੫ ਮਾਘ ਸ਼ਹਿਨਸ਼ਾਹੀ ਸੰਮਤ ੩ ਰਾਵੀ ਕਿਨਾਰੇ ਜ਼ਿਲਾ ਗੁਰਦਾਸਪੁਰ
ਫ਼ਰੀਦ ਦੇ ਕੋਲ ਆ ਗਈ ਇਕ ਘੁੱਗੀ, ਘੂੰ ਘੂੰ ਕਰ ਕੇ ਰਹੀ ਸੁਣਾਈਆ। ਨੇਤਰ ਛਹਿਬਰ ਰੋ ਪਈ ਭੁੱਬੀਂ, ਅੱਖੀਆਂ ਜਲ ਵਹਾਈਆ।
❋
❋
ਮੇਰੀ ਨਿੱਕੀ ਜਿਹੀ ਬੁੱਧੀ, ਸਕਾਂ ਨਾ ਕੁਛ ਸਮਝਾਈਆ। ਮੈਨੂੰ ਪ੍ਰਭ ਮਿਲਿਆ ਨਹੀ ਚੌਂਹ ਜੁਗੀਂ, ਜੁਗ ਚੌਕੜੀ ਧਿਆਨ ਲਗਾਈਆ। ਮੈਂ ਚਲ ਕੇ ਲੱਤੋਂ ਹੋ ਗਈ ਡੁੱਡੀ, ਬਲਹੀਣ ਅਖਵਾਈਆ। ਲੱਕ ਤੋਂ ਹੋ ਗਈ ਕੁੱਬੀ, ਸਿੱਧਾ ਅੰਗ ਨਾ ਕੋਇ ਕਰਾਈਆ। ਮੈਨੂੰ ਰਮਜ਼ ਦੱਸੀ ਕਿਸੇ ਨਹੀਂ ਗੁੱਝੀ, ਸਿਫ਼ਤਾਂ ਸੁਣ ਸੁਣ ਝਟ ਲੰਘਾਈਆ। ਮੇਰੀ ਪਾਰ ਦਰਿਆ ਤੋਂ ਝੁੱਗੀ, ਬੜੀ ਔਖੀ ਏਥੇ ਚਲ ਕੇ ਆਈਆ। ਵੇਖੀਂ ਕੋਈ ਖੇਲ ਨਾ ਦੱਸੀਂ ਦੂਜੀ, ਇਕੋ ਨਾਲ ਲੈਣਾ ਮਿਲਾਈਆ। ਜਿਸ ਦੇ ਪ੍ਰੇਮ ਅੰਦਰ ਰੁਝੀ, ਅੱਠੇ ਪਹਿਰ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵਖਾਈਆ। ਘੁੱਗੀ ਕਹੇ ਵੇ ਫ਼ਰੀਦਾ ਫ਼ੱਕਰ, ਫ਼ਾਕੇ ਵਾਲਿਆ ਦੇਣਾ ਸਮਝਾਈਆ। ਤੇਰੇ ਦਰ ਤੇ ਗਈ ਅੱਪੜ, ਆਪਣਾ ਪੰਧ ਮੁਕਾਈਆ। ਤੇਰਾ ਵਿਛਿਆ ਵੇਖਿਆ ਤੱਪੜ, ਧਰਤੀ ਉਤੇ ਸੋਭਾ ਪਾਈਆ। ਜਲ ਪੀਤਾ ਥੋੜ੍ਹਾ ਵਿਚੋਂ ਛੱਪੜ, ਆਪਣੀ ਤ੍ਰਿਖਾ ਬੁਝਾਈਆ। ਮੇਰੀ ਸਿੱਧੀ ਲਗਾ ਦੇ ਟੱਕਰ, ਪ੍ਰਭ ਦੇ ਨਾਲ ਮਿਲਾਈਆ। ਫ਼ਰੀਦ ਕਿਹਾ ਮੇਰਾ ਵੀ ਕੱਖਾਂ ਵਾਲਾ ਛੱਪਰ, ਮਹੱਲ ਅਟਲ ਨਾ ਕੋਇ ਸੁਹਾਈਆ। ਅਜੇ ਕਲਜੁਗ ਝੁੱਲਣਾ ਅੰਧੇਰੀ ਝੱਖੜ, ਚਾਰੋਂ ਕੁੰਟ ਦੁਹਾਈਆ। ਭੈਣਾਂ ਭਾਈਆ ਨਹੀਂ ਬੰਨ੍ਹਣਾ ਰੱਖੜ, ਜਗਤ ਵਿਹਾਰ ਦੇਣਾ ਤਜਾਈਆ। ਸ੍ਰਿਸ਼ਟੀ ਉਤੇ ਕੂੜਾ ਚਲਣਾ ਚੱਕਰ, ਚਾਰ ਕੁੰਟ ਭਵਾਈਆ। ਦੀਨ ਦੁਨੀ ਨੇ ਕਰਨਾ ਮਕਰ, ਫਰੇਬਾਂ ਵਿਚ ਫ਼ਰੇਬ ਕਮਾਈਆ। ਕਿਸੇ ਸ਼ਰੀਣੀ ਨਹੀਂ ਵੰਡਣੀ ਸ਼ੱਕਰ, ਮਿੱਠਾ ਰਸ ਨਾ ਕੋਇ ਚਖਾਈਆ। ਪ੍ਰੇਮ ਦਾ ਲਿਖੇ ਕੋਈ ਨਾ ਪੱਤਰ, ਪਾਤੀ ਘਰ ਨਾ ਕੋਇ ਪੁਚਾਈਆ। ਓਸ ਵੇਲੇ ਨਿਰਗੁਣ ਧਾਰੋਂ ਆਵੇ ਉਤਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਭਗਤ ਸੁਹੇਲੇ ਲੱਭ ਕੇ ਪੁੱਤਰ, ਪਿਤਾ ਪੂਤ ਜੋੜ ਜੁੜਾਈਆ। ਆਵੇ ਰਾਵੀ ਦੇ ਕੰਢੇ ਓਸੇ ਨੁੱਕਰ, ਜਿਸ ਦਾ ਨੁਕਤਾ ਨਾ ਕੋਇ ਜਣਾਈਆ। ਕੀਤਾ ਕੋਲ ਨਾ ਜਾਵੇ ਮੁਕਰ, ਜੁਗ ਚੌਕੜੀ ਹੋਏ ਸਹਾਈਆ। ਫਿਰ ਦੋਵੇਂ ਮਿਲ ਕੇ ਕਰੀਏ ਸ਼ੁਕਰ, ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਘੁੱਗੀ ਕਹੇ ਮੈਂ ਲੰਗੜੀ ਲੂਲ੍ਹੀ, ਬਲਹੀਣ ਅਖਵਾਈਆ। ਓਨੇ ਚਿਰ ਨੂੰ ਗਵਾਲਣ ਆ ਗਈ ਰਸਤਾ ਭੂਲੀ, ਮਟਕਾ ਦੂਧ ਸੀਸ ਰਖਾਈਆ। ਓਨੇ ਚਿਰ ਨੂੰ ਵੇਚਣ ਵਾਲਾ ਆ ਗਿਆ ਮੂਲੀ, ਨਿਮਕ ਆਪਣੇ ਹੱਥ ਟਿਕਾਈਆ। ਓਨੇ ਚਿਰ ਨੂੰ ਸ਼ੰਕਰ ਆ ਗਿਆ ਮੋਢੇ ਉਤੇ ਰੱਖ ਤਰਸੂਲੀ, ਅਲੱਖ ਅਲੱਖ ਨਾਅਰਾ ਲਾਈਆ। ਓਨੇ ਚਿਰ ਨੂੰ ਹਵਾ ਨੇ ਉਡਾ ਦਿਤੀ ਧੂਲੀ, ਘੱਟਾ ਮਿੱਟੀ ਛਾਰ ਦਿਤੀ ਬਣਾਈਆ। ਓਨੇ ਚਿਰ ਨੂੰ ਮੁਲਜ਼ਮ ਆ ਗਿਆ ਜਿਸ ਨੂੰ ਚਾੜ੍ਹਨਾ ਸੀ ਸੂਲੀ, ਸਜ਼ਾ ਜਗਤ ਵਾਲੀ ਭੁਗਤਾਈਆ। ਓਨੇ ਚਿਰ ਨੂੰ ਗਜ ਆ ਗਿਆ ਜੋ ਮਸਤੀ ਵਿਚ ਰਿਹਾ ਝੂਲੀ, ਆਪਣਾ ਸੁੰਡ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਘੁੱਗੀ ਕਹੇ ਮੈਂ ਡੁੱਡੀ ਲੰਙੀ ਬਲਹੀਣ, ਜੋਬਨ ਰਿਹਾ ਨਾ ਰਾਈਆ। ਮੈਂ ਪਿਛਲੇ ਵੇਖੇ ਜੁਗ ਤੀਨ, ਜੁਗ ਜੁਗ ਜਨਮਾਂ ਵਿਚ ਭਵਾਈਆ। ਮੈਨੂੰ ਰਾਮ ਨੇ ਦਿਤਾ ਯਕੀਨ, ਕ੍ਰਿਸ਼ਨ ਭਰੋਸਾ ਗਿਆ ਬਣਾਈਆ। ਮੂਸਾ ਈਸਾ ਮੁਹੰਮਦ ਕੀਤੀ ਤਲਕੀਨ, ਕਲਮਿਆਂ ਵਿਚ ਸ਼ਨਵਾਈਆ। ਸੂਫ਼ੀਆਂ ਕਿਹਾ ਆਲਮੀਨ, ਅੱਲਾ ਹੂ ਅਕਬਰ ਨਾਅਰਾ ਲਾਈਆ। ਮੈਂ ਜੋ ਵੇਖਿਆ ਸੋ ਕਰਦਾ ਗਿਆ ਤਕਸੀਮ, ਸਾਂਝਾ ਸੰਗ ਨਾ ਕੋਇ ਰਖਾਈਆ। ਮੇਰੀ ਆਸਾ ਪੁਰਾਣੀ ਕਦੀਮ, ਪਿਛਲੀ ਦਿਆਂ ਦ੍ਰਿੜਾਈਆ। ਮੈਂ ਜਦ ਬਣਾਂ ਤੇ ਬਣਾਂ ਮਦੀਨ, ਨਰ ਰੂਪ ਨਾ ਕੋਇ ਵਖਾਈਆ। ਇਕੋ ਆਸ ਪ੍ਰਭ ਦੇ ਰਹਾਂ ਅਧੀਨ, ਸਦ
❋
❋
