ਪੁਸਤਕਾਲਾਭਾਗ ੨੦

੪ ਮਾਘ ਸ਼ਹਿਨਸ਼ਾਹੀ ਸੰਮਤ ੩ ਰਾਵੀ ਕੰਢੇ

ਕਾਲ ਕਹੇ ਮੈਂ ਆਇਆ ਭੱਜਾ, ਆਪਣਾ ਜ਼ੋਰ ਲਗਾਈਆ। ਮੇਰਾ ਪੈਰ ਦੁਖਦਾ ਸੱਜਾ, ਦੁੱਖ ਨਾਲ ਤੜਫਾਈਆ। ਮੈਨੂੰ ਅਰਜਨ ਦਾ ਮਿਲਿਆ ਸੱਦਾ, ਹੁਕਮ ਦਿਤਾ ਸੁਣਾਈਆ। ਸ਼ਾਹ ਦਾ ਆਇਆ ਬੱਧਾ, ਸ਼ਹਿਨਸ਼ਾਹ ਸੀਸ ਨਿਵਾਈਆ। ਜਗਤ ਦਾ ਵੇਖਿਆ ਮਜ਼ਾ, ਲੱਖ ਚੁਰਾਸੀ ਖਾਈਆ। ਚਾਰ ਜੁਗ ਅਜੇ ਨਾ ਰੱਜਾ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਮਿਟਾਈਆ। ਸਭ ਦੇ ਨਾਲ ਕਰਦਾ ਰਿਹਾ ਦਗ਼ਾ, ਫ਼ਰੇਬਾਂ ਵਿਚ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੁਕਮੇ ਵਿਚ ਭਵਾਈਆ। ਕਾਲ ਕਹੇ ਮੈਂ ਆਇਆ ਅਗਲਵਾਂਢੀ, ਵਾਟਾ ਲਈ ਮੁਕਾਈਆ। ਲੱਖ ਚੁਰਾਸੀ ਜਿਸ ਦੀ ਬਾਂਦੀ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਚਰਨ ਧੂੜ ਜਿਸ ਦੇ ਸ੍ਰਿਸ਼ਟੀ ਨਹਾਂਦੀ, ਦੁਰਮਤ ਮੈਲ ਧਵਾਈਆ। ਇਕੋ ਢੋਲਾ ਗਾਂਦੀ, ਧੁਰ ਦਾ ਰਾਗ ਸੁਣਾਈਆ। ਉਸ ਬਿਨਾ ਸਭ ਦੀ ਪਤ ਜਾਂਦੀ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵਰਤਾਈਆ। ਕਾਲ ਕਹੇ ਮੈਨੂੰ ਕਹਿੰਦੇ ਬੁਰਾ, ਬੁਰਾ ਕਹਿ ਕੇ ਗਾਈਆ। ਮੈਨੂੰ ਕਹਿੰਦੇ ਨਿਗੁਰਾ, ਗੁਰੂ ਨਾ ਕੋਇ ਜਣਾਈਆ। ਮੈਂ ਪ੍ਰਭ ਦੇ ਹੁਕਮੇ ਅੰਦਰ ਤੁਰਾ, ਤੁਰਤ ਸੇਵ ਕਮਾਈਆ। ਜੇ ਮੈਂ ਨਾ ਹੁੰਦਾ ਤੇ ਗੋਬਿੰਦ ਨੂੰ ਫਿਰ ਕੌਣ ਮਾਰਦਾ ਛੁਰਾ, ਸੇਵਾਦਾਰ ਭੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵਖਾਈਆ। ਕਾਲ ਕਹੇ ਜਿਸ ਨੇ ਲਾਇਆ ਘਾਉ, ਗੋਬਿੰਦ ਸੀਸ ਟਿਕਾਈਆ। ਉਸ ਦਾ ਹੋਇਆ ਨਹੀਂ ਅਜੇ ਨਿਆਉਂ, ਚੁਰਾਸੀ ਵਿਚੋਂ ਬਾਹਰ ਭਵਾਈਆ। ਸਦ

❋

❋

ਰੋਵੇ ਮਾਉਂ ਮਾਉਂ, ਕਹਿ ਕੇ ਹਾਲ ਸੁਣਾਈਆ। ਕੋਈ ਨਾ ਪਕੜੇ ਬਾਹੋਂ, ਦੁੱਖ ਨਾ ਕੋਇ ਮਿਟਾਈਆ। ਕਾਲ ਕਹੇ ਮੈਂ ਓਸ ਨੂੰ ਕਿਹਾ ਜਿਹੜਾ ਸ਼ੌਹ ਦਰਿਆ ਪਾਰ ਤਰਾਓ, ਤੁਰਤ ਆਪਣੀ ਦਇਆ ਕਮਾਈਆ। ਉਸ ਦੇ ਲਾਗ ਪਾਉਂ, ਪਾਹਨੀ ਸੇਵ ਕਮਾਈਆ। ਉਹ ਔਝੜ ਪੈ ਕੇ ਰਾਹੋਂ, ਚਲਿਆ ਵਾਹੋ ਦਾਹੀਆ। ਹੁਣ ਆਪਣਾ ਲਾ ਲਾ ਦਾਓ, ਵੇਲਾ ਗਿਆ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਆਸ਼ਾ ਕਹੇ ਮੁਗ਼ਲ, ਕਾਲ ਤੇਰੀ ਵਡਿਆਈਆ। ਮੈਨੂੰ ਇਸ਼ਾਰਾ ਕਰ ਉਂਗਲ, ਕਿਹੜਾ ਧੁਰ ਦਾ ਮਾਹੀਆ। ਮੇਰੀ ਅੰਦਰੋਂ ਖੁਲ੍ਹੇ ਗੁੰਝਲ, ਪੜਦਾ ਰਹੇ ਨਾ ਰਾਈਆ। ਮੈਂ ਵੇਖਾਂ ਸੋਹਣਾ ਸੁੰਦਰ, ਬਾਂਕਾ ਨੂਰ ਇਲਾਹੀਆ। ਜੋ ਵਸੇ ਡੂੰਘੀ ਕੁੰਦਰ, ਆਪਣਾ ਡੇਰਾ ਲਾਈਆ। ਜਿਸ ਨੂੰ ਬਾਹਰੋਂ ਸਾਰੇ ਢੂੰਡਣ, ਲੱਭ ਲੱਭ ਥੱਕੀ ਲੋਕਾਈਆ। ਸੋ ਅੰਮ੍ਰਿਤ ਰਸ ਦੇਵੇ ਬੂੰਦਨ, ਜਾਮ ਇਕ ਚਖਾਈਆ। ਜਿਸ ਨੂੰ ਮੰਨਦੇ ਮਧਸੂਦਨ, ਸੂਤਰਧਾਰ ਹੋ ਜਾਈਆ। ਉਹ ਫਿਰੇ ਜੰਗਲ ਬੇਲੇ ਵਿਚ ਬੂਝਨ, ਦੱਭ ਕਾਹੀ ਮਿਲ ਕੇ ਖ਼ੁਸ਼ੀ ਬਣਾਈਆ। ਓਸੇ ਨੂੰ ਗੁਰ ਅਵਤਾਰ ਪੈਗ਼ੰਬਰ ਪੂਜਣ, ਨਿਉਂ ਨਿਉਂ ਸੀਸ ਨਿਵਾਈਆ। ਕਲਜੁਗ ਮੇਟੇ ਦੁਤੀਆ ਦੂਜਨ, ਭਾਉ ਇਕੋ ਇਕ ਵਖਾਈਆ। ਨੈਣ ਮੁੰਦਾਰੀ ਬਣ ਕੇ ਮੂੰਦਨ, ਮੁੰਦਰਾ ਧਾਰੀ ਸੋਭਾ ਪਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ੰਕਰ ਕੂਕਣ, ਕੂਕ ਕੂਕ ਸੁਣਾਈਆ। ਜਿਸ ਦੇ ਕਾਰਨ ਤਨ ਭਠਿਆਲੇ ਫੂਕਣ, ਤੱਤੀ ਰੇਤ ਸੀਸ ਵਹਾਈਆ। ਸੋ ਸਾਹਿਬ ਸਵਾਮੀ ਮੌਜੂਦਨ, ਮੁਫ਼ਲਿਸਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਚੁਕਾਈਆ। ਕਾਲ ਕਹੇ ਛੁਰੇ ਵਾਲੇ ਰੱਖ ਯਾਦ, ਸ਼ਰਅ ਰਹੀ ਸਮਝਾਈਆ। ਖੜਗ ਵਾਲੇ ਸੁਣ ਆਵਾਜ਼, ਜਿਸ ਤੇਗ਼ ਬਹਾਦਰ ਸੀਸ ਟਿਕਾਈਆ। ਤਨ ਧੜ ਦਿਤਾ ਕਾਟ, ਹੁਕਮ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਤੇਗ਼ ਬਹਾਦਰ ਕਹੇ ਜਿਸ ਨੇ ਮੇਰੇ ਉਤੇ ਉਠਾਈ ਤੇਗ਼, ਤੇਗ਼ ਦੀ ਧਾਰ ਦਿਤੀ ਚਲਾਈਆ। ਮੈਂ ਓਸ ਨੂੰ ਓਥੇ ਦਿਤਾ ਭੇਜ, ਜਿਥੇ ਪ੍ਰਭ ਦੀ ਮਿਲੇ ਸਰਨਾਈਆ। ਜਿਸ ਨੇ ਮੇਰਾ ਕੱਪੜ ਦਿਤਾ ਵੇਚ, ਦੋ ਦੋਸ਼ਾਲੇ ਹੱਟ ਵਿਕਾਈਆ। ਉਹਨੂੰ ਬਣਾ ਕੇ ਨੇਕ, ਨਿੱਕਾ ਵੱਡਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਤੇਗ਼ ਬਹਾਦਰ ਕਹੇ ਜੋ ਮੇਰਾ ਜਲਾਦ, ਜਲਾਵਤਨ ਨਾ ਕੋਇ ਕਰਾਈਆ। ਉਹ ਐਥੇ ਹੁੰਦਾ ਸੀ ਆਬਾਦ, ਰਾਵੀ ਕੰਢੇ ਡੇਰਾ ਲਾਈਆ। ਉਹਦੀ ਕੌਮ ਸੀ ਰੰਗੜ ਜਾਟ, ਭੰਗੜ ਵਿਚ ਸ਼ੌਦਾਈਆ। ਇਕ ਹੋਰ ਸੀ ਉਸ ਦਾ ਸਾਥੀ ਸਾਧ, ਜੋ ਧੂਣੀ ਸਦਾ ਤਪਾਈਆ। ਉਸ ਨੂੰ ਇਕ ਦਿਨ ਚੜ੍ਹਿਆ ਤਾਪ, ਅਗਨੀ ਅੱਗ ਲਗਾਈਆ। ਉਹ ਛੱਡ ਕੇ ਸੱਜਣ ਸਾਕ, ਇਕ ਦੀ ਓਟ ਰਖਾਈਆ। ਤੂੰ ਹੀ ਮਾਈ ਬਾਪ, ਤੇਰੀ ਇਕ ਸਰਨਾਈਆ। ਸਿਰ ਮੇਰੇ ਰੱਖ ਹਾਥ, ਮਿਹਰ ਨਜ਼ਰ ਉਠਾਈਆ। ਹੁਕਮ ਆਇਆ ਤੂੰ ਮੇਰਾ ਮੈਂ ਤੇਰਾ ਕਰ ਜਾਪ, ਆਪਣੀ ਰਸਨਾ ਗਾਈਆ। ਜਿਸ ਵੇਲੇ ਪੁਰਖ ਅਕਾਲ ਆਇਆ ਆਪ, ਤੇਰਾ ਲਹਿਣਾ ਦਏ ਚੁਕਾਈਆ। ਤੈਨੂੰ ਮੰਜ਼ਲ ਦੇ ਕੇ ਸਾਚ, ਸਾਚੇ ਘਰ ਟਿਕਾਈਆ। ਕਰ ਕੇ ਧੁਰ ਦਾ ਦਾਸ, ਸੇਵਕ ਲਏ ਬਣਾਈਆ। ਜੋ ਤੇਗ਼ ਬਹਾਦਰ ਗਿਆ ਆਖ, ਓਸੇ ਦਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਅਰਜਨ ਕਹੇ ਜਿਸ ਨੇ ਮੇਰੇ ਬਰਖ਼ਲਾਫ਼ ਲਿਖੀ ਅਰਜ਼ੀ, ਕਾਗ਼ਜ਼ ਸ਼ਾਹੀ ਕਲਮ ਬਣਾਈਆ। ਉਹ ਵੀ ਐਥੋਂ ਦਾ ਸੀ ਦਰਜ਼ੀ, ਡੇਰਾ

❋

❋

ਛੱਪਰਾਂ ਵਿਚ ਲਾਈਆ। ਨਿੱਕੇ ਹੁੰਦੇ ਦੀ ਮਾਂ ਸੀ ਮਰ ਗਈ, ਦੋ ਸਾਲ ਸੱਤ ਮਹੀਨੇ ਦਾ ਲਾਹੌਰ ਡੇਰਾ ਫੁੱਫੀ ਕੋਲ ਲਗਾਈਆ। ਉਸ ਨੇ ਵਿਦਿਆ ਨੌ ਜਮਾਤ ਪੜ੍ਹ ਲਈ, ਨਾਲ ਕੁਰਾਨ ਸ਼ਰੀਫ਼ ਸ਼ਰੀਫ਼ੀ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਅਰਜਨ ਕਹੇ ਦਰਜ਼ੀ ਦਾ ਸੀ ਇਕ ਚਾਚਾ, ਨੌਜਵਾਨ ਨਜ਼ਰੀ ਆਈਆ। ਤੇੜ ਲਾਲ ਕੰਨੀ ਦਾ ਬੰਨ੍ਹੇ ਲਾਚਾ, ਲੁੰਙੀ ਮੋਢਿਆਂ ਉਤੇ ਸੁਟਾਈਆ। ਉਸ ਦਾ ਪਿਆਰ ਸੀ ਭਤੀਜੇ ਨਾਲ ਖ਼ਾਸਾ, ਸੋਹਣਾ ਜੋੜ ਜੁੜਾਈਆ। ਤਿੰਨ ਦਿਨ ਉਹ ਵੀ ਐਥੇ ਕਰ ਕੇ ਗਿਆ ਵਾਸਾ, ਰੋਟੀ ਹੱਥਾਂ ਉਤੇ ਖਾਈਆ। ਅੰਤਮ ਜਾਂਦਿਆਂ ਭੰਨਿਆ ਕਾਸਾ, ਮਾਟੀ ਬਬਰ ਖੇਹ ਮਿਲਾਈਆ। ਨਾਲੇ ਖ਼ੁਸ਼ੀ ਵਿਚ ਆਇਆ ਹਾਸਾ, ਤਾਲੀ ਦਿਤੀ ਵਜਾਈਆ। ਏਥੇ ਕਿਹੜਾ ਵੇਂਹਦਾ ਪੁਰਖ ਅਬਿਨਾਸ਼ਾ, ਦੇਵੇ ਕਵਣ ਸਜ਼ਾਈਆ। ਆਵਾਜ਼ ਆਈ ਇਹ ਓਸੇ ਦਾ ਖੇਲ ਤਮਾਸ਼ਾ, ਜਿਸ ਨੇ ਜਗਤ ਰਚਨਾ ਲਈ ਰਚਾਈਆ। ਜਿਹੜਾ ਨਾ ਮੰਨੇ ਓਸ ਦਾ ਆਖਾ, ਉਸੇ ਨੂੰ ਦਏ ਸਜ਼ਾਈਆ। ਸੁਣ ਲੈ ਮੇਰੀਆਂ ਬਾਤਾਂ, ਧੁਰ ਦਾ ਹੁਕਮ ਵਰਤਾਈਆ। ਜਿਸ ਵੇਲੇ ਝਗੜਾ ਪੈਣਾ ਜਾਤਾਂ ਪਾਤਾਂ, ਦੀਨ ਮਜ਼੍ਹਬ ਕਰੇ ਲੜਾਈਆ। ਪਿਤਾ ਪੁੱਤ ਨਾ ਮੰਨੇ ਆਖਾ, ਭੈਣ ਭਰਾ ਵਿਭਚਾਰ ਕਮਾਈਆ। ਪ੍ਰਭ ਦੀ ਭੁੱਲੇ ਗਾਥਾ, ਹਿਰਦੇ ਹਰਿ ਨਾ ਕੋਇ ਵਸਾਈਆ। ਅਬਿਨਾਸ਼ੀ ਕਰਤਾ ਸਭ ਦਾ ਖੋਲ੍ਹੇ ਖਾਤਾ, ਪੂਰਬ ਲਹਿਣਾ ਫੋਲ ਫੁਲਾਈਆ। ਫੇਰ ਪੰਧ ਮੁਕਾ ਕੇ ਮੰਜ਼ਲ ਪੂਰੀ ਕਰੇ ਵਾਟਾ, ਕਦਮ ਕਦਮਾਂ ਹੇਠ ਦਬਾਈਆ। ਉਨੇ ਚਿਰ ਨੂੰ ਜੋਗਣ ਆ ਗਈ ਜਿਸ ਦਾ ਖੁਲ੍ਹਾ ਝਾਟਾ, ਅੱਖਾਂ ਲਾਲ ਕੱਢ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਈਆ। ਗੁਰ ਤੇਗ਼ ਬਹਾਦਰ ਕਿਹਾ ਗੁਜਰੀ ਦਾ ਐਥੇ ਸੀ ਕੁਛ ਰਿਸ਼ਤਾ, ਪੀਹੜੀ ਦਾਦੇ ਵਾਲੀ ਨਜ਼ਰੀ ਆਈਆ। ਕੁਛ ਹੁਕਮ ਦੇਵੇ ਫ਼ਰਿਸ਼ਤਾ, ਜਬਰਾਈਲ ਰਿਹਾ ਸੁਣਾਈਆ। ਇਹ ਖੇਲ ਆਹਿਸਤਾ ਆਹਿਸਤਾ ਹੌਲੀ ਹੌਲੀ ਭੇਵ ਚੁਕਾਈਆ। ਏਸੇ ਥਾਂ ਤੇ ਮੁਲਾ ਨੇ ਸ਼ਰਅ ਦਾ ਬੰਨ੍ਹਿਆ ਬਸਤਾ, ਸ਼ਰੀਅਤ ਵਿਚ ਲੜਾਈਆ। ਇਹੋ ਥਾਂ ਬਲ ਦਾ ਰਾਹ ਦੱਸਦਾ, ਸਤਿਜੁਗ ਦਏ ਗਵਾਹੀਆ। ਇਹੋ ਥਾਂ ਜਿਥੇ ਬਾਲਮੀਕ ਹੱਸਦਾ, ਹਸਤੀ ਵੇਖ ਬੇਪਰਵਾਹੀਆ। ਐਥੇ ਬੂਟਾ ਹੁੰਦਾ ਸੀ ਅੱਕ ਦਾ, ਜਿਸ ਦੇ ਡੋਡੇ ਜ਼ਹਿਰ ਨਾਲ ਭਰਾਈਆ। ਉਹ ਅੱਕ ਸਦਾ ਸੀ ਤੱਕਦਾ, ਅੰਤਰ ਆਤਮ ਅੱਖ ਖੁਲ੍ਹਾਈਆ। ਪ੍ਰਭ ਲਹਿਣਾ ਦੇਵੇ ਹਕ ਦਾ, ਹਕ਼ੀਕ਼ਤ ਝੋਲੀ ਪਾਈਆ। ਮੈਂ ਉਸ ਦੇ ਚਰਨਾਂ ਵਸਦਾ, ਇਕੋ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਥਾਂ ਕਹੇ ਮੇਰੀ ਧਰਤੀ ਵਾਲੀ ਵੰਡ, ਥੰਮ੍ਹ ਨਜ਼ਰ ਕੋਇ ਨਾ ਆਈਆ। ਮੇਰੇ ਬੋਲਣ ਵਾਲੇ ਨਹੀਂ ਦੰਦ, ਢੋਲਾ ਰਸਨ ਨਾ ਗਾਈਆ। ਇਕੋ ਗੁਣ ਮੈਂ ਕਲਜੁਗ ਦਿਤੀ ਕੰਡ, ਆਪਣਾ ਮੁਖ ਭਵਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਛੰਦ, ਸਾਚਾ ਸਗਨ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਾ ਸਭ ਦਾ ਰਿਹਾ ਮਿਲਾਈਆ। ਪੁਰਖ ਅਕਾਲ ਕਹੇ ਜੋ ਰਾਹ ਵਿਚ ਫਿਰਦੇ ਤੁਰਦੇ, ਤੁਰਤ ਲਵਾਂ ਮਿਲਾਈਆ। ਜਿਹੜੇ ਪੂਰਬ ਪਿਛਲੇ ਮੁਰਦੇ, ਸੁੱਤਿਆਂ ਲਵਾਂ ਜਵਾਈਆ। ਇਹੋ ਖੇਲ ਸੱਚੇ ਸਤਿਗੁਰ ਦੇ, ਡੁੱਬਿਆਂ ਪਾਰ ਕਰਾਈਆ। ਓਨ੍ਹਾਂ ਬੇੜੇ ਕਦੇ ਨਾ ਰੁੜ੍ਹਦੇ, ਜੋ ਚਲ ਆਵਣ ਸਰਨਾਈਆ। ਕੁਛ ਲੇਖੇ ਅਨੰਦ ਪੁਰ ਦੇ, ਗੋਬਿੰਦ ਰਿਹਾ ਦਰਸਾਈਆ। ਕੁਛ ਝਗੜੇ ਦੇਵਤ ਸੁਰ ਦੇ, ਕੈਲਾਸ਼ ਕਰੇ ਅਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵਖਾਈਆ।

❋

❋

ਧਰਨੀ ਕਹੇ ਇਕ ਗੋਬਿੰਦ ਦੀ ਸੀ ਦਾਸੀ, ਦਸਾਂ ਨੌਂਹਾਂ ਦੀ ਕਾਰ ਕਮਾਈਆ। ਉਸ ਦੀ ਐਥੇ ਸੀ ਇਕ ਮਾਸੀ, ਜਿਸ ਨੂੰ ਮਿਲਣ ਚਾਰ ਵੇਰਾਂ ਆਈਆ। ਕਦੀ ਮਿਲ ਕੇ ਕਰਿਆ ਕਰੇ ਹਾਸੀ, ਕਿੱਥੇ ਰਾਵੀ ਕੰਢੇ ਡੇਰਾ ਲਾਈਆ। ਇਹ ਕਿੱਡੀ ਔਖੀ ਘਾਟੀ, ਵਹਿਣਾਂ ਵਿਚ ਵਹਾਈਆ। ਉਸ ਨੇ ਕੱਢ ਕੇ ਅੰਦਰੋਂ ਚਾਟੀ, ਦੁੱਧ ਦਹੀਂ ਵਾਲੀ ਦਿਤੀ ਵਖਾਈਆ। ਨੀਂ ਆਹ ਵੇਖ ਮੇਰੀ ਕੱਚੀ ਮਾਟੀ, ਸੋਹਣਾ ਰੰਗ ਬਦਲਾਈਆ। ਕੀ ਖੇਲ ਵੇਖਿਆ ਰਾਤੀਂ, ਰਾਤੀਂ ਸੁੱਤਿਆਂ ਸਵੇਰੇ ਉਠ ਕੇ ਦੇਣਾ ਸਮਝਾਈਆ। ਉਸ ਨੇ ਕਿਹਾ ਜਿਸ ਵੇਲੇ ਹੋਈ ਪਰਭਾਤੀ, ਅੰਮ੍ਰਿਤ ਵੇਲਾ ਆਈਆ। ਮੈਂ ਸੁਣੀ ਇਕ ਆਵਾਜ਼ੀ, ਸੋਹਣਾ ਰਾਗ ਸੁਣਾਈਆ। ਕਲਜੁਗ ਅੰਤਮ ਸਭ ਦਾ ਲੇਖਾ ਚੁਕਾਵੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪਣੀ ਦਇਆ ਕਮਾਈਆ। ਜੋ ਸਚਖੰਡ ਦਾ ਨਿਵਾਸੀ, ਨਿਰਾਕਾਰ ਨੂਰ ਰੁਸ਼ਨਾਈਆ। ਸਭ ਨੇ ਮੰਨਣੀ ਉਸ ਦੀ ਆਖੀ, ਸਿਰ ਸਕੇ ਨਾ ਕੋਇ ਉਠਾਈਆ। ਜੇ ਕੋਈ ਤੈਥੋਂ ਹੋਈ ਗੁਸਤਾਖ਼ੀ, ਭੁੱਲ ਲੈਣੀ ਬਖ਼ਸ਼ਾਈਆ। ਉਹ ਦੇਵਣਹਾਰ ਮੁਆਫ਼ੀ, ਕੋਟ ਜਨਮ ਦੇ ਪਾਪਾਂ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਭੇਵ ਖੁਲ੍ਹਾਈਆ। ਅਰਜਨ ਕਿਹਾ ਜਿਸ ਵੇਲੇ ਹੁਕਮ ਦਿਤਾ ਮੈਨੂੰ ਸ਼ਾਹੀ, ਸ਼ਹਿਨਸ਼ਾਹ ਸੁਣਾਈਆ। ਉਹ ਕਲਮ ਐਥੋਂ ਦਾ ਬੂਟਾ ਸੀ ਕਾਹੀ, ਦਵਾਤ ਏਸੇ ਮਿੱਟੀ ਨਾਲ ਬਣਾਈਆ। ਐਥੋਂ ਦੀ ਰਹਿਣ ਵਾਲੀ ਸੀ ਚੰਦੂ ਦੀ ਦਾਈ, ਜਿਸ ਦਾ ਅੱਗਾ ਪਿੱਛਾ ਨਾ ਕੋਇ ਬਤਾਈਆ। ਓਦੋਂ ਐਥੇ ਵਗਦੀ ਸੀ ਡੂੰਘੀ ਖਾਈ, ਨੌ ਗਜ਼ ਦੂਰ ਵਹਿਣ ਵਹਾਈਆ। ਐਥੇ ਹੁੰਦੀ ਸੀ ਠੰਡੀ ਛਾਈਂ, ਬਾਗ਼ ਬਗ਼ੀਚਾ ਸੋਭਾ ਪਾਈਆ। ਸਦਾ ਸਾਹ ਲੈਂਦੇ ਸੀ ਰਾਹੀ, ਆਪਣੀ ਖ਼ੁਸ਼ੀ ਬਣਾਈਆ। ਇਕ ਦਿਨ ਘਾਹ ਖੋਤਦੇ ਸੀ ਘਾਹੀ, ਰੰਬਾ ਹੱਥ ਵਿਚ ਉਠਾਈਆ। ਓਨ੍ਹਾਂ ਦੇ ਹੱਥ ਵਿਚ ਆ ਗਈ ਟਕਸਾਲ ਬਣਾਉਣ ਵਾਲੀ ਡਾਈ, ਮੋਹਰ ਅਕਬਰ ਵਾਲੀ ਨਜ਼ਰੀ ਆਈਆ। ਉਨ੍ਹਾਂ ਕੂਕ ਕੇ ਦਿਤੀ ਦੁਹਾਈ, ਸਭ ਨੂੰ ਦਿਤਾ ਸੁਣਾਈਆ। ਕੋਈ ਵੱਡਾ ਖ਼ਜ਼ਾਨਾ ਏਥੇ ਭਾਈ, ਲੱਭੋ ਚਾਈਂ ਚਾਈਂਆ। ਇਹ ਖ਼ਬਰ ਕਿਸੇ ਕਲਾਨੌਰ ਸੁਣਾਈ, ਹਕੂਮਤ ਕੰਨ ਪੁਚਾਈਆ। ਉਹ ਸਾਰੇ ਭੱਜੇ ਵਾਹੋ ਦਾਹੀ, ਅਹਿਲਕਾਰ ਇਕੱਠੇ ਹੋ ਕੇ ਆਈਆ। ਵਸਦੀ ਬਸਤੀ ਦਿਤੀ ਢਾਈ, ਖੁਰਾ ਖੋਜ ਮਿਟਾਈਆ। ਨੌ ਨੌ ਹੱਥ ਪੁੱਟ ਕੇ ਡੂੰਘੀ ਕੀਤੀ ਖ਼ੁਦਾਈ, ਖੋਦਿਆਂ ਹੱਥ ਕੁਛ ਨਾ ਆਈਆ। ਉਨੇ ਚਿਰ ਨੂੰ ਇਕ ਏਥੇ ਆ ਗਿਆ ਚਰਵਾਹੀ, ਜੋ ਭੇਡਾਂ ਬੱਕਰੀਆਂ ਚਾਰ ਕੇ ਝਟ ਲੰਘਾਈਆ। ਉਹ ਮਸਤ ਕਹੇ ਤੁਸੀਂ ਕਿਉਂ ਹੋਏ ਸ਼ੌਦਾਈ, ਸ਼ੌਦਾਈਆਂ ਵਾਲੀ ਕਾਰ ਕਮਾਈਆ। ਕਿਉਂ ਮੇਰੀ ਇਥੋਂ ਉਜਾੜ ਦਿਤੀ ਭਰਜਾਈ, ਜੋ ਪੰਜਾਂ ਸੱਤਾਂ ਬਾਲਾਂ ਦੀ ਮਾਂ ਅਖਵਾਈਆ। ਉਧਰੋਂ ਰੋਂਦਾ ਆ ਗਿਆ ਨਾਈ, ਨੀਰ ਨੈਣਾਂ ਵਿਚੋਂ ਵਹਾਈਆ। ਕਿੱਥੇ ਸੁੱਟੀ ਮੇਰੀ ਰਜਾਈ ਤਲਾਈ, ਪੂੰਜੀ ਹੱਥ ਕੋਇ ਨਾ ਆਈਆ। ਉਨੇ ਚਿਰ ਨੂੰ ਆ ਗਿਆ ਇਕ ਕਸਾਈ, ਛੁਰੀਆਂ ਬਗ਼ਲਾਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਬਣਾਈਆ। ਤੇਗ਼ ਬਹਾਦਰ ਕਹੇ ਇਕ ਹੋਰ ਦੇਵਾਂ ਸਲਾਹ, ਸਹਿਜ ਨਾਲ ਸੁਣਾਈਆ। ਜਿਹੜਾ ਮੇਰਾ ਬਣਿਆ ਗਵਾਹ, ਉਸ ਦਾ ਮਾਮਾ ਏਥੋਂ ਦਾ ਕਸਾਈਆ। ਜਿਸ ਨੇ ਸੂਰ ਦੀ ਕ਼ਸਮ ਖਾ, ਦਿਤੀ ਇਕ ਸਫ਼ਾਈਆ। ਮੈਂ ਹੱਸ ਕੇ ਕਿਹਾ ਵਾਹ ਵਾਹ, ਕਲਮੇ ਵਾਲਿਓ ਆਪਣੀ ਜੜ੍ਹ ਲਈ ਪੁਟਾਈਆ। ਮੇਰਾ ਮਾਲਕ ਪਾਤਸ਼ਾਹ, ਸ਼ਹਿਨਸ਼ਾਹ ਦਾ ਸ਼ਾਹ ਆਪ ਹੋ ਜਾਈਆ। ਜਿਸ ਨੂੰ ਤੁਸੀਂ ਮੰਨੋਂ ਖ਼ੁਦਾ, ਉਹ ਤੁਹਾਡੀ ਖ਼ੁਦੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ।

❋

❋

ਅਰਜਨ ਕਹੇ ਇਕ ਵੇਖੋ ਖੇਲ ਨਿਆਰੀ, ਨਿਆਂ ਵਿਚ ਸਮਝਾਈਆ। ਜਿਹੜੀ ਮੇਰੇ ਦਰ ਤੇ ਫਿਰੇ ਬਹਾਰੀ, ਉਸ ਦੇ ਨੌ ਤੀਲੇ ਏਥੋਂ ਦੀ ਕਾਹੀ ਨਜ਼ਰੀ ਆਈਆ। ਏਸ ਨੂੰ ਵੇਚਣ ਗਿਆ ਸੀ ਵੇਚਣ ਵਾਲਾ ਤੀਜੀ ਵਾਰੀ, ਗੱਠ ਸਿਰ ਉਤੇ ਟਿਕਾਈਆ। ਉਹ ਸਦਾ ਆਪਣੀ ਲੰਮੀ ਰੱਖਦਾ ਸੀ ਢਾਈ ਉਂਗਲਾਂ ਦਾੜ੍ਹੀ, ਅੱਗੇ ਵਾਲ ਨਾ ਕੋਇ ਵਧਾਈਆ। ਸਦਾ ਭੰਗ ਪੀਂਦਾ ਸੀ ਗਾੜ੍ਹੀ, ਪੋਸਤੀ ਕਹਿਣ ਲੋਕ ਸ਼ੌਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਆਪਣਾ ਖੇਲ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਰਾਹ ਵਿਚ ਬੈਠੇ ਦੇਵੇ ਤਾਰ, ਤੁਰਤ ਹੋਏ ਸਹਾਈਆ। ਲਹਿਣਾ ਦੇਣਾ ਸਰਬ ਵਿਚਾਰ, ਪੂਰਬ ਝੋਲੀ ਪਾਈਆ। ਜਿਸ ਦਾ ਭੇਵ ਨਾ ਪਾਇਣ ਗੁਰ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਉਹ ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਕਲਾ ਆਪ ਪਰਗਟਾਈਆ। ਸਭ ਦਾ ਕਰਜ਼ਾ ਦਏ ਉਤਾਰ, ਬਾਕੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਸਰਕਾਰ, ਅਦਾਲਤ ਵਿਚ ਅਦਲ ਆਪਣੇ ਹੱਥ ਰਖਾਈਆ।

ਫ਼ਰੀਦ ਕਹੇ ਕਿਉਂ ਜਾਂਦਾ ਖ਼ਾਮੋਸ਼, ਲੁਕ ਲੁਕ ਪੰਧ ਮੁਕਾਈਆ। ਕੁਛ ਯਾਦ ਕਰ ਲਾ ਜਿਸ ਵੇਲੇ ਮੇਰੇ ਕੋਲੋਂ ਪੈਰਾਂ ਹੇਠਾਂ ਆ ਕੇ ਮਰਿਆ ਖ਼ਰਗੋਸ਼, ਬੱਚਾ ਢਾਈ ਦਿਨ ਦਾ ਨਜ਼ਰੀ ਆਈਆ। ਮੇਰੇ ਉਤੇ ਹੁਕਮ ਦਾ ਲੱਗਾ ਦੋਸ਼, ਦੋਸ਼ੀ ਦਿਤਾ ਬਣਾਈਆ। ਮੈਂ ਉਸ ਵੇਲੇ ਆਪਣੇ ਪੈਰ ਦਾ ਢਾਈ ਉਂਗਲਾਂ ਕੱਟ ਕੇ ਪੋਸ਼, ਤੇਰੀ ਭੇਟ ਕਰਾਈਆ। ਬਿਨਾ ਤੇਰੀ ਕਿਰਪਾ ਰਹੇ ਨਾ ਕੋਈ ਨਿਰਦੋਸ਼, ਸਾਚੀ ਸੇਵ ਨਾ ਕੋਇ ਕਮਾਈਆ। ਪ੍ਰਭੂ ਤੂੰ ਝਟ ਕੰਨ ਫੜ ਕੇ ਹਲੂਣਿਆ ਮੈਨੂੰ ਆਈ ਹੋਸ਼, ਹਵਸ ਦਿਤੀ ਗਵਾਈਆ। ਕੱਢ ਕੇ ਅਗੰਮਾ ਕੋਸ਼, ਭੇਵ ਦਿਤਾ ਖੁਲ੍ਹਾਈਆ। ਕਰ ਕੇ ਮਦਹੋਸ਼, ਮਧੁਰ ਧੁਨ ਦਿਤੀ ਸੁਣਾਈਆ। ਮੇਰੇ ਅੰਦਰ ਆਈ ਸੋਚ, ਸਮਝ ਲਈ ਬਦਲਾਈਆ। ਜਿਸ ਨੂੰ ਯਾਦ ਕਰਾਂ ਰੋਜ਼, ਰੋਜ਼ੇ ਬਾਂਗਾਂ ਵਿਚ ਸ਼ੌਦਾਈਆ। ਕੀ ਇਹ ਉਸੇ ਦਾ ਚੋਜ, ਜੋ ਆਪਣੀ ਖੇਲ ਵਖਾਈਆ। ਫ਼ਰੀਦ ਕਹੇ ਉਸ ਦਿਨ ਮੈਨੂੰ ਲੱਗਾ ਇਕ ਰੋਗ, ਦੁੱਖ ਅੰਦਰੇ ਅੰਦਰ ਬਣਾਈਆ। ਜਿੰਨਾਂ ਚਿਰ ਪ੍ਰਭੂ ਨਾ ਦੇਵੇ ਮੌਜ, ਆਪਣਾ ਰੰਗ ਰੰਗਾਈਆ। ਸਾਚੀ ਸੇਜ ਨਾ ਸਵੇਂ ਖ਼ੌਂਤ, ਆਪਣੇ ਅੰਗ ਲਗਾਈਆ। ਏਸ ਜੀਵਣ ਨਾਲੋਂ ਚੰਗੀ ਮੌਤ, ਕਿਵੇਂ ਝੱਲਾਂ ਜੁਦਾਈਆ। ਮੈਂ ਚਾਰ ਲਕੀਰ ਦਾ ਬਣਾਇਆ ਇਕ ਚੌਂਕ, ਚਾਰੋਂ ਕੁੰਟ ਧਿਆਨ ਰਖਾਈਆ। ਉਨੇ ਚਿਰ ਨੂੰ ਨੇੜਿਉਂ ਕੁੱਤਾ ਪਿਆ ਭੌਂਕ, ਆਵਾਜ਼ ਦਿਤੀ ਲਗਾਈਆ। ਮੈਂ ਹੱਸ ਕੇ ਕਿਹਾ ਸਭ ਕੁਛ ਉਸੇ ਨੂੰ ਦਿਤਾ ਸੌਂਪ, ਉਸੇ ਦੀ ਝੋਲੀ ਪਾਈਆ। ਜਿਸ ਦੀ ਜੁਗ ਚੌਕੜੀ ਰੌਂਸ, ਰਸਤੇ ਰਸਤਿਆਂ ਵਿਚੋਂ ਬਦਲਾਈਆ। ਮੁਹੱਬਤ ਵਿਚ ਕਦੇ ਨਾ ਕਰੇ ਅਦੌਤ, ਝਗੜਾ ਨਾ ਕੋਇ ਰਖਾਈਆ। ਉਹ ਮਿਲ ਜਾਏ ਤੇ ਇਕੋ ਬਹੁਤ, ਭਜਨ ਬੰਦਗੀ ਦੀ ਲੋੜ ਰਹੇ ਨਾ ਰਾਈਆ। ਅਸੀਂ ਆਲ੍ਹਣਿਉਂ ਡਿੱਗੇ ਬੋਟ, ਫੜ ਨਾ ਕੋਇ ਉਠਾਈਆ। ਸਚ ਨਾ ਲੱਗੇ ਚੋਟ, ਸੋਈ ਸੁਰਤ ਜਗਾਈਆ। ਮਿਲੇ ਨਾ ਸਾਚੀ ਗੋਤ, ਵਰਨ ਬਰਨ ਨਾ ਡੇਰਾ ਢਾਹੀਆ। ਫ਼ਰੀਦ ਕਹੇ ਬਿਨ ਤੇਰੀ ਕਿਰਪਾ ਹੋਵੇ ਨਾ ਕੋਇ ਨਿਰਦੋਸ਼, ਦੋਸ਼ੀਆਂ ਮਿਲੇ ਸਜ਼ਾਈਆ। ਫ਼ਰੀਦ ਕਹੇ ਕਿਉਂ ਜਾਵੇਂ ਛੁੱਪ ਛੁੱਪ, ਛੁੱਪਣ ਵਾਲਿਆ ਦੇ ਸਮਝਾਈਆ। ਹੁਣ ਕਿਹੜਾ ਅੰਧੇਰਾ

❋

❋

ਘੁਪ, ਪੌਣੇ ਤਿੰਨ ਦਾ ਵਕਤ ਰਿਹਾ ਵਖਾਈਆ। ਐਂਵੇ ਭੱਜਾਂ ਜਾਵੇਂ ਟੁੱਪ ਟੁੱਪ, ਨੀਵੀਂ ਅੱਖਾਂ ਧਿਆਨ ਲਗਾਈਆ। ਉਨ੍ਹਾਂ ਕੋਲੋਂ ਪੁਛ, ਜਿਹੜੇ ਤੇਰਾ ਰਾਹ ਤਕਾਈਆ। ਬਾਲੂ ਰੇਤ ਵਿਚ ਤੜਫਦੇ ਕੜਕਦੀ ਜੇਠ ਦੀ ਧੁੱਪ, ਬਾਗ਼ ਬਗ਼ੀਚਾ ਸੋਭਾ ਕੋਇ ਨਾ ਪਾਈਆ। ਮੇਟ ਕੇ ਤ੍ਰਿਸ਼ਨਾ ਭੁੱਖ, ਤੇਰੀ ਓਟ ਤਕਾਈਆ। ਜ਼ਰਾ ਨੇੜੇ ਆ ਕੇ ਢੁਕ, ਅੱਗੇ ਕਦਮ ਉਠਾਈਆ। ਕੀ ਤੈਨੂੰ ਨਹੀਂ ਦੁਖੀਆਂ ਦਾ ਦੁੱਖ, ਇਹ ਵੀ ਦੇਣਾ ਸਮਝਾਈਆ। ਲਾਰਿਆਂ ਵਿਚ ਕਰੀਂ ਨਾ ਪੁੱਤ ਪੁੱਤ, ਪਿਤਾ ਬਣ ਕੇ ਆਪਣੀ ਗੋਦ ਲੈਣਾ ਟਿਕਾਈਆ। ਫ਼ਰੀਦ ਕਹੇ ਓ ਸੂਫ਼ੀਆ ਤੂੰ ਵੀ ਲਾਗੋਂ ਉਠ, ਆਪਣੀ ਲੈ ਅੰਗੜਾਈਆ। ਬੁਕਲ ਮਾਰ ਬਹੁ ਨਾ ਗੁੱਠ, ਸਿਰ ਗੋਡਿਆਂ ਵਿਚ ਦਬਾਈਆ। ਸਾਡੀ ਧਾਰ ਨਹੀਂ ਗਈ ਟੁੱਟ, ਕਿਸ ਕਾਰਣ ਬਣੇ ਪਾਂਧੀ ਰਾਹੀਆ। ਕੁਛ ਰਾਖ ਫੜ ਜਿਹੜੀ ਰੱਖੀ ਵਿਚ ਮੁੱਠ, ਉਂਗਲੀਆਂ ਵਿਚ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਫ਼ਰੀਦ ਕਹੇ ਪ੍ਰਭੂ ਛੱਡ ਦੇ ਆਪਣੀ ਵਾਦੀ, ਵਾਅਦਾ ਕਰ ਨਾ ਦੇਣਾ ਭੁਲਾਈਆ। ਬੇਸ਼ਕ ਤੇਰੀ ਖੇਲ ਨਿਰਾਲੀ ਡਾਹਢੀ, ਡਾਹਢਾ ਹੋ ਕੇ ਜਗਤ ਸਤਾਈਆ। ਅਸੀਂ ਹੁਣ ਨਹੀਂ ਸੁਣਨੀ ਤੇਰੀ ਢੱਡਾਂ ਵਾਲੀ ਰਾਗੀ, ਢੋਲਕ ਵਾਲੀ ਸ਼ਨਵਾਈਆ। ਸਾਡੀ ਅੰਦਰੋਂ ਸੁਰਤੀ ਜਾਗੀ, ਸੁੱਤੇ ਲਏ ਉਠਾਈਆ। ਫ਼ਰੀਦ ਕਹੇ ਇਹ ਸਾਰੇ ਵੱਡੇ ਭਾਗੀ, ਭਾਗਾਂ ਵਾਲੇ ਨਜ਼ਰੀ ਆਈਆ। ਜਿਨ੍ਹਾਂ ਦੀ ਭਗਤਾਂ ਵਿਚ ਆਬਾਦੀ, ਦੂਜੇ ਘਰ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਫ਼ਰੀਦ ਕਹੇ ਤਿੰਨ ਕਦਮ ਉਤੇ ਵੇਖ ਮੇਰਾ ਝੰਡਾ, ਝੰਡੀ ਸਭ ਨੂੰ ਰਿਹਾ ਹਿਲਾਈਆ। ਸਿਗਨਲ ਦੇਵੇ ਨਾਲ ਡੰਡਾ, ਡੰਡਾਵਤ ਰਿਹਾ ਬਦਲਾਈਆ। ਜਿਸ ਕਾਰਨ ਫ਼ਰੀਦ ਕਹੇ ਮੈਂ ਆਇਆ ਰਾਵੀ ਕੰਢਾ, ਆਪਣਾ ਫੇਰਾ ਪਾਈਆ। ਇਹ ਕੌਲ ਇਕਰਾਰ ਪ੍ਰਭੂ ਸੰਦਾ, ਜਿਸ ਦੀ ਸਨਦ ਨਾ ਕਿਸੇ ਵਖਾਈਆ। ਚਰਨ ਚੁੰਮਣ ਸੁਰਸਤੀ ਜਮਨਾ ਗੋਦਾਵਰੀ ਗੰਗਾ, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਫ਼ਰੀਦ ਕਹੇ ਮੇਰੇ ਏਥੇ ਪੁਰਾਣੇ ਡੱਬੇ, ਟੁੱਟੇ ਫੁੱਟੇ ਦਿਤੇ ਸੁਟਾਈਆ। ਡੂੰਘੀ ਖਾਈ ਵਿਚ ਦੱਬੇ, ਫੇਰ ਬਾਹਰ ਨਾ ਕੋਇ ਕਢਾਈਆ। ਤਿੰਨ ਕਾਲੇ ਤੇ ਤਿੰਨ ਬੱਗੇ, ਤਿੰਨ ਰੰਗ ਬਰੰਗ ਜਣਾਈਆ। ਕੁਛ ਪਾਟੇ ਚੀਥੜ ਲਾਹੇ ਝੱਗੇ, ਉਹ ਵੀ ਦਿਤੇ ਸੁਟਾਈਆ। ਉਧਰੋਂ ਆ ਗਏ ਚਾਰ ਗਧੇ, ਆਪਣਾ ਫੇਰਾ ਪਾਈਆ। ਮਗਰ ਘੁਮਿਆਰ ਪੈਰੀਂ ਦੱਬੇ, ਭੱਜਿਆ ਚਾਈਂ ਚਾਈਂਆ। ਏਥੇ ਆ ਕੇ ਖਲੋ ਗਏ ਸੱਭੇ, ਅੱਗੇ ਕਦਮ ਨਾ ਕੋਇ ਉਠਾਈਆ। ਕਹਿਣ ਫ਼ਰੀਦਾ ਤੈਨੂੰ ਕਿਥੋਂ ਖ਼ੁਦਾ ਲੱਭੇ, ਸਾਨੂੰ ਦੇ ਸਮਝਾਈਆ। ਫ਼ਰੀਦ ਕਿਹਾ ਸਬਰ ਕਰੋ ਅਜੇ, ਤੁਹਾਡਾ ਲੇਖਾ ਦਿਆਂ ਸਮਝਾਈਆ। ਜਿਸ ਵੇਲੇ ਇਕੋ ਜੋਤ ਜਗੇ, ਦੂਜਾ ਨਜ਼ਰ ਕੋਇ ਨਾ ਆਈਆ। ਖੇਲ ਕਰੇ ਸੂਰਾ ਸਰਬਗੇ, ਆਪਣਾ ਵੇਸ ਵਟਾਈਆ। ਤੁਹਾਡਾ ਲੇਖਾ ਮੇਟੇ ਸਭੇ, ਸਭਨਾ ਮਾਨਸ ਰੂਪ ਵਟਾਈਆ। ਸਚ ਪ੍ਰੇਮ ਦੇ ਦੇਵੇ ਮਜ਼ੇ, ਮਜ਼ਾ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਫ਼ਰੀਦ ਕਹੇ ਪ੍ਰਭੂ ਥੋੜੀ ਦੂਰ ਅੱਗੇ ਇਕ ਛੱਪੜੀ, ਕੰਢੀ ਦਾ ਕੰਢਾ ਨਜ਼ਰੀ ਆਈਆ। ਉਥੇ ਮੇਰੀ ਵਿਛਣੀ ਤਪੜੀ, ਆਸਣ ਲੈਣਾ ਜਮਾਈਆ। ਇਹ ਮੈਂ ਲਿਆਂਦੀ ਸੀ ਕੋਲੋਂ ਸ਼ੱਤਰੀ, ਟਕੇ ਨੌ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਵਸਾਈਆ। ਤਪੜੀ ਕਹੇ ਮੈਂ ਹੁਣ ਨਹੀਂ ਰਿਹਾ ਤੱਪੜ, ਤਪਦੀ ਦਿਤਾ ਠਰਾਈਆ। ਸਚ ਸਵਾਮੀ

❋

❋

ਗਿਆ ਅੱਪੜ, ਆਪਣਾ ਪੰਧ ਮੁਕਾਈਆ। ਵਰੋਲਾ ਰਿਹਾ ਕੋਈ ਨਾ ਝੱਖੜ, ਆਂਧੀ ਸਕੇ ਨਾ ਕੋਇ ਉਡਾਈਆ। ਜਿਸ ਦਾ ਇਕੋ ਸੋਹਣਾ ਅੱਖਰ, ਭਗਤਾਂ ਕਰੇ ਪੜ੍ਹਾਈਆ। ਕੂੜ ਹਟਾ ਕੇ ਪੱਥਰ, ਸਚ ਕਰੇ ਸਫ਼ਾਈਆ। ਨੇਤਰ ਵਰੋਲ ਕੇ ਅੱਥਰ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਤਪੜੀ ਕਹੇ ਮੇਰੀ ਲੰਬਾਈ ਸਾਢੇ ਤਿੰਨ ਹੱਥ, ਫ਼ਰੀਦ ਮੋਢਿਆਂ ਉਤੇ ਟਿਕਾਈਆ। ਦਿਨੇ ਬਹਵੇ ਤੇ ਰਾਤ ਨੂੰ ਦੇਵੇ ਠੱਪ, ਆਪਣੇ ਗੋਡੇ ਕੋਲ ਰਖਾਈਆ। ਫੇਰ ਮੇਰੇ ਉਤੇ ਰੱਖ ਕੇ ਹੱਥ, ਤਲੀਆਂ ਨਾਲ ਦਬਾਈਆ। ਇਕ ਦਿਨ ਮੈਂ ਹੋ ਕੇ ਬੇਵਸ, ਬੋਲੀ ਦਿਤੀ ਲਗਾਈਆ। ਮੈਥੋਂ ਦੂਰ ਹੋ ਕੇ ਵਸ, ਕਿਉਂ ਐਵੇਂਂ ਰਿਹਾ ਸਤਾਈਆ। ਫ਼ਰੀਦ ਕਿਹਾ ਕਮਲੀਏ ਤੂੰ ਵੀ ਰਾਮ ਜਪ, ਜੋ ਸਭ ਦਾ ਇਕ ਗੋਸਾਈਂਆ। ਫੇਰ ਉਤੋਂ ਮੇਰੇ ਕੱਢ ਕੇ ਵੱਟ, ਸਹਿਜ ਨਾਲ ਹੱਥ ਦਿਤਾ ਫਿਰਾਈਆ। ਮੇਰੇ ਉਤਲੇ ਰੋਮ ਕੱਟ, ਸਾਫ਼ ਸੁਥਰੀ ਦਿਤਾ ਕਰਾਈਆ। ਮੇਰੇ ਅੰਦਰ ਖ਼ਾਹਸ਼ ਹੋਈ ਝਟ, ਆਸਾ ਲਈ ਬਦਲਾਈਆ। ਬਿਰਹੋਂ ਦਾ ਵੱਜਾ ਫੱਟ, ਅਗਨੀ ਤਤ ਗਵਾਈਆ। ਮੈਂ ਰੋ ਕੇ ਕਿਹਾ ਫ਼ਰੀਦਾ ਮੈਨੂੰ ਕੁਝ ਦੱਸ, ਸਤਿ ਸਚ ਸਮਝਾਈਆ। ਤਪੜੀ ਕਹੇ ਜਿਸ ਵੇਲੇ ਉਸ ਮੈਨੂੰ ਵੇਖਿਆ ਆਪਣੀ ਨਾਲ ਅੱਖ, ਅੱਖ ਅੱਖ ਨਾਲ ਮਿਲਾਈਆ। ਮੈਂ ਕੱਖੋਂ ਹੋ ਗਈ ਲੱਖ, ਮੇਰੀ ਕੀਮਤ ਕੋਇ ਨਾ ਪਾਈਆ। ਮੈਂ ਬਾਹੋਂ ਫੜ ਲਿਆ ਝਟ, ਫ਼ਰੀਦ ਦਾ ਹੱਥ ਆਪਣੇ ਸੀਨੇ ਉਤੇ ਟਿਕਾਈਆ। ਉਸ ਨੇ ਕਿਹਾ ਤੂੰ ਸੋਹੰ ਢੋਲਾ ਰਟ, ਇਹ ਭਗਤਾਂ ਦੀ ਬਾਣੀ ਧੁਰ ਦੀ ਚਲੀ ਆਈਆ। ਜਿਸ ਵੇਲੇ ਆਵੇ ਸਾਹਿਬ ਸੁਲਤਾਨਾ ਬਣ ਕੇ ਜੱਟ, ਸਿੱਧਾ ਸਾਦਾ ਭੇਖ ਬਣਾਈਆ। ਸਭ ਦਾ ਲਹਿਣਾ ਦੇਵੇ ਠੱਪ, ਅੱਗੇ ਚਲੇ ਨਾ ਕੋਇ ਚਤੁਰਾਈਆ। ਤਪੜੀ ਕਿਹਾ ਕੀ ਇਹ ਪੱਕ, ਏਸੇ ਤਰ੍ਹਾ ਖੇਲ ਖਿਲਾਈਆ। ਫ਼ਰੀਦ ਕਿਹਾ ਜੋ ਕਿਹਾ ਸੋ ਸਚ, ਸਤਿ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਤਪੜੀ ਕਹੇ ਮੇਰਾ ਤਾਣਾ ਪੇਟਾ, ਦੋਹਰੀ ਧਾਰ ਨਜ਼ਰੀ ਆਈਆ। ਫ਼ਰੀਦਾ ਹੁਣ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਕੋਲ ਠੇਕਾ, ਦੁਨੀਆ ਹਿੱਸਿਆਂ ਵਿਚ ਵੰਡਾਈਆ। ਫੇਰ ਕਿਹੜਾ ਬਣੇ ਨੇਤਾ, ਜੋ ਹੁਕਮ ਸਚ ਪਰਗਟਾਈਆ। ਫ਼ਰੀਦ ਕਹੇ ਮੈਨੂੰ ਆ ਗਿਆ ਚੇਤਾ, ਚੇਤਾਵਨੀ ਦਿਆਂ ਸੁਣਾਈਆ। ਜਿਸ ਗੋਬਿੰਦ ਨੇ ਅੱਜੇ ਆ ਕੇ ਬਾਲ ਚਾੜ੍ਹਨੇ ਭੇਟਾ, ਸੂਲਾਂ ਸਥਰ ਸੇਜ ਹੰਢਾਈਆ। ਉਸ ਨੇ ਪੁਰਖ ਅਕਾਲ ਦਾ ਫੇਰ ਬਣਨਾ ਬੇਟਾ, ਜੋਤੀ ਧਾਰ ਸ਼ਬਦ ਰੂਪ ਬਦਲਾਈਆ। ਉਹ ਸਭ ਦਾ ਰੱਖੇ ਚੇਤਾ, ਭੁੱਲ ਵਿਚ ਭੁੱਲ ਨਾ ਕੋਇ ਰਖਾਈਆ। ਜੋਤੀ ਜਾਮਾ ਧਰੇ ਵੇਸਾ, ਵੇਖੇ ਥਾਉਂ ਥਾਈਂਆ। ਤਪੜੀ ਕਿਹਾ ਕੀ ਮੇਰਾ ਵੀ ਹੋਵੇ ਵਿਚ ਹਿੱਸਾ, ਪੜਦਾ ਦੇਣਾ ਉਠਾਈਆ। ਫ਼ਰੀਦ ਕਿਹਾ ਉਹ ਸਭ ਦਾ ਸਾਂਝਾ ਪਿਤਾ, ਲੇਖਾ ਸਭ ਦਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਫ਼ਰੀਦ ਕਹੇ ਪ੍ਰਭੂ ਮੈਂ ਬੂਟਾ ਲਾਇਆ ਇਕ ਖਜੂਰ, ਆਪਣੀ ਹੱਥੀਂ ਸੇਵ ਕਮਾਈਆ। ਏਥੋਂ ਪੁੱਠੇ ਕਦਮ ਤੇਰਾਂ ਦੂਰ, ਨਿਸ਼ਾਨੀ ਉਚੀ ਜਗਹ ਨਜ਼ਰੀ ਆਈਆ। ਉਸ ਨਾਲ ਮੈਂ ਕੌਲ ਕੀਤਾ ਜ਼ਰੂਰ, ਇਕਰਾਰ ਇਕ ਬਣਾਈਆ। ਨਿਗਾਹ ਮਾਰ ਕੇ ਵੇਖਿਆ ਦੂਰ, ਦੂਰ ਦੁਰਾਡਾ ਤੇਰਾ ਨੂਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਖਜੂਰ ਦਾ ਬੂਟਾ ਕਹੇ ਮੇਰੇ ਫਲ ਨੂੰ ਕਹਿੰਦੇ ਖੱਜੀ, ਖਾ ਖਾ ਖ਼ੁਸ਼ੀ ਬਣਾਈਆ। ਪ੍ਰਭੂ ਕਿਸ ਬਿਧ ਆਵੇਂ ਕੀ ਕਰੇਂ ਅੱਜ ਪੱਜੀ, ਭੇਵ ਦੇਣਾ ਖੁਲ੍ਹਾਈਆ। ਤੇਰਾ ਨੂਰ ਇਲਾਹੀ

❋

❋

ਰੱਬੀ, ਆਲਮੀਨ ਤੇਰੀ ਵਡਿਆਈਆ। ਕਿਸ ਬਿਧ ਲਹਿਣਾ ਚੁਕਾਵੇਂ ਸਭੀ, ਸਭਨਾਂ ਹੋ ਸਹਾਈਆ। ਪੁਰਖ ਅਕਾਲ ਕਹੇ ਜਿਸ ਵੇਲੇ ਦੁਨੀਆ ਪਾਪਾਂ ਨਾਲ ਜਾਏ ਦੱਬੀ, ਸਿਰ ਸਕੇ ਨਾ ਕੋਇ ਉਠਾਈਆ। ਕਾਇਮ ਰਹੇ ਕੋਈ ਨਾ ਗੱਦੀ, ਗਦਾਗਰ ਹੋਵੇ ਲੋਕਾਈਆ। ਨਿਰਗੁਣ ਧਾਰ ਆਵੇ ਭੱਜੀ, ਭੱਜੇ ਵਾਹੋ ਦਾਹੀਆ। ਹੋਵੇ ਵੀਹਵੀਂ ਸਦੀ, ਸੱਦਾ ਦੇ ਸੁਣਾਈਆ। ਵੇਖੋ ਪੁਰਖ ਅਕਾਲ ਆਵੇ ਕਦੀ ਕਦੀ, ਕਦੀਮ ਦੇ ਵਿਛੜੇ ਜੋੜ ਜੁੜਾਈਆ। ਝਗੜਾ ਰਹੇ ਨਾ ਸੁਦੀ ਵਦੀ, ਵਾਧਾ ਆਪਣੇ ਨਾਲ ਪਵਾਈਆ। ਲੇਖੇ ਲਾਵੇ ਮੱਛੀ ਡੱਡੀ, ਡੰਡੌਤ ਇਕੋ ਇਕ ਸਿਖਾਈਆ। ਜਿਸ ਬਾਲਮੀਕ ਦੀ ਫੱਟੜ ਕੀਤੀ ਅੱਡੀ, ਤਿੱਖੀ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਫ਼ਰੀਦ ਕਹੇ ਔਹ ਵੇਖ ਮੰਦਰ ਵਾਲਾ ਬਗ਼ੀਚਾ, ਘਨਾ ਨਜ਼ਰੀ ਆਈਆ। ਜਿਸ ਵਿਚ ਖ਼ਾਲੀ ਦਿਸੇ ਪੀਪਾ, ਪੀਪਾ ਭਗਤ ਦਏ ਗਵਾਹੀਆ। ਝਗੜਾ ਪਿਆ ਸੱਤਾਂ ਦੀਪਾਂ, ਦੀਪ ਜੋਤ ਨਾ ਕੋਇ ਰੁਸ਼ਨਾਈਆ। ਜਗਤ ਰਸ ਹੋਇਆ ਫੀਕਾ, ਅੰਮ੍ਰਿਤ ਜਾਮ ਨਾ ਕੋਇ ਪਿਲਾਈਆ। ਕੁਛ ਲੇਖਾ ਦੱਸਿਆ ਰਾਮ ਨੇ ਸੀਤਾ, ਸੀਤਾ ਤਾਈਂ ਸੁਣਾਈਆ। ਕੁਛ ਇਸ਼ਾਰਾ ਕ੍ਰਿਸ਼ਨ ਨੇ ਅਰਜਨ ਨੂੰ ਕੀਤਾ ਤੇਰ੍ਹਵਾਂ ਧਿਆਏ ਵਿਚ ਗੀਤਾ, ਗਿਆਨ ਨਾਲ ਜਣਾਈਆ। ਜੋ ਮਾਲਕ ਇਕ ਅਨਡੀਠਾ, ਲੇਖਾ ਸਭ ਦਾ ਫੋਲ ਫੁਲਾਈਆ। ਧੁਰਦਰਗਾਹੀ ਮੀਤਾ, ਪਤਿਪਰਮੇਸ਼ਵਰ ਆਪ ਹੋ ਜਾਈਆ। ਜਿਸ ਦੇ ਛਤਰ ਝੁੱਲੇ ਸੀਸਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਚੁਕਾਈਆ। ਫ਼ਰੀਦ ਕਹੇ ਪਿਛਲੀ ਸਾਰੀ ਵੇਖ ਲਾ ਫ਼ਰਦ, ਦੱਸਣ ਦੀ ਲੋੜ ਰਹੇ ਨਾ ਰਾਈਆ। ਕੂੜੀ ਕਿਰਿਆ ਮੇਟ ਦੇ ਦਰਦ, ਦੁਖੀਆਂ ਦੁੱਖ ਗਵਾਈਆ। ਤੇਰੀ ਮਿਹਰ ਸਦਾ ਅਸਚਰਜ, ਅਚਰਜ ਲੀਲਾ ਦੇਣੀ ਵਖਾਈਆ। ਜੋਧੇ ਸੂਰਬੀਰ ਮਰਦਾਨੇ ਮਰਦ, ਮਦਦ ਤੇਰੀ ਮੰਗ ਮੰਗਾਈਆ। ਇਕੋ ਵਾਰ ਕਰਾਂ ਅਰਜ਼, ਬੇਨੰਤੀ ਦਿਤੀ ਸੁਣਾਈਆ। ਸਾਹਿਬ ਤੇਰਾ ਕੁਛ ਨਾ ਹੋਵੇ ਹਰਜ, ਹਰਜਾਨੇ ਸਭ ਦੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਅਭੇਦਾ ਆਪ ਜਣਾਈਆ।

ਫ਼ਰੀਦ ਕਹੇ ਪ੍ਰਭ ਅੱਗੇ ਜਾ ਉਠ, ਪਿਛਲੇ ਸਾਥੀ ਰਾਹ ਤਕਾਈਆ। ਜਨ ਭਗਤਾਂ ਰੇਤੇ ਦੀ ਭਰਨੀ ਇਕ ਇਕ ਮੁੱਠ, ਘੁੱਟ ਕੇ ਲੈਣੀ ਦਬਾਈਆ। ਅੱਗੇ ਜਾਣਾ ਚੁਪ, ਰਸਨਾ ਬੋਲ ਨਾ ਕੋਇ ਸੁਣਾਈਆ। ਉਸ ਤੋਂ ਲੈਣਾ ਪੁਛ, ਜੋ ਨੇਤਰ ਨੈਣਾਂ ਨੀਰ ਵਹਾਈਆ। ਵਿਛੋੜੇ ਵਿਚ ਗਿਆ ਸੁੱਕ, ਹੱਡ ਮਾਸ ਨਾੜੀ ਲਿਆ ਜਲਾਈਆ। ਮੁਹੱਬਤ ਵਿਚ ਮੇਟ ਦੁੱਖ, ਦੁਖੀਆਂ ਦਰਦ ਮਿਟਾਈਆ। ਬਿਨ ਤੇਰੀ ਕਿਰਪਾ ਮਿਲੇ ਕੋਈ ਨਾ ਸੁਖ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਰੇਤ ਕਹੇ ਮੇਰੀ ਮੁੱਠੀ ਲੈਣੀ ਭਰ, ਖ਼ਾਲੀ ਰਹਿਣ ਕੋਇ ਨਾ ਪਾਈਆ। ਪਿਛਲਾ ਪੂਰਾ ਹੋਵੇ ਵਰ, ਜੋ ਰਾਮ ਸੀਤਾ ਗਿਆ ਸਮਝਾਈਆ। ਉਸ ਦਾ ਲੰਘਣਾ ਦਰ, ਜੋ ਦਰਵਾਜ਼ਾ ਰਿਹਾ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਰਿਹਾ ਪੜ੍ਹ, ਸੋਹਣਾ ਰਾਗ ਅਲਾਈਆ। · ਇਹ ਰਾਵੀ ਦਾ

❋

❋

ਪਾਰ ਕਿਨਾਰਾ, ਪਿਛਲਾ ਵਹਿਣ ਸੋਭਾ ਪਾਈਆ। ਅਗਲਾ ਲੇਖਾ ਬਣਿਆ ਫੇਰ ਦੋਬਾਰਾ, ਪਿਛਲਾ ਨਿਸ਼ਾਨ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਇਹ ਰੇਤ ਦੀ ਮੁੱਠੀ ਪੁਰਾਣੀ, ਪੁਰਾਨ ਸਕੇ ਨਾ ਕੋਇ ਸਮਝਾਈਆ। ਜਿਸ ਵੇਲੇ ਗੁਰ ਅਰਜਨ ਲਿਖਣ ਲੱਗਾ ਸੀ ਬਾਣੀ, ਪ੍ਰਭ ਚਰਨ ਧਿਆਨ ਲਗਾਈਆ। ਉਸ ਵੇਲੇ ਝਲਕ ਹੋਈ ਨੂਰਾਨੀ, ਨੂਰ ਜੋਤ ਰੁਸ਼ਨਾਈਆ। ਖੇਲ ਵੇਖਿਆ ਅਸਮਾਨੀ, ਵੱਜੀ ਸਚ ਵਧਾਈਆ। ਵਹਿਣ ਵੇਖਿਆ ਪਾਣੀ, ਅੰਮ੍ਰਿਤ ਧਾਰ ਪਰਗਟਾਈਆ। ਸੁਣਿਆ ਧੁਰ ਫ਼ਰਮਾਨੀ, ਸ੍ਰੀ ਭਗਵਾਨ ਦਿਤਾ ਸੁਣਾਈਆ। ਅਰਜਨ ਤੈਨੂੰ ਦੇਣੀ ਪਏ ਕੁਰਬਾਨੀ, ਕਰਮ ਕਾਂਡ ਨਾ ਕੋਇ ਵਖਾਈਆ। ਇਕ ਰੇਤ ਦੀ ਮੁੱਠੀ ਤੇਰੀ ਨਿਸ਼ਾਨੀ, ਜੋ ਨਿਸ਼ਾਨਾ ਤੈਨੂੰ ਲਏ ਬਣਾਈਆ। ਸਤਿਗੁਰ ਸਭ ਦਾ ਜਾਣ ਜਾਣੀ, ਭੇਵ ਅਭੇਦ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਲਾਹੀਆ। ਹੁਕਮੇ ਅੰਦਰ ਖੋਲ੍ਹਿਆ ਭੇਤ, ਪੁਰਖ ਅਕਾਲ ਗੁਰ ਅਰਜਨ ਦਿਤਾ ਸਮਝਾਈਆ। ਪਹਿਲੋਂ ਮੁੱਠੀ ਭਰ ਕੇ ਰੇਤ, ਆਪਣੇ ਉਤੇ ਲੈਣੀ ਸੁਟਾਈਆ। ਫਿਰ ਸੋਹਣੀ ਬਣਾ ਕੇ ਸੇਜ, ਆਸਣ ਲੈਣਾ ਜਮਾਈਆ। ਫਿਰ ਕਲਮ ਚਲੇ ਤੇਜ਼, ਭੱਜੇ ਵਾਹੋ ਦਾਹੀਆ। ਕੋਲ ਨੰਗੀ ਵਖਾ ਕੇ ਤੇਗ਼, ਪੜਦਾ ਦਿਤਾ ਚੁਕਾਈਆ। ਜਿਸ ਵੇਲੇ ਤੇਗ਼ ਬਹਾਦਰ ਦਿਤਾ ਭੇਜ, ਕਟਾਰ ਉਸੇ ਦੇ ਹਿੱਸੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਵਰਤਾਈਆ। ਰੇਤ ਕਹੇ ਮੈਂ ਪ੍ਰੇਮ ਵਿਚ ਰੱਤੀ, ਗੁਰਮੁਖੋ ਥੱਲੇ ਦਿਓ ਟਿਕਾਈਆ। ਮੇਰਾ ਸਾਂਝਾ ਹਿੱਸਾ ਤੇ ਸਾਂਝੀ ਪੱਤੀ, ਗੁਰ ਅਰਜਨ ਦਿਤੀ ਬਣਾਈਆ। ਜੇ ਮੈਂ ਸੀਸ ਦੇ ਵਿਚ ਨਾ ਪੈਂਦੀ ਤੱਤੀ, ਤੱਤਾਂ ਨੂੰ ਨਾ ਦੇਂਦੀ ਜਲਾਈਆ। ਮੈਨੂੰ ਫਿਰ ਕਿਸੇ ਨਹੀਂ ਸੀ ਕਹਿਣਾ ਸੱਚੀ, ਮੈਂ ਸੱਚੀ ਪ੍ਰਭ ਦੇ ਭਾਣੇ ਵਿਚ ਸਮਾਈਆ। ਰੇਤ ਕਹੇ ਉਸ ਵੇਲੇ ਸਾਰੇ ਮੀਟ ਗਏ ਅੱਖੀ, ਨੇਤਰ ਨੈਣਾਂ ਨੀਰ ਵਹਾਈਆ। ਮੈਂ ਬਣੀ ਰਹੀ ਪੱਕੀ, ਅਰਜਨ ਦੇ ਸੀਸ ਉਤੇ ਪੈ ਕੇ ਪੈਰਾਂ ਤਾਈਂ ਆਪਣੀ ਧਾਰ ਬਣਾਈਆ। ਇਹ ਨਜ਼ਾਰਾ ਮੇਰੇ ਬਿਨਾਂ ਹੋਰ ਕਿਸੇ ਵੇਖਿਆ ਨਹੀਂ ਅੱਖੀ, ਅਖ਼ੀਰ ਤੱਕ ਅਰਜਨ ਦਾ ਦਰਸ਼ਨ ਪਾਈਆ। ਅੰਤ ਵੇਲੇ ਮਾਰ ਕੇ ਜੱਫੀ, ਨਾਲ ਚਿੰਬੜ ਕੇ ਦਿਤੀ ਦੁਹਾਈਆ। ਸੋਹਣੀ ਸਤਿ ਸਰੂਪ ਨਾਲ ਫੱਬੀ, ਜਖ਼ਮਾਂ ਉਤੇ ਆਪਣਾ ਆਪ ਦਿਤਾ ਟਿਕਾਈਆ। ਮੈਨੂੰ ਨਜ਼ਾਰਾ ਆਇਆ ਨੂਰ ਰੱਬੀ, ਸਤਿ ਜੋਤ ਹੋਈ ਰੁਸ਼ਨਾਈਆ। ਮੈਂ ਫਿਰ ਅੱਗੇ ਹੋ ਕੇ ਭੱਜੀ, ਪੱਲੂ ਗਲ ਵਿਚ ਪਾਈਆ। ਕੁਛ ਮੈਨੂੰ ਭੇਤ ਦੱਸੀਂ, ਦਹਿ ਦਿਸ਼ਾ ਅੱਖ ਉਠਾਈਆ। ਗੁਰੂ ਅਰਜਨ ਕਿਹਾ ਓ ਰੇਤੇ ਜਿਸ ਵੇਲੇ ਪ੍ਰਭ ਨੂੰ ਭਗਤਾਂ ਨੇ ਬੱਧਾ ਨਾਲ ਰੱਸੀ, ਹੱਥਕੜੀ ਹੱਥਾਂ ਨੂੰ ਲਗਾਈਆ। ਓਸ ਵੇਲੇ ਓਸਨੇ ਸਾਰੀ ਤਾਰਨੀ ਡੱਡੀ ਮੱਛੀ, ਜੋ ਰਾਵੀ ਕੰਢੇ ਡੇਰਾ ਲਾਈਆ। ਜਿਹੜੀ ਕਹਾਣੀ ਰਾਮ ਨੇ ਕੀਤੀ ਪੰਚਬਟੀ, ਉਸ ਦਾ ਬਦਲਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਵਸਾਈਆ। ਰੇਤ ਕਹੇ ਏਥੇ ਸਾਰੀ ਵਸਦੀ ਬਸਤੀ, ਬਿਨਾਂ ਧੜ ਤੋਂ ਨਜ਼ਰੀ ਆਈਆ। ਜਿਥੇ ਆਵੇ ਪ੍ਰੀਤਮ ਅਰਸ਼ੀ, ਫ਼ਰਸ਼ ਸੋਭਾ ਪਾਈਆ। ਸਾਰਿਆਂ ਦੀ ਖ਼ੁਸ਼ੀਆਂ ਵਾਲੀ ਬਰਸੀ, ਸਾਚਾ ਸਗਨ ਮਨਾਈਆ। ਜਿਨ੍ਹਾਂ ਦਾ ਮਾਲਕ ਇਕੋ ਨਿਧਪਰਤੀ, ਨਰ ਨਰਾਇਣ ਵੱਡੀ ਵਡਿਆਈਆ। ਉਹ ਸਭ ਦੀ ਮੇਟਣ ਆਇਆ ਸਰਦੀ, ਦਰਦੀਆਂ ਦਰਦ ਗਵਾਈਆ। ਫੇਰ ਨਿਗਾਹ ਰਖਾਏ ਦਿਸ਼ਾ ਚੜ੍ਹਦੀ, ਆਪਣੀ ਅੱਖ ਉਠਾਈਆ। ਦੁਨੀਆ ਦੀ ਬਾਜ਼ੀ ਲੱਗੇ ਸੀਸ ਧੜ ਦੀ, ਧੜਿਆਂ ਵਿਚ ਦੁਹਾਈਆ। ਗੁਰਮੁਖ ਆਸਾ ਰਹੇ ਨਾ ਸੜਦੀ, ਅਗਨੀ ਅੱਗ

