਖ਼ਾਕ ਦੀ ਇਕ ਢੇਰੀ, ਜਿਹਨੂੰ ਸਵਾਹ ਕਹਿ ਕੇ ਗਾਈਆ। ਇਕ ਸਾਧੂ ਆ ਗਿਆ ਕੱਪੜੇ ਪਹਿਨ ਕੇ ਗੇਰੀ, ਕੁੰਡਲ ਕੰਨਾਂ ਵਿਚ ਲਟਕਾਈਆ। ਉਸ ਦੇ ਨਾਲ ਤੇਈ ਸਾਲ ਦੀ ਚੇਰੀ, ਜੋਬਨਵੰਤੀ ਸੋਭਾ ਪਾਈਆ। ਉਨ੍ਹਾਂ ਆ ਕੇ ਸੁਰਤੀ ਲਾਈ ਬਥੇਰੀ, ਮਨ ਟਿਕਣ ਮੂਲ ਨਾ ਪਾਈਆ। ਭਰਮ ਹੋਇਆ ਅਵੱਗਿਆ ਹੋਈ ਕਿਹੜੀ, ਕਵਣ ਰਿਹਾ ਤੜਫਾਈਆ। ਓਨੇ ਚਿਰ ਨੂੰ ਕੋਈ ਵਣਜਾਰਾ ਆ ਗਿਆ ਰੇੜ੍ਹ ਕੇ ਰੇੜ੍ਹੀ, ਸੌਦਾ ਥੋੜਾ ਉਤੇ ਟਿਕਾਈਆ। ਓਨ੍ਹ ਅੱਖ ਕਰ ਕੇ ਟੇਢੀ, ਚੋਰੀ ਵੇਖ ਵਖਾਈਆ। ਜਾਂ ਤੱਕੀ ਸਵਾਣੀ ਦੀ ਮੇਂਢੀ, ਜ਼ੁਲਫ਼ ਖੁਲ੍ਹੀ ਨਜ਼ਰੀ ਆਈਆ। ਫੇਰ ਵੇਖਿਆ ਹੱਥਾਂ ਲੱਗੀ ਮਹਿੰਦੀ, ਲਾਲ ਰੰਗ ਚੜ੍ਹਾਈਆ। ਜਾਂ ਅੰਦਰ ਤੱਕਿਆ ਤੂੰ ਹੀ ਤੂੰ ਹੀ ਪ੍ਰਭੂ ਕਹਿੰਦੀ, ਦੂਜੀ ਮਨਸਾ ਨਾ ਕੋਇ ਵਧਾਈਆ। ਫੇਰ ਪਿਛੇ ਹੋ ਕੇ ਬਹਿੰਦੀ, ਆਪਣਾ ਸੀਸ ਝੁਕਾਈਆ। ਇਹ ਉਹੋ ਜਿਹੜੀ ਚਰਨਾਂ ਉਤੇ ਢਹਿੰਦੀ, ਹੁਣ ਹਰਨਾਮੋ ਨਾਂ ਆਈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਸਭ ਦਾ ਵੇਖ ਵਖਾਈਆ।
੪ ਮਾਘ ਸ਼ਹਿਨਸ਼ਾਹੀ ਸੰਮਤ ੩ ਮੇਲਾ ਸਿੰਘ ਬੀਬੀ ਨੰਤੋ ਦੇ ਗ੍ਰਹਿ ਬਾਊਪੁਰ ਜ਼ਿਲਾ ਗੁਰਦਾਸਪੁਰ
ਰਾਵੀ ਕਹੇ ਮੈਂ ਇਕੇ ਨੂੰ ਰਾਵਾਂ, ਜੋ ਰਮਿਆ ਹਰ ਘਟ ਨਜ਼ਰੀ ਆਈਆ। ਉਸੇ ਦੇ ਗੁਣ ਗਾਵਾਂ, ਬਣ ਵੈਰਾਗਣ ਰਾਗ ਅਲਾਈਆ। ਲੰਮੀਆਂ ਕਰਾਂ ਭੁਜਾਂ ਬਾਹਵਾਂ, ਆਪਣੀਆਂ ਆਪ ਵਧਾਈਆ। ਕਿਤੇ ਮਾਲਕ ਆ ਜਾਏ ਜਿਸ ਨੂੰ ਜਗਤ ਕਹੇ ਨਿਥਾਵਾਂ, ਦਰ ਆਪਣਾ ਇਕ ਸੁਹਾਈਆ। ਮੈਂ ਕੂਕਾਂ ਕੁਰਲਾਵਾਂ ਵਾਂਗ ਕਾਵਾਂ, ਕੋਇਲ ਆਵਾਜ਼ ਨਾ ਕੋਇ ਬਣਾਈਆ। ਉਸੇ ਤੋਂ ਬਲ ਬਲ ਜਾਵਾਂ, ਜੋ ਸਭ ਦਾ ਸੱਜਣ ਮਾਹੀਆ। ਨਿਉਂ ਨਿਉਂ ਲਾਗਾਂ ਪਾਵਾਂ, ਚਰਨ ਕਵਲ ਸਰਨਾਈਆ। ਸਾਚੇ ਤੀਰਥ ਨਹਾਵਾਂ, ਦੁਰਮਤ ਮੈਲ ਧਵਾਈਆ। ਭਾਰ ਕਰਾਂ ਸਾਂਵਾਂ, ਤੱਕੜ ਇਕੋ ਹੱਥ ਉਠਾਈਆ। ਮਾਣਾਂ ਠੰਡੀਆਂ ਛਾਂਵਾਂ, ਅਗਨੀ ਤਤ ਨਾ ਕੋਇ ਤਪਾਈਆ। ਰਾਵੀ ਕਹੇ ਜਿਸ ਨਾਲ ਅਜੇ ਤੱਕ ਕਿਸੇ ਨਹੀਂ ਲਈਆਂ ਲਾਵਾਂ, ਚਾਰ ਜੁਗ ਪਲੂ ਫੜਾ ਕੇ ਸਭ ਤੋਂ ਗਿਆ ਛੁਡਾਈਆ। ਕਿੰਨੀਆਂ ਕਿੰਨੀਆਂ ਤੇ ਕਿੰਨੀਆਂ ਮਾਂਵਾਂ, ਸਮਝ ਕਿਸੇ ਨਾ ਆਈਆ। ਕਦੇ ਗੋਪੀਆਂ ਨਾਲ
❋
❋
ਫਿਰੇ ਕਰੇ ਚਾਵਾਂ, ਚਾਉ ਘਨੇਰਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਰਾਵੀ ਕਹੇ ਨੀਂ ਮੈਂ ਰੋ ਰੋ ਥੱਕੀ, ਸਖ਼ੀਓ ਦਿਆਂ ਸੁਣਾਈਆ। ਹੋ ਗਈ ਹੱਕੀ ਬੱਕੀ, ਹੈਰਾਨੀ ਵਿਚ ਪਛਤਾਈਆ। ਅਰਜਨ ਕਰ ਕੇ ਗਿਆ ਪੱਕੀ, ਧੁਰ ਫ਼ਰਮਾਨਾ ਇਕ ਸੁਣਾਈਆ। ਏਥੇ ਆਵੇ ਧੁਰ ਦਾ ਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਮੇਰੀਆਂ ਥੱਕ ਗਈਆਂ ਅੱਖੀਂ, ਆਖ਼ਰ ਓਟ ਤਕਾਈਆ। ਚਾਰੋਂ ਕੁੰਟ ਫਿਰਾਂ ਨੱਸੀ, ਭੱਜਾਂ ਵਾਹੋ ਦਾਹੀਆ। ਜਾਂ ਵੇਖਿਆ ਰਾਵੀ ਕਹੇ ਉਹ ਭਗਤਾਂ ਨੇ ਬੱਧਾ ਨਾਲ ਰੱਸੀ, ਰਸਤਾ ਮੇਰਾ ਰਹੇ ਵਖਾਈਆ। ਜਿਨ੍ਹਾਂ ਨੇ ਤਪੱਸਿਆ ਕੀਤੀ ਪਿਛੇ ਹਜ਼ਾਰ ਅੱਸੀ, ਉਹ ਸਾਰੇ ਲਏ ਮਿਲਾਈਆ। ਕੋਈ ਹਿੱਸਾ ਨਹੀਂ ਕੋਈ ਪੱਤੀ, ਝੂਠੀ ਗੰਢ ਨਾ ਕੋਇ ਬੰਧਾਈਆ। ਜਿਹੜੀ ਆਤਮਾ ਪਰਮਾਤਮਾ ਤੋਂ ਹੋ ਗਈ ਸਤੀ, ਸਤਿ ਉਸੇ ਦਾ ਰਸ ਚਖਾਈਆ। ਕੋਈ ਤੀਰਥ ਨੁਹੌਣ ਵਾਸਤੇ ਕਰਨੀ ਨਹੀਂ ਗਤੀ, ਭੈ ਭੌ ਨਾ ਕੋਇ ਮਿਟਾਈਆ। ਇਹ ਪਿਛਲੀ ਖੇਲ ਜਨ ਭਗਤੋ ਤੁਹਾਡੇ ਵਾਸਤੇ ਸਾਂਭ ਕੇ ਰੱਖੀ, ਆਪਣੇ ਵਿਚ ਛੁਪਾਈਆ। ਹੁਣ ਸੁਣੋ ਕੰਨੀ ਤੇ ਵੇਖੋ ਅੱਖੀਂ, ਸਭ ਦਾ ਲਹਿਣਾ ਝੋਲੀ ਪਾਈਆ। ਰਾਵੀ ਕਹੇ ਜਨ ਭਗਤੋ ਅੱਗੇ ਕਦੇ ਨਾ ਫੇਰਿਉ ਆਪਣੇ ਮਨ ਦੀ ਆਸਾ ਜੋ ਨਿਰਾਸਾ ਵਿਚ ਰੱਖੀ, ਵਾਸਾ ਇਕੋ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਕਰ ਇਕੱਠੀ, ਆਪਣਾ ਪੜਦਾ ਰਿਹਾ ਚੁਕਾਈਆ।