ਸਦ ਸੇਵ ਕਮਾਈਆ। ਮੁਹੱਬਤ ਵਿਚ ਲੀਨ, ਦੂਜਾ ਕੰਤ ਨਾ ਕੋਇ ਹੰਢਾਈਆ। ਫ਼ਰੀਦਾ ਤੂੰ ਦੱਸ ਤੂੰ ਪੱਕਾ ਕਿ ਹਕੀਮ ਨੀਮ, ਖ਼ਤਰਾ ਜਾਨ ਨਾ ਕੋਇ ਵਖਾਈਆ। ਫ਼ਰੀਦ ਕਿਹਾ ਉਹ ਮਾਲਕ ਰਹਿਮ ਰਹੀਮ, ਰਹਿਮਤ ਵਿਚ ਵਡਿਆਈਆ। ਨੇਤਰ ਅੰਧ ਨਾ ਹੋਏ ਨਾਬੀਨ, ਹਰ ਘਟ ਅੰਦਰ ਵੇਖ ਵਖਾਈਆ। ਤੇਰਾ ਪ੍ਰੇਮ ਪਰੇ ਜਲ ਮੀਨ, ਰੀਤੀ ਭਗਤ ਵਾਲੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ। ਘੁੱਗੀ ਕਹੇ ਮੇਰਾ ਨਾ ਘਰ ਨਾ ਘੌਂਸਲਾ, ਆਲ੍ਹਣਾ ਨਜ਼ਰ ਕੋਇ ਨਾ ਆਈਆ। ਇਕੋ ਪ੍ਰਭੂ ਮਿਲਣ ਦਾ ਹੌਸਲਾ, ਦੂਜੀ ਓਟ ਨਾ ਕੋਇ ਤਕਾਈਆ। ਜਨਮ ਮਰਨ ਦਾ ਨਹੀਂ ਕੋਈ ਤੌਖਲਾ, ਭੈ ਵਿਚ ਨਾ ਕੋਇ ਡਰਾਈਆ। ਫ਼ਰੀਦ ਕਿਹਾ ਹੁਣ ਅੱਗੋਂ ਜ਼ਬਾਨ ਰੋਕ ਲਾ, ਕੁਛ ਕਹਿਣ ਕਹਿਣ ਨਾ ਪਾਈਆ। ਇਕ ਵਾਰ ਥੋੜਾ ਸੋਚ ਲਾ, ਸਮਝ ਸਮਝ ਵਿਚੋਂ ਪਰਗਟਾਈਆ। ਆਪਣੇ ਆਪ ਦਾ ਵਜ਼ਨ ਜੋਖ਼ ਲਾ, ਕੀ ਭਗਤੀ ਸੇਵ ਕਮਾਈਆ। ਘੁੱਗੀ ਕਹੇ ਮੇਰਾ ਤਨ ਵਜੂਦ ਖੋਖਲਾ, ਨਾਮਹੀਣ ਨਾ ਕੋਇ ਵਡਿਆਈਆ। ਜੋ ਕੁੱਛ ਲੱਭੇ ਓਹੋ ਖਾਣ ਨੂੰ ਬੋਚ ਲਾਂ, ਚੁੰਝੀਂ ਚੁਗ ਚੁਗ ਆਪਣਾ ਝਟ ਲੰਘਾਈਆ। ਇਹੋ ਆਸਾ ਪ੍ਰਭੂ ਜਨਮ ਮਰਨ ਦਾ ਰੋਗ ਲਾਹ, ਕਿਉਂ ਚੁਰਾਸੀ ਵਿਚ ਭਵਾਈਆ। ਸਚ ਪ੍ਰੀਤੀ ਦੱਸ ਰਾਹ, ਰਹਿਬਰ ਇਕ ਅਖਵਾਈਆ। ਫ਼ਰੀਦ ਕਿਹਾ ਉਹ ਇਕੋ ਇਕ ਖ਼ੁਦਾ, ਨਿਰਗੁਣ ਨੂਰ ਡਗਮਗਾਈਆ। ਕਲਜੁਗ ਅੰਤਮ ਜਾਵੇ ਆ, ਆਲਮ ਵੇਖੇ ਖ਼ਲਕ ਖ਼ੁਦਾਈਆ। ਤੈਨੂੰ ਵਿਛੜੀ ਨੂੰ ਲਏ ਮਿਲਾ, ਮੇਲ ਮਿਲਾਵਾ ਆਪਣੇ ਨਾਲ ਰਖਾਈਆ। ਮੈਂ ਵੀ ਆਵਾਂ ਓਸੇ ਥਾਂ, ਦੋਹਾਂ ਮਿਲ ਕੇ ਵੱਜੇ ਵਧਾਈਆ। ਪਿਛਲਾ ਦਸੇ ਨਾ ਕੋਇ ਨਿਸ਼ਾਂ, ਹਰ ਘਟ ਜਾਣੀ ਫੋਲ ਫੁਲਾਈਆ। ਸਾਡਾ ਦੋਹਾਂ ਦਾ ਇਕ ਗਵਾਹ, ਜਿਸ ਦੀ ਗਵਾਹੀ ਨਾ ਕੋਇ ਬਦਲਾਈਆ। ਫ਼ਰੀਦ ਕਿਹਾ ਘੁੱਗੀਏ ਦੋਵੇਂ ਮਿਲ ਕੇ ਕਰੀਏ ਦੁਆ, ਵਾਸਤਾ ਇਕੋ ਅੱਗੇ ਪਾਈਆ। ਜਿਹੜਾ ਚਲਾਏ ਆਪਣੀ ਰਜ਼ਾ, ਰਾਜ਼ਕ ਰਹੀਮ ਅਖਵਾਈਆ। ਉਹ ਮਿਲੇ ਮਹਿਬੂਬ ਖ਼ੁਦਾ, ਖ਼ੁਦ ਮਾਲਕ ਧੁਰਦਰਗਾਹੀਆ। ਦੋਹਾਂ ਨੇ ਇਕੱਠਾ ਸੀਸ ਦਿਤਾ ਝੁਕਾ, ਪ੍ਰਭ ਤੇਰੀ ਸਰਨ ਸਰਨਾਈਆ। ਸਾਡਾ ਆਪੇ ਲੇਖਾ ਦਈਂ ਮੁਕਾ, ਸਭ ਕੁਛ ਤੇਰੀ ਝੋਲੀ ਪਾਈਆ। ਏਸੇ ਕਾਰਨ ਗਿਆ ਆ, ਮਲਾਹਾਂ ਦਾ ਮਲਾਹ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਰਿਹਾ ਤਰਾ, ਤਾਰਨਹਾਰ ਇਕ ਅਖਵਾਈਆ।
੫ ਮਾਘ ਸ਼ਹਿਨਸ਼ਾਹੀ ਸੰਮਤ ੩ ਉਜਾਗਰ ਸਿੰਘ ਦੇ ਗ੍ਰਹਿ ਰਾਜ ਪੁਰ ਚੇਬੇ ਜ਼ਿਲਾ ਗੁਰਦਾਸਪੁਰ
ਰਾਵੀ ਕਹੇ ਤ੍ਰੇਤੇ ਦੀ ਗੱਲ, ਸੱਚੀ ਦਿਆਂ ਸੁਣਾਈਆ। ਐਥੇ ਵੱਡਾ ਹੁੰਦਾ ਸੀ ਝੱਲ, ਬੂਟੇ ਕੰਡਿਆਂ ਵਾਲੇ ਸਮਝਾਈਆ। ਇਕ ਵੈਰਾਗੀਆਂ ਦਾ ਦਲ, ਨੌ ਤੇਰਾਂ ਗਣਤ ਗਣਾਈਆ। ਸਿਧ ਆਸਣ ਬੈਠੇ ਮੱਲ, ਮਾਟੀ ਪੋਚ ਪੁਚਾਈਆ। ਪਵਿਤ੍ਰ ਲੈ ਕੇ ਜਲ, ਕੁੰਭ ਵਿਚ ਰਖਾਈਆ। ਪਾਹਨ ਪਾ ਕੇ ਗਲ, ਠਾਕਰ ਚੁੰਮ ਕੇ ਖ਼ੁਸ਼ੀ ਬਣਾਈਆ। ਰੇਤ ਦਾ ਵੇਖ ਕੇ ਥਲ, ਖ਼ਾਕ ਸੀਸ ਵਿਚ ਸੁਟਾਈਆ। ਪ੍ਰੀਤੀ ਵਿਚ ਰਲ, ਧਿਆਨ ਪ੍ਰਭ ਦੇ ਵੱਲ ਟਿਕਾਈਆ। ਮਿਰਗ ਵਛਾ ਕੇ ਖੱਲ, ਬਹਿ ਕੇ ਸੋਭਾ ਪਾਈਆ। ਕੋਲ ਡੂੰਘੀ ਵਹਿਣ ਡਲ, ਸੱਤ ਹੱਥ ਨਾਪ ਮਿਣਾਈਆ। ਅੱਗੇ
❋
❋
ਮਿੱਟੀ ਵਾਲੀ ਠੱਲ, ਵਹਿੰਦਾ ਵਹਿਣ ਦਏ ਅਟਕਾਈਆ। ਉਪਰ ਸਨਿਆਸੀ ਬੈਠਾ ਸਿੰਘਾਸਣ ਮੱਲ, ਇਕੋ ਸ਼ੰਕਰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਚਲਾਈਆ। ਰਾਵੀ ਕਹੇ ਬਹੁਭਾਰੀ ਹੁੰਦੇ ਸੀ ਦਰਖ਼ਤ, ਟਹਿਣੀਆਂ ਪੱਤਿਆਂ ਨਾਲ ਲਹਿਰਾਈਆ। ਇਕ ਦਿਨ ਤਿੰਨ ਦਾ ਸੀ ਵਕਤ, ਦਿਵਸ ਆਪਣਾ ਜੋਬਨ ਰਿਹਾ ਵਖਾਈਆ। ਰਾਮ ਦਾ ਆ ਗਿਆ ਭਗਤ, ਮਸਤਾਨੀ ਬਿਰਤੀ ਵਿਚ ਸ਼ੌਦਾਈਆ। ਰੱਖ ਕੇ ਬਹਿ ਗਿਆ ਵਰਤ, ਅੰਨ ਦਾਣਾ ਨਾ ਮੁਖ ਛੁਹਾਈਆ। ਪ੍ਰਭ ਨਾਲ ਲਾ ਕੇ ਸ਼ਰਤ, ਸਵਾਸਿਆਂ ਵਿਚ ਸੁਣਾਈਆ। ਜਿੰਨਾਂ ਚਿਰ ਨਾ ਦੇਵੇਂ ਦਰਸ, ਆਪਣਾ ਆਪ ਪਰਗਟਾਈਆ। ਮੇਰੀ ਬੁਝੇ ਮੂਲ ਨਾ ਹਰਸ, ਹਵਸ ਨਾ ਕੋਇ ਗਵਾਈਆ। ਮਿਹਰਵਾਨ ਕੀਤਾ ਤਰਸ, ਤ੍ਰੈਗੁਣ ਅਤੀਤੇ ਦਿਤਾ ਸੁਣਾਈਆ। ਜਿਸ ਵੇਲੇ ਨਿਰਗੁਣ ਧਾਰ ਆਵਾਂ ਉਤੇ ਫ਼ਰਸ਼, ਜੋਤੀ ਜਾਮਾ ਵੇਸ ਵਟਾਈਆ। ਇਕ ਦਿਨ ਸੁਫ਼ਨੇ ਵਿਚ ਇਹ ਖੇਲ ਵੇਖਿਆ ਭਰਤ, ਕੈਕਈ ਬੇਟਾ ਅੱਖ ਖੁਲ੍ਹਾਈਆ। ਸ੍ਰਿਸ਼ਟੀ ਹੁੰਦੀ ਦਿਸੀ ਗ਼ਰਕ, ਧੀਰਜ ਧੀਰ ਨਾ ਕੋਇ ਧਰਾਈਆ। ਝਗੜਾ ਪਿਆ ਨਾਰ ਮਰਦ, ਘਰ ਘਰ ਹੋਏ ਲੜਾਈਆ। ਦੁਖੀਆਂ ਕੋਈ ਨਾ ਵੰਡੇ ਦਰਦ, ਦੀਨਾਂ ਅਨਾਥਾਂ ਨਾ ਕੋਇ ਸਹਾਈਆ। ਭਰਤ ਨੇ ਰੋ ਕੇ ਕੀਤੀ ਅਰਜ਼, ਰਾਮ ਤੇਰਾ ਨਾਮ ਦੁਹਾਈਆ। ਸ਼ਬਦ ਅਗੰਮੀ ਆਈ ਗ਼ਰਜ, ਬੋਲ ਕੇ ਦਿਤਾ ਸੁਣਾਈਆ। ਇਹ ਖੇਲ ਹੋਣਾ ਅਸਚਰਜ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜਿਸ ਵੇਲੇ ਆਇਆ ਜੋਧਾ ਸੂਰਬੀਰ ਮਰਦਾਨਾ ਮਰਦ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਜਨ ਭਗਤਾਂ ਸਿੱਧੀ ਕਰੇ ਨਰਦ, ਦੀਨ ਦੁਨੀ ਦਾ ਪਾਸਾ ਦਏ ਉਲਟਾਈਆ। ਸ਼ਰਅ ਕਸਾਈ ਰਹੇ ਨਾ ਕਰਦ, ਕਾਤਲ ਮਕਤੂਲ ਕਰੇ ਸਫ਼ਾਈਆ। ਪਿਛਲੀ ਫੋਲ ਕੇ ਵੇਖੇ ਫ਼ਰਦ, ਫ਼ੈਸਲਾ ਹਕੋ ਹਕ ਸੁਣਾਈਆ। ਸਿੱਧਾ ਚਲ ਕੇ ਆਵੇ ਨਿਧੜਕ, ਆਪਣਾ ਪੰਧ ਮੁਕਾਈਆ। ਰਾਹ ਖਹਿੜਾ ਕੋਈ ਨਹੀਂ ਹੋਣੀ ਸੜਕ, ਪਗਡੰਡੀ ਭੱਜੇ ਵਾਹੋ ਦਾਹੀਆ। ਨੂਰ ਨੁਰਾਨੀ ਹੋਵੇ ਮਟਕ, ਜੋਬਨ ਜਵਾਨੀ ਵੇਸ ਵਟਾਈਆ। ਰਾਹ ਵਿਚ ਨਾ ਜਾਵੇ ਅਟਕ, ਅਟਕਾਂ ਪਿਛਲੀਆਂ ਦਏ ਕਢਾਈਆ। ਨਾਲ ਹਰਿ ਸੰਗਤ ਹੋਵੇ ਕਟਕ, ਦਲ ਲਸ਼ਕਰ ਸ਼ਾਹੀ ਨਜ਼ਰੀ ਆਈਆ। ਜਿਸ ਦਾ ਹੁਕਮ ਹੋਵੇ ਸਖ਼ਤ, ਨਾ ਕੋਈ ਮੇਟੇ ਮੇਟ ਮਿਟਾਈਆ। ਭਰਤ ਵੇਖਿਆ ਉਪਰ ਅਰਸ਼, ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦਏ ਵਡਿਆਈਆ। ਭਰਤ ਦੇ ਅੰਦਰ ਆਈ ਖ਼ੁਸ਼ੀ, ਬੈਠਾ ਧਿਆਨ ਲਗਾਈਆ। ਓਧਰੋਂ ਆ ਗਿਆ ਇਕ ਜੋਸ਼ੀ, ਜੋਤਸ਼ ਨਾਲ ਸਮਝਾਈਆ। ਉਸ ਦੇ ਨਾਲ ਸੀ ਉਹਦੀ ਦੋਹਤੀ, ਬਾਲੀ ਨੱਢੀ ਸੋਭਾ ਪਾਈਆ। ਉਹਦੇ ਅੰਦਰ ਜਗੇ ਜੋਤੀ, ਨੂਰ ਨੂਰ ਰੁਸ਼ਨਾਈਆ। ਓਸ ਹੱਥ ਵਿਚ ਫੜ ਕੇ ਸੋਟੀ, ਇਸ਼ਾਰਾ ਅੱਗੇ ਦਿਤਾ ਕਰਾਈਆ। ਜਿਸ ਵੇਲੇ ਸਤਿ ਦੀ ਰਹੀ ਕੋਈ ਨਾ ਰੋਜ਼ੀ, ਨਾਮ ਭੰਡਾਰਾ ਨਾ ਕੋਇ ਵਰਤਾਈਆ। ਧਰਮ ਦਾ ਰਿਹਾ ਕੋਈ ਨਾ ਜੋਗੀ, ਜੋਗੀਸ਼ਰ ਸਤਿ ਨਾ ਕੋਇ ਸਮਾਈਆ। ਵਿਵੇਕ ਦਾ ਰਿਹਾ ਕੋਈ ਨਾ ਬੋਧੀ, ਮਨ ਮਮਤਾ ਹੋਏ ਹਲਕਾਈਆ। ਸ੍ਰਿਸ਼ਟੀ ਅੰਤਰ ਹੋਵੇ ਰੋਗੀ, ਹਉਮੇ ਰੋਗ ਨਾ ਕੋਇ ਚੁਕਾਈਆ। ਵਾਸਨਾ ਕਿਸੇ ਜਾਵੇ ਨਾ ਸੋਧੀ, ਸੁਧ ਰੂਪ ਨਾ ਕੋਇ ਪਰਗਟਾਈਆ। ਝਗੜਾ ਪੈ ਜਾਏ ਜੰਞੂ ਬੋਦੀ, ਮੁੱਛ ਦਾੜ੍ਹੀ ਨਾਲ ਦੁਹਾਈਆ। ਉਸ ਵੇਲੇ ਖੇਲ ਹੋਣੀ ਇਕ ਛੱਬੀ ਪੋਹ ਦੀ, ਬਾਲੀ ਨੱਢੀ ਦਿਤਾ ਸੁਣਾਈਆ। ਪਰਕਾਸ਼ ਹੋਣਾ ਸਚ ਲੋ ਦੀ, ਲੋਆਂ ਪੁਰੀਆਂ ਕਰੇ ਰੁਸ਼ਨਾਈਆ। ਖੇਲ ਚਲਣੀ ਇਕ ਨਿਰਮੋਹ ਦੀ, ਜੋ ਮਿਹਰ ਮੁਹੱਬਤ ਵਿਚ ਸਮਾਈਆ। ਧਾਰ ਵੇਖਣੀ
❋
❋
ਇਕ ਗਰੋਹ ਦੀ, ਜੋ ਭਗਤਾਂ ਨਾਲ ਵਡਿਆਈਆ। ਇਹ ਵਾਟ ਲੰਮੀਂ ਹੋਣੀ ਸਾਢੇ ਤਿੰਨ ਕੋਹ ਦੀ, ਓਗਰੇ ਤੋਂ ਮਮੀਆਂ ਦਿਤਾ ਮਿਣਾਈਆ। ਆਵਾਜ਼ ਆਈ ਹੋ ਹੋ ਦੀ, ਹੋਕਾ ਦਿਤਾ ਸੁਣਾਈਆ। ਅੱਗੇ ਧਾਰ ਅੱਧੇ ਕੋਹ ਦੀ, ਜਿਥੇ ਜੋਗ ਜੁਗੀਸ਼ਰ ਸੋਭਾ ਪਾਈਆ। ਓਥੇ ਖੇਲ ਹੋਣੀ ਲੁੱਟ ਖੋਹ ਦੀ, ਖ਼ਾਲੀ ਹੱਥ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੰਧਨ ਪਾਈਆ। ਰਾਵੀ ਕਹੇ ਮੈਂ ਇਕ ਵੇਰਾਂ ਰੋਈ, ਚਾਰ ਜੁਗ ਧਿਆਨ ਲਗਾਈਆ। ਇਕ ਵੇਰਾਂ ਕੀਤੀ ਦਰੋਹੀ, ਬਹੁੜੀ ਬਹੁੜੀ ਕਰ ਸੁਣਾਈਆ। ਇਕ ਵੇਰਾਂ ਸਿਰ ਤੋਂ ਲਾਹੀ ਲੋਈ, ਨਪੜਦ ਹੋ ਕੇ ਦਿਤਾ ਵਖਾਈਆ। ਇਕ ਵਾਰ ਕਰੀ ਅਰਜ਼ੋਈ, ਪ੍ਰਭ ਅੱਗੇ ਵਾਸਤਾ ਪਾਈਆ। ਇਕ ਵਾਰ ਹੋਈ ਨਿਰਮੋਹੀ, ਮੁਹੱਬਤ ਦਿਤੀ ਤੁੜਾਈਆ। ਇਕ ਵਾਰ ਅਰਜਨ ਦੇ ਚਰਨਾਂ ਨਾਲ ਛੋਹੀ, ਮੁੜ ਕੇ ਨਜ਼ਰ ਕਿਤੇ ਨਾ ਆਈਆ। ਮੈਨੂੰ ਸੰਦੇਸ਼ਾ ਦੇਵੇ ਕੋਈ, ਹੁਕਮ ਨਾਲ ਸਮਝਾਈਆ। ਪਰਦੇਸਣ ਨੂੰ ਮਿਲੇ ਕਿਤੇ ਨਾ ਢੋਈ, ਭੱਜਿਆਂ ਰਾਹ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਭਰਤ ਕਹੇ ਮੈਂ ਸੁਫ਼ਨੇ ਵਿਚ ਤੱਕ ਹੋਇਆ ਹੈਰਾਨ, ਹੈਰਾਨੀ ਅੰਦਰ ਨਜ਼ਰੀ ਆਈਆ। ਜਿਥੇ ਬੀਆਬਾਨ, ਜੰਗਲ ਜੂਹ ਵਖਾਈਆ। ਓਥੇ ਵੇਖਿਆ ਕੀ ਨਿਸ਼ਾਨ, ਜੋ ਨਿਸ਼ਾਨਾ ਸੋਭਾ ਪਾਈਆ। ਪਰਮ ਪੁਰਖ ਭਗਵਾਨ, ਨਿਰਗੁਣ ਜੋਤੀ ਜਾਤਾ ਨੂਰ ਰੁਸ਼ਨਾਈਆ। ਭੂਮਿਕਾ ਸੁਹਾਏ ਅਸਥਾਨ, ਧਰਨੀ ਧਰਤ ਧਵਲ ਦਏ ਵਡਿਆਈਆ। ਜਨ ਭਗਤਾਂ ਹੋ ਕੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਨਿਰਗੁਣ ਸਰਗੁਣ ਕਰਾ ਪਹਿਚਾਨ, ਪੜਦਾ ਦੂਈ ਰਿਹਾ ਚੁਕਾਈਆ। ਇਹ ਸਹਿਜੇ ਗੱਲ ਆਣ ਕੇ ਦੱਸੀ ਰਾਮ, ਨਿਉਂ ਕੇ ਲਾਗਾ ਪਾਈਆ। ਰਾਮ ਕਿਹਾ ਇਹ ਪ੍ਰਭੂ ਦਾ ਕਾਮ, ਜੁਗ ਜੁਗ ਖੇਲ ਖਿਲਾਈਆ। ਜਿਸ ਵੇਲੇ ਕਲਜੁਗ ਅੰਤ ਸ੍ਰਿਸ਼ਟੀ ਦਾ ਵਿਗੜੇ ਇੰਤਜ਼ਾਮ, ਨਜ਼ਾਮ ਨਜ਼ਰ ਕੋਇ ਨਾ ਆਈਆ। ਮਨੁਖਤਾ ਮਜ਼੍ਹਬਾਂ ਦੀ ਹੋਏ ਗ਼ੁਲਾਮ, ਜਾਤਾਂ ਪਾਤਾਂ ਪਏ ਲੜਾਈਆ। ਓਸ ਵੇਲੇ ਆਵੇ ਇਕ ਅਮਾਮ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਕਰੇ ਨਾ ਕੋਇ ਪਹਿਚਾਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਗਾਵੇ ਗਾਨ, ਸਾਚਾ ਢੋਲਾ ਇਕ ਸੁਣਾਈਆ। ਸਾਰੇ ਵਿਛੜੇ ਮੇਲੇ ਆਣ, ਰਾਵੀ ਕੰਢੇ ਵੱਜੇ ਵਧਾਈਆ। ਰਾਮ ਕਹੇ ਭਰਤ ਸੁਣ ਲਾ ਕੇ ਕਾਨ, ਸੋਝੀ ਸਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲੇਖਾ ਸਭ ਦਾ ਆਇਆ ਚੁਕਾਣ, ਚਾਰ ਜੁਗ ਦੇ ਪ੍ਰਦੇਸੀ, ਜੋ ਨਿਰਗੁਣ ਧਾਰ ਰਹੇ ਵੇਖੀ, ਓਨ੍ਹਾਂ ਲੇਖਾ ਪੂਰ ਕਰਾਈਆ।
੫ ਮਾਘ ਸ਼ਹਿਨਸ਼ਾਹੀ ਸੰਮਤ ੩ ਉਜਾਗਰ ਸਿੰਘ ਦੇ ਗ੍ਰਹਿ ਪਿੰਡ ਮਮੀਆਂ ਜ਼ਿਲਾ ਗੁਰਦਾਸਪੁਰ
ਧਰਨੀ ਕਹੇ ਇਹ ਕਸ਼ਪ ਮੁਨ ਦੀ ਆਸਾ, ਮੋਨ ਵਿਚ ਬਹਿ ਕੇ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਦਲਦਾ ਵੇਖਣਾ ਪਾਸਾ, ਪਾਸਾ ਦੀਨ ਦੁਨੀ ਖੋਜ ਖੁਜਾਈਆ। ਨੂਰ ਤਕਣਾ ਨਿਰਵੈਰ ਪੁਰਖ ਅਬਿਨਾਸ਼ਾ, ਅਕਾਲ ਅਕਲ ਕਲਧਾਰੀ ਵੇਖ ਵਖਾਈਆ। ਧਰਮ ਦਵਾਰਾ ਵੇਖਣਾ ਸਾਚਾ, ਜਿਥੇ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਨਾ ਕੋਇ ਲੜਾਈਆ। ਜੀਉ ਪਿੰਡ ਵੇਖਣਾ ਕਾਚਾ, ਪੰਜ ਤਤ ਕਾਇਆ ਮੰਦਰ
❋
❋
ਅੰਦਰ ਏਕਾ ਨਿਰਗੁਣ ਨੂਰ ਜੋਤ ਹੋਏ ਰੁਸ਼ਨਾਈਆ। ਪਵਣੀ ਪਵਣ ਵੇਖਣਾ ਸਵਾਸਾ, ਜੋ ਦਿਵਸ ਰੈਣ ਪ੍ਰਭ ਦਾ ਨਾਮ ਧਿਆਈਆ। ਸਚ ਦਵਾਰੇ ਵੇਖਣੀ ਰਾਸਾ, ਬਿਨ ਗੋਪੀ ਕਾਹਨ ਆਤਮ ਪਰਮਾਤਮ ਵੱਜੇ ਵਧਾਈਆ। ਸਤਿ ਗਵੱਈਆ ਵੇਖਣਾ ਭਾਟਾ, ਜੋ ਧੁਨ ਅਨਾਦੀ ਆਤਮਕ ਰਾਗ ਸੁਣਾਈਆ। ਧੁਰ ਦਾ ਵੇਖਣਾ ਪੂਜਾ ਪਾਠਾ, ਜੋ ਨਿਰਗੁਣ ਨਿਰਗੁਣ ਮੇਲਾ ਲਏ ਮਿਲਾਈਆ। ਸਚ ਦਵਾਰ ਦਾ ਖੁਲ੍ਹਾ ਵੇਖਣਾ ਤਾਕਾ, ਜਿਥੇ ਗੁਰ ਅਵਤਾਰ ਪੈਗ਼ੰਬਰ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਭਗਤ ਭਗਵਾਨ ਸੋਹਣ ਸਾਖਿਆਤਾ, ਜੋਤੀ ਜਾਤਾ ਮਿਲ ਕੇ ਵੱਜੇ ਵਧਾਈਆ। ਸਚ ਦਵਾਰੇ ਜਾਏ ਨਾ ਕੋਇ ਨਿਰਾਸਾ, ਨਿਰਇੱਛਤ ਸਭ ਦੀ ਆਸਾ ਪੂਰ ਕਰਾਈਆ। ਜੰਗਲ ਜੂਹ ਉਜਾੜ ਪਹਾੜ ਵੇਖੇ ਪਰਭਾਸਾ, ਟਿੱਲੇ ਪਰਬਤ ਚੋਟੀ ਖੋਜ ਖੁਜਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਜੁਗ ਚੌਕੜੀ ਫੋਲੇ ਖਾਤਾ, ਪੁਰਖ ਅਬਿਨਾਸ਼ੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਸਾਚਾ ਰੰਗ ਰੰਗਾਈਆ। ਕਸ਼ਪ ਮੁਨ ਕਹੇ ਮੇਰੀ ਆਸ਼ਾ ਅੰਤ ਅਖ਼ੀਰ, ਆਖ਼ਰ ਦਿਆਂ ਦ੍ਰਿੜਾਈਆ। ਮੈਂ ਪੈਦਲ ਲੰਘਿਆ ਮੁੱਕਿਆ ਪੰਧ ਕਸ਼ਮੀਰ, ਕੱਛ ਮੱਛ ਦੋਵੇਂ ਦੇਣ ਗਵਾਹੀਆ। ਝਗੜਾ ਵੇਖਿਆ ਸ਼ਾਹ ਹਕੀਰ, ਊਚ ਨੀਚ ਦੇਣ ਦੁਹਾਈਆ। ਸਭ ਦੀ ਬਦਲੀ ਵੇਖੀ ਜ਼ਮੀਰ, ਸਚ ਸੁਚ ਨਾ ਕੋਇ ਵਰਤਾਈਆ। ਸਤਿ ਧਰਮ ਦੀ ਸਮਝੇ ਨਾ ਕੋਇ ਲਕੀਰ, ਮਜ਼੍ਹਬ ਦੀਨ ਨਾਲ ਲੜਾਈਆ। ਕੁਛ ਇਸ਼ਾਰਾ ਦਿਤਾ ਵਾਸਤੇ ਕਬੀਰ, ਬਿਨ ਹੁਕਮੇ ਹੁਕਮ ਬਣਾਈਆ। ਜਿਸ ਵੇਲੇ ਸਤਿਜੁਗ ਕਲਜੁਗ ਵਿਚ ਹੋਵੇ ਤਾਅਮੀਰ, ਸਤਿ ਸਤਿਵਾਦੀ ਰਾਹ ਚਲਾਈਆ। ਕਰੇ ਖੇਲ ਪ੍ਰਭ ਗਹਿਰ ਗੰਭੀਰ, ਨਿਰਗੁਣ ਆਪਣੀ ਦਇਆ ਕਮਾਈਆ। ਲੇਖਾ ਜਾਣੇ ਬੇਨਜ਼ੀਰ, ਨਜ਼ਰ ਸਭ ਦੀ ਦਏ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਹੋਣ ਦਿਲਗੀਰ, ਦਰਗਾਹ ਸਾਚੀ ਸੀਸ ਨਿਵਾਈਆ। ਸ਼ਰਅ ਕਟੇ ਨਾ ਕੋਇ ਜ਼ੰਜੀਰ, ਕੜੀ ਕੜੀ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਧਰਤੀ ਕਹੇ ਮੇਰਾ ਧਾਮ ਨਿਰਾਲਾ, ਜੁਗ ਜੁਗ ਵੰਡ ਵੰਡਾਈਆ। ਕਸ਼ਪ ਰਿਖੀ ਵਛਾ ਕੇ ਦੁਸ਼ਾਲਾ, ਮਿਰਗਛਾਲਾ ਸੋਭਾ ਪਾਈਆ। ਰਾਤੀ ਸੁੱਤਿਆਂ ਲੱਗਾ ਪਾਲਾ, ਕਰਵਟ ਕਰਵਟ ਵਿਚੋਂ ਬਦਲਾਈਆ। ਕਰੇ ਬੇਨੰਤੀ ਅੱਗੇ ਹਰਿ ਗੋਪਾਲਾ, ਦੀਨਨ ਹੋ ਕੇ ਸੀਸ ਨਿਵਾਈਆ। ਤੂੰ ਸਮਰਥ ਸਾਹਿਬ ਆਦਿ ਜੁਗਾਦਿ ਸਦਾ ਰਖਵਾਲਾ, ਰੱਖਿਆ ਕਰੇਂ ਥਾਉਂ ਥਾਈਂਆ। ਹਉਂ ਬਾਲਕ ਤੇਰਾ ਲਾਲਾ, ਨੰਨ੍ਹਾਂ ਬੱਚਾ ਨਜ਼ਰੀ ਆਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸ਼ਾਹੋ ਭੂਪ ਭੂਪ ਸੁਲਤਾਨਾਂ, ਰਾਜ ਰਾਜਾਨਾ ਆਪ ਜਣਾਈਆ। ਕਲਜੁਗ ਅੰਤਮ ਵੇਖ ਮਾਰ ਧਿਆਨਾ, ਬੀਸ ਬੀਸਾ ਰਾਹ ਤਕਾਈਆ। ਪਰਗਟ ਹੋਵੇ ਜੋਧਾ ਸੂਰਬੀਰ ਬਲੀ ਨੌਜਵਾਨਾ, ਮਰਦ ਮਰਦਾਨਾ ਇਕ ਅਖਵਾਈਆ। ਨਿਰਗੁਣ ਧਾਰ ਨਿਰਵੈਰ ਨਿਰੰਕਾਰ ਜੋਤੀ ਪਹਿਨੇ ਜਾਮਾ, ਕ੍ਰਿਸ਼ਨਾ ਰਾਮਾ ਸਾਰੇ ਸੀਸ ਨਿਵਾਈਆ। ਪੀਰ ਪੈਗ਼ੰਬਰ ਕਰਨ ਸਲਾਮਾਂ, ਸਜਦਿਆਂ ਵਿਚ ਸਰ ਨਾ ਕੋਇ ਉਠਾਈਆ। ਸੋ ਸਾਹਿਬ ਸਤਿਗੁਰ ਦੱਸੇ ਅਗੰਮੀ ਇਕ ਕਲਾਮਾ, ਕਾਇਨਾਤ ਕਰੇ ਪੜ੍ਹਾਈਆ। ਨਾਮ ਡੰਕ ਵਜਾਏ ਦਮਾਮਾ, ਦਮਾਂ ਵਾਲੇ ਸਾਰੇ ਲਏ ਜਗਾਈਆ। ਸਤਿ ਧਰਮ ਦਾ ਲੈ ਕੇ ਸਚ ਨਿਸ਼ਾਨਾ, ਭੱਜੇ ਚਾਈਂ ਚਾਈਂਆ। ਜ਼ਰੂਰ ਪਹੁੰਚੇ ਏਸ ਅਸਥਾਨਾ, ਜਿਥੇ ਬਹਿ ਕੇ ਆਪਣੀ ਕਾਰ ਕਮਾਈਆ। ਮੁਹੰਮਦ ਯਾਦ ਕਰਾਇਆ ਵਿਚ ਕੁਰਾਨਾ, ਤੀਸ ਬਤੀਸ ਸਿਫ਼ਤ ਸਾਲਾਹੀਆ। ਜੋ ਮੁਰਸ਼ਦ ਮੁਰੀਦਾਂ ਕਰੇ ਦੀਵਾਨਾ, ਮਹਿਰਮ ਹੋ ਕੇ ਵੇਖ ਵਖਾਈਆ। ਉਹ ਭਗਤਾਂ ਸਮਝੇ ਨਾ ਕਦੇ ਬੇਗਾਨਾ, ਹਰਿਜਨ ਆਪਣੇ ਰੰਗ ਰੰਗਾਈਆ।
❋
❋
ਲਹਿਣਾ ਦੇਣਾ ਚੁਕਾਵੇ ਦੋ ਜਹਾਨਾਂ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਫੋਲ ਫੁਲਾਈਆ। ਸੋ ਬੇਨੰਤੀ ਮਨਜ਼ੂਰ ਕਰੇ ਪਰਵਾਨਾ, ਪਰਵਾਨਗੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਦੋ ਜਹਾਨਾਂ, ਦੋਹਰੀ ਆਪਣੀ ਧਾਰ ਵਖਾਈਆ।
੫ ਮਾਘ ਸ਼ਹਿਨਸ਼ਾਹੀ ਸੰਮਤ ੩ ਸਰਦੂਲ ਸਿੰਘ ਵਜ਼ੀਰ ਪੁਰ ਜੱਟਾਂ
ਮਲਾਹ ਦੇ ਨਾਲ ਰਾਵੀ ਕਿਨਾਰੇ ਜ਼ਿਲਾ ਗੁਰਦਾਸਪੁਰ
ਬੇੜੀ ਕਹੇ ਮੇਰੀ ਨਿਮਸਕਾਰ, ਗੁਰ ਗੋਬਿੰਦ ਤੇਰੀ ਇਕ ਸਰਨਾਈਆ। ਧੁਰ ਮਲਾਹ ਬੇਐਬ ਪਰਵਰਦਿਗਾਰ, ਸ਼ਹਿਨਸ਼ਾਹ ਤੇਰੀ ਸਰਨਾਈਆ। ਭਵਜਲ ਸਾਗਰ ਗੁਰਮੁਖ ਡੁੱਬੇ ਨਾ ਮੰਝਧਾਰ, ਚੱਪੂ ਨਾਮ ਮੁਹਾਣਾ ਇਕ ਲਗਾਈਆ। ਗੁਰ ਅਰਜਨ ਲਿਖ ਕੇ ਗਿਆ ਆਪਣੀ ਧਾਰ, ਰਾਵੀ ਕੰਢਾ ਵੇਖ ਵਖਾਈਆ। ਜਿਸ ਵੇਲੇ ਆਵੇ ਕਲ ਕਲਕੀ ਅਵਤਾਰ, ਨਿਰਗੁਣ ਦਾਤਾ ਧੁਰਦਰਗਾਹੀਆ। ਬੇੜੀ ਪਿੱਛੇ ਬੇੜਾ ਪਰਵਾਰ ਦਾ ਜਾਏ ਤਾਰ, ਵੱਡਾ ਛੋਟਾ ਜਨਮ ਮਰਨ ਵਿਚ ਕੋਇ ਨਾ ਆਈਆ। ਸਚਖੰਡ ਪੁੱਜੇ ਸਚ ਸੱਚੇ ਦਰਬਾਰ, ਜਿਥੇ ਪੁਰਖ ਅਕਾਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਵਸਾਈਆ। ਰਾਵੀ ਕਹੇ ਮੇਰਾ ਜਲ ਠੰਡਾ, ਵੰਝਾਂ ਨਾਪ ਨਪਾਈਆ। ਪੁਰਖ ਅਕਾਲ ਸਚ ਪ੍ਰੇਮੀਆਂ ਧੁਰ ਦਰਬਾਰੇ ਦੇਵੇ ਗੰਢਾਂ, ਟੁੱਟਿਆਂ ਗੰਢ ਵਖਾਈਆ। ਜਿਸ ਪ੍ਰੇਮ ਨੂੰ ਲੱਭਦੀ ਜਮਨਾ ਸੁਰਸਤੀ ਗੰਗਾ, ਨਿਤ ਨਵਿਤ ਧਿਆਨ ਲਗਾਈਆ। ਉਸ ਤੋਂ ਉਤਮ ਸ੍ਰੇਸ਼ਟ ਹੋਇਆ ਇਹ ਕੰਢਾ, ਜਿਸ ਪੱਤਣ ਤੇ ਮਿਲਿਆ ਬੇਪਰਵਾਹੀਆ। ਬਾਹਰੋਂ ਬੰਦਾ ਅੰਦਰੋਂ ਬਖ਼ਸ਼ੰਦਾ, ਬਖ਼ਸ਼ਿਸ਼ ਵਿਚ ਰਹਿਮਤ ਆਪ ਕਮਾਈਆ। ਸਚ ਪ੍ਰੇਮ ਦਾ ਦੇਵੇ ਇਕ ਅਨੰਦਾ, ਅਨੰਦ ਧੁਰ ਦਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇਵੇ ਮਾਣ ਵਡਿਆਈਆ। ਪਾਰ ਉਤਾਰੇ ਜਗਤ ਮਲਾਹ, ਭਗਤਾਂ ਨਾਲ ਵਡਿਆਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਲਹਿਣਾ ਦੇਣਾ ਸਭ ਦਾ ਦਏ ਚੁਕਾਈਆ। ਡੂੰਘਰ ਪਾਰ ਕਰਾਏ ਜਲ ਥਲ ਅਸਗਾਹ, ਟਿੱਲੇ ਪਰਬਤ ਚੋਟੀ ਰਾਹ ਵਿਚ ਨਾ ਕੋਇ ਅਟਕਾਈਆ। ਸਚ ਦਵਾਰੇ ਦੇਵੇ ਅਗੰਮੀ ਥਾਂ, ਜਿਥੇ ਗੁਰ ਅਵਤਾਰ ਪੈਗ਼ੰਬਰ ਬੈਠੇ ਆਸਣ ਲਾਈਆ। ਧਰਮ ਦਵਾਰ ਦਾ ਧਰਮ ਨਿਆਂ, ਲਹਿਣਾ ਦੇਣਾ ਪਿਛਲਾ ਝੋਲੀ ਪਾ, ਪੂਰਬ ਵੇਖ ਵਖਾਈਆ। ਦਾਦੂ ਦੇ ਦੇਹੁਰੇ ਇਹ ਸੂਫ਼ੀ ਜਿਸ ਨੇ ਬਖ਼ਸ਼ਾਏ ਗੁਨਾਹ, ਗੋਬਿੰਦ ਅੱਗੇ ਸੀਸ ਨਿਵਾਈਆ। ਚਰਨ ਕਵਲ ਮੰਗ ਪਨਾਹ, ਸਿਰ ਕਦਮਾਂ ਉਤੇ ਟਿਕਾਈਆ। ਗੋਬਿੰਦ ਪਿੱਠ ਉਤੇ ਹੱਥ ਦਿਤਾ ਟਿਕਾ, ਥਾਪੀ ਪੁਸ਼ਤ ਪਨਾਹ ਲਗਾਈਆ। ਜਿਸ ਵੇਲੇ ਮਾਲਕ ਖ਼ਾਲਕ ਪ੍ਰਿਤਪਾਲਕ ਆਵੇ ਬੇਪਰਵਾਹ, ਇਕ ਨਹੀਂ ਤੇਰਾ ਬੇੜਾ ਸਭ ਦਾ ਪਾਰ ਕਰਾਈਆ। ਛੋਟੇ ਵੱਡੇ ਨੱਢੇ ਬੱਚੇ ਇਸਤਰੀ ਪੁਰਸ਼ ਸਾਕ ਸੱਜਣ ਅੱਧ ਵਿਚ ਰਹੇ ਕੋਈ ਨਾ, ਧਰਮ ਰਾਏ ਦੀ ਦਏ ਨਾ ਕੋਇ ਸਜ਼ਾਈਆ। ਛਿਆਸੀਆਂ ਪਿੱਛੇ ਛੇ ਗੁਣਾਂ ਤੇਰਾ ਕੁਟੰਬ ਦਏ ਤਰਾ, ਛੇ ਸ਼ਾਸਤਰ ਛੇ ਘਰ ਛੇ ਗੁਰ ਛੇ ਉਪਦੇਸ਼ ਨਾਲ ਮਿਲਾਈਆ। ਕਿਉਂ, ਜਗਤ ਮਾਇਆ ਤੋਂ ਕੀਤੀ ਨਾਹ, ਗੁਰਮੁਖਾਂ ਦੀ ਪ੍ਰੇਮ ਨਾਲ ਪਕੜੀ ਬਾਂਹ,
❋
❋
ਬੇੜੀ ਕਾਠ ਉਤੇ ਦਿਤਾ ਥਾਂ, ਏਸੇ ਕਾਰਨ ਜਨਮ ਜਨਮ ਦੇ ਬਖ਼ਸ਼ੇ ਗਏ ਗੁਨਾਹ, ਰੂਹ ਬੁਤ ਦੋਵੇਂ ਪਾਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਨੂੰ ਕਰਕੇ ਜਾਏ ਹਾਂ, ਹਰਿ ਘਾਟ ਹਰਿ ਮੰਦਰ ਦਰਗਾਹ ਸਾਚੀ ਸਚਖੰਡ ਦਵਾਰ ਦਏ ਪੁਚਾਈਆ।
ਰਾਵੀ ਕਹੇ ਲਹਿੰਦਿਉਂ ਆਇਆ ਚੜ੍ਹਦੇ, ਲਹਿੰਦਾ ਚੜ੍ਹਦਾ ਦੱਖਣ ਪਹਾੜ ਵੇਖ ਵਖਾਈਆ। ਕੁਛ ਭੇਵ ਦੱਸ ਆਪਣੇ ਘਰ ਦੇ, ਕੀ ਚੋਰੀ ਚੋਰੀ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਤੈਥੋਂ ਰਹੇ ਡਰਦੇ, ਸਿਰ ਸਕਿਆ ਨਾ ਕੋਇ ਉਠਾਈਆ। ਝਗੜੇ ਪਾਏ ਤਨ ਵਜੂਦ ਜੜ੍ਹ ਦੇ, ਚੇਤਨ ਰੰਗ ਨਾ ਕੋਇ ਰੰਗਾਈਆ। ਬਿਰਹੋਂ ਵਿਛੋੜੇ ਵਿਚ ਸਾਰੇ ਰਹੇ ਮਰਦੇ, ਹੌਕਿਆਂ ਵਿਚ ਤੜਫਾਈਆ। ਅਨਕ ਪ੍ਰਕਾਰ ਤੇਰਾ ਨਾਮ ਕਲਮਾ ਰਹੇ ਪੜ੍ਹਦੇ, ਸਿਫ਼ਤਾਂ ਵਿਚ ਸਾਲਾਹੀਆ। ਸੀਸ ਜਗਦੀਸ ਭਾਣਾ ਰਹੇ ਜਰਦੇ, ਦੁੱਖ ਸੁਖ ਵਿਚ ਬਦਲਾਈਆ। ਕੂੜ ਵਿਕਾਰ ਰਹੇ ਠਲ੍ਹਦੇ, ਆਪਣਾ ਬਲ ਪਰਗਟਾਈਆ। ਜਗਤ ਜਵਾਨੀਉਂ ਰਹੇ ਢਲਦੇ, ਬੁੜ੍ਹੇਪਾ ਸਿਰ ਤੇ ਛਾਈਆ। ਅੰਤਮ ਰਹੇ ਸਾਰੇ ਮਰਦੇ, ਹੁੰਦੀ ਰਹੀ ਕਿਉਂ ਜੁਦਾਈਆ। ਰਾਵੀ ਕਹੇ ਮੇਰੀ ਅਰਜ਼ੇ, ਆਰਜ਼ੂ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਰਾਵੀ ਮੇਰਾ ਨਾ ਲਹਿੰਦਾ ਨਾ ਚੜ੍ਹਦਾ, ਦੱਖਣ ਪਹਾੜ ਵੰਡ ਨਾ ਕੋਇ ਵੰਡਾਈਆ। ਚਾਰ ਕੁੰਟ ਦਹਿ ਦਿਸ਼ਾ ਹਰ ਘਟ ਅੰਦਰ ਬਹਿੰਦਾ, ਘਰ ਘਰ ਡੇਰਾ ਲਾਈਆ। ਧੁਰ ਸੰਦੇਸਾ ਸਦਾ ਸਦਾ ਜਗ ਕਹਿੰਦਾ, ਕਹਿ ਕਹਿ ਆਖ ਸੁਣਾਈਆ। ਤੇਰੇ ਨਾਲੋਂ ਤਿੱਖਾ ਮੇਰਾ ਪ੍ਰੇਮ ਜਲ ਵਹਿੰਦਾ, ਜੋ ਗੁਰਮੁਖਾਂ ਦਾ ਕੂੜਾ ਕਰਕਟ ਦਏ ਰੁੜ੍ਹਾਈਆ। ਜਿਥੇ ਵਹਿਣ ਗਹਿਣ ਕੋਈ ਨਹੀਂ ਪੈਂਦਾ, ਰਾਹ ਇਕੋ ਜਿਹਾ ਦਰਸਾਈਆ। ਵੇਖ ਹੁਲਾਰਾ ਮੇਰੀ ਕਾਂਗ ਨੈਂ ਦਾ, ਘੁੰਮਣ ਘੇਰ ਧਿਆਨ ਲਗਾਈਆ। ਜਿਥੇ ਝਗੜਾ ਨਹੀਂ ਮੈਂ ਤੈਂ ਦਾ, ਤੂੰ ਮੈਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਰਾਵੀ ਕਹੇ ਮੈਂ ਨਹੀਂ ਮੰਨਦੀ, ਤੇਰੀ ਬੇਪਰਵਾਹੀਆ। ਮੈਂ ਗੱਲਾਂ ਸੁਣਦੀ ਕਲ੍ਹ ਦੀ, ਕੀ ਕੀ ਗੁਰਮੁਖ ਰਹੇ ਸੁਣਾਈਆ। ਕੋਈ ਕਹੇ ਮੈਂ ਵੇਖੀ ਨਹੀਂ ਧਾਰ ਜਲ ਦੀ, ਪਿੱਛੇ ਮੁੜ ਕੇ ਪਿੱਛਾ ਆਇਆ ਭਵਾਈਆ। ਰਾਵੀ ਕਹੇ ਪ੍ਰਭੂ ਕਿਸੇ ਨੂੰ ਖ਼ਬਰ ਕਿਹੜੀ ਘੜੀ ਪਲ ਦੀ, ਬੁੱਧੀ ਕੀ ਚਤੁਰਾਈਆ। ਮੈਂ ਇਕੋ ਆਖਾ ਤੇਰਾ ਮੰਨਦੀ, ਨਿਉਂ ਕੇ ਸੀਸ ਨਿਵਾਈਆ। ਕੁਝ ਹਾਲਤ ਦੱਸ ਅਰਜਨ ਚੰਨ ਦੀ, ਜੋ ਮੇਰੇ ਵਿਚ ਆਪਾ ਭੇਟ ਕਰਾਈਆ। ਪੁਰਖ ਅਕਾਲ ਕਿਹਾ ਇਹ ਗੱਲ ਸੁਣਨੀ ਨਹੀਂ ਕਿਸੇ ਕੰਨ ਦੀ, ਅਨਬੋਲਤ ਬੋਲ ਜਣਾਈਆ। ਜਿਹੜੀ ਧਾਰ ਗੁਰ ਅਵਤਾਰ ਪੈਗ਼ੰਬਰ ਘਲਦੀ, ਹੁਕਮੇ ਵਿਚ ਭਵਾਈਆ। ਇਹ ਖੇਲ ਉਸੇ ਅਛਲ ਅਛੱਲ ਦੀ, ਜਿਸ ਨੂੰ ਵਲੀਆ ਛਲੀਆ ਕਹਿ ਕੇ ਸਾਰੇ ਗਾਈਆ। ਰਾਵੀ ਕਹੇ ਕਿਉਂ ਫੌਜ ਚੜ੍ਹਾਈ ਦਲ ਦੀ, ਭਗਤਾਂ ਨਾਲ ਮਿਲਾਈਆ। ਪੁਰਖ ਅਕਾਲ ਕਿਹਾ ਕਮਲੀਏ ਤੂੰ ਇਨ੍ਹਾਂ ਦੇ ਨਾਲ ਫਲਦੀ, ਇੱਕਲੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਰਾਵੀ ਕਹੇ ਲਹਿੰਦਾ ਚੜ੍ਹਦਾ ਤੇਰਾ ਕੋਈ ਨਹੀਂ ਪਤਣ, ਮੈਨੂੰ ਦੇ ਸਮਝਾਈਆ। ਪੁਰਖ ਅਕਾਲ ਕਿਹਾ ਹਾਂ ਜਿਥੇ ਭਗਤ