❋

❋

ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਇਕ ਵਖਾਈਆ। ਐਥੇ ਹਾਰ ਸ਼ੰਗਾਰ ਕੀਤਾ ਸੀ ਸੁੰਦਰੀ, ਸੋਹਣਾ ਰੂਪ ਬਣਾਈਆ। ਜ਼ਬਾਨੋਂ ਹੋ ਕੇ ਗੁੰਗਲੀ, ਅੱਖ ਇਸ਼ਾਰੇ ਨਾਲ ਸਮਝਾਈਆ। ਮੈਂ ਕਿਥੇ ਲੱਭਾਂ ਜੰਗਲੀਂ, ਜੂਹਾਂ ਖੋਜ ਖੁਜਾਈਆ। ਜੇ ਅਰਜ਼ੋਈ ਮੇਰੀ ਮੰਨ ਲਈ, ਮਨਸਾ ਪੂਰ ਕਰਾਈਆ। ਮੈਂ ਜੀਵਾਂ ਤੇ ਜੀਵਾਂ ਉਸੇ ਚੰਨ ਲਈ, ਜੋ ਦੋ ਜਹਾਨਾਂ ਕਰੇ ਰੁਸ਼ਨਾਈਆ। ਕੁਛ ਵਸਤ ਲੈ ਕੇ ਆਵੇ ਮੇਰੇ ਕੰਨ ਲਈ, ਸਹਿਜੇ ਦਏ ਫੜਾਈਆ। ਮੈਂ ਆਸ ਨਹੀਂ ਰੱਖਦੀ ਕੋਈ ਧਨ ਲਈ, ਧਰਮ ਦਾ ਰਾਹ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ। ਸੁੰਦਰੀ ਕਹੇ ਮੈਂ ਜੋਬਨਵੰਤੀ, ਵਤਨ ਆਪਣਾ ਆਈ ਤਜਾਈਆ। ਇਕੋ ਦਰ ਦੀ ਬਣ ਕੇ ਮੰਗਤੀ, ਝੋਲੀ ਰਹੀ ਵਖਾਈਆ। ਪਿਛੇ ਚਾਰ ਜੁਗ ਰਹੀ ਸੰਗਦੀ, ਨੇਤਰ ਅੱਖ ਸ਼ਰਮਾਈਆ। ਜਿਸ ਵੇਲੇ ਭਗਤਾਂ ਧਾਰ ਵੇਖੀ ਚੋਲੀ ਰੰਗਦੀ, ਮਿਲ ਕੇ ਰੰਗਲੇ ਮਾਹੀਆ। ਮੇਰੇ ਅੰਦਰ ਖ਼ੁਸ਼ੀ ਆਈ ਅਨੰਦ ਦੀ, ਅਨੰਦ ਵਿਚ ਸੁਣਾਈਆ। ਪਿਛਲੀ ਪਿੱਛੇ ਹੰਢ ਗਈ, ਹੁੰਦੀ ਰਹੀ ਜੁਦਾਈਆ। ਹੁਣ ਪਰਗਟ ਹੋਇਆ ਪ੍ਰੇਮ ਪ੍ਰੀਤੀ ਗੰਢ ਲਈ, ਗੰਢ ਆਪਣੇ ਨਾਲ ਰਖਾਈਆ। ਮੈਂ ਵੇਸ ਨਹੀਂ ਕੀਤਾ ਭੇਖ ਪਖੰਡ ਲਈ, ਕੰਤ ਇਕੋ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗਾਈਆ। ਸੁੰਦਰੀ ਕਹੇ ਓਅੰ ਹਰੀਅੰ ਲਰੀਅੰ ਸੁੰਦਰੀ ਯਨਮਹਿ ਬਾਲਾ, ਗੋਬਿੰਦ ਗਿਆ ਲਿਖਾਈਆ। ਓਅੰ ਸੋਹੰ ਪੁਰਖ ਅਕਾਲਾ, ਆਤਮ ਪਰਮਾਤਮ ਜੋੜ ਜੁੜਾਈਆ। ਨੂਰ ਜਵਾਲੀ ਸ਼ਬਦ ਰਖਵਾਲਾ, ਚਾਰੋਂ ਕੁੰਟ ਸਹਾਈਆ। ਸਚ ਮੁਹੱਬਤ ਧੁਰ ਦੀ ਮਾਲਾ, ਮਨ ਕਾ ਮਣਕਾ ਦਏ ਭਵਾਈਆ। ਸਾਚਾ ਮਾਰਗ ਇਕ ਸੁਖਾਲਾ, ਸਹਿਜੇ ਦੇਵਾਂ ਜਣਾਈਆ। ਗੁਰ ਅਰਜਨ ਪ੍ਰਭ ਤੇਰਾ ਦੇ ਕੇ ਗਿਆ ਅਹਿਵਾਲਾ, ਨਾਮ ਸੰਦੇਸ਼ੇ ਵਿਚ ਸੁਣਾਈਆ। ਕ੍ਰਿਸ਼ਨ ਦੱਸ ਕੇ ਗਿਆ ਗਵਾਲਾ, ਕਾਹਨ ਕਾਹਨਾ ਰਾਹ ਤਕਾਈਆ। ਰਾਮ ਨੇ ਰਾਮ ਦੱਸਿਆ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਅਸ਼ਟਭੁਜ ਇਸ਼ਾਰਾ ਕੀਤਾ ਜੋਤ ਜਵਾਲਾ, ਦੁਰਗਾ ਸਿੰਘ ਸਵਾਰ ਸਰਨਾਈਆ। ਕਰੇ ਖੇਲ ਪ੍ਰਭ ਨਿਰਾਲਾ, ਨਿਰਾਕਾਰ ਫੇਰਾ ਪਾਈਆ। ਜਿਥੇ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਹੀਂ ਕੋਈ ਗੁਰੂਦਵਾਰਾ, ਪਿੰਡ ਗਰਾਂ ਨਗਰ ਖੇੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਵਰਤਾਈਆ। ਰਾਵੀ ਕਹੇ ਮੈਂ ਰੋਵਾਂ ਕਿ ਹੱਸਾਂ, ਸਖ਼ੀਓ ਮੈਨੂੰ ਦਿਓ ਸਮਝਾਈਆ। ਮੇਰੀਆਂ ਬਦਲ ਗਈਆਂ ਅੱਖਾਂ, ਅੱਖੀਆਂ ਵਾਲਿਓ ਅੱਖ ਰਹੀ ਨਾ ਰਾਈਆ। ਕਿਹੜੀ ਕੂਟੇ ਨੱਠਾਂ, ਭੱਜਾਂ ਵਾਹੋ ਦਾਹੀਆ। ਦੋਹੱਥੜ ਮਾਰ ਕੇ ਉਪਰ ਪੱਟਾਂ, ਬਹੁੜੀ ਬਹੁੜੀ ਸੁਣਾਈਆ। ਸਿਰ ਓਸ ਦੇ ਚਰਨਾਂ ਸੱਟਾਂ, ਜੋ ਸੁੱਤਿਆਂ ਰਿਹਾ ਉਠਾਈਆ। ਜੋ ਲੰਘ ਕੇ ਆਇਆ ਵਿੰਗੀਆਂ ਟੇਢੀਆਂ ਵੱਟਾਂ, ਪੰਧ ਮਜ਼੍ਹਬਾਂ ਵਾਲਾ ਮੁਕਾਈਆ। ਆਪਣੀ ਕਥਾ ਕਹਾਣੀ ਓਸ ਨੂੰ ਦੱਸਾਂ, ਅਨਸੁਣਤ ਦਿਆਂ ਸੁਣਾਈਆ। ਜੇ ਤੂੰ ਸਾਹਿਬ ਸਤਿਗੁਰ ਸੱਚਾ, ਸਚ ਦੇ ਸਰਨਾਈਆ। ਜਨ ਭਗਤ ਤੇਰਾ ਬੱਚਾ, ਗੁਰਮੁਖਾਂ ਲੈ ਤਰਾਈਆ। ਰਾਵੀ ਕਹੇ ਜਨ ਭਗਤੋ ਮੇਰਾ ਕਿਨਾਰਾ ਕੱਚਾ, ਢਾਹ ਢਾਹ ਆਪਣਾ ਰੁਖ਼ ਲਏ ਬਦਲਾਈਆ। ਮੇਰੇ ਪ੍ਰਭ ਦਾ ਸੁਣ ਲਓ ਪਤਾ, ਜੋ ਪਤਣ ਆਇਆਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਚੜ੍ਹਾਈਆ। ਰਾਵੀ ਕਹੇ ਨਾ ਹੱਸਣਾ ਨਾ ਰੋਣਾ, ਨੈਣਾਂ ਨੀਰ ਨਾ ਕੋਇ ਵਹਾਈਆ। ਨਾ ਜਾਗਣਾ ਨਾ ਸੌਣਾ, ਗ਼ਫ਼ਲਤ ਵਿਚ ਨਾ ਵਕਤ ਗਵਾਈਆ। ਇਕੋ

❋

❋

ਪ੍ਰਭ ਦਾ ਦਰਸ਼ਨ ਪਾਉਣਾ, ਦੂਜੀ ਆਸ ਨਾ ਕੋਇ ਤਕਾਈਆ। ਜਿਸ ਨੇ ਮੁਰਦਿਆਂ ਫੇਰ ਜਵਾਉਣਾ, ਜੀਵਣ ਜੋਤ ਕਰੇ ਰੁਸ਼ਨਾਈਆ। ਦਰ ਓਸੇ ਸੀਸ ਨਿਵਾਉਣਾ, ਜਿਥੇ ਮਿਲੇ ਸੱਚੀ ਸਰਨਾਈਆ। ਅਗਲਾ ਖੇਲ ਕੀ ਵਰਤਾਉਣਾ, ਹੁਕਮ ਦੇਵੇ ਧੁਰਦਰਗਾਹੀਆ। ਰਾਵੀ ਤੇਰਾ ਆਰ ਪਾਰ ਕੰਢਾ ਨੇਤਰ ਨੈਣਾਂ ਨੀਰ ਸਰਬ ਵਹਾਉਣਾ, ਸਤਿ ਵਿਚ ਨਾ ਕੋਇ ਸਮਾਈਆ। ਕਲਜੁਗ ਕੋਈ ਦੋ ਚਾਰ ਦਿਨ ਦਾ ਪਰਾਹੁਣਾ, ਪਾਰਬ੍ਰਹਮ ਪ੍ਰਭ ਲੇਖਾ ਦਏ ਮੁਕਾਈਆ। ਗੜ੍ਹ ਹੰਕਾਰੀ ਬੁਰਜ ਢਾਹੁਣਾ, ਢਾਹ ਢਾਹ ਖ਼ਾਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਇਕ ਰੰਗਾਈਆ।