❋
❋
ਸੁਹੇਲੇ ਵਸਣ, ਉਹ ਤਟ ਕਿਨਾਰੇ ਸੋਭਾ ਪਾਈਆ। ਰਾਵੀ ਖਿੜ ਕੇ ਲੱਗੀ ਹੱਸਣ, ਦੋ ਟੁੱਟੇ ਦੰਦ ਵਖਾਈਆ। ਪੁਰਖ ਅਕਾਲ ਕਿਹਾ ਮੈਂ ਉਨ੍ਹਾਂ ਦੀ ਪੈਜ ਆਇਆ ਰੱਖਣ, ਜੋ ਚਾਰ ਜੁਗ ਧਿਆਨ ਲਗਾਈਆ। ਰਾਵੀ ਕਹੇ ਮੈਂ ਸੁਣਿਆ ਕਾਹਨ ਜਮਨਾ ਉਤੇ ਖਾਂਦਾ ਰਿਹਾ ਮੱਖਣ, ਗੋਪੀਆਂ ਖੇਲ ਰਚਾਈਆ। ਹੁਣ ਤੂੰ ਸਵਾਦ ਕੀ ਆਇਉਂ ਚੱਖਣ, ਮੈਨੂੰ ਦੇ ਦ੍ਰਿੜਾਈਆ। ਪੁਰਖ ਅਕਾਲ ਕਹੇ ਮੈਂ ਭਗਤਾਂ ਦੇ ਪੜਦੇ ਆਇਆ ਢਕਣ, ਖਾਣ ਪੀਣ ਦੀ ਲੋੜ ਨਾ ਕੋਇ ਰਖਾਈਆ। ਕਲਜੁਗ ਕੂੜੀ ਜੜ੍ਹ ਆਇਆ ਪੱਟਣ, ਪਟਣੇ ਵਾਲਾ ਨਾਲ ਮਿਲਾਈਆ। ਰਾਵੀ ਕਹੇ ਮੈਨੂੰ ਯਾਦ ਆ ਗਈ ਗੁਰ ਅਰਜਨ ਨੇ ਵਿਚਲੇ ਦੋ ਖੋਲ੍ਹੇ ਸੀ ਬਟਨ, ਸੀਨਾ ਤੈਨੂੰ ਦਿਤਾ ਵਖਾਈਆ। ਮੈਂ ਖ਼ੁਸ਼ੀਆਂ ਵਿਚ ਲੱਗੀ ਟੱਪਣ, ਵਾਹਵਾ ਤੇਰੀ ਬੇਪਰਵਾਹੀਆ। ਇਧਰ ਉਧਰ ਲੱਗੀ ਨੱਸਣ, ਭੱਜੀ ਚਾਈਂ ਚਾਈਂਆ। ਜਾਂ ਰੇਤ ਪੈਂਦੀ ਵੇਖੀ ਮੈਨੂੰ ਪੈ ਗਈ ਗ਼ਸ਼ਨ, ਮੈਂ ਕੀਤੀ ਹਾਲ ਦੁਹਾਈਆ। ਜਾਂ ਤੱਕ ਕੇ ਵੇਖਿਆ ਵੱਲ ਪੱਛਮ, ਆਪਣੀ ਅੱਖ ਉਠਾਈਆ। ਸੰਦੇਸ਼ੇ ਵਿਚ ਸੁਣਿਆ ਇਕ ਬਚਨ, ਕਿਸੇ ਅਗੰਮੜੇ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਰਾਵੀ ਕਹੇ ਪ੍ਰਭੂ ਤੂੰ ਬੜਾ ਡਾਹਢਾ, ਡਾਹਢਿਆ ਕੀ ਤੇਰੀ ਵਡਿਆਈਆ। ਪੁਰਖ ਅਕਾਲ ਕਹੇ ਮੈਂ ਕਰਾਂ ਖੇਲ ਨਾੜੀ ਮਾਸ ਹਾਡਾ, ਨਿਰਗੁਣ ਨੂਰ ਇਕ ਚਮਕਾਈਆ। ਕੁਛ ਬਚਨ ਕਰ ਯਾਦਾ, ਪਿਛਲੀ ਯਾਦ ਵਖਾਈਆ। ਜਿਸ ਵੇਲੇ ਬਾਲਮੀਕ ਬਣ ਕੇ ਆਇਆ ਸੀ ਸਾਦਾ, ਤੇੜ ਲੰਗੋਟੀ ਇਕ ਛੁਹਾਈਆ। ਆਪਣੇ ਬਦਨ ਤੇ ਲਾ ਕੇ ਪੰਜ ਦਾਗ਼ਾ, ਨਿਸ਼ਾਨ ਲਏ ਬਣਾਈਆ। ਫਿਰ ਸੁਣਾਈ ਇਕ ਆਵਾਜ਼ਾ, ਕੂਕ ਕੂਕ ਅਲਾਈਆ। ਜੇ ਕਿਤੇ ਹੈਂ ਤੇ ਪ੍ਰਭੂ ਆਜਾ, ਜੰਗਲ ਵਿਚ ਆਸਾ ਪੂਰ ਕਰਾਈਆ। ਸ੍ਰੀ ਭਗਵਾਨ ਕਿਹਾ ਮੈਂ ਰਾਮ ਨਹੀਂ ਰਾਮ ਦਾ ਰਾਜਾ, ਰਾਮ ਰਾਜੇ ਦਾ ਢੋਲਾ ਗਾਈਆ। ਬਾਲਮੀਕ ਕਿਹਾ ਤੇਰਾ ਕਿਹੋ ਜਿਹਾ ਸਮਾਜਾ, ਮੈਂਨੂੰ ਦੇ ਵਖਾਈਆ। ਪੁਰਖ ਅਕਾਲ ਕਿਹਾ ਔਹ ਵੇਖ ਅਸਵ ਘੋੜਾ ਤਾਜਾ, ਜਿਸ ਦੀ ਹੱਡ ਮਾਸ ਨਾੜੀ ਨਜ਼ਰ ਕੋਇ ਨਾ ਆਈਆ। ਇਹ ਤਿੱਖਾ ਬੜਾ ਚਲਾਕਾ, ਦੋ ਜਹਾਨਾਂ ਫਿਰ ਕੇ ਆਪਣਾ ਪਹਿਲਾ ਕਦਮ ਟਿਕਾਈਆ। ਇਕ ਹੋਰ ਵੇਖ ਤਮਾਸ਼ਾ, ਤੈਨੂੰ ਦਿਆਂ ਵਖਾਈਆ। ਕਲਜੁਗ ਅੰਤ ਅਖ਼ੀਰ ਸਤਿ ਧਰਮ ਹੋਏ ਵਿਨਾਸ਼ਾ, ਅਬਿਨਾਸ਼ੀ ਨਜ਼ਰ ਕਿਸੇ ਨਾ ਆਈਆ। ਪਿਤਾ ਪੁੱਤਰ ਕਰੇ ਘਾਤਾ, ਘਰ ਘਰ ਪਏ ਲੜਾਈਆ। ਚਾਰੋਂ ਕੁੰਟ ਹੋਏ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਚੇਲਾ ਗੁਰੂ ਨਾ ਮੰਨੇ ਆਖਾ, ਗੁਰੂ ਚੇਲਿਆਂ ਅੱਗੇ ਝੋਲੀਆਂ ਡਾਹੀਆ। ਨੇਤਰ ਰੋਵੇ ਜਾਤ ਪਾਤਾ, ਪਤਣ ਨਜ਼ਰ ਕੋਇ ਨਾ ਆਈਆ। ਬਾਲਮੀਕ ਕਿਹਾ ਪ੍ਰਭੂ ਇਹ ਬੜੀਆਂ ਲੰਮੀਆਂ ਬਾਤਾਂ, ਤ੍ਰੇਤੇ ਪਿਛੋਂ ਦੁਆਪਰ ਦੁਆਪਰ ਪਿਛੋਂ ਕਲਜੁਗ ਕਲਜੁਗ ਦਾ ਅੰਤ ਸਮਾਂ ਬਹੁਤਾ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਜ਼ਰਾ ਤੱਕ ਉਪਰ ਆਕਾਸ਼ਾ, ਬਿਨ ਅੱਖਾਂ ਅੱਖ ਉਠਾਈਆ। ਜਾਂ ਵੇਖਿਆ ਤੇ ਓਨੂੰ ਕਲਜੁਗ ਦਾ ਨਜ਼ਰ ਆ ਗਿਆ ਤਮਾਸ਼ਾ, ਸਭ ਕੁਛ ਦਿਤਾ ਵਖਾਈਆ। ਬਾਲਮੀਕ ਟੇਕ ਕੇ ਮਾਥਾ, ਸੀਸ ਦਿਤਾ ਝੁਕਾਈਆ। ਪ੍ਰਭੂ ਤੂੰ ਆਪਣਾ ਜਾਣੇਂ ਆਪੇ ਸਾਕਾ, ਤੇਰੀ ਕਹਾਣੀ ਕਥਨ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਖੇਲ ਪ੍ਰਭ ਸਾਚਾ, ਸਚ ਦਾ ਮਾਲਕ ਇਕ ਹੋ ਜਾਈਆ। ਰਾਵੀ ਕਹੇ ਪ੍ਰਭੂ ਚੜ੍ਹਦੇ ਨੂੰ ਹੋਰ ਤੁਰ, ਅਗਲਾ ਪੰਧ ਮੁਕਾਈਆ। ਅੱਗੋਂ ਮਿਲਣ ਆਏ ਅਵਤਾਰ ਗੁਰ, ਆਸਾ ਇਕ ਰਖਾਈਆ। ਜਿਹੜਾ ਲਿਖਿਆ ਅਨੰਦ ਪੁਰ, ਉਹ ਭੁਲੇਖਾ ਦੇ ਕਢਾਈਆ। ਜਿਹੜੀ ਗੁਰਮੁਖਾਂ ਤੋਂ ਰਹਿ
❋
❋
ਗਈ ਥੁੜ, ਉਹ ਵੀ ਪੂਰੀ ਕਰ ਵਖਾਈਆ। ਹੋਰ ਵੇਖ ਪ੍ਰਭੂ ਆ ਗਏ ਦੇਵਤ ਸੁਰ, ਫੂਲਨ ਬਰਖਾ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਆਏ ਮੁੜ, ਆਪਣਾ ਮੁਖ ਭਵਾਈਆ। ਸਾਰੇ ਕਹਿਣ ਅਸੀਂ ਸਮਝਦੇ ਪੁਰਖ ਅਕਾਲ ਸਦਾ ਵਸੇ ਸਚਖੰਡ ਦੀ ਕੁੜ, ਜਿਸ ਨੂੰ ਵੇਖਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਬਾਪੂ ਆ ਗਏ ਰਾਵੀ ਦੇ ਕੰਢੇ, ਦਰ ਤੇਰੇ ਸੀਸ ਨਿਵਾਈਆ। ਦੱਸ ਕਿਹੜੀ ਵਸਤ ਸਾਨੂੰ ਵੰਡੇਂ, ਪਿਛਲੀਆਂ ਵੰਡਾਂ ਦੇ ਮੁਕਾਈਆ। ਅਸੀਂ ਛੱਡੇ ਮਜ਼੍ਹਬਾਂ ਵਾਲੇ ਡੰਡੇ, ਡੰਡਾਵਤ ਇਕੋ ਦੇ ਸਮਝਾਈਆ। ਸਾਰੇ ਆਏ ਪੈਰੀਂ ਨੰਗੇ, ਖ਼ੁਸ਼ੀਆਂ ਪੰਧ ਮੁਕਾਈਆ। ਠੰਡੇ ਪਾਣੀ ਵਿਚੋਂ ਲੰਘੇ, ਜੋੜਾ ਚਰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਦੇਵਤ ਸੁਰ ਕਹਿਣ ਹੁਣ ਤੇ ਖੋਲ੍ਹ ਦੇ ਸੁਰਤੀ, ਸੁੱਤਿਆਂ ਲੈ ਜਗਾਈਆ। ਦਰਸ ਕਰਾ ਆਪਣੀ ਮੂਰਤੀ, ਮੂਰਤ ਅਕਾਲ ਤੇਰੀ ਵਡਿਆਈਆ। ਆਵਾਜ਼ ਸੁਣਾ ਆਪਣੇ ਤੂਰ ਦੀ, ਤੁਰਤ ਕਰ ਸ਼ਨਵਾਈਆ। ਕੀ ਆਗਿਆ ਹਜ਼ੂਰ ਦੀ, ਸਾਨੂੰ ਦੇ ਸਮਝਾਈਆ। ਅਸੀਂ ਖ਼ੁਸ਼ੀ ਵੇਖਣ ਆਏ ਏਸੇ ਬੇੜੇ ਪੂਰ ਦੀ, ਜੋ ਪੁਰੀ ਅਨੰਦ ਦੀ ਦੇਣ ਗਵਾਹੀਆ। ਝਲਕ ਤੱਕਣ ਆਏ ਕੋਹਤੂਰ ਦੀ, ਜੋ ਮੂਸਾ ਕਰੇ ਰੁਸ਼ਨਾਈਆ। ਸਾਰੇ ਕਹਿਣ ਪ੍ਰਭੂ ਹੁਣ ਲੰਘਣ ਨਹੀਂ ਦੇਣਾ ਦੂਰ ਦੀ, ਅੱਗੇ ਹੋ ਕੇ ਝੋਲੀ ਡਾਹੀਆ। ਮਜ਼ਦੂਰੀ ਦੇ ਜਾ ਪਿਛਲੇ ਮਜ਼ਦੂਰ ਦੀ, ਜੁਗ ਚੌਕੜੀ ਤੇਰੀ ਸੇਵ ਕਮਾਈਆ। ਅੱਗੇ ਸਜ਼ਾ ਨਾ ਦੇਵੀਂ ਕਿਸੇ ਕਸੂਰ ਦੀ, ਇਹੋ ਮੰਗ ਮੰਗਾਈਆ। ਇਕੋ ਲੋੜ ਚਰਨ ਧੂੜ ਦੀ, ਟਿੱਕੇ ਇਕੋ ਨਾਮ ਵਖਾਈਆ। ਬੁੱਧੀ ਪਵਿਤ੍ਰ ਹੋਵੇ ਮੂੜ੍ਹ ਦੀ, ਮੂਰਖਾਂ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਿਸ਼ਨ ਕਹੇ ਆ ਓਏ ਸ਼ਿਵ ਬ੍ਰਹਮਾ, ਬ੍ਰਾਹਮਣਾ ਦਿਆਂ ਜਣਾਈਆ। ਕਿਉਂ ਝਗੜਾ ਪਿਆ ਕਾਇਆ ਚੰਮਾ, ਤੱਤਾਂ ਵਾਲੀ ਵੰਡ ਵੰਡਾਈਆ। ਕਿਉਂ ਬਣਿਆ ਰਿਹੋਂ ਨਿਕੰਮਾ, ਬਲਹੀਣ ਹੋ ਜਾਈਆ। ਬ੍ਰਹਮਾ ਕਹੇ ਮੇਰੇ ਹੱਥ ਨਹੀਂ ਰਿਹਾ ਸਮਾਂ, ਜੁਗ ਜੁਗ ਹਰਿ ਕਰਤਾ ਆਪਣੀ ਕਾਰ ਕਮਾਈਆ। ਪ੍ਰਭ ਨੂੰ ਲਾਲਚ ਨਿਤ ਨਿਤ ਆਪਣਾ ਨਾਮ ਚਲਾਉਂਦਾ ਰਿਹਾ ਨਵਾਂ, ਬਦਲੀ ਵਿਚ ਆਪਣੀ ਬਦਲੀ ਆਪ ਕਰਾਈਆ। ਮੈਂ ਨੇਤਰ ਰੋਵਾਂ ਛਮ ਛਮਾਂ, ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਪਕੜ ਸਭ ਦਾ ਬਾਜ਼ੂ, ਆਪਣੇ ਨਾਲ ਮਿਲਾਈਆ। ਤੇਰੇ ਹੱਥ ਤੱਕੜ ਤਰਾਜ਼ੂ, ਅਗਲਾ ਤੋਲ ਦੇਣਾ ਸਮਝਾਈਆ। ਬਿਨ ਤੇਰੀ ਕਿਰਪਾ ਕੋਈ ਨਾ ਜਾਗੂ, ਬਿਨ ਕਿਰਪਾ ਅੱਖ ਨਾ ਕੋਇ ਖੁਲ੍ਹਾਈਆ। ਸਤਿ ਦਾ ਰਹੇ ਕੋਇ ਨਾ ਸਾਧੂ, ਸਾਧਨਾ ਸਚ ਨਾ ਕੋਇ ਕਮਾਈਆ। ਜੁਗ ਚੌਕੜੀ ਤੇਰੇ ਬਣੇ ਰਹੇ ਆਗੂ, ਆਗਿਆ ਵਿਚ ਸੀਸ ਨਿਵਾਈਆ। ਹੁਣ ਸਭ ਦੀ ਬੀਤੀ ਆਯੂ, ਉਮਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਗੁਰ ਅਵਤਾਰ ਪੈਗ਼ੰਬਰੋ ਇਸ ਦਾ ਲੇਖਾ ਦੱਸਾਂਗਾ ਅੱਜ ਦੀ ਰਾਤ, ਛੇਤੀ ਨਾਲ ਸਮਝਾਈਆ। ਹੁਣ ਥੋੜ੍ਹੇ ਸਮੇਂ ਵਾਸਤੇ ਤੁਸੀਂ ਆਪਣੀ ਕਰ ਲਓ ਗੱਲ ਬਾਤ, ਮਸ਼ਵਰੇ ਇਕ ਦੂਜੇ ਨਾਲ ਮਿਲਾਈਆ। ਮੇਰਾ ਲੇਖਾ ਹਿਸਾਬ ਨਾਲ ਕਲਮ ਦਵਾਤ, ਪੱਕੀ ਗੰਢ ਰਖਾਈਆ। ਸਾਰੇ ਕਰੋ ਅਰਦਾਸ, ਨਿਉਂ ਕੇ ਸੀਸ ਝੁਕਾਈਆ। ਚੜ੍ਹੋ ਉਪਰ ਓਸ ਆਕਾਸ਼, ਜਿਸ ਧਾਰੋਂ ਚਲ ਕੇ ਏਥੇ ਆਈਆ। ਸਚਖੰਡ ਕਰੋ ਨਿਵਾਸ, ਆਸਣ ਇਕ ਜਮਾਈਆ।
❋
❋
ਨੌ ਵਜੇ ਆਉਣਾ ਫੇਰ ਮੇਰੇ ਪਾਸ, ਭੱਜਣਾ ਚਾਈਂ ਚਾਈਂਆ। ਆਪਣੀ ਪੂੰਜੀ ਨਾਲ ਲਿਆਉਣੀ ਰਾਸ, ਸਮਗਰੀ ਦੇਣੀ ਵਖਾਈਆ। ਫਿਰ ਮੈਂ ਵੇਖਾਂਗਾ ਕਿ ਤੁਹਾਨੂੰ ਕਿਸ ਵੇਲੇ ਦੇਵਾਂ ਸ਼ਾਬਾਸ਼, ਸਿਰ ਆਪਣਾ ਹੱਥ ਟਿਕਾਈਆ। ਸਾਰੇ ਕਹਿਣ ਪ੍ਰਭੂ ਅਸੀਂ ਜਪਦੇ ਆਵਾਂਗੇ ਸਾਰੇ ਸੋਹੰ ਜਾਪ, ਫਿਰ ਕਿਸ ਤਰਾ ਅੱਖ ਲਏਂ ਬਦਲਾਈਆ। ਤੂੰ ਸਾਡਾ ਅਸੀਂ ਤੇਰੇ ਤੇ ਅਸੀਂ ਭਗਤਾਂ ਨਾਲ ਬਣਾਉਂਣਾ ਸਾਕ, ਨਾਤਾ ਤੇਰੇ ਘਰ ਜੁੜਾਈਆ। ਸਾਡਾ ਪਿਛਲਾ ਭਵਿਖਤ ਵਾਕ, ਸ਼ਹਾਦਤ ਦਏ ਗਵਾਹੀਆ। ਸਭ ਦੀ ਪੂਰੀ ਕਰਨੀ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਹੁਣ ਪਰਗਟ ਹੋਇਉਂ ਆਪ, ਆਪਣਾ ਫੇਰਾ ਪਾਈਆ। ਰਲ ਮਿਲ ਸਾਰੇ ਕਹੀਏ ਤੈਨੂੰ ਬਾਪ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਵੇਖਿਆ ਇਕੋ ਘਾਟ, ਜਿਥੇ ਪਤਣ ਪਾਤਣ ਨਜ਼ਰ ਕੋਇ ਨਾ ਆਈਆ।