ਫ਼ਕੀਰ ਕਹੇ ਫ਼ਾਕਾ ਕਸ਼ੀ ਦੀ ਫ਼ਕੀਰੀ, ਫ਼ਿਕਰ ਦਿਤਾ ਗਵਾਈਆ। ਸ਼ਰਅ ਦੀ ਜ਼ੰਜੀਰੀ, ਸ਼ਰਅ ਨਾਲ ਬੰਧਾਈਆ। ਜਗਤ ਦੀ ਦਿਲਗੀਰੀ, ਜਗਤ ਵਿਚ ਸਮਾਈਆ। ਮੁਰਸ਼ਦਾਂ ਦੀ ਪੀਰੀ, ਪੀਰਾਂ ਦੀ ਵਡਿਆਈਆ। ਸਾਰੇ ਕੂਕਣ ਵਕਤ ਆਇਆ ਅਖ਼ੀਰੀ, ਆਖ਼ਰ ਇਕ ਸੁਣਾਈਆ। ਰਾਵੀ ਕਹੇ ਸਭ ਦੀ ਬਦਲ ਜਾਵੇ ਤਕਦੀਰੀ, ਤਦਬੀਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਵੇ ਰਵਦਾਸ, ਵੀਰਾ ਤੈਨੂੰ ਦਿਆਂ ਸੁਣਾਈਆ। ਮੈਂ ਵੀ ਓਸ ਦੀ ਇਕ ਸ਼ਾਖ਼, ਭੱਜਾਂ ਵਾਹੋ ਦਾਹੀਆ। ਮਿਲਣ ਦੀ ਰੱਖੀ ਆਸ, ਜੁਗ ਚੌਕੜੀ ਧਿਆਨ ਲਗਾਈਆ। ਅਰਜਨ ਦੱਸ ਕੇ ਗਿਆ ਖ਼ਾਸ, ਸਿਫ਼ਤਾਂ ਵਿਚ ਸਾਲਾਹੀਆ। ਨਿਰਗੁਣ ਨੂਰ ਕਰੇ ਪਰਕਾਸ਼, ਜੋਤੀ ਜਾਤਾ ਫੇਰਾ ਪਾਈਆ। ਤੇਰੇ ਚਲ ਕੇ ਆਵੇ ਘਾਟ, ਘਾਟਾ ਪੂਰ ਕਰਾਈਆ। ਰਾਵੀ ਕਹੇ ਆਹ ਮੇਰੀ ਓਸ ਵੇਲੇ ਦੀ ਅਖ਼ੀਰੀ ਵਾਟ, ਜਿਸ ਕੰਢੇ ਉਤੇ ਬਹਿ ਕੇ ਸੁਥਰੇ ਡੰਡੇ ਗਏ ਵਜਾਈਆ। ਜਲਧਾਰ ਮਾਰਦਾ ਠਾਠ, ਲਹਿਰ ਲਹਿਰ ਨਾਲ ਟਕਰਾਈਆ। ਇਕ ਦਿਨ ਢਾਈ ਮਿੰਟ ਨਾਨਕ ਨੇ ਮਰਦਾਨੇ ਕੋਲੋਂ ਵਜਾਈ ਸੀ ਰਬਾਬ, ਆਸਣ ਏਸੇ ਜਗਹ ਲਾਈਆ। ਓਸੇ ਵੇਲੇ ਆਇਆ ਧੁਰ ਜਵਾਬ, ਸ਼ਬਦ ਦਿਤਾ ਸੁਣਾਈਆ। ਜਿਸ ਵੇਲੇ ਦੀਨ ਦੁਨੀ ਦਾ ਬਦਲਣਾ ਰਾਜ, ਕਲਜੁਗ ਕਿਰਿਆ ਕੂੜ ਮਿਟਾਈਆ। ਭਗਤਾਂ ਦਾ ਚਲਾਉਣਾ ਜਹਾਜ਼, ਗੁਰਮੁਖਾਂ ਸੰਗ ਬਣਾਈਆ। ਨਵਾਂ ਵਖਾ ਸਮਾਜ, ਸ੍ਰਿਸ਼ਟੀ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਰਾਵੀ ਕਹੇ ਮੇਰੀ ਨਮਸਤੇ, ਨਿਮਸਕਾਰ ਸਰਨਾਈਆ। ਪ੍ਰਭੂ ਤੇਰੇ ਭਗਤ ਰਹਿਣ ਵਸਦੇ, ਜਿਨ੍ਹਾਂ ਮੈਨੂੰ ਦਰਸ਼ਨ ਦਿਤਾ ਕਰਾਈਆ। ਇਹ ਮਾਲਕ ਬਣੇ ਹਕ ਦੇ, ਸਚ ਵਿਚ ਸਮਾਈਆ। ਪੈਂਡਾ ਕਰਦਿਆਂ ਕਦੇ ਨਾ ਥਕਦੇ, ਭੱਜਣ ਵਾਹੋ ਦਾਹੀਆ। ਅੱਜ ਫ਼ੈਸਲੇ ਕਰ ਦੇ ਪਿਛਲੇ ਕਰਮਾਂ ਦੇ ਫ਼ੱਕ ਦੇ, ਲੇਖਾ ਅਵਰ ਨਾ ਕੋਇ ਜਣਾਈਆ। ਇਹ ਮਤਵਾਲੇ ਹੋਣ ਤੇਰੀ ਪ੍ਰੇਮ ਪਿਆਰ ਦੀ ਰੱਤ ਦੇ, ਰਤਨ ਅਮੋਲਕ ਲਏ ਬਣਾਈਆ। ਮੈਂ ਠੀਕ ਵੇਖਿਆ ਇਹ ਓਹੋ ਸੋਹੰ ਢੋਲਾ ਜਪਦੇ, ਜੋ ਅਰਜਨ ਮੇਰੇ ਵਿਚ ਵੜ ਕੇ ਗਿਆ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰੇ ਦੇ ਸਤਿ ਦੇ, ਸਤਿ ਸਤਿ ਸਤਿ ਇਕ ਵਰਤਾਈਆ।

❋

❋

ਰਾਵੀ ਕਹੇ ਮੇਰੇ ਵਿਚ ਆਉਂਦੀਆਂ ਵੇਖੋ ਕਾਂਗਾਂ, ਲਹਿਰ ਲਹਿਰ ਨਾਲ ਟਕਰਾਈਆ। ਜਨ ਭਗਤੋ ਸਤਿਗੁਰ ਦੇ ਸਿਰ ਤੇ ਪੰਜੇ ਰੱਖ ਦਿਓ ਡਾਂਗਾਂ, ਹੌਲੀ ਹੌਲੀ ਠੁਕਰਾਈਆ। ਜੁਗ ਬੀਤੇ ਤੇਰੀਆਂ ਰੱਖਦਿਆਂ ਤਾਂਘਾਂ, ਅੱਖਾਂ ਰਾਹ ਤਕਾਈਆ। ਮਸਜਿਦ ਮਨਾਰੇ ਦਿਤੀਆਂ ਬਾਂਗਾਂ, ਮੰਬਰਾਂ ਉਤੇ ਦੁਹਾਈਆ। ਤੂੰ ਕਿਹੜੇ ਰਾਹੇ ਜਾਂਦਾ, ਆਪਣਾ ਰਸਤਾ ਦੇਣਾ ਸਮਝਾਈਆ। ਕਿਹੜਾ ਢੋਲਾ ਗਾਂਦਾ, ਰਾਗ ਕੀ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਪੁਰਖ ਅਕਾਲ ਕਹੇ ਕਿਉਂ ਵੱਜਣ ਸਿਰ ਵਿਚ ਸੋਟੇ, ਪੜਦਾ ਦਿਆਂ ਉਠਾਈਆ। ਇਕ ਦਿਨ ਸੀਤਾ ਆਪਣੇ ਲਾਲ ਕੀਤੇ ਪੰਜੇ ਪੋਟੇ, ਪੰਜ ਪੰਜਾਂ ਨਾਲ ਛੁਹਾਈਆ। ਫੇਰ ਚੜ੍ਹ ਕੇ ਉਤੇ ਕੋਠੇ, ਰਾਮ ਦਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਬਣਾਈਆ। ਸੀਤਾ ਕਹੇ ਰਾਮ ਦੁਹਾਈ, ਰਾਮ ਰਾਮ ਸੁਣਾਈਆ। ਰਾਮ ਕਹੇ ਮੇਰਾ ਲਸ਼ਕਰ ਸ਼ਾਹੀ, ਹੋਣੀ ਅੰਤ ਜੁਦਾਈਆ। ਭਰਤ ਸ਼ਤਰੂਗਣ ਤੇਰੀ ਲੜਾਈ, ਪ੍ਰੇਮ ਵਿਚ ਪਰਗਟਾਈਆ। ਜਿਸ ਨੇ ਰਾਜ ਗੱਦੀ ਦਿਤੀ ਤਜਾਈ, ਬਣਾਂ ਦਾ ਰਾਹ ਤਕਾਈਆ। ਉਸ ਨੇ ਕਰਨੀ ਹੋਰ ਲੜਾਈ, ਰਾਵਣ ਗੜ੍ਹ ਤੁੜਾਈਆ। ਤੁਹਾਨੂੰ ਮਿਲੇ ਨਾ ਕੋਇ ਸਜ਼ਾਈ, ਰਾਮ ਦੇ ਸੀਸ ਉਤੇ ਡੰਡੇ ਦਿਓ ਛੁਹਾਈਆ। ਰੋਣ ਨੈਣਾਂ ਨੀਰ ਵਹਾਈ, ਰੋ ਕੇ ਰਹੇ ਕੁਰਲਾਈਆ। ਤੂੰ ਰਾਮ ਵੱਡਾ ਭਾਈ, ਰਘੁਪਤਿ ਅਖਵਾਈਆ। ਕਿਸ ਬਿਧ ਦੇਦੀਏ ਸਜ਼ਾਈ, ਸਜ਼ਾ ਜਗਤ ਵਾਲੀ ਭੁਗਤਾਈਆ। ਰਾਮ ਨੇ ਕਿਹਾ ਇਹ ਭਗਤਾਂ ਦੀ ਵਡਿਆਈ, ਜੋ ਹੁਕਮ ਮੰਨ ਕੇ ਸੀਸ ਨਿਵਾਈਆ। ਜਿਸ ਵੇਲੇ ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਕੂੜੀ ਬਦਲੇ ਸ਼ਾਹੀ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ। ਓਸ ਵੇਲੇ ਇਹ ਲੇਖਾ ਦਏ ਚੁਕਾਈ, ਮੇਰਾ ਕੀਤਾ ਕੌਲ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਮੁਕਾਈ, ਚਾਰ ਜੁਗ ਦਾ ਭੁੱਲ ਕੋਇ ਨਾ ਜਾਈਆ।

੪ ਮਾਘ ਸ਼ਹਿਨਸ਼ਾਹੀ ਸੰਮਤ ੩ ਓਗਰਾ ਹਰਿ ਸੰਗਤ ਜ਼ਿਲਾ ਗੁਰਦਾਸਪੁਰ

ਰਾਵੀ ਕਹੇ ਮੈਂ ਸਿਰ ਤੇ ਲਈ ਚਿੱਟੀ ਚੁੰਨੀ, ਘੁੰਮਰ ਖ਼ੁਸ਼ੀਆਂ ਨਾਲ ਪਾਈਆ। ਚਾਰ ਜੁਗ ਦੀ ਪਿਛਲੀ ਆਸਾ ਸਭ ਦੀ ਪੁੰਨੀ, ਮਨਸਾ ਤ੍ਰਿਪਤ ਕਰਾਈਆ। ਨਾਤਾ ਕੂੜਾ ਵੇਖਿਆ ਦੀਨ ਦੁਨੀ, ਦਇਆਵਾਨ ਦਏ ਵਡਿਆਈਆ। ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਗੁਣੀ, ਗਹਿਰ ਗੰਭੀਰ ਅਖਵਾਈਆ। ਜਿਸ ਦੀ ਸ਼ਬਦ ਆਵਾਜ਼ ਸੁਣੀ, ਸਰੋਤੇ ਹੋ ਕੇ ਧਿਆਨ ਲਗਾਈਆ। ਅੰਤ ਮੈਲ ਧੁਲੀ, ਪਤਤ ਪੁਨੀਤ ਵਖਾਈਆ। ਮੇਰੀ ਖ਼ੁਸ਼ੀ ਆ ਗਈ ਉਤੇ ਬੁੱਲੀਂ, ਮੁਸਕਰਾਹਟ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਰਾਵੀ ਕਹੇ ਮੇਰੇ ਸੋਹਣੇ ਚਿੱਟੇ ਬਸਤਰ, ਭੂਸ਼ਨ ਨਜ਼ਰੀ ਆਈਆ। ਨੈਣੀਂ ਤੱਕੇ ਅਗੰਮੇ ਸ਼ਸਤਰ, ਅਸਤਰਾਂ ਨਾਲ ਵਡਿਆਈਆ। ਲੇਖਾ ਯਾਦ ਆਇਆ ਦਸਰਥ, ਰਾਮ ਰਾਮਾ ਗਿਆ ਜਣਾਈਆ। ਕਲਜੁਗ ਕੂੜੀ ਕਿਰਿਆ ਐਸ਼ੋ ਇਸ਼ਰਤ, ਜਗਤ ਵਿਕਾਰ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਵਖਾਈਆ। ਰਾਵੀ ਕਹੇ ਮੇਰਾ ਸੋਹਣਾ ਰੂਪ ਨਿਰਾਲਾ, ਪ੍ਰੇਮ ਲਹਿਰ ਟਕਰਾਈਆ।

❋

❋

ਪ੍ਰਭ ਮਿਲਿਆ ਪੁਰਖ ਅਕਾਲਾ, ਅਕਲ ਕਲਧਾਰੀ ਦਇਆ ਕਮਾਈਆ। ਮੇਰਾ ਤੁੱਟਾ ਕੂੜ ਜੰਜਾਲਾ, ਜਾਗਰਤ ਜੋਤ ਕਰੀ ਰੁਸ਼ਨਾਈਆ। ਵਕਤ ਵੇਖਿਆ ਹਾਲਾ, ਬੇਹਾਲਾਂ ਲਏ ਉਠਾਈਆ। ਕੂੜੀ ਕਿਰਿਆ ਟਿੱਕਾ ਰਹੇ ਨਾ ਕਾਲਾ, ਅੰਮ੍ਰਿਤ ਮੇਘ ਇਕ ਬਰਸਾਈਆ। ਸਭ ਦਾ ਪੂਰਾ ਕਰ ਸਵਾਲਾ, ਆਸਾ ਮਨਸਾ ਵੇਖ ਵਖਾਈਆ। ਸਤਿ ਧਰਮ ਦੀ ਬਦਲ ਕੇ ਚਾਲਾ, ਚਾਲ ਨਿਰਾਲੀ ਇਕ ਪਰਗਟਾਈਆ। ਸੰਤ ਸੁਹੇਲਾ ਵੇਖ ਕੇ ਬਾਲਾ, ਗੁਰਮੁਖ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਰਾਵੀ ਕਹੇ ਮੈਂ ਵੇਖੀ ਸਚ ਪ੍ਰੀਤ, ਪ੍ਰੀਤਮ ਇਕੋ ਇਕ ਕਮਾਈਆ। ਧੁਰ ਦਾ ਸਾਂਝਾ ਮੀਤ, ਹਰ ਘਟ ਸੋਭਾ ਪਾਈਆ। ਕਲਜੁਗ ਅੰਦਰ ਸਤਿਜੁਗ ਰੀਤ, ਰੀਤੀਵਾਨ ਆਪਣੀ ਆਪ ਵਖਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਸੋਹੰ ਸ਼ਬਦ ਕਰੇ ਸ਼ਨਵਾਈਆ। ਨਿਰਗੁਣ ਹੋ ਕੇ ਵਸੇ ਚੀਤ, ਮਨ ਚੰਚਲ ਡੇਰਾ ਢਾਹੀਆ। ਜਨ ਭਗਤਾਂ ਕਾਇਆ ਕਰੇ ਠੰਡੀ ਸੀਤ, ਅਗਨੀ ਤਤ ਬੁਝਾਈਆ। ਨਾਮ ਭੰਡਾਰਾ ਕਰ ਬਖ਼ਸ਼ੀਸ਼, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਸੋਭਾ ਪਾਈਆ। ਰਾਵੀ ਕਹੇ ਮੈਂ ਵੇਖਿਆ ਅਜਬ ਰਿਵਾਜ, ਸੋਹਣੀ ਬਣਤ ਬਣਾਈਆ। ਸਭ ਦੇ ਪੂਰੇ ਕਰ ਕੇ ਕਾਜ, ਲੇਖਾ ਮੂਲ ਚੁਕਾਈਆ। ਸੀਸ ਜਗਦੀਸ਼ ਰੱਖ ਕੇ ਤਾਜ, ਤਾਜਾਂ ਵਾਲਿਆਂ ਦਏ ਖਪਾਈਆ। ਕਲਜੁਗ ਕੂੜੀ ਕਿਰਿਆ ਬੇੜਾ ਡੁੱਬੇ ਜਹਾਜ਼, ਸ਼ੌਹ ਦਰਿਆ ਰੁੜ੍ਹਾਈਆ। ਜਨ ਭਗਤਾਂ ਕਰੇ ਆਬਾਦ, ਉਜੜੇ ਖੇੜੇ ਆਪ ਵਸਾਈਆ। ਸੰਤ ਸੁਹੇਲੇ ਵੇਖੇ ਸਾਧ, ਜਿਨ੍ਹਾਂ ਸਾਧਨਾ ਇਕ ਸਮਝਾਈਆ। ਜਗਤ ਤ੍ਰਿਸ਼ਨਾ ਮੇਟ ਕੇ ਆਗ, ਅਗਨੀ ਅੱਗ ਗਵਾਈਆ। ਹੰਸ ਬਣਾਏ ਕਾਗ, ਕਾਗੋਂ ਹੰਸ ਉਡਾਈਆ। ਦੀਪਕ ਜੋਤ ਜਗਾ ਚਿਰਾਗ਼, ਅੰਧ ਅੰਧੇਰ ਦਏ ਮਿਟਾਈਆ। ਸਾਚਾ ਦੇਵੇ ਅਗੰਮ ਸਵਾਦ, ਬਿਨ ਰਸਨਾ ਰਸ ਚਖਾਈਆ। ਰਾਵੀ ਕਹੇ ਮੇਰੀ ਓਸ ਨੂੰ ਆਦਾਬ, ਸਿਰ ਚਰਨਾਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਰਮਤ ਮੈਲ ਸਭ ਦੀ ਧੋਵੇ ਦਾਗ਼, ਦਗ਼ੇਦਾਰੀ ਦਾ ਪੈਂਡਾ ਦਏ ਮੁਕਾਈਆ।

੫ ਮਾਘ ਸ਼ਹਿਨਸ਼ਾਹੀ ਸੰਮਤ ੩ ਓਗਰਾ ਹਰਿ ਸੰਗਤ ਜ਼ਿਲਾ ਗੁਰਦਾਸਪੁਰ

ਕਲਜੁਗ ਕਹੇ ਆਓ ਦੁਆਪਰ ਤ੍ਰੇਤਾ ਸਤਿਜੁਗ, ਸਤਿ ਵਾਲਿਓ ਤੁਹਾਨੂੰ ਦਿਆਂ ਵਖਾਈਆ। ਹੁਣ ਮੇਰੀ ਵੀ ਔਧ ਰਹੀ ਪੁਗ, ਵੇਲਾ ਅੰਤ ਸੁਣਾਈਆ। ਚਾਰ ਕੁੰਟ ਅੰਧੇਰਾ ਘੁੱਪ, ਮੇਰੀ ਸੇਵਾ ਬੇਪਰਵਾਹੀਆ। ਨਾਤਾ ਜੁੜਿਆ ਰਹਿਣ ਨਹੀਂ ਦਿਤਾ ਪਿਤਾ ਪੁੱਤ, ਸੱਜਣ ਮੀਤ ਕਰਨ ਲੜਾਈਆ। ਸਾਚਾ ਨਾਮ ਗਿਆ ਛੁਪ, ਉਘਣ ਆਥਣ ਨਜ਼ਰ ਕੋਇ ਨਾ ਆਈਆ। ਮੈਂ ਪ੍ਰਭੂ ਦਾ ਲਾਡਲਾ ਸੁਤ, ਜਗ ਸਾਚੀ ਸੇਵ ਕਮਾਈਆ। ਤੁਹਾਡੇ ਸਾਹਮਣੇ ਇਕ ਬਚਨ ਲਵਾਂ ਪੁਛ, ਪ੍ਰਭ ਅੱਗੇ ਸੀਸ ਨਿਵਾਈਆ। ਸਾਹਿਬ ਸਤਿਗੁਰ, ਤਿੰਨੇ ਜੁਗ ਮੇਰੇ ਨਾਲ ਕਰਦੇ ਦੁੱਖ, ਵੈਰੀ ਰੂਪ ਬਣਾਈਆ। ਪੁਰਖ ਅਕਾਲ ਕਹੇ, ਕਿਉਂ, ਦੱਸ ਮੇਰੇ ਪੁੱਤ, ਬੱਚਿਆ ਭੇਵ ਖੁਲ੍ਹਾਈਆ। ਪ੍ਰਭੂ ਇਹ ਕਹਿੰਦੇ ਅੱਗੇ ਗੁਰ ਅਵਤਾਰ ਪੈਗ਼ੰਬਰ ਬਣਦਾ ਰਿਹਾ ਮਨੁੱਖ, ਤਤ ਵਜੂਦ ਹੰਢਾਈਆ। ਹੁਣ ਨਿਰਗੁਣ ਧਾਰੋਂ ਆਇਆ ਉਠ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਰਿਹਾ ਤੁਠ, ਮਿਹਰ ਨਜ਼ਰ

❋

❋

ਟਿਕਾਈਆ। ਪੜਦਾ ਓਹਲਾ ਰਿਹਾ ਨਾ ਲੁਕ, ਮੁਖ ਨਕਾਬ ਨਾ ਕੋਇ ਟਿਕਾਈਆ। ਕੁਛ ਲਹਿਣਾ ਰਾਵੀ ਦੀ ਗੁੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦਏ ਵਡਿਆਈਆ। ਕਲਜੁਗ ਕਹੇ ਤਿੰਨੇ ਜੁਗ ਬੜੇ ਹਾਵੀ, ਹਿੰਮਤ ਵਾਲੇ ਨਜ਼ਰੀ ਆਈਆ। ਹੁਣ ਮੇਰੇ ਪ੍ਰਭ ਦੀ ਵੇਖੋ ਭਾਵੀ, ਭਾਣਾ ਕੀ ਵਰਤਾਈਆ। ਚਰਨ ਛੁਹਾਉਣਾ ਕੰਢੇ ਰਾਵੀ, ਰਾਵਣ ਦੂਤੀ ਦਏ ਉਠਾਈਆ। ਗੁਰ ਅਵਤਾਰ ਪੈਗ਼ੰਬਰ ਸਤਿ ਧਰਮ ਦੀ ਕਰ ਕੇ ਗਏ ਲਾਵੀ, ਹਿੱਸਾ ਆਪਣਾ ਆਪ ਉਠਾਈਆ। ਭਵਿਖਤਾਂ ਨਾਲ ਵਾਰਤਾ ਥੋੜ੍ਹੀ ਗਾਵੀ, ਗਾ ਗਾ ਗਏ ਜਣਾਈਆ। ਜਿਸ ਵੇਲੇ ਸ੍ਰਿਸ਼ਟੀ ਹੋਈ ਨਿਥਾਵੀਂ, ਗੁਰੂ ਗੁਰਦੇਵ ਨਾ ਕੋਇ ਸਹਾਈਆ। ਬਲ ਰਹੇ ਨਾ ਭੁਜਾਂ ਬਾਹਵੀਂ, ਸਾਚਾ ਮੇਲ ਨਾ ਕੋਇ ਮਿਲਾਈਆ। ਕੂੜੀ ਕਿਰਿਆ ਤਪੇ ਆਵੀ, ਅਗਨੀ ਅੱਗ ਜਲਾਈਆ। ਕਲਜੁਗ ਕਹੇ ਗੁਰ ਅਵਤਾਰ ਪੈਗ਼ੰਬਰਾਂ ਸਭ ਨੇ ਆਖਿਆ ਪ੍ਰਭ ਓਸ ਵੇਲੇ ਆਵੀਂ, ਨਿਰਗੁਣ ਆਪਣਾ ਫੇਰਾ ਪਾਈਆ। ਦੀਨਾਂ ਮਜ਼੍ਹਬਾਂ ਤੱਕੜੀ ਕਰੀਂ ਸਾਵੀਂ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਚੁਕਾਈਆ। ਕਲਜੁਗ ਕਹੇ ਵੇਖੋ ਸਾਚ ਕਿਨਾਰਾ, ਤਟ ਇਕ ਵਖਾਈਆ। ਜਿਥੇ ਪਿਰਥੂ ਬਣ ਕੇ ਸੇਵਾਦਾਰਾ, ਸੇਵਾ ਆਪਣੀ ਗਿਆ ਕਮਾਈਆ। ਧਨੰਤਰ ਫਿਰਿਆ ਵਿਚ ਉਜਾੜਾ, ਜੜੀ ਬੂਟੀ ਖੋਜ ਖੁਜਾਈਆ। ਨਰ ਸਿੰਘ ਏਥੇ ਕਰ ਕੇ ਗਿਆ ਇਸ਼ਾਰਾ, ਪ੍ਰਹਿਲਾਦ ਪੜਦਾ ਲਾਹੀਆ। ਧਰੂ ਨੂੰ ਵਖਾਇਆ ਧਰਮ ਦਵਾਰਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਬੀਰ ਦਿਤਾ ਸਚ ਇਸ਼ਾਰਾ, ਗੰਗਾ ਧਾਰ ਦੁਹਾਈਆ। ਸਧਨੇ ਰੋ ਕੇ ਜ਼ਾਰੋ ਜ਼ਾਰਾ, ਉਂਗਲੀ ਆਪਣੀ ਦਿਤੀ ਉਠਾਈਆ। ਇਹ ਖੇਲ ਅਗੰਮ ਅਪਾਰਾ, ਜੈਦੇਵ ਵਡਿਆਈਆ। ਦੇਵਤ ਸੁਰ ਕਰਨ ਨਿਮਸਕਾਰਾ, ਮੁਨ ਜਨ ਸੀਸ ਝੁਕਾਈਆ। ਬ੍ਰਹਮਾ ਚਾਰ ਦਿਨ ਕਰ ਕੇ ਗਿਆ ਗੁਜ਼ਾਰਾ, ਏਸੇ ਕੰਢੇ ਆਸਣ ਲਾਈਆ। ਸ਼ੰਕਰ ਪਾਰਬਤੀ ਦਾ ਧਰਮ ਲੱਗਾ ਅਖਾੜਾ, ਨੌ ਦਿਨ ਪੁੱਠੀ ਪੈਰੀਂ ਨਾਚ ਨਚਾਈਆ। ਲਛਮੀ ਲਾਲ ਰੰਗ ਚਾੜ੍ਹ ਕੇ ਗਾੜ੍ਹਾ, ਵਿਸ਼ਨੂੰ ਚਰਨਾਂ ਸੇਵ ਕਮਾਈਆ। ਪਰਵਰਦਿਗਾਰ ਲੰਮਾਂ ਕਰ ਕੇ ਦਾੜ੍ਹਾ, ਨਿਰਗੁਣ ਫੇਰਾ ਗਿਆ ਪਾਈਆ। ਇੰਦਰ ਦਾ ਸੁਫ਼ਨੇ ਵਾਲਾ ਅਖਾੜਾ, ਅਪੱਛਰਾਂ ਨਾਚ ਨਚਾਈਆ। ਬਲ ਦਾ ਸਰਦੀ ਵਾਲਾ ਜਾੜਾ, ਅਗਨੀ ਤਤ ਗਵਾਈਆ। ਆਵੀ ਚਾੜ੍ਹਨ ਵਾਲਾ ਘੁਮਿਆਰਾ, ਪ੍ਰਹਿਲਾਦ ਦੇ ਸਮੇਂ ਦਾ ਜਿਸ ਦੀ ਏਥੇ ਜਨਮੀ ਮਾਈਆ। ਗੋਬਿੰਦ ਦਾ ਤਿੱਖਾ ਕੁਹਾੜਾ, ਮੁੱਠ ਏਸੇ ਲੱਕੜੀ ਨਾਲ ਛੁਹਾਈਆ। ਕਲਜੁਗ ਕਹੇ ਵੇਖੋ ਮੇਰੇ ਯਾਰਾ, ਦਵਾਪਰ ਤਰੇਤਾ ਸਤਿਜੁਗ ਦਿਆਂ ਸੁਣਾਈਆ। ਪੁਰਖ ਅਕਾਲ ਕਰੇ ਖੇਲ ਨਿਆਰਾ, ਨਿਆਂਕਾਰ ਆਪਣਾ ਫੇਰਾ ਪਾਈਆ। ਜਿਸ ਕਾਰਨ ਚਲਿਆ ਫੇਰ ਦੁਬਾਰਾ, ਦੁਬਧਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਬਣ ਸਹਾਰਾ, ਸਹਾਇਕ ਇਕੋ ਇਕ ਅਖਵਾਈਆ।